‘ਕਸ਼ਮੀਰ ਸਿਵਲ ਨਾ-ਫੁਰਮਾਨੀ -ਇੱਕ ਨਾਗਰਿਕ ਰਿਪੋਰਟ’
ਕਸ਼ਮੀਰ ਅੰਦਰਲੀ ਸਿਵਲ ਨਾ-ਫੁਰਮਾਨੀ
ਸਦਮੇ, ਵਿਰੋਧ ਤੇ ਮੁੜ-ਖੜ੍ਹੇ ਹੋਣ ਦੀ ਗਾਥਾ, ਦੋ ਮਹੀਨਿਆਂ ਦੀ
ਨਾਗਰਿਕਾਂ ਵੱਲੋਂ ਜਾਰੀ ਇੱਕ ਰਿਪੋਰਟ
ਅਨਿਰੁਧ ਕਾਲਾ
ਬਰਿਨੈਲ ਡਿਸੂਜਾ
ਰੇਵਤੀ ਲੌਲ
ਸ਼ਬਨਮ ਹਾਸ਼ਮੀ
ਤਤਕਰਾ
ਵਿਸ਼ਾ
1. ਇੱਕ ਵਿਸ਼ਾਲ ਘਟਨਾਕਰਮ ਜਾਂ ਇਹ ਰਿਪੋਰਟ ਕਿਓਂ ?
2. ਅਸੀਂ ਕੌਣ ਹਾਂ
3. ਸਿਵਲ ਨਾ-ਫੁਰਮਾਨੀ
4. ਸਦਮਾ
5. ਮੂਲਵਾਦ ਇੰਤਹਾਪਸੰਦੀ ਅਤੇ ਸੁਲ੍ਹਾਕੁਲ ਸੰਭਾਵਨਾਵਾਂ ਨੂੰ ਖੋਰਾ
6. ਦਹਿਸ਼ਤ
7. ਟੁੱਟ-ਫੁੱਟ
8. ਮੋਹ-ਮੁਹੱਬਤ, ਰਿਸ਼ਤਿਆਂ ’ਚ ਫਿੱਕ ਪੈਣ ਅਤੇ ਸੰਭਾਲੇ ਆਉਣ ਦਾ ਸਿਲਸਿਲਾ
9. ਸਿਫਾਰਸ਼ਾਂ
a.ਸਬੰਧਤ ਜਾਣਕਾਰੀ -1 (ਜੰਮੂ-ਕਸ਼ਮੀਰ ਦੇ ਬਾਹਰ ਰਹਿਣ ਵਾਲੇ ਨਾਗਰਿਕ)
b.ਸਬੰਧਤ ਜਾਣਕਾਰੀ -2 (ਕਾਰਗਿਲ ਦੀਆਂ ਆਵਾਜ਼ਾਂ)
c.ਸਬੰਧਤ ਜਾਣਕਾਰੀ -3
1. ਇੱਕ ਵਿਸ਼ਾਲ ਘਟਨਕਰਮ ਜਾਂ ਇਹ ਰਿਪੋਰਟ ਕਿਉਂ :
ਕਿਸੇ ਇਲਾਕੇ-ਵਿਸ਼ੇਸ਼ ਦੀ ਕੀਤੀ ਗਈ ਪੂਰਨ ਨਾਕਾਬੰਦੀ ਵਾਲੀਆਂ ਹਾਲਤਾਂ ਵਿੱਚ ਉਥੋਂ ਦੇ ਲੋਕਾਂ ਦੇ ਲਗਾਤਾਰ ਬੰਦੀ ਬਣ ਕੇ ਰਹਿਣ ਲਈ ਦੋ ਮਹੀਨਿਆਂ ਦਾ ਅਰਸਾ ਇੱਕ ਬਹੁਤ ਲੰਬਾ ਅਰਸਾ ਹੁੰਦਾ ਹੈ। ਅਤੇ 5 ਅਗਸਤ 2019 ਨੂੰ ਭਾਰਤੀ ਸੰਵਿਧਾਨ ਦੀ ਧਾਰਾ 370 ਤੇ 35ਏ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਕਸ਼ਮੀਰ ਵਿੱਚ ਜੋ ਕੁੱਝ ਵਾਪਰ ਰਿਹਾ ਹੈ, ਉਸ ਬਾਰੇ ਕਾਫੀ ਕੁਝ ਅਜਿਹਾ ਲਿਖਿਆ ਗਿਆ ਜੋ ਬਹੁਤ ਹਕੀਕੀ ਤੇ ਕੀਮਤੀ ਹੈ। ਪ੍ਰੰਤੂ ਅਸੀਂ ਉਥੋਂ ਦੇ ਵਿਸ਼ਾਲ ਘਟਨਾਕਰਮ ਨੂੰ ਉਨ੍ਹਾਂ ਲੋਕਾਂ ਨਾਲੋਂ ਇੱਕ ਵੱਖਰੇ ਨਜ਼ਰੀਏ ਤੋਂ ਦੇਖਦੇ ਹਾਂ ਜੋ ਲੋਕ ਇਸ ਘਟਨਾ ਤੋਂ ਬਾਅਦ ਹੁਣ ਤੱਕ ਉਥੇ ਗਏ ਅਤੇ ਉਥੋਂ ਦੇ ਹਾਲਾਤ ਬਾਰੇ ਆਪਣੀਆਂ ਰਿਪੋਰਟਾਂ ਲਿਖੀਆਂ। ਫੌਜ ਦੀ ਨਫਰੀ ਵਧਾ ਕੇ, ਮੁੱਖ ਧਾਰਾ ਤੇ ਵੱਖਵਾਦੀ ਧਾਰਾ ਦੇ ਨੇਤਾਵਾਂ ਨੂੰ ਗਿ੍ਰਫਤਾਰ ਕਰਕੇ ਅਤੇ ਸੰਚਾਰ ਮਾਧਿਅਮਾਂ ’ਤੇ ਪਾਬੰਦੀ ਲਾ ਕੇ ਉਨ੍ਹਾਂ ਨੇ ਜਿਸ ਪ੍ਰਕਾਰ ਕਸ਼ਮੀਰੀ ਲੋਕਾਂ ਦੀਆਂ ਸ਼ਹਿਰੀ ਆਜ਼ਾਦੀਆਂ ਦਾ ਗਲਾ ਘੁੱਟਿਆ ਹੈ, ਭਾਰਤ ਸਰਕਾਰ ਨੇ ਇਸ ਬਾਰੇ ਇੱਕ ਕਹਾਣੀ ਘੜ੍ਹ ਰੱਖੀ ਹੈ ਕਿ ਇਨ੍ਹਾਂ ਕਦਮਾਂ ਕਾਰਨ ਇਸ ਨਵੀਂ ਕਾਨੂੰਨੀ ਵਿਵਸਥਾ ਦੀ ਸ਼ੁਰੂਆਤ ਬਹੁਤ ਸ਼ਾਂਤੀਪੂਰਨ ਰਹੀ। ਪਰ ਸਾਨੂੰ ਉਥੇ ਇਸ ਬਿਆਨ ਕੀਤੀ ਹਾਲਤ ਤੋਂ ਬਿਲਕੁਲ ਵੱਖਰੀ ਤਸਵੀਰ ਦੇਖਣ ਨੂੰ ਮਿਲੀ। ਸਾਡੇ ਨਾਲ ਗੱਲਬਾਤ ਕਰਨ ਵਾਲੇ ਇੱਕ ਪੱਤਰਕਾਰ ਨੇ ਜਿਵੇਂ ਹਾਲਾਤ ਨੂੰ ਬਿਆਨ ਕੀਤਾ ਉਸ ਅਨੁਸਾਰ ਕਸ਼ਮੀਰ ਇੱਕ ਦਹਾਨੇ ਉਪਰ ਖੜ੍ਹਾ ਹੋਇਆ ਹੈ-ਪੂਰੀ ਤਰ੍ਹਾਂ ਬੇਇੱਜਤ, ਗੁੱਸੇ ਨਾਲ ਭਰਿਆ, ਬੇਚੈਨ ਤੇ ਨਿਰਵਸਤਰ ਕੀਤਾ ਹੋਇਆ ਮਹਿਸੂਸ ਕਰ ਰਿਹਾ ਹੈ। ਕੋਈ ਹਿੰਸਾ ਨਾ ਹੋਣ ਦਾ ਤੱਥ ਲੋਕਾਂ ਦੇ ਰਵਈਏ ਦੇ ਲਚਕੀਲੇਪਣ ਦਾ ਲਖਾਇਕ ਹੈ। ਹਰ ਰੋਜ਼ ਸਿਵਲ ਨਾ-ਫੁਰਮਾਨੀ ਤਰਜ਼ ਦਾ ਵਿਰੋਧ ਪ੍ਰਗਟਾਉਣ ਲਈ ਲੋਕਾਂ ਨੇ ਇਸ ਢੰਗ ਦੀ ਚੋਣ ਸੁਚੇਤ ਹੋ ਕੇ ਅਤੇ ਸਮੂਹਿਕ ਤੌਰ ’ਤੇ ਕੀਤੀ ਹੈ। ਭਾਰਤੀ ਰਾਜ ਦੁਆਰਾ ਠੁਕਰਾਏ ਜਾਣ ਤੇ ਧੋਖਾ ਦਿੱਤੇ ਜਾਣ ਦੀ ਭਾਵਨਾ ਨਾਲ ਗ੍ਰਸੱਤ ਕਸ਼ਮੀਰੀ ਲੋਕਾਂ ਨੇ ਆਪਣਾ ਪ੍ਰਤੀਕਰਮ ਦੇਣ ਲਈ ਜ਼ਿਆਦਾਤਰ ਸ਼ਾਂਤੀਪੂਰਨ ਵਿਰੋਧ ਦੇ ਤਰੀਕੇ ਨੂੰ ਅਪਣਾਇਆ ਹੈ।
ਜਿਨ੍ਹਾਂ ਲੋਕਾਂ ਨੂੰ ਅਸੀਂ ਮਿਲੇ ਉਨ੍ਹਾਂ ’ਚੋਂ ਜ਼ਿਆਦਾਤਰ ਲੋਕਾਂ ਨੇ ਆਪਣੀਆਂ ਦੁਕਾਨਾਂ ਤੇ ਦਫਤਰ ਕਿਸੇ ਖਾੜਕੂ ਜਾਂ ਵੱਖਵਾਦੀ ਜਾਂ ਸਿਆਸੀ ਨੇਤਾਵਾਂ ਦੇ ਕਹਿਣ ’ਤੇ ਨਹੀਂ ਸਗੋਂ ਭਾਰਤੀ ਰਾਜ ਦਾ ਵਿਰੋਧ ਕਰਨ ਦੇ ਇੱਕ ਅਮਲ ਵਜੋਂ ਬੰਦ ਰੱਖੇ ਹੋਏ ਸਨ। ਇਹ ਹੈ ਉਹ ਵਿਸ਼ਾਲ ਹਾਲਾਤੇ ਹਾਜ਼ਰਾ(ਘਟਨਾਕਰਮ) ਜੋ ਅਸੀਂ ਉਥੇ ਦੇਖਿਆ ਅਤੇ ਕਈ ਕਾਰਨਾਂ ਕਰਕੇ ਇਸ ਦਾ ਬਹੁਤ ਮਹੱਤਵ ਹੈ।
ਪਹਿਲਾ, ਇਹ ਧਾਰਾ 370 ਨੂੰ ਰੱਦ ਕੀਤੇ ਜਾਣ ਕਾਰਨ ਲੱਗੇ ਸਦਮੇ ਨੂੰ ਆਪਣੇ ਅੰਦਰ ਜਰ ਲਏ ਜਾਣ ਦਾ ਸੂਚਕ ਹੈ ਜਿਸ ਨੂੰ ਰੱਦ ਕਰਨ ਲਈ ਅਪਣਾਇਆ ਗਿਆ ਤਰੀਕਾਕਾਰ ਉਨ੍ਹਾਂ ਕਦਮਾਂ ਤੋਂ ਬੁਨਿਆਦੀ ਤੌਰ ’ਤੇ ਵੱਖਰੀ ਕਿਸਮ ਦਾ ਸੀ ਜਿਸ ਕਿਸਮ ਦੇ ਲੋਕ-ਵਿਰੋਧੀ ਕਦਮ ਹਕੂਮਤ ਪਿਛਲੇ ਸਮਿਆਂ ਵਿੱਚ ਉਠਾਉਂਦੀ ਆ ਰਹੀ ਸੀ। ਸੰਨ 2016 ਵਿੱਚ ਜਦੋਂ ਹਿਜਬੁਲ ਮੁਜ਼ਾਹਦੀਨ ਕਮਾਂਡਰ ਬੁਰਹਾਨ ਵਾਨੀ ਦੀ ਹੱਤਿਆ ਤੋਂ ਬਾਅਦ ਬਹੁਤ ਵਿਆਪਕ ਪੱਧਰ ’ਤੇ ਰੋਸ ਪ੍ਰਦਰਸ਼ਨ ਹੋਏ ਸਨ ੳਦੋਂ ਉਨ੍ਹਾਂ ਰੋਸ- ਪ੍ਰਦਰਸ਼ਨਾਂ ਦੀ ਅਗਵਾਈ ਵੱਖਵਾਦੀ ਨੇਤਾ ਸਯੀਅਦ ਅਲੀ ਸ਼ਾਹ ਗਿਲਾਨੀ ਕਰ ਰਿਹਾ ਸੀ। ਇਸ ਵਾਰ ਦੇ ਰੋਸ-ਪ੍ਰਦਰਸ਼ਨ ਦੀ ਕੋਈ ਵੀ ਨੇਤਾ ਅਗਵਾਈ ਨਹੀਂ ਕਰ ਰਿਹਾ ਅਤੇ ਨਾ ਹੀ ਕਿਸੇ ਧਿਰ ਵੱਲੋਂ ਇਸ ਲਈ ਕੋਈ ਸੱਦਾ ਦਿੱਤਾ ਜਾਂਦਾ ਹੈ। ਇਸ ਲਈ ਦੁਕਾਨਾਂ ਤੇ ਕਾਰੋਬਾਰ ਬੰਦ ਰੱਖਣ ਵਾਲਾ ਫੈਸਲਾ ਪੂਰੇ ਕਸ਼ਮੀਰ ਭਰ ਵਿੱਚ ਲੋਕਾਂ ਦਾ ਵਿਅੱਕਤੀਗੱਤ ਫੈਸਲਾ ਹੈ ਜੋ ਜ਼ਿਆਦਾਤਰ ਲੋਕਾਂ ਨੇ ਆਪਣੇ ਤੌਰ ’ਤੇ ਲਿਆ ਹੈ।
ਦੂਸਰੀ ਗੱਲ, ਵਿਰੋਧ-ਪ੍ਰਦਰਸ਼ਨ ਦਾ ਇਹ ਤਰੀਕਾਕਾਰ, ਦੋ ਮਹੀਨਿਆਂ ਦੀ ਇਸ ਤਾਲਾਬੰਦੀ ਨੂੰ ਪਿਛਲੇ ਸਮਿਆਂ ਵਿੱਚ ਹੋਈਆਂ ਅਜਿਹੀਆਂ ਤਾਲਾਬੰਦੀਆਂ ਤੋਂ ਵੱਖਰਿਉਂਦਾ ਹੈ। ਹੁਣ ਕਸ਼ਮੀਰ ਦੇ ਲੋਕ ਭਾਰਤੀ ਹਕੂਮਤ ਨਾਲ ਕਿਸੇ ਵੀ ਤਰ੍ਹਾਂ ਦਾ ਮੇਲਜੋਲ ਰੱਖਣ ਵਿੱਚ ਭੋਰਾ ਭਰ ਵੀ ਦਿਲਚਸਪੀ ਨਹੀਂ ਰੱਖਦੇ। ਮੇਲਜੋਲ਼ ਰੱਖਣ ਵਾਲੀ ਇਹ ਸੰਭਾਵਨਾ ਹੁਣ ਖਤਮ ਹੋ ਚੁੱਕੀ ਹੈ। ਪਾਕਿਸਤਾਨ ਨਾਲ ਰਲੇਂਵੇ ਦੇ ਇੱਛੁਕ ਜਾਂ ਆਜ਼ਾਦੀ ਦੇ ਚਾਹਵਾਨ ਕੱਟੜਪੰਥੀਆਂ ਜਾਂ ਵੱਖਵਾਦੀਆਂ ਤੋਂ ਲੈ ਕੇ ਭਾਰਤ ਦੀ ਤਰਫਦਾਰੀ ਕਰਨ ਵਾਲਿਆਂ ਤੱਕ, ਸਾਰੀਆਂ ਧਿਰਾਂ ਨੇ ਮੌਜੂਦਾ ਸਿਆਸੀ ਹਾਲਾਤ ਨੂੰ ਇੱਕ ਵੱਡੇ ਤੇ ਘਿਣਾਉਣੇ ਸਦਮੇ ਦੇ ਤੌਰ ’ਤੇ ਮਹਿਸੂਸ ਕੀਤਾ ਹੈ। ਪਰ ਸਮੂਹਕ ਸਦਮੇ ਅਤੇ ਬਦਲਾ ਲਏ ਜਾਣ ਦੇ ਡਰ ਨੇ ਉਨ੍ਹਾਂ ਨੂੰ ਮੂਕ ਪ੍ਰਦਰਸ਼ਨਕਾਰੀਆਂ ਵਿੱਚ ਤਬਦੀਲ ਕਰ ਦਿੱਤਾ ਹੈ। ਉਹ ਕਹਿੰਦੇ ਹਨ ਕਿ ਇਹ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਹੈ ਜਾਂ ਲਾਵੇ ਦੇ ਪਿਘਲਣ ਵਾਲੀ ਅਵੱਸਥਾ ਹੈ ਜਿਸ ਨੇ ਇੱਕ ਦਿਨ ਫਟਣਾ ਹੀ ਫਟਣਾ ਹੈ। ਪਰ ਇਸ ਗੱਲ ਨੂੰ ਲਾਂਭੇ ਛੱਡਦੇ ਹੋਏ ਕਿ ਅੱਗੇ ਕੀ ਹੋਣਾ ਹੈ, ਇਨ੍ਹਾਂ 60 ਦਿਨਾਂ ਦੇ ਘਟਨਾਕਰਮ ਨੂੰ ਆਪਣੇ-ਆਪ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਵਰਤਾਰਾ ਹੋਣ ਵਜੋਂ ਦਰਜ ਕੀਤੇ ਜਾਣ ਦੀ ਜ਼ਰੂਰਤ ਹੈ।
ਅਖੀਰੀ ਗੱਲ, ਅਸੀਂ ਪੰਜ ਜਿਲ੍ਹਿਆਂ ਦੀ ਆਪਣੀ ਅੱਠ ਦਿਨਾਂ ਦੀ ਫੇਰੀ ਦੌਰਾਨ ਕਈ ਸਿਆਸੀ ਨੇਤਾਵਾਂ (ਜੋ ਜੇਲ੍ਹ ਵਿੱਚ ਨਹੀਂ ਸਨ), ਘਰੇਲੂ-ਔਰਤਾਂ, ਸਕੂਲ ਅਧਿਆਪਕਾਂ, ਵਪਾਰੀਆਂ, ਅਫਸਰਸ਼ਾਹਾਂ, ਫਲ-ਵਿਕ੍ਰੇਤਾਵਾਂ, ਟੈਕਸੀ ਚਾਲਕਾਂ, ਵਿਦਿਆਰਥੀਆਂ, ਅਧਿਆਪਕਾਂ, ਬੁੱਧੀਜੀਵੀਆਂ, ਕਵੀਆਂ, ਲੇਖਕਾਂ, ਕਿਸਾਨਾਂ, ਬੱਚਿਆਂ, ਪੱਤਰਕਾਰਾਂ, ਸਮਾਜਿਕ ਕਾਰਕੁਨਾਂ, ਪੰਡਿਤਾਂ, ਈਸਾਈਆਂ, ਸਿੱਖਾਂ ਅਤੇ ਇੱਥੋਂ ਤੱਕ ਕਿ ਵਿਆਹ-ਸ਼ਾਦੀਆਂ ਵਿੱਚ ਖਾਣ-ਪਾਣ ਦੀਆਂ ਸੇਵਾਵਾਂ ਦੇਣ ਵਾਲਿਆਂ ਖਾਨਸਾਮਿਆਂ ਨੂੰ ਮਿਲੇ। ਸ੍ਰੀਨਗਰ ਤੋਂ ਲੈ ਕੇ ਬਾਰਾਮੂਲਾ ਤੱਕ, ਆਨੰਤਨਾਗ ਤੋਂ ਲੈ ਕੇ ਬਡਗਾਮ ਤੱਕ ਅਤੇ ਇੱਥੋਂ ਤੱਕ ਕੇ ਜੰਮੂ ਵਿੱਚ ਵੀ, ਹਰ ਸ਼ਖਸ ਨਾਲ ਕੀਤੀ ਗੱਲਬਾਤ ਵਿੱਚ ਇੱਕ ਨੁਕਤਾ ਸਾਂਝਾ ਸੀ- ਹਰ ਸ਼ਖ਼ਸ ਨੇ ਆਪਣੇ ਜਜ਼ਬਾਤੀ ਉਬਾਲ ਦਾ ਪ੍ਰਗਟਾਵਾ ਕੀਤਾ। ਸੋ ਅਸੀਂ ਇਸ ਜਜ਼ਬਾਤੀ ਹਾਲਾਤੇ ਹਾਜਰਾ ਹਾਲਾਤ ਨੂੰ ਪੇਸ਼ ਕਰਨ ਦਾ ਅਤੇ ਲੋਕਾਂ ਦੀ ਨਿਤਾ-ਪ੍ਰਤੀ ਦੀ ਜ਼ਿੰਦਗੀ ’ਚੋਂ ਕੀ ਕੁੱਝ ਕਿਰ ਗਿਆ ਹੈ, ਬਾਰੇ ਲਿਖਣ ਦਾ ਮਨ ਬਣਾਇਆ। ਅਸੀਂ ਮਹਿਸੂਸ ਕੀਤਾ ਕਿ ਆਪਣੀ ਇਸ ਛੋਟੀ ਜਿਹੀ ਫੇਰੀ ਦੌਰਾਨ ਅਸੀਂ ਕੀ ਦੇਖਿਆ, ਸੁਣਿਆ ਤੇ ਅਨੁਭਵ ਕੀਤਾ, ਬਾਰੇ ਬਿਆਨ ਕਰਨ ਦਾ ਇਹੀ ਸਭ ਤੋਂ ਸੱਚਾ ਤੇ ਵਧੀਆ ਤਰੀਕਾ ਹੈ।
ਜਿਨ੍ਹਾਂ ਲੋਕਾਂ ਨੂੰ ਅਸੀਂ ਮਿਲੇ, ਉਨ੍ਹਾਂ ਦੀ ਸੁਰੱਖਿਆ ਹਿੱਤ ਅਸੀਂ ਉਨ੍ਹਾਂ ਦੇ ਨਾਮ ਤੇ ਸਾਰੇ ਪਛਾਣ-ਚਿੰਨ੍ਹ ਛੁਪਾ ਲਏ ਹਨ। ਪਰ ਉਨ੍ਹਾਂ ਨੇ ਜੋ ਕੁੱਝ ਵੀ ਸਾਨੂੰ ਦੱਸਿਆ, ਅਸੀਂ ਉਸ ਦਾ ਜ਼ਿਆਦਾਤਰ ਹਿੱਸਾ ਬਗ਼ੈਰ ਕੋਈ ਕਾਂਟ-ਛਾਂਟ ਕੀਤੇ ਪੇਸ਼ ਕੀਤਾ ਹੈ ਤਾਂ ਜੁ ਇਸ ਦਸਤਾਵੇਜ਼ ਨੂੰ ਉਪਯੋਗੀ ਸਮਝਣ ਵਾਲੇ ਲੋਕਾਂ ਲਈ ਇਹ ਇੱਕ ਖੁੱਲ੍ਹੀ ਸਰੋਤ-ਸਮੱਗਰੀ ਬਣ ਸਕੇ। ਜੇਕਰ ਤੁਹਾਨੂੰ ਜੱਚਦੀ ਹੈ ਤਾਂ ਇਸ ਰਿਪੋਰਟ ਦੀ ਵਰਤੋਂ ਕਰੋ ਅਤੇ ਨੱਥੀ ਕਰਦੇ ਸਮੇਂ ‘ਕਸ਼ਮੀਰ ਸਿਵਲ ਨਾ-ਫੁਰਮਾਨੀ -ਇੱਕ ਨਾਗਰਿਕ ਰਿਪੋਰਟ’ ਦੇ ਸਿਰਲੇਖ ਹੇਠ ਇਸ ਦੀ ਵਰਤੋਂ ਕਰੋ।
2. ਅਸੀਂ ਕੌਣ ਹਾਂ
ਅਸੀਂ ਵੱਖ-ਵੱਖ ਤਰ੍ਹਾਂ ਦੇ ਪੇਸ਼ਿਆਂ ਨਾਲ ਸਬੰਧਿਤ ਤੇ ਸਮਾਜਿਕ ਸਰੋਕਾਰਾਂ ਨਾਲ ਜੁੜ੍ਹੇ ਹੋਏ ਕਾਰਕੁਨਾਂ ਦੀ ਇੱਕ ਟੀਮ ਹਾਂ। ਇਸ ਟੀਮ ਨੇ ਧਾਰਾ 370 ਨੂੰ ਰੱਦ ਕੀਤੇ ਜਾਣ ਅਤੇ ਬਾਅਦ ਵਿੱਚ ਕੀਤੀ ਗਈ ਸੁਰੱਖਿਆ ਘੇਰਾਬੰਦੀ ਤੇ ਸੰਚਾਰ ਸਾਧਨਾਂ ਦੀ ਨਾਕਾਬੰਦੀ ਕਾਰਨ ਕਸ਼ਮੀਰੀ ਲੋਕਾਂ ਦੀ ਜ਼ਿੰਦਗੀ ਉਪਰ ਪਏ ਪ੍ਰਭਾਵਾਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਇੱਕਜੁਟਤਾ ਪ੍ਰਗਟਾਉਣ ਲਈ ਤੇ ਤੱਥ-ਖੋਜ ਮਿਸ਼ਨ ਵਜੋਂ ਮਿਤੀ 25 ਤੋਂ 30 ਸਤੰਬਰ ਦਰਮਿਆਨ ਕਸ਼ਮੀਰ ਦਾ ਅਤੇ ਮਿਤੀ 6 ਤੇ 7 ਅਕਤੂਬਰ ਨੂੰ ਜੰਮੂ ਦਾ ਦੌਰਾ ਕੀਤਾ।
ਲੁਧਿਆਣਾ ਨਿਵਾਸੀ ਅਨੀਰੁੱਧ ਕਾਲਾ ਇੱਕ ਮਨੋਰੋਗ ਚਕਿਸਤਕ ਤੇ ਲੇਖਕ ਹੈ। ਸੰਨ 2018 ਵਿੱਚ ਛਪੀ ਉਸ ਦੀ ਕਿਤਾਬ ਅਸੁਰੱਖਿਅਤ ਪਨਾਹਗਾਹ-ਵੰਡ ਤੇ ਪਾਗਲਪਣ ਦੀਆਂ ਕਹਾਣੀਆਂ ਨੂੰ ਬਹੁਤ ਸਲਾਹਿਆ ਗਿਆ। ਉਸ ਦੀਆਂ ਦੋ ਹੋਰ ਪੁਸਤਕਾਂ ਜਲਦ ਆ ਰਹੀਆਂ ਹਨ ਜਿਨ੍ਹਾਂ ’ਚੋਂ ਇੱਕ ਪੰਜਾਬ ਵਿੱਚ ਦਹਾਕਾ ਭਰ ਚੱਲੇ ਅੱਤਵਾਦ ਬਾਰੇ ਹੈ ਅਤੇ ਦੂਸਰੀ ਪੰਜਾਬ ਦੀ ਮੌਜੂਦਾ ਸਮੱਸਿਆ ਨਸ਼ਿਆਂ ਦੀ ਲਤ ਬਾਰੇ ਹੈ।
ਮੁੰਬਈ ਨਿਵਾਸੀ ਬਰਿਨੇਲ ਡਿਸੂਜਾ ਇੱਕ ਸਿੱਖਿਆ-ਸਾਸ਼ਤਰੀ, ਸਮਾਜਿਕ ਕਾਰਕੁਨ ਅਤੇ ਜਨ-ਸਿਹਤ ਸੇਵਾਵਾਂ ਦੀ ਮਾਹਰ ਹੈ। ਉਹ ਧਰਮ-ਨਿਰਪੱਖਤਾ, ਫਿਰਕੂ-ਸਦਭਾਵਨਾ, ਅੰਤਰ-ਧਰਮ-ਸੰਵਾਦ ਅਤੇ ਲਿੰਗਕ-ਇਨਸਾਫ ਆਦਿ ਦੇ ਮੁੱਦਿਆਂ ਨਾਲ ਬਹੁਤ ਨੇੜਿਉਂ ਜੁੜ੍ਹੀ ਹੋਈ ਹੈ।
ਰੇਵਤੀ ਲੌਲ ਦਿੱਲੀ ਵਿੱਚ ਰਹਿਣ ਵਾਲੀ ਇੱਕ ਪੱਤਰਕਾਰ ਹੈ ਜਿਸ ਦੇ ਕੰਮ ਦਾ ਮੁੱਖ ਵਿਸ਼ਾ ਹਿੰਸਾ ਦੇ ਵਰਤਾਰੇ ਨੂੰ ਸਮਝਣ ਨਾਲ ਸਬੰਧਿਤ ਹੈ। ਗੁਜਰਾਤ ਦੀ ਸੰਨ 2002 ਦੀ ਹਜ਼ੂਮੀ ਹਿੰਸਾ ਬਾਰੇ ਉਸ ਨੇ ਨਫਰਤ ਦੀ ਚੀਰ-ਫਾੜ ਨਾਂਅ ਦੀ ਇੱਕ ਕਿਤਾਬ ਵੀ ਲਿਖੀ ਹੈ।
ਸ਼ਬਨਮ ਹਾਸ਼ਮੀ ਪਿਛਲੇ 35 ਸਾਲਾਂ ਤੋਂ ਇੱਕ ਸਰਗਰਮ ਸਮਾਜਿਕ ਕਾਰਕੁਨ ਵਜੋਂ ਕੰਮ ਕਰ ਰਹੀ ਹੈ। ਉਹ ਅਨਹੱਦ ਨਾਂਅ ਦੀ ਸੰਸਥਾ ਦੀ ਸੰਸਥਾਪਕ ਟਰੱਸਟੀ ਹੈ। ਇਸ ਸੰਸਥਾ ਜਮਹੂਰੀਅਤ, ਧਰਮ-ਨਿਰਪੱਖਤਾ, ਲਿੰਗਕ-ਅਧਿਕਾਰਾਂ, ਬਹੁਰੂਪਤਾ ਅਤੇ ਅਨੇਕਤਾਵਾਦ ਆਦਿ ਵਿਸ਼ਿਆਂ ਉਪਰ ਕੰਮ ਕਰਦੀ ਹੈ। ਸ਼ਬਨਮ ਨੇ ਕੌਮੀ ਪੱਧਰ ਉਪਰ ਕੰਮ ਕਰਨ ਤੋਂ ਇਲਾਵਾ ਕਸ਼ਮੀਰ ਤੇ ਗੁਜਰਾਤ ਵਿੱਚ ਬਹੁਤ ਵਿਆਪਕ ਪੱਧਰ ’ਤੇ ਕੰਮ ਕੀਤਾ ਹੈ।
ਇਨ੍ਹਾਂ ਚਾਰ ਲੋਕਾਂ ਨੇ ਇਸ ਰਿਪੋਰਟ ਦੇ ਮੋਹਰੀ ਦਸਤੇ ਵਜੋਂ ਕੰਮ ਕੀਤਾ ਪਰ ਇਸ ਲਿਖਤ ਦਾ ਮੁੱਖ ਭਾਗ ਸ਼ਹਿਰੀ ਆਜ਼ਾਦੀਆਂ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਉਨ੍ਹਾਂ ਕਾਰਕੁਨਾਂ ਨੇ ਲਿਖਿਆ ਜੋ ਦਹਾਕਿਆਂ ਤੋਂ ਜੰਮੂ ਕਸ਼ਮੀਰ ਵਿੱਚ ਪੂਰੀ ਸਮਰਪਣ ਭਾਵਨਾ ਨਾਲ ਕੰਮ ਕਰ ਰਹੇ ਹਨ। ਝੂਠ ਨੂੰ ਸੱਚ ਬਣਾ ਕੇ ਪੇਸ਼ ਕੀਤੇ ਜਾਣ ਵਾਲੇ ਇਸ ਦੌਰ ਵਿੱਚ ਉਨ੍ਹਾਂ ਕਾਰਕੁਨਾਂ ਦੇ ਨਾਮ ਨਸ਼ਰ ਨਹੀਂ ਕੀਤੇ ਜਾ ਸਕਦੇ ਤਾਂ ਜੁ ਇਹ ਕਾਰਕੁਨ ਸਚਾਈ ਲਈ ਲੜੀ ਜਾ ਰਹੀ ਇਸ ਔਖੀ ਲੜਾਈ ਨੂੰ ਲੰਬੇ ਸਮੇਂ ਤੱਕ ਜਾਰੀ ਰੱਖ ਸਕਣ।
ਅਸੀਂ ਜੰਮੂ ਕਸ਼ਮੀਰ ਦੇ ਲੋਕਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ ਅਤੇ ਆਪਣੇ ਨਾਲ ਧੋਖਾ ਹੋਣ, ਗੁੱਸਾ ਆਉਣ, ਆਰਥਿਕ ਨਸਕਸਾਨ ਹੋਣ, ਮਾਯੂਸ ਹੋਣ, ਉਮੀਦ ਬਰਕਰਾਰ ਰੱਖਣ, ਵਿਹਾਰ ’ਚ ਲਚਕੀਲਾਪਣ ਅਖਤਿਆਰ ਕਰਨ, ਜਿਉਂਦਾ ਬਚੇ ਰਹਿਣ ਦੀ ਇੱਛਾ ਹੋਣ ਅਤੇ ਹਕੂਮਤ ਦਾ ਵਿਰੋਧ ਕਰਨ ਆਦਿ ਵਿਸ਼ਿਆਂ ਬਾਰੇ ਆਪਣੀਆਂ ਭਾਵਨਾਵਾਂ ਸਾਡੇ ਨਾਲ ਸਾਂਝੀਆਂ ਕੀਤੀਆਂ।
ਅਸੀਂ ਲੀਨਾ ਦਬੀਰੂ, ਅਬੂਜਾਰ, ਫੈਜਾਨ ਤੇ ਸੁਪਰੀਤ ਰਵੀਸ਼ ਵੱਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਲਿਖਤ ਦੇ ਸੰਕਲਨ ਤੇ ਲਿਪੀਅੰਤਰ ਕਰਨ ਦੇ ਕੰਮ ਵਿੱਚ ਸਾਡੀ ਮਦਦ ਕੀਤੀ।
X------------------X
ਪੁੱਛਗਿੱਛ ਲਈ ਸੰਪਰਕ ਨੰਬਰ ਤੇ ਈ-ਮੇਲ ਪਤੇ:
ਅਨਿਰੁੱਧ ਕਾਲਾ 98729 22422 anirudhkala@ gmail.com .
ਬਰਿਨੇਲ ਡਿਸੂਜਾ 90046 88770 brinelledsouza@ gmail.com
ਰੇਵਤੀ ਲੌਲ 97112 04167 revatil@gmail.com.
