ਲੇਖਕਾਂ
ਵੱਲੋਂ ਦੋ ਸ਼ਬਦ
ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਜਾਤਪਾਤ ਵਿਵਸਥਾ ਬਾਰੇ ਆਪਣੀ ਸਮਝ ਪੇਸ਼ ਕਰਨ ਦਾ ਲਗਭਗ ਸਾਲ ਪਹਿਲਾਂ (2019) ਵਿੱਚ ਫੈਸਲਾ ਲਿਆ ਗਿਆ। ਇਹ ਲਿਖਤ ਇਸ ਫ਼ੈਸਲੇ ਦੀ ਰੌਸ਼ਨੀ ਚ ਹੀ ਡਾ ਅਜੀਤਪਾਲ ਸਿੰਘ ਦੀ ਰਹਿਨੁਮਾਈ ਹੇਠ ਡਾ ਬਲਜਿੰਦਰ ਸਿੰਘ ਨਾਲ ਮਿਲ ਕੇ ਤਿਆਰ ਕੀਤੀ ਗਈ ਹੈ। ਇਹ ਲਿਖਤ ਵਿਚਾਰ ਚਰਚਾ ਲਈ ਹੈ ਅਤੇ ਅਜੇ ਜਮਹੂਰੀ ਅਧਿਕਾਰ ਸਭਾ ਦੀ ਅਧਿਕਾਰਕ ਲਿਖਤ ਨਹੀਂ ਹੈ।
ਇਸ ਲਿਖਤ ਨੂੰ ਤਿਆਰ ਕਰਦੇ ਸਮੇਂ ਇਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਹਿੱਸੇ ਚ ਜਾਤਪਾਤੀ ਵਿਵਸਥਾ ਦੀ ਉਤਪਤੀ ਅਤੇ ਉਸ ਦੇ ਵਿਗਸਣ ਦੇ ਇਤਿਹਾਸ ਨੂੰ ਉਸ ਸਮੇਂ ਦੀਆਂ ਆਰਥਿਕ, ਸਮਾਜਿਕ ਹਾਲਤਾਂ ਤੇ ਸਮਾਜਿਕ ਗਠਨ ਦੇ ਸੰਦਰਭ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਇਸ ਭਾਗ ਦੀ ਅਹਿਮੀਅਤ ਨੂੰ ਵਿਚਾਰੇ ਬਿਨਾਂ ਜਾਤਪਤੀ ਵਿਵਸਥਾ ਨੂੰ ਨੂੰ ਸਹੀ ਤਰ੍ਹਾਂ ਸਮਝਣ ਚ ਨਾਕਾਮ ਰਹਿਣਾ ਹੈ। ਇਸੇ ਭਾਗ ਚ ਹੀ ਮੱਧਕਾਲੀਨ ਯੁੱਗ ਅੰਦਰ ਅਤੇ ਫਿਰ ਮੁਗ਼ਲ ਕਾਲ ਅਤੇ ਫਿਰ ਬਰਤਾਨਵੀ ਸਵਾਰਾਜਵਾਦ ਅਧੀਨ ਇਸ ਜਾਤਪਾਤੀ ਵਿਵਸਥਾ ਦੀਆਂ ਲੜੀਆਂ ਜੋੜਨ ਦੇ ਯਤਨ ਜੁਟਾਏ ਗਏ ਹਨ।
ਇਸ ਲਿਖਤ ਦੇ ਦੂਜੇ ਭਾਗ ਚ ਪੰਜਾਬ ਅੰਦਰ ਇਤਿਹਾਸਕ ਸਮਾਜਿਕ ਹਾਲਤਾਂ ਦੇ ਪ੍ਰੀਪੇਖ ਅੰਦਰ ਜਾਤਪਾਤੀ ਵਿਵਸਥਾ ਦੀਆਂ ਡੂੰਘੇਰੀਆਂ ਜੜ੍ਹਾਂ ਫਰੋਲੀਆਂ ਗਈਆਂ ਹਨ।
ਅਤੇ ਲਿਖਤ ਦੇ ਤੀਸਰੇ ਹਿੱਸੇ ਅੰਦਰ ਮੁਲਕ ਅੰਦਰ ਵਿਗਿਆਨਕ ਵਿਕਾਸ ਦੇ ਖੇਤਰ ਚ ਹਾਕਮ ਜਮਾਤਾਂ ਦੇ ਵਰੁਣ ਵਿਵਸਥਾ ਵਾਲੇ ਫਲਸਫੇ ਵੱਲੋਂ ਪਾਏ ਗਏ ਮਾਰੂ ਅਸਰਾਂ ਅਤੇ ਇਸ ਸੰਦਰਭ ਚ ਜਾਤਪਾਤੀ ਵਿਵਸਥਾ ਦੇ ਹੋਰ ਪੱਕੇ ਪੈਰੀਂ ਹੁੰਦੇ ਜਾਣ ਦੇ ਵਰਤਾਰੇ ਨੂੰ ਫਰੋਲਿਆ ਗਿਆ ਹੈ।
ਉਮੀਦ ਕਰਦੇ ਹਾਂ ਕਿ ਜਮਹੂਰੀ ਅਧਿਕਾਰ ਸਭਾ ਦੇ ਸਮੂਹ ਮੈਂਬਰ ਅਤੇ ਹੋਰ ਸਾਥੀ ਗੰਭੀਰਤਾ ਨਾਲ ਇਸ ਲਿਖਤ ਉੱਪਰ ਵਿਚਾਰ ਕਰਨਗੇ।
ਤੁਹਾਡੇ ਸਾਥੀ
ਡਾ ਅਜੀਤਪਾਲ ਸਿੰਘ, ਡਾ ਬਲਜਿੰਦਰ ਸਿੰਘ
20 ਮਈ 2020
-----------------------------------------------------------------------------------------------------------------------------
ਭਾਰਤ ਅੰਦਰ ਜਾਤਪਾਤੀ ਵਿਵਸਥਾ
ਵਿਸ਼ਵੀਕਰਨ ਦੇ ਇਸ ਦੌਰ ਅੰਦਰ ਆਮ ਲੋਕਾਂ ਦੀਆਂ ਦੁੱਖ ਤਕਲੀਫ਼ਾਂ
ਲਈ ਇਕ ਹੀ ਦਾਰੂ ਸੁਝਾਈ ਜਾਂਦੀ ਹੈ- ਖੁੱਲ੍ਹੀ ਮੰਡੀ ਵਾਲੀ ਆਰਥਿਕਤਾ। ਭਾਰਤ ਵਰਗੇ ਵਿਕਾਸਸ਼ੀਲ ਮੁਲਕਾਂ
ਨੂੰ ਸੰਸਾਰ ਪੱਧਰ ਤੇ ਸਾਮਰਾਜੀ ਵਿੱਤੀ ਸਰਮਾਏ ਦੇ ਲਗਾਤਾਰ ਚੁੰਗਲ 'ਚ ਰੱਖੀ ਰੱਖਣ ਲਈ ਉਨ੍ਹਾਂ ਮੁਲਕਾਂ
ਦੀਆਂ ਸਰਕਾਰਾਂ ਨੂੰ ਸੰਸਾਰ ਪੱਧਰ ਤੇ ਹੋਣ ਵਾਲੇ ਸਮਝੌਤਿਆਂ ਤੇ ਦਸਖਤ ਕਰਵਾ ਕੇ ਭਾਈਵਾਲੀ ਪਵਾਉਣ ਦੇ
ਨਤੀਜੇ ਆਮ ਲੋਕਾਂ ਲਈ ਤਬਾਹਕੁੰਨ ਹਨ। ਅਜਿਹੀ
ਵਧਦੀ ਜਾ ਰਹੀ ਨਵ-ਬਸਤੀਵਾਦੀ ਲੁੱਟ-ਖਸੁੱਟ ਲੋਕਾਂ ਦੀ ਜ਼ਿੰਦਗੀ ਦੇ ਹਰ ਖੇਤਰ ਅੰਦਰ ਘੁਸਪੈਂਠ ਕਰ ਰਹੀ
ਹੈ-- ਨਤੀਜਨ ਵਿਆਪਕ ਪੱਧਰ ਤੇ ਨਾ ਬਰਾਬਰੀਆਂ, ਵਿਆਪਕ ਭੁੱਖਮਰੀ ਅਤੇ ਮੰਦੇ ਹਾਲਾਤ ਦਾ 'ਚ ਨਿਕਲਿਆ
ਹੈ।ਇਸ ਨੇ ਸਮਾਜਿਕ ਤਾਣੇ ਬਾਣੇ ਨੂੰ ਢਹਿ ਢੇਰੀ
ਕਰ ਦਿੱਤਾ ਹੈ, ਅਮੀਰ ਗਰੀਬ ਵਿਚਲੇ ਪਾੜੇ ਨੂੰ ਹੋਰ ਵਧਾ ਦਿੱਤਾ ਹੈ।ਅਜਿਹੀ ਲੁੱਟ ਖਸੁੱਟ ਨੇ ਭਾਰਤੀ
ਸਮਾਜ ਅੰਦਰਲੇ ਵਿਰੋਧਾਂ ਨੂੰ ਵੀ ਸਾਹਮਣੇ ਲਿਆਂਦਾ ਹੈ।ਜਿੱਥੇ ਹਾਕਮ ਜਮਾਤਾਂ ਦਰਮਿਆਨ ਵਿਰੋਧ ਤਿੱਖੇ
ਹੋਏ ਹਨ, ਉੱਥੇ ਇਹ ਲੋਕ-ਵਿਰੋਧੀ ਟੋਲੇ ਆਪਣੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਅਤੇ ਲੁੱਟ ਨੂੰ ਹੋਰ ਤਿੱਖਾ
ਕਰਨ ਹਿੱਤ ਲੋਕਾਂ ਨੂੰ ਵੰਡਣ ਲਈ ਵੀ ਸਰਗਰਮ ਹਨ।
ਖੇਤਰ , ਧਰਮ, ਫਿਰਕੇ ਦੇ ਆਧਾਰ ਤੇ ਵੰਡੀਆਂ ਪਾਉਣ ਦੇ ਇਲਾਵਾ
ਹਾਕਮਾਂ ਕੋਲ ਇੱਕ ਪਰਖਿਆ-ਪਰਖਾਇਆ ਆਧਾਰ ਹੈ-- ਮਿਹਨਤਕਸ਼ ਲੋਕਾਂ ਨੂੰ ਜਾਤਪਾਤ ਅਨੁਸਾਰ ਵੰਡ ਕੇ ਰੱਖਣਾ।
ਜਾਤਪਾਤ ਦੀ ਅੜਾਉਣੀ ਅਜਿਹੀ ਚੀਹੜੀ ਤਰ੍ਹਾਂ ਬੱਝੀ ਹੋਈ ਹੈ ਕਿ ਸੌਖਿਆਂ ਹੀ ਇਸ ਨੂੰ ਹੱਲ ਕਰਨਾ ਸੁਖਾਲਾ
ਨਹੀਂ ਹੈ ਅਤੇ ਨਾ ਹੀ ਇਹ ਅਜਿਹਾ ਮਸਲਾ ਹੈ ਕਿ ਜਿਸ ਤੋਂ ਕਬੂਤਰ ਵਾਂਗ ਅੱਖਾਂ ਮੀਚ ਕੇ ਡੰਗ ਸਾਰਿਆ
ਜਾ ਸਕਦਾ ਹੈ।
ਜਾਤਪਾਤ ਇੱਟਾਂ ਦੀ ਕੰਧ ਵਰਗੀ ਜਾਂ ਲੋਹੇ ਦੀ ਕੰਡਿਆਲੀ ਤਾਰ
ਵਰਗੀ ਕੋਈ ਪਦਾਰਥਕ ਸ਼ੈਅ ਨਹੀਂ ਹੈ ਜਿਹੜੀ ਹਿੰਦੂਆਂ ਨੂੰ ਹੋਰਨਾ ਤਬਕਿਆਂ ਨਾਲ ਮਿਲਣ ਚ ਅੜਿੱਕਾ ਬਣਦੀ
ਹੈ ਅਤੇ ਜਿਸ ਨੂੰ ਹਟਾਉਣਾ ਜ਼ਰੂਰੀ ਹੈ। ਜਾਤ ਪਾਤ ਅਜਿਹੀ ਧਾਰਨਾ ਹੈ ਜਿਹੜੀ ਧੁਰ ਮਨਾਂ ਚ ਵਸੀ ਹੋਈ
ਹੈ--ਇਹ ਅਜਿਹੀ ਮਾਨਸਕ ਅਵਸਥਾ ਹੈ ਮਨਾਂ ਚ ਰਚਣ ਦਾ ਕਾਰਨ ਸਮਾਜ ਚ ਰਾਜ ਕਰਨ ਵਾਲੀਆਂ ਹਾਕਮ ਜਮਾਤਾਂ
ਵੱਲੋਂ ਆਪਣੇ ਹਿੱਤਾਂ ਨੂੰ ਸੂਤ ਬਹਿੰਦੇ ਆਪਣੇ ਧਾਰਮਿਕ ਕੋਡਾਂ ਰਾਹੀਂ ਇਸ ਨੂੰ ਵਾਜਬੀਅਤ ਪ੍ਰਦਾਨ ਕਰਨਾ
ਹੈ।ਸਾਨੂੰ ਦੱਸਿਆ ਜਾਂਦਾ ਹੈ ਕਿ ਵੇਦਾਂ ਤੋਂ ਲੈਕੇ ਪ੍ਰਾਚੀਨ ਕਾਲ ਤੋਂ ਹੀ ਇਹ ਵਿਵਸਥਾ ਧੁਰੋਂ ਬਣੀ
ਆਈ ਹੈ--ਇਸ ਲਈ ਇਸ ਦੀ ਮੁਖਾਲਫਤ ਕਰਨੀ ਜਾਂ ਇਸ ਨੂੰ ਉਲਟਾਉਣ ਬਾਰੇ ਕੋਈ ਚਾਰਾਜ਼ੋਰੀ ਕਰਨਾ ਸੁਖਾਲਾ
ਹੀ ਨਹੀਂ ਸਗੋਂ ਧਾਰਮਿਕ ਭਾਵਨਾਵਾਂ ਨੂੰ ਵੀ ਵੰਗਾਰ ਹੈ।ਹਜ਼ਾਰਾਂ ਸਾਲਾਂ ਤੋਂ ਭਾਰਤੀ ਸਮਾਜ ਚ ਵਰਨਾਸ਼ਰਮ
ਧਰਮ ਬਣਾ ਕੇ ਪੇਸ਼ ਕੀਤੀ ਇਹ ਅੜਾਉਣੀ ਇੱਕ ਅਜਿਹੀ ਸਹਿਜਤਾ, ਇੱਕ ਅਜਿਹੀ ਸਥਿਰਤਾ ਗ੍ਰਹਿਣ ਕਰ ਚੁੱਕੀ
ਹੈ ਕਿ ਲੋਕ ਹਿੱਤਾਂ ਨੂੰ ਪ੍ਰਣਾਏ ਹਰੇਕ ਵਿਅਕਤੀ ਨੂੰ ਇਸ ਦੇ ਰੂਬਰੂ ਹੋਣਾ ਪੈਂਦਾ ਹੈ। ਇਸ ਖਿਲਾਫ
ਜੂਝਣਾ ਪੈਂਦਾ ਹੈ। ਧਾਰਮਿਕ ਗ੍ਰੰਥਾਂ ਅਤੇ ਸਮਾਜ ਅੰਦਰ ਪ੍ਰਚੱਲਤ ਤਾਣੇ ਬਾਣੇ ਤੋਂ ਮਿਲੀ ਮਾਨਤਾ ਸਨਮੁੱਖ
ਇਹ ਕਾਰਜ ਬਹੁਤ ਗੁੰਝਲਦਾਰ ਬਣ ਜਾਂਦਾ ਹੈ।
ਅੱਜ ਦੀਆਂ ਭਿੱਟੀਆਂ ਜਾਤੀਆਂ', ਦਰਕਾਰੀਆਂ ਜਾਤਾਂ ਸਮਾਜਿਕ ਨਾਬਰਾਬਰੀ ਅਤੇ ਵਿਤਕਰੇ ਦਾ ਸ਼ਿਕਾਰ ਹਨ। ਦਲਿਤਾਂ ਨਾਲ ਸਮਾਜਿਕ ਸਾਂਝ ਤਾਂ ਦੂਰ ਦੀ ਗੱਲ ਉਹਨਾਂ ਨੂੰ ਉੱਚ ਜਾਤੀ ਵਾਲੀਆਂ ਰਸਮਾਂ ਕਰਨ ਤੇ ਵੀ ਪਿੰਡਾਂ ਚੋਂ ਛੇਕਿਅਾ ਜਾਂਦਾ ਹੈ। ਵੱਧ ਦਿਹਾੜੀ ਮੰਗਣ ਤੇ ਉੱਚੀਆਂ ਜਾਤਾਂ ਵੱਲੋਂ ਸਮਾਜਿਕ ਬਾਈਕਾਟ ਕੀਤਾ ਜਾਂਦਾ ਹੈ। ਵਿਆਹ-ਸ਼ਾਦੀ ਦੀ ਰਸਮ ਵੇਲੇ ਘੋੜੀ ਚੜ੍ਹਨ 'ਤੇ ਮਾਰ ਕੁਟਾਈ ਕਰਨੀ, ਦਲਿਤਾਂ ਦੇ ਘਰਾਂ ਨੂੰ ਅੱਗ ਲਾਉਣ ਦੇ ਨਾਲ ਨਾਲ ਗਿਣੇ-ਮਿਥੇ ਢੰਗ ਨਾਲ ਦਲਿਤਾਂ ਦੇ ਕਤਲੇਆਮ, ਭੀਮਾਂ ਕੋਰੇਗਾਂਓ ਚ ਜਨਵਰੀ 2018 ਚ ਦਲਿਤਾਂ ਖ਼ਿਲਾਫ਼ ਗੁੰਡਾਗਰਦੀ ਅਤੇ ਨਤੀਜੇ ਵਜੋਂ ਮੁਲਕ ਭਰ ਦੇ ਅਨੇਕਾਂ ਬੁੱਧੀਜੀਵੀਆਂ ਅਤੇ ਆਮ ਕਾਰਕੁੰਨਾਂ ਤੇ ਦੇਸ਼ ਧ੍ਰੋਹ ਦੇ ਝੂਠੇ ਕੇਸ ਮੜ੍ਹਨ ਅਤੇ ਜੇਲ੍ਹਾਂ ਅੰਦਰ ਡੱਕਣ , ਪਿਛੇ ਜਿਹੇ ਅਬੋਹਰ ਚ ਸ਼ਰਾਬ ਦੇ ਠੇਕੇ ਦੇ ਦਲਿਤ ਕਰਿੰਦੇ ਦੇ ਘਿਨੌਣੇ ਕਤਲ ਆਦਿ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਸੰਨ 2014 ਦੇ ਅੰਕੜਿਆਂ ਅਨੁਸਾਰ ਦੇਸ਼ ਅੰਦਰ ਦਲਿਤਾਂ ਵਿਰੁੱਧ 47, 064 ਅਪਰਾਧਿਕ ਘਟਨਾਵਾਂ ਹੋਈਆਂ। 2004-13 ਦੇ ਦਸ ਸਾਲਾਂ ਦੇ ਅਰਸੇ ਦੌਰਾਨ 6490 ਦਲਿਤਾਂ ਦੇ ਕਤਲ ਹੋਏ ਅਤੇ 14, 253 ਦਲਿਤ ਔਰਤਾਂ ਨਾਲ ਬਲਾਤਕਾਰ ਹੋਏ। ਆਪਣੇ ਹੱਕਾਂ ਲਈ ਮੰਗ ਕਰਨ ’ਤੇ ਉਹਨਾਂ ਉਪਰ ਤਸ਼ੱਦਦ ਜਲੂਰ, ਜਵਾਹਰੇਵਾਲਾ, ਅਤੇ ਹੋਰ ਅਜਿਹੀਆਂ ਅਣਗਿਣਤ ਘਟਨਾਵਾਂ ਕਿਸੇ ਵਿਆਖਿਆ ਦੀ ਮੰਗ ਨਹੀਂ ਕਰਦੀਆਂ।
ਅੱਜ ਦੀਆਂ ਭਿੱਟੀਆਂ ਜਾਤੀਆਂ', ਦਰਕਾਰੀਆਂ ਜਾਤਾਂ ਸਮਾਜਿਕ ਨਾਬਰਾਬਰੀ ਅਤੇ ਵਿਤਕਰੇ ਦਾ ਸ਼ਿਕਾਰ ਹਨ। ਦਲਿਤਾਂ ਨਾਲ ਸਮਾਜਿਕ ਸਾਂਝ ਤਾਂ ਦੂਰ ਦੀ ਗੱਲ ਉਹਨਾਂ ਨੂੰ ਉੱਚ ਜਾਤੀ ਵਾਲੀਆਂ ਰਸਮਾਂ ਕਰਨ ਤੇ ਵੀ ਪਿੰਡਾਂ ਚੋਂ ਛੇਕਿਅਾ ਜਾਂਦਾ ਹੈ। ਵੱਧ ਦਿਹਾੜੀ ਮੰਗਣ ਤੇ ਉੱਚੀਆਂ ਜਾਤਾਂ ਵੱਲੋਂ ਸਮਾਜਿਕ ਬਾਈਕਾਟ ਕੀਤਾ ਜਾਂਦਾ ਹੈ। ਵਿਆਹ-ਸ਼ਾਦੀ ਦੀ ਰਸਮ ਵੇਲੇ ਘੋੜੀ ਚੜ੍ਹਨ 'ਤੇ ਮਾਰ ਕੁਟਾਈ ਕਰਨੀ, ਦਲਿਤਾਂ ਦੇ ਘਰਾਂ ਨੂੰ ਅੱਗ ਲਾਉਣ ਦੇ ਨਾਲ ਨਾਲ ਗਿਣੇ-ਮਿਥੇ ਢੰਗ ਨਾਲ ਦਲਿਤਾਂ ਦੇ ਕਤਲੇਆਮ, ਭੀਮਾਂ ਕੋਰੇਗਾਂਓ ਚ ਜਨਵਰੀ 2018 ਚ ਦਲਿਤਾਂ ਖ਼ਿਲਾਫ਼ ਗੁੰਡਾਗਰਦੀ ਅਤੇ ਨਤੀਜੇ ਵਜੋਂ ਮੁਲਕ ਭਰ ਦੇ ਅਨੇਕਾਂ ਬੁੱਧੀਜੀਵੀਆਂ ਅਤੇ ਆਮ ਕਾਰਕੁੰਨਾਂ ਤੇ ਦੇਸ਼ ਧ੍ਰੋਹ ਦੇ ਝੂਠੇ ਕੇਸ ਮੜ੍ਹਨ ਅਤੇ ਜੇਲ੍ਹਾਂ ਅੰਦਰ ਡੱਕਣ , ਪਿਛੇ ਜਿਹੇ ਅਬੋਹਰ ਚ ਸ਼ਰਾਬ ਦੇ ਠੇਕੇ ਦੇ ਦਲਿਤ ਕਰਿੰਦੇ ਦੇ ਘਿਨੌਣੇ ਕਤਲ ਆਦਿ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਸੰਨ 2014 ਦੇ ਅੰਕੜਿਆਂ ਅਨੁਸਾਰ ਦੇਸ਼ ਅੰਦਰ ਦਲਿਤਾਂ ਵਿਰੁੱਧ 47, 064 ਅਪਰਾਧਿਕ ਘਟਨਾਵਾਂ ਹੋਈਆਂ। 2004-13 ਦੇ ਦਸ ਸਾਲਾਂ ਦੇ ਅਰਸੇ ਦੌਰਾਨ 6490 ਦਲਿਤਾਂ ਦੇ ਕਤਲ ਹੋਏ ਅਤੇ 14, 253 ਦਲਿਤ ਔਰਤਾਂ ਨਾਲ ਬਲਾਤਕਾਰ ਹੋਏ। ਆਪਣੇ ਹੱਕਾਂ ਲਈ ਮੰਗ ਕਰਨ ’ਤੇ ਉਹਨਾਂ ਉਪਰ ਤਸ਼ੱਦਦ ਜਲੂਰ, ਜਵਾਹਰੇਵਾਲਾ, ਅਤੇ ਹੋਰ ਅਜਿਹੀਆਂ ਅਣਗਿਣਤ ਘਟਨਾਵਾਂ ਕਿਸੇ ਵਿਆਖਿਆ ਦੀ ਮੰਗ ਨਹੀਂ ਕਰਦੀਆਂ।
ਬਾਹਰਲੇ ਮੁਲਕਾਂ ਚੋਂ ਭਾਰਤ ’ਤੇ ਰਾਜ ਕਰਨ ਆਏ ਹਮਲਾਵਰਾਂ
ਨੇ ਵੀ ਇਸ ਜਾਤ–ਪਾਤੀ ਵਿਵਸਥਾ ਨਾਲ ਸਮਝੌਤਾ ਕੀਤਾ ਕਿਉਂਕਿ ਇਹ ਉਨ੍ਹਾਂ ਦੀਆਂ ਜਮਾਤੀ ਲੋੜਾਂ ਦੇ ਅਨੁਕੂਲ
ਬੈਠਦਾ ਸੀ।ਸਾਰੇ ਮਨੁੱਖਾਂ ਦੇ ਬਰਾਬਰ ਹੋਣ ਦੀ ਗੱਲ ਕਰਨ ਵਾਲੇ ਇਸਾਈ ਤੇ ਮੁਸਲਿਮ ਧਰਮਾਂ ਨੇ ਵੀ ਇਸ
ਜਾਤ–ਪਾਤੀ ਵਿਵਸਥਾ ਨੂੰ ਨਾ ਛੇੜਿਆ। ਉਨ੍ਹਾਂ ਨੇ ਆਪਣੇ ਸ਼ਰਧਾਲੂਆਂ ਨੂੰ ਜਾਤ–ਪਾਤੀ ਅਧਾਰ ’ਤੇ ਵੰਡਿਆ
ਰਹਿਣ ਦਿੱਤਾ ਤਾਂ ਕਿ ਇਹ ਸ਼ਰਧਾਲੂ ਹਾਕਮਾਂ ਦੇ ਲੁੱਟ–ਖਸੁੱਟ ਕਰਨ ਦੇ ਅਮਲ ਵਿੱਚ ਕੋਈ ਅੜਿੱਕਾ ਨਾ ਪਾਉਣ।
ਅੱਜ ਵੀ ਜਾਤਪਤੀ ਵਿਚਾਰਧਾਰਾ ਪਿਛਾਖੜੀ ਹਾਕਮ ਜਮਾਤਾਂ ਦੇ ਵਿਚਾਰਧਾਰਕ ਪੁਲੰਦੇ ਦਾ ਇੱਕ ਅਹਿਮ ਅੰਗ
ਹੈ ਅਤੇ ਇਹ ਮਿਹਨਤਕਸ਼ ਲੋਕਾਂ ਦਰਮਿਆਨ ਵੰਡੀਆਂ ਪਾ ਕੇ ਉਨ੍ਹਾਂ ਦੀ ਜਮਾਤੀ ਚੇਤਨਾ ਅਤੇ ਸਾਂਝੇ ਇਨਕਲਾਬੀ
ਘੋਲ ਦੇ ਪਸਾਰੇ ਨੂੰ ਰੋਕਣ ਦਾ ਕੰਮ ਕਰ ਰਹੀ ਹੈ। ਨਾਲ ਦੀ ਨਾਲ ਜਾਤਾਂ ’ਤੇ ਆਧਾਰਤ ਕਿੱਤੇ ਅਤੇ ਪੈਦਾਵਾਰੀ
ਸਬੰਧ ਜਾਤਪਾਤ ਅਧਾਰਤ ਨਾ–ਬਰਾਬਰੀਆਂ ਅਤੇ ਵਿਤਕਰੇ, ਛੂਆਛਾਤ ਅਤੇ ਬ੍ਰਹਮਣਵਾਦੀ ਉੱਤਮਤਾ ਚ ਵਿਸ਼ਵਾਸ
ਅੱਜ ਵੀ ਮੁਲਕ ਦੀ ਸਮਾਜਿਕ–ਆਰਥਿਕ ਆਬੋਹਵਾ ਦਾ ਅੰਗ ਬਣਿਆ ਹੋਇਆ ਹੈ। ਹਾਕਮ ਜਮਾਤਾਂ ਦੀ ਭਰਿਸ਼ਟ ਚੋਣ
ਸਿਆਸਤ ਚ ਵੀ ਜਾਤ ਪਾਤ ਵਰਤੀ ਜਾਂਦੀ ਹੈ। ਜਾਤ–ਪਾਤੀ ਵਿਵਸਥਾ ਨੂੰ ਮੁੱਢੋ-ਸੁਢੋ ਉਖਾੜ ਸੁੱਟਣ ਲਈ ਸਭ
ਤੋਂ ਪਹਿਲਾਂ ਸਾਨੂੰ ਇਸ ਦੀ ਉਤਪਤੀ ਅਤੇ ਵਿਕਾਸ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਜਾਤ–ਪਾਤੀ ਵਿਵਸਥਾ
ਤੇ ਬ੍ਰਾਹਮਣਵਾਦੀ ਵਿਚਾਰਧਾਰਾ ਖ਼ਿਲਾਫ਼ ਲੜੇ ਗਏ ਵੱਖੋ ਵੱਖ ਘੋਲਾਂ ਦੀਆਂ ਪ੍ਰਾਪਤੀਆਂ ਅਤੇ ਨਾਕਾਮੀਆਂ
ਦਾ ਮੁਲਾਂਕਣ ਕਰਨਾ ਚਾਹੀਦਾ ਹੈ।
ਜਾਤਪਾਤੀ
ਵਿਵਸਥਾਂ ਦਾ ਇਤਿਹਾਸ
ਜਾਤਪਾਤੀ ਵਿਵਸਥਾ ਦੇ ਇਤਿਹਾਸ ਨੂੰ ਭਾਰਤ ਦੇ ਪ੍ਰਾਚੀਨ ਇਤਿਹਾਸ
ਨਾਲ ਜੋੜ ਕੇ ਹੀ ਵੇਖਿਆ ਜਾਣਾ ਚਾਹੀਦਾ ਹੈ। ਕੁਝ ਇਤਿਹਾਸਕਾਰਾਂ ਦਾ ਮਤ ਹੈ ਕਿ ਸਿੰਧ ਘਾਟੀ ਦੀ ਸੱਭਿਅਤਾ
ਆਸਥਾਵਾਦੀ ਸੀ ਅਤੇ ਉਸ ਦੇ ਇਸ ਆਸਥਵਾਦੀ ਤਾਣੇ ਬਾਣੇ ’ਚ ਹੀ ਜਾਤਪਾਤੀ ਵਿਵਸਥਾ ਦੀਆਂ ਜੜ੍ਹਾਂ ਪਈਆਂ
ਹਨ। ਪਰ ਸਿੰਧ ਘਾਟੀ ਦੀ ਸੱਭਿਅਤਾ ਬਾਰੇ ਪੂਰਨ ਜਾਣਕਾਰੀ ਪ੍ਰਾਪਤ ਨਾ ਹੋਣ ਕਾਰਨ ਇਹ ਕਹਿਣਾ ਠੀਕ ਨਹੀਂ
ਹੈ, ਕਿਉਂਕਿ ਅਜੇ ਤੱਕ ਸਭਿਅਤਾ ਦੀਆਂ ਪ੍ਰਾਪਤ ਲਿਖਤਾਂ ਨੂੰ ਹੀ ਪੂਰਨ ਰੂਪ ’ਚ ਸਮਝਿਆ ਨਹੀਂ ਜਾ ਸਕਿਆ
ਅਤੇ ਨਾ ਹੀ ਇਹ ਕਿ ਉਸ ਸਭਿਅਤਾ ਦੇ ਨਸ਼ਟ ਹੋਣ ਜਾਣ ਦਾ ਕੀ ਸਬੱਬ ਬਣਿਆ ਇਹ ਵੀ ਅਜੇ ਤੱਕ ਇੱਕ ਬੁਝਾਰਤ
ਹੈ। ਇਤਿਹਾਸਕ ਖੋਜ ਦੇ ਅਜੋਕੇ ਪੜਾਅ ਤੇ ਸਾਨੂੰ ਵੇਦਿਕ ਤੋਂ ਪਹਿਲਾਂ ਵਾਲੇ ਕਿਸੇ ਸਮੇਂ ਚ ਅਜਿਹੀ ਕਿਸੇ
ਸਮਾਜਿਕ ਵੰਡ ਦਾ ਕੋਈ ਸਬੂਤ ਨਹੀਂ ਮਿਲਦਾ।
ਕੇਂਦਰੀ
ਏਸ਼ੀਆ ਦੇ ਘਾਹ ਦੇ ਮੈਦਾਨਾਂ ਦੇ ਚਾਰਵਾਹ ਕਬੀਲਿਆਂ ਨੇ ਲੱਗਭੱਗ ਤਿੰਨ ਕੁ ਹਜ਼ਾਰ ਸਾਲ ਪਹਿਲਾਂ ਭਾਰਤ
ਦੇ ਉਤਰ ਪੱਛਮੀ ਖੇਤਰ ਚ ਅਾ ਕੇ ਜਦੋਂ ਡੇਰੇ ਜਮਾਏ ਸਨ ਤਾਂ ਉਦੋਂ ਇਸ ਖੇਤਰ ਚ ਵੱਖ ਵੱਖ ਆਰਥਕ ਤੇ ਸੱਭਿਆਚਾਰਕ
ਸ਼ੈਲੀਆਂ ਵਾਲੇ ਲੋਕ ਵਸਦੇ ਸਨ। ਉਨ੍ਹਾਂ ਚੋਂ ਕੁਝ ਪੱਥਰ ਯੁੱਗ ’ਚ ਰਹਿ ਰਹੇ ਸਨ ਅਤੇ ਕਈ ਤਾਂਬਾ ਯੁੱਗ
ਦੇ ਪੱਧਰ 'ਤੇ ਸਨ। ਉਨ੍ਹਾਂ 'ਚੋਂ ਕਈ ਮੁੱਢਲੇ ਪੱਧਰ ’ਤੇ ਖਾਧ ਖ਼ੁਰਾਕ ਇੱਕਤਰਤ ਕਰਨ, ਕਈ ਮੱਛੀਆਂ
ਫੜਦੇ ਸਨ, ਕਈ ਸ਼ਿਕਾਰ ਕਰਦੇ ਸਨ ਅਤੇ ਕਈਆਂ ਨੇ ਖੇਤੀਬਾੜੀ ਨੂੰ ਅਪਣਾ ਲਿਆ ਹੋਇਆ ਸੀ।
ਮੁੱਢਲੇ
ਚਾਰਵਾਹੇ ਆਰੀਆਈ ਕਬਾਇਲੀ ਕੁਦਤਰ ਪੇ੍ਮੀ ਸਨ। ਭਾਰਤੀ ਇਤਿਹਾਸ ਦੇ ਇਸ ਪੜਾਅ ਦਾ ਬਹੁਤ ਹੀ ਸਟੀਕ ਵਰਨਣ
ਵੇਦਿਕ ਸਾਹਿਤ ਤੋਂ ਮਿਲਦਾ ਹੈ। ਬਹੁਤ ਲੰਮੀ ਸਾਹਿਤਕ ਘਾਲਣਾ ਰਾਹੀਂ ਰਚਿਆ ਗਿਆ ਵੈਦਿਕ ਸਾਹਿਤ ਪ੍ਰਾਚੀਨ
ਆਰੀਯਨਾ ਦੇ ਵਿਕਾਸ ਦੇ ਅਲੱਗ ਅਲੱਗ ਪੱਖਾਂ ’ਤੇ ਝਾਤ ਪਾਉੰਦਾ ਹੈ। ਇਹ ਆਰੀਆਈ ਕਬੀਲੇ ਪਸ਼ੂ ਚਰਾਉਂਦੇ
ਸਨ, ਪਸ਼ੂ ਪਾਲਣ ਕਰਦੇ ਸਨ। ਇਹ ਘੁੜਸਵਾਰੀ ਕਰਨ, ਤੀਰਅੰਦਾਜੀ ਤੇ ਹੋਰਨਾਂ ਨਵੇਂ ਖੇਤਰਾਂ ਨੂੰ ਪ੍ਰਵਾਸ
ਕਰਨ ਦੇ ਮਾਹਰ ਸਨ। ਕੁਝ ਕੁ ਸਦੀਆਂ ’ਚ ਹੀ ਇਹ ਅਜੋਕੇ ਪੰਜਾਬ ਤੋਂ ਲੈ ਕੇ ਗੰਗਾ ਦੇ ਮੈਦਾਨਾਂ ਦੇ ਨਾਲ
ਨਾਲ ਬੰਗਾਲ ਤੱਕ ਫੈਲ ਗਏ। ਲੋਹ ਧਾਤ ਦੀ ਵਿਆਪਕ ਵਰਤੋਂ ਹੋ ਜਾਣ ਨਾਲ ਖੇਤੀ ਲਈ ਜੰਗਲਾਂ ਨੂੰ ਸਾਫ਼ ਕਰਨਾ
ਸੌਖਾ ਹੋ ਗਿਆ ਤੇ ਹੌਲੀ ਹੌਲੀ ਲਈ ਇਹ ਘੁਮੰਤੂ ਚਾਰਵਾਹੀ ਕਬੀਲੇ ਅਲੱਗ ਅਲੱਗ ਖੇਤਰਾਂ ’ਚ ਪੱਕੇ ਠਿਕਾਣੇ
ਬਣਾ ਕੇ ਖੇਤੀ ਕਰਨ ਲੱਗੇ।
ਸਦੀਆਂ ਬੱਧੀ
ਮਾਰਾਮਾਰੀ ਤੇ ਇੱਕ ਦੂਜੇ ਨਾਲ ਘੁਲਣ ਮਿਲਣ ਦੇ ਅਮਲ ਦੌਰਾਨ ਇਥੋਂ ਦੇ ਮੂਲਨਿਵਾਸੀਆਂ ਨਾਲ ਝੜਪਾਂ ਰਾਹੀਂ
ਆਰੀਆਈ ਜੀਵਨ ਢੰਗ ਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ। ਇੱਥੇ ਇਹ ਧਿਆਨ ਦੇਣ ਵਾਲਾ ਹੈ ਕਿ ਮੁਢਲੇ ਆਰੀਆਈ
ਲੋਕ ਆਪਣੀ ਵਰਤਮਾਨ ਜ਼ਿੰਦਗੀ ਦਾ ਲੁਤਫ ਲੈਣ ’ਚ ਯਕੀਨ ਕਰਦੇ ਸਨ। ਉਨ੍ਹਾਂ ਦੀ ਜੀਵਨ ਜਾਂਚ ਉਤਸ਼ਾਹ, ਚੜ੍ਹਾਈ
ਅਤੇ ਹਮਲਾਵਰ ਬਿਰਤੀ ਵਾਲੀ ਸੀ। ਉਹ ਅਗਲੇ ਜਨਮ ’ਚ ਜ਼ਿੰਦਗੀ ਹੋਣ ਬਾਰੇ ਯਕੀਨ ਨਹੀਂ ਰੱਖਦੇ ਸਨ। ਆਮ
ਰੋਜ਼ਾਨਾ ਜ਼ਿੰਦਗੀ ਦੇ ਜੰਜਾਲ ਤੋਂ ਉਹ ਛੁਟਕਾਰਾ ਨਹੀਂ ਚਾਹੁੰਦੇ ਸਨ ਸਗੋਂ ਇਸ ਨੂੰ ਖੁੱਲ੍ਹ ਕੇ ਜਿਉਣ
’ਚ ਯਕੀਨ ਕਰਦੇ ਸਨ (ਸੰਸਕ੍ਰਿਤ ਭਾਸ਼ਾ ਦੇ ਮਹਾਂ ਵਿਦਵਾਨ ਅਤੇ ਵੇਦਾਂ ਦੇ ਗਿਆਤਾ ਕੁੰਨਨ ਰਾਜਾ ਦਾ ਕਹਿਣਾ
ਹੈ ਕਿ ਸਮੁੱਚੀ ਰਿਗਵੇਦ ਜਨਮ ਮੌਤ ਦੇ ਚੱਕਰ ਤੋਂ ਨਜਾਤ ਪਾਉਣ ਜਾਂ ਕਿਸੇ ਸਵਰਗ ’ਚ ਭੱਜ ਜਾਣ ਬਾਰੇ
ਮੈਨੂੰ ਇੱਕ ਵੀ ਸਬੂਤ ਨਹੀਂ ਮਿਲਿਆ ਅਤੇ ਨਾ ਹੀ ਉਸ ’ਚ ਕਿਸੇ ਸਰਬਉੱਚ ਨਿੱਜੀ ਇਸ਼ਟ ਦਾ ਜ਼ਿਕਰ ਹੈ। ਉਲਟਾ
ਮੈਨੂੰ ਅਜਿਹੀਆਂ ਗੱਲਾਂ ਦਾ ਪਤਾ ਲੱਗਿਆ ਹੈ ਜਿਹੜੀਆਂ ਮਨੁੱਖ ਦੀ ਜ਼ਿੰਦਗੀ ਦੇ ਅਜਿਹੇ ਪੱਖਾਂ ਦੇ ਉਲਟ
ਭੁਗਤ ਦੀਆਂ ਹਨ (ਡ ਕੁਇੰਟਅਸੈੰਸ ਆਾਫ ਰਿਗਵੇਦ--ਸੀ.ਕੁੰਨਨ ਰਾਜਾ,ਬੰਬਈ--1964 )।
ਇਸ ਲੰਮੀ ਟੂਕ ਦਾ ਹਵਾਲਾ ਇਸ
ਲਈ ਜ਼ਰੂਰੀ ਹੋ ਜਾਂਦਾ ਹੈ ਕਿ ਜਦੋਂ ਜਾਤਪਾਤੀ ਵਿਵਸਥਾ ਨੂੰ ਪਰਮ ਪਿਤਾ ਪ੍ਰਮਾਤਮਾ ਵੱਲੋਂ ਧੁਰੋਂ ਸਾਜੀ
ਵਿਵਸਥਾ ਬਣਾ ਕੇ ਪਰੋਸਿਆ ਜਾਂਦਾ ਹੈ ਤਾਂ ਇਸ ਨੂੰ ਪ੍ਰਸੰਗੋਂ ਤੋੜ ਕੇ ਵੇਦਾਂ ਮੁਤਾਬਕ ਕਹੇ ਮੂਜਬ ਸਮਝਣ
ਲਈ ਕਿਹਾ ਜਾਂਦਾ ਹੈ ਜੋ ਕਿ ਇਹ ਟੂਕ ਸਪੱਸ਼ਟ ਕਰਦੀ ਹੈ। ਆਪਣੀ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ
ਉਸ ਸਮਾਜ ਦੀ ਸਮਾਜਕ ਆਰਥਕ ਬਣਤਰ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ। ਪ੍ਰਾਚੀਨ ਆਰੀਆਈ ਲੋਕ ਕਬੀਲਿਆਂ
ਜਾਂ ਸਮੂਹਾਂ ਚ ਰਹਿੰਦੇ ਸਨ। ਹਰੇਕ ਵਿਅਕਤੀ ਦੀ ਆਪਣੀ ਤਾਕਤ ਕਬੀਲੇ ਦੀ ਤਾਕਤ ਨਾਲ ਜੁੜੀ ਹੁੰਦੀ ਸੀ।
ਰਾਜਾ ਜਾਂ ਕਬੀਲੇ ਦਾ ਸਰਦਾਰ ਕਬੀਲੇ ਦੇ ਮੁਹਤਬਰਾਂ ਦੀ ਸਭਾ ਦੀ ਪ੍ਰਧਾਨਗੀ ਕਰਿਆ ਕਰਦਾ ਸੀ ਅਤੇ ਉਸ
ਨੂੰ ਉਹ ਸਭਾ ਹੀ ਚੁਣਦੀ ਸੀ ਅਤੇ ਫੈਸਲੇ ਲੈਣ ਦੇ ਕੰਮ ਵੀ ਉਸ ਨੂੰ ਸੌਂਪਦੀ ਸੀ ਅਤੇ ਇਹੀ ਸਰਦਾਰ ਹੀ
ਹੋਰ ਕਬੀਲਿਆਂ ਨਾਲ ਲੜਾਈ ਮੌਕੇ ਉਨ੍ਹਾਂ ਦੀ ਅਗਵਾਈ ਕਰਦਾ ਸੀ।
ਖੇਤੀ ਦੇ
ਵਿਕਾਸ ਦੇ ਨਾਲ ਨਾਲ ਇੱਕ ਥਾਂ ਟਿਕੇ ਰਹਿਣ ਕਰਕੇ ਵਸੇਬਾ ਕਰਨ ਕਰਕੇ ਲੋਕਾਂ ਦੀਆਂ ਵੱਖ ਵੱਖ ਕਿਸਮ ਦੀਆਂ
ਲੋੜਾਂ ਦੇ ਮੱਦੇਨਜ਼ਰ ਕਬੀਲਿਆਂ ਅੰਦਰ ਕੰਮ-ਵੰਡ ਦੀ ਲੋੜ ਉਭਰੀ। ਰਿਗਵੇਦ ਅੰਦਰ ਕਵੀ, ਵੈਦ, ਤਰਖਾਨ,
ਰੱਥ ਘਾੜੇ, ਲੱਕੜਹਾਰੇ, ਕੱਪੜਾ ਬੁਣਨ ਵਾਲੇ, ਜੁਲਾਹੇ ,ਹਥਿਆਰ ਬਣਾਉਣ ਵਾਲੇ, ਸ਼ਿਕਾਰੀ, ਪੁਜਾਰੀ, ਦਾਰੂ
ਕੱਢਣ ਵਾਲੇ, ਲੋਹਾਕੁੱਟ, ਗਵਾਲੇ ਅਤੇ ਖੇਤੀਹਰਾਂ ਜਿਹੇ ਅਲੱਗ ਅਲੱਗ ਕਿੱਤਿਆਂ ਨਾਲ ਸਬੰਧਿਤ ਲੋਕਾਂ
ਦਾ ਆਪੋ ’ਚ ਮਿਲ ਕਰ ਕੇ ਰਹਿਣ ਦਾ ਜ਼ਿਕਰ ਮਿਲਦਾ ਹੈ।
ਈਸਾ ਪੂਰਬ 800 ਦੇ ਲੱਗਭੱਗ ਨਾ ਸਿਰਫ ਖੇਤੀ ਲਈ ਸਗੋਂ ਹਥਿਆਰਾਂ ਖਾਤਰ ਲੋਹ
ਧਾਤ ਦੇ ਵਿਆਪਕ ਚਲਣ ਨੇ ਪ੍ਰਾਚੀਨ ਕਬਾਇਲੀ ਸਮਾਜਾਂ ਦੇ ਪੈਦਾਵਾਰੀ ਢਾਂਚੇ ਅੰਦਰ ਇੱਕ ਸਿਫਤੀ ਤਬਦੀਲੀ
ਲੈ ਆਂਦੀ। ਹਲਾਂ ਨਾਲ ਕੀਤੀ ਜਾਣ ਵਾਲੀ ਖੇਤੀ ਲਗਾਤਾਰ ਰੂਪ ਚ ਕਾਫ਼ੀ ਮਿਕਦਾਰ ਚ ਵਾਫਰ ਦਾ ਉਤਪਾਦਨ ਕਰ
ਸਕਦੀ ਸੀ।ਸੰਘਣੇ ਜੰਗਲਾਂ ਨੂੰ ਕੱਟਿਆ ਜਾ ਸਕਦਾ ਸੀ ਅਤੇ ਜ਼ਮੀਨ ਨੂੰ ਵਾਹੀ ਖਾਤਰ ਪੱਧਰ ਕੀਤਾ ਜਾ ਸਕਦਾ
ਸੀ। ਇਸ ਪ੍ਰਾਚੀਨ ਕਾਲ ਅੰਦਰ ਖੇਤੀ ਅਰਥਚਾਰੇ ਨੂੰ ਲੋਹ ਧਾਤ ਨੇ ਮਹੱਤਵਪੂਰਨ ਪੈਦਾਵਾਰੀ ਢਾਂਚਾ ਬਣਾ
ਦਿੱਤਾ। ਗੈਰ-ਜ਼ਰਈ ਕਬੀਲਿਆਂ ਦੀ ਕੀਮਤ ’ਤੇ ਖੇਤੀ ਦਾ ਪਸਾਰਾ ਹੋਇਆ। ਉਨ੍ਹਾਂ ਨੂੰ ਜਾਂ ਤਾਂ ਗੁਲਾਮ
ਬਣਾ ਲਿਆ ਗਿਆ ਜਾਂ ਫਿਰ ਉਨ੍ਹਾਂ ਨੂੰ ਜੰਗਲਾਂ ਚੋਂ ਖਦੇੜ ਦਿੱਤਾ ਗਿਆ ਅਤੇ ਉਨ੍ਹਾਂ ਦੀ ਜ਼ਿੰਦਗੀ ਜਿਓਣ
ਦੇ ਰਵਇਤੀ ਸਾਧਨਾਂ ਤੋਂ ਵਿਰਵਾ ਕਰ ਦਿੱਤਾ ਗਿਆ। ਨਵੇਂ ਇਲਾਕਿਆਂ ਨੂੰ ਜਿੱਤਣ ਅਤੇ ਪੱਕੇ ਟਿਕਾਣਿਆਂ
ਦੀ ਸੰਭਾਵਨਾਂ ਨੇ ਕਬੀਲਾ ਮੁਖੀਆਂ ਦੀ ਅਹਿਮੀਅਤ ਨੂੰ ਹੋਰ ਵਧਾਇਆ। ਕਬਾਇਲੀ ਰਾਠਾਂ ਦਾ ਉਦੈ ਹੋਇਆ।
ਬਹੁਤ ਸਾਰੇ ਕਬਾਇਲੀ ਮੁਖੀ ਰਾਜੇ ਬਣ ਗਏ ਜਿਨ੍ਹਾਂ ਨੂੰ ਨਾ ਸਿਰਫ ਆਪਣੇ ਭਾਈ ਬੰਧੂਆਂ ਅਤੇ ਕਬੀਲਿਆਂ
ਦੇ, ਸਗੋਂ ਆਪਣੇ ਕਬਜ਼ੇ ਹੇਠਲੇ (ਜਨਪਦ) ਇਲਾਕਿਆਂ
ਤੇ ਆਪਣੇ ਆਪਣੇ ਰਾਜ ਨੂੰ ਮਜ਼ਬੂਤ ਕਰਨ ਲਈ ਸ਼ਾਨੋ–ਸ਼ੌਕਤ ਵਾਲੇ ਯੱਗ ਕਰਨ ਦੀ ਜਰੂਰਤ ਸੀ। ਬ੍ਰਾਹਮਣ ਪੁਜਾਰੀ
ਵਰਗ ਵਰਣਾਂਸ਼ਰਮ ਧਰਮ ਦਾ ਪਸਾਰਾ ਪਹਿਲਾਂ ਤੋਂ ਹੀ ਕਰ ਰਿਹਾ ਸੀ। ਰੀਤੀ ਰਿਵਾਜ ਹੋਰ ਵਧੇਰੇ ਗੁੰਝਲਦਾਰ,
ਵਿਸ਼ਾਲ ਅਤੇ ਧਨਦੌਲਤ ’ਤੇ ਖ਼ਰਚੇ ਵਾਲੇ ਬਣ ਗਏ ਸੀ। ਇਹ ਰੀਤੀ ਰਿਵਾਜ ਉਹ ਸਾਧਨ ਸਨ ਜਿਨ੍ਹਾਂ ਰਾਹੀਂ
ਵਾਫਰ ਦੀ ਮੁੜ ਵੰਡ ਕੀਤੀ ਜਾ ਸਕਦੀ ਸੀ। ਤੋਹਫਿਆਂ ਦੇ ਰੂਪ ਚ ਕਬਜੇ ਚ ਕੀਤੇ ਗਏ ਵਾਫਰ ਨੂੰ ਰਾਜਾਸ਼ਾਹੀ-ਕਸ਼ਤਰੀ
ਅਤੇ ਬ੍ਰਾਹਮਣ-ਪ੍ਰੋਹਤ ਵੰਡ ਲੈਂਦੇ ਸਨ। ਤੋਹਫੇ ਦੇਣਾ ਕੋਈ ਸਵੈਇੱਛਾ ਦਾ ਮਾਮਲਾ ਨਹੀਂ ਰਹਿ ਗਿਆ ਸੀ,
ਉਹ ਜਬਰੀ ਲਏ ਜਾਂਦੇ ਸਨ। ਆਰੀਆ ਧਰਮ ਅਤੇ ਵਰਣ
ਵਿਚਾਰਧਾਰਾ ਨੇ ਰਾਜਿਆਂ ਅਤੇ ਪ੍ਰੋਹਤਾਂ ਦੀ ਵਧ ਰਹੀ ਸ਼ਕਤੀ ਨੂੰ ਅਤੇ ਗੁਲਾਮ ਬਣਾ ਲਏ ਗਏ ਕਬੀਲਿਆਂ
ਨੂੰ ਨਿਮਨ ਵਰਗ ਚ ਜਜ਼ਬ ਕਰਨ ਨੂੰ ਵਾਜਬੀਅਤ ਪ੍ਰਦਾਨ ਕੀਤੀ। ਇਹ ਵੱਖੋ ਵੱਖਰੇ ਕਬੀਲਿਆਂ ਦੇ ਭਰੂਣ ਚੋਂ
ਉਗਮੀਆਂ ਜਮਾਤਾਂ ਦਾ ਵਿਚਾਰਧਾਰਕ ਇਜ਼ਹਾਰ ਬਣ ਗਿਆ।ਇਨ੍ਹਾਂ ਰੀਤੀ ਰਿਵਾਜਾਂ ਅਤੇ ਜ਼ਬਰੀ ਦਾਨ ਤੋਂ ਮੁਨਕਰ
ਹੋਣ ਵਾਲੇ ਗੁੱਟਾਂ ਨੂੰ ਗੈਰ-ਆਰੀਆਈ (ਅਨਾਰੀਆ)
ਜਾਂ ਮਲੇਸ਼ ਸਮਝਿਆ ਜਾਂਦਾ ਸੀ।
ਇੱਥੇ ਮਹੱਤਵਪੂਰਨ ਗੱਲ ਇਹ ਹੈ
ਕਿ ਪ੍ਰਾਚੀਨ ਆਰੀਆਈ ਚਾਰਵਾਹਿਆਂ ਦੇ ਕਬਾਇਲੀ ਢਾਂਚੇ ਦੇ ਕਮਜ਼ੋਰ ਹੋ ਜਾਣ ਤੇ ਖਾਤਮੇ ਵੱਲ ਵਧਣ ਅਤੇ
ਵਰਣ ਵਿਵਸਥਾ ਦੇ ਉਭਾਰ ਦੇ ਅਰਸੇ ਅੰਦਰ ਨਾ ਸਿਰਫ ਖੇਤੀਬਾੜੀ, ਵਪਾਰ ਅਤੇ ਹਸਤਕਲਾ ਚ ਵਿਕਾਸ ਹੋਇਆ ਸਗੋਂ
ਸਮਾਜਿਕ ਖਿੱਚੋਤਾਣ ਅਤੇ ਧਾਰਮਿਕ ਤੇ ਫਲਸਫਾਨਾ ਵਿਚਾਰ, ਤਕਰਾਰ ਵੀ ਉਭਰੇ। ਇਸ ਅਰਸੇ ਅੰਦਰ ਮਨੁੱਖ ਪਦਾਰਥਕ
ਵਸਤਾਂ ਉੱਤਪੰਨ ਕਰਨ ਦਾ ਇੱਕ ਸੰਦ ਬਣ ਗਿਆ। ਉਸ ਦੀ ਆਪ ਦੀ ਮਿਹਨਤ ਦੇ ਫਲ ਦਾ ਕੋਈ ਹੋਰ ਮਾਲਕ ਬਣ ਬੈਠਾ।
ਕਬਾਇਲੀ ਭਾਈਚਾਰਿਆਂ ਦੇ ਟੁੱਟਣ- ਖਿੰਡਣ ਦੇ ਅਮਲ ਚੋਂ ਪੈਦਾ ਹੋਏ ਦਰਦ ਅਤੇ ਖਦਸ਼ਿਆਂ ਤੇ ਵਰਣ ਵਿਵਸਥਾ
ਦੇ ਉਭਾਰ ਨੇ ਮਨੁੱਖ ਦੇ ਆਪਣੇ ਹਮਸਾਇਆਂ ਨਾਲ ਰਿਸ਼ਤਿਆਂ ਨੂੰ ਢਾਹ ਲਾਈ। ਇਸ ਅਰਸੇ ਨੂੰ ਵੇਦਾਂਤ ਤੇ
ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਅੰਦਰ ਉਪਨਿਸ਼ਦ ਕਾਲ ਦੇ ਫਲਾਸਫਰਾਂ ਨੇ ਮਨੁੱਖੀ ਰਿਸ਼ਤਿਆਂ ਦੀ ਢਾਹ
ਅਤੇ ਅਤੇ ਬੇਵਿਸ਼ਵਾਸੀ ਦੇ ਆਲਮ ਵਿੱਚ ਮਨੁੱਖ ਨੇ ਆਪਣੇ ਅੰਦਰ ਦੀ ਖੁਸ਼ੀ ਦੀ ਥਾਹ ਪਾਉਣ ਦੀ ਕੋਸ਼ਿਸ਼ ਕੀਤੀ।
ਭਾਵੇਂ ਕਿ ਫਿਲਾਸਫਰਾਂ ਵਲੋਂ ਅਸਲੀ ਮਨੁੱਖੀ ਤੇ ਪਰਮ ਮਨੁੱਖ ਦਰਮਿਆਨ ਰਿਸ਼ਤੇ ਬਾਰੇ ਕਿਆਸੇ ਲਏ ਜਾ ਰਹੇ
ਸਨ, ਪਰ ਦੂਜੇ ਪਾਸੇ ਜਮਾਤੀ ਵਿਰੋਧ ਵਧਦੇ ਜਾ ਰਹੇ ਸਨ ਅਤੇ ਬ੍ਰਾਹਮਣ ਪੁਜਾਰੀਆਂ ਦੀ ਛੱਤਰ ਛਾਇਆ ਹੇਠ
ਵਰਣ ਵਿਵਸਥਾ ਆਪਣੇ ਪੈਰ ਮਜ਼ਬੂਤ ਕਰ ਰਹੀ ਸੀ।
ਰਾਜ
ਦਾ ਮੁੱਢ: ਗੰਗਾ
ਦੇ ਮੈਦਾਨਾਂ ਅੰਦਰ ਝੋਨੇ ਦੀ ਲਵਾਈ ਸਮੇਤ ਜਰੱਈ ਖੇਤਰ ’ਚ ਹੋਏ ਵਿਕਾਸ ਦੇ ਨਾਲ ਨਾਲ ਕਿਰਤ ਦੀ ਵੰਡ
ਵਧੀ ਅਤੇ ਵਪਾਰ ’ਚ ਵੀ ਵਾਧਾ ਹੋਇਆ। ਜ਼ਮੀਨ ਦੇ ਰੂਪ ’ਚ ਨਿੱਜੀ ਜਾਇਦਾਦ ਉੱਭਰੀ। ਸ਼ਹਿਰ ਵੱਸਣ ਲੱਗੇ।
ਵੈਸ਼ ਵਪਾਰੀ ਅਤੇ ਗਹਪਤੀ ਭਾਵ ਜ਼ਮੀਨ ਮਾਲਕਾਂ ਦੀਆਂ
ਕੁਝ ਜਮਾਤਾਂ ਹੋਂਦ ‘ਚ ਆਈਆਂ। ਜ਼ਿਮੀਂਦਾਰ ਖੁਦ ਖੇਤੀ ਨਹੀਂ ਕਰਦੇ ਸੀ ਸਗੋਂ ਸ਼ੂਦਰਾਂ ਜਾਂ ਗਲਾਮਾਂ ਤੋਂ
ਖੇਤੀ ਕਰਾਉਂਦੇ ਸਨ। ਉਤਲੇ ਦੋਨੋਂ ਵਰਗਾਂ ਅਤੇ ਹੇਠਲੇ ਵਰਗਾਂ ਦਰਮਿਆਨ ਅਤੇ ਭੋਇੰ-ਮਾਲਕਾਂ ਅਤੇ ਕਿਰਤੀਆਂ
ਦਰਮਿਆਨ ਲੜਾਈਆਂ ਦੀ ਸ਼ੁਰੂਆਤ ਹੋਈ। ਇਸ ਵਿੱਚੋਂ ਪ੍ਰਾਚੀਨ ਰਾਜ ਦੀ ਉਤਪਤੀ ਹੋਈ। ਪਹਿਲੇ ਰਾਜ ਗੰਗਾ
ਦੇ ਮੈਦਾਨੀ ਇਲਾਕਿਆਂ- ਬਿਹਾਰ ਅੰਦਰ ਹੋਂਦ ਵਿੱਚ ਆਏ।
ਈਸਾ ਪੂਰਵ ਛੇਵੀਂ ਸਦੀ ਦੇ ਲੱਗਭੱਗ ਕੌਂਸਾਲਾ ਤੇ ਮਗਧ ਰਾਜਾਂ ਦਾ ਉਭਾਰ
ਉਹ ਰੂਪ ਸੀ ਜਿਸ ਰੂਪ ’ਚ ਪ੍ਰਾਚੀਨ ਭਾਰਤ ਅੰਦਰ ਰਾਜ ਦਾ ਉਦੈ ਹੋਇਆ। ਆਪਣੇ ਰਾਜ ਨੂੰ ਠੁੰਮਣਾ ਦੇਣ
ਅਤੇ ਇਸ ਨੂੰ ਜਾਇਜ਼ ਕਰਾਰ ਦੇਣ ਲਈ ਇਨ੍ਹਾਂ ਮੁੱਢਲੇ ਰਾਜਾਂ ਅਤੇ ਪ੍ਰਾਚੀਨ ਰਿਆਸਤਾਂ ਦੇ ਹਾਕਮ ਟੱਬਰ
ਯੱਗਾ 'ਤੇ ਟੂਣੇ-ਟਾਮਣਾਂ ਤੇ ਵਧੇਰੇ ਯਕੀਨ ਕਰਦੇ ਸਨ।ਪ੍ਰਾਚੀਨ ਰਿਆਸਤਾਂ ਦਾ ਵਿਸ਼ੇਸ਼ ਕਾਰਜ ਵਰਣ ਵਿਵਸਥਾ
ਤੇ ਨਿਜੀ ਜਾਇਦਾਦ ਦਾ ਝੰਡਾ ਬੁਲੰਦ ਕਰਨ ਦਾ ਸੀ। ਨਜ਼ਰਾਨਿਆਂ ਦੀ ਥਾਂ ਤੇ ਲਗਾਨ ਆ ਗਿਆ ਪਰ ਬ੍ਰਾਹਮਣਾਂ
ਅਤੇ ਕਸ਼ਤਰੀਆਂ ਦੇ ਉਪਰਲੇ ਦੋਨਾਂ ਵਰਗਾਂ ਨੂੰ ਲਗਾਨ ਮੁਕਤ ਰੱਖਿਆ ਗਿਆ।ਇੱਕ ਤਿਆਰ ਬਰ ਤਿਆਰ ਫੌਜ ਹੋੰਦ
'ਚ ਆਈ।
ਇਸ ਵਰਣਾਂਸ਼ਰਮ ਵਿਚਾਰਧਾਰਾ ’ਚੋਂ ਹਾਕਮ ਕਸ਼ੱਤਰੀ ਤੇ ਬ੍ਰਾਹਮਣਾਂ ਦੇ ਹਿੱਤਾਂ
'ਚ ਇਸ ਜਮਾਤੀ ਹਾਲਤ ਦਾ ਝਲਕਾਰਾ ਮਿਲਦਾ ਸੀ ਅਤੇ ਇਸ ਜਮਾਤੀ ਹਾਲਤ ਨੇ ਇਨ੍ਹਾਂ ਹਾਕਮ ਕਸੱਤਰੀਆਂ ਅਤੇ
ਬ੍ਰਾਹਮਣਾ ਦੇ ਹਿਤਾਂ ਨੂੰ ਬਲ ਬਖਸ਼ਿਆ–'ਬ੍ਰਾਹਮਣ ਅਤੇ ਕਸ਼ੱਤਰੀ, ਵੈਸ਼ ਅਤੇ ਸ਼ੂਦਰ ਤੋਂ ਉੱਤੇ ਹਨ'।
'ਇੱਕ ਹੋਰ ਸ਼ਾਖਾ ਵਿਸ਼ਯ ਤੇ ਆਪਣੀ ਮਰਜ਼ੀ ਅਨੁਸਾਰ
ਜਬਰ ਢਾਹਿਆ ਜਾ ਸਕਦਾ ਸੀ---'ਹੋਰਨਾ ਸਾਰਿਆਂ ਦੇ ਸੇਵਾਦਾਰ ਸ਼ੂਦਰ ਨੂੰ ਮਰਜ਼ੀ ਨਾਲ ਪਾਸੇ ਕੀਤਾ ਜਾ
ਸਕਦਾ ਸੀ ਜਾਂ ਮਾਰ ਮੁਕਾਇਆ ਜਾ ਸਕਦਾ ਸੀ', ਜਮਾਤਾਂ ਵਿੱਚ ਵੱਖਰੇਵਿਆਂ ਦੇ ਤੀਬਰ ਹੋ ਜਾਣ ਦੇ ਪ੍ਰਸੰਗ
’ਚ ਵਰਣ ਵੱਖਰੇਵੇਂ ਵੀ ਪੱਕੇ ਬਣ ਗਏ।ਸਮਾਜਿਕ ਦੂਰੀ ਅਤੇ ਸਗੋਤਰ ਵਿਆਹ 'ਤੇ ਜ਼ੋਰ ਦਿੱਤਾ ਜਾਣ ਲੱਗਿਆ।
ਪਰ ਹੋਂਦ ਪ੍ਰਚ ਆਈਆਂ ਇਨ੍ਹਾਂ ਨਵੀਆਂ ਜਮਾਤਾਂ ਨਿਚਲੇ ਦੋ ਵਰਣਾਂ ਅਤੇ ਮਹਾਤਮਾ ਬੁੱਧ ਦੇ ਸੱਕੀਆ ਤੇ ਲੀਛਾਵਸੀ ਕਬੀਲੇ ਜਿਹੜੇ ਆਪਣੀ
ਕਬਾਇਲੀ ਵਿਰਾਸਤ ਨੂੰ ਬਰਕਰਾਰ ਰੱਖਦ ਲਈ ਯਤਨਸੀਲ ਸਨ ਵਰਗੇ ਆਜ਼ਾਦ ਕਬਾਇਲੀ ਭਾਈਚਾਰਿਆਂ ਨੇ ਇਸ ਵਿਚਾਰਧਾਰਾ
ਅਤੇ ਬ੍ਰਾਹਮਣਾਂ ਨੂੰ ਉੱਤਮਤਾ ਪ੍ਰਦਾਨ ਕਰਨ ਵਾਲੀ ਵਰਣ ਆਧਾਰਿਤ ਦਰਜਾਬੰਦੀ ਨੂੰ ਕਬੂਲ ਨਹੀਂ ਕੀਤਾ।
ਲੋਕਾਯਤ, ਮਹਾਂਵੀਰ, ਬੁੱਧ ਅਤੇ ਵਿਰੋਧ ਕਰਨ ਵਾਲੇ
ਹੋਰ ਸੰਪਰਦਾਏ ਅਤੇ ਫਲਸਫਾਨਾ ਵਿਚਾਰਾਂ ਦਾ ਉਭਾਰ ਇਸ ਵੇਦ ਤੇ ਯੱਗ ਅਧਾਰਤ ਬ੍ਰਾਹਮਣਵਾਦ ਅਤੇ ਵਰਣ ਆਧਾਰਤ
ਦਰਜਾਬੰਦੀ ਲਈ ਇੱਕ ਚੁਣੌਤੀ ਸਨ। ਇਨ੍ਹਾਂ ਸੰਪਰਦਾਵਾਂ ਨੇ ਵਪਾਰੀਆਂ ਤੇ ਗਿਲਡਾਂ ’ਚ ਜਥੇਬੰਦ ਹੋਏ ਕਾਰੀਗਰਾਂ
ਅਤੇ ਅਰਧ-ਕਬਾਇਲੀ ਰਾਜਿਆਂ ਦੇ ਕਬੀਲਾ ਮੁਖੀਆਂ ਦੀ ਹਮਾਇਤ ਜਿੱਤ ਲਈ। ਬਾਅਦ ਦੇ ਅਰਸੇ ’ਚ ਈਸਾ ਪੂਰਵ
ਚੌਥੀ ਤੇ ਤੀਜੀ ਸਦੀ ’ਚ ਮੌਰੀਆ ਸਲਤਨਤ ਦੇ ਰਾਜ ਗਠਨ ਹੋਣ ਨਾਲ, ਯੱਗਾਂ ਦੀ ਅਹਿਮੀਅਤ ਘਟਣ ਨਾਲ ਅਤੇ
ਜ਼ਰਈ ਆਰਥਿਕਤਾ ਦੇ ਮਜ਼ਬੂਤ ਹੁੰਦੇ ਜਾਣ ਨਾਲ ਬ੍ਰਾਹਮਣਵਾਦ ਨੇ ਖੁਦ ਆਪਣੇ ਆਪਦੀ ਕਾਇਆ ਪਲਟੀ ਕੀਤੀ।ਯੱਗਾਂ
ਦੀ ਅਹਿਮੀਅਤ ਘਟਾ ਕੇ ਅਤੇ ਬੁੱਧਵਾਦ ਚੋਂ ਕਈ ਅਸੂਲ ਉਧਾਰੇ ਲੈ ਕੇ ਬ੍ਰਾਹਮਣਵਾਦ ਨੇ ਆਪਣੇ ਵਿਚਾਰਧਾਰਕ
ਰੋਲ ਨੂੰ ਮੁੜ ਜਤਾਉਣ ਦੀ ਕੋਸ਼ਿਸ਼ ਕੀਤੀ। ਪਰ ਵਣਜੀ ਤੇ ਰਾਜਾਸ਼ਾਹੀ ਦੀ ਛਤਰ ਛਾਇਆ ਲੈਣ ਖਾਤਰ ਅਤੇ ਸਮਾਜਕ
ਉਤਮਤਾ ਗ੍ਰਹਿਣ ਕਰਨ ਖਾਤਰ ਇਸ ਨੂੰ ਬੁੱਧਵਾਦ ਅਤੇ ਜੈਨਵਾਦ ਨਾਲ ਮੜਿੱਕਣਾ ਪੈਣਾ ਸੀ।ਇਹ ਬ੍ਰਾਹਮਣ ਕਸ਼ੱਤਰੀਆਂ
ਦੇ ਉੱਤਮ ਹੋਣ ਦੇ ਆਧਾਰ ’ਤੇ ਜਾਤ-ਪਾਤੀ ਵਿਵਸਥਾ ਦੇ ਮਜ਼ਬੂਤ ਹੁੰਦੇ ਜਾਣ ’ਚ ਵੱਖ-ਵੱਖ ਜਮਾਤਾਂ ਅਤੇ
ਲੋਕਾਂ ਵੱਲੋਂ ਕੀਤੀਆਂ ਗਈਆਂ ਜਦੋਜਹਿਦਾ ਦਾ ਝਲਕਾਰਾ ਹੈ। ਪਰ ਫਿਰ ਵੀ ਬ੍ਰਾਹਮਣਵਾਦ ਨੇ ਪ੍ਰਾਚੀਨ ਭਾਰਤ
ਅੰਦਰ ਰਾਜ ਦੇ ਵਿਕਾਸ ਅਤੇ ਇਸ ਦੇ ਪੱਕੇ ਪੈਰੀਂ ਹੋਣ ਅਤੇ ਵਰਣਾਂ ਦੇ ਰੂਪ ’ਚ ਜਮਾਤੀ ਸਮਾਜ ਦੇ ਵਿਕਾਸ
ਅਤੇ ਰਵਾਇਤੀ ਸ਼ਕਲ ਅਖਤਿਆਰ ਕਰਨ ’ਚ ਕੁੰਜੀਵਤ ਰੋਲ ਅਦਾ ਕੀਤਾ।
ਮੌਰੀਆ ਸਲਤਨਤ:ਈਸਾ ਪੂਰਵ ਤੀਜੀ ਸ਼ਤਾਬਦੀ ਚ ਮਗਧ ਖੇਤਰ ਅੰਦਰ ਹੋਂਦ ’ਚ ਆਈ
ਮੌਰੀਆ ਸਲਤਨਤ (ਸਿੰਧ ਘਾਟੀ ਦੀ ਸੱਭਿਅਤਾ) ਉਪਰੰਤ ਭਾਰਤ ਅੰਦਰ ਸੰਪੂਰਨਤਾ ਵਾਲਾ ਪਹਿਲਾ ਵਿਸ਼ਾਲ ਰਾਜ
ਸੀ। ਇਹ ਸ਼ੂਦਰਾਂ ਆਧਾਰਤ ਪੈਦਾਵਾਰ ਵਾਲੀ 'ਪ੍ਰਾਚੀਨ ਭਾਈਚਾਰਕ ਅਤੇ ਰਾਜਕੀ ਮਾਲਕੀ ਵਾਲੀ ਕਿਸਮ' ਦਾ
ਰਾਜ ਸੀ। ਮੌਰੀਆ ਦੇ ਖੁਦ ਆਪਣੇ ਹੋਂਦ ਵਿੱਚ ਆਉਣ ਬਾਰੇ ਵੀ ਪਤਾ ਨਹੀਂ, ਪਰ ਇਸ ਰਾਜ ਨੂੰ ਚਾਣਕਿਆ ਵਜੋਂ
ਜਾਣੇ ਜਾਂਦੇ ਪ੍ਰਸਿੱਧ ਬ੍ਰਾਹਮਣ ਕੌਟੱਲਿਯ ਦੀ ਰਹਿਨੁਮਾਈ ਪ੍ਰਾਪਤ ਸੀ। ਚਾਣਕੀਆ ਦਾ ਅਰਥਸ਼ਾਸਤਰ ਅਜਿਹੀ
ਜਯੇਠੀ ਅਤੇ ਬੇਬਾਕ ਕਿਤਾਬ ਸੀ ਜਿਹੜੀ ਰਾਜ ਪ੍ਰਬੰਧ ਚਲਾਉਣ ਬਾਰੇ ਦੱਸਦੀ ਸੀ। ਇਸ ਵਿੱਚ ਬਿਨਾਂ ਕਿਸੇ
ਵਿਚਾਰਧਾਰਕ ਜਾਂ ਧਾਰਮਿਕ ਲੁਕ-ਲੁਕਾਅ ਦੇ ਰਾਜ ਕਰਨ ਦੇ ਅਸੂਲ ਦਰਸਾਏ ਗਏ ਹਨ। ਮੌਰੀਆ ਸਲਤਨਤ ਇੱਕ ਕੇਂਦਰੀਕਿ੍ਤ
ਰਾਜ ਸੀ ਜਿਹੜਾ ਜ਼ਰਾਇਤ ਅਤੇ ਵਣਜ ਦੇ ਪਸਾਰੇ ਦੀ ਜ਼ਿੰਮੇਵਾਰੀ ਓਟਦਾ ਸੀ। ਇਸ 'ਅਰਥ-ਸ਼ਾਸਤਰ' ਰਾਜ
ਨੇ ਸ਼ੂਦਰਾਂ ਦੇ ਗੁੱਟਾਂ ਨੂੰ ਉਸ ਜਗ੍ਹਾ ਵਸਾਇਆ ਜਿੱਥੇ ਕਿਤੇ ਜ਼ਮੀਨ ਨੂੰ ਸਾਫ਼ ਕੀਤਾ ਜਾ ਸਕਦਾ ਸੀ
ਅਤੇ ਵਾਹੀ ਹੇਠ ਲਿਆਦਾ ਜਾ ਸਕਦਾ ਸੀ।ਏਕਾਅਧਿਕਾਰ ਰਾਜ ਤਹਿਤ ਸਿਤਾ ਜ਼ਮੀਆਂ ’ਤੇ ਖੇਤੀ ਸ਼ੂਦਰ (ਗੁਲਾਮ) ਮਜ਼ਦੂਰਾਂ ਦੀ ਮੱਦਦ ਨਾਲ ਸਿੱਧੇ ਤੌਰ ’ਤੇ
ਰਾਜ ਹੀ ਕਰਦਾ ਸੀ, ਜਦ ਕਿ ਰਾਸ਼ਟਰ ਜਮੀਨਾਂ ’ਤੇ ਆਜ਼ਾਦ ਕਿਸਾਨ (ਵੈਸ਼) ਖੇਤੀ ਕਰਦੇ ਸਨ। ਇਨ੍ਹਾਂ ਰਾਸ਼ਟਰ
ਜ਼ਮੀਨਾਂ ਤੇ ਵੱਖ-ਵੱਖ ਮਦਾਂ ਤਹਿਤ ਟੈਕਸ ਲਏ ਜਾਂਦੇ ਸਨ। ਖੇਤੀਬਾੜੀ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ
ਕਰਾਉਣ ਦੇ ਇਵਜ਼ ਵਜੋਂ ਰਾਜ ਵੈਸ਼ਾਂ ਤੋਂ ਕਰ(ਲਗਾਨ) ਅਤੇ ਸ਼ੂਦਰਾਂ ਦੀ ਕਿਰਤ ਉਗਰਾਹੁੰਦਾ ਸੀ, ਜਦ ਕਿ
ਗੁਲਾਮੀ ਦਾ ਪਰਚਲਣ ਵੀ ਸੀ, ਪਰ ਭੋਇੰ ਮਾਲਕ ਗੁਲਾਮਾਂ ਤੋਂ ਮੁੱਖ ਤੌਰ ’ਤੇ ਘਰੇਲੂ ਕੰਮਕਾਰ ਕਰਵਾਉਂਦੇ
ਸਨ ਅਤੇ ਲਗਾਨ ਦੇ ਰੂਪ ’ਚ ਇਕੱਠੀ ਹੋਈ ਫਸਲ ਦੀ ਗਹਾਈ ਲਈ ਅਤੇ ਕੁਝ ਹੋਰ ਵਸਤਾਂ ਦੇ ਉਤਪਾਦਨ ਲਈ ਰਾਜ
ਗੁਲਾਮਾ ਤੋਂ ਕੰਮ ਲੈਂਦਾ ਸੀ। ਸਾਰੇ ਖਣਿਜ ਪਦਾਰਥਾਂ ਦੇ ਉਤਪਾਦਨ 'ਤੇ ਰਾਜ ਦੀ ਅਜਾਰੇਦਾਰੀ ਸੀ। ਇਸ
ਸਮੇਂ ਤੱਕ ਨਿਰਭਰ ਕਿਸਾਨਾਂ ਅਤੇ ਵਰਣ ਅਨੁਸਾਰ ਸ਼ੂਦਰ (ਗੁਲਾਮਾਂ) ਯਾਨੀ ਮਜ਼ਦੂਰਾਂ ਦੀ ਜਮਾਤ ਨੇ ਮਜ਼ਬੂਤ
ਪਕੜ ਬਣਾ ਲਈ ਸੀ। ਪਰ ਸ਼ਹਿਰਾਂ ਦੇ ਵਸਨੀਕ ਵਪਾਰੀ (ਵੈਸ਼ਾ) ਨੇ ਆਪਣੇ ਪੇਂਡੂ ਵੈਸ਼ ਭਰਾਵਾਂ ਨਾਲੋਂ ਵਖਰਿਆਉਣਾ
ਸ਼ੁਰੂ ਕਰ ਦਿੱਤਾ ਸੀ। ਬਾਅਦ ਵਾਲੀਆਂ ਸਦੀਆਂ ’ਚ ਕਿਸਾਨੀ ਵਲੋਂ ਖੇਤੀ ਕੀਤੇ ਜਾਣਾ ਸ਼ੂਦਰਾਂ ਦਾ ਇੱਕ
ਚਿੰਨ੍ਹ ਬਣ ਗਿਆ।ਆਮ ਆਜ਼ਾਦ ਕਿਸਾਨੀ ਸ਼ੂਦਰ ਵਰਣ ’ਚ ਧੱਕ ਦਿੱਤੀ ਗਈ, ਜਦ ਕਿ ਵੈਸ਼ ਵਰਣ ਵਪਾਰੀਆਂ ਤੇ
ਸੌਦਾਗਰਾਂ ਦੀ ਅਜਾਰੇਦਾਰੀ ਬਣ ਗਿਆ। ਨਾਲ ਦੀ ਨਾਲ ਹੀ ਹਿੱਸੇਦਾਰਾਂ ਅਤੇ ਨਿਰਭਰ ਮਜ਼ਦੂਰਾਂ ਦੀ ਵਾਹੀ
ਹੇਠਲੀਆਂ ਜ਼ਮੀਨਾਂ ਦੇ ਮਾਲਕਾਂ--ਕਸ਼ੇਤਰ ਸਵਾਮੀਆਂ
ਦੀ ਇਕ ਨਵੀਂ ਜਮਾਤ ਆਮ ਗੱਲ ਬਣ ਗਈ।
ਮੌਰੀਆ ਰਾਜ ਦੌਰਾਨ ਅਤੇ ਤੀਸਰੀ ਸਦੀ ਈਸਵੀ ਤੱਕ ਅਰਥਚਾਰੇ ਦਾ ਅਹਿਮ ਹਿੱਸਾ
ਵਣਜ ਹੁੰਦਾ ਸੀ।ਭਾਵੇਂ ਕਿ ਮੌਰੀਆ ਕਾਲ ਦੌਰਾਨ ਵਣਜਦਕਸ਼ਿਨਪੱਥ
ਅਤੇ ਉੱਤਰ ਵੱਲ ਉੱਤਰਪੱਥ ਦੇ ਨਾਲ ਨਾਲ ਫੈਲਿਆ,
ਪਰ ਬਾਅਦ ਦੀਆਂ ਸਦੀਆਂ (ਪਹਿਲੀ ਤੇ ਦੂਸਰੀ ਸਦੀ ਈਸਵੀ) ਦੌਰਾਨ ਰੋਮਨ ਸਲਤਨਤ ਨਾਲ ਮਹੱਤਵਪੂਰਨ ਵਪਾਰ
ਹੋਣ ਲੱਗਿਆ। ਚੀਨ ਸਮੇਤ ਦੱਖਣ ’ਚ ਦੱਖਣ-ਪੂਰਬੀ ਏਸ਼ੀਆਈ ਸਮਾਜ ਨਾਲ ਵੀ ਵਪਾਰ ਹੁੰਦਾ ਸੀ। ਇਉਂ ਮੰਡੀ
ਨਾਲ ਜੁੜੇ ਕਾਰੀਗਰਾਂ ਅਤੇ ਵਪਾਰੀਆਂ ਦੀ ਜਮਾਤ ਦੀ ਸਮਾਜਿਕ ’ਤੇ ਆਰਥਿਕ ਰੂਪ 'ਚ ਅਹਿਮੀਅਤ ਸੀ। ਕਾਰੀਗਰਾਂ
ਅਤੇ ਵਪਾਰੀਆਂ ਦੇ ਗਿਲਡ ਤਾਕਤਵਰ ਸਨ।ਇਸੇ ਅਰਸੇ ਦੌਰਾਨ ਹੀ ਕਾਰੀਗਰਾਂ ਦੇ ਗਿਲਡ ਪੂਰੀ ਤਰ੍ਹਾਂ ਪਿਤਾਪੁਰਖੀ
ਨਹੀਂ ਸਨ।
ਸਗੋਤਰ ਅਤੇ ਵਿਆਹ ਦਾ ਕਠੋਰ
ਕਾਇਦਾ: ਕਬਾਇਲੀ ਸਗੋਤਰ ਵਿਆਹ ਦੀ ਰੀਤ ਦੇ ਅੰਗ ਵਜੋਂ ਵਿਆਹ
ਸੰਬੰਧਾਂ ਤੇ ਲਾਈਆਂ ਪਾਬੰਦੀਆਂ ਬ੍ਰਾਹਮਣਵਾਦ ਨੇ ਵੀ ਅਪਣਾ ਲਈਆਂ, ਹਾਲਾਂਕਿ ਹੁਣ ਇਨ੍ਹਾਂ ਦਾ ਸਮਾਜਿਕ
ਸਰੋਕਾਰ ਵੱਖਰਾ ਸੀ। ਪ੍ਰਾਚੀਨ ਵੇਦਿਕ ਕਾਲ ਦੌਰਾਨ ਅਲੱਗ-ਅਲੱਗ ਗੁੱਟਾਂ ਨੂੰ ਆਤਮਸਾਤ ਕਰਨ ਲਈ ਕਬਾਇਲੀ
ਸਗੋਤਰ ਪ੍ਰਥਾ ਦਾ ਕੱਟੜਤਾ ਨਾਲ ਪਾਲਣ ਨਹੀਂ ਕੀਤਾ ਜਾਂਦਾ ਸੀ। ਪਰ ਜਿਉਂ ਹੀ ਜਮਾਤੀ ਵਖਰੇਵੇਂ ਉੱਭਰ
ਕੇ ਸਾਹਮਣੇ ਆਉਣ ਲੱਗੇ ਅਤੇ ਮਜ਼ਦੂਰਾਂ ਦੀ ਵੱਡੀ ਗਿਣਤੀ ਦੀ ਲੋੜ ਪਈ ਤਾਂ ਉੱਪਰਲੇ ਦੋ ਵਰਣਾਂ ਨੇ ਵਿਆਹ
ਸਬੰਧਾਂ ਦੇ ਰੂਪ ਸਬੰਧੀ ਅਜਿਹੇ ਨਿਯਮਾਂ ਨੂੰ ਤਕੜਾਈ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ, ਜਿਸ ਰਾਹੀਂ
ਉਨ੍ਹਾਂ ਨੇ ਹੇਠਲੇ ਦੋਨਾਂ ਵਰਣਾਂ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਿਆ , ਜਦ ਕਿ ਨਾਲ ਦੀ ਨਾਲ ਉਨ੍ਹਾਂ
ਨੇ ਉੱਚ ਵਰਣ ਦੇ ਮਰਦ ਦੇ ਨੀਵੇਂ ਵਰਣ ਦੀ ਔਰਤ ਨਾਲ ਵਿਆਹ ਸਬੰਧਾਂ ਨੂੰ ਮਨਜ਼ੂਰੀ ਦਿੱਤੀ (ਜਿਸ ਨੂੰ
ਹਾਈਪਰਗੈਮੀ ਕਿਹਾ ਜਾਂਦਾ ਹੈ)। ਹਾਈਪਰਗੈਮੀ ਨੇ 'ਵਰਣ ਬਦਲੀ' ਵਾਲੇ ਬ੍ਰਾਹਮਣਾਂ ਅਤੇ ਕਸ਼ਤਰੀਆਂ ਨੂੰ
ਵੈਸ਼ ਜਾਂ ਸ਼ੂਦਰਾਂ ਵਜੋਂ ਜਜ਼ਬ ਹੋਏ ਖੁਦ ਆਪਣੇ ਕਬਾਇਲੀ ਲੋਕਾਂ ’ਚੋਂ ਸਾਥੀ ਤਲਾਸ਼ ਕਰਨ ਦੀ ਇਜਾਜਤ ਦਿੱਤੀ।ਇਸ
ਪ੍ਰਥਾ ਨੇ ਗੈਰ-ਕਸ਼ਤਰੀ ਕਬਾਇਲੀ ਮੁਖੀਆਂ ਅਤੇ ਰਾਜਿਆਂ ਨਾਲ ਸਿਆਸੀ ਭਾਈਵਾਲੀ ਲਈ ਰਾਹ ਖੋਲ੍ਹਿਆ। ਨਾਲ
ਦੀ ਨਾਲ ਹੇਠਲੇ ਦੋ ਵਰਣਾਂ ਦੇ ਸੰਬੰਧ ਚ ਵਿਆਹ ਸੰਬੰਧੀ ਕਾਇਦੇ ਐਨੇ ਪਾਬੰਦੀਸ਼ੁਦਾ ਨਹੀਂ ਸਨ ਕਿਉਂਕਿ
ਕਿਰਤੀ ਲੋਕਾਂ ਦੀ ਆਬਾਦੀ ’ਚ ਤੇਜ ਗਤੀ ਨਾਲ ਵਾਧਾ ਹੋਣ ਦੇਣਾ ਉਨ੍ਹਾਂ ਲਈ ਲਾਹੇਵੰਦ ਸੀ। ਮੁੱਢਕਦੀਮੀ
ਅਰਥਚਾਰੇ ’ਚ ਮੁੱਖ ਪੈਦਾਵਾਰੀ ਸੰਪਤੀ (ਧਨ) ਮਨੁੱਖੀ ਕਿਰਤ ਹੁੰਦੀ ਹੈ।ਇਉਂ ਵਿਆਹ ਸਬੰਧੀ ਕਾਇਦੇ ਵੀ
ਹਾਕਮ ਜਮਾਤਾਂ ਦੇ ਹਿੱਤਾਂ ਅਨੁਸਾਰ ਵਿਕਸਿਤ ਹੋਏ ਅਤੇ ਕਠੋਰ ਵਰਣ ਵੰਡ ਰਾਹੀਂ ਇਨ੍ਹਾਂ ਨੇ ਵਿਚਾਰਧਾਰਕ
ਵਾਜਬੀਅਤ ਗ੍ਰਹਿਣ ਕੀਤੀ।
ਬੁੱਧਵਾਦ ਅਤੇ ਜੈਨਵਾਦ ਦਾ
ਪਸਾਰਾ: ਪਸ਼ੂਧਨ
ਸਮੇਤ ਜਾਨਵਰਾਂ ਦੀ ਬਲੀ 'ਤੇ ਅਧਾਰਤ ਮਹਿੰਗੀਆਂ ਰਸਮਾਂ ਦੀ ਜ਼ਰਈ ਅਰਥਚਾਰੇ ਚ ਕੋਈ ਤੁਕ ਨਹੀਂ ਸੀ।ਕਰ
ਅਦਾ ਕਰਨ ਵਾਲੇ ਅਤੇ ਮੁਸ਼ੱਕਤ ਕਰਨ ਵਾਲੇ ਆਪਣੇ ਘਟੀਆ ਸਮਾਜੀ ਰੁਤਬੇ ਤੋਂ ਅੱਕੇ ਪਏ ਵੈਸ਼ ਅਤੇ ਸੂਦਰਾਂ
ਨੇ ਮਹਾਂਵੀਰ ਤੇ ਬੁੱਧ ਵਰਗੇ ਨਵੇਂ ਪ੍ਰਚਾਰਕਾਂ ਅਤੇ ਉਨ੍ਹਾਂ ਵੱਲੋਂ ਸਥਾਪਤ ਸੰਪਰਦਾਯਾਂ ਵੱਲ ਰੁੱਖ
ਕੀਤਾ, ਜਿਹੜੇ ਇਹਨਾਂ ਯੱਗਾਂ ਅਤੇ ਉਨ੍ਹਾਂ ਦੀ ਪ੍ਰੋੜਤਾ ਕਰਨ ਵਾਲੇ ਬ੍ਰਾਹਮਣਾਂ ਦੀ ਉਤਮਤਾ ਦਾ ਵਿਰੋਧ
