Sunday, June 21, 2020

ਸਫੂਰਾ ਜ਼ਰਗਰ ਦੀ ਲਗਾਤਾਰ ਨਜ਼ਰਬੰਦੀ ਦਾ ਅਮਰੀਕਨ ਬਾਰ ਐਸੋਸੀਏਸ਼ਨ ਨੇ ਗੰਭੀਰ ਨੋਟਿਸ ਲਿਆ


ਅਮਰੀਕਨ ਬਾਰ ਐਸੋਸੀਏਸ਼ਨ - ਸੈਂਟਰ ਫਾਰ ਹਿਊਮਨ ਰਾਈਟਸ

 ਦਿੱਲੀ ਦੀ ਵਿਦਿਆਰਥਣ ਸਫੂਰਾ ਜ਼ਰਗਰ ਦੀ ਲਗਾਤਾਰ ਨਜ਼ਰਬੰਦੀ ਸਬੰਧੀ ਮੁੱਢਲੀ ਰਿਪੋਰਟ (ਜੂਨ 2020) 


ਸ਼ਾਂਤਮਈ ਹੋ ਰਹੇ ਰੋਸ ਪ੍ਰਦਰਸ਼ਨ ਨੂੰ 13 ਦਸੰਬਰ 2019 ਨੂੰ ਦਿੱਲੀ ਪੁਲਿਸ ਜ਼ੋਰਾਜਬਰੀ ਰੋਕਣ ਲੱਗੀ। ਇਹ ਰੋਸ ਪ੍ਰਦਰਸ਼ਨ ਦਿੱਲੀ ਦੀ ਜਾਮੀਆ ਮਿਲੀਆ ਯੂਨੀਵਰਸਿਟੀ ਵਿੱਚ ਵੀ ਹੋ ਰਹੇ ਸਨ। ਫਰਵਰੀ 2020 ਦੇ ਅਖੀਰ ਵਿੱਚ ਭਾਰਤੀ ਪੁਲੀਸ ਨੇ  ਰੋ਼ਸ ਪ੍ਰਦਰਸ਼ਨਾਂ ਦੌਰਾਨ ਗੜਬੜ ਫੈਲਾਉਣ ਦੇ ਜੁਰਮ ਹੇਠ ਵਿਖਾਵਾ ਕਰ ਰਹੀ ਯੂਨੀਵਰਸਿਟੀ ਦੀ ਖੋਜ ਸਕਾਲਰ ਸਫੂਰਾ ਜ਼ਰਗਰ  ਸਿਰ ਦੋਸ਼ ਮੜ੍ਹ ਦਿੱਤਾ।1 ਉਹ ਪਿਛਲੇ ਸੱਤ ਮਹੀਨਿਆਂ ਤੋਂ ਮੁਕੱਦਮੇਂ ਦੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਜ਼ਰਬੰਦ ਹੈ, ਇਸਦੇ  ਬਾਵਜੂਦ ਕਿ ਉਹ ਗਰਭਵਤੀ ਹੈ ਅਤੇ ਮਹਾਂਮਾਰੀ ਵਾਲੀ ਹਾਲਤ ਚ ਉਸਨੂੰ ਕੋਵਿਡ 19 ਦੀ ਲਾਗ ਦਾ ਲੱਗਣ ਦਾ ਖਤਰਾ ਵਧੇਰੇ ਹੈ ਕਿਉਂਕਿ ਜਿਸ ਜੇਲ੍ਹ ਵਿੱਚ ਉਹ ਨਜ਼ਰਬੰਦ ਹੈ, ਉਹ ਤੂੜੀ ਪਈ ਹੈ। ਹੁਣ ਤੱਕ ਦੀਆਂ ਕਾਰਵਾਈਆਂ ਦੀ ਮੁੱਢਲੀ ਸਮੀਖਿਆ ਦੇ ਆਧਾਰਤ ’ਤੇ ਏਬੀਏ ਸੈਂਟਰ ਫਾਰ ਹਿਊਮਨ ਰਾਈਟਸ ਇਹ ਸਮਝਦਾ ਹੈ ਕਿ ਉਸਦੀ ਨਜ਼ਰਬੰਦੀ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਆਲਮੀ ਮਿਆਰਾਂ ਅਨੁਸਾਰੀ ਨਹੀਂ ਹੈ। 

ਇਹ ਸੈਂਟਰ ਆਲਮੀ ਪੱਧਰ ‘ਤੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੇ ਮੁਕੱਦਮਿਆਂ ਦੀ ਮਿਆਰੀ ਵਾਜਬ ਸੁਣਵਾਈ ਕੀਤੇ ਜਾਣ ਨੂੰ ਉਤਸ਼ਾਹਤ ਕਰਨ ਲਈ ਇਹਨਾਂ ਉਪਰ ਨਿਗਰਾਨੀ ਰੱਖਦਾ ਹੈ।2 ਮਿਸ ਜ਼ਰਗਰ ਦੀ ਗ੍ਰਿਫਤਾਰੀ ਸਬੰਧੀ ਮੁੱਢਲੀ ਰਿਪੋਰਟ  ਸੁਣਵਾਈ ਅੱਗੇ ਵੱਧਣ ਦੇ ਨਾਲ ਨਾਲ  ਅਪਡੇਟ ਕੀਤੀ ਜਾਵੇਗੀ।


