ਪਿਆਰੇ ਪ੍ਰਧਾਨ ਮੰਤਰੀ ਜੀ,
ਅਸੀਂ ਦੇਸ਼ ਵਿੱਚ ਨਫ਼ਰਤ ਨਾਲ ਭਰੀ ਤਬਾਹੀ ਦੇ ਇੱਕ ਅਜਿਹੇ ਜਨੂੰਨ ਨੂੰ ਦੇਖ ਰਹੇ ਹਾਂ ਜਿੱਥੇ ਬਲੀ ਦੀ ਵੇਦੀ ਉੱਤੇ ਚਾੜ੍ਹੇ ਜਾਣ ਵਾਲੇ ਸਿਰਫ਼ ਮੁਸਲਮਾਨ ਅਤੇ ਹੋਰਨਾਂ ਘੱਟ ਗਿਣਤੀ ਭਾਈਚਾਰਿਆਂ ਦੇ ਬੰਦੇ ਹੀ ਨਹੀਂ ਹਨ, ਸਗੋਂ ਸੰਵਿਧਾਨ ਵੀ ਹੈ।
ਬਤੌਰ ਸਾਬਕਾ ਸਿਵਲ ਅਧਿਕਾਰੀ, ਆਮ ਰੂਪ 'ਚ ਅਜਿਹੇ ਅੱਤ ਕੌੜੇ ਬੋਲਾਂ ਨਾਲ ਅਸੀਂ ਆਪਣੇ ਮਨ ਦੀ ਗੱਲ ਨਹੀਂ ਕਰਦੇ, ਪਰ ਸਾਡੇ ਸੰਸਥਾਪਕ ਪੁਰਖਿਆਂ ਦੁਆਰਾ ਸਿਰਜੇ ਗਏ ਸੰਵਿਧਾਨਕ ਥੜ੍ਹੇ ਨੂੰ ਜਿਸ ਰਫਤਾਰ ਨਾਲ ਨਿਰੰਤਰ ਰੂਪ 'ਚ ਤਬਾਹ ਕੀਤਾ ਜਾ ਰਿਹਾ ਹੈ, ਉਹ ਸਾਨੂੰ ਬੋਲਣ,ਆਪਣੇ ਗੁੱਸੇ ਅਤੇ ਦੁੱਖ ਨੂੰ ਪ੍ਰਗਟ ਕਰਨ ਲਈ ਮਜਬੂਰ ਕਰ ਰਿਹਾ ਹੈ।
ਦਿੱਲੀ (ਜਿੱਥੇ ਪੁਲਿਸ ਕੇਂਦਰ ਸਰਕਾਰ ਦੇ ਅਧੀਨ ਹੈ) ਅਤੇ ਭਾਜਪਾ ਦੀਆਂ ਸਰਕਾਰਾਂ ਹੇਠਲੇ ਆਸਾਮ, ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਆਦਿ ਰਾਜਾਂ ਵਿੱਚ ਪਿਛਲੇ ਕੁਝ ਸਾਲਾਂ ਅਤੇ ਮਹੀਨਿਆਂ ਦੌਰਾਨ ਘੱਟ ਗਿਣਤੀ ਭਾਈਚਾਰਿਆਂ, ਖਾਸ ਕਰਕੇ ਮੁਸਲਮਾਨਾਂ ਵਿਰੁੱਧ "ਨਫ਼ਰਤੀ ਹਿੰਸਾ" ਵਿੱਚ ਵਧਾਰੇ ਨੇ "ਇੱਕ ਨਵਾਂ ਖੌਫ਼ਨਾਕ ਰੁਖ ਅਖਤਿਆਰ ਕੀਤਾ ਹੋਇਆ ਹੈ।
ਹੁਣ ਸਿਰਫ਼ ਇੱਕ ਕੱਟੜ ਹਿੰਦੂਤਵ ਪਛਾਣ ਦੀ ਹੀ ਰਾਜਨੀਤੀ ਨਹੀਂ ਹੈ, ਨਾ ਹੀ ਫਿਰਕੂ ਮਹੌਲ ਨੂੰ ਭੱਖਦਾ ਰੱਖਣ ਦੀਆਂ ਕੋਸ਼ਿਸ਼ਾਂ ਮਾਤਰ ਹਨ, ਜਿਹੜਾ ਸਭ ਕੁਝ ਤਾਂ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ। ਪਿਛਲੇ ਕੁੱਝ ਸਾਲਾਂ ਤੋਂ ਨਵੇਂ ਆਮ ਹਾਲਤ ਦਾ ਪ੍ਰਤੀਕ ਬਣ ਗਏ ਸਨ। ਹੁਣ ਜਿਹੜੀ ਚਿੰਤਾ ਦੀ ਗੱਲ ਹੈ, ਉਹ ਸਾਡੇ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਅਤੇ ਕਾਨੂੰਨ ਦੇ ਰਾਜ ਦਾ ਬਹੁਗਿਣਤੀ ਦੇ ਹੁਕਮਨਾਮਿਆਂ ਦੇ ਅਧੀਨ ਹੋਣਾ ਹੈ, ਜਿਸ ਵਿੱਚ ਰਾਜ ਦੀ ਮਿਲੀਭੁਗਤ ਪੂਰੀ ਤਰ੍ਹਾਂ ਪ੍ਰਤੱਖ ਹੈ,
ਜਿੱਥੇ ਭਾਜਪਾ ਸੱਤਾ ਵਿੱਚ ਹੈ, ਉਹਨਾਂ ਰਾਜਾਂ ਵਿੱਚ ਮੁਸਲਮਾਨਾਂ ਦੇ ਵਿਰੁੱਧ ਸੇਧਤ ਨਫ਼ਰਤ ਅਤੇ ਈਰਖਾ ਰਾਜਕੀ ਢਾਂਚੇ, ਸੰਸਥਾਵਾਂ ਅਤੇ ਪ੍ਰਸ਼ਾਸਕੀ ਅਮਲ ਦੇ ਧੁਰ ਅੰਦਰ ਤੱਕ ਧਸ ਗਈ ਹੈ।
ਕਾਨੂੰਨ ਦੀ ਵਿਵਸਥਾ ਸਾਂਤੀ ਅਤੇ ਭਾਈਚਾਰਕ ਸਦਭਾਵਨਾ ਬਣਾਈ ਰੱਖਣ ਦਾ ਸੰਦ ਨਾ ਰਹਿਕੇ ਹੁਣ ਉਹ ਘੱਟਗਿਣਤੀਆਂ ਨੂੰ ਸਦੀਵੀ ਰੂਪ 'ਚ ਭੈਅਭੀਤ ਦੀ ਮਨੋਦਸ਼ਾ ਵਿੱਚ ਰੱਖੇ ਜਾਣ ਦਾ ਸੰਦ ਬਣ ਗਈ ਹੈ। ਆਪਣੀ ਆਸਥਾ ਦਾ ਪਾਲਣ ਕਰਨ, ਆਪਣੇ ਰਸਮੋਂ -ਰਿਵਾਜਾਂ, ਪਹਿਰਾਵੇ, ਆਪਣੇ ਫਿਰਕੇ ਦੇ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਮਨਭਾਉਂਦੇ ਖਾਣ-ਪੀਣ ਨੂੰ ਮਾਨਣ ਦੇ ਸੰਵਿਧਾਨਕ ਹੱਕਾਂ ਨੂੰ ਖਤਰਾ ਹੁਣ ਕੇਵਲ ਖੁੱਲ੍ਹੀਆਂ ਛੱਡੀਆਂ ਗਈਆਂ ਹਿੰਸਕ ਨਿਗਰਾਨ ਭੀੜਾਂ ਜਿਹੜੀਆਂ ਕਨੂੰਨੀ ਸਜ਼ਾ ਤੋਂ ਭੈ-ਮੁਕਤ ਹੋ ਉਹਨਾਂ ਉਪਰ ਹਿੰਸਾ ਨੂੰ ਅੰਜਾਮ ਦਿੰਦੀਆਂ ਹਨ, ਤੋਂ ਹੀ ਨਹੀਂ ਹੈ, ਸਗੋਂ ਕਾਨੂੰਨ ਨੂੰ ਤੋੜ-ਮਰੋੜਕੇ, ਉਹਨਾਂ ਨੂੰ ਮਨਮਾਨੇ ਢੰਗ ਨਾਲ ਘੜ੍ਹਕੇ ਪੱਖਪਾਤੀ, ਫਿਰਕੂ ਪ੍ਰਸਾਸ਼ਨ ਵਾਸਤੇ ਸਰਕਾਰੀ ਤਾਕਤਾਂ ਦੀ ਸੁਖਾਲੀ ਕੀਤੀ ਗਈ ਫਿਰਕੂ ਢੰਗ ਦੀ ਵਰਤੋਂ ਵੀ ਹੈ।