ਕਰਦੇ ਸਨ, ਇਹ ਸੰਪਰਦਾ ਵਰਣ-ਦਰਜਾਬੰਦੀ ਦਾ ਵਿਰੋਧ ਕਰਦੇ ਸਨ ਅਤੇ ਬੁੱਧ ਵਲੋਂ ਸਥਾਪਤ ਕੀਤੇ ਸੰਘ ਦੇ ਦਰ ਨਿਚਲੇ ਚੰਡਾਲਾਂ ਸਮੇਤ ਸਭਨਾਂ ਲਈ ਖੁਲ੍ਹੇ ਸਨ।ਪਰ ਨਾ ਮਹਾਂਵੀਰ ਨੇ ਅਤੇ ਨਾ ਹੀ ਬੁੱਧ ਨੇ ਹੋਂਦ
ਚ ਆਏ ਇਨ੍ਹਾਂ ਨਵੇਂ ਪੈਦਾਵਾਰੀ ਰਿਸ਼ਤਿਆ ਖਿਲਾਫ ਪ੍ਰਚਾਰ ਕੀਤਾ ਕਿਉਂਕਿ ਬੁੱਧ ਧਰਮ ਵੱਲੋਂ ੋਥਾਪਤ ਕੀਤੇ
ਸੰਘਾਂ ਅੰਦਰ ਵੀ ਕੋਈ ਵੀ ਗੁਲਾਮ ਆਪਣੇ ਮਾਲਕ ਦੀ ਇਜਾਜ਼ਤ ਬਗੈਰ ਸੰਘ ’ਚ ਪ੍ਰਵੇਸ਼ ਕਰਨ ਲਈ ਆਜ਼ਾਦ ਨਹੀਂ
ਸੀ।ਸਿਤਾ ਜ਼ਮੀਨਾਂ ਵਾਲੇ ਸ਼ੂਦਰ ਵੀ ਸੰਘ ਚ ਦਾਖਲ ਹੋਣ ਲਈ ਆਜ਼ਾਦ ਨਹੀਂ ਸਨ।ਭਾਵੇਂ ਕਿ ਕਾਰੀਗਰਾਂ ਤੇ
ਵਪਾਰੀਆਂ ਦੇ ਸ਼ਕਤੀਸ਼ਾਲੀ ਗਿਲਡਾਂ ਦੀ ਹਮਾਇਤ ਹਾਸਲ ਕਰਦਿਆਂ ਬੁੱਧਵਾਦ ਤੇ ਜੈਨਵਾਦ ਦੋਵੇਂ ਹੀ ਭਾਰਤ
ਅੰਦਰ ਫੈਲੇ। ਭਾਵੇਂ ਸਦੀਆਂ ਬੀਤ ਜਾਣ ਉਪਰੰਤ ਉਨ੍ਹਾਂ ਦੇ ਫਲਸਫਾਨਾ ਮਸੌਦੇ ਅਤੇ ਪਦਾਰਥਕ ਰੂਪ ਬਦਲ
ਗਏ ਹਨ ਪਰ ਫਿਰ ਵੀ ਇਹ ਪਿਛਲੇ ਇੱਕ ਹਜ਼ਾਰ ਸਾਲ ਤੋਂ ਵੀ ਵੱਧ ਅਰਸੇ ਤੋਂ ਜ਼ਬਰਦਸਤ ਟੱਕਰ ਦਿੰਦੇ ਆ ਰਹੇ
ਹਨ। ਬੁੱਧ ਤੇ ਜੈਨਮੱਤ ਦੇ ਮੁਢਲੇ ਬੈਰਾਗੀ, ਵਪਾਰੀਆਂ ਤੇ ਕਾਰੀਗਰਾਂ ਦੇ ਗਿਲਡਾਂ ਅਤੇ ਹੋਰਨਾਂ ਵੱਲੋਂ
ਮਿਲੇ ਨਜ਼ਰਾਨਿਆਂ ਨਾਲ ਮਾਲੋਮਾਲ ਹੋ ਰਹੀਆਂ ਧਨਾਢ ਮੱਠਾਂ ਦਾ ਹਿੱਸਾ ਬਣ ਗਏ। ਲੱਗਭੱਗ ਦੂਜੀ ਸ਼ਤਾਬਦੀ
ਤੋਂ ਸ਼ਾਹੀ ਸਰਪ੍ਰਸਤੀ ਵਧ ਗਈ ਅਤੇ ਉਨ੍ਹਾਂ ਨੂੰ ਜ਼ਮੀਨਾਂ ਵੀ ਦਾਨ ਚ ਮਿਲੀਆਂ, ਇਉਂ ਇਹ ਮੱਠ ਭੋਇੰ
ਮਾਲਕ ਸੰਸਥਾਵਾਂ ਵੀ ਬਣ ਗਈਆਂ। ਪਰ ਫਿਰ ਵੀ ਇਨ੍ਹਾਂ ਧਰਮਾਂ ਨੇ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਬੁੱਧਵਾਦ
ਨੇ ਦਰਜਾਬੰਦੀ ਵਾਲੀ ਵਰਣ-ਵਿਵਸਥਾ ਅਤੇ ਬ੍ਰਾਹਮਣਵਾਦੀ ਉੱਤਮਤਾ ਦਾ ਵਿਰੋਧ ਕਰਨ ਵਾਲੇ ਮਜ਼ਹਬ ਵਜੋਂ
ਆਪਣਾ ਨਕਸ਼ ਕਾਇਮ ਰੱਖਿਆ।
ਨਵੇਂ ਚੋਲੇ ਵਿੱਚ ਬ੍ਰਾਹਮਣਵਾਦ: ਯੱਗਾਂ ਦੇ ਚੱਲਣ ਚ ਕਮੀ ਆਉਣ ਨਾਲ ਬ੍ਰਾਹਮਣਾਂ ਦੇ ਸਮਾਜਿਕ
ਰੋਲ ਅੰਦਰ ਤਬਦੀਲੀ ਆਈ ਅਤੇ ਇਸ ਤਬਦੀਲੀ ਨਾਲ ਬ੍ਰਾਹਮਣਵਾਦ ਦੀ ਵੀ ਕਾਇਆ-ਕਲਪ ਹੋਈ। ਰਾਜਿਆਂ ਦੀ ਹਲਾਸ਼ੇਰੀ
ਨਾਲ ਅਤੇ ਛੱਤਰਛਾਇਆ ਹੇਠ ਬ੍ਰਾਹਮਣਾਂ ਨੇ ਰਜਵਾੜਾਸ਼ਾਹੀਆ ਦੇ ਕੋਨੇ ਕੋਨੇ ਤੱਕ ਖੇਤੀਬਾੜੀ ਦਾ ਪਸਾਰਾ
ਕੀਤਾ।ਇਸ ਅਮਲ ਦੌਰਾਨ ਖੇਤਰ ਅੰਦਰਲੇ ਕਬਾਇਲੀਆਂ ਨੂੰ ‘ਆਰੀਅਨ’ ਸ਼ੈਲੀ ਭਾਵ ਖੇਤੀਬਾੜੀ ਤੇ ਰਸਮੋਂ ਰਿਵਾਜ਼
ਹੇਠ ਲਿਆਂਦਾ।ਅਸ਼ੋਕ ਦੇ ਕਾਲ ਤੋਂ ਹੀ ਆਜ਼ਾਦ ਕਿਸਾਨ ਅਤੇ ਬ੍ਰਾਹਮਣ ਨਵੀਂ ਭੋਇੰ ਨੂੰ ਖੇਤੀ ਹੇਠ ਲਿਆਉਣ
ਦੀ ਤਲਾਸ਼ ਚ ਪ੍ਰਵਾਸ ਕਰਦੇ ਆਏ ਸਨ। ਜੰਗਲਾਂ ਅੰਦਰ ਬ੍ਰਾਹਮਣਾ ਵੱਲੋਂ ਸਥਾਪਤ ਕੀਤੇ ਆਸ਼ਰਮ ਉਹ ਸਿਰਕੱਢ
ਢਾਣੀਆਂ ਸਨ ਜਿਹਨਾਂ ਨੇ ਉਸ ਖੇਤਰ ਅੰਦਰਲੇ ਕਬਾਇਲੀਆਂ ਨਾਲ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਨੂੰ ਹਲ
ਅਤੇ ਵੇਦਾਂ ਦੀ ਕਮਾਨ ਹੇਠ ਲਿਆਦਾ। ਸਥਾਨਕ ਕਬਾਇਲੀਆਂ ਨੂੰ ਪੂਰੇ ਸੂਰੇ ਰੂਪ ’ਚ ਹੀ ਸ਼ੂਦਰ ਵਰਣ ਦੀ
ਜਾਤੀ ਵਜੋਂ ਸਮੋਇਆ ਗਿਆ, ਉਨ੍ਹਾਂ ਦੀਆਂ ਕਬਾਇਲੀ
ਰਸਮੋ-ਰਿਵਾਜਾ ਨੂੰ ਕਾਇਮ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਉਸੇ ਜ਼ਮੀਨ 'ਤੇ ਹੀ ਮਜ਼ਦੂਰ ਬਣਾ ਦਿੱਤਾ ਅਤੇ
ਉਹ ਖੇਤੀ ਲਈ ਵੱਖ-ਵੱਖ ਕਾਰਜ ਕਰਦੇ ਸਨ। ਕਬਾਇਲੀ ਰਾਠਾਂ ਨੂੰ ਬ੍ਰਾਹਮਣ ਵਰਣ ਅੰਦਰ ਸਮੋ ਲਿਆ ਗਿਆ।
ਬ੍ਰਾਹਮਣਾਂ ਨੇ ਉਨ੍ਹਾਂ ਦੇ ਧਰਮ ਦੀ ਰੂਪ-ਰੇਖਾ ਬਦਲ ਦਿੱਤੀ। ਬਲੀ ਦੇਣ ਵਾਲੇ ਯੱਗ ਹੁਣ ਦਿਖਾਵਾ ਮਾਤਰ
ਬਣ ਗਏ।ਬੁੱਧਵਾਦ ਦੇ ਅਹਿੰਸਾ ਦੇ ਸਿਧਾਂਤ ਨੂੰ ਅਪਣਾ ਲਿਆ ਗਿਆ। ਚਰਵਾਹਿਆਂ ਦੀ ਜ਼ਿੰਦਗੀ ਅਤੇ ਜੰਗਾਂ
ਦੀਆਂ ਸ਼ੌਰਯਾ ਗਾਥਾਵਾਂ ਵਾਲੀਆਂ ਪੁਰਾਤਨ ਵੇਦਿਕ ਧਾਰਨਾਵਾਂ ਦੀ ਥਾਂ ਕ੍ਰਿਸ਼ਨ, ਸ਼ਿਵ ਤੇ ਬਾਅਦ ਚ ਵਿਸ਼ਨੂੰ
ਵਰਗੇ ਨਵੇਂ ਰਹਿਬਰਾਂ ਨੇ ਮੱਲ ਲਈ।ਕਬਾਇਲੀ ਰਸਮੋ-ਰਿਵਾਜ ਮਿਸਾਲ ਵਜੋਂ ਦੱਖਣੀ ਭਾਰਤ ਦੇ ਮੰਦਰਾਂ ਅੰਦਰ
ਸਿਰਫ ਬ੍ਰਾਹਮਣਾਂ ਵੱਲੋਂ ਕੀਤੇ ਜਾਂਦੇ ਅਗਨੀ ਸੰਸਕਾਰ ਆਪਣੇ ਮੁੱਢ ਪੱਖੋਂ ਗੈਰ-ਵੈਦਿਕ ਸਨ। ਦੇਵੀ ਮਾਤਾ
ਦੀ ਪੂਜਾ ਕਰਨ ਦੀ ਰੀਤ ਨੂੰ ਵੀ ਹਿੰਦੂ ਧਰਮ ਅੰਦਰ ਦਰਜ ਕਰ ਲਿਆ ਗਿਆ। ਅਸਲ ਚ ਜਾਗੀਰਦਾਰੀ ਦੇ ਵਿਕਾਸ
ਨਾਲ ਮਾਤਾਂਗੀ, ਚੰਡਾਲੀ, ਕੈਵਰਤੀ ਵਰਗੇ ਕੁੱਝ ਵਿਸ਼ੇਸ਼ ਨਾਰੀਵਾਦੀ ਨਾਮ ਅਤੇ ਇਹਨਾਂ ਦੇ ਕਬਾਇਲੀ ਕੁਟੰਬ
ਚਿੰਨ੍ਹਾਂ ਨੂੰ ਵੀ ਹਿੰਦੂ ਧਰਮ ਅੰਦਰ ਸਮੋ ਲਿਆ ਗਿਆ।ਵਿਸ਼ਨੂੰ ਵਰਗੇ ਪ੍ਮੁੱਖ ਰਹਿਬਰ ਦੇ ਅਵਤਾਰਾਂ ਵਜੋਂ
ਦੇਵੀਆਂ ਅਤੇ ਦੇਵਤਿਆਂ ਦੀ ਹਿੰਦੂ ਮੰਦਰਾਂ ਅੰਦਰ ਮੂਰਤੀ ਸਥਾਪਨਾ ਕੀਤੀ ਗਈ। ਇਹ ਪਸਰ ਰਹੇ ਸਮਾਜਕ ਅਰਥ
ਚਾਰੇ ਦੀ ਦਰਜਾਬੰਦੀ ਦੇ ਹੇਠਲੇ ਪੱਧਰਾਂ ’ਤੇ ਕਬੀਲਿਆਂ ਅਤੇ ਅਰਧ-ਕਬੀਲਿਆਂ ਨੂੰ ਸਮੋਣ ਦੇ ਸਮਾਜਿਕ
ਅਮਲ ਦਾ ਵਿਚਾਰਧਾਰਕ ਇਜ਼ਹਾਰ ਸੀ। ਇਸ ਅਮਲ ਅੰਦਰ ਵਰਣਾਂਸ਼ਰਮ ਧਰਮ ਦੀ ਮਹੱਤਤਾ ਉੱਭਰ ਰਹੇ ਜ਼ਰਾਇਤੀ
ਅਰਥਚਾਰੇ ਅਤੇ ਵਾਫਰ ਦੀ ਉਤਪਤੀ ਅੰਦਰ ਬ੍ਰਾਹਮਣਾਂ ਦੀ ਅਹਿਮੀਅਤ, ਖੇਤੀ ਨਾਲ ਜੁੜੀਆਂ ਰੋਜ਼ਮਰ੍ਹਾ ਦੀਆਂ
ਅਤੇ ਮੌਸਮੀ ਰਹੁਰੀਤਾ ਅੰਦਰ ਉਨ੍ਹਾਂ ਦੇ ਰੋਲ ਨੇ ਉਨ੍ਹਾਂ ਦੀ ਅਹਿਮੀਅਤ ਅਤੇ ਸਮਾਜਿਕ ਅਧਾਰ ਚ ਵਾਧਾ
ਕਰ ਦਿੱਤਾ।ਰਾਜੇ ਦੇ ਦਰਬਾਰ ਅੰਦਰ ਬ੍ਰਾਹਮਣ ਉਸ ਹਾਕਮ ਪਰਿਵਾਰ ਦੇ ਕਸ਼ਤਰੀ/ਬ੍ਰਾਹਮਣੀ ਰੁੱਤਬੇ ਨੂੰ
ਸਾਬਤ ਕਰਦਾ ਸੀ, ਉਹ ਕੁਰਸੀਨਾਮਾ ਤਿਆਰ ਕਰਦੇ ਸਨ, ਇਉਂ ਬਾ੍ਹਮਣਵਾਦ ਨੂੰ ਹਾਕਮਾਂ ਦੀ ਹਮਾਇਤ ਪਾ੍ਪਤ
ਸੀ। ਪਰ ਫਿਰ ਵੀ ਵਿਸ਼ਾਲ ਭਾਗਾਂ ’ਤੇ ਹਕੂਮਤ ਕਰਨ ਵਾਲੇ ਕੁਸ਼ਾਲ ਤੇ ਸ਼ਾਕਾ ਵਰਗੇ ਬਾਹਰੀ ਧਾੜਵੀਆਂ ਦੇ
ਹਮਲੇ ਕਰਕੇ , ਕਾਰੀਗਰਾ ਤੇ ਵਪਾਰੀਆਂ ਦੇ ਗਿਲਡਾਂ ਦੀ ਤਾਕਤ ਅਤੇ ਨਾਲ ਹੀ ਬੁੱਧਵਾਦ ਅਤੇ ਜੈਨਮੱਤ ਦੇ
ਪ੍ਭਾਵ ਕਾਰਨ ਛੇਵੀਂ ਸਦੀ ਈਸਵੀ ਤੱਕ ਘੱਟੋ ਘੱਟ ਬ੍ਰਾਹਮਣਵਾਦ ਤੇ ਜਾਤੀਪਾਤੀ ਵਿਵਸਥਾ ਭਾਰਤ ਅੰਦਰ ਚੌਧਰ
ਨਹੀਂ ਜਮਾ ਸਕੇ।
ਦੱਖਣ ਵੱਲ ਪਸਾਰਾ:ਈਸਾ ਪੂਰਵ ਛੇਵੀਂ ਸਦੀ ਤੋਂ ਲੈ ਕੇ ਲੋਹਧਾਤ ਦੇ ਨਾਲ ਨਾਲ
ਆਰੀਆ ਸ਼ੈਲੀ ਵੀ ਦੱਖਣ ਵੱਲ ਨੂੰ ਜਾਂਦੇ ਵਪਾਰ ਮਾਰਗਾਂ ਰਾਹੀਂ ਦੱਖਣ ’ਚ ਫੈਲਿਆ।ਜਦੋਂ ਤੱਕ ਬ੍ਰਾਹਮਣਾਂ
ਦੇ ਗੁੱਟ ਦੱਖਣ ’ਚ ਦਾਖਲ ਹੋਏ, ਉਦੋਂ ਤੱਕ ਉਤਰੀ ਖੇਤਰ ਅੰਦਰ ਵਰਣ ਵਿਵਸਥਾ ਆਪਣੇ ਪੈਰ ਜਮਾ ਚੁੱਕੀ
ਸੀ। ਦੱਖਣ ’ਚ ਕਿਰਤ ਦੀ ਵੰਡ ਅਤੇ ਇੱਕ ਕਬਾਇਲੀ ਸਮਾਜ ਦੇ ਢਾਂਚੇ ਦੇ ਅੰਦਰ ਇੱਕ ਵਿਕਸਤ ਸੱਭਿਆਚਾਰ
ਵਾਲਾ ਜਮਾਤਾਂ ’ਚ ਵੰਡਿਆ ਸਮਾਜ ਪਹਿਲਾਂ ਤੋਂ ਹੀ ਮੌਜੂਦ ਸੀ।ਇਹ ਵੱਖੋ-ਵੱਖਰੇ ਢੰਗਾਂ ਨਾਲ ਜੀਵਨ ਨਿਰਬਾਹ
ਕਰਨ ਵਾਲੇ ਅਤੇ ਵੱਖੋ-ਵੱਖਰੀਆਂ ਸਮਾਜਿਕ ਬਣਤਰਾਂ ਚ ਬੱਝੇ ਕਬੀਲਿਆਂ ਦੇ ਨਾਲ ਹੀ ਮੌਜੂਦ ਸਨ। ਇਹ ਸਮਾਜ
ਅਰਧ-ਕਬਾਇਲੀ ਸੀ ਯਾਨੀ ਕਿ ਕਬਾਇਲੀ ਤੋਂ ਪੂਰਨ ਰੂਪ ਚ ਜਮਾਤੀ ਸਮਾਜ ਵਿੱਚ ਤਬਦੀਲ ਹੋਣ ਵਾਲੇ ਸਮਾਜ
ਦੇ ਵਿੱਚ-ਵਿਚਾਲੇ ਵਾਲੇ ਇੱਕ ਸਮਾਜਿਕ ਤਾਣੇ-ਬਾਣੇ ਅੰਦਰ।ਅੱਡ-ਅੱਡ ਕਿਸਮਾਂ ਨਾਲ ਨਿਰਬਾਹ ਕਰਨ ਵਾਲੇ
ਸਮਾਜਿਕ ਤਾਣਿਆਂ ਬਾਣਿਆਂ ਵਾਲੇ ਵੱਖ-ਵੱਖ ਗੁੱਟਾਂ ਦਰਮਿਆਨ ਆਦਾਨ-ਪ੍ਰਦਾਨ ਅਤੇ ਲੜਾਈਆਂ ਹੁੰਦੀਆਂ ਸਨ।
ਗੈਰ-ਜ਼ਰਈ ਗੁੱਟਾਂ ਵੱਲੋਂ ਜ਼ਰਈ ਟਿਕਾਣਿਆਂ ’ਤੇ ਧਾਵੇ ਕਰਕੇ ਲੋੜੀਂਦੀਆਂ ਵਸਤਾਂ ਹਾਸਲ ਕਰਨ ਦਾ ਇਹ
ਮਹੱਤਵਪੂਰਨ ਸਾਧਨ ਸੀ।ਸਮੁੰਦਰੋਂ ਪਾਰ ਵਪਾਰ ਵੀ ਵੱਧ ਫੁੱਲ ਰਿਹਾ ਸੀ। ਜਾਹਿਰ ਜਿਹੀ ਗੱਲ ਹੈ ਕਿ ਲੋਹ
ਧਾਤ ਬਾਰੇ ਆਪਣੀ ਜਾਣਕਾਰੀ ਅਤੇ ਜ਼ਰਾਇਤ ਦੀ ਉੱਚਤਮ ਤਕਨੀਕ ਅਤੇ ਵਰਣ ਵਿਵਸਥਾ ਨਾਲ ਲੈਸ ਬ੍ਰਾਹਮਣ ਜ਼ਰਈ
ਬਸਤੀਆਂ ਅਤੇ ਉਨ੍ਹਾਂ ਦੇ ਮੁਖੀਆਂ ਨੂੰ ਰਾਸ ਬੈਠੇ।ਵਰਣਾਂਸ਼ਰਮ ਨੇ ਉਸ ਸਮਾਜ ਅੰਦਰ ਤਰਤੀਬ ਲਿਆਉਣ ’ਚ
ਮਦਦ ਕੀਤੀ, ਜਿਸ ਅੰਦਰ ਕਿਸਾਨੀ ਤੇ ਮਜ਼ਦੂਰਾਂ ਵਿਚਕਾਰ ਝੜਪਾਂ ਉੱਭਰ ਗਈਆਂ ਸਨ। ਉੱਤਰ ਚ ਕੀਤੀ ਗਈ ਤਬਦੀਲੀ
ਨਾਲ ਮੇਲ ਬਿਠਾਉਂਦਿਆ ਕਿਸਾਨੀ ਭਾਈਚਾਰਿਆਂ ਨੂੰ ਸ਼ੂਦਰ ਵਰਣ ਅੰਦਰ ਸਮੋ ਦਿੱਤਾ ਗਿਆ। ਕਿਸਾਨੀ ਨਾਲ ਨੇੜਿਓਂ
ਜੁੜੇ ਮੁੱਖੀਆ ਨੇ ਕੋਈ ਵੱਖਰਾ ਵਰਣ ਨਹੀਂ ਬਣਾਇਆ। ਸਥਾਨਕ ਪ੍ਰੋਹਤ ਕੁਟੰਬ ਬ੍ਰਾਹਮਣ ਵਰਣ ਦਾ ਹਿੱਸਾ
ਬਣ ਗਏ। ਈਸਾ ਪੂਰਵ ਤੀਜੀ ਸ਼ਤਾਬਦੀ ਤੋਂ ਹੀ ਬੁੱਧਵਾਦ ਤੇ ਜੈਨਵਾਦ ਨੇ ਵੀ ਦੱਖਣੀ ਭਾਰਤ ਅੰਦਰ ਆਪਣੇ
ਪੈਰ ਪਸਾਰੇ ਅਤੇ ਲੋਕਾਂ ਦੇ ਵੱਖ-ਵੱਖ ਹਿੱਸੇ, ਸ਼ਹਿਰਾਂ ਵਿਚਲੇ ਕਾਰੀਗਰ ਤੇ ਵਪਾਰੀ ਅਤੇ ਅਰਧ-ਕਬਾਇਲੀ
ਗੁੱਟ ਉਨ੍ਹਾਂ ਮੱਤਾਂ ਦੇ ਮੁਰੀਦ ਬਣ ਗਏ। ਰੋਮਨਾ ਨਾਲ ਵਪਾਰ ਦੀ ਖੁਸ਼ਹਾਲੀ ਕਰਕੇ ਕਾਰੀਗਰਾਂ ਤੇ ਵਪਾਰੀਆਂ
ਦੇ ਗਿਲਡਾਂ ਨੇ ਬੋਧੀ ਅਤੇ ਜੈਨ ਕੇਂਦਰਾਂ ਨੂੰ ਵੱਡੀ ਇਮਦਾਦ ਰਾਸ਼ੀ ਦਿੱਤੀ। ਆਪਣੇ ਸਿਆਸੀ ਅਸਰ ਰਸੂਖ
ਖ਼ਾਤਰ ਇਹ ਤਿੰਨੇ ਧਰਮ ਇੱਕ ਦੂਜੇ ਨਾਲ ਖਹਿਬੜਣ ਲੱਗੇ ਅਤੇ ਇਨ੍ਹਾਂ ਤਿੰਨਾਂ ਨੂੰ ਹੀ ਘੱਟ ਵੱਧ ਰੂਪ
’ਚ ਹਮਾਇਤ ਹਾਸਲ ਹੋਈ।
ਬ੍ਰਾਹਮਣਵਾਦ ਖੁਦ ਵੱਖ-ਵੱਖ ਫਿਰਕਿਆਂ ਦੀ ਸ਼ਕਲ ਚ ਫੈਲਿਆ, ਇਨ੍ਹਾਂ ਚੋਂ
ਸਭ ਤੋਂ ਉੱਭਰਵੇਂ ਸਨ--ਸ਼ੈਵਵਾਦ ਤੇ ਵੈਸ਼ਨਵਵਾਦ।ਇਨ੍ਹਾਂ ਦੋਵਾਂ ਭਗਤੀ ਭਾਵੀ ਫਿਰਕਿਆਂ ਨੇ ਪ੍ਰਚੱਲਤ
ਰਵਾਇਤਾ ਅਖਤਿਆਰ ਕੀਤੀਆਂ ਅਤੇ ਇਉਂ ਇੱਕ ਗ੍ਰੰਥ ਅਧਾਰਿਤ ਧਰਮ ਨੂੰ ਜਿਹੜਾ ਕਿਸਾਨੀ ਅਤੇ ਹੋਰ ਹਲਕਿਆਂ
ਅੰਦਰ ਡੂੰਘੀਆਂ ਜੜ੍ਹਾਂ ਜਮਾ ਸਕਣ ਵਾਲੇ ਵਧੇਰੇ ਪ੍ਰਚੱਲਤ ਭਗਤੀ ਰਸ ਵਾਲੇ ਸੰਪਰਦਾਇ ’ਚ ਬਦਲ ਗਿਆ ਸੀ;ਇਸ
ਨਵ-ਬ੍ਰਾਹਮਣਵਾਦ ਨੂੰ ਫ਼ਲਸਫ਼ਾਨਾ ਢੋਅ ਸ਼ੰਕਰ ਨੇ ਬਾਅਦ ਦੇ ਸਮੇਂ ’ਚ 8ਵੀਂ ਸਦੀ ਈਸਵੀ ’ਚ ਦਿੱਤੀ। ਇਸ
ਵੀਰਸ਼ੈਵ ਪ੍ਰਚਾਰਕ ਨੇ ਨਾ ਸਿਰਫ ਬੁੱਧ ਅਤੇ ਜੈਨ ਮੱਤ ਦਾ ਖੰਡਨ ਕੀਤਾ ਸਗੋਂ ਇਸ ਨੇ ਦੇਸ਼ ਦੇ ਵੱਖ-ਵੱਖ
ਭਾਗਾਂ ’ਚ ਮੱਠਾਂ ਦੀ ਸਥਾਪਨਾ ਕਰਕੇ ਇਸ ਧਰਮ ਨੂੰ
ਜਥੇਬੰਦਕ ਤੌਰ ’ਤੇ ਮਜ਼ਬੂਤੀ ਵੀ ਬਖ਼ਸ਼ੀ।
ਦੱਖਣ ਅੰਦਰ ਰਾਜ ਦੀ ਉਤਪਤੀ: ਦੂਸਰੀ ਸਦੀ ਈਸਵੀ
’ਚ ਸੱਤਵਾਹਨ (ਸੱਚ ਦੀ ਚਾਲਕ) ਸਲਤਨਤ ਦੀ ਸਥਾਪਨਾ ਨਾਲ ਦੱਖਣ ਅੰਦਰ ਪਹਿਲੇ ਵੱਡੇ ਰਾਜ ਦੀ ਉਤਪਤੀ ਹੋਈ।
ਆਂਧਰਾ ਦੇ ਨਾਂ ਨਾਲ ਵੀ ਜਾਣੇ ਜਾਂਦੀ ਸੱਤਵਾਹਨ ਸਲਤਨਤ ਨੇ ਬ੍ਰਾਹਮਣਾਂ ਅਤੇ ਚਤੁਰਵਰਣ ਵਿਵਸਥਾ ਦਾ ਪੱਖ ਪੂਰਿਆ।ਉਨ੍ਹਾਂ ਨੇ ਦੱਖਣ
ਦੀਆਂ ਗੁਫਾਵਾਂ ’ਚ ਮੱਠਾਂ ਅਤੇ ਅਰਜੁਨਕੋੰਡ ਅਤੇ ਕਾਂਚੀ ਦੇ ਸਥਾਨ ਤੇ ਬੋਧੀ ਕੇਂਦਰ ਦੀ ਸਥਾਪਨਾ ਲਈ
ਆਰਥਿਕ ਰੂਪ ’ਚ ਇਮਦਾਦ ਵੀ ਦਿੱਤੀ।ਇਸ ਨੇ ਇਸ ਖ਼ੇਤਰ ਅੰਦਰ ਪੈਦਾਵਾਰ ਦੇ ਹੋਰਨਾਂ ਢੰਗਾਂ 'ਤੇ ਜ਼ਰਈ
ਅਰਥਚਾਰੇ ਦੀ ਚੌਧਰ ਸਥਾਪਤ ਕਰ ਦਿੱਤੀ। ਪੱਲਵੀ ਰਾਜ ਨੇ ਸਿਆਸੀ ਅਤੇ ਫ਼ੌਜੀ ਢਾਂਚੇ ਅੰਦਰ ਅਹਿਮ ਤਬਦੀਲੀਆਂ
ਲਿਆਦੀਆਂ ਅਤੇ ਸਿੱਖਿਆ ਦੇ ਕੇਂਦਰਾਂ ਵਜੋਂ ਬਾ੍ਹਮਣ ਗਰਾਮਾਂ ਦੀ ਸਥਾਪਨਾ ਕਰਕੇ ਅਤੇ ਸੰਸਕ੍ਰਿਤ ਭਾਸ਼ਾਦੀ
ਵਰਤੋਂ ਨੂੰ ਹੱਲਾਸ਼ੇਰੀ ਦੇ ਕੇ ਬ੍ਰਾਹਮਣਵਾਦ ਨੂੰ ਵੀ ਹੁਲਾਰਾ ਬਖ਼ਸ਼ਿਆ। ਪੱਲਵੀ ਰਾਜ ਭੋਇੰ ਮਾਲਕ ਕਿਸਾਨੀ
ਜਮਾਤ ’ਤੇ ਅਧਾਰਤ ਸੀ ਅਤੇ ਜ਼ਰਈ ਢਾਂਚੇ ਦਾ ਪਸਾਰਾ ਕਰਨ ਨੂੰ ਰਾਜਿਆਂ ਨੇ ਉਤਸ਼ਾਹਿਤ ਕੀਤਾ। ਪਹਿਲੇ
ਪੱਲਵੀ ਸ਼ਾਸਕ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਬਲਦਾ ਨਾਲ ਖਿੱਚੇ ਜਾ ਸਕਣ ਵਾਲੇ ਲੋਹੇ ਦੇ ਤਿੰਨ
ਲੱਖ ਹਲ ਵੰਡੇ। ਇਹੀ ਉਹ ਸਮਾਂ ਸੀ ਜਦੋਂ ਤਿੰਨਾਂ ਧਰਮਾਂ ਅੰਦਰ ਟਕਰਾਅ ਤਿੱਖੇ ਹੋ ਗਏ ਸਨ ਅਤੇ ਇਤਿਹਾਸ
ਅੰਦਰ ਰਾਜਿਆਂ ਦੀ ਧਰਮ ਬਦਲੀ ਅਤੇ ਹੋਰਨਾਂ ਧਾਰਮਿਕ ਤਬਕਿਆਂ ਨੂੰ ਸਜ਼ਾਵਾਂ ਦੇਣ ਦੇ ਬਹੁਤ ਸਾਰੇ ਬਿਰਤਾਂਤ
ਮਿਲਦੇ ਹਨ। ਪੱਲਵੀ ਹਾਕਮ ਮਹਿਨੂਰਵਰਨਮ ਨੇ ਜੈਨਮੱਤ ਤਿਆਗ ਕੇ ਸ਼ੈਵਮੱਤ ਧਾਰਨ ਕਰ ਲਿਆ ਅਤੇ ਕਿਹਾ ਜਾਂਦਾ
ਹੈ ਕਿ ਉਸ ਨੇ ਅੱਠ ਹਜ਼ਾਰ ਜੈਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪਹਿਲਾ ਪੱਲਵੀ ਰਾਜਾ ਵੀ ਜੈਨੀ
ਸੀ, ਜਿਹੜਾ ਧਰਮ ਬਦਲੀ ਕਰਕੇ ਸ਼ੈਵ ਬਣਿਆ ਸੀ। ਮੁੱਢਲੇ ਹੋਯਸਲ ਵੀ ਜੈਨੀ ਸਨ।
ਬ੍ਰਾਹਮਣਵਾਦ ਨੇ ਇੱਕ ਖਿੱਤੇ ਦੇ ਹਾਕਮਾਂ ਨੂੰ ਚੱਕਰਵਰਤੀ ਹਾਕਮਾ ਹੋਣ ਵਜੋਂ ਵਾਜਬੀਅਤ ਪ੍ਰਦਾਨ ਕੀਤੀ,
ਜਿਸ ਨੇ ਆਪਣੇ ਲੋਕਾਂ ’ਤੇ ਰਾਜ ਕਰਨ ਵਾਲੇ ਵਜੋਂ ਰਾਜੇ ਦਾ ਰੂਪ ਧਾਰ ਲਿਆ। ਬ੍ਰਾਹਮਣ ਉਸ ਉੱਭਰੇ ਰਾਜ
ਨੂੰ ਵਾਜਬੀਅਤ ਪ੍ਰਦਾਨ ਕਰਨ ਲਈ ਧਾਰਮਿਕ ਆਧਾਰ ਬਣ ਗਏ।ਵਰਣ-ਵਿਵਸਥਾ ਪਿਤਾਪੁਰਖੀ ਢਾਂਚੇ ਨੂੰ ਤੋੜਨ
ਅਤੇ ਵਿਆਪਕ ਰੂਪ ਵਾਲੀਆਂ ਜਮਾਤ ਵਰਗੀਆਂ ਪਹਿਚਾਣਾਂ ਘੜਣ ਦਾ ਜ਼ਰੀਆ ਬਣੀ। ਇਉਂ ਬ੍ਰਾਹਮਣਵਾਦ, ਰਾਜ ਦੀ
ਇਮਦਾਦ ਨਾਲ ਦੱਖਣ ਅੰਦਰ ਪੱਕੇ ਪੈਰੀਂ ਹੋਇਆ। ਬ੍ਰਾਹਮਣਾਂ ਅਤੇ ਹਾਕਮ ਗੁੱਟਾਂ ਵਿਚਕਾਰ ਕਰੀਬੀ ਭਾਈਵਾਲੀ
ਇਸ ਹਕੀਕਤ ’ਚੋਂ ਵੀ ਦੇਖੀ ਜਾ ਸਕਦੀ ਹੈ ਕਿ ਸਿੱਖਿਆ ਦੇਣ ਦੇ ਘਟਿਕਾ ਵਜੋਂ ਜਾਣੇ ਜਾਂਦੇ ਬ੍ਰਾਹਮਣ ਅਦਾਰਿਆਂ ਅੰਦਰ ਧਾਰਮਿਕ ਗ੍ਰੰਥਾਂ ਦੇ ਨਾਲੋਂ ਨਾਲ
ਯੁੱਧ ਕਲਾ 'ਚ ਨਿਪੁੰਨਤਾ ਵੀ ਸਿਖਾਈ ਜਾਂਦੀ ਸੀ। ਇਨ੍ਹਾਂ ਕੇਂਦਰਾਂ ਅੰਦਰ ਰਾਜਭਾਗ ਚਲਾਉਣਾ ਵੀ ਸਿਖਾਇਆ
ਜਾਂਦਾ ਸੀ।
ਜਗੀਰਦਾਰੀ ਦਾ ਉਭਾਰ ਅਤੇ ਪੱਕੇ ਪੈਰੀਂ ਹੋਣਾ
ਮੁੱਢਲੇ ਮੱਧਕਾਲੀਨ ਯੁੱਗ ਚ ਛੇਵੀਂ ਸਦੀ ਈਸਵੀ ਤੋਂ ਜਾਤ ਅਧਾਰਤ ਜਾਤੀਪਾਤੀ
ਵਿਵਸਥਾ ਨੇ ਭਾਰਤ ਦੇ ਬਹੁਤ ਸਾਰੇ ਭਾਗਾਂ ਅੰਦਰ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਸਨ।ਸਪੱਸ਼ਟ ਰੂਪ ਚ
ਇਹ ਭਾਰਤ ਭਰ ਅੰਦਰ ਜਗੀਰਦਾਰੀ ਦੇ ਉਭਾਰ ਨਾਲ ਨੇੜਿਉੰ ਜੁੜੀ ਹੋਈ ਹੈ, ਜਦੋਂ ਕਿ ਵਿਚੋਲਿਆ ਦੀ ਇੱਕ
ਅਜਿਹੀ ਜਮਾਤ ਸਿਰਜ ਲਈ ਗਈ, ਜਿਹੜੀ ਮਿਹਨਤਕਸ਼ ਲੋਕਾਈ ਤੋਂ ਲਗਾਨ ਉਗਰਾਹੁਣ ਜਾਂ ਉਪਜ ਦੇ ਇੱਕ ਹਿੱਸੇ
ਦੇ ਰੂਪ ’ਚ ਵਾਫਰ ਨੂੰ ਹੜੱਪਦੀ ਸੀ। ਇਸ ਦੇ ਨਾਲ ਹੀ ਆਤਮ ਨਿਰਭਰ ਪੇਂਡੂ ਭਾਈਚਾਰੇ ਦਾ ਵਿਕਾਸ ਹੋਇਆ।
ਤੀਜੀ ਸਦੀ ਈਸਵੀ ’ਚ ਮੁੱਖ ਰੂਪ ਚ ਰੋਮਨ ਸਲਤਨਤ ਦੇ ਪਤਨ ਦੇ ਸਿੱਟੇ ਵਜੋਂ ਵਪਾਰ ਅਤੇ ਕਾਰੀਗਰਾਂ ਦੇ
ਗਿਲਡ ਦੇ ਨਿਘਾਰ, ਪੈਸੇ ਦੀ ਚਲਣ ਦੇ ਸੁੰਗੜ ਜਾਣ, ਪੇਂਡੂ ਖੇਤਰਾਂ ਅੰਦਰ ਕਾਰੀਗਰਾਂ ਵੱਲੋਂ ਟਿਕਾਣੇ
ਬਣਾ ਲਏ ਜਾਣ ਨੇ ਜਗੀਰਦਾਰੀ ਦੇ ਉਭਾਰ ਲਈ ਹਾਲਤਾਂ ਮੁਹੱਈਆ ਕਰਵਾਈਆਂ। ਬ੍ਰਾਹਮਣਾ, ਬੋਧੀ ਮੱਠਾਂ ਅਤੇ
ਫੌਜੀ ਜਰਨੈਲਾਂ ਨੂੰ ਜ਼ਮੀਨਾਂ ਵੰਡਣ ਦਾ ਸਿਲਸਿਲਾ ਸ਼ੁਰੂ ਹੋਇਆ। ਭਾਵੇਂ ਇਹ ਅਮਲ ਦੂਜੀ ਸਦੀ ਈਸਵੀ ਚ
ਸਤਵਾਹਨ ਸਲਤਨਤ ਵਿੱਚ ਹੀ ਆਰੰਭ ਹੋ ਗਿਆ ਸੀ, ਪਰ ਪੰਜਵੀਂ ਸਦੀ ਈਸਵੀ ਤੋਂ ਇਹ ਦੂਰ-ਦੂਰ ਤੱਕ ਫੈਲ ਗਿਆ।ਸੱਤਵੀਂ
ਸਦੀ ਈਸਾ ਪੂਰਵ ਤੋਂ ਬਾਅਦ ਮਾਲੀਆ ਉਗਰਾਹੁਣ ਵਾਲੇ ਅਤੇ ਸਥਾਨਕ ਪੱਧਰ ’ਤੇ ਇੰਤਜ਼ਾਮਾਤ ਦੇਖਣ ਵਾਲੇ ਜਗੀਰੂ
ਵਿਚੋਲਿਆਂ ਦੀ ਨਿਯੁਕਤੀ ਕੀਤੀ ਜਾਣ ਲੱਗੀ। ਜਗੀਰਦਾਰੀ ਦੇ ਉਭਾਰ ਦੌਰਾਨ ਬ੍ਰਾਹਮਣਾਂ ਨੂੰ ਜ਼ਮੀਨਾਂ ਵੰਡਣ
ਦਾ ਅਰਥ ਸੀ ਕਿ ਉਹ ਮੁੱਢ ਤੋਂ ਹੀ ਜਗੀਰੂ ਜਮਾਤਾਂ ਦਾ ਹੀ ਇੱਕ ਹਿੱਸਾ ਸਨ। ਇਹ ਅਮਲ ਪੰਜਵੀਂ ਅਤੇ ਸੱਤਵੀਂ
ਸਦੀ ਈਸਵੀ ਦਰਮਿਆਨ ਲਾਜ਼ਮੀ ਰੂਪ ਚ ਚੱਲਿਆ, ਜਦੋਂ ਇਹ ਖਾਸ ਤੌਰ ’ਤੇ ਬੰਗਾਲ, ਗੁਜਰਾਤ ਅਤੇ ਉੜੀਸਾ ਦੇ
ਕੇਂਦਰੀ ਅਤੇ ਪੱਛਮੀ ਮੱਧ ਪ੍ਰਦੇਸ਼ ਅਤੇ ਦੱਖਣ ਦੇ ਖੇਤਰਾਂ ’ਚ ਫੈਲਿਆ, ਜਿੱਥੇ ਪ੍ਰਵਾਸੀ ਅਬਾਦਕਾਰਾਂ
ਨੇ ਆਪਣੇ ਪੱਕੇ ਟਿਕਾਣੇ ਬਣਾ ਲਏ ਸਨ। ਦੱਖਣ ਚ ਛੇਵੀਂ ਸਦੀ ਵਿੱਚ ਇਹ ਪੱਲਵੀ ਰਾਜ ਅੰਦਰ ਆਰੰਭ ਹੋਇਆ,
ਜਿਹੜਾ ਤਾਮਿਲਨਾਡੂ, ਕਰਨਾਟਕਾ ਦੇ ਕੁਝ ਭਾਗਾਂ ਅਤੇ ਕੇਰਲਾ ਦੇ ਇਲਾਕਿਆਂ ’ਚ ਨੌਵੀਂ ਸਦੀ ਈਸਵੀ ਤੋਂ
ਲੈ ਕੇ ਚੋਲਾ ਸਾਮਰਾਜ ਦੌਰਾਨ ਆਪਣੇ ਸਿਖਰ ’ਤੇ ਪਹੁੰਚਿਆ।
ਇਸ ਅਰਸੇ ਦੌਰਾਨ ਜਾਤੀਆਂ ਦਾ ਵੀ ਵਾਧਾ ਹੋਇਆ। ਜਾਤੀ, ਵਰਣ ਅੰਦਰ ਸ਼ਾਮਲ
ਹੋਣ ਵਾਲੇ ਵੱਖਰੇ ਰੀਤੀ ਰਿਵਾਜਾਂ ਵਾਲੇ ਕਬੀਲੇ ਲਈ ਮੁੱਖ ਰੂਪ ਚ ਵਰਤਿਆ ਜਾਂਦਾ ਲਕਬ ਸੀ, ਜਿਸ ਨੇ
ਵਰਣ ਦੀ ਥਾਂ ਲੈ ਲਈ ਕਿਉਂਕਿ ਇਹ ਵੀ ਮੁੱਖ ਸਮੂਹ ਬਣ ਗਿਆ, ਜਿਸ ਚ ਲੋਕ ਇੱਕ ਦੂਜੇ ਨਾਲ ਬੱਝੇ ਹੋਏ
ਸਨ। ਕਿਸਾਨੀ ਦੇ ਮੂਲ ਆਬਾਦਕਾਰ ਕਿਸੇ ਵਿਸ਼ੇਸ਼ ਖੇਤਰ ਅੰਦਰ ਵਿਸ਼ੇਸ਼ ਕਿਸਾਨ ਜਾਤੀ ਬਣ ਕੇ ਸਾਹਮਣੇ ਆਏ।
ਦੱਖਣ ਦੇ ਭੋਇੰ ਮਾਲਕ ਕਿਸਾਨਾਂ ਦੀ ਭਾਰੂ ਜਾਤੀ ਨੂੰ ਸਾਤਵਿੱਕ
ਸ਼ੂਦਰ ਵਜੋਂ ਜਾਣਿਆ ਜਾਂਦਾ ਸੀ, ਜਿਹੜੀ ਕਿ ਸਿਰਫ ਬ੍ਰਾਹਮਣਾਂ ਤੋਂ ਹੀ ਹੇਠਾਂ ਸੀ। ਖੇਤੀ ਲਈ ਲੋੜੀਂਦੀ
ਜਾਂ ਫਿਰ ਪਿੰਡਾਂ ਵਿਚਲੀ ਸਮਾਜਿਕ ਜ਼ਿੰਦਗੀ ਲਈ ਲੋੜੀਂਦੀ ਮੁਹਾਰਤ ਵਾਲੇ ਹਰੇਕ ਕਿੱਤੇ ਨੂੰ ਅਨੇਕਾਂ
ਜਾਤੀਆਂ ਤੇ ਉਪ ਜਾਤੀਆਂ ’ਚ ਵੰਡ ਦਿੱਤਾ ਗਿਆ। ਤਰਖਾਣ, ਲੁਹਾਰ, ਘੁਮਿਆਰ, ਮੋਚੀ, ਚਮਿਆਰ ਵੱਡੇ ਪਿੰਡਾਂ
’ਚ ਮੌਜੂਦ ਸਨ।ਇਉਂ ਹੀ ਨਾਈ, ਧੋਬੀ ਅਤੇ ਪੁਜਾਰੀ ਵੀ। ਉਹ ਜਗੀਰੂ ਵਿਚੋਲਿਆਂ ਦੇ ਪਰਿਵਾਰਾਂ ਸਮੇਤ ਕਿਸਾਨਾਂ
ਦੇ ਹੋਰ ਪਰਿਵਾਰਾਂ ਨੂੰ ਆਪਣੀਆ ਸੇਵਾਵਾਂ ਮੁਹੱਈਆ ਕਰਵਾਉਂਦੇ ਸਨ।ਇਸ ਦੇ ਇਵਜ ਵਜੋਂ ਉਹਨਾਂ ਨੂੰ ਪਿੰਡ
ਦੀ ਉਪਜ ਦਾ ਹਿੱਸਾ ਦਿੱਤਾ ਜਾਣ ਲੱਗਿਆ। ਮੁੱਢ ਵਿੱਚ ਭਾਰੂ ਕਿਸਾਨ ਭਾਈਚਾਰੇ ਦੀਆਂ ਜਥੇਬੰਦੀਆਂ (ਐਸੋਸੀਏਸ਼ਨਾਂ)--ਨੱਤਰ
ਹੀ ਇਸ ਹਿੱਸੇ ਦਾ ਫ਼ੈਸਲਾ ਕਰਦਿਆਂ ਸਨ। ਬਾਅਦ ਦੇ ਸਮਿਆਂ ’ਚ ਇਹ ਵਧੇਰੇ ਕਰਕੇ ਇੱਕ ਤਰਕਸੰਗਤ ਰਵਾਇਤ
ਬਣ ਗਿਆ। ਉਨ੍ਹਾਂ ਨੂੰ ਪਿੰਡ ਦੀ ਜ਼ਮੀਨ ਦਾ ਇੱਕ ਹਿੱਸਾ ਵਾਹੀ ਕਰਨ ਲਈ ਦਿੱਤਾ ਜਾਣ ਲੱਗਿਆ। ਪੇੰਡੂ
ਢਾਂਚੇ ਦੇ ਇਸ ਨਵੇਂ ਬੰਦੋਬਸਤ ਅੰਦਰ ਜਜਮਾਨੀ ਪ੍ਰਥਾ,
ਬਲੂਤੇਦਾਰੀ ਜਾਂ ਅਯਾਗਿਰੀ ਪ੍ਰਥਾ ਹੋੰਦ ’ਚ ਆਈ। ਰੋਜ਼ਾਨਾ ਦੇ ਆਦਾਨ ਪ੍ਰਦਾਨ ਲਈ ਪੈਸੇ ਦੀ ਜ਼ਰੂਰਤ ਨਹੀਂ
ਸੀ। ਇਹ ਬੰਦੋਬਸਤ ਬ੍ਰਾਹਮਣਾਂ ਅਤੇ ਉੱਚ ਜਾਤਾਂ ਦੇ ਭੋਇੰ ਮਾਲਕਾਂ, ਜਾਗੀਰੂ ਵਿਚੋਲਿਆਂ ਨੂੰ ਆਪਣਾ
ਰਸਮੀ ਰੁਤਬਾ ਅਤੇ ਸਮਾਜਿਕ ਰੋਹਬਦਾਬ ਵਧਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੋਇਆ, ਕਿਉਂਕਿ ਵੱਖ-ਵੱਖ ਕਿਸਮਾਂ
ਦੇ ਸਾਰੇ ਸਰੀਰਕ ਮੁਸ਼ੱਕਤ ਅਤੇ ਮਿਹਨਤ ਵਾਲੇ ਕੰਮਾਂ ਨੂੰ ਪੂਰਨ ਰੂਪ ’ਚ ਕਰਨ ਲਈ ਨੀਵੀਆਂ ਜਾਤਾਂ ਹਾਜ਼ਰ
ਸਨ। ਉੱਚੀਆਂ ਜਾਤਾਂ ਨੂੰ ਆਪਣੇ ਹੱਥ ਮੈਲੇ ਕਰਨ ਦੀ ਜਰੂਰਤ ਨਹੀਂ ਸੀ। ਇਹ ਜਾਤ–ਪਾਤੀ ਵਿਵਸਥਾ ਪੈਦਾਵਾਰ
ਦੇ ਜਗੀਰੂ ਢੰਗ ਦੇ ਸੂਤ ਬਹਿੰਦੀ ਸੀ ਅਤੇ ਇਸ ਨੂੰ ਜਾਤ–ਪਾਤੀ ਜਗੀਰਦਾਰੀ ਕਹਿਣਾ ਗਲਤ ਨਹੀਂ ਹੋਵੇਗਾ।
ਇਸ ਅਰਸੇ ਦੌਰਾਨ ਹੀ ਅਛੂਤ ਸਮਝੀਆਂ ਜਾਣ ਵਾਲੀਆਂ ਜਾਤਾਂ ਦੀ ਗਿਣਤੀ ਬਹੁਤ
ਵਧ ਗਈ। ਈਸਾ ਪੂਰਵ ਚੌਥੀ ਸਦੀ ਤੋਂ ਹੀ ਅਛੂਤਾਂ ਦਾ ਜ਼ਿਕਰ ਮਿਲਦਾ ਹੈ, ਮਿਸਾਲ ਵਜੋਂ ਪਤੰਜਲੀ ’ਚ ਦੋ
ਕਿਸਮ ਦੇ ਸੂਦਰਾਂ ਦਾ ਜ਼ਿਕਰ ਕੀਤਾ ਗਿਆ ਹੈ--ਨਿਰਆਸਰਿਤ
(ਛੇਕੇ ਗਏ) ਅਤੇ ਆਸ਼ਰਿਤ। ਪਰ ਇਨ੍ਹਾਂ ਦੀ ਗਿਣਤੀ
ਸੀਮਤ ਸੀ। ਹੌਲੀ ਹੌਲੀ ਹੋਰ ਕਬਾਇਲੀ ਗੁੱਟਾਂ ਨੂੰ ਇਨ੍ਹਾਂ ਚ ਸ਼ਾਮਿਲ ਕੀਤਾ ਗਿਆ। ਪਰ ਜਗੀਰਦਾਰੀ ਦੌਰ
ਅੰਦਰ ਇਨ੍ਹਾਂ ਦੀ ਗਿਣਤੀ ’ਚ ਅਥਾਹ ਵਾਧਾ ਹੋਇਆ। ਮਿਸਾਲ ਵਜੋਂ ਚਮਾਰਾਂ ਅਤੇ ਰਜ਼ਕਾ ਨੂੰ ਅਛੂਤਾਂ ’ਚੋਂ
ਅਛੂਤ ਦਾ ਦਰਜਾ ਦਿੱਤਾ ਜਾਣ ਲੱਗਿਆ। ਕਬਾਇਲੀ ਗੁੱਟਾਂਨੂੰ ਉਨ੍ਹਾਂ ਦੇ ਜੰਗਲਾਂ/ਜ਼ਮੀਨਾਂ, ਜੀਵਨ ਨਿਰਬਾਹ
ਦੇ ਸਾਧਨਾਂ ਅਤੇ ਆਜ਼ਾਦੀਆਂ ਤੋਂ ਵਾਂਝਿਆਂ ਕਰਕੇ ਉਨ੍ਹਾਂ ਨੂੰ ਅਛੂਤਾਂ ਦੀ ਹਾਲਤ ਵਿੱਚ ਧੱਕ ਦਿੱਤਾ।
ਕੁਝ ਦਸਤਕਾਰੀ ਵਰਗਾਂ ਨੂੰ ਵੀ ਸ਼ੂਦਰਾਂ ਤੋਂ ਅਤੀ ਸ਼ੂਦਰ ਬਣਾ ਦਿੱਤਾ। ਮੁੱਖ ਰੂਪ ’ਚ ਉਹ ਬੰਧੂਆ ਮਜ਼ਦੂਰ
ਸਨ, ਜਿਨ੍ਹਾਂ ਨੂੰ ਧਾਰਮਿਕ ਅਕੀਦਿਆਂ ’ਤੇ ਚੱਲਦਿਆਂ ਸੋਨੇ ਵਰਗੀ ਕੋਈ ਧਨ ਦੌਲਤ ਅਤੇ ਜ਼ਮੀਨ ਰੱਖਣ ਦੀ
ਮਨਾਹੀ ਸੀ।ਉਨ੍ਹਾਂ ਦਾ ਇੱਕੋ ਇੱਕ ਧਰਮ ਸਾਰੇ ਪਿੰਡ ਖਾਸ ਕਰਕੇ ਭੋਇੰ ਮਾਲਕਾਂ ਲਈ ਮੁਸ਼ੱਕਤ ਕਰਨਾ ਸੀ।
ਉਹ ਪਿੰਡਾਂ ਦੇ ਬਾਹਰਵਾਰ ਦੂਰ ਦਰਾਜ ਰਹਿੰਦੇ ਸਨ, ਇਨ੍ਹਾਂ ਦਾ ਪਰਛਾਵਾਂ ਵੀ ਭਿੱਟ ਸਮਝਿਆ ਜਾਂਦਾ ਸੀ।
ਇਨ੍ਹਾਂ ਅਛੂਤ ਕਿਰਤੀਆਂ ਨੂੰ ਜਿਉਣ ਦੀਆਂ ਨਿਮਨਤਮ ਹਾਲਤਾਂ ਅਤੇ ਸਦੀਵੀ ਗ਼ੁਲਾਮੀ ਵੱਲ ਧੱਕ ਕੇ ਹੀ
ਇਨ੍ਹਾਂ ਚੋਂ ਵੱਧ ਤੋਂ ਵੱਧ ਵਾਫਰ ਨਿਚੋੜੀ ਜਾ ਸਕਦੀ ਸੀ।
ਗੁੱਟਾਂ ਦੇ ਰੂਪ ’ਚ ਅਤੇ ਵਿਅਕਤੀਗਤ ਰੂਪ ’ਚ ਵੀ ਬ੍ਰਾਹਮਣਾਂ ਨੂੰ ਜ਼ਮੀਨਾਂ
ਵੰਡੀਆਂ ਗਈਆਂ ਅਤੇ ਪਿੰਡਾਂ ਚੋਂ ਉਗਰਾਹੇ ਮਾਲੀਏ ਦਾ ਇੱਕ ਹਿੱਸਾ ਦਿੱਤਾ ਗਿਆ। ਉਹ ਪਿੰਡ ਵਾਲਿਆਂ ਵੱਲੋਂ
ਪੈਦਾ ਕੀਤੀ ਵਾਫਰ 'ਤੇ ਐਸ਼ ਕਰਦੇ ਸਨ।ਦੱਖਣੀ ਭਾਰਤ ਅੰਦਰ ਬ੍ਰਾਹਮ ਦੇਵ ਪਿੰਡ, ਬ੍ਰਾਹਮਣਵਾਦੀ ਸੱਭਿਆਚਾਰ
ਅਤੇ ਸਿੱਖਿਆ ਦੇ ਕੇਂਦਰ ਬਣ ਗਏ। ਇਨ੍ਹਾਂ ਪਿੰਡਾਂ ਅੰਦਰ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਆਪਣੇ ਸ਼ਾਸਕੀ
ਕੰਟਰੋਲ ਰਾਹੀਂ ਬ੍ਰਾਹਮਣਾਂ ਨੇ ਇਨ੍ਹਾਂ ਪਿੰਡਾਂ ਦੇ ਪੈਦਾਵਾਰੀ ਸਾਧਨਾਂ ਉੱਪਰ ਚੌਧਰ ਸਥਾਪਿਤ ਕਰ ਲਈ।
ਬ੍ਰਾਹਮਣਾਂ ਨੂੰ ਪਿੰਡਾਂ ਦੇ ਮਾਲੀਏ ਜਾਂ ਫ਼ਸਲ ਦਾ ਇੱਕ ਵੱਡਾ ਹਿੱਸਾ(ਮੇਲਵਰਮ) ਰੱਖਣ ਦਾ ਹੁਕਮ ਸੀ ਅਤੇ ਉਹ ਆਪਣੀਆਂ ਜ਼ਮੀਨਾਂ ’ਤੇ ਵਾਹੀ ਮੁਜ਼ਾਹਰਿਆਂ ਜਾਂ
ਹਿੱਸੇਦਾਰਾਂ ਤੋਂ ਕਰਵਾਉਂਦੇ ਸਨ। ਧਰਮ ਉਨ੍ਹਾਂ ਨੂੰ ਜ਼ਮੀਨ ਮਾਲਕੀ ਦਾ ਹੱਕ ਅਤੇ ਖੇਤੀ ’ਤੇ ਨਿਗਰਾਨੀ
ਕਰਨ ਦਾ ਹੱਕ ਦਿੰਦਾ ਸੀ। ਪਰ ਉਹ ਆਪ ਵਾਹੀ ਨਹੀਂ ਕਰਦੇ ਸਨ। ਬ੍ਰਾਹਮਣ ਜਾਤਾਂ ਦਾ ਇੱਕ ਹਿੱਸਾ ਹਾਕਮਾਂ
ਨਾਲ ਬਹੁਤ ਨੇੜਿਉਂ ਜੁੜਿਆ ਹੋਇਆ ਸੀ। ਹਾਕਮ ਵਰਗ ਦੇ ਕਸ਼ੱਤਰੀ ਰੁਤਬੇ ਨੂੰ ਸਾਬਤ ਕਰਦੀਆਂ ਜਾਅਲੀ ਜਨਮ
ਪੱਤਰੀਆਂ ਬਣਾਉਣ ਤੋਂ ਇਲਾਵਾ ਇਹ ਹਿੱਸਾ ਰਾਜ ਪੁਰੋਹਤ ਵੀ ਸੀ ਅਤੇ ਕਈ ਰਜਵਾੜਾਸ਼ਾਹੀਆਂ 'ਚ ਉਹ ਸਰਕਾਰੀ
ਅਹੁਦਿਆਂ 'ਤੇ ਵੀ ਸਨ। ਵਾਫਰ ਨੂੰ ਪੈਦਾ ਕਰਨ ’ਚ ਮੱਦਦ ਕਰਨ ਵਾਲੇ ਇਨ੍ਹਾ ਬ੍ਰਾਹਮਣਾਂ ਨੇ ਜਗੀਰੂ ਯੁੱਗ
ਅੰਦਰ ਸਿਖਰਲੇ ਸਮਾਜਿਕ ਰੁਤਬੇ ਨੂੰ ਛੂਹਿਆ।
ਭੋਇੰ ਮਾਲਕਾਂ ਅਤੇ ਮਾਲੀਆ ਉਗਰਾਹੁਣ ਵਾਲਿਆਂ ਵਜੋਂ ਰਾਜ ਭਾਗ ਨਾਲ ਜੁੜੇ
ਬ੍ਰਾਹਮਣਾਂ ਦੀ ਸਿਆਸੀ, ਸਮਾਜਿਕ ਤੇ ਧਾਰਮਿਕ ਜ਼ਿੰਦਗੀ ’ਚ ਤੂਤੀ ਬੋਲਦੀ ਸੀ। ਉਹ ਜਗੀਰੂ ਹਾਕਮ ਜਮਾਤ
ਦੇ ਸਰਗਰਮ ਮੈਂਬਰ ਸਨ ਅਤੇ ਨਾਲ ਹੀ ਇਸ ਦੇ ਵਿਚਾਰਧਾਰਕ ਰਹਿਨੁੰਮਾਂ ਵੀ।
ਇਸ ਦੇ ਨਾਲ ਹੀ ਇਸੇ ਹੀ ਸਮੇਂ ਦੌਰਾਨ ਕਸ਼ੱਤਰੀ ਵਰਣ ਨੇ ਉੱਤਰ-ਪੱਛਮੀ ਭਾਰਤ
ਅੰਦਰ ਆਪਣੇ ਪੈਰ ਜਮਾ ਲਏ ਸਨ। ਦੱਖਣ ਚ ਇਹ ਸਿਲਸਿਲਾ ਨਹੀਂ ਚੱਲਿਆ। ਜ਼ਮੀਨਾਂ ਹਥਿਆਉਣ ਅਤੇ ਮਾਲੀਏ ’ਚੋਂ
ਹਿੱਸਾ ਪੱਤੀ ਬਟੋਰਨ ਵਾਲੇ ਜਗੀਰੂ ਵਿਚੋਲਿਆਂ ਅਤੇ ਨਾਲ ਹੀ ਹਥਿਆਰਬੰਦ ਫੌਜ ਰੱਖਣ ਵਾਲੇ ਸੂਬੇਦਾਰ,
ਜਗੀਰਦਾਰੀ ਦਾ ਇੱਕ ਸਥਾਈ ਲੱਛਣ ਬਣ ਗਿਆ। ਉੱਤਰ ’ਚ ਗੁੱਜਰਾਂ, ਹੂਨ ਅਤੇ ਆਰੀਆਈ ਕਸ਼ੱਤਰੀਆਂ ਵਰਗੇ ਧਾੜਵੀਆਂ
ਦੇ ਹਾਕਮ ਜਾਂ ਸ਼ਕਤੀਸ਼ਾਲੀ ਕੁਟੰਬ ਅਤੇ ਵਿਚੋਲੇ ਆਪਣੀ ਪੁਜ਼ੀਸ਼ਨ ਮਜ਼ਬੂਤ ਬਣਾ ਕੇ ਰਾਜਪੂਤ ਜਾਤ ’ਚ ਤਬਦੀਲ
ਹੋ ਗਏ।ਵਿਆਹ ਸਬੰਧਾਂ ਰਾਹੀਂ ਮਜ਼ਬੂਤ ਹੋਈ ਜਗੀਰਦਾਰੀ ਨਾਲ ਇਨ੍ਹਾਂ ਵਾਰਸਾਂ ਦੀ ਰੋਟੀ- ਬੇਟੀ ਦੀ ਸਾਂਝ
’ਚੋਂ ਰਾਜਪੂਤ ਜਾਤੀਆਂ ਹੋਂਦ ਵਿੱਚ ਆਈਆਂ। ਰਾਜਪੂਤ ਲਫ਼ਜ਼ ਦੀ ਉਤਪਤੀ ਰਾਜਰੁੱਤਰ ਤੋਂ ਹੋਈ, ਜਿਸ ਦਾ ਅਰਥ ਪ੍ਰਾਚੀਨ ਮੱਧਕਾਲੀ ਸਮਿਆਂ ਦੌਰਾਨ ਕਈ ਪਿੰਡਾਂ ਨੂੰ
ਕਾਬੂ ਹੇਠ ਰੱਖਣ ਵਾਲੇ ਵਜੋਂ ਲਿਆ ਜਾਂਦਾ ਸੀ, ਜਿਸ ਦੌਰ ਦੌਰਾਨ ਪਿੰਡ ਦੇ ਮੁਖੀ ਦਾ ਅਹੁਦਾ ਵੀ ਇੱਕ
ਅਹਿਮ ਅਹੁਦਾ ਮੰਨਿਆ ਜਾਂਦਾ ਸੀ। ਆਮ ਕਰਕੇ ਭਾਰੂ ਕਿਸਾਨੀ ਜਮਾਤ ਦੇ ਵੱਡੇ ਭੋਇੰ ਮਾਲਕਾਂ ਨੇ ਵਾਹੀ
ਕਰਨ ਵਾਲੇ ਆਪਣੇ ਕਿਸਾਨ ਭਰਾਵਾਂ ਨਾਲੋਂ ਆਪਣੇ ਆਪ ਨੂੰ ਪਾਸੇ ਕਰਦਿਆਂ ਇੱਕ ਖੇਤਰ ਅੰਦਰਲੇ ਆਪਣੇ ਹਮਰੁਤਬਾ
ਭੋਇੰ ਮਾਲਕਾਂ ਨਾਲ ਵਿਆਹ ਸਬੰਧਾਂ ਰਾਹੀਂ ਅਤੇ ਰੋਟੀ-ਬੇਟੀ ਦੀ ਸਾਂਝ ਰਾਹੀਂ ਆਪਣੀ ਹੈਸੀਅਤ ਨੂੰ ਪੱਕੇ
ਪੈਰੀਂ ਕੀਤਾ। ਆਂਧਰਾ ਪ੍ਰਦੇਸ਼ ਵਿੱਚ ਪੈਡਾਰੈਤੀਆਂ
’ਚੋਂ ਆਏ ਰੈਡੀ ਅਤੇ ਗੌੰਡ ਮੱਧਯੁਗੀ ਜਗੀਰੂ ਕਾਲ ਦੌਰਾਨ ਇਸ ਅਮਲ ਰਾਹੀਂ ਹੀ ਵੱਖਰੇ ਜਾਤੀ ਵਰਗਾਂ ਵਜੋਂ
ਵਜੂਦ ’ਚ ਆਏ।
ਗਜ਼ਨੀ ਦੇ ਮੁਹੰਮਦ ਦੇ ਹਮਲਿਆਂ ਤੋਂ ਪਹਿਲਾਂ ਦਸਵੀਂ ਸਦੀ ਈਸਵੀ ਤੱਕ ਜਾਤੀਆ
ਦੇ ਢਾਂਚੇ ਦੇ ਪੱਕੇ ਪੈਰੀਂ ਹੋਣ ਦਾ ਸਿਲਸਿਲਾ ਮੁੱਖ ਰੂਪ ਵਿੱਚ ਮੁਕੰਮਲ ਹੋ ਗਿਆ ਸੀ। ਜਗੀਰਦਾਰੀ ਜਮਾਤ
ਨੇ ਚਤੁਰਵਰਣ ਦੀ ਪ੍ਰੋੜਤਾ ਕੀਤੀ। ਬੁੱਧ ਮੱਤ ਦੇ ਧਾਰਨੀ ਹੁਕਮਰਾਨ ਵੀ ਇਸ ਚਤੁਰਵਰਣ ਵਿੱਚ ਮਾਣ ਮਹਿਸੂਸ
ਕਰਦੇ ਸਨ। ਇਸ ਵਿਵਸਥਾ ਨੇ ਵੱਖ-ਵੱਖ ਜਾਤਾਂ ਦੀ ਰਵਾਇਤੀ ਹੈਸੀਅਤ ਤਹਿ ਕਰ ਦਿੱਤੀ। ਸ਼ਰੀਰਕ ਮੁਸ਼ੱਕਤ
(ਕਿਸਾਨ, ਕਾਰੀਗਰ) ਕਰਨ ਵਾਲੇ ਜਾਂ ਬ੍ਰਹਮਣਵਾਦੀ ਉਤਮਤਾ ਜਾਂ ਦਰਜਾਬੰਦੀ ਵਾਲੀਆਂ ਧਾਰਨਾਵਾਂ ਨੂੰ ਵੰਗਾਰਨ
ਵਾਲੇ (ਕਾਯਸਥ ਜਾਂ ਅਦਾਲਤੀ ਨਾਜ਼ਰ, ਵੈਦ ਜਾਂ ਡਾਕਟਰ) ਸ਼ੂਦਰ ਮੰਨੇ ਜਾਂਦੇ ਸਨ।ਪਰ ਕਿਉਂਕਿ
ਇਹ ਵਿਵਸਥਾ ਵੱਖ-ਵੱਖ ਜਾਤੀਆਂ ਦੀ ਵੰਨ-ਸੁਵੰਨਤਾ ਦੀ ਵਿਆਖਿਆ ਕਰਨ ’ਚ ਨਾਕਾਮ ਸੀ, ਇਸ ਲਈ ਵਰਣਸੰਸਕਾਰ ਦਾ ਸਿਧਾਂਤ ਸਾਹਮਣੇ ਲਿਆਂਦਾ ਗਿਆ। ਇਸ
ਸਿਧਾਂਤ ਨੇ ਵੱਖ-ਵੱਖ ਵਰਣਾਂ ਦੇ ਮਰਦ ਅਤੇ ਔਰਤਾਂ ਦਰਮਿਆਨ ਹੋਏ ਨਾਜਾਇਜ਼ ਵਿਆਹਾਂ ਦੇ ਸਿੱਟੇ ਵਜੋਂ
ਵੱਖ-ਵੱਖ ਜਾਤਾਂ ਦੇ ਰੂਪ ਚ ਉਤਪਤੀ ਹੋਣਾ ਦੱਸਿਆ।ਪਹਿਲੀ ਜਾਂ ਦੂਜੀ ਸਦੀ ਵਿੱਚ ਲਿਖੀ ਗਈ ਮਨੂੰਸਮਿ੍ਤੀ
ਇਸ ਉੱਭਰ ਰਹੇ ਜਗੀਰਦਾਰੀ ਢਾਂਚੇ ਦੇ ਹਰਕਾਰੇ ਵਜੋਂ ਸਾਹਮਣੇ ਆਈ, ਜਿਸ ਨੇ ਇਨ੍ਹਾਂ ਨੂੰ ਵਿਚਾਰਧਾਰਕ
ਵਾਜਬੀਅਤ ਪ੍ਰਦਾਨ ਕੀਤੀ।ਇਹ ਸਿਧਾਂਤ ਅਸਲ ’ਚ ਲੁਟੇਰੀਆਂ ਜਮਾਤਾਂ ਦੇ ਉੱਤਮ ਹੋਣ ਨੂੰ ਪ੍ਰਵਾਨਗੀ ਦਿੰਦਾ
ਸੀ ਅਤੇ ਬਹੁਗਿਣਤੀ ਲੋਕਾਂ ਦੀ ਆਜ਼ਾਦੀ ਖੋਹਣ ਅਤੇ ਉਨ੍ਹਾਂ ਨੂੰ ਬੇਪਤ ਕਰਨ ਦੀ ਖੁੱਲ੍ਹੀ ਛੁੱਟੀ ਨੂੰ
ਪ੍ਰਵਾਨਗੀ ਦਿੰਦਾ ਸੀ।
ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਰਵਾਇਤੀ ਰੂਪ ’ਚ ਹੀ ਕੁਝ ਖਾਸ ਕਿੱਤਿਆਂ
ਦੇ ਭਿੱਟ ਵਾਲੇ ਖਾਸੇ ਅਤੇ ਇਨ੍ਹਾਂ ਦਾ ਮੁੱਲ ਵੀ ਘੱਟ ਪੈੰਦਾ ਹੋਣ ਦੇ ਨਤੀਜੇ ਵਜੋਂ ਹੀ ਛੂਆਛਾਤ ਉਪਜੀ।
ਪਰ ਕਿੱਤਿਆਂ ਦਾ ਖਾਸਾ ਪੱਕੇ ਤੌਰ ’ਤੇ ਭਿੱਟੇ ਜਾਣ ਵਾਲੇ ਲੋਕਾਂ ਦੀ ਇੱਕ ਜਮਾਤ ਨਹੀਂ ਸਿਰਜ ਸਕਦੀ।
ਇਸ ਦੇ ਉਲਟ ਰਵਾਇਤੀ ਭਿੱਟਪੁਣੇ ਅਤੇ ਪਵਿੱਤਰਤਾ (ਪਾਵਨ) ਦੀ ਵਿਚਾਰਧਾਰਾ ਜ਼ਰਈ ਤੇ ਸ਼ਹਿਰੀ ਆਰਥਚਾਰੇ
ਲਈ ਅਰਧ-ਗੁਲਾਮਾਂ ਦੀ ਜਮਾਤ ਸਿਰਜਨ ਦਾ ਜ਼ਰੀਆ ਬਣੀ।ਲੁੱਟੀਆਂ ਪੁੱਟੀਆਂ ਜਾਂਦੀਆਂ ਜਮਾਤਾਂ ਦੀ ਜ਼ਮੀਨ
ਅਤੇ ਕਿਰਤ ਤੇ ਕਬਜ਼ਾ ਜਮਾਈ ਬੈਠੀਆਂ ਹਾਕਮ ਜਮਾਤਾਂ ਵਜੋਂ ਅਤੇ ਮਜ਼ਬੂਤ ਟਕਰਾਅ ਅਤੇ ਤਿੱਖੀਆਂ ਹੋਈਆਂ
ਜਮਾਤੀ ਵਿਰੋਧਤਾਈਆਂ ਦੀ ਹਾਲਤ ’ਚ ਹਾਕਮ ਜਮਾਤਾਂ ਦੇ ਸਰਗਰਮ ਮੈਂਬਰਾਂ ਵਜੋਂ ਬ੍ਰਾਹਮਣਾਂ ਨੇ ਭਿੱਟ
ਅਤੇ ਸ਼ੁੱਧਤਾ ਦਾ ਸਿਧਾਂਤ ਘੜ੍ਹਿਆ।ਇਸ ਖਾਤਰ ਹੋ ਸਕਦਾ ਹੈ ਕਿ ਕਬਾਇਲੀ ਲਕਬਾ ਤੋਂ ਉਧਾਰੀ ਲੈ ਕੇ ਸ਼ੁੱਧਤਾ
ਮਾਪਣ ਦੇ ਪੈਮਾਨੇ ਵਜੋਂ ਖ਼ੁਦ ਬ੍ਰਾਹਮਣਾਂ ਨੇ ਆਪਣੇ ਆਪ ਨੂੰ ਸ਼ੁੱਧ ਹੋਣ ਵਜੋਂ ਪੇਸ਼ ਕੀਤਾ। ਕੁੱਝ
ਕਿੱਤਿਆਂ ਨੂੰ ਹੀ ਭ੍ਰਿਸ਼ਟ ਕਰਾਰ ਦੇ ਦਿੱਤਾ ਗਿਆ। ਵਰਣਾਂ ਦੀ ਵਿਚਾਰਧਾਰਾ ਸਮੁੱਚੇ ਸਮਾਜ ਦੀ ਵਿਚਾਰਧਾਰਾ
ਬਣ ਗਈ ਜੋ ਪੈਦਾਵਾਰ ਦੇ ਜਗੀਰੂ ਢੰਗ ਅੰਦਰ ਜਾਤ–ਪਾਤੀ ਵਿਵਸਥਾ ਦੀ ਅਹਿਮੀਅਤ ਨੂੰ ਉਜਾਗਰ ਕਰਦਾ ਹੈ।
ਵਾਫਰ ਦੀ ਉਤਪਤੀ 'ਚ, ਕਾਨੂੰਨ ਨੂੰ ਵਾਜਬੀਅਤ ਦੇਣ 'ਚ ਅਤੇ ਅੰਨ੍ਹੀ ਲੁੱਟ-ਖਸੁੱਟ
ਆਸਰੇ ਪੇਂਡੂ ਜ਼ਰਈ ਅਰਥਚਾਰੇ ਦੇ ਪੱਕੇ ਪੈਰੀਂ ਹੋਣ ’ਚ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਮਹੱਤਤਾ ਨੇ ਉਸ ਨੂੰ ਬੁੱਧਮੱਤ
ਅਤੇ ਜੈਨਮੱਤ ਦੇ ਉੱਤੋਂ ਦੀ ਚੌਧਰ ਪ੍ਰਦਾਨ ਕਰ ਦਿੱਤੀ।ਦੌਲਤ ਦੇ ਅੱਡੇ ਬਣੇ ਬੋਧੀ ਅਤੇ ਜੈਨ ਕੇਂਦਰ
ਸ਼ਾਹੀ ਗ੍ਰਾਂਟਾਂ ਲਈ ਖਹਿਬੜਣ ਲੱਗੇ, ਭਾਵੇਂ ਕਿ ਇਹ ਧਰਮ ਵੀ ਜਗੀਰਦਾਰੀ ਢਾਂਚੇ ਦੀਆਂ ਲੋੜਾਂ ਮੁਤਾਬਕ
ਤਬਦੀਲ ਹੋ ਗਏ ਸਨ ਅਤੇ ਇਨ੍ਹਾਂ ਨੇ ਵੀ ਜਾਤ–ਪਾਤੀ ਵਿਵਸਥਾ ਨੂੰ ਅਪਣਾ ਲਿਆ ਸੀ, ਪਰ ਅਰਥਚਾਰੇ ਚ ਇਨ੍ਹਾਂ
ਦੇ ਰੋਲ ਘੱਟ ਗਿਆ। ਉਹ ਬ੍ਰਾਹਮਣਵਾਦ ਨੂੰ ਟੱਕਰ ਦੇਣ ਦੇ ਵਿਚਾਰਧਾਰਕ ਕੇਂਦਰ ਬਣੇ ਰਹੇ, ਭਾਵੇਂ ਕਿ
ਇਸ ਗੱਲ ਦੇ ਬਾਵਜੂਦ ਕਿ ਖਾਸ ਕਰਕੇ ਸੱਤਵੀਂ ਸਦੀ ਈਸਵੀ ਤੋਂ ਬਾਅਦ ਵੱਖ-ਵੱਖ ਹਾਕਮਾਂ ਨੇ ਬਹੁਤ ਹਿੰਸਕ
ਢੰਗਾਂ ਨਾਲ ਇਨ੍ਹਾਂ ਦਾ ਸ਼ਿਕਾਰ ਪਿੱਛਾ ਕੀਤਾ।ਸਾਰਨਾਥ ਅਤੇ ਨਾਲੰਦਾ 'ਤੇ ਤੁਰਕਾਂ ਦਾ ਕਬਜ਼ਾ ਕਰ ਲਏ
ਜਾਣ ਨਾਲ ਬੁੱਧਮੱਤ ਇਸ ਤਬਾਹਕੁੰਨ ਹਮਲੇ ਚੋਂ ਭਾਰਤ ਅੰਦਰ ਮੁੜ ਉੱਭਰ ਨਹੀਂ ਸਕਿਆ।
ਤੁਰਕਾਂ ਦੇ ਹਮਲੇ:ਤੇਰਵੀਂ ਸਦੀ ਈਸਵੀ
ਵਿੱਚ ਗੁਲਾਮਦਾਰੀ ਖਾਨਦਾਨ ਵੱਲੋਂ ਉੱਤਰ ਭਾਰਤ ਅੰਦਰ ਤੁਰਕਾਂ ਦੀ ਸਲਤਨਤ ਦੀ ਸਥਾਪਨਾ ਪੈਦਾਵਾਰ ਦੇ
ਜਗੀਰੂ ਢੰਗ ਅੰਦਰ ਇੱਕ ਅਹਿਮ ਪੜਾਅ ਸੀ ਉਨ੍ਹਾਂ ਨੇ ਪ੍ਰਸ਼ਾਸਨ ਦਾ ਕੇਂਦਰੀਕਰਨ ਕਰ ਦਿੱਤਾ ਅਤੇ ਲਗਾਨ
ਉਗਰਾਹੀ ਲਈ ਵਧੇਰੇ ਢਾਂਚਾਗਤ ਪ੍ਰਬੰਧ ਅਪਣਾ ਲਿਆ। ਹਾਕਮ ਜਮਾਤ ਦੀ ਬਣਤਰ ਵੀ ਤਬਦੀਲ ਹੋ ਗਈ।ਮੁੱਢ ਚ
ਤੁਰਕ ਗੁਲਾਮਦਾਰੀ ਖਾਨਦਾਨ ਅਤੇ ਉਨ੍ਹਾਂ ਦੇ ਸਾਕ-ਸਬੰਧੀ ਰਾਜ ਕਰਦੇ ਸਨ, ਪਰ ਹੌਲੀ-ਹੌਲੀ ਉਨ੍ਹਾਂ ਦੀ
ਥਾਂ ਭਾਰਤੀ ਮੂਲ ਦੇ ਸਾਬਕਾ ਗੁਲਾਮਾਂ, ਭਾਰਤੀਕਰਨ ਕੀਤੇ ਹੋਏ ਤੁਰਕ ਅਤੇ ਵਿਦੇਸ਼ੀ ਪ੍ਰਵਾਸੀ ਅਤੇ ਬਾਅਦ
’ਚ ਹੋਰ ਪ੍ਰਵਾਸੀ ਲੈਂਦੇ ਗਏ।ਸਭ ਤੋਂ ਮਹੱਤਵਪੂਰਨ ਤਬਦੀਲੀਆਂ ਮਾਲੀਆ ਉਗਰਾਹੁਣ(ਇਕੱਠਾ) ਕਰਨ ਦੇ ਅਧਿਕਾਰ
ਦੇਣ ਸਬੰਧੀ ਢੰਗ ਤਰੀਕਿਆਂ ਬਾਰੇ ਸੀ।ਮੁੱਢ ’ਚ ਰਾਜਾਂ ਦੇ ਹੁਕਮ ਮੂਜਬ ਇਹ ਅਧਿਕਾਰ ਤਾ-ਉਮਰ ਲਈ ਹੀ
ਹੁੰਦੇ ਸਨ। ਪੰਦਰਵੀਂ ਸਦੀ ਈਸਵੀ ਦੇ ਅੰਤ ਤੱਕ ਆਉਂਦੇ-ਆਉਂਦੇ ਇਨ੍ਹਾਂ ਨੂੰ ਪਿਤਾ-ਪੁਰਖੀ ਬਣਾ ਦਿੱਤਾ
ਗਿਆ। ਤੁਰਕ ਸ਼ਹਿਰਾਂ ਦੇ ਰਹਿਣ ਵਾਲੇ ਸਨ ਅਤੇ ਉਹ ਇਸਲਾਮ ’ਤੇ ਮਿਹਰਬਾਨ ਸਨ, ਇਉਂ ਤੁਰਕ ਹਾਕਮਾਂ ਨੇ ਸਮਾਂ ਪਾ ਕੇ ਮੁੱਢਲੀਆਂ
ਜਾਗੀਰਾਂ ਦੀ ਥਾਂ 'ਤੇ ਨਵੀਆਂ ਜਗੀਰਾਂ ਉਸਾਰੀਆਂ।
ਤੁਰਕਾਂ ਨੇ ਇੰਤਜ਼ਾਮਾਤ ਵਿੱਚ ਲਿਆਂਦੀਆਂ ਅਤੇ ਦੱਖਣ ’ਚ ਵੀ ?’ਚ ਲਿਆਂਦੀਆਂ ਤਬਦੀਲੀਆਂ ’ਚ ਮਾਲੀਆ ਉਗਰਾਹੁਣ ਅਤੇ ਸ਼ਾਸਨ ਚਲਾਉਣ
ਲਈ ਫ਼ੌਜੀ ਸੇਵਾਵਾਂ ਮੁਹੱਈਆ ਕਰਨ, ਸ਼ਾਸਕ ਨਿਯੁਕਤ ਕਰਨ, ਪਿੰਡ ਦਾ ਮੁਖੀ ਅਤੇ ਪੁਜਾਰੀ ਵਰਗ ਨੂੰ ਥਾਪਣ
ਦੀਆਂ ਸ਼ਕਤੀਆਂ ਸ਼ਾਮਲ ਸਨ ਇਹਨਾਂ ਨੂੰ ਹੁਣ ਇਨਾਮਦਾਰ,
ਵਤਨਦਾਰ, ਇਕਤਾਦਾਰ, ਦੇਸ਼ਮੁੱਖ-ਦੇਸਾਈ ਅਤੇ
ਬਾਅਦ ’ਚ ਮੁਗਲ ਰਾਜ ਅੰਦਰ ਜਗੀਰਦਾਰ ਦਾ ਨਾਂ ਦਿੱਤਾ
ਗਿਆ।
ਭਾਵੇਂ ਆਪਣੇ ਅਹੁਦੇ ਗਵਾ ਚੁੱਕੇ ਕੁਝ ਪ੍ਰਾਚੀਨ ਵਿਚੋਲੇ ਤੁਰਕ ਸਲਤਨਤ ਦੇ
ਬਾਅਦ ਦੇ ਅਰਸੇ ਦੌਰਾਨ ਆਪਣੇ ਅਹੁਦੇ ਮੁੜ ਹਾਸਲ ਕਰਨ ’ਚ ਕਾਮਯਾਬ ਹੋ ਗਏ ਪਰ ਇਸ ਅਰਸੇ ਦੌਰਾਨ ਉੱਤਰੀ
ਭਾਰਤ ਅੰਦਰ ਜਗੀਰਦਾਰੀ ਦੀ ਬਣਤਰ ਖੜੋਤ ’ਚ ਨਹੀਂ ਰਹੀ।ਭਾਵੇਂ ਇਸ ਨੇ ਪੇਂਡੂ ਅਰਥਚਾਰੇ ਦੇ ਢਾਂਚੇ ਅੰਦਰ
ਕੋਈ ਤਬਦੀਲੀ ਨਹੀਂ ਲਿਆਦੀ। ਤੁਰਕਾਂ ਨੇ ਯੁੱਧ ਕਲਾ ਦੇ ਖੇਤਰ ਅੰਦਰ ਨਵੀਆਂ ਤਕਨੀਕਾਂ ਲਿਆਂਦੀਆਂ।ਉਨ੍ਹਾਂ
ਨੇ ਸ਼ਹਿਰੀ ਖੇਤਰਾਂ ਅੰਦਰ ਵਪਾਰ, ਵਣਜ ਅਤੇ ਦਸਤਕਾਰੀ ਨੂੰ ਹੱਲਾਸ਼ੇਰੀ ਦਿੱਤੀ। ਇਉਂ ਇਸ ਕਾਲ ਦੌਰਾਨ
ਭਾਰਤੀ ਸਮਾਜ ਅੰਦਰ ਪੈਦਾਵਾਰੀ ਸ਼ਕਤੀਆਂ ਦਾ ਵਿਕਾਸ ਹੋਇਆ।
ਭਾਵੇਂ ਦੱਖਣੀ ਭਾਰਤ ਅੰਦਰ ਹਾਕਮ ਜਗੀਰਦਾਰੀ ਜਮਾਤ ਦੀ ਕੋਈ ਉੱਪਰ ਦਿੱਤੀ
ਟੁੱਟ-ਭੱਜ ਨਹੀਂ ਹੋਈ, ਪਰ ਚੌਧਵੀਂ ਸਦੀ ਈਸਵੀ ਵਿੱਚ ਵਿਜੇ ਨਗਰ ਦੇ ਫੌਜੀ ਰਾਜ ਦੇ ਉਭਰਨ ਨੇ ਵੀ ਹਾਕਮ
ਜਮਾਤਾਂ ਅੰਦਰ ਕੁੱਝ ਤਬਦੀਲੀਆਂ ਲਿਆਂਦੀਆਂ।ਵਿਜੇਨਗਰ ਦੇ ਹਾਕਮ, ਆਪਣੀ ਸੱਤ੍ਹਾ ਹਾਸਲ ਕਰਨ ’ਚ ਮਿਲੀ
ਕਾਮਯਾਬੀ ਲਈ ਸਿਹਰਾ ਆਪਣੇ ਵੱਲੋਂ ਫੌਜੀ ਖੇਤਰ ਅੰਦਰ ਲਿਆਂਦੀਆਂ ਤਬਦੀਲੀਆਂ ਨੂੰ ਦਿੰਦੇ ਸਨ ਜਿਹੜੀਆਂ
ਕਿ ਮੋੜਵੇਂ ਰੂਪ ’ਚ ਉਹਨਾਂ ਨੇ ਜਿੱਤਾਂ ਹਾਸਲ ਕਰ ਰਹੇ ਮੁਸਲਮਾਨਾਂ ਤੋਂ ਉਧਾਰੀਆਂ ਲਈਆਂ ਸਨ।
ਉਹ ਯੋਧਿਆਂ ਦੇ ਉਸ ਵਰਗ ਨਾਲ ਭਾਈਵਾਲੀ ’ਚ ਸਨ ਜਿਨ੍ਹਾਂ ਨੂੰ ਨਾਇਕ ਕਿਹਾ ਜਾਂਦਾ ਸੀ। ਪੁਰਾਣੇ ਸਥਾਨਕ ਮੁਖੀਆਂ ਦੇ
ਉੱਤੋਂ ਦੀ ਹੋ ਕੇ ਇਹ ਨਾਇਕ ਸ਼ਕਤੀਸ਼ਾਲੀ ਵਿਚੋਲੇ ਬਣ ਉੱਭਰੇ। ਉਹਨ੍ਹਾਂ ਨੂੰ ਤਾਉਮਰਆ ਯਾਨੀ ਉਮਰ ਭਰ
ਲਈ ਜੰਗ ਦੌਰਾਨ ਰਾਜੇ ਦੀਆਂ ਫੌਜਾਂ ਨਾਲ ਰਲਣ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿਣ ਲਈ ਤਹਿਸ਼ੁਦਾ ਫੌਜੀਆਂ
ਤੇ ਜਾਨਵਰਾਂ ਦਾ ਭਰਨ-ਪੋਸ਼ਣ ਕਰਨ ਬਦਲੇ ਜ਼ਮੀਨ ਦੀ ਉਪਜ ਦਾ ਵੱਡਾ ਹਿੱਸਾ ਦਿੱਤਾ ਜਾਂਦਾ ਸੀ।ਚੌਧਵੀਂ
ਸਦੀ ਈਸਵੀ ਤੋਂ ਇਹ ਨਾਇਕ ਵੀ ਜ਼ਿਮੀਂਦਾਰ ਜਮਾਤ ਦਾ ਇੱਕ ਹਿੱਸਾ ਬਣੇ। ਵਿਜੈਨਗਰ ਦੇ ਰਾਜਿਆਂ ਅਤੇ ਉਨ੍ਹਾਂ
ਦੇ ਜਗੀਰਦਾਰਾ ਨੇ ਮੰਦਿਰਾਂ ਅਤੇ ਬ੍ਰਾਹਮਣਾਂ ਉੱਤੇ ਮਿਹਰ ਭਰਿਆ ਹੱਥ ਰੱਖਿਆ ਅਤੇ ਬ੍ਰਾਹਮਣਵਾਦੀ ਹਿੰਦੂਵਾਦ
ਸੋਲਵੀਂ ਸਦੀ ਈਸਵੀ ’ਚ ਵਿਜੇਨਗਰ ਸਲਤਨਤ ਦੇ ਨਿਘਾਰ ਤੱਕ ਇਸ ਰਾਜ ਨੂੰ ਵਾਜਬ ਠਹਿਰਾਉਣ ਵਾਲੀ ਵਿਚਾਰਧਾਰਾ
ਦਾ ਇੱਕ ਅਹਿਮ ਅੰਗ ਬਣਿਆ ਰਿਹਾ।
ਕਬਾਇਲੀ ਰਾਜਾਸ਼ਾਹੀਆਂ:ਜਗੀਰਦਾਰੀ ਦੇ ਬਾਅਦ
ਦੇ ਸਮਿਆਂ ’ਚ ਵੱਖ-ਵੱਖ ਕਬਾਇਲੀ ਰਾਜਾਸ਼ਾਹੀਆ ਹੋਂਦ ਵਿੱਚ ਆਈਆਂ। ਇਹ ਸਦੀਆਂ ਤੋਂ ਕਬੀਲਿਆਂ ਅਤੇ ਉਨ੍ਹਾਂ
ਦੇ ਕੀਤੇ ਗਏ ਹਿੰਦੂਕਰਨ ਦਰਮਿਆਨ ਫੁੱਟ ਰਹੇ ਟਕਰਾਵਾਂ ਨੂੰ ਦਿਖਾਉਂਦਾ ਹੈ। ਤੇਰਵੀਂ ਸਦੀ ਈਸਵੀ ’ਚ
ਡੋਮ ਨੇ ਹਿਮਾਲਿਆ ਦੀ ਤਲਹਟੀ ’ਚ ਇੱਕ ਰਾਜਾਸ਼ਾਹੀ ਸਥਾਪਤ ਕੀਤੀ, ਤੇਰਵੀਂ ਸਦੀ ਈਸਵੀ ਵਿੱਚ ਹੀ ਅਸਾਮ
