Tuesday, March 31, 2020

ਦਹਿਸ਼ਤ ਅਤੇ ਬੇਖੌਫ ਵਹਿਸ਼ਤ ਦਾ ਨੰਗਾ ਨਾਚ


ਦਹਿਸ਼ਤ ਅਤੇ ਬੇਖੌਫ ਵਹਿਸ਼ਤ ਦਾ ਨੰਗਾ ਨਾਚ

ਉੱਤਰ-ਪੂਰਬੀ ਦਿੱਲੀ ਅੰਦਰ ਫਰਵਰੀ 2020 `ਚ ਹੋਈ ਫਿਰਕੂ ਹਿੰਸਾ ਬਾਰੇ ਮੁੱਢਲੀ ਤੱਥ ਖੋਜ ਰਿਪੋਰਟ

 

ਮਨੁੱਖੀ ਅਧਿਕਾਰਾਂ ਦੇ ਮਿਸਲੀਕਰਨ ਕਰਦੇ ਨੌਜਵਾਨਾਂ

 ਵੱਲੋਂ ਜਾਰੀ

(By Youth for Human Rights Documentation)
 
ਤਤਕਰਾ
ਮੁੱਖ ਸਿੱਟੇ
ਫਿਰਕੂ ਪ੍ਰਚਾਰ ਦੇ ਹਿੰਸਕ ਨਤੀਜੇ


ਉੱਤਰ-ਪੂਰਬੀ ਦਿੱਲੀ ਅੰਦਰ ਹੋਈ ਹਿੰਸਾ ਕੋਈ ਕੱਲੀ ਕਹਿਰੀ ਵਾਪਰੀ ਘਟਨਾ ਨਹੀਂ ਹੈ। ਇਹ ਲਗਾਤਾਰ ਕੀਤੇ ਜਾ ਰਹੇ ਉਸ ਫਿਰਕੂ ਪ੍ਰਾਪੋਗੰਡੇ ਦਾ ਨਤੀਜਾ ਹੈ ਜਿਸ ਨੇ ਮੁਸਲਿਮ ਭਾਈਚਾਰੇ ਉੱਤੇ ਇਹਨਾਂ ਹਮਲਿਆਂ ਨੂੰ ਭੜਕਾਇਆ ਹੈ। ਸਥਾਨਕ ਪੱਧਰ ਅਤੇ ਮੁਲਕ ਪੱਧਰ `ਤੇ ਵੀ ਜ਼ਹਿਰ ਉਗਲਦੀਆਂ ਤਕਰੀਰਾਂ ਰਾਹੀਂ ਇਹ ਪ੍ਰਚਾਰ ਕੀਤਾ ਗਿਆ। ਨਫ਼ਰਤ ਦੇ ਬੀਜ ਬੀਜਣ ਅਤੇ ਮੁਸਲਮਾਨਾਂ ਖਿਲਾਫ ਨਫ਼ਰਤ ਭਰਨ `ਚ ਮੁੱਖ ਧਾਰਾ ਦੇ ਮੀਡੀਆ ਦਾ ਰੋਲ ਬਹੁਤ ਅਹਿਮ ਰਿਹਾ ਹੈ। ਭਾਵੇਂ ਕਿ ਹਿੰਸਾ ਦੀਆਂ ਤੀਖਣ ਘਟਨਾਵਾਂ 23 ਫਰਵਰੀ ਤੇ 26 ਫਰਵਰੀ 2020 ਦੇ ਦਰਮਿਆਨ ਘਟੀਆਂ ਪਰ ਇਸ ਅਰਸੇ ਉਪਰੰਤ ਵੀ ਹਿੰਸਾ ਦੀਆਂ ਛਿੱਟ-ਪੁੱਟ ਘਟਨਾਵਾਂ ਵਾਪਰਦੀਆਂ ਰਹੀਆਂ ਹਨ।

ਮੁਸਲਮਾਨਾਂ ਖਿਲਾਫ, ਜਥੇਬੰਦ ਅਤੇ ਸੇਧਤ ਹਿੰਸਾ
ਇਸ ਗੱਲ ਦੇ ਪੱਕੇ ਸਬੂਤ ਇਹ ਇਸ਼ਾਰਾ ਕਰਦੇ ਹਨ ਕਿ ਹਿੰਸਾ ਪ੍ਰਭਾਵਿਤ ਖੇਤਰਾਂ ਅੰਦਰ ਵਸਦੇ ਮੁਸਲਿਮ ਭਾਈਚਾਰੇ ਦੇ ਵਿਅਕਤੀਆਂ, ਉਹਨਾਂ ਦੀ ਜਾਇਦਾਦ ਅਤੇ ਧਾਰਮਕ ਸਥਾਨਾਂ ਨੂੰ ਜਾਣਬੁੱਝ ਕੇ ਅਤੇ ਮਿਥੇ ਨਿਸ਼ਾਨੇ ਤਹਿਤ ਮਾਰ ਹੇਠ ਲਿਆਂਦਾ ਗਿਆ। ਪੀੜਤਾਂ `ਤੇ ਹਮਲਾ ਬੋਲਣ ਤੋਂ ਪਹਿਲਾਂ ਉਹਨਾਂ ਦਾ ਧਰਮ ਪੁੱਛਿਆ ਗਿਆ। ਦਸਤਾਵੇਜ਼ ਅਤੇ ਮੁੱਢਲੇ ਸਬੂਤ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਮੁਲਸਮਾਨਾਂ ਦੇ ਵਪਾਰਕ ਅਦਾਰੇ, ਦੁਕਾਨਾਂ ਅਤੇ ਮਸਜਿਦਾਂ ਨੂੰ ਇਸ ਹਿੰਸਾ ਦੌਰਾਨ ਲੁੱਟਿਆ ਗਿਆ ਜਾਂ ਅੱਗ ਦੀ ਭੇਂਟ ਚੜ੍ਹਾ ਦਿੱਤਾ ਗਿਆ ਜਦ ਕਿ ਨਾਲ ਦੇ ਹਿੰਦੂਆਂ ਦੀ ਮਾਲਕੀ ਵਾਲੀਆਂ ਦੁਕਾਨਾਂ ਅਤੇ ਮੰਦਰਾਂ ਨੂੰ ਛੋਹਿਆ ਤੱਕ ਨਹੀਂ ਗਿਆ।

ਮੁਸਲਿਮ ਧਾਰਮਕ ਪਹਿਚਾਣ ਨੂੰ ਹਿੰਸਕ ਖਤਰਾ
ਪੀੜਤਾਂ ਵੱਲੋਂ ਦਿੱਤੀਆਂ ਗਵਾਹੀਆਂ ਇਹ ਗੱਲ ਉਭਾਰਦੀਆਂ ਹਨ ਕਿ ਮਜਹਬੀ ਤੇ ਤੁਅੱਸਬੀ ਫਿਕਰਿਆਂ, ਗਾਲ੍ਹਾਂ, ਜੈਕਾਰਿਆਂ, ਮਜਹਬੀ ਚਿੰਨਾਂ ਤੇ ਧਾਰਮਕ ਸਥਾਨਾਂ ਉੱਤੇ ਹਮਲਿਆਂ ਸਮੇਤ ਹਮਲਾਵਰਾਂ ਨੇ ਹਿੰਸਾ ਦੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ। ਪੀੜਤ ਭਾਈਚਾਰਾ ਇਸ ਘਟਨਾ ਨੂੰ ਆਪਣੀਆਂ ਜਿੰਦਗੀਆਂ ਅਤੇ ਜਾਇਦਾਦ `ਤੇ ਹਮਲੇ ਵਜੋਂ ਨਹੀਂ ਲੈਂਦਾ, ਸਗੋਂ ਉਹਨਾਂ ਦੀਆਂ ਮਜਹਬੀ ਧਾਰਨਾਵਾਂ ਤੇ ਅਣਖ ਦੇ ਰੂਪ `ਚ ਹੋਏ ਹਮਲਿਆਂ ਵਜੋਂ ਵੀ ਲੈਂਦਾ ਹੈ। ਚਸ਼ਮਦੀਦਾਂ ਮੁਤਾਬਕ ਹਜੂਮ ‘ਜੈ ਸ਼੍ਰੀ ਰਾਮ` ਅਤੇ ‘ਜੈ ਸੀਆ ਰਾਮ` ਦੇ ਜੈਕਾਰੇ ਬੁਲਾ ਰਹੇ ਸਨ। ਪੀੜਤ ਵਿਅਕਤੀਆਂ ਅਤੇ ਇਸ ਹਿੰਸਾ `ਚੋਂ ਬਚਕੇ ਨਿਕਲਣ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਮਜਹਬੀ ਪਹਿਚਾਣ ਛੁਪਾ ਕੇ ਆਪਣੀ ਜਾਨ ਬਚਾਈ ਸੀ।

ਨਫ਼ਰਤੀ ਜੁਰਮ
ਸੱਜੇ ਪੱਖੀ ਹਿੰਦੂ ਹਜੂਮ ਵੱਲੋਂ ਕੀਤੀਆਂ ਗਈਆਂ ਹਿੰਸਕ ਕਾਰਵਾਈਆ, ਦਿੱਲੀ ਪੁਲਿਸ ਅਤੇ ਭਾਰਤੀ ਮੀਡੀਆ ਦੇ ਕੁੱਝ ਹਿੱਸਿਆਂ ਦੀ ਮੁਸਲਿਮ ਭਾਈਚਾਰੇ ਪ੍ਰਤੀ ਤੁਅੱਸਬੀ ਪਹੁੰਚ ਅਤੇ ਨਫ਼ਰਤ ਦਾ ਸਪੱਸ਼ਟ ਝਲਕਾਰਾ ਆਈ.ਪੀ.ਸੀ. ਦੀਆਂ ਕਈ ਧਾਰਾਵਾਂ ਤਹਿਤ ਨਫ਼ਰਤੀ ਜੁਰਮ ਬਣਦੇ ਹਨ।

ਜ਼ੁੰਮੇਵਾਰੀ ਦੀ ਘਾਟ
ਇਹ ਹਕੀਕਤ ਕਿ ਇਹ ਵਿਸ਼ੇਸ਼ ਹਮਲਾ ਦੇਸ਼ ਦੀ ਰਾਜਧਾਨੀ `ਚ 4 ਤੋਂ ਵੱਧ ਦਿਨਾਂ ਤੱਕ ਹੁੰਦਾ ਰਿਹਾ, ਜੁੰਮੇਵਾਰੀ ਦੇ ਸੁਆਲ ਖੜ੍ਹੇ ਕਰਦਾ ਹੈ ਕਿ ਫੌਰੀ ਕਦਮ ਚੁੱਕੇ ਜਾਣ `ਚ ਕੀਤੀ ਗਈ ਦੇਰੀ ਕਾਰਨ ਜਾਨ-ਮਾਲ ਨੂੰ ਹੋਏ ਪੂਰੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਸੀ। 5 ਮਾਰਚ 2020 ਨੂੰ ਪ੍ਰੈਸ `ਚ ਛਪੀਆਂ ਰਿਪੋਰਟਾਂ ਮੁਤਾਬਕ ਇਸ ਹਿੰਸਾ `ਚ 53 ਵਿਅਕਤੀ ਮਾਰੇ ਗਏ ਹਨ ਅਤੇ ਬਹੁਤ ਜਿਆਦਾ ਸਿੱਧੇ ਤੌਰ `ਤੇ ਇਸ ਹਿੰਸਾ `ਚ ਜ਼ਖਮੀ ਹੋਏ ਹਨ, ਜਿਸ `ਚ 122 ਘਰ, 322 ਦੁਕਾਨਾਂ ਤੇ ਤਿੰਨ ਸਕੂਲ, ਤਬਾਹ ਕਰ ਦਿੱਤੇ ਗਏ ਹਨ। ਇਸ ਇਲਾਕੇ ਦੀਆਂ 16 ਮਸਜਿਦਾਂ `ਤੇ ਵੀ ਹਜੂਮ ਨੇ ਹਮਲੇ ਕੀਤੇ ਹਨ ਅਤੇ ਇੱਕ ਮਸਜਿਦ ’ਤੇ ਤਾਂ ਕੇਸਰੀ ਝੰਡਾ ਵੀ ਲਹਿਰਾ ਦਿੱਤਾ ਗਿਆ ਹੈ।

ਪ੍ਰਭਾਵਤ ਇਲਾਕੇ
ਇਸ ਹਿੰਸਾ ਦੇ ਪ੍ਰਭਾਵ ਹੇਠ ਉੱਤਰ-ਪੂਰਬੀ ਦਿੱਲੀ ਦੇ ਮੁੱਖ ਰੂਪ `ਚ ਸ਼ਿਵ ਵਿਹਾਰ, ਮੁਸਤਫਾਬਾਦ (ਭਗੀਰਥੀ ਵਿਹਾਰ ਅਤੇ ਬਰਿਜਪੁਰੀ ਸਮੇਤ), ਚਾਂਦਬਾਗ, ਮੌਜਪੁਰ, ਗੋਕੁਲਪੁਰੀ, ਕਰਦਮਪੁਰੀ, ਨੂਰ-ਏ-ਇਲਾਹੀ, ਖਜੂਰੀ ਖਾਸ ਅਤੇ ਭਜਨਪੁਰਾ ਆਏ ਹਨ। ਇਹਨਾਂ `ਚੋਂ ਸ਼ਿਵ ਵਿਹਾਰ, ਮੌਜਪੁਰ-ਬਾਬਰਪੁਰ, ਚਾਂਦਬਾਗ ਅਤੇ ਜਾਫਰਾਬਾਦ ਦੇ ਇਲਾਕੇ ਰਲਵੀਂ-ਮਿਲਵੀਂ ਅਬਾਦੀ ਵਾਲੇ ਖੇਤਰ ਹਨ ਜਿਹਨਾਂ ਦੀਆਂ ਕਈ ਗਲੀਆਂ `ਚ ਹਿੰਦੂ ਬਹੁਲ ਹਨ, ਇਹਨਾਂ `ਚ ਮੁਸਲਿਮ ਕੱਲੇ-ਕਹਿਰੇ ਰਹਿ ਜਾਂਦੇ ਹਨ ਅਤੇ ਪ੍ਰਭਾਵਤ ਹੋ ਸਕਣ ਵਾਲੇ ਸਨ। ਇਹਨਾਂ ਸਾਰੇ ਖੇਤਰਾਂ ਦੀ ਆਬਾਦੀ ਸਮਾਜਕ-ਆਰਥਕ ਪੱਧਰ ’ਤੇ ਗਰੀਬ ਲੋਕਾਂ ਦੀ ਹੈ। ਇਸ ਖੇਤਰ ਅੰਦਰ ਹੀ ਯੂਪੀ, ਬਿਹਾਰ ਅਤੇ ਪੱਛਮੀ ਬੰਗਾਲ ਤੋਂ ਆਏ ਦਿਹਾੜੀਦਾਰ ਪ੍ਰਵਾਸੀ ਮਜਦੂਰਾਂ ਦੀ ਇੱਕ ਤਕੜੀ ਆਬਾਦੀ ਹੈ।

‘ਖੂਨੀ ਡਰੇਨ` ਇੱਕ ਢੁਕਵੀਂ ਕਬਰਗਾਹ
ਹਿੰਸਾ ਪ੍ਰਭਾਵਤ ਖੇਤਰ ਚੋਂ ਦੀ ਲੰਘਦੀ ਇੱਕ ਖੁੱਲੀ ਡਰੇਨ ਨੂੰ ਦੰਗਾਈਆਂ ਨੇ ਲਾਸ਼ਾਂ ਨੂੰ ਅਤੇ ਮਨੁੱਖੀ ਚੀਥੜਿਆਂ ਨੂੰ ਠਿਕਾਣੇ ਲਾਉਣ ਲਈ ਵਰਤਿਆ। ਭਾਵੇਂ ਕਿ ਕਾਫੀ ਸਾਰੀਆਂ ਲਾਸ਼ਾਂ ਨੂੰ ਡਰੇਨ `ਚੋਂ ਕੱਢ ਲਿਆ ਗਿਆ ਹੈ, ਪਰ ਭਾਈਚਾਰੇ ਨੂੰ ਸ਼ੱਕ ਹੈ ਕਿ ਡਰੇਨ ਦੇ ਸੁੱਕਣ `ਤੇ ਬਹੁਤ ਸਾਰੀਆਂ ਲਾਸ਼ਾਂ ਹੋਰ ਮਿਲਣਗੀਆਂ।

ਦੰਗਾਈਆਂ ਨੂੰ ਖੁੱਲ੍ਹ-ਖੇਡ
ਦੰਗਾਈਆਂ ਨੇ ਆਪਣੀਆਂ ਕਾਰਵਾਈਆਂ ਨੂੰ ਬਿਨ੍ਹਾਂ ਕਿਸੇ ਭੌਅ ਦੇ ਅੰਜਾਮ ਦਿੱਤਾ ਅਤੇ ਉਹਨਾਂ ਨੂੰ ਹੁਣ ਵੀ ਕਿਸੇ ਦਾ ਡਰ ਨਹੀਂ। ਤਹਿਕੀਕਾਤੀ ਟੀਮ ਨੇ ਬਹੁਤ ਸਾਰੇ ਵਿਅਕਤੀਆਂ ਨੂੰ ਗੋਲੀਆਂ ਨਾਲ ਭੁੰਨੇ ਜਾਣ, ਚਾਕੂ ਮਾਰੇ ਜਾਣ ਤੇ ਤਲਵਾਰਾਂ ਨਾਲ ਵੱਢੇ ਜਾਣ ਅਤੇ ਟੋਟੇ-ਟੋਟੇ ਕਰਕੇ ਉਹਨਾਂ ਨੂੰ ਡਰੇਨ `ਚ ਸੁੱਟ ਦਿੱਤੇ ਜਾਣ ਅਤੇ ਜਿਉਂਦਿਆ ਅੱਗ `ਚ ਸਾੜ ਦਿੱਤੇ ਜਾਣ ਦੇ ਦਿਲ ਕੰਬਾਊ ਬਿਰਤਾਂਤ ਸੁਣਨ ਨੂੰ ਮਿਲੇ। ਆਪੇ ਸਾਜੇ ‘ਦੰਗਾਈਆਂ` ਦੇ ਵਹਿਸ਼ਤੀ ਕਬੂਲਨਾਮੇ ਵੀ ਅਖਬਾਰਾਂ/ਮੀਡੀਆ ਦੀਆਂ ਸੁਰਖੀਆਂ ਬਣੇ ਹਨ। ਭਾਈਚਾਰਾ ਫੌਜਦਾਰੀ ਨਿਆਂ ਪ੍ਰਣਾਲੀ ਦੇ ਉਦਾਸੀਨ ਰਵੱਈਏ ਅਤੇ ਅਜਿਹੀ ਹਾਲਤ ਪ੍ਰਤੀ ਮੁੱਖ ਰੂਪ `ਚ ਭਾਰਤੀ ਸਮਾਜ ਦੀ ਬੇਵਾਸਤਗੀ ਨੂੰ ਇਸ ਸਾਰੇ ਲਈ ਦੋਸ਼ੀ ਕਰਾਰ ਦਿੰਦਾ ਹੈ।

ਗੁੰਮਸ਼ੁਦਗੀਆਂ ਬਾਰੇ ਬੇਯਕੀਨੀ
 ਅਜੇ ਤੱਕ ਵੀ ਜਿਓਂ-ਜਿਓਂ ਲਾਸ਼ਾਂ ਮਿਲ ਰਹੀਆਂ ਹਨ, ਹਿੰਸਾ ਪ੍ਰਭਾਵਤ ਇਲਾਕਿਆਂ ਦੇ ਬਹੁਤ ਸਾਰੇ ਮੁਸਲਿਮ ਵਿਅਕਤੀ 23 ਫਰਵਰੀ ਤੋਂ ਅਜੇ ਵੀ ਲਾਪਤਾ ਹਨ, ਜਿਹਨਾਂ `ਚ ਛੋਟੇ ਬੱਚੇ ਵੀ ਸ਼ਾਮਲ ਹਨ। ਬਹੁਤ ਸਾਰੇ ਪਰਿਵਾਰ ਨੂੰ ਹਸਪਤਾਲਾਂ ਦੇ ਵਾਰਡਾਂ ਅਤੇ ਮੁਰਦਾਘਰ ਨੂੰ ਖੰਘਾਲਦਿਆਂ ਆਪਣੇ ਰਿਸ਼ਤੇਦਾਰਾਂ ਦਾ ਪਤਾ ਚੱਲਿਆ। ਹੋਰ ਬਹੁਤਿਆਂ ਨੂੰ ਆਪਣੇ ਨੇੜਲਿਆਂ ਦੀ ਕੋਈ ਉੱਘ-ਸੁੱਘ ਨਹੀਂ ਮਿਲੀ ਅਤੇ ਪੁਲੀਸ ਦੇ ਡਰ ਅਤੇ ਉਸ ਵੱਲੋਂ ਕੋਈ ਸਹਿਯੋਗ ਪ੍ਰਾਪਤ ਨਾ ਹੋਣ ਦੇ ਚੱਲਦਿਆਂ ਉਹ ਲਾਪਤਾ ਵਿਅਕਤੀਆਂ ਦੀ ਰਿਪੋਰਟ ਲਿਖਾਉਣ ਤੋਂ ਵੀ ਡਰਦੇ ਹਨ।

ਜਿਨਸੀ ਹਿੰਸਾ
ਟੀਮ ਨੂੰ ਭਾਈਚਾਰੇ ਨੇ ਬਲਾਤਕਾਰ ਅਤੇ ਜਿਨਸੀ ਹਿੰਸਾ ਦੀਆਂ ਕਈ ਘਟਨਾਵਾਂ ਬਾਬਤ ਦੱਸਿਆ। ਬੱਚਿਆਂ ਅਤੇ ਲੜਕੀਆਂ ਦੇ ਕੱਪੜੇ ਫਾੜਣ ਅਤੇ ਫਿਰ ਉਹਨਾਂ ਨੂੰ ਅੱਗ `ਚ ਸੁੱਟਣ ਦੀਆਂ ਚਸ਼ਮਦੀਦਾ ਵੱਲੋਂ ਬਿਆਨ ਕੀਤੀਆਂ ਘਟਨਾਵਾਂ ਸੁਣਨ ਨੂੰ ਮਿਲੀਆਂ। ਫਿਰਕੂ ਅਤੇ ਵਿਆਪਕ ਕਤਲੇਆਮ ਦੀਆਂ ਘਟਨਾਵਾਂ ਦੌਰਾਨ ਜਿਨਸੀ ਹਿੰਸਾ ਦੀਆਂ ਵਾਰਦਾਤਾਂ ਇਤਿਹਾਸਕ ਤੌਰ `ਤੇ ਹੀ ਘੱਟ ਵੱਧ ਹੀ ਸਾਹਮਣੇ ਆਉਂਦੀਆਂ ਹੀ ਹਨ।

ਦਿੱਲੀ ਪੁਲੀਸ ਦਾ ਪੱਖਪਾਤੀ ਰੋਲ
ਇਸ ਹਿੰਸਾ ਦੌਰਾਨ ਦਿੱਲੀ ਪੁਲੀਸ ਦੇ ਪੱਖਪਾਤੀ ਰਵਈਏ ਬਾਬਤ ਬਹੁਤ ਸਾਰੇ ਪੀੜਤਾਂ ਦੀਆਂ ਗਵਾਹੀਆਂ ਤੋਂ ਪਤਾ ਲੱਗਦਾ ਹੈ ਅਤੇ ਦੋਸ਼ ਇਹ ਆਇਦ ਕੀਤੇ ਗਏ ਹਨ ਕਿ ਅਮਨ ਕਾਨੂੰਨ ਦੀ ਹਾਲਤ ਬਣਾ ਕੇ ਰੱਖਣ ਦੀਆਂ ਆਪਣੀਆਂ ਸੰਵਿਧਾਨਕ ਜੁੰਮੇਵਾਰੀਆਂ ਤੋਂ ਜਾਨ-ਬੁੱਝ ਕੇ ਆਨਾਕਾਨੀ ਕਰਨ ਅਤੇ ਹਮਲੇ, ਕਤਲੇਆਮ ਅਤੇ ਮਜਹਬੀ ਪੂਜਾ ਘਰਾਂ ਦੀ ਅਗਜ਼ਨੀ ਕਰਨ `ਚ ਪਿਛਖੜੀ ਹਿੰਦੂ ਹਜੂਮ ਨਾਲ ਗੰਢ-ਤੁੱਪ ਕਰਕੇ ਚੱਲਣਾ ਅਤੇ ਇਸ ਕਤਲੇਆਮ ਨੂੰ ਸਰਗਰਮ ਭਾਗੀਦਾਰੀ ਨਾਲ ਅੰਜਾਮ ਦੇਣਾ ਸ਼ਾਮਲ ਹੈ। ਪੁਲੀਸ ਇਸ ਹਿੰਸਾ ਦੌਰਾਨ ਮਾਰੇ ਗਏ ਵਿਅਕਤੀਆਂ, ਜਖਮੀਆਂ, ਚਸ਼ਮਦੀਦਾਂ ਦੇ ਪਰਿਵਾਰਾਂ ਅਤੇ ਸਿਵਲ ਸੁਸਾਇਟੀ ਜਥੇਬੰਦੀਆਂ ਦੇ ਮੈਂਬਰਾਂ ਨੂੰ ਮਨਮਰਜੀ ਨਾਲ ਗ੍ਰਿਫਤਾਰ ਕਰਕੇ ਅਤੇ ਹਿੰਦੂ ਬਹੁਲ ਖੇਤਰਾਂ ਅੰਦਰ ਹਕੀਕੀ ਹਮਲਵਾਰਾਂ ਨੂੰ ਛੁਪਾਕੇ, ਸਭ ਤੋਂ ਵੱਧ ਪ੍ਰਭਾਵਤ ਇਲਾਕਿਆਂ `ਚ ਮੀਡੀਆ ਦੀ, ਮੁਸਲਿਮ ਭਾਈਚਾਰੇ ਦੇ ਮੈਂਬਰਾਂ ਅਤੇ ਸਿਵਲ ਸੁਸਾਇਟੀ ਮੈਬਰਾਂ ਦੀ ਪਹੁੰਚ ਅਸੰਭਵ ਬਣਾ ਕੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਧਮਕਾਉਂਦੀ ਰਹੀ ਹੈ।

ਮਨ-ਮਰਜੀ ਨਾਲ ਗ੍ਰਿਫਤਾਰੀਆਂ ਤੇ ਨਜ਼ਰਬੰਦੀਆਂ
5 ਮਾਰਚ ਨੂੰ ਪ੍ਰਭਾਵਤ ਮੀਡੀਆ ਰਿਪੋਰਟਾਂ ਮੁਤਾਬਕ ਪੁਲੀਸ ਨੇ ਇਸ ਹਿੰਸਾ ਨਾਲ ਸਬੰਧਤ 654 ਮਾਮਲੇ ਦਰਜ ਕੀਤੇ ਹਨ ਅਤੇ 1820 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਹਿਰਾਸਤ `ਚ ਲਿਆ ਗਿਆ ਹੈ। ਭਾਵੇਂ ਕਿ ਇਸ ਦਾਅਵੇ ਦੀ ਪੁਸ਼ਟੀ ਕਰਨੀ ਮੁਸ਼ਕਿਲ ਹੈ, ਪਰ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਆਪਹੁਦਰੇ ਢੰਗ ਨਾਲ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ। ਭਾਈਚਾਰੇ ਸਹਿਮਿਆ ਹੋਇਆਂ ਹੈ ਕਿ ਉਹਨਾਂ ਖਿਲਾਫ ਪੁਲੀਸ ਵੱਲੋਂ ਦਰਜ ਕੀਤੇ ਕੇਸ ਪੀੜਤਾਂ ਖਿਲਾਫ ਹੀ ਵਰਤੋਂ `ਚ ਲਿਆਂਦੇ ਜਾਣਗੇ। ਭਾਈਚਾਰੇ ਨੂੰ ਡਰ ਹੈ ਕਿ ਇਹ ਨਿਜਾਂਮ ਉਹਨਾਂ ਨਾਲ ਪੱਖਪਾਤ ਕਰ ਰਿਹਾ ਹੈ।

ਫੌਜਦਾਰੀ ਨਿਆਂ ਪ੍ਰਬੰਧ ਦੀ ਸਾਜ਼ਸ਼
ਪ੍ਰਭਾਵਤ ਭਾਈਚਾਰੇ ਨੇ ਫੌਜਦਾਰੀ ਨਿਆਂ ਪ੍ਰਬੰਧ ਖਾਸ ਕਰ ਪੁਲੀਸ ਦੀ ਸਾਜਿਸ਼ੀ ਭਾਗੀਦਾਰੀ ਪ੍ਰਤੀ ਸਦਮੇ ਅਤੇ ਗੁੱਸੇ ਦਾ ਇਜ਼ਹਾਰ ਕੀਤਾ ਹੈ। ਹਾਈਕੋਰਟ ਦੇ ‘ਭਲੇ` ਜੱਜ ਦੀ ਬਦਲੀ ਦੀ ਖਬਰ ਅਤੇ ਨਾਲ ਹੀ ਸੁਣਵਾਈ ਅਤੇ ਤਹਿਕੀਕਾਤ ਅਮਲ ਦੇ ਧੀਮਾਕਰਨ ਨੇ ਨਿਆਂ ਪ੍ਰਬੰਧ ਅਤੇ ਸ਼ਿਕਾਇਤ ਨਿਵਾਰਣ ਪ੍ਰਬੰਧ `ਚ ਬੇਯਕੀਨੀ ਦੇ ਆਲਮ ਵਿੱਚ ਵਾਧਾ ਕਰ ਦਿੱਤਾ ਹੈ।

ਰਾਹਤ ਕਾਰਜਾਂ ਅੰਦਰ ਸਰਕਾਰੀ ਨਾਕਾਮੀ
ਨਿਰਾਸ਼ਾ ਅਤੇ ਨਿਆਸਰਤਾ ਦੇ ਸਿਰੇ ਦੇ ਇਸ ਆਲਮ ਦੇ ਬਾਵਜੂਦ ਭਾਈਚਾਰਾ ਸਰਕਾਰੀ ਜਾਂ ਸਿਵਲ ਸੁਸਾਇਟੀ `ਤੇ ਨਿਰਭਰ ਨਾ ਹੋ ਕੇ ਆਪਣੇ ਤੌਰ `ਤੇ ਹੀ ਰਾਹਤ ਕਾਰਜ ਜਾਰੀ ਰੱਖਣ `ਚ ਕਾਮਯਾਬ ਰਿਹਾ। ਰਾਹਤ ਕਾਰਜਾਂ ਦਾ ਵੱਡਾ ਹਿੱਸਾ ਅਜੇ ਵੀ ਭਾਈਚਾਰੇ ਦੇ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਹੈ। ਭਾਵੇਂ ਕਿ ਦਿੱਲੀ ਸਰਕਾਰ ਨੇ ਬਹੁਤ ਸਾਰੇ ਰਾਹਤਕਾਰੀ ਕਦਮਾਂ ਦਾ ਐਲਾਣ ਕੀਤਾ ਹੈ ਪਰ ਜ਼ਮੀਨੀ ਪੱਧਰ ’ਤੇ ਇਹਨਾ ਦਾ ਕੋਈ ਪ੍ਰਭਾਵ ਦੇਖਣ ਨੂੰ ਨਹੀਂ ਮਿਲ ਰਿਹਾ। ਸਰਕਾਰ ਵੱਲੋਂ ਫੌਰੀ ਕਦਮਾਂ ਦੀ ਘਾਟ ਕਾਰਨ ਪੀੜਤ ਭਾਈਚਾਰੇ ਅੰਦਰ ਉਪਰਾਮਤਾ ਪਈ ਹੈ।

ਮੈਡੀਕਲ ਅਦਾਰਿਆਂ ਦਾ ਰੋਲ
ਹਿੰਸਾ ਪੀੜਤ ਵਿਅਕਤੀਆਂ `ਚੋਂ ਬਹੁਤਿਆਂ ਨੂੰ ਜੀ.ਟੀ.ਬੀ, ਐਲਐਨਜੇਪੀ ਅਤੇ ਅਲ ਹਿੰਦ ਹਸਪਤਾਲਾਂ `ਚ ਲਿਆਂਦਾ ਗਿਆ। ਪੋਸਟ ਮਾਰਟਮ ਕਰਨ ਅਤੇ ਪਰਿਵਾਰਾਂ ਨੂੰ ਮ੍ਰਿਤਕਾਂ ਨਾਲ ਸਬੰਧਤ ਲੋੜੀਂਦੇ ਕਾਗਜ ਮੁਹੱਈਆ ਕਰਨ `ਚ ਦੇਰੀ ਕਰਨ ਸਮੇਤ ਪ੍ਰਭਾਵਤ ਵਿਅਕਤੀਆਂ ਦੇ ਇਲਾਜ ਨਾ ਕਰਨ ਅਤੇ ਪੱਖਪਾਤੀ ਰਵੱਈਏ ਦੀਆਂ ਕਹਾਣੀਆਂ ਸਾਹਮਣੇ ਆਈਆਂ। ਪੀੜਤ/ਬਚਣ ਵਾਲੇ ਆਪਣੇ ਇਲਾਜ ਕਰਾਉਣ ਦੇ ਖਰਚੇ ਸਹਿਣ ਕਰਨ ਲਈ ਜੂਝ ਰਹੇ ਹਨ, ਬਾਵਜੂਦ ਇਸ ਗੱਲ ਦੇ ਕਿ ਦਿੱਲੀ ਸਰਕਾਰ ਨੇ ਮੁਫਤ ਇਲਾਜ ਦੀ ਸਹੂਲਤ ਦਾ ਐਲਾਨ ਕੀਤਾ ਹੋਇਆ ਹੈ।

ਦਰ ਬਦਰ ਕਰਨ ਅਤੇ ਮੁਸਲਮਾਨਾਂ ਦੀਆਂ ਅਲੱਗ ਬਸਤੀਆਂ
ਫਿਰਕੂ ਢੰਗ ਨਾਲ ਮੁਸਲਮਾਨਾਂ ਦੇ ਘਰਾਂ ਅਤੇ ਵਪਾਰਕ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਕਰਕੇ ਮੁਸਲਮਾਨਾਂ ਨੇ ਹਿੰਸਾ ਪ੍ਰਭਾਵਤ ਇਲਾਕਿਆਂ `ਚੋਂ ਨਿਕਲਣਾ ਸ਼ੁਰੂ ਕਰ ਦਿੱਤਾ ਹੈ, ਸਿੱਟੇ ਵਜੋਂ ਹਿੰਸਾ ਪੀੜਤ ਭਾਈਚਾਰੇ ਦੇ ਬੇਘਰੇ ਹੋਣ ਅਤੇ ਕਿਸੇ ਵਿਸ਼ੇਸ਼ ਖੇਤਰ `ਚ ਇੱਕਠੇ ਰਹਿਣਾ ਹੈ। ਬਹੁਤ ਸਾਰੇ ਮੁਸਲਿਮ ਪਰਿਵਾਰ ਬੇਘਰੇ ਹੋ ਗਏ ਹਨ ਅਤੇ ਉਹ ਆਪਣੀਆਂ ਨਿੱਜੀ ਵਰਤੋਂ ਦੀਆਂ ਵਸਤਾਂ ਅਤੇ ਫਰਨੀਚਰ ਗੁਆ ਚੁੱਕੇ ਹਨ।

ਖੌਫ਼, ਗੁੱਸਾ ਅਤੇ ਸਦਮਾ
ਆਪਣੇ ਆਸ ਪੜੋਸੀਆਂ ਅਤੇ ਆਮ ਰੂਪ `ਚ ਹਿੰਦੂ ਭਾਈਚਾਰੇ ਦੀ ਮੁਕੰਮਲ ਉਪਰਾਮਤਾ ਕਰਕੇ ਹਰੇਕ ਬਾਹਰੀ ਸਹਾਇਤਾ ਨੂੰ ਸ਼ੱਕ ਦੀ ਨਜਰ ਨਾਲ ਦੇਖਣ ਦੇ ਨਤੀਜੇ ਵਜੋਂ ਭਾਈਚਾਰਾ ਆਪਣੇ ਭਾਈ ਬੰਧੂਆਂ ਅਤੇ ਜਾਣ ਪਹਿਚਾਣ ਵਾਲਿਆਂ ’ਤੇ ਹੀ ਮੋਟੇ ਤੌਰ ਤੇ ਨਿਰਭਰ ਰਹਿ ਰਿਹਾ ਹੈ।
ਟੀਮ ਨੂੰ ਬੇਰੋਕ ਰੋਣ-ਧੋਣ, ਬੁੱਤ-ਮਾਫਕ ਤੱਕਣੀ ਅਤੇ ਭੁੱਖ ਦੇ ਮਾਰੇ ਜਾਣ ਸਮੇਤ ਭਾਈਚਾਰੇ ਦੇ ਪੀੜਤਾਂ/ਬਚੇ ਹੋਏ ਵਿਅਕਤੀਆਂ ਅੰਦਰ ਸਦਮੇ, ਬੇਯਕੀਨੀ,ਮਾਨਸਿਕ ਰੋਗਾਂ ਦੇ ਜ਼ਾਹਰਾ ਲੱਛਣ ਦੇਖਣ ਨੂੰ ਮਿਲੇ। ਬੱਚੇ ਇਸ ਵਹਿਸ਼ੀ ਹਿੰਸਾ ਦੇ ਚਸ਼ਮਦੀਦ ਸਨ ਅਤੇ ਲੱਗਦਾ ਸੀ ਕਿ ਉਹਨਾਂ ਨੇ ਜੋ ਅੱਖੀਂ ਦੇਖਿਆ ਸੀ ਆਪਣੇ ਅੰਦਰੋਂ ਅੰਦਰ ਹੀ ਮਨ `ਚ ਬਿਠਾ ਲਿਆ ਹੈ। ਟੀਮ ਨੂੰ ਬੱਚਿਆਂ ਨੇ ਅਜਿਹੇ ਹਮਲਿਆਂ ਦੀਆਂ ਬੇਚੈਨ ਕਰਨ ਵਾਲੀਆਂ ਵੀਡੀਓ ਵੀ ਦਿਖਾਲੀਆਂ ਅਤੇ ਉਹਨਾਂ ਨੇ ਵਿਸਥਾਰ `ਚ ਹਿੰਸਾ ਬਾਰੇ ਗੱਲ ਵੀ ਕੀਤੀ।


X********X




  1. ਜਾਣ ਪਹਿਚਾਣ:- ਮੁਲਕ ਅੰਦਰ ਹੋ ਰਹੇ ਵਿਸ਼ਾਲ ਪ੍ਰਦਰਸ਼ਨਾਂ ਦੇ ਬਾਵਜੂਦ ਕਿਉਂਕਿ ਕੇਂਦਰੀ ਹਕੂਮਤ ਨਾਗਰਿਕਤਾ ਸੋਧ ਕਾਨੂੰਨ 2019 ਜਾਂ ਐਨਪੀਆਰ, ਐਨਆਰਸੀ ਵਾਲੇ ਆਪਣੇ ਕੀਤੇ ਜਾਣ ਵਾਲੇ ਅਮਲ ਨੂੰ ਵਾਪਸ ਲੈਣ ਤੋਂ ਇਨਕਾਰੀ1 ਸੀ। ਇਸ ਲਈ ਦਸੰਬਰ 2019 `ਚ ਉਠੀ ਪ੍ਰਦਰਸ਼ਨਾਂ ਦੀ ਇਹ ਚਿਨਗ ਨਵੇਂ ਵਰ੍ਹੇ ਅੰਦਰ ਵੀ ਜਾਰੀ ਰਹੀ। ਧਾਰਮਕ ਪਹਿਚਾਣ ਦੇ ਆਧਾਰ `ਤੇ ਨਾਗਰਿਕਤਾ ਪ੍ਰਦਾਨ ਕਰਨ ਵਾਲੇ ਅਤੇ ਵਿਸ਼ੇਸ਼ ਕਰਕੇ ਮੁਸਲਮਾਨਾਂ ਨੂੰ ਬੇ-ਦੇਸ਼ੇ ਕਰਨ ਦੇ ਖਤਰੇ ਸੰਮੋਏ ਬੈਠੇ ਸੀਏਏ ਦੀ ਸੰਵਿਧਾਨਕ ਵਾਜਬੀਅਤ `ਤੇ ਇਹ ਵਿਰੋਧ ਪ੍ਰਦਰਸ਼ਨ ਸੁਆਲ ਉਠਾ ਰਹੇ ਸਨ। ਦਸੰਬਰ ਦੇ ਮਹੀਨੇ `ਚ ਪ੍ਰਦਰਸ਼ਨਕਾਰੀਆਂ ਖਿਲਾਫ਼ ਪੁਲੀਸ ਜਬਰ ਅਤੇ ਹਜੂਮੀ ਹਿੰਸਾ ਦੀਆਂ ਬਹੁਤ ਸਾਰੀਆਂ ਘਟਨਾਵਾਂ ਵੀ ਪ੍ਰਤੀਬੱਧ ਸ਼ਹਿਰੀਆਂ ਨੂੰ ਭਾਰਤੀ ਸੰਵਿਧਾਨ ਦੇ ਪਾਰਟ ਤਿੰਨ ਰਾਹੀਂ ਗਰੰਟੀ ਕੀਤੇ ਬੋਲਣ ਦੇ ਆਪਣੇ ਬੁਨਿਆਦੀ ਹੱਕ ਨੂੰ ਜਾਹਰ ਕਰਨ ਤੋਂ ਰੋਕ ਨਹੀਂ ਸਕੀਆਂ।

ਫਰਵਰੀ 2020 ਦੇ ਆਖਰੀ ਹਫ਼ਤੇ `ਚ ਕੱਟੜ ਰਾਸ਼ਟਰਵਾਦੀ ਹਿੰਦੂ2, ਭੀੜ ਜਿਸ ਨੂੰ ‘ਜੈ ਸ੍ਰੀ ਰਾਮ` ਅਤੇ ‘ਹਿੰਦੂਆਂ ਦਾ ਹਿੰਦੋਸਤਾਨ` ਦੇ ਨਾਅਰਿਆਂ ਤੋਂ ਚੰਗੀ ਤਰ੍ਹਾਂ ਪਹਿਚਾਣਿਆ ਜਾ ਸਕਦਾ ਹੈ, ਦੀ ਅਗਵਾਈ ਹੇਠ ਮੁਸਲਮਾਨਾਂ ਖਿਲਾਫ ਸੇਧਤ ਤੇ ਜੱਥੇਬੰਦਕ ਹਿੰਸਾ ਦਿੱਲੀ `ਚ ਵਾਪਰੀ। ਦਿੱਲੀ ਦੇ ਉੱਤਰ-ਪੂਰਬੀ ਹਿੱਸੇ ਨੂੰ ਆਪਣੇ ਕਲਾਵੇ `ਚ ਲੈਣ ਵਾਲੀ ਇਸ ਹਿੰਸਾ `ਚ 53 ਵਿਅਕਤੀ*3  ਮਾਰੇ ਗਏ ਜਿਹਨਾਂ `ਚ ਬਹੁਤੇ ਮੁਸਲਿਮ ਸਨ ਅਤੇ 2004 ਤੋਂ ਵੱਧ ਜਖਮੀ ਹੋਏ। ਬਹੁਤ ਸਾਰੀਆਂ ਮਸਜਿਦਾਂ ਨੂੰ ਅੱਗ ਦੀ ਭੇਂਟ ਕੀਤਾ ਗਿਆ ਅਤੇ ਫਨਾਹ ਕੀਤਾ ਗਿਆ ਅਤੇ ਮੁਸਲਮਾਨਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਅੱਗ ਦੀ ਭੇਂਟ ਕਰ ਦਿੱਤਾ ਗਿਆ। ਮੁਸਲਿਮ ਭਾਈਚਾਰੇ ਖਿਲਾਫ ਇਸ ਸੇਧਤ ਹਿੰਸਾ ਨੂੰ ਬਹੁਤ ਜਣੇ ਇੱਕ ਪੱਖਪਾਤੀ ਕਾਨੂੰਨ ਖਿਲਾਫ ਮੁਸਲਿਮ ਭਾਈਚਾਰੇ ਦੀ ਉੱਚੀ ਆਵਾਜ਼ ਨੂੰ ਕੁਚਲਣ ਲਈ ਦਿੱਲੀ ਅੰਦਰ ਚੱਲ ਰਹੇ ਰੁਝਾਣ ਦੀ ਲਗਾਤਾਰਤਾ ਵਜੋਂ ਦੇਖਦੇ ਹਨ।
1.1          ਮੁਜਾਹਰਾ:- ਸਮੋਣ ਦੀਆਂ ਨੀਤੀਆਂ ਅਤੇ ਵਿਵਾਦਤ ਕਾਨੂੰਨ ਅਤੇ ਐਨ.ਪੀ.ਆਰ.5 ਦੇ ਅਮਲ ਨੂੰ ਵਾਪਸ ਲੈਣ ਦੀਆਂ ਮੰਗਾਂ ਲੈ ਕੇ ਜਮਹੂਰੀਅਤ ਦੇ ਢਾਂਚੇ ਨੂੰ ਮਜਬੂਤ ਕਰਨ ਦੇ ਮਨਸ਼ੇ ਨਾਲ ਸੱਭਿਆਚਾਰਕ ਵਿਭਿੰਨਤਾ ਲਈ ਸ਼ਾਂਤਮਈ ਢੰਗ ਨਾਲ ਆਪਣੀ ਹੋਂਦ ਜਤਾਉਣ ਵਾਲੇ ਔਰਤਾਂ ਦੀ ਰਾਹਨੁਮਾਈ ਵਾਲੇ ਵਿਰੋਧ ਮੁਜਾਹਰਿਆਂ ਦਾ ਉਭਾਰ ਚੜ੍ਹਦੇ ਵਰ੍ਹੇ ਦੇਖਣ ਨੂੰ ਮਿਲਿਆ। 15 ਜਨਵਰੀ, 2020 ਨੂੰ ਬਿਨ੍ਹਾਂ ਨਾਗਾ 24 ਘੰਟੇ ਚੱਲਣ ਵਾਲਾ ਇੱਕ ਰੋਸ ਪ੍ਰਦਰਸ਼ਨ ਜਾਫਰਾਬਾਦ-ਸੀਲਮਪੁਰ ਰੋਡ `ਤੇ ਸ਼ੁਰੂ ਹੋਇਆ। ਰਾਤ 7 ਵਜੇ ਤੋਂ ਸ਼ੁਰੂ ਹੋਏ ਇਸ ਰੋਸ ਪ੍ਰਦਰਸ਼ਨ ਵਿੱਚ ਹਰ ਉਮਰ ਦੀਆਂ ਔਰਤਾਂ ਜਾਫਰਾਬਾਦ-ਸੀਲਮਪੁਰ ਮੁੱਖ ਮਾਰਗ `ਤੇ ਅਲਤਾਜ ਦਵਾਖਾਨੇ ਦੇ ਨੇੜੇ ਆਪਣੇ ਹੱਥਾਂ `ਚ ਮੋਮਬੱਤੀਆਂ, ਬੈਨਰ ਤੇ ਤਖਤੀਆਂ ਫੜੀ ਬੈਠ ਗਈਆਂ, ਜਦਕਿ ਉਹਨਾਂ ਨਾਲ ਯੱਕਜਹਿਤੀ ਜਾਹਰ ਕਰਦਿਆਂ ਮਰਦ ਉਸ ਰੋਸ ਮੁਜ਼ਾਹਰੇ ਦੇ ਦੁਆਲੇ ਖੜ੍ਹੇ ਹੋ ਗਏ। ਮੁਜਾਹਰਾਕਾਰੀਆਂ ਨੂੰ ਖਿੰਡਾਉਣ ਲਈ ਗਈ ਸ਼ਾਮ ਤੋਂ ਲੈ ਕੇ ਅਗਲੀ ਸਵੇਰ ਤੱਕ ਪੁਲੀਸ ਦਾ ਭਾਰੀ ਬੰਦੋਬਸਤ6 ਉਥੇ ਮੌਜੂਦ ਸੀ। ਪਹਿਲਾਂ ਵੀ 18 ਦਸੰਬਰ 2019 ਨੂੰ ਅਜਿਹਾ ਹੀ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਜਿਸ `ਚ 10,000 ਲੋਕ ਸ਼ਾਮਲ ਸਨ, ‘ਹਿੰਸਕ’ ਰੂਪ ਧਾਰਨ ਕਰ ਗਿਆ ਸੀ ਅਤੇ ਨਤੀਜੇ ਵਜੋਂ ਪੁਲੀਸ ਨਾਲ ਝੜਪਾਂ ਹੋਈਆਂ ਸਨ ਅਤੇ ਦੋ ਬੱਸਾਂ ਸਮੇਤ ਪੁਲੀਸ ਥਾਣੇ ਨੂੰ ਅੱਗ ਲਗਾ ਦਿੱਤੀ ਗਈ ਸੀ। ਭਾਵੇਂ ਕਿ ਬੇਕਾਬੂ ਪ੍ਰਦਰਸ਼ਕਾਰੀਆਂ6 ਨੂੰ ਸ਼ਾਂਤ ਕਰਨ ਲਈ ਬਹੁਤ ਵੱਡੀ ਗਿਣਤੀ ’ਚ ਹਾਜ਼ਰ ਪੁਲੀਸ ਵੱਲੋਂ ਅੱਥਰੂ ਗੈਸ ਅਤੇ ਲਾਠੀਚਾਰਜ ਦੀ ਵਰਤੋਂ ਨੂੰ ਮੁੱਖਧਾਰਾ ਦੇ ਟੈਲੀਵੀਜ਼ਨ ਚੈਨਲਾਂ ਨੇ ਦਿਖਾਇਆ ਸੀ, ਪਰ ਹੋਰ ਨਿਊਜ ਚੈਨਲਾਂ ਨੇ ਚਸ਼ਮਦੀਦ ਗਵਾਹਾਂ ਅਤੇ ਸਥਾਨਕ ਬਸ਼ਿੰਦਿਆਂ ਖਿਲਾਫ ਪੁਲੀਸ ਅਫਸਰਾਂ ਵੱਲੋਂ ਵਰਤੀ ਗਈ ਨਜਾਇਜ਼ ਅਤੇ ਬੇਤਹਾਸ਼ਾ ਤਾਕਤ ਦੀਆਂ ਵੀਡੀਓਜ ਵੀ ਨਸ਼ਰ ਕੀਤੀਆਂ ਸਨ।

1.2 ਦਿੱਲੀ ਅਸੰਬਲੀ ਚੋਣਾਂ ਦੌਰਾਨ ਫਿਰਕੂ ਸਿਆਸਤ:- ਦਿੱਲੀ ਦੀ ਸੂਬਾਈ ਹਕੂਮਤ ਲਈ ਹੋਣ ਵਾਲੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਇਹਨਾਂ ਮੁਜਾਹਰਿਆਂ ਨੂੰ ਫਿਰਕੂ ਰੰਗਤ ਦਿੱਤੀ ਗਈ। ਜਿਹਨਾਂ ਰਾਹੀਂ ਉੱਤਰ-ਪੂਰਬੀ ਦਿੱਲੀ (ਜਿੱਥੇ ਕਿ ਇਹ ਮੁਜਾਹਰੇ ਸ਼ੁਰੂ ਹੋਏ ਸਨ) ਅੰਦਰ ਵਿਸ਼ੇਸ਼ ਰੂਪ `ਚ ਘੱਟ ਗਿਣਤੀਆਂ ਵਿਰੋਧੀ ਭਾਵਨਾਵਾਂ ਦਾ ਪ੍ਰਚਾਰ ਕੀਤਾ ਗਿਆ। ਕੇਂਦਰੀ ਹਕੂਮਤ `ਤੇ ਸੱਤਾ `ਚ ਬੈਠੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਆਗੂਆਂ ਵੱਲੋਂ ਬਹੁਤ ਸਾਰੀਆਂ ਭੜਕਾਊ ਤੇ ਜ਼ਹਿਰ ਉਗਲਦੀਆਂ ਤਕਰੀਰਾਂ ਕੀਤੀਆਂ ਗਈਆਂ। (ਦੇਖੋ ਡੱਬੀ)।ਟੀਵੀ ਨਿਊਜ਼ ਚੈਨਲਾਂ ਵੱਲੋਂ ਵਿਆਪਕ ਪੱਧਰ `ਤੇ ਪ੍ਰਚਾਰਿਆ ਫਿਰਕੂ ਪ੍ਰਾਪੇਗੰਡਾ ਫਰਵਰੀ 2020 ਦੇ ਪਹਿਲੇ ਹਫਤੇ ’ਚ ਆਪਣੇ ਪੂਰੇ ਚਰਮ ਤੇ ਸੀ ਜਦ ਕਿ 8 ਫਰਵਰੀ 2020 ਨੂੰ ਚੋਣਾਂ ਹੋਣ ਵਾਲੀਆਂ ਸਨ। ਫਿਰਕੇ ਅੰਦਰ ਪ੍ਰਚਾਰੇ ਗਏ ਇਕ ਫਿਰਕੂ ਸੁਨੇਹੇ ਦੀ ਇੱਕ ਮਿਸਾਲ ਮੁਸਤਫਾਬਾਦ `ਚ ਇੱਕ ਦੇ ਇੱਕ ਬਸ਼ਿੰਦੇ ਨੇ ਟੀਮ ਨੂੰ ਦਿਖਾਈ (ਦੇਖੋ ਤਸਵੀਰ) ਇਹ ਸੁਨੇਹਾ 6 ਫਰਵਰੀ 2020 ਨੂੰ ਭੇਜਿਆ ਗਿਆ ਜਿਸ `ਚ ਲਿਖਿਆ ਸੀ “ਬਜਰੰਗ ਬਲੀ ਤੋੜੋਂਗੇ ਅਲੀ ਕੀ ਨਲੀ` ਜਬ ਹੋਗਾ ਸ਼ੋਰ ਭਾਜਪਾ ਦੀ ਜੀਤ ਕਾ ਗਲੀ-ਗਲੀ— ਜਗਦੀਸ਼ ਪ੍ਰਧਾਨ, ਭਾਜਪਾ ਉਮੀਦਵਾਰ।” ਭਾਵੇਂ ਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਜਿਵੇਂ ਕਿ ਕੇਂਦਰੀ ਜਾਂ ਸੂਬਾਈ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਪ੍ਰਚਾਰ ਦੌਰਾਨ ਫਿਰਕੂ ਪ੍ਰਾਪੋਗੰਡੇ ਤੇ ਹਿੰਸਾ ਦੇ ਵਧਾਰੇ ਨੂੰ ਪਿਛਲੇ ਦੋ ਦਹਾਕਿਆਂ ਦੌਰਾਨ ਮੁਲਕ ਨੇ ਆਪਣੇ ਅੱਖੀ ਦੇਖਿਆ ਹੈ7

          ਦਿਲਚਸਪ ਗੱਲ ਇਹ ਹੈ ਕਿ ਦਿੱਲੀ ਚੋਣਾਂ `ਚ ਜਿੱਤੀਆਂ ਆਪਣੀਆਂ 7 ਸੀਟਾਂ `ਚੋਂ 5 ਰਾਜਧਾਨੀ ਦਿੱਲੀ ਦੇ ਉੱਤਰ-ਪੂਰਬੀ ਖੇਤਰ `ਚ ਪੈਂਦੀਆਂ ਹਨ ਜਿਹੜਾ ਕਿ ਯਮੁਨਾ ਪਾਰ ਹੋਈ ਮੌਜੂਦਾ ਫਿਰਕੂ ਹਿੰਸਾ ਦਾ ਗੜ੍ਹ ਸੀ। ਬਹੁਤ ਸਾਰੇ ਨਿਰੀਖਿਕ ਇਸ ਲਈ ਇਹ ਮਹਿਸੂਸ ਕਰਦੇ ਹਨ ਕਿ ਬੀਜੇਪੀ ਦੀ ਜਿੱਤ ਅਤੇ ਫਿਰਕੂ ਹਿੰਸਾ ਦਰਮਿਆਨ ਇੱਕ ਸਿੱਧਾ ਸੰਬਧ ਹੈ। ਨੈਸ਼ਨਲ ਹੈਰਾਲਡ `ਚ ਛਾਪਿਆਂ ਇਹ ਨਕਸ਼ਾ ਇਸ ਰਿਸ਼ਤੇ ਨੂੰ ਸਥਾਪਤ ਕਰਨ ਦੀ ਕੋਸ਼ਿਸ ਹੈ7। ਦਿੱਲੀ ਦੇ ਨਕਸ਼ੇ ਤੇ ਕੇਸਰ ਨੁਕਤੇ ਬੀਜੇਪੀ ਵੱਲੋਂ ਚੋਣਾਂ `ਚ ਜਿੱਤੇ ਹਲਕੇ ਅਤੇ ਨਾਲ ਲੱਗਵੇਂ ਨਕਸ਼ੇ ’ਤੇ ਕਾਲੇ ਧੱਬੇ ਫਿਰਕੂ ਹਿੰਸਾ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਇਲਾਕਿਆਂ ਨੂੰ ਦਰਸਾਉਂਦੇ ਹਨ।

1.3 ਬੀਜੇਪੀ ਆਗੂਆਂ ਵੱਲੋਂ ਜਹਿਰ ਉਗਲੱਛਣ ਦਾ ਇਤਿਹਾਸ8:-

ਕਪਿਲ ਮਿਸ਼ਰਾ :ਸੀਏਏ ਵਿਰੋਧੀ ਰੋਸ ਮੁਜਾਹਰਿਆਂ ਖਿਲਾਫ਼ ਆਪਣੇ ਕੱਟੜ ਵਿਚਾਰਾਂ ਲਈ ਜਾਣੇ ਜਾਂਦੇ ਬੀਜੇਪੀ ਦੇ ਆਗੂ ਕਪਿਲ ਮਿਸ਼ਰਾ ਨੇ ਅਕਸਰ ਹੀ ਟਵਿੱਟਰ `ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ:-

ਦਸੰਬਰ 19 `ਚ ਉਸ ਨੇ ਸੀਏਏ ਦੇ ਹੱਕ `ਚ ਦਿੱਲੀ `ਚ ਇੱਕ ਮਾਰਚ ਦਾ ਆਯੋਜਨ ਕੀਤਾ ਸੀ। ਸੋਸ਼ਲ ਮੀਡੀਆ `ਤੇ ਉਸ ਮਾਰਚ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇਹ ਭੜਕਾਊ ਨਾਅਰੇ ਲਾਉਂਦੇ ਸੁਣਿਆ ਜਾ ਸਕਦਾ ਹੈ।

–“ਦੇਸ਼ ਕੇ ਗਦਾਰੋ ਕੋ…..”

 ਜਨਵਰੀ 20 `ਚ ਦਿੱਲੀ ਸੂਬਾਈ ਚੋਣਾਂ ਮੌਕੇ ਮਿਸ਼ਰਾ ਨੇ ਟਵਿੱਟਰ `ਤੇ ਇੱਕ ਫਿਰਕੂ ਟਿੱਪਣੀ ਕਸੀ “ਪਾਕਿਸਤਾਨ ਸ਼ਾਹੀਨ ਬਾਗ `ਚ ਦਾਖਲ ਹੋ ਗਿਆ ਹੈ। ਸ਼ਹਿਰ ਅੰਦਰ ਮਿੰਨੀ ਪਾਕਿਸਤਾਨ ਬਣਾਉਣ ਜਾ ਰਹੇ ਹਨ। ਸ਼ਾਹੀਨ ਬਾਗ, ਚਾਂਦ ਬਾਗ ਅਤੇ ਇੰਦਰਲੋਕ `ਚ ਕਾਨੂੰਨ ਦੀ ਪਾਲਣਾ ਨਹੀਂ ਹੋ ਰਹੀ। ਪਾਕਿਸਤਾਨੀ ਦੰਗਈ ਸ਼ਹਿਰ ਦੀਆਂ ਸੜਕਾਂ `ਤੇ ਕਬਜਾ ਕਰੀ ਬੈਠੇ ਹਨ।”

ਆਪਣੀ ਹਾਲੀਆ ਟਵਿੱਟਰ ਟਿੱਪਣੀ (28 ਜਨਵਰੀ 2020) `ਚ ਮਿਸ਼ਰਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ `ਚ ਕਿਹਾ ਗਿਆ ਹੈ “ਜਾਫਰਾਬਾਦ ਖਾਲੀ ਕਰਵਾ ਲਿਆ ਗਿਆ ਹੈ, ਹੋਰ ਸ਼ਾਹੀਨ ਬਾਗ ਨਹੀਂ ਬਣਨ ਦਿੱਤਾ ਜਾਵੇਗਾ।”

ਅਨੁਰਾਗ ਠਾਕੁਰ

21 ਜਨਵਰੀ 2020 ਨੂੰ ਦਿੱਲੀ ਚੋਣਾਂ ਦੀ ਮੁਹਿੰਮ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਬੀਜੇਪੀ ਦੀ ਰੈਲੀ `ਚ ਮੌਜੂਦ ਲੋਕਾਂ ਨੂੰ “ਦੇਸ਼ ਦੇ ਗੱਦਾਰੋਂ ਨੂੰ, ਗੋਲੀ ਮਾਰੋ ਸਾਲੋ ਕੋ” ਕਹਿਣ ਲਈ ਕਿਹਾ। ਅਨੁਰਾਗ ਠਾਕੁਰ ਦੇ ਬਿਆਨ ਬਾਅਦ ਦਿੱਲੀ `ਚ ਗੋਲੀਬਾਰੀ ਦੀਆਂ ਘਟਨਾਵਾਂ ਅਗਲੇ ਚਾਰ ਦਿਨਾਂ `ਚ ਦੇਖਣ ਨੂੰ ਮਿਲੀਆਂ ਖਾਸ ਕਰਕੇ ਜਾਮੀਆ ਮਿਲੀਆ ਅਤੇ ਸ਼ਾਹੀਨ ਬਾਗ ਨਜਦੀਕ। ਇਸ ਬਿਆਨ ਉਪਰੰਤ ਚੋਣ ਕਮਿਸ਼ਨ ਨੇ ਉਸ ਦੇ ਚੋਣ ਪ੍ਰਚਾਰ ਕਰਨ `ਤੇ 72 ਘੰਟਿਆਂ ਲਈ ਰੋਕ ਲਾ ਦਿੱਤੀ।

ਪ੍ਰਵੇਸ਼ ਵਰਮਾ

28 ਜਨਵਰੀ 2020 ਨੂੰ ਦਿੱਲੀ ਸੂਬਾਈ ਚੋਣਾਂ ਦੌਰਾਨ ਬੀਜੇਪੀ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਕਿਹਾ ਕਿ “ਸ਼ਾਹੀਨ ਬਾਗ ਵਿਚਲੇ ਰੋਸ ਪ੍ਰਦਰਸ਼ਨਕਾਰੀ ਤੁਹਾਡੇ ਘਰ ਅੰਦਰ ਦਾਖਲ ਹੋ ਜਾਣਗੇ ਅਤੇ ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟਣਗੇ।”

“ਸ਼ਾਹੀਨ ਬਾਗ `ਚ ਲੱਖਾਂ ਲੋਕ ਇੱਕਠੇ ਹੋਏ ਹਨ। ਦਿੱਲੀ ਦੇ ਲੋਕਾਂ ਨੂੰ ਸੋਚਣਾ ਪਵੇਗਾ ਅਤੇ ਫੈਸਲਾ ਲੈਣਾ ਪਵੇਗਾ। ਉਹ ਘਰਾਂ `ਚ ਵੜ ਆਉਣਗੇ, ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਨਾਲ ਖੇਡਣਗੇ ਅਤੇ ਉਹਨਾਂ ਨੂੰ ਮਾਰ ਦੇਣਗੇ। ਅੱਜ ਹੀ ਮੌਕਾ ਹੈ ਕੱਲ ਨੂੰ ਮੋਦੀ ਜੀ ਅਤੇ ਅਮਿਤ ਸ਼ਾਹ ਥੋਡਾ ਬਚਾਅ ਕਰਨ ਨੂੰ ਨਹੀਂ ਆਉਣਗੇ।”

ਉਸ ਨੇ ਕਿਹਾ ਸੀ “ਜੇਕਰ ਬੀਜੇਪੀ 11 ਫਰਵਰੀ ਨੂੰ ਸਰਕਾਰ ਬਣਾ ਲੈਂਦੀ ਹੈ ਤਾਂ ਸ਼ਾਹੀਨ ਬਾਗ ਇਲਾਕੇ `ਚ ਪ੍ਰਦਰਸ਼ਨ ਵਾਲੀ ਜਗ੍ਹਾ ਤੇ ਇੱਕ ਵੀ ਵਿਅਕਤੀ ਨਜਰ ਨਹੀਂ ਆਵੇਗਾ।”

ਵਰਮਾ ਨੇ ਬੀਜੇਪੀ ਦੀ ਸਰਕਾਰ ਬਣਨ ਤੇ ਸਰਕਾਰੀ ਜਾਇਦਾਦ ’ਤੇ ਉਸ ਦੇ ਹਲਕੇ ਅੰਦਰ ਤਾਮੀਰ ਕੀਤੀਆਂ ਮਸਜਿਦਾਂ ਢਾਹੁਣ ਦਾ ਵੀ ਵਾਅਦਾ ਕੀਤਾ।

ਡੀਵੀ ਸਦਾਨੰਦ ਗਾਓਡਾ

23 ਫਰਵਰੀ 2020 ਨੂੰ ਰਸਾਇਣਾ ਅਤੇ ਖਾਦਾਂ ਬਾਰੇ ਕੇਂਦਰੀ ਮੰਤਰੀ ਡੀਵੀ ਸਦਾਨੰਦ ਗਾਓਡਾ ਨੇ ਕਿਹਾ ਕਿ ਬਹੁਤ ਸਾਰੀਆਂ “ਰਾਸ਼ਟਰ ਵਿਰੋਧੀ ਜਥੇਬੰਦੀਆਂ” ਸੀਏਏ ਵਿਰੋਧੀ ਰੋਸ ਮੁਜਾਹਰਿਆਂ ਦੇ ਪਲੇਟ ਫਾਰਮ ਦੀ ਨਜਾਇਜ਼ ਵਰਤੋਂ ਕਰ ਰਹੀਆਂ ਹਨ।

“ਅਸੀਂ ਇਸ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਬਹੁਤ ਸਾਰੀਆਂ ਦੇਸ਼ ਵਿਰੋਧੀ ਜਥੇਬੰਦੀਆਂ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੀ ਨਜਾਇਜ਼ ਵਰਤੋਂ ਕਰ ਰਹੀਆਂ ਹਨ ਅਤੇ ਬਹੁਤ ਸਾਰੇ ਲੋਕ ਇਸ ਹਾਲਤ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ `ਚ ਹਨ।”



1.4 ਹਿੰਸਾ ਦਾ ਫੌਰੀ ਕਾਰਨ:- 22 ਫਰਵਰੀ 2020 ਦੀ ਰਾਤ ਨੂੰ ਸੀਏਏ, ਐਨਪੀਆਰ ਅਤੇ ਐਨਆਰਸੀ ਖਿਲਾਫ ਰੋਸ਼ ਪ੍ਰਦਰਸ਼ਨ ਕਰਨ ਲਈ ਜਾਫਰਾਬਾਦ ਮੈਟਰੋ ਸਟੇਸ਼ਨ ਅਤੇ ਮੌਜਪੁਰ ਚੋਂਕ ਨੇੜੇ ਕਰਦਮਪੁਰੀ ਵਿਖੇ ਮੋਰਚਾ ਲਾਇਆ ਗਿਆ। ਜਦ ਕਿ ਜਾਫਰਾਬਾਦ ਧਰਨੇ ਨੇ ਸੀਲਮਪੁਰ ਨੂੰ (ਮੌਜਪੁਰ ਅਤੇ ਯਮੁਨਾ ਵਿਹਾਰ ਇਲਾਕਿਆਂ ਨਾਲ ਜੋੜਣ ਵਾਲੀ ਸੜਕ ਨੰ: 66 ਨੂੰ) ਮੌਜਪੁਰ ਵਿਖੇ ਜਾਮ ਕੀਤਾ ਹੋਇਆ ਸੀ ਅਤੇ ਕਰਦਮਪੁਰੀ ਧਰਨਾ ਸੜਕ ਦੇ ਨਾਲ ਨਾਲ ਚਲਦੇ ਪੁਲ ਤੇ ਲੱਗਿਆ ਹੋਇਆ ਸੀ।

ਕਪਿਲ ਮਿਸ਼ਰਾ

23 ਫਰਵਰੀ 2020 ਨੂੰ ਬੀਜੇਪੀ ਆਗੂ ਕਪਿਲ ਮਿਸ਼ਰਾ ਨੇ ਆਪਣੇ ਹਮਾਇਤੀਆਂ ਨੂੰ ਸੋਸ਼ਲ ਮੀਡੀਆ `ਤੇ ਇੱਕ ਸੱਦਾ ਦਿੱਤਾ ਅਤੇ ਜਾਫਰਾਬਾਦ ਤੋਂ ਇੱਕ ਕਿਲੋਮੀਟਰ ਤੋਂ ਵੀ ਘੱਟ ਦੂਰੀ `ਤੇ ਇੱਕ ਰੈਲੀ ਕੀਤੀ। ਉਸ ਨੇ ਜਾਫਰਾਬਾਦ ਤੋਂ ਪੰਜ ਕਿਲੋਮੀਟਰ ਦੇ ਘੇਰੇ `ਚ ਪੈਂਦੇ ਜਾਫਰਾਬਾਦ ਅਤੇ ਚੰਦਬਾਗ ਖੇਤਰਾਂ ਨੂੰ ਦਿੱਲੀ ਪੁਲੀਸ ਵੱਲੋਂ ਤਿੰਨ ਦਿਨ `ਚ ਸਾਨੂੰ ਕਰਾਏ ਜਾਣ ਦੀ ਧਮਕੀ ਦਿੱਤੀ ਨਹੀਂ ਤਾਂ ਰੌਲਾ-ਘਚੋਲਾ ਪੈ ਜਾਊ। ਕਪਿਲ ਮਿਸ਼ਰਾ ਨੇ ਇਹ ਵੀ ਕਿਹਾ ਕਿ “ਉਹ ਸੜਕਾਂ ਰੋਕ ਕੇ ਤਾਂ ਲੱਖਾਂ ਲੋਕਾਂ ਦਾ ਰਾਸਤਾ ਰੋਕ ਰਹੇ ਹਨ। ਇਹ ਕੀ ਤਰੀਕਾ ਹੈ, ਰੋਸ ਪ੍ਰਗਟ ਕਰਨ ਦਾ? ਅਸੀਂ ਆਪਣੇ ਇਲਾਕੇ ਨੂੰ ਸ਼ਾਹੀਨ ਬਾਗ ਨਹੀਂ ਬਣਨ ਦਿਆਂਗੇ।”

ਇਓਂ ਜਦਕਿ ਕਰਦਮਪੁਰੀ ਤੇ ਜਾਫਰਾਬਾਦ ਦੋਵਾਂ ਪਾਸਿਆਂ `ਤੇ ਕਾਨੂੰਨ ਦੇ ਵਿਰੋਧੀ ਬੈਠੇ ਹੋਏ ਸਨ ਤਾਂ ਵਿਚਲਾ ਮੌਜਪੁਰ ਚੌਕ ਦਾ ਇਲਾਕਾ ਇਸ ਕਾਨੂੰਨ ਦੇ ਹਮਾਇਤੀਆਂ ਨੇ ਮੱਲਿਆ ਹੋਇਆ ਸੀ। ਦੋਨਾਂ ਧਿਰਾਂ ਦਰਮਿਆਨ ਝੜਪਾਂ ਹੋਣੀਆਂ ਸ਼ੁਰੂ ਹੋਈਆਂ। ਜਿਵੇਂ ਹੀ ਸ਼ਾਮ ਨੂੰ 6 ਵਜੇ ਦੇ ਕਰੀਬ ਮੌਜਪੁਰ ਬਾਬਰਪੁਰ ਮੈਟਰੋ ਸਟੇਸ਼ਨ ਦੇ ਨੇੜੇ  ਜੋ ਕਿ ਦੋਵਾਂ ਪਾਸਿਆਂ ਤੋਂ ਇੱਕੋ ਜਿੰਨੀ ਵਾਟ `ਤੇ ਪੈਂਦਾ ਹੈ, ਇੱਕ ਦੂਜੇ `ਤੇ ਪੱਥਰਬਾਜੀ ਕੀਤੀ ਗਈ।

1.5 ਆਪਮੁਹਾਰਾ ਨਹੀਂ, ਸਗੋਂ ਜਥੇਬੰਦਕ:- ਤਹਿਕੀਕਾਤ ਦੌਰਾਨ ਇੱਕਠੇ ਕੀਤੇ ਤੱਥਾਂ ਅਤੇ ਹਿੰਸਾ ਦੇ ਜਖਮੀਆਂ ਅਤੇ ਚਸ਼ਮਦੀਦ ਦੀਆਂ ਮੀਡੀਆ ਵਿਚਲੀਆਂ ਰਿਪੋਰਟਾਂ ਹਿੰਸਾ ਪੈਦਾ ਕਰਨ ਲਈ ਹਜੂਮ ਨੂੰ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਕਾਰੇ ਵੱਲ ਇਸ਼ਾਰਾ ਕਰਦੀਆਂ ਹਨ ਅਤੇ ਹਮਲਾਵਰਾਂ ਵੱਲੋਂ ਵੱਡੀ ਤਾਦਾਦ `ਚ ਹਥਿਆਰਾਂ, ਗੋਲੀ-ਸਿੱਕੇ ਅਤੇ ਇੱਟਾਂ ਦੀ ਵਰਤੋਂ ਦੀਆਂ ਗਵਾਹੀਆਂ ਵੀ ਇਹੋ ਬਿਆਨ ਕਰਦੀਆਂ ਹਨ। ਇਹ ਸਾਰੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਇਹ ਹਿੰਸਕ ਵਾਰਦਾਤਾਂ, ਮੁਸਲਿਮ ਭਾਈਚਾਰੇ ਖਿਲਾਫ ਪੂਰਵ-ਯੋਜਨਾਬੰਦ ਅਤੇ ਜਥੇਬੰਦਕ ਹਮਲੇ ਸਨ।

ਹਜੂਮ ਦੀ ਪੂਰਵ-ਯੋਜਨਾਬੰਦੀ:-23 ਫਰਵਰੀ 2020 ਦੀਆਂ ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਕਿਵੇਂ ਸੱਜ ਪਿਛਾਖੜੀ ਹਿੰਦੂ ਸੋਸ਼ਲ ਮੀਡੀਆ `ਤੇ ‘ਮੁਸਲਿਮ ਬਗਾਵਤ` ਦੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਗਈਆਂ ਕਿ ਦਿੱਲੀ ਦੀਆਂ ਦਰਜਨਾਂ ਮਸਜਿਦਾਂ ਦੇ ਲਾਊਡ ਸਪੀਕਰਾਂ ਤੋਂ ਇਹ ਐਲਾਨ ਕੀਤੇ ਗਏ ਹਨ ਕਿ ਉਹ ਦਿੱਲੀ `ਚੋਂ ਹਿੰਦੂਆਂ ਨੂੰ ਬਾਹਰ ਖਦੇੜ ਦੇਣਗੇ ਅਤੇ ਪੁਲੀਸ ਨੇ 32 ਇਮਾਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਨੇ ਦਿੱਲੀ ਤੋਂ ਬਾਹਰ ਬੈਠਿਆਂ ਨੂੰ ਇਹ ਟਿੱਪਣੀ ਕਰਨ ਲਈ ਮਜਬੂਰ ਕੀਤਾ ਕਿ ਉਹ ਬਾਹਰ ਨਿਕਲ ਕੇ “ਆਪਣੇ ਮੁਸਲਿਮ ਭਰਾਵਾਂ ਨੂੰ ਸਬਕ ਸਿਖਾਉਣਗੇ।” ਛੇਤੀ ਹੀ ਬਾਅਦ ਦਿੱਲੀ ਦੇ ਇੱਕ ਸਿਰੇ `ਤੇ ਸਥਿਤ ਅਤੇ ਹਿੰਸਾ ਤੋਂ ਸਭ ਤੋਂ ਵੱਧ ਪ੍ਰਭਾਵਤ ਮੁਸਤਫਾਬਾਦ ਦੇ ਬਸ਼ਿੰਦਿਆਂ ਨੇ ਹਿੰਦੂ ਨੌਜਵਾਨਾਂ ਨੂੰ ਦਾਤ, ਲੋਹੇ ਦੀਆਂ ਰਾਡਾਂ ਅਤੇ ਡੰਡੇ ਚੁੱਕੀ ਉੱਤਰ ਪ੍ਰਦੇਸ਼ ਤੋਂ ਹਰਿਆਣੇ ਦੇ ਗੁਆਂਢੀ ਸੂਬਿਆਂ ਤੋਂ ਆਉਣ ਵਾਲੇ ਟਰੱਕਾਂ ਤੋਂ ਉਤਰਦਿਆਂ ਦੇਖਿਆ।9

ਦਿੱਲੀ ਘੱਟ-ਗਿਣਤੀ ਕਮਿਸ਼ਨ ਨੇ ਪ੍ਰਭਾਵਤ ਇਲਾਕੇ ਦੀ ਆਪਣੀ ਫੇਰੀ ਉਪਰੰਤ ਵੀ ਇਹ ਦੋਸ਼ ਲਗਾਏ ਸਨ ਕਿ 1500 ਤੋਂ 2000 ਦੇ ਦਰਮਿਆਨ ਬਾਹਰਲੇ ਨੌਜਵਾਨਾਂ ਨੂੰ ਉੱਤਰ-ਪੂਰਬੀ ਦਿੱਲੀ `ਚ ਲਿਆਂਦਾ ਗਿਆ ਅਤੇ ਨਾਲ ਲਗਦੇ ਇਲਾਕਿਆਂ `ਚ ਹਿੰਸਾ ਫੈਲਾਉਣ ਦੀ ਯੋਜਨਾਬੱਧ ਸਾਜਸ਼ ਤਹਿਤ ਸਕੂਲ `ਚ ਲਗਭਗ 24 ਘੰਟੇ ਲਈ ਠਹਿਰਾਇਆ ਗਿਆ। ਇੱਕ ਮੀਡੀਆ ਖਬਰ ਜਿਸ ਦਾ ਦਾਅਵਾ ਹੈ ਕਿ ਉਸ ਨੇ ਹਿੰਸਾ ਅਤੇ ਲੁੱਟਖਸੁੱਟ ਦੀਆਂ ਘਟਨਾਵਾਂ `ਚ ਸਰਗਰਮੀ ਨਾਲ ਸ਼ਾਮਲ ਹੋਣ ਨੂੰ ਕਬੂਲਣ ਵਾਲੇ ਕੁੱਝ ਲੋਕਾਂ ਨਾਲ ਗੱਲਬਾਤ ਕੀਤੀ ਹੋਣ ਦਾ ਦਾਅਵਾ ਕੀਤਾ ਹੈ, ਨੇ ਹਿੰਸਾ ਦੀ ਪੂਰਨ ਰੂਪ `ਚ ਯੋਜਨਾਬੰਦੀ ਅਤੇ ਇਸ ਨੂੰ ਅਮਲ `ਚ ਵਰਤਾਉਣ ਬਾਬਤ ਦੱਸਿਆ। ਇਸ ਗੱਲਬਾਤ ਤੋਂ ਇਹ ਵੀ ਪਤਾ ਲੱਗਦਾ ਹੈ ਇਹ ਫਿਰਕੂ ਹਿੰਸਾ ਆਪਮੁਹਾਰੀ ਨਹੀਂ ਸੀ ਅਤੇ “ਇੱਕ ਵਾਰੀ ਹਿੰਸਾ ਸ਼ੁਰੂ ਹੋ ਜਾਣ ਤੋਂ ਬਾਦ ਇਸ ਨੂੰ ਜਥੇਬੰਦ, ਯੁੱਧਨੀਤਕ ਤਰੀਕੇ ਨਾਲ ਅੰਜ਼ਾਮ ਦਿੱਤਾ ਗਿਆ ਅਤੇ ਛੇਤੀ ਹੀ ਲੋਕਾਂ ਨੂੰ ਲਾਮਬੰਦ ਕਰਨ, ਹਥਿਆਰ ਤੇ ਗੋਲੀ-ਸਿੱਕਾ ਸਪਲਾਈ ਕਰਨ ਅਤੇ ਐਥੋਂ ਤੱਕ ਕਿ ਜਿਹਨੇ ਨੇ ਪਹਿਲਾਂ ਕਦੇ ਕਿਸੇ ਹਿੰਸਾ `ਚ ਸ਼ਮੂਲੀਅਤ ਕੀਤੀ ਸੀ, ਉਹਨਾਂ ਦੇ ਦਿਮਾਗਾਂ `ਚ ਹਿੰਸਾ ਦੀ ਵਾਜਬੀਅਤ ਜਚਾਈ ਗਈ। ਸਥਾਨਕ ਪੱਖ ਅਤੇ ਇੱਕ ਵਿਸ਼ੇਸ ਭਾਈਚਾਰੇ ਦੀ ਬਹੁਲਤਾ ਅਤੇ ਸਿਆਸੀ ਸਰਪ੍ਰਸਤੀ ਨੇ ਇੰਨ੍ਹਾਂ `ਚ ਅਹਿਮ ਰੋਲ ਨਿਭਾਇਆ।” ਗੱਲਬਾਤ ਦਾ ਅੰਸ਼ ਹੇਠਾਂ ਦਿੰਤਾ ਗਿਆ ਹੈ।10

“ਸ਼ੁਰੂ-ਸ਼ੁਰੂ `ਚ ਲੋਕਾਂ ਨੂੰ ਗਲੀਆਂ `ਚ ਆਉਣ ਲਈ ਪ੍ਰੇਰਣ ਵਾਸਤੇ ਛੋਟੀਆਂ-ਛੋਟੀਆਂ ਮੀਟਿੰਗਾਂ ਕਰਕੇ ਅਸੀਂ ਖੁਦ ਲੋਕਾਂ ਨੂੰ ਲਾਮਬੰਦ ਕੀਤਾ। ਅਸੀਂ ਇਹ ਵਿਸਥਾਰ ਨੇ ਸਮਝਾਇਆ ਕਿ ਕਿਵੇਂ ਮੁਸਲਮਾਨਾਂ ਦਾ ਦਹਿਸ਼ਤ ਦਾ ਰਾਜ ਹੁਣ ਅਸਰਦਾਇਕ ਨਹੀਂ ਰਿਹਾ।

ਬਾਦ `ਚ ਜਦ ਝੜਪਾਂ ਸ਼ੁਰੂ ਹੋ ਗਈਆਂ, ਸਾਨੂੰ ਬਹੁਤ ਸਾਰੇ ਹਿੰਦੂ ਗਰੁੱਪਾਂ ਦੀ ਹਮਾਇਤ ਪ੍ਰਾਪਤ ਹੋ ਗਈ ਜਿਹੜੇ ਸਾਡੀਆਂ ਕਾਲੋਨੀਆਂ `ਚ ਆਏ, ਸਾਡੇ ਨਾਲ ਮੀਟਿੰਗਾਂ ਕੀਤੀਆਂ ਅਤੇ ਸਾਰੇ ਰੂਟਾਂ ਦੀ ਰੂਪ ਰੇਖਾ ਉਲੀਕੀ। ਸਾਨੂੰ ਉਹਨਾਂ ਦੇ ਮੈਂਬਰਾਂ ਦੀ ਵੀ ਸਹਾਇਤਾ ਪ੍ਰਾਪਤ ਹੋਈ। (ਮਾਨਸਿਕ, ਭਾਵਨਾਤਮਕ, ਸਰੀਰਕ ਅਤੇ ਆਰਥਕ ਰੂਪ `ਚ) ਮੁਸਲਮਾਨ ਮੁਜਰਮਾਨਾ ਗ੍ਰੋਹਾਂ ਨਾਲ ਸਥਾਨਕ ਮੁਜਰਮਾਨਾ ਗਰੋਹਾਂ ਦੀ ਲਾਗ-ਡਾਟ  ਨੇ ਸਾਡਾ ਕੰਮ ਸੁਖਾਲਾ ਬਣਾ ਦਿੱਤਾ ਜਿਹਨਾਂ ਨੇ ਆਪਣੇ ਵਿਰੋਧੀ ਮੁਸਲਿਮ ਮੁਜਰਿਮ ਗਰੋਹਾਂ ਨਾਲ ਆਪਣਾ ਹਿਸਾਬ ਕਿਤਾਬ ਬਰਾਬਰ ਕੀਤਾ। ਸ਼ਹਿਰ ਦੇ ਆਲੇ ਦੁਆਲੇ ਰਹਿਣ ਵਾਲੇ ਗੁੱਜਰਾਂ ਨੇ ਵੀ ਅਹਿਮ ਰੋਲ ਅਦਾ ਕੀਤਾ। ਅਸਲ `ਚ ਹਥਿਆਰਾਂ ਦੀ ਵਰਤੋਂ ਕਰਨ ਵਾਲੇ ਉਹੀ ਹੀ ਸਨ।