ਇਓਂ ਰਾਜਕੀ ਸ਼ਕਤੀ ਦੀ ਵਰਤੋਂ ਨਾ ਸਿਰਫ ਕਿਸੇ ਭਾਈਚਾਰੇ ਦੇ ਵਿਰੁੱਧ ਸੇਧਤ ਨਿਗਰਾਨ ਹਿੰਸਕ ਭੀੜਾਂ ਦੀ ਸਹੂਲੀਅਤ ਲਈ ਕੀਤੀ ਜਾਂਦੀ ਹੈ, ਬਲਕਿ ਸਪੱਸ਼ਟ ਤੌਰ 'ਤੇ ਪ੍ਰਸ਼ਾਸਨ ਨੂੰ ਕਾਨੂੰਨੀ ਸਾਧਨ (ਉਦਾਹਰਨ ਲਈ ਧਰਮ ਪਰਿਵਰਤਨ ਵਿਰੋਧੀ ਕਾਨੂੰਨ, ਬੀਫ ਦੀ ਖਪਤ ਨੂੰ ਰੋਕਣ ਵਾਲੇ ਕਾਨੂੰਨ, ਨਾਜਾਇਜ਼ ਕਬਜ਼ੇ ਹਟਾਉਣ, ਵਿਦਿਅਕ ਅਦਾਰਿਆਂ ਵਿੱਚ ਇਕਸਾਰ ਕੋਡ ਦੀ ਤਜਵੀਜ਼) ਉਪਲਬਧ ਕਰਵਾਉਣ, ਭਾਈਚਾਰੇ ਨੂੰ ਭੈ–ਭੀਤ ਕਰਨਾ, ਉਹਨਾਂ ਨੂੰ ਰੋਜ਼ੀ-ਰੋਟੀ ਦੇ ਵਸੀਲਿਆਂ ਤੋਂ ਵਿਹੂਣੇ ਕਰਨਾ ਅਤੇ ਉਹਨਾਂ ਨੂੰ ਇਹ ਸਪੱਸ਼ਟ ਕਰਨਾ ਹੈ ਕਿ ਉਹ ਆਪਣੇ ਆਪ ਨੂੰ ਦੌਮ ਦਰਜੇ ਦੇ ਨਾਗਰਿਕ ਕਬੂਲ ਕਰਨ ਵੱਲ ਧੱਕਣਾ ਜਿਹਨਾਂ ਨੂੰ ਬਹੁਗਿਣਤੀ ਦੀ ਸਿਆਸਤ, ਬਹੁ ਗਿਣਤੀ ਦੇ ਸਮਾਜਕ ਅਤੇ ਸੱਭਿਆਚਾਰਕ ਕੋਡਾਂ-ਕਾਇਦਿਆਂ ਦੇ ਮਾਤਹਿਤ ਹੋਣਾ ਹੋਵੇਗਾ।
ਸਾਡੇ ਦੇਸ਼ ਦਾ ਇੱਕ ਅਜਿਹਾ ਦੇਸ਼ ਬਣਨ ਦੀ ਸੰਭਾਵਨਾ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਡਰਾਉਣੇ ਰੂਪ 'ਚ ਦਰਪੇਸ ਹੈ ਜਿਹੜਾ ਦੇਸ਼ ਯੋਜਨਾਬੱਧ ਢੰਗ ਨਾਲ ਆਪਣੇ ਹੀ ਨਾਗਰਿਕਾਂ(ਘੱਟ ਗਿਣਤੀਆਂ, ਦਲਿਤਾਂ, ਗਰੀਬਾਂ ਅਤੇ ਹਾਸ਼ੀਏ 'ਤੇ ਖੜ੍ਹੇ ਵਰਗਾਂ) ਦੇ ਹਿੱਸਿਆਂ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਉਂਦਾ ਹੈ ਅਤੇ ਜਾਣ ਬੁੱਝ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਤੋਂ ਵਾਂਝਾ ਕਰਦਾ ਹੈ,
ਹਾਲਾਂਕਿ ਸਾਨੂੰ ਇਹ ਪਤਾ ਨਹੀਂ ਹੈ ਕਿ ਕੀ ਫਿਰਕੂ ਜਨੂੰਨ ਦਾ ਮੌਜੂਦਾ ਦੌਰ ਸਿਆਸੀ ਲੀਡਰਸ਼ਿਪ ਨਾਲ ਤਾਲਮੇਲ ਹੈ ਅਤੇ ਉਸ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ, ਪਰ ਇਹ ਤਾਂ ਸਪੱਸ਼ਟ ਹੈ ਕਿ ਰਾਜ ਅਤੇ ਸਥਾਨਕ ਪੱਧਰਾਂ 'ਤੇ ਪ੍ਰਸ਼ਾਸਨ ਸ਼ਰਾਰਤੀ ਲੁਟੇਰੇ ਸਮੂਹਾਂ ਨੂੰ ਬਿਨਾਂ ਕਿਸੇ ਡਰ-ਭਓ ਦੇ ਆਪਣੇ ਜੁਰਮਾਂ ਨੂੰ ਅੰਜਾਮ ਦੇਣ ਲਈ ਇੱਕ ਸੁਖਾਵਾਂ ਮਾਹੌਲ ਮੁਹੱਈਆ ਕਰਦਾ ਹੈ। ਅਜਿਹੀ ਸਹੂਲਤ ਅਤੇ ਸਹਾਇਤਾ ਦੇਣੀ ਸਿਰਫ਼ ਸਥਾਨਕ ਪੁਲਿਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਸੀਮਤ ਨਹੀਂ ਹੈ। ਇਓਂ ਪ੍ਰਤੀਤ ਹੁੰਦਾ ਹੈ ਕਿ ਇਸ ਨੂੰ ਰਾਜ ਅਤੇ ਕੇਂਦਰ ਦੇ ਸਿਖਰਲੇ ਸਿਆਸੀ ਪੱਧਰਾਂ ਦੀ ਦਾਅਪੇਚਕ ਪ੍ਰਵਾਨਗੀ ਹਾਸਲ ਹੈ, ਜੋ ਸਥਾਨਕ ਪੱਧਰ ਦੇ ਜ਼ੁਲਮ ਲਈ ਸਮਰੱਥ ਨੀਤੀਗਤ ਅਤੇ ਸੰਸਥਾਗਤ ਮਾਹੌਲ ਪ੍ਰਦਾਨ ਕਰਦੇ ਹਨ।
ਹਾਲਾਂਕਿ ਹੋ ਸਕਦਾ ਹੈ ਅਸਲ ਹਿੰਸਾ ਨੂੰ ਅੰਜਾਮ ਭਾੜੇ ਦੇ ਅਨਸਰ ਦਿੰਦੇ ਹੋਣ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਿਵੇਂ ਉਹਨਾਂ ਦੀਆਂ ਕਾਰਵਾਈਆਂ ਲਈ ਜ਼ਰਖੇਜ਼ ਭੋਂਇੰ ਤਿਆਰ ਕੀਤੀ ਜਾ ਰਹੀ ਹੈ, ਕਿਵੇਂ ਉਹਨਾਂ ਵਿੱਚੋਂ ਹਰ ਇੱਕ ਮਾਸਟਰ ਯੋਜਨਾ ਦੇ ਖਾਕੇ ਦੀ ਪਾਲਣਾ ਕਰਦਾ ਹੈ ਅਤੇ ਇੱਕ ‘ਸਾਂਝੀ ਟੂਲ ਕਿੱਟ' (ਸਾਜਿਸ਼ੀ ਸਕੀਮ ਦੀ ਵਿਉਂਤ)ਨੂੰ ਸਾਂਝਾ ਕਰਦਾ ਹੈ ਅਤੇ ਉਹਨਾਂ ਦੀਆਂ ਕਾਰਵਾਈਆਂ ਦਾ ਪੱਖ ਪੂਰਨ ਲਈ ਪਾਰਟੀ ਦੇ ਨਾਲ-ਨਾਲ ਰਾਜ ਦੀ ਪ੍ਰਾਪੇਗੰਡੇ ਮਸ਼ੀਨਰੀ ਵੀ ਉਪਲਬਧ ਹੁੰਦੀ ਹੈ।
