‘ ਜਦ
ਕਦੇ ਵੀ ਮੈਂ ਹੌਸਲਾ ਹਾਰ ਬੈਠਾ,
ਮੇਰੇ
ਲਈ ਜ਼ਿੰਦਗੀ ਅਰਥਹੀਣ ਬੋਝ ਬਣ ਗਈ
’ :
ਬਲਰਾਜ
ਸਾਹਨੀ ਨੇ 1972
ਵਿਚ
ਜੇ.ਐਨ.ਯੂ
ਦੇ ਵਿਦਿਆਰਥੀਆਂ ਨੂੰ ਕੀਤਾ ਸੀ
ਸੰਬੋਧਿਤ
ਮੰਨੇ-ਪ੍ਰਮੰਨੇ
ਅਦਾਕਾਰ ਦਾ ਜਵਾਹਰ ਲਾਲ ਯੂਨੀਵਰਸਿਟੀ
ਦੇ 1972 ਦੇ
ਡਿਗਰੀ-ਵੰਡ
ਸਮਾਰੋਹ ਵਿਚ ਦਿਤਾ ਗਿਆ ਭਾਸ਼ਨ ਅੱਜ
ਵੀ ਪ੍ਰਸੰਗਿਕ ਹੈ।
“ ਤਕਰੀਬਨ
20 ਸਾਲ
ਪਹਿਲਾਂ ਕੱਲਕਤਾ ਫਿਲਮ ਪੱਤਰਕਾਰ
ਸੰਘ ਨੇ ਫਿਲਮ ‘ਦੋ ਵਿਘਾ ਜ਼ਮੀਨ’
ਦੇ ਨਿਰਮਾਤਾ ਸਵਰਗਵਾਸੀ ਬਿਮਲ
ਰਾਏ ਅਤੇ ਉਸਦੇ ਸਹਿਕਰਮੀਆਂ ਯਾਨਿ
ਸਾਨੂੰ ਸਨਮਾਣਨ ਦਾ ਫ਼ੈਸਲਾ ਕੀਤਾ।
ਇਹ ਇਕ ਸਾਦਾ ਪਰ ਪ੍ਰਭਾਵਸ਼ਾਲੀ
ਸਮਾਗਮ ਸੀ। ਕਈ ਵਧੀਆ ਭਾਸ਼ਨ ਹੋਏ
ਪਰ ਸਰੋਤੇ ਬਿਮਲ ਰਾਏ ਨੂੰ ਸੁਣਨ
ਲਈ ਬੇਤਾਬ ਸਨ। ਅਸੀਂ ਫਰਸ਼ ਉੱਪਰ
ਬੈਠੇ ਸਾਂ ਅਤੇ ਮੈਂ ਬਿਮਲ ਦਾਅ ਦੇ
ਨਾਲ ਬੈਠਾ ਸੀ। ਮੈਂ ਦੇਖਿਆ ਕਿ
ਜਿਵੇਂ-2 ਉਸ
ਦੇ ਬੋਲਣ ਦੀ ਵਾਰੀ ਨਜ਼ਦੀਕ ਆ ਰਹੀ
ਸੀ ਉਸ ਦੀ ਘਬਰਾਹਟ ਤੇ ਬੇਚੈਨੀ
ਲਗਾਤਾਰ ਵੱਧ ਰਹੀ ਸੀ। ਜਦੋਂ ਉਸ
ਦੀ ਵਾਰੀ ਆਈ,ਉਸ
ਨੇ ਖੜ੍ਹਾ ਹੋ ਕੇ ਹੱਥ ਜੋੜ੍ਹੇ ਅਤੇ
ਕਿਹਾ, “ ਮੈਂ
ਜੋ ਵੀ ਕਹਿਣਾ ਹੁੰਦਾ ਹੈ,ਉਹ
ਮੈਂ ਆਪਣੀਆਂ ਫਿਲਮਾਂ ਰਾਹੀਂ ਕਹਿ
ਦਿੰਦਾ ਹਾਂ। ਮੈਂ ਉਸ ਤੋਂ ਇਲਾਵਾ
ਹੋਰ ਕੁਝ ਨਹੀਂ ਕਹਿਣਾ” ਅਤੇ ਇੰਨਾਂ
ਕਹਿ ਕੇ ਉਹ ਬੈਠ ਗਿਆ।
ਜੋ
ਬਿਮਲ ਦਾ ਨੇ ਕੀਤਾ ਉਸ ਦਾ ਬਹੁਤ
ਵੱਡਾ ਮਤਲਬ ਹੈ ਅਤੇ ਇਸ ਪਲ ਉਸ ਦੀ
ਮਿਸਾਲ ਉੱਪਰ ਚੱਲਣ ਲਈ ਮੇਰਾ ਬਹੁਤ
ਜੀਅ ਕਰ ਰਿਹਾ ਹੈ। ਮੇਰਾ ਅਜਿਹਾ
ਨਾ ਕਰਨ ਦਾ ਇਕੋ-ਇਕ
ਕਾਰਨ ਇਸ ਮਹਾਨ ਸੰਸਥਾ ਨਾਲ ਜੁੜ੍ਹੇ
ਨਾਮ ਪ੍ਰਤੀ ਮੇਰਾ ਡੂੰਘਾ ਸਤਿਕਾਰ
ਹੈ ਅਤੇ ਇਕ ਹੋਰ ਸ਼ਖਸ ਸ਼੍ਰੀ ਪੀ.ਸੀ.ਜੋਸ਼ੀ
ਲਈ ਸਤਿਕਾਰ ਹੈ ਜੋ ਤੁਹਾਡੀ ਯੂਨੀਵਰਸਿਟੀ
ਨਾਲ ਜੁੜ੍ਹੇ ਹੋਏ ਹਨ।ਮੇਰੀ ਜ਼ਿੰਦਗੀ
ਦੇ ਕਈ ਬਹੁਮੁੱਲੇ ਪਲ ਉਨ੍ਹਾਂ ਦੀ
ਦੇਣ ਹਨ ਅਤੇ ਇਹ ਕਰਜ਼ ਮੈਂ ਕਦੀ ਵੀ
ਨਹੀਂ ਉਤਾਰ ਸਕਦਾ। ਇਸੇ ਲਈ ਜਦ
ਮੈਂਨੂੰ ਇਸ ਸਮਾਰੋਹ ਨੂੰ ਸੰਬੋਧਨ
ਕਰਨ ਲਈ ਸੱਦਾ-ਪੱਤਰ
ਮਿਲਿਆ ਤਾਂ ਇਨਕਾਰ ਕਰਨਾ ਮੇਰੇ
ਲਈ ਅਸੰਭਵ ਹੋ ਗਿਆ। ਜੇਕਰ ਤੁਸੀਂ
ਮੈਨੂੰ ਆਪਣੇ ਬੂਹਿਆਂ ਅੱਗੇ ਝਾੜੂ
ਮਾਰਨ ਲਈ ਬੁਲਾਇਆ ਹੁੰਦਾ ਤਾਂ ਵੀ
ਮੈਨੂੰ ਇਤਨੀ ਹੀ ਖੁਸ਼ੀ ਤੇ ਮਾਣ
ਮਹਿਸੂਸ ਹੋਣਾ ਸੀ।ਸ਼ਾਇਦ ਉਹ ਸੇਵਾ
ਮੇਰੀ ਯੋਗਤਾ ਦੇ ਜ਼ਿਆਦਾ ਨਜ਼ਦੀਕ
ਹੋਣੀ ਸੀ।
ਕ੍ਰਿਪਾ
ਕਰਕੇ ਮੈਨੂੰ ਗਲਤ ਨਾ ਸਮਝਣਾ। ਮੈਂ
ਸਨਿਮਰ ਬਣਨ ਦੀ ਕੋਸ਼ਿਸ਼ ਨਹੀਂ ਕਰ
ਰਿਹਾ। ਜੋ ਕੁਝ ਵੀ ਮੈਂ ਕਿਹਾ ਹੈ
ਉਹ ਮੇਰੇ ਦਿਲ ਦੀ ਆਵਾਜ਼ ਹੈ ਅਤੇ
ਅੱਗੇ ਵੀ ਮੈਂ ਜੋ ਕੁਝ ਕਹਾਂਗਾ ਉਹ
ਮੇਰੇ ਦਿਲ ਚੋਂ ਹੀ ਨਿਕਲੇਗਾ ਅਤੇ
ਅਜਿਹੇ ਮੌਕਿਆਂ ਦੀ ਪਰੰਪਰਾ ਤੇ
ਭਾਵਨਾ ਮੁਤਾਬਕ ਹੀ ਨਿਕਲੇਗਾ,
ਚਾਹੇ
ਤੁਸੀਂ ਮੇਰੇ ਨਾਲ ਸਹਿਮਤ ਹੋਵੋ
ਜਾਂ ਨਾ ਹੋਵੋ। ਸ਼ਾਇਦ ਤੁਸੀਂ ਜਾਣਦੇ
ਹੋਵੋਂ ਕਿ 25
ਸਾਲ
ਤੋਂ ਜ਼ਿਆਦਾ ਸਮੇਂ ਤੋਂ ਅਕਾਦਮਿਕ
ਦੁਨੀਆ ਨਾਲ ਮੇਰਾ ਬਾ-ਵਾਸਤਾ
ਨਹੀਂ ਹੈ। ਮੈਂ ਪਹਿਲਾਂ ਕਦੇ ਵੀ
ਕਿਸੇ ਯੂਨੀਵਰਸਿਟੀ ਦੇ ਡਿਗਰੀ-ਵੰਡ
ਸਮਾਗਮ ਨੂੰ ਸੰਬੋਧਨ ਨਹੀਂ ਕੀਤਾ।
ਇਹ
ਦੱਸਣਾ ਵੀ ਕੁਥਾਂ ਨਹੀਂ ਹੋਵੇਗਾ
ਕਿ ਤੁਹਾਡੀ ਦੁਨੀਆ ਨਾਲੋਂ ਮੇਰੇ
ਨਾਤੇ ਦਾ ਤੋੜ੍ਹ-ਵਿਛੋੜਾ
ਮੇਰੀ ਆਪਣੀ ਮਰਜ਼ੀ ਅਨੁਸਾਰ ਨਹੀਂ
ਸੀ ਹੋਇਆ। ਇਹ ਤੋੜ੍ਹ-ਵਿਛੋੜਾ
ਸਾਡੇ ਮੁਲਕ ਵਿਚ ਫਿਲਮ ਨਿਰਮਾਣ
ਦੀਆਂ ਵਿਸ਼ੇਸ਼ ਹਾਲਤਾਂ ਕਾਰਨ ਹੋਇਆ।
ਸਾਡੀ ਫਿਲਮੀ ਸਨਅਤ ਦਾ ਛੋਟਾ ਸੰਸਾਰ
ਜਾਂ ਤਾਂ ਕਿਸੇ ਐਕਟਰ ਨੂੰ ਇਤਨਾ
ਘੱਟ ਕੰਮ ਮੁਹੱਈਆ ਕਰਵਾਉਂਦਾ ਹੈ
ਕਿ ਉਹ ਬੇਕਾਰੀ ਕਾਰਨ ਬਦਹਵਾਸ ਹੋ
ਜਾਂਦਾ ਹੈ ਅਤੇ ਜਾਂ ਫਿਰ ਇਤਨਾ ਕੰਮ
ਦਿਤਾ ਜਾਂਦਾ ਹੈ ਕਿ ਉਹ ਜ਼ਿੰਦਗੀ
ਦੀਆਂ ਬਾਕੀ ਧਾਰਾਵਾਂ ਤੋਂ ਬਿਲਕੁਲ
ਕੱਟਿਆ ਜਾਂਦਾ ਹੈ। ਉਸਨੂੰ ਆਪਣੀ
ਸਧਾਰਨ ਪ੍ਰਵਾਰਿਕ ਜ਼ਿੰਦਗੀ ਦੇ
ਸੁੱਖਾਂ ਨੂੰ ਹੀ ਤਿਆਗਣਾ ਨਹੀਂ
ਪੈਂਦਾ ਸਗੋਂ ਆਪਣੀਆਂ ਬੌਧਿਕ ਤੇ
ਅਧਿਆਤਮਿਕ ਲੋੜ੍ਹਾਂ ਦੀ ਵੀ ਅਣਦੇਖੀ
ਕਰਨੀ ਪੈਂਦੀ ਹੈ। ਪਿਛਲੇ 25
ਸਾਲਾਂ
ਵਿਚ ਮੈਂ 125
ਤੋਂ
ਜ਼ਿਆਦਾ ਫਿਲਮਾਂ ਵਿਚ ਕੰਮ ਕੀਤਾ
ਹੈ। ਇਤਨੇ ਅਰਸੇ ਦੌਰਾਨ ਇਕ ਸਮਕਾਲੀ
ਯੂਰਪੀਅਨ ਜਾਂ ਅਮਰੀਕਨ ਐਕਟਰ ਨੇ
30 ਜਾਂ
35 ਫਿਲਮਾਂ
ਕਰੀਆਂ ਹੁੰਦੀਆਂ। ਇਸ ਤੋਂ ਤੁਸੀਂ
ਅੰਦਾਜ਼ਾ ਲਗਾ ਸਕਦੇ ਹੋ ਕਿ ਮੇਰੀ
ਜ਼ਿੰਦਗੀ ਦਾ ਕਿੰਨਾ ਵੱਡਾ ਹਿੱਸਾ
ਫਿਲਮਾਂ ਦੀਆਂ ਪਰਤਾਂ ਵਿਚ ਦੱਬ
ਗਿਆ ਹੈ। ਬਹੁਤ ਸਾਰੀਆਂ ਕਿਤਾਬਾਂ
ਜੋ ਮੈਂਨੂੰ ਪੜ੍ਹਣੀਆਂ ਚਾਹੀਦੀਆਂ
ਸਨ, ਮੈਂ
ਨਹੀਂ ਪੜ੍ਹ ਸਕਿਆ। ਬਹੁਤ ਸਾਰੇ
ਮਹੱਤਵਪੂਰਨ ਵਾਕਿਆਤ ਜਿਨ੍ਹਾਂ
ਦਾ ਮੈਂ ਹਿੱਸਾ ਬਣਨਾ ਸੀ,
ਮੇਰੇ
ਕੋਲ ਦੀ ਸਰਕ ਕੇ ਲੰਘ ਗਏ। ਕਈ ਵਾਰ
ਮੈਂ ਬੁਰੀ ਤਰਾਂ ਪਿਛੇ ਰਹਿ ਗਿਆਂ
ਮਹਿਸੂਸ ਕਰਦਾਂ ਹਾਂ। ਅਤੇ ਇਹ
ਨਿਰਾਸ਼ਾ ਵੱਧਦੀ ਜਾਂਦੀ ਹੈ ਜਦ ਮੈਂ
ਆਪਣੇ ਆਪ ਨੂੰ ਸਵਾਲ ਪੁੱਛਦਾ
ਹਾਂ:ਇਹਨਾਂ
125 ਵਿਚੋਂ
ਕਿੰਨੀਆਂ ਕੁ ਫਿਲਮਾਂ ਵਿਚ ਕੋਈ
ਮਹੱਤਵਪੂਰਨ ਗੱਲ ਕੀਤੀ ਗਈ ਹੈ?
