Tuesday, July 5, 2016

ਬਰਗਾੜੀ ਘਟਨਾਵਾਂ ’ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਰਿਪੋਰਟ ਪੰਜਾਬ ਨੂੰ ਸੰਤਾਪ ਵੱਲ ਧੱਕਣ ਦੀ ਕੋਸ਼ਿਸ਼

ਬਰਗਾੜੀ ਘਟਨਾਵਾਂ ’ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਰਿਪੋਰਟ
ਪੰਜਾਬ ਨੂੰ ਸੰਤਾਪ ਵੱਲ ਧੱਕਣ ਦੀ ਕੋਸ਼ਿਸ਼
ਜਦੋਂ ਪੰਜਾਬ ਵਿੱਚ ਇੱਕ ਪਾਸੇ ਕਿਸਾਨਾਂ, ਮਜ਼ਦਰਾਂ, ਮੁਲਾਜ਼ਮਾਂਅਤੇ ਹੋਰ ਤਬਕਿਆਂ ਦਾ ਆਪਣੀਆਂ ਮੰਗਾਂ ਲਈ ਸੰਘਰਸ਼ਾਂ ਦਾ ਮੈਦਾਨ ਭਖਿਆਂ ਹੋਇਆ ਸੀ, ਬੁੱਧੀਜੀਵੀ-ਲੇਖਕ-ਕਲਾਕਾਰ ਦੇਸ਼ ਭਰ ’ਚ ਬਣ ਰਹੀ ਫ਼ਿਰਕੂ ਤੇ ਅਸਹਿਣਸ਼ੀਲਤਾ ਦੇ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਸਨ ਅਤੇ ਦੂਜੇ ਪਾਸੇ ਡੇਰਾ ਸੱਚਾ ਸੌਦਾ ਸਰਸਾ ਦੇ ਮੁੱਖੀ ਵਿਰੁੱਧ ਅਕਾਲ ਤਖਤ ਤੋਂ ਜਾਰੀ ਕੀਤੇ ਹੁਕਮਨਾਮੇ ਨੂੰ ਵਾਪਸ ਲਏ ਜਾਣ ਕਾਰਨ ਗਰਮ ਦਲੀਏ ਸਿੱਖ ਸੰਗਠਨਾਂ ਵੱਲੋਂ ਤਿਖੀ ਸੁਰ ਵਿਚ ਕੀਤੇ ਜਾ ਰਹੇ ਵਿਰੋਧ ਨੂੰ ਲਕਾਂਦਾ ਜ਼ਿਕਰ ਯੋਗ ਹੁੰਗਾਰਾ ਨਹੀਂ ਮਿਲ ਰਿਹਾ ਸੀ ਤਾਂ ਐਨ ਉਸ ਸਮੇਂ ਫ਼ਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਪਿੰਡ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਖਿੰਡਾਏ ਜਾਣ ਰਾਹੀਂ ਬੇਅਦਬੀ ਕਰਨ ਦੀ ਘਟਨਾ ਵਾਪਰੀ। ਇਸ ਘਟਨਾ ਵਿਰੁੱਧ ਉੱਠੇ ਰੋਸ ਨੂੰ ਪੁਲੀਸ ਨੇ ਤਾਕਤ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ। ਕੋਟਕਪੂਰਾ ਵਿਚ ਬੇਹਤਾਸ਼ਾ ਲਾਠੀ ਚਾਰਜ ਕੀਤਾ ਗਿਆ ਜਿਸ ਨਾਲ ਕਈ ਲੋਕ ਬੁਰੀ ਤਰਾਂ ਜਖਮੀ ਹੋਏ। ਬੈਹਬਲ ਕਲਾਂ ਪਿੰਡ ਦੀ ਜੂਹ ’ਚ ਪੁਲਸ ਫਾਇਰਿੰਗ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹਨਾਂ ਘਟਨਾਵਾਂ ਨੇ ਪੰਜਾਬ ਨੂੰ ਇੱਕ ਵਾਰ ਫੇਰ ਸੰਤਾਪ ਦੇ ਮੂੰਹ ’ਤੇ ਲਿਆ ਖੜ੍ਹਾ ਕੀਤਾ। ਇਨ੍ਹਾਂ ਚਿੰਤਾਜਨਕ ਘਟਨਾਵਾਂ ਦੀ ਛਾਣ-ਬੀਨ ਕਰਨ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਪ੍ਰੋਫ਼ੈਸਰ ਅਜਮੇਰ ਔਲਖ (ਨਾਟਕਕਾਰ) ਦੀ ਅਗਵਾਈ ’ਚ ਇੱਕ ਤੱਥ ਖੋਜ ਕਮੇਟੀ ਕਾਇਮ ਕੀਤੀ ਜਿਸ ਵਿੱਚ ਡਾ. ਪਰਮਿੰਦਰ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ), ਸੂਬਾ ਮੀਤ ਪ੍ਰਧਾਨ ਸੇਵਾ ਮੁਕਤ ਪਿੰਸੀਪਲ ਬੱਗਾ ਸਿੰਘ , ਪਿ੍ਰਤਪਾਲ ਸਿੰਘ ਸੇਵਾਮੁਕਤ ਬੈਂਕ ਮੈਨੇਜਰ, ਨਰਭਿੰਦਰ ਪੱਤਰਕਾਰ, ਐਡਵੋਕੇਟ ਰਾਜੀਵ ਲੋਹਟਬੱਧੀ ਅਤੇ ਐਡਵੋਕੇਟ ਐਨ. ਕੇ. ਜੀਤ ਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ ਦੇ ਅਹੁਦੇਦਾਰ ਰਾਜਿੰਦਰ ਸਿੰਘ ਅਤੇ ਕਰਮਜੀਤ ਸਿੰਘ ਵੀ ਸ਼ਾਮਲ ਸਨ। ਸਭਾ ਦੀ ਜਾਂਚ ਕਮੇਟੀ ਨੂੰ ਸਥਾਨਕ ਆਗੂਆਂ ਸ੍ਰੀ ਰੇਸ਼ਮ ਸਿੰਘ ਬਰਗਾੜੀ, ਸ੍ਰੀ ਸ਼ਿਵਚਰਨ ਅਰਾਈਆਂਵਾਲਾ ਅਤੇ ਸ੍ਰੀ ਗੁਰਦਿਆਲ ਭੱਟੀ ਆਦਿ ਨੇ ਸਰਗਰਮ ਸਹਿਯੋਗ ਦਿੱਤਾ। ਇਸ ਕਮੇਟੀ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ, ਕੋਟਕਪੁਰਾ, ਪੰਜਗਰਾਂਈ ਖੁਰਦ ਅਤੇ ਫਰੀਦਕੋਟ ਆਦਿ ਥਾਵਾਂ ’ਤੇ ਰੋਸ ਪ੍ਰਗਟ ਕਰਨ ਵਾਲਿਆਂ, ਆਮ ਨਾਗਰਿਕਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਮਿਲਕੇ ਜਾਣਕਾਰੀ ਇੱਕਤਰ ਕੀਤੀ ਅਤੇ ਘਟਨਾ ਸਥਲਾਂ ਦਾ ਦੌਰਾ ਕੀਤਾ।
ਘਟਨਾਵਾਂ ਦਾ ਮੁੱਢ ਇੱਕ ਜੂਨ 2015 ਦੀ ਘਟਨਾ: ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਬਰਗਾੜੀ ਤੋਂ ਕੋਈ ਦੋ ਕੁ ਕਿਲੋਮੀਟਰ ਹਟਵਾਂ ਹੈ। ਲੱਗਭੱਗ 35 ਕੁ ਸੌ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਜੱਟ ਸਿੱਖ, ਬ੍ਰਾਹਮਣ ਅਤੇ ਦਲਿਤ, ਲਗਭਗ ਬਰਾਬਰ ਦੀ ਗਿਣਤੀ ਵਿਚ ਮਿਲ ਜੁਲ ਕੇ ਆਪਸੇ ਪ੍ਰੇਮ-ਪਿਆਰ ਨਾਲ ਰਹਿੰਦੇ ਹਨ। ਬ੍ਰਾਹਮਣ ਪਰਿਵਾਰਾਂ ਦਾ ਰਹਿਣ ਸਹਿਣ ਜੱਟ ਸਿੱਖਾਂ ਵਰਗਾ ਹੀ ਹੈ ਅਤੇ ਉਹ ਖੇਤੀ ਕਰਦੇ ਹਨ। ਪਿੰਡ ਵਿੱਚ ਹੁਣ ਤੱਕ ਕੋਈ ਮੰਦਰ ਨਹੀਂ ਸੀ। ਗੁਰਦੁਵਾਰਾ ਪਿੰਡੋਂ ਬਾਹਰ ਫਿਰਨੀ ਉੱਤੇ ਸਥਿਤ ਹੈ। ਪੰਚਾਇਤ ਮੈਂਬਰ ਗੁਰਜੰਟ ਸਿੰਘ ਮੁਤਾਬਿਕ ਮੌਜੂਦਾ ਗੁਰਦੁਵਾਰੇ ਦੀ ਥਾਂ ਪਹਿਲਾਂ ਇੱਕ ਧਰਮਸ਼ਾਲਾ ਸੀ ਜਿਸਨੂੰ ਨਗਰ ਨਿਵਾਸੀ ਧਾਰਮਿਕ ਅਤੇ ਸਮਾਜਿਕ ਸਰਗਰਮੀਆਂ ਲਈ ਵਰਤਦੇ ਸਨ। ਧਰਮਸ਼ਾਲਾ ਦੀ ਇੱਕ ਅਲਮਾਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖੀ ਹੁੰਦੀ ਸੀ। ਇਸ ਦੇ ਵਿਹੜੇ ਵਿੱਚ ਇੱਕ ਪਾਸੇ ਪੀਰ ਦੀ ਜਗ੍ਹਾ ਵੀ ਹੈ। ਮੌਜੂਦਾ ਗੁਰਦਵਾਰਾ ਅੱਸੀਵਿਆਂ ’ਚ ਹੋਂਦ ਵਿੱਚ ਆਇਆ। ਪਿੰਡ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਨੂੰ ਮੰਨਣ ਵਾਲੇ ਪਰਿਵਾਰ ਵੀ ਹਨ। 2007 ’ਚ ਡੇਰਾ ਸੱਚਾ ਸੌਦਾ ਸਿਰਸਾ ਅਤੇ ਸਿੱਖਾਂ ਵਿਚਕਾਰ ਉੱਠੇ ਵਿਵਾਦ ਸਮੇਂ ਵੀ ਪਿੰਡ ਦੀ ਭਾਈਚਾਰਕ ਏਕਤਾ ਨੂੰ ਕੋਈ ਆਂਚ ਨਹੀਂ ਆਈ ਸੀ।
ਗ੍ਰੰਥੀ ਗੋਰਾ ਸਿੰਘ ਮੁਤਾਬਕ *ਇੱਕ ਜੂਨ 2015 ਨੂੰ ਦੁਪਿਹਰੇ ਬਾਰਾਂ ਕੁ ਵਜੇ ਪਿੱਛੋਂ ਉਹ ਨੇੜਲੇ ਪਿੰਡ ਸਮਾਲਸਰ ਗਿਆ ਸੀ। ਗੁਰਦੁਵਾਰਾ ਸਾਹਿਬ ਵਿੱਚ ਉਸਾਰੀ ਚੱਲ ਰਹੀ ਸੀ, 8-10 ਮਜ਼ਦੂਰ ਕੰਮ ਕਰਦੇ ਸਨ ਅਤੇ ਮੁੱਖ ਗੁਰਦੁਵਾਰੇ ਦੇ ਗੇਟਾਂ ਨੂੰ ਕੁੰਡੇ ਲੱਗੇ ਹੋਏ ਸਨ। ਛੱਪੜ ਵੱਲ ਦਾ ਗੇਟ ਆਮ ਤੌਰ ’ਤੇ ਬੰਦ ਰੱਖਿਆ ਜਾਂਦਾ ਹੈ। ਢਾਈ ਕੁ ਵਜ਼ੇ ਮੈਂ ਵਾਪਸ ਆ ਗਿਆ ਅਤੇ ਸ਼ਾਮੀ 4 ਕੁ ਵਜੇ ਛੁੱਟੀ ਕਾਰਨ ਜਿਹੜੇ ਬੱਚੇ ਧਾਰਮਿਕ ਕਲਾਸਾਂ ਲਾਉਣ ਜਾਂ ਪੜ੍ਹਨ ਗੁਰਦੁਵਾਰੇ ਆਏ ਤਾਂ ਉਹਨਾਂ ਕੁੰਡਾ ਖ਼ੋਲ੍ਹਕੇ ਅੰਦਰ ਵੇਖਿਆ ਅਤੇ ਦੱਸਿਆ ਕਿ ਪਾਲਕੀ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗਾਇਬ ਹੈ ਅਤੇ ਰੁਮਾਲੇ ਇੱਕ ਪਾਸੇ ਕੀਤੇ ਹੋਏ ਹਨ। ਤਾਂ ਪਹਿਲਾਂ ਮੈਂ, ਫਿਰ ਗੁਰਦੁਵਾਰਾ ਪ੍ਰਧਾਨ ਰਣਜੀਤ ਸਿੰਘ ਅਤੇ ਮੈਂਬਰ ਪੰਚਾਇਤ ਗੁਰਜੰਟ ਸਿੰਘ (ਸਾਬਕਾ ਫ਼ੌਜੀ) ਨੇ ਵੀ ਭਾਲ ਕੀਤੀ ਪਰ ਸਰੂਪ ਨਾ ਮਿਲੇ। ਸਪੀਕਰ ਰਾਹੀਂ ਪਿੰਡ ਵਾਸੀਆਂ ਨੂੰ ਵੀ ਸੂਚਿਤ ਕੀਤਾ ਗਿਆ। ਦੂਸਰੇ ਦਿਨ ਦੋ ਜੂਨ ਨੂੰ ਬਾਜਾਖਾਨਾ ਥਾਣੇ ਵਿੱਚ ਇਤਲਾਹ ਦਿੱਤੀ ਗਈ। ਪੁਲੀਸ ਨੇ ਮੇਰੀ ਸ਼ਿਕਾਇਤ ਦੇ ਆਧਾਰ ’ਤੇ ਐੱਫ. ਆਈ.ਆਰ. ਨੰਬਰ 63 ਮਿਤੀ 2 ਜੂਨ 2015 ਦਰਜ ਕਰ ਲਈ।
ਬਰਗਾੜੀ ਧਰਨੇ ਨੂੰ ਜਥੇਬੰਦ ਕਰ ਰਹੇ ਜਸਵਿੰਦਰ ਸਿੰਘ ਲੱਕੀ ਨੇ ਸਭਾ ਦੇ ਵਫ਼ਦ ਨੂੰ ਦੱਸਿਆ ਕਿ *ਚੋਰੀ ਦੀ ਖ਼ਬਰ ਮਿਲਦਿਆਂ ਮੈਂ ਅਤੇ ਸਤਿਕਾਰ ਕਮੇਟੀ ਦੇ ਮੈਂਬਰ ਰੁਪਿੰਦਰ ਸਿੰਘ ਪੰਜਗਰਾਂਈ ਪੰਜ ਵਜੇ ਸ਼ਾਮ ਤੱਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪਹੁੰਚ ਗਏ। ਦੂਸਰੇ ਦਿਨ ਦੋ ਜੂਨ ਨੂੰ ਸੰਤ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ, ਅਮਰੀਕ ਸਿੰਘ ਅਜਨਾਲਾ, ਭਾਈ ਸੁਰਜੀਤ ਸਿੰਘ ਅਰਾਈਆਂ ਅਤੇ ਗੁਰਦੀਪ ਸਿੰਘ ਬਠਿੰਡਾ ਆਦਿ ਗ਼ਰਮ ਖ਼ਿਆਲੀ ਆਗੂ ਘਟਨਾ ਸਥੱਲ ’ਤੇ ਪਹੁੰਚ ਗਏ ਸਨ।