ਨਿਸ਼ਾਨਾ ਸੇਧਤ ਹਿੰਸਾ ਲਈ ਹਥਿਆਰ ਤੇ ਗੋਲੀ-ਸਿੱਕੇ ਦਾ ਇੰਤਜਾਮ:- ਹਿੰਸਾ ਦੇ ਇੱਕ ਪੱਖ ਕਿ ਇਹ ਜਥੇਬੰਦ ਕੀਤੀ ਸੀ ਅਤੇ ਯੋਜਨਾਬੰਦ ਸੀ ਦਾ ਪਤਾ ਹਿੰਸਾ ਲਈ ਵਰਤੇ ਗਏ ਹਥਿਆਰਾਂ ਅਤੇ ਇਹਨਾਂ ਦਾ ਇੰਤਜਾਮ ਹਿੰਸਾ ਤੋਂ ਪਹਿਲਾਂ ਕੀਤੇ ਹੋਣ ਤੋਂ ਇਸ ਤੱਥ ਵੱਲ ਇਸ਼ਾਰਾ ਜਾਂਦਾ ਹੈ ਕਿ ਦੰਗਾਈ ਪਹਿਲਾਂ ਤੋਂ ਹੀ ਇਹ ਕੁੱਝ ਕਰਨ ਦੀ ਤਾਕ `ਚ ਸਨ। ਬਹੁਤ ਸਾਰੇ ਲੋਕਾਂ ਦੇ ਗੋਲੀ ਦੇ ਜਖਮ ਹੋਣਾ ਵੀ ਇਹਨਾਂ ਹਥਿਆਰਾਂ ਦੀ ਬਹੁਤ ਵੱਡੀ ਤਾਦਾਦ `ਚ ਵਰਤੋਂ `ਚ ਲਿਆਂਦੇ ਹੋਣਾ ਦੱਸਦੇ ਹਨ। ਅਖਬਾਰੀ ਖਬਰਾਂ `ਚ ਦਾਅਵਾ ਕੀਤਾ ਗਿਆ ਹੈ ਕਿ ਪੁਲੀਸ ਅਤੇ ਰੇਪਿਡ ਐਕਸ਼ਨ ਫੋਰਸ (ਆਰਏਐਫ) ਨੂੰ ਬਹੁਤ ਵੱਡੀ ਤਾਦਾਦ ’ਚ ਪੈਟਰੋਲ ਬੰਬ, ਤੇਜ਼ਾਬ ਦੇ ਗੋਲੇ, ਗ਼ੁਲੇਲਾਂ ਮਾਫਕ ਦੇਸੀ ਤੋਪਾਂ(ਚੱਕਵੀਆਂ ਅਤੇ ਛੱਤਾਂ ’ਤੇ ਫਿਕਸ ਕੀਤੀਆਂ ਹੋਈਆਂ ਵੀ, ਜਿਹਨਾਂ ਦੀ ਵਰਤੋਂ ਸਾਹਮਣੇ ਪੈਣ ਵਾਲੇ ਘਰਾਂ ਤੇ ਦੁਕਾਨਾਂ ’ਤੇ ਦੂਰੋਂ ਛੱਤੇ ’ਤੇ ਬੈਠਕੇ ਹਮਲੇ ਕਰਨ ਲਈ ਕੀਤੀ ਗਈ) ਮਿਲੀਆਂ ਹਨ। ਇਸ ਹਿੰਸਾ ਦਾ ਇੱਕ ਹੋਰ ਉਭਰਵਾਂ ਤੱਤ ਇਸ `ਚ ਇੱਟਾਂ ਦੀ ਵੱਡੀ ਤਾਦਾਦ `ਚ ਵਰਤੋਂ ਕੀਤੇ ਜਾਣਾ ਹੈ, ਜਿਸ ਬਾਰੇ ਪੁਲੀਸ ਦਾ ਕਹਿਣਾ ਹੈ ਕਿ ਇਹ ਆਪਮੁਹਾਰੇ ਫੁੱਟੇ ਦੰਗਿਆਂ `ਚ ਇਓਂ ਨਹੀਂ ਹੁੰਦਾ, ਪਰ ਇਹ ਪਹਿਲਾਂ ਤੋਂ ਹੀ ਜਮ੍ਹਾ ਕੀਤੀਆਂ ਗਈਆਂ ਸਨ। ਮੀਡੀਆ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਸ਼ਿਵ ਵਿਹਾਰ ਅੰਦਰ ਪੱਥਰਬਾਜੀ ਐਨੀ ਭਿਅੰਕਰ ਸੀ ਕਿ ਹਿੰਸਾ ਪਿੱਛੋਂ ਖਿੰਡੇ ਪਏ ਪੱਥਰਾਂ ਨੂੰ ਉੱਥੋਂ ਉਠਾਉਣ ਲਈ ਮਿਊਂਸਪਲ ਕਾਰਪੋਰੇਸ਼ਨ ਨੂੰ ਕਾਫੀ ਸਾਰੇ ਬੁਲਡੋਜਰਾਂ ਦੀ ਵਰਤੋਂ ਕਰਨੀ ਪਈ। ਇੱਕ ਮਿਉਂਸਪਲ ਵਰਕਰ ਦਾ ਕਹਿਣਾ ਸੀ ਕਿ ਇਸ ਖੇਤਰ `ਚੋਂ ਇੱਟਾਂ, ਪੱਥਰ ਤੇ ਹੋਰ ਇਮਾਰਤੀ ਸਮੱਗਰੀ 20 ਟਰੱਕਾਂ ’ਚ ਲੱਦ ਕੇ ਬਾਹਰ ਲਿਜਾਈ ਗਈ।11 ਤੱਥ ਖੋਜ ਟੀਮ ਕੋਲ ਇੱਕ ਵੀਡੀਓ ਵੀ ਹੈ ਜੀਹਦੇ `ਚ ਧਰਨੇ ਵਾਲੀ ਥਾਂ `ਤੇ ਇੱਕ ਵੱਡਾ ਢੇਰ ਪੱਥਰਾਂ ਦਾ ਪਿਆ ਹੈ ਜਿਸ ਥਾਂ ਤੋਂ ਨਰੇਂਦਰ ਮੋਦੀ ਦੇ ਪੱਖ `ਚ ਨਾਅਰੇਬਾਜੀ ਕੀਤੀ ਜਾ ਰਹੀ ਸੀ। ਇੱਕ ਵੀਡੀਓ `ਚ ਧਰਨੇ ਵਾਲੀ ਥਾਂ ਤੋਂ ਸਾਫ ਦਿਸ ਰਹੇ ਪੱਥਰ ਉਤਾਰਕੇ ਵਾਪਸ ਜਾਂਦੇ ਟਰੱਕ ਨੂੰ ਦੇਖਿਆ ਜਾ ਸਕਦਾ ਹੈ। ਹਾਲਾਂਕਿ ਇਸ ਵੀਡੀਓ ਨੂੰ ਵੀ ਅਜਾਦਾਨਾ ਰੂਪ `ਚ ਪੜਤਾਲਿਆ ਜਾਣਾ ਚਾਹੀਦਾ ਹੈ।
ਧਰਮ ਸੇਧਤ ਹਿੰਸਾ ਦੀ ਤਸਦੀਕ:- ਹਿੰਸਾ ਪ੍ਰਭਾਵਿਤ ਖੇਤਰ ਅੰਦਰ ਰਹਿ ਰਹੇ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਅਤੇ ਜਾਇਦਾਦ ਨੂੰ ਜਾਣ-ਬੁਝ ਕੇ ਅਤੇ ਪੂਰਵ-ਯੋਜਨਾਬੱਧ ਢੰਗ ਨਾਲ ਨਿਸ਼ਾਨਾ ਬਣਾਉਣ ਦੇ ਪੱਕੇ ਸਬੂਤ ਮੌਜੂਦ ਹਨ। ਪੀੜਤਾਂ ’ਤੇ ਹਮਲਾ ਕਰਨ ਤੋਂ ਪਹਿਲਾਂ ਉਹਨਾਂ ਦਾ ਧਰਮ ਪੁੱਛਿਆ ਗਿਆ। ਇੱਥੋਂ ਤੱਕ ਕਿ ਹਿੰਦੂ ਦਿੱਖ ਵਾਲੇ ਪੱਤਰਕਾਰਾਂ ਨੂੰ ਵੀ ਹਜੂਮ ਨੇ ਹਮਲਿਆਂ ਦੀਆਂ ਤਸਵੀਰਾਂ ਨਾ ਲੈਣ ਨੂੰ ਕਿਹਾ ਕਿਉਂਕਿ ਹਿੰਦੂ ਹੋਣ ਦੇ ਨਾਤੇ ਉਹਨਾਂ ਨੂੰ ਹਜੂਮ ਦੇ ਨਾਲ ਖੜ੍ਹਨਾ ਚਾਹੀਦਾ ਹੈ। ਤੱਥ ਅਤੇ ਪ੍ਰਤੱਖ ਦਰਸ਼ੀ ਗਵਾਹੀਆਂ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਮੁਸਲਿਮ ਮਾਲਕੀ ਵਾਲੇ ਵਪਾਰਕ ਅਦਾਰੇ ਅਤੇ ਦੁਕਾਨਾਂ ਨੂੰ ਲੁੱਟਿਆ ਗਿਆ ਜਾਂ ਅੱਗ ਦੀ ਭੇਂਟ ਕਰ ਚਾੜ ਦਿੱਤਾ ਗਿਆ। ਜਦ ਇਸੇ ਹਿੰਸਾ ਚ ਨਾਲ ਲੱਗਵੀਆਂ ਹਿੰਦੂ ਮਾਲਕਾਂ ਦੀਆਂ ਦੁਕਾਨਾਂ /ਅਦਾਰੇ ਅਣਛੋਹੇ ਛੱਡ ਦਿੱਤੇ ਗਏ। ਤੱਥ ਖੋਜ ਟੀਮ ਜਿਹਨਾਂ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਨੂੰ ਮਿਲੀ ਉਹਨਾਂ ਨੇ ਦਾਅਵਾ ਕੀਤਾ ਕਿ ਕਰਤਮ ਨਗਰ ਤੋਂ ਲੈ ਕੇ ਸ਼ੇਰਪੁਰ ਚੋਂਕ ਤੱਕ ਦੀਆਂ ਦਿਆਲਪੁਰ ਇਲਾਕੇ ਦੀਆਂ ਮੁਸਲਮਾਨਾਂ ਦੀਆਂ ਸਾਰੀਆਂ ਦੁਕਾਨਾਂ ਨੂੰ ਲੁੱਟਿਆ ਗਿਆ। ਵੈਲਡਿੰਗ ਵਾਲੀ ਇੱਕ ਦੁਕਾਨ `ਤੇ ੫੦ ਲੱਖ ਰੁਪੈ ਦਾ ਕੱਚਾ ਮਾਲ ਪਿਆ ਸੀ। ਜਿਹੜਾ ਲੁੱਟਿਆ-ਪੁੱਟਿਆ ਗਿਆ। ਮੁਸਲਮਾਨ ਦੀ ਜੇਵਰਾਤ ਵਾਲੀ ਦੁਕਾਨ ਲੁੱਟੀ ਗਈ ਜਦ ਕਿ ਨਾਲ ਲੱਗਦੀ ਹਿੰਦੂ ਦੀ ਦੁਕਾਨ ਨੂੰ ਛੋਹਿਆ ਤੱਕ ਨਹੀਂ ਗਿਆ। ਮਸਜਿਦਾਂ ਨੂੰ ਢਾਹਿਆ ਗਿਆ ਅਤੇ ਭੰਨ ਤੋੜ ਕੀਤੀ ਗਈ ਜਦਕਿ ਕਿਸੇ ਵੀ ਮੰਦਰ ਨੂੰ ਹੱਥ ਨਹੀਂ ਲਾਇਆ ਗਿਆ। ਮੀਡੀਆ `ਚ ਉਹਨਾਂ ਵਿਅਕਤੀਆਂ ਦਾ ਜਿਕਰ ਆਇਆ ਹੈ ਜਿਹਨੇ ਇਸ ਹਿੰਸਾ `ਚ ਮੋਹਰੀ ਰੋਲ ਨਿਭਾਇਆ ਸੀ। ਅਜਿਹੇ ਹੀ ਨਿਊਜਕਲਿਕ ਨੂੰ ਦੱਸ ਰਹੇ ਆਪੂੰ ਸਜੇ ਇੱਕ ਹਮਲਾਵਰ ਦਾ ਹੇਠ ਲਿਖਿਆ ਬਿਆਨ ਸਪੱਸ਼ਟ ਰੂਪ `ਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਪਿੱਛੇ ਛੁੱਪੇ ਮਨਸ਼ੇ ਨੂੰ ਜਾਹਰ ਕਰਦਾ ਹੈ।12

“ਯੇ ਬਹੁਤ ਜਰੂਰੀ ਬਾ, ਅਗਰ ਐਸਾ ਨਹੀਂ ਹੋਤਾ ਤੋਂ ਮੁਸਲਮਾਨ ਹਰ ਸੜਕ ਪਰ ਬੈਠ ਜਾਤੇ।”

ਭਾਵੇਂ ਕਿ ਹਿੰਦੂਆਂ ’ਤੇ ਵੀ ਹਮਲੇ ਹੋਏ ਹਨ ਅਤੇ ਉਹਨਾਂ ਦੇ ਘਰ ਵੀ ਅੱਗਜਨੀ `ਚ ਸੜੇ ਹਨ ਅਤੇ ਇਸਨੇ ਕੁੱਝ ਪੱਤਰਕਾਰਾਂ ਅਤੇ ਸਿਆਸਤਦਾਨਾਂ ਨੂੰ ਦਿੱਲੀ ਦੀਆਂ ਘਟਨਾਵਾਂ ਨੂੰ ਆਮ ਰੂਪ `ਚ ਅਮਨ ਕਾਨੂੰਨ ਦੀ ਹਾਲਤ ਬਿਆਨ ਕਰਨ ਅਤੇ ਕਈ ਹਾਲਤਾਂ `ਚ ਮੁਸਲਮਾਨਾਂ ਵੱਲੋਂ ਭੜਕਾਈ ਹਿੰਸਾ ਦੇ ਰੂਪ `ਚ ਦੇਖਣ ਵੱਲ ਲੈ ਗਈ। ਲਫ਼ਜ ‘ਦੰਗਾ` ਵੀ ਇਹਨਾਂ ਘਟਨਾਵਾਂ ਨੂੰ ਬਿਆਨ ਕਰਨ ਲਈ ਵਰਤਿਆ ਗਿਆ। ਭਾਵੇਂ ਕਿ ਮੂਲ ਰੂਪ `ਚ ‘ਦੰਗਾ` ਲਫ਼ਜ ਦਾ ਅਰਥ ਜਨਤਕ ਪੱਧਰ `ਤੇ ਹਿੰਸਕ ਗੈਰ ਕਾਨੂੰਨੀਆਂ ਕਾਰਵਾਈਆਂ ਹੈ ਜਿਸ ਅੰਦਰ ਕੋਈ ਗਰੁੱਪ ਜਾਂ ਹਜੂਮ ਸ਼ਾਮਲ ਹੁੰਦਾ ਹੈ13 ਅਤੇ ਭਾਰਤੀ ਅਰਥਾਂ `ਚ ਲਫ਼ਜ ‘ਫਿਰਕੂ ਦੰਗੇ` ਦਾ ਅਰਥ ਘੱਟ ਵੱਖ ਹੱਦ ਤੱਕ ਆਪਮੁਹਾਰੇ ਵਾਪਰੇ ਹੋਣ ਜਾਂ ਦੋਵਾਂ ਧਿਰਾਂ ਦੀ ਬਰਾਬਰੀ ਦੀ ਭਾਈਵਾਲੀ ਵਾਲੀ ਦੋ ਗਰੁੱਪਾਂ ਵਿਚਲੀ ਮੁਠਭੇੜ ਹੁੰਦਾ ਹੈ। ਇਸ ਲਫਜ਼ `ਚ ਅਜਿਹੀ ਹਿੰਸਾ ਦੇ ਵਾਪਰਨ `ਚ ਸਟੇਟ ਦਾ ਰੋਲ ਅਤੇ ਹਿੰਸਾ ਨੂੰ ਭੜਕਾਉਣ ਅਤੇ ਧਾਰਮਕ ਭਾਈਚਾਰਿਆਂ ਦਰਮਿਆਨ ਤਨਾਅ ਨੂੰ ਪੈਦਾ ਕਰਨ `ਚ ਸਿਆਸੀ ਗਰੁੱਪਾਂ ਰੂਪ ਦਾ ਰੋਲ ਖਤਮ ਹੋ ਜਾਂਦਾ ਹੈ।14 ਦਿੱਲੀ `ਚ ਵਾਪਰੀ ਹਿੰਸਾ ਦੀ ਮਾਤਰਾ ਅਤੇ ਇਸਦੇ ਖਾਸੇ ਨੂੰ ਸਹੀ ਤਰ੍ਹਾਂ ਨਾਲ ਬਿਆਨ ਕਰਨ ਲਈ ਨੂੰ ‘ਯੋਜਨਾਬੱਧ ਕਤਲੇਆਮ` ਜਾਂ ‘ਵਿਆਪਕ ਕਤਲੇਆਮ` ਕਹਿਣ ਰਾਹੀਂ ਵਧੀਆ ਬਿਆਨ ਕੀਤਾ ਜਾ ਸਕਦਾ ਹੈ। ਜਿਵੇਂ ਕਿ ਉਹਨਾਂ ਕਾਲੇ ਦਿਨਾਂ `ਚ ਵਾਪਰੀਆਂ ਘਟਨਾਵਾਂ ਦੀ ਪੂਰਨ ਤਸਵੀਰ ਅਜੇ ਤੱਕ ਉਭਰਨੀ ਹੈ, ਪਰ ਇਸ ਹਿੰਸਾ ਦੇ ਮੁਕੰਮਲ ਪ੍ਰਭਾਵ ਨੂੰ ਸਮਝਣ ਲਈ ਇੱਕ ਨਿਰਪੱਖ ਅਤੇ ਆਜ਼ਾਦ ਤਹਿਕੀਕਾਤ ਦੀ ਜਰੂਰਤ ਹੈ।


ਕਤਲੇਆਮ ਦੀ ਪਰਿਭਾਸ਼ਾ:- ਕਤਲੇਆਮ15 ਕਿਸੇ ਖਾਸ ਘੱਟ ਗਿਣਤੀ ਦਾ ਵੱਡੇ ਪੱਧਰ `ਤੇ ਵਢਾਂਗਾ ਹੈ ਜਦਕਿ ਸਟੇਟ ਇੰਤਜਾਮੀਆ ਭਾਵੇਂ ਇਸਨੂੰ ਹੱਲਾਸ਼ੇਰੀ ਨਾ ਵੀ ਦਿੰਦਾ ਹੋਵੇ ਪਰ ਜਾਣ ਬੁੱਝ ਕੇ ਅੱਖਾ ਮੀਚਦਾ ਹੈ। Ethnic Conflict and   Civil Life: Hindu & Muslim in India ਵਰਗੀ ਪ੍ਰਸਿੱਧ ਸਲਾਹੀ ਗਈ ਕਿਤਾਬ ਦੇ ਲੇਖਕ ਅਤੇ ਬਰਾਊਨ ਯੂਨੀਵਰਸਿਟੀ ਦੇ ਸਿਆਸੀ ਵਿਗਿਆਨ ਦੇ ਪ੍ਰੋਫੈਸਰ ਆਸ਼ੁਤੋਸ ਵਾਰਸ਼ਣੇ ਦੀ ਵਿਆਖਿਆ ਅਨੁਸਾਰ ਕਤਲੇਆਮ `ਚ
1) ਸਟੇਟ ਪਾਸੇ ਖੜ੍ਹੀ ਦੇਖਦੀ ਹੈ ਜਦਕਿ ਨਿਸ਼ਾਨੇ ਦੀ ਮਾਰ ਹੇਠ ਆਏ ਗਰੁੱਪ ’ਤੇ ਹਮਲਾ ਹੋ ਰਿਹਾ ਹੁੰਦਾ ਹੈ।
2) ਵਿਚਾਰਧਾਰਕ ਪੱਧਰ `ਤੇ ਸਟੇਟ ਅਜਿਹੀ ਹਿੰਸਾ ਦੀ ਹਾਮੀ ਭਰਦੀ ਹੋਵੇ।16
ਹਾਕਮਾਂ ਵੱਲੋਂ ਪ੍ਰਵਾਨਤ ਜਾਂ ਅਣਡਿੱਠ ਕੀਤਾ  ਧਾਰਮਕ, ਨਸਲੀ ਜਾਂ ਕੌਮੀ ਘੱਟਗਿਣਤੀ ਦੇ ਖਿਲਾਫ ਧਾੜਾਂ ਵੱਲੋਂ ਕੀਤੇ ਹਮਲਾ ਹੈ। ਇਹ ਕਾਰੇ ਸੁਤੇਸਿਧ ਨਹੀਂ ਹੁੰਦੇ ਅਤੇ ਹਕੂਮਤ ਜੇ ਇਹਨਾਂ ਨੂੰ ਉਤਸ਼ਾਹਤ ਨਹੀਂ ਵੀ ਕਰਦੀ ਤਾਂ ਵੀ ਇਹਨਾ ਦੇ ਹੋਣ ਨੂੰ ਵਾਪਰਨ ਦਿੰਦੀ ਹੈ ਆਮ ਤੌਰ ’ਤੇ ਆਪਰਾਧੀ ਖੂਨ ਦੇ ਪਿਆਸੇ ਅਤੇ ਬਦਲੋਖੋਰੀ ਨਾਲ ਗੜੁੱਚ ਹੁੰਦੇ ਹਨ। ਉਹਨਾਂ ਦੀ ਮਾਰ ਹੇਠ ਇਕੱਲਾ ਮਿੱਥਿਆ ਸਮੂਹ ਨਹੀਂ ਹੁੰਦਾ ਸਗੋ, ਉਹਨਾਂ ਦੀਆਂ ਪਦਾਰਥਕ ਕਦਰਾਂ-ਕੀਮਤਾਂ ਵੀ ਹੁੰਦਾ ਹੈ।16
It is defined as “a mob attack, either approved or condoned by authorities, against the persons and property of a religious, racial, or national minority”. These acts are not spontaneous and state authorities look on as they are committed, if not actively encourage them. Perpetrators also usually harbour bloodthirst and vengeance. The goal is to not only destroy the target group but their material values too.

ਅੱਗੇ ਹੋਰ ਜੋ ਕੁੱਝ ਮੀਡੀਆ `ਚ ਦਿਖਾਇਆ ਜਾ ਰਿਹਾ ਹੈ ਜਿਵੇਂ ਕਿਤੇ ਦਿੱਲੀ ਦੇ ਮੁਸਲਮਾਨ ਹਿੰਸਾ ਲਈ ਉਤਾਰੂ ਹੋਣ, ਪਰ ਮੁਸਲਿਮ ਭਾਈਚਾਰਾ ਇਸ ਨੂੰ ਆਤਮ ਰੱਖਿਆ ਲਈ ਚੁੱਕੇ ਕਦਮ ਦੱਸ ਰਿਹਾ ਹੈ। ਭਾਰਤੀ ਫੌਜਦਾਰੀ ਕਾਨੂੰਨ ਅੰਦਰ ਨਿੱਜੀ ਸੁਰੱਖਿਆ ਨੂੰ ਭਾਰਤੀ ਦੰਡਾਵਲੀ ਦੀ ਧਾਰਾ 96 ਤੋਂ 108 ਅੰਦਰ ਦਰਜ ਕੀਤਾ ਹੋਇਆ ਹੈ।

Private defence in the Indian Criminal Law is enumerated in Sections 96 to 106 of the Indian Penal Code, with certain limitations such as infliction of proportional and necessary harm. The Apex Court of India has through its judgments explained that the right to private defence arises only if there is no time to have recourse to the protection of the public authorities, and death can be caused only if the person exercising the right of self-defence is under “reasonable apprehension of death, or grievous hurt, to himself or to those whom he is protecting”. The Apex court has also observed that the right of private defence extends not only to “the defence of one’s own body against any offence affecting the human body but also to defend the body of any other person. The right also embraces the protection of property, whether one’s own or another person’s, against certain specified offences, namely, theft, robbery, mischief and criminal trespass”17

2. ਤਰੀਕਾਕਾਰੀ

ਇਸ ਹਿੰਸਾ ਦੇ ਸਨਮੁੱਖ ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਵਕੀਲਾਂ `ਤੇ ਆਧਾਰਤ ਇੱਕ ਤੱਥ ਖੋਜ ਟੀਮ (ਹੁਣ ਤੋਂ ਇਸ ਲਈ ਟੀਮ ਸ਼ਬਦ ਵਰਤਿਆ ਜਾਵੇਗਾ) ਨੂੰ ਹਿੰਸਾ ਪ੍ਰਭਾਵਤ ਖੇਤਰਾਂ ਵਿਚਲੇ ਹਾਲਤ ਦਾ ਅੰਦਾਜ਼ਾ ਲਾਉਣ ਲਈ ਜ਼ਮੀਨੀ ਪੱਧਰ `ਤੇ ਮੌਜੂਦ ਤੱਥਾਂ ਤੇ ਸਬੂਤਾਂ ਨੂੰ ਇਕੱਤਰ ਕਰਨ ਦਾ ਫੈਸਲਾ ਕੀਤਾ।
2.1 ਦੌਰੇ ਵਾਲ਼ੀਆਂ ਜਗ੍ਹਾ:
ਟੀਮ ਨੇ 26 ਫਰਵਰੀ 2020 ਨੂੰ ਜੀ.ਟੀ.ਬੀ. ਹਸਪਤਾਲ ਦੌਰਾ ਕੀਤਾ ਜਿੱਥੇ ਹਿੰਸਾ ਪ੍ਰਭਾਵਤ ਖੇਤਰਾਂ `ਚੋਂ ਬਹੁਤੇ ਮ੍ਰਿਤਕਾਂ ਅਤੇ ਜਖਮੀਆਂ ਨੂੰ ਲਿਆਂਦਾ ਗਿਆ ਸੀ। ਫਿਰ ਟੀਮ ਨੇ ਮੁਸਤਾਫਾਬਾਦ ਦੇ ਹਿੰਸਾ ਪ੍ਰਭਾਵਤ ਇਲਾਕੇ ਦਾ ਦੌਰਾ ਕੀਤਾ ਅਤੇ ਸ਼ਿਵ ਵਿਹਾਰ ਅਤੇ ਮੁਸਤਫਾਬਾਦ ਖੇਤਰ ਦੇ ਪੀੜਤਾਂ/ਬਚ ਕੇ ਨਿਕਲਿਆਂ ਨਾਲ ਮੁਲਾਕਾਤ ਕੀਤੀ।
2.2 ਅੰਕੜਿਆਂ ਦੇ ਸਰੋਤ:
ਟੀਮ ਰਾਹਤ ਕਾਰਜਾਂ `ਚ ਫਸੇ ਵਲੰਟੀਅਰਾਂ, ਸਿਵਲ ਸੁਸਾਇਟੀ ਜਥੇਬੰਦੀਆਂ, ਕਾਨੂੰਨੀ ਨੁਮਾਇੰਦਿਆਂ, ਸਿਹਤ ਅਧਿਕਾਰ ਕਾਰਕੁਨਾਂ, ਮੀਡੀਆ ਅਤੇ ਸਥਾਨਕ ਸਿਆਸਤਦਾਨਾਂ ਅਤੇ ਆਗੂਆਂ ਸਮੇਤ ਹਿੰਸਾ ਪ੍ਰਭਾਵਤ ਵਿਅਕਤੀਆਂ ਨੂੰ ਮਿਲੀ। ਭਾਈਚਾਰੇ ਵੱਲੋਂ ਦੱਸੀ ਗਈ ਕਹਾਣੀ, ਚਸ਼ਮਦੀਦਾਂ ਵੱਲੋਂ ਬਿਆਨ ਕੀਤੀਆਂ ਘਟਨਾਵਾਂ ਅਤੇ ਹਿੰਸਾ `ਚੋਂ ਬੱਚ ਨਿਕਲਣ ਵਾਲਿਆਂ ਦੇ ਬਿਆਨਾਂ `ਤੇ ਇਹ ਰਿਪੋਰਟ ਅਧਾਰਤ ਹੈ। ਦਿੱਲੀ `ਚ ਵਾਪਰੀ ਇਸ ਹਿੰਸਾ `ਚ ਵੱਖ ਵੱਖ ਭਾਗੀਦਾਰਾਂ ਵੱਲੋਂ ਇਸ ਹਿੰਸਾ ਨੂੰ ਰੋਕਣ ਜਾਂ ਵਧਾਉਣ `ਚ ਪਾਏ ਰੋਲ ਨੂੰ ਉਭਾਰਦਿਆਂ ਇਸ ਰਿਪੋਰਟ ’ਚ ਮੁਢਲੇ ਅਤੇ ਹੋਰ ਅੰਕੜੇ ਦਿੰਦਿਆਂ ਹਿੰਸਾ ਤੋਂ ਪਹਿਲਾਂ ਅਤੇ ਹਿੰਸਾ ਤੋਂ ਬਾਦ ਦੀ ਦਿੱਲੀ ਦੀ ਇੱਕ ਮੁਕੰਮਲ ਤਸਵੀਰ ਪੇਸ਼ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ। ਟੀਮ ਨੇ ਭਾਈਚਾਰੇ ਦੇ ਨੌਜਵਾਨਾਂ ਦੀ ਵਿਸ਼ੇਸ਼ ਰੂਪ `ਚ ਮੱਦਦ ਲਈ ਜਿਹੜੇ ਅਜਿਹੇ ਤ੍ਰਾਸਦੀ ਭਰਪੂਰ ਸਮਿਆਂ ਅੰਦਰ ਬਿਨ੍ਹਾਂ ਕਿਸੇ ਭੇਦਭਾਵ ਦੇ ਪੀੜਤ ਪਰਿਵਾਰਾਂ ਦੀ ਰਾਹਤ ਕਾਰਜ `ਚ ਹਰ ਸੰਭਵ ਮੱਦਦ ਕਰਨ `ਚ ਰੁੱਝੇ ਹੋਏ ਸਨ। ਉਹਨਾਂ ਰਾਹੀਂ ਹੀ ਇਸ ਹਿੰਸਾ ਦੀਆਂ ਭਾਈਚਾਰੇ ਅੰਦਰ ਘੁੰਮ ਰਹੀਆਂ ਇਸ ਹਿੰਸਾ ਦੀਆਂ ਤਸਵੀਰਾਂ ਅਤੇ ਵੀਡੀਓ ਸਾਨੂੰ ਮਿਲੀਆਂ। ਅਜਿਹੀ ਜਾਣਕਾਰੀ ਦੇਣ ਵਾਲਿਆਂ ਦੇ ਨਾਮ ਉਹਨਾਂ ਦੀ ਸੁਰੱਖਿਆ ਹਿਤ ਜਾਂ ਤਾਂ ਬਦਲ ਦਿੱਤੇ ਹਨ ਜਾਂ ਜਾਣਬੁਝ ਕੇ ਛੱਡ ਦਿੱਤੇ ਗਏ ਹਨ। ਇਹ ਰਿਪੋਰਟ ਦੇ ਤੱਥਾਂ ਲਈ ਇੱਕ ਉੱਚ ਪੱਧਰੀ ਖੋਜੀ ਟੀਮ ਵੱਲੋਂ ਪੂਰਨ ਰੂਪ `ਚ ਤਹਿਕੀਕਾਤ ਦੀ ਲੋੜ ਹੈ, ਜਿਸ ਨੂੰ ਭਾਈਚਾਰਾ ਬਿਨ੍ਹਾਂ, ਡਰ, ਭੌਅ ਦੇ ਵਰਤੋਂ `ਚ ਲਿਆ ਸਕੇ, ਇਸ ਰਿਪੋਰਟ ਦਾ ਮਕਸਦ ਮੁੱਢਲੀ ਰਿਪੋਰਟ ਪੇਸ਼ ਕਰਨ ਦਾ ਹੈ। ਜਿਹੜੀ ਹੋਰ ਵਧੇਰੇ ਵਿਸਥਾਰਤ ਰਿਪੋਰਟਾਂ ਲਈ ਵਰਤੀ ਜਾ ਸਕਦੀ ਹੈ।

3.ਸਮੱਸਿਆ ਦੀ ਗੰਭੀਰਤਾਇੱਕ ਨਿੱਕਾ ਜਿਹਾ ਕੁਰਾਹਾ`
 ਫਿਰਕੂ ਹਿੰਸਾ ਦੀ ਹਾਲਤ `ਚ ਮਰਨ ਵਾਲਿਆਂ ਦੀ ਗਿਣਤੀ ਅਕਸਰ ਹੀ ਹਿੰਸਾ ਦੇ ਪੱਧਰ ਨੂੰ ਮਾਪਣ ਲਈ ਵਰਤੋਂ `ਚ ਲਿਆਂਦੀ ਜਾਂਦੀ ਹੈ। ਪਰ ਇਸ ਕਤਲੇਆਮ ਦੀ ਵਿਸ਼ੇਸ਼ ਅਵਸਥਾ `ਚ ਮਰਨ ਵਾਲਿਆਂ ਦੀ ਸਹੀ ਸੰਖਿਆ ਦਾ ਪਤਾ ਲਾਉਣਾ ਲਗਭਗ ਅਸੰਭਵ ਕਾਰਜ ਜਾਪਦਾ ਹੈ। ਡਰੇਨ `ਚੋਂ ਹਰ ਦਿਨ ਕੱਢੀਆਂ ਜਾਣ ਵਾਲੀਆਂ ਲਾਸ਼ਾ ਨੂੰ ਦੇਖ ਕੇ ਮੁਸਲਿਮ ਬਰਾਦਰੀ ਹਰ ਰੋਜ਼ ਸ਼ੌਕਜਦਾ ਹੁੰਦੀ ਹੈ ਅਤੇ ਮਾਤਮ ਮਨਾਉਂਦੀ ਹੈ। ਇਸ ਲਈ ਇਹ ਬਹੁਤ ਦਿਲ ਕੰਬਾਊ(Shocking) ਹੈ ਕਿ 26 ਜਨਵਰੀ 2020 ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨੇ ਹਿੰਸਾ ਬਾਰੇ ਕਿਹਾ ਕਿ ਇਸ ਹਿੰਸਾ ਜਿਸ ਨੇ ਦੇਸ਼ ਦੀ ਧੜਕਣ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਜਿਸ `ਚ 53 ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ, ਬਾਰੇ ਬੋਲਦਿਆਂ ਇਸ ਨੂੰ ਇੱਕ ਨਿੱਕੀ ਜਿਹਾ ਕੁਰਾਹਾ (ਭਟਕਣ) ਕਰਾਰ ਦਿੱਤਾ ਅਤੇ ਕਿਹਾ
          “ਦੇਖੋ ਇਹ ਇੱਕ ਭਟਕਣ ਹੈ ਤੁਸੀਂ ਇਸ ਨੂੰ ਇੱਕ ਲਹਿਰ ਨਹੀਂ ਕਹਿ ਸਕਦੇ ਜਿਸ `ਚ ਲੋਕ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਨ, ਅਜਿਹੀਆਂ ਭਟਕਣਾਂ ਜਮਹੂਰੀ ਮੁਲਕ ਅੰਦਰ ਹੁੰਦੀਆਂ ਹੀ ਹਨ, ਕੁਝ ਲੋਕ ਪੱਖ `ਚ ਹੁੰਦੇ ਹਨ, ਕੁਝ ਵਿਰੋਧ `ਚ ਪਰ ਹਿੰਸਾ ਇਸ ਦਾ ਜਵਾਬ ਨਹੀਂ ਹੈ। ਲੋਕਾਂ ਨੂੰ ਆਪਸ `ਚ ਮਿਲ ਬੈਠਣਾ ਚਾਹੀਦਾ ਹੈ ਅਤੇ ਸ਼ਾਂਤਮਈ ਢੰਗ ਨਾਲ ਆਪਣੇ ਮਸਲੇ ਸੁਲਝਾਉਣੇ ਚਾਹੀਦੇ ਹਨ। ਜੇਕਰ ਕਮਿਸ਼ਨ ਨੂੰ ਪੁਲੀਸ ਰਾਹੀਂ ਜਾਂ ਸਟੇਟ ਰਾਹੀਂ ਮਨੁੱਖੀ ਅਧਿਕਾਰਾਂ ਦੀਆਂ ਉਲੰਣਨਾਵਾਂ ਦਾ ਪਤਾ ਲੱਗਦਾ ਹੈ ਤਾਂ ਅਸੀਂ ਇਤਿਹਾਦੀ ਕਦਮ ਵੀ ਉਠਾਵਾਂਗੇ ਅਤੇ ਢੁੱਕਵੀਂ ਜਾਂਚ ਵੀ ਕਰਵਾਂਗੇ।”18
ਦੋ ਦਿਨਾਂ ਬਾਅਦ ਕਮਿਸ਼ਨ ਨੇ ਆਪਣਾ ਸਟੈਂਡ ਬਦਲ ਲਿਆ ਅਤੇ ਇਸ `ਚ ਦਖਲ ਦੇਣ ਲਈ ‘ਮੁਆਫਕ` ਅਤੇ ‘ਸਹੀ ਵਕਤ` ਆ ਗਿਆ ਹੈ ਅਤੇ ਉਸਨੇ ਇੱਕ ਪੜਤਾਲੀਆ ਕਮੇਟੀ ਦਾ ਹੁਕਮ ਸੁਣਾ ਦਿੱਤਾ।19
ਭਾਵੇਂ ਕਿ ਮੁੱਖ ਧਾਰਾ ਦੇ ਮੀਡੀਆ ਨੇ ਇਸੇ ਹਿੰਸਾ ਦੀਆਂ ਘਟਨਾਵਾਂ ਨੂੰ ਦੋਨੋਂ ਧਿਰਾਂ ਦੀ ਬਰਾਬਰ ਦੀ ਭਾਗੀਦਾਰੀ ਵਾਲਾ ਆਪਮੁਹਾਰਾ ਭੜਕਿਆ ਫਿਰਕੂ ਫਸਾਦ ਗਰਦਾਨਿਆ ਹੈ। ਸਬੂਤ ਇੱਕ ਬਿਲਕੁਲ ਹੀ ਵੱਖਰੀ ਤਸਵੀਰ ਪੇਸ਼ ਕਰਦੇ ਹਨ। ਇਸ ਹਿੰਸਾ ਦੀ ਬਹੁਤਾਤ ਅਤੇ ਅਤਿਅੰਤ ਜਾਬਰ ਪੱਖਾਂ ਨੂੰ ਓਪਰੀ ਨਜਰੇ ਦੇਖਣ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਜਿਹੜੀ ਕਿ 2002 ਤੋਂ ਬਾਅਦ ਵਾਪਰੀਆਂ ਹਿੰਸਾ ਦੀਆਂ ਸਾਰੀਆਂ ਘਟਨਾਵਾਂ ਤੋਂ ਵੱਧ ਘਿਣਾਉਣੀ ਹੈ। ਤੱਥ ਇਸ ਗੱਲ ਨੂੰ ਜਾਹਰ ਕਰਦੇ ਹਨ ਕਿ ਇਹ ਹਿੰਸਾ ਆਮ ਰੂਪ `ਚ ਸਟੇਟ ਦੇ ਕਰਿੰਦਿਆਂ ਅਤੇ ਵਿਸ਼ੇਸ਼ ਕਰਕੇ ਅਮਨ ਕਾਨੂੰਨ ਬਰਕਰਾਰ ਰੱਖਣ ਵਾਲੀਆਂ ਅਜੰਸੀਆਂ ਦੀ ਵਿਸ਼ੇਸ਼ ਕਰਕੇ ਭਾਈਵਾਲੀ ਨਾਲ ਸੱਤ੍ਹਾ ਬਾਹਰਲੇ ਉੱਤਮਤਾਵਾਦੀ ਕੌਮਵਾਦੀ ਸਿਆਸੀ ਆਗੂਆਂ ਵੱਲੋਂ ਘੱਟ ਗਿਣਤੀ ਧਾਰਮਕ ਭਾਈਚਾਰੇ ਉਪਰ ਇੱਕ ਪੂਰੀ ਤਰ੍ਹਾਂ ਨਾਲ ਯੋਜਨਾਬੱਧ ਅਤੇ ਜਥੇਬੰਦਕ ਹਮਲਾ ਸੀ।
ਵਕਤ, ਸਾਧਨਾਂ, ਪਹੁੰਚ ਅਤੇ ਭਾਰੀ ਗਿਣਤੀ `ਚ ਪੁਲੀਸ ਬਲਾਂ ਦੀ ਤਾਇਨਾਤੀ ਵਰਗੇ ਬਹੁਤ ਸਾਰੇ ਪੱਖਾਂ ਕਰਕੇ ਇਸ ਹਿੰਸਾ ਦਾ ਮੁਕੰਮਲ ਰੂਪ `ਚ ਪਤਾ ਲਗਾਇਆ ਜਾਣਾ ਮੁਸ਼ਕਿਲ ਹੈ। ਪਰ ਇਸ ਹਿੰਸਾ ਦੀ ਤਾਦਾਦ ਹੀ ਐਨੀ ਵਿਆਪਕ ਹੈ ਕਿ ਇਸ ਵੱਲ ਵਿਅਕਤੀਆਂ ਦੀਆਂ ਅਤੇ ਭਾਈਚਾਰੇ ਦੀਆਂ ਜਿੰਦਗੀਆਂ, ਉਹਨਾਂ ਦੀ ਧਾਰਮਕ ਆਜ਼ਾਦੀ, ਜਾਇਦਾਦਾਂ, ਧਾਰਮਕ ਸਥਾਨਾਂ, ਦੁਕਾਨਾਂ, ਰੋਜੀ-ਰੋਟੀ, ਸਰੀਰਕ ਤੇ ਮਾਨਸਿਕ ਸਿਹਤ ਅਤੇ ਸੱਭ ਤੋਂ ਵੱਧ ਉਹਨਾਂ ਦੇ ਬਹੁਗਿਣਤੀ ਭਾਈਚਾਰੇ ਅਤੇ ਸੁਰੱਖਿਆ, ਨਿਆਂ ਅਤੇ ਸੁਣਵਾਈ ਲਈ ਸਟੇਟ ਅਦਾਰਿਆਂ `ਚ ਵਿਸ਼ਵਾਸ਼ ਨੂੰ ਲਾਏ ਖੋਰੇ ਅਤੇ ਇਸ ਦੇ ਤਹਿਸ ਨਹਿਸ਼ ਹੋਣ ਤੋਂ ਹੀ ਇਸਦਾ ਖੌਫਨਾਕ ਸੁਪਨਾ ਹੋਣ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਰਿਪੋਰਟ ਦਾ ਇਹ ਹਿੰਸਾ ਇਸ ਹਿੰਸਾ ਦੀ ਤੀਖਣਤਾ ਅਤੇ ਤਾਦਾਦ ਨੂੰ ਫਰੋਲਣ ਦਾ ਇੱਕ ਯਤਨ ਹੈ।
ਇਸ ਭਾਗ ਦੇ ਪਹਿਲੇ ਹਿੱਸੇ `ਚ ਸਭ ਤੋਂ ਪ੍ਰਭਾਵਤ ਉਹਨਾਂ ਖੇਤਰਾਂ ਨੂੰ ਦੇਖਾਂਗੇ ਜਿਸ ਨਾਲ ਧਾਰਮਕ ਘੱਟ ਗਿਣਤੀ ਭਾਈਚਾਰਿਆਂ `ਤੇ ਅਜਿਹੀ ਹਿੰਸਾ ਦੇ ਅਸਰਾਂ ਅਤੇ ਜਬਰ ਦੀ ਹੱਦ ਦਾ ਪਤਾ ਲਾਇਆ ਜਾਵੇਗਾ। ਦੂਜੇ ਹਿੱਸੇ `ਚ ਇਸ ਹਿੰਸਾ `ਚ ਹੋਈਆਂ ਮੌਤਾਂ ਦੀ ਗਿਣਤੀ `ਤੇ ਇੱਕ ਝਾਤ ਰਾਹੀਂ ਇਸ ਹਿੰਸਾ ਦੇ ਖਾਸੇ ਅਤੇ ਨਤੀਜਿਆਂ ਦੀ ਚਰਚਾ ਕੀਤੀ ਜਾਵੇਗੀ।
ਪਾਰਟ A - ਸਭ ਤੋਂ ਵੱਧ ਪ੍ਰਭਾਵਤ ਖੇਤਰ: ਖੌਫਨਾਕ ਮੰਜ਼ਰ!
ਤੱਥ ਖੋਜ ਟੀਮ ਨੇ ਚਸ਼ਮਦੀਦਾਂ ਦੀਆਂ ਗਵਾਹੀਆਂ, ਵੱਖ-ਵੱਖ ਰਾਹਤ ਟੀਮਾਂ ਵੱਲੋਂ ਤਬਾਹੀ ਦੀ ਰਹਿੰਦ-ਖੂੰਹਦ ਅਤੇ ਮੀਡੀਆ ਦੀਆਂ ਰਿਪੋਰਟਾਂ ਦੇ ਆਧਾਰ `ਤੇ ਹਿੰਸਾ ਤੋਂ ਸਭ ਤੋਂ ਵੱਧ ਪ੍ਰਭਾਵਤ ਇਲਾਕਿਆ ਦਾ ਆਪਣਾ ਜਾਇਜ਼ਾ ਲਿਆ।
ਸ਼ਿਵ ਵਿਹਾਰ-‘ਭੂਤ ਨਗਰੀ`:
 ਮੀਡੀਆ `ਚ ਹਿੰਸਾ ਤੋਂ ਸਭ ਤੋਂ ਵਧੇਰੇ ਪ੍ਰਭਾਵਤ ਸ਼ਿਵ ਵਿਹਾਰ ਇਲਾਕਾ ਹੈ। ਇਸ ਨੂੰ ‘ਭੂਤ ਨਗਰੀ` ਵੀ ਕਿਹਾ ਗਿਆ।

ਭੂਤ ਨਗਰੀ:
“ਉੱਤਰ ਪੂਰਬੀ ਦਿੱਲੀ ਦੀ ਭੀੜਭਾੜ ਵਾਲੀ ਆਬਾਦੀ ਸ਼ਿਵ ਵਿਹਾਰ ਹੁਣ ਇੱਕ ਭੂਤ ਨਗਰੀ ਹੈ”, ਸ਼ਿਵ ਵਿਹਾਰ ਦੇ ਮੁਸਲਿਮ ਬਸ਼ਿੰਦਿਆਂ `ਤੇ ਕੀਤੀ ਗਈ ਹਿੰਸਾ ਬਾਰੇ ਕੀਤੀ ਗਈ ਇੱਕ ਮੀਡੀਆ ਰਿਪੋਰਟ ਦੀ ਇਹ ਸੁਰਖੀ ਸੀ। (<https://....../NDTVhosttown>) ਭਾਵੇਂ ਕਿ ਨਾਲ ਲੱਗਦੇ ਇਲਾਕਿਆਂ ਨਾਲੋਂ ਇਸ ਦੇ ਸਬੰਧ ਤੋੜ ਦਿੱਤੇ ਗਏ ਹਨ ਪਰ ਭਾਈਚਾਰੇ ਦੇ ਕਾਰਕੁੰਨਾਂ, ਵਕੀਲਾਂ ਅਤੇ ਪੱਤਰਕਾਰਾਂ ਨੇ ਖੌਫ ਤੇ ਨਿਆਸਰੇ ਹੋਣ ਦੇ ਮੰਜ਼ਰ ਬਿਆਨ ਕੀਤੇ ਹਨ। ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਸ਼ਿਵ ਵਿਹਾਰ ਦੀ ਮੁਸਲਿਮ ਆਬਾਦੀ ਨੇ ਹਿੰਦੂ ਹਜੂਮ ਵੱਲੋਂ ਕੀਤੀ ਗਈ ਹਿੰਸਾ ਦਾ ਸਭ ਤੋਂ ਭੈੜੀ ਮਾਰ ਹੰਢਾਈ ਹੈ। ਸੜੀਆਂ ਹੋਈਆਂ ਦੁਕਾਨਾਂ ਅਤੇ ਘਰ, ਰੋਜੀ ਦੇ ਤਬਾਹ ਹੋਏ ਵਸੀਲੇ ਕੀਤੀ ਗਈ ਤਬਾਹੀ ਦੇ ਮੂੰਹੋਂ ਬੋਲਦੇ ਸਬੂਤ ਸਨ। ਅਜੇ ਵੀ ਲੋਕ ਲਾਪਤਾ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਅਜੇ ਜਾਰੀ ਹੈ।”

ਅ) ਬਰਿਜਪੁਰੀ ਪੁਲੀਆ ਅਤੇ ‘ਖੂਨੀ ਨਾਲਾ’
ਟੀਮ ਨੇ ਇੱਕ ਵੱਡੇ ਨਾਲੇ (ਡਰੇਨ) ਦੇ ਇੱਕ ਛੋਟੇ ਜਿਹੇ ਬਰਿਜਪੁਰੀ ਪੁਲੀਆ (ਪੁਲ) `ਤੇ ਹੋਈ ਦਿਲ ਦਹਿਲਾਉਣ ਵਾਲੀ ਹਿੰਸਾ ਦੇ ਕਿੱਸੇ ਸੁਣੇ, ਜਿਥੋਂ ਬਹੁਤ ਸਾਰੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਮੀਡੀਆ ਨੇ ਇਸ ਡਰੇਨ ਨੂੰ ‘ਖੂਨੀ ਡਰੇਨ` ਦਾ ਨਾਂ ਦਿੱਤਾ ਹੈ।


ਖੂਨੀ ਡਰੇਨ: ਲਾਸ਼ਾਂ ਜਾਂ ਭੜਕੇ ਹਜੂਮ ਵੱਲੋਂ ਕੱਟਾ-ਵੱਢੀ ਦੌਰਾਨ ਮਨੁੱਖੀ ਅੰਗਾਂ ਨੂੰ ਕੱਟ-ਵੱਢ ਕੇ ਠਿਕਾਣੇ ਲਾਉਣ ਲਈ ਸ਼ਿਵ ਵਿਹਾਰ ਸਮੇਤ ਹਿੰਸਾ ਪ੍ਰਭਾਵਤ ਇਲਾਕਿਆਂ `ਚੋਂ ਗੁਜਰਦੀ ਗੋਪਾਲਪੁਰ ਡਰੇਨ ਚੋਂ ਲਾਸ਼ਾਂ ਮਿਲਣ ਨੇ ਆਸ-ਪੜੋਸ `ਚ ਰਹਿਣ ਵਾਲੇ ਭਾਈਚਾਰੇ ਅੰਦਰ ਦਹਿਸ਼ਤੀ ਮਾਹੌਲ ਨੂੰ ਹੋਰ ਗਹਿਰਾ ਕੀਤਾ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸਰਕਾਰ ਦਾ ਡਰੇਨ `ਚੋਂ ਲਾਸ਼ਾਂ ਬਾਹਰ ਰੱਖਣ ਲਈ ਵਤੀਰਾ ਬਿਲਕੁਲ ਭੈੜਾ ਸੀ ਅਤੇ ਨਾ ਹੀ ਇਹ ਲੋਕਾਂ ਦਾ ਯਕੀਨ ਹਾਸਲ ਕਰਨ ਵਾਲਾ ਸੀ। ਇਸ ਹਿੰਸਾ ਦੀ ਸਭ ਤੋਂ ਵਧੇਰੇ ਪ੍ਰਭਾਵਤ ਮੁਸਲਿਮ ਭਾਈਚਾਰਾ ਅਜਿਹੀ ਦਹਿਸ਼ਤੀ ਹਿੰਸਾ ਤੋਂ ਭੈਭੀਤ ਸੀ।

ੲ) ਡਰੇ ਸਹਿਮੇ ਲੋਕ:
ਮੌਜਪੁਰ-ਬਾਬਰਪੁਰ, ਚਾਂਦਬਾਗ, ਜਾਫਰਾਬਾਦ ਰਲਵੀਂ ਮਿਲਵੀਂ ਵਸੋਂ ਵਾਲੇ ਖੇਤਰ ਹਨ। ਜਿਹਨਾਂ `ਚ ਕੁੱਝ ਗਲੀਆਂ ਹਿੰਦੂ ਬਹੁਲ ਆਬਾਦੀ ਵਾਲੀਆਂ ਹਨ। ਨੂਰ-ਏ-ਇਲਾਹੀ ਅਤੇ ਮੁਸਤਫਾਬਾਦ ਮੁਸਲਿਮ ਆਾਬਾਦੀ ਵਾਲਾ ਖਿੱਤਾ ਹੈ ਜਿਥੋਂ ਹਿੰਸਾ ਤੋਂ ਹਫ਼ਤਾ ਬਾਦ ਤੱਕ ਵੀ ਉਸ ਹਿੰਸਾ ਦੇ ਖੌਫ਼ਨਾਕ ਮੰਜਰ ਦੀਆਂ ਖਬਰਾਂ ਦੇ ਨਾਲ-ਨਾਲ ਹਿੰਸਾ ਦੇ ਨਵੇਂ ਦੌਰ ਹੋਣ ਦੀਆਂ ਅਫਵਾਹਾਂ ਵੀ ਆ ਰਹੀਆਂ ਹਨ।
ਮੁਸਲਮਾਨਾਂ ਦੇ ਆਬਾਦੀ ਬਹੁਲ ਖੇਤਰ ਹੋਣ ਕਰਕੇ ਕਾਰੋਬਾਰ, ਘਰ ਅਤੇ ਮੁਸਲਿਮ ਧਾਰਮਕ ਸਥਾਨਾਂ `ਚ ਮੱਚੀ ਤਬਾਹੀ ਨੂੰ ਸਾਫ਼ ਦੇਖਿਆ ਜਾ ਸਕਦਾ ਹੈ ਜਿਸ ਦਾ ਸਿੱਧਾ ਅਰਥ ਇਹ ਨਿਕਲਦਾ ਹੈ ਕਿ ਹਮਲਾਵਰ ਬਹੁਲ ਆਬਾਦੀ ਵਾਲੇ ਭਾਈਚਾਰੇ ਨਾਲ ਸਬੰਧਤ ਸਨ ਜਿਹਨਾਂ ਨੇ ਮੁਸਲਿਮ ਭਾਈਚਾਰੇ ਦੇ ਜਾਨ ਮਾਲ ਅਤੇ ਧਰਮ ਸਥਾਨਾਂ `ਤੇ ਗਿਣਮਿਥ ਕੇ ਹਮਲੇ ਕੀਤੇ ਸਨ।

ੳ) ਇਹਨਾਂ ਕੁਝ ਖੇਤਰਾਂ `ਚ ਹਿੰਸਾ ਦੀ ਤਬਾਹੀ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਏ

ਲੜੀ ਨੰ:
ਬਹੁਤੀ ਹਿੰਸਾ ਪ੍ਰਭਾਵਤ ਖੇਤਰ
ਤਬਾਹੀ ਦੀ ਰਹਿੰਦ ਖੂੰਹਦ
1
ਬਰਿਜਪੁਰੀ ਪੁਲੀਆ ਤੋਂ ਚਾਂਦਬਾਗ ਗਲੀ ਨੰ: 2
ਮਸਜਿਦਾਂ ਅਤੇ ਧਾਰਮਕ ਸਥਾਨ, ਮੁਸਲਮਾਨਾਂ ਦੀ ਕੁੱਟਮਾਰ
2
ਬਰਿਜਪੁਰੀ ਪੁਲੀਆ ਤੋਂ ਪੁਰਾਣਾ ਮੁਸਤਫਾਬਾਦ ਗਲੀ ਨੰ: 1   
          ਮੁਸਲਮਾਨਾਂ ਦੀਆਂ ਦੁਕਾਨਾਂ         
3
ਜ਼ਾਫਰਾਬਾਦ ਤੋਂ ਨੂਰ-ਏ-ਇਲਾਹੀ ਨੂੰ ਮਿਲਾਉਂਦੀ ਸੜਕ
          ਮੁਸਲਮਾਨਾਂ ਦੀਆਂ ਦੁਕਾਨਾਂ         
4
ਨੂਰੇ-ਏ-ਇਲਾਹੀ ਗਲੀ ਨੰ: 15–18            
ਮੁਸਲਮਾਨਾਂ ਦੀਆਂ ਦੁਕਾਨਾਂ ਅਤੇ ਧਾਰਮਕ ਸਥਾਨ
5
ਪਹੁੰਚ ਮਾਰਗ                                
 ਮੁਸਲਮਾਨਾਂ ਦੀਆਂ ਦੁਕਾਨਾਂ,ਮਦਰੱਸਾ ਅਤੇ ਸਕੂਲ
6
ਕਰਦਮਪੁਰੀ ਪੁਲੀਆ               
ਮੁਸਲਮਾਨਾਂ ਦੀਆਂ ਦੁਕਾਨਾਂ
7
ਸ਼ਿਵ ਵਿਹਾਰ                                 
ਮੁਸਲਮਾਨਾਂ ਦੇ ਘਰ, ਮਸਜਿਦਾਂ ਅਤੇ ਧਾਰਮਕ ਸਥਾਨ
8
ਲਾਲ ਬਾਗ                
2 ਮਾਰਚ ਤੱਕ ਕਰਫਿਊ ਕਰਕੇ ਪਹੁੰਚ ਤੋਂ ਬਾਹਰ

 ਸ) ਅਣਫਰੋਲਿਆ ਖੇਤਰ:
 ਜੇਕਰ ਭਾਈਚਾਰੇ ਦੇ ਕਹਿਣ `ਤੇ ਯਕੀਨ ਕਰੀਏ ਤਾਂ ਅਜੇ ਤੱਕ ਵੀ ਕਰਫਿਊ ਅਧੀਨ ਰਹਿਣ ਵਾਲੇ ਤੇ ਤਨਾਅ ਭਰਪੂਰ ਇਹਨਾਂ ਖਿੱਤਿਆ ਅੰਦਰ ਸਭ ਤੋਂ ਵੱਧ ਹਿੰਸਾ ਵਾਪਰੀ। ਮੁਸਲਿਮ ਭਾਈਚਾਰੇ ਦੇ ਮੈਂਬਰ ਅਤੇ ਪੱਤਰਕਾਰਾਂ ਜਿਹਨਾਂ ਨੇ ਇਹਨਾਂ ਖੇਤਰਾਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਸ਼ੱਕ ਜਾਹਰ ਕਰਦੇ ਹਨ ਕਿ ਇਹ ਕੋਈ ਇਤਫਾਕੀਆ ਗੱਲ ਨਹੀਂ ਕਿ ਐਨੀ ਵੱਡੀ ਪੱਧਰ `ਤੇ ਅਮਨ ਕਾਨੂੰਨ ਦੀ ਰਾਖੀ ਲਈ ਕੀਤੇ ਬੰਦੋਬਸਤਾਂ ਦੇ ਬਾਵਜੂਦ ਇਹਨਾਂ ਇਲਾਕਿਆਂ ਅੰਦਰ ਤਨਾਅ ਅਤੇ ਹਿੰਸਾ ਬਰਕਰਾਰ ਰਹਿ ਰਹੀ ਹੈ। ਭਾਈਚਾਰੇ ਨੇ ਇਸ ਸ਼ੱਕ ਵੀ ਜਾਹਰ ਕੀਤਾ ਹੈ ਕਿ ਭਾਰੀ ਤਨਾਅ `ਚ ਸੁਰੱਖਿਆ ਬਲਾਂ ਦੀ ਤਾਇਨਾਤੀ ਹਿੰਸਾ ਰੋਕਣ ਨਹੀ ਸਗੋਂ ਸੱਚ ਦੇ ਬਾਹਰ ਆਉਣ ਤੋਂ ਰੋਕਣ ਲਈ ਹੈ ਤਾਂ ਜੋ ਉਸ ਸਚਾਈ ’ਤੇ ਪਰਦਾ ਪਾਉਣ ਦਾ ਅਮਲ ਪੂਰਾ ਕੀਤਾ ਜਾ ਸਕੇ। ਮੀਡੀਆ ਰਿਪੋਰਟਾਂ ਇਹ ਵੀ ਦੱਸਦੀਆਂ ਹਨ ਕਿ ਪੱਤਰਕਾਰ, ਵਕੀਲ ਅਤੇ ਸਰੋਕਾਰ ਦੱਸਣ ਵਾਲੇ ਹੋਰ ਸ਼ਹਿਰੀਆਂ ਨੇ ਸ਼ਿਵ ਵਿਹਾਰ ਦੇ ਸਭ ਤੋਂ ਵੱਧ ਤਬਾਹੀ ਵਾਲੇ ਖੇਤਰ `ਚ ਦਾਖਲ ਹੋਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਸੁਰੱਖਿਆ ਬਲਾਂ ਨੇ ਸਾਰਿਆਂ ਹੀ ਨਕਾਰਾ ਕਰ ਦਿੱਤੀਆਂ। ਅੰਤ ਮਸਲਿਆਂ ਨੂੰ ਢਕਣ ਲਈ ਸਥਾਨਕ ਹਿੰਦੂ ਸ਼ਰਾਰਤੀ ਅਨਸਰਾਂ ਨੇ ਉਹਨਾਂ `ਤੇ ਹਮਲੇ ਵੀ ਕੀਤੇ ਅਤੇ ਇਹ ਗੱਲ ਯਕੀਨੀ ਬਣਾਈ ਕਿ ਹਿੰਸਾ ਦੀ ਤੀਬਰਤਾ ਦੀ ਭਿਨਕ ਲੋਕਾਂ ਤੱਕ ਨਾ ਪਹੁੰਚੇ।
ਸਭ ਤੋਂ ਵੱਧ ਪ੍ਰਭਾਵਤ ਖੇਤਰ ਦੇ ਸਬੂਤ:

ਪੀੜਤ ਦਾ ਨਾਮ  -        ਰਜੀਆ
ਘਟਨਾ ਦੀ ਤਾਰੀਖ         -        26 ਫਰਵਰੀ 2020
ਸਥਾਨ                     -        ਸ਼ਿਵ ਵਿਹਾਰ
1988 ਤੋਂ ਲੈ ਕੇ ਰਾਜ਼ੀਆ ਸ਼ਿਵ ਵਿਹਾਰ ਅੰਦਰ ਰਹਿ ਰਹੀ ਹੈ। 1 ਮਾਰਚ ਨੂੰ ਜਦੋਂ ਅਸੀਂ ਉਸ ਨੂੰ ਮਿਲੇ ਤਾਂ ਉਹ ਹੋਰਨਾਂ ਔਰਤਾਂ ਨਾਲ ਈਦਗਾਹ ਵਿਖੇ ਟੈਂਟ `ਚ ਬੈਠੀ ਸੀ। ਹਮਲੇ ਦੌਰਾਨ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਘਰ ਅੰਦਰ ਛੁਪੀ ਬੈਠੀ ਸੀ ਜਦੋਂ ਹਜੂਮ ਨੇ ਕਲੋਨੀ ਦੀ ਤਬਾਹੀ ਮਚਾਈ। ‘ਸਾਨੂੰ ਪਖਾਨਾ ਜਾਣ ਲਈ ਵੀ ਰੀਂਘ-ਰੀਂਘ ਕੇ ਜਾਣਾ ਪਿਆ` ਉਹ ਕਰਾਹ ਕੇ ਬੋਲੀ। ਹਜੂਮ ਮੰਗਲਵਾਰ ਦੇਰ ਰਾਤ ਨੂੰ ਘਰਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰਨ ਲੱਗਿਆ ਅਤੇ ਕੋਈ ਵੀ ਹਿੰਦੂ ਪੜੋਸੀ ਉਸ ਦੀ ਮੱਦਦ ਲਈ ਨਹੀਂ ਆਇਆ। ਅਖੀਰ ਨੂੰ ਫੌਜ ਨੇ ਆ ਕੇ ਉਸ ਨੂੰ ਬਚਾਇਆ।
ਆਪਣੇ ਅੱਖੀਂ ਦੇਖੇ ਖੌਫਨਾਕ ਮੰਜਰ ਕਰਕੇ ਪਿਛਲੇ ਚਾਰ ਦਿਨਾਂ ਤੋਂ ਉਹ ਕੁੱਝ ਨਹੀਂ ਖਾ ਰਹੀ। “ਬਹੁਤ ਲੜਕੀਓਂ ਕੇ ਸਾਥ ਬਦਤਮੀਜੀ ਹੋਤੇ ਹੂਏ ਦੇਖੀ ਮੈਨੇ” ਉਸ ਨੇ ਦੱਸਿਆ। ਇੱਕ ਲੜਕੀ ਦੇ ਕੱਪੜੇ ਫਾੜਦੇ ਅਤੇ ਉਸਨੂੰ ਅੱਗ `ਚ ਸੁੱਟਦੀ ਭੀੜ ਨੂੰ ਵੀ ਤੱਕਿਆ। ਜਦੋਂ ਤੋਂ ਉਹਨਾਂ ਨੂੰ ਬਚਾ ਲਿਆ ਗਿਆ ਹੈ ਉਦੋਂ ਤੋਂ ਹੀ ਉਸਦਾ ਪਤੀ ਮਾਨਸਿਕ ਬਿਮਾਰੀ ਵਾਲੀ ਅਵਸਥਾ `ਚ ਹੈ। ਉਹ 4 ਮਹੀਨੇ ਪਹਿਲਾਂ ਸ਼ਿਵ ਵਿਹਾਰ `ਚ ਕੀਤੇ ਗਏ ਇੱਕ ਸਰਵੇਖਣ ਦੀ ਗੱਲ ਕਰਦੀ ਹੈ ਜਿਸ ਦੌਰਾਨ ਉਹਨਾਂ ਦੇ ਘਰਾਂ ਦੇ ਨੰਬਰ ਲਾਏ ਗਏ ਸਨ। ਉਹਨੂੰ ਸ਼ੱਕ ਹੈ ਕਿ ਕਿਤੇ ਸਿਰਫ਼ ਮੁਸਲਮਾਨਾਂ ਦੇ ਘਰਾਂ `ਤੇ ਹਮਲੇ ਹੋਣ ਦੀ ਗੱਲ ਉਸ ਨਾਲ ਤਾਂ ਨਹੀਂ ਜਾ ਜੁੜਦੀ।

ਪੀੜਤ            -        ਸੁਲਤਾਨਾ
ਘਟਨਾ            -        25 ਫਰਵਰੀ 2020
ਸਥਾਨ            -        ਸ਼ਿਵ ਵਿਹਾਰ
ਸੁਲਤਾਨਾ ਦਾ ਘਰ ਉਸ ਚੌਂਕ `ਚ ਸਥਿੱਤ ਹੈ ਜਿੱਥੋਂ ਸ਼ਿਵ ਵਿਹਾਰ ਅੰਦਰ ਹਿੰਸਾ ਦੀ ਸ਼ੁਰੂਆਤ ਹੋਈ। ਉਸਨੇ ਕਲੋਨੀ ਨੂੰ ਬਚਾਉਣ ਲਈ ਪੁਲੀਸ ਅੱਗੇ ਹੱਥ ਜੋੜਕੇ ਅਰਜੋਈਆਂ ਕੀਤੀਆਂ, ਪਰ ਪੁਲੀਸ ਨੇ ਇੱਕ ਨਾ ਸੁਣੀ, ਉਲਟਾ ਉਹ ਦੰਗਾਈਆਂ ਨੂੰ ਸਲਾਮ ਕਰਦੇ ਰਹੇ। ਹਜੂਮ ਨੇ ਸਾਡੀ ਮਸਜਿਦ ਢਾਹ ਦਿੱਤੀ, ਪਵਿੱਤਰ ਕੁਰਾਨ ਸ਼ਰੀਫ ਦੀ ਅਤੇ ਸਾਡੇ ਸਨਮਾਨ ਦੀ ਬੇਅਦਬੀ ਕੀਤੀ। ਉਸ ਦਾ ਦਾਅਵਾ ਸੀ ਕਿ ਹਜੂਮ ਵੱਲੋਂ ਸਾਡੀ ਮਸਜਿਦ ਅੰਦਰ ਰੱਖੇ 3 ਸਿਲੰਡਰ ਅਜੇ ਵੀ ਪਏ ਹਨ।




ਪੀੜਤ            -        ਰਿਹਾਨਾ
ਘਟਨਾ            -        25 ਫਰਵਰੀ 2020
ਸਥਾਨ            -        ਸ਼ਿਵ ਵਿਹਾਰ
ਅਸੀਂ ਖਾਣਾ ਖਾ ਰਹੇ ਸੀ ਜਦੋਂ ਜੈ ਸ੍ਰੀਰਾਮ ਅਤੇ ਹਰ ਹਰ ਮਹਾਂਦੇਵ ਦੇ ਜੈਕਾਰੇ ਲਗਾਉਂਦਾ ਹਜੂਮ ਮੇਰੀ ਗਲੀ ` ਦਾਖਲ ਹੋਇਆ ਮੈਂ ਛੱਤ ਤੋਂ ਛਾਲ ਮਾਰਕੇ ਮਸੀਂ ਆਪਣੀ ਜਾਨ ਬਚਾਈ ਸਾਰੀ ਗਲੀ ` ਇੱਕ ਮੇਰਾ ਹੀ ਮੁਸਲਿਮ ਘਰ ਸੀ ਅਤੇ ਸਾਨੂੰ ਪੜੋਸੀ ਬਚਾ ਸਕਦੇ ਸੀ, ਜੇਕਰ ਉਹ ਸਾਡੀ ਕੋਈ ਮੱਦਦ ਕਰਨੀ ਚਾਹੁੰਦੇਉਸਦੀ ਸੀਵਰ ਨਾਲ ਸਬੰਧਤ ਸਮਾਨ ਦੀ ਇੱਕ ਦੁਕਾਨ ਹੈ, ਜਿਸ ਨੂੰ ਲੁੱਟ ਲਿਆ ਗਿਆ ਸੀ
ਹਜੂਮ ਨੇ ਸਾਨੂੰਜੈ ਸ੍ਰੀਰਾਮ` ਕਹਿਣ ਲਈ ਮਜਬੂਰ ਕੀਤਾ` ਜਦੋਂ ਤੋਂ ਉਹ ਬਚਕੇ ਨਿਕਲੀਆਂ ਹਨ ਉਹਦੀ ਇੱਕ ਲੜਕੀ ਨੂੰ ਤਾਪ ਚੜਿਆ ਪਿਆ ਹੈ, ਇਸ ਲਈ ਉਸਨੇ 5 ਸਾਲਾਂ ਦੀ ਆਪਣੀ ਦੂਜੀ ਬੇਟੀ ਨੂੰ ਉਸ ਵੱਲੋਂ ਡਿੱਠਾ ਹਾਲ ਬਿਆਨ ਕਰਨ ਲਈ ਕਿਹਾ ਬੱਚੀ ਕੋਈ ਗੱਲ ਨਾ ਦੱਸ ਸਕੀ ਪਰ ਉਹਦਾ 14 ਸਾਲਾਂ ਦਾ ਭਾਈ ਕਹਿਣ ਲੱਗਿਆ ਕਿ ਹਜੂਮ ਨੇ ਉਹਨਾਂ ਦੇ ਘਰ ਦਾ ਦਰ ਲੋਹੇ ਦੀ ਇੱਕ ਵੱਡੀ ਰਾਡ ਨਾਲ ਭੰਨ ਸੁਟਿਆ ਅਤੇ ਦਰਵਾਜੇ ` ਇੱਕ ਵੱਡਾ ਮਘੋਰਾ ਕਰ ਦਿੱਤਾ ਉਸ ਦੇ ਅੱਗੇ ਕਿਹਾ ਕਿ ਉਸਨੇ ਦੇਖਿਆ ਕਿ ਹਜੂਮ ਦੇ ਹੱਥਾਂ ` ਹਥੌੜੇ, ਤਲਵਾਰਾਂ ਅਤੇ ਡਰਿੱਲਾਂ ਸਨ ਉਸ ਔਰਤ ਨੇ ਦਖਲ ਦਿੰਦਿਆਂ ਦੱਸਿਆ ਕਿ ਹਜੂਮ ਪੂਰੀ ਤਿਆਰੀ ਨਾਲ ਆਇਆ ਸੀ
ਉਹ ਆਪਣੇ ਪੁੱਤਰ ਬਾਰੇ ਫਿਕਰਮੰਦ ਹੈ ਜਿਹੜਾ ਹਿੰਸਾ ਕਰਕੇ ਆਪਣੇ 9ਵੀਂ ਜਮਾਤ ਦੇ ਪੇਪਰ ਨਹੀਂ ਦੇ ਸਕਿਆ ਜਾਨ ਬਚਾਉਣ ਲਈ ਭੱਜਦੇ-ਭੱਜਦੇ ਉਹਦਾ ਚਸ਼ਮਾ ਵੀ ਟੁੱਟ ਗਿਆ ਅਤੇ ਹੁਣ ਉਸ ਨੂੰ ਧੁੰਦਲਾ-ਧੁੰਦਲਾ ਦਿਖਾਈ ਦਿੰਦਾ ਹੈ ਉਸਨੇ ਪੁੱਛਿਆ ਕਿ ਕੀ ਸਰਕਾਰ ਉਸਨੂੰ ਪਾਸ ਕਰ ਦੇਵੇਗੀ




ਪੀੜਤ            -        ਤਰੱਨਮ
ਘਟਨਾ            -        25 ਫਰਵਰੀ 2020
ਸਥਾਨ            -        ਸ਼ਿਵ ਵਿਹਾਰ
ਤਰੱਨਮ ਬਚ ਗਈ ਕਿਉਂਕਿ ਹਜੂਮ ਦੇ ਉਸਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਉਹ ਆਪਣੇ ਘਰੋਂ ਭੱਜ ਗਈ ਸੀ। ਉਸਨੇ ਹਜੂਮ ਨੂੰ “ਸ਼ਿਵ ਵਿਹਾਰ ਜਾਏਂਗੇ, ਬੁਰਕੇ ਵਾਲੀ ਲਾਏਂਗੇ” ਦੇ ਜੈਕਾਰੇ ਲਗਾਉਂਦੇ ਸੁਣਿਆ। ਉਸ ਦੇ ਘਰ ਦੇ ਨੇੜੇ ਖੜ੍ਹੇ 9 ਮੋਟਰ ਸਾਈਕਲ ਅੱਗ ਦੀ ਭੇਂਟ ਚੜ੍ਹਾ ਦਿੱਤੇ ਗਏ।
ਉਸਨੇ ਵਿਸਥਾਰ `ਚ ਦੱਸਿਆ, ਹਿੰਸਾ ਸ਼ੁਰੂ ਹੋਣ ਤੋਂ ਪਹਿਲਾ ਮੈਂ ਆਪਣੇ ਬੱਚਿਆਂ ਦੇ ਸ਼ਿਵ ਵਿਹਾਰ ਦੇ ਸਕੂਲ `ਚ ਦਾਖਲੇ ਲਈ ਦੁਆ ਕਰਦੀ ਸੀ ਤਾਂ ਕਿ ਉਹ ਨੇੜੇ ਦੇ ਸਕੂਲ `ਚ ਜਾ ਸਕਣ, ਕੱਲ੍ਹ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਦਾਖਲ ਕਰ ਲਿਆ ਗਿਆ ਹੈ। ਪਰ ਮੈਂ ਉਹਨਾਂ ਨੂੰ ਉਸ ਸਕੂਲ ਨਹੀਂ ਭੇਜਾਂਗੀ। “ਉਸਦੇ ਬੱਚਿਆਂ ਨੂੰ ਆਰਥਕ ਤੌਰ `ਤੇ ਕਮਜੋਰ ਵਰਗ ਦੀ ਸ਼੍ਰੇਣੀ `ਚ ਸ਼ਿਵ ਵਿਹਾਰ ਦੇ ਇੱਕ ਨਿੱਜੀ ਸਕੂਲ `ਚ ਦਾਖਲਾ ਮਿਲ ਗਿਆ ਹੈ, ਪਰ ਹੁਣ ਉਹ ਵਧੇਰੇ ਚਿੰਤਾਤੁਰ ਹੈ ਅਤੇ ਆਸ ਕਰਦੀ ਹੈ ਕਿ ਉਹਨਾਂ ਨੂੰ ਮੁਸਫਰਾਬਾਦ ਦੇ ਕਿਸੇ ਹੋਰ ਸਕੂਲ `ਚ ਸ਼ਿਫਟ ਕਰ ਦਿੱਤਾ ਜਾਵੇ।



ਪੀੜਤ            -        ਆਲੀਆ
ਘਟਨਾ            -        26 ਫਰਵਰੀ 2020
ਸਥਾਨ            -        ਸ਼ਿਵ ਵਿਹਾਰ
ਆਲੀਆ ਮੁੜ ਕੇ ਕੰਮ ਤੇ ਵਾਪਸ ਆ ਗਈ ਅਤੇ ਸਾਨੂੰ ਉਹ ਉੱਥੇ ਆਪਣੇ ਕੰਮ ’ਤੇ ਹੀ ਮਿਲੀ। ਉਸਨੇ ਦੱਸਿਆ, “ਜਦੋਂ ਹਜੂਮ ਸਾਡੀ ਗਲੀ `ਚ ਦਾਖਲ ਹੋਇਆ ਤਾਂ ਸਾਨੂੰ ਸਾਡੇ ਹਿੰਦੂ ਪੜੋਸਿਆਂ ਨੇ ਆਪਣੇ ਘਰ ਅੰਦਰ ਛੁਪਾਇਆ। ਉਹਨਾਂ ਨੇ ਸਾਨੂੰ ਉੱਥੋਂ ਬਚਾ ਕੇ ਚਾਂਦ ਬਾਗ ਨਿਕਲ ਜਾਣ `ਚ ਮੱਦਦ ਕੀਤੀ। ਮੇਰਾ ਭਾਈ ਹਜੇ ਵੀ ਘਰ ਦੀ ਪੜਛੱਤੀ `ਚ ਛੁਪਿਆ ਬੈਠਾ ਹੈ ਤਾਂ ਜੋ ਸਾਡਾ ਘਰ ਲੁੱਟਿਆ ਨਾ ਜਾਵੇ।” ਜਦੋਂ ਅਸੀਂ ਉਸ ਨੂੰ ਪੁੱਛਿਆ ਕਿ ਕੀ ਉਹ ਆਪਣੇ ਭਰਾ ਬਾਰੇ ਫਿਕਰਮੰਦ ਹੈ ਤਾਂ ਉਸਨੇ ਕਿਹਾ ਕਿ ਉਸਨੇ ਉਥੇ ਰਹਿਣ ਦੀ ਜਿੱਦ ਫੜ ਲਈ ਅਤੇ ਸਾਡੇ ਬਹੁਤ ਹੀ ਭਰੋਸੇਯੋਗ ਗੁਆਂਢੀਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਉਸਦੇ ਉਥੇ ਹੋਣ ਦੀ ਭਿਨਕ ਤੱਕ ਨਹੀਂ। ਉਸਦਾ ਭਾਈ ਉਸਨੂੰ 2 ਮਾਰਚ ਨੂੰ ਉਸਨੂੰ ਸਕੂਟਰ ਦੇਣ ਲਈ ਮਿਲਿਆ ਸੀ ਅਤੇ ਜਦੋਂ ਉਹ ਮੁੜ ਘਰ ਵਾਪਸ ਗਿਆ ਤਾਂ ਉਹਨੂੰ ਛੱਤ ਤੇ ਦੋ ਪੈਟਰੋਲ ਬੰਬ ਮਿਲੇ।


Part B - The Nature of the Violence
ਭਾਗ ਅ– ਹਿੰਸਾ ਦਾ ਖਾਸਾ
           

੩.੧ ਮੌਤਾਂ
 ਭਾਂਵੇ 5 ਮਾਰਚ ਤੱਕ ਸਰਕਾਰੀ ਤੌਰ ਤੇ ਦੱਸੀਆਂ ਗਈਆਂ ਮੌਤਾਂ ਦੀ ਗਿਣਤੀ 53 ਹੈ ਪਰ ਇਹ  ਅੰਦਾਜ਼ਾ ਲਾਉਣਾ ਬੇਹੱਦ ਜਲਦਬਾਜੀ ਹੋਵੇਗੀ। ਬਚਾਓ ਦੀ ਕਾਰਵਾਈ ਬਹੁਤ ਧੀਮੀ ਹੈ ਅਤੇ ਅਜੇ ਵੀ ਚੱਲ ਰਹੀ ਹੈ।20

“ਮੌਤਾਂ ਦੀ ਗਿਣਤੀ 100 ਤੋਂ ਘੱਟ ਨਹੀਂ ਹੈ। ਬਹੁਤ ਸਾਰੇ ਪਰਿਵਾਰ ਅਜੇ ਵੀ ਆਪਣੇ ਰਿਸ਼ਤੇਦਾਰਾਂ ਦੀ ਭਾਲ ਕਰ ਰਹੇ ਹਨ,ਬਹੁਤ ਸਾਰੀਆਂ ਲਾਸ਼ਾਂ ਡਰੇਨ ਚੋਂ ਕੱਢਣੀਆਂ ਅਜੇ ਬਾਕੀ ਹਨ ਅਤੇ ਸ਼ਿਵ ਵਿਹਾਰ ਵਿੱਚ ਅਜਿਹੇ ਇਲਾਕੇ ਹਨ ਜਿੱਥੇ ਕਿਤੇ ਵਧੇਰੇ ਤਬਾਹੀ ਸਾਹਮਣੇ ਆਵੇਗੀ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਤੁਸੀਂ ਸਾਰੀਆਂ ਲਾਸ਼ਾਂ ਨਾ ਲੱਭ ਸਕੋਂ ਕਿਉਂਕਿ ਇੰਨ੍ਹਾਂ ਵਿੱਚੋਂ ਕੁੱਝ ਡਰੇਨ ਵਿੱਚ ਗਲ ਸੜ ਗਈਆਂ ਹੋ ਸਕਦੀਆਂ ਹਨ ਅਤੇ ਤੁਸੀਂ ਜਾਣਦੇ ਹੋ ਬਹੁਤ ਸਾਰੀਆਂ ਲਾਸ਼ਾਂ ਨੂੰ ਵੱਢ ਕੇ ਟੁਕੜੇ ਟੁਕੜੇ ਕਰ ਦਿੱਤਾ ਗਿਆ ਸੀ…ਡਰ, ਸਦਮੇ, ਬੇਵਿਸ਼ਵਾਸੀ ਅਤੇ ਉਦਾਸੀਨਤਾ ਕਾਰਨ ਵੀ ਲੋਕ ਪੁਲਿਸ, ਮੀਡੀਆ ਜਾਂ ਅਧਿਕਾਰੀਆਂ ਨੂੰ ਦੱਸਣ ਦੇ ਸਮਰੱਥ ਨਹੀਂ ਰਹੇ ਸਨ।” ਜ਼ਾਹੀਰ (ਨਾਂ ਬਦਲਿਆ ਹੋਇਆ ਹੈ) ਨੇ ਕਿਹਾ ਜੋ ਬਚਾਓ ਕਾਰਜ ਵਿੱਚ ਲੱਗਿਆ ਹੋਇਆ ਇੱਕ ਅਣਥੱਕ ਭਾਈਚਾਰਕ ਸਵੈ-ਸੇਵੀ ਸੀ। ਇੱਕ ਮਿਲਦਾ ਜੁਲਦਾ ਬਿਰਤਾਂਤ ਲਗਭਗ ਸਾਰੇ ਹੀ ਉਤਰਦਾਤਾਵਾਂ ਵੱਲੋਂ ਮੁੜ ਦੁਹਰਾਇਆ ਗਿਆ ਜਦੋਂ ਉਨ੍ਹਾਂ ਨੂੰ ਮੌਤਾਂ ਦੀ ਗਿਣਤੀ ਬਾਰੇ ਸੁਆਲ ਪੁੱਛੇ ਗਏ।

ਇਸ ਰਿਪੋਰਟ ਲਿਖਣ ਸਮੇਂ ਅਖਬਾਰ ਕੁਲ 53 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 49 ਮੌਤਾਂ ਜਿਨ੍ਹਾਂ ਦੇ ਮਾਮਲੇ ‘ਚ ਪੀੜਤਾਂ ਦੇ ਪਰਿਵਾਰ ਆਪਣੇ ਸਕੇ ਸੰਬੰਧੀਆਂ ਦੀਆਂ ਲਾਸ਼ਾਂ ਨੂੰ ਪਛਾਣਨ ਦੇ ਸਮਰੱਥ ਹੋਏ ਸਨ, ਦੀ ਸੂਚਨਾਂ ਦੇ ਚੁੱਕੇ ਸਨ। ਇਨ੍ਹਾਂ ਮੌਤਾਂ ਵਿੱਚ ਇੱਕ ਇਨਟੈਲੀਜੈਂਸ ਬਿਓਰੋ ਅਫਸਰ ਅੰਕਿਤ ਸ਼ਰਮਾ ਅਤੇ ਦਿੱਲੀ ਪੁਲਿਸ ਦਾ ਇੱਕ ਸਿਪਾਹੀ ਰਤਨ ਲਾਲ ਸ਼ਾਮਿਲ ਹੈ।21
ਫਸਟਲੈੱਟ ਇੱਕ ਮੀਡੀਆ ਚੈਨਲ ਨੇ ਨਾਵਾਂ, ਲਿੰਗ ਅਤੇ ਉਮਰ ਦੇ ਵਰਣਨ ਸਮੇਤ 49 ਲੋਕਾਂ ਦੀ ਇੱਕ ਸੂਚੀ ਪ੍ਰਕਾਸ਼ਿਤ ਕੀਤੀ ਹੈ, ਜੋ ਹਿੰਸਾ ਵਿੱਚ ਜਾਨ ਗੁਆ ਚੁੱਕੇ ਹਨ। 22 ਇਹ ਸੂਚੀ ਅੰਕਿਤਾ 1 ਵਿੱਚ ਵਿੱਚ ਮੁੜ ਦਿੱਤੀ ਗਈ ਹੈ।
ਇਸ ਸੂਚੀ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਹਿੰਸਾ ਵਿੱਚ ਮਾਰੇ ਗਏ 49 ਲੋਕਾਂ ਵਿੱਚੋਂ 47 ਆਦਮੀਂ ਅਤੇ 2 ਔਰਤਾਂ ਵਿੱਚੋਂ ਇੱਕ ਦੀ ਅਕਬਰੀ (85) ਦੇ ਤੌਰ ਤੇ ਸ਼ਨਾਖ਼ਤ ਕੀਤੀ ਗਈ ਹੈ ਅਤੇ 70 ਸਾਲਾਂ ਦੀ ਇੱਕ ਔਰਤ ਦੀ ਬੇਪਛਾਣ ਦੇਹ ਹੈ। ਪਰਿਵਾਰਾਂ ਦੁਆਰਾ ਸ਼ਨਾਖ਼ਤ ਕੀਤੀਆਂ ਗਈਆਂ 48 ਲਾਸ਼ਾਂ ਵਿੱਚੋਂ ਹਿੰਸਾ ਵਿੱਚ ਮਾਰੇ ਗਏ 34 ਮੁਸਲਿਮ ਅਤੇ 14 ਹਿੰਦੂ ਹਨ। ਮਾਰੇ ਗਏ ਲੋਕਾਂ ਵਿੱਚੋਂ ਬਹੁਤੇ 20-40 ਸਾਲ ਦੀ ਉਮਰ ਦੇ ਨੌਜਵਾਨ ਅਤੇ 3 ਨਾਬਾਲਗ ਵੀ ਹਨ- ਨਿਤਿਨ ਪਾਸਵਾਨ(15ਸਾਲ), ਅਮਾਨ(17 ਸਾਲ) ਅਤੇ ਹਾਸ਼ਿਮ (17 ਸਾਲ) ਅਤੇ ਤਿੰਨ 60 ਸਾਲ ਤੋਂ ਉੱਪਰ ਦੇ ਬਜ਼ੁਰਗ ਨਾਗਰਿਕ ਹਨ -ਅਕਬਰੀ (85 ਸਾਲ), ਅਯੂਬ ਸ਼ਬੀਰ(60 ਸਾਲ) ਅਤੇ ਇੱਕ 70 ਸਾਲ ਦੀ ਔਰਤ ਦੀ ਬੇਪਛਾਣ ਦੇਹ ਹੈ।

ਮ੍ਰਿਤਕ ਲਾਸ਼ਾਂ ਦੀ ਭਾਲਟੋਲ ਜਾਰੀ
ਇਹ ਵੀ ਦੱਸਿਆ ਗਿਆ ਹੈ ਕਿ ਚਾਰ ਗਲੀਆਂ ਸੜੀਆਂ, ਬੇਪਛਾਣ ਲਾਸ਼ਾਂ, ਇੱਕ ਅੰਗ ਅਤੇ ਇੱਕ ਸਿਰ ਹਸਪਤਾਲਾਂ ਵਿੱਚ ਪਏ ਹਨ, ਅਧਿਕਾਰੀ ਇਨ੍ਹਾਂ ਦੀ ਸ਼ਨਾਖ਼ਤ ਕਰਨ ਦੇ ਮਕਸਦ ਲਈ ਅਗਲੇ ਕਦਮਾਂ ’ਤੇ ਵਿਚਾਰ ਕਰ ਰਹੇ ਹਨ।