ਜਿਹੜੀ ਗੱਲ ਹੁਣ ਵਾਪਰ ਰਹੀਆਂ ਘਟਨਾਵਾਂ ਨੂੰ ਪਹਿਲਾਂ ਦੇ ਫਿਰਕੂ ਭੜਕਾਹਟਾਂ ਨਾਲੋਂ ਵਖਰਿਆਉਂਦੀ ਹੈ, ਉਹ ਸਿਰਫ਼ ਇਹ ਨਹੀਂ ਹੈ ਕਿ ਹਿੰਦੂ ਰਾਸ਼ਟਰ ਲਈ ਆਧਾਰ ਤਿਆਰ ਕਰਨ ਲਈ ਇੱਕ ਮਾਸਟਰ ਖਾਕਾ ਸਾਹਮਣੇ ਲਿਆਂਦਾ ਜਾ ਰਿਹਾ ਹੈ, ਪਰ ਇਹ ਕਿ ਅਜਿਹੇ ਘਟਨਾ ਵਿਕਾਸ ਦੇ ਵਾਪਰਨ ਤੋਂ ਰੋਕਣ ਲਈ ਬਣਾਏ ਗਏ ਸੰਵਿਧਾਨਕਅਤੇ ਕਾਨੂੰਨੀ ਢਾਂਚੇ ਨੂੰ ਹੀ ਤੋੜਿਆ –ਮਰੋੜਿਆ ਜਾ ਰਿਹਾ ਹੈ ਤਾਂ ਜੋ ਇਸ ਨੂੰ ਬਹੁਗਿਣਤੀਵਾਦੀ ਜਬਰ ਦਾ ਸੰਦ ਬਣਾਇਆ ਜਾ ਸਕੇ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਹੁਣ ਸ਼ਾਬਦਿਕ ਅਤੇ ਲਖਣਾਇਕ ਤੌਰ 'ਤੇ ਸਿਆਸੀ ਅਤੇ ਪ੍ਰਸ਼ਾਸਨਿਕ ਸ਼ਕਤੀ ਦੀ ਵਰਤੋਂ ਦਾ ਬੁਲਡੋਜ਼ਰ ਇੱਕ ਚਿੰਨ ਬਣ ਗਿਆ ਹੈ। ‘ਤਹਿ ਸ਼ੁਦਾ ਵਿਧੀ ਤੇ ਵਿਧਾਨ’ਦੇ ਵਿਚਾਰਾਂ ਦੇ ਆਲੇ-ਦੁਆਲੇ ਉਸਾਰੀ ਇਮਾਰਤ ਢਹਿ-ਢੇਰੀ ਹੋ ਗਈ ਹੈ। ਜਿਵੇਂ ਕਿ ਜਹਾਂਗੀਰਪੁਰੀ ਘਟਨਾ ਦਰਸਾਉਂਦੀ ਹੈ, ਐਥੋਂ ਤੱਕ ਕਿ ਦੇਸ਼ ਦੀ ਸਰਵਉੱਚ ਅਦਾਲਤ ਦੇ ਹੁਕਮਾਂ ਦੀ ਵੀ ਕਾਰਜਪਾਲਿਕਾ ਵੱਲੋਂ ਕਿਤੇ ਘੱਟ ਮਾਨਤਾ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਜੀ, ਅਸੀਂ ਸੰਵਿਧਾਨਕ ਮਰਿਯਾਦਾ ਗਰੁੱਪ ਦੇ ਮੈਂਬਰ ਉਹ ਸਾਰੇ ਸਾਬਕਾ ਸਿਵਲ ਅਧਿਕਾਰੀ ਜਿਹਨਾਂ ਨੇ ਦਹਾਕਿਆਂ ਬੱਧੀ ਸੰਵਿਧਾਨ ਅਨੁਸਾਰ ਕੰਮ ਕੀਤਾ ਹੈ, ਇਹ ਵਿਸ਼ਵਾਸ਼ ਕਰਦੇ ਹਾਂ ਕਿ ਇਹ ਚੁਣੌਤੀ ਜਿਸਦਾ ਅੱਜ ਅਸੀਂ ਸਾਹਮਣਾ ਕਰ ਰਹੇ ਹਾਂ ,ਦੀ ਪਹਿਲਾਂ ਕੋਈ ਮਿਸਾਲ ਨਹੀਂ ਹੈ ਅਤੇ ਦਾਅ ਉਪਰ ਕੇਵਲ ਸੰਵਿਧਾਨਕ ਮਰਿਯਾਦਾ ਅਤੇ ਅਮਲ ਹੀ ਨਹੀਂ ਲੱਗਿਆ ਹੈ – ਸਗੋਂ “ਸਾਡੀ ਸਭ ਤੋਂ ਮਹਾਨ ਸਭਿਆਚਾਰਕ ਵਿਰਾਸਤ ਅੰਦਰ ਵਿਲੱਖਣ ਸਾਂਝੀਵਾਲਤਾ ਦੀ ਪਰੰਪਰਾਵਾਂ ਦੀਆਂ ਸਮਾਜਕ ਤੰਦਾਂ ਟੁੱਟਣ ਦੇ ਖਤਰੇ ਦਰਪੇਸ਼ ਹਨ। ਜਿਹਨਾਂ ਨੂੰ ਸੰਭਾਲਣ ਲਈ ਸਾਡਾ ਸੰਵਿਧਾਨ ਐਨੀ ਬਰੀਕੀ ਨਾਲ ਰਚਨਾ ਕੀਤੀ ਗਈ ਹੈ। ਇਸ ਵਿਸ਼ਾਲ ਸਮਾਜਕ ਖਤਰੇ ਦੇ ਸਨਮੁੱਖ ਤੁਹਾਡੀ ਚੁੱਪੀ–ਖਾਮੋਸ਼ੀ ਬੋਲੇ-ਬਹਿਰੇ ਕਰਨ ਵਾਲੀ ਹੈ, 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ' ਦੇ ਤੁਹਾਡੇ ਵਾਅਦੇ ਨੂੰ ਚਿਤਾਰਦੇ ਹੋਏ, ਅਸੀਂ ਤੁਹਾਡੀ ਜ਼ਮੀਰ ਨੂੰ ਅਪੀਲ ਕਰਦੇ ਹਾਂ। ਉਮੀਦ ਹੈ ਕਿ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਇਸ ਸਾਲ ਵਿੱਚ ਪੱਖਪਾਤੀ ਵਿਚਾਰਾਂ ਤੋਂ ਉੱਪਰ ਉੱਠ ਕੇ ਤੁਸੀਂ ਨਫ਼ਰਤ ਦੀ ਰਾਜਨੀਤੀ ਨੂੰ ਖਤਮ ਕਰਨ ਦਾ ਹੌਕਾ ਦੇਵੋਗੇ ਜਿਸਨੂੰ ਤੁਹਾਡੀ ਪਾਰਟੀ ਹੇਠਲੀਆਂ ਸਰਕਾਰਾਂ ਅੰਨੀ ਧੁੱਸ ਨਾਲ ਲਾਗੂ ਕਰਨ ’ਚ ਮਸ਼ਰੂਫ਼ ਹਨ। ਨਫ਼ਰਤ ਨਫ਼ਰਤ ਨੂੰ ਜਨਮ ਦੇਵੇਗੀ, ਭਾਰਤ ਦੇ ਵਿਚਾਰ ਜਿਸ ਦੀ ਸਾਡੇ ਸੰਸਥਾਪਕ ਵੱਡ ਵਡੇਰਿਆਂ ਨੇ ਕਲਪਨਾ ਕੀਤੀ ਸੀ ਅਤੇ ਪ੍ਰਫੁੱਲਤ ਹੋਣ ਲਈ ਭਾਈਚਾਰਕ ਸਾਂਝੀਵਾਲਤਾ ਅਤੇ ਫਿਰਕੂ ਸਦਭਾਵਨਾ ਦੇ ਮਾਹੌਲ ਦੀ ਲੋੜ ਲਈ ਸੰਘਰਸ਼ ਕੀਤਾ ਸੀ, ਦੇ ਜੀਵਤ ਰਹਿਣ ਜੋਗੇ ਵਾਤਾਵਰਣ ਨੂੰ ਬੇਹੱਦ ਪਲੀਤ ਕਰ ਦੇਵੇਗੀ ।