---------------
3. ਸਿਵਲ ਨਾ-ਫੁਰਮਾਨੀ
“ਚੋਂ ਜੇਜ਼ਥ, ਮਿਉਂ ਜੇਜਥ-370,370, ਤਰੇ ਹਾਥ ਸੱਤਾਥ, ਤਰੇ ਹਾਥ ਸੱਤਾਥ”
(ਤੇਰਾ ਗੌਰਵ, ਮੇਰਾ ਗੌਰਵ- 370,370, ਇਸ ਤੋਂ ਬਗ਼ੈਰ ਅਸੀਂ ਸਾਰੇ ਨਿਰਵਸਤਰ)
ਸ੍ਰੀਨਗਰ ਦੇ ਪ੍ਰੈਸ ਕਲੱਬ ਵਿੱਚ ਜਿਉਂ ਹੀ ਅਸੀਂ ਪੱਤਰਕਾਰਾਂ ਦੇ ਇੱਕ ਵੱਡੇ ਗਰੁੱਪ ਨਾਲ ਮੀਟਿੰਗ ਕਰਨ ਲੱਗੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਉਪਰੋਕਤ ਨਾਹਰਾ ਲਾਇਆ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਪੂਰੀ ਕਸ਼ਮੀਰ ਵਾਦੀ ਵਿੱਚ ਅਸੀਂ ਇਸੇ ਨਾਹਰੇ ਦੀ ਹੀ ਗੂੰਜ ਸੁਣਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਤਮ-ਪ੍ਰੇਰਿਤ ਹੋ ਕੇ ਅਤੇ ਆਪਣੀ ਇੱਛਾ ਨਾਲ ਤਾਲਾਬੰਦੀ ਵਾਲੇ ਹਾਲਾਤ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਖਾਮੋਸ਼ ਰਹਿ ਕੇ ਵਿਰੋਧ ਪ੍ਰਗਟ ਕਰਨ ਵਾਲਾ ਇਹ ਤਰੀਕਾ ਅਪਣਾਇਆ ਹੈ। ਅਤੇ ਅਸੀਂ ਇਸ ਤਰੀਕੇ ਦਾ ਅਸਲੀ ਭਾਵ ਕੁੱਝ ਦੇਰ ਬਾਅਦ ਹੀ ਸਮਝ ਸਕੇ।
ਧਾਰਾ 370 ਨੂੰ ਰੱਦ ਕੀਤੇ ਜਾਣ, 35 ਏ ਨੂੰ ਖਤਮ ਕੀਤੇ ਜਾਣ ਅਤੇ ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਖੋਹ ਲਏ ਦੀ ਖਬਰ ਕਾਰਨ ਲੱਗੇ ਸ਼ੁਰੂਆਤੀ ਸਦਮੇ ਤੋਂ ਬਾਅਦ ਕਸ਼ਮੀਰੀਆਂ ਨੇ ਫੈਸਲਾ ਕੀਤਾ ਕਿ ਇਸ ਵਾਰ ਵਿਰੋਧ ਪ੍ਰਗਟ ਕਰਨ ਲਈ ਉਹ ਆਪਣੇ ਰਵਾਇਤੀ ਢੰਗ-ਤਰੀਕੇ ਨਹੀਂ ਅਪਣਾਉਣਗੇ। ਪਹਿਲੇ ਕੁੱਝ ਦਿਨਾਂ ਦੌਰਾਨ ਉਹ ਵਿਰੋਧ-ਪ੍ਰਦਰਸ਼ਨ ਕਰਨ ਲਈ ਸੜਕਾਂ ’ਤੇ ਆਉਂਦੇ ਰਹੇ। ਅਤੇ ਕਈ ਵਾਰ ਹਨੇਰਾ ਹੋ ਜਾਣ ਤੋਂ ਬਾਅਦ ਪੱਥਰ ਮਾਰਨ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹੀਆਂ, ਖਾਸਕਰ ਸ੍ਰੀਨਗਰ ਸ਼ਹਿਰ ਦੇ ਪੁਰਾਣੇ ਹਿੱਸਿਆਂ ਅਤੇ ਦੱਖਣੀ ਕਸ਼ਮੀਰ ਦੇ ਕਈ ਭਾਗਾਂ ਵਿੱਚ। ਪਰ ਕਸ਼ਮੀਰੀ ਲੋਕਾਂ ਦੇ ਦੱਸਣ ਅਨੁਸਾਰ ਅਜਿਹੀਆਂ ਘਟਨਾਵਾਂ ਉਥੇ ਆਮ ਵਰਤਾਰਾ ਹਨ। ਪਰ ਇਨ੍ਹਾਂ ਘਟਨਾਵਾਂ ਦੇ ਨਾਲ ਨਾਲ ਜੋ ਕੁੱਝ ਨਿਵੇਕਲਾ ਵਾਪਰਿਆ ਅਤੇ ਜਿਸ ਨੂੰ ਮੀਡੀਏ ਨੇ ਨਸ਼ਰ ਨਹੀਂ ਕੀਤਾ, ਉਹ ਸੀ, ਕਿਸੇ ਵੀ ਅਗਵਾਈ ਤੋਂ ਬਗ਼ੈਰ ਦੁਕਾਨਾਂ ਤੇ ਹੋਰ ਕਾਰੋਬਾਰੀ ਅਦਾਰਿਆਂ ਨੂੰ ਬੰਦ ਰੱਖਣ ਦੇ ਸਮੂਹਿਕ ਸੱਦੇ ਉਪਰ ਅਮਲ ਕਰਨਾ।
ਕਸ਼ਮੀਰ ਇੱਕ ਅਜਿਹੇ ਡਰ ਨਾਲ ਗ੍ਰਸਿੱਤ ਹੈ ਜਿਸ ਨੇ ਪੂਰੀ ਵਾਦੀ ਨੂੰ ਕੰਡੇਦਾਰ ਨੁਕੀਲੀ ਤਾਰ ਦੇ ਘੇਰਿਆਂ ਵਾਂਗ ਜਕੜ ਰੱਖਿਆ ਹੈ। ਤਸੀਹੇ ਦੇਣ ਤੇ ਗਿ੍ਰਫਤਾਰ ਕੀਤੇ ਜਾਣ ਦੀਆਂ ਖਬਰਾਂ ਮਿਲ ਰਹੀਆਂ ਹਨ ਅਤੇ ਇੱਥੋਂ ਤੱਕ ਕਿ ਨੌਜਵਾਨ ਲੜਕਿਆਂ ਨੂੰ ਜ਼ਾਲਮਾਨਾ ਕਾਨੂੰਨ ‘ਪਬਲਿਕ ਸੇਫਟੀ ਐਕਟ’ ਅਧੀਨ ਬੰਦੀ ਬਣਾਇਆ ਜਾ ਰਿਹਾ ਹੈ। ਇਸ ਡਰ ਦੇ ਬਾਵਜੂਦ ਲੋਕਾਂ ਨੇ ਡਟ ਕੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਵਿਰੋਧ ਪ੍ਰਗਟ ਕਰਨ ਲਈ ਦੁਕਾਨਾਂ ਬੰਦ ਰੱਖਣ ਵਾਲਾ ਤਰੀਕਾ ਅਪਣਾਇਆ। ਕੀ ਇਸ ਕੰਮ ਲਈ ਉਨ੍ਹਾਂ ਨੂੰ ਖਾੜਕੂਆਂ ਨੇ ਪ੍ਰੇਰਿਤ ਕੀਤਾ ਹੈ ? ਸਾਨੂੰ ਅਜਿਹੀਆਂ ਸਿਰਫ ਦੋ ਜਾਂ ਤਿੰਨ ਮਿਸਾਲਾਂ ਹੀ ਮਿਲੀਆਂ ਜਦੋਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਸਜਿਦ ਦੀ ਦੀਵਾਰ ’ਤੇ ਚਿਪਕਾਏ ਗਏ ਅਜਿਹੇ ਨੋਟਿਸ ਦੇਖੇ ਹਨ ਜਿਨ੍ਹਾਂ ਰਾਹੀਂ ਲੋਕਾਂ ਨੂੰ ਦੁਕਾਨਾਂ ਖੋਲਣ ਵਿਰੁੱਧ ਚਿਤਾਵਨੀ ਦਿੱਤੀ ਗਈ ਸੀ। ਅਤੇ ਸੰਭਾਵਨਾ ਹੈ ਕਿ ਅਜਿਹੇ ਨੋਟਿਸ ਖਾੜਕੂਆਂ ਨੇ ਲਾਏ ਹੋਣ। ਅਸੀਂ ਅਜਿਹੇ ਕਈ ਪ੍ਰਸੰਗ ਸੁਣੇ ਕਿ ਕਿਵੇਂ ਫੌਜ ਤੇ ਅਰਧ-ਸੈਨਿਕ ਬਲਾਂ ਦੇ ਜਵਾਨ ਲੋਕਾਂ ਨੂੰ ਆਪਣੇ ਕਾਰੋਬਾਰੀ ਆਦਾਰੇ ਖੁੱਲੇ ਰੱਖਣ ਲਈ ਮਜ਼ਬੂਰ ਕਰਦੇ ਹਨ। ਕਸ਼ਮੀਰ ਦੇ ਲੋਕ ਇਨ੍ਹਾਂ ਸੁਰੱਖਿਆ-ਕਰਮੀਆਂ ਤੋਂ ਵੀ ਬਹੁਤ ਡਰਦੇ ਹਨ। ਲੋਕਾਂ ਨੂੰ ਇਨ੍ਹਾਂ ਦੇ ਇਸ਼ਾਰੇ ’ਤੇ ਹੀ ਗਿ੍ਰਫਤਾਰ ਕੀਤਾ ਜਾਂਦਾ ਹੈ। ਸੋ ਲੋਕਾਂ ਵੱਲੋਂ ਇਨ੍ਹਾਂ ਅਰਧ-ਸੈਨਿਕ ਬਲਾਂ ਤੇ ਫੌਜੀਆਂ ਦੀ ਹੁਕਮ-ਅਦੂਲੀ ਕਰਨਾ ਬਹੁਤ ਅਹਿਮ ਤੇ ਜਿਗਰੇ ਵਾਲਾ ਕਦਮ ਹੈ। ਅਤੇ ਬਹੁਤੇ ਕਸ਼ਮੀਰੀਆਂ ਨੇ ਵਿਰੋਧ ਦਾ ਇਹੀ ਤਰੀਕਾ ਅਪਣਾਇਆ ਹੈ। ਦੁਕਾਨ ਖੁੱਲੀ ਰੱਖਣ ਦੇ ਆਦੇਸ਼ ਦੀ ਹੁਕਮ-ਅਦੂਲੀ ਕਰਨ ਦਾ ਤਰੀਕਾ। ਅਤੇ ਜਿੰਨਾ ਚਿਰ ਤੱਕ ਹੋ ਸਕੇ, ਸਿਵਲ ਨਾ-ਫੁਰਮਾਨੀ ਦੇ ਇਸ ਰਾਹ ’ਤੇ ਡਟੇ ਰਹਿਣ ਦਾ ਤਰੀਕਾ।
ਅਤੇ ਇੱਕ ਪੱਤਰਕਾਰ ਨੇ ਇਸ ਵਰਤਾਰੇ ਨੂੰ ਇਸ ਤਰ੍ਹਾਂ ਸਮਝਾਇਆ:
“ਕੇਂਦਰ ਦੀ ਭਾਰਤ ਸਰਕਾਰ ਨੇ ਜਮਹੂਰੀ ਤਰੀਕਿਆਂ ਰਾਹੀਂ ਵਿਰੋਧ ਪ੍ਰਗਟ ਕਰਨ ਦੀ ਉਸ ਗੁੰਜ਼ਾਇਸ਼ ਨੂੰ ਬਿਲਕੁਲ ਤਹਿਸ-ਨਹਿਸ ਕਰ ਕੇ ਦਿੱਤਾ ਹੈ ਜੋ ਗੁੰਜ਼ਾਇਸ਼ ਬਹੁਤ ਲੰਬੇ ਸਮੇਂ ਤੋਂ ਕਾਇਮ ਰੱਖੀ ਹੋਈ ਸੀ। ਹੁਣ ਕੋਈ ਵੀ ਉਨ੍ਹਾਂ ’ਤੇ ਵਿਸ਼ਵਾਸ ਨਹੀਂ ਕਰੇਗਾ। ਮਹਿਬੂਬਾ ਮੁਫਤੀ ਦੀ ਪਹੁੰਚ ਸਹੀ ਸੀ। ਜੇਕਰ ਅੱਜ ਤੁਸੀਂ ਆਪਣੇ ਹੱਥਾਂ ਵਿੱਚ ਤਿਰੰਗਾ ਫੜਨ ਵਾਲੇ ਕੁਝ ਲੋਕ ਕਿਰਾਏ ’ਤੇ ਲੈ ਵੀ ਲਵੋਂਗੇ ਤਾਂ ਇਹ ਉਨ੍ਹਾਂ ਦੀ ਮਰਜ਼ੀ ਨਹੀਂ, ਮਜ਼ਬੂਰੀ ਹੋਵੇਗੀ।”
“ਭਾਰਤੀ ਰਾਜ ਦੀ ਵਿਵਸਥਾ ਨਾਲ ਲੋਕਾਂ ਦੇ ਹਿੱਤ ਜੁੜ੍ਹੇ ਹੋਏ ਸਨ। ਆਮ ਤੌਰ ’ਤੇ ਕਿਸੇ ਵੀ ਵਿਵਸਥਾ ਨੂੰ ਭੰਗ ਕਰਨ ਵਿੱਚ ਬਾਗੀ ਲੋਕਾਂ ਦਾ ਹੱਥ ਹੁੰਦਾ ਹੈ। ਪਰ ਕਸ਼ਮੀਰ ਦੇ ਮਾਮਲੇ ਵਿੱਚ ਤਰਾਸਦੀ ਇਹ ਹੈ ਕਿ ਵਿਵਸਥਾ ਨੂੰ ਖੁਦ ਵਿਵਸਥਾ ਨੇ ਹੀ ਭੰਗ ਕੀਤਾ ਹੈ। ਕਸ਼ਮੀਰੀ ਲੋਕ ਬਹੁਤ ਲੰਬੇ ਸਮੇਂ ਤੋਂ ਸੰਤਾਪ ਭੋਗ ਰਹੇ ਹਨ ਅਤੇ ਆਪਣੀ ਹੋਂਦ ਨੂੰ ਬਚਾਈ ਰੱਖਣ ਦੀ ਲੜਾਈ ਲੜ ਰਹੇ ਹਨ। ਪਰ ਇੱਥੇ ਜੋ ਕੁੱਝ ਵਾਪਰ ਰਿਹਾ ਹੈ ਉਹ ਇੱਕ ਸਮਾਨੰਤਰ ਵਿਰੋਧ ਹੈ।”
“ਵਿਰੋਧ ਪ੍ਰਗਟ ਕਰਨ ਲਈ ਦੋ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ- ਦੁਕਾਨਾਂ ਸਿਰਫ ਦੋ ਘੰਟੇ ਸਵੇਰੇ ਤੇ ਦੋ ਘੰਟੇ ਸ਼ਾਮ ਨੂੰ ਖੋਲ੍ਹਣ ਵਾਲਾ ਤਰੀਕਾ ਅਤੇ ਮੁਜ਼ਾਹਰੇ/ਪ੍ਰਦਰਸ਼ਨ ਆਦਿ ਨਾ ਕਰਕੇ ਖਾਮੋਸ਼ ਵਿਰੋਧ ਪ੍ਰਗਟ ਕਰਨ ਦਾ ਤਰੀਕਾ।”
“ਕੋਈ ਉਮੀਦ ਬਾਕੀ ਨਹੀਂ ਬਚੀ। ਲੋਕਾਂ ਨੂੰ ਉਮੀਦ ਤੋਂ ਬਗ਼ੈਰ ਜਿਉਣ ਦੀ ਆਦਤ ਪੈ ਗਈ ਹੈ। ਪਿਛਲੇ 60 ਦਿਨਾਂ ਤੋਂ ਲੋਕਾਂ ਨੇ ਇਹ ਪ੍ਰਭਾਵ ਨਹੀਂ ਬਣਨ ਦਿੱਤਾ ਕਿ ਕਿਉਂਕਿ ਦੁਕਾਨਾਂ ਖੁੱਲ੍ਹੀਆਂ ਹਨ, ਇਸ ਲਈ ਹਾਲਾਤ ਆਮ ਵਾਂਗ ਹਨ। ਕੋਈ ਅੱਤਵਾਦੀ ਉਨ੍ਹਾਂ ਨੂੰ ਜਾਨੋਂ ਨਹੀਂ ਮਾਰ ਰਿਹਾ, ਕਿਸੇ ਖਾੜਕੂ ਜਥੇਬੰਦੀ ਵੱਲੋਂ ਹੜਤਾਲ ਕਰਨ ਦਾ ਕੋਈ ਸੱਦਾ ਨਹੀਂ ਅਤੇ ਨਾ ਹੀ ਕਿਸੇ ਵੱਖਵਾਦੀ ਨੇਤਾ ਨੇ ਦੁਕਾਨਾਂ ਬੰਦ ਰੱਖਣ ਦੀ ਕਾਲ ਦਿੱਤੀ ਹੈ। ਇਹ ਸਵੈ-ਇੱਛਤ ਹੜਤਾਲ ਹੈ ਅਤੇ ਕਾਜ਼ੀਗੁੰਡ ਤੋਂ ਲੈ ਕੇ ਉਰੀ ਤੱਕ ਦੇ 100 ਕਿਲੋਮੀਟਰ ਵਿੱਚ ਫੈਲੀ ਪੂਰੀ ਵਾਦੀ ਵਿੱਚ ਸਮਾਨ ਰੂਪ ਵਿੱਚ ਅੰਜ਼ਾਮ ਦਿੱਤੀ ਜਾ ਰਹੀ ਹੈ। ਹਰ ਸ਼ਖ਼ਸ ਸਵੈ-ਇੱਛਾ ਨਾਲ ਆਪਣਾ ਆਰਥਿਕ ਨੁਕਸਾਨ ਝੱਲ ਰਿਹਾ ਹੈ। ਲੋਕਾਂ ਦੇ ਦਿ੍ਰੜ ਇਰਾਦੇ ਨੂੰ ਮਾਨਤਾ ਦੇਣ ਦੀ ਬਜਾਏ ਅਤੇ ਉਨ੍ਹਾਂ ਦੇ ਅਜੋਕੇ ਸ਼ਾਤੀ-ਪੂਰਵਕ ਰਵੱਈਏ ਦੀ ਸ਼ਲਾਘਾ ਕਰਨ ਦੀ ਬਜਾਏ ਅਸੀਂ ਉਨ੍ਹਾਂ ਤੋਂ ਸਵਾਲ ਪੁੱਛ ਰਹੇ ਹਾਂ।”
“ਅਫ਼ਸਰਸ਼ਾਹੀ ਸਵਾਲ ਪੁੱਛ ਰਹੀ ਹੈ ਕਿ ਲੋਕ ਹੁਣ ਬਾਹਰ ਕਿਉਂ ਨਹੀਂ ਆ ਰਹੇ। ਕੀ ਤੁਸੀਂ ਚਾਹੁੰਦੇ ਹੋ ਕਿ ਉਹ ਬਾਹਰ ਆਉਣ? ਇਸ ਦਾ ਮਤਲਬ ਹੈ ਕਿ ਤੁਸੀਂ ਕਾਨੂੰਨ-ਵਿਵਸਥਾ ਖਰਾਬ ਹੋਣ ਵਾਲੇ ਹਾਲਾਤ ਬਣਾ ਕੇ ਉਨ੍ਹਾਂ ਨੂੰ ਮਾਰਨਾ ਚਾਹੁੰਦੇ ਹੋ? ਭਾਰਤ ਸਰਕਾਰ ਸਮੇਤ, ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਲੋਕਾਂ ਦੀ ਇਸ ਖਾਮੋਸ਼ੀ ’ਤੇ ਆਪਣਾ ਪ੍ਰਤੀਕਰਮ ਦੇਣਾ ਚਾਹੀਦਾ ਹੈ। ਉਨ੍ਹਾਂ ਨੇ, ਪਿਛਲੇ ਸਮਿਆਂ ਦੌਰਾਨ ਕਸ਼ਮੀਰੀ ਲੋਕਾਂ ਦੇ ਉੱਚੀ-ਉੱਚੀ ਚਿਲ੍ਹਾਉਣ ਨੂੰ, ਸੰਘ ਪਾੜ੍ਹ-ਪਾੜ੍ਹ ਨਾਹਰੇ ਲਾਉਣ ਨੂੰ, ਕੀਰਨੇ ਪਾ-ਪਾ ਕੇ ਰੋਣ-ਪਿੱਟਣ ਨੂੰ ਅਤੇ ਦਿਲ-ਕੰਬਾਊ ਚੀਕ-ਪੁਕਾਰ ਨੂੰ ਕਦੇ ਨਹੀਂ ਸੁਣਿਆ। ਪਰ ਸਵੈ-ਇੱਛਾ ਨਾਲ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਬੰਦ ਰੱਖਣ ਵਾਲੀ ਇਸ ਖਾਮੋਸ਼ੀ ਦੀ ਆਵਾਜ਼ ਨੂੰ ਉਨ੍ਹਾਂ ਨੂੰ ਸੁਣਨਾ ਹੀ ਪਵੇਗਾ ਅਤੇ ਇਸ ਬਾਰੇ ਆਪਣਾ ਪ੍ਰਤੀਕਰਮ ਦੇਣਾ ਹੀ ਪਵੇਗਾ। ਉਨ੍ਹਾਂ ਨੂੰ ਇਸ ਖਾਮੋਸ਼ੀ ਨੂੰ ਮਾਨਤਾ ਦੇ ਕੇ ਇਸ ਦੇ ਮਹੱਤਵ ਨੂੰ ਸਮਝਣਾ ਹੀ ਪਵੇਗਾ। ਇਹ ਖਾਮੋਸ਼ੀ ਕੁੱਝ ਕਹਿ ਰਹੀ ਹੈ, ਤੁਹਾਨੂੰ ਸੁਣਨਾ ਹੀ ਪਵੇਗਾ। ਤੁਹਾਨੂੰ ਇਸ ਖਾਮੋਸ਼ੀ ਨੂੰ ਸ਼ਬਦ ਅਰਪਣ ਕਰਨੇ ਹੀ ਪੈਣੇ ਐ।”
“ਕੀ ਦੁਕਾਨਾਂ ਬੰਦ ਰੱਖਣ ਵਾਲਾ ਇਹ ਵਰਤਾਰਾ ਡਰ ’ਚੋਂ ਪੈਦਾ ਹੋਇਆ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਪਰ ਮੇਰੇ ਦਿਲ ਲੱਗਣ ਵਾਲੀ ਇੱਕ ਮੰਨਣਯੋਗ ਦਲੀਲ ਇਹ ਹੈ ਕਿ ਕਸ਼ਮੀਰੀ ਲੋਕ ਆਪਣੀ ਗੱਲ ਸੁਣਾਉਣ ਲਈ ਵਿਰੋਧ ਪ੍ਰਗਟ ਕਰਨ ਦੇ ਕਈ ਢੰਗ-ਤਰੀਕੇ ਅਪਣਾਉਂਦੇ ਆ ਰਹੇ ਹਨ। ਉਨ੍ਹਾਂ ਨੇ ਹਥਿਆਰ ਵੀ ਚੁੱਕੇ, ਪੱਥਰ ਵੀ ਉਠਾਏ, ਗਲੀਆਂ ਵਿੱਚ ਮਾਰੇ ਵੀ ਗਏ, ਬੇਕਸੂਰ ਹੋਣ ਦੇ ਬਾਵਜੂਦ ਗਿ੍ਰਫਤਾਰ ਵੀ ਕੀਤੇ ਗਏ, ਜੇਲ੍ਹਾਂ ਵਿੱਚੋ ਗਾਇਬ ਵੀ ਕੀਤੇ ਗਏ ਅਤੇ ਇਹ ਸਾਰਾ ਸਿਲਸਿਲਾ ਹੁਣ ਬੀਤ ਚੁੱਕਾ ਹੈ। ਇਸ ਸਭ-ਕਾਸੇ ’ਚੋਂ ਕੁੱਝ ਹਾਸਲ ਨਹੀਂ ਹੋਇਆ। ਪਰ ਹੁਣ ਮਜ਼ਬੂਰੀ ਵਿੱਚੋਂ ਸਮਝੋ ਜਾਂ ਡਰ ਵਿੱਚੋਂ, ਪਹਿਲੇ ਤਿੰਨ ਹਫਤਿਆਂ ਵਿੱਚ ਹੀ ਉਨ੍ਹਾਂ ਨੇ ਮਹਿਸੂਸ ਕਰ ਲਿਆ ਕਿ ਖਾਮੋਸ਼ੀ ਦੀ ਵੀ ਆਪਣੀ ਇੱਕ ਤਾਕਤ ਹੁੰਦੀ ਹੈ। ਮੇਰਾ ਵਿਸ਼ਵਾਸ ਹੈ ਕਿ ਇਹ ਇੱਕ ਸੁਚੇਤ ਖਾਮੋਸ਼ੀ ਹੈ। ਇਸ ਗੱਲ ਦੀ ਉਮੀਦ ਨਾ ਕਰੋ ਕਿ ਇਸ ਦਾ ਕੋਈ ਧਮਾਕੇਦਾਰ ਸਿੱਟਾ ਨਿਕਲੇਗਾ। ਲੋਕਾਂ ਨੇ ਸਮਝ ਲਿਆ ਹੈ ਕਿ ਇਹ ਲੜਾਈ ਬਹੁਤ ਲੰਬੀ ਹੈ। ਹੁਣ ਉਨ੍ਹਾਂ ਦੇ ਅਸਤਿੱਤਵ ਉਪਰ ਹੀ ਸਵਾਲ ਉਠਾਏ ਜਾ ਰਹੇ ਹਨ। ਪਹਿਲਾਂ ਉਨ੍ਹਾਂ ਦੀਆਂ ਸਿਆਸੀ ਇੱਛਾਵਾਂ ਨੂੰ ਅਪਮਾਣਿਤ ਕਰ ਕੇ ਇਨ੍ਹਾਂ ਦੀ ਪੂਰਤੀ ਤੋਂ ਇਨਕਾਰ ਕੀਤਾ ਜਾ ਰਿਹਾ ਸੀ ਅਤੇ ਹੁਣ ਬਹੁਤ ਸੂਖਮ ਤਰੀਕੇ ਨਾਲ ਉਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਹਾਡੀ ਹੋਂਦ ਹੀ ਇੱਕ ਸਮੱਸਿਆ ਹੈ।”
ਸ੍ਰੀਨਗਰ ਦੀ ਉੱਚ ਆਰਥਿਕ ਹੈਸੀਅਤ ਵਾਲੇ ਲੋਕਾਂ ਦੀ ਇੱਕ ਬਸਤੀ ਵਿੱਚ ਕੁੱਝ ਦੁਕਾਨਾਂ ਕਾਫੀ ਦੇਰ ਯਾਨੀ ਸਵੇਰੇ 11 ਵਜੇ ਹੀ ਖੁੱਲੀਆਂ ਸਨ। ਰੋਜ਼ਾਨਾ ਜ਼ਿੰਦਗੀ ਦੀਆਂ ਜਰੂਰੀ ਵਸਤਾਂ ਜਿਵੇਂ ਕਿ ਕਿਰਾਨਾ ਦਾ ਸਮਾਨ, ਸਬਜ਼ੀਆਂ, ਮੀਟ, ਦਵਾਈਆਂ ਆਦਿ ਉਪਲੱਬਧ ਸਨ। ਦੁਪਹਿਰ ਹੋਣ ਤੱਕ ਦੁਕਾਨਾਂ ਬੰਦ ਹੋ ਗਈਆਂ। ਬਸਤੀ ਦੇ ਇੱਕ ਸ਼ਖ਼ਸ ਨੇ ਗੁੱਸੇ ਵਿੱਚ ਆ ਕੇ ਬਹੁਤ ਉੱਚੀ ਆਵਾਜ਼ ਵਿੱਚ ਕਿਹਾ ਕਿ “51 ਦਿਨ ਤਾਂ ਕੀ, ਕਸ਼ਮੀਰ ਮਿਸ਼ਨ ਦਾ ਇਹ ਵਿਰੋਧ 151 ਦਿਨ ਬਾਅਦ ਵੀ ਇਉਂ ਹੀ ਚਲਦਾ ਰਹੇਗਾ।” ਉਸ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ, “51 ਦਿਨ ਇਸ ਪ੍ਰਕਾਰ ਰਹਿਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਦਿੱਲੀ, ਮਹਾਂਰਾਸ਼ਟਰ ਵਰਗੇ ਕਿਸੇ ਵੀ ਹੋਰ ਥਾਂ ’ਤੇ ਕੋਈ ਵੀ ਸ਼ਖ਼ਸ ਇੰਨੇ ਦਿਨ ਤੱਕ ਅਜਿਹੀਆਂ ਹਾਲਤਾਂ ਵਿੱਚ ਜਿੰਦਾ ਨਹੀਂ ਰਹਿ ਸਕਦਾ। ਵੀਡਿਉ ਨਾ ਬਣਾਉ, ਫੋਟੋ ਵੀ ਨਾ ਲਵੋ, ਜੇਕਰ ਉਨ੍ਹਾਂ ਨੇ ਇਹ ਦੇਖ ਲਈਆਂ ਤਾਂ ਸਾਨੂੰ ਜੇਲ੍ਹਾਂ ਵਿੱਚ ਸੁੱਟ ਦੇਣਗੇ।”
ਇੱਕ ਮੀਟ-ਵਿਕਰੇਤਾ ਨੇ ਕਿਹਾ, “ਮੈਂ ਹਰ ਰੋਜ਼ ਦੁਕਾਨ ਆਪਣੀ ’ਤੇ ਆਕਸੀਜ਼ਨ ਲੈਣ ਲਈ ਆਉਂਦਾ ਹੈ। ਉਸ ਨੇ ਦੱਸਿਆ ਕਿ ਹਰ ਦਿਨ ਘਰੇ ਬੈਠੇ ਰਹਿਣਾ ਅਸੰਭਵ ਹੈ। ਘਰੇ ਬੈਠੇ ਰਹਿਣ ਕਾਰਨ ਆਏ ਗੁੱਸੇ ਤੇ ਕੁੰਠਾ ਨੂੰ ਉਹ ਆਪਣੇ ਬੱਚਿਆਂ ਉਪਰ ਕੱਢਦਾ ਰਹਿੰਦਾ ਹੈ। ਕੁੱਝ ਘੰਟੇ ਘਰੋਂ ਬਾਹਰ ਆਉਣ ਨਾਲ ਇਹ ਗੁੱਸਾ ਕਾਫੂਰ ਹੋ ਜਾਂਦਾ ਹੈ।”
ਇੱਕ ਆਟੋ-ਰਿਕਸ਼ਾ ਡਰਾਈਵਰ ਨੇ ਕਿਹਾ ਕਿ “ਕਸ਼ਮੀਰ ਹੁਣ ਤੱਕ ਦੇ ਸਭ ਤੋਂ ਬੁਰੇ ਦੌਰ ’ਚੋਂ ਗੁਜ਼ਰ ਰਿਹਾ ਹੈ। ਭਾਰਤ ਨੇ ਸਾਨੂੰ ਧੋਖਾ ਦਿੱਤਾ ਹੈ-ਇਹ ਗਦਾਰੀ ਹੈ” ਉਸ ਨੇ ਕਿਹਾ। ਆਪਣੇ ਮਨ ਦਾ ਗੁਬਾਰ ਕੱਢਦੇ ਹੋਏ ਉਸ ਨੇ ਕਿਹਾ, “ਇਸ ਨਾਲੋਂ ਤਾਂ ਬਿਹਤਰ ਹੁੰਦਾ ਕਿ ਉਹ ਸਭ ਨੂੰ ਬੰਬਾਂ ਨਾਲ ਹੀ ਉਡਾ ਦਿੰਦੇ।”
ਤਾਲਾਬੰਦੀ ਦੇ ਬਾਵਜੂਦ, ਕਸ਼ਮੀਰ ਵਿੱਚ ਜ਼ਿੰਦਗੀ ਬੱਚੇ ਪੈਦਾ ਹੋਣ, ਮੌਤਾਂ ਹੋਣ ਅਤੇ ਵਿਆਹ-ਸ਼ਾਦੀਆਂ ਹੋਣ ਦੇ ਰੂਪ ਵਿੱਚ ਕਿਸੇ-ਨਾ-ਕਿਸੇ ਤਰ੍ਹਾਂ ਨਿਸ਼ਚੇ ਹੀ ਧੜਕ ਰਹੀ ਹੈ। ਅਸੀਂ ਸ੍ਰੀਨਗਰ ਸ਼ਹਿਰ ਦੇ ਕੇਂਦਰ ਵਿੱਚ ਸਥਿੱਤ ਪੁਰਾਣੇ ਬਾਜ਼ਾਰ ਵਿਖੇ ਹੋਈ ਇੱਕ ਸ਼ਾਦੀ ਵਿੱਚ ਗਏ। ਪੁਰਾਣਾ-ਬਾਜ਼ਾਰ ਇੱਕ ਤਕੀਆ-ਕਲਾਮ ਹੈ ਜੋ ਕਸ਼ਮੀਰ ਦੇ ਲੋਕ ਉਨ੍ਹਾਂ ਬਸਤੀਆਂ ਦੇ ਸਮੂਹ ਲਈ ਵਰਤਦੇ ਹਨ ਜੋ ਬਸਤੀਆਂ ਰਵਾਇਤੀ ਦਿੱਖ ਵਾਲੀਆਂ ਹਨ ਅਤੇ ਜਿੱਥੋਂ ਦੀ ਸਿਆਸਤ ’ਤੇ ਕੁੱਲ-ਪਾਰਟੀ ਹੁਰੀਅਤ ਕਾਨਫਰੰਸ ਦੇ ਨੇਤਾ ਮੀਰਵੈਜ਼ ਉਮਰ ਫਰੂਕ ਜਿਹੇ ਵੱਖਵਾਦੀ ਨੇਤਾਵਾਂ ਦਾ ਗਲਬਾ ਹੈ। ਇਨ੍ਹਾਂ ਬਸਤੀਆਂ ਵਿੱਚ ਪੱਥਰਬਾਜ਼ੀ ਇੱਕ ਆਮ ਵਰਤਾਰਾ ਹੈ ਅਤੇ ਹਨੇਰਾ ਹੋ ਜਾਣ ਬਾਅਦ ਪੱਥਰਬਾਜ਼ੀ ਦੀਆਂ ਛਿੱਟ-ਪੁੱਟ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਅਤੇ ਇਹ ਵਰਤਾਰਾ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਜਾਰੀ ਹੈ।
ਸੰਨ 1947 ਤੋਂ ਬਾਅਦ, ਕਸ਼ਮੀਰ ਲਈ ਖੁਦਮੁਖਤਿਆਰੀ ਦੀ ਮੰਗ ਉਠਣ ਦੇ ਸੁਰੂਆਤੀ ਸਮੇਂ ਤੋਂ ਹੀ ਪੁਰਾਣੇ-ਬਾਜ਼ਾਰ ਦਾ ਇਤਿਹਾਸ ਇਸ ਮੰਗ ਨਾਲ ਅਨਿੱਖੜਵੇਂ ਤੌਰ ’ਤੇ ਜੁੜ੍ਹਿਆ ਰਿਹਾ ਹੈ। ਇਸ ਇਲਾਕੇ ’ਚ ਰਹਿਣ ਵਾਲੇ ਇੱਕ ਸਮਾਜਿਕ ਕਾਰਕੁੰਨ ਨੇ ਦੱਸਿਆ ਕਿ ਅਸਲ ਵਿੱਚ ਇਸ ਇਲਾਕੇ ਵਿੱਚ ਰਹਿਣ ਵਾਲੇ ਲੋਕ ਸ਼ੁਰੂ ਤੋਂ ਹੀ ਸ੍ਰੀਨਗਰ ਸ਼ਹਿਰ ਦੇ ਨਿਵਾਸੀ ਸਨ ਅਤੇ ਸ਼ਹਿਰ ਦੇ ਇਸ ਹਿੱਸੇ ਨੂੰ ਸ਼ਹਿਰ-ਏ-ਖਾਸ ਭਾਵ ਮੁੱਖ-ਸ਼ਹਿਰ ਵਜੋਂ ਜਾਣਿਆ ਜਾਂਦਾ ਸੀ। ਇਸ ਇਲਾਕੇ ਦੇ 50 ਫੀ ਸਦੀ ਲੋਕ ਕੁੱਲ ਜੰਮੂ ਐਂਡ ਕਸ਼ਮੀਰ ਮੁਸਲਿਮ ਕਾਨਫਰੰਸ-ਜਿਸ ਨੂੰ ਬਾਅਦ ਵਿੱਚ ਨੈਸ਼ਨਲ ਕਾਨਫਰੰਸ ਵਜੋਂ ਜਾਣਿਆ ਜਾਣ ਲੱਗਾ- ਦੇ ਸੰਸਥਾਪਕ ਸ਼ੇਖ ਅਬਦੁੱਲਾ ਦੇ ਸਮਰਥਕ ਸਨ। ਸ਼ੇਖ, ਜਿਸ ਨੂੰ ਕਸ਼ਮੀਰ ਦਾ ਸ਼ੇਰ ਵੀ ਕਿਹਾ ਜਾਂਦਾ ਸੀ, ਉਸ ਵਕਤ ਡੋਗਰਾ ਮਹਾਰਾਜ ਹਰੀ ਸਿੰਘ ਵਿਰੁੱਧ ਸੰਘਰਸ਼ ਕਰ ਰਿਹਾ ਸੀ ਜਦ ਬਾਕੀ ਦਾ ਸਾਰਾ ਮੁਲਕ ‘ਭਾਰਤ ਛੱਡੋ’ ਅੰਦੋਲਨ ਵਿੱਚ ਭਾਗ ਲੈ ਰਿਹਾ ਸੀ। ਉਸ ਦੇ ਸਮਰਥਕਾਂ ਦੀ ਗਿਣਤੀ ਬਹੁਤ ਵਿਸ਼ਾਲ ਸੀ ਅਤੇ ਜੰਮੂ ਐਂਡ ਕਸ਼ਮੀਰ ਰਿਆਸਤ ਦਾ ਭਾਰਤ ਵਿੱਚ ਰਲੇਵਾਂ ਹੋ ਜਾਣ ਬਾਅਦ ਉਹ ਇਸ ਦਾ ਦੂਸਰਾ ਪ੍ਰਧਾਨ ਮੰਤਰੀ ਬਣਿਆ। ਨੱਬੇਵਿਆਂ ਦੇ ਦਹਾਕੇ ਤੱਕ ਸ੍ਰੀਨਗਰ ਦੇ ਪੁਰਾਣੇ ਬਾਜ਼ਾਰ ਦਾ ਸਿਆਸੀ ਤਵਾਜ਼ਨ ਇੱਕ ਤਰਫ ਸ਼ੇਖ ਅਬਦੁੱਲਾ ਤੇ ਉਸ ਦੀ ਪਾਰਟੀ ਦੇ ਸਮਰਥਕਾਂ, ਜੋ ਮੋਟੇ ਤੌਰ ’ਤੇ ਖੱਬੇ ਪੱਖੀ ਸੋਸ਼ਲਿਸਟ ਸਿਆਸਤ ਵੱਲ ਝੁਕਾਅ ਰੱਖਦੇ ਸਨ, ਅਤੇ ਦੂਸਰੀ ਤਰਫ਼ ਕੁੱਲ ਜੰਮੂ ਤੇ ਕਸ਼ਮੀਰ ਅਵਾਮੀ ਐਕਸ਼ਨ ਕਮੇਟੀ ਜਿਹੀਆਂ ਕੱਟੜਪੰਥੀ ਪਾਰਟੀਆਂ ਦਰਮਿਆਨ ਵੰਡਿਆ ਹੋਇਆ ਸੀ। 21 ਮਈ 1990 ਨੂੰ ਮੀਰਵੈਜ਼ ਮੌਲਵੀ ਫਾਰੂਕ ਦੇ ਕਤਲ ਕੀਤੇ ਜਾਣ ਤੋਂ ਬਾਅਦ ਪੁਰਾਣੇ ਬਾਜ਼ਾਰ ਦਾ ਸਿਆਸੀ ਤਵਾਜ਼ਨ ਜ਼ਿਆਦਾਤਰ ਵੱਖਵਾਦੀਆਂ ਦੀ ਤਰਫ ਝੁਕ ਗਿਆ। ਸ੍ਰੀਨਗਰ ਸ਼ਹਿਰ ਦੀਆਂ ਦੂਸਰੀਆਂ ਬਸਤੀਆਂ, ਜਿਨ੍ਹਾਂ ਵਿੱਚ ਉੱਤਰ ਤੋਂ ਲੈ ਕੇ ਦੱਖਣ ਤੱਕ ਦੇ ਪੂਰੇ ਕਸ਼ਮੀਰ ਵਿੱਚੋਂ ਲੋਕ ਆ ਕੇ ਵਸੇ ਹੋਏ ਹਨ, ਮੁਕਾਬਲਤਨ ਘੱਟ ਵਿਸਫੋਟਕ ਹਨ।
ਸ਼ਾਦੀ ਵਾਲਾ ਘਰ ਦੂਰ ਨੇੜਲੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਨਾਲ ਖਚਾਖਚ ਭਰਿਆ ਹੋਇਆ ਸੀ। ਘਰ ਤੋਂ ਬਾਹਰ ਲੱਗੇ ਟੈਂਟ ਵਿੱਚ ਖਾਨਸਾਮੇ ਤੇ ਬੈਰ੍ਹੇ ਰਵਾਇਤੀ ਪਕਵਾਨ ਵਾਜ਼ਵਾਨ ਨਾਲ ਭਰੇ ਹੋਏ ਵੱਡੇ ਵੱਡੇ ਬਰਤਨਾਂ ਦੁਆਲੇ ਖੜ੍ਹੇ ਸਨ- ਵਾਜ਼ਵਾਨ ਜੋ ਕਈ ਦੌਰਾਂ ਵਿੱਚ ਵਰਤਾਏ ਜਾਣ ਵਾਲਾ ਇੱਕ ਬਹੁਤ ਸਵਾਦਿਸ਼ਟ ਮਾਸ਼ਾਹਾਰੀ ਭੋਜਨ ਹੈ। ਰਿਸਤਾ, ਤਬਕਮਾਜ਼, ਕਬਾਬ, ਪਨੀਰ ਆਦਿ ਨਾਲ ਭਰੇ ਵੱਡੇ-ਵੱਡੇ ਪਤੀਲਿਆਂ ਵਿੱਚਲੇ ਭੋਜਨ ਨੂੰ ਲਗਾਤਾਰ ਹਲਾਇਆਂ ਜਾ ਰਿਹਾ ਸੀ। ਖਾਨਸਾਮਿਆਂ ਨੇ ਦੱਸਿਆ ਕਿ ਭੋਜਨ ਦਾ ਇਹ ਇੰਤਜ਼ਾਮ ਆਮ ਨਾਲੋਂ ਕਾਫੀ ਨੀਵੀਂ ਪੱਧਰ ਦਾ ਸੀ।
“ਇੱਕ ਕਸ਼ਮੀਰੀ ਦੀ ਜ਼ਿੰਦਗੀ ਵਿੱਚ ਦੋ ਮੌਕੇ ਬਹੁਤ ਅਹਿਮੀਅਤ ਰੱਖਦੇ ਹਨ- ਘਰ ਬਣਾਉਣਾ ਅਤੇ ਸ਼ਾਦੀ ਕਰਨਾ।” ਉਸ ਸ਼ਖ਼ਸ ਨੇ ਕਿਹਾ, “ਵਿਆਹਾਂ ਦਾ ਸੀਜ਼ਨ ਮਈ ਵਿੱਚ ਸ਼ੁਰੂ ਹੋਇਆ। ਫਿਰ ਰਮਜ਼ਾਨ ਦਾ ਮਹੀਨਾ ਆ ਗਿਆ। ਜੂਨ ਵਿੱਚ ਸਾਡਾ ਕਾਰੋਬਾਰ 10 ਤੋਂ 20 ਦਿਨ ਤੱਕ ਹੀ ਚੱਲ ਸਕਿਆ। ਫਿਰ ਧਾਰਾ 370 ਵਾਲਾ ਕਾਰਾ ਵਾਪਰ ਗਿਆ। ਪਹਿਲਾਂ ਮੈਂ ਮਹੀਨੇ ਵਿੱਚ 20-25 ਦਿਨ ਕੰਮ ਕਰਦਾ ਸੀ, ਹੁਣ ਮੁਸ਼ਕਲ ਨਾਲ 5 ਦਿਨ ਹੀ ਕੰਮ ਮਿਲਦਾ ਹੈ। ਵਿਆਹ-ਸ਼ਾਦੀਆਂ ਵਾਲਾ ਕਾਰੋਬਾਰ ਪਹਿਲਾਂ ਵਾਲੇ ਆਮ ਹਾਲਾਤ ਦੇ ਮੁਕਾਬਲੇ ਚੌਥਾ ਹਿੱਸਾ ਹੀ ਰਹਿ ਗਿਆ ਹੈ। ਜਿਹੜੇ ਲੋਕ ਪਹਿਲਾਂ 6-7 ਕੁਇੰਟਲ ਮੀਟ ਦਾ ਆਰਡਰ ਦਿੰਦੇ ਸਨ, ਹੁਣ ਉਹ ਮੁਸ਼ਕਲ ਨਾਲ ਇੱਕ ਕੁਇੰਟਲ ਦਾ ਹੀ ਆਰਡਰ ਦਿੰਦੇ ਹਨ ਕਿਉਂਕਿ ਹੁਣ ਲੋਕ ਸਿਰਫ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਹੀ ਸੱਦਾ ਦਿੰਦੇ ਹਨ। ਹੁਣ ਵਿਆਹਾਂ ਵਿੱਚ ਦੁਲਹਾ ਖਾਣਾ ਨਹੀਂ ਖਾਂਦਾ, ਸਿਰਫ ਕਾਹਵਾ ਭਾਵ ਕਸ਼ਮੀਰੀ ਚਾਹ ਹੀ ਪੀਂਦਾ ਹੈ।” ਉਸ ਸ਼ਖ਼ਸ ਨੇ ਦੱਸਿਆ ਕਿ ਉਹ ਸ੍ਰੀਨਗਰ ਦੇ ਪੁਰਾਣੇ ਬਾਜ਼ਾਰ ਵਿੱਚ ਰਹਿੰਦਾ ਹੈ ਅਤੇ ਵੱਖਵਾਦੀ ਨੇਤਾ ਮੀਰਵੈਜ਼ ਤੇ ਹੁਰੀਅਤ ਕਾਨਫਰੰਸ ਦਾ ਸਮਰਥਕ ਹੈ। ਸੋ ਜੇਕਰ ਬੰਦ ਭਾਵ ਤਾਲਾਬੰਦੀ ਵਾਲਾ ਸਿਲਸਿਲਾ ਬਾਕੀ ਥਾਵਾਂ ’ਤੇ ਰੁਕ ਵੀ ਜਾਂਦਾ ਹੈ, “ਸ੍ਰੀਨਗਰ ਦੇ ਇਸ ਪੁਰਾਣਾ-ਬਾਜ਼ਾਰ ਇਲਾਕੇ ਵਿੱਚ ਇਹ ਸਿਲਸਿਲਾ ਚਾਲੂ ਰਹੇਗਾ।”
ਇਸ ਸ਼ਾਦੀ ਦੇ ਖਾਨਸਾਮੇ ਨੇ ਜੋ ਕਿਹਾ ਅਤੇ ਸਾਨੂੰ ਮਿਲਣ ਵਾਲੇ ਹੋਰ ਵਪਾਰੀਆਂ ਤੇ ਦੁਕਾਨਦਾਰਾਂ ਨੇ ਜੋ ਕਿਹਾ ਉਸ ਦਾ ਮਹੱਤਵ ਇਸ ਗੱਲ ਵਿੱਚ ਹੈ ਕਿ- ਉਹ ਸਾਰੇ ਲੋਕ ਧਾਰਾ 370 ਨੂੰ ਰੱਦ ਕੀਤੇ ਜਾਣ ਦੇ ਵਿਰੁੱਧ ਸਨ ਅਤੇ ਇਹ ਸਭ ਉਹ ਕਿਸੇ ਸਿਆਸੀ ਲੀਡਰ ਦੁਆਰਾ ਉਕਸਾਏ ਜਾਣ ਜਾਂ ਜੋਸ਼ ਦਿਵਾਏ ਜਾਣ ਤੋਂ ਬਗ਼ੈਰ ਕਹਿ ਰਹੇ ਸਨ। ਅਤੇ ਉਹ ਸਾਰੇ ਇੱਕ ਹੀ ਰਾਏ ਦਾ ਪ੍ਰਗਟਾਵਾ ਕਰ ਰਹੇ ਸਨ।
ਤਕਰੀਬਨ ਦਸ ਕੁ ਸਮਾਜਿਕ ਕਾਰਕੁਨਾਂ ਤੇ ਸਿਆਸੀ ਕਰਿੰਦਿਆਂ ਦੀ ਇੱਕ ਮੀਟਿੰਗ ਵਿੱਚ ਵੱਖ-ਵੱਖ ਵਿਚਾਰਾਂ ਵਾਲੇ ਲੋਕ ਸ਼ਾਮਲ ਸਨ ਜਿਨ੍ਹਾਂ ਵਿੱਚ ਕਾਂਗਰਸ ਤੋਂ ਲੈ ਕੇ ਪੀਡੀਪੀ ਦੇ ਮੈਂਬਰ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਪੁਰਾਣੇ ਸਮਰਥਕ ਵੀ ਸ਼ਾਮਲ ਸਨ। ਇਸ ਮੀਟਿੰਗ ਵਿੱਚ, ਇੱਕ ਖਾਸ ਸੋਚ ਤੇ ਏਜੰਡੇ ਅਧੀਨ ਲਾਗੂ ਕੀਤੀ ਤਾਲਾਬੰਦੀ ਨੂੰ ਭਾਰਤੀ ਰਾਜ ਪ੍ਰਤੀ ਨਿਰਾਸ਼ਾ ਤੇ ਮੱਤਭੇਦ ਹੋਣ ਦਾ ਮੁੱਖ ਕਾਰਨ ਮੰਨਿਆ ਗਿਆ।
ਇੱਕ ਕਾਰਕੁਨ ਨੇ ਕਿਹਾ, “ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਿਚਲਾ ਬਾਲਾਕੋਟ ਕੈਂਪ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਹੁਣ ਕਹਿ ਰਹੇ ਹਨ ਕਿ ਉਥੇ 22 ਕੈਂਪ ਹਨ। ਹੁਣ ਉਹ ਉਥੇ ਕਿਉਂ ਨਹੀਂ ਜਾ ਰਹੇ? ਕਿਉਂਕਿ ਹੁਣ ਚੋਣਾਂ ਨਹੀਂ ਹੋ ਰਹੀਆਂ? ਕਸ਼ਮੀਰ ਵਿੱਚ ਸਿਰਫ ਧਾਰਾ 370 ਨੂੰ ਹੀ ਨਹੀਂ ਸਗੋਂ ਜਿਉਣ ਦਾ ਅਧਿਕਾਰ ਦੇਣ ਵਾਲੇ ਆਰਟੀਕਲ 21 ਵੀ ਰੱਦ ਕਰ ਦਿੱਤਾ ਗਿਆ ਹੈ।
ਇੱਕ ਹੋਰ ਕਾਰਕੁਨ ਨੇ ਕਿਹਾ, “ਇੱਥੇ ਹੁਣ ਇੱਕ ਨਵਾਂ ਫਲਸਤੀਨ ਬਣ ਗਿਆ ਹੈ ਅਤੇ ਇੱਕ ਨਵੀਂ ਇੰਤਫਦਾ ਵੀ। ਅਤੇ ਜਦੋਂ 31 ਅਕਤੂਬਰ ਨੂੰ ਧਾਰਾ 370 ਰੱਦ ਕਰਨ ਦੇ ਆਦੇਸ਼ ਨੂੰ ਲਾਗੂ ਕੀਤਾ ਜਾਵੇਗਾ, ਅਸੀਂ ਹੁਣ ਨਾਲੋਂ ਤੋਂ ਵੀ ਬਦਤਰ ਹਾਲਾਤ ਦਾ ਸਾਹਮਣਾ ਕਰਨ ਨੂੰ ਤਿਆਰ ਬੈਠੇ ਹਾਂ।”
ਇਕ ਹੋਰ ਕਾਰਕੁਨ, ਜਿਸ ਨੇ ਦੱਸਿਆ ਕਿ ਥੋੜ੍ਹਾ ਸਮਾਂ ਪਹਿਲਾਂ ਤੱਕ ਉਹ ਕਈ ਮਸਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਪ੍ਰਸੰਸਾ ਕਰਿਆ ਕਰਦਾ ਸੀ, ਆਪਣੇ ਨਾਲ ਵਿਅਕਤੀਗੱਤ ਤੌਰ ’ਤੇ ਵਿਸ਼ਵਾਸਘਾਤ ਹੋ ਜਾਣ ਦੀ ਭਾਵਨਾ ਨੂੰ ਛੁਪਾ ਨਾ ਸਕਿਆ। “ਹੁਣ ਉਨ੍ਹਾਂ ਨੇ ਸਾਨੂੰ ਹਿੰਦੂਆਂ ਦੇ ਮੁਕਾਬਲੇ ’ਤੇ ਲਿਆ ਖੜ੍ਹਾ ਕੀਤਾ ਹੈ,” ਉਸ ਨੇ ਕਿਹਾ। “ਇੱਕ ਆਮ ਕਸ਼ਮੀਰੀ ਪੂਰੀ ਸ਼ਿੱਦਤ ਨਾਲ ਇਸ ਦਾ ਮੁਕਾਬਲਾ ਕਰੇਗਾ ਭਾਵੇਂ ਇਸ ਲਈ ਉਸ ਨੂੰ ਆਪਣੀ ਜਾਨ ਵੀ ਕੁਰਬਾਨ ਕਿਉਂ ਨਾ ਕਰਨੀ ਪਵੇ। ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਲੁੱਟਿਆ ਜਾ ਰਿਹਾ ਹੈ।” ਉਸ ਨੇ ਕਿਹਾ ਕਿ,” ਅਸੀਂ ਜੋ ਲੋਕ ਭਾਰਤ ਦਾ ਸਮਰਥਨ ਕਰ ਰਹੇ ਸਾਂ, ਇਸ ਘਟਨਾਕਰਮ ਦੇ ਪਹਿਲੇ ਸ਼ਿਕਾਰ ਬਣੇ ਹਾਂ।” ਉਸ ਨੇ ਕਿਹਾ ਕਿ ਧਾਰਾ 370 ਨੂੰ ਰੱਦ ਕਰਨ ਅਤੇ ਜੰਮੂ-ਕਸ਼ਮੀਰ ਨੂੰ ਕੇਂਦਰ-ਸ਼ਾਸਿਤ ਪ੍ਰਦੇਸ ਦਾ ਦਰਜਾ ਦੇਣ ਵਾਲੇ ਕਦਮ ਉਠਾ ਕੇ ਪ੍ਰਧਾਨ ਮੰਤਰੀ ਮੋਦੀ ਤੇ ਉਸਦੀ ਸਰਕਾਰ ਨੇ ਆਖਰਕਾਰ ਕੱਟੜਪੰਥੀ ਵੱਖਵਾਦੀ ਨੇਤਾ ਸਯੀਅਦ ਅਲੀ ਸ਼ਾਹ ਗਿਲਾਨੀ ਦੇ ਬੋਲਾਂ ਨੂੰ ਸੱਚ ਕਰ ਵਿਖਾਇਆ ਹੈ। “ਉਹ ਕਿਹਾ ਕਰਦਾ ਸੀ ਕਿ ਤੁਸੀਂ ਕਦੇ ਵੀ ਭਾਰਤ ਉਪਰ ਭਰੋਸਾ ਨਹੀਂ ਕਰ ਸਕਦੇ। ਹੁਣ ਆਪਣੇ-ਆਪ ਹੀ ਹਰ ਸ਼ਖ਼ਸ ਗਿਲਾਨੀ ’ਤੇ ਭਰੋਸਾ ਕਰਨ ਲੱਗਾ ਹੈ। ਹੋਰ ਕੋਈ ਚਾਰਾ ਵੀ ਨਹੀਂ ਹੈ। ਜਾਂਚ-ਪੜ੍ਹਤਾਲ ਕਰਨ ਲਈ ਕੁੱਝ ਵੀ ਬਾਕੀ ਨਹੀਂ ਬਚਿਆ।” ਇੱਕ ਹੋਰ ਸਿਆਸੀ ਕਾਰਕੁਨ ਨੇ ਕਿਹਾ, “ਆਖਰਕਾਰ ਵੱਖਵਾਦੀ ਜਿੱਤ ਗਏ ਹਨ।”
ਅਸੀਂ ਕਾਰ ਰਾਹੀਂ ਸ੍ਰੀਨਗਰ ਦੇ ਪੁਰਾਣੇ ਬਾਜ਼ਾਰ ਦੀਆਂ ਵੱਖ-ਵੱਖ ਬਸਤੀਆਂ ਵਿੱਚ ਰਹਿਣ ਵਾਲੇ ਤਕਰੀਬਨ 40 ਲੋਕਾਂ ਨੂੰ ਮਿਲੇ। ਅਸੀਂ ਸਫਾ-ਕਦਲ, ਈਦਗਾਹ, ਸ਼ੌਰਾ, ਨਵਾਂ-ਕਦਲ, ਰਾਜੌਰੀ-ਕਦਲ, ਬੌਹਰੀ ਕਦਲ, ਨਵਾਂ-ਬਾਜ਼ਾਰ, ਖੰਨਯਾਰ-ਖਾਨਕਾ, ਨੂਰ-ਬਾਗ, ਹਵਲ ਤੇ ਚੱਟਾਬਲ ਬਸਤੀਆਂ ਵਿਚੋਂ ਦੀ ਗੁਜ਼ਰੇ। ‘ਪੁਰਾਣਾ-ਬਾਜ਼ਾਰ’ ਨਾਮ ਦੀ ਵਰਤੋਂ ਤੋਂ ਭੁਲੇਖਾ ਖਾ ਕੇ ਅਸੀਂ ਇਸ ਇਲਾਕੇ ਨੂੰ ਟੁੱਟੀਆਂ-ਫੁੱਟੀਆਂ ਤੇ ਝੌਂਪੜ੍ਹੀ-ਨੁਮਾ ਇਮਾਰਤਾਂ ਵਾਲਾ ਇਲਾਕਾ ਤਸੱਵਰ ਕਰ ਸਕਦੇ ਹਾਂ। ਪਰ ਅਜਿਹਾ ਨਹੀਂ ਹੈ। ਗਲੀਆਂ ਜਰੂਰ ਤੰਗ ਹਨ ਪਰ ਇੱਥੇ ਰਹਿਣ ਵਾਲੇ ਲੋਕ ਮੱਧ-ਵਰਗੀ ਅਤੇ ਉੱਚ-ਮੱਧ ਵਰਗੀ ਆਰਥਿਕ ਹੈਸੀਅਤ ਵਾਲੇ ਲੋਕ ਹਨ। ਉਹ ਪੜ੍ਹੇ-ਲਿਖੇ ਲੋਕ ਹਨ ਅਤੇ ਉਨ੍ਹਾਂ ਵਿੱਚੋਂ ਕਈਆਂ ਦੇ ਕਾਰੋਬਾਰ ਤੇ ਦੁਕਾਨਾਂ ਸ੍ਰੀਨਗਰ ਦੇ ਮਸ਼ਹੂਰ ਬਾਜ਼ਾਰ ਲਾਲ ਚੌਕ ਵਿੱਚ ਸਥਿਤ ਹਨ।
ਜਦੋਂ ਅਸੀਂ ਕਾਰ ਰਾਹੀ ਉਥੋਂ ਦੀ ਗੁਜ਼ਰੇ ਤਾਂ ਸਾਰੀਆਂ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਬੰਦ ਸਨ। ਹਰ ਗਲੀ ਤੇ ਵੀਹੀ ਅੱਗੇ ਸੁਰੱਖਿਆ-ਕਰਮੀ ਤਾਇਨਾਤ ਸਨ। ਅਹਿਮ ਗੱਲ ਇਹ ਹੈ ਕਿ ਇਨ੍ਹਾਂ ਨੂੰ ਸਵੇਰੇ 9 ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੀ ਤਾਇਨਾਤ ਕੀਤਾ ਜਾਂਦਾ ਹੈ। ਜਦੋਂ ਹਨੇਰਾ ਹੋ ਜਾਂਦਾ ਹੈ ਤਾਂ ਸੁਰੱਖਿਆ-ਕਰਮੀ ਹਟਾ ਲਏ ਜਾਂਦੇ ਹਨ ਅਤੇ ਫਿਰ ਰੁਕ-ਰੁਕ ਕੇ ਪੱਥਰਬਾਜ਼ੀ ਹੋਣ ਲੱਗਦੀ ਹੈ। ਜਦੋਂ ਤਿੰਨ ਰਾਤਾਂ ਦੌਰਾਨ ਇਸ ਇਲਾਕੇ ਵਿੱਚ ਕਾਰ ਰਾਹੀਂ ਸਫਰ ਕਰਨਾ ਪਿਆ ਤਾਂ ਘਰਾਂ ਦੀ ਦੂਸਰੀ-ਤੀਸਰੀ ਮੰਜ਼ਿਲ ਤੋਂ ਡਿੱਗੇ ਲਾਲ ਰੋੜ੍ਹੇ ਦੇਖ ਕੇ ਸਾਨੂੰ ਵੀ ਵਿੰਗੇ-ਟੇਡੇ ਬਦਲਵੇਂ ਰਸਤਿਆਂ ਤੇ ਗਲੀਆਂ ਰਾਹੀਂ ਜਾਣ ਲਈ ਕਈ ਵਾਰ ਆਪਣਾ ਰਾਹ ਬਦਲਣਾ ਪਿਆ।
ਸ੍ਰੀਨਗਰ ਵਿੱਚ ਸਵੇਰੇ 9 ਤੋਂ 11 ਅਤੇ ਫਿਰ ਸ਼ਾਮ ਨੂੰ 6 ਤੋਂ 8 ਵਜੇ ਤੱਕ ਦੁਕਾਨਾਂ ਖੁੱਲ੍ਹਣ ਦੇ ਸਮੇਂ ਦੌਰਾਨ ਜ਼ਿੰਦਗੀ ਫਿਰ ਵੀ ਧੜਕਦੀ ਮਹਿਸੂਸ ਹੁੰਦੀ ਸੀ। ਕਦੇ-ਕਦੇ ਦਵਾਈਆਂ ਦੀਆਂ ਦੁਕਾਨਾਂ ਨੇੜੇ ਟਰੈਫਿਕ ਜਾਮ ਹੋਣ ਦੀ ਨੌਬਤ ਵੀ ਬਣ ਜਾਂਦੀ ਸੀ ਅਤੇ ਅਜਿਹੇ ਟਰੈਫਿਕ ਦੀਆਂ ਫੋਟੋਆਂ/ਵੀਡਿਓਜ਼ ਨੂੰ ਵਰਤ ਕੇ ਸਰਕਾਰ ਨੇ, ਗੋਦੀ ਮੀਡੀਆ ਦੀ ਮਦਦ ਨਾਲ, ਇਸ ਨੂੰ ‘ਆਮ ਵਰਗੇ ਹਾਲਾਤਾਂ ਦੀ ਵਾਪਸੀ’ ਵਜੋਂ ਪ੍ਰਚਾਰਨ ਦੀ ਕੋਸ਼ਿਸ਼ ਕੀਤੀ। ਸਰਕਾਰ ਦੇ ਅਜਿਹੇ ਦਾਅਵਿਆਂ ਬਾਰੇ ਅਸੀਂ ਸ਼ਹਿਰ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਹਰ ਸ਼ਖ਼ਸ ਨੇ ਨਿਰਾਸ਼ਾ-ਭਰੀ ਹਾਸੀ ਨਾਲ ਸਰਕਾਰੀ ਦਾਅਵਿਆਂ ਦਾ ਮਾਖੌਲ ਉਡਾਇਆ।
ਉੱਤਰ-ਪੱਛਮ ਵੱਲ ਬਾਰਾਮੂਲਾ ਜਿਲ੍ਹੇ ਵੱਲ ਨੂੰ ਜਾਂਦੇ ਸਮੇ, ਆਪਣੇ 53 ਕਿਲੋਮੀਟਰ ਦੇ ਸਫਰ ਦੌਰਾਨ ਅਸੀਂ ਕਿਸੇ ਵੀ ਦੁਕਾਨ ਜਾਂ ਕਾਰੋਬਾਰੀ ਅਦਾਰੇ ਦਾ ਖੁੱਲ੍ਹਾ ਹੋਇਆ ਦਰਵਾਜ਼ਾ ਨਹੀਂ ਦੇਖਿਆ। ਸ਼ਹਿਰ ਪੂਰੀ ਤਰ੍ਹਾਂ ਖਾਲੀ ਤੇ ਵੀਰਾਨ ਸੀ। ਹਰ ਜਗ੍ਹਾ ਸੰਚਾਰ ਸਾਧਨ ਪੂਰੀ ਤਰ੍ਹਾਂ ਠੱਪ ਸਨ ਅਤੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਸੀ ਕਿ ਜਿਨ੍ਹਾਂ ਆਦਮੀਆਂ ਨੂੰ ਅਸੀਂ ਮਿਲਣ ਦਾ ਫੈਸਲਾ ਕੀਤਾ ਸੀ, ਕੀ ਉਹ ਆਪਣੇ ਟਿਕਾਣੇ ’ਤੇ ਉਪਲੱਬਧ ਵੀ ਹੋਣਗੇ ਜਾਂ ਨਹੀਂ। ਕੁੱਝ ਉਪਲੱਬਧ ਸਨ ਅਤੇ ਕਈ ਨਹੀਂ ਵੀ ਸਨ।
ਬਾਰਾਮੂਲਾ ਵਿੱਚ ਲੋਕਾਂ ਦੇ ਜਿਸ ਗਰੁੱਪ ਨੂੰ ਅਸੀਂ ਮਿਲੇ, ਉਨ੍ਹਾਂ ਸਾਨੂੰ ਕਿਹਾ
“ਕੀ ਤੁਸੀਂ ਫੋਨ ਤੋਂ ਬਗ਼ੈਰ ਇੱਕ ਘੰਟਾ ਵੀ ਰਹਿ ਸਕਦੇ ਹੋ?”