ਇਨ੍ਹਾਂ ਵਿੱਚੋਂ ਚਾਰਾਂ ਨੂੰ ਪਹਿਲੀ ਮਾਰਚ 2020 ਨੂੰ ਡਰੇਨਾਂ ਵਿੱਚੋਂ ਕੱਢਿਆ ਗਿਆ ਸੀ- ਤਿੰਨ ਨੂੰ ਗੋਕੁਲਪੁਰੀ ਤੋਂ ਅਤੇ ਇੱਕ ਨੂੰ ਕਾਰਾਵਲ ਨਗਰ ਤੋਂ। ਪੰਜਵੀਂ ਲਾਸ਼ 2 ਮਾਰਚ 2020 ਨੂੰ ਗੋਕੁਲਪੁਰੀ ਦੀ ਡਰੇਨ ਚੋਂ ਮਿਲੀ ਸੀ। ਜਦੋਂਕਿ ਲਾਸ਼ਾਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਮੁਰਦਾਘਰ ਵਿੱਚ ਲਿਜਾਇਆ ਜਾ ਚੁੱਕਾ ਹੈ, ਗੁਰੁ ਤੇਗ ਬਹਾਦਰ(ਜੀਟੀਬੀ) ਹਸਪਤਾਲ ਦੇਹ ਅੰਗਾਂ ਨੂੰ ਡੀਐਨਏ ਪਰਖ ਲਈ ਭੇਜ ਚੁੱਕਾ ਹੈ। ਰਿਪੋਰਟਾਂ ਨੇ ਅੱਗੇ ਬਿਆਨ ਕੀਤਾ ਹੈ ਕਿ ਅਨਵਰ ਕਾਸਰ ਦਾ ਪਰਿਵਾਰ ਡੀਐਨਏ ਪਰਖ ਦੇ ਨਤੀਜੇ ਦਾ ਇੰਤਜ਼ਾਰ ਕਰ ਰਿਹਾ ਹੈ ਇਹ ਜਾਣਨ ਲਈ ਕਿ ਕੀ ਲਾਸ਼ ਦਾ ਇੱਕੋ ਇੱਕ ਅਣਜਲਿਆ ਭਾਗ, ਇੱਕ ਖੱਬੀ ਲੱਤ, ਉਸ ਦੀ ਹੀ ਹੈ।23

ਵੱਡੀ ਗਿਣਤੀ ‘ਚ ਮੌਤਾਂ ਗੋਲੀਆਂ ਦੇ ਜ਼ਖਮਾਂ ਕਾਰਨ ਹੋਈਆਂ
ਜਿਵੇਂ ਕਿ 29 ਫਰਵਰੀ 2020 ਨੂੰ ਦਿੱਲੀ ਪੁਲਿਸ ਦਾਅਵਾ ਕਰ ਚੁੱਕੀ ਹੈ ਕਿ 35 ਵਿਅਕਤੀਆਂ ਜਿਹੜੇ ਉਨ੍ਹਾਂ ਉੱਪਰ ਕੀਤੀ ਗਈ ਹਿੰਸਾ ਦੌਰਾਨ ਕੀਤੇ ਗਏ ਜ਼ਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਗਏ ਸਨ, ਵਿੱਚੋਂ 13 ਵਿਅਕਤੀ ਗੋਲੀਆਂ ਦੇ ਜ਼ਖਮਾਂ ਦੀ ਵਜ੍ਹਾ ਕਾਰਨ ਮਰੇ ਹਨ ਅਤੇ 22 ਵਿਅਕਤੀ ਗੰਭੀਰ ਜ਼ਖਮਾਂ ਕਾਰਨ ਮਰੇ ਹਨ। ਹਰੇਕ ਤਿੰਨ ਮੌਤਾਂ ਵਿੱਚੋਂ ਇੱਕ ਗੋਲੀ ਦੇ ਜ਼ਖਮਾਂ ਕਾਰਨ ਹੋਈ ਦੱਸੀ ਗਈ ਹੈ। ਅਸਲ ਗਿਣਤੀ ਵਧੇਰੇ ਹੋ ਸਕਦੀ ਹੈ ਅਤੇ ਮੁੜ ਐਨਾ ਜਲਦੀ ਅਸੀਂ ਗੋਲੀਆਂ ਦੇ ਜ਼ਖਮਾਂ ਸੰਬੰਧੀ ਵੇਰਵਿਆਂ ਨੂੰ ਨਹੀਂ ਜਾਣ ਸਕਦੇ।

ਕਿਸੇ ਵੀ ਪਰਿਵਾਰ ਨੂੰ ਪੋਸਟ ਮਾਰਟਮ ਦੀਆਂ ਰਿਪੋਰਟਾਂ ਨਹੀਂ ਮਿਲੀਆਂ ਹਨ।  ਪਰਿਵਾਰਾਂ ਨੂੰ ਪੋਸਟ ਮਾਰਟਮ ਰਿਪੋਰਟਾਂ ਮਿਲਣ ਪਿੱਛੋਂ ਹੀ ਕੋਈ ਨਿਰਣਾ ਕਰ ਸਕਦਾ ਹੈ ਕਿ ਗੋਲੀਆਂ ਇੰਤਜਾਮੀਆ ਵੱਲੋਂ ਚਲਾਈਆਂ ਗਈਆਂ ਸਨ ਜਾਂ ਗੈਰ-ਰਾਜੀ ਅਨਸਰਾਂ ਵੱਲੋਂ।

ਗੋਲੀਆਂ ਦੇ ਜ਼ਖਮਾਂ ਕਾਰਨ ਮਰਨ ਵਾਲੇ ਸਨ ਅਮੀਨ (18), ਦਿਨੇਸ਼ (35), ਹੈੱਡ ਕਾਂਸਟੇਬਲ ਰਤਨ ਲਾਲ (42),  ਇਸਤਿਯਾਕ(24), ਮੁਹੰਮਦ ਮੁਬਾਰਕ ਹੁਸੈਨ (28),  ਮੁਹੰਮਦ ਮੁਦੱਸਰ(30), ਪਰਾਵੇਸ਼(48), ਰਾਹੁਲ ਸੋਲੰਕੀ(26), ਸ਼ਾਹਿਦ ਵੀਰ ਭਾਨ(50), ਮੁਹੰਮਦ ਫੁਰਕਾਨ(30), ਸ਼ਾਦ ਮੁਹੰਮਦ(35).24  ਗੋਲੀਆਂ ਦੇ ਜ਼ਖਮਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ 29 ਫਰਵਰੀ ਤੋਂ ਵਾਧਾ ਹੋ ਗਿਆ ਹੈ, ਪਰੰਤੂ ਸਹੀ ਗਿਣਤੀ ਪ੍ਰਾਪਤ ਨਹੀਂ ਹੋਈ।

ਸਰੀਰਕ ਹਮਲੇ ਕਾਰਨ ਮੌਤਾਂ
ਸਰੀਰਕ ਹਮਲੇ ਜਾਂ ਪੱਥਰਬਾਜੀ ਕਾਰਨ ਮਰਨ ਵਾਲੇ ਸਨ ਅਲੋਕ ਤਿਵਾੜੀ(32-ਸਰੀਰਕ ਹਮਲੇ ਕਾਰਨ ਮਰਿਆ), ਮੋਹਸੀਨ (25-ਸਰੀਰਕ ਹਮਲਾ), ਸਲਮਨ(24-ਪੱਥਰਬਾਜੀ), ਇਨਟੈਲੀਜੈਂਸ ਬਿਓਰੋ ਸਟਾਫਰ ਅੰਕਿਤ ਸ਼ਰਮਾ(26- ਸਰੀਰਕ ਹਮਲਾ), ਅਸਫਾਕ ਹੁਸੈਨ (ਸਰੀਰਕ ਹਮਲਾ), ਦਿਲਬਰ ਸਿੰਘ ਨੇਗੀ (21- ਸਰੀਰਕ ਹਮਲਾ), ਮਾਹਰੂਫ ਅਲੀ(32- ਸਰੀਰਕ ਹਮਲਾ), ਮੈਹਤਾਬ(22- ਸਰੀਰਕ ਹਮਲਾ), ਜ਼ਾਕਿਰ(24- ਸਰੀਰਕ ਹਮਲਾ),  ਅਤੇ ਦੀਪਕ ਕੁਮਾਰ (ਛੁਰੇਬਾਜੀ)।
ਫਿਰ ਵੀ, ਜਮੀਨੀ ਪੱਧਰ ਦੀਆਂ ਰਿਪੋਰਟਾਂ ਸੰਕੇਤ ਕਰਦੀਆਂ ਹਨ ਕਿ ਬਹੁਤ ਸਾਰੇ ਲੋਕਾਂ ਦੇ ਗੁੰਮ ਹੋਣ ਜਾਂ ਨਾ ਗਿਣੇ ਜਾਣ ਨਾਲ ਮੌਤਾਂ ਦਾ ਵਧਾਰਾ ਕਿਤੇ ਵੱਧ ਗੰਭੀਰ ਹੈ।





ਲਾਸ਼ਾਂ ਦਾ ਪੋਸਟਮਾਰਟਮ ਕਰਨ ਵਿੱਚ ਅਣਉਚਿਤ ਦੇਰੀ ਹੋਈ ਹੈ ਜਿਸ ਦੇ ਸਿੱਟੇ ਵਜੋਂ ਬਹੁਤ ਸਾਰੇ ਪਰਿਵਾਰ ਦੋ ਦਿਨਾਂ ਤੱਕ ਹਸਪਤਾਲਾਂ ਦੇ ਅਹਾਤਿਆਂ ਦੇ ਬਾਹਰ ਇੰਤਜਾਰ ਕਰਦੇ ਰਹੇ।25
ਘਿਨਾਉਣੀ ਹਿੰਸਾ
ਈਦਗਾਹ ਵਿਖੇ ਔਰਤਾਂ ਵਿੱਚੋਂ ਇੱਕ ਨੇ ਸਾਨੂੰ ਜਲੀ ਅਤੇ ਕੱਟੀ ਹੋਈ ਦੇਹ ਦੀ ਤਸਵੀਰ ਦਿਖਾਈ ਜਿਸਦਾ ਸਿਰਫ ਉਪਰਲਾ ਹਿੱਸਾ ਹੀ ਸਾਲਮ ਸੀ।
ਆਪਣੇ ਦੋਵੇਂ ਪੁੱਤਰ ਗਵਾਉਣ ਵਾਲੇ ਪਰਿਵਾਰ ਦੀ ਸਾਖੀ
ਪੀੜਤਾਂ ਦੇ ਨਾਮ:
3.ਮੁਹੰਮਦ ਆਮਿਰ ਪੁੱਤਰ ਬਾਬੂ ਖਾਨ, ਉਮਰ ਲਗਭਗ 30 ਸਾਲ ਵਾਸੀ ਮੁਸਤਫਾਬਾਦ
4.ਹਾਸ਼ਿਮ ਪੁੱਤਰ ਬਾਬੂ ਖਾਨ,  ਉਮਰ ਲਗਭਗ 19 ਸਾਲ ਵਾਸੀ ਮੁਸਤਫਾਬਾਦ
ਜਿਸ ਵੱਲੋਂ ਹਮਲਾ ਕੀਤਾ ਗਿਆ:ਅਗਿਆਤ
ਹਮਲੇ ਦਾ ਸ਼ੱਕੀ ਸਥਾਨ:ਬਰਿਜਪੁਰੀ ਪੁਲੀਆ
ਘਟਨਾ ਦੀ ਤਾਰੀਖ ਅਤੇ ਸਮਾਂ:26 ਫਰਵਰੀ 2020, 8:30 ਸ਼ਾਮ

ਆਮਿਰ ਅਤੇ ਹਾਸ਼ਿਮ ਭਰਾ ਸਨ, ਪੁਰਾਣੇ ਮੁਸਤਫਾਬਾਦ ਦੇ ਰਹਿਣ ਵਾਲੇ ਬਾਬੁ ਖਾਨ ਦੇ ਪੁੱਤਰ। ਆਮਿਰ,  ਜੋ ਡਰਾਇਵਰ ਦੇ ਤੌਰ ਤੇ ਕੰਮ ਕਰਿਆ ਕਰਦਾ ਸੀ,  ਮੁੱਖ ਤੌਰ ਤੇ ਪਰਿਵਾਰ ਦੀ ਰੋਟੀ ਰੋਜ਼ੀ ਕਮਾਉਣ ਵਾਲਾ ਸੀ ਅਤੇ ਆਪਣੇ ਪਿੱਛੇ ਆਪਣੀ ਪੰਜ ਮਹੀਨਿਆਂ ਤੋਂ ਗਰਭਵਤੀ ਪਤਨੀ ਅਤੇ ਚਾਰ ਅਤੇ ਦੋ ਸਾਲ ਦੀਆਂ ਦੋ ਨਾਬਾਲਗ ਪੁੱਤਰੀਆਂ ਛੱਡ ਗਿਆ ਹੈ।ਉਸ ਦਾ ਛੋਟਾ ਭਰਾ ਜੀਨਾਂ ਦੀ ਦੁਕਾਨ ਵਿੱਚ ਕੰਮ ਕਰਿਆ ਕਰਦਾ ਸੀ।
26ਫਰਵਰੀ 2020 ਦੀ ਸ਼ਾਮ ਨੂੰ, ਆਮਿਰ ਅਤੇ ਹਾਸ਼ਿਮ ਉੱਤਰੀ ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਮੁਸਤਫਾਬਾਦ ਇਲਾਕੇ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਲਈ ਗਾਜ਼ੀਆਬਾਦ ਤੋਂ ਆਪਣੇ ਮੋਟਰਸਾਈਕਲ ਤੇ ਨਿਕਲੇ ਸਨ। ਪਰਿਵਾਰ ਦੀ ਦੋਵਾਂ ਭਰਾਵਾਂ ਨਾਲ ਆਖਰੀ ਵਾਰ ਸ਼ਾਮ ਦੇ ਕਰੀਬ 8.30 ਵਜੇ ਫ਼ੋਨ ਤੇ ਗੱਲ ਹੋਈ ਸੀ ਜਦੋਂ ਉਨ੍ਹਾਂ ਨੇ ਇਹ ਕਹਿੰਦਿਆਂ ਫੋਨ ਕੀਤਾ ਕਿ ਉਹ ਗੋਕੁਲਪੁਰੀ ਨਹਿਰ ’ਤੇ ਪਹੁੰਚ ਗਏ ਹਨ ਅਤੇ 5-10 ਮਿੰਟਾਂ ‘ਚ ਘਰ ਪਹੁੰਚ ਜਾਣਗੇ। ਜਦੋਂ ਦੋਵੇਂ ਭਰਾ ਘਰ ਨਾ ਪਹੁੰਚੇ, ਪਰਿਵਾਰ ਨੇ ਆਮਿਰ ਦੇ ਮੋਬਾਈਲ ਨੰਬਰ ਤੇ ਫੋਨ ਕੀਤਾ, ਪਰੰਤੂ ਇਹ ਪਹੁੰਚਯੋਗ ਨਹੀਂ ਸੀ। ਆਪਣੇ ਪੁੱਤਰਾਂ ਬਾਰੇ ਚਿੰਤਾ ਕਰਦਿਆਂ, 27ਫਰਵਰੀ 2020 ਦੀ ਸਵੇਰ ਦੇ ਲਗਭਗ 2 ਵਜੇ ਬਾਬੂ ਖਾਨ ਦਿਆਲਪੁਰ ਪੁਲਿਸ ਸਟੇਸ਼ਨ ਗਿਆ ਅਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।
ਗੋਕੁਲਪੁਰ ਪੁਲਿਸ ਸਟੇਸ਼ਨ ਵਿਖੇ ਇੱਕ ਮਹਿਲਾ ਅਫਸਰ ਨੇ ਕਿਹਾ ਕਿ ਉਸ ਨੇ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਜੀਟੀਬੀ ਹਸਪਤਾਲ ਵਿਖੇ ਦੇਖੀਆਂ ਹਨ।ਪਰਿਵਾਰ ਕਾਹਲੀ ਨਾਲ ਹਸਪਤਾਲ ਗਿਆ ਅਤੇ ੳਨ੍ਹਾਂ ਦੀਆਂ ਲਾਸ਼ਾਂ ਨੂੰ ਪਛਾਣਿਆ ਜਿਨ੍ਹਾਂ ਨੂੰ ਗੰਗਾ ਵਿਹਾਰ ਅਤੇ ਗੋਕੁਲਪੁਰੀ ਦੇ ਵਿਚਕਾਰ ਦੀ ਲੰਘਣ ਵਾਲੀ ਡ੍ਰੇਨ ਚੋਂ ਕੱਢਿਆ ਗਿਆ ਸੀ। ਬਾਬੁ ਖਾਨ ਅਨੁਸਾਰ ਉਸ ਦੇ ਦੋਵਾਂ ਪੁੱਤਰਾਂ  ਦੀਆਂ ਲਾਸ਼ਾਂ ਪਹਿਚਾਨਣਯੋਗ ਨਹੀਂ ਸਨ। ਉਹ ਅੱਗੇ ਕਹਿੰਦਾ ਹੈ ਕਿ ਉਨ੍ਹਾਂ ਦਾ ਮੋਟਰਸਾਈਕਲ ਅਤੇ ਮੋਬਾਈਲ ਫੋਨ ਅਜੇ ਵੀ ਗਾਇਬ ਹਨ। ਦੋਹਾਂ ਭਰਾਵਾਂ ਦਾ ਪੋਸਟ ਮਾਰਟਮ ਮੁਕੰਮਲ ਕੀਤਾ ਗਿਆ ਅਤੇ  29 ਫਰਵਰੀ 2020 ਦੀ ਸ਼ਾਮ ਨੂੰ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ।
ਜਦੋਂ ਤੱਥ ਖੋਜ ਟੀਮ ਸ਼ੋਕਗ੍ਰਸਤ ਪਰਿਵਾਰ ਦੇ ਮੈਂਬਰਾਂ ਨੂੰ ਮਿਲੀ, ਉਨ੍ਹਾਂ ਨੂੰ ਇਹ ਭਰੋਸਾ ਨਹੀਂ ਸੀ ਕਿ ਕੀ ਪੁਲਿਸ ਨੇ ਉਨ੍ਹਾਂ ਦੇ ਪੁਤਰਾਂ ਦੇ ਕਤਲ ਦੀ ਐਫਆਈਆਰ ਵੀ ਦਰਜ ਕੀਤੀ ਹੈ। ਬਾਅਦ ਵਿੱਚ ਮੀਡੀਆ ਕਹਾਣੀਆਂ ਨੇ ਰਿਪੋਰਟ ਦਿੱਤੀ ਕਿ ਲਾਸ਼ਾਂ ਨੂੰ ਥਾਂ ਥਾਂ ਤੋਂ ਕੱਟਿਆ ਹੋਇਆ ਸੀ-ਚਿਹਰਾ, ਮੋਢੇ, ਪਿੱਠ, ਛਾਤੀ। ਇਥੋਂ ਤੱਕ ਕਿ ਉਨ੍ਹਾਂ ਦੇ ਹੱਥ ਇਸ ਤਰਾਂ ਜਾਪਦੇ ਸਨ ਜਿਵੇਂ ਕਿ ਉਨ੍ਹਾਂ ਨੂੰ ਨੀਚੇ ਕੁਚਲਿਆ ਗਿਆ ਹੋਵੇ। ਪੁਲਿਸ ਨੂੰ ਉਨ੍ਹਾਂ ਦੇ ਮੋਟਰ ਸਾਈਕਲ ਦੀ ਜਲੀ ਹੋਈ ਨੰਬਰ ਪਲੇਟ ਵੀ ਉਸ ਥਾਂ ਦੇ ਨੇੜਿਉਂ  ਮਿਲੀ ਜਿਥੋਂ ਲਾਸ਼ਾਂ ਬ੍ਰਾਮਦ ਕੀਤੀਆਂ ਗਈਆਂ ਸਨ।26


3.2 ਗੁੰਮਸ਼ੁਦਗੀਆਂ
ਹਿੰਸਾ ਪ੍ਰਭਾਵਿਤ ਇਲਾਕਿਆਂ ਦੇ ਛੋਟੇ ਬੱਚਿਆਂ ਸਮੇਤ ਬਹੁਤ ਸਾਰੇ ਮੁਸਲਮਾਨ 23 ਫਰਵਰੀ ਤੋਂ ਲਾਪਤਾ ਹਨ।27
ਕੁੱਝ ਪਰਿਵਾਰ ਸਿਰਫ ੳਦੋਂ ਹੀ ਆਪਣੇ ਸੰਬੰਧੀਆਂ ਨੂੰ ਲੱਭਣ ਦੇ ਯੋਗ ਹੋਏ ਜਦੋਂ ਉਨ੍ਹਾਂ ਨੇ ਹਸਪਤਾਲ ਵਾਰਡਾਂ ਅਤੇ ਮੁਰਦਾ ਘਰ ਵਿਖੇ ਉਹਨਾਂ ਦੀ ਤਲਾਸ਼ ਕੀਤੀ।28

ਹੋਰਨਾਂ ਨੂੰ ਅਜੇ ਤੱਕ ਕੋਈ ਸਮਾਚਾਰ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਕਰਫਿਊ ਅਤੇ ਪੁਲਿਸ ਵੱਲੋਂ ਸਹਿਯੋਗ ਦੀ ਘਾਟ ਕਰਕੇ ਲਾਪਤਾ ਵਿਅਕਤੀਆਂ ਦੀ ਸ਼ਿਕਾਇਤ ਦਰਜ ਕਰਵਾਉਣ ‘ਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।2

ਇੱਕ ਮੀਡੀਆ ਰਿਪੋਰਟ ਨੇ ਇੱਕ ਪੁਲਿਸ ਅਫਸਰ ਦਾ ਹਵਾਲਾ ਦਿੱਤਾ ਹੈ ਜਿਸ ਨੇ ਕਿਹਾ ਸੀ ਕਿ ਉਤਰੀ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਤੋਂ 23 ਅਤੇ 25ਫਰਵਰੀ ਦੇ ਦਰਮਿਆਨ ਕੁੱਲ 44 ਲੋਕਾਂ ਦੇ ਗੁੰਮ ਹੋਣ ਦੀ ਰਿਪੋਰਟ ਸੀ। ਉਨ੍ਹਾਂ ਵਿੱਚੋਂ ਪੰਜ ਦਾ ਅਜੇ ਵੀ ਕੋਈ ਪਤਾ ਨਹੀਂ ਲੱਗਿਆ ਜਦੋਂਕਿ ਬਾਕੀ ਦੇ ਜਾਂ ਤਾਂ ਘਰੀਂ ਪਰਤ ਆਏ ਹਨ ਜਾਂ ਉਨ੍ਹਾਂ ਦੇ ਜਖਮੀਆਂ ਜਾਂ ਹਿੰਸਾਂ ‘ਚ ਮਾਰੇ ਗਏ ‘ਚ ਹੋਣ ਦੀ ਸੂਚਨਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੰਜ ਗੁੰਮ ਵਿਅਕਤੀਆਂ ਵਿੱਚੋਂ ਚਾਰ ਹਨ ਕਾਰਾਵਾਲ ਨਗਰ ਤੋਂ ਆਫਤਾਬ(20ਸਾਲ), ਭਜਨਪੁਰਾ ਵਾਸੀ ਦਿਨੇਸ਼, ਹਮਜ਼ਾ(19 ਸਾਲ) ਅਤੇ ਆਯੂਬ, ਦੋਨੋਂ ਵਾਸੀ ਮੁਸਤਫਾਬਾਦ। ਜਦੋਂਕਿ ਆਫਤਾਬ ਦੇ ਪਰਿਵਾਰ ਨੇ ਸਥਾਨਕ ਪੁਲਿਸ ਸਟੇਸ਼ਨ ਵਿਖੇ ਗੁੰਮਸ਼ੁਦਗੀ ਰਿਪੋਰਟ ਲਿਖਾਈ ਹੈ ਅਤੇ ਉਸ ਦੀ ਸਾਰੇ ਹਸਪਤਾਲਾਂ ‘ਚ ਪੜਤਾਲ ਕੀਤੀ ਹੈ, ਹਮਜ਼ਾ ਦੇ ਪਰਿਵਾਰਕ ਮੈਂਬਰਾਂ ਨੇ ਸੂਚਨਾ ਦਿੱਤੀ ਹੈ ਕਿ ਪੁਲਿਸ ਵਾਲਿਆਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਅਤੇ ਉਨ੍ਹਾਂ ਨੂੰ ਚਲੇ ਜਾਣ ਜਾਣ ਲਈ ਕਿਹਾ ਜਦੋਂ ਉਹ ਗੁੰਮਸ਼ੁਦਾ ਵਿਅਕਤੀਆਂ ਦੀ ਰਿਪੋਰਟ ਦਰਜ ਕਰਵਾਉਣ ਗਏ ਸਨ।30

ਗੁੰਮਸ਼ੁਦਗੀਆਂ ਬਾਰੇ ਬੇਯਕੀਨੀ

ਖੋਜਕਾਰਾਂ ਨੇ ਪ੍ਰਭਾਵਿਤ ਭਾਈਚਾਰੇ ਦੇ ਮੈਂਬਰਾਂ ਤੋਂ ਗੁੰਮ ਹੋਏ ਦੱਸੇ ਜਾਂਦੇ ਲੋਕਾਂ ਬਾਰੇ ਬਹੁਭਾਂਤੀ ਵੇਰਵੇ ਸੁਣੇ ਹਨ। ਫਿਰ ਵੀ ਇਹ ਸਾਰੇ ਜੁਬਾਨੀ ਕਲਾਮੀ ਸਨ ਅਤੇ ਕਿਸੇ ਦੀ ਵੀ ਅਜ਼ਾਦ ਰੂਪ ਵਿੱਚ ਤਸਦੀਕ ਨਹੀਂ ਕੀਤੀ ਜਾ ਸਕਦੀ ਸੀ। ਸ਼ਿਵ ਵਿਹਾਰ ਵਿੱਚ ਹਿੰਸਾ ਤੋਂ ਬਚ ਗਈਆਂ ਦੋ ਔਰਤਾਂ ਨੇ ਖੋਜਕਾਰਾਂ ਨੂੰ ਇਓਂ ਦੱਸਿਆ:

“24 ਫਰਵਰੀ 2020 ਨੂੰ ਸਾਡੇ (ਮੁਸਲਿਮ) ਭਾਈਚਾਰੇ ਦੇ ਆਦਮੀ ਬੱਸ ਨੰ.212 ਵਿੱਚ ਇੱਕ ਧਾਰਮਿਕ ਤਿਓਹਾਰ ਤੋਂ ਵਾਪਸ ਆ ਰਹੇ ਸਨ, ਜਿਸ ਨੂੰ ਡਰਾਇਵਰ ਦੀ ਮਿਲੀ ਭੁਗਤ ਨਾਲ ਹਜੂਮ ਨੇ ਰੋਕ ਲਿਆ ਅਤੇ ਆਦਮੀਆਂ ਨੂੰ ਮਾਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਡ੍ਰੇਨ ਵਿੱਚ ਸੁੱਟ ਦਿੱਤਾ ਗਿਆ।”
ਜਦੋਂਕਿ ਖੋਜਕਾਰ ਇਸ ਸੂਚਨਾ ਦੀ ਤਸਦੀਕ ਨਹੀਂ ਕਰ ਸਕੇ, ਏਜੰਸੀਆਂ ਵੱਲੋਂ ਇਸ ਦੀ ਫੌਰੀ ਤੌਰ ਤੇ ਜਾਂਚ ਕੀਤੇ ਜਾਣ ਦੀ ਜਰੂਰਤ ਹੈ। ਇੱਕ ਡਾਕਟਰ ਜਿਸ ਨਾਲ ਖੋਜਕਰਤਾਵਾਂ ਨੇ ਗੱਲ ਕੀਤੀ ਨੇ ਵੀ ਸੂਚਨਾ ਦਿੱਤੀ ਹੈ ਦੀਪਕ ਨਾਂ ਦੇ ਗੁੰਮਸ਼ੁਦਾ ਵਿਅਕਤੀ ਦਾ ਪਰਿਵਾਰ ਉਸ ਦੀ ਕਲਿਨਿਕ ਤੇ ਆਇਆ ਸੀ, ਪ੍ਰੰਤੂ ਉਸ ਨੂੰ ਜਾਣਕਾਰੀ ਨਹੀਂ ਹੈ ਕਿ ਕੀ ਕਥਿਤ ਵਿਅਕਤੀ ਬਾਅਦ ਵਿਚ ਮਿਲ ਗਿਆ ਸੀ।
ਖੋਜਕਰਤਾਵਾਂ ਨੂੰ ਮੁਸਤਫਾਬਾਦ ਵਾਸੀ ਹੁਜ਼ਾਇਫਾ ਨਾਂ ਦੇ ਇੱਕ ਲੜਕੇ (18 ਸਾਲ) ਬਾਰੇ ਵੀ ਜਾਣਕਾਰੀ ਦਿੱਤੀ ਗਈ ਜੋ 22ਫਰਵਰੀ 2020 ਤੋਂ ਗੁੰਮ ਹੈ। ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਪਾਸ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ। ਸਥਾਨਕ ਐਮਐਲਏ ਹਾਜੀ ਯੂਨਸ ਦੇ ਇੱਕ ਨੇੜਲੇ ਸਹਾਇਕ ਨੇ ਵੀ ਖੋਜਕਰਤਾਵਾਂ ਨੂੰ ਦੱਸਿਆ ਕਿ ਲਗਭਗ 10 ਵਿਅਕਤੀ ਅਜੇ ਵੀ ਗੁੰਮ ਹਨ। ਜਦੋਂਕਿ ਉਸ ਨੇ ਕਿਹਾ ਕਿ ਉਸ ਦੀ ਕਾਨੂੰਨੀ ਟੀਮ ਗੁੰਸ਼ੁਦਗੀਆਂ ਦੀ ਜਾਂਚ ਕਰ ਰਹੀ ਹੈ, ਭਾਈਚਾਰੇ ਦੇ ਇੱਕ ਹੋਰ ਨੌਜਵਾਨ ਆਦਮੀਂ ਨੇ ਸਾਨੂੰ ਦੱਸਿਆ ਕਿ ਗੁੰਸ਼ੁਦਗੀਆਂ ਨਾਲ ਨਜਿੱਠਣ ਲਈ ਐਮਐਲਏ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਕੰਮ ਕਾਫੀ ਨਹੀਂ ਹੈ। ਟੀਮ ਨੇ ਇੱਕ ਅਜੇਹੇ ਪਰਿਵਾਰ ਬਾਰੇ ਵੀ ਸੁਣਿਆ ਜੋ ਮੌਜੂਦਾ ਸਮੇਂ ਚਾਂਦ ਬਾਗ ਵਿੱਚ ਠਹਿਰਿਆ ਹੋਇਆ ਹੈ ਅਤੇ ਆਪਣੇ ਦੋ ਬੱਚਿਆਂ ਨੂੰ ਲੱਭਣ ਦੇ ਯੋਗ ਨਹੀਂ ਹੋਇਆ। ਪਰੰਤੂ ਇਹ ਵੀ ਅਜ਼ਾਦ ਰੂਪ ‘ਚ ਤਸਦੀਕ ਨਹੀਂ ਕੀਤਾ ਜਾ ਸਕਿਆ।
ਰਾਹਤ ਕਾਰਜ ਵਿੱਚ ਲੱਗੇ ਇੱਕ ਸਮਾਜਕ ਕਾਰਜਕਰਤਾ ਨੇ ਗੁੰਮਸ਼ੁਦਗੀਆਂ ਬਾਰੇ ਸ਼ਿਵ ਵਿਹਾਰ ਦੀ ਆਬਾਦੀ ਦੇ ਅਧਾਰ ਤੇ ਇੱਕ ਦਿਲਚਸਪ ਗੱਲ ਦੱਸੀ:
“ਸ਼ਿਵ ਵਿਹਾਰ ਬਹੁਤਾ ਕਰਕੇ ਦਿਹਾੜੀਦਾਰ ਕਾਮਿਆਂ ਦਾ ਇਲਾਕਾ ਹੈ ਜੋ ਆਪਣੇ ਪਰਿਵਾਰਾਂ ਤੋਂ ਦੂਰ ਛੋਟੇ ਛੋਟੇ ਘਰਾਂ ਵਿੱਚ ਰਹਿੰਦੇ ਹਨ। ਬਹੁਤਿਆਂ ਕੋਲ ਮੋਬਾਇਲ ਫੋਨ ਨਹੀਂ ਹਨ, ਸੋ ਪਿੱਛੇ ਬਿਹਾਰ, ਯੂਪੀ, ਪੱਛਮੀ ਬੰਗਾਲ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਇਹ ਵੀ ਜਾਣਕਾਰੀ ਨਹੀਂ ਕਿ ਉਹ ਗੁੰਮ ਹਨ।”
ਉਹ ਦਿਹਾੜੀਦਾਰ ਕਾਮਿਆਂ ਦੇ ਉਨ੍ਹਾਂ 60-70 ਪਰਿਵਾਰਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਾਉਣ ਦੇ ਯੋਗ ਹੋਇਆ ਸੀ ਜੋ ਸ਼ਿਵ ਵਿਹਾਰ ਵਿੱਚ ਹੋਈ ਹਿੰਸਾ ਪਿੱਛੋਂ ਬਚਕੇ ਚਮਨ ਪਾਰਕ ਚਲੇ ਗਏ ਸਨ।
         
੩.੩ ਜਿਨਸੀ ਹਿੰਸਾ
ਮੁਸਤਫਾਬਾਦ, ਸ਼ਿਵ ਵਿਹਾਰ ਅਤੇ ਚਾਂਦ ਬਾਗ ਵਿੱਚ ਰਹਿ ਰਹੀਆਂ ਮੁਸਲਿਮ ਔਰਤਾਂ ਖਿਲਾਫ ਜਿਨਸੀ ਪਰੇਸ਼ਾਨੀ, ਹਮਲੇ ਅਤੇ ਜਿਨਸੀ ਬਦਸਲੂਕੀ ਦੀਆਂ ਰਿਪੋਰਟਾਂ ਹਨ। ਔਰਤਾਂ ਹਿੰਸਾ ਦੌਰਾਨ ਕੁੱਟੇ ਜਾਣ, ਕੱਪੜੇ ਫਾੜੇ ਜਾਣ, ਛੇੜਖਾਨੀ ਕੀਤੇ ਜਾਣ ਅਤੇ ਬਦਸਲੂਕੀ ਕੀਤੇ ਜਾਣ ਦਾ ਵਰਣਨ ਕਰਦੀਆਂ ਹਨ।31 ਸ਼ਿਵ ਵਿਹਾਰ ਵਿੱਚ ਬਹੁਤ ਸਾਰੀਆਂ ਔਰਤਾਂ ਨੂੰ ਘਰ ਛੱਡ ਕੇ ਭੱਜਣਾ ਪਿਆ ਕਿਉਂਕਿ ਹਮਲਾਵਰ ਉਨਾਂ ਦੇ ਇਲਾਕੇ ਵਿੱਚ ਹਮਲੇ ਕਰ ਰਹੇ ਸਨ ਅਤੇ ਘਰ ਜਲਾ ਰਹੇ ਸਨ।32 ਸ਼ਿਵ ਵਿਹਾਰ ਤੋਂ ਕੁੱਝ ਔਰਤਾਂ ਨੇ ਦੱਸਿਆ ਕਿ ਹਿੰਦੂ ਰਾਸ਼ਟਰਵਾਦੀ ਭੀੜ ਇਸ ਨਾਹਰਾ ਲਗਾ ਰਹੀ ਸੀ: ਸ਼ਿਵ ਵਿਹਾਰ ਜਾਏਂਗੇ ਬੁਰਕੇ ਵਾਲੀ ਲਾਏਂਗੇ।
ਕਾਰਾਵਾਲ ਨਗਰ ਦੀਆਂ ਦੋ ਔਰਤਾਂ ਨੂੰ ਇੱਕ ਭੀੜ ਤੋਂ ਬਚਣ ਲਈ ਜਿਹੜੀ ਅੰਦਰ ਘੁਸ ਗਈ ਸੀ ਅਤੇ ਉਨ੍ਹਾਂ ਨਾਲ ਛੇੜਖਾਨੀ ਕਰ ਰਹੀ ਸੀ ਆਪਣੇ ਘਰ ਦੀ ਪਹਿਲੀ ਮੰਜਲ ਤੋਂ ਛਾਲ ਮਾਰਨ ਲਈ ਮਜਬੂਰ ਕੀਤਾ ਗਿਆ।33
ਸਭ ਤੋਂ ਸਦਮੇਂ-ਜਨਕ ਵੇਰਵਿਆਂ ਚੋਂ ਇੱਕ ਕਾਰਾਵਾਲ ਨਗਰ ਦੀ ਮਹਾਂਲਕਸ਼ਮੀ ਵਿਹਾਰ ਦੀ ਸ਼ਬਾਨਾ ਬਾਰੇ ਹੈ ਜੋ ਗਰਭਵਤੀ ਸੀ ਅਤੇ ਭੀੜ ਦੁਆਰਾ ਕੁੱਟੀ ਗਈ ਅਤੇ ਉਸ ਵੱਲੋਂ ਤਰਲੇ ਮਿੰਨਤਾਂ ਕਰਨ ਦੇ ਬਾਵਜੂਦ ਉਸ ਦੇ ਪੇਟ ਤੇ  ਠੁੱਡੇ ਮਾਰੇ ਗਏ।34
ਦਿੱਲੀ ਔਰਤ ਕਮਿਸ਼ਨ (ਡੀਸੀਡਬਲਿਊ) ਦੀ ਮੁਖੀ ਸਵਾਤੀ ਮਾਲੀਵਾਲ ਨੇ ਕਮਿਸ਼ਨ ਦੇ ਮੈਂਬਰਾਂ ਸਮੇਤ 27 ਫਰਵਰੀ ਨੂੰ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਸੈਂਕੜੇ ਔਰਤਾਂ ਨਾਲ ਗੱਲਬਾਤ ਕੀਤੀ, ਸਮੇਤ ਇੱਕ ਔਰਤ ਦੇ ਜਿਸਦੇ ਉਪਰ ਨੌਂ ਮਹੀਨਿਆਂ ਦੀ ਗਰਭਵਤੀ ਹੋਣ ਦੇ ਬਾਵਜੂਦ ਹਮਲਾ ਕੀਤਾ ਗਿਆ ਸੀ। ਟੀਮ ਨੇ ਆਪਣੇ ਜਮੀਨੀ ਦੌਰੇ ਦੌਰਾਨ ਕਈ ਔਰਤਾਂ ਨੂੰ  ਹਿੰਸਾ ‘ਚ ਜ਼ਖਮੀ ਹੋਣ ਪਿੱਛੋਂ ਮੁਸਤਫਾਬਾਦ ਵਿੱਚ ਸਥਾਨਕ ਹਸਪਤਾਲ ਲਿਆਂਦੀਆਂ ਜਾ ਰਹੀਆਂ ਨੂੰ ਦੇਖਿਆ। ਇਸ ਤੋਂ ਪਿੱਛੋਂ ਡੀਸੀਡਬਲਿਊ ਨੇ ਔਰਤਾਂ ਖਿਲਾਫ ਜਿਨਸੀ ਜੁਰਮਾਂ ਦੀ ਜਾਂਚ ਦਾ ਐਲਾਨ ਕਰ ਦਿੱਤਾ ਹੈ ਜੋ ਦਿੱਲੀ ਦੇ ਉੱਤਰੀ ਪੂਰਬੀ ਜਿਲ੍ਹੇ ਵਿੱਚ ਹਿੰਸਾ ਦੌੌ।ਰਾਨ ਹੋਏ ਹੋ ਸਕਦੇ ਹਨ।35

੩.੪ ਗ੍ਰਿਫਤਾਰੀਆਂ ਅਤੇ ਨਜ਼ਰਬੰਦੀਆਂ
ਤਾਜਾ ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਪੁਲਿਸ ਦਾਅਵਾ ਕਰਦੀ ਹੈ ਕਿ 654 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਅਤੇ ਉੱਤਰ-ਪੂਰਬੀ ਦਿੱਲੀ ਦੀ ਹਿੰਸਾ ਸੰਬੰਧੀ 1820 ਵਿਅਕਤੀ ਗ੍ਰਿਫ਼ਤਾਰ ਜਾਂ ਨਜ਼ਰਬੰਦ ਕੀਤੇ ਜਾ ਚੁੱਕੇ ਹਨ।36
ਫਿਰ ਵੀ, ਪੱਤਰਕਾਰ, ਪੀੜਤਾਂ ਦੇ ਪਰਿਵਾਰ, ਗ੍ਰਿਫ਼ਤਾਰ/ ਨਜ਼ਰਬੰਦ ਕੀਤੇ ਗਏ ਵਿਅਕਤੀ ਅਤੇ ਉਨ੍ਹਾਂ ਦੇ ਵਕੀਲ ਦਾਅਵਾ ਕਰਦੇ ਹਨ ਕਿ ਪੁਲਿਸ ‘ਤਫਤੀਸ਼’ ਦੇ ਨਾਂ ਤੇ ਮਹੱਤਵਪੂਰਨ ਸੂਚਨਾ ਅਤੇ ਦਸਤਾਵੇਜ ਛੁਪਾ ਰਹੀ ਹੈ।
1ਮਾਰਚ ਨੂੰ ਸਿਵਲ ਸੁਸਾਇਟੀ ਦੇ ਮੈਂਬਰਾਂ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਸ਼ਾਹਦਰਾ ਅਤੇ ਉੱਤਰ-ਪੂਰਬੀ ਜਿਲ੍ਹਾ ਪੁਲਿਸ ਸਟੇਸ਼ਨਾਂ ਵੱਲੋਂ ਸੀਆਰਪੀ ਸੀ ਦੇ ਸੈਕਸ਼ਨ 41 ਸੀ ਦੀ ਪਾਲਣਾ ਨਾ ਕਰਨ ਬਾਰੇ ਇੱਕ ਪੱਤਰ ਸੰਬੋਧਿਤ ਕੀਤਾ ਜਿਸ ਅਨੁਸਾਰ ਇਹ ਲਾਜ਼ਮੀ ਹੈ ਕਿ ਹਰੇਕ ਜਿਲ੍ਹੇ ਵਿੱਚ ਪੁਲਿਸ ਕੰਟਰੋਲ ਰੂਮ ਸਥਾਪਿਤ ਕੀਤੇ ਜਾਣ ਅਤੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਨਾਮ ਅਤੇ ਪਤੇ ਕੰਟਰੋਲ ਰੂਮ ਦੇ ਬਾਹਰ ਸੂਚਨਾ ਬੋਰਡ ਤੇ ਨਸ਼ਰ ਕੀਤੇ ਜਾਣ। ਪੁਲਿਸ ਕਮਿਸ਼ਨਰ ਨੂੰ ਭੇਜਿਆ ਗਿਆ ਪੱਤਰ ਅੰਤਿਕਾ -2 ਵਿੱਚ ਦਰਜ ਹੈ। ਬੀਤੇ ਸਮੇਂ ਵਿੱਚ ਵੀ ਨਜ਼ਰਬੰਦਾਂ ਦੀ ਪੈਰਵਾਈ ਕਰਨ ਵਾਲੇ ਵਕੀਲਾਂ ਨੂੰ, ਦੇਰ ਰਾਤ, ਅਧਿਕਾਰਖੇਤਰੀ ਡਿਊਟੀ ਮੈਟਰੋਪਾਲਿਟਨ ਮੈਜਿਸਟਰੇਟਾਂ ਵੱਲੋਂ ਜਾਰੀ ਹੁਕਮ ਪ੍ਰਾਪਤ ਕਰਨੇ ਪੈਂਦੇ ਸਨ ਜਿਸ ਤਹਿਤ ਉਨ੍ਹਾਂ ਨੂੰ ਪਲਿਸ ਸਟੇਸ਼ਨਾਂ ਅੰਦਰ ਨਜ਼ਰਬੰਦਾਂ ਨੂੰ ਮਿਲਣ ਦੀ ਆਗਿਆ ਮਿਲਦੀ ਸੀ, ਇੱਕ ਅਜਿਹਾ ਅਧਿਕਾਰ ਜਿਸ ਦੀ ਸਪੱਸ਼ਟ ਰੂਪ ਵਿੱਚ ਸੀਆਰਪੀਸੀ ਵਿੱਚ ਗਰੰਟੀ ਦਿੱਤੀ ਗਈ ਹੈ।
ਮਾਰੇ ਗਇਆਂ, ਜ਼ਖਮੀਆਂ ਜਾਂ ਗ੍ਰਿਫ਼ਤਾਰਾਂ ਦੇ ਵਕੀਲਾਂ ਅਤੇ ਪਰਿਵਾਰਾਂ ਦੀ ਦਿੱਲੀ ਪੁਲਿਸ ਦੁਆਰਾ ਦਰਜ ਕੀਤੀਆਂ ਗਈਆਂ ਬਹੁਤੀਆਂ ਐਫਆਈਆਰਾਂ ਤੱਕ ਪਹੁੰਚ ਨਹੀਂ ਹੈ। ਤੱਥ ਖੋਜ ਟੀਮ ਦਿਆਲਪੁਰ, ਜੋਤੀ ਨਗਰ, ਜਗਤਪੁਰੀ ਅਤੇ ਗੋਕੁਲਪੁਰੀ ਦੇ ਪੁਲਿਸ ਸਟੇਸ਼ਨਾਂ ਵਿੱਚ 24-27 ਫਰਵਰੀ 2020 ਦੇ ਵਿਚਕਾਰ ਦਰਜ 6 ਐਫਆਈਆਰਾਂ ਤੱਕ ਪਹੁੰਚ ਕਰਨ ਦੇ ਯੋਗ ਹੋਈ ਸੀ। 6 ਐਫਆਈਆਰਜ਼ ਵੀ ਕਿਸੇ ਨਿਰਣਾਇਕ ਰੁਝਾਨਾਂ ਦਾ ਖਾਕਾ ਤਿਆਰ ਕਰਨ ਲਈ ਛੋਟਾ ਨਮੂਨਾ ਹੈ, ਇੱਕ ਫੌਜਦਾਰੀ ਵਕੀਲ ਜਿਸ ਨੇ ਇਨ੍ਹਾਂ ਐਫਆਈਆਰਾਂ ਤੇ ਨਜ਼ਰ ਮਾਰੀ ਨੇ ਹੇਠ ਲਿਖੀ ਟਿੱਪਣੀ ਕੀਤੀ:
“ਪਹਿਲੇ ਕੁੱਝ ਦਿਨਾਂ ਦੀਆਂ ਯਾਨੀਕਿ 24 ਤੋਂ 25 ਦੀਆਂ ਐਫਆਈਆਰਜ਼ ਸੀਏਏ ਵਿਰੋਧੀ ਅਤੇ ਸੀਏਏ ਪੱਖੀ ਵਿਖਾਵਾਕਾਰੀਆਂ ਵਿਚਕਾਰ ਝੜੱਪਾਂ ਹੋਣ ਦੀ ਹਿੰਸਾ ਨੂੰ ਬਿਆਨ ਕਰਦੀਆਂ ਹਨ। ਇਸ ਵਿੱਚ ਪੁਲਿਸ ਲੋਕਾਂ ਨੂੰ ਸ਼ਾਂਤ ਕਰਨ ਦਾ ਯਤਨ ਕਰਦੀ ਹੈ ਪਰੰਤੂ ਕੋਈ ਵੀ ਨਹੀਂ ਸਣਦਾ ਅਤੇ ਹਿੰਸਾ ਭੜਕ ਉਠਦੀ ਹੈ। ਇਹ ਐਫਆਈਆਰਾਂ ਅਸਪਸ਼ਟ ਹਨ ਅਤੇ ਕਿਸੇ ਕੁਕਰਮੀ ਦਾ ਨਾਂ ਨਹੀਂ ਲੈਂਦੀਆਂ ਅਤੇ ਇਨ੍ਹਾਂ ‘ਚ ਕੋਈ  ਸੰਕੇਤਕ- ਸੁਰਾਗ ਜਿਵੇਂ ਕਿ ਵਿਖਾਵਾਕਾਰੀਆਂ ਦੀ ਗਿਣਤੀ, ਨਾਹਰੇ ਜੋ ਲਗਾਏ ਜਾ ਰਹੇ ਸਨ ਆਦਿ  ਵੀ ਨਹੀਂ ਹੈ।
26 ਤੋਂ ਬਾਅਦ ਦਰਜ ਦੋ ਐਫਆਈਆਰਾਂ ‘ਚ ਨਾਮ ਦਰਜ ਹੈ ਅਤੇ ਦੋਵੇਂ ਮੁਸਲਮਾਨ ਹਨ। ਪਹਿਲੀ ਐਫਆਈਆਰ ਇਸ਼ਰਤ ਜਹਾਂ, ਖਾਲਿਦ ਅਤੇ ਸਾਬੂ ਅਨਸਾਰੀ ਅਤੇ 10 ਹੋਰਾਂ ਦਾ ਦੋਸ਼ੀਆਂ ਦੇ ਤੌਰ ਤੇ ਨਾਮ ਲੈਂਦੀ ਹੈ। ਐਫਆਈਆਰ ਬਿਆਨ ਕਰਦੀ ਹੈ ਕਿ ਬਾਵਜੂਦ ਧਾਰਾ 144 ਲਾਗੂ ਹੋਣ ਦੀ ਸੂਚਨਾ ਦਿੱਤੇ ਜਾਣ ਦੇ ਸਭਾ ਤਿੱਤਰ-ਬਿੱਤਰ ਨਹੀਂ ਹੋਈ, ਗੋਲੀਬਾਰੀ ਕੀਤੀ ਅਤੇ ਪੁਲਿਸ ’ਤੇ ਪੱਥਰ ਸੁੱਟੇ। ਇੱਕ ਸਿਪਾਹੀ ਜ਼ਖਮੀ ਹੋ ਗਿਆ। ਦੂਸਰੀ ਐਫਆਈਆਰ ਪੁਲਿਸ ਦੇ ਘਟਨਾਸਥੱਲ ’ਤੇ ਪਹੁੰਚਣ ਅਤੇ ਇੱਕ ਸ਼ੱਕੀ ਵਿਅਕਤੀ ਜਿਸ ਨੇ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਦੇ ਮਿਲਣ ਦਾ ਜਿਕਰ ਕਰਦੀ ਹੈ। ਉਸ ਨੂੰ ਗੋਲੀਆਂ ਨਾਲ ਭਰੇ ਹੋਏ ਦੇਸੀ ਕੱਟੇ(ਦੇਸੀ ਗੰਨ) ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਮੁਸਲਮਾਨ ਸੀ।
“ਇਹ ਨੋਟ ਕਰਨਾ ਉਚਿਤ ਹੈ (ਫਿਰ ਵੀ ਨਮੂਨਾ ਇੰਨਾ ਛੋਟਾ ਹੈ ਕਿ ਕੋਈ ਸਿੱਟੇ ਨਹੀਂ ਕੱਢੇ ਜਾ ਸਕਦੇ) ਕਿ ਪੁਲਿਸ ਦੁਆਰਾ 24-25 ਫਰਵਰੀ ਨੂੰ ਦਰਜ ਕੀਤੀਆਂ ਅਸਪਸ਼ਟ ਐਫਆਈਆਰਾਂ ਦਿੱਲੀ ਪੁਲਿਸ ਵੱਲੋਂ ਮੁਸਲਿਮ ਭਾਈਚਾਰੇ ਚੋਂ ਮਨਮਰਜੀ ਦੀਆਂ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਬਾਰੇ ਸ਼ੰਕੇ ਖੜ੍ਹੇ ਕਰਦੀਆਂ ਹਨ, ਜਿਵੇਂ ਕਿ ਦੇਸ਼ ਵਿੱਚ ਬੀਤੇ ਸਮੇਂ ‘ਚ ਹੋਈਆਂ ਫਿਰਕੂ ਹਿੰਸਾ ਦੀਆਂ ਉਦਾਹਰਣਾ ਵਿੱਚ ਦੇਖਿਆਂ ਗਿਆ ਹੈ।” ਮੁਸਲਿਮ ਭਾਈਚਾਰੇ ਦੇ ਵਿਭਿੰਨ ਦਾਅਵੇਦਾਰਾਂ ਨੇ ਤੱਥ ਖੋਜ ਟੀਮ ਨੂੰ ਦੱਸਿਆ ਕਿ ਉਹ ਸਾਵਧਾਨ ਹਨ ਕਿ ਦਿੱਲੀ ਪੁਲਿਸ ਵੱਡੀ ਗਿਣਤੀ ‘ਚ ਦਰਜ ਕੀਤੀਆਂ ਗਈਆਂ ਐਫਆਈਆਰਜ਼ ਦੇ ਅਧਾਰ ਤੇ ਉਨ੍ਹਾਂ ਦੇ ਇਲਾਕਿਆਂ ਚੋਂ ਗੈਰ ਕਾਨੂੰਨੀ ਅਤੇ ਆਪਹੁਦਰੀਆਂ ਗਰਿਫ਼ਤਾਰੀਆਂ ਕਰ ਸਕਦੀ ਹੈ। ਕਿਉਂਕਿ ਐਫਆਈਆਰਜ਼ ਅਸਪਸ਼ਟ ਹਨ ਅਤੇ ਅਗਿਆਤ ਦੋਸ਼ੀ ਵਿਅਕਤੀਆਂ ਦੇ ਖਿਲਾਫ ਦਰਜ ਕੀਤੀਆਂ ਗਈਆਂ ਹਨ, ਅਜਿਹੀਆਂ ਵੱਡੀ ਪੱਧਰ ਤੇ ਗਰਿਫ਼ਤਾਰੀਆਂ ਦਾ ਡਰ ਨਿਰਮੂਲ ਨਹੀਂ। ਅੱਗੇ, ਇਹ ਗੱਲ ਸਾਫ ਨਹੀਂ ਕਿ ਹਿੰਸਾ ‘ਚ ਭਾਗ ਲੈਣ ਕਾਰਨ ਇਸ ਵਕਤ ਕਿੰਨੇ ਲੋਕ ਗ੍ਰਿਫਤਾਰ ਹਨ। ਗ੍ਰਿਫ਼ਤਾਰੀਆਂ ਬਾਰੇ ਉਪਲਬਧ ਇੱਕੋ ਇੱਕ ਸੂਚਨਾ ਜੋ ਤੱਥ ਖੋਜ ਟੀਮ ਪ੍ਰਾਪਤ ਕਰ ਸਕੀ ਹੈ ਉਹ ਹੈ ਪੀਐਸ ਦਿਆਲਪੁਰ ਰਾਹੀਂ ਜਾਰੀ ਕੀਤੀ ਗਈ ‘ਦੰਗਿਆਂ’ ਦੌਰਾਨ  ਗ੍ਰਿਫਤਾਰ ਕੀਤੇ ਗਏ 27 ਵਿਅਕਤੀਆਂ ਦੀ ਸੂਚੀ। ਸੂਚੀ ਦੇ ਅਨੁਸਾਰ, ਇਹ ਲੋਕ  27 ਫਰਵਰੀ ਅਤੇ 1 ਮਾਰਚ2020 ਦੇ ਵਿਚਕਾਰ ਗ੍ਰਿਫਤਾਰ ਕੀਤੇ ਗਏ। ਇਹ ਨੋਟ ਕਰਨਾ ਹੈਰਾਨੀਜਨਕ ਨਹੀਂ ਗ੍ਰਿਫਤਾਰ ਕੀਤੇ 27 ਵਿੱਚੋਂ ਸਿਰਫ 3 ਹਿੰਦੂ ਹਨ, ਬਾਕੀ ਸਾਰੇ 24 ਮੁਸਲਮਾਨ ਹਨ। ਭਾਈਚਾਰੇ ਦੇ ਕੁੱਝ ਕਾਰਕੁਨ ਦਾਅਵਾ ਕਰ ਰਹੇ ਹਨ ਕਿ ਸੈਂਕੜੇ ਆਪਹੁਦਰੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਇਨ੍ਹਾਂ ਦੀ ਵੱਡੀ ਬਹੁਗਿਣਤੀ ਮੁਸਲਿਮ ਭਾਈਚਾਰੇ ਤੋਂ ਹੈ। ਇਸ ਦੀ ਪ੍ਰੋੜਤਾ ਵੱਖ ਵੱਖ ਜਿਉਂਦੇ ਰਹਿ ਗਏ ਪਰਿਵਾਰਕ ਮੈਂਬਰਾਂ ਅਤੇ ਭਾਈਚਾਰੇ ਦੇ ਸਵੈ ਸੇਵੀਆਂ ਦੇ ਬਿਰਤਾਂਤਾਂ ਵਿੱਚ ਕੀਤੀ ਗਈ ਹੈ ਜਿੰਨਾਂ ਨੇ ਕਿਹਾ ਸੀ ਕਿ ਵੱਖ-ਵੱਖ ਲੋਕਾਂ ਖਿਲਾਫ ਬਹੁਤ ਸਾਰੇ ਅਪਹੁਦਰੇ ਸੰਮਨ ਅਤੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ।




3.5 ਜ਼ਖਮ

ਮੁਸਲਮਾਨਾਂ ਨੂੰ ਦਿੱਤੇ ਗਏ ਜ਼ਖਮਾਂ ਦੇ ਵਿਸਥਾਰ ਅਤੇ ਗਿਣਤੀ ਨੂੰ ਸੰਭਵ ਤੌਰ ਤੇ ਇਸ ਪੂਰਨ ਅਰਾਜਕਤਾ, ਦਹਿਸ਼ਤ, ਸ਼ੰਕਾ ਅਤੇ ਡਰ ਦੇ ਮਾਹੌਲ ਵਿੱਚ ਇਸ ਸਮੇਂ ਇਕੱਤਰ ਨਹੀਂ ਕੀਤਾ ਜਾ ਸਕਦਾ।
ਮੌਜੂਦਾ ਸਮੇਂ 200 ਤੋਂ ਵੱਧ ਲੋਕ ਹਿੰਸਾ ਵਿੱਚ ਜਖਮੀ ਹੋਏ ਹਨ। ਇਹ ਰਿਪੋਰਟ ਦਿੱਤੇ ਗਏ ਜ਼ਖਮਾਂ ਦੇ ਘਿਨਾਉਣਾ  ਖਾਸੇ ਅਤੇ ਹਮਲਿਆਂ ਦੇ ਫਿਰਕੂ ਖਾਸੇ ਨੂੰ ਵਰਣਨ ਕਰਨ ਅਤੇ ਉਜਾਗਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਹਜੂਮ ਅਤੇ ਵਿਅਕਤੀ ਬੰਦੂਕਾਂ, ਲੋਹੇ ਦੀਆ ਰਾਡਾਂ, ਸੱਬਲਾਂ,ਡਾਂਗਾਂ, ਲੋਹੇ ਦੀਆਂ ਪਾਈਪਾਂ, ਚਾਕੂਆਂ, ਤਲਵਾਰਾਂ, ਚੇਨਾਂ ਅਤੇ ਪੱਥਰਾਂ ਨਾਲ ਹਥਿਆਰਬੰਦ ਹੋਏ ਦੱਸੇ ਗਏ ਹਨ।
24 ਫਰਵਰੀ ਨੂੰ 37 ਸਾਲਾਂ ਦੇ ਮੁਹੰਮਦ ਜ਼ੁਬੈਰ ਉੱਪਰ ਸੱਜੇ-ਪੱਖੀ ਆਦਮੀਆਂ ਦੇ ਇੱਕ ਹਿੰਦੂ ਗੁੱਟ ਵੱਲੋਂ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਪਰਿਵਾਰ ਲਈ ਫਲ਼ ਅਤੇ ਭੋਜਨ ਲਈਂ ਪੁਰਾਣੀ ਦਿੱਲੀ ਵਿੱਚ ਇੱਕ ਈਦਗਾਹ ਤੋਂ ਵਾਪਸ ਘਰ ਪਰਤ ਰਿਹਾ ਸੀ। ਇਸ ਹਮਲੇ ਦੀ ਫੋਟੋ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ ਅਤੇ ਆਉਣ ਵਾਲੀ ਹਿੰਸਾ ਲਈ ਇੱਕ ਪੂਰਵ-ਸੰਕੇਤ ਸੀ।37 ਉਸੇ ਦਿਨ ਘੱਟੋਘੱਟ 50 ਆਦਮੀ ਸਮੇਤ ਪੁਲਿਸ ਕਰਮੀਆਂ ਅਤੇ ਪੈਰਾਮਿਲਟਰੀ ਬਲਾਂ ਦੇ, ਜ਼ਖਮੀ ਹੋਏ ਸਨ।38
25 ਫਰਵਰੀ ਤੱਕ, ਅਲ-ਹਿੰਦ ਹਸਪਤਾਲ, ਮੁਸਤਫਾਬਾਦ ਵਿਖੇ 500 ਤੋਂ ਵੱਧ ਹਿੰਸਾ ਪੀੜਤ ਪਹੁੰਚੇ ਜਿੰਨ੍ਹਾਂ ਨੇ ਗੋਲੀਆਂ ਦੇ ਜ਼ਖਮਾਂ, ਤੇਜਧਾਰ ਹਥਿਆਰਾਂ ਦੇ ਜ਼ਖਮਾਂ, ਤੇਜਾਬ ਨਾਲ ਜਲਣ ਅਤੇ ਕੱਟੇ-ਵੱਢੇ ਜਣਨ ਅੰਗਾਂ ਲਈ ਡਾਕਟਰੀ ਸਹਾਇਤਾ ਦੀ ਮੰਗ ਕੀਤੀ।
ਪ੍ਰਤੱਖ ਤੌਰ ’ਤੇ ਪੁਲਿਸ ਜ਼ਖਮੀਆਂ ਨੂੰ ਬਚਾਉਣ ਲਈ ਮੁਸਤਫਾਬਾਦ ਵੱਲ ਨੂੰ ਐਂਬੂਲੈਂਸਾਂ ਜਾਣ ਦੀ ਆਗਿਆ ਨਹੀਂ ਦੇ ਰਹੀ ਸੀ ਅਤੇ ਸੈਂਕੜੇ ਮਰੀਜ਼ ਫਰਸ਼ ਤੇ ਪਏ ਸਨ। ਉਨ੍ਹਾਂ ਜ਼ਖਮੀਆਂ ਵਿੱਚ ਸ਼ਿਵ ਵਿਹਾਰ ਮਸਜਦ ਦਾ ਇਮਾਮ ਵੀ ਸੀ, ਜਿਸ ਦੇ ਚੇਹਰੇ ਨੂੰ ਭੀੜ ਨੇ ਤੇਜਾਬ ਸੁੱਟਕੇ ਬੁਰੀ ਤਰਾਂ ਕੁਰੂਪ ਬਣਾ ਦਿੱਤਾ ਸੀ।39
25 ਦੀ ਸ਼ਾਮ ਤੱਕ, ਗੁਰੂ ਤੇਗਬਹਾਦਰ ਹਸਪਤਾਲ, ਯਮੁਨਾਨਗਰ ਵਿਖੇ ਸੰਕਟਕਾਲੀਨ ਮਰੀਜ਼ਾਂ ਦੀ ਗਿਣਤੀ 200 ਤੋਂ ਵੱਧ ਹੋ ਗਈ ਸੀ ਸਮੇਤ ਬਹੁਤ ਸਾਰੇ ਗੋਲੀਆਂ ਦੇ ਜ਼ਖਮਾਂ ਵਾਲੇ ਮਰੀਜ਼ਾਂ ਦੇ। ਇਸ ਅੱਤ ਦੀ ਹਿੰਸਾ ਦੇ ਦਰਮਿਆਨ, ਪਰਿਵਾਰ ਆਪਣੇ ਸੰਬੰਧੀਆਂ ਨੂੰ ਲੱਭਣ ਦੇ ਸਿਰਤੋੜ ਯਤਨ ਕਰ ਰਹੇ ਸਨ।40
25 ਫਰਵਰੀ ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਿੱਪ ਨੇ ਦਿਖਾਇਆ ਪੰਜ ਆਦਮੀ ਜ਼ਖਮੀ ਹੋਏ ਗਲੀ ਵਿੱਚ ਪਏ ਸਨ ਅਤੇ ਪੁਲਿਸ ਦੀ ਵਰਦੀ ‘ਚ ਹੋਰ ਆਦਮੀਂ ਜ਼ਖਮੀਆਂ ਨੂੰ ਕੌਮੀ ਤਰਾਨਾ ਅਤੇ ਵੰਦੇ ਮਾਤਰਮ ਗਾਉਣ ਲਈ ਕਹਿ ਰਹੇ ਸਨ। ਉਨ੍ਹਾਂ ਚੋਂ ਬੁਰੀ ਤਰ੍ਹਾਂ ਜ਼ਖਮੀ ਹੋਇਆ ਇੱਕ 23 ਸਾਲ ਦਾ ਫੈਜ਼ਨ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਪੁਲਿਸ ਹਿਰਾਸਤ ਵਿੱਚ ਦਮ ਤੋੜ ਗਿਆ।41
ਹਿੰਸਾ ਦੀ ਰਿਪੋਰਟ ਬਣਾ ਰਹੇ ਪੱਤਰਕਾਰਾਂ ਨੂੰ ਵੀ ਨਾ ਬਖਸ਼ਿਆ ਗਿਆ, 25 ਫਰਵਰੀ ਘੱਟੋ ਘੱਟ ਚਾਰ ਨੂੰ ਭੀੜ ਵੱਲੋਂ ਜ਼ਖਮੀ ਕਰ ਦਿੱਤੇ ਗਏ, ਜਦੋਂ ਉਹ ਹਿੰਸਾ ਬਾਰੇ ਰਿਪੋਰਟਿੰਗ ਕਰ ਰਹੇ ਸਨ ਜਾਂ ਇਸ ਨੂੰ ਰਿਕਾਰਡ ਕਰ ਰਹੇ ਸਨ। 42 ਹਿੰਦੂ ਆਦਮੀਆਂ ਦੀ ਭੀੜ ਵੱਲੋਂ ਕੁੱਝ ਪੱਤਰਕਾਰਾਂ ਨੂੰ ਆਪਣੀ ਧਾਰਮਿਕ ਪਛਾਣ ਸਾਬਤ ਕਰਨ ਲਈ ਵੀ ਕਿਹਾ ਗਿਆ।43
         
ਪ੍ਰਭਾਵਿਤ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ, ਤੱਥ-ਖੋਜ ਟੀਮ ਨੇ ਸੁਣਿਆ ਕਿ ਇੱਕ ਔਰਤ, ਜਿਸ ਉੱਪਰ ਤੇਜਾਬ ਸੁਟਿਆ ਗਿਆ ਸੀ, ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਟੀਮ ਨੂੰ ਮਿਲੀਆਂ ਬਹੁਤ ਸਾਰੀਆਂ ਔਰਤਾਂ ਦੇ ਜਲਣ ਦੇ ਜ਼ਖਮ ਸਨ। ਕਈਆਂ ਦੇ ਪੈਰ ਸ਼ੀਸ਼ੇ ਦੇ ਟੁਕੜਿਆਂ ਨਾਲ ਕੱਟੇ ਗਏ ਸਨ ਕਿਉਂਕਿ ਉਹ ਘਰਾਂ ਚੋਂ ਨੰਗੇ ਪੈਰੀਂ ਬਚ ਕੇ ਨਿਕਲੀਆਂ ਸਨ ਤਾਂ ਕਿ ਕੋਈ ਸ਼ੋਰ ਨਾ ਹੋਵੇ।

3.6 ਤਬਾਹੀ
ਉੱਤਰੀ-ਪੂਰਬੀ ਇਲਾਕਿਆਂ ਜਿਵੇਂ ਕਿ ਮੌਜਪੁਰ, ਸ਼ਿਵ ਵਿਹਾਰ, ਕਾਰਾਵਲ ਨਗਰ, ਚਾਂਦ ਬਾਗ ਅਤੇ ਮੁਸਤਫਾਬਾਦ ਵਿੱਚ ਘਰਾਂ, ਦੁਕਾਨਾਂ, ਕਾਰੋਬਾਰਾਂ ਅਤੇ ਕਾਰਾਂ,  ਜੋ ਮਸਲਮਾਨਾਂ ਦੀਆਂ ਸਨ ਜਾਂ ਉਨ੍ਹਾਂ ਵੱਲੋਂ ਚਲਾਈਆਂ ਜਾਂਦੀਆਂ ਸਨ,  ਤੇ ਮਿਥ ਕੇ ਹਮਲੇ ਕੀਤੇ ਗਏ।44 ਉਨ੍ਹਾਂ ਨੂੰ ਗੈਸ ਸਿਲੰਡਰਾਂ ਅਤੇ ਮੋਲੋਟੋਵ ਕਾਕਟੇਲਜ਼45 ਦੀ ਵਰਤੋਂ ਕਰਕੇ ਸਾੜ ਦਿੱਤਾ ਗਿਆ ਅਤੇ ਡਾਂਗਾ ਨਾਲ ਭੰਨ ਦਿੱਤਾ ਗਿਆ, ਇਸ ਦੇ ਨਾਲ ਹੀ ਨਿੱਜੀ ਕੀਮਤੀ ਮਲਕੀਅਤਾਂ ਜਿਵੇਂ ਕਿ ਜ਼ੇਵਰ ਲੁੱਟ ਲਏ ਗਏ ਅਤੇ ਕੁਰਾਨ ਸਾੜ ਦਿੱਤੇ ਗਏ।46 ਉੱਤਰ-ਪੂਰਬੀ ਦਿੱਲੀ ਜਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ ਅਨੁਸਾਰ ਅਖੀਰਲੇ ਹਫਤੇ ਦੀ ਹਿੰਸਾ ਦੌਰਾਨ ਘੱਟੋ ਘੱਟ 122 ਘਰ, 322 ਦੁਕਾਨਾਂ ਅਤੇ 301 ਗੱਡੀਆਂ ਤਬਾਹ ਕਰ ਦਿੱਤੀਆਂ ਗਈਆਂ ਜਾਂ ਪੂਰੀ ਤਰਾਂ ਨੁਕਸਾਨੀਆਂ ਗਈਆਂ।47 23 ਤੋਂ26 ਫਰਵਰੀ ਤੱਕ ਮੌਜਪੁਰ, ਖਜੂਰੀ ਖਾਸ, ਅਤੇ ਭਜਨਪੁਰਾ ਵਿਖੇ ਸਾੜ ਫੂਕ ਹੋਈ ।ਸੜਕਾਂ ਉੱਪਰ ਜਲੀਆਂ ਹੋਈਆਂ ਗੱਡੀਆਂ ਖਿੱਲਰੀਆਂ ਪਈਆਂ ਸਨ, ਅਤੇ ਦੁਕਾਨਾਂ ਅਤੇ ਇਮਾਰਤਾਂ ਭੀੜਾਂ ਵੱਲੋਂ ਜਲਾਈਆਂ ਗਈਆਂ ਸਨ।48 ਚਾਂਦ ਬਾਗ ਵਿੱਚ ਇੱਕ ਮੁਸਲਮਾਨ ਅਤੇ ਹਿੰਦੂ ਦੀ ਭਾਈਵਾਲੀ ਵਾਲੇ ਕਾਰਾਂ ਦੇ ਸ਼ੋ-ਰੂਮ ਨੂੰ ਜਲਾ ਦਿੱਤਾ ਗਿਆ।49 24 ਫਰਵਰੀ ਨੂੰ ਗੋਕੁਲਪੁਰੀ ਵਿੱਚ ਇੱਕ  ਟਾਇਰ ਮਾਰਕੀਟ ਨੂੰ ਅੱਗ ਲਗਾ ਦਿੱਤੀ ਗਈ।50 ਉਸੇ ਦਿਨ ‘ਦੰਗਾਕਾਰੀਆਂ’ ਨੇ ਚਾਂਦ ਬਾਗ ਨੇੜੇ ਭਜਨਪੁਰਾ ਵਿੱਚ ਇੱਕ ਪੈਟਰੌਲ ਪੰਪ ਸਾੜ ਕੇ ਮਿੱਟੀ ‘ਚ ਮਿਲਾ ਦਿੱਤਾ ਗਿਆ।51ਸ਼ਾਮ ਤੱਕ ਚਾਂਦ ਬਾਗ ਵਿੱਚ ਇੱਕ ਮਜ਼ਾਰ ਨੂੰ ਵੀ ਅੱਗ ਲਗਾ ਦਿੱਤੀ ਗਈ, ਜਿਸ ਦੀ ਜਲੀ ਹੋਈ ਰਹਿੰਦ ਖੂੰਹਦ ਹੀ ਬਾਕੀ ਰਹਿ ਗਈ ਹੈ।52 25  ਨੂੰ ਬਰਿਜਪੁਰੀ ਵਿਖੇ ਵੀ ਇਸੇ ਤਰਾਂ ਦੀ ਹਿੰਸਾ ਹੋਈ। ਅਰੁਨ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਅੱਗ ਨਾਲ ਤਬਾਹ ਕਰ ਦਿੱਤਾ ਗਿਆ ਅਤੇ ਨਾਲ ਲਗਦੀ ਫਾਰੂਖੀ ਜਾਮਾ ਮਸਜਿਦ ਤੇ ਹਮਲੇ ਹੋਏ।53 ਇਸ ਤੋਂ ਇਲਾਵਾ, ਪ੍ਰਤੱਖ ਦਰਸ਼ੀਆਂ ਦੇ ਵੇਰਵਿਆਂ ਅਨੁਸਾਰ ਮੁਸਤਫਾਬਾਦ ਵਿੱਚ ਮੀਨਾ ਮਸਜਿਦ ਸਾੜ ਦਿੱਤੀ ਗਈ।54 ਇਸ ਤੋਂ ਪਿੱਛੋਂ ਅਸ਼ੋਕ ਨਗਰ ਵਿੱਚ ਮਸਜਿਦ ਮੌਲਾ ਬਖ਼ਸ਼ ‘ਚ ਬੁਰਛਾਗਰਦੀ ਕੀਤੀ ਗਈ ਅਤੇ ਇਸ ਦੇ ਸਿਖਰ ਤੇ ਇੱਕ ਕੇਸਰੀ ਝੰਡਾ ਝੁਲਾ ਦਿੱਤਾ ਗਿਆ।55 ਅਸ਼ੋਕ ਨਗਰ ਵਿੱਚ ਚਾਂਦ ਮਸਜਿਦ ਤੇ ਵੀ ਹਮਲਾ ਕੀਤਾ ਗਿਆ।56 ਸ਼ਿਵ ਵਿਹਾਰ ਵਿੱਚ ਡੀਆਰਪੀ ਕੌਨਵੈਂਟ ਪਬਲਿਕ ਸਕੂਲ ਅਤੇ ਰਾਜਧਾਨੀ ਪਬਲਿਕ ਸਕੂਲ ਅਤੇ ਬਰਜਿਪੁਰੀ ਦਾ ਅਰੁਨ ਮਾਡਲ ਵੀ ਜਲਾ ਦਿੱਤੇ ਗਏ, ਪੱਖੇ ਤੋੜ ਦਿੱਤੇ ਗਏ, ਕਿਤਾਬਾਂ ਬਾਹਰ ਸੁੱਟ ਦਿੱਤੀਆਂ ਗਈਆਂ ਅਤੇ ਕੰਪਿਊਟਰ ਤੋੜ ਦਿੱਤੇ ਗਏ।57 ਖਜੂਰੀ ਖਾਸ ਵਿੱਚ ਇੱਕ ਬੀਐਸਐਫ ਅਫਸਰ ਮੁਹੰਮਦ ਅਨੀਸ ਦਾ ਘਰ ਇੱਕ ਗੈਸ ਸਿਲ਼ੰਡਰ ਨਾਲ ਜਲਾ ਦਿੱਤਾ ਗਿਆ ਅਤੇ ਜਾਇਦਾਦ ਦੇ ਬਾਹਰਲੀਆਂ ਗੱਡੀਆਂ ਤਬਾਹ ਕਰ  ਦਿੱਤੀਆਂ ਗਈਆਂ।58
ਸਬੂਤ ਦਸਦੇ ਹਨ ਕਿ ਅਜਿਹੀ ਤਬਾਹੀ ਹਜੂਮ ਵੱਲੋਂ ਅੰਨ੍ਹੇਵਾਹ ਕੀਤੇ ਹਮਲਿਆਂ ਦਾ ਨਤੀਜਾ ਨਹੀਂ ਸੀ ਬਲਕਿ ਮੁਸਲਮਾਨਾ ਨੂੰ ਡਰਾਉਣ ਦੀ ਇੱਕ ਸੰਗਠਿਤ ਕੋਸ਼ਿਸ਼ ਸੀ। ਇੰਨ੍ਹਾਂ ਵਿੱਚੋਂ ਬਹੁਤ ਸਾਰੇ ਹਮਲੇ ਕਥਿਤ ਤੌਰ ਤੇ ‘ਜੈ ਸ਼੍ਰੀ ਰਾਮ’ ਦੇ ਮੰਤਰਾਂ ਅਤੇ ਫਿਰਕੂ ਨਾਹਰਿਆਂ ਅਤੇ ਗਾਲੀ ਗਲੋਚ ਨਾਲ ਹੋਏ ।59 ਇਸ ਭਿਆਨਕ ਹਮਲੇ ਨੂੰ ਇੱਕ ਸੀਏਏ ਹਮਾਇਤੀ ਵੱਲੋਂ “ਹਿੰਦੂ ਜਾਗਰਤੀ” ਦਾ ਨਾਂ ਦਿੱਤਾ ਗਿਆ ਹੈ।60
ਇਸ ਸਾਰੀ ਹਿੰਸਾ ਅਤੇ ਅਰਾਜਕਤਾ ਦੇ ਦਰਮਿਆਨ 26 ਫਰਵਰੀ ਨੂੰ ਦਿੱਲੀ ਪੁਲਿਸ ਅਫਸਰਾਂ ਦੀਆਂ ਖੁਰੇਜੀ ਖਾਸ ਪੈਟਰੌਲ ਪੰਪ ਵਿਖੇ ਬਿਨਾਂ ਵਜ੍ਹਾ ਸੀਸੀਟੀਵੀ ਕੈਮਰੇ ਤਬਾਹ ਕਰਦਿਆਂ ਦੀਆਂ ਵਿਭਿੰਨ ਵੀਡੀਓ ਪ੍ਰਸਾਰਿਤ ਹੋਈਆਂ, ਜਿੱਥੇ ਪਿਛਲੇ 30 ਦਿਨਾਂ ਤੋਂ ਸੀਏਏ ਖਿਲਾਫ ਧਰਨਾ ਲਗਾਇਆ ਗਿਆ ਸੀ।61
ਅਸੀਂ ਇੱਕ ਸਥਾਨਕ ਵਿਅਕਤੀ ਨਾਲ ਗੱਲਬਾਤ ਕੀਤੀ ਜੋ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਦੁਕਾਨਾਂ ਨੂੰ ਵੱਖ ਕਰਨ ਵਾਲੀ ਹੱਦ ਦੇ ਬਹੁਤ ਹੀ ਨਜ਼ਦੀਕ ਇੱਕ ਪੁਲੀ  ਨੇੜੇ ਆਪਣਾ ਕਾਰੋਬਾਰ ਚਲਾਉਂਦਾ ਹੈ। ਉਸ ਨੇ ਹੱਦ ਤੋਂ ਪਾਰ ਇੱਕ ਦੁਕਾਨ ਕਿਰਾਏ ਤੇ ਲੈਣ ਲਈ ਪੇਸ਼ਗੀ ਦਿੱਤੀ ਸੀ ਕਿਉਂਕਿ ਹਿੰਦੂ ਦੁਕਾਨਾਂ ਮੁਕਾਬਲਤਨ ਵਧੇਰੇ ਸਰਦੇ-ਪੁੱਜਦੇ ਹਿੱਸੇ ਵਿੱਚ ਸਥਿੱਤ ਸਨ। ਉਸ ਨੇ ਆਪਣਾ ਦਫਤਰ ਤਬਦੀਲ ਕਰਨਾ ਸੀ ਪਰ ਹਿੰਸਾ ਦੀ ਵਜ੍ਹਾ ਕਰਕੇ ਅਜਿਹਾ ਨਹੀਂ ਕਰ ਸਕਿਆ।
ਉਸ ਨੂੰ ਭਰੋਸਾ ਹੈ ਕਿ ਅਗਰ ਉਸ ਨੇ ਤਬਦੀਲ ਕਰ ਲਿਆ ਹੁੰਦਾ ਤਾਂ ਉਸ ਦਾ ਦਫਤਰ ਤਬਾਹ ਕਰ ਦਿੱਤਾ ਗਿਆ ਹੁੰਦਾ ਅਤੇ ਹੁਣ ਉਸ ਨੇ ਉਸ ਇਲਾਕੇ ਦੇ ਮੁਸਲਮਾਨਾਂ ਵਾਲੇ ਹਿੱਸੇ ਵਿੱਚ ਰਹਿਣ ਦਾ ਫੈਸਲਾ ਕੀਤਾ ਹੈ ਭਾਵੇਂ ਕਿ ਉਹ ਆਪਣੀ ਜਮ੍ਹਾ ਕਰਾਈ ਰਕਮ ਗੁਆ ਲਵੇਗਾ ।
ਮੁਸਲਿਮ ਭਾਈਚਾਰੇ ਦੇ ਧਨਵਾਨ ਆਦਮੀਆਂ ਵਿੱਚੋਂ ਇੱਕ ਦੀ ਚਾਰ ਮੰਜਲਾ ਇਮਾਰਤ, ਜੋ ਉਸ ਦੀ ਰਿਹਾਇਸ਼ ਅਤੇ  ਕਾਰੋਬਾਰ ਦਾ ਕੰਮ ਦਿੰਦੀ ਸੀ 25 ਦੀ ਸ਼ਾਮ ਨੂੰ ਜਲਾ ਦਿੱਤੀ ਗਈ। ਇਸ  ਨੂੰ ਅੱਗ ਲਾਉਣ ਤੋਂ ਪਹਿਲਾਂ ਸਾਰਾ ਕੱਚਾ ਮਾਲ ਇਮਾਰਤ ਚੋਂ ਚੁਰਾ ਲਿਆ ਗਿਆ।
ਇਮਾਰਤ ਵਿੱਚ ਸਿਰਫ ਕੱਚ ਦੇ ਟੁੱਟੇ ਹੋਏ ਟੁਕੜੇ ਅਤੇ ਸੀਮਿੰਟ ਬਾਕੀ ਰਹਿ ਗਿਆ ਜਦ ਕਿ ਮਾਲਕ ਚਟਾਈ ’ਤੇ ਬੈਠਦਾ ਹੈ। ਉਸ ਨੇ ਧਾਹ ਮਾਰਕੇ ਦੱਸਿਆ ਕਿ ਉਹ ਸਭ ਕੁਝ ਗੁਆ ਚੁੱਕਾ ਹੈ ਅਤੇ ਹੁਣ ਉਹ ਆਪਣੀ ਪੁੱਤਰੀ ਨੂੰ ਸਿੱਖਿਆ ਮੁਹੱਈਆ ਕਰਾਉਣ ਦੇ ਵੀ ਸਮਰੱਥ ਨਹੀਂ ਹੋਵੇਗਾ ਜਿਸ ਨੂੰ ਉਹ ਵਿਦੇਸ਼ ਭੇਜਣ ਜਾ ਰਿਹਾ ਸੀ। ਹੁਣ ਉਹ ਆਪਣੀਆਂ ਕੋਚਿੰਗ ਦੀਆਂ ਜਮਾਤਾਂ ਜਾਰੀ ਰੱਖਣ ਦੇ ਸਮਰੱਥ ਨਹੀਂ ਰਹੇਗੀ। ਉਸ ਨੇ ਦਾਅਵਾ ਕੀਤਾ ਕਿ ਉਹ ਅਜੇ ਸਦਮੇਂ ਚੋਂ ਬਾਹਰ ਆਉਣ ਦੇ ਸਮਰੱਥ ਨਹੀਂ ਹੋਇਆ ਅਤੇ ਕੋਈ ਐਫਆਈਆਰ ਦਰਜ ਨਹੀਂ ਕਰਵਾਈ ਅਤੇ ਨਾਂ ਕੋਈ ਮੁਆਵਜ਼ਾ ਪੂਰਤੀ ਫਾਰਮ ਭਰਿਆ ਹੈ।
ਬਹੁਤ ਸਾਰੇ ਪੀੜਤ ਆਪਣੇ ਪਰਿਵਾਰਾਂ ‘ਚ ਆ ਰਹੀਆਂ ਸ਼ਾਦੀਆਂ ਦੀਆਂ ਤਿਆਰੀਆਂ ਕਰ ਰਹੇ ਸਨ ਅਤੇ ਆਪਣੇ ਘਰਾਂ ਵਿੱਚ ਨਕਦੀ ਅਤੇ ਜੇਵਰ ਜਮ੍ਹਾਂ ਕੀਤੇ ਹੋਏ ਸਨ ਜਿਹੜੇ ਹਜੂਮ ਵੱਲੋਂ ਲੁੱਟ ਲਏ ਗਏ। ਇੱਕ ਪਰਿਵਾਰ ਨੇ ਤਾਂ ਅਪਣੇ ਪੁੱਤਰ ਦੀ ਸ਼ਾਦੀ ਵੀ ਰੱਦ ਕਰ ਦਿੱਤੀ ਅਤੇ ਮੋੜਵੇਂ ਰੂਪ ‘ਚ ਵੱਡਾ ਘਾਟਾ ਝੱਲਿਆ ਹੈ ਕਿਉਂਕਿ ਕਿਸੇ ਨੇ ਵੀ ਪੇਸ਼ਗੀ ਅਦਾਇਗੀਆਂ ਵਾਪਸ ਨਹੀਂ ਕੀਤੀਆਂ।

ਧਾਰਮਿਕ ਸਥਾਨਾਂ ਦੀ ਤਬਾਹੀ ਅਤੇ ਧਾਰਮਿਕ ਚਿੰਨ੍ਹਾਂ ਤੇ ਹਮਲੇ

ਇੱਕ ਦਰਜਨ ਤੋਂ ਵੱਧ ਬਿਰਤਾਂਤਾਂ ਵੱਲੋਂ ਸਾਂਝੇ ਕੀਤੇ ਵੇਰਵਿਆਂ ਅਨੁਸਾਰ, ਧਾਰਮਿਕ ਸਥਾਨਾਂ ਅਤੇ ਮਸਜਿਦਾਂ ਨੂੰ ਵਿਸ਼ੇਸ਼ ਤੌਰ ਤੇ ਨਿਸ਼ਾਨਾ ਬਣਾਇਆ ਗਿਆ। ਸਿਰਫ ਹਿੰਦੂ ਰਾਸ਼ਟਰਵਾਦੀ ਹਜੂਮਾਂ ਵੱਲੋਂ ਹੀ ਨਹੀਂ ਬਲਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਵੀ। ਅਸਲ ਵਿੱਚ ਅਜਿਹੀਆਂ ਵਾਇਰਲ ਵੀਡੀਓ ਵੀ ਹਨ ਜੋ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਮਸਜਿਦਾਂ ਸਾੜਨ ਦੀ ਸਜਿਸ਼ ਕਰਦੀਆਂ ਜਾਪਦੀਆਂ ਦਿਖਾਉਂਦੀਆਂ ਹਨ। ਭਾਈਚਾਰੇ ਦੇ ਮੈਂਬਰਾਂ ਨੂੰ ਜਦੋਂ ਇਹ ਪੁਛਿਆ ਗਿਆ ਕਿ ਕੀ ਉਹ ਇਹ ਵੀਡੀਓ ਜਾਂਚ ਲਈ ਪੇਸ਼ ਕਰਨਗੇ ਤਾਂ ਉਹਨਾਂ ਕਿਹਾ:
“ਇਹ ਸਾਡਾ ਦੇਸ਼ ਨਹੀਂ, ਇਹ ਕਦੇ ਵੀ ਸਾਡੇ ਮਾਮਲੇ ਚ ਇਨਸਾਫ ਨਹੀਂ ਕਰਨਗੇ। ਜੇਕਰ ਅਸੀਂ ਇਹ ਜਾਂਚ ਲਈ ਦੇਵਾਂਗੇ ਸਾਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਹੋਰ ਅੱਗੇ ਨਿਸ਼ਾਨਾ ਬਣਾਇਆ ਜਾਵੇਗਾ ਜਿਹੜੀਆਂ ਸਾਡੇ ਖਿਲਾਫ ਕਿਸੇ ਵੀ ਕਿਸਮ ਦਾ ਮਨਘੜਤ ਮੁਕੱਦਮਾ ਦਰਜ ਕਰ ਸਕਦੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਸ਼ਾਂਤੀ ਮੁੜ ਕਾਇਮ ਹੋਵੇ ਅਤੇ ਸਾਨੂੰ ਕਿਸੇ ਜਾਂਚ ਅਤੇ ਇਨਸਾਫ ਦੇਣ ਵਾਲੇ ਨਿਜ਼ਾਮਾਂ ਤੋਂ ਕੋਈ ਆਸ ਨਹੀਂ। ਕੀ ਤੁਸੀਂ ਨਹੀਂ ਜਾਣਦੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਇਸ ਸਭ ਕਾਸੇ ਵਿੱਚ ਕਿਹੋ ਜਿਹੀ ਭੂਮਿਕਾ ਨਿਭਾਈ ਹੈ? ਕੀ ਤੁਸੀਂ ਸਮਝਦੇ ਹੋ ਕਿ ਅਸੀਂ ਉਨ੍ਹਾਂ ਹੀ ਲੋਕਾਂ ਕੋਲ ਵਾਪਸ ਜਾ ਸਕਦੇ ਹਾਂ ਜਿਨ੍ਹਾਂ ਨੇ ਸਾਡੀ ਮਸਜਿਦ ਜਲਾਈ ਅਤੇ ਜੋ ਕੁਝ ਸਾਡੇ ਪਾਸ ਸੀ ਸਭ ਬਰਬਾਦ ਕੀਤਾ?”

