ਆਪਣਾ ਸਮੁੱਚਾ ਜੀਵਨ ਸਮਾਜਿਕ ਸਮਾਨਤਾ, ਜਮਹੂਰੀ ਹੱਕਾਂ, ਵਿਗਿਆਨਕ ਸੋਚ ਦੇ ਪ੍ਰਸਾਰ ਅਤੇ ਹੱਕ ਸੱਚ ਦੀ ਲੜਾਈ ਲਈ ਸਮਰਪਿਤ ਕਰਨ ਵਾਲੇ ਸੰਘਰਸ਼ਸ਼ੀਲ ਸਾਥੀ ਘਣਸ਼ਾਮ ਜੋਸ਼ੀ ਦਾ ਜਨਮ 25 ਨਵੰਬਰ 1931 ਨੂੰ ਵਰਤਮਾਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਾਈ ਕੀ ਪਸ਼ੌਰ ਵਿਖੇ ਸਤਿਕਾਰਤ ਪਿਤਾ ਬਲਵੰਤ ਸਿੰਘ ਅਤੇ ਮਾਤਾ ਗੰਗਾ ਦੇਵੀ ਦੇ ਘਰ ਹੋਇਆ। ਮੁੱਢਲੀ ਵਿੱਦਿਆ ਆਪਣੇ ਪਿੰਡ ਵਿਖੇ ਹੀ ਪ੍ਰਾਪਤ ਕਰਕੇ, ਪੰਜਵੀਂ ਤੋਂ ਅੱਠਵੀਂ ਪ੍ਰਾਈਵੇਟ ਮਾਸਟਰ ਪਰਾਗ ਰਾਜ ਸੁਨਾਮ ਦੀ ਅਗਵਾਈ ਹੇਠ ਕਰਕੇ, ਆਪ ਨੇ ਨੌਂਵੀ ਅਤੇ ਦਸਵੀਂ ਖਾਲਸਾ ਹਾਈ ਸਕੂਲ, ਮਾਨਸਾ ਤੋਂ ਕੀਤੀ। ਸਿੱਖਿਆ ਪ੍ਰਾਪਤੀ ਉਪਰੰਤ ਆਪ ਨੇ ਬਤੌਰ ਅਧਿਆਪਕ ਆਪਣਾ ਜੀਵਨ ਸ਼ੁਰੂ ਕੀਤਾ। ਆਪ ਜੀ ਦੀ ਪਹਿਲੀ ਨਿਯੁਕਤੀ 18 ਜੁਲਾਈ 1949 ਨੂੰ ਗੌਰਮਿੰਟ ਲੋਅਰ ਮਿਡਲ ਸਕੂਲ, ਛਾਜਲੀ ਵਿਖੇ ਹੋਈ। ਫਿਰ ਕੌਹਰੀਆਂ, ਲਾਡਬਨਜਾਰਾ ਕਲਾਂ, ਗਾਗਾ, ਕੋਟੜਾ ਲੇਹਲ, ਘਾਸੀਵਾਲਾ ਆਦਿ ਸਕੂਲਾਂ ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ। ਇੱਕ ਜੂਨ 1968 ਨੂੰ ਬਤੌਰ ਹੈੱਡ ਟੀਚਰ ਗੌਰਮਿੰਟ ਪ੍ਰਾਇਮਰੀ ਸਕੂਲ, ਆਲਮਪੁਰ ਵਿਖੇ ਹਾਜ਼ਰ ਹੋਏ ਅਤੇ ਇਸ ਉਪਰੰਤ ਗਾਗਾ, ਢਪਾਲੀ, ਲਹਿਰਾਗਾਗਾ, ਅੜਕਵਾਲ ਆਦਿ ਪਿੰਡਾਂ ਦੇ ਸਕੂਲਾਂ ਵਿੱਚ ਬਤੌਰ ਹੈੱਡ ਟੀਚਰ ਕੰਮ ਕੀਤਾ। 19 ਅਪ੍ਰੈਲ 1982 ਨੂੰ ਬਤੌਰ ਸੈਂਟਰ ਹੈੱਡ ਟੀਚਰ ਪਦ ਉਨਤੀ ਪ੍ਰਾਪਤ ਕਰਕੇ ਸ.ਪ੍ਰ.