ਪਿਛੋਕੜ: ਪਿਛਲੇ ਸਾਲ ਨਾਗਰਿਕ ਸੋਧ ਐਕਟ ਬਨਣ ਨਾਲ ਇਹ  ਸਰੋਕਾਰ ਪੈਦਾ ਹੋਏ ਕਿ ਇਹ ਐਕਟ ਘੱਟ-ਗਿਣਤੀਆਂ ਨੂੰ ਗਲਤ ਢੰਗ ਨਾਲ ਨਾਗਰਿਕਤਾ ਦੇ ਹੱਕ ਤੋਂ ਵਿਹੂਣੇ ਕਰ ਦੇਵੇਗਾ ਅ਼ਤੇ ਇਸ ਦੇ ਜਵਾਬ ਵਿੱਚ ਭਾਰਤ ਭਰ ਅੰਦਰ ਰੋਸ ਪ੍ਰਦਰਸ਼ਨ ਫੁੱਟ ਪਏ।3 ਅਫਸੋਸ ਕਿ ਕੁੱਝ ਥਾਵਾਂ ਉਪਰ ਇਹ ਰੋਸ ਮੁਜਾਹਰੇ ਹਿੰਸਕ ਹੋਏ।4 ਇਸ ਦੇ ਜਵਾਬ ਵਿੱਚ  2020 ਦੀ ਬਸੰਤ ਰੁੱਤ ਵਿੱਚ ਰੋਸ ਪ੍ਰਦਰਸ਼ਨਾਂ ਦੇ ਮੋਹਰੀ ਆਗੂਆਂ ਅਤੇ ਤਾਲਮੇਲ ਵਲੰਟੀਅਰਾਂ ਉੱਤੇ ਭਾਰਤ ਅੰਦਰ ਲਾਗੂ ਗੈਰ ਕਾਨੂੰਨੀ ਗਤੀਵਿਧੀਆਂ ਕਾਨੂੰਨ UAPA ਤਹਿਤ ਮੁਜਰਿਮ ਹੋਣ ਦੇ ਦੋਸ਼ ਲਾ ਦਿੱਤੇ ਗਏ।5  ਮਿਸ ਜ਼ਰਗਰ ਉਪਰ ਸੜਕ ਰੋਕਣ ਦੇ ਮਾਮਲੇ ਦਾ ਦੋਸ਼ ਲਾਇਆ ਗਿਆ ਅਤੇ ਉਸ ਨੂੰ ਸੁਣਵਾਈ ਤੋਂ ਪਹਿਲਾਂ ਜਮਾਨਤ ਦੇ ਦਿੱਤੀ ਗਈ।6 ਇਸ ਦੇ ਤੁਰੰਤ ਬਾਅਦ ਉਸਨੂੰ ਯੂਏਪੀਏ ਦੇ ਦੋਸ਼ ਤਹਿ਼ਤ ਫੇਰ ਗ੍ਰਿਫਤਾਰ ਕਰ ਲਿਆ ਗਿਆ। ਜੇ ਦੋਸ਼ੀ ਖਿਲਾਫ ਇਹ ਦੋਸ਼ ਮੁਢਲੇ ਤੌਰ ’ਤੇ ਵਾਜਬ ਲੱਗਦੇ ਹਨ ਤਾਂ ਉਸਨੂੰ ਜਮਾਨਤ ਨਹੀਂ ਮਿਲਦੀ। 

ਹੋਰਨਾ ਮੁਲਕਾਂ ਵਾਂਗ ਭਾਰਤ ਵਿੱਚ ਵੀ ਉਸਦੀ ਗ੍ਰਿਫਤਾਰੀ ਸਮੇਂ ਨੋਵਲ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਖਤ ਲਾਕਡਾਊਣ ਲਾਗੂ ਕੀਤਾ ਹੋਇਆ ਸੀ।7 ਮਹਾਂਮਾਰੀ ਨੂੰ ਸੰਬੋਧਿਤ ਹੋਣ ਲਈ ਭਾਰਤੀ ਸੁਪਰੀਮ ਕੋਰਟ ਨੇ ਰਾਜ ਸਰਕਾਰਾਂ ਨੂੰ ਜੇਲ੍ਹਾਂ ਅੰਦਰਲੇ ਕੈਦੀਆਂ ਦੀ ਵਾਧੂ ਗਿਣਤੀ ਨੂੰ ਘੱਟ ਕਰਨ ਲਈ ਉਹਨਾਂ ਨੂੰ ਪੈਰੋਲ ਉਪਰ ਰਿਹਾ ਕਰਨ ਲਈ ਵਿਚਾਰਨ ਦਾ ਫਰਮਾਨ ਜਾਰੀ ਕੀਤਾ।8 ਭਾਰਤ ਨੇ ਹੁਣੇ ਹੀ ਹੰਗਾਮੀ ਪੈਰੋਲ ਲਾਗੂ ਕਰਨ ਲਈ ਦਿੱਲੀ ਜੇਲ ਨਿਯਮਾਂ ਵਿੱਚ ਸੋਧਾਂ ਕੀਤੀਆਂ ਹਨ। 9

