Thursday, January 16, 2020

‘ਕਸ਼ਮੀਰ ਸਿਵਲ ਨਾ-ਫੁਰਮਾਨੀ -ਇੱਕ ਨਾਗਰਿਕ ਰਿਪੋਰਟ’ ਪਾਰਟ 2 (ਚੇਪਟਰ 5 ਤੋਂ ਅਗੇ)

ਕਸ਼ਮੀਰ ਸਿਵਲ ਨਾ-ਫੁਰਮਾਨੀ -ਇੱਕ ਨਾਗਰਿਕ ਰਿਪੋਰਟ’
ਕਸ਼ਮੀਰ ਅੰਦਰਲੀ ਸਿਵਲ ਨਾ-ਫੁਰਮਾਨੀ
ਸਦਮੇਵਿਰੋਧ ਤੇ ਮੁੜ-ਖੜ੍ਹੇ ਹੋਣ ਦੀ ਗਾਥਾਦੋ ਮਹੀਨਿਆਂ ਦੀ
ਨਾਗਰਿਕਾਂ ਵੱਲੋਂ ਜਾਰੀ ਇੱਕ ਰਿਪੋਰਟ
ਅਨਿਰੁਧ ਕਾਲਾ
ਬਰਿਨੈਲ ਡਿਸੂਜਾ
ਰੇਵਤੀ ਲੌਲ
ਸ਼ਬਨਮ ਹਾਸ਼ਮੀ
ਤਤਕਰਾ

ਵਿਸ਼ਾ 
1. ਇੱਕ ਵਿਸ਼ਾਲ ਘਟਨਾਕਰਮ ਜਾਂ ਇਹ ਰਿਪੋਰਟ ਕਿਓਂ ?
2. ਅਸੀਂ ਕੌਣ ਹਾਂ
3. ਸਿਵਲ ਨਾ-ਫੁਰਮਾਨੀ
4. ਸਦਮਾ
5. ਮੂਲਵਾਦ ਇੰਤਹਾਪਸੰਦੀ ਅਤੇ ਸੁਲ੍ਹਾਕੁਲ ਸੰਭਾਵਨਾਵਾਂ ਨੂੰ ਖੋਰਾ
6. ਦਹਿਸ਼ਤ
7. ਟੁੱਟ-ਫੁੱਟ
8. ਮੋਹ-ਮੁਹੱਬਤਰਿਸ਼ਤਿਆਂ ’ਚ ਫਿੱਕ ਪੈਣ ਅਤੇ ਸੰਭਾਲੇ ਆਉਣ ਦਾ ਸਿਲਸਿਲਾ
9. ਸਿਫਾਰਸ਼ਾਂ
a.ਸਬੰਧਤ ਜਾਣਕਾਰੀ -1 (ਜੰਮੂ-ਕਸ਼ਮੀਰ ਦੇ ਬਾਹਰ ਰਹਿਣ ਵਾਲੇ ਨਾਗਰਿਕ)
b.ਸਬੰਧਤ ਜਾਣਕਾਰੀ -2 (ਕਾਰਗਿਲ ਦੀਆਂ ਆਵਾਜ਼ਾਂ)
c.ਸਬੰਧਤ ਜਾਣਕਾਰੀ -3