“ਟੀਵੀ ਦਾ ਪੂਰੀ ਤਰ੍ਹਾਂ ਭਗਵਾਂਕਰਨ ਕਰ ਦਿੱਤਾ ਗਿਆ ਹੈ। ਟੀਵੀ ਲੋਕਾਂ ਨੂੰ ਬਕਵਾਸ ਪਰੋਸ ਰਿਹਾ ਹੈ।”
“ਭਾਰਤੀ ਲੋਕ ਮੁਸਲਮਾਨਾਂ ਨਾਲ ਕਿਹੋ ਜਿਹਾ ਵਿਵਹਾਰ ਕਰ ਰਹੇ ਹਨ?” ਭਾਰਤ ਵਰਗੀ ਧਰਮ-ਨਿਰਪੇਖ ਜਮਹੂਰੀਅਤ ਹਜ਼ੂਮੀ ਹਿੰਸਾ ਦੀ ਇਜਾਜ਼ਤ ਕਿਵੇਂ ਦੇ ਸਕਦੀ ਹੈ?”
“ਭਾਰਤ ਨੇ ਸਾਨੂੰ ਪੱਥਰਬਾਜ਼ ਬਣਨ ਲਈ ਮਜ਼ਬੂਰ ਕੀਤਾ ਹੈ। ਅਸਲ ਵਿੱਚ ਅਸੀਂ ਅਮਨ-ਪਸੰਦ ਲੋਕ ਹਾਂ।”
“ਜੇਕਰ ਭਾਰਤ ਤੇ ਪਾਕਿਸਤਾਨ ਦਰਮਿਆਨ ਐਟਮੀ ਜੰਗ ਹੁੰਦੀ ਹੈ ਤਾਂ ਇੱਥੇ ਪੂਰੀ ਤਰ੍ਹਾਂ ਤਬਾਹੀ ਪਸਰ ਜਾਵੇਗੀ। ਭਾਵੇਂ ਭਾਰਤ ਵੱਡਾ ਮੁਲਕ ਹੈ ਪਰ ਬਚੇਗਾ ਇਹ ਵੀ ਨਹੀਂ।”
“ਜਦ ਧਾਰਾ 370 ਰੱਦ ਕੀਤੀ ਗਈ ਤਦ ਭਾਰਤੀ ਜਮਹੂਰੀਅਤ ਦਾ ਅਸਲੀ ਚਿਹਰਾ ਨੰਗਾ ਹੋ ਗਿਆ।”
“ਧਾਰਾ 370 ਇੱਕ ਨਿਕਾਹਨਾਮੇ ਦੀ ਤਰ੍ਹਾਂ ਸੀ। ਭਾਰਤ ਤੇ ਕਸ਼ਮੀਰ ਦਰਮਿਆਨ ਇੱਕ ਪਵਿੱਤਰ ਰਿਸ਼ਤੇ ਦੀ ਡੋਰ! ਉਨ੍ਹਾਂ ਨੇ ਇਸ ਡੋਰ ਨੂੰ ਇੱਕੋ ਝਟਕੇ ਨਾਲ ਤੋੜ੍ਹ ਸੁੱਟਿਆ।”
“ਮੇਰੀ ਪਤਨੀ ਆਪਣੀ ਕੈਂਸਰ ਪੀੜ੍ਹਿਤ ਭੈਣ ਨੂੰ ਮਿਲਣ ਜਾਣਾ ਚਾਹੁੰਦੀ ਸੀ। ਉਹ ਘਰੋਂ ਬਾਹਰ ਨਹੀਂ ਨਿਕਲ ਸਕੀ।”
“ਮੈਨੂੰ ਇੱਕ ਅਜਿਹੇ ਵਾਕਿਆ ਦਾ ਪਤਾ ਹੈ ਜਦ ਇੱਕ ਕਸ਼ਮੀਰੀ ਦੀ ਦਿੱਲੀ ਦੇ ਇੱਕ ਹੋਟਲ ਵਿੱਚ ਮੌਤ ਹੋ ਗਈ ਅਤੇ ਚਾਰ ਦਿਨ ਬਾਅਦ ਤੱਕ ਉਸ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਇਸ ਗੱਲ ਦਾ ਇਲਮ ਤੱਕ ਨਹੀਂ ਹੋਇਆ।”
“ਉਹ ਸਾਨੂੰ ਸਰੀਰਿਕ ਤੌਰ ’ਤੇ ਗੁਲਾਮ ਬਣਾ ਸਕਦੇ ਹਨ , ਮਾਨਸਿਕ ਤੌਰ ’ਤੇ ਨਹੀਂ। ਇਹ ਹਿੰਦੁਤਵਾ ਕਦੋਂ ਤੱਕ ਚਲੇਗਾ? ਸਾਡੇ ਬੱਚਿਆਂ ਦਾ ਭਵਿੱਖ ਕੀ ਹੈ?”
“ਇੱਕੋ ਝਟਕੇ ਨਾਲ ਉਨ੍ਹਾਂ ਨੇ ਕਸ਼ਮੀਰੀ ਲੋਕਾਂ ਤੇ ਇੱਥੋਂ ਦੀ ਸਿਆਸੀ ਜਮਾਤ ਨੂੰ ਭਾਰਤੀ ਰਾਜ ਦੇ ਵਿਰੁੱਧ ਇਕੱਠਾ ਕਰ ਦਿੱਤਾ ਹੈ।”
“ਦਹਾਕਿਆਂ-ਭਰ ਦੇ ਟਕਰਾਅ ਦੇ ਬਾਵਜੂਦ 5 ਅਗਸਤ ਤੋਂ ਪਹਿਲਾਂ ਇੱਥੇ ਕਸ਼ਮੀਰ ਵਿੱਚ ਭਾਰਤ ਦੇ ਪੱਖ ਵਿੱਚ ਇੱਕ ਮਜ਼ਬੂਤ ਭਾਵਨਾ ਬਰਕਰਾਰ ਸੀ ਜੋ ਹੁਣ ਪੂਰੀ ਤਰ੍ਹਾਂ ਕਾਫੂਰ ਹੋ ਚੁੱਕੀ ਹੈ।”
“ਅੱਜ ਇੱਥੇ ਇਹ ਵਿਚਾਰ ਭਾਰੂ ਹੈ ਕਿ ਜੇਕਰ ਦਹਾਕਿਆਂ-ਭਰ ਦੇ ਟਕਰਾਅ ਤੇ ਖਾੜਕੂਵਾਦ ਵਾਲੇ ਹਾਲਾਤਾਂ ਦੇ ਬਾਵਜੂਦ ਕਸ਼ਮੀਰ ਨੂੰ ਭਾਰਤ ਦਾ ਇੱਕ ਹਿੱਸਾ ਹੋਣ ਦੀ ਭਾਵਨਾ ਕਾਇਮ ਰੱਖਣ ਵਾਲੇ ਮੁੱਖ-ਧਾਰਾ ਦੇ ਸਿਆਸੀ ਨੇਤਾਵਾਂ ਨਾਲ ਭਾਰਤੀ ਰਾਜ ਇਸ ਪ੍ਰਕਾਰ ਧੋਖਾ ਕਰ ਸਕਦਾ ਹੈ ਤਾਂ ਆਮ ਕਸ਼ਮੀਰੀਆਂ ਪ੍ਰਤੀ ਇਸ ਦਾ ਵਤੀਰਾ ਕਿਹੋ ਜਿਹਾ ਹੋਵੇਗਾ?”
“ਦੇਖ ਲੋ, ਉਨ੍ਹਾਂ ਨੇ ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ ਤੇ ਸਜਾਦ ਲੋਨ ਨਾਲ ਕੀ ਕੀਤੀ। ਗੱਲ ਇਹ ਨਹੀਂ ਹੈ ਕਿ ਉਹ, ਸਾਡੇ ਹੋ ਸਕਣ ਵਾਲੇ ਸਭ ਤੋਂ ਵਧੀਆ ਨੇਤਾ ਸਨ। ਪਰ ਉਹ ਸਾਰੇ ਭਾਰਤ-ਪੱਖੀ ਨੇਤਾ ਸਨ। ਕੋਈ ਵੀ ਫਾਰੂਕ ਅਬਦੁੱਲਾ ਨਾਲੋਂ ਵਧ ਕੇ ਦੇਸ਼ ਭਗਤ ਨਹੀਂ ਹੋ ਸਕਦਾ। ਉਸ ਨੇ ਇੱਕ ਜਨਤਕ ਸਮਾਰੋਹ ਵਿੱਚ ਭਾਰਤ ਮਾਤਾ ਕੀ ਜੈ ਦਾ ਨਾਹਰਾ ਲਾਇਆ ਸੀ ਅਤੇ ਇਸ ਗੱਲ ਦੀ ਉਸ ਨੂੰ ਭਰਪੂਰ ਕੀਮਤ ਚੁਕਾਣੀ ਪਈ ਸੀ! ਫਾਰੂਕ ਐਨਡੀਏ ਸਰਕਾਰ ਵਿੱਚ ਮੰਤਰੀ ਵੀ ਰਿਹਾ ਅਤੇ ਤਿੰਨ ਵਾਰ ਕਸ਼ਮੀਰ ਦਾ ਮੁੱਖ ਮੰਤਰੀ ਰਿਹਾ! 81 ਸਾਲ ਦਾ ਬਜ਼ੁਰਗ ਨੇਤਾ ਹੁਣ ਆਪਣੇ ਘਰ ਵਿੱਚ ਨਜ਼ਰਬੰਦ ਹੈ! ਥੋੜ੍ਹਾ ਚਿਰ ਪਹਿਲਾਂ ਮਹਿਬੂਬਾ ਮੁਫਤੀ ਨੇ ਬੀਜੇਪੀ ਨਾਲ ਮਿਲ ਕੇ ਸਰਕਾਰ ਬਣਾਈ ਸੀ! ਸੱਜਾਦ ਲੋਨ ਮੋਦੀ ਨੂੰ ਆਪਣਾ ਵੱਡਾ ਭਰਾ ਕਿਹਾ ਕਰਦਾ ਸੀ! ਹੁਣ ਤਿੰਨੋਂ ਹੀ ਨਜ਼ਰਬੰਦ ਹਨ!”
“ਹੁਣ ਇੱਥੇ ਵਿਸ਼ਵਾਸਘਾਤ ਹੋ ਜਾਣ ਦੀ, ਬੁਰੀ ਤਰ੍ਹਾਂ ਧੋਖੇ ਦਿੱਤੇ ਜਾਣ ਦੀ ਅਤੇ ਬੇਇੱਜਤ ਕੀਤੇ ਜਾਣ ਦੀ ਭਾਵਨਾ ਭਾਰੂ ਹੈ। 5 ਅਗਸਤ ਤੋਂ ਪਹਿਲਾਂ ਇੱਥੇ ਇੱਕ ਮਜ਼ਬੂਤ ਭਾਰਤ-ਪੱਖੀ ਭਾਵਨਾ ਦਾ ਸੰਚਾਰ ਸੀ। ਅਸੀਂ ਕਿਹਾ ਕਰਦੇ ਸੀ ਕਿ ਪਾਕਿਸਤਾਨ ਵਿੱਚ ਜਮਹੂਰੀਅਤ ਨਹੀਂ ਹੈ, ਉਥੇ ਧਰਮ-ਨਿਰਪੇਖਤਾ ਨਹੀਂ ਹੈ।”
“ਅਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ ਸਾਂ ਕਿ ਭਾਰਤ ਵਿੱਚ ਹਜ਼ੂਮੀ ਹਿੰਸਾ ਦੀਆਂ ਵਾਰਦਾਤਾਂ ਹੋਣਗੀਆਂ ਅਤੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਵੇਗੀ ਸਗੋਂ ਉਨ੍ਹਾਂ ਦੇ ਗਲ ਵਿੱਚ ਹਾਰ ਪਾਏ ਜਾਣਗੇ। ਅਸੀਂ ਬਹੁਤ ਅਸੁਰੱਖਿਅਤ ਮਹਿਸੂਸ ਕਰ ਰਹੇ ਹਾਂ।”
“ਦੋਵਾਂ ਧਿਰਾਂ ਦੇ ਮੇਲਜੋਲ ਦੀ ਗੁੰਜਾਇਸ਼ ਸਦਾ ਲਈ ਖਤਮ ਹੋ ਚੁੱਕੀ ਹੈ। ਪਹਿਲਾਂ ਆਜ਼ਾਦੀ-ਪੱਖੀ ਤੇ ਪਾਕਿਸਤਾਨ-ਪੱਖੀ ਭਾਵਨਾ ਅਸਲ ਵਿੱਚ ਕੋਈ ਜ਼ਿਆਦਾ ਮਜ਼ਬੂਤ ਨਹੀਂ ਸੀ। ਪਰ ਹੁਣ ਲੋਕ ਆਜ਼ਾਦੀ ਦੀਆਂ ਗੱਲਾਂ ਕਰ ਰਹੇ ਹਨ!”
“ਮੈਨੂੰ ਸੀਮਾ-ਸੁਰੱਖਿਆ ਬਲ ਜਾਂ ਸ਼ਾਇਦ ਕੇਂਦਰੀ ਰਿਜਰਵ ਪੁਲਿਸ ਬਲ ਦੇ ਇੱਕ ਜਵਾਨ ਨਾਲ ਸਬੰਧਿਤ ਆਪਣੇ ਬਚਪਨ ਦਾ ਇੱਕ ਕਿੱਸਾ ਹੁਣ ਤੱਕ ਯਾਦ ਹੈ। ਉਸ ਜਵਾਨ ਨੇ ਮੈਨੂੰ ਟੌਫੀਆਂ ਦਿੱਤੀਆਂ ਸਨ। ਉਹ ਅਜਿਹਾ ਅਕਸਰ ਕਰਿਆ ਕਰਦੇ ਸਨ ਅਤੇ ਕਿਹਾ ਕਰਦੇ ਸਨ ਕਿ ਉਨ੍ਹਾਂ ਦੇ ਵੀ ਸਾਡੇ ਵਰਗੇ ਬੱਚੇ ਸਨ। ਪਰ ਹੁਣ ਇਨ੍ਹਾਂ ਸੁਰੱਖਿਆ-ਕਰਮੀਆਂ ਦਾ ਵੀ ਭਗਵਾਕਰਨ ਹੋ ਚੁੱਕਾ ਹੈ।”
ਹੁਣ ਤੱਕ ਅਸੀਂ ਮਰਦਾਂ ਦੇ ਇੱਕ ਗਰੁੱਪ ਨਾਲ ਹੀ ਗੱਲਬਾਤ ਕਰਦੇ ਰਹੇ ਸਾਂ। ਕਸ਼ਮੀਰ ਵਰਗੇ ਇੱਕ ਅਤਿ-ਰਵਾਇਤੀ ਤੇ ਸੰਕੀਰਨ ਸਮਾਜ ਵਿੱਚ ਸਿਆਸਤ ਪੂਰੀ ਤਰ੍ਹਾਂ ਮਰਦਾਂ ਦਾ ਹੀ ਕਾਰਜ-ਖੇਤਰ ਹੈ-ਫਿਰ ਇਹ ਸਿਆਸਤ ਚਾਹੇ ਮੁੱਖ-ਧਾਰਾ ਦੀ ਹੋਵੇ ਜਾਂ ਵੱਖਵਾਦੀ; ਪ੍ਰਾਂਤ ਦੀ ਹੋਵੇ ਜਾਂ ਕੇਂਦਰ ਦੀ ਅਤੇ ਚਾਹੇ ਇਹ ਸਿਆਸਤ ਖਾੜਕੂ ਕਿਸਮ ਦੀ ਹੋਵੇ। ਇਸ ਲਈ ਸਿਆਸੀ ਪ੍ਰਕਿਰਿਆ ਵਿੱਚ ਔਰਤਾਂ ਵੱਲੋਂ, ਵਿਅਕਤੀਗਤ ਜਾਂ ਜਨਤਕ ਪੱਧਰ ਉਪਰ ਨਿਭਾਈ ਗਈ ਭੂਮਿਕਾ ਨੂੰ ਅਕਸਰ ਨਜ਼ਰ-ਅੰਦਾਜ਼ ਕਰ ਦਿੱਤਾ ਜਾਂਦਾ ਹੈ।
ਅਸੀਂ ਸ੍ਰੀਨਗਰ ਸ਼ਹਿਰ ਦੀ ਇੱਕ ਆਧੁਨਿਕ ਕੋਲੋਨੀ ਵਿੱਚ ਰਹਿੰਦੀਆਂ ਕੁੱਝ ਔਰਤਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ’ਚੋਂ ਇੱਕ ਔਰਤ ਨੇ ਕਿਹਾ ਕਿ, “ਇੱਜ਼ਤ ਤੇ ਆਜ਼ਾਦੀ ਭੋਜਨ ਤੇ ਘਰ-ਘਾਟ ਨਾਲੋਂ ਵੀ ਜ਼ਿਆਦਾ ਅਹਿਮ ਹੈ। ਤੁਸੀਂ ਸਾਥੋਂ ਸਾਡਾ ਸ਼ਾਤੀਪੂਰਨ ਰੋਸ-ਪ੍ਰਦਰਸ਼ਨ ਕਰਨ ਦਾ ਅਧਿਕਾਰ ਵੀ ਖੋਹ ਲਿਆ ਹੈ। ਨੌਂਵੀ ਜਮਾਤ ਵਿੱਚ ਪੜ੍ਹਦੀ ਮੇਰੀ ਬੇਟੀ ਦਸਦੀ ਹੈ ਕਿ ਮੌਸਮੀ ਤਬਦੀਲੀ ਪ੍ਰਤੀ ਸਾਜਗਾਰ ਕਦਮ ਨਾ ਉਠਾਏ ਜਾਣ ਬਾਰੇ ਗਰੇਟਾ ਥੁੰਨਗਰਬ ਖੁੱਲ੍ਹ ਕੇ ਬੋਲਦੀ ਹੈ ਅਤੇ ਸੰਸਾਰ ਪੱਧਰ ਦੇ ਨੇਤਾਵਾਂ ਨੂੰ ਖਰੀ-ਖੋਟੀ ਸੁਣਾਉਂਦੀ ਹੈ। ਇੱਥੇ ਇੱਕ ਅਸੀਂ ਹਾਂ ਜੋ ਇਸ ਗੱਲ ਬਾਰੇ ਵੀ ਆਪਣੀਆਂ ਭਾਵਨਾਵਾਂ ਵਿਅਕਤ ਨਹੀਂ ਕਰ ਸਕਦੇ ਕਿ ਸਾਡੇ ਨਾਲ ਕੀ ਵਾਪਰਿਆ। ਉਨ੍ਹਾਂ ਨੇ ਸਾਨੂੰ ਅੰਦਰ ਬੰਦ ਕਰ ਰੱਖਿਆ ਹੈ ਅਤੇ ਜੇਕਰ ਅਸੀਂ ਜਨਤਕ ਤੌਰ ’ਤੇ ਆਪਣੇ ਵਿਚਾਰ ਪ੍ਰਗਟ ਕਰੀਏ ਤਾਂ ਗਿ੍ਰਫਤਾਰ ਕੀਤੇ ਜਾਣ ਦੀ ਧਮਕੀ ਦਿੱਤੀ ਜਾਂਦੀ ਹੈ। ਇਹ ਜੋ ਤੁਸੀਂ ਦੁਕਾਨਾਂ ਤੇ ਕਾਰੋਬਾਰ ਅਦਾਰੇ ਬੰਦ ਪਏ ਦੇਖ ਰਹੇ ਹੋ, ਇਹ ਸਾਡਾ ਵਿਰੋਧ ਪ੍ਰਗਟ ਕਰਨ ਦਾ ਹੀ ਇੱਕ ਤਰੀਕਾ ਹੈ।”
ਇੱਕ ਹੋਰ ਔਰਤ ਨੇ ਕਿਹਾ, “ਹਾਂਗਕਾਂਗ ਦੇ ਲੋਕਾਂ ਨੂੰ ਰੋਸ-ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਜਦੋਂ ਕਿ ਚੀਨ ਇੱਕ ਜਮਹੂਰੀ ਮੁਲਕ ਨਹੀਂ ਹੈ, ਭਾਰਤ ਹੈ। ਇਸ ਦੇ ਬਾਵਜੂਦ ਕਸ਼ਮੀਰ ਦੇ ਲੋਕਾਂ ਨੂੰ ਸ਼ਾਤਮਈ ਰੋਸ-ਪ੍ਰਦਰਸ਼ਨ ਦਾ ਅਧਿਕਾਰ ਨਹੀਂ ਦਿੱਤਾ ਗਿਆ। ਅਸੀਂ ਚੁੱਪ ਰਹਿ ਕੇ ਵਿਰੋਧ-ਪ੍ਰਗਟ ਕਰ ਰਹੇ ਹਾਂ। ਦੁਕਾਨਾਂ ਤੇ ਕਾਰੋਬਾਰ ਬੰਦ ਰੱਖਣ ਵਾਲਾ ਇਹ ਬੰਦ ਬਹੁਤ ਲੰਬੇ ਸਮੇਂ ਤੱਕ ਜਾਰੀ ਰਹੇਗਾ।”
ਬਾਰਾਮੂਲਾ ਵਿੱਚ ਵੀ ਔਰਤਾਂ ਨੇ ਮਰਦਾਂ ਨਾਲੋਂ ਜ਼ਿਆਦਾ ਗੁੱਸੇ ਵਿੱਚ ਅਤੇ ਜ਼ਿਆਦਾ ਉੱਚੀ ਆਵਾਜ਼ ਵਿੱਚ ਪੂਰੇ ਧੜੱਲੇ ਨਾਲ ਖੁੱਲ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਵਿੱਚੋਂ ਤੀਹ-ਪੈਂਤੀਂ ਸਾਲ ਦੀ ਉਮਰ ਦੀਆਂ ਦੋ ਔਰਤਾਂ ਅਧਿਆਪਕ ਸਨ। ਇੱਕ 72 ਸਾਲ ਦੀ ਬਜ਼ੁਰਗ ਮਾਤਾ ਸੀ। ਉਸ ਨੇ ਭਾਰਤੀ ਰਾਜ ਵੱਲੋਂ ਧਾਰਾ 370 ਨੂੰ ਰੱਦ ਕਰਨ ਵਾਲੇ ਕਦਮ ਦੀ ਸਪੱਸ਼ਟ ਸ਼ਬਦਾਂ ਵਿੱਚ ਖੁੱਲ੍ਹ ਕੇ ਨਿਖੇਧੀ ਕੀਤੀ।
“ਕੀ ਅਸੀਂ ਹਿੰਦੁਸਤਾਨੀ ਨਹੀਂ ਸਾਂ?” ਉਸ ਨੇ ਅਲੰਕਿ੍ਰਤ ਅੰਦਾਜ਼ ਵਿੱਚ ਪੁੱਛਿਆ।
“ਹਾਲ ਵਿੱਚ ਜੋ ਕਦਮ ਉਠਾਇਆ ਗਿਆ ਉਹ ਇੱਕ ਗੁੰਡਾ ਹੀ ਉਠਾ ਸਕਦਾ ਹੈ।” ਆਪਣੀ ਗੱਲ ਜਾਰੀ ਰੱਖਦੇ ਹੋਏ ਉਸ ਨੇ ਕਿਹਾ, “ਹਰ ਰੋਜ਼ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਲੋਕ ਕੀ ਕਰਨ। ਛੇ ਮਹੀਨੇ ਲਈ ਜਰੂਰੀ ਰਾਸ਼ਨ ਜਮ੍ਹਾਂ ਕਰਕੇ ਰੱਖਣ ਦੀ ਕੁੱਵਤ ਹਰ ਵਿਅਕਤੀ ਕੋਲ ਨਹੀਂ ਹੈ।”
ਇਹ ਔਰਤਾਂ ਵਾਰੀ ਵਾਰੀ ਉਨ੍ਹੀ ਦੇਰ ਤੱਕ ਬੋਲਦੀਆਂ ਰਹੀਆਂ ਜਿੰਨੀ ਦੇਰ ਤੱਕ ਹਰ ਇੱਕ ਕੇ ਆਪਣੇ ਮਨ ਦੀ ਪੂਰੀ ਭੜਾਸ ਨਹੀਂ ਕੱਢ ਲਈ ਅਤੇ ਅਗਲੀ ਔਰਤ ਨੇ ਪਹਿਲਾਂ ਵਾਲੀ ਦੀ ਥਾਂ ’ਤੇ ਬੋਲਣਾ ਸ਼ੁਰੂ ਨਹੀਂ ਕਰ ਦਿੱਤਾ।
“ਸੰਚਾਰ ਸਾਧਨਾਂ ਤੋਂ ਬਗ਼ੈਰ ਅਸੀਂ ਭੂਤਕਾਲ ਵਿੱਚ ਕਾਫੀ ਪਿੱਛੇ ਚਲੇ ਗਏ ਹਾਂ। ਅਸੀਂ 30 ਸਾਲ ਪਹਿਲਾਂ ਵਾਲੇ ਦੌਰ ਵਿੱਚ ਵਾਪਸ ਚਲੇ ਗਏ ਹਾਂ।”
“ਸਾਡੇ ਬੱਚਿਆਂ ਦੀ ਪੜ੍ਹਾਈ ਦਾ ਭੱਠਾ ਬੈਠ ਗਿਆ ਹੈ।”
“ਨਿੱਜੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਪੜ੍ਹਨ-ਸਮੱਗਰੀ ਮਿਲ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਸਿੱਖਿਆ ਦਾ ਹਾਲ ਬਹੁਤ ਬੁਰਾ ਹੈ।”
“ਸਾਨੂੰ ਪਾਕਸਿਤਾਨ ਜਾਂ ਹਿੰਦੁਸਤਾਨ ਨਹੀਂ ਚਾਹੀਦਾ, ਬੱਸ ਚਾਰ ਦਿਨਾਂ ਦੀ ਖੁਸ਼ੀ ਚਾਹੀਦੀ ਹੈ।”
ਇੱਕ ਔਰਤ ਜੋ ਅਧਿਆਪਕ ਹੈ, ਨੇ ਕਿਹਾ ,” ਮੈਂ ਆਪਣੀ ਉਮਰ ਦੇ ਤੀਹਵਿਆਂ ਸਾਲਾਂ ’ਚ ਹਾਂ ਅਤੇ ਮੈਂ ਕਦੇ ਵੀ ਆਮ ਵਰਗੇ ਹਾਲਾਤ ਨਹੀਂ ਦੇਖੇ।” ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਦੇ ਬੱਚਿਆਂ ਦੀ ਪੜ੍ਹਾਈ ਉਪਰ ਵੀ ਅਸਰ ਪਿਆ ਹੈ ਅਤੇ ਉਹ ਸਿਆਣੀ ਉਮਰ ਦੇ ਬਜ਼ੁਰਗਾਂ ਕੋਲੋਂ ਇਸ ਬਾਰੇ ਪੁੱਛਦੀ ਰਹਿੰਦੀ ਹੈ ਕਿ ਅਜਿਹੇ ਹਾਲਾਤ ਵਿੱਚ ਕੀ ਕੀਤਾ ਜਾਵੇ। ਤਾਲਾਬੰਦੀ ਜਾਰੀ ਰਹਿਣ ਕਾਰਨ ਬਹੁਤ ਨੁਕਸਾਨ ਹੋ ਸਕਦਾ ਹੈ ਖਾਸਕਰ ਮੇਰੇ ਉਨ੍ਹਾਂ ਦੋ ਬੱਚਿਆਂ ਦਾ ਜਿਹੜੇ ਮੈਡੀਕਲ ਕਾਲਜ ਵਿੱਚ ਦਾਖਲਾ ਲੈਣ ਲਈ ‘ਕੌਮੀ ਯੋਗਤਾ-ਕਮ-ਦਾਖਲਾ ਟੈਸਟ’ (55“) ਲਈ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ ਕੋਚਿੰਗ ਕਲਾਸਾਂ ਲਈ ਇੱਕ ਲੱਖ ਰੁਪਏ ਤੱਕ ਦੀ ਫੀਸ ਭਰੀ ਹੈ ਅਤੇ ਇਸ ਤਾਲਾਬੰਦੀ ਕਾਰਨ ਇਹ ਸਾਰਾ ਪੈਸਾ ਖੂਹ-ਖਾਤੇ ਵਿੱਚ ਪੈ ਜਾਵੇਗਾ। ਉਹ ਆਪਣੀਆਂ ਕਲਾਸਾਂ ਵਿੱਚ ਹਾਜ਼ਰ ਨਹੀਂ ਹੋ ਸਕਦੇ। ਪਰ ਜਿਸ ਕੇਂਦਰ ਸਰਕਾਰ ਨੇ ਕਸ਼ਮੀਰੀ ਲੋਕਾਂ ਦੀ ਅਜ਼ਮਤ ਨੂੰ ਮਿੱਟੀ ਵਿੱਚ ਰੋਲਿਆ ਹੈ, ਉਸ ਸਰਕਾਰ ਅੱਗੇ ਨਾ ਝੁਕਣ ਦਾ ਸੁਨੇਹਾ ਦੇਣ ਲਈ ਉਹ ਚਾਹੁੰਦੀ ਹੈ ਕਿ ਇਨ੍ਹਾਂ ਸਭ ਨੁਕਸਾਨਾਂ ਦੇ ਬਾਵਜੂਦ ਇਹ ਤਾਲਾਬੰਦੀ ਜਾਰੀ ਰਹੇ। ਆਉਣ ਵਾਲੇ ਲੰਬੇ ਸਮੇਂ ਦੀ ਕਸ਼ਮੀਰੀ ਸਿਆਸਤ ਨੂੰ ਬਦਲਣ ਲਈ, ਹਾਲ ਦੇ ਥੋੜ੍ਹੇ ਸਮੇਂ ਲਈ ਇਹ ਕੁਰਬਾਨੀ ਦੇਣੀ ਜਰੂਰੀ ਹੈ।
“ਜੇਕਰ ਸਾਨੂੰ ਇੱਕ ਜਾਂ ਦੋ ਸਾਲ ਦੇ ਅਰਸੇ ਲਈ ਵੀ ਇਹ ਬੰਦ ਜਾਰੀ ਰੱਖਣਾ ਪੈਂਦਾ ਹੈ ਤਾਂ ਅਸੀਂ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਇਨ੍ਹਾਂ ਹਾਲਾਤਾਂ ਨੂੰ ਬਦਲਣ ਲਈ ਅਸੀਂ ਅਜਿਹਾ ਕਰਾਂਗੇ।”
ਬਾਰਾਮੂਲਾ ਦੇ ਇੱਕ ਸੀਨੀਅਰ ਪੱਤਰਕਾਰ ਨੇ ਸਾਨੂੰ ਦੱਸਿਆ ਕਿ ਇਹ ਸਿਵਲ ਨਾ-ਫੁਰਮਾਨੀ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਸਿੱਧ ਹੋ ਸਕਦੀ ਹੈ। ਪਰ ਹੁਣ ਲੋਕ ਅਲੱਗ-ਅਲੱਗ ਕੋਈ ਕਦਮ ਨਹੀਂ ਉਠਾਉਣਾ ਚਾਹੁੰਦੇ ਅਤੇ ਇਹੀ ਗੱਲ ਉਨ੍ਹਾਂ ਦੀ ਇੱਕੋ-ਇੱਕ ਪ੍ਰੇਰਕ ਸ਼ਕਤੀ ਹੈ।
“ਹਰ ਸ਼ਖ਼ਸ ਇੱਕ ਵੀ ਆਵਾਜ਼ ਵਿੱਚ ਵਾਰ ਵਾਰ ਉਹੀ ਗੱਲ ਕਹਿ ਰਿਹਾ ਹੈ। ਜਨਤਾ ਇਕੱਠੀ ਹੋਵੇਗੀ। ਇਕੱਠੇ ਹੋ ਕੇ ਲੋਕ ਰੋਸ-ਪ੍ਰਦਰਸ਼ਨ ਤੇ ਮੁਜ਼ਾਹਰੇ ਕਰਨਗੇ।”
ਸ੍ਰੀਨਗਰ ਤੋਂ ਬਾਰਾਮੂਲਾ ਵਾਪਸ ਆਉਂਦੇ ਸਮੇਂ ਅਸੀਂ ਕਾਰੋਬਾਰੀਆਂ ਤੇ ਵਪਾਰੀਆਂ ਦੇ ਇੱਕ ਗਰੁੱਪ ਨੂੰ ਮਿਲੇ। ਉਨ੍ਹਾਂ ‘ਚੋਂ ਇੱਕ ਕਾਂਗਰਸ ਪਾਰਟੀ ਦਾ ਸਾਬਕਾ ਨੇਤਾ ਸੀ।
ਚਾਹ ਤੇ ਬਿਸਕੁਟਾਂ ਦੇ ਅਣਗਿਣਤ ਦੌਰਾਂ ਦੌਰਾਨ ਉਨ੍ਹਾਂ ਵਿੱਚੋਂ ਇੱਕ ਸ਼ਖ਼ਸ ਨੇ ਉਸੇ ਪ੍ਰਭਾਵਸ਼ਾਲੀ ਵਾਕ ਨਾਲ ਆਪਣੀ ਗੱਲਬਾਤ ਸ਼ੁਰੂ ਕੀਤੀ ਜੋ ਅਸੀਂ ਹੁਣ ਤੱਕ ਪਹਿਲਾਂ ਕਈ ਵਾਰ ਸੁਣ ਚੁੱਕੇ ਸਾਂ।
“ਦੇਖੋ ਹੁਣ ਸਿਵਲ ਨਾ-ਫੁਰਮਾਨੀ ਲਹਿਰ ਸ਼ੁਰੂ ਹੋ ਚੁੱਕੀ ਹੈ। ਟਰੇਡ ਐਸੋਸ਼ੀਏਸ਼ਨਾਂ ਨੇ ਆਪਣੇ ਕਾਰੋਬਾਰ ਅਦਾਰੇ ਬੰਦ ਕਰ ਰੱਖੇ ਹਨ ਅਤੇ ਸਕੂਲ ਵੀ ਬੰਦ ਹਨ। ਕੋਈ ਵੀ ਕਿਤੇ ਆ ਜਾ ਨਹੀਂ ਰਿਹਾ। ਜਦੋਂ ਤੱਕ ਉਹ ਧਾਰਾ 370 ਬਾਰੇ ਲਿਆ ਗਿਆ ਫੈਸਲਾ ਵਾਪਸ ਨਹੀਂ ਲੈਂਦੇ, ਅਸੀਂ ਆਪਣੇ ਕਾਰੋਬਾਰੀ ਅਦਾਰੇ ਨਹੀਂ ਖੋਲਾਂਗੇ।”
ਇੱਕ ਹੋਰ ਸ਼ਖ਼ਸ ਨੇ ਵੀ ਉਸ ਦੇ ਜਜ਼ਬਾਤਾਂ ਦੀ ਪ੍ਰੋੜ੍ਹਤਾ ਕੀਤੀ।
“ਇਹ ਡਾਵੋਲ ਦਾ ਸਿਧਾਂਤ ਹੈ (ਉਹ ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਡਾਵੋਲ ਬਾਰੇ ਗੱਲ ਕਰ ਰਿਹਾ ਸੀ)। ਇਸ ਕਾਰਨ ਆਜ਼ਾਦੀ ਦੇ ਸੰਘਰਸ਼ ਨੂੰ ਬਲ ਮਿਲੇਗਾ।”
“ਹਰ ਅਦਾਰਾ ਜੋ ਬੰਦ ਰੱਖਿਆ ਜਾ ਰਿਹਾ ਹੈ, ਉਹ ਸਿਵਲ ਨਾ-ਫੁਰਮਾਨੀ ਲਹਿਰ ਦਾ ਪ੍ਰਗਟਾਵਾ ਹੈ।”
“ਮੈਂ ਇੱਕ ਭਾਰਤੀ ਸੀ। ਸੰਨ 2006 ਵਿੱਚ ਖਾੜਕੂਆਂ ਨੇ ਮੇਰੇ ਪਿਤਾ ਦਾ ਕਤਲ ਕਰ ਦਿੱਤਾ ਸੀ। ਹੁਣ ਮੈਂ ਵੀ ਇੱਥੇ ਅਸੁਰੱਖਿਅਤ ਮਹਿਸੂਸ ਕਰ ਰਿਹਾ ਹਾਂ।”
“ਸਾਡੇ ਇਲਾਕੇ ਨੂੰ ਕੇਂਦਰ-ਸ਼ਾਸਿਤ ਪ੍ਰਦੇਸ ਭਾਵ ਯੂ.ਟੀ (UT) ਨਾ ਕਹੋ। ਅਸੀਂ ਓ.ਟੀ(OT) ਹਾਂ ਭਾਵ ਵਿਦੇਸ਼ੀ ਕਬਜ਼ੇ ਹੇਠਲਾ ਇਲਾਕਾ।”
“ਅਸੀਂ ਖੁਦ-ਮੁਖਤਿਆਰੀ ਚਾਹੁੰਦੇ ਹਾਂ-1953 ਤੋਂ ਪਹਿਲਾਂ ਵਾਲੀ ਸਥਿਤੀ (ਇਹ ਉਹ ਸਥਿਤੀ ਸੀ ਜਦੋਂ ਭਾਰਤ ਨਾਲ ਜੁੜ੍ਹਨ ਦੇ ਅਹਿਦਨਾਮੇ ਦੇ ਇੱਕ ਅੰਗ ਵਜੋਂ ਜੰਮੂ ਤੇ ਕਸ਼ਮੀਰ ਪ੍ਰਾਂਤ ਵਿੱਚ ਇੱਕ ਵੱਖਰਾ ਸੰਵਿਧਾਨ ਲਾਗੂ ਸੀ। ਸੰਨ 1953 ਤੋਂ ਬਾਅਦ ਇਸ ਅਹਿਦਨਾਮੇ ਨੂੰ ਕਮਜ਼ੋਰ ਕਰਨ ਲਈ ਇਸ ਵਿੱਚ ਸੋਧਾਂ ਕੀਤੀਆਂ ਜਾਣ ਲੱਗੀਆਂ ਅਤੇ ਇਸੇ ਸਾਲ ਪ੍ਰਾਂਤ ਦੇ ਹਰਮਨ ਪਿਆਰੇ ਤੇ ਚੁਣੇ ਹੋਏ ਨੇਤਾ ਸ਼ੇਖ ਅਬਦੁੱਲਾ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ)।”
“ਪੁਲਵਾਮਾ ਦੇ ਹਮਲੇ ਸਮੇਂ (ਜਦੋਂ 14ਫਰਵਰੀ 2019 ਨੂੰ ਇੱਕ ਆਤਮਘਾਤੀ ਖਾੜਕੂ ਨੇ ਬਾਰੂਦ ਨਾਲ ਭਰੀ ਆਪਣੀ ਕਾਰ ਕੇਂਦਰੀ ਰਿਜ਼ਰਵ ਪੁਲਿਸ ਦੀ ਕਾਨਵਾਈ ਨਾਲ ਜਾ ਟਕਰਾਈ ਜਿਸ ਕਾਰਨ ਸੀਆਰਪੀਐਫ ਦੇ 40 ਜਵਾਨ ਮਾਰੇ ਗਏ) ਮੈਨੂੰ ਮੇਰਾ ਰਿਜ਼ੋਰਟ ਬੰਦ ਰਹਿਣ ਕਾਰਨ 60 ਲੱਖ ਦਾ ਘਾਟਾ ਪਿਆ। ਇਸ ਸਭ ਦਾ ਕੀ ਭਾਵ ਹੈ?”