ਸ. ਭਾਈ ਕੀ ਪਸ਼ੌਰ ਵਿਖੇ ਹਾਜ਼ਰ ਹੋਏ। ਵੱਖੋ-ਵੱਖਰੇ ਸਕੂਲਾਂ ਵਿੱਚ ਕੰਮ ਕਰਦਿਆਂ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਕੂਲਾਂ ਦੀਆਂ ਲੋਕਾਂ ਦੇ ਸਹਿਯੋਗ ਅਤੇ ਵਿਭਾਗੀ ਯਤਨਾਂ ਨਾਲ ਵਧੀਆ ਇਮਾਰਤਾਂ ਬਨਵਾਉਣ, ਰੁੱਖ ਲਗਾਉਣ ਆਦਿ ਵੱਲ ਵਿਸ਼ੇਸ਼ ਧਿਆਨ ਦਿੱਤਾ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਅਤੇ ਹੋਰ ਸਿੱਖਿਆ ਸਹਾਇਕ ਗਤੀਵਿਧੀਆਂ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਅਤੇ ਆਪਣੀ ਅਗਵਾਈ ਹੇਠ ਆਯੋਜਿਤ ਕਰਵਾਈਆਂ। 29 ਅਗਸਤ 1987 ਤੋਂ 30 ਨਵੰਬਰ 1989 ਤੱਕ 2 ਸਾਲ 3 ਮਹੀਨੇ ਆਪ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਤੌਰ ਤੇ ਬਲਾਕ ਲਹਿਰਾਗਾਗਾ ਵਿਖੇ ਕੰਮ ਕੀਤਾ। ਆਪ ਸਿਰਫ਼ ਅਜਿਹੇ ਅਧਿਆਪਕ ਨਹੀਂ ਸਨ ਜਿੰਨ੍ਹਾਂ ਦਾ ਸਫਰ ‘ਸਿਰਫ਼ ਘਰ ਤੋਂ ਸਕੂਲ ਜਾਂ ਸਕੂਲ ਤੋਂ ਘਰ’ ਰਿਹਾ ਹੋਵੇ, ਆਪ ਨੇ ਸਮਾਜ ਦੀ ਸਮੁੱਚੀ ਜਨਤਾ, ਲੁੱਟ ਅਤੇ ਜਬਰ ਦਾ ਸ਼ਿਕਾਰ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਲਿਆ। ਸਰਕਾਰੀ ਨੌਕਰੀ ਤੇ ਹੁੰਦਿਆਂ ਟਰੇਡ ਯੂਨੀਅਨਾਂ, ਜਮਹੂਰੀ ਇਨਕਲਾਬੀ ਜਥੇਬੰਦੀਆਂ ਵਿੱਚ ਕੰਮ ਕਰਦਿਆਂ ਹਮੇਸ਼ਾਂ ਲੋਕ ਪੱਖੀ ਆਵਾਜ਼ ਬੁਲੰਦ ਕੀਤੀ। ਜੇ.ਟੀ. ਟੀਚਰ ਟ੍ਰੇਨਿੰਗ ਸਮੇਂ ਹੀ ਆਪ ਸੰਘਰਸ਼ਾਂ ਦੇ ਮੈਦਾਨ ਵਿੱਚ ਕੁੱਦ ਪਏ। ਦਸੰਬਰ 1952 ਵਿੱਚ ਟ੍ਰੇਨਿੰਗ ਦੌਰਾਨ ਫੀਸ ਮੁਆਫੀ, ਅੱਧੀ ਤਨਖਾਹ ਅਤੇ ਪੂਰਾ ਅਲਾਊਂਸ ਲਈ ਆਪਣੇ ਸਾਥੀਆਂ ਦੀ ਅਗਵਾਈ ਕਰਕੇ ਘੋਲ਼ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ। ਆਪ 1965 ਵਿੱਚ ਗੌਰਮਿੰਟ ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਦੇ ਬਲਾਕ ਸੈਕਟਰੀ ਬਣੇ। 