ਭਾਈਚਾਰੇ ਦੇ ਅੰਦਾਜ਼ਿਆਂ ਅਨੁਸਾਰ 16 ਮਸਜਿਦਾਂ ਨੂੰ ਨਿਸ਼ਾਨਾ ਬਣਾਇਆ
ਭਾਈਚਾਰੇ ਦੇ ਸਵੈਸੇਵੀ ਨਿਸ਼ਾਨਾ ਬਣਾਈਆਂ ਗਈਆਂ ਮਸਜਿਦਾਂ ਦੀ ਗਿਣਤੀ ਦਾ ਆਪਣਾ ਖੁਦ ਦਾ ਅੰਦਾਜ਼ਾ ਬਣਾ ਰਹੇ ਹਨ। ਭਾਈਚਾਰੇ ਦੇ ਆਪਣੇ ਅੰਦਾਜ਼ਿਆਂ ਅਨੁਸਾਰ 16 ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਇਸ ਗੱਲ ਦੀ ਤਸੱਲੀ ਕਰਨ ਦੀ ਪ੍ਰਕਿਰਿਆ ਵਿੱਚ ਹਨ ਅਤੇ ਵੱਡੀ ਪੱਧਰ ਤੇ ਸੁਰੱਖਿਆ ਤੈਨਾਤ ਹੋਣ ਕਰਕੇ ਵੱਖ ਵੱਖ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਵਾਸਤੇ ਇੱਕ ਡੂੰਘੀ ਅਤੇ ਨਿਰਪੱਖ ਜਾਂਚ ਦੀ ਜਰੂਰਤ ਹੈ।

ਇਮਾਮ ਅਤੇ ਦੂਸਰੇ ਧਾਰਮਿਕ ਮੁਲਾਣਿਆਂ ਤੇ ਹਮਲਾ
ਇਮਾਮਾਂ ਅਤੇ ਇਸਲਾਮਿਕ ਮੱਤ ਨਾਲ ਸੰਬੰਧਿਤ ਹੋਰਨਾਂ ਧਾਰਮਿਕ ਮੁਲਾਣਿਆਂ ਤੇ ਹਮਲਿਆਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਹਨ।
ਭਾਈਚਾਰੇ ਦੇ ਮੈਂਬਰਾਂ ਨੇ ਇਸ ਗੱਲ ਨੂੰ ਮੁੜ ਬਿਆਨ ਕਰਦਿਆਂ ਸੋਗ ਕੀਤਾ ਕਿ ਕਿਵੇਂ ਇੱਕ ਨੌਜਵਾਨ ਲੜਕੇ ਨੇ ਇੱਕ ਬੁੱਢੇ ਇਮਾਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ। ਚਸ਼ਮਦੀਦ ਗਵਾਹਾਂ ਅਨੁਸਾਰ ਇਮਾਮ ਨੂੰ ਬਚਾਉਣ ਲਈ ਉਸ ਨੇ ਖੁਦ ਗੋਲੀਆਂ ਖਾਧੀਆਂ। ਇੱਕ ਹੋਰ ਘਟਨਾ ਵਿੱਚ ਇੱਕ ਹੋਰ ਮਸਜਿਦ ਦੇ ਇਮਾਮ ਉੱਪਰ ਤੇਜਾਬ ਸੁਟਿਆ ਗਿਆ। ਭਾਈਚਾਰੇ ਦੇ ਇੱਕ ਮੈਂਬਰ ਨੇ ਕਿਹਾ:
“ਉਹ ਸਾਨੂੰ ਨਫਰਤ ਕਰਦੇ ਹਨ। ਉਹ ਸਾਨੂੰ ਬਹੁਤ ਨਫਰਤ ਕਰਦੇ ਹਨ। ਉਹ ਸਾਨੂੰ ਐਨੀ ਨਫਰਤ ਕਿਉਂ ਕਰਦੇ ਹਨ। ਅੱਲਾ ਨੇ ਉਨ੍ਹਾਂ ਨਾਲ ਕੀ ਗਲਤ ਕੀਤਾ ਹੈ ਜਿਸ ਨਾਲ ਉਨ੍ਹਾਂ ਨੂੰ ਸਾਡੇ ਨਾਲ ਇਹੋ ਜਿਹਾ ਵਿਹਾਰ ਕਰਨ ਲਾ ਦਿੱਤਾ। ਇੱਥੇ ਕੋਈ ਇਨਸਾਫ ਨਹੀਂ ਹੋਵੇਗਾ ਪਰੰਤੂ ਇੱਕ ਦਿਨ ਹਰੇਕ ਨੂੰ ਜਵਾਬ ਦੇਣਾ ਪਵੇਗਾ। ਅਸੀਂ ਉਸ ਦਿਨ ਦਾ ਇੰਤਜਾਰ ਕਰਾਂਗੇ…”

ਉਨ੍ਹਾਂ ਵਿੱਚੋਂ ਬਹੁਤ ਸਾਰੇ ਇਹ ਦੇਖਣ ਲਈ ਵਾਪਸ ਸ਼ਿਵ ਵਿਹਾਰ ਚਲੇ ਹਏ ਸਨ ਕਿ ਉਨ੍ਹਾਂ ਦੇ ਘਰਾਂ ਚੋਂ ਹਰੇਕ ਚੀਜ ਜਾਂ ਤਾਂ ਚੋਰੀ ਕਰ ਲਈ ਗਈ ਸੀ ਜਾਂ ਤਬਾਹ ਕਰ ਦਿੱਤੀ ਗਈ ਸੀ।ਉਨ੍ਹਾਂ ਵਿੱਚੋਂ ਕਈਆਂ ਨੇ ਆਪਣੀਆਂ ਕੁਰਾਨਾਂ ਨੂੰ ਤਬਾਹ ਹੋਈਆਂ ਪਾਇਆ।

ਫਾਰੂਕੀ ਮਸਜਿਦ ਦਾ ਜਾਇਜ਼ਾ
ਤੱਥ ਖੋਜਣ ਵਾਲੀ ਟੀਮ 2 ਮਾਰਚ ਨੂੰ ਫਾਰੂਕੀ ਮਸਜਿਦ ਗਈ। 130 ਬੱਚੇ ਮਸਜਿਦ ਦੇ ਅੰਦਰ ਫਸੇ ਹੋਏ ਸਨ। ਇਹ ਸਾੜੀ ਗਈ ਸੀ। ਮਸਜਿਦ ਦੇ ਜ਼ਖਮੀ ਇਮਾਮ ਦਾ ਇੱਕ ਵੀਡੀਓ ਮਿਲਿਆ ਹੈ ਜਿਸ ’ਚ ਉਹ ਪੁਲਿਸ ਵੱਲੋਂ ਕੁੱਟਮਾਰ ਕੀਤੇ ਜਾਣ ਦਾ ਦਾਅਵਾ ਕਰਦਾ ਹੈ। ਇਕ ਹੋਰ ਵੀਡੀਓ ਜੋ ਚਰਚਾ ਵਿੱਚ ਹੈ, ਜਿਸ ’ਚ ਪੁਲਿਸ ਕਰਮਚਾਰੀ ਉਸੇ ਵਕਤ ਮਸਜਿਦ ਵਿਚੋਂ ਬਾਹਰ ਨਿਕਲਦੇ ਦੇਖੇ ਜਾ ਸਕਦੇ ਹਨ ਜਿਸ ਵਕਤ ਇਮਾਰਤ ਵਿਚੋਂ ਧੂੰਆਂ ਉੱਠਣਾ ਸ਼ੁਰੂ ਹੋ ਗਿਆ।
    
       ਐ ਸਿਯਾਸਤ ਮੁਝੇ ਤੁਜਸੇ ਕੋਈ ਸ਼ਿਕਾਯਤ ਨਹੀਂ ਲੇਕਿਨ .... 
       ਤੇਰਾ ਯੇ ਨਫਰਤ ਭਰਾ ਖਿਆਲ ਅੱਛਾ ਨਹੀਂ ਲਗਤਾ.......
       ਲਾਖ ਗੰਗਾ ਮੈਂ ਨ੍ਹਾਵੇ ਲੇਕਿਨ ... 
       ਕਿਸੀ ਕਾਤਿਲ ਕੇ ਹਾਥ ਮੇਂ ਵਤਨ ਅੱਛਾ ਨਹੀਂ ਲਗਤਾ

ਉਪਰੋਕਤ ਪੋਸਟਰ 2 ਮਾਰਚ 2020 ਨੂੰ ਫਾਰੂਕੀ ਮਸਜਿਦ ਦੇ ਬਾਹਰ ਵੇਖਿਆ ਗਿਆ ਸੀ। 

ਭਾਈਚਾਰੇ ਦੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਬਹੁਤ ਸਾਰੀਆਂ ਮਸਜਿਦਾਂ ਉੱਤੇ ਹਮਲਾ ਹੋਣ ਦੇ ਉਲਟ, ਇਕ ਵੀ ਹਿੰਦੂ ਮੰਦਿਰ ਸਾੜਿਆ ਜਾਂ ਤੋੜਿਆ ਨਹੀਂ ਗਿਆ। ਉਹਨਾਂ ਨੇ ਆਪਣਾ ਗੁੱਸਾ ਟੀਮ ਨਾਲ ਸਾਂਝਾ ਕੀਤਾ ਕਿ ਉਹਨਾਂ ਦੇ ਧਾਰਮਿਕ ਚਿੰਨ੍ਹ ਨੂੰ ਵਿਸ਼ੇਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਫਰੀਹਾ,  ਇੱਕ ਅੱਧਖੜ ਉਮਰ ਦੀ ਹਿੰਸਾ ’ਚੋਂ ਬਚਕੇ ਨਿਕਲੀ ਔਰਤ ਆਪਣੇ ਨੁਕਸਾਨੇ ਹੋਏ ਘਰ ਦਾ ਜਾਇਜਾ ਲੈਣ ਅਤੇ ਕੀਮਤੀ ਵਸਤਾਂ ਇਕੱਤਰ ਕਰਨ ਲਈ ਆਪਣੇ ਘਰ ਵਾਪਸ ਜਾਣ ਦੇ ਸਦਮੇ ਨੂੰ ਯਾਦ ਕਰਦੀ ਹੈ,

“ਸਭ ਕੁਝ ਲੁੱਟ ਲਿਆ ਗਿਆ ਸੀ,  ਅਤੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਪਰ ਸਭ ਤੋਂ ਵੱਧ ਠੇਸ ਪਹੁੰਚਣ ਦਾ ਕਾਰਨ ਜਿਹੜਾ ਉਨ੍ਹਾਂ ਨੇ ਸਾਡੇ ਧਾਰਮਿਕ ਚਿਨ੍ਹਾਂ ਨਾਲ ਸਲੂਕ ਕੀਤਾ। ਉਨ੍ਹਾਂ ਨੇ ਪਵਿੱਤਰ ਕੁਰਾਨ ਨੂੰ ਵੀ ਨਹੀਂ ਬਖਸ਼ਿਆ। ਮੈਂ ਕੁਰਾਨ ਨੂੰ ਹੋਰ ਸਮਾਨ ਨਾਲ ਸੁੱਟਿਆ ਵੇਖਿਆ। ਮੈਂ ਕੁਰਾਨ ਨੂੰ ਚੁੱਕਿਆ,  ਇਸ ਨੂੰ ਆਪਣੀ ਛਾਤੀ ਨਾਲ ਘੁੱਟ ਲਿਆ ਅਤੇ ਅੱਲ੍ਹਾ ਨੂੰ ਯਾਦ ਕੀਤਾ। ਹੁਣ ਇਹ ਮੇਰੇ ਕੋਲ ਹੈ ਅਤੇ ਮੈਂ ਜਾਣਦੀ ਹਾਂ ਕਿ ਅੱਲਾਹ ਸਭ ਕੁਝ ਠੀਕ ਕਰ ਦੇਵੇਗਾ।”

ਇਸੇ ਤਰ੍ਹਾਂ ਜ਼ੂਬੈਦਾ ਗੁੱਸੇ ਵਿੱਚ ਯਾਦ ਕਰਦੀ ਹੈ,
“ਜਦੋਂ ਭੀੜ ਹਮਲਾ ਕਰਨ ਆਈ ਤਾਂ ਅਸੀਂ ਉਨ੍ਹਾਂ ਨੂੰ ਅਰਜੋਈ ਕੀਤੀ ਕਿ ਉਹ ਸਭ ਕੁਝ ਲੈ ਜਾਣ ਪਰ ਧਾਰਮਿਕ ਸਮਾਨ ਵਾਲੇ ਬਕਸੇ ਨੂੰ ਬਖਸ਼ ਦੇਣ। ਜਦੋਂ ਮੈਂ ਜਾਂਚ ਕਰਨ ਵਾਪਸ ਗਈ ਤਾਂ ਅਸੀਂ ਵੇਖਿਆ ਕਿ ਉਨ੍ਹਾਂ ਨੇ ਉਸ ਬਕਸੇ ਨੂੰ ਵੀ ਨਹੀਂ ਬਖਸ਼ਿਆ। ਇਹ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਉਹ ਅਪਰਾਧੀ ਨਹੀਂ ਬਲਕਿ ਦੈਂਤ ਹਨ। ਅੱਲ੍ਹਾ ਉਨ੍ਹਾਂ ਨੂੰ ਮਾਫ ਨਹੀਂ ਕਰੇਗਾ।”

ਬਚਾਅ ਕਾਰਜਾਂ ਦੀਆਂ ਕਹਾਣੀਆਂ ਵੀ ਸਨ ਜਦੋਂ ਇਕ ਔਰਤ ਨੂੰ ਉਸ ਦਾ ਬੁਰਕਾ ਉਤਾਰਕੇ ਉਸਨੂੰ ਇੱਕ ਹਿੰਦੂ ਔਰਤ ਵਜੋਂ ਪੇਸ਼ ਕਰਕੇ ਉਸਦੀ ਰਾਖੀ ਕੀਤੀ ਗਈ ਜਦਕਿ ਉਸ ਦਾ ਪਤੀ ਹਜੂਮ ਵੱਲੋਂ ਮਾਰ ਦਿੱਤਾ ਗਿਆ ਸੀ ।



3.7 ਪਰਵਾਸ ਅਤੇ ਸਦਮਾ
ਮੁਸਲਮਾਨਾਂ ਦੇ ਘਰਾਂ ਅਤੇ ਭਾਈਚਾਰੇ ਦੀ ਫਿਰਕੂ ਨਿਸ਼ਾਨਦੇਹੀ ਕਰਨ ਦੇ ਮੱਦੇਨਜਰ ਮੁਸਲਮਾਨਾਂ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਤੋਂ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ। ਚਾਂਦਬਾਗ ਇਲਾਕੇ ਚੋਂ ਆਪਣੇ ਸਮਾਨ ਅਤੇ ਹੋਰ ਵਸਤਾਂ ਲੈ ਕੇ ਹਿਜਰਤ ਕਰਨ ਵਾਲੇ ਮੁਸਲਿਮ ਪਰਿਵਾਰਾਂ ਦੀਆਂ ਤਸਵੀਰਾਂ62 ਚਰਚਾ ’ਚ ਆਈਆਂ ਸਨ ਜ਼ਿਹਨਾਂ ਤੋਂ ਮੁਸਲਿਮਾਂ ਦੇ ਦਰਬਦਰ ਹੋਣ ਅਤੇ ਇਕ ਖ਼ਾਸ ਇਲਾਕੇ ਚ ਧੱਕੇ ਜਾਣ ਦੀ ਯਾਦ ਤਾਜ਼ਾ ਹੁੰਦੀ ਹੈ। ਕੁੱਝ ਮੁਸਲਿਮ ਪਰਵਾਰਾਂ ਨੇ ਆਪਣੀ ਬਰਾਦਰੀ ਵਾਲੇ ਇਲਾਕਿਆਂ ’ਚ ਵੱਸਣ ਨੂੰ ਤਰਜੀਹ ਦਿੱਤੀ। ਬਹੁਤ ਸਾਰੇ ਬੇਘਰੇ ਹੋ ਗਏ ਅਤੇ ਉਹ ਆਪਣੀਆਂ ਸਾਰੀਆਂ ਵਸਤਾਂ ਖੁਆ ਚੁੱਕੇ ਹਨ।
ਮਸਜਿਦ, ਸਕੂਲ,  ਦੁਕਾਨਾਂ ਦੇ ਤਬਾਹ ਹੋਣ ਵਾਲ਼ੀਆਂ ਮੌਜਪੁਰ ਮੁਸਤਫਾਬਾਦ,  ਜਾਫਰਾਬਾਦ ਅਤੇ ਸ਼ਿਵਵਿਹਾਰ ਵਰਗੇ ਇਲਾਕਿਆਂ ਨੂੰ ਛੱਡਕੇ ਪਰਿਵਾਰ ਹੋਰਨਾਂ ਥਾਂਵਾਂ ਤੇ ਚਲੇ ਗਏ। ਬਹੁਤ ਸਾਰਿਆਂ ਨੇ ਮੁੜ ਉੱਥੇ ਨਾ ਆਉਣ ਤੇ ਪੱਕੇ ਹਨ। “ਅਸੀਂ ਅਜਿਹੇ ਇਲਾਕੇ ਚ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦੇ ਹਾਂ?” ਇੱਕ ਔਰਤ ਦਾ ਕਹਿਣਾ ਸੀ ਜਿਹੜੀ ਸ਼ਿਵਵਿਹਾਰ ਵਿਚਲੇ ਆਪਣੇ ਘਰ ਚੋਂ ਹਜੂਮ ਹੱਥੋਂ ਮਾਰੇ ਜਾਣ ਤੋਂ ਬਚ ਨਿਕਲੀ ਸੀ।

3.8 ਹਮਲਾਵਰਾਂ ਨੂੰ ਖੁੱਲ੍ਹੀ ਛੁੱਟੀ
ਹਮਲਾਵਰ ਹਜੂਮ ਨੂੰ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਖੁੱਲ੍ਹੀ ਛੁੱਟੀ ਮਿਲੀ ਹੋਈ ਸੀ। ਮੀਡੀਆਂ ਰਿਪੋਰਟਾਂ ’ਚ ਕਾਤਲਾਂ ਵੱਲੋਂ ਹਿੰਸਾ ਚ ਆਪਣੀ ਸ਼ਮੂਲੀਅਤ ਹੋਣ ਦੀਆਂ ਦਿਲ ਦਹਿਲਾਉਂਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਟੀਮ ਪੂਰੇ ਜ਼ੋਰ ਨਾਲ ਇਹਨਾਂ ਘਟਨਾਵਾਂ ਦੀ ਨਿਰਪੱਖ ਪੜਤਾਲ ਕਰਾਉਣ ਲਈ ਕਹਿੰਦੀ ਹੈ।

ਦਿੱਲੀ ਦੰਗੇ: ਆਪਮੁਹਾਰੇ ਨਹੀਂ,  ਪਰ ਘਿਣਾਉਣੇ ਢੰਗ ਨਾਲ ਵਿਉਂਤੇ ਗਏ63 
ਨਿਊਜ਼ਕਲਿਕ ਰਿਪੋਰਟ ਦੇ ਕੁਝ ਅੰਸ਼
ਜਦੋਂ ਇਹ ਪੁੱਛਿਆ ਗਿਆ ਕਿ ਉਹ ਕਿਵੇਂ ਐਨੇ ਵੱਡੇ ਪੱਧਰ 'ਤੇ ਹਿੰਸਾ ਨੂੰ ਅੰਜਾਮ ਦੇਣ ਵਿਚ ਕਾਮਯਾਬ ਹੋਏ,  ਉਸਨੇ ਕਿਹਾ:' 'ਬਾਹਰੀ ਕੋਈ ਆਦਮੀ ਨਹੀਂ ਥਾ, ਹਮ ਲੋਗੋਂ ਨੇ ਮੌਜਪੁਰ ਸੇ ਸ਼ੂਰੂਆਤ ਕੀ,  ਘੌਂਧਾ ਚੌਕ ਪੇ ਮੋਰਚਾ ਸੰਭਾਲਾ,  ਨੂਰ-ਏ-ਇਲਾਹੀ ਮੇਂ ਮੇਰਾ,  ਚਾਂਦ ਬਾਗ ਮੇਂ ਹਮਾਰੇ ਭਾਈਓਂ ਨੇ ਮੋਰਚਾ ਸੰਭਾਲ ਹੀ ਰੱਖਾ ਥਾ (ਇਸ ਵਿੱਚ ਕੋਈ ਬਾਹਰਲਾ ਵਿਅਕਤੀ ਸ਼ਾਮਲ ਨਹੀਂ ਸੀ,  ਅਸੀਂ ਮੌਜਪੁਰ ਤੋਂ ਸ਼ੁਰੂ ਹੋਏ ਅਤੇ ਫਿਰ ਘੌਂਧਾ ਚੌਕ ਵਿੱਚ ਚਲੇ ਗਏ। ਲੋਕਾਂ ਨੂੰ ਨੂਰ-ਏ-ਇਲਾਹੀ ਵਿੱਚ ਕੁੱਟਿਆ ਅਤੇ ਸਾਡੇ ਭਰਾ ਪਹਿਲਾਂ ਹੀ ਚੰਦ ਬਾਗ਼ ਵਿਚ ਨਿਗਾਹ ਰੱਖ ਰਹੇ ਸਨ)। ਕੁਝ ਹੋਰ ਲੋਕ ਜੋ ਇਸ ਗੱਲਬਾਤ ਦੌਰਾਨ ਮੌਜੂਦ ਸਨ,  ਨੇ ਸਹਿਮਤੀ ’ਚ ਸਿਰ ਹਿਲਾਏ।
ਉਨ੍ਹਾਂ ਵਿਚੋਂ ਇਕ ਨੇ ਕੁਝ ਹੋਰ ਨਵੀਂ ਜਾਣਕਾਰੀ ਦਿੱਤੀ। ਉਸ ਨੇ ਕਿਹਾ: “ਸ਼ੁਰੂ ਵਿਚ, ਅਸੀਂ ਲੋਕਾਂ ਨੂੰ ਆਪਣੇ ਆਪ ਵਿਚ ਲਾਮਬੰਦ ਕੀਤਾ,  ਲੋਕਾਂ ਨੂੰ ਸੜਕਾਂ 'ਤੇ ਹਮਲਾ ਕਰਨ ਲਈ ਪ੍ਰੇਰਿਤ ਕਰਨ ਲਈ ਛੋਟੀਆਂ ਮੀਟਿੰਗਾਂ ਕੀਤੀਆਂ। ਅਸੀਂ ਦੱਸਿਆ ਕਿ ਕਿਵੇਂ ਮੁਸਲਮਾਨਾਂ ਦੇ ਅੱਤਵਾਦ ਦਾ ਰਾਜ ਅਸਰਕਾਰੀ ਨਹੀਂ ਰਿਹਾ ਹੈ। ਬਾਅਦ ਵਿਚ,  ਜਦੋਂ ਝੜਪਾਂ ਸ਼ੁਰੂ ਹੋਈਆਂ ਤਾਂ ਸਾਨੂੰ ਕਈ ਹਿੰਦੂ ਸਮੂਹਾਂ ਦੀ ਵੀ ਮਦਦ ਮਿਲੀ ਜੋ ਸਾਡੀਆਂ ਬਸਤੀਆਂ ਵਿਚ ਆਏ, ਉਹਨਾਂ ਨੇ ਕਈਂ ਮੀਟਿੰਗਾਂ ਕੀਤੀਆਂ ਅਤੇ ਹਰ ਚੀਜ਼ ਦੀ ਰਣਨੀਤੀ ਬਣਾਈ। ਸਾਨੂੰ ਉਹਨਾਂ ਦੇ ਮੈਂਬਰਾਂ ਦੀ ਮਦਦ ਵੀ ਮਿਲੀ। ਉਹਨਾਂ ਨੇ ਸਾਨੂੰ ਮੁਸਲਮਾਨਾਂ ਨੂੰ ਵੱਧ ਤੋਂ ਵੱਧ (ਮਾਨਸਿਕ,  ਭਾਵਨਾਤਮਕ,  ਸਰੀਰਕ ਅਤੇ ਆਰਥਿਕ ਤੌਰ ਤੇ) ਨੁਕਸਾਨ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਰਣਨੀਤਕ ਥਾਵਾਂ ਤੇ ਬਿਠਾਇਆ। ਉਸੇ ਸਮੂਹ ਨੇ ਹਥਿਆਰਾਂ ਦਾ ਵੀ ਪ੍ਰਬੰਧ ਕੀਤਾ। ਸਾਡਾ ਕੰਮ ਸਥਾਨਕ ਮੁਜਰਿਮ ਗਰੋਹਾਂ ਨੇ ਸੌਖਾ ਬਣਾਇਆ, ਜਿਨ੍ਹਾਂ ਦਾ ਆਪਣੇ ਵਿਰੋਧੀ ਮੁਸਲਮਾਨ ਮੁਜਰਿਮ ਗਰੋਹਾਂ ਨਾਲ ਮੁਕਾਬਲਾ ਸੀ। ਸ਼ਹਿਰ ਅਤੇ ਇਸ ਦੇ ਆਸ ਪਾਸ ਦੇ ਰਹਿਣ ਵਾਲੇ ਕੁਝ ਗੁੱਜਰਾਂ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਅਸਲ ’ਚ ਉਹੀ ਹੀ ਹਥਿਆਰ ਚਲਾਉਣ ਲਈ ਰੱਖੇ ਹੋਏ ਸਨ ।”
ਤਦ ਇੱਕ ਤੀਜੇ ਆਦਮੀ ਨੇ ਅੰਦਰ ਆ ਕੇ ਹਿੰਸਾ ਨੂੰ ਜਾਇਜ਼ ਠਹਿਰਾਉਂਦਿਆਂ,  ਸਾਰੀ ਚਰਚਾ ਦਾ ਇੱਕ ਪਰਿਪੇਖ ਦਿੱਤਾ. “ਸੀਲਮਪੁਰ ਅਤੇ ਜਾਫਰਾਬਾਦ ਦੇ ਮੁਸਲਿਮ ਨੌਜਵਾਨ ਵੱਡੇ ਪੱਧਰ 'ਤੇ ਬੇਰੁਜ਼ਗਾਰ ਹਨ। ਇਹ ਉਹ ਲੋਕ ਹਨ ਜੋ ਲੁੱਟਾਂ-ਖੋਹਾਂ ਅਤੇ ਔਰਤਾਂ ਨਾਲ ਛੇੜ-ਛਾੜ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਸਾਡੀਆਂ ਔਰਤਾਂ ਅਸੁਰੱਖਿਅਤ ਸਨ। ਉਨ੍ਹਾਂ ਨੂੰ ਮਤਿਨ ਅਹਿਮਦ (ਸੀਲਮਪੁਰ ਤੋਂ ਸਾਬਕਾ ਕਾਂਗਰਸੀ ਵਿਧਾਇਕ) ਦਾ ਸਮਰਥਨ ਪ੍ਰਾਪਤ ਹੈ। "ਵਿਧਾਨ ਸਭਾ ਚੋਣਾਂ ਵਿਚ ਉਸਦੀ ਹਾਰ ਨੇ ਸਾਡੀ ਬਹੁਤ ਮਦਦ ਕੀਤੀ। ਜੇਕਰ ਉਹ ਜਿੱਤ ਜਾਂਦਾ ਤਾਂ ਹਾਲਾਤ ਵੱਖਰੇ ਹੁੰਦੇ।"
ਉਨ੍ਹਾਂ ਕਿਹਾ “ਨਾਰਾਜ਼ਗੀ ਫੈਲੀ ਹੋਈ ਸੀ। ਸੀਏਏ ਵਿਰੋਧੀ ਰੋਸ ਪ੍ਰਦਰਸ਼ਨ ਅਤੇ ਪਹਿਲਾਂ ਸ਼ਾਹੀਨ ਬਾਗ ਅਤੇ ਫਿਰ ਜਾਫਰਾਬਾਦ ਵਿਖੇ ਰੋਡ ਜਾਮ ਕਰ ਦੇਣਾ ਇਕ ਉਤੇਜਕ ਸੀ। ਸਥਾਨਕ ਲੋਕਾਂ ਨੇ ਮਹਿਸੂਸ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੁਸਲਮਾਨਾਂ ਨੂੰ ਸਿੱਧਾ ਕੀਤਾ ਜਾਵੇ।”



'ਮੈਂ ਆਪਣੀ ਤਲਵਾਰ ਲਾਲ ਰੰਗ ਚ ਰੰਗੀ: ਦਿੱਲੀ ਦੇ ਦੰਗਾਕਾਰੀਆਂ ਨਾਲ ਮੁਲਾਕਾਤ -ਜਿਹੜੇ ਕਹਿੰਦੇ ਹਨ ਕਿ ਉਨ੍ਹਾਂ ਨੇ ਮੁਸਲਮਾਨਾਂ ਨੂੰ ਮਾਰਿਆ।64
 (ਸਕ੍ਰਾੱਲ ਦੀ ਰਿਪੋਰਟ ਦੇ ਕੁਝ ਹਵਾਲੇ )
ਨਿਸ਼ਾਂਤ ਕੁਮਾਰ ਦੇ ਚਿਹਰੇ ਤੋਂ ਮੁਸਕਾਨ ਕਦੇ ਵੀ ਗਾਇਬ ਨਹੀਂ ਹੋਈ। ਸਿਰਫ ਉਸ ਦੀ ਆਵਾਜ਼ ਉਤਸ਼ਾਹ ਨਾਲ ਚੁੱਪ ਹੋ ਗਈ,  ਜਦੋਂ ਉਸਨੇ 25 ਫਰਵਰੀ ਨੂੰ ਤਿੰਨ ਮੁਸਲਮਾਨ ਬੰਦਿਆਂ ਦੀ ਹੱਤਿਆ ਕਰਨ ਬਾਰੇ ਹੱਥਾਂ ਦੇ ਇਸ਼ਾਰਿਆਂ ਨਾਲ ਅਜੀਬ ਢੰਗ ਨਾਲ ਬੋਲਿਆ। 
ਇਹ "ਬਦਲਾ ਲੈਣ" ਦੀ ਕਾਰਵਾਈ ਸੀ,  ਉਸਨੇ ਜ਼ੋਰ ਦੇ ਕੇ ਕਿਹਾ।
ਪਿਛਲੀ ਦੁਪਹਿਰ - ਕੁਮਾਰ ਨੂੰ ਚੰਗੀ ਤਰਾਂ ਯਾਦ ਹੈ ਕਿ ਦੁਪਹਿਰੇ 1 ਵੱਜਿਆ ਸੀ - ਉਸਨੇ ਦਾਅਵਾ ਕੀਤਾ ਕਿ ਉੱਤਰ-ਪੂਰਬੀ ਦਿੱਲੀ ਦੀ ਵਜ਼ੀਰਾਬਾਦ-ਲੋਨੀ ਸੜਕ ਦੇ ਨਾਲ- ਨਾਲ ਚਲਦੇ ਯਮੁਨਾ ਵਿਹਾਰ ਸਰਵਿਸ ਲੇਨ ਵਿਚ ਹਜੂਮ ਨੇ "ਮੁਸਲਮਾਨਾਂ” ਦੀਆਂ ਗੱਡੀਆਂ ਨੂੰ ਸਾੜ ਦਿੱਤਾ। ਉਹ ਭਜਨਪੁਰਾ ਪੈਟਰੋਲ ਪੰਪ ’ਤੇ ਆਪਣੀ ਇਕ ਲਾਰੀ ਚ ਤੇਲ ਭਰਾ ਰਿਹਾ ਸੀ। ਉਹ ਉਨ੍ਹਾਂ ਵਿਚੋਂ ਦੋ ਦਾ ਮਾਲਕ ਹੈ।
“ਉਸ ਟਾਈਮ ਮੈਂ ਅਪਨੀ ਜਾਨ ਬਚਾਕੇ ਭਾਗਾ” ਕੁਮਾਰ ਨੇ ਕਿਹਾ ।
ਉਸ ਖੇਤਰ ਵਿੱਚ ਮਕਾਨਾਂ ਅਤੇ ਦੁਕਾਨਾਂ ਨੂੰ ਅੱਗ ਲਾਈ ਗਈ। ਕੁਮਾਰ ਨੇ ਕਿਹਾ ਕਿ ਉਸ ਨੂੰ ਕੋਈ ਨਿੱਜੀ ਨੁਕਸਾਨ ਨਹੀਂ ਹੋਇਆ - ਪਰ ਫਿਰ ਵੀ ਉਹ ਗਲ਼ੀਆਂ ਚ ਨਿਕਲਿਆ। "ਆਪ ਨਹੀਂ ਕਰੋਂਗੇ ਆਪਕੇ ਏਰੀਆ ਵਾਲੋਂ ਕੋ ਕੋਈ ਛੇਡੇਗਾ ਤੋ?" ਉਸਨੇ ਸੋਚਿਆ. "ਜੇ ਕੋਈ ਤੁਹਾਡੇ ਗੁਆਂਢੀਆਂ ਦਾ ਪਿੱਛਾ ਕਰਦਾ ਹੈ ਤਾਂ ਕੀ ਤੁਸੀਂ ਜਵਾਬ ਚ ਕੁੱਝ ਨਹੀਂ ਕਰੋਗੇ?"
25 ਫਰਵਰੀ ਦੀ ਸਵੇਰ ਨੂੰ ਕੁਮਾਰ ਨੇ ਕਿਹਾ ਕਿ ਉਹ ਸਵੇਰੇ 8 ਵਜੇ ਬਾਹਰ ਨਿਕਲਿਆ। ਉਹ ਲੋਹੇ ਦੀ ਰਾਡ ਨਾਲ ਲੈਸ ਸੀ। ਉਸਨੇ ਬੰਦੂਕ ਦੀ ਘਾਟ ਨੂੰ ਪੂਰਾ ਕਰਨ ਲਈ ਰਸੋਈ ਦੇ ਇੱਕ ਚਾਕੂ ਨੂੰ ਡੰਡੇ ਦੇ ਇੱਕ ਸਿਰੇ ਤੇ ਬੰਨ੍ਹ ਲਿਆ। "ਬੰਦੂਕ ਨਿਕਾਲਕੇ ਪਕੜੇ ਜਾਨਾ ਹੈ ਕੀ?" ਉਸ ਨੇ ਕਿਹਾ।
ਕੁਮਾਰ ਨੇ ਕਿਹਾ ਕਿ ਉਹ ਕਰਾਵਲ ਨਗਰ ਤੋਂ ਬਾਹਰ ਨਹੀਂ ਨਿਕਲਿਆ। “ਅਸੀਂ ਉਥੇ ਹੀ ਰਹੇ,  ਇਸ ਲਈ ਅਸੀਂ ਜੋ ਕੁਝ ਕਰਨਾ ਹੈ ਉਥੇ ਬੈਠਕੇ ਹੀ ਕਰਾਂਗੇ,  ਨਹੀਂ, ” ਉਸਨੇ ਕਿਹਾ। ਉਸਨੇ ਭੀੜ ਵਿੱਚ ਸ਼ਾਮਲ ਹੋਰ ਲੋਕਾਂ ਜਾਂ ਇਸ ਨੂੰ ਕਿਵੇਂ ਗਠਿਤ ਕੀਤਾ ਗਿਆ ਸੀ ਦੇ ਵੇਰਵਿਆਂ ਨੂੰ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ।
ਸਵੇਰੇ 10 ਵਜੇ,  ਕੁਮਾਰ ਨੇ ਕਿਹਾ ਕਿ ਉਸਨੂੰ ਆਪਣੀ ਪਹਿਲੀ ਮਾਰ ਮਿਲੀ। “ਮੁਸਲਮਾਨ ਭੱਜਦਾ ਜਾ ਰਿਹਾ ਸੀ” ਉਸਨੇ ਚੇਤੇ ਕੀਤਾ। "ਹਿੰਦੂ ਹਜੂਮ ਉਸਦਾ ਪਿੱਛਾ ਕਰ ਰਿਹਾ ਸੀ। ਮੈਂ ਉਸ ਭੀੜ ਦੀ ਅਗਵਾਈ ਕਰ ਰਿਹਾ ਸੀ।" 
 "ਭੱਜਕੇ ਉਸ ਨਾਲ ਰਲਣ ਵਾਲਾ ਮੈਂ ਪਹਿਲਾ ਜਣਾ ਸੀ ਅਤੇ ਮੈਂ ਆਪਣੇ ਲੱਠ ਉਸਦੇ ਸਿਰ 'ਤੇ ਮਾਰੀ” ਉਸਨੇ ਅੱਗੇ ਕਿਹਾ, ਉਸਦੀ ਆਵਾਜ਼ ਚਮਕਦਾਰ ਅਤੇ ਆਪਦੇ ਕੰਬਦੇ ਹੱਥਾਂ ਦੀ ਨਕਲ ਕਰਦਿਆਂ ਮਾਰੀ ਸੱਟ ਬਾਰੇ ਦੱਸਿਆ "ਫੇਰ ਉਹ ਹੇਠਾਂ ਡਿੱਗ ਪਿਆ ਅਤੇ ਹਜੂਮ ਟੁੱਟਕੇ ਉਸ ਤੇ ਪੈ ਗਈ... ਦੇ ਦਨ ਦਨਾਂ ਦਨ ਦਨ।"
ਕੁਮਾਰ ਨੇ ਕਿਹਾ ਕਿ ਉਸ ਨੇ ਇਸੇ ਤਰ੍ਹਾਂ ਦੋ ਹੋਰ ਲੋਕਾਂ ਨੂੰ ਮਾਰਿਆ - ਹਿੰਦੂ ਹਜੂਮ ਤੋਂ ਬਚਕੇ ਭੱਜ ਰਹੇ ਮੁਸਲਮਾਨ ਵਿਅਕਤੀਆਂ ’ਤੇ ਧਾਵਾ ਬੋਲਦਿਆਂ ਆਪਣੇ ਹਥਿਆਰ ਨਾਲ ਪਿੱਛੇ ਭੱਜੇ। "ਮੈਨੂੰ ਤਿੰਨ ਨੂੰ ਮਾਰਨਾ ਪਿਆ। ਮੈਂ ਉਹ ਕਰ ਦਿੱਤਾ।"
ਜਦੋਂ ਉਸ ਨੂੰ ਪੁੱਛਿਆ ਗਿਆ ਕਿ ਜਦੋਂ ਉਹ ਮੁਸਲਿਮਾਂ ਦਾ ਪਿੱਛਾ ਕਰ ਰਿਹਾ ਸੀ ਅਤੇ ਉਨ੍ਹਾਂ ’ਤੇ ਹਮਲੇ ਕਰ ਰਿਹਾ ਸੀ ਤਾਂ ਕੀ ਉਥੇ ਆਸ ਪਾਸ ਕੋਈ ਪੁਲਿਸ ਮੁਲਾਜ਼ਮ ਸੀ ਤਾਂ ਕੁਮਾਰ ਨੇ ਕਿਹਾ ਕਿ ਉਥੇ ਕੋਈ ਨਹੀਂ ਸੀ। “ਕੋਈ ਨਹੀਂ ਸੀ, ” ਉਸਨੇ ਕਿਹਾ। "ਉਨ੍ਹਾਂ ਦੇ ਮਾਰੇ ਜਾਣ ਅਤੇ ਉਨ੍ਹਾਂ ਦੀਆਂ ਲਾਸ਼ਾਂ ਸੁੱਟਣ ਦੇ ਬਾਅਦ ਵੀ ਕੋਈ ਨਹੀਂ ਬਹੁੜਿਆ।"
ਮੌਜਪੁਰ ਦਾ ਰਹਿਣ ਵਾਲੇ ਇਕ ਵਿਅਕਤੀ,  ਜਿਹੜਾ ਦਰਿਆਗੰਜ ਦੇ ਇਕ ਸਕੂਲ ਵਿਚ ਸੁਰੱਖਿਆ ਗਾਰਡ ਦਾ ਕੰਮ ਕਰਦਾ ਹੈ,  ਨੇ ਕਿਹਾ ਕਿ ਉਹ ਆਪਣੇ ਗੁਆਂਢ ਵਿਚ ਜਾਂਦੀ ਇਕ ਹਿੰਦੂ ਭੀੜ ਨਾਲ ਗਿਆ ਸੀ। ਉਸਨੇ ਕਿਹਾ ਕਿ ਉਸਨੇ ਕਿਸੇ ਨੂੰ ਮਾਰਿਆ ਨਹੀਂ। ਉਹ ਚੰਗੀ ਤਰ੍ਹਾਂ ਲੈਸ ਨਹੀਂ ਸੀ - ਉਸ ਕੋਲ ਲੋਹੇ ਦੀ ਇਕ ਰਾਡ ਸੀ। ਪਰ ਹੁਣ ਉਸਨੇ ਦਾਅਵਾ ਕੀਤਾ ਕਿ ਉਹ ਲਾਇਸੰਸਸ਼ੁਦਾ ਬੰਦੂਕ ਲੈਣ ਲਈ ਕਿਸੇ ਜਾਣਕਾਰ ਨਾਲ ਗੱਲਬਾਤ ਕਰ ਰਿਹਾ ਸੀ। "ਮੈਨੂੰ ਦੱਸਿਆ ਗਿਆ ਹੈ ਕਿ ਇਸ 'ਤੇ 3.5 ਲੱਖ ਰੁਪਏ ਖਰਚ ਆਉਣਗੇ, " ਉਸਨੇ ਕਿਹਾ। "ਪਰ ਇਹ ਇਕ ਨਫੇ ਵਾਲਾ ਨਿਵੇਸ਼ ਹੈ। ਪਿਛਲੇ ਹਫਤੇ ਦੀਆਂ ਘਟਨਾਵਾਂ ਦੇ ਮੱਦੇਨਜਰ ਸਾਨੂੰ ਆਤਮਰੱਖਿਆ ਲਈ ਬੰਦੂਕ ਦੀ ਲੋੜ ਹੈ।"


ਘੌਂਡਾ ਦੇ ਅਰਵਿੰਦ ਨਗਰ ਦੇ ਇੱਕ ਵਸਨੀਕ ਨੇ 25 ਫਰਵਰੀ ਦੀ ਰਾਤ ਬਾਰੇ ਦੱਸਦਿਆਂ ਕਿਹਾ ਜਦੋਂ ਉਸਨੇ ਇਹ ਦਾਅਵਾ ਕੀਤਾ ਕਿ ਉਹ ਚਾਂਦਬਾਗ ਦੇ ਮੁਸਲਮ ਬਹੁਲ ਇਲਾਕੇ ਵਿੱਚ ਗਿਆ ਸੀ। “ਉਥੇ ਸਾਡੇ ਹਿੰਦੂ ਭਰਾ ਘੱਟ ਹਨ, ” ਉਸਨੇ ਜਗ੍ਹਾ ਦੀ ਚੋਣ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ।
(ਇਕ ਕੈਬ) ਚਾਲਕ ਨੇ ਦਾਅਵਾ ਕੀਤਾ ਕਿ ਉਹ ਬੰਦੂਕ ਅਤੇ ਤਲਵਾਰ ਨਾਲ ਲੈਸ ਸੀ। “ਮੇਰੇ ਖੱਬੇ ਹੱਥ ਵਿਚ ਬੰਦੂਕ ਅਤੇ ਸੱਜੇ ਹੱਥ ਵਿਚ ਤਲਵਾਰ ਸੀ” ਉਸਨੇ ਕਿਹਾ। "ਮੇਰੀ ਮਾਸੀ ਨੇ ਕਿਹਾ ਕਿ ਮੈਨੂੰ ਦੇਖਕੇ ਉਸਨੂੰ ਮੇਰੇ ਪਿਤਾ ਦੀ ਯਾਦ ਆ ਗਈ। ਉਹ ਵੀ ਇਸੇ ਤਰਾਂ 1984 ਦੇ ਦੰਗਿਆਂ ਦੌਰਾਨ ਵੀ ਬਾਹਰ ਨਿਕਲਿਆ ਸੀ।"
1984 ਵਿਚ,  ਦਿੱਲੀ ਵਿਚ ਵੱਡੇ ਪੱਧਰ 'ਤੇ ਸਿੱਖ ਵਿਰੋਧੀ ਹਿੰਸਾ ਹੋਈ,  ਜਿਸਨੂੰ ਬਹੁਤਾ ਕਰਕੇ ਹਿੰਦੂਆਂ ਨੇ ਅੰਜਾਮ ਦਿੱਤਾ ਸੀ। “ਉਸ ਟਾਈਮ ਪਾਪਾ ਨੇ ਉਸ ਤਲਵਾਰ ਕੋ ਖੂਨ ਪਿਲਾਇਆ ਥਾ,  ਇਸ ਬਾਰ ਮੈਂਨੇ ਉਸਕੋ ਰੰਗ ਦੀਆ, ” ਉਹ ਚਮਕ ਉੱਠਿਆ।

ਪ੍ਰਭਾਵਿਤ ਭਾਈਚਾਰੇ ਦੀਆਂ ਗਵਾਹੀਆਂ ਨੇ ਵੀ ਉਹਨਾਂ ਦੇ ਹਮਲਾਵਰਾਂ ਨੂੰ ਦਿੱਤੀ ਗਈ ਖੁੱਲੀ ਛੁੱਟੀ ਦਾ ਸਪੱਸ਼ਟ ਪਤਾ ਚੱਲਦਾ ਸੀ।ਪੀੜਤ/ਬਚੇ ਵਿਅਕਤੀਆਂ ਨੇ ਹਿੰਸਾ ਭੜਕਾਉਣ ਲਈ ਭੀੜ ਦੇ ਪੁਲਿਸ ਨਾਲ ਮਿਲ ਕੇ ਚੱਲ ਰਹੇ ਹੋਣ ਬਾਬਤ ਦੱਸਿਆ। ਸ਼ਿਵ ਵਿਹਾਰ ਦੇ ਇਕ ਵਿਅਕਤੀ ਨੇ ਜਿਸਦਾ ਘਰ ਭੀੜ ਨੇ ਸਾੜ ਦਿੱਤਾ ਸੀ,  ਨੇ ਦਾਅਵਾ ਕੀਤਾ ਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਸ਼ਿਵ ਵਿਹਾਰ ਦਾ ਦੌਰਾ ਕੀਤਾ,  ਤਾਂ ਬਹੁਤ ਸਾਰੀਆਂ ਹਿੰਦੂ ਔਰਤਾਂ ਮੁਸਲਮਾਨਾਂ ਦੇ ਸਾੜੇ ਗਏ ਮਕਾਨਾਂ ਦੇ ਅੱਗੇ ਬੈਠ ਗਈਆਂ,  ਅਤੇ ਉਹਨਾਂ ਮਕਾਨਾਂ ਨੂੰ ਆਪਣਾ ਘਰ ਹੋਣ ਦਾ ਦਾਅਵਾ ਕਰਨ ਲੱਗੀਆਂ।
ਜਮਹੂਰੀ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਮੁਲਕ ਨੂੰ ਇਸ ਪੱਧਰ ਦੀ ਬੰਦਖਲਾਸੀ ਕਰਨ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਟੀਮ ਇੱਕ ਵਾਰੀ ਫੇਰ ਸਬੰਧਤ ਅਧਿਕਾਰੀਆਂ ਨੂੰ ਆਜਾਦਾਨਾ ਅਤੇ ਨਿਰਪੱਖ ਜਾਂਚ ਕਰਵਾਉਣ ਅਤੇ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕਰਦੀ ਹੈ।

4. ਫ਼ੌਜਦਾਰੀ ਨਿਆਂ ਪ੍ਰਣਾਲੀ ਦੀ ਭੂਮਿਕਾ
ਖੋਜਕਰਤਾ ਜਿੰਨੇ ਵੀ ਪੀੜਤ ਭਾਈਚਾਰੇ ਦੇ ਮੈਂਬਰਾਂ ਨੂੰ ਮਿਲੇ ਉਨ੍ਹਾਂ ਨੇ ਫੌਜਦਾਰੀ ਨਿਆਂ ਪ੍ਰਣਾਲੀ ਤੋਂ ਇਨਸਾਫ਼ ਦੀ ਕੋਈ ਉਮੀਦ ਨਾ ਹੋਣ ਦੀ ਔਖ ਜ਼ਾਹਰ ਕੀਤੀ। ਇਸ ਬੇਵਿਸ਼ਵਾਸ਼ੀ ਦਾ ਇਕ ਮੁਢਲਾ ਕਾਰਨ ਹਿੰਸਾ ਦੌਰਾਨ ਅਤੇ ਇਸ ਤੋਂ ਬਾਅਦ ਦੀ ਹਾਲਤ ਵਿਚ ਦਿੱਲੀ ਪੁਲਿਸ ਵੱਲੋਂ ਨਿਭਾਈ ਗਈ ਭੂਮਿਕਾ ਹੈ, ਜੋ ਕਿ ਹਰ ਕਿਸੇ ਦੀ ਸਖ਼ਤ ਅਲੋਚਨਾ ਦੀ ਜੱਦ ਵਿਚ ਆ ਗਈ ਹੈ। ਦਿੱਲੀ ਹਾਈ ਕੋਰਟ ਦੇ ਮੁਢਲੇ ਦਖਲ ਤੋਂ ਬਾਅਦ, ਜਿਸ ਕਰਕੇ ਬਹੁਤ ਸਾਰੀਆਂ ਜਾਨਾਂ ਬਚੀਆਂ, ਹਾਈ ਕੋਰਟ ਜਾਂ ਸੁਪਰੀਮ ਕੋਰਟ ਵੱਲੋਂ ਅਗਲਾ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਗਿਆ ਜਿਸ ਕਰਕੇ ਪ੍ਰਭਾਵਿਤ ਭਾਈਚਾਰੇ ਦੀਆਂ ਉਮੀਦਾਂ ਨੂੰ ਹੋਰ ਮੱਠੀਆਂ ਪੈ ਗਈਆਂ।

4.1  ਪੁਲਿਸ — ਗਲਤੀਆਂ ਦਾ ਪਿਟਾਰਾ
ਪੀੜਤ ਲੋਕਾਂ ਦੀਆਂ ਬਹੁਤ ਸਾਰੀਆਂ ਗਵਾਹੀਆਂ ਹਿੰਸਾ ਦੌਰਾਨ ਦਿੱਲੀ ਪੁਲਿਸ ਵੱਲੋਂ ਨਿਭਾਏ ਪੱਖਪਾਤੀ ਰੋਲ ਵੱਲ ਇਸ਼ਾਰਾ ਕਰਦੀਆਂ ਹਨ। ਭਾਰਤ ਦੇ ਚੋਟੀ ਦੇ ਮਸ਼ਹੂਰ ਪੁਲਿਸ ਅਫਸਰਾਂ ਨੇ ਵੀ ਇਸ ਸਾਂਝੇ ਨਜ਼ਰੀਏ ਦੀ ਹਮਾਇਤ ਕੀਤੀ ਹੈ ਕਿ ਦਿੱਲੀ ਪੁਲਿਸ ਹਿੰਸਾ ਦੀ ਮੂਕ ਦਰਸ਼ਕ ਸੀ,  ਜਿਸ ਕਾਰਨ ਕੌਮੀ ਰਾਜਧਾਨੀ ਵਿੱਚ ਖ਼ੂਨੀ ਫਿਰਕੂ ਹਿੰਸਾ ਵਾਪਰੀ।65 ਦਿੱਲੀ ਪੁਲਿਸ ਉੱਤੇ ਲਗਾਏ ਗਏ ਦੋਸ਼ਾਂ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਦੇ ਆਪਣੇ ਸੰਵਿਧਾਨਕ ਫਰਜ਼ਾਂ ਨੂੰ ਪੂਰਾ ਕਰਨ ਵਿੱਚ ਉਕਾਈ,  ਹਿੰਸਾ ਦੌਰਾਨ ਹਿੰਦੂ ਸੱਜ- ਪਿਛਾਖੜ ਦੀ ਹਜੂਮ ਨੂੰ ਮੁਸਲਿਮ ਸ਼ਹਿਰੀਆਂ ’ਤੇ ਹਮਲੇ ਅਤੇ ਉਹਨਾਂ ਦੇ ਕਤਲ ਕਰਨ ਵਿੱਚ ਸਰਗਰਮ ਭਾਗੀਦਾਰੀ ਅਤੇ ਧਾਰਮਿਕ ਸਥਾਨਾਂ ਨੂੰ ਅੱਗ ਲਾਉਣ ਅਤੇ ਸਾੜਨ ਦੇਣਾ ਸ਼ਾਮਲ ਹੈ ਅਤੇ ਸਿੱਧੇ ਅਤੇ ਅਸਿੱਧੇ ਤੌਰ 'ਤੇ ਹਿੰਸਾ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਸਮੇਤ ਮੁਸਲਿਮ ਭਾਈਚਾਰੇ ਨੂੰ ਧਮਕੀ ਦੇਣਾ,  ਚਸ਼ਮਦੀਦ ਗਵਾਹਾਂ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਦੇ ਮੈਂਬਰਾਂ ਨੂੰ ਆਪਹੁਦਰੀਆਂ ਗ੍ਰਿਫ਼ਤਾਰੀਆਂ ਦੀ ਧਮਕੀਆਂ ਦੇ ਕੇ,  ਬਦਲਾਖੋਰੀ ਰਾਹੀਂ ਧਮਕਾਕੇ ਅਤੇ ਖ਼ਾਸਕਰ ਹਿੰਦੂ-ਬਹੁਲ ਖੇਤਰਾਂ ਅੰਦਰਲੇ ਅਸਲੀ ਦੰਗਾਈਆਂ ਨੂੰ ਬਚਾਉਣ ਰਾਹੀਂ ਅਸਿੱਧਾ ਰੋਲ ਨਿਭਾਇਆ ਹੈ। ਹਿੰਸਾ ਉਪਰੰਤ ਪੁਲਿਸ ਉੱਤੇ ਇਲਜ਼ਾਮ ਲਾਇਆ ਗਿਆ ਹੈ ਕਿ ਸੱਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਨੂੰ ਮੀਡੀਆ, ਮੁਸਲਿਮ ਕਮਿਊਨਿਟੀ ਮੈਂਬਰਾਂ ਅਤੇ ਹੋਰਨਾਂ ਸਿਵਲ ਸੁਸਾਇਟੀ ਮੈਂਬਰਾਂ ਦੀ ਪਹੁੰਚ ਤੋਂ ਦੂਰ ਬਣਾ ਦਿੱਤਾ ਗਿਆ ਸੀ,  ਜਿਸ ਨਾਲ ਸਬੂਤਾਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ।

ਕੋਈ ਪੇਸ਼ਬੰਦੀ ਨਹੀਂ
ਸਿਆਸੀ ਸਰਪ੍ਰਸਤੀ ਅਤੇ ਹਮਾਇਤ ਹਾਸਲ ਸੱਜ ਪਿਛਾਖੜ ਦੇ ਹਜੂਮ ਵੱਲੋਂ ਕੀਤੀ ਗਈ ਹਿੰਸਾ ਦੇ ਨਮੂਨੇ 'ਤੇ ਨੇੜਿਓਂ ਨਜ਼ਰ ਮਾਰਨ ਨਾਲ ਬਿਨਾ ਕਿਸੇ ਸ਼ੱਕ ਦੇ ਇਹ ਗੱਲ ਸਥਾਪਤ ਹੋ ਜਾਂਦੀ ਹੈ ਕਿ ਦਿੱਲੀ ਪੁਲਿਸ ਵੱਲੋਂ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਦੇ ਆਪਣੇ ਬੁਨਿਆਦੀ ਅਤੇ ਮੁੱਢਲੇ ਫਰਜ਼ ਨੂੰ ਅਮਲ ਵਿੱਚ ਲਾਗੂ ਕਰਨ ਚ ਨਾਕਾਮ ਰਹਿਣ ਕਰਕੇ ਉੱਤਰ-ਪੂਰਬੀ ਦਿੱਲੀ ਚ ਹਿੰਸਾ ਫੈਲੀ, ਜਿੱਥੇ ਕੁਝ ਸਮੇਂ ਤੋਂ ਫਿਰਕੂ ਤਣਾਅ ਵਧ ਰਿਹਾ ਸੀ।
ਅਜਿਹੀਆਂ ਖ਼ਬਰਾਂ ਹਨ ਕਿ 23 ਫਰਵਰੀ ਐਤਵਾਰ ਨੂੰ ਸੰਭਾਵਿਤ ਫਿਰਕੂ ਹਿੰਸਾ ਬਾਰੇ ਚੇਤਾਵਨੀ ਦਿੰਦਿਆਂ ਦਿੱਲੀ ਪੁਲਿਸ ਨੂੰ ਘੱਟੋ ਘੱਟ ਛੇ ਚੇਤਾਵਨੀਆਂ ਭੇਜੀਆਂ ਗਈਆਂ ਸਨ,  ਜਦੋਂ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਉੱਤਰ-ਪੂਰਬੀ ਦਿੱਲੀ ਦੇ ਸਭ ਤੋਂ ਭਿਆਨਕ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਮੌਜਪੁਰ ਵਿਖੇ ਇਕੱਠ ਕਰਨ ਦਾ ਸੱਦਾ ਦਿੱਤਾ ਸੀ ਜਿੱਥੇ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਖੇਤਰ ਵਿਚ ਸੜਕ ਜਾਮ ਕਰ ਰੱਖੀ ਸੀ।66 ਦਿੱਲੀ ਪੁਲਿਸ ਨੂੰ ਤਣਾਅ ਵਧਣ ਦੀ ਜਾਣਕਾਰੀ ਹੋਣ ਦੇ ਬਾਵਜੂਦ,  ਉਸਨੇ ਨਫ਼ਰਤ ਭਰੇ ਭਾਸ਼ਣ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਕੋਈ ਫੌਜਦਾਰੀ ਜਾਂ ਪੇਸ਼ਬੰਦੀ ਵਾਲੀ ਕੋਈ ਕਾਰਵਾਈ ਨਹੀਂ ਕੀਤੀ - ਇਹ ਸਵਾਲ ਵੀ ਦਿੱਲੀ ਹਾਈ ਅਤੇ ਇਸਦੇ ਜਸਟਿਸ ਐਸ. ਮੁਰਲੀਧਰ ਨੂੰ ਕੇਂਦਰ ਸਰਕਾਰ ਦੁਆਰਾ ਉਸਦੇ ਤਬਾਦਲੇ ਦੇ ਆਦੇਸ਼ ਦਿੱਤੇ ਜਾਣ ਤੋਂ ਪਹਿਲਾਂ ਪੁੱਛਿਆ ਗਿਆ ਸੀ। ਸਥਿਤੀ ਨੂੰ ਨਿਯੰਤਰਣ ਵਿਚ ਲਿਆਉਣ ਅਤੇ ਰਾਜ ਦੀ ਤਾਕਤ ਦਾ ਮੁਜਾਹਰਾ ਕਰਨ ਲਈ ਫਲੈਗ ਮਾਰਚ ਕਰਨ ਦੀ ਇਕ ਹੋਰ ਜਾਣੀ-ਪਛਾਣੀ ਅਤੇ ਸਥਾਪਤ ਪੁਲਿਸ ਵਿਧੀ ਨੂੰ ਪੁਲਿਸ ਨੇ ਅਮਲ ’ਚ ਨਹੀਂ ਲਿਆਂਦਾ।

ਹਿੰਸਾ ਦੇ ਦੌਰਾਨ ਜਾਣ-ਬੁੱਝ ਕੇ ਕੋਈ ਕਾਰਵਾਈ ਨਾ ਕਰਨਾ 
ਖੋਜਕਰਤਾਵਾਂ ਨੇ ਪ੍ਰਭਾਵਿਤ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਕਿ ਪੁਲਿਸ ਨੇ ਹੰਗਾਮੀ ਕਾਲਾਂ ਦਾ ਜਵਾਬ ਤਾਅਨੇ ਮਾਰਦਿਆਂ ਦਿੱਤਾ ਕਿ ਬਹੁਤ ਪਿਆਰੀ ਲੱਗਦੀ "ਅਜਾਦੀ" ਹੁਣ ਭਾਈਚਾਰੇ ਨੂੰ ਦਿੱਤੀ ਜਾਵੇਗੀ, ਅਤੇ ਕੋਈ ਸਹਾਇਤਾ ਮੁਹੱਈਆ ਕਰਨ ਦੀ ਕੋਈ ਪੇਸ਼ਕਸ਼ ਨਹੀਂ ਕੀਤੀ। ਹਿੰਸਾ ਵੇਖਣ ਵਾਲੇ ਬਹੁਤ ਸਾਰੇ ਲੋਕ ਦਾਅਵਾ ਕਰਦੇ ਹਨ ਕਿ ਮੁਸਲਮਾਨਾਂ ’ਤੇ ਹਮਲਾ ਕੀਤੇ ਜਾਣ ਸਮੇਂ ਪੁਲੀਸ ਪਾਸੇ ਖੜੀ ਰਹੀ ਜਾਂ ਉਸਨੇ ਹਿੰਦੂ ਹਜੂਮ ਦੀ ਮਦਦ ਕੀਤੀ ਸੀ। ਜਿਨ੍ਹਾਂ ਨੇ ਪੁਲਿਸ ਨੂੰ ਮਦਦ ਲਈ ਬੁਲਾਇਆ ਸੀ ਉਹਨਾਂ ਵਿਚੋਂ ਬਹੁਤਿਆਂ ਦੀਆਂ ਇਹ ਕੋਸ਼ਿਸ਼ਾਂ ਬੇਕਾਰ ਗਈਆਂ।67 ਇਥੋਂ ਤਕ ਕਿ ਮੁਸਤਫਾਬਾਦ ਦੇ ਸਥਾਨਕ ਸਿਆਸੀ ਆਗੂ ਆਪ ਦੇ ਹਾਜੀ ਯੂਨਸ ਨੇ ਦੱਸਿਆ ਕਿ ਕਿਵੇਂ ਪੁਲਿਸ ਨੇ ਉਸਦੀ ਬੇਨਤੀ ਨੂੰ ਨਜ਼ਰਅੰਦਾਜ਼ ਕੀਤਾ ਭਾਵੇਂ ਉਸਨੇ ਥਾਣੇ ’ਚ ਕਈ ਵਾਰ ਫੋਨ ਕੀਤਾ ਸੀ। ਪੁਲਿਸ ਵੱਲੋਂ ਘੱਟੋ ਘੱਟ ਦੋ ਦਿਨਾਂ ਤੱਕ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਪੁਲਿਸ ਨੇ ਐਂਬੂਲੈਂਸਾਂ ਨੂੰ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਲਿਜਾਣ ਲਈ ਅੰਦਰ ਆਉਣ ਤੋਂ ਵੀ ਰੋਕਿਆ।68 
ਇਹ ਨੋਟ ਕਰਨਾ ਵੀ ਉਚਿਤ ਹੈ ਕਿ ਸ਼ਰਮਨਾਕ ਕੰਗਾਲ ਕਹੇ ਕਿ ਹਿੰਸਾ ਦੀਆਂ ਕਈ ਘਟਨਾਵਾਂ ਐਨ ਪੁਲਿਸ ਥਾਣਿਆਂ ਦੀ ਕੰਧ-ਸੰਨ੍ਹ ਨਾਲ ਵਾਪਰੀਆਂ ਹਨ ਜਿਵੇਂ ਕਿ ਦਯਾਪੁਲ ਪੁਲਿਸ ਸਟੇਸ਼ਨ ਤੋਂ 500 ਮੀਟਰ ਦੀ ਦੂਰੀ 'ਤੇ ਸਥਿਤ ਗੋਕੂਲਪੁਰੀ ਟਾਇਰ ਮਾਰਕੀਟ, ਜਿਸ ’ਚ ਕਿ ਮੁਸਲਮਾਨਾਂ ਦੀ ਮਲਕੀਅਤ ਵਾਲੀਆਂ 200 ਦੁਕਾਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ।69 ਇੱਕ ਆਟੋ ਚਾਲਕ ਜਿਸਨੂੰ ਤੱਥਾਂ ਦੀ ਖੋਜ ਕਰਨ ਵਾਲੀ ਟੀਮ ਮਿਲੀ ਸੀ, ਨੇ ਹੈਰਾਨੀ ਪ੍ਰਗਟ ਕੀਤੀ ਕਿ ਪੁਲਿਸ ਸਟੇਸ਼ਨ ਦੇ ਐਨ ਨਜ਼ਦੀਕ ਹੋਣ ਦੇ ਬਾਵਜੂਦ ਕਿਵੇਂ ਸਮੇਂ ਸਿਰ ਬਾਜ਼ਾਰ ਨੂੰ ਬਚਾਇਆ ਨਹੀਂ ਜਾ ਸਕਿਆ।

ਕਾਤਿਲ ਹਜੂਮ ਦਾ ਮਾਰਗ ਦਰਸ਼ਨ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਵਿਚ ਭਾਈਵਾਲੀ
ਖੋਜਕਰਤਾ ਕਮਿਊਨਿਟੀ ਦੇ ਲੋਕਾਂ ਨੂੰ ਵੀ ਮਿਲੇ ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਪੁਲਿਸ ਨੇ ਹਿੰਦੂ ਸੱਜੇ ਪੱਖ ਦੇ ਹਜੂਮ ਨੂੰ ਪੀੜਤਾਂ ਬਾਰੇ ਦੱਸਣ ਅਤੇ ਉਹਨਾਂ ਦੀ ਅਗਵਾਈ ਕਰਨ ਅਤੇ ਧਾਰਮਿਕ ਅਸਥਾਨਾਂ ਦੇ ਹਮਲੇ, ਕਤਲ, ਅਗਨਭੇਂਟ ਕਰਨ ਅਤੇ ਤਬਾਹੀ ਕਰਨ ਵਿਚ ਸਰਗਰਮ ਭੂਮਿਕਾ ਨਿਭਾਈ। ਸੋਸ਼ਲ ਮੀਡੀਆ ਤੇ ਚਰਚਾ ਚ ਆਏ ਬਹੁਤ ਸਾਰੀਆਂ ਵੀਡੀਓ ’ਚ  ਹਿੰਦੂ ਹਜੂਮ ਦੂਜੇ ਸਮੂਹ ਨੂੰ ਉਸ ਪਾਸੇ ਤੋਂ ਪੱਥਰ ਮਾਰਦੇ ਵੇਖਿਆ ਜਾ ਸਕਦਾ ਹੈ ਜਿਸ ਪਾਸੇ ਪੁਲਿਸ ਖੜੀ ਸੀ। ਦਿੱਲੀ ਪੁਲਿਸ ਇਹ ਸਮਝਣ ਵਿਚ ਨਾਕਾਮ ਰਹੀ ਕਿ ਹਮਲਾਵਰ ਕਿਸੇ ਵੀ ਤਰਾਂ ਪੁਲਿਸ ਵਰਗੇ ਨਹੀਂ ਹੋ ਸਕਦੇ ਜਾਂ ਵਿਖਾਈ ਨਹੀਂ ਦੇ ਸਕਦੇ,  ਕਿਉਂਕਿ ਇਓਂ ਕਰਨ ਨਾਲ ਉਨ੍ਹਾਂ ਦੀ ਭਰੋਸੇਯੋਗਤਾ ਅਤੇ ਅਥਾਰਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰੇਗਾ।70 ਅਸਲ ਵਿਚ ਮੁਸਲਿਮ ਭਾਈਚਾਰੇ ਦੇ ਇਕ ਵਿਅਕਤੀ ਨੇ ਟੀਮ ਨੂੰ ਦੱਸਿਆ ਕਿ ਮੁਸਲਿਮ ਭਾਈਚਾਰੇ 'ਤੇ ਪੱਥਰਬਾਜ਼ੀ ਕਰਦੇ ਹਜੂਮ ਦੇ ਸਾਹਮਣੇ ਖੜ੍ਹੇ ਰਹਿਣਾ ਪੁਲਿਸ ਵੱਲੋਂ ਵਰਤਿਆ ਜਾਂਦਾ ਇਕ ਆਮ ਤਰੀਕਾ ਹੈ। ਮੁਸਲਿਮ ਭਾਈਚਾਰੇ ਵੱਲੋਂ ਕੀਤੀ ਗਈ ਕਿਸੇ ਵੀ ਮੋੜਵੀਂ ਕਾਰਵਾਈ ਨੂੰ ਪੁਲਿਸ ’ਤੇ ਹਮਲਾ ਕਰਨਾ ਕਿਹਾ ਜਾਂਦਾ ਹੈ ਜਿਹੜਾ ਪੁਲੀਸ ਨੂੰ ਮੁਸਲਿਮ ਭਾਈਚਾਰੇ ’ਤੇ ਲਾਠੀਚਾਰਜ ਕਰਨ ਦਾ ਸਪੱਸ਼ਟ ਮੌਕਾ ਪ੍ਰਦਾਨ ਕਰਦਾ ਹੈ।
ਤੱਥਾਂ ਦੀ ਖੋਜ ਕਰਨ ਵਾਲੀ ਟੀਮ ਨੂੰ ਕਈ ਪੀੜਤ ਲੋਕਾਂ ਨੇ ਇਹ ਵੀ ਦੱਸਿਆ ਸੀ ਕਿ 24 ਫਰਵਰੀ 2020 ਨੂੰ ਜਦੋਂ ਮੁਸਲਿਮ ਭਾਈਚਾਰੇ ਦੇ ਲੋਕ ਲਜੇਟੇਮਾ (ਇਕ ਇਸਲਾਮਿਕ ਧਾਰਮਿਕ ਰਸਮ) ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਨੂੰ ਦਿੱਲੀ ਪੁਲਿਸ ਨੇ ਰੋਕ ਲਿਆ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਸ਼ਾਰਟਕੱਟ ਲੈ ਕੇ ਮੁਸਤਫਾਬਾਦ ਜਾਣ ਲਈ ਉਨ੍ਹਾਂ ਦੀ ਸੁਰੱਖਿਆ ਲਈ ਬ੍ਰਿਜਪੁਰੀ ਪੂਲੀਆ (ਪੁਲ) ਤੋਂ ਦੀ ਜਾਣ ਲਈ ਕਿਹਾ ਗਿਆ। ਜਦੋਂ ਲੋਕ ਬ੍ਰਿਜਪੁਰੀ ਪੂਲੀਆ ਪਹੁੰਚੇ ਤਾਂ ਉੱਥੇ ਇਕ ਹਿੰਦੂ ਸੱਜੇ ਪੱਖ ਦੀ ਭੀੜ ਉਨ੍ਹਾਂ 'ਤੇ ਹਮਲਾ ਕਰਨ ਦੀ ਉਡੀਕ ਕਰ ਰਹੀ ਸੀ; ਇੱਥੇ 6-7 ਲੋਕ ਮਾਰੇ ਗਏ ਸਨ ਅਤੇ ਪੁਲ ਦੇ ਹੇਠਾਂ ਨਾਲੇ ਵਿੱਚ ਸੁੱਟੇ ਗਏ ਸਨ. 

ਤੱਥਾਂ ਦੀ ਖੋਜ ਕਰਨ ਵਾਲੀ ਟੀਮ ਨੇ ਸ਼ਿਵ ਵਿਹਾਰ ਦੀਆਂ ਔਰਤਾਂ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਦਖਲ ਦੇਣ ਅਤੇ ਸਥਾਨਕ ਲੋਕਾਂ ਨੂੰ ਬਚਾਉਣ ਲਈ ਦਿੱਲੀ ਪੁਲਿਸ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਪਰ ਪੁਲਿਸ ਨੇ ਉਨ੍ਹਾਂ ਦੀਆਂ ਬੇਨਤੀਆਂ ਵੱਲ ਧਿਆਨ ਨਹੀਂ ਦਿੱਤਾ ਅਤੇ ਇਸ ਦੀ ਬਜਾਏ ਹਜੂਮ ਨੂੰ ਰਾਹ ਦੱਸ ਰਹੇ ਸਨ ਅਤੇ ਹਜੂਮ ਨੂੰ ਭੜਕਾ ਰਹੇ ਸਨ ਜਿਹੜਾ ਕਿ ਹਿੰਸਾ ਭੜਕਾਉਣ ਤੇ ਉਤਾਰੂ ਸੀ। ਕੁਝ ਵਸਨੀਕਾਂ ਨੇ ਤੱਥਾਂ ਦੀ ਖੋਜ ਕਰਨ ਵਾਲੀ ਟੀਮ ਨੂੰ ਇਹ ਵੀ ਦੱਸਿਆ ਕਿ ਉਹ ਹਿੰਸਾ ਰੁਕਣ ਤੋਂ ਬਾਅਦ ਪੁਲਿਸ ਦੇ ਕਹਿਣ ‘ਤੇ ਆਪਣਾ ਸਮਾਨ ਇਕੱਠਾ ਕਰਨ ਲਈ ਵਾਪਸ ਸ਼ਿਵ ਵਿਹਾਰ ਗਏ ਸਨ। ਹਾਲਾਂਕਿ, ਬਾਅਦ ਵਿਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਉਹਨਾਂ ਲਈ ਵਿਛਾਇਆ ਇਕ ਜਾਲ ਸੀ ਕਿਉਂਕਿ ਹਜੂਮ ਵੱਲੋਂ ਉਹਨਾਂ ਤੇ ਬੜੀ ਬੇਰਹਿਮੀ ਨਾਲ ਹਮਲਾ ਕੀਤਾ ਗਿਆ।
         
ਹਮਲੇ ਅਤੇ ਹਿਰਾਸਤੀ ਮੌਤਾਂ
ਸਿੱਧੀ ਪੁਲਿਸ ਹਿੰਸਾ ਅਤੇ ਹਮਲੇ ਦੀਆਂ ਹੋਰ ਭਿਅੰਕਰ ਗਵਾਹੀਆਂ ਵੀ ਹਨ ਜੋ ਤੱਥ-ਲੱਭਣ ਵਾਲੀ ਟੀਮ ਨੂੰ ਹਾਸਲ ਹੋਈਆਂ। ਟੀਮ ਨੇ ਇਸ ਹਮਲੇ ਦੇ ਕੁਝ ਪੀੜਤਾਂ ਨਾਲ ਮੁਲਾਕਾਤ ਵੀ ਕੀਤੀ। ਸੋਸ਼ਲ ਮੀਡੀਆ ਤੇ ਪੁਲਿਸ ਵੱਲੋਂ ਖੁਦ ਪਥਰਾਅ ਕੀਤੇ ਜਾਣ ਅਤੇ ਸੀਸੀਟੀਵੀ ਕੈਮਰੇ ਤੋੜੇ ਜਾਣ ਦੀਆਂ ਵੀਡੀਓ ਚਰਚਾ ਚ ਹਨ। ਮੁਸਤਫਾਬਾਦ ਨੇੜੇ ਫਾਰੂਕੀ ਮਸਜਿਦ ਦੇ ਇਮਾਮ ਮੁਫਤੀ ਮੁਹੰਮਦ ਤਾਹਿਰ 'ਤੇ ਕੀਤੇ ਗਏ ਤਸ਼ੱਦਦ ਦੀਆਂ ਮੀਡੀਆ ਵਿਚ ਵਿਆਪਕ ਖਬਰਾਂ ਆਈਆਂ ਹਨ। ਇਮਾਮ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਹਿੰਸਾ ਸ਼ੁਰੂ ਹੋਈ ਤਾਂ ਉਸਨੇ ਮਸਜਿਦ ਦੇ ਉਪਰਲੇ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ। ਪਰ ਪੁਲਿਸ ਨੇ ਦਰਵਾਜ਼ਾ ਤੋੜਿਆ ਅਤੇ ਉਸਨੂੰ ਬਾਹਰ ਖਿੱਚ ਲਿਆ ਅਤੇ ਉਸਨੂੰ ਇੰਤਜ਼ਾਰ ਕਰ ਰਹੇ ਹਿੰਦੂ ਹਜੂਮ ਦੇ ਹਵਾਲੇ ਕਰ ਦਿੱਤਾ,  ਜਿਸਨੇ ਉਸਨੂੰ ਬੇਸੁੱਧ ਕਰ ਦਿੱਤਾ ਅਤੇ ਉਸਦੇ ਹੱਥਾਂ ਦੇ ਪੈਰ ਤੋੜ ਦਿੱਤੇ। ਮਸਜਿਦ ਨੂੰ ਅੱਗ ਲਗਾ ਦਿੱਤੀ ਜਿਸ ਦੇ ਰਖ਼ਣਿਆਂ ਚ ਕੁਹਾਣ ਸ਼ਰੀਫ ਦੀਆਂ ਦਰਜਨਾਂ ਕਾਪੀਆਂ ਪਈਆਂ ਸਨ। ਤੱਥ ਖੋਜਣ ਵਾਲੀ ਟੀਮ ਨੇ ਫਾਰੂਕੀ ਮਸਜਿਦ ਦੀਆਂ ਖਿੜਕੀਆਂ ਵਿਚੋਂ ਧੂੰਆਂ ਨਿਕਲਣ ਦੀਆਂ ਵੀਡਿਓ ਦੇਖੀਆਂ,  ਜਦੋਂ ਕਿ ਦਿੱਲੀ ਪੁਲਿਸ ਦੇ ਅਧਿਕਾਰੀ ਮਸਜਿਦ ਤੋਂ ਬਾਹਰ ਨਿਕਲਣ ਲੱਗਦੇ ਹਨ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਜਦੋਂ ਪੁਲਿਸ ਮਸਜਿਦ ਦੇ ਅੰਦਰ ਸੀ ਤਾਂ ਉਦੋਂ ਹੀ ਹਜੂਮ ਨੇ ਅੱਗ ਲਾਈ ਸੀ।

ਵਿਆਪਕ ਤੌਰ ਤੇ ਰਿਪੋਰਟ ਕੀਤੀਆਂ ਗਈਆਂ ਘਟਨਾਵਾਂ ਦਾ ਹੀ ਨਤੀਜਾ ਹੈ ਜੋ ਮੁਹੰਮਦ ਫੈਜ਼ਾਨ ਦੀ (23 ਸਾਲ) ਮੌਤ ਵੱਲ ਲੈ ਕੇ ਗਈਆਂ ਜੋ ਇਹ ਦਰਸਾਉਂਦਾ ਹੈ ਕਿ ਦਿੱਲੀ ਪੁਲਿਸ ਦੇ ਮੈਂਬਰਾਂ ਨੇ ਫਿਰਕੂ ਹਿੰਸਾ ਵਿਚ ਸਰਗਰਮੀ ਨਾਲ ਹਿੱਸਾ ਲਿਆ। ਹਫਪੋਸਟ ਇੰਡੀਆ ਵਿਚ ਪ੍ਰਕਾਸ਼ਤ ਇਕ ਲੇਖ ਦੇ ਅਨੁਸਾਰ, ਫੈਜਾਨ ਨੂੰ ਪੁਲੀਸ ਵੱਲੋਂ ਬੁਰੀ ਤਰਾਂ ਕੁੱਟੇ ਜਾਣ ਦੀ ਵੀਡੀਓ ਬਣਾਈ ਗਈ ਸੀ ਜਿਸ ਚ ਉਸ ਨੂੰ ਕੁੱਟਮਾਰ ਦੇ ਦੌਰਾਨ ਕੌਮੀ ਤਰਾਨਾ ਗਾਉਣ ਲਈ ਮਜਬੂਰ ਕੀਤਾ ਗਿਆ ਸੀ,  ਅਤੇ ਉਸਦੀ ਮੌਤ ਹੋ ਗਈ ਸੀ, ਜਦੋਂ ਦਿੱਲੀ ਪੁਲਿਸ ਨੇ ਉਸਨੂੰ 36 ਘੰਟਿਆਂ ਤੋਂ ਵੱਧ ਸਮੇਂ ਲਈ ਗ਼ੈਰਕਾਨੂੰਨੀ ਤੌਰ 'ਤੇ ਨਜ਼ਰਬੰਦ ਕੀਤਾ ਅਤੇ ਉਸਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਾਉਣ ਤੋਂ ਇਨਕਾਰ ਕੀਤਾ ਸੀ। ਜਦੋਂ 28 ਫਰਵਰੀ ਨੂੰ ਫ਼ੈਜ਼ਾਨ ਦੀ ਮੌਤ ਦੀ ਖ਼ਬਰ ਨਸ਼ਰ ਕੀਤੀ ਗਈ ਤਾਂ ਦਿੱਲੀ ਪੁਲਿਸ ਨੇ ਇਹ ਦਾਅਵਾ ਕਰਦਿਆਂ ਜ਼ਿੰਮੇਵਾਰੀ ਤੋਂ ਮੁੱਕਰਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੇ ਫੈਜ਼ਾਨ ਨੂੰ ਕਦੇ ਹਿਰਾਸਤ ਵਿੱਚ ਹੀ ਨਹੀਂ ਲਿਆ। ਹਾਲਾਂਕਿ ਚਸ਼ਮਦੀਦ ਗਵਾਹਾਂ,  ਡਾਕਟਰਾਂ, ਕਾਨੂੰਨੀ ਵਾਲੰਟੀਅਰਾਂ ਅਤੇ ਫੈਜ਼ਾਨ ਦੇ ਪਰਿਵਾਰਕ ਮੈਂਬਰ ਪੁਲਿਸ ਦੇ ਇਸ ਬਿਆਨ ਨੂੰ ਕਾਟ ਕਰਦੇ ਹਨ ਅਤੇ ਇਹ ਸਥਾਪਿਤ ਕਰਦੇ ਹਨ ਕਿ ਫੈਜ਼ਾਨ ਦੀ ਅਕਾਲ ਅਤੇ ਹਿੰਸਕਮੌਤ 24 ਫ਼ਰਵਰੀ ਤੋਂ  26 ਫ਼ਰਵਰੀ ਤੱਕ ਤਿੰਨ ਦਿਨਾਂ ਦੀ ਪੁਲੀਸ ਹਿਰਾਸਤ ਦੌਰਾਨ ਹੋਈ ਅਤੇ ਇਹ ਪੁਲਿਸ ਤਸੱਦਦ ਦਾ ਸਿੱਧਾ ਸਿੱਟਾ ਸੀ, ਜਦੋਂ ਫੈਜ਼ਾਨ 'ਤੇ ਹਮਲਾ ਕੀਤਾ ਗਿਆ,  ਅਤੇ 26 ਫਰਵਰੀ ਤੱਕ,  ਜਦੋਂ ਉਹ ਆਖਰਕਾਰ ਰਾਤ 11 ਵਜੇ ਜਦੋਂ ਉਹ ਆਪਣੇ ਜ਼ਖ਼ਮਾਂ' ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ। ਫੈਜ਼ਾਨ ਦੀ ਮੌਤ ਤੋਂ ਬਾਅਦ,  ਵੱਖ-ਵੱਖ ਪੁਲਿਸ ਅਧਿਕਾਰੀਆਂ ਨੇ ਉਸ ਦੀ ਲਾਸ਼ ਨੂੰ ਪਰਿਵਾਰ ਦੇ ਸਪੁੱਰਦ ਕਰਨ ਲਈ ਇਕ ਤੋੰ ਦੂਜੇ ਪੁਲੀਸ ਥਾਣੇ ਤੇ ਜ਼ੁੰਮੇਵਾਰੀ ਸੁੱਟਦੇ ਰਹੇ ਕਿ ਕਾਗਜ਼ੀ ਕਾਰਵਾਈ ਦੀ ਜ਼ਿੰਮੇਵਾਰੀ ਕਿਸ ਥਾਣੇ ਦੇ ਜ਼ੁੰਮੇ ਹੈ। ਅਖੀਰ ਵਿੱਚ, ਪਰਿਵਾਰ ਨੂੰ 28 ਫਰਵਰੀ ਨੂੰ ਅਦਾਲਤ ਵਿੱਚ ਜਾਣਾ ਪਿਆ। 29 ਫਰਵਰੀ ਨੂੰ ਇੱਕ ਹੁਕਮ ਤਹਿਤ ਕਰਕਰਦੂਮਾ ਦੇ ਮੁੱਖ ਮਹਾਨਗਰ ਮੈਜਿਸਟਰੇਟ ਦੀ ਅਦਾਲਤ ਨੇ ਭਜਨਪੁਰਾ ਥਾਣੇ ਨੂੰ ਵੀਡੀਓ ਫਿਲਮਾਂਕਣ ਕਰਦਿਆਂ ਪੋਸਟ ਮਾਰਟਮ ਕਰਨ ਦੇ ਨਿਰਦੇਸ਼ ਦਿੱਤੇ। ਜਾਂਚ ਅਧਿਕਾਰੀ ਮਾਲਤੀ ਬਾਨਾ ਨੇ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਪਰਿਵਾਰ ਨੂੰ ਦੋ ਹਫ਼ਤਿਆਂ ਵਿੱਚ ਦੇ ਦਿੱਤੀ ਜਾਵੇਗੀ।71
                ਤੱਥ-ਤਲਾਸ਼ ਕਰਨ ਵਾਲੀ ਟੀਮ ਦੇ ਮੈਂਬਰ ਪੁਲਿਸ ਦੀ ਬੇਰਹਿਮੀ ਦੇ ਇੱਕ ਹੋਰ ਪੀੜਤ ਨੂੰ ਮਿਲੇ ਜਿਸਨੇ ਆਪਣੀ ਪਿੱਠ, ਲੱਤਾਂ ਅਤੇ ਬਾਹਾਂ 'ਤੇ ਸੱਟਾਂ ਦੇ ਕਾਲੇ ਅਤੇ ਨੀਲੇ ਨਿਸ਼ਾਨ ਦਿਖਾਏ। ਉਸ ਨੂੰ ਮੁਸਤਫਾਬਾਦ ਦੇ ਬ੍ਰਿਜਪੁਰੀ ਪੁਲੀਆ ਨੇੜੇ ਦਿੱਲੀ ਪੁਲਿਸ ਦੇ ਪੰਜ ਅਧਿਕਾਰੀਆਂ (ਸ਼ਾਇਦ ਗੋਕੁਲਪੁਰੀ ਪੁਲਿਸ ਸਟੇਸ਼ਨ ਦੇ) ਨੇ ਲਾਠੀਆਂ ਅਤੇ ਡਾਂਗਾਂ ਨਾਲ ਕੁੱਟਿਆ ਸੀ। ਹਿੰਸਾ ਕਰਕੇ ਉਹ ਦੋ ਦਿਨ ਕਬੀਰ ਨਗਰ ਵਿੱਚ ਫਸਣ ਤੋਂ ਬਾਅਦ ਆਪਣੇ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ। ਪੁਲਿਸ ਅਧਿਕਾਰੀਆਂ ਨੇ ਉਸਦਾ ਮੋਟਰਸਾਈਕਲ ਸਾਈਡ ਤੇ ਸੁੱਟ ਦਿੱਤਾ ਅਤੇ ਆਪਸ ਵਿੱਚ ਸਲਾਹ ਮਸ਼ਵਰਾ ਕਰ ਰਹੇ ਸਨ ਕਿ ਉਹ ਉਸਨੂੰ ਗੋਲੀ ਮਾਰੀ ਜਾਵੇ, ਉਸਦੇ ਮੋਟਰਸਾਈਕਲ ਨੂੰ ਅੱਗ ਲਾਉਣ ਅਤੇ ਉਸਦੀ ਲਾਸ਼ ਅਤੇ ਮੋਟਰਸਾਈਕਲ ਨੂੰ ਪੁਲ ਦੇ ਹੇਠੋਂ ਵਗਦੇ ਨਾਲੇ ਵਿੱਚ ਸੁੱਟ ਦਿੱਤਾ ਜਾਵੇ। ਉਸਨੇ ਕਿਹਾ ਕਿ ਪੁਲਿਸ ਨੇ ਉਸਨੂੰ ਇਹ ਕਹਿ ਕੇ ਤਾਅਨੇ ਮਾਰੇ ਕਿ "ਆਓ ਉਸਨੂੰ ਅਜਾਦੀ ਦੇਈਏ।" ਫੇਰ ਉਸਨੂੰ ਨੇੜੇ ਖੜੇ ਰੈਪਿਡ ਐਕਸ਼ਨ ਫੋਰਸ ਦੇ ਅਧਿਕਾਰੀਆਂ ਨੇ ਬਚਾਇਆ। 