ਜ਼ਰਗਰ ਦੀ ਨਜ਼ਰਬੰਦੀ: ਭਾਰਤੀ ਪੁਲੀਸ ਵੱਲੋਂ ਦਿੱਲੀ ਰੋਸ ਮੁਜਾਹਰਿਆ ਵਿੱਚ ਹਿੱਸਾ ਲੈਣ ਦੇ ਦੋਸ਼ ਤਹਿਤ ਗ੍ਰਿਫਤਾਰ ਮਿਸ ਜ਼ਰਗਰ ੧੦ ਅਪ੍ਰੈਲ 2020 ਤੋਂ ਹੀ ਹਾਲੇ ਤੱਕ ਜੇਲ੍ਹ ਵਿੱਚ ਹੈ।10 ਉਸਦੇ ਅਟਾਰਨੀ ਨੇ ਉਸਦੀ ਨਜ਼ਰਬੰਦੀ ਨੂੰ ਇਸ ਅਧਾਰ ’ਤੇ ਚਣੌਤੀ ਦਿੱਤੀ ਸੀ ਕਿ ਦੋਸ਼ ਲਾਉਣ ਵਾਲੇ ਦਸਤਾਵੇਜ਼ ਜਾਂ ਐਫਆਈਆਰ ਵਿੱਚ ਉਸਦਾ ਨਾਮ ਨਹੀਂ ਹੈ।11 ਇਸ ਦੇ ਨਾਲ-ਨਾਲ ਉਸਦੇ ਗਰਭਵਤੀ ਹੋਣ ਅਤੇ ਉਹਨੂੰ ਉਸ ਵੱਲੋਂ ਆਪਣਾ ਇਕੱਤਰ ਹੋਣ ਦਾ ਹੱਕ ਬੁਲੰਦ ਕਰਨ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਉਸਦੇ ਵਕੀਲ ਨੇ ਸੀਸੀਪੀ ਦੇ ਖੰਡ 437 ਜਿਹੜਾ ਕਿਸੇ ਗੈਰਜਮਾਨਤਯੋਗ ਅਪਰਾਧ ਦੇ ਦੋਸ਼ੀ ਨੂੰ ਜਮਾਨਤ ਦੀ ਬੇਨਤੀ ਕਰਨ ਲਈ ਰਾਹ ਖੋਲਦਾ ਹੈ ਤਹਿਤ ਉਸਨੂੰ ਰਿਹਾ ਕਰਨ ਦੀ ਬੇਨਤੀ ਕੀਤੀ ਸੀ।12

13 ਅਪ੍ਰੈਲ2020 ਨੂੰ ਮੈਜਿਸਟਰੇਟ ਨੇ ਉਸਦੇ ਗਰਭਵਤੀ ਹੋਣ, ਹਾਲਾਤੇ-ਸਿਹਤ ਅਤੇ ਕੋਵਿਡ–19 ਦੌਰਾਨ ਜੇਲ੍ਹਾਂ ਅੰਦਰ ਭੀੜ ਘਟਾਉਣ ਲਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਫੈਸਲੇ ਦਾ ਇੱਕ ਕਾਰਨ ਮੰਨਦੇ ਹੋਏ ਉਸਦੀ ਜਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ।13 ਉਸਦੇ ਤੁਰੰਤ ਬਾਅਦ ਉਸਨੂੰ ਨਵੇ ਦੋਸ਼ਾਂ ਤਹਿਤ ਮੁੜ ਤੋਂ ਗ੍ਰਿਫਤਾਰ ਕਰ ਲਿਆ ਗਿਆ।14 ਇਹਨਾਂ ਨਵੇ ਦੋਸ਼ਾਂ ਵਿੱਚ ਯੂਏਪੀਏ ਤਹਿਤ ਗੈਰਜਮਾਨਤਯੋਗ ਦੋਸ਼ ਸਾਮਲ ਹਨ ਅਤੇ ਉਸਨੂੰ ਜੇਲ੍ਹ ਵਿੱਚ ਵਾਪਸ ਭੇਜ ਦਿੱਤਾ ਗਿਆ, ਜਿੱਥੇ ਉਹ ਅੱਜ ਵੀ ਬੰਦ ਹੈ।15 ਉਸਦੇ ਬਾਅਦ ਉਸਨੂੰ ਲਗਾਤਾਰ ਹਿਰਾਸਤ ਵਿੱਚ ਰੱਖਣ ਦੀ ਕੋਈ ਵਾਜਬੀਅਤ ਦੱਸੇ ਬਗੈਰ ਜ਼ਰਗਰ ਦੇ ਵਕੀਲ ਦੀ ਅਰਜ਼ੀ 21 ਅਪ੍ਰੈਲ ਨੂੰ ਰੱਦ ਕਰ ਦਿੱਤੀ ਗਈ।16 ਇੱਕ ਵਾਰ ਫੇਰ ਅਦਾਲਤ ਵੱਲੋਂ  21 ਜੂਨ ਨੂੰ ਜਨਤਕ ਕੀਤੇ ਫੈਸਲੇ ਮੁਤਾਬਕ ਉਸ ਨੂੰ ਜਮਾਨਤ ਉਪਰ ਰਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।  ਮੰਨੇ-ਪ੍ਰਮੰਨੇ ਸਕਾਲਰਾਂ ਜਿਹਨਾਂ ਵਿੱਚ ਗੌਤਮ ਭਾਟੀਆ ਵੀ ਸ਼ਾਮਲ ਹੈ, ਨੇ ਮਿਸ ਜ਼ਰਗਰ ਨੂੰ ਲਗਾਤਾਰ ਹਿਰਾਸਤ ਵਿੱਚ ਰੱਖਣ ਵਾਲੇ ਫਰਮਾਨ ਵਿੱਚ ਦਿੱਤੀ ਦਲੀਲਬਾਜ਼ੀ ਦੀ ਨੁਕਤਾਚੀਨੀ ਕੀਤੀ ਹੈ।17