1966 ਵਿੱਚ ਆਪ ਨੂੰ ਜ਼ਿਲ੍ਹਾ ਸਕੱਤਰ ਬਣਾਇਆ ਗਿਆ। ਭ੍ਰਿਸ਼ਟ ਸਿੱਖਿਆ ਅਧਿਕਾਰੀਆਂ ਖਿਲਾਫ ਅਨੇਕਾਂ ਲੜਾਈਆਂ ਲੜੀਆਂ। ਅਨੇਕਾਂ ਭੁੱਖ ਹੜਤਾਲਾਂ ਵਿੱਚ ਸ਼ਾਮਿਲ ਹੋਏ। ਸਰਕਾਰੀ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ਾਂ ਵਿੱਚ ਬਤੌਰ ਆਗੂ ਮੋਹਰੀ ਰੋਲ ਰਿਹਾ। 1969 ਵਿੱਚ ਆਪ ਇਸੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਣੇ। ਅਧਿਆਪਕ ਏਕਤਾ ਲਈ 16 ਜਨਵਰੀ 1972 ਨੂੰ ਅਸਤੀਫਾ ਦੇ ਕੇ ਟੀਚਰ ਯੂਨੀਅਨ ਦੇ ਮੈਂਬਰ ਬਣੇ ਅਤੇ ਜ਼ਿਲ੍ਹਾ ਆਰਗੇਨਾਈਜ਼ਰ ਨਾਮਜਦ ਕੀਤੇ ਗਏ ਅਤੇ ਬਲਾਕ ਦੇ ਬਿਨ੍ਹਾਂ ਮੁਕਾਬਲਾ ਪ੍ਰਧਾਨ ਬਣੇ। ਗੌਰਮਿੰਟ ਟੀਚਰ ਯੂਨੀਅਨ ਵਿੱਚ ਸਰਗਰਮੀ ਨਾਲ ਕੰਮ ਕੀਤਾ। 1971 ਵਿੱਚ ਅਕਾਲੀ ਸਰਕਾਰ ਸਮੇਂ ਮੁਲਾਜਮ ਮੰਗਾਂ ਲਈ ਸੰਘਰਸ਼ ਕਰਦੇ 8-1-1971 ਤੋਂ 27-1-1971 ਤੱਕ ਸੁਨਾਮ ਜੇਲ੍ਹ ਵਿੱਚ ਰਹੇ। 26 ਨਵੰਬਰ ਨੂੰ ਬਲਾਕ ਲਹਿਰਾਗਾਗਾ ਦੇ ਪੰਜਾਬ ਸੁਬਾਰਡੀਨੇਟ ਸਰਵਿਸ਼ਿਜ ਫੈਡਰੇਸ਼ਨ ਦੇ ਜਨਰਲ ਸਕੱਤਰ ਬਣੇ। ਬਲਾਕ ਲਹਿਰਾਗਾਗਾ ਵਿੱਚ ਬੇਰੁਜ਼ਗਾਰ ਟੀਚਰ ਯੂਨੀਅਨ ਦੀ ਸਥਾਪਨਾ ਲਈ ਵਿਸ਼ੇਸ਼ ਰੋਲ ਅਦਾ ਕੀਤਾ। 16 ਦਸੰਬਰ 1970 ਦੀ ਹੜਤਾਲ ਵਿੱਚ ਭਾਗ ਲਿਆ। 12-13-14 ਜਨਵਰੀ 1971 ਦੀ ਹੜਤਾਲ ਕੀਤੀ। 