ਪੰਚਾਇਤ ਮੈਂਬਰ ਗੁਰਜੰਟ ਸਿੰਘ ਮੁਤਾਬਿਕ ‘ਪਿੰਡ ਵਾਲਿਆਂ ਨੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਅਤੇ 4 ਜੂਨ ਨੂੰ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ (ਐੱਸ.ਜੀ.ਪੀ.ਸੀ.) ਨੂੰ ਇਤਲਾਹ ਦਿੱਤੀ ਗਈ। ਐੱਸ.ਜੀ.ਪੀ.ਸੀ.ਦਾ ਅੰਮਿ੍ਰਤਸਰ ਤੋਂ ਕੋਈ ਨੁਮਾਇੰਦਾ ਨਾ ਪਹੁੰਚਿਆ। ਸਥਾਨਕ ਐੱਸ.ਜੀ.ਪੀ.ਸੀ. ਮੈਂਬਰ ਸੁਰਜੀਤ ਸਿੰਘ ਬਾਠ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਜ਼ਰੂਰ ਪਹੁੰਚੇ। ਰੁਪਿੰਦਰ ਸਿੰਘ ਪੰਜਗਰਾਈਂ ਅਤੇ ਜਸਵਿੰਦਰ ਸਿੰਘ ਲੱਕੀ ਦੀ ਸਰਗਰਮ ਸ਼ਮੂਲੀਅਤ ਨਾਲ ਸੰਤ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ, ਅਮਰੀਕ ਸਿੰਘ ਅਜਨਾਲਾ, ਭਾਈ ਸੁਰਜੀਤ ਸਿੰਘ ਅਰਾਈਆਂ ਅਤੇ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ’ਚ ਪਹਿਲਾਂ ਪੰਜ ਜੂਨ ਨੂੰ ਬਰਗਾੜੀ ਅਤੇ ਫਿਰ 11 ਜੂਨ ਨੂੰ ਡੀ.ਸੀ. ਫ਼ਰੀਦਕੋਟ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। 15 ਜੂਨ ਨੂੰ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲਣ ਉਪਰੰਤ 20 ਜੂਨ ਨੂੰ ਫ਼ਰੀਦਕੋਟ ਬੰਦ ਦਾ ਸੱਦਾ ਦਿੱਤਾ ਗਿਆ। ਇਹਨਾਂ ਗ਼ਰਮ ਖਿਆਲੀ ਸਿੱਖ ਆਗੂਆਂ ਨੇ 20 ਜੂਨ ਨੂੰ ਮੀਟਿੰਗ ਕਰ ਕੇ ਇੱਕ ਜਾਂਚ ਦਲ ਗੱਠਤ ਕੀਤਾ। ਪਿੰਡ ਦੇ ਲੋਕਾਂ ਅਨੁਸਾਰ ਇਸ ਜਾਂਚ ਦਲ ਨੇ 22 ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਵਾਰੇ ਵਿੱਚ ਗੁਰਦੁਵਾਰਾ ਪ੍ਰਬੰਧਕਾਂ ਅਤੇ ਪਿੰਡ ਦੇ ਲਕਾਂਤੋਂ ਬੰਦ ਕਮਰੇ ’ਚ ਪੁੱਛਗਿੱਛ ਕੀਤੀ ਉਸ ਵੇਲੇ ਪੁਲਸ ਵੀ ਓਥੇ ਮੌਜੂਦ ਸੀ। ਇਸ ਜਾਂਚ ਦੌਰਾਨ ਜਾਂਚ ਦਲ ਦੇ ਇੱਕ ਮੈਂਬਰ ਨੇ ਪਿੰਡ ਦੇ ਇੱਕ ਦਲਿਤ ਨੌਜਵਾਨ ਨਾਲ ਦੁਰ ਵਿਵਹਾਰ ਕੀਤਾ ਜਿਸ ’ਤੇ ਪਿੰਡ ਦੇ ਲਕਾਂਨੇ ਜਬਰਦਸਤ ਵਿਰੋਧ ਕੀਤਾ। ਇਸ ਕਾਰਨ ਜਾਂਚ ਦਲ ਨੂੰ ਜਾਂਚ ਅਧੂਰੀ ਛੱਡ ਕੇ ਜਾਣਾ ਪਿਆ। ਪਿੰਡ ਵਾਲਿਆਂ ਨੇ ਗ਼ਰਮ ਖ਼ਿਆਲੀ ਸੰਗਠਨਾਂ ਦੇ ਇਸ ਵਿਹਾਰ ਪ੍ਰਤੀ ਰੋਸ ਜ਼ਾਹਰ ਕਰਦਿਆਂ ਓਹਨਾਂ ਦੇ ਪਿੰਡ ’ਚ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਅਤੇ ਮਸਲਾ ਪਿੰਡ ਦੁਆਰਾ ਹੀ ਸੁਲਾਝਾਉਣ ਦਾ ਫ਼ੈਸਲਾ ਕੀਤਾ। ਜਸਵਿੰਦਰ ਸਿੰਘ ਲੱਕੀ ਅਨੁਸਾਰ ਜਾਂਚ ਦਲ ਦੇ ਮੈਂਬਰ ਰੁਪਿੰਦਰ ਸਿੰਘ ਪੰਜਗਰਾਈਂ ਨੇ ਥੱਪੜ ਮਾਰਨ ਦੀ ਗਲਤੀ ਕਰ ਲਈ ਜਿਸ ਨੂੰ ਪੁਲਿਸ ਨੇ ਜ਼ਿਆਦਾ ਤੂਲ ਦੇ ਦਿੱਤੀ। ਇਸ ਜਾਂਚ ਦਲ ਨੇ ਅਧੂਰੀ ਜਾਂਚ ਦੇ ਆਧਾਰ ’ਤੇ ਹੀ ਗ੍ਰੰਥੀ ਗੋਰਾ ਸਿੰਘ, ਪ੍ਰਧਾਨ ਰਣਜੀਤ ਸਿੰਘ, ਮੈਂਬਰ ਪੰਚਾਇਤ ਗੁਰਜੰਟ ਸਿੰਘ ਅਤੇ ਦੋ ਡੇਰਾ ਪ੍ਰੇਮੀਆਂ ਦੇ ਨਾਮ ਦੋਸ਼ੀਆਂ ਦੇ ਤੌਰ ’ਤੇ ਪੁਲੀਸ ਨੂੰ ਦੇ ਕੇ, ਓਹਨਾਂ ਖਿਲਾਫ਼ ਕਾਰਵਾਈ ਕਰਨ ਨੂੰ ਕਿਹਾ।
ਗ੍ਰੰਥੀ ਗੋਰਾ ਸਿੰਘ, ਗੁਰਦੁਵਾਰਾ ਪ੍ਰਧਾਨ ਰਣਜੀਤ ਸਿੰਘ ਅਤੇ ਮੈਂਬਰ ਪਚਾਇਤ ਗੁਰਜੰਟ ਸਿੰਘ ਨੇ ਦੱਸਿਆ ਕਿ ’ਪੁਲੀਸ ਨੇ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਪੂਰੇ ਪਿੰਡ ਦੀ ਤਲਾਸ਼ੀ ਲਈ, ਪੁੱਛ ਗਿੱਛ ਕੀਤੀ, ਫੋਨ ਰਿਕਾਰਡਿੰਗ ਦੇ ਵੇਰਵੇ ਲਏ ਅਤੇ 25 ਕਿਲੋਮੀਟਰ ਦੇ ਘੇਰੇ ਅੰਦਰ ਡੇਰਿਆਂ ਗੁਰਦਵਾਰਿਆਂ ’ਤੇ ਪੁੱਛਾਂ ਦੇਣ ਵਾਲੇ ਸ਼ੱਕੀ ਸਾਧਾਂ-ਸੰਤਾਂ ਤੋਂ ਪੜਤਾਲ ਕੀਤੀ। ਗੁਰਦੁਵਾਰੇ ਨਾਲ ਲਗਦੇ ਛੱਪੜ ਦਾ ਪਾਣੀ ਪਿੰਡ ਵਾਸੀਆਂ ਤੋਂ ਕਢਵਾ ਕੇ, ਹਲਾਂ ਅਤੇ ਕਰਾਹਿਆਂ ਨਾਲ ਵਹਾ ਕੇ ਪਾਵਨ ਬੀੜ ਲੱਭਣ ਦੀ ਕੋਸ਼ਿਸ਼ ਕੀਤੀ’। ਸਭਾ ਦੀ ਟੀਮ ਦੇ ਸਵਾਲ ਦੇ ਜੁਵਾਬ ਵਿੱਚ ਉਹਨਾਂ ਦੱਸਿਆ ਕਿ ਪੁਲਸ ਨੇ ਕਿਤਿਓਂ ਕੋਈ ਫਿੰਗਰ ਪਿ੍ਰੰਟ ਜਾਂ ਪੈੜਾਂ ਦੇ ਨਿਸ਼ਾਨ ਨਹੀਂ ਲਏ ਅਤੇ ਨਾਂ ਹੀ ਵਿਗਿਆਨਕ ਢੰਗ ਨਾਲ ਤਫਤੀਸ਼ ਕੀਤੀ। ਸ਼ੱਕੀ ਫ਼ੋਨਾਂ ਦੀ ਗੰਭੀਰਤਾ ਨਾਲ ਪੈੜ ਨੱਪਣ ਦੀ ਥਾਂ ਇੱਕ ਬੇਦੋਸ਼ੇ ਦਲਿਤ ਨੌਜਵਾਨ ਨੂੰ ਕੁੱਟ ਧਰਿਆ।
ਇਹਨਾਂ ਸਾਰੀਆਂ ਕੋਸ਼ਿਸ਼ਾਂਦੇ ਬੇਸਿੱਟਾ ਰਹਿਣ ਤੇ ਪਿੰਡ ਦੇ ਲਕਾਂਨੇ ਸਾਂਝੇ ਤੌਰ ’ਤੇ ਫੈਸਲਾ ਕਰ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾਕੇ ਪਸ਼ਚਾਤਾਪ ਵਜੋਂ ਪਾਠ ਕਰਾਉਣ ਅਤੇ ਅਰਦਾਸ ਕਰਾ ਕੇ ਮਾਮਲਾ ਨਿਬੇੜ ਦਿੱਤਾ ਅਤੇ ਪੁਲੀਸ ਨੇ ਵੀ ਮਾਮਲਾ ਠੰਡੇ ਬਸਤੇ ਪਾ ਦਿੱਤਾ। ਸਥਾਨਕ ਮੈਂਬਰਾਂ ਤੋਂ ਇਲਾਵਾ ਸ਼ਿਰੋਮਣੀ ਅਕਾਲੀ ਦਲ ਬਾਦਲ ਦਾ ਹਲਕਾ ਇੰਚਾਰਜ਼ ਹਰਦਾਸ ਸਿੰਘ, ਬਰਗਾੜੀ ਤੋਂ ਅਕਾਲੀ ਆਗੂ ਗੁਰਦਿੱਤ ਸਿੰਘ ( ) ਅਤੇ ਗੁਰਪ੍ਰੀਤ ਸਿੰਘ ਮਲੂਕਾ ਪਿੰਡ ਵਿੱਚ ਆਏ ਪਰ ਇਹਨਾਂ ਤੋ ਇਲਾਵਾ ਕੋਈ ਵੱਡਾ ਲੀਡਰ ਪਿੰਡ ’ਚ ਨਹੀਂ ਆਇਆ।
ਘਟਨਾਵਾਂ ’ਚ ਨਵਾਂ ਮੋੜ:- ਜਦੋਂ 24 ਸਤੰਬਰ ਨੂੰ ਅਕਾਲ ਤਖ਼ਤ ਤੋਂ ਸਿੰਘ ਸਹਿਬਾਨਾਂ ਨੇ 2007 ਵਿੱਚ ਜਾਰੀ ਕੀਤਾ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਅਤੇ ਉਸਦੇ ਪੈਰੋਕਾਰਾਂ ਦੇ ਸਮਾਜਿਕ ਬਾਈਕਾਟ ਦਾ ਹੁਕਮਨਾਮਾ ਵਾਪਸ ਲੈਣ ਦਾ ਐਲਾਨ ਕੀਤਾ, ਤਾਂ 24-25 ਸਤੰਬਰ ਦੀ ਦਰਮਿਅਨੀ ਰਾਤ ਨੂੰ ਗੁਰਦੁਵਾਰਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਦੇ ਗੇਟਾਂ ਉੱਪਰ ਦੋ ਹੱਥ ਲਿਖਤ ਪੋਸਟਰ ਲੱਗੇ ਦੇਖੇ ਗਏ। ਇਹਨਾਂ ਦੀ ਭਾਸ਼ਾ ਬੇਹੱਦ ਭੜਕਾਊ ਅਤੇ ਨੀਵੀਂ ਪਧਰ ਦੀ ਸੀ। ਇਹਨਾ ਪੋਸਟਰਾਂ ’ਚ ਚੋਰੀ ਹੋਏ ਧਾਰਮਿਕ ਗ੍ਰੰਥ ਦੇ ਪੱਤਰੇ ਪਾੜਕੇ ਸੁੱਟਣ ਦੀ ਧਮਕੀ ਵੀ ਦਿੱਤੀ ਗਈ ਸੀ। ਪੁਲੀਸ ਨੇ ਗੁਰਦੁਵਾਰਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦੀ ਸ਼ਿਕਾਇਤ ’ਤੇ ਇਹਨਾਂ ਪੋਸਟਰਾਂ ਸਬੰਧੀ ਐੱਫ.ਆਈ.ਆਰ.117 ਮਿਤੀ 25-9-2015 ਦਰਜ਼ ਕਰ ਲਈ। ਬਰਗਾੜੀ ਪਿੰਡ ਦੇ ਗੁਰਦਵਾਰੇ ਦੇ ਬਾਹਰ ਲੱਗੇ ਅਜਿਹੇ ਪੋਸਟਰ ਨੂੰ ਤਾਂ ਨਸ਼ਟ ਹੀ ਕਰ ਦਿੱਤਾ ਗਿਆ। ਇਹਨਾਂ ਪੋਸਟਰਾਂ ਦੇ ਜਵਾਬ ਵਿੱਚ ਰੁਪਿੰਦਰ ਸਿੰਘ ਪੰਜਗਰਾਈ ਨੇ ਗ਼ਰਮ ਭਾਸ਼ਾ ਵਿੱਚ ਹੱਥ ਲਿਖਤ ਪਰਚਾ ਗੁਰਦੁਵਾਰਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੀ ਕੰਧ ’ਤੇ ਲਗਾ ਦਿੱਤਾ। ਇਸ ਨੂੰ ਵੀ ਬਾਅਦ ਵਿੱਚ ਨਸ਼ਟ ਕਰ ਦਿਤਾ ਗਿਆ। ਪਰ ਪੁਲੀਸ ਨੇ ਇਹਨਾਂ ਹੱਥ ਲਿਖਤਾਂ ਦੇ ਦੋਸ਼ੀਆਂ ਤੱਕ ਪਹੁੰਚਣ ਲਈ ਕੋਈ ਕਦਮ ਨਹੀਂ ਪੁੱਟਿਆ।
ਬਰਗਾੜੀ ਵਿਖੇ ਬੇਅਦਬੀ ਦੀ ਘਟਨਾ:-12 ਅਕਤੂਬਰ ਨੂੰ ਸਵੇਰੇ 4-5 ਵਜੇ ਬਰਗਾੜੀ ਪਿੰਡ ਦੇ ਗੁਰਦੁਵਾਰੇ ਦੇ ਬਾਹਰ, ਫਿਰਨੀ,