ਕਿੰਨੀਆਂ
ਕੁ ਯਾਦ ਰੱਖੇ ਜਾਣ ਲਈ ਦਾਅਵਾ ਪੇਸ਼
ਕਰ ਸਕਦੀਆਂ ਹਨ?ਸ਼ਾਇਦ
ਬਹੁਤ ਥੋੜ੍ਹੀਆਂ। ਉਨ੍ਹਾਂ ਨੂੰ
ਇਕੋ ਹੱਥ ਦੀਆਂ ਉਂਗਲਾਂ ਉੱਪਰ
ਗਿਣਿਆ ਜਾ ਸਕਦਾ ਹੈ। ਅਤੇ ਉਹ ਵੀ
ਜਾਂ ਤਾਂ ਪਹਿਲਾਂ ਹੀ ਭੁਲਾਈਆਂ
ਜਾ ਚੁਕੀਆਂ ਹਨ ਅਤੇ ਜਾਂ ਫਿਰ ਜਲਦੀ
ਹੀ ਭੁਲਾ ਦਿਤੀਆਂ ਜਾਣਗੀਆਂ।
ਇਸੇ
ਲਈ ਮੈਂ ਕਿਹਾ ਸੀ ਕਿ ਮੈਂ ਸਨਿਮਰ
ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ।
ਮੈਂ ਤੁਹਾਨੂੰ ਸੁਚੇਤ ਇਸ ਲਈ ਕਰ
ਰਿਹਾ ਹਾਂ ਤਾਂ ਕਿ ਮੇਰੇ ਵਲੋਂ
ਤੁਹਾਨੂੰ ਨਿਰਾਸ਼ ਕਰਨ ਦੀ ਸੂਰਤ
ਵਿਚ ,ਤੁਸੀਂ
ਮੈਂਨੂੰ ਮਾਫ਼ ਕਰ ਦੇਵੋਂ। ਬਿਮਲ
ਰਾਏ ਠੀਕ ਸੀ। ਇਕ ਕਲਾਕਾਰ ਦਾ
ਕਾਰਜ-ਖੇਤਰ
ਉਸ ਦਾ ਕੰਮ ਹੁੰਦਾ ਹੈ। ਹੁਣ ਕਿਉਂਕਿ
ਮੈਨੂੰ ਬੋਲਣਾ ਹੀ ਪੈਣਾ ਹੈ,ਤਾਂ
ਆਪਣੇ ਖੁਦ ਦੇ ਤਜ਼ਰਬੇ ਦੌਰਾਨ ਮੈਂ
ਜੋ ਦੇਖਿਆ ਤੇ ਮਹਿਸੂਸ ਕੀਤਾ ਹੈ
ਅਤੇ ਉਸ ਬਾਰੇ ਦੱਸਣਾ ਚਾਹੁੰਦਾ
ਹਾਂ, ਮੈਨੂੰ
ਉਥੋਂ ਤੱਕ ਹੀ ਮਹਿਦੂਦ ਰਹਿਣਾ
ਚਾਹੀਦਾ ਹੈ। ਉਸ ਤੋਂ ਬਾਹਰ ਜਾਣਾ
ਦਿਖਾਵਾ ਤੇ ਬੇਵਕੂਫੀ ਹੋਵੇਗੀ।
ਇਕ
ਆਜ਼ਾਦ ਮਨੁੱਖ
ਮੈਂ
ਤੁਹਾਨੂੰ ਮੇਰੇ ਕਾਲਜ ਸਮੇਂ ਦਾ
ਇਕ ਵਾਕਿਆਤ ਦੱਸਣਾ ਚਾਹਾਂਗਾ ਜਿਸ
ਨੂੰ ਮੈਂ ਕਦੇ ਵੀ ਭੁਲਾ ਨਹੀਂ ਸਕਿਆ।
ਇਸ ਨੇ ਮੇਰੇ ਮਨ ਉੱਪਰ ਪੱਕੀ ਛਾਪ
ਬਣਾ ਰੱਖੀ ਹੈ।
ਮੈਂ
ਗਰਮੀਆਂ ਦੀਆਂ ਛੁਟੀਆਂ ਮਨਾਉਣ ਲਈ
ਆਪਣੇ ਪਰਿਵਾਰ ਨਾਲ ਬੱਸ ਰਾਹੀਂ
ਰਾਵਲਪਿੰਡੀ ਤੋਂ ਕਸ਼ਮੀਰ ਨੂੰ ਜਾ
ਰਿਹਾ ਸੀ। ਅੱਧ-ਵਾਟੇ
ਹੀ ਸਾਨੂੰ ਰੁਕਣਾ ਪਿਆ ਕਿਉਂਕਿ
ਪਿਛਲੀ ਰਾਤ ਹੋਈ ਬਾਰਸ਼ ਕਾਰਨ ਸੜਕ
ਦਾ ਇਕ ਵੱਡਾ ਹਿੱਸਾ ਭੂ-ਖਿਸਕਣ
ਕਾਰਨ ਰੁੜ੍ਹ ਗਿਆ ਸੀ। ਭੂ-ਖਿਸਕਣ
ਵਾਲੀ ਜਗਾਹ ਦੋਨੋਂ ਤਰਫ਼ ਬੱਸਾਂ
ਤੇ ਕਾਰਾਂ ਦੀਆਂ ਲੱਗੀਆਂ ਲੰਬੀਆਂ
ਕਤਾਰਾਂ ਵਿਚ ਅਸੀਂ ਵੀ ਸ਼ਾਮਲ ਹੋ
ਗਏ। ਬੇਚੈਨੀ ਨਾਲ ਅਸੀਂ ਸੜਕ ਦੇ
ਸਾਫ਼ ਹੋਣ ਦਾ ਇੰਤਜ਼ਾਰ ਕਰਨ ਲੱਗੇ।
ਲੋਕ ਨਿਰਮਾਣ ਮਹਿਕਮੇ ਦੇ ਲੋਕਾਂ
ਲਈ ਵੀ ਇਹ ਬਹੁਤ ਮੁਸ਼ਕਲ ਕੰਮ ਸੀ
ਅਤੇ ਉਨ੍ਹਾਂ ਨੂੰ ਚਟਾਨਾਂ ਨੂੰ
ਕੱਟ ਦੇ ਰਸਤਾ ਬਣਾਉਣ ਵਿਚ ਕਈ ਦਿਨ
ਲੱਗ ਗਏ। ਇਸ ਸਾਰੇ ਸਮੇਂ ਦੌਰਾਨ
ਵਾਹਨਾਂ ਦੇ ਡਰਾਇਵਰਾਂ ਤੇ ਮੁਸਾਫਿਰਾਂ
ਨੇ ਆਪਣੀ ਬੇਸਬਰੀ ਤੇ ਲਗਾਤਾਰ ਦੇ
ਮੁਜ਼ਾਹਰਿਆਂ ਨਾਲ ਦੁਰਗਮ ਹਾਲਾਤ
ਨੂੰ ਹੋਰ ਵੀ ਮੁਸ਼ਕਲ ਬਣਾ ਦਿਤਾ।
ਨੇੜਲੇ ਪਿੰਡਾਂ ਦੇ ਵਸਨੀਕ ਵੀ
ਸ਼ਹਿਰੀਆਂ ਦੇ ਹੁੱਲੜਬਾਜ਼ ਵਤੀਰੇ
ਤੋਂ ਅਵਾਜ਼ਾਰ ਹੋ ਗਏ।
ਇਕ
ਸਵੇਰ ਓਵਰਸੀਅਰ ਨੇ ਸੜਕ ਦੇ ਸਾਫ਼
ਹੋਣ ਦਾ ਐਲਾਨ ਕਰ ਦਿਤਾ। ਡਰਾਇਵਰਾਂ
ਨੂੰ ਚਲਣ ਲਈ ਹਰੀ ਝੰਡੀ ਦਿਖਾ ਦਿਤੀ
ਗਈ। ਪਰ ਅਸੀਂ ਅਜ਼ੀਬ ਨਜ਼ਾਰਾ ਦੇਖਿਆ।
ਕੋਈ ਵੀ ਡਰਾਇਵਰ ਪਹਿਲਾਂ ਸੜਕ ਪਾਰ
ਕਰਨ ਲਈ ਤਿਆਰ ਨਹੀਂ ਸੀ। ਉਹ ਬਸ
ਰੁਕੇ ਹੋਏ ਸਨ ਅਤੇ ਦੋਨੋਂ ਤਰਫ਼ਾਂ
ਤੋਂ ਇਕ–ਦੂਜੇ ਵੱਲ ਦੇਖ ਰਹੇ ਸਨ।
ਕੋਈ ਸ਼ੱਕ ਨਹੀਂ ਸੀ ਕਿ ਸੜਕ ਡੰਗ-ਟਪਾਊ
ਅਤੇ ਖਤਰਨਾਕ ਵੀ ਸੀ। ਇਕ ਤਰਫ਼ ਪਹਾੜ
ਅਤੇ ਦੂਜੀ ਤਰਫ਼ ਡੂੰਘੀ ਖਾਈ ਤੇ ਹੇਠ
ਦਰਿਆ ਬਹਿ ਰਿਹਾ ਸੀ। ਦੋਨੋਂ ਤਰਫ਼
ਹੀ ਬਹੁਤ ਡਰਾਵਣਾ ਦ੍ਰਿਸ਼ ਸੀ।
ਓਵਰਸੀਅਰ ਨੇ ਸੜਕ ਦਾ ਬਹੁਤ ਚੰਗੀ
ਤਰਾਂ ਨਿਰੀਖਣ ਕੀਤਾ ਸੀ ਅਤੇ ਪੂਰੀ
ਜ਼ਿੰਮੇਵਾਰੀ ਦੀ ਭਾਵਨਾ ਨਾਲ ਹੀ
ਇਸ ਨੂੰ ਖੋਲਿਆ ਸੀ। ਕੋਈ ਵੀ ਉਸ ਦੇ
ਵਿਵੇਕ ਉੱਪਰ ਵਿਸ਼ਵਾਸ ਕਰਨ ਨੂੰ
ਤਿਆਰ ਨਹੀਂ ਸੀ ਹਾਲਾਂ ਕਿ ਇਹੀ ਲੋਕ
ਇਕ ਦਿਨ ਪਹਿਲਾਂ ਤੱਕ ਉਸ ਅਤੇ ਉਸ
ਦੇ ਮਹਿਕਮੇ ਉੱਪਰ ਆਲਸੀਪਣੇ ਅਤੇ
ਨਾ-ਅਹਿਲੀਅਤ
ਦੇ ਦੋਸ਼ ਲਗਾ ਰਹੇ ਸਨ। ਇਸ ਗੂੰਗੀ
ਚੁੱਪ ਵਿਚ ਅੱਧਾ ਘੰਟਾ ਬੀਤ ਗਿਆ।
ਕੋਈ ਜਣਾ ਵੀ ਨਾ ਹਿਲਿਆ। ਅਚਾਨਕ
ਹਰੇ ਰੰਗ ਦੀ ਇਕ ਛੋਟੀ ਸਪੋਰਟਸ ਕਾਰ
ਆਉਂਦੀ ਦਿਸੀ। ਇਸ ਕਾਰ ਦਾ ਇਕੱਲਾ
ਸਵਾਰ ਇਕ ਅੰਗਰੇਜ਼ ਸ਼ਖਸ ਇਸ ਨੂੰ ਚਲਾ
ਰਿਹਾ ਸੀ। ਉਹ ਇੰਨੀ ਸਾਰੀ ਭੀੜ੍ਹ
ਤੇ ਇੰਨੇ ਸਾਰੇ ਖੜ੍ਹੇ ਵਾਹਨਾਂ
ਨੂੰ ਦੇਖ ਕੇ ਥੋੜ੍ਹਾ ਹੈਰਾਨ ਹੋਇਆ।
ਸੁੰਦਰ ਜੈਕਟ ਤੇ ਪਤਲੂਨ ਪਹਿਨੇ,
ਮੈਂ
ਅਲੱਗ ਹੀ ਨਜ਼ਰੀਂ ਪੈਂਦਾ ਸੀ। “ ਕੀ
ਹੋਇਆ?” ਉਸ
ਨੇ ਮੈਨੂੰ ਪੁਛਿਆ।
ਮੈਂ
ਉਸ ਨੂੰ ਸਾਰੀ ਕਹਾਣੀ ਸੁਣਾ ਦਿਤੀ।
ਉਹ ਜ਼ੋਰ ਦੀ ਹੱਸਿਆ,
ਹਾਰਨ
ਵਜਾਇਆ ਅਤੇ ਬਿਨਾਂ ਕਿਸੇ ਝਿਜਕ
ਤੋਂ ਸੜਕ ਦੇ ਖਤਰਨਾਕ ਹਿੱਸੇ ਨੂੰ
ਪਾਰ ਕਰਦਾ ਹੋਇਆ ਸਿੱਧਾ ਨਿਕਲ ਗਿਆ।
ਅਤੇ
ਹੁਣ ਪੈਂਡੂਲਮ ਦੂਸਰੀ ਤਰਫ਼ ਘੁੰਮ
ਗਿਆ। ਹਰ ਇਕ ਸੜਕ ਪਾਰ ਕਰਨ ਲਈ ਇਤਨਾ
ਕਾਹਲਾ ਸੀ ਕਿ ਉਹ ਇਕ ਦੂਜੇ ਵਿਚ ਫਸ
ਗਏ ਅਤੇ ਕੁਝ ਚਿਰ ਲਈ ਇਕ ਨਵਾਂ ਘੜਮੱਸ
ਪੈਦਾ ਹੋ ਗਿਆ। ਸੈਂਕੜੇ ਇੰਜਨਾਂ
ਤੇ ਹਾਰਨਾਂ ਦੀ ਆਵਾਜ਼ ਬਰਦਾਸ਼ਤ ਦੀ
ਹੱਦ ਤੋਂ ਬਾਹਰ ਹੋ ਗਈ।
ਉਸ
ਦਿਨ ਮੈਂ ਇਕ ਆਜ਼ਾਦ ਮੁਲਕ ਅਤੇ ਇਕ
ਗੁਲਾਮ ਮੁਲਕ ਵਿਚ ਪਲ ਕੇ ਪ੍ਰਵਾਨ
ਚੜ੍ਹੇ ਇਨਸਾਨਾਂ ਦੇ ਵਿਹਾਰਾਂ
ਵਿਚ ਅੰਤਰ ਨੂੰ ਆਪਣੀ ਅੱਖੀਂ ਦੇਖਿਆ।
ਇਕ ਆਜ਼ਾਦ ਵਿਅੱਕਤੀ ਆਪਣੇ ਤੌਰ ’ਤੇ
ਸੋਚਣ, ਨਿਰਨਾ
ਕਰਨ ਅਤੇ ਅਮਲ ਕਰਨ ਦੀ ਸਮੱਰਥਾ
ਰਖਦਾ ਹੈ। ਪਰ ਇਕ ਗੁਲਾਮ ਵਿਅਕਤੀ
ਇਹ ਸਮੱਰਥਾ ਗੁਆ ਬੈਠਦਾ ਹੈ। ਉਹ
ਆਪਣੀ ਸੋਚਣੀ ਦੂਸਰਿਆਂ ਤੋਂ ਉਧਾਰ
ਲੈਂਦਾ ਹੈ,
ਨਿਰਨੇ
ਕਰਨ ਵਿਚ ਹਿਚਕਿਚਾਉਂਦਾ ਰਹਿੰਦਾ
ਹੈ ਅਤੇ ਅਕਸਰ ਪਹਿਲਾਂ ਗਾਹੇ ਹੋਏ
ਰਾਹਾਂ ਉੱਪਰ ਹੀ ਚਲਦਾ ਹੈ।
ਇਸ
ਘਟਨਾ ਤੋਂ ਮੈਂ ਇਕ ਸਬਕ ਸਿਖਿਆ ਜੋ
ਮੇਰੇ ਲਈ ਬਹੁਤ ਮੁਲਵਾਨ ਰਿਹਾ ਹੈ।
ਮੈਂ ਇਸ ਨੂੰ ਆਪਣੀ ਜ਼ਿੰਦਗੀ ਦਾ
ਮਾਪਦੰਡ ਬਣਾ ਲਿਆ। ਆਪਣੀ ਜ਼ਿੰਦਗੀ
ਦੇ ਪੰਧ ਦੌਰਾਨ ਜਦ ਕਦੇ ਵੀ ਮੈਂ
ਆਪਣੇ ਅਹਿਮ ਫੈਸਲੇ ਖੁਦ ਲੈਣ ਦਾ
ਕਾਬਲ ਹੋਇਆਂ ਹਾਂ,
ਮੈਂ
ਖੁਸ਼ੀ ਮਹਿਸੂਸ ਕੀਤੀ ਹੈ। ਮੇਰੇ
ਚਿਹਰੇ ਉੱਪਰ ਆਜ਼ਾਦੀ ਦੀ ਹਵਾ ਰੁਮਕੀ
ਹੈ। ਮੈਂ ਆਪਣੇ ਆਪ ਨੂੰ ਆਜ਼ਾਦ ਮਨੁੱਖ
ਕਿਆਸ ਕੀਤਾ ਹੈ। ਮੇਰੀ ਰੂਹ ਨੇ
ਉੱਚੀ ਉਡਾਰੀ ਲਾਈ ਹੈ ਅਤੇ ਮੈਂ
ਆਪਣੀ ਜ਼ਿੰਦਗੀ ਨੂੰ ਮਾਣਿਆ ਹੈ
ਕਿਉਂਕਿ ਮੈਨੂੰ ਮਹਿਸੂਸ ਹੋਇਆ ਹੈ
ਕਿ ਜ਼ਿੰਦਗੀ ਦਾ ਕੋਈ ਅਰਥ ਹੈ।
ਪਰ
ਸੱਚ ਨਾਲ,
ਅਜਿਹੇ
ਮੌਕੇ ਬਹੁਤ ਘੱਟ ਆਏ ਹਨ। ਅਹਿਮ
ਮੌਕਿਆਂ ’ਤੇ ਅਕਸਰ ਮੈਂ ਆਪਣਾ
ਹੌਸਲਾ ਹਾਰ ਬੈਠਾ ਅਤੇ ਦੂਸਰੇ