ਚ ਭੌਰ ਸੱਤ੍ਹਾ ਚ ਆਏ, ਜਿਨ੍ਹਾਂ ਨੇ ਅਠਾਰਵੀਂ ਸਦੀ ਈਸਵੀ ਤਕ ਰਾਜ ਕੀਤਾ, ਬਾਰਵੀਂ ਸਦੀ ਈਸਵੀ ਵਿੱਚ
ਨਾਗਬੰਸ਼ੀਆਂ ਤੇ ਚੇਰੋਆਂ ਨੇ ਛੋਟਾ ਨਾਗਪੁਰ ਅਤੇ ਪਲਾਮੂ 'ਤੇ ਰਾਜ ਕੀਤਾ, ਪੰਦਰਵੀਂ ਤੇ ਅਠਾਰਵੀਂ ਸਦੀ
ਦਰਮਿਆਨ ਕੇਂਦਰੀ ਭਾਰਤ ’ਚ ਗੋਂਡਾ ਨੇ ਰਾਜ ਕਾਇਮ ਕੀਤਾ, ਸਤਾਰਵੀਂ ਸਦੀ ਈਸਵੀ ਵਿੱਚ ਦੱਖਣੀ ਗੁਜਰਾਤ
ਅੰਦਰ ਮਹਾਂਦੇਵ ਕੋਲੀਆਂ ਨੇ ਰਾਜ ਦੀ ਸਥਾਪਨਾ ਕੀਤੀ।ਕਿਉਂਕਿ ਇਹ ਕਬੀਲੇ ਜ਼ਰਈ ਪੈਦਾਵਾਰ ਕਰਨ ਲੱਗ ਪਏ
ਸਨ, ਇਸ ਲਈ ਉਹਨਾਂ ਨੇ ਉਨ੍ਹਾਂ ਦੇ ਇਲਾਕਿਆਂ ਚ ਜ਼ਮੀਨਾਂ ਦੀ ਅਲਾਟਮੈਂਟ ’ਰਾਹੀਂ ਪੈਰ ਜਮਾਈ ਬੈਠੇ,
ਤਕਨੀਕੀ ਪੱਧਰ ’ਤੇ ਅਤੇ ਸੱਭਿਆਚਾਰਕ ਤੌਰ ’ਤੇ ਤਰੱਕੀ-ਯਾਫ਼ਤਾ ਬ੍ਰਾਹਮਣਾ ਅਤੇ ਕਿਸਾਨਾਂ ਦਾ ਪ੍ਰਭਾਵ
ਕਬੂਲਿਆ। ਕਬਾਇਲੀ ਸਮਾਜ ਅੰਦਰ ਨਾ-ਬਰਾਬਰੀਆਂ ਵਧੀਆਂ।ਕਬਾਇਲੀਆਂ ਅੰਦਰ ਜਦੋਂ ਕੋਈ ਕੁਟੰਬ ਸੱਤ੍ਹਾ ਲਈ
ਯਤਨ ਕਰਦਾ ਤਾਂ ਨਵੀਂ ਰਾਜਸ਼ਾਹੀ ਹੋਂਦ ’ਚ ਆ ਜਾਂਦੀ ਸੀ। ਭਾਵੇਂ ਇਹਨਾਂ ’ਚੋਂ ਕੁਝ ਮੁੱਢਲੀਆਂ ਰਾਜਾਸ਼ਾਹੀਆਂ
ਨੇ ਆਪਣੇ ਮੁੱਢਲੇ ਪੜਾਅ ’ਤੇ ਬ੍ਰਾਹਮਣਵਾਦ ਦਾ ਵਿਰੋਧ ਕੀਤਾ ਅਤੇ ਇਨ੍ਹਾਂ ’ਚੋਂ ਕੁਝ ਹਿੰਦੂ ਤੇ ਬੋਧੀ
ਦੋਨੋਂ ਮੱਤਾਂ ਦੇ ਦੇਵੀ ਦੇਵਤਿਆਂ ਨੂੰ ਧਿਆਉੰਦੇ ਸਨ, ਪਰ ਇਹ ਸਾਰੇ ਕਬਾਇਲੀ ਰਾਜ ਬ੍ਰਾਹਮਣਵਾਦੀ ਹਿੰਦੂਤਵ
ਦੇ ਸਰਗਰਮ ਹਮਾਇਤੀ ਸਨ।ਉਹ ਉਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਜ਼ਮੀਨਾਂ ਅਲਾਟ ਕਰਕੇ ਆਪਣੇ ਰਾਜਾਂ ਅੰਦਰ
ਪੱਕੇ ਵਸੇਬੇ ਬਣਾਉਣ ਲਈ ਕਹਿੰਦੇ ਸਨ। ਉਹ ਆਪਣਾ ਕਸ਼ੱਤਰੀ ਰੁਤਬਾ ਹਾਸਲ ਕਰਨ ਲਈ ਉਹਨਾਂ ਤੋਂ ਆਪਣੀਆਂ
((ਕੁਰਸੀਨਾਮੇ) ਜਨਮ ਪੱਤਰੀਆਂ ਤਿਆਰ ਕਰਵਾਉਂਦੇ ਸਨ।
ਕਬਾਇਲੀ ਰਾਜਾਸ਼ਾਹੀਆਂ ਦੇ ਅੰਦਰ ਵੀ ਕੁਝ ਆਪਣੇ ਹੀ ਲੋਕਾਂ ਸਾਹਮਣੇ ਅਤੇ ਗੁਆਂਢੀ ਰਾਜਾਸ਼ਾਹੀਆਂ ਸਾਹਮਣੇ
ਆਪਣੀ ਸੱਤ੍ਹਾ ਦੀ ਵਾਜਬੀਅਤ ਦਰਸਾਉਣ ਲਈ ਕਬਾਇਲੀ ਹਾਕਮਾਂ ਨੇ ਵੀ ਵਰਣਾਂਸ਼ਰਮ ਧਰਮ ਨੂੰ ਧਾਰਨ ਕੀਤਾ।
ਬਾਅਦ ਦੇ ਅਰਸੇ ’ਚ ਇਨ੍ਹਾਂ ਚੋਂ ਬਹੁਤੀਆਂ ਕਬਾਇਲੀ ਰਾਜਾਸ਼ਾਹੀਆਂ ਮੁਗਲਾਂ ਅਤੇ ਮਰਾਠਿਆਂ ਵਰਗੇ ਉਨ੍ਹਾਂ
ਤੋਂ ਵਧੇਰੇ ਸ਼ਕਤੀਸ਼ਾਲੀ ਹਾਕਮਾਂ ਦੇ ਵਿਚੋਲੇ ਬਣ ਗਈਆਂ ।
ਵਪਾਰ ਅਤੇ ਜਿਣਸੀ ਪੈਦਾਵਾਰ
ਦਾ ਮੁੜ ਉਭਾਰ: ਦਸਤਕਾਰ ਵਰਗਾਂ
ਵੱਲੋਂ ਵਪਾਰ ਅਤੇ ਜਿਣਸੀ ਪੈਦਾਵਾਰ ਦਾ ਮੁੜ ਉਭਾਰ ਦੱਖਣ ਭਾਰਤ ’ਚ ਬਾਰ੍ਹਵੀਂ ਸਦੀ ਈਸਵੀ ਵਿੱਚ ਅਤੇ
ਇੱਕ ਸਦੀ ਬਾਅਦ ਉੱਤਰੀ ਭਾਰਤ ’ਚ ਕੀਤਾ ਗਿਆ।ਇਸ ਨੇ ਮੁਲਕ ਪੱਧਰ ’ਤੇ ਹੀ ਵਪਾਰੀਆਂ ਅਤੇ ਦਸਤਕਾਰ ਵਰਗਾਂ
ਨੂੰ ਪੱਕੇ ਪੈਰੀਂ ਕੀਤਾ। ਧਾਰਮਿਕ ਸਥਾਨ (ਮੰਦਰ) ਸ਼ਹਿਰਾਂ ਦੇ ਵਿਕਾਸ ਦੇ ਕੇਂਦਰ ਬਣ ਗਏ। ਫੌਜੀ ਠਿਕਾਣੇ
(ਛਾਉਣੀਆਂ) ਅਤੇ ਪ੍ਰਸ਼ਾਸਕੀ ਸ਼ਹਿਰ ਅਤੇ ਬੰਦਰਗਾਹਾਂ ਸ਼ਹਿਰੀ ਕੇਂਦਰਾਂ ਵਜੋਂ ਵਿਕਸਤ ਹੋਏ।ਇਸ ਵਿਨਾਸ
ਦੇ ਨਤੀਜੇ ਵਜੋਂ ਦਸਤਕਾਰ ਅਤੇ ਵਪਾਰੀ ਜਾਤਾਂ ਵੱਲੋਂ ਬ੍ਰਾਹਮਣਵਾਦੀ ਜਕੜਪੰਜੇ ਚੋਂ ਬਾਹਰ ਨਿਕਲਣ ਲਈ
ਜ਼ੋਰ ਅਜ਼ਮਾਈ ਕਰਨਾ ’ਚ ਨਿਕਲਿਆ ਸੀ। ਦੱਖਣੀ ਭਾਰਤ ਅੰਦਰ ਇਦਨਗਈ ਦੇ ਨਾਂ ਹੇਠ (ਖੱਬੇ ਹੱਥ ਨਾਲ ਕੰਮ
ਕਰਨ ਵਾਲਿਆਂ ਦੀ) ਜਥੇਬੰਦੀ ਇਸ ਸਿਲਸਿਲੇ ਦਾ ਸਭ ਤੋਂ ਸ਼ਕਤੀਸ਼ਾਲੀ ਇਜ਼ਹਾਰ ਸੀ। ਬਾਰ੍ਹਵੀਂ ਸਦੀ ਈਸਵੀ
ਤੋਂ ਲੈ ਕੇ ਦਸਤਕਾਰ ਜਾਤਾਂ ਖਾਸ ਕਰਕੇ ਸ਼ਹਿਰੀ ਵਪਾਰੀਆਂ ਨਾਲ ਜੁੜੀਆਂ ਜਾਤਾਂ ਵੀ ਇਦਨਗਈ ਦੇ ਝੰਡੇ
ਹੇਠ ਇੱਕ ਜੁੱਟ ਹੋ ਹੋਈਆਂ। ਇਸ ਜਥੇਬੰਦੀ ਰਾਹੀਂ ਉਨ੍ਹਾਂ ਨੇ ਜਗੀਰੂ ਜ਼ਰਈ ਦਾਬੇ ਅਤੇ ਵਪਾਰੀਆਂ ’ਤੇ
ਜ਼ਬਰ ਜ਼ੁਲਮ ਖਿਲਾਫ ਆਪਣੇ ਹੱਕਾਂ ਦਾ ਝੰਡਾ ਬੁਲੰਦ ਕੀਤਾ। ਵੇਲਨਗਈ ਦੇ ਨਾਂ ਵਾਲੀਆਂ ਸੱਜੂਆ (ਸੱਜੇ
ਹੱਥ ਨਾਲ ਕੰਮ ਕਰਨ ਵਾਲਿਆਂ) ਦੀ ਜਥੇਬੰਦੀ ਜ਼ਰਾਇਤ ਨਾਲ ਸਬੰਧਤ ਜਾਤਾਂ ਅਤੇ ਜੋ ਨਿਮਨ ਜਾਤਾਂ ਤੋਂ
ਆਉਂਦੇ ਸਨ, ਦੀ ਨੁਮਾਇੰਦਗੀ ਕਰਨ ਲੱਗੀ। ਜਿਉਂ ਹੀ ਕੁੱਝ ਖਾਸ ਜਿਣਸਾਂ ਦੀ ਪੈਦਾਵਾਰ ਲਈ ਇੱਕ ਖਾਸ ਢਾਂਚਾ
ਵਿਕਸਤ ਹੋਣ ਲੱਗਿਆ, ਵਪਾਰੀਆਂ ਅਤੇ ਉਨ੍ਹਾਂ ’ਤੇ ਨਿਰਭਰ ਦਸਤਕਾਰਾਂ ਦਰਮਿਆਨ ਟਕਰਾਅ ਵਧੇ। ਮਿਸਾਲ ਵਜੋਂ
ਬਿਹਾਰ, ਬੰਗਾਲ ਅਤੇ ਉੱਤਰੀ ਭਾਰਤ ’ਚ ਦਸਤਕਾਰ ਜਾਤਾਂ, ਜੁਲਾਹੇ ਆਦਿ ਦੇ ਲੋਕ ਇਸਲਾਮ ਵੱਲ ਧਰਮ ਤਬਦੀਲੀ
ਕਰ ਗਏ।
ਵਿਰੋਧ ਦਾ ਇੱਕ ਰੂਪ--ਭਗਤੀ
ਲਹਿਰ: ਜਿਣਸਾਂ
ਦੀ ਪੈਦਾਵਾਰ ’ਚ ਵਾਧੇ ਨੇ ਅਤੇ ਸੱਭਿਆਚਾਰਕ ਤੇ ਸਿਆਸੀ ਤਬਦੀਲੀਆਂ ਨੇ ਜਾਤ–ਪਾਤੀ ਵਿਵਸਥਾ ਖ਼ਿਲਾਫ਼ ਇੱਕ
ਰੋਹ ਦੇ ਫੁੱਟਣ ਲਈ ਜਗੀਰਦਾਰੀ ਸਮਾਜ ਅੰਦਰ ਪਦਾਰਥਕ
ਹਾਲਤਾਂ ਪੈਦਾ ਕਰ ਦਿੱਤੀਆਂ ਸਨ।
ਵੇਦਾਂ ਦਾ ਪਾਠ ਕਰਨ ਅਤੇ ਬ੍ਰਾਹਮਣਵਾਦੀ ਉੱਤਮਤਾ ਦਾ ਪਾਠ ਪੜ੍ਹਾਉਣ ਵਾਲੀ
ਜਾਤ–ਪਾਤੀ ਵਿਵਸਥਾ ਦੇ ਮੂੰਹ ’ਤੇ ਭਗਤੀ ਲਹਿਰ ਦੇ ਰੂਪ ਚ ਕਰਾਰੀ ਚਪੇੜ ਵੱਜੀ। ਬਾਰ੍ਹਵੀਂ ਸ਼ਤਾਬਦੀ
ਤੋਂ ਸਤਾਰਵੀਂ ਸ਼ਤਾਬਦੀ ਤੱਕ ਚੱਲੀ ਇਹ ਭਗਤੀ ਲਹਿਰ ਜਾਤ–ਪਾਤੀ ਵਿਵਸਥਾ ਖ਼ਿਲਾਫ਼ ਇੱਕ ਜਨਤਕ ਇਜ਼ਹਾਰ ਸੀ।
ਭਗਤੀ ਲਹਿਰ ਦੇ ਮੋਹਰੀ ਸੰਤਾਂ ਚੋਂ ਬਹੁਤੇ ਲੁਹਾਰ, ਜੁਲਾਹੇ, ਤਰਖਾਣ ਆਦਿ ਦਸਤਕਾਰਾਂ ਦੀਆਂ ਜਾਤਾਂ
ਚੋਂ ਸਨ, ਭਾਵੇਂ ਕਿ ਬਾ੍ਹਮਣਾ ਚੋਂ ਆਏ ਕੁੱਝ ਧਰਮ ਸੁਧਾਰਕ ਵੀ ਸਨ।ਮਿਸਾਲ ਵਜੋਂ ਨੰਦਨ (ਨਯਨਰ), ਤਿਰੂਪਨ (ਆਲਵਰ), ਚੌਖਮੇਲਾ ਅਤੇ ਸੰਤ ਕਬੀਰ ਵਰਗੇ ਕੁੱਝ ਅਛੂਤ ਜਾਤਾਂ ਵਿੱਚੋਂ ਵੀ ਸਨ।ਇਸ ਭਗਤੀ
ਲਹਿਰ ਨੇ ਕੁਝ ਔਰਤ ਸੰਤਾਂ ਨੂੰ ਵੀ ਸਾਹਮਣੇ ਲਿਆਦਾ।ਭਗਤੀ ਲਹਿਰ ਰਾਮਾਨੁਜ, ਗਿਆਨੇਸ਼ਵਰ ਤੇ ਚੈਤੰਨਯਾ
ਵਰਗਿਆਂ ਦੀ ਅਗਵਾਈ ਹੇਠ ਇੱਕ ਉਦਾਰ ਧਾਰਾ ਸੀ, ਜਿਸ ਨੇ ਪਰਮਾਤਮਾ ਅੱਗੇ ਸਭਨਾਂ ਦੇ ਇੱਕ ਹੋਣ ਦੀ ਗੱਲ
ਕੀਤੀ।ਬਾਸਾਵੰਨ, ਤੁਕਾਰਮ, ਨਾਮਦੇਵ, ਕਬੀਰ ਅਤੇ ਗੁਰੂ ਨਾਨਕ ਵਰਗੇ ਸੰਤਾਂ ਦੀ ਵੱਧ ਗਰਮ-ਦਲੀਅ ਧਾਰਾ
ਨੇ ਜਾਤ–ਪਾਤੀ ਵਿਤਕਰੇ ਅਤੇ ਬ੍ਰਾਹਮਣਵਾਦੀ ਮਾਇਆ ਜਾਲ ਦੀ ਸ਼ਰੇਆਮ ਨਿੰਦਾ ਕੀਤੀ। ਇਹਨਾਂ ਤੋਂ ਕੁਝ ਨੇ
ਸਮਾਜ ਸੁਧਾਰ ਦੀ ਦਿਸ਼ਾ ਵਿੱਚ ਕੁਝ ਕਦਮ ਵੀ ਪੁੱਟੇ।ਕਬੀਰ ਅਤੇ ਗੁਰੂ ਨਾਨਕ ਤਾਂ ਹਿੰਦੂਵਾਦੀ ਬੁੱਕਲ
’ਚੋਂ ਹੀ ਬਾਹਰ ਨਿਕਲ ਗਏ। ਪ੍ਰਮਾਤਮਾ ਨਾਲ ਵਿਅਕਤੀ ਦੇ ਨਿੱਜੀ ਰਿਸ਼ਤੇ ਨੂੰ ਜ਼ੋਰਸ਼ੋਰ ਨਾਲ ਪ੍ਰਚਾਰਣ
ਵਾਲੀ ਇਸ ਲਹਿਰ ਨੇ ਜਾਤਪਾਤ ਦੇ ਸਾਰੇ ਬੰਨ੍ਹਣਾਂ ਨੂੰ ਤੋੜ ਸੁੱਟਿਆ। ਇਸ ਲਹਿਰ ਨੇ ਵੇਦਾਂ ਦੇ ਗਿਆਨ
ਦੇ ਏਕਾਅਧਿਕਾਰ ’ਤੇ ਆਧਾਰਿਤ ਬ੍ਰਾਹਮਣਵਾਦੀ ਉਤਮਤਾ ਦੇ ਸੰਕਲਪ ’ਤੇ ਇਕ ਕਰਾਰੀ ਚੋਟ ਮਾਰੀ।
ਭਗਤੀ ਲਹਿਰ ਨੇ ਜਗੀਰਦਾਰੀ ਦੀਆਂ ਵਿਚਾਰਧਾਰਕ ਪਦਾਰਥਕ ਧਾਰਨਾਵਾਂ ’ਤੇ ਤੱਕੜੀ
ਸੱਟ ਮਾਰੀ।ਲੋਕ ਬੋਲੀ ’ਚ ਪ੍ਰਚਾਰ ਕੀਤੇ ਜਾਣ ਕਰਕੇ ਇਸ ਨੇ ਖੇਤਰੀ ਭਾਸ਼ਾਵਾਂ ਨੂੰ ਹੁਲਾਰਾ ਦਿੱਤਾ,
ਜਿਸ ਨਾਲ ਵੱਖ-ਵੱਖ ਖੇਤਰਾਂ ’ਚ ਕੌਮਵਾਦ ਦੇ ਵਿਗਸਣ ਦੀ ਨੀਂਹ ਰੱਖੀ ਗਈ।ਭਾਵੇਂ ਕਿ ਇਸ ਲਹਿਰ ਦੇ ਅੰਤਲੇ
ਦੌਰ ਅੰਦਰ ਰਾਮਦਾਸ ਅਤੇ ਤੁਲਸੀਦਾਸ ਦੇ ਰੂਪ ਚ ਇੱਕ ਪੁਰਾਤਨਪੰਥੀ ਰੁਝਾਨ ਵੇਖਣ ਨੂੰ ਮਿਲਿਆ, ਜਿਹੜਾ
ਚਤੁਰਵਰਣ ਦਾ ਝੰਡਾ ਬਰਦਾਰ ਸੀ ਅਤੇ ਬ੍ਰਾਹਮਣਵਾਦੀ
ਉੱਤਮਤਾ ਅਤੇ ਮਹਿਮਾਗਾਨ ਦੀ ਪੁਨਰਸਥਾਪਤੀ ਚਾਹੁੰਦਾ ਸੀ। ਪਰ ਮੁੱਖ ਰੂਪ ਚ ਇਹ ਭਗਤੀ ਲਹਿਰ ਧਾਰਮਿਕ
ਤੇ ਸਮਾਜਿਕ ਸੁਧਾਰਾਂ ਦੀ ਲਹਿਰ ਸੀ।ਪਰ ਇਹ ਲਹਿਰ ਜਾਤ–ਪਾਤੀ ਵਿਵਸਥਾ ਨੂੰ ਸਥਾਈ ਤੌਰ ’ਤੇ ਤੋੜਨ ’ਚ
ਨਾਕਾਮ ਰਹੀ। ਕਿਓਂ ਕਿ ਇਹ ਲਹਿਰ ਜਾਤ–ਪਾਤੀ ਵਿਵਸਥਾ ਦੇ ਅਧਾਰ ਯਾਨੀ ਪੈਦਾਵਾਰ ਦੇ ਜਗੀਰੂ ਢੰਗ ਅਤੇ
ਇਸ ’ਚੋਂ ਨਿਕਲੇ ਜਾਇਦਾਦੀ ਸੰਬੰਧਾਂ ’ਤੇ ਚੋਟ ਨਹੀਂ ਮਾਰ ਸਕੀ। ਇਸ ਲਹਿਰ ਤੋਂ ਅਜਿਹੀ ਮੰਗ ਕਰਨਾ ਸਮੇਂ
ਤੋਂ ਪਹਿਲਾਂ ਹੈ ਕਿਉਂਕਿ ਪੈਦਾਵਾਰੀ ਸ਼ਕਤੀਆਂ ਅਤੇ ਪੈਦਾਵਾਰੀ ਢੰਗ ਅਜੇ ਪੂਰਨ ਰੂਪ ਵਿੱਚ ਵਿਕਸਤ ਨਹੀਂ
ਹੋਏ ਸਨ ਕਿ ਜਿਹਨਾਂ ਬਾਰੇ ਪੱਕੀ ਸਮਝ ਬਣਾਕੇ ਇਹਨਾਂ ਵਿਰੁੱਧ ਘੋਲ ਲੜਿਆ ਜਾਂਦਾ।
17ਵੀ ਅਤੇ 18ਵੀ ਸ਼ਤਾਬਦੀ ਦਾ
ਜ਼ਰੱਈ ਅਰਥਚਾਰਾ ਅਤੇ ਹਾਕਮ ਜਮਾਤਾਂ
ਭਾਰਤ ਅੰਦਰ ਮੁਗਲ ਸੋਲਵੀਂ ਸ਼ਤਾਬਦੀ ’ਚ ਕੇਂਦਰੀ ਏਸ਼ੀਆ ਤੋਂ ਆਏ ਅਤੇ ਇਨ੍ਹਾਂ
ਨੇ ਰਾਜਪੂਤ ਮੁਖੀਆਂ ਅਤੇ ਉੱਚ ਜਾਤੀ ਦੇ ਹੋਰ ਵਿਚੋਲਿਆਂ ਅਤੇ ਰਾਜਾਸ਼ਾਹੀਆਂ ਦੇ ਹਾਕਮ ਵਰਗਾਂ ਨਾਲ ਮਿਲ
ਕੇ ਉੱਤਰੀ ਭਾਰਤ ਅੰਦਰ ਅਤੇ ਦੱਖਣ ਨੂੰ ਆਪਣੇ ਕਬਜ਼ੇ ਹੇਠ ਕਰਕੇ ਆਪਣੇ ਪੈਰ ਪੱਕੇ ਰੂਪ ’ਚ ਜਮਾਏ।ਇਉਂ
ਮੁੱਢਲੇ ਸਮੇਂ ਦੌਰਾਨ ਭਾਵੇਂ ਕਿ ਮੁਗਲਾਂ ਨੇ ਕੁਝ ਹੱਦ ਤਕ ਮਾਲੀਏ ਦੀ ਉਗਰਾਹੀ ਨੂੰ ਮੁਦਰਾ ਦਾ ਰੂਪ
ਦੇ ਦਿੱਤਾ ਸੀ ਅਤੇ ਕਿਸਾਨੀ ਦੀ ਲੁੱਟ-ਖਸੁੱਟ ਨੂੰ ਵੀ ਵਧਾਇਆ ਸੀ, ਪਰ ਫਿਰ ਵੀ ਉਨ੍ਹਾਂ ਨੇ ਬੀਤੀਆਂ
ਸਦੀਆਂ ਤੋਂ ਬਣੇ ਆਏ ਪੇਂਡੂ ਜ਼ਰਈ ਅਰਥਚਾਰੇ ਦੇ ਸਮਾਜੀ ਤਾਣੇ-ਬਾਣੇ ਨੂੰ ਨਹੀਂ ਛੇੜਿਆ। ਇਸ ਤਾਣੇ-ਬਾਣੇ
’ਚ ਪੇਂਡੂ ਢਾਂਚੇ ਦੇ ਸਿਖਰ ’ਤੇ ਵਿਚੋਲੇ ਬੈਠੇ ਸਨ ਜੋ ਕਿ ਬਿਨਾਂ ਸ਼ੱਕ ਵੱਡੇ ਭੋਇੰ ਮਾਲਕ ਸਨ। ਅਕਸਰ
ਹਾਕਮ ਉਨ੍ਹਾਂ ਨੂੰ ਅਜਿਹਾ ਅਹੁਦਾ ਬਖ਼ਸ਼ਦੇ ਸਨ, ਜਿਸ ਵਿੱਚ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਅਤੇ ਸੱਤ੍ਹਾ ਸ਼ਾਮਲ
ਹੁੰਦੀ ਸੀ। ਪੇਂਡੂ ਮੁਖੀ ਅਤੇ ਪਿੰਡ ਪੱਧਰ ’ਤੇ ਹਿਸਾਬ ਕਿਤਾਬ ਰੱਖਣ ਦਾ ਕੰਮ ਕਰਨ ਵਾਲੇ ਵੀ ਕੁਝ ਅਹੁਦੇ
ਸਨ। ਇਹ ਅਹੁਦੇਦਾਰ ਅਤੇ ਜਗੀਰਦਾਰ ਕਿਸਾਨਾਂ ਤੋਂ ਉਗਰਾਹੇ ਮਾਲੀਏ ਤੇ ਪਲਦੇ ਸਨ। ਉਹ ਉਨ੍ਹਾਂ ਜ਼ਮੀਨਾਂ
’ਤੇ ਵੀ ਕਾਬਜ਼ ਸਨ ਜਿਨ੍ਹਾਂ ’ਤੇ ਮੁਜ਼ਾਰੇ ਜਾਂ ਹਿੱਸੇਦਾਰ ਖੇਤੀ ਕਰਦੇ ਸਨ।
ਕੁਝ ਖੇਤਰਾਂ ’ਚ ਇਹ ਕਬਾਇਲੀ ਜਾਂ ਅਛੂਤ ਸਮਝੀਆਂ ਜਾਂਦੀਆਂ ਜਾਤਾਂ ’ਚੋਂ
ਬਣਾਏ ਬੰਧੂਆ ਮਜ਼ਦੂਰਾਂ ਤੋਂ ਕੰਮ ਕਰਵਾਉਂਦੇ ਸਨ। ਇਹ ਜਗੀਰੂ ਵਿਚੋਲੀਏ ਸਭ ਤੋਂ ਉੱਚੀਆਂ ਬ੍ਰਾਹਮਣ ਅਤੇ
ਰਾਜਪੂਤ ਜਾਤਾਂ ਨਾਲ ਸਬੰਧਿਤ ਸਨ, ਪਰ ਕਿਤੇ ਕਤਾਈਂ ਉਹ ਮੂਲ.ਰੂਪ ’ਚ ਖੇਤੀ ਕਰਨ ਵਾਲੀਆਂ ਸ਼ੂਦਰ ਜਾਤਾਂ
ਨਾਲ ਸਬੰਧਿਤ ਹੁੰਦੇ ਸਨ, ਜਿਨ੍ਹਾਂ ਨੇ ਆਪਣੇ ਆਪ ਨੂੰ ਕਸ਼ਤਰੀ ਜਾਂ ਹੋਰ ਉਚਜਾਤੀ ਗ਼ੈਰ ਬ੍ਰਹਾਮਣ ਰੁਤਬੇ
ਤੱਕ ਉੱਚਾ ਉਠਾ ਲਿਆ ਸੀ। ਦੱਖਣ ’ਚ ਮੰਦਰਾਂ ’ਤੇ ਕਾਬਜ ਹੋਣ ਕਾਰਨ ਬ੍ਰਾਹਮਣਾਂ ਨੂੰ ਖੇਤੀ ਅਰਥਚਾਰੇ
ਦੇ ਸੋਮਿਆਂ ’ਤੇ ਵਿਆਪਕ ਗਲਬਾ ਪ੍ਰਦਾਨ ਕਰ ਦਿੱਤਾ ਸੀ। ਵਿਜੈਨਗਰ ਸਲਤਨਤ ਦੇ ਰਾਜ ਦੌਰਾਨ ਬ੍ਰਾਹਮਣਾਂ
ਨੂੰ ਉੱਚ ਪ੍ਰਸ਼ਾਸਕੀ ਅਤੇ ਫੌਜੀ ਅਹੁਦਿਆਂ ’ਤੇ ਨਿਯੁਕਤ ਕੀਤੇ ਜਾਣ ਨੇ ਉਨ੍ਹਾਂ ਦੇ ਹੱਥਾਂ ਵਿਚਲੀ ਤਾਕਤ
ਚ ਵਾਧਾ ਅਤੇ ਸਾਧਨਾਂ ’ਤੇ ਗਲਬੇ ਨੂੰ ਹੋਰ ਵਧਾ ਦਿੱਤਾ ਸੀ। ਪੱਛਮੀ ਮਹਾਰਾਸ਼ਟਰ ਅੰਦਰ ਵੀ ਮਰਾਠਾ ਰਾਜ
ਨੇ ਆਰਥਿਕ ਤੇ ਸਿਆਸੀ ਸੱਤ੍ਹਾ ਨੂੰ ਬ੍ਰਾਹਮਣਾਂ ਦੇ ਹੱਥਾਂ ’ਚ ਕੇਂਦਰਿਤ ਕਰ ਦਿੱਤਾ ਸੀ।
ਖੇਤੀ ਕਰਨ ਵਾਲੀਆਂ ਮੁੱਖ ਕਸ਼ੱਤਰੀ ਜਾਤਾਂ ਦੀ ਲਗਾਨ ਅਤੇ ਬੇਸ਼ੁਮਾਰ ਮਾਲੀਏ
ਰਾਹੀਂ ਲੁੱਟ-ਖਸੁੱਟ ਕੀਤੀ ਜਾਂਦੀ ਸੀ। ਭਾਵੇਂ ਕਿ ਉਹ ਜਗੀਰਦਾਰੀ ਅੰਦਰ ਰਹਿ ਰਹੇ ਸਨ, ਪਰ ਜ਼ਮੀਨ ’ਤੇ
ਉਨ੍ਹਾਂ ਦਾ ਹੱਕ ਸਦੀਆਂ ਤੋਂ ਚੱਲਿਆ ਆ ਰਿਹਾ ਸੀ।ਜਜ਼ਮਾਨੀ/ਬਲੂਤੇਦਾਰੀ
ਢਾਂਚੇ ਨੇ ਵੱਖ-ਵੱਖ ਜਾਤਾਂ ਦੀਆਂ ਸੇਵਾਵਾਂ ਦਰਮਿਆਨ ਅਤੇ ਕਿਸਾਨਾਂ ਅਤੇ ਭੋਇੰ ਮਾਲਕਾਂ ਦਰਮਿਆਨ ਤਬਾਦਲੇ
ਦੇ ਤਾਣੇ-ਬਾਣੇ ਨੂੰ ਸੰਸਥਾਗਤ ਰੂਪ ਪ੍ਰਦਾਨ ਕਰ ਦਿੱਤਾ।ਇੱਕ ਪਾਸੇ ਇਸ ਨੇ ਪੈਦਾ ਕਰਨ ਲਈ ਵੱਖ-ਵੱਖ
ਜਾਤਾਂ ਦੇ ਹਿੱਸੇ ਨੂੰ ਰਸਮੀ ਰੂਪ ਦਿੱਤਾ, ਪਰ ਦੂਜੇ ਪਾਸੇ ਇਸ ਨੇ ਜਗੀਰਦਾਰਾ ਅਤੇ ਬ੍ਰਾਹਮਣਾਂ ਦੀ
ਤਾਕਤ ਅਤੇ ਸ਼ਾਨੋ-ਸ਼ੌਕਤ ਨੂੰ ਵਧਾਇਆ ਅਤੇ ਬੇਗਾਰ (ਜਬਰੀ
ਮੁਫਤ ਮਜ਼ਦੂਰੀ) ਦੇ ਤਾਣੇੑਬਾਣੇ ਨੂੰ ਰਸਮੀ ਰੂਪ ਦੇ ਦਿੱਤਾ। ਉਚ ਜਾਤੀ ਭੋਇੰ ਮਾਲਕ ਵਰਗ ਸਾਰੇ ਸਰੀਰਕ
ਕੰਮ ਖਾਸ ਕਰਕੇ ਖੇਤੀ ਨਾਲ ਸੰਬੰਧਿਤ ਕੰਮ ਤੋਂ ਪਾਸੇ ਹਟ ਸਕਦੇ ਹਨ, ਹੋਰ ਜਾਤਾਂ ਇਨ੍ਹਾਂ ਦੇ ਜਜਮਾਨ ਬਣ ਸੇਵਾ ਕਰਦੀਆਂ ਸਨ। ਇਨ੍ਹਾਂ ’ਚ ਦਸਤਕਾਰ
ਤੇ ਸੇਵਾ ਕਰਨ ਵਾਲੀਆਂ ਹੋਰ ਜਾਤਾਂ ਜਿਹੜੀਆਂ ਇੱਕੋ ਸਮੇਂ ਆਪਣੀਆਂ ਸੇਵਾਵਾਂ ਇੱਕ ਤੋਂ ਵੱਧ ਪਰਿਵਾਰਾਂ
ਨੂੰ ਪ੍ਰਦਾਨ ਕਰਦੀਆਂ ਸਨ, ਦੀ ਵੱਡੀ ਗਿਣਤੀ ਵੱਲੋਂ ਮੁਫ਼ਤ ਵਿੱਚ ਸੇਵਾਵਾਂ ਪ੍ਰਦਾਨ ਕਰਨਾ ਸ਼ਾਮਲ ਸੀ,
ਪਰ ਬਹੁਤ ਸਾਰੇ ਇਲਾਕਿਆਂ ’ਚ ਅਛੂਤ ਜਾਤਾਂ ਇੱਕ ਵਿਸ਼ੇਸ਼ ਪਰਿਵਾਰ ਦੀ ਖਿਦਮਤ ’ਚ ਹੀ ਲੱਗੀਆ ਰਹਿੰਦੀਆਂ
ਸਨ। ਜਦ ਕਿ ਕੁਝ ਖਾਸ ਖੇਤਰਾਂ ਅੰਦਰ ਅਛੂਤ ਜਾਤਾਂ ਦੇ ਕੁਝ ਖ਼ਾਸ ਹਿੱਸੇ ਪ੍ਰਸ਼ਾਸਨ ਦੇ ਹੇਠਲੇ ਪੱਧਰ
ਦੇ ਕਾਰਜ (ਚੌਕੀਦਾਰ, ਹੱਦਬੰਦੀਆਂ ਦੀ ਨਿਸ਼ਾਨਦੇਹੀ ਕਰਨ ਵਾਲੇ ਆਮ ਨੌਕਰ, ਹਰਕਾਰੇ ਆਦਿ) ਕਰਦੇ ਸਨ ਅਤੇ
ਇਸ ਬਦਲੇ ਉਨ੍ਹਾਂ ਨੂੰ ਪਿੰਡ ਦੀ ਜ਼ਮੀਨ ਦੇ ਛੋਟੇ ਹਿੱਸੇ ਤੇ ਵਾਹੀ ਕਰਨ ਦੀ ਇਜਾਜ਼ਤ ਸੀ, ਪਰ ਇਨ੍ਹਾਂ
ਜਾਤਾਂ ਦੀ ਵੱਡੀ ਬਹੁਗਿਣਤੀ ਖੇਤ ਮਜ਼ਦੂਰ ਸਨ।ਉਨ੍ਹਾਂ ਨੂੰ ਬੰਧੂਆ ਮਜ਼ਦੂਰ, ਵਿਵਾਦਸਪਦ ਗੁਲਾਮ ਤੇ ਬੇਜ਼ਮੀਨੇ
ਗ਼ੁਲਾਮਾਂ ਵਜੋਂ ਜਣਿਆ ਜਾਂਦਾ ਸੀ। ਧਾਰਮਿਕ ਮਾਨਤਾਵਾਂ ਇਸ ਢਾਂਚੇ ਦੇ ਪੂਰੀ ਤਰ੍ਹਾਂ ਸੂਤ ਬੈਠਦੀਆਂ
ਸਨ, ਜਦ ਕਿ ਉਚ ਜਾਤਾਂ ਵੱਲੋਂ ਹਲ ਨੂੰ ਹੱਥ ਲਾਉਣਾ ਹੀ ਪਾਪ ਕਰਾਰ ਦਿੱਤਾ ਹੋਇਆ ਸੀ।ਅਛੁਤ ਕੋਈ ਜ਼ਮੀਨ
ਨਹੀਂ ਖਰੀਦ ਸਕਦੇ ਸਨ ਅਤੇ ਨਾ ਹੀ ਕਿਸੇ ਕਿਸਮ ਦਾ ਦੌਲਤ ਰੂਪੀ ਸਰਮਾਇਆ ਰੱਖ ਸਕਦੇ ਸਨ। ਕੱਪੜੇ ਪਹਿਨਣ
ਦਾ ਢੰਗ, ਨਾਮਕਰਨ ਕਰਨਾ, ਢੋਆ-ਢੋਆਈ ਆਦਿ ਵਰਗੀਆਂ ਹੋਰ ਮਾਨਤਾਵਾਂ ਵੀ ਉਨ੍ਹਾਂ ਦੀ ਘਟੀਆ ਹੈਸੀਅਤ ਹੋਣ
’ਤੇ ਜ਼ੋਰ ਦਿੰਦੀਆਂ ਸਨ ਅਤੇ ਇਨ੍ਹਾਂ ਨੂੰ ਪੱਕਿਆਂ ਕਰਦੀਆਂ ਸਨ। ਦੱਖਣੀ ਗੁਜਰਾਤ ਦੇ ਬੰਧੂਆਂ ਮਜ਼ਦੂਰਾਂ
ਨੂੰ ਹਾਲੀ (ਜੋ ਹਲ ਚਲਾਉਂਦੇ ਹਨ) ਕਿਹਾ ਜਾਂਦਾ
ਸੀ। ਯੂ.ਪੀ. ’ਚ ਹੋਲੀਆ ਅਤੇ ਸੇਵਕ ਕਿਹਾ ਜਾਂਦਾ ਸੀ, ਪੰਜਾਬ ’ਚ ਹਾਲੀ ਅਤੇ ਸੇਪੀ, ਕੇਰਲਾ ’ਚ ਅਦੀਮਾ ਕਿਹਾ
ਜਾਂਦਾ ਸੀ। ਮੁਗਲਾਂ ਦੇ ਦੌਰ ਦੌਰਾਨ ਬੰਧੂਆ ਮਜ਼ਦੂਰੀ ਆਮ ਗੱਲ ਸੀ।ਇੱਕ ਅੰਦਾਜੇ ਅਨੁਸਾਰ ਖੇਤ ਮਜ਼ਦੂਰ
ਆਬਾਦੀ ਦਾ ਦਸ ਫੀਸਦੀ ਬਣਦੇ ਸਨ ਅਤੇ ਉਨ੍ਹਾਂ ’ਚੋਂ ਬਹੁਤੇ ਵੱਖ-ਵੱਖ ਕਿਸਮਾਂ ਦੇ ਬੰਧਨਾਂ ’ਚ ਬੰਨ੍ਹੇ
ਹੋਏ ਸਨ। ਉਨੀਵੀਂ ਸਦੀ ਦੇ ਮੁੱਢ ’ਚ ਦੱਖਣੀ ਪ੍ਰਾਂਤ ’ਚ ਇਹ ਅਨੁਪਾਤ ਕਿਤੇ ਵੱਧ ਸੀ, ਉਨ੍ਹਾਂ ’ਚੋਂ
ਲਗਭਗ ਸਾਰੇ ਹੀ ਕਬਾਇਲੀਆਂ ਦੀਆਂ ਨੀਵੀਆਂ ਜਾਤਾਂ ਨਾਲ ਸਬੰਧਤ ਸਨ। ਅਗਲੇ ਦੌਰ ’ਚ ਬਰਤਾਨਵੀ ਬਸਤੀਵਾਦੀਆਂ
ਨੂੰ ਆਪਣੀ ਹਕੂਮਤ ਸ਼ੁਰੂ ਕਰਨ ਮੌਕੇ ਇਹ ਵਿਵਸਥਾ ਵਿਰਸੇ ’ਚ ਮਿਲੀ।
ਅੰਗਰੇਜ਼ਾਂ ਦੇ ਆਉਣ
ਤੋਂ ਪਹਿਲਾਂ ਦੇ ਰਾਜ ਦਾ ਜਾਤ–ਪਾਤੀ ਵਿਵਸਥਾ ਨੂੰ ਬਰਕਰਾਰ ਰੱਖਣ ’ਚ ਰੋਲ: ਦੱਬੀਆਂ-ਕੁਚਲੀਆਂ
ਜਾਤਾਂ ਵੱਲੋਂ ਜਾਤ–ਪਾਤੀ ਵਿਵਸਥਾ ਨੂੰ ਰੱਦ ਕਰਨ ਅਤੇ ਬ੍ਰਾਹਮਣਵਾਦੀ ਜਬਰ ਦਾ ਵਿਰੋਧ ਕਰਨ ਲਈ ਵਾਰ
ਵਾਰ ਕੀਤੇ ਯਤਨਾਂ ਦੇ ਸਨਮੁੱਖ ਇੱਕ ਗੱਲ ਜ਼ੋਰ ਦੇ ਕੇ ਕਹੀ ਜਾਣੀ ਚਾਹੀਦੀ ਹੈ ਕਿ ਅੰਗਰੇਜ਼ਾਂ ਦੇ ਆਉਣ
ਤੋਂ ਪਹਿਲਾਂ ਵਾਲੇ ਜਗੀਰਦਾਰੀ ਰਾਜ ਨੇ ਜਾਤ–ਪਾਤੀ ਵਿਵਸਥਾ ਦੇ ਸਬੰਧਾਂ ਦੇ ਫਲਸਫੇ ਅਤੇ ਵਿਚਾਰਧਾਰਾ
ਨੂੰ ਸਿਰਫ਼ ਠੁੰਮਣਾ ਹੀ ਨਹੀਂ ਦਿੱਤਾ, ਸਗੋਂ ਇਸ ’ਚ ਸਰਗਰਮ ਦਖ਼ਲ ਦੇ ਕੇ ਇਸ ਨੂੰ ਬਰਕਰਾਰ ਰੱਖਣ ਲਈ
ਯਤਨ ਵੀ ਜੁਟਾਏ।ਜਗੀਰਦਾਰੀ ਪ੍ਰਬੰਧ ਅੰਦਰ ਰਾਜੇ ਨੂੰ ਜਾਤਪਾਤ ਨਾਲ ਸਬੰਧਤ ਝਗੜਿਆਂ ’ਚ ਅਤੇ ਇੱਥੋਂ
ਤੱਕ ਕਿ ਕਰਮਕਾਂਡਾਂ ਦੀ ਉੱਤਮਤਾ ਨਾਲ ਸਬੰਧਤ ਮਾਮਲਿਆਂ ਅੰਦਰ ਦਖਲ ਅੰਦਾਜੀ ਦੇਣ ਦਾ ਅਧਿਕਾਰ ਸੀ। ਜਾਤ
’ਚੋਂ ਛੇਕਣਾ ਜਾਂ ਮੁੜ ਸ਼ਾਮਲ ਕਰਨਾ, ਕਰਮਕਾਂਡ ਸਬੰਧੀ ਵਿਸ਼ੇਸ਼ ਜਾਤੀ ਅਧਿਕਾਰਾਂ ਅਤੇ ਪੂਜਾ ਪਾਠ ਕਰਨ
ਦੇ ਢੰਗ ਤਰੀਕਿਆਂ ਦੇ ਫੈਸਲੇ ਸਿਆਸੀ ਧਾਰਮਿਕ ਅਥਾਰਟੀ ਵੱਲੋਂ ਲਏ ਜਾਂਦੇ ਸਨ।ਮੁਸਲਮਾਨ ਹਾਕਮ ਵੀ ਇਨ੍ਹਾਂ
ਝਗੜਿਆਂ ’ਚ ਸਾਲਸੀ ਕਰਦੇ ਸਨ।ਵਿਜੇਨਗਰ ਦੇ ਰਾਜੇ, ਦੱਖਣ ਦੇ ਸੁਲਤਾਨ ਅਤੇ ਇੱਥੋਂ ਤੱਕ ਕਿ ਮੁਗ਼ਲ ਵੀ
ਅਜਿਹੇ ਝਗੜਿਆਂ ਚ ਸਾਲਸੀ ਕਰਦੇ ਸਨ।ਰਾਜ ਲਈ ਲੋਕਾਂ ਨੂੰ ਸਜ਼ਾਵਾਂ ਦੇਣ ਦੇ ਨਾਲ ਨਾਲ ਉਨ੍ਹਾਂ ਤੋਂ
ਸਾਲਸੀ ਬਦਲੇ ਪੈਸੇ ਉਗਰਾਹੁਣਾ ਵੀ ਆਰਥਕ ਪੱਖੋਂ ਲਾਹੇਵੰਦ ਸੀ ਪਰ ਸਭ ਤੋਂ ਅਹਿਮ ਹਕੀਕਤ ਇਹ ਹੈ ਕਿ
ਕਿਉਂਕਿ ਜਗੀਰੂ ਹਾਕਮ ਜਾਤ–ਪਾਤੀ ਵਿਵਸਥਾ ’ਤੇ ਨਿਰਭਰ ਸਨ, ਇਸ ਲਈ ਉਨ੍ਹਾਂ ਨੂੰ ਇਸ ਨੂੰ ਬਰਕਰਾਰ ਰੱਖਣਾ
ਹੀ ਪੈਣਾ ਸੀ।ਹਾਕਮਾਂ ਨੂੰ ਦਸਤਕਾਰ ਅਤੇ ਖ਼ਿਦਮਤ ਕਰਨ ਵਾਲੀਆਂ ਜਾਤਾਂ ਅਤੇ ਅਛੂਤਾਂ ਤੋਂ ਮੁਫ਼ਤ ’ਚ ਮਜ਼ਦੂਰੀ
ਕਰਾਉਣ (ਵਗਾਰ ਕਰਾਉਣ) ਦਾ ਹੱਕ ਸੀ, ਖਾਸ ਕਰਕੇ ਜਨਤਕ ਕੰਮਾਂ ਖ਼ਾਤਰ।ਜਾਤ–ਪਾਤੀ ਵਿਵਸਥਾ ਦੀ ਵਿਚਾਰਧਾਰਕ
ਵਰਤੋਂ ਸਪੱਸ਼ਟ ਸੀ, ਇਹ ਹਾਕਮਾਂ ਨੂੰ ਅਥਾਹ ਸ਼ਕਤੀਆਂ ਦੇਣ ਵਾਲੇ ਧਰਮ ਦੀ ਝੰਡਾਬਰਦਾਰ ਸੀ ਅਤੇ ਇਸ ਨੂੰ
ਵਾਜਬੀਅਤ ਪ੍ਰਦਾਨ ਕਰਦੀ ਸੀ।
ਜਾਤ–ਪਾਤੀ ਵਿਵਸਥਾ ਦੇ ਉਗਮਣ ਅਤੇ ਪੱਕੇ ਪੈਰੀਂ ਹੋਣਾ ਕੋਈ ਆਪ ਮੁਹਾਰਾ
ਅਮਲ ਨਹੀਂ ਸੀ, ਸਗੋਂ ਇਹ ਰਾਜ ਦੀ ਹਮਾਇਤ ਅਤੇ ਸ਼ਕਤੀ ਨਾਲ ਜੁੜਿਆ ਹੋਇਆ ਸੀ। ਜਾਤ–ਪਾਤੀ ਵਿਵਸਥਾ ਨੂੰ
ਹਿੰਸਾ ਆਸਰੇ ਬਰਕਰਾਰ ਰੱਖਿਆ ਗਿਆ। ਨਾਲ ਹੀ ਬ੍ਰਾਹਮਣਵਾਦ ਨੇ ਅਛੂਤਾਂ ਖਿਲਾਫ ਉੱਚਤਮ ਜਾਤੀਆਂ ਵੱਲੋਂ
ਵਰਤੀ ਜਾਂਦੀ ਹਿੰਸਾ ਨੂੰ ਮਨਜੂਰੀ ਦਿੱਤੀ। ਉਨ੍ਹਾਂ ਨੂੰ ਉਨ੍ਹਾਂ ਅਛੂਤਾਂ ਨੂੰ ਜਾਨੋਂ ਮਾਰਨ ਦੀ ਵੀ
ਆਜ਼ਾਦੀ ਸੀ, ਜਿਹੜੇ ਉਹਨਾਂ ਦੀ ਨਜ਼ਰੇ ਹੱਦਾਂ ਉਲੰਘ ਜਾਂਦੇ ਸਨ। ਜਾਤ–ਪਾਤੀ ਵਿਵਸਥਾ ਨਾ ਸਿਰਫ ਧਾਰਮਿਕ
ਵਿਚਾਰਧਾਰਾ ਆਸਰੇ, ਸਗੋਂ ਤਲਵਾਰ ਦੇ ਜ਼ੋਰ ’ਤੇ ਵੀ ਕਾਇਮ ਰੱਖੀ ਗਈ।
ਵਰਣ ਵਿਵਸਥਾ ਤੇ ਜਾਤ–ਪਾਤੀ ਵਿਵਸਥਾ ਪ੍ਰਾਚੀਨ ਅਤੇ ਜਗੀਰੂ ਭਾਰਤ ਦੇ ਸਮਾਜੀ
, ਆਰਥਿਕ ਅਤੇ ਸਿਆਸੀ ਜ਼ਿੰਦਗੀ ਦਾ ਅਜਿਹਾ ਐਨਾ ਅਹਿਮ ਪੱਖ ਹੈ ਕਿ ਸਿਆਸੀ ਤੇ ਅਰਥਿਕ ਸਰਗਰਮੀ ਦਾ ਬਹੁਤਾ
ਹਿੱਸਾ ਜਾਤਪਾਤ-ਭਾਈ ਭਤੀਜਾਵਾਦ ਦੇ ਆਧਾਰ ’ਤੇ ਜਥੇਬੰਦ ਕੀਤਾ ਜਾਂਦਾ ਸੀ। ਇਉੰ ਬੁੱਧਮਤ, ਜੈਨਮਤ ਅਤੇ
ਬ੍ਰਾਹਮਣਵਾਦੀ ਸੰਪ੍ਰਦਾਇਆ ਵਿਚਕਾਰ ਟਕਰਾਅ, ਸ਼ੈਵਾਂ ਅਤੇ ਵੈਸ਼ਨਵਾਂ ਦਰਮਿਆਨ ਟਕਰਾਅ, ਸੱਜੂ ਤੇ ਖੱਬੂ
ਜਾਤਾਂ ਵਿਚਕਾਰ ਜੱਦੋ ਜਹਿਦ ਵਰਗੇ ਜਾਤ–ਪਾਤੀ ਤੇ ਧਾਰਮਿਕ ਝਗੜਿਆਂ ਦੇ ਰੂਪ ’ਚ ਜ਼ਾਹਿਰ ਹੋਏ ਸਮਾਜਿਕ
ਤੇ ਆਰਥਿਕ ਟਕਰਾਅ ਇਸ ਸਾਰੇ ਅਮਲ ਦੀਆਂ ਮਿਸਾਲਾਂ ਹਨ। ਕਿਉਂਕਿ ਜਾਤ–ਪਾਤੀ ਵਿਵਸਥਾ ਆਰਥਿਕ ਤੇ ਸਮਾਜਿਕ
ਤਾਣੇ-ਬਾਣੇ ਦੇ ਧੁਰ ਅੰਦਰ ਰਮ ਚੁੱਕੀ ਹੈ ਕਿ ਇਸ ਨੇ ਸਮਾਜ ਵਿਚਲੀਆਂ ਵਿਰੋਧਤਾਈਆਂ ਦੇ ਇਜ਼ਹਾਰ ਲਈ ਅਜੇਹੀ
ਸ਼ਕਲ ਅਖਤਿਆਰ ਕੀਤੀ ਹੈ। ਭਾਰਤ ਦੇ ਕਬਾਇਲੀਆਂ ਦਾ ਬ੍ਰਾਹਮਣਵਾਦੀ ਹਿੰਦੂਵਾਦ ਵੱਲੋਂ ਪਾਲੇ ਪੋਸੇ ਜਗੀਰਦਾਰੀ
ਢਾਂਚੇ ਖਿਲਾਫ ਲੜਨ ਦੀਆਂ ਕੋਸ਼ਿਸ਼ਾਂ ਦਾ ਇੱਕ ਲੰਮਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ।ਪ੍ਰਾਚੀਨ ਨਾਗਿਆਂ,
ਨਿਸ਼ਦਾਂ ਅਤੇ ਭੀਲਾਂ ਦਾ ਉਨ੍ਹਾਂ ਨੂੰ ਉਨ੍ਹਾਂ ਦੀਆਂ ਮੂਲ ਜ਼ਮੀਨਾਂ ਤੋਂ ਬੇਦਖਲ ਕਰਨ ਵਾਲਿਆਂ ਖਿਲਾਫ਼
ਜਦੋਜਹਿਦ ਉਨ੍ਹਾਂ ਨੂੰ ਆਰੀਆਂ ਬਣਾਉਣ ਦੇ ਯਤਨਾਂ
ਖਿਲਾਫ ਜਦੋਂ-ਜਹਿਦ ਯਾਨੀ ਉਨ੍ਹਾਂ ਨੂੰ ਅਰਧ-ਗੁਲਾਮਾਂ ਵਾਂਗ ਜ਼ਰਈ ਅਰਥਚਾਰੇ ’ਚ ਜਬਰੀ ਘੁਸੇੜਣਾ ਸਭ
ਇਤਿਹਾਸ ਦੇ ਪੰਨੇ ਹਨ। ਇਹੀ ਪਿੱਠਭੂਮੀ ਹੀ ਹੈ ਕਿ ਬ੍ਰਾਹਮਣਵਾਦੀ ਹਿੰਦੂਵਾਦ ਆਪਣੇ ਸਾਰੇ ਸ਼ਾਸਤਰਾਂ, ਧਾਰਮਿਕ ਗ੍ਰੰਥਾਂ, ਸਮ੍ਰਿਤੀਆਂ ਅਤੇ ਇਥੋਂ
ਤੱਕ ਕਿ ਪੌਰਾਣਿਕ ਕਥਾਵਾਂ ’ਚ ਵੀ ਇਨ੍ਹਾਂ ਦੇ ਮੁਕਾਬਲੇ ’ਚ ਡਟਣ ਵਾਲੇ ਕਬਾਇਲੀਆਂ ਲਈ ਹਕਾਰਤ ਅਤੇ
ਘਟੀਆ ਦਰਸਾਉਣ ਵਾਲੀ ਲਫ਼ਾਜ਼ੀ ਵਰਤਦਾ ਹੈ।ਮਿਸਾਲ ਵਜੋਂ ਏਕਲਵਯਾ ਇੱਕ ਕਬਾਇਲੀ ਮੁਖੀ ਦਾ ਬੇਟਾ ਸੀ। ਚਾਰਵਾਕ
ਤੋਂ ਲੈ ਕੇ ਬੁੱਧਵਾਦ ਤੱਕ ਬ੍ਰਾਹਮਣਵਾਦ ਨੇ ਵਿਰੋਧ ਕਰਨ ਵਾਲੀਆਂ ਵਿਚਾਰਧਾਰਾਵਾਂ ਦਾ ਸਾਹਿਤ ਨਸ਼ਟ ਕਰ
ਦਿੱਤਾ। ਭਾਰਤ 'ਚ ਨਸ਼ਟ ਕੀਤਾ ਗਿਆ ਇਹ ਸਾਹਿਤ ਚੀਨ ਅਤੇ ਤਿੱਬਤ ਦੇ ਮੱਠਾਂ ’ਚ ਸੁਰੱਖਿਅਤ ਪਿਆ ਮਿਲਦਾ
ਹੈ। ਬ੍ਰਾਹਮਣਵਾਦੀ ਹਿੰਦੂਵਾਦ ਦੀ ਵਿਸ਼ੇਸ਼ ਖਾਸੀਅਤ ਇਸ ਦਾ ਅਹਿੰਸਾ ਅਤੇ ਜਟਿਲ ਫਲਸਫੇ ਦੇ ਪਰਦੇ ਹੇਠ ਢਕੇ ਹੋਣਾ ਸੀ ਅਤੇ ਹਜ਼ਾਰਾਂ ਵਰ੍ਹਿਆਂ ਦੀ
ਲੁੱਟ-ਖਸੁੱਟ ਅਤੇ ਪਰਜੀਵੀ ਹੋਂਦ ਨੂੰ ਧਾਰਮਿਕ ਉੱਤਮਤਾ ਅਤੇ ਸਰੀਰਕ ਮੁਸ਼ੱਕਤ ਪ੍ਰਤੀ ਹਕਾਰਤ ਦੇ ਪਰਦੇ
ਹੇਠ ਹੀ ਇਸ ਨੂੰ ਵਾਜਬੀਅਤ ਪ੍ਰਦਾਨ ਕੀਤੀ ਜਾ ਸਕਦੀ ਸੀ।
ਬਰਤਾਨਵੀ ਹਕੂਮਤ ਦਾ ਪ੍ਰਭਾਵ
ਬਸਤੀਵਾਦੀ ਰਾਜ ਨੇ ਬ੍ਰਾਹਮਣਵਾਦੀ ਹਿੰਦੂ ਢਾਂਚੇ ਅਤੇ ਨਾਬਰਾਬਰੀ ਵਾਲੀ
ਜਾਤ–ਪਾਤੀ ਵਿਵਸਥਾ ਨੂੰ ਛੋਹਿਆ ਤੱਕ ਨਹੀਂ ਅਤੇ ਨਾ ਹੀ ਇਹਦੇ ’ਚ ਕੋਈ ਅਦਲਾ ਬਦਲੀ ਕੀਤੀ।ਈਸਟ ਇੰਡੀਆ
ਕੰਪਨੀ ਨੇ ਭਾਰਤ ਅੰਦਰ ਵਰਤੇ ਜਾਣ ਵਾਲੇ ਕਾਨੂੰਨੀ ਤਾਣੇ-ਬਾਣੇ ’ਚ ਚਤੁਰਵਰਣ ਵਿਵਸਥਾ ਨੂੰ ਸ਼ਾਮਲ ਕਰਕੇ ਇਸ ’ਚ ਇੱਕ ਨਵੀਂ ਰੂਹ ਫੂਕੀ। ਸਥਾਂਨਕ ਰਸਮੋ-ਰਿਵਾਜ
ਅਤੇ ਜਾਤ–ਪਾਤੀ ਪ੍ਰਬੰਧਾਂ ਨੂੰ ਉਲੰਘ ਕੇ ਉਨ੍ਹਾਂ ਨੇ ਵਿਸ਼ੇਸ਼ ਜਾਤੀ ਦੇ ਰੁਤਬੇ ਸਮੇਤ ਪਰਿਵਾਰਕ ਤੇ
ਵਿਆਹਕ, ਜਾਇਦਾਦ ਤੇ ਵਿਰਾਸਤ ਅਤੇ ਧਾਰਮਿਕ ਮਾਮਲਿਆਂ ਨਾਲ ਸਬੰਧਤ ਮਸਲਿਆਂ ’ਚਧਰਮ ਸ਼ਾਸਤਰਾਂ ਦੀ ਵਿਆਖਿਆ
ਨੂੰ ਬਹਾਲ ਰੱਖਿਆ ਅਤੇ ਬਰਤਾਨਵੀ ਜੱਜਾਂ ਨੂੰ ਸ਼ਾਸਤਰਿਕ ਵਿਆਖਿਆ ਮੁਤਾਬਕ ਮਸਵਰੇ ਦੇਣ ਵਾਲੇ ਪੰਡਤਾਂ
ਨੂੰ ਨਿਯੁਕਤ ਕਰਨ ਦੇ ਅਧਿਕਾਰ ਦਿੱਧਤ।
ਇਓਂ ਬਰਤਾਨਵੀ ਕਾਨੂੰਨੀ ਢਾਂਚੇ ਨੇ 'ਹੋਰਨਾਂ ਜਾਤਾਂ ਦੇ ਸਥਾਪਤ ਅਧਿਕਾਰਾਂ'
ਦੀ ਰਾਖੀ ਕਰਨ ਦੇ ਨਾਮ ਹੇਠ ਮੰਦਿਰਾਂ ’ਚ ਅਛੂਤਾ ਦੇ ਦਾਖਲੇ 'ਤੇ ਮਨਾਹੀ ਦੇ ਹੁਕਮਾਂ 'ਤੇ ਫੁੱਲ ਚਾੜ੍ਹੇ।ਬਰਤਾਨਵੀ
ਅਦਾਲਤਾਂ ਨੇ ਧਾਰਮਿਕ ਰੀਤੀ ਰਿਵਾਜਾਂ ਦੇ ਮਾਮਲੇ ’ਚ ਛੋਟਾਂ ਅਤੇ ਛੇਕੇ ਜਾਣ ’ਚ ਦਰਜਾਬੰਦੀ ਕੀਤੇ ਜਾਣ
ਦੇ ਜਾਤੀ ਦਾਅਵਿਆਂ ਨੂੰ ਦਰਜ ਕੀਤਾ। ਜਾਤਾਂ ਦੀ ਖੁੱਦਮੁਖਤਾਰੀ ਨੂੰ ਮਾਨਤਾ ਦੇਣ ਦੇ ਨਾਂ ਹੇਠ ਉਨ੍ਹਾਂ
ਨੇ ਜਾਤ-ਪਾਤੀ ਕਾਇਦਿਆਂ ਦੀ ਉਲੰਘਣਾ ਕਰਨ ਵਾਲਿਆਂ ਅਤੇ ਇੱਥੋਂ ਤੱਕ ਕਿ ਅੰਤਰਜਾਤੀ ਝਗੜਿਆ ਵਿੱਚ ਵੀ
ਜਾਤਾਂ ਦੇ ਅਨੁਸ਼ਾਸਨੀ ਕਾਇਦੇ ਨੂੰ ਬਰਕਰਾਰ ਰੱਖਿਆ। ਇਉਂ ਉਨ੍ਹਾਂ ਨੇ ਜਾਗੀਰਦਾਰੀ ਦੌਰ ਨਾਲੋਂ ਕਿਤੇ
ਵੱਧ ਕਰੜਾਈ ਨਾਲ ਜਾਤਪਾਤ ਨੂੰ ਜਿਓਂ ਦਾ ਤਿਓਂ ਰੱਖਿਆ।
ਮੁਢਲੇ ਬਰਤਾਨਵੀ ਹਾਕਮਾਂ ਨੇ ਸੰਸਕ੍ਰਿਤ ਦੇ ਅਧਿਐਨ ਅਤੇ ਸੰਸਕ੍ਰਿਤ ਗ੍ਰੰਥਾਂ
ਦੇ ਅੰਗਰੇਜ਼ੀ ਚ ਉਲੱਥੇ ਨੂੰ ਹੱਲਾਸ਼ੇਰੀ ਦਿੱਤੀ ਅਤੇ ਵਿੱਤੀ ਰੂਪ ’ਚ ਇਸ ’ਚ ਸਹਾਇਤਾ ਵੀ ਮੁਹਈਆ ਕਰਵਾਈ।ਈਸਟ
ਇੰਡੀਆ ਕੰਪਨੀ ਪ੍ਰਸ਼ਾਸਨ ਦੇ ਇੱਕ ਹਿੱਸੇ ਨੇ ਆਪਣੇ ਵੱਲੋਂ ਘੜੇ ਜਾ ਰਹੇ ਵਿੱਦਿਅਕ ਢਾਂਚੇ ਅੰਦਰ ਯੂਨੀਵਰਸਿਟੀ
ਪੱਧਰ ਤੱਕ ਸੰਸਕ੍ਰਿਤ ਨੂੰ ਪੜ੍ਹਾਈ ਦਾ ਮਾਧਿਅਮ ਬਣਾਉਣ ਦੀ ਕੋਸ਼ਿਸ਼ ਵੀ ਕੀਤੀ। ਇਹ ਵੱਖਰੀ ਗੱਲ ਹੈ ਕਿ
ਪੜ੍ਹਾਈ ਦੇ ਮਾਧਿਅਮ ਵਜੋਂ ਅੰਗਰੇਜ਼ੀ ਚੁਣ ਲਏ ਜਾਣਾ ਸਿੱਧੇ ਰੂਪ ਚ ਬਰਤਾਨਵੀ ਨਸਲੀ ਹਿੱਤਾਂ ’ਚ ਭੁਗਤਿਆ।
ਗ਼ੈਰ ਬ੍ਰਾਹਮਣ ਤਹਿਰੀਕ ਅਤੇ ਸਮਾਜ ਸੁਧਾਰਕਾਂ ਦੇ ਦਬਾਅ ਹੇਠ ਬਰਤਾਨੀਆ ਨੂੰ
(ਜਨਤਕ ਪੈਸੇ ਨਾਲ ਸਥਾਪਤ ਅਤੇ ਦੇਖ ਰੇਖ) ਹੇਠਲੀਆਂ ਜਨਤਕ ਥਾਵਾਂ, ਤਾਲਾਬ, ਸਕੂਲ, ਖੂਹ ਆਦਿ ਨੂੰ ਸਾਰੀਆਂ
ਜਾਤਾਂ ’ਤੇ ਜਮਾਤਾਂ ਨਾਲ ਸਬੰਧਤ ਵਿਅਕਤੀਆਂ ਲਈ ਖੋਲ੍ਹਣ ਦੀ ਇਜਾਜ਼ਤ ਦੇਣ ਲਈ ਮਤੇ ਅਤੇ ਕਾਨੂੰਨ ਘੜਨ
ਲਈ ਮਜਬੂਰ ਹੋਣਾ ਪਿਆ, ਪਰ ਉਨ੍ਹਾਂ ਨੇ ਇਨ੍ਹਾਂ ਨੂੰ ਅਮਲੀ ਜਾਮਾ ਪਹਿਣਾਏ ਜਾਣ ਲਈ ਕੋਈ ਕਦਮ ਨਹੀਂ
ਉਠਾਏ।
ਪਰ ਇਸੇ ਹੀ ਸਮੇਂ ਬਸਤੀਵਾਦੀ ਹਕੂਮਤ ਦੀ ਹਮਾਇਤ ਜਿੱਤਣ ਖਾਤਰ ਆਵਦੇ ਖੁਦ
ਦੇ ਮੁਫ਼ਾਦਾਂ ਤਹਿਤ ਬਰਤਾਨਵੀ ਹੁਕਮਰਾਨਾਂ ਨੇ 'ਪਾੜੋ ਤੇ ਰਾਜ ਕਰੋ' ਦੀ ਨੀਤੀ ਲਾਗੂ ਕੀਤੀ, ਮਿਸ਼ਨਰੀਆਂ
ਰਾਹੀਂ ਹੇਠਲੀਆਂ ਜਾਤਾਂ ਦੀ ਇਸਾਈਅਤ ’ਚ ਧਰਮ ਬਦਲੀ ਨੂੰ ਉਤਸ਼ਾਹਤ ਕੀਤਾ, ਆਰੀਆ ਨਸਲ ਦੀ ਇੰਡੋ-ਯੂਰਪੀ
ਨਸਲ ’ਚੋਂ ਉਤਪਤੀ ਅਤੇ ਨਸਲੀ ਸ਼ੁੱਧਤਾ ਬਰਕਰਾਰ ਰੱਖਣ ਦੇ ਇੱਕ ਸਾਧਨ ਵਜੋਂ ਜਾਤ-ਪਾਤ ’ਤੇ ਜ਼ੋਰ ਦਿੰਦਿਆਂ
ਜਾਤ-ਪਾਤ ਦੇ ਮੁੱਦੇ ’ਤੇ ਆਪਣੇ ਨਸਲੀ ਸਿਧਾਂਤ ਨੂੰ ਪ੍ਰਚਾਰਿਆ।
1901 ਤੋਂ ਲੈ ਕੇ ਹੋਈਆਂ ਮਰਦਮਸ਼ੁਮਾਰੀਆਂ ’ਚ ਲੋਕਾਂ ਦੇ ਜਾਤੀ ਪਿਛੋਕੜ
ਦਰਜ ਕੀਤੇ ਗਏ ਅਤੇ 'ਮੂਲ ਨਿਵਾਸੀਆਂ ਅੰਦਰ ਪ੍ਰਚੱਲਤ
ਸਮਾਜਿਕ ਤਰਜੀਹ' ਦੇ ਆਧਾਰ ’ਤੇ ਜਮਾਤਾਂ ਦੀ ਦਰਜਾਬੰਦੀ ਕੀਤੀ ਗਈ।ਇਨ੍ਹਾਂ ਮਰਦਮਸ਼ੁਮਾਰੀਆਂ
ਰਾਹੀਂ ਬਸਤੀਵਾਦੀ ਹਾਕਮਾਂ ਨੇ ਵੱਖ-ਵੱਖ ਜਾਤਾਂ ਨੂੰ ਲਾਪੇ’ਚ ਜੁੜਨ ਦਾ ਇੱਕ ਨੁਕਤਾ ਮੁਹੱਈਆ ਕਰਵਾ
ਦਿੱਤਾ। ਜਾਤੀ ਕਾਨਫਰੰਸਾਂ ਅਤੇ ਜਾਤ-ਪਾਤੀ ਅਖਬਾਰਾਂ ਰਾਹੀਂ ਖੇਤਰੀ ਆਧਾਰ ’ਤੇ ਆਪਣੇ ਆਪ ਨੂੰ ਜਥੇਬੰਦ
ਕਰਨਾ ਸ਼ੁਰੂ ਕਰ ਰਹੀਆਂ ਜਾਤਾਂ ਨੇ ਖੁਦ ਆਪਣੇ ਲਈ ਉੱਚਾ ਰੁਤਬਾ ਦਰਜ ਕਰਵਾਉਣ ਲਈ ਲਾਮਬੰਦੀ ਕਰਨੀ ਸ਼ੁਰੂ
ਕਰ ਦਿੱਤੀ। ਬਸਤੀਵਾਦੀ ਰਾਜ ਨੂੰ ਆਪਣੇ ਜਾਤੀ ਰੁਤਬਾ ਉੱਚਿਆਉਣ ਦੇ ਸਾਧਨ ਵਜੋਂ ਮੰਨ ਲਿਆ ਗਿਆ।
ਆਪਣੇ ਰਾਜ ਨੂੰ ਪੱਕੇ ਪੈਰੀਂ ਕਰਨ ਅਤੇ ਭਾਰਤ ਦੀ ਲੁੱਟ-ਖਸੁੱਟ ਨੂੰ ਤਿੱਖਾ
ਕਰਨ ਲਈ ਉੱਨੀਵੀਂ ਸਦੀ ’ਚ ਬਸਤੀਵਾਦੀ ਹਾਕਮਾਂ ਵੱਲੋਂ ਲਿਆਂਦੀਆਂ ਆਰਥਿਕ ਤਬਦੀਲੀਆਂ ਨੇ ਪੇਂਡੂ ਖੇਤਰ
ਅੰਦਰ ਪੈਦਾਵਾਰੀ ਰਿਸ਼ਤਿਆਂ ’ਤੇ ਪ੍ਰਭਾਵ ਪਾਇਆ ਅਤੇ ਵੱਖ-ਵੱਖ ਜਾਤਾਂ ’ਚੋਂ ਨਵੀਆਂ ਜਮਾਤਾਂ ਹੋਂਦ
’ਚ ਆਈਆਂ। ਜ਼ਮੀਨ ਦੇ ਜਿਣਸ ਬਣ ਜਾਣ, ਸਾਰੀਆਂ ਜਾਤਾਂ ਲਈ ਜ਼ਮੀਨ ਖ਼ਰੀਦਣ ਦੀ ਖੁੱਲ੍ਹ, ਜ਼ਿਮੀਂਦਾਰੀ,
ਰਿਆਤਵਾੜੀ ਵਰਗੀਆਂ ਵੱਖ-ਵੱਖ ਮਾਲੀਆ ਚੱਕਬੰਦੀਆਂ,
ਰੇਲਵੇ ਦੇ ਜਾਲ ਵਿੱਛਣ, ਫੌਜੀ ਮਹਿਕਮੇ ਦੇ ਕੰਮਕਾਰ, ਬਸਤੀਵਾਦੀ ਵਿਦਿਅਕ ਢਾਂਚੇ, ਇਕਸਾਰ (ਯੂਨੀਫਾਰਮ)
ਦੀਵਾਨੀ ਅਤੇ ਫੌਜਦਾਰੀ ਕਾਨੂੰਨ ਅਤੇ ਬਸਤੀਵਾਦੀ ਅਫਸਰਸ਼ਾਹੀ ਨੇ ਜਾਤ–ਪਾਤੀ ਵਿਵਸਥਾ 'ਤੇ ਪ੍ਰਭਾਵ ਪਾਇਆ
ਅਤੇ ਸਮਾਜ ਅੰਦਰ ਇਸ ਦੇ ਰੋਲ ’ਚ ਤਰਮੀਮ ਕਰ ਦਿੱਤੀ।
ਜ਼ਮੀਨਾਂ ਦੇ ਮਾਮਲੇ ਵਿੱਚ ਬਰਤਾਨਵੀ ਹਾਕਮਾਂ ਨੇ ਹਕੀਕੀ ਹਲਵਾਹਕਾਂ ਦੇ
ਅਟੁੱਟ ਅਧਿਕਾਰ ਨੂੰ ਅਣਦੇਖਿਆਂ ਕੀਤਾ ਅਤੇ ਰਵਾਇਤੀ ਤੌਰ ’ਤੇ ਫਸਲ ’ਚੋਂ ਸਿਰਫ ਹਿੱਸਾ ਰਖਣ ਵਾਲੇ ਗੈਰ-ਵਾਹਕ
ਵਰਗ ਜ਼ਮੀਨ ਦੇ ਇਕੱਲੇ ਹੀ ਮਾਲਕ ਬਣ ਗਏ।ਜ਼ਿੰਮੀਦਾਰੀ ਵਾਲੇ ਖੇਤਰਾਂ ਅੰਦਰ ਸ਼ੂਦਰ ਕਿਸਾਨ ਭੋਇੰ ਮਾਲਕਾਂ
ਦੇ ਰਹਿਮੋ ਕਰਮ ’ਤੇ ਹੋਣ ਕਰਕੇ ਮੁਜਾਰੇ ਬਣ ਗਏ, ਹੋਰਨਾਂ ਖੇਤਰਾਂ ਅੰਦਰ ਕਿਸਾਨ ਭੋਇੰ ਮਾਲਕਾਂ ਦੀ
ਜਮਾਤ ਉੱਭਰੀ, ਪਰ ਇੱਥੇ ਵੀ ਵੱਡੇ ਕਿਸਾਨਾਂ ਨੇ ਲਾਹਾ ਖੱਟਿਆ, ਜਦ ਕਿ ਅਸਲੀ ਹਲਵਾਹਕ ਜਾਂ ਤਾਂ ਮੁਜ਼ਾਰੇ
ਬਣ ਗਏ ਜਾਂ ਫਿਰ ਹਿੱਸੇਦਾਰ।ਸ਼ੂਦਰ ਕਹੀ ਜਾਂਦੀ ਕਿਸਾਨੀ ਵੀ ਇੱਕ ਹੱਥ ਅਮੀਰਾਂ ਦੇ ਇੱਕ ਉਪਰਲੇ ਤਬਕੇ
ਅਤੇ ਦੂਜ ਪਾਸੇ ਅੰਨ੍ਹੀ ਲੁੱਟਖਸੁੱਟ, ਅਕਾਲ ਅਤੇ ਭਿਆਨਕ ਸੰਕਟਾਂ ਦੇ ਮਾਰੇ ਬੇਜ਼ਮੀਨਿਆਂ ਦੀਆਂ ਸ਼੍ਰੇਣੀਆਂ
’ਚ ਧੱਕੇ ਸਾਰੀਆਂ ਜਾਤਾਂ ਦੇ ਹਲ ਵਾਹਕ ਕਰਜ਼ੇ ਮਾਰੇ ਕਿਸਾਨਾਂ ਦੀਆਂ ਪਰਤਾਂ ’ਚ ਵੰਡੇ ਹੋਏ ਸਨ। ਦਸਤਕਾਰਾਂ
ਦਾ ਇੱਕ ਵਰਗ ਬੇਜ਼ਮੀਨੇ ਮਜ਼ਦੂਰ ਬਣ ਗਏ।ਪੇਂਡੂ ਗਰੀਬਾਂ, ਬੇਜ਼ਮੀਨੇ ਜਾਂ ਗਰੀਬ ਕਿਸਾਨ ਬਹੁਤਾ ਕਰਕੇ ਦਰਮਿਆਨੀਆਂ
ਅਤੇ ਨਿਮਨਜਾਤਾਂ ਤੋਂ 19 ਵੀਂ ਸਦੀ ’ਚ ਉੱਭਰੇ ਸਨ।
ਸਨਅਤੀ ਪੈਦਾਵਾਰ ਨਾਲ ਜੁੜੀ ਮਜ਼ਦੂਰ ਜਮਾਤ ਵੀ ਦਰਮਿਆਨੀਆਂ ਤੇ ਨਿਮਨ ਜਾਤਾਂ
’ਚੋਂ ਉੱਭਰ ਕੇ ਸਾਹਮਣੇ ਆਈ ਸੀ। ਨਿਮਨ ਜਾਤਾਂ ਦੇ ਇੱਕ ਛੋਟੇ ਹਿੱਸੇ ਨੂੰ ਛੋਟੇ ਠੇਕੇਦਾਰ, ਵਪਾਰੀ
ਅਤੇ ਜ਼ਮੀਨਾਂ ’ਚ ਪੈਸਾ ਨਿਵੇਸ਼ ਕਰਨ ਵਾਲੇ ਚਲਦੇ ਫਿਰਦਿਆਂ ਵਜੋਂ ਕੰਮਕਾਰ ਕਰਨ ਦੇ ਮੌਕੇ ਮਿਲੇ। ਸਿੱਖਿਆ
ਤੱਕ ਪਹੁੰਚ, ਫੌਜ ’ਚ ਤੇ ਸਰਕਾਰੀ ਵਿਭਾਗਾਂ ’ਚ ਨੌਕਰੀ ਮਿਲਣ ਨਾਲ ਦਰਮਿਆਨੀਆਂ ਅਤੇ ਨਿਮਨਜਾਤਾਂ ਤੋਂ
ਨਿੱਕ-ਬੁਰਜੁਆਜੀ ਦੀ ਇੱਕ ਜਮਾਤ ਪੈਦਾ ਹੋਈ। ਪਰ ਉਨ੍ਹਾਂ ਨੂੰ ਇੱਥੇ ਵੀ ਸਰਕਾਰੀ ਨੌਕਰੀਆਂ ਅਤੇ ਬ੍ਰਾਹਮਣਾਂ
ਦੇ ਏਕਾਧਿਕਾਰ ਕਰਕੇ ਨੌਕਰੀਆਂ ਮਿਲਣ ’ਚ ਅੜਿੱਕਿਆਂ ਦਾ ਸਾਹਮਣਾ ਕਰਨਾ ਪਿਆ।
ਪੱਛਮੀ ਤਰਜ਼ ਦੀ ਸਿੱਖਿਆ ਦੇ ਆਉਣ ਨਾਲ ਸਵਰਣ ਜਾਤਾਂ ਨੂੰ ਬਸਤੀਵਾਦੀ ਅਫਸਰਸ਼ਾਹੀ
ਅੰਦਰ ਏਕਾਧਿਕਾਰ ਸਥਾਪਤ ਕਰਨ ਦਾ ਰਾਹ ਮਿਲਿਆ।ਆਪਣੀ ਸਿੱਖਣ ਦੀ ਰਵਾਇਤ ’ਚੋਂ ਆਏ ਹੋਣ ਕਾਰਨ ਅਤੇ ਮਜ਼ਬੂਤ
ਸਮਾਜਿਕ ਅਤੇ ਆਰਥਿਕ ਹੈਸੀਅਤ ’ਚ ਹੋਣ ਕਾਰਨ ਬ੍ਰਾਹਮਣ ਨੇ ਅਤੇ ਉੱਚੀਆਂ ਜਾਤਾਂ ਚੋਂ ਹੋਰਨਾਂ ਨੇ ਪੱਛਮੀ
ਸਿੱਖਿਆ ਗ੍ਰਹਿਣ ਕੀਤੀ ਅਤੇ ਛੇਤੀ ਹੀ ਉਹ ਪ੍ਰਸ਼ਾਸਨ ਅਤੇ ਨਿਆਂ ਪਾਲਿਕਾ ਦੀਆਂ ਬਹੁਤੀਆਂ ਪਦਤੀਆਂ ’ਤੇ
ਕਾਬਜ਼ ਹੋ ਗਏ।
ਗ਼ੈਰ ਬ੍ਰਾਹਮਣ ਜਾਤਾਂ ਤੋਂ ਨਵੀਆਂ ਜਮਾਤਾਂ ਦੇ ਉਗਮਣ ਨਾਲ ਉਨ੍ਹਾਂ ਅੰਦਰ
ਜ਼ਰੂਰੀ ਚੇਤਨਾ ਦਾ ਸੰਚਾਰ ਹੋਇਆ। ਇਸ ਦਾ ਇਜ਼ਹਾਰ ਦੋ ਅਮਲਾਂ ਥਾਣੀ ਦੇਖਿਆ ਗਿਆ। ਗੈਰ ਬ੍ਰਾਹਮਣਾਂ ਦੇ
ਉਪਰਲੇ ਵਰਗ ਮਿਸਾਲ ਵਜੋਂ ਉੱਤਰ ’ਚ ਕਾਯਸਥਾਂ ਤੇ
ਕੇਰਲਾ ਦੇ ਨਾਯਰਾਂ ’ਚੋਂ ਸਮਾਜ ਸੁਧਾਰਕਾਂ ਨੇ
ਜਾਤ–ਪਾਤੀ ਵਿਵਸਥਾ ਦੀ ਰੀਤ ਅੰਦਰ ਤਬਦੀਲੀਆਂ ਕਰਨ, ਬਸਤੀਵਾਦੀ ਰਾਜ ਅਧੀਨ ਮਿਲੇ ਨਵੇਂ ਮੌਕਿਆਂ ਅਨੁਸਾਰ
ਵੇਲਾ ਵਿਹਾਅ ਚੁੱਕੀਆਂ ਰਸਮਾਂ ਨੂੰ ਤਿਆਗ ਦੇਣ ’ਤੇ ਜ਼ੋਰ ਪਾਉਂਣ ਲਈ ਜਾਤ–ਪਾਤੀ ਜਥੇਬੰਦੀਆਂ ਬਣਾਉਣੀਆ
ਸ਼ੁਰੂ ਕਰ ਦਿੱਤੀਆਂ। ਨਿਮਨ ਜਾਤਾਂ ਦਰਮਿਆਨ ਇਨ੍ਹਾਂ ਦੇ ਨਿੱਕ-ਬੁਰਜੂਆ ਹਿੱਸਿਆਂ ਨੇ ਵੀ ਮਲੀਨ ਕਰਨ
ਵਾਲੇ ਜਾਂ ਘਟੀਆ ਸਮਝੇ ਜਾਂਦੇ ਕੰਮ ਧੰਦਿਆਂ ਨੂੰ ਤਿਆਗਣ ਅਤੇ ਉੱਚ ਹੈਸੀਅਤ ਹਾਸਲ ਕਰਨ ਦੀ ਕੋਸ਼ਿਸ਼ ’ਚ
ਉੱਚ ਜਾਤੀਆਂ ਦੇ ਰੀਤੀ ਰਿਵਾਜਾਂ ਦੀ ਰੀਸ ਕਰਨੀ ਸ਼ੁਰੂ ਕਰਨ ਲਈ ਜਾਤ–ਪਾਤੀ ਜਥੇਬੰਦੀਆਂ ਦੀ ਲਾਮਬੰਦੀ
ਆਰੰਭੀ। ਗੈਰ-ਬ੍ਰਾਹਮਣ ਅੰਦੋਲਨ ਦਰਮਿਆਨ ਇਹ ਰੂੜੀਵਾਦੀ ਰੁਝਾਣ ਇਸ ਦੇ ਉੱਚ ਵਰਗ ਦੀਆਂ ਜਾਤ–ਪਾਤੀ ਅਧਾਰਤ
ਜਥੇਬੰਦੀਆਂ ’ਚ ਵੱਧ ਭਾਰੂ ਸੀ। ਗੁਜਰਾਤ ਦੇ ਪਾਟੀਦਾਰ ਤੇ ਰਾਜਪੂਤਾਂ ਅਤੇ ਪੱਛਮੀ ਮਹਾਰਾਸ਼ਟਰ ਵਿਚਲੀ
ਸ਼ਾਹੂ ਮਹਾਰਾਜ ਦੀ ਅਗਵਾਈ ਹੇਠਲੇ ਮਰਾਠਿਆਂ ਦੇ ਅੰਦੋਲਨ ਨੇ ਸੰਸਕ੍ਰਿਤੀ ਭਾਸ਼ਾ ਅਪਣਾ ਲੈਣ ’ਤੇ ਜ਼ੋਰ
ਦਿੱਤਾ ਅਤੇ ਉਹਨਾ ਦਾ ਆਪਣੇ ਦ੍ਰਿਸ਼ਟੀਕੋਣ ਰੂੜੀਵਾਦੀ ਸੀ। ਅਜਿਹੀਆਂ ਕੋਸ਼ਿਸ਼ਾਂ ਇਨ੍ਹਾਂ ਜਾਤਾਂ ਦੇ
ਭੋਇੰ ਮਾਲਕਾਂ ਤੇ ਵਪਾਰੀ ਵਰਗ ਦੇ ਰਾਠ ਹਿੱਸਿਆਂ ਦੀ ਅਗਵਾਈ ’ਚ ਕੀਤੀਆਂ ਗਈਆਂ ਅਤੇ ਇਨ੍ਹਾਂ ਕੋਸ਼ਿਸ਼ਾਂ
ਨੇ ਉਨ੍ਹਾਂ ਨੂੰ ਰਾਜਕੀ ਢਾਂਚੇ ਅਤੇ ਚੋਣ ਸਿਆਸਤ ’ਚ ਸਤ੍ਹਾ ਵਾਲੇ ਸਾਰੇ ਅਹੁਦੇ ਅਤੇ ਸਹੂਲਤਾਂ ਨੂੰ
ਹਾਸਲ ਕਰਨ ਚ ਮਦਦ ਕੀਤੀ।
ਇਸ ਦੇ ਨਾਲ ਹੀ ਗੈਰ ਬ੍ਰਾਹਮਣ ਲੋਕਾਈ ਬਸਤੀਵਾਦੀ ਰਾਜ ਦੇ ਸਮਾਜਿਕ ਥੰਮਾ--
ਜਗੀਰੂ ਰਾਠਾਂ ਅਤੇ ਸ਼ਾਹੂਕਾਰਾਂ ਨਾਲ ਵਿਰੋਧ ਵਿੱਚ ਸੀ, ਜਿਨ੍ਹਾਂ ’ਚੋਂ ਬਹੁਤੇ ਉੱਚਤਮ ਜਾਤਾਂ, ਖਾਸ
ਕਰਕੇ ਪੱਛਮੀ ਅਤੇ ਦੱਖਣੀ ਭਾਰਤ ਦੇ ਬਹੁਤ ਹਿੱਸੇ ਬ੍ਰਾਹਮਣਾਂ ਨਾਲ ਸਬੰਧਤ ਸਨ। ਇਨ੍ਹਾਂ ਜਗੀਰੂ ਉੱਚ
ਜਾਤਾਂ ਨੇ ਸਰਕਾਰੀ ਅਫਸਰਸ਼ਾਹੀ ’ਤੇ ਏਕਾਧਿਕਾਰ ਜਮਾਇਆ ਹੋਇਆ ਸੀ। ਇਨ੍ਹਾਂ ਵਿਰੁੱਧ ਵਿਰੋਧਤਾਈਆਂ ਦੇ
ਨਤੀਜੇ ਵਜੋਂ ਮਹਾਰਾਸ਼ਟਰ ਅਤੇ ਦੱਖਣੀ ਭਾਰਤ ਖ਼ਾਸ ਕਰਕੇ ਤਾਮਿਲਨਾਡੂ ਅੰਦਰ ਗੈਰ-ਬ੍ਰਾਹਮਣ ਅੰਦੋਲਨ ਦਾ
ਉਭਾਰ ਹੋਇਆ। ਬਾਹਰੀ ਰੂਪ ’ਚ ਇਸ ਲਹਿਰ ਦਾ ਤੱਤ ਜਗੀਰਦਾਰ ਵਿਰੋਧੀ ਅਤੇ ਸਾਮਰਾਜ ਵਿਰੋਧੀ ਸੀ, ਪਰ ਇਸ
ਲਹਿਰ ਦੀ ਲੀਡਰਸ਼ਿਪ ਇਸ ਢੰਗ ਨਾਲ ਇਨ੍ਹਾਂ ਵਿਰੋਧਤਾਈਆਂ ਨੂੰ ਭਾਂਪ ਨਹੀਂ ਸਕੀ ਅਤੇ ਇਸ ਲਹਿਰ ਨੂੰ ਇਸ
ਢੰਗ ਨਾਲ ਮੋੜਾ ਦੇਣ ’ਚ ਨਾਕਾਮ ਰਹੀ।
ਗ਼ੈਰ-ਬ੍ਰਾਹਮਣ ਅੰਦੋਲਨ: ਗੈਰ-ਬ੍ਰਾਹਮਣ ਅੰਦੋਲਨ
ਵੀਹਵੀਂ ਸਦੀ ਦੇ ਮੁੱਢ ’ਚ ਬਾ੍ਹਮਣਵਾਦੀ ਜਗੀਰੂ ਦਾਬੇ ਅਤੇ ਲੁੱਟ ਖਸੁੱਟ ਖਿਲਾਫ ਦਰਮਿਆਨੀਆਂ ਸ਼ੂਦਰ
ਜਾਤਾਂ ਅਤੇ ਕੁੱਝ ਹੱਦ ਤੱਕ ਅਛੂਤ ਜਾਤਾਂ ਨੂੰ ਲਾਮਬੰਦ ਕਰਨ ’ਚੋਂ ਉੱਠਿਆ ਸੀ।ਉਨ੍ਹਾਂ ਨੇ ਮੁੱਖ ਰੂਪ
’ਚ ਵਹਿਮਾਂ ਭਰਮਾਂ, ਜਾਤੀਗਤ ਜਗੀਰੂ ਅਧਿਕਾਰ ਅਤੇ ਸਹੂਲਤਾਂ, ਅਹੁਦਿਆਂ ਦੇ ਵਿਰਾਸਤੀ ਖਾਸੇ ਆਦਿ ਵਰਗੇ
ਜਾਤ–ਪਾਤੀ ਜਬਰ ਅਤੇ ਵੱਖ-ਵੱਖ ਪੱਖਾਂ ’ਤੇ ਕੇਂਦਰਤ ਕੀਤਾ। ਇਸ ਅੰਦੋਲਨ ਨੇ ਭਾਰਤ ਦੇ ਮੂਲ ਨਿਵਾਸੀਆਂ
ਨੂੰ ਹਰਾਉਣ ਵਾਲੇ ਆਰੀਆਈ ਧਾੜਵੀਆਂ ਦੇ ਰੂਪ ’ਚ ਬ੍ਰਾਹਮਣਾਂ (ਸਵਰਣ ਜਾਂਤਾਂ) ਦੀ ਵਿਆਖਿਆ ਕਰਦਿਆਂ
ਜਾਤ–ਪਾਤੀ ਜਬਰ ਦੀ ਵਿਆਖਿਆ ਕਰਨ ਲਈ ਜਾਤਪਾਤੀ ਵਿਵਸਥਾ ਦੀ ਉਤਪਤੀ ਦੇ ਨਸਲੀ ਸਿਧਾਂਤ ਨੂੰ ਵਰਤੋਂ ’ਚ
ਲਿਆਂਦਾ। ਅੰਦੋਲਨ ਵਿਚਲਾ ਰੂੜ੍ਹੀਵਾਦੀ ਰੁਝਾਨ ਸਿੱਖਿਆ ਅਤੇ ਸਰਕਾਰੀ ਨੌਕਰੀਆਂ ਦੇ ਖੇਤਰ ’ਚ, ਵਿਧਾਨ
ਘੜਨੀਆਂ ਸਭਾਵਾਂ ਅੰਦਰ ਬ੍ਰਾਹਮਣਾਂ ਦੀ ਅਜਾਰੇਦਾਰੀ ਦੀ ਖਿਲਾਫ਼ਤ ਤੱਕ ਅਤੇ ਵਿਧਾਨ ਘੜਨੀ ਸਭਾਵਾਂ ਅੰਦਰ
ਅਤੇ ਜ਼ਿਲ੍ਹਾ ਬੋਰਡ ’ਤੇ ਕੰਟਰੋਲ ਕਰਨ ਲਈ ਸੰਘਰਸ਼ ਕਰਨ, ਆਪਣੇ ਆਪ ਨੂੰ ਸੀਮਤ ਕਰਨ ਤੱਕ ਰੁਚਿਤ ਸਨ।
ਜਸਟਿਸ ਪਾਰਟੀ, ਗੈਰ-ਬ੍ਰਾਹਮਣ ਪਾਰਟੀ, ਯੂਨੀਅਨਿਸਟ ਪਾਰਟੀ (ਪੰਜਾਬ) ਇਸ ਰੁਝਾਨ ਦੀਆਂ ਧਾਰਨੀ ਸਨ।
ਬਿਹਾਰ ਦੇ ਤ੍ਰਿਵੇਣੀ ਸੰਘ ਨੇ ਵੀ ਆਪਣੇ ਆਪ ਨੂੰ ਯਾਦਵ, ਕੁਰਮੀ ਅਤੇ ਕੋਅਰੀ ਤਿੰਨੇ ਮੁੱਖ ਦਰਮਿਆਨੀਆਂ
ਜਾਤਾਂ ਤੱਕ ਸੀਮਤ ਰੱਖਿਆ। ਇਸ ਰੁਝਾਨ ਦਾ ਨਿਮਨ ਜਾਤਾਂ ’ਤੇ ਹੁੰਦੇ ਜਬਰ ਅਤੇ ਉਨ੍ਹਾਂ ਦੀਆਂ ਲੋੜਾਂ