ਗਲੀਆਂ ਅਤੇ ਮੁੱਖ ਸੜਕ ’ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖਿਲਰੇ ਦੇਖੇ ਗਏ। ਇਹਨਾਂ ਪੱਤਰਿਆਂ ਨੂੰ ਪਿੰਡ ਦੇ ਲੋਕਾਂ ਅਤੇ ਪੁਲੀਸ ਨੇ ਚੁੱਕਿਆ ਅਤੇ ਗੁਰਦੁਵਾਰੇ ਅੰਦਰ ਰੱਖ ਦਿੱਤਾ। ਬਰਗਾੜੀ ਨਿਵਾਸੀ ਸ਼ਰਮਾ ਨੇ ਦੱਸਿਆ ਕਿ ਉਸਨੇ ਖੁਦ ਕੁੱਝ ਪੱਤਰੇ ਪੁਲੀਸ ਦੇ ਧਿਆਨ ਵਿੱਚ ਲਿਆਂਦੇ ਅਤੇ ਕਿਹਾ ਕਿ ਇਹਨਾਂ ਤੋਂ ਉਂਗਲਾਂ ਦੇ ਨਿਸ਼ਾਨ ਹਾਸਲ ਕਰ ਕੇ ਵਿਗਿਆਨਕ ਤਰੀਕੇ ਨਾਲ ਦੋਸ਼ੀ ਦੀ ਪਹਿਚਾਨ ਕੀਤੀ ਜਾਵੇ ਪਰ ਪੁਲੀਸ ਨੇ ਇਸ ਨੂੰ ਅਣਗੋਲਿਆਂ ਕਰ ਦਿੱਤਾ।
ਇਸ ਤੋਂ ਬਾਅਦ ਸੰਤ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ, ਭਾਈ ਬਖਤੌਰ ਸਿੰਘ, ਭਾਈ ਅਵਤਾਰ ਸਿੰਘ ਖ਼ੋਸਾ, ਗੁਰਪ੍ਰੀਤ ਸਿੰਘ ਜਿਉਣ, ਦਲੇਲ ਸਿੰਘ ਡੋਡ, ਚਮਕੌਰ ਸਿੰਘ ਭਾਈਰੂਪਾ, ਅਮਰੀਕ ਸਿੰਘ ਅਜਨਾਲਾ, ਗੁਰਦੀਪ ਸਿੰਘ ਬਠਿੰਡਾ ਸਮੇਤ ਅਕਾਲੀ ਦਲ 1920, ਅਕਾਲੀ ਪੰਚ ਪ੍ਰਧਾਨਗੀ ਅਤੇ ਹੋਰ ਗ਼ਰਮ ਖ਼ਿਆਲੀ ਜਥੇਬੰਦੀਆਂ ਦੇ ਆਗੂ ਅਤੇ ਕਾਰਕੁੰਨ ਪਹੁੰਚ ਗਏ। ਇਹਨਾਂ ਨੇ 113 ਪੱਤਰਿਆਂ ਨੂੰ ਪੁਲਸ ਦੇ ਹਵਾਲੇ ਕਰਕੇ ਵਿਗਿਆਨਕ ਢੰਗ ਨਾਲ ਜਾਂਚ ਕੀਤੇ ਜਾਣ ਦੀ ਮੰਗ ਕਰਨ ਦੀ ਥਾਂ, ਇਹਨਾਂ ਨੂੰ ਪਾਲਕੀ ’ਚ ਰੱਖ ਕੇ ਪਹਿਲਾਂ ਬਰਗਾੜੀ, ਫਿਰ ਤਿੰਨ ਕੋਨੀ ਕੋਟਕਪੂਰਾ ਅਤੇ ਅੰਤ ਨੂੰ ਫ਼ਰੀਦਕੋਟ ਚੌਂਕ ਕੋਟਕਪੂਰਾ ਵਿੱਚ ਧਰਨਾ ਦਿੱਤਾ।
13 ਅਕਤੂਬਰ ਦੀ ਸਵੇਰ ਨੂੰ ਪੁਲਿਸ ਧਰਨਾਕਾਰੀਆਂ ਨੂੰ ਗਿਫ਼ਤਾਰ ਕਰ ਕੇ 30-40 ਕਿਲੇਮੀਟਰ ਦੀ ਦੂਰੀ ’ਤੇ ਛੱਡ ਆਈ ਅਤੇ ਚੌਂਕ ਖ਼ਾਲੀ ਕਰਵਾ ਦਿੱਤਾ। ਪਰ ਸ਼ਾਮ ਨੂੰ ਤਿੰਨ ਵਜ਼ੇ ਦੇ ਲੱਗਭੱਗ ਫਿਰ ਧਰਨਾਕਾਰੀ ਵੱਡੀ ਗਿਣਤੀ ਵਿੱਚ ਫ਼ਰੀਦਕੋਟ ਚੌਂਕ ਵਿੱਚ ਆ ਗਏ। ਸ਼ਹਿਰ ਵਾਸ਼ੀਆਂ ਮੁਤਾਬਿਕ ਵੱਡੀ ਗਿਣਤੀ ਵਿੱਚ ਨੌਜਵਾਨ ਡਾਗਾਂ ਅਤੇ ਨੰਗੀਆਂ ਕਿਰਪਾਨਾਂ ਨਾਲ ਲੈਸ ਸਨ। ਉਹ ਖ਼ਾਲਿਸਤਾਨ ਜਿੰਦਾਬਾਦ, ਭਿੰਡਰਾਂਵਾਲਾ ਜਿੰਦਾਬਾਦ ਦੇ ਨਾਹਰੇ ਲਾ ਰਹੇ ਸਨ। ਸਟੇਜ ਤੋਂ ਬੁਲਾਰੇ ਐੱਸ.ਜੀ.ਪੀ. ਸੀ., ਸਿੰਘ ਸਹਿਬਾਨਾਂ ਅਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਵਿਰੁੱਧ ਜਜ਼ਬਾਤੀ ਅਤੇ ਉਤੇਜਿਤ ਭਾਸ਼ਣ ਦੇ ਰਹੇ ਸਨ। ਸ਼ਹਿਰ ਵਾਸੀਆਂ ਅਨੁਸਾਰ ਇਹ ਮਹੌਲ ਭੈ-ਭੀਤ ਕਰਨ ਵਾਲਾ ਲੱਗਾ। ਇਸ ਦਿਨ ਬਾਜਾਖਾਨਾ, ਬਰਗਾੜੀ, ਬਹਿਬਲ ਕਲਾਂ, ਢਿੱਲਵਾਂ ਆਦਿ ਥਾਵਾਂ ’ਤੇ ਵੀ ਧਰਨੇ ਲੱਗ ਗਏ। ਇਸ ਸਥਿਤੀ ਨੂੰ ਰੰਗਤ ਦੇਣ ਲਈ ਸ਼ੋਸਲ ਮੀਡੀਏ ਅਤੇ ਮੁਬਾਈਲ ਫ਼ੋਨਾ ਦੀ ਜ਼ੋਰ ਸ਼ੋਰ ਨਾਲ ਦੁਰਵਰਤੋਂ ਕੀਤੀ ਗਈ। ਧਰਨਾਕਾਰੀ ਮੁੱਖ ਤੌਰ ’ਤੇ ਬੇਅਦਬੀ ਕਰਨ ਵਾਲਿਆਂ ਨੂੰ ਗਿ੍ਰਫ਼ਤਾਰ ਕਰਨ ਅਤੇ ਡੇਰਾ ਸਚਾ ਸੌਦਾ ਦੇ ਮੁਖੀ ਨੂੰ ਦਿੱਤੀ ਮੁਆਫ਼ੀ ਰੱਦ ਕਰਨ ਦੀ ਮੰਗ ਕਰ ਰਹੇ ਸਨ। ਸ਼ਾਮ ਨੂੰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਵੱਡੀ ਗਿਣਤੀ ਵਿਚ ਆਪਣੇ ਪੌਰੋਕਾਰਾਂ ਨਾਲ ਧਰਨੇ ਵਾਲੀ ਜਗ੍ਹਾ ਪਹੁੰਚ ਗਿਆ।
14 ਅਕਤੂਬਰ ਦੀਆਂ ਘਟਨਾਵਾਂ:-ਚਸਮਦੀਦ ਸ਼ਹਿਰੀਆਂ ਮੁਤਾਬਿਕ 14 ਅਕਤੂਬਰ ਨੂੰ ਸਵੇਰੇ ਸਵਾ ਕੁ ਚਾਰ ਵਜ਼ੇ ਪੁਲਿਸ ਨੇ ਘੇਰਾ ਸਖ਼ਤ ਕਰ ਦਿੱਤਾ ਅਤੇ ਧਰਨਾਕਾਰੀਆਂ ਨੇ ਆਪਣੀ ਸੁਰ ਬਦਲ ਕੇ ਸਾਂਤ ਰਹਿਣ ਦੇ ਐਲਾਨ ਸ਼ੁਰੂ ਕਰ ਦਿੱਤੇ। ਇਸ ਮੌਕੇ ਪੰਜਾਬ ਪੁਲਸ ਦਾ ਏ.ਡੀ.ਜੀ.ਪੀ. ਹੋਰ ਉੱਚ ਪੁਲਸ ਅਧਿਕਾਰੀਆਂ ਨਾਲ ਚੌਂਕ ’ਚ ਪਹੁੰਚ ਗਿਆ। ਚੌਂਕ ਨੂੰ ਖਾਲੀ ਕਰਵਾਉਣ ਲਈ ਗਿ੍ਰਫ਼ਤਾਰੀਆਂ ਸ਼ੁਰੂ ਹੋ ਗਈਆਂ ਅਤੇ ਪੁਲਸ ਲੱਗਭੱਗ 1000 ਔਰਤਾਂ ਅਤੇ ਬੱਚਿਆਂ ਨੂੰ ਬੱਸਾਂ ੱਚ ਬੈਠਾ ਕੇ ਲੈ ਗਈ। ਧਰਨਾਕਾਰੀਆਂ ਨੂੰ ਖ਼ਬਰ ਮਿਲੀ ਕਿ ਪੁਲਸ, ਔਰਤਾਂ ਅਤੇ ਬੱਚਿਆਂ ਨੂੰ ਗਿਰਫਤਾਰ ਕਰਕੇ ਜੇਲ੍ਹ ਭੇਜਣ ਦੀ ਥਾਂ ਓਹਨਾਂ ਨੂੰ ਦੂਰ ਛੱਡ ਆਈ ਹੈ। ਇਸ ਖਬਰ ਕਾਰਣ ਹੋਰ ਗਿ੍ਰਫ਼ਤਾਰੀਆਂ ਦੇਣ ਤੇ ਤਕਰਾਰ ਹੋ ਗਿਆ। ਬਾਅਦ ਵਿਚ ਪੁਲੀਸ ਵੱਲੋਂ ਇੱਕ ਸੰਤ ਨੂੰ ਧੱਕੇ ਮਾਰ ਕੇ ਗੱਡੀ ਵਿੱਚ ਚੜਾਉਣ ਦੀ ਕੋਸ਼ਿਸ਼ ਨੇ ਭੜਕਾਹਟ ਪੈਦਾ ਕਰ ਦਿੱਤੀ। ਪੁਲੀਸ ਨੇ ਅੰਨਾ ਲਾਠੀਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਹਵਾਈ ਫਾਇਰ ਕੀਤੇ। ਧਰਨਾਕਾਰੀਆਂ ਨੇ ਜਵਾਬ ਵਿੱਚ ਇੱਟਾ ਰੋੜਿਆਂ ਦੀ ਵਰਤੋਂ ਕੀਤੀ। ਪੁਲਸ ਨੇ ਗਲੀਆਂ ’ਚ ਭੱਜੇ ਜਾਂਦੇ ਧਰਨਾਕਾਰੀਆਂ ਨੂੰ ਆਪਣੇ ਜਬਰ ਦਾ ਸ਼ਿਕਾਰ ਬਣਾਇਆ। ਸ਼ਹਿਰ ਵਾਸੀਆਂ ਨੇ ਧਰਨਾਕਾਰੀਆਂ ਨੂੰ ਪੁਲਸ ਜਬਰ ਤੋਂ ਬਚਾਉਣ ਲਈ ਆਪਣੇ ਘਰਾਂ ਵਿੱਚ ਪਨਾਹ ਦਿੱਤੀ। ਸ਼ਹਿਰ ਵਾਸੀਆਂ ਦੇ ਦੱਸਣ ਅਨੁਸਾਰ ਧਰਨੇ ਵਿੱਚ ਸਥਾਨਕ ਸਹਿਰੀਆਂ ਦੀ ਸ਼ਮੂਲੀਅਤ ਮਾਮੂਲੀ ਸੀ ਵੱਡੀ ਗਿਣਤੀ ’ਚ ਧਰਨਾਕਾਰੀ ਬਾਹਰਲੇ ਪਿੰਡਾਂ, ਕਸਬਿਆਂ ਅਤੇ ਦੂਸਰੇ ਸੂਬਿਆਂ (ਰਾਜਸਥਾਨ ਅਤੇ ਹਰਿਆਣੇ) ਤੋਂ ਆਏ ਸਨ। ਸਥਾਨਕ ਰਾਮਗੜੀਆ ਬਰਾਦਰੀ ਨੇ ਲੰਗਰ ਦੀ ਸੇਵਾ ਨਿਭਾਈ। ਪੁਲਸ ਨੇ 6 ਵਜ਼ੇ ਸਵੇਰ ਤੱਕ ਚੌਕ ਖ਼ਾਲੀ ਕਰਵਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ ਸੀ। ਸ਼ਹਿਰ ਦੇ ਜ਼ੁੰਮੇਵਾਰ ਲਕਾਂਮੁਤਾਬਕ ਲਾਠੀਚਾਰਜ ਵੇਲੇ ਕੋਈ ਸਿਵਲ ਅਧਿਕਾਰੀ ਉੱਥੇ ਮੌਜੂਦ ਨਹੀਂ ਸੀ ਪਰ ਇਸ ਘਟਨਾ ਤੋਂ ਬਾਦ ਸਥਾਨਕ ਐੱਸ.ਡੀ.ਐੱਮ. ਸ. ਹਰਜੀਤ ਸਿੰਘ ਆਇਆ ਜਿਸਨੂੰ ਉਹਨਾਂ ਸਿਰ ’ਤੇ ਪਟਕੇ ਅਤੇ ਪੈਰੀਂ ਚਪਲਾਂ ਨਾਲ ਚੌਂਕ ਨੇੜੇ ਠਾਣੇ ੱਚ ਵੜਦਿਆਂ ਦੇਖਿਆ।
ਗ਼ੈਰ ਸਰਕਾਰੀ ਸੂਤਰਾਂ ਅਨੁਸਾਰ ਪੁਲਸ ਨੇ 66 ਵਿਅਕਤੀਆਂ ਨੂੰ ਸਿਵਲ ਹਸਪਤਾਲ ਕੋਟਕਪੂਰਾ ਚੋਂ ਮੁੱਢਲੀ ਸਹਾਇਤਾ ਦੇ ਕੇ ਫ਼ਾਰਗ ਕਰਵਾਉਣ, 12 ਧਰਨਾਕਾਰੀਆਂ ਨੂੰ ਮੈਡੀਕਲ ਕਾਲਜ਼ ਫ਼ਰੀਦਕੋਟ ਚ ਭਰਤੀ ਕਰਵਾਉਣ ਅਤੇ 6 ਗੰਭੀਰ ਜਖ਼ਮੀਆਂ ਨੂੰ - ਜਿਹਨਾਂ ਚੋਂ 4 ਅਤੀ ਗੰਭੀਰ ਸਨ, ਲੁਧਿਆਣੇ ਦਾਖ਼ਲ ਕਰਵਾਉਣਾ ਪ੍ਰਵਾਨ ਕੀਤਾ। ਇਸ ਦੌਰਾਨ 17 ਪੁਲੀਸ ਕਰਮਚਾਰੀ ਜਖ਼ਮੀ ਹੋਏ ਜਿਨ੍ਹਾਂ ਚੋਂ 8 ਨੂੰ ਮੈਡੀਕਲ ਕਾਲਜ਼ ਫ਼ਰੀਦਕੋਟ ਦਾਖ਼ਲ ਕਰਵਾਇਆ ਗਿਆ। ਬਾਜਾਖਾਨਾ ਥਾਣਾ ਦੇ ਮੁੱਖੀ ਸ. ਗੁਰਵਿੰਦਰ ਸਿੰਘ ਭੁੱਲਰ ਨੇ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਅਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਦੀ ਜਾਣਕਾਰੀ ਦੇਣ ਤੋਂ ਤਾਂ ਟਾਲਾ ਵੱਟਿਆ ਪਰ ਕੋਟਕਪੂਰਾ ਦੀ ਘਟਨਾ ਵਿੱਚ ਇੱਕ ਪੁਲਸ ਕਰਮਚਾਰੀ ਦਾ ਹੱਥ ਨਕਾਰਾ ਹੋਣ ਦੀ ਗੱਲ ਆਖੀ, ਪਰ ਓਹ ਇਸ ਪੀੜਤ ਪੁਲਸ ਕਰਮਚਾਰੀ ਦਾ ਵੇਰਵਾ ਦੱਸਣ ਤੋਂ ਅਸਮਰੱਥ ਰਿਹਾ। ਇਸ ਮੌਕੇ 200 ਤੋਂ ਵੱਧ ਲਕਾਂਨੂੰ ਗਿ੍ਰਫ਼ਤਾਰ ਕੀਤਾ ਗਿਆ। ਪੁਲਸ ਨੇ ਐੱਫ. ਆਈ. ਆਰ ਨੰਬਰ 192 ਮੁਤਾਬਿਕ 15 ਪਛਾਤੇ ਅਤੇ 1000 ਅਣਪਛਾਤੇ ਲਕਾਂਵਿਰੁੱਧ ਪਰਚਾ ਦਰਜ ਕੀਤਾ। ਸਭਾ ਦੀ ਟੀਮ ਕੋਲ ਕੁਝ ਲਕਾਂਨੇ ਲਾਠੀਚਾਰਜ ਦੌਰਾਨ ਜਖ਼ਮੀ ਅਤੇ ਇਲਾਜ ਅਧੀਨ ਵਿਅਕਤੀਆਂ ਚੋਂ ਇੱਕ ਪੁਲਸ ਕਰਮਚਾਰੀ ਦੀ ਮੌਤ ਦੀ ਗੱਲ ਕੀਤੀ ਪਰ ਇਸਦੀ ਕਿਸੇ ਪਾਸਿਓਂ ਕੋਈ ਪੁਸ਼ਟੀ ਨਹੀਂ ਹੋਈ, ਜਿਸ ਤੋਂ ਲਗਦਾ ਹੈ ਕਿ ਇਹ ਮਹਿਜ਼ ਇੱਕ ਅਫਵਾਹ ਸੀ।