ਲੋਕਾਂ ਦੀ ਸਿਆਣਪ ਦਾ ਆਸਰਾ ਲਿਆ।
ਮੈਂ ਆਸਾਨ ਰਾਹ ਦੀ ਚੋਣ ਕੀਤੀ। ਮੈਂ
ਉਹੀ ਫੈਸਲੇ ਲਏ ਜਿਨ੍ਹਾਂ ਦੀ ਤਵੱਕੋ
ਮੈਂਥੋਂ ਮੇਰਾ ਪਰਿਵਾਰ,
ਮੇਰੀ
ਬੁਰਜ਼ੁਆ ਜਮਾਤ ਅਤੇ ਉਨ੍ਹਾਂ ਵਲੋਂ
ਮਾਨਤਾ ਪ੍ਰਾਪਤ ਕਦਰਾਂ-ਕੀਮਤਾਂ
ਦੁਆਰਾ ਕੀਤੀ ਜਾਂਦੀ ਸੀ। ਮੈਂ
ਸੋਚਦਾ ਇਕ ਤਰ੍ਹਾਂ ਸਾਂ ਪਰ ਅਮਲ
ਕਿਸੇ ਹੋਰ ਤਰ੍ਹਾਂ ਕਰਦਾ ਸਾਂ।
ਇਸੇ ਕਾਰਨ ਬਾਅਦ ਵਿਚ ਮੈਂਨੂੰ ਆਪਣੇ
ਤੋਂ ਘਿਣ ਆਉਂਦੀ ਸੀ। ਕੁਝ ਫੈਸਲੇ
ਮਨੁੱਖੀ ਖੁਸ਼ੀ ਦੇ ਪੱਖ ਤੋਂ ਵੀ
ਤਬਾਹਕੁੰਨ ਸਾਬਤ ਹੋਏ। ਜਦ ਕਦੇ
ਵੀ ਮੈਂ ਹੌਸਲਾ ਹਾਰਿਆ,ਜ਼ਿੰਦਗੀ
ਮੇਰੇ ਲਈ ਅਰਥਹੀਣ ਬੋਝ ਬਣ ਗਈ।
ਮੈਂ
ਤੁਹਾਨੂੰ ਇਕ ਅੰਗਰੇਜ਼ ਸ਼ਖਸ ਬਾਰੇ
ਦੱਸਿਆ। ਮੇਰੇ ਖਿਆਲ ’ਚ ਇਹ ਕਹਾਣੀ
ਹੀ ਆਪਣੇ ਆਪ ਵਿਚ ਮੇਰੇ ਵਲੋਂ ਉਸ
ਸਮੇਂ ਮਹਿਸੂਸ ਕੀਤੀ ਗਈ ਹੀਣ ਭਾਵਨਾ
ਦੀ ਤਰਜ਼ਮਾਨੀ ਕਰਦੀ ਹੈ। ਮੈਂ ਤੁਹਾਨੂੰ
ਸਰਦਾਰ ਭਗਤ ਸਿੰਘ ਦੀ ਮਿਸਾਲ ਵੀ
ਦੇ ਸਕਦਾ ਸੀ ਜਿਨ੍ਹਾਂ ਨੇ ਉਸੇ ਸਾਲ
ਫਾਂਸੀ ਦਾ ਰੱਸਾ ਚੁੰਮਿਆ ਸੀ। ਮੈਂ
ਤੁਹਾਨੂੰ ਮਹਾਤਮਾ ਗਾਂਧੀ ਦੀ
ਉਦਾਹਰਣ ਵੀ ਦੇ ਸਕਦਾ ਸੀ ਜਿਨ੍ਹਾਂ
ਵਿਚ ਆਪਣੇ ਫੈਸਲੈ ਆਪ ਲੈਣ ਦਾ ਹੌਸਲਾ
ਹਮੇਸ਼ਾ ਕਾਇਮ ਰਿਹਾ। ਮੈਂਨੂੰ ਯਾਦ
ਹੈ ਕਿ ਕਿਵੇਂ ਮੇਰੇ ਕਾਲਜ ਦੇ
ਪ੍ਰੋਫੈਸਰ ਅਤੇ ਮੇਰੇ ਕਸਬੇ ਦੇ
ਸਿਆਣੇ ਇਜ਼ਤਦਾਰ ਲੋਕ ਮਹਾਤਮਾ ਗਾਂਧੀ
ਦੀ ਬੇਵਕੂਫੀ ਉਪਰ ਸਿਰ ਫੇਰਦੇ ਸਨ
ਜੋ ਇਹ ਸੋਚਦਾ ਸੀ ਕਿ ਆਪਣੇ ਸਚਾਈ
ਤੇ ਅਹਿੰਸਾ ਦੇ ਸ਼ੇਖ-ਚਿਲੀ
ਸਿਧਾਤਾਂ ਦੇ ਸਹਾਰੇ ਉਹ ਦੁਨੀਆ
ਦੇ ਸਭ ਤੋਂ ਤਾਕਤਵਰ ਸਾਮਰਾਜ ਨੂੰ
ਹਰਾ ਦੇਵੇਗਾ। ਮੈਂਨੂੰ ਲੱਗਦਾ ਹੈ
ਕਿ ਮੇਰੇ ਸ਼ਹਿਰ ਦੇ ਇਕ ਪ੍ਰਤੀਸ਼ਤ
ਤੋਂ ਵੀ ਘੱਟ ਲੋਕ ਇਹ ਸੋਚਦੇ ਸਨ ਕਿ
ਉਹ ਆਪਣੀ ਜ਼ਿੰਦਗੀ ਵਿਚ ਭਾਰਤ ਨੂੰ
ਆਜ਼ਾਦ ਮੁਲਕ ਦੇ ਤੌਰ ‘ਤੇ ਦੇਖ ਸਕਣਗੇ।
ਪਰ ਮਹਾਤਮਾ ਗਾਂਧੀ ਨੂੰ ਆਪਣੇ ਆਪ
’ਤੇ, ਆਪਣੇ
ਦੇਸ਼ ਅਤੇ ਆਪਣੇ ਲੋਕਾਂ ਉੱਪਰ ਭਰੋਸਾ
ਸੀ। ਤੁਹਾਡੇ ਵਿਚੋਂ ਕੁਝ ਲੋਕਾਂ
ਨੇ ਨੰਦ ਲਾਲ ਬੋਸ ਦੁਆਰਾ ਬਣਾਇਆ
ਹੋਇਆ ਮਹਾਤਮਾ ਗਾਂਧੀ ਦਾ ਚਿਤਰ
ਦੇਖਿਆ ਹੋਵੇਗਾ। ਇਹ ਉਸ ਆਦਮੀ ਦਾ
ਚਿਤਰ ਹੈ ਜਿਸ ਵਿਚ ਆਪਣੇ ਆਪ ਲਈ
ਸੋਚਣ ਤੇ ਅਮਲ ਕਰਨ ਦਾ ਹੌਸਲਾ ਹੈ।
ਆਪਣੇ
ਕਾਲਜ ਦੇ ਸਮੇਂ ਦੌਰਾਨ ਮੈਂ ਭਗਤ
ਸਿੰਘ ਜਾਂ ਮਹਾਤਮਾ ਗਾਂਧੀ ਤੋਂ
ਪ੍ਰਭਾਵਿਤ ਨਹੀਂ ਸਾਂ। ਮੈਂ ਪੰਜਾਬ
ਦੀ ਬਹੁਤ ਹੀ ਸ਼ਾਨਦਾਰ ਵਿਦਿਅਕ
ਸੰਸਥਾ ਗੌਰਮਿੰਟ ਕਾਲਜ ਲਾਹੌਰ
ਤੋਂ ਆਪਣੀ ਐਮ.ਏ
ਇੰਗਲਿਸ਼ ਲਿਟਰੇਚਰ ਦੀ ਪੜ੍ਹਾਈ ਕਰ
ਰਿਹਾ ਸੀ। ਇਸ ਸੰਸਥਾ ਵਿਚ ਸਿਰਫ਼
ਬਹੁਤ ਹੁਸ਼ਿਆਰ ਵਿਦਿਆਰਥੀਆਂ ਨੂੰ
ਹੀ ਦਾਖਲਾ ਮਿਲਦਾ ਸੀ। ਆਜ਼ਾਦੀ ਤੋਂ
ਬਾਅਦ ਮੇਰੇ ਨਾਲ ਪੜ੍ਹਣ ਵਾਲੇ
ਵਿਦਿਆਰਥੀਆਂ ਨੇ ਭਾਰਤ ਤੇ ਪਾਕਸਿਤਾਨ
ਵਿਚ ਸਮਾਜ ਤੇ ਸਰਕਾਰ ਦੋਨੋਂ ਜਗਾਹ
ਬਹੁਤ ਉੱਚ ਪਦਵੀਆਂ ਹਾਸਲ ਕੀਤੀਆਂ
ਹਨ । ਪਰ ਇਸ ਕਾਲਜ ਵਿਚ ਦਾਖਲਾ ਲੈਣ
ਲਈ ਸਾਨੂੰ ਇਕ ਲਿਖਤੀ ਅਹਿਦਨਾਮਾ
ਦੇਣਾ ਪਿਆ ਕਿ ਅਸੀਂ ਕਿਸੇ ਸਿਆਸੀ
ਲਹਿਰ ਵਿਚ ਜਿਸ ਦਾ ਉਸੇ ਸਮੇਂ ਮਤਲਬ
ਸੀ ਆਜ਼ਾਦੀ ਦੀ ਲਹਿਰ,ਵਿਚ
ਕੋਈ ਦਿਲਚਸਪੀ ਨਹੀਂ ਲਵਾਂਗੇ।
ਇਸ
ਸਾਲ ਅਸੀਂ ਆਪਣੀ ਆਜ਼ਾਦੀ ਦੀ 25ਵੀਂ
ਸਾਲ-ਗ੍ਰਹਿ
ਮਨਾ ਰਹੇ ਹਾਂ। ਪਰ ਕੀ ਇਮਾਨਦਾਰੀ
ਨਾਲ ਅਸੀਂ ਕਹਿ ਸਕਦੇ ਹਾਂ ਕਿ ਅਸੀਂ
ਆਪਣੀ ਗੁਲਾਮ ਜ਼ਹਿਨੀਅਤ,ਆਪਣੀ
ਹੀਣ-ਭਾਵਨਾ,ਤੋਂ
ਛੁਟਕਾਰਾ ਪਾ ਲਿਆ ਹੈ?
ਕੀ
ਅਸੀਂ ਦਾਅਵਾ ਕਰ ਸਕਦੇ ਹਾਂ ਕਿ
ਵਿਅਕਤੀਗੱਤ,
ਸਮਾਜਿਕ
ਜਾਂ ਸੰਸਥਾਪਿਕ ਪੱਧਰ ’ਤੇ ਸਾਡੀ
ਸੋਚ,ਸਾਡੇ
ਨਿਰਨੇ ਜਾਂ ਇਥੋਂ ਤੱਕ ਕਿ ਸਾਡੇ
ਅਮਲ,ਸਾਡੇ
ਆਪਣੇ ਹਨ,ਉਧਾਰੇ
ਲਏ ਹੋਏ ਨਹੀਂ ?
ਕੀ ਅਸੀਂ
ਅਧਿਆਤਮਿਕ ਵਿਵੇਕ ਅਨੁਸਾਰ ਸੱਚਮੁਚ
ਆਜ਼ਾਦ ਹਾਂ?ਕੀ
ਅਸੀਂ ਆਪਣੇ ਆਪ ਸੋਚਣ ਤੇ ਅਮਲ ਕਰਨ
ਦਾ ਹੌਸਲਾ ਕਰ ਸਕਦੇ ਹਾਂ ਜਾਂ ਫਿਰ
ਅਸੀਂ ਇਸ ਦਾ ਸਿਰਫ਼ ਦਿਖਾਵਾ ਕਰਦੇ
ਹਾਂ-ਆਪਣੀ
ਆਜ਼ਾਦੀ ਦਾ ਮਹਿਜ਼ ਉੱਪਰੀ ਦਿਖਾਵਾ?
ਫਿਲਮ
ਸਨਅਤ
ਮੈਂ
ਤੁਹਾਡਾ ਧਿਆਨ ਫਿਲਮ ਸਨਅਤ ਦੀ ਤਰਫ਼
ਦਿਵਾਉਣਾ ਚਾਹਾਂਗਾ ਜਿਸ ਨਾਲ ਮੈਂ
ਸਬੰਧਿਤ ਹਾਂ। ਮੈਂਨੂੰ ਪਤਾ ਹੈ
ਕਿ ਸਾਡੀਆਂ ਬਹੁਤ ਸਾਰੀਆਂ ਫਿਲਮਾਂ
ਅਜਿਹੀਆਂ ਹਨ ਜਿਨ੍ਹਾਂ ਦਾ ਨਾਮ
ਲੈਂਦੇ ਹੀ ਤੁਸੀਂ ਹੱਸ ਪਵੋਗੇ।
ਪੜ੍ਹੇ ਲਿਖੇ ਬੁਧੀਜੀਵੀ ਲੋਕਾਂ
ਦੀ ਨਜ਼ਰ ਵਿਚ ਹਿੰਦੀ ਫਿਲਮਾਂ ਤਮਾਸ਼ੇ
ਤੋਂ ਵੱਧ ਕੁਝ ਨਹੀਂ। ਉਨ੍ਹਾਂ ਦੀਆਂ
ਕਹਾਣੀਆਂ ਬਚਕਾਨਾ,ਗ਼ੈਰ-ਹਕੀਕੀ
ਤੇ ਤਰਕਹੀਣ ਹਨ। ਪਰ ਤੁਸੀਂ ਮੇਰੇ
ਨਾਲ ਸਹਿਮਤ ਹੋਵੋਗੇ ਕਿ ਉਨ੍ਹਾਂ
ਦਾ ਸਭ ਤੋਂ ਵੱਡਾ ਨੁਕਸ ਹੈ ਉਨ੍ਹਾਂ
ਦੇ ਕਥਾਨਕ,
ਤਕਨੀਕ,
ਗਾਣੇ
ਅਤੇ ਨਾਚ ਆਦਿ ਲਈ ਪੱਛਮ ਦੀਆਂ ਫਿਲਮਾਂ
ਦੀ ਹੂ-ਬ-ਹੂ,
ਬੇਅਕਲੀ
ਅਤੇ ਬੇਸ਼ਰਮੀ ਨਾਲ ਕੀਤੀ ਗਈ ਨਕਲ।
ਇਸ ਵਿਚ ਕੋਈ ਹੈਰਾਨੀ ਵਾਲੀ ਗੱਲ
ਨਹੀਂ ਕਿ ਤੁਸੀਂ ਨੌਜਵਾਨ ਲੋਕ ਸਾਡੇ
ਉੱਪਰ ਹੱਸਦੇ ਹੋ ਭਾਵੇਂ ਕਿ ਤੁਹਾਡੇ
ਚੋਂ ਵੀ ਕੁਝ ਖੁਦ ਫਿਲਮ ਸਟਾਰ ਬਣਨ
ਦੇ ਸੁਪਨੇ ਲੈਂਦੇ ਹੋਣਗੇ।
ਮੇਰੇ
ਲਈ ਹਿੰਦੀ ਫਿਲਮਾਂ ’ਤੇ ਹੱਸਣਾ
ਆਸਾਨ ਨਹੀਂ ਹੈ। ਮੈਂ ਆਪਣੀ ਰੋਟੀ-ਰੋਜ਼ੀ
ਉਨ੍ਹਾਂ ਤੋਂ ਕਮਾਉਂਦਾ ਹਾਂ।
ਉਨ੍ਹਾਂ ਕਾਰਨ ਮੈਨੂੰ ਢੇਰ ਸਾਰੀ
ਪ੍ਰਸਿਧੀ ਤੇ ਦੌਲਤ ਮਿਲੀ ਹੈ।
ਘੱਟੋ-ਘੱਟ
ਕੁਝ ਹੱਦ ਤੱਕ ਮੈਂ ਹਿੰਦੀ ਫਿਲਮਾਂ
ਦਾ ਉਸ ਉੱਚ ਸਤਿਕਾਰ ਲਈ ਦੇਣਦਾਰ
ਹਾਂ ਜੋ ਅੱਜ ਤੁਸੀਂ ਮੈਨੂੰ ਬਖ਼ਸਿਆ
ਹੈ।
ਜਦੋਂ
ਮੈਂ ਤੁਹਾਡੀ ਤਰ੍ਹਾਂ ਵਿਦਿਆਰਥੀ
ਸੀ ਤਾਂ ਅੰਗਰੇਜ਼ ਤੇ ਗ਼ੈਰ-ਅੰਗਰੇਜ਼,ਦੋਵੇਂ
ਤਰ੍ਹਾਂ ਦੇ ਸਾਡੇ ਅਧਿਆਪਕਾਂ ਨੇ
ਸਾਨੂੰ ਇਹ ਮਨਵਾਉਣ ਦੀ ਕੋਸ਼ਿਸ਼ ਕੀਤੀ
ਕਿ ਸੂਖਮ ਕਲਾਵਾਂ ਸਿਰਫ਼ ਗੋਰੇ
ਲੋਕਾਂ ਦਾ ਪਰਮ-ਅਧਿਕਾਰ
ਸਨ। ਮਹਾਨ ਫਿਲਮਾਂ,ਮਹਾਨ
ਡਰਾਮਾ, ਉੱਚ-ਪਾਏ
ਦੀ ਅਦਾਕਾਰੀ ਅਤੇ ਮਹਾਨ ਚਿਤਰਕਾਰੀ
ਆਦਿ ਸਿਰਫ਼ ਯੂਰਪ ਤੇ ਅਮਰੀਕਾ ਵਿਚ
ਹੀ ਸੰਭਵ ਸਨ। ਭਾਰਤੀ ਲੋਕ,
ਉਨ੍ਹਾਂ
ਦੀ ਭਾਸ਼ਾ ਤੇ ਸਭਿਆਚਾਰ,ਹਕੀਕੀ
ਕਲਾਕਾਰੀ ਪ੍ਰਗਟਾਵੇ ਲਈ ਤੱਦ ਤੱਕ
ਬਹੁਤ ਖਰਵੇ ਅਤੇ ਪਿਛੜੇ ਹੋਏ ਸਨ।
ਸਾਨੂੰ ਇਹ ਬੁਰਾ ਲੱਗਦਾ ਅਤੇ ਬਾਹਰੋਂ
ਅਸੀਂ ਇਸ ਬਾਰੇ ਗੁੱਸਾ ਵੀ ਜ਼ਾਹਰ
ਕਰਦੇ ਪਰ ਅੰਦਰੋਂ ਸਾਨੂੰ ਇਹ ਨਿਰਨਾ
