ਇੱਕ ਚੋਟੀ ਦੇ ਮਾਹਰ
ਅਨੁਸਾਰ ਬਿਆਸ ਦਰਿਆ ਵਿੱਚ ਵਗਿਆ ਸੀਰਾ ਸੂਬਾ ਦੇ ਜਲ ਜੀਵਨ ਵਿਭਿੰਨਤਾ ਵੱਡੀ ਤਬਾਹੀ ਲਿਆਵੇਗਾ
ਇੰਡੀਅਲ ਐਕਸਪ੍ਰੈਸ ਵਿੱਚ 24 ਮਈ ਛਪੀ ਨੂੰ ਮੱਛੀ
ਪਾਲਣ, ਮੱਛੀ ਵਿਗਿਆਨ ਅਤੇ ਮੱਛੀ ਜੀਵਨ ਪ੍ਰਬੰਧ ਦੇ ਮਸ਼ਹੂਰ ਮਾਹਰ ਡਾ ਐਮ ਐਸ ਜੋਹਲ ਦੀ ਪੱਤਰਕਾਰ ਮਨਮੋਹਨ
ਸਿੰਘ ਛੀਨਾ ਨਾਲ ਹੋਈ ਭੇਂਟ ਵਾਰਤਾ ਵਿੱਚ ਡਾ ਜੋਹਲ ਨੇ ਬਿਆਸ ਦਰਿਆ ਵਿੱਚ ਵਗੇ ਸੀਰੇ ਕਾਰਨ ਸੂਬੇ ਵਿੱਚ
ਮੱਛੀ ਵਿਭਿੰਨਤਾ ਨੂੰ ਹੋਣ ਵਾਲੇ ਚਿਰਕਾਲੀ ਨੁਕਸਾਨ ਟਿਕਦੇ ਹੋਏ ਕਿਹਾ ਹੈ ਕਿ ਸੀਰੇ ਦੀ ਛੱਲ ਵਾਲੇ ਇਲਾਕੇ ਅਤੇ ਅਗਾਂਹ ਦਰਿਆ
ਦੇ ਵਹਾਅ ਵਾਲੇ ਖੇਤਰ ਵਿੱਚ ਜਲ ਜੀਵਨ ਪ੍ਰਬੰਧ ਦੀ ਰਖਵਾਲੀ ਲਈ ਤੁਰਤ ਪਹਿਰੇ ਕਦਮ ਲਾਜਵੀਂ ਤੌਰ ’ਤੇ
ਚੁੱਕੇ ਜਾਣੇ ਚਾਹੀਦੇ ਹਨ।
ਪ੍ਰੋ.
ਜੋਹਲ ਜਿਸਨੇ ਮੱਛੀਆਂ ਦੀ ਸਾਂਭ ਸੰਭਾਲ ਅਤੇ ਮੱਛੀਆਂ ਦੀ ਗਿਣਤੀ ਉਤਾਰ ਚੜਾਅ ਸਬੰਧੀ ਵਿਸਥਾਰ ਪੂਰਬਕ
ਖੋਜ ਕੀਤੀ ਹੈ ਨੇ ਕਿਹਾ ਕਿ ਡਾਢੀ ਤਬਾਹੀ ਤੋਂ ਬਾਅਦ ਸਥਿਤੀ ਨੂੰ ਸੰਭਲਦਿਆ ਘੱਟੋ ਘੱਟ
ਅਨੁਮਾਨ ਅਨੁਸਾਰ ਪੰਜ ਸਾਲ ਲੱਗ ਜਾਣਗੇ। ਪਾਣੀ ਵਿੱਚ ਮੱਛੀਆਂ ਦੀ ਹੋਂਦ ਪਾਣੀ ਦੇ ਮਿਆਰ ਦਾ ਮਾਪਦੰਡ
ਹੈ। ਜੇ
ਮੱਛੀਆਂ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਲਾਜਵੀਂ ਪਾਣੀ ਨੁਕਸਦਾਰ ਹੈ ਜਿਸ ਦਾ ਅਰਥ ਹੈ ਕਿ
ਪੂਰਾ ਜਲ ਜੀਵਨ ਹੀ ਸੰਕਟ ਵਿੱਚ ਹੈ। ਉਹਨਾਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਇਸ
ਦਾਅਵੇ ਕਿ ਪਾਣੀ ਦਾ ਮਿਆਰ ਹੁਣ ਸੁਧਰ ਗਿਆ ਹੈ ਨੂੰ ਚਣੌਤੀ ਦਿੱਤੀ। ਉਹਨਾਂ ਕਿਹਾ ਕਿ ਜਿਹੜੀਆਂ ਮੱਛੀਆਂ
ਸੀਰੇ ਨਾਲ ਮਰੀਆ ਹਨ ਉਹਨਾਂ ਨੇ ਆਉਣ ਵਾਲੀ ਮਾਨਸੂਨ ਰੁੱਤ ਵਿੱਚ ਬੱਚੇ ਜੰਮਨੇ ਸਨ। ਹੁਣ ਮੱਛੀਆਂ ਦੀ ਆਉਣ ਵਾਲੀ ਫਸਲ ਵਿੱਚ ਵਾਧਾ ਨਹੀਂ ਹੋਵੇਗਾ
ਭਾਵ ਅਗਲੇ ਸਾਲਾਂ ਵਿੱਚ ਦਰਿਆ ਵਿੱਚ ਮੱਛੀਆਂ ਦਾ ਘਾਟ ਹੋ ਜਾਵੇਗੀ।