“ਕਸ਼ਮੀਰੀ ਲੋਕਾਂ ਨੇ ਮਰਨ ਦਾ ਫੈਸਲਾ ਕਰ ਲਿਆ ਹੈ। ਅਸੀਂ ਮੋਦੀ ਸਰਕਾਰ ਅੱਗੇ ਝੁਕਾਂਗੇ ਨਹੀਂ।”
4. ਸਦਮਾ
ਇਹ ਜਾਣਨ ਲਈ ਕਿ ਧਾਰਾ 370 ਨੂੰ ਰੱਦ ਕਰਨ ਅਤੇ ਸੂਬੇ ਨੂੰ ਦੋ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤੇ ਜਾਣ ਕਾਰਨ ਜੰਮੂ ਕਸ਼ਮੀਰ ਦੇ ਲੋਕਾਂ ਦੀ ਭਾਰਤੀ ਰਾਜ ਨਾਲ ਨਾਰਾਜ਼ਗੀ ਦੀ ਖਾਈ ਪਹਿਲਾਂ ਨਾਲੋਂ ਕਿੰਨੀ ਜ਼ਿਆਦਾ ਡੂੰਘੀ ਤੇ ਚੌੜੀ ਹੋਈ ਹੈ, ਅਸੀਂ ਕਸ਼ਮੀਰ ਵਾਦੀ ਦੇ ਚਾਰ ਜਿਲ੍ਹਿਆਂ ਤੇ ਜੰਮੂ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਹੇਠਾਂ ਉਨ੍ਹਾਂ ਵੱਲੋਂ ਮਹਿਸੂਸ ਕੀਤੇ ਸਦਮੇ ਦੇ ਕੁੱਝ ਪ੍ਰਸੰਗ ਦਿੱਤੇ ਜਾ ਰਹੇ ਹਨ।
ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਸਦਮਾ
ਸੂਬਾ ਸਰਕਾਰ ਦੀ ਨੌਕਰੀ ਕਰਨ ਵਾਲੇ ਇੱਕ ਪਤੀ-ਪਤਨੀ ਜੋੜੇ ਨੇ ਦੱਸਿਆ ਕਿ ਜਦੋਂ 5 ਅਗੱਸਤ ਨੂੰ ਭਾਰਤੀ ਪਾਰਲੀਮੈਂਟ ਦੇ ਉਪਰਲੇ ਸਦਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਾਰਾ 370 ਨੂੰ ਰੱਦ ਕੀਤੇ ਜਾਣ ਤੇ ਸੂਬੇ ਨੂੰ ਦੋ ਕੇਂਦਰੀ-ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡੇ ਜਾਣ ਬਾਰੇ ਘੋਸ਼ਣਾ ਕੀਤੀ ਤਾਂ ਉਨ੍ਹਾਂ ਨੇ ਬਹੁਤ ਡੂੰਘਾ ਸਦਮਾ ਮਹਿਸੂਸ ਕੀਤਾ। ਉਨ੍ਹੀ ਸੌ ਅੱਸੀਵਿਆਂ ਵਿੱਚ ਪੈਦਾ ਹੋਏ ਇਸ ਜੋੜੇ ਨੇ ਆਪਣਾ ਹੁਣ ਤੱਕ ਦਾ ਜੀਵਨ ਕਸ਼ਮੀਰ ਵਿੱਚ ਰਹਿ ਕੇ ਹੀ ਗੁਜ਼ਾਰਿਆ ਹੈ। ਉਨ੍ਹਾਂ ਨੇ ਸੰਨ 1987 ਦੀਆਂ ਚੋਣਾਂ ਦੌਰਾਨ ਹੋਈ ਉੱਚ-ਪੱਧਰੀ ਹੇਰਾਫੇਰੀ, ਜਿਸ ਬਾਰੇ ਪਹਿਲਾਂ ਹੀ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ, ਤੋਂ ਬਾਅਦ ਦਿਨ-ਬਦਿਨ ਵੱਧ ਰਹੇ ਆਤੰਕਵਾਦ ਵਾਲੇ ਦਿਨ ਵੀ ਦੇਖੇ ਅਤੇ ਫਿਰ ਪਾਕਿਸਤਾਨ ਤੋਂ ਆਤੰਕਵਾਦੀਆਂ ਦੀ ਘੁਸਪੈਠ, ਜਿਹਾਦ ਵਿੱਚ ਭਾਗ ਲੈਣ ਦਾ ਸੱਦਾ ਤੇ ਫਿਰਕੂ ਖੂਨ-ਖਰਾਬਾ ਜਿਸ ਕਾਰਨ ਹਿੰਦੂਆਂ -ਕਸ਼ਮੀਰੀ ਪੰਡਿਤਾਂ-ਵੱਲੋਂ ਗਰੁੱਪਾਂ ਦੀ ਸ਼ਕਲ ਵਿੱਚ ਕਸ਼ਮੀਰ ਦੀ ਵਾਦੀ ਕੇ ਛੱਡ ਕੇ ਜਾਣ ਵਾਲੇ ਦੌਰ ਵੀ ਇਸ ਜੋੜੇ ਨੇ ਆਪਣੇ ਅੱਖੀਂ ਦੇਖੇ। ਪਤੀ ਪਤਨੀ, ਦੋਵਾਂ ਨੇ ਹੀ ਵਿਅਕਤੀਗਤ ਤੌਰ ’ਤੇ ਕਿਹਾ ਕਿ ਅਜਿਹੇ ਹਾਲਾਤ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਦੇ ਵੀ ਭਾਰਤੀ ਰਾਜ ਵਿੱਚ ਆਪਣਾ ਵਿਸ਼ਵਾਸ ਨਹੀਂ ਸੀ ਖੋਇਆ ਜਦ ਕਿ ਉਨ੍ਹਾਂ ਦੇ ਆਸ ਪਾਸ ਦੇ ਲੋਕਾਂ ਨੇ ਅਜਿਹਾ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਭਾਰਤੀ ਰਾਜ ਵਿੱਚ ਭਰੋਸਾ ਬਣਾਈ ਰੱਖਣ ਲਈ ਕੰਮ ਕੀਤਾ। ਇਸ ਲਈ ਧਾਰਾ 370 ਰੱਦ ਕਰਨ ਵਾਲੀ ਘੋਸ਼ਣਾ ਕਾਰਨ ਉਨ੍ਹਾਂ ਨੂੰ ਅਸਹਿਣਯੋਗ ਸਦਮਾ ਲੱਗਿਆ।
“ਜਿਸ ਦਿਨ ਇਹ ਭਾਣਾ ਵਰਤਿਆ ਅਸੀਂ ਦੋਨੋਂ, ਮੈਂ ਤੇ ਮੇਰੀ ਪਤਨੀ, ਬਹੁਤ ਰੋਏ। ਅਸੀਂ ਬਹੁਤ ਦੇਰ ਰੋਂਦੇ ਰਹੇ। ਸਾਡੀਆਂ ਅੱਖਾਂ ’ਚੋਂ ਲਗਾਤਾਰ ਹੰਝੂ ਵਹਿ ਰਹੇ ਸਨ। ਅਸੀਂ ਬਹੁਤ ਬੇਬਸੀ ਮਹਿਸੂਸ ਕੀਤੀ ਕਿ ਸਾਡੇ ਹੱਥ ਵਿੱਚ ਤਾਂ ਕੁੱਝ ਵੀ ਨਹੀਂ ਹੈ। ਅਸੀਂ ਦੇਖਿਆ ਕਿ ਕਿਵੇਂ ਇੱਕ ਦਿਨ ਪਹਿਲਾਂ ਸੈਟੇਲਾਈਟ ਫੋਨ ਦਿੱਤੇ ਜਾ ਰਹੇ ਸਨ। ਕਰਫਿਊ ਲਾਉਣ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਸਨ। ਮੈਂ ਫੋਨ ਰਾਹੀਂ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੂੰ ਕਿਹਾ ਕਿ ਉਹ ਜਰੂਰੀ ਘਰੇਲੂ ਚੀਜ਼ਾਂ ਤੇ ਰਾਸ਼ਨ ਜਮ੍ਹਾਂ ਕਰ ਲੈਣ ਅਤੇ ਆਪਣੇ ਰਾਸ਼ਨ ਨੂੰ ਛੁਪਾ ਕੇ ਰੱਖਣ। ਮੈਂ ਸੋਚਿਆ ਕਿ ਯੁੱਧ ਵਰਗੇ ਹਾਲਾਤ ਬਣਨ ਜਾ ਰਹੇ ਹਨ ਅਤੇ ਫਿਲਮਾਂ ਦੀ ਤਰ੍ਹਾਂ ਕੁੱਝ ਲੋਕ ਤੁਹਾਡਾ ਰਾਸ਼ਨ ਚੋਰੀ ਵੀ ਕਰ ਸਕਦੇ ਹਨ। ਫਿਰ ਇਸ ਸਭ ਵਾਪਰ ਗਿਆ। ਜੇਕਰ ਮੇਰੇ ਪ੍ਰਸੰਸਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਤਾਂ ਮੈਂ ਖੁੱਲੇ ਤੌਰ ’ਤੇ ਇਸ ਬਾਰੇ ਬੋਲਦਾ। ਪਰ ਜੇਕਰ ਮੈਂ ਹੁਣ ਇਨ੍ਹਾਂ ਹਾਲਤਾਂ ਵਿੱਚ ਬੋਲਦਾ ਹਾਂ ਤਾਂ ਗਿ੍ਰਫਤਾਰ ਕਰ ਲਿਆ ਜਾਵਾਂਗਾ। ਇਸ ਵਕਤ ਮੈਂ ਜੰਗ ਦੇ ਹੱਕ ਵਿੱਚ ਹਾਂ। ਜੰਗ ਹੋਣੀ ਚਾਹੀਦੀ ਹੈ। ਕਿਉਂਕਿ ਮੈਂ 1982 ਵਿੱਚ ਜਨਮਿਆ ਹਾਂ, ਇਸ ਲਈ ਮੈਂ ਆਪਣੀ ਪੂਰੀ ਜ਼ਿੰਦਗੀ ਦੌਰਾਨ ਬਸ ਇਹੀ ਰੌਲਾ-ਰੱਪਾ ਤੇ ਅਸ਼ਾਂਤੀ ਹੀ ਦੇਖੀ ਹੈ। ਮੇਰੀ ਉਮਰ ਤੋਂ ਵੱਡੀ ਉਮਰ ਦੇ ਬੰਦਿਆਂ ਨੇ ਕੁੱਝ ਚੰਗੇ ਦਿਨ ਦੇਖੇ ਹੋ ਸਕਦੇ ਹਨ। ਮੇਰੀ ਉਮਰ ਵਾਲਿਆਂ ਨੇ ਚੰਗੇ ਦਿਨਾਂ ਦੇ ਸੁਫਨੇ ਦੇਖਣੇ ਬੰਦ ਕਰ ਦਿੱਤੇ ਹਨ। ਮੇਰਾ ਵਿਸ਼ਵਾਸ ਹੈ ਕਿ ਜੰਗ ਹੋਣੀ ਚਾਹੀਦੀ ਹੈ। ਬਿਮਾਰੀ-ਲੱਗੇ ਦੰਦ ਨੂੰ ਹਰ ਵਾਰ ਠੀਕ ਨਹੀਂ ਕੀਤਾ ਜਾ ਸਕਦਾ। ਇਸ ਨੂੰ ਕਦੇ ਤਾਂ ਕੱਢਣਾ ਹੀ ਪਵੇਗਾ।
ਸਰਕਾਰੀ ਨੌਕਰੀ ਕਰਨ ਵਾਲੇ ਇੱਕ ਹੋਰ ਸ਼ਖ਼ਸ ਨੇ ਦੱਸਿਆ ਕਿ ਉਸ ਨੇ ਇੱਕ ਸਥਾਨਕ ਮਸਜਿਦ ਦੀ ਦੀਵਾਰ ਉਪਰ ਇੱਕ ਨੋਟਿਸ ਲੱਗਿਆ ਦੇਖਿਆ ਜੋ ਸ਼ਾਇਦ ਖਾੜਕੂਆਂ ਵੱਲੋਂ ਲਾਇਆ ਗਿਆ ਸੀ। ਇਸ ਰਾਹੀਂ ਲੋਕਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਆਪਣੇ ਕਾਰੋਬਾਰੀ ਅਦਾਰੇ ਨਾ ਖੋਲ੍ਹਣ। “ਦੋ ਠੇਕੇਦਾਰਾਂ ਨੇ ਮਸਜਿਦ ਵਿੱਚ ਪੋਸਟਰ ਲਾਏ- ਕੰਮ ਬੰਦ ਕਰੋ, ਵਰਨਾ..।” ਪਰ ਜਲਦੀ ਹੀ ਇੱਕ ਚਿਤਾਵਨੀ ਵਜੋਂ ਉਸ ਨੇ ਅੱਗੇ ਕਿਹਾ, “ਪਰ ਲੋਕਾਂ ਵਿੱਚ ਵੀ ਗੁੱਸਾ ਹੈ, ਉਹ ਕੰਮ ਨਹੀਂ ਕਰਨਾ ਚਾਹੁੰਦੇ।”
ਪਕੌੜਿਆਂ ਦੀਆਂ ਪਲੇਟਾਂ ਖਤਮ ਕਰਨ ਦੇ ਕਈ ਦੌਰਾਂ ਦੌਰਾਨ ਇੱਕ ਪੱਤਰਕਾਰ ਨੇ ਧਾਰਾ 370 ਨੂੰ ਰੱਦ ਕੀਤੇ ਜਾਣ ਦੀ ਘੋਸ਼ਣਾ ਨੂੰ ਬਲਾਤਕਾਰ ਨਾਲ ਤਫਸ਼ੀਹ ਦਿੱਤੀ। “ਪਹਿਲੇ ਪੰਦਰਾਂ ਦਿਨਾਂ ਤੱਕ ਲੋਕ ਪੂਰੀ ਤਰ੍ਹਾਂ ਸਦਮੇ ਵਿੱਚ ਸਨ। ਉਹ ਬੋਲ ਤੱਕ ਨਹੀਂ ਸਕਦੇ ਸਨ। ਇੱਥੋਂ ਤੱਕ ਕਿ ਅਸੀਂ ਪੱਤਰਕਾਰ ਵੀ ਪਹਿਲੇ ਦਸ ਦਿਨ ਲਈ ਬੋਲ ਤੱਕ ਨਾ ਸਕੇ। ਮੈਂ ਬਹੁਤ ਵਿਆਕੁਲ ਤੇ ਮਾਯੂਸ ਸਾਂ ਜਦ ਅੱਠ ਅਗਸਤ ਨੂੰ ਕੁੱਝ ਪੱਤਰਕਾਰ ਮੇਰੇ ਕੋਲ ਆਏ ਅਤੇ ਉਹ ਮੇਰੇ ਕੋਲੋਂ ਸਵਾਲ ਪੁੱਛਣ ਲੱਗੇ ਅਤੇ ਮੈਨੂੰ ਹਾਲਾਤ ਦਾ ਵਿਸ਼ਲੇਸ਼ਣ ਕਰਨ ਲਈ ਕਿਹਾ। ਮੈਂ ਉਨ੍ਹਾਂ ਨੂੰ ਕਿਹਾ ਕਿ ਕੀ ਤੁਸੀਂ ਪੱਤਰਕਾਰਤਾ ਦੇ ਸਦਾਚਾਰੀ ਨੇਮਾਂ ਬਾਰੇ ਨਹੀਂ ਪੜ੍ਹਿਆ? ਕੀ ਕੋਈ ਪੱਤਰਕਾਰ ਕਿਸੇ ਬਲਾਤਕਾਰ ਪੀੜ੍ਹਿਤ ਨੂੰ ਘਟਨਾ ਦੇ ਪਹਿਲੇ 72 ਘੰਟਿਆਂ ਦੌਰਾਨ ਕੋਈ ਸਵਾਲ ਪੁੱਛ ਸਕਦਾ ਹੈ ?”
ਕਾਨੂੰਨ ਦੀ ਪੜ੍ਹਾਈ ਕਰ ਰਹੇ ਇੱਕ ਨੌਜਵਾਨ ਵਿਦਿਆਰਥੀ ਨੇ ਆਪਣਾ ਤੌਖਲਾ ਬਹੁਤ ਨਫੀਸ ਢੰਗ ਨਾਲ ਪ੍ਰਗਟ ਕੀਤਾ। ਉਸ ਨੇ ਕਿਹਾ ਕਿ ਉਸ ਦੀ ਪੂਰੀ ਪੀੜ੍ਹੀ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਉਹ ਆਪਣੇ ਇਸ ਸਾਰੇ ਗੁੱਸੇ ਅਤੇ ਕੁੰਠਾ ਦਾ ਕੀ ਕਰਨ। ਪਹਿਲਾਂ ਵਾਲੇ ਹਰ ਅਜਿਹੇ ਮੌਕੇ ਦੇ ਮੁਕਾਬਲੇ ਇਸ ਵਾਰ ਉਹ ਪੂਰੀ ਤਰ੍ਹਾਂ ਗੁੰਮ-ਸੁੰਮ ਹੈ। ਉਸ ਵਰਗੇ ਲੋਕ, ਉਤੇਜਿਕ ਹੋ ਕੇ ਮਨ ਦਾ ਗੁਬਾਰ ਕੱਢ ਲੈਣ ਤੋਂ ਬਾਅਦ, ਆਪਣੇ ਅੰਦਰ ਇੱਕ ਪੂਰਾ ਖਾਲੀਪਣ ਮਹਿਸੂਸ ਕਰਦੇ ਹਨ।
“ਜਦੋਂ ਇਹ ਧਾਰਾ ਰੱਦ ਕਰਨ ਵਾਲਾ ਕਾਰਾ ਵਾਪਰਿਆ ਤਦ ਪਹਿਲੇ ਕੁੱਝ ਦਿਨ ਬਹੁਤ ਤਣਾਅ-ਪੂਰਨ ਸਨ। ਲੋਕ ਏਟੀਐਮਾਂ ’ਚੋਂ ਪੈਸੇ ਕਢਵਾਉਣ ਲਈ ਉਤਾਵਲੇ ਸਨ, ਪੈਟਰੌਲ ਜਮ੍ਹਾਂ ਕਰ ਰਹੇ ਸਨ। ਲੱਗਦਾ ਸੀ ਕਿ ਜਿਵੇਂ ਅਸੀਂ ਕਿਸੇ ਗੁਫਾ ਵਿੱਚ ਰਹਿ ਰਹੇ ਹਾਂ। ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਹੋ ਕੀ ਰਿਹਾ ਸੀ। ਅਗਲੇ ਦਿਨ ਜਦ ਮੈਂ ਅਖਬਾਰ ਖੋਲ੍ਹਿਆ ਤਾਂ ਪਤਾ ਚੱਲਿਆ ਕਿ ਧਾਰਾ 370 ਨੂੰ ਰੱਦ ਕਰ ਦਿੱਤਾ ਗਿਆ ਹੈ। ਤਦ ਤੋਂ ਮੈਂ ਇਸ ਸਦਮੇ ’ਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।”
ਤੁਹਾਨੂੰ ਆਪਣੇ ਘਰ ਵਿੱਚੋਂ ਬਾਹਰ ਨਿਕਲ ਸਕਣ ਵਰਗੀ ਬੁਨਿਆਦੀ ਆਜ਼ਾਦੀ ਵੀ ਹੁਣ ਇੱਥੇ ਹਾਸਲ ਨਹੀਂ ਹੈ। ਠੀਕ ਹੈ, ਤੁਸੀਂ ਘਰੋਂ ਬਾਹਰ ਨਹੀਂ ਨਿਕਲੋਂਗੇ, ਪਰ ਤੁਸੀਂ ਸਾਹ ਵੀ ਨਹੀਂ ਲੈ ਸਕਦੇ। ਹਵਾ ਅੱਥਰੂ ਗੈਸ ਦੀ ਦੁਰਗੰਧ ਨਾਲ ਭਰੀ ਹੋਈ ਹੈ। ਇਸ ਦੁਰਗੰਧ ਤੋਂ ਬਚਣ ਲਈ ਸਾਨੂੰ ਕਈ ਇਲਾਕਿਆਂ ਵਿੱਚ ਆਪਣੇ ਘਰਾਂ ਦੀਆਂ ਖਿੜਕੀਆਂ ਬੰਦ ਕਰਨੀਆਂ ਪੈਂਦੀਆਂ ਹਨ।
ਮੈਂ ਬਹੁਤ ਉਦਾਸ ਹਾਂ। ਹਰ ਸ਼ੁਕਰਵਾਰ ਅਸੀਂ ਉਮੀਦ ਕਰਦੇ ਹਾਂ ਕਿ ਨਮਾਜ਼ ਤੋਂ ਬਾਅਦ ਕੁੱਝ ਅਜਿਹਾ ਵਾਪਰੇਗਾ ਜਿਸ ਕਾਰਨ ਅਸੀਂ ਘਰਾਂ ਵਿੱਚੋਂ ਬਾਹਰ ਨਿਕਲ ਸਕਿਆ ਕਰਾਂਗੇ। ਇਨ੍ਹਾਂ ਦੋ ਮਹੀਨਆਂ ਦੌਰਾਨ ਇੱਕ 22 ਸਾਲਾ ਨੌਜਵਾਨ ਨੂੰ ਪੂਰਾ ਦਿਨ ਘਰੇ ਬੈਠਣਾ ਪੈਂਦਾ ਹੈ, ਬਾਹਰ ਨਹੀਂ ਨਿਕਲ ਸਕਦਾ ਅਤੇ ਅੱਗੋਂ ਸਿੱਤਮ ਇਹ ਕਿ ਇੰਟਰਨੈਟ ਸੇਵਾ ਵੀ ਬੰਦ ਹੈ। ਸੋ ਮੈਂ ਕਾਫੀ ਕੁੱਝ ਪੜ੍ਹਦਾ ਰਹਿੰਦਾ ਹਾਂ। ਅਰੁੰਧਤੀ ਰਾਇ ਨੂੰ ਵੀ ਅਤੇ ਜੌਹਨ ਗਰਿਸ਼ਮ ਦੇ ਅਪਰਾਧ ਜਗਤ ਦੇ ਪਿਛੋਕੜ ਵਾਲੇ ਨਾਵਲ ਵੀ। ਪਰ ਅਜਿਹਾ ਕਰਕੇ ਤੁਸੀਂ ਕਿੰਨੀ ਕੁ ਦੇਰ ਤੱਕ ਜ਼ਮੀਨੀ ਹਕੀਕਤ ਤੋਂ ਆਪਣਾ ਧਿਆਨ ਲਾਂਭੇ ਕਰ ਸਕਦੇ ਹੋ? ਟੀਵੀ ਦੇਖਣਾ ਤਾਂ ਬਹੁਤ ਹੀ ਖੌਫਨਾਕ ਅਨੁਭਵ ਹੈ, ਤੁਹਾਡਾ ਆਪਣੇ ਕੱਪੜੇ ਪਾੜ ਸੁੱਟਣ ਦਾ ਜੀਅ ਕਰਦਾ ਹੈ। ਅਕਾਦਮਿਕ ਤੌਰ ’ਤੇ ਮੈਂ ਗੁੰਮ-ਸੁੰਮ ਹਾਂ। ਆਮ ਹਾਲਾਤਾਂ ਦੇ ਦਿਨਾਂ ਦੌਰਾਨ, ਸਾਨੂੰ ਸਮੇਂ ਦੇ ਨੁਕਸਾਨ ਦਾ ਧਿਆਨ ਕਰਦੇ ਹੋਏ, ਆਪਣੇ ਸਿਲੇਬਸਾਂ ਨੂੰ ਕਾਹਲੀ ਨਾਲ ਖਤਮ ਕਰਨਾ ਹੁੰਦਾ ਸੀ। ਪਰ ਹੁਣ ਸਾਡਾ ਕੋਈ ਅਕਾਦਮਿਕ ਕੈਲੰਡਰ ਹੀ ਨਹੀਂ ਰਿਹਾ, ਹੁਣ ਇੱਥੇ ਸਿਰਫ ਸਿਆਸੀ ਕੈਲੰਡਰ ਲਾਗੂ ਹੈ।
ਸੰਨ 2016 ਵਿੱਚ ਵੀ ਚਾਰ ਮਹੀਨਿਆਂ ਲਈ ਮੁਕੰਮਲ ਬੰਦ ਰਿਹਾ ਸੀ। ਅਤੇ ਹੁਣ ਫਿਰ ਉਹੀ ਹਾਲ ਹੈ। ਜੇਕਰ ਇਨ੍ਹਾਂ ਦੋਵਾਂ ਅਰਸਿਆਂ ਨੂੰ ਜੋੜ੍ਹ ਲਿਆ ਜਾਵੇ ਤਾਂ ਇਸ ਹਿਸਾਬ ਨਾਲ ਇੱਕ ਪੂਰਾ ਅਕਾਦਮਿਕ ਸਾਲ ਬਰਬਾਦ ਹੋ ਚੁੱਕਾ ਹੈ। ਬੁਰਹਾਨ ਵਾਨੀ ਨੂੰ ਮਾਰੇ ਜਾਣ ਬਾਅਦ ਜਦ ਕਸ਼ਮੀਰ ਪੂਰੀ ਤਰ੍ਹਾਂ ਬੰਦ ਰਿਹਾ ਸੀ ਤਦ ਮੇਰਾ ਇੱਕ ਸਮੈਸਟਰ ਬਰਬਾਦ ਹੋ ਗਿਆ ਸੀ। ਹੁਣ ਮੇਰੀ ਪੜ੍ਹਾਈ ਦਾ ਇੱਕ ਪੂਰਾ ਸਾਲ ਬਰਬਾਦ ਹੋ ਜਾਣਾ ਹੈ।
ਆਜ਼ਾਦੀ ਦੀ ਗੱਲ ਕਰਨਾ ਇੱਕ ਮਜ਼ਾਕ ਤੋਂ ਵੱਧ ਹੋਰ ਕੁੱਝ ਨਹੀਂ ਹੈ। ਮੈਂ ਨਹੀਂ ਸੋਚਦਾ ਇਹ ਸੰਭਵ ਹੈ। ਜਿਸ ਤਰ੍ਹਾਂ ਅਰੁੰਧਤੀ ਰਾਇ ਨੇ ਆਪਣੇ ਨਾਵਲ ਦਰਬਾਰਿ-ਖੁਸ਼ੀਆਂ ਬੇਪਨਾਹ (The Ministry of Utmost Happiness) ਵਿੱਚ ਲਿਖਿਆ ਹੈ ਕਿ ਪੰਜ ਕਸ਼ਮੀਰੀਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿਉ, ਉਹ ਇੱਕ ਦੂਜੇ ਦਾ ਕਤਲ ਕਰ ਦੇਣਗੇ।” ਮੈਨੂੰ ਨਹੀਂ ਲੱਗਦਾ ਕਿ ਆਜ਼ਾਦੀ ਵਾਲੀ ਗੱਲ ਵਿੱਚ ਕੋਈ ਦਮ ਹੈ। ਮੈਂ ਬੁਰਹਾਨ ਵਾਨੀ, ਹੁਰੀਅਤ ਜਾਂ ਨੈਸ਼ਨਲ ਕਾਨਫਰੰਸ ਦਾ ਸਮਰਥਕ ਨਹੀਂ ਹਾਂ ਅਤੇ ਨਾ ਹੀ ਮੈਂ ਚੰਗੀ ਤਰ੍ਹਾਂ ਪੀਡੀਪੀ ਪਾਰਟੀ ਬਾਰੇ ਜਾਣਦਾ ਹਾਂ। ਵਿਚਾਰਧਾਰਕ ਤੌਰ ’ਤੇ ਅਸੀਂ ਸਾਰੇ ਵੰਡੇ ਹੋਏ ਹਾਂ।
ਯੂਨੀਵਰਸਿਟੀ ਵਿੱਚ ਮੇਰੇ ਬੈਚ ਵਿੱਚ ਅਸੀਂ 120 ਵਿਦਿਆਰਥੀ ਸਾਂ ਅਤੇ ਸਾਨੂੰ ਕਸ਼ਮੀਰ ਸਮੱਸਿਆ ਬਾਰੇ ਖੁੱਲ੍ਹੇ ਤੌਰ ’ਤੇ ਬਹਿਸਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਸੀ। ਇਸ ਲਈ ਮੈਨੂੰ ਕਸ਼ਮੀਰ ਦੀ ਸਿਆਸਤ ਦੀ ਸਮਝ ਨਹੀਂ ਹੈ। ਕਸ਼ਮੀਰੀ ਸਿਆਸਤ ਨੂੰ ਸਮਝਣ ਲਈ ਮੈਨੂੰ ਇਸ ਦਾ ਅਧਿਐਨ ਕਰਨ ਦਾ ਅਵਸਰ ਪ੍ਰਦਾਨ ਨਹੀਂ ਕੀਤਾ ਜਾ ਰਿਹਾ। ਮੈਂ ਉਸੇ ਗੱਲ ’ਤੇ ਵਿਸ਼ਵਾਸ ਕਰ ਲੈਂਦਾ ਹਾਂ ਜੋ ਮੇਰੇ ਮਾਪੇ ਮੈਨੂੰ ਕਸ਼ਮੀਰ ਸਮੱਸਿਆ ਬਾਰੇ ਦੱਸਦੇ ਹਨ। ਉਹ ਉੱਨੀ ਸੌ ਨੱਬਵਿਆਂ ਦੇ ਹਾਲਾਤਾਂ ਵਾਲੇ ਦੌਰ ’ਚੋਂ ਗੁਜ਼ਰੇ ਹਨ। ਉਸ ਦੌਰ ਵਿੱਚ ਪੁਲਿਸ ਘਰ ਆਉਂਦੀ ਸੀ, ਪਰਿਵਾਰਕ ਐਲਬਮਾਂ ਦਿਖਾਉਣ ਲਈ ਕਹਿੰਦੀ ਸੀ ਅਤੇ ਫਿਰ ਪੁੱਛਦੀ ਸੀ ਕਿ ਇਸ ਫੋਟੋ ਵਿੱਚ ‘ਇਹ ਸ਼ਖ਼ਸ’ ਕੌਣ ਹੈ? ‘ਇਹ ਸ਼ਖ਼ਸ’ ਹੁਣ ਕਿੱਥੇ ਐ? ਇਸ ਲਈ ਲੋਕਾਂ ਨੇ ਆਪਣੀਆਂ ਐਲਬਮਾਂ ਜਲਾ ਦਿੱਤੀਆਂ। ਮੇਰੇ ਜਮਾਤੀ ਦੋਸਤ ਬਹੁਤ ਜਜ਼ਬਾਤੀ ਹੋ ਜਾਂਦੇ ਹਨ। ਅਜਿਹੇ ਵਕਤ ਜੇਕਰ ਤੁਸੀਂ ਉਨ੍ਹਾਂ ਨੂੰ ਇਹ ਕਹੋ ਕਿ ਭਾਰਤ ਨੇ ਠੀਕ ਕੀਤਾ ਤਾਂ ਉਹ ਤੁਹਾਡਾ ਕਤਲ ਵੀ ਕਰ ਸਕਦੇ ਹਨ।
ਮੈਂ ਬਹੁਤ ਸ਼ਿੱਦਤ ਨਾਲ ਮਹਿਸੂਸ ਕਰਦਾ ਹਾਂ ਕਿ ਮੈਂ ਕੁੱਝ ਕਰਾਂ ਪਰ ਮੈਨੂੰ ਕੁੱਝ ਸੁੰੲਝਦਾ ਨਹੀਂ ਕਿ ਮੈਂ ਕੀ ਤੇ ਕਿਵੇਂ ਕਰਾਂ।
ਸਰਕਾਰ ਕਹਿੰਦੀ ਹੈ ਕਿ ਹੁਣ ਵਿਕਾਸ ਹੋਵੇਗਾ ਅਤੇ ਇੱਥੇ ਨਵੀਆਂ ਸਨਅਤਾਂ ਆਉਣਗੀਆਂ। ਮੈਂ ਨਹੀਂ ਚਾਹੁੰਦਾ ਕਿ ਸਨਅਤਾਂ ਕਾਰਨ ਇੱਥੋਂ ਦਾ ਵਾਤਾਵਰਨ ਖਰਾਬ ਹੋਵੇ। ਅਸੀਂ ਨਹੀਂ ਚਾਹੁੰਦੇ ਕਿ ਗੁਲਮਰਗ ਜਾਂ ਪਹਿਲਗਾਮ ਦੇ ਮੌਸਮ ਵਿੱਚ ਵਿਗਾੜ ਪੈਦਾ ਹੋਵੇ। ਅਸੀਂ ਹੰਢਾਊ ਕਿਸਮ ਦੇ ਵਿਕਾਸ ਦੇ ਹਾਮੀ ਹਾਂ।
ਸਾਡਾ ਕੋਈ ਨੇਤਾ ਨਹੀਂ ਹੈ। ਕੋਈ ਵੀ ਨੇਤਾ ਦਾ ਨਾ ਹੋਣਾ, ਬੁਰੇ ਨੇਤਾਵਾਂ ਦੇ ਹੋਣ ਨਾਲੋਂ ਬਿਹਤਰ ਸਥਿਤੀ ਹੈ। ਮੇਰੀ ਪੀੜ੍ਹੀ ਦੇ ਲੋਕ ਵਿਚਾਰਧਾਰਕ ਤੌਰ ’ਤੇ ਗੁੰਮਰਾਹ ਹੋਏ ਲੋਕ ਹਨ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਸਾਡੇ ਵਿੱਚੋਂ ਕੋਈ ਸ਼ਖ਼ਸ ਨੇਤਾ ਬਣ ਕੇ ਉਭਰੇਗਾ। ਮੈਂ ਬੰਬ-ਬੰਦੂਕਾਂ ਦੀ ਵਰਤੋਂ ਵਿੱਚ ਯਕੀਨ ਨਹੀਂ ਰੱਖਦਾ। ਇਸ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ। ਮੇਰੀ ਪੀੜ੍ਹੀ ਦੀ ਅੰਤਿਮ ਦੁਬਿੱਧਾ ਇਹੀ ਹੈ। ਸਕੂਲ ਵਿੱਚ ਮੇਰੇ ਬੈਚ ਵਿੱਚ ਜੋ 60 ਵਿਦਿਆਰਥੀ ਪੜ੍ਹਦੇ ਸਨ, ਹੁਣ ਉਨ੍ਹਾਂ ਵਿੱਚੋਂ 40 ਦੂਸਰੇ ਸੂਬਿਆਂ ਵਿੱਚ ਪੜ੍ਹ ਰਹੇ ਹਨ। ਇੱਥੋਂ ਦੀ ਸਿਆਸਤ ਵਿੱਚ ਅੱਗੇ ਜਾਣ ਲਈ ਉਹ ਇੱਥੇ ਹਾਜ਼ਰ ਨਹੀਂ ਹਨ। ਜ਼ਿੰਦਗੀ ਦੇ ਦਰਵਾਜ਼ੇ ਬੰਦ ਹੋ ਚੁੱਕੇ ਹਨ।
ਅਸੀਂ ਸਾਰੇ ਜਾਣਦੇ ਹਾਂ ਕਿ ਮਾਵਾਂ ਆਪਣੇ ਪੁੱਤਰ ਖੋਅ ਰਹੀਆਂ ਹਨ ਪਰ ਸਾਨੂੰ ਚੀਜ਼ਾਂ ਨੂੰ ਰੁਮਾਂਸਵਾਦੀ ਬਣਾ ਕੇ ਪੇਸ਼ ਕਰਨ ਵਾਲਾ ਵਰਤਾਰਾ ਬੰਦ ਕਰਨਾ ਪਵੇਗਾ। ਅਸੀਂ ਹਰ ਸਮੇਂ ਇਹੀ ਕੁੱਝ ਕਰਦੇ ਆ ਰਹੇ ਹਾਂ। ਸਾਨੂੰ ਪੈਲਟ ਗੰਨਾਂ ਨਾਲ ਜਖਮੀ ਹੋਏ ਚਿਹਰਿਆਂ ਦੀਆਂ ਤਸਵੀਰਾਂ ਨਹੀਂ ਚਾਹੀਦੀਆਂ। ਅਸੀਂ ਇਹ ਹਰ ਰੋਜ਼ ਦੇਖਦੇ ਹਾਂ।
“ਮੈਂ ਇੱਥੇ ਹੀ ਰਹਿਣਾ ਚਾਹੁੰਦਾ ਹਾਂ। ਮੇਰੀਆਂ ਜੜ੍ਹਾਂ ਇੱਥੇ ਹੀ ਹਨ, ਭਾਵੇਂ ਇਹ ਨਰਕ ਹੀ ਕਿਉਂ ਨਾ ਹੋਵੇ।”
ਰੋਜ਼ਾਨਾ ਜ਼ਿੰਦਗੀ ਦੇ ਸਦਮੇ ਦੀਆਂ ਸਾਰੀਆਂ ਕਹਾਣੀਆਂ ਵਿੱਚੋਂ ਇਸ ਵਿਦਿਆਰਥਣ ਦੀ ਕਹਾਣੀ ਵਿਲੱਖਣ ਹੈ ਕਿਉਂਕਿ ਇਹ ਅਗਲੀ ਪੀੜ੍ਹੀ ਦੀ ਦੁਵਿੱਧਾ ਦੀ ਨਿਸ਼ਾਨਦੇਹੀ ਕਰਦੀ ਹੈ। ਭਵਿੱਖ ਦੀਆਂ ਸਿਆਸੀ ਸੰਭਾਵਨਾਵਾਂ ਦੇ ਵਿਰਵੇਪਣ ਦੇ ਨਾਲ ਨਾਲ ਇਹ ਵਿਦਿਆਰਥਣ ਦੋਵੇ ਤਰ੍ਹਾਂ ਦੇ ਸਿਆਸੀ ਨੇਤਾਵਾਂ, ਮੁੱਖਧਾਰਾਈ ਤੇ ਵੱਖਵਾਦੀ, ਦੇ ਸਿਆਸੀ ਵਾਅਦਿਆਂ ਦਾ ਕੱਚ-ਸੱਚ ਸਮਝ ਜਾਣ ਦੀ ਸਿਆਣਪ ਵੀ ਦਿਖਾਉਂਦੀ ਹੈ। ਬਹੁਤ ਲੰਬੇ ਸਮੇਂ ਤੋਂ ਰਿੱਝ-ਪੱਕ ਰਿਹਾ ਇਨ੍ਹਾਂ ਨੌਜਵਾਨਾਂ ਦਾ ਇਹ ਗੁੱਸਾ, ਹੁਣ ਇੱਕਦਮ ਸੱਤਵੇਂ ਅਸਮਾਨ ਨੂੰ ਛੂਹਣ ਲੱਗ ਪਿਆ ਹੈ।
ਧਾਰਾ 370 ਨੂੰ ਰੱਦ ਕਰਨ ਵਾਲੇ ਕਾਰਨਾਮੇ ਨੇ ਹੋਰ ਕੀ ਕੀ ਗੁਲ ਖਿਲਾਏ ਹਨ, ਵੱਖ-ਵੱਖ ਪੀੜ੍ਹੀਆਂ ਦੇ ਲੋਕਾਂ ਨਾਲ ਬੈਠ ਕੇ ਗੱਲਬਾਤ ਕਰਨ ਨਾਲ ਇਸ ਬਾਰੇ ਜ਼ਿਆਦਾ ਚੰਗੀ ਤਰ੍ਹਾਂ ਪਤਾ ਲੱਗਦਾ ਹੈ। ਇੱਕ ਬਜ਼ੁਰਗ ਤੇ ਉਸ ਦੇ ਪੁੱਤਰ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੋਨਾਂ ਨੇ ਇਸੇ ਇੱਕੋ ਸਦਮੇ ਨੂੰ ਕਿਵੇਂ ਵੱਖ-ਵੱਖ ਤਰੀਕੇ ਨਾਲ ਅਨੁਭਵ ਕੀਤਾ। ਬਜ਼ੁਰਗ ਸ਼ਖ਼ਸ ਨੇ ਬਹੁਤ ਉਦਾਸੀ ਭਰੇ ਰੌਂਅ ਵਿੱਚ ਜ਼ਿੰਦਗੀ ਭਰ ਸੰਜੋਏ ਆਪਣੇ ਸੁਫਨਿਆਂ ਤੇ ਉਮੀਦਾਂ ਦੀ ਗੱਲ ਕੀਤੀ ਅਤੇ ਕਿਹਾ ਕਿ ਕਿਵੇਂ ਇਹ ਸਭ ਚਕਨਾਚੂਰ ਹੋ ਗਿਆ। ਆਪਣੇ ਅਤੀਤ ਨਾਲ ਜੋੜ੍ਹੇ ਬਗ਼ੈਰ ਉਹ ਇਸ ਸਦਮੇ ਬਾਰੇ ਕੋਈ ਗੱਲ ਨਹੀਂ ਕਰ ਸਕਦਾ।