ਕੌਮਾਂਤਰੀ ਕਾਨੂੰਨ:ਕੌਮਾਂਤਰੀ ਕਾਨੂੰਨ ਸਮੇਤ ਉਹਨਾਂ ਸੰਧੀਆਂ-ਸਮਝੌਤਿਆਂ ਜਿਹਨਾਂ ਚ ਭਾਰਤ ਵੀ ਇੱਕ ਰਾਜ ਵਜੋਂ ਪਾਰਟੀ ਹੈ ਅਤੇ ਜਿਹੜਾ ਕੇਵਲ ਬਹੁਤ ਹੀ ਟਾਮੀਆਂ ਟੱਲੀਆਂ(ਸੀਮਤ) ਪ੍ਰਸਥਿਤੀਆਂ ਵਿੱਚ ਮੁਕੱਦਮੇ ਦੌਰਾਨ ਨਜ਼ਰਬੰਦੀ ਦੀ ਇਜਾਜ਼ਤ ਦਿੰਦਾ ਹੈ, ਇੰਟਰਨੈਸ਼ਨਲ ਕੋਵੀਨੈੱਟ ਫਾਰ ਸਿਵਲ ਐਂਡ ਪੁਲੀਟੀਕਲ ਰਾਈਟਸ (ਆਈਸੀਸੀਪੀਆਰ) ਮੁਤਾਬਕ “ ਇਹ ਆਮ ਨਿਯਮ ਨਹੀਂ ਹੋਣਾ ਚਾਹੀਦਾ ਕਿ ਮੁਕੱਦਮੇ ਦੀ ਸੁਣਵਾਈ ਉਡੀਕਦਾ ਕੋਈ ਵਿਅਕਤੀ ਹਿਰਾਸਤ ਵਿੱਚ ਰੱਖਿਆ ਜਾਵੇ।”18 ਏਬੀਏ ਮਨੁੱਖੀ ਅਧਿਕਾਰ ਸੈਂਟਰ ਦੀ ਰਿਪੋਰਟ ਚ ਕਿਹਾ ਗਿਆ ਹੈ ਕਿ ਅਜਿਹੀਆਂ ਟਾਮੀਆਂ ਟੱਲੀਆਂ ਪ੍ਰਸਥਿਤੀਆਂ ਸਫੂਰਾ ਜ਼ਰਗਰ ਦੇ ਮਾਮਲੇ ਵਿੱਚ ਲਾਗੂ ਨਹੀਂ ਹੁੰਦੀਆਂ ਹਨ। ਆਈਸੀਸੀਪੀਆਰ ਦੀ ਵਿਆਖਿਆ ਲਈ ਅਧਿਕਾਰਤ ਸੰਸਥਾ ਯੂਐਨ ਮਨੁੱਖੀ ਅਧਿਕਾਰ ਸੰਸਥਾ ਨੇ ਸਪੱਸ਼ਟ ਕੀਤਾ ਹੈ ਕਿ ਮੁਕੱਦਮੇਂ ਦੀ ਸੁਣਵਾਈ ਦੌਰਾਨ ਨਜ਼ਰਬੰਦੀ ਜਿਵੇਂ  ਲੜਾਈ-ਝਗੜਾ ਰੋਕਣ, ਸਬੂਤਾਂ ਵਿੱਚ ਦਖਲ-ਅੰਦਾਜ਼ੀ ਰੋਕਣ ਜਾਂ ਅਪਰਾਧ ਦੇ ਦੁਬਾਰਾ ਹੋਣ ਤੋਂ ਰੋਕਣ ਦੇ ਮੱਦੇਨਜ਼ਰ ਮੁਕੱਦਮੇ ਦੀਆਂ ਵਿਸ਼ੇਸ਼ ਹਾਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਣੀ ਚਾਹੀਦੀ ਹੈ  ਅਜਿਹੀਆਂ ਹਾਲਤਾਂ ਅਨੁਸਾਰ ਜਿੱਥੇ ਇਹ ਤਰਕਸੰਗਤ ਅਤੇ ਜਰੂਰੀ ਹੋਵੇ।”19        