ਪਾਰਟ 2 

5. ਇੰਤਹਾਪਸੰਦੀਅੱਤਵਾਦ ਅਤੇ ਵਿੱਚ-ਵਿਚਾਲੇ ਦੀ ਜ਼ਮੀਨ ਦਾ ਖਾਤਮਾ
ਹੁਣ ਇੱਕ ਹੀ ਰਾਹ ਹੈ– ਜਾਂ ਤਾਂ ਪੂਰੀ ਤਰ੍ਹਾਂ ਭਾਰਤ ਪੱਖੀ ਬਣ ਜਾਓ ਜਾਂ ਪਾਕਿਸਤਾਨ ਪੱਖੀ। ਵਿਚਕਾਰਲੀ ਜਮਾਤ ਖਤਮ ਹੋ ਚੁੱਕੀ ਹੈ।” ਅਧਖੜ ਉਮਰ ਦੇ ਇੱਕ ਪੱਤਰਕਾਰ ਨੇ ਸਾਨੂੰ ਇਹ ਲਫ਼ਜ ਕਹੇ ਜਦੋਂ ਅਸੀਂ ਝੁੱਲ ਰਹੇ ਸੰਤਾਪ ਦੇ ਕਿਸ ਰੁੱਖ ਅਖਤਿਆਰ ਕਰਨ ਬਾਬਤ ਸੋਚ-ਵਿਚਾਰ ਕਰ ਰਹੇ ਸਾਂ। ਲੋਕਾਂ ਸਾਹਮਣੇ ਰੱਖਣ ਵਾਲੀ ਇੱਕ ਬਹੁਤ ਹੀ ਸੰਭਾਲਣ ਯੋਗ ਕਹਾਣੀ ਦਸਦੇ ਹਾਂ। ਲੋਕਾਂ ਨੇ ਜੋ ਸਾਨੂੰ ਕਿਹਾ ਉਹ ਉਹਨਾਂ ਦੇ ਮਨੋਭਾਵ ਹਨ ਅਤੇ ਇਹਨਾਂ ਨੂੰ ਉਸੇ ਰੂਪ ’ਚ ਹੀ ਲਿਆ ਜਾਣਾ ਚਾਹੀਦਾ ਹੈਹੋਰ ਕੁੱਝ ਵਜੋਂ ਨਹੀਂ। ਲਿਖਣ ਵੇਲੇ ਇੱਕ ਸਿਰੇ ’ਤੇ ਪਹੁੰਚ ਜਾਣ ਦਾ ਖਤਰਾ ਪਿਆ ਹੁੰਦੈ। ਹਕੀਕਤ ’ਚ ਜੋ ਹਾਲਾਤ ਹਨਉਹਨਾਂ ਨੂੰ ਵਿਗਾੜਤਿਗਾੜਕੇ ਜਾਂ ਇਸ ਦੀ ਇੱਕ ਪਾਸੜ ਤਸਵੀਰ ਪੇਸ਼ ਕਰਕੇ ਇਸਨੂੰ ਆਪਣੇ ਮਨਮਾਫਕ ਢੰਗ ਨਾਲ ਵਰਤਿਆ ਜਾ ਸਕਦਾ ਹੈਸੋ ਅਸੀਂ ਜ਼ੁੰਮੇਵਾਰੀ ਨਾਲ ਉਹਨਾ ਲੰਮੀਆਂ ਵਾਰਤਾਵਾਂ ਨੂੰ ਕਹਾਣੀ ਪਾਉਣ ਵਾਲੇ ਦੀਆਂ ਬਾਤਾਂ ਦੇ ਰੁਪ’ਚ ਦੇ ਰਹੇ ਹਾਂ। ਉਹਨਾਂ ਕਹਾਣੀਆਂ ਨੂੰ ਜਿਹਨਾਂ ’ਚੋਂ ਸਾਨੂੰ ਲਗਦਾ ਹੈ ਕਿ ਇਹਨਾਂ ’ਚ ਜੰਮੂਕਸ਼ਮੀਰ ਵਿਚਲੇ ਸੰਤਾਪ ਦੀ ਤਰਾਸਦੀ ਅਤੇ ਰੋਸ ਗੁੱਸਾ ਸਮੋਇਆ ਹੋਇਆ ਹੈ। ਅਸਾਨੂੰ ਇਹ ਵੀ ਪਤਾ ਹੈ ਕਿ ਕਈ ਵਾਰੀ ਜਾਣਕਾਰੀ ਵਾਲੀ ਗੱਲ ’ਚ ਹਾਲਾਤ ਬਦਲਣ ਦਾ ਪ੍ਰਭਾਵ ਪਿਆ ਹੁੰਦਾ ਹੈ। ਨਾਲ ਦੀ ਨਾਲਗੁੱਸਾਸਿਆਸੀ ਖਲਾਅਅਤੇ ਜ਼ਹਿਰ ਦੀ ਨਿਸ਼ਾਨੀ ਹੁੰਦੀ ਹੈ ਜਿਹੜੀ ਕਿ ਹੁਣ ਹਾਲਤ ਹੋ ਚੁੱਕੀ ਹੈ ਅਤੇ ਹੁਣ 370 ਦੀ ਮਨਸੂਖੀ ਤੋਂ ਬਾਅਦ ਕਿਤੇ ਵੱਧ ਹੋ ਗਈ ਹੈ।
ਇੱਕ ਸਿਰੇ ਦੀ ਪੁਜੀਸ਼ਨ ਲੈ ਕੇ ਗੱਲ ਕਰ ਰਿਹਾ ਪੱਤਰਕਾਰ ਥਰਥਰਾਉਣ ਲੱਗ ਪਿਆ। ਉਹ ਸਾਨੂੰ ਉਸ ਪੀੜ ਦਾ ਅਹਿਸਾਸ ਕਰਵਾਉਣਾ ਚਾਹੁੰਦਾ ਸੀ ਅਤੇ ਇਸ ’ਤੇ ਯਕੀਨ ਕਰਨ ਲਈ ਸਾਡਾ ਭਰੋਸਾ ਚਾਹੁੰਦਾ ਸੀ।
ਭਾਰਤ ਦੇ 60 ਪ੍ਰਤੀਸ਼ਤ ਲੋਕਾਂ ਨੇ ਮੁਸਲਿਮ ਵਿਰੋਧੀ ਹੋਣ ਦਾ ਐਲਾਨ ਕਰ ਦਿੱਤਾ ਹੈ। ਜੇਕਰ ਪਾਕਿਸ਼ਾਨ ਨਾ ਹੁੰਦਾ ਤਾਂ ਸਾਨੂੰ ਕਤਲ ਕਰ ਸੁੱਟਿਆ ਹੁੰਦਾ।,” ਉਹ ਸ਼ਖਸ਼ ਕਹਿੰਦਾ ਗਿਆ।
ਉਹਦਾ ਦੋਸਤ ਜੋ ਡਾਕਟਰ ਸੀ ਅਤੇ ਕਾਰਕੁੰਨ ਵੀਸਾਡੀ ਇਸ ਬਾਤਚੀਤ ’ਚ ਹਾਜ਼ਰ ਸੀ। ਉਸ ਨੇ ਕਿਹਾ, “ਸਾਨੂੰ ਅੱਤਵਾਦੀ ਬਣਨ ਲਈ ਮਜਬੂਰ ਕੀਤਾ ਗਿਆ ਹੈ। ਮੇਰੇ ਵਰਗੇ ਉਦਾਰਪੰਥੀਆਂ ਦੀ ਸੋਚ ਸੀ ਕਿ ਕਸ਼ਮੀਰ ਦਾ ਭਾਰਤ ਨਾਲ ਜੁੜਨਾ ਸਹੀ ਗੱਲ ਹੈ। ਹੁਣ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਗਲਤ ਕਦਮ ਹੈ। (ਵੰਡ ਦੇ ਸਮੇਂ ਤੋਂ ਪਾਕਿਸਤਾਨ ਵੱਲੋਂ ਪ੍ਰਚਾਰਿਆ ਦੋ ਕੌਮਾਂ ਦਾ ਸਿਧਾਂਤਤਰਜਬੇ ’ਚੋਂ ਸਾਬਤ ਹੋਇਆ ਹੈ। ਅਜਿਹੇ ਪ੍ਰਧਾਨ ਮੰਤਰੀ ਤੋਂ ਤੁਸੀਂ ਕੀ ਉਮੀਦ ਕਰਦੇ ਹੋਜਿਹੜਾ ਲੋਕਾਂ ਨੂੰ ਕਹਿੰਦਾ ਹੈ –ਮੈਂ ਰਾਸ਼ਟਰ–ਉਸ ਰਾਸ਼ਟਰ ਨੂੰ ਸੰਬੋਧਨ ਕਰਨ ਜਾ ਰਿਹਾ ਹਾਂ ਅਤੇ ਫਿਰ ਗਪੌੜ ਛੜਦਾ ਹੈ।”
ਪੱਤਰਕਾਰ ਬਾਤਚੀਤ ਸੁਣ ਰਿਹਾ ਸੀ ਅਤੇ ਕਹਿਣ ਲੱਗਾ,” ਮੈਂ ਦਿਨ ’ਚ ਇੱਕ ਸਿਗਰਟ ਦਾ ਪੈਕਟ ਖਾਲੀ ਕਰ ਦਿੰਦਾ ਸੀਅਤੇ ਹੁਣ ਤਿੰਨ ਪੀ ਜਾਂਦਾ ਹਾਂ। ਹੁਣ ਮੇਰੇ ਘਰਵਾਲੀ ਵੀ ਪੀਣ ਨੂੰ ਮੰਗ ਖੜ੍ਹਦੀ ਐ।” ਫੇਰ ਕਹਿਣ ਲੱਗਾ, “ਮੈਂ ਆਪਣੀ ਧੀ ਨੂੰ ਹਿੰਦੋਸਤਾਨ ’ਚ ਪੜ੍ਹਾਉਣਾ ਚਾਹੁੰਦਾ ਸੀਹੁਣ ਨਹੀਂ। ਕਤਲੇਆਮ (ਲਿੰਚਿੰਗਤੇ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਉਣ ਕਰਕੇ ਹਿੰਦੋਸਤਾਨ ਉਸ ਲਈ ਸੁਰੱਖਿਅਤ ਜਗ੍ਹਾ ਨਹੀਂ ਹੈ।”
ਇੱਕ ਨੇ ਉਦਾਰ ਮਿਜਾਜੀ ਨਾਲ ਕਿਹਾ:
ਸ਼ਾਇਦ ਇਹੀ ਹੱਦ ਹੈ ਜਿਸ ਵੱਲ ਤੱਤ ਰੂਪ ’ਚ ਮੋਦੀ ਧਕੇਲਣਾ ਚਾਹੁੰਦਾ ਹੈ।” ਉਸ ਨੇ ਅੱਗੇ ਕਿਹਾ ਕਿ ਇਸਲਾਮਿਕ ਅੱਤਵਾਦ ਹਿੰਦੂ ਅੱਤਵਾਦ ਨੂੰ ਪਾਲਦਾ ਹੈ ਅਤੇ ਇਸੇ ਚੱਕਰਵਿਊ ਨੂੰ ਹੀ ਤੋੜ ਸੁੱਟਣ ਦੀ ਲੋੜ ਹੈ।
ਅਫਵਾਹਾਂਗਲਤਬਿਆਨੀਆਂਅੱਧ ਪਚੱਧੀਆਂ ਸੱਚਾਈਆਂਚਿਰਾਂ ਲੰਮਾ ਖੌਫ਼ਬੇਯਕੀਨੀ ਅਤੇ ਅਖੀਰ ’ਚ ਜਬਰਵਾਲਾ ਸਮੁੱਚਾ ਮਾਹੌਲ ਹੀ ਅਜਿਹੀ ਗੱਲਬਾਤ ਦਾ ਸਬੱਬ ਸੀ। ਅਸੀਂ ਜਬਰ ਦੇ ਸ਼ਿਕਾਰ ਵਿਅਕਤੀਆਂ ਨੂੰ ਨਹੀਂ ਮਿਲ ਸਕੇ ਪਰ ਸਾਡੀ ਮਨੁੱਖੀ ਅਧਿਕਾਰਾਂ ਦੇ ਇੱਕ ਕਾਰਕੁੰਨ ਨਾਲ ਲੰਮੀ ਗੱਲਬਾਤ ਹੋਈ ਜਿਹੜਾ ਕਿ 370 ਦੀ ਮਨਸੂਖੀ ਉਪਰੰਤ ਮਨੁੱਖੀ ਅਧਿਕਾਰਾਂ ਦੀਆਂ ਹੋਈਆਂ ਸਾਰੀਆਂ ਵਧੀਕੀਆਂ ਨੂੰ ਦਸਤਾਵੇਜ਼ੀ ਰੂਪ ਦੇ ਰਿਹਾ ਸੀ।
ਅਸੀਂ ਪੱਕ ਨਾਲ ਨਹੀਂ ਕਹਿ ਸਕਦੇ ਕਿ ਜੋ ਕਹਾਣੀ ਉਸਨੇ ਸਾਨੂੰ ਸੁਣਾਈ ਉਹ ਹਕੀਕੀ ਸੀ ਪਰ ਕਹਾਣੀਆਂ ਉਸ ਦੌਰ ਜਿਸ ’ਚ ਆਮ ਗੱਲਬਾਤ ਤੇ ਸਿਆਸੀ ਪਾਲਾਬੰਦੀ ਲੋਕਾਂ ਨੂੰ ਅਲੱਗ ਅਲੱਗ ਸਿਰਿਆਂ ’ਤੇ ਲਈ ਗਈ ਹੈਨੂੰ ਪੇਸ਼ ਕਰਨ ਲਈ ਇੱਥੇ ਅਸੀਂ ਉਸ ਕਹਾਣੀ ਨੂੰ ਹੂ-ਬਹੂ ਪੇਸ਼ ਕਰਦੇ ਹਾਂ।
ਮੈਂ ਡੱਲ ਝੀਲ ਨੇੜਲੇ ਪਿੰਡ ਸ਼ਾਮਪੋਰਾਂ ’ਚ ਗਿਆ। ਮੈਨੂੰ ਦੱਸਿਆ ਗਿਆ ਕਿ ਅਕਸਰ ਹੀ ਉੱਥੇ ਸੁਰੱਖਿਆ ਦਸਤੇ ਰੇਡ ਮਾਰਨ ਆਉਂਦੇ ਹਨ। ਇੱਕ ਰਾਤ ਨੂੰ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਰਾਤ ਦੇ ਵਜੇ ਕੁੱਝ ਮੁੰਡਿਆਂ ਨੂੰ ਚੁੱਕਣ ਲਈ ਰੇਡ ਮਾਰੀ। ਪਰ ਪਿੰਡ ਵਾਲਿਆ ਨੇ ਉਹਨਾ ਦਾ ਵਿਰੋਧ ਕੀਤਾ ਤਾਂ ਉਹ ਵਾਪਸ ਚਲੇ ਗਏ। ਅਸੀਂ ਮੁੜ ਉਸ ਪਿੰਡ ਗਏ ਤਾਂ ਉਹਨਾਂ ਦੱਸਿਆ ਕਿ ਪਿੰਡ ਵਾਲਿਆਂ ਨੇ ਕੁੱਝ ਮੁੰਡਿਆਂ ਨੂੰ ਪਹਿਰਾ ਦੇਣ ਲਈ ਕਿਹਾ ਹੈ। ਕਿਸੇ ਹੋਰ ਰਾਤ ਨੂੰ 50 ਵਿਅਕਤੀਆਂ ਨੂੰ ਪੈਲਟ ਗੰਨਾਂ ਦੀਆਂ ਗੋਲੀਆਂ ਨਾਲ ਜ਼ਖਮੀ ਕਰ ਦਿੱਤਾਕਈਆਂ ਦੇ ਅੱਥਰੂ ਗੈਸ ਦੇ ਗੋਲੇ ਲੱਗੇ। ਹੁਣ ਸਾਰੇ ਘਰਾਂ ’ਤੇ ਪਲਾਈ ਤੇ ਲੋਹੇ ਦੀ ਟੀਨ ਦੀਆਂ ਛੱਤਾਂ ਬਚੀਆਂ ਹਨ। ਔਰਤਾਂ ਨੇ ਦੱਸਿਆ ਕਿ ਫੌਜੀ ਨਗਦੀਜੇਵਰਾਤਐਥੋਂ ਤੱਕ ਕਿ ਮਟਨ ਤੇ ਮੱਖਣ ਵੀ ਲੁੱਟ ਕੇ ਲੈ ਗਏ। 14 ਮੁੰਡਿਆਂ ਨੂੰ ਹਿਰਾਸਤ ’ਚ ਲਿਆ ਗਿਆਤਸੀਹੇ ਦਿੰਤੇ ਗਏ ਤੇ ਅਖੀਰ ਨੂੰ ਰਿਹਾ ਕਰ ਦਿੱਤਾ ਗਿਆ। ਇੱਕ ਹੋਰ ਘਟਨਾ ’ਚ ਮੈਂ ਸ਼ੋਪੀਆ ਦੇ ਇੱਕ ਮੁੰਡੇ ਨੂੰ ਮਿਲਿਆਫੌਜੀਆਂ ਨੇ ਉਹਦਾ ਮੋਬਾਈਲ ਖੋਹ ਲਿਆ ਸੀ ਅਤੇ ਉਹਨੂੰ ਆਰਮੀ ਕੈਂਪ ’ਚ ਹਾਜ਼ਰ ਹੋਣ ਲਈ ਕਿਹਾ ਗਿਆ। ਅਗਲੇ ਦਿਨ ਆਪਣੇ ਬਾਪ ਨੂੰ ਲੈ ਕੇ ਉੱਥੇ ਹਾਜ਼ਰ ਹੋ ਗਿਆ। ਉਸ ਨੂੰ ਕੁੱਟ ਕੁੱਟ ਕੇ ਬੇਹੋਸ਼ ਕਰ ਦਿੱਤਾ ਗਿਆਉਸਦੀ ਲਾਸ਼ ਨੂੰ ਬਾਹਰ ਸੁੱਟ ਦਿੱਤਾ। ਉਸਦੇ ਬਾਪ ਨੂੰ ਉਸ ਦੀ ਲਾਸ਼ ਉੱਥੋਂ ਲਿਜਾਣ ਲਈ ਕਿਸੇ ਸਾਧਨ ਦਾ ਇੰਤਜਾਮ ਕਰਨ ਲਈ ਕਿਹਾ ਗਿਆ।”
... ਸਾਲ ਪਹਿਲਾਂ ਜਮਾਤੇ ਇਸਲਾਮੀ ਨਾਲ ਜੁੜਨ ਲਈ ਘਰੋਂ ਭੱਜਿਆ ਇੱਕ ਸ਼ਖਸ ਜਦੋਂ ਸ਼ਾਹ ਫੱਜਲ ਦੀ ਪਾਰਟੀ ’ਚ ਸ਼ਾਮਲ ਹੋਣ ਲਈ ਆਇਆ ਤਾਂ ਉਸਨੂੰ ਚੁੱਕ ਲਿਆ ਗਿਆ ਅਤੇ ਜੇਲ੍ਹ ’ਚ ਸੁੱਟ ਦਿੱਤਾ ਗਿਆ। ਮੈਨੂੰ ਇਸ ਗੱਲ ਦਾ ਪਤਾ ਚੱਲਿਆ ਸੀ।”
ਮੈਨੂੰ ਇਹ ਵੀ ਪਤਾ ਲੱਗਿਆ ਸੀ ਕਿ ਕਰਫਿਊ ਦੌਰਾਨ ਸਪੀਕਰ ਚਲਾਉਣ ਦੀ ਮਨਾਹੀ ਦੇ ਹੁਕਮ ਦੇ ਚਲਦਿਆਂ ਜਦੋਂ ਇਮਾਮ ਨੇ ਸਪੀਕਰ ਨੂੰ ਚਾਲੂ ਕਰ ਲਿਆ ਤਾਂ ਫੋਜੀ ਦਸਤੇ ਉਸਨੂੰ ਚੁੱਕ ਕੇ ਲੈ ਗਏ।”
ਸਿਆਸੀ ਤੌਰ ’ਤੇ ਸਿਰੇ ਵੱਲ ਧੱਕੇ ਜਾਣ ਦੀ ਪੁਜੀਸ਼ਨ ਅਜਿਹੇ ਸਮਿਆਂ ’ਚ ਵੀ ਲਈ ਜਾਂਦੀ ਹੈ ਜਦੋਂ ਅਖਬਾਰਾਂ ਦੀ ਸਿਆਸਤ ਚੁੱਪ ਧਾਰੀ ਬੈਠੀ ਹੋਵੇ। ਜਾਂ ਲੋਕਾਂ ’ਚ ਗੁੱਸੇ ਅਤੇ ਰੌਂਅ ਨੂੰ ਸੰਭਾਲਣ ’ਚ ਨਾਕਾਮ ਸਾਬਤ ਹੋਵੇ। ਕਾਂਗਰਸ ਪਾਰਟੀ ਦੇ ਇੱਕ ਨੌਜਵਾਨ ਆਗੂ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਕਿ ਅਸੀਂ ਜਿਹਨਾਂ ਲੋਕਾਂ ਨੂੰ ਆਪਣੇ ਨਾਲ ਜੋੜਿਆ ਸੀਉਹਨਾ ਨੂੰ ਵੀ ਆਪਣੇ ਨਾਲ ਨਹੀਂ ਰੱਖ ਸਕੇ।
2012 ’ਚ ਮੈਂ 3000 ਲੋਕਾਂ ਨੂੰ ਯੂਥ ਕਾਂਗਰਸ ਨਾਲ ਜੋੜਿਆ। ਪਰ ਪਾਰਟੀ ਨੇ ਇਹਨਾਂ ਦਾ ਕੁੱਝ ਨਹੀਂ ਕੀਤਾ। ਨਤੀਜੇ ਵਜੋਂ ਇਹਨਾਂ ਦਾ 70 ਫੀਸਦੀ ਪੀਡੀਪੀ ’ਚ ਚਲਾ ਗਿਆ।”
ਜਦੋਂ ਅਸੀਂ ਲੋਕਾਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਭਾਰਤੀ ਪ੍ਰਧਾਨ ਮੰਤਰੀ ਮੋਦੀ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਯੂ ਐਨ ਜਨਰਲ ਅਸੈਂਬਲੀ ’ਚ ਭਾਸ਼ਨ ਦੇ ਰਹੇ ਸਨ। ਕਸ਼ਮੀਰ ਇੱਕ ਕਿਨਾਰੇ ’ਤੇ ਖੜ੍ਹਾ ਹੈ। ਸ੍ਰੀ ਨਗਰ ਤੋਂ ਲੈਕੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਤੱਕ ਦੀਆਂ ਗਲੀਆਂ ਦੇ ਹਰ ਕੋਨੇ ’ਤੇ ਖਡ੍ਹੇ ਹਰ ਸ਼ਖਸ ਦਾ ਕਹਿਣਾ ਸੀ ਕਿ ਉਹ ਆਪਣੇ ਆਗੂਆਂ ਦੇ ਬਿਆਨਾਂ ਦੀ ਉਡੀਕ ਕਰ ਰਹੇ ਹਨ। ਹੋਰ ਵਧੇਰੇ ਸਹੀ ਢੰਗ ਨਾਲ ਕਹਿਣਾ ਹੋਵੇ ਤਾਂ 370 ਤੋਂ ਬਾਦ ਦੇ ਕਸ਼ਮੀਰ ਨੂੰ ਮੋਦੀ ਦੇ ਭਾਸ਼ਨਾਂ ’ਚ ਕੋਈ ਉਮੀਦ ਨਹੀਂ ਹੈ। ਉਹਨਾਂ ਨੇ ਆਪਣੀ ਸਾਰੀ ਆਸ ਇਮਰਾਨ ’ਤੇ ਟਿਕਾਈ ਹੋਈ ਹੈ। ਕਾਂਗਰਸੀ ਅਗੂ ਦਾ ਵੀ ਇਹੀ ਕਹਿਣਾ ਸੀ ਕਿ ਜਦੋਂ ਅਸੀਂ ਉਸ ਨਾਲ ਗੱਲ ਕੀਤੀ। ਉਸ ਨੇ ਕਿਹਾ ਕਿ ਉਹ ਇਮਰਾਨ ਖਾਨ ਦੇ ਭਾਸ਼ਨ ਨੂੰ ਈਦ ਮਨਾਉਣ ਦੀਆਂ ਖੁਸ਼ੀਆਂ ਵਾਂਗ ਉਡੀਕਦੇ ਹਨ। । ਕੋਈ ਤਾਂ ਹੈ ਜੋ ਕਸ਼ਮੀਰ ਦੇ ਹੱਕ ’ਚ ਬੋਲ ਰਿਹਾ ਹੈਇਹ ਆਮ ਭਾਵਨਾ ਸਾਰੇ ਸ਼੍ਰੀਨਗਰ ’ਚ ਹੀ ਜਿਸ ਕਿਸੇ ਨਾਲ ਅਸੀਂ ਗੱਲ ਕੀਤੀਉਸਦੀ ਸੀ।
ਸ੍ਰੀਨਗਰ ਦੇ ਇੱਕ ਅਮੀਰ ਇਲਾਕੇ ਦੇ ਇੱਕ ਬੁੱਚੜ ਨੇ ਸਾਨੂੰ ਦੱਸਿਆ, “ਅੱਲਾਹ ਕਰੇ ਇਮਰਾਨ ਨੂੰ ਹੋਰ ਤੋਂ ਹੋਰ ਬਖਸ਼ਿਸਾਂ ਮਿਲਣ। ਉਹ ਅਮਨ ਦਾ ਦੂਤ ਬਣਕੇ ਬਹੁੜੇ। ਇੱਕ ਅੱਲ੍ਹਾ ਜਨਤ ’ਚ ਹੈ ਅਤੇ ਜ਼ਮੀਨ ’ਤੇ ਸਾਡੇ ਲੋਕਾਂ ਕੋਲ ਇਮਰਾਨ ਦੇ ਰੂਪ ’ਚ ਅੱਲ੍ਹਾ ਹੈ।”
ਇੱਕ ਸੀਨੀਅਰ ਪੱਤਰਕਾਰ ਦਾ ਕਹਿਣਾ ਸੀ,” ਇਮਰਾਨ ਖਾਨ ਹੀ ਇੱਕੋ ਇੱਕ ਆਗੂ ਬਚਿਆ ਹੈਬਾਕੀ ਤਾਂ ਜੇਲ੍ਹੀ ਡੱਕੇ ਹੋਏ ਹਲ। 370 ਦੀ ਮਨਸੂਖੀ ਨੇ ਬਹੁਤ ਕਿਸਮ ਦੇ ਲੋਕਾਂ ਨੂੰ ਇੱਕ ਥਾਂ ਲਿਆ ਖੜ੍ਹਾ ਕੀਤਾ ਹੈ।”
ਇੱਕ ਹੋਰ ਪੱਤਰਕਰ ਨੇ ਦੱਸਿਆ ਕਿ ਖਾੜਕੂਪੁਣੇਅੱਤਵਾਦ ਤੇ ਗਰਮਦਲੀਆ ਹੋਣ ’ਚ ਫਰਕ ਹੈ। ਖਾੜਕੂਪੁਣਾ ਕਸ਼ਮੀਰ ਅੰਦਰ ਨਾਕਾਮ ਜਾਂ ਜਾਅਲੀ(Rigged) ਚੋਣਾਂ ਦੇ ਢੂਏ ’ਤੇ ਚੜਕੇ ਇਤਿਹਾਸਕ ਤੌਰ ’ਤੇ ਆਇਆ ਹੈ ਅਤੇ ਜਿਸਨੂੰ ਪਾਕਿਸਤਾਨ ਨੇ ਸ਼ਿਸ਼ਕਾਰਿਆ ਹੈ। ਪਰ ਹਾਲੀਆ ਸਾਲਾਂ ਦੌਰਾਨ ਕਸ਼ਮੀਰ ਅੰਦਰ ਸਿਆਸੀ ਅੱਤਵਾਦ ਕਸ਼ਮੀਰ ਅੰਦਰੋ ਹੀ ਪੈਦਾ ਹੋਇਆ ਹੈ। – ਪੱਤਰਕਾਰਾਂ ਨੇ ਦੱਸਿਆ। ਅਤੇ ਇਸ ਨੇ ਨਿਖੇੜੇ ਦੀ ਭਾਵਨਾ ਅਤੇ ਭਾਰਤ ਤੋਂ ਮਨ ਉਦਾਸ ਹੋਣ ਦੀ ਭਾਵਨਾ ਨੂੰ ਕਈ ਗੁਣਾ ਉਛਾਲਿਆ ਹੈ। ਗਰਮਪੰਥੀ (Redicalism) ਉਹ ਹੈ ਜਦੋਂ ਧਾਰਮਿਕ ਕੱਟੜਵਾਦ ਇਹਦੇ ਨਾਲ ਮਿਲਿਆ ਹੋਇਆ ਹੇਵੇ – ਇਹ ਫੌਜ਼ੀ ਲਫਾਫੇਬਾਜ਼ੀ ਹੈ– ਇੱਕ ਪਤਰਕਾਰ ਦਾ ਕਹਿਣਾ ਸੀ। ਉਸ ਮੁਤਾਬਕ , “ਇਹ ਘਾੜਤ ਦਿੱਲੀ ਦੀ ਘੜੀ ਹੋਈ ਹੈ।” ਕਸ਼ਮੀਰ ਵਿਚਲੇ ਬਹੁਤੇ ਮਹਿਸੂਸ ਕਰਦੇ ਹਨ ਕਿ ਅਜਿਹੇ ਫ਼ਰਕਾਂ ਨੂੰ ਪਹਿਚਾਣਿਆ ਜਾਣਾ ਚਾਹੀਦਾ ਹੈ। ਪਾਕਿਸਤਾਨ ਦੇ ਹੱਕ ’ਚ ਖੜਦਾ ਸਿਆਸੀ ਅੱਤਵਾਦ ਅਤੇ ਕਸ਼ਮੀਰ ਦੇ ਲੋਕਾਂ ਦੇ ਸਰੋਕਾਰਾਂ ਨੂੰ ਆਵਾਜ਼ ਦੇਣ ਲਈ ਇਮਰਾਨ ’ਤੇ ਟਿਕੀਆਂ ਨਿਗਾਹਾਂ ਨਿਰੀ ਸਿਆਸਤ ਹਨ ਅਤੇ ਇਹ ਪਾਸੇ ਧੱਕ ਦੇਣ ਅਤੇ ਹੋਏ ਨੁਕਸਾਨ ਦੀ ਪੈਦਾਇਸ਼ ਹਨ। ਭਾਰਤ ਦੇ ਵਿਚਾਰ ਨਾਲ ਨੇੜਿਓਂ ਜੁੜੇ ਲੋਕ ਵੀ ਮਹਿਸੂਸ ਕਰਦੇ ਹਨ ਕਿ ਲੋਕ ਵੀ ਵਿਛੜੇ ਪ੍ਰੇਮੀਆਂ ਵਾਂਗ ਇਸ ਤੋਂ ਦੂਰ ਭੱਜ ਗਏ ਹਨ। ਉਹ ਅਸਿਹ ਪੀੜਾ ਅਤੇ ਆਪਣੇ ਸੁਪਨਿਆਂ ਦੀ ਮੌਤ ਤੋਂ ਆਪਣਾ ਖਹਿੜਾ ਛੜਾਉਣਾ ਲੋਚਦੇ ਹਨ।
ਇੱਕ ਪੱਤਰਕਾਰ ਨੇ ਇਸ ਨੂੰ ਇਓਂ ਪੇਸ਼ ਕੀਤਾ– “ਜੇ ਤੁਸੀਂ ਲੋਕਾਂ ਕੋਲੋਂ ਉਹਨਾਂ ਦੇ ਪਹਿਚਾਣ ਪੱਤਰ ਖੋਹ ਲਵੋਂ ਅਤੇ ਉਹਨਾਂ ਨੂੰ ਅਗਲੀ ਸਵੇਰ ਫੌਜੀ ਛਾਉਣੀ ’ਚ ਪੇਸ਼ ਹੋਣ ਲਈ ਕਹੋ ਤਾਂ ਤੁਸੀਂ ਕੀ ਆਸ ਕਰਦੇ ਹੋ?”
ਉਤਰੀ ਕਸ਼ਮੀਰ ’ਚ ਬਾਰਾਮੂਲਾ ਦੇ ਇੱਕ ਸੀਨੀਅਰ ਪੱਤਰਕਾਰ ਨੇ ਸਾਨੂੰ ਦੱਸਿਆ ਕਿ ਉਹ ਕਿਓਂ ਸਿਆਸੀ ਤੌਰ ’ਤੇ ਗਰਮ ਦਲੀਯ ਬਣ ਗਿਆ ਹੈ। “ਉਹਨੇ ਸਾਨੂੰ ਹਿੰਦੂ ਭਾਰਤ ਅਤੇ ਮੁਸਲਿਮ ਕਸ਼ਮੀਰ ਬਾਰੇ ਸੋਚਣ ਲਾ ਦਿੱਤਾ। ਮੈਨੂੰ ਇਮਰਾਨ ਖਾਂ ਮੇਰਾ ਲੀਡਰ ਲਗਦਾ ਹੈ। ਮੈਂ ਇਹ ਕਿਓਂ ਸੋਚਣ ਲੱਗਿਆਕੀ ਮੈਂ ਗਰਮ ਦਲੀਯ ਬਣ ਗਿਆ ਹਾਂਮੇਂ ਕਿਸੇ ਕਾਜ਼ੀ ਕੋਲ ਨਹੀਂ ਜਾਂਦਾ। ਪਹਿਲਾਂ ਮੈਂ ਕੋਈ ਜ਼ੁੰਮੇ ਦੀ ਨਵਾਜ਼ ਨਹੀਂ ਅਦਾ ਕਰਦਾ ਸੀ। ਪਰ ਮੇਂ ਸ਼ੋਪੀਆ ਆਦਿ ਦੇ ਲੋਕਾਂ ਨੂੰ ਤਸੀਹੇ ਝਲਦਿਆਂ ਦੇਖਿਆ। ਸਰਕਾਰ ਇਹ ਝੂਠ ਤੁਫਾਨ ਫੈਲਾ ਰਹੀ ਹੈ ਕਿ ਇਹ ਸਾਰੇ ਅਲਿਕਾਇਦਾ ਵਰਗਿਆਂ ਦੇ ਇਸ਼ਾਰੇ ’ਤੇ ਹੈ। ਅਜਿਹੀ ਕੋਈ ਗੱਲ ਨਹੀਂ ਹੈ। ਇਹਨਾਂ ਦਿਨਾਂ ’ਚ ਸੰਚਾਰ ਵਿਵਸਥਾ ਪੂਰੀ ਤਰ੍ਹਾਂ ਠੱਪ ਹੈ। ਮੈਂ ਆਪਣੀ ਮਾਂ ਨਾਲ ਸੰਪਰਕ ਸਥਾਪਤ ਨਹੀਕਰ ਸਕਿਆ ਹਾਂ। ਹਫਤੇ ਤੱਕ ਉਹ ਆਪਣੀ ਦਵਾਈ ਨਹੀਂ ਲੈ ਸਕੀਉਹ ਟੀਵੀ ਦੇਖਦੀ ਰਹੀ ਅਤੇ ਟੀ ਵੀ ’ਤੇ ਗਵਰਨਰ ਨੇ ਜੋ ਕਿਹਾ ਉਸ ’ਤੇ ਯਕੀਨ ਕਰਦੀ ਰਹੀ ਕਿ ਕੁੱਝ ਵੀ ਨਹੀਂ ਹੋਵੇਗਾ ਅਤੇ ਕੁੱਝ ਵੀ ਨਹੀਂ ਬਦਲੇਗਾ। ਇਹ ਸਾਰੀ ਬਕਵਾਸ ਹੈ। ਉਹਨੂੰ ਉਹਦੀ ਦਵਾਈ ਨਹੀਂ ਮਿਲੀ। 55 ਸਾਲ ਤੋਂ ਕਸ਼ਮੀਰ ਯੂਐਨਓ ਦੇ ਅਜੰਡੇ ’ਤੇ ਹੈ। ਅਸੀਂ ਕੀ ਕੀਤਾ ਹੈਅਸੀਂ ਕੀਤੇ ਕਰਾਏ ਨੂੰ ਮੂਧਾ ਮਾਰ ਦਿੱਤਾ ਹੈ। ਵੀ ਦਫ਼ਾ ਟਰੰਪ ਇਹਨੂੰ ਸੁਲਝਾਉਣ ਲਈ ਕਹਿ ਰਿਹਾ ਹੈ। ਕੀ ਅਸੀਂ ਕੁੱਝ ਹਾਸਲ ਕੀਤਾ ਹੈ ਜਾਂ ਫਿਰ ਅਸੀਂ 1965 ਵਾਲੇ ਹਾਲਾਤ ’ਚ ਚਲੇ ਗਏ ਹਾਂ?” (ਇੱਥੇ ਉਹਦਾ ਇਸ਼ਾਰਾ 1965 ਦੀ ਭਾਰਤ ਪਾਕ ਜੰਗ ਵੱਲ ਸੀ ਜਿਹੜੀ ਯੂਐਨ ਦੀ ਵਿਚੋਲਗਿਰੀ ਨਾਲ ਗੋਲਾਬਾਰੀ ਬੰਦ ਕਰਨ ਨਾਲ ਖਤਮ ਹੋਈ ਸੀ)
ਮੌਜੂਦਾ ਹਾਲਾਤ ਦੀ ਅਜੀਬ ਸਿਆਸੀ ਹਾਲਤ ’ਤੇ ਚੁਟਕੀ ਲੈਂਦਿਆਂ ਇੱਕ ਲਾਈਨ ਕਹੀ ਕਿ ਮੌਜੂਦਾ ਹਕੂਮਤ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਦੀ ਨਿਗਰਾਨੀ ਹੇਠ ਹੈ। ਪੱਤਰਕਾਰ ਨੇ ਦੱਸਿਆ ਕਿ ਦੋਵਾਲ ਦੀ ਹਾਜ਼ਰੀ ਵਿੱਚ ਵੱਖਵਾਦੀ ਲੀਡਰ ਬਿਲਾਲ ਲੋਨ ਆਜ਼ਾਦ ਹੈ ਜਦ ਕਿ ਉਸਦਾ ਛੋਟਾ ਭਰਾ ਸੱਜਾਦ ਲੋਨ ਜਿਹੜਾ ਕਸ਼ਮੀਰ ਵਿਚਲੀ ਬੀਜੇਪੀ ਅਤੇ ਪੀਡੀਪੀ ਦੀ ਪਿੱਛਲੀ ਸਾਂਝੀ ਸਰਕਾਰ ’ਚ ਮੰਤਰੀ ਸੀ, 5 ਅਗਸਤ ਤੋਂ ਬਾਅਦ ਘਰ ਅੰਦਰਨਜ਼ਰਬੰਦ ਹੈ।
ਅਜਿਹੀ ਉਲਟਾ ਪਲਟੀ ਵਾਲੀ ਸਿਆਸਤ ਦਾ ਕਸ਼ਮੀਰੀ ਕੀ ਕਰਨਜਿਸ ਮੁਤਾਬਕ ਭਾਰਤੀ ਹਕੂਮਤ ਵੱਲੋਂ ਜਿਹਨਾਂ ਵਿਚਾਰਾਂ ਖਿਲਾਫ਼ ਜ਼ਾਹਰਾ ਤੌਰ ’ਤੇ ਚੜ੍ਹਾਈ ਵਿੱਢੀ ਗਈ ਹੈ। ਉਹਨਾਂ ਦਾ ਧਾਰਨੀ ਕੋਈ ਖਤਰਾ ਨਹੀਂ ਹੈ ਅਤੇ ਬੀਜੇਪੀ ਸਰਕਾਰ ਦਾ ਆਪਣਾ ਮੰਤਰੀ ਖਤਰਾ ਬਣਿਆ ਖੜ੍ਹਾ ਹੈ। ਇਹਦੇ ’ਚ ਕੀ ਸਰਕਾਰੀ ਹੈ ਅਤੇ ਕੀ ਗੈਰ ਕਾਨੂੰਨੀ ਹੈਕੌਣ ਕਿਸਦੀ ਹਮਾਇਤ ਕਰ ਰਿਹਾ ਹੈਅਤੇ ਅਜਿਹੇ ਸਨਕੀ ਵਿਚਾਰਾਂ ਤੋਂ ਬਿਨ੍ਹਾਂ ਕਿਸੇ ਹੋਰ ਵਿਚਾਰ ਲਈ ਕੋਈ ਥਾਂ ਹੈ ਜਿਹੜਾ ਕਸ਼ਮੀਰੀਆਂ ਦੇ ਆਪਣੀ ਦੇਖਣੀ ਅਤੇ ਤਜ਼ਰਬੇ ’ਚੋਂ ਮਨੀਂ ਵਸਿਆ ਹੋਇਆ ਹੈ। ਦੋਗਲਾ ਪਨਝੂਠ ਤੁਫਾਨ ਅਤੇ ਹਾਲੀਆਂ ਸੰਤਾਪ।
ਇੱਕ ਹੋਰ ਪੱਤਰਕਾਰ ਨਾਲ ਗੱਲਬਾਤ ’ਚ ਉਸਨੇ ਕਿਹਾ ਕਿ ਉਸਨੂੰ ਅੱਤਵਾਦੀਆਂ ਦੀ ਗਿਣਤੀ ’ਚ ਹੋਏ ਵਾਧੇ ਬਾਰੇ ਸਰਕਾਰੀ ਅਤੇ ਨੀਮ ਸਰਕਾਰੀ ਕਹਾਣੀਆਂ ਅਤੇ ਅਫ਼ਵਾਹਾਂ ’ਚ ਕੋਈ ਨਾ ਕੋਈ ਸੱਚ ਹੋਣ ’ਤੇ ਕੋਈ ਹੈਰਾਨੀ ਨਹੀਂ ਹੈ। ਭਾਵੇਂ ਕਿ ਦੋ ਮਹੀਨਿਆਂ ਦਾ ਅਰਸਾ ਅਜਿਹੇ ਕਿਆਫ਼ਿਆਂ ਲਈ ਥੋੜਾ ਹੈ, “ਧਾਰਾ ਮਨਸੂਖੀ ਪਹਿਲਾਂ ਨਾਲੋਂ ਹੁਣ ਵਧੇਰੇ ਲੋਕਾਂ ਨੂੰ ਆਪਣੇ ਘਰਾਂ ’ਚ ਮਹਿਫੂਜ਼ ਮਹਿਸੂਸ ਕਰਨ ਵੱਲ ਧੱਕ ਸਕਦੀ ਹੈ।” ਜੇਕਰ ਇਹ ਸੱਚ ਹੈ ਤਾਂ ਭਾਰਤ ਨੂੰ ਸੁਰੱਖਿਅਤ ਬਨਾਉਣ ਦੀ ਬਜਾਏ ਇਸ ਨੂੰ ਹੋਰ ਵਧੇਰੇ ਅਸੁਰੱਖਿਅਤ ਬਣਾ ਰਹੀ ਹੈ ਜਿਸਦੀ ਡੂੰਘਾਈ ਮਾਪਣੀ ਔਖੀ ਹੈ।
ਸ਼੍ਰੀਨਗਰ ਦੇ ਇੱਕ ਵਪਾਰੀ ਦਾ ਕਹਿਣਾ ਸੀ ਕਿ ਉਹ ਵੀ ਇਮਰਾਨ ਖਾਨ ਦਾ ਨਵਾਂ ਨਵਾਂ ਉਪਾਸ਼ਕ ਬਣਿਆ ਹੈ।
ਇੱਕ ਸਰਕਾਰੀ ਮੁਲਾਜ਼ਮ ਨੇ ਅਜੋਕੇ ਹਾਲਾਤ ’ਤੇ ਟਿੱਪਣੀ ਕਰਦਿਆਂ ਕਿਹਾ, “ਜੇ ਰੈਫਰੈਂਡੰਮ ਹੁੰਦਾ ਹੈ ਤਾਂ ਲੋਕ ਪਾਕਿਸਤਾਨ ਨਾਲ ਖੜ੍ਹਨਾ ਚਾਹੁੰਦੇ ਹਨ।” ਅਤੇ ਆਪਣੀ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ “ਸਾਨੂੰ ਹੁਰੀਅਤ ’ਚ ਵੀ ਕੋਈ ਭਰੋਸਾ ਨਹੀਂ ਹੈ।”
ਇੱਕ ਟੈਕਸੀ ਡਰਈਵਰ ਤੇ ਸਮਾਜਕ ਕਾਰਕੁੰਨ ਦਰਮਿਆਨ ਵੀ ਇਮਰਾਨ ਖਾਨ ਫੈਨ ਕਲੱਬ ਚਰਚਾ ਦਾ ਵਿਸ਼ਾ ਬਣੀ। “ਮੇਂ ਆਪਣੇ ਗੁਆਂਢੀ ਨਾਲ ਬੈਠਾ ਸੀ ਜਦ ਗੱਲਬਾਤ ਦੌਰਾਨ ਹੀ ਉਸ ਦੇ ਦਿਲ ਦੀ ਧੜਕਣ ਵੱਧ ਗਈ।” ਮੈਂ ਉਸਨੂੰ ਕਿਹਾ “ਹੁਣ ਇਮਰਾਨ ਖਾਨ ਹੀ ਇਲਾਜ ਕਰੂ।”
ਫਿਰ ਉਸਦਾ ਹਾਸਾ ਅਲੋਪ ਹੋ ਗਿਆ, “ਮੈਂ ਗਲਾਸ ਥੱਲੇ ਰੱਖਿਆ ਅਤੇ ਮੈਨੂੰ ਯਾਦ ਨਹੀਂ ਕਿ ਮੈਂ ਕਿੱਥੇ ਧਰਿਆ।” ਮੈਨੂੰ ਯਾਦ ਆਇਆ ਮਿੰਟ ਬਾਅਦ ਡਾਕਟਰ ਨੇ ਦੱਸਿਆ ਕਿ ਇਹ ਡਿਪਰੈਸ਼ਨ ਦਾ ਸਿੱਟਾ ਹੈ ਅਤੇ ਜਿਸਦੀ ਦਵਾਈ ਚਲਦੀ ਪਈ ਹੈ।”
ਕੁੱਝ ਲੋਕ ਕਹਿ ਰਹੇ ਹਨ ਕਿ ਬੰਬ ਸੁੱਟ ਕੇ ਸਾਰਿਆਂ ਦਾ ਕੰਮ ਤਮਾਮ ਕਰੋ। ਲੋਕ ਬਹੁਤ ਥੱਕ ਗਏ ਨੇ।”
ਬਾਰਾਮੂਲਾ ਦੇ ਧੁਰ ਉਤਰ ’ਚ ਸਥਿਤ ਬੋਨੀਆਰ ਬਲਾਕ ’ਚ ਸ਼ਾਮ ਢਲਣ ਵਾਲੀ ਸੀ ਅਤੇ ਇੱਕ ਸਾਂਝੇ ਮੈਦਾਨ ’ਚ ਕੁੱਝ ਨੌਜਵਾਨ ਸਾਨੂੰ ਕ੍ਰਿਕਟ ਖੇੜ੍ਹਦੇ ਨਜ਼ਰੀਂ ਪਏ। ਅਸੀਂ ਉਹਨਾਂ ਦੀ ਖੇਡ ਰੋਕ ਦਿੱਤੀ ਪਰ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਦੀ ਇੱਛਾ ਜ਼ਾਹਰ ਕੀਤੀ ਤਾਂ ਉਹ ਬਹੁਤ ਉਤਸਕ ਸਨ ਅਤੇ ਬੜੇ ਨਿੱਘ ਨਾਲ ਉਹਨਾਂ ਨੇ 370 ਤੋਂ ਬਾਅਦ ਦੀ ਹਾਲਾਤ ’ਤੇ ਚਰਚਾ ਕੀਤੀ ।
ਫੌਰੀ ਤੌਰ ’ਤੇ ਉਹਨਾਂ ਕਿਹਾ, “ਅਸੀ ਸੁੱਤੇ ਹੋਏ ਨਹੀਂ ਹਾਂ।”
ਉਹਨਾਂ ਨੇ ਸਾਨੂੰ ਦੱਸਿਆ ਕਿ ਮੁਖਧਾਰਾ ਦੇ ਮੀਡੀਆ ਰਾਹੀਂ ਜਦੋਂ ਉਹਨਾਂ ਨੂੰ ਕਸ਼ਮੀਰ ਅੰਦਰ 50,000 ਮੰਦਰ ਉਸਾਰਨ ਦੀ ਗੱਲ ਪਤਾ ਲੱਗੀ ਤਾਂ ਉਹ ਸਾਰੇ ਦੇ ਸਾਰੇ ਹੀ ਸਦਮੇ ਤੇ ਬੇਵਿਸ਼ਵਾਸ਼ੀ ਵਾਲੀ ਹਾਲਤ ’ਚ ਆ ਗਏ।
ਕਿੱਥੇ ਗਏ ਸਾਡੇ ਬੁਨਿਆਦੀ ਹੱਕ?” ਉਹਨਾਂ ਨੇ ਇਕੱਠਿਆਂ ਕਿਹਾ। “ਹਾਂਗਕਾਂਗ ’ਚ ਵੀ ਲੋਕ ਪ੍ਰਦਰਸ਼ਨ ਕਰ ਰਹੇ ਹਨਪਰ ਉਹਨਾਂ ਦੇ ਤਾਂ ਹੱਕ ਨਹੀਂ ਖੋਹੇ ਜਾ ਰਹੇ। ਇਕੱਠੇ ਹੋਣਸਿੱਖਿਆਜਾਣਕਾਰੀ ਹਾਸਲ ਕਰਨ ਦਾ ਹੱਕ – ਕਿੱਥੇ ਹਨ ਇਹ ਸਾਰੇ ਹੱਕ।”
ਇੱਕ ਵੱਖਵਾਦੀ ਆਗੂ ਦੇ ਰਿਸ਼ਤੇਦਾਰ ਇੱਕ ਹੋਟਲ ਮਾਲਕ ਨੇ ਸਾਨੂੰ ਦੱਸਿਆ ਕਿ ਉਹ ਇਹਨਾਂ ਪਿਛਲੇ ਮਹੀਨਿਆਂ ਦੌਰਾਨ ਕਸ਼ਮੀਰੀਆਂ ਵੱਲੋਂ ਮਹਿਸੂਸ ਕੀਤੇ ਜਾ ਰਹੇ ਗੁੱਸੇ ਤ੍ਰਿਸਕਾਰ ਤੇ ਅਲਹਿਦਗੀ ਦੀ ਭਾਵਨਾ ਬਾਰੇ ਬਹੁਤ ਤਿੱਖੀ ਤਰ੍ਹਾਂ ਚਿੰਤਤ ਹੈ। ਵਿਸ਼ੇਸ਼ ਦਰਜੇ ਤੋਂ ਵਾਂਝਿਆਂ ਕਰਨ ਅਤੇ ਜੰਮੂ ਕਸ਼ਮੀਰ ਨੂੰ ਦੋਫਾੜ ਕਰਕੇ ਯੂਟੀ ਬਣਾਉਣਾ ਸਿਆਸੀ ਰੂਪ ’ਚ ਗਲਤ ਕਦਮ ਹਨ ਜਿਸਦੇ ਭਾਰਤ ਲਈ ਨਾ ਪੂਰੇ ਜਾਣ ਯੋਗ ਹਰਜੇ ਹਨ। ਇਹਨਾਂ ਕਦਮਾਂ ਨੇ ਭਾਰਤ ਪ੍ਰਤੀ ਬੇਵਿਸ਼ਵਾਸ਼ੀ ਨੂੰ ਵਧਾਇਆ ਹੈ ਅਤੇ ਕਸ਼ਮੀਰ ਅਤੇ ਭਾਰਤ ਦੇ ਬਾਕੀ ਲੋਕਾਂ ਦਰਮਿਆਨ ਪੱਕੀ ਵੰਡ ਪੈਦਾ ਕਰ ਸਕਦੇ ਹਨ। ਉਸਨੇ ਕਿਹਾ ਕਿ ਇਸ ਨਾਲ1990 ਵਿਆਂ ਵਾਂਗ ਖਾੜਕੂਪੁਣਾ ਤੇ ਹਿੰਸਾਇੱਕ ਵਾਰੀ ਮੁੜ ਭੜਕੇਗੀ। ਇੱਕਜੁਟ ਕਰਨ ਵਾਲੀ ਤਾਕਤ ਵੱਜੋਂ ਜ਼ੋਰ-ਸ਼ੋਰ ਨਾਲ ਪ੍ਰਚਾਰੇ ਜਾਂਦੇ ਇਹ ਕਦਮ ਭਾਰਤ ਖਿਲਾਫ਼ ਅਲਿਹਦਗੀ ਦੀ ਆਵਾਜ਼ ਨੂੱ ਇੱਕ ਪਲੇਟਫਾਰਮ ’ਤੇ ਇਕੱਠੇ ਹੋਣ ਦਾ ਜ਼ਰੀਆ ਬਣਨਗੇ। ਇਹੀ ਕਾਰਨ ਹੈ ਕਿ ਵਾਦੀ ਦੇ ਐੈਨੇ ਜ਼ਿਆਦਾ ਲੋਕ ਇਮਰਾਨ ਖਾਨ ’ਚ ਭਰੋਸਾ ਰੱਖਦੇ ਹਨ। ਇਸ ਨੇ ਪਾਕਿਸਤਾਨ ਵੱਲੋਂ ਕੀਤੀਆਂ ਗਈਆਂ ਜ਼ਿਆਦਤੀਆਂ ਅਤੇ ਹਿੰਸਾ ਦੇ ਦਾਗ ਨੂੰ ਬਹੁਤ ਛੇਤੀ ਨਾਲ ਹੀ ਨਾਟਕੀ ਅੰਦਾਜ਼ ’ਚ ਧੋ ਦਿੱਤਾ ਹੈ। ਉਹ ਇਹ ਕਹਿਣ ਵਾਲਾ ਇਕੱਲਾ ਹੀ ਨਹੀਂ ਸੀ ਕਿ ਧਾਰਾ 370 ਦੀ ਮਨਸੂਖੀ ਤੱਕ ਵੱਖਵਾਦੀਆਂ ਅਤੇ ਪਾਕਿਸਤਾਨ ਦੀ ਵਾਦੀ ’ਚ ਕੋਈ ਬਹੁਤੀ ਸੱਦ-ਪੁੱਛ ਨਹੀਂ ਸੀ। ਇਹਨਾਂ ਪਿਛਲੇ ਦੋ ਮਹੀਨਿਆਂ ਦੌਰਾਨ ਸੱਭ ਕੁੱਝ ਬਦਲ ਚੁੱਕਿਆ ਹੈ। ਹੁਣ ਭਾਰੂ ਵਿਚਾਰ ਜੋ ਉਪਰ ਬਿਆਨ ਕੀਤਾ ਗਿਆ ਹੈ ਇਹ ਹੈ ਕਿ ਜੇ ਭਾਰਤੀ ਹਕੂਮਤੀ ਭਾਰਤ ’ਤੇ ਯਕੀਨ ਕਰਨ ਅਤੇ ਇਸ ਲੰਮੇ ਖਹਿ ਭੇੜ ਦੌਰਾਨ ਮੁਲਕ ਨਾਲ ਖੜਨ ਵਾਲੇਮੁਖ ਧਾਰਾ ਸਿਆਸਤਦਾਨਾਂ ਨਾਲ ਇਹ ਵਾਰਤਾਅ ਕਰ ਸਕਦੀ ਹੈ ਤਾਂ ਆਮ ਕਸ਼ਮੀਰੀਆਂ ਦਾ ਹਾਲ ਤਾਂ ਹੋਰ ਖਰਾਬ ਹੋਵੇਗਾ।
ਪਰ ਮਾਰਧਾੜ ’ਤੇ ਨਰਸੰਹਾਰ ਦੇ ਆਲਮ ’ਚ ਵੀ ਕੁੱਝ ਸੁਲੱਖਣੇ ਬੋਲ ਹਾਜ਼ਰ ਹਨ। ਕੁੱਝ ਗੁੰਝਲਦਾਰ ਅਤੇ ਸ਼ਰਾਰਤੀ(ਖਬਤੀ)। ਸਾਨੂੰ ਇੱਕ ਸ਼ਖਸ ਮਿਲਿਆ ਜਿਹੜਾ ਸਿਵਲ ਹੱਕਾਂ ਦਾ ਕਾਰਕੁੰਨ ਤੇ ਸਿਆਸੀ ਕਾਰਕੁੰਨ ਹੈ ਜਿਸਨੇ ਇਹ ਸਾਰਾ ਕੁੱਝ ਹੱਡੀਂ ਹੰਢਾਇਆ ਹੈ। ਉਹ ਖਾੜਕੂਪੁਣੇ ਦੇ ਸਿਖਰ ’ਤੇ ਦੱਖਣੀ ਕਸ਼ਮੀਰ ’ਚ ਪੈਦਾ ਹੋਇਆ ਸੀ। ਉਸਦੇ ਬਾਪੂ ਨੂੰ ਅੱਤਵਾਦੀਆਂ ਵੱਲੋਂ ਉਹਨਾਂ ਦੇ ਨਾਲ ਚੱਲਣ ਤੋਂ ਇਨਕਾਰੀ ਹੋਣ ਕਾਰਨ ਮਾਰ ਮੁਕਾਇਆ ਸੀ। ਇਸ ਸਾਰੇ ਦੇ ਬਾਵਜੂਦ ਉਹ ਮੁੱਖ ਧਾਰਾ ਦੀ ਸਿਆਸਤ ’ਚ ਭਰੋਸਾ ਰੱਖਣ ਵਾਲਾ ਹੈ।ਪਰ ਜਿਹਨਾਂ ਲੋਕਾਂ ਨਾਲ ਅਸੀਂ ਇੰਟਰਵਿਊ ਕੀਤੀ ਉਹਨਾਂ ’ਚੋਂ ਬਹੁਤਿਆਂ ਵਾਂਗ ਆਸ ਦੀ ਚਿਣਗ ਉਸ ਨੂੰ ਨਜ਼ਰ ਆਉਂਦੀ ਹੈ। ਉਸਨੇ ਆਪਣੇ ਆਪ ਤੋਂ ਅਤੇ ਸਾਡੇ ਸਾਰਿਆਂ ਤੋਂ ਇਹ ਸਵਾਲ ਪੁੱਛਿਆ– ਜਦੋਂ ਤੱਕ ਜਾਨ ਹੈ ਅਤੇ ਅਸੀਂ ਰੋਟੀ ਖਾਂਦੇ ਹਾਂਪਿਆਰ ਕਰਦੇ ਹਾਂ ਅਤੇ ਵਸਦੇ ਹਾਂ ਤਾਂ ਕਿ ਸਾਨੂੰ ਇਹ ਆਸ ਛੱਡਣੀ ਚਾਹੀਦੀ ਹੈ। ਸਾਨੂੰ ਰੱਖਣੀ ਚਾਹੀਦੀ ਹੈ ਅਤੇ ਇਹਨੂੰ ਹੋਰ ਵਧਾਉਣਾ ਚਾਹੀਦਾ ਹੈ।
ਲੰਮੀ ਗੱਲਬਾਤ ਦੇ ਕੁੱਝ ਅੰਸ਼ ਪੇਸ਼ ਹਨ:
ਮੈਂ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹਾਂ। ਮੈਂ ਇੱਕ ਸਫ਼ਲ ਕਿਸਾਨ ਬਣਨਾ ਚਾਹੁੰਦਾ ਹਾਂ। ਮੇਰਾ ਬਾਪ ਵੀ ਇੱਕ ਸਫ਼ਲ ਕਿਸਾਨ ਸੀ। ਅਸੀਂ ਅਨਾਰ ਅਤੇ ਨਾਖਾਂਆੜੂਚੈਰੀਜ਼ ਵਰਗੇ ਸਾਰੇ ਫਲ ਉਗਾਉਂਦੇ ਹਾਂ। ਧਰਤੀ ਨਾਲ ਨੇੜਿਓਂ ਜੁੜਨ ਨਾਲ ਤੁਸੀਂ ਬਹੁਤ ਕੁੱਝ ਸਿੱਖਦੇ ਹੋ। ਤੁਸੀਂ ਸਿੱਖਦੇ ਹੋ ਕਿ ਜੋ ਤੁਸੀਂ ਉਗਾਉਂਦੇ ਹੋ ਉਹ ਸਿਰਫ਼ ਤੁਹਾਡੇ ਖਾਣ ਲਈ ਨਹੀਂ ਹੈਵਧੀਆ ਫਲ ਤੁਸੀਂ ਭਾਈਚਾਰੇ ਨੂੰ ਮੁਲਕ ਨੂੰ ਭੇਜ ਦਿੰਦੇ ਹੋ। ਉਹਨਾਂ ਨੂੰ ਜਿਹਨਾਂ ਕੋਲ ਕੁੱਝ ਵੀ ਨਹੀਂ ਹੈ। ਉਮਰ ਦੇ ਹਿਸਾਬ ਨਾਲ ਵੱਡੇ ਹੁੰਦੇ ਜਾਂਦਿਆਂ ਮੇਰਾ ਤਜ਼ਰਬਾ ਇਹੀ ਹੈ।
ਅਗਲਾਂ ਦੌਰ ਵਧਣ-ਫੁੱਲਣ ਵਾਲਾ ਸੀ ਜੋ ਕਿ 1991 ਦੇ ਖਾੜਕੂਪੁਣੇ ਦਾ ਦੌਰ ਸੀ। ਸਕੂਲ ਮਹੀਨਿਆਂ ਤੱਕ ਬੰਦ ਕਰ ਦਿੱਤੇ ਗਏ ਅਤੇ ਅਸੀਂ ਕ੍ਰਿਕਟ ਖੇਡਕੇ ਦਿਨ ਲੰਘਾਕਇਆ ਕਰਦੇ ਸੀ। ਹਰ ਪਾਸੇ ਅਫ਼ਰਾ ਤਫ਼ਰੀ ਸੀ। ਕੁੱਝ ਕਹਿੰਦੇ ਸਨ ਕਿ ਸੂਬਾਈ ਚੋਣਾਂ ’ਚ ਘਪਲੇਬਾਜ਼ੀ ਹੋਈ ਸੀ ਅਤੇ ਇਹੀ ਸਮਾਂ ਸੀ ਜਦੋਂ ਅਚਾਨਕ ਇੱਕ ਮੌੜਾ ਆਇਆ। ਲੋਕ ਭਾਰਤ ਤੋਂ ਆਜ਼ਾਦੀ ਦੀ ਮੰਗ ਕਰਨ ਲੱਗੇ। ਮੇਰੇ ਇੱਕ ਦੂਰ ਦੇ ਮੁੱਛ-ਫੁੱਟ ਗਭਰੂ ਨੇ ਖਾੜਕੂ ਬਣਨ ਲਈ ਅਤੇ ਪਾਕਿਸਤਾਨ ਤੋਂ ਟਰੇਨਿੰਗ ਲੈਣ ਨਈ ਘਰ-ਬਾਰ ਛੱਡ ਦਿੱਤਾ। ਮੇਰੇ ਪਿੰਡ ਦੇ ਚਾਰ ਪੰਜ ਮੁੰਡੇ ਸਰਹੱਦੋਂ ਪਾਰ ਗਏ ਵੀ। ਅਸਲ ’ਚ ਹਰੇਕ ਪਿੰਡ ਦੇ ਮੁੰਡੇ ਹੀ ਬਾਡਰੋਂ ਪਾਰ ਗਏ। ਉਹਨੀਂ ਦਿਨੀ ਉਹਨਾਂ ’ਚੋਂ ਕੁੱਝ ਵਾਪਸ ਮੁੜ ਆਏਉਹਨਾਂ ਨੂੰ ਮਾਨ-ਸਨਮਾਨ ਮਿਲਿਆ ਕਿ ਉਹ ਮੁਜਾਹਦੀਨ ਹਨ। ਲੋਕ ਉਹਨਾਂ ਦੇ ਦੀਦਾਰ ਕਰਨ ਲਈ ਉਹਨਾਂ ਦੇ ਘਰੀਂ ਜਾਂਦੇ ਸਨ ਅਤੇ ਉਹਨਾਂ ਦੀਆਂ ਬੰਦੂਕਾਂ ਦੇਖਦੇ ਸਨ। ਪਬਲਿਕ ਰੈਲੀਆਂ ਅਤੇ ਮੀਟਿੰਗਾਂ ’ਚ ਵੀ ਵੱਡੀ ਗਿਣਤੀ ’ਚ ਲੋਕ ਜਾਂਦੇ ਸਨ ਉਸ ਸਮੇਂ ਵੱਡੇ ਵੱਡੇ ਤੇ ਬਾਕਾਇਦਾ ਪ੍ਰਦਰਸ਼ਨ ਹੋਏ। ਮੈਨੂੰ ਯਾਦ ਹੈ ਕਿ ਖਾੜਕੂ ਜਾਂ ਜੇਕੇਐਲਐਫ ਵਰਗੀਆਂ ਜਥੇਬੰਦੀਆਂ ਫੰਡ ਲੈਣ ਲਈ ਆਉਂਦੇ ਸਨ। ਕੋਈ ਥੋੜਾ ਜਾਂ ਕੋਈ ਬਹੁਤਾ ਆਪਣੇ ਹਿਸਾਬ ਨਾਲ ਪੈਸਾ ਦੇ ਦਿੰਦਾ।
1992 ’ਚ ਬਾਬਰੀ ਮਸਜਿਦ ਢਾਹੀ ਗਈ ਅਤੇ ਹਾਲਾਤ ਖਰਾਬ ਹੋ ਗਏ।
ਸਾਡੇ ਸਕੂਲ ’ਚ ਮਾਹੌਲ ਖਰਾਬ ਹੋ ਗਿਆ। ਸਕੂਲ ਨੂੰ ਅੱਗ ਲਾ ਦਿੱਤੀ ਗਈ। ਲੱਕੜੀ ਦੇ ਪੁਲ ਜਲਾ ਦਿੱਤੇ ਗਏ। ਉਸ ਸਮੇਂ ਕਸ਼ਮੀਰੀ ਪੰਡਤਾਂ ਦੀ ਵੀ ਵੱਡੀ ਪੱਧਰ ’ਤੇ ਹਿਜ਼ਰਤ ਹੋਈ। 2–3 ਮਹੀਨਿਆਂ ’ਚ ਹੀ ਹਿੰਦੂ ਭਾਈਚਾਰਿਆਂ ਦੇ ਬਹੁ ਗਿਣਤੀ ਲੋਕ ਉਥੋਂ ਚਲੇ ਗਏ।
ਸਰਦੀਆਂ ’ਚ ਮੈਂ ਜੰਮੂ ਜਾਇਆ ਕਰਦਾ ਸੀ। ਮੈਂ ਦੇਖਿਆ ਕਿ ਉੱਥੇ ਪੰਡਤ ਟੈਂਟਾਂ ’ਚ ਰਹਿ ਰਹੇ ਹਨ। ਮੈਨੂੰ ਸਮਝ ਨਹੀਂ ਪਈ ਬਈ ਉਹਨਾਂ ਨੇ ਘਰ ਕਿਓਂ ਛੱਡੇ। ਮੈਂ ਸੁਣਿਆ ਕਿ ਉਹਨਾਂ ਨੂੰ ਧਮਕੀਆਂ ਮਿਲੀਆਂ ਸਨਉਹਨਾਂ ਵਿਰੁੱਧ ਨਾਅਰੇ ਵੀ ਲਾਏ ਗਏ।
ਮੇਰੇ ਮਾਂ-ਬਾਪ ਨੇ ਮੇਰੇ ਪੜਨ ਲਈ ਅਤੇ ਪੜਾਈ ’ਤੇ ਹੀ ਕੇਂਦਰਤ ਕਰਨ ਲਈ ਜ਼ੋਰ ਪਾਇਆ। ਇਸੇ ਸਮੇਂ ਹੀ ਫ਼ੌਜ ਨੇ ਖਾੜਕੂਆਂ ’ਤੇ ਸ਼ਿਕੰਜਾ ਕਸਣਾ ਸ਼ੁਰੂ ਕੀਤਾ ਅਤੇ ਅਚਨਚੇਤੀ ਪੁੱਛ-ਗਿੱਛ ਲਈ ਸਾਡੇ ਘਰਾਂ ’ਚ ਵੀ ਆਏ। ਇੱਕ ਮੁੰਡੇ ਨੂੰ ਚੁੱਕਿਆ ਗਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਮੇਰੇ ਮਾਂ-ਬਾਪ ਨੂੰ ਲੱਗਿਆ ਕਿ ਇਸ ਦਾ ਮੇਰੇ ਮਨ ’ਤੇ ਮਾੜਾ ਅਸਰ ਪਵੇਗਾ,ਇਸ ਲਈ ਉਹਨਾਂ ਨੇ ਮੈਨੂੰ ਕਸ਼ਮੀਰ ਤੋਂ ਬਾਹਰ ਪੜ੍ਹਨ ਲਈ ਭੇਜ ਦਿੱਤਾ। ਮੈਨੂੰ ਇੱਕਦਮ ਹੀ ਨਿਵੇਕਲੇ ਸੰਸਾਰ ਵਿੱਚ ਸੁੱਟ ਦਿੱਤਾ ਗਿਆ।
ਮੇਰੇ ਘਰ ਦੇ ਨੇੜੇ ਹੀ ਇੱਕ ਘਟਨਾ ਵਾਪਰੀ ਜਿਸ ’ਚ 5–6 ਖਾੜਕੂਆਂ ਨੂੰ ਮਾਰ ਮੁਕਾਇਆ ਗਿਆ। ਸਾਰੇ ਕਿਤੇ ਪੁਲੀਸ ਆ ਧਮਕੀ ਅਤੇ ਸਾਨੂੰ ਸਾਰਿਆਂ ਨੂੰ ਖੁੱਲ੍ਹੇ ਗਰਾਉਂਡ ’ਚ ਇਕੱਤਰ ਹੋਣ ਲਈ ਕਿਹਾ ਗਿਆ। ਛੇਤੀ ਹੀ ਗਰੇਨੇਡ ਸੁੱਟੇ ਜਾਣ ਦੀ ਆਵਾਜ਼ ਸੁਣਾਈ ਦਿੱਤੀ। ਲਿਹਾਜ਼ਾ ਗਰਨੇਡਾਂ ਤੋਂ ਆਪਣਾ ਬਚਾਅ ਕਰਨ ਲਈ 200 ਵਿਅਕਤੀਆਂ ਨੂੰ ਆਪਣੇ ਆਪ ਨੂੰ ਇੱਕ ਘਰ ’ਚ ਬੰਦ ਰੱਖਣਾ ਪਿਆ। ਤਿੰਨ ਦਿਨਾਂ ਤੱਕ ਬਿਨਾਂ ਖਾਣੇ ਤੇ ਪਾਣੀ ਤੋਂ 200 ਵਿਅਕਤੀ ਉਸੇ ਘਰ ’ਚ ਹੀ ਤੂੜੇ ਪਏ ਰਹੇ। ਇਹ ਤਿੰਨੇ ਦਿਨ ਮੁਕਾਬਲਾ ਜਾਰੀ ਰਿਹਾ। ਨੌਜਵਾਨ ਮੁੰਡਿਆਂ ਨੂੰ ਮਨੁੱਖੀ ਢਾਲ ਵਜੋਂ ਮੂਹਰੇ ਘਰੋਂ ਬਾਹਰ ਨਿਕਲਣ ਲਈ ਕਿਹਾ ਜਾਂਦਾ। ਪਰ ਮੈਂ ਉਹਨਾਂ ’ਚ ਸ਼ਾਮਲ ਨਹੀਂ ਹੋਇਆ,ਮੈਂ ਅੰਦਰੇ ਹੀ ਰਿਹਾ। ਤਿੰਨ ਦਿਨਾਂ ਬਾਅਦ ਖਾਣ ਲਈ ਕੁੱਝ ਲੈਣ ਲਈ ਮੈਂ ਗੁਆਂਢ ’ਚ ਗਿਆਮੈਨੂੰ ਖਾਣ ਲਈ ਕੁੱਝ ਚਾਵਲ ਮਿਲੇ ਪਰ ਨਾਲ ਦੀ ਨਾਲ ਹੀ ਮੇਰੇ ਪਿੱਛੇ ਖੜ੍ਹੇ ਇੱਕ ਸ਼ਖਸ ਨੇ ਕਿਹਾ ਕਿ ਉਸ ਦੇ ਬੱਚੇ ਭੁੱਖੇ ਮਰ ਰਹੇ ਹਨ। ਮੈਂ ਆਪਣੀ ਥਾਲੀ ਉੱਥੇ ਹੀ ਛੱਡ ਦਿੱਤੀ ਅਤੇ ਮੈਂ ਦੇਖਿਆ ਕਿ 14–15 ਬੱਚੇ ਹੱਥ ਜੋੜ ਕੇ ਇੱਕ ਕਤਾਰ ’ਚ ਖੜ੍ਹੇ ਸਨ ਕਿਉਂਕਿ ਉਹ ਭੁੱਖੇ ਸਨ। ਮੈਨੂੰ ਬਹੁਤ ਬੁਰਾ ਲੱਗਿਆ ਅਤੇ ਮੈਂ ਉਸ ਘਰ ’ਚ ਨਹੀਂ ਵੜਿਆ। ਮੈਂ ਕਿਸੇ ਹੋਰ ਥਾਂ ਵੀ ਨਹੀਂ ਗਿਆ ਅਤੇ ਮੈਂ ਉਸ ਵਿਅਕਤੀ ਵੱਲ ਦੇਖਿਆ ਜਿਸਨੇਕਿਹਾ ਸੀ ਕਿ ਬੱਚੇ ਭੁੱਖੇ ਹਨ,ਤਾਂ ਪਤਾ ਲੱਗਿਆ ਕਿ ਉਸਨੂੰ ਮਨੁੱਖੀ ਢਾਲ ਬਣਾਇਆ ਗਿਆ ਸੀ ਅਤੇ ਉਹ ਦੁਵੱਲੀ ਗੋਲੀ ’ਚ ਮਾਰਿਆ ਗਿਆ। ਮੈਨੂੰ ਟੁੱਟੇ ਘਰ ਦੇਖਕੇ ਉੱਥੇ ਖੂਨੋ-ਖੂਨ ਹੋਇਆ ਦੇਖਕੇ ਬਹੁਤ ਦੁੱਖ ਹੋਇਆ। ਮੇਰੇ ਮਨ ’ਤੇ ਇਸ ਦਾ ਬਹੁਤ ਅਸਰ ਬਹੁਤ ਸਮੇਂ ਤੱਕ ਰਿਹਾ ਅਤੇ ਮੈਂ ਇਸ ਤੋਂ ਬਹੁਤ ਕੁੱਝ ਸਿੱਖਿਆ। ਉਸ ਸਮੇਂ ਬਹੁਤ ਰੋਲ-ਘਚੋਲਾ ਸੀ ਕਿ ਕੀ ਸਾਨੂੰ ਮੋਹਰੇ ਬਣਾਇਆ ਗਿਆ ਹੈ ਜਾਂ ਫਿਰ ਅਸੀਂ ਖਾੜਕੂ ਸਫਾਂ ’ਚ ਚਲੇ ਜਾਈਏ – ਕੀ ਠੀਕ ਜਾਂ ਕੀ ਗਲਤ ਹੈ ਪਤਾ ਨਹੀਂ ਸੀ ਲੱਗ ਰਿਹਾ।  
ਫਿਰ ਜਦ ਮੈਂ ਕਾਲਜ ’ਚ ਗਿਆ ਮੈਨੂੰ ਸਿਵਲ ਸੁਸਾਇਟੀ ਦੇ ਕਾਰਕੁੰਨ ਮਿਲੇ। ਪਹਿਲੀ ਦਫ਼ਾ ਮੈਨੂੰ ਅਜਿਹੇ ਲੋਕ ਮਿਲੇ ਜਿਹਨਾਂ ਨੇ ਆਪਣਾ ਕਰਮ ਹੀ ਉਹਨਾਂ ਲੋਕਾਂ ਦੀ ਮੱਦਦ ਕਰਨਾ ਬਣਾ ਲਿਆ ਹੈ ਜਿਹਨਾਂ ਨੂੰ ਉਹ ਜਾਣਦੇ ਪਹਿਚਾਣਦੇ ਨਹੀਂ। ਮੈਂ ਉਹਨਾਂ ਨਾਲ ਹੋਰ ਵਧੇਰੇ ਉਠਣ ਬੈਠਣ ਲੱਗਿਆ ਅਤੇ ਪੂਰੇ ਮੁਲਕ ’ਚ ਉਹਨਾ ਨਾਲ ਘੁੰਮਿਆ। ਉਸ ਸਮੇਂ ਮੈਂ ਆਪਣੇ ਆਪ ’ਚ ਛੁਪਿਆ ਰਹਿੰਦਾ ਸੀ ਅਤੇ ਚੁੱਪ-ਗੜੁੱਪ ਰਹਿੰਦਾ ਸੀ। ਪਰ ਇੱਕ ਅੱਗ ਅੰਦਰ ਪਈ ਸੀ ਜਿਹੜੀ ਵੱਖ ਵੱਖ ਥਾਵਾਂ ’ਤੇ ਲੈ ਗਈ ਅਤੇ ਮੇਂ ਐੈਨੇ ਸਾਰੇ ਲੋਕਾਂ ਨੂੰ ਮਿਲਿਆ। ਮੈਂ ਵਿਸ਼ਾਲ ਤਜ਼ਰਬੇ ਤੋਂ ਬਹੁਤ ਕੁੱਝ ਸਿੱਖਿਆ।
ਕਸ਼ਮੀਰ ਵਾਪਸ ਆਕੇ ਮੈਂ ਆਪਣਾ ਪੁਰਖੀ ਕਾਰੋਬਾਰ ਕਰਨ ਲੱਗ ਪਿਆ। ਮੈਂ ਅੱਖਾਂ ਖੋਲ੍ਹ ਕੇ ਵਾਪਸ ਆਇਆ ਸੀ। ਮੇਰੇ ਦਿਮਾਗ ਦਾ ਕਵਾੜ ਖੁੱਲ੍ਹ ਗਿਆ ਸੀ। ਮੈਂ ਨਿਹਚਾ ਅਤੇ ਆਸ ਨਾਲ ਭਰਭੂਰ ਸੀ। ਜੇ ਕਰ ਕੋਈ ਆਸ ਹੀ ਨਹੀਂ ਹੈ ਤਾਂ ਜਿਉਣ ਦਾ ਕੀ ਅਰਥ। ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਸਾਡੇ ਹਮ-ਖਿਆਲ ਹਨ– ਅਜਿਹੇ ਵੀ ਜਿਹਨਾਂ ਨੂੰ ਅਸੀਂ ਨਹੀਂ ਜਾਦਦੇ। ਅਜਿਹੇ ਵੀ ਲੋਕ ਹਨ ਜਿਹੜੇ ਮਨੁੱਖਤਾ ਅਤੇ ਅਧਿਕਾਰਾਂ ਦੀ ਗੱਲ ਕਰਦੇ ਹਨ। ਪਹਿਲਾਂ ਮੈਂ ਮੁਸਲਿਮ ਸਮਾਜ ਤੱਕ ਹੀ ਸੀਮਤ ਸੀ। ਉਹਦੇ ਬਾਰੇ ਹੀ ਜਾਣਦਾ ਸੀ। ਹੁਣ ਮੈਨੂੰ ਉਹ ਲੋਕ ਵੀ ਮਿਲੇ ਹਨ ਜਿਹੜੇ ਊਚ-ਨੀਚ ’ਚ ਯਕੀਨ ਨਹੀਂ ਰੱਖਦੇ ਅਤੇ ਉਹਨਾਂ ’ਚੋਂ ਕੁੱਝ ਅਜਿਹੇ ਵੀ ਸਨ ਜੋ ਧਰਮ ’ਚ ਹੀ ਵਿਸ਼ਵਾਸ ਨਹੀਂ ਰੱਖਦੇ। ਮੈਨੂੰ ਉਮੀਦ ਸੀ ਕਿ ਅਜਿਹੇ ਲੋਕ ਹਨ ਜੋ ਦੂਜਿਆਂ ਦੀ ਪਰਵਾਹ ਕਰਦੇ ਹਨਜੋ ਭੇਦ ਭਾਵ ਨਹੀਂ ਵਰਤਦੇਉਹ ਉਹਨਾਂ ਗੱਲਾਂ ’ਚ ਵੀ ਵਿਸ਼ਵਾਸ਼ ਕਰਦੇ ਹਨ ਜੋ ਸਾਡਾ ਆਲਾ ਦੁਆਲਾ ਸਾਨੂੰ ਕਦੇ ਨਹੀਂ ਦੱਸਦਾ। ਅਜਿਹੀ ਕਿਸਮ ਦੇ ਕੰਮਕਾਰ ਨਾਲ ਜੁੜਕੇ ਮੇਰਾ ਆਪਣੇ ਆਪ ’ਚ ਅਤੇ ਚੀਜਾਂ ਨੂੰ ਬਦਲਣ ’ਚ ਵਿਸ਼ਵਾਸ਼ ਬਣਿਆ। ਮੈਨੂੰ ਮਹਿਸੂਸ ਹੋਇਆ ਕਿ ਹਰ ਚੀਜ਼ ਸੰਭਵ ਹੈ।
ਅਤੇ ਫਿਰ 2004 ’ਚ ਮੇਰੇ ਬਾਪੂ ਨੂੰ ਖਾੜਕੂਆਂ ਨੇ ਮਾਰ ਦਿੱਤਾ। ਉਸ ਵੱਲੋਂ ਖਾੜਕੂਆਂ ਦਾ ਪ੍ਰਭਾਵ ਕਬੂਲ ਨਾ ਕਰਨ ਉਸਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਉਸ ਸਮੇਂ ਮੈਂ ਦਿੱਲੀ ’ਚ ਨੌਕਰੀ ਕਰ ਰਿਹਾ ਸੀ ਅਤੇ ਇੱਕ ਦਮ ਹੀ ਮੈਂ ਛੱਫ ਛਡਾਕੇ ਕਸ਼ਮੀਰ ਵਾਪਸ ਆ ਗਿਆ। ਮੈਂ ਸਦਮੇਂ ’ਚ ਸੀ ਮੈਨੂੰ ਪਤਾ ਨਹੀਂ ਲੱਗ ਰਿਹਾ ਸੀਕੀ ਕਰਾਂਭੰਬਲ ਭੂਸੇ ’ਚ ਸਾਂ ਮੈਂ। ਉਸੇ ਹੀ ਸਮੇਂ ਕਸ਼ਮੀਰ ’ਚ ਭੁਚਾਲ ਆਗਿਆ। ਸਿਵਲ ਅਧਿਕਾਰਾਂ ਵਾਲੇ ਗਰੁੱਪ ਨੇ ਉਸ ਹਾਲਤ ’ਚ ਰਾਹਤ ਕਾਰਜ ਕਰਨਾ ਸ਼ੁਰੂ ਕੀਤਾ। ਮੇਰੇ ਚਾਚੇ ਦਾ ਮੁੰਡਾ ਤੇ ਮੈਂ ਕਸ਼ਮੀਰ ’ਚ ਕੰਮ ਕਰਨ ਲੱਗ ਪਏ। ਮੈਂ ਇੱਕ ਵਖਰੀ ਹੀ ਕਿਸਮ ਦੀ ਦੁਨੀਆ ’ਚ ਆ ਗਿਆ। ਮੈਂ ਹੋਰ ਲੋਕ ਦੇਖੇਮੇਰੇ ਤੋਂ ਵੀ ਵੱਧ ਦੁਖੀਵਧੇਰੇ ਔਖਿਆਈ। ਬਹੁਤ ਔਖਿਆਈ ਸੀ। ਪਹਿਲੇ ਪਹਿਲ ਮੈਂ ਹੀ ਆਪਣੇ ਆਪ ਨੂੰ ਇਸ ਖਹਿ ਭੇੜ ਦਾ ਪੀੜਤ ਸਮਝਦਾ ਸੀ ਪਰ ਹੁਣ ਮੈਨੂੰ ਪਤਾ ਲੱਗਾ ਕਿ ਹਰ ਇੱਕ ਹੀ ਪੀੜਤ ਹੈ। ਲੋਥਾਂ ਨਾਲ ਭਰੀਆਂ ਕਬਰਾਂ ਦੇਖੀਆਂ। ਉਹਨਾਂ ਦੇ ਅੱਡ ਅੱਡ ਨਾਮ ਸਨ। ਕੋਈ ਸ਼ਹੀਦ ਸੀ ਤੇ ਕੋਈ ਨਹੀਂ ਸੀ।
ਪਰ ਸਾਰੇ ਮਰ ਚੁੱਕੇ ਸਨ ਅਤੇ ਅਸੀਂ ਉਨ੍ਹਾਂ ਦੇ ਨਾਮ ਧਰੇ ਰਹੇ ਸਾਂ। ਹਰ ਕੋਈ ਹੀ ਪੀੜਤ ਸੀੇ। ਮੈ ਸੋਚਦਾ ਰਿਹਾ ਕਿ ਜਿੱਥੇ ਅਸੀਂ ਦਫ਼ਨਾਉਣ ਆਏ ਹਾਂ ਅਤੇ ਕੋਈ ਵੀ ਖਹਿਭੇੜ ਦੀ ਗੱਲ ਨਹੀਂ ਕਰ ਰਿਹਾ।
ਜਦੋਂ ਤੁਸੀਂ ਜੜ੍ਹਾਂ ਨਾਲ ਜੁੜੇ ਹੋਏ ਹੋਵੋ ਅਤੇ ਸਿੱਧੇ ਹੀ ਲੋਕਾਂ ਨਾਲ ਰਾਬਤਾ ਰੱਖ ਰਹੇ ਹੋਵੋਂ ਜਿਹੜੇ ਦੁਖੀ ਹੋਣ ਤਾਂ ਤੁਹਾਨੂੰ ਹੋਰ ਹੀ ਵੱਖਰੀ ਤਸਵੀਰ ਨਜ਼ਰੀਂ ਪੈਂਦੀ ਹੈ। ਤੁਹਾਨੂੰ ਵਿਰੋਧ ਤਹਿਆਂ ਨਜ਼ਰ ਆਉਦੀਆਂ ਹਨ । ਇਹ ਤੁਹਾਨੂੰ ਸਿੱਧੀ ਸਪਾਟ ਦਿਸ਼ਾ ’ਚ ਸੋਚਣ ਤੋਂ ਰੋਕਦਾ ਹੈ। ਇਸਨੇ ਮੈਨੂੰ ਆਪਣੇ ਘੇਰੇ ’ਚ ਇਹ ਵਿਚਾਰਨ ਵੱਲ ਲਿਆਂਦਾ ਕਿ ਕਿਓਂ ਨਾ ਸਿੱਧਮ ਸਿੱਧੇ ਅਸੀਂ ਇਹਨਾਂ ਮਸਲਿਆਂ ਨਾਲ ਦੋ ਚਾਰ ਹੋਈਏ। ਸ਼ਾਇਦ ਅਸੀਂ ਕੋਈ ਸੋਚ ਵਿਚਾਰ ਅਤੇ ਚਰਚਾ ਕਰ ਸਕੀਏ। ਮੇਂ 2014 ਦੀਆਂ ਆਮ ਚੋਣਾਂ ’ਚ ਲੋਕਾਂ ਨੂੰ ਭਾਗ ਲੈਣ ਲਈ ਪ੍ਰੇਰਿਆ। ਮੈਨੂੰ 10-12 ਲੋਕ ਹੋਰ ਮਿਲੇ। ਮੈਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਮੈਨੂੰ ਲੱਗਿਆ ਕਿ ਵੋਟਾਂ ’ਚ ਖੜ੍ਹੇ ਜ਼ਰੂਰ ਹੋਣਾ ਚਾਹੀਦਾ ਹੈ। ਇਹ ਵਕਤ ਚੁੱਪ ਬੈਠਣ ਦਾ ਨਹੀਂ ਹੈ।
ਮੈਂ ਪਹਿਲੀ ਦਫ਼ਾ ਲੋਕਾਂ ਕੋਲ ਵੋਟਾਂ ਮੰਗਣ ਗਿਆ। ਕਿਉਕਿ ਮੈਂ ਇੱਕ ਕਾਰਕੁਨ ਸੀਲੋਕ ਮੇਨੂੰ ਪੁੱਛਣ ਲੱਗੇ ਕਿ ਮੈਂ ਸਿਆਸਤ ’ਚ ਕਿਓਂ ਵੜ ਰਿਹਾ ਹਾਂਕਿਉਕਿ ਇਹ ਗੰਦੀ ਚੀਜ਼ ਹੈ। ਮੈਨੂੰ ਮਹਿਸੂਸ ਹੋਇਆ ਕਿ ਸਾਨੂੰ ਇਸ ਵਿੱਚ ਦਾਖਲ ਹੋਣਾ ਪਵੇਗਾ। ਪਰ ਮੇਰੇ ਕੋਲ ਬਹੁਤ ਸੀਮਤ ਸਾਧਨ ਸਨ। ਮੈਂ ਤੀਜੇ ਸਥਾਨ ਤੇ ਰਿਹਾ। ਚੋਣਾਂ ’ਚ ਹਾਰ ਤੋਂ ਬਾਅਦ ਇਹ ਹੁੰਦਾ ਹੈ ਕਿ ਤੁਸੀਂ ਸੋਚਦੇ ਹੋ ਕਿ ਅੱਗੇ ਕੀ ਕਰੀਏ?
ਫਿਰ ਤੁਸੀਂ ਇੱਕ ਵਾਰੀ ਫਿਰ ਕਾਰਕੁੰਨ ਬਣਦੇ ਹੈ-ਇਹ ਇੱਕ ਹੋਰ ਸੰਘਰਸ਼ ਹੈ। ਮੈਨੂੰ ਕਈ ਸਿਆਸੀ ਪਾਰਟੀਆਂ ਨੇ ਪਹੁੰਚ ਕੀਤੀ ਪਰ ਮੈਂ ਉਨ੍ਹਾਂ ਸਾਰੀਆਂ ਤੋਂ ਹੀ ਦੂਰ ਬਣੇ ਰਹਿਣ ਦਾ ਯਤਨ ਕਰਦਾ ਰਿਹਾ। ਮੇਰੇ ’ਤੇ ਹਰ ਕਿਸਮ ਦਾ ਦਬਾਅ ਸੀ ਪਰ ਮੇਂ ਭਾਰਤ ਨਾਲ ਅਤੇ ਮੁੱਖ ਧਾਰਾ ਦੀ ਸਿਆਸਤ ਨਾਲ ਜੁੜੇ ਰਹਿਣ ਦਾ ਫੈਸਲਾ ਕੀਤਾ। ਮੇਰੇ ਦੋਸਤ ਭਾਂਤ ਸੁਭਾਂਤੇ ਹਨ। ਮੈਨੂੰ ਲੱਗਿਆ ਕਿ ਜਦੋਂ ਮੇਰੇ ਕੋਲ ਮੁੱਖ ਧਾਰਾ ਨਾਲ ਜਾਂ ਵੱਖ ਵਾਦੀਆਂ ਨਾਲ ਚੱਲਣ ਦੇ ਬਦਲ ਮੌਜੂਦ ਹੋਣ ਦੇ ਬਾਵਜੂਦ ਮੈਂ ਮੁਖ ਧਾਰਾ ਨਾਲ ਜੁੜਣ ਦੀ ਚੋਣ ਕੀਤੀ।
ਹੁਣ 370 ਦੀ ਮਨਸੂਖੀ ਤੋਂ ਬਾਅਦ ਜਿਸਨੇ ਵੀ ਉਹ ਚੁਣਿਆ ਸੀਰਾਤੋ ਰਾਤ ਮੋਦੀ ਨੇ ਉਸਨੂੰ ਵੱਖਵਾਦੀ ਬਣਾ ਦਿੱਤਾ ਹੈ। ਜਾਨ ਬਚਾਉਣੀ ਮੇਰੀ ਪਹਿਲ ਹੈ। ਅਸੀਂ ਸੰਕਟ ’ਚ ਫਸੇ ਹੋਏ ਹਾਂ ਅਤੇ ਸਾਡੇ ਪ੍ਰਤੀਕਰਮ ਵੀ ਐਮਰਜੈਂਸੀ ਰਾਹਤ ਵਾਲੇ ਹੋਣੇ ਚਾਹੀਦੇ ਹਨ। ਹੁਣ ਮੈਂ ਉਸ ਮੋਡ ’ਚ ਹਾਂ। ਬਾਅਦ ’ਚ ਯੁੱਧਨੀਤੀ ਵਜੋਂ ਅਸੀਂ ਸੋਚ ਸਕਦੇ ਹਾਂ ਕਿ ਕੀ ਕਰੀਏ।
ਅਸੀਂ ਰਹਿ ਰਹੇ ਹਾਂਖਾ ਰਹੇ ਹਾਂਸਾਹ ਲੈ ਰਹੇ ਹਾਂ। ਪਰ ਇਹਦੀ ਤਹਿ ਹੇਠ ਸਦਮਾ ਪਿਆ ਹੈ। ਪਰ ਮੇਰੀ ਆਸ ਹਰੇਕ ਦਿਨ ’ਚ ਬਣੀ ਹੋਈ ਹੈ। ਆਸ ਉਮੀਦ ਕਰਕੇ ਹੀ ਅਸੀਂ ਇੱਥੇ ਹਾਂ। ਅਸਾਂ ਇਹਦਾ ਕੀ ਬਣਾਵਾਂਗੇ-ਅਜੇ ਵਿਚਾਰਣਾ ਹੈ। ਧਾਰਾ 370 ਦੀ ਮਨਸੂਖੀ ਤੋਂ ਵੱਡੀ ਗੱਲ ਖੁਦ ਖਹਿਭੇੜ ਹੀ ਹੈ। ਇਸਦਾ ਖਾਤਮਾ ਕਿਵੇਂ ਕਰਾਂਨਾ ਹੈਇਹ ਬਹੁਤ ਹੀ ਅਹਿਮ ਹੈ।

X------X

6. ਖੌਫ਼ (ਦਹਿਸ਼ਤ)