ਨਾਲ ਕੋਈ ਸਰੋਕਾਰ ਨਹੀਂ ਸੀ।
ਗ਼ੈਰ-ਬ੍ਰਾਹਮਣ ਅੰਦੋਲਨ ਦੇ ਗਰਮ ਦਲੀਏ ਹਿੱਸਿਆਂ ਦਾ ਸੰਪੂਰਨ ਜਾਤ–ਪਾਤੀ
ਵਿਵਸਥਾ ਅਤੇ ਇਸ ਦੀ ਸ਼੍ਰੇਣੀ ਵੰਡ ਅਤੇ ਜਬਰ ਨੂੰ ਰੱਦ ਕਰਨ ਵਾਲਾ ਜਾਤਪਾਤ ਵਿਰੋਧੀ ਪੈਂਤੜਾ ਵਧੇਰੇ
ਵਿਸ਼ਾਲ ਆਧਾਰ ਵਾਲਾ ਅਤੇ ਵੱਧ ਸਪੱਸ਼ਟ ਸੀ।ਉਨ੍ਹਾਂ ਨੇ ਕਿਸਾਨੀ ਅਤੇ ਦਰਮਿਆਨੀਆਂ ਜਾਤਾਂ ਦੇ ਸਵਾਲਾਂ
ਨੂੰ ਵੀ ਆਪਣੇ ਹੱਥ ਲਿਆ। ਗ਼ੈਰ-ਬ੍ਰਾਹਮਣ ਅੰਦੋਲਨ ਦੀ ਲੀਡਰਸ਼ਿਪ ਨੇ ਦੱਬੀ ਕੁਚਲੀ ਲੋਕਾਈ ਅੰਦਰ ਜਮਹੂਰੀ
ਸੋਝੀ ਦੀ ਚਿਣਗ ਲਾਈ ਅਤੇ ਸਾਮਰਾਜ ਵਿਰੋਧੀ ਅੰਦੋਲਨ ’ਚ ਉਨ੍ਹਾਂ ਦੀ ਲਾਮਬੰਦੀ ਕਰਨ ਲਈ ਆਧਾਰ ਤਿਆਰ
ਕੀਤਾ। ਪਰ ਆਪਣੀ ਨੁਮਾਇੰਦਗੀ ਦੀ ਮੰਗ ਮੰਨ ਲਏ ਜਾਣ ਅਤੇ ਫੈਸਲਾ ਲੈਣ ’ਚ ਆਪਣੀ ਪੁੱਗਤ ਪੱਕੀ ਕਰ ਲਏ
ਜਾਣ ਕਰਕੇ ਲੀਡਰਸ਼ਿਪ ’ਤੇ ਕਾਬਜ਼ ਜਮਾਤਾਂ ਨੇ ਜਾਤ–ਪਾਤੀ ਵਿਵਸਥਾ ਵਿਰੋਧੀ ਆਪਣਾ ਏਜੰਡਾ ਤਿਆਗ ਦਿੱਤਾ।ਇਨ੍ਹਾਂ
ਅੰਦੋਲਨਾਂ ਨੇ 1950ਵਿਆਂ ਚ ਨਹਿਰੂ ਸਰਕਾਰ ਵੱਲੋਂ ਅਮਲ ’ਚ ਲਿਆਂਦੇ ਜ਼ਰਈ ਸੁਧਾਰਾਂ ਮੌਕੇ ਸਿਆਸੀ ਤਾਕਤ
ਨੂੰ ਗੈਰ-ਬ੍ਰਾਹਮਣ ਜਾਤਾਂ ਦੇ ਉੱਚ ਤਬਕਿਆਂ, ਛੋਟੇ ਭੋਇੰ ਮਾਲਕਾਂ ਅਤੇ ਵੱਡੇ ਮੁਜ਼ਾਹਰਿਆਂ ਦੇ ਹੱਥ
ਸੌਂਪ ਦਿੱਤੀ।ਇਉਂ ਇਹ ਵਰਗ 1947 ਤੋਂ ਬਾਅਦ ਦੇ ਸਮੇਂ ਅੰਦਰ ਵਧੇਰੇ ਕਰਕੇ ਮਹਾਰਾਸ਼ਟਰ ਅੰਦਰ ਮਰਾਠੇ,
ਆਂਧਰਾ ਪ੍ਰਦੇਸ਼ ਦੇ ਰੈਡੀ ਤੇ ਕਾਮਾ, ਕਰਨਾਟਕਾ ਦੇ ਵੋਕਲੀਗੇ ਅਤੇ ਲਿੰਗਾਯਤ, ਗੁਜਰਾਤ ਦੇ ਪਟੇਲ (ਪਾਟੀਦਾਰ)ਅਤੇ
ਬਿਹਾਰ ਅਤੇ ਹਰਿਆਣਾ ਦੇ ਯਾਦਵ ਅਤੇ ਜਾਟ ਵਰਗੀਆਂ ਨਿਮਨ ਜਾਤਾਂ ਨਾਲ ਸਬੰਧਤ ਗਰੀਬ ’ਤੇ ਬੇਜ਼ਮੀਨੇ ਮਜ਼ਦੂਰਾਂ
’ਤੇ ਜਬਰ ਢਾਹੁਣ ਵਾਲਿਆਂ ’ਚ ਮੁੱਖ ਸਨ। ਇਨ੍ਹਾਂ ਅੰਦੋਲਨਾਂ ਦੀ ਲੀਡਰਸ਼ਿਪ ਦੇ ਜਮਾਤੀ ਹਿੱਤਾਂ ਨੇ
ਇਨ੍ਹਾਂ ਨੂੰ ਨਿਮਨ ਜਾਤਾਂ, ਗਰੀਬਾਂ ਤੇ ਬੇਜ਼ਮੀਨਿਆ ਦੇ ਪੱਖ ’ਚ ਜ਼ਮੀਨ ਦੇ ਸਵਾਲ ਨੂੰ ਲੈਣ ਵਾਲੇ ਜਾਤ–ਪਾਤੀ
ਵਿਵਸਥਾ ਵਿਰੋਧੀ ਮੁਕੰਮਲ ਪ੍ਰੋਗਰਾਮ ਨੂੰ ਹੱਥ ਲੈਣ ਤੋਂ ਰੋਕੀ ਰੱਖਿਆ ਅਤੇ ਇਉਂ ਇਨ੍ਹਾਂ ਆਗੂਆਂ ਨੇ
ਆਪਣਾ ਰੁਤਬਾ ਉੱਚਾ ਚੁੱਕ ਲਿਆ ਅਤੇ ਆਪਣੀਆਂ ਜਾਤਾਂ ਦੇ ਦਰਮਿਆਨੇ ਅਤੇ ਗ਼ਰੀਬ ਕਿਸਾਨਾਂ ਦੇ ਹਿੱਤਾਂ
ਨਾਲ ਧੋ੍ਹ ਕਮਾਇਆ।ਗ਼ੈਰ-ਬ੍ਰਾਹਮਣ ਅੰਦੋਲਨ ਤਾਮਿਲਨਾਡੂ ਤੇ ਮਹਾਰਾਸ਼ਟਰ ਅੰਦਰ ਸਭ ਤੋਂ ਤਕੜੇ ਸਨ, ਜਿਨ੍ਹਾਂ
ਨੇ ਪੈਰੀਅਰ ਅਤੇ ਜੋਤੀਬਾ ਫੂਲੇ ਜਿਹੇ ਅਹਿਮ ਆਗੂ ਸਾਹਮਣੇ ਲਿਆਂਦੇ।
ਮਹਾਰਾਸ਼ਟਰ ਦਾ
ਗ਼ੈਰ ਬ੍ਰਾਹਮਣ ਅੰਦੋਲਨ: ਪੁਣੇ ਚ ਸੱਤਿਆਸ਼ੋਧਕ ਸਮਾਜ (ਐੱਸ ਐੱਸ) ਦੀ ਸਥਾਪਨਾ ਨਾਲ
ਇਹ ਅੰਦੋਲਨ ਸ਼ੁਰੂ ਹੋਇਆ। 1870ਵਿਆਂ ਵਿੱਚ ਪੱਛਮੀ ਭਾਰਤ ਅੰਦਰ ਬ੍ਰਾਹਮਣਵਾਦੀ ਹਿੰਦੂ ਪੁਨਰਜਾਗਰਣ ਦੇ
ਉਭਾਰ ਦੇ ਪ੍ਰਸੰਗ ਚ ਐੱਸ ਐੱਸ ਉੱਭਰੀ, ਜਿਸ ਦਾ ਆਧਾਰ ਪੂਨਾ ਸੀ, ਜਿਸ ਨੇ ਕੁੱਝ ਜਾਤੀ ਸਮਾਜ ਸੁਧਾਰਕਾਂ
ਨੂੰ ਆਪਣੇ ਬਚਾਅ ’ਚ ਆਉਣ ਲਈ ਮਜਬੂਰ ਕਰ ਦਿੱਤਾ। ਲਗਭਗ ਵੀਹ ਸਾਲ ਤੱਕ ਸਮਾਜਸੁਧਾਰਕ ਵਜੋਂ ਕੰਮ ਕਰਨ
ਤੋਂ ਬਾਅਦ ਜੋਤੀਬਾ ਫੂਲੇ ਨੇ ਪੂਨੇ ’ਚ ਐੱਸ ਐੱਸ ਦੀ ਨੀਂਹ ਰੱਖੀ।ਐੱਸ ਐੱਸ ਦਾ ਮੁੱਖ ਕਾਰਜ ਗ਼ੈਰ ਬ੍ਰਾਹਮਣਾਂ
ਨੂੰ ਬ੍ਰਾਹਮਣਾਂ ਵੱਲੋਂ ਕੀਤੀ ਜਾ ਰਹੀ ਉਨ੍ਹਾਂ ਦੀ ਲੁੱਟ ਖਸੁੱਟ ਸਬੰਧੀ ਜਾਗ੍ਰਤੀ ਪ੍ਰਦਾਨ ਕਰਨਾ ਸੀ।
ਫੂਲੇ ਖ਼ੁਦ ਮਾਲੀ ਜਾਤੀ ਨਾਲ ਸੰਬੰਧਤ ਸੀ, ਜਾਤੀ ਜੋ ਕਿ ਸਬਜ਼ੀਆਂ ਉਗਾਉਂਦੀ ਅਤੇ ਪੂਨੇ ਦੇ ਆਲੇ ਦੁਆਲੇ
ਦੇ ਖੇਤਰ ’ਚ ਵੇਚਦੀ। ਉਸ ਦਾ ਪਰਿਵਾਰ ਮੱਧਵਰਗੀ ਸੀ ਅਤੇ ਉਸ ਨੇ ਸਿੱਖਿਆ ਮਿਸ਼ਨਰੀ ਸਕੂਲ ’ਚੋਂ ਗ੍ਰਹਿਣ
ਕੀਤੀ। ਐਸ ਐਸ ਨੇ ਆਪਣੀਆਂ ਸਰਗਰਮੀਆਂ ਨੂੰ ਕਿਸੇ ਇੱਕ ਜਾਤ ਤੱਕ ਮਹਿਦੂਦ ਨਹੀਂ ਰੱਖਿਆ ਸਗੋਂ ਥਾਨੇ,
ਪੂਨੇ ਤੇ ਬਾਅਦ ਚ ਬੰਬਈ ਪ੍ਰਾਂਤ ਦੇ ਹੋਰ ਜ਼ਿਲ੍ਹਿਆਂ ਅਤੇ ਬੇਰਾਰ ਦੇ ਪੇਂਡੂ ਖੇਤਰਾਂ ’ਚ ਵੱਖ-ਵੱਖ
ਗ਼ੈਰ ਬ੍ਰਾਹਮਣ ਜਾਤਾਂ ਦਰਮਿਆਨ ਕੰਮ ਕੀਤਾ। ਉਨ੍ਹਾਂ ਨੇ ਬੰਬਈ ਦੀਆਂ ਕੱਪੜਾ ਮਿੱਲਾਂ ਦੇ ਮਜ਼ਦੂਰ ’ਚ
ਵੀ ਕੰਮ ਕੀਤਾ। ਫੂਲੇ ਵੱਲੋਂ ਲਿਖੇ ਗਏ ਗੀਤਾਂ, ਕਿਤਾਬਚਿਆਂ ਅਤੇ ਨਾਟਕਾਂ ਅੰਦਰ ਪ੍ਰਚੱਲਤ ਤਿੱਖੇ ਢੰਗ
ਅਤੇ ਜ਼ੁਬਾਨ ਨਾਲ ਲੋਕਾਂ ਖਾਸ ਕਰਕੇ ਕਿਸਾਨਾਂ ਦੀਆਂ ਬ੍ਰਾਹਮਣਾਂ ਵੱਲੋਂ ਮਾਰੀਆਂ ਜਾਂਦੀਆ ਦਾ ਵੱਖੋ
ਵਖਰੇ ਢੰਗਾਂ ਨਾਲ ਪਰਦਾਚਾਕ ਕੀਤਾ ਜਾਂਦਾ ਸੀ। ਐੱਸ ਐੱਸ ਨੇ ਪ੍ਰਚੱਲਿਤ ਰਵਾਇਤ ਦੇ ਪ੍ਰਸੰਗ ’ਚ ਜਾਤ–ਪਾਤੀ
ਵਿਵਸਥਾ ਦੀ ਉਤਪਤੀ ਦੇ ਨਸਲੀ ਸਿਧਾਂਤ ਦੀ ਵਿਆਖਿਆ ਕੀਤੀ--ਕਿ ਆਰੀਆਈ ਧਾੜਵੀਆਂ ਨੇ ਕਿਸਾਨ ਰਾਜੇ ਬਲੀਰਾਮ
’ਤੇ ਹਮਲਾ ਕਰਕੇ, ਉਸ ਨੂੰ ਹਰਾ ਕੇ ਕਿਸਾਨਾਂ ਨੂੰ ਗੁਲਾਮ ਬਣਾ ਲਿਆ--ਜਿਸ ਤੋਂ ਐਸ ਐਸ ਦੇ ਕਿਸਾਨੀ
ਦੀਆਂ ਜਮਹੂਰੀ ਭਾਵਨਾਵਾਂ ਨਾਲ ਸੰਬੰਧ ਜ਼ਾਹਰ ਹੁੰਦੇ ਸਨ। ਫੂਲੇ ਦੇ ਸਮਿਆਂ ’ਚ ਐਸ ਐਸ ਨੇ ਸਮਾਜ ਸੁਧਾਰਾਂ
ਦੀ ਮੁਹਿੰਮ ਚਲਾਈ-- ਉਸ ਨੇ ਖ਼ੁਦ ਆਪਣੀਆਂ ਜਗੀਰੂ ਢੰਗ ਦੀਆਂ ਸ਼ਾਦੀਆਂ ਨੂੰ ਰੱਦ ਕੀਤਾ ਅਤੇ ਐਸ ਐਸ ਸ਼ਾਦੀਆਂ
ਨੂੰ ਅਪਣਾਇਆ, ਜਿਹੜੀਆਂ ਪਤੀ ਅਤੇ ਪਤਨੀ ਵਿਚਕਾਰ ਬਰਾਬਰਤਾ, ਆਪਸੀ ਆਦਰ ਸਨਮਾਨ ਅਤੇ ਵਫਾਦਾਰੀ ਦੇ ਅਸੂਲਾਂ
’ਤੇ ਆਧਾਰਤ ਸਨ। ਫੂਲੇ ਦੇ ਸਮੇਂ ’ਚ ਐੱਸ ਐੱਸ ਦੀ ਸੁਧਾਰ ਮੁਹਿੰਮ ਦੇ ਚੱਲਦਿਆਂ ਨਾਈਆਂ (ਹਜਾਮਾਂ) ਨੇ ਹੜਤਾਲ ਕਰ ਦਿੱਤੀ। ਉਨ੍ਹਾਂਨੇ ਮੁੰਡਨ
ਨਾ ਕਰਨ ਦਾ ਫੈਸਲਾ ਲੈ ਲਿਆ, ਜਿਸ ਕਰਕੇ ਪਿੰਡ ’ਚ ਤਣਾਅ ਦਾ ਮਾਹੌਲ ਬਣ ਗਿਆ। ਫੂਲੇ "ਦੀਨਬੰਧੂ (ਦੱਬੇ ਕੁਚਲਿਆਂ ਦਾ ਮਿੱਤਰ)" ਨਾਮੀ
ਇੱਕ ਪਰਚਾ ਵੀ ਪ੍ਰਕਾਸ਼ਿਤ ਕਰਦਾ ਸੀ। ਕੱਪੜਾ ਮਿੱਲਾਂ ਵਿਚਲੇ ਤੇਲਗੂ ਠੇਕੇਦਾਰ ਅਤੇ ਮਜ਼ਦੂਰ ਉਸ ਦੇ ਮੁੱਖ
ਹਮਾਇਤੀ ਸਨ। ਫੂਲੇ ਦੀ ਰਹਿਨੁਮਾਈ ਹੇਠ 1890 ਚ ਐੱਨ ਐੱਮ ਲੋਖਾਡੇ ਨੇ ਬੰਬਈ ਦੇ ਕੱਪੜਾ ਮਿੱਲ ਮਜ਼ਦੂਰਾਂ
ਦੀ ਮਿੱਲ ਹੈਂਡਸ ਐਸੋਸੀਏਸ਼ਨ ਨਾਂ ਦੀ ਪਹਿਲੀ ਸੁਧਾਰਵਾਦੀ ਜਥੇਬੰਦੀ ਖੜ੍ਹੀ ਕੀਤੀ, ਇਹ ਐਸੋਸੀਏਸ਼ਨ ਮਿੱਲ
ਕਾਮਿਆਂ ਦੀਆਂ ਸ਼ਿਕਾਇਤਾਂ ਦੀ ਉਦੋਂ ਤੱਕ ਨੁਮਾਇੰਦਗੀ ਕਰਦੀ ਰਹੀ ਜਦੋਂ ਤਕ ਕਿ ਪਹਿਲੀ ਸੰਸਾਰ ਜੰਗ ਦੇ
ਖ਼ਾਤਮੇਂ ਤੋਂ ਬਾਅਦ ਮਜ਼ਦੂਰਾਂ ਦੀ ਬਣੀ ਖਾੜਕੂ ਟਰੇਡ ਯੂਨੀਅਨ ਨੇ ਇਸ ਨੂੰ ਪਾਸੇ ਨਹੀਂ ਧੱਕ ਦਿੱਤਾ।
ਫੂਲੇ ਨੇ ਕਿਸਾਨਾਂ ਨੂੰ ਅਧੁਨਿਕ ਖੇਤੀ ਕਰਨ ਲਈ ਪ੍ਰੇਰਿਆ ਅਤੇ ਉਸ ਨੇ ਖੁਦ ਜ਼ਮੀਨ ਖਰੀਦ ਕੇ ਉਸ ’ਤੇ
ਤਜਰਬੇ ਵਜੋਂ ਖੇਤੀ ਕਰਕੇ ਉਨ੍ਹਾਂ ਸਾਹਮਣੇ ਮਿਸਾਲ ਪੇਸ਼ ਕੀਤੀ। ਉਸ 'ਤੇ ਟੌਮਪੇਨ ਦੀਆਂ ਜਮਹੂਰੀ ਅਮਰੀਕੀ
ਲਿਖਤਾਂ ਅਤੇ ਮੁਕਤੀ ਤੇ ਬਰਾਬਰਤਾ ਦੇ ਅਸੂਲਾਂ ਦਾ ਅਸਰ ਸੀ। ਉਸ ਦੀ ਇਹ ਧਾਰਨਾ ਗ਼ਲਤ ਸੀ ਕਿ ਬਰਤਾਨਵੀ
ਹਕੂਮਤ ਨੇ ਬ੍ਰਾਹਮਣਾਂ ਦੇ ਰਾਜ ਨੂੰ ਤਬਾਹ ਕਰ ਦਿੱਤਾ ਸੀ ਅਤੇ ਸਾਰੀਆਂ ਜਾਤਾਂ ਲਈ ਆਧਨਿਕ ਸਿੱਖਿਆ
ਖੁੱਲ੍ਹੀ ਸੀ ਅਤੇ ਇਉਂ ਉਹ ਦੇਸ਼ ਅੰਦਰ ਬਸਤੀਵਾਦੀ ਹਕੂਮਤ ਦਾ ਹਮਾਇਤੀ ਸੀ।
ਫੂਲੇ ਤੋਂ ਬਾਅਦ
ਦਾ ਗੈਰ ਬ੍ਰਾਹਮਣ ਅੰਦੋਲਨ: ਫੂਲੇ ਦੀ ਮੌਤ ਤੋਂ ਬਾਅਦ ਐਸ ਐਸ ਦੇ ਸਰਗਰਮ ਕਾਰਕੁੰਨ ਕੰਮ
ਕਰਦੇ ਰਹੇ। ਅਹਿਮਦਨਗਰ , ਸਤਾਰਾ, ਕੋਲਹਾਪੁਰ ਦੇ ਜ਼ਿਲ੍ਹਿਆਂ ਦੇ ਪਿੰਡਾਂ ਅੰਦਰ ਸਗੋਂ ਬੇਰਾਰ ਖੇਤਰ
ਦੇ ਅਮਰਾਵਤੀ ਦੇ ਪਿੰਡਾਂ ਅੰਦਰ ਐਸ ਐਸ ਦੀਆਂ ਇਕਾਈਆਂ ਗਠਿਤ ਕਰਨ ਦੀ ਹਕੀਕਤ ਵਿਖਾਉਂਦੀ ਹੈ ਕਿ 20ਵੀ
ਸਦੀ ਦੇ ਮੁੱਢ ’ਚ ਕਿਸਾਨੀ ਅੰਦਰ ਪਸਰ ਰਹੀ ਜਾਗਰੂਕਤਾ ਨੇ ਐਸ ਐਸ ਰਾਹੀਂ ਕਿਵੇਂ ਲਾਮਬੰਦੀ ਕੀਤੀ। ਸ਼ਰਾਬਖੋਰੀ
ਤੇ ਛੂਆਛਾਤ ਵਰਗੀਆਂ ਸਮਾਜਿਕ ਅਲਾਮਤਾਂ ਖ਼ਿਲਾਫ਼ ਮੁਹਿੰਮਾਂ ਵਿੱਢੀਆਂ ਗਈਆਂ। ਐਸਐਸ ਨੇ ਕਿਸਾਨਾਂ ਦੀਆਂ
ਸਮੱਸਿਆਵਾਂ ਨੂੰ ਵੀ ਲਿਆ ਅਤੇ ਉਨ੍ਹਾਂ ਦਰਮਿਆਨ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਪੇਂਡੂ ਖੇਤਰਾਂ
ਅੰਦਰਲੀਆਂ ਵਿਰੋਧਤਾਈਆਂ ਦਾ ਇਜ਼ਹਾਰ ਐਸ ਐਸ ਨੇ ਸ਼ੇਤਜੀ/ਭੱਤਜੀ ਤੇ ਬਹੁਜਨ ਸਮਾਜ (ਸ਼ਾਹੂਕਾਰ/ਪੰਡਿਤ ਅਤੇ
ਲੋਕਾਂ) ਦਰਮਿਆਨ ਟਕਰਾਅ ਵਜੋਂ ਕੀਤਾ। 1910 ਤੋਂ ਬਾਅਦ ਸਾਲਾਨਾ ਕਾਨਫਰੰਸ ਕਰਕੇ ਅਤੇ ਪਰਚਾ ਛਾਪਣ ਰਾਹੀਂ
ਐਸ ਐਸ ਸਿਲਸਲੇਬੱਧ ਢੰਗ ਨਾਲ ਕੰਮ ਕਰਦੀ ਰਹੀ।
ਐੱਸਐੱਸ ਤਮਾਸ਼ਾ(ਡਰਾਮਾ
ਮੰਡਲੀ) ਪਿੰਡ-ਪਿੰਡ ਜਾ ਕੇ ਗੀਤਾਂ ਰਾਹੀਂ ਅਤੇ ਨਾਟਕਾਂ ਰਾਹੀਂ ਆਪਣੇ ਵਿਚਾਰਾਂ ਦਾ ਪ੍ਰਸਾਰ ਕਰਦੀ
ਸੀ।ਉਨ੍ਹਾਂ ਦੀਆਂ ਸਰਗਰਮੀਆਂ ਦਾ ਬੁਨਿਆਦੀ ਤੱਤ ਜਗੀਰਦਾਰੀ ਵਿਰੋਧੀ ਹੁੰਦਾ ਸੀ।ਐੱਸਐੱਸ ਤਮਾਸ਼ਾ ਦੇ
ਪ੍ਰਚਾਰ ਕਰਨ ਕਰਕੇ 1919 ’ਚ ਸਤਾਰਾ ਜ਼ਿਲ੍ਹੇ ਅੰਦਰ ਬ੍ਰਾਹਮਣ ਭੋਇੰ ਮਾਲਕਾਂ ਖਿਲਾਫ਼ ਕਿਸਾਨਾਂ ਦੀ
ਆਪਮੁਹਾਰੀ ਬਗਾਵਤ ਫੁੱਟ ਪਈ। ਕਿਸਾਨ ਮਾਲੀਏ ’ਚ ਕਮੀ ਕਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਨੇ ਮੂਰਤੀਆਂ
ਭੰਨ ਸੁੱਟੀਆਂ ਅਤੇ ਦੇਵੀ-ਦੇਵਤਿਆਂ ਅਤੇ ਬ੍ਰਾਹਮਣਾਂ ਦੀਆਂ ਪਤਨੀਆਂ ਨੂੰ ਗਾਲ੍ਹਾ ਕੱਢੀਆਂ।ਪੇਂਡੂ ਖੇਤਰ
ਅੰਦਰਲੇ ਗੈਰ-ਬ੍ਰਾਹਮਣ ਭੋਇੰ ਮਾਲਕ ਤਬਕਿਆਂ ਨੇ ਵਿਦਰੋਹ ਦੀ ਹਮਾਇਤ ਨਹੀਂ ਕੀਤੀ।ਪਰ ਫਿਰ ਵੀ ਐੱਸ ਐੱਸ
ਦੀ ਸਰਗਰਮੀ ਜਾਰੀ ਰਹੀ ਅਤੇ 1920 ਵਿਆਂ ’ਚ ਐਸ ਐਸ ਕਾਰਕੁੰਨ ਹੋਰ ਜ਼ਿਲ੍ਹਿਆਂ ਵਿਚਲੀਆਂ ਕਿਸਾਨ ਜਦੋਂਜਹਿਦਾਂ
’ਚ ਮਸ਼ਗੂਲ ਰਹੇ। ਐਸ ਐਸ ਨੇ ਪੇਂਡੂ ਖੇਤਰ ਅੰਦਰ ਜਗੀਰਦਾਰੀ ਦੀ ਚੌਧਰ ਨੂੰ ਵੰਗਾਰਿਆ ਅਤੇ ਕਿਸਾਨਾਂ
ਅੰਦਰ ਜਮਹੂਰੀ ਸੋਝੀ ਦਾ ਪਸਾਰਾ ਕੀਤਾ। ਪੱਛਮੀ ਸੱਭਿਆਚਾਰ ਚ ਐੱਸ ਐੱਸ ਦੀਆਂ ਮੁਹਿੰਮਾਂ ਕਾਰਨ ਬ੍ਰਾਹਮਣ
ਭੋਇੰ ਮਾਲਕਾਂ ਨੂੰ ਪਿੰਡ ਛੱਡਣੇ ਪਏ।ਇਸ ਨੇ ਇਸ ਖ਼ੇਤਰ ਅੰਦਰ ਬਰਤਾਨਵੀ ਹਾਕਮਾਂ ਦੇ ਬਰਾਬਰ ਦੀ ਸਰਕਾਰ
ਕਾਇਮ ਕਰਨ ਵਾਲੇ ਸਤਾਰਾ ਅੰਦਰ ਪਾਤਰੀ ਸਰਕਾਰ ਲਹਿਰ ਵਰਗੀਆਂ 1940 ’ਚ ਕਿਸਾਨੀ ਦੀ ਅਗਵਾਈ ’ਚ ਉੱਠੇ
ਖਾੜਕੂ ਸਾਮਰਾਜਵਾਦ ਵਿਰੋਧੀ ਲਹਿਰ ਵਰਗੇ ਘੋਲਾ ਲਈ ਰਾਹ ਪੱਧਰਾ ਕੀਤਾ।
ਜਗੀਰਦਾਰਾਂ ਤੇ ਗ਼ੈਰ-ਬ੍ਰਾਹਮਣ ਜਾਤਾਂ ਦੇ ਅਮੀਰ ਕਿਸਾਨ ਹਿੱਸਿਆਂ ਦੇ ਹਿੱਤ
ਐੱਸ ਐੱਸ ਦੇ ਘੇਰੇ ਅੰਦਰ ਪੂਰੇ ਨਹੀਂ ਜਾ ਸਕਦੇ ਸਨ ਅਤੇ ਨਾ ਹੀ ਉਹ ਜਨਵਾਦੀ ਤੇ ਖਾੜਕੂ ਪ੍ਰਚਾਰ ਦੀ
ਹਮਾਇਤ ਕਰਦੇ ਸਨ। ਜ਼ਿਲ੍ਹਾ ਬੋਰਡਾਂ ਦੀਆਂ ਚੋਣਾਂ ਲੜਨ ਤੇ ਵਿਧਾਨ ਸਭਾ ’ਚ ਜਾਣ ਲਈ 1915 ’ਚ ਇੱਕ
ਗੈਰ ਬ੍ਰਾਹਮਣ ਪਾਰਟੀ ਦਾ ਗਠਨ ਕੀਤਾ ਗਿਆ। ਇਹ ਰੁਝਾਣ ਬਸਤੀਵਾਦੀ ਹਕੂਮਤ ਤੇ ਮੁੰਬਈ ਦੇ ਕੱਪੜਾ ਮਿੱਲ
ਮਾਲਕਾਂ ਨਾਲ ਨੇੜਲੀ ਭਾਈਵਾਲੀ ਵਾਲਾ ਸੀ ਅਤੇ ਤਿੱਖੇ ਰੂਪ ’ਚ ਤਿਲਕ ਵਿਰੋਧੀ ਅਤੇ ਕਾਂਗਰਸ ਵਿਰੋਧੀ
ਸੀ।ਕਾਂਗਰਸ ਦੇ ਗਰਮ ਧੜੇ ਦੇ ਤਿਲਕ ਵਰਗੇ ਆਗੂਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨਾਲ ਲੰਮੀ ਤੇ ਤਿੱਖੀ
ਲੜਾਈ ਚ ਰੁੱਝੀ ਗ਼ੈਰ- ਬ੍ਰਾਹਮਣ ਪਾਰਟੀ 1920 ਵਿਆਂ ’ਚ ਬਹੁਤ ਸਰਗਰਮ ਰਹੀ। ਗ਼ੈਰ-ਬ੍ਰਾਹਮਣ ਪਾਰਟੀ ਦਾ
ਜੋਟੀਦਾਰ ਇੱਕ ਹੋਰ ਰੂੜੀਵਾਦੀ ਰੁਝਾਨ ਕੋਹਲਾਪੁਰ ਪ੍ਰਾਂਤ ਦੇ ਰਾਜੇ ਸ਼ਾਹੂ ਮਹਾਰਾਜ ਦੀ ਅਗਵਾਈ ਵਾਲਾ
ਇੱਕ ਗੁੱਟ ਸੀ। ਮਹਾਰਾਜ ਨੇ ਨੀਵੀਆਂ ਜਾਤਾਂ ਦੀ ਸਿੱਖਿਆ ਦੀ ਹਮਾਇਤ ਕੀਤੀ, ਉਨ੍ਹਾਂ ਲਈ ਹੋਸਟਲ ਬਣਵਾਏ,
ਪਰ ਉਸ ਦੀ ਮੁੱਖ ਧੁੱਸ ਕਸ਼ੱਤਰੀ ਰੁਤਬਾ ਹਾਸਲ ਕਰਨਾ ਸੀ ਅਤੇ ਬ੍ਰਾਹਮਣਾਂ ਦੇ ਸਮਾਨਅੰਤਰ ਪੁਜਾਰੀਪੁਣੇ
ਦਾ ਗਠਨ ਕਰਨਾ ਸੀ। ਬਾਅਦ ਚ ਉਹ ਆਰੀਆ ਸਮਾਜੀ ਬਣ ਗਿਆ।
ਭਾਵੇਂ ਫੂਲੇ ਅਤੇ ਬਾਅਦ ਦੀਆਂ ਐੱਸ ਐੱਸ ਦੀਆਂ ਗਤੀਵਿਧੀਆਂ ਨੇ ਬਸਤੀਵਾਦੀ
ਹਕੂਮਤ ਦੀ ਹਮਾਇਤ ਕੀਤੀ, ਪਰ ਉਨ੍ਹਾਂ ਦੀ ਮੁੱਖ ਸਰਗਰਮੀ ਸਮਾਜਿਕ ਤੇ ਸੱਭਿਆਚਾਰਕ ਜਬਰ ਬਾਰੇ ਜਨਤਕ
ਜਾਗਰਿਤੀ ਪੈਦਾ ਕਰਨਾ ਸੀ।ਭਾਵੇਂ ਕਿ ਗ਼ੈਰ-ਬ੍ਰਾਹਮਣ ਪਾਰਟੀ ਮੁੱਢ ਤੋਂ ਹੀ ਸਾਂਝਭਿਆਲੀ ਵਾਲੀ ਪਾਰਟੀ
ਸੀ ਅਤੇ ਜਨਤਕ ਪੱਧਰ ’ਤੇ ਜਾਗਰਿਤ ਕੀਤੀ ਸੋਝੀ ਨੂੰ ਸਾਮਰਾਜ ਵਿਰੋਧੀ ਸੂਝ ਦੀ ਦਿਸ਼ਾ ’ਚ ਮੂੰਹਾ ਦੇਣ
’ਚ ਨਾਕਾਮ ਰਹੀ। ਇਸ ਕਰਕੇ ਹੀ ਗ਼ੈਰ-ਬ੍ਰਾਹਮਣ ਪਾਰਟੀ ਦਾ ਵੱਡਾ ਹਿੱਸਾ 1930ਵਿਆਂ ’ਚ ਕਾਂਗਰਸ ਪਾਰਟੀ
’ਚ ਰਲ ਗਿਆ, ਜਦ ਕਿ ਜਾਵਲਕਰ ਦੀ ਅਗਵਾਈ ਵਾਲਾ ਛੋਟਾ ਹਿੱਸਾ ਸੀਪੀਆਈ ’ਚ ਰਲਿਆ।
ਗ਼ੈਰ ਬ੍ਰਾਹਮਣ ਅੰਦੋਲਨ ਦੇ ਭਾਰੂ ਵਰਗ ਨੇ ਗੈਰ ਬ੍ਰਾਹਮਣਾਂ ਦੇ ਇੱਕ ਛੋਟੇ
ਵਰਗ ਭੋਂਏ ਮਾਲਕਾਂ ਦੇ ਹਿੱਤਾਂ ਨੂੰ ਤਕੜਿਆਂ ਕੀਤਾ ਅਤੇ ਕਾਂਗਰਸ ਅੰਦਰ ਮਰਾਠਾ ਏਕਾਅਧਿਕਾਰ ਵਾਲੀ ਸੂਝ
ਦਾ ਪਸਾਰਾ ਕੀਤਾ।ਉਨ੍ਹਾਂ ਨੇ ਹੋਰਨਾਂ ਦਰਮਿਆਨੀਆਂ ਅਤੇ ਨੀਵੀਆਂ ਜਾਤਾਂ ਅਤੇ ਜਾਤਪਾਤ ਵਿਰੋਧੀ ਕਾਰਜਾਂ
ਨਾਲ ਧ੍ਰੋਹ ਕਮਾਇਆ। ਉਨ੍ਹਾਂ ਨੇ ਸੱਤਿਆਸ਼ੋਧਕ ਦੀ ਪੂਰੀ ਰਵਾਇਤ ਦਾ ਹੀ ਭੋਗ ਪਾ ਦਿੱਤਾ। ਇਸ ਰਵਾਇਤ
ਨੂੰ 1940ਵਿਆਂ ਵਿੱਚ ਇਸ ਖੇਤਰ ’ਚ ਉੱਭਰੀਆਂ ਕਿਸਾਨ ਮਜ਼ਦੂਰ ਪਾਰਟੀ, ਲਾਲ ਨਿਸ਼ਾਨ ਪਾਰਟੀ ਅਤੇ ਦਲਿਤ
ਲਹਿਰ ਵਰਗੀਆਂ ਮੱਧਵਰਗੀ ਕਿਸਾਨਾਂ ਦੇ ਅਧਾਰ ਵਾਲੀਆਂ ਪਾਰਟੀਆਂ ਨੇ ਜ਼ਿੰਦਾ ਰੱਖਿਆ।
ਐੱਸ ਐੱਸ ਅੰਦੋਲਨ ਮਹਾਰਾਸ਼ਟਰ ’ਚ ਵੀਹਵੀ ਸਦੀ ਦੇ ਮੁੱਢ ’ਚ ਉਠਿਆ ਇੱਕ ਮੁੱਖ
ਅੰਦੋਲਨ ਸੀ, ਜਿਸ ਰਾਹੀਂ ਦਰਮਿਆਨੀਆਂ ਜਾਤਾਂ ਦੀ ਕਿਸਾਨ ਲੋਕਾਈ ਨੇ ਆਪਣੀਆਂ ਜਗੀਰਦਾਰ-ਵਿਰੋਧੀ ਅਤੇ
ਜਾਤਪਾਤ ਵਿਰੋਧੀ ਭਾਵਨਾਵਾਂ ਦਾ ਇਜ਼ਹਾਰ ਕੀਤਾ।ਇਸ ਨੇ ਪੇਂਡੂ ਖੇਤਰ ਅੰਦਰ ਬ੍ਰਾਹਮਣਵਾਦੀ ਏਕਅਧਿਕਾਰ
ਅਤੇ ਜਗੀਰੂ ਰਿਸ਼ਤਿਆਂ ’ਤੇ ਸੱਟ ਮਾਰੀ। ਪਰ ਕਿਉਂਕਿ ਇਸ ਅੰਦੋਲਨ ਦੀ ਲੀਡਰਸ਼ਿਪ ਨੇ ਆਪਣੇ ਹਮਲੇ ਦੀ ਧਾਰ
ਜਾਤਪਾਤੀ ਵਿਚਾਰਧਾਰਾ ਤਕ ਹੀ ਸੀਮਤ ਰੱਖੀ ਅਤੇ ਇਹ ਮੁੱਖ ਪੈਦਾਵਾਰੀ ਸਾਧਨਾਂ ਭਾਵ ਜ਼ਮੀਨ ਦੇ ਕੁੱਝ ਹੱਥਾਂ
’ਚ ਕੇਂਦਰਿਤ ਹੋਣ ਅਤੇ ਸਾਮਰਾਜੀ ਗਲਬੇ ਵਰਗੀ ਜਾਤਪਾਤੀ ਵਿਵਸਥਾ ਦੀਆਂ ਜੜ੍ਹਾਂ ਨੂੰ ਪੁੱਟ ਸੁੱਟਣ ਵਾਲਾ
ਕੋਈ ਪ੍ਰੋਗਰਾਮ ਦੇਣ ’ਚ ਨਾਕਾਮ ਰਹੀ, ਇਸ ਲਈ ਇਹ ਲਹਿਰ
ਜਾਤ–ਪਾਤੀ ਵਿਵਸਥਾ ਅਤੇ ਜਾਗੀਰਦਾਰੀ ’ਚ ਕੁਝ ਸੁਧਾਰ ਹੀ ਲਿਆ ਸਕਦੀ ਸੀ, ਇਸ ਨੂੰ ਤੋੜ ਨਹੀਂ ਸਕਦੇ
ਸਨ। ਇਉਂ ਉਹ ਨੀਵੀਆਂ ਜਾਤਾਂ ਦੇ ਹਿੱਤਾਂ ਨੂੰ ਪੂਰਨ ਦੇ ਅਯੋਗ ਸਨ।
ਤਾਮਿਲਨਾਡੂ ਦਾ
ਗ਼ੈਰ ਬ੍ਰਾਹਮਣ ਅੰਦੋਲਨ: ਸਾਬਕਾ ਮਦਰਾਸ ਪ੍ਰਾਂਤ ਅੰਦਰ ਬ੍ਰਾਹਮਣ ਜਾਤਾਂ ਦੇ ਹੱਥਾਂ ’ਚ ਧਾਰਮਿਕ
ਤੇ ਆਰਥਿਕਤਾ ਦੇ ਕੇਂਦਰਿਤ ਹੋਣ, ਸੂਬੇ ਅੰਦਰ ਸਿੱਖਿਆ ਤੇ ਅਫ਼ਸਰ ਸ਼ਾਹੀ ਵਰਗੇ ਆਧੁਨਿਕ ਖੇਤਰਾਂ ’ਚ
ਬ੍ਰਾਹਮਣਾਂ ਦੇ ਕੇਂਦਰਿਤ ਹੋਣ, ਪੜ੍ਹੇ ਲਿਖੇ ਬੁੱਧੀਜੀਵੀ ਤਬਕਿਆਂ ਸਮੇਤ ਨੀਵੀਆਂ ਜਾਤਾਂ ਤੋਂ ਨਿੱਕ
ਬੁਰਜੁਆ ਤੇ ਲੁਪਤ ਪਈ ਬੁਰਜ਼ਆਜ਼ੀ ਦੇ ਪੈਦਾ ਹੋਣ ਨਾਲ ਤਾਮਿਲਨਾਡੂ ਅੰਦਰ ਗੈਰ-ਬ੍ਰਹਮਣ ਅੰਦੋਲਨ ਦਾ
ਉਭਾਰ ਹੋਇਆ। ਭਾਵੇਂ ਕਿ ਇਸ ਅੰਦੋਲਨ ਦੀਆਂ ਮੁੱਢਲੀਆਂ ਚਿਣਗਾਂ ਉੱਨੀਵੀਂ ਸਦੀ ਦੇ ਮੱਧ ’ਚ ਉੱਠਣੀਆਂ
ਸ਼ੁਰੂ ਹੋ ਗਈਆਂ ਸਨ, ਪਰ ਉੱਚ ਜਾਤਾਂ ਦੇ ਦਾਬੇ ਖਿਲਾਫ ਅੰਦੋਲਨ ਸਦੀ ਦੇ ਅੰਤ ’ਚ ਹੀ ਸ਼ੁਰੂ ਹੋਇਆ ਅਤੇ
ਇਸ ਨੇ 1920ਵਿਆਂ ’ਚ ਜਥੇਬੰਦ ਸ਼ਕਲ ਅਖਤਿਆਰ ਕੀਤੀ।
ਇਹ ਹਕੀਕਤ ਕਿ ਬੁੱਧੀਜੀਵੀ ਵਰਗ ਦਾ ਸਭ ਤੋਂ ਵੱਡਾ ਹਿੱਸਾ ਬ੍ਰਾਹਮਣ ਜਾਤੀ
ਬਣਦੀ ਸੀ, ਇਸ ਲਈ ਉਹ ਹੀ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਅਤੇ ਐਨੀ-ਬੇਸੈਂਟ ਅਤੇ ਕੈਪਟਨ ਓਲਕੋਟ ਵੱਲੋਂ
ਸਥਾਪਤ ਕੀਤੀ ਜਥੇਬੰਦੀ ਹੋਮਰੂਲ ਲੀਗ ਚ ਸਰਗਰਮ ਹੋਏ ਹੋਣ ਨੇ ਮੁੱਢ ’ਚ ਹੀ ਗੈਰ-ਬ੍ਰਾਹਮਣ ਅੰਦੋਲਨ ਅਤੇ
ਸਾਮਰਾਜ ਵਿਰੋਧੀ ਲਹਿਰ ਦਰਮਿਆਨ ਪਾੜੇ ਨੂੰ ਵਧਾ ਦਿੱਤਾ ਸੀ। ਇਸ ’ਚੋਂ ਇਹ ਵਿਚਾਰ ਉੱਭਰ ਕੇ ਸਾਹਮਣੇ
ਆਇਆ ਕਿ ਜਿੰਨੀ ਦੇਰ ਤੱਕ ਜਾਤ–ਪਾਤੀ ਵਖਰੇਵਿਆਂ ਨੂੰ ਮੇਟਿਆ ਨਹੀਂ ਜਾਂਦਾ, ਓਨੀ ਦੇਰ ਤੱਕ ਭਾਰਤ ਦੇ
ਸਿਆਸੀ ਵਿਕਾਸ ਦੀ ਸੰਭਾਵਨਾ ਨਹੀਂ।
1892 ’ਚ ਬਣੀ ਮਦਰਾਸ ਹਿੰਦੂ ਸਮਾਜ ਸੁਧਾਰਕ ਐਸੋਸੀਏਸ਼ਨ ਦੇ ਰੂਪ ’ਚ ਔਰਤਾਂ
ਦੀ ਸਿੱਖਿਆ, ਵਿਆਹ ਸੁਧਾਰ ਛੂਤਛਾਤ ਦੇ ਖਾਤਮੇ ਦਾ ਪ੍ਰਚਾਰ ਕਰਨ ਦੇ ਸਰਗਰਮ ਸਮਾਜ ਸੁਧਾਰਕ ਅੰਦੋਲਨ
’ਚ ਵੱਖ-ਵੱਖ ਭਾਤ ਦੇ ਬੁੱਧੀਜੀਵੀ ਸ਼ਾਮਿਲ ਸਨ। ਵਪਾਰ ਰਾਹੀਂ ਆਰਥਿਕ ਪੱਖੋਂ ਉੱਪਰ ਉੱਠੇ ਨੀਵੀਂ ਜਾਤ
ਨਾਲ ਸਬੰਧਿਤ ਦੇਸੀ ਦਾਰੂ (ਟੋਡੀ) ਕੱਢਣ ਵਾਲੇ ਨਦਰਾ ਵੱਲੋਂ ਮੰਦਰ ’ਚ ਦਾਖਲ ਹੋਣ ਦੀ ਅਸਫ਼ਲ ਕੋਸ਼ਿਸ਼
ਮਗਰੋਂ ਨਦਰਾਂ ਅਤੇ ਜਗੀਰਦਾਰ ਮਾਰਵਾੜੀਆਂ ਦਰਮਿਆਨ ਸਿਵਕਾਸੀ ਦੇ ਖੇਤਰ ਅੰਦਰ 1899 ’ਚ ਹੋਈਆਂ ਹਿੰਸਕ
ਝੜਪਾਂ ਜ਼ਾਹਰ ਕਰਦੀਆਂ ਹਨ ਕਿ ਸਮਾਜਿਕ ਵਖਰੇਵਿਆਂ ਦੇ ਬਰਕਰਾਰ ਰਹਿਣ ਕਰਕੇ ਨੀਵੀਆਂ ਜਾਤਾਂ ਰਵਾਇਤੀ
ਨਾ ਬਰਾਬਰੀ ਅਤੇ ਵੰਡੀਆਂ ਖਿਲਾਫ ਆਪਣੇ ਜਮਹੂਰੀ ਅਧਿਕਾਰਾਂ ਲਈ ਕਿੰਨੀਆਂ ਤਹੂ ਸਨ। ਇਹ ਅੰਦੋਲਨ ਇੱਕ
ਪਾਸੇ ਜਸਟਿਸ ਪਾਰਟੀ ਦੇ ਗਠਿਤ ਹੋਣ ’ਚ ਨਿਕਲਿਆ, ਜਿਹੜੀ ਕਿ ਫਿਰਕੂ ਵੋਟਾਂ ਰਾਹੀਂ ਵਿਧਾਨ ਸਭਾ ’ਚ
ਮੁੱਖ ਤੌਰ ’ਤੇ ਨੁਮਾਇੰਦਗੀ ਭਾਲਦੀ ਸੀ ਅਤੇ ਇਹ ਉਸ ਨੇ ਹਾਸਲ ਵੀ ਕਰ ਲਈ ਅਤੇ ਜਿਸ ਨੇ ਇਸ ਸਰਪ੍ਰਸਤੀ
ਨੂੰ ਤਰਕਾਰੀ ਨੌਕਰੀਆਂ ’ਚ ਅਹੁਦੇ ਹਾਸਲ ਕਰਨ ਲਈ ਵਰਤਿਆ।ਇਹ ਪੱਕੇ ਤੌਰ ’ਤੇ ਬਰਤਾਨਵੀ ਹਕੂਮਤ ਪੱਖੀ
ਸੀ। ਦੂਜੇ ਪਾਸੇ ਈ ਵੀ ਰਾਮਾਸਵਾਮੀ(ਈ ਵੀ ਆਰ) ਜਾਂ 'ਪੈਰੀਆਰ' ਦੇ ਕਿਤੇ ਵੱਧ ਵਿਆਪਕ ਜਨਤਕ ਆਧਾਰ ਵਾਲੇ
ਅਤੇ ਗਰਮਦਲੀਏ ਆਤਮ ਸਨਮਾਨ ਅੰਦੋਲਨ ਨੇ ਆਪਣੇ ਆਪ ਨੂੰ ਪ੍ਰਸ਼ਾਸਨ ’ਚ ਗ਼ੈਰ ਬ੍ਰਾਹਮਣਾਂ ਦੇ ਹਿੱਤਾਂ
ਨੂੰ ਹੀ ਅੱਗੇ ਵਧਾਉਣ ਤਕ ਸੀਮਤ ਨਹੀਂ ਰੱਖਿਆ, ਸਗੋਂ ਉਸ ਨੇ ਅੱਗੇ ਵਧਦਿਆਂ ਜਾਤ–ਪਾਤੀ ਵਿਵਸਥਾ ਅਤੇ
ਬ੍ਰਾਹਮਣਵਾਦੀ ਹਿੰਦੂਵਾਦ ’ਤੇ ਚੌਤਰਫ਼ਾ ਹੱਲਾ ਬੋਲਿਆ। ਭਾਵੇਂ ਕਿ ਪੈਰੀਅਰ ਅਕਸਰ ਜਸਟਿਸ ਪਾਰਟੀ ਦੇ
ਪਲੇਟਫਾਰਮ ਨੂੰ ਵਰਤਦਾ ਸੀ, ਪਰ ਉਸ ਦਾ ਅੰਦੋਲਨ ਵਧੇਰੇ ਜਨਤਕ ਅਧਾਰ ਵਾਲਾ ਅਤੇ ਬੁੱਤ ਤੋੜਣ ਵੱਡ ਸੇਧਤ
ਸੀ। ਜਸਟਿਸ ਪਾਰਟੀ ਦੀ ਅਗਵਾਈ ਅਤੇ ਇਹ ਸਪੱਸ਼ਟ ਰੂਪ ’ਚ ਸਿਰਫ ਗ਼ੈਰ-ਬ੍ਰਾਹਮਣ ਉੱਚ ਜਾਤੀ, ਵੱਡੇ ਭੌਇੰ
ਮਾਲਕਾਂ ਅਤੇ ਵਪਾਰੀਆਂ ਦੀ ਨੁਮਾਇੰਦਗੀ ਕਰਦੀ ਸੀ।ਪੈਰੀਆਰ ਦਾ ਅੰਦੋਲਨ ਖਾਸ ਕਰਕੇ ਇਰੋਡੇ, ਕੋਇੰਬਟੂਰ,
ਸਲੇਮ, ਤਿਰੁਨਾਪੱਲੀ, ਟੁਟੀਕੋਰਨ ਅਤੇ ਹੋਰ ਸ਼ਹਿਰੀ ਕੇਂਦਰਾਂ ’ਚ ਉੱਭਰ ਰਹੀ ਜਮਾਤ ਮਜ਼ਦੂਰ ਜਮਾਤ, ਮੱਧ
ਵਰਗ ਅਤੇ ਵਪਾਰੀਆਂ ਦੀ ਵਿਸ਼ਾਲ ਹਮਾਇਤ ਵਾਲਾ ਸੀ। ਆਪਣੇ ਸਿਖਰ ’ਤੇ ਇਸ ਆਤਮ ਸਨਮਾਨ ਵਾਲੇ ਅੰਦੋਲਨ
ਨੇ ਸਾਹੂਕਾਰਾਂ ਦੀ ਲੁੱਟ ਚੋਂਘ ਖਿਲਾਫ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਪ੍ਰਚਾਰ ਪ੍ਰਸਾਰ ਕਰਨ
ਦੀਆਂ ਸਰਗਰਮੀਆਂ ਕੀਤੀਆਂ। ਜਸਟਿਸ ਪਾਰਟੀ, ਬਰਤਾਨਵੀ ਹਕੂਮਤ ਵੱਲੋਂ ਸੁਝਾਏ ਸਿਆਸੀ ਸੁਧਾਰਾਂ ਦੇ ਜਵਾਬ
’ਚ ਗਠਿਤ ਕੀਤੀ ਗਈ ਸੀ। ਇਸ ਨੇ ਮਦਰਾਸ ਸੂਬੇ ਅੰਦਰ ਗ਼ੈਰ ਬ੍ਰਾਹਮਣਾਂ ਨੂੰ ਅਲੱਗ ਨੁਮਾਇੰਦਗੀ ਦੇਣ ਲਈ
ਭਾਰਤ ’ਚ ਅਤੇ ਇੰਗਲੈਂਡ ’ਚ ਮੁਹਿੰਮ ਚਲਾਈ। ਇਸ ਲਈ ਉਸ ਨੇ 1920 ਚ ਚੋਣਾਂ ’ਚ ਜਿੱਤ ਹਾਸਲ ਕਰਕੇ ਮਦਰਾਸ
ਸੂਬਾ ਸਰਕਾਰ ਬਣਾਈ। 1923 ’ਚ ਇਸ ਦਾ ਆਧਾਰ ਖੁਰ ਗਿਆ ਪਰ ਇਹ ਸਰਕਾਰ ’ਚ ਬਣੀ ਰਹੀ, ਪਰ 1926 ਦੀਆਂ
ਚੋਣਾਂ ’ਚ ਸਵਰਾਜਵਾਦੀਆਂ ਹੱਥੋਂ ਬੁਰੀ ਤਰ੍ਹਾਂ ਹਾਰ ਗਈ। ਸਰਕਾਰ ’ਚ ਰਹਿੰਦਿਆਂ ਜਸਟਿਸ ਪਾਰਟੀ ਅਛੂਤਾਂ
ਅਤੇ ਮਜ਼ਦੂਰ ਜਮਾਤ ਦੇ ਹਿਤਾਂ ਦੇ ਖਿਲ਼ਾਫ ਭੁਗਤੀ। ਇਸ ਲਈ ਛੇਤੀ ਹੀ ਇਸ ਦਾ ਅਧਾਰ ਸੌਖਿਆਂ ਹੀ ਖੁੱਸ
ਗਿਆ।
ਭਾਵੇਂ ਕਿ ਜਸਟਿਸ ਪਾਰਟੀ ਨੇ ਬਰਤਾਨਵੀ ਹਕੂਮਤ ਪੱਖੀ ਮਜ਼ਬੂਤ ਪੈਂਤੜਾ ਅਪਣਾਇਆ,
ਪਰ ਗ਼ੈਰ-ਬ੍ਰਾਹਮਣਾਂ ਵਿਚਲੇ ਬਰਤਾਨਵੀ ਹਕੂਮਤ ਵਿਰੋਧੀ ਬੁੱਧੀਜੀਵੀਆਂ ’ਚੋਂ ਬਹੁਤਿਆਂ ਜਿਵੇਂ ਕਿ ਕੇਸਵਪਿਲੇ,
ਈਵੀਆਰ, ਡਾ ਵਰਦਰਾਜਾਲੂ ਵਰਗੇ ਕਾਂਗਰਸ ’ਚ ਸਰਗਰਮ ਸਨ, ਨੇ ਗੈਰ ਬ੍ਰਾਹਮਣਾਂ ਲਈ ਮੁਕੰਮਲ ਫਿਰਕਾਦਾਰਾਨਾ
ਨੁਮਾਇੰਦਗੀ ਦੇਣ ’ਤੇ ਜ਼ੋਰ ਦੇਣ ਲਈ 1917 ’ਚ ਮਦਰਾਸ ਪ੍ਰੈਜ਼ੀਡੈਂਸੀ ਐਸੋਸੀਏਸ਼ਨ ਦਾ ਗਠਨ ਕੀਤਾ।
ਗ਼ੈਰ ਬ੍ਰਾਹਮਣਾਂ ਨੂੰ ਵੱਖਰੀ ਨੁਮਾਇੰਦਗੀ ਦੇਣ ਦੀ ਮੰਗ ਪ੍ਰਤੀ ਆਨਾਕਾਨੀ
ਕਰਨ ਕਰਕੇ 1925 ਚ ਈਵੀਆਰ ਨੇ ਕਾਂਗਰਸ ਨਾਲੋਂ ਨਾਤਾ ਤੋੜ ਕੇ ਆਤਮ ਸਨਮਾਨ ਅੰਦੋਲਨ ਸੁਯਾਮਹੈਯਤੀ ਈਯਕਮ ਦਾ ਗਠਨ ਕੀਤਾ।ਕਾਂਗਰਸੀ ਆਗੂਆਂ
ਦੇ ਰੂੜੀਵਾਦੀ ਜਗੀਰੂ-ਪੱਖੀ, ਵਰੁਣ-ਪੱਖੀ ਪੈਂਤੜਿਆਂ ਨੇ ਬ੍ਰਾਹਮਣਾਂ ਅਤੇ ਗੈਰ ਬ੍ਰਾਹਮਣਾਂ ਦਰਮਿਆਨ
ਕਾਂਗਰਸ ਦੇ ਅੰਦਰ ਤਣਾਅ ਪੈਦਾ ਕਰ ਦਿੱਤੇ ਸਨ। ਈ ਵੀ ਆਰ ਦਾ ਅੰਦੋਲਨ ਪ੍ਰੈਜੀਡੈਂਸੀ ਦੇ ਤਾਮਿਲ ਖੇਤਰਾਂ
ਵਿੱਚ ਕੇਂਦਰਤ ਸੀ। ਇਹ ਅਛੂਤਾਂ ਸਮੇਤ ਦੱਬੀਆਂ ਕੁਚਲੀਆਂ ਜਾਤਾਂ ਨੂੰ ਸੰਬੋਧਿਤ ਸੀ ਅਤੇ ਇਸ ਨੇ ਔਰਤਾਂ
ਤੇ ਨੌਜਵਾਨਾਂ ਨੂੰ ਆਪਣੇ ਕਲਾਵੇ ਵਿੱਚ ਲੈਣ ਲਈ ਕਦਮ ਉਠਾਏ।ਉਹ ਕੁਡੀਅਰਸੂ ਨਾਂ ਦਾ ਇੱਕ ਪਰਚਾ ਵੀ ਪ੍ਰਕਾਸ਼ਿਤ ਕਰਦੇ ਸਨ।ਇਸ ਆਤਮ ਸਨਮਾਨ ਅੰਦੋਲਨ ਨੇ
ਨਾ ਸਿਰਫ ਬ੍ਰਾਹਮਣਾਂ ’ਤੇ ਸਗੋਂ ਖ਼ੁਦ ਧਰਮ , ਵਹਿਮਾਂ ਭਰਮਾਂ , ਜਾਤ-ਪਾਤੀ ਵਖਰੇਵਿਆਂ ਅਤੇ ਜਾਤ–ਪਾਤੀ
ਰਿਆਇਤਾਂ ਬਾਰੇ ਵੀ ਨਾਸਤਿਕ ਪਹੁੰਚ ਅਪਣਾ ਕੇ ਜ਼ਬਰਦਸਤ ਹਮਲੇ ਕੀਤੇ। ਈਵੀਆਰ ਨਿਮਨ ਜਾਤਾਂ ’ਚ ਆਤਮ ਸਨਮਾਨ
ਤੇ ਬਰਾਬਰਤਾ ਦੀ ਭਾਵਨਾ ਜਗਾਉਣੀ ਚਾਹੁੰਦਾ ਸੀ। ਉਨ੍ਹਾਂ ਨੇ ਤਾਮਿਲ ਭਾਸ਼ਾ ਦੇ ਗੌਰਵ ਦੀ ਪ੍ਰੋੜਤਾ ਕੀਤੀ
ਅਤੇ ਸੰਸਕ੍ਰਿਤ ਦੀ ਵਰਤੋਂ ਦੀ ਵਿਰੋਧਤਾ ਕੀਤੀ। ਉਨ੍ਹਾਂ ਨੇ ਵਿਆਹਾਂ ਸ਼ਾਦੀਆਂ ਲਈ ਬ੍ਰਾਹਮਣ ਪੰਡਤਾਂ
ਦੀਆਂ ਸੇਵਾਵਾਂ ਲੈ ਜਾਣ ’ਤੇ ਪਾਬੰਦੀ ਲਾਉਣ ਅਤੇ ਆਤਮ ਸਨਮਾਨ ਵਾਲੇ ਵਿਆਹ ਸਬੰਧਾਂ ਬਾਰੇ ਪ੍ਰਚਾਰ ਪ੍ਰਸਾਰ
ਕੀਤਾ; ਉਨ੍ਹਾਂ ਨੇ ਥਾਲੀ ਦੀ ਵਰਤੋਂ ਦਾ ਵਿਰੋਧ ਕੀਤਾ ਤੇ ਜਾਤ-ਪਾਤੀ ਨਾਵਾਂ ਦੀ ਵਰਤੋਂ ਖਤਮ ਕੀਤੇ
ਜਾਣ ਦਾ ਸੱਦਾ ਦਿੱਤਾ ਅਤੇ ਰਾਮਇਣ ਜਿਹੀਆਂ ਪੌਰਾਣਿਕ ਗਾਥਾਵਾਂ ਦਾ ਮਖੌਲ ਉਡਾਇਆ। ਈਵੀਆਰ ਦਾ ਬੋਲਣ
ਦਾ ਢੰਗ ਸਿੱਧਾ, ਪ੍ਰਚਾਰਕ ਵਾਲਾ ਅਤੇ ਲੋਕ ਸ਼ੈਲੀ ਵਾਲਾ ਸੀ। ਸਾਰੀਆਂ ਜਾਤਾਂ ਦੀ ਬਰਾਬਰਤਾ ਅਤੇ ਧਰਮ
ਦੀ ਜਕੜ ਨੂੰ ਤੋੜ ਸੁੱਟਣ ਲਈ ਘੋਲ ਕਰਦੇ ਹੋਣ ਕਰਕੇ ਇਸ ਅੰਦੋਲਨ ਨੇ ਪਦਾਰਥਵਾਦੀ ਵਿਸ਼ਲੇਸ਼ਣ ਲਈ ਰਾਹ
ਪੱਧਰਾ ਕੀਤਾ।
1930ਵਿਆਂ ’ਚ ਤਾਮਿਲਨਾਡੂ ਦੇ ਕਮਿਊਨਿਸਟਾਂ ਦੇ ਪ੍ਰਭਾਵ ਹੇਠ ਅਤੇ ਪੈਰੀਆਰ
ਦੀ ਰੂਸ ਫੇਰੀ ਦੇ ਪ੍ਰਭਾਵ ਹੇਠ ਆਤਮ ਸਨਮਾਨ ਅੰਦੋਲਨ ਨੇ ਸਮਾਜਵਾਦ ਦੀ ਹਮਾਇਤ ਕੀਤੀ। ਸ਼ਿੰਗਾਰਵੇਲੂ
ਵਰਗੇ ਕੌਮਿਊਨਿਸਟਾਂ ਨੇ ਪਦਾਰਥਵਾਦੀ ਫਲਸਫੇ ਅਤੇ ਸਮਾਜਵਾਦ ਨੂੰ ਆਪਣੇ ਪਰਚੇ ਰਾਹੀਂ ਪ੍ਰਚਾਰਿਆ। ਉਸ
ਦੌਰ ਅੰਦਰ ਆਤਮ ਸਨਮਾਨ ਅੰਦੋਲਨ ਅੰਦਰ ਦੋ ਰੁਝਾਣ ਸਰਗਰਮ ਸਨ--ਇੱਕ ਜਿਹੜਾ ਆਪਣੇ ਆਪ ਨੂੰ ਸਮਾਜ ਸੁਧਾਰ
ਤਕ ਹੀ ਸੀਮਤ ਰੱਖਣਾ ਚਾਹੁੰਦਾ ਸੀ ਅਤੇ ਦੂਜਾ ਰੁਝਾਨ ਸਰਮਾਏਦਾਰੀ ਵਿਰੋਧੀ ਪ੍ਰਚਾਰ ਅਤੇ ਸਰਗਰਮੀ ਦਾ
ਇਛੁੱਕ ਸੀ। ਆਤਮ ਸਨਮਾਨ ਲਹਿਰ ਵਿਚਲੇ ਸਮਾਜਵਾਦੀਆਂ ਨੇ ਆਪਣੀਆਂ ਰੋਜ਼ਮੱਰਾ ਦੀਆਂ ਕਾਨਫਰੰਸਾਂ ਦੇ ਨਾਲ
ਨਾਲ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਵੀ ਲੈਣਾ ਸ਼ੁਰੂ ਕਰ ਦਿੱਤਾ। ਸੀ ਪੀ ਆਈ ਆਗੂਆਂ ਦੇ ਪ੍ਰਭਾਵ ਹੇਠ
(ਸਮਧਰਮ ਗਰੁੱਪ) ਦੇ ਰੂਪ ਚ ਇਕੱਤਰ ਆਤਮ ਸਨਮਾਨ
ਅੰਦੋਲਨ ਦੇ ਸਮਾਜਵਾਦੀ ਨਵੰਬਰ 1936 ’ਚ ਕਾਂਗਰਸ ਸਮਾਜਵਾਦੀ ਪਾਰਟੀ ਨਾਲ ਮਿਲ ਗਏ।
ਗ਼ੈਰ ਬ੍ਰਾਹਮਣ ਸਰਕਾਰ ’ਤੇ ਕੀਤੇ ਗਏ ਹਮਲਿਆਂ ਕਰਕੇ ਅਤੇ 'ਸਮਾਜਵਾਦੀ ਬਾਲਸ਼ਿਕਵਾਦ
ਦਾ ਪ੍ਰਚਾਰ ਕਰਨ' ਕਰਕੇ ਪੈਰੀਅਰ ਨੂੰ ਬਰਤਾਨਵੀ ਹਕੂਮਤ ਦਾ ਤਸ਼ੱਦਦ ਸਹਿਣਾ ਪਿਆ।ਸਿੱਟੇ ਵਜੋ ਪੇਰੀਆਰ
ਨੇ ਪਿੱਛਲ ਮੋੜਾ ਕੱਟਿਆ। ਇਹ ਆਤਮ ਸਨਮਾਨ ਅੰਦੋਲਨ ਆਪਣੇ ਸਮਾਜਵਾਦੀ ਖੱਬੇ ਅਕਸ਼ ਨੂੰ ਬਰਕਰਾਰ ਨਾ ਰੱਖ
ਸਕਿਆ ਅਤੇ ਜਗੀਰਦਾਰੀ ਜ਼ਮੀਨੀ ਸਬੰਧਾਂ ’ਤੇ ਮੁਕੰਮਲ ਰੂਪ ’ਚ ਹਮਲਾ ਕਰਨ ਦੀ ਵਿਸ਼ਾਲ ਲੋਕਾਈ ਦੀਆਂ ਭਾਵਨਾਵਾਂ
ਨੂੰ ਮੂੰਹਾਂ ਦੇਣ ਤੋਂ ਅਸਮਰੱਥ ਰਿਹਾ। ਇਸ ਉਪਰੰਤ ਪੈਰੀਆਰ ਜਸਟਿਸ ਪਾਰਟੀ ਚ ਸ਼ਾਮਿਲ ਹੋ ਗਿਆ ਅਤੇ
1942 ’ਚ ਉਸਨੇ ਦਰਾਵਿੜ ਇੱਕਮ (ਡੀ. ਕੇ.) ਪਾਰਟੀ ਦਾ ਗਠਨ ਕੀਤਾ। ਉਨ੍ਹਾਂ ਨੇ ਜੰਗ ਦੌਰਾਨ ਬਰਤਾਨਵੀ
ਹਕੂਮਤ ਦਾ ਸਾਥ ਦਿੱਤਾ।1947 ਦੀ ਸੱਤ੍ਹਾ ਬਦਲੀ ਮੌਕੇ ਨਵੇਂ ਸ਼ਿੰਗਾਰੇ ਸਵਰਣ ਜਾਤੀ ਰਾਜ ਤੋਂ ਆਜ਼ਾਦੀ
ਦੀ ਮੰਗ ਕਰਦਿਆਂ ਪੈਰਿਆਰ ਨੇ 15 ਅਗਸਤ ਨੂੰ 'ਸ਼ੋਕ ਦਿਵਸ' ਦੇ ਤੌਰ ’ਤੇ ਮਨਾਉਣ ਦਾ ਸੱਦਾ ਦਿੱਤਾ। ਉਸ
ਦੀ ਆਪਣੀ ਜਥੇਬੰਦੀ ਅੰਦਰ ਇਸ ਸੱਦੇ ਅਤੇ ਪੇਰੀਆਰ ਦੇ ਜਥੇਬੰਦਕ ਢੰਗ ਤਰੀਕਿਆਂ ਅਤੇ ਇਖਲਾਕ ’ਤੇ ਵੀ
ਵਖਰੇਵਿਆਂ ਕਾਰਨ ਸੀ ਅੰਨਦੁਰਾਈ ਵਲੋਂ ਤੋੜ ਵਿਛੋੜੇ ਦੇ ਸਿੱਟੇ ਵਜੋਂ ਡੀ ਐਮ ਕੇ ਦਾ ਗਠਨ ਹੋਇਆ। ਰਾਜ
ਗੋਪਾਲਾਚਾਰੀ ਦੀ ਅਗਵਾਈ ਹੇਠਲੇ ਕਾਂਗਰਸ ਰਾਜ ਦੌਰਾਨ ਡੀ ਕੇ ਨੇ ਹਿੰਦੀ ਮੜ੍ਹਣ ਦੇ ਫੈਸਲੇ ਖਿਲਾਫ ਤਕੜੀਆਂ
ਐਜੀਟੇਸ਼ਨਾਂ ਵਿੱਢੀਆਂ। 1948, 1952 ਤੇ ਮੁੜ 1965 ਚ ਹਿੰਦੀ ਵਿਰੋਧੀ ਐਜੀਟੇਸ਼ਨਾਂ ਹੋਈਆ, ਜਿਨ੍ਹਾਂ
ਨੇ ਸਰਬ ਭਾਰਤੀ ਦਲਾਲ ਬੁਰਜੁਆਜੀ ਦੇ ਦਾਬੇ ਖਿਲਾਫ ਤਾਮਿਲ ਕੌਮ ਦੀਆਂ ਭਾਵਨਾਵਾਂ ਨੂੰ ਮੂੰਹਾਂ ਦਿੱਤਾ।
ਜਬਰ ਦੇ ਜ਼ੋਰ ਇਨ੍ਹਾਂ ਐਜੀਟੇਸ਼ਨਾ ਨੂੰ ਦਬਾ ਦਿੱਤਾ ਗਿਆ।ਡੀ ਕੇ ਨੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਤੋੜ
ਕੇ, ਮੰਦਿਰਾਂ ਦਾ ਬਾਈਕਾਟ ਕਰਕੇ, ਜਾਤ–ਪਾਤੀ ਵਿਵਸਥਾ ਨੂੰ ਬਰਕਰਾਰ ਰੱਖਣ ਵਾਲੇ ਸੰਵਿਧਾਨ ਦੀਆਂ ਕਾਪੀਆਂ
1957 ’ਚ ਅਗਨੀ ਭੇਟ ਕਰਕੇ ਆਪਣਾ ਜਾਤ-ਪਾਤ ਵਿਰੋਧੀ ਪ੍ਰਚਾਰ ਵੀ ਜਾਰੀ ਰੱਖਿਆ।ਦੱਬੀਆਂ-ਕੁਚਲੀਆਂ ਜਾਤਾਂ
ਅਤੇ ਤਾਮਿਲ ਕੌਮੀਅਤ ਦੇ ਸੱਭਿਆਚਾਰਕ ਇਜ਼ਹਾਰ ਦੇ ਰੂਪ ’ਚ ਗੈਰ-ਬ੍ਰਾਹਮਣ ਅੰਦੋਲਨ 1950 ਵਿਆਂ ਚ ਜਾਰੀ
ਰਿਹਾ।ਪੈਰੀਅਰ ਨੇ ਨਾਗਰ ਜਾਤੀ ਦੇ ਕਾਮਰਾਜ ਦੇ ਮੁੱਖ ਮੰਤਰੀ ਬਣਨ ਮੌਕੇ ਕਾਂਗਰਸ ਦੀ ਹਮਾਇਤ ਕੀਤੀ।ਬਾਅਦ
’ਚ ਉਸ ਨੇ ਡੀ ਐੱਮ ਕੇ ਸਰਕਾਰ ਦੀ ਹਮਾਇਤ ਕੀਤੀ।
ਤਾਮਿਲਨਾਡੂ ਅੰਦਰ ਗਠਿਤ ਕੀਤੀਆਂ ਗਈਆਂ ਡੀਐੱਮਕੇ ਅਤੇ ਏ ਆਈ ਡੀ ਐੱਮ ਕੇ
ਪਾਰਟੀਆਂ ਖੇਤਰੀ ਦਲਾਲ ਵਰਗਾਂ ਦੇ ਹਿੱਤਾਂ ਦੀਆਂ ਨੁਮਾਇੰਦਾ ਪਾਰਟੀਆਂ ਸਨ, ਜਿਨ੍ਹਾਂ ਵਰਗਾਂ ਨਾਲ ਆਤਮ
ਸਨਮਾਨ ਅੰਦੋਲਨ ਨੇ ਸਮਝੌਤਾ ਕਰ ਲਿਆ ਸੀ।ਇਸ ਅੰਦੋਲਨ ਨੇ ਬ੍ਰਾਹਮਣਵਾਦ ਨਾਲ ਅਤੇ ਲੁਟੇਰੀਆਂ ਹਾਂਕਮ
ਜਮਾਤਾਂ ਦੀਆਂ ਨੀਤੀਆਂ ਨਾਲ ਵੀ ਸਮਝੌਤਾ ਕਰ ਲਿਆ ਸੀ। ਭਾਵੇਂ ਕਿ ਮੁਢ ’ਚ 1950 ਵਿਆਂ ’ਚ ਇਹਨਾਂ ਪਾਰਟੀਆਂ
ਨੇ ਤਾਮਿਲ ਕੌਮੀ ਭਾਵਨਾਵਾਂ ਦਾ ਇਜ਼ਹਾਰ ਕੀਤਾ ਅਤੇ ਜਾਤ–ਪਾਤੀ ਵਿਵਸਥਾ ਖਿਲਾਫ ਪ੍ਰਚਾਰ ਪ੍ਰਸਾਰ ਕੀਤਾ,
ਪਰ ਜਿਉਂ ਹੀ ਉਨ੍ਹਾਂ ਨੇ ਸੂਬੇ ਪੱਧਰ ਤੇ ਆਪਣੀ ਸੱਤ੍ਹਾ ਮਜ਼ਬੂਤ ਬਣਾ ਲਈ ਤਾਂ ਉਨ੍ਹਾਂ ਨੇ ਦਰਮਿਆਨੀਆਂ
ਜਾਤਾਂ ਦੇ ਭੌਂ ਮਾਲਕ ਵਰਗਾਂ ਅਤੇ ਖੇਤਰੀ ਹਾਕਮ ਜਮਾਤਾਂ ਦੇ ਜਮਾਤੀ ਹਿੱਤਾਂ ਨੂੰ ਪੱਕੇ ਪੈਰੀ ਕੀਤਾ।ਇਸ
ਲਈ ਇਹ ਪਾਰਟੀਆਂ ਨਿਮਨਤਮ ਜਾਤੀਆਂ ਦੀਆਂ ਮੰਗਾਂ ਨਾਲ ਹਮਦਰਦੀ ਨਹੀਂ ਕਰ ਰਹੀਆਂ ਹਨ ਅਤੇ ਇਹ ਸਮਾਜ ਦੇ
ਲਤਾੜੇ ਵਰਗਾਂ ਦੇ ਖਾੜਕੂ ਅਤੇ ਇਨਕਲਾਬੀ ਅੰਦੋਲਨਾਂ 'ਤੇ ਜਬਰ ਢਾਹੁਣ ਲਈ ਕਾਂਗਰਸ ਦੇ ਬਰਾਬਰ ਹੀ ਨੇ।
ਆਪਣੇ ਜਮਾਤੀ ਹਿਤਾਂ ਨੂੰ ਪੂਰਨ ਲਈ ਉਨ੍ਹਾਂ ਨੂੰ ਕੁੱਲ ਹਿੰਦ ਲੁਟੇਰੀਆਂ ਹਾਕਮ ਜਮਾਤਾਂ ਨਾਲ ਸਮਝੌਤਾ
ਕਰਨਾ ਪੈਂਦਾ ਹੈ ਅਤੇ ਨਾਲ ਹੀ ਤਾਮਿਲ ਕੌਮ ਦੇ ਹਿੱਤਾਂ ਨੂੰ ਪਿੱਠ ਦਿਖਾਉਣੀ ਪੈਂਣੀ ਹੈ। ਇਉੰ ਇਨ੍ਹਾਂ
ਦੇ ਇੱਕ ਹਿੱਸੇ ਨੇ ਸੀ੍ ਲੰਕਾ ਅੰਦਰ ਤਾਮਿਲਾਂ ਦੀ ਜੱਦੋ-ਜਹਿਦ 'ਤੇ ਜਬਰ ਢਾਹੁਣ ਦੀ ਵੀ ਹਮਾਇਤ ਕੀਤੀ।
ਬਸਤੀਵਾਦੀ ਦੌਰ ਅੰਦਰ ਦਲਿਤ
ਲਹਿਰ
ਗੈਰ-ਬਰਾਮਣ ਅੰਦੋਲਨ ਵੱਲੋਂ ਜਾਤ–ਪਾਤੀ ਵਿਵਸਥਾ ਦੀਆਂ ਨਿਮਨ ਜਾਤਾਂ ਯਾਨੀ
ਦਲਿਤਾਂ ਦੇ ਹਿੱਤਾਂ ਨਾਲ ਧੋ੍ਹ ਕਮਾਉਣ ਅਤੇ ਉੱਚ ਜਾਤੀ ਸਮਾਜ ਸੁਧਾਰਕਾਂ ਦੀਆਂ ਸੀਮਤਾਈਆਂ ਦੇ ਮੱਦੇ
ਨਜ਼ਰ ਇਨ੍ਹਾਂ ਦਲਿਤ ਜਾਤੀਆਂ ਨੇ 20ਵੀ ਸਦੀ ਦੇ ਮੁੱਢ ’ਚ ਖਾਸ ਕਰਕੇ ਦੱਖਣੀ ਭਾਰਤ ਅੰਦਰ ਆਪਣਾ ਖੁਦ
ਦਾ ਅੰਦੋਲਨ ਆਰੰਭਿਆ। ਦਲਿਤਾਂ ਨੇ ਇਹ ਦਿਖਾਉਣ ਲਈ ਕਿ ਉਹ ਹੀ ਆਪੋ ਆਪਣੇ ਖੇਤਰਾਂ ਦੇ ਮੂਲ ਬਸ਼ਿੰਦੇ
ਹਨ, ਆਪਣੇ ਆਪ ਨੂੰ ਪੰਚਮ ਐਲਾਨਦਿਆ ਆਪਣੇ ਨਾਂ
ਆਦਿ-ਦਰਾਵਿੜ, ਆਦਿ-ਆਂਧਰਾ, ਆਦਿ ਕਰਨਾਟਕਾ 'ਚ
ਬਦਲ ਲਏ, ਅਤੇ ਅਲੱਗ ਤੌਰ ’ਤੇ ਆਪਣੀਆਂ ਕਾਨਫ਼ਰੰਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਪੰਜਾਬ ਅੰਦਰ ਚਮਾਰਾਂ ਨੇ ਆਰੀਆ ਸਮਾਜ ਨਾਲੋਂ ਅਤੇ ਇਸ ਦੇ 'ਸ਼ੁੱਧੀ' ਪ੍ਰੋਗਰਾਮ ਨਾਲੋਂ ਅਤੇ ਇਨ੍ਹਾਂ ਵੱਲੋਂ ਵੇਦਾਂ
ਦੀ ਕੀਤੀ ਜਾਂਦੀ ਪ੍ਰੋੜਤਾ ਨਾਲੋਂ ਆਪ ਨੂੰ ਵੱਖਰਿਆਂ ਕਰ ਲਿਆ ਅਤੇ ਆਦਿ ਧਰਮ ਅੰਦੋਲਨ ਆਰੰਭਿਆ।ਉਨ੍ਹਾਂ
ਨੇ ਭਗਤੀ ਲਹਿਰ ਦੇ ਸੰਤ ਰਵਿਦਾਸ ਨੂੰ ਆਪਣਾ ਇਸ਼ਟ ਐਲਾਨਿਆ। ਸ਼ੁਰੂ ਸ਼ੁਰੂ ’ਚ ਇਨ੍ਹਾਂ ਜਥੇਬੰਦੀਆਂ ਨੇ
ਵਿੱਦਿਆ ਅਤੇ ਸੰਸਕ੍ਰਿਤ ਭਾਸ਼ਾ ਸਿੱਖਣ ’ਤੇ ਜ਼ੋਰ ਲਾਇਆ। ਪਰ ਛੇਤੀ ਹੀ ਉੱਚ ਜਾਤਾਂ ਦੀ ਅਜਿਹੀ ਨਕਲ ਦੀ
ਥਾਂ ਸਮਾਜਿਕ ਬਰਾਬਰੀ ਤੇ ਜ਼ੋਰ, ਸਿਆਸੀ ਨੁਮਾਇੰਦਗੀ ਦੇਣ ਦੀ ਮੰਗ ਅਤੇ ਜਾਤ–ਪਾਤੀ ਜਬਰ ਦੇ ਵਿਸ਼ੇਸ਼ ਰੂਪਾਂ
ਦੇ ਖਾਤਮੇ ਨੇ ਲੈ ਲਈ।ਅਜਿਹਾ ਇੱਕ ਸਫਲ ਅੰਦੋਲਨ ਸ੍ਰੀ ਨਰਾਇਣ ਗੁਰੂ ਦੀ ਅਗਵਾਈ ਹੇਠ ਕੇਰਲਾ ਅੰਦਰਲੀ
ਰਵਾਇਤੀ ਘਰ ਦੀ ਦਾਰੂ ਕੱਢਣ ਵਾਲੇ ਰਵਾਇਤੀ ਈਜ਼ਵ ਭਾਈਚਾਰੇ ਵੱਲੋਂ ਲੜਿਆ ਗਿਆ। ਸ਼ੀ੍ ਨਰੈਣ ਗੁਰੂ ਨੇ
ਈਜ਼ਵ ਭਾਈਚਾਰੇ ਤੇ ਪਹਿਲ ਪ੍ਰਥਮੇ ਗ੍ਰੈਜੂਏਟ ਡਾਕਟਰ ਪਲਪੂ ਦੀ ਮੱਦਦ ਨਾਲ 1902-03 ਚ ਸ੍ਰੀ ਨਰਾਇਣ
ਗੁਰੂ ਧਰਮ ਪਰਿਪਾਲਨ ਯੋਗ ਦੀ ਸਥਾਪਨਾ ਕੀਤੀ। ਮੁੱਢ ’ਚ ਉਨ੍ਹਾਂ ਨੇ ਉੱਚੇ ਰੁਤਬੇ ਦੀ ਮੰਗ ਉਠਾਈ ਅਤੇ
ਵਿੱਦਿਆ ਪ੍ਰਾਪਤੀ ਦੀ ਲੋੜ ’ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਮੰਦਰਾਂ ’ਚ ਦਾਖਲ ਹੋਣ ਲਈ ਕੋਸ਼ਿਸ਼ ਕੀਤੀ ਅਤੇ
1924 ਦਾ ਵੈਯਕਮ ਸੱਤਿਆਗ੍ਰਹਿ ਕੇਰਲਾ ਦੇ ਅਗਾਂਹਵਧੂ ਵਰਗਾਂ ਨਾਲ ਮਿਲ ਕੇ ਈਜ਼ਵਾਂ ਵੱਲੋਂ ਕੀਤੀ ਗਈ
ਅਜਿਹੀ ਕੋਸ਼ਿਸ਼ ਸੀ। ਦਲਿਤਾਂ ਦਾ ਸਭ ਤੋਂ ਵੱਧ ਤਾਕਤਵਰ ਚਿਰ ਸਥਾਈ ਚੱਲਣ ਵਾਲਾ ਅੰਦੋਲਨ ਡਾਕਟਰ ਅੰਬੇਦਕਰ
ਦੀ ਅਗਵਾਈ ਹੇਠ ਮਹਾਰਾਸ਼ਟਰ ’ਚ ਉੱਭਰਿਆ ਭਾਵੇਂ ਕਿ ਅੰਬੇਦਕਰ ਨੇ ਉੱਚ ਜਾਤੀ ਸਮਾਜ ਸੁਧਾਰਕਾਂ ਅਤੇ ਗੈਰ
ਬ੍ਰਾਹਮਣੀ ਪਾਰਟੀ ਨਾਲੋਂ ਨਾਤਾ ਤੋੜਿਆ ਸੀ, ਪਰ ਉਸ ਨੇ ਐੱਸਐੱਸ ਅੰਦੋਲਨ ਅਤੇ ਜੋਤੀਬਾ ਫੂਲੇ ਤੋਂ ਪ੍ਰੇਰਨਾ
ਲਈ।
ਮਹਾਂਰਾਸ਼ਟਰ:ਬੰਬਈ ਪ੍ਰਾਂਤ,
ਕੇਂਦਰੀ ਪ੍ਰਾਂਤ ਅਤੇ ਵਿਰਾਰ ਦੇ ਮਰਾਠੀ ਬੋਲਦੇ ਜਿਲ੍ਹੇ ਭਾਰਤ ਦੇ ਪਹਿਲੇ ਅਜਿਹੇ ਖੇਤਰ ਸਨ, ਜਿਨ੍ਹਾਂ
ਅੰਦਰ 1920 ਵਿਆਂ ’ਚ ਦਲਿਤਾਂ ਦੀ ਇੱਕ ਪੂਰਨ ਰੂਪ ’ਚ ਆਜ਼ਾਦ ਲਹਿਰ ਉੱਠੀ। ਇਹ ਮਹਾਰਾਸ਼ਟਰ ਵਿਚਲੇ ਅਛੂਤ
ਸਮਝੇ ਜਾਂਦੇ ਬਹੁਗਿਣਤੀ ਮੁਹਾਰਾਂ ’ਤੇ ਆਧਾਰਿਤ ਸੀ।ਡਾਕਟਰ ਅੰਬੇਦਕਰ ਇਸ ਲਹਿਰ ਦੌਰਾਨ ਹੀ ਉਭਰਿਆ ਅਤੇ
ਆਪਣੀ ਸ਼ਖਸੀਅਤ ਅਤੇ ਕਾਰਕਰਦਗੀ ਦੇ ਬਲਬੂਤੇ ਇਸ ਨੂੰ ਜਥੇਬੰਦ ਕੀਤਾ।ਇਸ ਲਹਿਰ ਦੇ ਪਿਛੋਕੜ ’ਚ ਬਰਤਾਨਵੀ
ਹਕੂਮਤ ਦੀਆਂ ਸ਼ਾਹੀ ਨੀਤੀਆਂ ਵੱਲੋਂ ਲਿਆਂਦੀਆਂ ਤਬਦੀਲੀਆਂ ਸਨ। ਹੋਰਨਾਂ ਅਛੂਤ ਸਮਝੀਆਂ ਜਾਂਦੀਆਂ ਜਾਤਾਂ
ਦੇ ਮੁਕਾਬਲੇ ਪੇਂਡੂ ਅਰਥਚਾਰੇ ਨਾਲ ਨੱਥੀ ਰੱਖੀ ਰੱਖਣ ਵਾਲੇ ਕਿਸੇ ਪੱਕੇ ਰਵਾਇਤੀ ਕਿੱਤੇ ’ਚ ਬੱਝੇ
ਨਾ ਹੋਣ ਕਰਕੇ ਪਿੰਡਾਂ ’ਚ ਆਮ ਕਰਕੇ ਨਿੱਕੇ ਮੋਟੇ ਕੰਮ ਕਰਨ ਵਾਲੇ ਮੁਹਾਰ ਵੱਡੀ ਗਿਣਤੀ ’ਚ ਸ਼ਹਿਰੀ
ਖੇਤਰਾਂ ’ਚ ਆ ਵਸੇ। ਬੇਜ਼ਮੀਨੇ ਹੋਣ ਦੀ ਆਰਥਿਕ ਬੇਯਕੀਨੀ, ਆਰਥਿਕ ਤੰਗੀਆਂ ਹੰਢਾਉਂਦੇ ਅਤੇ ਨਾਲ ਹੀ
ਕੱਪੜਾ ਮਿੱਲਾਂ, ਬੰਦਰਗਾਹਾਂ, ਫੌਜੀ ਛਾਉਣੀਆਂ ਤੇ ਰੇਲਵੇ, ਫੌਜ ਅਤੇ ਨਿੱਕੇ ਮੋਟੇ ਕੰਮ ਧੰਦਿਆਂ ਦੇ
ਰੂਪ ’ਚ ਪ੍ਰਦਾਨ ਕੀਤੇ ਆਰਥਕ ਮੌਕਿਆਂ ਨੇ ਮਹਾਰਾਂ ਨੂੰ ਇਨ੍ਹਾਂ ਖੇਤਰਾਂ ’ਚ ਰੁਜ਼ਗਾਰ ਹਾਸਲ ਕਰਨ ਵੱਲ
ਧੱਕਿਆ। ਭਾਈਚਾਰੇ ਅੰਦਰ ਜਮਾਤੀ ਵਖਰੇਵੇਂ ਨੇ ਬੜੀ ਤੇਜ਼ੀ ਦਿਖਾਈ ਅਤੇ ਇੱਕ ਛੋਟੀ ਪਰ ਪ੍ਰਭਾਵਸ਼ਾਲੀ
ਨਿੱਕ ਬੁਰਜੁਆ ਅਤੇ ਇਥੋਂ ਤੱਕ ਕਿ ਸ਼ਾਹੂਕਾਰਾ ਸਰਮਾਏਦਾਰ ਜਮਾਤ ਭਾਈਚਾਰੇ ਦੇ ਅੰਦਰ ਉੱਭਰੀ। ਵੱਡਾ ਹਿੱਸਾ
ਮਜ਼ਦੂਰ ਜਮਾਤ ’ਚ ਸਮਾ ਗਿਆ।
ਮਹਾਰਾਂ ਅੰਦਰ ਸਮਾਜਿਕ ਤੇ ਵਿੱਦਿਅਕ ਸੁਧਾਰ ਦੀਆਂ ਸਰਗਰਮੀਆਂ ਵੀਹਵੀਂ ਸਦੀ
ਦੇ ਮੁੱਢ ’ਚ ਸ਼ੁਰੂ ਹੋਈਆਂ, ਪਰ ਸਮਾਜਿਕ ਤੇ ਸਿਆਸੀ ਅਧਿਕਾਰਾਂ ਦੇ ਸੁਆਲ ’ਤੇ ਭਾਈਚਾਰੇ ਦੀ ਜਨਤਕ ਲਾਮਬੰਦੀ
1920 ਵਿਆਂ ’ਚ ਆਰੰਭ ਹੋਈ। ਇਸ ਵਿਸ਼ਾਲ ਜਨਤਕ ਲਾਮਬੰਦੀ ਤੋਂ ਪਹਿਲਾਂ ਅੰਬੇਦਕਰ, ਕਿਸਾਨ ਫਾਗੂ ਜੀ ਬਨਸੋਡ
ਅਤੇ ਹੋਰਨਾਂ ਵੱਲੋਂ ਪ੍ਰਕਾਸ਼ਤ ਕੀਤੇ ਜਾਂਦੇ ਪਰਚਿਆਂ ਨੇ ਆਪਣਾ ਯੋਗਦਾਨ ਪਾਇਆ। ਗ਼ੈਰ-ਬ੍ਰਾਹਮਣ ਪਾਰਟੀ
ਦੇ ਭਾਰੂ ਹਿੱਸੇ ਮਹਾਰਾਂ ਦੀਆਂ ਮੰਗਾਂ ਦੇ ਵਿਰੋਧੀ ਸਨ। ਇੱਕ ਤਾਂ ਹਿੰਦੂ ਜਾਤੀ ਨਾਲ ਸਬੰਧਤ ਮਜ਼ਦੂਰਾਂ
ਅੰਦਰ ਜਾਤ–ਪਾਤੀ ਤੁਅਸਬਾਂ ਕਾਰਨ ਅਤੇ ਦੂਜਾ ਭਾਰਤੀ ਸਰਮਾਏਦਾਰਾਂ ਸਮੇਤ ਮਿੱਲ ਮਾਲਕਾਂ ਵੱਲੋਂ ਮਜ਼ਦੂਰਾਂ
’ਚ ਵੰਡੀਆਂ ਪਾਈ ਰੱਖਣ ਦੀਆਂ ਚੇਤੰਨ ਕੋਸ਼ਿਸ਼ਾਂ ਕਰਕੇ ਬੰਬਈ ਖੇਤਰ ’ਚ ਵੀ ਮਜ਼ਦੂਰ ਜਮਾਤ ਅੰਦਰ ਇੱਕਸੁਰਤਾ