ਇੱਥੇ ਹੋਰ ਸਪੱਸ਼ਟ ਕੀਤਾ ਹੈ ਕਿ ਵਿਕੋਲੋਤਰੀਆਂ ਹਾਲਤਾਂ ਤੋਂ ਬਗੈਰ ਕਿਸੇ ਵਿਸ਼ੇਸ਼ ਜੁਰਮ ਲਈ ਸਾਰੇ ਦੋਸ਼ੀਆਂ ਨੂੰ ਮੁਕੱਦਮੇਂ ਤੋਂ ਪਹਿਲਾਂ ਨਜ਼ਰਬੰਦ ਕਰਨਾ ਲਾਜਮੀ ਨਹੀਂ ਹੈ।20 ਮਨਮਾਨੇ ਢੰਗ ਨਾਲ ਕੀਤੀਆਂ ਨਜ਼ਰਬੰਦੀਆਂ ਉਪਰ ਯੂਐਨ ਦੇ ਕਾਰਜਸ਼ੀਲ ਗਰੁੱਪ ਨੇ ਆਈਸੀਸੀਪੀਆਰ ਦੀ ਵਿਆਖਿਆ ਕਰਦਿਆਂ ਕਿਹਾ ਹੈ ਕਿ ਕੋਈ ਵੀ ਨਜ਼ਰਬੰਦੀ ਨਿਵੇਕਲੀ ਤੇ ਘੱਟ ਸਮੇਂ ਖ਼ਾਤਰ ਹੋਣੀ ਚਾਹੀਦੀ ਹੈ ਅਤੇ ਉਸਦੀ ਰਿਹਾਈ ਅਜਿਹੇ ਕਦਮ ਉਠਾਕੇ ਕੀਤੀ ਜਾਣੀ ਚਾਹੀਦੀ ਹੈ ਕਿ  ਅਦਾਲਤੀ ਸੁਣਵਾਈ ਵੇਲੇ ਦੋਸ਼ੀ ਦੀ ਨੁਮਾਇੰਦਗੀ ਯਕੀਨੀ ਬਣਦੀ ਹੋਵੇ।21 ਐਫਆਈਆਰ ਅੰਦਰ ਜ਼ਰਗਰ ਵੱਲੋਂ ਕੀਤੀਆਂ ਗਈਆਂ ਹਿੰਸਾ ਦੀਆਂ ਕਾਰਵਾਈਆਂ ਬਾਰੇ ਸਬੰਧਤ ਸਬੂਤਾਂ ਦੀ ਅਣਹੋਂਦ ਕਾਰਨ ਇਹ ਸਪੱਸ਼ਟ ਨਹੀਂ ਹੈ ਕਿ ਇਸ ਮਾਮਲੇ ਵਿੱਚ ਅਦਾਲਤ ਨੂੰ ਨਜ਼ਰਬੰਦੀ ਤੋਂ ਇਲਾਵਾ ਕੋਈ ਹੋਰ ਬਦਲਵਾਂ ਢੰਗ ਕਿਓਂ ਤਸੱਲੀਬਖਸ਼ ਨਹੀਂ ਲੱਗਿਆ। 

ਇਸ ਦੇ ਬਾਵਜੂਦ ਕਿ ਆਮ ਹਾਲਤਾਂ ਵਿੱਚ ਭਾਵੇਂ ਮਿਸ ਜ਼ਰਗਰ ਦੀ ਨਜ਼ਰਬੰਦੀ ਪੂਰੀ ਤਰ੍ਹਾਂ ਵਾਜਬ ਦੱਸੀ ਜਾਂਦੀ, ਪਰ ਹੁਣ ਇਹ ਉਸਦੇ ਗਰਭਵਤੀ ਹੋਣ ਅਤੇ ਨੋਵਲ ਕਰੋਨਾ ਵਾਇਰਸ ਦੀ ਲਾਗ ਲੱਗਣ ਦੇ ਖਤਰੇ ਕਰਕੇ ਗੈਰਵਾਜਬ ਹੈ। ਔਰਤ ਕੈਦੀਆਂ ਨਾਲ ਵਿਹਾਰ ਵਤੀਰੇ ਅਤੇ ਬੈਂਕਾਕ ਨਿਯਮਾਂ ਵਜੋਂ ਜਾਣੇ ਜਾਂਦੇ ਦੋਸ਼ੀ ਔਰਤਾਂ ਲਈ ਗੈਰਹਿਰਾਸਤੀ ਉਪਾਅ ਇਹ ਸਿੱਟੇ ਉੱਤੇ ਪਹੁੰਚਦੇ  ਹਨ ਕਿ ਜਿੱਥੇ ਕਿਤੇ ਸੰਭਵ ਹੋਵੇ ਜਾਂ ਢੁੱਕਵਾਂ ਹੋਵੇ ਉੱਥੇ ਸੁਣਵਾਈ ਦਰਮਿਆਨ ਗਰਭਵਤੀ ਔਰ਼ਤਾਂ ਲਈ ਗੈਰ-ਹਿਰਾਸਤੀ ਢੰਗਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।22 ਆਲਮੀ ਸਿਹਤ ਸੰਸਥਾ ਸਾਰੇ ਮੁਲਕਾਂ ਨੂੰ ਲਗਾਤਾਰ ਚੇਤਾਵਨੀ ਦਿੰਦੀ ਆ ਰਹੀ ਹੈ ਕਿ ਜੇਲ੍ਹਾਂ ਅੰਦਰਲੇ ਕੈਦੀਆਂ ਦੀ ਨੇੜਤਾ ਅਤੇ ਵਾਇਰਸ ਨਾਲ ਨਜਿਠਣ ਲਈ ਯੋਗ ਸਿਹਤ ਸਹੂਲਤਾਂ ਦੀ ਘਾਟ ਕਰਕੇ  ਕੈਦੀਆਂ ਨੂੰ ਲਾਗ ਲੱਗਣ ਦੇ ਖਤਰੇ ਵੱਧ ਹਨ।23 ਇਕ ਹੋਰ ਸਿਫਾਰਸ਼ ਕੀਤੀ ਗਈ ਹੈ ਕਿ ਘੱਟ ਖਤਰਨਾਕ ਅਤੇ ਜਿੰਮੇਵਾਰੀ ਰੱਖਣ ਵਾਲੇ ਅਖੌਤੀ ਅਪਰਾਧੀਆਂ ਅਤੇ ਗਰਭਵਤੀ ਔਰਤਾਂ ਅਤੇ ਬੱਚਿਆਂ ਵਾਲੀਆਂ ਔਰਤਾਂ ਵਰਗੇ ਕੈਦੀਆਂ ਲਈ ਗੈਰ-ਹਿਰਾਸਤੀ ਉਪਾਵਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।24