ਡਾਕਟਰੀ ਸਹਾਇਤਾ ਅਤੇ ਰਾਹਤ ਕਾਰਜ ਨੂੰ ਮਾੜੀ ਨੀਤ ਨਾਲ ਰੋਕਣਾ 
ਹਿੰਸਾ ਤੋਂ ਬਾਅਦ ਪੁਲਿਸ ਵੱਲੋਂ ਨਿਭਾਈ ਭੂਮਿਕਾ ਨੇ ਵੀ ਪ੍ਰਭਾਵਿਤ ਭਾਈਚਾਰੇ ਅੰਦਰ ਕੋਈ ਵਿਸ਼ਵਾਸ ਨਹੀਂ ਜਗਾਇਆ। 24 ਅਤੇ 25 ਫ਼ਰਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਪੁਲਿਸ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਮੁਸਤਫਾਬਾਦ ਦੇ ਅੰਦਰ ਸਥਿਤ ਅੱਲ-ਹਿੰਦ ਹਸਪਤਾਲ ਚ ਗੋਲੀਆਂ ਦੇ ਜ਼ਖ਼ਮਾਂ, ਤਲਵਾਰ ਦੇ ਕੱਟਾਂ, ਤੇਜ਼ਾਬ ਦੇ ਜਲਿਆਂ, ਗੁਪਤ ਅੰਗਾਂ ਤੇ ਜ਼ਖ਼ਮਾਂ ਦੇ ਸੈਂਕੜੇ ਮਰੀਜ਼ਾਂ ਨੂੰ ਦਾਖਲ ਕਰਾਉਣ ਲਈ ਲੈ ਕੇ ਜਾ ਰਹੀਆਂ ਐਂਬੂਲੈਂਸਾਂ ਨੂੰ ਮੁਸਤਫਾਬਾਦ ਚ ਦਾਖਲ ਹੋਣ ਤੋਂ ਮਨਾਂ ਕਰ ਦੇਣ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ।73 ਇਹ ਉਦੋਂ ਹੀ ਸੰਭਵ ਹੋਇਆ ਜਦੋਂ 26 ਫਰਵਰੀ ਦੀ ਰਾਤ ਨੂੰ 12.30 ਵਜੇ ਦਿੱਲੀ ਹਾਈ ਕੋਰਟ ਵੱਲੋਂ ਇੱਕ ਹੁਕਮ ਸੁਣਾਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਸੀ ਅਤੇ ਹਿੰਸਾ ਨੂੰ ਕਾਬੂ ਹੇਠ ਕਰਨ ਲਈ ਕਦਮ ਚੁੱਕੇ ਸਨ।
ਟੀਮ ਨੇ ਸਿਵਲ ਸੁਸਾਇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਦਿੱਲੀ ਪੁਲਿਸ ਦੀਆਂ ਉਹਨਾਂ ਘਟਨਾਵਾਂ ਦਾ ਜ਼ਿਕਰ ਕੀਤਾ ਜਦੋਂ  26 ਫ਼ਰਵਰੀ ਨੂੰ ਉਹਨਾਂ ਨੂੰ ਰਾਹਤ ਸਮੱਗਰੀ ਲੈ ਕੇ ਜਾਂਦਿਆਂ ਨੂੰ ਪੁਲੀਸ ਨੇ ਪ੍ਰਭਾਵਿਤ ਇਲਾਕਿਆਂ ਵਿੱਚ ਦਾਖਲ ਹੋਣ ਤੋਂ ਰੋਕਿਆ ਸੀ। ਉਸੇ ਰਾਤ ਪੁਲਿਸ ਕਮਿਸ਼ਨਰ, ਦਿੱਲੀ ਨੇ ਇਲਾਕੇ ਦੇ 2000 ਹਿੰਸਾ ਪ੍ਰਭਾਵਿਤ ਲੋਕਾਂ ਲਈ ਖਾਣੇ ਵਾਲੇ ਟਰੱਕਾਂ ਦੇ ਇਲਾਕੇ ਦੇ ਅੰਦਰ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 
ਇਹ ਵੀ ਦਿਲਚਸਪ ਹੈ ਕਿ ਦਿੱਲੀ ਪੁਲਿਸ ਨੇ ਉੱਤਰ-ਪੂਰਬੀ ਦਿੱਲੀ ਹਿੰਸਾ ਦੀ ਜਾਂਚ ਨੂੰ ਅਪਰਾਧ ਸ਼ਾਖਾ ਵਿੱਚ ਤਬਦੀਲ ਕਰ ਦਿੱਤਾ ਹੈ,  ਅਤੇ ਮਾਮਲਿਆਂ ਦੀ ਜਾਂਚ ਦੋ ਵਿਸ਼ੇਸ਼ ਜਾਂਚ ਟੀਮਾਂ (ਐਸਆਈਟੀ) ਦੁਆਰਾ ਕੀਤੀ ਜਾਵੇਗੀ,  ਜਿਨ੍ਹਾਂ ਦੀ ਅਗਵਾਈ ਪੁਲਿਸ ਡਿਪਟੀ ਕਮਿਸ਼ਨਰ (ਡੀਸੀਪੀ) ਜੋਏ ਤਿਰਕੀ ਅਤੇ ਰਾਜੇਸ਼ ਦੀਓ ਕਰਨਗੇ। ਕ੍ਰਾਈਮ ਬ੍ਰਾਂਚ ਵੱਲੋਂ ਗਵਾਹਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਉੱਤਰ-ਪੂਰਬੀ ਜ਼ਿਲ੍ਹੇ ਦੇ ਡੀਸੀਪੀ ਦਫ਼ਤਰ ਵਿਖੇ ਹਿੰਸਾ ਨਾਲ ਜੁੜੇ ਆਪਣੇ ਬਿਆਨ ਅਤੇ ਸਬੂਤ ਪੇਸ਼ ਕਰਨ,  ਜਿਸ ਲਈ ਸਿਰਫ 7 ਦਿਨ ਦਿੱਤੇ ਗਏ,  ਜੋ ਪੁਲਿਸ ਦੀ ਨਾਕਾਮੀ ਨੂੰ ਛੁਪਾਉਣ ਦੀਆਂ ਕੋਸ਼ਿਸ਼ਾਂ ਵੱਲ ਇਸ਼ਾਰਾ ਕਰਦਾ ਹੈ। (ਅਨੈਕਸਚਰ- VII) 
ਇਹ ਸਪੱਸ਼ਟ ਨਹੀਂ ਹੈ ਕਿ ਕੀ ਐਸਆਈਟੀ ਹਿੰਸਾ ਦੇ ਦੌਰਾਨ ਆਪਣੇ ਅਧਿਕਾਰੀਆਂ ਦੀ ਭੂਮਿਕਾ ਅਤੇ ਉਨ੍ਹਾਂ ਵਿਰੁੱਧ ਜਿਆਦਤੀਆਂ ਦੀਆਂ ਸ਼ਿਕਾਇਤਾਂ ਦੀ ਵੀ ਜਾਂਚ ਕਰੇਗੀ। ਦਿੱਲੀ ਪੁਲਿਸ ਦੇ ਡੀਸੀਪੀ ਦੀ ਅਗਵਾਈ ਵਾਲੇ ਆਪਣੇ ਅਧਿਕਾਰੀਆਂ ਵਿਰੁੱਧ ਅਜਿਹੀ ਜਾਂਚ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਉਲੰਘਣਾ ਹੋਵੇਗੀ, ਜਿਸ ਤਹਿਤ ਕੋਈ ਵੀ ਵਿਅਕਤੀ ਆਪਣੇ ਖੁਦ ਵਿਰੁੱਧ ਆਇਦ ਕੀਤੇ ਦੋਸ਼ਾਂ ਦੇ ਮਾਮਲੇ ਵਿੱਚ ਜੱਜ ਨਹੀਂ ਬਣ ਸਕਦਾ। ਇਸ ਤਰ੍ਹਾਂ ਦੀ ਪੜਤਾਲ ਫੌਜਦਾਰੀ ਨਿਆਂ ਪ੍ਰਣਾਲੀ ਦੇ ਕਾਰਜਸ਼ੀਲ ਹੋਣ ਦਾ ਵਿਸ਼ਵਾਸ ਨਹੀਂ ਬਝਾਉਂਦਾ ਅਤੇ ਅਕਸਰ ਹੀ ਪੁਲੀਸ ਦੀ ਇਹ ਇੱਕ ਪੁਰਾਣੀ ਚਾਲ ਹੈ ਜਿਹੜੀ ਪੁਲਿਸ ਵੱਲੋਂ ਹਿੰਸਾ ਵਿਚ ਆਪਣੀ ਖੁਦ ਦੇ ਲਿਪਟੇ ਹੋਣ ਦੇ ਦੋਸ਼ਾਂ ਤੋਂ ਬਚਣ ਲਈ ਇਸਤੇਮਾਲ ਕੀਤੀ ਜਾਂਦੀ ਹੈ।
           
ਐਸਆਈਟੀ ਦੀ ਅਗਵਾਈ ਕਰ ਰਹੇ ਅਧਿਕਾਰੀਆਂ ਦਾ ਪੁਰਾਣਾ ਟਰੈਕ ਰਿਕਾਰਡ
“ਡਿਪਟੀ ਕਮਿਸ਼ਨਰ ਰਾਜੇਸ਼ ਦਿਓ ਨੂੰ ਹਾਲ ਹੀ ਵਿੱਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਪੋਲ ਡਿਊਟੀ74 ਤੋਂ ਲਾਹ ਦਿੱਤਾ ਸੀ,  ਜਦੋਂ ਉਸਨੇ ਪੱਤਰਕਾਰਾਂ ਨੂੰ ਦੱਸਿਆ ਕਿ 1 ਫ਼ਰਵਰੀ ਨੂੰ ਸ਼ਾਹੀਨ ਬਾਗ਼ ਵਿੱਚ ਗੋਲੀਆਂ ਚਲਾਉਣ ਵਾਲੇ ਬੰਦੂਕਚੀ ਕਪਿਲ ਗੁੱਜਰ ਦੇ ਫੋਨ ਤੋਂ ਮਿਲੀਆਂ ਫੋਟੋਆਂ ਤੋਂ ਉਸਦੇ ਆਮ ਆਦਮੀ ਪਾਰਟੀ ਨਾਲ ਸੰਬੰਧ ਸਥਾਪਤ ਹੁੰਦੇ ਹਨ। ਚੋਣ ਕਮਿਸ਼ਨ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਲਿਖਿਆ ਕਿ ਦਿਓ ਨੂੰ "ਸਿਆਸੀ ਪੱਖਪਾਤੀ ਨਜੱਰੀਏ” ਨਾਲ ਕੀਤੀ ਗਈ ਜਾਂਚ ਬਾਰੇ ਟਿੱਪਣੀ ਕਰਨ ਲਈ ਚੇਤਾਵਨੀ ਜਾਰੀ ਕੀਤੀ ਗਈ ਸੀ ਜਿਸ ਦੇ "ਅਜ਼ਾਦਾਨਾਂ ਚੋਣਾਂ ਕਰਵਾਏ ਜਾਣ ਤੇ ਅਸਰ ਪੈਣ” ਵਾਲੇ ਸਿੱਟੇ ਸਨ। ਦੀਓ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿਖੇ ਹੋਈ ਹਿੰਸਾ ਦੀ 75 ਪੜਤਾਲ ਦੀ ਨਿਗਰਾਨੀ ਵੀ ਕਰ ਰਿਹਾ ਹੈ ਅਤੇ ਉਸਨੇ ਅਪਰਾਧ ਸ਼ਾਖਾ ਦੀ ਟੀਮ ਦੀ ਵੀ ਅਗਵਾਈ ਕੀਤੀ ਹੈ ਜੋ ਹਾਲ ਹੀ ਵਿਚ ਯੂਨੀਵਰਸਿਟੀ ਕੈਂਪਸ ਵਿਚ ਗਈ ਸੀ ਅਤੇ ਦਸ ਵਿਦਿਆਰਥੀਆਂ ਨੂੰ 15 ਦਸੰਬਰ ਦੀ ਹਿੰਸਾ ਸੰਬੰਧੀ ਉਸ ਅੱਗੇ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਸੀ।

ਦੂਜੇ ਪਾਸੇ ਡੀਸੀਪੀ (ਅਪਰਾਧ) ਜੋਏ ਟਿਰਕੀ,  ਹਿੰਸਾ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨਾਲ ਸਬੰਧਤ ਹੈ ਜਿਹੜੀ  5 ਜਨਵਰੀ76 ਦੀ ਰਾਤ ਨੂੰ ਜੇਐਨਯੂ ਦੇ ਕੈਂਪਸ ਵਿੱਚ ਵਾਪਰੀ ਸੀ ਜਦੋਂ ਨਕਾਬਪੋਸ਼ ਵਿਅਕਤੀਆਂ,  ਜਿਨ੍ਹਾਂ ਨੂੰ ਵਿਆਪਕ ਤੌਰ 'ਤੇ ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨਾਲ ਸਬੰਧਤ ਮੰਨਿਆ ਜਾਂਦਾ ਹੈ,  ਨੇ ਕੈਂਪਸ ਵਿੱਚ ਦਾਖਲ ਹੋ ਕੇ ਤੋੜਫੋੜ ਕੀਤੀ ਸੀ ਅਤੇ ਜੇਐਨਯੂ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਯਸ਼ਾ ਘੋਸ਼ ਸਮੇਤ ਵਿਦਿਆਰਥੀਆਂ ਉੱਤੇ ਯੂਨੀਵਰਸਿਟੀ ਚ ਹਮਲਾ ਕੀਤਾ ਸ।
10 ਜਨਵਰੀ ਨੂੰ ਹੋਈ ਜਲਦਬਾਜ਼ੀ ਵਿੱਚ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ,  ਜੋਯ ਤਿਰਕੀ ਨੇ ਆਇਸ਼ਾ ਘੋਸ਼ ਸਮੇਤ ਨੌਂ ਵਿਅਕਤੀਆਂ ਨੂੰ ਨਾਮਜ਼ਦ ਕੀਤਾ,  ਜਿਨ੍ਹਾਂ ਨੂੰ ਹਮਲੇ ਦੌਰਾਨ ਸਿਰ ਵਿੱਚ ਸੱਟਾਂ ਲੱਗੀਆਂ ਸਨ,  ਨੂੰ ਇਸ ਮਾਮਲੇ ਚ ਸ਼ੱਕੀ ਗਰਦਾਨਿਆ ਗਿਆ ਸੀ। ਟਿਰਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘੋਸ਼ ਨੇ "ਉਸ ਭੀੜ ਦੀ ਅਗਵਾਈ ਕੀਤੀ ਸੀ ਜਿਸ ਨੇ 5 ਜਨਵਰੀ ਦੀ ਸ਼ਾਮ ਨੂੰ ਪੈਰੀਯਰ ਹੋਸਟਲ 'ਤੇ ਹਮਲਾ ਕੀਤਾ ਸੀ।" ਤਿਰਕੀ ਨੇ ਚਾਰ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਐਸਐਫਆਈ,  ਏਆਈਐੱਸਐੱਫ,  ਏਆਈਐੱਸਏ ਅਤੇ ਡੀਐੱਸਐੱਫ ਨੂੰ ਵੀ ਸੂਚੀਬੱਧ ਕੀਤਾ ਸੀ ਅਤੇ ਕਿਹਾ ਕਿ ਨੌਂ ਸ਼ੱਕੀ ਵਿਅਕਤੀਆਂ ਵਿਚੋਂ ਸੱਤ ਇਹਨਾਂ ਜਥੇਬੰਦੀਆਂ ਵਿਚੋਂ ਹਨ,  ਪਰ ਉਸਨੇ ਏਬੀਵੀਪੀ ਦਾ ਜ਼ਿਕਰ ਨਹੀਂ ਕੀਤਾ,  ਹਾਲਾਂਕਿ ਬਾਕੀ ਦੇ ਦੋ ਵਿਦਿਆਰਥੀ ਉਸ ਜਥੇਬੰਦੀ ਨਾਲ ਸਬੰਧਤ ਸਨ। ਉਸ ਸਮੇਂ ਤੋਂ ਹੀ ਪੁਲਿਸ ਅੱਗੇ ਵਧਣ ਵਿਚ ਨਾਕਾਮ ਰਹੀ ਹੈ।"78

 
4.2 ਫੌਰੀ ਕਾਰਵਾਈ ਬਲ ( ਰੈਪਿਡ ਐਕਸ਼ਨ ਫੋਰਸ-ਆਰਏਐਫ)
ਤੱਥ-ਖੋਜ ਕਮੇਟੀ ਨੂੰ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਫੌਰੀ ਕਾਰਵਾਈ ਬਲ (ਆਰਏਐਫ) ਦੀ ਤਾਇਨਾਤੀ ਤੋਂ ਬਾਅਦ ਰਾਹਤ ਮਹਿਸੂਸ ਕੀਤੇ ਜਾਣ ਸਬੰਧੀ ਕਈ ਤਰ੍ਹਾਂ ਦੇ ਬਿਰਤਾਂਤ ਸੁਣਨ ਨੂੰ ਮਿਲੇ। ਸ਼ਿਵ ਵਿਹਾਰ ਇਲਾਕੇ ਵਿੱਚ ਹੋਈ ਹਿੰਸਾ ’ਚੋਂ ਜ਼ਿੰਦਾ ਬਚ ਨਿਕਲੀਆਂ ਕਈ ਔਰਤਾਂ ਨੇ ਤੱਥ-ਖੋਜ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਜਦ ਦਿੱਲੀ ਪੁਲਿਸ ਨੇ ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਆਖਰਕਾਰ ਆਰਏਐਫ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਚਾਇਆ। ਪਰ ਆਰਏਐਫ ਨੇ ਸ਼ਿਵ-ਵਿਹਾਰ ਦੇ ਕੁੱਝ ਮੁਸਲਿਮ ਨਿਵਾਸੀਆਂ ਨੂੰ ਇਹ ਵੀ ਕਿਹਾ ਕਿ ਉਹ ਮੁਸਲਿਮ ਨਿਵਾਸੀਆਂ ਦੀ ਸੁਰੱਖਿਆ ਦੀ ਜ਼ਾਮਨੀ ਨਹੀਂ ਦੇ ਸਕਦੇ। ਇਸ ਹਿੰਸਾ ’ਚੋਂ ਬਚ ਨਿਕਲੇ ਇੱਕ ਹੋਰ ਮੁਸਲਿਮ ਨਿਵਾਸੀ ਨੇ ਤੱਥ-ਖੋਜ ਟੀਮ ਨੂੰ ਦੱਸਿਆ ਕਿ ਆਰਏਐਫ ਨੇ ਉਸ ਨੂੰ ਦਿੱਲੀ ਪੁਲਿਸ ਦੀ ਕਰੂਰਤਾ ਤੋਂ ਉਸ ਸਮੇਂ ਬਚਾਇਆ ਜਦ ਦਿੱਲੀ ਪੁਲਿਸ ਬਰਿਜਪੁਰੀ ਪੁਲੀਆ ਉਪਰ ਉਸ ਨੂੰ ਗੋਲੀ ਮਾਰਨ ਬਾਰੇ ਸੋਚ ਰਹੀ ਸੀ।
 ਪਰ ਮੁਸਤਫਾਬਾਦ ਇਲਾਕੇ ਦੇ ਇੱਕ ਸੱਠ ਸਾਲਾ ਬਜ਼ੁਰਗ ਨੇ ਤੱਥ-ਖੋਜ ਟੀਮ ਨੂੰ ਇਹ ਵੀ ਦੱਸਿਆ ਕਿ ‘‘ਨੀਲੀ ਵਰਦੀ’’ ਵਾਲੇ ਕੁੱਝ ਬੰਦਿਆਂ ਨੇ ਉਸ ਨੂੰ ਪੁਰਾਣੇ ਮੁਸਤਫਾਬਾਦ ਦੇ ਬਰਿਜਪੁਰੀ ਇਲਾਕੇ ਦੇ ਪੁਲ ਕੋਲ ਸਥਿਤ ਅਯਸਾ ਮਸਸਿਦ ਵਿੱਚ ਕੁੱਟਿਆ। ਉਹ ਮਸਜਿਦ ਵਿੱਚੋਂ ਬਾਹਰ ਆ ਰਿਹਾ ਸੀ ਜਦ ਉਸ ਨੇ ਭੀੜ ਦਾ ਰੌਲਾ ਅਤੇ ਫਿਰ ਗੋਲੀਆਂ ਦੀ ਆਵਾਜ਼ ਸੁਣੀ। ਜਦ ਉਹ ਭੱਜ ਕੇ ਮਸਜਿਦ ਵਿੱਚ ਵੜਿਆ ਤਾਂ ਬਾਹਰੋਂ ਅਥਰੂ-ਗੈਸ ਤੇ ਪੈਟਰੋਲ ਬੰਬ ਮਸਜਿਦ ਦੇ ਅੰਦਰ ਸੁੱਟੇ ਜਾਣ ਲੱਗੇ। ਨੀਲੀ ਵਰਦੀ ਵਾਲੇ ਬੰਦਿਆਂ ਨੇ (ਜਿਨ੍ਹਾਂ ਦੀ ਵਧੇਰੇ ਸੰਭਾਵਨਾ ਆਰਏਐਫ ਦੇ ਮੁਲਾਜ਼ਮ ਹੋਣ ਦੀ ਹੀ ਹੈ) ਮੈਨੂੰ ਫੜ੍ਹ ਕੇ ਆਪਣੀਆਂ ਬੰਦੂਕਾਂ ਦੇ ਬੱਟਾਂ ਨਾਲ ਮੈਨੂੰ ਕੁੱਟਣ ਲੱਗੇ ਅਤੇ ਮੇਰੀ ਮੁਸਲਿਮ ਪਹਿਚਾਣ ਨੂੰ ਲੈ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਹ ਮੁਸਲਮਾਨਾਂ ਨੂੰ ਅਪਰਾਧੀ ਅਤੇ ਪੱਥਰ ਮਾਰਨ ਦੇ ਦੋਸ਼ੀ ਠਹਿਰਾਅ ਰਹੇ ਸਨ। ਲੰਬੀਆਂ ਤੇ ਛੋਟੀ ਬੈਰਲ ਵਾਲੀਆਂ, ਦੋਵੇਂ ਤਰ੍ਹਾਂ ਦੀਆਂ, ਬੰਦੂਕਾਂ ਨਾਲ ਉਸ ਦੇ ਸਿਰ, ਬਾਹਵਾਂ, ਮੋਢਿਆਂ ਤੇ ਢੂਈ ਉਪਰ ਸੱਟਾਂ ਮਾਰੀਆਂ ਗਈਆਂ। ਉਸ ਦੇ ਪੁੱਤਰ ਨੇ ਉਸ ਨੂੰ ਛੁਡਾਇਆ ਅਤੇ ਇਲਾਜ ਲਈ ਪੁਰਾਣੇ ਮੁਸਤਫਾਬਾਦ ਦੇ ਇੱਕ ਕਲਿਨਿਕ ਵਿੱਚ ਦਾਖਲ ਕਰਵਾਇਆ। ਉਸ ਸ਼ਖ਼ਸ ਦੇ ਸੱਜੀ ਅੱਖ, ਬਾਹਵਾਂ, ਮੋਢਿਆਂ, ਢੂਈ ਤੇ ਪੱਟਾਂ ਉਪਰ ਜਖਮਾਂ ਦੇ ਨਿਸ਼ਾਨ ਹਨ।
4.3 ਨਿਆਂ-ਤੰਤਰ
26 ਫਰਵਰੀ 2020 ਨੂੰ ਰਾਤ 12.30 ਵਜੇ ਦਿੱਲੀ ਹਾਈਕੋਰਟ ਦੇ ਜੱਜ ਐਸ ਮੁਰਲੀਧਰ ਦੇ ਘਰ ਵਿਖੇ ਦਿੱਲੀ ਦੇ ਉਤਰ-ਪੂਰਬੀ ਇਲਾਕਿਆਂ ਵਿੱਚ ਹੋਈ ਹਿੰਸਾ ਵਿੱਚ ਜਖਮੀ ਹੋਏ ਪੀੜਤਾਂ ਦੀ ਅਰਜ਼ੀ ਬਾਰੇ ਇੱਕ ਹੰਗਾਮੀ ਅੱਧ-ਰਾਤਰੀ ਸੁਣਵਾਈ ਹੋਈ। ਇਹ ਅਰਜ਼ੀ ਮੁਸਤਫਾਬਾਦ ਦੇ ਇੱਕ ਛੋਟੇ ਤੇ ਸਹੂਲਤਾਂ-ਵਿਹੂਣੇ ਅਲ-ਹਿੰਦ ਨਾਂਅ ਦੇ ਹਸਪਤਾਲ ਵਿੱਚੋਂ ਗੰਭੀਰ ਰੂਪ ਵਿੱਚ ਜਖਮੀ ਵਿਅਕਤੀਆਂ ਨੂੰ ਦਿਲਸ਼ਾਦ ਗਾਰਡਨ ਦੇ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਪਹੁੰਚਾਉਣ ਲਈ ਇੱਕ ਸੁਰੱਖਿਅਤ ਲਾਂਘਾ ਮੁਹੱਈਆ ਕਰਵਾਉਣ ਲਈ ਨਿਰਦੇਸ਼ ਜਾਰੀ ਕਰਨ ਬਾਰੇ ਸੀ। ਅਦਾਲਤ ਨੇ ਨਿਰਦੇਸ਼ ਦਿੱਤੇ ਕਿ ‘‘ਦਿੱਲੀ ਪੁਲਿਸ ਆਪਣੇ ਅਧਿਕਾਰ ਹੇਠਲੇ ਸਾਰੇ ਸਾਧਨਾਂ ਦੀ ਵਰਤੋਂ ਕਰਕੇ ਇਨ੍ਹਾਂ ਜਖਮੀਆਂ ਲਈ ਸੁਰੱਖਿਅਤ ਲਾਘਾਂ ਯਕੀਨੀ ਬਣਾਏ ਅਤੇ ਇਸ ਸੁਰੱਖਿਅਤ ਲਾਂਘੇ ਤੋਂ ਇਲਾਵਾ ਇਹ ਵੀ ਯਕੀਨੀ ਬਣਾਏ ਕਿ ਇਨ੍ਹਾਂ ਜਖਮੀਆਂ ਨੂੰ ਤੁਰੰਤ ਹੰਗਾਮੀ ਮੈਡੀਕਲ ਸੇਵਾਵਾਂ ਮੁਹੱਈਆ ਹੋਣ; ਜੇਕਰ ਗੁਰੂ ਤੇਗ ਬਹਾਦਰ ਹਸਪਤਾਲ ਵਿੱਚੋਂ ਨਹੀਂ ਤਾਂ ਐਲਐਨਜੇਪੀ ਹਸਪਤਾਲ,  ਮੌਲਾਨਾ ਆਜ਼ਾਦ ਹਸਪਤਾਲ ਜਾਂ ਕਿਸੇ ਵੀ ਹੋਰ ਸਰਕਾਰੀ ਹਸਪਤਾਲ ਵਿੱਚੋਂ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।’’ ਅਦਾਲਤ ਨੇ ਦਿੱਲੀ ਪੁਲਿਸ ਨੂੰ ਇਨ੍ਹਾਂ ਹੁਕਮਾਂ ਦੀ ਤਾਮੀਲ ਸਬੰਧੀ ਰਿਪੋਰਟ,  ਜਿਸ ਵਿੱਚ ਜਖਮੀ ਪੀੜਤਾਂ ਤੇ ਉਨ੍ਹਾਂ ਦੇ ਇਲਾਜ ਬਾਰੇ ਜਾਣਕਾਰੀ ਵੀ ਸ਼ਾਮਲ ਹੋਵੇ, ਸ਼ਾਮ 2.15 ਵਜੇ ਤੱਕ ਅਦਾਲਤ ਵਿੱਚ ਦਾਖਲ ਕਰਨ ਦਾ ਆਦੇਸ਼ ਵੀ ਦਿੱਤਾ।79( ਅਦਾਲਤ ਦਾ ਆਦੇਸ਼ ਅੰਤਿਕਾ 9 ਉਪਰ ਮੌਜੂਦ ਹੈ)।
26 ਫਰਵਰੀ ਨੂੰ ਸਵੇਰੇ ਸਮਾਜਿਕ ਕਾਰਕੁਨ ਹਰਸ਼ ਮੰਦਰ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਿੱਤੀ ਜਿਸ ਵਿੱਚ ਦਿੱਲੀ ਹਿੰਸਾ ਦੌਰਾਨ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੀ ਜਾਂਚ ਕਰਨ ਅਤੇ ਅਨੁਰਾਗ ਠਾਕੁਰ, ਪ੍ਰਵੇਸ਼ ਵਰਮਾ, ਅਭੈ ਵਰਮਾ ਅਤੇ ਕਪਿਲ ਮਿਸ਼ਰਾ ਆਦਿ ਬੀਜੇਪੀ ਨੇਤਾਵਾਂ ਜਿਨ੍ਹਾਂ ਨੇ ਆਪਣੇ ਕਥਿਤ ਭੜਕਾਊ ਭਾਸ਼ਣਾਂ ਰਾਹੀਂ ਹਿੰਸਾ ਭਟਕਾਈ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਜਸਟਿਸ ਐਸ ਮੁਰਲੀਧਰ ਤੇ ਜਸਟਿਸ ਤਲਵੰਤ ਸਿੰਘ ਉਪਰ ਆਧਾਰਿਤ ਬੈਂਚ ਨੇ ਸਵੇਰ ਦੇ ਸ਼ੈਸ਼ਨ ਵਿੱਚ ਕਪਿਲ ਮਿਸ਼ਰਾ ਦੇ ਕਥਿਤ ਭੜਕਾਊ ਬਿਆਨ ਵਾਲੀ ਵੀਡੀਉ ਕਲਿੱਪ ਅਦਾਲਤ ਵਿੱਚ ਸੁਣਵਾਈ ਅਤੇ ਸ਼ਾਮ ਦੇ ਸ਼ੈਸ਼ਨ ਵਿੱਚ,  ਦਿੱਲੀ ਪੁਲਿਸ ਵੱਲੋਂ ਪੇਸ਼ ਹੋਏ ਸੋਲੀਸਟਿਰ ਜਨਰਲ ਤੁਸ਼ਾਰ ਮਹਿਤਾ ਦੇ ਸਖ਼ਤ ਵਿਰੋਧ ਦੇ ਬਾਵਜੂਦ,  ਅਜਿਹੇ ਭੜਕਾਊ ਬਿਆਨਾਂ ਬਾਰੇ ਐਫਆਈਆਰ ਦਰਜ ਨਾ ਕਰਨ ਬਾਰੇ ਦੁੱਖ ਦਾ ਇਜ਼ਹਾਰ ਕਰਨ ਵਾਲਾ ਆਦੇਸ਼ ਜਾਰੀ ਕੀਤਾ। ਅਦਾਲਤ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਆਦੇਸ਼ ਦਿੱਤਾ ਕਿ ਉਹ ਇੱਕ ਦਿਨ ਵਿੱਚ ਰਾਜਸੀ ਨੇਤਾਵਾਂ80 ਵੱਲੋਂ ਦਿੱਤੇ ਕਥਿਤ ਭੜਕਾਊ ਬਿਆਨਾਂ ਬਾਰੇ ਐਫਆਈਆਰ ਦਰਜ ਕਰਨ ਸਬੰਧੀ “ਇੱਕ ਸੁਚੇਤ ਫੈਸਲਾ” ਲਵੇ। (ਅਦਾਲਤ ਦਾ ਆਦੇਸ਼ ਅੰਤਿਕਾ ’ਤੇ ਹੈ)।
ਕਾਨੂੰਨੀ ਹਲਕਿਆਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਜਦੋਂ ਬੀਜੇਪੀ ਨੇਤਾਵਾਂ ਦੀਆਂ ਭੜਕਾਊ ਤਕਰੀਰਾਂ ਬਾਰੇ ਚੁੱਪ ਵੱਟ ਲੈਣ ਨੂੰ ਲੈ ਕੇ ਦਿੱਲੀ ਪੁਲਿਸ ਦੀ ਝਾੜ-ਝੰਬ ਕੀਤੇ ਜਾਣ ਦੇ ਕੁੱਝ ਘੰਟਿਆਂ ਬਾਅਦ ਹੀ ਸਰਕਾਰ ਨੇ ਅੱਧੀ ਰਾਤ ਨੂੰ ਜਾਰੀ ਕੀਤੇ ਇੱਕ ਸਪੱਸ਼ਟ ਸਜ਼ਾ-ਰੂਪੀ ਤੇ ਮੰਦ-ਭਾਵੀ ਨੋਟੀਫਿਕੇਸ਼ਨ ਰਾਹੀਂ ਜਸਟਿਸ ਐਸ ਮੁਰਲੀਧਰ ਦਾ ਤਬਾਦਲਾ ਕਰ ਦਿੱਤਾ। ਸੁਪਰੀਮ ਕੋਰਟ ਦੇ ਕੌਲਜੀਅਮ ਨੇ ਇਸ ਜੱਜ ਸਾਹਿਬ ਦੀ ਬਦਲੀ ਦੀ ਸਿਫਾਰਸ਼ 12 ਫਰਵਰੀ ਨੂੰ ਕੀਤੀ ਸੀ। ਅਜਿਹੀ ਸਿਫਾਰਸ਼ ਤੋਂ ਬਾਅਦ ਸਰਕਾਰ ਕਿਸੇ ਸਮੇਂ ਵੀ ਤਬਾਦਲੇ ਦੀ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ ਕਿਉਂਕਿ ਇਸ ਸਬੰਧੀ ਕੋਈ ਸਮਾਂ-ਸੀਮਾ ਨਿਰਧਾਰਤ ਨਹੀਂ ਹੁੰਦੀ। ਜਿਸ ਤੇਜ਼ੀ ਨਾਲ ਜਸਟਿਸ ਮੁਰਲੀਧਰ ਦਾ ਤਬਾਦਲਾ ਕੀਤਾ ਗਿਆ ਉਸ ਤੋਂ ਕੇਂਦਰ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਜਾਂਚ ਤੋਂ ਟਾਲਾ ਵੱਟਣ ਦੀ ਮਨਸ਼ਾ ਬਾਰੇ ਗੰਭੀਰ ਸ਼ੰਕੇ ਖੜ੍ਹੇ ਹੁੰਦੇ ਹਨ ਅਤੇ ਇਸ ਗੱਲ ਦੀ ਪੁਸ਼ਟੀ ਅਗਲੇ ਦਿਨ ਦੀ ਅਦਾਲਤੀ ਕਾਰਵਾਈ ਨੇ ਕਰ ਦਿੱਤੀ।81 ਅਗਲੇ ਦਿਨ ਯਾਨੀ 27 ਫਰਵਰੀ 2020 ਨੂੰ ਇਸ ਕੇਸ ਦੀ ਸੁਣਵਾਈ ਚੀਫ ਜਸਟਿਸ ਡੀਐਨ ਪਟੇਲ ਅਤੇ ਜਸਟਿਸ ਹਰੀ ਸ਼ੰਕਰ ਉਪਰ ਆਧਾਰਿਤ ਬੈਂਚ ਨੇ ਕੀਤੀ ਜਿਸ ਨੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਦੀ ਦਲੀਲ ਕਿ ‘ਮਾਹੌਲ ਐਫਆਈਆਰ ਦਰਜ ਕਰਨ ਲਈ “ਸਾਜਗਾਰ” ਨਹੀਂ ਹੈ’ ਨੂੰ ਸਵੀਕਾਰ ਕਰਦਿਆਂ ਕੇਸ ਦੀ ਸੁਣਵਾਈ 13 ਅਪਰੈਲ ਤੱਕ ਅੱਗੇ ਪਾ ਦਿੱਤੀ ਅਤੇ ਕੇਂਦਰ ਸਰਕਾਰ ਨੂੰ ਆਪਣਾ ਜਵਾਬ ਦਾਖਲ ਕਰਨ ਲਈ ਤਿੰਨ ਹਫ਼ਤੇ ਦਾ ਸਮਾਂ ਦੇ ਦਿੱਤਾ।82(ਅਦਾਲਤੀ ਆਦੇਸ਼ ਦੀ ਕਾਪੀ ਅੰਤਿਕਾ 9 ’ਤੇ ਦਰਜ ਹੈ।

4 ਮਾਰਚ  2020 ਨੂੰ ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਐਸਏ ਬੋਰਡੇ, ਜਸਟਿਸ ਸੂਰਯਾ ਕਾਂਤ ਤੇ ਜਸਟਿਸ ਬੀਆਰ ਗਵੱਈ ਉਪਰ ਆਧਾਰਿਤ ਬੈਂਚ ਨੇ ਦੋ ਅਰਜ਼ੀਆਂ-ਦਿੱਲੀ ਹਾਈ ਕੋਰਟ ਦੇ ਮਗਰਲੇ ਆਦੇਸ਼ ਦੇ ਵਿਰੁੱਧ ਸਮਾਜਿਕ ਕਾਰਕੁਨ ਹਰਸ਼ ਮੰਦਰ ਦੀ ਸਪੈਸ਼ਲ ਲੀਵ ਪਟੀਸ਼ਨ ਅਤੇ ਦਿੱਲੀ ਹਿੰਸਾ ਦੇ ਨੌਂ ਪੀੜਤਾਂ ਦੇ ਇੱਕ ਗਰੁੱਪ ਦੁਆਰਾ ਦਰਜ ਕਰਵਾਈ ਗਈ ਇੱਕ ਤਾਜ਼ਾ ਰਿੱਟ ਪਟੀਸ਼ਨ ਦੀ ਸੁਣਵਾਈ ਕੀਤੀ । ਇਨ੍ਹਾਂ ਦੋਵਾਂ ਅਰਜ਼ੀਆਂ ਵਿੱਚ ਉਨ੍ਹਾਂ ਰਾਜਸੀ ਨੇਤਾਵਾਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਜਿਨ੍ਹਾਂ ਨੇ ਨਫ਼ਰਤੀ ਤਕਰੀਰਾਂ ਕੀਤੀਆਂ ਸਨ। ਅਦਾਲਤ ਨੇ ਦਿੱਲੀ ਹਾਈ ਕੋਰਟ ਨੂੰ ਇਸ ਕੇਸ ਦੀ ਸੁਣਵਾਈ ਵਿੱਚ ਤੇਜ਼ੀ ਲਿਆਉਣ ਲਈ ਬੇਨਤੀ ਕੀਤੀ ਅਤੇ ਇਸ ਦੀ ਸੁਣਵਾਈ 6 ਮਾਰਚ  2020 ਨੂੰ ਕਰਨ ਲਈ ਕਿਹਾ। ਚੀਫ ਜਸਟਿਸ ਬੋਰਡੇ ਨੇ ਟਿੱਪਣੀ ਕੀਤੀ ਕਿ ਦਿੱਲੀ ਹਾਈ ਕੋਰਟ ਵੱਲੋਂ ਇਸ ਕੇਸ ਦੀ ਸੁਣਵਾਈ ਐਨੇ ਲੰਬੇ ਸਮੇਂ ਲਈ ਅੱਗੇ ਪਾਉਣਾ ਤਰਕਸੰਗਤ ਨਹੀਂ। ਸੁਣਵਾਈ ਦੌਰਾਨ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਹਰਸ਼ ਮੰਦਰ ਨੇ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਭੜਕਾਊ ਤਕਰੀਰਾਂ ਕੀਤੀਆਂ ਸਨ। ਇਸ ਆਸ਼ੇ ਦੀ ਇੱਕ ਵੀਡੀਉ ਅਦਾਲਤ ਦੇ ਧਿਆਨ ਵਿੱਚ ਲਿਆਂਦੀ ਗਈ। ਅਦਾਲਤ ਨੇ ਹਰਸ਼ ਮੰਦਰ ਦੀ ਪਟੀਸ਼ਨ ਉਪਰ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਵੀਡੀਉ ਬਾਰੇ ਸਪੱਸ਼ਟੀਕਰਨ ਲਏ ਜਾਣ ਦੀ ਜ਼ਰੂਰਤ ਹੈ ਅਤੇ ਦਿੱਲੀ ਪੁਲਿਸ ਨੂੰ ਹਰਸ਼ ਮੰਦਰ ਦੀ ਤਕਰੀਰ ਦੀ ਪ੍ਰਮਾਣਕਿਤਾ ਬਾਰੇ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ। ਅਦਾਲਤ ਦੇ ਨਿਰਦੇਸ਼ਾਂ ਦੀ ਤਾਮੀਲ ਹਿੱਤ ਦਾਇਰ ਆਪਣੇ ਹਲਫ਼ਨਾਮੇ ਵਿੱਚ ਦਿੱਲੀ ਪੁਲਿਸ ਨੇ ਹਰਸ਼ ਮੰਦਰ ਨੂੰ ਭਾਰੀ ਮਿਸਾਲੀ ਖਰਚਿਆਂ ਦੀ ਭਰਪਾਈ ਸਮੇਤ ਇਸ ਕੇਸ ’ਚੋਂ ਖਾਰਜ ਕਰਨ ਅਤੇ ਅਦਾਲਤ ਦੀ ਮਾਣ-ਹਾਨੀ ਕਰਨ ਦੇ ਦੋਸ਼ ਹੇਠ ਉਸ ਵਿਰੁਧ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ। ਪੁਲਿਸ ਨੇ ਆਪਣੇ ਹਲਫ਼ਨਾਮੇ ਵਿੱਚ ਲਿਖਿਆ ਕਿ ਹਰਸ਼ ਮੰਦਰ ਦੀ ਤਕਰੀਰ “ਨਾ ਸਿਰਫ ਹਿੰਸਾ ਭੜਕਾਊ ਸੀ ਸਗੋਂ ਗੰਭੀਰ ਰੂਪ ਵਿੱਚ ਹੱਤਕ-ਭਰਪੂਰ ਵੀ ਸੀ ਕਿਉਂਕਿ ਉਸ ਨੇ ਇੱਕ ਭਾਰੀ ਭੀੜ ਦੀ ਮੌਜੂਦਗੀ ਵਿੱਚ ਸੁਪਰੀਮ ਕੋਰਟ ਵਿਰੁੱਧ ਬਹੁਤ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ।83 “ ਕੇਸ ਹਾਲ ਦੀ ਘੜੀ ਸੁਪਰੀਮ ਕੋਰਟ ਵਿੱਚ ਲਟਕਦਾ ਹੈ। (ਸੁਪਰੀਮ ਕੋਰਟ ਦਾ ਆਦੇਸ਼ ਅਤੇ ਦਿੱਲੀ ਪੁਲਿਸ ਦਾ ਹਲਫ਼ਨਾਮਾ ਅੰਤਿਕਾ ਨੰਬਰ 99 ’ਤੇ ਦਰਜ ਹੈ)

 4.4 ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨਐਚਆਰਸੀ)
26 ਫਰਵਰੀ  2020 ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਐਚਐਲ ਦੱਤੂ ਨੇ ਦੇਸ਼ ਵਾਸੀਆਂ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਦਿੱਲੀ ਵਿੱਚ ਹੋਈ ਹਿੰਸਾ ਨੂੰ ਫਿਰਕੂ ਵਰਤਾਰਾ ਨਹੀ ਕਿਹਾ ਜਾ ਸਕਦਾ ਸਗੋਂ ਇਹ ਇੱਕ “ਪੱਥ-ਭ੍ਰਿਸ਼ਟਤਾ” ਦੀ ਕਾਰਵਾਈ ਸੀ।84
ਇਸ ਬਿਆਨ ਦੇ ਦੋ ਦਿਨ ਬਾਅਦ ਹੀ ਕਮਿਸ਼ਨ ਨੇ ਅਚਾਨਕ ਆਪਣਾ ਸਟੈਂਡ ਬਦਲ ਲਿਆ ਅਤੇ  28 ਫਰਵਰੀ 2020 ਨੂੰ 1085/30/5/2020 ਨੰਬਰ ਦੀ ‘ਸਵੈ-ਪ੍ਰੇਰਿਤ’(Suo moto ) ਸ਼ਿਕਾਇਤ ਦੇ ਸਬੰਧ ਵਿੱਚ ਇੱਕ ਆਦੇਸ਼ ਜਾਰੀ ਕੀਤਾ। ਇਸ ਆਦੇਸ਼ ਦੀ ਦਿਲਚਸਪ ਗੱਲ ਇਹ ਰਹੀ ਕਿ ਇਸ ਵਿੱਚ ਸ਼ਿਕਾਇਤ ਦਰਜ ਕਰਨ ਦੀ ਤਰੀਕ 2 ਮਾਰਚ  2020 ਲਿਖੀ ਗਈ ਹੈ! ਇਸ ਆਦੇਸ਼ ਉਪਰ ਸਰਸਰੀ ਨਜ਼ਰ ਮਾਰਿਆਂ ਵੀ ਪਤਾ ਚਲ ਜਾਂਦਾ ਹੈ ਕਿ ਐਨਐਚਆਰਸੀ ਵੀ ਹੁਬਹੂ ਦਿੱਲੀ ਹਾਈਕੋਰਟ ਤੇ ਭਾਰਤ ਸਰਕਾਰ ਦੇ ਸੋਲੀਸਿਟਰ ਜਨਰਲ ਦੀ ਹੀ ਬੋਲੀ ਬੋਲਦਾ ਹੈ ਅਤੇ ਮਾਮਲੇ ਵਿੱਚ ਦਖਲਅੰਦਾਜ਼ੀ ਕਰਨ ਲਈ ‘ਸਾਜ਼ਗਾਰ ਤੇ ਸਹੀ ਸਮੇਂ’ ਦੀ ਉਡੀਕ ਕਰਨ ਦੀ ਸਲਾਹ ਦਿੰਦਾ ਹੈ। ਕਮਿਸ਼ਨ ਲਿਖਦਾ ਹੈ:

“ਮੀਡੀਆ ਰਿਪੋਰਟਾਂ ਤੇ ਸ਼ਿਕਾਇਤਕਰਤਾਵਾਂ ਦੁਆਰਾ ਲਗਾਏ ਗਏ ਦੋਸ਼ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾਵਾਂ ਹੋਣ ਦੇ ਸਵਾਲ ਉਠਾਉਂਦੀਆਂ ਹਨ ਅਤੇ ਇਸ ਤਰ੍ਹਾਂ ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਦਖਲ ਦੇਣ ਦੇ ਪੂਰੀ ਤਰ੍ਹਾਂ ਯੋਗ ਹੈ। ਪਰ ਪ੍ਰਭਾਵਿਤ ਇਲਾਕਿਆਂ ਵਿੱਚ ਹੋਈ ਹਿੰਸਾ ਕਾਰਨ ਬਣੇ ਤਨਾਅ-ਪੂਰਨ ਤੇ ਆਵੇਸ਼ਮਈ ਮਾਹੌਲ ਦੇ ਮੱਦੇਨਜ਼ਰ ਕਮਿਸ਼ਨ ਨੇ ਆਪਣੀ ਵਿਵੇਕਪੂਰਨ ਸਮਝ ਅਨੁਸਾਰ ਇਸ ਕੇਸ ਵਿੱਚ ਕੋਈ ਅਗਲੇਰੀ ਕਾਰਵਾਈ ਕਰਨ ਤੋਂ ਖੁਦ ਨੂੰ ਰੋਕ ਲਿਆ ਹੈ ਅਤੇ ਜਨ-ਹਿੱਤ ਵਿੱਚ ਫੈਸਲਾ ਕੀਤਾ ਹੈ ਕਿ ਕਮਿਸ਼ਨ ਵੱਲੋਂ ਕੋਈ ਦਖਲਅੰਦਾਜ਼ੀ ਕੀਤੇ ਜਾਣ ਤੋਂ ਪਹਿਲਾਂ ਪ੍ਰਭਾਵਿਤ ਇਲਾਕਿਆਂ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਬਹਾਲ ਕਰਨ ਅਤੇ ਹਾਲਾਤ ਆਮ ਵਰਗੇ ਬਣਾਉਣ ਲਈ ਅਧਿਕਾਰੀਆਂ ਨੂੰ ਸਮਾਂ ਦਿੱਤਾ ਜਾਵੇ। ਮੀਡੀਆ ਰਿਪੋਰਟਾਂ ਮੁਤਾਬਕ ਕਿਉਂਕਿ ਪਿਛਲੇ ਕੁਝ ਦਿਨਾਂ ਦੌਰਾਨ ਹਿੰਸਾ ਦੀ ਕੋਈ ਤਾਜ਼ਾ ਘਟਨਾ ਨਹੀਂ ਵਾਪਰੀ, ਇਸ ਲਈ ਕਮਿਸ਼ਨ ਵੱਲੋਂ ਦਖਲ ਦਿੱਤੇ ਜਾਣ ਲਈ ਇਹ ਸਮਾਂ ਉਪਯੁਕਤ ਰਹੇਗਾ।”

ਕਮਿਸ਼ਨ ਨੇ ਨੈਸ਼ਨਲ ਕੈਪੀਟਲ ਟੈਰੀਟਰੀ (ਐਨਸੀਟੀ) ਦਿੱਲੀ ਦੀ ਸਰਕਾਰ ਦੇ ਮੁੱਖ ਸਕੱਤਰ ਅਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ ਆਦੇਸ਼ ਦਿੱਤਾ ਕਿ ਉਹ ਚਾਰ ਹਫ਼ਤਿਆਂ ਦੇ ਵਿੱਚ-ਵਿੱਚ ਪੁਲਿਸ ਵੱਲੋਂ ਰਜਿਸਟਰ ਕੀਤੀਆਂ ਐਫਆਈਆਰਾਂ ਦੀ ਸਥਿਤੀ, ਕੇਸਾਂ ਦੀ ਤਹਿਕੀਕਾਤ ਦੀ ਸਥਿਤੀ, ਗਿ੍ਰਫਤਾਰ ਕੀਤੇ ਲੋਕਾਂ ਦੀ ਗਿਣਤੀ,  ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ/ਪੀੜਤ/ਜਖਮੀਆਂ ਦੀ ਸਿਹਤ ਤੇ ਮੈਡੀਕਲ ਇਲਾਜ ਦੀ ਸਥਿਤੀ, ਪੀੜਤ ਪਰਿਵਾਰਾਂ ਤੇ ਮਿ੍ਰਤਕਾਂ ਦੇ ਵਾਰਸਾਂ ਨੂੰ ਅਧਿਕਾਰੀਆਂ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਰਾਹਤ ਤੇ ਮੁੜ੍ਹ-ਵਸੇਬਾ ਸਹੂਲਤਾਂ ਦੀ ਸਥਿਤੀ ਆਦਿ ਸਮੇਤ ਇਸ ਕੇਸ ਬਾਰੇ ਵਿਸਥਾਰਿਤ ਬਿਉਰਾ ਕਮਿਸ਼ਨ ਨੂੰ ਦੇਣ। ਕਮਿਸ਼ਨ ਨੇ ਆਪਣੀ ਤਹਿਕੀਕਾਤ ਟੀਮ ਨੂੰ ਤੁਰੰਤ ਮੌਕੇ ’ਤੇ ਜਾ ਕੇ ਤੱਥ ਇਕੱਠੇ ਕਰਨ, ਸਬੰਧਿਤ ਤੱਥਾਂ ਦੀ ਜਾਂਚ ਕਰਨ ਅਤੇ ਜਿੰਨੀ ਜਲਦੀ ਸੰਭਵ ਹੋ ਸਕੇ, ਆਪਣੀ ਰਿਪੋਰਟ ਦਾਖਲ ਕਰਨ ਦਾ ਵੀ ਆਦੇਸ਼ ਜਾਰੀ ਕੀਤਾ। (ਕਮਿਸ਼ਨ ਦੁਆਰਾ ਜਾਰੀ ਆਦੇਸ਼ ਦੀ ਕਾਪੀ ਅੰਤਿਕਾ ਨੰਬਰ 99 ਵਜੋਂ ਨੱਥੀ ਹੈ)

4. 5 ਦਿੱਲੀ ਘੱਟ-ਗਿਣਤੀਆਂ ਕਮਿਸ਼ਨ
25 ਫਰਵਰੀ  2020 ਨੂੰ ਦਿੱਲੀ ਘੱਟ-ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਕਿ ਉਤਰ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਤੁਰੰਤ ਕਰਫਿਊ ਲਗਾਇਆ ਜਾਵੇ, ਉਥੇ ਵਧੇਰੇ ਸੁਰੱਖਿਆ ਬਲ ਤੈਨਾਤ ਕੀਤੇ ਜਾਣ ਅਤੇ ਮੁਜਰਿਮਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਪੱਤਰ ਰਾਹੀਂ ਪੁਲਿਸ ਨੂੰ ਪ੍ਰਭਾਵਿਤ ਇਲਾਕਿਆਂ ਵਿੱਚੋਂ ਲੋਕਾਂ ਨੂੰ ਬਾਹਰ ਨਿਕਲਣ ਲਈ ਸੁਰੱਖਿਆ ਪ੍ਰਦਾਨ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ। ਪੱਤਰ ਵਿੱਚ ਅੱਗੇ ਡੀਸੀਪੀ (ਉਤਰ-ਪੂਰਬੀ ਦਿੱਲੀ) ਨੂੰ ਕਾਰਵਾਈ ਰਿਪੋਰਟ (ਐਕਸ਼ਨ ਟੇਕਨ ਰਿਪੋਰਟ) ਦਾਇਰ ਕਰਨ ਅਤੇ ਕਈ ਸਵਾਲਾਂ ਦੇ ਜਵਾਬ ਦੇਣ ਲਈ ਨਿਰਦੇਸ਼ ਦਿੱਤੇ ਗਏ ਜਿਨ੍ਹਾਂ ਵਿੱਚ ਬੀਜੇਪੀ ਨੇਤਾ ਕਪਿਲ ਮਿਸ਼ਰਾ ਵੱਲੋਂ ਦਿੱਲੀ ਪੁਲਿਸ ਨੂੰ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਤਿੰਨ ਦੇ ਅੰਦਰ ਅੰਦਰ ਉਤਰ-ਪੂਰਬੀ ਦਿੱਲੀ ਦੀਆਂ ਸੜਕਾਂ ਤੋਂ ਉਠਾਉਣ ਦਾ ਅਲਟੀ ਮੇਟਮ ਦੇਣ ਬਾਰੇ ਸਵਾਲ ਵੀ ਸ਼ਾਮਲ ਸੀ।85

ਦਿੱਲੀ ਘੱਟ-ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਤੇ ਕੁੱਝ ਹੋਰ ਮੈਂਬਰਾਂ ਦੇ ਇੱਕ ਵਫਦ ਨੇ 4 ਮਾਰਚ 2020 ਨੂੰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਆਪਣੀ ਮੁਲੰਕਣ ਰਿਪੋਰਟ ਵਿੱਚ ਕਮਿਸ਼ਨ ਇਸ ਨਤੀਜੇ ’ਤੇ ਪਹੁੰਚਿਆ ਕਿ ਇਹ ਹਿੰਸਾ “ਇੱਕ-ਤਰਫ਼ਾ ਤੇ ਪੂਰੀ ਤਰ੍ਹਾਂ ਯੋਜਨਾਬੱਧ” ਸੀ ਜਿਸ ਨੂੰ ਸਥਾਨਕ ਲੋਕਾਂ ਦੀ ਹਮਾਇਤ ਹਾਸਲ ਸੀ ਅਤੇ ਸਭ ਤੋਂ ਵੱਧ ਨੁਕਸਾਨ ਘੱਟ-ਗਿਣਤੀ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਨੂੰ ਪਹੁੰਚਾਇਆ ਗਿਆ। ਕਮਿਸ਼ਨ ਨੇ ਅੱਗੇ ਕਿਹਾ ਕਿ ਹਿੰਸਾ ਦੌਰਾਨ ਹੋਏ ਨੁਕਸਾਨ ਨੂੰ ਦੇਖਦਿਆਂ ਦਿੱਲੀ ਸਰਕਾਰ ਵੱਲੋਂ ਘੋਸ਼ਿਤ ਕੀਤਾ ਗਿਆ ਮੁਆਵਜ਼ਾ ਬਹੁਤ ਘੱਟ ਹੈ। ਕਮਿਸ਼ਨ ਨੇ ਅੱਗੇ ਕਿਹਾ ਕਿ ਵਿਸਥਾਰਿਤ ਜਾਂਚ-ਪੜਤਾਲ ਕਰਨ ਲਈ ਇੱਕ ਤੱਥ-ਖੋਜ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ ਵਿੱਚ ਪੱਤਰਕਾਰ,  ਮਨੁੱਖੀ-ਅਧਿਕਾਰ-ਕਾਰਕੁਨ ਤੇ ਸਿਵਲ ਸੁਸਾਇਟੀ ਦੇ ਮੈਂਬਰ ਸ਼ਾਮਲ ਕੀਤੇ ਜਾਣਗੇ।86

4.6 ਦਿੱਲੀ ਸਰਕਾਰ ਦਾ ਮਹਿਲਾ ਕਮਿਸ਼ਨ
ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਮਿਸ਼ਨ ਦੇ ਕੁੱਝ ਹੋਰ ਮੈਂਬਰਾਂ ਸਮੇਤ 27 ਫਰਵਰੀ 2020 ਨੂੰ ਹਿੰਸਾ-ਗ੍ਰਸਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਸੈਕੜੇਂ ਪੀੜਤ ਔਰਤਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਵਿੱਚ ਉਹ ਔਰਤ ਵੀ ਸ਼ਾਮਲ ਸੀ ਜਿਸ ਦੀ ਗਰਭ ਦੇ ਨੌਵੇਂ ਮਹੀਨੇ ਵਿੱਚ ਹੋਣ ਦੇ ਬਾਵਜੂਦ ਗੰਭੀਰ ਕੁੱਟ-ਮਾਰ ਕੀਤੀ ਗਈ ਸੀ। ਆਪਣੇ ਜ਼ਮੀਨੀ ਦੌਰੇ ਦੇ ਦੌਰਾਨ ਇਸ ਟੀਮ ਨੇ ਮੁਸਤਫਾਬਾਦ ਦੇ ਸਥਾਨਕ ਹਸਪਤਾਲ ਵਿੱਚ ਦਾਖਲ ਕਈ ਅਜਿਹੀਆਂ ਔਰਤਾਂ ਨੂੰ ਦੇਖਿਆ ਜੋ ਹਿੰਸਾ ਦੌਰਾਨ ਜਖਮੀ ਹੋ ਗਈਆਂ ਸਨ। ਇਹ ਸਭ ਦੇਖਦੇ ਹੋਏ ਦਿੱਲੀ ਮਹਿਲਾ ਕਮਿਸ਼ਨ ਨੇ ਉਤਰ-ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਦੌਰਾਨ ਔਰਤਾਂ ਵਿਰੁੱਧ ਹੋਏ ਸੰਭਾਵੀ ਜਿਨਸੀ ਅਪਰਾਧਾਂ ਸਬੰਧੀ ਜਾਂਚ ਕਰਵਾਉਣ ਦਾ ਐਲਾਨ ਕੀਤਾ।87



 5 ਕਤਲੇਆਮ ਤੋਂ ਬਾਅਦ ਦਾ ਮੰਜ਼ਰ
ਤੱਥ-ਖੋਜ ਕਮੇਟੀ ਹਿੰਸਾ ’ਚੋਂ ਜ਼ਿੰਦਾ ਬਚ ਨਿਕਲੇ ਜਿਨ੍ਹਾਂ ਲੋਕਾਂ ਨੂੰ ਮਿਲੀ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਇਸ ਤੱਥ ਉਪਰ ਹੈਰਾਨੀ ਪ੍ਰਗਟ ਕੀਤੀ ਕਿ ਐਨੇ ਵੱਡੇ ਪੱਧਰ ਦੀ ਹਿੰਸਾ ਦੇਸ਼ ਦੇ ਕੌਮੀ ਰਾਜਧਾਨੀ ਖੇਤਰ ਵਿੱਚ ਬਗ਼ੈਰ ਕੋਈ ਠੱਲ ਪੈਣ ਦੇ ਲਗਾਤਾਰ ਚਾਰ ਦਿਨ ਤੱਕ ਜਾਰੀ ਰਹੀ। ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਕਿਉਂ ਪੀੜਤ ਪਰਿਵਾਰ ਸੱਦਮੇ,ਮਾਨਸਿਕਪੀੜਾ, ਡਰ ਤੇ ਗੁੱਸੇ ਦੇ ਆਲਮ ਵਿੱਚੋਂ ਗੁਜ਼ਰ ਰਹੇ ਹਨ।

 5.1 ਡਰ ਤੇ ਚਿੰਤਾ
ਹਿੰਸਾ ’ਚੋਂ ਜ਼ਿੰਦਾ ਬਚ ਨਿਕਲੇ ਲੋਕਾਂ ਅਤੇ ਇੱਥੋਂ ਤੱਕ ਕਿ ਸਮੁੱਚੇ ਭਾਈਚਾਰੇ ਦੇ ਦਿਲਾਂ ਅੰਦਰ ਬਹੁਤ ਵੱਡਾ ਡਰ ਬੈਠ ਗਿਆ ਹੈ। ਲੋਕਾਂ ਦਾ ਆਪਣੇ ਕੰਮਾਂ ’ਤੇ ਪਰਤ ਆਉੇਣ ਅਤੇ ਦੁਕਾਨਾਂ ਖੁੱਲ੍ਹ ਜਾਣ ਦੇ ਅਰਥਾਂ ਵਿੱਚ ਭਾਵੇਂ ਇਲਾਕਾ ਆਮ ਵਰਗੇ ਹਾਲਾਤ ਬਣਨ ਦੀ ਸਥਿਤੀ ਵੱਲ ਪਰਤ ਰਿਹਾ ਹੈ ਪਰ ਹਾਲਾਤ ਪਹਿਲਾਂ ਵਾਲੀ ਸਧਾਰਨ ਸਥਿਤੀ ਤੋਂ ਹਾਲੇ ਬਹੁਤ ਦੂਰ ਹਨ। ਪ੍ਰਭਾਵਿਤ ਇਲਾਕੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਆਰਏਐਫ਼ ਤੇ ਪੁਲਿਸ ਦੀ ਨਫ਼ਰੀ ਤੈਨਾਤ ਕੀਤੀ ਹੋਈ ਹੈ। ਸੁਰੱਖਿਆ ਕਰਮੀਆਂ ਦੀ ਇਹ ਮੌਜੂਦਗੀ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨਹੀਂ ਉਪਜਾਉਂਦੀ ਕਿਉਂਕਿ ਬਹੁਤ ਸਾਰੀਆਂ ਗਵਾਹੀਆਂ ਵਿੱਚ ਲੋਕਾਂ ਨੇ ਇਨ੍ਹਾਂ ਸੁਰੱਖਿਆ ਕਰਮੀਆਂ ਦੀ ਅਪਰਾਧੀਆਂ ਨਾਲ ਮਿਲੀ-ਭੁਗਤ ਹੋਣ ਦੀਆਂ ਗੱਲਾਂ ਉਭਾਰੀਆਂ ਹਨ। (ਅੰਤਿਕਾ111)


ਇੱਕ ਜ਼ਮੀਨੀ ਜਾਂਚ-ਕਰਤਾ ਦੀ ਗਵਾਹੀ
 27 ਫਰਵਰੀ ਨੂੰ ਮੁਜ਼ੱਫਰਾਬਾਦ ਇਲਾਕੇ ਵਿੱਚੋਂ ਕਰਫਿਊ ਹਟਾਇਆ ਗਿਆ ਅਤੇ ਉਸੇ ਦਿਨ ਇਸ ਟੀਮ ਨੇ ਮੁਜ਼ੱਫਰਾਬਾਦ ਦੇ ਕੁੱਝ ਅੰਦਰੂਨੀ ਇਲਾਕਿਆਂ ਦਾ ਦੌਰਾ ਕੀਤਾ। ਜਦੋਂ ਅਸੀਂ ਮੁੱਖ ਸੜਕ ਉਪਰ ਚੜ੍ਹੇ ਅਤੇ ਨਾਲੇ ਉਪਰ ਬਣੀ ਬਰਿਜਪੁਰੀ ਪੁਲੀਆ ਨੂੰ ਪਾਰ ਕੀਤਾ ਤਾਂ ਮੈਨੂੰ ਉਹ ਬਿਰਤਾਂਤ ਯਾਦ ਆਇਆ ਜੋ ਮੈਂ ਇੱਕ ਦਿਨ ਪਹਿਲਾਂ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਇੱਕ ਪਰਿਵਾਰ ਦੇ ਇੱਕੋ-ਇੱਕ ਜ਼ਿੰਦਾ ਬਚੇ ਮੈਂਬਰ ਦੇ ਮੂੰਹੋਂ ਸੁਣਿਆ ਸੀ ਜਿਸ ਨੇ ਕਈ ਲੋਕਾਂ ਦੀ ਕੱਟਵੱਢ ਕਰਕੇ ਇਸ ਨਾਲੇ ਵਿੱਚ ਸੁੱਟ ਦੇਣ ਵਾਲੀ ਗੱਲ ਸੁਣਾਈ ਸੀ। ਜਿਵੇਂ ਹੀ ਮੈਂ ਤੇ ਮੇਰੇ ਸਹਿਕਰਮੀ ਨੇ ਇਸ ਖ਼ਾਮੋਸ਼ ਮੁੱਖ ਸੜਕ ਉਪਰਲੇ ਸੁੰਨਸਾਨ ਪੁਲ ਨੂੰ ਪਾਰ ਕੀਤਾ ਤਾਂ ਇਹ ਮਹਿਸੂਸ ਕਰਕੇ ਕਿ ਇੱਕ ਦਿਨ ਪਹਿਲਾਂ ਇਸ ਸੜਕ ਉਪਰ ਕਿਸ ਤਰ੍ਹਾਂ ਦਾ ਮੰਜ਼ਰ ਰਿਹਾ ਹੋਵੇਗਾ, ਇੱਕ ਘਿ੍ਰਣਾ ਭਰੇ ਅਹਿਸਾਸ ਨੇ ਸਾਨੂੰ ਘੇਰ ਲਿਆ। ਇਸ ਪੁਲ ਤੋਂ ਸ਼ੁਰੂ ਹੁੰਦੀ ਸੜਕ ਉਪਰ, ਦੁਕਾਨਾਂ ਦੀ ਸੁਰੱਖਿਆ ਹਿੱਤ ਭਾਰੀ ਪੁਲਿਸ ਬਲ ਤੈਨਾਤ ਕੀਤਾ ਹੋਇਆ ਸੀ। ਬਰਿਜਪੁਰੀ ਪੁਲੀਆ ਵਾਲੇ ਪੁਲ ਦੀ ਰਾਖੀ ਲਈ ਵਿਸ਼ੇਸ਼ ਤੌਰ ’ਤੇ ਬਹੁਤ ਸਾਰੇ ਪੁਲਿਸ ਕਰਮੀ ਤੈਨਾਤ ਕੀਤੇ ਹੋਏ ਸਨ। ਪਤਾ ਨਹੀਂ ਕਿਉਂ ਇਹ ਬੰਦੂਕਾਂ ਤੇ ਭਾਰੀ ਭਰਕਮ ਬੂਟਾਂ ਵਾਲੇ ਪੁਲਿਸ ਕਰਮੀ ਸੁਰੱਖਿਆ ਦਾ ਅਹਿਸਾਸ ਨਹੀਂ ਜਗਾ ਰਹੇ ਸਨ ਸਗੋਂ ਇੱਕ ਖਾਸ ਤਰ੍ਹਾਂ ਦਾ ਖ਼ੌਫ ਪੈਦਾ ਕਰ ਰਹੇ ਸਨ; ਅਜਿਹਾ ਖ਼ੌਫ ਜਿਵੇਂ ਤੁਸੀਂ ਕਿਸੇ ਜੰਗ ਦੇ ਮੈਦਾਨ ਵਿੱਚ ਹੋਵੋਂ। ਪਰ ਇਹ ਮੇਰਾ ਆਪਣਾ ਜੱਦੀ ਸ਼ਹਿਰ ਸੀ ਅਤੇ ਮੁਲਕ ਦੀ ਕੌਮੀ ਰਾਜਧਾਨੀ ਖੇਤਰ ਦਾ ਇੱਕ ਹਿੱਸਾ। ਮੈਂ ਸੋਚ ਰਿਹਾ ਸੀ ਕਿ ਇਹ ਜੰਗ ਦਾ ਮੈਦਾਨ ਕਿਵੇਂ ਬਣ ਸਕਦਾ ਹੈ। ਜਿਵੇਂ ਹੀ ਅਸੀਂ ਰਿਹਾਇਸ਼ੀ ਇਲਾਕੇ ਦੇ ਅੰਦਰ ਵੱਲ ਗਏ ਤਾਂ ਇੱਕ ਅਜੀਬ ਚੁੱਪ ਦੀ ਠੰਡਕ ਦੇ ਅਹਿਸਾਸ ਨੇ ਸਾਨੂੰ ਦੱਬ ਲਿਆ। ਸੰਘਣੀ ਆਬਾਦੀ ਵਾਲੀ ਮੁਸਲਿਮ ਬਸਤੀ ਦੀ ਇਹ ਚੁੱਪ ਸਦਮੇ,  ਮਾਯੂਸੀ ਅਤੇ ਤਬਾਹੀ ਦੀਆਂ ਕਹਾਣੀਆਂ ਚੀਕ ਚੀਕ ਕੇ ਸੁਣਾ ਰਹੀ ਸੀ। ਇਸ ਤੋਂ ਅੱਗੇ ਵਾਲਾ ਦਿਨ ਸਾਡੇ ਲਈ ਅਜਿਹਾ ਗੁਜ਼ਰਿਆ ਜਦੋਂ ਅਸੀਂ ਪੁਲਿਸ ਦੀ ਕਰੂਰਤਾਂ ਦੀਆਂ ਸਭ ਤੋਂ ਖ਼ੌਫਨਾਕ ਕਹਾਣੀਆਂ ਸੁਣੀਆਂ। ਭਾਈਚਾਰੇ ਦੇ ਮੈਂਬਰਾਂ ਨੂੰ ਸ਼ੁਰੂ ਵਿੱਚ ਇਸ ਗੱਲ ਦਾ ਪਤਾ ਨਾ ਲੱਗਿਆ ਕਿ ਮੈਂ ਤੇ ਮੇਰਾ ਦੋਸਤ ਮੁਸਲਿਮ ਨਹੀਂ ਸਾਂ। ਉਨ੍ਹਾਂ ਨੂੰ ਇਸ ਗੱਲ ਉਪਰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਅਜਿਹੇ ਸਮੇਂ ਕੋਈ ‘ਹਿੰਦੂ’ ਉਥੇ ਆਉਣ ਦਾ ਹੌਸਲਾ ਕਰੇਗਾ। ਮੈਂ ਪੂਰੀ ਜ਼ਿੰਦਗੀ ਦੌਰਾਨ ਆਪਣੀ ‘ਹਿੰਦੂ’ ਪਹਿਚਾਣ ਪ੍ਰਤੀ ਐਨਾ ਸੁਚੇਤ ਕਦੇ ਵੀ ਨਹੀਂ ਸੀ ਹੋਇਆ। ਸਾਨੂੰ ਅਜਿਹੇ ਜਜ਼ਬਾਤਾਂ ਦਾ ਅਨੁਭਵ ਹੋਇਆ ਜਿਨ੍ਹਾਂ ਨੂੰ ਬਿਆਨ ਕਰਨਾ ਅਸੰਭਵ ਹੈ। ਇੱਕ ਖਾਲੀਪਣ ਤੇ ਸੁੰਨਤਾ ਦੇ ਅਹਿਸਾਸ ਨੇ ਸਾਨੂੰ ਦੱਬ ਲਿਆ ਸੀ। ਇਸ ਦੇ ਬਾਵਜੂਦ ਕਿ ਇਸ ਭਾਈਚਾਰੇ ਨੇ ਬਹੁਤ ਨੁਕਸਾਨ ਝੱਲਿਆ ਸੀ,  ਸਾਨੂੰ ੳਦੋਂ ਤੱਕ ਕੋਈ ਡਰ ਜਾਂ ਧਮਕਾਏ ਜਾਣ ਦਾ ਕੋਈ ਅਹਿਸਾਸ ਨਹੀਂ ਹੋਇਆ ਜਦ ਤੱਕ ਅਸੀਂ ਇਸ ਭਾਈਚਾਰੇ ਦੇ ਦਰਮਿਆਨ ਸਾਂ। ਅਸੀਂ ਅੱਠ ਵਜੇ ਸ਼ਾਮ ਤੱਕ ਉਥੇ ਰਹੇ ਜਦ ਭਾਈਚਾਰੇ ਦੇ ਲੋਕਾਂ ਨੇ ਸਾਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਸ ਤੋਂ ਬਾਅਦ ਪੁਲੀ ਉਪਰੋਂ ਹੋ ਕੇ ਗੁਜ਼ਰਨਾ ਕਿਸੇ ਖਚਰੇ ਤੋਂ ਖਾਲ਼ੀ ਨਹੀਂ ਹੋਵੇਗਾ ਕਿਉਂਕਿ ਐਸਾ ਸੁਣਿਆ ਗਿਆ ਸੀ ਕਿ ਇੱਕ ਦਿਨ ਪਹਿਲਾਂ ਵੀ ਉਥੋਂ ਗੁਜ਼ਰਨ ਵਾਲੇ ਲੋਕਾਂ ਉਪਰ ਹਮਲਾ ਹੋਇਆ ਸੀ।
ਅਸੀਂ ਸਮਝਦੇ ਸੀ ਕਿ ਭਾਈਚਾਰੇ ਦਾ ਕੋਈ ਜਣਾ ਸਾਨੂੰ ਵਾਪਸੀ ਦਾ ਰਸਤਾ ਦੱਸਣ ਲਈ ਸਾਡੇ ਨਾਲ ਆਵੇਗਾ ਪਰ ਹਰ ਕੋਈ ਇੰਨਾ ਡਰਿਆ ਹੋਇਆ ਸੀ ਕਿ ਕੋਈ ਵੀ ਸਾਡੇ ਨਾਲ ਨਾ ਆਇਆ। ਜਦੋਂ ਅਸੀਂ ਦੋਨੋਂ ਵਾਪਸ ਪਰਤ ਰਹੇ ਸੀ ਤਾਂ ਪੁਲ ਉਪਰ ਹੋਈ ਹਿੰਸਾ ਦੀਆਂ ਕਹਾਣੀਆਂ ਸਾਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੀਆਂ ਸਨ। ਹਨੇਰਾ ਸਭ ਤੋਂ ਹਨੇਰੀ ਰਾਤ ਨਾਲੋਂ ਵੀ ਵਧੇਰੇ ਗੂੜ੍ਹਾ ਜਾਪ ਰਿਹਾ ਸੀ ਅਤੇ ਇਹ ਜਗਾਹ ਦਿਨ ਦੇ ਸਮੇਂ ਨਾਲੋਂ ਵੀ ਵਧੇਰੇ ਖ਼ੌਫਨਾਕ ਤੇ ਸੁੰਨਸਾਨ ਲੱਗ ਰਹੀ ਸੀ। ਹੁਣ ਸਾਨੂੰ ਪਤਾ ਲੱਗਿਆ ਕਿ ਕਾਨੂੰਨ ਵਿਵਸਥਾ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਸ ਹਿੰਸਾ ਵਿੱਚ ਆਪਣਾ ਰੋਲ ਨਿਭਾਇਆ। ਹੁਣ ਜਦੋਂ ਅਸੀਂ ਇਸ ਪੁਲ ਉਪਰੋਂ ਗੁਜ਼ਰੇ ਤਾਂ ਸਾਨੂੰ ਇਸ “ਖੂਨੀ ਨਾਲੇ” ਦੇ ਖੌਫ ਬਾਰੇ ਹੋਰ ਵਧੇਰੇ ਪਤਾ ਲੱਗ ਚੁੱਕਿਆ ਸੀ।
ਜਦੋਂ ਅਸੀਂ ਤੁਰੇ ਜਾ ਰਹੇ ਸਾਂ ਤਾਂ ਸਾਨੂੰ ਭਰੋਸਾ ਦੇਣ ਵਾਲਾ ਇੱਕੋ-ਇੱਕ ਤੱਥ ਸਾਡੀ ਉਚ-ਜਾਤੀ ਹਿੰਦੂ ਪਹਿਚਾਣ ਸੀ। ਫਿਰ ਵੀ ਇਹ ਵਿਚਾਰ ਸਾਡੇ ਮਨ ਵਿੱਚ ਵਾਰ ਵਾਰ ਆ ਰਿਹਾ ਸੀ ਕਿ ਜੇਕਰ ਇੱਥੇ ਸਾਡੇ ’ਤੇ ਹਮਲਾ ਹੋ ਗਿਆ ਤਾਂ ਕੀ ਵਾਪਰੇਗਾ ਅਤੇ ਕਿਸੇ ਨੂੰ ਸਾਡੀਆਂ ਲਾਸ਼ਾਂ ਵੀ ਨਹੀਂ ਲੱਭਣੀਆਂ। ਖੌਫ਼ ਦੀਆਂ ਕਹਾਣੀਆਂ ਸਾਡਾ ਪਿੱਛਾ ਨਹੀਂ ਛੱਡ ਰਹੀਆਂ ਸਨ। ਇਹ ਅਨੁਭਵ ਮੈਨੂੰ ਕਦੇ ਵੀ ਨਹੀਂ ਭੁਲੇਗਾ। ਮੈਂ ਸੋਚਦਾ ਹਾਂ ਕਿ ਕੀ ਮੈਂ ਸਚਮੁੱਚ ਉਸੇ ਸ਼ਿੱਦਤ ਨਾਲ ਆਪਣੀ ਅਸਲੀ ਹਮਦਰਦੀ ਵਿਯਕਤ ਕਰ ਸਕਦਾ ਹਾਂ ਜਿਸ ਤਰ੍ਹਾਂ ਦੇ ਗੰਭੀਰ ਹਾਲਾਤਾਂ ਵਿੱਚੋਂ ਇਹ ਲੋਕ ਅਸਲ ਵਿੱਚ ਗੁਜ਼ਰ ਰਹੇ ਹਨ। ਅਗਲੇ ਦਿਨ ਮੈਂ ਫਿਰ ਉਨ੍ਹਾਂ ਔਰਤਾਂ ਨੂੰ ਮਿਲਿਆ ਜਿਨ੍ਹਾਂ ਨੂੰ ਮੈਂ ਇੱਕ ਦਿਨ ਪਹਿਲਾਂ ਮਿਲਿਆ ਸੀ ਅਤੇ ਉਨ੍ਹਾਂ ਨੂੰ ਇਹ ਸਾਰੀ ਕਹਾਣੀ ਸੁਣਾਈ। ਉਨ੍ਹਾਂ ’ਚੋਂ ਇੱਕ ਨੇ ਬਹੁਤ ਸ਼ਾਂਤ ਆਵਾਜ਼ ਵਿੱਚ ਕਿਹਾ ਕਿ “ਮੈਂ ਅੱਲਾਹ ਅੱਗੇ ਤੁਹਾਡੇ ਦੋਨਾਂ ਦੀ ਸਲਾਮਤੀ ਲਈ ਦੁਆ ਕਰਦੀ ਰਹੀ ਕਿਉਂਕਿ ਮੈਂ ਤੁਹਾਡੀ ਜਾਨ ਨੂੰ ਲੈ ਕੇ ਸੱਚਮੁਚ ਬਹੁਤ ਡਰੀ ਹੋਈ ਸੀ।”

          ਸਮੁੱਚਾ ਭਾਈਚਾਰਾ ਇੱਕ ਹੋਰ ਹਮਲਾ ਹੋਣ ਦੇ ਅੰਦੇਸ਼ੇ ਨੂੰ ਲੈ ਕੇ ਬਹੁਤ ਡਰਿਆ ਹੋਇਆ ਹੈ। ਮਰਦ ਲੋਕ ਇਲਾਕੇ ਦੀ ਸੁਰੱਖਿਆ ਲਈ ਰਾਤ ਨੂੰ ਵਾਰੀ-ਵਾਰੀ ਪਹਿਰਾ ਦੇਣ ਦੀ ਗੱਲ ਕਰ ਰਹੇ ਹਨ। ਪਿਛਲੀ ਰਾਤ ਪਹਿਰਾ ਦੇ ਚੁੱਕੇ ਇੱਕ ਸ਼ਖ਼ਸ ਨੇ ਕਿਹਾ ਕਿ “ਹੋਲੀ ਆਉਣ ਵਾਲੀ ਹੈ ਅਤੇ ਉਸ ਮੌਕੇ ਕੁੱਝ ਮਾੜਾ ਵਾਪਰ ਜਾਣ ਦਾ ਖਤਰਾ ਬਣਿਆ ਹੋਇਆ ਹੈ।”
          ਲੋਕਾਂ ਵੱਲੋਂ ਬਹੁਤ ਭਿਅੰਕਰ ਹਿੰਸਾ ਦੇ ਰੂਬਰੂ ਹੋਣ ਅਤੇ ਤਾਜ਼ੇ ਹਮਲਿਆਂ ਦੀਆਂ ਖਬਰਾਂ ਆਉਣ ਦੇ ਮੱਦੇਨਜ਼ਰ ਸ਼ਿਵ-ਵਿਹਾਰ ਇਲਾਕੇ ਦੀਆਂ ਔਰਤਾਂ ਨੇ ਆਪਣੇ ਇਲਾਕੇ ਵਿੱਚ ਵਾਪਸ ਜਾਣ ਨੂੰ ਲੈ ਕੇ ਬਹੁਤ ਖ਼ਦਸ਼ੇ ਪ੍ਰਗਟ ਕੀਤੇ ਹਨ। ਤੱਥ-ਖੋਜ ਟੀਮ ਜਿਨ੍ਹਾਂ ਲੋਕਾਂ ਨੂੰ ਮਿਲੀ ਉਨ੍ਹਾਂ ਵਿੱਚੋਂ ਜੇਕਰ ਕੁੱਝ ਲੋਕਾਂ ਨੇ ਵਾਪਸ ਜਾਣ ਲਈ ਆਸ-ਪਾਸ ਦੇ ਇਲਾਕੇ ਵਿੱਚੋਂ ਸੁਰੱਖਿਅਤ ਲਾਂਘਾ ਦਿਤੇ ਜਾਣ ਦੀ ਮੰਗ ਕੀਤੀ ਤਾਂ ਕੁੱਝ ਹੋਰਾਂ ਨੇ ਉਸ ਇਲਾਕੇ ਵਿੱਚ ਵਾਪਸ ਜਾਣ ਦੇ ਵਿਚਾਰ ਤੱਕ ਨੂੰ ਖ਼ੌਫਨਾਕ ਦੱਸਿਆ ਜਿਸ ਇਲਾਕੇ ਵਿੱਚ ਉਨ੍ਹਾਂ ਉਪਰ ਹਮਲੇ ਹੋਏ ਸਨ। ਕੁੱਝ ਇਲਾਕਿਆਂ ਵਿੱਚ ਦਫਾ 144 ਅਜੇ ਤੱਕ ਲੱਗੀ ਹੋਈ ਹੈ। ਭਾਈਚਾਰੇ ਦੇ ਲੋਕਾਂ ਨੇ ਇੱਕ ਹੋਰ ਨੁੱਕਤੇ ਨੂੰ ਲੈ ਕੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉਹ ਨੁਕਤਾ ਹੈ ਉਨ੍ਹਾਂ ਦੇ ਦਸਤਾਵੇਜ਼ਾਂ ਦਾ ਪੂਰੀ ਤਰ੍ਹਾਂ ਤਬਾਹ ਹੋ ਜਾਣਾ ਜਿਸ ਵਿੱਚ ਉਨ੍ਹਾਂ ਦੀ ਪਹਿਚਾਣ ਤੇ ਜਾਇਦਾਦ ਮਾਲਕੀ ਦੇ ਦਸਤਾਵੇਜ਼ ਵੀ ਸ਼ਾਮਲ ਹਨ। ਦਸਤਾਵੇਜ਼ਾਂ ਦੇ ਗੁੰਮ ਹੋ ਜਾਣ ਦੀ ਚਿੰਤਾ, ਐਨਆਰਸੀ ਬਾਰੇ ਹਰ ਪਾਸੇ ਹੋ ਰਹੀ ਚਰਚਾ ਦੇ ਇਸ ਮਾਹੌਲ ਵਿੱਚ ਹੋਰ ਵੀ ਵਧੇਰੇ ਪ੍ਰਬਲ ਹੋ ਜਾਂਦੀ ਹੈ।88
ਕਾਨੂੰਨ ਤੇ ਵਿਵਸਥਾ ਕਾਇਮ ਰੱਖਣ ਵਾਲੇ ਪ੍ਰਬੰਧ ਦੀ ਮੁਕੰਮਲ ਅਸਫਲਤਾ ਦੇ ਮੱਦੇਨਜ਼ਰ ਬੇਵਸੀ ਦੀ ਭਾਵਨਾ, ਪ੍ਰਤੱਖ ਨਜ਼ਰ ਆਉਂਦੀ ਚਿੰਤਾ ਵਿੱਚ ਤਬਦੀਲ ਹੋ ਗਈ ਹੈ। ਸਮੁੱਚਾ ਭਾਈਚਾਰਾ ਸਰਕਾਰ ਅਤੇ ਸਰੋਕਾਰ ਰੱਖਣ ਵਾਲੇ ਦੂਸਰੇ ਹਿੱਸਿਆਂ ਤੋਂ ਇਹ ਤਵੱਕੋ ਕਰਦਾ ਹੈ ਕਿ ਉਹ ਸਾਕਾਰਾਤਮਕ ਦਖਲਅੰਦਾਜ਼ੀ ਕਰਨ ਤਾਂ ਜੁ ਭਾਈਚਾਰਾ ਵਧੇਰੇ ਸੁਰੱਖਿਅਤ ਅਤੇ ਘੱਟ ਡਰਿਆ ਹੋਇਆ ਮਹਿਸੂਸ ਕਰ ਸਕੇ।