ਅਗਸਤ ਨੂੰ ਸਵੇਰੇ 3.20 ਵਜੇ ਕਸ਼ਮੀਰ ਦੇ ਕਿਸੇ ਪਿੰਡ (ਸਥਾਨ ਬਾਰੇ ਜਾਣਕਾਰੀ ਸਾਡੇ ਨਾਲ ਗੱਲਬਾਤ ਕਰਨ ਵਾਲੇ ਲੋਕਾਂ ਦੀ ਪਹਿਚਾਣ ਬਣਾਈ ਰੱਖਣ ਲਈ ਛੁਪਾਈ ਗਈ ਹੈਦੇ ਪੁਲੀਸ ਥਾਣੇ ਦੇ ਇੰਚਾਰਜ ਜਾਂ ਐਸਐਚਓ ਚਾਰ ਬੰਦੇ ਹੋਰ ਨਾਲ ਲੈ ਕੇ ਇੱਕ ਸਿਆਸੀ ਕਾਰਕੁਨ ਦੇ ਘਰ ਦੀ ਕੰਧ ਟੱਪ ਕੇ ਘਰ ਅੰਦਰ ਘੁੱਸਦਾ ਹੈ। ਉਹ ਉਸ ਕਾਰਕੁਨ ਦੇ ਬਾਪੂ ਦਾ ਨਾਮ ਲੈ ਕੇ ਆਵਾਜ਼ ਦਿੰਦਾ ਹੈ। ਅਤੇ ਜਦੋਂ ਉਹ ਬਜ਼ੁਰਗ ਸਾਹਮਣੇ ਆਉਦਾ ਹੈ ਤਾਂ ਉਹਨੂੰ ਉਹਦੇ ਪੁੱਤਰ ਬਾਰੇ ਪੁੱਛਦਾ ਹੈ। ਉਹ ਘਰ ਵਾਲਿਆਂ ਨੂੰ ਦੱਸਦੇ ਹਨ ਕਿ ਉਹ ਉਸਨੂੰ ਪੁਲੀਸ ਹਿਰਾਸਤ ’ਚ ਥਾਣੇ ਲਿਜਾ ਰਹੇ ਹਨ ਕਿਉਕਿ ਸਵੇਰੇ ਨੂੰ ਧਾਰਾ 370 ਮਨਸੂਖ ਕੀਤੀ ਜਾਣੀ ਹੈ। ਪੁਲੀਸ ਅਫ਼ਸਰ ਆਪਣੇ ਬੰਦਿਆਂ ਨੂੰ ਹਦਾਇਤ ਕਰਦਾ ਹੈ ਕਿ ਹਿਰਾਸਤ ’ਚ ਲਏ ਜਾ ਰਹੇ ਇਸ ਬੰਦੇ ਨੂੰ ਨਵਾਂ ਬਿਸਤਰਾ ਦਿੱਤਾ ਜਾਵੇ। ਦੋ ਦਿਨਾਂ ਬਾਅਦ ਉਸਨੂੰ ਜੇਲ੍ਹ ’ਚ ਭੇਜ ਦਿੱਤਾ ਜਾਂਦਾ ਹੈ। ਪੁਲੀਸ ਪਰਿਵਾਰ ਨੂੰ ਦੱਸਦੀ ਹੈ ਕਿ ਉਸਨੂੰ “ਉਪਰੋਂ ਹਦਾਇਤਾਂ ਆਈਆਂ” ਹਨ।
ਇਸ ਤਰੀਕੇ ਨਾਲ ਸਿਸਟਮ ਨੂੰ ਸਵੇਰੇ ਸਵੇਰ ਖੌਫ਼ ਨਾਲ ਭਰ ਦਿੱਤਾ ਗਿਆਜਿਸ ਦਿਨ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਰੁਤਬਾ ਅਤੇ ਸੂਬੇ ਦੀ ਹੋਂਦ ਖੋਹ ਲਈ ਗਈ। ਉਪਰਲੇ ਵਿਅਕਤੀ ਨੇ ਕੋਈ ਭੜਕਾੳੂ ਤਕਰੀਰ ਨਹੀਂ ਕੀਤੀ ਸੀ ਅਤੇ ਨਾ ਹੀ ਉਸ ਨੇ ਕੋਈ ਹਿੰਸਾ ਭੜਕਾਈ ਸੀ। ਉਸਨੇ 370 ਧਾਰਾ ਬਾਬਤ ਕੋਈ ਲਫ਼ਜ ਵੀ ਨਹੀਂ ਉਚਰਿਆ ਸੀ ਕਿਉਕਿ ਉਸਨੂੰ ਖਬਰ ਹੀ ਨਹੀਂ ਸੀ ਕਿ ਇਹ ਮਨਸੂਖ ਕੀਤੀ ਜਾ ਰਹੀ ਹੈ। ਉਸਨੂੰ ਆਈਪੀਸੀ ਦੀ ਧਾਰਾ 107/151 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਧਾਰਾ 151 ਦਾ ਸਾਰ ਇਹ ਹੈ:ਕਿਸੇ ਮੁਜਰਮਾਨਾ ਕਾਰਵਾਈ ਕਰਨ ਤੋਂ ਰੋਕਣਾ।
ਧਾਰਾ 107 ਦਾ ਅਰਥ ਹੈਹੋਰਨਾਂ ਮਾਮਲਿਆਂ ’ਚ ਸ਼ਾਂਤੀ ਬਣਾਈ ਰੱਖਣ ਦੀ ਰਖਵਾਲੀ ਕਰਨੀ।
ਸ਼ੁਰੂ ਸ਼ੁਰੂ ’ਚ ਉਸਦੀ ਘਰ ਵਾਲੀ ਅਤੇ ਬੇਟੀ ਨੂੰ ਉਸ ਨਾਲ ਮੁਲਾਕਾਤ ਕਰਨ ਦੀ ਇਜ਼ਾਜਤ ਲੈਣ ਲਈ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ ਪਰ ਕੁੱਝ ਦਿਨਾਂ ਬਾਅਦ ਇਹ ਨਰਮ ਕਰ ਦਿੱਤਾ ਗਿਆ। ਪਰ ਕੋਈ ਨਹੀਂ ਜਾਣਦਾ ਕਿ ਉਹਨੂੰ ਛੱਡਿਆ ਕਦ ਜਾਊੂਉਸਦੀ ਘਰਵਾਲੀ ਡਿਪਰੈਸ਼ਨ ’ਚ ਹੈ ਅਤੇ ਉਸਦੇ ਬੱਚੇ ਲਗਾਤਾਰ ਆਪਣੇ ਬਾਪੂ ਬਾਰੇ ਫ਼ਿਕਰਮੰਦੀ ਵਾਲੀ ਹਾਲਤ ’ਚ ਹਨ। ਇੱਕ ਵਾਰੀ ਤਾਂ ਉਸਦੀ ਘਰ ਵਾਲੀ ਦਾ ਸਬਰ ਹੀ ਟੁੱਟ ਗਿਆ ਅਤੇ ਉਹ ਉਸਦੇ ਘਰ ਵਾਲੇ ਨੂੰ ਹਿਰਾਸਤ ’ਚ ਲੈਣ ਵਾਲੇ ਪੁਲਸੀ ਅਫ਼ਸਰ ਨੂੰ ਭੱਜ ਕੇ ਪਈ, “ਤੂੰ ਉਸਨੂੰ ਕਦੋਂ ਛੱਡੇਂਗਾ?”
ਉਸਦੇ ਬਾਪ ਨੇ ਸਾਨੂੰ ਦੱਸਿਆ-“ਇਹ ਪੜ੍ਹੀ ਲਿਖੀ ਔਰਤ ਹੈ ਉਹਨੂੰ ਇਹਦਾ ਜਵਾਬ ਪਤਾ ਹੈ ਪਰ ਇਹ ਮਨ ਦੀ ਅੰਦਰਲੀ ਹਾਲਤ ਨੂੰ ਦਿਖਾਉਦਾ ਹੈ।”
ਖੌਫ਼ ਸਿਰਫ਼ ਜਬਰ ਕਰਨਾ ਜਾਂ ਕੁੱਟਣਾ ਮਾਰਨਾ ਨਹੀਂ ਹੁੰਦਾ । ਖੌਫ਼ ਬੇਯਕੀਨੀ ’ਚ ਪਿਆ ਹੁੰਦਾ ਹੈ। ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਹਾਨੂੰ ਕਦ ਗ੍ਰਿਫ਼ਤਾਰ ਕੀਤਾ ਜਾਵੇਗਾ। ਜਾਂ ਨਹੀਂ ਅਤੇ ਕਦੋਂ ਰਿਹਾ ਕੀਤਾ ਜਾਵੇਗਾ। ਹਕੂਮਤ ਦਾ ਪਤਾ ਨਹੀਂ ਕਿ ਕਿਹੜੀ ਗੱਲ ’ਤੇ ਖਫ਼ਾ ਹੋ ਜਾਵੇ ਅਤੇ ਤੁਸੀਂ ਕਿਸ ਤੇ ਯਕੀਨ ਕਰੋ। ਗ੍ਰਿਫ਼ਤਾਰ ਕੀਤੇ ਸ਼ਖਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ। ਉਹ ਆਪਣਾ ਖਾਣਾ ਖਾ ਰਿਹਾ ਸੀ। ਉਸਦੇ ਨਾਲ ਦੇ ਸਾਰੇ ਕੈਦੀ ਉਸ ਨਾਲ ਮਿਲ ਬੈਠਕੇ ਖਾਣਾ ਖਾ ਰਹੇ ਸਨ ਅਤੇ ਨਮਾਜ਼ ਅਦਾ ਕਰ ਰਹੇ ਸਨ। ਪਰ ਕਿਸੇ ਨੂੰ ਨਹੀਂ ਪਤਾ ਕਿ ਕਿੰਨਾਂ ਚਿਰ ਜੇਲ੍ਹ ’ਚ ਸੜੂ। ਉਸਦੀ ਮਾਂ ਉਸਨੂੰ ਉਸ ਹਾਲਤ ’ਚ ਦੇਖ ਨਹੀਂ ਸਕਦੀ ਸੀ। ਸੋ ਉਹ ਉਹਨੂੰ ਮਿਲਣ ਨਹੀਂ ਗਈ। ਉਸ ਦੇ ਬਾਪੂ ਨੇ ਦੱਸਿਆ ਕਿ ਜਦ ਉਹ ਉਸਨੂੰ ਪਿਛਲੀ ਵਾਰੀ ਮਿਲਣ ਗਿਆ ਤਾਂ ਉਸਦਾ ਬੇਟਾ ਇਖਲਾਕੀ ਤੌਰ ’ਤੇ ਕਮਜ਼ੋਰ ਪੈ ਚੁੱਕਾ ਸੀਆਪਣੇ ਬਾਪੂ ਨੂੰ ਦੇਖਕੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ। ਉਸਨੇ ਆਪਣੇ ਬੇਟੇ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਅਜਿਹੀਆਂ ਗ੍ਰਿਫ਼ਤਾਰੀਆਂ ਦੇ ਆਲਮ ’ਚ ਕਿਤੇ ਵਧੇਰੇ ਵਾਧਾ ਹੋਇਆ ਹੈ। “ਇਓਂ ਲਗਦਾ ਹੈ ਕਿ ਜਿਵੇ ਕਿਸੇ ਨੇ ਸਾਡੇ ਗਲਗੂਠਾ ਦੇ ਦਿੱਤਾ ਹੋਵੇ,” ਉਸਨੇ ਦੱਸਿਆ।
ਚਾਰ ਅਗਸਤ ਨੂੰ ਸਵੇਰ ਢਾਈ ਵਜੇ -ਉਹੀ ਤਰੀਕਾਕਾਰੀ।
ਅੱਧੀ ਰਾਤ ਨੂੰ ਗ੍ਰਿਫ਼ਤਾਰੀਆਂਕੰਧ ਟੱਪਕੇਨਾ ਕੋਈ ਘੰਟੀ ਨਾ ਦਰਵਾਜ਼ਾ ਖੜਕਾਉਣਾਕਸ਼ਮੀਰ ’ਚ ਹੀ ਕਿੱਧਰੇ ਹੋਰ ਐਸਐਚਓ ਤੇ ਡੀਐਸਪੀ ਕਿਸੇ ਸਿਆਸੀ ਪਾਰਟੀ ਦੇ ਯੁਵਕ ਆਗੂ ਦੇ ਘਰ ਕੰਧ ਟੱਪ ਕੇ ਦਾਖਲ ਹੋਏ। ਉਸ ਆਗੂ ਦੇ ਬਾਪੂ ਨੇ ਸਾਰੀ ਗੱਲ ਸੁਣਾਈ।
ਸਤੰਬਰ 1997 ਨੂੰ ਅਸੀਂ ਸੋਚਿਆ ਖਾੜਕੂ ਆਏ ਹਲ ਅੱਘੀ ਰਾਤ ਸਾਡੇ ਘਰੇ ਅਤੇ ਮੇਰੇ ਬਾਪੂ ਨੂੰ ਮਾਰ ਦਿੱਤਾ ਹੈ। ਡੀ ਐਸ ਪੀ ਨੇ ਮੈਨੂੰ ਹਾਕ ਮਾਰੀਅਸੀਂ ਦਰਵਾਜ਼ਾ ਖੋਲ੍ਹਿਆ। ਉਹ ਅੰਦਰ ਆਏ ਅਤੇ ਕਿਹਾ ਕਿ ਇਹ ਸਿਰਫ਼ ਬਚਾਅ ਲਈ ਹੀ ਕੀਤਾ ਜਾ ਰਿਹਾ ਹੈ। ਕਿਉਕਿ ਉਹਨਾਂ ਨੇ ਚੱਪਲਾਂ ਪਾਈਆਂ ਹੋਈਆਂ ਸਨਅਸੀਂ ਸੋਚਿਆ ਉਹ ਖਾੜਕੂ ਹੋਣਗੇ। ਕੁੱਝ ਸਮੇਂ ਬਾਅਦ ਪਤਾ ਲੱਗਿਆ ਕਿ ਪੁਲੀਸ ਹੈ। ਸੋਚਿਆ ਕਿ ਸਾਡੀ ਰਾਖੀ ਵਾਸਤੇ ਆਏ ਹੋਣਗੇ। ਪਰ ਮੇਰੇ ਪੁੱਤਰ ਨੂੰ ਨਾਲ ਲੈ ਗਏ। ਸਵੇਰੇ ਅਸੀਂ ਥਾਂਣੇ ’ਚ ਗਏ। ਉਹਨਾਂ ਦਾ ਜਵਾਬ ਸੀ ਕਿ ‘ਉੱਤੋਂ ਹੁਕਮ ਆਇਆ’ ਸੀ।”
ਬਾਪ ਬੋਲਦਾ ਰਿਹਾ “ਜੋ ਵੀ ਆਧਾਰ ਮੁਖ ਧਾਰਾ ਦੀਆਂ ਪਾਰਟੀਆਂ ਨੇ ਬਣਾਇਆ ਸੀ ਉਹ ਸਾਰਾ ਖਤਮ ਹੋ ਗਿਆ। ਉਹਨਾ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ-ਉਹਨਾਂ ਨੇ ਭਾਰਤ ਨਾਲ ਸਾਡੇ ਤਾਅੱਲੁਕਾਤਾਂ ਨੂੰ ਤਹਿਸ਼ ਨਹਿਸ਼ ਕਰ ਦਿੱਤਾ ਹੈ। ਵਾਦੀ ’ਚ ਆਮ ਹੀ ਜੁਮਲਾ ਚਲਦਾ ਸੀਕਿ ਮੋਦੀ ਦੀ ਪਹਿਲੀ ਪਾਰੀ ਤੋਂ ਬਾਅਦ ਐਨਸੀ ਤੋਂ ਪੀਡੀਪੀ ਪੱਕਿਆਂ ਇਕੱਠੀਆਂ ਹੋਣਗੀਆਂ। 370 ਦੀ ਮਨਸੂਖੀ ਕਸ਼ਮੀਰ ਦੀਆਂ ਸਾਰੀਆਂ ਸਿਆਸੀ ਧਿਰਾਂ ਅਤੇ ਵਿਚਾਰਧਾਰਾਵਾਂ ਨੂੰ ਇੱਕਜੁਟ ਕਰ ਦਿੱਤਾ ਹੈ। ਭਾਰਤ ਵਿਰੋਧੀ ਭਾਵਨਾ ਬਹੁਤ ਤਕੜੀ ਹੈ। ਮੁੱਖ ਧਾਰਾ ਦੀਆਂ ਪਾਰਟੀਆਂ ਲਈ ਕੋਈ ਥਾਂ ਬਾਕੀ ਨਹੀਂ ਰਹੀ। ਉਹ ਆਮ ਲੋਕਾਂ ਨੂੰ ਕੀ ਮੂੰਹ ਦਿਖਾਉਣ। ਵਿੱਚ ਵਿਚਾਲੇ ਵਾਲਾ ਰਾਹ ਬੰਦ ਹੈ। ਇਹ ਵੱਖ ਵਾਦੀਆਂ ਦੀ ਜਿੱਤ ਹੈਮੋਦੀ ਨੇ ਉਹਨਾਂ ਨੂੰ ਸਹੀ ਸਾਬਤ ਕਰ ਦਿੱਤਾ ਹੈ। ਉਹ ਤਾਂ ਹਮੇਸ਼ਾਂ ਤੋਂ ਹੀ ਰੈਫਰੈਂਡਮ ਦੀ ਗੱਲ ਕਰਦੇ ਆ ਰਹੇ ਸੀ।”
ਸਾਨੂੰ ਹਫਤੇ ’ਚ ਇੱਕ ਵਾਰੀ ਆਪਣੇ ਬੇਟੇ ਨੂੰ ਮਿਲਣ ਦੀ ਇਜ਼ਾਜਤ ਸੀ। ਅਸੀਂ ਜਾਲੀ ਦੇ ਆਰ ਪਾਰ ਹੀ ਆਪਸ ਵਿੱਚ ਗੱਲ ਕਰ ਸਕਦੇ ਸੀ। ਉਹਦੀ ਤਬੀਅਤ ਠੀਕ ਨਹੀਂ ਸੀ।”
ਿਛਲੇ ਦੋ ਮਹੀਨਿਆਂ ਦੌਰਾਨ ਕਸ਼ਮੀਰ ਅੰਦਰ ਖੌਫ਼ ਹੋਰ ਰੂਪਾਂ ’ਚ ਦੇਖਣ ਨੂੰ ਮਿਲਿਆ ਹੈ। ਇੱਕ ਸੀਨੀਅਰ ਸਿਆਸੀ ਆਗੂ ਨਾਲ ਮਿਲਣ ’ਤੇ ਉਸਦੀ ਉਤਸੁਕਤਾ ਦੇਖਣ ਨੂੰ ਮਿਲੀ ਕਿ ਉਸਦੇ ਹਾਲਾਤ ਬਿਆਨੋ ਬਾਹਰੇ ਸਨ ਅਤੇ ਅਸੀਂ ਇਹ ਗੱਲ ਸੋਚਦੇ ਆ ਰਹੀ ਸੀ ਕਿ ਉਹਨਾਂ ਦਾ ਕੀ ਕਰੀਏ। ਕਾਨੂੰਨੀ ਤੌਰ ’ਤੇ ਗੱਲ ਕਰਨੀ ਹੋਵੇ ਤਾਂ ਸਾਨੂੰ ਦੱਸਿਆ ਗਿਆ ਕਿ ਉਹ ਰਿਆਸਤ ’ਚ ਨਹੀਂ ਹੈ। ਉਹ ਘਰ ਨਜ਼ਰਬੰਦੀ ਹੇਠ ਵੀ ਨਹੀਂ ਹੈ। ਪਰ ਉਸਦੇ ਘਰ ਦੇ ਰਾਹ ’ਚ ਉਸਦੇ ਘਰ ਦੇ ਗੇਟ ’ਤੇ ਸਾਦੇ ਕੱਪੜਿਆਂ ’ਚ ਸੁਰੱਖਿਆ ਅਧਿਕਾਰੀ ਸਾਡੀ ਕਾਰ ਕੋਲ ਆਇਆ ਅਤੇ ਉਸਨੇ ਸਾਨੂੰ ਚਿੱਟ ’ਤੇ ਲਿਖਕੇ ਦੇਣ ਲਈ ਕਿਹਾ ਅਤੇ ਨਾਲ ਹੀ ‘ਸੁਰੱਖਿਆ ਕਾਰਨਾਂ ਕਰਕੇ’ ਨਜ਼ਰਾ ਤੋਂ ਪਰ੍ਹੇ ਕਾਰ ਨੂੰ ਲਿਜਾਣ ਲਈ ਕਿਹਾ। ਸਾਨੂੰ ਇਹਦਾ ਅਰਥ ਪੱਲੇ ਨਹੀਂ ਪਿਆ। ਦੋ ਦਿਨਾਂ ਬਾਅਦ ਮਿਲਣ ਜਾਣ ਦੀ ਇਜ਼ਾਜਤ ਦਿੰਦੀ ਇੱਕ ਚਿਟ ਸਾਨੂੰ ਮਿਲੀ। ਸਪੱਸ਼ਟਤਾ ਦੀ ਘਾਟਪਰਦੇ ਦਰ ਪਰਦੇ ਇਸ ਮੀਟਿੰਗ ’ਤੇ ਛਾਏ ਹੋਏ ਸਨ।
ਉਸ ਆਗੂ ਨੇ ਸਾਨੂੰ ਦੱਸਿਆ ਕਿ ਇੱਕ ਹੱਥ ਸੁਪਰੀਮ ਕੋਰਟ ਨੇ ਉਸਨੂੰ ਕਿਹਾ ਹੈ ਕਿ “ਉਹ ਸਥਾਨਕ ਪ੍ਰਸ਼ਾਸਨ ਨੂੰ ਮਿਲੇ ਜੇਕਰ ਉਹਨੂੰ ਕਸ਼ਮੀਰ ਅੰਦਰ ਤੁਰਣ ਫਿਰਨ ’ਚ ਕੋਈ ਪਾਬੰਦੀ ਨਜ਼ਰ ਆਉਦੀ ਹੈ।” ਪਰ ਨਾਲ ਦੀ ਨਾਲ ਉਸਨੇ ਕਿਹਾ “ਦਿਲੀਓਂ ਕਸ਼ਮੀਰ ਪਰਤਣ ’ਤੇ ਉਸਨੂੰ ਘਰੇ ਨਜ਼ਰਬੰਦ ਕਰ ਰੱਖਿਆ ਹੈ।”
ਉਸਦੀ ਪਾਰਟੀ ਨੇ ਦੱਸਿਆ ਕਿ “ਉਹ ਹਿਰਾਸਤ ’ਚ ਨਹੀਂ ਹੈਪਰ ਉਹ ਘਰੋਂ ਬਾਹਰ ਨਹੀਂ ਨਿਕਲ ਸਕਦਾ ਅਤੇ ਨਾ ਹੀ ਬਾਹਰਲਾ ਬੰਦਾ ਉਸਨੂੰ ਮਿਲ ਸਕਦਾ ਹੈ।” ਅਸੀਂ ਵੀ ਜਦੋਂ ਉਸਨੂੰ ਮਿਲੇ ਤਾਂ ਉਸਨੇ ਉਸ ਗੈਰ-ਸਰਕਾਰੀ ਹੁਕਮ ਬਾਬਤ ਸਾਨੂੰ ਦੱਸਿਆ ਜਿਹੜਾ ਕਿ ਸਰਕਾਰੀ ਨੀਤੀ ਦੇ ਉਲਟ ਜਾਂਦਾ ਹੈ। ਦੋਨਾਂ ਵਿਚਲਾ ਫ਼ਰਕ ਹੀ ਲਾ ਪਾ ਕੇ ਸਾਰਾ ਖੋਫ ਬਣਦਾ ਹੈ।
ਸਰਕਾਰ ਨਾਲ ਵਿਚਾਰਾਂ ਦੇ ਮਤਭੇਦ ਇੱਕ ਜੁਰਮ ਬਣ ਗਏ ਹਨ” ਉਸਨੇ ਕਿਹਾ। “ਜੇ ਸਰਕਾਰੀ ਕੰਮਾਂ ਦੀ ਉਸਤਤ ਕਰਦੇ ਹੋ ਤਾਂ ਠੀਕ ਹੈਜੇ ਸੁਆਲ ਉਠਾਉਂਦੇ ਹੋ ਤਾਂ ਇਹ ਜੁਰਮ ਹੈ। ਅਜਿਹਾ ਕੋਈ ਕਾਨੂੰਨ ਨਹੀਂ ਜਿਹੜਾ ਸਾਨੂੰ ਸੁਆਲ ਉਠਾਉਣ ਤੋਂ ਵਰਜਦਾ ਹੋਵੇ ਤਾਂ ਫਿਰ ਇਹ ਕਿਸ ਬਿਨਾਅ ’ਤੇ ਸਿਆਸੀ ਆਗੂਆਂ ਨੂੰ ਵਰਜਿਆ ਜਾਂਦਾ ਹੈ ਅਤੇ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਕੀ ਇਹ ਮਾਰਸ਼ਲ ਲਾਅ ਜਾਂ ਐਮਰਜੈਂਸੀ ਹੈ।”
ਆਪਣੀ ਗੱਲ ਜਾਰੀ ਰੱਖਦਿਆਂ ਉਹਨੇ ਕਿਹਾ, “ਬੀਜੇਪੀ ਸਰਗਰਮ ਰਹਿਣਦੋਸ਼ ਮੜ੍ਹਣ ਅਤੇ ਸਾਰੇ ਸੂਬੇ ਨੂੰ ਗਾਹਲਾਂ ਕੱਢਣ ਲਈ ਆਜਾਦ ਹੈ। ਬੀਜੇਪੀ ਤੋਂ ਬਿਨਾਂ ਕੋਈ ਪਾਰਟੀ ਸਿਆਸੀ ਸਰਗਰਮੀ ਨਹੀਂ ਕਰ ਰਹੀ। ਸਿਆਸੀ ਅਮਲ ਠੱਪ ਪਿਆ ਹੈ।”
ਉਸਨੇ ਅਗਲਾ ਨੁਕਤਾ ਸਾਂਝਾ ਕਰਦਿਆਂ ਕਿਹਾ ਕਿ ਇਹ ਸਮਝਣ ਦੀ ਲੋੜ ਹੈ ਕਿ ਸੂਬੇ ’ਚ ਕੀ ਵਾਪਰ ਚੁੱਕਿਆ ਹੈ?
ਭਾਵੇਂ ਕਰਫਿਊ ਸਰਕਾਰੀ ਤੌਰ ’ਤੇ ਨਹੀਂ ਐਲਾਨਿਆ ਗਿਆ ਪਰ ਹਾਲਾਤ ਕਰਫਿਊ ਨਾਲੋਂ ਬਦਤਰ ਹਨ। ਰਸਮੀ ਤੋਰ ’ਤੇ ਕਰਫਿਊ ’ਚ ਹਦਾਇਤਾਂ ਹੁੰਦੀਆਂ ਹਨ ਕਿ ਤੁਸੀਂ ਕਰਫਿਊੂ ਪਾਸ ਲੈ ਸਕਦੇ ਹੋਪਰ ਇੱਥੇ ਕੋਈ ਕਰਫਿਊ ਪਾਸ ਨਹੀਂ ਹੈਕੋਈ ਕਾਨੂੰਨੀ ਰਾਜ ਨਹੀਂ ਹੈਜੰਗਲ ਦਾ ਰਾਜ ਹੈ। ਹੁਣ ਤੁਹਾਨੂੰ ਕਿਤੇ ਵੀ ਬਿਨ੍ਹਾਂ ਕਾਰਨ ਤੋਂ ਰੋਕਿਆ ਜਾ ਸਕਦਾ ਹੈ।”
ਤਰਕ (ਕਾਰਨਦੀ ਅਣਹੋਂਦ ਹੀ ਹੈ ਸ਼ਾਇਦ ਜਿਹੜੀ ਕਿ 370 ਦੀ ਮਨਸੂਖੀ ਉਪਰੰਤ ਵਾਲੀ ਹਾਲਾਤ ’ਚ ਸਿਆਸਤ ਦਾ ਧੁਰਾ ਬਣੀ ਹੋਈ ਹੈ। ਗ੍ਰਿਫ਼ਤਾਰ ਅਤੇ ਨਾ ਗ੍ਰਿਫ਼ਤਾਰ ਕੀਤੇ ਆਗੂਆਂ ਨੇ ਦੱਸਿਆ ਕਿ ਮੌਜੂਦਾ ਹਾਲਾਤ ਅਜਿਹੀ ਇੰਤਹਾਬੇਯਕੀਨੀ ਦੇ ਆਲਮ ’ਚ ਸਿਵਲ ਨਾਫਰਮਾਨੀ ਨੂੰ ਜਾਰੀ ਰੱਖਣ ਦੀ ਲੋਕਾਂ ਦੇ ਵਿਸ਼ਾਲ ਇਰਾਦੇ ਲਈ ਲਿਟਮਸ ਟੈਸਟ ਹੈ। “ਦੇਖਦੇ ਹਾਂ ਕਿ ਕਿੰਨਾ ਜ਼ੋਰ ਹੈ ਸਾਡਾ ਮੁਕਾਬਲਾ ਕਰਨ ਦਾ। ਮਜ਼ਬੂਰੀ ਵੀ ਰਾਹ ਬਣੂ। ਕਸ਼ਮੀਰ ਹੁਣ ਇੱਕ ਖੁੱਲ੍ਹੀ ਜੇਲ੍ਹ ਹੈ।”
ਇੱਕ ਸੀਨੀਅਰ ਸਿਆਸੀ ਆਗੂ ਅਤੇ ਪੱਤਰਕਾਰ ਨੇ ਅਲੱਗ ਤੌਰ ’ਤੇ ਦਸਿਆ ਕਿ ਕਿਵੇਂ ਕੇਂਦਰੀ ਹਕੂਮਤ ਅਜੰਸੀਆਂ ਨੂੰ ਭੇਜ ਰਹੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏਪਿੱਛਲੇ ਮਹੀਨਿਆਂ ਦੌਰਾਨ ਸਿਆਸੀ ਆਗੂਆਂ ਤੋਂ ਇਹ ਪੁੱਛ ਰਹੀ ਹੈ ਕਿ ਉਹਨਾਂ ਨੇ ਆਪਣਾ ਘਰ ਆਦਿ ਖਰੀਦਣ ਜਾਂ ਉਸਾਰਣ ਲਈ ਪੈਸੇ ਕਿੱਥੋਂ ਲਏ। ਉਹਨਾਂ ’ਤੇ ਕਰੱਪਸ਼ਨ ਦੇ ਕੇਸ ਮੜਨ ਦੇ ਡਰਾਵੇ ਵੀ ਦਿੱਤੇ ਜਾ ਰਹੇ ਹਨ। “ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਤਫਤੀਸ਼ੀ ਏਜੰਸੀਆਂ ਵੱਲੋਂ ਉਹਨਾਂ ਦਾ ਸ਼ਿਕਾਰ ਪਿੱਛਾ ਆਦਿ ਕਰਿਆ ਜਾ ਰਿਹਾ ਹੈ।” ਇੱਕ ਹੋਰ ਪੱਤਰਕਾਰ ਨੇ ਦੱਸਿਆ।
ਖੌਫ਼ ਸੂਬੇ ਦੀ ਸੰਚਾਰ ਪ੍ਰਣਾਲੀ ’ਤੇ ਵੀ ਕਾਲਖ ਪੋਤੀ ਵਾਂਗ ਰਹਿ ਰਿਹਾ ਹੈ। ਇੰਟਰਨੈੱਟ ਤੇ ਮੋਬਾਈਲ ਫੋਨ ਅਤੇ ਐਥੋਂ ਤੱਕ ਕਿ ਲੈਂਡਲਾਈਨ ਫੋਨ ਵੀ ਲੰਮੇ ਸਮੇਂ ਤੱਕ ਬੰਦ ਪਏ ਰਹਿਣ ਨੇ ਵੀ ਅਫਵਾਹਾਂ ਅਤੇ ਕਦੇ ਨਾ ਟੁੱਟਣ ਵਾਲੇ ਦਹਿਸ਼ਤ ਦੇ ਚੱਕਰ ਦੇ ਸਹਾਰੇ ਜਿਉਣ ਲਈ ਮਜ਼ਬੂਰ ਕਰ ਦਿੱਤਾ ਹੈ ਅਤੇ ਪੱਤਰਕਾਰਾਂ ਦੀ ਜ਼ਿੰਦਗੀ ਵੀ ਕਠਿਨ ਬਣਾ ਦਿੱਤੀ ਹੈ। ਜੋ ਪਤਾ ਹੈ ਉਹ ਸੱਚ ਵੀ ਹੈ ਜਾਂ ਨਹੀਂ ਇਹਦੇ ਬਾਰੇ ਪੱਕਿਆਂ ਹੋਣ ਅਤੇ ਗ੍ਰਿਫ਼ਤਾਰੀ ਦੇ ਡਰ ਯਾਨੀ ਕਿ ਸਰਕਾਰ ਵੱਲੋਂ ਦੇਸ਼ ਧ੍ਰੋਹ ਦੇ ਕੇਸ ਮੜ੍ਹੇ ਜਾਣ ਦਾ ਡਰ ਜਿਸਦਾ ਕਿ ਕਿਸੇ ਸੂਬੇ ’ਚ ਲੰਮਾ ਅਤੇ ਡਰਾਉਣ ਵਾਲਾ ਇਤਿਹਾਸ ਹੈ ਦੇ ਮੂਹਰੇ ਖੌਫ਼ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ।
ਉਹਨੇ ਫਿਰ ਇੱਕ ਗੱਲ ਕਹੀ ਜਿਹੜੀ ਦੱਸਣ ਵਾਲੀ ਹੈ, “ਹੁਣ ਜਾਹਰਾ ਰੂਪ ’ਚ ਘੱਟ ਹਿੰਸਕ ਪਰ ਵਧੇਰੇ ਖੋਫ਼ ਜੁਦਾ ਮਾਹੌਲ ਹੈ। 2008 ਤੋਂ ਲੈ ਕੇ ਹੋਏ ਮੁਜਾਹਰਿਆਂ ਅਤੇ ਬੰਦਾਂ ਦੌਰਾਨ ਉਹ ਤੁਹਾਨੂੰ ਰੋਕ ਲੈਂਦੇ ਸਨ ਅਤੇ ਕੁੱਟਦੇ-ਮਾਰਦੇ ਸਨ। 2010 ’ਚ ਮੇਰੇ ਨਾਲ ਇੰਜ ਹੋਇਆ। ਉਹ ਸਾਨੂੰ ਚਿੱਟੀਆਂ ਪਰਚੀਆਂ ਜਾਰੀ ਕਰਦੇ ਸਨ। ਫਿਰ ਪੀਲੀਆਂ ਤੇ ਹੁਣ ਗੁਲਾਬੀ ਕਰਦੇ ਹਨ। ਇਸ ਵਾਰੀ ਭਾਰਤੀ ਹਕੂਮਤ ਨੇ ਸਰਕਾਰੀ ਤੌਰ ’ਤੇ ਪੱਤਰਕਾਰਾਂ ਨੂੰ ਨਹੀਂ ਰੋਕਿਆ ਹੈ। ਹੁਣ ਖੌਫ਼ ਵਧੇਰੇ ਹੈ। ਇਹ ਥੋਨੂੰ ਕਦੇ ਵੀ ਪਤਾ ਨਾ ਲੱਗਣ ਵਾਲੀ ਭਿਅੰਕਰ ਬਿਮਾਰੀ ਹੈ।”
ਪੱਤਰਕਾਰ ਬੋਲੀ ਗਿਆ,“ਪੱਤਰਕਾਰਾਂ ਦਰਮਿਆਨ ਵੀ ਸ਼ੱਕ ਦਾ ਵਾਤਾਵਰਣ ਹੈ ਪਰ ਹੁਣ ਉਸਤੋਂ ਕਿਤੇ ਵੱਧ ਹੈ। ਸਾਰਾ ਢਾਂਚਾ ਤਹਿਸ਼-ਨਹਿਸ਼ ਹੋਇਆ ਪਿਆ ਹੈ। ਕੋਈ ਸਿਸਟਮ ਨਹੀਂ ਹੈ। ਇੱਕੋ ਡਰ ਸਰਕਾਰ ਦੀ ਤਹਿਕੀਆਤੀ ਨਿਗਾਹਾਂ ਦਾ। ਜੇ ਚਿਦੰਮਬਰਮ ਨਹੀਂ ਬਚਿਆ ਤਾਂ ਅਸੀਂ ਕਿਸ ਬਾਗ ਦੀ ਮੂਲੀ ਹਾਂ।”
ਅਜਿਹੀ ਗੱਲਬਾਤ ਹੌਂਕੇ ’ਚ ਬਦਲ ਗਈਕਸ਼ਮੀਰ ਦਾ ਪ੍ਰੈਸ ਕਲੱਬ ਸਿਰਫ਼ ਚਾਰ ਮਹੀਨੇ ਪੁਰਾਣਾ ਹੈਪੱਤਰਕਾਰਾਂ ਨੇ ਸਾਨੂੰ ਦੱਸਿਆ। ਪਰ ਕਸ਼ਮੀਰ ਦਾ ਪੱਤਰਕਾਰੀ ਦਾ ਇਤਿਹਾਸ ਬਹੁਤ ਮਹਾਨ ਤੇ ਸ਼ਾਨਾਮੱਤਾ ਹੈ। 1896 ’ਚ ਪੱਤਰਕਾਰ ਅਬਦੁਲ ਸੱਲਾਮ ਰੱਫੀਕੀ ਰਾਜਾਸ਼ਾਹੀ ਦਾ ਤਕੜਾ ਆਲੋਚਕ ਸੀ। “ਪਰ ਹੁਣ ਅਸੀਂ ਅਰਜ਼ੀਆਂ ਵੀ ਸੋਚ ਕੇ ਲਿਖਦੇ ਹਾਂ। ਅਸੀਂ ਹਨੇਰੀ ਸੁਰੰਗ ਵਾਲੀ ਹਾਲਤ ’ਚ ਹਾਂ। ਆਸ ਦੀ ਕਿਰਨ ਇਹ ਹੈ ਕਿ ਅਸੀਂ ਆਪਣੇ ਪੁਰਖਿਆਂ ਤੋਂ ਇਤਿਹਾਸ ਦੇ ਐਦੂੰ ਵੀ ਕਾਲੇ ਦੌਰਾਂ ਦੇ ਇਤਿਹਾਸ ਬਾਬਤ ਸੁਣਦੇ ਆਏ ਹਾਂ। ਅਸੀਂ 1953 ਜਾਂ 1947 ਵਾਲੇ ਹਾਲਾਤ ’ਚ ਰਹਿ ਰਹੇ ਹਾਂ। ਅਸੀਂ ਅਜੇ ਵੀ ਉਸ ਬੇਯਕੀਨੀਅਸੀਂ ਆਪਣੀ ਜਾਨ ਨੂੰ ਖੜ੍ਹੇ ਹੋਏ ਉਸ ਸੰਕਟ ਨਾਲ ਹੀ ਨਜਿੱਠ ਰਹੇ ਹਾਂ। ”
ਕਸ਼ਮੀਰ ਵਾਦੀ ਨੂੰ ਗ੍ਰਿਫ਼ਤ ’ਚ ਲੈ ਰਹੇ ਖੋਫ਼ ਨੂੰ ਸਾਰੀਆਂ ਸਾਰੇ ਹੋਰ ਥਾਵਾਂ ’ਤੇ ਵੀ ਦੇਖਿਆ ਗਿਆ ਹੈ। ਜੰਮੂ ’ਚ ਅਜਿਹੇ ਮਾਹੌਲ ਦੀ ਆਸ ਮੱਧਮ ਸੀ। ਸੂਬੇ ਦੇ ਇਸ ਹਿੱਸੇ ਬਾਰੇ ਆਮ ਸਹਿਮਤੀ ਸੀ ਕਿ 370 ਦੀ ਮਨਸੂਖੀ ਇੱਥੇ ਮਨਜ਼ੂਰ ਕੀਤੀ ਜਾਣੀ ਹੈ। ਉੱਥੇ ਤਾਂ ਖੁਸ਼ੀਆਂ ਦਾ ਮਾਹੌਲ ਹੋਵੇਗਾ। ਪਰ ਉੱਥੇ ਵੀ ਅਸਾਂ ਦੇਖਿਆ ਕਿ ਖੁਸ਼ੀਆਂ ਖੇੜੇ ਨਹੀਂ ਸਗੋਂ ਭਿਅੰਕਰ ਖੌਫ਼ ਦਾ ਵਾਤਾਵਰਣ ਸੀ। ਜਿਹਦੇ ’ਚ ਵਾਦੀ ਤੋਂ ਸੁਣੀਆਂ ਸਾਰੀਆਂ ਸਰਗੋਸ਼ੀਆਂ(Outpourings) ਪਈਆਂ ਹਨ।
ਜੰਮੂ ’ਚ ਜਿੰਨੇ ਲੋਕਾਂ ਨੂੰ ਅਸੀਂ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ’ਚੋ ਅੱਧੇ ਤਾਂ ਚੁਪ ਵੱਟ ਲੈਂਦੇ ਜਦੋਂ ਉਹਨਾਂ ਨੂੰ ਸਾਡੇ ਮਿਲਣ ਦਾ ਪਤਾ ਲੱਗਿਆ। ਉਹਨਾਂ ਨੇ ਸਪੱਸ਼ਟ ਰੂਪ ’ਚ ਹੀ ਸਾਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਜਾਂ ਸਾਡੇ ਨਾਲ ਫੋਨ ’ਤੇ ਵੀ ਗੱਲਬਾਤ ਨਹੀਂ ਕੀਤੀ। ਬਾਵਜੂਦ ਇਸਦੇ ਕਿ ਜਦੋਂ ਅਸੀਂ ਇਹ ਸਪੱਸ਼ਟ ਵੀ ਕਰ ਦਿੱਤਾ ਸੀ ਕਿ ਅਸੀਂ ਉਹਨਾਂ ਦੇ ਨਾਂ ਨਹੀਂ ਲਿਖਾਂਗੇ। ਜੰਮੂ ਦੀ ਤਜ਼ਾਰਤੀ ਬਰਾਦਰੀ ਇਸ ਖੌਫ਼ਜਦਾ ਮਾਹੌਲ ਦਾ ਕੇਂਦਰ ਸੀ। ਉਹ ਖੇਤਰ ਜਿਸ ਦੇ ਬਹਾਨੇ ਨਾਲ ਕੇਂਦਰ ਨੇ ਇਹ ਖਤਰਨਾਕ ਕਦਮ ਚੁੱਕਿਆ ਹੈ।
ਮੁਢਲੀਆਂ ਖੁਸ਼ੀਆਂ ਦੀ ਲੋਰ ਤੋਂ ਬਾਅਦ ਵਪਾਰੀਆਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੀ ਆਮਦਨ ਦੇ ਸ੍ਰੋਤ -ਕਸਮੀਰ ਨਾਲ ਨਿਰਭਰਤਾ ਵਾਲੇ ਸਬੰਧ-ਤੋੜ ਸੁੱਟ ਦਿੱਤੇ ਗਏ ਹਨ। ਇਸ ਬੇਸੁਧੀ ਦੀ ਜਕੜ ’ਚ ਚੈਂਬਰ ਆਫ਼ ਕਮਰਸ ਦੇ ਮੁਖੀ ਨੇ 16 ਸਤੰਬਰ ਨੂੰ ਬੰਦ ਦਾ ਐਲਾਨ ਕਰ ਦਿੱਤਾ। ਬੰਦ ਦਾ ਐਲਾਨ 14 ਸਤੰਬਰ ਦੀ ਸਵੇਰ ਨੂੰ ਕੀਤਾ ਗਿਆ। ਪਰ ਉਸੇ ਸ਼ਾਮ ਨੂੰ ਹੀ ਮੁਖੀ ਨੇ ੁਹ ਐਲਾਨ ਵਾਪਸ ਲੈ ਲਿਆ। ਉਸਨੇ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਸਰਕਾਰ ਨੇ ਉਸਨੂੰ ਭਰੋਸਾ ਦਵਾਇਆ ਹੈ ਕਿ ਵਪਾਰ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਸ ਅਮਲ ਦੀ ਅੰਦਰੂਨੀ ਜਾਣਕਾਰੀ ਰੱਖਣ ਵਾਲੇ ਸ਼ਖਸ ਨੇ ਸਾਨੂੰ ਦੱਸਿਆ ਕਿ ਜੋ ਸੁਣਨ ’ਚ ਆਇਆ ਹੈ ਕਿ ਉਹ ਜੇਲ ਜਾਣ ਤੋਂ ਡਰਦਾ ਹੈ। ਸਾਨੂੰ ਨਹੀਂ ਪਤਾ ਇਹ ਸੱਚ ਵੀ ਹੈ ਜਾਂ ਨਹੀਂਪਰ ਮਹਿਸੂਸ ਇੰਜ ਹੀ ਕੀਤਾ ਜਾ ਰਿਹਾ ਹੈ। ਦਹਿਸ਼ਤ ਇਸ ਕਦਰ ਹੈ।
ਇਹ ਘਟਨਾ ਸਹੀ ਮਹਿਸੂਸ ਹੋਈ ਜਦੋਂ ਅਸੀਂ ਇੱਕ ਹੋਰ ਵਪਾਰੀ ਨੂੰ ਮਿਲੇ ਜਿਹੜਾ ਜੰਮੂ ’ਚ ਵਪਾਰ ਤੇ ਤਜ਼ਾਰਤ ’ਤੇ ਨੀਤੀਗਤ ਨਿਰਣੇ ਲੈਣ ਵਾਲੀਆਂ ਵੱਖ ਵੱਖ ਕਮੇਟੀਆਂ ਦਾ ਮੈਂਬਰ ਰਿਹਾ ਹੈ। ਪਹਿਲਾਂ ਤਾਂ ਉਹ ਲੰਮਾਂ ਸਮਾਂ ਕਹਾਣੀਆਂ ਪਾਉਦਾ ਰਿਹਾਆਪਣੀ ਕੁਰਸੀ ’ਤੇ ਉਸਲ ਵੱਟੇ ਲੈਂਦਾ ਰਿਹਾ। ਉਸਦੇ ਚਿਹਰੇ ’ਤੇ ਖੌਫ਼ ਪਿਆ ਸੀ। ਉਹ ਆਪਣਾ ਇਹ ਖੌਫ਼ ਛੁਪਾਉਂਣ ਦੀ ਹਰ ਵਾਹ ਲਾ ਰਿਹਾ ਸੀ। ਖੁਲ੍ਹਕੇ ਗਲ ਕਰਨ ਤੋਂ ਪਹਿਲਾਂ ਉਹ ਮਾਹੌਲ ਦਾ ਜ਼ਾਇਜ਼ਾ ਲੈ ਰਿਹਾ ਸੀ। ਸ਼ੁਰੂ ’ਚ ਹੀ ਉਸਨੇ ਸਾਡੇ ਵੱਲ ਇੱਕ ਮੋੜਵੇਂ ਸੁਆਲ ਵਾਲੀ ਗੱਲ ਕਹੀ:
ਇਸ ਮੁਲਕ ’ਚ ਬਹੁਤ ਸਾਰੇ ਲੋਕ ਉਵੇਂ ਹੀ ਲੈਂਦੇ ਹਨ ਜਿਵੇਂ ਦਾ ਉਹਨਾਂ ਨੂੰ ਪ੍ਰੋਸਿਆ ਜਾਂਦਾ ਹੈ। ਇੱਕ ਫਿਲਮ ਚੱਲ ਰਹੀ ਹੈ ਅਤੇ ਲੋਕ ਉਸ ਪ੍ਰਦਰਸ਼ਤ ਫਿਲਮ ਨੂੰ ਦੇਖੀ ਜਾ ਰਹੇ ਹਨ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਦਾ ਲਿਰਦੇਸ਼ਕ ਕੌਣ ਹੈਕੌਣ ਫਾਈਨਾਂਸ਼ਰ ਹੈ ਅਤੇ ਕਹਾਣੀ ਕਿਸਨੇ ਲਿਖੀ ਹੈ।”
ਅਤੇ ਫਿਰ ਉਹ ਆਪਣੀ ਕਹੀ ਗੱਲ ਦੁਬਾਰਾ ਸਮਝਾਉਣ ਲੱਗਾ।
ਸਿਰੇ ਦੀ ਉਪਰਲੀ ਸੰਸਥਾ ਹੈ ਪਾਰਲੀਮੈਂਟ ਅਤੇ ਜੋ ਵੀ ਉਸ ’ਤੇ ਕਾਬਜ਼ ਹੈ। ਅਸੀਂ ਇਸ ਸਿਸਟਮ ਦੇ ਪਿਆਦੇ ਹਾਂ। 370 ਦੀ ਮਨਸੂਖੀ ਸਾਡੇ ਸਿਰ ਇੱਕ ਪਾਸੜ ਮੜੀ ਗਈ ਹੈ। ਇਸ ਨੇ ਲੋਕਾਂ ਦਰਮਿਆਨ ਪਾੜਾ ਵਧਾਇਆ ਹੈ। ਵਪਾਰ ’ਤੇ ਮਾੜਾ ਅਸਰ ਪਿਆ ਹੈ। ਕੋਈ ਵੀ ਕਾਰੋਬਾਰ ਨਹੀਂ ਚੱਲ ਰਿਹਾਬੈਂਕਾਂ ’ਚ ਕੋਈ ਕੰਮ ਨਹੀਂ ਹੋ ਰਿਹਾ। ਜੰਮੂ ਦਾ 60 ਪ੍ਰਤੀਸ਼ਤ ਵਪਾਰ ਕਸ਼ਮੀਰ ਨਾਲ ਹੈਸੋ ਇਸ ਕਰਕੇ ਪ੍ਰਭਾਵਤ ਹੈ। ਬੇਚੈਨੀ ਸੁਲਗ ਰਹੀ ਹੈ। ਇਹ ਪੰਗਾ ਖੜਾ ਕਰੂ। ਹਕੂਮਤ ਗੱਲਬਾਤ ਤੋਂ ਪਾਸੇ ਭੱਜ ਰਹੀ ਹੈ ਅਤੇ ਉਲਟਾਂ ਸਾਡੇ ’ਤੇ ਦਬਾਅ ਪਾਇਆ ਜਾ ਰਿਹਾ ਹੈ। ਬਾਅਦ ’ਚ ਜਦੋਂ ਲੋਕਾਂ ਨੂੰ ਪਤਾ ਲੱਗੂ ਤਦ ਤੱਕ ਗੱਲਬਾਤ ਦੇ ਬੂਹੇ ਬੰਦ ਹੋ ਚੁੱਕੇ ਹੋਣਗੇ। ਇਸ ਬੇਚੈਨੀ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਣਾ ਚਾਹੀਦਾ ਹੈ। ਜਦੋਂ ਤੁਸੀਂ ਸਮੱਸਿਆਵਾਂ ਤੋਂ ਮੂੰਹ ਭੰਵਾ ਲੈਂਦੇ ਹੌ ਤਾਂ ਉਹ ਹੋਰ ਗੁੰਝਲਦਾਰ ਬਣ ਜਾਂਦੀਆਂ ਹਨ। ਕੁਲ ਮਿਲਾਕੇ ਖੌਫ਼ ਦਾ ਆਲਮ ਹੈ। ਜੇਕਰ ਕਸਮੀਰ ’ਚ ਸਿਆਸੀ ਆਗੂਆਂ ਨੂੰ ਘਰੀਂ ਨਜ਼ਰਬੰਦ ਕੀਤਾ ਹੋਇਆ ਹੈ ਜਾਂ ਉਹਨਾਂ ਨੂੰ ਪੁਲਸ ਹਿਰਾਸਤ ’ਚ ਰੱਖਿਆ ਹੋਇਆ ਹੈ ਤਾਂ ਜੰਮੂ ’ਚ ਵੀ ਤਾਂ ਇਹੀ ਹਾਲ ਹੈ। -ਹਾਲਾਤ ਆਮ ਹੋਣ ਦੇ ਥੋਥੇ ਦਾਅਵੇ ਕੀਤੇ ਜਾ ਰਹੇ ਹਨ।”
ਇੱਕ ਸਿਆਸਤ ਦਾਨ ਨੇ ਆਪਣੀ ਹੱਢ ਬੀਤੀ ਬਿਆਨੀ:
ਅਗਸਤ ਨੂੰ ਮੈਂ ਸ੍ਰੀਨਗਰ ਤੋਂ ਦਿੱਲੀ ਵੱਲ ਰਵਾਨਾ ਹੋਇਆਉੱਥੇ ਸਾਡਾ ਇੱਕ ਪ੍ਰੋਗਰਾਮ ਸੀ। ਜੰਮੂ ਪੁਲੀਸ ਸ੍ਰੀਨਗਰ ਵਾਲੇ ਮੇਰੇ ਘਰ ਆ ਗਈਉੱਥੇ ਸੁਕਿਓਰਟੀ ਗਾਰਡ ਨੈ ਉਹਨਾਂ ਨੂੰ ਦੱਸਿਆ ਕਿ ਮੈਂ ਦਿੱਲੀ ਗਿਆ ਹੋਇਆ ਹਾਂ। ਸੋ ਉਹਨਾਂ ਨੇ ਕਿਹਾ ਕਿ ਉਹ (ਸਕਿਓਰਟੀ ਗਾਰਡ ਮੈਨੂੰ ਇਹ ਕਹੇ ਕਿ ਜਦੋਂ ਮੈਂ ਵਾਪਸ ਆਇਆ ਤਾਂ ਮੈਨੂੰ ਘਰ ’ਚ ਨਜ਼ਰਬੰਦ ਕਰ ਲਿਆ ਜਾਵੇਗਾ। ਮੈਂ 11 ਅਗਸਤ ਨੂੰ ਵਾਪਸ ਆਇਆ। 12 ਅਗਸਤ ਨੂੰ ਬਕਰੀਦ ਵਾਲੇ ਦਿਨ ਇਨਟੈਲੀਜੈਂਸੀਆਂ ਦੇ ਬੰਦੇ ਮੇਰੇ ਕੋਲ ਆਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈ ਵਾਪਸ ਆਉਣ ਦੀ ਉਹਨਾਂ ਨੂੰ ਇਤਲਾਹ ਕਿਓਂ ਨਹੀਂ ਦਿੱਤੀ।”
16 ਅਗਸਤ ਨੂੰ ਅਸੀਂ ਆਪਣੀ ਸਥਿਤੀ ਸਪੰਸ਼ਟ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ। ਮੇਰਾ ਨੁਮਾਇੰਦਾਚਾਰ ਜਨਰਲ ਸੈਕਟਰੀ ਮਿਥੀ ਥਾਂ ’ਤੇ ਪਹੁੰਚ ਗਏ ਅਤੇ ਮੈਂ ਉਹਨਾਂ ’ਚ ਸ਼ਾਮਲ ਹੋਣ ਵਾਲਾ ਸੀਜਦੋਂ ਮੈਨੂੰ ਮੇਰੇ ਇੱਕ ਮਿਤਰ ਨੇ ਫੋਨ ਕਰਕੇ ਦੱਸਿਆ ਕਿ ਮੈਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਤਿਆਰੀ ਹੈ। ਦੱਖਣੀ ਜੰਮੂ ਦਾ ਡੀਐਸਪੀਐਸਐਚਓਸਿਪਾਹੀ ਸਾਰੇ ਘਰ ਆਏ ਅਤੇ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਕੋਈ ਪੰਗਾ ਖੜ੍ਹਾ ਕਰਨ ਵਾਲਾ ਆਗੂ ਨਹੀਂ ਪਰ ਸਾਨੂੰ ‘ਉਪਰੋਂ ਹੁਕਮ ਆਏ’ ਹਨ । ਉਹੀ ਘਸੀ ਪਿਟੀ ਮੁਹਾਰਣੀ। ਮੇਰੇ ਨਿੱਜੀ ਸਕਿਓਰਟੀ ਗਾਰਡ ਦੇ ਫੋਨ ਨੰਬਰ ਲੈ ਲਏ ਗਏ। ਉਸਨੂੰ ਬੁਲਾਕੇ ਕਿਹਾ ਕਿ ਉਸਨੂੰ ਪੁਲੀਸ ਨੂੰ ਉਸ ਘਰੇ ਆਉਣ ਜਾਣ ਵਾਲੇ ਹਰ ਬੰਦੇ ਬਾਰੇ ਅਤੇ ਇਹ ਵੀ ਕਿ ਕਿਸਨੇ ਕੀ ਬੋਲਿਆ ਬਾਰੇ ਦੱਸਣਾ ਹੋਵੇਗਾ। ਉਹਨਾਂ ਨੇ ਚੱਤੋ ਪਹਿਰ ਮੇਰੇ ਘਰ ਦੇ ਬਾਹਰ ਸੀਆਰਪੀਐਫ ਦੇ ਜਵਾਨ ਤਾਇਨਾਤ ਕਰ ਦਿੱਤੇ। ਉਸ ਦਿਨ ਤੋਂ ਲੈ ਕੇ 30 ਸਤੰਬਰ ਤੱਕ ਮੈਂ ਘਰੋਂ ਬਾਹਰ ਕਦਮ ਨਹੀਂ ਪੁੱਟਿਆ। ਸਤੰਬਰ ਨੂੰ ਮੈਂ ਉਹਨਾਂ ਨੂੰ ਕਿਹਾ ਕਿ ਸਰਕਾਰ ਨੇ ਸ੍ਰੀਨਗਰ ’ਚ ਮੈਨੂੰ ਅਲਾਟ ਕੀਤਾ ਘਰ ਵਾਪਸ ਲੈ ਲਿਆ ਹੈ। ਸਾਬਕਾ ਪਾਰਟੀ ਪ੍ਰਧਾਨ ਤੇ ਸਾਬਕਾ ਕੈਬਨਿਟ ਵਜ਼ੀਰ ਹੋਣ ਦੇ ਨਾਤੇ ਮੈਨੂੰ ਦੋ ਕਮਰਿਆਂ ਦਾ ਕਿਰਾਏ ਦਾ ਘਰ ਸਰਕਾਰ ਨੇ ਅਲਾਟ ਕੀਤਾ ਸੀ। ਉਹਨਾਂ ਨੇ ਮੈਨੂੰ ਉਸਨੂੰ ਖਾਲੀ ਕਰਨ ਲਈ ਕਿਹਾ। ਜਦੋਂ ਮੈਨੂੰ ਇਹਦਾ ਪਤਾ ਲੱਗਿਆ ਤਾਂ ਮੈਨੂੰ ਚਿੰਤਾ ਹੋਈ ਕਿਉਕਿ ਘਰ ’ਚ ਨਜ਼ਰਬੰਦੀ ਦੀ ਹਾਲਤ ’ਚ ਮੈਂ ਉੱਥੋਂ ਸਾਰਾ ਸਾਮਾਨ ਚੁੱਕ ਕੇ ਮਕਾਨ ਖਾਲੀ ਕਰਨ ਤੋਂ ਅਸਮਰੱਥ ਸੀ। ਇਸ ਲਈ ਮੈਂ ਅਸਟੇਟ ਅਫਸਰ ਨੂੰ ਬੁਲਾਇਆ। ਉਸਨੇ ਮੈਨੂੰ ਦੰਸਿਆ ਕਿ ਸਰਕਾਰ ਨੇ ਇਹ ਸਹੂਲਤ ਵਾਪਸ ਲੈ ਲਈ ਹੈ ਅਤੇ ਕਿਹਾ ਕਿ ਕਿਰਾਏਦਾਰੀ ਵੀ ਖਤਮ ਕਰ ਦਿੱਤੀ ਹੈ। ਫਿਰ ਮੈਂ ਆਪਣੇ ਕਿਸੇ ਦੋਸਤ ਨੂੰ ਸੱਦਿਆ ਅਤੇ ਉਸ ਮਕਾਨ ਮਾਲਕ ਨਾਲ ਸੰਪਰਕ ਕਰਨ ਲਈ ਕਿਹਾ। ਮੈਂ ਮਕਾਨ ਮਾਲਕ ਨੂੰ ਮਕਾਨ ਮੇਰੇ ਕੋਲ ਹੀ ਕਿਰਾਏ ’ਤੇ ਬਣਾਈ ਰੱਖਣ ਲਈ ਅਰਜ਼ ਕੀਤੀ ਅਤੇ ਕਿਹਾ ਕਿ ਕਿਰਾਇਆ ਮੈਂ ਅਦਾ ਕਰਾਂਗਾ ਜਦੋਂ ਤੱਕ ਕੋਈ ਹੋਰ ਇੰਤਜ਼ਾਮ ਨਹੀਂ ਹੋ ਜਾਂਦਾ। ਮਕਾਨ ਮਾਲਕ ਭਲਾ ਆਦਮੀ ਸੀ ਅਤੇ ਉਹ ਮੈਨੂੰ ਰੱਖਣਾ ਮੰਨ ਗਿਆ।
ਹੁਣ ਜਿਹੇ ਹੀ ਮੇਂ ਐਸਐਸਪੀ ਨੂੰ ਪੁੱਛਿਆ ਕਿ ਮੈਂ ਇੱਕ ਦਿਨ ਖਾਤਰ ਸ੍ਰੀਨਗਰ ਜਾ ਕੇ ਮਕਾਨ ਮੁੜ ਕਿਰਾਏ ’ਤੇ ਲੈਣ ਅਤੇ ਕਿਰਾਇਆ ਅਦਾ ਕਰਨ ਲਈ ਜਾ ਸਕਦਾ ਹਾਂ ਅਤੇ ਇਸ ਤੋਂ ਬਾਅਦ ਮੇਂ ਦਿੱਲੀ ਜਾ ਸਕਦਾ ਹਾਂ ਕਿਉਕਿ ਮੇਰਾ ਸੂਗਰ (HbA,C)ਬਹੁਤ ਵਧਿਆ ਹੋਇਆ ਆਇਆ ਹੈ ਅਤੇ ਦਿੱਲੀ ਦੇ ਗੰਗਾਰਾਮ ਹਸਪਤਾਲ ਚੋਂ ਇਸਦਾ ਇਲਾਚੱਲਦਾ ਹੈ। ਅੱਠ ਦਿਨ ਬਾਅਦ ਐਸਐਸਪੀ ਨੇ ਮੈਨੂੰ ਕਿਹਾ ਕਿ ਮੈਨੂੰ ਸ੍ਰੀਨਗਰ ਜਾਣ ਦੀ ਇਜ਼ਾਜਤ ਨਹੀਂ ਪਰ ਮੈਂ ਦਿੱਲੀ ਜਾ ਸਕਦਾ ਹਾਂ। ਉਸ ਅਫਸਰ ਨੇ ਮੈਨੂੰ ਸਫ਼ਰ ਲਈ ਨਿੱਜੀ ਜੁੰਮੇਵਾਰੀ ਓਟਣ ਲਈ ਕਿਹਾ।
ਕਸ਼ਮੀਰ ਅੰਦਰ ਦਹਿਸ਼ਤ ਜ਼ਾਹਰਆਸ ਮੂਜਬ ਅਤੇ ਬੋਲਣ ਤੋਂ ਵੀ ਸਾਫ਼ ਝਲਕਦੀ ਪਈ ਸੀ। ਜੰਮੂ ਅੰਦਰ ਇਹ ਗੁਪਤਭਿਆਨਕ ਤੇ ਕਈ ਵਾਰੀ ਹਾਸੋਹੀਣਾ ਵੀ ਸੀ। ਸਾਨੂੰ ਨਿਜੀ ਤੌਰ ’ਤੇ ਮਿਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਦੀ ਪੁਸ਼ਟੀ ਕੀਤੀ।
ਅੱਧਿਓਂ ਵੱਧ ਨੂੰ ਤਾਂ 370 ਬਾਰੇ ਪਤਾ ਹੀ ਨਹੀਂ। ਉੱਤੋਂ ਉਹਨਾਂ ਨੇ ਇਹਨੂੰ ਮਨਸੂਖ ਕਰ ਦਿੱਤਾ। ਸਾਰੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਮੁਤਾਬਕ ਕੋਈ ਦਫ਼ਾ 144 ਜਾਂ ਕਰਫ਼ਿਊ ਨਹੀਂ ਹੈ ਪਰ ਸ਼ਹਿਰੋਂ ਬਾਹਰ ਜਾਂਣ ਲੱਗਿਆਂ ਹਰ 100 ਮੀਟਰ ’ਤੇ ਤੁਹਾਨੂੰ ਸੀਆਰਪੀਐਫ ਦੇ ਬੰਦੇ ਮਿਲ ਜਾਣਗੇ। ਅਜਿਹਾ ਪਹਿਲਾਂ ਜੰਮੂ ’ਚ ਕਦੇ ਵੀ ਨਹੀਂ ਹੋਇਆ। ਤੁਸੀਂ ਕਹਿ ਸਕਦੇ ਹੋ ਕਿ 370 ਮਨਸੂਖ ਕਰ ਦਿੱਤੀ ਅਤੇ ਭਾਜਪਾ ਦੀ ਜੈ। ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਨੇ ਗਲਤ ਕੀਤਾ। ਜਦੋਂ ਹੀ ਇਹ ਉੱਚਰਿਆ ਤਾਂ ਤੁਹਾਨੂੰ ਉਦੋਂ ਹੀ ਚੁੱਕ ਲਿਆ ਜਾਵੇਗਾ। ਖੌਫ਼ ਦਾ ਆਲਮ ਹੈ। ਲੋਕ ਮੈਨੂੰ ਫੋਨ ਕਰਕੇ ਦਸਦੇ ਹਨ- ‘ ਤੂੰ ਇਜ ਬੋਲ ਰਿਹਾ ਹੈਂ-ਤੈਨੂੰ ਇਹ ਨਹੀਂ ਪਤਾ ਕਿ ਇਹ ਸੁਰੱਖਿਅਤ ਨਹੀਂ। ਪੁਲੀਸ ਫੌਜ ਦੇ ਕੰਟਰੋਲ ਹੇਠ ਹੈ। ਉਹ ਖੌਫ਼ ਫੈਲਾਉਣ ਲਈ ਪੁਲੀਸ ਨੂੰ ਸਾਡੇ ਵਿਰੁੱਧ ਵਰਤ ਰਹੇ ਹਨ। ਉਹ ਤੁਹਾਡੇ ’ਤੇ ਕੋਈ ਵੀ ਦੋਸ਼ ਐਥੋਂ ਤੱਕ ਕਿ ਪੀਐਸਏ ਵੀ ਮੜ੍ਹ ਸਕਦੇ ਹਨ।’ ਬਹੁਤ ਸਾਰੇ ਲੋਕਾਂ ਨੂੰ ਇਹ ਸਮਝ ਆਈ ਹੈ ਅਤੇ ਉਹ ਗਾਲ੍ਹਾਂ ਕੱਢ ਰਹੇ ਹਨ ਕਿ ਇਹਨਾ ਨੂੰ ਵੋਟਾਂ ਪਾਕੇ ਅਸੀਂ ਗਲਤੀ ਕੀਤੀ।”
ਸਾਰਾ ਧੂਮ ਧੜੱਕਾ ਜੋ ਟੀਵੀ ’ਤੇ ਦਿਖਦਾ ਹੈ ਉਹ ਭਾਜਪਾ ਦੇ ਦਫ਼ਤਰ ’ਚ ਹੀ ਹੁੰਦਾ ਹੈ। ਲੋਕ ਜਸ਼ਨ ਨਹੀਂ ਮਨਾ ਰਹੇ।”
ਸਰਕਾਰ ਦੇ ਡਿੱਗ ਪੈਣ ਤੋਂ ਬਾਅਦ ਅਸੀਂ ਨਿਸ਼ਾਨੀਆਂ ਦੇਖੀਆਂ ਕਿ ਧਾਰਾ 370 ਨੂੰ ਗੈਰ ਕਾਨੂੰਨੀ ਢੰਗ ਨਾਲ ਹਟਾਇਆ ਜਾ ਸਕਦਾ ਹੈ। ਉਹਨਾਂ ਨੇ ਮੋਬਾਈਲ ਫੋਨ ਤੇ ਇੱਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ। ਹਥਿਆਰਬੰਦ ਫੌਜਾਂ ਉਤਾਰ ਦਿੱਤੀਆਂ। ਮੈਂ ਇਹ ਨਹੀਂ ਕਿਹਾ ਕਿ ਉਹਨਾਂ ਨੇ ਕਿਸੇ ਨੂੰ ਤਸੀਹੇ ਦਿੱਤੇ ਦਿੱਤੇ ਹਨ ਪਰ ਇੱਕ ਜਮਹੂਰੀਅਤ ’ਚ ਨਾਗਰਿਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੁੰਦੀ ਹੈਜ਼ਬਰ ਖਿਲਾਫ਼ ਬੋਲਣ ਦੀ ਆਜ਼ਾਦੀ ਹੁੰਦੀ ਹੈਰਾਤੋ ਰਾਤ ਮੋਬਾਈਲਇੰਟਰਨੈੱਟ ਬੰਦ ਕਰਤਾਫੌਜ ਲਾ ਦਿੱਤੀ, 144 ਲਾ ਦਿੱਤੀਸੋਚੋ ਉਹ ਹਾਲਾਤ ਕਿਹੋ ਜਿਹੇ ਹੋਣਗੇ। ਮੈਡੀਕਲ ਐਮਰਜੈਂਸੀਆਂ ਬਾਰੇ ਸੋਚਕੇ ਦੇਖੋਲੋਕ ਐਂਬੂਲੈਂਸ ਸੇਵਾਵਾਂ ਕਿਵੇਂ ਬੁਲਾਉਣਗੇ ਜਾਂ ਡਾਕਟਰਾਂ ਕੋਲ ਜਾਂ ਹਸਪਤਾਲਾਂ ’ਚ ਕਿਵੇਂ ਜਾਣਗੇ। ਮੁਕੰਮਲ ਡਰ ਦਾ ਮਾਹੌਲ ਹੈ। ਦਹਿਸ਼ਤ ਦਾ ਮਾਹੌਲ। ਸਾਡੀ ਪੀੜੀ ਨੇ ਜੰਮੂ ’ਚ ਕਦੇ ਵੀ ਐਨੀਆਂ ਫੌਜਾਂ ਨਹੀਂ ਦੇਖੀਆਂ। ਹਰ 100 ਮੀਟਰ ’ਤੇ ਫੌਜ ਹੈ। ਬਹੁਤ ਸਾਰੇ ਵਿਦਿਆਰਥੀ ਅਤੇ ਨੌਜਵਾਨ ਸਰਕਾਰ ਦੇ ਇਹਨਾਂ ਕਦਮਾਂ ਦੇ ਖਿਲਾਫ਼ ਹਨ ਪਰ ਉਹ ਸਾਹਮਣੇ ਨਹੀਂ ਆ ਰਹੇ। ਜਦੋਂ ਸਾਰੇ ਵੱਡੇ ਆਗੂ ਹੀ ਫੜ੍ਹ ਲਏ ਹਨ ਤਾਂ ਜੇਕਰ ਅਸੀਂ ਬੋਲੇ ਤਾਂ ਸਾਡਾ ਕੀ ਬਣੂਵਿਦਿਆਰਥੀਆਂ ਨੂੰ ਇਹ ਵੀ ਖਦਸ਼ਾ ਹੈ ਕਿ ਉਹਨਾਂ ਦੇ ਕੁੱਝ ਬੋਲਣ ’ਤੇ ਉਹਨਾਂ ਦਾ ਕੇਰੀਅਰ ਤਬਾਹ ਹੋ ਜਾਵੇਗਾ। ਜੰਮੂ ’ਚ ਬੋਲਣ ਦੀ ਆਜ਼ਾਦੀ ਖੋਹ ਲਈ ਗਈ ਹੈ।”
ਅਸੀਂ ਉਸ ਇੱਕ ਪਰਿਵਾਰ ਨੂੰ ਮਿਲੇ ਜੋ ਪੀੜ੍ਹੀਆਂ ਤੋਂ ਸਿਆਸਤ ’ਚ ਸੀ। ਬਾਪ ਨੇ ਅਦਾਲਤ ’ਚ ਸੇਖ਼ ਅਬਦੁੱਲਾ ਦੀ ਪੈਰਵਾਈ ਕੀਤੀ ਸੀ। ਬੇਟਾ ਹੁਣ ਸਿਆਸਤਦਾਨ ਹੈ। ਉਹਨਾਂ ਦੋਹਾਂ ਨੇ ਦਹਿਸ਼ਤ ਤੇ ਉਪਰਾਮਤਾ ਦੀਆਂ ਕਹਾਣੀਆਂ ਸੁਣਾਈਆਂ।
ਬਰਜ਼ੁਰਗ ਸੂਬੇ ਦੀ ਸਿਆਸਤ ਬਾਰੇ ਭਾਵੁਕ ਸੀ। ਇਸ ਲੇਖੇ ਉਹਨੇ ਆਪਣੀ ਸਾਰੀ ਉਮਰ ਲਾਈ ਸੀ। ”“50 ਵਿਆਂ ’ਚ ਜਦੋਂ ਸੇਖ ਅਬਦੁੱਲਾ ਨੂੰ ਗ੍ਰਿਫ਼ਤਾਰ ਕੀਤਾ ਗਿਆਜੰਮੂ ਦੇ ਹਰੇਕ ਵਕੀਲ ਨੇ ਉਸਦਾ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ। ਮੈਨੂੰ ਕਿਸੇ ਨੇ ਸੰਪਰਕ ਕੀਤਾ। ਮੈਂ ਕਿਹਾ ਕਿਓਂ ਨਹੀਂ। ਮੈਂ ਇੱਕ ਵਕੀਲ ਹਾਂ ਅਤੇ ਉਸਦੀ ਪੈਰਵਾਈ ਕਰਨਾ ਮੇਰਾ ਧਰਮ ਹੈ। ਮੈਂ ਉਸ ਨਾਲ ਸਬੰਧਿਤ ਹਰ ਫ਼ਰਦ ਦਾ ਉਰਦੂ ਤੋਂ ਅੰਗਰੇਜ਼ੀ ’ਚ ਤਰਜਮਾ ਕੀਤਾਇਥੋਂ ਮੇਰੀ ਉਸ ਨਾਲ ਨੇੜਤਾ ਬਣੀ ਅਤੇ ਉਸਦੇ 1975 ’ਚ ਗੱਦੀ ’ਤੇ ਬਿਰਾਜਮਾਨ ਹੋਣ ਤੱਕ ਰਹੀ।”
ਮੇਰੇ ਵਿਚਾਰ ਮੇਰੇ ਨਾਲ ਦੇ ਹਿੰਦੂਆਂ ਨਾਲੋਂ ਵੱਖਰੇ ਹਨ ਕਿਉਕਿ ਮੇਰਾ ਇਹ ਮੰਨਣਾ ਹੈ ਕਿ ਸਾਨੂੰ ਕਸ਼ਮੀਰੀਆਂ ਨੂੰ ਨਾਲ ਲੈ ਕੇ ਚਲਣਾ ਚਾਹੀਦਾ ਹੈ। ਉਹਨਾਂ ਨੂੰ ਨਾਲ ਲੈਣ ਲਈ ਉਹਨਾਂ ਦੀ ਹਰ ਸੰਭਵ ਮੱਦਦ ਕਰੋ।
ਜੰਮੂ ਨੂੰ ਕਸ਼ਮੀਰੀਆਂ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਇਹ ਸਮਝਣ ਲਈ ਕਿ ਹਰ ਮਤਲਬ ਲਈ ਕਸ਼ਮੀਰ ਤੁਹਾਡੇ ਨਾਲ ਹੈ।
ਹਨੂੰ ਇੱਜ ਲੈਣਾ ਠੀਕ ਨਹੀਂ ਕਿ ਉਹਨਾਂ ਨੂੰ ਐਵੇਂ ਹੀ ਸਮਝਿਆ ਜਾਵੇ। ਹਰ ਹਾਲਤ ’ਚ ਉਹਨਾਂ ਦੇ ਬੱਚਿਆਂ ਨੂੰ ਬਾਹਰ ਭੇਜਣ ’ਚ ਉਹਨਾਂ ਨੂੰ ਸਕੂਲਾਂਕਾਲਜਾਂਯੂਨੀਵਰਸਿਟੀਆਂ ’ਚ ਦਾਖਲ ਕਰਵਾਉਣ ਦੇ ਮਾਮਲਿਆਂ ’ਚ ਅਤੇ ਇਓਂ ਹੋਰ ਕੁੱਝ ’ਚ ਵੀ ਮੈਂ ਇਸ ’ਚ ਮੱਦਦ ਕਰ ਰਿਹਾ ਸੀ।
ਹੁਣ ਹਾਲਾਤ ਬਹੁਤ ਖਤਰਨਾਕ ਹੈ। ਧਾਰਾ 370 ਆਖਰਕਾਰ ਕੀ ਸੀਇਹਦੇ ’ਚ ਕੁੱਝ ਵੀ ਬਾਕੀ ਨਹੀਂ ਰਿਹਾ ਸੀ। ਭਾਜਪਾ ਨੂੰ ਐਥੋਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਣ ਤੋਂ ਕੌਣ ਵਰਜਦਾ ਸੀ ਚਾਹੇ ਧਾਰਾ 370 ਲਾਗੂ ਵੀ ਰਹਿੰਦੀ। ਇਸਦਾ ਖਾਤਮਾ ਬਲਾਤਕਾਰ ਤੋਂ ਵਧਕੇ ਕੁੱਝ ਵੀ ਨਹੀਂ। ਇਹਨੇ ਕਿਸੇ ’ਤੇ ਰੋਕ ਨਹੀ ਲਾਈ ਸੀ। ਲੋਕ ਜ਼ਮੀਨਾਂ ਖਰੀਦਣ ਲਈ ਚੋਰ ਮੋਰੀਆਂ ਲੱਭ ਹੀ ਲੈਂਦੇ ਹਨ। ਹੁਣ ਲੋਕ ਕਹਿ ਰਹੇ ਹਨ ਕਿ “ਉਹ ਆਪਣੀਆਂ ਜ਼ਮੀਨਾਂ ਨਹੀਂ ਵੇਚਣਗੇ। ਮਰ ਜਾਣਾ ਮਨਜੂਰ ਪਰ ਜ਼ਮੀਨ ਨਹੀਂ ਵੇਚਾਂਗੇ।”
ਬੇਟੇ ਨੇ ਕਿਹਾ ਕਿ ਅਜਿਹੇ ਸਿਆਸੀ ਮਾਹੌਲ ’ਚ ਉਹ ਕਿਵੇਂ ਵਿਚਰਦਾ ਹੈ ਜਿਹੜਾ ਮੁਕੰਮਲ ਰੂਪ ’ਚ ਪਾਲਾਬੰਦੀ ਵਾਲਾ ਬਣ ਚੁੱਕਿਆ ਹੈ ਕਿ ਜੰਮੂ ਦੇ ਬਹੁਤੇ ਲੋਕ ਇੱਕੋਂ ਤੱਕ ਕਿ ਉਹਦੇ ਯਾਰ ਦੋਸਤ ਵੀ ਕਸ਼ਮੀਰੀਆਂ ਨਾਲ ਗੱਲਬਾਤ ਨਹੀਂ ਕਰਦੇ। ਅਤੇ ਵਪਾਰੀਕਾਰੋਬਾਰੀ ਅਤੇ ਜੰਮੂ ਦੇ ਲੋਕ ਬੇਚੈਨ ਹਨਦਹਿਸ਼ਤਜਦਾ ਹਨ ਅਤੇ ਤਿੱਖੀ ਤਰ੍ਹਾਂ ਵੰਡੇ ਹੋਏ ਹਨ।
ਕਿਹਾ ਜਾਵੇ ਤਾਂ ਜੋ ਅੱਜ ਵਾਪਰ ਰਿਹਾ ਹੈ ਕਿ ਜੰਮੂ ਦੇ ਲੋਕ ਬਹੁਤ ਹੀ ਵਿਰੋਧੀ ਵਿਚਾਰਾਂ ਵਾਲੇ ਹਨ। ਕਸ਼ਮੀਰ ਦੇ ਉਲਟ ਜਿੱਥੇ 90 ਪ੍ਰਤੀਸ਼ਤ ਆਬਾਦੀ ਮੁਸਲਿਮ ਹੈਜੰਮੂ ਅੰਦਰ ਰਾਜਪੂਤਗੁੱਜਰਪਹਾੜੀਬ੍ਰਾਹਮਣਅਨਸੂਚਿਤ ਜਾਤੀਆਂਅਨਸੂਚਿਤ ਕਬੀਲੇੳਬੀਸੀ ਹਨ ਅਤੇ ਉਹ ਸਾਰੇ ਵੱਖੋ-ਵੱਖਰੇ ਸੋਚਦੇ ਹਨ। ਪਹਾੜੀ ਤੇ ਗੁੱਜਰਾਂ ਦੇ ਆਪਦੇ ਮਤਭੇਦ ਹਨ। ਗੁੱਜਰ 100 ਪ੍ਰਤੀਸ਼ਤ ਮੁਸਲਮਾਨ ਹਨਪਰ ਪਹਾੜੀ ਮੁਸਲਿਮ ਤੇ ਹਿੰਦੂ ਦੋਨੇ ਹਨਪਰ ਜਦੋਂ ਗੱਲ ਕਸ਼ਮੀਰੀਆਂ ਵਿਰੁੱਧ ਲੜਨ ਦੀ ਆਉਦੀ ਹੈ ਤਾਂ ਗੁੱਜਰ ਮੁਸਲਿਮ ਤੇ ਹਿੰਦੂ ਪਹਾੜੀ ਇਕੱਠੇ ਹੋ ਜਾਂਦੇ ਹਨ। ਨਹੀਂ ਤਾਂ ਉਹ ਇੱਕ ਦੂਜੇ ਨੂੰ ਵੀ ਵੋਟ ਨਹੀਂ ਪਾਉਦੇ।”
ਬੇਟਾ ਭੰਬਲਭੂਸੇ ਅਤੇ ਆਰਥਕ ਮਾਹੌਲ ਬਾਰੇ ਗੱਲਬਾਤ ਕਰੀ ਗਿਆ। ਉਹਨੇ ਕਿਹਾ ਕਿ ਇਹ ਹਕੀਕਤ ਹੈ ਕਿ ਭਾਜਪਾ ਤੇ ਆਰਐਸਐਸ ਦਾ ਆਗੂ ਰਾਮ ਮਾਧਵ ਜੰਮੂ ’ਚ ਲੋਕਾਂ ਨੂੰ ਕਹਿ ਰਿਹਾ ਸੀ ਕਿ ਉਹਨਾਂ ਨੂੰ ਆਪਣਾ ਰੁਤਬਾ ਮਿਲ ਜਾਵੇਗਾ ਅਤੇ ਉਹਨਾਂ ਨੂੰ ਰੁਜ਼ਗਾਰ ਦੀ ਸੁਰੱਖਿਆ ਦੀ ਗੱਲ ਕਰ ਰਿਹਾ ਸੀਇਹ ਤੱਥ ਉਜਾਗਰ ਕਰਦਾ ਹੈ ਕਿ ਲੋਕਾਂ ਦੇ ਮਨਾਂ ’ਚ ਇਹਨਾਂ ਗੱਲਾਂ ਦੇ ਉਲਟ ਵਰਤਾਰਾ ਚੱਲ ਰਿਹਾ ਹੈ। ਉਸਨੇ ਅੱਗੇ ਕਿਹਾ ਕਿ ਜੰਮੂ ਦੇ ਲੋਕਾਂ ਅੰਦਰ ਖੁਲ੍ਹੇ ਮਨ ਨਾਲ ਗੱਲਬਾਤ ਕਰਨ ਦੀ ਸੂਰਤ ’ਚ ਬਦਲਾ ਲਊ ਕਾਰਵਾਈ ਕੀਤੇ ਜਾਣ ਦੀ ਦਹਿਸ਼ਤ ਐਨੀ ਗਹਿਰੀ ਹੈ ਕਿ ਕਾਂਗਰਸ ਵਰਗੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਨੂੰ ਵੀ ਪ੍ਰੈਸ ਕਾਨਫਰੰਸਾਂ ਕਰਨ ਤੋਂ ਹਕੀਕਤ ’ਚ ਵਰਜਿਆ ਹੋਇਆ ਹੈ। ਐਸਐਚਓ ਇੱਕ ਪਾਰਟੀ ਕਾਰਕੁੰਨ ਕੋਲ ਗਿਆ ਅਤੇ ਉਸਨੇ ਧਾਰਾ 370 ਬਾਰੇ ਗੱਲਬਾਤ ਕਰਨ ਤੋਂ ਰੋਕਿਆ। ਸੁਆਲ ਖੜ੍ਹਾ ਹੁੰਦਾ ਹੈ ਕਿ ਆਖਰ ਪੁਲੀਸ ਕਰ ਕੀ ਰਹੀ ਹੈ?
ਉਸਨੇ ਪੈਂਥਰਜ਼ ਪਾਰਟੀ ਜਾਂ ਨੈਸ਼ਨਲ ਕਾਨਫਰੰਸ ਨੂੰ ਮੀਡੀਆ ਨਾਲ ਗੱਲ ਨਹੀਂ ਕਰਨ ਦਿੱਤੀ। ਉਹ ਨਹੀਂ ਚਾਹੁੰਦੇ ਕਿ ਆਲਮੀ ਭਾਈਚਾਰੇ ਨੂੰ ਇਹ ਭਿਨਕ ਪਵੇ ਕਿ ਜੰਮੂ ’ਚ ਵੀ ਕੁੱਝ ਲੋਕ ਹਨ ਜੋ 370 ਦੀ ਮਨਸੂਖੀ ਦਾ ਵਿਰੋਧ ਕਰਦੇ ਹਨ। ਅਸਲ ’ਚ ਸਾਡਾ ਇੱਕ ਆਹੁਦੇਦਾਰ ਪ੍ਰੈਸ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਪੁਲਸ ਉਸਨੂੰ ੳਸਦੇ ਦਫ਼ਤਰੋਂ ਹੀ ਚੁੱਕ ਕੇ ਲੈ ਗਈ। ਸਾਡੇ ਕੋਲ ਉਹਦੀਆਂ ਤਸਵੀਰਾਂ ਅਤੇ ਵੀਡੀ ਓਮੌਜੂਦ ਹਨ। ਇਓਂ ਚੱਲ ਰਿਹਾ ਹੈ। ”
X-----------X