ਸੀਰੇ
ਦੇ ਪਾਣੀ ਵਿੱਚ ਰਲਣ ਨਾਲ ਉਹ ਜੀਵ ਵੀ ਮਰ ਗਏ ਹਨ ਜਿਹੜੇ ਮੱਛੀਆਂ ਦੀ ਖੁਰਾਕ ਹਨ। ਜਿਹੜੀਆਂ ਮੱਛੀਆਂ
ਵੀ ਮਰ ਗਈਆਂ ਹਨ ਉਹ ਡੋਲਿਫਿਨ ਅਤੇ ਘੜਿਆਲਾਂ ਦੀ ਖੁਰਾਕ ਸਨ। ਇਉਂ ਉਹਨਾਂ ਦੀ ਸਿਹਤ ਅਤੇ ਵਾਧਾ ਪ੍ਰਭਾਵਤ ਹੋਵੇਗਾ।
ਸੀਰੇ ਦੇ ਹੜ ਨਾਲ ਪਾਣੀ ਦੇ ਤਾਪਮਾਨ ਵੱਧ ਜਾਵੇਗਾ ਅਤੇ ਪਾਣੀ ਦਾ ਮਾਦਾ ਤਿਜ਼ਾਬੀ ਹੋ ਜਾਵੇਗਾ। ਇਉਂ ਚਟਾਨਾਂ ਅਤੇ ਹੋਰ ਵਸਤਾਂ
ਨਾਲ ਨਾਲ ਚਿੰਬੜੀਆਂ ਖੁਰਾਕ ਚੀਜਾਂ ਰੁੜ ਜਾਣਗੀਆਂ।
ਜੋਹਲ ਦੀ ਖੋਜ ਅਨੁਸਾਰ ਪੰਜਾਬ ਦੇ ਪਾਣੀਆਂ ਵਿੱਚ
ਮੱਛੀਆਂ ਦੀਆਂ 112 ਕਿਸਮਾਂ ਹਨ। ਇਹਨਾ ਚੋਂ ਬਹੁਤੀਆਂ
ਕਮਜੋਰ ਅਤੇ ਅਲੋਪ ਹੋਣ ਦੇ ਕਗਾਰ ’ਤੇ ਹਨ। 112 ਕਿਸਮਾਂ ਵਿੱਚੋਂ 45 ਬਿਆਸ ਦਰਿਆ ਵਿੱਚ ਮਿਲਦੀਆਂ
ਹਨ। ਤਿੰਨ ਚੌਥਾਈ ਮੱਛੀਆਂ ਸਾਂਭ ਸੱਭਾਲ ਦੀ ਮੰਗ ਕਰਦੀਆਂ ਹਨ। ਇਸ ਦੁਰਘਟਨਾ ਨਾਲ ਰੁੜ ਕੇ ਅੱਗੇ ਗਏ
ਪਾਣੀ ਨਾਲ ਸਾਰੀਆਂ ਹੀ ਮੱਛੀਆਂ ਮਰ ਜਾਣਗੀਆਂ। ਅਤੇ ਇਸ ਪੱਟੀ ਵਿੱਚ ਆਉਣ ਵਾਲੇ ਸਾਲਾਂ ਵਿੱਚ ਮੱਛੀਆਂ
ਨਹੀਂ ਮਿਲਣਗੀਆਂ।
ਇਸ ਨੁਕਸਾਨ ਦੇ ਇਲਾਜ ਬਾਰੇ ਪੁੱਛੇ ਜਾਣ ’ਤੇ ਕਿਕੀ ਪੋਂਗ ਡੈਮ ਤੋਂ ਪਾਣੀ
ਛੱਡੇ ਜਾਣ ਨਾਲ ਕੋਈ ਮੱਦਦ ਮਿਲੇਗੀ ਤਾਂ ਡਾ ਜੋਹਲ ਨੇ ਕਿਹਾ ਕਿ ਪਾਣੀ ਛੱਡਣਾ ਵਕਤੀ ਦਰਦ ਨਿਵਾਰਕ ਹੈ
ਕਿਉ਼ਕਿ ਉਹ ਸੀਰੇ ਨੂੰ ਪਤਲਾ ਕਰੇਗਾ, ਪਰ ਪ੍ਰਦੂਸ਼ਤ ਪਾਣੀ ਥੱਲੇ ਵਹਿ ਜਾਵੇਗਾ ਅਤੇ ਅੱਗੇ ਵੀ ਨੁਕਸਾਨ
ਕਰ ਸਕਦਾ ਹੈ। ਜਦੋਂ ਇਹ ਯਕੀਨੀ ਹੋ ਜਾਵੇ ਕਿ ਸੀਰੇ
ਦੀ ਕੋਈ ਰਹਿਦ ਖੂਹਦ ਨਹੀਂ ਰਹੀ ਤਾਂ ਪ੍ਰਭਾਵਤ ਪੱਟੀ ਵਿੱਚ ਤਾਜਾ ਪੂੰਗ ਪਾਣੀ ਵਿੱਚ ਛੱਡਿਆ ਜਾਣਾ ਚਾਹੀਦਾ
ਹੈ। ਸਰਕਾਰ ਨੂੰ ਸਥਿਤੀ ਉਪਰ ਲਗਾਤਾਰ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਇਸ ਲਈ ਮੱਛੀ ਮਾਹਰ ਦੀ ਸਮੂਲੀਅਤ
ਵਾਲੀ ਕਮੇਟੀ ਬਨਾਉਣੀ ਚਾਹੀਦੀ ਹੈ।
No comments:
Post a Comment