ਸਤਯਮੇਵ ਜਯਤੇ।
ਤੁਹਾਡਾ ਦਿਲੋ,
ਸੰਵਿਧਾਨਕ ਮਰਿਯਾਦਾ ਗਰੁੱਪ
(108 ਦਸਤਖਤਕਾਰਾਂ ਦੀ ਸੂਚੀ)
1. ਅਨੀਤਾ ਅਗਨੀਹੋਤਰੀ ਆਈਏਐਸ (ਸੇਵਾਮੁਕਤ) ਸਾਬਕਾ ਸਕੱਤਰ, ਸਮਾਜਿਕ ਇਨਸਾਫ਼ ਸਸ਼ਕਤੀਕਰਨ ਵਿਭਾਗ, ਭਾਰਤ ਸਰਕਾਰ
2. ਸਲਾਹੁਦੀਨ ਅਹਿਮਦ ਆਈਏਐਸ (ਸੇਵਾਮੁਕਤ) ਸਾਬਕਾ ਮੁੱਖ ਸਕੱਤਰ, ਰਾਜਸਥਾਨ ਸਰਕਾਰ।
3. ਐਸ.ਪੀ. ਐਂਬਰੋਜ਼ ਆਈਏਐਸ (ਸੇਵਾਮੁਕਤ) ਸਾਬਕਾ ਵਧੀਕ ਸਕੱਤਰ, ਜਹਾਜ਼ਰਾਨੀ ਅਤੇ ਆਵਾਜਾਈ ਮੰਤਰਾਲੇ, ਭਾਰਤ ਸਰਕਾਰ
4. ਆਨੰਦ ਅਰਨੀ ਆਰ.ਏ.ਐਸ. (ਸੇਵਾਮੁਕਤ) ਸਾਬਕਾ ਵਿਸ਼ੇਸ਼ ਸਕੱਤਰ, ਕੈਬਨਿਟ ਸਕੱਤਰੇਤ, ਭਾਰਤ ਸਰਕਾਰ
5. ਅਰੁਣਾ ਬਾਗਚੀ ਆਈ.ਏ.ਐਸ. (ਸੇਵਾਮੁਕਤ) ਸਾਬਕਾ ਸੰਯੁਕਤ ਸਕੱਤਰ, ਖਾਨ(Mines) ਮੰਤਰਾਲਾ, ਭਾਰਤ ਸਰਕਾਰ।
6. ਸੰਦੀਪ ਬਾਗਚੀ ਆਈਏਐਸ (ਸੇਵਾਮੁਕਤ) ਸਾਬਕਾ ਪ੍ਰਮੁੱਖ ਸਕੱਤਰ, ਮਹਾਰਾਸ਼ਟਰ ਸਰਕਾਰ।
7. ਜੀ. ਬਾਲਾਚੰਦਰਨ ਆਈਏਐਸ (ਸੇਵਾਮੁਕਤ) ਸਾਬਕਾ ਵਧੀਕ ਮੁੱਖ ਸਕੱਤਰ, ਪੱਛਮੀ ਬੰਗਾਲ ਸਰਕਾਰ।
8. ਵੱਪਲਾ ਬਾਲਚੰਦਰਨ ਆਈਪੀਐਸ (ਸੇਵਾਮੁਕਤ) ਸਾਬਕਾ ਵਿਸ਼ੇਸ਼ ਸਕੱਤਰ, ਕੈਬਨਿਟ ਸਕੱਤਰੇਤ, ਭਾਰਤ ਸਰਕਾਰ।
9. ਗੋਪਾਲਨ ਬਾਲਗੋਪਾਲ ਆਈਏਐਸ (ਸੇਵਾਮੁਕਤ) ਸਾਬਕਾ ਵਿਸ਼ੇਸ਼ ਸਕੱਤਰ, ਪੱਛਮੀ ਬੰਗਾਲ ਸਰਕਾਰ।
10. ਚੰਦਰਸ਼ੇਖਰ ਬਾਲਾਕ੍ਰਿਸ਼ਨਨ ਆਈ.ਏ.ਐਸ. (ਸੇਵਾਮੁਕਤ) ਸਾਬਕਾ ਸਕੱਤਰ ਕੋਲਾ, ਭਾਰਤ ਸਰਕਾਰ
11. ਰਾਣਾ ਬੈਨਰਜੀ ਆਰ.ਏ.ਐਸ. (ਸੇਵਾਮੁਕਤ) ਸਾਬਕਾ ਵਿਸ਼ੇਸ਼ ਸਕੱਤਰ, ਕੈਬਨਿਟ ਸਕੱਤਰੇਤ, ਭਾਰਤ ਸਰਕਾਰ।
12. ਟੀ.ਕੇ. ਬੈਨਰਜੀ ਆਈਏਐਸ (ਸੇਵਾਮੁਕਤ) ਸਾਬਕਾ ਮੈਂਬਰ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ।
13. ਸ਼ਰਦ ਬਿਹਾਰ ਆਈਏਐਸ (ਸੇਵਾਮੁਕਤ) ਸਾਬਕਾ ਮੁੱਖ ਸਕੱਤਰ, ਮੱਧ ਪ੍ਰਦੇਸ਼ ਸਰਕਾਰ।
14. ਮਧੂ ਭਾਦੁੜੀ IFS (ਸੇਵਾਮੁਕਤ) ਸਾਬਕਾ ਰਾਜਦੂਤ ਪੁਰਤਗਾਲ।
15. ਮੀਰਨ ਸੀ ਬੋਰਵੰਕਰ ਆਈਪੀਐਸ (ਸੇਵਾਮੁਕਤ) ਸਾਬਕਾ ਡੀਜੀਪੀ, ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਬਿਊਰੋ, ਭਾਰਤ ਸਰਕਾਰ।
16. ਰਵੀ ਬੁੱਧੀਰਾਜਾ IAS (ਸੇਵਾਮੁਕਤ) ਸਾਬਕਾ ਚੇਅਰਮੈਨ, ਜਵਾਹਰ ਲਾਲ ਨਹਿਰੂ ਪੋਰਟ ਟਰੱਸਟ, ਭਾਰਤ ਸਰਕਾਰ
17. ਸੁੰਦਰ ਬੁਰਾ ਆਈਏਐਸ (ਸੇਵਾਮੁਕਤ) ਸਾਬਕਾ ਸਕੱਤਰ, ਮਹਾਰਾਸ਼ਟਰ ਸਰਕਾਰ।
18. ਮਨੇਸ਼ਵਰ ਸਿੰਘ ਚਾਹਲ ਆਈ.ਏ.ਐਸ. (ਸੇਵਾਮੁਕਤ) ਸਾਬਕਾ ਪ੍ਰਮੁੱਖ ਸਕੱਤਰ, ਗ੍ਰਹਿ ਵਿਭਾਗ ਪੰਜਾਬ, ਸਰਕਾਰ।
19. ਆਰ. ਚੰਦਰਮੋਹਨ ਆਈਏਐਸ (ਸੇਵਾਮੁਕਤ) ਸਾਬਕਾ ਪ੍ਰਮੁੱਖ ਸਕੱਤਰ, ਟਰਾਂਸਪੋਰਟ ਅਤੇ ਸ਼ਹਿਰੀ ਵਿਕਾਸ, ਐਨ.ਸੀ.ਟੀ ਦਿੱਲੀ, ਸਰਕਾਰ।