7. ਟੁੱਟ-ਫੁੱਟ
ਅਗਸਤ ਨੂੰ ਜਦ ਸੰਚਾਰ ਸਾਧਨਾਂ ਨੂੰ ਮੁਕੰਮਲ ਰੂਪ ਵਿੱਚ ਠੱਪ ਕਰ ਦਿੱਤਾ ਗਿਆ ਤਾਂ ਇੰਝ ਮਹਿਸੂਸ ਹੋਇਆ ਜਿਵੇਂ ਤਦਕਾਲੀਨ ਜੰਮੂ ਤੇ ਕਸ਼ਮੀਰ ਸੂਬਾਭਾਰਤੀ ਰਾਜ ਦਾ ਇੱਕ ਅੰਗ ਹੋਣ ਵਜੋਂ ਇਸ ਦੇ ਜਿਸਮ ਨਾਲੋਂ ਤੋੜ ਕੇ ਅਲੱਗ ਕਰ ਦਿੱਤਾ ਗਿਆ ਹੋਵੇ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਕਾਰਾ ਕਿਸੇ ਚੀਜ਼ ਨੂੰ ਪੂਰੀ ਤਰ੍ਹਾਂ ਸੀਲਬੰਦ ਕਰ ਕੇ ਅਲੱਗ ਕੀਤੇ ਜਾਣ ਵਾਂਗ ਮਹਿਸੂਸ ਹੋਇਆਇੱਕ ਅਜਿਹੀ ਜੁਦਾਈ ਜਿਸ ਦੀ ਚੀਸ ਦੋ ਮਹੀਨੇ ਬੀਤ ਜਾਣ ਬਾਅਦ ਵੀ ਸਾਡੇ ਸਦਮੇ ਦਾ ਅਹਿਮ ਹਿੱਸਾ ਬਣੀ ਹੋਈ ਸੀ। ਇਸ ਨੂੰ ਲਾਗੂ ਕਰਨ ਵਿੱਚ ਬਹੁਤ ਸਾਰੀਆਂ ਅਮਲੀ ਅੜਚਨਾਂ ਸਨ। ਕਈ ਅੜਚਨਾਂ ਤਾਂ ਸੂਚੀਬੱਧ ਕੀਤੀਆਂ ਹਨ ਜਿਵੇਂ ਕਿ ਐਂਬੂਲੈਂਸ ਸੇਵਾਵਾਂਜਰੂਰੀ ਦਵਾਈਆਂਕੈਂਸਰ ਦੀਆਂ ਦਵਾਈਆਂ ਆਦਿ ਦਾ ਉਪਲੱਬਧ ਨਾ ਹੋਣਾ ਅਤੇ ਡਾਇਲਾਸਸ ਕਰਵਾਉਣ ਲਈ ਹਸਪਤਾਲ ਨਾ ਪਹੁੰਚ ਸਕਣਾਮੁਰਦੇ ਦਫਣ ਕਰਨ ਲਈ ਨਾ ਜਾਇਆ ਜਾ ਸਕਣਾਲੋਕਾਂ ਵੱਲੋਂ ਆਪਣੇ ਕਰੀਬੀਆਂ ਦੇ ਜਨਾਜ਼ੇ ’ਚ ਸ਼ਾਮਲ ਨਾ ਹੋ ਸਕਣਾ ਜਾਂ ਇੱਥੋ ਤੱਕ ਕਿ ਆਪਣੇ ਰਿਸ਼ਤੇਦਾਰਾਂ ਸਬੰਧੀਆਂ ਨੂੰ ਕਿਸੇ ਪਰਿਵਾਰਕ ਮੈਂਬਰ ਦੇ ਫੌਤ ਹੋ ਜਾਣ ਦੀ ਇਤਲਾਹ ਹੀ ਨਾ ਦੇ ਸਕਣਾ। ਛਾਪਾਖਾਨਿਆਂ ਵੱਲੋਂ ਅਖਬਾਰ ਹੀ ਛਾਪਿਆ ਨਾ ਜਾ ਸਕਣਾ ਅਤੇ ਵਪਾਰੀਆਂਕਿਸਾਨਾਂਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਆਪਣਾ ਕੰਮ-ਧੰਦਾ ਕਰਨ ਵਿੱਚ ਦਿੱਕਤ ਆਉਣਾ। ਉਦੋਂ ਤੋਂ ਹੀ ਕਾਲਜ ਤੇ ਸਕੂਲ ਬੰਦ ਪਏ ਹਨ ਅਤੇ ਦਾਖਲਿਆਂ ਦਾ ਅਮਲ ਡਗਮਗਾ ਗਿਆ ਹੈ। ਰੋਜ਼ਮਰਾ ਦੀ ਜ਼ਿੰਦਗੀ ਦੇ ਇਨ੍ਹਾਂ ਸਦਮਿਆਂ ਦੀਆਂ ਕੁੱਝ ਬਾਰੀਕ ਪਰਤਾਂ ਦਾ ਇੱਥੇ ਖੁੱਲ਼ ਕੇ ਬਿਆਨ ਕਰਨ ਦੀ ਜਰੂਰਤ ਹੈ । ਪਰ ਇਸ ਤੋੜ ਵਿਛੋੜੇ ਦਾ ਇੱਕ ਪੱਖ ਅਜਿਹਾ ਹੈ ਜਿਹਦੇ ਬਾਰੇ ਬਹੁਤ ਘੱਟ ਚਰਚਾ ਹੋਈ ਹੈ। ਇਹ ਪੱਖ ਸਾਡੇ ਧਿਆਨ ’ਚ ਉਦੋਂ ਆਇਆ ਜਦੋਂ ਅਸੀਂ ਇੱਕ ਸਾਬਕਾ ਨੌਕਰਸ਼ਾਹ ਨੂੰ ਮਿਲੇ। ਧਾਰਾ 370 ਦੇ ਰੱਦ ਹੋਣ ਕਾਰਨ ਜੰਮੂ ਕਸ਼ਮੀਰ ਦੇ ਹੋਏ ਤੋੜ-ਵਿਛੋੜੇ ਦਾ ਉਨ੍ਹਾਂ ਕਾਇਦੇ ਕਾਨੂੰਨਾਂ ਉਪਰ ਬਹੁਤ ਅਹਿਮ ਅਸਰ ਪਵੇਗਾ ਜੋ ਤਦਕਾਲੀਨ ਜੰਮੂ ਕਸ਼ਮੀਰ ਦੇ ਕਾਇਦੇ ਕਾਨੂੰਨ ਉਸੇ ਤਰ੍ਹਾਂ ਬਰਕਰਾਰ ਰੱਖੇ ਜਾਣੇ ਹਨ ਜਾਂ ਜੋ ਕਾਇਦੇ ਕਾਨੂੰਨ ਜੰਮੂ ਕਸ਼ਮੀਰ ਦੇ ਪੁਨਰ-ਗਠਨ ਐਕਟ 2019 ਤਹਿਤ ਨਵੇਂ ਸਿਰਿਉਂ ਲਿਖੇ ਜਾਣੇ ਹਨ।
ਧਾਰਾ 370 ਦੇ ਰੱਦ ਕਰਨ ਦਾ ਫੈਸਲਾ ਜਦ 31 ਅਕਤੂਬਰ 2019 ਤੋਂ ਲਾਗੂ ਹੋ ਜਾਵੇਗਾ ਤਾਂ ਬਹੁਤ ਸਾਰੇ ਕੇਂਦਰੀ ਕਾਨੂੰਨ ਜੋ ਪਹਿਲਾਂ ਜੰਮੂ ਐਂਡ ਕਸ਼ਮੀਰ ਸੂਬੇ ਵਿੱਚ ਲਾਗੂ ਨਹੀਂ ਸਨਹੁਣ ਨਵ-ਗਠਿਤ ਕੇਂਦਰੀ ਸ਼ਾਸਿਤ ਪ੍ਰਦੇਸ਼ ’ਚ ਲਾਗੂ ਹੋ ਜਾਣਗੇ। ਅਤੇ ਬਹੁਤ ਸਾਰੇ ਰਿਆਸਤੀ ਕਾਨੂੰਨਾਂ ਦੀ ਥਾਂ ’ਤੇ ਇਨ੍ਹਾਂ ਨਾਲ ਸਬੰਧਿਤ ਕੇਂਦਰੀ ਕਾਨੂੰਨ ਲਾਗੂ ਹੋ ਜਾਣਗੇ। ਜਿਸ ਨੌਕਰਸ਼ਾਹ ਨਾਲ ਅਸੀਂ ਗੱਲਬਾਤ ਕੀਤੀਉਸ ਅਨੁਸਾਰ “ਜੰਮੂ ਕਸ਼ਮੀਰ ਦਾ ਪੁਨਰ-ਗਠਨ ਕਰਦੇ ਸਮੇਂ ਕੋਈ ਸੰਜੀਦਾ ਸੋਚ-ਵਿਚਾਰ ਨਹੀਂ ਕੀਤੀ ਗਈ। ਇਹ ਬਦਲਾਖੋਰੀ ਦੀ ਭਾਵਨਾ ਨਾਲ ਲਾਗੂ ਕੀਤਾ ਗਿਆ।” ਉਸਨੇ ਆਪਣੇ ਭਾਵਾਂ ਦੀ ਵਿਆਖਿਆ ਵਿੱਚ ਕਿਹਾ:
ਰਿਆਸਤ ਦੇ ਤਜ਼ਵੀਜਤ ਪੁਨਰ-ਗਠਨ ਕਰਦੇ ਸਮੇਂ 1988 ਦਾ ‘ਜੰਮੂ ਤੇ ਕਸ਼ਮੀਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਕਾਨੂੰਨ’ ਬਰਕਰਾਰ ਰੱਖਿਆ ਗਿਆ ਹੈ ਜਦ ਕਿ 2009 ਦੇ ‘ਜੰਮੂ ਤੇ ਕਸ਼ਮੀਰ ਜਾਣਕਾਰੀ ਹੱਕ ਕਾਨੂੰਨ (ਆਰਟੀਆਈ)’ ਦੀ ਥਾਂ ’ਤੇ 2005 ਦਾ ਜਾਣਕਾਰੀ ਹੱਕ ਕਾਨੂੰਨ (ਆਰਟੀਆਈਕਾਨੂੰਨ ਲਾਗੂ ਕੀਤਾ ਜਾਵੇਗਾ।” ਉਸਨੇ ਦੱਸਿਆ ਕਿ ਰਿਆਸਤੀ ਆਰਟੀਆਈ ਕਾਨੂੰਨ ’ਚ ਕੁੱਝ ਧਾਰਾਵਾਂ ਬਹੁਤ ਮਜ਼ਬੂਤ ਸਨ। “ਰਿਆਸਤੀ ਕਾਨੂੰਨ ’ਚ ਮਾਮਲਿਆਂ ਦੇ ਨਿਪਟਾਰੇ ਲਈ ਸਮੇਂ ਦੀ ਸੀਮਾ ਨਿਸ਼ਚਿਤ ਕੀਤੀ ਹੋਈ ਸੀ। ਅਪੀਲ ਦੇ ਅਮਲ ਸਮੇਤ ਹਰ ਮਾਮਲੇ ਦਾ ਨਿਪਟਾਰਾ 90 ਦਿਨਾਂ ਦੇ ਅੰਦਰ ਅੰਦਰ ਕਰਨਾ ਹੁੰਦਾ ਸੀ।” ਉਸ ਨੇ ਵਿਸਥਾਰ ’ਚ ਦੱਸਿਆ ਕਿ ਅਜਿਹਾ ਕਰਨਾ ਕੌਮੀ ਪੱਧਰ ’ਤੇ ਇਹ ਸੰਭਵ ਨਹੀਂ ਕਿਉਂਕਿ ਉਥੇ ਆਰਟੀਆਈ ਐਕਟ ਅਧੀਨ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ। ਪਰ ਜੰਮੂ ਕਸ਼ਮੀਰ ਵਿੱਚ ਇਹ ਬੋਝ ਘੱਟ ਹੈ। ਇਸ ਲਈ ਜਾਣਕਾਰੀ ਪ੍ਰਾਪਤ ਕਰਨ ਲਈ ਆਉਣ ਵਾਲੀਆਂ ਅਰਜੀਆਂ ਦਾ ਸਮਾਂ-ਬੱਧ ਨਿਪਟਾਰਾ ਕੀਤੇ ਜਾ ਸਕਣ ਦੀ ਤੁੱਕ ਬਣਦੀ ਹੈ। ਇਸ ਨੌਕਰਸ਼ਾਹ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਹੁਣ ਰਿਆਸਤੀ ਵਕਫ ਕਾਨੂੰਨ ਦੀ ਜਗਾਹ ਕੇਂਦਰੀ ਵਕਫ ਕਾਨੂੰਨ ਲਾਗੂ ਕੀਤਾ ਜਾਵੇਗਾ ਜਿਹੜਾ ਤੀਰਥ-ਸਥਾਨ ਦੇ ਪ੍ਰਬੰਧਕਾਂ ਨੂੰ ਵਧੇਰੇ ਅਖਤਿਆਰ ਦਿੰਦਾ ਹੈ।
ਜੰਮੂ ਅਤੇ ਕਸ਼ਮੀਰ ਦੇ ਦੋਵਾਂ ਹੀ ਇਲਾਕਿਆਂ ਤੋਂ ਯੂਨੀਵਰਸਿਟੀ ਪੱਧਰ ਦੀ ਵਿੱਦਿਆ ਵਿਵਸਥਾ ਦੇ ਢਹਿ ਢੇਰੀ ਹੋ ਜਾਣ ਦੀ ਸ਼ਿਕਾਇਤ ਆਮ ਸੁਨਣ ਨੂੰ ਮਿਲਦੀ ਸੀ। ਇੱਕ ਵਿਦਿਆ ਮਾਹਰ ਨੇ ਦੱਸਿਆ ਕਿ ਇੱਟਰਨੈੱਟ ਦੇ ਬੰਦ ਕੀਤੇ ਜਾਣ ਕਾਰਨ ਯੂਨੀਵਰਸਿਟੀਆਂ ਅੰਦਰ ਦਾਖਲਿਆਂ ਦਾ ਅਮਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਯੂਨੀਵਰਸਿਟੀਆਂ ’ਚ ਕਈ ਆਨ-ਲਾਈਨ ਕੋਰਸ ਕਰਵਾਏ ਜਾਂਦੇ ਹਨ ਜਿਹੜੇ ਕਿ ਇੰਟਰਨੈਟ ਬੰਦ ਹੋਣ ਕਾਰਨ ਦੋ ਮਹੀਨਿਆਂ ਤੋਂ ਠੱਪ ਹੋਏ ਪਏ ਹਨ। ਅਗਲੇ ਅਕਾਦਮਿਕ ਸੈਸ਼ਨ ਲਈ ਦਾਖਲਿਆਂ ਦਾ ਚੌਥਾ ਦੌਰ ਚੱਲ ਰਿਹਾ ਸੀ ਜਦੋਂ ਧਾਰਾ 370 ਨੂੰ ਮਨਸੂਖ ਕੀਤਾ ਗਿਆ ਅਤੇ ਇੰਟਰਨੈੱਟ ਨੂੰ ਬੰਦ ਕੀਤਾ ਗਿਆ। ਦਾਖਲਿਆਂ ਸਬੰਧੀ ਈਮੇਲ ਨੂੰ ਹਾਸਲ ਕਰਨ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਉਸ ਨੂੰ ਦਿੱਲੀ ਜਾਣਾ ਪਿਆ।
ਅਗਸਤ ਤੋਂ ਕਮਿਊਨੀਕੇਸ਼ਨ ਦੇ ਸਾਰੇ ਸਾਧਨ ਠੱਪ ਹੋ ਜਾਣ ਕਾਰਨ ਸਭ ਤੋਂ ਭਿਅੰਕਰ ਤਰਾਸਦੀ ਡਾਕਟਰੀ ਸਹੂਲਤਾਂ ਨਾਲ ਵਾਪਰੀ। ਸ੍ਰੀਨਗਰ ਅੰਦਰ ਅਸੀਂ ਔਰਤ ਰੋਗਾਂ ਦੀ ਇੱਕ ਮਾਹਰ ਡਾਕਟਰ ਨਾਲ ਗੱਲ ਕੀਤੀ। ਉਸਨੇ ਸਾਨੂੰ ਦੱਸਿਆ ਕਿ ਪਹਿਲੇ ਕੁੱਝ ਦਿਨਾਂ ਤੱਕ ਜੂਨੀਅਰ ਡਾਕਟਰ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਨ ਲਈ ਉਸ ਨਾਲ ਸੰਪਰਕ ਹੀ ਨਹੀਂ ਕਰ ਸਕੇ। ਕਿਉਂਕਿ ਫੋਨ ਲਾਈਨਾਂ ਠੱਪ ਪਈਆਂ ਸਨ ਅਤੇ ਨਾ ਹੀ ਹਸਪਤਾਲ ਦੇ ਰਿਕਾਰਡ ਅੰਦਰ ਉਸਦੀ ਰਿਹਾਇਸ਼ ਦਾ ਪਤਾ ਨਵਿਆਇਆ ਜਾ ਸਕਿਆ। ਇਸ ਕੰਪਿਊਟਰੀ ਯੁੱਗ ਅੰਦਰ ਵੀ ਹਸਪਤਾਲ ਦੇ ਰਿਕਾਰਡ ਨੂੰ ਵਰਤੋਂ ’ਚ ਨਹੀਂ ਲਿਆਂਦਾ ਜਾ ਸਕਿਆ। ਇਹਨਾਂ ਪਿਛਲੇ ਦੋ ਮਹੀਨਿਆਂ ਦੌਰਾਨ ਰਾਤ ਨੂੰ ਜਦੋਂ ਵੀ ਕਦੇ ਮੈਡੀਕਲ ਐਮਰਜੈਂਸੀ ਦੀ ਲੋੜ ਪੈਂਦੀ ਸੀ ਉਦੋਂ ਐਂਬੂਲੈਂਸ ਨੂੰ ਬੁਲਾਉਣਾ ਸੰਭਵ ਨਹੀਂ ਸੀ। ਲੋਕ ਆਪਣੇ ਗੁਆਂਢੀਆਂ ਦੀਆਂ ਕਾਰਾਂ ਮੰਗਣ ਲਈ ਮਜਬੂਰ ਸਨ। ਗੁਆਂਢੀ ਬੇਸ਼ੱਕ ਆਪਣੀਆਂ ਕਾਰਾਂ ਦੇ ਤਾਂ ਦਿੰਦੇ ਸਨ ਪਰ ਡਰ ਦੇ ਮਾਰੇ ਮਰੀਜ਼ ਤੇ ਉਸਦੇ ਪਰਿਵਾਰ ਨਾਲ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੰਦੇ ਸਨ।
********************* ਇਸ ਤੋਂ ਅੱਗੇ ਕੇਵਲ ਆਰਟਸ ਵਾਲਾ (ਅਮਰਿਤ ਲਿਪੀਪੇਜ 52 ਬਾਰਾਮੂਲਾ ਵਿਖੇ ਸਥਿਤ ਨੈਸ਼ਨਲ ਹੈਲਥ ਮਿਸ਼ਨ (ਐਨਐਚਐਮਦੀ ਇੱਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਸਿਹਤ ਅਦਾਰਿਆਂ ਨੂੰ ਦਵਾਈਆਂ ਵਕਤ ਸਿਰ ਨਹੀਂ ਮਿਲ ਰਹੀਆਂ। ਉਸਨੇ ਜਿਲ੍ਹਾ ਸਿਹਤ ਕੇਂਦਰ ’ਚ ਦਰਜ ਸੱਪ ਦੇ ਡੰਗਣ ਕਾਰਨ ਹੋਈਆਂ ਦੋ ਮੌਤਾਂ ਦੀ ਗੱਲ ਕੀਤੀ। ਉਸਨੇ ਦੱਸਿਆ ਕਿ “ਇਹ ਮੌਤਾਂ ਸੱਪ ਦੇ ਕੱਟਣ ’ਤੇ ਲੱਗਣ ਵਾਲੇ ਰੋਧੀ ਟੀਕੇ ਦਾ ਸਮੇਂ ਸਿਰ ਉਪਲੱਬਧ ਨਾ ਹੋਣ ਕਾਰਨ ਹੋਈਆਂ ਭਾਵਂੇ ਕਿ ਇਹ ਟੀਕੇ ਮਹਿਕਮੇ ਦੇ ਸਟਾਕ ਵਿੱਚ ਪਏ ਸਨ। ਸਟੋਰ ਕੀਪਰ ਹਾਜ਼ਰ ਨਹੀਂ ਸਨ ਅਤੇ ਉਸ ਨਾਲ ਰਾਬਤਾ ਕਰਨ ਦਾ ਕੋਈ ਜ਼ਰੀਆ ਨਹੀਂ ਸੀ।” ਪਿੰਡਾਂ ਵਿੱਚ ਜਨ ਸਿਹਤ ਸੰਭਾਲ ਪ੍ਰੋਗਰਾਮ ਨੂੰ ਆਸ਼ਾ ਵਰਕਰਾਂ ਦੀ ਮਦਦ ਰਾਹੀਂ ਅਮਲ ’ਚ ਲਿਆਂਦਾ ਜਾਂਦਾ ਹੈ। ਉਹਨਾਂ ਨੂੰ ਮਿਲਣ ਵਾਲੀ ਦਵਾਈਆਂ ਦੀ ਖੇਪ ਖਤਮ ਹੋਣ ਕਿਨਾਰੇ ਸੀ ਅਤੇ ਇਸਨੂੰ ਨਵੀ ਖੇਪ ਰਾਹੀਂ ਪੂਰਿਆ ਜਾਣਾ ਸੀ ਪਰ ਇਸ ਦੌਰਾਨ ਸਾਰੀ ਕਮਿਊਨੀਕੇਸ਼ਨ ਸੇਵਾ ਠੱਪ ਹੋ ਗਈ। ਆਸ਼ਾ ਵਰਕਰ ਹੀ ਦੂਰ ਦੁਰਾਡੇ ਪਿੰਡਾਂ ’ਚ ਸਾਡੇ ਸੰਪਰਕ ਦਾ ਵਸੀਲਾ ਹਨ। ਜਦ ਕਦੇ ਕਿਸੇ ਨੂੰ ਤਾਪ ਚੜ੍ਹ ਜਾਂਦਾ ਹੈਕਿਸੇ ਨੂੰ ਐਮਰਜਂੈਸੀ ਦਵਾਈ ਦੀਫਸਟ-ਏਡ ਦੀ ਜਾਂ ਜਨੇਪੇ ਦੌਰਾਨ ਕਿਸੇ ਦਵਾਈ ਦੀ ਲੋੜ ਪੈ ਜਾਂਦੀ ਹੈ ਤਾਂ ਆਸ਼ਾ ਵਰਕਰ ਨੇ ਹੀ ਸਾਡੇ ਨਾਲ ਸੰਪਰਕ ਕਰਨਾ ਹੁੰਦਾ ਹੈ ਪਰ ਅੱਜ ਕਲ੍ਹ ਸਾਰੇ ਸੰਪਰਕ ਸਾਧਨ ਠੱਪ ਹਨ ।
ਇਸ ਸੀਨੀਅਰ ਡਾਕਟਰ ਨੇ ਸਾਨੂੰ ਦੱਸਿਆ ਕਿ ਇਸ ਅਰਸੇ ਦੌਰਾਨ ਜਨੇਪੇ ਤੋਂ ਪਹਿਲਾਂ ਅਤੇ ਜਨੇਪੇ ਤੋਂ ਬਾਦ ਵਿੱਚ ਜੱਚਾ-ਬੱਚਾ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ। ਸਿਹਤ ਸੰਭਾਲ ਸੇਵਾਵਾਂ ਦੀ ਇਸ ਅਣਹੋਦ ’ਚ ਜਨੇਪੇ ਤੋਂ ਪਹਿਲਾਂ ਤੇ ਬਾਅਦ ਵਿੱਚ ਖੂਨ ਦਾ ਵਹਾਅ ਹੋਣ ਦੀ ਹਾਲਤ ਨੂੰ ਸਮੇਂ ਸਿਰ ਠੀਕ ਨਹੀਂ ਕੀਤਾ ਜਾ ਸਕਦਾ ਅਤੇ ਅਜਿਹੀਆਂ ਔਰਤਾਂ ਅੰਦਰ ਖੂਨ ਦੀ ਕਮੀ ਹੋਣ ਜਾਣ ਦੀ ਸੰਭਾਵਨਾ ਵਧ ਬਣ ਜਾਂਦੀ ਹੈ। ਜਿਲ੍ਹੇ ਦੇ ਦੂਰ ਦੁਰਾਡੇ ਇਲਾਕਿਆਂ ’ਚ ਬਲੱਡ ਪ੍ਰੈਸ਼ਰਸ਼ੂਗਰ ਅਤੇ ਚਿਰ-ਸਥਾਈ ਮਾਨਸਿਕ ਬਿਮਾਰੀ ਵਾਲੀਆਂ ਹਾਲਤਾਂ ’ਚ ਨਿਘਾਰ ਆ ਗਿਆ ਅਤੇ ਛੂਤਛਾਤ-ਰਹਿਤ ਬਿਮਾਰੀਆਂ ਦਾ ਇਲਾਜ-ਪ੍ਰਬੰਧ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਫੋਨ ਤੇ ਪਬਲਿਕ ਟਰਾਂਸਪੋਰਟ ਦੀ ਅਣਹੋਂਦ ’ਚਬਿਮਾਰ ਵਿਅਕਤੀ ਦਾ ਇਲਾਜ ਅੱਧਵਾਟੇ ਰਹਿ ਜਾਣ ਕਾਰਨ ਗੰਭੀਰ ਬਿਮਾਰੀਆਂ ਦੇ ਮੁੜ ਪੈਦਾ ਹੋ ਜਾਣ ਅਤੇ ਇਹਨਾਂ ਦੇ ਗੰਭੀਰ ਨਤੀਜਿਆਂ ਵਾਲੇ ਕੇਸਾਂ ਦੀ ਗਿਣਤੀ ’ਚ ਕਈ ਗੁਣਾ ਵਾਧਾ ਹੋਇਆ ਹੈ ।
ਸ੍ਰੀ ਨਗਰ ਦੇ 26 ਕਿਲੋਮੀਟਰ ਦੱਖਣ ਵੱਲ ਬਡਗਾਮ ਜਿਲ੍ਹੇ ਅੰਦਰ ਅਸੀਂ ਇੱਕ ਨਿੱਜੀ ਹਸਪਤਾਲ ਤੇ ਕਾਲਜ ਦੇ ਮਾਲਕਾਂ ਨੂੰ ਮਿਲੇ । ਉਹਨਾਂ ਨੇ ਸਾਨੂੰ ਦੱਸਿਆ ਕਿ ਅਗਸਤ ਤੋਂ ਕਾਲਜ ਨੂੰ ਤਾਲਾ ਲੱਗਿਆ ਹੋਇਆ ਹੈ। ਹਸਪਤਾਲ ਦਾ ਸਟਾਫ ਕੰਮ ’ਤੇ ਨਹੀਂ ਪਹੁੰਚ ਸਕਿਆ ਲਿਹਾਜ਼ਾ ਕੋਈ ਵੀ ਲੈਬਾਰਟਰੀ ਜਾਂਚ ਜਾਂ ਟੈਸਟ ਸੰਭਵ ਨਹੀਂ ਹੋਇਆ। ਬਹੁਤ ਸਾਰੇ ਡਾਕਟਰ ਵੀ ਨਹੀਂ ਪਹੁੰਚ ਸਕੇ। ਦਵਾਈਆਂ ਦੀ ਆਮਦ ਤੇ ਖਰੀਦਦਾਰੀ ਘਟ ਗਈ ਹੈ ਅਤੇ ਲੋਕ ਸਿਰਫ ਜਰੂਰੀ ਦਵਾਈਆਂ ਹੀ ਖਰੀਦ ਰਹੇ ਹਨ ।
ਕਸ਼ਮੀਰ ਅੰਦਰ ਉਹ ਔਰਤਾਂ ਸਭ ਤੋਂ ਵੱਧ ਪੀੜਾ ਵਿੱਚ ਹਨ ਜਿਹਨਾਂ ਦੇ ਪਤੀ ਜਾਂ ਤਾਂ ਇਸ ਖਹਿਭੇੜ ’ਚ ਲਾਪਤਾ ਹੋ ਜਾਂਦੇ ਹਨ ਜਾਂ ਫੌਜ ਵਲੋਂ ਗਿ੍ਰਫਤਾਰ ਕਰ ਲਏ ਜਾਂਦੇ ਹਨ ਜਾਂ ਫਿਰ ਫੌਜ ਨਾਲ ਮੁਠਭੇੜ ’ਚ ਮਾਰੇ ਜਾਂਦੇ ਹਨ। ਚਾਣਚੱਕ ਹੀ ਉਨ੍ਹਾਂ ਨੂੰ ਰੋਜੀ ਰੋਟੀ ਲਈ ਮੁਥਾਜ ਬਣਾ ਦਿੱਤਾ ਜਾਂਦਾ ਹੈ। ਕਿਉਂਕਿ ਉਨ੍ਹਾਂ ਦੇ ਪਤੀਆਂ ਦੇ ਲਾਪਤਾ ਹੋ ਜਾਣ ਦਾ ਕੋਈ ਪੱਕਾ ਸਬੂਤ ਨਹੀਂ ਹੁੰਦਾਇਸ ਲਈ ਉਹ ਸਾਲਾਂਦਹਾਕਿਆਂ ਬੱਧੀ ਉਨ੍ਹਾਂ ਦੀ ਵਾਪਸ ਪਰਤ ਆਉਣ ਨੂੰ ਉਡੀਕਦੀਆਂ ਰਹਿੰਦੀਆਂ ਹਨ ਅਤੇ ਕਿਸੇ ਹੋਰ ਸ਼ਖ਼ਸ ਨਾਲ ਵਿਆਹ ਕਰਵਾ ਕੇ ਨਵੇਂ ਸਿਰਿਉਂ ਜਿੰਦਗੀ ਦੀ ਸ਼ੁਰੂਆਤ ਵੀ ਨਹੀਂ ਕਰ ਸਕਦੀਆਂ। ਅਜਿਹੀਆਂ ਔਰਤਾਂ ਦੀ ਮਦਦ ਕਰਨ ਵਾਲੀ ਇੱਕ ਨਾਮੀ ਜਥੇਬੰਦੀ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੇ ਕਿਹਾ ਕਿ ਇੱਥੇ ਇਨ੍ਹਾਂ ਔਰਤਾਂ ਨੂੰ ਕਸ਼ਮੀਰ ਭਰ ਵਿੱਚ ਅਰਧ-ਰੰਡੀਆਂ ਵਜੋਂ ਜਾਣਿਆ ਜਾਂਦਾ ਹੈ। ਕਸ਼ਮੀਰ ਦੀਆਂ ਅਜਿਹੀਆਂ ਔਰਤਾਂ ’ਤੇ ਇਸ ਕਮਿਊਨੀਕੇਸ਼ਨ ਠੱਪ ਹੋ ਜਾਣ ਵਾਲੇ ਮਾਹੌਲ ਦਾ ਬਹੁਤ ਬੁਰਾ ਪ੍ਰਭਾਵ ਪਿਆ ਹੈ।
ਅਸੀਂ ਉਹਨਾਂ 300 ਔਰਤਾਂ ਨਾਲ ਕੰਮ ਕਰਦੀਆਂ ਹਾਂ ਜਿਹੜੀਆਂ ਇਥੇ ਹਫਤਾਵਾਰੀ ਪ੍ਰਦਰਸ਼ਨ ਕਰਿਆ ਕਰਦੀਆਂ ਸਨ । ਅਗਸਤ ਤੋਂ ਬਾਅਦ ਅਸੀਂ ਉਹਨਾਂ ਵਿੱਚੋਂ ਸਿਰਫ ਇੱਕ ਨਾਲ ਹੀ ਰਾਬਤਾ ਕਾਇਮ ਕਰ ਸਕੇ। ਉਸਦੇ ਪੁੱਤਰ ਇਸ ਖਹਿਭੇੜ ’ਚ ਲਾਪਤਾ ਹੋ ਗਏ ਸਨ।” ਜਦੋਂ ਅਸੀਂ ਰਾਬਤਾ ਬਣਾਇਆ ਤਾਂ ਸਾਨੂੰ ਪਤਾ ਲੱਗਾ ਕਿ ਉਹਦੀ ਅੱਖ ਦਾ ਅਪ੍ਰੇਸ਼ਨ ਕਰਾਉਣ ਵਾਲਾ ਹੈ ਪਰ ਰਾਬਤਾਦਾਰੀ ਠੱਪ ਹੋ ਜਾਣ ਕਾਰਨ ਉਹ ਅਪ੍ਰੇਸ਼ਨ ਕਰਾਉਣ ਨਹੀਂ ਜਾ ਸਕੀਇਉਂ ਉਸਦਾ ਹੁਣ ਮੰਦਾ ਹਾਲ ਹੈ । ਅਸੀਂ ਦੋ ਮਹੀਨਿਆਂ ਬਾਅਦ ਹੀ ਉਸ ਨਾਲ ਰਾਬਤਾ ਬਣਾ ਸਕੇ । ਇੱਕ ਹੋਰ ਅਧ-ਰੰਡੀ ਔਰਤ ਸਾਨੂੰ ਮਿਲਣ ਆਈ ਪਰ ਸਾਡਾ ਦਫਤਰ ਬੰਦ ਪਿਆ ਸੀ। ਇਸ ਲਈ ਉਸਨੇ ਬੰਦ ਜਿੰਦਰੇ ਦੀ ਕੁੰਡੀ ’ਚ ਇੱਕ ਪਰਚੀ ਫਸਾ ਦਿੱਤੀ ਜਿਸ ਉਪਰ ਲਿਖਿਆ ਸੀ ਕਿ ਉਹ ਸਾਨੂੰ ਮਿਲਣਾ ਚਾਹੁੰਦੀੇ ਹੈ। ਉਸਨੂੰ ਪੈਸੇ ਦੀ ਲੋੜ ਸੀ । ਉਹ ਲੋਕਾਂ ਦੇ ਘਰੀਂ ਦਿਹਾੜੀ ਕਰਕੇ ਗੁਜ਼ਾਰਾ ਕਰਦੀ ਸੀ ।
ਅੱਜਕਲ੍ਹ ਕਸ਼ਮੀਰ ਅੰਦਰ ਗੰਭੀਰ ਚਿੰਤਾ ਦਾ ਇੱਕ ਹੋਰ ਵਿਸ਼ਾ ਹੈਮੌਜੂਦਾ ਮਾਹੌਲ ਦਾ ਲੋਕਾਂ ਦੀ ਮਾਨਸਿਕ ਸਿਹਤ ’ਤੇ ਪੈਣ ਵਾਲਾ ਅਸਰ। ਕਸ਼ਮੀਰ ਬਾਰੇ ਕੀਤੇ ਗਏ ਅਲੱਗ-2 ਅਧਿਐਨਾਂ ’ਚਦਹਾਕਿਆਂ ਭਰ ਤੋਂ ਚੱਲੀ ਆ ਰਹੀ ਇਸ ਟਕਰਾਅ ਵਾਲੀ ਸਥਿਤੀ ਕਾਰਨਵਾਦੀ ’ਚ ਮਾਨਸਿਕ ਰੋਗੀਆਂ ਦੀ ਗਿਣਤੀ ’ਚ ਬਹੁਤ ਵਾਧਾ ਹੋਇਆ ਹੈ। ਮੈਡੀਸਨ ਸੈਨਜ਼ ਫਰੰਟੀਅਰਜ਼ ਨਾਂਅ ਦੀ ਜਥੇਬੰਦੀ ਵੱਲੋਂ ਕੀਤੇ ਅਧਿਐਨ ਦੀ ਇੱਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਕਸ਼ਮੀਰ ਦੀ 45 ਫੀਸਦੀ ਆਬਾਦੀ ਮਾਨਸਿਕ ਬਿਮਾਰੀਆਂ ਦੇ ਲੱਛਣਾਂ ਤੋਂ ਪੀੜ੍ਹਤ ਹੈ ਜਿਹਨਾਂ ਚੋਂ 41 ਫੀਸਦੀ ਲੋਕ ਡਿਪਰੈਸ਼ਨ ਰੋਗ ਦੇ ਸ਼ਿਕਾਰ ਹਨ। ਅਸੀਂ ਮਨੋਰੋਗ ਮਾਹਰਾਂ ਨੂੰ ਮਿਲੇ ਜਿਹਨਾਂ ਨੇ ਸਾਨੂੰ ਕੇਂਦਰੀਂ ਸਰਕਾਰ ਦੀ ਸਹਾਇਤਾ ਨਾਲ ਚੱਲਣ ਵਾਲੇ ਡੀਐਮਐਚਪੀਪ੍ਰੋਗਰਾਮ ਬਾਬਤ ਜਾਣਕਾਰੀ ਮੁਹੱਈਆ ਕਰਵਾਈ ਜੋ ਮਨੋਰੋਗੀਆਂ ਦੀ ਪਹਿਚਾਣ ਅਤੇ ਇਲਾਜ ਕਰਨ ਲਈ ਚਲਾਇਆ ਜਾ ਰਿਹਾ ਹੈ । ਉਹਨਾਂ ਨੇ ਦੱਸਿਆ ਕਿ ਸਰਕਾਰੀ ਤੌਰ ’ਤੇ ਇਹ ਪ੍ਰੋਗਰਾਮ ਸ੍ਰੀਨਗਰਬਾਰਾਮੂਲਾਸੋਪੋਰਬਾਂਦੀਪੁਰਾ ਤੇ ਪੁਲਵਾਮਾ ਜਿਲਿਆਂ ’ਚ ਲਾਗੂ ਹੈ ਪਰ ਡਾਕਟਰਾਂ ਦਾ ਦਾਅਵਾ ਸੀ ਕਿ ਅਸਲੀ ਰੂਪ ਚ ਇਹ ਸਿਰਫ ਬਾਰਾਮੂਲਾ ਤੇ ਪੁਲਵਾਮਾ ’ਚ ਹੀ ਸਹੀ ਰੂਪ ’ਚ ਚੱਲ ਰਿਹਾ ਹੈ। ਧਾਰਾ 370 ਮਨਸੂਖ ਕਰਨ ਅਤੇ ਨਤੀਜੇ ਵਜੋਂ ਸੰਪਰਕ ਦੇ ਠੱਪ ਹੋ ਜਾਣ ਤੋਂ ਪਹਿਲਾਂ ਵੀ ਕਸ਼ਮੀਰ ਅੰਦਰ ਮਨੋਰੋਗ ਮਾਹਰਾਂ ਦੀ ਬਹੁਤ ਕਮੀ ਸੀ। ਲੋਕਾਂ ਤੱਕ ਸਿਹਤ-ਸਹੂਲਤਾਂ ਦੀ ਰਸਾਈ ਬਹੁਤ ਘੱਟ ਹੈ ਅਤੇ ਗੰਭੀਰ ਬਿਮਾਰੀਆਂ ਬਾਰੇ ਸਲਾਹ-ਮਸ਼ਵਰੇਦੇਖਭਾਲ ਅਤੇ ਇਲਾਜ ਲਈ ਵੀ ਅਕਸਰ ਲੋਕ ਬਾਬਿਆਂਧਾਰਮਿਕ ਆਗੂਆਂ ਅਤੇ ਸਥਾਨਕ ਹਕੀਮਾਂ ਕੋਲ ਹੀ ਜਾਂਦੇ ਹਨ ।
ਕਸ਼ਮੀਰ ’ਚ ਮਾਨਸਿਕ ਸਿਹਤ ਦੇ ਖੇਤਰ ’ਚ ਕੰਮ ਕਰਨ ਵਾਲੇ ਇੱਕ ਮਾਹਰ ਡਾਕਟਰ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੀ ਅਨਿਸ਼ਚਿੱਤਤਾ ਵਾਲੀ ਸਥਿਤੀ ਲੋਕਾਂ ਅੰਦਰ ਬੇਚੈਨੀ ਤੇ ਤਣਾਅ ਪੈਦਾ ਕਰ ਰਹੀ ਹੈ। ਸੰਪਰਕ ਸਾਧਨਾਂ ਤੇ ਆਵਾਜਾਈ ਦੇ ਠੱਪ ਕਰਨ ਸਮੇਤ ਸਰਕਾਰ ਵਲੋਂ ਕੀਤੇ ਗਏ ਇਸ ਹਮਲੇ ਨੇ ਮਾਨਸਿਕ ਬਿਮਾਰੀਆਂ ਦੇ ਇਲਾਜ ਦੀ ਆਮ ਲੋਕਾਂ ਤੱਕ ਪਹੁੰਚ ਨੂੰ ਬਹੁਤ ਸੀਮਤ ਕਰ ਦਿੱਤਾ ਹੈ। ਉਸਨੇ ਦੱਸਿਆ ਕਿ ਅਗਸਤ ਤੋਂ ਪਹਿਲਾਂ ਉਸਦੀ ਓਪੀਡੀ ਵਿੱਚ ਰੋਜ਼ਾਨਾ ਔਸਤ 200 ਮਰੀਜ਼ ਆਉਂਦੇ ਸਨ। ਹੁਣ ਇਹ ਗਿਣਤੀ ਘਟ ਕੇ 70-80 ਰਹਿ ਗਈ ਹੈ। ਹੋਰਨਾਂ ਖੇਤਰਾਂ ਦੇ ਮੁਕਾਬਲੇ ਸ੍ਰੀਨਗਰ ਸ਼ਹਿਰ ’ਚ ਪਾਬੰਦੀਆ ਵਧੇਰੇ ਹਨ ਜਿਸ ਕਰਕੇ ਮਰੀਜ਼ਾਂ ਦੀ ਗਿਣਤੀ ਘਟ ਗਈ ਹੈ। ਉਸਨੇ ਦੱਸਿਆ ਕਿ ਮਰੀਜ਼ਾਂ ਨੇ ਦੂਰ ਦੁਰਾਡੇ ਥਾਵਾਂ ਤੋਂ ਆਉਣਾ ਹੁੰਦਾ ਹੈ ਪਰ ਪਬਲਿਕ ਟਰਾਂਸਪੋਰਟ ਦੇ ਨਾ ਚੱਲਣ ਕਾਰਨ ਉਹ ਆ ਨਹੀਂ ਸਕਦੇ ਜਿਸ ਕਾਰਨ ਮਰੀਜ਼ਾਂ ਦੀ ਗਿਣਤੀ ਘਟ ਗਈ ਹੈ। ਬਾਰਾਮੂਲਾ ਵਰਗੇ ਜ਼ਿਲ੍ਹਾ ਹਸਪਤਾਲ ’ਚ ਪਹੁੰਚਣਾ ਮਰੀਜ਼ਾਂ ਲਈ ਸੁਖਾਲਾ ਹੈ। ਸ਼ੁੱਕਰਵਾਰ ਨੂੰ ਹਸਪਤਾਲ ’ਚ ਸੁੰਨਸਾਨ ਹੁੰਦੀ ਹੈ ਕਿਉਂਕਿ ਉਸ ਦਿਨ ਕਰਫਿਊ ਲਾ ਕੇ ਪਾਬੰਦੀਆਂ ਹੋਰ ਸਖਤ ਕਰ ਦਿੱਤੀਆਂ ਜਾਂਦੀਆਂ ਹਨ ।
ਇਸ ਟਕਰਾਅ ਵਾਲੀ ਸਥਿਤੀ ਨੇਖਾਸ ਕਰ ਪਿਛਲੇ ਦੋ ਮਹੀਨਿਆਂ ਦੇ ਹਾਲਾਤਾਂ ਨੇ ਉਦਾਸੀ ਰੋਗਚਿੰਤਾ ਅਤੇ ਹੋਰ ਕਈ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਲਈ ਢਾਂਚਾਗੱਤ ਕਾਰਨ ਪੈਦਾ ਕਰ ਦਿੱਤੇ ਹਨ। ਉਸ ਮਾਹਰ ਦੇ ਕਹਿਣ ਅਨੁਸਾਰ “ਕਸ਼ਮੀਰ ਦਾ ਅਰਥਚਾਰਾ ਮੁੱਖ ਰੂਪ ’ਚ ਖੇਤੀ ਅਤੇ ਇਸ ਨਾਲ ਸਬੰਧਤ ਧੰਦਿਆਂ ’ਤੇ ਨਿਰਭਰ ਕਰਦਾ ਹੈ । 90 ਫੀਸਦੀ ਆਬਾਦੀ ਕਿਸੇ ਨਾ ਕਿਸੇ ਰੂਪ ’ਚ ਸੇਬ ਅਰਥਚਾਰੇ ਨਾਲ ਜੁੜੀ ਹੋਈ ਹੈ। ਇਸ ਤਾਲਾਬੰਦੀ ਅਤੇ ਕੁੱਝ ਅਨਸਰਾਂ ਵੱਲੋਂ ਮਿਲੀਆਂ ਧਮਕੀਆਂ ਦੇ ਮੱਦੇਨਜ਼ਰ ਸੇਬ ਉਤਪਾਦਕਾਂ ਨੂੰ ਬਹੁਤ ਧੱਕਾ ਲੱਗਿਆ ਹੈ ।ਉਨ੍ਹਾਂ ਦੇ ਮਨਾਂ ਵਿੱਚ ਖ਼ਦਸੇ ਹਨ ਕਿ ਇਸ ਵਾਰ ਉਹਨਾਂ ਦੀ ਉਪਜ ਵਿਕੇਗੀ ਨਹੀਂ ।
ਸੰਪਰਕ ਦੀ ਘਾਟ ਅਤੇ ਧਮਕੀਆਂ ਨੇ ਹਾਲਾਤ ਨੂੰ ਹੋਰ ਬਦਤਰ ਬਣਾ ਦਿੱਤਾ ਹੈ। ਪਹਿਲਾਂ ਲੋਕ ਕਿਤੇ ਜਾਣ ਤੋਂ ਪਹਿਲਾਂ ਅਗਲੇ ਸਖ਼ਸ਼ ਨੂੰ ਫੋਨ ਕਰ ਲਿਆ ਕਰਦੇ ਸਨ ਪਰ ਹੁਣ ਉਹਨਾਂ ਨੂੰ ਖੁਦ ਚੱਲ ਕੇ ਜਾਣਾ ਪੈਂਦਾ ਹੈ। ਜਾਂ ਫਿਰ ਕਿਸੇ ਹੋਰ ਨੂੰ ਭੇਜਣਾ ਪੈਂਦਾ ਹੈ। ਮੈਡੀਕਲ ਤੇ ਹੋਰ ਐਮਰਜੈਂਸੀ ਵਾਲੀਆਂ ਹਾਲਤਾਂ ਵਿੱਚ ਅਤੇ ਆਪਣੇ ਕਿਸੇ ਨੇੜਲੇ ਜਾਂ ਜਾਣਕਾਰ ਦੀ ਮੌਤ ਹੋ ਜਾਣ ਸਮੇਂ ਇਹ ਮੁਸ਼ਕਲ ਹੋਰ ਵੀ ਪੀੜਾਦਾਇਕ ਹੋ ਜਾਂਦੀ ਹੈ। ਸੰਪਰਕ ਕਰਨ ’ਚ ਵੀ ਖਤਰੇ ਦਰਕਾਰ ਹਨ ਕਿਉਂਕਿ ਲੋਕ ਡਰ ਤੇ ਬੇਵਿਸ਼ਵਾਸੀ ਦੇ ਮਾਹੌਲ ਕਾਰਨ ਇੱਕ ਦੂਜੇ ਨਾਲ ਬੋਲਣ ਤੋਂ ਡਰਦੇ ਹਨ। ਲੋਕ ਇਸ ਲਈ ਵੀ ਡਰਦੇ ਹਨ ਕਿ ਜੇ ਕਿਤੇ ਉਹਨਾਂ ਨੇ ਮੌਜੂਦਾ ਸਿਆਸੀ ਹਾਲਾਤ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਦਿੱਤੇ ਤਾਂ ਕਿਤੇ ਉਹਨਾਂ ਨੂੰ ਫੜਕੇ ਅੰਦਰ ਹੀ ਨਾ ਕਰ ਦਿੱਤਾ ਜਾਵੇ। ਸੰਪਰਕ ਕਰਨ ਦੇ ਮਾਮਲੇ ’ਚ ਉੱਚ ਦਰਜੇ ਦੀ ਚੌਕਸੀ ਵਰਤੀ ਜਾਂਦੀ ਹੈ । ਮਰੀਜ਼ ਆਪਣੇ ਡਾਕਟਰਾਂ ਨਾਲ ਮੌਜੂਦਾ ਸਿਆਸੀ ਹਾਲਾਤ ਬਾਰੇ ਗੱਲ ਕਰਨ ਤੋਂ ਕੰਨੀ ਕਤਰਉਂਦੇ ਹਨ। ਜਵਾਨ ਮੁੰਡਿਆ ਦੇ ਮਾਂ ਬਾਪ ਉਹਨਾਂ ਦੇ ਫੜੇ ਜਾਣ ਜਾਂ ਗਿ੍ਰਫਤਾਰ ਕਰ ਲਏ ਜਾਣ ਨੂੰ ਲੈ ਕੇ ਡੂੰਘੇ ਫਿਕਰਮੰਦ ਹਨਖਾਸਕਰ ਜੇ ਕਿਤੇ ਉਹ ਪੱਥਰਬਾਜ਼ੀ ’ਚ ਸ਼ਾਮਲ ਹੋਣ। ਪਿੰਡਾ ’ਚੋਂ ਜਵਾਨ ਮੁੰਡਿਆਂ ਦੇ ਲਾਪਤਾ ਹੋ ਜਾਣ ਦੀਆਂ ਖਬਰਾਂ ਵੀ ਆਮ ਹਨ ।
ਮਸ਼ਹੂਰ ਮਨੋਰੋਗ ਮਾਹਿਰ ਤੇ ਸਾਡੇ ਟੀਮ ਮੈਂਬਰ ਡਾਕਟਰ ਅਨਿਰੁੱਧ ਕਾਲਾ ਨੇ ਅਗਸਤ ਤੋ ਬਾਅਦ ਬਣੀ ਸਥਿਤੀ ਦਾ ਮਾਨਸਿਕ ਸਿਹਤ ’ਤੇ ਪਏ ਪ੍ਰਭਾਵ ਦਾ ਜਾਇਜ਼ਾ ਲਿਆ। ਉਸ ਨੇ ਦੱਸਿਆ ਕਿ :
1. ਬਹੁਤ ਸਾਰੀਆਂ ਗੰਭੀਰ ਕਿਸਮ ਦੀਆਂ ਮਾਨਸਿਕ ਬਿਮਾਰੀਆਂ ਦੀ ਹਾਲਤ ’ਚ ਲਗਾਤਾਰ ਨਜ਼ਰਸਾਨੀ ਤੇ ਇਲਾਜ ਦੀ ਅਕਸਰ ਹੀ ਸਾਲਾਂ ਬੱਧੀ ਲੋੜ ਹੁੰਦੀ ਹੈ। ਪਬਲਿਕ ਆਵਾਜਾਈ ਦੇ ਠੱਪ ਹੋ ਜਾਣ ਦੀ ਹਾਲਾਤ ’ਚ ਡਾਕਟਰ ਨਾਲ ਸੰਪਰਕ ਕਰਨ ’ਚ ਰੁਕਾਵਟ ਆਉਂਦੀ ਹੈ ਅਤੇ ਇਉਂ ਦਵਾਈ ਲੈਣ ’ਚ ਨਾਗਾ ਪੈਂਦਾ ਹੈ। ਸਤੰਬਰ ਦੇ ਅਖੀਰ ਤੱਕ ਇੰਸਟੀਚੂਟ ਆਫ ਮੈਂਟਲ ਹੈਲਥ ’ਚ ਨਜ਼ਰਸਾਨੀ ਲਈ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਅਗਸਤ ਤੋਂ ਪਹਿਲਾਂ ਵਾਲੇ ਹਾਲਾਤ ਨਾਲੋਂ 30 ਤੋਂ40 ਫੀਸਦੀ ਦੀ ਕਮੀ ਆਈ ਹੈ। ਇੱਥੇ ਇਹ ਸਮਝ ’ਚ ਆਉਂਦਾ ਹੈ ਕਿ ਇਸੇ ਨਿਸਬਤ ਨਾਲ ਹੀ ਬਿਮਾਰੀ ਦੇ ਮੁੜ ਜ਼ੋਰ ਫੜ ਜਾਣ ਦੇ ਮਾਮਲਿਆਂ ’ਚ ਵੀ ਵਾਧਾ ਦਰਜ ਹੋਇਆ ਹੋਵੇਗਾ। ਨਵੇਂ ਮਰੀਜ਼ ਅਕਸਰ ਹੀ ਆਪਣੇ ਨਜ਼ਦੀਕੀਆਂ ਦੀ ਗੱਲ ਨਹੀਂ ਮੰਨਦੇ ਅਤੇ ਉਹਨਾਂ ਨੂੰ ਆਮ ਸਮਿਆਂ ’ਚ ਵੀ ਇਲਾਜ ਲਈ ਲੈ ਕੇ ਆਉਣਾ ਬਹੁਤ ਔਖਾ ਹੁੰਦਾ ਹੈ ਅਤੇ ਪਬਲਿਕ ਟਰਾਂਸਪੋਰਟ ਦੀ ਅਣਹੋੰਦ ’ਚ ਤਾਂ ਇਹ ਕੰਮ ਅਸੰਭਵ ਜਾਪਦਾ ਹੈ। ਇਸ ਤੋਂ ਇਲਾਵਾ ਪਰਿਵਾਰ ਵਾਲੇ ਵੀ ਫਿਕਰਮੰਦ ਹੁੰਦੇ ਹਨ ਕਿ ਮਾਨਸਿਕ ਰੋਗੀ ਦਾ ਅਜੀਬ ਵਰਤਾਉ ਫੌਜੀਆਂ ਦੀਆਂ ਨਜ਼ਰਾਂ ’ਚ ਸ਼ੱਕ ਖੜਾ ਕਰ ਸਕਦਾ ਹੈ। ਆਮ ਸਮਿਆਂ ’ਚ ਆਸ਼ਾ ਵਰਕਰ ਅਜਿਹੀਆਂ ਹਾਲਤਾਂ ਨਾਲ ਨਜਿੱਠਣ ’ਚ ਪਰਿਵਾਰ ਦੀ ਮੱਦਦ ਕਰਦੇ ਸਨ ਪਰ ਹੁਣ ਪਬਲਿਕ ਟਰਾਂਸਪੋਰਟ ਦੀਆਂ ਅਣਹੋਂਦ ਕਾਰਨ ਉਹ ਕੰਮ ’ਤੇ ਹੀ ਪਹੁੰਚ ਨਹੀਂ ਰਹੇ।
2.ਇਸ ਦੌਰੇ ਦੋਰਾਨ ਸਾਨੂੰ ਮਿਲਣ ਵਾਲੇ ਲੋਕਾਂ ਦੀ ਬਹੁਗਿਣਤੀ ਨੇ ਚਿੰਤਾ ਰੋਗ ਦੇ ਵਾਧੇ ਅਤੇ ਨੀਂਦ ਆਉਣ ’ਚ ਗੜਬੜੀ ਹੋਣ ਬਾਰੇ ਗੱਲ ਕੀਤੀ। ਜਵਾਨ ਪੁੱਤਰਾਂ ਦੇ ਘਰੇ ਆਉਣ ’ਚ ਦੇਰੀ ਹੋਣ ਕਾਰਨ ਮਾਪਿਆਂ ਦੇ ਮਨਾਂ ’ਚ ਚਿੰਤਾ ਦੇ ਵਿਆਪਕ ਲੱਛਣ ਉਭਰ ਆਉਂਦੇ ਹਨ ਕਿਉਕਿ ਮੋਬਾਈਲ ਫੋਨ ਦੀ ਅਣਹੋਂਦ ਕਾਰਨ ਉਹ ਬੱਚਿਆਂ ਨਾਲ ਸੰਪਰਕ ਕਰਕੇ ਆਪਣਾ ਤੌਖਲਾ ਦੂਰ ਨਹੀਂ ਕਰ ਸਕਦੇ। ਬਹੁਤੇ ਲੋਕਾਂ ਦੇ ਘਰਾਂ ਵਿੱਚ ਲੈਂਡ-ਲਾਈਨ ਫੋਨ ਦੀ ਸੁਵਿਧਾ ਨਹੀਂ ਹੈ ।
3.ਕਈ ਲੋਕਾਂ ਨੇ ਸਾਨੂੰ ਦੱਸਿਆ ਕਿ ਉਹ ਸਿਗਰਟਾਂ ਵਧੇਰੇ ਪੀਣ ਲੱਗੇ ਹਨ। ਇਸ ਪੱਤਰਕਾਰ ਦਾ ਕਹਿਣਾ ਸੀ ਕਿ ਉਸ ਦੀ ਪਤਨੀ ਜਿਹੜੀ ਪਹਿਲਾਂ ਉਸਦੀ ਸਿਗਰਟਨੋਸ਼ੀ ਦੀ ਆਦਤ ’ਤੇ ਔਖੀ ਭਾਰੀ ਹੁੰਦੀ ਰਹਿੰਦੀ ਸੀਹੁਣ ਉਹ ਵੀ ਕਦੇ ਕਦਾਈਂ ਸਿਗਰਟ ਦਾ ਕਸ਼ ਲਾ ਲੈਂਦੀ ਹੈ।
4. ਬਹੁਤ ਸਾਰੇ ਸਥਾਨਕ ਮਨੋਰੋਗ ਮਾਹਰਾਂ ਅਤੇ ਡਾਕਟਰਾਂ ਦੀ ਜਥੇਬੰਦੀ ਡਾਕਟਰਜ਼ ਵਿਦਾਊਟ ਬਾਰਡਰਜ਼ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਕੀਤੀਆਂ ਗਈਆਂ ਸਟੱਡੀਜ਼ ’ਚ ਪਾਇਆ ਗਿਆ ਹੈ ਕਿਮੁਲਕ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਸਿਹਤ ਦੇ ਬਿਹਤਰ ਪੈਮਾਨੇ ਹੋਣ ਦੇ ਬਾਵਜੂਦਚਿੰਤਾ ਰੋਗ ਪੀਟੀਐਸਡੀ(ਕਿਸੇ ਸਦਮੇ ਤੋਂ ਬਾਅਦ ਵਿੱਚ ਹੋਣ ਵਾਲਾ ਤਣਾਅ-ਰੋਗਦੇ ਮਰੀਜ਼ਾਂ ਦੀ ਗਿਣਤੀ ਕਸ਼ਮੀਰ ਅੰਦਰ ਪਹਿਲਾਂ ਹੀ ਬਹੁਤ ਜ਼ਿਆਦਾ ਸੀ।
ਪੱਕ ਨਾਲ ਇਹ ਕਹਿਣਾ ਮੁਸ਼ਕਲ ਹੈ ਕਿ ਅਜਿਹੇ ਮਰੀਜ਼ਾਂ ਦੀ ਗਿਣਤੀ ਹੋਰ ਵਧੇਰੇ ਵਧੀ ਹੋਵੇਗੀ ਕਿਉਕਿ ਪੀਟੀਐਸਡੀ ਰੋਗ ਦੇ ਮਰੀਜ਼ ਬਿਮਾਰੀ ਸੁਰੂ ਹੋਣ ਤੋਂ ਕਰੀਬ ਤਿੰਨ ਮਹੀਨੇ ਬਾਅਦ ਹੀ ਮਨੋਰੋਗ ਮਾਹਰ ਕੋਲ ਆਉਂਦੇ ਹਨ। ਪਹਿਲਾਂ ਤਾਂ ਉਹ ਸਥਾਨਕ ਆਮ ਡਾਕਟਰਾਂ ਤੋਂ ਹੀ ਦਵਾਈ ਲੈਂਦੇ ਰਹਿੰਦੇ ਹਨ। ਪੀਟੀਐਸਡੀ ਰੋਗ ਅਜਿਹੀਆਂ ਗੰਭੀਰ ਸਦਮੇ ਵਾਲੀਆਂ ਤਣਾਅਪੂਰਨ ਹਾਲਤਾਂ ਕਾਰਨ ਉਭਰਦਾ ਹੈ ਜਿਹੜੀਆਂ ਹਾਲਤਾਂ ਰੋਜ਼ਾਨਾ ਜਿੰਦਗੀ ਦੇ ਤਣਾਵਾਂ ਤੋਂ ਕਿਤੇ ਜ਼ਿਆਦਾ ਗੰਭੀਰ ਹੁੰਦੀਆਂ ਹਨ ਅਤੇ ਕਸ਼ਮੀਰ ਵਿਚਲੇ ਮੋਜੂਦਾ ਹਾਲਾਤ ਅਜਿਹੀਆਂ ਬਿਮਾਰੀਆਂ ਲਈ ਮੁਆਫਕ ਹਨ। ਇਹ ਕੋਈ ਹੈਰਾਨੀ ਵਾਲੀ ਕੋਈ ਗੱਲ ਨਹੀਂ ਹੋਵੇਗੀ ਜੇ ਕਰ ਅਸੀ ਆਉਣ ਵਾਲੇ ਕੁੱਝ ਮਹੀਨਿਆਂ ਬਾਅਦ ਪੀਟੀਐਸਡੀ ਰੋਗ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਅਥਾਹ ਵਾਧਾ ਦੇਖਦੇ ਹਾਂ ।
5. ਹੁਣ ਤੱਕ ਜੋ ਨਜ਼ਰ ਆ ਰਿਹਾ ਹੈਉਹ ਉਭਰਵੀਆਂ ਭਾਵਨਾਵਾਂ ਦਾ ਇਜ਼ਹਾਰ ਹੈ। ਇਹ ਭਾਵਨਾਵਾਂ ਹਨ ਧੋਖਾ ਖਾਏ ਜਾਣ ਦੀਆਂਬੇਇੱਜਤੀ ਹੋਣ ਦੀਆਂਤਿ੍ਰਸਕਾਰੇ ਜਾਣ ਦੀਆਂਗੁੱਸੇ ਤੇ ਨਾਬਰੀ ਦੀਆਂ। ਜਿਵੇਂ ਕਿ ਇੱਕ ਨੌਜਵਾਨ ਪੇਸ਼ੇਵਰ ਔਰਤ ਦਾ ਕਹਿਣਾ ਸੀ “ਹਮ ਕਠਪੁਤਲੀ ਥੋੜਾ ਹੀ ਹੈਂ ਕਿ ਵੋਹ ਨਚਾਏਂਗੇ ਔਰ ਹਮ ਨਾਚਤੇ ਜਾਏਂਗੇ।” ਇੱਕ ਹੋਰ ਔਰਤ ਅਧਿਆਪਕ ਦਾ ਕਹਿਣਾ ਸੀ “ਸਰਕਾਰ ਨੂੰ ਨੌਜਵਾਨਾਂ ਨੂੰ ਅਜਿਹੀ ਹਾਲਤ ਵਿੱਚ ਨਹੀ ਧੱਕਣਾ ਚਾਹੀਦਾ ਕਿ ਉਹ ਆਪਣੀ ਜ਼ਿੰਦਗੀ ਦਾਅ ’ਤੇ ਲਾ ਦੇਣ ਲਈ ਤਿਆਰ ਹੋ ਜਾਣ।”
*****