ਮਿਸ ਜ਼ਰਗਰ ਹੁਣ ਤਿਹਾੜ ਜੇਲ੍ਹ ਵਿੱਚ ਹੈ ਜਿਸ ਅੰਦਰ ਸਮਰੱਥਾ ਤੋਂ ਕਿਤੇ ਵਧੇਰੇ ਕੈਦੀ ਤੂੜੇ ਹੋਏ ਹਨ।25 ਇਹ ਸਾਫ ਨਹੀਂ ਹੈ ਕਿ ਕੀ ਭਾਰਤ ਭਰ ਦੀਆਂ ਜੇਲ੍ਹਾਂ ਵਿੱਚ ਵੱਡੀ ਪੱਧਰ ’ਤੇ ਟੈਸਟ ਹੋ ਰਹੇ ਹਨ ਜਾਂ ਕੀ ਤਿਹਾੜ ਜੇਲ੍ਹ ਵਿੱਚ ਲੋੜੀਂਦੇ ਟੈਸਟ ਹੋ ਰਹੇ ਹਨ। ਪ੍ਰੰਤੂ ਇੱਕ ਅਸਿਸਟੈਂਟ ਸੁਪਰਡੈਂਟ ਟੈਸਟ ਵਿੱਚ ਕਰੋਨਾ ਦਾ ਮਰੀਜ ਪਾਇਆ ਗਿਆ ਹੈ26 ਤੇ ਤਿੰਨ ਕੈਦੀਆਂ ਨੂੰ ਵਾਇਰਸ ਦੇ ਲਾਗ ਦੇ ਡਰ ਕਾਰਨ ਕੁਆਰਨਟੀਨ ਕੀਤਾ ਗਿਆ ਹੈ27 ਅਤੇ ਕੈਂਸਰ ਵਰਗੀਆਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਕਈ ਕੈਦੀਆਂ ਨੂੰ ਤਿਹਾੜ ਜੇਲ ਦੇ  ਅਧਿਕਾਰੀਆਂ ਨੇ ਰਿਹਾ ਕੀਤਾ ਹੈ।28 ਮਿਸ ਜ਼ਰਗਰ ਦੀ ਭੈਣ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਜ਼ਰਗਰ ਪੌਲੀਸਿਸਟਿਕ ਓਵਰੀ ਸਿੰਡਰੋਮ ਤੋਂ ਪੀੜਤ ਹੈ29 ਜਿਸਦਾ ਸਿਹਤ ਉਪਰ ਮਾਰੂ ਅਸਰ ਇਹ ਪੈਂਦਾ ਹੈ ਕਿ ਇਹ ਬਲੱਡ ਪ੍ਰੈਸ਼ਰ ਵਧਾਉਂਦਾ ਹੈ।30 ਉੱਚ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ  ਕੋਵਿਡ–19 ਦਾ ਲਾਗ ਲੱਗਣ ਦਾ ਖਤਰਾ ਵਧੇਰੇ ਹੁੰਦਾ ਹੈ।31

ਇਸ ਤੋਂ ਇਲਾਵਾ ਆਨਲਾਈਨ ਪ੍ਰਚਾਰ ਅਤੇ ਵਟਸਐਪ ਮੈਸੇਜ਼ਾਂ ਕਰਕੇ ਜ਼ਰਗਰ ਇੱਕ ਝੂਠਾ ਅਤੇ ਗਲਤ ਨਕਸ਼ਾ ਉਭਾਰਨ ਦੀ ਬਦਨਾਮ ਕਰੂ ਮੁਹਿਮ ਦੀ ਸ਼ਿਕਾਰ ਹੈ।32 ਔਰਤਾਂ ਲਈ ਦਿੱਲੀ ਕਮਿਸ਼ਨਰ ਨੇ ਦਿੱਲੀ ਪੁਲੀਸ ਦੇ ਸਾਈਬਰ ਸੈੱਲ ਤੋਂ ਮੰਗ ਕੀਤੀ ਹੈ ਕਿ ਜ਼ਰਗਰ ਉਪਰ ਆਨਲਾਈਨ ਹਮਲਾਵਰਾਂ ਖਿਲਾਫ਼ ਕੇਸ ਦਰਜ਼ ਕੀਤੇ ਜਾਣ ਅਤੇ ਭਾਰਤੀ ਕਾਨੂੰਨ ਅਨੁਸਾਰ ਉਹਨਾਂ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ ਜਾਵੇ।33