20. ਕਲਿਆਣੀ ਚੌਧਰੀ ਆਈ.ਏ.ਐਸ. (ਸੇਵਾਮੁਕਤ) ਸਾਬਕਾ ਵਧੀਕ ਮੁੱਖ ਸਕੱਤਰ, ਪੱਛਮੀ ਬੰਗਾਲ ਸਰਕਾਰ।ਦੇ
21. ਗੁਰਜੀਤ ਸਿੰਘ ਚੀਮਾ ਆਈ.ਏ.ਐਸ. (ਸੇਵਾਮੁਕਤ) ਸਾਬਕਾ ਵਿੱਤੀ ਕਮਿਸ਼ਨਰ (ਮਾਲ), ਪੰਜਾਬ ਸਰਕਾਰ।
22. ਐਫ.ਟੀ.ਆਰ. ਕੋਲਾਸੋ ਆਈਪੀਐਸ (ਸੇਵਾਮੁਕਤ) ਸਾਬਕਾ ਪੁਲਿਸ ਡਾਇਰੈਕਟਰ ਜਨਰਲ, ਕਰਨਾਟਕ ਸਰਕਾਰ ਅਤੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ, ਜੰਮੂ ਅਤੇ ਕਸ਼ਮੀਰ ਸਰਕਾਰ।
23. ਅੰਨਾ ਦਾਨੀ ਆਈ.ਏ.ਐਸ. (ਸੇਵਾਮੁਕਤ) ਸਾਬਕਾ ਵਧੀਕ ਮੁੱਖ ਸਕੱਤਰ, ਮਹਾਰਾਸ਼ਟਰ ਸਰਕਾਰ।
24. ਸੁਰਜੀਤ ਕੇ. ਦਾਸ ਆਈ.ਏ.ਐਸ. (ਸੇਵਾਮੁਕਤ) ਸਾਬਕਾ ਮੁੱਖ ਸਕੱਤਰ, ਉੱਤਰਾਖੰਡ ਸਰਕਾਰ।
25. ਵਿਭਾ ਪੁਰੀ ਦਾਸ ਆਈ.ਏ.ਐਸ. (ਸੇਵਾਮੁਕਤ) ਸਾਬਕਾ ਸਕੱਤਰ, ਕਬਾਇਲੀ ਮਾਮਲੇ ਮੰਤਰਾਲੇ, ਭਾਰਤ ਸਰਕਾਰ
26. ਪੀ.ਆਰ. ਦਾਸਗੁਪਤਾ ਆਈ.ਏ.ਐਸ. (ਸੇਵਾਮੁਕਤ) ਸਾਬਕਾ ਚੇਅਰਮੈਨ, ਭਾਰਤੀ ਖੁਰਾਕ ਨਿਗਮ, ਭਾਰਤ ਸਰਕਾਰ
27. ਪ੍ਰਦੀਪ ਕੇ. ਦੇਬ ਆਈ.ਏ.ਐਸ. (ਸੇਵਾਮੁਕਤ) ਸਾਬਕਾ ਸਕੱਤਰ, ਖੇਡ ਵਿਭਾਗ , ਭਾਰਤ ਸਰਕਾਰ।
28. ਐਮ.ਜੀ. ਦੇਵਸਹਾਯਮ ਆਈ.ਏ.ਐਸ. (ਸੇਵਾਮੁਕਤ) ਸਾਬਕਾ ਸਕੱਤਰ, ਹਰਿਆਣਾ ਸਰਕਾਰ।
29. ਸੁਸ਼ੀਲ ਦੂਬੇ IFS (ਸੇਵਾਮੁਕਤ) ਸਾਬਕਾ ਰਾਜਦੂਤ ਸਵੀਡਨ।
30. ਏ.ਐੱਸ. ਦੁਲਟ ਆਈ.ਪੀ.ਐਸ. (ਸੇਵਾਮੁਕਤ) ਸਾਬਕਾ ਓ.ਐਸ.ਡੀ ਕਸ਼ਮੀਰ, ਪ੍ਰਧਾਨ ਮੰਤਰੀ ਦਫ਼ਤਰ, ਭਾਰਤ ਸਰਕਾਰ।
31. ਕੇ.ਪੀ. ਫੈਬੀਅਨ IFS (ਸੇਵਾਮੁਕਤ) ਸਾਬਕਾ ਰਾਜਦੂਤ ਇਟਲੀ।
32. ਪ੍ਰਭੂ ਘਾਟੇ IAS (ਸੇਵਾਮੁਕਤ) ਸਾਬਕਾ ਵਧੀਕ ਡਾਇਰੈਕਟਰ ਜਨਰਲ, ਸੈਰ ਸਪਾਟਾ ਵਿਭਾਗ, ਭਾਰਤ ਸਰਕਾਰ
33. ਸੁਰੇਸ਼ ਕੇ. ਗੋਇਲ IFS (ਸੇਵਾਮੁਕਤ) ਸਾਬਕਾ ਡਾਇਰੈਕਟਰ ਜਨਰਲ, ਭਾਰਤੀ ਸੱਭਿਆਚਾਰਕ ਰਿਸ਼ਤਿਆਂ ਸਬੰਧੀ ਕੌਂਸਲ, ਭਾਰਤ ਸਰਕਾਰ
34. ਐੱਸ.ਕੇ. ਗੁਹਾ ਆਈਏਐਸ (ਸੇਵਾਮੁਕਤ) ਸਾਬਕਾ ਸੰਯੁਕਤ ਸਕੱਤਰ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਭਾਰਤ ਸਰਕਾਰ
35. ਐਚ.ਐਸ. ਗੁਜਰਾਲ IFoS (ਸੇਵਾਮੁਕਤ) ਸਾਬਕਾ ਪ੍ਰਿੰਸੀਪਲ ਮੁਖੀ ਸਜੰਗਲਾਤ ਸਾਂਭ ਸੰਭਾਲ, ਪੰਜਾਬ ਸਰਕਾਰ।
36. ਮੀਨਾ ਗੁਪਤਾ ਆਈਏਐਸ (ਸੇਵਾਮੁਕਤ) ਸਾਬਕਾ ਸਕੱਤਰ, ਵਾਤਾਵਰਣ ਅਤੇ ਜੰਗਲਾਤ ਮੰਤਰਾਲਾ, ਭਾਰਤ ਸਰਕਾਰ।
37. ਰਵੀ ਵੀਰਾ ਗੁਪਤਾ ਆਈਏਐਸ (ਸੇਵਾਮੁਕਤ) ਸਾਬਕਾ ਡਿਪਟੀ ਗਵਰਨਰ, ਭਾਰਤੀ ਰਿਜ਼ਰਵ ਬੈਂਕ
38. ਦੀਪਾ ਹਰੀ IRS (ਅਸਤੀਫਾ ਦਿੱਤਾ)
39. ਸੱਜਾਦ ਹਸਨ ਆਈਏਐਸ (ਸੇਵਾਮੁਕਤ) ਸਾਬਕਾ ਕਮਿਸ਼ਨਰ (ਯੋਜਨਾ), ਮਨੀਪੁਰ ਸਰਕਾਰ।
40. ਸਿਰਾਜ ਹੁਸੈਨ ਆਈ.ਏ.ਐਸ. (ਸੇਵਾਮੁਕਤ) ਸਾਬਕਾ ਸਕੱਤਰ, ਖੇਤੀਬਾੜੀ ਵਿਭਾਗ, ਭਾਰਤ ਸਰਕਾਰ
41. ਕਮਲ ਜਸਵਾਲ ਆਈ.ਏ.ਐਸ. (ਸੇਵਾਮੁਕਤ) ਸਾਬਕਾ ਸਕੱਤਰ, ਸੂਚਨਾ ਤਕਨਾਲੋਜੀ ਵਿਭਾਗ, ਭਾਰਤ ਸਰਕਾਰ
42. ਨਜੀਬ ਜੰਗ ਆਈਏਐਸ (ਸੇਵਾਮੁਕਤ) ਸਾਬਕਾ ਉਪ ਰਾਜਪਾਲ,ਦਿੱਲੀ ।