8. ਮੋਹ ਪਿਆਰ ਅਤੇ ਰਿਸ਼ਤਿਆਂ ਅੰਦਰ ਫਿੱਕਾਪਣ ਅਤੇ ਥਾਵੇ ਹੋਣ ਦਾ ਸਿਲਸਿਲਾ
ਅਜਿਹੀਆਂ ਤਰਾਸਦੀ ਭਰੀਆਂ ਹਾਲਾਤਾਂ ’ਚ ਪਿਆਰ ਮੁਹੱਬਤ ਅਤੇ ਲਚਕੀਲੇਪਣ ਦੀ ਗੱਲ ਕਰਨੀ ਕੁੱਝ ਲੋਕਾਂ ਨੂੰ ਹਾਸੋਹੀਣਾ ਜਾਪਦਾ ਹੋਵੇਗਾ। ਅਸੀਂ ਇਨ੍ਹਾਂ ਭਾਵਨਾਵਾਂ ਦੇ ਉਥੇ ਲਾਜ਼ਮੀ ਤੌਰ ’ਤੇ ਹੋਣ ਦੀ ਤਲਾਸ਼ ਨਹੀਂ ਕਰ ਰਹੇ ਸੀ ਪਰ ਇਹ ਉਥੇ ਹਾਜ਼ਰ ਸਨ। ਵਿਆਹ ਬੰਧਨ ’ਚ ਬੰਨੇ ਜਾਣ ਵਰਗੇ ਸਭ ਤਂੋ ਅਹਿਮ ਦੁਨਿਆਵੀ ਕਾਰਜ ਅਤੇ ਇਉਂੇ ਹੀ ਪਿਆਰ ਮੁਹੱਬਤ ਕਰਨ ਅਤੇ ਮੁਹੱਬਤ ਦੇ ਕੱਚੇ ਧਾਗਿਆਂ ’ਚ ਬੰਧੇਜ ਵਰਗੇ ਗੌਣ ਦਰਜੇ ਵਾਲੇ ਦੁਨਿਆਵੀ ਕਾਰਜ। ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਚਾਹਤ ਅਤੇ ਮਾਪੇ-ਪਣ ਦੀਆਂ ਅਸੰਭਵਾਨਾਵਾਂ। ਅਤੇ ਨਾਲ ਹੀ ਖਾਣਪਾਣ ਨੂੰ ਲੈ ਕੇ ਕਸ਼ਮੀਰੀਆ ਦਾ ਜਨੰੂਨ। ਸਾਨੂੰ ਪਤਾ ਲੱਗਿਆ ਕਿ ਅੱਜਕਲ ਇਹੀ ਕੁਝ ਕੰਮ ਤੇ ਭਾਵਨਾਵਾਂ ਉਨ੍ਹਾਂ ਦੇ ਸਕੂਨ ਦਾ ਸਬੱਬ ਬਣਦੀਆਂ ਹਨ। ਹੇਠਾਂ ਇਸ ਬਾਰੇ ਥੋੜੀ ਵਿਆਖਿਆ ਦਿੱਤੀ ਜਾ ਰਹੀ ਹੈ ।
ਸਾਨੂੰ ਕੁਝ ਲੋਕਾਂ ਦੇ ਇੱਕ ਇਕੱਠ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਜਿਹਨਾਂ ਨੇ ਕਿਹਾ ਕਿ ਉਹ ਇੱਕ ਦੁਜੇ ਨੂੰ ਮਿਲਣਾ ਚਾਹੁੰਦੇ ਸਨਮਿਲ ਬੈਠ ਕੇ ਕਵਿਤਾ ਪਾਠ ਕਰਨਾ ਚਾਹੁੰਦੇ ਸਨਰਬਾਬ ਵਜਾਉਣੀ ਚਾਹੁੰਦੇ ਸਨ ਅਤੇ ਸੁਚੇਤ ਤੌਰ ’ਤੇ ਇਹ ਸਾਰਾ-ਕੁਝ ਕਰਕੇ ਹਰ ਕਿਸਮ ਦੀਆਂ ਤੇ ਬੇਕਾਬੂ ਜਾਪਦੀਆਂ ਮੁਸ਼ਕਲਾਂ ਨੂੰ ਸਰ ਕਰਨਾ ਲੋਚਦੇ ਸਨ
ਮੇਜ਼ਬਾਨ ਨੇ ਇਹ ਮਹਿਫਲ ਇਓਂ ਸ਼ੁਰੂ ਕੀਤੀ :
ਇਸ ਮਹਿਫਲ ਦਾ ਆਯੋਜਨ ਇਸ ਲਈ ਕੀਤਾ ਜਾ ਰਿਹਾ ਹੈ ਕਿ ਸਾਡੇ ਆਪੋ ਵਿਚਲੇ ਰੂਬਰੂ ਤੇ ਮੇਲਜੋਲ ਉਪਰ ਪਾਬੰਦੀਆਂ ਆਇਦ ਕਰ ਦਿੱਤੀਆਂ ਗਈਆਂ ਹਨਸਾਡੀ ਸੰਘੀ ਘੁੱਟੀ ਹੋਈ ਹੈ ਅਤੇ ਸਾਨੂੰ ਆਪਣੇ ਦਿਲ ਦੀ ਗੱਲ ਕਰਨ ਦੀ ਖੁੱਲ ਨਹੀ ਹੈ। ਅਸੀਂ ਆਪਣੀ ਔਖ ਜ਼ਾਹਰ ਨਹੀਂ ਕਰ ਸਕਦੇ। ਇਉਂ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਉਹ ਬੋਲ ਕੇ ਦੱਸ ਨਹੀਂ ਸਕਦੇ। ਅਜਿਹੀਆਂ ਹਾਲਤਾਂ ’ਚ ਮਨ ਹੌਲੇ ਕਰਨ ਲਈ ਸਾਨੂੰ ਕੁੱਝ ਅਜਿਹੇ ਮੌਕਿਆਂ ਦੀ ਜ਼ਰੂਰਤ ਹੈ ਜਿਥੇ ਸਾਨੂੰ ਗੱਲਬਾਤ ਕਰਨ ਲਈ ਖੁੱਲ੍ਹ ਹੋਵੋ ਅਤੇ ਜੋ ਅਸੀਂ ਮਹਿਸੂਸ ਕਰਦੇ ਹੋ ਉਹ ਬੇਝਿਜਕ ਹੋ ਕੇ ਬਿਨਾਂ ਰੋਕ ਟੋਕ ਦੇ ਆਪਣੀ ਗੱਲ ਕਹਿ ਸਕੀਏ। ਸੋ ਘਰ ਅੰਦਰ ਅਜਿਹੀ ਮਹਿਫਲ ਦੇ ਆਯੋਜਨ ਪਿਛੇ ਇਹੀ ਵਿਚਾਰ ਸੀ ਕਿ ਹਰ ਕੋਈ ਆਪਣੇ ਆਪ ਨੂੰ ਮਹਿਫੂਜ ਸਮਝੇ। ਸੋ ਇਥੇ ਸਾਨੂੰ ਪੁਲਿਸ ਵਲੋਂ ਛਾਪੇਮਾਰੀ ਕੀਤੇ ਜਾਣ ਦਾ ਜਾਂ ਚੁੱਕੇ ਜਾਣ ਦਾ ਕੋਈ ਭੈਅ ਨਹੀਂ। ਆਪਣੇ ਘਰਾਂ ਅੰਦਰ ਅਜਿਹੀਆਂ ਮਹਿਫਲਾਂ ਜੋੜਨਾ ਚੰਗਾ ਰਹਿੰਦਾ ਹੈ ਤਾਂ ਜੋ ਤੁਸੀਂ ਸਾਰੇ ਮਹਿਫੂਜ ਮਹਿਸੂਸ ਕਰੋ ਅਤੇ ਆਪਣੀ ਮਨ ਆਈ ਗੱਲ ਸਾਂਝੀ ਕਰ ਸਕੋਂ।”
ਮਹਿਫਲ ਦੇ ਸੰਚਾਲਕ ਨੇ ਆਪਣੀ ਗੱਲ ਇੱਕ ਬਹੁਤ ਹੀ ਕਰੁਣਾਮਈ ਵਾਰਤਾ ਨਾਲ ਸ਼ੁਰੂ ਕੀਤੀ।
ਇਸ ਮਹਿਫਲ ਦੀ ਅਹਿਮੀਅਤ ਦਰਸਾਉਣ ਲਈ ਮੈਂ ਤੁਹਾਨੂੰ ਇੱਕ ਮਿਸਾਲ ਦੇਣੀ ਚਾਹਾਂਗਾ। ਸਰਦੀਆਂ ਵਿੱਚ ਜਦੋਂ ਚੁੱਪ-ਚਾਪ ਆਪਣੇ ਘਰਾਂ ਅੰਦਰ ਬੰਦ ਹੋ ਕੇ ਬੈਠ ਜਾਂਦੇ ਹਾਂਜਦੋਂ ਠੰਢ ਦੇ ਦੇਵਤੇ ਨੂੰ ਵਿਸ਼ਵਾਸ ਹੋਣ ਲੱਗਦਾ ਹੈ ਕਿ ਹੁਣ ਹਰ ਤਰਫ਼ ਉਸ ਦਾ ਹੀ ਰਾਜ ਹੈ ਅਤੇ ਅਸੀਂ ਸਾਰੇ ਉਸ ਦੀ ਮਜ਼ਬੂਤ ਜਕੜ ਵਿੱਚ ਹਾਂ ਤਦ ਅਚਾਨਕ ਅਸੀਂ ਖੜਸੁਕ ਰੁਖਾਂ ਦੇ ਕਿਸੇ ਹਨੇਰੇ ਹਿੱਸੇ ’ਚੋਂ ਆਉਂਦੀ ਚਿੜਚਿੜਾਹਟ ਦੀ ਆਵਾਜ਼ ਸੁਣਨ ਲੱਗਦੇ ਹਾਂ। ਇਹ ਆਵਾਜ਼ਾਂ ਹੌਲੀ ਹੌਲੀ ਉਚੀਆਂ ਹੋਣ ਲੱਗਦੀਆਂ ਹਨ। ਅਸੀਂ ਇਹ ਆਵਾਜ਼ਾਂ ਸੁਣਦੇ ਹਾਂ ਅਤੇ ਸਾਡੇ ਅੰਦਰ ਬਸੰਤ ਰੁੱਤ ਦੀ ਆਮਦ ਦਾ ਅਹਿਸਾਸ ਜਾਗਣ ਲੱਗਦਾ ਹੈ। ਇਨ੍ਹਾਂ ਆਵਾਜ਼ਾਂ ਤੇ ਧੁਨੀਆਂ ਨੂੰ ਸੁਣ ਕੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜ਼ਬਰ ਦੇ ਦੇਵਤੇ-ਫ਼ਾਸ਼ੀਵਾਦ-ਦੀ ਜਕੜ ਮੱਠੀ ਪੈਣ ਲੱਗੀ ਹੈ। ਇਹ ਆਵਾਜ਼ਾਂ ਸਾਡੇ ਅੰਦਰ ਉਮੀਦ ਦੀ ਕਿਰਨ ਜਗਾਉਣਜ਼ਿੰਦਗੀ ਦੀਆਂ ਖੁਸ਼ੀਆਂ ਵਾਪਸ ਆਉਣ ਦਾ ਅਹਿਸਾਸ ਪੈਦਾ ਕਰਨ ਲਈ ਬਹੁਤ ਅਹਿਮ ਹਨ।”
ਮਹਿਫਲ ਦੇ ਸੰਚਾਲਕ ਨੇ ਆਪਣੀ ਗੱਲ ਜਾਰੀ ਰੱਖੀ ਅਤੇ ਸਭ ਦਾ ਧਿਆਨ ਆਪਣੇ ਵੱਲ ਖਿਚਿਆ ।
ਜਬਰ ਸਾਨੂੰ ਮਰ ਜਾਣਾ ਲੋਚਦਾ ਪਰ ਹਰ ਹਾਲ ਜਿੰਦਾ ਰਹਿਣਾ ਹੀ ਸਾਡਾ ਜਵਾਬ ਹੈ।”
ਇੱਕ ਫਾਰਸੀ ਕਵੀ ਦਾ ਕਹਿਣਾ ਹੈ ਕਿ ਕਦੇ ਕਦਾਈ ਆਪਣੇ ਜ਼ਖਮਾਂ ਨੂੰ ਕੁਰੇਦੋ ਅਤੇ ਉਹਨਾਂ ਨੂੰ ਦੇਖੋਥੋਨੂੰ ਇਸ ਨਾਲ ਆਪਣੇ ਜਿਉਂਦੇ ਹੋਣ ਦਾ ਅਹਿਸਾਸ ਹੋਵੇਗਾ।”
ਕਿਸੇ ਕਵੀ ਦੀ ਇੱਕ ਲਾਈਨ ਮੇਰੇ ਜ਼ਿਹਨ ’ਚ ਆ ਰਹੀ ਹੈ:
ਜਦੋਂ ਜ਼ੁਬਾਬੰਦੀ ਦੇ ਪੈਗਾਮ ਸੁਣਾਏ ਜਾਂਦੇ ਨੇਤਾਂ ਇਨ੍ਹਾਂ ਹੀ ਹੰਝੂਆਂ ਰਾਹੀਂ ਪੈਗਾਮ ਪਹੁੰਚਾਏ ਜਾਂਦੇ ਨੇ।”
ਇਹ ਵਿਰਲਾਪਇਹ ਕਥਾ-ਵਾਰਤਾ ਕੋਈ ਮਾੜੀ ਮੋਟੀ ਗੱਲ ਨਹੀਂ। ਜਦ ਬੋਲਣ ਦੀ ਆਜ਼ਾਦੀ ਖੋਹ ਲਈ ਗਈ ਹੋਵੇਜ਼ੁਬਾਨ ਬੰਦ ਕਰ ਦਿੱਤੀ ਗਈ ਹੋਵੇਜਦ ਤੁਹਾਨੂੰ ਪਬਲਿਕ ਸੇਫਟੀ ਐਕਟ ਅਤੇ ਅਜਿਹੇ ਹੋਰ ਕਾਲੇ ਕਾਨੂੰਨਾਂ ਦਾ ਭੈਅ ਸਤਾ ਰਿਹਾ ਹੋਵੇ ਤਾਂ ਅਜਿਹੀ ਹਾਲਤ ’ਚ ਹੰਝੂ ਹੀ ਤੁਹਾਡੀ ਜ਼ੁਬਾਨ ਬਣਦੇ ਹਨ। ਵਗ ਰਹੇ ਅੱਥਰੂ ਚੁੱਪੇ ਚੁਪੀਤੇ ਰੂਪ ’ਚ ਜ਼ਾਲਮ ਦਾ ਵਿਰੋਧ ਕਰਦੇ ਹਨ ਅਤੇ ਜਬਰ ਦੇ ਸ਼ਿਕਾਰ ਨੂੰ ਆਪਣੇ ਜਿੰਦਾ ਹੋਣ ਦਾ ਅਹਿਸਾਸ ਦਿਵਾਉਂਦੇ ਹਨ।
ਇਹ ਅਸਲ ’ਚ ਆਪਣਾ ਅੰਦਰਲਾ ਸੋਧਣ ਅਤੇ ਵਿਰਲਾਪ ਕਰਨ ਦੀ ਸਵੇਰ ਸੀ। ਫੋਟੋਗਾ੍ਰਫਰਾਂ ਨੇ ਟਕਰਾਅ ਵਾਲੇ ਇਸ ਮਾਹੌਲ ਨਾਲ ਸਬੰਧਿਤ ਤਸਵੀਰਾਂ ਦੀ ਨੁਮਾਇਸ਼ ਲਾਈ। ਧੂੰਏ ਤੇ ਅੱਗ ਦੀਆਂ ਲਿਪਟਾਂ ’ਚ ਘਿਰੇ ਇੱਕ ਸ਼ਖਸ ਦੀ ਤਸਵੀਰ। ਔਰਤਾਂ ਦੇ ਸਿਰਫ ਹੱਥਾਂ ਦੀ ਇੱਕ ਤਸਵੀਰਹੱਥ ਜੋ ਕਦੇ ਉਮੀਦ ਵਿੱਚ ਅਤੇ ਕਦੇ ਨਾ-ਉਮੀਦੀ ਵਿੱਚ ਉਪਰ ਨੂੰ ਉਠਦੇ ਹਨ।
ਇੱਕ ਫਿਲਮ-ਸਾਜ਼ ਦੀ 10 ਮਿੰਟ ਦੀ ਇੱਕ ਫਿਲਮ ਵਿੱਚ ਡੱਲ ਝੀਲ ’ਚ ਤੈਰ ਰਹੇ ਇੱਕ ਲਾਵਾਰਸ ਸ਼ਿਕਾਰੇ ਵਿੱਚ ਬੈਠੇ ਦੋ ਮੁੰਡੇ ਵਿਖਾਈ ਦਿੰਦੇ ਹਨਇੱਕ ਕੋਲ ਲਿੱਲੀ ਦੇ ਫੁੱਲਾਂ ਨਾਲ ਭਰੀ ਹੋਈ ਇੱਕ ਟੋਕਰੀ ਹੈ ਅਤੇ ਦੂਜੇ ਕੋਲ ਲਾਵਾਰਸ ਬੱਤਖਾਂ ਦੇ ਕੁਝ ਅੰਡੇ ਹਨ। ਫੁੱਲਾਂ ਵਾਲਾ ਮੁੰਡਾ ਦੂਜੇ ਨੂੰ ਪੁੱਛਦਾ ਹੈ ਕਿ ਕੀ ਉਹ ਉਸਦੇ ਸਾਰੇ ਫੁੱਲਾਂ ਬਦਲੇ ਬੱਤਖਾਂ ਦੇ ਅੰਡਿਆਂ ਦਾ ਵੱਟਾ ਸੱਟਾ ਕਰ ਸਕਦਾ ਹੈ। ਫਿਰ ਝੀਲ ਉਤੇ ਛਾਈ ਪਹੁ-ਫੁਟਾਲੇ ਦੀ ਪਲੱਤਣ ਭਰੀ ਹਰੀ ਰੋਸ਼ਨੀ ’ਚ ਉਹ ਆਪਣੇ ਸ਼ਿਕਾਰੇ ਉਤੇ ਚੜ੍ਹ ਕੇ ਆਂਡੇ ਲੈ ਲੈਂਦਾ ਹੈ ਅਤੇ ਉਨ੍ਹਾਂ ਨੂੰ ਲੈ ਕੈ ਇੱਕ ਰੇਲਵੇ ਪਟੜੀ ਦੇ ਨਾਲ ਨਾਲ ਚੱਲਣ ਲੱਗਦਾ ਹੈ। ਉਹ ਅੰਡਿਆਂ ਨੂੰ ਵਾਪਸ ਮਾਂ-ਬੱਤਖ ਦੇ ਆਲ੍ਹਣਿਆਂ ’ਚ ਰੱਖ ਦਿੰਦਾ ਹੈ ਅਤੇ ਦਰਸ਼ਕਾਂ ਵੱਲ ਨੂੰ ਪਿੱਠ ਕਰਕੇ ਰੇਲਵੇ ਪੱਟੜੀ ’ਤੇ ਤੁਰਿਆ ਜਾਂਦਾ ਹੈ। ਦਰਸ਼ਕਾਂ ਨੂੰ ਪਟੜੀ ’ਤੇ ਆ ਰਹੀ ਟਰੇਨ ਦੀ ਉੱਚੀ ਹੁੰਦੀ ਜਾ ਰਹੀ ਅਵਾਜ ਸੁਣਾਈ ਦਿੰਦੀ ਹੈ । ਫਿਲਮ ਖਤਮ ਹੋ ਜਾਂਦੀ ਹੈ। ਫਿਲਮ ਦੇ ਅੰਤ ’ਤੇ ਉਥੇ ਬੈਠੇ ਬਹੁਤੇ ਲੋਕਾਂ ਦੀਆਂ ਅੱਖਾਂ ਨਮ ਸਨ। ਬਹੁਤ ਜਣੇ ਇੰਝ ਮਹਿਸੂਸ ਕਰ ਰਹੇ ਸਨ ਜਿਵਂੇ ਉਹ ਖੁਦ ਹੀ ਪਟੜੀ ’ਤੇ ਤੁਰਿਆ ਜਾਂਦਾ ਬਾਲਕ ਹੋਣ। ਉਸ ਪਲ ’ਚ ਕਸ਼ਮੀਰ ਦੀ ਸਮੁੱਚੀ ਬਿਆਨਕਾਰੀ ਸੀ। ਸਮੁੱਚਾ ਕਸ਼ਮੀਰ ਅਤੇ ਹੂਬਹੂ ਮਹਿਸੂਸ ਹੋ ਰਹੀ ਇਸ ਦੀ ਹਰ ਚੀਜ਼।
ਸ੍ਰੀ ਨਗਰ ਦੇ ਇੱਕ ਹੋਰ ਖੇਤਰ ’ਚ ਇੱਕ ਨੌਜਵਾਨ ਇਸ ਤਾਲਾਬੰਦੀ ਦੀ ਵਰਤੋਂ ਆਪਣੇ ਘਰ ਅੰਦਰ ਆਪਣੇ ਹਮ-ਖਿਆਲ ਲੋਕਾਂ ਨਾਲ ਛੋਟੀਆਂ ਛੋਟੀਆਂ ਅਤੇ ਬਹੁ ਨਿੱਘੀਆਂ ਮੀਟਿੰਗਾਂ ਕਰਨ ਲਈ ਕਰ ਰਿਹਾ ਸੀ। ਮਜ਼ਬੂਤ ਬਾਲਿਆਂ ਵਾਲੀ ਛੱਤ ਵਾਲਾ ਉਸਦਾ ਰਵਾਇਤੀ ਘਰ ਜਿਸ ਦੇ ਮੂਹਰਲੇ ਬਗੀਚੇ ’ਚ ਹਰ ਕਿਸਮ ਦੇ ਫਲਦਾਰ ਬੂਟੇ ਸਨ।
ਉਸ ਨੇ ਕਿਹਾ “ਸਾਨੂੰ ਗੱਲਬਾਤ ਕਰਨ ਅਤੇ ਆਪਣੀ ਹੋਂਦ ਦੇ ਅਹਿਸਾਸ ਲਈ ਜਗਾਹ ਦੀ ਜ਼ਰੂਰਤ ਹੈ। ਪੈਦਲ ਤੁਰਨ-ਫਿਰਨ ਦੀ ਅਤੇ ਸ਼ਾਨਦਾਰ ਦਸਤਰਖਾਨ ਦੀ ਜ਼ਰੂਰਤ ਹੈ।” ਉਹ ਠੀਕ ਸੀ। ਉਸ ਨੇ ਬਰੇਕਫਾਸਟ ਲਈ ਸਾਨੂੰ ਅਜਿਹੇ ਪਤਲੇ ਤੇ ਕੜਕਦਾਰ ਕਬਾਬ ਅਤੇ ਰੋਟੀ ਪਰੋਸੀ ਜਿਹੜੀ ਕਿ ਬਸ ਕਸ਼ਮੀਰ ਵਿੱਚ ਹੀ ਸੰਭਵ ਹੋ ਸਕਦੀ ਹੈ ।
ਮੈਂ ਇਹ ਜਗਾਹ ਹਮਖਿਆਲ ਲੋਕਾਂ ਦੇ ਮੇਲਜੋਲ ਲਈ ਤਾਮੀਰ ਕੀਤੀ ਹੈ। ਇਹ ਮੈਂ 2016 ਦੀ ਤਾਲਾਬੰਦੀ ਸਮੇਂ ਤਾਮੀਰ ਕੀਤੀ ਸੀ ਅਤੇ ਹੁਣ ਫਿਰ ਤੋਂ ਕਰ ਰਿਹਾ ਹਾਂ। ਮੈਂ ਫਾਰਸੀ ਜ਼ੁਬਾਨ ਜਾਣਦਾ ਹਾਂ। ਇਸ ਲਈ ਫਾਰਸੀ ਜ਼ੁਬਾਨ ਸਿੱਖਣ ਦੇ ਇੱਛੁਕ ਮੁੰਡੇ ਕੁੜੀਆਂ ਇਥੇ ਆਉਂਦੇ ਜਾਂਦੇ ਰਹਿੰਦੇ ਹਨ। ਅਸੀਂ ਇੱਕ ਦੂਜੇ ਦੀ ਗੱਲ ਸੁਣਦੇ ਹਾਂਵਿਚਾਰ ਸਾਂਝੇ ਕਰਦੇ ਹਾਂ। ਇਸ ਨਾਲ ਸਾਡੇ ਤਨ ਮਨ ਮੁੜ ਤੋਂ ਤਰੋ-ਤਾਜ਼ਾ ਜੋ ਜਾਂਦੇ ਹਨ । ਤੁਸੀਂ ਇਸ ਖਹਿਭੇੜ ਵਾਲੇ ਮਾਹੌਲ ਤੋਂ ਬੇਲਾਗ ਨਹੀਂ ਰਹਿ ਸਕਦੇ। ਪਰ ਅਜਿਹੀਆਂ ਥਾਵਾਂ ਤੁਹਾਨੂੰ ਊਰਜਾ ਦਿੰਦੀਆਂ ਹਨ। ਕਸ਼ਮੀਰ ਸਾਡੇ ਲਈ 1400 ਸਾਲ ਪਹਿਲਾਂ ਵਾਲਾ ਕਰਬਲਾ ਹੀ ਤਾਂ ਹੈ ਅਤੇ ਸਾਡੇ ਪਾਸ ਹੁਸੈਨ ਨਹੀਂ ਹੈ ਸਾਡੇ ਲਈ ਬੋਲਣ ਵਾਲਾ ਵੀ ਕੋਈ ਨਹੀਂ ਹੈ । ”
ਤਿੱਖੇ ਵਿਅੰਗਮਈ ਅੰਦਾਜ਼ ਵਿੱਚ ਉਸ ਨੇ ਕਿਹਾ, “ਤਾਲਾਬੰਦੀ ਸ਼ੂਗਰ ਦੇ ਮਰੀਜ਼ ਨਾਲ ਵਾਪਰਨ ਵਾਲੇ ਘਟਨਾ-ਕਰਮ ਵਾਂਗ ਹੈ ਪਹਿਲਾਂ ਤੁਸੀਂ ਖਾਣਪੀਣ ਤੋਂ ਇੱਕ ਦਮ ਪੂਰਾ ਮੋੜਾ ਕੱਟ ਲੈਦੇ ਹੋਤੁਸੀਂ ਖਾਣਪੀਣ ਦੀ ਹਰ ਚੀਜ ਬਦਲ ਦਿੰਦੇ ਹੋ। ਥੋੜੀ ਦੇਰ ਬਾਦ ਹੀ ਇਹ ਅਸਾਧਾਰਨ ਆਦਤ ਤੁਹਾਨੂੰ ਸਧਾਰਨ ਭਾਵ ਅਾਮ ਲੱਗਣ ਲੱਗ ਜਾਂਦੀ ਹੈ। ਤੁਸੀਂ ਜਾਣ ਜਾਂਦੇ ਹੋ ਕਿ ਬਿਮਾਰੀ ਦਾ ਮੁਕਾਬਲਾ ਕਿਵੇਂ ਕਰਨਾ ਹੈ।
ਸੋ ਇਹਨਾਂ ਬਿਮਾਰ ਸਮਿਆਂ ਵਿੱਚ ਵੀ ਇਸ਼ਕ ਦੀ ਭਾਵਨਾ ਅਜੇ ਜ਼ਿੰਦਾ ਹੈ। ਸਾਡੇ ਦਸਤਰਖਾਨ ’ਚ ਮੌਜੂਦ ਇੱਕ ਪੱਤਰਕਾਰ ਨੇ ਉਨਾਂ ਥਾਵਾਂ ਬਾਰੇ ਦੱਸਿਆ ਜਿਥੇ ਪ੍ਰੇਮੀ ਜੋੜੇ ਅਕਸਰ ਮਿਲਦੇ-ਜੁਲਦੇ ਹਨ ।
ਆਮ ਸਮਿਆਂ ’ਚ ਪ੍ਰਤਾਪ ਪਾਰਕ ਤੇ ਜਿਹਲਮ ਦਰਿਆ ਦੇ ਕਿਨਾਰੇ ਲੱਗੇ ਬੈਂਚ ਇਸ਼ਕ ਲੜਾਉਣ ਵਾਲੀਆਂ ਥਾਵਾਂ ਹੁੰਦੀਆਂ ਹਨ। ਅਤੇ ਬਿਨਾਂ ਸ਼ੱਕ ਰੈਸਟੋਰੈਂਟ ਆਦਿ ਵੀ। ਅੱਜਕਲ੍ਹ ਧਾਰਮਿਕ ਸਥਾਨ ਇਸ਼ਕ ਲੜਾਉਣ ਵਾਲੀਆਂ ਥਾਵਾਂ ਬਣ ਗਈਆਂ ਹਨ ।
ਹਜ਼ਰਤਬਲ ਦਰਗਾਹ ਵੀ ਅਜਿਹਾ ਹੀ ਇੱਕ ਸਥਾਨ ਹੈ ।
ਸੰਪਰਕ ਸਾਧਨਾਂ ਦੀ ਅਣਹੋਂਦ ’ਚ ਕਈ ਵਾਰੀ ਇਸ਼ਕ ਮੁਹੱਬਤ ਵੀ ਬਹੁਤ ਵਧੇਰੇ ਤਣਾਅ ਪੈਦਾ ਕਰਦੀ ਹੈ। ਇਸ ਸਬੰਧ ’ਚ ਸਾਨੂੰ ਤਿੰਨ ਕਹਾਣੀਆਂ ਸੁਣਾਈਆਂ ਗਈਆਂ ।
ਪਿਛਲੀ ਘੇਰਾਬੰਦੀ ਦੌਰਾਨ ਮੇਰੇ ਭਾਈ ਦਾ ਇੱਕ ਮਿੱਤਰ ਮੇਰੀ ਇੱਕ ਸਹੇਲੀ ਨਾਲ ਪ੍ਰੇਮ ਸਬੰਧ ’ਚ ਸੀ। ਤਾਲਾਬੰਦੀ ਕਾਰਨ ਉੇਨ੍ਹਾਂ ਦਰਮਿਆਨ ਸੰਪਰਕ ਟੁੱਟ ਗਿਆ। ਉਹ ਮੇਰੇ ਕੋਲ ਆਇਆ ਅਤੇ ਕਿਹਾ “ਕੀ ਤੂੰ ਮੇਰਾ ਇੱਕ ਕੰਮ ਸੌਰ ਸਕਦੀ ਹੈਂਮੈਂ ਆਪਣੀ ਮਿੱਤਰ ਨਾਲ ਸੰਪਰਕ ਸਥਾਪਤ ਨਹੀਂ ਕਰ ਪਾ ਰਿਹਾਕੀ ਤੂੰ ਉਸਨੂੰ ਮੇਰੀ ਇਹ ਚਿੱਠੀ ਫੜਾ ਸਕਦੀ ਹੈਂਤੂੰ ਉਸ ਦੇ ਘਰ ਕਦ ਜਾਏਂਗੀਮਿਹਰਬਾਨੀ ਕਰਕੇ ਅੱਜ ਹੀ ਜਾਹ ਅਤੇ ਉਸਨੂੰ ਮੈਨੂੰ ਜਬਾਬ ਦੇਣ ਲਈ ਕਹੀਂ।”
ਦੂਸਰਾ ਪ੍ਰਸੰਗ ਕਾਨੂੰਨੀ ਚੇਤਾਵਨੀ ਵਾਲਾ ਹੈ। ਇਹ ਇੱਕ ਅਨਿਆਂ-ਭਰਪੂਰ ਕਾਰੇ ਦੀ ਗੱਲ ਕਰਦਾ ਹੈ ।
ਜਦਂੋ ਫੌਜ ਮਰਦਾਂ ’ਤੇ ਜਿਸਮਾਨੀ ਤਸ਼ੱਦਦ ਕਰਦੀ ਹੈ ਤਾਂ ਉਹ ਉਨ੍ਹਾਂ ਦੇ ਗੁਪਤ ਅੰਗਾਂ ਨੂੰ ਖਾਸ ਨਿਸ਼ਾਨਾ ਬਣਾਉਦੀ ਹੈ। ਇਸ ਕਾਰਨ ਉਨ੍ਹਾਂ ਦੀ ਮਰਦਾਨਗੀ ਦੀ ਤਾਕਤ ਖਤਮ ਹੋ ਜਾਂਦੀ ਹੈ। ਧਾਰਾ 370 ਮਨਸੂਖ ਕਰਨ ਤੋਂ ਫੌਰੀ ਬਾਅਦ ਸ਼ੋਪੀਆ ਦੇ ਇੱਕ ਵਿਅਕਤੀ ਉਪਰ ਜਿਸਮਾਨੀ ਤਸ਼ੱਦਦ ਕੀਤਾ ਗਿਆ। ਜਦੋਂ ਉਸਨੂੰ ਰਿਹਾਅ ਕੀਤਾ ਗਿਆ ਤਾਂ ਇੱਕ ਪੱਤਰਕਾਰ ਉਸ ਦੀ ਇੰਟਰਵਿਊ ਲੈਣ ਲਈ ਆਇਆ। ਉਸਦਾ ਵਿਆਹ ਨਵਾਂ ਨਵਾਂ ਹੀ ਹੋਇਆ ਸੀ। ਇਸ ਲਈ ਲੜਕੀ ਦਾ ਭਰਾ ਵੀ ਇੰਟਰਵਿਊ ਲਈ ਆ ਗਿਆ। ਉਸ ਨੇ ਪੱਤਰਕਾਰ ਨੂੰ ਇੱਕ ਪਾਸੇ ਲਿਜਾ ਕੇ ਕਿਹਾ ਕਿ ਇਸ ਤੋਂ ਪੁੱਛ ਕੇ ਦੱਸੋ ਕਿ ਤਸ਼ੱਦਦ ਕਾਰਨ ਇਸ ਦੀ ਮਰਦਾਨਗੀ ਤਾਂ ਖਤਮ ਨਹੀਂ ਹੋ ਗਈ। ਮੇਹਰਬਾਨੀ ਕਰਕੇ ਮੈਨੂੰ ਹਕੀਕੀ ਜਾਣਕਾਰੀ ਦੇਵੋ। ਮੇਰੀ ਭੈਣ ਬਹੁਤ ਅੰਞਾਨੀ ਹੈਅਸੀਂ ਉਸ ਨੂੰ ਕਿਤੇ ਹੋਰ ਵਿਆਹ ਦੇਵਾਂਗੇ।”
ਖਹਿਭੇੜ ਦੇ ਇਸ ਦੌਰ ’ਚ ਪਿਆਰ-ਮੁਹੱਬਤ ਦੇ ਇਨ੍ਹਾਂ ਨਿੱਕੇ-2 ਕਿੱਸਿਆਂ ’ਚਂੋ ਤੀਜਾ ਕਿੱਸਾ ਮਜ਼ਾਹੀਆ ਕਿਹਾ ਜਾ ਸਕਦਾ ਹੈ। ਇੱਕ ਫੋਟੋ ਪੱਤਰਕਾਰ ਆਪਣੀ ਮਿੱਤਰ ਲੜਕੀ ਦੇ ਘਰ ਕੋਲੋਂ ਦੀ ਲ਼ੰਘ ਰਿਹਾ ਸੀ। ਉਸਨੇ ਦੇਖਿਆ ਕਿ ਉਸ ਲੜਕੀ ਦੀ ਗਲੀ ’ਚ ਚਿੱਟੀ ਕਲੀ ਨਾਲ ਲਾਈਨਾਂ ਲਗਾਈਆਂ ਹੋਈਆਂ ਹਨ। ਬਸ ਦੋ ਹੀ ਮੌਕਿਆਂ ’ਤੇ ਲੋਕ ਆਪਣੇ ਘਰਾਂ ਮੂਹਰਲੀਆਂ ਗਲੀਆਂ ’ਚ ਇਸ ਤਰਾਂ੍ਹ ਕਲੀ ਨਾਲ ਲਾਈਨਾਂ ਲਗਾਉਂਦੇ ਹਨ। ਜਾਂ ਤਾਂ ਜੇਕਰ ਕਿਸੇ ਦਾ ਵਿਆਹ ਹੋਣਾ ਹੋਵੇ ਅਤੇ ਜਾਂ ਫਿਰ ਕੋਈ ਫੌਤ ਹੋਇਆ ਹੋਵੇ। ਉਸ ਜਵਾਨ ਦਾ ਕਾਲਜਾ ਮੂੰਹ ਨੂੰ ਆ ਗਿਆ। ਕੀ ਤਾਲਾਬੰਦੀ ਦੌਰਾਨ ਮੇਰੀ ਦੋਸਤ ਲੜਕੀ ਨੇ ਮੈਨੂੰ ਛੱਡ ਦਿੱਤਾ ਹੈਕੀ ਉੇਹ ਕਿਸੇ ਹੋਰ ਨਾਲ ਨਿਕਾਹ ਕਰਨ ਜਾ ਰਹੀ ਹੈਬਾਅਦ ’ਚ ਉਸਨੂੰ ਪਤਾ ਲੱਗਿਆ ਕਿ ਉਸ ਦੇ ਘਰ ’ਚ ਕੋਈ ਫੌਤ ਹੋਇਆ ਸੀ।
ਸਿਆਸਤ ਅਤੇ ਧਾਰਾ 370 ਬਾਰੇ ਰਾਤ ਦੇ ਖਾਣੇ ਮੌਕੇ ਚੱਲਦੀ ਬਹਿਸ ਅੰਦਰ ਮਾਹੌਲ ਬਹੁਤ ਬੋਝਲ ਤੇ ਡਰਾਵਨਾ ਸੀ। ਕਿਸੇ ਪ੍ਰਕਾਰ ਦੀ ਕੋਈ ਉਮੀਦ ਹੋਣ ਬਾਰੇ ਅਸੀਂ ਆਪਣੇ ਮੇਜ਼ਮਾਨਾਂ ਤੋਂ ਖੁਦ ਕੋਈ ਸੁਆਲ ਨਹੀਂ ਪੁੱਛਣਾ ਚਾਹੰਦੇ ਸਾਂ। ਸਾਡੇ ਕੁੱਝ ਕਹਿਣ ਤੋਂ ਪਹਿਲਾਂ ਹੀ ਇੱਕ ਬਹੁਤ ਹੀ ਸਿਆਣੇ ਸਖਸ਼ ਨੇ ਮੌਜੂਦਾ ਮਾਹੌਲ ਬਾਰੇ ਸਾਡੇ ਵਿਚਾਰ ਪੁੱਛਣ ਦਾ ਫੈਸਲਾ ਕਰ ਲਿਆ। “ਜਦਂੋ ਸਾਰਾ ਕੁੱਛ ਤਾਂ ਸਾਥੋਂ ਖੋਹ ਲਿਆ ਤਾਂ ਕੀ ਸਾਡੇ ਕੋਲ ਬਚਿਆ ਹੀ ਕੀ ਹੈ। ਲੋਕ ਕਹਿੰਦੇ ਰਹਿੰਦੇ ਹਨ ਕਿ ਇਹ ਹੈ ਕਸ਼ਮੀਰਅਤਇਹ ਹੈ ਕਸ਼ਮੀਰੀਅਤ। ਮੈਂ ਪੁੱਛਦਾ ਹਾਂ ਕੀ ਹੈ ਇਹ ਕਸ਼ਮੀਰੀਅਤ?” ਅਸੀਂ ਜੁਆਬ ਦੇਣ ’ਚ ਕੋਈ ਦੇਰ ਨਾ ਲਾਈ “ਖਾਣਾ।” ਇਹ ਸਾਡੇ ਸਾਰਿਆਂ ਦਾ ਸਰਵ-ਸੰਮਤ ਜੁਆਬ ਸੀ ।
ਉਹਨਾਂ ਨੇ ਇਸ ਦੀ ਹਾਮੀ ਭਰੀ ।
ਅਸੀਂ ਕਸ਼ਮੀਰੀ ਸ਼ੁਦਾਈ ਲੋਕ ਹਾਂ। ਕਿਸੇ ਦੇ ਫੌਤ ਹੋਣ ’ਤੇ ਵੀ ਅਸੀਂ ਉਸ ਦੀ ਜਿੰਦਗੀ ਦੇ ਜਸ਼ਨ ਮਨਾਉਣ ਲਈ ਇੱਕ ਵੱਡੀ ਦਾਅਵਤ ਦਿੰਦੇ ਹਾਂ। ਉਹ ਵਿਚਾਰਾ ਫੌਤ ਹੋ ਗਿਆ ਅਤੇ ਅਸੀਂ ਪ੍ਰਕਾਰ ਦੇ ਪਕਵਾਨ ਤਿਆਰ ਕਰ ਰਹੇ ਹਾਂ। ”
ਸਾਡੇ ’ਚੋਂ ਇੱਕ ਜਣੇ ਨੇ ਕਿਹਾ ਕਿ “ਜੇਕਰ ਅਜਿਹਾ ਹੈ ਤਾਂ ਮੇਹਰਬਾਨੀ ਕਰਕੇ ਮੈਨੂੰ ਵੀ ਅਗਲੇ ਜਨਾਜ਼ੇ ਦੀ ਇਤਲਾਹ ਦੇਣਾ ਨਾ ਭੁੱਲਣਾ।”
ਸਾਰੇ ਹੱਸ ਪਏ ।
ਅਜਿਹਾ ਸਭ ਦੱਸਿਆ ਗਿਆ ਸਾਨੂੰ। ਅੰਤ ਵਿੱਚ ਇਹੀ ਕਹਾਂਗੇ ਕਿ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਜੇਕਰ ਸਦਮਾ ਨਿਤਾ-ਪ੍ਰਤੀ ਵਾਲਾ ਵਰਤਾਰਾ ਹੈ ਤਾਂ ਪਿਆਰ-ਮੁਹੱਬਤ ਦੀ ਇਹ ਰਾਹਤ ਤੇ ਲਚਕੀਲਾਪਣ ਵੀ ਇਨ੍ਹਾਂ ਲੋਕਾਂ ਦੀ ਰੋਜ਼ਾਨਾਜ਼ਿੰਦਗੀ ਦਾ ਹਿੱਸਾ ਹੈ। ਭਾਵੇਂ ਨੀਰਸਤਾ ਹੈਆਮਪੁਣਾ ਹੈ ਪਰ ਆਮ ਲੋਕ ਫਿਰ ਵੀ ਜਿੳਂੁਣ ਦੇ ਢੰਗ ਤਰੀਕੇ ਲੱਭ ਹੀ ਲੈਂਦੇ ਹਨ।