ਨਹੀਂ ਹੋ ਸਕੀ। ਵੱਖ-ਵੱਖ ਭਾਈਚਾਰਿਆਂ ਦੇ ਅਣਸਾਵੇਂ ਵਿਕਾਸ ਨੇ ਮਜ਼ਦੂਰ ਜਮਾਤ ਅੰਦਰ ਇੱਕਜੁਟ ਜਮਾਤੀ
ਚੇਤਨਾ ਦਾ ਪਸਾਰਾ ਹੋਣ ’ਚ ਅੜਿੱਕਾ ਪਾਇਆ। ਇਹ ਸਮੱਸਿਆ ਹੋਰ ਸੂਬਿਆਂ ਅੰਦਰ ਵੀ ਦੇਖਣ ਨੂੰ ਮਿਲੀ, ਮਿਸਾਲ
ਦੇ ਤੌਰ ’ਤੇ ਮਦਰਾਸ ਸਥਿਤ ਬੀ ਐਂਡ ਸੀ ਮਿੱਲ ਦੇ ਕਾਮਿਆਂ ਦੇ ਸੰਘਰਸ਼ ’ਚ ਹਿੰਦੂ ਜਾਤ ਅਤੇ-ਆਦਿ ਦਰਵਿੜ
ਮਜ਼ਦੂਰਾਂ ਦਰਮਿਆਨ ਪਈ ਵੰਡ ਨੇ ਅੜਿੱਕਾ ਡਾਹਿਆ। ਇਸ ਕਰਕੇ ਦਲਿਤ ਖ਼ਾਸ ਕਰਕੇ ਬੰਬਈ ਦੀ ਮਜ਼ਦੂਰ ਜਮਾਤ
ਵਿਚਲੇ ਮੁਹਾਰ ਕਾਮੇ ਉੱਨੀ ਸੌ ਤੀਹਵਿਆਂ ਦੇ ਮੱਧ ਤੱਕ ਚੱਲੇ ਸਰਗਰਮ ਟਰੇਡ ਯੂਨੀਅਨ ਘੋਲਾਂ ਤੋਂ ਬਾਹਰ
ਹੀ ਰਹੇ ਅਤੇ ਉਹ ਆਪੋ-ਆਪਣੇ ਭਾਈਚਾਰਕ ਆਗੂਆਂ ਦੇ ਪ੍ਰਭਾਵ ਹੇਠ ਰਹੇ।ਨਾਗਪੁਰ ਅੰਦਰ ਜਿੱਥੇ ਜਾਤ–ਪਾਤੀ
ਵਿਤਕਰਾ ਐਨਾ ਤਿੱਖਾ ਨਹੀਂ ਸੀ ਅਤੇ ਮੁਹਾਰ ਮਜ਼ਦੂਰ ਜਮਾਤ ਦਾ ਪੱਚੀ ਫੀਸਦੀ ਬਣਦੇ ਸਨ, ਉੱਥੇ ਆਤਮਸਾਤ
ਦੀ ਇਹ ਪ੍ਰਕਿਰਿਆ ਬਹੁਤ ਵਧੇਰੇ ਸੀ। ਇਸ ਲਈ ਭਾਈਚਾਰੇ ਦੇ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੀ ਹਮਾਇਤ
ਨਾਲ ਨਿਕ-ਬੁਰਜ਼ੂਆਜੀ ਦੀ ਅਗਵਾਈ ਹੇਠ ਦਲਿਤ ਅੰਦੋਲਨ ਆਜ਼ਾਦਾਨਾ ਰੂਪ ’ਚ ਉੱਭਰਿਆ।
ਮੁਲਕ ਅੰਦਰ ਬਰਾਬਰੀ ਅਤੇ ਛੂਆ ਛਾਤ ਵਿਰੁੱਧ ਅਨੁਸੂਚਿਤ ਜਾਤਾਂ ਦੇ ਅੰਦੋਲਨ
ਦਾ ਅੰਬੇਦਕਰ ਮੋਢੀ ਸੀ। ਬਰਤਾਨਵੀ ਫੌਜ ਅੰਦਰ ਸੂਬੇਦਾਰ ਮੇਜਰ ਦਾ ਪੁੱਤਰ ਅੰਬੇਦਕਰ ਆਪਣੇ ਭਾਈਚਾਰੇ
ਦਾ ਪਹਿਲਾ ਗ੍ਰੈਜੂਏਟ ਸੀ। ਬੜੌਦਾ ਦੇ ਮਹਾਰਾਜਾ ਦੀ ਵਿੱਤੀ ਸਹਾਇਤਾ ਨਾਲ ਆਪਣੀ ਉੱਚ ਪੜ੍ਹਾਈ ਲਈ ਉਹ
ਅਮਰੀਕਾ ਗਿਆ, ਆਪਣੀ ਡਾਕਟਰੇਟ ਦੀ ਪੜ੍ਹਾਈ ਪੂਰੀ ਕੀਤੀ ਅਤੇ ਮੁਲਕ ਵਾਪਸ ਪਰਤ ਆਇਆ। ਉਸ ਨੇ ਬੜੌਦਾ
ਦੇ ਮਹਾਰਾਜੇ ਕੋਲ ਨੌਕਰੀ ਕੀਤੀ, ਪਰ ਜਾਤ–ਪਾਤੀ ਵਿਤਕਰੇਬਾਜ਼ੀ ਦਾ ਸਾਹਮਣਾ ਕਰਨ ਕਰਕੇ ਉਸ ਨੇ ਅਸਤੀਫਾ
ਦੇ ਦਿੱਤਾ ਅਤੇ ਇੱਕ ਕਾਲਜ ’ਚ ਪੜ੍ਹਾਉਣ ਲਈ ਬੰਬਈ ਆ ਡੇਰੇ ਲਾਏ। ਉਹ ਭਾਈਚਾਰੇ ਦੀਆਂ ਸੁਧਾਰ ਸਰਗਰਮੀਆਂ
’ਚ ਹਿੱਸਾ ਲੈਣ ਲੱਗਿਆ ਅਤੇ ਉਸ ਨੇ ਇੱਕ ਪਰਚੇ ਦਾ ਪ੍ਰਕਾਸ਼ਨ ਆਰੰਭਿਆ। ਉਸ ਨੇ ਉੱਚ ਜਾਤੀ ਦੇ ਸਮਾਜ
ਸੁਧਾਰਕਾਂ ਦਾ ਮੁਕਾਬਲਾ ਕੀਤਾ ਅਤੇ ਉਸ ਦੀ ਚਾਹਤ ਸੀ ਕਿ ਦਲਿਤ ਖੁਦ ਆਪਣੀ ਲੀਡਰਸ਼ਿਪ ਸਿਰਜਣ ਅਤੇ ਆਪਣੇ
ਆਤਮ ਸਨਮਾਨ ਨੂੰ ਵਿਕਸਤ ਕਰਨ। ਆਪਣੀ ਡਾਕਟਰੇਟ ਤੋਂ ਅੱਗੇ ਉੱਚ ਵਿੱਦਿਆ ਪ੍ਰਾਪਤੀ ਲਈ ਉਹ ਇੰਗਲੈਂਡ
ਵਿੱਚ ਸਥਿਤ ਲੰਦਨ ਸਕੂਲ ਆਫ ਇਕਨੋਮਿਕਸ ’ਚ ਚਲਾ ਗਿਆ ਅਤੇ ਉਹ 1923 ’ਚ ਕਾਨੂੰਨ ਦੀ ਡਿਗਰੀ ਅਤੇ ਇੱਕ
ਥੀਸਿਸ ਲੈ ਕੇ ਭਾਰਤ ਪਰਤ ਆਇਆ। ਉਹ ਪਹਿਲਾਂ ਦਲਿਤ ਸੀ ਜਿਸ ਨੇ ਵਿਦੇਸ਼ ਤੋਂ ਡਾਕਟਰੇਟ ਦੀ ਪੜ੍ਹਾਈ ਕੀਤੀ
ਸੀ।
1920 ਵਿਆਂ ਦੇ ਮੱਧ ’ਚ ਅੰਬੇਦਕਰ ਦਲਿਤਾਂ ਦੇ ਸਿਆਸੀ ਤੇ ਧਾਰਮਿਕ ਬਰਾਬਰੀ
ਹਾਸਲ ਕਰਨ ਲਈ ਅੰਦੋਲਨ ਚਲਾਉਣ ’ਚ ਲਗਾਤਾਰ ਸਰਗਰਮ ਰਿਹਾ। ਗ਼ੈਰ ਬ੍ਰਾਹਮਣ ਪਾਰਟੀ ਦੇ ਨੌਜਵਾਨ ਤੇ ਵਧੇਰੇ
ਗਰਮ ਖਿਆਲੀ ਹਿੱਸਿਆਂ ਅਤੇ ਹੋਰ ਅਗਾਂਹਵਧੂ ਹਿੱਸਿਆਂ ਦੀ ਮਦਦ ਨਾਲ ਅੰਬੇਦਕਰ ਵੱਲੋਂ ਜਥੇਬੰਦ ਕੀਤੇ
ਗਏ ਮਹਾਰ ਸੱਤਿਆਗ੍ਰਹਿ ਨੇ ਮਹਾਰਾਸ਼ਟਰ ਦੇ ਦਲਿਤਾਂ ਅੰਦਰ ਰੂਹ ਫੂਕ ਦਿੱਤੀ ਅਤੇ ਇਹ ਇਸ ਭਾਈਚਾਰੇ ਅੰਦਰ
ਜਨਤਕ ਚੇਤਨਾ ਪੈਦਾ ਕਰਨ ’ਚ ਮਹੱਤਵਪੂਰਨ ਸਿੱਧ ਹੋਇਆ। ਜਨਤਕ ਥਾਵਾਂ ਦੇ ਦਰਵਾਜ਼ਿਆਂ ਨੂੰ ਸਾਰੀਆਂ ਜਾਤਾਂ
ਲਈ ਖੋਲ੍ਹਣ ਸਬੰਧੀ ਸਰਕਾਰ ਵੱਲੋਂ ਪਾਸ ਕੀਤੇ ਮਤੇ ਪਿੱਛੋਂ ਦਲਿਤਾਂ ਨੇ ਕੌਂਕਣ ਦੇ ਇੱਕ ਕਸਬੇ ਮਾਹਡ
ਚ ਜਨਤਕ ਤਲਾਅ ਨੂੰ ਵਰਤਣ ਦੀ ਕੋਸ਼ਿਸ਼ ਕੀਤੀ। ਮਿਉੂਂਸਪੈਲਟੀ ’ਤੇ ਕਾਬਜ ਉੱਚ ਜਾਤੀ ਵਰਗਾਂ ਨੇ ਦਲਿਤਾਂ
ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਦਸੰਬਰ 1927 ’ਚ ਮਾਹਡ ’ਚ ਇੱਕ ਵਿਸ਼ੇਸ਼ ਕਾਨਫਰੰਸ ਬੁਲਾਈ ਗਈ। ਭਾਵੇਂ
ਮਿਉੂਂਸਪੈਲਟੀ ’ਤੇ ਕਾਬਜ ਉੱਚ ਜਾਤਾਂ ਤਲਾਬ ਨੂੰ ਦਲਿਤਾਂ ਵੱਲੋਂ ਸਾਂਝੇ ਤੌਰ ਤੇ ਵਰਤਣ ਤੋਂ ਵਰਜਨ
ਦੇ ਅਦਾਲਤੀ ਹੁਕਮ ਪਾਸ ਕਰਾਉਣ ’ਚ ਕਾਮਯਾਬ ਰਹੀਆਂ, ਪਰ ਫਿਰ ਵੀ ਲਾਮਬੰਦੀ, ਮਨੂੰਸਮ੍ਰਿਤੀ ਨੂੰ ਅਗਨ
ਭੇਂਟ ਕਰਨਾ ਅਤੇ ਪ੍ਰਚਾਰ ਨੇ ਇੱਕ ਝਟਕਾ ਦਿੱਤਾ। 1928 ਅਤੇ 1930 ’ਚ ਮੰਦਰਾਂ ’ਚ ਦਾਖਲ ਹੋਣ ਦੇ ਦੋ
ਪ੍ਰੋਗਰਾਮ ਕੀਤੇ ਗਏ, ਨਾਸਿਕ ਸੱਤਿਆਗ੍ਰਹਿ ਇੱਕ ਲਮਕਵਾਂ ਅੰਦੋਲਨ ਸੀ, ਜਿਹੜਾ ਪੰਜ ਸਾਲਾਂ ਤੱਕ ਜਾਰੀ
ਰਿਹਾ। ਪਰ ਦੋਵੇਂ ਅਸਫਲ ਰਹੇ, ਇਨ੍ਹਾਂ ਤਜਰਬਿਆਂ ਤੋਂ ਅੰਬੇਦਕਰ ਹਿੰਦੂ ਭਾਈਚਾਰੇ ’ਚ ਸੁਧਾਰ ਲਿਆਉਂਣ
ਦੀਆਂ ਕੋਸ਼ਿਸ਼ਾਂ ਤੋਂ ਉਪਰਾਮ ਹੋ ਗਿਆ ਅਤੇ ਉਸਨੇ ਸਿਆਸੀ ਹੱਕ ਅਤੇ ਬਰਾਬਰਤਾ ਹਾਸਲ ਕਰਨ ਦੇ ਸਾਧਨ ਵਜੋਂ
ਦਲਿਤਾਂ ਲਈ ਸਿਆਸੀ ਅਧਿਕਾਰ ਅਤੇ ਸੁਰੱਖਿਆ ਹਾਸਲ ਕਰਨ ਵੱਲ ਮੋੜਾ ਕੱਟਿਆ।
1920 ਵਿਆ ’ਚ ਗੈਰ ਬਾ੍ਹਮਣੀ ਅੰਦੋਲਨ ਨੇ ਬਸਤੀਵਾਦੀ ਹਕੂਮਤ ਵੱਲੋਂ ਗੈਰ
ਬ੍ਰਾਹਮਣਾਂ ਲਈ ਅਲੱਗ ਵੋਟ ਅਧਿਕਾਰ ਪ੍ਰਾਪਤ ਕਰਨ ਦੀ ਕੋਸ਼ਿਸ਼ ਰਾਹੀਂ ਤਜਵੀਜ਼ਤ ਸੰਵਿਧਾਨਕ ਸੁਧਾਰਾਂ
ਦਾ ਹੁੰਗਾਰਾ ਭਰਿਆ। ਅਛੂਤ ਜਾਤੀ ਦੇ ਆਗੂਆਂ ’ਚੋਂ ਅੰਬੇਦਕਰ ਹੀ ਪਹਿਲਾਂ ਆਗੂ ਸੀ, ਜਿਸ ਨੇ ਸਿਆਸੀ
ਅਧਿਕਾਰਾਂ ਅਤੇ ਸਿਆਸੀ ਤਾਕਤ ਦੀ ਅਹਿਮੀਅਤ ਨੂੰ ਸਮਝਿਆ, ਪਰ ਕੌਮੀ ਤੇ ਗ਼ੈਰ ਬ੍ਰਾਹਮਣ ਅੰਦੋਲਨ ਵਿਚਲੇ
ਭਾਰੂ ਰੁਝਾਨ ਦੇ ਨਾਲ ਚੱਲਦਿਆਂ ਉਹ ਇਸ ਨੂੰ ਪੂਰੀ ਤਰ੍ਹਾ ਸਾਮਰਾਜਵਾਦੀ ਹਕੂਮਤ ਦੀਆਂ ਸਿਆਸੀ ਸੰਸਥਾਵਾਂ
ਦੇ ਸੰਦਰਭ ’ਚ ਹੀ ਚਿਤਵਦਾ ਸੀ। ਇਉਂ 1928 ਤੋਂ ਲੈ ਕੇ ਉਸ ਨੇ ਦਲਿਤ ਜਾਤਾਂ ਲਈ ਅਲਹਿਦਾ ਵੋਟ ਅਧਿਕਾਰ
ਦੀ ਮੰਗ ਕੀਤੀ। 1928 ਚ ਉਹ ਸਾਇਮਨ ਕਮਿਸ਼ਨ ਸਾਹਮਣੇ ਪੇਸ਼ ਹੋਇਆ। 1930 ਅਤੇ 1931 ਚ ਉਹ ਦਲਿਤਾਂ ਦੇ
ਅਧਿਕਾਰਾਂ ਦੀ ਨੁਮਾਇੰਦਗੀ ਕਰਨ ਲਈ ਇੰਗਲੈਂਡ ’ਚ ਹੋਈਆਂ ਬਰਤਾਨਵੀ ਸਾਮਰਾਜੀ ਹਕੂਮਤ ਵੱਲੋਂ ਸੰਵਿਧਾਨਕ
ਸੁਧਾਰਾਂ ਨੂੰ ਤਜਵੀਜ਼ ਕਰਨ ਲਈ ਬੁਲਾਈਆਂ ਜਾਣ ਵਾਲੀਆਂ ਗੋਲਮੇਜ਼ ਕਾਨਫਰੰਸਾਂ(RTC) ’ਚ ਭਾਗ ਲੈਣ ਗਿਆ।
ਆਰ ਟੀ ਸੀ ਨੇ ਅੰਬੇਦਕਰ ਤੇ ਕਾਂਗਰਸ ਦਰਮਿਆਨ ਰਿਸ਼ਤੇ ’ਚ ਇੱਕ ਮਹੱਤਵਪੂਰਨ ਮੋੜਾ ਦਿੱਤਾ, ਜਦ ਕਿ ਕਾਂਗਰਸ
ਨੇ ਆਰ ਟੀ ਸੀ ਦਾ ਬਕਾਇਦਾ ਬਾਈਕਾਟ ਕੀਤਾ, ਗਾਂਧੀ ਨੇ ਦੂਜੀ ਆਰ ਟੀ ਸੀ ’ਚ ਭਾਗ ਲਿਆ ਅਤੇ ਉਸ ਨੇ ਸਾਰੇ
ਭਾਰਤ ਦੀ ਗੱਲ ਕਰਨ ਦਾ ਦਾਅਵਾ ਕੀਤਾ। ਅਛੂਤਾਂ ਦੇ ਹਿੱਤਾਂ ਦੀ ਗੱਲ ਕਰਨ ਦੇ ਅੰਬੇਦਕਰ ਦੇ ਦਾਅਵੇ ਨੂੰ
ਕਾਟ ਕਰਦਿਆਂ ਗਾਂਧੀ ਨੇ ਦਾਅਵਾ ਕੀਤਾ ਕਿ ਉਸ ਨੇ ਹੀ ਅਛੂਤਾਂ ਸਮੇਤ ਸਮੁੱਚੇ ਹਿੰਦੂ ਭਾਈਚਾਰੇ ਦੀ ਨੁਮਾਇੰਦਗੀ
ਕੀਤੀ ਸੀ। ਬਰਤਾਨਵੀਆਂ ਨੇ ਦੱਬੀਆਂ ਕੁਚਲੀਆਂ ਜਾਤਾਂ ਲਈ ਅਲੱਗ ਵੋਟ ਅਧਿਕਾਰ ਦੇ ਦਿੱਤਾ, ਪਰ ਕਾਂਗਰਸ
ਅਤੇ ਗਾਂਧੀ ਨੇ ਪੂਰੀ ਤਾਕਤ ਨਾਲ ਇਸ ਫੈਸਲੇ ਦਾ ਵਿਰੋਧ ਕੀਤਾ। ਬਰਤਾਨਵੀ ਹਾਕਮਾਂ ਨੇ ਅਛੂਤ ਜਾਤਾਂ
ਦੀ ਹਮਾਇਤ ਹਾਸਲ ਕਰਨ ਅਤੇ ਨਾਲ ਦੀ ਨਾਲ ਦਲਿਤ ਅੰਦੋਲਨ ਤੇ ਕਾਂਗਰਸ ਦਰਮਿਆਨ ਵਿਰੋਧ ਨੂੰ ਹੱਲਾਸ਼ੇਰੀ
ਦੇਣ ਲਈ 'ਪਾੜੋ ਤੇ ਰਾਜ ਕਰੋ' ਦੀ ਚਾਲ ਚੱਲੀ। ਸਤੰਬਰ 1932 ’ਚ ਯੇਰਵਾਡਾ ਜੇਲ ਅੰਦਰ ਇਸ ਵਿਸ਼ੇਸ਼
ਵੋਟ ਅਧਿਕਾਰ ਦੇ ਵਿਰੋਧ ਚ ਗਾਂਧੀ ਆਪਣੀ ਪੂਰੀ ਤਰ੍ਹਾਂ ਪ੍ਰਚਾਰਿਤ ਭੁੱਖ ਹੜਤਾਲ ’ਤੇ ਬੈਠਿਆ। ਪੂਨਾ
ਪੈਕਟ ਗਾਂਧੀ ਤੇ ਅੰਬੇਦਕਰ ਦਰਮਿਆਨ ਇੱਕ ਸਮਝੌਤਾ ਸੀ।ਵੱਖਰੇ ਵੋਟ ਅਧਿਕਾਰ ਨੂੰ ਵਾਪਸ ਲੈ ਲਿਆ ਗਿਆ
ਅਤੇ ਰਾਖਵੀਆਂ ਸੀਟਾਂ ਵਾਲੇ ਸਾਂਝੇ ਵੋਟ ਅਧਿਕਾਰ ’ਤੇ ਸਹਿਮਤੀ ਹੋਈ। ਇਸ ਸਮੁੱਚੇ ਰੱਦੋ-ਅਮਲ ਨੇ ਜਿੱਥੇ
ਇੱਕ ਪਾਸੇ ਭਾਰਤੀ ਸਮਾਜ ਅੰਦਰ ਜਾਤ–ਪਾਤੀ ਵਿਵਸਥਾ ਬਾਬਤ ਵਿਸ਼ਾਲ ਚੇਤਨਾ ਜਗਾਈ, ਉੱਥੇ ਦੂਜੇ ਪਾਸੇ
ਇਸ ਨੇ ਜਮਹੂਰੀ ਸਿਆਸੀ ਚੇਤਨਾ ਦੀ ਜਾਗ ਫੜਦੀ ਜਾ ਰਹੀ ਦਲਿਤ ਲੋਕਾਈ ਅੰਦਰ ਵੀ ਖਾਈ ਪਾ ਦਿੱਤੀ ਕਿ ਉਹ
ਸਾਮਰਾਜ ਵਿਰੋਧੀ ਲਹਿਰ ਜਾਂ ਦਲਿਤ ਲਹਿਰ ’ਚੋਂ ਕਿਸੇ ਇੱਕ ਨਾਲ ਖੜ੍ਹਨ ਦੀ ਚੋਣ ਕਰਨ।
1939 ਵਿਆ ਦਾ ਸਮਾਂ ਕਿਸਾਨਾਂ ਤੇ ਮਜ਼ਦੂਰਾਂ ਦੇ ਜਨਤਕ ਅੰਦੋਲਨਾਂ ਦਾ ਸਮਾਂ
ਸੀ।ਅੰਬੇਦਕਰ ਅਜਿਹਾ ਪਹਿਲਾਂ ਅਹਿਮ ਦਲਿਤ ਆਗੂ ਸੀ, ਜਿਹੜਾ ਸਵਰਾਜ ਦੇ ਪੱਖ ’ਚ ਖੜ੍ਹਿਆ।ਇਸ ਨੇ ਇੰਡੀਪੈਂਡੈਂਟ
ਲੇਬਰ ਪਾਰਟੀ (ਆਈਐਲਪੀ) ਬਣਾਈ, ਜਿਸ ਨੇ 1937 ਦੀਆਂ ਚੋਣਾਂ ਲੜੀਆਂ ਅਤੇ ਬੰਬਈ ਪ੍ਰੋਵਿੰਸ਼ੀਅਲ ਅਸੈਂਬਲੀ
ਚ 14 ਸੀਟਾਂ ’ਤੇ ਜਿੱਤ ਹਾਸਲ ਕੀਤੀ। ਇਸ ਅਰਸੇ ਦੌਰਾਨ ਸੂਬੇ ਦਾ ਦਲਿਤ ਅੰਦੋਲਨ ਚੱਲ ਰਹੇ ਵਿਸ਼ਾਲ
ਜਮਾਤੀ ਘੋਲ ਦੇ ਨੇੜੇ ਆਇਆ, ਜਿਵੇਂ ਕਿ ਮਜ਼ਦੂਰ ਦੀਆਂ ਸਾਂਝੀਆਂ ਹੜਤਾਲਾਂ ’ਤੇ ਆਈ ਐੱਲ ਪੀ ਵੱਲੋਂ ਜਗੀਰਦਾਰੀ
ਵਿਰੋਧੀ ਘੋਲਾਂ ਦੀ ਹਮਾਇਤ ਤੋਂ ਜਾਹਰ ਹੁੰਦਾ ਹੈ। ਕਾਂਗਰਸ ਦੀਆਂ ਭੋਇੰ ਮਾਲਕਾਂ ਪੱਖੀ, ਸਰਮਾਏਦਾਰ
ਪੱਖੀ ਨੀਤੀਆਂ ਇਨ੍ਹਾਂ ਦੋ ਸਾਲਾਂ ਚ ਪੂਰੀ ਤਰ੍ਹਾਂ ਨਸ਼ਰ ਹੋ ਗਈਆਂ, ਕਾਂਗਰਸ ਮੰਤਰੀ ਮੰਡਲ ਪ੍ਰਾਂਤ
’ਚ 1937 ’ਚ ਸੱਤ੍ਹਾ ਵਿੱਚ ਸੀ। ਨਾਲ ਹੀ ਇਸੇ ਅਰਸੇ ਦੌਰਾਨ ਸਮਾਜਵਾਦੀਆਂ, ਕਮਿਊਨਿਸਟਾਂ ਅਤੇ ਆਈ ਐਲ
ਪੀ ਵਿਚਕਾਰ ਸਹਿਯੋਗ ਜਾਰੀ ਰਿਹਾ।
ਹੋਰਨਾਂ ਰਾਜਾਂ
ਅੰਦਰ ਦਲਿਤ ਅੰਦੋਲਨ: ਇਸੇ ਦੌਰ ਅੰਦਰ ਦੇਸ਼ ਦੇ ਹੋਰਨਾਂ ਭਾਗਾਂ ’ਚ ਗ਼ੈਰ ਬ੍ਰਾਹਮਣ ਅੰਦੋਲਨ ਵਿਚਲੇ
ਨਿਮਨ ਜਾਤਾਂ ਦੇ ਗਰਮ ਖਿਆਲੀ ਹਿੱਸੇ ਕਮਿਊਨਿਸਟਾਂ ਨਾਲ ਜੁੜੇ।ਵੈਕੱਮ ਸੱਤਿਆਗ੍ਰਹਿ ਦੇ ਆਪਣੇ ਤਜਰਬੇ
ਤੋਂ ਬਾਅਦ ਕੇਰਲਾ ਦਾ ਈਜ਼ਵ ਭਾਈਚਾਰਾ ਵਧੇਰੇ ਖਾੜਕੂ ਬਣ ਗਿਆ ਅਤੇ ਉਹ ਵੱਡੀ ਗਿਣਤੀ ’ਚ ਕੇਰਲਾ ਚ ਨਵ-ਗਠਿਤ
ਕਮਿਊਨਿਸਟ ਪਾਰਟੀ ’ਚ ਸ਼ਾਮਿਲ ਹੋ ਗਏ।ਆਤਮ ਸਨਮਾਨ ਅੰਦੋਲਨ ਦੇ ਵੱਧ ਖਾੜਕੂ ਹਿੱਸੇ ਵੀ ਕਮਿਊਨਿਸਟਾਂ
ਦੇ ਨੇੜਲੇ ਸੰਪਰਕ ਵਿੱਚ ਸਨ ਅਤੇ ਕਮਿਊਨਿਸਟਾਂ ਦੀ ਰਹਿਨੁਮਾਈ ਵਿੱਚ 1936 ’ਚ ਉਹ ਕਾਂਗਰਸ ਸੋਸ਼ਲਿਸਟ
ਪਾਰਟੀ ’ਚ ਸ਼ਾਮਿਲ ਹੋ ਗਏ। ਤੱਟੀ ਆਂਧਰਾ ਪ੍ਰਦੇਸ਼ ਅੰਦਰ ਐਨ ਜੀ ਰੰਗਾ ਦੀ ਅਗਵਾਈ ਹੇਠ ਕਿਸਾਨ ਜੱਥੇਬੰਦੀਆਂ
ਨੇ ਖੁਦ 1920 ਵਿਆਂ ’ਚ ਹੀ ਕਿਸਾਨ ਅੰਦੋਲਨ ਦੇ ਅੰਦਰ ਹੀ ਕਾਸ਼ਤਕਾਰ ਜਾਤਾਂ ਨੂੰ ਲਾਮਬੰਦ ਕਰ ਲਿਆ ਸੀ।ਕਮਿਊਨਿਸਟ
ਕਾਰਕੁਨਾਂ ਦੇ ਪ੍ਰਭਾਵ ਹੇਠ ਇਹ ਲਾਮਬੰਦੀ ਹੋਰ ਖਾੜਕੂ ਬਣ ਗਈ। 1930 ਵਿਆ ਦੇ ਮੁੱਢ ’ਚ ਰੰਗਾ ਨੇ ਹਰੀਜਨ
ਸੇਵਾ ਦਲ ਦਾ ਗਠਨ ਕੀਤਾ ਅਤੇ ਬਹੁਤ ਸਾਰੇ ਸਮਾਜ ਸੁਧਾਰਕ ਇਸ ਨਾਲ ਜੁੜ ਗਏ। ਭਾਵੇਂ ਕਿ ਕੁਸਮ ਧਰਮੰਨਾ,
ਬੀ ਐੱਸ ਵੈਂਕਟਰਾਓ ਤੇ ਉਨ੍ਹਾਂ ਦੀ ਅਗਵਾਈ ਹੇਠ ਵੱਖਰੀਆਂ ਆਦਿ-ਆਂਧਰਾ ਕਾਨਫ਼ਰੰਸਾਂ ਬੁਲਾਈਆਂ ਗਈਆਂ,
ਪਰ ਕਮਿਊਨਿਸਟਾਂ ਨੇ ਹੀ ਦਲਿਤ ਲੋਕਾਈ ਨੂੰ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ’ਚ ਲਾਮਬੰਦ ਕੀਤਾ, ਜਿਨ੍ਹਾਂ
ਨੇ ਦਲਿਤ ਲੋਕਾਈ ਦੇ ਬੁਨਿਆਦੀ ਸੁਆਲਾਂ, ਵੈਟੀ ਪ੍ਰਣਾਲੀ ਤਹਿਤ ਉਨ੍ਹਾਂ ’ਤੇ ਜਬਰ ਅਤੇ ਨਜ਼ੂਲ ਜ਼ਮੀਨਾਂ
ਦੀ ਤਕਸੀਮ ਵਰਗੇ ਮੁੱਦੇ ਚੁੱਕੇ। 1930 ਵਿਆਂ ਦੇ ਅਖੀਰ ’ਚ ਦਲਿਤ ਲੀਡਰਸ਼ਿਪ ਦਾ ਇੱਕ ਹਿੱਸਾ ਨਿਜ਼ਾਮ
ਦੀ ਸਰਪ੍ਸਤੀ ਹੇਠ ਮੁਸਲਿਮ-ਪੱਖੀ ਬਣਨ ਲੱਗਿਆ, ਜਦ ਕਿ ਦੂਜਾ ਹਿੱਸਾ ਗਾਂਧੀ ਦੇ ਹਰੀਜਨ ਸੇਵਕ ਸੰਘ ਦੀ
ਸਰਗਰਮੀ ਰਾਹੀਂ ਕਾਂਗਰਸ ਦੇ ਨੇੜੇ ਆ ਗਿਆ। ਅਜਿਹੀ ਵਿਆਪਕ ਜਮਹੂਰੀ ਚੇਤਨਾ ਦੇ ਸਮਿਆਂ ’ਚ ਦਲਿਤ ਲੋਕਾਈ
ਨੇ ਆਪਮੁਹਾਰੇ ਤੌਰ ’ਤੇ ਇਸ ਮੌਕੇ ਭਖੇ ਹੋਏ ਜਗੀਰਦਾਰ ਵਿਰੋਧੀ ਤੇ ਸਾਮਰਾਜ ਵਿਰੋਧੀ ਘੋਲਾਂ ’ਚ ਹਿੱਸਾ
ਲਿਆ।ਇੱਥੇ ਇਹ ਚਿਤਾਰਨਾ ਵੀ ਜਰੂਰੀ ਹੈ ਕਿ ਅੰਬੇਦਕਰ ਨੇ ਆਪਣੇ ਜੀਵਨਕਾਲ ਦੌਰਾਨ ਕਦੇ ਵੀ ਸਾਮਰਾਜ ਦਾ
ਵਿਰੋਧ ਨਹੀਂ ਕੀਤਾ ਅਤੇ ਨਾ ਹੀ ਜਾਤਪਾਤੀ ਵਿਵਸਥਾ ਦੀਆਂ ਜੜ੍ਹਾਂ ਬਣਨ ਵਾਲੇ ਜਗੀਰਦਾਰ ਤੇ ਸਰਮਾਏਦਾਰੀ
ਪ੍ਰਬੰਧ ’ਤੇ ਹਮਲਾ ਕੀਤਾ।
1947 ਦੀ ਸੱਤ੍ਹਾ
ਬਦਲੀ ਅਤੇ ਜੰਗ: ਦੂਜੀ
ਸੰਸਾਰ ਜੰਗ ਛਿੜ ਜਾਣ ਨਾਲ ਸਿਆਸੀ ਹਾਲਾਤ ’ਚ ਤਬਦੀਲੀ ਆਈ।ਅੰਬੇਦਕਰ ਨੇ ਜੰਗ ’ਚ ਬਿਨਾਂ ਕਿਸੇ ਸ਼ਰਤ
ਦੇ ਬਰਤਾਨੀਆ ਵਾਲੇ ਗੱਠਜੋੜ ਦੇਸ਼ਾਂ ਦੀ ਹਮਾਇਤ ਕੀਤੀ। 1941 ’ਚ ਉਸ ਨੂੰ ਨੈਸ਼ਨਲ ਡਿਫੈਂਸ ਕੌਂਸਲ ’ਚ
ਸ਼ਾਮਿਲ ਹੋਣ ਲਈ ਕਿਹਾ ਗਿਆ ਅਤੇ 1942 ’ਚ ਉਹ ਵਾਇਸਰਾਏ ਦੇ ਮੰਤਰੀ ਮੰਡਲ ’ਚ ਲੇਬਰ ਮਨਿਸਟਰ ਬਣ ਗਿਆ।
ਲੇਬਰ ਮੰਤਰੀ ਰਹਿੰਦਿਆਂ ਅੰਬੇਦਕਰ ਨੇ ਮੈਨੇਜਮੇਂਟ ਅਤੇ ਲੇਬਰ ਨੁਮਾਇੰਦਿਆਂ ਦਰਮਿਆਨ ਸਲਾਹ ਮਸ਼ਵਰਾ ਕਰਨ
ਅਤੇ ਲੇਬਰ ਝਗੜੇ ਨਿਬੇੜਨ ਲਈ ਰਵਾਇਤੀ ਸੰਸਥਾਵਾਂ ਖੋਲ੍ਹਣ ਦਾ ਕਾਰਜ ਆਰੰਭਿਆ। ਉਸ ਨੇ ਮਜ਼ਦੂਰਾਂ ਦੀਆਂ
ਹਾਲਤਾਂ ਸੁਧਾਰਨ ਲਈ ਕਈ ਕਾਨੂੰਨ ਵੀ ਲਿਆਂਦੇ, ਪਰ ਮੁੱਖ ਰੂਪ ’ਚ ਉਸ ਦੀ ਸਰਗਰਮੀ ਮਜ਼ਦੂਰਾਂ ਵੱਲੋਂ
ਉਤਪਾਦਨ ਚ ਵਾਧਾ ਕਰਨ ਰਾਹੀਂ ਜੰਗ ਅੰਦਰ ਇਮਦਾਦ ਕਰਨਾ ਸੀ।ਅੰਬੇਦਕਰ ਦੀ ਅਗਵਾਈ ਵਾਲੀ ਦਲਿਤ ਲਹਿਰ ਦਾ
ਵੱਡਾ ਸਰੋਕਾਰ ਪ੍ਰਸ਼ਾਸਨ ਦੇ ਹਰ ਪੱਧਰ ’ਤੇ ਦਲਿਤ (ਡੀ ਸੀ) ਲਈ ਨੁਮਾਇੰਦਗੀ ਹਾਸਲ ਕਰਨਾ ਸੀ, ਇਸ ਅਰਸੇ
ਦੌਰਾਨ ਉਹ ਦਲਿਤ ਜਾਤਾਂ (ਡੀ ਸੀ) ਲਈ ਸਰਕਾਰੀ ਨੌਕਰੀਆਂ ਅੰਦਰ 8.33 ਫੀ ਸਦੀ ਰਾਖਵਾਂਕਰਨ ਹਾਸਲ ਕਰਨ
ਅਤੇ ਵਿਦੇਸ਼ਾਂ ’ਚ ਤਕਨੀਕੀ ਸਿੱਖਿਆ ਹਾਸਲ ਕਰਨ ਲਈ ਦਲਿਤ ਜਾਤਾਂ ਨੂੰ ਵਜ਼ੀਫ਼ੇ ਪ੍ਰਦਾਨ ਕਰਾਉਣ ਚ ਕਾਮਯਾਬ
ਰਿਹਾ। ਜੰਗ ਦੇ ਅੰਤ ਵਿੱਚ ਅਤੇ ਫੌਰੀ ਬਾਅਦ ’ਚ ਇਹ ਸਪੱਸ਼ਟ ਹੋ ਗਿਆ ਕਿ 1947 ਦੀ ਸੱਤ੍ਹਾ ਬਦਲੀ ਦੀ
ਹਕੀਕੀ ਤੇ ਗੰਭੀਰ ਗੱਲਬਾਤ ਚੱਲ ਰਹੀ ਸੀ ਅਤੇ ਕਾਂਗਰਸ ਲੀਡਰਸ਼ਿਪ 'ਤੇ ਦਲਾਲ ਬੁਰਜੂਆਜੀ ਆਪਣੀ ਗ੍ਰਿਫ਼ਤ
ਮਜ਼ਬੂਤ ਕਰ ਚੁੱਕੀ ਸੀ, ਬਰਤਾਨਵੀ ਸਾਮਰਾਜਵਾਦੀਏ, ਮੁਸਲਿਮ ਲੀਗ ਤੇ ਕਾਂਗਰਸ ਨਾਲ ਹੀ ਗੱਲਬਾਤ ਕਰ ਰਹੇ
ਸਨ। ਬਾਕੀ ਸਾਰੀਆਂ ਧਿਰਾਂ ਤੇ ਸਿਆਸੀ ਪਾਰਟੀਆਂ ਨੂੰ ਪੂਰਨ ਰੂਪ ’ਚ ਖੂੰਜੇ ਲਾ ਦਿੱਤਾ ਗਿਆ ਸੀ। ਅੰਬੇਦਕਰ
ਨੇ 1942 ’ਚ ਆਈ ਐੱਲ ਪੀ ਦਾ ਖ਼ਾਤਮਾ ਕਰ ਦਿੱਤਾ ਅਤੇ ਚੱਲ ਰਹੀ ਵਾਰਤਾਲਾਪ ਚੋਂ ਘੜੇ ਜਾਣ ਵਾਲੇ ਸੰਵਿਧਾਨਿਕ
ਚੌਖਟੇ ਅੰਦਰ ਦਲਿਤਾਂ ਦੀ ਨੁਮਾਇੰਦਗੀ ਹਾਸਿਲ ਕਰਨ ਲਈ ਸ਼ਡਿਊਲ ਕਾਸਟ ਫੈਡਰੇਸ਼ਨ (ਐੱਸ ਸੀ ਐੱਫ) ਦਾ
ਗਠਨ ਕੀਤਾ।
1946 ’ਚ ਕੀਤੀਆਂ ਆਪਣੀਆਂ ਚਾਰਾਜੋਈਆਂ ਦੇ ਬਾਵਜੂਦ ਦਲਿਤਾਂ ਨੂੰ ਬਰਤਾਨਵੀ
ਸਾਮਰਾਜੀਆਂ ਪਾਸੋਂ ਕੋਈ ਗਰੰਟੀ ਨਹੀਂ ਮਿਲੀ।ਦਲਿਤ ਆਗੂਆਂ ਦੇ ਇੱਕ ਹਿੱਸੇ ਨੂੰ ਆਪਣੇ ਕਲਾਵੇ ’ਚ ਲੈਣ
’ਚ ਕਾਂਗਰਸ ਕਾਮਯਾਬ ਰਹੀ, ਜਿਸ ਕਰਕੇ ਅੰਬਰਦਕਰ ਤੇ ਐੱਸ ਸੀ ਐੱਫ ਨੂੰ ਝਟਕਾ ਲੱਗਿਆ। 1946 ਅਤੇ
1950 ਦੇ ਦਰਮਿਆਨ ਸੱਤ੍ਹਾ ਤਬਦੀਲੀ ਦੇ ਪ੍ਸੰਗ ’ਚ ਨਵੇਂ ਸੰਵਿਧਾਨਿਕ ਚੌਂਖਟੇ ’ਚ ਦਲਿਤਾਂ ਦੀ ਸੁਰੱਖਿਆ
ਯਕੀਨੀ ਬਣਾਉਣ ਲਈ ਅੰਬੇਦਕਰ ਨੇ ਕਾਂਗਰਸ ਨਾਲ ਸਹਿਯੋਗ ਕਰਨ ਦੀ ਨੀਤੀ ਅਪਨਾਉਣ ਦਾ ਫ਼ੈਸਲਾ ਕੀਤਾ। ਕਾਂਗਰਸ
ਨੇ ਉਸ ਨੂੰ ਸੰਵਿਧਾਨ ਘੜਨੀ ਕਮੇਟੀ ਦਾ ਚੇਅਰਮੈਨ ਬਣਾਇਆ ਅਤੇ ਬਾਅਦ ’ਚ ਨਹਿਰੂ ਸਰਕਾਰ ’ਚ ਕਾਨੂੰਨ
ਮੰਤਰੀ। ਨਹਿਰੂ ਸਰਕਾਰ ਨੇ ਅੰਬੇਦਕਰ ਨੂੰ ਵਿਰੋਧੀ ਧਿਰ ’ਚੋਂ ਬਾਹਰ ਹੀ ਰੱਖਿਆ, ਉਸ ਦੀ ਕਲਾ ਕੌਸ਼ਲ
ਨੂੰ ਅਜਿਹਾ ਸੰਵਿਧਾਨ ਘੜਨ ਲਈ ਵਰਤਿਆ, ਜਿਹੜਾ ਨਵੀਆਂ ਹਾਕਮ ਜਮਾਤਾਂ ਦੇ ਫਿੱਟ ਬੈਠਦਾ ਸੀ। ਭਾਵੇਂ
ਕਿ ਅੰਬੇਦਕਰ ਨੇ ਸੰਵਿਧਾਨ ਘੜਨ ਦਾ ਸਾਰਾ ਸਿਹਰਾ ਆਪਣੇ ਜ਼ਿੰਮੇ ਨਹੀਂ ਲਿਆ ਅਤੇ ਉਸ ਨੇ ਦਲਿਤਾਂ ਨੂੰ
ਦਰਪੇਸ਼ ਸਮੱਸਿਆਵਾਂ ਨੂੰ ਪਹਿਚਾਣਿਆ ਪਰ ਨਹਿਰੂ ਸਰਕਾਰ ਅੰਦਰ ਉਸ ਦਾ ਤਜ਼ਰਬਾ ਕੌੜਾ ਰਿਹਾ। ਕਾਂਗਰਸ
ਵਿਚਲੀਆਂ ਪਿਛਾਖੜੀ ਅਤੇ ਜਗੀਰੂ ਧਿਰਾਂ ਦੀ ਹਾਂ ’ਚ ਹਾਂ ਮਿਲਾਉਂਦਿਆਂ ਨਹਿਰੂ ਹਿੰਦੂ ਕੋਡ ਬਿੱਲ ਪਾਸ
ਕਰਾਉਣ ਦੇ ਆਪਣੇ ਵਾਅਦੇ ਤੋਂ ਮੁੱਕਰ ਗਿਆ ਤਾਂ ਇਸ ਦੇ ਵਿਰੋਧ ’ਚ ਉਸ ਨੇ 1951’ਚ ਨਹਿਰੂ ਮੰਤਰੀ ਮੰਡਲ
ਤੋਂ ਅਸਤੀਫਾ ਦੇ ਦਿੱਤਾ।
ਇਸੇ ਹੀ ਸਮੇਂ ਦੌਰਾਨ ਮਹਾਰਾਸ਼ਟਰ ਤੇ ਹੋਰਨਾਂ ਸੂਬਿਆਂ ਵਿਚ ਵੀ ਦਲਿਤ ਲਹਿਰ
ਭੰਬਲਭੂਸੇ ’ਚ ਰਹੀ ਅਤੇ ਪਾਟੋ ਧਾੜ ਵਾਲੀ ਹਾਲਤ ’ਚ ਰਹੀ। ਜਦ ਕਿ ਦਲਿਤ ਲੋਕਾਈ ਨੇ ਮੁਲਕ ਭਰ ਦੇ ਕਿਸਾਨਾਂ
ਦੇ ਉੱਠੇ ਵਿਦਰੋਹਾਂ ਵਿੱਚ ਭਾਗ ਲਿਆ ਪਰ ਲੋਕਾਂ ਨਾਲ ਕਿਸੇ ਜਥੇਬੰਦਕ ਸੰਪਰਕ ਤੋਂ ਹੀਣੇ ਮੁਲਕ ਭਰ ਦੇ
ਨਿੱਕ ਬੁਰਜੁਆ ਵਰਗ, ਐਸ ਸੀ ਐੱਫ ਅਤੇ ਕਾਂਗਰਸ ਤੇ ਮੁਸਲਿਮ ਲੀਗ ਵਰਗੀਆਂ ਬੁਰਜੁਆ ਤੇ ਜਗੀਰਦਾਰੀ ਦੀਆਂ
ਵੱਖ-ਵੱਖ ਪਾਰਟੀਆਂ ਦੀ ਹਮਾਇਤ ਕਰਨ ਦੇ ਮਾਮਲੇ ’ਚ ਵੰਡਿਆ ਰਿਹਾ।ਮਿਸਾਲ ਵਜੋਂ ਤਿਲੰਗਾਨਾ ਅੰਦਰ ਜਿੱਥੇ
ਦਲਿਤ ਲੋਕਾਈ ਸੱਤ੍ਹਾ ਲਈ ਚੱਲ ਰਹੇ ਸ਼ਾਨਾਮੱਤੇ ਲੋਕ ਘੋਲ ’ਚ ਸਰਗਰਮ ਸੀ, ਪਰ ਐਸ ਸੀ ਐਫ ਦਾ ਪੇਂਡੂ
ਲੋਕਾਈ ਵੱਲ ਕੋਈ ਜੱਥੇਬੰਦਕ ਸੰਪਰਕ ਨਹੀਂ ਸੀ, ਜਦ ਕਿ ਸ਼ਿਆਮ ਸੁੰਦਰ ਅਤੇ ਅਤੇ ਵੈੰਕਟਰਾਓ ਦੀ ਅਗਵਾਈ
ਵਾਲੀ ਦਲਿਤ ਆਗੂਆਂ ਦੀ ਇੱਕ ਹੋਰ ਧਿਰ ਨੇ ਹੈਦਰਾਬਾਦ ਦੇ ਨਿਜ਼ਾਮ ਦਾ ਸਾਥ ਦਿੱਤਾ।
ਮਹਾਰਾਸ਼ਟਰ ਅੰਦਰ 1950 ਵਿਆਂ ਵਿੱਚ ਦਲਿਤ ਲਹਿਰ ਨੂੰ ਮੁੜ ਸੁਰਜੀਤ ਕੀਤਾ
ਗਿਆ, ਜਦੋਂ ਅਣਵੰਡੇ ਮਹਾਰਾਸ਼ਟਰ ਰਾਜ ਦੀ ਮੰਗ ਤੇ ਐਸੀਐਫ ਨੇ ਸੀਪੀਆਈ ਤੇ ਸੋਸ਼ਲਿਸਟਾਂ ਦਾ ਸਾਥ ਦਿੱਤਾ।
1956 ਵਿੱਚ ਐੱਸ ਸੀ ਐਫ ਦਾ ਭੋਗ ਪਾ ਦਿੱਤਾ ਗਿਆ ਅਤੇ ਰਿਪਬਲਿਕਨ ਪਾਰਟੀ ਆਫ ਇੰਡੀਆ (ਆਰਪੀਆਈ) ਦਾ
ਗਠਨ ਕੀਤਾ ਗਿਆ। ਇਸ ਅਰਸੇ ਦੌਰਾਨ ਆਰਪੀਆਈ ਨੇ ਸੀਪੀਆਈ ਨਾਲ ਮਿਲ ਕੇ ਸਰਕਾਰੀ ਜ਼ਮੀਨਾਂ ਨੂੰ ਬੇਜ਼ਮੀਨਿਆਂ
’ਚ ਵੰਡਣ ਲਈ ਪੇਂਡੂ ਖੇਤਰਾਂ ’ਚ ਘੋਲ ਲੜੇ।
ਇਸੇ ਹੀ ਸਮੇਂ ਅੰਬੇਦਕਰ ਨੇ ਔਰੰਗਾਬਾਦ ਤੇ ਬੰਬਈ ’ਚ ਕਾਲਜ ਖੋਲ੍ਹਣ ’ਤੇ
ਆਪਣਾ ਧਿਆਨ ਕੇਂਦਰਿਤ ਕੀਤਾ ਅਤੇ 1956 ’ਚ ਉਸ ਨੇ ਹਿੰਦੂਵਾਦ ਨੂੰ ਤਿਆਗਣ ਅਤੇ ਬੁੱਧਮੱਤ ਨੂੰ ਧਾਰਨ
ਕਰਨ ਦੇ ਆਪਣੇ ਚਿਰ ਪੁਰਾਣੇ ਇਰਾਦੇ ਨੂੰ ਅਮਲੀ ਜਾਮਾ ਪਹਿਨਾ ਦਿੱਤਾ।
ਬਸਤੀਵਾਦ ਉਪਰੰਤ ਬਦਲਾਅ
ਬਸਤੀਵਾਦ ਉਪਰੰਤ ਜਾਤ–ਪਾਤੀ ਕਤਾਰਬੰਦੀਆਂ ਅੰਦਰ ਕਾਫੀ ਸਾਰੀਆਂ ਤਬਦੀਲੀਆਂ
ਹੋਈਆਂ ਹਨ। ਉਹ ਕੁਝ ਸੂਬਿਆਂ ਅੰਦਰ ਜਿੰਮੀਦਾਰੀ ਖਾਤਮੇ ਦੇ ਕਾਨੂੰਨਾਂ ਨੂੰ ਅੱਧਮੰਨੇ ਮਨ ਨਾਲ ਲਾਗੂ
ਕਰਨ ਕਰਕੇ ਅਤੇ ਸਰਮਾਏਦਾਰੀ ਸਬੰਧਾਂ ਦੇ ਹੋਂਦ ’ਚ ਆਉਣ ਅਤੇ ਲੋਕ ਘੋਲਾ ਵੱਲੋਂ ਮਾਰੀਆਂ ਸੱਟਾਂ ਦੇ
ਨਤੀਜੇ ਵਜੋਂ ਆਈਆ ਹਨ।
ਸਭ ਤੋਂ ਵੱਧ ਮਹੱਤਵਪੂਰਨ ਬਦਲਾਅ ਪੇਂਡੂ ਖੇਤਰ ਅੰਦਰ ਵੇਖੇ ਗਏ ਹਨ।ਦੇਸ਼
ਦੇ ਬਹੁਤ ਸਾਰੇ ਖੇਤਰਾਂ ਅੰਦਰ ਜਾਤ ਅਤੇ ਜਮਾਤ ਦਰਮਿਆਨ ਨੇੜਲਾ ਰਿਸ਼ਤਾ ਦੇਖਣ ਨੂੰ ਨਹੀਂ ਮਿਲਦਾ। ਉੱਚ
ਜਾਤੀ ਵਾਲੇ ਪੁਰਾਣੇ ਜ਼ਿੰਮੀਦਾਰ ਤੇ ਹੋਰ ਜਗੀਰੂ ਭੋਇੰ ਮਾਲਕਾਂ ਦੀ ਜਗੀਰੂ ਧੌਂਸ ਨੂੰ ਕੁਝ ਹੱਦ ਤੱਕ
ਅਤੇ ਛੋਟੇ ਭੋਇੰ ਮਾਲਕਾਂ, ਜ਼ਿਮੀਂਦਾਰਾਂ ਤੇ ਵੱਡੇ ਕਿਸਾਨ ਭੋਇ ਮਾਲਕਾਂ ਦੇ ਸਾਬਕਾ ਵੱਡੇ ਮੁਜ਼ਾਰਿਆਂ
ਦੀ ਜਗੀਰੂ ਚੌਧਰ ਨੂੰ ਬਹੁਤ ਹੱਦ ਤੱਕ ਕਮਜ਼ੋਰ ਕਰ ਦਿੱਤਾ ਗਿਆ ਹੈ। ਭਾਵੇਂ ਕਿ ਉੱਚ ਜਾਤਾਂ ਦੀ ਹੈਸੀਅਤ
ਬਹੁਤ ਕਮਜ਼ੋਰ ਹੋਈ ਹੈ, ਨਵੇਂ ਭੋਇੰ ਮਾਲਕ ਦਰਮਿਆਨੀਆਂ ਜਮਾਤਾਂ ’ਚੋਂ ਹਨ। ਅੱਜ ਦਰਮਿਆਨੀਆਂ ਜਾਤਾਂ
ਵੀ ਬਹੁਤ ਪੱਕੀ ਤਰ੍ਹਾਂ ਜਮਾਤੀ ਕਤਾਰਬੰਦੀ ਅਨੁਸਾਰ ਵੰਡੀਆਂ ਹੋਈਆਂ ਹਨ। ਭੋਇੰ ਮਾਲਕ ਤੇ ਅਮੀਰ ਕਿਸਾਨੀ
ਰਵਾਇਤੀ ਵਾਹੀਕਾਰ ਜਾਤਾਂ ’ਚੋਂ ਨਿਕਲ ਕੇ ਆਇਆ ਇੱਕ ਨਿੱਕਾ ਜਿਹਾ ਗੁੱਟ ਹੈ ਅਤੇ ਇਨ੍ਹਾਂ ਜਾਤਾਂ ਦੀ
ਵੱਡੀ ਬਹੁਗਿਣਤੀ ਮੱਧਵਰਗੀ ਤੇ ਗਰੀਬ ਕਿਸਾਨੀ ਅਤੇ ਇੱਥੋਂ ਤੱਕ ਕਿ ਬੇਜ਼ਮੀਨੇ ਵੀ ਬਣਦੇ ਹਨ, ਦਰਮਿਆਨੀਆਂ
ਜਾਤਾਂ ਭਾਵ ਦਸਤਕਾਰ ਜਾਤਾਂ ਦੇ ਨਿਮਨ ਤਬਕੇ ਮੁੱਖ ਰੂਪ ’ਚ ਮੱਧ ਵਰਗੀ, ਗਰੀਬ ਜਾਂ ਬੇਜ਼ਮੀਨੇ ਕਿਸਾਨ
ਬਣਦੇ ਹਨ ਅਤੇ ਕੁਝ ਅਜੇ ਵੀ ਆਪਣੇ ਰਵਾਇਤੀ ਕਿੱਤਿਆਂ ਚ ਲੱਗੇ ਹੋਏ ਹਨ। ਇਸ ਲਈ ਅੱਜ ਪੇਂਡੂ ਖੇਤਰਾਂ
ਅੰਦਰ ਮੁੱਖ ਲੁਟੇਰੀ ਜਮਾਤ ਬ੍ਰਹਾਮਣਾਂ ਵਰਗੇ ਸਾਬਕਾ ਉੱਚ ਜਾਤੀ ਵਰਗ ਦੇ ਹਿੱਸੇ, ਰਾਜਪੂਤ, ਭੂਮੀਹਾਰਾਂ
ਦੇ ਨਾਲ ਨਾਲ ਦਰਮਿਆਨੀਆਂ ਜਾਤਾਂ ਦੀ ਉੱਪਰਲੀ ਪਰਤ ਜਿਵੇਂ ਕਿ ਪਾਟੀਦਾਰ, ਮਰਾਠਾ, ਜਾਟ, ਯਾਦਵ, ਵੈਲਰ,
ਲਿੰਗਾਯਤ, ਰੈਡੀ, ਕਾਮੇ, ਨਾਇਰ ਆਦਿ ਬਣਦੇ ਹਨ। ਸਾਰੀ ਪੇਂਡੂ ਵਸੋਂ ਦਾ 25 ਫੀਸਦੀ ਬਣਦੇ ਦਰਮਿਆਨੇ
ਕਿਸਾਨ ਬਹੁਤਾ ਕਰਕੇ ਮੁੱਖ ਵਾਹੀਕਾਰ ਜਾਤਾਂ ਅਤੇ ਹੋਰ ਨਿਮਨ ਜਾਤਾਂ ’ਚੋਂ ਤੇ ਦਲਿਤਾਂ ਦੇ ਇੱਕ ਛੋਟੇ
ਜਿਹੇ ਵਰਗ ’ਚੋਂ ਆਉਂਦੇ ਹਨ। ਇਸ ਵਰਗ ਦੀਆਂ ਵਿਰੋਧਤਾਈਆਂ ਪੇਂਡੂ ਰਾਠਾਂ ਦੇ ਉੱਪਰਲੇ ਤਬਕੇ ਨਾਲ ਹਨ,
ਪਰ ਜਾਤ–ਪਾਤੀ ਰਿਸ਼ਤਿਆਂ ਕਾਰਨ ਅਤੇ ਜਮਾਤੀ ਘੋਲਾਂ ਦੀ ਘਾਟ ਵਾਲੇ ਖੇਤਰਾਂ ਅੰਦਰ ਨਿਮਨ ਪੱਧਰ ਦੀ ਚੇਤਨਾ
ਦੇ ਰਹਿੰਦਿਆਂ ਉਹ ਹੋਰਨਾਂ ਜਾਤਾਂ ਦੇ ਰਾਠ ਜ਼ਿਮੀਂਦਾਰ ਵਰਗਾਂ ਦੀ ਪਿੱਠ ਪੂਰਦੇ ਹਨ।
ਪੇਂਡੂ ਖੇਤਰ ਦਾ ਸੱਠ ਫੀਸਦੀ ਬਣਦੇ ਗ਼ਰੀਬਾਂ ਤੇ ਬੇਜ਼ਮੀਨਿਆਂ ਅੰਦਰ ਵੱਡੀ
ਗਿਣਤੀ ਵਾਲੇ ਛੋਟੇ ਦਸਤਕਾਰ ਤੇ ਛੋਟੀਆਂ ਜਾਤਾਂ ਅਤੇ ਇੱਥੋਂ ਤੱਕ ਕਿ ਮੁਸਲਮਾਨਾਂ ਤਰਮਿਆਨ ਵੀ ਬਹੁਤ
ਜਿਆਦਾ ਜਾਤ–ਪਾਤੀ ਵੱਖਰੇਵੇਂ ਹਨ। ਇਸ ਜਮਾਤ ’ਚ ਅਨਸੂਚਿਤ ਜਾਤੀਆਂ ਤੇ ਕਬੀਲਿਆਂ ਦੇ ਘਰ ਵੀ ਬਹੁਤ ਵੱਡੀ
ਗਿਣਤੀ ਵਿੱਚ ਆਉਂਦੇ ਹਨ। ਪੇਂਡੂ ਖੇਤ ਮਜ਼ਦੂਰ ਪਰਿਵਾਰਾਂ ’ਚੋਂ ਸੈਂਤੀ ਫ਼ੀਸਦੀ ਅਨੁਸੂਚਿਤ ਜਾਤੀਆਂ ਅਤੇ
ਦਸ ਫੀਸਦੀ ਕਬੀਲੇ ਹਨ, ਜਦ ਕਿ ਬਾਕੀ ਦੇ ਅੱਧੇ ਵਾਹੀਕਾਰ ਜਾਤਾਂ ਅਤੇ ਹੋਰ ਨਿਮਨ ਜਾਤਾਂ ਦੇ ਹਨ। ਇਉਂ
ਲੁੱਟੇ ਪੁੱਟੇ ਜਾਂਦਿਆਂ ਦਰਮਿਆਨ ਜਾਤ-ਪਾਤੀ –ਵਖਰੇਵੇਂ ਬਹੁਤ ਸਾਰੇ ਹਨ। ਅਜੋਕੇ ਦੌਰ ਅੰਦਰ ਜਾਤ–ਪਾਤੀ-ਜਮਾਤੀ
ਰਿਸ਼ਤਿਆਂ ਦੀ ਤਾਣੀ ਉਲਝੀ ਹੋਈ ਹੈ।
ਸਨਅਤੀ ਪੈਦਾਵਾਰ ਵਾਲੇ ਰਾਜਕੀ ਸਰਮਾਏਦਾਰੀ ਖੇਤਰ ਅਤੇ ਸਰਕਾਰੀ ਅਫ਼ਸਰਸ਼ਾਹੀ
ਦੇ ਵਿਕਸਿਤ ਹੋਣ ਨਾਲ ਜਾਤ–ਪਾਤੀ ਵਖਰੇਵਿਆਂ ਨੇ ਕੁਝ ਰੂਪ ਬਦਲੀ ਨਾਲ ਆਪਣੇ ਆਪ ਨੂੰ ਫਿਰ ਤੋਂ ਪੇਸ਼
ਕੀਤਾ ਹੈ।ਸਨਅਤੀ ਅਦਾਰਿਆਂ ਅਤੇ ਅਫ਼ਸਰਸ਼ਾਹੀ ’ਚ ਮੈਨੇਜਮੈਂਟ ਦੇ ਉਤਲੇ ਡੰਡੇ ’ਤੇ ਉੱਚ ਜਾਤਾਂ ਗਾਲਬ
ਹਨ। ਦੂਜੇ ਪਾਸੇ ਦਲਿਤ ਸਫ਼ਾਈ ਕਰਮਚਾਰੀ, ਚਪੜਾਸੀ ਅਤੇ ਹੋਰ ਨਿੱਕੀਆਂ ਮੋਟੀਆਂ ਨੌਕਰੀਆਂ ’ਤੇ ਲੱਗੇ
ਹੋਏ ਹਨ। ਮਜ਼ਦੂਰ ਜਮਾਤ ਅੰਦਰ ਵੀ ਦਲਿਤ ਮੁਕਾਬਲਤਨ ਘੱਟ ਤਨਖਾਹ ਵਾਲੇ, ਅਣਸਿੱਖਿਅਤ ਅਤੇ ਅਸੁਰੱਖਿਅਤ
ਕੰਮਾਂ ’ਤੇ ਠੇਕਾ ਮਜ਼ਦੂਰਾਂ ਦੇ ਰੂਪ ’ਚ ਜਾਂ ਛੋਟੇ ਪੱਧਰ ਦੀ ਸਨਅਤ ’ਚ ਕੰਮ ਕਰਦੇ ਹਨ।
ਸੂਬਾਈ ਤੇ ਕੇਂਦਰੀ ਪ੍ਰਸ਼ਾਸਨ ਵਿੱਚ ਵੀ ਅੰਦੋਲਨਾਂ ਦੇ ਦਬਾਅ ਹੇਠ ਕੁਝ ਪ੍ਰਤੀਸ਼ਤ
ਨੌਕਰੀਆਂ ਰਾਖਵੀਆਂ ਰੱਖਣ, ਖਾਸ ਕਰਕੇ ਕਲਰਕ ਪੱਧਰ ’ਤੇ ਅਤੇ ਨਿਮਨ ਪ੍ਰਬੰਧਕੀ ਪੱਧਰਾਂ ’ਤੇ ਕੁਝ ਅਹੁਦਿਆਂ
’ਤੇ ਤਾਇਨਾਤ ਕੀਤਾ ਜਾਂਦਾ ਹੈ, ਪਰ ਅਜੇ ਵੀ ਅਨੁਸੂਚਿਤ ਜਾਤਾਂ ’ਚੋਂ ਅਤੇ ਹੋਰਨਾਂ ਜਾਤਾਂ ਓੋਂ ਆਏ
ਵਿਅਕਤੀਆਂ ਵਿਚਕਾਰ ਸਮਾਜਿਕ ਪਾੜਾ ਰਹਿ ਰਿਹਾ ਹੈ। ਭਾਵੇਂ ਛੂਆਛਾਤ ਨੰਗੇ ਚਿੱਟੇ ਰੂਪ ’ਚ ਨਹੀਂ ਰਹਿ ਗਈ, ਪਰ ਇਹ ਵੱਖਰੇ ਵਾਲੇ
ਰਵੱਈਏ ਅਤੇ ਧੁਰ ਅੰਦਰ ਤੱਕ ਰਮੇ ਪਏ ਤੁਅੱਸਬਾਂ ਦੇ ਰੂਪ ਵਿੱਚ ਬਰਕਰਾਰ ਹੈ। ਸੱਭ ਤੋਂ ਵੱਧ ਲੁਭਾਵਣੇ
ਕਿਤਿਆਂ ’ਤੇ ਉਪਰਲੀਆਂ ਜਮਾਤਾਂ ਦੀ ਅਜ਼ਾਰੇਦਾਰੀ ਬਰਕਰਾਰ ਹੈ।
ਬੋਲੀ ਦੇ ਆਧਾਰ ’ਤੇ ਸੂਬਿਆਂ ਦੇ ਭਾਸ਼ਾਗੱਤ ਪੁਨਰਗਠਨ ਨੇ ਦਰਮਿਆਨੀਆਂ ਜਾਤਾਂ
ਦੇ ਨਿੱਕੇ ਜਿਹੇ ਉਪਰਲੇ ਵਰਗ ਨੂੰ ਖੇਤਰੀ ਪੱਧਰ ’ਤੇ ਖਾਸ ਕਰਕੇ ਪੱਛਮੀ ਤੇ ਦੱਖਣੀ ਭਾਰਤ ਅੰਦਰ ਸੱਤ੍ਹਾ
ਹਾਸਲ ਕਰਨ ’ਚ ਮਦਦ ਕੀਤੀ ਹੈ, ਪਰ ਭਾਰਤ ਦੇ ਉੱਤਰੀ ਸੂਬਿਆਂ ਅੰਦਰ ਉਪਰਲੀਆਂ ਜਾਤਾਂ ਹਕੂਮਤੀ ਮਸ਼ੀਨਰੀ
ਅਤੇ ਸਰਕਾਰ ਉੱਪਰ ਕਾਬਜ਼ ਰਹਿ ਰਹੀਆਂ ਹਨ।
ਉੱਨੀ ਸੌ ਅੱਸੀਵਿਆਂ ਦੇ ਆਰਥਿਕ ਸੰਕਟ ਨੇ ਦੇਸ਼ ਅੰਦਰ ਸੱਤ੍ਹਾ ’ਤੇ ਕਾਬਜ
ਹਾਕਮ ਪਾਰਟੀਆਂ ਅਤੇ ਜ਼ਿਮੀਂਦਾਰ ਵਰਗਾਂ ਦੀਆਂ ਵਿਰੋਧਤਾਈਆਂ ਸਮੇਤ ਵਿਰੋਧਾਂ ਨੂੰ ਤਿੱਖਾ ਕੀਤਾ ਹੈ।
ਕਈ ਸੂਬਿਆਂ ਅੰਦਰ ਹਰੇ ਇਨਕਲਾਬ ਤੇ ਕੁਝ ਖਾਸ ਖੇਤਰਾਂ ਅੰਦਰ ਇਹ ਸਨਅਤੀ ਵਿਕਾਸ ਦੀਆਂ ਨੀਤੀਆਂ ’ਚੋਂ
ਸਰਮਾਏਦਾਰ ਪੱਖੀ ਭੋਇੰ ਮਾਲਕਾਂ/ਅਮੀਰ ਕਿਸਾਨੀ ਦੇ
ਵਰਗਾਂ ਦੀਆਂ ਸੂਬਿਆਂ ਦੇ ਸੋਮਿਆਂ ਚੋਂ ਆਪਣੇ ਹਿੱਸੇ ਦੀ ਮੰਗ ਉੱਭਰੀ ਹੈ।ਸੋਮਿਆਂ ਨੂੰ ਵੰਡੇ ਜਾਣ ਤੋਂ
ਇਨਕਾਰੀ ਸਰਬ ਭਾਰਤੀ ਹਾਕਮ ਜਮਾਤਾਂ ਨੇ ਰਾਜ ਨੂੰ ਹੋਰ ਕੇਂਦਰੀਕ੍ਰਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ।
1960 ਵਿਆਂ ਦੇ ਅਖੀਰ ਅਤੇ 1970 ਵਿਆਂ ਦੇ ਮੁੱਢ ਵਿਚਲੀ ਸਿਆਸੀ ਅਸਥਿਰਤਾ ਨੇ ਉੱਤਰ ਭਾਰਤੀ ਸੂਬਿਆਂ
ਅੰਦਰ ਸਿਆਸੀ ਸੱਤ੍ਹਾ ’ਚ ਹਿੱਸਾਪੱਤੀ ਨਾ ਮਿਲਣ ਵਾਲੇ ਵੱਖ-ਵੱਖ ਭੋਇੰ ਮਾਲਕ/ਸਰਮਾਏਦਾਰ ਪੱਖੀ ਭੋਇੰ
ਮਾਲਕ ਵਰਗਾਂ ਨੇ ਆਪਣਾ ਦਮ-ਖਮ ਵਿਖਾਉਣਾ ਸ਼ੁਰੂ ਕੀਤਾ। ਪੱਛਮੀ ਯੂਪੀ ਦੇ ਜਾਟ ਭੋਇੰ ਮਾਲਕਾਂ ਦੀ ਨੁਮਾਇੰਦਗੀ
ਕਰਨ ਵਾਲੇ ਚਰਨ ਸਿੰਘ ਦੀ ਅਗਵਾਈ ਚ ਯੂ ਪੀ ਚ ਬੀਕੇਡੀ ਦੀ ਅਗਵਾਈ ਹੇਠਲੀਆਂ ਵੱਖ-ਵੱਖ ਗੈਰ ਕਾਂਗਰਸੀ
ਸਰਕਾਰਾਂ ਦਾ ਗਠਨ ਵੀ ਇੱਕ ਅਜਿਹੀ ਕੋਸ਼ਿਸ਼ ਸੀ ਪਰ ਇਸ ਨੂੰ ਹੋਰ ਮਜ਼ਬੂਤ ਨਹੀਂ ਕੀਤਾ ਜਾ ਸਕਿਆ।
ਦਰਮਿਆਨੀਆਂ ਜਾਤਾਂ ਵਿਚਲੇ ਸਰਮਾਏਦਾਰਾਨਾ, ਜਗੀਰੂ ਪੱਖੀ ਹਿੱਸਿਆਂ ਅਤੇ
ਵਪਾਰੀ ਤਬਕੇ ਨੇ 1977 ਵਿੱਚ ਜਨਤਾ ਪਾਰਟੀ ਰਾਹੀਂ ਖੇਤਰੀ ਹਾਕਮ ਜਮਾਤਾਂ ਨਾਲ ਸਾਂਝਭਿਆਲੀ ਪਾ ਕੇ ਆਪਣੇ
ਆਪ ਨੂੰ ਮੁੜ ਉਜਾਗਰ ਕੀਤਾ ਪਰ ਬਹੁ-ਦਿਸ਼ਾਈ ਖਿੱਚਾਂ ਕਾਰਨ ਵੱਖ-ਵੱਖ ਜਮਾਤਾਂ ਦੀ ਇਹ ਖਿਚੜੀ ਬਹੁਤਾ
ਸਮਾਂ ਨਹੀਂ ਪੱਕ ਸਕੀ। ਕੇਂਦਰੀਕ੍ਰਿਤ ਸੋਮਿਆਂ ਅਤੇ ਸਰਬ ਭਾਰਤੀ ਹਾਕਮ ਜਮਾਤਾਂ ਦੇ ਹਿੱਤਾਂ ਦੀ ਨੁਮਾਇੰਦਾ
ਕਾਂਗਰਸ(ਆਈ) 1980ਵਿਆਂ ’ਚ ਮੁੜ ਸੱਤ੍ਹਾ ਚ ਆ ਗਈ। ਸਰਮਾਏਦਾਰਾ ਪੱਖੀ, ਭੋਇੰ ਮਾਲਕ ਵਰਗ ਹੋਰ ਵਧੇਰੇ
ਵਿਸ਼ਾਲ ਆਧਾਰ ’ਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਚ ਇੱਕ ਵਾਰੀ ਫਿਰ ਜਮਾਤੀ ਏਕਾ ਕਰਕੇ ਜਨਤਾ ਦਲ ਚ ਇੱਕਜੁੱਟ
ਹੋਏ, ਜਿਹੜਾ 1989 ਵਿੱਚ ਦਿੱਲੀ ’ਚ ਸੱਤ੍ਹਾ ’ਤੇ ਕਾਬਜ਼ ਹੋਇਆ। ਆਪਣੇ ਸਮਾਜਿਕ ਆਧਾਰ ਨੂੰ ਮਜ਼ਬੂਤ
ਕਰਨ ਅਤੇ ਪ੍ਰਸ਼ਾਸਨ ਦੇ ਉੱਪਰਲੇ ਡੰਡਿਆਂ ’ਤੇ ਕਬਜ਼ੇ ਰਾਹੀਂ ਰਾਜ ਦੇ ਸਰੋਤਾਂ ’ਚ ਆਪਣੀ ਹਿੱਸਾਪੱਤੀ
ਲੈਣ ਲਈ ਉਨ੍ਹਾਂ ਨੇ ਸਰਕਾਰੀ ਨੌਕਰੀਆਂ ਅਤੇ ਉੱਚ ਵਿੱਦਿਅਕ ਸੰਸਥਾਵਾਂ ਅੰਦਰ ਓਬੀਸੀ ਲਈ ਰਾਖਵੇੰਕਰਨ
ਦੀ ਮੰਗ ਉਠਾਈ।ਸੂਬੇ ਪੱਧਰ ’ਤੇ ਵੱਖ-ਵੱਖ ਕਮਿਸ਼ਨਾਂ ਅਤੇ 1977 ’ਚ ਮੰਡਲ ਕਮਿਸ਼ਨ ਦੀ ਨਿਯੁਕਤੀ ਇਸੇ
ਅਮਲ ਦਾ ਹੀ ਇੱਕ ਹਿੱਸਾ ਸੀ। ਕੇਂਦਰੀ ਸਰਕਾਰੀ ਸੇਵਾਵਾਂ ਅੰਦਰ ਨੌਕਰੀਆਂ ’ਚ ਰਾਖਵਾਂਕਰਨ ਕਰਨ ਵਾਲੀ
ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ ਵੀ ਇਨ੍ਹਾਂ ਦਰਮਿਆਨੀਆਂ ਜਮਾਤਾਂ ਵਿਚਲੇ ਪੇਂਡੂ ਰਾਠਾਂ
ਵੱਲੋਂ ਸਰਕਾਰੀ ਸੋਮਿਆਂ ’ਤੇ ਆਪਣੇ ਹਿੱਸੇ ਨੂੰ ਪੱਕਿਆਂ ਕਰਨ ਅਤੇ ਵੱਧ ਗਰੀਬ ਜਮਾਤਾਂ ਵਿਚਲੇ ਆਪਣੇ
ਜਮਾਤੀ ਭਾਈਚਾਰੇ ’ਤੇ ਆਪਣੀ ਜਕੜ ਮਜ਼ਬੂਤ ਕਰਨ ਦੀ ਇੱਕ ਕੋਸ਼ਿਸ਼ ਸੀ।
ਇਉਂ ਮੌਜੂਦਾ ਲੁਟੇਰੇ ਨਿਜ਼ਾਮ ਦੇ ਸਿਆਸੀ ਤੇ ਆਰਥਿਕ ਸੰਕਟ ਦੇ ਤਿੱਖੇ ਹੋ
ਜਾਣ ਨੇ ਜਾਤ–ਪਾਤੀ ਵਿਵਸਥਾ ਦੇ ਖੇਤਰ ਅੰਦਰ ਵੀ ਵਿਰੋਧਤਾਈਆਂ ਨੂੰ ਤਿੱਖਿਆਂ ਕੀਤਾ ਹੈ ਅਤੇ ਇਸ ਨੇ
(ੳ) ਮਿੱਥ ਕੇ ਕੀਤੇ ਦਲਿਤਾਂ ਦੇ ਕਤਲੇਆਮ ਖਾਸ ਕਰਕੇ ਪੇਂਡੂ ਖੇਤਰ ਅੰਦਰ ਅਤੇ (ਅ) ਓਬੀਸੀ ਲਈ ਰਾਖਵੇਂਕਰਨ
ਦੀ ਮੰਗ ਅਤੇ ਰਾਖਵਾਂਕਰਨ ਨੀਤੀ ਖਿਲਾਫ ਹਿੰਸਕ ਐਜੀਟੇਸ਼ਨਾਂ ਦੇ ਰੂਪ ਵਿੱਚ ਆਪਣੇ ਆਪ ਨੂੰ ਜ਼ਾਹਿਰ ਕੀਤਾ
ਹੈ।
ਦਲਿਤਾਂ ਖਿਲਾਫ਼ ਹੱਲੇ: ਸਮੂਹਕ ਰੂਪ ਵਿੱਚ
ਦਲਿਤਾਂ ਦੇ ਕਤਲੇਆਮ ਦਾ ਸਿਲਸਿਲਾ 1968 ’ਚ ਤਾਮਿਲਨਾਡੂ ਦੇ ਥੰਜਾਵੂਰ ਜ਼ਿਲ੍ਹੇ ’ਚ ਦਲਿਤ ਖੇਤ ਮਜ਼ਦੂਰਾਂ
ਦੇ ਹੋਏ ਕਿਲਵੇਲਮਾਨੀ ਕਤਲੇਆਮ ਨਾਲ ਸ਼ੁਰੂ ਹੋਇਆ। ਇਹ ਉਨ੍ਹਾਂ ਵੱਲੋਂ ਵੱਧ ਉਜ਼ਰਤਾਂ ਦੀ ਆਪਣੀ ਮੰਗ
ਦੇ ਸਿਲਸਿਲੇ ’ਚ ਉਨ੍ਹਾਂ ਵੱਲੋਂ ਕੀਤੀ ਗਈ ਹੜਤਾਲ ਦੀ ਕੋਸ਼ਿਸ਼ ਕਰਨ ਕਰਕੇ ਸਬਕ ਸਿਖਾਉਣ ਵਾਸਤੇ ਕੀਤਾ
ਗਿਆ। ਇਸ ਤੋਂ ਛੇਤੀ ਹੀ ਬਾਅਦ ਦੇਸ਼ ਦੇ ਵੱਖ-ਵੱਖ ਭਾਗਾਂ ਚ ਅਜਿਹੇ ਕਤਲੇਆਮ ਕੀਤੇ ਗਏ ਖ਼ਾਸ ਕਰਕੇ
70ਵਿਆ ਦੇ ਅਖੀਰ ਵਿੱਚ ਸ਼ੁਰੂ ਹੋਏ, ਮਿਸਾਲ ਵਜੋਂ ਬਿਹਾਰ ’ਚ (ਬੇਲਚੀ ਫਾਰਾਸਬੀਘਾ ਆਦਿ), ਮਹਾਰਾਸ਼ਟਰ
ਅੰਦਰ ਮਾਰਠਵਾੜਾ ਵਿੱਚ ਅਤੇ ਆਂਧਰਾ ਪ੍ਰਦੇਸ਼ ’ਚ ਚੁੰਡੂ , ਕਰਮਚੇੜੂ ਆਦਿ।ਇਹ ਹੱਤਿਆਵਾਂ ਅਤੇ ਹਰ ਸੂਬੇ
ਅੰਦਰ ਅਣਗਿਣਤ ਹਮਲੇ ਗ਼ਰੀਬ ਦਲਿਤਾਂ ਵੱਲੋਂ ਆਪਣੇ ਜਾਤ–ਪਾਤੀ ਅਧਾਰਤ ਲੁੱਟ ਖਿਲਾਫ ਅਤੇ ਪਿੰਡਾਂ ਅੰਦਰ
ਆਪਣੀ ਜਾਤ ਅਧਾਰਤ ਹੈਸੀਅਤ ਲਈ ਵਧਵੇਂ ਤੌਰ ’ਤੇ ਕੀਤੇ ਜਾ ਰਹੇ ਦਾਅਵਿਆ ਨੂੰ ਮਾਲਕ ਹਿੱਸਿਆਂ ਵੱਲੋਂ
ਦਬਾਉਣ ਦੀਆਂ ਕੋਸ਼ਿਸ਼ਾਂ ਹਨ।ਭਾਵੇਂ ਕਿ ਮਜ਼ਦੂਰਾਂ ਦੇ ਪ੍ਰਸੰਗ ਵਿੱਚ ਜਾਤ/ਜਮਾਤ ਸਬੰਧ ਸਪੱਸ਼ਟ ਅਤੇ ਸਬੰਧਤ
ਹਨ--ਯਾਨੀ ਗਰੀਬ ਦਲਿਤ ਹਨ, ਜਦ ਕਿ ਹਮਲਾਵਰ ਬਹੁਤੇ ਮੌਕਿਆਂ ’ਤੇ ਦਰਮਿਆਨੀਆਂ ਜਾਤਾਂ ਦੇ ਲੋਟੂ ਟੋਲੇ
ਹਨ। ਇਹ ਘਟਨਾਵਾਂ ਉਨ੍ਹਾਂ ਹੀ ਖਿੱਤਿਆਂ ਅੰਦਰ ਵਾਪਰੀਆਂ ਹਨ, ਜਿੱਥੇ ਕਿਤੇ ਜਮਾਤੀ ਜੱਦੋ ਜਹਿਦ ਤਿੱਖੀ
ਹੈ, ਪਰ ਉੱਥੇ ਲੁੱਟੀਆਂ ਪੁੱਟੀਆਂ ਜਾਂਦੀਆਂ ਜਾਤਾਂ ਦਾ ਕੋਈ ਸਾਂਝਾ ਮੁਹਾਜ ਨਹੀਂ ਬਣ ਸਕਿਆ ਜਾਂ ਉਨ੍ਹਾਂ
ਥਾਵਾਂ ’ਤੇ ਵਾਪਰੀਆਂ ਹਨ, ਜਿੱਥੇ ਜਮਾਤੀ ਜੱਦੋਂ ਜਹਿਦ ਘੱਟ ਤਿੱਖੀ ਹੈ ਅਤੇ ਦਲਿਤਾਂ ਇਕੱਲਿਆਂ ਨੇ
ਹੀ ਬਰਾਬਰਤਾ ਲਈ ਆਪਣਾ ਦਾਅਵਾ ਠੋਕਿਆ ਹੈ। ਇਹ ਵਹਿਸ਼ੀ ਕਤਲੇਆਮ ਅਤੇ ਹਮਲੇ ਇਨਕਲਾਬੀ ਹੱਲ ਲਈ ਤਾਂਘ
ਰਹੀਆਂ ਤੀਖਣ ਹੋਈਆਂ ਵਿਰੋਧਤਾਈਆਂ ਦਾ ਝਲਕਾਰਾ ਹਨ।ਇਨ੍ਹਾਂ ਘਟਨਾਵਾਂ ਨੇ ਮੁਲਕ ਅੰਦਰ ਦਲਿਤ ਲਹਿਰ ਦੇ
ਮੁੜ-ਉਭਾਰ ਦੇ ਅਮਲ ਨੂੰ ਤੇਜ਼ ਕੀਤਾ ਹੈ।
ਰਾਖਵਾਂਕਰਨ ਨੀਤੀ: ਐੱਸਸੀ ਤੇ ਐੱਸਟੀ
ਉਮੀਦਵਾਰਾਂ ਨੂੰ ਪ੍ਰਸ਼ਾਸਨ ’ਚ ਸਰਕਾਰੀ ਨੌਕਰੀਆ ਲਈ ਅਤੇ ਕਿੱਤਾ ਮੁੱਖੀ ਵਿੱਦਿਅਕ ਸੰਸਥਾਵਾਂ ਅੰਦਰ
ਰਾਖਵਾਂਕਰਨ ਦੀ ਨੀਤੀ 1947 ਪਿੱਛੋਂ ਸ਼ੁਰੂ ਹੋਈ, ਭਾਵੇਂ ਕਿ ਐੱਸ ਸੀ ਲਈ ਇਹ 1943 ’ਚ ਹੀ ਆਰੰਭ ਕੀਤੀ
ਜਾ ਚੁੱਕੀ ਸੀ। ਪਰ 1960 ਵਿਆਂ ਦੇ ਅੱਧ ਤੱਕ ਇਸ ਨੂੰ ਮੁਲਕ ਪੱਧਰ ’ਤੇ ਅਣਮੰਨੇ ਮਨ ਨਾਲ ਹੀ ਲਾਗੂ
ਕੀਤਾ ਜਾਂਦਾ ਰਿਹਾ।ਦੱਖਣੀ ਸੂਬਿਆਂ ਅੰਦਰ ਗ਼ੈਰ-ਬਾ੍ਹਮਣ ਜਾਤਾਂ ਦੇ ਉੱਚ ਤਬਕੇ ਵੱਲੋਂ ਸੱਤ੍ਹਾ ’ਚ ਆ
ਜਾਣ ਨਾਲ ਅਤੇ ਇਸ ਦੇ ਗੈਰ-ਬਾ੍ਹਮਣਾ ਦੇ ਤਕੜੇ ਅੰਦੋਲਨ ਦੇ ਦਬਾਅ ਹੇਠ ਕਿੱਤਾਮੁਖੀ ਸੰਸਥਾਵਾਂ ਅੰਦਰ
ਅਤੇ ਸਰਕਾਰੀ ਨੌਕਰੀਆਂ ’ਚ ਵੱਡੀ ਪੱਧਰ ਤੇ ਸੀਟਾਂ ਓਬੀਸੀ(ਗੈਰ- ਬ੍ਰਾਹਮਣ) ਜਾਤਾਂ ਲਈ ਵੀ ਰਾਖਵੀਆਂ
ਕਰ ਦਿੱਤੀਆਂ ਗਈਆਂ। 1980 ਤੋਂ ਲੈ ਕੇ ਉੱਤਰੀ ਸੂਬਿਆਂ ਅੰਦਰ ਓਬੀਸੀ ਲਈ ਇਹ ਨੀਤੀ ਲਾਗੂ ਕੀਤੀ ਗਈ
ਸੀ।
ਭਾਰਤ ਵਰਗੇ ਅਸਾਵੇਂ ਵਿਕਾਸ ਵਾਲੇ ਪੱਛੜੇ ਮੁਲਕ ਅੰਦਰ ਜਿੱਥੇ ਉੱਚ ਜਾਤੀ
ਜਾਂ ਪਾਰਸੀਆਂ ਵਰਗੇ ਗੈਰ-ਹਿੰਦੂ ਭਾਈਚਾਰੇ ਦੇ ਵਪਾਰੀਆਂ ਦੇ ਇੱਕ ਛੋਟੇ ਖੁਸ਼ਹਾਲ ਗੁੱਟ ਦੇ ਹੱਥਾਂ ’ਚ
ਸਨਅਤੀ ਅਤੇ ਬੈਂਕ ਪੂੰਜੀ ਇੱਕਤਰ ਹੈ, ਜਿੱਥੇ ਰੁਜ਼ਗਾਰ ਅਕਸਰ ਹੀ ਜਾਤ-ਜਮਾਤ ਅਤੇ ਕੁਨਬਾਪ੍ਰਸਤੀ ਦੀ
ਭੇਟ ਚੜ੍ਹਦਾ ਹੈ, ਸਹੂਲਤਾਂ ਵਿਹੂਣੇ ਵਰਗਾਂ ਲਈ ਸਰਕਾਰੀ ਖੇਤਰ ਹੀ ਰੁਜ਼ਗਾਰ ਦਾ ਇੱਕੋ ਇੱਕ ਸਾਧਨ ਰਹਿ
ਜਾਂਦਾ ਹੈ। ਨਿੱਕ ਬੁਰਜੁਆ ਰੁਤਬੇ ਦੀ ਚਾਹਤ ਵਾਲੇ ਦਲਿਤ ਅਤੇ ਹੋਰ ਨੀਵੀਆਂ ਜਾਤਾਂ ਦੇ ਪੜ੍ਹੇ ਲਿਖੇ
ਨੌਜਵਾਨਾਂ ਦੀ ਉੱਭਰ ਰਹੀ ਗਿਣਤੀ ਲਈ ਸਫ਼ੈਦ ਕਾਲਰ ਰੁਜ਼ਗਾਰ ਪ੍ਰਾਪਤੀ ਦਾ ਇਹੀ ਇੱਕ ਮੁੱਖ ਸਾਧਨ ਹੋ ਨਿਬੜਦਾ
ਹੈ।ਨਾਲ ਦੀ ਨਾਲ ਹੀ ਸਾਡੇ ਮੁਲਕ ਦੀ ਆਰਥਿਕਤਾ ਤੇ ਪਏ ਸਾਮਰਾਜੀ ਜਕੜਪੰਜੇ ਦੁਆਰਾ ਪੈਦਾ ਕੀਤੇ ਆਰਥਿਕ
ਸੰਕਟ ਦਾ ਮਤਲਬ ਸੀਮਤ ਤੇ ਉਘੜੇ ਦੁਘੜੇ ਵਿਕਾਸ ਵਾਲੀ ਆਰਥਿਕ ਖੜੋਤ ਹੈ।ਇਸਦੇ ਨਾਲ ਹੀ ਵੱਧ ਰਹੀ ਪੜ੍ਹੇ
ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਸਰਕਾਰੀ ਖੇਤਰ ਚ ਜਜ਼ਬ ਨਹੀਂ ਹੋ ਰਹੀ।ਰੁਜ਼ਗਾਰ ਦੀ ਇਸ ਮਾਰਾਮਾਰੀ ’ਚ
ਦਲਿਤਾਂ ਸਾਹਮਣੇ ਰਾਖਵੀਆਂ ਸੀਟਾਂ ਕਿਸੇ ਤੋਹਫੇ ਤੋਂ ਘੱਟ ਨਹੀਂ , ਅਤੇ ਉਨ੍ਹਾਂ ਨੇ ਉੱਚ ਜਾਤੀ ਵਾਲੀਆਂ
ਦਰਮਿਆਨੀਆਂ ਜਮਾਤਾਂ ਦੀ ਨਫ਼ਰਤ ਨੂੰ ਭੜਕਾਇਆ ਹੈ। ਉੱਚ ਜਾਤੀ ਅਫ਼ਸਰਸ਼ਾਹ ਅਤੇ ਹਾਕਮਾਂ ਨੇ ਦਲਿਤਾਂ ਨੂੰ
ਰਾਖਵੇਂਕਰਨ ਦੇ ਮਿਲੇ ਕਾਨੂੰਨੀ ਅਧਿਕਾਰ ਤੋਂ ਵਾਂਝਿਆਂ ਰੱਖਣ ਲਈ ਰਾਖਵੇਂਕਰਨ ਨੂੰ ਲਾਗੂ ਹੋਣ ਤੋਂ
ਰੋਕਣ ਦੀ ਹਰ ਹੀਲੇ ਕੋਸ਼ਿਸ਼ ਕੀਤੀ। ਲੋਕਾਂ ਦਰਮਿਆਨ ਬੁਨਿਆਦੀ ਰੂਪ ਦੀ ਗੈਰ ਦੁਸ਼ਮਣਾਨਾ ਵਿਰੋਧਤਾਈ ਨੇ
ਇੱਕ ਦੁਸ਼ਮਣਾਨਾਂ ਰੂਪ ਅਖ਼ਤਾਰ ਕਰ ਲਿਆ, ਜਿਸ ਦੇ ਨਤੀਜੇ ਵਜੋਂ ਅੰਦੋਲਨ, ਦੰਗੇ ਅਤੇ ਸਮੁੱਚੇ ਤੌਰ ’ਤੇ
ਦਲਿਤਾਂ ’ਤੇ ਹਮਲਿਆਂ ਵੱਲ ਨੂੰ ਲੈ ਗਿਆ।
ਦਲਿਤ ਮੁਕਤੀ ਦੇ ਲੰਮੇ ਦਾਅ ਤੋਂ ਰਾਖਵੇਂਕਰਨ ਦੀ ਨੀਤੀ ਅੰਦਰ ਗੰਭੀਰ ਸੀਮਤਾਈਆਂ
ਹਨ।ਰਾਖਵੇਂਕਰਨ ਦੀ ਨੀਤੀ ਨੂੰ ਹਾਕਮ ਜਮਾਤਾਂ ਵੱਲੋਂ ਦਲਿਤਾਂ ਦਰਮਿਆਨ ਚਿੱਟ ਕੱਪੜੀਆ ਜਮਾਤ ਨੂੰ ਮਜਬੂਤ
ਕਰਨ ਲਈ ਅਤੇ ਦਲਿਤਾਂ ਦਰਮਿਆਨ ਅੰਦਰ ਇੱਕ ਛੋਟਾ ਪਰ ਪ੍ਰਭਾਵਸ਼ਾਲੀ ਰਾਠ ਤਬਕਾ ਪੈਦਾ ਕਰਨ ਲਈ ਵੀ ਵਰਤੋਂ
’ਚ ਲਿਆਂਦਾ ਗਿਆ ਹੈ। ਇਸ ਨੀਤੀ ਨੇ ਰਾਜ ’ਤੇ ਨਿਰਭਰਤਾ ਨੂੰ ਹੱਲਾ ਸ਼ੇਰੀ ਦਿੱਤੀ ਹੈ ਅਤੇ ਇੱਕ ਮਿਰਗ