43. ਬ੍ਰਿਜੇਸ਼ ਕੁਮਾਰ ਆਈ.ਏ.ਐਸ. (ਸੇਵਾਮੁਕਤ) ਸਾਬਕਾ ਸਕੱਤਰ, ਸੂਚਨਾ ਤਕਨਾਲੋਜੀ ਵਿਭਾਗ, ਭਾਰਤ ਸਰਕਾਰ।
44. ਈਸ਼ ਕੁਮਾਰ ਆਈਪੀਐਸ (ਸੇਵਾਮੁਕਤ) ਸਾਬਕਾ ਡੀਜੀਪੀ (ਵਿਜੀਲੈਂਸ ਅਤੇ ਇਨਫੋਰਸਮੈਂਟ), ਸਰਕਾਰ। ਤੇਲੰਗਾਨਾ ਦੇ ਅਤੇ ਸਾਬਕਾ ਵਿਸ਼ੇਸ਼ ਰਿਪੋਰਟਰ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ।
45. ਸੁਧੀਰ ਕੁਮਾਰ ਆਈ.ਏ.ਐਸ. (ਸੇਵਾਮੁਕਤ) ਸਾਬਕਾ ਮੈਂਬਰ, ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ।
46. ਸੁਬੋਧ ਲਾਲ ਆਈਪੀਓਐਸ (ਅਸਤੀਫਾ ਦੇ ਦਿੱਤਾ) ਸਾਬਕਾ ਡਿਪਟੀ ਡਾਇਰੈਕਟਰ ਜਨਰਲ, ਸੰਚਾਰ ਮੰਤਰਾਲਾ, ਭਾਰਤ ਸਰਕਾਰ।
47. ਬੀ.ਬੀ. ਮਹਾਜਨ ਆਈ.ਏ.ਐਸ. (ਸੇਵਾਮੁਕਤ) ਸਾਬਕਾ ਸਕੱਤਰ, ਖਾਧ ਖੁਰਾਕ ਵਿਭਾਗ, ਭਾਰਤ ਸਰਕਾਰ।
48. ਹਰਸ਼ ਮੰਦਰ ਆਈ.ਏ.ਐਸ. (ਸੇਵਾਮੁਕਤ) ਸਰਕਾਰ। ਮੱਧ ਪ੍ਰਦੇਸ਼ ਦੇ
49. ਅਮਿਤਾਭ ਮਾਥੁਰ IPS (ਸੇਵਾਮੁਕਤ) ਸਾਬਕਾ ਵਿਸ਼ੇਸ਼ ਸਕੱਤਰ, ਕੈਬਨਿਟ ਸਕੱਤਰੇਤ, ਭਾਰਤ ਸਰਕਾਰ।
50. ਲਲਿਤ ਮਾਥੁਰ ਆਈਏਐਸ (ਸੇਵਾਮੁਕਤ) ਸਾਬਕਾ ਡਾਇਰੈਕਟਰ ਜਨਰਲ, ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ, ਭਾਰਤ ਸਰਕਾਰ।
51. ਐਲ.ਐਲ. ਮੇਹਰੋਤਰਾ IFS (ਸੇਵਾਮੁਕਤ) ਪ੍ਰਧਾਨ ਮੰਤਰੀ ਦੇ ਸਾਬਕਾ ਵਿਸ਼ੇਸ਼ ਦੂਤ ਅਤੇ ਸਾਬਕਾ ਸਕੱਤਰ, ਵਿਦੇਸ਼ ਮੰਤਰਾਲੇ, ਭਾਰਤ ਸਰਕਾਰ।
52. ਅਦਿਤੀ ਮਹਿਤਾ ਆਈ.ਏ.ਐਸ. (ਸੇਵਾਮੁਕਤ) ਸਾਬਕਾ ਵਧੀਕ ਮੁੱਖ ਸਕੱਤਰ, ਰਾਜਸਥਾਨ ਸਰਕਾਰ।
53. ਸ਼ਿਵਸ਼ੰਕਰ ਮੇਨਨ IFS (ਸੇਵਾਮੁਕਤ) ਸਾਬਕਾ ਵਿਦੇਸ਼ ਸਕੱਤਰ ਅਤੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ।
54. ਸੋਨਾਲਿਨੀ ਮੀਰਚੰਦਾਨੀ IFS (ਨੌਕਰੀ ਤਿਆਗੀ) ਭਾਰਤ ਸਰਕਾਰ
55. ਸੁਨੀਲ ਮਿੱਤਰਾ IAS (ਸੇਵਾਮੁਕਤ) ਸਾਬਕਾ ਸਕੱਤਰ, ਵਿੱਤ ਮੰਤਰਾਲਾ, ਭਾਰਤ ਸਰਕਾਰ
56. ਨੂਰ ਮੁਹੰਮਦ ਆਈਏਐਸ (ਸੇਵਾਮੁਕਤ) ਸਾਬਕਾ ਸਕੱਤਰ, ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ, ਭਾਰਤ ਸਰਕਾਰ।
57. ਅਵਿਨਾਸ਼ ਮੋਹਨਾਨੀ ਆਈਪੀਐਸ (ਸੇਵਾਮੁਕਤ) ਸਾਬਕਾ ਪੁਲਿਸ ਡਾਇਰੈਕਟਰ ਜਨਰਲ, ਸਿੱਕਮ ਸਰਕਾਰ।
58. ਸੱਤਿਆ ਨਰਾਇਣ ਮੋਹੰਤੀ IAS (ਸੇਵਾਮੁਕਤ) ਸਾਬਕਾ ਸਕੱਤਰ ਜਨਰਲ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ।
59. ਦੇਬ ਮੁਖਰਜੀ IFS (ਸੇਵਾਮੁਕਤ) ਬੰਗਲਾਦੇਸ਼ ਵਿੱਚ ਸਾਬਕਾ ਹਾਈ ਕਮਿਸ਼ਨਰ ਅਤੇ ਸਾਬਕਾ ਰਾਜਦੂਤ ਨੇਪਾਲ।
60. ਸ਼ਿਵ ਸ਼ੰਕਰ ਮੁਖਰਜੀ IFS (ਸੇਵਾਮੁਕਤ) ਸਾਬਕਾ ਹਾਈ ਕਮਿਸ਼ਨਰ ਯੂ ਕੇ ।
61. ਗੌਤਮ ਮੁਖੋਪਾਧਿਯਾ IFS (ਸੇਵਾਮੁਕਤ) ਸਾਬਕਾ ਰਾਜਦੂਤ ਮਿਆਂਮਾਰ।
62. ਪ੍ਰਣਬ ਐਸ. ਮੁਖੋਪਾਧਿਯਾ ਆਈਏਐਸ (ਸੇਵਾਮੁਕਤ) ਸਾਬਕਾ ਡਾਇਰੈਕਟਰ, ਇੰਸਟੀਚਿਊਟ ਆਫ਼ ਪੋਰਟ ਮੈਨੇਜਮੈਂਟ, ਭਾਰਤ ਸਰਕਾਰ
63. ਟੀ.ਕੇ.ਏ. ਨਾਇਰ ਆਈਏਐਸ (ਸੇਵਾਮੁਕਤ) ਭਾਰਤ ਦੇ ਪ੍ਰਧਾਨ ਮੰਤਰੀ ਦੇ ਸਾਬਕਾ ਸਲਾਹਕਾਰ