9. ਸਿਫਾਰਿਸ਼ਾਂ :
ਜਦੋ ਅਸੀਂ ਇੱਕ ਤੋਂ ਦੂਸਰੀ ਜਗਾਹ ਘੁੰਮਦੇ ਰਹੇ ਅਤੇ ਤਰ੍ਹਾਂ-ਤਰ੍ਹਾਂ ਦੇ ਵਿਅਕਤੀਆਂ ਨੂੰ ਮਿਲ ਦੇ ਰਹੇ ਤਾਂ ਲਿਸਟਾਂ ਇੱਕ ‘ਚੀਜ਼’ ਬਣਕੇ ਰਹਿ ਗਈਆਂ। ਅਸੀਂ ਲੋਕਾਂ ਤੋਂ ਪੁੱਛਿਆ ਕਿ ਉਹ ਕੀ ਤਬਦੀਲੀ ਚਾਹੁੰਦੇ ਹਨ ਅਤੇ ਉਹਨਾਂ ਨੇ ਵੀ ਸਾਡੇ ਕੋਲੋਂ ਇਹੀ ਸਵਾਲ ਪੁੱਛਿਆ। ਅੰਤ ਵਿੱਚ ਨਤੀਜਾ ਹੇਠਾਂ ਦਿੱਤੀ ਜਾ ਰਹੀ ਨੁੱਕਤੇਵਾਰ ਲੰਬੀ ਲਿਸਟ ਦੇ ਰੂਪ ਵਿੱਚ ਸਾਹਮਣੇ ਆਇਆ। ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਸਮੇਂ ਅਮਲੀ ਰੂਪ ’ਚ ਕੁੱਝ ਕਰਨ ਦੀ ਜ਼ਰੂਰਤ ਹੈ ।

ਭਾਰਤ ਸਰਕਾਰ ਦੀ ਪੱਧਰ ’ਤੇ ਕਰਨਯੋਗ ਗੱਲਾਂ
1. ਧਾਰਾ 370 ਤੇ 35 ਏ ਅਤੇ ਰਾਜ ਦੇ ਰੁਤਬੇ ਦੀ ਫੌਰੀ ਬਹਾਲੀ ਕਰੀ ਜਾਵੇ ।
2. ਲੈਂਡਲਾਈਨ ਤੇ ਮੋਬਾਈਲ ਫੋਨਇੰਟਰਨੈਟ ਅਤੇ ਬਰਾਡਬੈਂਡ ਸੇਵਾਵਾਂ ਫੌਰੀ ਤੌਰ ’ਤੇ ਚਾਲੂ ਕਰੀਆਂ ਜਾਣ।
3. ਸਾਰੇ ਸਿਆਸੀ ਆਗੂਆਂਸਮਾਜਕ ਕਾਰਕੁੰਨਾਂਨੌਜਵਾਨਾਂ ਅਤੇ ਬੱਚਿਆਂ ਨੂੰ ਫੌਰੀ ਰਿਹਾ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਦਰਜ ਸਾਰੇ ਮੁਕੱਦਮੇ ਵਾਪਸ ਲਏ ਜਾਣ ।
4. ਫੌਜੀ ਤੇ ਨੀਮ ਫੌਜੀ ਬਲ ਵਾਪਸ ਬੁਲਾਏ ਜਾਣ ।
5. ਲੋਕਾਂ ਦੇ ਆਵਾ-ਗਮਨ ’ਤੇ ਲਾਈਆਂ ਰੋਕਾਂ ਹਟਾਈਆਂ ਜਾਣ ।
6. ਜਮਹੂਰੀਅਤ ’ਚ ਲੋਕਾਂ ਦੇ ਯਕੀਨ ਨੂੰ ਬਹਾਲ ਕਰਨ ਲਈ ਫੌਰੀ ਕਦਮ ਉਠਾਏ ਜਾਣ ।
7.ਰਿਆਸਤ ਅੰਦਰ ਅਮਨ ਬਹਾਲੀ ਅਤੇ ਆਮ ਵਰਗੇ ਹਾਲਾਤ ਲਿਆਉਣ ਲਈ ਭਾਰਤ ਸਰਕਾਰ ਸਾਰੀਆਂ ਸਬੰਧਿਤ ਧਿਰਾਂ ਨਾਲ ਮਿਲ ਬੈਠ ਕੇ ਗੱਲ ਕਰੇ ਅਤੇ ਇਹ ਗੱਲ ਯਕੀਨੀ ਬਣਾਏ ਕਿ ਜੰਮੂ-ਕਸ਼ਮੀਰ ਦੇ ਸਿਆਸੀ ਭਵਿੱਖ ਸਬੰਧੀ ਲਏ ਜਾਣ ਵਾਲੇ ਫੈਸਲੇ ਆਪਸੀ ਗੱਲਬਾਤ ਅਤੇ ਸਲਾਹ ਮਸ਼ਵਰੇ ਰਾਹੀਂ ਅਤੇ ਲੋਕਾਂ ਦੀ ਇੱਛਾ ਅਨੁਸਾਰ ਹੀ ਲਏ ਜਾਣ ।
8. ਟੂਰਿਜ਼ਮ ਤੇ ਰੋਜ਼ੀ ਰੋਟੀ ਦੇ ਹੋਰ ਵਸੀਲਿਆਂ ਨੂੰ ਬਹਾਲ ਕਰਿਆ ਜਾਵੇ ।
9. ਮਾਨਸਿਕ ਸਿਹਤ ਸੰਭਾਲ ਕਾਨੂੰਨ 2017 ਤਹਿਤ ਹਰ ਜਿਲ੍ਹੇ ਅੰਦਰ ਲਾਜ਼ਮੀ ਕਰਾਰ ਦਿੱਤੀਆਂ ਮਾਨਸਿਕ ਬਿਮਾਰੀਆਂ ਸਬੰਧੀ ਸੇਵਾਵਾਂ ਫੌਰੀ ਤੌਰ ’ਤੇ ਮੁਹੱਈਆ ਕਰਾਈਆਂ ਜਾਣ
10. ਜ਼ਮੀਨੀ ਰਿਕਾਰਡਜ਼ਹਸਪਤਾਲ ਰਿਕਾਰਡਜ਼ ਅਤੇ ਜੇਲ੍ਹ ਰਿਕਾਰਡਜ਼ ਆਦਿ ਡਿਜੀਟਲਾਈਜ਼ ਕੀਤੇ ਜਾਣ।
11. ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਤੱਕ ਬਲਾਕ ਪੱਧਰ ਦੀਆਂ ਚੋਣਾਂ ਅੱਗੇ ਪਾਈਆਂ ਜਾਣ ।
12. ਵਿਸ਼ਵਾਸ ਬਹਾਲ ਕਰਨ ਵਾਲੇ ਅਤੇ ਸੁਰੱਖਿਆ ਕਦਮ ਉਠਾਏ ਜਾਣ ਤਾਂ ਜੋ ਬੱਚੇ ਤੇ ਨੌਜਵਾਨ ਬਿਨਾਂ ਕਿਸੇ ਡਰ ਦੇ ਸਕੂਲਾਂ/ਕਾਲਜਾਂ ਵਿੱਚ ਵਾਪਸ ਜਾ ਸਕਣ। ਬੱਚਿਆਂ ’ਤੇ ਇਸ ਖਹਿਭੇੜ ਵਾਲੇ ਮਾਹੌਲ ਦੇ ਮਾਨਸਿਕ ਅਸਰਾਂ ਨੂੰ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।
13.ਸੰਚਾਰ-ਸਾਧਨਾਂ ਦੀ ਅਣਹੋਂਦ ਵਿੱਚ ਅਤੇ ਫੌਜੀ ਘੇਰਾਬੰਦੀ ਕਾਰਨ ਸਮੇਂ ਸਿਰ ਮੈਡੀਕਲ ਇਮਦਾਦ ਹਾਸਲ ਨਾ ਕਰਨ ਕਰਕੇ ਹੋਈਆਂ ਮੌਤਾਂ ਦੇ ਵਾਰਸਾਂ ਨੂੰ ਮੁਆਵਜਾ ਪ੍ਰਦਾਨ ਕਰੇ ।
14. ਸੰਚਾਰ ਤੇ ਆਵਾਜਾਈ ਸਾਧਨਾਂ ਦੀ ਘਾਟ ਕਾਰਨ ਬਾਗਵਾਨਾਂਕਾਰੋਬਾਰੀਆਂ ਅਤੇ ਵਪਾਰੀਆਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਅਤੇ ਉਨ੍ਹਾਂ ਨੂੰ ਢੁੱਕਵਾਂ ਮੁਆਵਜਾ ਅਤੇ ਰਿਆਇਤ ਦਿੱਤੀ ਜਾਵੇ ।
15. ਫੌਜ ਤੇ ਨੀਮ ਫੌਜੀ ਬਲਾਂ ਵਲੋਂ ਕੀਤੀਆਂ ਵਧੀਕੀਆਂ ਦੇ ਇਲਜ਼ਾਮਾਂ ਦਾ ਜਾਇਜ਼ਾ ਲਿਆ ਜਾਵੇ ਅਤੇ ਜਰੂਰੀ ਕੇਸਾਂ ਵਿੱਚ ਸਮਾਂਬੱਧ ਜਾਂਚ ਪੜਤਾਲ ਕੀਤੀ ਜਾਵੇ ।
16. ਜ਼ਮੀਨੀ ਪੱਧਰ ’ਤੇ ਖਰੀ ਰਿਪੋਰਟਿੰਗ ਕੀਤੇ ਜਾਣ ਲਈ ਪੱਤਰਕਾਰਾਂ ਦੇ ਆਵਾ-ਗਮਨ ਉਪਰ ਲਾਈਆਂ ਰੋਕਾਂ ਖਤਮ ਕੀਤੀਆਂ ਜਾਣ । ਪੱਤਰਕਾਰਾਂ ਦੀ ਨਿਗਰਾਨੀ ਤੇ ਜਸੂਸੀ ਕਰਨੀ ਬੰਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਧਮਕੀਆਂ ਨਾ ਦਿੱਤੀਆਂ ਜਾਣ।
ਜੂਡੀਸ਼ਰੀ ਲਈ ਕਰਨਯੋਗ ਗੱਲਾਂ
ਅਦਾਲਤਾਂ ਦੇ ਸਾਹਮਣੇ ਆਈਆਂ ਅਰਜ਼ੀਆਂ ’ਤੇ ਫੌਰੀ ਸੁਣਵਾਈ ਕੀਤੀ ਜਾਵੇ ਅਤੇ ਸੰਵਿਧਾਨਕ ਪ੍ਰਾਵਧਾਨਾਂ ਨੂੰ ਬਹਾਲ ਕਰਵਾਇਆ ਜਾਵੇ।