ਧਰਨਾਕਾਰੀਆਂ ਲਈ ਲੰਗਰ ਦੀ ਸੇਵਾ ਕਰ ਰਹੇ ਇੱਕ ਨੌਜ਼ਵਾਨ ਨੇ ਦੱਸਿਆ ਕਿ 14 ਅਕਤੂਬਰ ਨੂੰ ਸਵੇਰੇ ਕੋਟਕਪੂਰਾ ਵਿਖੇ ਲਾਠੀਚਾਰਜ ਸਮੇਂ ਪੁਲਸ ਨੂੰ ਅਚਾਨਕ ਪਾਣੀ ਦੀ ਬੁਛਾੜਾਂ ਵਾਲੀ ਗੱਡੀ ਪਿੱਛੇ ਹਟਾਉਣੀ ਪਈ ਜਿਸ ਦੀ ਲਪੇਟ ਚ ਆ ਕੇ ਕੁਝ ਪੁਲਸ ਕਰਮਚਾਰੀ ਜਖ਼ਮੀ ਹੋ ਗਏ। ਇਸ ਦੌਰਾਨ ਅੱਗ ਦੀ ਲਪੇਟ ਵਿੱਚ ਆਏ ਇੱਕ ਪੁਲਸ ਵਹੀਕਲ ਵਿੱਚ ਬੈਠੇ ਪੁਲਸ ਕਰਮਚਾਰੀਆਂ ਦੇ ਬਚਾਓ ਲਈ ਜਦੋਂ ਇੱਕ ਨੌਜ਼ਵਾਨ ਅੱਗੇ ਆਇਆ ਤਾਂ ਪੁਲਸ ਨੇ ਉਸ ਨੂੰ ਵੀ ਗਿ੍ਰਫ਼ਤਾਰ ਕਰ ਲਿਆ।

ਪੁਲਸ ਫਾਇਰਿੰਗ ’ਚ ਦੋ ਨੌਜਵਾਨਾਂ ਦੇ ਮਾਰੇ ਜਾਣ ਦੀ ਘਟਨਾ:
 ਪਿੰਡ ਵਾਸੀਆਂ ਅਨੁਸਾਰ 14 ਅਕਤੂਬਰ ਨੂੰ ਸਵੇਰੇ ਸਾਢੇ ਕੁ ਤਿੰਨ ਵਜ਼ੇ ਕੋਟਕਪੂਰੇ ਵੱਲ ਜਾ ਰਹੀ ਵੱਡੀ ਪੁਲਸ ਫੋਰਸ ਨੇ ਬਾਜਾਖਾਨਾ, ਬਰਗਾੜੀ, ਬਹਿਬਲ ਕਲਾਂ ਅਤੇ ਢਿੱਲਵਾਂ ਦੇ ਧਰਨੇ ਚੁਕਵਾ ਦਿੱਤੇ। ਬਹਿਬਲ ਕਲਾਂ ਦੇ ਧਰਨੇ ’ਤੇ ਬੈਠੀਆਂ ਔਰਤਾਂ ਨੂੰ ਗਿਫ਼ਤਾਰ ਕਰ ਕੇ ਜੈਤੋ ਥਾਣੇ ਭੇਜ ਦਿੱਤਾ। ਇਹਨਾਂ ਗਿ੍ਰਫਤਾਰੀਆਂ ਨੂੰ ਲੈ ਕੇ ਲਕਾਂਵਿਚ ਰੋਸ ਫੈਲ ਗਿਆ ਅਤੇ ਬਹਿਬਲ ਕਲਾਂ ਦੇ ਲਕਾਂਨੇ ਫੇਰ ਧਰਨਾ ਲਾ ਦਿੱਤਾ। ਕੋਟਕਪੂਰਾ ’ਚ ਲਾਠੀਚਾਰਜ ਕਰਨ ਤੋਂ ਬਾਅਦ ਢਿੱਲਵਾਂ ਚ ਦੁਬਾਰਾ ਲੱਗੇ ਧਰਨੇ ਨੂੰ ਪੁਲਸ ਨੇ ਅੱਥਰੂ ਗੈਸ ਦੇ ਗੋਲਿਆਂ ਅਤੇ ਹਵਾਈ ਫਾਇਰਾਂ ਦੀ ਦਹਿਸ਼ਤ ਨਾਲ ਖਿੰਡਾ ਦਿੱਤਾ। ਜਦੋਂ ਪੁਲਸ ਨੇ ਬਹਿਬਲ ਕਲਾਂ ਦੇ ਧਰਨਾਕਾਰੀਆਂ ਨੂੰ ਧਰਨਾ ਫੌਰਨ ਚੁੱਕਣ ਦਾ ਅਲਟੀਮੇਟਮ ਦਿੱਤਾ ਤਾਂ ਪਿੰਡ ਵਾਲਿਆਂ ਨੇ ਗਿ੍ਰਫ਼ਤਾਰ ਔਰਤਾਂ ਦੀ ਰਿਹਾਈ ਦੀ ਮੰਗ ਕੀਤੀ ਅਤੇ ਧਰਨਾ ਮੁੱਖ ਸੜਕ ਚੁੱਕ ਲਿੰਕ ਰੋੜ ਵੱਲ ਲਾ ਲਿਆ। ਪਰ ਪੁਲਸ ਨੇ ਇਹ ਧਰਨਾ ਵੀ ਲਾਠੀ ਚਾਰਜ ਤੇ ਅਥਰੂ ਗੈਸ ਦੀ ਵਰਤੋਂ ਕਰ ਕੇ ਖਦੇੜ ਦਿਤਾ। ਇਸ ਦੀ ਸੂਚਨਾ ਮਿਲਣ ’ਤੇ ਓਥੇ ਨੇੜਲੇ ਪਿੰਡਾਂ ਚੋਂ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਰਦ ਪੁੱਜਣੇ ਸ਼ੁਰੂ ਹੋ ਗਏ। ਸਵੇਰੇ 10 ਕੁ ਵਜੇ ਲਿੰਕ ਰੋੜ ’ਤੇ ਦੂਬਾਰਾ ਇਕਠੇ ਹੋਏ ਧਰਨਾਕਾਰੀਆਂ ’ਤੇ ਦਹਿਸ਼ਤ ਪਾਉਣ ਲਈ ਪੁਲਸ ਨੇ ਓਹਨਾਂ ਦੇ ਵਹੀਕਲ ਭੰਨਣੇ ਸ਼ੁਰੂ ਕਰ ਦਿੱਤੇ ਅਤੇ ਲਕਾਂਉੱਪਰ ਲਾਠੀਚਾਰਜ ਕਰ ਦਿੱਤਾ। ਲਕਾਂਨੇ ਆਪਣੇ ਬਚਾ ਲਈ ਰੋੜੇ ਵਰਤੇ। ਫੱਟੜ ਅੰਗਰੇਜ਼ ਸਿੰਘ ਮੁਤਾਬਿਕ ਪੁਲਸ ਨੇ ਬਿਨਾ ਕਿਸੇ ਚਿਤਾਵਨੀ ਤੋਂ ਲਕਾਂਤੇ ਸਿੱਧੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸ ਫਾਇਰਿੰਗ ਚ ਦੋ ਨੌਜਵਾਨ - ਕਿ੍ਰਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਮਾਰੇ ਗਏ। ਕਿ੍ਰਸ਼ਨ ਭਗਵਾਨ ਸਿੰਘ ਵਾਸੀ ਬੀਰਬਲ ਖ਼ੁਰਦ ਦੇ ਪੇਟ ਚ ਅਤੇ ਗੁਰਜੀਤ ਸਿੰਘ ਵਾਸੀ ਸਰਾਵਾਂ ਦੇ ਅੱਖ ਥੱਲੇ ਚਿਹਰੇ ’ਤੇ ਗੋਲੀ ਲੱਗਣ ਨਾਲ ਉਹਨਾਂ ਦੀ ਮੌਕੇ ’ਤੇ ਮੌਤ ਹੋ ਗਈ। ਹਰਜਿੰਦਰ ਸਿੰਘ ਦੇ ਪੈਰ ਦੀ ਉਂਗਲ ਅਤੇ ਅੰਗਰੇਜ਼ ਸਿੰਘ ਦੀ ਬਾਂਹ ਵਿੱਚ ਗੋਲੀ ਲੱਗੀ। ਇਸ ਤੋਂ ਇਲਾਵਾ ਅਲਵੇਲ ਸਿੰਘ ਅਤੇ ਬੇਅੰਤ ਸਿੰਘ ਵੀ ਜ਼ਖਮੀ ਹੋਏ। ਪੁਲਸ ਨੇ *ਘੱਟੋ ਘੱਟ ਤਾਕਤ ਦੀ ਵਰਤੋਂਂ ਦੇ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ, ਲਕਾਂਨੂੰ ਜਾਨੋ ਮਾਰਣ ਦੇ ਇਰਾਦੇ ਨਾਲ ਗੋਲੀਆਂ ਚਲਾਈਆਂ। ਪੁਲਸ ਵਲੋਂ ਕੀਤੇ ਲਾਠੀਚਾਰਜ ਨਾਲ 15 ਹੋਰ ਵਿਅਕਤੀ ਵੀ ਫੱਟੜ ਹੋਏ। ਬਦਲਾ ਖੋਰੀ ਦੇ ਗੁੱਸੇ ’ਚ ਅੰਨੀ ਹੋਈ ਪੁਲੀਸ ਨੇ ਧਰਨਾਕਾਰੀਆਂ ਦਾ ਟੈਂਟ, ਜਨਰੇਟਰ, 10-15 ਮੋਟਰਸਾਈਕਲ, ਇੱਕ ਸਕੂਟਰ, ਤਿੰਨ ਮੇਜ਼, ਲੰਗਰ ਦੇ ਬਰਤਨ,ਦੋ ਟਰਾਲੀਆਂ, ਇੱਕ ਸਾਈਕਲ,ਅਤੇ ਆਪਣੀ ਇੱਕ ਬੱਸ ਅਤੇ ਬੁਲੈਰੋ ਤੋਂ ਇਲਾਵਾ ਇੱਕ ਅਣਪਛਾਤੀ ਗੱਡੀ ਵੀ ਸਾੜ ਦਿੱਤੀ। (ਕੋਟਕਪੂਰੇ ਵਿਚ ਵੀ ਲਾਠੀ ਚਾਰਜ ਦੌਰਾਨ ਪੁਲਸ ਵਲੋਂ ਵਹੀਕਲ ਭੰਨਣ ਅਤੇ ਓਹਨਾਂ ਨੂੰ ਅੱਗ ਲਾਉਣ ਦੀ ਕਾਰਵਾਈ ਕੀਤੀ ਗਈ ਸੀ ਜਿਸ ਬਾਰੇ ਲਕਾਂਨੇ ਤੱਥ ਖੋਜ ਟੀਮ ਨੂੰ ਜਾਣਕਾਰੀ ਦਿੱਤੀ ਸੀ)। ਆਪਣੀਆਂ ਇਹਨਾਂ ਜਾਬਰ ਅਤੇ ਗੈਰ ਕਾਨੂਨੀ ਕਾਰਵਾਈਆਂ ਤੇ ਪਰਦਾ ਪਾਉਣ ਲਈ ਪੁਲਸ ਨੇ ਇਸ ਘਟਨਾ ਸਬੰਧੀ, ਧਰਨਾਕਾਰੀਆਂ ਖ਼ਿਲਾਫ਼ ਬਾਜਾਖਾਨਾ ਥਾਣੇ ’ਚ ਇੱਕ ਝੂਠੀ ਐੱਫ.ਆਈ.ਆਰ.ਨੰਬਰ 129 ਦਰਜ ਕਰ ਲਈ ਪਰ ਇਸ ਵਿੱਚ ਪੁਲੀਸ ਗੋਲੀ ਨਾਲ ਮਾਰੇ ਜਾਣ ਵਾਲੇ ਅਤੇ ਫੱਟੜ ਵਿਅਕਤੀਆਂ ਦਾ ਕੋਈ ਵੇਰਵਾ ਨਹੀਂ ਦਿੱਤਾ। ਗੋਲੀਆਂ ਚਲਾਉਣ ਅਤੇ ਨੌਜਵਾਨਾਂ ਨੂੰ ਮਾਰਨ ਤੋਂ ਬਾਅਦ ਪੁਲੀਸ ਉੱਥੋਂ ਭੱਜ ਗਈ। ਉਸਨੇ ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂਚੁੱਕਣ ਅਤੇ ਜਖਮੀਆਂ ਨੂੰ ਇਲਾਜ ਲਈ ਚੁੱਕ ਕੇ ਹਸਪਤਾਲ ਲਿਜਾਣ ਦੀ ਵੀ ਖੇਚਲ ਨਹੀਂ ਕੀਤੀ, ਜੋ ਉਸ ਦਾ ਕਾਨੂੰਨੀ ਅਤੇ ਇਖਲਾਕੀ ਫਰਜ਼ ਬਣਦਾ ਸੀ। ਪੱਤਰਕਾਰਾਂ ਮੁਤਾਬਿਕ ਉਹਨਾਂ ਨੂੰ ਪੁਲੀਸ ਨੇ 14 ਅਕਤੂਬਰ ਨੂੰ ਦੇਰ ਸ਼ਾਮ ਤੱਕ ਕੋਟਕਪੂਰਾ ਅਤੇ ਬਹਿਬਲ ਕਲਾਂ ’ਚ ਵਾਪਰੀਆਂ ਘਟਨਾਵਾਂ ਦੀ ਕੋਈ ਜਾਣਕਾਰੀ ਉਪਲਬਧ ਨਹੀਂ ਕਰਵਾਈ। ਓਹਨਾਂ ਦੇ ਪੁਛਣ ’ਤੇ ਡੀ.ਐੱਸ.ਪੀ.ਦਾ ਜਵਾਬ ਸੀ ਕਿ ਇਹ ਮਾਮਲਾ ਮੇਰੇ ਪੱਧਰ ਦਾ ਨਹੀਂ ਡੀ.ਜੀ.ਪੀ. ਦੇ ਪੱਧਰ ਦਾ ਹੈ।
ਬੈਹਬਲ ’ਚ ਦੋ ਨੌਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਬੇਅਦਬੀ ਅਤੇ ਜਬਰ ਵਿਰੋਧੀ ਰੋਸ ਲਹਿਰ ਨੇ ਪੂਰੇ ਪੰਜਾਬ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਪੂਰੀ ਸਰਕਾਰੀ ਮਸ਼ੀਨਰੀ ਬੇਹਰਕਤ ਰਹੀ। ਥਾਂ ਥਾਂ ਲੱਗੇ ਧਰਨਿਆਂ ਵਿੱਚ ਗ਼ਰਮ ਖ਼ਿਆਲੀ ਤੱਤਾਂ ਨੇ ਨੰਗੀਆਂ ਕਿਰਪਾਨਾਂ ਲਹਿਰਾਕੇ, ਭੜਕਾਊ ਭਾਸ਼ਾ ਅਤੇ ਭਿੰਡਰਾਂਵਾਲੇ ਦੀਆਂ ਤਸਬੀਰਾਂ ਦੀ ਖ਼ੁੱਲੀ ਵਰਤੋਂ ਕਰਕੇ ਅਤੇ ਖਾਲਿਸਤਾਨੀ ਨਾਹਰਿਆਂ ਨਾਲ ਮਹੌਲ ਨੂੰ ਉਤੇਜਿਤ ਅਤੇ ਦਹਿਸ਼ਤਜਦਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਲਕਾਂਨੇ ਤੁਹੱਮਲ ਬਣਾਈ ਰੱਖਿਆ। ਮਿ੍ਰਤਕ ਨੌਜਵਾਨਾਂ ਦੇ ਪੋਸਟ ਮਾਰਟਮ ਤੋਂ ਬਾਅਦ ਗ਼ਰਮਦਲੀਏ ਦੋਹਾਂ ਦਾ ਸਸਕਾਰ ਘਟਨਾ ਸਥੱਲ ’ਤੇ ਕਰਨ ਲਈ ਬਜਿੱਦ ਸਨ ਪਰ ਦੋਹਾਂ ਪਰਿਵਾਰਾਂ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ। ਇੱਕ ਮਿ੍ਰਤਕ ਨੌਜਵਾਨ ਦੀ ਮਾਤਾ ਨੂੰ ਜਦੋਂ ਇੱਕ ਗ਼ਰਮਦਲ ਆਗੂ ਨੇ ਕਿਹਾ ਕਿ ਮਾਂਤੇਰਾ ਪੁੱਤ ਸ਼ਹੀਦ ਹੋ ਕੇ ਸੋਨਾ ਬਣ ਗਿਆ ਹੈ ਤਾਂ ਸਦਮਾ ਗ੍ਰਸਤ ਮਾਂਦਾ ਜਵਾਬ ਸੀ ਕਿ *ਮੇਰਾ ਪੁੱਤ ਤਾਂ ਮਿੱਟੀ ਹੋ ਗਿਆ ਤੇ ਤੁਹਾਡੇ ਲਈ.