 5. 2 ਮਾਯੂਸੀ ਤੇ ਬੇਭਰੋਸਗੀ
ਪੀੜਤ ਲੋਕਾਂ ਨੇ ਕਈ ਅਜਿਹੇ ਸਬੂਤ ਪੇਸ਼ ਕੀਤੇ ਜਿਨ੍ਹਾਂ ਤੋਂ ਹਿੰਸਾ ਨੂੰ ਅੰਜ਼ਾਮ ਦੇਣ ਵਿੱਚ ਉਨ੍ਹਾਂ ਦੇ ਗੁਆਂਢੀਆਂ ਦੀ ਮਿਲੀ-ਭੁਗਤ ਹੋਣ ਦੇ ਸਪੱਸ਼ਟ ਸੰਕੇਤ ਮਿਲਦੇ ਹਨ ਜਦ ਕਿ ਕੁਝ ਹੋਰਾਂ ਨੇ ਇਸ ਅੱਤ ਦੇ ਸੰਕਟ ਵਾਲੀ ਘੜੀ ਵਿੱਚ ਹੋਰਨਾਂ ਵੱਲੋਂ ਕੋਈ ਮਦਦ ਨਾ ਕੀਤੇ ਜਾਣ ’ਤੇ ਨਿਰਾਸ਼ਾ ਦਾ ਇਜ਼ਹਾਰ ਕੀਤਾ।
ਇੱਕ ਮੁਸਲਿਮ ਨੌਜਵਾਨ ਨੇ ਕਿਹਾ ਕਿ,  “ਸ਼ਿਵ ਵਿਹਾਰ ਇਲਾਕੇ ਵਿੱਚ ਮੇਰੇ ਕਈ ਹਿੰਦੂ ਗਾਹਕ ਰਹਿੰਦੇ ਹਨ। ਹਿੰਸਾ ਹੋਣ ਤੋਂ ਬਾਅਦ ਮੈਂ ਉਨ੍ਹਾਂ ਦੇ ਸੋਸ਼ਲ ਮੀਡੀਆ ਨੂੰ ਖੰਘਾਲ਼ਿਆ ਤਾਂ ਪਤਾ ਲੱਗਾ ਕਿ ਇਹ ਖਾਤੇ ਮੇਰੇ ਭਾਈਚਾਰੇ ਵਿਰੁੱਧ ਕੀਤੀਆਂ ਗਈਆਂ ਨਫ਼ਰਤੀ ਤਕਰੀਰਾਂ ਨਾਲ ਭਰੇ ਪਏ ਸਨ।” ਉਸ ਨੇ ਜਦ ਅਜਿਹੇ ਇੱਕ ਨੂੰ ਗਾਹਕ ਬੁਲਾ ਕੇ ਤੱਥ-ਖੋਜ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਤਾਂ ਉਹ ਸ਼ਖ਼ਸ ‘ਦਿਓਬੰਦ ਤੋਂ ਆਏ ਲੋਕਾਂ’ (ਇੱਕ ਮੁਸਲਿਮ ਤਨਜੀਮ) ਨੂੰ ਹਿੰਸਾ ਲਈ ਜ਼ਿੰਮੇਵਾਰ ਠਹਿਰਾਉਣ ਲੱਗਾ। ਅਜਿਹੀਆਂ ਅਫ਼ਵਾਹਾਂ ਦੇ ਜਵਾਬ ਵਿੱਚ ਭਾਈਚਾਰੇ ਦੇ ਮੈਂਬਰ ਇਸ ਤੱਥ ਨੂੰ ਵਾਰ ਵਾਰ ਉਭਾਰਦੇ ਰਹੇ ਕਿ ਉਸ ਇਲਾਕੇ ਦੇ ਕਿਸੇ ਮੰਦਰ ਨੂੰ ਨੁਕਸਾਨ ਨਹੀਂ ਪਹੁੰਚਿਆ ਜਦ ਕਿ ਕਈ ਮਸਜਿਦਾਂ ਉਪਰ ਹਮਲੇ ਹੋਏ।

ਮੁਸਲਿਮ ਬਹੁ-ਗਿਣਤੀ ਵਾਲੇ ਇਲਾਕਿਆਂ ਵਿੱਚ ਸਥਾਨਕ ਲੋਕਾਂ ਨੇ ਹਿੰਦੂ ਘੱਟ-ਗਿਣਤੀ ਲੋਕਾਂ ਦੀ ਬਹੁਤ ਜਬਰਦਸਤ ਢੰਗ ਨਾਲ ਰਾਖੀ ਕੀਤੀ। ਤੱਥ-ਖੋਜ ਟੀਮ ਨਾਲ ਗੱਲ ਕਰਨ ਵਾਲੀ ਇੱਕ ਔਰਤ ਨੇ ਸਵਾਲ ਕੀਤਾ ਕਿ,  “ਫਿਰ ਉਨ੍ਹਾਂ ਨੇ ਇਸੇ ਢੰਗ ਨਾਲ ਸਾਡੀ ਰਾਖੀ ਕਿਉਂ ਨਹੀਂ ਕੀਤੀ?” ਜਿਨ੍ਹਾਂ ਲੋਕਾਂ ਨਾਲ ਉਨ੍ਹਾਂ ਦਾ ਹਰ ਰੋਜ਼ ਦਾ ਵਰਤੋਂ-ਵਿਹਾਰ ਸੀ,  ਉਨ੍ਹਾਂ ਹੀ ਲੋਕਾਂ ਦੀ ਹਿੰਸਾ ਵਿੱਚ ਮਿਲੀ-ਭੁਗਤ ਹੋਣ ਵੱਲ ਇਸ਼ਾਰਾ ਕਰਦਿਆਂ ਕਈ ਔਰਤਾਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਸਥਾਨਕ ਲੋਕਾਂ ਦੀ ਮਦਦ ਦੇ ਬਗ਼ੈਰ ਬਾਹਰੀ ਲੋਕ ਹਿੰਦੂ ਤੇ ਮੁਸਲਮਾਨ ਘਰਾਂ ਦਰਮਿਆਨ ਵਖਰੇਵਾਂ ਨਹੀਂ ਕਰ ਸਕਦੇ ਸਨ। ਸ਼ਿਵ-ਵਿਹਾਰ ਇਲਾਕੇ ਦੇ ਜ਼ਿਆਦਾਤਰ ਮੁਸਲਿਮ ਘਰ ਜਲਾ ਦਿੱਤੇ ਗਏ ਹਨ ਸਿਵਾਏ ਉਨ੍ਹਾਂ ਮੁਸਲਮਾਨ ਘਰਾਂ ਦੇ ਜੋ ਹਿੰਦੂ ਘਰਾਂ ਦੇ ਨਾਲ ਲੱਗਦੇ ਸਨ। ਇਨ੍ਹਾਂ ਘਰਾਂ ਨੂੰ ਵੀ ਇਸ ਲਈ ਛੱਡ ਦਿੱਤਾ ਗਿਆ ਤਾਂ ਜੁ ਅੱਗ ਹਿੰਦੂ ਘਰਾਂ ਨੂੰ ਵੀ ਲਪੇਟ ਵਿੱਚ ਨਾ ਲੈ ਲਵੇ। ਪਰ ਅਜਿਹੇ ਮੁਸਲਮਾਨ ਘਰ ਭੀੜ ਦੁਆਰਾ ਲੁੱਟੇ ਜਾਣ ਤੋਂ ਨਹੀਂ ਬਚ ਸਕੇ ਜਿਸ ਤੋਂ ਪਤਾ ਚਲਦਾ ਹੈ ਕਿ ਹਮਲਾ ਕਿੰਨਾ ਯੁਧਨੀਤਿਕ ਤੇ ਨਿਸ਼ਾਨਾਬੱਧ ਸੀ।
ਭਾਈਚਾਰੇ ਦੇ ਲੋਕਾਂ ਨੇ ਪੁਲਿਸ ਉਪਰ ਵਿਸ਼ਵਾਸਘਾਤ ਕਰਨ ਦਾ ਦੋਸ਼ ਲਾਇਆ ਅਤੇ ਇਸ ਗੱਲ ਦੇ ਸਬੂਤ ਵਜੋਂ ਦੱਸਿਆ ਕਿ ਪੁਲਿਸ ਨੇ ਪੀੜਤਾਂ ਨੂੰ ਭੀੜਾਂ ਦੇ ਹਵਾਲੇ ਕੀਤਾ। ਪੁਲਿਸ ਵੱਲੋਂ ਹਾਲਾਤ ਉਪਰ ਪੂਰੀ ਤਰ੍ਹਾਂ ਕਾਬੂ ਪਾ ਲੈਣ ਦੇ ਐਲਾਨਾਂ ਦੇ ਬਾਅਦ ਵੀ ਹਮਲੇ ਜਾਰੀ ਰਹੇ। ਅਸੀਂ ਇੱਕ ਬੰਦੇ ਬਾਰੇ ਸੁਣਿਆ ਜੋ ਹਾਲਾਤ ਸ਼ਾਂਤ ਹੋਣ ਦੀ ਖਬਰ ਸੁਣ ਕੇ 28 ਫਰਵਰੀ 2020 ਨੂੰ ਆਪਣੇ ਘਰੋਂ ਕੁੱਝ ਅਜਿਹੇ ਦਸਤਾਵੇਜ਼ ਚੁੱਕਣ ਲਈ ਵਾਪਸ ਆਇਆ ਜੋ ਘਰ ਛੱਡਣ ਸਮੇਂ ਉਥੇ ਰਹਿ ਗਏ ਸਨ। ਸਾਨੂੰ ਦੱਸਿਆ ਗਿਆ ਕਿ ਜਿਉਂ ਹੀ ਉਸ ਨੇ ਘਰ ਦੇ ਤਾਲੇ ਦੀ ਚਾਬੀ ਘੁੰਮਾਈ ਤਾਂ ਤਲਵਾਰ ਦੇ ਵਾਰ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਘਰ ਲੁੱਟ ਲਿਆ ਗਿਆ।89 ਈਦਗਾਹ ’ਚ ਲੱਗੇ ਇੱਕ ਟੈਂਟ ਵਿੱਚ ਬੈਠੀ ਇੱਕ ਔਰਤ ਨੇ ਦਾਅਵਾ ਕੀਤਾ ਕਿ “ ਉਸ ਦਿਨ ਜੋ ਵੀ ਸ਼ਖ਼ਸ ਸ਼ਿਵ-ਵਿਹਾਰ ਗਿਆ ਉਹ ਵਾਪਸ ਨਹੀਂ ਪਰਤਿਆ।”
ਪੀੜਤ ਤੇ ਜ਼ਿੰਦਾ ਬਚੇ ਲੋਕ ਜ਼ਿਆਦਾਤਰ ਆਪਣੇ ਹੀ ਭਾਈਚਾਰੇ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਮਦਦ ਉਪਰ ਨਿਰਭਰ ਹਨ।  2 ਮਾਰਚ ਨੂੰ ਦਿੱਲੀ ਵਿਧਾਨ ਸਭਾ ਨੇ ਅਮਨ ਕਮੇਟੀ ਦਾ ਗਠਨ ਕੀਤਾ( ਅੰਤਿਕਾ 9 ) ਜਿਸ ਦੇ ਕੁੱਲ ਗਿਆਰਾਂ ਮੈਂਬਰਾਂ ਵਿੱਚੋਂ ਸਿਰਫ ਇੱਕ ਹੀ ਮੈਂਬਰ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਹੈ। ਇੱਕ ਨੌਜਵਾਨ ਨੇ ਬੇਭਰੋਸਗੀ ਦੀ ਭਾਵਨਾ ਦਾ ਇਜ਼ਹਾਰ ਕਰਦੇ ਹੋਇਆ ਖੁਲਾਸਾ ਕੀਤਾ ਕਿ ਉਸ ਦੇ ਖੁਦ ਦੇਖਿਆ ਕਿ ਉਹੀ ਲੋਕ ਪੁਲਿਸ ਦੀ ਮੌਜੂਦਗੀ ਵਿੱਚ ਰਾਹਤ-ਕਾਰਵਾਈਆਂ ਵਿੱਚ ਹਿੱਸਾ ਲੈ ਰਹੇ ਹਨ ਜੋ ਲੋਕ ਹਿੰਸਾ ਨੂੰ ਅੰਜ਼ਾਮ ਦੇਣ ਵਿੱਚ ਮੂਹਰੇ ਸਨ। ਜ਼ਾਹਰ ਹੈ ਕਿ ਭਾਈਚਾਰੇ ਦੇ ਲੋਕਾਂ ਨੂੰ ਇਨ੍ਹਾਂ ਰਾਹਤ-ਕਰਮੀਆਂ ਉਪਰ ਭਰੋਸਾ ਕਰਨਾ ਮੁਸ਼ਕਲ ਲੱਗਦਾ ਹੈ ਜੋ ਪੁਲਿਸ ਦੀ ਸੁਰੱਖਿਆ ਹੇਠ ਹਿੰਸਕ ਕਾਰਵਾਈਆਂ ਕਰ ਰਹੇ ਹਨ। ਫੈਸਲੇ ਲੈਣ ਦੇ ਸਾਰੇ ਅਮਲਾਂ ਤੇ ਪਹਿਲਕਦਮੀਆਂ ਤੋਂ ਘੱਟ-ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਬਾਹਰ ਰੱਖਣਾ ਭਾਈਚਾਰਾ ਨੂੰ ਖਟਕਦਾ ਹੈ।
ਕਈ ਪੀੜਤ ਲੋਕਾਂ ਨੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਉਠਾਏ ਕਦਮਾਂ ਉਪਰ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਨਿਆਂਕਾਰੀ ਜੱਜ ਦਾ ਤਬਾਦਲਾ, ਕੇਸ ਦੀ ਅਗਲੀ ਸੁਣਵਾਈ ਲਈ ਲੰਬੀ ਤਾਰੀਕ ਪਾਓਣਾ ਅਤੇ ਢਿੱਲੀ ਜਾਂਚ ਪ੍ਰਕਿਰਿਆ ਆਦਿ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਭਾਈਚਾਰੇ ਵਿੱਚ ਲਗਾਤਾਰ ਸ਼ੱਕੀ ਭਾਵਨਾ ਨਾਲ ਵਿਚਾਰਿਆ ਜਾ ਰਿਹਾ ਹੈ ਜਿਸ ਕਾਰਨ ਸਮੁੱਚੇ ਨਿਆਂ-ਤੰਤਰ ਤੇ ਸ਼ਿਕਾਇਤ ਨਿਵਾਰਨ ਢਾਂਚੇ ਬਾਰੇ ਸਿਰੇ ਦੀ ਬੇਭਰੋਸਗੀ ਪੈਦਾ ਹੋ ਰਹੀ ਹੈ।
          ਭਾਈਚਾਰੇ ਵੱਲੋਂ ਸਟੇਟ ਮਸ਼ੀਨਰੀ ਵੱਲੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰਾਂ ਦੀ ਸਾਫ਼-ਸਫ਼ਾਈ ਕਰਵਾਉਣ ਅਤੇ ਰਾਹਤ ਤੇ ਸੁਰੱਖਿਆ ਮੁਹੱਈਆ ਕਰਵਾਉਣ ਦੇ ਪਰਦੇ ਹੇਠ ਹਰ ਤਰ੍ਹਾਂ ਦੇ ਸਬੂਤ ਮਿਟਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਸ਼ੱਕ ਤੇ ਚਿੰਤਾ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਸਾਫ਼-ਸਫ਼ਾਈ ਕਰਵਾਉਣ ਵਾਲਿਆਂ ਦੀਆਂ ਤਰਜੀਹਾਂ ਵੀ ਸਪੱਸ਼ਟ ਨਜ਼ਰ ਆਉਂਦੀਆਂ ਹਨ; ਹਿੰਸਾ ਦੇ ਪਰਿਣਾਮ ਦੀ ਜਿਵੇਂ ਕਿ ਲਾਸ਼ਾਂ, ਖੂਨ ਤੇ ਇਸ ਦੇ ਨਿਸ਼ਾਨਾਂ ਦੀ ਸਫਾਈ ਕਰਨਾ ਅਤੇ ਭਾਈਚਾਰੇ ਵੱਲੋਂ ਲਿਖੇ ਰੋਸ-ਪ੍ਰਦਰਸ਼ਨ ਦੇ ਨਾਹਰਿਆਂ ਉਪਰ ਪੇਂਟ ਕਰਨਾ। ਇਨ੍ਹਾਂ ਨਾਹਰਿਆਂ ਰਾਹੀਂ ਹੀ ਭਾਈਚਾਰੇ ਦਾ ਬਚਾਅ ਕਰਨ ਅਤੇ ਪਰਿਵਾਰ ਦੇ ਮ੍ਰਿਤਕ ਮੈਂਬਰਾਂ ਦੀਆਂ ਲਾਸ਼ਾਂ ਲੱਭਣ ਵਿੱਚ ਮਦਦ ਕਰਨ ਲਈ ਗੁਹਾਰ ਲਗਾਈ ਗਈ ਸੀ।
ਸਭ ਤੋਂ ਬੁਰੀ ਤਰ੍ਹਾਂ ਪ੍ਰਵਾਭਿਤ ਇਲਾਕੇ ਦੀਆਂ ਕੰਧਾਂ ਉਪਰ ਲਿਖੇ ਨਾਹਰਿਆਂ ਉਪਰ ਤੇਜ਼ੀ ਨਾਲ ਕੂਚੀ ਫੇਰ ਰਹੇ ਇੱਕ ਮਿਉਂਸਿਪਲ ਕਰਮਚਾਰੀ ਨੂੰ ਅਸੀਂ ਪੁੱਛਿਆ ਕਿ ਉਸ ਨੂੰ ਅਜਿਹਾ ਕਰਨ ਦੇ ਆਦੇਸ਼ ਕਿਸ ਨੇ ਦਿੱਤੇ ਤਾਂ ਉਸ ਦਾ ਜਵਾਬ ਸੀ, “ਉਪਰ ਤੋਂ ਆਰਡਰ ਆਇਆ ਹੈ, ਸਭ ਸਾਫ਼ ਕਰਨਾ ਹੈ। ਐਲਜੀ ਸਾਹਿਬ ਕਾ ਵਿਜਿਟ ਹੈ ਕੱਲ੍ਹ, ਉਨਕੇ ਆਨੇ ਸੇ ਪਹਿਲੇ ਸਭ ਸਾਫ਼ ਕਰਨਾ ਹੋਗਾ।”
 ਭਾਈਚਾਰੇ ਦਾ ਇੱਕ ਨੌਜਵਾਨ, ਜੋ ਕਿਸੇ ਸਮੇਂ ਦਿੱਲੀ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਸੀ, ਹੁਣ ਆਪਣੇ ਉਨ੍ਹਾਂ ਹਿੰਦੂ ਦੋਸਤਾਂ ਨੂੰ ਲੈ ਕੇ ਮਾਯੂਸ ਹੋਇਆ ਮਹਿਸੂਸ ਪਿਆ ਸੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਉਪਰ ਲਗਾਤਾਰ ਅਪਰਾਧੀਆਂ ਦੀ ਹਮਾਇਤ ਵਿੱਚ ਪੋਸਟਾਂ ਪਾਈਆਂ। ਇਨ੍ਹਾਂ ਦੋਸਤਾਂ ਲਈ ਕਿਸੇ ਸਮੇਂ ਉਸ ਦੇ ਦੋਸਤੀ-ਘੇਰੇ ਵਿੱਚ ਵਿਸ਼ੇਸ਼ ਥਾਂ ਸੀ ਪਰ ਹੁਣ ਉਨ੍ਹਾਂ ਦੋਸਤਾਂ ਨੇ ਉਸ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਕੀ ਉਹ ਸੱਚਮੁੱਚ ਇਸ ਮੁਲਕ ਦਾ ਬਾਸ਼ਿੰਦਾ ਹੈ। ਇਹ ਮਾਯੂਸੀ ਤੇ ਬੇਭਰੋਸਗੀ ਹਿੰਦੂ ਭਾਈਚਾਰੇ ਦੇ ਉਨ੍ਹਾਂ ਸਾਰੇ ਲੋਕਾਂ ਤੱਕ ਫੈਲ ਜਾਂਦੀ ਹੈ ਜੋ ਸੋਸ਼ਲ ਮੀਡੀਆ ਉਪਰ ਹਮਲਾਕਾਰੀਆਂ ਦੇ ਸਮਰਥਨ ਵਿੱਚ ਬੋਲਦੇ ਰਹੇ ਹਨ।

5. 3 ਸਦਮਾ ਤੇ ਮਾਨਸਿਕ ਸਿਹਤ ਉਪਰ ਪ੍ਰਭਾਵ
ਤੱਥ-ਖੋਜ ਟੀਮ ਨੂੰ ਭਾਈਚਾਰੇ ਦੇ ਪੀੜਤਾਂ ਤੇ ਜ਼ਿੰਦਾ ਬਚੇ ਲੋਕਾਂ ਵਿੱਚ ਸਦਮੇ, ਬੇਯਕੀਨੀ ਤੇ ਮਾਨਸਿਕ ਪੀੜਾ ਦੇ ਚਿੰਨ ਸਾਫ਼ ਨਜ਼ਰ ਆਉਂਦੇ ਸਨ ਜਿਸ ਦਾ ਅੰਦਾਜ਼ਾ ਕਈਆਂ ਦੇ ਲਗਾਤਾਰ ਰੋਂਦੇ ਰਹਿਣ,  ਨਿਰਾਰਥਕ ਕਿਸਮ ਦਾ ਵਿਹਾਰ ਕਰਨ ਅਤੇ ਚੁਰੜ-ਮੁਰੜ ਪਹਿਰਾਵੇ ਤੋਂ ਭਲੀਭਾਂਤ ਲੱਗ ਜਾਂਦਾ ਸੀ। ਈਦਗਾਹ ਦੇ ਟੈਂਟਾਂ ਵਿੱਚ ਬੈਠੀਆਂ ਕਈ ਔਰਤਾਂ ਤੇ ਬੱਚਿਆਂ ਦੇ ਉਹੀ ਕਪੜੇ ਪਹਿਨੇ ਹੋਏ ਸਨ ਜੋ ਉਨ੍ਹਾਂ ਨੇ ਘਰੋਂ ਬਚ ਕੇ ਨਿਕਲਣ ਸਮੇਂ ਪਹਿਨੇ ਹੋਏ ਸਨ। ਕਈ ਔਰਤਾਂ ਨੇ ਇਹ ਵੀ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੂੰ ਬਚਾ ਕੇ ਇੱਥੇ ਲਿਆਂਦਾ ਗਿਆ ਹੈ,  ਉਨ੍ਹਾਂ ਨੇ ਕੁੱਝ ਨਹੀਂ ਖਾਧਾ। ਆਪਣੇ ਪਤੀ ਦੇ ਸ਼ਿਵ-ਵਿਹਾਰ ਇਲਾਕੇ ਵਿੱਚ ਵਾਪਸ ਪਰਤ ਜਾਣ ਬਾਰੇ ਸੁਣ ਕੇ ਇੱਕ ਔਰਤ ਨੇ ਹਮਲਾ ਹੋ ਜਾਣ ਦੇ ਡਰੋਂ ਆਪਣੇ ਪਤੀ ਨੂੰ ਵਾਪਸ ਰਾਹਤ ਕੈਂਪ ਵਿੱਚ ਮੁੜ ਆਉਣ ਲਈ ਮਿੰਨਤਾਂ ਕੀਤੀਆਂ। ਇੱਕ ਹੋਰ ਔਰਤ ਚੀਕ ਕੇ ਕਿਹਾ ਕਿ “ਜੋ ਕੁੱਝ ਮੈਂ ਉਸ ਦਿਨ ਦੇਖਿਆ ਉਸ ਨੂੰ ਮੈਂ ਕਦੇ ਵੀ ਨਹੀਂ ਭੁਲਾ ਪਾਵਾਂਗੀ; ਜਿਸ ਤਰ੍ਹਾਂ ਉਨ੍ਹਾਂ ਨੇ ਨੌਜਵਾਨ ਔਰਤਾਂ ਦੀ ਕੁੱਟ-ਮਾਰ ਕੀਤੀ ਉਹ ਮੰਜ਼ਰ ਬਹੁਤ ਖ਼ੌਫਨਾਕ ਸੀ!”  ਟੀਮ ਜਿਨ੍ਹਾਂ ਵੀ ਲੋਕਾਂ ਨੂੰ ਮਿਲੀ ਉਨ੍ਹਾਂ ਸਭ ਵਿੱਚ ਆਪਣੀ ਜ਼ਿੰਦਗੀ ਸਿਫਰ ਤੋਂ ਦੁਬਾਰਾ ਸ਼ੁਰੂ ਕਰਨ ਨੂੰ ਲੈ ਕੇ ਚਿੰਤਾ ਅਤੇ ਪਿਛਲੇ ਕੁੱਝ ਦਿਨਾਂ ਦੌਰਾਨ ਮਹਿਸੂਸ ਕੀਤੇ ਸਦਮੇ ’ਚੋਂ ਉਭਰਨ ਦੀ ਕੋਸ਼ਿਸ਼ ਨੂੰ ਸਪੱਸ਼ਟ ਤੌਰ ’ਤੇ ਦੇਖਿਆ ਜਾ ਸਕਦਾ ਸੀ। “ਹਰ ਵਾਰ ਜਦ ਦਰਵਾਜ਼ਾ ਜ਼ੋਰ ਨਾਲ ਬੰਦ ਹੁੰਦਾ ਹੈ ਤਾਂ ਮੈਂ ਇਹ ਸੋਚ ਕੇ ਡਰ ਜਾਂਦੀ ਹਾਂ ਕਿ ਗੈਸ ਸਲਿੰਡਰ ਫੱਟ ਗਿਆ ਹੈ।” ਮਾਨਸਿਕ ਪੀੜਾ ਦੀਆਂ ਅਜਿਹੀਆਂ ਕਹਾਣੀਆਂ ਹਰ ਉਸ ਸ਼ਖ਼ਸ ਉਪਰ ਲੰਬੇ ਸਮੇਂ ਤੱਕ ਅਸਰ ਪਾਉਂਦੀਆਂ ਰਹਿਣਗੀਆਂ ਜੋ ਉਹਨਾਂ ਸਥਿਤੀਆਂ ਵਿੱਚੋਂ ਗੁਜ਼ਰੇ ਹਨ।

ਪ੍ਰਵਾਭਿਤ ਪਰਿਵਾਰਾਂ ਨੇ ਆਪਣੇ ਬੱਚਿਆਂ ਦੇ ਅਕਾਦਮਿਕ ਭਵਿੱਖ ਨੂੰ ਲੈ ਕੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਕਿਉਂਕਿ ਕਈ ਬੱਚੇ ਇਮਤਿਹਾਨ ਨਹੀਂ ਦੇ ਪਾਏ ਅਤੇ ਕਈ ਇਨ੍ਹਾਂ ਦੀ ਤਿਆਰੀ ਲਈ ਪੜ੍ਹ ਨਹੀਂ ਪਾਏ। ਇਸ ਕਤਲੇਆਮ ਤੇ ਤਬਾਹੀ ਦੌਰਾਨ ਇਨ੍ਹਾਂ ਬੱਚਿਆਂ ਦੀਆਂ ਕਿਤਾਬਾਂ ਗੁੰਮ ਹੋ ਗਈਆਂ ਹਨ। ਤਬਾਹ ਕੀਤੇ ਜਾਣ ਵਾਲੇ ਤਿੰਨਾਂ ਸਕੂਲਾਂ ਦੇ ਜ਼ਿਆਦਾਤਰ ਵਿਦਿਆਰਥੀ ਮੁਸਲਿਮ ਸਨ। ਪ੍ਰਭਾਵਿਤ ਭਾਈਚਾਰੇ ਦੇ ਕੁੱਝ ਹੋਰ ਮੈਂਬਰਾਂ ਨੇ ਇਸ ਅਚਾਨਕ ਆਈ ਗਰੀਬੀ ਦੀ ਹਾਲਤ ਵਿੱਚ ਆਪਣੇ ਬੱਚਿਆਂ ਦੇ ਭਵਿੱਖ ਲਈ ਕੁੱਝ ਖਰਚ ਕਰ ਸਕਣ ਸਬੰਧੀ ਆਪਣੀ ਬੇਵਸੀ ਦਾ ਪ੍ਰਗਟਾਵਾ ਕੀਤਾ। ਪ੍ਰਭਾਵਿਤ ਭਾਈਚਾਰੇ ਦੇ ਕੁੱਝ ਬੱਚੇ ਇਸ ਕਰੂਰ ਹਿੰਸਾ ਦੇ ਚਸ਼ਮਦੀਦ ਗਵਾਹ ਸਨ ਅਤੇ ਇੱਥੋਂ ਤੱਕ ਕਿ ਕਈਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੋਲੀ ਮਾਰੇ ਜਾਣ ਤੱਕ ਨੂੰ ਅੱਖੀਂ ਦੇਖਿਆ ਸੀ। ਜਾਪਦਾ ਸੀ ਕਿ ਇਸ ਦੇ ਨਤੀਜੇ ਵਜੋਂ ਬੱਚਿਆਂ ਨੇ ਇਸ ਦੇਖੀ ਹੋਈ ਹਿੰਸਾ ਨੂੰ ਆਤਮਸਾਤ ਕਰ ਲਿਆ ਸੀ। ਤੱਥ-ਖੋਜ ਟੀਮ ਨੂੰ ਬੱਚਿਆਂ ਨਾਲ ਗੱਲਬਾਤ ਕਰਨ ਸਮੇਂ ਬਹੁਤ ਚੌਂਕਾ ਦੇਣ ਵਾਲੇ ਅਨੁਭਵ ਹੋਏ ਜਿਨ੍ਹਾਂ ਨੇ ਟੀਮ ਨੂੰ ਹਮਲਿਆਂ ਦੇ ਬਹੁਤ ਪ੍ਰੇਸ਼ਾਨ ਕਰ ਦੇਣ ਵਾਲੇ ਵੀਡੀਉ ਦਿਖਾਏ ਅਤੇ ਹਿੰਸਕ ਘਟਨਾਵਾਂ ਨੂੰ ਬਹੁਤ ਵਿਸਥਾਰਪੂਰਵਕ ਬਿਆਨ ਕੀਤਾ। ਅਸੀਂ ਕੁੱਝ ਅਜਿਹੇ ਬੱਚਿਆਂ ਨੂੰ ਵੀ ਮਿਲੇ ਜਿਨ੍ਹਾਂ ’ਚੋਂ ਲਗਾਤਾਰ ਕੰਬਣ ਤੇ ਬੁਖਾਰ ਹੋਣ ਦੇ ਮਨੋ-ਸਰੀਰਕ ਲੱਛਣ ਦਿਖਾਈ ਦੇ ਰਹੇ ਸਨ। ਰਾਹਤ-ਕਾਰਵਾਈ ਕਰਨ ਵਾਲੇ ਇੱਕ ਸਵੈਸੇਵਕ ਨੇ ਦੱਸਿਆ ਕਿ ਕੁੱਝ ਬੱਚਿਆਂ ਨੂੰ ਸਥਾਨਕ ਆਂਗਣਵਾੜੀ ਤੋਂ ਭੋਜਨ ਮਿਲਿਆ ਕਰਦਾ ਸੀ ਜੋ ਹੁਣ ਹਿੰਸਾ ਹੋ ਜਾਣ ਬਾਅਦ ਬੰਦ ਹੋ ਗਿਆ ਹੈ। ਟੀਮ ਨੂੰ ਕੁੱਝ ਅਸਪੱਸ਼ਟ ਕਿਸਮ ਦੇ ਅਜਿਹੇ ਬਿਆਨ ਵੀ ਸੁਣਨ ਨੂੰ ਮਿਲੇ ਜੋ ਬੱਚਿਆਂ ਵਿਰੁੱਧ ਹੋਈ ਜਿਨਸੀ ਹਿੰਸਾ ਵੱਲ ਇਸ਼ਾਰਾ ਕਰਦੇ ਸਨ।  ਟੀਮ ਨੇ ਜੋ ਮੀਡੀਆ ਦਾ ਬਿਰਤਾਂਤ ਤੇ ਵੇਰਵੇ ਸੁਣੇ ਉਸ ਅਨੁਸਾਰ ਹਿੰਸਾ ਨੂੰ ਅੰਜ਼ਾਮ ਦੇਣ ਵਿੱਚ ਨੌਜਵਾਨ ਲੜਕੇ ਵੀ ਸ਼ਾਮਲ ਸਨ। ਜੇਕਰ ਇਨ੍ਹਾਂ ਵੇਰਵਿਆਂ ਉਪਰ ਯਕੀਨ ਕਰੀਏ ਤਾਂ ਇਹ ਨੌਜਵਾਨ ਮਨਾਂ ਦੇ ਭਿ੍ਰਸ਼ਟ ਹੋ ਜਾਣ ਵਾਲੇ ਉਸ ਤੱਥ ਨੂੰ ਉਜਾਗਰ ਕਰਦੇ ਹਨ ਜੋ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ।

 5.4 ਬਚਾਓ ਤੇ ਰਾਹਤ ਕਾਰਵਾਈ: ਭਾਈਚਾਰੇ ਦਾ ਰੋਲ
ਦਿੱਲੀ ਵਿੱਚ ਜੋ ਹਿੰਸਾ 24 ਫਰਵਰੀ ਨੂੰ ਸ਼ੁਰੂ ਹੋਈ, ਉਹ 27 ਫਰਵਰੀ ਤੱਕ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਰਹੀ। ਫੌਜਦਾਰੀ ਨਿਆਂ ਪ੍ਰਬੰਧ ਦੀ ਮਦਦ ਦੀ ਮੁਕੰਮਲ ਗ਼ੈਰਹਾਜ਼ਰੀ ਵਿੱਚ ਜਾਂ ਬਹੁਤ ਨਿਗੂਣੀ ਮਦਦ ਸਹਾਰੇ ਸਥਾਨਕ ਭਾਈਚਾਰੇ ਨੇ ਬਚਾਓ ਦੇ ਕੰਮ ਆਪਣੇ ਖੁਦ ਦੇ ਹੱਥਾਂ ਵਿੱਚ ਲਏ ਅਤੇ ਅੱਤ-ਪੱਧਰ ਦੀ ਮਾਯੂਸੀ ਤੇ ਬੇਵਸੀ ਦੇ ਆਲਮ ਵਿੱਚ ਵੀ ਰਾਹਤ ਤੇ ਬਚਾਓ ਕਾਰਵਾਈ ਨੂੰ ਅਗਵਾਈ ਦਿੱਤੀ।
ਬਚਾਓ ਦਾ ਕੰਮ ਮੁੱਖ ਤੌਰ ’ਤੇ ਮੁਸਮਿਲ ਭਾਈਚਾਰੇ ਦੇ ਨੌਜਵਾਨਾਂ ਅਤੇ ਕੁੱਝ ਦੋਸਤਾਨਾ ਗੁਆਂਢੀਆਂ ਦੁਆਰਾ ਕੀਤਾ ਗਿਆ। ਸ਼ਿਵ-ਵਿਹਾਰ ਵਿੱਚੋਂ ਆਪਣੇ ਘਰਾਂ ਨੂੰ ਛੱਡ ਕੇ ਗਏ ਪਰਿਵਾਰਾਂ ਨੂੰ ਚਾਂਦਬਾਗ ਤੇ ਮੁਸਤਫਾਬਾਦ ਇਲਾਕਿਆਂ ਵਿੱਚ ਰਹਿੰਦੇ ਰਿਸ਼ਤੇਦਾਰ ਤੇ ਦੋਸਤ ਆਪਣੇ ਘਰੀਂ ਲ਼ੈ ਗਏ।

ਮੁਸਲਿਮ ਭਾਈਚਾਰਾ ਨੇ ਬਹੁ-ਗਿਣਤੀ ਮੁਸਲਿਮ ਇਲਾਕਿਆਂ ਵਿੱਚ ਰਹਿਣ ਵਾਲੇ ਕੁੱਝ ਹਿੰਦੂ ਪਰਿਵਾਰਾਂ ਦੀਆਂ ਦੁਕਾਨਾਂ ਤੇ ਘਰਾਂ ਦੀ ਵੀ ਰਾਖੀ ਕੀਤੀ। ਭਾਈਚਾਰੇ ਦੇ ਨੌਜਵਾਨਾਂ ਦਾ ਇੱਕ ਗਰੁੱਪ ਬੁਰੀ ਤਰ੍ਹਾਂ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ ਤੇ ਦੂਸਰੀਆਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਂਦਾ ਰਿਹਾ। ਇਸ ਗਰੁੱਪ ਦੇ ਇੱਕ ਮੈਂਬਰ ਨੇ ਕਿਹਾ ਕਿ, “ਬਾਹਰਲੇ ਲੋਕਾਂ ਦੁਆਰਾ ਭੇਜੀ ਗਈ ਰਾਹਤ-ਸਮੱਗਰੀ ਉਨ੍ਹਾਂ ਲੋਕਾਂ ਤੱਕ ਨਹੀਂ ਪਹੁੰਚ ਰਹੀ ਜਿਨ੍ਹਾਂ ਨੂੰ ਇਸ ਸਮੱਗਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ।” ਚਾਰ ਮਾਰਚ ਨੂੰ ਇਹ ਗਰੁੱਪ ਇੱਕ ਅਜਿਹੇ ਪਰਿਵਾਰ ਦੇ ਘਰ ਗਿਆ ਜਿਸ ਨੂੰ ਹਿੰਸਾ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਕੋਈ ਮਦਦ ਨਹੀਂ ਮਿਲੀ ਸੀ।
ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਲੋਕਾਂ ਲਈ ਈਦਗਾਹ ਵਿਖੇ ਟੈਂਟ ਲਾਏ ਜਿਨ੍ਹਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ। ਇਸ ਕਾਰਨ ਰਾਹਤ ਤੇ ਬਚਾਉ ਕੰਮਾਂ ਨੂੰ ਕਾਰਗਰ ਬਣਾਉਣ ਵਿੱਚ ਮਦਦ ਮਿਲੀ। ਇਸ ਭਾਈਚਾਰੇ ਤੇ ਹੋਰਨਾਂ ਜਥੇਬੰਦੀਆਂ ਨੇ ਈਦਗਾਹ ਵਿਖੇ ਹੀ ਇਲਾਜ ਤੇ ਕਾਨੂੰਨੀ ਕੈਂਪ ਸਥਾਪਤ ਕੀਤੇ ਗਏ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 26 ਫਰਵਰੀ ਨੂੰ ਪ੍ਰੈਸ ਕਾਨਫਰੰਸ ਕਰਕੇ ਮੁਆਵਜ਼ੇ ਦੇ ਵੇਰਵਾ ਦਾ ਐਲਾਨ ਕੀਤਾ।90 ਮੁਆਵਜ਼ੇ ਵਾਲੇ ਫਾਰਮ ਭਰਨ ਵਾਲਾ ਅਮਲ ਈਦਗਾਹ ਵਿਖੇ ਹੀ ਸ਼ੁਰੂ ਹੋ ਗਿਆ ਹੈ। ਕੁੱਝ ਪਰਿਵਾਰਾਂ ਨੂੰ ਮੁਆਵਜ਼ੇ ਦੀ ਐਕਸ-ਗ੍ਰੇਸ਼ੀਆ ਰਕਮ ਦੋ ਮਾਰਚ ਨੂੰ ਮਿਲ ਗਈ ਹੈ ਅਤੇ ਕੁੱਝ ਹੋਰ ਪਰਿਵਾਰ ਇਸ ਨੂੰ ਲੈਣ ਲਈ ਫਾਰਮ ਭਰਨ ਦਾ ਕੰਮ ਕਰ ਰਹੇ ਹਨ। ਕੁੱਝ ਗੁਰਦਵਾਰਿਆਂ ਤੇ ਚਰਚਾਂ ਵੱਲੋਂ ਪੀੜਤਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦੇਣ ਵਾਲੀਆਂ ਖਬਰਾਂ ਵੀ ਮਿਲ ਰਹੀਆਂ ਹਨ। ਪਰ ਟੀਮ ਮੈਂਬਰਾਂ ਨੇ ਪ੍ਰਭਾਵਿਤ ਭਾਈਚਾਰੇ ਤੋਂ ਇਸ ਸਬੰਧ ਵਿੱਚ ਕੁੱਝ ਨਹੀਂ ਸੁਣਿਆ ਜੋ ਸ਼ਾਇਦ ਇਨ੍ਹਾਂ ਕਦਮਾਂ ਬਾਰੇ ਜਾਣਕਾਰੀ ਦੀ ਘਾਟ ਹੋਣ ਕਾਰਨ ਹੈ। ਭਾਈਚਾਰੇ ਦੇ ਇੱਕ ਨੌਜਵਾਨ ਐਮਬੀਬੀਐਸ ਵਿਦਿਆਰਥੀ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਮੁਢਲੀ-ਸਹਾਇਤਾ ਦੇਣ ਅਤੇ ਦਵਾਈਆਂ ਤਕਸੀਮ ਕਰਨ ਲਈ ਇੱਕ ਮੈਡੀਕਲ ਕੈਂਪ ਸਥਾਪਤ ਕੀਤਾ ਹੈ।
ਸਿਵਲ ਸੁਸਾਇਟੀ ਜਥੇਬੰਦੀਆਂ ਅਤੇ ਕੁੱਝ ਵਿਅਕਤੀਆਂ ਵੱਲੋਂ ਨਿੱਜੀ ਪੱਧਰ ’ਤੇ ਨਿਭਾਈ ਭੂਮਿਕਾ
ਕੁੱਝ ਸਿਵਲ ਸੁਸਾਇਟੀ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ, ਕਾਨੂੰਨੀ ਗਰੁੱਪਾਂ ਅਤੇ ਵਿਅਕਤੀ ਵਿਸ਼ੇਸ਼ ਰਾਹਤ ਕਾਰਵਾਈਆਂ ਕਰਨ ਲਈ ਅੱਗੇ ਆਏ। ਕੁੱਝ ਹੋਰ ਜਥੇਬੰਦੀਆਂ ਨੇ ਆਪਣੇ ਕੰਮ ਨੂੰ ਪ੍ਰਭਾਵੀ ਬਣਾਉਣ ਲਈ ਭਾਈਚਾਰੇ ਦੇ ਲੋਕਾਂ ਨਾਲ ਹੱਥ ਮਿਲਾਇਆ। ਸੁਭਾਵਿਕ ਹੈ ਕਿ ਆਪਣੇ ਹਾਲੀਆ ਅਨੁਭਵਾਂ ਸਦਕਾ ਭਾਈਚਾਰੇ ਦੇ ਲੋਕ ਬਾਹਰਲੇ ਲੋਕਾਂ ਨੂੰ ਵਧੇਰੇ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ।
2 ਮਾਰਚ ਨੂੰ ਮੁਸਤਫਾਬਾਦ ਇਲਾਕੇ ਵਿੱਚ ਤਿੰਨ ਜਗਾਹ ’ਤੇ ਕੱਪੜਿਆਂ ਦੇ ਵੱਡੇ ਵੱਡੇ ਢੇਰ ਲਗਾ ਦਿੱਤੇ ਗਏ। ਭਾਈਚਾਰੇ ਦੇ ਕੁੱਝ ਲੋਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਅਪਮਾਨਜਨਕ ਢੰਗ ਨਾਲ ਢੇਰ ਲਾ ਕੇ ਰੱਖੇ ਗਏ ਕੱਪੜਿਆਂ ਨੂੰ ਹਾਲੀਆ ਹਿੰਸਾ ਦੇ ਸ਼ਿਕਾਰ ਬਹੁਤੇ ਲੋਕ ਹੱਥ ਤੱਕ ਨਹੀਂ ਲਾਉਣਗੇ। ਕੁੱਝ ਹੋਰ ਲੋਕਾਂ ਨੇ ਉਸ ਸਮੱਗਰੀ ਤੇ ਵਸਤਾਂ ਦੀ ਵੰਡ ਦੇ ਮਾੜੇ ਪ੍ਰਬੰਧਾਂ ਪ੍ਰਤੀ ਚਿੰਤਾ ਦਾ ਇਜ਼ਹਾਰ ਕੀਤਾ ਜੋ ਸਮੱਗਰੀ ਭਾਈਚਾਰੇ ਦੇ ਕੁੱਝ ਚੁਣਵੇਂ ਮੈਂਬਰਾਂ ਦੁਆਰਾ ਬਾਹਰਲੇ ਲੋਕਾਂ ਤੋਂ ਸਮੁੱਚੇ ਭਾਈਚਾਰੇ ਦੀ ਤਰਫ਼ੋਂ ਪ੍ਰਾਪਤ ਕੀਤੀ ਜਾਂਦੀ ਹੈ।
ਸਰਕਾਰੀ ਕਾਰਵਾਈ
ਕਿਸੇ ਵੀ ਸੰਕਟਕਾਲੀਨ ਸਥਿਤੀ ਵਿੱਚ, ਆਪਣੀ ਜਾਨ-ਮਾਲ ਦੀ ਸੁਰੱਖਿਆ ਲਈ ਤੁਰੰਤ ਕਾਰਵਾਈ ਕਰਨ ਦੀ ਉਮੀਦ ਲੋਕ ਸਭ ਤੋਂ ਪਹਿਲਾਂ ਆਪਣੇ ਚੁਣੇ ਹੋਏ ਪ੍ਰਤੀਨਿਧੀਆਂ ਤੋਂ ਹੀ ਕਰਦੇ ਹਨ। ਹੇਠਲੇ ਖੰਡਾਂ ਵਿੱਚ ਤੱਥ-ਖੋਜ ਟੀਮ ਨੇ ਦਿੱਲੀ ਦੀ ਸੰਨ  2020 ਦੀ ਹਿੰਸਾ ਦੌਰਾਨ ਵੱਖ ਵੱਖ ਸਰਕਾਰੀ ਸੰਸਥਾਵਾਂ ਵੱਲੋਂ ਨਿਭਾਏ ਰੋਲ ਦੀ ਚੀਰ-ਫਾੜ੍ਹ ਕੀਤੀ ਹੈ।
ਕੇਂਦਰੀ ਸਰਕਾਰ
ਦਿੱਲੀ ਹਿੰਸਾ ਦੀ ਸ਼ੁਰੂਆਤ ਉਸੇ ਦਿਨ ਹੋਈ ਜਿਸ ਦਿਨ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਫੇਰੀ ਲਈ ਆਏ। ਕੇਂਦਰੀ ਸਰਕਾਰ ਤੇ ਸੋਸ਼ਲ ਮੀਡੀਆ ਦਾ ਧਿਆਨ ਮੁੱਖ ਤੌਰ ’ਤੇ ਟਰੰਪ ਦੀ ਫੇਰੀ ਉਪਰ ਕੇਂਦਰਿਤ ਰਿਹਾ। ਕੇਂਦਰੀ ਸਰਕਾਰ ਨੇ ਹਿੰਸਾ ਦੇ ਪੀੜਿਤ ਲੋਕਾਂ ਲਈ ਮੁਆਵਜ਼ਾ ਦਾ ਕੋਈ ਐਲਾਨ ਨਹੀਂ ਕੀਤਾ। ਇੱਕ ਕੇਂਦਰੀ ਮੰਤਰੀ ਨੇ ਹਿੰਸਾ ਭਟਕਾਉਣ ਲਈ ਵਿਰੋਧੀ ਪਾਰਟੀਆਂ ਨੂੰ ਜ਼ਿੰਮੇਵਾਰ ਦੱਸਿਆ।91
ਵਿਰੋਧੀ ਪਾਰਟੀਆਂ ਵੱਲੋਂ ਸੰਸਦ ਦੇ ਅੰਦਰ ਤੇ ਬਾਹਰ ਕੀਤੇ ਜਾ ਰਹੇ ਵਿਆਪਕ ਪ੍ਰਦਰਸ਼ਨਾਂ ਦੇ ਦੌਰਾਨ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਹਿੰਸਾ ਬਾਰੇ ਬਹਿਸ ਹੋਲੀ ਤੋਂ ਬਾਅਦ ਹੀ ਕਰਵਾਏਗੀ।92 ਪਰ ਕਾਂਗਰਸ ਦੇ ਐਮਪੀ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਇਸ ਬਾਰੇ ਇੱਕਮੱਤ ਹਨ ਕਿ ਜਿੰਨੀ ਦੇਰ ਦਿੱਲੀ ਹਿੰਸਾ ਬਾਰੇ ਸਾਰਥਿਕ ਬਹਿਸ ਨਹੀਂ ਕਰਵਾਈ ਜਾਂਦੀ ਉਹ ਸੰਸਦ ਦੀ ਕਾਰਵਾਈ ਨਹੀਂ ਚੱਲਣ ਦੇਣਗੇ।93
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਦਿੱਲੀ ਪੁਲਿਸ (ਜੋ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਅਧੀਨ ਹੈ) ਸ਼ੁਰੂ ਤੋਂ ਹੀ ਉਸੇ ਤਰ੍ਹਾਂ ਮੁਸਤੈਦ ਹੁੰਦੀ ਜਿਵੇਂ ਕਿ ਇਹ ਹਿੰਸਾ ਦੇ ਪਿਛਲੇ ਤਿੰਨ ਦਿਨਾਂ ਦੌਰਾਨ ਹੋਈ ਸੀ,  ਤਾਂ ਇਹ ਹਿੰਸਾ ਰੋਕੀ ਜਾ ਸਕਦੀ ਸੀ।94
ਦਿੱਲੀ ਸਰਕਾਰ ਦੀ ਭੂਮਿਕਾ 
ਹਿੰਸਾ ਦੇ ਸ਼ੁਰੂਆਤੀ ਦਿਨਾਂ ਦੌਰਾਨ ਦਿੱਲੀ ਸਰਕਾਰ ਨੇ ਵਧੇਰੇ ਕਰਕੇ ਆਪਣੇ ਬੇਵਸ ਹੋਣ ਦਾ ਹੀ ਰੋਣਾ ਰੋਇਆ। ਹਿੰਸਾ ਦਾ ਸ਼ਿਕਾਰ ਬਹੁਤੇ ਵਿਅਕਤੀ ਦਿੱਲੀ ਸਰਕਾਰ ਦੇ ਇਸ ਦਲਿੱਦਰੀ ਰਵਈਏ ਨੂੰ ਲੈ ਕੇ ਪੂਰੀ ਤਰ੍ਹਾਂ ਅਸੰਤੁਸ਼ਟ ਹਨ। ਦਿੱਲੀ ਸਰਕਾਰ ਨੇ ਪੀੜਤਾਂ ਲਈ ਨੌਂ ਰਾਹਤ ਕੈਂਪ ਸਥਾਪਤ ਕੀਤੇ ਜਾਣ ਦਾ ਐਲਾਨ ਕੀਤਾ। ਪਰ ਧਰਾਤਲ ’ਤੇ ਕੰਮ ਕਰਨ ਵਾਲੇ ਸ਼ਾਇਦ ਹੀ ਕਿਸੇ ਵਿਅਕਤੀ ਕੋਲ ਇਨ੍ਹਾਂ ਕੈਪਾਂ ਦੇ ਸਥਾਨ ਬਾਰੇ ਕੋਈ ਜਾਣਕਾਰੀ ਹੋਵੇ। ਪਰ ਆਖਰਕਾਰ ਪਤਾ ਇਹ ਚੱਲਿਆ ਕਿ ਜਿਨ੍ਹਾਂ ਨੂੰ ਦਿੱਲੀ ਸਰਕਾਰ ਰਾਹਤ ਕੈਂਪ ਕਹਿ ਰਹੀ ਹੈ ਉਹ ਅਸਲ ਵਿੱਚ ਪਹਿਲਾਂ ਤੋਂ ਹੀ ਕੰਮ ਕਰ ਰਹੇ ਉਹ ਰੈਣ-ਬਸੇਰੇ ਹਨ ਜੋ ਬਹੁਤ ਖਸਤਾ ਹਾਲਤ ਵਿੱਚ ਹਨ ਅਤੇ ਨਸ਼ੇੜੀਆਂ ਦਾ ਅੱਡਾ ਬਣੇ ਹੋਏ ਹਨ। ਨਿਊਜ਼-ਪੋਰਟਲ ‘ਸਕਰੌਲ ਇਨ’ ਅਨੁਸਾਰ ਇਨ੍ਹਾਂ ਰੈਣ ਬਸੇਰਿਆਂ ਵਿੱਚੋਂ ਤਿੰਨ ਬਸੇਰਿਆਂ ਵਿੱਚ ਇੱਕ ਵੀ ਹਿੰਸਾ-ਪੀੜਤ ਵਿਅਕਤੀ ਨਹੀਂ ਪਹੁੰਚਿਆ।95
ਉਹ 42 ਪਰਿਵਾਰ ਜਿਨ੍ਹਾਂ ਨੇ ਪੂਰਬੀ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਦੇ ਸ੍ਰੀ ਰਾਮ ਕੋਲੋਨੀ ਦੇ ਡੀ ਬਲਾਕ ਵਿੱਚ ਬਣੇ ਕਮਿਉਨਿਟੀ ਸੈਂਟਰ ਵਿੱਚ ਪਨਾਹ ਲਈ ਸੀ, ਆਪਣਾ ਪੱਕਾ ਮੁੱੜ-ਵਸੇਬਾ ਹੋਣ ਦੇ ਮਸਲੇ ਨੂੰ ਲੈ ਕੇ ਚਿੰਤਾਤੁਰ ਹਨ।96 ਸੈਹਰ ਬਾਨੋ, ਜਿਸ ਦੇ ਘਰ ਨੂੰ ਲੁੱਟ ਲੈਣ ਬਾਅਦ ਤੋੜ ਦਿੱਤਾ ਗਿਆ ਨੇ ਕਿਹਾ ਕਿ ਉਸ ਨੂੰ ਵੀ ਈਦਗਾਹ ਵਾਲੇ ਟੈਂਟ ਵਿੱਚ ਆਉਣਾ ਪਿਆ ਕਿਉਂਕਿ “ ਮੈਨੂੰ ਕੋਈ ਜਾਣਕਾਰੀ ਨਹੀਂ ਕਿ ਸਰਕਾਰ ਦੇ ਰਾਹਤ ਕੈਂਪ ਕਿੱਥੇ ਹਨ। ਸਾਨੂੰ ਭੋਜਨ, ਪਾਣੀ ਤੇ ਕੱਪੜੇ ਸਾਡੇ ਆਪਣੇ ਹੀ ਲੋਕਾਂ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਹਨ।” ਉਸ ਨੇ ਅੱਗੇ ਕਿਹਾ ਕਿ “ਮੈਂ ਸੁਣਿਆ ਹੈ ਕਿ ਮੁਆਵਜ਼ਾ ਦੇਣ ਦੀ ਵੀ ਕੋਈ ਸਕੀਮ ਹੈ ਪਰ ਮੈਨੂੰ ਇਸ ਦੇ ਵੇਰਵਿਆਂ ਬਾਰੇ ਕੁੱਝ ਨਹੀਂ ਪਤਾ। ਸਿਆਸੀ ਨੇਤਾ ਸਾਡੇ ਇਲਾਕੇ ਵਿੱਚ ਨਹੀਂ ਆਏ।”97 ਸਰਕਾਰ ਵੱਲੋਂ ਐਲਾਨ ਕੀਤੀਆਂ ਗਈਆਂ ਮੁਆਵਜ਼ਾ ਦਰਾਂ ( ਦੇਖੋ ਅੰਤਿਕਾ ਅਤੇ 9 ) ਭਾਈਚਾਰੇ ਦੀਆਂ ਨਜ਼ਰਾਂ ਵਿੱਚ ਬਹੁਤ ਹੀ ਨਿਗੂਣੀਆਂ ਹਨ। ਹਿੰਸਾ ਪੀੜਤ ਇੱਕ ਵਿਅਕਤੀ ਨੇ ਟੀਮ ਨੂੰ ਕਿਹਾ ਕਿ “ਮੈਂ ਸਿਰਫ ਪੰਜ ਲੱਖ ਮੁਆਵਜ਼ਾ ਮਿਲਣ ਦਾ ਅਧਿਕਾਰੀ ਹਾਂ, ਦੱਸੋ ਇਹ ਕਿਸ ਤਰ੍ਹਾਂ ਵਾਜਬ ਹੈ। ਮੈਂ ਨੇੜੇ ਹੀ ਇੱਕ ਆਪਣਾ ਘਰ ਬਣਾ ਰਿਹਾ ਸੀ ਜਿਸ ਮੰਤਵ ਲਈ ਘਰੇ ਚਾਰ ਲੱਖ ਨਕਦੀ ਰੱਖੀ ਹੋਈ ਸੀ।98 ਦੂਸਰੀ ਤਰਫ਼ ਮੁੱਖ ਮੰਤਰੀ ਨੇ ਹੈਡ-ਕਾਂਸਟੇਬਲ ਰਤਨ ਲਾਲ ਸਿੰਘ99 ਅਤੇ ਇੰਟੈਲੀਜੈਂਸ ਬਿਉਰੋ ਦੇ ਕਰਮਚਾਰੀ ਅੰਕਿਤ ਸ਼ਰਮਾ100 ਲਈ ਇੱਕ-ਇੱਕ ਕਰੋੜ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ।”
ਨਵੀਂ ਦਿੱਲੀ ਰਾਜਧਾਨੀ ਟੈਰੀਟਰੀ (ਐਨਸੀਟੀ) ਦੇ ਜਿਲ੍ਹਾ ਮੈਜਿਸਟ੍ਰੇਟ ਦੁਆਰਾ ਦਿੱਲੀ ਹਾਈ ਕੋਰਟ ਨੂੰ 2 ਮਾਰਚ  2020 ਨੂੰ ਲਿਖੇ ਇੱਕ ਜਵਾਬੀ-ਪੱਤਰ (ਦੇਖੋ ਅੰਤਿਕਾ 9) ਵਿੱਚ ਸਰਕਾਰ ਦੁਆਰਾ ਉਠਾਏ ਗਏ ਕਦਮਾਂ ਦਾ ਉਲੇਖ ਕੀਤਾ ਹੈ। ਪਰ ਜ਼ਿਆਦਾਤਰ ਹਿੰਸਾ-ਪੀੜਤ ਪਰਿਵਾਰ ਇਨ੍ਹਾਂ ਕਦਮਾਂ ਤੋਂ ਬੇਖਬਰ ਹਨ।
ਦਿੱਲੀ ਦੇ ਮੁੱਖ ਮੰਤਰੀ ਦੁਆਰਾ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਦਿੱਲੀ ਹਾਈ ਕੋਰਟ ਵੱਲੋਂ ਕੌਮੀ ਰਾਜਧਾਨੀ ਦੇ ਉਚਤਮ ਸੰਵਿਧਾਨਕ ਅਧਿਕਾਰੀਆਂ ਨੂੰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦਾ ਆਦੇਸ਼ ਦਿੱਤੇ ਜਾਣ ਤੋਂ ਬਾਅਦ ਹੀ ਯਾਨੀ 27 ਫਰਵਰੀ 2020 ਨੂੰ ਕੀਤਾ ਗਿਆ।101 ਮੁੱਖ ਮੰਤਰੀ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਵੀ ਪੀੜਤ ਵਿਅਕਤੀ ਨਿੱਜੀ ਹਸਪਤਾਲਾਂ ਵਿੱਚ ਜਾਂਦੇ ਰਹੇ।
ਦਿੱਲੀ ਵਿਧਾਨ ਸਭਾ ਦੁਆਰਾ 2 ਮਾਰਚ ਨੂੰ ਗਠਨ ਕੀਤੀ ਅਮਨ ਕਮੇਟੀ ਨੇ ਆਪਣੀ ਪਹਿਲੀ ਮੀਟਿੰਗ ਵਿੱਚ ਨਫ਼ਰਤੀ ਤਰਕੀਰਾਂ ਨੂੰ ਠੱਲ੍ਹ ਪਾਉਣ ਲਈ ਇਨ੍ਹਾਂ ਬਾਰੇ ਜਾਣਕਾਰੀ ਦੇਣ ਵਾਲੇ ਸ਼ਖ਼ਸ ਨੂੰ ਪ੍ਰੇਰਕ ਰਾਸ਼ੀ ਦੇਣ ਦਾ ਫੈਸਲਾ ਕੀਤਾ। ਇਨ੍ਹਾਂ ਸ਼ਿਕਾਇਤਾਂ ਨੂੰ ਹਾਸਲ ਕਰਨ ਲਈ ਕਮੇਟੀ ਜਲਦੀ ਹੀ ਇੱਕ ਵਿਸ਼ੇਸ਼ ਈ-ਮੇਲ ਆਈਡੀ ਅਤੇ ਫੋਨ ਨੰਬਰ ਚਾਲੂ ਕਰੇਗੀ। ਹਾਲ ਦੇ ਦਿਨਾਂ ਦੌਰਾਨ ਦਿੱਲੀ ਪੁਲਿਸ ਨੇ ਦੱਖਣੀ ਤੇ ਪੱਛਮ-ਦੱਖਣੀ ਦਿੱਲੀ ਵਿੱਚ ਹਿੰਸਾ ਹੋਣ ਬਾਰੇ ਅਫ਼ਵਾਹਾਂ ਫੈਲਾਉਣ ਦੇ ਦੋਸ਼ ਵਿੱਚ ਇੱਕ ਦਰਜਨ ਤੋ ਵਧੇਰੇ ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ।102
ਸਥਾਨਕ ਸਿਆਸੀ ਆਗੂਆਂ ਦੀ ਭੂਮਿਕਾ
ਸਥਾਨਕ ਐਮਐਲਏ ਹਾਜੀ ਯੂਨਸ ਦੇ ਇੱਕ ਨਜ਼ਦੀਕੀ ਸਾਥੀ ਨੇ ਦਾਅਵਾ ਕੀਤਾ ਕਿ ਅਜੇ ਤੱਕ ਵੀ ਦਸ ਵਿਅਕਤੀ ਗੁੰਮ ਹਨ। ਉਸ ਨੇ ਦੱਸਿਆ ਕਿ ਉਸ ਦੀ ਕਾਨੂੰਨੀ ਟੀਮ ਇਨ੍ਹਾਂ ਗੁੰਮਸ਼ੁਦੀਆਂ ਬਾਰੇ ਵਿਚਾਰ ਕਰ ਰਹੀ ਹੈ। ਪਰ ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਭਾਈਚਾਰੇ ਦੇ ਇੱਕ ਨੌਜਵਾਨ ਨੇ ਦਾਅਵਾ ਕੀਤਾ ਕਿ ਇਸ ਮਸਲੇ ਦੇ ਸਬੰਧ ਵਿੱਚ ਸਥਾਨਕ ਐਮਐਲਏ ਕੁੱਝ ਖਾਸ ਨਹੀਂ ਕਰ ਰਿਹਾ। ਐਮਐਲਏ ਦੇ ਨਜ਼ਦੀਕੀ ਸਹਾਇਕ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਭਾਈਚਾਰੇ ਦੇ ਮੈਂਬਰਾਂ ਦੀ ਮੁਆਵਜ਼ਾ ਫਾਰਮ ਭਰਨ ਵਿੱਚ ਮਦਦ ਕਰ ਰਹੀ ਹੈ ਅਤੇ ਕੁੱਝ (ਤਕਰੀਬਨ ਅੱਠ) ਨੂੰ ਸ਼ੁਰੂਆਤੀ ਮੁਆਵਜ਼ਾ ਰਾਸ਼ੀ ਮਿਲ ਵੀ ਚੁੱਕੀ ਹੈ। ਭਾਈਚਾਰੇ ਦੇ ਇੱਕ ਮੈਂਬਰ ਨੇ ਜ਼ੋਰ ਦੇ ਕੇ ਕਿਹਾ ਕਿ “ਮਦਦ ਲਈ ਅਸੀਂ ਲਗਾਤਾਰ ਪੁਲਿਸ ਨੂੰ ਫੋਨ ਕਰਦੇ ਰਹੇ ਸੀ। ਹਰ ਵਾਰ ਜਦੋਂ ਅਸੀਂ ਫੋਨ ਕਰਦੇ ਸੀ ਤਾਂ ਪੁਲਿਸ ਮਦਦ ਕਰਨ ਦਾ ਭਰੋਸਾ ਜ਼ਰੂਰ ਦਿੰਦੀ ਸੀ ਪਰ ਮਦਦ ਕਦੇ ਵੀ ਨਹੀਂ ਕੀਤੀ। ਆਖੀਰ ਵਿੱਚ ਐਮਐਲਏ ਨੇ ਫੌਜ ਨੂੰ ਬੁਲਾਇਆ ਜਿਸ ਨੇ ਆ ਕੇ ਸਾਨੂੰ ਬਚਾਇਆ।”
ਸਿਹਤ ਸੰਸਥਾਵਾਂ ਦੀ ਭੂਮਿਕਾ
24 ਫਰਵਰੀ ਨੂੰ ਜਦੋਂ ਉਤਰ-ਪੂਰਬੀ ਦਿੱਲੀ ਵਿੱਚ ਹਿੰਸਾ ਸ਼ੁਰੂ ਹੋਈ ਤਾਂ ਸੈਂਕੜੇ ਨਾਗਰਿਕ ਜਖਮੀ ਹੋਏ ਜੋ ਇਲਾਜ ਲਈ ਦਿੱਲੀ ਦੇ ਹਸਪਤਾਲਾਂ ਵਿੱਚ ਗਏ। ਪਰ ਸਿਹਤ ਵਿਭਾਗ ਵੱਲੋਂ ਮੌਕੇ ਮੁਤਾਬਕ ਅਮਲ ਕਰਨ ਵਿੱਚ ਬਹੁਤ ਘਾਟਾਂ ਕਮਜ਼ੋਰੀਆਂ ਸਨ। ‘ਜਨ ਸਵੱਸਥਿਆ ਅਭਿਆਨ’ ਨੇ “ਦਿੱਲੀ ਦੀ ਫਿਰਕੂ ਹਿੰਸਾ ਦੀ ਪ੍ਰਤੀਕਰਮ ਵਜੋਂ ਸਿਹਤ ਪ੍ਰਬੰਧਾਂ ਦੀ ਭੂਮਿਕਾ”103 ਦੇ ਸਿਰਲੇਖ ਹੇਠਲੀ ਆਪਣੀ ਰਿਪੋਰਟ ਵਿੱਚ ਸਿਹਤ ਸੇਵਾਵਾਂ ਸਬੰਧੀ ਪੀੜਤਾਂ ਦੇ ਅਨੁਭਵ ਦਰਜ ਕੀਤੇ ਹਨ ਅਤੇ ਦਿੱਲੀ ਸਰਕਾਰ ਨੂੰ ਢੁਕਵੇਂ ਇਲਾਜ ਲਈ ਸੇਵਾਵਾਂ ਦੇਣ ਅਤੇ ਫਿਰਕੂ ਹਿੰਸਾ ਦੇ ਹਾਲੀਆ ਤੇ ਭਵਿੱਖ ਦੇ ਪੀੜਤਾਂ ਨੂੰ ਸਿਹਤ-ਸਹੂਲਤਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਏ ਜਾਣ ਦੀ ਸਿਫਾਰਸ਼ ਕੀਤੀ ਹੈ। ਇਸ ਰਿਪੋਰਟ ਦੀਆਂ ਮੁੱਖ ਲੱਭਤਾਂ ਹੇਠ ਲਿਖੇ ਅਨੁਸਾਰ ਹਨ।

ਪੁਲਿਸ ਤੇ ਹਸਪਤਾਲ ਸਟਾਫ ਦਾ ਅਸੱਭਿਅਕ ਵਿਹਾਰ
ਜੀਟੀਬੀ ਤੇ ਐਲਐਨਪੀ ਹਸਪਤਾਲਾਂ ਦੇ ਸਟਾਫ ਤੇ ਪੁਲਿਸ ਨੇ ਹਿੰਸਾ ਪੀੜਤਾਂ ਨਾਲ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਅਤੇ ਉਨ੍ਹਾਂ ਨੂੰ ਬੇਵਜਾ ਤੰਗ-ਪ੍ਰੇਸ਼ਾਨ ਕੀਤਾ। ਇਸ ਅਸੱਭਿਅੱਕ ਵਿਹਾਰ ਵਿੱਚ ਫਿਰਕੂ ਟਿੱਪਣੀਆਂ ਕੀਤੇ ਜਾਣਾ ਵੀ ਸ਼ਾਮਲ ਹੈ ਜਿਸ ਕਾਰਨ ਪੀੜਤਾਂ ਨੂੰ ਇਨ੍ਹਾਂ ਹਸਪਤਾਲਾਂ ਵਿੱਚ ਆਪਣੀ ਸੁਰੱਖਿਆ ਦਾ ਫਿਕਰ ਸਤਾਉਣ ਲੱਗਾ। ਅਜਿਹੇ ਵਿਹਾਰ ਕਾਰਨ ਉਹ ਭਵਿੱਖ ਵਿੱਚ ਸਰਕਾਰੀ ਸਿਹਤ ਸੇਵਾਵਾਂ ਤੱਕ ਪਹੁੰਚ ਕਰਨ ਤੋਂ ਟਾਲਾ ਵੱਟ ਸਕਦੇ ਹਨ।
 ਨਾਕਾਫੀ ਇਲਾਜ ਤੇ ਸੰਚਾਰ ਸਹੂਲਤਾਂ
     ਜਖਮੀ ਵਿਅੱਕਤੀਆਂ ਨੇ ਦੱਸਿਆ ਕਿ ਜੀਟੀਬੀ ਤੇ ਐਲਐਨਪੀ ਹਸਪਤਾਲਾਂ ਵਿੱਚ ਉਨ੍ਹਾਂ ਦਾ ਇਲਾਜ ਬਹੁਤ ਕਾਹਲੀ ਕਾਹਲੀ ਤੇ ਲਾਪ੍ਰਵਾਹੀ ਨਾਲ ਕੀਤਾ ਗਿਆ। ਕੁਝ ਜਖਮੀ ਵਿਅੱਕਤੀਆਂ ਦੀ ਮੈਡੀਕਲ ਜਾਂਚ ਚੰਗੀ ਤਰ੍ਹਾਂ ਨਹੀਂ ਕੀਤੀ ਗਈ ਅਤੇ ਲੱਗੇ ਹੋਏ ਸਾਰੇ ਜਖਮਾਂ ਦਾ ਇਲਾਜ ਨਹੀਂ ਕੀਤਾ ਗਿਆ।
     ਜਖਮੀ ਵਿਅੱਕਤੀਆਂ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਇਲਾਜ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ।
     ਹਸਪਤਾਲਾਂ ਵਿੱਚ ਜਾਣਕਾਰੀ ਪ੍ਰਬੰਧਾਂ ਦੀ ਘਾਟ ਕਾਰਨ ਪਰਿਵਾਰਕ ਮੈਂਬਰਾਂ ਨੂੰ ਆਪਣੇ ਜਖਮੀ ਰਿਸ਼ਤੇਦਾਰ ਲੱਭਣ ਲਈ ਬਹੁਤ ਪ੍ਰੇਸ਼ਾਨ ਹੋਣਾ ਪਿਆ।
     ਹਸਪਤਾਲਾਂ ’ਚੋਂ ਜਖਮੀ ਵਿਅੱਕਤੀਆਂ ਨੂੰ ਬਗ਼ੈਰ ਕਿਸੇ ਸਾਥ ਦੇ ਇਕੱਲੇ ਹੀ ਘਰ ਭੇਜ ਦਿੱਤਾ ਗਿਆ ਅਤੇ ਜਖਮੀ ਵਿਅੱਕਤੀ ਦੇ ਆਪਣੀ ਆਖਰੀ ਮੰਜ਼ਿਲ ਤੱਕ ਪਹੁੰਚਣ ਲਈ ਲੋੜੀਂਦੀ ਸੁਰੱਖਿਆ ਬਾਰੇ ਸੋਚਿਆ ਤੱਕ ਨਹੀਂ ਗਿਆ।
ਆਰਥਿਕ ਬੋਝ
     ਇਲਾਜ ਲਈ ਪੈਸੇ ਦਾ ਜੁਗਾੜ ਕਰਨ ਲਈ ਪਰਿਵਾਰ ਬਹੁਤ ਨੱਠ-ਭੱਜ ਕਰ ਰਹੇ ਹਨ। ਇੱਕ ਦਾਨੀ ਸੰਸਥਾ ਨੂੰ
ਆਪਣੀ ‘‘ਫਰਿਸ਼ਤੇ’’ ਸਕੀਮ ਦੀ ਮਿਆਦ ਵਿੱਚ ਲੋੜੀਂਦੇ ਵਾਧੇ ਬਾਰੇ ਲਿਖਤੀ ਹਦਾਇਤਾਂ ਨਹੀਂ ਮਿਲੀਆਂ ਅਤੇ ਇਸੇ ਕਾਰਨ ਇਹ ਸੰਸਥਾ ਇਨ੍ਹਾਂ ਪਰਿਵਾਰਾਂ ਦੀ ਮੁਫ਼ਤ ਇਲਾਜ ਲਈ ਮਦਦ ਕਰਨ ਦੇ ਅਸਮਰਥ ਹੈ।
ਦਸਤਾਵੇਜ਼ਾਂ ਬਾਰੇ ਅਧੂਰੀ ਜਾਣਕਾਰੀ ਅਤੇ ਸਿਹਤ-ਸਹੂਲਤਾਂ ਦੇਣ ਤੋਂ ਇਨਕਾਰ
     ਜੀਟੀਬੀ ਤੇ ਐਲਐਨਪੀ ਹਸਪਤਾਲਾਂ ਦੁਆਰਾ ਜਖਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਐਮਐਲਸੀ ਨੰਬਰ ਸਮੇਤ ਇਲਾਜ ਨਾਲ ਸਬੰਧਿਤ ਪੂਰਾ ਰਿਕਾਰਡ ਨਹੀਂ ਦਿੱਤਾ ਜਾ ਰਿਹਾ। ਜਦ ਇਹ ਜਖਮੀ ਲੋਕ ਇਲਾਜ ਲਈ ਦੁਬਾਰਾ ਇਨ੍ਹਾਂ ਹਸਪਤਾਲਾਂ ਵਿੱਚ ਗਏ ਤਾਂ ਐਮਐਲਸੀ ਨੰਬਰ ਤੇ ਹਸਪਤਾਲ ਦਾ ਹੋਰ ਜ਼ਰੂਰੀ ਰਿਕਾਰਡ ਇਨ੍ਹਾਂ ਕੋਲ ਨਾ ਹੋਣ ਕਾਰਨ ਇਨ੍ਹਾਂ ਦਾ ਇਲਾਜ ਕਰਨ ਤੋਂ ਮਨ੍ਹਾਂ ਕਰ ਦਿੱਤਾ ਗਿਆ।
     ਹਾਦਸਾ-ਪੀੜਤ ਮਰੀਜ਼ਾਂ ਦੇ ਸਬੰਧ ਵਿੱਚ ਤਾਂ ਦਸਤਾਵੇਜ਼ੀ ਕੰਮ ਬਹੁਤ ਹੀ ਘਟੀਆ ਦਰਜੇ ਦਾ ਸੀ। ਅਹਿਮ ਵੇਰਵੇ ਜਿਵੇਂ ਕਿ ਹਿੰਸਾ ਵਾਲੀ ਜਗਾਹ,  ਵਰਤਿਆ ਗਿਆ ਹਥਿਆਰਅਤੇ ਹਮਲਾ ਕਰਨ ਵਾਲੇ ਦੀ ਪਹਿਚਾਨ ਆਦਿ ਨਾਲ ਸਬੰਧਿਤ ਵੇਰਵੇ ਦਰਜ ਹੀ ਨਹੀਂ ਸਨ ਕੀਤੇ ਗਏ। ਕਈ ਬਹੁਤ ਗੰਭੀਰ ਕਿਸਮ ਦਾ ਜਖਮਾਂ ਦਾ ਜ਼ਿਕਰ ਤੱਕ ਨਹੀਂ ਸੀ ਕੀਤਾ ਗਿਆ।
ਭਾਈਚਾਰਕ ਪੱਧਰ ’ਤੇ ਬਹੁਤ ਕਮਜ਼ੋਰ ਪ੍ਰਤੀਕਰਮ
     ਹਿੰਸਾ ਕਾਰਨ ਆਂਢ-ਗੁਆਂਢ ਦੇ ਬਸੇਵਿਆਂ ਵਿੱਚ ਰਹਿਣ ਵਾਲੇ ਸਾਰੇ ਭਾਈਚਾਰੇ ਹੀ ਵਿਸਥਾਪਿਤ ਹੋ ਗਏ ਸਨ। ਧਰਾਤਲ ’ਤੇ ਕੰਮ ਕਰਨ ਵਾਲੇ ਡਾਕਟਰਾਂ ਨੇ ਸਾਫ਼-ਸਫ਼ਾਈ ਦੀਆਂ ਮਾੜੀਆਂ ਹਾਲਤਾਂ ਕਾਰਨ ਦਸਤ,  ਖਾਰਸ਼ ਤੇ ਅਜਿਹੀਆਂ ਹੋਰ ਬਿਮਾਰੀਆਂ ਫੈਲ ਜਾਣ ਬਾਰੇ ਖਦਸ਼ਾ ਪ੍ਰਗਟਾਇਆ ਹੈ।
     ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਪੁਰਾਣੀਆਂ ਬਿਮਾਰੀਆਂ ਦੀ ਰੁਟੀਨ ਚੈਕ-ਅੱਪ ਤੇ ਸਿਹਤ-ਸੰਭਾਲ ਵਾਲਾ ਅਮਲ ਪ੍ਰਭਾਵਿਤ ਹੋਇਆ ਹੈ। ਬੁਨਿਆਦੀ ਸਿਹਤ-ਸੰਭਾਲ ਸੇਵਾਵਾਂ ਤੇ ਮੁਹੱਲਾ-ਕਲਿਨਿਕਾਂ ਦੀ ਘਾਟ ਕਾਰਨ,  ਖਾਸਕਰ ਮੁਸਤਫਾਬਾਦ ਇਲਾਕੇ ਵਿੱਚ,  ਭਾਈਚਾਰੇ ਦੇ ਪੱਧਰ ਉਪਰ ਸਿਹਤ-ਸਹੂਲਤਾਂ ਤੱਕ ਰਸਾਈ ਹੋਣ ਉਪਰ ਅਸਰ ਪਿਆ ਹੈ।
 ਭਾਰਤ ਸਰਕਾਰ ਦੇ ਮਾਨਯੋਗ ਸਿਹਤ ਮੰਤਰੀ ਨੇ ਹਿੰਸਾ ਦੇ ਪ੍ਰਤੀਕਰਮ ਵਿੱਚ ਸਿਹਤ ਪ੍ਰਬੰਧ ਦੇ ਸੁਧਾਰ ਲਈ ਹੇਠ ਲਿਖੇ ਕਦਮ ਉਠਾਉਣ ਬਾਰੇ ਆਪਣੀ ਸਹਿਮਤੀ ਦਿੱਤੀ ਹੈ:
     ਪ੍ਰਭਾਵਿਤ ਇਲਾਕਿਆਂ ਵਿੱਚ ਭਾਈਚਾਰੇ ਦੀ ਸਿਹਤ ਸਹੂਲਤਾਂ ਤੱਕ ਪਹੁੰਚ ਯਕੀਨੀ ਬਣਾਉਣਾ ਜਿਸ ਵਿੱਚ ਮੁਸਤਫਾਬਾਦ ਇਲਾਕੇ ਵਿੱਚ ਆਰਜ਼ੀ ਮੁਹੱਲਾ ਕਲਿਨਿਕਾਂ ਖੋਲਣਾ ਵੀ ਸ਼ਾਮਲ ਹੈ।
      ਜਖਮੀ ਵਿਅੱਕਤੀਆਂ ਅਤੇ ਮੰਗ ਕਰਨ ਵਾਲੇ ਪਰਿਵਾਰਾਂ ਨੂੰ ਇਲਾਜ ਦੀ ਸਹੂਲਤ ਤੇ ਐਲਐਮਸੀ ਰਿਕਾਰਡ ਮੁਹੱਈਆ ਕਰਵਾਉਣਾ।
     ਸਰਕਾਰੀ ਹਸਪਤਾਲਾਂ ਵਿੱਚ ਇੱਕ “ਇਖਤਿਆਰ-ਯੁਕਤ ਸਹਾਇਤਾ ਡੈਸਕ” ਸਥਾਪਤ ਕਰਨਾ ਜਿਥੇ ਸਿਹਤ-ਸੇਵਾਵਾਂ ਤੇ ਦਸਤਾਵੇਜ਼ ਹਾਸਲ ਕਰਨ ਲਈ ਮੁਸ਼ਕਲਾਂ ਝੱਲ ਰਹੇ ਪੀੜਤ ਵਿਅੱਕਤੀਆਂ ਤੇ ਪਰਿਵਾਰਾਂ ਦੀ ਸਹਾਇਤਾ ਲਈ ਨੋਡਲ ਅਧਿਕਾਰੀ ਤੈਨਾਤ ਕੀਤੇ ਜਾਣਾ।
     “ਫਰਿਸ਼ਤੇ ਸਕੀਮ” ਅਧੀਨ ਜਖਮੀ ਵਿਅੱਕਤੀਆਂ ਦਾ ਮੁਫ਼ਤ ਤੇ ਨਗਦੀ-ਰਹਿਤ (ਕੈਸ਼ਲੈਸ) ਤਰਜ਼ ’ਤੇ ਇਲਾਜ ਨੂੰ ਯਕੀਨੀ ਬਣਾਉਣ ਲਈ ਸਾਰੇ ਨਿਜੀ ਹਸਪਤਾਲਾਂ ਨੁੰ ਇਸ ਸਕੀਮ ਦੀ ਮਿਆਦ ਦੇ ਵਧਾਏ ਜਾਣ ਸਬੰਧੀ ਲਿਖਤੀ ਹਦਾਇਤਾਂ ਫਿਰ ਤੋਂ ਭੇਜਣਾ।
ਭਾਈਚਾਰੇ ਦੇ ਮੈਂਬਰਾਂ ਦੀ ਮਾਲਕੀ ਵਾਲੀਆਂ ਸਿਹਤ ਸੰਸਥਾਵਾਂ ਨੇ ਇਸ ਸੰਕਟ ਦੀ ਘੜੀ ਵਿੱਚ ਬਹੁਤ ਸਰਗਰਮੀ ਨਾਲ ਸਕਾਰਾਤਮਿਕ ਰੋਲ ਨਿਭਾਇਆ ਹੈ। ਹਿੰਸਾ ਦੇ ਸ਼ੁਰੂਆਤੀ ਸਮੇਂ ਤੋਂ ਹੀ ਬਹੁਤ ਸਾਰੇ ਜਖਮੀ ਵਿਅੱਕਤੀਆਂ ਨੇ ਇਨ੍ਹਾਂ ਸਥਾਨਕ ਨਰਸਿੰਗ ਘਰਾਂ ਤੋਂ ਮੁਫ਼ਤ ਇਲਾਜ ਸਹੂਲਤਾਂ ਹਾਸਲ ਕੀਤੀਆਂ ਹਨ। ਭਾਈਚਾਰੇ ਨਾਲ ਸਬੰਧਿਤ ਡਾਕਟਰਾਂ ਦੁਆਰਾ ਬਹੁਤ ਸਾਰੇ ਅਜਿਹੇ ਵਿਅੱਕਤੀਆਂ ਦਾ ਇਲਾਜ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਹੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਆਪਣੇ ਘਰਾਂ ਵਿੱਚੋਂ ਨਿਕਲ ਕੇ ਬਾਹਰ ਜਾਣਾ ਮੁਸ਼ਕਲ ਲੱਗਦਾ ਹੈ।

ਪੀੜਤਾਂ ਤੇ ਹਿੰਸਾ ’ਚੋਂ ਜ਼ਿੰਦਾ ਬਚੇ ਵਿਅਕਤੀਆਂ ਦੇ ਪ੍ਰਤੀਕਰਮ
ਹਿੰਸਾ ਵਿੱਚ ਪ੍ਰਭਾਵਿਤ ਹੋਏ ਜ਼ਿਆਦਾਤਰ ਲੋਕ ਅਜੇ ਤੱਕ ਵੀ ਸਦਮੇ ’ਚ ਹਨ। ਆਪਣੇ ਅੱਖੀਂ ਦੇਖੀ ਹਿੰਸਾ ਅਤੇ ਜਾਇਦਾਦ ਦੇ ਹੋਏ ਨੁਕਸਾਨ ਦੇ ਸੱਚ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਦੇ ਨਾਲ ਨਾਲ ਉਹ ਦੂਸਰਿਆਂ ਉਪਰ ਨਿਰਭਰ ਹੋ ਜਾਣ ਦੇ ਸੱਚ ਨਾਲ ਵੀ ਸੰਘਰਸ਼ ਕਰ ਰਹੇ ਹਨ‘‘ ਯੇ ਦਿਨ ਆਏਂ ਹੈਂ ਕਿ ਦੂਸਰੋਂ ਸੇ ਮਾਂਗਨਾ ਪੜ ਰਹਾ ਹੈ।’’
ਕੁੱਝ ਲੋਕ ਆਪਣੇ ਮੁਆਵਜ਼ਾ ਫਾਰਮਾਂ ਨੂੰ ਭਰਨ ਨੂੰ ਲੈ ਕੇ ਇਧਰ ਉਧਰ ਹੱਥ-ਪੈਰ ਮਾਰਦੇ ਹੋਏ ਫਿਰਦੇ ਹਨ ਅਤੇ ਇੱਕ ਵਿਅਕਤੀ ਨੇ ਇਹ ਫਾਰਮ ਭਰਨ ਲਈ ਤੱਥ-ਖੋਜ ਟੀਮ ਦੀ ਮਦਦ ਲੈਣੀ ਚਾਹੀ। ਸਮੁੱਚੇ ਭਾਈਚਾਰੇ ਨੂੰ ਇੱਕ ਹੋਰ ਗੱਲ ਦੀ ਚਿੰਤਾ ਵੱਢ-ਵੱਢ ਖਾ ਰਹੀ ਹੈ ਕਿ ਇਹ ਮੁਆਵਜ਼ਾ ਰਾਸ਼ੀ ਤੇ ਨਿਆਂ ਹਾਸਲ ਕਰਨ ਵਿੱਚ ਕਾਫੀ ਦੇਰੀ ਹੋ ਸਕਦੀ ਹੈ। ਇਸ ਹਿੰਸਾ ਵਿੱਚ ਮਿਲੀ-ਭੁਗਤ ਲਈ ਸ਼ੱਕੀ ਪੁਲਿਸ ਤੱਕ ਪਹੁੰਚ ਕਰਨਾ ਇਨ੍ਹਾਂ ਪਰਿਵਾਰਾਂ ਲਈ ਬਹੁਤ ਵੱਡੀ ਤ੍ਰਾਸਦੀ ਹੈ ਜੋ ਉਨ੍ਹਾਂ ਦੇ ਚੇਹਰਿਆਂ ਤੋਂ ਸਾਫ਼ ਨਜ਼ਰ ਆਉਂਦੀ ਹੈ। ਰਾਹਤ ਕੰਮਾਂ ਵਿੱਚ ਲੱਗੇ ਇਸੇ ਭਾਈਚਾਰੇ ਨਾਲ ਸਬੰਧਿਤ ਸਵੈਸੇਵਕਾਂ ਨੇ ਦੱਸਿਆ ਕਿ ਕੁੱਝ ਪੀੜਤਾਂ ਨੇ ਆਪਣੇ ਪਿੰਡੇ ਉਪਰ ਹੰਢਾਈ ਹਿੰਸਾ ਦੀ ਪੂਰੀ ਸ਼ਿੱਦਤ ਬਾਰੇ ਮੂੰਹ ਤੱਕ ਨਹੀਂ ਖੋਲਿਆ। ਤੱਥ-ਖੋਜ ਕਮੇਟੀ ਜਿਨ੍ਹਾਂ ਔਰਤਾਂ ਨੂੰ ਮਿਲੀ,  ਉਨ੍ਹਾਂ ਵਿੱਚੋਂ ਕੁੱਝ ਨੇ ਅਸਪਸ਼ਟ ਸ਼ਬਦਾਂ ਰਾਹੀ ਜਿਨਸੀ ਹਿੰਸਾ ਹੋਣ ਦੀਆਂ ਘਟਨਾਵਾਂ ਦੀ ਗੱਲ ਕੀਤੀ। ਪ੍ਰਭਾਵਿਤ ਪਰਿਵਾਰ ਰਾਹਤ ਕੰਮਾਂ ਵਿੱਚ ਲੱਗੇ ਹੋਏ ਬਾਹਰਲੇ ਲੋਕਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਸਨ ਅਤੇ ਮਦਦ ਲੈਣ ਲਈ ਜ਼ਿਆਦਾਤਰ ਆਪਣੇ ਰਿਸ਼ਤੇਦਾਰਾਂ ਤੇ ਜਾਣ-ਪਹਿਚਾਣ ਵਾਲੇ ਲੋਕਾਂ ਉਪਰ ਹੀ ਨਿਰਭਰ ਕਰ ਰਹੇ ਸਨ। ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਘਰਾਂ ਵਿੱਚ ਪਨਾਹ ਲੈਣ ਵਾਲੇ ਕਈ ਲੋਕ ਰਾਹਤ ਕੈਂਪਾਂ ਵਿੱਚ ਜਾਣ ਨੂੰ ਤਿਆਰ ਨਹੀਂ ਸਨ।
6 ਮੀਡੀਆ ਦੀ ਭੂਮਿਕਾ
ਮੁਸਲਿਮ ਭਾਈਚਾਰੇ ਅਤੇ ਹੋਰਨਾਂ ਸਿਵਲ ਸੁਸਾਇਟੀ ਮੈਂਬਰਾਂ ਵੱਲੋਂ ਪ੍ਰਗਟਾਈ ਗਈ ਆਮ ਭਾਵਨਾ ਅਨੁਸਾਰ ਦਿੱਲੀ ਹਿੰਸਾ ਜਿਸ ਵਿੱਚ 40 ਤੋਂ ਵੱਧ ਲੋਕ ਮਾਰੇ ਗਏ ਅਤੇ ਸੈਂਕੜੇ ਜਖਮੀ ਹੋ ਗਏ ਦੀ ਰਿਪੋਰਟਿੰਗ ਕਰਨ ਸਮੇਂ ਭਾਰਤੀ ਮੀਡੀਆ ਵੱਲੋਂ ਪੱਖਪਾਤੀ ਰੋਲ ਨਿਭਾਇਆ ਗਿਆ। ਅੰਤਰ-ਰਾਸ਼ਟਰੀ ਪ੍ਰੈਸ ਨੇ ਦਿੱਲੀ ਹਿੰਸਾ ਲਈ ਪੂਰੇ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੱਟੜ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜਿਸ ਵਿੱਚ ਖਾਸ ਤੌਰ ’ਤੇ ਨਾਗਰਿਕਤਾ ਸੋਧ ਕਾਨੂੰਨ ਬਣਾਉਣ ਬਾਰੇ ਅਤੇ ਬੀਜੇਪੀ ਲੀਡਰ ਕਪਿਲ ਮਿਸ਼ਰਾ ਤੇ ਉਸ ਦੀਆਂ ਭੜਕਾਊ ਤਕਰੀਰਾਂ ਦੇ ਅਪਰਾਧਾਂ ਬਾਰੇ ਟਿੱਪਣੀਆਂ ਕੀਤੀਆਂ ਗਈਆਂ ਹਨ। ਅੰਤਰ-ਰਾਸ਼ਟਰੀ ਪ੍ਰੈਸ ਨੇ ਦਿੱਲੀ ਪੁਲਿਸ ਦੀ ਕਥਿਤ ਮਿਲੀ-ਭੁਗਤ ਬਾਰੇ ਵੀ ਟਿੱਪਣੀਆਂ ਕੀਤੀਆਂ ਹਨ ਅਤੇ ਲਿਖਿਆ ਕਿ ਦਿੱਲੀ ਹਿੰਸਾ ਇੱਕ ਅਜਿਹਾ ਕਤਲੇਆਮ104 ਹੈ ਜਿਸ ਨੇ ਵੱਖ-ਵੱਖ ਧਰਮਾਂ ਤੇ ਉਪ-ਸਭਿਆਚਾਰਾਂ105 ਵਾਲੇ ਇੱਕ ਉਦਾਰ ਜਮਹੂਰੀ ਮੁਲਕ ਹੋਣ ਵਜੋਂ ਭਾਰਤ ਦੇ ਅੰਤਰ-ਰਾਸ਼ਟਰੀ ਅਕਸ ਨੂੰ ਤਬਾਹ ਕੀਤਾ ਹੈ। ਪਰ ਭਾਰਤੀ ਮੀਡੀਆ ਹਾਊਸਾਂ ਦੁਆਰਾ ਵਿੱਚ ਛਾਪੀਆਂ ਰਿਪੋਰਟਾਂ ਵਿੱਚ ਕੋਈ ਗਲੋਬਲ ਸਰੋਤ ਨਜ਼ਰ ਨਹੀਂ ਆਏ।
ਇਸ ਦੇ ਉਲਟ ਜੇਕਰ ਭਾਰਤ ਦੇ ਮੁੱਖਧਾਰਾਈ ਟੀਵੀ ਨਿਊਜ਼ ਚੈਨਲਾਂ ਵੱਲੋਂ ਦਿੱਲੀ ਹਿੰਸਾ ਦੀ ਕੀਤੀ ਗਈ ਰਿਪੋਰਟਿੰਗ ਦਾ ਇੱਕ ਸੰਖੇਪ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪਤਾ ਚਲਦਾ ਹੈ ਕਿ ਇਨ੍ਹਾਂ ਨਿਊਜ਼ ਚੈਨਲਾਂ ਨੇ ਹਿੰਦੂ-ਮੁਸਲਮਾਨਾਂ ਦਰਮਿਆਨ ਦੁਸ਼ਮਣੀ ਨੂੰ ਤਿੱਖਾ ਕਰਨ ਲਈ ਗਲਤ ਜਾਣਕਾਰੀ ਫੈਲਾਉਣ ਵਿੱਚ ਜਾਂ ਫੈਲਾਉਣ ਵਿੱਚ ਸਹਾਈ ਹੋਣ ਵਿੱਚ ਕਿੱਡਾ ਵੱਡਾ ਰੋਲ ਅਦਾ ਕੀਤਾ। 24 ਫਰਵਰੀ  2020 ਨੂੰ ਜਦੋਂ ਉਤਰ-ਪੂਰਬੀ ਦਿੱਲੀ ਜਲ ਰਹੀ ਸੀ ਤਾਂ ਮੁੱਖਧਾਰਾਈ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਨੇ ਆਪਣਾ ਪੂਰਾ ਧਿਆਨ ਡੋਨਾਲਡ ਟਰੰਪ ਦੀ ਫੇਰੀ ਉਪਰ ਕੇਂਦਰਿਤ ਕੀਤਾ ਹੋਇਆ ਸੀ। ਹਿੰਸਾ ਦੀ ਖਬਰ ਨੂੰ ਮਹਿਜ਼ ਇੱਕ ਫੁੱਟਨੋਟ ਵਜੋਂ ਦਿਖਾਇਆ ਗਿਆ। ਐਨਡੀਟੀਵੀ ਉਨ੍ਹਾਂ ਚੈਨਲਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਹਿੰਸਾ ਨੂੰ ਸਭ ਤੋਂ ਪਹਿਲਾਂ ਦਿਖਾਇਆ। ਜਿਵੇਂ ਜਿਵੇਂ ਹਿੰਸਾ ਵਧਦੀ ਗਈ ਦੂਸਰੇ ਟੀਵੀ ਚੈਨਲਾਂ ਨੇ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਸਾਰੇ ਚੈਨਲਾਂ ਦੀਆਂ ਸ਼ੁਰੂਆਤੀ ਜ਼ਮੀਨੀ ਰਿਪੋਰਟਾਂ ਨੇ ਇਸ ਨੂੰ ਦਿੱਲੀ ਪੁਲਿਸ ਦੀ ਨਾਕਾਮੀ ਦੱਸਿਆ।106 ਪਰ ਆਪਣੇ ਪਰਾਈਮ ਟਾਈਮ ਪ੍ਰੋਗਰਾਮਾਂ ਦੌਰਾਨ ਜੀ ਨਿਊਜ਼,  ਰੀਪਬਲਿਕ ਟੀਵੀ ਤੇ ਟਾਈਮਜ਼ ਨਾਓ ਨੇ ਇੱਕ ਸਾਂਝੀ ਥਿਊਰੀ ਪੇਸ਼ ਕੀਤੀ ਕਿ “ਇਹ ਹਿੰਸਾ ਡੋਨਾਲਡ ਟਰੰਪ ਦੀ ਫੇਰੀ ਦੌਰਾਨ ਭਾਰਤ ਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਬਦਨਾਮ ਕਰਨ ਲਈ ਲੂਟਿਅਨਜ਼ ਦਿੱਲੀ ਦੇ ਟੁਕੜੇ-ਟੁਕੜੇ ਗੈਂਗ ਦੁਆਰਾ ਅੰਜ਼ਾਮ ਦਿੱਤੀ ਗਈ ਸੀ।”
  
ਜੀ ਟੀਵੀ

ਜੀਟੀਵੀ ਦੇ ਐਂਕਰ ਸੁਧੀਰ ਚੌਧਰੀ ਨੇ  24 ਫਰਵਰੀ 2020 ਨੂੰ ਆਪਣੇ ਇੱਕ ਘੰਟੇ ਦੇ ਪ੍ਰੋਗਰਾਮ ‘ਡੀਐਨਏ’ ਵਿੱਚ ਅਮਰੀਕੀ ਰਾਸ਼ਟਰਪਤੀ ਦੀ ਭਾਰਤ ਫੇਰੀ ਦਾ ਵਿਸਥਾਰ ਵਿੱਚ ਵਿਸ਼ਲੇਸ਼ਣ ਕਰਨ ਬਾਅਦ ਦਿੱਲੀ ਹਿੰਸਾ ਦਾ ਜ਼ਿਕਰ ਪ੍ਰੋਗਰਾਮ ਦੇ ਅੰਤ ਵਿੱਚ ਬਿਲਕੁਲ ਸਰਸਰੀ ਤੌਰ ’ਤੇ ਕੀਤਾ। ਚੌਧਰੀ ਨੇ ਇਸ ਹਿੰਸਾ ਨੂੰ ਟੁਕੜੇ ਟੁਕੜੇ ਗੈਂਗ ਦਾ ਕੰਮ ਦੱਸਿਆ। ਉਸ ਨੇ ਕਿਹਾ ਕਿ ਪਿਛਲੇ ਸਮਿਆਂ ਵਿੱਚ ਜਦੋਂ ਵੀ ਅਮਰੀਕਾ ਤੇ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਗੱਲ ਚੱਲਦੀ ਸੀ ਤਾਂ ਭਾਰਤ ਨੂੰ ਬਦਨਾਮ ਕਰਨ ਲਈ ਪਾਕਿਸਤਾਨ ਹਿੰਸਕ ਕਾਰਵਾਈਆਂ ਕਰਵਾਉਂਦਾ ਹੁੰਦਾ ਸੀ। ਪਰ ਹੁਣ ਇਹੀ ਕੰਮ ਭਾਰਤ ਅੰਦਰ ਟੁਕੜੇ ਟੁਕੜੇ ਗੈਂਗ ਕਰਵਾ ਰਿਹਾ ਹੈ।107
ਫਰਵਰੀ  2020 ਵਾਲੇ ਆਪਣੇ ਐਪੀਸੋਡ ਵਿੱਚ ਸੁਧੀਰ ਚੌਧਰੀ ਨੇ ਦਾਅਵਾ ਕੀਤਾ ਜ਼ਮੀਨ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਤਾਹਿਰ ਹੁਸੈਨ ਇਸ ਹਿੰਸਾ ਦਾ ਮੁੱਖ ਸੂਤਰਧਾਰ ਸੀ।108 ਉਸ ਨੇ ਕਿਹਾ ਕਿ ਇਹ ਹਿੰਸਾ ਨੂੰ ਹਥਿਆਰਾਂ ਤੇ ਲੋਕਾਂ ਦੀ ਤਿਆਰੀ ਸਮੇਤ ਪੂਰਵ ਯੋਜਨਾਬੱਧ ਤਰੀਕੇ ਨਾਲ ਅੰਜ਼ਾਮ ਦਿੱਤਾ ਗਿਆ ਅਤੇ ਇਹ ਕਿਰਿਆ ਦੀ ਪ੍ਰਤੀਕਿਰਿਆ ਹੋਣ ਵਾਲੀ ਗੱਲ ਨਹੀਂ ਸੀ ਸਗੋ ਇਸ ਦੀ ਯੋਜਨਾ ਤਾਹਿਰ ਹੁਸੈਨ ਦੁਆਰਾ ਬਣਾਈ ਗਈ ਸੀ।109


ਰਿਪਬਲਿਕ ਟੀਵੀ
ਅਰਨਬ ਗੋਸਵਾਸੀ ਨੇ ਆਪਣਾ  24 ਫਰਵਰੀ  2020 ਦਾ ਇੱਕ ਘੰਟਾ ਲੰਬਾ ਪ੍ਰੋਗਰਾਮ ਹਿੰਸਾ ਵਾਪਰਨ ਦੇ ਸਮੇਂ ਬਾਰੇ ਸਵਾਲ ਉਠਾਉਣ ਅਤੇ ਟਰੰਪ ਦੀ ਭਾਰਤ ਫੇਰੀ ਨਾਲ ਸ਼ੁਰੂ ਕੀਤਾ। ਬਹਿਸ ਦੇ ਪੂਰੇ ਅਰਸੇ ਦੌਰਾਨ ਸ਼ਾਹੀਨ ਬਾਗ ਵਰਗੇ ਰੋਸ-ਪ੍ਰਦਰਸ਼ਨਾਂ ਦੇ ਜਾਰੀ ਰਹਿਣ ਨਾਲ ਅਤੇ ਚੰਦਰ ਸ਼ੇਖਰ ਆਜ਼ਾਦ ਉਰਫ਼ ਰਾਵਣ ਵੱਲੋਂ ਦਿੱਲੀ ਹਿੰਸਾ ਨੂੰ ਭੜਕਾਏ ਜਾਣ ਸਬੰਧੀ ਹਵਾਲੇ ਦਿੱਤੇ ਜਾਂਦੇ ਰਹੇ। ਇਸ ਸ਼ੋਅ ਦੌਰਾਨ ਹੈਡ ਕਾਂਸਟੇਬਲ ਦੀ ਮੌਤ ਬਾਰੇ ਕੋਈ ਬਿਆਨ ਨਾ ਦਿੱਤੇ ਨੂੰ ਲੈ ਕੇ ਉਦਾਰਵਾਦੀਆਂ ਉਪਰ ਤਾਬੜ-ਤੋੜ ਹਮਲੇ ਕੀਤੇ ਗਏ। 110 ਇਸ ਚੈਨਲ ਦੀ ਅਗਲੀ ਕਵਰੇਜ਼ ਵਿੱਚ ਵੀ ਟਰੰਪ ਦੀ ਭਾਰਤ ਫੇਰੀ ਦੇ ਸਮੇਂ ‘ਦੰਗੇ’ ਕਰਵਾਏ ਜਾਣ ਦੀ ਸ਼ਾਜਿਸ ਦੀ ਥਿਊਰੀ ਨੂੰ ਉਭਾਰਿਆ ਜਾਂਦਾ ਰਿਹਾ।111 ਜੀ ਟੀਵੀ ਦੀ ਤਰ੍ਹਾਂ ਹੀ ਰਿਪਬਲਿਕ ਟੀਵੀ ਨੇ ਵੀ ਤਾਹਿਰ ਹੁਸੈਨ ਦੀ ਮੁੱਖ ਹਮਲਾਵਰ ਹੋਣ ਅਤੇ ‘ਦੰਗਾ ਫੈਕਟਰੀ’ ਚਲਾਉਣ ਵਾਲੇ ਅਪਰਾਧੀ ਵਜੋਂ ਨਿਸ਼ਾਨਦੇਹੀ ਕੀਤੀ। ਅਰਨਬ ਗੋਸਵਾਮੀ ਨੇ ਆਪਣਾ ਲੰਬਾ ਭਾਸ਼ਣ ਕਪਿਲ ਮਿਸ਼ਰਾ ਨੂੰ ਭੰਡਣ ਨਾਲ ਸ਼ੁਰੂ ਕੀਤਾ ਪਰ ਛੇਤੀ ਹੀ ਉਹ ਇਨ੍ਹਾਂ ‘ਦੰਗਿਆਂ’ ਵਿੱਚ ਤਾਹਿਰ ਹੁਸੈਨ ਦੀ ਭੂਮਿਕਾ ਨੂੰ ਧਿਆਨ ਵਿੱਚ ਲਿਆਂਦੇ ਬਗ਼ੈਰ ਕਪਿਲ ਮਿਸ਼ਰਾ ਨੂੰ ਦੋਸ਼ੀ ਠਹਿਰਾਉਣ ਵਾਲੀ ‘ਨੈਤਿਕ-ਬਰਾਬਰੀ’ ਉਪਰ ਸਵਾਲ ਉਠਾਉਣ ਲੱਗਾ।


ਟਾਈਮਜ਼ ਨਾਓਇਸ ਚੈਨਲ ਨੇ ਵੀ ਹਿੰਸਾ ਭੜਕਣ ਦੇ ਸਮੇਂ ਨੂੰ ਲੈ ਕੇ ਸਵਾਲ ਉਠਾਏ ਅਤੇ ਦਾਅਵਾ ਕੀਤਾ ਕਿ ਗ੍ਰਹਿ ਵਿਭਾਗ ਦੇ ਸੂਤਰਾਂ ਅਨੁਸਾਰ ਵਿਰੋਧੀ ਪਾਰਟੀਆਂ ਇਸ ਹਿੰਸਾ ਨੂੰ ਹਵਾ ਦੇ ਰਹੀਆਂ ਸਨ।112 ਤਾਹਿਰ ਹੁਸੈਨ ਨੂੰ ਇਸ ਚੈਨਲ ਨੇ ਵੀ ਮੁੱਖ ਅਪਰਾਧੀ ਦੱਸਿਆ। ਰਾਹੁਲ ਸ਼ਿਵਸ਼ੰਕਰ ਨੇ ਸਵਾਲ ਉਠਾਇਆ ਕਿ ਜੇਕਰ ਤਾਹਿਰ ਹੁਸੈਨ ਨਿਰਦੋਸ਼ ਹੈ ਤਾਂ ਉਹ ਪੁਲਿਸ ਸਾਹਮਣੇ ਪੇਸ਼ ਕਿਉਂ ਨਹੀਂ ਹੁੰਦਾ। ਉਸ ਨੇ ਤਾਹਿਰ ਹੁਸੈਨ ਦੀ ਨਿੰਦਾ ਨਾ ਕਰਨ ਲਈ ਉਦਾਰਵਾਦੀਆਂ ਨੂੰ ਵੀ ਖੂਬ ਰਗੜੇ ਲਾਏ।113
ਇਸ ਚੈਨਲ ਦੇ  25 ਫਰਵਰੀ  2020 ਦੇ ਨਿਊਜ਼ਆਵਰ ਪ੍ਰੋਗਰਾਮ ਵਿੱਚ ਸਵਾਲ ਉਠਾਇਆ ਗਿਆ ਕਿ ਦਿੱਲੀ ਨੂੰ ਹਿੰਸਾ ਦੀ ਅੱਗ ਵਿੱਚ ਕੌਣ ਜਲਾ ਰਿਹਾ ਹੈ। ਪਰ ਛੇਤੀ ਹੀ ਐਂਕਰ ਨਾਵਿਕਾ ਇਹ ਸਵਾਲ ਕਰਨ ਲੱਗੀ ਕਿ ਵਿਰੋਧੀ ਪਾਰਟੀਆਂ ਨੇ ਕੀ ਕੀਤਾ ਹੈ। ਪ੍ਰੋਗਰਾਮ ਦੇ ਪੂਰੇ ਅਰਸੇ ਦੌਰਾਨ ਸੀਏਏ ਵਿਰੋਧੀ ਪ੍ਰਦਰਸ਼ਨਾਂ, ਖਾਸਕਰ ਸ਼ਾਹੀਨ ਬਾਗ ਦਾ ਧਰਨੇ ਨੂੰ ਫਿਰਕੂ ਹਿੰਸਾ ਭੜਕਾਉਣ ਦਾ ਮੁੱਖ ਕਾਰਨ ਦੱਸਿਆ ਜਾਂਦਾ ਰਿਹਾ।114

ਰੌਚਕ ਗੱਲ ਇਹ ਹੈ ਕਿ ਜਦ ਇੱਕ ਪਾਸੇ ਸਾਰੇ ਚੈਨਲ ਇਹ ਕਹਿੰਦੇ ਰਹੇ ਕਿ ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਕਰ ਸਕਦੀ ਪਰ ਦੂਸਰੇ ਪਾਸੇ ਕਿਸੇ ਨੇ ਵੀ ਗ੍ਰਹਿ ਵਿਭਾਗ ਜਾਂ ਕੇਂਦਰ ਸਰਕਾਰ ਨੂੰ ਇਸ ਹਿੰਸਾ ਲਈ ਕਟਹਿਰੇ ਵਿੱਚ ਖੜਾ ਨਹੀਂ ਕੀਤਾ। ਮੁੱਖਧਾਰਾਈ ਮੀਡੀਆ ਉਦਾਰਵਾਦੀਆਂ ਉਪਰ ਹਮਲੇ ਕਰਦਾ ਰਿਹਾ।
7.ਉਮੀਦ ਤੇ ਇੱਕਜੁਟਤਾ ਦਾ ਪ੍ਰਗਟਾਵਾ ਕੀਤੇ ਜਾਣ ਵਾਲੇ ਪ੍ਰਸੰਗ
ਮੀਡੀਆ ਨੇ ਕਈ ਪਰਉਪਕਾਰੀ ਤੇ ਭਲੇ ਬੰਦਿਆਂ ਬਾਰੇ ਰਿਪੋਰਟਾਂ ਛਾਪੀਆਂ ਹਨ ਜਿਨ੍ਹਾਂ ਨੇ ਆਪਣੇ ਹਮਸਾਇਆਂ ਨੂੰ ਸਾਹਮਣੇ ਦਿਸ ਰਹੀ ਤਬਾਹੀ ਤੋਂ ਬਚਾਇਆ। ਇਸ ਕਾਰਨ ਤੱਥ-ਖੋਜ ਟੀਮ ਨੇ ਸੁਚੇਤ ਤੌਰ ’ਤੇ ਫੈਸਲਾ ਕੀਤਾ ਕਿ ਖੁਦ ਅਜਿਹੇ ਬੰਦਿਆਂ ਦੇ ਮੂੰਹੋਂ ਇਹ ਬਿਰਤਾਂਤ ਸੁਣੇ ਜਾਣ।
  
ਬਹਾਦਰ ਕ੍ਰਿਕਟ ਟੀਮ
20 ਸਾਲ ਦੀ ਉਮਰ ਦਾ ਜ਼ਹੀਰ (ਬਦਲਿਆ ਹੋਇਆ ਨਾਮ) ਜੋ ਇੱਕ ਹਫ਼ਤੇ ਤੋਂ ਲਗਾਤਾਰ ਰਾਹਤ ਤੇ ਬਚਾਉ ਕਾਰਵਾਈਆਂ ਵਿੱਚ ਰੁਝਿਆ ਹੋਇਆ ਹੈ ਕੁੱਝ ਦਿਨ ਪਹਿਲਾਂ ਮੁਸਤਫਾਬਾਦ ਇਲਾਕੇ ਦੇ ਭਾਈਚਾਰੇ ਦੀ ਇੱਕ ਕ੍ਰਿਕਟ ਟੀਮ ਦਾ ਮੈਂਬਰ ਸੀ। ਕਿਸ ਨੇ ਸੋਚਿਆ ਹੋਵੇਗਾ ਕਿ ਇਹ ਮਾਮੂਲੀ ਕ੍ਰਿਕਟ ਟੀਮ ਭਾਈਚਾਰੇ ਉਪਰ ਆਏ ਇਸ ਸਭ ਤੋਂ ਗੰਭੀਰ ਸੰਕਟ ਸਮੇਂ ਇੱਕ ਰੱਖਿਅਕ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਵੇਗੀ ਅਤੇ ਦਰਜਨਾਂ ਇਨਸਾਨਾਂ ਦੀਆਂ ਜ਼ਿੰਦਗੀਆਂ ਬਚਾਏਗੀ। ਜਦੋਂ ਹਿੰਸਾ ਆਪਣੇ ਸਿਖਰ ’ਤੇ ਸੀ ਅਤੇ ਸ਼ਿਵ-ਵਿਹਾਰ ਇਲਾਕੇ ਦੇ ਮੁਸਲਿਮ ਭਾਈਚਾਰੇ ਦੇ ਲੋਕ ਪੁਲਿਸ ਤੇ ਆਪਣੇ ਹਿੰਦੂ ਗੁਆਂਢੀਆਂ ਨੂੰ ਸੈਂਕੜੇ ਟੈਲੀਫੋਨ ਕਾਲਾਂ ਕਰਨ ਬਾਅਦ ਵੀ ਕੋਈ ਮਦਦ ਨਾ ਪਹੁੰਚਣ ਦੇ ਆਲਮ ਵਿੱਚ ਬੇਵੱਸ ਮਹਿਸੂਸ ਕਰ ਰਹੇ ਸਨ ਤਾਂ ਕ੍ਰਿਕਟ ਟੀਮ ਦੇ ਲੜਕਿਆਂ ਨੇ ਸ਼ਿਵ-ਵਿਹਾਰ ਵਿੱਚ ਫਸੇ ਪਰਿਵਾਰਾਂ ਨੂੰ ਬਚਾਉਣ ਦਾ ਜ਼ਿੰਮਾ ਆਪਣੇ ਸਿਰ ਲੈ ਲਿਆ। ਉਨ੍ਹਾਂ ਵਿੱਚੋਂ ਕੁੱਝ ਨੌਜਵਾਨਾਂ ਨੇ ਆਪਣੀ ਪਛਾਣ ਨੂੰ ਇੱਕ ਹਿੰਦੂ ਵਜੋਂ ਦਿਖਾਉਣ ਲਈ ਮੱਥੇ ਉਪਰ ਭਗਵੇਂ ਰੰਗ ਦਾ ਤਿਲਕ ਲਾ ਲਿਆ ਅਤੇ ਲੋਕਾਂ ਨੂੰ ਬਚਾਉਣ ਤੇ ਮੁਸਤਫਾਬਾਦ ਦੇ ਇੱਕ ਸੁਰੱਖਿਅਤ ਟਿਕਾਣੇ ’ਤੇ ਪਹੁੰਚਾਉਣ ਲਈ ਰਾਤ ਭਰ ਕਈ ਗੇੜੇ ਲਾਏ। ਇਰਫ਼ਾਨ (ਬਦਲਿਆ ਹੋਇਆ ਨਾਮ) ਨੇ ਸਾਨੂੰ ਦੱਸਿਆ ਕਿ ਉਸ ਨੇ ਪੁਲਿਸ ਵਾਲੀ ਵਰਦੀ ਪਹਿਨ ਲਈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਲਈ ਪੂਰੀ ਰਾਤ ਦੌਰਾਨ ਕਈ ਚੱਕਰ ਲਾਏ। ਉਨ੍ਹਾਂ ਸਭ ਨੂੰ ਪਤਾ ਸੀ ਕਿ ਉਹ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪੁਲਿਸ ਜਾਂ ਭੀੜ ਦੁਆਰਾ ਮਾਰਿਆ ਜਾ ਸਕਦਾ ਸੀ ਪਰ ਉਨ੍ਹਾਂ ਨੇ ਆਪਣੀਆਂ ਜਾਨਾਂ ਨਾਲੋਂ ਲੋਕਾਂ ਦੀਆਂ ਜਾਨਾਂ ਬਚਾਉਣ ਨੂੰ ਤਰਜ਼ੀਹ ਦਿੱਤੀ।

ਸਿਰਫ ਇਸ ਕ੍ਰਿਕਟ ਟੀਮ ਨੇ ਹੀ ਨਹੀਂ ਸਗੋਂ ਭਾਈਚਾਰੇ ਦੇ ਗਰੀਬ ਤੋਂ ਗਰੀਬ ਬੰਦਿਆਂ ਨੇ ਵੀ ਆਪਣੇ ਭਾਈਚਾਰੇ ਤੇ ਲੋਕਾਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਦਾਅ ’ਤੇ ਲਾ ਦਿੱਤੀਆਂ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਮੁੱਖਧਾਰਾਈ ਮੀਡੀਆ ‘ਦੰਗਾਈ’ ਗਰਦਾਨਦਾ ਹੈ। ਪਰ ਭਾਈਚਾਰੇ ਦੀਆਂ ਨਜ਼ਰਾਂ ਵਿੱਚ ਸਿਰਫ ਇਹੀ ਲੋਕ ਹਨ ਜੋ ਭਾਈਚਾਰੇ ਤੇ ਲੋਕਾਂ ਦੇ ਰੱਖਿਅਕ ਬਣ ਕੇ ਬਹੁੜੇ।
ਵਿਅਕਤੀਗਤ ਕਹਾਣੀਆਂ ਵਿੱਚੋਂ ਉਭਰਕੇ ਸਾਹਮਣੇ ਆਇਆ ਇੱਕ ਹੋਰ ਬਿਰਤਾਂਤ ਇੱਕ ਸਥਾਨਕ ਨਰਸਿੰਗ ਹੋਮ ਬਾਰੇ ਹੈ ਜੋ ਜਖਮੀਆਂ ਨੂੰ ਮੁਫ਼ਤ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਦਿਨ-ਰਾਤ ਕੰਮ ਕਰਦਾ ਰਿਹਾ ਸੀ। ਇਸ ਨਰਸਿੰਗ ਹੋਮ ਦੇ ਡਾਕਟਰ (ਜਿਸ ਦਾ ਨਾਂਅ ਸੁਰੱਖਿਆ ਕਾਰਨਾਂ ਕਰਕੇ ਜਨਤਕ ਨਹੀਂ ਕੀਤਾ ਜਾ ਰਿਹਾ) ਨੇ ਦੱਸਿਆ ਕਿ ਉਹ ਜ਼ਰੂਰਤਮੰਦ ਕੇਸਾਂ ਵਿੱਚ, ਹੋਰਨਾਂ ਹਸਪਤਾਲਾਂ ਵਿੱਚ ਪਹੁੰਚਣ ਤੱਕ ਆਪਣੇ ਮਰੀਜ਼ਾਂ ਦੇ ਨਾਲ ਜਾਂਦਾ ਸੀ। ਉਸ ਨੂੰ ਸ਼ਿਵ-ਵਿਹਾਰ ਦੇ ਨਿਵਾਸੀ ਇੱਕ ਆਟੋ-ਡਰਾਈਵਰ ਨੇ ਦੱਸਿਆ ਕਿ ਉਹ ਆਪਣੇ ਹਿੰਦੂ ਗੁਆਂਢੀਆਂ ਦੀ ਮਦਦ ਨਾਲ ਮਸਾਂ ਹੀ ਬਚਿਆ ਸੀ। ਇੱਕ ਹੋਰ ਹਿੰਦੂ ਜੋ ਬਦਲਾ ਲਏ ਜਾਣ ਦੇ ਡਰ ਕਰਕੇ ਆਪਣਾ ਨਾਂਅ ਗੁਪਤ ਰੱਖਣਾ ਚਾਹੁੰਦਾ ਸੀ ਨੇ ਦੱਸਿਆ ਕਿ ਕਿਵੇਂ ਲੁਕ-ਛਿਪ ਕੇ ਉਸ ਨੇ ਸੱਤ ਮੁਸਲਿਮ ਪਰਿਵਾਰਾਂ ਨੂੰ ਸ਼ਿਵ-ਵਿਹਾਰ ਵਿੱਚ ਸੁਰੱਖਿਅਤ ਟਿਕਾਇਆਂ ’ਤੇ ਪਹੁੰਚਾਇਆ।

8. ਸਿਫਾਰਸ਼ਾਂ

     ਦਿੱਲੀ ਹਿੰਸਾ ਦੀ ਵਿਸਥਾਰ-ਪੂਰਵਕ ਜਾਂਚ ਪੜਤਾਲ ਕਰਨ ਲਈ ਸੇਵਾਮੁਕਤ ਜੱਜਾਂ,  ਡਾਕਟਰਾਂ,  ਫੌਰੈਂਸਿਕ ਮਾਹਰਾਂ, ਮਨੋ-ਵਿਗਿਆਨੀਆਂ, ਭਰੋਸੇਯੋਗ ਮਨੁੱਖੀ ਅਧਿਕਾਰ ਜਥੇਬੰਦੀਆਂ ਸਮੇਤ ਦਿੱਲੀ ਘੱਟ-ਗਿਣਤੀ ਕਮਿਸ਼ਨ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਮਹਿਲਾ ਕਮਿਸ਼ਨ ਦੇ ਮੈਂਬਰਾਂ ਉਪਰ ਆਧਾਰਿਤ ਤੱਥ-ਖੋਜ ਟੀਮਾਂ ਦਾ ਗਠਨ ਕੀਤਾ ਜਾਵੇ। ਇਨ੍ਹਾਂ ਟੀਮਾਂ ਵਿੱਚ ਘੱਟ-ਗਿਣਤੀ ਭਾਈਚਾਰਿਆਂ ਦੇ ਭਰਵੀਂ ਨੁੰਮਾਇੰਦਗੀ ਹੋਵੇ ਅਤੇ ਸਬੂਤ ਇਕੱਠੇ ਕਰਨ ਲਈ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
     ਦਿੱਲੀ ਦਾ ਲੈਫਟੀਨੈਂਟ ਗਵਰਨਰ ਹਿੰਸਾ ਦਾ ਖਾਸਾ, ਕਾਰਨ ਤੇ ਪ੍ਰਭਾਵ ਨਿਰਧਾਰਨ ਕਰਨ ਲਈ ਕਮਿਸ਼ਨਜ਼ ਆਫ਼ ਇਨਕੁਆਰੀ ਐਕਟ 1952 ਅਧੀਨ ਤੁਰੰਤ ਇੱਕ ਇਨਕੁਆਰੀ ਕਮਿਸ਼ਨ ਦਾ ਗਠਨ ਕਰੇ।
     ਰਾਜਾਂ ਤੇ ਕੇਂਦਰੀ ਸਰਕਾਰ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁੰਮਾਇਦਿਆਂ ਉਪਰ ਆਧਾਰਿਤ ਇੱਕ ਸਾਂਝੀ ਕਮੇਟੀ ਦਾ ਗਠਨ ਕੀਤਾ ਜਾਵੇ ਜਿਸ ਵਿੱਚ ਧਾਰਮਿਕ ਘੱਟ-ਗਿਣਤੀਆਂ ਤੇ ਔਰਤਾਂ ਦੀ ਮੁਨਾਸਬ ਨੁੰਮਾਇੰਦਗੀ ਹੋਵੇ। ਇਹ ਕਮੇਟੀ ਇੰਤਜਾਮੀਆਈ ਜਵਾਬਦੇਹੀ ਦੇ ਅਮਲ ਦੀ ਨਿਗਰਾਨੀ ਕਰੇ ਅਤੇ ਸਮਾਂ-ਬੱਧ ਇਨਸਾਫ਼ ਦਵਾਏ ਜਾਣ ਨੂੰ ਯਕੀਨੀ ਬਣਾਉਣ ਲਈ ਇੱਕ ਸਮਾਂ-ਬੱਧ ਐਕਸ਼ਨ-ਯੋਜਨਾ ਬਣਾਏ ਤਾਂ ਜੁ ਰਾਜਤੰਤਰ ਤੇ ਰਾਜ ਦੀਆਂ ਸੰਸਥਾਵਾਂ ਵਿੱਚ ਘੱਟ-ਗਿਣਤੀ ਭਾਈਚਾਰੇ ਦਾ ਭਰੋਸਾ ਮੁੜ ਬਹਾਲ ਹੋ ਸਕੇ।
     ਦਿੱਲੀ ਹਾਈਕੋਰਟ ਨੂੰ ਦਿੱਲੀ ਹਿੰਸਾ ਦੀ ਜਾਂਚ ਆਪਣੀ ਨਿਗਰਾਨੀ ਹੇਠ ਕਰਵਾਉਣ ਲਈ ਆਦੇਸ਼ ਜਾਰੀ ਕਰਨਾ ਚਾਹੀਦਾ ਹੈ। ਇਹ ਜਾਂਚ ਦਿੱਲੀ ਪੁਲਿਸ ਦੁਆਰਾ ਹਿੰਸਾ ਨੂੰ ਸ਼ਹਿ ਦਿੱਤੇ ਜਾਣ ਵਾਲੇ ਪੱਖ ਉਪਰ ਆਪਣਾ ਧਿਆਨ ਜ਼ਰੂਰ ਕੇਂਦਰਿਤ ਕਰੇ। ਇਸ ਕਮੇਟੀ ਦੀ ਸਦਾਰਤ ਸੁਪਰੀਮ ਕੋਰਟ ਦਾ ਸੇਵਾ-ਮੁਕਤ ਜੱਜ ਕਰੇ। ਕਿਉਂਕਿ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀਆਂ ਕੁਤਾਹੀਆਂ ਤੇ ਮਿਲੀ-ਭੁਗਤਾਂ ਕਾਰਨ ਗਵਾਹਾਂ ਨੂੰ ਸਰਕਾਰੀ ਦਮਨ ਦਾ ਸ਼ਿਕਾਰ ਹੋਣਾ ਪੈਂਦਾ ਹੈ,  ਇਸ ਲਈ ਗਵਾਹਾਂ ਦੀ ਸੁਰੱਖਿਆ ਲਈ ਕੋਈ ਢਾਂਚਾ ਸਥਾਪਤ ਕੀਤੇ ਜਾਣ ਦੀ ਜ਼ਰੂਰਤ ਹੈ ਤਾਂ ਜੁ ਧਾਰਮਿਕ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਦਾ ਭਰੋਸਾ ਬਹਾਲ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਅਮਲ ਵਿੱਚ ਭਾਈਚਾਰੇ ਦੇ ਲੋਕਾਂ ਦੀ ਸ਼ਮੂਲੀਅਤ,  ਸਦਮੇ ਤੋਂ ਬਾਅਦ ਵਾਲੇ ਇਸ ਸੰਕਟਮਈ ਮਾਹੌਲ ਵਿੱਚ,  ਉਨ੍ਹਾਂ ਵਿੱਚ ਵਿਸ਼ਵਾਸ ਦੀ ਭਾਵਨਾ ਦਾ ਸੰਚਾਰ ਕਰ ਸਕਦੀ ਹੈ। ਜਦ ਇੱਕ ਤਰਫ਼ ਸਬੂਤ ਇਕੱਤਰ ਕਰਨ ਲਈ ਮੁਨਾਸਬ ਸਮਾਂ ਦਿੱਤਾ ਜਾਣਾ ਜ਼ਰੂਰੀ ਹੈ ਤਾਂ ਦੂਸਰੀ ਤਰਫ਼ ਇਸ ਕੰਮ ਵਿੱਚ ਬੇਲੋੜੀ ਦੇਰ ਵੀ ਨਹੀਂ ਕੀਤੀ ਜਾਣੀ ਚਾਹੀਦੀ। ਇਸ ਹਿੰਸਾ ਦੀ ਜਾਂਚ ਲਈ ਦਿੱਲੀ ਪੁਲਿਸ ਦੁਆਰਾ ਗਠਨ ਕੀਤੀ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਢੁੱਕਵਾਂ ਅਦਾਰਾ ਨਹੀਂ ਹੈ ਕਿਉਂਕਿ ਦਿੱਲੀ ਪੁਲਿਸ ਵੱਲੋਂ ਆਪਣੀ ਹੀ ਭੂਮਿਕਾ ਦਾ ਨਿਰਪੱਖ ਮੁਲੰਕਣ ਕੀਤੇ ਜਾਣ ਦੀ ਆਸ ਨਹੀਂ ਕੀਤੀ ਜਾ ਸਕਦੀ।
     ਭਾਈਚਾਰੇ ਦੇ ਨੁਮਾਇੰਦਿਆਂ ਦੇ ਸਹਿਯੋਗ ਨਾਲ ਰਾਜ ਸਰਕਾਰ ਇੱਕ ਨਾਗਰਿਕ ਚਾਰਟਰ ਤਿਆਰ ਕਰੇ ਜਿਸ ਵਿੱਚ ਜਵਾਬਦੇਹੀ ਤੇ ਪਾਰਦਰਸ਼ਤਾ ਸੁਨਿਸ਼ਚਿਤ ਕਰਦੇ ਹੋਏ ਰਾਹਤ ਤੇ ਮੁੜ-ਵਸੇਬੇ ਨਾਲ ਸਬੰਧਿਤ ਜ਼ਰੂਰਤਾਂ ਦਾ ਵਿਸਥਾਰਪੂਰਵਕ ਮੁਲੰਕਣ ਕੀਤਾ ਜਾਵੇ। ਭਾਈਚਾਰੇ ਵੱਲੋਂ ਤੱਥ-ਖੋਜ ਕਮੇਟੀ ਨੂੰ ਹੇਠ ਲਿਖੇ ਪੱਖਾਂ ਉਪਰ ਗੌਰ ਕਰਨ ਲਈ ਕਿਹਾ ਗਿਆ:
 1) ਗੁੰਮਸ਼ੁਦਾ ਲੋਕਾਂ ਦੀ ਗਿਣਤੀ ਕੀਤੀ ਜਾਵੇ ਅਤੇ ਉਨ੍ਹਾਂ ਦੀ ਲਿਸਟ ਤੁਰੰਤ ਜਨਤਕ ਕੀਤੀ ਜਾਵੇ। ਉਨ੍ਹਾਂ ਨੂੰ ਲੱਭਣ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ
 2) ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਜਖਮੀਆਂ ਨੂੰ ਐਮਐਲਸੀ ਮਿਲੇ।
 3) ਪੋਸਟ ਮਾਰਟਮ ਦੀ ਵੀਡੀਓਗਰਾਫੀ ਕਰਨੀ ਸੁਨਿਸ਼ਚਿਤ ਕੀਤੀ ਜਾਵੇ ਅਤੇ ਪੋਸਟ-ਮਾਰਟਮ ਦੇ ਅਮਲ ਵਿੱਚ ਤੇਜ਼ੀ ਲਿਆਂਦੀ ਜਾਵੇ।
4) ਉਸ ਨਾਲੇ ਦੀ ਸਫ਼ਾਈ ਲਈ ਤੁਰੰਤ ਆਦੇਸ਼ ਦਿੱਤੇ ਜਾਣ ਜਿਸ ਵਿੱਚੋਂ ਕਈ ਲਾਸ਼ਾਂ ਕੱਢੀਆਂ ਗਈਆਂ ਹਨ।
 5) ਇਹ ਯਕੀਨੀ ਬਣਾਇਆ ਜਾਵੇ ਕਿ ਸਾਰੀਆਂ ਗਿ੍ਰਫਤਾਰੀਆਂ ਦੀ ਨਿਰਪੱਖ ਤੇ ਆਜਾਦਾਨਾ ਜਾਂਚ ਰਾਹੀਂ ਪੁਸ਼ਟੀ ਕੀਤੀ ਜਾਵੇ ਤਾਂ ਜੁ ਪੀੜਤ ਧਿਰਾਂ ਨੂੰ ਆਪ-ਹੁਦਰੀਆਂ ਗਿ੍ਰਫਤਾਰੀਆਂ ਦੇ ਰੂਪ ਵਿੱਚ ਹੋਰ ਪ੍ਰੇਸ਼ਾਨੀਆਂ ਨਾ ਝੱਲਣੀਆਂ ਪੈਣ।
6) ਮੁਆਵਜ਼ਾ ਦੇਣ ਦੇ ਅਮਲ ਵਿੱਚ ਤੇਜ਼ੀ ਲਿਆਂਦੀ ਜਾਵੇ।
7) ਇਹ ਯਕੀਨੀ ਬਣਾਇਆ ਜਾਵੇ ਕਿ ਜਿਹੜੇ ਬੱਚੇ ਦਿੱਲੀ ਹਿੰਸਾ ਕਾਰਨ ਸਿੱਧੇ ਤੌਰ ’ਤੇ ਪ੍ਰਭਾਵਿਤ ਹੋਏ ਹਨ,  ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।
     ਨਾਗਰਿਕ ਚਾਰਟਰ ਦੀ ਤਾਮੀਲ ਰਾਜ ਸਰਕਾਰ ਦੀ ਸਖ਼ਤ ਨਿਗਰਾਨੀ ਹੇਠ ਯਕੀਨੀ ਬਣਾਈ ਜਾਵੇ। ਪ੍ਰਭਾਵਿਤ ਭਾਈਚਾਰੇ ਦੇ ਮਨੋ-ਵਿਗਿਆਨਕ, ਸਮਾਜਿਕ ਤੇ ਆਰਥਿਕ ਮੁੜ-ਵਸੇਬੇਉਪਰ ਧਿਆਨ ਕੇਂਦਰਿਤ ਕੀਤਾ ਜਾਵੇ।
     ਕੇਂਦਰ ਸਰਕਾਰ ਕਤਲਾਂ, ਗੁੰਮਸ਼ੁਦਗੀਆਂ ਆਦਿ ਬਾਰੇ ਵਿਸ਼ੇਸ਼ ਪੜਤਾਲੀਆ ਕਮਿਸ਼ਨ ਨਿਯੁਕਤ ਕਰਨ ਦੀ ਆਗਿਆ ਦੇਵੇ ਅਤੇ ਅਜਿਹੇ ਸਮੂਹਿਕ ਅਪਰਾਧਾਂ ਬਾਰੇ ਹੋਈਆਂ ਅੰਤਰ-ਰਾਸ਼ਟਰੀ ਸੰਧੀਆਂ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਲਈ ਭਾਰਤ ਸਰਕਾਰ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨ ਦੇ ਦਫਤਰ ਨੂੰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੀ ਆਗਿਆ ਦੇਵੇ।
     ਮੈਡੀਕਲ ਤੇ ਕਾਨੂੰਨੀ ਖੇਤਰਾਂ ਨਾਲ ਸਬੰਧਿਤ ਸੰਸਥਾਵਾਂ, ਪ੍ਰਭਾਵਿਤ ਭਾਈਚਾਰੇ ਦੀਆਂ ਇਨ੍ਹਾਂ ਖੇਤਰਾਂ ਨਾਲ ਸਬੰਧਿਤ ਜ਼ਰੂਰਤਾਂ ਦੀ ਪੂਰਤੀ ਲਈ ਵੱਡੀ ਗਿਣਤੀ ਵਿੱਚ ਆਪਣੇ ਵਫਦ ਇਨ੍ਹਾਂ ਇਲਾਕਿਆਂ ਵਿੱਚ ਭੇਜਣ।
     ਰਾਜ ਤੇ ਕੇਂਦਰ ਸਰਕਾਰ ਦੇ ਨੁਮਾਇੰਦੇ ਜ਼ਮੀਨੀ ਪੱਧਰ ’ਤੇ ਆਪਣੀ ਹਾਜ਼ਰੀ ਯਕੀਨੀ ਬਣਾਉਣ ਤਾਂ ਜੁ ਬਚਾਉ, ਰਾਹਤ ਤੇ ਮੁੜ-ਵਸੇਬੇ ਦੇ ਅਮਲ, ਉਨ੍ਹਾਂ ਸਰਵੋਤਮ ਦਸਤੂਰਾਂ ਅਨੁਸਾਰ ਨੇਪਰੇ ਚੜ੍ਹ ਸਕਣ ਜੋ ਦਸਤੂਰ ਅਜਿਹੇ ਕਤਲੇਆਮਾਂ ਜਾਂ ਫਿਰਕੂ/ਨਸਲੀ ਹਿੰਸਾ ਦੀਆਂ ਸਥਿਤੀਆਂ ਵਿੱਚ ਸੰਸਾਰ ਪੱਧਰ ’ਤੇ ਅਪਣਾਏ ਜਾਂਦੇ ਹਨ।
     ਪੀੜਤ ਭਾਈਚਾਰੇ ਦੇ ਮੈਂਬਰਾਂ ਨੂੰ ਹਰ ਤਰ੍ਹਾਂ ਦੀਆਂ ਰਾਹਤ ਕਾਰਵਾਈਆਂ ਵਿੱਚ ਭਾਗੀਦਾਰ ਬਣਾਏ ਜਾਣ ਦੀ ਜ਼ਰੂਰਤ ਹੈ, ਖਾਸਕਰ ਫੈਸਲਾ ਲੈਣ ਵਾਲੀਆਂ ਸੰਸਥਾਵਾਂ ਵਿੱਚ।
     ਰਾਹਤ ਤੇ ਮੁੜ-ਬਸੇਵੇ ਦੇ ਕੰਮ ਵਿੱਚ ਲੱਗੀਆਂ ਸਾਰੀਆਂ ਸੰਸਥਾਵਾਂ, ਆਪਣੇ ਕੰਮਾਂ ਦੀ ਕੁਸ਼ਲਤਾ ਯਕੀਨੀ ਬਣਾਉਣ ਲਈ ਆਪਸ ਵਿੱਚ ਤਾਲਮੇਲ ਕਰਕੇ ਕੰਮ ਕਰਨ। ਅਜਿਹੀਆਂ ਕੋਸ਼ਿਸ਼ਾਂ ਪੂਰੀ ਸੰਵੇਦਨਸ਼ੀਲਤਾ ਨਾਲ ਅੰਜ਼ਾਮ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
     ਜਦੋਂ ਇੱਕ ਤਰਫ਼ ਇਹ ਜ਼ਰੂਰੀ ਹੈ ਕਿ ਸਰਕਾਰ ਸਿਵਲ ਸੁਸਾਇਟੀ ਸੰਸਥਾਵਾਂ ਨੂੰ ਨਾਲ ਲੈ ਕੇ ਚੱਲੇ ਪਰ ਸਰਕਾਰ ਨੂੰ ਰਾਹਤ, ਬਚਾਉ ਤੇ ਮੁੜ-ਵਸੇਬਾ ਦੀ ਜ਼ਿੰਮੇਵਾਰੀ,  ਕਿਸੇ ਵੀ ਸੂਰਤ ਵਿੱਚ ਬਾਹਰੀ ਏਜੰਸੀਆਂ ਨੂੰ ਨਹੀਂ ਸੌਂਪਣੀ ਚਾਹੀਦੀ ਅਰਥਾਤ ਆਊਟਸੋਰਸ ਨਹੀਂ ਕਰਨੀ ਚਾਹੀਦੀ।
     ਮੀਡੀਆ-ਹਾਊਸਾਂ,  ਖਾਸਕਰ ਜਿੰਨਾਂ ਦੇ ਦਰਸ਼ਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਨੂੰ ਝੂਠੀਆਂ ਕਹਾਣੀਆਂ ਦੇ ਪ੍ਰਸਾਰਣ ਦੀ ਬਜਾਏ ਸਹੀ ਰਿਪੋਰਟਿੰਗ ਕਰਨੀ ਚਾਹੀਦੀ ਹੈ।
     ਹਾਲੀਆ ਸਿਆਸੀ ਮਾਹੌਲ ਵਿੱਚ ਜਿਨ੍ਹਾਂ ਮੀਡੀਆ ਹਾਊਸਾਂ ਨੇ ਨਫ਼ਰਤ ਫੈਲਾਉਣ ਵਿੱਚ ਭਾਈਵਾਲੀ ਵਾਲੀ ਭੂਮਿਕਾ ਨਿਭਾਈ ਹੈ, ਮੀਡੀਆ ਭਾਈਚਾਰਾ ਤੇ ‘ਨਿਊਜ਼ ਬਰਾਡਕਾਸਟਿੰਗ ਸਟੈਂਡਰਡਜ਼ ਅਥਾਰਟੀ ਵਰਗੇ ਅਦਾਰਿਆਂ ਨੂੰ ਅਜਿਹੇ ਮੀਡੀਆ ਹਾਊਸਾਂ ਦੀ ਜਵਾਬਦੇਹੀ ਤਹਿ ਕਰਨੀ ਚਾਹੀਦੀ ਹੈ।
     ਰਾਜ ਦੀਆਂ ਸੰਸਥਾਵਾਂ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਲਈ ਹਰ ਪ੍ਰਕਾਰ ਦੇ ਸੰਭਵ ਕਦਮ ਉਠਾਏ ਜਾਣੇ ਚਾਹੀਦੇ ਹਨ।

ਅੰਤਕਾਵਾਂ








ਅੰਤਿਕਾ 3 ਤੱਥਖੋਜ ਟੀਮ ਵੱਲੋਂ ਇਕੱਤਰ ਕੀਤੇ ਸਬੂਤ

ਕੇਸ ਨੰ  1
ਹਿੰਸਾ ਦਾ ਅਸਰ - ਮੌਤ
ਪੀੜਿਤ ਦਾ ਨਾਂ 1.ਮੁਹੰਮਦ ਅਮੀਰ ਪੁੱਤਰ ਬਾਬੂ ਖਾਨ, ਉਮਰ ਲਗਭਗ 30 ਸਾਲ ਵਾਸੀ ਗਲੀ ਨੰਬਰ 17,  ਪੁਰਾਣਾ ਮੁਸਤਫਾਬਾਦ.
2. ਹਾਸ਼ਮ ਪੁੱਤਰ ਬਾਬੂ ਖਾਨ, ਲਗਭਗ 19 ਸਾਲ ਵਾਸੀ ਗਲੀ ਨੰਬਰ 17,  ਪੁਰਾਣਾ ਮੁਸਤਫਾਬਾਦ 
ਹਮਲਾ: ਅਣਪਛਾਤੇ 
ਹਮਲੇ ਦਾ ਸਥਾਨ, ਘਟਨਾ ਦੀ ਮਿਤੀ ਅਤੇ ਸਮਾਂ: 26 ਫਰਵਰੀ, 2020, ਰਾਤ ​​8.30 ਵਜੇ 

ਅਮੀਰ ਅਤੇ ਹਾਸ਼ਮ ਭਰਾ ਸਨ ਪੁੱਤਰ ਬਾਬੂ ਖਾਨ ਨਿਵਾਸੀ ਪੁਰਾਣੀ ਮੁਸਤਫਾਬਾਦ। ਆਮਿਰ, ਜੋ ਕਿ ਡਰਾਈਵਰ ਦਾ ਕੰਮ ਕਰਦਾ ਸੀ, ਆਪਣੇ ਪਰਿਵਾਰ ਲਈ ਰੋਟੀ ਕਮਾਉਣ ਵਾਲਾ ਸੀ ਅਤੇ ਉਸਦੀ ਪੰਜ ਮਹੀਨਿਆਂ ਦੀ ਗਰਭਵਤੀ ਪਤਨੀ ਅਤੇ ਦੋ ਨਾਬਾਲਗ ਧੀਆਂ ਚਾਰ ਸਾਲ ਅਤੇ ਦੋ ਸਾਲ ਦੀ ਉਮਰ ਵਿੱਚ ਬੱਚੀਆਂ ਹਨ। ਹਾਸ਼ਮ,  ਉਸਦਾ ਛੋਟਾ ਭਰਾ ਜੀਨਜ ਦੀ ਦੁਕਾਨ 'ਤੇ ਕੰਮ ਕਰਦਾ ਸੀ।
26 ਫਰਵਰੀ, 2020 ਦੀ ਸ਼ਾਮ ਨੂੰ, ਅਮੀਰ ਅਤੇ ਹਾਸ਼ਮ ਉੱਤਰ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਮੁਸਤਫਾਬਾਦ ਖੇਤਰ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਲਈ ਗਾਜ਼ੀਆਬਾਦ ਤੋਂ ਆਪਣੇ ਮੋਟਰਸਾਈਕਲ ਤੇ ਰਵਾਨਾ ਹੋਏ ਸਨ। ਆਖਰੀ ਸਮੇਂ ਪਰਿਵਾਰ ਦੀ ਜਦੋਂ ਦੋਵਾਂ ਭਰਾਵਾਂ ਨਾਲ ਗੱਲ ਹੋਈ ਤਾਂ ਉਦੋਂ ਰਾਤ ​​ਦੇ ਕਰੀਬ ਸਾਢੇ 8ਵਜੇ ਸਨ ਜਦੋਂ ਉਨ੍ਹਾਂ ਨੇ ਇਹ ਦੱਸਿਆ ਕਿ ਉਹ ਗੋਕੂਲਪੁਰੀ ਨੇੜੇ (ਡਰੇਨ) ਪਹੁੰਚ ਗਏ ਹਨ ਅਤੇ 5-10 ਮਿੰਟ ਵਿੱਚ ਆਪਣੇ ਘਰ ਪਹੁੰਚ ਜਾਣਗੇ। ਜਦੋਂ ਦੋਵੇਂ ਭਰਾ ਘਰ ਨਹੀਂ ਪਹੁੰਚੇ ਤਾਂ ਪਰਿਵਾਰ ਨੇ ਆਮਿਰ ਦੇ ਮੋਬਾਈਲ ਨੰਬਰ 'ਤੇ ਕਾਲ ਕੀਤੀ,  ਪਰ ਫੋਨ ਨਹੀਂ ਮਿਲਿਆ। ਆਪਣੇ ਪੁੱਤਰਾਂ ਤੋਂ ਚਿੰਤਤ, ਬਾਬੂ ਖਾਨ 27 ਫਰਵਰੀ,2020 ਦੀ ਸਵੇਰ ਨੂੰ ਦੁਪਹਿਰ 2.00 ਵਜੇ ਦਿਆਲਪੁਰ ਥਾਣੇ ਗਏ ਅਤੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਗੋਕੂਲਪੁਰੀ ਥਾਣੇ ਵਿਚ ਇਕ ਮਹਿਲਾ ਅਧਿਕਾਰੀ ਨੇ ਕਿਹਾ ਕਿ ਉਸਨੇ ਜੀਟੀਬੀ ਹਸਪਤਾਲ ਵਿਚ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਵੇਖੀਆਂ ਹਨ। ਪਰਿਵਾਰ ਹਸਪਤਾਲ ਪਹੁੰਚਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਦੀ ਪਛਾਣ ਕੀਤੀ ਜਿਨ੍ਹਾਂ ਨੂੰ ਗੰਗਾ ਵਿਹਾਰ ਅਤੇ ਗੋਕਲਪੁਰੀ ਦੇ ਵਿਚਕਾਰ ਪੈਂਦੇ ਨਾਲੇ ਵਿਚੋ ਬਾਹਰ ਕੱਢਿਆ ਗਿਆ ਸੀ। ਬਾਬੂ ਖਾਨ ਦੇ ਅਨੁਸਾਰ ਉਸ ਦੇ ਦੋਵਾਂ ਪੁੱਤਰਾਂ ਦੀਆਂ ਲਾਸ਼ਾਂ ਪਛਾਣਨਯੋਗ ਨਹੀਂ ਸੀ। ਉਹ ਅੱਗੇ ਦੱਸਦਾ ਹੈ ਕਿ ਉਨ੍ਹਾਂ ਦਾ ਮੋਟਰਸਾਈਕਲ ਅਤੇ ਮੋਬਾਈਲ ਫੋਨ ਅਜੇ ਵੀ ਗਾਇਬ ਹਨ। ਦੋਵਾਂ ਭਰਾਵਾਂ ਦਾ ਪੋਸਟ ਮਾਰਟਮ ਪੂਰਾ ਹੋ ਗਿਆ ਸੀ ਅਤੇ ਲਾਸ਼ 29 ਫਰਵਰੀ, 2020 ਦੀ ਸ਼ਾਮ ਨੂੰ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ। ਜਦੋਂ ਤੱਥ ਲੱਭਣ ਵਾਲੀ ਟੀਮ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਮਿਲੀ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਪੁਲੀਸ ਨੇ ਉਹਨਾਂ ਦੇ ਪੁੱਤਰਾਂ ਦੇ ਕਤਲ ਦੀ ਐਫਆਈਆਰ ਦਰਜ ਕੀਤੀ ਵੀ ਹੈ ਜਾਂ ਨਹੀਂ ।


ਕੇਸ ਨੰਬਰ 2 
ਹਿੰਸਾ ਦਾ ਖ਼ਾਸਾ: ਗੰਭੀਰ ਸੱਟ 
ਪੀੜਤਾਂ ਦਾ ਨਾਮ-1. ਅੰਸਾਰ ਅਲੀ,  ਲਗਭਗ 42 ਸਾਲ ਵਾਸੀ ਗਲੀ ਨੰਬਰ 22,  ਪੁਰਾਣਾ ਮੁਸਤਫਾਬਾਦ.
2. ਅਬਰਾਰ ਅਲੀ ਵਲਦ ਅੰਸਾਰ ਅਲੀ,  ਉਮਰ ਲਗਭਗ 22 ਸਾਲ. ਵਾਸੀ ਗਲੀ ਨੰਬਰ 22,  ਪੁਰਾਣਾ ਮੁਸਤਫਾਬਾਦ.
ਘਟਨਾ ਦੀ ਮਿਤੀ ਅਤੇ ਸਮਾਂ-25 ਫਰਵਰੀ 2020 ਦੁਪਹਿਰ 2.00 ਵਜੇ.
ਅੰਸਾਰ,  ਉਸਦੀ ਪਤਨੀ ਅਤੇ ਤਿੰਨ ਬੱਚੇ,  ਪੰਜ ਮੈਂਬਰਾਂ ਦਾ ਇੱਕ ਵੱਡਾ ਪਰਿਵਾਰ। ਅਬਰਾਰ ਅਲੀ ਸਭ ਤੋਂ ਵੱਡਾ ਸੀ ।ਦੋਨੋ ਅੰਸਾਰ ਅਤੇ ਅਬਰਾਰ ਪਰਿਵਾਰ ਦੇ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਵਾਲੇ ਹਨ ਜੋ ਥੋੜ੍ਹੇ ਜਿਹੇ ਪੈਸੇ ਕਮਾਉਂਦੇ ਹਨ ਅਤੇ ਛੋਟੇ ਕਮਰੇ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਹਨ। 25 ਫਰਵਰੀ 2020 ਨੂੰ  ਅੰਸਾਰ ਇਕ ਹੋਰ ਰਿਸ਼ਤੇਦਾਰ (ਸਾਢੂ) ਨਾਲ ਅਬਰਾਰ  ਦੇ ਰਿਸ਼ਤੇਦਾਰਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋ ਕੇ ਯੂਪੀ ਦੇ ਬਰੇਲੀ ਤੋਂ ਵਾਪਸ ਆ ਰਹੇ ਸਨ। ਦੁਪਹਿਰ 2.00 ਵਜੇ ਤਿੰਨਾਂ ਨੂੰ ਜੌਹਰੀਪੁਰ ਪੁਲੀਆ(ਹਿੰਦੂ ਖੇਤਰ) ਨੇੜੇ 60-70 ਦੇ ਕਰੀਬ ਲੋਕਾਂ ਦੇ ਹਜੂਮ ਦਾ ਸਾਹਮਣਾ ਕਰਨਾ ਪਿਆ। ਭੀੜ ਵਿੱਚ ਜਵਾਨ ਮੁੰਡੇ ਅਤੇ ਔਰਤਾਂ ਵੀ ਸ਼ਾਮਲ ਸਨ। ਔਰਤਾਂ ਹਾਲਾਂਕਿ ਹਥਿਆਰਾਂ ਨਾਲ ਲੈਸ ਨਹੀਂ ਸਨ ਭੀੜ ਵਿਚ ਬੰਦਿਆਂ ਨੂੰ ਪੀੜਤਾਂ 'ਤੇ ਹਮਲਾ ਕਰਨ ਲਈ ਉਕਸਾ ਰਹੀਆਂ ਸਨ। ਭੀੜ ਵਿਚਲੇ 3-4 ਵਿਅਕਤੀ ਬੰਦੂਕ ਲੈ ਕੇ ਜਾ ਰਹੇ ਸਨ,  ਦੂਸਰੇ ਪੱਥਰ,  ਚੇਨ,  ਲਾਠੀ,  ਬੇਸ ਬੱਲੇ,  ਲੋਹੇ ਦੀਆਂ ਰਾਡਾਂ ਅਤੇ ਤਲਵਾਰਾਂ ਨਾਲ ਲੈਸ ਸਨ। ਨੇੜਲੇ ਚੌਰਾਹੇ (ਚੌਰਾਹਾ) ਵਿਖੇ ਪੱਥਰਾਂ ਦਾ ਢੇਰ ਇਕੱਠਾ ਕੀਤਾ ਗਿਆ ਸੀ। ਅਬਰਾਰ ਦਾ ਕਹਿਣਾ ਹੈ ਕਿ ਉਸਦੇ ਪਰਿਵਾਰ ਨੂੰ ਭੀੜ ਨੇ ਰੋਕ ਲਿਆ। ਉਨ੍ਹਾਂ ਨੇ ਉਸਦਾ ਨਾਮ ਪੁੱਛਿਆ। ਜਦੋਂ ਉਸਨੇ ਅਬਰਾਰ ਕਹਿ ਕੇ ਹੁੰਗਾਰਾ ਦਿੱਤਾ ਤਾਂ ਉਸਨੂੰ ਭੀੜ ਦੇ ਕੁਝ ਲੋਕਾਂ ਨੇ ਥੱਪੜ ਮਾਰ ਦਿੱਤਾ. ਉਹ "ਮੁਲੋਂ ਕੋ ਘੇਰ ਕੇ ਮਾਰੇਂਗੇ" (ਅਸੀਂ ਮੁਸਲਮਾਨਾਂ ਦਾ ਘਿਰਾਓ ਕਰਾਂਗੇ ਅਤੇ ਉਨ੍ਹਾਂ 'ਤੇ ਹਮਲਾ ਕਰਾਂਗੇ), "ਮੁਲੋਂ ਕੀ ਜਾਤ ਹੀ ਸਬਸੇ ਖਰਾਬ ਹੈ (ਇਹ ਕਿ ਸਾਰਾ ਮੁਸਲਿਮ ਭਾਈਚਾਰਾ ਹੀ ਭ੍ਰਿਸ਼ਟ ਹੈ)। ਕਿਸੇ ਨੇ ਉਸਦੇ ਸਿਰ ਤੇ ਡੰਡਾ ਮਾਰਿਆ ਅਤੇ ਉਹ ਜ਼ਮੀਨ ਤੇ ਡਿੱਗ ਪਿਆ। ਇਸ ਤੋਂ ਬਾਅਦ ਹਜੂਮ ਨੇ ਉਸ ਨੂੰ ਅਤੇ ਉਸਦੇ ਪਿਤਾ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਉਨ੍ਹਾਂ ਦਾ ਰਿਸ਼ਤੇਦਾਰ ਭੀੜ ਤੋਂ ਬਚ ਨਿਕਲਿਆ। ਅਬਰਾਰ ਦਾ ਕਹਿਣਾ ਹੈ ਕਿ ਭੀੜ ਉਸ ਨੂੰ ਜ਼ਿੰਦਾ ਸਾੜਣ ਅਤੇ ਉਸ ਨੂੰ ਗੋਲੀ ਮਾਰਨ ਦੀ ਯੋਜਨਾ ਬਣਾ ਰਹੀ ਸੀ ਅਤੇ ਉਸ' ਤੇ ਹਮਲਾ ਕਰ ਰਹੀ ਸੀ,  ਜਦੋਂ ਕਿ ਉਸ ਅਤੇ ਉਸਦੇ ਪਿਤਾ ਤੇ ਰਾਡਾਂ ਤੇ ਬੇਸ ਬਾਲ ਬੈਟ ਨਾਲ ਹਮਲਾ ਕੀਤਾ ਗਿਆ। ਭੀੜ ਨੇ ਲਗਭਗ 10 ਵਾਰ ਅਬਰਾਰ ਅਤੇ ਉਸਦੇ ਪਿਤਾ ਨੂੰ "ਜੈ ਸੀਆ ਰਾਮ" ਦਾ ਜਾਪ ਕਰਨ ਲਈ ਕਿਹਾ, ਇਸ ਤੋਂ ਬਾਅਦ ਵੀ ਉਹ ਉਨ੍ਹਾਂ 'ਤੇ ਹਮਲੇ ਕਰਦੇ ਰਹੇ।
ਇਸ ਤੋਂ ਬਾਅਦ, ਭੀੜ ਵਿੱਚੋਂ ਇੱਕ ਵਿਅਕਤੀ (ਹਿੰਦੂ) ਨੇ ਅਬਰਾਰ ਨੂੰ ਪੁੱਛਿਆ ਕਿ ਉਸਦਾ ਪਰਿਵਾਰ ਕਿੱਥੋਂ ਹੈ? ਜਦ ਉਸਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਯੂਪੀ ਦੇ ਬਰੇਲੀ ਦੇ ਰਹਿਣ ਵਾਲੇ ਹਨ, ਉਕਤ ਵਿਅਕਤੀ ਨੇ ਅਬਰਾਰ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਆਪ ਨੂੰ ਇੱਕ ਹਿੰਦੂ (ਰਾਜੂ) ਵਜੋਂ ਪਛਾਣ ਕਰਾਵੇ ਨਹੀਂ ਤਾਂ ਭੀੜ ਉਸਨੂੰ ਮਾਰ ਦੇਵੇਗੀ। ਭੀੜ ਦੇ ਇੱਕ ਹੋਰ ਵਿਅਕਤੀ ਦੇ ਨਾਲ ਇਸ ਵਿਅਕਤੀ ਨੇ ਭੀੜ ਨੂੰ ਮਾਰਨ ਤੋਂ ਰੋਕਿਆ ਅਬਰਾਰ ਅਤੇ ਉਸਦੇ ਪਿਤਾ ਨੇ ਉਨ੍ਹਾਂ ਨੂੰ ਆਪਣੇ ਨਾਲ ਲੈਕੇ ਆਪਣੀ ਬਾਈਕ ਤੇ ਜੀਟੀਬੀ ਹਸਪਤਾਲ ਪਹੁੰਚਾਇਆ ਅਤੇ ਅੰਸਾਰ ਦੀ ਪਤਨੀ ਨੂੰ ਅਬਰਾਰ ਦੇ ਫੋਨ ਤੋਂ ਬੁਲਾਇਆ ਅਤੇ ਉਸ ਨੂੰ ਦੱਸਿਆ ਕਿ ਉਸਦਾ ਪਤੀ ਅਤੇ ਪੁੱਤਰ ਜੀਟੀਬੀ ਹਸਪਤਾਲ ਵਿੱਚ ਹਨ ਅਤੇ ਉਹ ਚਲੇ ਗਏ।
ਅੰਸਾਰ ਅਤੇ ਅਬਰਾਰ ਦੇ ਗੰਭੀਰ ਜ਼ਖ਼ਮਾਂ ਦਾ ਇਲਾਜ ਜੀ.ਟੀ.ਬੀ. ਹਸਪਤਾਲ ਵਿਚ ਕੀਤਾ ਗਿਆ। ਅੰਸਾਰ ਦੇ ਸਿਰ ਦੇ ਪਿਛਲੇ ਹਿੱਸੇ ਤੇ ਇਕ ਲੱਕੜ ਨਾਲ ਮਾਰੇ ਜਾਣ ਦਾ ਜ਼ਖ਼ਮ ਸੀ ਅਤੇ ਉਸ ਦੇ ਸੱਜੇ ਹੱਥ ਦੀ ਹੱਡੀ ਟੁੱਟੀ ਹੋਈ ਸੀ, ਜਦੋਂ ਕਿ ਅਬਰਾਰ ਦੇ ਦੋਵੇਂ ਹੱਥਾਂ ਅਤੇ ਸੱਜੇ ਪੈਰਾਂ'ਦੀਆਂ ਹੱਡੀਆਂ ਟੁੱਟੀਆਂ ਹੋਈਆਂ ਸਨ ਅਤੇ ਉਸ ਦੇ ਸਿਰ ਦੇ ਪਿਛਲੇ ਹਿੱਸੇ 'ਤੇ ਜ਼ਖਮ ਸਨ। ਦੋਵਾਂ ਨੂੰ 28 ਫਰਵਰੀ,  2020 ਨੂੰ ਛੁੱਟੀ ਦੇ ਦਿੱਤੀ ਗਈ। ਦੋਵਾਂ ਦੀ ਇੱਕ ਐਮਐਲਸੀ ਕੱਟੀ ਗਈ - ਅੰਸਾਰ ਐਮਐਲਸੀ ਨੰ: ਡੀ -23 ਅਤੇ ਅਬਰਾਰ ਐਮਐਲਸੀ ਨੰ: ਡੀ-24.

ਕੇਸ ਨੰਬਰ 3 
ਪੀੜਤ ਦਾ ਨਾਮ- 1. ਜ਼ਹੀਰ, ਜਿਸਦੀ ਉਮਰ 60 ਸਾਲ ਵਾਸੀ ਗਲੀ ਨੰਬਰ 22, ਪੁਰਾਣਾ ਮੁਸਤਫਾਬਾਦ।
ਮਿਤੀ ਅਤੇ ਘਟਨਾ ਦਾ ਸਮਾਂ- 25 ਫਰਵਰੀ2020, ਸ਼ਾਮ 6.30 ਵਜੇ.
ਜ਼ਹੀਰ, 60 ਸਾਲਾਂ ਦਾ ਇੱਕ ਆਦਮੀ ਹੈ ਜੋ ਪੁਰਾਣੇ ਮੁਸਤਫਾਦ ਵਿੱਚ ਕਿਰਾਏ ਦੇ ਇੱਕ ਕਮਰੇ ਵਿੱਚ ਰਹਿੰਦਾ ਹੈ ਅਤੇ ਰੋਜ਼ਾਨਾ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਤੇ ਇੱਕ ਮਸਜਿਦ ਅੰਦਰ ਪੁਲੀਸ ਵਾਲ਼ਿਆਂ ਨੇ ਹਮਲਾ ਕਰ ਦਿੱਤਾ। 25 ਫਰਵਰੀ,  2020 ਨੂੰ ਸ਼ਾਮ ਕਰੀਬ 6.30 ਵਜੇ ਜ਼ਹੀਰ ਨਮਾਜ਼ ਪੜ੍ਹਨ ਲਈ ਪੁਰਾਣੇ ਮੁਸਤਫਾਬਾਦ ਦੇ ਬ੍ਰਿਜਪੁਰੀ ਪੁਲੀਆ (ਛੋਟਾ ਪੁਲ) ਨੇੜੇ ਸਥਿਤ ਆਯਸ਼ਾ ਮਸਜਿਦ (ਮਸਜਿਦ) ਗਿਆ ਸੀ। ਉਹ ਮਸਜਿਦ ਤੋਂ ਬਾਹਰ ਆ ਰਿਹਾ ਸੀ ਜਦੋਂ ਉਸਨੂੰ ਹਜੂਮ ਦੀ ਉੱਚੀ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਗੋਲੀਆਂ ਚੱਲੀਆਂ, ਉਹ ਮਸਜਿਦ ਦੇ ਅੰਦਰ ਦੌੜਿਆ ਅਤੇ ਜਲਦੀ ਹੀ ਉਸਨੂੰ ਮਹਿਸੂਸ ਹੋਇਆ ਕਿ ਬਾਹਰੋਂ ਮਸਜਿਦ ਵਿਚ ਅੱਥਰੂ ਗੈਸ ਅਤੇ ਪੈਟਰੋਲ ਬੰਬ ਸੁੱਟੇ ਜਾ ਰਹੇ ਸਨ। ਉਹ ਆਪਣੇ ਆਪ ਨੂੰ ਬਚਾਉਣ ਲਈ ਮਸਜਿਦ ਦੇ ਇੱਕ ਬਾਥਰੂਮ ਦੇ ਅੰਦਰ ਛੁਪ ਗਿਆ। ਭੀੜ ਮਸਜਿਦ ਵਿਚ ਦਾਖਲ ਹੋਈ ਅਤੇ ਉਹ ਲਲਕਰੇ ਮਾਰਦੀ ਹੋਈ ਲੋਕਾਂ ਨੂੰ ਸੁਣਾਈ ਦਿੰਦੀ ਸੀ. ਜਦੋਂ ਜ਼ਹੀਰ ਬਾਥਰੂਮ ਤੋਂ ਬਾਹਰ ਆਇਆ ਤਾਂ ਹਰ ਪਾਸੇ ਧੂੰਆਂ ਸੀ ਅਤੇ ਉਸਨੂੰ ਨੀਲੀਆਂ ਵਰਦੀਆਂ (ਜ਼ਿਆਦਾ ਸੰਭਾਵਨਾ ਰੈਪਿਡ ਐਕਸ਼ਨ ਫੋਰਸ ਦੀ ) ਵਾਲੇ ਵਿਅਕਤੀਆਂ ਨੇ ਦੇਖ ਲਿਆ,  ਜਿਨ੍ਹਾਂ ਨੇ ਉਸ ਨੂੰ ਆਪਣੀਆਂ ਬੰਦੂਕਾਂ ਦੇ ਬੱਟਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ,  ਉਹਨੂੰ ਮੁਸਲਮਾਨ ਹੋਣ ਕਰਕੇ ਉਸਨੂੰ ਗਾਲਾਂ ਕੱਢੀਆਂ ਗਈਆਂ ਕਿ ਤੁਸੀਂ ਦੰਗੇਬਾਜ਼ ਹੋ ਅਤੇ ਪੱਥਰਬਾਜ਼ੀ ਕਰ ਰਹੇ ਹੋ । ਉਸ ਦੇ ਸਿਰ, ਬਾਂਹਾਂ, ਮੋਢਿਆਂ ਅਤੇ ਪਿੱਠ 'ਤੇ ਲੰਮੀ ਨਾਲੀ ਵਾਲੀ ਅਤੇ ਛੋਟੀ ਨਾਲੀ ਵਾਲੀ ਬੰਦੂਕ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ। ਜ਼ਹੀਰ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਉਸਦੇ ਪੁੱਤਰਾਂ ਵੱਲੋਂ ਉਸਨੂੰ ਬਚਾਇਆ ਗਿਆ ਜੋ ਉਸਨੂੰ ਘਰ ਲੈ ਗਏ ਅਤੇ ਉਸਨੂੰ ਡਾਕਟਰੀ ਇਲਾਜ ਲਈ ਓਲਡ ਮੁਸਤਫਾਬਾਦ ਦੇ ਇੱਕ ਨਿੱਜੀ ਕਲੀਨਿਕ ਵਿੱਚ ਲੈ ਗਏ । ਉਸਦੀ ਸੱਜੀ ਅੱਖ, ਬਾਹਾਂ, ਮੋਢਿਆਂ, ਪਿੱਠ ਅਤੇ ਪੱਟ ਦੇ ਉਪਰ ਸੱਟਾਂ ਲੱਗੀਆਂ ਹਨ.