ਸਿਵਲ ਸੁਸਾਇਟੀ ਲਈ ਕਰਨਯੋਗ ਗੱਲਾਂ
1. ਜੰਮੂ ਕਸ਼ਮੀਰ ਦੇ ਲੋਕਾਂ ਨਾਲ ਰਾਬਤਾ ਕਾਇਮ ਕਰੇਲੋਕਾਂ ਨਾਲ ਗੱਲਬਾਤ ਕਰੇ ਅਤੇ ਸਾਂਝ ਬਣਾਉਣ ਲਈ ਕੰਮ ਕਰਨ ਦੀਆਂ ਸੰਭਾਵਨਾਵਾਂ ਫਰੋਲੇ ਅਤੇ ਜਮਹੂਰੀ ਅਮਲ ’ਚ ਯਕੀਨ ਨੂੰ ਬਹਾਲ ਕਰੇ ।
2. ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਾਰਤ ਦੇ ਵੱਧ ਤੋਂ ਵੱਧ ਸੂਬਿਆਂ ’ਚ ਬੁਲਾਵੇ ਅਤੇ ਜੰਮੂ ਕਸ਼ਮੀਰ ਦੀ ਹਕੀਕਤ ਦੀ ਜਾਣਕਾਰੀ ਲੋਕਾਂ ਤੱਕ ਲੈ ਕੇ ਜਾਣ ਲਈ ਲੋਕਾਂ ਨਾਲ ਵਾਰਤਾਲਾਪ ਕਰੇ ।
3.ਜੰਮੂ ਕਸ਼ਮੀਰ ਦੇ ਲੋਕਾਂ ਵੱਲੋਂ ਬੇਇਜ਼ਤੀ ਹੋਣ ਅਤੇ ਉਨ੍ਹਾਂ ਨਾਲ ਦਗਾ ਕਮਾਏ ਜਾਣ ਦੀ ਭਾਵਨਾ ਨੂੰ ਖਤਮ ਕੀਤੇ ਜਾਣ ਲਈ ਵੱਖ-ਵੱਖ ਢੰਗ ਤਰੀਕੇ ਲੱਭੇ ਜਾਣ।
4. ਸੂਬੇ ਦੇ ਵਧੇਰੇ ਦੌਰੇ ਕੀਤੇ ਜਾਣ ਅਤੇ ਮੌਜੂਦਾ ਹਾਲਤਾਂ ਬਾਰੇ ਦਸਤਾਵੇਜੀ ਰਿਪੋਰਟਾਂ ਤਿਆਰ ਕੀਤੀਆਂ ਜਾਣ ।
5. ਜੰਮੂ ਕਸ਼ਮੀਰ ਬਾਰੇ ਸ਼੍ਰੇਸ਼ਟ ਵੀਡੀਓਜ਼ਇੰਟਰਨੈਟ ਸਮੱਗਰੀ ਅਤੇ ਛਪੀਆਂ ਕਹਾਣੀਆਂ ਨੂੰ ਡਾਊਨਲੋਡ ਕੀਤਾ ਜਾਵੇ ਅਤੇ ਆਪਣੀ ਅਗਲੀ ਫੇਰੀ ਦੌਰਾਨ ਇਸ ਨੂੰ ਲੋਕਾਂ ਅੱਗੇ ਪ੍ਰਸਤੁਤ ਕੀਤਾ ਜਾਵੇ। ਉਥੋਂ ਦੇ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਮਿਲਦੀ ਕਿ ਬਾਹਰ ਕੀ ਕੁੱਝ ਚੰਗਾ ਹੋ ਰਿਹਾ ਹੈ ।

ਮੀਡੀਆ ਲਈ
1. ਭਾਰਤੀ ਮੀਡੀਆ ਜੰਮੂ ਕਸ਼ਮੀਰ ਵਿਚਲੇ ਪੱਤਰਕਾਰਾਂ ਨੂੰ ਬੁਲਾਵੇ ਅਤੇ ਉਹਨਾਂ ਨਾਲ ਗੁਫਤਗੂ ਕਰੇ। ਜੰਮੂ ਕਸ਼ਮੀਰ ਦੇ ਪੱਤਰਕਾਰਾਂ ਦੀ ਹਮਾਇਤ ਕਰਨ ਲਈ ਮੀਡੀਆ ਮਾਹਿਰਾਂ ਦਾ ਤਾਣਾ ਬਾਣਾ ਗਠਿਤ ਕਰਨ ਲਈ ਸੰਭਾਵਨਾਵਾਂ ਫਰੋਲੀਆਂ ਜਾਣ।
2. ਰਾਜ ਦਾ ਦਬਾਅ ਸਹਿਣ ਕਰਨ ਲਈ ਆਪਸ ਵਿੱਚ ਅਤੇ ਕੌਮਾਂਤਰੀ ਮੀਡੀਆ ਨਾਲ ਇੱਕਜੁਟਤਾ ਬਣਾਈ ਜਾਵੇ।

ਮਨੁੱਖੀ ਅਧਿਕਾਰਾਂ ਦੀਆਂ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਜਥੇਬੰਦੀਆਂ ਲਈ ਕਰਨਯੋਗ ਗੱਲਾਂ

1. ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਜੰਮੂ ਕਸ਼ਮੀਰ ਲਈ ਟੀਮਾਂ ਰਵਾਨਾ ਕਰਨ।
2. ਐਮਰਜੈਂਸੀ ਹਾਲਾਤ ਅਤੇ ਡਾਕਟਰੀ ਸਹਾਇਤਾ ਤੱਕ ਰਸਾਈ ਨਾ ਕਰ ਸਕਣ ਕਰਕੇ ਹੋਈਆਂ ਮੌਤਾਂ ਅਤੇ ਜ਼ਖਮੀਆਂ ਦਾ ਆਜ਼ਾਦਾਨਾ ਤੌਰ ’ਤੇ ਜਾਇਜਾ ਲੈਣ ।
3.ਵੱਖ ਵੱਖ ਗਰੁੱਪਾਂਚੋਣ ਹਲਕਿਆਂ ਅੰਦਰਖਾਸ ਕਰਕੇ ਜੋ ਵਧੇਰੇ ਮਾਰ ਹੇਠ ਆ ਸਕਦੇ ਹਨਮੌਜੂਦਾ ਸੰਕਟ ਦਾ ਮਾਨਸਿਕ ਸਿਹਤ ’ਤੇ ਪਏ ਮਾੜੇ ਅਸਰਾਂ ਦਾ ਅਜ਼ਾਦਾਨਾ ਜਾਇਜ਼ਾ ਲੈਣ।
4. ਜੰਮੂ ਕਸ਼ਮੀਰ ਅਤੇ ਮੁਲਕ ਦੇ ਹੋਰਨਾਂ ਭਾਗਾਂ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਸ਼ਹਿਰੀ ਆਜ਼ਾਦੀ ਗਰੁੱਪਾਂ ਦਰਮਿਆਨ      ਵਧੇਰੇ ਵਿਚਾਰ ਵਟਾਂਦਰੇ ਅਤੇ ਰਾਬਤੇ ਨੂੰ ਉਤਸ਼ਾਹਿਤ ਕਰਨ।

ਜੰਮੂ ਕਸ਼ਮੀਰ ਸਿਵਲ ਸੁਸਾਇਟੀ
ਭਾਰਤ ਅੰਦਰਲੇ ਅਤੇ ਭਾਰਤ ਤੋਂ ਬਾਹਰਲੇ ਜਮਹੂਰੀ ਤਾਣੇ-ਬਾਣਿਆਂ ਨਾਲ ਸਰਗਰਮ ਤਾਲਮੇਲ ਬਿਠਾਵੇ।

ਸਬੰਧਤ ਜਾਣਕਾਰੀ -1
ਜੰਮੂ ਕਸ਼ਮੀਰ ਦੇ ਸੂਬੇ ਤੋਂ ਬਾਹਰ ਰਹਿਣ ਵਾਲੇ ਨਾਗਰਿਕ
ਆਪਣੀ ਮੁੱਖ ਰਿਪੋਰਟ ਅੰਦਰ ਅਸੀਂ ਜੰਮੂ ਕਸ਼ਮੀਰ ਵਿਚਲੀ ਜ਼ਮੀਨੀ ਹਾਲਤ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਧਾਰਾ 370 ਦੀ ਮਨਸੂਖੀ ਉਪਰੰਤ ਮੁਲਕ ਦੇ ਹੋਰਨਾਂ ਹਿੱਸਿਆਂ ’ਚ ਰਹਿਣ ਵਾਲੇ ਜੰਮੂ ਕਸ਼ਮੀਰ ਦੇ ਬਸ਼ਿੰਦਿਆਂ ਨੂੰ ਦਰਪੇਸ਼ ਮਸਲਿਆਂਤੌਖਲਿਆਂ ਅਤੇ ਚੁਣੌਤੀਆਂ ਨੂੰ ਸਮਝਣਾ ਵੀ ਬਹੁਤ ਜਰੂਰੀ ਹੈ।
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੇ ਪੰਦਰਾਂ ਦਿਨ ਸਦਮਾ ਤੇ ਨਿਰਾਸ਼ਾ ਜ਼ਿਆਦਾ ਸ਼ਿੱਦਤ ਨਾਲ ਮਹਿਸੂਸ ਕੀਤੀ। ਉਨ੍ਹਾਂ ’ਚੋਂ ਬਹੁਤਿਆਂ ਨੇ ਕਿਹਾ ਕਿ ਇਹ ਬੜੀ ਨਮੋਸ਼ੀ ਵਾਲੀ ਹਾਲਤ ਸੀ ਕਿ ਸੱਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਜੰਮੂ ਕਸ਼ਮੀਰ ਦੇ ਲੋਕਾਂ ਅਤੇ ਉਹਨਾ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਕੋਈ ਬਹਿਸ-ਮੁਬਾਹਸਾ ਜਾਂ ਰਾਬਤਾ ਕਾਇਮ ਕੀਤੇ ਤੋਂ ਬਗ਼ੈਰ ਹੀਇੱਕ ਪਾਸੜ ਤੌਰ ’ਤੇ ਧਾਰਾ 370 ਕਰਨ ਵਰਗਾ ਬੁਨਿਆਦੀ ਫੈਸਲਾ ਲੈ ਲਿਆ ਗਿਆ। ਫੇਰ ਕਈ ਹੋਰ ਹਕੀਕਤਾਂ ਨਾਲ ਦੋ ਚਾਰ ਹੋਣਾ ਪਿਆ ਜਿਵੇਂ ਕਿ ਆਪਣੇ ਪਰਿਵਾਰ-ਜਨਾਂ ਨਾਲ ਗੱਲਬਾਤ ਨਾ ਕਰ ਸਕਣਾਵਿਦਿਆਰਥੀਆਂ ਕੋਲ ਪੈਸਾ-ਧੇਲਾ ਮੁੱਕ ਜਾਣਾ ਜਾਂ ਕਮੀ ਹੋ ਜਾਣਾਉਹਨਾ ਵੱਲੋਂ ਫੀਸ,ਕਿਰਾਇਆ ਜਾਂ ਖਾਧ-ਖੁਰਾਕ ਜਾਂ ਨਿਤ-ਪ੍ਰਤੀ ਦੀਆਂ ਲੋੜਾਂ ਪੂਰੀਆਂ ਨਾ ਕੀਤੀਆਂ ਜਾ ਸਕਣੀਆਂ। ਜਿਹੜੇ ਵਿਦਿਆਰਥੀ ਆਪਣੇ ਘਰੀਂ ਆਏ ਹੋਏ ਸਨਸੰਪਰਕ ਟੁੱਟ ਜਾਣ ਕਰਕੇ ਉਹਨਾਂ ਦੇ ਫਾਰਮ ਭਰਨ ਦੀਆਂ ਤਰੀਕਾਂ ਲੰਘ ਗਈਆਂ ਅਤੇ ਇਓਂ ਉਹ ਯੂਨੀਵਰਸਿਟੀਆਂਕਾਲਜਾਂ ’ਚ ਦਾਖਲੇ ਨਹੀਂ ਲੈ ਸਕੇ। ਕਈ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਦਬਾਅ ਅਤੇ ਚਿੰਤਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਹੁਤਿਆ ਕੋਲੇ ਆਪਣਾ ਮਨ ਹੌਲਾ ਕਰਨ ਲਈ ਕੋਈ ਸਲਾਹਕਾਰ ਜਾਂ ਨਜ਼ਦੀਕੀ ਸਾਥੀ ਮੌਜੂਦ ਨਹੀਂ ਸੀ। ਆਪਣੇ ਸਾਥੀ ਵਿਦਿਆਰਥੀਆਂ ਜਾਂ ਹੋਰ ਭਾਰਤੀ ਲੋਕਾਂ ਵੱਲੋਂ ਬੇਗਾਨਗੀ ਦਾ ਅਹਿਸਾਸ ਕਰਵਾਏ ਜਾਣਾ ਅਤੇ ਦਹਿਸ਼ਤਗਰਤ ਜਾਂ ਦੇਸ਼ ਧ੍ਰੋਹੀ ਹੋਣ ਦੇ ਮਿਹਣੇ ਸੁਣਨਾ ਸੱਭ ਤੋਂ ਔਖੀ ਗੱਲ ਸੀ। ਜਿਹਨਾਂ ਲੋਕਾਂ ਨਾਲ ਅਸੀਂ ਗੱਲ ਕੀਤੀ ਉਨ੍ਹਾਂ ਵਿੱਚੋਂ ਬਹੁਤਿਆਂ ਦੀ ਆਮ ਸ਼ਿਕਾਇਤ ਉਨ੍ਹਾਂ ਨੂੰ ਛੁਟਿਆਏ ਜਾਣ ਜਾਂ ਭਾਰਤ ਸਰਕਾਰ ਵੱਲੋਂ ਧੋਖਾ ਦਿੱਤੇ ਜਾਣ ਬਾਰੇ ਸੀ ਅਤੇ ਜੋ ਕੁੱਝ ਵਾਪਰਿਆ ਹੈ ਉਸ ਪ੍ਰਤੀ ਦੋਸਤਾਂ/ਮਿਤਰਾਂ ਅਤੇ ਜਾਣਕਾਰਾਂ ਵੱਲੋਂ ਦਿਖਾਈ ਗਈ ਉਪਰਾਮਤਾ ਸੀ।
ਅਸੀਂ ਤੁਹਾਡੇ ਸਾਹਮਣੇਲੋਕਾਂ ਦੀ ਆਪਣੀ ਜ਼ੁਬਾਨੀ ਉਹਨਾਂ ਦੇ ਕੁੱਝ ਤਜ਼ਰਬੇ ਪੇਸ਼ ਕਰ ਰਹੇ ਹਾਂ:-
ਮੈਂ ਹਮੇਸ਼ਾਂ ਹੀ ਗਾਂਧੀਵਾਦੀ ਰਿਹਾ ਹਾਂ ਅਤੇ ਭਾਰਤ ਦੀ ਹਮਾਇਤ ’ਚ ਸਮਰਥਨ ਵਿੱਚ ਖੜ੍ਹਦਾ ਆਇਆ ਹਾਂ। ਪਰ ਅਗਸਤ ਵਾਲੀ ਘਟਨਾ ਬਾਅਦ ਮੈਂ ਪੂਰੇ 15 ਦਿਨ ਤੱਕ ਆਪਣੇ ਪਰਿਵਾਰ ਨਾਲ ਗੱਲਬਾਤ ਨਹੀਂ ਕਰ ਸਕਿਆ। ਮੇਰੇ ਆਸ-ਪਾਸ ਰਹਿਣ ਵਾਲੇ ਲੋਕ ਬਹੁਤ ਗ਼ੈਰ-ਸੰਵੇਦਨਸ਼ੀਲ ਸਨ। ਉਹ ਕਹਿੰਦੇ ਸਨ ਕਿ ਇਹਦੇ ਨਾਲ ਕੀ ਫਰਕ ਪੈਂਦਾ ਹੈਅਜਿਹਾ ਤਾਂ ਹੁੰਦਾ ਹੀ ਰਹਿੰਦਾ ਹੈ। ਉਹ ਕਹਿੰਦੇ ਸਨ “ਅਰੇ ਬਾਤ ਨਹੀਂ ਹੋ ਰਹੀ ਤੋ ਕਿਆ ਹੂਆਇੰਟਰਨੈੱਟ ਬੰਦ ਹੋ ਗਿਆ ਤੋ ਕਿਯਾ ਹੋ ਗਿਆ?” ਰਾਤੋ-ਰਾਤ ਅਸੀਂ ਅੱਤਵਾਦੀ ਬਣਾ ਦਿੱਤੇ ਗਏਮੇਰੇ ਵਰਗੇ ਨਰਮ ਪੰਥੀਆਂ ’ਤੇ ਦੇਸ਼ ਧ੍ਰੋਹੀ ਦਾ ਠੱਪਾ ਲਾ ਦਿੱਤਾ ਗਿਆ। ਮੇਰੇ ਬਾਪ ਨੇ ਮੈਨੂੰ ਛੱਡ ਕੇ ਆਉਣ ਲਈ ਕਹਿ ਦਿੱਤਾਮੇਰਾ ਭਰਾ ਵਾਪਸ ਕਸ਼ਮੀਰ ਜਾ ਰਿਹਾ ਹੈਮੇਰਾ ਬਾਪ ਵਹਿਮ-ਰੋਗ ਦਾ ਸ਼ਿਕਾਰ ਹੋ ਗਿਆ ਹੈ। ਮੇਰੇ ਮਾਪੇ ਮੈਨੂੰ ਕਿਸੇ ਨਾਲ ਗੱਲ ਕਰਨ ਤੋਂ ਵਰਜਦੇ ਹਨ। ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਰਹਿਣ ਵਾਲਾ ਹਰ ਕਸ਼ਮੀਰੀ ਖਤਰੇ ਵਿੱਚ ਹੈ।”
ਅਸੀਂ 1990ਵਿਆਂ ਦੌਰਾਨ ਕੱਟੜਵਾਦੀਆਂ ਦੇ ਵਿਰੋਧ ਵਿੱਚ ਸਟੈਂਡ ਲਿਆ। ਜਿਹੜੇ ਸਾਨੂੰ ਉਦੋਂ ਠੀਕ ਕਹਿੰਦੇ ਹੁੰਦੇ ਸਨ ਹੁਣ ਉਹੀ ਸਾਨੂੰ ਸੁਆਲ ਕਰ ਰਹੇ ਹਨ। ਧਾਰਾ 370 ਨੂੰ ਮਨਸੂਖ ਕਰਨਾ ਗੈਰ-ਜਮਹੂਰੀ ਕਦਮ ਹੈ। ਇਹ ਮੁਲਕ ਦੇ ਫੈਡਰਲ ਢਾਂਚੇ ਉਪਰ ਸਿੱਧਾ ਹਮਲਾ ਹੈ। ਇਹ ਇੱਕ-ਪਾਸੜ ਫੈਸਲਾ ਹੈ ਜਿਹੜਾ ਸੂਬਾਈ ਅਸੈਂਬਲੀ ਦੀ ਸਹਿਮਤੀ ਤੋਂ ਬਿਨਾਂ ਲਿਆ ਗਿਆ ਹੈ।”
ਪਹਿਲਾਂ ਸਾਨੂੰ ਕਸ਼ਮੀਰ ਅੰਦਰ ਹਿੰਸਾ ਦਾ ਵਿਰੋਧ ਕਰਨ ਕਰਕੇ ਭੰਡਿਆ ਜਾਂਦਾ ਸੀਹੁਣ ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨ੍ਹਿਆ ਜਾ ਰਿਹਾ ਹੈ। ਮੈ ਕਸ਼ਮੀਰ ਦੇ ਮਸਲੇ ਬਾਰੇ ਖੁੱਲ੍ਹ ਕੇ ਬੋਲਦਾਂ ਸਾਂਹੁਣ ਮੈ ਇਸ ਬਾਰੇ ਆਪਣੇ ਵਿਚਾਰ ਰੱਖਣ ’ਚ ਬਹੁਤ ਸੰਕੋਚ ਵਰਤਦਾ ਹਾਂ। ਦਿੱਲੀ ਯੂਨੀਵਰਸਿਟੀ ਦੇ ਮੇਰੇ ਸਾਬਕਾ ਪੋ੍ਫੈਸਰਾਂ ਦਾ ਕਹਿਣਾ ਸੀ ਕਿ ਅਜਿਹਾ ਹੋਣਾ ਆਮ ਗੱਲ ਹੈ। ਪੜ੍ਹੇ ਲਿਖੇ ਲੋਕਾਂ ਦਾ ਇੰਝ ਪੱਥਰ ਬਣ ਜਾਣਾ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ। ਹਰ ਕਸ਼ਮੀਰੀ ਸਦਮੇ ’ਚ ਹੈ। ਇਸ ਸਦਮੇ ਨੂੰ ਪੂਰੀ ਤਰਾਂ ਮਹਿਸੂਸ ਕਰਨ ਲਈ ਹਰ ਕਸ਼ਮੀਰੀ ਨੂੰ 10-15 ਦਿਨ ਲੱਗੇ। ਅਸੀਂ ਬੇਇੱਜ਼ਤ ਹੋਏ ਅਤੇ ਧੋਖਾ ਖਾ ਗਏ ਹੋਏ ਮਹਿਸੂਸ ਕਰਦੇ ਹਾਂ।”
ਮੈ ਇਮਰਾਨ ਖਾਨ ਦੇ ਸੋਸ਼ਲ ਮੀਡੀਏ ਉਪਰ ਪਾਏ ਸੁਨੇਹਿਆਂ ਦਾ ਵਿਰੋਧੀ ਸੀ ਕਿਉਂਕਿ ਮੈਨੂੰ ਲਗਦਾ ਸੀ ਕਿ ਇਨ੍ਹਾਂ ਨਾਲ ਕਸ਼ਮੀਰ ਅੰਦਰ ਹਿੰਸਾ ਲਈ ਆਧਾਰ ਤਿਆਰ ਹੁੰਦਾ ਹੈ। ਸਰਕਾਰ ਨੇ ਉਨ੍ਹਾਂ ਸਾਰਿਆਂ ਨੂੰ ਆਪਣੇ ਨਾਲੋਂ ਅਲੱਗ ਕਰ ਦਿੱਤਾ ਹੈ ਜਿਹੜੇ ਭਾਰਤ ਦੇ ਵਿਚਾਰ ਨਾਲ ਸਹਿਮਤ ਸਨ। ਸਰਕਾਰ ਕਸ਼ਮੀਰ ਅੰਦਰ ਹਿੰਸਾ ਭੜਕਾਉਣਾ ਲੋਚਦੀ ਹੈ ਕਿਉਂਕਿ ਉਹ ਭਾਰਤ ਭਰ ਅੰਦਰ ਮੁਸਲਮਾਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਬਾਕੀ ਸਿਆਸੀ ਨੇਤਾਵਾਂ ਨੂੰ ਜੇਲ੍ਹੀ ਡੱਕ ਕੇ ਬੀਜੇਪੀ ਨੂੰ ਮੁਹਿੰਮ ਚਲਾਉਣ ਦੀ ਖੁੱਲ੍ਹ ਕਿਉਂ ਦਿੱਤੀ ਹੋਈ ਹੈ? “
ਉਹਨਾਂ ਨੇ ਰਾਸ਼ਟਰਵਾਦ ਨੂੰ ਨਵੇਂ ਸਿਰਿਓਂ ਪ੍ਭਾਸ਼ਿਤ ਕੀਤਾ ਹੈ। ਨੈਸ਼ਨਲ ਕਾਨਫਰੰਸ ਅੱਤਵਾਦੀਆਂ ਹੱਥੋਂ ਆਪਣੇ 10000 ਵਰਕਰ ਗੁਆ ਚੁੱਕੀ ਹੈ। ਹੁਣ ਫ਼ਾਰੂਕ ਅਬਦੁੱਲਾ ਪੀਐਸਏ (ਪਬਲਿਕ ਸੇਫਟੀ ਐਕਟਤਹਿਤ ਜੇਲ੍ਹ ਵਿੱਚ ਬੰਦ ਹੈ।”
ਬਾਰਾਮੂਲਾ ਦੇ ਪੇਂਡੂ ਇਲਾਕੇ ਵਿੱਚੋਂ ਆਏ ਦਿੱਲੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੇ ਆਪਣਾ ਗੁੱਸਾ ਜ਼ਾਹਰ ਕੀਤਾ। ਉਸਨੇ ਕਿਹਾ, “ਸੰਚਾਰ-ਸਾਧਨ ਠੱਪ ਹਨਮੰਨ ਲਉ ਜੇਕਰ ਕੋਈ ਐਮਰਜੈਂਸੀ ਦੇ ਹਾਲਾਤ ਬਣਦੇ ਹਨ ਤਾਂ ਅਸੀਂ ਕੀ ਕਰਾਂਗੇ?” ਅਸੀਂ ਖੁਸ਼ਕਿਸਮਤ ਹਾਂ ਕਿ ਇਸ ਵਾਰੀ ਆਏ ਭੁਚਾਲ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ। ਮੈਂ 6-7 ਦਿਨਾਂ ਤੋਂ ਆਪਣੇ ਮਾਂ-ਬਾਪ ਨਾਲ ਗੱਲ ਨਹੀਂ ਕਰ ਸਕਿਆ। ਸ਼ੁਰੂ -ਸ਼ੁਰੂ ’ਚ ਤਾਂ ਇੱਕ ਮਹੀਨੇ ਤੱਕ ਵੀ ਸਾਡਾ ਆਪਸ ਵਿੱਚ ਕੋਈ ਰਾਬਤਾ ਨਹੀਂ ਸੀ ਬਣ ਸਕਿਆ। ਪੁਲਿਸ ਥਾਣਾ ਮੇਰੇ ਪਿੰਡ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਹੈ। ਆਵਾਜਾਈ ਦਾ ਕੋਈ ਸਾਧਨ ਉਪਲੱਬਧ ਨਹੀਂ ਹੈ। ਇਸ ਲਈ ਮੇਰੇ ਮਾਂ-ਬਾਪ ਮੇਰੇ ਨਾਲ ਗੱਲ ਨਹੀਂ ਕਰ ਸਕਦੇ। ਮੈਂ ਉਹਨਾਂ ਨੂੰ ਮਿਲਣ ਲਈ ਕਸ਼ਮੀਰ ਗਿਆ। ਇੱਕ ਦਿਨ ਮੈਂ ਕੁੱਝ ਸਮੇਂ ਲਈ ਆਪਣੇ ਚਾਚੇ ਦੇ ਘਰ ਗਿਆ ਤਾਂ ਭਗਦੜ ਮੱਚ ਗਈ। ਮੇਰੇ ਮਾਂ-ਬਾਪ ਸੋਚਣ ਲੱਗੇ ਕਿ ਮੈਨੂੰ ਚੁੱਕ ਲਿਆ ਗਿਆ ਹੈਐਫਆਈਆਰ ਲਿਖਾਉਣ ਲਈ ਉਹ ਪੁਲਿਸ ਥਾਣੇ ਜਾਣ ਦੀ ਤਿਆਰੀ ਕਰ ਰਹੇ ਸਨ!”
ਬਹੁਤ ਗੰਭੀਰ ਉਦਾਸੀ ਛਾਈ ਹੋਈ ਹੈਉਨ੍ਹਾਂ ਨੇ ਸਾਥੋਂ ਨਹੀਂ ਪੁੱਛਿਆ ਉਨ੍ਹਾਂ ਨੇ ਧਾਰਾ 370 ਮਨਸੂਖ ਕਰਨ ਲੱਗਿਆਂ ਜੰਮੂ ਕਸ਼ਮੀਰ ਦੀ ਅਸੈਂਬਲੀ ਨੂੰ ਵਿਸ਼ਵਾਸ ’ਚ ਨਹੀਂ ਲਿਆ। ਨਿਕਾਹ ਵਾਂਗ ਇੱਥੇ ਵੀ ਦੋ ਪਾਰਟੀਆਂ (ਧਿਰਾਂਦਰਮਿਆਨ ਇੱਕ ਸਮਝੌਤਾ ਹੋਇਆ ਸੀ। ਇੱਕ ਪਾਸੇ ਮੋਦੀ ਨੇ ਤਿੰਨ ਤਲਾਕ ਨੂੰ ਇਸ ਲਈ ਖਤਮ ਕੀਤਾ ਕਿ ਇਹ ਇੱਕ-ਪਾਸੜ ਫੈਸਲਾ ਹੁੰਦਾ ਸੀ। ਪਰ ਉਸ ਨੇ ਖੁਦ ਉਹੀ ਕੁੱਝ ਕੀਤਾ-ਇੱਕ-ਪਾਸੜ ਤਲਾਕ । ਦੋ ਖੁਦਮੁਖਤਿਆਰ ਰਿਆਸਤਾਂ ਵਿਚਕਾਰ ਸੀ ਇਹ ਸੰਧੀ। ਇਹ ਕੋਈ ਖੈਰਾਤ ਨਹੀਂ ਸੀ।”
ਅਜਿਹੇ ਬਹੁਤ ਸਾਰੇ ਵਿਦਿਆਰਥੀ ਹਨ ਜਿਹਨਾਂ ਨੂੰ ਵਿਤੀ ਸਮੱਸਿਆਵਾਂ ਦਰਪੇਸ਼ ਹਨ। ਉਨ੍ਹਾਂ ਨੂੰ ਪੈਸਾ ਨਹੀਂ ਪਹੁੰਚ ਰਿਹਾ। ਛੋਟੇ-ਮੋਟੇ ਕਾਰੋਬਾਰ ਕਰਨ ਵਾਲੇ ਮਾਪਿਆਂ ਕੋਲ ਪੈਸੇ ਨਹੀਂ ਹਨ ਅਤੇ ਨਾ ਹੀ ਪੈਸੇ ਭੇਜਣ ਦਾ ਕੋਈ ਸਾਧਨ ਹੈ। ਮੈਂ ਆਪਣੇ ਤੌਰ ’ਤੇ ਹੀ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਫੀਸਾਂਕਿਰਾਇਆ ਅਤੇ ਖਾਣ-ਪੀਣ ਦਾ ਬੰਦੋਬਸਤ ਕੀਤਾ।”
ਦਿੱਲੀ ’ਚ ਰਹਿੰਦੇ ਅਤੇ ਇੰਟਰਨੈੱਟ ਨਾਲ ਜੁੜੇ ਕਸ਼ਮੀਰੀ ਵਿਦਿਆਰਥੀ ਵੱਖ-ਵੱਖ ਹਵਾਲਿਆਂ ਨਾਲ ਆਈਆਂ ਖਬਰਾਂ ਸੁਣਕੇ ਸਦਮੇ ’ਚ ਸਨ। ਦੇਰੀ ਨਾਲ ਆਉਣ ਵਾਲੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਜਾਮੀਆ ਯੂਨੀਵਰਸਿਟੀ ’ਚ ਦਾਖਲਾ ਨਹੀਂ ਮਿਲਿਆ। ਫਿਰ ਅਸੀਂ ਵਿਰੋਧ ਪ੍ਦਰਸ਼ਨ ਕੀਤਾ ਤਾਂ ਕਿਤੇ ਜਾ ਕੇ ਉਨ੍ਹਾਂ ਨੂੰ ਦਾਖਲ ਕੀਤਾ ਗਿਆ।”
ਮੇਰੇ ਇੱਕ ਅਧਿਆਪਕ ਨੇ ਹੋਰਨਾਂ ਨੂੰ ਮੇਰੀ ਬਾਬਤ ਦੱਸਿਆ ਕਿ ਮੇਰੀ ਸ਼ਕਲ ਪੱਥਰਬਾਜਾਂ ਜਿਹੀ ਹੈ। ਉਹ ਸਾਡੇ ਵਿਭਾਗ ਲਈ ਕੈਂਸਰ ਵਰਗੀ ਬਿਮਾਰੀ ਹੈ। ਸਾਨੂੰ ਲਗਾਤਾਰ ਬੇਇੱਜ਼ਤੀ ਅਤੇ ਤ੍ਰਿਸਕਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਧਾਰਾ 370 ਨੂੰ ਪ੍ਰਾਪੇਗੰਡਾ ਦੇ ਤੌਰ ’ਤੇ ਵਰਤਿਆ ਜਾ ਰਿਹਾ ਹੈ। ਪਹਿਲੀ ਵਾਰੀ ਇੰਝ ਹੋਇਆ ਕਿ ਸਿਆਸੀ ਆਗੂਆਂ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਹੋਵੇ। ਇਹ ਭਾਰਤ ਲਈ ਖਤਰੇ ਦੀ ਘੰਟੀ ਹੈ। ਇਹ ਹਰ ਜਗ੍ਹਾ ਦੁਹਰਾਈ ਜਾਵੇਗੀ।
ਸੁਪਰੀਮ ਕੋਰਟ ਸਾਡੀ ਆਖਰੀ ਉਮੀਦ ਹੈ। ਭਾਰਤੀ ਸਰਕਾਰ ਨੇ ਸਾਨੂੰ 40 ਸਾਲ ਪਹਿਲਾਂ ਵਾਲੀ ਸਥਿਤੀ ਵਿੱਚ ਲਿਆ ਸੁੱਟਿਆ ਹੈ। ਇਹ ਪੂਰੀ ਤਰ੍ਹਾਂ ਜ਼ਾਲਮਾਨਾ ਤੇ ਤ੍ਰਾਸਦੀ ਭਰਪੂਰ ਕਾਰਵਾਈ ਹੈ। ਸਾਨੂੰ ਸੁਪਰੀਮ ਕੋਰਟ ਤੋਂ ਆਸ ਹੈ।”
ਅੱਤਵਾਦੀ ਅਤੇ ਪਾਕਿਸਤਾਨੀ ਜੋ ਨਹੀਂ ਕਰ ਸਕੇ ਸਨਉਹ ਕੁੱਝ ਭਾਜਪਾ ਨੇ ਕਰ ਦਿਖਾਇਆ ਹੈ। ਉਸਨੇ ਭਾਰਤ ਪੱਖੀ ਕਸ਼ਮੀਰੀਆਂ ਨੂੰ ਭਾਰਤ ਵਿਰੋਧੀ ਬਣਾ ਦਿੱਤਾ ਹੈ। ਜੋ ਕੁੱਝ ਅਸੀਂ ਗੁਆ ਲਿਆ ਹੈ ਉਸਦਾ ਘਾਟਾ ਪੂਰਨਾ ਔਖਾ ਹੈ। ਪਰ ਸੁਪਰੀਮ ਕੋਰਟ ਘੱਟੋ-ਘੱਟ ਇੰਨਾ ਤਾਂ ਕਰ ਸਕਦੀ ਹੈ ਕਿ ਭਾਰਤੀ ਰਾਜ ਵਿੱਚ ਸਾਡਾ ਵਿਸ਼ਵਾਸ ਫਿਰ ਤੋਂ ਬਹਾਲ ਹੋ ਜਾਵੇ।”
ਕਾਰਗਿਲ ਦੇ ਇੱਕ ਪੀਐਚਡੀ ਵਿਦਿਆਰਥੀ ਨੇ ਬੜੇ ਜੋਸ਼ ਨਾਲ ਸਾਡੇ ਨਾਲ ਗੱਲ ਕੀਤੀ। ਉਸ ਨੇ ਕਿਹਾ “ਹੁਣ ਸਾਨੂੰ ਗਦਾਰ ਕਿਹਾ ਜਾਂਦਾ ਹੈ ਕਿਉਂਕਿ ਅਸੀਂ ਧਾਰਾ 370 ਮਨਸੂਖ ਕਰਨ ਦੀ ਹਮਾਇਤ ਨਹੀਂ ਕਰਦੇ। ਕਾਰਗਿਲ ਦੇ ਲੋਕਾਂ ਨੇ ਹੀ ਪਾਕਿਸਤਾਨੀ ਫੌਜ ਦੀ ਘੁਸਪੈਠ ਬਾਬਤ ਜਾਣਕਾਰੀ ਦਿੱਤੀ ਸੀ। ਕਾਰਗਿਲ ਦੀ ਜੰਗ ਦੌਰਾਨ ਅਸੀਂ ਭਾਰਤ ਨਾਲ ਖੜ੍ਹੇ ਸੀ। ਸੰਨ 1999 ’ਚ ਮੇਰੇ ਨਾਨੇ ਨੇ ਹੋਰਨਾਂ ਸ਼ਹਿਰੀਆਂ ਵਾਂਗ ਭਾਰਤੀ ਫੌਜ ਦੀ ਮੱਦਦ ਕੀਤੀ ਸੀ। ਆਰਮੀ ਕੈਂਪ ਤੋਂ ਸਾਡਾ ਘਰ ਦੋ ਕਿਲੋਮੀਟਰ ਦੀ ਵਿੱਥ ’ਤੇ ਹੈ। ਉਹ ਕਾਰਗਿਲ ਦਿਨ ਮਨਾਉਂਦੇ ਹਨ ਅਤੇ ਸਾਨੂੰ ਦੇਸ਼ ਧ੍ਰੋਹੀ ਕਹਿੰਦੇ ਹਨਦੱਰਾਸ ਦੇ ਲੋਕਾਂ ਨੇ ਟਾਈਗਰ ਹਿੱਲ ’ਤੇ ਕਬਜ਼ੇ ’ਚ ਭਾਰਤੀ ਫੌਜਾਂ ਦੀ ਭਰਪੂਰ ਮੱਦਦ ਕੀਤੀ ਸੀ।”
ਕਾਰਗਿਲ ਦੇ 80 ਫੀਸਦੀ ਲੋਕ ਨਾਖੁਸ਼ ਹਨ। ਉਹਨਾਂ ਨੇ ਸਾਡੇ ਨਾਲ ਵਾਅਦਾ-ਖਿਲਾਫੀ ਕੀਤੀ ਹੈ। ਹਮਾਰਾ ਜ਼ਮੀਰ ਲੁਟ ਗਯਾ ਹੈ।
ਇਹ ਡਿਕਟੇਟਰਸ਼ਿਪ ਵਾਂਗ ਹੈ। ਕਾਰਗਿਲ ਦੇ ਸਿਰਫ 20 ਫੀਸਦੀ ਲੋਕ ਭਾਜਪਾ ਨਾਲ ਹਨ। ਕਾਰਗਿਲ ਸ੍ਰੀਨਗਰ ਤੋਂ 200 ਕਿਲੋਮੀਟਰ ਅਤੇ ਲੱਦਾਖ਼ ਤੋਂ 300 ਕਿਲੋਮੀਟਰ ਹੈ। ਲੱਦਾਖ਼ ਨਾਲ ਯੂ ਟੀ (ਕੇਂਦਰੀ ਸ਼ਾਸਿਤ ਪ੍ਰਦੇਸ਼ਦਾ ਦਰਜਾ ਸਾਨੂੰ ਮਨਜੂਰ ਨਹੀਂ। ਦੱਰਾਸ ਸ਼ਹਿਰ ਨੇ ਇਸ ਮਨਸੂਖੀਅਤ ਦੇ ਜਸ਼ਨ ਨਹੀਂ ਮਨਾਏ।
ਭਾਜਪਾ ਨੇ ਕਸ਼ਮੀਰ ਨੂੰ ਗੁਜਰਾਤ ਵਾਂਗ ਹੀ ਇੱਕ ਪ੍ਰਯੋਗਸ਼ਾਲਾ ਬਣਾ ਰੱਖਿਆ ਹੈ। ਉਹ ਇੱਥੇ ਤਜ਼ਰਬੇ ਕਰਕੇ ਸਾਰੇ ਭਾਰਤ ਵਿੱਚ ਲਾਗੂ ਕਰਨਗੇ। ਕਿਉਂਕਿ ਉਹ ਹੁਣ ਸੱਤ੍ਹਾ ’ਚ ਹਨਉਹ ਸਾਰੇ ਮੁਲਕ ’ਚ ਫਸਾਦ ਭੜਕਾ ਰਹੇ ਹਨ। ਉਹ ਜੰਗ ਬਾਰੇ ਸੋਚ ਰਹੇ ਹਨਬਾਰਡਰ ’ਤੇ ਆ ਕੇ ਤਾਂ ਦੇਖੋ। ਮੇਰਾ ਨਾਨਾ ਇਸ ਜੰਗ ’ਚ ਮਾਰਿਆ ਗਿਆ। ਇੱਥੇ ਆਓ ਅਤੇ ਜੰਗ ਦਾ ਅਸਲੀ ਮਤਲਬ ਸਮਝੋਸਾਰਾ ਮਾਲ ਅਸਬਾਬ ਤੇ ਲੋਕ ਜੰਗ ’ਚ ਫਨਾਹ ਹੋ ਜਾਂਦੇ ਹਨ ਅਤੇ ਇਹਦੇ ਕਾਰਨ ਵੱਡੀਆਂ ਮੌਸਮੀ ਤਬਦੀਲੀਆਂ ਆਉਂਦੀਆਂ ਹਨਬੰਬਾਂ ਤੇ ਇਹਨਾਂ ਵੱਲੋਂ ਪੈਦਾ ਹੁੰਦੀ ਗਰਮੀ ਨਾਲ ਆਬੋ ਹਵਾ ’ਚ ਗੰਭੀਰ ਬਦਲਾਅ ਆਉਂਦੇ ਹਨ।”
ਮੁਕਾਬਲੇ ਦੇ ਇਮਤਿਹਾਨ ਦੀ ਤਿਆਰੀ ਕਰ ਰਹੀ ਬਾਰਾਮੂਲਾ ਨਾਲ ਸਬੰਧਿਤ ਇੱਕ ਮੁਟਿਆਰ ਨੇ ਸਾਨੂੰ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਵੱਲੋਂ ਕਸ਼ਮੀਰੀ ਲਾੜੀਆਂ ਵਿਆਹੁਣ ਦੇ ਬਿਆਨ ਤੋਂ ਬਾਅਦ ਉਸਦੀ ਸਹੇਲੀ ਦੇ ਨੰਬਰ ’ਤੇ ਇੱਕ ਟਰੌਲ ਆਈ। ਉਸ ਨੇ ਕਿਹਾ ਕਿ ਉਹ ਉਸਨੂੰ ਭੜਕਾਅ ਰਹੇ ਹਨ ਤਾਂ ਕਿ ਅਸੀਂ ਬੋਲੀਏ ਅਤੇ ਫੇਰ ਉਹ ਸਾਡੇ ’ਤੇ ਆਪਣੀ ਮਰਜ਼ੀ ਦਾ ਠੱਪਾ ਲਾ ਦੇਣ। ਭਾਜਪਾ ਆਗੂਆਂ ਦੇ ਇਨ੍ਹਾਂ ਬਹੁਤ ਹੀ ਇਤਰਾਜ਼ਯੋਗ ਅਤੇ ਪਿਤਰੀ-ਸੱਤਾ ਸੋਚ ਵਾਲੇ ਬਿਆਨਾ ਤੋਂ ਬਾਅਦ ਬਹੁਤ ਸਾਰੀਆਂ ਕਸ਼ਮੀਰੀ ਲੜਕੀਆਂ ਨੂੰ ਭੱਦੀਆਂ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ ਅਤੇ ਉਨ੍ਹਾਂ ਨਾਲ ਛੇੜਛਾੜ ਕੀਤੀ ਗਈ ਹੈ।”
ਯੂਪੀਐਸਸੀ ਇਮਤਿਹਾਨ ਦੀ ਤਿਆਰੀ ਕਰ ਰਹੇ ਇੱਕ ਨੌਜਵਾਨ ਨੇ ਦੱਸਿਆ,“5 ਅਗਸਤ ਨੂੰ ਜਦੋਂ ਫੌਜੀ ਬਲਾਂ ਦੀ ਮੱਦਦ ਨਾਲ ਜੰਮੂ-ਕਸ਼ਮੀਰ ਰਿਆਸਤ ਦੇ ਦੋ ਟੋਟੇ ਕਰ ਦਿੱਤੇ ਗਏ ਉਦੋਂ ਮੈਂ ਦਿੱਲੀ ’ਚ ਸੀ। ਮੈਂ ਹਸਪਤਾਲ ’ਚ ਬਿਮਾਰ ਪਿਆ ਸੀ ਅਤੇ 20 ਅਗਸਤ ਤੱਕ ਮੇਰਾ ਘਰ ਦਿਆਂ ਨਾਲ ਕੋਈ ਸੰਪਰਕ ਨਹੀਂ ਹੋਇਆ। 21ਅਗਸਤ ਨੂੰ ਮੇਰੇ ਅੱਬਾ ਨੇ ਕਸ਼ਮੀਰ ਦੇ ਇੱਕ ਸਰਕਾਰੀ ਦਫਤਰ ’ਚੋਂ ਮੈਨੂੰ ਫੋਨ ਕੀਤਾ। ਇਹ 40 ਸੈਕਿੰਡ ਦੀ ਕਾਲ ਸੀ। ਯੂਪੀਐਸਈ ਇਮਤਿਹਾਨ ਲਈ ਤਿਆਰੀ ਕਰਨ ਲਈ ਕਸ਼ਮੀਰੀ ਵਿਦਿਆਰਥੀ ਬਹੁਤ ਸਾਰੇ ਹਨ ਇੱਥੇ ਦਿੱਲੀ ’ਚ। ਬਹੁਤ ਸਾਰੇ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ। ਜਿਹੜੇ ਨਹੀਂ ਗਏ ਉਹ ਮਾਨਸਿਕ ਦਬਾਅ ਕਾਰਨ ਪੂਰੀ ਇੱਕਸੁਰਤਾ ਨਾਲ ਆਪਣੀ ਪੜ੍ਹਾਈ ਨਹੀਂ ਕਰ ਪਾ ਰਹੇ।”
ਇੱਕ ਹੋਰ ਵਿਦਿਆਰਥੀ ਨੇ ਦੱਸਿਆ,“ਅੱਜ ਕਸ਼ਮੀਰੀ ਲੋਕ ਭਾਰਤ ’ਚ ਕਿਤੇ ਵੀਇੱਥੋਂ ਤੱਕ ਕਿ ਮੁਸਲਿਮ ਬਹੁਲਤਾ ਵਾਲੇ ਇਲਾਕਿਆਂ ’ਚ ਵੀਆਪਣੇ ਆਪ ਨੂੰ ਮਹਿਫ਼ੂਜ਼ ਮਹਿਸੂਸ ਨਹੀਂ ਕਰ ਰਹੇ। ਸਾਨੂੰ ਆਪਣੀ ਪਹਿਚਾਣ ਛੁਪਾ ਕੇ ਰੱਖਣੀ ਪੈਂਦੀ ਹੈ ਕਿ ਅਸੀਂ ਕਸ਼ਮੀਰੀ ਹਾਂ। ਇੱਕ ਕੇਂਦਰੀ ਯੂਨੀਵਰਸਿਟੀ ਵਿੱਚ ਹੁਣੇ ਹੁਣੇ ਦਾਖਲਾ ਹਾਸਲ ਕਰਨ ਵਾਲੇ ਬਹੁਤ ਸਾਰੇ ਕਸ਼ਮੀਰੀ ਵਿਦਿਆਰਥੀਆਂ ਨੂੰ ਹੋਸਟਲਾਂ ਵਿੱਚ ਕਮਰੇ ਨਹੀਂ ਮਿਲੇ ਅਤੇ ਇਹ ਮੁਸਲਿਮ ਬਹੁਲਤਾ ਵਾਲਾ ਇਲਾਕਾ ਹੋਣ ਦੇ ਬਾਵਜੂਦ ਵੀ ਸਾਨੂੰ ਕਿਰਾਏ ’ਤੇ ਘਰ,ਫਲੈਟ ਜਾਂ ਕਮਰੇ ਆਦਿ ਨਹੀਂ ਮਿਲ ਰਹੇ। ਮਕਾਨ ਮਾਲਕਾਂ ਨੇ ਕਿਰਾਇਆ 40-50 ਫੀਸਦੀ ਤੱਕ ਵਧਾ ਦਿੱਤਾ ਹੈ। ਪਹਿਲਾਂ 10000 ਰੁ:ਵਿੱਚ ਮਿਲਣ ਵਾਲਾ ਫਲੇਟ ਹੁਣ 15000 ਰੁਪ੍ਰਤੀ ਮਹੀਨਾ ਕਿਰਾਏ ’ਤੇ ਮਿਲ ਰਿਹਾ ਹੈ। ਲੇਟ ਆਉਣ ਵਾਲੇ ਵਿਦਿਆਰਥੀਆਂ ਨੂੰ ਦਾਖਲੇ ਤੋਂ ਇਨਕਾਰ ਕੀਤਾ ਗਿਆ ਅਤੇ ਜਦੋਜਹਿਦ ਤੋਂ ਬਾਅਦ ਹੀ ਦਾਖਲਾ ਦਿੱਤਾ ਗਿਆ।”
ਕਸ਼ਮੀਰੀਆਂ ਲਈ ਧਾਰਾ 370 ਇੱਕ ਪਹਿਚਾਣ ਹੈ ਜਿਹੜੀ ਕਿ ਉਹਨਾਂ ਲਈ ਗੌਰਵ ਵਾਲੀ ਗੱਲ ਹੈਸਾਡਾ ਗੌਰਵ ਸਾਥੋਂ ਖੋਹ ਲਿਆ ਗਿਆ ਹੈ ਅਤੇ ਹੋਰ ਤਾਂ ਹੋਰ ਸਾਡੀ ਪਹਿਚਾਣ ’ਤੇ ਹੀ ਹੱਲਾ ਬੋਲ ਦਿੱਤਾ ਗਿਆ ਹੈ।”
ਦਿੱਲੀ ਯੂਨੀਵਰਸਿਟੀ (ਉਤਰੀ ਕੈਂਪਸ) ’ਚ ਬਹੁਤ ਸਾਰੇ ਕਸ਼ਮੀਰੀ ਵਿਦਿਆਰਥੀਆਂ ਨੂੰ ਕਿਰਾਇਆ ਅਦਾ ਕਰਨ ਲਈ ਆਪਣੇ ਮੋਬਾਈਲ ਫੋਨ ਵੇਚਣੇ ਪਏ। ਹੋਰ ਵੀ ਬਹੁਤ ਸਾਰੇ ਕਸ਼ਮੀਰੀ ਵਿਦਿਆਰਥੀ ਹਨ ਜਿਹੜੇ ਪੈਸੇ ਪੱਖੋਂ ਚੰਗੇ ਘਰਾਂ ’ਚੋਂ ਨਹੀਂ ਆਉਂਦੇ। ਉਹਨਾਂ ਨੂੰ ਪੈਸੇ ਦੀ ਬਹੁਤ ਜ਼ਿਆਦਾ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈਆਂ ਕੋਲ ਤਾਂ ਪੜ੍ਹਾਈ ਕਰਨ ਲਈ ਕਿਤਾਬਾਂ ਆਦਿ ਵੀ ਨਹੀਂ ਹਨ। ਕੁੱਝ ਕਸ਼ਮੀਰੀ ਲੋਕ ਹੀ ਉਹਨਾਂ ਦੀ ਪੈਸੇ-ਟਕੇ ਨਾਲ ਮੱਦਦ ਕਰ ਰਹੇ ਹਨ।”
1985-1990 ਦੇ ਅਰਸੇ ਦੌਰਾਨ ਭਾਰਤ ਨੇ ਕਸ਼ਮੀਰ ਨੂੰ ਪਿੱਛੇ ਲਿਜਾ ਕੇ ਪੱਥਰ-ਯੁੱਗ ਵਿੱਚ ਸੁੱਟ ਦਿੱਤਾ ਹੈ। ਹੁਣ ਇਸ ਕਾਰਵਾਈ ਕਾਰਨ ਅੱਤਵਾਦ ਹੋਰ ਵਧੇਗਾ।”
ਇੱਕ ਕਲੀਨੀਕਲ ਮਨੋਵਿਗਿਆਨੀ ਨੇ ਸਾਨੂੰ ਹੇਠਲਾ ਪ੍ਰਸੰਗ ਭੇਜਿਆ
ਦੂਹਰੇ ਬਨਵਾਸ ਦੀ ਸੋਗਮਈ ਘਟਨਾ:
ਜਦੋਂ ਇੱਕ ਸ਼ਖਸ ਨੂੰ ਉਹਦੇ ਕੀਤੇ ਲਈ ਦੋਸ਼ੀ ਗਰਦਾਨ ਦਿੱਤਾ ਜਾਂਦਾ ਹੈ ਤਾਂ ਅਸੀਂ ਸਮਝਦੇ ਹਾਂ ਕਿ ਐਸੋ-ਆਰਾਮਆਜ਼ਾਦੀਆਂ ਤੇ ਆਪਣੇ ਪਿਆਰਿਆਂ ਦੇ ਸਾਥ ਤੋਂ ਦੂਰ ਰਹਿਣ ਕਾਰਨ ਉਹ ਸਬਕ ਸਿੱਖ ਲਏਗਾ ਜੋ ਅਜਿਹਾ ਗੁਨਾਹ ਮੁੜ ਤੋਂ ਕਰਨ ਲਈ ਵਰਜਣ ਦਾ ਕੰਮ ਕਰੇਗਾ ਅਤੇ ਉਸਨੂੰ ਆਪਣੇ ਇਖਲਾਕ ਨੂੰ ਠੀਕ ਕਰਨ ਜਾਂ ਮੁੜ ਤੋਂ ਹਾਸਲ ਕਰਨ ’ਚ ਸਹਾਈ ਹੋਵੇਗਾ। ਜੇਲ੍ਹ ’ਚ ਡੱਕਣ ਦਾ ਦੋ ਧਾਰੀ ਮਕਸਦ ਉਸਨੂੰ ਸੁਧਾਰਨ ਅਤੇ ਨਾਲ ਹੀ ਉਸਦੀਆਂ ਮੁਜਰਮਾਨਾ-ਹਰਕਤਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਹੋਰਨਾਂ ਨੂੰ ਬਚਾਕੇ ਰੱਖਣਾ ਹੁੰਦਾ ਹੈ। ਜਦੋਂ ਇੱਕ ਸਮੁੱਚਾ ਭਾਈਚਾਰਾ ਹੀ ਜੇਲ੍ਹ ’ਚ ਕੈਦ ਕਰ ਦਿੱਤਾ ਜਾਂਦਾ ਹੈ ਤਾਂ ਕੀ ਇਹੀ ਗੱਲ ਉਦੋਂ ਵੀ ਲਾਗੂ ਹੁੰਦੀ ਹੈ। ਕੀ ਅਸੀਂ ਉਹਨਾਂ ਨੂੰ ਸੁਧਾਰ ਰਹੇ ਹੁੰਦੇ ਹਾਂ ਜਾਂ ਅਸੀਂ ਆਪਣੇ ਆਪ ਨੂੰ ਉਹਨਾਂ ਤੋਂ ਬਚਾਅ ਕੇ ਰੱਖ ਰਹੇ ਹੁੰਦੇ ਹਾਂਮੈਂ ਸਮਝਦਾ ਹਾਂ ਕਿ ਅਸੀਂ ਦੋਵਾਂ ਪਾਸਿਆਂ ਤੋਂ ਹੀ ਬੁਰੀ ਤਰ੍ਹਾਂ ਅਸਫਲ ਹੋਏ ਹਾਂ। (ਜੇਕਰ ਅਸਲ ਵਿੱਚ ਸ਼ੁਰੂ ਤੋਂ ਹੀ ਸਾਡੀ ਇੱਛਾ ਅਜਿਹਾ ਕਰਨ ਦੀ ਸੀ )
ਇੱਕ ਕਸ਼ਮੀਰੀ ਲਈਜਿਸ ਨੂੰ ਪੂਰੀ ਤਰ੍ਹਾਂ ਹਰ ਤਰਫੋਂ ਦਬੋਚ ਕੇ ਰੱਖਿਆ ਹੋਇਆ ਹੈ ਅਤੇ ਜਦੋਂ ਸੰਚਾਰ ਸਾਧਨ ਪੂਰੀ ਤਰ੍ਹਾਂ ਠੱਪ ਹਨਆਪਣੇ ਆਪ ਨੂੰ ਅਜਿਹੇ ਹੀ ਨਹਿਸ਼ ਹਾਲਾਤ ਵਿੱਚ ਫਸਿਆ ਹੋਇਆ ਮਹਿਸੂਸ ਕਰ ਰਿਹਾ ਹੈ ਜਿਸ ਨੂੰ ਮੈ ‘ਦੂਹਰਾ ਬਨਵਾਸ’ ਆਖਦਾ ਹਾਂ। ਕਸ਼ਮੀਰ ਅੰਦਰਲੇ ਲੋਕ ਵੀ ਕੈਦ ਵਿੱਚ ਹਨ ਅਤੇ ਕਸ਼ਮੀਰੋਂ ਬਾਹਰਲੇ ਵੀ ਕੋਈ ਘੱਟ ਔਖੇ ਨਹੀਂ। ਜੋ ਕਸ਼ਮੀਰ ’ਚ ਹਨ ਉਹਨਾਂ ਨੂੰ ਆਪਣੀ ਜੜ੍ਹ (ਜ਼ਮੀਨਉਹਨਾਂ ਤੋਂ ਆਜ਼ਾਦੀ ਖੋਹ ਕੇ ਤੋਂ ਵਿਰਵਿਆਂ ਕਰਕੇ ਸੰਤਾਪ ਹੰਢਾਉਣ ਲਈ ਛੱਡ ਦਿੱਤਾ ਹੈ ਅਤੇ ਜਿਹੜੇ ਬਾਹਰ ਫਸੇ ਬੈਠੇ ਹਨ ਉਹ ਆਪਣੀ ਧਰਤੀ ਤੋਂ ਦੂਰ ਹੋਣ ਦੀ ਪੀੜ ਹੰਢਾ ਰਹੇ ਹਨ। ਮਹਿਮੂਦ ਦਰਵਿਸ਼ ਦੇ ਲਫਜ਼ਾਂ ’ਚ “ਬਨਵਾਸ ਦਾ ਸੰਕਲਪ ਹਮੇਸ਼ਾ ਜ਼ਮੀਨ ਹੀ ਰਹੀ ਹੈ। ਤੁਸੀ ਆਪਣੇ ਦੇਸ਼ ’ਚ ਆਪਣੇ ਘਰੇ ਰਹਿੰਦੇ ਹੋਏ ਆਪਣੇ ਕਮਰੇ ਵਿੱਚ ਬੈਠ ਕੇ ਬਨਵਾਸ ਕਟ ਰਹੇ ਹੋ ਸਕਦੇ ਹੋ।
ਲੰਮੇ ਸਮੇਂ ਲਈ ਤਾਲਾਬੰਦੀ ਕਰਕੇ ਬੰਦ ਰੱਖੇ ਭਾਈਚਾਰੇ ਉਪਰ ਦੋ ਅਹਿਮ ਮਾਨਸਿਕ ਪ੍ਭਾਵ (ਹੋਰਨਾ ਅਨੇਕਾਂ ਮਾੜੇ ਅਸਰਾਂ ਸਮੇਤਪੈਂਦੇ ਹਨ -ਹੋਰਨਾਂ ਭਾਈਚਾਰਿਆਂਖਾਸ ਕਰਕੇ ਜਿਹਨਾਂ ਭਾਈਚਾਰਿਆਂ ਨੇ ਉਨ੍ਹਾਂ ਦੀ ਤਾਲਾਬੰਦੀ ਕੀਤੀ ਹੁੰਦੀ ਹੈਪ੍ਰਤੀ ਬੇਵਿਸ਼ਵਾਸੀ ਦੀ ਭਾਵਨਾ ਉਤਪੰਨ ਹੋਣਾ ਅਤੇ ਖੁਸ਼ ਸਾਰਥਿਕ ਜ਼ਿੰਦਗੀ ਜਿਉਣ ਤੋਂ ਭਟਕਣਾ ਅਤੇ ਅਯੋਗ ਹੋ ਜਾਣਾ। ਕੋਈ ਹੈਰਾਨੀ ਦੀ ਗੱਲ ਨਹੀ ਕਿ ਅਜਿਹੀ ਬੇਵਿਸ਼ਵਾਸੀ ,ਗੁੱਸੇਖੋਰੀ ਨਾਰਾਜ਼ਗੀ ਲਾਚਾਰੀ ਦੇ ਅਤੇ ਵਿਵੇਕਹੀਣ ਤੇ ਅਸੰਵੇਦਨਸ਼ੀਲ ਧੋਖੇ ਖਾਏ ਜਾਣ ਦੀ ਭਾਵਨਾ ਕਾਰਨ ਨਿੱਤ ਦਿਨ ਵੱਧ ਰਹੀ ਪੀੜ੍ਹਾ ਦੇ ਲੱਛਣ ਕਸ਼ਮੀਰੀ ਲੋਕਾਂ ਵਿੱਚ ਦਿਸਣੇ ਸ਼ੁਰੂ ਹੋ ਗਏ ਹਨ। ਜਬਰ ਕਾਰਨ ਆਪਣੀ ਸਿਆਸੀ ਪਹਿਚਾਣ ਗਵਾ ਲੈਣ ਦਾ ਕੀ ਮਤਲਬ ਬਣਦਾ ਹੈਸੱਤਰ ਸਾਲਾਂ ਦੀ ਸਿਆਸੀ ਜਦੋਜਹਿਦ ਦੇ ਵਿਅਰਥ ਚਲੇ ਜਾਣ ਦੀ ਭਾਵਨਾ ਦਾ ਕੀ ਅਰਥ ਬਣਦਾ ਹੈ?
ਸਿਰਫ ਉਹ ਲੋਕ ਹੀ ਅਜੋਕੇ ਕਸ਼ਮੀਰੀਆਂ ਦੇ ਦਰਦ ਨੂੰ ਸਮਝ ਸਕਦੇ ਹਨ ਜਿਨ੍ਹਾਂ ਨੇ ਬਸਤੀਵਾਦੀ ਰਾਜ ਦੇ ਜਬਰ ਨੂੰ ਆਪਣੇ ਪਿੰਡਿਆਂ ’ਤੇ ਹੰਢਾਇਆ ਹੈ ਪਰ ਬਦਕਿਸਮਤੀ ਨਾਲ ਉਹਨਾਂ ’ਚੋਂ ਬਹੁਤੇ ਫੌਤ ਹੋ ਚੁੱਕੇ ਹਨ ਅਤੇ ਉਹਨਾਂ ਦੀ ਥਾਂ ’ਤੇ ਆਏ ਲੋਕ ਸਿਰਫ ਜਬਰ ਦੀ ਹੀ ਬੋਲੀ ਸਮਝਦੇ ਹਨ। ਭਾਰਤੀ ਹਕੂਮਤ ਨੇ ਕਸ਼ਮੀਰ ਦੇ ਲੋਕਾਂ ਨੂੰ ਬਨਵਾਸ ਦੇ ਦਿੱਤਾ ਹੈ ਅਤੇ ਉਹ ਆਪਣੇ ਘਰਾਂ ਅੰਦਰ ਰਹਿੰਦੇ ਹੋਏ ਵੀ ਬੇਘਰੇ ਹਨ।”
ਬਹੁ-ਗਿਣਤੀ ਕਸ਼ਮੀਰੀਖਾਸਕਰ ਨੌਜਵਾਨ ਵਿਦਿਆਰਥੀਆਂ ਸਾਹਮਣੇ ਸੱਭ ਤੋਂ ਤਕਲੀਫਦੇਹ ਗੱਲ ਈਦ ਮੌਕੇ ਆਪਣੇ ਘਰਾਂ ਤੋਂ ਦੂਰ ਰਹਿਣ ਦੀ ਹੈ। ਦਿੱਲੀ ’ਚ ਰਹਿੰਦੇ ਕਸ਼ਮੀਰੀ ਵਿਦਿਆਰਥੀਆਂ ਅਤੇ ਦਿੱਲੀ ਦੀ ਸਿਵਲ ਸੁਸਾਇਟੀ ਨੇ ਜੰਤਰ ਮੰਤਰ ਵਿਖੇ ਇਕੱਠੇ ਹੋ ਕੇ ਰਲਕੇ ਈਦ ਮਨਾਈ। ਇਸ ਪ੍ਰੋਗਰਾਮ ਦੇ ਇੱਕ ਮੇਜ਼ਬਾਨ ਵਿਦਿਆਰਥੀ ਦਾ ਕਹਿਣਾ ਸੀ:
ਜਦੋਂ ਬੰਦੇ ’ਤੇ ਲਗਾਤਾਰ ਤਸ਼ੱਦਦ ਕੀਤਾ ਜਾਂਦਾ ਹੈ ਤਾਂ ਉਹ ਉਸ ਦਾ ਆਦੀ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਦੋ ਮਹਨਿਆਂ ਤੋਂ ਵੱਧ ਦੀ ਕਸ਼ਮੀਰੀ ਘੇਰਾਬੰਦੀ ਨੇ ਭਾਰਤੀ ਜਨਤਾ ਨੂੰ ਇਸ ਮਸਲੇ ਬਾਰੇ ਢੀਠ ਬਣਾ ਦਿੱਤਾ ਹੈ। ਆਪਣੇ ਇਲਾਕੇ ਤੋਂ ਬਾਹਰ ਰਹਿ ਰਹੇ ਕਸ਼ਮੀਰੀ ਕਰਫਿਊ ਵਰਗੇ ਹਾਲਾਤ ਭੋਗ ਰਹੀ ਕਸ਼ਮੀਰ ਵਾਦੀ ‘ਚੋਂ ਆਉਣ ਵਾਲੀ ਕਿਸੇ ਕਨਸੋਅ ਨੂੰ ਹੋਸਲੇ ਨਾਲ ਸਾਂਝੀ ਕਰ ਰਹੇ ਹਨ। ਜੇਕਰ ਕਿਤੇ ਹਮਾਇਤੀਆਂ ਦਾ ਕੋਈ ਗਰੁੱਪ ਹੈ ਵੀ ਤਾਂ ਉਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਸੱਚਮੁਚ ਹੀ ਸ਼ਰਮਨਾਕ ਸਥਿਤੀ ਹੈ।”
ਮੁਢਲੇ ਦਿਨਾਂ ਦੀ ਗੱਲ ਕਰੀਏ ਤਾਂ ਇਹ ਕਹਿਣਾ ਗਲਤ ਹੋਵੇਗਾ ਕਿ ਵਾਦੀ ਤੋਂ ਬਾਹਰਲੇ ਕਸ਼ਮੀਰੀ ਵਿਦਿਆਰਥੀਆਂ ਨੇ ਈਦ ਮਨਾਈ। ਸਗੋਂ ਇਸ ਨੂੰ ਮੌਜੂਦਾ ਹਕੂਮਤ ਵੱਲੋਂ ਕਸ਼ਮੀਰੀਆਂ ’ਤੇ ਢਾਹੇ ਜਾ ਰਹੇ ਜਬਰ ਅਤੇ ਸੰਵਿਧਾਨ ਦੀ ਕੀਤੀ ਘੋਰ ਉਲੰਘਣਾ ਦੀ ਉਦਾਸੀ ਭਰਪੂਰ ਯਾਦ ਵਜੋਂ ਹੀ ਮਨਾਇਆ ਗਿਆ ਸੀ। ਆਪਣੇ ਪਿਆਰਿਆਂ ਤੋਂ ਪੂਰੀ ਤਰ੍ਹਾਂ ਦੂਰਦਿੱਲੀ ’ਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਨੇਮਨੁੱਖੀ ਅਧਿਕਾਰਾਂ ਤੋਂ ਵਾਂਝੇ ਕਰ ਦਿੱਤੇ ਜਾਣ ਦੇ ਆਪਣੇ ਦਰਦ ਨੂੰ ਜੰਤਰ ਮੰਤਰ ਵਿੱਚ ਇਕੱਠੇ ਹੋ ਕੇ ਸਮੂਹਿਕ ਤੌਰ ’ਤੇ ਮਨਾਇਆ।
ਰੋਸ ਪ੍ਦਰਸ਼ਨ ਵਾਲੀ ਮਿਥੀ ਥਾਂ ’ਤੇ ਪੁਲੀਸ ਬੈਰਕਾਂ ਦੇ ਪਿਛਲੀਆਂ ਗਲੀਆਂ ’ਚ ਅਲੱਗ ਅਲੱਗ ਉਮਰਾਂ ਦੇ ਲੋਕਾਂ ਵੱਲੋਂ ਆਪਣੀ ਖੋਈ ਹੋਈ ਆਜ਼ਾਦੀ ਦੇ ਅਹਿਸਾਸ ਨੂੰ ਮਹਿਸੂਸ ਕੀਤਾ ਗਿਆ ਅਤੇ ਕਸ਼ਮੀਰੀ ਆਵਾਮ ਦੇ ਭਾਈਚਾਰਕ ਜ਼ਜਬੇ ਦੀ ਝਲਕ ਉਦੋਂ ਸਾਫ ਦਿਖਾਈ ਦਿੱਤੀ ਜਦੋਂ ਇਹ ਸਾਰੇ ਇੱਕ ਦੂਜੇ ਨੂੰ ਦਿਲਾਸਾ ਦੇਣ ਲਈ ਜਾਂ ਰੋਣ ਲਈ ਦੂਸਰੇ ਨੂੰ ਆਪਣਾ ਮੋਢਾ ਦੇਣ ਲਈ ਆਪਣੇ ਘਰਾਂ ਤੋਂ ਬਾਹਰ ਆ ਕੇ ਇੱਥੇ ਇਕੱਠੇ ਹੋਏ।
ਸਾਡੇ ’ਚੋਂ ਕੁੱਝ ਕੁ ਉੱਥੇ ਮੌਜੂਦ ਸਨ ਅਤੇ ਅਸੀਂ ਕਸ਼ਮੀਰੀ ਲੋਕਾਂ ਦੀ ਸਦਮੇ ’ਚੋਂ ਫਿਰ ਤੋਂ ਉਭਰ ਆਉਣ ਵਾਲੀ ਸ਼ਕਤੀ ਦੇਖੀ ਜਦੋਂ ਉਹ ਆਪਣੇ ਗੀਤਾਂ ਜਾਂ ਕਵਿਤਾਵਾਂ ਰਾਹੀਂ ਆਪਣੇ ਸਾਂਝੇ ਮਾਤਮ ਨੂੰ ਜ਼ਾਹਰ ਕਰ ਰਹੇ ਸਨ। ਕਈਆਂ ਨੇ ਜਦੋਂ ਬੋਲਣਾ ਸ਼ੁਰੂ ਕੀਤਾ ਤਾਂ ਸਾਰਿਆਂ ਦੀਆਂ ਅੱਖਾਂ ਹੀ ਵਹਿ ਤੁਰੀਆਂ। ਆਪਣੇ ਦੁੱਖ ਦਰਦ ਨੂੰ ਵੰਡਾਉਣ ਤੋਂ ਇਲਾਵਾ ਕੋਈ ਹੋਰ ਅਹਿਮ ਗੱਲ ਨਹੀਂ ਹੈ ਅਤੇ ਸਾਨੂੰ ਇਨਸਾਫ਼ ਲਈ ਆਪਣੀ ਜੰਗ ਜਾਰੀ ਰਖਦਿਆਂ ਅਜਿਹਾ ਕਰਦੇ ਰਹਿਣਾ ਚਾਹੀਦਾ ਹੈ।