*। ਦੋਹਾਂ ਨੌਜਵਾਨਾਂ ਦੇ ਸੰਸਕਾਰ ਦੇ ਮੁੱਦੇ ਨੂੰ ਲੈ ਕੇ ਗਰਮ ਦਲੀ ਆਗੂਆਂ ਦਾ ਪੀੜਤ ਪਰਿਵਾਰਾਂ ਅਤੇ ਓਹਨਾਂ ਦੇ ਪਿੰਡਾਂ ਦੇ ਲਕਾਂਨਾਲ ਟਕਰਾ ਵੀ ਹੋਇਆ। ਓਹਨਾਂ ਨੇ ਜਬਰਦਸਤੀ ਸੰਸਕਾਰ ਰੋਕਣ ਦੀਆਂ ਕੋਸ਼ਿਸ਼ਾਂਵੀ ਕੀਤੀਆਂ, ਪਰ ਕਾਮਯਾਬ ਨਹੀਂ ਹੋਏ। ਗਰਮ ਦਲੀਏ ਆਗੂ ਚਾਹੁੰਦੇ ਸਨ ਕਿ (1) ਜਦੋਂ ਤੱਕ ਸਾਰੇ ਗਿਰਫਤਾਰ ਵਿਅਕਤੀ ਰਿਹਾ ਨਹੀਂ ਕੀਤੇ ਜਾਂਦੇ ਅਤੇ ਓਹਨਾਂ ਖਿਲਾਫ਼ ਪੁਲਸ ਵਲੋਂ ਦਰਜ਼ ਕੇਸ ਵਾਪਿਸ ਨਹੀਂ ਲਏ ਜਾਂਦੇ ਓਦੋਂ ਤੱਕ ਮਾਰੇ ਗਏ ਨੌਜਵਾਨਾਂ ਦਾ ਦਾਹ-ਸੰਸਕਾਰ ਨਾ ਕੀਤਾ ਜਾਵੇ, (2) ਦੋਹਾਂ ਨੌਜਵਾਨਾਂ ਦਾ ਸੰਸਕਾਰ ਘਟਨਾਂ ਵਾਲੀ ਥਾਂ ’ਤੇ ਕੀਤਾ ਜਾਵੇ, ਜਿਥੇ ਬਾਅਦ ਵਿਚ ਗੁਰਦਵਾਰਾ ਬਣਾਇਆ ਜਾਵੇ। ਸਬੰਧਿਤ ਪਰਿਵਾਰ ਅਤੇ ਪਿੰਡਾਂ ਦੇ ਲੋਕ ਅਜੇਹਾ ਕਰਨ ਲਈ ਤਿਆਰ ਨਹੀਂ ਸਨ। ਆਖਿਰ ਕਿ੍ਰਸ਼ਨ ਭਗਵਾਨ ਸਿੰਘ ਦਾ ਸੰਸਕਾਰ 15 ਅਕਤੂਬਰ ਨੂੰ ਬਹਿਬਲ ਖ਼ੁਰਦ ਵਿਚ ਅਤੇ ਗੁਰਜੀਤ ਸਿੰਘ ਦਾ 16 ਅਕਤੂਬਰ ਨੂੰ ਪਿੰਡ ਸਰਾਵਾਂ ਵਿੱਚ ਕਰ ਦਿੱਤਾ ਗਿਆ। 16 ਅਕਤੂਬਰ ਨੂੰ ਹੀ ਧਰਨਾਕਾਰੀਆਂ ਦੀਆਂ ਮੰਗਾਂ ਮੰਨਦੇ ਹੋਏ ਉਪ ਮੁਖ ਮੰਤਰੀ ਸੁਖਬੀਰ ਬਾਦਲ ਨੇ ਧਰਨਾਕਾਰੀਆਂ ਖ਼ਿਲਾਫ਼ ਦਰਜ ਕੇਸ ਵਾਪਸ ਲੈ ਕੇ ਗਿ੍ਰਫ਼ਤਾਰ ਵਿਅਕਤੀਆਂ ਨੂੰ ਰਿਹਾ ਕਰਨ ਦਾ ਐਲਾਨ ਕਰ ਦਿੱਤਾ। ਨਾਲ ਹੀ ਉਸੇ ਦਿਨ ਅਕਾਲ ਤਖਤ ਵੱਲੋ ਡੇਰਾ ਸਚਾ ਸੌਦਾ ਦੇ ਮੁਖੀ ਨੂੰ ਦਿੱਤੀ ਮੁਆਫ਼ੀ ਰੱਦ ਕਰ ਦਿੱਤੀ ਗਈ।

ਦੋਸ਼ੀਆਂ ਨੂੰ ਫੜਨ ਦੀ ਕਹਾਣੀ:-
 ਪੰਜ ਗਰਾਈਂ ਪਿੰਡ ਦੇ ਦਰਸ਼ਨ ਸਿੰਘ ਨੇ ਸਭਾ ਦੀ ਟੀਮ ਨੂੰ ਦੱਸਿਆ ਕਿ 17 ਅਕਤੂਬਰ ਦੀ ਸਵੇਰ ਪੁਲੀਸ ਨੇ ਉਸ ਨੂੰ ਅਤੇ ਉਸਦੇ ਲੜਕਿਆਂ - ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਤੋਂ ਇਲਾਵਾ ਪੰਜਗਰਾਈਂ ਵਾਸੀ ਗੁਰਲਾਲ ਸਿੰਘ ਅਤੇ ਅਮਨ ਦੀਪ ਸਿੰਘ ਨੂੰ ਘਰੋਂ ਚੁੱਕ ਲਿਆ ਅਤੇ ਮਹਿਣੇ ਠਾਣੇ ਲੈ ਗਏ। ਰੁਪਿੰਦਰ ਸਿੰਘ ਨੂੰ 19 ਅਕਤੂਬਰ ਨੂੰ ਪਹਿਲਾਂ ਫਰੀਦਕੋਟ ਮੈਡੀਕਲ ਕਾਲਜ ਅਤੇ ਫੇਰ ਐਮ.ਆਰ.ਆਈ. ਲਈ ਅਪੋਲੋ ਹਸਪਤਾਲ ਲਧਿਆਣਾ ਲਿਜਾਇਆ ਗਿਆ। ਯਾਦ ਰਹੇ ਕਿ ਕੋਟਕਪੂਰਾ ਲਾਠੀਚਾਰਜ ਦੌਰਾਨ ਰੁਪਿੰਦਰ ਸਿੰਘ ਦੀ ਰੀੜ ਦੀ ਹੱਡੀ ’ਤੇ ਗੰਭੀਰ ਚੋਟ ਆਈ ਸੀ। ਉਹਨਾ ਇਹ ਵੀ ਪ੍ਰਵਾਨ ਕੀਤਾ ਕਿ ਰੁਪਿੰਦਰ ਦੇ ਇਲਾਜ ਲਈ ਡੁਬੱਈ ਅਤੇ ਆਸਟਰੇਲੀਆਾ ਤੋਂ ਕੁੱਝ ਮਾਇਕ ਸਹਾਇਤਾ ਆਈ ਸੀ। ਉਹ ਪਹਿਲਾਂ ਆਲ ਇੱਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵਿੱਚ ਸਰਗਰਮ ਰਿਹਾ ਹੈ ਅਤੇ ਹੁਣ ਸਤਿਕਾਰ ਕਮੇਟੀ ਵਿੱਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਦਰਸ਼ਨ ਸਿੰਘ, ਗੁਰਲਾਲ ਸਿੰਘ ਅਤੇ ਅਮਨ ਦੀਪ ਸਿੰਘ ਨੂੰ 19 ਅਕਤੂਬਰ ਨੂੰ ਛੱਡ ਦਿੱਤਾ ਗਿਆ।
20 ਅਕਤੂਬਰ ਨੂੰ ਅਖਬਾਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸ਼ੱਕੀਆਂ ਦੇ ਸਕੈਚ ਜਾਰੀ ਕੀਤੇ ਗਏ ਅਤੇ ਉਹਨਾਂ ਦੀ ਸੂਹ ਦੇਣ ਵਾਲਿਆਂ ਨੂੰ ਇੱਕ ਕਰੋੜ ਰੁਪੈ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ। 21 ਅਕਤੁਬਰ ਨੂੰ ਪੁਲਸ ਅਧਿਕਾਰੀ ਸਹੋਤਾ ਨੇ ਦਾਅਵਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਫੜ੍ਹੇ ਗਏ ਹਨ ਜਿਸ ਨਾਲ ਘਟਨਾਵਾਂ ’ਚ ਵਿਦੇਸ਼ੀ ਹੱਥ ਵੀ ਨੰਗਾ ਹੋਇਆ ਹੈ। ਮੁੱਖ ਮੰਤਰੀ ਪਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪਿੰਡ ਦੇ ਸਰਪੰਚ ਨੇ ਇਹਨਾਂ ਦੇ ਦੋਸ਼ੀ ਹੋਣ ਦੀ ਪੁਸ਼ਟੀ ਕੀਤੀ ਹੈ। ਪਰ ਦੂਸਰੇ ਦਿਨ ਪਿੰਡ ਦੀ ਪੰਚਾਇਤ ਨੇ ਮੁਖ ਮੰਤਰੀ ਦੇ ਦਾਅਵਿਆਂ ਦਾ ਖੰਡਣ ਕਰ ਦਿੱਤਾ। ਜਦੋਂ ਸਭਾ ਦੀ ਟੀਮ ਨੇ ਬਾਜਾਖਾਨਾ ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਤੋਂ ਜਾਰੀ ਸਕੈਚਾਂ ਅਤੇ ਗਿ੍ਰਫ਼ਤਾਰ ਕੀਤੇ ਵਿਅਕਤੀਆਂ ਦੀਆਂ ਤਸਬੀਰਾਂ ਵਿੱਚ ਕੋਈ ਨੇੜਤਾ ਨਾ ਹੋਣ ਸਬੰਧੀ ਸਵਾਲ ਕੀਤਾ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਾਂ ਦੇ ਸਕੇ। 27 ਅਕਤੂਬਰ ਨੂੰ ਅਦਾਲਤ ਵਿਚ ਪੁਲੀਸ ਨੇ ਰੁਪਿੰਦਰ ਸਿੰਘ ਦੇ ’ਲਾਈ ਡਿਟੈਕਟਰ ਟੈਸਟ’ ਦੀ ਆਗਿਆ ਮੰਗੀ। ਰੁਪਿੰਦਰ ਸਿੰਘ ਨੇ ਇਸ ਬਾਰੇ ਪੰਥਕ ਸੰਗਠਨਾ ਨਾਲ ਸਲਾਹ ਮਸ਼ਵਰਾ ਕਰਕੇ ਹੀ ਕੁਝ ਕਹਿਣ ਦੀ ਗੱਲ ਕਹੀ। ਬਾਅਦ ਵਿੱਚ ਸਰਕਾਰ ਨੇ 2 ਨਵੰਬਰ ਨੂੰ ਇਹਨਾਂ ਵਿਅਕਤੀਆਂ ਵਿਰੁੱਧ ਕੇਸ ਵਾਪਸ ਲੈ ਲਿਆ।
ਅਕਤੂਬਰ ਦੇ ਅਖ਼ੀਰ ਤੋਂ ਫ਼ਿਰੋਜ਼ਪੁਰ ਦੇ ਪਿੰਡ ਨਾਰੂਸ਼ਾਹ ਮਿਠੜੀ, ਤਰਨਤਾਰਨ ਦੇ ਪਿੰਡ ਬਾਠ,ਮੁਕਤਸਰ ਦੇ ਪਿੰਡ ਬਰੀਵਾਲਾ ਨੇੜੇ ਸਰਾਏਨਾਗਾ, ਲਧਿਆਦੇ ਦੇ ਪਿੰਡ ਘਬੱਦੀ, ਬਠਿੰਡਾ ਦੇ ਪਿੰਡ ਗੁਰੂਸਰ ਜਲਾਲ ਆਦਿ ਥਾਵਾਂ ’ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਸਿਲਸਿਲਾ ਚਲ ਪਿਆ ਜੋ 15-20 ਦਿਨ ਜਾਰੀ ਰਿਹਾ। 25 ਅਕਤੂਬਰ ਤੱਕ ਪੰਜਾਬ ਦਾ ਲੱਗਭੱਗ ਹਰ ਕਾਰੇਬਾਰ ਠੱਪ ਰਿਹਾ। ਇਸ ਮੌਕੇ ਪੰਜਾਬ ਦੀ ਸਿਆਸਤ ਤੋਂ ਹਾਸ਼ੀਆ ਗ੍ਰਸਤ ਹੋਈਆਂ ਖਾਲਿਸਤਾਨੀ ਸਿੱਖ ਸਿਆਸਤ ਧਿਰਾਂ ਦੇ ਹੱਥ ਫਿਰਕੂ ਜ਼ਹਿਰ ਫੈਲਾਉਣ ਦਾ ਮੋਕਾ ਆਇਆ। ਖਾਲਸਤਾਨੀ ਤੱਤਾਂ ਅਤੇ ਸਿੱਖ ਸੰਸਥਾਵਾਂ ਵੱਲੋਂ ਕਾਲੀ ਦਵਾਲੀ ਮਨਾਉਣ ਦੇ ਸੱਦੇ ਹੇਠ ਪਿੰਡਾਂ ੱਚ ਮਾਹੌਲ ਦਹਿਸ਼ਤਜਦਾ ਬਨਾਉਣ ਅਤੇ ਸ਼ਹਿਰਾਂ ੱਚ ਹਿੰਦੂ ਸਿੱਖਾਂ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਬਾਅਦ ਵਿਚ ਗਰਮਦਲੀਆਂ ਨੇ ’ਸਰਬੱਤ ਖਾਲਸੇ’ ਦੇ ਨਾਂ ਹੇਠ ਇਕੱਠ ਕਰ ਕੇ ਅਕਾਲ ਤਖ਼ਤ ਦੇ ਸਥਾਪਤ ਜਥੇਦਾਰਾਂ ਦੀ ਥਾਂ ਆਪਣੇ ਨੁਮਾਇੰਦੇ ਥਾਪ ਲਏ। ਚੇਤੇ ਰਹੇ ਇਸ ਪੂਰੇ ਘਟਨਾਕ੍ਰਮ ਦੌਰਾਨ ਲੱਗੇ ਧਰਨਿਆਂ ਅਤੇ ਸਰਬੱਤ ਖਾਲਸੇ ਵਿੱਚ ਵਿਰੋਧੀ ਪਾਰਟੀਆਂ ਵਿਸ਼ੇਸ਼ ਕਰ ਕੇ ਕਾਂਗਰਸ ਅਤੇ ਆਪ ਪਾਰਟੀ ਨੇ ਵਿੰਗੇ ਟੇਡੇ ਢੰਗਾਂ ਨਾਲ ਸ਼ਮੂਲੀਅਤ ਕੀਤੀ। ਅਕਾਲੀ ਦਲ ਅੰਮਿ੍ਰਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨੇ ਘਟਨਾਕ੍ਰਮ ’ਤੇ ਟਿਪਣੀ ਕਰਦਿਆਂ ਕਿਹਾ ਕਿ *’ਸਰਬੱਤ ਖਾਲਸੇ’ ਦਾ ਏਜੰਡਾ ਸਪੱਸਂਟ ਰੂਪ ਵਿੱਚ ਖਾਲਿਸਤਾਨ ਸੀ ਅਤੇ ਉਸ ਵਿਚ ਸ਼ਾਮਲ ਹੋਣ ਵਾਲਿਆਂ ਸਾਰੀਆਂ ਪਾਰਟੀਆਂ ਨੂੰ ਇਸ ਗੱਲ ਦਾ ਪਤਾ ਸੀ।

ਸਿੱਟੇ:
 ਹਾਸਲ ਤੱਥਾਂ ਦੇ ਆਧਾਰ ਤੇ ਸਭਾ ਸਮਝਦੀ ਹੈ ਕਿ:
ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰੇ ਦੇ ਪ੍ਰਧਾਨ ਰਣਜੀਤ ਸਿੰਘ ਦੀ ਟਿੱਪਣੀ ਕਿ ’ਸਰੂਪ ਚੋਰੀ ਹੋਣ ਅਤੇ ਵਰਕੇ ਪਾੜਕੇ ਸੁੱਟਣ ਦੀਆਂ ਘਟਨਾਵਾਂ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹਨ’ ਬੜੀ ਸਾਰਥਕ ਹੈ। ਸਭਾ ਦੀ ਪੜਤਾਲੀਆ ਟੀਮ ਨੂੰ ਇਹ ਸ਼ਬਦ ਹਰ ਪਿੰਡ ਅਤੇ ਕਸਬੇ ਚੋਂ ਸੁਣਨ ਨੂੰ ਮਿਲੇ। ਇਹ ਘਟਨਾਵਾਂ ਉਦੋਂ ਵਾਪਰੀਆਂ ਜਦੋਂ ਬਦਤਰ ਹੋ ਰਹੀਆਂ ਜਿਉਣ ਹਾਲਤਾਂ ਨੂੰ ਬਦਲਣ ਲਈ ਜਥੇਬੰਦਕ ਸੰਘਰਸ਼ਾਂਦੇ ਰਾਹ ਪੈਣ ਦੀ ਚੇਤਨਤਾ ਲਕਾਂਲਈ ਪ੍ਰਰੇਣਾ ਸਰੋਤ ਬਣ ਰਹੀ ਸੀ। ਐਨ ਓਸ ਮੌਕੇ ਵਾਪਰੀਆਂ ਇਹ ਘਟਨਾਵਾਂ ਲਕਾਂਦੀ ਜਥੇਬੰਦ ਹੋਣ ਦੀ ਚੇਤਨਤਾ ਅਤੇ ਤਾਕਤ ਨੂੰ ਧਾਰਮਿਕ ਭਾਵਨਾਵਾਂ ’ਚ ਗੁੰਮਰਾਹ ਕਰਨ ਅਤੇ ਭੜਕਾਉਣ ਦੀ, ਹਾਕਮਾਂਦੀ ਇੱਕ ਸੋਚੀ ਸਮਝੀ ਚਾਲ ਹੈ। ਰਾਜ ਭਾਗ ’ਤੇ ਕਾਬਜ ਗੈਰ ਜਮਹੂਰੀ ਧਿਰਾਂ ਦੀਆਂ ਸਿਆਸੀ ਪਾਰਟੀਆਂ ਚੋਂ ਵਕਤੀ ਫਾਇਦਾ ਨੁਕਸਾਨ ਭਾਵੇਂ ਕਿਸੇ ਪਾਰਟੀ ਨੂੰ ਹੋਇਆ ਹੋਵੇ ਪਰ ਇਸ ਘਟਨਾਕ੍ਰਮ ਦੀ ਧੁੱਸ ਲੋਕ ਵਿਰੋਧੀ ਰਾਜ ਦੀ ਉਮਰ ਲੰਮੇਰੀ ਕਰਨ ਦੀ ਹੀ ਹੈ। ਇਸ ਸਿੱਟੇ ’ਤੇ ਪਹੁੱਚਣ ਲਈ ਇਹ ਤੱਥ ਧਿਆਨ ਗੋਚਰੇ ਹਨ:-
ੳ. ਸਿੱਖ ਧਾਰਮਕ ਗ੍ਰੰਥ ਦਾ ਚੋਰੀ ਹੋਣਾ; ਉਸ ਨੂੰ ਲੱਭਣ ਵਿੱਚ ਪੁਲਸ ਅਤੇ ਪੂਰੇ ਪ੍ਰਸਾਸ਼ਣ ਦਾ ਰੋਲ - ਜਿਵੇਂ ਪਾਸੇ ਹੋਏ ਰੁਮਾਲਿਆਂ, ਪਾਲਕੀ, ਗੁਰਦਵਾਰੇ ਵਿੱਚ ਵਿਛੀ ਹੋਈ ਦਰੀ/ ਗਲੀਚੇ, ਲਾਏ ਗਏ ਭੜਕਾਊ ਪੋਸਟਰਾਂ ਅਤੇ ਪਾੜ ਕੇ ਸੁੱਟੇ ਪੱਨਿਆਂ ਤੋਂ ਉਂਗਲਾਂ ਦੇ ਨਿਸਾਨ ਨਾ ਲੈਣਾ; ਲਾਏ ਗਏ ਭੜਕਾਊ ਪੋਸਟਰਾਂ ਦੀ ਜਾਂਚ ਸਮੇਂ ਉਹਨਾਂ ਦੀ ਲਿਖਾਈ ਦਾ ਮੇਲ, ਵਰਤੀ ਗਈ ਭਾਸ਼ਾਂਦੀ ਵਿਗਿਆਨਕ ਢੱਗ ਨਾਲ ਤਫਤੀਸ਼ ਤੋਂ ਟਾਲਾ ਵੱਟਣਾ ਅਤੇ ਮੋਬਾਈਲ ਟਾਵਰਾਂ ਰਾਹੀ ਦੋਸ਼ੀਆਂ ਦੀ ਗਤੀ ਵਿਧੀਆਂ ਦੀ ਪੈੜ ਨੱਪਣ ਦੀ ਬਜਾਏ ਛੱਪੜ ਨੂੰ ਖਾਲੀ ਕਰਨਾ, ਕਰਾਹਾ/ ਹਲ ਚਲਾਉਣ ਰਾਹੀਂ ਲਕਾਂਦੇ ਅੱਖੀਂ ਘੱਟਾ ਪਾਉਣ ਦੀ ਕਾਰਵਾਈ ਪੁਲਸ ਦੇ ਰੋਲ ਨੂੰ ਸ਼ੱਕੀ ਬਣਾਉਂਦਾ ਹੈ। ਪੁਲਸ ਵੱਲੋਂ ਫਿੰਗਰ ਪਰਿੰਟ ਨਾ ਲੈਣਾ ਅਸਲ ਵਿੱਚ ਦੋਸ਼ੀਆਂ ਨੂੰ ਬਚਾਉਣ ਦੀ ਕਾਰਵਾਈ ਹੈ। ਪਹਿਲੇ ਪੋਸਟਰ ’ਚ ਵਰਤੀ ਗਈ ਭਾਸ਼ਾ (ਗੁਰੂ ਗ੍ਰੰਥ ਸਾਹਿਬ ਵੱਲ ਸ਼ਰਧਾ ਦਾ ਸੰਕੇਤ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ *ਬਾਬਾ* ਕਹਿਣਾ - ਕਿਓਂਕਿ ਡੇਰਾ ਪ੍ਰੇਮੀ ਆਪਣੇ ਮੁਖੀ ਨੂੰ *ਪਿਤਾ ਜੀ* ਸ਼ਬਦ ਨਾਲ ਸੰਬੋਧਿਤ ਹੁੰਦੇ ਹਨ) ਕਿਸੇ ਡੇਰਾ ਪ੍ਰਮੀ ਦੀ ਭਾਸ਼ਾ ਨਹੀਂ ਜਾਪਦੀ, ਜਿਸ ਤਰਾਂ ਕਿ ਗਰਮ ਦਲੀਆਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
. ਕੋਟਕਪੂਰਾ ਅਤੇ ਬਹਿਬਲ ਕਲਾਂ ’ਚ ਰੋਸ ਪ੍ਰਗਟ ਕਰ ਰਹੇ ਲਕਾਂਦੀਆਂ ਧਾਰਮਿਕ ਭਾਵਨਾਵਾਂ ਨੂੰ ਨਜਰ ਅੰਦਾਜ਼ ਕਰ ਕੇ, ਨਿਯਮਾਂਅਤੇ ਕਾਨੂੰਨ ਦੀਆਂ ਧੱਜੀਆਂ ਉੜਾ ਕੇ, ਬਿਨਾ ਕਿਸੇ ਭੜਕਾਹਟ ਅਤੇ ਚਿਤਾਵਨੀ ਤੋਂ ਲਾਠੀ ਚਾਰਜ ਅਤੇ ਫਾਇਰਿੰਗ ਕਰ ਕੇ ਦੋ ਨੌਜਵਾਨਾਂ ਦੀ ਜਾਨ ਲੈਣਾ ਅਤੇ ਕਈਆਂ ਨੂੰ ਜਖ਼ਮੀ ਕਰਨਾਂ ਸਪਸ਼ਟ ਰੂਪ ਚ ਮੁਜਰਮਾਨਾ ਕਾਰਵਾਈ ਹੈ ਜਿਸ ਨੇ ਮਾਹੌਲ ਨੂੰ ਹੋਰ ਵਿਗਾੜਨ ਚ ਵੱਡਾ ਰੋਲ ਅਦਾ ਕੀਤਾ।
. ਪੁਲਸ ਨੇ ਬੀੜ ਚੋਰੀ ਹੋਣ ਅਤੇ ਪੱਤਰੇ ਪਾੜੇ ਜਾਣ ਦੀਆਂ ਘਟਨਾਵਾਂ ਦੇ ਸਬੰਧ ਚ ਪਹਿਲਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗਿ੍ਰਫਤਾਰ ਕਰ ਲਿਆ, ਓਹਨਾਂ ਖਿਲਾਫ਼ ਪੁਖਤਾ ਸਬੂਤ ਹੋਣ ਦਾ ਦਾਅਵਾ ਕੀਤਾ, ਇਸ ਘਟਨਾ ਪਿਛੇ ਵਿਦੇਸੀ ਹੱਥ ਹੋਣ ਦਾ ਦੋਸ਼ ਵੀ ਲਾਇਆ, ਪਰ ਕੁਝ ਦਿਨ ਬਾਦ ਹੀ ਓਹਨਾਂ ਨੂੰ ਨਿਰਦੋਸ਼ ਕਹਿ ਕੇ ਰਿਹਾ ਕਰ ਦਿੱਤਾ। ਲਕਾਂਨੂੰ ਇਹ ਜਾਨਣ ਦਾ ਹੱਕ ਹੈ ਕਿ ਓਹਨਾਂ ਨੂੰ ਗਿਰਫਤਾਰ ਕਿਹੜੇ ਸਬੂਤਾਂ ਦੇ ਆਧਾਰ ’ਤੇ ਕੀਤਾ ਗਿਆ ਸੀ ਅਤੇ ਫਿਰ ਨਿਰਦੋਸ਼ ਕਿਸ ਆਧਾਰ ਤੇ ਕਿਹਾ। ਪਰ ਸਰਕਾਰ ਇਹ ਸਾਰੇ ਤੱਥ ਛੁਪਾ ਰਹੀ ਹੈ। ਇਹ ਘਟਨਾ ਸਾਡੇ ਗੈਰ ਜਮਹੂਰੀ ਹਾਕਮਾਂਵੱਲੋਂ ਪੁਲਸ ਅਤੇ ਅਦਾਲਤਾਂ ਦੀ ਆਵਦੇ ਸਿਆਸੀ ਹਿਤਾਂ ਲਈ ਨੰਗੀ ਚਿੱਟੀ ਦੁਰਵਰਤੋਂ ਦੀ ਉਘੜਵੀਂ ਮਿਸਾਲ ਹੈ। ਇਸ ਨਾਲ ਅਸਲ ਦੋਸ਼ੀਆਂ ਤੋਂ ਧਿਆਨ ਲਾਂਭੇ ਕਰਕੇ ਓਹਨਾਂ ਨੂੰ ਸਾਫ਼ ਬਚਾ ਲਿਆ ਗਿਆ ਹੈ।
. ਕਾਨੂੰਨ ਅਨੁਸਾਰ ਪੰਜਾਬ ਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਗੁਰਦਵਾਰਿਆਂ ਦੇ ਸੁਚਾਰੂ ਪ੍ਰਬੰਧ ਲਈ ਮੁਖ ਤੌਰ ਤੇ ਜਿੰਮੇਦਾਰ ਹੈ। ਆਪਨੇ ਅਥਾਹ ਵਸੀਲਿਆਂ ਅਤੇ ਸਿਆਸੀ ਪ੍ਰਭਾਵ ਦੇ ਬਾਵਜੂਦ ਇਹਨਾਂ ਘਟਨਾਵਾਂ ਦੌਰਾਨ ਇਸ ਦੀ ਭੂਮਿਕਾ ਨਖਿਧ ਰਹੀ ਹੈ। ਜਦੋਂ ਕੀਤੇ ਗੁਰਵਾਰਿਆਂ ਦੀਆਂ ਗੋਲਕਾਂ ਜਾਂ ਜਮੀਨਾਂ ਤੇ ਕਬਜ਼ੇ ਦਾ ਮਾਮਲਾ ਹੋਵੇ ਤਾਂ ਇਹ ਕਮੇਟੀ ਆਪਣੀ ਪੂਰੀ ਤਾਕਤ ਝੋਕ ਦਿੰਦੀ ਹੈ ਅਤੇ ਗੋਲੀਆਂ ਵਰਾਹ ਕੇ ਲਕਾਂਨੂੰ ਕਤਲ ਕਰਨ ਅਤੇ ਝੂਠੇ ਪਰਚੇ ਦਰਜ਼ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕਰਦੀ। ਖੰਨਾ ਚਮਿਆਰਾ, ਭਾਈ ਰੂਪਾ ਅਤੇ ਹਰਿਆਣਾ ਦੀ ਵਖਰੀ ਗੁਰਦਵਾਰਾ ਕਮੇਟੀ ਬਣਾਉਣ ਦੇ ਮਾਮਲੇ ’ਚ ਇਸ ਦਾ ਰੋਲ ਇਸ ਤਰਾਂ ਦੀਆਂ ਸਪਸ਼ਟ ਉਦਾਹਰਣਾਂ ਹਨ। ਪਰ ਹਥਲੇ ਮਾਮਲੇ ਚ ਇਸ ਨੇ ਇੱਕ ਜੂਨ ਤੋਂ ਲੈ ਕੇ 12 ਅਕਤੂਬਰ ਤੱਕ ਕੁਝ ਨਹੀਂ ਕੀਤਾ।
 ਬਰਗਾੜੀ ਦੀ ਘਟਨਾ ਤੋਂ ਬਾਦ ਧਾਰਮਿਕ ਗ੍ਰੰਥਾਂ ਦੇ ਪੱਤਰੇ ਪਾੜੇ ਜਾਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਹੁਣ ਇਹਨਾਂ ਘਟਨਾਵਾਂ ਦਾ ਨਿਸ਼ਾਨਾ ਕਿਸੇ ਇੱਕ ਧਰਮ ਦੇ ਗ੍ਰੰਥ ਨਹੀਂ ਸਗੋਂ ਕਈਆਂ ਧਰਮਾਂਦੇ ਗ੍ਰੰਥ ਹਨ। ਕੁਝ ਘਟਨਾਵਾਂ ਚ ਦੋਸ਼ੀ ਫੜੇ ਵੀ ਗਏ ਹਨ। ਇਹ ਤੱਥ ਵੀ ਉਭਰ ਕੇ ਸਾਹਮਣੇ ਆਇਆ ਹੈ ਕਿ ਕੁਝ ਘਟਨਾਵਾਂ ਜਾਤੀ ਕਿੜਾਂ ਕੱਢਣ ਲਈ ਕੀਤੀਆਂ ਗਈਆਂ ਹਨ, ਫਿਰਕੂ ਨਜ਼ਰੀਏ ਤੋਂ ਨਹੀਂ। ਇਸ ਤੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਾਅਦ ਦੀਆਂ ਘਟਨਾਵਾਂ, ਇਸ ਵਰਤਾਰੇ ਨੂੰ ਸ਼ੁਰੂ ਕਰਨ ਵਾਲੀਆਂ ਤਾਕਤਾਂ ਤੋਂ ਧਿਆਨ ਲਾਂਭੇ ਕਰਨ ਦਾ ਯਤਨ ਹੋਵੇ।
. ਪ੍ਰਸ਼ਾਸ਼ਨ ਦਾ ਗੈਰ ਜਮਹੂਰੀ ਅਤੇ ਲੋਕ ਵਿਰੋਧੀ ਰਵੱਈਆ, ਕੋਟਕਪੂਰਾ, ਬਹਿਬਲ ਅਤੇ ਹੋਰ ਕਈ ਥਾਂਵਾਂ ਤੇ ਪੁਲਸ ਵੱਲੋਂ ਕੀਤੀਆਂ, ਗੈਰ ਕਾਨੂੰਨੀ ਲਾਠੀ ਚਾਰਜ ਅਤੇ ਫਾਇਰਿੰਗ ਦੀਆਂ ਕਾਰਵਾਈਆਂ ਤੋਂ ਸਾਫ਼ ਝਲਕਦਾ ਹੈ। ਪੁਲਸ ਨੇ ਨਾਂ ਸਿਰਫ ਇਹਨਾਂ ਕਾਰਵਾਈਆਂ ਚ ਦੋ ਨੌਜਵਾਨਾਂ ਦੀ ਜਾਨ ਲਈ ਅਤੇ ਦਰਜਨਾਂ ਨੂੰ ਜਖਮੀ ਕੀਤਾ ਸਗੋਂ ਸਿਰੇ ਦੀ ਸੰਵੇਦਨਹੀਣਤਾ ਅਤੇ ਬੇਰਹਿਮੀ ਦਾ ਇਜਹਾਰ ਕਰਦਿਆਂ ਜਖਮੀਆਂ ਨੂੰ ਅਤੇ ਮਿਰਤਕਾਂ ਦੀਆਂ ਲਾਸ਼ਾਂਨੂੰ ਸੰਭਾਲਣ ਦਾ ਵੀ ਕੋਈ ਯਤਨ ਨਹੀਂ ਕੀਤਾ ਜੋ ਇਸ ਦੀ ਕਾਨੂੰਨੀ ਜਿੰਮੇਵਾਰੀ ਬਣਦੀ ਸੀ।