ਸਵੀਕਾਰਨਾ ਪੈਂਦਾ।
ਉਸ ਸਮੇਂ
ਨਾਲੋਂ ਹੁਣ ਦ੍ਰਿਸ਼ ਬਹੁਤ ਬਦਲ ਗਿਆ
ਹੈ। ਆਜ਼ਾਦੀ ਤੋਂ ਬਾਅਦ ਭਾਰਤ ਨੇ
ਕਲਾ ਦੇ ਹਰ ਖੇਤਰ ਵਿਚ ਬਹੁਤ ਤਰੱਕੀ
ਕੀਤੀ ਹੈ। ਫਿਲਮ ਨਿਰਮਾਣ ਦੇ ਖੇਤਰ
ਵਿਚ ਸਤਿਆਜੀਤ ਰੇਅ ਅਤੇ ਬਿਮਲ ਰਾਏ
ਜਿਹੇ ਨਾਮ ਕੌਮਾਂਤਰੀ ਸ਼ਖਸੀਅਤਾਂ
ਵਜੋਂ ਜਾਣੇ ਜਾਂਦੇ ਹਨ। ਸਾਡੇ ਬਹੁਤ
ਸਾਰੇ ਕਲਾਕਾਰ,ਕੈਮਰਾਮੈਨ
ਤੇ ਤਕਨੀਸ਼ੀਅਨ ਦੁਨੀਆ ਭਰ ਦੇ
ਬਿਹਤਰੀਨਾਂ ਦੇ ਮੁਕਾਬਲੇ ਦੇ ਹਨ।
ਆਜ਼ਾਦੀ ਤੋਂ ਪਹਿਲਾਂ ਅਸੀਂ ਨਾਮ-ਲੈਣ
ਯੋਗ ਮੁਸ਼ਕਲ ਨਾਲ 10
ਜਾਂ
15 ਫਿਲਮਾਂ
ਬਣਾਉਂਦੇ ਸਾਂ। ਅੱਜ ਅਸੀਂ ਦੁਨੀਆਂ
ਵਿਚ ਸਭ ਤੋਂ ਵੱਧ ਫਿਲਮਾਂ ਬਣਾਉਣ
ਵਾਲਾ ਦੇਸ਼ ਬਣ ਗਏ ਹਾਂ। ਸਾਡੀਆ
ਫਿਲਮਾਂ ਸਿਰਫ਼ ਸਾਡੇ ਦੇਸ਼ ਦੇ ਲੋਕਾਂ
ਵਿਚ ਹੀ ਨਹੀਂ ਸਗੋਂ ਪਾਕਿਸਤਾਨ,ਅਫਗਾਨਿਸਤਾਨ,
ਇਰਾਨ,ਸੋਵੀਅਤ
ਯੂਨੀਅਨ ਦੇ ਪੂਰਬੀ ਗਣਰਾਜਾਂ,ਮਿਸਰ
ਤੇ ਦੂਸਰੇ ਅਰਬ ਮੁਲਕਾਂ ,ਦੂਰ
ਪੂਰਬ ਦੇ ਦੇਸ਼ਾਂ ਅਤੇ ਅਫਰੀਕੀ
ਮੁਲਕਾਂ ਵਿਚ ਵੀ ਬਹੁਤ ਮਕਬੂਲ ਹਨ।
ਇਸ ਖੇਤਰ ਵਿਚ ਅਸੀਂ ਹਾਲੀਵੁਡ ਦੀ
ਇਜ਼ਾਰੇਦਾਰੀ ਖਤਮ ਕਰ ਦਿਤੀ ਹੈ।
ਸਮਾਜਿਕ
ਜ਼ਿੰਮੇਵਾਰੀ ਦੇ ਪੱਖ ਤੋਂ ਵੀ,
ਭਾਰਤੀ
ਫਿਲਮਾਂ ਅਜੇ ਤੱਕ ਉਸ ਨੀਵੇਂ ਪੱਧਰ
ਤੱਕ ਨਹੀਂ ਨਿਘਰੀਆਂ ਜਿਥੋਂ ਤੱਕ
ਕੁਝ ਪੱਛਮੀ ਮੁਲਕਾਂ ਦੀਆਂ ਫਿਲਮਾਂ
ਗਿਰ ਚੁਕੀਆਂ ਹਨ। ਮੁਨਾਫ਼ਾ ਕਮਾਉਣ
ਲਈ ਭਾਰਤੀ ਫਿਲਮਸਾਜ਼ ਨੇ ਅਜੇ ਤੱਕ
ਸੈਕਸ ਅਤੇ ਅਪਰਾਧ ਦਾ ਉਸ ਪੱਧਰ ਤੱਕ
ਗਲਤ ਇਸਤੇਮਾਲ ਨਹੀਂ ਕੀਤਾ ਜਿਸ
ਹੱਦ ਤੱਕ ਅਮਰੀਕੀ ਫਿਲਮ ਨਿਰਮਾਤਾ
ਕਈ ਸਾਲਾਂ ਤੋਂ ਕਰਦੇ ਆ ਰਹੇ ਹਨ
ਅਤੇ ਇਸ ਤਰਾਂ ਉਸ ਮੁਲਕ ਲਈ ਗੰਭੀਰ
ਸਮਾਜਿਕ ਸਮੱਸਿਆ ਖੜ੍ਹੀ ਕਰ ਰਹੇ
ਹਨ।
ਪਰ
ਸਾਡੇ ਇਹ ਸਾਰੇ ਹਾਂਦਰੂ ਪੱਖ,ਸਾਡੇ
ਇਕ ਵੱਡੇ ਦੋਸ਼ ਥੱਲੇ ਦੱਬ ਕੇ ਰਹਿ
ਜਾਂਦੇ ਹਨ-ਕਿ
ਅਸੀਂ ਰੀਸ ਕਰਦੇ ਹਾਂ ਅਤੇ ਨਕਲਚੀ
ਹਾਂ। ਸਾਡਾ ਇਹੀ ਇਕੋ ਦੋਸ਼ ਹਰ ਜਗਾਹ
ਸਾਨੂੰ ਬੁਧੀਜੀਵੀ ਲੋਕਾਂ ਦੇ ਹਾਸੇ
ਦਾ ਪਾਤਰ ਬਣਾਉਂਦਾ ਹੈ। ਅਸੀਂ
ਉਧਾਰੇ ਲਏ ਅਤੇ ਬੇਹੇ ਹੋ ਚੁੱਕੇ
ਫਾਰਮੂਲਿਆਂ ਅਨੁਸਾਰ ਫਿਲਮਾਂ
ਬਣਾਉਂਦੇ ਹਾਂ। ਸਾਡੇ ਵਿਚ ਆਪਣਾ
ਖੁਦ ਦਾ ਰਸਤਾ ਚੁਣਨ,
ਆਪਣੇ
ਦੇਸ਼ ਦੀ ਹਕੀਕਤ ਨਾਲ ਆਢਾ ਲਾਉਣ ਅਤੇ
ਇਸ ਨੂੰ ਵਿਸ਼ਵਾਸਮਈ ਤਰੀਕੇ ਨਾਲ
ਸਾਡੀ ਆਪਣੀ ਪ੍ਰਤਿਭਾ ਅਨੁਸਾਰ
ਪੇਸ਼ ਕਰਨ ਦਾ ਹੌਸਲਾ ਨਹੀਂ ਹੈ।
ਮੈਂ
ਇਹ ਗੱਲਾਂ ਆਮ ਹਿੰਦੀ ਜਾਂ ਤਾਮਿਲ
ਵਪਾਰਕ ਫਿਲਮਾਂ ਦੇ ਪੱਖ ਤੋਂ ਹੀ
ਨਹੀਂ ਕਹਿ ਰਿਹਾ। ਮੇਰੀ ਇਹ ਸ਼ਿਕਾਇਤ
ਸਾਡੀਆਂ ਤਥਾ-ਕਥਿਤ
ਅਗਾਂਹਵਧੂ ਤੇ ਤਜ਼ਰਬੇਕਾਰੀ ਫਿਲਮਾਂ
ਬਾਰੇ ਵੀ ਹੈ,
ਚਾਹੇ
ਫਿਰ ਉਹ ਬੰਗਾਲੀ,ਹਿੰਦੀ
ਜਾਂ ਮਲਿਆਲਮ ਹੋਣ। ਸਤਿਆਜੀਤ ਰੇਅ,
ਮਰੀਨਲ
ਸੇਨ,ਸੁਖਦੇਵ,
ਬਾਸੂ
ਭੱਟਾਚਾਰਜੀ ਜਾਂ ਰਾਜਿੰਦਰ ਸਿੰਘ
ਬੇਦੀ ਹੋਰਾਂ ਦੇ ਕੰਮ ਦੀ ਤਾਰੀਫ਼
ਕਰਨ ਵਿਚ ਮੈਂ ਕਿਸੇ ਤੋਂ ਵੀ ਪਿਛੇ
ਨਹੀਂ ਹਾਂ। ਮੈਂ ਜਾਣਦਾ ਹਾਂ ਕਿ
ਉਹ ਬਹੁਤ ਜ਼ਿਆਦਾ ਅਤੇ ਅਧਿਕਾਰਤ
ਤੌਰ ’ਤੇ ਸਤਿਕਾਰੇ ਜਾਂਦੇ ਹਨ;
ਪਰ
ਮੈਂਥੋਂ ਇਹ ਕਹੇ ਬਿਨਾਂ ਨਹੀਂ ਰਿਹਾ
ਜਾਂਦਾ ਕਿ ਇਟਲੀ,ਫਰਾਂਸ,ਸਵੇਡਨ,ਪੋਲੈਂਡ,ਜਾਂ
ਚੈਕੋਸਲੋਵਾਕੀਆ ਦੇ ਫੈਸ਼ਨ ਵਿਚ ਆਈ
ਕੋਈ ਤਬਦੀਲੀ,
ਝੱਟ
ਉਨ੍ਹਾਂ ਦੀਆਂ ਕਲਾ-ਕ੍ਰਿਤਾਂ
ਉੱਪਰ ਵੀ ਅਸਰਅੰਦਾਜ਼ ਹੁੰਦੀ ਹੈ।
ਉਹ ਨਵੇਂ ਰਸਤੇ ਬਣਾਉਂਦੇ ਹਨ ਪਰ
ਸਿਰਫ਼ ਕਿਸੇ ਹੋਰ ਵਲੋਂ ਬਣਾਏ ਜਾਣ
ਤੋਂ ਬਾਅਦ।
ਸਾਹਿਤਕ
ਦੁਨੀਆ
ਸਾਹਿਤਕ
ਦੁਨੀਆ, ਜਿਸ
ਵਿਚ ਮੇਰੀ ਖ਼ਾਸੀ ਦਿਲਚਸਪੀ ਹੈ,
ਵਿਚ
ਵੀ ਹਾਲਾਤ ਉਸੇ ਤਰ੍ਹਾਂ ਦੇ ਹਨ।
ਸਾਡੇ ਨਾਵਲਕਾਰ,ਕਹਾਣੀਕਾਰ
ਅਤੇ ਕਵੀ ਯੂਰਪ ਦੇ ਲਹਿਜ਼ੇ ਵਿਚ ਆਈ
ਕਿਸੇ ਲਹਿਰ ਦੇ ਵਹਾਅ ਵਿਚ ਬੜੀ
ਆਸਾਨੀ ਨਾਲ ਵਹਿ ਜਾਂਦੇ ਹਨ ਭਾਵੇਂ
ਕਿ ਯੂਰਪ,ਸ਼ਾਇਦ
ਸੋਵੀਅਤ ਯੂਨੀਅਨ ਨੂੰ ਛੱਡ ਕੇ,ਅਜੇ
ਤੱਕ ਭਾਰਤੀ ਲ਼ਿਖਤਾਂ ਬਾਰੇ ਜਾਣਕਾਰੀ
ਵੀ ਨਹੀਂ ਰੱਖਦਾ। ਮਿਸਾਲ ਦੇ ਤੌਰ
‘ਤੇ ਮੇਰੇ ਆਪਣੇ ਸੂਬੇ ਪੰਜਾਬ ਵਿਚ
ਮੌਜੂਦਾ ਸਮਾਜਿਕ ਵਿਵਸਥਾ ਨੂੰ ਲੈ
ਕੇ ਨੌਜਵਾਨ ਕਵੀਆਂ ਵਿਚ ਵਿਰੋਧ
ਦੀ ਲਹਿਰ ਚੱਲ ਰਹੀ ਹੈ। ਉਨ੍ਹਾਂ
ਦੀ ਕਵਿਤਾ ਲੋਕਾਂ ਨੂੰ ਇਸ ਵਿਵਸਥਾ
ਵਿਰੁਧ ਵਿਦਰੋਹ ਕਰਨ,
ਇਸ ਨੂੰ
ਤਹਿਸ ਨਹਿਸ ਕਰਨ ਅਤੇ ਰਿਸ਼ਵਤਖੋਰੀ,ਬੇਇਨਸਾਫ਼ੀ
ਤੇ ਲੁਟ-ਖਸੁੱਟ
ਤੋਂ ਮੁਕਤ ਸਾਮਾਜ ਸਿਰਜਣ ਦਾ ਸੱਦਾ
ਦੇ ਰਹੀ ਹੈ। ਕੋਈ ਵੀ ਸ਼ਖ਼ਸ ਇਸ ਭਾਵਨਾ
ਦੀ ਪੂਰੇ ਮਨ ਨਾਲ ਤਾਈਦ ਕਰੇ ਬਿਨਾਂ
ਨਹੀਂ ਰਹਿ ਸਕਦਾ ਕਿਉਂਕਿ ਬਿਨਾਂ
ਸ਼ੱਕ ਮੌਜੂਦਾ ਸਮਾਜਿਕ ਵਿਵਸਥਾ
ਨੂੰ ਬਦਲਣ ਦੀ ਜ਼ਰੂਰਤ ਹੈ।
ਇਸ
ਕਵਿਤਾ ਦਾ ਤੱਤ ਸਲਾਹੁਣਯੋਗ ਹੈ
ਪਰ ਰੂਪ ਮੌਲਿਕ ਨਹੀਂ ਹੈ। ਇਹ ਪੱਛਮ
ਤੋਂ ਉਧਾਰ ਲਿਆ ਗਿਆ ਹੈ। ਪੱਛਮ ਨੇ
ਮਾਪਕ ਤੇ ਤੁਕਬੰਦੀ ਨੂੰ ਤਿਆਗ ਦਿਤਾ
ਹੈ, ਇਸ
ਲਈ ਸਾਡੇ ਪੰਜਾਬੀ ਕਵੀ ਨੇ ਵੀ ਇਸ
ਨੂੰ ਤਿਆਗਣਾ ਹੀ ਸੀ। ਉਸ ਨੇ ਵੀ
ਸੰਕੇਤਿਕ ਅਤੇ ਅੱਤ-ਇੰਤਹਾਪਸੰਦੀ
ਵਾਲੇ ਪ੍ਰਤੀਕਾਂ ਦਾ ਇਸਤੇਮਾਲ
ਕਰਨਾ ਹੀ ਸੀ। ਨਤੀਜ਼ਾ ਇਹ ਹੁੰਦਾ
ਹੈ ਕਿ ਆਵਾਜ਼ ਤੇ ਗੁੱਸਾ ਸਿਰਫ਼ ਕਾਗਜ਼ਾਂ
ਵਿਚ ,ਇਕ-ਦੂਜੇ
ਦੀ ਤਾਰੀਫ਼ ਕਰਨ ਵਾਲੇ ਛੋਟੇ-2
ਸਾਹਿਤਕ
ਗਰੁਪਾਂ ਤੱਕ ਹੀ ਸਿਮਟ ਕੇ ਰਹਿ
ਜਾਂਦਾ ਹੈ। ਸਾਧਾਰਨ ਲੋਕ,
ਕ੍ਰਿਤੀ-ਕਾਮੇ
ਅਤੇ ਕਿਸਾਨ ਜਿੰਨ੍ਹਾਂ ਨੂੰ ਇਨਕਲਾਬ
ਕਰਨ ਦਾ ਹੋਕਾ ਦਿਤਾ ਜਾ ਰਿਹਾ ਹੈ,
ਉਹ ਇਸ
ਤਰ੍ਹਾਂ ਦੀ ਕਵਿਤਾ ਦਾ ਕੋਈ ਸਿਰ
ਪੈਰ ਨਹੀਂ ਸਮਝ ਸਕਦੇ। ਇਹ ਕਵਿਤਾ
ਉਨ੍ਹਾਂ ਨੂੰ ਉਦਾਸੀਨ ਤੇ ਅਸਚਰਜ
ਕਰਦੀ ਹੈ। ਮੈਨੂੰ ਨਹੀਂ ਲੱਗਦਾ
ਕਿ ਇਹ ਕਹਿ ਕੇ ਮੈਂ ਕੋਈ ਗਲਤੀ ਕਰ
ਰਿਹਾ ਹਾਂ ਕਿ ਦੂਸਰੀਆਂ ਭਾਰਤੀ
ਭਾਸ਼ਾਵਾਂ ਵੀ ਇਸ “ਨਵੀਂ ਲਹਿਰ”
ਵਾਲੀ ਕਵਿਤਾ ਦੀ ਜ਼ੱਦ ਵਿਚ ਹਨ।
ਚਿਤਰਕਾਰੀ
ਬਾਰੇ ਮੈਂ ਕੁਝ ਨਹੀਂ ਜਾਣਦਾ। ਮੈਂ
ਚੰਗੀ ਤੇ ਮਾੜ੍ਹੀ ਚਿਤਰਕਾਰੀ ਵਿਚ
ਫ਼ਰਕ ਨਹੀਂ ਕਰ ਸਕਦਾ। ਪਰ ਮੈਂ ਦੇਖਿਆ
ਹੈ ਕਿ ਇਸ ਖੇਤਰ ਵਿਚ ਵੀ ਸਾਡੇ
ਚਿਤਰਕਾਰ ਬਾਹਰਲੇ ਸਮਕਾਲੀ ਰੁਝਾਨਾਂ
ਦੇ ਅਨੁਸਾਰੀ ਚਲਦੇ ਹਨ । ਲਹਿਰ ਦੇ
ਉੱਲਟ ਰੁੱਖ ਤੈਰਨ ਦਾ ਹੌਸਲਾ ਬਹੁਤ
ਘੱਟ ਵਿਅੱਕਤੀਆਂ ਵਿਚ ਹੈ।
ਅਕਾਦਮਿਕ
ਦੁਨੀਆ
ਅਤੇ
ਅਕਾਦਮਿਕ ਦੁਨੀਆ ਬਾਰੇ?