“ਆਤੰਕਵਾਦ 1990 ਵਿੱਚ ਸ਼ੁਰੂ ਹੋਇਆ। ਹੁਣ ਦੇ ਹਾਲਾਤ ਬਿਲਕੁਲ ਵੱਖਰੀ ਤਰ੍ਹਾਂ ਦੇ ਹਨ। ਉਸ ਵਕਤ ਜਿਸ ਚੁਣੀ ਹੋਈ ਸਰਕਾਰ ਨੂੰ ਸੱਤਾ ਉਪਰ ਬਿਰਾਜਮਾਨ ਹੋਣਾ ਚਾਹੀਦਾ ਸੀ, ਉਹ ਅਜਿਹਾ ਨਾ ਕਰ ਸਕੀ।” ਉਹ ਸ਼ੇਖ ਅਬਦੁੱਲਾ ਦੀ ਹਰਮਨ-ਪਿਆਰਤਾ ਬਾਰੇ ਅਤੇ ਬਾਅਦ ਵਿੱਚ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠਲੀ ਕਾਂਗਰਸ ਪਾਰਟੀ ਵੱਲੋਂ ਉਸ ਨੂੰ ਗਿ੍ਰਫਤਾਰ ਕਰਨ ਬਾਰੇ ਗੱਲ ਕਰ ਰਿਹਾ ਸੀ। “ਤਦ ਮੁਸਲਿਮ ਯੂਨਾਈਟਡ ਫਰੰਟ ਹੋਂਦ ਵਿੱਚ ਆਇਆ। ਮੁਸਲਿਮ ਯੂਨਾਈਟਿਡ ਫਰੰਟ ਦੇ ਹੋਰਨਾਂ ਮੁਲਕਾਂ ਤੇ ਏਜੰਸੀਆਂ ਨਾਲ ਸਬੰਧ ਸਨ। ਇਸ ਕਾਰਨ ਆਤੰਕਵਾਦ ਪੈਦਾ ਹੋਇਆ। ਇਹ ਬਹੁਤ ਖਰਾਬ ਸਮਾਂ ਸੀ। ਉਸ ਵਕਤ ਮੈਂ ਸੋਪੋਰ ਵਿੱਚ ਸਾਂ। ਮੈਂ ਉਥੇ ਪੜ੍ਹ ਰਿਹਾ ਸਾਂ। ਅਤੇ ਇੱਕ ਮੁਸਲਿਮ ਵਪਾਰੀ ਨੇ ਇੱਕ ਆਤੰਕਵਾਦੀ ਨੂੰ ਕਿਹਾ, ਤੂੰ ਮੈਨੂੰ ਬਸ ਇਕ ਵਾਰ ਆਪਣੀ ਰਾਈਫਲ ਦਿਖਾ ਦੇ, ਮੈਂ ਤੈਨੂੰ 20000 ਰੁਪੈ ਦੇਵਾਂਗਾ। ਲੋਕ ਸੋਚਦੇ ਸਨ ਬਸ ਖਾੜਕੂਆਂ ਦੇ ਆਉਣ ਦੀ ਦੇਰ ਹੈ, ਅਸੀਂ ਆਜ਼ਾਦ ਹੋ ਜਾਵਾਂਗੇ।” ਉਸ ਨੇ ਅਖੀਰਲੀ ਲਾਈਨ ਬਹੁਤ ਤਨਜ਼ ਭਰੇ ਲਹਿਜ਼ੇ ਨਾਲ ਬੋਲੀ। ਉਹ ਭਾਰਤੀ ਰਾਜ ਵਿੱਚ ਵਿਸ਼ਵਾਸ ਰੱਖਦਾ ਸੀ।
“ਉਨ੍ਹਾਂ ਪੁਰਾਣੇ ਵੇਲਿਆਂ ਵਿੱਚ ਜਦੋਂ ਬਖ਼ਸ਼ੀ ਗੁਲਾਮ ਮੁਹੰਮਦ ਸੱਤਾ ਵਿੱਚ ਸੀ ( ਬਖ਼ਸ਼ੀ ਗੁਲਾਮ ਮੁਹੰਮਦ ਸੰਨ 1953 ਤੋਂ 1964 ਤੱਕ ਉਸ ਸਮੇਂ ਦੌਰਾਨ ਸੂਬੇ ਦਾ ਪ੍ਰਧਾਨ ਮੰਤਰੀ ਰਿਹਾ ਜਦੋਂ ਜੰਮੂ-ਕਸ਼ਮੀਰ ਸੂਬੇ ਦਾ ਆਪਣਾ ਸੰਵਿਧਾਨ ਤੇ ਪ੍ਰਧਾਨ-ਮੰਤਰੀ ਦਾ ਅਹੁਦਾ ਹੋਇਆ ਕਰਦਾ ਸੀ), ਉਸ ਨੇ ਇੱਕ ਪੱਤਰਕਾਰ ਨੂੰ ਪੁੱਛਿਆ ਕਿ ਜੰਮੂ-ਕਸ਼ਮੀਰ ਦੇ ਲੋਕ ਕਿਸ ਦੇ ਨਾਲ ਹਨ। ਉਹ ਕਿਸ ਦੀ ਤਰਫਦਾਰੀ ਕਰਦੇ ਹਨ। ਪੱਤਰਕਾਰ ਨੇ ਜਵਾਬ ਦਿੱਤਾ, 40 ਲੱਖ ਲੋਕ ( ਕਸ਼ਮੀਰ ਵਾਦੀ ਦੀ ਉਸ ਸਮੇਂ ਦੀ ਜਨ-ਸੰਖਿਆ) ਸ਼ੇਖ-ਅਬਦੁੱਲਾ ਨਾਲ ਹਨ, 40 ਲੱਖ ਲੋਕ ਗੁਲਾਮ ਸਾਹਿਬ ਨਾਲ ਹਨ, 40 ਲੱਖ ਲੋਕ ਭਾਰਤ ਨਾਲ ਹਨ ਅਤੇ 40 ਲੱਖ ਲੋਕ ਪਾਕਿਸਤਾਨ ਨਾਲ ਹਨ।” ਇਸ ਪ੍ਰਸੰਗ ਨੂੰ ਸੁਣਨ ਵਾਲੇ ਹਰ ਸ਼ਖ਼ਸ ਦੀਆਂ ਅੱਖਾਂ ਨਮ ਹੋ ਗਈਆਂ। ਉਸ ਨੇ ਆਪਣੀ ਗੱਲ ਦਾ ਮਤਲਬ ਸਮਝਾਇਆ। ਕਸ਼ਮੀਰੀ ਲੋਕ ਇੰਨੇ ਸਿੱਧੇ-ਸਾਧੇ ਤੇ ਭੋਲੇ ਹਨ ਕਿ ਉਹ ਕਦੇ ਕਿਸੇ ਇੱਕ ਧਿਰ ਦੇ ਪੱਖ ਵਿੱਚ ਨਹੀਂ ਖੜ੍ਹੇ। ਉਹ ਬਹੁਤ ਭੋਲੇ ਲੋਕ ਹਨ ਅਤੇ ਹਰ ਸ਼ਖ਼ਸ ਤੇ ਹਰ ਸੰਭਾਵਨਾ ਉਪਰ ਵਿਸ਼ਵਾਸ ਕਰ ਲੈਂਦੇ ਹਨ।
ਉਸ ਬਜ਼ੁਰਗ ਨੇ ਆਪਣੀ ਗੱਲ ਜਾਰੀ ਰੱਖੀ, “ਹੁਣ ਬੀਜੇਪੀ ਦੀ ਸਰਕਾਰ ਹੈ ਅਤੇ ਇਸ ਪਾਰਟੀ ਦੀ ਵਿਚਾਰਧਾਰਾ ਵੱਖਰੀ ਕਿਸਮ ਦੀ ਹੈ। ਉਨ੍ਹਾਂ ਦੇ ਨੇਤਾ ਸ਼ਿਆਮਾ ਪ੍ਰਸਾਦ ਮੁਕਰਜੀ ਦੇ ਸਮੇਂ ਤੋਂ ਹੀ ਧਾਰਾ 370 ਨੂੰ ਰੱਦ ਕਰਨਾ ਇਸ ਪਾਰਟੀ ਦੇ ਏਜੰਡੇ ਉਪਰ ਰਿਹਾ ਹੈ। ਪਰ ਇਤਿਹਾਸਕ ਤੌਰ ’ਤੇ ਇਹ ਵੀ ਸੱਚ ਹੈ ਕਿ ਭਾਰਤੀਆਂ ਨੇ ਕਦੇ ਵੀ ਕਸ਼ਮੀਰੀਆਂ ਉਪਰ ਭਰੋਸਾ ਨਹੀਂ ਕੀਤਾ। ਭਾਰਤ ਨੇ ਹੌਲੀ ਹੌਲੀ ਧਾਰਾ 370 ਨੂੰ ਖੋਖਲਾ ਕਰ ਦਿੱਤਾ ਸੀ। ਹੁਣ ਸਕੂਲ ਬੰਦ ਹਨ, ਟਰਾਂਸਪੋਰਟ ਬੰਦ ਹੈ ਅਤੇ ਕਾਰੋਬਾਰ ਵੀ ਠੱਪ ਹਨ। ਸਾਡੇ ਸਾਰੇ ਨੇਤਾ ਜੇਲ੍ਹਾਂ ਵਿੱਚ ਹਨ। ਇਹ ਬੰਦ ਹਰ ਕਸ਼ਮੀਰੀ ਸ਼ਖ਼ਸ ਦੇ ਦੁੱਖ ਤੇ ਗੁੱਸੇ ਦਾ ਇਜ਼ਹਾਰ ਹੈ।”
ਇਸ ਬਜ਼ੁਰਗ ਦੇ ਚਾਲੀਵਿਆਂ ਦੀ ਉਮਰ ਵਿੱਚ ਪੈਰ ਧਰ ਰਹੇ ਪੁੱਤਰ ਨੇ ਆਪਣੀਆਂ ਮਾਯੂਸੀ ਭਰੀਆਂ ਗੱਲਾਂ ਕੀਤੀਆਂ।
“ਮੈਨੂੰ ਪਤਾ ਹੈ ਕਿ ਸਦਾ ਅਜਿਹੇ ਹਾਲਾਤ ਨਹੀਂ ਰਹਿਣੇ। ਹਰ ਤਰਫ ਇੱਕ ਮਾਯੂਸੀ ਦੀ ਭਾਵਨਾ ਪਸਰੀ ਹੋਈ ਹੈ।”
ਥੋੜ੍ਹਾ ਚਿਰ ਚੁੱਪ ਪਸਰੀ ਰਹੀ। ਤਦ ਖਾਣੇ ਪਰੋਸੇ ਜਾਣ ਦੌਰਾਨ ਇੱਕ ਹੋਰ ਸ਼ਖ਼ਸ ਨੇ ਆਪਣੇ ਸਦਮੇ ਦੀ ਗੱਲ ਕਹਿਣੀ ਸ਼ੁਰੂ ਕੀਤੀ। ਇਹ ਜਾਣਦੇ ਹੋਣ ਦੇ ਬਾਵਜੂਦ ਕਿ ਜਿਸ ਕਮਰੇ ਵਿੱਚ ਉਹ ਬੈਠਾ ਹੈ, ਉੱਥੇ ਵੱਖਰੀ ਰਾਏ ਰੱਖਣ ਵਾਲਾ ਉਹ ਇਕੱਲਾ ਹੀ ਹੈ, ਉਸ ਨੇ ਕਿਹਾ ਕਿ “ਮੈਂ ਵਿਅਕਤੀਗਤ ਤੌਰ ’ਤੇ ਧਾਰਾ 35 ਏ ਦੇ ਵਿਰੁੱਧ ਸਾਂ।” ਇਹ ਸ਼ਖ਼ਸ ਧਾਰਾ 370 ਨੂੰ ਰੱਦ ਕਰਕੇ ਕਸ਼ਮੀਰ ਸੂਬੇ ਨੂੰ ਮਿਲੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਹੱਕ ਵਿੱਚ ਨਹੀਂ ਸੀ। ਪਰ ਉਹ ਜਾਇਦਾਦ ਨਾਲ ਸਬੰਧਿਤ ਉਨ੍ਹਾਂ ਵਿਸ਼ੇਸ਼ ਅਧਿਕਾਰਾਂ ਦੇ ਵਿਰੁੱਧ ਸੀ ਜਿਸ ਕਾਰਨ ਕਸ਼ਮੀਰ ਸੂਬੇ ਵਿੱਚ ਸਿਰਫ ਕਸ਼ਮੀਰੀ ਲੋਕ ਹੀ ਜਾਇਦਾਦ ਖਰੀਦ ਜਾਂ ਵੇਚ ਸਕਦੇ ਸਨ। ਬੀਜੇਪੀ ਦਾ ਕਹਿਣਾ ਹੈ ਕਿ ਇਹ ਧਾਰਾ ਵਿਸ਼ੇਸ਼ ਤੌਰ ’ਤੇ ਉਨ੍ਹਾਂ ਕਸ਼ਮੀਰੀ ਔਰਤਾਂ ਦੇ ਵਿਰੁੱਧ ਸੀ ਜੋ ਜੇਕਰ ਕਿਸੇ ਗ਼ੈਰ-ਕਸ਼ਮੀਰੀ ਨਾਲ ਸ਼ਾਦੀ ਕਰ ਲੈਂਦੀਆਂ ਸਨ ਤਾਂ ਉਨ੍ਹਾਂ ਦਾ ਇਹ ਜਾਇਦਾਦ ਵੇਚਣ ਤੇ ਖ੍ਰੀਦਣ ਵਾਲਾ ਅਧਿਕਾਰ ਹੀ ਖਤਮ ਹੋ ਜਾਂਦਾ ਸੀ।
ਅਜਿਹੇ ਆਦਮੀ ਦੀ ਦੁਵਿੱਧਾ ਨੂੰ ਮਹਿਸੂਸ ਕਰੋ ਜੋ ਸਰਕਾਰ ਦਾ ਸਮਰਥਨ ਕਰਨ ਵਿੱਚ ਬਹੁਤ ਸਾਰੇ ਲੋਕਾਂ ਨਾਲੋਂ ਦੋ ਕਦਮ ਅੱਗੇ ਸੀ। ਜਦ ਉਸ ਨੇ ਦੇਖਿਆ ਕਿ ਉਹ ਜਿੰਨਾ ਕੁ ਕੀਤੇ ਜਾਣਾ ਲੋਚਦਾ ਸੀ, ਸਰਕਾਰ ਨੇ ਤਾਂ ਉਸ ਨਾਲੋਂ ਕਈ ਗੁਣਾ ਵੱਧ ਸਖ਼ਤ ਕਦਮ ਉਠਾ ਲਏ ਹਨ। “ਮੈਂ ਚਾਹੁੰਦਾ ਸਾਂ ਕਿ ਸਰਕਾਰ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਲਈ ਕੋਈ ਕਦਮ ਉਠਾਏ। ਮੋਦੀ ਦੇ ਆਉਣ ਤੋਂ ਪਹਿਲਾਂ ਮੈਨੂੰ ਭਾਰਤ-ਪੱਖੀ ਹੋਣ ਦਾ ਮਿਹਣਾ ਮਾਰਿਆ ਜਾਂਦਾ ਸੀ। ਇਕਦਮ ਅਜਿਹਾ ਕੁੱਝ ਵਾਪਰਿਆ ਕਿ ਮੈਂ ਹੁਣ ਭਾਰਤ-ਪੱਖੀ ਨਹੀਂ ਰਿਹਾ। ਹੁਣ ਮੈਂ ਮੋਦੀ ਨੂੰ ਇੱਕ ਮੁਸਲਿਮ-ਵਿਰੋਧੀ ਸ਼ਖ਼ਸ ਸਮਝਦਾ ਹਾਂ। ਇਸ ਕਾਰਨ ਹੁਣ ਮੈਨੂੰ ਭਾਰਤ ਦੇ ਖਾਸੇ ਬਾਰੇ ਦੁਬਾਰਾ ਤੋਂ ਸੋਚਣਾ ਪੈ ਰਿਹਾ ਹੈ ਹਾਲਾਂਕਿ ਮੈਨੂੰ ਅਹਿਸਾਸ ਹੈ ਕਿ ਕੁੱਲ ਪੋਲ ਹੋਈਆਂ ਵੋਟਾਂ ’ਚੋਂ ਸਿਰਫ 30 ਫੀ ਸਦੀ ਵੋਟਾਂ ਹੀ ਮੋਦੀ ਦੇ ਹੱਕ ਵਿੱਚ ਭੁਗਤੀਆਂ ਸਨ।
ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਦੇ ਇੱਕ ਫਲ-ਵਿਕਰੇਤਾ ਨੇ ਆਪਣੀ ਦਾਸਤਾਨ ਸੁਣਾਈ।
“ਚਾਰ ਦਿਨ ਪਹਿਲਾਂ ਦੀ ਗੱਲ ਹੈ, ਅਸੀਂ ਸ਼ੋਪੀਆਂ ਤੋਂ ਸ੍ਰੀਨਗਰ ਜਾ ਰਹੇ ਸਾਂ। ਅਸੀਂ ਹਾਈਵੇ ਉਪਰ ਬਹੁਤ ਧੀਮੀ ਸਪੀਡ ’ਤੇ ਜਾ ਰਹੇ ਸਾਂ ਜਦ ਫੌਜ ਨੇ ਸਾਨੂੰ ਰੋਕ ਲਿਆ। ਉਨ੍ਹਾਂ ਨੇ ਆਪਣੇ ਰੋਜ਼ ਵਾਲੇ ਕੰਮ ਦੀ ਤਰ੍ਹਾਂ ਸਾਡੀ ਚੈਕਿੰਗ ਕੀਤੀ ਤੇ ਸਾਨੂੰ ਅੱਗੇ ਜਾਣ ਦਿੱਤਾ। 70-80 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਉਪਰ ਜਾ ਰਹੇ ਅਸੀਂ ਦੋ-ਤਿੰਨ ਕਿਲੋਮੀਟਰ ਹੀ ਅੱਗੇ ਗਏ ਹੋਵਾਂਗੇ ਕਿ ਉਨ੍ਹਾਂ ਸਾਨੂੰ ਫਿਰ ਰੋਕ ਲਿਆ।” ਉਨ੍ਹਾਂ ਕਿਹਾ, “ਹਰਾਮਜਾਦਿਉ, ਤੁਸੀਂ ਇੰਨੀ ਤੇਜ਼ ਰਫਤਾਰ ਨਾਲ ਕਿਉਂ ਜਾ ਰਹੇ ਹੋ? ਫਿਰ ਉਨ੍ਹਾਂ ਆਪਣੀਆਂ ਬੰਦੂਕਾਂ ਕੱਢੀਆਂ ਤੇ ਸਾਡੀ ਕਾਰ ਉਪਰ ਰੱਖ ਦਿੱਤੀਆਂ। ਬਹੁਤ ਮਿੰਨਤਾਂ-ਤਰਲੇ ਕਰਨ ਬਾਅਦ ਹੀ ਉਨ੍ਹਾਂ ਨੇ ਸਾਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ।”
ਰਾਤ ਦੇ ਖਾਣੇ ’ਤੇ ਹੋ ਰਹੀ ਇਸ ਗੱਲਬਾਤ ਨੂੰ ਸੁਣ ਰਹੇ ਇੱਕ ਦੰਪਤੀ ਨੇ ਕਿਹਾ ਕਿ ਉਹ ਵੀ ਮੌਜੂਦਾ ਹਾਲਾਤ ਨੂੰ ਲੈ ਕੇ ਪੂਰੀ ਤਰ੍ਹਾਂ ਗੁੰਮ-ਸੁੰਮ ਹਨ।
ਪਤਨੀ ਨੇ ਕਿਹਾ, “ਮੈਨੂੰ ਯਾਦ ਆ ਰਿਹਾ ਹੈ ਕਿ ਮੇਰੇ ਬਚਪਨ ਤੋਂ ਲੈ ਕੇ ਅਜਿਹਾ ਪਹਿਲੀ ਵਾਰ ਹੋਇਆਂ ਹੈ ਜਦ ਈਦ ਵਾਲੇ ਦਿਨ ਵੀ ਬਾਹਰ ਤੁਰਨ-ਫਿਰਨ ਉਪਰ ਪਾਬੰਦੀਆਂ ਲੱਗੀਆਂ ਹੋਣ। ਸਾਡੇ ਬੱਚੇ ਇੱਥੇ ਵਸਣਾ ਨਹੀਂ ਚਾਹੁੰਦੇ। ਜਦ ਅਸੀਂ ਛੁੱਟੀਆਂ ਮਨਾਉਣ ਲਈ ਸੂਬੇ ਤੋਂ ਬਾਹਰ ਜਾਂਦੇ ਹਾਂ ਤਾਂ ਉਹ ਘਰ ਵਾਪਸ ਨਹੀਂ ਆਉਣਾ ਚਾਹੁੰਦੇ।”
ਇੱਕ ਟੀਮ ਵਜੋਂ ਅਸੀਂ ਲੋਕਾਂ ਵੱਲੋਂ ਅਜਿਹੇ ਹਰ-ਰੋਜ਼ ਮਹਿਸੂਸ ਕੀਤੇ ਜਾਣ ਵਾਲੇ ਸਦਮਿਆਂ ਉਪਰ ਜ਼ਿਆਦਾ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਕਿਉਂਕਿ ਜੰਮੂ-ਕਸ਼ਮੀਰ ਆਉਣ ਵਾਲੀਆਂ ਦੂਸਰੀਆਂ ਤੱਥ-ਖੋਜ ਟੀਮਾਂ ਪੈਲਟ ਗੰਨਾਂ ਦੇ ਜਖਮਾਂ ਤੇ ਤਸੀਹੇ ਦੇਣ ਦੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਵਿਆਪਕ ਪੱਧਰ ਉਪਰ ਕਾਫੀ ਕੁੱਝ ਰਿਪੋਰਟ ਕਰ ਚੁੱਕੀਆਂ ਹਨ। ਅਸੀਂ ਮਹਿਸੂਸ ਕੀਤਾ ਕਿ ਲੋਕਾਂ ਵੱਲੋਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਝੱਲੀਆਂ ਜਾ ਰਹੀਆਂ ਇਨ੍ਹਾਂ ਮਾਨਸਿਕ ਸੱਟਾਂ ਕਾਰਨ ਜੋ ਬੇਇੱਜਤੀ, ਗੁੱਸਾ, ਨੁਕਸਾਨ ਤੇ ਸਮੁੱਚੇ ਤੌਰ ’ਤੇ ਸਦਮਾ ਮਹਿਸੂਸ ਕੀਤਾ ਜਾ ਰਿਹਾ ਹੈ, ਅਤੇ ਜਿਸ ਦੀ ਚੋਭ ਦੋ ਮਹੀਨੇ ਗੁਜ਼ਰ ਜਾਣ ਬਾਅਦ ਵੀ ਸਾਫ ਨਜ਼ਰ ਆਉਂਦੀ ਹੈ, ਉਹ ਪੈਲਟ-ਗੰਨਾਂ ਤੇ ਸਰੀਰਿਕ ਤਸੀਹਿਆਂ ਦੇ ਜਖ਼ਮਾਂ ਨਾਲੋਂ ਘੱਟ ਅਹਿਮ ਨਹੀਂ ਹਨ।
ਕਈ ਲੋਕਾਂ ਵਿੱਚ ਸ਼ਾਮਲ ਇਹ ਕਸ਼ਮੀਰੀ ਵਪਾਰੀ ਵੀ ਸੀ ਜਿਸ ਨੇ ਸਾਨੂੰ ਦੱਸਿਆ ਕਿ ਉਸ ਮਨਹੂਸ ਦਿਨ ਯਾਨੀ 5 ਅਗਸਤ ਤੋਂ ਬਾਅਦ ਕਸ਼ਮੀਰੀ ਲੋਕ ਚੰਗੀ ਤਰ੍ਹਾਂ ਸੌਂ ਨਹੀਂ ਸਕਦੇ। “ਮੈਂ ਬਹੁਤ ਦੁਖੀ ਹਾਂ, ਮੈਨੂੰ ਦੋ ਰਾਤਾਂ ਦੌਰਾਨ ਸਿਰਫ ਇੱਕ ਵਾਰ ਨੀਂਦ ਆਉਂਦੀ ਹੈ। ਉਹ ਵੀ ਇਸ ਕਾਰਨ ਕਿ ਇਹ ਮੇਰੀ ਸਰੀਰਿਕ ਲੋੜ ਹੈ। ਤੁਹਾਡੇ ਪਿਤਾ ਦੀ ਮੌਤ ਤੋਂ ਬਾਅਦ ਵੀ ਤਾਂ ਤੁਸੀਂ ਅਗਲੇ ਦਿਨ ਤੋਂ ਹੀ ਖਾਣਾ-ਪੀਣਾ ਸ਼ੁਰੂ ਕਰ ਦਿੰਦੇ ਹੋ।”
ਇੱਕ ਪੱਤਰਕਾਰ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਸਿਰਫ ਬਰਬਾਦ ਹੋਇਆ ਹੀ ਨਹੀਂ ਸਗੋਂ ਪੂਰੀ ਤਰ੍ਹਾਂ ਸੁੰਨਾ-ਸੁੰਨਾ ਤੇ ਕੁੜੱਤਣ-ਭਰਿਆ ਮਹਿਸੂਸ ਕਰ ਰਿਹਾ ਹੈ। ਇਸੇ ਕਾਰਨ ਹੀ “ਪਿਛਲੇ ਹਫਤੇ ਜਦ ਮੇਰੀ ਮਾਤਾ ਜੀ ਚੱਲ ਵਸੇ ਤਾਂ ਮੈਂ ਆਪਣੇ ਤਿੰਨ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਮੌਤ ਬਾਰੇ ਜਾਣਕਾਰੀ ਨਾ ਦੇ ਸਕਿਆ। ਇਹ ਸਭ ਮੇਰੇ ‘ਮਹਾਨ ਭਾਰਤ’ ਦੇ ‘ਮਹਾਨ ਮੋਦੀ’ ਕਾਰਨ ਹੋਇਆ। ਉਸ ਕਾਰਨ ਮੇਰੀ ਭੈਣ ਮੇਰੀ ਮਾਤਾ ਦੇ ਜਨਾਜ਼ੇ ਵਿੱਚ ਸ਼ਾਮਲ ਨਾ ਹੋ ਸਕੀ।”
ਪੈਲਟ ਗੰਨਾਂ ਦੇ ਜਖਮਾ ਅਤੇ ਦੁੱਖਾਂ ਦੀ ਲੰਮੀ ਦਾਸਤਾਨ
ਪਰ ਅਸੀਂ ਉਹਨਾਂ ਅਣਗਿਣਤ ਲੋਕਾਂ ਦੇ ਲਗਾਤਾਰ ਦੁਖਾਂਤ ਨੂੰ ਪਾਸੇ ਨਹੀਂ ਛੱਡ ਸਕਦੇ ਜਿਹਨਾਂ ਨੇ ਧਾਰਾ 370 ਨੂੰ ਮਨਸੂਖ ਕੀਤੇ ਜਾਣ ਦੇ ਮੁੱਢਲੇ ਦਿਨਾਂ ’ਚ ਵਿਰੋਧ ਪ੍ਰਦਰਸ਼ਨ ਕੀਤੇ ਸਨ, ਜਿਹਨਾਂ ਨੇ ਪੱਥਰਬਾਜ਼ੀ ਕੀਤੀ ਸੀ ਅਤੇ ਜਿਹੜੇ ਕਸ਼ਮੀਰ ਵਰਗੀ ਥਾਂ ’ਤੇ ਅਤੇ ਗਲਤ ਸਮੇਂ ਫਸ ਗਏ ਸਨ ਅਤੇ ਜਿਹਨਾਂ ਨੂੰ ਅਜਿਹੀ ਗੋਲਾਬਾਰੀ ’ਚ ਆਪਣੀਆ ਅੱਖਾਂ ਗੁਆਉਣੀਆਂ ਪਈਆਂ ਸਨ।
ਹਰ ਰੋਜ਼ ਵਾਪਰਨ ਵਾਲੇ ਵਰਤਾਰੇ ਤੋਂ ਜਾਣੂ ਕਰਵਾਕੇ ਤੁਹਾਨੂੰ ਅੱਤ ਦੇ ਭੈੜੇ ਦੁਖਾਂਤ ਦਾ ਵਰਨਣ ਕਰਨ ਦਾ ਯਤਨ ਇਹ ਹੈ ਕਿ ਇਹ ਪਿਛੇ ਇਤਿਹਾਸ ਦੀ ਦੁਹਰਾਈ ਜਾ ਰਹੀ ਕਾਰਵਾਈ ਦੀ ਹੀ ਲਗਾਤਾਰਤਾ ਹੈ। ਇਸ ਦੇ ਸੰਦਰਭ ਨੂੰ ਸਮਝੇ ਬਿਨਾਂ ਇਸ ਦੁਆਲੇ ਘੁੰਮਦੀ ਸਿਆਸਤ ਦਾ ਬਿਰਤਾਂਤ ਗਲਤ ਬਿਆਨੀ ਕਰਨਾ ਹੋਵੇਗਾ।
ਪੈੱਲਟ ਗੰਨਾਂ(ਪਲਾਸਟਿਕ ਦੀਆਂ ਗੋਲੀਆਂ) ਦੀ ਇਹ ਵਰਤੋਂ 2010 ਤੋਂ ਕੀਤੀ ਜਾ ਰਹੀ ਹੈ।ਜਦੋਂ ਉਮਰ ਅਬਦੁੱਲਾ ਦੀ ਅਗਵਾਈ ਹੇਠਲੀ ਨੈਸ਼ਨਲ ਕਾਨਫਰੰਸ ਸੂਬਾਈ ਸਰਕਾਰ ’ਤੇ ਕਾਬਜ਼ ਸੀ ਅਤੇ ਕੇਂਦਰ ਵਿੱਚ ਮਨਮੋਹਨ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਾਂਝੀ ਸਰਕਾਰ ਸੀ। ਉਸ ਦੋਰ ਅੰਦਰ ਸੌ ਤੋਂ ਉਪਰ ਮੌਤਾਂ ਅਤੇ ਪੈੱਲਟ ਗੰਨਾਂ ਦੀਆਂ ਗੋਲੀਆਂ ਨਾਲ ਕਈ ਹਜ਼ਾਰਾਂ ਜਖ਼ਮੀ ਹੋਏ ਸਨ। ਇਹ ਗੋਲੀਆਂ ਇੱਕੋ ਦਮ ਬਹੁਤ ਤੇਜੀ ਨਾਲ ਵਰਤੋਂ ’ਚ ਲਿਆਂਦੀਆਂ ਜਾਣ ਲੱਗੀਆਂ ਜਦੋਂ ਅੱਠ ਜੁਲਾਈ 2010 ਨੂ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਹਿਜਬੁਲ ਮੁਜਾਹਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਉਪਰੰਤ ਕਸ਼ਮੀਰ ਅੰਦਰ ?? ਬੰਦ ਦੀ ਸਥਿਤੀ ’ਚ 2016 ’ਚ ਭੀੜ ਨੂੰ ਖਿੰਡਾਉਣ ਲਈ ਇਹਨਾਂ ਦੀ ਵਰਤੋਂ ਮੁੜ ਆਰੰਭੀ ਗਈ।
ਇੰਡੀਆ ਸਪੈਂਡ ਨਾਂ ਦੀ ਆਨਲਾਈਨ ਪੱਤਰਕਾ ਵੈੱਬਸਾਈਡ ’ਚ ਪੈੱਲਟ ਗੰਨਾਂ ਦੀ ਵਰਤੋਂ ਬਾਰੇ ਐਸ ਐਮ ਐਚ ਐਸ ਅਤੇ ਸ਼ੇਰੇ ਕਸ਼ਮੀਰ ਇੰਨਸਟੀਚਿਊਟ ਆਫ ਮੈਡੀਕਲ ਸਾਈਸਿਜ਼ ਸ਼੍ਰੀਨਗਰ ਅਤੇ ਗ੍ਰਹਿ ਵਿਭਾਗ ’ਚੋਂ ਇੱਕਤਰ ਕੀਤੇ। ਅੰਕੜੇ ਬਹੁਤ ਨਿਰਾਸ਼ ਕਰਨ ਵਾਲੇ ਹਨ। ਅੱਜ ਇਹਨਾਂ ਦੀ ਕੀਤੀ ਜਾ ਰਹੀ ਵਰਤੋਂ ਦਾ ਇਤਿਹਾਸ ਬਿਆਨਦੇ ਹਨ। 2 ਅਗਸਤ 2019 ਨੂੰ ਬਿਜਨੈਸ ਸਟੈਂਡਰਡ ਅਖਬਾਰ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ–
ਅੱਥਰੂ ਗੈਸ ਦੇ ਗੋਲਿਆਂ ਨਾਲ ਜਨਵਰੀ 2019 ਤੋਂ ਲੈਕੇ ਮਈ 2019 ਤੱਕ 5 ਵਿਅਕਤੀ ਮਾਰੇ ਗਏ ਅਤੇ 176 ਜਖ਼ਮੀ ਹੋਏ।
ਸ੍ਰੀਨਗਰ ਦੇ ਡਾਊਨਟਾਊਨ ਇਲਾਕੇ ਵਿੱਚ ਕੀਤੇ ਗਏ ਇੱਕ ਮੈਡੀਕਲ ਸਰਵੇ ’ਚ ਇਹ ਗੱਲ ਸਾਹਮਣੇ ਆਈ ਕਿ ਲਾਲ ਮਿਰਚਾਂ ਨਾਲ ਭਰੇ ਗੋਲਿਆਂ ਨੇ ਇੱਕ ਵਿਅਕਤੀ ਦੀ ਜਾਨ ਲਈ ਅਤੇ ਸਰਵੇ ਅਧੀਨ 204 ਵਿਅਕਤੀਆਂ ਚੋਂ 5 ਜਿਹੜੇ ਕਿ ਮੁਜ਼ਾਹਰਿਆਂ ’ਚ ਸ਼ਾਮਲ ਨਹੀਂ ਸਨ, ਨੂੰ ਸਾਹ ਨਾਲ ਜੁੜੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ, ਉਸ ਹਵਾ ’ਚ ਕੁੱਝ ਸਕਿੰਟਾਂ ਤੱਕ ਸਾਹ ਲੈਣ ਨਾਲ ਹੀ 97 ਫੀਸਦੀ ਨੂੰ ਖੁਰਖਰੀ ਤੇ ਖੰਘ ਦੀ ਤਕਲੀਫ਼ ਹੋਈ।
ਜੁਲਾਈ 2016 ਤੋਂ ਫਰਵਰੀ 2019 ਦਰਮਿਆਨ ਪੈਲੈਟ ਗੋਲੀਆਂ ਨਾਲ 18 ਵਿਅਕਤੀ ਮਾਰੇ ਗਏ , 139 ਨੂੰ ਅੰਨ੍ਹਿਆਂ ਕਰ ਦਿੱਤਾ ਅਤੇ 2942 ਨੂੰ ਜਖ਼ਮੀ ਕਰ ਦਿੱਤਾ।
ਇਸ ਮੌਕੇ ’ਤੇ ਡਾਕਟਰੀ ਅਮਲੇ ਕੋਲੋਂ ਅਤੇ ਹਸਪਤਾਲ ’ਚ ਜਾਕੇ ਸਾਨੂੰ ਪਤਾ ਲੱਗਿਆ ਕਿ ਸੰਚਾਰ ਦੇ ਸਾਰੇ ਸਾਧਨ ਠੱਪ ਹਨ ਅਤੇ ਲੋਕ ਆਪਣੇ ਜਖ਼ਮਾਂ ਨੂੰ ਚੈੱਕ ਕਰਵਾਉਣ ਲਈ ਹਸਪਤਾਲਾਂ ’ਚ ਨਹੀਂ ਆ ਰਹੇ, ਲਿਹਾਜ਼ਾ ਕੋਈ ਵੀ ਅੰਕੜੇ ਉਪਲਬਧ ਨਹੀਂ ਹਨ। ਇੱਕ ਹੋਰ ਮਾਮਲੇ ’ਚ ਸਾਨੂੰ ਦੱਸਿਆ ਗਿਆ ਕਿ ਬਾਹਰਲੇ ਜ਼ਿਲਿਆਂ ਦੇ ਸਟਾਫ਼ ਨੂੰ ਹਦਾਇਤਾਂ ਹਨ ਕਿ ਉਹ ਸ੍ਰੀਨਗਰ ਦੇ ਹਸਪਤਾਲਾਂ ’ਚ ਮਰੀਜ ਨਾ ਭੇਜਣ, ਇਸ ਭੈਅ ਕਰਕੇ ਕਿ ਇਸ ਨਾਲ ਜ਼ਖਮੀਆਂ ਦੀ ਗਿਣਤੀ ’ਚ ਵਾਧਾ ਦਰਜ ਹੋਵੇਗਾ, ਅਤੇ ਇਸ ਨਾਲ ਕੇਂਦਰੀ ਹਕੂਮਤ ਦੇ ‘ਹਾਲਾਤ ਮਾਕੂਲ ਹਨ’ ਦੇ ਰਟਣ ਮੰਤਰ ਦੀ ਫੂਕ ਨਿਕਲਦੀ ਹੈ। ਸਾਡੇ ਕੋਲ ਉਸ ਡਾਕਟਰੀ ਅਮਲੇ ਦੇ ਕਹੇ ਲਫ਼ਜਾਂ ਦੀ ਪੁਸ਼ਟੀ ਕਰਨ ਲਈ ਹੋਰ ਕੋਈ ਚਾਰਾ ਨਹੀਂ ਸੀ। ਇਹ ਗੱਲ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਜਦ ਤੱਕ ਪੂਰੇ ਜੰਮੂ-ਕਸ਼ਮੀਰ ਅੰਦਰ ਮੋਬਾਈਲ ਤੇ ਇੰਟਰਨੈੱਟ ਬਹਾਲ ਨਹੀਂ ਕਰ ਦਿੱਤਾ ਜਾਂਦਾ, ਓਨਾਂ ਚਿਰ ਜ਼ਖਮੀਆਂ ਦੀ ਤਾਦਾਦ ਦਾ ਪਤਾ ਲਾਉਣਾ ਅਸੰਭਵ ਭਾਵੇਂ ਨਹੀਂ ਪਰ ਮੁਸ਼ਕਲ ਜ਼ਰੂਰ ਹੈ।
ਸਾਨੂੰ ਇੱਕ ਨੌਜਵਾਨ ਪੱਤਰਕਾਰ ਨੇ ਵਿਥਾ ਸੁਣਾਈ ਜਿਸਦੇ 2016 ’ਚ ਅੱਖਾਂ ਅਤੇ ਸਰੀਰ ’ਤੇ 400 ਪੈਲੈਟਾਂ ਦੇ ਜ਼ਖਮ ਸਨ। ਉਸਨੇ ਆਪਣਾ ਦੁਖੜਾ ਸਾਨੂੰ ਸੁਣਾਇਆ। ਪਰ ਅਹਿਮ ਗੱਲ ਇਹ ਹੈ ਕਿ ਆਪਣੀ ਸੁੱਜੀ ਹੋਈ ਅੱਖ ਦੇ ਨੁਕਤਾਨਜ਼ਰ ਤੋਂ ਦੁਖਾਂਤ ਦੀ ਕਹਾਣੀ ਨੂੰ ਦੇਖਦਿਆਂ ਠੱਪ ਕੀਤੇ ਕਸ਼ਮੀਰ ਦੀਆਂ ਫੋਟੋਆਂ ਲੈ ਕੇ ਇਹ ਮੈਦਾਨ ’ਚ ਡਟਿਆ ਹੋਇਆ ਹੈ। ਆਪਣੇ ਜ਼ਖਮਾਂ ਦੀ ਬਾਤ ਪਾਉਂਦਾ ਉਹ ਕਸ਼ਮੀਰ ਦੇ ਹਾਲਾਤ ਲੋਕਾਂ ਸਾਹਮਣੇ ਬਿਆਨ ਕਰਨਾ ਚਾਹੁੰਦਾ ਹੈ।
2016 ਦੇ ਮੁਜ਼ਾਹਰਿਆਂ ਤੇ ਗੋਲਾਬਾਰੀ ’ਚ ਮਕਬੂਲ ਹਮਜਾ ਆਪਣੀ ਅੱਖ ਗੁਆ ਚੁੱਕਿਆ ਹੈ। ਪਹਿਲੀ ਦਫਾ ਜਦੋਂ ਅਸੀਂ ਉਹਦੀ ਕਹਾਣੀ ਸੁਣੀ ਤਾਂ ਉਸਨੇ ਦੱਸਿਆ ਕਿ ਲੱਕ ਤੋਂ ਉਪਰਲੇ ਹਿੱਸੇ ’ਚ ਉਸਦੇ 400 ਸ਼ੱਰ੍ਹੇ ਲੱਗੇ, ਕਿ ਹਰ ਸੁਬ੍ਹਾ ਉਸਨੂੰ ਆਪਣੇ ਆਪ ਨੂੰ ਜਿੰਦਾ ਰੱਖਣ ਲਈ ਦਿਲਾਸਾ ਦੇਣਾ ਪੈਂਦਾ ਕਿ ਉਸਨੂੰ ਆਪਣੀ ਅੱਖ ’ਚ ਲੱਗੇ 19 ਟਾਂਕਿਆਂ ਨਾਲ ਆਪੇ ਮੋਟਰਸਾੲਕਲ ’ਤੇ ਚੜਨਾ ਪੈਂਦਾ, ਕਿ ਉਸ ਦੀ ਅੱਖ ਦੀ ਹਾਲਤ ਦੇਖ ਕੇ ਉਸਦਾ ਬਾਪ ਚੱਲ ਵਸਿਆ । ਇਹ ਘਟਨਾ ਐਂਵੇ ਹੀ ਉਸਦੇ ਫੋਨ ’ਚ ਰਿਕਾਰਡ ਹੋ ਗਈ। ਪਹਿਲੀ ਗੋਲੀ ਦੀ ਆਵਾਜ਼ ਸੁਣਾਈ ਦਿੰਦੀ ਹੈ ਅਤੇ ਫਿਰ ਅੱਖ ਪਾ ਜਾਣ ਕਾਰਨ ਉਸਦੀ ਚੀਕ ਸੁਣਾਈ ਦਿੰਦੀ ਹੈ।
ਸ਼ਾਯਰ ਮੁਹੰਮਦ ਇਕਬਾਲ ਦੇ ਇੱਕ ਸ਼ੇਅਰ ਨਾਲ ਜ਼ੁਰੈਬ ਨੇ ਆਪਣੀ ਗੱਲਬਾਤ ਸ਼ੁਰੂ ਕੀਤੀ:
“ਕਿਊਂ ਕਿਨ ਆਕਾਰ ਬਨੂੰ, ਸੂਦ ਫਰ੍ਹਾਮੌਸ਼ ਰਹੂੰ?
ਹਮਨਵਾ ਮੈਂ ਵੀ ਭੀ ਕੋਈ ਗੁਲ ਹੂੰ ਕਿ ਖਾਮੋ਼ਸ਼ ਰਹੂੰ?
ਜ਼ੁਰੱਅਤ ਅਮੋਜ ਮੇਰੀ ਤਾਬਾਏ ਸੁਕਾਨ ਹੈ ਮੁੱਝਕੋ
ਸ਼ਿਕਵਾ ਅੱਲ੍ਹਾ ਸੇ ਹੈ ਤੋ ਕਿਊਂ ਨਾ ਫਰ੍ਹਾਮੌਸ਼ ਰਹੂੰ?”