ਤ੍ਰਿਸ਼ਨਾ ਜਗਾਈ ਹੈ ਕਿ ਦਲਿਤ ਜਾਤਾਂ ਇਸ ਲੋਟੂ ਪ੍ਰਬੰਧ ਦੇ ਦਾਇਰੇ ਅੰਦਰ ਬਰਾਬਰਤਾ ਹਾਸਲ ਕਰ ਸਕਦੀਆਂ
ਹਨ, ਜਿਹੜੀ ਕਿ ਇਸ ਜਾਤਪਤੀ ਵਿਵਸਥਾ ਦੀ ਬੁਨਿਆਦ ਲੋਕ ਹਿਤਾਂ ਵਿਰੋਧੀ ਆਰਥਚਾਰੇ ਨੂੰ ਤਹਿਸ ਨਹਿਸ ਕੀਤੇ
ਬਿਨਾਂ ਅਸੰਭਵ ਹੈ। ਇਸ ਨੀਤੀ ਵੱਲੋਂ ਤਿਆਰ ਕੀਤੀ ਸਰਕਾਰੀ ਕਰਮਚਾਰੀਆਂ ਦੀ ਜਮਾਤ ਨੂੰ ਸਿਆਸੀ ਅਧਿਕਾਰਾਂ
ਤੋਂ ਵਾਂਝਿਆਂ ਰੱਖਿਆ ਜਾਂਦਾ ਹੈ ਅਤੇ ਇਸ ਨੇ ਚਿੱਟ ਕੱਪੜੀਆ ਦੇ ਖਾੜਕੂ ਜਨਤਕ ਘੋਲਾਂ ’ਚ ਸ਼ਮੂਲੀਅਤ
ਨੂੰ ਬੰਨ੍ਹ ਮਾਰਿਆ ਹੈ ਅਤੇ ਇਸ ਜਮਾਤ ਨੇ ਆਪਣੇ ਸੰਘਰਸ਼ ਨੂੰ ਕਾਨੂੰਨੀ ਤੌਰ ’ਤੇ ਪ੍ਰਵਾਨਿਤ ਤੌਰ ਤਰੀਕਿਆਂ
ਤੱਕ ਹੀ ਮਹਿਦੂਦ ਰੱਖਣ ਦੀ ਅਤੇ ਲਾਬਿੰਗ ਅਤੇ ਸਰਪ੍ਰਸਤੀ ਦੀ ਸਿਆਸਤ ਕਰਨ ਦੀ ਕੋਸ਼ਿਸ਼ ਹੀ ਭਾਲੀ ਹੈ।ਰਾਖਵਾਂਕਰਨ
ਇੱਕ ਸੁਧਾਰਵਾਦੀ ਨੀਤੀ ਹੈ, ਜਿਹੜੀ ਰਾਹਤ ਪ੍ਰਦਾਨ ਕਰਦੀ ਹੈ, ਪਰ ਮੁਕਤੀ ਨਹੀਂ। ਭਾਵੇਂ ਕਿ ਰਾਖਵੇਂਕਰਨ
ਦੀਆਂ ਇਨ੍ਹਾਂ ਸੀਮਤਾਈਆਂ ਦਾ ਪਰਦਾਫਾਸ਼ ਕਰਨ ਦੀ ਲੋੜ ਹੈ, ਪਰ ਨਾਲ ਦੀ ਨਾਲ ਹੀ ਸਾਨੂੰ ਇਹ ਸਮਝ ਲੈਣਾ
ਚਾਹੀਦਾ ਹੈ ਕਿ ਰਾਖਵੀਆਂ ਜਾਤਾਂ ਨੂੰ ਰਿਜ਼ਰਵੇਸ਼ਨ ਨੇ ਚਿੱਟ-ਕੱਪੜੀ ਰੁਜ਼ਗਾਰ ਮੁਹੱਈਆ ਕੀਤਾ ਹੈ ਅਤੇ
ਇਹ ਕਿ ਇਹ ਹੁਣ ਤੱਕ ਉੱਚ ਜਾਤਾਂ ਦੇ ਏਕਾ-ਅਧਿਕਾਰ ਬਣੇ ਹੋਏ ਉੱਚ ਰੁਤਬੇ ਵਾਲੇ ਕਿੱਤਿਆਂ ਅੰਦਰ ਦਾਖਲ
ਹੋਣ ਦਾ ਮੁੱਖ ਦੁਆਰ ਬਣੀ ਹੈ।
ਰਾਖਵਾਂਕਰਨ ਵਿਰੋਧੀ
ਅੰਦੋਲਨ: ਐੱਸ
ਸੀ /ਐੱਸ ਟੀ ਅਤੇ ਓ ਬੀ ਸੀ ਲਈ ਦਿੱਤੇ ਰਾਖਵਾਂਕਰਨ ਨੇ ਇਨ੍ਹਾਂ ਜਾਤਾਂ ਖ਼ਿਲਾਫ਼ ਹਿੰਸਕ ਅੰਦੋਲਨਾਂ
ਨੂੰ ਜਨਮ ਦਿੱਤਾ ਹੈ। ਇਨ੍ਹਾਂ ਅੰਦੋਲਨਾਂ ਦੀ ਪਿੱਠ ਹਾਕਮ ਪਾਰਟੀਆਂ ਕਾਂਗਰਸ ਅਤੇ ਬੀਜੇਪੀ ਨੇ ਥਾਪੜੀ
ਹੈ।ਜਿੰਨੀ ਦੇਰ ਤੱਕ ਐੱਸਸੀ /ਐੱਸਟੀ ਲਈ ਰਾਖਵਾਂਕਰਨ ਸੀਮਤ ਰੂਪ ਵਿੱਚ ਲਾਗੂ ਕੀਤਾ ਗਿਆ, ਇਸ ਦੇ ਵਿਰੋਧ
ਨੇ ਅੰਦੋਲਨ ਦਾ ਰੂਪ ਨਹੀਂ ਸੀ ਧਾਰਿਆ। ਪਰ ਸੱਤਰਵਿਆਂ ਦੇ ਮੱਧ ਚ ਦਲਿਤਾਂ ਅਤੇ ਕਬਾਇਲੀਆਂ ਦੀਆਂ ਜਨਤਕ
ਬਗ਼ਾਵਤਾਂ ਦੇ ਦਬਾਅ ਹੇਠ ਹਾਕਮ ਜਮਾਤਾਂ ਨੇ ਬਹੁਤੇ ਖੇਤਰਾਂ ਚ ਕੁਝ ਹੱਦ ਤੱਕ ਰਾਖਵੇਂਕਰਨ ਦੀ ਨੀਤੀ
ਨੂੰ ਲਾਗੂ ਕਰਨਾ ਸ਼ੁਰੂ ਕੀਤਾ। 1981 ’ਚ ਗੁਜਰਾਤ ਦੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦੀ ਅਗਵਾਈ ਹੇਠ
ਇੱਕ ਹਿੰਸਕ ਅੰਦੋਲਨ ਹੋਇਆ। ਉੱਚ ਜਾਤਾਂ ਦੀ ਸ਼ਹਿਰਾਂ ’ਚ ਵਸਦੀ ਨਿੱਕ- ਬੁਰਜੁਆਜ਼ੀ ਦੀ ਹਮਾਇਤ ਹਾਸਲ
ਕਰਨ ਲਈ ਕੁੜੱਤਣ ਪੈਦਾ ਕਰਨ ਵਾਲੀਆਂ ਝੂਠੀਆ ਤੇ ਭੜਕਾਊ ਦਲੀਲਾਂ ਦਿੱਤੀਆਂ ਗਈਆਂ ਕਿ ਰਾਖਵੇਂ ਕਰਨ ਨਾਲ਼
ਕੰਮ ਕਰਨ ਦੀ ਕਾਬਲੀਅਤ ’ਤੇ ਅਸਰ ਪੈਂਦਾ ਹੈ ਆਦਿ। ਉੱਚ ਜਾਤਾਂ ਲੁਭਾਉਣੇ ਕਿੱਤਿਆਂ ਅਤੇ ਸਰਕਾਰੀ ਅਫਸਰਸ਼ਾਹੀ
ਵਿੱਚ ਆਪਣੀ ਅਜਾਰੇਦਾਰੀ ਨੂੰ ਖੜ੍ਹੇ ਖ਼ਤਰੇ ਸਨਮੁੱਖ ਸ਼ਾਮਲ ਹੋ ਰਹੀਆਂ ਸਨ। ਗੁਜਰਾਤ ਅੰਦਰ ਅੰਦੋਲਨ
ਸ਼ਹਿਰਾਂ ਤੋਂ ਪਿੰਡਾਂ ਤੱਕ ਫੈਲ ਗਿਆ। ਜ਼ਮੀਨ ਮਾਲਕ ਪਟੇਲਾਂ ਨੇ ਅੰਦੋਲਨ ’ਚ ਪੈਦਾ ਹੋਏ ਦਲਿਤ ਵਿਰੋਧੀ
ਮਾਹੌਲ ਨੂੰ ਆਪਣੇ ਕੋਲ ਕੰਮ ਕਰਦੇ ਦਲਿਤ ਮਜ਼ਦੂਰਾਂ ਤੇ ਹਮਲੇ ਕਰਨ ਲਈ ਵਰਤਿਆ, ਜਿਹੜੇ ਕਿ ਉਨ੍ਹਾਂ
ਵੱਲੋਂ ਕੀਤੀ ਜਾਂਦੀ ਚੁਣੌਤੀ ਰਹਿਤ ਲੁੱਟਚੌੰਘ ਦਾ ਵਿਰੋਧ ਕਰਨ ਅਤੇ ਉਨ੍ਹਾਂ ਨੂੰ ਗੁਲਾਮ ਬਣਾਉਣ ਨੂੰ
ਅੱਖਾਂ ਦਿਖਾਉਣ ਲੱਗ ਪਏ ਸਨ। ਰਾਖਵਾਂਕਰਨ ਵਿਰੋਧੀ ਗੁਜਰਾਤ ਵਿਚਲੇ ਇਸ ਅੰਦੋਲਨ ਨੇ ਹੋਰਨਾਂ ਸੂਬਿਆਂ
ਵਿਚਲੀਆਂ ਵਿੱਦਿਅਕ ਸੰਸਥਾਵਾਂ ਦੇ ਦਾਖ਼ਲੇ ਦੇ ਇੱਛੁਕ ਉਚ ਜਾਤੀ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ
ਹਮਾਇਤ ਹਾਸਲ ਕੀਤੀ। ਹਾਕਮ ਜਮਾਤਾਂ ਨੇ ਉਨ੍ਹਾਂ ਦੇ ਅੰਦੋਲਨ ਨੂੰ ਪੂਰੀ ਤਰ੍ਹਾਂ ਪਰਚਾਰਿਆ ਅਤੇ ਸਮੁੱਚੇ
ਮੁਲਕ ਅੰਦਰ ਹੀ ਦਲਿਤ ਵਿਰੋਧੀ ਮਾਹੌਲ ਪੈਦਾ ਕਰ ਦਿੱਤਾ।
1980ਵਿਆਂ ’ਚ ਦਰਮਿਆਨੀਆਂ ਜਾਤਾਂ--ਓਬੀਸੀ ਵੀ ਰਾਖਵੇਂਕਰਨ ਦੀ ਮੰਗ ਕਰਨ
ਲੱਗੀਆਂ। 1977 ’ਚ ਬਿਹਾਰ ਦੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਮੁੱਖ ਮੰਤਰੀ ਕਰਪੂਰੀ ਠਾਕੁਰ ਦੀ ਸੂਬਾ
ਸਰਕਾਰ ਨੇ ਸਰਕਾਰੀ ਪ੍ਰਸ਼ਾਸਨ ਤੇ ਕਿੱਤਾ ਮੁਖੀ ਸੰਸਥਾਵਾਂ ਅੰਦਰ ਓਬੀਸੀ ਲਈ ਰਾਖਵੇਂਕਰਨ ਦੀ ਲਾਗੂ ਕੀਤੀ
ਨੀਤੀ ਨੇ 'ਪਛੜੀਆ', ਦਰਮਿਆਨੀਆਂ ਤੇ ਹੇਠਲੀਆਂ ਜਾਤਾਂ ਖ਼ਿਲਾਫ਼ ਉੱਚ ਜਾਤਾਂ ਦੇ 'ਅੱਗੇਵਧੂ' ਹਿੱਸਿਆਂ
ਦੇ ਹਿੰਸਕ ਅੰਦੋਲਨ ਨੂੰ ਜਨਮ ਦਿੱਤਾ। ਅੰਦੋਲਨਕਾਰੀਆਂ ਨੇ ਸੂਬਾ ਸਰਕਾਰ ਨੂੰ ਇਸ ਨੀਤੀ ਨੂੰ ਤਬਦੀਲ
ਕਰਨ ਅਤੇ ਆਰਥਿਕ ਤੌਰ ’ਤੇ ਪੱਛੜਿਆਂ(ਈਬੀਸੀ) ਨੂੰ ਵੀ ਰਿਜ਼ਰਵੇਸ਼ਨ ਦੇਣ ਲਈ ਮਜਬੂਰ ਕੀਤਾ।
1977 ਵਿਚ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਬੀ ਪੀ ਮੰਡਲ ਦੀ ਅਗਵਾਈ ਹੇਠਲਾ
ਮੰਡਲ ਕਮਿਸ਼ਨ ਵੀ ਉੱਤਰੀ ਭਾਰਤ ਦੀਆਂ ਦਰਮਿਆਂਨੀਆਂ ਜਾਤਾਂ ਦੇ ਜ਼ਮੀਨ ਮਾਲਕੀ ਅਤੇ ਅਮੀਰ ਕਿਸਾਨੀ ਹਿੱਸਿਆਂ
ਦੇ ਦਬਾਅ ਹੇਠ ਹੀ ਨਿਯੁਕਤ ਕੀਤਾ ਗਿਆ ਸੀ।ਇਸ ਕਮਿਸ਼ਨ ਨੇ ਓਬੀਸੀ ਲਈ ਰਾਖਵੇਂਕਰਨ ਦੀ ਸਿਫ਼ਾਰਸ਼ ਕੀਤੀ।
ਕਾਂਗਰਸ(ਆਈ) ਦੀ ਸਰਕਾਰ ਨੇ ਇਸ ਰਿਪੋਰਟ ਨੂੰ ਖੂੰਝੇ ਲਾ ਦਿੱਤਾ। ਕੁੱਲ ਹਿੰਦ ਦਲਾਲ ਬੁਰਜੁਆਜ਼ੀ ਦੀ
ਅਗਵਾਈ ਵਾਲੀ ਕਾਂਗਰਸ ਸਰਕਾਰ, ਜਿਸ ਨੂੰ ਉੱਤਰੀ ਖਿੱਤੇ ਵਿਚਲੇ ਜ਼ਰਈ ਰਾਠਾਂ ਤੋਂ ਘੱਟ ਹੀ ਹਮਾਇਤ ਪ੍ਰਾਪਤ
ਸੀ, ਮੁੱਖ ਰੂਪ ਵਿੱਚ ਰਾਜ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਸੀ। 1990ਵਿਆਂ ਚ ਜਨਤਾ ਦਲ ਦੀ ਸਰਕਾਰ
ਨੇ ਕੇਂਦਰੀ ਪ੍ਰਸ਼ਾਸਨਿਕ ਸੇਵਾਵਾਂ ਅਤੇ ਉੱਚ ਵਿੱਦਿਅਕ ਸੰਸਥਾਵਾਂ ’ਚ ਓ ਬੀ ਸੀ ਲਈ ਰਾਖਵੇਂਕਰਨ ਸਬੰਧੀ
ਮੰਡਲ ਕਮਿਸ਼ਨ ਦੀਆਂ ਤਜਵੀਜ਼ਾਂ ਨੂੰ ਲਾਗੂ ਕਰ ਦਿੱਤਾ। 1980ਵਿਆਂ ਤੋਂ ਹੀ ਓਬੀਸੀ ਦੇ ਕੁਝ ਹਿੱਖੇ ਰਾਖਵੇਂਕਰਨ
ਨੂੰ ਲਾਗੂ ਕਰਨ ਲਈ ਦਬਾਅ ਬਣਾਉਂਦੇ ਆ ਰਹੇ ਸਨ, ਭਾਵੇਂ ਕਿ ਇਸ ਬੇਚੈਨੀ ਨੇ ਅਜੇ ਅੰਦੋਲਨ ਦਾ ਰੂਪ ਧਾਰਨ
ਨਹੀਂ ਕੀਤਾ ਸੀ।
ਦਰਮਿਆਨੀਆਂ ਜਾਤਾਂ ਚਾਹੇ ਉਹ ਜ਼ਿਮੀਂਦਾਰ ਹੋਣ, ਸਧਾਰਨ ਕਿਸਾਨ ਹੋਣ ਜਾਂ
ਦਸਤਕਾਰ ਵਰਗ ’ਚੋਂ ਹੋਣ, ਦਲਿਤਾਂ ਦੇ ਪੜ੍ਹੇ ਲਿਖੇ ਵਰਗ ਤੋਂ ਵੀ ਪਛੜੇ ਹੋਏ ਸਨ। ਉਹ ਆਪਣੇ ਰਵਾਇਤੀ
ਕਿੱਤਿਆਂ ਅਤੇ ਆਪਣੀ ਜੀਵਨ ਜਾਂਚ ਦੇ ਕਾਰਨ ਅਰਧ ਜਗੀਰੂ ਅਰਥਚਾਰੇ ਨਾਲ ਬੱਝੇ ਹੋਏ ਹਨ। ਉਨ੍ਹਾਂ ’ਚੋਂ
ਉੱਭਰ ਰਹੇ ਪੜ੍ਹੇ ਲਿਖੇ ਵਰਗ ਹੀ ਓਬੀਸੀ ਲਈ ਰਾਖਵੇਂ ਕਰਨ ਦੀ ਮੰਗ ਉਠਾਉਣ ਵਾਲਾ ਸਮਾਜਕ ਆਧਾਰ ਬਣਦਾ
ਹੈ। ਪਰ ਓਬੀਸੀ ਜਮਾਤੀ ਰੂਪ ਵਿੱਚ ਦਲਿਤਾਂ ਨਾਲੋਂ ਵੀ ਵੱਧ ਖਿੰਡੇ-ਪੁੰਡੇ ਹਨ। ਓਬੀਸੀ ਜਾਤਾਂ ਦੇ ਉੱਪਰਲੇ
ਵਰਗਾਂ ਨੇ ਵੱਖ-ਵੱਖ ਸੂਬਿਆਂ ਵਿੱਚ ਆਪਣੇ ਆਪ ਨੂੰ ਓਬੀਸੀ ਸ਼੍ਰੇਣੀ ’ਚ ਸ਼ਾਮਿਲ ਕਰਨ ਲਈ ਪੂਰਾ ਤਾਣ
ਲਾਇਆ।
ਬੀ ਜੇ ਪੀ ਵੱਲੋਂ ਜਨਤਾ ਦਲ ਦੀ ਸਰਕਾਰ ਨੂੰ ਉਲਟਾਉਣ ਤੋਂ ਬਚਾਉਣ ਦੀ ਕੋਸ਼ਿਸ਼
’ਚ ਜਨਤਾ ਦਲ ਦੀ ਸਰਕਾਰ ਨੇ ਓ ਬੀ ਸੀ ਲਈ ਰਾਖਵਾਂਕਰਨ ਨੂੰ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਪਰ ਉਚ
ਜਾਤੀਆਂ ਨੇ ਰਾਖਵਾਂਕਰਨ ਵਿਰੋਧੀ ਅੰਦੋਲਨਾਂ ਦੇ ਰੂਪ ਵਿਚ ਇਸ ਦਾ ਵਿਆਪਕ ਪੱਧਰ ’ਤੇ ਵਿਰੋਧ ਕੀਤਾ।
ਸਰਕਾਰੀ ਅਫਸਰਸ਼ਾਹੀ ’ਤੇ ਮਾਣ ਸਨਮਾਨ ਵਾਲੇ ਕਿੱਤਿਆਂ 'ਤੇ ਉੱਚ ਜਾਤੀਆਂ ਦੇ ਗਲਬੇ ਦਾ ਅੰਦਾਜ਼ਾ ਮੰਡਲ
ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਵਿੱਚ ਉਨ੍ਹਾਂ ਵੱਲੋਂ ਕੀਤੀ ਹਿੰਸਾ ਅਤੇ ਹਮਲਾਵਰ ਬਿਰਤੀ ਤੋਂ ਲਾਇਆ ਜਾ
ਸਕਦਾ ਹੈ। ਅਫ਼ਸਰਸ਼ਾਹ ਬੁਰਜ਼ੁਆਜੀ ਅਤੇ ਇਸ ਦੇ ਮੀਡੀਆ ਤੰਤਰ ਨੇ ਇਸ ਅੰਦੋਲਨ ਨੂੰ ਵਿਸ਼ਾਲ ਰੂਪ ਵਿੱਚ
ਪ੍ਰਚਾਰਿਆ, ਜਿਹੜਾ ਕਿ ਕੁਝ ਕੁ ਉੱਚ ਸੰਸਥਾਵਾਂ ਤੱਕ ਸੀਮਤ ਸੀ। ਆਤਮਦਾਹ ਵਰਗੇ ਢੰਗਾਂ ਨੂੰ ਆਪਣੇ ਵਿਰੋਧ
ਦੇ ਢੰਗ ਵਜੋਂ ਵਰਤਦਿਆ, ਉਨ੍ਹਾਂ ਨੇ ਆਪਣੇ ਅੰਦੋਲਨ ਨੂੰ ਵੱਡੀ ਪੱਧਰ ’ਤੇ ਪ੍ਰਚਾਰਿਆ। ਅਫਸਰਸ਼ਾਹੀ ਦੇ
ਉੱਚ ਜਾਤੀਆਂ ਦੇ ਵਰਗ ਨੇ ਵੀ ਇਸ ਅੰਦੋਲਨ ਦੀ ਹਮਾਇਤ ਕੀਤੀ। ਅੰਦੋਲਨਕਾਰੀ ਵਿਦਿਆਰਥੀ ਏ ਬੀ ਵੀ ਪੀ
ਅਤੇ ਐੱਨ ਐੱਸ ਯੂ ਆਈ ਨਾਲ ਸਬੰਧਤ ਸਨ, ਭਾਵੇਂ ਕਿ ਕਾਂਗਰਸ ਤੇ ਬੀਜੇਪੀ ਮੌਕਾਪ੍ਰਸਤ ਢੰਗ ਨਾਲ ਇਸ ਅੰਦੋਲਨ
ਦੌਰਾਨ ਖਾਮੋਸ਼ ਰਹੀਆਂ।
ਇਹ ਜਾਣਦੇ ਹੋਏ ਵੀ ਕਿ ਆਮਦਨ ਦੀ ਸੀਮਾ ਮਿੱਥਣ ਦੇ ਬਾਵਜੂਦ ਵੀ ਓਬੀਸੀ ਲਈ
ਰਾਖਵੇਂਕਰਨ ਦੀ ਨੀਤੀ ਲਾਗੂ ਕਰਨਾ ਓ ਬੀ ਸੀ ਦੇ ਜ਼ਿਮੀਂਦਾਰਾਂ/ਰਾਠ ਵਰਗਾਂ ਦੇ ਪੱਖ ’ਚ ਹੀ ਭੁਗਤੇਗਾ
ਅਤੇ ਇਹ ਕਿ ਕੁਝ ਕੁ ਜਾਤਾਂ ਹੀ ਇਸ ਦਾ ਲਾਹਾ ਲੈ ਸਕਣਗੀਆਂ, ਪਰ ਹਕੀਕਤ ਇਹ ਹੈ ਕਿ ਓਬੀਸੀ ਦੇ ਬਹੁਤ
ਵੱਡੇ ਹਿੱਸੇ ਗਰੀਬ ਜਾਂ ਬੇਜ਼ਮੀਨੇ ਕਿਸਾਨ ਜਾਂ ਉਹ ਲੋਕ ਹਨ ਜੋ ਆਪਣਾ ਗੁਜ਼ਾਰਾ ਆਪਣੇ ਰਵਾਇਤੀ ਕਿੱਤਿਆਂ
ਰਾਹੀਂ ਕਿਵੇਂ ਨਾ ਕਿਵੇਂ ਕਰਦੇ ਹਨ। ਇਨ੍ਹਾਂ ਹੀ ਹਿਸਿਆਂ ਵਿੱਚੋਂ ਕੁੱਝ ਕੁ ਨੂੰ ਹੀ ਰਾਖਵਾਂਕਰਨ ਪ੍ਰਾਪਤ
ਹੋਵੇਗਾ ਅਤੇ ਬਹੁਗਿਣਤੀ ਦੇ ਮਾਮਲੇ ’ਚ ਇਸ ਮੌਜੂਦਾ ਜ਼ਰਈ ਢਾਂਚੇ ਨੂੰ ਉਲਟਾਉਣਾ ਹੀ ਚੰਗੇਰੇ ਅਤੇ ਸੁਰੱਖਿਅਤ
ਜੀਵਨ ਲਈ ਇੱਕੋ ਇੱਕ ਰਾਹ ਹੈ, ਪਰ ਕਿਉਂਕਿ ਦਰਮਿਆਨੀਆਂ ਜਾਤਾਂ ਦੀ ਪ੍ਰਸ਼ਾਸਨ ’ਚ ਬਹੁਤ ਹੀ ਨਿਗੂਣੀ
ਗਿਣਤੀ ਹੈ ਅਤੇ ਉਨ੍ਹਾਂ ਨੂੰ ਇਸ ਖੇਤਰ ’ਚ ਉਨ੍ਹਾਂ ਦਾ ਬਣਦਾ ਹਿੱਸਾ ਮਿਲਣਾ ਚਾਹੀਦਾ ਹੈ।
ਜਾਤ–ਪਾਤੀ ਤੁਅੱਸਬ ਅਤੇ ਜਾਤੀ ਭਾਵਨਾਵਾਂ ਉੱਚ ਜਾਤਾਂ ਦੇ ਕਥਿਤ ਨਵੇਂ ਯੁੱਗ
ਦੇ ਵਰਗਾਂ ਅੰਦਰ ਕਿੰਨੀਆਂ ਤੂੜ ਤੂੜ ਕੇ ਭਰੀਆਂ ਹੋਈਆਂ ਹਨ ਅਤੇ ਇਨ੍ਹਾਂ ਨੂੰ ਕਿੰਨੀ ਹੱਲਾਸ਼ੇਰੀ ਦਿੱਤੀ
ਜਾਂਦੀ ਹੈ, ਇਹ ਇਨ੍ਹਾਂ ਵੱਲੋਂ ਰਾਖਵਾਂਕਰਨ ਵਿਰੋਧੀ ਅੰਦੋਲਨਾਂ ’ਚ ਵਿਖਾਈ ਪ੍ਰਚੰਡਤਾ ਤੋਂ ਸਾਫ਼ ਝਲਕਦਾ
ਹੈ। ਰਾਖਵਾਂਕਰਨ ਵਿਰੋਧੀ ਅੰਦੋਲਨਾਂ ਦਾ ਵਿਰੋਧ ਕਰਨ ਦੀ ਜ਼ਰੂਰਤ ਹੈ--ਕਿਉਂਕਿ ਇਹ ਉੱਚਤਮ ਜਾਤਾਂ ਦੇ
ਪਿਛਾਖੜੀ ਹਿੱਸਿਆਂ ਵੱਲੋਂ ਸਰਕਾਰੀ ਸੋਮਿਆਂ ਅਤੇ ਨੋਟ ਛਾਪਣ ਵਰਗੇ ਕਿੱਤਿਆਂ ’ਤੇ ਆਪਣੇ ਰਾਠਸ਼ਾਹੀ
ਵਾਲੇ ਜ਼ਹਿਰੀ ਜਾਤ–ਪਾਤੀ ਤੁਅੱਸਬਾਂ ਆਸਰੇ ਆਪਣਾ ਏਕਾਧਿਕਾਰ ਬਰਕਰਾਰ ਰੱਖਣ ਦੀ ਕੋਸ਼ਿਸ਼ ਹੈ। ਇਹ ਦਲਿਤਾਂ
ਅਤੇ ਓ ਬੀ ਸੀ ਦੇ ਨਿਚਲੇ ਹਿੱਸਿਆਂ ਨੂੰ ਆਪਣੀ ਮਰਜ਼ੀ ਅਨੁਸਾਰ ਲੁੱਟੇ ਜਾ ਸਕਣ ਵਾਲੇ ਜ਼ਹਿਨੀ ਗੁਲਾਮ
ਅਤੇ ਮਜ਼ਦੂਰ ਬਣਾਈ ਰੱਖ ਕੇ ਜਾਤ–ਪਾਤੀ ਵਿਵਸਥਾ ਨੂੰ ਹੋਰ ਵਧੇਰੇ ਪਕੇਰਾ ਕਰਨ ਦੀ ਇੱਕ ਅਸਿੱਧੀ ਕੋਸ਼ਿਸ਼
ਹੈ।
ਅਜੋਕੇ ਸਮੇਂ ਦੀਆਂ ਲਹਿਰਾਂ
ਦਲਿਤ ਪੈਂਥਰ ਬਗਾਵਤ: ਪਿਛਾਖੜੀ ਹਾਕਮ
ਜਮਾਤਾਂ ਦੀਆਂ ਆਰਥਕ ਤੇ ਸਿਆਸੀ ਨੀਤੀਆਂ ਉੰਨੀ ਸੌ ਸੱਤਰਵਿਆਂ ਤੋਂ ਹੀ ਦਲਿਤਾਂ ਤੇ ਹੋਰ ਜਾਤਾਂ ਦੇ
ਨਿਚਲੇ ਹਿੱਸਿਆਂ ਦਰਮਿਆਨ ਅੰਦੋਲਨਾਂ ਨੂੰ ਜਨਮ ਦਿੰਦੀਆਂ ਆ ਰਹੀਆਂ ਹਨ। ਭਾਵੇਂ ਕਿ ਦਲਿਤ ਲਹਿਰ ਦੇ
ਆਗੂਆਂ ਨੂੰ ਸੱਠਵਿਆਂ ’ਚ ਸਰਕਾਰ ਨੇ ਆਪਣੇ ਨਾਲ ਮਿਲਾ ਲਿਆ ਅਤੇ ਨਾਲ ਹੀ ਇਨ੍ਹਾਂ ਨੂੰ ਆਪੋ ’ਚ ਵੰਡ
ਦਿੱਤਾ ਸੀ, ਪਰ ਫਿਰ ਵੀ ਦਲਿਤਾਂ ਸਮੇਤ ਨੀਵੀਆਂ ਜਾਤਾਂ ਦੀ ਲੋਕਾਈ ਦੀ ਹਾਲਤ ਬਦਤਰ ਹੁੰਦੀ ਗਈ। ਪੇਂਡੂ
ਖੇਤਰ ਅੰਦਰ ਛੂਆਛਾਤ ਦੀ ਲਾਗ ਬੇਰੋਕ ਟੋਕ ਚੱਲਦੀ ਰਹੀ, ਆਰਥਿਕ ਤੌਰ ’ਤੇ ਵਧਵੀਂ ਲੁੱਟਖਸੁੱਟ ਕਰਨ ਦੇ
ਜਾਤ–ਪਾਤੀ ਢੰਗ ਤਰੀਕੇ--ਮਿਸਾਲ ਵਜੋਂ ਵੇਟ, ਬੇਗਾਰੀ,
ਵੇਟੀ ਆਦਿ--ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਅੰਦਰ ਚਲਣ ’ਚ ਸਨ। ਸ਼ਹਿਰੀ ਖੇਤਰਾਂ ਅੰਦਰ ਵੀ ਜਾਤੀ
ਭੇਦਭਾਵ ਤੇ ਤੁਅੱਸਬ ਤਿੱਖਾ ਰੂਪ ਅਖਤਿਆਰ ਕਰ ਗਏ।ਅਜਿਹੀ ਹਾਲਤ ’ਤੇ ਬਾ੍ਹਮਣਵਾਦੀ ਹਿੰਦੂ ਸਭਿਆਚਾਰ
ਦੇ ਲਾਗੂ ਹੋਣ ਨੇ ਅਤੇ ਦਲਿਤ ਨੌਜਵਾਨਾਂ ਲਈ ਘਟਦੇ ਰੁਜ਼ਗਾਰ ਦੇ ਮੌਕਿਆਂ ਨੇ ਵਿਦਰੋਹ ਨੂੰ ਜਨਮ ਦਿਤਾ।
ਉੱਨੀ ਸੌ ਸੱਠਵਿਆਂ ਵਿੱਚ ਆਲਮੀ ਪੱਧਰ ਉੱਤੇ ਵਿਦਿਆਰਥੀਆਂ, ਨੌਜਵਾਨਾਂ ਅਤੇ ਕਾਲਿਆਂ ਦੇ ਉਭਾਰ ਅਤੇ
ਨਕਸਲਬਾੜੀ ਦੇ ਪ੍ਰਭਾਵ ਹੇਠ ਮਹਾਰਾਸ਼ਟਰ ਦੇ ਦਲਿਤ ਨੌਜਵਾਨਾਂ ਨੇ ਦਲਿਤ ਪੈਂਥਰ ਦੇ ਝੰਡੇ ਹੇਠ ਬਗ਼ਾਵਤ
ਕਰ ਦਿੱਤੀ। ਇਹ ਬਗਾਵਤ 1973 ਵਿੱਚ ਬੰਬਈ ’ਚ ਸ਼ੁਰੂ ਹੋਈ। ਸ਼ੁਰੂ ਸ਼ੁਰੂ ਵਿੱਚ ਇਹ ਸੱਭਿਆਚਾਰਕ ਮੁਹਿੰਮ
ਸੀ, ਜਿਸ ਵਿੱਚ ਉਸ ਸਮੇਂ ਛੱਪਣ ਵਾਲੇ ਛੋਟੇ ਮੋਟੇ ਰਸਾਲਿਆਂ ’ਚ ਕਵਿਤਾਵਾਂ ਅਤੇ ਛੋਟੇ ਮੋਟੇ ਲੇਖ ਪ੍ਰਕਾਸ਼ਤ
ਕੀਤੇ ਜਾਂਦੇ ਸਨ।ਝੌਂਪੜਪੱਟੀਆਂ, ਹੋਸਟਲਾਂ ਤੇ ਚਾਅਲਾਂ ਵਿੱਚ ਰਹਿਣ ਵਾਲੇ ਦਲਿਤ ਵਿਦਿਆਰਥੀਆਂ ਅਤੇ
ਨੌਜਵਾਨਾਂ ਨੇ ਮਨੂੰਸਮ੍ਰਿਤੀ ਨੂੰ ਅੱਗ ਲਾਈ, ਇਹ ਐਲਾਨ ਕੀਤਾ ਕਿ ਪੰਦਰਾਂ ਅਗਸਤ ਝੂਠੀ ਆਜ਼ਾਦੀ ਹੈ
ਅਤੇ ਚੋਣਾਂ ਦਾ ਬਾਈਕਾਟ ਦਾ ਸੱਦਾ ਦਿੱਤਾ। ਇਹ ਅੰਦੋਲਨ ਲੰਮਾ ਸਮਾਂ ਨਹੀਂ ਚੱਲ ਸਕਿਆ, ਪਰ ਪੁਣੇ, ਨਾਗਪੁਰ
ਅਤੇ ਇੱਥੋਂ ਤੱਕ ਕਿ ਮੱਧ ਪ੍ਰਦੇਸ਼ ਦੇ ਸ਼ਹਿਰਾਂ ਅਤੇ ਕਰਨਾਟਕਾ, ਗੁਜਰਾਤ, ਚੰਡੀਗੜ੍ਹ, ਭੋਪਾਲ ਅਤੇ ਆਗਰਾ
ਵਰਗੇ ਸ਼ਹਿਰਾਂ ’ਚ ਬਹੁਤ ਤੇਜ਼ੀ ਨਾਲ ਫੈਲਦਿਆਂ, ਇਨ੍ਹਾਂ ਥਾਵਾਂ ’ਤੇ ਦਲਿਤ ਪੈਂਥਰ ਦੀਆਂ ਇਕਾਈਆਂ ਗਠਿਤ
ਕੀਤੀਆਂ ਗਈਆਂ।
ਪੈਂਥਰਜ਼ ਨੇ ਜਾਤ–ਪਾਤੀ ਦਾਬੇ ਅਤੇ ਆਰਪੀਆਈ ਦੇ ਇਹਨਾਂ ਦਲਿਤ ਆਗੂਆਂ ਖ਼ਿਲਾਫ਼
ਬਗ਼ਾਵਤ ਕੀਤੀ, ਜਿਨ੍ਹਾਂ ਬਾਰੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਅੰਬੇਦਕਰਵਾਦੀ ਜਾਤ–ਪਾਤੀ-ਵਿਰੋਧੀ
ਛੂਆਛਾਤ-ਵਿਰੋਧੀ ਲਹਿਰ ਨਾਲ ਧਰੋਹ ਕਮਾਇਆ ਹੈ। ਜਿਨ੍ਹਾਂ ਪਿੰਡਾਂ ਅੰਦਰ ਜਾਤ–ਪਾਤੀ ਦਾਬੇ ਦਾ ਪਤਾ ਲੱਗਦਾ,
ਉਨ੍ਹਾਂ ਪਿੰਡਾਂ ਅੰਦਰ ਮੁਹਿੰਮ ਚਲਾਉਣ ਤੋਂ ਇਹ ਪਤਾ ਲੱਗਦਾ ਹੈ।ਉਨ੍ਹਾਂ ਨੇ ਮਨੂੰਸਮਰਿਤੀ ਨੂੰ ਸਾੜ
ਕੇ ਜਾਤ–ਪਾਤੀ ਵਿਵਸਥਾ ਦੇ ਵਿਚਾਰਧਾਰਕ ਅਧਾਰ ਤੇ ਧਾਵਾ ਬੋਲਿਆ। ਉਨ੍ਹਾਂ ਨੇ ਮੁੰਬਈ ਦੇ ਵਰਲੀ ਪਾਰਲੀਮਾਨੀ
ਹਲਕੇ ਦੀ ਉਪ ਚੋਣ ਦਾ ਬਾਈਕਾਟ ਕਰਨ ਦੇ ਸੱਦੇ ਰਾਹੀਂ ਭ੍ਰਿਸ਼ਟ ਪਾਰਲੀਮਾਨੀ ਵਿਵਸਥਾ ਨੂੰ ਲੰਮੇ ਹੱਥੀਂ
ਲਿਆ।ਅਤੇ ਉਹ ਐੱਸ ਸੀ ਦੇ ਪਚਾਸੀ ਫ਼ੀਸਦੀ ਹਿੱਸਿਆਂ ਦੇ ਚੋਣਾਂ ਦੇ ਬਾਈਕਾਟ ਦੀ ਹਮਾਇਤ ਹਾਸਲ ਕਰਨ ’ਚ
ਕਾਮਯਾਬ ਵੀ ਰਹੇ। ਇਹ ਪਹਿਲੀ ਵਾਰ ਹੋਇਆ ਸੀ ਕਿ ਦਲਿਤ ਲਹਿਰ ਨੇ ਸਪੱਸ਼ਟ ਰੂਪ ’ਚ ਸਰਕਾਰ ਵਿਰੋਧੀ ਪੈਂਤੜਾ
ਅਪਣਾਇਆ ਹੋਵੇ। ਉਹ ਆਪਣੇ ਮੋਰਚਿਆਂ ਲਈ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੂੰ ਲਾਮਬੰਦ ਕਰਨ ’ਚ ਕਾਮਯਾਬ
ਹੋਏ ਅਤੇ ਉਨ੍ਹਾਂ ਨੇ ਅੰਨ੍ਹੇ ਸਰਕਾਰੀ ਤਸ਼ੱਦਦ ਦਾ ਸਾਹਮਣਾ ਕੀਤਾ। ਅਜਿਹੇ ਹੀ ਇੱਕ ਮੋਰਚੇ ਦੌਰਾਨ ਸ਼ਿਵ
ਸੈਨਾ ਨੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਅਤੇ ਜਦੋਂ ਦਲਿਤਾਂ ਨੇ ਇਸ ਦਾ ਜਵਾਬ ਦਿੱਤਾ ਤਾਂ ਪੁਲਿਸ ਨੇ
ਸ਼ਿਵ ਸੈਨਿਕਾਂ ਦੀ ਹਮਾਇਤ ’ਚ ਮੋਰਚੇ ’ਤੇ ਅੰਧਾਧੁੰਦ ਗੋਲੀ ਚਲਾ ਦਿੱਤੀ। ਇਸ ਹਮਲੇ ਦੌਰਾਨ ਭਾਸਕਰ
ਯਾਦਵ ਨਾਂ ਦਾ ਇੱਕ ਨੌਜਵਾਨ ਸ਼ਾਇਰ ਮਾਰਿਆ ਗਿਆ। ਬਾਅਦ ’ਚ ਉੱਚ ਜਾਤੀ ਦੇ ਦਾਬੇ ਹੇਠਲੀ ਸਰਕਾਰੀ ਮਸ਼ੀਨਰੀ
ਦੇ ਮੁਹਰੈਲ ਦਸਤੇ ਬਣ ਕੇ ਸ਼ਿਵ ਸੈਨਿਕਾਂ ਨੇ ਸਿਲਸਲੇਬੱਧ ਢੰਗ ਨਾਲ ਦਲਿਤ ਪੈਂਥਰਾਂ ’ਤੇ ਹਮਲੇ ਕੀਤੇ।ਪੈਂਥਰਾਂ
ਨੇ ਪੁਰਜ਼ੋਰ ਢੰਗ ਨਾਲ ਸ਼ਿਵ ਸੈਨਿਕਾਂ ਦੇ ਇਨ੍ਹਾਂ ਹਮਲਿਆਂ ਦਾ ਡਟ ਕੇ ਮੁਕਾਬਲਾ ਕੀਤਾ, ਜਿਸ ਦੇ ਨਤੀਜੇ
ਵਜੋਂ ਦਲਿਤ ਝੌਂਪੜ ਪੱਟੀਆਂ ਵਿੱਚ ਅਤੇ ਚਾਅਲਾਂ ਚ ਦੰਗੇ ਭੜਕੇ।ਤਿੰਨ ਮਹੀਨੇ ਤੱਕ ਲੰਮੀ ਚੱਲੀ ਵਰਲੀ
’ਚ ਹੋਈ ਮੁੱਠਭੇੜ ’ਚ ਇੱਕ ਪਾਸੇ ਸ਼ਿਵ ਸੈਨਿਕ ਅਤੇ ਪੁਲਿਸ ਸੀ ਅਤੇ ਦੂਜੇ ਪਾਸੇ ਦਲਿਤ।ਸੈਂਕੜਾਂ ਦੀ
ਗਿਣਤੀ ਵਿੱਚ ਪੈਂਥਰਾਂ ਨੂੰ ਜੇਲ੍ਹੀਂ ਡੱਕ ਦਿੱਤਾ ਗਿਆ। ਪੈੰਥਰਾਂ ਨੇ ਸਰਕਾਰੀ ਦਮਨ ਦਾ ਡਟ ਕੇ ਸਾਹਮਣਾ
ਕੀਤਾ, ਪਰ ਕਿਉਂਕਿ ਆਪਮੁਹਾਰੇ ਉੱਠੀ ਇਸ ਬਗਾਵਤ ਦੀ ਅਗਵਾਈ ਨਿੱਕ-ਬੁਰਜੁਆ ਧਿਰ ਕਰ ਰਹੀ ਸੀ, ਜਿਸ ਕੋਲ
ਸੰਗਠਿਤ ਯੁੱਧ ਨੀਤੀ ਅਤੇ ਦਾਅਪੇਚਾਂ ਦੀ ਘਾਟ ਸੀ, ਇਸ ਕਰਕੇ ਉਹ 1975 ਦੇ ਆਉਣ ਤੱਕ ਖਿੰਡਣੇ ਸ਼ੁਰੂ
ਹੋ ਗਏ।ਦਲਿਤ ਪੈਂਥਰ ਲਹਿਰ ਖੇਤਰ ਅੰਦਰ ਇਨਕਲਾਬੀ ਜਮਹੂਰੀ ਲਹਿਰ ਦਾ ਹੀ ਇੱਕ ਅੰਗ ਸੀ। ਇਸ ਲਹਿਰ ਕਰਕੇ
ਹੀ ਮੁਲਕ ਪੱਧਰ ’ਤੇ ਐੱਸਸੀ ਦਲਿਤ ਜਾਤਾਂ, ਹਰੀਜਨ ਵਰਗੇ ਘਟੀਆ ਅਪਮਾਨਜਨਕ ਸ਼ਬਦਾਂ (ਜਿਸ ਦੇ ਅਰਥ ਹਿੰਦੂ ਧਰਮ
ਨਾਲ ਸਬੰਧਿਤ ਹਨ) ਨੂੰ ਠੁਕਰਾਉਣ ਲੱਗੇ ਅਤੇ ਇਨ੍ਹਾਂ ਦੀ ਥਾਂ ਤੇ 'ਦਲਿਤ' ਸ਼ਬਦ ਦੀ ਵਰਤੋਂ ਕਰਨ ਲੱਗੇ।
ਇਸ ਲਹਿਰ ਦੀ ਆਗੂ ਟੁਕੜੀ ਨੂੰ ਕਾਂਗਰਸ ਸਰਕਾਰ ਨੇ ਸੱਭਿਆਚਾਰਕ ਐਵਾਰਡ ਅਤੇ
ਹੋਰ ਲੁਭਾਉਣੇ ਲੌਲੀਪਾਪ ਦੇ ਕੇ ਆਪਣੇ ਪੱਖ ਵਿੱਚ ਕਰ ਲਿਆ ਅਤੇ ਹੌਲੀ ਹੌਲੀ ਉਨ੍ਹਾਂ ’ਚੋਂ ਬਹੁਤ ਸਾਰੇ
ਅਵਾਰਾਗਰਦੀ(Lumpenness), ਸਿਆਸੀ ਦੀਵਾਲੀਆਪਨ ਅਤੇ ਮੌਕਾਪ੍ਰਸਤੀ ਦਾ ਸ਼ਿਕਾਰ ਹੋ ਗਏ। ਇਸ ਦੇ ਬਾਵਜੂਦ
ਵੀ ਸੂਬੇ ਦੇ ਵੱਖ-ਵੱਖ ਹਿੱਸਿਆਂ ਅੰਦਰ ਦਲਿਤ ਵਿਦਿਆਰਥੀ ਅਤੇ ਨੌਜਵਾਨ ਬਾਰ-ਬਾਰ ਸਰਗਰਮ ਹੁੰਦੇ ਰਹੇ
ਅਤੇ ਉਨ੍ਹਾਂ ਦਾ ਖਾੜਕੂਪੁਣਾ ਮਰਾਠਵਾੜਾ ਯੂਨੀਵਰਸਿਟੀ ਦਾ ਨਾਂ ਤਬਦੀਲ ਕਰਨ, ਹਿੰਦੂਵਾਦ ਦੀ ਬੁਝਾਰਤ ਸਿਰਲੇਖ ਵਾਲੀ ਅੰਬੇਦਕਰ ਦੀ
ਪੁਸਤਕ ’ਤੇ ਪਾਬੰਦੀ ਆਇਦ ਕਰਨ, ਬੰਬਈ (ਰਾਮਾਬਾਈ ਨਗਰ) ਵਿਖੇ ਹੋਈ ਪੁਲਿਸ ਗੋਲੀਬਾਰੀ ’ਚ ਗਿਆਰਾਂ ਦਲਿਤਾਂ
ਦੇ ਕਤਲਾਂ ਖ਼ਿਲਾਫ਼ ਜਦੋ ਜਹਿਦ ਅਤੇ ਹੋਰਨਾਂ ਸਥਾਨਕ ਮਸਲਿਆਂ ’ਤੇ ਲੜਾਈ ਦੇ ਰੂਪ ’ਚ ਉੱਭਰ ਕੇ ਸਾਹਮਣੇ
ਆਇਆ।
ਦਲਿਤ ਪੈਂਥਰ ਲਹਿਰ ਨੇ ਮਹਾਰਾਸ਼ਟਰੀ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਅਤੇ
ਇਸ ਨੂੰ ਜਾਤੀਪਾਤੀ ਵਿਤਕਰੇ ਅਤੇ ਤੁਅੱਸਬਾਂ ਦੇ ਮੌਜੂਦ ਹੋਣ ਨੂੰ ਮੰਨਣ ਲਈ ਮਜਬੂਰ ਕਰ ਦਿੱਤਾ। ਇਸ
ਨੇ ਉੱਚ ਜਾਤੀ ਦੀ ਅਜਾਰੇਦਾਰੀ ਅਤੇ ਉੱਤਮਤਾ 'ਤੇ ਅਤੇ ਲਭਾਉਣ ਦੀ ਸਿਆਸਤ 'ਤੇ ਕਰਾਰੀ ਚੋਟ ਮਾਰੀ। ਸੱਭਿਆਚਾਰਕ
ਨਿਜ਼ਾਮ ਵਿਸ਼ੇਸ਼ ਰੂਪ ਚ ਪ੍ਰਭਾਵਿਤ ਹੋਇਆ, ਉਨ੍ਹਾਂ ਨੂੰ ਦੱਬੇ ਕੁਚਲੇ ਲੋਕਾਂ ਦੇ ਸਾਹਿਤ ਨੂੰ ਮਾਨਤਾ
ਦੇਣ ਲਈ ਮਜਬੂਰ ਹੋਣਾ ਪਿਆ। ਇਸ ਜਾਤ–ਪਾਤੀ ਵਿਵਸਥਾ ਅਤੇ ਦਲਿਤਾਂ ਦੀ ਵਿੱਥਿਆ ਦੀ ਬਾਤ ਕਰਨ ਵਾਲਾ ਦਲਿਤ
ਸਾਹਿਤ ਇੱਕ ਨਵਾਂ ਮੁਹਾਂਦਰਾ ਬਣ ਗਿਆ। ਇਹ ਵੀ ਕਿ ਇਹ ਇਸ ਉਭਾਰ ਤੋਂ ਬਾਅਦ ਹੀ ਦਲਿਤਾਂ ਲਈ ਰਾਖਵੀਆਂ
ਸੀਟਾਂ ਭਰਨੀਆਂ ਸ਼ੁਰੂ ਹੋਈਆਂ। ਉਦੋਂ ਤੱਕ ਮੁੱਠੀ ਭਰ ਪੋਸਟਾਂ ’ਚ ਅਤੇ ਸਫ਼ਾਈ ਕਰਮਚਾਰੀਆਂ ਦੀਆਂ ਅਸਾਮੀਆਂ
ਹੀ ਅਮਲ ਵਿੱਚ ਸਨ, ਬਾਕੀ ਸਭ ਕਾਗਜ਼ਾਂ 'ਤੇ ਸਨ। ਮੁਲਕ ਦੇ ਹੋਰਨਾ ਹਿੱਸਿਆਂ ’ਚ ਰਹਿਣ ਵਾਲੇ ਦਲਿਤਾਂ
ਤੇ ਵੀ ਇਸ ਲਹਿਰ ਨੇ ਅਸਰ ਪਾਇਆ।
ਕਰਨਾਟਕਾ: ਅਜਿਹੀ ਹੀ ਇੱਕ
ਲਹਿਰ ਕਰਨਾਟਕ ਦੇ ਸ਼ਹਿਰੀ ਦਲਿਤਾਂ ਚੋਂ ਉੱਠੀ।ਸ਼ਹਿਰੀ ਖੇਤਰਾਂ ਅੰਦਰ ਉੱਚ ਜਾਤੀ ਦੇ ਹਮਲਿਆਂ ਖ਼ਿਲਾਫ਼
ਟਾਕਰੇ ਵਜੋਂ ਸ਼ੁਰੂ ਹੋਈ ਦਲਿਤ ਸੰਘਰਸ਼ ਸੰਮਤੀ ਛੇਤੀ ਹੀ ਜਾਤ ਆਧਾਰਤ ਜ਼ੁਲਮਾਂ ਖ਼ਿਲਾਫ਼ ਲੜਾਈ ਦੇਣ ਲਈ
ਪੇਂਡੂ ਖੇਤਰਾਂ ਤੱਕ ਫੈਲ ਗਈ।ਇਸ ਲਹਿਰ ਨੇ ਛੂਆਛਾਤ ਅਤੇ ਜਾਤੀਪਾਤੀ ਦਾਬੇ ਦੀ ਲੁੱਪਤ ਹਕੀਕਤ ਨੂੰ ਉਜਾਗਰ
ਕੀਤਾ ਅਤੇ ਨਾਲ ਹੀ ਇਸ ਨੇ ਦਲਿਤ ਸਾਹਿਤ ਦਾ ਵਿਕਾਸ ਵੀ ਕੀਤਾ।ਪਰ ਛੇਤੀ ਹੀ ਇਹ ਤੰਗਨਜ਼ਰੀ ਦਾ ਸ਼ਿਕਾਰ
ਹੋ ਗਈ ਅਤੇ ਦਬਾਅ ਬਣਾਉਣ ਵਾਲੀ ਇੱਕ ਜੁੰਡਲੀ ਦਾ ਰੂਪ ਧਾਰਨ ਕਰ ਗਈ, ਜਿਸ ਨੂੰ ਹਾਕਮ ਜਮਾਤਾਂ ਦੀਆਂ
ਵੱਖ-ਵੱਖ ਪਾਰਟੀਆਂ ਨੇ ਵਰਤਿਆ।
ਦਲਿਤ ਰਾਠਸ਼ਾਹੀ
ਦੀ ਸਿਆਸਤ: ਇਸ
ਬਗਾਵਤ ਦੇ ਸਿੱਟੇ ਵਜੋਂ ਹਾਕਮ ਜਮਾਤਾਂ ਨੇ ਜਾਣ ਬੁੱਝ ਕੇ ਦਲਿਤਾਂ ਵਿਚਲੇ ਰਾਠਾਂ ਨੂੰ ਸ਼ਿਸ਼ਕਾਰਿਆ,
ਜਿਨ੍ਹਾਂ ਨੇ ਦਲਿਤ ਇੱਕਜੁਟਤਾ ਅਤੇ ਤੰਗਨਜ਼ਰ ਪਹੁੰਚ ਦੀ ਅਪੀਲ ਕੀਤੀ, ਜਦ ਕਿ ਉਨ੍ਹਾਂ ਨੇ ਹੋਰ ਦੱਬੇ
ਕੁਚਲੇ ਤਬਕਿਆਂ ਅਤੇ ਇਨ੍ਹਾਂ ਤਬਕਿਆਂ ਦੀ ਨੁਮਾਇੰਦਗੀ ਵਾਲੀਆਂ ਪਾਰਟੀਆਂ ਨਾਲ ਕਿਸੇ ਕਿਸਮ ਦੀ ਕੋਈ
ਏਕਤਾ ਕਰਨ ਤੋਂ ਇਨਕਾਰ ਕੀਤਾ। ਉਨ੍ਹਾਂ ਨੂੰ ਸੱਤ੍ਹਾ ਲਈ ਦਲਾਲਾਂ ਦੇ ਰੂਪ ਵਿੱਚ ਰੱਖਿਆ ਗਿਆ, ਜਿਨ੍ਹਾਂ
ਦਾ ਮੁੱਖ ਕਾਰਜ ਰਾਜ ਦੇ ਮਾਧਿਅਮ ਰਾਹੀ ਹਾਕਮ ਜਮਾਤਾਂ ਨਾਲ ਜਮਾਤੀ ਗੱਠਜੋੜ ਨੂੰ ਬਰਕਰਾਰ ਰੱਖਣਾ ਹੈ।ਦਲਿਤ
ਆਗੂਆਂ ਨੇ ਹਾਕਮ ਜਮਾਤਾਂ ਨੂੰ ਸੂਤ ਬਹਿੰਦੀ ਅੰਬੇਦਕਰਵਾਦ ਦੀ ਵਿਚਾਰਧਾਰਾ ਨੂੰ ਹੀ ਉਤਸ਼ਾਹਿਤ ਕੀਤਾ
ਹੈ। ਅੰਬੇਦਕਰ ਦੀ ਜ਼ਿੰਦਗੀ ਅਤੇ ਤਜਰਬੇ ਤੋਂ ਅਤੇ ਉਸ ਦੇ ਹਾਂ ਪੱਖੀ, ਜਮਹੂਰੀ ਪੱਖਾਂ ਤੋਂ ਸਬਕ ਸਿੱਖਣ
ਦੀ ਬਜਾਏ , ਉਨ੍ਹਾਂ ਨੇ ਅੰਬੇਦਕਰ ਦੇ ਵਿਚਾਰਾਂ ਦੇ ਉਹ ਸਾਰੇ ਪੱਖ ਉਭਾਰੇ ਹਨ ਅਤੇ ਕੱਟੜਤਾ ਨਾਲ ਉਨ੍ਹਾਂ
ਨੂੰ ਅਪਣਾਇਆ ਹੈ, ਜਿਹੜੇ ਇਸ ਮੌਜੂਦਾ ਰਾਜ ਨੂੰ ਵਾਜਬ ਠਹਿਰਾਉਣ।ਉਹ ਇਸ ਸਵਿਧਾਨ ਨੂੰ ਪਾਵਨ ਹੋਣ ਦਾ
ਰੁਤਬਾ ਪ੍ਰਦਾਨ ਕਰਦੇ ਹਨ, ਉਹ ਉਸ ਦੇ ਉਦਾਰਵਾਦੀ ਸਿਆਸੀ ਫ਼ਲਸਫ਼ੇ, ਸੌਦੇਬਾਜ਼ੀ ਅਤੇ ਜੋੜਤੋੜ ਵਾਲੀ ਸਿਆਸਤ
ਦੀ ਪ੍ਰੋੜਤਾ ਕਰਦੇ ਹਨ। ਇਉਂ ਉਹ ਦਲਿਤਾਂ ਅਤੇ ਲੁੱਟੇ ਪੁੱਟੇ ਜਾਂਦੇ ਲੋਕਾਂ ਦੇ ਹੋਰ ਤਬਕਿਆਂ ਦੀ ਏਕਤਾ
ਪ੍ਰਤੀ ਤੰਗਨਜ਼ਰ ਪਹੁੰਚ ਅਪਣਾਉਂਦੇ ਹਨ ਜਾਂ ਸਿਰਫ਼ ਦਲਿਤਾਂ ਤੇ ਓਬੀਸੀ ਦਰਮਿਆਨ ਜਾਤੀ ਏਕਤਾ ਦੀ ਹੀ
ਹਾਲ-ਪਾਹਰਿਆਂ ਕਰਦੇ ਹਨ, ਬਿਨਾਂ ਉਨ੍ਹਾਂ ਜਮਾਤੀ ਵਿਰੋਧਤਾਈਆਂ ਨੂੰ ਧਿਆਨ ਗੋਚਰੇ ਕਰਦਿਆਂ, ਜਿਹੜੀਆਂ
ਕਿ ਅਜਿਹੀ ਏਕਤਾ ਦੇ ਲੰਮੇ ਸਮੇਂ ਤੱਕ ਟਿਕ ਸਕਣ ਨੂੰ ਅਸੰਭਵ ਬਣਾਉਂਦੀਆਂ ਹਨ। ਉਹ ਦਲਿਤਾਂ ਤੇ ਓ ਬੀ
ਸੀ ਲੋਕਾਂ ਦੇ ਕਿਸੇ ਵੀ ਬੁਨਿਆਦੀ ਸਵਾਲ ਨੂੰ ਸੰਬੋਧਤ ਹੋਣ ਤੋਂ ਇਨਕਾਰੀ ਹਨ। ਇਉਂ ਦਲਿਤਾਂ ਵਿਚਲੀ
ਰਾਠ ਸਿਆਸੀ ਲੀਡਰਸ਼ਿਪ ਹਾਕਮ ਜਮਾਤੀ ਪਾਰਟੀਆਂ ਨਾਲ ਰਲ ਕੇ ਦਲਿਤਾਂ ਨੂੰ ਮੁੜ-ਘੁੜ ਹਾਕਮ ਜਮਾਤਾਂ ਦੇ
ਜਥੇਬੰਦਕ ਤੇ ਵਿਚਾਰਧਾਰਕ ਪ੍ਭਾਵ ਹੇਠ ਰੱਖਣ, ਦਲਿਤਾਂ ਦੇ ਖਾੜਕੂਪੁਣੇ ਨੂੰ ਕਿਸੇ ਇਨਕਲਾਬੀ ਘੋਲ ਨਾਲ
ਜਜ਼ਬ ਹੋਣ ਤੋਂ ਬਾਰ-ਬਾਰ ਰੋਕਣ ਅਤੇ ਇਸ ਖਾੜਕੂਪੁਣੇ ਨੂੰ ਪਾਰਲੀਮਾਨੀ ਸਿਆਸਤ ’ਚ ਸੇਧ-ਬੱਧ ਕਰਨ ਦੀ
ਕੋਸ਼ਿਸ਼ ਕਰ ਰਹੀ ਹੈ। ਉਹ ਜਾਤ–ਪਾਤੀ ਦਾਬੇ ਦੇ ਸਾਰੇ ਰੂਪਾਂ ਖਾਸ ਕਰਕੇ ਛੂਆਛਾਤ, ਜਾਬਰ ਢਾਂਚੇ ਅਤੇ
ਜਾਤ–ਪਾਤੀ ਵਿਵਸਥਾ ਨੂੰ ਜੜ੍ਹੋਂ ਉਖੇੜ ਸੁਟਣ ਲਈ ਇੱਕ ਕਾਮਯਾਬ ਲੜਾਈ ਦੇ ਸਕਣ ਵਾਲੇ ਸਾਂਝੇ ਘੋਲਾ ਨੂੰ
ਉਸਾਰਨ ਦਾ ਰਾਹ ਰੋਕ ਰਹੇ ਹਨ।
ਮੌਜੂਦਾ ਦੌਰ ਦੀ
ਦਲਿਤ ਲਹਿਰ: ਪਿਛਲੇ
ਦੌਰ ਦੌਰਾਨ ਤੀਖਣ ਹੋਈਆਂ ਵਿਰੋਧਤਾਈਆਂ, ਜਾਤੀ-ਪਾਤੀ ਅੱਤਿਆਚਾਰ, ਤੇਲੰਗਾਨਾ ਤੇ ਬਿਹਾਰ ਅੰਦਰ ਇਨਕਲਾਬੀ
ਲੀਡਰਸ਼ਿਪ ਦੀ ਅਗਵਾਈ ਹੇਠਲੇ ਜਗੀਰਦਾਰ ਵਿਰੋਧੀ ਘੋਲਾਂ ਦੇ ਪ੍ਰਭਾਵ ਨੇ ਮੁਲਕ ਭਰ ਦੇ ਵੱਖ-ਵੱਖ ਹਿੱਸਿਆਂ
’ਚ ਖਾਸ ਕਰਕੇ ਯੂ ਪੀ, ਹਰਿਆਣਾ, ਮੱਧ ਪ੍ਰਦੇਸ਼, ਜਿੱਥੇ ਕਿ ਬਸਤੀਵਾਦੀ ਦੌਰ ਅੰਦਰ ਦਲਿਤਾਂ ਦੇ ਸੁਧਾਰ
ਲਈ ਕੋਈ ਸਮਾਜ ਸੁਧਾਰਕ ਲਹਿਰ ਤੋਂ ਉਹ ਮੁਕਾਬਲਤਨ ਅਣਭਿਜ ਰਹੇ ਸਨ, ਦਲਿਤਾਂ ਅਤੇ ਹੋਰ ਨੀਵੀਆਂ ਜਾਤਾਂ
ਅੰਦਰ ਵਿਆਪਕ ਜਾਗ੍ਰਤੀ ਲਿਆਦੀ ਹੈ।ਇਹ ਜਾਗਰਿਤੀ ਦਲਿਤਾਂ ਦੇ ਨਿੱਕ-ਬੁਰਜੁਆ ਵਰਗ ਅੰਦਰ ਵਿਸ਼ੇਸ਼ ਰੂਪ
ਚ ਫੈਲੀ। ਦਲਿਤ ਅਫ਼ਸਰਸ਼ਾਹਾਂ ਅਤੇ ਦਲਿਤਾਂ ਦੇ ਹਾਕਮ ਜਮਾਤੀ ਵਰਗ ਨੂੰ ਮਿਲਾ ਕੇ ਬਣੀ ਬਹੁਜਨ ਸਮਾਜ ਪਾਰਟੀ(ਬੀਐਸਪੀ)
ਅਜਿਹੀ ਮੁੱਖ ਜਥੇਬੰਦੀ ਬਣੀ ਜਿਸ ਰਾਹੀਂ ਜਾਤੀ-ਪਾਤੀ ਭੇਦਭਾਵ ਖਿਲਾਫ ਅਤੇ ਸਮਾਜਿਕ ਅਤੇ ਸਿਆਸੀ ਸੱਤ੍ਹਾ
ਲਈ ਇਹ ਜਮਹੂਰੀ ਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਅਤੇ ਇਸ ਪਾਰਟੀ ਦੀ ਅਗਵਾਈ ’ਚ ਪੁਲਿਸ ਅਤੇ ਸਥਾਨਕ
ਸਵਾਰਥੀ ਅਨਸਰਾਂ ਵੱਲੋਂ ਢਾਹੇ ਗਏ ਜਬਰ ਦੇ ਸਾਹਮਣੇ ਸਥਾਨਕ ਪੱਧਰ ’ਤੇ ਅਤੇ ਕਈ ਸੂਬਿਆਂ ’ਚ ਜਨਤਕ ਅੰਦੋਲਨ
ਲਾਮਬੰਦ ਕੀਤੇ ਗਏ ਹਨ। ਬ੍ਰਾਹਮਣਵਾਦ ਵਿਰੋਧੀ ਆਪਣੇ ਰਟਨ ਮੰਤਰ, ਜਾਤੀ-ਪਾਤੀ ਗੱਠਜੋੜ ਤੇ ਜਮਾਤੀ ਇੱਕਜੁਟਤਾ
ਤੋਂ ਕਿਨਾਰਾਕਸ਼ੀ, ਕਿਸੇ ਸਿਲਸਿਲੇ ਬੱਧ ਸਮਾਜਕ-ਆਰਥਕ ਪ੍ਰੋਗਰਾਮ ਦੀ ਅਣਹੋਂਦ ਤੇ ਪਾਰਲੀਮਾਨੀ ਸਿਆਸਤ
’ਤੇ ਮੁਕੰਮਲ ਟੇਕ, ਜਿਸ ਦਾ ਅਮਲੀ ਅਰਥ ਹਾਕਮ ਜਮਾਤੀ ਤਾਕਤਾਂ ਅਤੇ ਪਾਰਟੀਆਂ ਨਾਲ ਗੱਠਜੋੜ ਕਰਨ ਕਰਕੇ
ਬੀਐਸਪੀ ਦਲਿਤਾਂ ਤੇ ਹੋਰ ਨੀਵੀਆਂ ਜਾਤਾਂ ਦੇ ਆਮਜਨ ਦੀਆਂ ਜ਼ਰੂਰੀ ਖਾਹਿਸ਼ਾਂ ਅਤੇ ਭਾਵਨਾਵਾਂ ’ਤੇ ਪੂਰੀ
ਨਹੀਂ ਉਤਰ ਸਕਦੀ।ਖੇਤਰੀ ਦਲਾਲ ਅਤੇ ਭੋਇੰ ਮਾਲਕਾਂ ਤੇ ਆਧਾਰਿਤ ਪਾਰਟੀਆਂ ਨਾਲ ਉਨ੍ਹਾਂ ਦਾ ਗੱਠਜੋੜ
ਦਾ ਮਤਲਬ ਹੈ ਕਿ ਉਨ੍ਹਾਂ ਨੇ ਗਰੀਬਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ ਹਿੱਤਾਂ ਨਾਲ ਧਰੋਹ ਕਮਾਇਆ ਹੈ।ਸਾਮਰਾਜਵਾਦ
ਪੱਖੀ ਆਰਥਿਕ ਨੀਤੀ ਵਾਲੀ ਸਿਆਸਤ, ਜਿਸ ਨੇ ਨਿਜੀਕਰਨ, ਬੇਰੁਜ਼ਗਾਰੀ ਅਤੇ ਖੇਤੀ ਆਰਥਿਕਤਾ ਦੀ ਸਾਮਰਾਜਵਾਦੀ
ਲੁੱਟ ਨੂੰ ਵਧਾਇਆ ਹੈ, ਬਹੁਜਨ ਸਮਾਜ ਪਾਰਟੀ ਨੇ ਦਲਿਤਾਂ ਦੇ ਨਿੱਕ-ਬੁਰਜੁਆ ਵਰਗਾਂ ਦੇ ਹਿੱਤਾਂ ਨਾਲ
ਵੀ ਧ੍ਰੋਹ ਹੀ ਕਮਾ ਸਕਦੀ ਹੈ। ਬਹੁਜਨ ਸਮਾਜ ਪਾਰਟੀ ਦਲਿਤਾਂ ਨੂੰ ਜਗੀਰੂ ਤੇ ਸਾਮਰਾਜੀ ਲੁੱਟ-ਖਸੁੱਟ
ਦੇ ਗੁਲਾਮ ਰੱਖ ਕੇ ਅਤੇ ਫਿਰ ਉਨ੍ਹਾਂ ਨੂੰ ਇਨਕਲਾਬ ਦੇ ਰਾਹ ਪੈਣ ਤੋਂ ਭੜਕਾਉਣ ਦਾ ਇੱਕ ਮੁੱਖ ਹਥਿਆਰ
ਹੈ।
ਪਰ ਭਾਰਤ ਅੰਦਰ ਵਧ ਰਹੇ ਸੰਕਟ ਨੇ ਦਲਿਤ ਲੋਕਾਈ ਅਤੇ ਨਿੱਕ-ਬੁਰਜੁਆਜੀ ਨੂੰ
ਹੋਰ ਵਧੇਰੇ ਜਦੋਜਹਿਦ ਦੇ ਰਾਹ ਪੈਣ ਵੱਲ ਨੂੰ ਲਿਜਾਣਾ ਹੀ ਲਿਜਾਣਾ ਹੈ।ਦਲਿਤਾਂ ਦੀ ਰਾਠਸ਼ਾਹੀ ਵਾਲੀ
ਅਤੇ ਭਰਿਸ਼ਟ ਲੀਡਰਸ਼ਿਪ ਵੱਲੋਂ ਥੋਪਿਆ ਸੰਵਿਧਾਨਵਾਦ ਉਨ੍ਹਾਂ ਦੇ ਖਾੜਕੂਪੁਣੇ ਨੂੰ ਖੁੰਢਾ ਕਰਕੇ ਉਨ੍ਹਾਂ
ਨੂੰ ਜ਼ਰਾਇਮ ਪੇਸ਼ਾ(ਅਵਾਰਾਗਰਦੀ)ਵਿੱਚ ਢਾਲ ਰਹੀ ਹੈ ਅਤੇ ਦੂਜੇ ਪਾਸੇ ਸਿਆਸੀ ਲੈਣ-ਦੇਣ ਕਰ ਰਹੀ ਹੈ।
ਇਉੰ ਉਨ੍ਹਾਂ ਦੇ ਹਿੱਤਾਂ ਦੀ ਪੂਰਤੀ ਨਹੀਂ ਹੋ ਸਕਦੀ।
ਸਿਰਫ਼ ਸਾਮਰਾਜਵਾਦੀ ਅਤੇ ਸਰਮਾਏਦਾਰੀ ਸਮੇਤ ਸਾਰੀਆਂ ਪਿਛਾਖੜੀ ਤਾਕਤਾਂ,
ਸਮਾਜਿਕ ਸੰਬੰਧਾਂ ਅਤੇ ਵਿਚਾਰਧਾਰਾ ਨੂੰ ਠੁੰਮਣਾ ਦੇ ਰਹੇ ਨਿਜ਼ਾਮ ਖਿਲਾਫ ਵਿੱਢੇ ਸੰਘਰਸ਼ ਨਾਲ ਮੋਢੇ
ਨਾਲ ਮੋਢਾ ਡਾਹ ਕੇ ਹੀ ਭਾਰਤ ਦੀ ਧਰਤੀ ਤੋਂ ਜਾਤ–ਪਾਤੀ ਵਿਵਸਥਾ ਤੇ ਬ੍ਰਾਹਮਣਵਾਦੀ ਵਿਚਾਰਧਾਰਾ ਦਾ
ਮਲੀਆਮੇਟ ਕੀਤਾ ਜਾ ਸਕਦਾ ਹੈ।ਪਾਰਲੀਮਾਨੀ ਪ੍ਰਬੰਧ ਨੇ ਜਗੀਰੂ ਅਤੇ ਲੁਟੇਰੀਆਂ ਜਮਾਤਾਂ ਦੇ ਹੱਥਾਂ ਚ
ਸੱਤ੍ਹਾ ਸੌਂਪ ਦਿੱਤੀ ਹੈ, ਜਦ ਕਿ ਇਹ ਦਰਮਿਆਨੀਆਂ ਜਾਂ ਨੀਵੀਆਂ ਜਾਤੀਆਂ ਦੇ ਸਿਰਫ ਇੱਕ ਹਿੱਸੇ ਨੂੰ
ਹੀ ਆਪਣੇ ਨਾਲ ਮਿਲਾਵੇਗਾ।ਦੱਬੀਆਂ ਕੁਚਲੀਆਂ ਜਾਤਾਂ ਤੇ ਜਮਾਤਾਂ ਦੀ ਵਿਸ਼ਾਲ ਲੋਕਾਈ ਹੀ ਪੈਦਾਵਾਰ ਦੇ
ਸਾਧਨਾਂ ਦੀ ਮਾਲਕੀ ਸਮੂਹਕ ਲੋਕਾਂ ਦੇ ਹੱਥਾਂ ’ਚ ਦੇਣ ਦੇ ਨਾਲ ਨਾਲ ਹਰ ਕਿਸਮ ਦੇ ਜਾਤੀ ਦਾਬੇ ਅਤੇ
ਤ੍ਰਿਸਕਾਰ ਖ਼ਿਲਾਫ਼ ਲੜਦਿਆਂ ਜਾਤ–ਪਾਤੀ ਵਿਵਸਥਾ ਦੇ ਖ਼ਾਤਮੇ ਲਈ ਸਾਂਝੇ ਘੋਲ ਦੌਰਾਨ ਇਹ ਕਾਰਜ ਨੇਪਰੇ
ਚਾੜ ਸਕਦੀ ਹੈ।
----
ਜਾਤਪਾਤੀ ਵਿਵਸਥਾ ਅਤੇ ਪੰਜਾਬ
ਭਾਵੇਂ
ਕਿ ਕਿਸੇ ਇੱਕ ਸਮਾਜ/ਖਿੱਤੇ/ਮੁਲਕ ਅੰਦਰ ਰਹਿੰਦਿਆਂ ਆਪਣੀ ਜ਼ਿੰਦਗੀ ਦੀ ਬੇਹਤਰੀ ਲਈ ਲੜੇ ਜਾਣ ਵਾਲੇ
ਸੱਭਿਆਚਾਰਕ, ਆਰਥਿਕ ਤੇ ਸਿਆਸੀ ਸੰਘਰਸ਼ਾਂ ਦਾ ਖਾਸਾ ਆਮ ਰੂਪ ਵਿੱਚ ਸਾਂਝਾ ਇੱਕ ਹੀ ਹੁੰਦਾ ਹੈ,ਪਰ ਹਰੇਕ
ਖਾਸ ਵਰਗ ਕੋਲ ਜਾਤ/ਜਮਾਤ/ ਮਜ਼ਹਬੀ ਫਿਰਕੇ ਨਾਲ ਜੁੜੀਆਂ ਕੁਝ ਵਿਸ਼ੇਸ਼ ਖਾਸੀਅਤਾਂ ਹੁੰਦੀਆਂ ਹਨ, ਜਿਨ੍ਹਾਂ
ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ/ ਜਾਣਾ ਚਾਹੀਦਾ। ਇੱਥੇ ਹੀ ਅਸੀਂ ਜਾਤਪਾਤੀ ਵਿਵਸਥਾ ਦੀ ਆਪਣੀ
ਗੱਲ ਨੂੰ ਅੱਗੇ ਤੋਰਦਿਆਂ ਪੰਜਾਬ ਸੂਬੇ ਅੰਦਰਲੀਆਂ ਕੁਝ ਵਿਸ਼ੇਸ਼ ਵਿਲੱਖਣਤਾਵਾਂ ਦਾ ਜ਼ਿਕਰ ਕਰਨ ਦਾ ਯਤਨ
ਕਰ ਰਹੇ ਹਾਂ। ਪੰਜਾਬ ਦਾ ਜੋ ਸਿਆਸੀ ਸਵਰੂਪ ਅੱਜ ਸਾਨੂੰ ਨਜ਼ਰੀ ਪੈਂਦਾ ਹੈ ਇਹ ਪਹਿਲਾ ਅਜਿਹਾ ਨਹੀਂ
ਸੀ। ਫਾਰਸੀ ਦੇ ਸ਼ਬਦ ਪੰਜ- ਆਬ ਤੋਂ ਬਣੇ ਲਫ਼ਜ਼ ਪੰਜਾਬ ਦਾ ਸੰਬੰਧ ਸੰਸਕ੍ਰਿਤ ਦੇ ਲਫਜ਼ ਪੰਚ-ਨਦ ਨਾਲ
ਜਾ ਮਿਲਦਾ ਹੈ। ਜਿਸ ਦਾ ਲਫਜ਼ੀ ਅਰਥ ਉਹ ਭੂਗੋਲਿਕ ਖਿੱਤਾ ਹੈ ਜੋ ਪੰਜ ਦਰਿਆਵਾਂ ਵਾਲਾ ਖੇਤਰ ਹੈ। ਸੋਹਲਵੀਂ
ਸਦੀ ਦੇ ਦੂਜੇ ਅੱਧ ਤੱਕ ਮੁਲਕ ਅਤੇ ਦੁਨੀਆਂ ਦੇ ਹੋਰਨਾਂ ਖਿੱਤਿਆਂ ਦੀ ਤਰ੍ਹਾਂ ਇਹ ਭੂਗੋਲਿਕ ਇਕਾਈ
ਕਦੇ ਵੀ ਇੱਕ ਜੁੱਟ ਸਿਆਸੀ ਪ੍ਬੰਧਕ ਇਕਾਈ ਨਹੀਂ ਰਹਿੰਦੀ ਰਹੀ ।
ਪ੍ਰਾਚੀਨ ਤੇ ਮੱਧਕਾਲੀਨ ਪੰਜਾਬ ਦੀ ਸਮਾਜਿਕ ਆਰਥਿਕ ਬਣਤਰ ਤੇ
ਹਾਲਤ
ਅੰਗਰੇਜ਼ਾਂ
ਦੇ ਇਸ ਖੇਤਰ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਸਮਾਜਿਕ ਬਣਤਰ ਬਹੁਪਰਤੀ ਸੀ, ਜਿਹੜੀ ਕਿ ਅੱਜ ਵੀ
ਕੁੱਝ ਹੱਦ ਤਕ ਮੌਜੂਦ ਹੈ। ਪੰਜਾਬ ਅੰਦਰ ਬਲੋਚਾ-ਪਠਾਨਾਂ ਦੇ ਸ਼ੁੱਧ ਕਬਾਇਲੀ ਤਾਣੇਬਾਣੇ ਤੋਂ ਲੈ ਕੇ
ਜਮਨਾ ਦੇ ਇਲਾਕੇ ਦੇ ਪੇਂਡੂ ਭਾਈਚਾਰਿਆਂ ਵਾਲੇ ਸਮਾਜਿਕ ਭਾਈਚਾਰਿਆਂ ਦੇ ਵਿਕਾਸ ਵਾਲੀਆਂ ਸਾਰੀਆਂ ਵੰਨਗੀਆਂ
ਮਿਲ ਜਾਂਦੀਆਂ ਹਨ। ਕਿਸਾਨੀ ਦੀ ਸਮਾਜਿਕ ਜਥੇਬੰਦੀ ਦੇ ਰੂਪ ਅਤੇ ਪੈਦਾਵਾਰੀ ਸਰਗਰਮੀ ਨੇ ਇੱਕ ਬੰਦ ਸਵੈ-
ਨਿਰਭਰ ਜਰਈ ਪੇਂਡੂ ਭਾਈਚਾਰੇ ਦਾ ਰੂਪ ਧਾਰਨ ਕਰ ਲਿਆ ਸੀ । ਜਗੀਰਦਾਰੀ ਦੇ ਪਹਿਲੇ ਸੌ ਸਾਲਾਂ ਦੇ ਬੰਦ
ਭਾਈਚਾਰੇ ਵਾਲੇ ਰੁਝਾਨ ਦਾ ਸਿੱਟਾ ਇੱਕ ਤਰ੍ਹਾਂ ਨਾਲ ਕੰਮ ਦੀ ਸਮਾਜਿਕ ਵੰਡ ਦੇ ਅਮਲ ਨੂੰ ਕਿਸੇ ਹੱਦ
ਤੱਕ ਕਾਇਮ ਰੱਖਣਾ ਸੀ। ਇਹ ਪੜਾਅ ਭਾਈਚਾਰਿਆਂ ਅੰਦਰ
ਕਾਰੀਗਰਾਂ ਤੇ ਕਿਸਾਨਾਂ ਦਰਮਿਆਨ ਕੰਮ ਦੀ ਵੰਡ ਦਾ ਪੜਾਅ ਵੀ ਸੀ। ਜ਼ਰਾਇਤ ਅੰਦਰ ਪੈਦਾਵਾਰੀ ਸ਼ਕਤੀਆਂ
ਦਾ ਵਿਕਾਸ ਇਹਨਾਂ ਦੇ ਸਰਮਾਏਦਾਰਾਨਾ ਰੂਪ ਧਾਰਨ ਕਰਨ
ਤੋਂ ਪਹਿਲਾਂ ਦੇ ਵਿਸ਼ੇਸ਼ ਖਾਸੇ ਮੂਜਬ ਹੋਇਆ, ਜੋ ਕਿ ਮੱਧ ਕਾਲੀਨ ਭਾਰਤ ਦਾ ਵਿਸ਼ੇਸ਼ ਖਾਸਾ ਸੀ। ਨੋਟ
ਕਰਨ ਵਾਲੀ ਗੱਲ ਇੱਥੇ ਇਹ ਹੈ ਕਿ ਇਹ ਅਮਲ ਪੈਦਾਵਾਰੀ ਸਾਧਨਾਂ ਦੇ ਵਿਕਾਸ ਦਾ ਸਿੱਟਾ ਨਹੀਂ ਸੀ, ਜਿੰਨਾ
ਕਿ ਖੇਤੀ ਹੇਠਲੇ ਰਕਬੇ ਦੀ ਮਿਕਦਾਰ ਵਧਣ ਕਰਕੇ ਸੀ।
ਜਾਤਪਾਤੀ ਵਿਵਸਥਾ ਦੇ ਇਸ ਅਮਲ ਨੂੰ ਸਮੁੱਚੇ ਭਾਰਤ ਦੇ ਪ੍ਰਸੰਗ ਚ ਗੱਲ ਕਰਦਿਆਂ ਬਹੁਤ ਵਿਆਖਿਆ ਚ ਇਸ
ਅਮਲ ਦੀ ਇੱਕ ਤਰਕੀਬ ਪੇਸ਼ ਕੀਤੀ ਗਈ ਹੈ। ਉਸ ਦੇ ਵਿਸਥਾਰ ‘ਚ ਨਾ ਜਾਂਦਿਆਂ ਕੁਝ ਕੁ ਹੀ ਗੱਲਾਂ ਨੋਟ
ਕਰਦਿਆਂ ਪੰਜਾਬ ਦਾ ਪ੍ਰਸੰਗਿਕ ਨਕਸ਼ਾ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਦਰਵੀਂ ਸਦੀ ਦੇ ਦੂਜੇ ਅੱਧ
ਅਤੇ ਸੋਲਵੀਂ ਸਦੀ ਪਹਿਲੀ ਚੌਥਾਈ ਚ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਅੰਦਰ ਨੋਟ ਕੀਤੀ ਗਈ ਗਿਰਾਵਟ
ਤੋਂ ਜਰੱਈ ਉਤਪਾਦਨ ਦੇ ਵਾਧੇ ਦਾ ਸਬੂਤ ਮਿਲਦਾ ਹੈ। ਇਸ ਸਮੇਂ ਦੌਰਾਨ ਹੀ ਪੰਜਾਬ ਅੰਦਰ ਗੰਨੇ , ਕਪਾਹ,ਤਿਲ,ਸ਼ਹਿਤੂਤ
ਦੇ ਨਾਲ ਨਾਲ ਰੇਸ਼ਮ ਦੀ ਪੈਦਾਵਾਰ ਚ ਵੀ ਪੰਦਰਵੀਂ ਤੇ ਸੋਲਵੀਂ ਸਦੀ ਚ ਉਘੜਵਾਂ ਵਾਧਾ ਹੋਇਆ। ਬਹੁਤ ਸਾਰੇ
ਸ਼ਹਿਰੀ ਕੇਂਦਰ ਵੀ ਹੋਂਦ ਚ ਆਏ ਜਿੱਥੇ ਦਸਤਕਾਰੀ ਤੇ ਵਪਾਰ ਪ੍ਰਫੁੱਲਿਤ ਹੋਏ। ਪੰਦਰਵੀਂ ਤੇ ਸੋਲ੍ਹਵੀਂ
ਸਦੀ ਦੇ ਪੰਜਾਬ ਦੇ ਕਈ ਸ਼ਹਿਰ ਗਿਣਾਏ ਜਾ ਸਕਦੇ ਹਨ। ਲਾਹੌਰ, ਮੁਲਤਾਨ,ਜਲੰਧਰ ਉਨ੍ਹਾਂ ਚੋਂ ਪ੍ਰਮੁੱਖ
ਹਨ। ਜਲੰਧਰ ਅੰਦਰ ਸਾਦਾ ਤੇ ਡਿਜ਼ਾਈਨਦਾਰ ਮਲਮਲ ਅਤੇ ਹੋਰ ਕੱਪੜਾ ਤਿਆਰ ਕੀਤਾ ਜਾਂਦਾ ਸੀ। ਪੰਜਾਬ ਦੇ
ਸੱਤ ਸ਼ਹਿਰਾਂ ਅੰਦਰ ਬਹੁਤ ਜ਼ਿਆਦਾ ਮਾਤਰਾ ਚ ਉੱਚ ਦਰਜੇ ਦਾ ਅਤੇ ਆਮ ਸੂਤੀ ਕੱਪੜਾ ਬਣਦਾ ਸੀ ਜਿਸ ਦੀ
ਘਰੇਲੂ ਅਤੇ ਵਿਦੇਸ਼ੀ ਮੰਡੀਆਂ ਚ ਕਾਫੀ ਮੰਗ ਸੀ।
ਤਕਨੀਕੀ
ਅਤੇ ਵਪਾਰਕ ਫਸਲਾਂ ਦੇ ਉਤਪਾਦਨ ਚ ਵਾਧਾ ਹੋਣ ਨਾਲ ਉਨ੍ਹਾਂ ਨੂੰ ਸਰਹੱਦਾਂ ਤੋਂ ਪਾਰ ਲਿਜਾਣ ਲਈ ਜ਼ਰਾਇਤੀ
ਉਪਜਾਂ ਦੇ ਅੰਤਰਦੇਸ਼ੀ ਵਪਾਰ ਚ ਤੇਜ਼ੀ ਲਿਆਉਣ ਨਾਲ ਸੰਬੰਧਤ ਦਸਤਕਾਰੀਆਂ ਕੱਪੜਾ ਬੁਣਨ,ਰੰਗਾਈ,ਬਨਸਪਤੀ
ਤੇਲ,ਸਾਬਣ ਆਦਿ ਬਣਾਉਣ ਦੇ ਵਿਕਾਸ ਲਈ ਪੂਰਵ ਸ਼ਰਤਾਂ ਹੋਂਦ ਚ ਆਈਆਂ ।15 ਵੀਂ ਸਦੀ ਦੇ ਅਖੀਰ ਚ ਪੰਜਾਬ
ਸਿੱਖੀ ਪ੍ਰਚਾਰ ਦਾ ਕੇਂਦਰ ਬਣਿਆ ਅਤੇ ਅਤੇ ਨਾਲ ਹੀ ਹਥਿਆਰਬੰਦ ਘੋਲ ਦਾ ਵੀ। ਅੱਗੇ ਵਧਕੇ ਇਹੀ ਹਾਲਤ
ਇਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਵੱਲ ਲੈ ਗਈ।
ਸਿੱਖ ਧਰਮ ਦੀ ਉਤਪਤੀ ਵੇਲੇ ਦੇ ਹਾਲਾਤ
ਭਾਰਤ
ਅੰਦਰ ਫ਼ੌਜੀ ਜਗੀਰੂ ਪ੍ਰਬੰਧ ਦਾ ਵਿਕਾਸ ਲੱਗਭਗ 11ਵੀਂ 12 ਵੀਂ ਸਦੀ ਚ ਹੋਇਆ । ਪਰ ਇਸ ਦਾ ਪੂਰਨ ਰੂਪ
'ਚ ਵਿਕਾਸ ਤੇਰਵੀਂ ਤੋਂ ਪੰਦਰਵੀਂ ਸਦੀ ਚ ਹੀ ਆਪਣੇ ਅੰਤਿਮ ਸਰੂਪ ਚ ਸਾਹਮਣੇ ਆਇਆ ਸੀ । ਜਿਵੇਂ ਕਿ
ਉੱਪਰ ਜ਼ਿਕਰ ਕੀਤਾ ਗਿਆ ਹੈ ਕਿ ਗੁਰੂ ਨਾਨਕ ਦੇ ਕਾਲ ਮੌਕੇ ਜਗੀਰੂ ਮਾਰਧਾੜ ਤੇ ਪਾਟੋਧਾੜ ਸਿਖਰ ਤੇ ਸੀ
ਤੇ ਇਹ ਸਮਾਂ ਇੱਕ ਏਕੀਕ੍ਰਿਤ ਜਗੀਰੂ ਰਾਜ ਦੀ ਸਥਾਪਤੀ ਤੋਂ ਪਹਿਲਾਂ ਦਾ ਸਮਾਂ ਸੀ। ਇਸ ਕਾਲ ਅੰਦਰ ਫ਼ੌਜ
ਅਤੇ ਨਿਆਂ ਦੇ ਮਾਮਲੇ ਚ ਜ਼ਮੀਨੀ ਮਾਲਕੀ ਪ੍ਰਮੁੱਖ ਖਾਸਾ ਧਾਰਨ ਕਰ ਚੁੱਕੀ ਸੀ, 13 ਵੀਂ ਸਦੀ ਤੋਂ ਪਹਿਲਾਂ
ਜਿੱਥੇ ਭਾਰਤ ਅੰਦਰ ਜਗੀਰੂ ਮਾਲਕੀ ਤੇ ਲੁੱਟ-ਖਸੁੱਟ ਦੇ ਘੱਟ ਵੱਧ ਹੋਣ ਤੱਕ ਮੁਢਲੇ ਰੂਪ ਹੀ ਪ੍ਰਚੱਲਤ