ਮੈਂ
ਤੁਹਾਨੂੰ ਸ਼ੀਸ਼ੇ ਵਿਚ ਦੇਖਣ ਲਈ
ਕਹਿੰਦਾ ਹਾਂ। ਜੇਕਰ ਤੁਸੀਂ ਹਿੰਦੀ
ਫਿਲਮਾਂ ਉੱਪਰ ਹੱਸਦੇ ਹੋ ਤਾਂ ਸ਼ਾਇਦ
ਆਪਣੇ ਆਪ ਉੱਪਰ ਵੀ ਹੱਸਣ ਦਾ ਮਨ
ਕਰੇ।
ਇਸ
ਸਾਲ ਮੇਰੇ ਆਪਣੇ ਪ੍ਰਦੇਸ਼ ਨੇ ਗੁਰੂ
ਨਾਨਕ ਯੂਨੀਵਰਸਿਟੀ ਦੀ ਸੈਨਟ ਲਈ
ਨਾਮਜ਼ਦ ਕਰਕੇ ਮੇਰਾ ਮਾਣ ਵਧਾਇਆ।
ਜਿਸ ਸਮੇਂ ਇਸ ਦੀ ਪਹਿਲੀ ਮੀਟਿੰਗ
ਵਿਚ ਹਾਜ਼ਰ ਹੋਣ ਲਈ ਸੱਦਾ-ਪੱਤਰ
ਆਇਆ,ਉਸ
ਸਮੇਂ ਮੈਂ ਪੰਜਾਬ ਵਿਚ ਹੀ,ਸਾਡੇ
ਮਹਾਨ ਲੇਖਕ ਸਰਦਾਰ ਗੁਰਬਖਸ਼ ਸਿੰਘ
ਦੁਆਰਾ ਸਥਾਪਿਤ ਸਭਿਆਚਾਰਕ ਕੇਂਦਰ
ਪ੍ਰੀਤ ਨਗਰ ਦੇ ਨੇੜੇ-ਤੇੜੇ,ਪਿੰਡਾਂ
ਵਿਚ ਘੁੰਮ ਰਿਹਾਂ ਸਾਂ। ਸ਼ਾਮ ਨੂੰ
ਗੱਪ-ਸ਼ਪ
ਕਰਦੇ ਸਮੇਂ ਮੈਂ ਆਪਣੇ ਪੇਂਡੂ
ਦੋਸਤਾਂ ਨੂੰ ਦੱਸਿਆ ਕਿ ਇਸ ਮੀਟਿੰਗ
ਵਿਚ ਹਾਜ਼ਰ ਹੋਣ ਲਈ ਮੈਂ ਅੰਮ੍ਰਿਤਸਰ
ਜਾਣਾ ਸੀ ਅਤੇ ਜੇਕਰ ਕੋਈ ਜਣਾ ਮੇਰੀ
ਕਾਰ ਵਿਚ ਲਿਫਟ ਲੈਣੀ ਚਾਹੇ ਤਾਂ
ਉਸ ਦਾ ਸਵਾਗਤ ਸੀ। ਇਸ ’ਤੇ ਗਰੁਪ
ਚੋਂ ਇਕ ਨੇ ਕਿਹਾ,
“ਇਥੇ
ਸਾਡੇ ਦਰਮਿਆਨ ਤਾਂ ਤੁਸੀਂ ਕਿਸਾਨਾਂ
ਦੀ ਤਰ੍ਹਾਂ ਕੁੜਤਾ-ਚਾਦਰਾ(ਤਹਿਮਤ)
ਪਹਿਨੀ
ਰੱਖਦੇ ਹੋ ਪਰ ਕੱਲ੍ਹ ਨੂੰ ਤੁਸੀਂ
ਸੂਟ-ਬੂਟ
ਪਹਿਨ ਲੈਣੈਂ ਅਤੇ ਫਿਰ ਤੋਂ ਸਾਹਿਬ
ਬਹਾਦਰ ਬਣ ਜਾਣੈਂ”।
“ ਕਿਉਂ”
ਮੈਂ ਹੱਸਦੇ ਹੋਏ ਕਿਹਾ,
“ਜੇਕਰ
ਤੁਸੀਂ ਚਾਹੁੰਦੇ ਹੋ ਤਾਂ ਮੈਂ ਇਸੇ
ਤਰ੍ਹਾਂ ਦੇ ਪਹਿਰਾਵੇ ਵਿਚ ਚਲਾ
ਜਾਵਾਂਗਾ”
“ਇੰਨ੍ਹਾਂ
ਹੌਸਲਾ ਤੁਸੀਂ ਕਦੇ ਨਹੀਂ ਕਰ ਸਕਦੇ”
ਇਕ ਹੋਰ ਸੱਜਣ ਨੇ ਕਿਹਾ। “ ਸਾਡੇ
ਸਰਪੰਚ ਨੇ ਜਦ ਕਦੇ ਵੀ ਸਰਕਾਰੀ
ਕੰਮ-ਕਾਜ
ਲਈ ਸ਼ਹਿਰ ਜਾਣਾ ਹੋਵੇ,
ਉਹ ਝੱਟ
ਚਾਦਰਾ ਉਤਾਰ ਕੇ ਪਜਾਮਾ ਪਹਿਨ
ਲੈਂਦਾ ਹੈ। ਉਸ ਨੂੰ ਇਸ ਤਰ੍ਹਾਂ
ਕਰਨਾ ਪੈਂਦਾ ਹੈ ਵਰਨਾ ਉਹ ਕਹਿੰਦਾ
ਹੈ ਉਸ ਦੀ ਇਜ਼ਤ ਨਹੀਂ ਕੀਤੀ ਜਾਂਦੀ।
ਐਡੀ ਵੱਡੀ ਯੂਨੀਵਰਸਿਟੀ ਵਿਚ ਤੁਸੀਂ
ਕਿਸਾਨਾਂ ਵਰਗੇ ਕਪੜੇ ਪਹਿਨ ਕੇ
ਕਿਵੇਂ ਜਾ ਸਕਦੇ ਹੋ?”
ਝੋਨਾ
ਲਾਉਣ ਲਈ ਛੁੱਟੀ ਲੈ ਕੇ ਘਰ ਆਏ ਇਕ
ਫੌਜੀ ਨੇ ਕਿਹਾ,
“ ਸਾਡਾ
ਸਰਪੰਚ ਤਾਂ ਡਰਪੋਕ ਹੈ। ਸ਼ਹਿਰਾਂ
ਵਿਚ ਤਾਂ ਅੱਜਕਲ੍ਹ ਕੁੜੀਆਂ ਵੀ
ਲੁੰਗੀ ਪਹਿਨੀ ਫਿਰਦੀਆਂ ਹਨ। ਉਸ
ਦੀ ਇਜ਼ਤ ਕਿਉਂ ਨਹੀਂ ਕੀਤੀ ਜਾਂਦੀ?”
ਗੱਪ-ਸ਼ੱਪ
ਚਲਦਾ ਰਿਹਾ ਅਤੇ ਉਨ੍ਹਾਂ ਦੀ ਚੁਣੌਤੀ
ਨੂੰ ਸਵੀਕਾਰ ਕਰਦੇ ਹੋਏ ਮੈਂ ਸੈਨਟ
ਦੀ ਮੀਟਿੰਗ ਵਿਚ ਕੁੜਤਾ-ਚਾਦਰਾ
ਪਹਿਨ ਕੇ ਹਾਜ਼ਰ ਹੋਇਆ। ਜੋ ਹੱਲ-ਚੱਲ
ਮੈਂ ਪੈਦਾ ਕੀਤੀ ਉਹ ਮੇਰੀ ਉਮੀਦ
ਤੋਂ ਕਿਤੇ ਜ਼ਿਆਦਾ ਸੀ। ਉਹ ਅਧਿਕਾਰੀ-ਸ਼ਾਇਦ
ਪ੍ਰੋਫੈਸਰ-ਜੋ
ਡਿਉਢੀ ਵਿਚ ਗਾਉਨ ਵੰਡ ਰਿਹਾ ਸੀ,
ਪਹਿਲੀ
ਨਜ਼ਰੇ ਤਾਂ ਮੈਨੂੰ ਪਹਿਚਾਣ ਵੀ ਨਾ
ਸਕਿਆ। ਜਦੋਂ ਉਸ ਨੇ ਪਹਿਚਾਣਿਆ
ਤਾਂ ਉਹ ਆਪਣੀ ਹੈਰਾਨੀ ਛੁਪਾ ਨਾ
ਸਕਿਆ, “ ਮਿਸਟਰ
ਸਾਹਨੀ-ਚਾਦਰੇ
ਨਾਲ ਤੁਹਾਨੂੰ ਖੋਸੇ(ਪੰਜਾਬੀ-ਜੁੱਤੀ)
ਪਹਿਨਣੇ
ਚਾਹੀਦੇ ਸਨ,
ਗੁਰਗਾਬੀ
ਨਹੀਂ” ਗਾਉਨ ਮੇਰੇ ਮੋਢਿਆਂ ਉੱਪਰ
ਪਹਿਨਾਉਂਦੇ ਹੋਏ ਉਸ ਨੇ ਕਿਹਾ।
“ਅੱਗਲੀ ਵਾਰ ਮੈਂ ਧਿਆਨ ਰੱਖਾਂਗਾ”
ਮਾਫ਼ੀ ਮੰਗਣ ਦੇ ਲਹਿਜ਼ੇ ਵਿਚ ਮੈਂ
ਕਿਹਾ ਅਤੇ ਅੱਗੇ ਤੁਰ ਗਿਆ। ਪਰ
ਅੱਗਲੇ ਹੀ ਪਲ ਮੈਂ ਆਪਣੇ ਆਪ ਨੂੰ
ਪੁਛਿਆ ਕਿ ਕੀ ਪ੍ਰੋਫੈਸਰ ਵਲੋਂ
ਮੇਰੇ ਪਹਿਰਾਵੇ ਦਾ ਨੋਟਿਸ ਲੈਣਾ
ਅਤੇ ਉਸ ਬਾਰੇ ਟਿਪਣੀ ਕਰਨਾ ਅਭੱਦਰ
ਵਿਵਹਾਰ ਨਹੀਂ ਸੀ?ਇਸ
ਬਾਰੇ ਮੈਂ ਉਸ ਨੂੰ ਕੁਛ ਕਿਹਾ ਕਿਉਂ
ਨਹੀਂ? ਮੈਨੂੰ
ਆਪਣੀ ਹਾਜ਼ਰ-ਜਵਾਬੀ
ਦੇ ਧੀਮੇਪਣ ’ਤੇ ਖੁੰਦਕ ਆਈ।
ਮੀਟਿੰਗ
ਬਾਅਦ ਅਸੀਂ ਵਿਦਿਆਰਥੀਆਂ ਨੂੰ
ਮਿਲਣ ਚਲੇ ਗਏ। ਉਨ੍ਹਾਂ ਦੀ ਅਸਚਰਜਤਾ
ਹੋਰ ਵੀ ਜ਼ਿਆਦਾ ਉਭਰਵੀਂ ਅਤੇ ਬੇਬਾਕ
ਸੀ। ਉਨ੍ਹਾਂ ਚੋਂ ਕਈ ਇਸ ਤੱਥ ਉੱਪਰ
ਹੱਸਣੋਂ ਨਾ ਰਹਿ ਸਕੇ ਕਿ ਮੈਂ ਚਾਦਰੇ
ਨਾਲ ਗੁਰਗਾਬੀ ਪਹਿਨੀ ਹੋਈ ਸੀ।
ਖੁਦ ਉਹ ਪਤਲੂਨ ਨਾਲ ਚੱਪਲਾਂ ਪਹਿਨੀ
ਫਿਰਦੇ ਸਨ,ਇਹ
ਗੱਲ ਉਨ੍ਹਾਂ ਲਈ ਸਧਾਰਨ ਸੀ।
ਤੁਸੀਂ
ਹੈਰਾਨ ਹੁੰਦੇ ਹੋਵੋਂਗੇ ਕਿ ਇਸ
ਤਰ੍ਹਾਂ ਦੀਆਂ ਛੋਟੀਆਂ-2
ਘਟਨਾਵਾਂ
ਸੁਣਾ ਕੇ ਮੈਂ ਤੁਹਾਡਾ ਸਮਾਂ ਬਰਬਾਦ
ਕਰ ਰਿਹਾ ਹਾਂ। ਪਰ ਇਸ ਨੂੰ ਇਕ
ਪੰਜਾਬੀ ਕਿਸਾਨ ਦੇ ਨਜ਼ਰੀਏ ਤੋਂ
ਦੇਖੋ। ਅਸੀਂ ਸਾਰੇ ਹਰੇ ਇੰਨਕਲਾਬ
ਵਿਚ ਉਸ ਵਲੋਂ ਪਾਏ ਯੋਗਦਾਨ ਲਈ ਉਸ
ਦੇ ਸ਼ੁਕਰਗੁਜ਼ਾਰ ਹਾਂ। ਉਹ ਸਾਡੀਆਂ
ਹਥਿਆਰਬੰਦ ਫੌਜਾਂ ਦੀ ਰੀੜ੍ਹ ਦੀ
ਹੱਡੀ ਹੈ। ਉਸ ਨੂੰ ਕਿਵੇਂ ਮਹਿਸੂਸ
ਹੁੰਦਾ ਹੋਵੇਗਾ ਜਦ ਉਸ ਦੇ ਪਹਿਰਾਵੇ
ਜਾਂ ਜਿਉਣ-ਢੰਗ
ਨੂੰ ਮਨ-ਪ੍ਰਚਾਵੇ
ਦੇ ਸਾਧਨ ਦੇ ਤੌਰ ‘ਤੇ ਦੇਖਿਆ ਜਾਂਦਾ
ਹੈ।
ਪੰਜਾਬ
ਵਿਚ ਇਹ ਮੰਨੀ ਹੋਈ ਸਚਾਈ ਹੈ ਕਿ
ਜਿਵੇਂ ਹੀ ਪਿੰਡ ਦਾ ਕੋਈ ਲੜਕਾ
ਕਾਲਜ ਪੱਧਰ ਦੀ ਪੜ੍ਹਾਈ ਗ੍ਰਹਿਣ
ਕਰ ਲੈਂਦਾ ਹੈ,
ਉਹ ਪਿੰਡ
ਪ੍ਰਤੀ ਉਦਾਸੀਨ ਹੋ ਜਾਂਦਾ ਹੈ।
ਉਹ ਆਪਣੇ ਆਪ ਨੂੰ ਸ੍ਰੇਸ਼ਠ ਅਤੇ
ਵੱਖਰਾ ਸਮਝਣ ਲੱਗ ਜਾਂਦਾ ਹੈ ਜਿਵੇਂ
ਕਿ ਉਹ ਬਿਲਕੁਲ ਹੀ ਕਿਸੇ ਹੋਰ ਦੁਨੀਆ
ਨਾਲ ਸਬੰਧਿਤ ਹੋਵੇ। ਉਸ ਦੀ ਇਕੋ
ਕਾਮਨਾ ਹੁੰਦੀ ਹੈ ਕਿ ਕਿਸੇ ਤਰ੍ਹਾਂ
ਵੀ ਉਹ ਪਿੰਡ ਛੱਡ ਕੇ ਸ਼ਹਿਰ ਚਲਾ
ਜਾਵੇ। ਕੀ ਇਹ ਸਾਡੇ ਅਕਾਦਮਿਕ ਖੇਤਰ
ਉੱਪਰ ਕਲੰਕ ਨਹੀਂ ਹੈ?
ਮੈਂ
ਮੰਨਦਾ ਹਾਂ ਕਿ ਸਾਰੀਆਂ ਥਾਵਾਂ
ਇਕੋ ਜਿਹੀਆਂ ਨਹੀਂ ਹੁੰਦੀਆਂ।
ਮੈਨੂੰ ਪਤਾ ਹੈ ਕਿ ਤਾਮਿਲ ਨਾਡੂ
ਜਾਂ ਬੰਗਾਲ ਵਿਚ ਸਥਾਨਕ ਪਹਿਰਾਵੇ
ਵਿਰੁਧ ਕੋਈ ਹੀਣ-ਭਾਵਨਾ
ਨਹੀਂ ਹੈ। ਕਿਸਾਨ ਤੋਂ ਲੈ ਕੇ
ਪ੍ਰੋਫੈਸਰ ਤੱਕ ਕੋਈ ਵੀ ਕਿਸੇ ਮੌਕੇ
ਵੀ ਧੋਤੀ ਪਹਿਨ ਕੇ ਜਾ ਸਕਦਾ ਹੈ।
ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ
ਨਕਲ ਕੀਤੀ ਅਤੇ ਆਦਰਸ਼ਿਆਈ ਗਈ ਸੋਚ
ਉਥੇ ਵੀ ਭਾਰੂ ਹੈ। ਕਿਸੇ ਰੂਪ ਜਾਂ
ਪੱਧਰ ਤੱਕ ਇਹ ਸਭ ਜਗਾਹ ਮੌਜੂਦ ਹੈ।
ਆਜ਼ਾਦੀ ਦੇ 25
ਸਾਲ
ਬਾਅਦ ਵੀ ਅਸੀਂ ਉਸੇ ਵਿਦਿਅਕ ਢਾਂਚੇ
ਨੂੰ ਬਹੁਤ ਆਨੰਦ ਨਾਲ ਚਲਾਈ ਜਾ ਰਹੇ
ਹਾਂ ਜੋ ਮਕਾਲੇ ਐਂਡ ਕੰਪਨੀ ਦੁਆਰਾ
ਕਲਰਕ ਅਤੇ ਗੁਲਾਮ ਮਾਨਸਿਕਤਾ ਵਾਲੇ
ਸ਼ਖ਼ਸ ਪੈਦਾ ਕਰਨ ਲਈ ਵਿਉਂਤਿਆ ਗਿਆ
ਸੀ। ਅਜਿਹੇ ਗੁਲਾਮ ਜੋ ਆਪਣੇ ਬਰਤਾਨਵੀ
ਮਾਲਕਾਂ ਤੋਂ ਵੱਖਰੀ ਆਜ਼ਾਦਾਨਾ
ਸੋਚ ਰੱਖਣ ਦੇ ਅਸਮਰਥ ਹੋਣ;
ਅਜਿਹੇ
ਗੁਲਾਮ ਜੋ ਉਨ੍ਹਾਂ ਨੂੰ ਨਫ਼ਰਤ ਕਰਨ
ਦੇ ਬਾਵਜੂਦ ਆਪਣੇ ਮਾਲਕਾਂ ਨਾਲ
ਸਬੰਧਿਤ ਹਰ ਚੀਜ਼ ਦੀ ਤਾਰੀਫ਼ ਕਰਨ;
ਅਜਿਹੇ
ਗੁਲਾਮ ਜੋ ਆਪਣੇ ਮਾਲਕਾਂ ਦੇ ਕੋਲ
ਖੜ੍ਹੇ ਹੋਣ ਨੂੰ,ਮਾਲਕਾਂ
ਦੀ ਬੋਲੀ ਬੋਲਣ ਨੂੰ,ਮਾਲਕਾਂ
ਵਾਂਗ ਕੱਪੜ੍ਹੇ ਪਹਿਨਣ ਨੂੰ,ਮਾਲਕਾਂ
ਵਾਂਗ ਗਾਉਣ ਤੇ ਨੱਚਣ ਨੂੰ ਹੀ ਆਪਣੀ
ਸ਼ਾਨ ਸਮਝਣ;
ਅਜਿਹੇ
ਗੁਲਾਮ ਜੋ ਆਪਣੇ ਲੋਕਾਂ ਨੂੰ ਨਫ਼ਰਤ
ਕਰਨ ਅਤੇ ਆਪਣੇ ਹੀ ਲੋਕਾਂ ਦਰਮਿਆਨ
ਨਫ਼ਰਤ ਫੈਲਾਉਣ ਨੂੰ ਆਪਣਾ ਈਮਾਨ
ਸਮਝਣ ਲਈ ਤਿਆਰ ਰਹਿਣ। ਕੀ ਸਾਨੂੰ
ਫਿਰ ਵੀ ਇਹ ਦੇਖ ਕੇ ਹੈਰਾਨ ਹੋਣ ਦੀ
ਜ਼ਰੂਰਤ ਹੈ ਕਿ ਯੂਨੀਵਰਸਿਟੀ
ਵਿਦਿਆਰਥੀਆਂ ਦੀ ਵੱਡੀ ਗਿਣਤੀ
ਦਾ,ਇਸ
ਵਿਦਿਅਕ ਪ੍ਰਬੰਧ ਤੋਂ ਵਿਸ਼ਵਾਸ
ਖ਼ਤਮ ਹੋ ਰਿਹਾ ਹੈ?
ਮੈਂ
ਫਿਰ ਛੋਟੀਆਂ-ਮੋਟੀਆਂ
ਗੱਲਾਂ ਕਰਨਾ ਚਾਹਾਂਗਾ। ਦਸ ਸਾਲ
ਪਹਿਲਾਂ ਜੇਕਰ ਤੁਸੀਂ ਦਿਲੀ ਵਿਚ
ਕਿਸੇ ਫ਼ੈਸ਼ਨਏਬਲ ਲੜਕੇ ਨੂੰ ਪਤਲੂਨ
ਨਾਲ ਕੁੜਤਾ ਪਹਿਨਣ ਲਈ ਕਿਹਾ ਹੁੰਦਾ,
ਉਸ ਨੇ
ਤੁਹਾਡੇ ਉੱਪਰ ਹੱਸਣਾ ਸੀ। ਅੱਜ
ਹਿੱਪੀਆਂ ਅਤੇ ‘ਹਰੇ ਰਾਮਾਂ ਹਰੇ
ਕ੍ਰਿਸ਼ਨਾਂ’ ਮਾਰਗੀਆਂ ਕਾਰਨ
ਕੁਰਤਾ-ਪਤਲੂਨ
ਦਾ ਸੁਮੇਲ ਸਿਰਫ਼ ਪ੍ਰਮਾਣਤ ਹੀ ਨਹੀਂ
ਹੋਇਆ ਸਗੋਂ ਕੁਰਤਾ ਸ਼ਬਦ ਨੇ ਇਕ
‘ਗੁਰੂ-ਕਮੀਜ਼’
ਦੀ ਹੈਸੀਅਤ ਹਾਸਲ ਕਰ ਲਈ ਹੈ। ਸਿਤਾਰ
ਸਾਡੇ ਲਈ ਉਦੋਂ ਹੀ ਸ਼੍ਰੇਸਠ ਸੰਗੀਤ-ਸਾਜ਼
ਬਣਿਆ ਜਦੋਂ ਅਮਰੀਕਨਾਂ ਨੇ ਰਵੀ
ਸ਼ੰਕਰ ਨੂੰ ਅੱਖਾਂ ‘ਤੇ ਬਿਠਾ ਲਿਆ
ਜਿਸ ਤਰ੍ਹਾਂ 50
ਸਾਲ
ਪਹਿਲਾਂ ਟੈਗੋਰ ਸਵੇਡਨ ਤੋਂ ਨੋਬਲ
ਪਰਾਈਜ਼ ਹਾਸਲ ਕਰਨ ਬਾਅਦ ਹੀ ਸਾਰੇ
ਭਾਰਤਵਰਸ਼ ਲਈ ਗੁਰੂਦੇਵ ਬਣ ਸਕਿਆ
ਸੀ।
ਕੀ
ਤੁਸੀਂ ਕਿਸੇ ਕਾਲਜ ਵਿਦਿਆਰਥੀ
ਨੂੰ ਆਪਣਾ ਸਿਰ,ਮੁੱਛਾਂ
ਅਤੇ ਦਾੜੀ ਮੁੰਡਵਾਉਣ ਲਈ ਕਹਿ ਸਕਦੇ
ਹੋ ਜਦੋਂ ਕਿ ਫੈਸ਼ਨ ਹਜ਼ਾਮਾਂ ਦਾ
ਧੰਦਾ ਬੰਦ ਕਰਨ ਵਾਲਾ ਯਾਨਿ ਲੰਬੇ
ਵਾਲ ਰੱਖਣ ਵਾਲਾ ਚੱਲ ਰਿਹਾ ਹੋਵੇ।
ਪਰ ਜੇਕਰ ਕੱਲ ਨੂੰ ਯੋਗਾ ਦੇ ਪ੍ਰਭਾਵ
ਅਧੀਨ ਯੂਰਪ ਦੇ ਵਿਦਿਆਰਥੀ ਆਪਣੇ
ਸਿਰ ਮੂੰਹ ਸਫ਼ਾ-ਚੱਟ
ਕਰਾਉਣੇ ਸ਼ੁਰੂ ਕਰ ਦੇਣ ਤਾਂ ਮੈਂ
ਤੁਹਾਨੂੰ ਵਿਸ਼ਵਾਸ ਦਿਵਾ ਸਕਦਾ
ਹਾਂ ਕਿ ਅੱਗਲੇ ਦਿਨ ਹੀ ਤੁਸੀਂ
ਕਨਾਟ-ਸਰਕਸ
ਵਿਚ ਘੋਨ-ਮੋਨ
ਸਿਰਾਂ ਦੀ ਭਰਪੂਰ ਫਸਲ ਦੇਖੋਂਗੇ।
ਯੋਗਾ ਨੂੰ ਆਪਣੀ ਜਨਮ ਭੂਮੀ ਵਿਚ
ਮਕਬੂਲ ਹੋਣ ਤੋਂ ਪਹਿਲਾਂ ਯੂਰਪ
ਤੋਂ ਸਰਟੀਫਿਕੇਟ ਲੈਣਾ ਪਵੇਗਾ।
ਉਰਦੂ
ਅਤੇ ਹਿੰਦੀ
ਮੈਂ
ਇਕ ਹੋਰ ਮਿਸਾਲ ਦਿੰਦਾ ਹਾਂ-
ਇਹ ਇੰਨੀ
ਸਧਾਰਨ ਨਹੀਂ।
ਮੈਂ
ਹਿੰਦੀ ਫਿਲਮਾਂ ਵਿਚ ਕੰਮ ਕਰਦਾ
ਹਾਂ, ਪਰ
ਇਹ ਸਭ ਨੂੰ ਪਤਾ ਹੈ ਕਿ ਇੰਨ੍ਹਾਂ
ਫਿਲਮਾਂ ਦੇ ਗਾਣੇ ਤੇ ਸੰਵਾਦ ਆਮ
ਤੌਰ ’ਤੇ ਉਰਦੂ ਵਿਚ ਲਿਖੇ ਜਾਂਦੇ
ਹਨ। ਮਸ਼ਹੂਰ ਉਰਦੂ ਲਿਖਾਰੀ ਤੇ
ਕਵੀ-ਕ੍ਰਿਸ਼ਨ
ਚੰਦਰ,ਰਾਜਿੰਦਰ
ਸਿੰਘ ਬੇਦੀ,ਕੇ,ਏ.ਆਬਾਸ,ਗੁਲਸ਼ਨ
ਨੰਦਾ,ਸਾਹਿਰ
ਲੁਧਿਆਣਵੀ,ਮਜ਼ਰੂਹ
ਸੁਲਤਾਨਪੁਰੀ ਅਤੇ ਕੈਫ਼ੀ ਆਜ਼ਮੀ ਇਹ
ਕੰਮ ਕਰਦੇ ਹਨ।
ਸੋਚੋ,
ਜੇਕਰ
ਉਰਦੂ ਵਿਚ ਲਿਖੀ ਫਿਲਮ ਨੂੰ ਹਿੰਦੀ
ਫਿਲਮ ਕਿਹਾ ਜਾ ਸਕਦਾ ਹੈ ਤਾਂ
ਤਰਕਪੂਰਨ ਢੰਗ ਨਾਲ ਨਿਰਨਾ ਕੱਢਿਆ
ਜਾ ਸਕਦਾ ਹੈ ਕਿ ਉਰਦੂ ਤੇ ਹਿੰਦੀ
ਇਕ ਹਨ, ਸਮਰੂਪ
ਭਾਸ਼ਾ। ਪਰ ਨਹੀਂ,
ਸਾਡੇ
ਬਰਤਾਨਵੀ ਮਾਲਕਾਂ ਨੇ ਆਪਣੇ ਰਾਜ
ਸਮੇਂ ਇੰਨ੍ਹਾਂ ਨੂੰ ਦੋ ਵੱਖਰੀਆਂ
ਭਾਸ਼ਾਵਾਂ ਘੋਸ਼ਿਤ ਕਰ ਦਿਤਾ। ਇਸ
ਲਈ ਆਜ਼ਾਦੀ ਦੇ 25
ਸਾਲ
ਬਾਅਦ ਵੀ ਸਾਡੀ ਸਰਕਾਰ,
ਸਾਡੀਆਂ
ਯੂਨੀਵਰਸਿਟੀਆਂ ਅਤੇ ਸਾਡੇ ਬੁਧੀਜੀਵੀ
ਇੰਨ੍ਹਾਂ ਨੂੰ ਦੋ ਵੱਖਰੀਆਂ ਅਤੇ
ਆਜ਼ਾਦ ਬੋਲੀਆਂ ਮੰਨਣ ਲਈ ਬਜ਼ਿਦ ਹਨ।
ਪਾਕਿਸਤਾਨ ਰੇਡੀਉ ਇਸ ਵਿਚ ਵੱਧ
ਤੋਂ ਵੱਧ ਫਾਰਸੀ ਤੇ ਅਰਬੀ ਸ਼ਬਦ
ਘੁਸੇੜ ਕੇ ਇਸ ਬੋਲੀ ਦੀ ਖ਼ੂਬਸੂਰਤੀ
ਦਾ ਸਤਿਆਨਾਸ ਕਰਨ ’ਤੇ ਤੁਲਿਆ ਹੋਇਆ
ਹੈ; ਅਤੇ
ਆਕਾਸ਼ਬਾਣੀ ਇਸ ਵਿਚ ਪੂਰੀ ਸੰਸਕ੍ਰਿਤ
ਸ਼ਬਦਕੋਸ਼ ਵਾੜ ਕੇ ਇਸ ਦਾ ਪੂਰਾ
ਮੂੰਹ-ਮੱਥਾ
ਹੀ ਵਿਗਾੜ ਰਿਹਾ ਹੈ। ਇਸ ਤਰਾਂ
ਨਾ-ਅਲੱਗਕਰਨ
ਯੋਗ ਨੂੰ ਅਲੱਗ ਕਰ ਕੇ ਉਹ ਆਪਣੇ
ਮਾਲਕਾਂ ਦੀ ਇਛਾ-ਪੂਰਤੀ
ਕਰ ਰਹੇ ਹਨ। ਇਸ ਤੋਂ ਜ਼ਿਆਦਾ ਬੇਹੂਦਾ
ਕੋਈ ਗੱਲ ਹੋ ਸਕਦੀ ਹੈ?
ਜੇਕਰ
ਸਾਨੂੰ ਅੰਗਰੇਜ਼ਾਂ ਨੇ ਕਹਿ ਦਿਤਾ
ਕਿ ਸਫ਼ੈਦ ਨੂੰ ਕਾਲਾ ਕਹੋ,
ਕੀ ਅਸੀਂ
ਹਮੇਸ਼ਾ ਲਈ ਹੀ ਸਫ਼ੈਦ ਨੂੰ ਕਾਲਾ
ਕਹਿੰਦੇ ਰਹਾਂਗੇ?
ਮੇਰਾ
ਫਿਲਮੀ ਸਹਿਕਰਮੀ ਜੌਹਨੀ-ਵਾਅਕਰ
ਇਕ ਦਿਨ ਕਹਿ ਰਿਹਾ ਸੀ,
“ ਉਨ੍ਹਾਂ
ਨੂੰ ਇਹ ਘੋਸ਼ਣਾ ਨਹੀਂ ਕਰਨੀ ਚਾਹੀਦੀ
ਕਿ ‘ਹੁਣ ਹਿੰਦੀ ਵਿਚ ਸਮਾਚਾਰ
ਸੁਣੋ’ ਸਗੋਂ ਕਹਿਣਾ ਚਾਹੀਦਾ ਹੈ
ਕਿ “ ਹੁਣ ਸਮਾਚਾਰਾਂ ਵਿਚ ਹਿੰਦੀ
ਸੁਣੋ’।
ਇਸ
ਹਾਸੋ-ਹੀਣੀ
ਸਥਿਤੀ ਬਾਰੇ ਮੈਂ -ਅਗਾਂਹਵਧੂ
ਅਤੇ ਗ਼ੈਰ-ਅਗਾਂਹਵਧੂ-
ਦੋਵੇਂ
ਤਰਾਂ ਦੇ ਕਈ ਹਿੰਦੀ ਤੇ ਉਰਦੂ ਲੇਖਕਾਂ
ਨਾਲ ਵਿਚਾਰ ਚਰਚਾ ਕੀਤੀ ਹੈ;
ਮੈਂ
ਉਨ੍ਹਾਂ ਨੂੰ ਇਸ ਮਸਲੇ ਬਾਰੇ ਨਵੇਂ
ਸਿਰੇ ਤੋਂ ਜਲਦੀ ਕੁਝ ਸੋਚਣ ਦੀ
ਲੋੜ੍ਹ ਬਾਰੇ ਆਪਣੀ ਗੱਲ ਮਨਵਾਉਣ
ਦੀ ਕੋਸ਼ਿਸ ਕੀਤੀ ਹੈ। ਪਰ ਅਜੇ ਤੱਕ
ਤਾਂ ਇਹ ਕੋਸ਼ਿਸ ਪੱਥਰ ਨਾਲ ਸਿਰ
ਟਕਰਾਉਣ ਵਾਲੀ ਕਹਾਣੀ ਹੈ। ਅਸੀਂ
ਫਿਲਮੀ ਲੋਕ ਇਸ ਨੂੰ “ ਪੜ੍ਹਿਆਂ-ਲਿਖਿਆਂ
ਦੀ ਅਗਿਆਨਤਾ” ਕਹਿੰਦੇ ਹਾਂ। ਕੀ
ਅਸੀਂ ਗਲਤ ਹਾਂ?