( ਮੈਂ ਕੋਈ ਗੁਲ(ਫੁੱਲ) ਨਹੀਂ, ਮੈਂ ਕੋਈ ਗੁਨਾਹ ਨਹੀਂ ਕੀਤਾ, ਤਾਂ ਫਿਰ ਕਿਉਂ ਮੈਂ ਖਾਮੋਸ਼ ਹਾਂ)
ਇਹ ਹੈ ਉਸਦੀ ਇੱਟਰਵਿਊï
“ਬੋਲਣਾ ਇੱਕ ਕਿਸਮ ਦੀ ਵਸੀਹ ਸ਼ਕਤੀ ਹੈ ਇਸਨੂੰ ਅਮਲ ’ਚ ਲਿਆਉਣਾ ਚਾਹੀਦਾ ਹੈ। ਮੈਨੂੰ ਕੋਈ ਸੰਗ ਸ਼ਰਮ ਮਹਿਸੂਸ ਨਹੀਂ ਹੁੰਦੀ ਜਦੋਂ ਮੈਂ ਆਪਣੇ ਲਈ ਬੋਲਦਾ ਹਾਂ ਕਿਉਂਕਿ ਮੈ ਸਿਰ ਉਠਾਕੇ ਚਲਦਾ ਹਾਂ।
ਇਸ ਖੈਬੜ ਭੇੜ ’ਚ ਆਪਣੀ ਅੱਖ ਗੁਆ ਚੁੱਕੇ ਇੱਕ ਸ਼ਖਸ਼ ਨਾਲ ਮੈਂ ਗੱਲ ਕਰ ਰਿਹਾ ਸੀ। ਅਸੀਂ ਸ੍ਰੀ ਨਗਰ ’ਚ ਜ਼ਾਦੀਬਲ ’ਚ ਸਾਂ। ਜਦ ਮੇਂ ਉਸਨੂੰ ਤੱਕਿਆ ਉਹ ਕੁੱਝ ਕੁੱਬਾ ਜਿਹਾ ਸੀ। ਨੀਵੀਂ ਪਾਈ ਹੋਈ ਸੀ ਉਸਨੇ, ਟੁੱਟਿਆ ਹੋਇਆ ਸੀ। ਮੇਰੇ ਕੋਲ ਆਕੇ ਉਸਨੇ ਕਿਹਾ – ਮੈਨੂੰ ਲਗਦਾ ਤੇਰੇ ਵੀ ਗੋਲੀਆਂ ਲੱਗੀਆਂ ਹਨ। ਮੈਂ ਕਿਹਾ ਹਾਂ। ਉਹ ਕਹਿੰਦਾ– ਮੇਰੇ ਨਾਲ ਵੀ ਐਦਾਂ ਹੀ ਹੋਈ। ਮੇਰੀ ਵੀ ਅੱਖ ਜਾਂਦੀ ਰਹੀ।ਫੇਰ ਉਹ ਮੇਰੀ ਅੱਖ ਵੇਖਣ ਲੱਗਿਆ। ਕਹਿੰਦਾ ਤੇਰੀ ਅੱਖ ਵਾਂਗਰ ਨਹੀਂ, ਤੇਰੀ ਅੱਖ ਦਾ ਗੋਲਾ ਤਾਂ ਦਿਸਦਾ ਪਿਆ ਪਰ ਮੇਰੀ ਤਾਂ ਅੱਖ ਪੂਰੀ ਖਤਮ ਹੋ ਗਈ। ਮੇਰਾ ਗੋਲਾ ਪੂਰੀ ਤਰ੍ਹਾ ਸਫੈਦ ਹੋ ਗਿਆ। ਮੈਂ ਕਿਹਾ ਭਰਾਵਾ ਉਪਰਲਾ ਢਾਂਚਾ ਹੀ ਸਿਰਫ਼ ਦਿਖਾਈ ਦਿੰਦਾ ਹੈ ਪਰ ਅੰਦਰਲਾ ਖਤਮ ਹੈ।
ਮੈਂ ਉਸਨੂੰ ਜਿਉਣ ਲਈ ਹੱਲਾਸ਼ੇਰੀ ਦਿੱਤੀ। ਮੈਂ ਉਸਨੂੰ ਕੁੱਝ ਨਾ ਕਿਹਾ। ਮੈਂ ਸਿਰਫ਼ ਉਸਨੂੰ ਇਹ ਸਮਝਾਇਆ ਕਿ ਸਾਡੇ ਦੋ ਅੱਖਾਂ ਕਿਉਂ ਹਨ। ਇਹਦਾ ਮਤਲਬ ਹੈ ਕਿ ਜੇ ਇੱਕ ਅੱਖ ਨਕਾਰਾ ਹੋ ਗਈ ਤਾਂ ਦੂਜੀ ਤਾਂ ਹੈ। ਜ਼ਿੰਦਗੀ ਕਦੇ ਖਤਮ ਨਹੀਂ ਹੁੰਦੀ। ਆਪਣੀ ਗੱਲਬਾਤ ਕਰਕੇ ਮੈਂ ਉਸਦੀ ਪਿੱਠ ਥਾਪੜੀ ਤੇ ਫੇਰ ਮਿਲਣ ਲਈ ਕਿਹਾ। ਲੜਕੀ ਵਗੈਰਾ ਪਟਾਏਂਗੇ। ਉਹ ਆਪਣੀ ਛਾਤੀ ਚੌੜੀ ਕਰੀ ਤੁਰਿਆ ਜਾ ਰਿਹਾ ਸੀ।
ਹਰ ਦਿਨ ਸੰਘਰਸ਼ ਹੈ, ਪਰ ਪਹਿਲਾ ਜੱਫਾ ਸੌਣ ਨਾਲ ਪੈਂਦਾ ਹੈ। ਮੈਨੂੰ ਨਹੀਂ ਲਗਦਾ ਕਿ ਦੁਨੀਆਂ ’ਚ ਕੋਈ ਐਡਾ ਬੇਵਕੂਫ ਹੋਊ ਜਿਹੜਾ ਸੌਣ ਲਈ ਉੱਚੀ ਉੱਖੀ ਗੌਣ ਲੱਗੂ। ਜ਼ਿੰਦਗੀ ਦਾ ਕੋਈ ਪਲ ਮੇਂ ਖੁਹਾਉਣਾ ਨਹੀਂ ਚਾਹੁੰਦਾ। ਚੱਤੋ ਪਹਿਰ ਆਪਣੇ ਦਿਮਾਗ ਨੂੰ ਚੱਕਰ ’ਚ ਪਾਈ ਰੱਖਣਾ ਚਾਹੁੰਦਾ ਹਾਂ। ਇਸ ਖਾਤਰ ਮੈਂ ਟੀਵੀ ਦੇਖਦਾ ਦੇਖਦਾ ਜ਼ਮੀਨ ’ਤੇ ਸੌਂਦਾ ਹਾਂ। ਕਈ ਵਾਰੀ 5–6 ਦਿਨਾਂ ਤੱਕ ਮੈਨੂੰ ਨੀਂਦ ਹੀ ਨਹੀਂ ਆਉਂਦੀ। ਸੋ ਜਦੋਜਹਿਦ ਤਾਂ ਸੌਣ ਲਈ ਹੀ ਸ਼ੁਰੂ ਹੋ ਜਾਂਦੀ ਹੈ। ਫੇਰ ਜਾਗਣਾ। ਜੇ ਮੈਂ ਸਵੇਰੇ ਅੱਠ ਵਜੇ ਉਠਣਾ ਹੁੰਦਾ ਹੈ ਤਾਂ ਸੌਣ ਦਾ ਕੋਈ ਮਤਲਬ ਨਹੀਂ ਕਿਉਂਕਿ ਸਵੇਰੇ 6 ਵਜੇ ਤਾਂ ਮੈਂ ਸੌਂਦਾ ਹੀ ਹਾਂ। ਇਉਂ ਅਕਸਰ ਨੀਂਦ ਦੀ ਛੁੱਟੀ ਕਰ ਦਿੰਦਾ ਹਾਂ।
ਸਵੇਰੇ ਅੱਖ ਖੋਹਲਣ ਸਾਰੇ ਸੱਭ ਤੋਂ ਪਹਿਲਾ ਕੰਮ ਮੈਂ ਆਪਣੀ ਦਵਾਈ ਭਾਲਦਾ ਹਾਂ ਕਿਉਂਕਿ ਆਪਣੀ ਖੱਬੀ ਅੱਖ ਮੈਂ ਇਸ ਤੋਂ ਬਿਨ੍ਹਾਂ ਨਹੀਂ ਖੋਹਲ ਸਕਦਾ। ਜਦੋਂ ਹੀ ਮੈਂ ਬਿਸਤਰ ’ਤੇ ਲੇਟਦਾ ਹਾਂ ਅਤੇ ਤੁਸੀਂ ਖੁਦ ਨੂੰ ਘ੍ਰਿਣਾ ਕਰਨ ਤੋਂ ਆਪਣੇ ਆਪ ਨੂੰ ਵਰਜਦੇ ਹੋ, 4 ਸਤੰਬਰ ਨੂੰ ਵਾਪਰੇ ਕਾਂਡ ਨੂੰ ਭੁੱਲ ਜਾਣ ਲਈ ਕਹਿੰਦੇ ਹੋ ਨਹੀਂ ਤਾਂ ਤੁਸੀਂ ਸੌਂ ਨਹੀ. ਸਕਦੇ।
ਪਿਛਲੇ ਤਿੰਨ ਸਾਲ ਤੋਂ ਮੈਂ ਪੱਤਰਕਾਰ ਵਜੋਂ ਕੰਮ ਨਹੀਂ ਕਰ ਰਿਹਾ। ਆਪਣੇ ਜਖ਼ਮੀ ਹੋਣ ਤੋਂ ਪਹਿਲਾਂ ਜਦੋਂ ਵੀ ਮੈਂ ਅਜਿਹੇ ਪੀੜਤ ਸ਼ਖਸ਼ ਦੀ ਇੰਟਰਵਿਊ ਲੈਣ ਲਈ ਫਿਲਮਾਉਣ ਲਈ ਜਾਂਦਾ ਸੀ ਤਾਂ ਉਸ ਸ਼ਖਸ਼ ਨੂੰ ਮੈਂ ਆਪਣੀਆਂ ਅੱਖਾਂ ’ਚ ਦੇਖਣ ਲਈ ਕਹਿੰਦਾ ਸੀ ਤਾਂ ਜੋ ਉਸ ਦੀ ਮੈਂ ਇੱਕ ਫੋਟੋ ਖਿੱਚ ਸਕਾਂ। ਹਸਪਤਾਲ ’ਚ ਰੋਸ਼ਨੀ ਐਨੀ ਘੱਟ ਸੀ ਕਿ ਮੈਂ ਜਦੋਂ ਕੈਮਰਾ ਕਲਿਕ ਕਰਦਾ ਸੀ ਤਾਂ ਉਸਦੀ ਫਲੈਸ਼ ਹੀ ਉਸਨੂੰ ਰੁਸ਼ਨਾ ਰਹੀ ਸੀ। । ਪੀਲੀ ਰੋਸ਼ਨੀ ਉਸਦੇ ਚਿਹਰੇ ’ਤੇ ਪੈ ਰਹੀ ਸੀ ਅਤੇ ਉਹ ਆਪਣੀਆਂ ਅੱਖਾਂ ਫੇਰ ਮੁੰਦ ਰਿਹਾ ਸੀ। ਪਰ ਆਪਣੇ ਜਖ਼ਮੀ ਹੋਣ ਤੇ ਅੱਖਾਂ ਖੋਣ ਤੋਂ ਬਾਅਦ ਜਦ ਘਰੇ ਬੈਠਾ ਸੀ ਤਾਂ ਮੇਰੇ ਕੋਲ ਟੁੱਟਿਆ ਹੋਇਆ ਕੈਮਰਾ ਪਿਆ ਸੀ। ਪਰ ਉਹ ਜਿਵੇਂ ਕਿਵੇਂ ਕੰਮ ਕਰ ਰਿਹਾ ਸੀ ਸੋ ਇਸਨੂੰ ਮੈਂ ਆਪਣੀ ਫੋਟੋ ਖਿੱਚਣ ਲਈ ਅਜਮਾਉਣਾ ਚਾਹਿਆ। ਮੈਂ ਨੀਵੀਂ ਪੱਧਰ ਦੀ ਕੈਮਰਾ ਸੈਟਿੰਗ ਕੀਤੀ ਅਤੇ ਕੈਮਰੇ ਦਾ ਬਟਨ ਕਲਿੱਕ ਕੀਤਾ। ਫਲੈਸ਼ ਦੀ ਉੱਠੀ ਚਮਕ ਮੇਰੇ ਮੂੰਹ ’ਤੇ ਇੱਕ ਵਦਾਨੀ ਸੱਟ ਵਾਂਗ ਵੱਜੀ। ਇਹ ਐਨੀ ਤੇਜ਼ ਸੀ ਕਿ ਮੇਰੇ ਹੱਥੋਂ ਕੈਮਰਾ ਛੁੱਟ ਗਿਆ। ਫੇਰ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਉਹ ਸ਼ਖਸ਼ ਕਿਸ ਹਾਲਾਤ ’ਚੋਂ ਗੁਜ਼ਰ ਰਿਹਾ ਸੀ ਜਦੋਂ ਮੈਂ ਉਸ ਦੀ ਤਸਵੀਰ ਲੈਣ ਲੱਗਿਆਂ ਉਹਨੂੰ ਮੇਰੇ ਮੂੰਹ ਵੱਲ ਦੇਖਣ ਲਈ ਕਹਿ ਰਿਹਾ ਸੀ।
ਧਾਰਾ 370 ਦੀ ਘਟਨਾ ਵਾਪਰਨ ਤੋਂ ਬਾਦ ਮੈਂ ਅਜਿਹੇ ਪੀੜਤਾਂ ਦੀਆਂ ਤਸਵੀਰਾਂ ਲੈਣ ਲਈ ਹਸਪਤਾਲ ਗਿਆ। ਮੈਨੂੰ ਇੱਕ ਅਜਿਹਾ ਪੀੜਤ ਮਿਲਿਆ, ਉਹ ਫੋਟੋ ਖਿਚਵਾਉਣ ਲਹੀ ਰਾਜ਼ੀ ਨਹੀਂ ਸੀ। ਮੈਂ ਕਿਹਾ, “ਭਰਾਵਾ ਮੈਂ ਵੀ ਇਨ੍ਹਾਂ ਹਾਲਾਤਾਂ ’ਚੋਂ ਗੁਜ਼ਰਿਆ ਹਾਂ ਅਤੇ ਮੈਂ ਤੈਨੂੰ ਦੱਸ ਸਕਦਾ ਹਾਂ ਕਿ ਤੇਰੇ ਨਾਲ ਅਗਾਂਹ ਕੀ ਵਾਪਰੇਗਾ”। ਤਾਂ ਜਾ ਕੇ ਉਹਨੇ ਆਪਣੀ ਸਹੀ ਅੱਖ ਖੋਲ੍ਹੀ ਤੇ ਮੇਰੇ ’ਤੇ ਦੇਖਿਆ। ਉਸਨੇ ਕਿਹਾ, ‘ਕੀ ਹਾਲ ਹੈ ਤੇਰਾ’। ਮੈਂ ਕਿਹਾ, ‘ਠੀਕ ਹੈ’। ਉਹਨੇ ਕਿਹਾ, ‘ਕੀ ਤੂੰ ਹੁਣ ਬਿਲਕੁਲ ਠੀਕ ਹੈ?’ ਮੈਂ ਕਿਹਾ, ‘ਡਾਕਟਰਾਂ ਨੇ ਹਾਲੇ ਉਮੀਦ ਨਹੀਂ ਛੱਡੀ ਹੈ।’ ਉਸਨੇ ਕਿਹਾ , ‘ਫੇਰ ਠੀਕ ਹੈ’। ਫੇਰ ਉਹ ਮੇਰੇ ਨਾਲ ਫੋਟੋਆਂ ਖਿਚਵਾਉਣ ਲਈ ਰਾਜ਼ੀ ਹੋ ਗਿਆ।
ਅਪਰੇਸ਼ਨ ਥੀਏਟਰ ’ਚ ਮੈਂ ਸਰਜਰੀ ਦੌਰਾਨ ਆਪਣੀ ਖੱਬੀ ਅੱਖ ਨਾਲ ਜੁਹਨਮ ਦੇ ਦੀਦਾਰ ਕੀਤੇ ਹਨ। ਮੈਨੂੰ ਪੀਲੇ ਰੰਗ ਦੇ ਆਕਾਰ ਤੇ ਖੂਨ ਸਾਫ਼ ਦਿਖਾਈ ਦਿੰਦਾ ਸੀ। ਅੱਖ ਨੂੰ ਸੁੰਨ੍ਹ ਕਰਨ ਲਈ ਅਪਰੇਸ਼ਨ ਵੇਲੇ ਉਹਨਾਂ ਨੇ ਕੁੱਝ ਟੀਕੇ ਲਾਏ। ਜਦੋਂ ਉਹ ਅਪਰੇਸ਼ਨ ਕਰ ਰਹੇ ਸਨ ਤਾਂ ਮੈਨੂੰ ਪੀਲੀਆਂ ਰੋਸ਼ਨੀਆਂ ’ਚ ਉਹਨਾਂ ਦੇ ਔਜਾਰਾਂ ਦੇ ਕਾਲੇ ਆਕਾਰ ਦਿਸਦੇ ਸਨ। ਮੈਂ ਉਸ ਅੱਖ ਨਾਲ ਅਲੱਗ ਅਲੱਗ ਰੰਗ ਵੀ ਦੇਖ ਸਕਦਾ ਸੀ। ਉਹ ਮੈਨੂੰ ਪੂਰੀ ਤਰ੍ਹਾਂ ਬੇਸੁੱਧ ਨਹੀਂ ਕਰ ਸਕਦੇ ਸਨ ਕਿਉਂਕਿ ਉਸ ਹਾਲਤ ’ਚ ਮੇਰੀ ਅੱਖ ਦੀ ਕੁਦਰਤੀ ਹਰਕਤ ਫਿਰ ਵੀ ਰੁਕਣੀ ਨਹੀਂ ਸੀ। ਉਹਨਾਂ ਨੇ ਜਦੋਂ ਲੇਜ਼ਰ ਕਿਰਨ ਮਾਰੀ ਤਾਂ ਮੇਰੀ ਧੜਕਣ ਤੇਜ਼ ਹੋ ਗਈ। ਮੈਨੂੰ ਲੱਗਿਆ ਜਿਵੇਂ ਉੱਥੇ ਅੱਖ ਵਿੱਚ ਕੁੱਝ ਫਸਿਆ ਪਿਆ ਹੋਵੇ। ਸ਼ਾਇਦ ਮੇਰੀ ਐਨਕ ਦਾ ਕੱਚ ਹੋਵੇ। ਉਹ ਆਪੋ ’ਚ ਵਿਚਾਰ ਵਟਾਂਦਰਾ ਕਰ ਰਹੇ ਸਨ ਕਿ “ਜੇ ਅਸੀਂ ਲੇਜ਼ਰ ਕਿਰਨ ਦੀ ਰੋਸ਼ਨੀ ਵਧਾਉਂਦੇ ਹਾਂ ਤਾਂ ਉਹ ਮਰ ਜਾਏਗਾ”। ਅਤੇ ਜਦੋਂ ਉਹਨਾਂ ਨੇ ਅਜਿਹਾ ਕੀਤਾ ਤਾਂ ਮੈਂ ਆਪਣੀ ਅੱਖ ’ਚ ਉਹ ਲਾਲ ਨਿਸ਼ਾਨ ਦੇਖ ਅਤੇ ਮਹਿਸੂਸ ਕਰ ਸਕਦਾ ਸੀ।
ਹਸਪਤਾਲ ’ਚ ਸਹਾਇਕ (ਅਸਿਸਟੈਂਟ) ਦਾ ਕੰਮ ਕਰਦੇ ਇੱਕ ਸਰਦਾਰ ਨੇ ਮੈਨੂੰ ਕਿਹਾ , “ਤੁਸੀਂ ਪੱਥਰਬਾਜ਼ੀ ਕਿਉਂ ਕਰਦੇ ਹੋ? ਹੋਣ ਲੈ ਲੈ ਸੁਆਦ।” ਇਸ ’ਤੇ ਇੱਕ ਖੂਬਸੂਰਤ ਨੌਜਵਾਨ ਲੇਡੀ ਡਾਕਟਰ ਨੇ ਕਿਹਾ ਕਿ ਇਹ ਪੱਥਰਬਾਜ਼ ਨਹੀਂ ਹੈ। ਇਹ ਪੱਤਰਕਾਰ ਹੈ। ਮੈਂ ਇਹਨੂੰ ਇਸਟਾਗ੍ਰਾਮ ਅਤੇ ਫੇਸ ਬੁੱਕ ’ਤੇ ਜਾਣਦੀ ਹਾਂ। ਇਹ ਸੁਣਕੇ ਮੇਰੇ ਕਾਲਜੇ ਠੰਡ ਪਈ।
ਲਿਹਾਜ਼ਾ ਜਦ ਮੈਂ ਧਾਰਾ 370 ਦੀ ਮਨਸੂਖੀ ਤੋਂ ਬਾਦ ਉਸ ਪੀੜਤ ਸ਼ਖਸ਼ ਨੂੰ ਮਿਲਿਆ ਤਾਂ ਕੁੱਝ ਵੀ ਨਵਾਂ ਨਹੀਂ ਸੀ। ਮੈਂ ਉਸਦੀਆਂ ਫੋਟੋਆਂ ਖਿੱਚੀਆਂ। ਮੈਂ ਆਪਣੇ ਮਨ ’ਚ ਸੋਚਿਆ ਕਿ ਕੀ ਹੋਣ ਵਾਲਾ ਹੈ। ਪਰ ਮੈਂ ਉਹਨੂੰ ਇਹ ਨਹੀਂ ਸੀ ਦੱਸ ਸਕਦਾ। ਮੈਂ ਉਹਦਾ ਭਰਮ ਤੋੜਨਾ ਨਹੀਂ ਚਾਹੁੰਦਾ ਸੀ।
ਆਪਣੀ ਲੋੜ ਮੂਜਬ ਮੇਰੇ ਕੋਲ ਉਸ ਦੀਆਂ ਤਸਵੀਰਾਂ ਸਨ। ਮੈਂ ਕੁੱਝ ਹੋਰ ਪੀੜਤਾਂ ਦੀਆਂ ਫੋਟੋਆਂ ਖਿੱਚਣੀਆਂ ਚਾਹੁੰਦਾ ਹਾਂ। 2016 ਮੈਂ ਇੱਕ ਫੋਟੋਗ੍ਰਾਫਰ ਸੀ। ਹੁਣ ਮੇਰਾ ਇੱਕ ਪਰਸਨਲ ਫੋਟੋਗ੍ਰਾਫਰ ਹੈ।
ਜਦੋਂ ਮੈਂ ਆਪਣੇ ਪਰਿਵਾਰ ਨੂੰ 370 ਧਾਰਾ ਦੀ ਮਨਸੂਖੀ ਉਪਰੰਤ ਕੰਮ ’ਤੇ ਜਾਣ ਅਤੇ ਫੋਟਸ ਗ੍ਰਾਫੀ ਬਾਰੇ ਦੱਸਿਆ ਤਾਂ ਮੇਰੇ ਸਾਲੇ ਨੇ ਕਿਹਾ, “ਜੇਕਰ ਤੂੰ ਰੌਲੇ ਰੱਪੇ ਵਾਲੀਆਂ ਫੋਟੋਆਂ ਖਿੱਚਣ ਗਿਆ ਤਾਂ ਮੇਰੀ ਤੇਰੀ ਗੱਲ ਖਤਮ”। ਹੁਣ ਉਹ ਬਾਹਰਲੇ ਮੁਲਕ ’ਚ ਗਿਆ ਹੋਇਆ ਹੈ ਅਤੇ ਮੈਂ ਉਸਨਾਲ ਗੱਲਬਾਤ ਨਹੀਂ ਸੀ ਕੀਤੀ ਕਿਉਂਕਿ ਜੇ ਅਸੀਂ ਗੱਲਬਾਤ ਕਰਾਂਗੇ ਤਾਂ ਉਹ ਮੈਥੋਂ ਪੁੱਛੂ। ਪਰ ਮੈਂ ਉਸ ਕੋਲ ਝੂਠ ਨਹੀਂ ਮਾਰ ਸਕਦਾ।
ਜਦੋਂ ਤੁਹਾਡੇ ਤੋਂ ਕੁੱਝ ਖੋਹ ਲਿਆ ਜਾਂਦਾ ਹੈ ਤਾਂ ਉਸ ਚੀਜ਼ ਦੀ ਤਾਂਘ ਹੋਰ ਵਧੇਰੇ ਹੋ ਜਾਂਦੀ ਹੈ। ਮੇਰੇ ਲਈ ਇਹ ਮੇਰੇ ਤਸਂ ਮੇਰਾ ਪਿਆਰ ਖੋਹ ਲੈਣ ਵਰਗੀ ਗੱਲ ਸੀ। ਫੋਟੋਗ੍ਰਾਫਰ ਰਹਿੰਦਿਆਂ ਮੈਂ ਰੰਗਾਂ ਰੌਸ਼ਨੀਆਂ ਨਾਲ ਖੇਡਦਾ ਸੀ। ਫੇਰ ਸਾਲ ਬਾਅਦ ਇਹੀ ਰੰਗ-ਰੋਸ਼ਨੀਆਂ ਮੇਰੇ ਨਾਲ ਖੇਲ੍ਹਣ ਲੱਗ ਪਈਆਂ। ਮੈਂ ਇਸ ਖਹਿਭੇੜ ਨੂੰ ਫਿਲਮਾਉਣ ਕਿਓਂ ਮੁੜ ਆਇਆ ਕਿਉਂਕਿ ਇਹ ਮੇਰੀ ਸਰਜ਼ਮੀਨ ਬਾਰੇ ਸੀ। ਉਸ ਸਰਜ਼ਮੀਨ ਬਾਰੇ ਜਿਥੇ ਮੈ ਪਲਿਆ, ਵੱਡਾ ਹੋਇਆ ਅਤੇ ਹੁਣ ਰਹਿੰਦਾ ਹਾਂ। ਇਹ ਮੇਰੇ ਮੁਲਕ ਅਤੇ ਪਰਿਵਾਰ ਬਾਰੇ ਹੈ।ਇਸ ਗੱਲ ਨੇ ਮੈਨੂੰ ਘਰੋਂ ਬਾਹਰ ਲਿਆਂਦਾ।
ਦੁਨੀਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ “ਪੀੜਤ ਕਿਵੇਂ ਦੇਂਹਦੇ ਹਨ। ਮੈਂ ਭਾਰਤੀ ਹਕੂਮਤ ਤੇ ਏਜੰਸੀਆਂ ਅਤੇ ਪੁਲੀਸ ਨੂੰ ਉਹ ਕੁੱਝ ਦੇਣਾ ਚਾਹੁੰਦਾ ਹਾਂ ਜੋ ਉਹਨਾਂ ਨੇ ਮੈਨੂੰ ਦਿੱਤਾ ਹੈ। ਮੈਂ ਇਸ ਜਦੋਜਹਿਦ ਨੂੰ ਤਸਵੀਰਾਂ ’ਚ ਉਤਾਰਾਂਗਾ ਅਤੇ ਇਹਨਾਂ ਨੂੰ ਛਾਪਾਂਗਾ ਅਤੇ ਉਸ ਢੰਗ ਨਾਲ ਵਿਖਾਵਾਂਗਾ ਜਿਸ ਢੰਗ ਨਾਲ ਮੇਰੀ ਜ਼ਖਮੀ ਖੱਬੀ ਤੇ ਬਦਸ਼ਕਲ ਖੱਬੀ ਅੱਖ ਵੇਂਹਦੀ ਹੈ। ਤਾਂ ਜੋ ਦੁਨੀਆਂ ਪੁੱਛੇ ਕਿ ਇਹ ਕੀ ਸਿਆਪਾ ਹੈ? ਲਿਖਤ ਤੇ ਸਿਰਲੇਖ ਹੀ ਨਾਲ ਲਿਖੇ ਜਾਣਗੇ ਕਿ ਅਸਲ ’ਚ ਤੁਹਾਨੂੰ ਦਿਖਾਈ ਦਿੰਦਾ ਹੈ ਉਹ ਕੋਈਬੈਂਚ, ਦਰਖਤ ਅਤੇ ਫੌਜੀ ਅਫਸਰ ਹੈ। ਪਰ ਹਕੀਕਤ ’ਚ ਤੁਸੀਂ ਕਿਸੇ ਪ੍ਰਦਰਸ਼ਨਕਾਰੀ ਨੂੰ ਦੇਖ ਰਹੇ ਹੋਵੋਂਗੇ।”
ਪੰਡਤਾਂ, ਸਿੱਖਾਂ ਅਤੇ ਇਸਾਈ ਪੰਡਤਾਂ ਦਾ ਸੰਤਾਪ:
ਅੱਜ ਜਦੋਂ ਸੂਬੇ ਦੀ 80 ਫੀ ਸਦੀ ਆਬਾਦੀ ਬਣਦੇ ਕਸ਼ਮੀਰੀ ਮੁਸਲਮਾਨ ਸੰਤਾਪ ਹੰਢਾ ਰਹੇ ਹਨ ਅਤੇ ਇਸ ਬਾਰੇ ਲਗਾਤਾਰ ਗੱਲਬਾਤ ਕਰ ਰਹੇ ਹਨ ਤਾਂ ਧਾਰਾ 370 ਦੀ ਮਨਸੂਖੀ ’ਤੇ ਸੂਬੇ ਦੀਆਂ ਘੱਟ ਗਿਣਤੀਆਂ ਵੱਖ ਵੱਖ ਢੰਗਾਂ ਨਾਲ ਆਪਣੇ ਵਿਰੋਧ ਦਾ ਇਜਹਾਰ ਕਰ ਰਹੀਆਂ ਹਨ।
ਸਾਨੂੰ ਬਾਰਾਮੂਲਾ ਜਿਲੇ ਦੇ ਵਿੱਚ-ਵਿਚਾਲੇ ਇੱਕ ਪੁਨਰਵਾਸ ਬਸਤੀ ਜਿਹੀ ਆਬਾਦੀ ’ਚ ਕਸ਼ਮੀਰੀ ਪੰਡਤਾਂ ਦਾ ਇੱਕ ਸਮੂਹ ਮਿਲਿਆ।ਘਰਾਂ ਸਾਹਮਣੇ ਬਣੇ -ਸੁਕਾਉਣ ਵਾਲੇ ਬਣੇ ਚੁਬੱਚਿਆਂ ਵਾਲੇ ਇਕਹਰੇ ਕਮਰੇ ਵਾਲੇ ਕਤਾਰਬੱਧ ਬਣੇ ਘਰਾਂ ਦੀਆਂ ਗਲੀਆਂ ’ਚ ਛੋਟੇ ਨਿਆਣੇ ਖੇਡ ਰਹੇ ਸਨ। 130 ਘਰਾਂ ’ਚ 150 ਪਰਿਵਾਰ ਰਹਿ ਰਹੇ ਸਨ ਅਤੇ ਗਿਣਤੀ ਦਾ ਕੋਈ ਹਿਸਾਬ ਕਿਤਾਬ ਨਹੀਂ ਲੱਗ ਰਿਹਾ ਸੀ ਕਿਉਂਕਿ ਪੰਡਤਾਂ ਦਾ ਇਹ ਵੀ ਕਹਿਣਾ ਸੀ ਕਿ ਬਹੁਤ ਸਾਰੇ ਮਾਮਲਿਆਂ ’ਚ ਇੱਕ ਤੋਂ ਵਧੇਰੇ ਪਰਿਵਾਰ ਰਹਿ ਰਹੇ ਸਨ। ਇੱਕ ਪਰਿਵਾਰ ਸੌਣ ਵਾਲੇ ਕਮਰੇ ’ਚ ਅਤੇ ਦੂਜਾ ਪਰਿਵਾਰ ਡਰਾਇੰਗ ਰੂਮ ਵਾਲੇ ਕਮਰੇ ’ਚ ਰਹਿੰਦਾ ਸੀ। ਇਹ ਉਹ ਪਰਿਵਾਰ ਸਨ ਜਿਨ੍ਹਾਂ ਨੂੰ ਸਰਹੱਦੋਂ ਪਾਰ ਕਸ਼ਮੀਰ ਅੰਦਰ ਦਾਖਲ ਹੋਏ ਇਸਲਾਮਿਕ ਖਾੜਕੂਆਂ ਦੀ ਆਮਦ ਨਾਲ 1989 ’ਚ ਪੰਡਤਾਂ ਖਿਲਾਫ਼ ਰਚੇ ਫਿਰਕੂ ਕਤਲੇਆਮ ਤੋਂ ਬਾਦ ਘਰ-ਬਾਰ ਛੱਡ ਕੇ ਭੱਜਣਾ ਪਿਆ ਸੀ। ਪੰਡਤ ਆਪਣੇ ਵੱਡੇ ਵੱਡੇ ਅਲੀਸ਼ਾਨ ਘਰ ਤੇ ਜ਼ਮੀਨਾਂ ਛੱਡ ਕੇ ਰਾਤੋ ਰਾਤ ਘਰੋਂ ਭੱਜ ਗਏ। ਬਹੁਤੇ ਅਜੇ ਵੀ ਮੁਲਕ ਦੇ ਵੱਖ ਵੱਖ ਹਿੱਸਿਆਂ ’ਚ ਰਹਿ ਰਹੇ ਹਨ। ਇਹ ਕਲੋਨੀ 2010 ’ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਾਂਗਰਸ ਦੀ ਅਗਵਾਈ ਹੇਠਲੀ ਯੂਪੀਏ ਸਰਕਾਰ ਸਮੇਂ ਉਸਾਰੀ ਸੀ। ਪ੍ਰਧਾਨ ਮੰਤਰੀ ਰਾਹਤ ਕੋਸ਼ ਬਣਾਕੇ ਅਜਿਹੀਆਂ ਹੋਰ ਕਲੋਨੀਆਂ ਉਸਾਰਣ ਦੀ ਵਿਉਂਤ ਬਣਾਈ ਗਈ ਸੀ। ਸਮੁੱਚੇ ਕਸ਼ਮੀਰ ਅੰਦਰ ਇਸ ਸਕੀਮ ਤਹਿਤ 4000 ਪੰਡਤਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ, ਉਹਨਾਂ ਨੂੰ ਨਕਦੀ ਸਹਾਇਤਾ ਪ੍ਰਧਾਨ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਰਿਹਾਇਸ਼ ਮੁਹੱਈਆ ਕਰਵਾਈ ਜਾ ਰਹੀ ਹੈ। ਪਰ ਇਸ ਕਲੋਨੀ ਦੀ ਹਾਲਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਉੱਥੋਂ ਦੇ ਬਸ਼ਿੰਦਿਆਂ ਨੇ ਦੱਸਿਆ ਉਹਨਾਂ ਨੂੰ ਪੀਣ ਵਾਲੇ ਪਾਣੀ ਖਾਤਰ ਹੀ 1 ਕਿਲੋ ਮੀਟਰ ਪੈਦਲ ਚੱਲ ਕੇ ਜਾਣਾ ਪੈਂਦਾ ਹੈ ਅਤੇ ਗੰਦੇ ਪਾਣੀ ਦੀ ਨਿਕਾਸੀ ਤਾਂ ਸਾਲਾਂ ਬੱਧੀ ਬੰਦ ਹੀ ਰਹਿੰਦੀ ਹੈ।
ਅਜਿਹੀਆਂ ਔਖੀਆਂ ਹਾਲਤਾਂ ਦੇ ਬਾਵਜੂਦ ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਤੋਂ ਮਹਿਰੂਮ ਕਰਨ ਸਬੰਧੀ ਇੱਥੇ ਰਹਿਣ ਵਾਲੇ ਪੰਡਤਾਂ ਦਾ ਮਿਲਿਆ ਜੁਲਿਆ ਪ੍ਰਤੀਕਰਮ ਮਿਲਿਆ।
ਵਿਸਥਾਰ ’ਚ ਗੱਲ ਕਰਦਿਆ ਇੱਕ ਬਸ਼ਿੰਦੇ ਨੇ ਕਿਹਾ ਕਿ “ਪਹਿਲੀ ਗੱਲ ਤਾਂ ਉਹ ਇਹਨੂੰ ਧਾਰਾ 370 ਨੇ ਸੂਬੇ ਅੰਦਰ ਜਾਇਦਾਦ ਦੀ ਮਾਲਕੀ ਤੇ ਕਿਰਾਏ ’ਤੇ ਦੇਣ ਦੇ ਕਸ਼ਮੀਰੀਆਂ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਧਾਰਾ 35ਏ ਨਾਲ ਗੱਡਮੱਡ ਕਰ ਦਿੰਦੇ ਹਨ। ਉਸ ਨੇ ਅੱਗੇ ਇਹ ਵੀ ਕਿਹਾ ਕਿ ਧਾਰਾ 370 ਨਾ ਫਾਇਦੇ ਵਾਲੀ ਹੈ ਅਤੇ ਨਾ ਵਧੀਆ ਹੈ। ਸਾਡੇ ਹਾਲਾਤ ’ਤੇ ਨਾ ਸੂਬਾਈ ਹਕੂਮਤ ਹੋਣ ਅਤੇ ਨਾ ਹੀ ਕੇਂਦਰੀ ਪ੍ਰਦੇਸ਼ ਹੋਣ ਦੇ ਰੁਤਬੇ ਦਾ ਕੋਈ ਫਰਕ ਪੈਂਦਾ ਹੈ ਕਿਉਂਕਿ ਅਸੀਂ ਤਾਂ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਰਾਹਤ ਕੋਸ਼ ਤਹਿਤ ਹੀ ਰਹਿ ਰਹੇ ਹਾਂ। ਸੂਬਾਈ ਹਕੂਮਤ ਸਾਡੀ ਕੋਈ ਮਾਲੀ ਮੱਦਦ ਨਹੀਂ ਕਰਦੀ, ਕੇਂਦਰੀ ਹਕੂਮਤ ਕਰਦੀ ਹੈ।”
ਪਰ ਨਾਲ ਹੀ ਉਸਨੇ ਇਹ ਵੀ ਕਿਹਾ ਕਿ, “ਜੇਕਰ ਧਾਰਾ 370 ਮਨਸੂਖ ਕਰਨ ਨਾਲ ਅੱਤਵਾਦ ਖਤਮ ਹੁੰਦਾ ਹੈ ਤਾਂ ਇਹ ਵਧੀਆ ਗੱਲ ਹੈ। ਸਿਆਸਤਦਾਨ ਅਤੇ ਵੱਖਵਾਦੀ ਅੱਤਵਾਦੀਆਂ ਦੀ ਛਤਰਛਾਇਆ ਕਰਦੇ ਹਨ। ਮੈਨੂੰ ਲਗਦੈ ਕਿ ਆਮ ਮੁਸਲਮਾਨ ਵੀ ਅੱਤਵਾਦ ਦਾ ਖਾਤਮਾ ਚਾਹੁੰਦਾ ਹੈ।” ਫਿਰ ਉਹ ਉਸ ਨੁਕਤੇ ’ਤੇ ਆ ਗਿਆ ਜਿਸ ’ਤੇ ਉਹ ਗੱਲ ਕਰਨਾ ਚਾਹੁੰਦਾ ਸੀ ਯਾਨੀ ਅਜੇ ਤੱਕ ਹੱਲ ਨਾ ਹੋਏ ਪੰਡਤਾਂ ਦੇ ਲੰਮੇ ਸੰਤਾਪ ਬਾਰੇ, “ਹਮ ‘ ਆਮ ਚਿਪਜ’ ਹੈ ਮਹਿਮਾਨ। ਆਪਣੇ ਹੀ ਦੇਸ਼ ਮੇਂ ਮਹਿਮਾਨ।” ਪਰ ਨਾਲ ਹੀ ਉਹ ਇਹ ਕਹਿਣਾ ਨਹੀਂ ਭੁੱਲਿਆ ਕਿ ਪੰਡਤ ਮੁਸਲਮਾਨਾਂ ਨਾਲ ਜੁੜੇ ਹੋਏ ਹਨ ਅਤੇ ਮੁਸਲਮਾਨਾਂ ’ਚੋਂ ਬਹੁਤੇ ਲੋਕ ਚੰਗੇ ਹਨ। ਉਸਦੇ ਅੰਦਾਜ਼ੇ ਮੁਤਾਬਕ ਸਿਰਫ਼ 10 ਫੀਸਦੀ ਹੀ ਸ਼ਰਾਰਤੀ ਹਨ।
ਦੂਜੇ ਪਾਸੇ ਮੁਸਲਮਾਨਾਂ ਵੱਲੋਂ ਮੁੜ ਤੋਂ ਉਹਨਾਂ ’ਤੇ ਹਮਲੇ ਕੀਤੇ ਜਾਣ ਦੇ ਖਦਸ਼ੇ ਅਜੇ ਉਹਨਾਂ ’ਚੋਂ ਦੂਰ ਨਹੀਂ ਹੋਏ ਹਨ ਅਤੇ ਇਹ ਗੱਲ ਬਹੁਤ ਸਾਰੇ ਕਲਨੀ ਵਸਨੀਕਾਂ ਨੂੰ ਘਰੋਂ ਬਾਹਰ ਨਿਕਲਣ ਅਤੇ ਛੱਡਕੇ ਆਏ ਆਪਣੇ ਪੱਕੇ ਵਸੇਬਿਆਂ ਵੱਲ ਮੁੜ ਪਰਤਣ ਤੋਂ ਅੜਿਕਾ ਬਣੀ ਹੋਈ ਹੈ।
ਇਸ ਬਸ਼ਿੰਦੇ ਨੇ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪਸੰਦ ਕਰਦਾ ਹੈ। - ਕਿ ਉਹੀ ਇੱਕੋ ਇੱਕ ਪੀ ਐਮ ਸੀ ਜਿਹੜਾ ਇਸ ਹਿਜ਼ਰਤੀ ਕਲੋਨੀ ’ਚ ਆਇਆ ਸੀ ਜਿੱਥੇ ਉਹ “ਸੱਚੀਓਂ ਹੀ ਰੋ ਪਿਆ ਸੀ।” ਦੂਜੇ ਪਾਸੇ ਉਸਨੇ ਕਿਹਾ ਕਿ ਨਰੇਂਦਰ ਮੋਦੀ ਨੇ ਪੰਡਤਾਂ ਲਈ ਕੁੱਝ ਨਹੀਂ ਕੀਤਾ ਹੈ ਅਤੇ ਉਸਨੇ (370 ਤੋਂ ਬਾਅਦ) ਚੰਗੀ ਤਰ੍ਹਾਂ ਸਥਿਤੀ ਨੂੰ ਕੰਟਰੋਲ ਕੀਤਾ ਹੈ। ਜੇਕਰ ਕਸ਼ਮੀਰ ਵਾਦੀ ਅੰਦਰ ਐਨੀਆਂ ਪਾਬੰਦੀਆਂ ਨਾ ਕੀਤੀਆਂ ਹੁੰਦੀਆਂ ਤਾਂ ਉੱਥੇ ਹੇਠਲੀ ਉੱਤੇ ਆ ਜਾਣੀ ਸੀ।
ਇੱਕ ਹੋਰ ਪੰਡਤ ਦਾ ਕਹਿਣਾ ਸੀ ਕਿ “ਜੋ ਕੁੱਝ ਵਾਪਰਿਆ ਹੈ ਉਹਦੇ ’ਚ ਕਸ਼ਮੀਰੀਆਂ ਦਾ ਕੋਈ ਦੋਸ਼ ਨਹੀਂ, ਪਰ ਭਾਰਤੀ ਹਕੂਮਤ ਦੀ ਸਿਆਸਤ ਦੋਸ਼ੀ ਹੈ।”
ਹੋਰ ਵੀ ਅਜਿਹੀਆਂ ਗੱਲਾਂ ਹੋ ਰਹੀਆਂ ਹਨ ਜਿਹੜੀਆਂ ਲਗਾਤਾਰ ਧਰਮ ਨਿਰਪੱਖ ਅਤੇ ਧਾਰਮਕ ਵੰਡੀਆਂ ਦੀ ਗੱਲ ਕਰਦੀਆਂ ਹਨ।
“ਸਾਡਾ ਮੁਲਕ ਹਿੰਦੂ ਮੁਲਕ ਹੈ। ਇਹ ਮੁਲਕ ਹਿੰਦੂ -ਮੁਸਲਮ ਵੰਡ ’ਤੇ ਹੀ ਉਸਰਿਆ ਸੀ। ਧਾਰਮਕ ਨਿਰਪੱਖਤਾ ਲਫ਼ਜ਼ ਨੂੰ ਕਾਗਰਸ ਪਾਰਟੀ ਵੱਲੋਂ ਕਾਫ਼ੀ ਦੇਰ ਬਾਅਦ ਘਸੀਟਿਆ ਗਿਆ। ”
“ਸਾਨੂੰ ਕਸ਼ਮੀਰੀ ਮੁਸਲਮਾਨਾਂ ਅੰਦਰ ਅਸੁਰੱਖਿਆ ਦੀ ਭਾਵਨਾ ਨੂੰ ਦੂਰ ਕਰਨਾ ਚਾਹੀਦਾ ਹੈ। ਆਸਾਮ ’ਚ ਜਦੋਂ ਕੇਂਦਰੀ ਹਕੂਮਤ ਨਾਗਰਿਕਾਂ ਦਾ ਕੌਮੀ ਰਜਿਸਟਰ ਬਣਾਉਣ ਅਤੇ ਅਜਿਹੀਆਂ ਹੋਰ ਕਾਰਵਾਈਆਂ ਕਰਦੀ ਹੈ ਤਾਂ ਇਹਨਾਂ ਨਾਲ ਮੁਸਲਮਾਨਾਂ ਅੰਦਰ ਸ਼ੰਕੇ-ਸੁਭ੍ਹੇ ਹੋਰ ਵਧਦੇ ਹਨ।”
“ਕਸ਼ਮੀਰੀ ਪੰਡਤਾਂ ਅਤੇ ਮੁਸਲਮਾਨਾਂ ਦਰਮਿਆਨ ਅਸਲ ਵਿੱਚ ਕੋਈ ਵੀ ਫ਼ਰਕ ਨਹੀਂ ਹੈ ਅਤੇ ਵਿਆਹਾਂ ਦੀਆਂ ਰਸਮਾਂ ਇੱਕੋ ਜਿਹੀਆਂ ਹਨ, ਫ਼ਰਕ ਸਿਰਫ਼ ਇਹੀ ਹੈ ਕਿ ਸਾਡੇ ਫੇਰੇ ਹੁੰਦੇ ਹਨ ਅਤੇ ਉਹਨਾਂ ਦੇ ਨਿਕਾਹ ਪੜ੍ਹਦੇ ਹਨ। ਪੀਣ ਵਾਲੀ ਕਾਹਵਾ ਚਾਹ ਵੀ ਅਸੀਂ ਸਾਰੇ ਪੀਂਦੇ ਹਾਂ।”
ਅਸੀਂ ਕਸ਼ਮੀਰ ਅੰਦਰ ਸਥਿਤ ਅਮਰਨਾਥ ਯਾਤਰੀਆਂ ਦੀ ਯਾਤਰਾ ਦੇ ਆਖਰੀ ਪੜਾਅ ਦੀ ਨਿਗਰਾਨੀ ਕਰਨ ਵਾਲੀ ਉਸ ਸੰਸਥਾ ਕੋਲ ਵੀ ਗਏ। ਅਮਰਨਾਥ ਯਾਤਰਾ ਦੇ ਅਖੀਰ ’ਚ ਸਿਵ ਭਗਤ ਅਤੇ ਸਾਰੇ ਭਾਰਤ ’ਚੋਂ ਆਏ ਹਿੰਦੂ ਅਮਰਨਾਥ ਜਾਣ ਤੋਂ ਪਹਿਲਾਂ ਸ੍ਰੀਨਗਰ ’ਚ ਦਸ਼ਨਾਮੀ ਅਖਾੜਾ ਦੇ ਨਾਅ ਨਾਲ ਜਾਣੇ ਜਾਂਦੇ ਇੱਕ ਸਨਿਆਸੀ ਮੱਠ ਦੇ ਦਰਸ਼ਨ ਕਰਨ ਜਾਂਦੇ ਹਨ। ਅਮਰ ਨਾਥ ਯਾਤਰਾ ’ਤੇ ਜਾਂਣ ਵਾਲੇ ਕਈ ਹਿੰਦੂ ਤੀਰਥ ਯਾਤਰੀ ਇੱਥੇ ਉਸ ਪਵਿਤਰ ਛੜੀ ਮੁਬਾਰਕ ਵਾਪਸ ਮੋੜ ਦਿੰਦੇ ਹਨ। ਕਸ਼ਮੀਰ ਅੰਦਰ ਪਾਬੰਦੀਆਂ ਕਾਰਨ ਅਤੇ ਟਰੱਸਟ ਦੇ ਮੁਖੀ ਨੂੰ ਸ੍ਰੀਨਗਰ ਤੋਂ ਅਮਰਨਾਥ ਹੈਲੀਕਾਪਟਰ ਰਾਹੀਂ ਲਿਜਾਕੇ ਇਸ ਨਾਲ ਛੜੀ ਮੁਬਾਰਕ ਦੀ ਪੂਜਾ ਦੀ ਸਿਰਫ਼ ਰਸਮੀ ਕਾਰਵਾਈ ਹੀ ਪਾਉਣੀ ਪਈ। ਇਸ ਲਈ ਅਸੀਂ ਟਰੱਸਟ ਦੇ ਮੈਂਬਰਾਂ ਨੂੰ ਉਹਨਾਂ ਦੇ ਧਾਰਾ 370 ਸਬੰਧੀ ਵਿਚਾਰ ਲੈਣ ਲਈ ਮਿਲਣ ਦਾ ਫੈਸਲਾ ਕੀਤਾ।