1978 ਦੇ ਬੇਰੁਜ਼ਗਾਰ ਟੀਚਰ ਘੋਲ ਵਿੱਚ 27 ਸਤੰਬਰ 1978 ਤੋਂ 8 ਦਸੰਬਰ 1978 ਤੱਕ ਅੰਬਾਲਾ ਅਤੇ ਸੰਗਰੂਰ ਜੇਲ੍ਹ ਵਿੱਚ ਰਹੇ। ਹਰਿਆਣਾ-ਪੰਜਾਬ ਬਨਣ ਸਮੇਂ 26 ਟੀਚਰਾਂ ਦੀ ਪੰਜਾਬ ਵਿੱਚ ਐਲੋਕੇਸ਼ਨ ਕਰਵਾਉਣ ਲਈ ਸੰਘਰਸ਼ ਕੀਤਾ ਅਤੇ ਰਾਜਪਾਲ ਦੇ ਹੁਕਮਾਂ ਰਾਹੀਂ ਉਹਨਾਂ ਨੂੰ ਜ਼ਿਲ੍ਹਾ ਜੀਂਦ ਤੋਂ ਸੰਗਰੂਰ ਜ਼ਿਲ੍ਹੇ ਵਿੱਚ ਲਿਆਂਦਾ। ਐਮਰਜੈਂਸੀ ਸਮੇਂ ਸਸਪੈਂਡ ਹੋਏ ਟੀਚਰਾਂ ਦੀ ਬਹਾਲੀ ਲਈ ਡਟ ਕੇ ਸੰਘਰਸ਼ ਲੜਿਆ। ਬਲਾਕ ਲਹਿਰਾਗਾਗਾ ਵਿੱਚ ਅਧਿਆਪਕ ਭਲਾਈ ਫੰਡ ਚਾਲੂ ਕਰਵਾਇਆ ਅਤੇ ਬਤੌਰ ਖਜਾਨਚੀ ਕੰਮ ਕੀਤਾ। ਬਤੌਰ
ਪੈਨਸ਼ਨਰ ਸਬ ਡਵੀਜਨ ਸ਼ਿਕਾਇਤ ਕਮੇਟੀ ਸੁਨਾਮ ਦੇ ਮੈਂਬਰ ਬਣੇ। 1972 ਵਿੱਚ ਜਦੋਂ ਲਹਿਰਾਗਾਗਾ ਵਿਖੇ ਮਰਹੂਮ ਸਾਥੀ ਕਾਮਰੇਡ ਹਰੀ ਸਿੰਘ ਤਰਕ ਦੀ ਅਗਵਾਈ ਹੇਠ ਸਭਿਆਚਾਰ ਸਭਾ ਦਾ ਗਠਨ ਕੀਤਾ ਗਿਆ ਤਾਂ ਉਸ ਸਮੇਂ ਤੋਂ ਹੀ ਆਪ ਉਸਦੇ ਮੁਢਲੇ ਮੈਂਬਰ ਬਣ ਕੇ ਉਸਦੀ ਮਜ਼ਬੂਤੀ ਲਈ ਦ੍ਰਿੜਤਾ ਨਾਲ ਕੰਮ ਕਰਦੇ ਰਹੇ। ਸਾਰਾ ਸਮਾਂ ਇਸਦੇ ਖਜਾਨਚੀ ਰਹੇ ਅਤੇ ਇੱਕ ਵਾਰ ਸਕੱਤਰ ਦਾ ਕੰਮ ਵੀ ਕੀਤਾ। ਸਭਾ ਵੱਲੋਂ ਸ਼ੁਰੂ ਕੀਤੇ ਪਰਚੇ ਦਸਤਕ ਵਿੱਚ ਹਮੇਸ਼ਾ ਹੋਰ ਲਿਖਤਾਂ ਤੋਂ ਇਲਾਵਾ ‘ਭਾਰਤ ਦਰਸ਼ਨ’ ਨਾਂ ਥੱਲੇ ਕਾਲਮ ਲਿਖਦੇ ਰਹੇ। ਇਹ ਪਰਚਾ ਨਵ-ਦਸਤਕ, ਜਨ-ਦਸਤਕ ਅਤੇ ਹੁਣ ਸ਼ਬਦ-ਬਾਣ ਦੇ ਰੂਪ ਵਿੱਚ ਲਗਾਤਾਰ ਆਪਣਾ ਸਫ਼ਰ ਤੈਅ ਕਰ ਰਿਹਾ ਹੈ। ਕਾਮਰੇਡ ਹਰੀ ਸਿੰਘ ਤਰਕ ਦੀ ਇੱਕ ਹਾਦਸੇ ਦੌਰਾਨ ਹੋਈ ਅਚਾਨਕ ਬੇਵਕਤ ਦੁਖਦਾਈ ਮੌਤ ਸਮੇਂ ਜਦ ਪਰਚੇ ਨੂੰ ਜਾਰੀ ਰੱਖਣ ਦਾ ਸਵਾਲ ਆਇਆ, ਤਾਂ ਆਪ ਨੇ ਇਸਨੂੰ ਜਾਰੀ ਰੱਖਣ ਦੀ ਜਬਰਦਸਤ ਪ੍ਰੋੜਤਾ ਕੀਤੀ। ਇੱਕ ਕਮੇਟੀ ਬਣਾ ਕੇ ਇਸਦਾ ਸੰਚਾਲਨ ਮੁੜ ਆਰੰਭਿਆ। ਕਮੇਟੀ ਨੇ ਆਪ ਨੂੰ ਇਸਦਾ ਸੰਪਾਦਨ ਕਰਨ ਦੀ ਜਿੰਮੇਵਾਰੀ ਸੌਂਪੀ ਜੋ ਆਪ ਨੇ ਕਬੂਲੀ। ਮਈ 2007 ਤੋਂ ਲਗਾਤਾਰ ਅੱਜ ਤੀਕ ਆਪ ਸ਼ਬਦ ਬਾਣ ਦੇ ਸੰਪਾਦਕ ਰਹੇ। ਆਪ ਲੋਕ ਚੇਤਨਾ ਮੰਚ ਦੇ ਮੁਢਲੇ ਮੈਂਬਰਾਂ ਵਿੱਚੋਂ ਸਨ। ਮੰਚ ਦੀ ਹਰ ਸਰਗਰਮੀ ਵਿੱਚ ਹਮੇਸ਼ਾਂ ਵਧ-ਚੜ੍ਹ ਕੇ ਭਾਗ ਲੈਂਦੇ ਰਹੇ। ਜਮਹੂਰੀ ਅਧਿਕਾਰ ਸਭਾ ਪੰਜਾਬ ਵਿੱਚ ਵੀ ਆਪ ਨੇ ਇਸ ਦੇ ਗਠਨ ਤੋਂ ਲੈ ਕੇ ਅੱਜ ਤੀਕ ਬਹੁਤ ਸਰਗਰਮੀ ਨਾਲ ਕੰਮ ਕੀਤਾ। ਜ਼ਿਲ੍ਹਾ ਸੰਗਰੂਰ ਦੇ ਦੋ ਵਾਰ ਪ੍ਰਧਾਨ ਅਤੇ ਇੱਕ ਵਾਰ ਸਕੱਤਰ ਰਹੇ। ਕਈ ਜਬਰ ਦੀਆਂ ਘਟਨਾਵਾਂ ਜਿਵੇਂ ਭੋਲੀ ਕਾਤਲ ਕਾਂਡ, ਟਹਿਲ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਮੌਤ, ਮਲੇਰਕੋਟਲਾ ਰਸਤਾ ਰੋਕੂ ਅੰਦੋਲਨ ਵਿੱਚ ਮਰੇ 12 ਅਕਾਲੀ ਵਰਕਰਾਂ, ਬਸ ਕਿਰਾਇਆ ਘੋਲ ਛਾਜਲੀ, ਤਾਰ ਫੈਕਟਰੀ ਘੋਲ ਸੰਗਰੂਰ, ਕਿਰਨਜੀਤ ਬਲਾਤਕਾਰ ਅਤੇ ਕਤਲ ਕਾਂਡ ਆਦਿ ਦੀਆਂ ਤੱਥ ਖੋਜ ਕਮੇਟੀਆਂ ਦੇ ਮੈਂਬਰ ਰਹੇ। ਹੁਣ ਆਪ ਇਕਾਈ ਪਟਿਆਲਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਸਨ। ਰਜਿੰਦਰਾ ਹਸਪਤਾਲ ਸੰਬੰਧੀ ਬਣੀਆਂ ਜਾਂਚ ਕਮੇਟੀਆਂ ਦੇ ਮੈਂਬਰ ਰਹੇ। ਬਾਦਸ਼ਾਹਪੁਰ ਰੇਪ ਅਤੇ ਖੁਦਕਸ਼ੀ ਕੇਸ ਦੀ ਜਾਂਚ ਰਿਪੋਰਟ ਵਿੱਚ ਸ਼ਾਮਿਲ ਰਹੇ। ਲਹਿਰਾਗਾਗਾ ਵਿੱਚ ਖਪਤਕਾਰ ਸੁਰੱਖਿਆ ਕਮੇਟੀ ਵਿੱਚ ਬਤੌਰ ਸਕੱਤਰ ਕੰਮ ਕੀਤਾ। ਸੋਨੇ ਦੇ ਖੋਟ ਸੰਬੰਧੀ ਸੰਘਰਸ਼ ਕਮੇਟੀ ਵਿੱਚ ਸਰਗਰਮੀ ਨਾਲ ਭਾਗ ਲੈ ਕੇ ਲੋਕਾਂ ਦੀ ਲੱਖਾਂ ਰੁਪਏ ਦੀ ਲੁੱਟ ਰੋਕੀ। ਲੋਕ ਭਲਾਈ ਸਭਾ ਲਹਿਰਾਗਾਗਾ ਦੇ ਪ੍ਰਧਾਨ ਰਹੇ। ਸ਼ਹਿਰ ਦੀ ਭਲਾਈ ਲਈ ਯਤਨ ਕੀਤੇ। ਲੋਕ ਭਲਾਈ ਸਭਾ ਨੂੰ ਲੋਕ ਭਲਾਈ ਪਾਰਟੀ ਵਿੱਚ ਤਬਦੀਲ ਕਰਨ ਤੇ ਸਭਾ ਨਾਲੋਂ ਨਾਤਾ ਤੋੜ ਲਿਆ। ਐੱਸ.