ਇਕ
ਰੋਮਨ ਅਟਕਲ
ਅਖੀਰ
ਵਿਚ ਤੁਹਾਡੇ ਅਕੇਵੇਂ ਦਾ ਖ਼ਤਰਾ
ਸਹੇੜਦਾ ਹੋਇਆ ਵੀ
ਮੈਂ ਆਪਣੀ ਇਕ ਅਟਕਲ(ਅਨੁਮਾਨ)
ਬਾਰੇ
ਤੁਹਾਨੂੰ ਦੱਸਣਾ ਚਾਹਾਂਗਾ। ਅਟਕਲਾਂ
ਲਗਾਉਣਾ ਇਕ ਅਜਿਹੀ ਖ਼ਬਤ ਹੈ ਜਿਸ
ਉੱਪਰ ਤੁਹਾਡਾ ਜ਼ੋਰ ਨਹੀਂ ਚਲਦਾ।
ਇਹ ਬੱਸ ਲੱਗ ਜਾਂਦੀ ਹੈ। ਅਖੀਰ ਵਿਚ
ਕੋਈ ਅਟਕਲ ਸਹੀ ਵੀ ਸਿਧ ਹੋ ਸਕਦੀ
ਹੈ ਅਤੇ ਗਲਤ ਵੀ। ਹੋ ਸਕਦਾ ਹੈ ਕਿ
ਮੇਰੇ ਵਾਲੀ ਗਲਤ ਹੋਵੇ। ਪਰ ਇਹ
ਬਰਕਰਾਰ ਹੈ।ਇਹ ਕਦੇ ਠੀਕ ਵੀ ਸਿੱਧ
ਹੋ ਸਕਦੀ ਹੈ-ਕਿਸ
ਨੂੰ ਪਤੈ?।
ਪੰਡਿਤ
ਜਵਾਹਰ ਲਾਲ ਨਹਿਰੂ ਨੇ ਇਕਬਾਲ ਕੀਤਾ
ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ
ਦੀ ਅਗਵਾਈ ਹੇਠ ਲੜੀ ਗਈ ਸਾਡੀ ਆਜ਼ਾਦੀ
ਦੀ ਲਹਿਰ ਵਿਚ ਹਮੇਸ਼ਾ ਦੌਲਤਮੰਦ--ਜ਼ਿਮੀਦਾਰ
ਤੇ ਸਰਮਾਏਦਾਰ--
ਲੋਕਾਂ
ਦਾ ਬੋਲ-ਬਾਲਾ
ਰਿਹਾ। ਇਹ ਤਰਕ-ਪੂਰਨ
ਸੀ ਕਿ ਆਜ਼ਾਦੀ ਤੋਂ ਬਾਅਦ ਵੀ ਸੱਤਾ
’ਤੇ ਕਬਜ਼ਾ ਇਨ੍ਹਾਂ ਹੀ ਜਮਾਤਾਂ
ਦਾ ਹੋਣਾ ਚਾਹੀਦਾ ਸੀ। ਅੱਜ ਹਰ ਇਕ
ਨੂੰ ਸਾਫ਼ ਦਿਸਦਾ ਹੈ ਕਿ ਪਿਛਲੇ 25
ਸਾਲਾਂ
ਵਿਚ ਅਮੀਰ ਹੋਰ ਅਮੀਰ ਹੋਏ ਹਨ ਅਤੇ
ਗਰੀਬ ਹੋਰ ਗਰੀਬ। ਪੰਡਤ ਨਹਿਰੂ
ਇਸ ਸਥਿਤੀ ਨੂੰ ਬਦਲਣਾ ਚਾਹੁੰਦਾ
ਸੀ ਪਰ ਉਹ ਬਦਲ ਨਾ ਸਕਿਆ। ਮੈਂ ਉਸ
ਨੂੰ ਦੋਸ਼ ਨਹੀਂ ਦਿੰਦਾ ਕਿਉਂਕਿ
ਉਸ ਨੂੰ ਹਰ ਸਮੇਂ ਬਹੁਤ ਮੁਸ਼ਕਲਾਂ
ਦਾ ਸਾਹਮਣਾ ਕਰਨਾ ਪਿਆ। ਅੱਜ ਸਾਡੀ
ਪ੍ਰਧਾਨ ਮੰਤਰੀ ਇੰਦਰਾ ਗਾਂਧੀ
ਦੇਸ਼ ਨੂੰ ਸਮਾਜਵਾਦ ਦੇ ਰਸਤੇ ’ਤੇ
ਅੱਗੇ ਲਿਜਾਣ ਦਾ ਅਹਿਦ ਕਰਦੀ ਹੈ।
ਉਹ ਕਿੰਨੀ ਕੁ ਕਾਮਯਾਬ ਹੁੰਦੀ
ਹੈ,ਮੈਂ
ਕਹਿ ਨਹੀਂ ਸਕਦਾ। ਰਾਜਨੀਤੀ ਮੇਰਾ
ਖੇਤਰ ਨਹੀਂ ਹੈ। ਮੇਰੇ ਤਤਕਾਲੀ
ਮੰਤਵ ਲਈ ਇਤਨਾ ਹੀ ਕਾਫੀ ਹੈ ਜੇਕਰ
ਤੁਸੀਂ ਮੇਰੀ ਇਸ ਰਾਇ ਨਾਲ ਸਹਿਮਤ
ਹੋਵੋਂ ਕਿ ਮੌਜੂਦਾ ਭਾਰਤ ਵਿਚ
ਸਰਕਾਰ ਤੇ ਸਮਾਜ ਦੋਨਾਂ ਵਿਚ ਹੀ
ਸਾਧਨ-ਸੰਪੰਨ
ਲੋਕਾਂ ਦਾ ਦਬਦਬਾ ਹੈ।
ਮੈਨੂੰ
ਉਮੀਦ ਹੈ ਕਿ ਤੁਸੀਂ ਮੇਰੀ ਇਸ ਗੱਲ
ਨਾਲ ਵੀ ਸਹਿਮਤ ਹੋਵੋਂਗੇ ਕਿ
ਅੰਗਰੇਜ਼ਾਂ ਨੇ ਸਾਡੇ ਮੁਲਕ ’ਤੇ
ਆਪਣੀ ਸਾਮਰਾਜੀ ਪਕੜ ਮਜ਼ਬੂਤ ਕਰਨ
ਲਈ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਬਹੁਤ
ਅਨੂਠੇ ਢੰਗ ਨਾਲ ਕੀਤੀ।
ਹੁਣ
ਤੁਹਾਡੇ ਖਿਆਲ ਮੁਤਾਬਕ ਉਨ੍ਹਾਂ
ਦੇ ਵਾਰਸ ਯਾਨਿ ਸਾਡੇ ਮੌਜੂਦਾ ਸ਼ਾਸਕ
ਆਪਣੇ ਦਬਦਬੇ ਨੂੰ ਮਜ਼ਬੂਤ ਕਰਨ ਲਈ
ਕਿਸ ਭਾਸ਼ਾ ਦੀ ਚੋਣ ਕਰਨਗੇ?
ਕੀ
ਰਾਸ਼ਟਰ ਭਾਸ਼ਾ ਹਿੰਦੀ ਦੀ?
ਰੱਬ
ਕਸਮ,ਨਹੀਂ,ਮੇਰਾ
ਅਨੁਮਾਨ ਹੈ ਕਿ ਉਨ੍ਹਾਂ ਦੇ ਹਿਤ
ਵੀ ਅੰਗਰੇਜ਼ੀ ਅਤੇ ਸਿਰਫ਼ ਅੰਗਰੇਜ਼ੀ
ਨਾਲ ਹੀ ਜੁੜੇ ਹੋਏ ਹਨ। ਪਰ ਕਿਉਂਕਿ
ਉਨ੍ਹਾਂ ਨੇ ਦੇਸ਼ਭਗਤੀ ਦਾ ਦਿਖਾਵਾ
ਵੀ ਕਰਦੇ ਰਹਿਣਾ ਹੈ,
ਇਸ ਲਈ
ਲੋਕਾਂ ਦਾ ਧਿਆਨ ਲਾਂਭੇ ਕਰਨ ਲਈ
ਉਹ ਰਾਸ਼ਟਰ ਭਾਸ਼ਾ ਹਿੰਦੀ ਦੇ ਹੱਕ
ਵਿਚ ਵੀ ਰੌਲਾ ਪਾਉਂਦੇ ਰਹਿਣਗੇ।
ਦੌਲਤਮੰਦ
ਲੋਕ ਬੇਸ਼ਕ ਵੱਖ-2
ਤਰ੍ਹਾਂ
ਦੇ ਹਜ਼ਾਰਾਂ ਦੇਵੀ-ਦੇਵਤਿਆਂ
ਵਿਚ ਵਿਸ਼ਵਾਸ ਰੱਖਦੇ ਹੋਣ ਪਰ ਪੂਜਾ
ਉਹ ਇਕ ਦੀ ਹੀ ਕਰਦੇ ਹਨ-ਮੁਨਾਫ਼ੇ
ਦੇ ਦੇਵਤੇ ਦੀ। ਤੇਜ਼ ਸਨਅਤੀਕਰਨ
ਅਤੇ ਟੈਕਨਾਲੋਜ਼ੀ ਤਬਦੀਲੀਆਂ ਦੇ
ਇਸ ਦੌਰ ਵਿਚ,
ਸਰਮਾਏਦਾਰੀ
ਜਮਾਤ ਲਈ ਮੁਨਾਫ਼ੇ ਦੇ ਪੱਖ ਤੋਂ
ਅੰਗਰੇਜ਼ੀ ਭਾਸ਼ਾ ਦੀ ਸਰਦਾਰੀ ਨੂੰ
ਬਰਕਰਾਰ ਰੱਖਣ ਦੇ ਫ਼ਾਇਦੇ ਸਾਫ਼
ਦਿਖਦੇ ਹਨ। ਪਰ ਸਮਾਜਿਕ ਫ਼ਾਇਦੇ
ਇਸ ਤੋਂ ਵੀ ਜ਼ਿਆਦਾ ਹਨ। ਇਸ ਪੱਖ
ਤੋਂ ਅੰਗਰੇਜ਼ੀ ਭਾਸ਼ਾ ਸਾਡੀ ਸ਼ਾਸਕ
ਜਮਾਤ ਲਈ ਰੱਬੀ-ਸੌਗਾਤ
ਹੈ।
ਕਿਉਂ? ਇਕ
ਸਧਾਰਨ ਜਿਹੀ ਵਜਾਹ ਇਹ ਹੈ ਕਿ
ਅੰਗਰੇਜ਼ੀ ਜ਼ਬਾਨ ਸਾਡੇ ਮੁਲਕ ਦੇ
ਕਰੋੜਾਂ ਕਿਰਤੀ-ਕਾਮਿਆਂ
ਦੀ ਪਹੁੰਚ ਤੋਂ ਬਾਹਰ ਹੈ। ਪੁਰਾਣੇ
ਸਮਿਆਂ ਵਿਚ ਸੰਸਕ੍ਰਿਤ ਤੇ ਫ਼ਾਰਸੀ
ਮਿਹਨਤਕਸ਼ ਲੋਕਾਂ ਦੀ ਪਹੁੰਚ ਤੋਂ
ਬਾਹਰ ਸਨ। ਇਹੀ ਕਾਰਨ ਹੈ ਕਿ ਉਸ
ਸਮੇਂ ਦੇ ਸ਼ਾਸਕਾਂ ਨੇ ਇਨ੍ਹਾਂ
ਭਾਸ਼ਾਵਾਂ ਨੂੰ ਰਾਜ-ਭਾਸ਼ਾ
ਦਾ ਦਰਜਾ ਦਿਤਾ ਹੋਇਆ ਸੀ। ਸੰਸਕ੍ਰਿਤ
ਤੇ ਫ਼ਾਰਸੀ ਰਾਹੀਂ ਲੋਕਾਂ ਨੂੰ
ਅਹਿਸਾਸ ਕਰਵਾਇਆ ਜਾਂਦਾ ਸੀ ਕਿ
ਉਹ ਅਗਿਆਨੀ,ਘਟੀਆ
ਤੇ ਅਸਭਿਅਕ ਸਨ ਅਤੇ ਆਪਣੇ-ਆਪ
’ਤੇ ਰਾਜ ਕਰਨ ਦੇ ਕਾਬਲ ਨਹੀਂ ਸਨ।
ਸੰਸਕ੍ਰਿਤ ਤੇ ਫ਼ਾਰਸੀ ਉਨ੍ਹਾਂ
ਨੂੰ ਮਾਨਸਿਕ ਗੁਲਾਮ ਬਣਾਉਣ ਵਿਚ
ਸਹਾਈ ਹੋਈਆਂ ਅਤੇ ਜਦੋਂ ਮਨ ਗੁਲਾਮ
ਹੋ ਜਾਂਦਾ ਹੈ ਤਾਂ ਗੁਲਾਮੀ ਸਦੀਵੀ
ਹੋ ਜਾਂਦੀ ਹੈ।
ਇਹ
ਗੱਲ ਸਾਡੀਆਂ ਸ਼ਾਸਕ ਜਮਾਤਾਂ ਨੂੰ
ਫਿਟ ਬੈਠਦੀ ਹੈ ਕਿ ਬਰਤਾਨਵੀਆਂ
ਤੋਂ ਵਿਰਸੇ ਵਿਚ ਮਿਲੀ ਇਹ ਸਮਾਜਿਕ
ਵਿਵਸਥਾ ਕਾਇਮ ਰੱਖੀ ਜਾਵੇ। ਉਨ੍ਹਾਂ
ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗ
ਹੈ ਪਰ ਇਹ ਗੱਲ ਉਹ ਸ਼ਰੇਆਮ ਇਕਬਾਲ
ਨਹੀਂ ਕਰ ਸਕਦੇ।ਇਸੇ ਕਾਰਨ ਹਿੰਦੀ
ਨੂੰ ਰਾਸ਼ਟਰ-ਭਾਸ਼ਾ
ਬਣਾਉਣ ਬਾਰੇ ਬਹੁਤ ਰੌਲਾ-ਰੱਪਾ
ਪਾਇਆ ਜਾਂਦਾ ਹੈ। ਉਨ੍ਹਾਂ ਨੂੰ
ਭਲੀ-ਭਾਂਤ
ਪਤਾ ਹੈ ਕਿ ਆਧੁਨਿਕ ਵਿਗਿਆਨ ਤੇ
ਟੈਕਨਾਲੋਜ਼ੀ ਦੀ ਸਾਰੀ ਪ੍ਰੀਭਾਸ਼ਕ
ਸ਼ਬਦਾਵਲੀ ਤੋਂ ਸੱਖਣੀ ਅਤੇ ਸੰਸਕ੍ਰਿਤ
ਸ਼ਬਦਾਂ ਨਾਲ ਭਰਪੂਰ ਇਹ ਬਣਾਵਟੀ
ਭਾਸ਼ਾ,ਅੰਗਰੇਜ਼ੀ
ਜ਼ਬਾਨ ਦੀ ਸਰਦਾਰੀ ਦਾ ਮੁਕਾਬਲਾ
ਕਰਨ ਲਈ ਬਹੁਤ ਕਮਜ਼ੋਰ ਤੇ ਨੀਰਸ ਹੈ।
ਇਹ ਹਮੇਸ਼ਾ ਇਕ ਨੁਮਾਇਸ਼ੀ-ਨਮੂਨਾ
ਹੀ ਰਹੇਗੀ ਅਤੇ ਇਸ ਤੋਂ ਵੀ ਜ਼ਿਆਦਾ,
ਲੋਕਾਂ
ਨੂੰ ਆਪਸ ਵਿਚ ਲੜਾਉਣ ਲਈ ਇਕ ਸੁਖਾਲਾ
ਹਥਿਆਰ। ਸਾਨੂੰ ਫਿਲਮੀ ਲੋਕਾਂ
ਨੂੰ ਸਕੂਲਾਂ ਤੇ ਕਾਲਜਾਂ ਵਿਚ ਪੜਨ
ਵਾਲੇ ਨੌਜਵਾਨ ਪ੍ਰਸੰਸਕਾਂ ਦੇ ਖ਼ਤ
ਲਗਾਤਾਰ ਮਿਲਦੇ ਰਹਿੰਦੇ ਹਨ। ਮੈਨੂੰ
ਵੀ ਮੇਰੇ ਹਿੱਸੇ ਦੇ ਕੁਝ ਖ਼ਤ ਮਿਲਦੇ
ਹਨ ਜਿਨ੍ਹਾਂ ਤੋਂ ਸਾਫ਼ ਪਤਾ ਲਗਦਾ
ਹੈ ਕਿ ਕਿਸ ਤਰ੍ਹਾਂ ਅੰਗਰੇਜ਼ੀ ਜ਼ਬਾਨ
ਵੱਡੀ ਬਹੁ-ਗਿਣਤੀ
ਭਾਰਤੀ ਵਿਦਿਆਰਥੀਆਂ ਲਈ ਤਸੀਹਾ-ਕੇਂਦਰ
ਤੋਂ ਘੱਟ ਨਹੀਂ ਹੈ। ਪੜਾਉਣ ਤੇ
ਸਿਖਣ ਦੇ ਮਿਆਰ ਕਿੰਨੇ ਰਸਾਤਲ ਵਲ
ਚਲੇ ਗਏ ਹਨ!