ਸਨ। ਜਿਹਦੇ 'ਚ ਪਿਤਾ ਪੁਰਖੀ ਅਤੇ ਪਰਿਵਾਰਕ ਸਬੰਧਾਂ ਵਾਲੀਆਂ ਕੁਝ ਖਾਸੀਅਤਾਂ ਮੌਜੂਦ ਸਨ। ਜਗੀਰੂ ਫੌਜੀ
ਏਕਤਾ ਨੇ ਮਾਲਕੀ ਵਾਲੇ ਤੱਤ ਨੂੰ ਵੱਧ ਉਘੜਵੇੰ ਰੂਪ ਚ ਪੇਸ਼ ਕੀਤਾ। ਤਿੱਖੀ ਲੁੱਟ ਚੌੰਘ ਅਤੇ ਮਾਲਕੀ
ਵਾਲੀ ਹਾਲਤ ਚ ਆਜ਼ਾਦ ਰਾਜਾਂ ਦੀ ਸਥਾਪਤੀ ਦਾ ਰੁਝਾਨ ਜ਼ੋਰ ਫੜਨ ਲੱਗਿਆ। ਉਨ੍ਹਾਂ ਥਾਵਾਂ ਤੇ ਜਿੱਥੇ
ਪਹਿਲਾਂ ਸੁਲਤਾਨਾਂ ਦੇ ਸਥਾਨਕ ਗਵਰਨਰ ਜਾਂ ਰਾਜਪਾਟ ਚ ਸ਼ਾਮਲ ਰਾਜਕੁਮਾਰ ਰਾਜ ਕਰਦੇ ਸਨ, ਹੁਣ ਬਹੁਤ
ਸਾਰੀ ਗਿਣਤੀ ਚ ਆਜ਼ਾਦ ਰਾਜ ਹੋਂਦ ਚ ਆ ਗਏ। ਸੂਬਾ ਮੁਲਤਾਨ,ਸੂਬਾ ਲਾਹੌਰ, ਸੂਬਾ ਦੁਪਾਲਪੁਰ,ਸੂਬਾ ਜਲੰਧਰ
, ਪਹਾੜੀ ਪ੍ਰਦੇਸ਼ ਜੂਦ ( ਲੂਣੀਆਂ ਪਹਾੜੀਆਂ) ਦਾ ਜ਼ਿਕਰ ਇਸ ਸਮੇਂ ਚ ਮਿਲਦਾ ਹੈ। ਮੁੱਢਲੇ ਮੱਧਕਾਲ
ਚ ਮੁਲਤਾਨ ਮਹੱਤਵਪੂਰਨ ਸ਼ਹਿਰ ਸੀ।
ਪੰਦਰਵੀਂ
ਤੇ ਸੋਲਵੀਂ ਸਦੀ ਦੀ ਪਹਿਲੀ ਤਿਹਾਈ ਦੇ ਭਾਰਤੀ ਰਾਜਾਂ ਚੋਂ ਕੋਈ ਵੀ ਇਸ ਗੱਲ ਦਾ ਦਾਅਵਾ ਨਹੀਂ ਕਰ ਸਕਦਾ
ਸੀ ਕਿ ਉਹ ਕੋਈ ਸ਼ਕਤੀਸ਼ਾਲੀ ਰਾਜ ਦੀ ਕਾਇਮੀ ਕਰ ਸਕੇ। ਕਿਸਾਨੀ ਦੀਆਂ ਵਿਸ਼ਾਲ ਪਰਤਾਂ ਤੇ ਵਪਾਰੀ-ਦਸਤਕਾਰ
ਵਰਗ ਦੀ ਭੈੜੀ ਹਾਲਤ ਹੋਰ ਬਦਤਰ ਹੁੰਦੀ ਗਈ। ਆਪੋ ਵਿਚਲੀਆਂ ਲੜਾਈਆਂ ਤੇ ਫ਼ੌਜੀ ਧਾੜਾਂ ਦੀ ਲੁੱਟਪਾਟ
ਤੇ ਜਬਰੋ-ਜ਼ੁਲਮ ਇਸ ਦਾ ਕਾਰਨ ਸੀ। ਉਸ ਸਮੇਂ ਜ਼ਰਾਇਤੀ ਤਰੱਕੀ ਆਰਥਿਕਤਾ ਦੀ ਬੁਨਿਆਦੀ ਸ਼ਾਖ ਸੀ। ਬਾਜਰੇ
ਦੀ ਖ਼ਾਸ ਕਿਸਮ ਕੋਧਰਾ ਦੀ ਖੇਤੀ ਅਤੇ ਮਾਂਹ, ਮੂੰਗੀ , ਲੋਬੀਆ ਦੀ ਖੇਤੀ ਕੀਤੀ ਜਾਂਦੀ ਸੀ।
ਭਾਰਤ
ਪੱਧਰ ਤੇ ਵਪਾਰ ਦੇ ਮਾਮਲੇ ਚ ਜਦ ਕਿ ਪਹਿਲਾਂ ਗਰਮ ਮਸਾਲਿਆਂ ਤੇ ਐਸ਼ੋ ਇਸ਼ਰਤ ਅਤੇ ਮਾਲਮਲ ਤੇ ਹੋਰ ਮਹਿੰਗੇ
ਸੂਤੀ ਰੇਸ਼ਮੀ ਕੱਪੜਿਆਂ ਦੀ ਬਰਾਮਦ ਕੀਤੀ ਜਾਂਦੀ ਸੀ,ਹੁਣ ਜੂਟ (ਸਣ) ਦੇ ਬੁੱਕਰਮ, ਕਮਾਏ ਹੋਏ ਚਮੜੇ
ਦੇ ਨਾਲ ਨਾਲ ਗੰਨਾ,ਕਪਾਹ, ਬਨਸਪਤੀ, ਨੀਲ ਵਰਗੀਆਂ ਉਪਜਾਂ ਦੀ ਵੀ ਬਰਾਮਦ ਹੋਣ ਲੱਗੀ। ਤੇਰਵੀਂ ਤੇ ਚੌਥਵੀਂ
ਸਦੀ ਅੰਦਰ ਜ਼ਮੀਨ ਦੀ ਮਾਲਕੀ ਖਾਤਰ ਚੱਲਦੀਆਂ ਲੜਾਈਆਂ ਦੇ ਮੱਦੇ ਨਜ਼ਰ ਧਰਾਤਲੀ ਮਾਰਗਾਂ ਦੇ ਬੰਦ ਹੋ ਜਾਣ ਨਾਲ ਕੁਦਰਤੀ ਤੌਰ ਤੇ
ਹੀ ਸਮੁੰਦਰੀ ਵਪਾਰ ਵਧੇਰੇ ਹੋਣ ਲੱਗ ਪਿਆ। ਪੰਦਰਵੀਂ ਸਦੀ ਦੇ ਅਖੀਰ ਅਤੇ ਸੋਲਵੀਂ ਸਦੀ ਦੇ ਸ਼ੁਰੂ ਚ
ਭਾਰਤ ਅੰਦਰ ਪੁਰਤਗੇਜੀ ਕਾਲ ਆਪਣੇ ਵਪਾਰ ਦਾ ਪ੍ਰਸਾਰ ਕਰਨ ਲੱਗੇ। ਪੁਰਤਗਾਲੀਆਂ ਨਾਲ ਵਪਾਰਕ ਸਰਗਰਮੀਆਂ
ਨੇ ਦੇਸ਼ ਦੇ ਕਈ ਹਿੱਸਿਆਂ ਚ ਬੰਦ ਪਏ ਵਪਾਰ ਨੂੰ ਕਾਫੀ ਤੱਕ ਹੁੰਗਾਰਾ ਦਿੱਤਾ, ਪਰ ਫਿਰ ਵੀ ਇਹ ਬਦੇਸ਼ੀ
ਵਪਾਰ ਦੇਸ਼ ਅੰਦਰ ਘਰੇਲੂ ਮੰਡੀਆਂ ਦੇ ਕਾਇਮ ਕਰਨ ਦੇ ਅਮਲ ਚ ਸਹਾਈ ਨਾ ਹੋਇਆ। ਇਸ ਦੇ ਉਲਟ 16 ਵੀਂ ਸਦੀ
ਤੋਂ ਲੈ ਕੇ ਘਰੇਲੂ ਵਪਾਰ 'ਤੇ ਸਪੱਸ਼ਟ ਗ਼ਲਬੇ ਨੇ ਇਸ ਸਮਾਜ ਅੰਦਰ ਘਰੇਲੂ ਮੰਡੀ ਸਥਾਪਤ ਕਰਨ ਵੱਲ ਨੂੰ
ਜਾਂਦੇ ਰੁਝਾਨ ਨੂੰ ਇਸ ਕਦਰ ਮੋੰਦਾ ਲਾ ਦਿੱਤਾ ਕਿ ਦੇਸ਼ ਵਿੱਚੋਂ ਭਾਰੀ ਮਾਤਰਾ 'ਚ ਚੀਜ਼ਾਂ ਬਰਾਮਦ ਕੀਤੀਆਂ
ਜਾਂਦੀਆਂ ਸਨ, ਜਿਨ੍ਹਾਂ ਚ ਕੱਪੜਾ,ਕੱਚਾ ਮਾਲ ਅਤੇ ਦਸਤਕਾਰੀ ਦੀਆਂ ਕੱਪੜੇ ਦੀਆਂ ਵਸਤਾਂ ਸ਼ਾਮਿਲ ਸਨ।
ਯੂਰਪੀ ਵਪਾਰ ਵਧਣ ਨਾਲ ਘਰੇਲੂ ਵਪਾਰੀ ਉਹਨਾਂ ਯੂਰਪੀ ਵਪਾਰੀਆਂ ਦੇ ਛੋਟੇ ਭਾਈਵਾਲ ਬਣ ਕੇ ਰਹਿ ਗਏ।
ਸਥਾਨਕ ਵਪਾਰਕ ਪੂੰਜੀ ਦੀ ਅਜ਼ਾਦਾਨਾ ਹੈਸੀਅਤ ਨੂੰ ਬਹੁਤ ਹੀ ਬੁਰੀ ਤਰ੍ਹਾਂ ਕਮਜ਼ੋਰ ਬਣਾ ਦਿੱਤਾ ਗਿਆ
ਅਤੇ ਗੁਮਾਸ਼ਤਾ (ਦਲਾਲਾਂ, ਏਜੰਟਾਂ) ਬਣਨ ਨੂੰ ਬਲ ਬਖ਼ਸ਼ਿਆ। ਅਜਿਹੇ ਹਾਲਾਤ ਚ ਭਾਰਤੀ ਵਪਾਰੀ ਪੁਰਤਗੇਜੀ
ਵਪਾਰੀਆਂ ਦੇ ਉੱਚ ਤਕਨੀਕ ਵਾਲੇ ਸਮੁੰਦਰੀ ਜਹਾਜ਼ਾਂ ਅਤੇ ਵਪਾਰ ਦੀ ਵੱਡੀ ਤਦਾਦ ਸਨਮੁੱਖ ਮੁਕਾਬਲੇ ਚ
ਨਾ ਖੜ੍ਹ ਸਕੇ ਅਤੇ ਪੁਰਤਗਾਲੀਆਂ ਦੀ ਖੁੱਲ੍ਹੀ ਖੇਡ ਕਾਇਮ ਹੋ ਗਈ । ਭਾਰਤ ਦੇ ਸਮੁੰਦਰੀ ਮਾਰਗਾਂ ਤੇ ਪੁਰਤਗਾਲੀਆਂ ਦੇ ਕਾਬਜ਼ ਹੋ ਜਾਣ ਨੇ ਉੱਤਰ ਪੱਛਮੀ ਭਾਰਤ
ਰਾਹੀਂ ਵਿਦੇਸ਼ੀ ਵਪਾਰ ਦੇ ਜ਼ਮੀਨੀ ਮਾਰਗਾਂ ਤੇ ਰੌਣਕ ਪਰਤਾਈ। ਕਿਉਂਕਿ ਵਪਾਰ ਕਰਨ ਦਾ ਇਹੀ ਇੱਕੋ ਇੱਕ
ਰਾਹ ਬਚਦਾ ਸੀ। ਇਨ੍ਹਾਂ ਹੀ ਕਾਰਵਾਂ ਰੂਟਾਂ (ਵਪਾਰਕ ਮਾਰਗਾਂ) ਤੇ ਪੰਜਾਬ ਪੈਂਦਾ ਸੀ।
ਜਗੀਰਦਾਰੀ
ਅੰਦਰ ਵਪਾਰੀਆਂ ਅਤੇ ਕਾਰੀਗਰਾਂ ਦੀ ਲੁੱਟ-ਚੌੰਘ ਵਧਦੀ ਗਈ। ਵਪਾਰੀਆਂ ਕੋਲ ਜੋ ਵੀ ਹੁੰਦਾ , ਉਸਦਾ ਚੌਥਾ
ਹਿੱਸਾ ਸਰਕਾਰੀ ਖਜ਼ਾਨਾ ਲੈ ਜਾਂਦਾ। ਸ਼ਹਿਰ ਚ ਵਪਾਰੀਆਂ ਵੱਲੋਂ ਲਿਆਂਦੇ ਜਾਣ ਵਾਲੇ ਮਾਲ-ਅਸਬਾਬ ਤੇ ਕਰ
ਲਾਇਆ ਜਾਂਦਾ। ਸ਼ਹਿਰ ਅੰਦਰ ਕਾਰੋਬਾਰ ਕਰਨ ਵਾਲੇ ਹਰ ਦਸਤਕਾਰ ਤੋਂ ਕਰ ਲਿਆ ਜਾਂਦਾ। ਇਨ੍ਹਾਂ ਅਰਥਕ ਤੇ
ਸਮਾਜਿਕ ਜਬਰਾਂ ਨੇ ਸ਼ਹਿਰੀਆਂ ਅੰਦਰ ਬੇਚੈਨੀ ਪੈਦਾ ਕਰ ਦਿੱਤੀ, ਜਿਸ ਦਾ ਸਿੱਟਾ ਬਗ਼ਾਵਤਾਂ ਚ ਨਿਕਲਿਆ।
ਪੰਜਾਬ
ਅੰਦਰ ਭਾਈਚਾਰਿਆਂ ਦਾ ਮੁੱਖ ਰੂਪ ਪੇਂਡੂ ਭਾਈਚਾਰਾ ਸੀ। ਵਪਾਰੀ ਤੇ ਦਸਤਕਾਰ ਵੱਸੋਂ ਅਤੇ ਕਿਸਾਨੀ ਅੰਦਰ
ਦਿਨੋਂ ਦਿਨ ਜਗੀਰੂ ਜਬਰ ਦੇ ਖਿਲਾਫ਼ ਰੋਸ ਵੱਧ ਰਿਹਾ ਸੀ, ਇਸ ਰੋਸ ਦਾ ਜਥੇਬੰਦਕ ਸਰੂਪ ਗੁਰੂ ਨਾਨਕ
ਦੇਵ ਦੀ ਅਗਵਾਈ ਹੇਠ ਧਰਮ ਸੁਧਾਰਕ ਸਿੱਖ ਲਹਿਰ ਦੇ ਰੂਪ ਚ ਸਾਹਮਣੇ ਆਇਆ। ਇਥੇ ਇਹ ਗੱਲ ਨੋਟ ਕਰਨ ਵਾਲੀ
ਹੈ ਕਿ ਮੱਧ ਕਾਲੀਨ ਮਨੁੱਖ ਸਮਾਜਿਕ ਆਰਥਕ ਹਾਲਤਾਂ ਦੇ ਵਿਕਾਸ ਦੇ ਪੱਧਰ ਮੁਤਾਬਿਕ ਇੱਕ ਤੰਗ ਦਿ੍ਸ਼ਟੀਕੋਣ
ਚ ਬਝਿਆ ਹੋਇਆ ਸੀ। ਉਹ ਹਰ ਥਾਂ ਫੈਲੀ ਸਮਾਜਿਕ ਨਾ ਬਰਾਬਰੀ ਦੇ ਅਸਲੀ ਕਾਰਨਾਂ ਨੂੰ ਸਮਝ ਸਕਣ ਦੀ ਹਾਲਤ
ਤੱਕ ਉੱਚਾ ਉੱਠਣ ਤੋਂ ਅਸਮਰੱਥ ਸੀ। ਉਸ ਮੌਕੇ ਜਗੀਰਦਾਰਾਂ ਦੀ ਸਰਵਸ਼ਕਤੀ ਮਾਨਤਾ ਤੇ ਲੋਕਾਂ ਦੀ ਅਧਿਕਾਰ
ਵਿਹੂਣੀ ਹਾਲਤ ਉੁਸ ਮੱਧਕਾਲੀ ਮਨੁੱਖ ਦੇ ਸਾਹਮਣੇ ਸੀ।
ਭਾਵੇਂ
ਕਿ13 ਵੀਂ ਸਦੀ ਦੇ ਪਹਿਲੇ ਅੱਧ ਚ ਪੰਜਾਬ ਅੰਦਰ ਸੂਫ਼ੀ ਮੱਤ ਦਾ ਸਰਗਰਮ ਪ੍ਰਚਾਰ ਸ਼ੁਰੂ ਹੋ ਗਿਆ ਸੀ।
ਬਾਬਾ ਫਰੀਦ ਨੇ ਮੌਜੂਦਾ ਪਾਕਿਸਤਾਨ ਦੇ ਸ਼ਹਿਰ ਪਾਕਪਟਨ ਅੰਦਰ "ਜਮਾਤਖਾਨਾ" ਕਾਇਮ ਕੀਤਾ
ਜਿੱਥੇ ਲੋੜਵੰਦਾਂ ਨੂੰ ਰਿਹਾਇਸ਼ ਤੇ ਖਾਣਾ ਮਿਲ ਜਾਂਦਾ ਸੀ। ਪੰਜਾਬੀ ਬੋਲੀ ਅਤੇ ਸਾਹਿਤ ਦਾ ਉਹ ਬਾਨੀ
ਸੀ ਅਤੇ ਪੰਜਾਬੀ ਚ ਲਿਖਣ ਵਾਲਾ ਉਹ ਪਹਿਲਾ ਕਵੀ ਸੀ। ਉਸ ਦੀ ਸਿੱਖਿਆ ਨੂੰ ਪੰਜਾਬ ਭਰ ਦੇ ਅਛੂਤਾਂ ਚੋਂ
ਭਰਵਾਂ ਹੁੰਗਾਰਾ ਮਿਲਿਆ ਅਤੇ ਸਿੱਖ ਲਹਿਰ ਵੀ ਬਾਬਾ ਫ਼ਰੀਦ ਦੀ ਸੂਫ਼ੀ ਲਹਿਰ ਅਤੇ ਹੋਰ ਸਮਕਾਲੀ ਭਗਤੀ
ਲਹਿਰ ਅਤੇ ਹੋਰ ਧਰਮ ਸੁਧਾਰਕ ਲਹਿਰਾਂ ਚੋਂ ਇੱਕ ਸੀ।
ਜਗੀਰੂ
ਸਮਾਜ ਅੰਦਰ ਦੌਲਤ ਦੀ ਅਸਾਵੀਂ ਵੰਡ ਅਤੇ ਸਮਾਜਿਕ ਨਾ ਬਰਾਬਰੀ ਦਾ ਬੋਲਬਾਲਾ ਹੋਣ ਕਰਕੇ ਭਗਤੀ ਤੇ ਸੂਫ਼ੀ
ਲਹਿਰ ਦੀ ਮਾਇਆ ਦਾ ਮੋਹ ਨਾ ਕਰਨ ਅਤੇ ਫ਼ਕੀਰੀ ਚ ਰਹਿਣ ਦੀ ਸਿੱਖਿਆ ਇਸ ਅਨਿਆਂ ਖਿਲਾਫ਼ ਰੋਸ ਦਾ ਇੱਕ
ਤਰੀਕਾ ਸੀ। ਭਗਤੀ ਲਹਿਰਾਂ ਅੰਦਰ ਇੱਕ ਗੱਲ ਸਾਂਝੀ ਸੀ ਕਿ — ਪ੍ਰਮਾਤਮਾ ਸਾਹਮਣੇ ਹਰ ਇਨਸਾਨ ਬਰਾਬਰ
ਹੈ। ਇਹ ਲਹਿਰਾਂ ਵਰਗ-ਜਾਤ ਦੇ ਤੁਅੱਸਬਾਂ ਨੂੰ ਰੱਦ ਕਰਦੀਆਂ ਸਨ। ਇਨ੍ਹਾਂ ਵੱਲੋਂ ਜਾਤਾਂ ਤੇ ਧਰਮਾਂ
ਦੇ ਫਰਕ ਨੂੰ ਰੱਦ ਕੀਤੇ ਜਾਣਾ ਸਮਾਜਿਕ ਬਰਾਬਰੀ ਲਈ ਆਪਣੀ
ਹੀ ਕਿਸਮ ਦਾ ਇੱਕ ਰਾਹ ਸੀ- ਮਜ਼ਹਬੀ ਅਸਹਿਣਸ਼ੀਲਤਾ ਖ਼ਿਲਾਫ਼ ਲੜਾਈ । ਜਗੀਰੂ ਸਮਾਜ ਅੰਦਰ ਗਾਲਬ
ਧਰਮਾਂ ਦੇ ਖਿਲਾਫ ਬਗਾਵਤ ਕਰਦੇ ਉਨ੍ਹਾਂ ਦੇ ਵਿਚਾਰ ਆਪਣੇ ਧਾਰਮਿਕ ਅਧਿਆਤਮਕ ਸੀਮਤਾਈਆਂ ਦੇ ਬਾਵਜੂਦ ਸਥਾਪਤ ਨਿਜ਼ਾਮਾਂ ਦੇ ਖਿਲਾਫ਼ ਰੋਸ ਪ੍ਰਗਟ ਕਰਨ ਵਾਲੇ ਸਨ
। ਇਹ ਵਿਸ਼ਾਲ ਪਰਤਾਂ ਵਾਲੀ ਜਗੀਰਦਾਰ ਵਿਰੋਧੀ ਜਮਹੂਰੀ- ਵਿਚਾਰਧਾਰਾ ਸੀ , ਜਿਹਦੇ ਚ ਸ਼ਹਿਰ ਦੇ ਵਪਾਰੀ,
ਕਾਰੋਬਾਰੀ ਵਸੋਂ ਦੀ ਅਤੇ ਕਿਸੇ ਹੱਦ ਤੱਕ ਕਿਸਾਨੀ ਦੀ ਆਪਣੀ ਹੀ ਤਰ੍ਹਾਂ ਦੀ ਸਮਾਜੀ,ਸਿਆਸੀ ਅਤੇ ਧਾਰਮਿਕ
ਸਦਾਚਾਰਕ ਵਿਚਾਰਾਂ ਦੀ ਪ੍ਰਣਾਲੀ ਸੀ।
ਗੁਰੂ
ਨਾਨਕ ਦੀਆਂ ਅਤੇ ਸੂਫੀ ਭਗਤੀ ਲਹਿਰ ਦੀਆਂ ਮੁੱਖ ਪ੍ਰਾਪਤੀਆਂ ਚ ਸਭ ਤੋਂ ਨਿਵੇਕਲੀ ਅਤੇ ਦੂਰ ਰਸ ਸਿੱਟਿਆਂ
ਵਾਲੀ ਉਪਲੱਬਧੀ , ਸਮਾਜ ਦੇ ਸਭ ਤੋਂ ਲਤਾੜੇ ਵਰਗਾਂ ਨੂੰ ਆਪਣੀ ਹੋੰਦ ਦਾ ਅਹਿਸਾਸ ਹੋਣਾ ਅਤੇ ਉਨ੍ਹਾਂ
ਨੂੰ ਆਪਣੀ ਰਾਹਨੁਮਾਈ ਕਰਨ ਵਾਲੀ ਕੋਈ ਹਸਤੀ ਦਾ ਪ੍ਰਾਪਤ ਹੋਣਾ ਸੀ। ਇਹਨਾਂ ਨਪੀੜੀਆਂ ਜਾਤਾਂ ਨੂੰ ਹੋਰਨਾਂ
ਜਾਤਾਂ ਦੇ ਬਰਾਬਰ ਬੈਠ ਕੇ (ਪੰਗਤ ਚ ਸੰਗਤ ਸੇਵਾ) ਖਾਣ ਪੀਣ ਦੀ ਬਾਬਾ ਫ਼ਰੀਦ ਦੀ ਚਲਾਈ ਲੰਗਰ ਪ੍ਰਥਾ
ਨੂੰ ਗੁਰੂ ਨਾਨਕ ਨੇ ਵੀ ਆਪਣੇ ਸਮੇਂ ਚ ਚਾਲੂ ਰੱਖਿਆ। ਧਰਮਿਕ ਰਹੁ-ਰੀਤਾਂ ਦੇ ਬੇਹੱਦ ਰੂਪ ਚ ਭਾਰੀ ਭਰਕਮ ਅਤੇ ਮਹਿੰਗੀਆਂ ਹੋਣ ਕਰਕੇ
ਲੋਕਾਂ ਨੂੰ ਕੰਗਾਲ ਬਣਾਈ ਰੱਖਣ ਤੋਂ ਆਕੀ ਅਤੇ ਜਗੀਰੂ ਸਮਾਜ ਦੇ ਉੱਪਰ ਬਿਆਨ ਕੀਤੇ ਨਿਜ਼ਾਮ ਦੇ ਸਤਾਏ
ਲੋਕ ਜਲਦੀ ਹੀ ਸਿੱਖ ਧਰਮ ਦੇ ਪੈਰੋਕਾਰ ਬਣ ਗਏ। ਗੁਰੂ ਨਾਨਕ ਨੇ ਆਪਣੇ ਹੀ ਤਾਰਕਿਕ ਢੰਗ ਨਾਲ ਧਰਮ ਦੇ
ਠੇਕੇਦਾਰਾਂ, ਪਾਂਡਿਆਂ ਤੇ ਪੁਜਾਰੀਆਂ ਦਾ ਭਾਂਡਾ ਚੁਰਾਹੇ ਭੰਨਿਆ। ਉਨ੍ਹਾਂ ਨੇ ਲੋਕ ਮੁਹਾਵਰੇ ਅੰਦਰ
ਆਪਣੀ ਹੀ ਬਾਣੀ ਰਚੀ, ਜਿਸ ਨੂੰ ਗੁਰਮੁੱਖੀ ਲਿਪੀ ਚ ਪੇਸ਼ ਕੀਤਾ। ਹੱਥੀ ਕੰਮ ਕਰਨ ਨੂੰ ਵਡਿਆਇਆ ਅਤੇ
ਕਿਰਤ ਕਰਨ ਤੋਂ ਬਿਨਾਂ ਸਮਾਜਿਕ ਢਾਂਚੇ ਦੇ ਨਾ ਚੱਲਦੇ ਹੋਣ ਦੀ ਸੱਚਾਈ ਨੂੰ ਉਭਾਰਿਆ। ਭਾਵੇਂ ਕਿ ਹੋਰਨਾਂ
ਮੱਧ ਯੁਗੀ ਫਲਸਫਿਆਂ ਵਾਂਗ ਇਹ ਇੱਕ ਧਰਮ ਸੁਧਾਰਕ ਲਹਿਰ ਹੀ ਸੀ ਪਰ ਅੱਗੇ ਵੱਧਦਿਆਂ ਇਸਨੇ ਅਮੂਰਤ ਚਿੰਤਨ
ਦੀ ਥਾਂ ਕਿਰਤ ਦੇ ਰੋਲ ਨੂੰ ਅੱਗੇ ਲਿਆਂਦਾ। ਸਮਾਜਿਕ ਵਿਕਾਸ ਦੇ ਉਸ ਪੱਧਰ ਤੇ ਵਿਗਿਆਨਕ ਉਨਤੀ ਮੁਤਾਬਕ
ਉਹ ਇਸ ਤੋਂ ਅਗਲੀ ਰੈਡੀਕਲ ਸਿੱਖਿਆ ਪ੍ਰਦਾਨ ਨਹੀਂ ਕਰ ਸਕਦਾ ਸੀ। ਉਸ ਨੇ ਭਾਰੂ ਹਿੰਦੂ ਧਰਮ ਦੇ ਅਧਿਆਤਮਕ
ਢਾਂਚੇ ਨੂੰ ਬਰਕਰਾਰ ਰੱਖਦਿਆਂ ਆਪਣੀ ਜ਼ਿੰਦਗੀ ਦੇ ਅਮਲੀ ਤਜਰਬਿਆਂ ਨੂੰ ਆਪਣੀ ਬਾਣੀ ਚ ਸ਼ਾਮਲ ਕੀਤਾ
, ਇਸ ਲਈ
ਇਸ ਨੂੰ ਕਿਸਾਨ ਬੇਚੈਨੀ ਦਾ ਮੋਹਰੀ ਧਰਮ ਵੀ ਕਿਹਾ ਜਾ ਸਕਦਾ ਹੈ।
ਸਿੱਖ
ਧਰਮ ਵਿੱਚ ਸ਼ਾਮਲ ਹੋਣ ਵਾਲੇ ਨਿਮਨ ਜਾਤਾਂ ਦੇ ਵਿਅਕਤੀ ਆਪਣੇ ਆਪ ਨੂੰ ਇੱਕ ਨਵੀਂ ਊਰਜਾ ਨਾਲ ਲਬਾਲਬ
ਮਹਿਸੂਸ ਕਰਦੇ ਹਨ ਅਤੇ ਉਹ ਆਪਣੀ ਪੁਰਾਣੀ ਜਾਤ ਨਾਲੋਂ ਅਲਹਿਦਾ ਕਬੀਲੇ ‘ਚ ਰਹਿਣ ਲੱਗ ਪੈਂਦੇ ਹਨ। ਜਿਨ੍ਹਾਂ
ਕੰਮਾਂ ਨੂੰ ਨੀਚ ਸਮਝਿਆ ਜਾਂਦਾ ਸੀ, ਉਹ ਉਹ ਕੰਮ ਕਰਨਾ ਬੰਦ ਕਰਕੇ ਕੋਈ ਹੋਰ ਦਸਤਕਾਰੀ ਵਾਲਾ ਕੰਮ ਕਰਨ ਲੱਗਦੇ ਹਨ। ਇਨ੍ਹਾਂ ਜਾਤਾਂ
ਨੇ ਸਮਾਜਿਕ ਤਾਣੇ-ਬਾਣੇ ਅੰਦਰ ਆਪਣੀ ਹਾਜ਼ਰੀ ਲੁਆਉਣੀ ਸ਼ੁਰੂ ਕੀਤੀ। ਸਿੱਖ ਧਰਮ ਭਾਵੇਂ ਜਾਤ ਬਰਾਬਰੀ
ਦੀ ਗੱਲ ਕਰਦਾ ਹੈ ਪਰ ਇਹ ਹਕੀਕਤ ਹੈ ਕਿ ਧਰਮ ਤਬਦੀਲ ਕਰਨ ਨਾਲ ਮਜ਼ਹਬ ਬਦਲੀ ਕਰਨ ਵਾਲੇ ਦੀ ਜ਼ਾਤ ਉੱਤੇ
ਕੋਈ ਫ਼ਰਕ ਨਹੀਂ ਪਾਇਆ, ਉਸ ਦੀ ਆਰਥਕ ਹੈਸੀਅਤ ਵੀ ਉਹੀ ਰਹੀ, ਉਸ ਦੀ ਸਮਾਜਿਕ ਹੈਸੀਅਤ ਵੀ ਉਹੀ ਰਹੀ।
ਹੇਠਲੀਆਂ ਜਾਤਾਂ ਨਾਲ ਮਿਲਣ-ਵਿਚਰਨ ਦੀ ਸਿੱਖ ਧਰਮ ਅਤੇ ਸੂਫੀ ਭਗਤੀ ਲਹਿਰ ਦੇ ਨਾਲ ਨਾਲ ਪੰਜਾਬ ਅੰਦਰ
ਇਹ ਵਿਸ਼ੇਸ਼ ਰੂਪ ਚ ਨੋਟ ਕਾਰਨ ਵਾਲੀ ਗੱਲ ਹੈ ਕਿ ਇਸ ਇਲਾਕੇ ਅੰਦਰ ਬ੍ਰਾਹਮਣਾਂ ਦਾ ਪ੍ਰਭਾਵ ਭਾਰਤ ਦੇ
ਹੋਰਨਾਂ ਹਿੱਸਿਆਂ ਜਿੰਨਾ ਮਜ਼ਬੂਤ ਨਹੀਂ ਸੀ, ਇਸੇ ਕਾਰਨ ਹੀ ਜਾਤੀ ਵਿਵਸਥਾ ਦੀ ਗੰਢ ਵੀ ਏਨੀ ਪੀਡੀ ਨਹੀਂ
ਰਹੀ ਸੀ। ਇਸ ਨੇ ਵੀ ਇਨ੍ਹਾਂ ਜਾਤਾਂ ਨੂੰ ਸਿੱਖ ਧਰਮ ਦੀ ਜਾਤਪਾਤੀ ਬਰਾਬਰਤਾ ਅੰਦਰ ਢੋਈ ਦਿੱਤੀ। ਸੰਗਤ
ਤੇ ਲੰਗਰ ਦੀ ਪ੍ਰਥਾ ਤਾਂ ਭਾਵੇਂ ਮਜ਼ਬੂਤ ਰਹੀ ਪਰ ਜਾਤਾਂ ਦਰਮਿਆਨ ਵਿਵਾਹਕ ਰਿਸ਼ਤਿਆਂ ਦੀ ਸਾਂਝ ਦੀ ਪ੍ਰਥਾ
ਨਾ ਚੱਲ ਸਕਣ ਕਾਰਨ ਬ੍ਰਾਹਮਨਵਾਦੀ ਜਾਤਪਾਤੀ ਵਿਵਸਥਾ ਉਵੇਂ ਹੀ ਜਾਰੀ ਰਹੀ ਅਤੇ ਸਮਾਂ ਪਾ ਕੇ ਹੋਰਨਾਂ
ਧਰਮਾਂ ਵਾਂਗ ਇਨ੍ਹਾਂ ਸੁਧਾਰਕ ਧਾਰਮਿਕ ਫਿਰਕਿਆਂ ਅੰਦਰ ਵੀ ਜਾਤ ਪਾਤੀ ਤੁਅੱਸਬ ਬਰਕਰਾਰ ਰਹੇ ਅਤੇ ਜਾਤ
ਪਾਤੀ ਵਿਵਸਥਾ ਨੂੰ ਕੋਈ ਵੱਡਾ ਸੰਨ੍ਹ ਲਾਉਣ ਦੇ ਅਸਮਰੱਥ ਰਹੀ, ਕਿਉਂਕਿ ਉਸ ਦਾ ਸਮਾਜਿਕ ਆਰਥਿਕ ਵਿਕਾਸ
ਦਾ ਕਾਲ ਵੀ ਹੀ ਇਸੇ ਪੜਾਾਅ ਦਾ ਸੀ , ਜਦੋਂ ਅਜੇ ਜਾਤਪਾਤੀ ਵਿਵਸਥਾ ਨੂੰ ਖਤਮ ਕਰਨ ਲਈ ਹਾਲਾਤ ਪੱਕੇ
ਪੈਰੀਂ ਨਹੀਂ ਹੋਏ ਸਨ। ਇੱਥੇ ਇਹ ਵੀ ਸਮਝ ਲੈਣਾ ਜ਼ਰੂਰੀ ਹੈ ਕਿ ਵਪਾਰੀ ਤੇ ਦਸਤਕਾਰ ਦਰਮਿਆਨ ਸਮਾਜਕ
ਵਖਰੇਵੇਂ 17 ਵੀਂ ਤੇ 18 ਵੀਂ ਸਦੀ ਤੋਂ ਪਹਿਲਾਂ ਹੀ ਜਾਹਰ ਹੋ ਗਏ ਸਨ ਪਰ ਇਸ ਪਿੱਛੋਂ ਇਹ ਇੱਕ ਅਜਿਹੇ
ਮੋੜ ਤੇ ਪਹੁੰਚ ਗਏ ਅਤੇ 19 ਵੀਂ ਸਦੀ ਤੋਂ ਪਿੱਛੋਂ ਭਗਤੀ ਲਹਿਰ ਅੰਦਰ (ਸਿੱਖ ਧਰਮ ਅੰਦਰ ਵੀ) ਵਪਾਰੀਆਂ
ਤੇ ਦਸਤਕਾਰਾਂ ਦਰਮਿਆਨ ਸਾਂਝ ਨਾ ਰਹੀ।
ਅੰਗਰੇਜ਼ਾਂ ਦੀ ਪੰਜਾਬ ਅੰਦਰ ਆਮਦ ਅਤੇ
ਸਮਾਜਿਕ-ਆਰਥਕ ਹਾਲਤਾਂ ਅਤੇ ਜਾਤਾਂ
ਰਣਜੀਤ
ਸਿੰਘ ਦੀ ਹਕੂਮਤ ਜਗੀਰੂ ਪ੍ਰਬੰਧ ਵਾਲੀ ਹਕੂਮਤ ਸੀ। ਜਿਸ ਅੰਦਰ ਜ਼ਮੀਨਾਂ ਦੀ ਮਾਲਕੀ ਵਧਾਉਣ ਲਈ ਕਬਜ਼ੇ
ਖਾਤਰ ਲੜਾਈਆਂ ਚੱਲਦੀਆਂ ਰਹਿੰਦੀਆਂ ਸਨ। ਉਨੀਵੀਂ ਸਦੀ ਦੇ ਚੌਥੇ ਦਹਾਕੇ ਚ ਰਣਜੀਤ ਸਿੰਘ ਦੇ ਰਾਜ ਦੇ
ਕਮਜ਼ੋਰ ਹੋ ਜਾਣ ਤੇ ਅੰਗਰੇਜ਼ਾਂ ਦੇ ਭਾਰਤ ਅੰਦਰ ਮਜ਼ਬੂਤ ਹੋ ਜਾਣ ਉਪਰੰਤ ਉਨ੍ਹਾਂ ਨੇ ਪੰਜਾਬ ਨੂੰ ਆਪਣੇ
ਨਾਲ ਰਲਾ ਲਿਆ। ਉਸ ਮੌਕੇ ਦੀਆਂ ਹਾਲਤਾਂ ਨੂੰ ਵਿਚਾਰਦਿਆਂ ਇਹ ਸੋਚਣਾ ਭੁੱਲ ਹੋਵੇਗੀ ਕਿ ਪੇਂਡੂ ਭਾਈਚਾਰੇ
ਨੇ ਕਬਾਇਲੀ ਸੰਗਠਨ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਸੀ। ਧਿਆਨ ਨਾਲ ਦੇਖਿਆ ਜਾਵੇ ਤਾਂ ਪਤਾ ਲੱਗਦਾ
ਹੈ ਕਿ ਜਿੱਥੇ ਕਿਤੇ ਵੀ ਕਬੀਲੇ ਕੋਲ ਇੱਕ ਬੱਝਵਾਂ ਇਲਾਕਾ ਹੁੰਦਾ ਸੀ ਉਹ ਉਥੇ ਹੀ ਵਾਸਾ ਕਰ ਲੈੰਦੇ
ਸਨ,ਉਨ੍ਹਾਂ ਥਾਵਾਂ ਤੇ ਹੀ ਪੇਂਡੂ ਭਾਈਚਾਰਾ ਮਜ਼ਬੂਤ ਵੀ ਸੀ। ਅਜਿਹੇ ਪਿੰਡਾਂ ਅੰਦਰ ਕਬੀਲੇ ਦੇ ਪਿੰਡ
ਇੱਕ ਜਾਂ ਦੋ ਖਾਪ ਥਾਪ ਦਿੰਦੇ ਸਨ ਜਾਂ ਪੇਂਡੂ ਭਾਈਚਾਰਿਆਂ ਦੇ ਕਬਾਇਲੀ ਗਰੁੱਪ ਬਣ ਜਾਂਦੇ ਸਨ, ਜਿਹੜੇ
ਕਿ ਜਗੀਰੂ ਸਬੰਧਾਂ ਚ ਬੱਝੇ ਹੁੰਦੇ ਸਨ ਜਾਂ ਇਹ ਕਿਸੇ ਇੱਕ ਸਾਂਝੇ ਪੁਰਖੇ ਦੀ ਔਲਾਦ ਹੁੰਦੇ ਸਨ। ਇਨ੍ਹਾਂ
ਪੇੰਡੂ ਭਾਈਚਾਰਿਆਂ ਅੰਦਰ ਮੁੱਖ ਤੌਰ ਤੇ ਜ਼ਮੀਨ ਮਾਲਕ, ਖੇਤੀਹਰ ਅਤੇ ਪੁਜਾਰੀ, ਵਪਾਰੀ ਤੇ ਹੋਰ ਪੇਸ਼ਾਵਰ
ਜਮਾਤਾਂ ਅਜਿਹੇ ਸਮਾਜਿਕ ਆਰਥਿਕ ਤਾਣੇ ਬਾਣੇ ਚ ਰਹਿੰਦੇ ਸਨ। ਜਾਤਪਾਤੀ ਵਿਵਸਥਾ ਮੁਤਾਬਕ ਇਹ ਉਚ ਜਾਤਾਂ
ਜਾਣੀਆਂ ਜਾਂਦੀਆਂ ਸਨ।
ਉੱਚ ਤਬਕਿਆਂ
ਦੀਆਂ ਅਜਿਹੀਆਂ ਜਾਤਾਂ ਤੋਂ ਬਾਅਦ ਪੰਜਾਬ ਦੇ ਹੇਠਲੇ ਤਬਕਿਆਂ ਚ ਘੁਮੰਤੂ ਅਤੇ
ਮੁਜਰਿਮ ਕਬੀਲੇ,ਜਿਪਸੀ,ਕੰਮੀ ਅਤੇ ਦਸਤਕਾਰ ਜਾਤਾਂ ਆ ਜਾਂਦੀਆਂ ਹਨ। ਬੜੀ ਹੀ ਦਿਲਚਸਪ ਹੈ ਇਹ ਜਾਤ-ਵੰਡ।
ਭਾਵੇਂ
ਕਿ ਸਿਆਸੀ ਰੂਪ ਚ ਇਹ ਜਾਤਾਂ ਗੈਰ-ਮਹੱਤਵਪੂਰਨ ਸਨ ਪਰ ਇਨ੍ਹਾਂ ਅੰਦਰ ਮੌਜੂਦ ਪਿਆ ਅੰਸ਼ ਉਨ੍ਹਾਂ ਨੂੰ
ਵਿਸ਼ੇਸ਼ ਦਰਜਾ ਦਿੰਦੀਆਂ ਸਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀਆਂ ਰਸਮਾਂ ਨਾ ਸਿਰਫ ਵਿਸ਼ੇਸ਼ ਦਰਜਾ ਰੱਖਦੀਆਂ
ਹਨ ਅਤੇ ਬਹੁਤਾ ਕਰਕੇ, ਏਨੀਆਂ ਦਿਲਚਸਪ ਹਨ ਜਿਹੜੀਆਂ ਕਿ ਇਨ੍ਹਾਂ ਨੂੰ ਹੋਰਨਾਂ ਕਬੀਲਿਆਂ ਦੀਆਂ ਰਸਮਾਂ
ਰਿਵਾਜਾਂ ਅੰਦਰਲੇ ਗੈਰ ਆਰੀਆਈ ਤੱਤ ਕਰਕੇ ਨਿਖੇੜਦਿਆਂ ਹਨ। ਇਨ੍ਹਾਂ ਦੀ ਅਹਿਮੀਅਤ ਇਸ ਕਰਕੇ ਸੀ ਕਿ
ਖੇਤ ਮਜ਼ਦੂਰੀ ਅਤੇ ਸੂਬੇ ਦੀ ਸਨਅਤ ਦਾ ਅੰਗਰੇਜ਼ੀ ਹਕੂਮਤ ਵੇਲੇ ਅਤੇ ਇਸ ਤੋਂ ਹੋਰ ਪਹਿਲਾਂ ਵਾਲੇ ਸਮੇਂ
ਦਾ ਲੱਗਭਗ ਸਾਰਾ ਕੰਮ ਹੀ ਇਨ੍ਹਾਂ ਤੇ ਨਿਰਭਰ ਹੋਣ ਕਰਕੇ ਬਹੁਤੀ ਮਿਹਨਤ ਵਾਲਾ ਕੰਮ ਇਹ ਜਾਤਾਂ ਹੀ ਕਰਦੀਆਂ
ਹਨ। ਇਨ੍ਹਾਂ ਜਾਤਾਂ ਚ ਪਹਿਲਾਂ ਘੁਮੰਤੂ,ਸ਼ਿਕਾਰੀ ਤੇ ਮੁਜਰਿਮ ਕਬੀਲੇ ਹਨ, ਫਿਰ ਖਾਨਾਬਦੋਸ਼ , ਚੂੜ੍ਹੇ
, ਮੋਚੀ ਤੇ ਜੁਲਾਹੇ,ਝਿਉਰ,ਮਾਝੀ ਤੇ ਮਲਾਹ,ਤਰਖਾਣ,ਲੁਹਾਰ,ਪੱਥਰਘੜ ਤੇ ਘੁਮਿਆਰ,ਸੁਨਿਆਰੇ ਤੇ ਨਮਕਸਾਜ਼
, ਧੋਬੀ, ਰੰਗਰੇਜ ਤੇ ਦਰਜੀ, ਤੇਲੀ , ਝਟਕਈ,ਪੇੰਜੂ, ਦਾਰੂ ਕੱਢਣ ਵਾਲੇ ਅਤੇ ਹੋਰ ਦਸਤਕਾਰ। ਇਸ ਉਪਰੰਤ
ਪਹਾੜੀਏ ਤੇ ਛਾਉਣੀਆਂ ਚ ਕੰਮ ਕਰਦੇ ਪੂਰਬੀਏ।
ਅੰਗਰੇਜ਼ੀ
ਰਾਜ ਅੰਦਰ ਪੰਜਾਬ ਚ ਰਹਿਣ ਵਾਲੀਆਂ ਉਪਰਲੀਆਂ ਸਾਰੀਆਂ ਜਾਤਾਂ ਦੀ ਧਰਮ ਅਨੁਸਾਰ ਵੰਡ ਕਰਨੀ ਵਾਜਬ ਨਹੀਂ
ਹੈ। ਪਹਿਲੀਆਂ ਉੱਚ ਜਾਤੀਆਂ ਤੋਂ ਬਿਨਾਂ ਸਾਰੀਆਂ ਦੀ ਹੀ ਇੱਕ ਗੱਲ ਸਾਂਝੀ ਸੀ ਕਿ ਇਹ ਸਾਰੀਆਂ ਜਾਤਾਂ
ਛੇਕੀਆਂ ਹੋਈਆਂ ਸਨ। ਸਭ ਕੰਮੀ ਸਨ, ਮਿਹਨਤ ਮੁਸ਼ੱਕਤ ਦਾ ਕੰਮ ਕਰਦੇ ਸਨ,ਪਰ ਬਹੁਤੀਆਂ ਜਾਤਾਂ ਦੀ ਉਨ੍ਹਾਂ
ਦੀ ਰਹਿਣੀ ਬਹਿਣੀ ਅਤੇ ਕਾਰ ਵਿਹਾਰ ਦੇ ਕਾਰਨ ਅੰਗਰੇਜ਼ਾਂ ਵਲੋਂ ਬਹੁਤਿਆਂ ਨੂੰ ਮੁਜਰਮਾਨਾ ਜਾਤਾਂ/ਕਬੀਲਿਆਂ
ਵਜੋਂ ਵਰਗੀਕਰਨ ਕੀਤਾ ਹੋਣ ਕਰਕੇ ਉਨ੍ਹਾਂ ਨਾਲ ਉਹੋ ਜਿਹਾ ਹੀ ਵਰਤਾਅ ਕੀਤਾ ਜਾਂਦਾ ਸੀ।
ਅੰਗਰੇਜ਼ਾਂ
ਦੇ ਆਉਣ ਤੱਕ ਜ਼ਮੀਨ ਦੀ ਕੋਈ ਪੱਕੀ ਹੱਦਬੰਦੀ ਨਹੀਂ ਸੀ ਕੀਤੀ ਹੋਈ ਜਿਹੜੀ ਕਿ ਇੱਕ ਪਿੰਡ ਨੂੰ ਦੂਜੇ
ਪਿੰਡੋਂ ਨਾਲੋਂ ਨਿਖੇੜਦੀ ਹੋਵੇ। ਜਿਵੇਂ ਕਿ ਅੱਜ ਕੱਲ੍ਹ ਵਿੰਗੀਆਂ ਟੇਢੀਆਂ ਹੱਦਬੰਦੀਆਂ ਖੇਤਾਂ ਚ ਦੇਖਣ
ਨੂੰ ਮਿਲਦੀਆਂ ਹਨ। ਸਾਂਝੀਆਂ ਚਾਰਵਾਹਾਂ ਅੰਦਰ ਤਾਂ ਇਹ ਬਿਲਕੁਲ ਹੀ ਗਾਇਬ ਸਨ।
ਜ਼ਮੀਨ
ਮਾਲਕ ਅਤੇ ਖੇਤੀਹਰ ਜਾਤਾਂ ਪੰਜਾਬ ਦਾ ਅੱਧ ਬਣਦੀਆਂ ਸਨ ਅਤੇ ਇਨ੍ਹਾਂ ਦੀ ਅਹਿਮੀਅਤ ਗਿਣਤੀ ਨਾਲੋਂ ਸਮਾਜਿਕ,
ਸਿਆਸੀ ਅਤੇ ਇੰਤਜ਼ਾਮੀਆਂ ਪੱਖੋਂ ਵਧੇਰੇ ਸੀ। ਇਨ੍ਹਾਂ ਚ ਪਠਾਨ ਤੇ ਬਲੋਚ, ਫਿਰ ਜੱਟ,ਰਾਜਪੂਤ,ਠਾਕਰ
ਤੇ ਰਾਠ ਸਨ। ਛੋਟੀ ਗਿਣਤੀ ਚ ਸੈਣੀ ਅਰੈਤ ,ਕਨੈਤ,ਅਹੀਰ,ਮਹਿਤਮ ਤੇ ਹੋਰ। ਸਿੱਖ ਰਿਆਸਤਾਂ ਅੰਦਰ ਜੱਟ
ਵਧੇਰੇ ਗਿਣਤੀ ਚ ਖੇਤੀਹਰ ਜਾਤਾਂ ਸਨ ਅਤੇ ਜ਼ਮੀਨ ਮਾਲਕ ਸਨ।
ਜਿਨ੍ਹਾਂ
ਨੀਵੀਆਂ ਜਾਤਾਂ ਦੀ ਉੱਪਰ ਗੱਲ ਕੀਤੀ ਗਈ ਹੈ ਉਨ੍ਹਾਂ ਚੋਂ ਕਾਫੀ ਸਾਰੇ ਕਬੀਲੇ ਉਹ ਹਨ ਜਿਹੜੇ ਇੱਥੋਂ
ਦੇ ਮੂਲ ਵਾਸੀ ਸਨ ਅਤੇ ਜਿਨ੍ਹਾਂ ਨੂੰ ਤਾਕਤ ਦੇ ਜ਼ੋਰ ਤੇ ਉਨ੍ਹਾਂ ਦੀਆਂ ਬਸਤੀਆਂ ਤੋਂ ਉਜਾੜਿਆ ਗਿਆ
ਸੀ ਅਤੇ ਨਤੀਜੇ ਵਜੋਂ ਉਹ ਦਰ-ਦਰ ਭਟਕ ਰਹੇ ਸਨ। ਕਈ ਕਬੀਲਿਆਂ ਦਾ ਪਿਛੋਕੜ ਰਾਜਪੂਤਾਂ ਨਾਲ ਜਾ ਮਿਲਦਾ
ਹੈ, ਪਰ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਤੋਂ ਖਦੇੜ ਦਿੱਤੇ ਜਾਣ ਕਰਕੇ ਉਨ੍ਹਾਂ ਨੇ ਆਪਣਾ ਨਿਰਬਾਹ ਕਰਨ
ਲਈ ਆਪਣੇ ਸੂਤ ਬਹਿੰਦਾ ਜਿਉਣ ਢੰਗ ਅਪਣਾਇਆ ਹੈ ਜੋ ਕਿ ਹਾਕਮ ਤਬਕਿਆਂ ਨੂੰ ਰਾਸ ਨਹੀਂ ਸੀ ਬੈਠਦਾ। ਇਸ
ਲਈ ਉਹ ਉਨ੍ਹਾਂ ਨੂੰ ਮੁਜਰਮਾਨਾ ਲਕਬਾਂ ਨਾਲ ਨਵਾਜਦੇ ਹਨ।
ਬਹੁਤ
ਸਾਰੇ ਇਹ ਘਮ੍ੰਤੂ ਕਬੀਲੇ ਆਪੋ ਆਪਣਾ ਪਿੱਛਾ ਦੱਸਦਿਆਂ ਆਪੋ ਆਪਣੇ ਰਾਜ ਭਾਗ ਦਾ ਬਿਰਤਾਂਤ ਬਿਆਨ ਕਰਦੇ
ਹਨ ਅਤੇ ਬਹੁਤਿਆਂ ਨੇ ਆਪਣੇ ਉਸ ਵਿਛੋੜੇ ਗਏ ਰਾਜਭਾਗ ਨੂੰ ਪ੍ਰਾਪਤ ਕਰਨ ਦਾ ਤਹੱਈਆ ਕੀਤਾ ਹੋਇਆ ਹੈ।
ਉਨ੍ਹਾਂ ਨੇ ਆਪੋ ਆਪਣੇ ਢੰਗ ਦੇ ਕਾਰ ਵਿਹਾਰ, ਪਹਿਨਣ-ਪਚਰਨ ਅਤੇ ਤਰਜ਼ੇ ਜ਼ਿੰਦਗੀ ਨੂੰ ਅਪਣਾਇਆ ਹੋਇਆ
ਹੈ। ਕਈ ਕਬੀਲਿਆਂ ਨੇ ਆਪੋ ਆਪਣੇ ਢੰਗ ਦੇ ਸਾਜ਼ ਤਿਆਰ ਕੀਤੇ ਹੋਏ ਹਨ ਅਤੇ ਉਹ ਉਨ੍ਹਾਂ ਨੂੰ ਵਜਾ ਕੇ
ਆਪਣੇ ਇਸ਼ਟ ਦੀ ਅਰਾਧਨਾ ਕਰਦਿਆਂ ਉਸ ਰਾਜ ਰੁਤਬੇ ਨੂੰ ਮੁੜ ਪ੍ਰਾਪਤੀ ਲਈ ਆਸਵੰਦ ਹਨ। ਕਈ ਆਪਣੇ ਸਿਰ
ਮੁੰਡਵਾ ਕੇ, ਕਈ ਗਰਮੀ ਸਰਦੀ ਗਰਮ ਕੱਪੜੇ ਪਾਈ ਰੱਖਦੇ ਹਨ। ਕਈ ਨੰਗੇ ਪੈਰੀ,ਕਈ ਨੰਗੇ ਧੜ ਆਪਣਾ ਸਫ਼ਰ
ਜਾਰੀ ਰੱਖਦੇ ਹਨ।
ਅੰਗਰੇਜ਼ੀ
ਰਾਜ ਸਮੇਂ ਚੂੜ੍ਹਾ,ਧਾਨਕਾ,ਖਟਿਕ,ਭੰਗੀ ਆਦਿ ਜਾਤਾਂ ਗਿਣਤੀ ਪੱਖੋਂ ਅਤੇ ਆਰਥਿਕ ਦਿ੍ਸ਼ਟੀ ਤੋਂ ਸੂਬੇ
ਦੀਆਂ ਮਹੱਤਵਪੂਰਨ ਜਾਤਾਂ ਸਨ। ਖੇਤ ਮਜਦੂਰਾਂ ਦੀ ਵੱਡੀ ਤਾਦਾਦ ਇਸ ਜਾਤ ਦੀ ਸੀ। ਇਹ ਜਾਤਾਂ ਸਮਾਜਿਕ
ਵਿਕਾਸ ਦੇ ਸਭ ਤੋਂ ਹੇਠਲੇ ਪੌੰਡੇ ਤੇ ਖੜ੍ਹੀਆਂ ਹਨ। ਇਨ੍ਹਾਂ ਲੋਕਾਂ ਦੇ ਮੂਲ ਬਸ਼ਿੰਦੇ ਹੋਣ ਦੀ ਬਹੁਤੀ
ਸੰਭਾਵਨਾ ਹੈ।
ਮਜ਼ਹਬੀ/ਰੰਗਰੇਟੇ
ਚਮਾਰ ਆਦਿ ਪੱਕੇ ਤੌਰ ਤੇ ਹੀ ਮੂਲ ਨਿਵਾਸੀ ਹਨ ਅਤੇ ਇਨ੍ਹਾਂ ਅੰਦਰ ਉਪਰਲੀਆਂ ਜਾਤਾਂ ਤੋਂ ਹੇਠਲੇ ਪੱਧਰ
ਤੇ ਆਏ ਵਿਅਕਤੀਆਂ ਦੇ ਸ਼ਾਮਲ ਹੁੰਦੇ ਜਾਣ ਕਾਰਨ ਇਨ੍ਹਾਂ ਦੀ
ਗਿਣਤੀ ਚ ਵਾਧਾ ਹੋਇਆ ਹੈ। ਢੇਡ੍ਹ ਲਫ਼ਜ਼ ਵੀ ਇੱਕ ਚਮਾਰ ਵਰਗੀ ਜਾਤ ਨਾਲ ਹੀ ਜੁੜਿਆ ਹੋਇਆ ਹੈ
ਅਤੇ ਅਸੀਂ ਆਮ ਰੂਪ ਚ ਇਸ ਲਫਜ਼ ਦੀ ਵਰਤੋਂ ਨੀਚ ਵਿਅਕਤੀ ਲਈ ਕਰ ਲੈਂਦੇ ਹਾਂ। ਬੁਨੀਆਂ,ਬਿਲਾਲ,ਦੋਸੜ,ਰਹਿਤੀਆ
ਵੀ ਚਮਾਰ ਹਨ। ਰਾਮਦਾਸੀਆ ਚਮਾਰ ਸਿੱਖ ਹਨ। ਮੁਸਲਿਮ ਚਮਾਰ ਨੂੰ ਮੋਚੀ ਕਿਹਾ ਜਾਂਦਾ ਹੈ। ਪੰਜਾਬ ਦੇ
ਪੂਰਬ ਚ ਇਹ ਜਾਤਾਂ ਆਮ ਕਰਕੇ ਖੇਤ ਮਜ਼ਦੂਰੀ ਕਰਦੀਆਂ ਹਨ।
ਚੂਹੜਾ
ਆਦਿ ਜਾਤਾਂ ਜੋ ਅੱਜ ਕੱਲ੍ਹ ਬਾਲਮੀਕੀਆਂ ਵਜੋਂ ਸਦਾਉਂਦੀਆਂ ਹਨ, ਉਹ ਜਲੰਧਰ ਦੇ ਇਲਾਕੇ ਚ ਵੱਧ ਹਨ ਅਤੇ
ਇਨ੍ਹਾਂ ਦੇ ਹੀ ਹਮਸਾਇਆਂ ਨੂੰ ਮਾਲਵੇ ਅੰਦਰ ਮਜ਼੍ਹਬੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਨੀਵੀਆਂ
ਜਾਤਾਂ ਚੋਂ ਸਭ ਤੋਂ ਉੱਚੀ ਅਤੇ ਉਪਰਲੀਆਂ ਜਾਤਾਂ ਚ ਸਭ ਤੋਂ ਨੀਵੀਂ ਜੁਲਾਹਾ ਮੰਨੀ ਜਾਂਦੀ ਹੈ। ਜੁਲਾਹਾ
ਜਾਤ ਇੱਕ ਹੱਦ ਹੈ ਜਿਸ ਤੱਕ ਉਚੀਆਂ ਜਾਤਾਂ ਨਿਘਰਦੀਆਂ-ਨਿੱਘਰਦੀਆਂ ਆ ਸਕਦੀਆਂ ਹਨ। ਹਿੰਦੂ ਧਰਮ ਵੱਲੋਂ
ਦੁਰਕਾਰੇ ਜਾਣ ਕਰ ਕੇ ਵੀ ਕਈ ਨੀਵੀਆਂ ਜਾਤਾਂ ਨੇ ਮੁਸਲਿਮ ਧਰਮ ਅਪਣਾ ਕੇ ਜੁਲਾਹਾ ਕੰਮ ਸ਼ੁਰੂ ਕੀਤਾ
ਅਤੇ ਆਪਣੇ ਸਮਾਜ ਰੁਤਬੇ ਨੂੰ ਉਚਿਆਇਆ। ਕੋਲੀ (ਪਹਾੜਾਂ ਚ) ਅਤੇ ਜੁਲਾਹਾ (ਪੋਲੀ) ਮੈਦਾਨਾਂ ਚ ਜਾਣੇ
ਜਾਂਦੇ ਹਨ। ਇਹ ਮੂਲ ਨਿਵਾਸੀ ਹਨ ਇਹ ਦਸਤਕਾਰ ਵਜੋਂ ਜਾਣੇ ਜਾਂਦੇ ਹਨ ਇਹ ਚਮਾਰਾਂ ਵਾਂਗ ਕੰਮੀ ਨਹੀਂ
ਹਨ। ਇਨ੍ਹਾਂ ਨੂੰ ਕੋਲੀ ਜੁਲਾਹਾ, ਚਮਾਰ ਜੁਲਾਹਾ, ਮੋਚੀ ਜੁਲਾਹਾ, ਰਮਦਾਸੀਆ ਜੁਲਾਹਾ ਤੇ ਇਉਂ ਹੀ ਹੋਰਨਾਂ
ਨਾਵਾਂ ਨਾਲ ਵੀ ਪੁਕਾਰਿਆ ਜਾਂਦਾ ਹੈ। ਜਿਸ ਨੀਵੀਂ ਜਾਤ ਚੋਂ ਕੋਈ ਤਰੱਕੀ ਕਰਕੇ ਜੁਲਾਹਾ ਜਾਤ ਚ ਆਕੇ
ਦਸਤਕਾਰੀ ਦਾ ਕੰਮ ਕਰਨ ਲੱਗਦਾ ਸੀ, ਉਸ ਨੂੰ ਉਸੇ ਦੀ ਜਾਤ ਦੇ ਅੱਗੇ ਜੁਲਾਹਾ ਸ਼ਬਦ ਲਾ ਕੇ ਪੁਕਾਰਿਆ
ਜਾਂਦਾ ਸੀ। ਪਰ ਸਮੇਂ ਨਾਲ ਮੂਹਰਲੀ ਅੱਲ ਖਤਮ ਹੋ ਗਈ ਅਤੇ ਅਖੀਰ ਚ ਜੁਲਾਹਾ ਹੀ ਰਹਿ ਗਿਆ। ਯੂਰਪ ਦੇ
ਜੁੱਤੀਆਂ ਬਣਾਉਣ ਵਾਲਿਆਂ ਵਾਂਗ ਜੁਲਾਹੇ ਆਪਣਾ ਇਕਲੋਤਰਾ ਹੀ ਪੇਸ਼ਾ ਕਰਦੇ ਹਨ ਅਤੇ ਸ਼ਹਿਰ ਚ ਸਭ ਤੋਂ
ਵੱਧ ਤਰਥੱਲ ਮਚਾਉਣ ਵਾਲੀ ਜਾਤ ਸੀ। ਇਨ੍ਹਾਂ ਦੀਆਂ ਅਨੇਕਾਂ ਜਾਤਾਂ ਸਨ।ਭਾਟੀ ਸਭ ਤੋਂ ਵੱਧ ਮਿਲਦੇ ਹਨ
, ਖੋਖਰ,ਜੰਜੂਏ,ਆਵਾਨ ਆਦਿ ਘੱਟ।
ਪੰਜਾਬ
ਅੰਦਰ ਜਾਤਪਾਤੀ ਵਿਵਸਥਾ ਦੇ ਮਾਮਲੇ ਚ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਸੂਬੇ ਅੰਦਰ ਵੱਖ ਵੱਖ ਹਿੱਸਿਆਂ
ਚ ਪਾਏ ਜਾਣ ਵਾਲੇ ਕਬੀਲੇ ਆਪਣਾ ਸਾਂਝਾ ਪਿੱਛਾ ਦੱਸਦੇ ਹਨ ਅਤੇ ਉਹ ਆਪਣੇ ਆਪ ਨੂੰ ਉਵੇਂ ਹੀ ਸਦਾਉਂਦੇ
ਹਨ ਜਿਵੇਂ ਕਿ ਭਾਟੀ, ਚੌਹਾਨ ਤੇ ਪਵਾਰ ਆਦਿ ਰਾਜਪੂਤ ਨਸਲ ਚੋਂ ਨਿਕਲੇ ਹਨ। ਜੋ ਵੀ ਜ਼ਮੀਨ ਮਾਲਕ ਆਪਣੇ
ਪਿੰਡ ਵਸਾਉਂਦੇ ਸਨ ਤਾਂ ਉਹ ਕੰਮੀ ਜਾਤਾਂ ਨੂੰ
ਆਪਣੇ
ਨਾਲ ਵਸਣ ਲਈ ਆਪਣੀਆਂ ਜਰੂਰਤਾਂ ਅਨੁਸਾਰ ਕੰਮ ਧੰਦਿਆਂ ਲਈ ਪੱਗ ਦੇ ਕੇ ਉਥੇ ਨਾਲ ਹੀ ਲੈ ਜਾਂਦੇ ਸਨ
ਅਤੇ ਸਮਾਂ ਪਾ ਕੇ ਉਨ੍ਹਾਂ ਨੂੰ ਵੀ ਉਸੇ ਨਾਂ ਨਾਲ ਹੀ ਪੁਕਾਰਿਆ ਜਾਣ ਲੱਗਦਾ ਲੱਗਦਾ ਸੀ, ਜਿਵੇਂ ਕਿ
ਸਿੱਧੂ ਚਮਾਰ ਵੀ ਹੋ ਸਕਦੇ ਹਨ, ਮਜ਼ਹਬੀ ਵੀ, ਜੱਟ ਵੀ, ਮਿਸਤਰੀ ਵੀ।
ਪੰਜਾਬ
ਅੰਦਰ ਧਰਮ ਬਦਲੀ ਨੇ ਮਜ਼ਹਬ ਤਬਦੀਲ ਕਰਨ ਵਾਲੇ ਵਿਅਕਤੀ ਦੀ ਜਾਤ ਤੇ ਕੋਈ ਫ਼ਰਕ ਨਹੀਂ ਪਾਇਆ। ਮੁਸਲਮਾਨ
ਰਾਜਪੂਤ, ਗੁੱਜਰ ਜਾਂ ਜੱਟ ਦੀ ਜਦੋਂ ਸਮਾਜਿਕ ਕਬੀਲੇ ਵਜੋਂ, ਸਿਆਸੀ ਪੱਖੋਂ ਅਤੇ ਇੰਤਜ਼ਾਮੀਆ ਪੱਖ ਤੋਂ
ਗੱਲ ਕੀਤੀ ਜਾਂਦੀ ਹੈ ਤਾਂ ਉਸ ਦਾ ਇਸਦੇ ਹਿੰਦੂ ਭਾਈ ਬੰਧੂਆਂ ਨਾਲੋਂ ਕੋਈ ਵੀ ਫਰਕ ਨਹੀਂ ਕੀਤਾ ਜਾਂਦਾ।
ਦਿਲਚਸਪ ਗੱਲ ਇਹ ਹੈ ਕਿ ਸਮਾਜਿਕ ਰਸਮਾਂ ਵੀ ਅਬਦਲ ਰਹਿੰਦੀਆਂ ਹਨ ਉਹਦੇ ਤੇ ਆਇਦ ਕਬਾਇਲੀ ਬੰਦਸ਼ਾਂ
ਵੀ ਬਰਕਰਾਰ ਰਹਿੰਦੀਆਂ ਹਨ।
ਸ਼ਾਦੀ
ਵਿਆਹ ਅਤੇ ਪਿਤਾ ਪੁਰਖੀ ਦਾਅਵਿਆਂ ਦੇ ਕਾਇਦੇ ਅਬਦਲ ਰਹਿੰਦੇ ਹਨ। ਜੋ ਭਾਰੀ ਫਰਕ ਦੇਖਣ ਨੂੰ ਮਿਲਦਾ
ਹੈ ਉਹ ਹੈ ਮੁਸਲਿਮ ਦਿੱਖ ਅਤੇ ਮਸਜਿਦ ਚ ਨਜ਼ਾਮ ਅਦਾ ਕਰਨੀ। ਇੱਥੇ ਵਿਸ਼ੇਸ਼ ਤੌਰ 'ਤੇ ਇਹ ਨੋਟ ਕਰਨ ਵਾਲੀ
ਗੱਲ ਹੈ ਕਿ ਉਪਰਲੀ ਵਿਵਸਥਾ ਹੀ ਜਾਤ ਪਾਤ ਤੋਂ ਅਗਾਂਹ ਨਿਕਲ ਕੇ ਕਿਸੇ ਵਿਅਕਤੀ ਦੀ ਸਮਾਜਿਕ ਆਰਥਿਕ
ਹੈਸੀਅਤ ਚੋਂ ਹੀ ਉਸ ਦਾ ਵਿਹਾਰ ਤੈਅ ਕਰਦੀ ਹੈ। ਮਿਸਾਲ ਵਜੋਂ ਹੋਰਨਾਂ ਕਬੀਲਿਆਂ ਤੋਂ ਔਰਤ ਨੂੰ ਚੋਰੀ
ਕਰਕੇ ਆਪਣੀ ਪਤਨੀ ਬਣਾਉਣ ਦੀ ਪ੍ਰਥਾ ਦੀ ਰਹਿੰਦ-ਖੂੰਹਦ ਅੱਜ ਵੀ ਪ੍ਰਚਲਤ ਹੈ। ਕੰਗਨਾ ਖੇਡਣ ਦੀ ਰਸਮ
ਅਤੇ ਮਹਿੰਦੀ ਰੰਗੇ ਹੱਥ ਨਾਲ ਠੱਪਾ ਲਾਉਣਾ ਕਬਾਇਲੀ ਲੂਟ-ਪਾਟ ਦੀ ਰਹਿੰਦ ਖੂੰਦ ਦਾ ਇਜ਼ਹਾਰ ਹੈ। ਅਰਥਿਕਤਾ
ਹੈਸੀਅਤ ਮੁਤਾਬਕ ਸਮਾਜਕ ਹੈਸੀਅਤ ਤਹਿ ਹੋਣੀ ਵੀ ਲਗਾਤਾਰ ਚਲਦੀ ਆ ਰਹੀ ਹੈ। ਆਰਥਿਕ ਤੇ ਸਮਾਜੀ ਸਿਆਸੀ
ਪੱਧਰ ਤੇ ਰੁਤਬੇ ਮੂਜਬ ਹੀ ਉੱਚੀਆਂ ਜਾਤਾਂ ਨੂੰ ਪੁਕਾਰਿਆ ਜਾਂਦਾ ਹੈ। ਮਿਸਾਲ ਵਜੋਂ ਕੋਈ ਰਾਜਪੂਤ ਉਦੋਂ
ਰਾਜਪੂਤ ਨਹੀਂ ਹੁੰਦਾ ਜੇਕਰ ਉਹ ਖੇਤੀ ਕਰਨ ਲੱਗ ਜਾਂਦਾ ਹੈ--ਉਦੋਂ ਉਸ ਨੂੰ ਜੱਟ ਪੁਕਾਰਿਆ ਜਾਂਦਾ ਹੈ।
ਉੱਚੀਆਂ ਤੇ ਨੀਵੀਆਂ ਜਾਤਾਂ ਦਰਮਿਆਨ ਸਮਾਜਿਕ ਸਾਂਝ ਨਾ ਹੋਣ ਤੋਂ ਇਲਾਵਾ ਵੀ ਖੁਦ ਉੱਚੀਆਂ ਜਾਤਾਂ ਦਰਮਿਆਨ
ਵੀ ਜਾਤਪਾਤੀ ਭੇਦਭਾਵ ਮੌਜੂਦ ਹਨ। ਰਿਸ਼ਤਿਆਂ ਦੇ ਮਸਲੇ ਚ ਕਿਸੇ ਹੱਥੋਂ ਰੋਟੀ ਖਾਣ ਜਾਂ ਨਾ ਖਾਣ ਨੂੰ
ਲੈ ਕੇ ਹੀ ਭੇਦਭਾਵ ਪਏ ਹਨ। ਰੋਟੀ ਦੀ ਸਾਂਝ ਨੂੰ ਬਾਹਰੀ ਰੂਪ ਚ ਬੇਟੀ ਦੀ ਸਾਂਝ ਦੇ ਪ੍ਰਤੀਕ ਵਜੋਂ
ਲਿਆ ਜਾਂਦਾ ਹੈ, ਇਸ ਲਈ ਗੁੜ ਅਤੇ ਮਠਿਆਈਆਂ ਹਰ ਕੋਈ ਹਰ ਕਿਸੇ ਤੋਂ ਲੈ ਸਕਦਾ ਹੈ ਬਸ਼ਰਤੇ ਕਿ ਇਹ ਗੁੜ
ਜਾਂ ਮਠਿਆਈ ਟੁੱਟੀ ਹੋਈ ਨਾ ਹੋਵੇ। ਜਦ ਕਿ ਪਾਣੀ ਪੀਣ, ਹੁੱਕਾ ਸਾਂਝਾ ਕਰਨਾ, ਕੱਚੇ-ਪੱਕੇ ਅੰਨ ਦਾ
ਕਿਸੇ ਇੱਕ ਜਾਤ ਦੇ ਵਿਅਕਤੀ ਹੱਥੋਂ ਲੈਣ ਜਾਂ ਨਾ ਲੈਣ ਦੇ ਅਨੇਕਾਂ ਸਮਾਜਿਕ ਕਾਇਦੇ ਪ੍ਰਚੱਲਤ ਹਨ।
ਅੰਗਰੇਜ਼ਾਂ
ਦੇ ਭਾਰਤ ਅੰਦਰ ਆਉਣ ਨਾਲ ਮੁਲਕ ਪੱਧਰ ਤੇ ਜੋ ਨੀਵੀਆਂ ਜਾਤਾਂ ਤੇ ਪ੍ਰਭਾਵ ਪਏ, ਉਨ੍ਹਾਂ ਨੂੰ ਮੁੱਖ
ਲੇਖ (-----) ਅੰਦਰ ਦਰਜ ਕੀਤਾ ਗਿਆ ਹੈ। ਇੱਥੇ ਪੰਜਾਬ ਦੇ ਮਾਮਲੇ ਚ ਨੋਟ ਕਰਨ ਵਾਲਾ ਹੈ ਕਿ ਮੁਲਕ
ਦੇ ਹੋਰਨਾਂ ਹਿੱਸਿਆਂ ਵਾਂਗ ਇੱਥੇ ਸਨਅਤੀ ਵਿਕਾਸ ਨਾਂ ਦੇ ਬਰਾਬਰ ਹੀ ਸੀ। ਰੇਲ ਦੇ ਆਉਣ ਨਾਲ ਰੁਜ਼ਗਾਰ
ਦੇ ਮੌਕਿਆਂ ਚ ਫੌਜ ਦੇ ਨਾਲ ਨਾਲ ਵਾਧਾ ਹੋਇਆ। ਪੰਜਾਬ ਅੰਦਰਲੀ ਜਰਖੇਜ਼ ਜ਼ਮੀਨ ਦੀ ਪੂਰੀ ਤਰ੍ਹਾਂ ਲੁੱਟ-ਪਾਟ
ਕਰ ਸਕਣ ਲਈ ਅੰਗਰੇਜ਼ਾਂ ਨੇ ਬਰਾਨੀ ਜ਼ਮੀਨਾਂ ਨੂੰ ਪਾਣੀ ਦੇਣ ਖਾਤਰ ਨਹਿਰਾਂ ਦਾ ਜਾਲ ਵਿਛਾਇਆ। ਇਸ ਨਾਲ
ਭਾਵੇਂ ਜਰਈ ਉੱਪਜ ਚ ਵਾਧਾ ਹੋਇਆ ਪਰ ਨੀਵੀਆਂ ਜਾਤਾਂ ਜੋ ਆਮ ਕਰਕੇ ਕੰਮੀ ਮੰਨੀਆਂ ਜਾਂਦੀਆਂ ਹਨ ਉਨ੍ਹਾਂ
ਦੀ ਹਾਲਤ ਚ ਕੋਈ ਸੁਧਾਰ ਨਹੀਂ ਹੋਇਆ। ਬਾਬੂ ਮੰਗੂ ਰਾਮ ਮੂੰਗੋਵਾਲ ਦੀ ਅਗਵਾਈ ਵਾਲੀ ਆਦਿ ਧਰਮ ਮੰਡਲ: ਪੰਜਾਬ ਦੇ ਦੁਆਬਾ
ਖੇਤਰ ਚ ਕਾਫੀ ਸਰਗਰਮ ਰਹੀ ਹੈ। 1925 ਚ ਇਹ ਸਥਾਪਤ ਕੀਤੀ ਗਈ ਸੀ। ਜਦਕਿ ਇਸ ਨੇ ਆਪਣੀ ਪ੍ਰਸਤਾਵਨਾ
ਚ ਲਿਖਿਆ ਸੀ ਕਿ ਅਸੀਂ ਅਛੂਤਾਂ ਨੂੰ ਕਿਸੇ ਹੋਰ ਕੌਮ ਵਿਰੁੱਧ ਧਰਮ ਯੁੱਧ ਕਰਨ ਲਈ ਭੜਕਾਉਣ ਦੀ ਕੋਸ਼ਿਸ਼
ਨਹੀਂ ਕਰ ਰਹੇ। ਇਹ ਛੂਆ-ਛਾਤ ਜਿੰਨੀ ਹੀ ਮਾੜੀ ਗੱਲ ਹੈ। ਆਦਿ ਧਰਮ ਮੰਡਲ ਅਛੂਤਾਂ ਦੀਆਂ ਸਮੱਸਿਆਵਾਂ
ਨੂੰ ਲੈ ਕੇ ਅਨੇਕਾਂ ਡੈਪੂਟੇਸ਼ਨ ਤੇ ਯਾਦ ਪੱਤਰ ਦੇਣ ਤਕ ਸੀਮਤ ਸੀ। ਇਹ ਆਪਣੇ ਆਪ ਦੀ ਇਹ ਬਹੁਤ ਵੱਡੀ
ਪ੍ਰਾਪਤੀ ਵਜੋਂ ਪੇਸ਼ ਕਰਦੇ ਸਨ ਕਿ ਸਰਕਾਰ ਨੇ ਉਨ੍ਹਾਂ ਨੂੰ, ਭਾਰਤ ਦੀ ਵਿਧਾਨ ਪ੍ਰੀਸ਼ਦ ਚ ਵਿਧਾਨਕ ਸੀਟਾਂ
ਦਾ ਅੱਠ ਫੀਸਦੀ ਕੋਟਾ ਦਿੱਤਾ ਅਤੇ ਬਹੁਤ ਸਾਰੀਆਂ ਸੂਬਾ ਅਸੈਂਬਲੀਆਂ ਵਿੱਚ ਵੀ ਸਥਾਨਕ ਸਰਕਾਰਾਂ ਨੇ
ਵੀ ਇੱਕ ਫੀਸਦੀ ਰਿਜ਼ਰਵੇਸ਼ਨ ਦੇਣੀ ਸਵੀਕਾਰ ਕੀਤੀ ਸੀ। ਸਰਕਾਰ ਵੱਲੋਂ ਸਿੱਖਿਆ ਵਿਭਾਗ ਚ ਪ੍ਰਦਾਨ ਕੀਤੀਆਂ
ਗਈਆਂ ਬਹੁਤ ਸਾਰੀਆਂ ਸਹੂਲਤਾਂ ਵੀ ਇਸ ਆਦਿ ਧਰਮ ਲਹਿਰ ਅਨੁਸਾਰ ਬਹੁਤ ਮਦਦਗਾਰ ਸਾਬਤ ਹੋਈਆਂ ਹਨ। ਜਲੰਧਰ
ਆਧਾਰਤ ਇਹ ਤਨਜ਼ੀਮ ਸਮਾਜ ਸੁਧਾਰ ਦੇ ਖੇਤਰ ਚ ਕੰਮ ਕਰਦੀ ਰਹੀ। ਇਸ ਦੀ ਇਸੇ ਹੀ ਕੋਸ਼ਿਸ਼ ਕਾਰਨ ਵਿਧਾਨ
ਪ੍ਰੀਸ਼ਦ ਚ ਰਿਜ਼ਰਵੇਸ਼ਨ ਨੂੰ ਹੀ ਇੱਕ ਮਹਾਨ ਪ੍ਰਾਪਤੀ ਤੇ ਮੁਕਤੀ ਮੰਨਿਆ।
ਅਛੂਤ
ਦੇ ਮਸਲੇ ਤੇ ਅੰਬੇਦਕਰ ਦੀ ਅਗਵਾਈ ਚ ਚੱਲੀ ਮਹਾਂਰਾਸ਼ਟਰ ਦੀ ਮੁਹਿੰਮ ਅਤੇ ਮਦਰਾਸ (ਹੁਣ ਦੇ ਤਾਮਿਲਨਾਡੂ)
ਪੈਰੀਅਰ ਦੀ ਅਗਵਾਈ ਵਰਗੀ ਕੋਈ ਤਿੱਖੀ ਲਹਿਰ ਪੰਜਾਬ ਅੰਦਰ ਨਹੀਂ ਚਲਾਈ ਗਈ। ਸ਼ਹੀਦ ਭਗਤ ਸਿੰਘ ਨੇ ਆਪਣੀ ਲਿਖਤ ਅਛੂਤ ਦਾ ਸਵਾਲ ਚ ਇਸ ਵਿਸ਼ੇ ਨੂੰ ਸੰਬੋਧਿਤ ਹੋਇਆ ਗਿਆ ਸੀ। ਆਦਿ ਧਰਮ ਲਹਿਰ ਭਗਤ ਸਿੰਘ ਦੀ
ਸਮਕਾਲੀ ਸੀ ਜਿਸ ਨੂੰ ਉਸ ਨੇ ਉਨ੍ਹਾਂ ਹਾਲਾਤਾਂ ਦੀ ਪੈਦਾਇਸ਼ ਕਰਾਰ ਦਿੱਤਾ ਸੀ ਜਿਸ ਚ ਅਛੂਤਾਂ ਨੂੰ
ਸੁੱਟਿਆ ਹੋਇਆ ਸੀ ਅਤੇ ਉਨ੍ਹਾਂ ਨੇ ਆਪੋ ਆਪਣੀਆਂ ਰੋਟੀਆਂ ਸੇਕਣ ਲਈ ਆਪਣੇ ਮਗਰ ਲਾਉਣ ਲਈ ਮਾਰੋਮਾਰੀ
ਚੱਲ ਰਹੀ ਸੀ ( ਵਧੇਰੇ ਵਿਸਥਾਰ ਲਈ ਇਸ ਸੰਗ੍ਰਹਿ ਚ ਦੇਖੋ ਭਗਤ ਸਿੰਘ ਦਾ ਲੇਖ
ਅਛੂਤ ਦਾ ਸਵਾਲ)।
ਪੰਜਾਬ
ਅੰਦਰਲੀ ਗੁਰਦੁਆਰਾ ਸੁਧਾਰ ਲਹਿਰ ਸਿੱਖ ਧਰਮ ਸਥਾਨਾਂ ਦੇ ਪ੍ਰਬੰਧਾਂ ਨੂੰ ਮਸੰਦਾਂ ਦੇ ਕਬਜ਼ੇ ਚੋਂ ਛੁਡਵਾ
ਕੇ ਸਿੱਖਾਂ ਨੂੰ ਸੌਂਪ ਦੇਣ ਤੱਕ ਹੀ ਕੇਂਦਰਤ ਸੀ ਅਤੇ ਇਸ ਨੇ ਸਿੱਖ ਧਰਮ ਨੂੰ ਹੀ ਨੀਵੀਆਂ ਜਾਤਾਂ ਦੀ
ਬਦਤਰ ਹਾਲਤ ਦਾ ਮੁਕਤੀ ਦਾਤਾ ਕਰਾਰ ਦਿੱਤਾ ਹੋਇਆ ਸੀ, ਜਿਸ ਨੂੰ ਕਿ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲਾ
ਅਤੇ ਜਾਤ ਪਾਤ ਦਾ ਨਾਸ ਕਰਨ ਵਾਲਾ ਮੰਨਿਆ ਜਾਂਦਾ ਹੈ, ਨੀਵੀਆਂ ਜਾਤਾਂ ਪ੍ਰਤੀ ਉੱਚ ਜਾਤੀ ਸਿੱਖਾਂ ਵੱਲੋਂ
ਕੀਤੇ ਜਾਂਦੀ ਵਿਤਕਰੇਬਾਜ਼ੀ ਖ਼ਿਲਾਫ਼ ਇਸ ਵਲੋਂ ਕੋਈ ਜਦੋਂ ਜਹਿਦ ਨਹੀਂ ਕੀਤੀ।
ਭਾਰਤ
ਦੀ ਕਮਿਊਨਿਸਟ ਲਹਿਰ ਵੱਲੋਂ ਪਾਏ ਗਏ ਯੋਗਦਾਨ ਨੂੰ ਮੁੱਖ ਲੇਖ ਚ ਵਿਚਾਰਿਆ ਗਿਆ ਹੈ ਪਰ ਗ਼ਦਰ ਲਹਿਰ ਨੇ
ਦਲਿਤ ਮਸਲੇ ਤੇ ਬਰਾਬਰਤਾ ਦਾ ਦਰਜਾ ਦੇਣ ਦੀ ਮੰਗ ਉਭਾਰੀ। ਅਕਾਲੀ ਲਹਿਰ ਦੇ ਸ਼ੁਰੂਆਤੀ ਦੌਰ ਅੰਦਰ ਕੁਝ
ਅਗਾਂਹਵਧੂ ਵਿਅਕਤੀਆਂ (ਮਿਸਾਲ ਵਜੋਂ ਗਿਆਨੀ ਹੀਰਾ ਸਿੰਘ ਦਰਦ ਆਦਿ) ਨੇ ਜਾਤਾਂ-ਫ਼ਿਰਕਿਆਂ ਤੋਂ ਉੱਪਰ
ਉੱਠ ਕੇ ਸਭ ਇਨਸਾਨਾਂ ਦੇ ਇੱਕ ਹੋਣ ਦੀ ਗੱਲ ਨੂੰ ਉਭਾਰਿਆ ਹਾਲਾਂਕਿ ਇਸ ਲਹਿਰ ਦੀ ਮੁੱਖ ਧੁੱਸ ਆਪਦੇ ਪੱਖੀ ਸਿਆਸੀ ਪਾਲਾਬੰਦੀ ਚ ਵਿਧਾਨ
ਪੀ੍ਸ਼ਦਾਂ ਤੇ ਸੂਬਾਈ ਅਸੈਂਬਲੀਆਂ ਵਿੱਚ ਮੈਂਬਰੀਆਂ ਹਾਸਲ ਕਰ ਤਕ ਸੀਮਤ ਸੀ।
ਪੈਪਸੂ
ਮੁਜ਼ਾਰਾ ਲਹਿਰ ਮੁਜ਼ਾਰਿਆਂ ਦੇ ਮਾਲਕੀ ਅਧਿਕਾਰਾਂ ਲਈ ਹੀ ਲੜਿਆ ਗਿਆ ਘੋਲ ਸੀ। ਇਸ ਚ ਨੀਵੀਆਂ ਜਾਤਾਂ
ਦੀਆਂ ਮੰਗਾਂ ਲਈ ਕੋਈ ਗੁੰਜਾਇਸ਼ ਹੀ ਨਹੀਂ ਸੀ। 1947 ਦੀ ਸੱਤਾ ਬਦਲੀ ਤੋਂ ਬਾਅਦ ਨੀਵੀਆਂ ਜਾਤਾਂ ਵੱਲੋਂ
ਆਪਣੀਆਂ ਜਾਤਪਾਤੀ ਮੰਗਾਂ ਲਈ ਜਦੋਜਹਿਦ ਨਜ਼ਰੀਂ ਪੈਂਦੀ
ਹੈ। ਇਸ ਚ ਮੋਹਰੀ ਰੋਲ ਜਾਤ ਪਾਤ ਅਧਾਰਤ ਜਥੇਬੰਦੀਆਂ ਦਾ ਹੀ ਰਿਹਾ ਹੈ ਅਤੇ ਇਹ ਦਲਿਤ ਮਸਲਿਆਂ ਨੂੰ
ਆਪਣੀ ਜਾਤ ਤੱਕ ਹੀ ਸੀਮਤ ਕਰਨ ਦਾ ਰਿਹਾ ਹੈ। ਇਹ ਲੜਾਈ ਮੁੱਖ ਰੂਪ ਚ ਪਾਰਲੀਮਾਨੀ ਵੋਟ ਸਿਆਸਤ ਦੀ ਲੜਾਈ
ਤੱਕ ਸਿਮਟੀ ਰਹੀ ਹੈ। ਇਹ ਚਾਹੇ ਕਾਂਸ਼ੀ ਰਾਮ ਦੀ ਅਗਵਾਈ ਹੇਠਲੀ ਦੀ ਡੀਐਸ 4, ਮਾਇਆਵਤੀ ਦੀ ਬਸਪਾ,
ਰਾਮ ਵਿਲਾਸ ਪਾਸਵਾਨ ਦੀ ਅਗਵਾਈ ਹੇਠਲੀ ਲੋਕ ਜਨ ਸ਼ਕਤੀ ਪਾਰਟੀ, ਅੰਬੇਦਕਰ ਵਾਦੀ ਲਹਿਰ ਜਾਂ ਕੋਈ ਅਜਿਹੀ
ਹੀ ਲਹਿਰ ਹੋਵੇ। ਇਨ੍ਹਾਂ ਜੱਥੇਬੰਦੀਆਂ ਦਾ ਮੁੱਖ ਕਾਰਜ ਖੇਤਰ ਮੁੱਖ ਰੂਪ ਚ ਦੋਆਬਾ ਹੀ ਰਹਿੰਦਾ ਰਿਹਾ
ਹੈ। ਦੁਆਬਾ ਦਲਿਤ ਜਨਸੰਖਿਆ ਦੇ ਹਿਸਾਬ ਨਾਲ ਬਹੁ ਗਿਣਤੀ ਵਾਲਾ ਖੇਤਰ ਹੋਣ ਕਾਰਨ ਅਤੇ ਇਨ੍ਹਾਂ ਜਾਤਾਂ
ਦੇ ਕੁੱਝ ਵਿਅਕਤੀਆਂ ਦੇ ਪੰਜਾਬ ਦੇ ਹੋਰਨਾਂ ਇਲਾਕਿਆਂ ਦੇ ਮੁਕਾਬਲੇ ਵਧੇਰੇ ਸਾਧਨ ਸੰਪੰਨ ਹੋਣ ਕਾਰਨ
ਹੀ ਇਨ੍ਹਾਂ ਲਹਿਰਾਂ ਦਾ ਗੜ ਰਿਹਾ ਹੈ ਅਤੇ ਹੈ। ਪਿੱਛੇ ਜਿਹੇ ਹੀ ਆਸਟਰੀਆ ਦੇ ਸ਼ਹਿਰ ਵਿਆਨਾ ਚ ਸੰਤ
ਨਿਰੰਜਨ ਦਾਸ ? ਦੇ ਹੋਏ ਕਤਲ ਖਿਲਾਫ ਬਹੁਤ ਹਿੰਸਕ ਘਟਨਾਵਾਂ ਦੁਆਬੇ ਅੰਦਰ ਹੀ ਦੇਖਣ ਨੂੰ ਮਿਲੀਆਂ।
ਜ਼ਿਕਰਯੋਗ ਹੈ ਕਿ ਦਲਿਤਾਂ ਦੇ ਆਰਥਿਕ ਬਰਾਬਰੀ ਦੇ ਮੁੱਦਿਆਂ ਤੇ ਅਜਿਹੀ ਕੋਈ ਜ਼ਿਕਰਯੋਗ ਲਹਿਰ ਨਹੀਂ
ਚੱਲੀ। ਇਕ ਹੋਰ ਲਹਿਰ ਧਿਆਨ ਮੰਗਦੀ ਹੈ ਉਹ ਹੈ ਜ਼ਮੀਨ ਪ੍ਰਾਪਤੀ ਲਹਿਰ। ਇਹ ਲਹਿਰ ਨਜ਼ੂਲ ਜ਼ਮੀਨਾਂ ਚੋਂ
ਦਲਿਤਾਂ ਲਈ ਰਾਖਵੇਂ ਕੀਤੇ ਗਏ ਤੀਜੇ ਹਿੱਸੇ ਨੂੰ ਦਲਿਤਾਂ ਨੂੰ ਹੀ ਅਲਾਟ ਕਰਨ ਦੀ ਮੰਗ ਲੈ ਕੇ ਪਿਛਲੇ
ਕੁਝ ਸਾਲਾਂ ਤੋਂ ਪੰਜਾਬ ਦੇ ਮਾਲਵੇ ਦੇ ਕੁਝ ਜ਼ਿਲ੍ਹਿਆਂ ਅੰਦਰ ਸਰਗਰਮ ਘੋਲ ਲੜ ਰਹੀ ਹੈ। ਇਸ ਨੂੰ ਖੁਸ਼ਆਮਦੀਦ
ਕਿਹਾ ਜਾ ਸਕਦਾ ਹੈ ਕਿ ਇਸ ਨੇ ਦਲਿਤ ਸਮੱਸਿਆ ਨੂੰ ਪੈਦਾਵਾਰੀ ਸਾਧਨਾਂ ਦੀ ਮਾਲਕੀ ਨਾਲ ਜੋੜ ਕੇ ਦੇਖਿਆ
ਹੈ ਅਤੇ ਨਾਲ ਹੀ ਸਮਾਜ ਦੇ ਹੋਰ ਸੰਘਰਸ਼ੀ ਤਬਕਿਆਂ ਨਾਲ ਸਾਂਝ ਵੀ ਉਸਾਰੀ ਵੀ ਹੈ ਅਤੇ ਉਨ੍ਹਾਂ ਨੂੰ ਨਾਲ
ਲੈ ਕੇ ਹੀ ਇਹ ਲਹਿਰ ਸੰਘਰਸ਼ ਕਰ ਰਹੀ ਹੈ। ਜਿਸ ਦਾ ਮੁੱਖ ਕਾਰਜ ਖੇਤਰ ਮਾਲਵੇ ਦੇ ਕੁਝ ਜ਼ਿਲੇ ਹਨ।
ਪੰਜਾਬ