64. ਪੀ.ਏ. ਨਾਜ਼ਰੇਥ IFS (ਸੇਵਾਮੁਕਤ) ਸਾਬਕਾ ਰਾਜਦੂਤ ਮਿਸਰ ਅਤੇ ਮੈਕਸੀਕੋ ।
65. ਪੀ. ਜੋਏ ਓਮਨ ਆਈਏਐਸ (ਸੇਵਾਮੁਕਤ) ਸਾਬਕਾ ਮੁੱਖ ਸਕੱਤਰ, ਛੱਤੀਸਗੜ੍ਹ ਸਰਕਾਰ।
66. ਅਮਿਤਾਭ ਪਾਂਡੇ ਆਈਏਐਸ (ਸੇਵਾਮੁਕਤ) ਸਾਬਕਾ ਸਕੱਤਰ, ਅੰਤਰ-ਰਾਜੀ ਕੌਂਸਲ, ਭਾਰਤ ਸਰਕਾਰ
67. ਮੈਕਸਵੈੱਲ ਪਰੇਰਾ ਆਈਪੀਐਸ (ਸੇਵਾਮੁਕਤ) ਸਾਬਕਾ ਸੰਯੁਕਤ ਪੁਲਿਸ ਕਮਿਸ਼ਨਰ, ਦਿੱਲੀ।
68. ਜੀ.ਕੇ. ਪਿੱਲੈ ਆਈਏਐਸ (ਸੇਵਾਮੁਕਤ) ਸਾਬਕਾ ਗ੍ਰਹਿ ਸਕੱਤਰ, ਭਾਰਤ ਸਰਕਾਰ।
69. ਆਰ. ਪੂਰਨਲਿੰਗਮ ਆਈ.ਏ.ਐਸ. (ਸੇਵਾਮੁਕਤ) ਸਾਬਕਾ ਸਕੱਤਰ, ਟੈਕਸਟਾਈਲ ਮੰਤਰਾਲਾ, ਭਾਰਤ ਸਰਕਾਰ।
70. ਰਾਜੇਸ਼ ਪ੍ਰਸਾਦ IFS (ਸੇਵਾਮੁਕਤ) ਸਾਬਕਾ ਰਾਜਦੂਤ ਨੀਦਰਲੈਂਡ।
71. ਸ਼ਾਰਦਾ ਪ੍ਰਸਾਦ ਆਈਏਐਸ (ਸੇਵਾਮੁਕਤ) ਸਾਬਕਾ ਡਾਇਰੈਕਟਰ ਜਨਰਲ (ਰੁਜ਼ਗਾਰ ਅਤੇ ਸਿਖਲਾਈ), ਕਿਰਤ ਅਤੇ ਰੁਜ਼ਗਾਰ ਮੰਤਰਾਲੇ, ਭਾਰਤ ਸਰਕਾਰ।
72. ਆਰ.ਐਮ. ਪ੍ਰੇਮ ਕੁਮਾਰ ਆਈ.ਏ.ਐਸ. (ਸੇਵਾਮੁਕਤ) ਸਾਬਕਾ ਮੁੱਖ ਸਕੱਤਰ, ਮਹਾਰਾਸ਼ਟਰ ਸਰਕਾਰ।
73. ਰਾਜਦੀਪ ਪੁਰੀ IRS (ਅਸਤੀਫਾ ਦਿੱਤਾ) ਸਾਬਕਾ ਸੰਯੁਕਤ ਕਮਿਸ਼ਨਰ ਆਮਦਨ ਕਰ, ਭਾਰਤ ਸਰਕਾਰ।
74. ਟੀ.ਆਰ. ਰਘੂਨੰਦਨ ਆਈ.ਏ.ਐਸ. (ਸੇਵਾਮੁਕਤ) ਸਾਬਕਾ ਸੰਯੁਕਤ ਸਕੱਤਰ, ਪੰਚਾਇਤੀ ਰਾਜ ਮੰਤਰਾਲਾ, ਭਾਰਤ ਸਰਕਾਰ।
75. ਐਨ.ਕੇ. ਰਘੁਪਤੀ ਆਈਏਐਸ (ਸੇਵਾਮੁਕਤ) ਸਾਬਕਾ ਚੇਅਰਮੈਨ, ਸਟਾਫ ਸਿਲੈਕਸ਼ਨ ਕਮਿਸ਼ਨ, ਭਾਰਤ ਸਰਕਾਰ।
76. ਵੀ.ਪੀ. ਰਾਜਾ ਆਈਏਐਸ (ਸੇਵਾਮੁਕਤ) ਸਾਬਕਾ ਚੇਅਰਮੈਨ, ਮਹਾਰਾਸ਼ਟਰ ਬਿਜਲੀ ਰੈਗੂਲੇਟਰੀ ਕਮਿਸ਼ਨ।
77. ਸਤਵੰਤ ਰੈਡੀ ਆਈ.ਏ.ਐਸ. (ਸੇਵਾਮੁਕਤ) ਸਾਬਕਾ ਸਕੱਤਰ, ਰਸਾਇਣ ਅਤੇ ਪੈਟਰੋ ਕੈਮੀਕਲ, ਭਾਰਤ ਸਰਕਾਰ।
78. ਵਿਜੇ ਲਥਾ ਰੈੱਡੀ IFS (ਸੇਵਾਮੁਕਤ) ਸਾਬਕਾ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ, ਭਾਰਤ ਸਰਕਾਰ
79. ਜੂਲੀਓ ਰਿਬੇਰੋ ਆਈਪੀਐਸ (ਸੇਵਾਮੁਕਤ) ਸਾਬਕਾ ਸਲਾਹਕਾਰ ਪੰਜਾਬ ਰਾਜਪਾਲ ਅਤੇ ਸਾਬਕਾ ਰਾਜਦੂਤ ਰੋਮਾਨੀਆਂ।
80. ਅਰੁਣਾ ਰਾਏ IAS (ਅਸਤੀਫਾ)
81. ਏ.ਕੇ. ਸਾਮੰਤਾ ਆਈਪੀਐਸ (ਸੇਵਾਮੁਕਤ) ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਖੁਫੀਆ), ਪੱਛਮੀ ਬੰਗਾਲ ਸਰਕਾਰ।
82. ਦੀਪਕ ਸਨਨ ਆਈਏਐਸ (ਸੇਵਾਮੁਕਤ) ਮੁੱਖ ਮੰਤਰੀ, ਸਾਬਕਾ ਪ੍ਰਮੁੱਖ ਸਲਾਹਕਾਰ (ਏ.ਆਰ.),ਹਿਮਾਚਲ ਪ੍ਰਦੇਸ਼ ਸਰਕਾਰ।
83. ਸ਼ਿਆਮ ਸਰਨ IFS (ਸੇਵਾਮੁਕਤ) ਸਾਬਕਾ ਵਿਦੇਸ਼ ਸਕੱਤਰ ਅਤੇ ਸਾਬਕਾ ਚੇਅਰਮੈਨ, ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ।
84. ਐਸ. ਸਤਿਆਭਾਮਾ ਆਈ.ਏ.ਐਸ. (ਸੇਵਾਮੁਕਤ) ਸਾਬਕਾ ਚੇਅਰਪਰਸਨ, ਨੈਸ਼ਨਲ ਸੀਡਜ਼ ਕਾਰਪੋਰੇਸ਼ਨ, ਭਾਰਤ ਸਰਕਾਰ।
85. ਐਨ.ਸੀ. ਸਕਸੈਨਾ ਆਈ.ਏ.ਐਸ. (ਸੇਵਾਮੁਕਤ) ਸਾਬਕਾ ਸਕੱਤਰ, ਯੋਜਨਾ ਕਮਿਸ਼ਨ, ਭਾਰਤ ਸਰਕਾਰ।
86. ਏ. ਸੇਲਵਰਾਜ ਆਈਆਰਐਸ (ਸੇਵਾਮੁਕਤ) ਸਾਬਕਾ ਚੀਫ਼ ਕਮਿਸ਼ਨਰ, ਇਨਕਮ ਟੈਕਸ, ਚੇਨਈ, ਭਾਰਤ ਸਰਕਾਰ।