. ਅੱਸੀਵਿਆਂ -ਨੱਬੇਵਿਆਂ ਦੇ ਦਹਾਕਿਆਂ ਤੋਂ ਬਾਦ ਪੰਜਾਬ ਵਿਚ ਇੱਕ ਵਾਰ ਫਿਰ, ਲਕਾਂਦੀ ਰਾਜ ਵਿਰੁਧ ਪੈਦਾ ਹੋਈ ਬੇਚੈਨੀ ਨੂੰ ਵਰਤਕੇ, ਧਰਮ ਅਧਾਰਿਤ ਰਾਜ ਸਿਰਜਣ ਦੇ ਸੰਕਲਪ ਨੂੰ ਲੈਕੇ ਖਾਲਿਸਤਾਨੀ ਤਾਕਤਾਂ ਸਰਗਰਮ ਹੋਈਆਂ ਹਨ। ਲਕਾਂਨੂੰ ਇਹਨਾਂ ਪ੍ਰਤੀ ਚੌਕਸ ਹੋਣ ਦੀ ਬੇਹੱਦ ਲੋੜ ਹੈ। ਇਹਨਾਂ ਤਾਕਤਾਂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਲਭਣ ਚ ਕੋਈ ਦਿਲਚਸਪੀ ਨਜਰ ਨਹੀਂ ਆਈ। ਇਹਨਾਂ ਨੇ ਪਾਵਨ ਬੀੜ ਦੇ ਬਰਗਾੜੀ ਚੋਂ ਮਿਲੇ ਪੱਤਰਿਆਂ ਨੂੰ ਕਦੀ ਵੀ ਪੁਲਸ ਦੇ ਹਵਾਲੇ ਕਰਕੇ ਜਾਂਚ ਨੂੰ ਅੱਗੇ ਵਧਾਉਣ ਦੀ ਕੋਸ਼ਿਸ ਨਹੀਂ ਕੀਤੀ, ਨਾਂ ਹੀ ਇਹਨਾਂ ਪੰਨਿਆਂ ਤੋਂ ਉਂਗਲਾਂ ਦੇ ਨਿਸ਼ਾਨਾਂ ਨੂੰ ਸਾਂਭਣ ਦਾ ਯਤਨ ਕੀਤਾ ਹੈ ਇਹਨਾਂ ਕੱਟੜ ਤਾਕਤਾਂ ਦਾ ਸਾਰਾ ਜ਼ਰ ਹਾਕਮ ਪਾਰਟੀ ਅਤੇ ਉਸ ਵੱਲੋਂ ਧਾਰਮਿਕ ਸਿਖ ਸੰਸਥਾਵਾਂ ਦੀ ਆਪਣੀ ਸਿਆਸਤ ਲਈ ਨੰਗੀ ਚਿੱਟੀ ਵਰਤੋਂ ਖਿਲਾਫ਼ ਲਕਾਂਦੇ ਗੁੱਸੇ ਨੂੰ ਆਪਨੇ ਹਿਤ ਵਿਚ ਵਰਤਣ ’ਤੇ ਰਿਹਾ ਹੈ। ਪਿੰਡਾਂ ਦੇ ਗੁਰਦਵਾਰਿਆਂ ਰਾਹੀਂ ਦਿਵਾਲੀ ਨਾਂ ਮਨਾਉਣ ਦੇ ਦਿੱਤੇ ਹੁਕਮਾਂਰਾਹੀਂ ਇਹਨਾਂ ਨੇ ਆਪਣੇ ਮਨਸੂਬੇ ਜੱਗ ਜਾਹਰ ਕੀਤੇ ਹਨ।
. ਇਸ ਸਾਰੇ ਘਟਨਾ ਕ੍ਰਮ ਦੌਰਾਨ ਪੁਲਸ ਨੇ ਲਕਾਂਦੇ ਜਾਣਕਾਰੀ ਲੈਣ ਦੇ ਹੱਕ ਨੂੰ ਪੈਰਾਂ ਹੇਠ ਦਰੜਿਆ ਹੈ। ਵੱਖ ਵੱਖ ਘਟਨਾਵਾਂ ਨਾਲ ਸਬੰਧਿਤ ਥਾਣਿਆਂ ਚ ਦਰਜ਼ ਐੱਫ. ਆਈ. ਆਰ. ਜਨਤਕ ਨਹੀਂ ਕੀਤੀਆਂ ਸਗੋਂ ਲੁਕੋ ਕੇ ਰਖੀਆਂ ਹਨ। ਜਖਮੀ ਹੋਏ ਵਿਅਕਤੀਆਂ ਅਤੇ ਦੋਸ਼ੀਆਂ ਦੇ ਨਾਂਵਾਂ ਦੇ ਵੇਰਵੇ ਨਹੀਂ ਦਿੱਤੇ। ਕੇਸਾਂ ਦੀ ਪੁਲਸ ਤਫਤੀਸ਼ ਸਬੰਧੀ ਗੁੰਮਰਾਹ ਕਰਣ ਵਾਲੀਆਂ ਰਿਪੋਰਟਾਂ ਜਾਰੀ ਕੀਤੀਆਂ ਹਨ।
 ਪੀੜਿਤ ਪ੍ਰੀਵਾਰ ਢੁੱਕਵਾਂ ਮੁਆਵਜ਼ਾ ਅਤੇ ਨੌਕਰੀ ਲੈਣ ਦੇ ਹੱਕਦਾਰ ਹਨ। ਇਹ ਲਾਭ ਓਹਨਾਂ ਨੂੰ ਹਰ ਹਾਲ ਮਿਲਨੇ ਚਾਹੀਦੇ ਹਨ। ਪਰ ਸਰਕਾਰ ਇਹਨਾਂ ਲਾਭਾਂ ਨੂੰ ਦੋਸ਼ੀ ਪੁਲਸ ਅਫਸਰਾਂ ਨੂੰ ਬਚਾਉਣ ਅਤੇ ਆਪਣੀਆਂ ਕਾਨੂੰਨੀ ਜੁੰਮੇਵਾਰੀਆਂ ਤੋਂ ਬਚਣ ਲਈ ਨਹੀਂ ਵਰਤ ਸਕਦੀ। ਇਸ ਤੋਂ ਪਹਿਲਾਂ ਮੋਗਾ ਚ ਵਾਪਰੇ ਓਰਬਿਟ ਬੱਸ ਕਾਂਡ ਚ ਵੀ ਸਰਕਾਰ ਨੇ ਇਵੇਂ ਹੀ ਕੀਤਾ ਸੀ।
ਙ. ਧਾਰਮਿਕ ਗ੍ਰੰਥ ਦੀ ਬੇਅਦਬੀ ਦੀ ਜਾਂਚ ਲਈ ਸਥਾਪਤ ਕੀਤੇ ਨਿਆਇਕ ਕਮਿਸ਼ਨ ਦੀ ਜਾਂਚ ਦਾ ਘੇਰਾ ਸਪਸ਼ਟ ਨਹੀਂ। ਕੀ ਇਸ ਘਟਨਾ ਕ੍ਰਮ ਦੌਰਾਨ ਵਾਪਰੀਆਂ ਪੁਲਸ ਜਬਰ ਦੀਆਂ ਕਾਰਵਾਈਆਂ ਵੀ ਇਸ ਦੇ ਘੇਰੇ ਵਿਚ ਹਨ ? ਕੀ ਸਰਕਾਰ ਇਸ ਦੀ ਰਿਪੋਰਟ ਨੂੰ ਮੰਨਣ ਅਤੇ ਲਾਗੂ ਕਰਨ ਲਈ ਪਾਬੰਦ ਹੈ? ਇਹਨਾਂ ਸਵਾਲਾਂ ਦਾ ਅਜੇ ਕੋਈ ਜਵਾਬ ਨਹੀਂ ਹੈ।
. ਇਸ ਸਾਰੇ ਘਟਨਾ ਕ੍ਰਮ ਨੂੰ ਲੋਕ ਦੋਖੀ ਅਤੇ ਜਮਹੂਰੀ ਹੱਕਾਂ ਵਿਰੋਧੀ ਤਾਕਤਾਂ ਨੇ ਖੁੱਲ੍ਹ ਕੇ ਆਪਣੇ ਹੱਕ ਚ ਵਰਤਿਆ ਹੈ। ਅਕਾਲੀ ਭਾਜਪਾ ਸਰਕਾਰ ਨੇ ਲਕਾਂਦੇ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਹੱਕ ਤੇ ਵੱਡਾ ਹਮਲਾ ਕਰਦਿਆਂ * ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ ( 4 1 ੨੦੧੪) * ਲਈ ਰਾਸ਼ਟਰਪਤੀ ਤੋਂ ਪ੍ਰਵਾਨਗੀ ਹਾਸਲ ਕਰ ਲਈ ਹੈ। ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ’ਤੇ ਰਕਾਂਲਾ ਕੇ ਲਕਾਂਦੀਆਂ ਸੰਘੀਆਂ ਨੱਪਣ ਲਈ ਆਈ. ਪੀ.ਸੀ. ਦੀ ਧਾਰਾ 295-ਏ ਚ ਸੋਧ ਕਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਜ਼ਾ ਤਿੰਨ ਸਾਲ ਦੀ ਕੈਦ ਤੋ ਵਧਾ ਕੇ ਉਮਰ ਕੈਦ ਕਰ ਦਿੱਤੀ ਹੈ। ਇਹਨਾਂ ਨਵੇਂ/ਤਬਦੀਲ ਹੋਏ ਕਾਨੂੰਨਾਂ ਦਾ ਸਭ ਤੋਂ ਵਧ ਨਿਸ਼ਾਨਾ ਸੰਘਰਸ਼ ਸ਼ੀਲ ਲੋਕਾਂ, ਤਰਕਸ਼ੀਲਾਂ, ਵਿਗਿਆਨਿਕ ਸੋਚ ਵਾਲਿਆਂ ਅਤੇ ਨਾਸਤਿਕਾਂ ਨੇ ਬਣਨਾ ਹੈ। ਲਕਾਂਦੇ ਸੰਗਠਿਤ ਹੋਣ, ਸੰਘਰਸ਼ ਕਰਨ ਅਤੇ ਵਿਚਾਰ ਪ੍ਰਗਟਾਵੇ ਦੇ ਜਮਹੂਰੀ ਹੱਕਾਂ ਤੇ ਸਭ ਤੋਂ ਵਧ ਮਾਰ ਪੈਣੀ ਹੈ। ਨਾਲ ਹੀ ਲਕਾਂਨੂੰ ਕੁੱਟਣ ਅਤੇ ਦਬਾਉਣ ਲਈ ਪੁਲਸ ਨੂੰ ਅੱਤ ਮਾਰੂ ਹਥਿਆਰਾਂ ਨਾਲ ਲੈਸ ਕਰਨ ਦਾ ਕਾਰਜ ਸ਼ੁਰੂ ਹੋ ਗਿਆ ਹੈ। ਲਕਾਂਦੀਆਂ ਨਿੱਜੀ ਜਿੰਦਗੀਆਂ ’ਚ ਚੋਰੀਓਂ ਝਾਤੀਆਂ ਮਾਰਨ ਦੇ ਇਰਾਦੇ ਨਾਲ, ਓਹਨਾਂ ਦੇ ਟੈਲੀਫੋਨ ਸੁਣਨ, ਫੇਸ ਬੁੱਕ ਅਤੇ ਈ ਮੇਲਾਂ ਖੰਗਾਲਣ, ਬੈਂਕ ਖਾਤੇ ਅਤੇ ਰੇਲ-ਸਫਰ ਚੈਕ ਕਰਨ ਆਦਿ ਮਕਸਦਾਂ ਲਈ ਖ਼ੁਫ਼ੀਆ ਤੰਤਰ ਨੂੰ ਨਵੇਂ ਨਵੇਂ ਔਜਾਰ ਖਰੀਦ ਕੇ ਦਿੱਤੇ ਜਾ ਰਹੇ ਹਨ। ਓਧਰ ਪੰਜਾਬ ਨੂੰ ਇੱਕ ਵਾਰ ਫਿਰ ਕਾਲੇ ਦੌਰ ਵਿਚ ਸੁੱਟਣ ਅਤੇ ਭਰਾ ਮਾਰ ਲੜਾਈ ਭੜਕਾਉਣ ਲਈ ਖਾਲਿਸਤਾਨੀ ਅਨਸਰਾਂ ਨੇ ਸੇਹ ਦਾ ਤੱਕਲਾ ਗੱਡਣ ਦੀਆਂ ਕੋਸ਼ਿਸ਼ਾਂਸ਼ੁਰੂ ਕਰ ਦਿੱਤੀਆਂ ਹਨ। ਬੀਤੇ ਸਮੇਂ ਤੋਂ ਕੋਈ ਵੀ ਸਬਕ ਨਾਂ ਸਿੱਖਦਿਆਂ, ਕਈ ਵਿਰੋਧੀ ਪਾਰਟੀਆਂ, ਆਪਣੀ ਗੱਦੀਆਂ ਦੀ ਹਵਸ ਪੂਰੀ ਕਰਨ ਲਈ ਓਹਨਾਂ ਨੂੰ ਹੱਲਾ ਸ਼ੇਰੀ ਦੇ ਰਹੀਆਂ ਹਨ। ਪੁਰਾਣਾ ਇਤਿਹਾਸ ਮੁੜ ਦੁਹਰਾਇਆ ਜਾ ਰਿਹਾ ਹੈ। ਜਮਹੂਰੀ ਹੱਕਾਂ ਦੀ ਲਹਿਰ ਲਈ ਇਹ ਖਤਰੇ ਦੀ ਘੰਟੇ ਅਤੇ ਗੰਭੀਰ ਚੁਨੌਤੀ ਹੈ।
. ਸਭਾ ਦੀ ਤਥ ਖੋਜ ਕਮੇਟੀ ਇਸ ਸਾਰੇ ਘਟਨਾ ਕ੍ਰਮ ਦੌਰਾਨ ਪੰਜਾਬ ਦੇ ਲਕਾਂਵੱਲੋਂ ਆਪਸੀ ਸਾਂਝ ਅਤੇ ਭਾਈਚਾਰਕ ਏਕਤਾ ਬਣਾਈ ਰਖਣ ਦੀ ਤਾਂਘ ਅਤੇ ਕੋਸ਼ਿਸ਼ਾਂਨੂੰ ਇੱਕ ਅਹਿਮ ਹਾਂ-ਪੱਖੀ ਤਥ ਵਜੋਂ ਨੋਟ ਕਰਦੀ ਹੈ। ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਖਿਲਾਰੇ ਜਾਨ ਦੀ ਘਟਨਾਂ ਤੋਂ ਪਹਿਲਾਂ ਕਿਸੇ ਅਗਿਆਤ ਵਿਅਕਤੀ ਵੱਲੋਂ ਅਤੇ ਉਸ ਦੇ ਜਵਾਬ ਵਿਚ ਰੁਪਿੰਦਰ ਸਿੰਘ ਪੰਜਗਰਾਈ ਵੱਲੋਂ ਲਾਏ ਭੜਕਾਊ ਪੋਸਟਰ, ਲਕਾਂਦੇ ਇੱਕ ਹਿੱਸੇ ਦੇ ਖਿਲਾਫ਼ ਹਿੰਸਾ ਭੜਕਾਉਣ ਦੀ ਸ਼ਾਜਿਸ਼ ਦਾ ਹਿੱਸਾ ਸਨ। ਡੇਰਾ ਸਚਾ ਸੌਦਾ ਦੇ ਮੁਖੀ ਨੂੰ ਅਕਾਲ ਤਖਤ ਦੇ ਜਥੇਦਾਰ ਵੱਲੋਂ ਮੁਆਫੀ ਦਿੱਤੇ ਜਾਣ ਦੇ ਹੁਕਮਨਾਮੇ ਤੋ ਬਾਅਦ ਕੁੱਝ ਗਰਮ ਦਲੀਏ ਆਗੂਆਂ ਵੱਲੋਂ ਗੈਰ-ਜੁੰਮੇਦਾਰ ਅਤੇ ਭੜਕਾਊ ਬਿਆਨ ਵੀ ਜਾਰੀ ਕੀਤੇ ਗਏ ਸਨ। ਪ੍ਰੰਤੂ ਇਸ ਸਭ ਨੂੰ ਨਕਾਰਦਿਆਂ ਲਕਾਂਨੇ ਆਵਦੀ ਭਾਈਚਾਰਕ ਏਕਤਾ ਬਣਾਈ ਰੱਖੀ। ਇਸ ਦਿਸ਼ਾ ਵਿਚ ਸਭ ਤੋਂ ਪਹਿਲਾ ਮਹੱਤਵ ਪੂਰਨ ਕਦਮ ਪਿੰਡ ਜਵਾਹਰ ਸਿੰਘ ਵਾਲਾ ਦੇ ਲਕਾਂਨੇ ਚੱਕਿਆ, ਜਿਨ੍ਹਾਂ ਨੇ ਭੜਕਾਊ ਅਨਸਰਾਂ ਦੇ ਪਿੰਡ ’ਚ ਵੜਨ ਦੀ ਹੀ ਮਨਾਹੀ ਕਰ ਦਿੱਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣ ਦਾ ਮਸਲਾ ਸਮੂਹਿਕ ਪਸ਼ਚਾਤਾਪ ਰਾਹੀਂ ਹੱਲ ਕਰ ਲਿਆ। ਇਸ ਤਰਾਂ ਓਹਨਾਂ ਨੇ ਪਿੰਡ ਦੀ ਭਾਈਚਾਰਕ ਸਾਂਝ ’ਚ ਕੋਈ ਤਰੇੜ ਨਹੀਂ ਪੈਣ ਦਿੱਤੀ। ਵਖ ਵਖ ਥਾਂਵਾਂ ਤੇ ਲਾਏ ਗਏ ਰੋਸ ਧਰਨਿਆਂ-ਮੁਜ਼ਾਹਰਿਆਂ ਦੌਰਾਨ ਜਦੋਂ ਵੀ ਕਿਸੇ ਗਰਮ ਦਲੀਏ ਆਗੂ ਜਾਂ ਕਾਰਕੁਨ ਨੇ ਧਰਮ ਅਧਾਰਿਤ ਰਾਜ-ਖਾਲਿਸਤਾਨ, ਦੀ ਗੱਲ ਉਭਾਰਨ ਦੀ ਕੋਸ਼ਿਸ਼ ਕੀਤੀ ਤਾਂ ਸਧਾਰਨ ਲਕਾਂਨੇ ਨਾਂ ਸਿਰਫ ਇਸ ਨੂੰ ਹੁੰਗਾਰਾ ਨਹੀਂ ਦਿੱਤਾ ਸਗੋਂ ਪੰਜਾਬ ਦੇ ਖੂਨੀ ਦੌਰ ਦੇ ਤਜਰਬੇ ਤੋਂ ਸਿਖਦਿਆਂ ਇਸ ਦਾ ਵਿਰੋਧ ਵੀ ਕੀਤਾ ਭਾਈ ਚਾਰਕ ਏਕਤਾ ’ਤੇ ਦੂਜਾ ਵੱਡਾ ਹੱਲਾ *ਕਾਲੀ ਦਿਵਾਲੀ* ਮਨਾਉਣ ਦਾ ਸੱਦਾ ਸੀ। ਇਹ ਸੱਦਾ ਦੇਣ ਵਾਲਿਆਂ ਦਾ ਮੰਤਵ ਚਾਹੇ ਬੇਅਦਬੀ ਦੀਆਂ ਘਟਨਾਵਾਂ ਤੇ ਰੋਸ ਪ੍ਰਗਟਾਉਣਾ ਹੀ ਹੋਵੇ, ਪਰ ਗਰਮ-ਦਲੀਆਂ ਦੇ ਇੱਕ ਹਿੱਸੇ ਨੇ ਇਸ ਨੂੰ ਹਿੰਦੂ-ਸਿਖਾਂ ’ਚ ਪਾਟਕ ਪਾਉਣ ਲਈ ਵਰਤਿਆ। ਦੂਜੇ ਪਾਸੇ ਪੰਜਾਬ ਦੀਆਂ ਅਨੇਕਾਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਵੱਡੀ ਪਧਰ ’ਤੇ ਪਿੰਡਾਂ ਅਤੇ ਸ਼ਹਿਰਾਂ ਚ ਸ਼ਾਂਤੀ ਅਤੇ ਸਦਭਾਵਨਾ ਮਾਰਚ ਕੀਤੇ ਅਤੇ ਮੁਹਿੰਮਾਂਚਲਾਈਆਂ ਗਈਆਂ ਅਤੇ ਵਰਤਾਰੇ ਦੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਦੀ ਮੰਗ ਕੀਤੀ।