ਉਸ ਦੇ ਅਪਰਾਧੀ ਵਰਤਾਅ ਦੇ ਸਬੂਤਾਂ ਦੀ ਸਪੱਸ਼ਟ ਅਣਹੋਂਦ, ਉਸਦੀ ਗਰਭਵਤੀ ਵਾਲੀ ਸਥਿਤੀ ਅਤੇ ਸਰਕਾਰੀ ਪੱਖ ਦਾ ਇਹ ਸਾਬਤ ਕਰਨ ਵਿੱਚ ਅਸਫ਼ਲ ਰਹਿਣਾ ਕਿ ਜੇ ਜ਼ਰਗਰ ਨੂੰ ਜਮਾਨਤ ਦੇ ਦਿੱਤੀ ਜਾਂਦੀ ਹੈ ਤਾਂ ਉਹ ਖਤਰਾ ਕਿਵੇਂ ਬਣਦੀ ਹੈ ਆਦਿ ਤੱਥਾਂ ਦੀ ਰੋ਼ਸ਼ਨੀ ਵਿੱਚ ਉਸਨੂੰ ਜਮਾਨਤੀ ਬੌਂਡ ਭਰਨ ਦੀ ਆਗਿਆ ਦਿੱਤੀ ਜਾਣੀ ਚਾਹੀਦਾ ਹੈਅਤੇ ਉਸਦੇ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਦੇ ਅਰਸੇ ਤੱਕ ਉਸਨੂੰ ਆਵਦੇ ਪਰਿਵਾਰ ਕੋਲ ਰਹਿਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ । 

ਪੇਸ਼ਕਸ਼ ਪ੍ਰਿਤਪਾਲ ਸਿੰਘ

REFERENCES

1 Geeta Pandey, India Coronavirus: Pregnant Student Safoora Zargar at Risk in Jail, BBC, (May 12, 2020), available at https://www.bbc.com/news/world-asia-india-52608589. 

2 This report was prepared by staff of the ABA Center for Human Rights. This report has not been reviewed by the ABA Board of Governors or House of Delegates and therefore should not be construed as representing ABA policy. 

3Arshad Zargar, Backlash over India’s New Citizenship Law Sees 100 Injured as Police Raid a College, CBS NEWS, (Dec. 16, 2019), available at https://www.cbsnews.com/news/india-citizenship-law-protests-police-raid-jamia-millia-islamia-injuring-students-unrest-today-2019-12-16/. 

4 Niha Masih, India’s First-Time Protesters: Mothers and Grandmothers Stage Weeks-Long Sit–in Against Citizenship Law, WASH. POST (Jan. 13, 2020), available at https://www.washingtonpost.com/world/asia_pacific/indias-first-time-protesters-mothers-and-grandmothers-stage-weeks-long-sit-in-against-citizenship-law/2020/01/12/431ae9c6-30d5-11ea-971b-43bec3ff9860_story.html.  

5 Akash Bisht, Indian Police Accused of Targeting Muslims Over Anti-CAA Protests, AL JAZEERA, (Apr. 22, 2020), available at https://www.aljazeera.com/news/2020/04/india-hindu-nationalist-gov-targeting-anti-caa-protesters-200422122213197.html. 

6 Seemi Pasha, Safoora Zargar Denied Bail, THE WIRE (June 5, 2020), available at https://thewire.in/law/safoora-zargar-denied-bail. 

7 U.N. NEWS, COVID-19: Lockdown Across India, in Line with WHO Guidance (Mar. 24, 2020), available at https://news.un.org/en/story/2020/03/1060132. 

8 Aviral Agrawal & Priyansh Mishra, Legal Aid in India Amid the Covid-19 Lockdown, THE JURIST (May 2, 2020), https://www.jurist.org/commentary/2020/05/agrawal-mishra-india-legalaid/. 

9 INDIA LEGAL, The Problem of Prisoners (May 1, 2020), available at https://www.indialegallive.com/special/the-problem-of-prisoners-97966. 

10 Adnan Bhat, Muslim, Pregnant and in Jail as Coronavirus Sweeps Through: India Says This Woman is ‘Key Conspirator’ in Citizenship Act Riots, SOUTH CHINA MORNING POST, (May 14, 2020), available at https://www.scmp.com/week-asia/politics/article/3084447/muslim-pregnant-and-jail-coronavirus-sweeps-through-india-says. 

11 Seema Pasha, The Delhi Violence FIR’s Are Like Blank Cheques to be Cashed by Police at Any Time, THE WIRE (Apr. 30, 2020), available at https://thewire.in/communalism/the-delhi-violence-firs-are-like-blank-cheques-to-be-encashed-by-the-police-any-time. 

12 CODE OF CRIM. PROC., Central Government Act, § 437 (1973), available at https://indiankanoon.org/doc/848468/. 

13 FRONT LINE DEFENDERS, False Charges Against and Persecution of Student Human Rights Defenders and Those Involved in Peaceful Protests (May 8, 2020), available at https://www.frontlinedefenders.org/en/statement-report/false-charges-against-and-persecution-student-human-rights-defenders-and-those. 

14 “FIR number 59/2020 was registered by the Crime Branch police station in Delhi on March 6, 2020, on the complaint of Sub-Inspector Arvind Kumar. According to the FIR, “the SI has learnt through his sources that the communal riot incidents in Delhi that took place on February 23, 24 and 25, were part of a preplanned conspiracy.” Pasha, supra note 11. 

15 Id. 

16 Bail Application, State v. Safoora Zargar (No. 1119/2020), 2020, available at https://www.livelaw.in/pdf_upload/pdf_upload-375920.pdf. 

17 Gautam Bhatia, In Denying Bail to Safoora Zargar Delhi Court Stretches Facts and Uses Metaphors in Place of Law, THE SCROLL, (June 5, 2020), available at https://scroll.in/article/963871/in-denying-bail-to-safoora-zargar-delhi-court-stretches-facts-and-uses-metaphors-in-place-of-law. 