87. ਅਰਧੇਂਦੂ ਸੇਨ ਆਈਏਐਸ (ਸੇਵਾਮੁਕਤ) ਸਾਬਕਾ ਮੁੱਖ ਸਕੱਤਰ, ਪੱਛਮੀ ਬੰਗਾਲ ਸਰਕਾਰ।
88. ਅਭਿਜੀਤ ਸੇਨਗੁਪਤਾ ਆਈਏਐਸ (ਸੇਵਾਮੁਕਤ) ਸਾਬਕਾ ਸਕੱਤਰ, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ।
89. ਆਫਤਾਬ ਸੇਠ IFS (ਸੇਵਾਮੁਕਤ) ਸਾਬਕਾ ਰਾਜਦੂਤ ਜਾਪਾਨ।
90. ਅਸ਼ੋਕ ਕੁਮਾਰ ਸ਼ਰਮਾ IFoS (ਸੇਵਾਮੁਕਤ) ਸਾਬਕਾ ਐਮਡੀ, ਰਾਜ ਜੰਗਲਾਤ ਵਿਕਾਸ ਨਿਗਮ, ਗੁਜਰਾਤ ਸਰਕਾਰ।
91. ਅਸ਼ੋਕ ਕੁਮਾਰ ਸ਼ਰਮਾ IFS (ਸੇਵਾਮੁਕਤ) ਸਾਬਕਾ ਰਾਜਦੂਤ ਫਿਨਲੈਂਡ ਅਤੇ ਐਸਟੋਨੀਆ।
92. ਨਵਰੇਖਾ ਸ਼ਰਮਾ IFS (ਸੇਵਾਮੁਕਤ) ਸਾਬਕਾ ਰਾਜਦੂਤ ਇੰਡੋਨੇਸ਼ੀਆ ।
93. ਪ੍ਰਵੇਸ਼ ਸ਼ਰਮਾ ਆਈ.ਏ.ਐਸ. (ਸੇਵਾਮੁਕਤ) ਸਾਬਕਾ ਵਧੀਕ ਮੁੱਖ ਸਕੱਤਰ, ਮੱਧ ਪ੍ਰਦੇਸ਼ ਸਰਕਾਰ।
94. ਰਾਜੂ ਸ਼ਰਮਾ ਆਈ.ਏ.ਐਸ. (ਸੇਵਾਮੁਕਤ) ਸਾਬਕਾ ਮੈਂਬਰ, ਮਾਲ ਬੋਰਡ, ਉੱਤਰ ਪ੍ਰਦੇਸ਼ ਸਰਕਾਰ।
95. ਰਸ਼ਮੀ ਸ਼ੁਕਲਾ ਸ਼ਰਮਾ ਆਈ.ਏ.ਐਸ. (ਸੇਵਾਮੁਕਤ) ਸਾਬਕਾ ਵਧੀਕ ਮੁੱਖ ਸਕੱਤਰ, ਸਰਕਾਰ। ਮੱਧ ਪ੍ਰਦੇਸ਼ ਦੇ
96. ਮੁਕਤੇਸ਼ਵਰ ਸਿੰਘ ਆਈ.ਏ.ਐਸ. (ਸੇਵਾਮੁਕਤ) ਸਾਬਕਾ ਮੈਂਬਰ, ਮੱਧ ਪ੍ਰਦੇਸ਼ ਲੋਕ ਸੇਵਾ ਕਮਿਸ਼ਨ।
97. ਸੁਜਾਤਾ ਸਿੰਘ IFS (ਸੇਵਾਮੁਕਤ) ਸਾਬਕਾ ਵਿਦੇਸ਼ ਸਕੱਤਰ, ਭਾਰਤ ਸਰਕਾਰ।
98. ਤਾਰਾ ਅਜੈ ਸਿੰਘ ਆਈਏਐਸ (ਸੇਵਾਮੁਕਤ) ਸਾਬਕਾ ਵਧੀਕ ਮੁੱਖ ਸਕੱਤਰ, ਕਰਨਾਟਕ ਸਰਕਾਰ।
99. ਤਿਰਲੋਚਨ ਸਿੰਘ ਆਈ.ਏ.ਐਸ. (ਸੇਵਾਮੁਕਤ) ਸਾਬਕਾ ਸਕੱਤਰ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ।
100. ਨਰਿੰਦਰ ਸਿਸੋਦੀਆ ਆਈਏਐਸ (ਸੇਵਾਮੁਕਤ) ਸਾਬਕਾ ਸਕੱਤਰ, ਵਿੱਤ ਮੰਤਰਾਲਾ, ਭਾਰਤ ਸਰਕਾਰ।
101. ਪਰਵੀਨ ਤਲਹਾ ਆਈਆਰਐਸ (ਸੇਵਾਮੁਕਤ) ਸਾਬਕਾ ਮੈਂਬਰ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ।
102. ਅਨੂਪ ਠਾਕੁਰ IAS (ਸੇਵਾਮੁਕਤ) ਸਾਬਕਾ ਮੈਂਬਰ, ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ।
103. ਪੀ.ਐਸ.ਐਸ. ਥਾਮਸ ਆਈਏਐਸ (ਸੇਵਾਮੁਕਤ) ਸਾਬਕਾ ਸਕੱਤਰ ਜਨਰਲ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ।
104. ਹਿੰਦਲ ਤਾਇਬਜੀ ਆਈ.ਏ.ਐਸ. (ਸੇਵਾਮੁਕਤ) ਸਾਬਕਾ ਮੁੱਖ ਸਕੱਤਰ ਰੈਂਕ, ਜੰਮੂ ਅਤੇ ਕਸ਼ਮੀਰ ਸਰਕਾਰ।
105. ਜਾਵੇਦ ਉਸਮਾਨੀ ਆਈ.ਏ.ਐਸ. (ਸੇਵਾਮੁਕਤ) ਸਾਬਕਾ ਮੁੱਖ ਸਕੱਤਰ ਅਤੇ ਸਾਬਕਾ ਮੁੱਖ ਸੂਚਨਾ ਕਮਿਸ਼ਨਰ, ਉੱਤਰ ਪ੍ਰਦੇਸ਼।
106. ਅਸ਼ੋਕ ਵਾਜਪਾਈ ਆਈਏਐਸ (ਸੇਵਾਮੁਕਤ) ਸਾਬਕਾ ਚੇਅਰਮੈਨ, ਲਲਿਤ ਕਲਾ ਅਕਾਦਮੀ।
107. ਰਮਣੀ ਵੈਂਕਟੇਸ਼ਨ ਆਈਏਐਸ (ਸੇਵਾਮੁਕਤ) ਸਾਬਕਾ ਡਾਇਰੈਕਟਰ ਜਨਰਲ, ਯਸ਼ਦਾ, ਮਹਾਰਾਸ਼ਟਰ ਸਰਕਾਰ।
108. ਰੂਡੀ ਵਾਰਜਰੀ IFS (ਸੇਵਾਮੁਕਤ) ਸਾਬਕਾ ਰਾਜਦੂਤ ਕੋਲੰਬੀਆ, ਇਕਵਾਡੋਰ ਅਤੇ ਕੋਸਟਾ ਰੀਕਾ ।
ਦ ਵਾਇਰ ਚੋਂ ਧਨਵਾਦ ਸਹਿਤ ਪੰਜਾਬੀ ਅਨੁਵਾਦ ਸੁਖਜੀਤ ਸਿੰਘ।