ਉਹਨਾਂ ਸਾਰਿਆਂ ਦੀ ਇੱਕ ਜ਼ੁਬਾਨ ਸੀ,“ਅਸੀਂ ਧਾਰਾ 370 ਦੀ ਮਨਸੂਖੀ ਤੋਂ ਖੁਸ਼ ਹਾਂ। ਪਿਛਲੇ 30 ਸਾਲ ਤੋਂ ਅਸੀਂ ਜੋ ਸੰਤਾਪ ਭੋਗ ਰਹੇ ਸੀ ਉਹ ਮਨੁੱਖਾ ਇਤਿਹਾਸ ’ਚ ਸੱਭ ਤੋਂ ਨਖਿੱਧ ਸੀ। ਸਾਨੂੰ ਹਿੰਦੋਸਤਾਨ ਜਿੰਦਾਬਾਦ ਵਰਗੇ ਭਾਰਤ ਪੱਖੀ ਨਾਅਰੇ ਲਾਉਣ ਕਰਕੇ ਭੱਜਣ ਲਈ ਮਜ਼ਬੂਰ ਕੀਤਾ ਗਿਆ। ਅਸੀਂ ਬਹੁਤ ਖੁਸ਼ ਹਾਂ ਕਿ ਐਨੇ ਸਾਲਾਂ ਤੱਕ ਨਰਿੰਦਰ ਮੋਦੀ ਵੱਲੋ ਉਠਾਏ ਇਸ ਕਦਮ ਵਰਗਾ ਕੋਈ ਕਦਮ ਨਹੀਂ ਉਠਾਇਆ ਗਿਆ, ਐਥੋਂ ਤੱਕ ਕਿ ਇੰਦਰਾ ਗਾਂਧੀ ਵੱਲੋਂ ਵੀ।”
ਸਿੱਖ:
ਕਸ਼ਮੀਰ ਵਾਦੀ ਅੰਦਰ ਲੋਕਾਂ ਨਾਲ ਗੱਲਬਾਤ ਦੌਰਾਨ ਅਤੇ ਆਪਣੀ ਖੋਜਬੀਨ ’ਚੋਂ ਸਾਨੂੰ ਕਸ਼ਮੀਰੀ ਮੁਸਲਮਾਨਾਂ ਅਤੇ ਕਸ਼ਮੀਰੀ ਸਿੱਖਾਂ ਦਰਮਿਆਨ ਮਹਾਨ ਸਾਂਝ ਬਾਰੇ ਬਹੁਤ ਕੁੱਝ ਪਤਾ ਚੱਲਿਆ, ਜਿਸਨੇ ਕਿ ਧਾਰਮਕ ਰੰਗ ’ਚ ਕੋਈ ਰੰਗੀ ਹੋਈ ਫਿਜ਼ਾ ਦਾ ਤੁਖਮ ਮਿਟਾਇਆ ਹੈ। ਇਸ ਲਈ ਅਸੀਂ ਸਿੱਖਾਂ ਦੇ ਵਿਚਕਾਰ ਜਾਣ ਦਾ ਫੈਸਲਾ ਲਿਆ। ਅਸੀਂ ਸਿੱਖਾਂ ਦੇ ਇੱਕ ਗਰੁੱਪ ਨੂੰ ਬਾਰਾਮੂਲਾ ’ਚ ਮਿਲੇ ਜਿਸ ਨੇ ਦੋ ਗੱਲਾਂ ਕਹੀਆਂ। ਪਹਿਲਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਮੁੱਖ ਸਰੋਕਾਰ ਕਸ਼ਮੀਰ ਅੰਦਰ ਜ਼ਮੀਨ ਖਰੀਦਣ ਦੇ ਯੋਗ ਹੋਣ ਲਈ ਪੱਕੇ ਬਸ਼ਿੰਦੇ ਹੋਣ ਦੀ ਇੱਕ ਸਨਦ ਹਾਸਲ ਕਰਨ ਦਾ ਸੀ। ਘੱਟ-ਗਿਣਤੀ ਕਸ਼ਮੀਰੀ ਸਿੱਖ ਹੋਣ ਦੇ ਨਾਤੇ ਉਹ ਇਸ ਲਈ ਅਰਜੀ ਦੇ ਸਕਦੇ ਹਨ ਪਰ ਤੰਤਰ ਅੰਦਰ ਹਰ ਥਾਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਇਸ ਲਈ ਉਹਨਾਂ ਨੇ ਕਿਹਾ ਕਿ ਸਿਰਫ਼ ਇੱਕ ਸਰਕਾਰੀ ਦਸ਼ਤਾਵੇਜ਼ ਵਜੋਂ ਹੀ ਕੇਂਦਰੀ ਹਕੂਮਤ ਦੀ ਸਿੱਧੀ ਨਿਗਰਾਨੀ ਹੇਠ ਕਸ਼ਮੀਰ ਨੂੰ ਯੂਟੀ ਐਲਾਨਣ ਦਾ ਫੈਸਲਾ ਚੰਗੀ ਗੱਲ ਜਾਪਦਾ ਹੈ। “ਪਹਿਲਾਂ ਅਜਿਹੇ ਸਰਟੀਫੀਕੇਟ ਯਾਨੀ ਸਨਦ ਹਾਸਲ ਕਰਨ ਲਈ ਬਹੁਤ ਥਾਵਾਂ ’ਤੇ ਰਿਸ਼ਵਤ ਦੇਣੀ ਪੈਂਦੀ ਸੀ। ਹੁਣ ਕਿਉਕਿ ਧਾਰਾ 370 ਖਤਮ ਕਰ ਦਿੱਤੀ ਹੈ ਸਾਨੂੰ ਇਹ ਸਨਦਾਂ ਜਲਦੀ ਮਿਲ ਜਾਂਦੀਆਂ ਹਨ ਅਤੇ ਘਰ ਜ਼ਮੀਨ ਖਰੀਦ ਸਕਦੇ ਹਾਂ।”
ਈਸਾਈ
ਇਹ ਅਜਿਹਾ ਭਾਈਚਾਰਾ ਹੈ ਜਿਸਨੂੰ ਕਸ਼ਮੀਰ ਅੰਦਰ ਵਾਰਤਾਲਾਪ ’ਚੋਂ ਬਿਲਕੁਲ ਹੀ ਗਾਇਬ ਕਰ ਦਿੱਤਾ ਹੋਇਆ ਹੈ। ਸ਼ਾਇਦ ਇਸ ਕਰਕੇ ਕਿ ਇਹ 0.3 ਪ੍ਰਤੀਸ਼ਤ ਹੀ ਬਣਦੇ ਹਨ। ਪਰ ਜੰਮੂ-ਕਸ਼ਮੀਰ ਵਿਚਲੇ ਸੱਭ ਤੋਂ ਵਧੀਆਂ ਸਕੂਲ ਵੱਖ-ਵੱਖ ਇਸਾਈ ਭਾਈਚਾਰੇ ਹੀ ਚਲਾ ਰਹੇ ਹਨ ਅਤੇ ਸਿਆਸਤ ਦਾ ਪੱਲੜਾ, ਸੂਬੇ ਦੀ ਸਿਆਸਤ ’ਚ ਸਮੁੱਚੇ ਇਤਿਹਾਸ ਅੰਦਰ ਆਈ ਸੱਭ ਤੋ ਵਧੇਰੇ ਅਹਿਮ ਤਬਦੀਲੀ ਨੂੰ ਸੱਭ ਤੋਂ ਛੋਟਾ ਭਾਈਚਾਰਾ ਕਿਸ ਨਿਗਾਹ ਨਾਲ ਵੇਖਦਾ ਹੈ, ਉਸ ਤੋਂ ਹੀ ਵਧੀਆ ਸਹੀ ਢੰਗ ਨਾਲ ਮਾਪਿਆ ਜਾ ਸਕਦਾ ਹੈ।
2011 ਦੀ ਮਰਦਮ ਸੁਮਾਰੀ ਅਨੁਸਾਰ ਜੰਮੂ-ਕਸ਼ਮੀਰ ਦੀ ਕੁਲ ਸੂਬਾਈ ਆਬਾਦੀ ਦੇ 68 ਪ੍ਰਤੀਸ਼ਤ ਲੋਕਾਂ ਦਾ ਧਰਮ ਇਸਲਾਮ ਹੈ। ਘੱਟ-ਗਿਣਤੀਆਂ ’ਚ 28.4 ਪ੍ਰਤੀਸ਼ਤ ਹਿੰਦੂ ਹਨ, ਇਸ ਤੋਂ ਬਾਅਦ 1.9 ਪ੍ਰਤੀਸ਼ਤ ਸਿੱਖ , 0.9 ਪ੍ਰਤੀਸ਼ਤ ਬੋਧੀ ਅਤੇ 0.3 ਪ੍ਰਤੀਸ਼ਤ ਈਸਾਈ ਹਨ। ਕਸ਼ਮੀਰ ਵਾਦੀ ਅੰਦਰ 96.4 ਪ੍ਰਤੀਸ਼ਤ ਮੁਸਲਿਮ, 2.45 ਪ੍ਰਤੀਸ਼ਤ ਹਿੰਦੂ, 0.98 ਪ੍ਰਤੀਸ਼ਤ ਸਿੱਖ ਅਤੇ 0.17 ਪ੍ਰਤੀਸ਼ਤ ਹੋਰ ਹਨ। ਜੰਮੂ-ਕਸ਼ਮੀਰ ਅੰਦਰ ਈਸਾਈ ਭਾਈਚਾਰਾ ਬਹੁਤ ਥੋੜਾ ਹੈ - ਸਿਰਫ਼ 7000। ਕਸ਼ਮੀਰ ਅੰਦਰ 3 ਕੈਥੋਲਿਕ ਚਰਚ ਹਨ - ਗੁਲਮਰਗ, ਬਾਰਾਮੂਲਾ ਅਤੇ ਸ੍ਰੀਨਗਰ ਅੰਦਰ ਇੱਕ-ਇੱਕ। ਸ੍ਰੀਨਗਰ ਅੰਦਰ ਈਸਾਈ ਭਾਈਚਾਰਾ ਬਹੁਤ ਹੀ ਨਿਗੂਣਾ ਹੈ - ਸਿਰਫ਼ 30 ਪਰਿਵਾਰ ਜਿਹਨਾਂ ’ਚੋਂ ਸਿਰਫ਼ 5 ਹੀ ਕਸ਼ਮੀਰ ਦੇ ਬਸ਼ਿੰਦੇ ਹਨ। ਬਹੁਤੇ ਪੰਜਾਬੀ ਹਨ ਜਿਹੜੇ ਤਰਖਾਣਾ ਅਤੇ ਕਾਰੀਗਰੀ ਆਦਿ ਵਾਲਾ ਕੰਮ ਕਰਦੇ ਹਨ ਜਦਕਿ ਬਾਕੀ ਦੇ ਚਰਚ ਅਦਾਰਿਆਂ ਅੰਦਰ ਗੈਰ-ਕੁਸ਼ਲ ਕਾਮਿਆਂ ਦੇ ਰੂਪ ’ਚ ਕੰਮ ਕਰਦੇ ਹਨ। ਈਸਾਈ ਮਿਸ਼ਨਰੀ ਸਕੂਲ ਤੇ ਹਸਪਤਾਲ ਚਲਾਉਦੇ ਹਨ ਅਤੇ ਕੈਰੀਟਾਸ (CARITAS, India) ਰਾਹੀਂ ਭੁਚਾਲ ਆਉਣ ਦੇ ਸਮੇਂ ਤੋਂ ਲੈ ਕੇ ਸੂਬੇ ਅੰਦਰ ਸਹਾਇਤਾ ਅਤੇ ਰਾਹਤ ਕਾਰਜ ਕਰਦੇ ਆ ਰਹੇ ਹਨ।
ਅਸੀਂ ਇੱਕ ਸਥਾਨਕ ਕਾਰਕੁੰਨ ਰਾਹੀਂ ਸਥਾਨਕ ਈਸਾਈ ਭਾਈਚਾਰੇ ਦੇ ਕਿਸੇ ਨੁਮਾਇੰਦੇ ਨੂੰ ਮਿਲਣ ਲਈ ਗਏ। ਉਸ ਨੇ ਬੜੇ ਦਰਦ ਅਤੇ ਗੁੱਸੇ ਨਾਲ ਕਸ਼ਮੀਰ ਦੇ ਲੋਕਾਂ ਦੇ ਸੂਬੇ ਦੇ ਤੌਰ ’ਤੇ ਵਿਸ਼ੇਸ਼ ਰੁਤਬੇ ਨੂੰ ਖਤਮ ਕੀਤੇ ਜਾਣ ਬਾਰੇ ਸਾਡੇ ਨਾਲ ਗੱਲਬਾਤ ਕੀਤੀ। ਉਸਨੇ ਦੱਸਿਆ ਕਿ ਮਿਸ਼ਨਰੀ ਸਕੂਲਾਂ ਅੰਦਰ ਬਹੁਤਾ ਸਟਾਫ਼ ਸਥਾਨਕ ਸੀ ਅਤੇ 95 ਪ੍ਰਤੀਸ਼ਤ ਅਧਿਆਪਕ ਕਸ਼ਮੀਰੀ ਸਨ। ਜੋ ਭਾਣਾ ਵਾਪਰਿਆ ਉਹਦੀ ਦਰਦ ਤੇ ਗੁੱਸਾ ਸਕੂਲਾਂ ਅੰਦਰ ਉਹਨਾਂ ਵੱਲੋਂ ਕੀਤੀ ਜਾਂਦੀ ਗੁਫਤਗੂ ’ਚੋਂ ਭਲੀ ਭਾਂਤੀ ਜ਼ਾਹਰ ਹੁੰਦਾ ਸੀ। ਉਸਦਾ ਕਹਿਣਾ ਸੀ ਕਿ ਅਜੇ ਵੀ ਗੁੱਸਾ ਦੱਬਿਆ ਪਿਆ ਹੈ।
ਉਸਨੇ ਇਹ ਵੀ ਕਿਹਾ ਕਿ ਈਸਾਈ ਮਿਸ਼ਨਰੀ ਕਸ਼ਮੀਰ ਨੂੰ ਉੱਤਰੀ ਭਾਰਤ ਦੇ ਬਹੁਤੇ ਸੂਬਿਆਂ ਨਾਲੋਂ ਸੁਰੱਖਿਅਤ ਸਮਝਦੇ ਹਨ। ਉਹ ਉੱਤਰੀ ਭਾਰਤ ਅੰਦਰ ਈਸਾਈ ਮਿਸ਼ਨਰੀਆਂ ਅਤੇ ਉਹਨਾਂ ਦੇ ਅਦਾਰਿਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਟਾਲਾ ਵੱਟ ਗਿਆ। ਉਸ ਨੇ ਕਿਹਾ ਕਿ ਬੁਨਿਆਦੀ ਰੂਪ ’ਚ ਕਸ਼ਮੀਰੀ ਲੋਕ ਅਮਨ ਪਸੰਦ ਸਨ ਅਤੇ ਇਸ ਦੀ ਹਿੰਸਾ ਸਿਆਸੀ ਭੇੜ ਦੀ ਦੇਣ ਹੈ। ਮੁੁਸਲਿਮ-ਈਸਾਈ ਸਬੰਧਾਂ ਦੀ ਸੂਬੇ ਅੰਦਰਲੀ ਸਥਿਤੀ ਬਾਰੇ ਉਸਨੇ ਕਿਹਾ ਕਿ ਇਹ ਸਬੰਧ ਸੁਖਾਵੇਂ ਰਹੇ ਹਨ, ਕੋਈ ਵੀ ਵਿਰਲੀ ਟਾਵੀਂ ਘਟਨਾ ਨੂੰ ਛੱਡਕੇ ਉਸ ਨੇ ਕਸ਼ਮੀਰ ਅੰਦਰ ਈਸਾਈਅਤ ਦੇ ਇਤਿਹਾਸ ਨੂੰ ਸੌ ਸਾਲ ਤੋਂ ਵੀ ਉਪਰ ਦੱਸਿਆ। ਹੋਲੀ ਚਰਚ 125 ਸਾਲ ਪੁਰਾਣੀ ਹੈ। ਉਸਨੇ ਕਿਹਾ ਕਿ ਉਹਦੀ ਨਿਗਾਹ ’ਚ ਈਸਾਈਆਂ ਵਿਰੋਧੀ ਦੋ ਹੀ ਘਟਨਾਵਾਂ ਵਾਪਰੀਆਂ ਹਨ - 1967 ’ਚ ਅਰਬ ਇਜਰਾਇਲੀ ਜੰਗ ਖਿਲਾਫ਼ ਮੁਜ਼ਾਹਰਾ ਕਰ ਰਹੇ ਲੋਕਾਂ ਵੱਲੋਂ ਚਰਚ ’ਤੇ ਬੰਬ ਸੁੱਟੇ ਜਾਣ ਦੀ ਘਟਨਾ ਅਤੇ ਇੱਕ 2011 ’ਚ। ਇਸ ਚਰਚ ਨੂੰ ਮੁੜ ਨਵੇਂ ਸਿਰਿਓਂ ਉਸਾਰਿਆ ਗਿਆ ਅਤੇ 2017 ’ਚ ਕਸ਼ਮੀਰੀ ਭਾਰਤੀ ਪਰਿਵਾਰ ਵੱਲੋਂ ਦਾਨ ਕੀਤੇ ਗਏ ਘੰਟੇ ਨੂੰ ਚਰਚ ਅੰਦਰ ਸਥਾਪਤ ਕੀਤਾ ਗਿਆ। ਇਸ ਮੌਕੇ ’ਤੇ ਈਸਾਈ, ਮੁਸਲਿਮ, ਸਿੱਖ ਅਤੇ ਹਿੰਦੂ ਭਾਈਚਾਰਿਆਂ ਦੇ ਲੋਕਾਂ ਨੇ ਸਾਂਝੇ ਤੌਰ ’ਤੇ ਪੰਜਾਹ ਸਾਲ ’ਚ ਪਹਿਲੀ ਵਾਰੀ ਘੰਟਾ ਸਥਾਪਤੀ ਦੀ ਰਸਮ ਨਿਭਾਈ। ਉਸੇ ਹੀ ਵਿਅਕਤੀ ਨੇ ਦੱਸਿਆ ਕਿ ਜੁੰਮੇ ਅਤੇ ਈਦ ਦੌਰਾਨ ਚਰਚ ਦੇ ਵਿਹੜੇ ਅੰਦਰ ਮੁਸਲਮਾਨਾਂ ਵੱਲੋਂ ਅਦਾ ਕੀਤੀ ਜਾਂਦੀ ਨਮਾਜ਼ ਕਿਵੇਂ ਸੰਵਾਦ ਅਤੇ ਭਾਈਚਾਰਕ ਸਾਂਝ ਦੀਆਂ ਉਘੜਵੀਆਂ ਮਿਸਾਲਾਂ ੲਨ। ਉਸਨੇ ਦੱਸਿਆ ਕਿ ਸੂਫੀਵਾਦ ਕਸ਼ਮੀਰੀ ਧਾਰਮਿਕ ਸੱਭਿਆਚਾਰ ਦਾ ਅਨਿਖੜਵਾਂ ਅੰਗ ਰਿਹਾ ਹੈ ਅਤੇ ਸਾਰੀ ਵਾਦੀ ਅੰਦਰ ਵੱਖ-ਵੱਖ ਥਾਵਾਂ ’ਤੇ ਸੂਫੀਆਂ ਦੀਆਂ ਦਰਗਾਹਾਂ ’ਤੇ ਉਕਰੇ ਲਫਜ਼ਾਂ ’ਚੋਂ ਕਸ਼ਮੀਰੀਅਤ ਦੀ ਝਲਕ ਅਤੇ ਕਸ਼ਮੀਰ ਦਾ ਸੂਫ਼ਅਤ ’ਚ ਉਭਰਵੇਂ ਹੋਣ ਦਾ ਪਤਾ ਲਗਦਾ ਹੈ ਜਿਹੜੇ ਸਹਿਣਸ਼ੀਲਤਾ ਅਤੇ ਸ਼ਾਂਤਮਈ ਸਹਿਹੋਂਦ ’ਤੇ ਜ਼ੋਰ ਦਿੰਦੇ ਹਨ।
ਉਸ ਈਸਾਈ ਪਾਦਰੀ ਨੇ ਦੱਸਿਆ ਕਿ ਦਹਾਕਿਆਂ ਤੋਂ ਚੱਲੀ ਆ ਰਹੀ ਖਹਿ ਭੇੜ ’ਚ ਸੱਭ ਤੋਂ ਗੰਭੀਰ ਸ਼ਿਕਾਰ ਸਿੱਖਿਆ ਬਣੀ ਹੈ। ਇਸ ਵਾਰੀ ਵੀ ਸਕੂਲ ਲੱਗਭੱਗ ਦੋ ਮਹੀਨਿਆਂ ਤੋਂ ਬੰਦ ਪਏ ਹਨ। ਜੰਮੂ-ਕਸ਼ਮੀਰ ਚਰਚ ਖੇਤਰ ਹੇਠਲੇ ਸਕੂਲਾਂ ’ਚ 5 ਅਗਸਤ 2019 ਤੱਕ ਲਗਭਗ 70 ਪ੍ਰਤੀਸ਼ਤ ਸਿਲੇਬਸ ਨਿਬੜ ਚੁੱਕਿਆ ਸੀ। ਪੈਦਾ ਹੋਏ ਖੱਪੇ ਨੂੰ ਪੂਰਨ ਲਈ ਵੀਡੀਓ ਅਤੇ ਹੋਰ ਸਹਾਇਕ ਸਮੱਗਰੀ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ, ਪਰ ਹੈ ਇਹ ਪ੍ਰਾਈਵੇਟ ਸਕੂਲਾਂ ’ਚ ਹੀ। ਸਰਕਾਰੀ ਸਕੂਲਾਂ ਅੰਦਰ ਹਾਲਾਤ ਅਲੱਗ ਤਰ੍ਹਾਂ ਦੇ ਹਨ। ਪਾਬੰਦੀਆਂ, ਬਦਅਮਨੀ, ਰੋਕਾਂ ਅਤੇ ਸਾਰੇ ਸਿਸਟਮ ਦੇ ਰੁਕ ਜਾਣ ਨਾਲ ਸਾਰੇ ਵਿਦਿਆਰਥੀ ਪ੍ਰਭਾਵਤ ਹੁੰਦੇ ਹਨ। ਇਸ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹੋਏ ਹਰਜ਼ੇ ਦੇ ਨੁਕਸਾਨ ਬਹੁਤ ਗੰਭੀਰ ਹਨ।
ਇਸ ਪਾਦਰੀ ਨੇ ਅੱਗੇ ਦੱਸਿਆ ਕਿ ਮਿਸ਼ਨਰੀ ਸਕੂਲ ਨਿਜੀ ਸਕੂਲ ਹਨ ਅਤੇ ਇਹਨਾਂ ਦੀ ਆਮਦਨ ਦਾ ਮੁੱਖ ਸ੍ਰੋਤ ਸਕੂਲ ਫੀਸ ਹੀ ਹੈ। ਈਸਾਈ ਸਕੂਲਾਂ ਬਾਰੇ ਗੱਲ ਕਰਦਿਆਂ ਉਸਨੇ ਦੱਸਿਆ ਕਿ ਉਹ ਮਾਪਿਆ ਤੋਂ ਸਕੂਲ ਫੀਸ ਵੀ ਨਹੀਂ ਉਗਰਾਹ ਸਕੇ। ਉਸ ਨੇ ਦੱਸਿਆ ਕਿ ਪਾਬੰਦੀਆਂ ਅਤੇ ਬੰਦਾਂ ਨੇ ਛੋਟੇ ਤੇ ਨਿੱਕੇ ਵਪਾਰੀਆਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਬਹੁਤ ਸਾਰੇ ਮਾਪਿਆਂ ਨੇ ਸਕੂਲ ਕਮੇਟੀਆਂ ਨੂੰ ਦੱਸਿਆ ਹੈ ਕਿ ਆਰਥਿਕ ਘਾਟੇ ਕਾਰਨ ਉਹ ਫੀਸ ਅਦਾ ਨਹੀਂ ਕਰ ਸਕਦੇ। ਅਜਿਹੀ ਹਕੀਕਤ ਦੇ ਮੱਦੇਨਜ਼ਰ ਸਕੂਲ ਕਮੇਟੀਆਂ ਵੀ ਫੀਸ ਮੰਗ ਨਹੀਂ ਸਕਦੀਆਂ। ਸਰਕਾਰੀ ਨੌਕਰੀ ਕਰਨ ਵਾਲੇ ਮਾਪਿਆ ਨੂੰ ਅਜਿਹੀ ਕੋਈ ਸਮੱਸਿਆ ਨਹੀਂ ਹੈ ਕਿਉਕਿ ਉਹਨਾਂ ਨੂੰ ਤਨਖਾਹ ਮਿਲ ਹੀ ਜਾਂਦੀ ਹੈ।
ਉਸ ਨੇ ਕਿਹਾ ਕਿ ਗੱਲ ਕਰਨ ਦੇ ਲਿਹਾਜ ਨਾਲ ਕਸ਼ਮੀਰ ਦੇ ਖਹਿਭੇੜ ਵਾਲੇ ਇਤਿਹਾਸ ਅੰਦਰ 5 ਅਗਸਤ ਤੋਂ ਬਾਅਦ ਦੀ ਹਾਲਤ ਸੱਭ ਤੋਂ ਔਖਿਆਈ ਵਾਲੀ ਹੈ। ਉਸਨੇ ਦੱਸਿਆ ਕਿ 2008, 2010 ਅਤੇ 2016 ’ਚ ਵੀ ਬਹੁਤ ਭਿਅੰਕਰ ਅੜਿਕੇ ਪਏ ਸਨ ਅਤੇ ਕਈ ਮਹੀਨੇ ਸਕੂਲ ਕਾਲਜ ਬੰਦ ਪਏ ਰਹੇ ਹਨ। ਇਸ ਵਾਰੀ ਪੂਰਨ ਬੰਦ ਅਤੇ ਸੰਚਾਰ ਸਾਧਨਾਂ ਦੇ ਠੱਪ ਹੋਣ ਕਾਰਨ ਹਾਲਤ ਹੋਰ ਵੀ ਔਖੀ ਹੈ। 2008, 2010 ਅਤੇ 2016 ਦੌਰਾਨ ਬਰਾਂਡਬੈਂਡ ਕੁਨੈਕਸ਼ਨ ਕੰਮ ਰਹੇ ਸਨ ਅਤੇ ਲੋਕ ਬਾਹਰੀ ਸੰਸਾਰ ਨਾਲ ਜੁੜੇ ਹੋਏ ਸਨ ਅਤੇ ਜਾਣ ਸਕਦੇ ਸਨ ਕਿ ਬਾਹਰ ਕੀ ਹੋ ਰਿਹਾ ਹੈ। ਉਸਨੇ 2 ਘਟਨਾਵਾਂ ਗਿਣਾਈਆਂ। ਸ੍ਰੀਨਗਰ ਦੇ ਇੱਕ ਮਸ਼ਹੂਰ ਈਸਾਈ ਸਕੂਲ ’ਚ 45 ਸਾਲਾਂ ਤੋਂ ਪੜਾਉਦੀ ਆ ਰਹੀ ਇੱਕ ਅਧਿਆਪਕਾ ਦੀ ਹਸਪਤਾਲ ਲਿਜਾਂਦਿਆਂ 27 ਸਤੰਬਰ ਨੂੰ ਸਵੇਰੇ 4 ਵਜੇ ਮੌਤ ਹੋ ਗਈ। ਉਸ ਦਾ ਇਕਲੌਤਾ ਬੇਟਾ ਸਰਕਾਰੀ ਹਸਪਤਾਲ ਅੰਦਰ ਐਕਸਰੇ ਵਿਭਾਗ ਦਾ ਮੁਖੀ ਹੈ। ਅਧਿਆਪਕਾ ਬਹੁਤ ਹਰਮਨ ਪਿਆਰੀ ਸੀ ਅਤੇ ਉਸਦੇ ਜਾਣਕਾਰ ਹਜ਼ਾਰਾਂ ਵਿਦਿਆਰਥੀ ਉਸਨੂੰ ਪਿਆਰਦੇ ਸਨ। ਆਮ ਹਾਲਤਾਂ ’ਚ ਉਸਦੇ ਜਨਾਜ਼ੇ ’ਚ ਸੈਂਕੜੇ ਹੋਣੇ ਸਨ ਪਰ ਪਾਬੰਦੀਆਂ ਕਾਰਨ ਅਤੇ ਸੰਚਾਰ ਪ੍ਰਬੰਧ ਦੇ ਠੱਪ ਹੋਣ ਕਾਰਨ ਉਸਦਾ ਬੇਟਾ ਲੋਕਾਂ ਨੂੰ ਇਹਦੀ ਇਤਲਾਹ ਨਾ ਦੇ ਸਕਿਆ। ਉਹ ਸਿਰਫ਼ ਇੱਕ ਸਥਾਨਕ ਅਖਬਾਰ ’ਚ ਇੱਕ ਛੋਟਾ ਜਿਹਾ ਇਸ਼ਤਿਹਾਰ ਹੀ ਦੇ ਸਕਿਆ। ਇਸ ਲਈ ਸਿਰਫ਼ ਪੰਜਾਹ ਕੁ ਪ੍ਰਤੀਸ਼ਤ ਦੇ ਕਰੀਬ ਹੀ ਉਸਦੇ ਸਾਬਕਾ ਵਿਦਿਆਰਥੀ ਉਸਦੇ ਜਨਾਜ਼ੇ ’ਚ ਸ਼ਿਰਕਤ ਕਰ ਸਕੇ। ਪਰ ਚਰਚ ਫਿਰ ਵੀ ਪੂਰੀ ਭਰੀ ਹੋਈ ਸੀ। ਪਾਦਰੀ ਨੇ ਜਨਾਜ਼ੇ ਦਾ ਬੰਦੋਬਸਤ ਕਰਨ ’ਚ ਪਰਿਵਾਰ ਨੂੰ ਦਰਪੇਸ਼ ਮੁਸ਼ਕਲਾਂ ਵੀ ਗਿਣਾਈਆਂ। ਕਬਰ ਪੁੱਟਣ ਲਈ ਕਬਰ ਪੁਟਾਂ ਦਾ ਬੰਦੋਬਸਤ ਕਰਨ ਲਈ ਸੰਚਾਰ ਸਾਧਨਾਂ ਦੀ ਅਣਹੋਂਦ ਅੜਿਕਾ ਬਣੀ। ਜੁਮਾ ਹੋਣ ਕਾਰਨ ਦੁਕਾਨਾਂ ਬੰਦ ਸਨ ਅਤੇ ਪਾਬੰਦੀਆਂ ਸਖ਼ਤ ਕੀਤੀਆਂ ਹੋਈਆਂ ਸਨ। ਇਸ ਲਈ ਤਾਬੂਤ ਦਾ ਇੰਤਜਾਮ ਵੀ ਮੁਸ਼ਕਲ ਸੀ। ਦੂਜੀ ਗੱਲ ਮ੍ਰਿਤਕ ਦੇਹ ਨੂੰ ਪਰਿਵਾਰ 10 ਵਜੇ ਸਵੇਰੇ ਚਰਚ ’ਚ ਲੈ ਆਇਆ ਸੀ। ਜਦ ਕਿ ਜਨਾਜ਼ਾ 2 ਵਜੇ ਬਾਅਦ ਦੁਪਹਿਰ ਉਠਣਾ ਸੀ। ਆਮ ਹਾਲਤਾਂ ’ਚ ਮ੍ਰਿਤਕ ਦੇਹ ਨੂੰ ਮੋਰਚਰੀ ਚੋਂ ਜਨਾਜ਼ੇ ਤੋਂ ਇੱਕ ਘੰਟਾ ਹੀ ਪਹਿਲਾਂ ਲਿਆਂਦਾ ਜਾਂਦਾ ਹੈ। ਮ੍ਰਿਤਕ ਦੇਹ ਗਰਮੀ ਕਾਰਨ ਖਰਾਬ ਹੋਣੀ ਸ਼ੁਰੂ ਹੋ ਗਈ ਅਤੇ ਉਸ ’ਚੋਂ ਭਿਅੰਕਰ ਬਦਬੂ ਆਉਣ ਲੱਗ ਪਈ। ਇਸ ਲਈ ਤਾਬੂਤ ਨੂੰ ਜਨਾਜ਼ੇ ਦੀ ਰਸਮ ਤੋਂ ਪਹਿਲਾਂ ਹੀ ਸੀਲ ਕਰ ਦਿੱਤਾ ਗਿਆ। ਜਨਾਜ਼ੇ ’ਚ ਸ਼ਾਮਲ ਹੋਣ ਲਈ ਆਉਣ ਵਾਲੇ ਮਰਨ ਵਾਲੇ ਦੇ ਅੰਤਮ ਦੀਦਾਰ ਤੋਂ ਵੀ ਵਾਂਝੇ ਰਹਿ ਗਏ। ਫਾਰੂਕ ਅਬਦੁੱਲਾ ਦੀ ਪਤਨੀ ਅਤੇ ਬੇਟੀ ਆਪਣੀ ਸ਼ਰਧਾਂਜਲੀ ਭੇਂਟ ਕਰਨ ਲਈ ਆਏ ਸਨ। ਉਸਦੇ ਜਨਾਜ਼ੇ ’ਚ ਸ਼ਾਮਲ ਹੋਣ ਵਾਲੇ 98 ਪ੍ਰਤੀਸ਼ਤ ਲੋਕ ਮੁਸਲਿਮ ਤੇ ਸਿੱਖ ਸਨ।
ਪਾਦਰੀ ਦੀ ਚਾਚੀ (ਆਂਟੀ) ਕੇਰਲਾ ਦੇ ਕੋਟਾਯਮ ਜ਼ਿਲ੍ਹੇ ਦੇ ਪਾਲਾ ’ਚ ਫੌਤ ਹੋ ਗਈ ਸੀ। ਕਿਉਕਿ ਉਸ ਨਾਲ ਸੰਪਰਕ ਕਰਨ ’ਚ ਨਾਕਾਮ ਰਹੇ ਸੀ, ਇਸ ਲਈ ਉਸਦੀ ਮੌਤ ਦੀ ਸੂਚਨਾ ਵੀ 4 ਦਿਨ ਬਾਅਦ ਮਿਲ ਸਕੀ।
ਬਾਰਾਮੂਲਾ ਦੇ ਇੱਕ ਈਸਾਈ ਪਰਿਵਾਰ ਨਾਲ ਮਿਲਣੀ:
ਅਸੀਂ ਬਾਰਾਮੂਲਾ ਦੇ ਇੱਕ ਸਮਾਜਕ-ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਇੱਕ ਮਾਇਕ ਪੱਖੋਂ ਕਮਜ਼ੋਰ ਈਸਾਈ ਪਰਿਵਾਰ ਨੂੰ ਮਿਲੇ। ਪਿਤਾ ਮਿਸ਼ਨਰੀਆਂ ਵੱਲੋਂ ਚਲਾਏ ਜਾਂਦੇ ਸਕੂਲ ਦਾ ਇੱਕ ਸਾਬਕਾ ਮੁਲਾਜ਼ਮ ਸੀ। ਪਰਿਵਾਰ ਦਾ ਇੱਕੋ ਇਕ ਬੇਟਾ ਪੇਂਟਿੰਗ ਦਾ ਕੰਮ ਕਰਕੇ ਖਰਚਾ ਚਲਾ ਰਿਹਾ ਸੀ। ਮਾਂ ਦੇ ਗੁਰਦੇ ਫੇਲ੍ਹ ਸਨ ਅਤੇ ਉਸਨੂੰ ਹਫਤੇ ’ਚ ਤਿੰਨ ਵਾਰੀ ਡਾਇਲਸਿਸ ਦੀ ਜ਼ਰੂਰਤ ਸੀ। ਪਰਿਵਾਰ ’ਚ ਉਹ ਇੱਕ ਕਮਾੳੂ ਸੀ। 5 ਅਗਸਤ ਤੋਂ ਪਹਿਲਾਂ ਉਹ ਬਾਰਾਮੂਲਾ ਦੀ ਇੱਕ ਸੀਮੈਂਟ ਫੈਕਟਰੀ ’ਚ ਕੰਮ ਕਰਦਾ ਸੀ ਪਰ ਉਸ ਤੋਂ ਬਾਅਦ ਉਹ ਬੇਰੁਜ਼ਗਾਰ ਸੀ। ਸਿਆਸੀ ਸੰਕਟ ਕਾਰਨ ਫੈਕਟਰੀ ਅਸਥਾਈ ਰੂਪ ’ਚ ਬੰੰਦ ਹੈ ਅਤੇ ਕਾਮਿਆਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਆਜ਼ਾਦੀ ਤੋਂ ਪਹਿਲਾਂ ਉਹ ਕਸ਼ਮੀਰ ’ਚ ਪਾਕਿਸਤਾਨ ਦੇ ਸਿਆਲਕੋਟ ’ਚੋਂ ਹਿਜ਼ਰਤ ਕਰਕੇ ਆਏ ਸਨ।
ਬੇਟੇ ਨੇ ਕਸ਼ਮੀਰ ਅੰਦਰ ਸੱਭ ਤੋਂ ਘੱਟ ਨਜ਼ਰੀ ਪੈਣ ਵਾਲੇ ਚਰਚਾ ਤੋਂ ਲਾਂਭੇ ਰਹਿ ਜਾਣ ਵਾਲੇ ਈਸਾਈ ਭਾਈਚਾਰੇ ਦੇ ਸਬੰਧ ’ਚ ਦੱਸਿਆ। ਉਸਨੇ ਕਿਹਾ ਕਿ ਧਾਰਾ 370 ਦੀ ਮਨਸੂਖੀ ਦੇ ਨਾਲ ਘੱਟ-ਗਿਣਤੀ ਈਸਾਈਆਂ ਨੂੰ ਨੌਕਰੀ ਮਿਲਣੀਆਂ ਹਨ ਤਾਂ ਉਹ ਇਸਨੂੰ ਖੁਸ਼ਆਮਦੀਦ ਕਹਿੰਦਾ ਹੈ। ਨਹੀਂ ਤਾਂ ਉਸਦਾ ਇਸ ਨਾਲ ਕੋਈ ਲਾਗਾ-ਦੇਗਾ ਨਹੀਂ ਹੈ ਅਤੇ ਇਹ ਉਸ ਲਈ ਕੋਈ ਭਾਵਨਾਤਮਕ ਮਸਲਾ ਵੀ ਨਹੀਂ ਹੈ।
ਜੰਮੂ ਅਤੇ ਇਸਦੇ ਸੰਤਾਪ ਦੀ ਅਣਕਹੀ ਦਾਸਤਾਨ:
ਜਦੋਂ ਧਾਰਾ 370 ਖਤਮ ਕਰ ਦਿੱਤੀ ਗਈ, ਕੌਮੀ ਪ੍ਰਚਾਰ ਮੱਧਿਅਮ ਅੰਦਰ ਇਹ ਤਸਵੀਰ ਉਭਾਰੀ ਗਈ ਕਿ ਜੰਮੂ ਅੰਦਰ ਖੂਬ ਤਿਉਹਾਰ ਵਰਗਾ ਮਾਹੌਲ ਹੈ। ਪਰ ਸਾਡੀ ਮੁਢਲੀ ਖੋਜਬੀਨ ’ਚੋਂ ਇਹ ਸਾਹਮਣੇ ਆਇਆ ਕਿ ਉਹ ਪੂਰੀ ਤਰ੍ਹਾਂ ਝੂਠ ਹੈ ਜਾਂ ਘੱਟੋ ਘੱਟ ਗਲਤ ਪੇਸ਼ਕਾਰੀ ਹੈ। ਕੁੱੱਝ ਵੀ ਹੋਵੇ ਅਸੀਂ ਇਸਦਾ ਪਤਾ ਲਾਉਣ ਲਈ ਡੇਢ ਦਿਨ ਜੰਮੂ ਅੰਦਰ ਬਤੀਤ ਕਰਨ ਦਾ ਫੈਸਲਾ ਕੀਤਾ। ਅਸੀਂ ਜੰਮੂ ਯੂਨੀਵਰਸਿਟੀ ਦੇ ਵਿਦਿਆਰਥਆਂ, ਸਿਆਸੀ ਆਗੂਆਂ, ਟਰਾਂਸਪੋਰਟਰਾਂ, ਵਪਾਰੀਆਂ, ਫਲ ਵਪਾਰੀਆਂ, ਪੱਤਰਕਾਰਾਂ, ਸਿੱਖਿਆ ਸ਼ਾਸਤਰੀਆਂ, ਪੇਸ਼ੇਵਾਰ ਸੰਸਥਾਵਾਂ ’ਚ ਟ੍ਰੇਨਿੰਗ ਕਰਦੇ ਸਿੱਖਿਆਰਥੀਆਂ ਅਤੇ ਚੈਬਰ ਆਫ਼ ਕਮਰਸ ਦੇ ਮੈਂਬਰਾਂ ਨੂੰ ਮਿਲੇ। ਕੁੱਲ ਮਿਲਾਕੇ ਅਸੀਂ ਜੰਮੂ ’ਚ 50 ਜਣਿਆਂ ਨੂੰ ਮਿਲੇ ਅਤੇ ਜੰਮੂ ’ਚੋ ਜੋ ਤਸਵੀਰ ਉਭਰਕੇ ਸਾਹਮਣੇ ਆਈ ਉਹ ਭੰਬਲਭੂਸੇ, ਬਦਮਜ਼ੀ (Disorientation) ਵਾਲੀ ਸੀ ਅਤੇ ਕਈ ਹਾਲਤਾਂ ’ਚ ਕਸ਼ਮੀਰ ਵਾਦੀ ਨਾਲੋਂ ਵਧਕੇ ਸੀ। ਲੋਕ ਐਨੇ ਡਰੇ ਹੋਏ ਸਨ ਕਿ ਆਪਣੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਵੀ ਆਪਣੇ ਵਿਚਾਰਾਂ ਦਾ ਇਜ਼ਹਾਰ ਕਰਨ ਤੋਂ ਡਰਦੇ ਸਨ ਅਤੇ ਜਿਹਨਾਂ ਲੋਕਾਂ ਨੂੰ ਅਸੀਂ ਮਿਲੇ ਉਹਨਾਂ ਚੋਂ ਅੱਧੇ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਹੀ ਨਹੀਂ ਸਨ। ਇਹ ਆਪਣੇ ਆਪ ’ਚ ਇੱਕ ਬਿਰਤਾਂਤ ਹੈ।
ਕਸ਼ਮੀਰ ਵਾਦੀ ਦੇ ਉਲਟ ਜੰਮੂ ਅੰਦਰ ਬੰਦ (Lock down) ਨਹੀਂ ਸੀ। ਇੱਥੇ ਸਿਵਲ ਨਾਫੁਰਮਾਨੀ ਨਹੀਂ ਸੀ। ਲੈਂਡਲਾਈਨ, ਮੋਬਾਈਲ ਨੈੱਟਵਰਕ ਅਤੇ ਵਾਈਫਾਈ ਕੁਨੈਕਸ਼ਨ ਕੰਮ ਕਰ ਰਹੇ ਸਨ। ਇੰਟਰਨੈੱਟ ਪੇਂਡੂ ਇਲਾਕੇ ਵਿੱਚ ਧੀਮੀ ਰਫਤਾਰ ਨਾਲ ਚਲਦਾ ਸੀ। ਦਿੱਲੀ ਅੰਦਰ ਜਿਹੜੀਆਂ ਫਾਈਲਾਂ ਨੂੰ ਤਬਦੀਲ ਕਰਨ ਲਈ ਤਿੰਨ ਮਿੰਟਾਂ ਦਾ ਸਮਾਂ ਲਗਦਾ ਹੈ ਜੰਮੂ ’ਚ ਸਾਰੀ ਰਾਤ ਉਹ ਲਮਕੀਆਂ ਰਹਿੰਦੀਆਂ ਸਨ। ਪਰ ਕਸ਼ਮੀਰ ਦੇ ਉਲਟ ਇਹ ਅਜੇ ਚੱਲ ਰਿਹਾ ਸੀ। ਦੁਕਾਨਾਂ ਖੁੱਲ੍ਹੀਆਂ ਸਨ। ਤੁਸੀਂ ਵੱਧ ਘੱਟ ਹਾਲਤ ’ਚ ਲੋਕਾਂ ਨਾਲ ਸੰਪਰਕ ਕਰ ਸਕਦੇ ਸੀ। ਰੈਸਟੋਰੈਂਟ ਰਾਤ ਦੇ ਗਿਆਰਾਂ ਵਜੇ ਤੱਕ ਖੁੱਲ੍ਹੇ ਸਨ ਅਤੇ ਤੁਸੀਂ ਆਪਣੇ ਵਿੱਤ ਮੁਤਾਬਕ ਖਾਣਾ ਹਾਸਲ ਕਰ ਸਕਦੇ ਸੀ। ਮਾਲਾਂ ਖੁੱਲ੍ਹੀਆਂ ਸਨ। ਟੂਰਿਸਟ ਨਦਾਰਦ ਸਨ। 45 ਕਮਰਿਆਂ ਵਾਲੇ ਅਸ਼ੋਕ ਹੋਟਲ ’ਚ ਸਿਰਫ਼ ਅਸੀਂ ਹੀ ਠਹਿਰੇ ਹੋਏ ਸੀ। ਜਦ ਕਿ ਸਟਾਫ਼ ਦੇ ਦੱਸਣ ਮੁਤਾਬਕ ਸਾਲ ਦੇ ਇਹਨਾਂ ਦਿਨਾਂ ’ਚ ਕਮਰੇ ਪੂਰੀ ਤਰ੍ਹਾਂ ਭਰੇ ਹੁੰਦੇ ਸਨ।
ਕਸ਼ਮੀਰ ਅੰਦਰ ਹਰ ਜਗ੍ਹਾ ਮੌਜੂਦ ਹਥਿਆਰਬੰਦ ਬਲ ਇੱਥੇ ਬਹੁਤ ਘੱਟ ਸਨ ਅਤੇ ਦਿਨ-ਰਾਤ ਦੇ ਫ਼ਰਕ ਨਾਲ ਵੀ ਸਨ। ਰਾਤ ਹੋਣ ਵੇਲੇ ਹਾਲਤ ਬਦਲ ਜਾਂਦੀ ਸੀ ਅਤੇ ਕਾਰਾਂ ਨੂੰ ਰੋਕਕੇ ਉਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਂਦੀ ਸੀ।
ਪਰ ਫਿਰ ਵੀ ਦੁਕਾਨਾਂ ਖੁੱਲ੍ਹੀਆਂ ਸਨ, ਸੰਚਾਰ ਸਾਧਨ ਥੋੜੇ ਬਹੁਤ ਸਨ ਅਤੇ ਰੈਸਟੋਰੈਂਟ ਤੇ ਕਾਰੋਬਾਰੀ ਅਦਾਰੇ ਕਾਰੋਬਾਰ ਕਰ ਰਹੇ ਸਨ। ਤਾਂ ਫਿਰ ਜੰਮੂ ਦੇ ਲੋਕਾਂ ਦਾ ਸੰਤਾਪ ਕੀ ਸੀ?