ਮੁੰਬਈ ਦੇ ਇੱਕ ਪੀਐਚਡੀ ਕਰ ਰਹੇ ਵਿਦਿਆਰਥੀ ਦਾ ਪ੍ਰਸੰਗ
ਮੁਸੀਬਰ ਮਾਰੇ ਕਸ਼ਮੀਰੀਆਂ ਦੀ ਮੱਦਦ ਕਰਨ ਹਿਤ ਅਸੀਂ ਮੁਲਕ-ਪੱਧਰ ’ਤੇ ’ਫੈਮਿਲੀ’ ਨਾਂਅ ਦੇ ਗਰੁੱਪਾਂ ਦਾ ਗਠਨ ਕੀਤਾ ਅਤੇ ਅਜਿਹਾ ਹੀ ਇੱਕ ਗਰੁੱਪ ਮੁੰਬਈ ਵਿੱਚ ਵੀ ਬਣਾਇਆ ਗਿਆ। ਸਾਨੂੰ ਇੱਕ ਬਾਈ-ਤੇਈ ਸਾਲ ਦੀ ਕਸ਼ਮੀਰੀ ਲੜਕੀ ਦੇ ਮੁਸੀਬਤ ਵਿੱਚ ਹੋਣ ਬਾਰੇ ਪਤਾ ਚੱਲਿਆ ਜਿਸ ਦੀ ਮਾਂ ਦੀ ਕੈਂਸਰ ਦੀ ਬਿਮਾਰੀ ਦਾ ਮੁੰਬਈ ਦੇ ਕਿਸੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਇਹ ਪਰਿਵਾਰ ਜੁਲਾਈ ਮਹੀਨੇ ਵਿੱਚ ਇਲਾਜ ਕਰਵਾਉਣ ਲਈ ਕਸ਼ਮੀਰ ਤੋਂ ਚੱਲ ਕੇ ਮੁੰਬਈ ਆਇਆ ਸੀ। ਚਾਰ ਅਗੱਸਤ ਨੂੰ ਇਸ ਲੜਕੀ ਦਾ ਪਿਤਾ ਇਲਾਜ ਤੇ ਹੋਰ ਜ਼ਰੂਰਤਾਂ ਲਈ ਲੋੜ੍ਹੀਦੇ ਪੈਸੇ ਦਾ ਇੰਤਜ਼ਾਮ ਹਿੱਤ ਆਪਣੀ ਜ਼ਮੀਨ ਵੇਚਣ ਲਈ ਕਸ਼ਮੀਰ ਵਾਪਸ ਚਲਾ ਗਿਆ। ਪੰਜ ਅਗਸਤ ਨੂੰ ਧਾਰਾ370 ਨੂੰ ਰੱਦ ਕਰ ਦਿੱਤਾ ਗਿਆ ਅਤੇ ਜੰਮੂ ਕਸ਼ਮੀਰ ਵਿੱਚ ਸੰਚਾਰ ਵਿਵਸਥਾ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ। ਇਸ ਦੌਰਾਨ ਲੜਕੀ ਦੀ ਮਾਂ ਦੀ ਬਿਮਾਰੀ ਜ਼ਿਆਦਾ ਗੰਭੀਰ ਹੋ ਗਈ ਅਤੇ ਉਸ ਨੂੰ ਆਈਸੀਯੂ ਵਿੱਚ ਭੇਜਣਾ ਪਿਆ। ਅੱਠ ਅਗਸਤ ਨੂੰ ਸੋਸ਼ਲ ਮੀਡੀਆ ਰਾਹੀਂ ਸਾਨੂੰ ਕਸ਼ਮੀਰੀ ਵਿਦਿਆਰਥੀਆਂ ਨੂੰ ਇਸ ਕੇਸ ਬਾਰੇ ਪਤਾ ਚੱਲਿਆ। ਸਾਡੇ ਵਿੱਚੋਂ ਕੁੱਝ ਵਿਦਿਆਰਥੀ ਤੁਰੰਤ ਹਸਪਤਾਲ ਗਏ ਤਾਂ ਜੁ ਪਤਾ ਲਗਾਇਆ ਜਾ ਸਕੇ ਕਿ ਅਸੀਂ ਕਿਵੇਂ ਇਸ ਲੜਕੀ ਤੇ ਪਰਿਵਾਰ ਦੀ ਮਦਦ ਕਰ ਸਕਦੇ ਹਾਂ। ਲੜਕੀ ਰੋਣ ਲੱਗੀ ਅਤੇ ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਕਰ ਪਾ ਰਹੀ। ਉਸ ਨੇ ਕਿਹਾ ਕਿ ਮਾਇਕ ਸਹਾਇਤਾ ਨਾਲੋਂ ਉਸ ਨੂੰ ਜਜ਼ਬਾਤੀ ਸਹਾਰੇ ਤੇ ਉਪਰਲੇ ਵਾਧੂ ਕੰਮ-ਕਾਜ਼ ਲਈ ਸਹਾਇਤਾ ਦੀ ਜ਼ਰੂਰਤ ਸੀ। ਭਾਵੇਂ ਉਸ ਦਾ ਭਰਾ ਉਸ ਦੇ ਨਾਲ ਸੀ ਪਰ ਉਹ ਮਾਂ ਦੀ ਵਿਗੜ ਰਹੀ ਹਾਲਤ (ਮਾਂ ਮੈਡੀਕਲ ਉਪਕਰਨਾਂ ਸਹਾਰੇ ਸਾਹ ਲੈ ਰਹੀ ਸੀਅਤੇ ਪਿਤਾ ਨਾਲ ਸੰਪਰਕ ਨਾ ਕਰ ਸਕਣ ਦੇ ਤਣਾਅ ਤੇ ਚਿੰਤਾ ਕਾਰਨ ਹਾਰ-ਹੰਭ ਚੁੱਕਾ ਸੀ।
ਇਹ ਲੜਕੀ ਇੱਕ ਸਾਧਨ-ਸਪੰਨ ਪਰਿਵਾਰ ਨਾਲ ਸਬੰਧ ਰਖਦੀ ਸੀ। ਪਰ ਇਲਾਜ ਦਾ ਖਰਚ ਦਿਨ ਬ ਦਿਨ ਬਹੁਤ ਜ਼ਿਆਦਾ ਵਧ ਰਿਹਾ ਸੀ। ਪਰਿਵਾਰ ਨੂੰ ਹਰ ਰੋਜ਼ ਵੀਹ ਹਜ਼ਾਰ ਰੁਪਏ ਖਰਚਣੇ ਪੈ ਰਹੇ ਸਨ। ਉਹ ਮੁੰਬਈ ਸ਼ਹਿਰ ਵਿੱਚ ਨਵੇਂ ਆਏ ਸਨ ਅਤੇ ਇਹ ਸਾਰਾ ਅਨੁਭਵ ਉਨ੍ਹਾਂ ਲਈ ਥਕਾ ਦੇਣ ਵਾਲਾ ਸਿੱਧ ਹੋ ਰਿਹਾ ਸੀ। ਉਨ੍ਹਾਂ ਨੂੰ ਨਵੇਂ ਨਵੇਂ ਖੂਨ ਦਾਨੀ ਲੱਭਣੇ ਪੈ ਰਹੇ ਸਨ। ਉਨ੍ਹਾਂ ਦੀ ਠਹਿਰ ਲਈ ਕੋਈ ਟਿਕਾਣਾ ਨਹੀਂ ਸੀ। ਉਹ ਜਦ ਤੋਂ ਇੱਥੇ ਆਏ ਸਨਹਸਪਤਾਲ ਦੇ ਫਰਸ਼ ਉਪਰ ਹੀ ਸੌਂ ਕੇ ਗੁਜ਼ਾਰਾ ਕਰ ਰਹੇ ਸਨ। ਮੁੰਬਈ ਵਿਚਲੇ ਕਸ਼ਮੀਰੀ ਵਿਦਿਆਰਥੀਆਂ ਨੇ ਉਨ੍ਹਾਂ ਦੀ ਠਹਿਰ ਲਈ ਇੱਕ ਟਿਕਾਣੇ ਦਾ ਪ੍ਰਬੰਧ ਕੀਤਾ। ਦੋਸਤਾਂ ਤੇ ਹੋਰ ਲੋਕਾਂ ਦੀ ਸਹਾਇਤਾ ਨਾਲ ਖੂਨ-ਦਾਨੀਆਂ ਦਾ ਇੰਤਜ਼ਾਮ ਕੀਤਾ ਗਿਆ।
ਮਾਂ ਦੀ ਹਾਲਤ ਆਏ ਦਿਨ ਹੋਰ ਵਿਗੜਦੀ ਗਈ। ਜੰਮੂ ਕਸ਼ਮੀਰ ਵਿੱਚ ਲੱਗੇ ਕਰਫਿਊ ਤੇ ਸੰਚਾਰ ਸਾਧਨਾਂ ਦੇ ਠੱਫ ਹੋਣ ਕਾਰਨ ਲੜਕੀ ਤੇ ਉਸ ਦਾ ਭਰਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਨਹੀਂ ਸੀ ਕਰ ਪਾ ਰਹੇ। ਹਸਪਤਾਲ ਦੇ ਬਿਲਾਂ ਦੀ ਰਕਮ ਵਧ ਰਹੀ ਸੀ ਕਿਉਂਕਿ ਮਾਤਾ ਜੀ ਲਗਾਤਾਰ ਮੈਡੀਕਲ ਉਪਕਰਨਾਂ ਸਹਾਰੇ ਜਿਉਂ ਰਹੇ ਸਨ। ਮਾਤਾ ਵੀ ਕਸ਼ਮੀਰ ਵਾਪਸ ਜਾਣ ਅਤੇ ਆਪਣੇ ਆਖਰੀ ਦਿਨ ਉਥੇ ਕੱਟਣ ਦੀ ਇੱਛਾ ਜ਼ਾਹਰ ਕਰ ਰਹੀ ਸੀ। ਲੜਕੀ ਤੇ ਉਸ ਦਾ ਭਰਾ ਦੁਵਿੱਧਾ ਵਿੱਚ ਸਨ ਕਿਉਂਕਿ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਲੋੜੀਂਦੀ ਮੈਡੀਕਲ ਸਹੂਲਤ ਉਥੇ ਕਸ਼ਮੀਰ ਵਿੱਚ ਉਪਲੱਬਧ ਵੀ ਹੋਵੇਗੀ ਜਾਂ ਨਹੀਂ। ਐਨੇ ਸਮੇਂ ’ਚ ਬਾਪ ਵੀ ਵਾਪਸ ਆ ਗਿਆ ਸੀ। ਹਾਲਾਤ ਖਰਾਬ ਹੋਣ ਕਾਰਨ ਉਹ ਆਪਣੀ ਜਮੀਨ ਵੇਚ ਨਹੀਂ ਸੀ ਸਕਿਆ। ਅਖੀਰ ’ਚ ਉਹਨਾਂ ਨੇ ਕਾਰ ਐਬੂਲੈਂਸ ਰਾਹੀਂ ਘਰ ਵਾਪਸੀ ਦਾ ਨਿਰਣਾ ਲਿਆ। ਦਿਨਾਂ ਬਾਅਦ ਉਹ ਬਿਮਾਰ ਔਰਤ ਦੇ ਪੁੱਤਰ ਤੇ ਪਤੀ ਨੇ ਕਿਸੇ ਫੌਜੀ ਛਾਉਣੀ ਤੋਂ ਫੋਨ ਕਰਕੇ ਸਾਨੂੰ ਦੱਸਿਆ ਕਿ ਉਹ ਔਰਤ ਚੱਲ ਵਸੀ ਹੈ। ਸ੍ਰੀਨਗਰ ਵਿਚਲੇ ਠਹਿਰਾਓ ਬਾਰੇ ਉਹਨਾਂ ਨੇ ਦੱਸਿਆ ਕਿ ਮਾਂ ਐਸਕੇਆਈਐਮਐਸ ਹਸਪਤਾਲ ’ਚ ਦਾਖਲ ਸੀ ਪਰ ਦਿੱਲੀ ਜਾਂ ਮੁੰਬਈ ਤੋਂ ਮੰਗਵਾਉਣ ਵਾਲੀਆਂ ਦਵਾਈਆਂ ਆ ਨਹੀਂ ਸਨ ਰਹੀਆਂ। ਪਰਿਵਾਰ ਨੂੰ ਕਸ਼ਮੀਰ ਪਹੁੰਚ ਕੇ ਬਹੁਤ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਰਸਤੇ ’ਚ 10 ਥਾਵਾਂ ਤੇ ਉਹਨਾਂ ਨੂੰ ਰੋਕਿਆ ਗਿਆ।

.ਸਬੰਧਤ ਜਾਣਕਾਰੀ -2 ਕਾਰਗਿਲ ਦੀਆਂ ਆਵਾਜਾਂ :
ਅਸੀਂ ਕਾਰਗਿਲ ਨਹੀਂ ਜਾ ਸਕੇ ਪਰ ਟੈਲੀਫੋਨ ਰਾਹੀਂ ਕਈ ਲੋਕਾਂ ਨਾਲ ਗੱਲਬਾਤ ਕੀਤੀ। ਇੱਥੇ ਅਸੀਂ ਕੁਝ ਲੋਕਾਂ ਨਾਲ ਹੋਈ ਗੁਫਤਗੂ ਨੂੰ ਪੇਸ਼ ਕਰ ਰਹੇ ਹਾਂ:
ਕਾਰਗਿਲ ਦੇ ਇੱਕ ਸੀਨੀਅਰ ਸਿਆਸੀ ਆਗੂ ਨੇ ਕਿਹਾ, “ਕਿਸੇ ਨੂੰ ਵੀਇੱਥੋਂ ਤੱਕ ਕਿ ਵੱਡੀਆਂ ਸਿਆਸੀ ਪਾਰਟੀਆਂ ਨੂੰ ਵੀਵਿਸਵਾਸ਼ ’ਚ ਲਏ ਬਗੈਰ ਹੀ ਧਾਰਾ 370 ਅਤੇ 35 (ਨੂੰ ਇੱਕ ਝਟਕੇ ਨਾਲ ਮਨਸੂਖ ਕਰ ਦਿੱਤਾ ਹੈ ਅਤੇ ਲੱਦਾਖ ਨੂੰ ਕਸ਼ਮੀਰ ਨਾਲੋਂ ਅਲੱਗ ਕਰ ਦਿੱਤਾ। ਅਸੀਂ ਇਸ ਦਾ ਵਿਰੋਧ ਕਰਦੇ ਆ ਰਹੇ ਸੀ। ਧਾਰਾ 370 ਤੇ 35 (ਬਹਾਲ ਹੋਣੀ ਚਾਹੀਦੀ ਹੈ। ਉਹਨਾਂ ਨੇ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਗਿ੍ਰਫਤਾਰ ਕਰ ਲਿਆ ਹੈਜਨ-ਸੰਚਾਰ ਠੱਪ ਪਿਆ ਹੈਇੰਟਰਨੈੱਟ ਠੱਪ ਪਿਆ ਹੈ। ਲੋਕ ਤੰਗ ਹੋ ਰਹੇ ਹਨਸਰਕਾਰ ਨੂੰ ਸਾਰੀਆਂ ਤਾਕਤਾਂਸਮੇਤ ਸੂਬਾਈ ਹਕੂਮਤ ਬਹਾਲ ਕਰਨੀ ਚਾਹੀਦੀ ਹੈ।”
ਭਾਰਤੀ ਸਰਕਾਰ ਵੱਲੋਂ ਲਿਆ ਗਿਆ ਇਹ ਫੈਸਲਾ ਗੈਰ-ਜਮਹੂਰੀ ਹੈ। ਜੰਮੂ-ਕਸ਼ਮੀਰ ਨਾਗਰਿਕਾਂ ਨੂੰ ਸੰਵਿਧਾਨ ਰਾਹੀਂ ਪ੍ਰਾਪਤ ਅਧਿਕਾਰ ਸਾਥੋਂ ਖੋਹ ਲਏ ਗਏ ਹਨ। ਲੋਕਾਂ ਨੂੰ ਵਿਸਵਾਸ਼ ’ਚ ਲਏ ਬਗੈਰ ਦਿੱਲੀ ਵਿੱਚ ਬੈਠੇ ਦੋ ਵਿਅਕਤੀਆਂ ਨੇ ਹੀ ਇਹ ਫੈਸਲਾ ਕੀਤਾ ਹੈ। ਇਹ ਕਾਰਵਾਈ ਧਰਮ ਨਿਰਪੱਖਤਾ ’ਤੇ ਨੰਗਾ ਚਿੱਟਾ ਹਮਲਾ ਹੈ। ਭਾਰਤ ਇਕ ਵਿਸ਼ਾਲ ਜਮਹੂਰੀ ਮੁਲਕ ਹੈ ਅਜਿਹਾ ਅਸੀਂ ਮੁੱਢ ਤੋਂ ਐਨਸੀਈਆਰਟੀ ਦੀਆਂ ਕਿਤਾਬਾਂ ’ਚ ਪੜ੍ਹਦੇ ਆਉਂਦੇ ਹਾਂ। ਕੀ ਇਹੀ ਜਮਹੂਰੀਅਤ ਹੈਉਹਨਾਂ ਨੇ ਜਮਹੂਰੀਅਤ ਦਾ ਗਲਾ ਘੁੱਟ ਦਿੱਤਾ ਹੈ।
ਕਾਰਗਿਲ ਦੇ ਇੱਕ ਹੋਰ ਸਿਆਸੀ ਆਗੂ ਦਾ ਕਹਿਣਾ ਸੀ, “ਭਾਰਤ ਲਈ ਆਜ਼ਾਦੀ ਤੋਂ ਬਾਅਦ ਦਾ ਇਹ ਸਭ ਤੋਂ ਵਧ ਕਾਲਾ ਦਿਨ ਸੀ। ਇਹ ਬਹੁਤ ਬਦਕਿਸਮਤੀ ਵਾਲੀ ਗੱਲ ਹੈ ਕਿ ਧਾਰਾ 370 ਤੇ 35 (ਨੂੂੰ ਮਨਸੂਖ ਕਰਨ ਅਤੇ ਜੰਮੂ ਕਸ਼ਮੀਰ ਦੇ ਪੁਨਰ-ਗਠਨ ਦਾ ਜਮਹੂਰੀਅਤ ਵਿਰੋਧੀ ਕਦਮ ਪਾਰਲੀਮੈਂਟ ਨੇ ਮਨਜੂਰ ਕੀਤਾ ਹੈ। ਇਹ ਭਾਰਤਜੰਮੂ ਕਸ਼ਮੀਰ ਅਤੇ ਲੱਦਾਖ ਲਈ ਕਾਲਾ ਦਿਨ ਹੈ। ਭਾਰਤ ਜੰਮੂ ਕਸ਼ਮੀਰ ਤੇ ਲੱਦਾਖ ਦੀ ਧਰਮ-ਨਿਰਪੱਖ ਜਨਤਾ ਨੂੰ ਇਹ ਕਦਮ ਮਨਜ਼ੂਰ ਨਹੀਂ ਹੈ। ਕਾਰਗਿਲ ਦੇ ਲੋਕ ਸੂਬੇ ਨੂੰ ਵੰਡ ਦੇਣ ਵਾਲੇ ਕਦਮ ਦਾ ਵਿਰੋਧ ਕਰ ਰਹੇ ਹਨ। ਵਿਕਾਸ ਤੇ ਤਰੱਕੀ ਦੇ ਮੌਕਿਆਂ ਦੇ ਨਾਂ ਹੇਠ ਜਨਤਕ ਆਵਾਜ ਨੂੰ ਦਬਾ ਦਿੱਤਾ ਗਿਆ ਹੈ। ਇੰਟਰਨੈਟ ਤੇ ਫੋਨ ਬੰਦ ਪਏ ਹਨਆਗੂਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਇਹ ਸਭ ਕਦਾਚਿਤ ਮਨਜੂਰ ਨਹੀਂ।”
ਇੱਕ ਸਥਾਨਕ ਸਕੂਲ ਦੀ ਕਮੇਟੀ ਦੇ ਇੱਕ ਮੈਂਬਰ ਨੇ ਕਿਹਾ, “ਜੰਮੂ ਕਸ਼ਮੀਰ ਦੀ ਪਹਿਚਾਣ ਨੂੰ ਖਤਮ ਕਰ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਦੇ ਲੋਕ ਖੁਸ਼ ਨਹੀਂ ਹਨ ਅਤੇ ਉਹ ਵਿਰੋਧ ਕਰ ਰਹੇ ਹਨ। ਕਾਰਗਿਲ ’ਚ ਵੀ ਕਈ ਥਾਈਂ ਮੁਜਾਹਰੇ ਹੋਏ ਹਨ। ਸਰਕਾਰ ਨੂੰ ਚਾਹੀਦਾ ਸੀ ਕਿ ਜਨਤਾ ਨੂੰ ਭਰੋਸੇ ’ਚ ਲੈਂਦੇ।”
ਇੱਕ ਕਾਰੋਬਾਰੀ ਦਾ ਕਹਿਣਾ ਸੀ, “ਭਾਰਤ ਸਰਕਾਰ ਵੱਲੋਂ ਮਨਜੂਰ ਕੀਤੇ ਹਾਲੀਆ ਕਾਨੂੰਨ ਨੇ ਲੱਦਾਖ ਦੇ ਲੋਕਾਂ ਦੀ ਜਿੰਦਗੀ ’ਚ ਖਲੱਲ ਪਾ ਦਿੱਤਾ ਹੈ। ਇਹ ਬਿਲ ਪੇਸ਼ ਕਰਨ ਤੋਂ ਪਹਿਲਾਂ ਸਾਡੀ ਸਹਿਮਤੀ ਨਹੀਂ ਲਈ ਗਈ। ਉਹਨਾਂ ਨੇ ਦੋ ਕੇਂਦਰ-ਸ਼ਾਸਿਤ ਸੂਬਿਆਂ ਦਾ ਗਠਨ ਕਰ ਦਿੱਤਾ ਹੈ। ਲੋਕਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਤਾਂ ਜੋ ਕੋਈ ਮੁਜਾਹਰੇ ਨਾ ਹੋ ਸਕਣ। ਸਾਰਾ ਕੁਝ ਠੱਪ ਪਿਆ ਹੈ। ਜਿਸ ਤਰ੍ਹਾਂ ਨਾਲ ਉਹਨਾਂ ਨੇ ਪਾਰਲੀਮੈਂਟ ਵਿੱਚ ਇਹ ਬਿਲ ਪੇਸ਼ ਕੀਤਾ ਹੈਉਹ ਜਮਹੂਰੀਅਤ ਤੇ ਸੰਵਿਧਾਨ ਦੋ ਕਤਲ ਤੋਂ ਬਿਨ੍ਹਾ ਹੋਰ ਕੁਝ ਨਹੀਂ ਹੈ। ਸੰਵਿਧਾਨ ਦੀ ਧਾਰਾ ਕਹਿੰਦੀ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਰਿਆਸਤ ਨੂੰ ਮੁੜ-ਗਠਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਪਹਿਲਾਂ ਸੂਬਾਈ ਅਸੈਂਬਲੀ ਇਸ ਕਾਨੂੰਨ ਨੂੰ ਮਨਜੂਰ ਕਰੇ। ਬਦਕਿਸਮਤੀ ਨਾਲ ਉਹਨਾਂ ਨੇ ਗਵਰਨਰ ਦੀ ਸਹਿਮਤੀ ਨੂੰ ਹੀ ਸੂਬਾਈ ਅਸੈਂਬਲੀ ਦੀ ਮਨਜ਼ੂਰੀ ਬਣਾ ਧਰਿਆ। ਅਸੀਂ ਇਸ ਫੈਸਲੇ ਦੇ ਖਿਲਾਫ ਹਾਂ।”
ਇੱਕ ਸਥਾਨਕ ਕਾਰਕੁੰਨ ਅਨੁਸਾਰ, “ਇਹ ਭਾਰਤੀ ਸੰਵਿਧਾਨ ਦਾ ਕਤਲ ਹੈ। ਭਾਰਤ ਦੀ ਜਨਤਾ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਤਾਂ ਇੱਕ ਸ਼ੁਰੂਆਤ ਹੈਉਹ ਹੋਰ ਜਗਾਹ ਵੀ ਇਓਂ ਕਰ ਸਕਦੇ ਹਨ। ਜੇਕਰ ਫਾਸ਼ੀਵਾਦੀ ਤਾਕਤਾਂ ਨੂੰ ਖਤਮ ਨਹੀਂ ਕੀਤਾ ਜਾਂਦਾ ਤਾਂ ਇਹ ਬਹੁਤ ਕੁੱਝ ਖਤਮ ਕਰ ਦੇਣਗੀਆਂ। ਕਾਰਗਿਲ ਦੀ ਜਨਤਾ ਨੇ ਇਹ ਫੈਸਲਾ ਕੀਤਾ ਹੈ ਕਿ ਸੂਬੇ ਨੂੰ ਦੋ ਜਾਂ ਤਿੰਨ ਹਿੱਸਿਆਂ ’ਚ ਨਹੀਂ ਵੰਡਿਆ ਜਾਣਾ ਚਾਹੀਦਾ। ਅਸੀਂ ਸਦੀਆਂ ਤੋਂ ਇਕੱਠੇ ਤੁਰੇ ਆ ਰਹੇ ਹਾਂ। ਜ਼ੋਜੀਲਾ-ਪਾਸ ਦੇ ਨਾਂਅ ਨਾਲ ਜਾਣੀ ਜਾਂਦੀ ਕਾਰਗਿਲ ਦੀ ਜੀਵਨ ਰੇਖਾ ਧੁਰ ਕਸ਼ਮੀਰ ਤੱਕ ਜਾਂਦੀ ਹੈ। ਸਾਨੂੰ ਸਿਲਕ ਰੂਟ ਤੋਂ ਅਲੱਗ ਕਰ ਦਿੱਤਾ ਗਿਆ ਹੈਹੁਣ ਅਸੀਂ ਹੋਰ ਵੰਡਾਂ ਨਹੀਂ ਚਾਹੁੰਦੇ। ਕਾਰਗਿਲ ਦੇ ਲੋਕਾਂ ਨੂੰ ਜ਼ਲੀਲ ਕੀਤਾ ਗਿਆ ਹੈ।”

*****

ਅਨੁਵਾਦਕ ਸ੍ਰੀ ਹਰਚਰਨ ਚਾਹਿਲ ਅਤੇ ਡਾ ਬਲਜਿੰਦਰ

No comments:

Post a Comment