ਸਭਾ ਇਸ ਸਿੱਟੇ ’ਤੇ ਪਹੁੰਚਦੀ ਹੈ ਕਿ ਇਹਨਾਂ ਘਟਨਾਵਾਂ ਰਾਹੀਂ ਪੰਜਾਬ ਦੀ ਸਰਕਾਰ ਅਤੇ ਪ੍ਰਸ਼ਾਸਨ ਪੰਜਾਬ ਦੀ ਫ਼ਿਜ਼ਾ ਨੂੰ ਫ਼ਿਰਕੂ ਰੰਗਤ ਦੇਣ ਅਤੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰਨ ਲਈ ਮੁਖ ਦੋਸ਼ੀ ਹੈ।

ਮੰਗਾਂ
: ਜਮਹੂਰੀ ਅਧਿਕਾਰ ਸਭਾ ਮੰਗ ਕਰਦੀ ਹੈ ਕਿ :-
1. ਜਵਾਹਰ ਸਿੰਘ ਵਾਲਾ ਪਿੰਡ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣ ਤੋਂ ਲੈਕੇ ਸਰਬੱਤ ਖਾਲਸਾ ਹੋਣ ਤੱਕ ਦੇ ਸਾਰੇ ਘਟਨਾ ਕ੍ਰਮ ਦੀ ਜਾਂਚ ਹਾਈ ਕੋਰਟ ਦੇ ਕਿਸੇ ਮੋਜੂਦਾ ਜੱਜ ਤੋਂ ਕਰਵਾਈ ਜਾਵੇ। ਇਸ ਜਾਂਚ ਦੇ ਮੁੱਖ ਨੁਕਤੇ ਬੇਅਦਬੀ ਦੀਆਂ ਕੁੱਲ ਘਟਨਾਵਾਂ ਅਤੇ ਭੜਕਾਊ ਪੋਸਟਰਾਂ ਦੀ ਪੜਤਾਲ ਕਰ ਕੇ ਦੋਸ਼ੀਆਂ ਅਤੇ ਓਹਨਾਂ ਦੇ ਪੁਲਸੀਏ ਅਤੇ ਸਿਆਸੀ ਸਰਪ੍ਰਸਤਾਂ ਨੂੰ ਟਿੱਕਣਾ; ਰੋਸ ਪ੍ਰਗਟ ਕਰ ਰਹੇ ਲਕਾਂ’ਤੇ ਲਾਠੀ ਚਾਰਜ, ਫਾਈਰਿੰਗ ਦੀਆਂ ਘਟਨਾਂਵਾਂ ’ਚ ਰਾਜ ਦੇ ਹੋਮ ਮਨਿਸਟਰ ਦੀ ਵੱਡੀ ਜ਼ਿੰਮੇਵਾਰੀ ਹੈ ਇਸ ਕਰਕੇ ਉਸਦਾ ਰੋਲ, ਬੇ ਅਦਬੀ ਦੀਆਂ ਘਟਨਾਵਾਂ ਦੇ ਸਬੂਤ ਮਿਟਾਉਣ ਲਈ ਜੁੰਮੇਵਾਰ ਪੁਲਸ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਦੀ ਨਿਸ਼ਾਨ ਦੇਹੀ; ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਦੇ ਜਥੇਦਾਰ ਦਾ ਇਹਨਾਂ ਘਟਨਾਂਵਾਂ ’ਚ ਰੋਲ; ਪੰਜਾਬ ਦੇ ਅਮਨ ਚੈਨ ਅਤੇ ਭਾਈਚਾਰਕ ਇੱਕਸੁਰਤਾ ਨੂੰ ਲਾਂਬੂ ਲਾਉਣ ਵਾਲੇ ਅਨਸਰਾਂ ਦੀ ਨਿਸ਼ਾਨ ਦੇਹੀ ਆਦਿ ਹੋਣੇ ਚਾਹੀਦੇ ਹਨ।
2. ਬਹਿਬਲ ਕਲਾਂ ਚ ਬੇਅਦਬੀ ਦੀਆਂ ਘਟਨਾਂਵਾਂ ਤੇ ਰੋਸ ਪ੍ਰਗਟ ਕਰ ਰਹੇ ਲਕਾਂਤੇ ਅੰਨ੍ਹੇ-ਵਾਹ ਫਾਇਰਿੰਗ ਕਰਕੇ ਦੋ ਨੌਜਵਾਨਾਂ ਨੂੰ ਮਾਰ ਦੇਣ ਅਤੇ ਦਰਜਨ ਤੋਂ ਵਧ ਲਕਾਂਨੂੰ ਜਖਮੀ ਕਰਨ; ਅਤੇ ਕੋਟਕਪੂਰਾ ਵਿਚ ਵਹਿਸ਼ੀ ਲਾਠੀਚਾਰਜ ਅਤੇ ਵਹੀਕਲਾਂ ਨੂੰ ਅੱਗ ਲਾਉਣ ਅਤੇ ਭੰਨ ਤੋੜ ਦੀਆਂ ਘਟਨਾਂਵਾਂ ਲਈ ਜਾਹਰਾ ਤੌਰ ਤੇ ਜੁੰਮੇਵਾਰ ਪੁਲਸ ਅਧਿਕਾਰੀਆਂ ਅਤੇ ਓਹਨਾਂ ਤੋਂ ਇਹ ਜਬਰ ਕਰਵਾਉਣ ਵਾਲੇ ਸਿਆਸੀ ਆਗੂਆਂ ’ਤੇ ਢੁੱਕਵੇਂ ਮੁਕਦਮੇ ਦਰਜ ਕੀਤੇ ਜਾਣ। ਪੰਜਾਬ ਵਿਚ ਪੁਲਸ ਦੀ ਸਮੁੱਚੀ ਸਰਗਰਮੀ ’ਤੇ ਹਾਕਮ ਸਿਆਸੀ ਧਿਰ ਦੀ ਦੇਖ ਰੇਖ ਅਤੇ ਕੰਟਰੋਲ ਜੱਗ ਜਾਹਰ ਹੈ। ਇਸ ਲਈ ਸਭਾ ਇਹ ਸਮਝਦੀ ਹੈ ਕਿ ਰੋਸ ਪ੍ਰਗਟ ਕਰ ਰਹੇ ਲਕਾਂਤੇ ਅੰਨ੍ਹਾ ਜਬਰ ਢਾਉਣ ਦਾ ਫੈਸਲਾ ਪੁਲਸ ਨੇ ਸਿਆਸੀ ਲੀਡਰਸ਼ਿਪ ਦੀ ਰਜ਼ਾ ਤੋਂ ਬਿਨਾਂ ਨਹੀਂ ਲਿਆ।
3. ਸਭਾ ਦੀ ਤੱਥ ਖੋਜ ਕਮੇਟੀ ਜਿੱਥੇ ਕੀਤੇ ਵੀ ਗਈ, ਓੁੱਥੇ ਬਹੁਤੇ ਲਕਾਂਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਡੂੰਘੀ ਸ਼ਾਜਿਸ਼ ਦੱਸਦਿਆਂ, ਸ਼ੱਕ ਦੀ ਸੂਈ ਹਾਕਮ ਸਿਆਸੀ ਆਗੂਆਂ ਵੱਲ ਸੇਧਿਤ ਕੀਤੀ। ਓਹਨਾਂ ਦਾ ਕਹਿਣਾਂ ਸੀ ਕਿ ਅਜੇਹਾ ਕਿਸਾਨਾਂ, ਖੇਤ ਮਜਦਰਾਂ, ਮੁਲਾਜਮਾਂ, ਬੇਰੁਜ਼ਗਾਰ ਅਤੇ ਗਰੀਬ ਲਕਾਂਦੇ ਆਪਣੀਆਂ ਮੰਗਾਂ ਮਸਲਿਆਂ ਤੇ ਚੱਲ ਰਹੇ ਤਿਖ਼ੇ ਘੋਲਾਂ ਨੂੰ ਤਾਰਪੀਡੋ ਕਰਨ ਲਈ ਅਤੇ ਲਕਾਂਦਾ ਧਿਆਨ ਭਟਕਾਉ ਅਤੇ ਪਾਟਕ ਪਾਊ ਮਸਲਿਆਂ ਵੱਲ ਲਿਜਾਣ ਲਈ ਕੀਤਾ ਗਿਆ ਹੈ, ਤਾਂ ਜੋ ਲਕਾਂਦੀ ਏਕਤਾ ਤੋੜੀ ਜਾ ਸਕੇ। ਬੇਅਦਬੀ ਦੀਆਂ ਘਟਨਾਵਾਂ ਤੋਂ ਉਭਰੇ ਰੋਸ ਨਾਲ ਨਜਿਠਣ ਲਈ ਜਿਸ ਤਰਾਂ ਦਾ ਰਵੱਈਆ ਪੁਲਸ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਭਾਜਪਾ ਸਰਕਾਰ ਨੇ ਅਪਣਾਇਆ, ਉਸ ਤੋਂ ਇਹ ਸ਼ੱਕ ਹੋਰ ਡੂੰਘਾ ਹੁੰਦਾ ਹੈ। ਇਸ ਸਾਰੇ ਘਟਨਾ ਕ੍ਰਮ ਦੀ ਇਸ ਨਜ਼ਰੀਏ ਤੋਂ ਨਿਆਇਕ ਪੜਤਾਲ ਹੋਣੀ ਚਾਹੀਦੀ ਹੈ।
4. ਇਸ ਮੰਦਭਾਗੇ ਅਤੇ ਦੁਖਦਾਈ ਘਟਨਾਕ੍ਰਮ ਦੀ ਆੜ ’ਚ ਸਰਕਾਰ ਵੱਲੋਂ ਲਕਾਂਦੇ ਜਥੇਬੰਦ ਹੋਣ, ਸੰਘਰਸ਼ ਕਰਨ ਅਤੇ ਵਿਗਿਆਨਿਕ ਵਿਚਾਰ ਰਖਣ ਅਤੇ ਪ੍ਰਗਟਾਉਣ ਦੀ ਆਜ਼ਾਦੀ ਨੂੰ ਕੁਚਲਣ ਲਈ ਲਿਆਂਦੇ ਸਾਰੇ ਕਾਲੇ ਕਾਨੂਨ (ਸਰਕਾਰੀ ਅਤੇ ਨਿੱਜੀ ਜਾਇਦਾਦ ਦੀ ਰਾਖੀ ਸਬੰਧੀ ਕਾਨੂਨ ਅਤੇ ਆਈ.ਪੀ.ਸੀ. ਦੀ ਧਾਰਾ 295-ਏ ’ਚ ਸੋਧ ਕਰਕੇ ਧਰਮ ਗ੍ਰੰਥ ਦੀ ਬੇਅਦਬੀ ਲਈ ਸਜ਼ਾ ਤਿੰਨ ਸਾਲ ਦੀ ਕੈਦ ਤੋਂ ਵਧਾ ਕੇ ਉਮਰ ਕੈਦ ਕਰਨਾ ਆਦਿ) ਰੱਦ ਕੀਤੇ ਜਾਣ।
5. ਹੁਣ ਤੱਕ ਦੇ ਘਟਨਾ ਕ੍ਰਮ ਤੋਂ ਇਹ ਗੱਲ ਬਿਲਕੁਲ ਸਾਫ਼ ਹੈ ਕਿ ਡੇਰਾ ਸਚਾ ਸੌਦਾ ਦੇ ਮਾਮਲੇ ਨਾਲ ਸ਼੍ਰੋਮਣੀ ਕਮੇਟੀ ਅਤੇ ਸਿੱਖ ਧਰਮ ਦੇ ਆਗੂਆਂ ਨੇ ਅਕਾਲੀ ਦਲ ਬਾਦਲ ਦੀ ਵੋਟ ਸਿਆਸਤ ਦੀਆਂ ਲੋੜਾਂ ਤਹਿਤ ਹੀ ਨਜਿਠਿਆ ਹੈ ਜੋ ਸਪਸ਼ਟ ਰੂਪ ’ਚ ਧਰਮ ਦੀ ਸਿਆਸਤ ਲਈ ਦੁਰਵਰਤੋਂ ਹੈ। ਇਸ ਮਸਲੇ ਨੂੰ ਲੈ ਕੇ ਅਨੇਕਾਂ ਵਾਰ ਪੰਜਾਬ ਦੇ ਸਮਾਜਿਕ ਮਾਹੌਲ ਚ ਤਲਖੀ ਪੈਦਾ ਕੀਤੀ ਜਾਂਦੀ ਰਹੀ ਹੈ, ਕੀਮਤੀ ਜਾਨਾਂ ਦੀ ਬਲੀ ਲਈ ਗਈ ਹੈ ਅਤੇ ਫੌਜਦਾਰੀ ਮੁਕਦਮੇਂ ਵੀ ਦਰਜ਼ ਹੋਏ ਹਨ। ਇਸ ਮੁੜ ਮੁੜ ਵਾਪਰ ਰਹੇ ਵਰਤਾਰੇ ਨੂੰ ਰੋਕਣ ਲਈ ਧਰਮ ਦਾ ਸਿਆਸਤ ਵਿਚ ਅਤੇ ਸਿਆਸਤ ਦਾ ਧਰਮ ਵਿਚ ਦਖਲ ਮੁਕੰਮੱਲ ਰੂਪ ਵਿਚ ਬੰਦ ਹੋਣਾ ਚਾਹੀਦਾ ਹ। ਇਸ ਮਕਸਦ ਲਈ ਲੋੜੀਂਦੇ ਕਾਨੂਨੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਲਕਾਂਦੇ ਕਿਸੇ ਵੀ ਹਿੱਸੇ ਵਲੋਂ ਕਿਸੇ ਹੋਰ ਹਿੱਸੇ ਦਾ ਜਾਤ, ਧਰਮ ਜਾਂ ਅਕੀਦਿਆਂ ਦੇ ਆਧਾਰ ’ਤੇ ਸਮਾਜਿਕ ਬਾਈਕਾਟ ਸਜ਼ਾ ਯੋਗ ਅਪਰਾਧ ਹੋਣਾ ਚਾਹੀਦਾ ਹੈ।
6. ਲੋਕਾਂ ਵਿਚ ਜਾਤਾਂ, ਧਰਮਾਂਅਤੇ ਫਿਰਕਿਆਂ ਦੇ ਅਧਾਰ ਤੇ ਵੰਡੀਆਂ ਪਾਉਣ; ਧਰਮ ਅਧਾਰਿਤ ਰਾਜ ਕਾਇਮ ਕਰਨ ਅਤੇ ਲਕਾਂਦੇ ਖਾਣ-ਪੀਣ, ਪਹਿਨਣ, ਸਮਾਜਿਕ ਸਬੰਧ ਬਣਾਉਣ ਆਦਿ ਤੇ ਜਾਬਰਾਨਾ ਪਾਬੰਦੀਆਂ ਮੜਨ ਵਾਲੀਆਂ ਗੈਰ ਜਮਹੂਰੀ ਤਾਕਤਾਂ ਤੋਂ ਚੌਕਸੀ ਦੀ ਲੋੜ ਹੈ। ਇਸ ਲਈ ਲਕਾਂਨੂੰ ਆਵਦਾ ਵਿਚਾਰ ਪ੍ਰਗਟਾਵੇ ਅਤੇ ਬੋਲਣ ਦਾ ਹੱਕ ਬੁਲੰਦ ਕਰਨਾਂ ਚਾਹੀਦਾ ਹੈ। ਮੌਜੂਦਾ ਘਟਨਾ ਕ੍ਰਮ ਲਈ ਜਿੰਮੇਵਾਰ ਸਿਆਸਤਦਾਨ ਜਦੋਂ ਵੀ ਓਹਨਾਂ ਦੇ ਪਿੰਡਾਂ ਜਾਂ ਸ਼ਹਿਰਾਂ ’ਚ ਆਉਂਦੇ ਹਨ ਤਾਂ ਓਹਨਾਂ ਤੋਂ ਇਸ ’ਚ ਰੋਲ ਸਬੰਧੀ ਸਪਸ਼ਟ ਸਵਾਲ ਪੁੱਛੇ ਜਾਣੇ ਚਾਹੀਦੇ ਹਨ।
ਵ‘ੱਲੋ: ਸੂਬਾ ਕਮੇਟੀ ਜਮਹੂਰੀ ਅਧਿਕਾਰ ਸਭਾ ਪੰਜਾਬ
ਜਾਰੀ ਕਰਤਾ:
ਪ੍ਰੋ. ਜਗਮੋਹਨ ਸਿੰਘ ਸੂਬਾ ਜਨਰਲ ਸਕੱਤਰ ਜਮਹੂਰੀ ਅਧਿਕਾਰ ਸਭਾ ਪੰਜਾਬ 9814001836

No comments:

Post a Comment