ਬਹੁਤ ਵੱਡਾ ਸੰਤਾਪ ਸੀ, ਅਸੀਂ ਛੇਤੀ ਹੀ ਪਤਾ ਲਾ ਲਿਆ। ਇੱਕ ਟਰਾਂਸਪੋਟਰ ਨੇ ਸਾਨੂੰ ਦੱਸਿਆ ਜਦੋਂ ਉਹਨੇ ਕਿਹਾ ਕਿ ਧਾਰਾ 370 ਦੇ ਖਾਤਮੇ ਉਪਰੰਤ “ਕਸ਼ਮੀਰ ਦੀ ਇੱਕ ਅੱਖ ਕੱਢ ਲਈ ਗਈ ਸੀ ਪਰ ਜੰਮੂ ਨੂੰ ਤਾਂ ਪੂਰਨ ਰੂਪ ’ਚ ਹੀ ਅੰਨਾ ਕਰ ਦਿੱਤਾ ਗਿਆ ਹੈ।”
ਟਰਾਂਸਪੋਰਟਰਾਂ ਅਤੇ ਵਪਾਰੀਆਂ ਦੇ ਜਿਸ ਇੱਕ ਸਮੂਹ ਨੂੰ ਅਸੀਂ ਮਿਲੇ ਉਹ ਆਪਦੀ ਬੇਚੈਨੀ ਨੂੰ ਛੁਪਾਕੇ ਨਾ ਰੱਖ ਸਕੇ। ਉਹਨਾਂ ਨੇ ਸਾਨੂੰ ਦੱਸਿਆ ਕਿ ਜੰਮੂ ਅੰਦਰ ਟਰਾਂਸਪੋਰਟ 3500 ਕਰੋੜ ਰੁਪੈ ਦਾ ਵਪਾਰ ਹੈ। ਇਹਦੇ ’ਚ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵਰਗੇ ਸਰਕਾਰੀ ਅਦਾਰਿਆਂ ਰਾਹੀਂ ਸਰਕਾਰੀ ਵਸਤਾਂ ਦੀ ਢੋਆ-ਢੁਆਈ ਸ਼ਾਮਲ ਹੈ। ਇਹ ਵੱਡੇ ਠੇਕੇ ਟਰੱਕਾਂ ਦੇ ਕਾਰੋਬਾਰ ਦੀ ਰੀੜ ਦੀ ਹੱਡੀ ਹਨ। ਪਰ ਇਸ ਅੰਦਰ ਮਾਫ਼ੀਆ ਦਖਲਅੰਦਾਜ਼ੀ ਇਸ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੀ ਹੈ। ਕੁੱਝ ਕੁ ਵੱਡੇ ਠੇਕੇਦਾਰਾਂ ਦਾ ਯੂਨੀਅਨ ਅਤੇ ਭਾੜੇ ਕਿਰਾਏ ’ਤੇ ਜਕੜਪੰਜਾ ਹੈ ਅਤੇ ਉਹ ਕਦੇ ਕੋਈ ਗੱਲ ਕਰਦੇ ਹਨ ਪਰ ਲਗਾਤਾਰ ਆਪਣੇ ਭਾਅ ਡੇਗੀ ਜਾਂਦੇ ਹਨ ਅਤੇ ਟਰਾਂਸਪੋਰਟਰਾਂ ਨੂੰ ਸਰਕਾਰੀ ਰੇਟਾਂ ਤੋਂ ਕਿਤੇ ਘੱਟੋ-ਘੱਟ ਕੀਮਤ ਤਾਰਦੇ ਹਨ। ਇਹ ਕਾਰੋਬਾਰ ਪਹਿਲਾਂ ਹੀ ਮਾਰ ਹੇਠ ਆਇਆ ਹੋਇਆ ਹੈ ਅਤੇ ਇਹਦੇ ’ਚ ਹੋਰ ਸੱਟ ਸਹਿਣ ਦੀ ਸਮਰੱਥਾ ਨਹੀਂ ਸੀ, ਜਦੋਂ ਧਾਰਾ 370 ਖਤਮ ਕਰਨ ਦੀ ਸੱਟ ਉਹਨਾਂ ’ਤੇ ਆ ਪਈ।
ਪਹਿਲੀ ਗੱਲ ਤਾਂ ਟਰੇਨ ਰਾਹੀਂ ਫੂਡ ਕਾਰਪੋਰੋਸ਼ਨ ਤੋਂ ਅਸਬਾਬ ਚੁੱਕ ਕੇ ਜੰਮੂ ਲਿਆਉਣ ਲਈ ਰੇਲ ਗੱਡੀਆਂ ਦੀ ਗਿਣਤੀ ਘੱਟ ਗਈ, “ਜੇਕਰ ਪਹਿਲਾਂ ਰੇਲਵੇ ਸਟੇਸ਼ਨ ’ਤੇ ਹਰ ਰੋਜ਼ 500 ਟਰੱਕ ਹੁੰਦੇ ਸਨ ਜਿਹੜੇ ਰੇਲ ਗੱਡੀਆਂ ਤੋਂ ਸਮਾਨ ਚੁੱਕ ਕੇ 50 ਕਿਮੀ: ਦੇ ਘੇਰੇ ਅੰਦਰਲੇ ਸ਼ਹਿਰਾਂ ਤੱਕ ਲੈ ਕੇ ਜਾਂਦੇ ਸਨ। ਪਹਿਲੇ ਸਮਿਆਂ ’ਚ 500 ਟਰੱਕ ਹਰ ਰੋਜ਼ ਗੇੜਾ ਲਾ ਕੇ 800-1000 ਰੁਪੈ ਦਿਹਾੜੀਬਣਾ ਲੈਂਦੇ ਸਨ। ਪਰ 370 ਦੇ ਖਾਤਮੇ ਉਪਰੰਤ ਇਹ ਦਰ ਚਾਰ ਦਿਨਾਂ ’ਚ ਇੱਕ ਗੇੜਾ ਮਿਲਣ ’ਤੇ ਆ ਗਈ” -ਇੱਕ ਟਰਾਂਸਪੋਰਟਰ ਨੇ ਵਿਸਥਾਰ ’ਚ ਦੱਸਿਆ, ਯਾਨੀ ਕਿ ਚੌਥਾ ਹਿੱਸਾ ਕਾਰੋਬਾਰ ਰਹਿ ਗਿਆ।
ਕੁੱਝ ਟਰਾਂਸਪੋਰਟਰਾਂ ਨੇ ਇਹ ਵੀ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਦੇ ਟਰਾਂਸਪੋਰਟਰਾਂ ਵਿਚਾਲੇ ਵੀ ਡੂੰਘੀ ਖਾਈ ਪੈ ਗਈ ਹੈ। “ਹੁਣ ਕਸ਼ਮੀਰੀ ਕਹਿ ਰਹੇ ਹਨ ਕਿ ਉਹ ਜੰਮੂ ਤੋਂ ਆਉਣ ਵਾਲੇ ਟਰਕੱਾਂ ਨੂੰ ਲੋਡ ਨਹੀਂ ਕਰਨਗੇ। ਕਿਉਕਿ ਜੰਮੂ ਬਹੁਤਾ ਕਰਕੇ ਮਨਸੂਖੀ ਦੇ ਹੱਕ ’ਚ ਹੈ ਅਤੇ ਹਾਲਾਤ ਮਾਮੂਲ ਹਨ, ਇਸ ਲਈ ਕਸ਼ਮੀਰੀ ਇਸ ਨੂੰ ਠੀਕ ਨਹੀਂ ਸਮਝਦੇ। ਇਸ ਲਈ ਇਹ ਅਲਿਖਤ ਅਸੂਲ ਹੀ ਬਣ ਗਿਆ ਹੈ ਕਿ ਜੰਮੂ ਤੋਂ ਆਉਣ ਵਾਲੀ ਗੱਡੀ ਨੂੰ ਅਣਗੋਲਿਆਂ ਕੀਤਾ ਜਾਵੇ।”
ਕੀ ਦੁਸ਼ਮਣੀ ਹੈ ਵੀ ਜਾਂ ਨਹੀਂ, ਪਰ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਤ ਹੋਏ ਹਨ ਕਿਉਕਿ ਜੰਮੂ ਦੇ ਅੱਧਿਓਂ ਵੱਧ ਗਾਹਕ, ਖਰੀਦਦਾਰ ਅਤੇ ਲਿੰਕ ਕਸ਼ਮੀਰ ਤੇ ਮੁਨੱਸਰ ਹਨ।
“ਜੰਮੂ ਅਤੇ ਕਸ਼ਮੀ ਦਰਮਿਆਨ ਇੱਕ ਦੂਜੇ ’ਤੇ ਨਿਰਭਰਤਾ ਵਾਲਾ ਵਪਾਰਕ ਰਿਸ਼ਤਾ 370 ਤੋਂ ਬਾਅਦ ਭੰਗ ਹੋ ਚੁੱਕਿਆ ਹੈ,”ਇੱਕ ਵਪਾਰੀ ਦਾ ਕਹਿਣਾ ਸੀ।
ਬੇਚੈਨੀ ਦੀਆਂ ਹੋਰ ਆਵਾਜ਼ਾਂ ਵੀ ਆਉਣ ਲੱਗੀਆਂ।
“ਇਹ ਦੁਸਹਿਰੇ ਦਾ ਤਿਉਹਾਰ ਹੈ। ਥੋਕ ਮੰਡੀ ’ਚ ਐਨ੍ਹਾਂ ਦਿਨਾਂ ’ਚ ਮਾਰੋਮਾਰ ਹੁੰਦੀ ਹੈ ਕਿ ਤਿਲ ਸੁੱਟਣ ਨੂੰ ਥਾਂ ਨਹੀਂ ਮਿਲਦੀ। ਹੁਣ ਇਹ ਖਾਲਮ-ਖਾਲੀ ਤੇ ਉਜੜੀ ਪਈ ਹੈ।”
“ਜੰਮੂ ਦੀ ਟਰੇਡ ਅਤੇ ਕਾਮਰਸ ਫੈਡਰੇਸ਼ਨ ਦੇ ਪ੍ਰਧਾਨ ਨੇ ਇੱਕ ਮਹੀਨਾ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਕਸ਼ਮੀਰ ਅੰਦਰ ਸੰਚਾਰ ਸਾਧਨਾਂ ਦੀ ਬਹਾਲੀ ਅਤੇ ਟਰਾਂਸਪੋਰਟਰਾਂ ਲਈ ਸੁਰੱਖਿਅਤ ਲਾਂਘੇ ਦੀ ਵਜ਼ਾਹਤ ਕੀਤੀ ਸੀ। ਪਰ ਕਿਸੇ ਦੇ ਕੰਨ ’ਤੇ ਜੂੰਅ ਨਹੀਂ ਸਰਕੀ।”
“ਸ੍ਰੀ ਨਗਰ ਅੰਦਰ ਸੇਬ ਦੇ ਕਾਰੋਬਾਰ ਦੇ ਦਿਨ ਹਨ। ਪਿਛਲੇ ਸਾਲ ਇਹਨਾ ਦਿਨਾਂ ’ਚ 7000 ਕਰੋੜ ਰੂਪੈ ਦਾ ਕਾਰੋਬਾਰ ਕੀਤਾ ਗਿਆ ਸੀ। ਇਸ ਸਾਲ ਸਰਕਾਰ ਕਹਿ ਰਹੀ ਹੈ ਕਿ ਉਹ 8600 ਕਰੋੜ ਰੁਪੈ ਦੇ ਸੇਬ ਖਰੀਦਣਗੇ। ਪਰ ਗੱਲ ਇਹ ਹੈ ਕਿ ਮੰਡੀ ਤੱਕ ਇਹ ਸੇਬ ਪਹੁੰਚੂ ਕਿਵੇਂ? ਜਦੋਂ ਕੋਈ ਦਹਿਸ਼ਤ ਦੇ ਇਸ ਪੂਰੇ ਆਲਮ ’ਚ ਫ਼ਲ ਤੋੜਣ ਵਾਲਾ ਹੀ ਨਾ ਜਾ ਸਕਿਆ ਅਤੇ ਬਗੀਚਿਆਂ ’ਚੋਂ ਫਲ ਤੋੜ ਹੀ ਨਾ ਸਕਿਆ।
“ਪਿਛਲੇ ਸਮਿਆਂ ’ਚ ਜਦੋਂ ਖਾੜਕੂਆਂ ਤੋਂ ਧਮਕੀਆਂ ਮਿਲਦੀਆਂ ਸਨ ਤਾਂ ਉਦੋਂ ਅੱਧ ਪਚੱਧੀ ਜਿਹੀ ਬੰਦੀ ਹੁੰਦੀ ਸੀ, ਇਸ ਵਾਰੀ ਸਰਕਾਰ ਨੇ ਹੁਕਮ ਜਾਰੀ ਕਰਕੇ ਸੁਰੱਖਿਆ ਕਾਰਨਾਂ ਕਰਕੇ ਅਮਰਨਾਥ ਯਾਤਰਾ ਨੂੰ ਵਾਪਸ ਚਲੇ ਜਾਣ ਲਈ ਕਹਿ ਦਿੱਤਾ ਹੈ। ਇਹਦੇ ਨਾਲ ਪੂਰਨ ਰੂਪ ’ਚ ਹੀ ਬੰਦੀ ਹੋ ਗਈ ਹੈ। ”
“ਧਾਰਾ 370 ਤਹਿਤ ਇਹਨਾਂ ਸਾਲਾਂ ਦੌਰਾਨ ਬਚਿਆ ਹੀ ਕੀ ਰਹਿ ਗਿਆ ਸੀ? ਮੂਲ ਬਸ਼ਿੰਦਿਆਂ ਦੀ ਜਾਇਦਾਦ ਨੂੰ ਬਾਹਰਲਿਆਂ ਵੱਲੋਂ ਖਰੀਦੇ ਨਾ ਜਾ ਸਕਣ ਤੋਂ ਬਚਾਅ। ਹੁਣ ਭਾਜਪਾ ਇਹ ਕਹਿ ਰਹੀ ਹੈ ਕਿ ਉਸਨੂੰ ਬਹਾਲ ਕਰ ਦੇਵਾਂਗੇ ਤਾਂ ਉਹਨਾਂ ਪਹਿਲਾਂ ਇਹ ਖਤਮ ਹੀ ਕਿਓਂ ਕੀਤੀ ਸੀ।”
“ਪਹਿਲਾਂ ਕਸ਼ਮੀਰ ਵੱਲ ਰੋਜ਼ਾਨਾ 25-30 ਟੂਰਿਸਟ ਬੱਸਾਂ ਰਵਾਨਾ ਹੁੰਦੀਆਂ ਸਨ ਪਰ ਹੁਣ ਕੋਈ ਟੂਰ ਲੈ ਕੇ ਹੀ ਨਹੀਂ ਜਾਂਦਾ। ਕੋਈ ਬੱਸ ਵੀ ਨਹੀਂ ਜਾਂਦੀ।”
“ਮੇਰਾ ਕੱਪੜਿਆਂ ਦਾ ਕਾਰੋਬਾਰ ਹੈ। ਇਹ ਹੁਣ ਬਿਲਕੁਲ ਖਤਮ ਹੈ। ਕਸ਼ਮੀਰ ਤੋਂ ਮੇਰੀਆਂ ਤਿੰਨ ਮਹੀਨਿਆਂ ਦੀਆਂ ਲੈਣਦਾਰੀਆਂ ਖੜ੍ਹੀਆਂ ਹਨ। ਉਹ ਆ ਨਹੀਂ ਰਹੀਆਂ। ਕਸ਼ਮੀਰ ’ਚ ਮੇਰਾ ਅੱਧਾ ਕਾਰੋਬਾਰ ਹੈ। ਪੀਰ ਪੰਜਾਲ ਜਾਣ ਵਾਲੇ ਟੂਰਿਸਟ ਖਰੀਦਦਾਰੀ ਕਰਦੇ ਹਨ। ਇਹ ਵੀ ਖਤਮ ਹੋ ਗਿਆ ਹੈ।”
“ਮੁੱਢ ’ਚ ਅਸੀਂ ਧਾਰਾ 370 ਦੇ ਖਾਤਮੇ ’ਤੇ ਖੁਸ਼ ਹੋਏ ਸੀ ਕਿਉਕਿ ਸਾਨੂੰ ਪਤਾ ਨਹੀਂ ਸੀ ਕਿ ਇਹਨੇ ਸਾਡੇ ’ਤੇ ਕਿਵੇਂ ਅਸਰਅੰਦਾਜ਼ ਹੋਣਾ ਹੈ। ਫਿਰ ਕਰਫਿੳੂ ਲਾ ਦਿੱਤਾ ਗਿਆ। ਹੁਣ ਕਿਸੇ ਗੱਲ ਦਾ ਪਤਾ ਹੀ ਨਹੀਂ ਲਗਦਾ। ਮੈਨੂੰ ਆਪਣੇ ਬਹੁਤੇ ਕਾਮਿਆਂ ਨੂੰ ਨੌਕਰੀਓਂ ਜਵਾਬ ਦੇਣਾ ਪਿਆ।”
“ਹੁਣ ਆਤਮਹੱਤਿਆਵਾਂ ਦੀ ਵਾਰੀ ਟਰਾਂਸਪੋਰਟਰਾਂ ਦੀ ਹੈ।”
****
ਪਰ ਸੱਭ ਤੋਂ ਵੱਧ ਟੁੰਬਣ ਵਾਲਾ ਸੰਤਾਪ ਜੁੰਮੂ ਯੂਨੀਵਰਸਿਟੀ ’ਚ ਪੜ੍ਹ ਰਹੇ ਘੱਟ ਗਿਣਤੀਆਂ ਦੇ ਵੱਖ-ਵੱਖ ਵਿਦਿਆਰਥੀਆਂ ਦਾ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਦੋਮ ਦਰਜ਼ੇ ਦੇ ਸ਼ਹਿਰੀ ਕਹਾਏ ਜਾਣਾ ਕਬੂਲ ਕਰ ਲਿਆ ਹੈ। ਉਹਨਾਂ ਨੂੰ ਆਪਣੀ ਮੌਤ ਦਾ ਡਰ ਸਤਾ ਰਿਹਾ ਹੈ। ਮੁਸਲਿਮ ਹੋਣ ਕਰਕੇ ਕੈਂਪਸ ’ਚ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ ਅਤੇ ਜਾਨ ਦਾ ਖਦਸ਼ਾ ਹਮੇਸ਼ਾਂ ਬਣਿਆ ਰਹਿੰਦਾ ਹੈ। ਇਹ ਹੈ ਇੱਕ ਦੁੱਖ ਭਰੀ ਦਾਸਤਾਨ, ਜਿਵੇਂ ਸਾਨੂੰ ਸੁਣਾਈ ਗਈ ਹੈ।
“ਇੱਥੇ ਸਾਡੀਆਂ ਪਹਿਚਾਣਾਂ ਹਨ” ਇੱਕ ਵਿਦਿਆਰਥੀ ਨੇ ਦੱਸਿਆ, “ਅਸੀਂ ਗੁਜ਼ਰ, ਬੱਕਰਵਾਲ, ਪਹਾੜੀ, ਡੋਗਰਾ ਆਦਿ ਹਾਂ, ਪਰ ਹੁਣ ਸਾਨੂੰ ਸਾਰਿਆਂ ਨੂੰ ਕਸ਼ਮੀਰੀ ਹੀ ਪੁਕਾਰਿਆ ਜਾਣ ਲੱਗਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਹੀ ਅੱਤਵਾਦੀ ਤੇ ਪਾਕਿਸ਼ਾਨ ਦੇ ਹਮਾਇਤੀਆਂ ਦੇ ਰੂਪ ’ਚ ਦੇਖਿਆ ਜਾਣ ਲੱਗਿਆ ਹੈ। ਸਾਡੇ ’ਚੋਂ ਕੋਈ ਵੀ ਅਜਿਹਾ ਨਹੀਂ ਹੈ ਜਿਸ ਨੇ ਵੋਟ ਨਾ ਪਾਈ ਹੋਵੇ ਅਤੇ ਜਿਹੜਾ ਭਾਰਤੀ ਜਮਹੂਰੀਅਤ ’ਤੇ ਯਕੀਨ ਨਾ ਰੱਖਦਾ ਹੋਵੇ। ਸਾਡੀ ਭਾਰਤੀ ਸੰਵਿਧਾਨ ’ਚ ਪੱਕੀ ਨਿਸ਼ਚਾ ਸੀ। ਪਰ 5 ਅਗਸਤ ਤੋਂ ਬਾਦ ਇੰਝ ਲਗਦਾ ਹੈ ਜਿਵੇਂ ਬਾਰਡਰ ਪਾਰ ਵਾਲੇ ਪਾਸੇ ਕਿਸੇ ਖਾਸ ਫ਼ਿਰਕੇ ’ਤੇ ਨਿਸ਼ਾਨਾ ਵਿੰਨ ਲਿਆ ਹੋਵੇ।”
“ਮੁੰਡੇ-ਕੁੜੀਆਂ ਸਾਰੇ ਦੋਸਤ ਸਨ। ਬਹੁਤ ਸਾਰੀਆਂ ਕੁੜੀਆਂ ਵੀ ਸਾਡੀ ਮਿਤਰ ਮੰਡਲੀ ’ਚ ਸਨ। ਹੁਣ ਜੇ ਅਸੀਂ ਉਹਨਾਂ ਨਾਂਲ ਗੱਲਬਾਤ ਵੀ ਕਰਦੇ ਹਾਂ ਤਾਂ ਸਾਨੂੰ ‘ਲਵ ਜਹਾਦੀ’ ਕਿਹਾ ਜਾਂਦਾ ਹੈ। ਸਾਨੂੰ ਅੱਤਵਾਦੀਆਂ ਦੇ ਹਮਾਇਤੀਆਂ ਅਤੇ ਅੱਤਵਾਦੀ ਭਗੌੜੇ ਕਿਹਾ ਜਾਂਦਾ ਹੈ। ਮੈਨੂੰ ਨਹੀਂ ਪਤਾ ਇਹ ਉਹਨਾਂ ਦੇ ਦਿਮਾਗ ’ਚ ਕਿੱਥੋਂ ਆ ਰਿਹਾ ਹੈ।ਇਹਈ ਦਿਨੀ ਉਹ ਸਾਨੂੰ ਦੱਸਦੇ ਹਨ ਕਿ ਵੱਢ-ਵੱਢ ਕੇ ਮਾਰਨਾ ਆਮ ਗੱਲ ਹੈ ਅਤੇ ਇਹ ਇੱਥੇ ਵੀ ਵਾਪਰ ਸਕਦਾ ਹੈ। ਜੇਕਰ ਤੁਸੀਂ ਕੁੱਝ ਲਿਖਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੋਜ਼ਖ ਬਣ ਸਕਦੀ ਹੈ। ਥੋਨੂੰ ਪਤਾ ਹੀ ਨਹੀਂ ਹੁੰਦਾ ਕਿ ਕੱਲ ਨੂੰ ਗਾਈਡ ਤੁਹਾਡੇ ਨਾਲ ਕੀ ਗੱਲ ਕਰੇਗਾ, ਤੁਹਾਡੀ ਡਿਗਰੀ ਗੀ ਰੋਕੀ ਜਾ ਸਕਤੀ ਹੈ।”
“ਅਜਿਹੇ ਹਾਲਾਤ ਅਸੀਂ ਪਹਿਲਾਂ ਕਦੇ ਨਹੀਂ ਦੇਖੇ। ਜਦੋਂ ਧਾਰਾ 370 ਖਤਮ ਕੀਤੀ ਗਈ, ਦੂਰ ਦਰਾਡਿਓਂ ਆਹੈ ਸਭ ਵਿਦਿਆਰਥੀ ਅਸੀਂ ਪਰਤ ਗਏ, ਸਾਨੂੰ ਹਾਲਾਤ ’ਚੋਂ ਹੀ ਪਤਾ ਲੱਗਿਆ ਕਿ ਆਮ ਨਾਗਰਿਕ ਸੋ ਬਹੁਤੇ ਘਰੀਂ ਚਲੇ ਗਏ, ਪਰ ਅਸੀਂ ਐਥੇ ਹੀ ਰਹਿ ਗਏ। ਧਾਰਾ 370 ਦੀ ਮਨਸੂਖੀ ਵੇਲੇ ਸਾਡੇ ’ਚੋਂ ਬਹੁਤ ਥੋੜੇ ਐਥੇ ਸਨ, ਇਸ ਲਈ ਅਸੀਂ ਆਪਣੇ ਹੋਸਟਲ ਦੇ ਟੀ ਵੀ ਰੂਮ ’ਚ ਚਲੇ ਗਏ। ਉਥੇ ਕਮਰੇ ’ਚ ਧਾਰਾ 370 ਦੀ ਮਨਸੂਖੀ ’ਤੇ ਖੁਸ਼ੀ ਮਨਾਉਂਦਾ ਆਮ ਜਿਹਾ ਮਹੌਲ ਸੀ, ਪਰ ਜਦੋਂ ਉਹਨਾਂ ਨੇ ਸਾਨੂੰ ਦੇਖਿਆ, ਉਹਨਾਂ ਨੇ ਉੱਚੀ ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ।”
“ਜੋ ਗਾਹਲਾਂ ਸਾਨੂੰ ਨੈੱਟ ’ਤੇ ਕੱਢੀਆਂ ਜਾਂਦੀਆਂ ਸਨ, ਹੁਣ ਆਹਮੋ ਸਾਹਮਣੇ ਕੱਢੀਆਂ ਜਾ ਰਹੀਆਂ ਹਨ। ਉਹੀ ਬਕਵਾਸ।“
“ਪਹਿਲਾਂ ਅਸੀਂ ਬੈਂਚਾਂ ’ਤੇ ਇਕੱਠੇ ਬੈਠ ਜਾਂਦੇ ਸਾਂ, ਪਰ ਹੁਣ ਸਾਨੂੰ ‘ਆਮ ਲੋਕ’ ਕਹਿਕੇ ਲਤਾੜਿਆ ਜਾਣ ਲੱਗਿਆ ਹੈ। ਸਾਨੂੰ ਖੂੰਜੇ ਲਾਇਆ ਜਾ ਰਿਹਾ ਹੈ। ਅਸੀਂ ਕੋਈ ਵਿਚਾਰ ਵਟਾਂਦਰਾ ਨਹੀਂ ਕਰ ਸਕਦੇ। ਉਹ ਸਾਡੇ ਮਗਰ ਸਕਿਉਰਟੀ ਗਾਰਡਾਂ ਨੂੰ ਲਾ ਦਿੰਦੇ ਹਨ ਜੇ ਉਹਨਾਂ ਨੂੰ ਭਿੰਨਕ ਪੈ ਜਾਵੇ ਕਿ ਅਸੀਂ ਕਿਸੇ ਨਾਲ ਗੱਲ ਕਰ ਰਹੇ ਹਾਂ ਜਿਵੇਂ ਕਿ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ।”
“ਵਿਰੋਧ ਨੂੰ ਮਾਰਿਆ ਜਾ ਰਿਹਾ ਹੈ ਜਦ ਕੇ ਸਰਕਾਰ ਆਪਣਾ ਬੇਦਾਗ ਨਕਸ਼ਾ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਸਾਡੇ ਨਕਸ਼ ਵਿਗਾੜ ਰਹੇ ਹਨ। ਕੌਮੀ ਮੀਡੀਏ ਨੇ ਇੱਕ ਕਹਾਣੀ ਘੜ੍ਹ ਰੱਖੀ ਹੈ ਜਿਹਦੇ ’ਚ ਗੁੱਜ਼ਰਾਂ ਤੇ ਬੱਕਰਵਾਲਾਂ ਨੂੰ 370 ਦੀ ਮਨਸੂਖੀ ਨਾਲ ਖੁਸ਼ ਹੁੰਦੇ ਦਿਖਾਇਆ ਗਿਆ ਹੈ। ਉਹ ਦਾਅਵਾ ਕਰਦੇ ਦਿਖਾਈ ਦਿੰਦੇ ਹਨ ਕਿ ਉਹਨਾਂ ਨੂੰ ਇਹਦਾ ਫਾਇਦਾ ਹੋਵੇਗਾ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਅਸੀਂ ਖੁਸ਼ ਨਹੀਂ ਹਾਂ ਸਾਡੇ ਪਹਿਲਾਂ ਇਤਰਾਜ ਸਨ ਕਿ ਇਸ ਵਿੱਚ ਸਾਨੂੰ ਮਿਲਣ ਵਾਲਾ ਕੁੱਝ ਵੀ ਨਹੀਂ ਹੈ। ਪਾਰਟੀ ’ਚ ਪਹਿਲਾਂ ਤੋਂ ਹੀ ਰਹਿ ਰਹੇ ਗੁੱਜ਼ਰਾਂ ਤੇ ਬੱਕਰਵਾਲਾਂ ਵਿਚਲੇ ਝੋਲੀ ਚੁੱਕ ਹੀ ਟੀ ਵੀ ’ਤੇ ਪੇਸ਼ ਹੋ ਰਹੇ ਹਨ। ਇਹ ਸੁਮੱਚੇ ਭਾਈਚਾਰੇ ਦੇ ਨੁਮਾਇੰਦੇ ਨਹੀਂ ਹਨ ਅਤੇ ਨਾ ਹੀ ਉਹਨਾਂ ਦਾ ਭਾਈਚਾਰਾ। ”
“ਹਾਂ ਇਹ ਗੱਲ ਸਹੀ ਹੈ ਕਿ ਗੁੱਜਰ ਭਾਈਚਾਰੇ ਦੇ ਕੁੱਝ ਲੋਕ ਸਰਕਾਰ ਦੇ ਝੋਲੀ ਚੁੱਕ ਬਣ ਗਏ ਹਲ। ਪਰ ਉਹ ਨਿਆਸਰੇ ਹਨ। ਜੇ ਕਠੂਆ ਜ਼ਿਲ੍ਹੇ ਦੀ ਗੱਲ ਕਰੀਏ, ਉੱਥੇ ਗੁਜ਼ਰ ਭਾਈਚਾਰੇ ਦੀ ਗਿਣਤੀ 0.01 ਫੀਸਦੀ ਹੈ, ਇਸ ਲਈ ਜੇ ਕਰੇ ਉਹਨਾਂ ਨੇ ਆਪਣੀ ਜਾਨ ਬਚਾਉਣੀ ਹੈ ਤਾਂ ਉਹਨਾਂ ਨੂੰ ਸੰਘੀਆਂ ਦੀ ਗੱਲ ਸੁਣਨੀ ਹੀ ਪੈਣੀ ਹੈ।”
“ਕੌਮੀ ਟੀ ਵੀ ’ਤੇ ਕੌਮੀ ਇਹ ਗੱਲ ਫੈਲਾਈ ਜਾ ਰਹੀ ਹੈ ਕਿ 5 ਅਗਸਤ ਤੋਂ ਪਹਿਲਾਂ ਗੁੱਜਰਾਂ ਦੇ ਕੋਈ ਅਧਿਕਾਰ ਨਹੀਂ ਸਨ। ਅਤੇ ਹੁਣ ਉਹਨਾਂ ਨੂੰ ਸਰਕਾਰ ਦੀਆਂ ਅਲੱਗ-ਅਲੱਗ ਸਕੀਮ ਅੰਦਰ ਰਿਜ਼ਰੇਸ਼ਨ ਤਹਿਤ ਲਾਭ ਪ੍ਰਾਪਤ ਹੋਣਗੇ। ਪਹਿਲਾਂ ਵੀ ਸਡਿਊਲਡ ਕਬੀਲਿਆਂ ਲਈ ਰੱਖੇ ਰਾਖਵੇਂ ਕਰਨ ਤਹਿਤ 10-12 ਨੁਮਾਇੰਦੇ ਜਾਂ ਐਮ ਐਲ ਏ ਚੁਣੇ ਜਾਂਦੇ ਰਹੇ ਹਨ। ਸਿਆਸੀ ਰਿਜ਼ਰਵੇਸ਼ਨ ਤੋਂ ਬਿਨਾਂ ਹੀ ਸੂਬਾਈ ਅਸੈਂਬਲੀ ’ਚ ਸਾਡੇ ਕੋਲ ਲੀਡਰ ਹਨ ਤਾਂ ਮੈਨੂੰ ਨਹੀਂ ਲਗਦਾ ਕਿ ਰਾਖਵੇਂਕਰਨ ਦੀ ਕੋਈ ਲੋੜ ਹੈ, ਸਗੋਂ ਇਹਦੇ ਨਾਲ ਤਾਂ ਪਹਾੜੀਆਂ ਅਤੇ ਕਸ਼ਮੀਰੀਆਂ ਵਿਚਕਾਰ ਪਾੜਾ ਵਧੇਗਾ। ਲੰਮੇ ਦਾਅ ਤੋਂ ਅਸੀਂ ਭਾਈਵਾਲਾਂ ਵਜੋਂ ਜਾਣੇ ਜਾਵਾਂਗੇ। ਭਾਜਪਾ ਵਿੱਚ ਵੀ ਕਸ਼ਮੀਰੀ ਹਨ, ਪਰ ਜਿਵੇਂ ਕੌਮੀ ਮੀਡੀਆ ਸਾਡੇ ਬਾਰੇ ਦੱਸ ਰਿਹਾ ਹੈ ਆਉਣ ਵਾਲੇ ਦਿਨਾਂ ’ਚ ਸਾਨੂੰ ਇਹਦਾ ਖਮਿਆਜ਼ਾ ਭੁਗਤਣਾ ਪਵੇਗਾ। ਕਸ਼ਮੀਰੀ ਸਾਨੂੰ ਗ਼ਦਰਾ ਕਹਿਣਗੇ ਅਤੇ ਜੰਮੂ ਵਾਲੇ ਸਾਨੂੰ ਆਪਣਿਆਂ ’ਚ ਗਿਣਦੇ ਨਹੀਂ, ਸੋ ਅਸੀਂ ਅੱਧ ਵਿਚਾਲੇ ਲਟਕਦੇ ਰਹਿ ਜਾਵਾਂਗੇ।”
“ਵੱਢ ਟੁੱਕ ਦੇ ਡਰ ਅੰਦਰ ਮੈਂ ਰਹਿ ਰਿਹਾ ਹਾਂ। 2-3 ਮੁੰਡਿਆਂ ਨੇ ਕਿਹਾ ਹੈ ਕਿ ਮੈਂ ਅੱਤਵਾਦੀ ਹਾਂ, ਉਹਨਾਂ ਨੇ ਹੋਰਨਾਂ ਨੂੰ ਵੀ ਇਹੀ ਦੱਸਿਆ। ਉਹ ਪ੍ਰਸਾਸ਼ਨ ਦੇ ਵਾਕਫਕਾਰ ਹਨ।”
“ਗੁਆਂਢ ’ਚ ਹੀ ਇੱਕ ਮੁਸਲਿਮ ਦੁਕਾਨਦਾਰ ਹੈ ਜਿਸਨੂੰ ਰਾਖਸ਼ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।”
“ਜੰਮੂ ਯੂਨੀਵਰਸਿਟੀ ਆਰ ਐਸ ਐਸ ਦਾ ਗੜ੍ਹ ਹੈ।”
“5 ਅਗਸਤ ਤੋਂ ਬਾਦ ਆਰ ਐਸ ਐਸ ਖੁੱਲ੍ਹੇਆਮ ਆਪਣੇ ਪ੍ਰੋਗਰਾਮ ਯੂਨੀਵਰਸਿਟੀ ਕੇਂਪਸ ’ਚ ਜਥੇਬੰਦ ਕਰ ਰਹੀ ਹੈ। 20-25 ਪ੍ਰੋਫੈਸਰ ਵੀ ਆਰ ਐਸ ਐੋਸ ਨਾਲ ਜੁੜੇ ਹੋਏ ਹਨ। ਉਹ ਸ਼ਾਖਾਵਾਂ ਲਗਾਉਂਦੇ ਹਨ ਜਾਂ ਗਰੁੱਪ ਮੀਟਿੰਗਾਂ ਕਰਦੇ ਹਨ। 4-5 ਪ੍ਰੇਸਫੈਸਰਾਂ ਦੇ ਕਮਰਿਆਂ ’ਚ ਤਾਂ ਆਰ ਐਸ ਐਸ ਦੇ ਪ੍ਰੋਗਰਾਮਾਂ ਦੇ ਇਸ਼ਤਿਹਾਰ ਲੱਗੇ ਹੋਏ ਹਨ।”
“ਅਸੀਂ ਸਰਕਾਰ ਖਿਲਾਫ਼ ਲਿਖਣ ਤੋਂ ਡਰਦੇ ਹਾਂ ਨਹੀਂ ਤਾ ਸਾਨੂੰ ਆਗਰੇ ਵਰਗੀਆਂ ਜੇਲ੍ਹਾਂ ’ਚ ਸੁੱਟ ਦਿੱਤਾ ਜਾਵੇਗਾ, ਜਿਵੇਂ ਕਿ 370 ਧਾਰਾ ਤੋਂ ਬਾਦ ਬਹੁਤ ਸਾਰੇ ਲੋਕ ਜੇਲ੍ਹੀਂ ਡੱਕੇ ਹੋਏ ਹਨ। ਸਾਡੀ ਸਾਰ ਲੈਣ ਵਾਲਾ ਕੋਈ ਨਹੀਂ ਹੈ ਹੁਣ। ਅਸੀਂ ਫੇਸਬੁੱਕ ਟਵਿਟਰ ’ਤੇ ਵੀ ਨਹੀਂ ਲਿਖ ਸਕਦੇ। ਸਾਲ ਪਹਿਲਾਂ ਹੀ ਮੈਂ ਲਿਖਣਾ ਛੱਡ ਦਿੱਤਾ ਸੀ। ਟਵਿਟਰ ਵੀ ਸ਼ੱਕ ਦੀ ਸੂਈ ਹੇਠ ਹੈ, ਉਹ ਵੀ ਲਿਖੇ ਬਾਬਤ ਪੁੱਛ-ਪੜਤਾਲ ਕਰਨ ਲੱਗੇ ਹਨ। ਜੇ ਇਹੀ ਜਮਹੂਰੀਅਤ ਹੈ ਤਾ ਸਾਨੂੰ ਜਰੂਰ ਵਿਰੋਧ ਕਰਨਾ ਚਾਹੀਦਾ ਹੈ। ਜਰੂਰੀ ਨਹੀਂ ਕਿ ਜੇ ਅਸੀਂ ਹਕੂਮਤਖਿਲਾਫ਼ ਹਾਂ ਤਾਂ ਅਸੀਂ ਦੇਸ਼ ਧ੍ਰੋਹੀ ਹਾਂ ਜਾਂ ਜੇ ਕਰ ਅਸੀਂ ਆਰ ਐਸ ਐਸ ਦੇ ਵਿਰੋਧੀ ਹਾਂ ਤਾਂ ਸਾਨੂੰ ਦੇਸ਼ ਧ੍ਰੋਹੀ ਗਰਦਾਨ ਦਿੱਤਾ ਜਾਂਦਾ ਹੈ। ਅਸੀਂ ਉਹਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਇਜ਼ਾਜਤ ਦਿੰਦੇ ਹਾਂ, ਉਹਨਾਂ ਨੂੰ ਸਾਡੀ ਵੀ ਸੁਣਨੀ ਚਾਹੀਂਦੀ ਹੈ। ਸਾਡੀ ਜ਼ੁਬਾਨ ਬੰਦੀ ਕਿਉਂ ਕੀਤੀ ਜਾ ਰਹੀ ਹੈ?”
“ਆਪਣੇ ਆਪ ਨੂੰ ਕਾਰਕੁੰਨ ਕਹਾਉਣ ਵਾਲਾ ਇੱਕ ਸ਼ਖਸ ਇੱਥੇ ਲੋਕਾਂ ਨੂੰ ਭੜਕਾਅ ਰਿਹਾ ਹੈ। ਇਹ ਉਹੀ ਸ਼ਖਸ ਹੈ ਜਿਹੜਾ ਕਹਿੰਦਾ ਸੀ ਇੱਥੇ ਵਸੇ ਰੋਹਿੰਗੀਆਂ ਕਰਕੇ ਜੰਮੂ ਦੀ ਆਬਾਦੀ ਦਾ ਤਵਾਜ਼ਨ ਵਿਗੜਿਆ ਹੈ।। ਉਹ ਤਾਂ ਅਸਥਾਈ ਪਰਿੰਦੇ ਸਨ ਜਿਹੜੇ ਇੱਥੇ ਵਸੇ ਹਨ ਅਤੇ ਇਹਦੇ ਨਾਲ ਆਬਾਦੀ ਦਾ ਤਵਾਜ਼ਨ ਕਿਵੇਂ ਵਿਗੜੂ?”
“ਜੰਮੂ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਆਰ ਐਸ ਐਸ ਦਾ ਬੰਦਾ ਹੈ ਜਿਹੜਾ ਕਸ਼ਮੀਰੀਆਂ ਅਤੇ ਮੁਸਲਮਾਨਾਂ ਦੇ ਖਿਲਾਫ਼ ਬੋਲਦਾ ਹੈ। ਸੀਆਰਪੀ ਦੇ 40 ਜਵਾਨਾਂ ਦੇ ਆਤਮਘਾਤੀ ਧਮਾਕੇ ’ਚ ਮਾਰੇ ਜਾਣ ਵਾਲੀ ਪੁਲਵਾਮਾ ਦੀ ਘਟਨਾਂ ਤੋ ਫੌਰੀ ਬਾਦ ਇਸ ਅਖੌਤੀ ਕਾਰਕੁੰਨ ਨੇ ਭਾਰਤੀ ਫ਼ੌਜਾਂ ’ਤੇ ਪੱਥਰ ਬਰਸਾਏ ਸਨ। ਉਦੋਂ ਮੈਂ ਉਹਨੂੰ ਪੁੱਛਿਆ ਸੀ– ਤੇਰਾ ਰਾਸ਼ਟਰਵਾਦ ਹੁਣ ਕਿੱਥੇ ਐ? ਉਹਦਾ ਜਵਾਬ ਸੀ ਇਹ ਇਓਂ ਹੀ ਚਲਦਾ ਹੁੰਦਾ। ਉਹ ਫੌਜ ’ਤੇ ਪੱਥਰਬਾਜ਼ੀ ਕਰ ਰਹੇ ਸਨ ਕਿਉਂਕਿ ਫੌਜ ਪੁਲਵਾਮਾਂ ਘਟਨਾ ਤੋਂ ਬਾਦ ਭੜਕੇ ਫਿਰਕੂ ਫਸਾਦਾਂ ’ਚ ਮੁਸਲਮਾਨਾਂ ਦੀ ਇੱਥੇ ਰੱਖਿਆ ਕਰ ਰਹੀ ਸੀ।”
“ਪੁਲਵਾਮਾ ਘਟਨਾ ਵੇਲੇ ਜੰਮੂ ਯੂਨੀਵਰਸਿਟੀ ’ਚ ਜੋਰਾਵਰ ਸਿੰਘ ਆਡੀਟੋਰੀਅਮ ਦੇ ਪਿਛਲੇ ਕਮਰੇ ’ਚ ਕੁੱਝ ਲੋਕ ਗੁੱਜਰਨਗਰ ਅਤੇ ਭਟਿੰਡੀ ਦੇ ਇਲਾਕਿਆਂ ’ਚ ਅਗਲੇ ਦਿਨ ਕਿਹੜੇ ਕਿਹੜੇ ਥਾਵਾਂ ’ਤੇ ਹਮਲੇ ਕਰਨੇ ਹਨ, ਦੀ ਵਿਉਂਤਬੰਦੀ ਕਰ ਰਹੇ ਸਨ। ਉਹਨਾਂ ਨੇ ਫੈਸਲਾ ਕੀਤਾ ਕਿ ਕਿਉਂਕਿ ਇਹਨਾਂ ਥਾਵਾਂ ਦੇ ਬਸ਼ਿੰਦੇ ਉਹਨਾਂ ਦੇ ਬੰਦ ਦੇ ਸੱਦੇ ਦਾ ਹੁੰਗਾਰਾ ਨਹੀਂ ਭਰਨਗੇ, ਇਸ ਲਈ ਉਹ ਉੱਥੇ ਜਾ ਕੇ ਧੱਕੇ ਨਾਲ ਦੁਕਾਨਾਂ ਬੰਦ ਕਰਵਾਉਣਗੇ। ਇਹ ਮੁਸਲਿਮ ਬਹੁਲ ਇਲਾਕੇ ਹਨ।”
“ਪਿੱਛੇ ਜਿਹੇ ਮੈਂ ਜੀਵਾਲ ਖੇਤਰ ਵਿੱਚ ਗਿਆ ਸੀ ਜਿੱਥੇ ਕਸ਼ਮੀਰੀ ਮੁਸਲਮਾਨਾਂ ਦੇ ਰੈਸਟੋਰੈਂਟ ਹਨ। ਉਹ ਸਾਰੇ ਬੰਦ ਪਏ ਹਨ। ਜਦ ਮੈਂ ਕਾਰਨ ਪੁੱਛਿਆ ਤਾਂ ਜਵਾਬ ਮਿਲਿਆ, ਹਿੰਦੂਆਂ ਦੇ ਤਿਉਹਾਰ ਨਵਰਾਤਰੀ ਕਾਰਨ ਬੰਦ ਪਏ ਹਨ। ਯਾਨੀ ਕਿ ਦੁਸਹਿਰੇ ਤੱਕ ਪੰਦਰਾਂ ਦਿਨ ਬੰਦ ਰਹਿਣਗੇ।”
“ਜੇਕਰ ਅਸੀਂ ਭਾਰਤ ’ਚ ਰਹਿਣਾ ਹੈ ਤਾਂ ਸਾਨੂੰ ਦੋਮ ਦਰਜੇ ਦੇ ਬਸ਼ਿੰਦੇ ਬਣਕੇ ਰਹਿਣਾ ਪਵੇਗਾ। ਇਸ ਤੋਂ ਬਿਨਾਂ ਕੋਈ ਚਾਰਾ ਨਹੀਂ। ਭਟਿੰਡੀ ਵਰਗੇ ਖੇਤਰਾਂ ’ਚ ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ ਜਿਸ ਦਿਨ ਗਸ਼ਤ ਨਾ ਹੋਈ ਹੋਵੇ। ਰਾਤ ਨੂੰ 2-3 ਬਟਾਲੀਅਨਾਂ ਗਸ਼ਤ ਲਾਉਂਦੀਆਂ ਹਨ।”
“ਅਸੀਂ ਦੋਮ ਦਰਜੇ ਦੇ ਨਾਗਰਿਕ ਹੋਣਾ ਮਨਜ਼ੂਰ ਕਰ ਲਿਆ ਹੈ।ਅਸੀਂ ਆਪਣੇ ਆਪ ਨੂੰ ਢਾਲ ਲਿਆ ਹੈ। ਹਾਲਾਤ ਦਾ ਤਕਾਜ਼ਾ ਹੈ ਕਿ ਹੁਣ ਗੱਲ ਹਿੰਦੂ-ਮੁਸਲਮਾਨ ਜਾਂ ਭਾਰਤ-ਪਾਕਿਸ਼ਾਨ ਦਰਮਿਆਨ ਬਣਕੇ ਰਹਿ ਗਈ ਹੈ। ਇੱਕ ਵਾਰਤਾਲਾਪ ਦੌਰਾਨ ਅਸੀਂ ਕਿਹਾ–ਠੀਕ ਹੈ, ਤੁਸੀਂ ਸਾਡੇ ਹੱਕ ਖੋਹ ਲਓ, ਵੋਟ ਪਾਉਣ ਦਾ ਵੀ। ਪਰ ਘੱਟੋ ਘੱਟ ਕੁੱਝ ਅਹਿਮ ਮਸਲਿਆਂ ’ਤੇ ਤਾਂ ਗਲਬਤ ਕਰੋ। ਆਰਥਿਕਤਾ ਲੀਹੋਂ ਲਹਿ ਚੁੱਕੀ ਹੈ– ਇਹਦੇ ਬਾਰੇ ਤਾਂ ਗੱਲ ਕਰੋ। ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਉਹ ਭੁਗਤ ਰਹੇ ਹਨ। ਅਜਿਹੀ ਹੱਦ ਤੱਕ ਸਾਨੂੰ ਰਾਖਸ਼ ਸਾਬਤ ਕਰਨ ਤੱਕ ਨਾ ਜਾਓ ਕਿ ਭਾਰਤ ਭੁਗਤੇ।”
“ਸਰਕਾਰ ਸਾਨੂੰ ਲਗਾਤਾਰ ਇਹ ਕਹਿੰਦੀ ਆ ਰਹੀ ਹੈ ਕਿ ਧਾਰਾ 370 ਦੀ ਮਨਸੂਖੀ ਜੰਮੂ ਕਸ਼ਮੀਰ ਦੀ ਤਰੱਕੀ ਲਈ ਕੀਤੀ ਗਈ ਹੈ। ਹੋਰਨਾ ਸੂਬਿਆਂ ਦੇ ਮੁਕਾਬਲੇ ਜੰਮੂ-ਕਸ਼ਮੀਰ ਹਮੇਸ਼ਾਂ ਤੋਂ ਹੀ ਵਿਕਸਤ ਰਿਹਾ ਹੈ। ਬਿਹਾਰ ਅਤੇ ਹੋਰਨਾਂ ਸੂਬਿਆਂ ਦੇ ਲੋਕ ਇੱਥੇ ਕੰਮ ਦੀ ਭਾਲ ਵਿੱਚ ਆਉਂਦੇ ਹਨ। ਜੇ ਐਥੇ ਉਹਨਾਂ ਨੂੰ ਪੈਸਾ ਨਾ ਬਣਦਾ ਹੋਵੇ ਤਾ ਭਲਾ ਉਹ ਕਿਉਂ ਆਉਣ, ਕਈਆਂ ਲਈ ਤਾਂ ਕਸ਼ਮੀਰ ਖਾੜੀ ਮੁਲਕਾਂ ਤੋਂ ਵੀ ਘੱਟ ਨਹੀਂ। ਉਹਨਾਂ ਨੂੰ ਗਊਆਂ ਵਾਲੇ ਖੇਤਰਾਂ ’ਚ ਕੁੱਝ ਵਿਕਾਸ ਕਰਨਾ ਚਾਹੀਦਾ ਹੈ। ਉਹਨਾਂ ਨੂੰ ਖੁੱਲਦਿਲੀ ਨਾਲ ਦੱਸਣਾ ਚਾਹੀਦਾ ਹੈ ਕਿ ਉਹਨਾਂ ਦਾ ਹਕੀਕੀ ਮਕਸਦ ਮੁਸਲਿਮ ਬਹੁਲ ਸੂਬੇ ਨੂੰ ਹਿੰਦੂ ਬਹੁਲ ਬਨਾਉਣਾ ਹੈ। ਉਹ ਐਨੀ ਕੁ ਗੱਲ ਤਾ ਖੁੱਲ੍ਹ ਕੇ ਕਰ ਸਕਦੇ ਨੇ।”
No comments:
Post a Comment