ਡੀ.ਹਾਈ. ਸਕੂਲ ਦੇ ਅਧਿਆਪਕਾਂ ਦੀ ਤਨਖਾਹ ਵਧਾਉਣ ਲਈ ਸੰਘਰਸ਼ ਵਿੱਚ ਸ਼ਾਮਿਲ ਹੋਏ। ਟਕਰਾਅ ਬਣ ਜਾਣ ਤੇ ਆਪ ਜੀ ਦੀ ਨੂੰਹ ਨੂੰ ਸਕੂਲ ਛੱਡਣਾ ਪਿਆ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਸਥਾਪਨਾ ਤੋਂ ਲੈ ਕੇ ਉਸ ਨਾਲ ਹਰ ਸਰਗਰਮੀ, ਹਰ ਸੰਘਰਸ਼ ਵਿੱਚ ਜੁੜੇ ਰਹੇ ਹਨ। ਜ਼ਿਲ੍ਹਾ ਸੰਗਰੂਰ ਵੱਲੋਂ 26 ਸਾਲ ਤੋਂ ਕਰਵਾਈ ਜਾ ਰਹੀ ਵਜ਼ੀਫਾ ਪ੍ਰੀਖਿਆ ਨੂੰ ਹਮੇਸ਼ਾ ਪ੍ਰੋਤਸਾਹਨ ਦਿੱਤਾ ਹੈ। ਡੀ.ਈ.ਐਫ ਦੇ ਰਸਾਲੇ ‘ਮੁਲਾਜ਼ਮ ਘੋਲ’ ਦੇ ਸਲਾਹਕਾਰ ਰਹੇ ਹਨ। ਲਹਿਰਾਗਾਗਾ ਹਸਪਤਾਲ ਵੈਲਫੇਅਰ ਕਮੇਟੀ ਦੇ ਮੈਂਬਰ ਰਹੇ। ਲਹਿਰਾਗਾਗਾ ਦੇ ਸਕੂਲਾਂ ਦੀਆਂ ਬਿਲਡਿੰਗ ਕਮੇਟੀਆਂ, ਸ਼ਹਿਰੀ ਸਿੱਖਿਆ ਵਿਕਾਸ ਕਮੇਟੀਆਂ ਦੇ ਮੈਂਬਰ ਰਹੇ ਹਨ। ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ ਲਹਿਰਾਗਾਗਾ ਦਾ 1993 ਵਿੱਚ ਗਠਨ ਕੀਤਾ। ਤਿੰਨ ਸਾਲ ਸਕੱਤਰ (1994 ਤੋਂ 1997) ਅਤੇ ਦਸ ਸਾਲ (1997 ਤੋਂ 2007) ਪ੍ਰਧਾਨ ਰਹੇ। ਅਨੇਕਾਂ ਕੁਦਰਤੀ ਆਫਤਾਂ ਸਮੇਂ ਆਪਣੀ ਅਗਵਾਈ ਹੇਠ ਲੱਖਾਂ ਰੁਪਏ ਰਲੀਫ ਫੰਡ ਇਕੱਠਾ ਕਰਕੇ ਭੇਜਿਆ। ਸਕੂਲਾਂ ਦੇ ਗਰੀਬ ਵਿਦਿਆਰਥੀਆਂ ਦੀ ਸਿੱਖਿਆ ਸਮੱਗਰੀ ਨਾਲ ਮਦਦ ਕਰਨ ਵਿੱਚ ਮੋਹਰੀ ਰੋਲ ਅਦਾ ਕਰਦੇ ਰਹੇ। ਢਹੇ ਅਤੇ ਜੋਗੀ ਬਸਤੀ ਦੇ ਬੱਚਿਆਂ ਲਈ 2 ਸੈਂਟਰ ਚਾਲੂ ਕਰਵਾਏ। ਸਿੱਖਿਆ ਸੁਧਾਰ ਸਭਾ, ਲਹਿਰਾਗਾਗਾ ਅਤੇ ਸਿੱਖਿਆ ਸੁਧਾਰ ਸਭਾ, ਸੰਗਰੂਰ ਦੇ ਮੈਂਬਰ ਰਹੇ। ਬੀ.ਪੀ.ਈ.