ਕੇਸ ਨੰਬਰ 4 
ਪੀੜਤ ਦਾ ਨਾਮ: 1. ਮੁਹੰਮਦ ਸ਼ਕੀਲ ਵਲਦ ਅਬਦੁੱਲ ਵਾਹਿਦ, ਉਮਰ ਲਗਭਗ 48 ਸਾਲ, ਵਾਸੀ ਗਲੀ ਨੰਬਰ 20,  ਪੁਰਾਣਾ ਮੁਸਤਫਾਬਾਦ 
ਮਿਤੀ ਅਤੇ ਘਟਨਾ ਦਾ ਸਮਾਂ - 26 ਫਰਵਰੀ, 2020,  ਸਵੇਰੇ 9.00 ਵਜੇ.
ਮੁਹੰਮਦ ਸ਼ਕੀਲ ਇਸ ਹਿੰਸਾ ਚ ਫਸਿਆ ਹੋਇਆ ਸੀ ਅਤੇ ਉਸਨੇ 24 ਅਤੇ 25 ਫਰਵਰੀ,  2020 ਨੂੰ ਕਬੀਰ ਨਗਰ ਵਿਚ ਸ਼ਰਨ ਲੈ ਲਈ, ਜਦੋਂ ਦਿੱਲੀ ਦੇ ਉੱਤਰ-ਪੂਰਬੀ ਜ਼ਿਲ੍ਹੇ ਵਿਚ ਹਿੰਸਾ ਭੜਕ ਗਈ ਸੀ। 26 ਫਰਵਰੀ2020 ਦੀ ਸਵੇਰ ਨੂੰ ਸਵੇਰੇ 9.00 ਵਜੇ ਮੁਹੰਮਦ ਸ਼ਕੀਲ ਆਪਣੇ ਮੋਟਰਸਾਈਕਲ 'ਤੇ ਪੁਰਾਣੇ ਮੁਸਤਫਾਬਾਦ ਸਥਿਤ ਆਪਣੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਬ੍ਰਿਜਪੁਰੀ ਪੁਲੀਆ (ਛੋਟਾ ਜਿਹਾ ਪੁਲ) ਪਹੁੰਚਿਆ ਤਾਂ ਉਸਨੂੰ ਦਿੱਲੀ ਪੁਲਿਸ ਦੇ ਪੰਜ ਅਫ਼ਸਰਾਂ ਨੇ ਰੋਕਿਆ (ਸ਼ਾਇਦ ਗੋਕੂਲਪੁਰੀ ਥਾਣੇ ਤੋਂ) ਜਿਨ੍ਹਾਂ ਨੇ ਉਸ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਹ ਕਿੱਥੋਂ ਆ ਰਿਹਾ ਹੈ। ਜਦੋਂ ਉਸਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਉਹ ਹਿੰਸਾ ਦੇ ਕਾਰਨ ਕਬੀਰ ਨਗਰ ਵਿੱਚ ਫਸਿਆ ਹੋਇਆ ਸੀ, ਤਾਂ ਪੁਲਿਸ ਅਧਿਕਾਰੀ ਇਹ ਦੋਸ਼ ਲਗਾਉਣ ਲੱਗੇ ਕਿ ਉਹ ਲਾਜ਼ਮੀ ਤੌਰ 'ਤੇ ਇੱਕ ਦੰਗਾਈ ਸੀ ਜਿਹੜੇ ਵਿਰੋਧ ਕਰ ਰਹੇ ਸੀ ਅਤੇ ਜਿਹਨਾਂ ਨੇ ਪੱਥਰਬਾਜ਼ੀ ਕੀਤੀ ਸੀ। ਫਿਰ ਪੁਲਿਸ ਅਧਿਕਾਰੀਆਂ ਨੇ ਉਸ ਦੇ ਹੈਲਮੈਟ ਨੂੰ ਧੱਕੇ ਨਾਲ ਸਿਰ ਤੋਂ ਉਤਾਰ ਕੇ ਉਸਦੇ ਸਿਰ ਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਡਾਂਗਾਂ ਨਾਲ ਅਤੇ ਉਸਦੀਆਂ ਬਾਹਾਂ ਅਤੇ ਪਿੱਠ ਤੇ ਹਮਲਾ ਕੀਤਾ। ਤਦ ਪੁਲਿਸ ਅਧਿਕਾਰੀ ਨੇ ਉਸਦਾ ਮੋਟਰਸਾਈਕਲ ਸਾਈਡ 'ਤੇ ਸੁੱਟ ਦਿੱਤਾ ਅਤੇ ਆਪਸ ਵਿੱਚ ਵਿਚਾਰ-ਵਟਾਂਦਰ ਕਰ ਰਹੇ ਸਨ ਕਿ ਉਹ ਉਸਨੂੰ ਗੋਲੀ ਮਾਰ ਦੇਣ, ਉਸਦੀ ਸਾਈਕਲ ਨੂੰ ਅੱਗ ਲਗਾਉਣ ਅਤੇ ਉਸ ਦੇ ਲਾਸ਼ ਅਤੇ ਮੋਟਰਸਾਈਕਲ ਨੂੰ ਨਾਲੇ ਵਿੱਚ ਸੁੱਟ ਦੇਣ ਜੋ ਕਿ ਪੁਲ ਦੇ ਹੇਠੋਂ ਵਗਦਾ ਹੈ। ਪੁਲਿਸ ਅਫਸਰਾਂ ਨੇ ਮੁਹੰਮਦ ਸ਼ਕੀਲ 'ਤੇ ਨਿਹੋਰਾ ਕੱਸਦਿਆਂ ਕਿਹਾ ਕਿ "ਆਓ ਉਸਨੂੰ ਅਜਾਦੀ ਦੇਈਏ"।
ਰੈਪਿਡ ਐਕਸ਼ਨ ਫੋਰਸ ਦੇ ਕੁਝ ਅਧਿਕਾਰੀ ਨੇੜੇ ਖੜ੍ਹੇ ਸਨ ਅਤੇ ਸਾਰੀ ਘਟਨਾ ਨੂੰ ਵੇਖ ਰਹੇ ਸਨ। ਮੁਹੰਮਦ ਸ਼ਕੀਲ ਨੂੰ ਉਦੋਂ ਪੂਰੀ ਰਾਹਤ ਮਿਲੀ ਜਦ ਉਨ੍ਹਾਂ ਨੇ ਦਖਲ ਦਿੱਤਾ ਅਤੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਸਦੀ ਸਾਈਕਲ ਨੂੰ ਅੱਗ ਨਾ ਲਗਾਏ ਅਤੇ ਉਸਨੂੰ ਜਾਣ ਦਿੱਤਾ। ਜਿਵੇਂ ਹੀ ਮੁਹੰਮਦ ਸ਼ਕੀਲ ਨੇ ਇੱਕ ਆਉਣ ਵਾਲੇ ਫੋਨ ਕਾਲ ਦਾ ਜਵਾਬ ਦੇਣ ਲਈ ਆਪਣਾ ਮੋਬਾਈਲ ਫੋਨ ਕੱਢਿਆ, ਪੁਲਿਸ ਅਧਿਕਾਰੀਆਂ ਨੇ ਉਸਦੇ ਹੱਥ ਤੋਂ ਉਸਦਾ ਨਵਾਂ ਫੋਨ ਖੋਹ ਲਿਆ, ਇਸਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਆਪਣੇ ਲਾਠੀਆਂ ਅਤੇ ਡਾਂਗਾਂ ਨਾਲ ਇਸ ਨੂੰ ਭੰਨ ਦਿੱਤਾ ਅਤੇ ਫੋਨ ਨੂੰ ਡਰੇਨ ਵਿੱਚ ਸੁੱਟ ਦਿੱਤਾ। ਮੁਹੰਮਦ ਸ਼ਕੀਲ ਅਨੁਸਾਰ ਓਪੋ ਫੋਨ (ਮਾਡਲ ਨੰਬਰ - ਏ 92020) ਨੂੰ ਸਿਰਫ ਦੋ ਮਹੀਨੇ ਪਹਿਲਾਂ ਖਰੀਦਿਆ ਗਿਆ ਸੀ ਜਿਸਦੀ ਕੀਮਤ ਉਸਦੀ ਤਕਰੀਬਨ 20,000/- ਰੁਪੈ ਸੀ। ਪੁਲਿਸ ਅਧਿਕਾਰੀ ਮੁਹੰਮਦ ਸ਼ਕੀਲ ਦੀ ਕੁੱਟਮਾਰ ਕਰਨ ਲੱਗੇ। ਸ਼ਕੀਲ ਨੂੰ ਦੁਬਾਰਾ ਆਰਏਐਫ ਅਧਿਕਾਰੀਆਂ ਵੱਲੋਂ ਬਚਾਇਆ ਗਿਆ ਜਿਹਨਾਂ ਨੇ ਮੁਹੰਮਦ ਸ਼ਕੀਲ ਨੂੰ ਆਪਣਾ ਮੋਟਰਸਾਈਕਲ ਲੈ ਕੇ ਉਸਨੂੰ ਵਾਪਸ ਘਰ ਜਾਣ ਲਈ ਕਿਹਾ। ਮੁਹੰਮਦ ਸ਼ਕੀਲ ਦਾ ਕਹਿਣਾ ਹੈ ਕਿ ਉਹ ਆਰਏਐਫ ਅਧਿਕਾਰੀਆਂ ਦੇ ਦਖਲ ਦੇਣ ਲਈ ਬਹੁਤ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਉਸਦੀ ਜਾਨ ਬਚਾਈ, ਨਹੀਂ ਤਾਂ ਉਹ ਮਹਿਸੂਸ ਕਰਦਾ ਹੈ ਕਿ ਉਸ ਨੂੰ ਦਿੱਲੀ ਪੁਲਿਸ ਦੇ ਪੰਜ ਅਧਿਕਾਰੀਆਂ ਨੇ ਗੋਲੀ ਮਾਰ ਦਿੱਤੀ ਜਾਣੀ ਸੀ, ਜਿਹਨਾਂ ਨੇ ਉਸਨੂੰ ਰੋਕਿਆ ਸੀ। 

ਕੇਸ ਨੰਬਰ 
ਪੀੜਤ ਲੜਕੀ ਦਾ ਨਾਮ:ਪਹਿਚਾਣ ਛੁਪਾਈ 
ਘਟਨਾ ਦੀ ਮਿਤੀ ਅਤੇ ਸਮਾਂ: 26 ਫਰਵਰੀ
ਪਹਿਚਾਣ ਛੁਪਾਈ ਔਰਤ 1988 ਤੋਂ ਸ਼ਿਵ ਵਿਹਾਰ ਦੀ ਵਸਨੀਕ ਸੀ। ਉਹ ਦੂਜੀ ਔਰਤਾਂ ਨਾਲ ਈਦਗਾਹ ਵਿਖੇ ਇੱਕ ਤੰਬੂ ਵਿੱਚ ਬੈਠੀ ਸੀ ਜਦੋਂ ਅਸੀਂ ਉਸ ਨੂੰ ਪਹਿਲੀ ਮਾਰਚ ਨੂੰ ਮਿਲੇ ਸੀ। ਹਮਲੇ ਦੌਰਾਨ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਘਰ ਵਿੱਚ ਛੁਪ ਰਹੀ ਸੀ ਜਦੋਂ ਭੀੜ ਨੇ ਉਸ ਦੇ ਇਲਾਕੇ ਵਿੱਚ ਤਬਾਹੀ ਮਚਾਈ। “ਸਾਨੂੰ ਟਾਇਲਟ ਜਾਣ ਲਈ ਵੀ ਰੀਂਘ ਰੀਂਘ ਕੇ ਜਾਣਾ ਪਿਆ” ਉਹ ਰੋ ਪਈ। ਹਜੂਮ ਨੇ ਮੰਗਲਵਾਰ ਦੇਰ ਰਾਤ ਘਰਾਂ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਅਤੇ ਉਸ ਦਾ ਕੋਈ ਵੀ ਹਿੰਦੂ ਗੁਆਂਢੀ ਉਸ ਦੇ ਬਚਾਅ ਲਈ ਨਹੀਂ ਆਇਆ। ਆਖਰਕਾਰ ਉਸਨੂੰ ਫੌਜ ਨੇ ਬਚਾਇਆ।
ਉਹ ਪਿਛਲੇ 4 ਦਿਨਾਂ ਤੋਂ ਖਾਣਾ ਖਾਣ ਦੇ ਕਾਬਲ ਨਹੀਂ ਸੀ ਕਿਉਂਕਿ ਉਸਨੇ ਆਪਣੀ ਅੱਖੀਂ ਭਿਆਨਕ ਦ੍ਰਿਸ਼ ਦੇਖੇ ਸਨ। "ਬਹੁਤ ਲਡਕੀਓਂ ਕੇ ਸਾਥ ਬਦਤਾਮੀਜ਼ੀ ਹੋਤੇ ਹੂਏ ਦੇਖੀ ਮੈਨੇ।"ਉਸਨੇ ਉਸ ਜਿਨਸੀ ਹਿੰਸਾ ਦਾ ਜ਼ਿਕਰ ਕਰਦਿਆਂ ਕਿਹਾ ਜਿਹਾ ਉਸਨੇ ਦੇਖਿਆ ਸੀ। ਉਸਨੇ ਭੀੜ ਨੂੰ ਇੱਕ ਲੜਕੀ ਦੇ ਕੱਪੜੇ ਪਾੜਦੇ ਵੇਖਿਆ ਅਤੇ ਫਿਰ ਉਸਨੂੰ ਅੱਗ ਵਿੱਚ ਸੁੱਟ ਦਿੱਤਾ। ਉਸ ਦਾ ਪਤੀ ਮਾਨਸਿਕ ਤੌਰ 'ਤੇ ਅਸਥਿਰ ਹੈ ਜਦੋਂ ਤੋਂ ਉਨ੍ਹਾਂ ਨੂੰ ਬਚਾਇਆ ਗਿਆ ਹੈ।
ਉਹ ਯਾਦ ਕਰਦੀ ਹੈ ਕਿ ਸ਼ਿਵ ਵਿਹਾਰ ਵਿਚ ਲਗਭਗ ਇਕ ਮਹੀਨਾ ਪਹਿਲਾਂ ਇਕ ਸਰਵੇਖਣ ਕੀਤਾ ਗਿਆ ਸੀ ਅਤੇ ਉਸ ਸਮੇਂ ਉਨ੍ਹਾਂ ਦੇ ਮਕਾਨ ਨੰਬਰ ਲਿਖੇ ਗਏ ਸਨ। ਉਸ ਨੂੰ ਸ਼ੱਕ ਹੈ ਕਿ ਇਸ ਦਾ ਸਿਰਫ ਮੁਸਲਮਾਨਾਂ ਦੇ ਘਰਾਂ 'ਤੇ ਹਮਲੇ ਨਾਲ ਕੁਝ ਲੈਣਾ ਦੇਣਾ ਸੀ।

ਕੇਸ ਨੰਬਰ 6 
ਪੀੜਤ ਦਾ ਨਾਮ: ਪਹਿਚਾਣ ਛੁਪਾਈ
ਘਟਨਾ ਦੀ ਮਿਤੀ ਅਤੇ ਸਮਾਂ: 25 ਫਰਵਰੀ 
ਉਸਦਾ ਘਰ ਉਸ ਚੌਕ ‘ਚ ਸੀ ਜਿਥੇ ਸ਼ਿਵ ਵਿਹਾਰ ਵਿੱਚ ਹਿੰਸਾ ਸ਼ੁਰੂ ਹੋਈ ਸੀ। ਉਸਨੇ ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਦਖਲਅੰਦਾਜ਼ੀ ਕਰੇ ਅਤੇ ਇਲਾਕੇ ਨੂੰ ਬਚਾਉਣ। ਪਰ ਪੁਲਿਸ ਨੇ ਉਸ ਦੀਆਂ ਬੇਨਤੀਆਂ ਵੱਲ ਧਿਆਨ ਨਹੀਂ ਦਿੱਤਾ ਅਤੇ ਬਦਲੇ ਵਿਚ ਦੰਗਾਕਾਰੀਆਂ ਨੂੰ ਭੜਕਾ ਰਹੇ ਸਨ। “ਭੀੜ ਨੇ ਸਾਡੀਆਂ ਮਸਜਿਦਾਂ ਨੂੰ ਤਬਾਹ ਕਰ ਦਿੱਤਾ,  ਸਾਡੀ ਕੁਰਾਨ ਅਤੇ ਸਾਡੀ ਇੱਜ਼ਤ ਦਾ ਖਲਵਾੜ ਕੀਤਾ”। ਉਸਨੇ ਦਾਅਵਾ ਕੀਤਾ ਕਿ 3 ਸਿਲੰਡਰ ਅਜੇ ਵੀ ਮਸਜਿਦ ਵਿੱਚ ਪਏ ਹਨ ਜੋ ਭੀੜ ਨੇ ਸਾੜੀ ਸੀ।

ਕੇਸ ਨੰਬਰ 7 
ਪੀੜਤ ਦਾ ਨਾਮ: ਰਿਹਾਨਾ 
ਤਾਰੀਖ ਅਤੇ ਘਟਨਾ ਦਾ ਸਮਾਂ: 25 ਫਰਵਰੀ 
"ਜਦੋਂ ‘ਜੈ ਸੀਆ ਰਾਮ ਅਤੇ ਹਰ ਹਰ ਮਹਾਦੇਵ’ ਦਾ ਜੈਕਾਰਾ ਲਾ ਰਿਹਾ ਹਜੂਮ ਮੇਰੀ ਗਲੀ ਵਿੱਚ ਦਾਖਲ ਹੋਇਆ ਤਾਂ ਅਸੀਂ ਖਾਣਾ ਪਕਾ ਰਹੇ ਸੀ। ਮੈਨੂੰ ਆਪਣੇ ਆਪ ਨੂੰ ਬਚਾਉਣ ਲਈ ਛੱਤ ਤੋਂ ਛਾਲ ਮਾਰਨੀ ਪਈ। ਮੇਰਾ ਘਰ ਪੂਰੀ ਗਲੀ ਵਿਚ ਇੱਕੋ ਇਕ ਮੁਸਲਮਾਨ ਘਰ ਸੀ ਅਤੇ ਗੁਆਂਢੀਆਂ ਵਲੋਂ ਇਮਦਾਦ ਦੀ ਗੁਹਾਰ ਲਗਾਈ ਤਾਂ ਉਹ ਸਾਨੂੰ ਬਚਾ ਸਕਦੇ ਸਨ। ”ਉਸ ਦੀ ਸੀਵਰੇਜ ਦੇ ਸਮਾਨ ਦੀ ਇਕ ਦੁਕਾਨ ਸੀ ਜੋ ਲੁੱਟ ਲਈ ਗਈ ਹੈ। ਹਜੂਮ ਨੇ ਸਾਨੂੰ ਜੈ ਜੈ ਰਾਮ ਦਾ ਜਾਪ ਕਰਨ ਲਈ ਮਜਬੂਰ ਕੀਤਾ।“ ਉਸਦੀ ਇਕ ਧੀ ਬੁਖਾਰ ਨਾਲ ਬਿਮਾਰ ਚੱਲੀ ਆ ਰਹੀ ਹੈ ਜਦੋਂ ਉਨ੍ਹਾਂ ਨੂੰ ਬਚਾਇਆ ਗਿਆ, ਉਸਨੇ ਆਪਣੀ ਦੂਜੀ ਧੀ,  ਜੋ ਕਿ 5 ਸਾਲ ਦੀ ਸੀ,  ਨੂੰ ਹਿੰਸਾ ਦੀਆਂ ਘਟਨਾਵਾਂ ਦੱਸਣ ਲਈ ਕਿਹਾ ਜੋ ਉਸਨੇ ਵੇਖਿਆ ਸੀ। ਬੱਚੀ ਕੁਝ ਵੀ ਬਿਆਨ ਨਹੀਂ ਕਰ ਸਕੀ ਉਸਦੇ ਭਰਾ ਨੇ ਕਿਹਾ ਕਿ ਭੀੜ ਨੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਨੂੰ ਲੋਹੇ ਦੀ ਇੱਕ ਵੱਡੀ ਰਾਡ ਨਾਲ ਤੋੜ ਦਿੱਤਾ ਜਿਸ ਨਾਲ ਇੱਕ ਵੱਡੀ ਮਘੋਰੀ ਹੋ ਗਈ ਹੈ. ਉਸਨੇ ਅੱਗੇ ਦੱਸਿਆ ਕਿ ਉਸਨੇ ਭੀੜ ਨੂੰ ਹਥੌੜੇ, ਤਲਵਾਰਾਂ ਲੈ ਕੇ ਜਾਂਦੇ ਵੇਖਿਆ। ਔਰਤਾਂ ਨੇ ਦਖਲ ਦੇਕੇ ਦੱਸਿਆ ਕਿ ਭੀੜ ਚੰਗੀ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਆਈ ਸੀ। ਉਹ ਆਪਣੇ ਬੇਟੇ ਬਾਰੇ ਚਿੰਤਤ ਹੈ ਜੋ ਹਿੰਸਾ ਦੇ ਕਾਰਨ ਆਪਣੀ 9 ਵੀਂ ਜਮਾਤ ਦੀ ਪ੍ਰੀਖਿਆ ਦੇਣੋ ਖੁੰਝ ਗਿਆ ਹੈ, ਉਸਦੇ ਬਚ ਨਿਕਲਣ ਵੇਲੇ ਆਪਣੀ ਐਨਕਾਂ ਦੀ ਇਕੋ ਇਕ ਜੋੜੀ ਟੁੱਟ ਗਈ ਸੀ ਅਤੇ ਹੁਣ ਉਹ ਸਪਸ਼ਟ ਰੂਪ ਵਿੱਚ ਵੇਖਣ ਤੋਂ ਵੀ ਅਸਮਰਥ ਹੈ। ਉਸਨੇ ਪੁੱਛਿਆ ਕਿ ਕੀ ਸਰਕਾਰ ਇਸ ਲੜਕੇ ਨੂੰ ਪਾਸ ਕਰ ਦੇਵੇਗੀ।

ਕੇਸ ਨੰਬਰ 8 
ਪੀੜਤ ਲੜਕੀ ਦਾ ਨਾਮ: ਤਰੱਨਮ 
ਤਾਰੀਖ ਅਤੇ ਘਟਨਾ ਦਾ ਸਮਾਂ: 25 ਫਰਵਰੀ 
ਉਹ ਸਿਰਫ ਇਸ ਕਰਕੇ ਹੀ ਬਚ ਨਿਕਲੀ ਕਿਉਂਕਿ ਉਹ ਹਜੂਮ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਘਰ ਤੋਂ ਭੱਜ ਗਈ ਸੀ। ਉਸਨੇ ਹਜੂਮ ਨੂੰ "ਸ਼ਿਵ ਵਿਹਾਰ ਜਾਯੇਂਗੇ, ਬੁਰਕੇ ਵਾਲੀ ਲਾਯੇਂਗੇ" ਦਾ ਨਾਅਰਾ ਲਾਉਂਦੇ ਸੁਣਿਆ। ਉਸ ਦੇ ਘਰ ਨੇੜੇ ਖੜੇ 9 ਮੋਟਰਸਾਈਕਲ ਭੀੜ ਨੇ ਸਾੜ ਦਿੱਤੇ। ਹਿੰਸਾ ਸ਼ੁਰੂ ਹੋਣ ਤੋਂ ਪਹਿਲਾਂ, ਉਸਨੇ ਸ਼ਿਵ ਵਿਹਾਰ ਵਿਚ ਆਪਣੇ ਬੱਚਿਆਂ ਦੇ ਦਾਖਲੇ ਲਈ ਅਰਜੀ ਦਿੱਤੀ ਸੀ ਤਾਂ ਕਿ ਉਹ ਘਰ ਨੇੜਲੇ ਸਕੂਲ ਜਾ ਸਕਣ। ਕੱਲ੍ਹ ਉਸਨੂੰ ਪਤਾ ਲੱਗਿਆ ਕਿ ਉਸਦੇ ਬੱਚਿਆਂ ਨੂੰ ਈਡਬਲਯੂਐਸ ਸ਼੍ਰੇਣੀ ਅਧੀਨ ਸ਼ਿਵ ਵਿਹਾਰ ਦੇ ਇੱਕ ਪਰਾਈਵੇਟ ਸਕੂਲ ਵਿੱਚ ਦਾਖਲਾ ਦਿੱਤਾ ਗਿਆ ਹੈ ਪਰ ਉਹ ਉਨ੍ਹਾਂ ਨੂੰ ਉਥੇ ਭੇਜਣ ਤੋਂ ਡਰਦੀ ਹੈ ਅਤੇ ਉਮੀਦ ਕਰਦੀ ਹੈ ਕਿ ਉਨ੍ਹਾਂ ਨੂੰ ਮੁਸਤਫਾਬਾਦ ਦੇ ਕਿਸੇ ਹੋਰ ਸਕੂਲ ਵਿੱਚ ਤਬਦੀਲ ਕਰ ਦਿਆਂ।

ਕੇਸ ਨੰਬਰ 9 
ਪੀੜਤ ਦਾ ਨਾਮ: ਰਿਹਾਨਾ 
ਤਰੀਕ ਅਤੇ ਘਟਨਾ ਦਾ ਸਮਾਂ: 26 ਫਰਵਰੀ 
"ਜਦੋਂ ਹਜੂਮ ਸਾਡੀ ਗਲੀਵਿੱਚ ਦਾਖਲ ਹੋਇਆ ਤਾਂ ਸਾਡੇ ਹਿੰਦੂ ਗੁਆਂਢੀਆਂ ਨੇ ਸਾਨੂੰ ਆਪਣੇ ਘਰ ਵਿੱਚ ਲੁਕਾ ਲਿਆ। ਉਨ੍ਹਾਂ ਨੇ ਸਾਡੀ ਚਾਂਦ ਬਾਗ਼ ਭੱਜ ਨਿਕਲਣ ਵਿੱਚ ਸਹਾਇਤਾ ਕੀਤੀ। ਮੇਰਾ ਭਰਾ ਅਜੇ ਵੀ ਛੱਤ 'ਤੇ ਲੁਕਿਆ ਹੋਇਆ ਹੈ ਸਾਡੇ ਘਰ ਨੂੰ ਇਹ ਯਕੀਨੀ ਬਣਾਉਣ ਲਈ ਕਿ ਸਾਡਾ ਘਰ ਲੁੱਟਿਆ ਨਾ ਜਾਵੇ।" ਜਦੋਂ ਅਸੀਂ ਉਸ ਨੂੰ ਪੁੱਛਿਆ ਕਿ ਕੀ ਉਹ ਆਪਣੇ ਭਰਾ ਬਾਰੇ ਚਿੰਤਤ ਹੈ,  ਤਾਂ ਉਸਨੇ ਕਿਹਾ ਕਿ ਉਹ ਰੁਕਣ ਦੀ ਜ਼ਿੱਦ ਕਰਦਾ ਹੈ ਅਤੇ ਉਨ੍ਹਾਂ ਦੇ ਭਰੋਸੇਮੰਦ ਗੁਆਂਢੀਆਂ ਤੋਂ ਇਲਾਵਾ ਕਿਸੇ ਨੂੰ ਨਹੀਂ ਪਤਾ ਕਿ ਉਹ ਉਥੇ ਹੈ। ਉਸ ਦਾ ਭਰਾ ਉਸ ਨੂੰ ਸਕੂਟਰ ਦੇਣ ਲਈ 2 ਮਾਰਚ ਨੂੰ ਉਸ ਨੂੰ ਮਿਲਿਆ ਸੀ ਅਤੇ ਜਦੋਂ ਉਹ ਘਰ ਵਾਪਸ ਪਰਤਿਆ ਤਾਂ ਉਸਨੂੰ ਛੱਤ 'ਤੇ ਪੈਟਰੋਲ ਬੰਬ ਮਿਲਿਆ। ਰਿਹਾਨਾ ਨੇ ਪਹਿਲਾਂ ਹੀ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਸਨੂੰ ਉਸ ਦੀ ਕੰਮ ਵਾਲੀ ਥਾਂ ਤੇ ਮਿਲੇ।
-
1                      https://www.deccanherald.com/national/national-politics/come-what-may-no-rollback-of-caa-union- home-minister-amit-shah-796695.html
2                        Please refer to the Section on Methodology for the reasons behind using this term.
4                        This is a conservative estimate, some media reports claim the number of injured to be more than 500 people.
5                      Taking inspiration from the Shaheen Bagh and Jamia Milia 24x7 sit-in protests led by women, several areas in Delhi organised their own protest gatherings such as in Wazirabad, Khajuri Khas, Chandbagh, Old Mustafabad, Kardam Puri, Turkman Gate, Khureji, Jafrabad-Seelampur, Beri Wala Bagh, Lal Bagh (Ashok Vihar), Ghonda Chowk, Majboor Nagar and Sunder Nagri. These areas are part of North East Delhi and Shahdara districts of Delhi.# In addition, 24x7 sit-in protests are also being organised in Inderlok (North West Delhi district), Hauz Rani, Nizamuddin (South Delhi district) and Sadar Bazar (North Delhi district).
6                      https://www.news18.com/news/buzz/a-month-after-seelampur-jaffrabad-violence-women-claim-the- streets-to-protest-against-caa-2460039.htm
10                      https://www.newsclick.in/Delhi-Riots-Spontaneous-Crudely-Designed
speech-violence-rumours-in-city-2111351.html
14                      On Their Watch, Mass violence and State apathy in India - Examining the record, Three Essays Collective.
15                      The word pogrom comes from the early 20th century Russian word ‘gromit’, that literally translates as ‘devastation’.
16                    https://theprint.in/theprint-essential/pogrom-genocide-ethnic-cleansing-what-these-mean-and-how-they- differ-from-each-other/372680/
in-northeast-delhi-120030100007_1.html
20 https://www.ndtv.com/india-news/number-of-deaths-in-last-weeks-delhi-violence-rises-to-53-2190587
21 https://www.firstpost.com/india/high-cost-of-riots-in-northeast-delhi-list-of-49-people-who-died-during-
threedays-of-violence-8108751.html
22 There is one exception to this list – an unidentified 70 year old woman listed in the Guru Tej Bahadur
Hospital list. 23 https://indianexpress.com/article/cities/delhi/northeast-delhi-violence-he-wanted-to-be-a-doctor-
saykin-of-21-yr-old-found-in-drain-6296276/
24 https://www.indiatoday.in/india/story/delhi-police-identify-26-of-35-victims-of-north-east-district-
violence- 13-died-of-gunshot-injuries-1651020-2020-02-29
25 https://www.newindianexpress.com/cities/delhi/2020/feb/29/delhi-riots-outside-gtb-hospital-
griefturns-to-frustration-as-families-wait-for-information-2110191.html
; https://scroll.in/article/954361/20-killed-in-
delhiviolence-families-say-the-bodies-have-still-not-been-handed-over
26 https://thewire.in/communalism/delhi-riots-drain-muslim-bodies
27 https://www.ndtv.com/delhi-news/delhi-violence-over-caa-protest-class-8-student-who-went-to-
takeexam-missing-after-monday-violence-2186337
; https://www.news18.com/news/india/delhi-riots-at-least-four-
childrenmissing-from-madrasa-since-tuesday-2520579.html
28 https://www.indiatoday.in/india/story/delhi-violence-family-finds-missing-man-at-gtb-hospital-
morgue- 1651054-2020-02-29
; https://www.deccanherald.com/national/north-and-central/anxious-family-
membersvisit-mortuary-in-desperate-search-for-those-missing-since-delhi-riots-809580.html
29 https://timesofindia.indiatimes.com/city/delhi/on-a-wing-a-prayer-people-run-from-pillar-to-post-
totrace-missing-relatives/articleshow/74409139.cms
30 https://www.thehindu.com/news/cities/Delhi/four-more-bodies-pulled-out-from-drains-in-north-
eastdelhi/article30959297.ece
31 https://www.news18.com/news/india/beaten-molested-and-homeless-hindu-or-muslim-women-
becamethe-undocumented-victims-of-delhi-riots-2520457.html
32 https://www.bbc.com/news/amp/world-asia-india-51670096
33 https://www.news18.com/news/india/my-daughters-i-were-molested-mob-tore-our-clothes-
victimsat-al-hind-hospital-recall-delhis-communal-violence-2518409.html
34 https://indianexpress.com/article/cities/delhi/northeast-delhi-violence-pregnant-woman-assault-
6290330/lite/?__twitter_impression=true
35 https://www.indiatoday.in/india/story/delhi-violence-dcw-seeks-police-report-on-sexual-crimes-
reportedduring-riots-1650971-2020-02-28
36 https://www.ndtv.com/india-news/number-of-deaths-in-last-weeks-delhi-violence-rises-to-53-
2190587
37 https://caravanmagazine.in/conflict/behind-the-picture-symbol-carnage-northeast-delhi
38 https://scroll.in/latest/954185/delhi-constable-killed-during-clashes-over-citizenship-act-ahead-
oftrumps-visit
39 https://www.theguardian.com/world/2020/mar/01/india-delhi-after-hindu-mob-riot-religious-
hatrednationalists
40 https://www.hindustantimes.com/delhi-news/bodies-charred-limbs-gunshot-wounds-
gtbhospital-saw-the-worst-of-delhi-riots/story-v5NSCfmuelcAEzdMqCmnjO.html
41 https://www.ndtv.com/delhi-news/delhi-violence-man-lying-on-delhi-road-forced-to-sing-
nationalanthem-on-video-dies-2187591
42 https://scroll.in/latest/954291/delhi-violence-four-journalists-injured-in-mob-attacks-forced-to-
deletevideos-from-their-phones
43 https://thewire.in/media/north-east-delhi-violence-journalists
44 https://scroll.in/article/954560/divided-city-how-delhi-violence-occurred-on-frontiers-between-
hinduand-muslim-neighbourhoods
; https://thewire.in/communalism/delhi-riots-chand-bagh-arson-mazaar
45 https://www.bbc.com/news/amp/world-asia-india-51670096
46 https://www.siasat.com/delhi-riots-85-yr-old-woman-burnt-death-her-home-1840203/
47 https://www.hindustantimes.com/delhi-news/delhi-riots-122-homes-301-vehicles-damaged-in-
mayhem/ story-yUqXEVoYZ9Ekm0HpZ1SkbL.html
48 https://www.firstpost.com/india/third-day-of-delhi-violence-journalists-beaten-shot-at-as-delhi-
policecentre-state-govt-scramble-to-quell-protests-ib-ministry-issues-advisory-against-anti-national-content
8085991.html
targeted
49 https://indianexpress.com/article/cities/delhi/delhi-yamuna-vihar-chand-bagh-violence-6288401/
50 https://theprint.in/india/four-dead-in-clashes-over-caa-mob-sets-tyre-market-on-fire-in-
gokulpuriarea/370397/
51 https://www.indiatoday.in/india/story/bhajanpura-petrol-pump-fire-1649533-2020-02-24
52 https://caravanmagazine.in/conflict/delhi-violence-cops-shouted-jai-shri-ram-with-armed-hindu-
mobcharged-at-muslims
53 https://www.newindianexpress.com/cities/delhi/2020/feb/27/delhi-riots-30-year-old-school-and-
mosquebear-the-brunt-of-mob-rage-at-brijpuri-2109166.html
; https://thewire.in/communalism/in-photos-masjid-
seton-fire-in-mustafabad-during-delhi-riots
54 https://theprint.in/india/never-felt-unsafe-now-im-scared-northeast-delhi-residents-pack-bags-
forsafer-places/371820/
55 https://www.thehindu.com/news/cities/Delhi/friday-prayers-not-conducted-at-ashok-nagar-
mosqueafter-40-years/article30946876.ece
56 https://www.thequint.com/news/india/delhi-violence-not-one-but-two-mosques-vandalised-in-
ashoknagar-chand-masjid
57 https://www.hindustantimes.com/delhi-news/in-north-east-delhi-schools-burnt-books-broken-
benchestell-story-of-the-riot/story-OWCNEGjJ6E4qXuoH8jfKDK.html
58 https://www.news18.com/amp/news/india/bsf-jawans-house-burned-down-in-khajuri-khas-by-
riotersshouting-come-here-pakistani-get-your-citizenship-2518989.html?__twitter_impression=true
59 https://scroll.in/article/954560/divided-city-how-delhi-violence-occurred-on-frontiers-between-
hinduand-muslim-neighbourhoods
; https://caravanmagazine.in/conflict/delhi-violence-gokalpuri-mosque-fire
60 https://www.newslaundry.com/2020/02/25/this-is-hindu-awakening-what-exactly-happened-in-
northeast-delhi-over-the-past-two-days
61 https://scroll.in/video/954410/watch-delhi-police-break-cctv-camera-manhandle-protestors-at-
khurejikhas-anti-caa-protest-site          
62                                            https://amp.scroll.in/article/954668/this-young-muslim-woman-took-us-around-a-riot-hit-delhi- locality-the-view-was-revealing? twitter_impression=true  
63                                              https://www.newsclick.in/Delhi-Riots-Spontaneous-Crudely-Designed
64                              https://scroll.in/article/955044/meet-the-rioters-who-say-they-killed-muslims-in-delhi- violence 
65                                              https://www.news18.com/news/india/former-top-cops-react-to-delhi-riots-amulya-patnaik-team- were-mute-spectators-to-bloody-violence-2520679.html
66                                            https://www.indiatoday.in/news-analysis/story/questions-emerging-from-delhi-riots-call-for- fixing-accountability-1650848-2020-02-28
67                                              https://www.theguardian.com/world/2020/mar/01/india-delhi-after-hindu-mob-riot-religious- hatred-nationalists
68                                              https://www.theguardian.com/world/2020/mar/01/india-delhi-after-hindu-mob-riot-religious- hatred-nationalists
69                                              https://www.outlookindia.com/newsscroll/jih-hails-hindumuslim-ties-calls-for-healing- touch/1750670 
70                                              https://www.indiatoday.in/news-analysis/story/delhi-violence-riots-police-nrc-npr-caa-1650291- 2020-02-26

71                                              https://www.huffingtonpost.in/entry/delhi-riots-police-national-anthem-video- faizan_in_5e5bb8e1c5b6010221126276
72                                              See Annexure – III for complete testimony.
73                                              https://www.indiatimes.live/heres-what-eyewitnesses-report-from-violence-hit-areas-of-ne- delhi/  
74                                              https://thewire.in/government/delhi-dcp-rajesh-deo-election-commission-kapil-baisala
75                                              https://www.indiatoday.in/india/story/jamia-violence-delhi-police-serves-notices-10-students- appear-questioning-1648149-2020-02-20
76                                              https://thewire.in/rights/jnu-violence-protests-abvp-students-teachers
77                                              https://thewire.in/rights/jnu-violence-india-today-sting-abvp-delhi-police
78                                              https://thewire.in/law/explainer-who-are-the-policemen-heading-sits-on-the-delhi-riots
79                                              https://www.livelaw.in/top-stories/delhi-riots-delhi-hc-holds-midnight-hearing-to-direct-police-to- ensure-safe-passage-of-injured-victims-to-hospitals-153148
80                                              https://www.livelaw.in/top-stories/delhi-riots-delhi-hc-directs-police-to-decide-on-registering-fir- against-politicians-for-hate-speech-153170
81                                              https://www.livelaw.in/columns/sc-violates-its-own-resolution-in-transfer-of-justice-muralidhar- dear-lords-of-collegium-please-explain-why-153499
82                                              https://www.livelaw.in/top-stories/situation-not-conducive-for-fir-on-hate-speech-says-solicitor- general-delhi-hc-adjourns-plea-until-april-13-153208
83                                              https://www.livelaw.in/top-stories/delhi-riotsharsh-manders-speech-seriously-contemptuous- and-instigated-violencedelhi-police-files-affidavit-in-sc-153473
84                                              https://www.news18.com/news/india/after-21-deaths-human-rights-panel-chief-says-delhi- violence-an-aberration-not-communal-2516417.html
85                                              https://www.outlookindia.com/website/story/india-news-delhi-minority-commission-demands- more-police-deployment-curfew-in-violence-hit-areas/347851
86                                              https://www.thehindu.com/news/cities/Delhi/delhi-violence-one-sided-well-planned-says- minorities-panel/article30979785.ece
87                                            https://www.indiatoday.in/india/story/delhi-violence-dcw-seeks-police-report-on-sexual-crimes- reported-during-riots-1650971-2020-02-28
88                                              https://thewire.in/communalism/delhi-riots-citizenship-documents
89                                              https://www.indiatimes.live/heres-what-eyewitnesses-report-from-violence-hit-areas-of-ne- delhi/
90                                              https://www.indiatoday.in/india/story/delhi-violence-arvind-kejriwal-compensation-death- damage-loss-1650577-2020-02-27
91                                              https://www.firstpost.com/politics/amit-shah-blames-opposition-for-delhi-violence-says- congress-spreading-misinformation-about-caa-and-inciting-communal-riots-8098681.html
92                                            https://www.newindianexpress.com/cities/delhi/2020/mar/03/centre-ready-to-hold-discussion- on-delhi-riots-after-holi-lok-sabha-speaker-om-birla-2111558.html
93                                            https://www.thehindu.com/news/national/wont-let-parliament-function-till-debate-on-delhi-riots- is-allowed-cong/article30981547.ece
94                                            https://www.newindianexpress.com/cities/delhi/2020/mar/03/centre-ready-to-hold-discussion- on-delhi-riots-after-holi-lok-sabha-speaker-om-birla-2111558.html
95                                            https://scroll.in/article/954917/why-delhi-government-s-relief-camps-are-empty-despite-riot-hit- people-desperately-needing-shelter
96                                            https://docs.google.com/document/d/1b25ipMOxgFu8fm6-a5xLKvKK9EdZ- KWtchkvkfL931A/edit?ts=5e5bbf9b#
97                                            https://www.thehindu.com/news/cities/Delhi/riot-victims-dissatisfied-with-delhi-govts-relief- measures/article30976322.ece
98                                            https://www.thehindu.com/news/cities/Delhi/riot-victims-dissatisfied-with-delhi-govts-relief- measures/article30976322.ece
99                                            https://www.indiatoday.in/india/story/rs-1-cr-compensation-for-head-constable-who-died-in- delhi-violence-arvind-kejriwal-1650271-2020-02-26
100                                          https://www.indiatoday.in/india/story/delhi-violence-kejriwal-govt-announces-rs-1-crore- compensation-for-slain-ib-jawan-1651597-2020-03-02
101                                            https://www.hindustantimes.com/india-news/kejriwal-will-visit-riot-hit-areas-to-meet-victims-as- per-court-order/story-AjT6cHgdVpbpldHZLS9IcM.html
102                                            https://www.newindianexpress.com/cities/delhi/2020/mar/03/delhi-riots-peace-panel-to-tackle- hate-speech-violence-rumours-in-city-2111351.html
104                                          https://www.huffingtonpost.in/entry/foreign-media-nyt-guardian-on-delhi- riots_in_5e5de3eec5b67ed38b378c75?utm_hp_ref=in-delhi-violence
105                                            https://scroll.in/article/954606/modi-stoked-this-fire-how-international-media-reported-delhi- violence
106                                            https://theprint.in/opinion/telescope/on-delhi-riots-tv-channels-finally-reported-news-then-the- anchors-swooped-in/371926/
107                                            https://www.youtube.com/watch?v=LpjWeq9jY8U (It is interesting to note the last bit of the video is not complete - this portion is available at an episode of Newsance https://www.youtube.com/ watch?v=RjDnh6-URFk)
108                                            Tahir Hussain is a Councillor from Nehru Vihar area from the ruling political party of New Delhi (Aam Aadmi Party). A resident of Khajuri Khas, he has been booked by the Delhi Police for the kidnapping and murder of Ankit Sharma, an Intelligence Bureau Officer killed in the recent Delhi Violence. Later police also  added cases of rioting and arson against Tahir. He was arrested by Delhi Police on 5 March 2020.
109                                            https://www.youtube.com/watch?v=ivJZnQd2ZQ4
110                                            https://www.youtube.com/watch?v=TXBZwd2g5fE
111                                            https://www.youtube.com/watch?v=36qI4I9VGDE
112                                            https://www.youtube.com/watch?v=jhljmXz3a34 and https://www.youtube.com/watch?v=VEUce0Gwxa0
113                                            https://www.youtube.com/watch?v=jzT9nT11BrU
114                                            https://www.youtube.com/watch?v=OmBYSjLGSLo&t=673s  




ਦਿੱਲੀ `ਚ ਹੋਈ ਫਿਰਕੂ ਹਿੰਸਾ ਤੋਂ ਬਾਦ ਰਾਹਤਕਾਰਜਾਂ `ਚੋਂ ਹਕੂਮਤ ਮੁਕੰਮਲ ਰੂਪ `ਚ ਗਾਇਬ

29 ਫਰਵਰੀ 2020 ਨੂੰ ਭਜਨਪੁਰ, ਚਮਨਪਾਰਕ ਅਤੇ ਸ਼ਿਵ ਵਿਹਾਰ ਦਾ ਦੌਰਾ ਕਰਨ ਉਪਰੰਤ ਤਿਆਰ ਕੀਤੀ ਗਈ ਰਿਪੋਰਟ।
            ਅੰਜਲੀ ਭਾਰਦਵਾਜ, ਐਨੀ ਰਾਜਾ, ਪੂਨਮ ਕੌਸ਼ਿਕ, ਗੀਤਾਂਜਲੀ ਕ੍ਰਿਸ਼ਨਾ, ਅਮ੍ਰਿਤਾ ਜ਼ੋਹਰੀ

ਅਸੀਂ 24 ਫਰਵਰੀ 2020 ਤੋਂ ਲੈ ਕੇ 26 ਫਰਵਰੀ 2020 ਤੱਕ ਉੱਤਰ-ਪੂਰਬੀ ਦਿੱਲੀ `ਚ ਹੋਈ ਫਿਰਕੂ ਹਿੰਸਾ ਵਾਲੀ ਥਾਂ’ ਤੇ ਜਾਂਚ ਲਈ ਗਏ। ਤਾਜ਼ਾ ਅੰਕੜਿਆਂ ਅਨੁਸਾਰ 42 ਲੋਕਾਂ ਦੇ ਮਾਰੇ ਜਾਣ, 200 ਤੋਂ ਵੱਧ ਦੇ ਜਖਮੀ ਹੋਣ ਅਤੇ ਘਰਾਂ ਨੂੰ ਤਬਾਹ ਕਰਨ ਅਤੇ ਲੁੱਟਾਂ ਕਰਨ ਕਰਕੇ ਹਜ਼ਾਰਾਂ ਦੀ ਗਿਣਤੀ `ਚ ਬੇਘਰ ਹੋ ਗਏ ਸਨ। ਅਸੀਂ ਭਜਨਪੁਰਾ, ਚਮਨ ਪਾਰਕ ਅਤੇ ਸ਼ਿਵ ਵਿਹਾਰ ਦੇ ਹਿੰਦੂ ਅਤੇ ਮੁਸਲਿਮ ਪਰਿਵਾਰਾਂ ਨੂੰ ਮਿਲਕੇ ਉਹਨਾਂ ਦੀਆਂ ਫੌਰੀ ਲੋੜਾਂ ਨੂੰ ਸਮਝਣ ਅਤੇ ਉੱਥੇ ਚੱਲ ਰਹੇ ਰਾਹਤ ਕਾਰਜ, ਉਹਨਾਂ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ ਕਿ ਨਹੀਂ ਇਹ ਸਮਝਣ ਲਈ ਉੱਥੇ ਗਏ।

1.ਸਰਕਾਰੀ ਅਜੰਸੀਆਂ ਵੱਲੋਂ ਕੋਈ ਰਾਹਤ ਮੁਹੱਈਆ ਨਹੀਂ ਕਰਵਾਈ ਜਾ ਰਹੀ
ਜਮੀਨੀ ਹਾਲਾਤ ਦਾ ਜਾਇਜਾ ਲੈਣ ਅਤੇ ਪ੍ਰਭਾਵਤ ਲੋਕਾਂ ਨਾਲ ਗੱਲਬਾਤ ਦੇ ਆਧਾਰ ’ਤੇ ਇਹ ਗੱਲ ਸਪੱਸ਼ਟ ਹੈ ਕਿ ਕੇਂਦਰੀ ਅਤੇ ਦਿੱਲੀ ਦੀਆਂ ਸਰਕਾਰਾਂ ਹਿੰਸਾ ਦੀਆਂ ਫੌਰੀ ਘਟਨਾਵਾਂ ਤੋਂ ਪ੍ਰਭਾਵਤ ਜਾਂ ਦਰਬਦਰ ਹੋਏ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਰਾਹਤ ਦੇਣ `ਚ ਨਾਕਾਮ ਰਹੀਆਂ ਹਨ। ਹਰ ਜਗਾਹ ਜਿਹਨਾਂ ਲੋਕਾਂ ਨੂੰ ਹਿੰਸਾ ਕਰਕੇ ਆਪਣੇ ਘਰ-ਬਾਰ ਛੱਡਕੇ ਦਰਬਦਰ ਹੋਣਾ ਪਿਆ, ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਅੰਦਰ ਪਨਾਹ ਲੈਣੀ ਪਈ ਜਾਂ ਵੱਖ-ਵੱਖ ਇਲਾਕਿਆਂ `ਚ ਨਿੱਜੀ ਇੰਤਜਾਮ ਕਰਨੇ ਪਏ ਜਾਂ ਨਿੱਜੀ ਵਿਅਕਤੀਆਂ ਵੱਲੋਂ ਬਣਾਈਆਂ ਗਈਆਂ ਅਸਥਾਹੀ ਪਨਾਹਗਾਰਾਂ ਦੀ ਸ਼ਰਨ ਲੈਣੀ ਪਈ। ਜਿਹਨਾਂ ਖੇਤਰਾਂ `ਚ ਅਸੀਂ ਗਏ ਸੀ,  ਉਹਨਾਂ ਅੰਦਰ ਕੇਂਦਰੀ ਤੇ ਦਿੱਲੀ ਸਰਕਾਰਾਂ ਨੇ ਕੋਈ ਇੱਕ ਵੀ ਰਾਹਤ ਕੈਂਪ ਸਥਾਪਤ ਨਹੀਂ ਕੀਤਾ ਸੀ। ਸ਼ਾਮ ਤਿੰਨ ਵਜੇ ਤੋਂ ਸ਼ਾਮ 8 ਵਜੇ ਦਰਮਿਆਨ ਸਾਡੇ ਵੱਲੋਂ ਕੀਤੇ ਦੌਰੇ ਦੌਰਾਨ ਚਮਨ ਪਾਰਕ `ਚ ਕੁੱਝ ਰਾਹਤ ਸਮੱਗਰੀ ਲੇ ਕੇ ਆਏ ਨਿੱਜੀ ਵਾਹਨ ਦੇਖਣ ਨੂੰ ਮਿਲੇ। ਆਪਣੇ ਦੌਰੇ ਦੇ ਸਾਰੇ ਸਮੇਂ ਦੌਰਾਨ ਕੋਈ ਵੀ ਸਰਕਾਰੀ ਅਜੰਸੀ ਜਾਂ ਉਹਨਾਂ ਦਾ ਨੁਮਾਇੰਦਾ ਇਹਨਾਂ ਰਾਹਤ ਕਾਰਜਾਂ `ਚ ਸਹਿਯੋਗ ਦਿੰਦਾ ਜਾਂ ਵੰਡਦਾ ਸਾਨੂੰ ਨਜਰ ਨਹੀਂ ਆਇਆ। ਇਸ ਤੋਂ ਵੀ ਅੱਗੇ ਜਿਸ ਵੀ ਨਾਲ ਅਸੀਂ ਗੱਲ ਕੀਤੀ ਉਸਨੇ ਕਿਹਾ ਕਿ ਗੈਰ ਸਰਕਾਰੀ ਲੋਕਾਂ ਨੇ ਹੀ ਉਹਨਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਹੈ। ਉਹਨਾਂ ਸਥਾਨਾਂ `ਤੇ ਹਾਜਰ ਵਿਅਕਤੀਆਂ ਨੇ ਭੋਜਨ ਸਮੱਗਰੀ,  ਕੱਪੜੇ ਅਤੇ ਦਵਾਈਆਂ ਧਾਰਮਕ ਸੰਸਥਾਨਾਂ (ਗੁਰੂਦੁਆਰੇ, ਚਰਚ ਆਦਿ) ਵੀ ਸਿਵਲ ਸੁਸਾਇਟੀ ਗਰੁੱਪਾਂ ਰਾਹੀਂ ਹੀ ਮੁਹੱਈਆ ਕਰਵਾਈਆਂ ਗਈਆਂ ਹਨ।
ਦਿੱਲੀ ਅਤੇ ਕੇਂਦਰੀ ਸਰਕਾਰਾਂ ਵੱਲੋਂ ਬੇਘਰੇ ਹੋ ਗਏ ਅਤੇ ਇੰਨ੍ਹਾਂ ਹਿੰਸਾ ਦੀ ਜੱਦ ਵਿੱਚ ਆਉਣ ਵਾਲੇ ਲੋਕਾਂ ਨੂੰ ਇਮਦਾਦ ਮੁਹੱਈਆ ਕਰਨ ਦੀ ਆਪਦੀ ਬੁਨਿਆਦੀ ਜੁੰਮੇਵਾਰੀ ਤੋਂ ਭੱਜਣਾ ਬਹੁਤ ਹੀ ਦੁਖਦਾਈ ਹੈ। ਹਿੰਸਾ ਭੜਕਣ ਤੋਂ ਤਿੰਨ ਦਿਨਾਂ ਤੋਂ ਵੀ ਵੱਧ ਸਮੇਂ ਤੱਕ ਆਪਣੀ ਭਿਅੰਕਰ ਚੁੱਪੀ ਬਣਾਈ ਰੱਖਣ ਤੋਂ ਬਾਅਦ ਦਿੱਲੀ ਸਰਕਾਰ ਵੱਲੋਂ ਐਲਾਨੇ ਗਏ ਕਦਮ ਪ੍ਰਭਾਵਤ ਲੋਕਾਂ ਦੀਆਂ ਬੁਨਿਆਦੀ ਜਰੂਰਤਾਂ ਪੂਰੀਆਂ ਕਰਨ ਲਈ ਨਾਕਾਫੀ ਹਨ ਆਪਣੀ ਫੇਰੀ ਦੌਰਾਨ ਜ਼ਮੀਨੀ ਪੱਧਰ `ਤੇ ਚੁੱਕੇ ਸਭ ਕਦਮਾਂ ਤੋਂ ਸਾਨੂੰ ਇੱਕ ਵੀ ਦਿਖਾਈ ਨਹੀਂ ਦਿੱਤਾ।
ਅਸੀਂ ਕੇਂਦਰੀ ਅਤੇ ਦਿੱਲੀ ਹਕੂਮਤਾਂ ਨੂੰ ਹਿੰਸਾ ਪ੍ਰਭਾਵਤ ਲੋਕਾਂ ਨੂੰ ਅਨਖੀ ਜਿੰਦਗੀ ਜਿਉਣ ਲਈ ਫੌਰੀ ਤੌਰ `ਤੇ ਢੁੱਕਵੇਂ ਕਦਮ ਚੁੱਕਣ ਲਈ ਕਹਿੰਦੇ ਹਾਂ। ਮੁੱਖ ਮੰਤਰੀ, ਦਿੱਲੀ ਤੇ ਕੇੰਦਰੀ ਹਕੂਮਤ ਦੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਐਮਐਲਏ ਨੂੰ ਪ੍ਰਭਾਵਤ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਭਰੋਸਾ ਕਾਇਮ ਰੱਖਣ ਲਈ ਫੌਰੀ ਕਦਮ ਉਠਾਏ ਜਾਣੇ ਚਾਹੀਦੇ ਹਨ। ਰਾਹਤ ਕਾਰਜ ਇਓਂ ਹੋਣੇ ਚਾਹੀਦੇ ਹਨ:
ਆਪਣੇ ਘਰਬਾਰ ਛੱਡਣ ਲਈ ਮਜਬੂਰ ਪਰਿਵਾਰਾਂ ਨੂੰ ਢੁੱਕਵੀਂ ਨਿੱਜਤਾ ਵਾਲ਼ੀਆਂ ਸੁਰੱਖਿਅਤ ਪਨਾਹਾਂ ਮੁਹੱਈਆ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿੰਨਾ ਚਿਰ ਤੱਕ ਉਹ ਆਪਣੇ ਘਰਾਂ ਦੀ ਮੁੜ ਉਸਾਰੀ ਤੱਕ ਅਤੇ ਉਹਨਾਂ `ਚ ਵਾਪਸੀ ਲਈ ਮੁਆਫਕ ਮਾਹੌਲ ਨਹੀਂ ਬਣ ਜਾਂਦਾ।
ਖੇਤਰ ਅੰਦਰ ਹੀ ਚੱਤੋ ਪਹਿਰ ਚੱਲਣ ਵਾਲੀਆਂ ਸਮੂਹਕ ਚੱਕਵੀਆਂ ਰਸੋਈਆਂ ਰਾਹੀਂ ਤਿਆਰ ਕੀਤਾ ਖਾਣਾ ਅਤੇ ਚਲਦੀਆਂ ਫਿਰਦੀਆਂ ਵੈਨਾਂ ਰਾਹੀਂ ਸਸਤੇ ਰੇਟਾਂ`ਤੇ ਦੁੱਧ ਤੇ ਸਬਜ਼ੀਆਂ ਮੁਹੱਈਆ ਕਰਾਉਣੀਆਂ।
ਚੱਤੋ-ਪਹਿਰ ਚੱਲਣ ਵਾਲੇ ਮੈਡੀਕਲ ਕੈਂਪ ਪ੍ਰਭਾਵਤ ਇਲਾਕਿਆਂ `ਚ ਸਥਾਪਤ ਕਰਨੇ ਅਤੇ ਉਹਨਾਂ `ਚ ਔਰਤ ਰੋਗ ਮਾਹਰਾਂ ਅਤੇ ਬਾਲ ਮਨੋਵਿਗਿਆਨਕਾਂ ਦੀ ਹਾਜਰੀ ਯਕੀਨੀ ਬਣਾਉਣੀ।
ਪ੍ਰਭਾਵਤ ਲੋਕਾਂ ਨੂੰ ਸਾਫ ਕੱਪੜੇ ਮੁਹੱਈਆ ਕਰਵਾਉਣੇ।
ਅੱਗਜ਼ਨੀ ਅਤੇ ਲੁੱਟਖਸੁਟ `ਚ ਨਸ਼ਟ ਹੋਏ ਸਰਕਾਰੀ ਦਸਤਾਵੇਜਾਂ ਦੀਆਂ ਕਾਪੀਆਂ ਮੁਹੱਈਆ ਕਰਵਾਉਣ ਲਈ ਕੈਂਪ ਸਥਾਪਤ ਕਰਨੇ।
ਮੁਆਵਜਾ ਲੈਣ ਲਈ ਕਾਨੂੰਨੀ ਸਲਾਹ ਅਤੇ ਹੋਰ ਦਫ਼ਤਰੀ ਕਾਰਵਾਈ ਕਰਨ ਲਈ ਸੁਵਿਧਾ ਸੈਂਟਰ ਸਥਾਪਤ ਕਰਨੇ।
ਹਿੰਸਾ `ਚ ਨਸ਼ਟ ਹੋਏ ਧਾਰਮਕ ਸਥਾਨਾਂ ਦੀ ਫੌਰੀ ਮੁੜ ਉਸਾਰੀ ਅਤੇ ਮੁਰੰਮਤ ਕਰਨੀ ।
ਪ੍ਰਭਾਵਤ ਇਲਾਕਿਆਂ `ਚ ਦਿੱਲੀ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਦੀ ਯਕੀਨੀ ਠਾਹਰ ਅਤੇ ਉਹਨਾਂ ਤੱਕ ਰਸਾਈ ਨੂੰ ਯਕੀਨੀ ਬਣਾਉਣਾ।
ਮੁਆਵਜੇ ਲਈ ਅਰਜੀ ਦੇਣ ਦੀ ਵਿਧੀ ਨੂੰ ਸੌਖਿਆਂ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਪ੍ਰਭਾਵਤ ਲੋਕਾਂ ਚੋਂ ਬਹੁਤਿਆਂ ਦੇ ਦਸਤਾਵੇਜ਼ ਇਸ ਹਿੰਸਾ ਅਤੇ ਅਗਜਨੀ `ਚ ਨਸ਼ਟ ਹੋ ਚੁੱਕੇ ਹਨ।

2.ਦੌਰੇ ਵਾਲੀਆਂ ਥਾਵਾਂ ਤੋਂ ਪ੍ਰਾਪਤ ਜਾਣਕਾਰੀ
ਹਿੰਸਾ ਕਰਕੇ ਸ਼ਿਵ ਵਿਹਾਰ `ਚੋਂ ਆਪਣੇ ਘਰਬਾਰ ਛੱਡਕੇ ਦਰਬਦਰ ਹੋਏ ਮੁਸਲਿਮ ਭਾਈਚਾਰੇ ਦੇ 1000 ਵਿਅਕਤੀ ਚਮਨ ਪਾਰਕ ਨੇੜੇ ਨਿੱਜੀ ਘਰਾਂ `ਚ ਸ਼ਰਨ ਲਈ ਬੈਠੇ ਹਨ।
ਅਸੀਂ ਇਹਨਾਂ `ਚੋਂ ਦੋ ਘਰਾਂ `ਚ ਗਏ ਜਿੱਥੇ ਔਰਤਾਂ ਤੇ ਬੱਚੇ ਸੈਂਕੜਿਆਂ ਦੀ ਗਿਣਤੀ `ਚ ਵੱਖ-ਵੱਖ ਕਮਰਿਆਂ `ਚ ਫਰਸ਼ਾਂ ’ਤੇ ਹੀ ਬੈਠੇ ਸਨ। ਇਕ ਕਮਰਾ ਮੈਡੀਕਲ ਕੈਂਪ ਲਈ ਰੱਖਿਆ ਹੋਇਆ ਸੀ। ਨਿੱਜੀ ਵਿਅਕਤੀਆਂ ਦੀ ਮਾਲਕੀ ਵਾਲੇ ਇਹ ਘਰ ਉਹਨਾਂ ਨੇ ਸੰਕਟਕਾਲੀਨ ਪਨਾਹ ਲਈ ਖੋਲੇ ਸਨ। ਲੋਕ ਆਪੱਤੀ ਆਪਣੀ ਛੱਤ ਅਤੇ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਹੀ ਤਨਾਅ ਵਾਲੀ ਹਾਲਤ ਅਤੇ ਸਦਮੇ `ਚ ਸਨ। ਬਹੁਤ ਜਣਿਆਂ ਨੇ ਕਿਹਾ ਕਿ ਜਦੋਂ ਆਦਮੀ ਸ਼ਿਵ ਵਿਹਾਰ ਵਿਚਾਲੇ ਆਪਣੇ ਘਰਾਂ `ਚੋਂ ਆਪਣੀਆਂ ਜਰੂਰੀ ਵਸਤਾਂ ਖਾਸ ਕਰ ਦਸਤਾਵੇਜ਼ ਆਦਿ ਲੈਣ ਲਈ ਗਏ ਤਾਂ ਉਹਨਾਂ ਤੇ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ ਅਤੇ ਕਈ ਲੋਕਾਂ ਦੇ ਕਤਲ ਕੀਤੇ ਜਾਣ ਦੀਆਂ ਵੀ ਖਬਰਾਂ ਹਨ (ਭਾਵੇਂ ਕਿ ਅਜਾਦਾਨਾ ਤੌਰ `ਤੇ ਅਸੀਂ ਇਹਨਾਂ ਦੀ ਪੁਸ਼ਟੀ ਨਹੀਂ ਕਰ ਸਕੇ)। ਬਹੁਤ ਸਾਰੇ ਪਰਿਵਾਰ ਆਪਣੇ ਕੱਪੜਿਆਂ ਵਾਲੇ ਝੋਲਿਆਂ ਤੋਂ ਬਿਨ੍ਹਾਂ ਘਰਾਂ `ਚੋਂ ਕੁੱਝ ਵੀ ਆਪਣੇ ਨਾਲ ਨਾ ਜਾ ਸਕੇ। ਬੱਚੇ ਵੀ ਬਹੁਤ ਸਦਮੇ `ਚ ਹਨ। ਉਹ ਅੱਖੀਂ ਡਿੱਠੀ ਹਿੰਸਾ, ਘਰ ਜਲਾਏ ਜਾਣ, ਹਜੂਮ ਵਲੋਂ ਲੋਕਾਂ ’ਤੇ ਹਮਲਾ ਕਰਨ ਦੀਆਂ ਗੱਲਾਂ ਕਰਦੇ ਸਨ। ਬਹੁਤ ਸਾਰੇ ਬੱਚੇ ਆਪਣੇ ਸਲਾਨਾ ਇਮਤਿਹਾਨਾਂ ਖਾਸ ਕਰਕੇ ਬੋਰਡ ਦੇ ਇਮਤਿਹਾਨਾਂ ਨੂੰ ਲੈ ਕੇ ਚਿੰਤਾਤੁਰ ਸਨ।
ਅਸੀਂ ਇੱਕ ਨੌਜਵਾਨ ਨੂੰ ਮਿਲੇ ਜਿਸਦੇ ਸਿਰ ਦੇ ਪਿਛਲੇ ਪਾਸੇ ਟਾਂਕੇ ਲੱਗੇ ਹੋਏ ਸਨ ਅਤੇ ਇਹਦੀ ਖੱਬੀ ਅੱਖ ਸੁੱਜਕੇ ਬੰਦ ਹੋਈ ਪਈ ਸੀ। ਉਸਨੇ ਦੱਸਿਆ ਕਿ ਉਹ 25 ਫਰਵਰੀ ਦੀ ਸ਼ਾਮ ਨੂੰ ਕਰਵਲ ਨਗਰ `ਚੋਂ ਆਪਣੀ ਪਰਿਵਾਰ ਦੀ ਸੁੱਖਸਾਂਦ ਦਾ ਪਤਾ ਲੈ ਕੇ ਵਾਪਸ ਪਰਤ ਰਿਹਾ ਸੀ ਤਾਂ 16-17 ਵਿਅਕਤੀਆਂ ਨੇ ਮੈਨੂੰ ਰੋਕ ਮੈਥੋਂ ਮੇਰੇ ਧਰਮ ਬਾਬਤ ਪੁੱਛਿਆ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ। ਮੇਰੇ ਮੁਸਲਮਾਨ ਹੋਣ ਦਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਬੜੀ ਬੇਰਹਿਮੀ ਨਾਲ ਮੈਨੂੰ ਕੁੱਟਿਆ। ਉਸਨੇ ਜੀਟੀਬੀ ਹਸਪਤਾਲ `ਚ ਸਿਰ ’ਤੇ ਟਾਂਕੇ ਲਗਵਾਏ ਪਰ ਉਸ ਨੇ ਕਿਹਾ ਕਿ ਉਹ ਆਪਣੀ ਅੱਖ ਦੇ ਇਲਾਜ ਲਈ ਹਸਪਤਾਲ ਜਾਣੋਂ ਵੀ ਡਰਦਾ ਹੈ।
ਲੋਕਾਂ ਨੇ ਦੱਸਿਆ ਕਿ ਇਲਾਕੇ ਵਿਚਲੀਆਂ ਔਲੀਆ ਮਸਜਿਦ ਅਤੇ ਮਦੀਨਾ ਮਸਜਿਦ ਅਤੇ ਇੱਕ ਮਦਰੱਸੇ ਨੂੰ ਅੱਗ ਲਗਾ ਦਿੱਤੀ ਗਈ ਅਤੇ ਉਹਨਾਂ ਅੰਦਰ ਵੀ ਭੰਨਤੋੜ ਕੀਤੀ ਗਈ। ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਘਰਾਂ ਨੂੰ ਅੱਗ ਲਾਉਣ ਅਤੇ ਲੋਕਾਂ ’ਤੇ ਹਮਲੇ ਕਰਨ ਲਈ ਹਜੂਮ ਵੱਲੋਂ ਪੈਟਰੋਲ ਪੰਪ, ਹਥਿਆਰਾਂ ਅਤੇ ਰਾਡਾਂ ਦੀ ਵਰਤੋਂ ਕਰਦੇ ਦੇਖਿਆ ਸੀ। ਲੋਕਾਂ ਨੇ ਦੱਸਿਆ ਕਿ ਪੁਲੀਸ(100) ਅਤੇ ਫਾਇਰ ਬ੍ਰਿਗੇ੍ਰਡ(101) ਦੇ ਐਮਰਜੈਂਸੀ ਨੰਬਰਾਂ ’ਤੇ ਕਾਲ ਕਰਨ `ਤੇ ਕਿਸੇ ਨੇ ਵੀ ਫੋਨ ਨਹੀਂ ਉਠਾਇਆ। ਲੋਕਾਂ ਨੇ ਘਰਾਂ `ਚੋਂ ਬਚਕੇ ਨਿਕਲਣ ਲਈ ਪੜੋਸੀਆਂ ਜਾਂ ਰਿਸ਼ਤੇਦਾਰਾਂ ਦੀ ਮੱਦਦ ਲਈ ਜਦਕਿ ਇੱਕ ਪਰਿਵਾਰ ਨੇ ਦੱਸਿਆ ਕਿ ਪੁਲੀਸ ਨੇ ਉਹਨਾਂ ਦੀ ਬਚ ਨਿਕਲਣ `ਚ ਮੱਦਦ ਕਿੱਤੀ। ਕਿਉਂਕਿ ਸ਼ਿਵ ਵਿਹਾਰ ਇੱਕ ਰਲਵੀਂ-ਮਿਲਣੀ ਕਲੋਨੀ ਹੈ ਜਿਸ `ਚ ਹਿੰਦੂ ਅਤੇ ਮੁਸਲਿਮ ਪਰਿਵਾਰ ਰਹਿੰਦੇ ਹਨ। ਅਸੀਂ ਲੋਕਾਂ ਤੋਂ ਪੁੱਛਿਆ ਕਿ ਕੀ ਉਹ ਹਜੂਮ `ਚੋਂ ਆਪਣੇ ਗੁਆਂਢੀਆਂ ਨੂੰ ਪਛਾਣ ਸਕਦੇ ਹਨ। ਅਸੀਂ ਜਿਸ ਕਿਸੇ ਨਾਲ ਵੀ ਗੱਲ ਕੀਤੀ ਹਰੇਕ ਦਾ ਇਹ ਕਹਿਣਾ ਸੀ ਕਿ ਹਜੂਮ `ਚ ਬਾਹਰੀ ਲੋਕ ਹੀ ਸਨ ਇਸ ਹਿੰਸਾ `ਚ ਕੋਈ ਵੀ ਸਥਾਨਕ ਬਸ਼ਿੰਦਾ ਸ਼ਾਮਲ ਨਹੀਂ ਸੀ।
ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਕਮਰਾ ਰਹਿਣ ਲਈ ਤੇ ਇੱਕ ਖਾਣਾ ਬਣਾਉਣ ਲਈ ਪ੍ਰਤੀ ਪਰਿਵਾਰ ਰੇਣਬਸੇਰਾ ਸਥਾਨਕ ਖੇਤਰ `ਚ ਹੀ ਚਾਹੀਦਾ ਹੈ। ਜਦ ਤੱਕ ਕਿ ਉਹ ਆਪਣੇ ਘਰਾਂ `ਚ ਵਾਪਸ ਨਹੀਂ ਚਲੇ ਜਾਂਦੇ ਜਾਂ ਹੋਰ ਢੁੱਕਵਾਂ ਬੰਦੋਬਸਤ ਨਹੀਂ ਹੋ ਜਾਂਦਾ। ਬਹੁਤੇ ਜਣੇ ਸ਼ਿਵ ਵਿਹਾਰ `ਚ ਵਾਪਸ ਜਾਣ ਤੋਂ ਵੀ ਡਰਦੇ ਸਨ।
ਭਾਵੇਂ ਕਿ ਦੀਪਕ ਵਿਹਾਰ ਅਤੇ ਹੋਰਨਾਂ ਖੇਤਰਾਂ ਅੰਦਰ ਨਿੱਜੀ ਮਕਾਨ ਮਾਲਕਾਂ ਨੇ ਸੰਕਟਲਾਈਨ ਤੌਰ `ਤੇ ਆਪਣੇ ਘਰਾਂ ਅੰਦਰ ਅਸਥਾਈ ਠਾਹਰ ਮੁਹੱਈਆ ਕਰਵਾਈ ਹੈ ਪਰ ਇਹ ਗੱਲ ਸਪੱਸ਼ਟ ਹੈ ਕਿ ਕੁੱਝ ਦਿਨਾਂ ਤੋਂ ਵੱਧ ਸਮੇਂ ਲਈ ਲੋਕਾਂ ਵੱਲੋਂ ਉੱਥੇ ਠਹਿਰਣਾ ਸੰਭਵ ਨਹੀਂ ਹੈ। ਖਾਣ ਪੀਣ ਵਾਲੀਆਂ ਵਸਤਾਂ ਕੱਪੜੇ ਅਤੇ ਮੈਡੀਕਲ ਕੈਂਪਾਂ ਦੇ ਰੂਪ `ਚ ਰਾਹਤ ਕਾਰਜ ਗੈਰ ਸਰਕਾਰੀ ਜਥੇਬੰਦੀਆ ਵੱਲੋਂ ਹੀ ਮੁਹੱਈਆ ਕਰਵਾਏ ਜਾ ਰਹੇ ਹਨ।
ਜਿਹਨਾਂ ਵੀ ਲੋਕਾਂ ਨਾਲ ਅਸੀਂ ਗੱਲ ਕੀਤੀ ਉਹਨਾਂ ਨੂੰ ਦਿੱਲੀ ਸਰਕਾਰ ਵੱਲੋਂ ਐਲਾਨੀ ਕਿਸੇ ਰਾਹਤ ਸਕੀਮ ਦੀ ਕੋਈ ਜਾਣਕਾਰੀ ਨਹੀਂ ਸੀ ਅਤੇ ਨਾਂ ਹੀ ਕਿਸੇ ਨੇ ਕੋਈ ਅਜਿਹਾ ਫਾਰਮ ਦੇਖਿਆ ਸੀ ਜਿਹੜਾ ਇਸ ਖਾਤਰ ਭਰਨਾ ਪੈਂਦਾ ਹੈ। ਦਿੱਲੀ ਅਤੇ ਕੇਂਦਰੀ ਹਕੂਮਤ ਦਾ ਕੋਈ ਨੁਮਾਇੰਦਾ ਉਹਨਾਂ ਤੱਕ ਨਹੀਂ ਪਹੁੰਚਿਆ।

ਸ਼ਿਵ ਵਿਹਾਰ
ਅਸੀਂ ਸ਼ਿਵ ਵਿਹਾਰ ਦੀਆਂ ਸੁੰਨਸਾਨ ਗਲੀਆਂ `ਚ ਗਏ ਜਿਹੜਾ ਭੂਤ ਨਗਰੀ ਲੱਗਦਾ ਸੀ। ਹਿੰਸਾ ਕਰਕੇ ਹਜਾਰਾਂ ਹਿੰਦੂਆਂ ਅਤੇ ਮੁਸਲਮਾਨਾਂ ਨੇ ਆਪਣੇ ਘਰਬਾਰ ਛੱਡ ਦਿੱਤੇ ਸਨ। ਹਰ ਕੋਨੇ `ਚ ਆਰਏਐਫ ਦੇ ਸਿਪਾਹੀ ਤਾਇਨਾਤ ਸਨ। ਘਰਾਂ ਦੀਆਂ ਕਾਲੀਆਂ ਹੋਈਆਂ ਕੰਧਾਂ,  ਅੱਗ `ਚ ਸੜੀਆਂ ਗੱਡੀਆਂ ਦੀਆਂ ਸੜੀਆਂ-ਝੁਲਸੀਆਂ ਚੈਸੀਆਂ, ਸੜਿਆ-ਮੱਚਿਆ ਘਰਾਂ ਦਾ ਸਮਾਨ ਅਤੇ ਦੁਕਾਨਾਂ ਦਾ ਫਰਨੀਚਰ ਗਲੀਆਂ `ਚ ਬਿਖਰਿਆ ਪਿਆ ਸੀ ਅਤੇ ਅਲਮਾਰੀਆਂ ਅਤੇ ਬੈਂਚ ਦੀਆਂ ਬਣਦੀਆਂ ਰੋਕਾਂ ਫਿਰਕੂ ਨਫ਼ਰਤ ਅਤੇ ਹਿੰਸਾ ਦੀ ਤ੍ਰਾਸਦੀ ਦੀਆਂ ਗਵਾਹ ਬਣੀਆਂ ਖੜ੍ਹੀਆਂ ਸਨ।
ਅਸੀਂ ਔਲੀਆ ਮਸਜਿਦ ਵੀ ਹੋ ਕੇ ਆਏ ਅਤੇ ਉੱਥੇ ਗੈਸ ਸਿਲੰਡਰਾਂ ਦੀ ਰਹਿੰਦ-ਖੂੰਹਦ ਪਈ ਸੀ ਜਿਹੜੇ ਅੱਗ ਲਾ ਕੇ ਅੰਦਰ ਜਲੇ ਪਏ ਸਨ। ਸਾਡਾ ਇਹ ਪ੍ਰਭਾਵ ਸੀ ਕਿ ਮੁੱਖ ਤੌਰ `ਤੇ ਘਰਾਂ ਅਤੇ ਮੁਸਲਮਾਨਾਂ ਦੇ ਧਾਰਮਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਹਿੰਸਾ ਪ੍ਰਭਾਵਤ ਖੇਤਰਾਂ ਅੰਦਰ ਅਸੀਂ ਕੁੱਝ ਕੁ ਹੀ ਹਿੰਦੂ ਪਰਿਵਾਰਾਂ ਨੂੰ ਭਾਲ ਸਕੇ ਅਤੇ ਬਹੁਤਿਆਂ ਦਾ ਕਹਿਣਾ ਸੀ ਕਿ ਉਹਨਾਂ ਜੋਹਰੀਪੁਰਾ ਅਤੇ ਹੋਰਨਾਂ ਥਾਂਵਾਂ ਤੇ ਪਨਾਹ ਲਈ ਹੋਈ ਹੈ। ਉਹਨਾਂ ਨੇ ਦੱਸਿਆ ਕਿ ਸਾਰੇ ਮੁਸਲਮਾਨਾਂ ਨੇ ਆਪਣੇ ਘਰਬਾਰ ਛੱਡ ਦਿੱਤੇ ਹਨ। ਅਸੀਂ ਮਿਥਲੇਸ਼ ਅਤੇ ਸੁਨੀਤਾ ਨੂੰ ਮਿਲੇ ਜਿਹੜੇ ਗਵਾਂਢੀ ਹਨ ਅਤੇ 25 ਫੁੱਟੀ ਰੋਡ ਦੀ ਗਲੀ ਨੰ: 10 `ਚ ਹਲਵਾਈ ਦੀ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ। ਉਹਨਾਂ ਨੇ ਦੱਸਿਆ ਕਿ ਹਜੂਮ ਦੋਵਾਂ ਪਾਸਿਆਂ ਤੋਂ ਦਾਖਲ ਹੋਇਆ ਅਤੇ ਉਹਨਾਂ ਨੇ ਘਰਾਂ ਨੂੰ ਅੱਗਾਂ ਲਾਈਆਂ,  ਘਰਾਂ,  ਦੁਕਾਨਾਂ ਨੂੰ ਨਸ਼ਟ ਕੀਤਾ,  ਲੋਕਾਂ `ਤੇ ਹਮਲੇ ਕੀਤੇ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਪੁਲੀਸ ਅਤੇ ਫਾਇਰ ਬਰਗੇਡ ਨੂੰ ਬਾਰ-ਬਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਫੋਨ ਨਹੀਂ ਉਠਾਇਆ। ਸੁਨੀਤਾ ਦੇ ਦੋਨੋ ਦਿਉਰ ਜੋ ਗਲੀ `ਚ ਖੜੇ ਸਨ,  ਇਸ ਹਿੰਸਾ `ਚ ਜ਼ਖਮੀ ਹੋ ਗਏ। ਉਹਨਾਂ `ਚੋਂ ਇੱਕ ਜੀਟੀਬੀ ਹਸਪਤਾਲ `ਚ ਜਲਣ ਨਾਲ ਹੋਏ ਗੰਭੀਰ ਜ਼ਖਮਾਂ ਦੇ ਇਲਾਜ ਲਈ ਜੇਰੇ ਇਲਾਜ ਹੈ। ਜਦਕਿ ਦੂਜਾ ਸਿਰ `ਤੇ ਪੱਟੀ ਬੰਨ੍ਹੀ ਉਥੇ ਮੌਜੂਦ ਸੀ। ਉਸ ਔਰਤ ਨੇ ਦੱਸਿਆ ਕਿ ਭਾਵੇਂ ਕਿ ਉਹਨਾਂ ਦੇ ਘਰਾਂ ਨੂੰ ਅੱਗ ਨਹੀਂ ਲਾਈ ਗਈ ਪਰ ਉਹਨਾਂ ਨੇ ਹਿੰਸਾ ਦੇ ਮੱਦੇਨਜਰ 26 ਫਰਵਰੀ ਬੁੱਧਵਾਰ ਸਵੇਰੇ ਹੀ ਇਹ ਇਲਾਕਾ ਛੱਡ ਦਿੱਤਾ ਸੀ ਅਤੇ ਜਦੋਂ ਉਹ ਆਪਣੀਆਂ ਵਸਤਾਂ ਲੈਣ ਗਏ ਤਾਂ ਉਹਨਾਂ ਨੇ ਦੇਖਿਆ ਕਿ ਘਰ `ਚ ਫਰਨੀਚਰ ਅਤੇ ਹੋਰ ਸਮਾਨ ਨਸ਼ਟ ਕੀਤਾ ਪਿਆ ਸੀ। ਉਹਨਾਂ ਨੇ ਕਿਹਾ ਕਿ ਇਉਂ ਲੱਗਦਾ ਹੈ ਕਿ ਇਸ ਹਿੰਸਾ ਨੂੰ ਅੰਜਾਮ ਦੇਣ ਲਈ ਬਾਹਰੋਂ ਵਿਅਕਤੀ ਲਿਆਂਦੇ ਗਏ ਸਨ ਕਿਉਂਕਿ ਉਹਨਾਂ ਨੇ ਆਪਣੇ ਖੇਤਰ `ਚ ਕਿਸੇ ਨੂੰ ਵੀ ਉਸ ਹਜੂਮ `ਚ ਸ਼ਾਮਲ ਨਹੀਂ ਤੱਕਿਆ।
ਕਈ ਲੋਕਾਂ (ਸਿਰਫ ਹਿੰਦੂ ਕਿਉਂਕਿ ਕੋਈ ਵੀ ਮੁਸਲਮਾਨ ਵਾਪਸ ਨਹੀਂ ਪਰਤ ਸਕਿਆ ਸੀ) ਨੇ ਜਾਣਕਾਰੀ ਦਿੱਤੀ ਕਿ ਐਸਡੀਐਮ ਨੇ ਖੇਤਰ ਦਾ ਦੌਰਾ ਕੀਤਾ ਸੀ ਅਤੇ ਮੁਆਵਜੇ ਵਾਲੇ ਫਾਰਮ ਉਹਨਾਂ ਦੀ ਜਾਣਕਾਰੀ ਦਰਜ ਕੀਤੀ ਸੀ।


ਭਜਨਪੁਰਾ
ਨੀਲਮਪੁਰਾ ਮੈਟਰੋ ਸਟੇਸ਼ਨ ਤੋਂ ਭਜਨਪੁਰਾ ਵੱਲ ਜਾਂਦਿਆਂ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਦੁਕਾਨਾਂ ਬੰਦ ਪਈਆਂ ਹਨ। ਸਾਨੂੰ ਸੜੀਆਂ ਹੋਈਆਂ ਸਕੂਲ ਬੱਸਾਂ, ਟਰੱਕ, ਮੋਟਰਸਾਈਕਲ ਆਦਿ ਅਤੇ ਇੱਕ ਅੱਗ ਦੀ ਭੇਂਟ ਕੀਤੇ ਪੈਟਰੋਲ ਪੰਪ ਦਾ ਢਾਂਚਾ ਵੀ ਦਿਖਾਈ ਦਿੱਤਾ। ਭਜਨਪੁਰਾ ਮੁੱਖ ਰੋਡ `ਤੇ ਅੱਗ ਦੀ ਭੇਂਟ ਚੜ੍ਹੀ ਮਜ਼ਾਰ ਵੀ ਸਾਡੀ ਪਈ। ਇਹ ਸੜਕ ਦੇ ਉਸੇ ਪਾਸੇ ਹੀ ਸਥਿਤ ਪੁਲੀਸ ਸਹਾਇਤਾ ਕੇਂਦਰ ਤੋਂ ਮਸਾਂ 10 ਫੁੱਟ ਦੀ ਵਿੱਥ `ਤੇ ਹੀ ਸੀ।
ਸੜਕ ਦੇ ਖੱਬੇ ਕਿਨਾਰੇ `ਤੇ ਸਥਿਤ ਪਹਿਲੀਆਂ ਤਿੰਨ ਦੁਕਾਨਾਂ ਪੂਰੀ ਤਰ੍ਹਾਂ ਸਾੜੀਆਂ ਪਈਆਂ ਸਨ। ਅਸੀਂ ਅਜ਼ਾਦ ਅਤੇ ਉਹਦੇ ਭਾਈ ਭੂਰੇ ਨੂੰ ਮਿਲੇ ਜਿਹੜੇ ਹੋਰ ਭਰਾਵਾਂ ਨਾਲ ਮਿਲਕੇ ਇਹਨਾਂ ਦੁਕਾਨਾਂ ਦੇ ਮਾਲਕ ਸਨ, ਇਹਨਾਂ `ਚ ਇੱਕ ਅਜਾਦ ਚਿਕਨ ਸੈਂਟਰ ਨਾਂ ਦਾ ਰੈਸਟੋਰੈਂਟ,  ਇੱਕ ਮੂੰਗਫਲੀ ਤੇ ਨਮਕੀਨ ਦੀ ਦੁਕਾਨ ਅਤੇ ਇੱਕ ਫਲਾਂ ਦੀ ਦੁਕਾਨ ਸੀ। ਪੂਰੀ ਮਾਰਕੀਟ `ਚ ਸਿਰਫ ਇਹੀ ਤਿੰਨ ਦੁਕਾਨਾਂ ਹੀ ਸਾੜੀਆਂ ਗਈਆਂ ਸਨ। ਮੱਚੇ ਹੋਏ ਫਲ, ਸੜਿਆ ਹੋਇਆ ਫਰਨੀਚਰ ਬਿਖਰਿਆ ਪਿਆ ਸੀ। ਦੋਵਾਂ ਭਰਾਵਾਂ ਨੇ ਦੱਸਿਆ ਕਿ 24 ਫਰਵਰੀ 2020 ਨੂੰ ਬਾਦ ਦੁਪਿਹਰ 2.30 ਵਜੇ ਹਜੂਮ ਨੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਅਤੇ ਉਹਨਾਂ `ਤੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਦੁਕਾਨਾਂ ਦੇ ਉਪਰ ਸਥਿਤ ਉਹਨਾਂ ਦੇ ਘਰਾਂ ਨੂੰ ਅੱਗ ਲੱਗ ਗਈ। ਉਹਨਾਂ ਨੇ ਆਪਣੀਆਂ ਗੱਡੀਆਂ ਅਤੇ ਦੁਕਾਨਾਂ ਨੂੰ ਲੱਗੀ ਅੱਗ `ਚੋਂ ਨਿਕਲਦੀਆਂ ਲਾਟਾਂ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹਨਾਂ ਦੇ ਘਰਾਂ `ਤੇ ਅੱਥਰੂ ਗੈਸ ਦੇ ਗੋਲੋ ਸੁੱਟੇ ਗਏ ਤਾਂ (ਛੋਟੇ-ਛੋਟੇ ਬੱਚਿਆਂ,  ਔਰਤਾਂ ਅਤੇ ਰੈਸਟੋਰੈਂਟ `ਚ ਕੰਮ ਕਰਨ ਵਾਲੇ ਮਜਦੂਰਾਂ ਸਮੇਤ) 16-17 ਜਣਿਆ ਨੇ ਛੱਤ `ਤੇ ਜਾਕੇ ਪਿਛਲੀ ਗਲੀ `ਚ 12 ਫੁੱਟ ਉੱਚੀ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਹਨਾਂ ਨੇ ਦੱਸਿਆ ਕਿ 8-10 ਪੁਲੀਸ ਵਾਲੇ ਉਥੇ ਖੜ੍ਹੇ ਇਹ ਸਾਰਾ ਕੁੱਝ ਦੇਖ ਰਹੇ ਸਨ ਪਰ ਉਹਨਾਂ ਨੇ ਹਜੂਮ ਨੂੰ ਕਾਬੂ `ਚ ਨਹੀਂ ਕੀਤਾ। ਸ਼ਾਇਦ ਉਹਨਾਂ ਦੀ ਗਿਣਤੀ ਹਜੂਮ ਦੇ ਮੁਤਾਬਕ ਘੱਟ ਸੀ। ਐਮਰਜੈਂਸੀ ਨੰਬਰ `ਤੇ ਬਾਰ-ਬਾਰ ਫੋਨ ਕਰਨ `ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਾਤ 9 ਵਜੇ ਆਈਆਂ,  ਉਦੋਂ ਤੱਕ ਦੁਕਾਨਾਂ ਤੇ ਘਰ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਸਨ ਅਤੇ ਉਥੇ ਪਿਆ ਸਾਡਾ ਸਮਾਨ ਰਾਖ ਦੇ ਢੇਰ `ਚ ਤਬਦੀਲ ਹੋ ਗਿਆ ਸੀ। ਘਰਾਂ ਤੇ ਦੁਕਾਨਾਂ ਦੀ ਹਾਲਤ ਵੇਖਣ ਤੋਂ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦਾ ਸੀ ਕਿ ਇਹਨਾਂ ਨੇ ਢਾਂਚੇ ਬੇਹੱਦ ਖਸਤਾਹਾਲ ਸਨ ਅਤੇ ਇਹਨਾਂ ਨੂੰ ਢਾਹ ਕੇ ਨਵੇਂ ਸਿਰਿਓ ਉਸਾਰਣਾ  ਪਊ। ਦੋਨੋ ਭਰਾ ਮਹਿਸੂਸ ਕਰਦੇ ਹਨ ਕਿ ਉਹਨਾਂ ਦੇ ਮੁਸਲਮਾਨ ਹੋਣ ਕਰਕੇ ਉਹਨਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾਂ ਬਣਾਇਆ ਗਿਆ। ਭਾਵੇਂ ਕਿ ਹੋਰਨਾਂ ਦੁਕਾਨਦਾਰਾਂ `ਚੋਂ ਕਿਸੇ ਨੇ ਵੀ ਹਮਲੇ ਦੌਰਾਨ ਉਹਨਾਂ ਦੀ ਮੱਦਦ ਨਹੀਂ ਕੀਤੀ ਪਰ ਉਹ ਸਾਰੀ ਰਾਤ ਉਹਨਾਂ ਨਾਲ ਦੁੱਖ ਜਾਹਰ ਕਰਦਿਆਂ ਉਹਨਾਂ ਨਾਲ ਬੈਠੇ ਰਹੇ।
ਦੋਨੋ ਭਰਾਵਾਂ ਨੇ ਇਹ ਗੱਲ ਸਾਂਝੀ ਕੀਤੀ ਕਿ ਉਹ ਰਾਤ ਨੂੰ ਵਾਪਸ ਆਏ ਅਤੇ ਆਪਣੀਆਂ ਕੀਮਤੀ ਵਸਤਾਂ ਅਤੇ ਹੋਰ ਜਰੂਰੀ ਸਮਾਨ ਨੂੰ ਬਚਾਉਣ ਲਈ ਅੰਦਰ ਗਏ ਤਾਂ ਦੇਖਦੇ ਹਨ ਕਿ ਘਰ `ਚ ਪਈ ਨਕਦੀ ਤੇ ਗਹਿਨੀਆਂ ਸਮੇਤ ਹਰੇਕ ਵਸਤੂ ਨੂੰ ਲੁੱਟ ਲਿਆ ਗਿਆ ਸੀ। ਬਾਕੀ ਬਚਦੇ ਕੱਪੜੇ, ਦਸਤਾਵੇਜ਼ ਜਲਾ ਦਿੱਤੇ ਗਏ ਸਨ ਅਤੇ ਘਰ `ਚ ਲੱਗੀਆਂ ਖੂਟੀਆਂ ਆਦਿ ਹਰ ਸਮਾਨ ਵਾਸ਼ਬੇਸਿਨ ਆਦਿ ਸਮੇਤ ਸੱਭ ਨੂੰ ਤੋੜ ਸੁੱਟਿਆ ਗਿਆ ਸੀ। ਉਹਨਾਂ ਨੂੰ ਦਿੱਲੀ ਸਰਕਾਰ ਵੱਲੋਂ ਐਲਾਨੇ ਮੁਆਵਜੇ ਬਾਰੇ ਜਾਣਕਾਰੀ ਨਹੀਂ ਸੀ ਅਤੇ ਪੁਲੀਸ ਅਫਸਰਾਂ ਤੋਂ ਬਿਨ੍ਹਾਂ ਨਾ ਹੀ ਕੋਈ ਹੋਰ ਅਧਿਕਾਰੀ ਉਹਨਾਂ ਨੂੰ ਮਿਲਿਆ ਹੈ। ਜਦੋਂ ਅਸੀਂ ਉਹਨਾਂ ਨੂੰ ਮੁਆਵਜੇ ਦੇ ਐਲਾਨ ਬਾਬਤ ਦੱਸਿਆ ਤਾਂ ਉਹਨਾਂ ਕਿਹਾ ਕਿ ਸਰਕਾਰ ਨੂੰ ਕਰਜਾ ਵੀ ਮੁਹੱਈਆ ਕਰਵਾਉਣਾ ਚਾਹੀਦਾ ਹੈ ਕਿਉਂਕਿ ਐਲਾਨੀ ਮੁਆਵਜਾ ਰਾਸ਼ੀ ਕਾਫੀ ਘੱਟ ਹੈ। ਉਹ ਇਹਨਾਂ ਤਿੰਨੋ ਦੁਕਾਨਾਂ ਨੂੰ ਮੁੜ ਉਸਾਰਣ ਅਤੇ ਮੁੜ ਤੋਂ ਸ਼ੁਰੂ ਕਰਨਾ ਚਾਹੁੰਦੇ ਸਨ। ਦੋਨੋਂ ਭਰਾਵਾਂ ਨੇ ਮਾਣ ਨਾਲ ਇਹ ਗੱਲ ਸਾਂਝੀ ਕੀਤੀ ਕਿ ਉਹਨਾਂ ਦੇ ਦਾਦਾ ਬੁੰਦੂ ਖਾਨ ਨੇ ਭਾਰਤੀ ਫੌਜ਼ `ਚ ਨੌਕਰੀ ਕੀਤੀ ਸੀ।

ਅਨੁਵਾਦਕ: ਡਾ ਬਲਜਿੰਦਰ, ਸ੍ਰੀ ਹਰਚਰਨ ਸਿੰਘ ਚਾਹਿਲ, ਸ੍ਰੀ ਅਜੈਬ ਟਿਵਾਣਾ

















No comments:

Post a Comment