ਅੰਦਰ ਦਲਿਤ ਜਨਸੰਖਿਆ ਸਮੁੱਚੇ ਮੁਲਕ ਚ ਸਭ ਤੋਂ ਵੱਧ ਹੈ।
1991 ਦੀ ਜਨਗਣਨਾ ਮੁਤਾਬਕ ਇਨ੍ਹਾਂ ਜਾਤਾਂ ਦੀ ਗਿਣਤੀ ਕੁੱਲ ਮੁਲਕ ਦੀ 16 ਪ੍ਰਤੀਸ਼ਤ ਦੇ ਮੁਕਾਬਲੇ
ਪੰਜਾਬ ਅੰਦਰ 23.6 ਫੀਸਦੀ ਬਣਦੀ ਹੈ। ਸ਼ਹਿਰਾਂ ਨਾਲੋਂ ਵੱਧ ਇਹ ਪੰਜਾਬ ਦੇ ਪੇਂਡੂ ਇਲਾਕਿਆਂ ਚ ਰਹਿੰਦੇ
ਹਨ। ਪੰਜਾਬ ਅੰਦਰ ਕਈ ਪਿੰਡ ਅਜਿਹੇ ਹਨ ਜਿੱਥੇ ਇਨ੍ਹਾਂ ਦੀ ਗਿਣਤੀ ਕੁੱਲ ਪਿੰਡ ਦੀ ਕੁੱਲ ਆਬਾਦੀ ਦਾ
ਪੰਜਾਹ ਫੀਸਦੀ ਤੋਂ ਵੱਧ ਬਣਦੀ ਹੈ। ਜਿਵੇਂ ਕਿ ਪਹਿਲਾਂ
ਹੀ ਦੱਸਿਆ ਜਾ ਚੁੱਕਾ ਹੈ ਕਿ ਦਲਿਤ ਜਾਤਾਂ ਚ ਸੈਂਤੀ ਵੱਖ ਵੱਖ ਤਰਾਂ ਦੇ ਭਾਈਚਾਰੇ ਪੰਜਾਬ ਅੰਦਰ ਮਿਲਦੇ
ਹਨ ਪਰ ਇਨ੍ਹਾਂ ਚੋਂ ਮੁੱਖ ਰੂਪ ਚ ਦੋ ਹੀ ਜਾਤਾਂ ਪ੍ਰਮੁੱਖ ਹਨ, ਇੱਕ ਚਮਾਰ ਤੇ ਦੂਜੇ ਚੂਹੜੇ। ਇਹ ਦੋਹੇਂ
ਜਾਤਾਂ ਕੁੱਲ ਆਬਾਦੀ ਦਾ ਤਿੰਨ- ਚੌਥਾਈ ਬਣਦੇ ਹਨ। ਪੰਜਾਬ ਦੇ ਦਲਿਤਾਂ ਦੇ ਪ੍ਰਮੁੱਖ ਭਾਈਚਾਰਿਆਂ ਦੀ
ਵੱਡੀ ਗਿਣਤੀ ਸਿੱਖ ਧਰਮ ਚ ਯਕੀਨ ਰੱਖਦੀ ਹੈ। ਜਿਸ ਅੰਦਰ ਜਾਤ ਪਾਤ ਦਾ ਨਿਖੇਧ ਕੀਤਾ ਹੋਇਆ ਹੈ। ਪੰਜਾਬ
ਦੀ ਰਵਾਇਤੀ ਸਿੱਖਿਆ ਮਸਜਿਦਾਂ ਚ ਕਾਜੀਆਂ ਤੋਂ ਜਾਂ ਗੁਰਦੁਆਰਿਆਂ ਦੇ ਗ੍ਰੰਥੀਆਂ ਤੋਂ ਮਿਲਣ ਕਰਕੇ ਅਤੇ
ਬ੍ਰਾਹਮਣਵਾਦ ਦਾ ਰਵਾਇਤੀ ਗਲਬਾ ਘੱਟ ਹੋਣ ਕਰਕੇ ਅਤੇ
ਖੇਤੀ ਮੁੱਖ ਧੰਦਾ ਹੋਣ ਕਾਰਨ ਛੂਤਾਛਾਤ ਨਾਲ ਸਖ਼ਤੀ ਨਾਲ ਪਾਲਨ ਕਰਨ ਦਾ ਚਲਣ ਸੂਬੇ ਅੰਦਰ ਘੱਟ ਵੱਧ
ਹੀ ਪਾਇਆ ਜਾਂਦਾ ਹੈ। ਇਸ ਦਾ ਇੱਕ ਕਾਰਨ ਸਿੱਖ ਧਰਮ ਰੀਤਾਂ ਅਨੁਸਾਰ ਵਿਆਹ ਬੰਧਨਾਂ ਦੀ ਰਸਮ ਕੀਤੇ ਜਾਣਾ
ਵੀ ਹੈ। ਜਿੱਥੇ ਹਿੰਦੂ ਧਰਮ ਅਨੁਸਾਰ ਵਿਆਹ ਦੀ ਰਸਮ ਲਈ ਬ੍ਰਾਹਮਣ ਪੁਜਾਰੀ ਦੀ ਜ਼ਰੂਰਤ ਸੀ, ਸਿੱਖ ਧਰਮ
ਅਨੁਸਾਰ ਅਨੰਦ ਕਾਰਜ ਦੀ ਰਸਮ ਲਈ ਗ੍ਰੰਥੀ ਲੋੜ ਪੈਂਦੀ ਹੈ ਜੋ ਕਿ ਸਿੱਖ ਧਰਮ ਦੇ ਅਸੂਲਾਂ ਅਨੁਸਾਰ ਕਿਸੇ
ਜਾਤ ਚੋਂ ਹੋ ਸਕਦਾ ਹੈ। ਭਾਵੇਂ ਕਿ ਛੂਤਛਾਤ ਦੀ ਸਮਸਿਆ ਪੰਜਾਬ ਅੰਦਰ ਘੱਟ ਜ਼ਾਹਿਰਾ ਰੂਪ ਹੈ ਪਰ ਦਲਿਤ
ਜਾਤਾਂ ਦੇ ਆਰਥਿਕ ਤੌਰ ਤੇ ਮਾਰ ਹੇਠ ਆਏ ਹੋਣ ਦੀ ਸਮੱਸਿਆ ਕਿਤੇ ਵਧੇਰੇ ਹੈ ਕਿਉਂਕਿ ਇਹ ਮੁਲਕ ਭਰ ਦੇ
ਮੁਕਾਬਲੇ ਪੰਜਾਬ ਅੰਦਰਲੀਆਂ ਇਹ ਜਾਤਾਂ ਖੇਤੀ ਕਰਨ ਵਾਲੀ ਜ਼ਮੀਨ ਦੇ ਮਾਲਕ ਹੋਣ ਦੇ ਮਾਮਲੇ ਚ ਸਭ ਤੋਂ
ਘੱਟ ਹਨ।
ਪੰਜਾਬ
ਅੰਦਰ ਰਵਾਇਤੀ ਤੌਰ ਤੇ ਦਲਿਤ ਜਾਤਾਂ ਦੇ ਘਰ ਪਿੰਡ ਦੇ ਬਾਹਰ ਛਿਪਦੇ ਵਾਲੇ ਪਾਸੇ ਹੋਣੇ ਨਿਸ਼ਚਿਤ ਕੀਤੇ
ਹੋਏ ਹਨ। ਇਸ ਦੇ ਮਗਰ ਵੀ ਤਰਕ ਵਰਣ-ਵਿਵਸਥਾ ਵਿਚਲੀ ਤੁਅੱਸਬੀ ਸਮਝ ਚ ਪਿਆ ਹੈ। ਪੰਚਾਇਤਾਂ ਵੱਲੋਂ ਵੀ ਸਰਕਾਰੀ ਹੁਕਮਾਂ ਤੇ ਜੋ ਘਰ ਸਰਕਾਰ
ਵੱਲੋਂ ਇਨ੍ਹਾਂ ਜਾਤਾਂ ਲਈ ਤਾਮੀਰ ਕੀਤੇ ਗਏ ਹਨ ਉਹ ਵੀ ਪਿੰਡ ਦੇ ਲਹਿੰਦੇ ਵਾਲੇ ਪਾਸੇ ਪਈ ਪੰਚਾਇਤੀ
ਜ਼ਮੀਨ ਚ ਹੀ ਉਸਾਰੇ ਗਏ ਹਨ। ਇਹ ਜਾਤਾਂ ਇੱਕ ਪਾਸੇ ਖਾਸ ਖੇਤਰ ਚ ਹੀ ਵਾਸਾ ਕਰਦੀਆਂ ਹਨ। ਭਾਵੇਂ ਕਿ
ਕਾਨੂੰਨੀ ਤੌਰ ਤੇ ਪਿੰਡ ਚ ਕਿਸੇ ਵੀ ਥਾਂ ਤੇ ਜ਼ਮੀਨ ਖਰੀਦਣ ਤੇ ਇਨ੍ਹਾਂ ਤੇ ਕੋਈ ਪਾਬੰਦੀ ਨਹੀਂ ਹੈ।
ਸਰਕਾਰੀ ਤੌਰ ਤੇ ਦਲਿਤਾਂ ਲਈ ਉਸਾਰੀਆਂ ਬਸਤੀਆਂ ਪਿੰਡ ਤੋਂ ਬਾਹਰ ਵਾਰ ਦੂਰੀ ਤੇ ਸਥਿਤ ਹਨ ਅਤੇ ਇਨ੍ਹਾਂ
ਬਸਤੀਆਂ ਵਿੱਚ ਪੀਣ ਵਾਲੇ ਪਾਣੀ,ਬਿਜਲੀ ਅਤੇ ਗੰਦੇ ਪਾਣੀ ਦੇ ਨਿਕਾਸ ਅਤੇ ਹੋਰ ਜ਼ਰੂਰੀ ਸਹੂਲਤਾਂ ਲਈ
ਕੋਈ ਪੁਖਤਾ ਪ੍ਰਬੰਧ ਨਹੀਂ ਹਨ।
ਪੰਜਾਬ
ਅੰਦਰ ਇੱਕ ਹੋਰ ਖੇਤਰ ਜਿਸ ਅੰਦਰ ਆਮ ਰੂਪ ਚ ਦਲਿਤਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਉਹ ਹਨ ਗੁਰਦੁਆਰੇ
ਅਤੇ ਸ਼ਮਸ਼ਾਨਘਾਟ। ਭਾਵੇਂਕਿ ਸਿੱਖ ਧਰਮ ਦੇ ਬੁਨਿਆਦੀ ਅਸੂਲ ਜਾਤਪਾਤ ਤੇ ਛੂਆਛਾਤ ਦਾ ਵਿਰੋਧ ਕਰਦੇ ਹਨ
ਪਰ ਫਿਰ ਵੀ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਸਮੇਂ ਦੇ ਨਾਲ ਇਹ ਜਮਾਤੀ ਖਾਸਾ ਗੁਰੂ ਨਾਨਕ
ਵੇਲੇ ਵਾਲਾ ਨਹੀਂ ਰਿਹਾ ਅਤੇ ਪੁਜਾਰੀਵਾਦ ਦੇ ਭਾਰੂ ਹੋਣ ਅਤੇ ਜ਼ਮੀਨ ਮਾਲਕ ਜਾਤਾਂ ਦੇ ਹੀ ਇਸ ਧਰਮ ਦੇ
ਅਲੰਬਰਦਾਰ ਬਣ ਜਾਣ ਕਰਕੇ ਇਨ੍ਹਾਂ ਛੋਟੀਆਂ ਜਾਤਾਂ ਨਾਲ ਗੁਰਦੁਆਰਿਆਂ ਵਿੱਚ ਦਾਖਲੇ ਅਤੇ ਲੰਗਰ ਪ੍ਰਥਾ
ਅਤੇ ਜਨਤਕ ਪੱਧਰ ਤੇ ਵੀ ਲੰਗਰ ਅੰਦਰ ਵਿਤਕਰਾ ਬਹੁਤ ਥਾਈਂ ਦੇਖਣ ਨੂੰ ਮਿਲਦਾ ਹੈ। ਨਤੀਜਾ ਇਹ ਹੈ ਕਿ
ਦਲਿਤ ਤਬਕਿਆਂ ਨੇ ਆਪੋ ਆਪਣੇ ਜਾਤਪਾਤੀ ਗੁਰਦੁਆਰੇ ਅਤੇ ਧਰਮਸ਼ਾਲਾਵਾਂ ਉਸਾਰੀਆਂ ਹਨ। ਉਹ ਅਲੱਗ ਤੌਰ
ਤੇ ਹੀ ਇਨ੍ਹਾਂ ਅੰਦਰ ਸਿੱਖ ਧਰਮ ਦੇ ਗੁਰਪੁਰਬ ਤੇ ਹੋਰ ਸਮਾਗਮ ਅਤੇ ਆਪਣੇ ਹੀ ਨਗਰ ਕੀਰਤਨ ਸਜਾਉਂਦੇ
ਹਨ। ਮਿ੍ਤਕ ਦੇਹਾਂ ਦੇ ਸਸਕਾਰ ਨੂੰ ਲੈ ਕੇ ਵੀ ਬਹੁਤ ਥਾਈਂ ਵਿਤਕਰੇ ਦੇ ਨਤੀਜੇ ਵਜੋਂ ਦਲਿਤਾਂ ਨੇ ਆਪਣੇ
ਹੀ ਸਮਸ਼ਾਨਘਾਟ ਉਸਾਰੇ ਹਨ। ਇਸ ਮਸਲੇ ਤੇ ਕੀਤੇ ਗਏ ਇੱਕ ਸਰਵੇ ਵਿੱਚ ਇਹ ਦਿਲਚਸਪ ਤੱਥ ਸਾਹਮਣੇ ਆਇਆ
ਹੈ ਕਿ ਜਿੱਥੇ ਉੱਚ ਜਾਤੀ ਨਾਲ ਸਬੰਧਿਤ 89 ਫ਼ੀਸਦੀ ਵਿਅਕਤੀਆਂ ਦਾ ਕਹਿਣਾ ਸੀ ਕਿ ਦਲਿਤ ਗੁਰਦੁਆਰਿਆਂ
ਅੰਦਰ ਪਰਵੇਸ਼ ਸਕਦੇ ਹਨ ਪਰ ਦਲਿਤਾਂ ਦੀ 76 ਫੀਸਦੀ ਹੀ ਇਸ ਗੱਲ ਦੀ ਹਾਮੀ ਭਰਦੀ ਸੀ। ਉਚ ਜਾਤੀ ਦੇ ਕਈ
ਗੁਰਦੁਆਰਿਆਂ ਅੰਦਰ ਲੰਗਰ ਹਾਲ ਤੋਂ ਬਾਹਰ ਦਲਿਤ ਜਾਤਾਂ ਨੂੰ ਲੰਗਰ ਪਰੋਸਿਆ ਜਾਂਦਾ ਹੈ ਅਤੇ ਇਨ੍ਹਾਂ
ਜਾਤਾਂ ਲਈ ਪਰੋਸਣ ਵਾਲੇ ਬਰਤਨ ਅਮੂਮਨ ਸਟੀਲ ਦੇ ਬਰਤਨਾਂ ਨਾਲੋਂ ਵੱਖਰੇ ਐਲੂਮੀਨੀਅਮ ਦੇ ਰੱਖੇ ਹੋਏ
ਹਨ।
ਜਮਹੂਰੀ ਹੱਕਾਂ ਦੀ ਜਥੇਬੰਦੀਆਂ ਨੂੰ ਅਜਿਹੀ ਜਾਤਪ੍ਰਸਤੀ ਖਿਲਾਫ ਜਦੋਜਹਿਦ ਕਰਨ ਦੀ ਲੋੜ ਹੈ।
● 1. ਜਾਤ ਪਾਤੀ ਵਿਵਸਥਾ ਦੇ ਅਸਲੀ ਕਾਰਨਾਂ ਦਾ ਲੋਕਾਂ ਅੰਦਰ ਪ੍ਰਚਾਰ ਕਰਨਾ। ਰਾਖਵਾਂਕਰਨ ਬਾਰੇ ਸਰਕਾਰੀ ਨੀਤੀਆਂ ਤੋਂ ਜਾਣੂ ਕਰਾਉਣਾ।
● 2 ਖੇਤ ਮਜ਼ਦੂਰਾਂ ਦੇ ਹੱਕਾਂ ਬਾਰੇ।
● 3 ਜਾਤਪਾਤੀ ਤੁਅਸਬਾਂ ਬਾਰੇ ਜਾਗਰੂਕ ਕਰਨਾ।
● 4ਪਿੰਡਾਂ ਅੰਦਰ ਜਾਤ ਪਾਤ ਨਾਲ ਜੁੜੀ ਜਗੀਰੂ ਪ੍ਰਭੂਸੱਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ
● 5 ਬਾ੍ਹਮਣਵਾਦੀ ਜਾਤਪਾਤੀ ਸੋਚ ਤੇ ਹੋਰ ਹਰ ਕਿਸਮ ਦੇ ਜਾਤੀ ਰਸਮੋ ਰਿਵਾਜ ਵਰਗੀਆਂ ਰਹੁ-ਰੀਤਾਂ ਖ਼ਿਲਾਫ਼ ਪ੍ਰਚਾਰ ਕਰਨਾ।
● 6 " ਭਿੱਟ "ਨਾਲ ਜੁੜੀਆਂ ਵਹਿਮਾਂ ਭਰਮਾਂ ਦੀਆਂ ਸਾਰੀਆਂ ਸ਼ਕਲਾਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ।
● 6 ਜ਼ਮੀਨ ਪ੍ਰਾਪਤੀ ਅਤੇ ਆਤਮ ਸਨਮਾਨ ਦੀ ਦਲਿਤਾਂ ਦੀ ਲੜਾਈ ਦੇ ਹੱਕ ਨੂੰ ਜਾਇਜ਼ ਠਹਿਰਾਉਣਾ।
● 8 ਜਾਤਪਾਤੀ ਪਹਿਚਾਣ ਅਤੇ ਘਟੀਆ ਸਮਝਣ ਦੇ ਇਸ਼ਾਰਿਆਂ ਅਤੇ ਜਾਤਪਾਤੀ ਗਾਲੀ ਗਲੋਚ ਦਾ ਵਿਰੋਧ ਕਰਨਾ।
● 8 ਸਰਕਾਰੀ ਦਸਤਾਵੇਜ਼ਾਂ ਅੰਦਰ ਜਾਤਪਾਤੀ ਨਾਵਾਂ ਦੀ ਵਰਤੋਂ ਬੰਦ ਕਰਾਉਣਾ।
● 10 ਅੰਤਰਜਾਤੀ ਵਿਆਹਾਂ ਨੂੰ ਉਤਸ਼ਾਹਤ ਕਰਨਾ ਅਤੇ ਉਨ੍ਹਾਂ ਦੇ ਹੱਕ ਲਈ ਆਵਾਜ਼ ਬੁਲੰਦ ਕਰਨਾ।
● 11 ਪੀਣ ਵਾਲੇ ਪਾਣੀ ਦੇ ਸਰੋਤਾਂ, ਖਾਣ ਪੀਣ ਤੇ ਰਹਿਣ ਵਾਲੀਆਂ ਥਾਵਾਂ ਅਤੇ ਪਖਾਨਿਆਂ ਦੀ ਵਰਤੋਂ ਵਿੱਚ ਹੁੰਦੇ ਭੇਦਭਾਵ ਦਾ ਵਿਰੋਧ ਕਰਨਾ।
● 12 ਰਾਖਵੇਂਕਰਨ ਦੀ ਨੀਤੀ ਨੂੰ ਪਬਲਿਕ ਤੇ ਨਿੱਜੀ ਖੇਤਰ ਦੋਹਾਂ ਵਿੱਚ ਲਾਗੂ ਕਰਨ ਲਈ ਸੰਘਰਸ਼ੀ ਲੋਕਾਂ ਦੀ ਹਮਾਇਤ ਕਰਨੀ।
● 13 ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਲਈ ਮਿਲਦੀਆਂ ਸਹੂਲਤਾਂ ਵਿੱਚ ਹੁੰਦੇ ਭ੍ਰਿਸ਼ਟਾਚਾਰ ਦਾ ਵਿਰੋਧ ਕਰਨਾ।
● 14 ਨੀਵੀਆਂ ਜਾਤਾਂ ਅੰਦਰ ਹੁਨਰ ਵਿਕਸਿਤ ਕਰਨ ਅਤੇ ਕਾਰੀਗਰਾਂ ਦੀ ਤਕਨੀਕ ਨੂੰ ਨਵਿਆਉਣ ਦੀ ਮੰਗ ਕਰਨਾ।
● 15 ਸਿਰ ਤੇ ਮੈਲਾ ਢੋਹਣ ਅਤੇ ਸੀਵਰੇਜ਼ ਦੀ ਸਫਾਈ ਮਨੁੱਖੀ ਹੱਥਾਂ ਨਾਲ ਕਰਨ ਦਾ ਵਿਰੋਧ ਕਰਨਾ।
● 16 ਮਿਹਨਤ ਕਸ਼ ਲੋਕਾਂ ਦੇ ਏਕੇ ਚ ਅੜਿਕਾ ਬਣੇ ਜਾਤਪਾਤੀ ਤੁੱਅਸਬਾਂ ਖਿਲਾਫ ਪ੍ਰਚਾਰ ਕਰਨਾ।
● 17 ਵੱਖ ਵੱਖ ਧਰਮਾਂ ਦੇ ਧਾਰਮਿਕ ਸਥਾਨਾਂ,ਧਰਮਸ਼ਲਾਵਾਂ ਜਾਂ ਸਮਸ਼ਾਨਘਾਟਾਂ ਚ ਹੁੰਦੇ ਵਿਤਕਰੇ ਦਾ ਵਿਰੋਧ ਕਰਨਾ।
● 18 ਜਾਤਪਾਤੀ ਭੇਦਭਾਵ ਖਿਲਾਫ ਅਤੇ ਨੀਵੀਆਂ ਜਾਤੀਆਂ ਖ਼ਿਲਾਫ਼ ਦੰਗਿਆਂ ਦਾ ਵਿਰੋਧ ਕਰਨਾ।
● 19 ਸਰਕਾਰੀ ਦਸਤਾਵੇਜ਼ਾਂ ਚ ਮੁਜ਼ਰਿਮ ਕਰ ਦਿੱਤੇ ਕਬੀਲਿਆਂ ਬਾਰੇ ਤੁਅਸਬਾਂ ਬਾਰੇ ਲੋਕਾਂ ਅੰਦਰ ਜਾਗਰੂਕਤਾ ਫੈਲਾਉਣੀ ਅਤੇ ਲਾਮਬੰਦੀ ਕਰਨੀ।
● 20 ਹਰ ਮਸਲੇ ਤੇ ਪਦਾਰਥਵਾਦੀ ਵਿਗਿਆਨਕ ਵਿਚਾਰਧਾਰਕ ਪਹੁੰਚ ਲੋਕਾਂ ਚ ਲੈ ਕੇ ਜਾਣੀ।
----
ਵਰਣ ਵਿਵਸਥਾ ਜਾਤ-ਪਾਤ ਅਤੇ ਵਿਗਿਆਨਕ ਵਿਕਾਸ
ਜਾਤਪਾਤੀ
ਵਿਵਸਥਾ ਦਾ ਘਿਨਾਉਣਾ ਸਮਾਜਿਕ ਵਿਹਾਰ ਸਾਡੇ ਸਾਹਮਣੇ ਨਜ਼ਰੀਂ ਪੈਂਦਾ ਹੈ, ਜਿਸ ਨੂੰ ਬਦਲਣ ਲਈ ਹਰ ਇਨਸਾਫਪਸੰਦ
ਵਿਅਕਤੀ ਨੇ ਆਪਣਾ ਯੋਗਦਾਨ ਪਾਇਆ ਹੈ ਅਤੇ ਅੱਜ ਵੀ ਪਾ ਰਿਹਾ ਹੈ । ਪਰ ਇਸ ਪ੍ਰਥਾ ਦਾ ਆਧਾਰ ਬਣਨ ਵਾਲੀ
ਵਰਣ-ਵਿਵਸਥਾ ਦੇ ਦੂਰ ਰਸ ਮਾਰੂ ਪ੍ਭਾਵ ਭਾਰਤੀ ਸਮਾਜ 'ਤੇ ਜੋ ਪਏ ਉਨ੍ਹਾਂ ਦੀ ਚਰਚਾ ਬਹੁਤੀ ਨਹੀਂ ਹੋਈ
। ਪਰ ਇਹ ਕਰਨੀ ਜ਼ਰੂਰੀ ਹੈ ਜਿਸ ਤੋਂ ਸਾਨੂੰ ਇਸ ਨੂੰ ਵਿਗਿਆਨਕ ਢੰਗ ਨਾਲ ਸਮਝਣ ਤਾਂ ਸਹਾਇਤਾ ਮਿਲੇਗੀ
ਇਹ ਬਹੁਤ ਜ਼ਰੂਰੀ ਹੈ।
ਇਕ ਸਥਾਪਿਤ
ਸੱਚਾਈ ਹੈ ਕਿ ਅਕਸਰ ਦੱਬੇ ਜਾਣ ਵਾਲੇ ਸਮਾਜ ਦੇ ਵੱਡੇ ਹਿੱਸੇ ਤੇ ਲਗਾਤਾਰ ਜਬਰ ਢਾਹਿਆ ਜਾਂਦਾ ਰਿਹਾ
ਹੋਵੇ ਅਤੇ ਜੇਕਰ ਉਸ ਨੂੰ ਅੱਗੇ ਵਧਣ ਨੂੰ ਕੋਈ ਮੂੰਹਾਂ ਨਾ ਮਿਲੇ ਤਾਂ ਉਸ ਦੀ ਜ਼ਰੂਰਤ ਸਿਰਫ਼ ਆਪਣੀਆਂ
ਫੌਰੀ ਲੋੜਾਂ ਦੀ ਪੂਰਤੀ ਤੱਕ ਹੀ ਸਿਮਟ ਕੇ ਰਹਿ ਜਾਂਦੀ ਹੈ ਅਤੇ ਉਹ ਉਨ੍ਹਾਂ ਫੌਰੀ ਆਸ਼ਿਆਂ ਤੋਂ ਬਾਹਰ
ਦੇਖ ਸਕਣ ਚ ਅਸਮਰੱਥਾ ਦੀ ਹਾਲਤ ਚ ਹੀ ਗ੍ਰਸਤ ਰਹਿੰਦਾ ਹੈ। ਅਜਿਹਾ ਹੀ ਵਾਪਰਿਆ ਹੈ ਭਾਰਤੀ ਸਮਾਜਿਕ
ਵਿਵਸਥਾ ਦੇ ਪ੍ਰਾਚੀਨ ਕਾਲ ਅੰਦਰ ਜੋ ਅੱਜ ਤੱਕ ਚਾਲੂ ਹੈ।
ਇਸ ਸੰਦਰਭ
ਚ ਸਾਨੂੰ ਜਾਤਪਾਤੀ ਵਿਵਸਥਾ ਨੂੰ ਵੇਖਣ ਦੀ ਲੋੜ ਹੈ ਕਿ ਉਹ ਹਾਲਤਾਂ ਕਿਵੇਂ ਸਿਰਜੀਆਂ ਗਈਆਂ ਅਤੇ ਕਿਹੜੀਆਂ
ਸਮਾਜਿਕ ਆਰਥਿਕ ਹਾਲਤਾਂ ਇਸ ਲਈ ਜ਼ਿੰਮੇਵਾਰ ਸਨ। ਪ੍ਰਾਚੀਨ ਕਾਲ ਚ ਪਿਛਲ ਝਾਤ ਮਾਰਿਆਂ ਇਸ ਦਾ ਪਿੱਛਾ
ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਵਰਣ ਵਿਵਸਥਾ ਚ ਚੱਲਿਆ ਜਾਂਦਾ ਹੈ। ਮੁੱਢਲੇ ਸਮਾਜਿਕ ਢਾਂਚਿਆਂ ਦੇ
ਪ੍ਰਾਚੀਨ ਕਾਲ ਅੰਦਰ ਕੰਮ ਵੰਡ ਦੀ ਗੱਲ ਤੁਰਦੀ ਹੈ, ਤਾਂ ਆਲਮੀ ਇਤਿਹਾਸ ਦੇ ਪ੍ਰਸੰਗ ਚ ਵੀ ਦੇਖਣ ਨੂੰ
ਮਿਲਦਾ ਹੈ ਕਿ ਸਭਿਅਕ ਸਮਾਜ ਦੇ ਮੁੱਢਲੇ ਪੜਾਅ ਤੇ ਸਮਾਜ ਦੇ ਵੱਖੋ ਵੱਖ ਵਿਅਕਤੀਆਂ ਦਰਮਿਆਨ ਕੰਮ ਵੰਡ
ਦਾ ਸਿਲਸਿਲਾ ਨਜ਼ਰੀਂ ਪੈੰਦਾ ਹੈ। ਭਾਰਤੀ ਸਮਾਜ ਲਈ ਇਹ ਕੋਈ ਅਲੋਕਾਰੀ ਸ਼ੈਅ ਨਹੀਂ ਸੀ। ਉਨ੍ਹਾਂ ਸਮਾਜਾਂ
ਅੰਦਰ ਵੀ ਅਲੱਗ ਅਲੱਗ ਕੰਮ ਕਰਨ ਵਾਲੇ ਵਿਅਕਤੀਆਂ ਦੇ ਗਰੁੱਪਾਂ ਨੂੰ ਉਨ੍ਹਾਂ ਦੇ ਉਨ੍ਹਾਂ ਕੰਮਾਂ ਦੇ
ਅਨੁਸਾਰ ਹੀ ਪੁਕਾਰਿਆ ਜਾਂਦਾ ਰਿਹਾ ਹੈ।
ਹੋਰਨਾਂ
ਮੁਲਕਾਂ ਵਿਚਲੇ ਕਿੱਤਿਆਂ ਅਤੇ ਸਮਾਜਿਕ ਰੁਤਬੇ ਤੇ ਆਧਾਰਤ ਦਰਜਾਬੰਦੀ ਵਾਲੀਆਂ ਹਾਲਤਾਂ ਬਦਲਦੀਆਂ ਰਹੀਆਂ
ਹਨ ਅਤੇ ਬਦਲੀਆਂ ਹਨ। ਪਰ ਭਾਰਤ ਦੇ ਮਾਮਲੇ ਚ ਬ੍ਰਾਹਮਣਵਾਦੀ ਰਸਮਾਂ-ਰੀਤਾਂ ਦੀ ਬਦੌਲਤ ਕੰਮ ਵੰਡ ਅਨੁਸਾਰ
ਸਮਾਜਿਕ ਢਾਂਚੇ ਚ ਵੱਖ ਵੱਖ ਕੰਮ ਧੰਦਿਆਂ ਅਨੁਸਾਰ ਜਨਮਜਾਤ ਦਾ ਸਿਲਸਿਲਾ ਉਨ੍ਹਾਂ ਸਮਾਜਾਂ ਅੰਦਰ ਪ੍ਰਚਲਨ
ਚ ਨਹੀਂ ਆਇਆ ਜਿਹਾ ਕਿ ਭਾਰਤੀ ਸਮਾਜ 'ਚ ਦੇਖਿਆ ਗਿਆ ਸੀ ਅਤੇ ਅੱਜ ਕੱਲ੍ਹ ਚੱਲ ਰਿਹਾ ਹੈ। ਕੰਮ ਦੀ
ਕਿਸਮ ਅਨੁਸਾਰ ਹੀ ਉਸ ਦੀ ਜਾਤ ਨਿਰਧਾਰਤ ਕਰਨ ਦਾ ਸਿਲਸਿਲਾ ਚੱਲਣ ਚ ਆਇਆ ਅਤੇ ਕੰਮ ਅਨੁਸਾਰ ਜਾਤ ਤਹਿ
ਕੀਤੀ ਜਾਣ ਲੱਗੀ। ਵਰਣ ਵਿਵਸਥਾ ਇੱਕ ਕੰਮ ਵੰਡ ਹੀ ਸੀ ਜੋ ਉਸ ਸਮਾਜ ਦੇ ਵਿਕਾਸ ਦੇ ਪੜਾਵਾਂ ਅਨੁਸਾਰ
ਸੀ ਜਦੋਂ ਕਿ ਮਨੁੱਖ ਕੁਦਰਤ ਤੇ ਆਪਣੀ ਹਕੂਮਤ (ਮਾਸਟਰੀ) ਕਰਨ ਦੇ ਪੜਾਅ ਤੇ ਸੀ ਅਤੇ ਇਹ ਕਬਾਇਲੀ ਗਣਾ
ਚ ਰਹਿੰਦਾ ਸੀ। ਪਰ ਅਗਲੇਰੇ ਵਿਕਾਸ ਅੰਦਰ ਜਿਵੇਂ ਹੀ ਮਨੁੱਖ ਮਨੁੱਖ ਤੇ ਹਕੂਮਤ ਕਰਨ ਲੱਗਿਆ ਤਾਂ ਉਸ
ਨੇ ਆਪਣੀ ਸਹੂਲਤ ਲਈ ਕੁਦਰਤ ਤੇ ਹਕੂਮਤ ਕਰਨ ਲਈ ਕੀਤੇ ਜਾਣ ਵਾਲੇ ਯਤਨਾਂ ਵੱਲੋਂ ਮੂੰਹ ਘੁਮਾ ਕੇ ਆਪਣੀ
ਤਾਕਤ ਮਨੁੱਖਾਂ ਨੂੰ ਆਪਣੇ ਹਿੱਤਾਂ ਲਈ ਵਰਤਣ ਵਾਲੇ ਢਾਂਚੇ ਦੀ ਉਸਾਰੀ ਵੱਲ ਸੇਧਤ ਕਰ ਦਿੱਤੀ।
ਛੇਵੀਂ
ਤੇ ਦਸਵੀਂ ਸਦੀ ਈਸਾ ਪੂਰਵ ਦੇ ਸਮਿਆਂ ਦੌਰਾਨ ਅਪਸਤੰਬ, ਗੌਤਮ ਤੇ ਵਸ਼ਿਸ਼ਟ ਵਰਗੇ ਕੋਡ ਘਾੜਿਆਂ ਨੇ ਆਪਣੇ
ਵੱਲੋਂ ਉਸਾਰੇ ਢਾਂਚੇ ਨੂੰ ਬਰਕਰਾਰ ਰੱਖਣ ਅਤੇ ਇਸਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਣ ਲਈ ਨਿਯੁਕਤ ਕੀਤੇ
ਗਏ ਨੇਮ ਘਾੜਿਆਂ ਨੂੰ ਕੋਡ ਘਾੜਿਆਂ ਵਜੋਂ ਸੰਬੰਧਿਤ ਹੋਇਆ ਗਿਆ ਹੈ। ਇਹ ਵਿਅਕਤੀ ਵਿਸ਼ੇਸ਼ ਹਾਕਮਾਂ ਦੀ
ਤਾਬਿਆ ਚ ਲੱਗੇ ਰਹਿੰਦੇ ਸੀ। ਇਹਨਾਂ ਨੇ ਧਰਮ ਸ਼ਾਸਤਰਾਂ ਜਾਂ ਧਰਮ ਸੂਤਰ ਗਰੰਥਾਂ ਦੀ ਰਚਨਾ ਕੀਤੀ। ਸਮਿ੍ਤੀਆਂ
ਦੇ ਨਾਂਅ ਨਾਲ ਜਾਣੇ ਜਾਂਦੇ ਇਹ ਧਰਮ ਸ਼ਾਸਤਰ ਕਬਿੱਤ ਚ ਲਿਖੇ ਹੋਏ ਹਨ — ਮਨੂੰ ਸਮਿ੍ਤੀ ਵੀ ਇਸੇ ਕਾਲ
ਦੀ ਹੀ ਰਚਨਾ ਹੈ। ਰਿਗਵੇਦਿਕ ਕਾਲ ਦੀ ਕਬਾਇਲੀ ਬਣਤਰ ਦੇ ਸਮਾਜ ਉਪਰੰਤ ਨਵੀਂ ਸਮਾਜਕ ਤਨਜ਼ੀਮ ਮੁਤਾਬਕ
ਨਵੀਆਂ ਸਮਾਜਿਕ ਬਣਤਰਾਂ ਹੋਂਦ ਚ ਆਈਆਂ ਅਤੇ ਇਨ੍ਹਾਂ ਨੂੰ ਵਾਜਬੀਅਤ ਬਖ਼ਸ਼ਣ ਲਈ ਅਤੇ ਲੋਕਾਂ ਨੂੰ ਉਨ੍ਹਾਂ
ਦੇ ਪਾਬੰਦ ਬਣਾਉਣ ਲਈ ਸ਼ਾਤਰ ਹਾਕਮ ਜਮਾਤਾਂ ਨੇ ਇਨ੍ਹਾਂ ਉੱਪਰ ਬਿਆਨ ਕੀਤੇ ਧਰਮ ਸ਼ਾਸਤਰਾਂ ਦੀ ਰਚਨਾ
ਸਮੇਂ ਸਮੇਂ ਕੀਤੀ। ਇਨ੍ਹਾਂ ਧਰਮ ਸੂਤਰਾਂ ਨੇ ਵਰਣ-ਵਿਵਸਥਾ ਵਿਚਲੀ ਕੰਮ ਵੰਡ ਵਾਲੀ ਹਾਲਤ ਨੂੰ ਵਰਣਾਸ਼ਰਮ
ਧਰਮ ਦਾ ਨਾਮ ਦਿੱਤਾ ।ਵਰਣ-ਵੰਡ ਜਾਂ ਵਰਣ ਵਿਵਸਥਾ ਅਤੇ ਵਰਣਾਸ਼ਰਮ ਧਰਮ ਵਿਚਲੇ ਫਰਕ ਨੂੰ ਸਮਝਣਾ ਬਹੁਤ
ਜ਼ਰੂਰੀ ਹੈ। ਜਿੱਥੇ ਵਰਣ-ਵਿਵਸਥਾ ਕੰਮ ਵੰਡ ਤਕ ਸੀਮਤ ਸੀ' ਉੱਥੇ ਵਰਣਾਸ਼ਰਮ ਧਰਮ ਚ ਇਸ ਵੰਡ ਮੁਤਾਬਿਕ
ਹਰ ਵਰਣ ਲਈ ਕੁਝ ਵਿਸ਼ੇਸ਼ ਅਧਿਕਾਰ ਅਤੇ ਕਾਰਜ ਨਿਰਧਾਰਤ ਕਰ ਦਿੱਤੇ ਗਏ, ਜਿਨ੍ਹਾਂ ਦੀ ਪਾਲਣਾ ਕਰਨ ਦੀ
ਉਸ ਵਰਣ ਦੇ ਹਰ ਮੈਂਬਰ ਤੋਂ ਮੰਗ ਕੀਤੀ ਗਈ ਸੀ। ਕਹਿੰਣ ਦਾ ਭਾਵ ਇਸ ਵਰਣ ਵਿਵਸਥਾ ਨੂੰ ਵਰਣਸ਼ਰਮ ਧਰਮ
ਦਾ ਨਾਂ ਦੇ ਦਿੱਤਾ ਗਿਆ। ਇਹ ਰੁਤਬਾ ਦੇ ਕੇ ਇਸ ਨੂੰ ਪੱਕਿਆਂ ਕਰ ਦਿੱਤਾ ਗਿਆ।
ਇਸ ਵਰਣਾਸ਼ਰਮ
ਧਰਮ ਅਨੁਸਾਰ ਦਵਿੱਜਾਂ ਭਾਵ ਦੋ ਵਾਰੀ ਜਨਮ ਲੈਣ (ਪਹਿਲਾਂ ਮਾਂ ਦੇ ਪੇਟੋਂ ਜਨਮ ਲੈਣ ਅਤੇ ਬਾਅਦ ਚ ਕਬੀਲਾਈ
ਪ੍ਰਥਾ ਮੁਤਾਬਕ ਕਬੀਲੇ ਚ ਸ਼ਾਮਿਲ ਕਰਨ ਲਈ ਮੁੜ ਕੇ ਜਨਮੇ ਹੋਣ ਕਰ ਕੇ, ਜਿਸ ਦੀ ਕਿ ਚੌਥੇ ਵਰਣ ਲਈ ਮਨਾਹੀ
ਸੀ ਅਤੇ ਉਹ ਇੱਕ ਵਾਰ ਹੀ ਜਨਮ ਲਏ ਮੰਨੇ ਜਾਂਦੇ ਸਨ) ਵਾਲਿਆਂ ਲਈ ਹਿਕਮਤ ਭਾਵ ਮੈਡੀਕਲ ਪ੍ਰੈਕਟਿਸ ਵਾਲੇ
ਪੇਸ਼ੇ ਨੂੰ ਅਪਣਾਉਣ ਤੇ ਵੀ ਪਾਬੰਦੀ ਲਾਈ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਬ੍ਰਾਹਮਣ ਨੂੰ ਮੈਡੀਕਲ
ਦਾ ਕਿੱਤਾ ਨਹੀਂ ਅਪਣਾਉਣਾ ਚਾਹੀਦਾ। ਵਰਣ ਵਿਵਸਥਾ ਵਿਚਲੀ ਕੰਮ-ਵੰਡ ਦੇ ਬਹੁਤਾ ਵਿਸਥਾਰ ਚ ਨਾ ਜਾਂਦਿਆਂ
ਇੱਥੇ ਇਸ ਨਾਲ ਜੁੜੇ ਇੱਕ ਅਹਿਮ ਮਸਲੇ ਨੂੰ ਵਿਚਾਰਨਾ ਜ਼ਰੂਰੀ ਹੈ। ਆਪਣੇ ਇਨ੍ਹਾਂ ਧਰਮ ਸ਼ਸਤਰਾਂ ਨੂੰ
ਅਮਲੀ ਜਾਮਾਂ ਪਹਿਨਾਉਣ ਲਈ ਕਈ ਵਿਧਾਂ ਅਪਣਾਈਆਂ ਗਈਆਂ। ਜਿੱਥੇ ਡੰਡੇ ਦਾ ਜ਼ੋਰ ਵਰਤਿਆ ਜਾਂਦਾ ਸੀ ਤਾਂ
ਨਾਲ ਹੀ ਨਾਲ ਇਹ ਕਿ ਆਮ ਲੋਕਾਈ ਨੂੰ ਗਿਆਨ ਤੋਂ ਵਾਂਝਾ ਰੱਖਿਆ ਜਾਂਦਾ ਸੀ। ਪਹਿਲਾਂ ਤਾਂ ਵਰਣਾਸ਼ਰਮ
ਧਰਮ ਮੁਤਾਬਕ ਵੇਦਾਂ ਆਦਿ ਦੇ ਅਧਿਐਨ ਕਰਨ ਨੂੰ ਸੂਦਰਾਂ ਲਈ ਵਰਜਿਤ ਕੀਤਾ ਗਿਆ ਅਤੇ ਸੂਦਰਾਂ ਦੇ ਕੰਨ
ਚ ਕਿਤੇ ਵੇਦ ਆਦਿ ਦੀ ਕਿਤੇ ਕੋਈ ਕੰਨ ਵਲੇਲ ਪੈ ਜਾਵੇ ਤਾਂ ਉਸ ਦੇ ਕੰਨਾਂ ਚ ਸਿੱਕਾ ਭਰਨ, ਜ਼ੁਬਾਨ ਕੱਟਣ
ਆਦਿ ਦੀਆਂ ਭਾਰੀ ਜਾਬਰ ਸਜ਼ਾਵਾਂ ਨਿਰਧਾਰਤ ਕੀਤੀਆਂ।
ਦੂਜੇ
ਉਹ ਸਨ ਜਿੰਨ੍ਹਾ ਨੇ ਕੁਦਰਤ ਦਾ ਥਹੁ ਪਾਉਣ ਤੇ ਇਸ ਦੇ ਨਿਯਮਾਂ ਨੂੰ ਸਮਝਣ ਅਤੇ ਇਸ ਤੇ ਕਾਬੂ ਪਾਉਣ
ਲਈ ਇੱਕ ਅਜਿਹਾ ਢੰਗ ਈਜਾਦ ਕੀਤਾ ਜਿਹੜਾ ਅਜੇ ਤੱਕ ਵੀ ਬਹੁਤੇ ਵਿਦਵਾਨਾਂ ਦੀ ਸਮਝ ਤੋਂ ਬਾਹਰ ਹੈ। ਚਾਣਕਿਆ
ਨੀਤੀ ਸ਼ਾਸਤਰ ਅਤੇ ਮਨੂੰ ਸਮਿ੍ਤੀ ਵਰਗੇ ਗ੍ਰੰਥਾਂ ਚ ਵੀ ਕੰਮ ਕਰਨ ਵਾਲੇ ਲੋਕਾਂ ਨੂੰ ਮਲੀਨ ਪਰਿਭਾਸ਼ਿਤ
ਕੀਤਾ ਗਿਆ। ਉਨ੍ਹਾਂ ਨੂੰ ਤ੍ਰਿਸਕਾਰਿਆ ਗਿਆ। ਵਰਣਾਸ਼ਰਮ ਧਰਮ ਵਿਚਲੇ ਉਪਰਲੇ ਤਿੰਨ ਵਰਣਾ ਨੂੰ ਹੱਥੀਂ
ਕੰਮ ਕਰਨ ਤੋਂ ਵਰਜਿਆ ਗਿਆ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਨੂੰ ਕਰੜੇ ਹੱਥੀਂ ਲਿਆ ਗਿਆ। ਮਨੂੰ ਵਰਗੇ
ਕੋਡ ਘਾੜਿਆਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੇਕਰ ਲੋਕ ਅਜਿਹੀ ਸਮਝ ਅਪਣਾ ਕੇ ਜ਼ਿੰਦਗੀ ਜਿਉਣ ਲੱਗੇ
ਤਾਂ ਖੁਦ ਉਨ੍ਹਾਂ ਦੇ ਆਪਣੇ ਰਚਾਏ ਵਰਣਾਸ਼ਰਮ ਧਰਮ ਦਾ ਪਰਦਾ ਚਾਕ ਹੁੰਦਿਆਂ ਕੋਈ ਦੇਰ ਨਹੀਂ ਲੱਗਣੀ ਸੀ।
ਇਸ ਲਈ ਉਨ੍ਹਾਂ ਵੱਲੋਂ ਸ਼ੂਦਰਾਂ ਨੂੰ ਕਿਸੇ ਵੀ ਢੰਗ ਨਾਲ ਵੇਦਾਂ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਦੂਰ
ਅਤੇ ਮਹਿਰੂਮ ਰੱਖਿਆ ਤੇ ਉਨ੍ਹਾਂ ਨੇ ਆਪਣਾ ਅਗਲਾ ਅਸਲੀ ਨਿਸ਼ਾਨਾ ਉਸ ਵਰਗ ਨੂੰ ਬਣਾਇਆ ਜਿਹੜਾ ਨੀਝ ਨਾਲ
ਅਤੇ ਗਹਿਰਾਈ ਚ ਜਾ ਕੇ ਕੁਦਰਤ ਦੇ ਭੇਦ ਪਾਉਣ ਚ ਰੁੱਝਿਆ ਹੋਇਆ ਸੀ। ਦੋ ਵਰਗਾਂ ਦੇ ਹੀ ਵਿਅਕਤੀ ਸਨ
ਜੋ ਅਜਿਹੇ ਕਾਰਜ ਵਿੱਚ ਲੱਗੇ ਹੋਏ ਸਨ। ਇੱਕ ਤਾਂ ਜਿਹੜੇ ਖੇਤੀ ਵਰਗੇ ਕੰਮ ਕਰਦੇ ਸਨ ਜਿਹੜੇ ਮੀਂਹ,
ਹਨੇਰੀ, ਧੁੱਪ, ਵਰਖਾ, ਠੰਡ, ਗਰਮੀਆਂ ਆਦਿ ਰੁੱਤਾਂ ਦਾ ਹਿਸਾਬ ਕਿਤਾਬ ਲਾਉਂਦਿਆਂ ਫਸਲ ਦੀ ਉਪਜ ਤੇ
ਪੈਣ ਵਾਲੇ ਚੰਗੇ ਮੰਦੇ ਅਸਰਾਂ ਨੂੰ ਸਮਝ ਕੇ ਆਪਣੇ ਅਮਲ ਚ ਇਸ ਦੀ ਵਰਤੋਂ ਕਰਦਿਆਂ ਠੀਕ ਜਾਂ ਗ਼ਲਤ ਗਿਆਨ
ਹਾਸਿਲ ਕਰ ਰਹੇ ਸਨ ਅਤੇ ਦੂਜਾ ਇੱਕ ਵਰਗ ਪ੍ਰਾਚੀਨ ਸਮੇਂ ਤੋਂ ਹੀ ਤੁਰਿਆ ਰਿਹਾ ਸੀ ਜਿਹੜਾ ਮਨੁੱਖਾਂ
ਨੂੰ ਚਿੰਬੜਨ ਵਾਲੀਆਂ ਬਿਮਾਰੀਆਂ ਦਾ ਉਹੜ ਪੋਹੜ ਕਰਨ ਦੇ ਢੰਗ ਤਰੀਕੇ ਤਲਾਸ਼ ਕਰਨ ਲਈ ਸਮਰਪਿਤ ਸੀ। ਚਿਕਿਤਸਾ
ਵਿਗਿਆਨ ਸਭ ਤੋਂ ਪਹਿਲਾਂ ਹੋਂਦ ਚ ਆਇਆ ਜੀਹਦੇ ਚ ਜਗਿਆਸਾ ਵਸ ਤੇ ਮਜਬੂਰੀ ਵਸ ਸਰੀਰਕ ਬਣਤਰ ਤੇ ਸਰੀਰਕ
ਰੋਗਾਂ ਦੇ ਇਲਾਜ ਬਾਰੇ ਜਾਨਣ ਸਮਝਣ ਦੀ ਜਾਗ ਲੱਗੀ। ਪ੍ਰਾਚੀਨ ਭਾਰਤ ਅੰਦਰ ਹਿਕਮਤ ਸਭ ਤੋਂ ਪਹਿਲਾਂ
ਕੋਡ ਘਾੜਿਆਂ ਦਾ ਨਿਸ਼ਾਨਾ ਇਸ ਕਰਕੇ ਹੀ ਬਣੀ ਕਿ ਇਹ ਕੁਦਰਤ ਤੇ ਮਨੁੱਖ ਦੀ ਬਾਹਰਮੁਖੀ ਸਮਝ ਗ੍ਰਹਿਣ
ਕਰਨ ਲਈ ਅਟੁੱਟ ਰੂਪ ਚ ਸਮਰਪਿਤ ਸੀ। ਇਸ ਦੇ ਨਾਲ ਹੀ ਬੁੱਚੜਾਂ ਅਤੇ ਸ਼ਿਕਾਰੀਆਂ ਦਾ ਐਨਾਟਮੀ (ਸਰੀਰਕ
ਬਣਤਰ) ਚ ਯੋਗਦਾਨ ਬਹੁਤ ਵੱਧ ਹੈ ਕਿਉਂਕਿ ਉਨ੍ਹਾਂ ਤੇ ਕੋਈ ਵੀ ਕਿਸੇ ਕਿਸਮ ਦੀ ਪਾਬੰਦੀ ਆਇਦ ਨਹੀਂ
ਸੀ ਕਿ ਉਹ ਆਪਣੇ ਸਾਹਵੇਂ ਦਿਸਦੀ ਸਰੀਰਕ ਹਕੀਕਤ ਦੀ ਕੋਈ ਗਲਤ ਬਿਆਨੀ ਕਰਨ। ਹੋਰਨਾਂ ਕੁਦਰਤੀ ਵਿਗਿਆਨਾਂ
ਵਾਂਗ ਚਿਕਿਤਸਾ ਵਿਗਿਆਨ ਦੀ ਇਹ ਪੂਰਵ ਸ਼ਰਤ ਹੈ ਕਿ ਇਸ ਵੱਲੋਂ ਸੁਝਾਏ ਸ਼ਰੀਰਕ ਬਣਤਰ,ਕਾਰਜਵਿਧੀ,ਰੋਗ,ਦਵਾਈਆਂ
ਆਦਿ ਦੀਆਂ ਪੀ੍ਭਾਸ਼ਾਵਾਂ ਅਮਲ ਦੀ ਪਰਖ ਕਸਵੱਟੀ ਤੇ ਪੂਰੀਆਂ ਉੱਤਰਦੀਆਂ ਹੋਣ। ਭਾਵ ਕਿ ਯੁਕਤੀ ਯੁਕਤ
ਹੋਣ । ਪ੍ਰਾਚੀਨ ਵਿਗਿਆਨ ਦੇ ਇਨ੍ਹਾਂ ਚਿਕਿਤਸਾ ਵਿਗਿਆਨੀਆਂ ਦੀ ਇਹ ਸਮਝ ਪਹੁੰਚ ਬਾਹਰਮੁਖੀ ਹਕੀਕੀਤਾਂ
ਨੂੰ ਸੰਬੋਧਤ ਸੀ ਨਾ ਕਿ ਇਹ ਕਿਸੇ ਹੋਰ ਦੁਨੀਆਂ ਚ ਵਸਣ ਵਾਲੀ ਆਤਮਾ-ਪ੍ਰਮਾਤਮਾ ਵਰਗੀ ਕਿਸੇ ਸ਼ੈਅ ਚੋਂ
ਉਪਜੀ ਸੀ।
ਅਜਿਹੀ
ਵਿਗਿਆਨਕ ਵਿਧੀ ਮੁਤਾਬਿਕ ਚੱਲਦਿਆਂ ਪ੍ਰਾਚੀਨ ਅਯੁਰਵੇਦਿਕ ਵੈਦਾਂ ਨੇ ਮਨੁੱਖੀ ਸਰੀਰ, ਰੋਗਾਂ ਅਤੇ ਦਵਾਈਆਂ
ਦਾ ਇੱਕ ਅਜਿਹਾ ਸਿਸਟਮ ਵਿਕਸਿਤ ਕਰ ਲਿਆ ਜਿਹੜਾ ਸਵਾਰਥੀ ਹਿੱਤਾਂ ਨੂੰ ਪ੍ਰਣਾਈਆਂ ਤਾਕਤਾਂ ਨੂੰ ਫੁੱਟੀ
ਅੱਖ ਨਹੀਂ ਭਾਉਂਦਾ ਸੀ। ਅਜਿਹੇ ਹਾਲਾਤੇ-ਹਾਜ਼ਰਾ ਚ ਮਨੂੰ ਵਰਗੇ ਕੋਡ ਘਾੜਿਆਂ ਨੇ ਇੱਕ ਸੋਚੀ ਸਮਝੀ
ਤਰਕੀਬ ਮੂਜਬ ਅਜਿਹੀ ਸਮਝ-ਪਹੁੰਚ ਅਤੇ ਅਜਿਹੇ ਕਿੱਤਿਆਂ ਅਤੇ ਪ੍ਰਾਚੀਨ ਕੁਦਰਤੀ ਵਿਗਿਆਨਾਂ ਨੂੰ ਸਮਰਪਿਤ ਵਿਅਕਤੀਆਂ ਬਾਰੇ ਬਹੁਤ ਹੀ ਜ਼ਹਿਰੀਲਾ ਪ੍ਰਚਾਰ
ਵਿੱਢਿਆ ਅਤੇ ਆਪਣੇ ਧਰਮ ਸ਼ਾਸਤਰਾਂ ਚ ਵਰਣਿਤ ਵਰਣਆਸ਼ਰਮ ਧਰਮ ਚ ਇਹ ਵੀ ਕਿਹਾ :
-ਕਿਸੇ
ਵੈਦ ਕੋਲੋਂ ਖਾਧਾ ਭੋਜਨ ਪੂੰ (ਰਾਧ) ਬਰਾਬਰ ਹੈ।
-ਕਿਸੇ
ਵੀ ਵਿਦਵਾਨ (ਸਨਾਤਕ) ਨੂੰ ਵੈਦ ਕੋਲੋਂ ਭੋਜਨ ਸਵੀਕਾਰ ਨਹੀਂ ਕਰਨਾ ਚਾਹੀਦਾ ਅਤੇ ਇਥੋਂ ਤੱਕ ਕਿ ਵੈਦ
ਨੂੰ ਪਰੋਸਿਆ ਜਾਣ ਵਾਲਾ ਭੋਜਨ ਵੀ ਜ਼ਹਿਰ ਬਣ ਜਾਂਦਾ ਹੈ।
ਇਹ ਵੈਦ
ਲੋਕ ਏਨੇ ਮਲੀਨ ਹਨ ਕਿ ਦੇਵਤਿਆਂ ਨੂੰ ਦਿੱਤੀ ਜਾਣ ਵਾਲੀ ਬਲੀ ਦੀ ਰਸਮ ਸਮੇਂ ਇਨ੍ਹਾਂ ਦੀ ਮੌਜੂਦਗੀ
ਫਿਜ਼ਾ ਅੰਦਰ ਹੀ ਜ਼ਹਿਰ ਘੋਲ ਦਿੰਦੀ ਹੈ ਅਤੇ ਬਲੀ ਦੇਣ ਦਾ ਮਕਸਦ ਹੀ ਭਿੱਟਿਆ ਜਾਂਦਾ ਹੈ। ਜੇਕਰ ਕਿਸੇ
ਗਲਤੀ ਨਾਲ ਤਰਖਾਣ, ਮੋਚੀ, ਬਹਿਰੂਪੀਏ,ਵੈਦ, ਸ਼ਿਕਾਰੀ ਆਦਿ ਹੱਥੋਂ ਰੋਟੀ ਖਾਧੀ ਗਈ ਹੋਵੇ ਤਾਂ ਪਸ਼ਚਾਤਾਪ
ਹਿਤ ਉਸ ਨੂੰ ਤਿੰਨ ਦਿਨਾਂ ਦਾ ਵਰਤ ਰੱਖਣਾ ਨੂੰ ਪੈਂਦਾ ਹੈ। ਧਰਮ ਸ਼ਾਸਤਰਾਂ ਅਨੁਸਾਰ ਹੀ ਵਿਸ਼ਨੂੰ ਅੱਗੇ
ਕਹਿੰਦਾ ਹੈ ਕਿ ਸੂਦਰਾਂ ਲਈ ਬਲੀ ਦੀਆਂ ਰਸਮਾਂ ਕਰਨ ਵਾਲਿਆਂ ਵਾਂਗ ਧਰਮ ਸ਼ਾਸਤਰਾਂ ਦੇ ਕਹੇ ਅਨੁਸਾਰ
ਵੈਦਾਂ ਨੂੰ ਪਿਤਰਾਂ ਦੇ ਸ਼ਰਾਧਾਂ ਦੀਆਂ ਰਸਮਾਂ ਚ ਸ਼ਮੂਲੀਅਤ ਕਰਨ ਤੋਂ ਵਰਜਿਆ ਹੋਇਆ ਹੈ।
--ਇਸ
ਦੇ ਨਾਲ ਹੀ ਮਹਾਂਭਾਰਤ ਵਰਗੇ ਪੁਰਾਣਾਂ ਚ ਵੀ ਸ਼ਾਂਤੀਪਰਵ ਅਧਿਆਏ ਅੰਦਰ ਭੀਸ਼ਮ ਪਿਤਾਮਾ ਕੋੜ ਘਾੜਿਆਂ
ਦੀ ਰਜ਼ਾ ਮੂਜਬ ਉਹਨਾਂ ਵਿਅਕਤੀਆਂ ਦੀ ਇੱਕ ਲੰਮੀ ਸੂਚੀ ਪੜਦਾ ਹੈ , ਜਿਹਦੇ ਮੁਤਾਬਕ ਬ੍ਰਾਹਮਣਾਂ ਨੂੰ
ਕਿਸੇ ਡਾਇਨ, ਲੁਹਾਰ ਤੇ ਮੋਚੀ ਸਮੇਤ ਵੈਦਾ ਤੋਂ ਵੀ ਭੋਜਨ ਲੈਣ ਦੀ ਮਨਾਹੀ ਹੈ।
--ਅੱਗੇ
ਅਨੁਸ਼ਾਸਨ ਪਰਵ ਵਿੱਚ ਵੀ ਉਹੀ ਭੀਸ਼ਮ ਪਿਤਾਮਾ ਉਨ੍ਹਾਂ ਵਿਅਕਤੀਆਂ ਦੀ ਲੰਮੀ ਸੂਚੀ ਪੜ੍ਹਦਾ ਹੈ ਜਿੰਨ੍ਹਾਂ
ਚ ਫਿਰ ਵੈਦ ਸ਼ਾਮਲ ਕੀਤੇ ਹੋਏ ਹਨ। ਮਨੂੰ ਦੀ ਕਹੀ ਗੱਲ ਨੂੰ ਦੁਹਰਾਉਂਦਿਆਂ ਭੀਸ਼ਮਪਿਤਾਮਾ ਫਿਰ ਵੈਦਾਂ
ਦਾ ਜ਼ਿਕਰ ਕਰਦਿਆਂ ਕਹਿੰਦਾ ਹੈ ਕਿ ਵੈਦ ਨੂੰ ਭੇਟ ਕੀਤਾ ਗਿਆ ਨਜ਼ਰਾਨਾ ਵੀ ਲਹੂ-ਪਾਕ ਬਣ ਜਾਂਦਾ ਹੈ
--ਰਿਗਵੇਦ
ਚ ਚਕਿਤਸਕਾਂ ਨੂੰ ਹਕਾਰਤ ਭਰੀ ਨਜ਼ਰ ਨਾਲ ਵੇਖਣ ਦਾ ਜ਼ਿਕਰ ਨਹੀਂ ਮਿਲਦਾ ਪਰ ਯਜੁਰਵੇਦ ਚ ਇਹ ਪੂਰੇ ਜੌਬਣ
ਤੇ ਹੈ। ਯਜੁਰਵੇਦ ਦਾ ਅੰਗ ਮੰਨੇ ਜਾਂਦੇ ਸਤਪਥ ਬ੍ਰਹਮਣ ਗ੍ੰਥ ਮੁਤਾਬਕ ਚਯਵਨ (ਚਵਨਪ੍ਰਾਸ਼ ਵਾਲੇ) ਰਿਸ਼ੀ
ਨੂੰ ਮੁੜ-ਜਵਾਂ ਕਰਨ ਦੀ ਮੁਹਾਰਤ ਰੱਖਣ ਵਰਗੇ ਅਸ਼ਵਿਨ ਜਾਂ ਅਸ਼ਵਨੀ ਨਾਂ ਦੇ ਆਪਣੇ ਕਿੱਤੇ ਕਰਕੇ ਭ੍ਰਿਸ਼ਟ
ਹਨ ਕਿਉਂਕਿ ਉਨ੍ਹਾਂ ਦਾ ਕਿੱਤਾ ਉਨ੍ਹਾਂ ਨੂੰ ਹਰ ਤਰਾਂ ਦੇ ਲੋਕਾਂ ਨਾਲ ਬੇਝਿਜਕ ਰੂਪ ਚ ਰਚਣ-ਮਿਚਣ
ਲਈ ਸਮਰਪਿਤ ਹੋਣ ਲਈ ਕਹਿੰਦਾ ਹੈ।
ਵੈਦਾਂ
ਜਾਂ ਚਿਕਿਤਸਕਾਂ ਪ੍ਰਤੀ ਹਿਕਾਰਤ ਭਰੀ ਨਜ਼ਰ ਕੋਈ ਕੱਲੇ ਕਹਿਰੇ ਕੋਡ ਘਾੜੇ ਵਿਦਵਾਨ ਜਾਂ ਗ੍ੰਥ ਦਾ ਕੰਮ
ਨਹੀਂ ਇਹ ਸਿਲਸਿਲੇਬੱਧ ਤਰੀਕੇ ਨਾਲ ਵੈਦਾਂ ਜਾਂ ਚਿਕਿਤਸਕਾਂ ਨੂੰ ਹੋਰ ਹੱਥੀਂ ਕੰਮ ਕਰਨ ਵਾਲੇ ਕਾਮਿਆਂ
ਦੇ ਨਾਲ ਜਾਣ ਬੁੱਝ ਕੇ ਨੱਥੀ ਕੀਤਾ ਗਿਆ ਹੈ ਕੋਡ ਘਾੜਿਆਂ ਦੀਆਂ ਵਿਗਿਆਨ ਦੋਖੀ ਨਜ਼ਰਾਂ ਤੋਂ ਬਚਣ ਲਈ
ਹੀ ਇਨ੍ਹਾਂ ਚਕਿਤਸਾ ਵਿਗਿਆਨੀਆਂ ਨੂੰ ਸ਼ਹਿਰਾਂ ਕਸਬਿਆਂ ਤੋਂ ਦੂਰ ਦਰਾਜ ਜੰਗਲਾਂ ਚ ਵਾਸ ਕਰਦਿਆਂ ਆਪਣੇ
ਖੋਜਕਾਰਜ ਜਾਰੀ ਰੱਖਣ ਲਈ ਮਜਬੂਰ ਹੋਣਾ ਪਿਆ। ਇੱਥੇ ਉਹ ਵਣ ਵਾਸੀਆਂ ਨਾਲ ਮਿਲ ਕੇ ਜੰਗਲੀ ਜੜੀ ਬੂਟੀਆਂ
ਦੇ ਗੁਣ ਔਗੁਣ ਪ੍ਰਖਦੇ ਸਨ ਅਤੇ ਆਪਣੇ ਹਮਰੁਤਬਾ ਵਿਦਵਾਨ ਚਕਿਤਸਾਵਾਂ ਨਾਲ ਸੰਵਾਦ ਵੀ ਰਚਾਉਂਦੇ ਸਨ
ਕਿਉਂਕਿ ਦੇਖਿਆ ਜਾਵੇ ਤਾਂ ਅਪਸਤੰਬ ਤੋਂ ਲੈ ਕੇ ਮਹਾਂਭਾਰਤ ਦੇ ਆਉਂਦਿਆਂ ਆਉਂਦਿਆਂ ਇੱਕ ਹਜ਼ਾਰ ਸਾਲ
ਦਾ ਅਰਸਾ ਗੁਜ਼ਰ ਜਾਂਦਾ ਹੈ। ਇਸ ਦੇ ਪਿੱਛੇ ਮਨਸ਼ਾ ਇਹੀ ਸੀ ਕਿ ਵਿਗਿਆਨਕ ਨਜ਼ਰੀਏ ਤੋਂ ਤਰਕ ਨਾਲ ਗੱਲ
ਕਰਨ ਦੇ ਮਹੌਲ ਨੂੰ ਹਰ ਹੀਲੇ ਚੁੱਪ ਕਰਾਇਆ ਜਾਵੇ। ਆਪਣੇ ਸੁਆਰਥੀ ਹਿੱਤਾਂ ਨੂੰ ਸੁਰੱਖਿਤ ਰੱਖਣ ਖਾਤਰ
ਅਤੇ ਆਮ ਲੋਕਾਈ ਨੂੰ ਅਜਿਹੇ ਗਿਆਨ ਤੋਂ ਵਾਂਝੇ ਰੱਖ ਕੇ ਹੀ ਉਹ ਆਪਣੀ ਲੁੱਟ ਖਸੁੱਟ ਨੂੰ ਬਰਕਰਾਰ ਰੱਖ
ਸਕਦੇ ਸਨ।
ਪਰ ਵਰਣਾਸ਼ਰਮ
ਧਰਮ ਦੀ ਅਜਿਹੀ ਪਹੁੰਚ ਅਤੇ ਰਣਨੀਤੀ ਨੇ ਭਾਰਤੀ ਸਮਾਜ ਦੇ ਵਿਕਾਸ ਅੰਦਰ ਜੋ ਦੂਰਗਾਮੀ ਪ੍ਰਭਾਵ ਪਏ ਹਨ
ਉਹ ਨਾਪੂਰਿਆ ਜਾ ਸਕਣ ਵਾਲਾ ਘਾਟਾ ਹੈ ਅਤੇ ਇਸ ਮੁਲਕ ਦੇ ਲੋਕ ਅੱਜ ਵੀ ਭੁਗਤ ਰਹੇ ਹਨ। ਹੋਰਨਾਂ ਦੇਸ਼ਾਂ
ਅੰਦਰ ਕੰਮ ਵੰਡ ਦੀ ਮੁੱਢਲੀ ਪ੍ਰਕਿਰਿਆ ਚੋਂ ਨਿਕਲ ਕੇ ਕਿਸੇ ਜਨਮ-ਜਾਤ ਨਾਲ ਨਾ ਬੱਝੇ ਹੋਣ ਨੇ ਹਰੇਕ
ਨੂੰ ਪ੍ਦਾਨ ਕੀਤੇ ਸੋਚਣ-ਵਿਚਾਰਨ ਦੇ ਬਰਾਬਰ ਮੌਕਿਆਂ ਕਰਕੇ ਸਾਰੇ ਵਰਗਾਂ ਦੇ ਲੋਕਾਂ ਨੂੰ ਆਪਣਾ ਯੋਗਦਾਨ
ਪਾ ਕੇ ਸਮਾਜਿਕ ਵਿਕਾਸ ਚ ਰੋਲ ਨਿਭਾਇਆ।
ਸਾਡੇ
ਮੁਲਕ ਅੰਦਰਲੇ ਅਜਿਹੇ ਜ਼ਹਿਨੀ ਮਾਹੌਲ ਬੰਗਾਲ ਦੇ ਮਸ਼ਹੂਰ ਸਮਾਜ ਸੁਧਾਰਕ ਵਿਚਾਰਕ, ਲੇਖਕ, ਸਾਇੰਸਦਾਨ
ਅਤੇ ਵਿਚਾਰਵਾਨ ਪ੍ਰੋਫੈਸਰ ਪ੍ਰਫੁੱਲ ਚੰਦਰ ਰੇਅ (ਪੀ ਸੀ ਰੇਅ) ਨੇ ਆਪਣੀ ਪ੍ਰਸਿੱਧ ਪੁਸਤਕ "ਏ
ਹਿਸਟਰੀ ਆਫ ਹਿੰਦੂ ਕੈਮਿਸਟਰੀ" ਚ 1902 ਚ ਹੀ ਭਾਰਤ ਅੰਦਰ ਵਿਗਿਆਨ ਦੀ ਮਾੜੀ ਹਾਲਤ ਦਾ ਜ਼ਿਕਰ
ਕਰਦਿਆਂ ਲਿਖਿਆ ਸੀ ਕਿ ਇਸ ਦਾ ਮੁੱਖ ਕਾਰਨ ਭਾਰਤੀ ਸਮਾਜ ਦਾ ਵਰਣਾ ਚ ਵੰਡਿਆ ਹੋਣਾ ਹੈ, ਜਿਸ ਅੰਦਰ
ਤਕਨੀਕੀ ਮਾਹਰਾਂ,ਦਸਤਕਾਰਾਂ ਤੇ ਸਰੀਰਕ ਕੰਮ ਕਰਨ ਵਾਲਿਆਂ ਦੀ ਜ਼ਿੰਦਗੀ ਨੂੰ ਨਿਰਾਸ਼ਾਜਨਕ ਹਾਲਤ ਤੱਕ
ਵਿਨਾਸ਼ਕਾਰੀ ਸਥਿਤੀ 'ਚ ਪਹੁੰਚਾ ਦਿੱਤਾ ਹੈ। ਪੀ ਸੀ ਰੇਅ ਨੇ ਅੱਗੇ ਚੱਲ ਕੇ ਲਿਖਦਿਆਂ ਦੱਸਿਆ ਕਿ:
ਵਰਣ ਵਿਵਸਥਾ
ਚ ਜਕੜੇ ਅਤੇ ਵੇਦਾਂ, ਪੁਰਾਣਾਂ ਅਤੇ ਸਿਮ੍ਰਿਤੀਆਂ ਚ ਕਹੀਆਂ ਗੱਲਾਂ ਨੂੰ ਪੂਰਨ ਸੱਚ ਮੰਨਣ ਵਾਲੇ ਅਜਿਹੇ
ਲੋਕਾਂ ਦਰਮਿਆਨ ਜਿਨ੍ਹਾਂ ਦੀ ਬੁੱਧੀ ਤੇ ਦਿਮਾਗ ਨੂੰ ਪੂਰਨ ਰੂਪ ਚ ਅਪਾਹਜ ਬਣਾ ਦਿੱਤਾ ਗਿਆ ਸੀ, ਕੋਈ
ਬਾਯਲ ਵਰਗਾ ਸਾਇੰਸਦਾਨ ਜਿਹਾ ਵਿਅਕਤੀ ਜਨਮ ਹੀ ਨਹੀਂ ਲੈ ਸਕਦਾ ਸੀ,ਜਿਹੜਾ ਆਮ ਲੋਕਾਂ ਦਾ ਸਹੀ ਮਾਰਗ
ਦਰਸ਼ਨ ਕਰਦਿਆਂ ਕੋਈ ਸਾਰਥਕ ਸਿਧਾਂਤ ਘੜ ਸਕਦਾ। ਦਸਤਕਾਰੀ ਅਤੇ ਕਲਾਵਾਂ ਨੂੰ ਹੇਠਲੀਆਂ ਜਮਾਤਾਂ ਲਈ ਰਾਖਵੇਂ
ਰੱਖਣ ਅਤੇ ਕੰਮ ਧੰਦਿਆਂ ਨੂੰ ਜਨਮ-ਜਾਤ ਬਣਾ ਦਿੱਤੇ ਜਾਣ ਨੇ ਕੁਝ ਹੱਦ ਤੱਕ ਉਨ੍ਹਾਂ ਅੰਦਰ ਕਲਾਵਾਂ,
ਬਰੀਕੀ ਤੇ ਕੌਸ਼ਲ ਜ਼ਰੂਰ ਪਾਇਆ ਪਰ ਅਜਿਹਾ ਆਇਆ ਬਹੁਤ ਭਾਰੀ ਕੀਮਤ ਤਾਰ ਕੇ ਹੀ। ਸਮਾਜ ਦੇ ਬੌਧਿਕ ਹਿੱਸੇ
ਨੂੰ ਇਸ ਢੰਗ (ਵਰਣਾਸ਼ਰਮ ਧਰਮ) ਦਾ ਨਿਖੇੜ ਕੇ ਕੀਤੇ ਜਾਣ ਨਾਲ ਇਨ੍ਹਾਂ ਕਲਾਵਾਂ ਦੇ ਕਿਉਂ ਤੇ ਕਿਵੇਂ
ਤੇ ਗਿਆਨ ਹੀ ਅਤੇ ਕਰਨ ਦੇ ਕਾਰਜ ਵਿੱਚ ਪੂਰਨ ਗਿਆਨ ਨੂੰ ਨਿਖੇੜ ਕੇ ਅਲੱਗ ਕੀਤੇ ਜਾਣ ਨਾਲ ਇਹਨਾਂ ਕਲਾਵਾਂ
ਦੇ ਕਿਉਂ ਅਤੇ ਕਿਵੇਂ ਦੇ ਗਿਆਨ ਅਤੇ ਕਾਰਜ ਦੀ ਪੂਰਨ ਗਿਆਨ ਨੂੰ ਨਿਖੇੜ ਕੇ ਕੀਤੇ ਜਾਣ ਨਾਲ ਖੋਜ ਬੀਣ
ਦੀ ਆਮ ਪ੍ਰਕਿਰਿਆ ਇੱਕ ਪੂਰੇ ਮੁਲਕ ਅੰਦਰੋਂ ਅਲੋਪ ਹੋ ਗਈ। ਕਿਉਂਕਿ ਇਸ ਮੁਲਕ ਦਾ ਮੁੱਖ ਰੁਝਾਨ ਅਮੂਰਤ ਚਿੰਤਨ ਅਤੇ ਅਧਿਆਤਮਵਾਦ
ਵੱਲ ਸੀ ਅਤੇ ਭਾਰਤ ਸਦਾ ਲਈ ਹੀ ਅਮਲੀ ਤਜਰਬਾਕਾਰੀ ਅਤੇ ਭਵਿੱਖਮੁਖੀ ਵਿਗਿਆਨਾਂ ਤੋਂ ਸਦਾ ਲਈ ਹੱਥ ਧੋ
ਬੈਠਾ। ਚਾਹੇ ਦਸਤਕਾਰੀ ਕੀਮੀਆਸਿਰੀ, ਧਾਂਤ ਵਿਗਿਆਨ, ਉਸਾਰੀ ਤੇ ਇਮਾਰਤਸ਼ਾਜੀ ਅੰਦਰ ਅਤੇ ਹੋਰ ਕਲਾਵਾਂ
ਨੇ ਦੁਨੀਆਂ ਅੰਦਰ ਆਪਣੀ ਪਹਿਚਾਣ ਸਥਾਪਤ ਕੀਤੀ ਪਰ ਸਿਰਫ ਆਪਣੇ ਅਮਲੀ ਤਜ਼ਰਬਿਆਂ ਤੋਂ ਅਤੇ ਬਿਨਾਂ ਕਿਸੇ
ਵਿਗਿਆਨਕ ਤਜਰਬਿਆਂ ਤੋਂ ਅਤੇ ਬਿਨ੍ਹਾ ਕਿਸੇ ਵਿਗਿਆਨਕ ਫਲਸਫਾਨਾ ਰਹਨੁਮਾਈ ਤੋਂ।
ਸਮਾਜਿਕ
ਆਰਥਿਕ ਨਾ ਬਰਾਬਰੀਆਂ ਦੇ ਆਲਮ ਚ ਕਿਸੇ ਵਿਗਿਆਨਕ ਮਾਹੌਲ ਤੋਂ ਸੱਖਣੇ ਅਤੇ ਵਿਗਿਆਨਕ ਨਾਲ ਦੁਸ਼ਮਣਾਨਾ
ਵਿਹਾਰ ਅਤੇ ਉਸ ਦੀ ਸੰਘੀ ਨੱਪਣ ਅਤੇ ਨੱਪੀ ਰੱਖਣ ਵਾਲੇ ਵਾਤਾਵਰਣ ਨੇ ਹਜ਼ਾਰਾਂ ਸਾਲਾਂ ਤੋਂ ਚੱਲੀ ਆ
ਰਹੀ ਜਾਤਪਾਤੀ ਵਿਵਸਥਾ ਨੂੰ ਜਿੱਥੇ ਹੋਰ ਪੀਡਾ ਕੀਤਾ ਉੱਥੇ ਦੇਸ਼ ਅੰਦਰ ਹੋਣ ਵਾਲੇ ਵਿਗਿਆਨਕ ਵਿਕਾਸ
ਨੂੰ ਵੀ ਨੱਪਿਆ। ਅਯੁਵੇਦਿਕ ਪ੍ਰਣਾਲੀ ਦੇ ਚਿਕਿਤਸਾ ਗ੍ਰੰਥਾਂ ਅਤੇ ਹੋਰ ਸੋਮਿਆਂ ਚ ਸਮੋਈ ਪਈ ਪ੍ਰਾਚੀਨ
ਵਿਗਿਆਨਕ ਜਾਣਕਾਰੀ ਤੇ ਪਹੁੰਚੇ ਅਤੇ ਵਿਕਾਸ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਇੱਕ ਸਹੀ ਲੋਕ-ਪੱਖੀ ਮਾਹੌਲ
ਨੇ ਵਿਗਿਆਨ ਦੀ ਤਰੱਕੀ ਨੂੰ ਇਨ੍ਹਾਂ ਬੁਲੰਦੀਆਂ ਤੇ ਲੈ ਜਾਣਾ ਸੀ। ਕੁਦਰਤੀ ਵਿਗਿਆਨਾਂ ਅੰਦਰ ਹੋਏ ਵਿਕਾਸ
ਦੇ ਇਸ ਦੌਰ ਨੂੰ ਸਹੀ ਦਿਸ਼ਾ ਚ ਪੁੱਟੇ ਕਦਮਾਂ ਦੇ ਰੂਪ ਚ ਲਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਨੋਟ
ਕਰਨ ਵਾਲੀ ਗੱਲ ਇਹ ਹੈ ਕਿ ਇੱਕੀਵੀਂ ਸਦੀ ਦੀ ਪਹਿਲੀ ਚੌਥਾਈ ਦੇ ਅੰਤਲੇ ਵਰ੍ਹਿਆਂ ਵਿੱਚ ਵੀ ਕੰਮ ਵੰਡ
ਦਾ ਉਹੀ ਸਿਲਸਿਲਾ ਚੱਲਿਆ ਆ ਰਿਹਾ ਹੈ ਅਤੇ ਕਿਤੇ ਬੁੱਲਟ ਟਰੇਨ ਅਤੇ ਰੈਕੇਟ ਸਾਇੰਸ ਦੇ ਸਨਮੁੱਖ ਅੱਜ
ਵੀ ਸੀਵਰ ਸਾਫ਼ ਕਰਨ ਲਈ ਇੱਕ ਖਾਸ ਜਾਤ ਨੂੰ ਲਾਇਆ ਜਾਂਦਾ ਹੈ ਜੋ ਇਹ ਕੰਮ ਹੱਥੀਂ ਕਰਦਿਆਂ ਆਪਣੀਆਂ
ਜਾਨਾਂ ਤੱਕ ਗੁਆ ਬਹਿੰਦੀ ਹੈ।ਵੀਹ ਤੀਹ ਸਾਲ ਪਹਿਲਾਂ ਤੱਕ ਹੀ ਸਾਰੀਆਂ ਪੁਰਾਣੇ ਉਜ਼ਾਰਾਂ ਨਾਲ ਹੀ ਹੱਥੀਂ
ਮਿਹਨਤ ਕਰਨ ਵਾਲੇ ਕਾਮੇ ਹੀ ਰੋਟੀ ਰੋਜ਼ੀ ਦਾ ਜੁਗਾੜ ਕਰਦੇ ਸਨ ਅਤੇ ਅੱਜ ਵੀ ਬਹੁਤ ਸਾਰੇ ਮਾਮਲਿਆਂ ਚ
ਹੀ ਅਾਰੀ' ਤੇਸੇ, ਰੰਦੇ ਦੇ ਨਾਲ ਨਾਲ ਆਰ ਰੰਬੇ ਅਤੇ ਹੱਥੀਂ ਧਾਗਾ ਸੂਤ ਕੇ ਦਸਤਕਾਰੀ ਦਾ ਕੰਮ ਕੀਤਾ
ਜਾਂਦਾ ਹੈ। ਵਿਗਿਆਨ ਅਤੇ ਤਕਨੀਕ ਦੀ ਤਰੱਕੀ ਦੇ ਮਾਮਲੇ ਚ ਹਰੇਕ ਜੀ ਤੱਕ ਇਸਦੇ ਲਾਭ ਪਹੁੰਚਣ ਥਾਂ ਪਹੁੰਚਾਉਣ
ਚ ਹੋਰ ਵੀ ਕਈ ਕਾਰਨ ਸ਼ਾਮਲ ਹਨ, ਪਰ ਇੱਕ ਗੱਲ ਪੱਕੀ ਹੈ ਕਿ ਵਿਗਿਆਨ ਨੂੰ ਇਕ ਖਾਸ ਦਾਇਰੇ ਤੱਕ ਸੀਮਤ
ਰੱਖ ਕੇ ਜਾਤਪਾਤੀ ਵਿਵਸਥਾ ਤਹਿਤ ਹੇਠਲੇ ਦਰਜੇ ਤੇ ਖੜ੍ਹੀਆਂ ਜਾਤਾਂ ਦੀ ਜ਼ਿੰਦਗੀ ਸੁਧਾਰਨ ਨੂੰ ਪਾਸੇ ਕਰਦਿਆਂ ਉਨ੍ਹਾਂ ਨੂੰ ਨਰਕੀ
ਜਾਨਵਰਾਂ ਵਾਲੀ ਜ਼ਿੰਦਗੀ ਜਿਉਣ ਤੇ ਭਾਰ ਢੋਣ ਮਜਬੂਰ ਦਿੱਤਾ ਗਿਆ ਹੈ। ਅੱਜ ਵੀ ਜਦੋਂ ਅਸੀਂ ਜਾਤਪਾਤੀ
ਵਿਵਸਥਾ ਦੀਆਂ ਹੇਠਲੀਆਂ ਜਮਾਤਾਂ ਦੀ ਦਿਸ਼ਾ ਅਤੇ ਦਸ਼ਾ ਤੇ ਨਿਗਾਹ ਮਾਰਦੇ ਹਾਂ ਤਾਂ ਸਾਨੂੰ ਇਸ ਉੱਪਰਲੇ
ਪ੍ਰਸੰਗ ਨੂੰ ਸਮਝਣ ਚ ਭੋਰਾਭਰ ਦੇਰ ਨਹੀਂ ਲੱਗਦੀ। ਉਨ੍ਹਾਂ ਜਾਤਾਂ/ਜਮਾਤਾਂ ਅੰਦਰ ਪਹਿਲ-ਕਦਮੀ ਦੀ ਘਾਟ,
ਗੁਲਾਮੀ ਦੀ ਰੀਤ, ਕੁੱਝ ਕੁੱਝ ਨਵਾਂ ਸਿਰਜ ਸਕਣ ਦੇ ਯੋਗ ਹੋਣ ਦਾ ਹੌਸਲਾ ਹੋਣ ਅਤੇ ਆਪਣੇ ਆਪ ਨੂੰ ਹੋਰਨਾਂ
ਤੋਂ ਘਟੀਆ ਹੋਣ ਅਤੇ ਕੋਈ ਕਾਰਜ ਨਾ ਕਰ ਸਕਣ ਦੀ ਧਾਰਨਾ ਦੇ ਧੁਰ ਅੰਦਰ ਤੱਕ ਰਮੇ ਹੋਣ ਦਾ ਹੀ ਕਾਰਨ
ਹੈ ਕਿ ਉਨ੍ਹਾਂ ਨੂੰ ਆਪਣੀ ਗੁਲਾਮੀ ਨਜ਼ਰ ਨਹੀਂ ਆਉਂਦੀ। ਇਸ ਤਰਕਸ਼ੀਲ ਸੋਚ ਦੀ ਘਾਟ ਨੇ ਉਨ੍ਹਾਂ ਦੇ ਜਿਨ੍ਹਾਂ
ਅੰਦਰ ਵਿਚਾਰਵਾਦੀ ਫਲਸਫੇ ਦੇ ਹੋਣ ਉਨ੍ਹਾਂ ਨੂੰ ਇਹ ਧੁਰੋਂ ਲਿਖਿਆ ਹੁਕਮ ਮਾਲੂਮ ਹੁੰਦਾ ਹੈ ਆਪਣੇ ਖਾਣ-ਪਾਣ,ਪਹਿਨਣ-ਪੱਚਰਨ
ਦੀ ਸੁੱਧ ਤੋਂ ਅੱਗੇ ਆਪਣੀ ਜ਼ਿੰਦਗੀ ਨੂੰ ਪਿਛਲੇ ਕਰਮਾਂ ਦਾ ਲੇਖਾ ਤਾਰਨ ਲਈ ਹੀ ਇਸ ਜਨਮ ਚ ਮਨੁੱਖੀ
ਚੋਲਾ ਮਿਲਣ ਦੇ ਸ਼ੁਕਰਗੁਜ਼ਾਰ ਹੋਣ ਤੋਂ ਇਲਾਵਾ ਹੋਰ ਕੁਝ ਵੀ ਸਮਝ ਨਹੀਂ ਲੱਗਦਾ ਸੋ ਬੁੌਧਿਕ ਗੁਲਾਮੀ
ਦਾ ਜੂਲਾ ਲਾਹੁਣ ਲਈ ਹਾਕਮਾਂ ਦੇ ਅਤੇ ਹਾਕਮ ਜਮਾਤਾਂ ਦੇ ਪੱਖੀਆਂ ਵੱਲੋਂ ਘੜੇ ਵਰਣਾਸ਼ਰਮ ਧਰਮ ਨੂੰ ਠੁੰਮਣਾ
ਦੇਣ ਵਾਲੇ ਅਤੇ ਬਲ ਬਖਸ਼ਣ ਵਾਲੇ ਸਾਰੇ ਸਨਾਤਨੀ ਅਤੇ ਆਧੁਨਿਕ ਸਾਜੋ ਸਾਮਾਨ ਦਾ ਪਰਦਾ ਚਾਕ ਕਰਨਾ ਜ਼ਰੂਰੀ
ਹੈ।
-------------------------------
List of books for further reading and references
1.What’s
Living and What’s Dead in Indian Philosophy - D P Chattopadhya
2.Science and
Society in Ancient India - D P Chattopadhya
3.Science and
Philosophy in Ancient India - D P Chattopadhya
4.The Communal
Problem - Report of the Kanpur Riots Enquiry Committee
5.Man And
Society in Indian Philosophy - K Damodaran
6.Bhartiya
Chintan Parampara - K Damodaran
7.Punjab
Castes - Denzil Ibbetson
8.Guru Nanak -
A compilation of essays
9.Dalit
Samasaya - Compiled by Attarjeet
10.Achhoot Da
Sawal - Shaheed-e-Azam Bhagat Singh
11.Scripting
The Change - Anuradha Ghandy
12.Hindu
Mithias Kosh - Language Dept Punjab
13.Annihilation
of Caste - B R Ambedkar
14.A Textbook
of Marxist Philosophy- A Soviet Publication
15.Panth
Dharam aur Rajneeti - Giani Hira Singh Dard
16.In Defence
of Ancient India - R S Sharma
17.Marx on India
No comments:
Post a Comment