ਓ. ਸਮੇਂ ਬਾਜੀਗਰ ਬਸਤੀ, ਊਨਾ ਬਸਤੀ ਦੇ ਪ੍ਰਾਇਮਰੀ ਸਕੂਲਾਂ ਲਈ ਜ਼ਮੀਨ ਦਿਵਾਈ, ਬਿਲਡਿੰਗਾਂ ਬਣਵਾਈਆਂ। ਗ਼ਦਰ ਮੈਮੋਰੀਅਲ ਹਾਲ, ਸੰਗਰੂਰ ਅਤੇ ਤਰਕਸ਼ੀਲ ਹਾਲ ਪਟਿਆਲਾ ਦੇ ਸਰਗਰਮ ਮੈਂਬਰ ਰਹੇ। ਨਿਊ ਗਰੀਨ ਪਾਰਕ ਦੀ ਵੈਲਫੇਅਰ ਕਮੇਟੀ, ਪਟਿਆਲਾ ਦੇ ਚੀਫ ਐਡਵਾਈਜ਼ਰ ਰਹੇ। ਸ.ਸ.ਸ.ਸ. ਲਹਿਰਾਗਾਗਾ ਵਿੱਚ ਨਿੱਜੀ ਤੌਰ ਤੇ ਇੱਕ ਕਮਰਾ ਬਣਵਾਇਆ। ਦੇਸ਼ ਭਗਤ ਯਾਦਗਾਰ ਕਮੇਟੀ, ਲੌਂਗੋਵਾਲ ਦੇ ਗਠਨ ਸਮੇਂ ਤੋਂ ਹੀ ਆਪ ਉਸਦੇ ਮੁਢਲੇ ਮੈਂਬਰ ਰਹੇ ਹਨ। ਐਡਹਾਕ ਕਮੇਟੀ ਤੋਂ ਬਾਅਦ ਸੰਵਿਧਾਨ ਤਿਆਰ ਕਰਕੇ ਜਦੋਂ ਕਮੇਟੀ ਦੀ ਚੋਣ ਕੀਤੀ ਗਈ ਤਾਂ ਉਸ ਸਮੇਂ ਆਪ ਨੂੰ ਉਸਦੇ ਪਹਿਲੇ ਪ੍ਰਧਾਨ ਦੇ ਤੌਰ ਤੇ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ। ਇਸ ਸਮੇਂ ਭੀ ਆਪ ਉਸਦੇ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਹੇ ਸਨ।
ਆਪ ਲਗਾਤਾਰ ਸੱਤ ਸਾਲ ਤੋਂ ਇਸ ਸੰਸਥਾ ਦੇ ਪ੍ਰਧਾਨ ਸਨ। ਇਸਦੀ ਬੇਹਤਰੀ, ਵਿਕਾਸ ਲਈ ਆਪ ਹਮੇਸ਼ਾ ਚਿੰਤਤ ਰਹੇ ਅਤੇ ਆਪਣੀ ਅਗਵਾਈ ਨਾਲ ਉਸਨੂੰ ਇਸ ਮੰਜ਼ਿਲ ਤੀਕ ਲੈ ਕੇ ਆਏ ਹਨ। ਸਮਾਜ ਵਿੱਚ ਵਿਗਿਆਨਕ ਸੋਚ ਦਾ ਪ੍ਰਚਾਰ ਪ੍ਰਸਾਰ ਹਮੇਸ਼ਾ ਆਪ ਦਾ ਅਹਿਮ ਕਾਰਜ ਰਿਹਾ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਹਮੇਸ਼ਾ ਮੈਂਬਰ ਰਹੇ ਹਨ। ਇਕਾਈ ਪਟਿਆਲਾ ਵਿੱਚ ਪਿਛਲੇ ਕਈ ਸਾਲਾਂ ਤੋਂ ਬਹੁਤ ਸਰਗਰਮੀ ਨਾਲ ਕੰਮ ਕਰਦੇ ਰਹੇ। ਵੱਖ-ਵੱਖ ਅਖਬਾਰਾਂ, ਰਸਾਲਿਆਂ, ਪੁਸਤਕਾਂ ਤੋਂ ਜਾਣਕਾਰੀ ਇਕੱਤਰ ਕਰਕੇ ‘ਸ਼ਬਦ-ਬਾਣ’ ਰਾਹੀਂ ਲੋਕਾਂ ਨਾਲ ਲੇਖਾਂ, ਕਾਲਮਾਂ ਦੇ ਰੂਪ ਵਿੱਚ ਸਾਂਝੀ ਕਰਦੇ ਰਹੇ ਹਨ। ਸਮੁੱਚੀ ਜਿੰਦਗੀ ਆਪ ਨੇ ਆਪਣੇ ਆਪ ਨੂੰ ਅਧਿਐਨ ਨਾਲ ਜੋੜੀ ਰੱਖਿਆ। ਆਪ ਜੀ ਦੇ ਬੈਗ ਵਿੱਚ ਹਮੇਸ਼ਾ ਕੋਈ ਨਾ ਕੋਈ ਪੁਸਤਕ ਰਹਿੰਦੀ ਸੀ। ਹਰ ਨਵੀਂ ਪੁਸਤਕ ਦੀ ਖਰੀਦ ਕਰਨਾ ਆਪ ਦੀ ਪਹਿਲ ਰਿਹਾ। ਲਾਇਬ੍ਰੇਰੀਆਂ ਵਿੱਚੋਂ ਹਮੇਸ਼ਾਂ ਕਿਤਾਬਾਂ ਜਾਰੀ ਕਰਵਾ ਕੇ ਪੜ੍ਹਣਾ ਆਪ ਦਾ ਅਕੀਦਾ ਰਿਹਾ। ਕਾਮਰੇਡ ਹਰੀ ਸਿੰਘ ਤਰਕ ਦੇ ਆਪ ਸਭ ਤੋਂ ਨੇੜਲੇ ਅਤੇ ਵਿਸ਼ਵਾਸਯੋਗ ਸਾਥੀ ਸਨ। ਕਾਮਰੇਡ ਤਰਕ ਦੀ ਹਰ ਸਰਗਰਮੀ ਵਿੱਚ ਆਪ ਨੇ ਵਧ ਚੜ੍ਹ ਕੇ ਯੋਗਦਾਨ ਪਾਇਆ। ਅਨੇਕਾਂ ਸੰਸਥਾਵਾਂ ਨੇ ਆਪ ਦਾ ਸਨਮਾਨ ਕੀਤਾ। ਪਰ ਆਪ ਦੀ ਸਖਸ਼ੀਅਤ ਅਜਿਹੀ ਸੀ ਕਿ ਆਪ ਸਨਮਾਨਾਂ ਤੋਂ ਹਮੇਸ਼ਾਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ। ਆਪ ਜੀ ਨੂੰ ਲਗਭਗ ਦਸ ਸਾਲ ਪਹਿਲਾਂ ਵਿਛੋੜਾ ਦੇ ਗਈ ਆਪ ਜੀ ਦੀ ਜੀਵਨ ਸਾਥਣ ਸੀਤਾ ਜੋਸ਼ੀ ਦਾ ਆਪ ਨੂੰ ਹਮੇਸ਼ਾਂ ਆਪ ਜੀ ਦੇ ਅਗਾਂਹਵਧੂ, ਸੰਘਰਸ਼ਸ਼ੀਲ ਕਾਰਜਾਂ ਵਿੱਚ ਯੋਗਦਾਨ ਰਿਹਾ ਹੈ। ਸਮੁੱਚਾ ਪਰਿਵਾਰ ਬੇਟੇ-ਮਨਧੀਰ ਜੋਸ਼ੀ, ਬਲਰਾਜ ਜੋਸ਼ੀ ਆਪ ਦੇ ਕਾਫਲੇ ਦੇ ਰਾਹੀ ਹੀ ਨਹੀਂ ਸਗੋਂ ਉਸਨੂੰ ਹੋਰ ਵਿਸ਼ਾਲ ਕਰਨ ਲਈ ਆਗੂਆਨਾ ਰੋਲ ਅਦਾ ਕਰ ਰਹੇ ਹਨ। ਇੱਕ ਬਹੁਤ ਹੀ ਮਿਸਾਲੀ, ਦਿੜ੍ਹਤਾ ਭਰਪੂਰ, ਸਮਾਜਕ ਸਮਾਨਤਾ ਦੇ ਨਿਸ਼ਾਨੇ ਤੇ ਸੇਧਤ ਜੀਵਨ ਦੀ ਧਾਰਨੀ ਇਹ ਮਹਾਨ ਸਖਸ਼ੀਅਤ ਮਿਤੀ 4-4-2016 ਨੂੰ ਸਰੀਰਕ ਤੌਰ ਤੇ ਸਾਡੇ ਵਿੱਚੋਂ ਆਪਣਾ ਸਫ਼ਰ ਤੈਅ ਕਰਕੇ ਰੁਖਸਤ ਕਰ ਗਈ ਪਰ ਉਹਨ੍ਹਾਂ ਦੇ ਵਿਚਾਰ ਅਤੇ ਕੀਤੇ ਕਾਰਜ ਹਮੇਸ਼ਾਂ ਸਮਾਜ ਦਾ ਰਾਹ ਰੁਸ਼ਨਾਉਂਦੇ ਰਹਿਣਗੇ। ਸਾਥੀ ਘਣਸ਼ਾਮ ਜੋਸ਼ੀ ਨੂੰ ਲਾਲ ਸਲਾਮ

No comments:
Post a Comment