18 The International Covenant on Civil and Political Rights, art. 9(3), opened for signature Dec. 19, 1966, 999 U.N.T.S. 171, 1057 U.N.T.S. 407 (entered into force Mar. 23, 1976), available at https://www.ohchr.org/en/professionalinterest/pages/ccpr.aspx. 

19 U.N. Hum. Rts. Comm., General Comment No. 35 – Article 9: Liberty and Security of Person, ¶ 38, U.N. Doc. CCPR/C/GC/35 (2014). 

20 Id. 

21 U.N. Working Group on Arbitrary Detention, Report of Working Group on Arbitrary Detention, ¶ 56, U.N. Doc. A/HRC/19/57 (2011), available at https://undocs.org/en/A/HRC/19/57.  

22 U.N. Office on Drugs and Crime, U.N. Rules for the Treatment of Women Prisoners and Non-Custodial Measures, U.N. Doc. A/RES/65/229 (2011), available at https://www.unodc.org/documents/justice-and-prison-reform/Bangkok_Rules_ENG_22032015.pdf. 

23 Press Release, World Health Organization, UNODC, WHO, UNAIDS and OHCHR Joint Statement on COVID-19 in Prisons and Other Closed Settings (May 13, 2020), available at https://www.who.int/news-room/detail/13-05-2020-unodc-who-unaids-and-ohchr-joint-statement-on-covid-19-in-prisons-and-other-closed-settings. 

24 WHO EUROPE, PREPAREDNESS, PREVENTION AND CONTROL OF COVID 19 IN PRISONS AND OTHER PLACES OF DETENTION (2020), available at http://www.euro.who.int/__data/assets/pdf_file/0019/434026/Preparedness-prevention-and-control-of-COVID-19-in-prisons.pdf?ua=1. 

25 HINDUSTAN TIMES, Tihar Releases Over 400 Inmates to ‘Reduce Overcrowding’ in Light of Covid-19 (Mar. 29, 2020), available at https://www.hindustantimes.com/delhi-news/over-400-inmates-released-from-tihar-jail-to-reduce-overcrowding-in-light-of-covid-19/story-SXSHk7J5wLL7IS1KYMg8cJ.htm; Abishek Sharan, Overcrowded Tihar Jail to Get Space Breather Soon, HINDUSTAN TIMES, (Feb. 21, 2020), available at https://www.hindustantimes.com/delhi/overcrowded-tihar-jail-to-get-space-breather-soon/story-ycvuqf040gJad4dHONpdGJ.html (stating that “Tihar has 10 sub-jails, including one in Rohini, which can accommodate 6,250 inmates. But till December 31, 2011, the sub-jails housed 12, 124 inmates, including 526 women”). 

26 PRESS TRUST OF INDIA, Assistant Superintendent At Delhi's Tihar Jail Tests Coronavirus Positive (May 24, 2020), available at https://www.ndtv.com/india-news/assistant-superintendent-at-delhis-tihar-jail-tests-coronavirus-positive-2234456. 

27 TRIBUNE INDIA, COVID-19: 3 Tihar Jail Inmates Quarantined, (May 11, 2020), https://www.tribuneindia.com/news/nation/covid-19-3-tihar-jail-inmates-quarantined-83444. 

28 Pritam Pal Sing, Coronavirus: To Decongest Jail, Tihar Releasing Inmates with Cancer, Asthma, TB, THE INDIAN EXPRESS (April 19, 2020), available at https://indianexpress.com/article/cities/delhi/coronavirus-to-decongest-jail-tihar-releasing-inmates-with-cancer-asthma-tb-6369660/. 

29 Jeevan Prakash Sharma, Allow Us To Talk To Her Once A Day: Sister Of Arrested And Pregnant Jamia Student, OUTLOOK INDIA (May 5, 2020), available at https://www.outlookindia.com/website/story/india-news-allow-us-to-talk-to-her-once-a-day-sister-of-arrested-and-pregnant-jamia-student-safoora-zargar/352115. 

30 Yale Medicine, Polycystic Ovary Syndrome, available at https://www.yalemedicine.org/conditions/polycystic-ovary-syndrome/ (last visited May 30, 2020). 

31 Ryan Prior, Those with High Blood Pressure Are at a Greater Risk for Covid-19. Here’s What You Need to Know to Protect Yourself, CNN (Apr. 17, 2020), available at https://www.cnn.com/2020/04/17/health/blood-pressure-coronavirus-wellness/index.html.  

32 Rahiba R. Parveen, Jailed Anti-CAA Activist Safoora Zarfar Trolled, Delhi Police Take No Action, The New India Express (May 8, 2020), available at https://www.newindianexpress.com/cities/delhi/2020/may/08/jailed-anti-caa-activist-safoora-zargar-trolled-delhi-police-take-no-action-2140654.html. 

33 THE STATESMAN, DCW Notice to Delhi Police Over Trolling of Arrested Pregnant Activist Safoora Zargar, Campaign (May 6, 2020), available at https://www.thestatesman.com/india/dcw-notice-to-delhi-police-over-online-trolling-of-arrested-pregnant-activist-safoora-zargar-1502884823.

See following link for original English report:
https://www.americanbar.org/content/dam/aba/administrative/human_rights/safoora-zargar-preliminary-report.pdf

No comments:

Post a Comment