ਮੈਨੂੰ
ਪਤਾ ਲੱਗਿਆ ਹੈ ਕਿ ਇਸੇ ਕਾਰਨ ਪਬਲਿਕ
ਸਕੂਲਾਂ-ਉਹ
ਸਕੂਲ ਜਿਥੇ ਅਮੀਰ ਜਮਾਤਾਂ ਦੇ ਬੱਚੇ
ਹੀ ਜਾ ਸਕਦੇ ਹਨ-
ਚੋਂ
ਆਉਣ ਵਾਲੇ ਬੱਚਿਆਂ ਨਾਲ ਤਰਜ਼ੀਹੀ
ਵਿਵਹਾਰ ਕੀਤਾ ਜਾਂਦਾ ਹੈ।
ਇਸ
ਬਾਰੇ ਮੈਨੂੰ ਟਿਪਣੀ ਕਰਨ ਦੀ ਜ਼ਰੂਰਤ
ਨਹੀਂ ਹੈ ਕਿ ਕਿਵੇਂ ਆਪਣੇ ਵਾਅਦਿਆਂ
ਦੇ ਉੱਲਟ ਜਾ ਕੇ,
ਹਰ ਖੇਤਰ
ਵਿਚ ਅੰਗਰੇਜ਼ੀ ਨੂੰ ਮਜ਼ਬੂਤ ਕਰਨ
ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ
ਹਨ। ਇਹ ਸਭ ਕੋਸ਼ਿਸ਼ਾਂ ਸਾਫ਼ ਦਿਖ
ਰਹੀਆਂ ਹਨ। ਇਹ ਇਕਬਾਲ ਕੀਤਾ ਜਾਂਦਾ
ਹੈ ਕਿ ਅੰਗਰੇਜ਼ੀ ਬਹੁਤ ਓਪਰੀ ਜ਼ੁਬਾਨ
ਹੈ ਅਤੇ ਇਸੇ ਲਈ ਇਕ ਆਮ ਭਾਰਤੀ ਦੇ
ਸਿਖਣ ਲਈ ਬਹੁਤ ਮੁਸ਼ਕਲ ਬੋਲੀ ਹੈ।
ਅਤੇ ਫਿਰ ਵੀ ਇਹ ਸਰਮਾਏਦਾਰਾਂ ਤੇ
ਸਨਅਤਕਾਰਾਂ ਨੂੰ ਸਾਰੇ ਭਾਰਤਵਰਸ਼
ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਵਿਚ
ਸਹਾਈ ਹੁੰਦੀ ਹੈ। ਅਤੇ ਇਹ ਤੱਥ
ਬਾਕੀ ਸਭ ਤੱਥਾਂ ਉੱਪਰ ਭਾਰੀ ਪੈਂਦਾ
ਹੈ। ਸਰਮਾਏਦਾਰਾਂ ਮੁਤਾਬਕ ਜੋ
ਉਨ੍ਹਾਂ ਦੇ ਹਿਤਾਂ ਦੇ ਅਨੁਕੂਲ
ਹੈ ਉਹ ਕੌਮੀ ਹਿਤਾਂ ਦੇ ਵੀ ਅਨੁਕੂਲ
ਹੈ। ਉਨ੍ਹਾਂ ਨੂੰ ਪੂਰੀ ਉਮੀਦ ਹੈ
ਕਿ ਜਲਦ ਭਵਿਖ ਵਿਚ ਲੋਕ ਖੁਦ ਉਨ੍ਹਾਂ
ਦੇ ਇਸ ਸਟੈਂਡ ਦੀ ਪੁਸ਼ਟੀ ਕਰਨਗੇ
ਕਿ ਅੰਗਰੇਜ਼ੀ ਦੀ ਮੌਜੂਦਾ ਹੈਸੀਅਤ
ਸਦਾ ਬਰਕਰਾਰ ਰਹਿਣੀ ਚਾਹੀਦੀ ਹੈ।
’
ਇਹ
ਮੇਰਾ ਅਨੁਮਾਨ ਸੀ ਅਤੇ ਇਹ ਮੈਂ ਇਕ
ਦਿਨ ਆਪਣੇ ਇਕ ਦੋਸਤ ਨਾਲ ਸਾਂਝਾ
ਕੀਤਾ ਜੋ ਇਕ ਮਜ਼ਦੂਰ ਨੇਤਾ ਹੈ। ਮੈਂ
ਉਸ ਨੂੰ ਕਿਹਾ ਕਿ ਜੇਕਰ ਅਸੀਂ
ਸਰਮਾਏਦਾਰੀ ਨੂੰ ਖਤਮ ਕਰਨ ਤੇ
ਸਮਾਜਵਾਦ ਲਿਆਉਣ ਲਈ ਗੰਭੀਰ ਹਾਂ
ਤਾਂ ਸਾਨੂੰ ਵੀ ਪੂਰੇ ਭਾਰਤਵਰਸ਼
ਪੱਧਰ ’ਤੇ ਆਪਣੇ-ਆਪ
ਨੂੰ ਮਜ਼ਬੂਤ ਕਰਨ ਲਈ,ਮਜ਼ਦੂਰ
ਜਮਾਤ ਦੀ ਉਸੇ ਊਰਜਾ ਨਾਲ ਸਹਾਇਤਾ
ਕਰਨੀ ਪਵੇਗੀ ਜਿਸ ਊਰਜਾ ਨਾਲ
ਸਰਮਾਏਦਾਰ ਜਮਾਤ ਆਪਣੇ-ਆਪ
ਨੂੰ ਮਜ਼ਬੂਤ ਕਰ ਰਹੀ ਹੈ। ਸਮਾਜ ਵਿਚ
ਮਜ਼ਦੂਰ ਜਮਾਤ ਵਲੋਂ ਮੋਹਰੀ ਹੈਸੀਅਤ
ਹਾਸਲ ਕਰਨ ਲਈ ਸਾਨੂੰ ਉਨ੍ਹਾਂ ਦੀ
ਮਦਦ ਕਰਨੀ ਚਾਹੀਦੀ ਹੈ। ਅਤੇ ਇਹ
ਸਿਰਫ਼ ਅੰਗਰੇਜ਼ੀ ਜ਼ਬਾਨ ਦਾ ਦਬਦਬਾ
ਖਤਮ ਕਰਕੇ ਉਸ ਦੀ ਥਾਂ ਲੋਕਾਂ ਦੀ
ਆਪਣੀ ਬੋਲੀ ਲਿਆ ਕੇ ਹੀ ਕੀਤਾ ਜਾ
ਸਕਦਾ ਹੈ।
ਮੇਰੇ
ਦੋਸਤ ਨੇ ਮੈਨੂੰ ਧਿਆਨ ਨਾਲ ਸੁਣਿਆ
ਅਤੇ ਮੋਟੇ ਤੌਰ ’ਤੇ ਮੇਰੇ ਨਾਲ
ਸਹਿਮਤੀ ਪ੍ਰਗਟਾਈ।
“ ਤੂੰ
ਸਥਿਤੀ ਦਾ ਮੁਲੰਕਣ ਬਹੁਤ ਵਧੀਆ
ਕੀਤਾ ਹੈ” ਉਸ ਨੇ ਕਿਹਾ,“
ਪਰ ਹੱਲ
ਕੀ ਹੈ?”
“ ਹੱਲ
ਹੈ ਕਿ ਅੰਗਰੇਜ਼ੀ ਲਿੱਪੀ ਨੂੰ ਰੱਖ
ਲਿਆ ਜਾਵੇ ਅਤੇ ਅੰਗਰੇਜ਼ੀ ਭਾਸ਼ਾ
ਨੂੰ ਦਫ਼ਾ ਕੀਤਾ ਜਾਵੇ,”
ਮੈਂ
ਜਵਾਬ ਦਿਤਾ।
“ਪਰ
ਕਿਵੇਂ?”
“ਸਾਰੇ
ਭਾਰਤ ਵਿਚ ਮਿਹਨਤਕਸ਼ ਜਨਤਾ,ਇਕ
ਅਟਕਲਪੱਚੂ ਤੇ ਤੁਰਤ-ਫੁਰਤੀ
ਪ੍ਰਕਾਰ ਦੀ ਹਿੰਦੁਸਤਾਨੀ ਬੋਲੀ
ਦੀ ਵਰਤੋਂ ਕਰਦੀ ਹੈ। ਉਹ ਅਕਾਦਮਿਕ
ਤੇ ਵਿਆਕਰਣੀ ਤਾਮ-ਝਾਮ
ਤੋਂ ਬਗ਼ੈਰ ਇਸ ਦਾ ਵਿਵਹਾਰਕ ਇਸਤੇਮਾਲ
ਕਰਦੇ ਹਨ।“ਲੜਕਾ ਭੀ ਜਾਤਾ ਹੈ”
ਅਤੇ “ਲੜਕੀ ਭੀ ਜਾਤੀ ਹੈ” ਪ੍ਰਕਾਰ
ਦੀ ਹਿੰਦੁਸਤਾਨੀ ਬੋਲੀ। ਇਸ ਪ੍ਰਕਾਰ
ਦੀ ਲੋਕ-ਬੋਲੀ
ਵਿਚ ਅਨੂਠੀ ਆਜ਼ਾਦੀ ਦੇ ਅਹਿਸਾਸ
ਵਾਲਾ ਇਕ ਮਾਹੌਲ ਹੈ ਅਤੇ ਬੁਧੀਜੀਵੀ
ਵੀ ਕਈ ਵਾਰ ਜਦੋਂ ਉਹ ਸੁਸਤਾਉਣਾ
ਚਾਹੁੰਦੇ ਹਨ ਤਾਂ ਅਜਿਹੀ ਬੋਲੀ
ਦਾ ਇਸਤੇਮਾਲ ਕਰਦੇ ਹਨ। ਅਤੇ
ਹਿੰਦੁਸਤਾਨੀ ਬੋਲੀ ਦੀ ਇਹ ਸਭ ਤੋਂ
ਵਧੀਆ ਰਵਾਇਤ ਹੈ। ਇਹ ਇਸੇ ਪ੍ਰਕਾਰ
ਪੈਦਾ ਹੋਈ,ਵਿਕਾਸ
ਕੀਤਾ ਅਤੇ ਪੂਰੇ ਭਾਰਤਵਰਸ਼ ਵਿਚ
ਪ੍ਰਚਲਿਤ ਹੋਈ। ਪੁਰਾਣੇ ਸਮਿਆਂ
ਵਿਚ ਇਸ ਨੂੰ ਨਫ਼ਰਤ ਭਰੇ ਲਹਿਜ਼ੇ ਵਿਚ
ਉਰਦੂ ਕਿਹਾ ਜਾਂਦਾ ਸੀ ਜਾਂ ਫਿਰ
ਕੈਂਪਾਂ ਤੇ ਬਾਜ਼ਾਰਾਂ ਦੀ ਭਾਸ਼ਾ।
ਅੱਜਕਲ
ਇਸ ਬਾਜ਼ਾਰੀ ਹਿੰਦੁਸਤਾਨੀ ਬੋਲੀ
ਵਿਚ ‘ਯੂਨੀਵਰਸਿਟੀ’ ਸ਼ਬਦ ‘ਯੂਨੀਵਰੱਸਟੀ’
ਬਣ ਗਿਆ ਹੈ ਜੋ ‘ਵਿਸ਼ਵ-ਵਿਦਿਆਲਿਆ’
ਸ਼ਬਦ ਤੋਂ ਕਿਤੇ ਸੌਖਾ ਹੈ,
‘ਲੈਂਟਰਨ’
ਤੋਂ ‘ਲਾਲਟੈਨ’,ਕਾਰ
ਦੀ ‘ਚੈਸੀਜ਼’ ਤੋਂ ‘ਚੈਸੀ’ ਤੇ
‘ਸਪੈਨਰ’ ਤੋਂ ‘ਪਾਨਾ’ ਬਣ ਗਿਆ
ਹੈ ਯਾਨਿ ਕਿ ਇਸ ਵਿਚ ਕੁਝ ਵੀ ਤੇ
ਹਰ ਕੁਝ ਸੰਭਵ ਹੈ। ਉਹ ਰੱਸੀ ਜਿਸ
ਨਾਲ ਇਕ ਸਿਪਾਹੀ ਆਪਣੀ ਰਾਈਫਲ ਸਾਫ਼
ਕਰਦਾ ਹੈ ,ਨੂੰ
ਅੰਗਰੇਜ਼ੀ ਵਿਚ ‘ਪੁਲ-ਥਰੂ
ਕਿਹਾ ਜਾਂਦਾ ਹੈ। ਰੋਮਨ ਹਿੰਦੁਸਤਾਨੀ
ਬੋਲੀ ਵਿਚ ਇਹ ਇਕ ਖੂਬਸੂਰਤ
ਸ਼ਬਦ‘ਫੁਲਤਰੂ’ ਬਣ ਗਿਆ। ਹਾਲੀਵੁਡ
ਫਿਲਮੀ ਸਨਅਤ ਵਿਚ ਲਾਈਟਮੈਨ ਦੋ
ਬਲੇਡ ਵਾਲੇ ਇਕ ਖਾਸ ਪ੍ਰਕਾਰ ਦੇ
ਕਵੱਚ ਲਈ‘ਬਾਰਨ-ਡੋਰ’ਸ਼ਬਦ
ਦਾ ਇਸਤੇਮਾਲ ਕਰਦਾ ਹੈ।ਬੰਬਈ ਫਿਲਮੀ
ਕਾਮੇ ਨੇ ਇਸ ਸ਼ਬਦ ਨੂੰ ‘ਬੰਡਰ’ ਬਣਾ
ਦਿਤਾ ਜੋ ਇਕ ਕਮਾਲ ਦੀ ਤਬਦੀਲੀ
ਹੈ।ਇਸ ਹਿੰਦੁਸਤਾਨੀ ਬੋਲੀ ਵਿਚ
ਅਕਹਿ ਅਤੇ ਅਸੀਮ ਸੰਭਾਵਨਾਵਾਂ
ਮੌਜੂਦ ਹਨ।ਇਹ ਅੰਤਰ-ਰਾਸ਼ਟਰੀ
ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ
ਨੂੰ ਬਹੁਤ ਆਸਾਨੀ ਨਾਲ ਆਪਣੇ ਅੰਦਰ
ਸਮੋ ਸਕਦੀ ਹੈ। ਇਹ ਹਰ ਸਰੋਤ ਤੋਂ
ਸ਼ਬਦ ਲੈ ਕੇ ਆਪਣੇ-ਆਪ
ਨੂੰ ਸਮਰਿਧ ਬਣਾ ਸਕਦੀ ਹੈ। ਸਾਨੂੰ
ਸਿਰਫ਼ ਸੰਸਕ੍ਰਿਤ ਸ਼ਬਦਕੋਸ਼ ਦੇਖਣ
ਦੀ ਜ਼ਰੂਰਤ ਨਹੀਂ ਹੈ”।
“ ਪਰ
ਸਿਰਫ਼ ਰੋਮਨ ਲਿੱਪੀ ਹੀ ਕਿਉਂ?”ਮੇਰੇ
ਦੋਸਤ ਨੇ ਪੁਛਿਆ।
“ ਕਿਉਂਕਿ
ਕੋਈ ਵੀ ਇਸ ਸਬੰਧੀ ਪੱਖਪਤੀ ਰਵੱਈਆ
ਨਹੀਂ ਰੱਖਦਾ”,ਮੈਂ
ਕਿਹਾ।“ ਇਕ ਇਕ ਅਜਿਹੀ ਲਿੱਪੀ ਹੈ
ਜੋ ਪਹਿਲਾਂ ਹੀ ਪੂਰੇ ਭਾਰਤਵਰਸ਼
ਵਿਚ ਪ੍ਰਚਲਿਤ ਹੈ। ਉੱਤਰ,ਦੱਖਣ,ਪੂਰਬ
ਤੇ ਪੱਛਮ,ਕਿਤੇ
ਵੀ ਤੁਸੀਂ ਇਸ ਲਿੱਪੀ ਵਿਚ ਲਿਖੇ
ਦੁਕਾਨਾਂ ਦੇ ਸਾਈਨ-ਬੋਰਡ
ਤੇ ਫਿਲਮੀ ਪੋਸਟਰ ਦੇਖ ਸਕਦੇ ਹੋ।
ਅਸੀਂ ਲਿਫ਼ਾਫਿਆਂ ’ਤੇ ਪੋਸਟ-ਕਾਰਡਾਂ
ਉੱਪਰ ਸਿਰਨਾਮੇ ਇਸੇ ਲਿੱਪੀ ਵਿਚ
ਲਿਖਦੇ ਹਾਂ। ਫੋਜ ਪਿਛਲੇ ਘੱਟੋ-ਘੱਟ
ਪੈਂਤੀ ਸਾਲ ਤੋਂ ਇਸ ਦਾ ਇਸਤੇਮਾਲ
ਕਰ ਰਹੀ ਹੈ”।
ਮਜ਼ਦੂਰ
ਨੇਤਾ ਮੇਰਾ ਇਹ ਦੋਸਤ ਕੁਝ ਚਿਰ ਲਈ
ਚੁਪ ਰਿਹਾ। ਫਿਰ ਉਹ ਆਨੰਦਮਈ ਲਹਿਜ਼ੇ
ਵਿਚ ਮੁਸਕਰਾਇਆ ਅਤੇ ਕਿਹਾ,
“ਸਾਥੀ,ਯੂਰਪ
ਨੇ ਵੀ ‘ਐਸਪਅਰੰਟਉ’(
ਨਵੀਂ
ਵਿਸ਼ਵ-ਭਾਸ਼ਾ)
ਨਾਲ
ਇਹ ਤਜ਼ਰਬਾ ਕੀਤਾ ਸੀ।ਬਰਨਾਰਡ ਸ਼ਾਅ
ਜਿਹੇ ਮਹਾਨ ਬੁਧੀਜੀਵੀ ਨੇ ਮੂਲ
ਅੰਗਰੇਜ਼ੀ ਨੂੰ ਹਰਮਨ-ਪਿਆਰਾ
ਬਣਾਉਣ ਲਈ ਆਪਣੀ ਪੂਰੀ ਵਾਹ ਲਾਈ।
ਪਰ ਇਹ ਸਾਰੀਆਂ ਸਕੀਮਾਂ ਬੁਰੀ
ਤਰ੍ਹਾਂ ਫੇਲ ਹੋ ਗਈਆਂ,
ਸਿਰਫ਼
ਇਕ ਸਧਾਰਨ ਜਿਹੀ ਵਜਾਹ ਕਰਕੇ ਕਿ
ਭਾਸ਼ਾਵਾਂ ਨੂੰ ਜੰਤਰਿਕ ਢੰਗ ਨਾਲ
ਪੈਦਾ ਨਹੀਂ ਕੀਤਾ ਜਾ ਸਕਦਾ,
ਉਹ
ਆਪ-ਮੁਹਾਰੇ
ਵਿਕਾਸ ਕਰਦੀਆਂ ਹਨ”।
ਮੈਨੂੰ
ਬਹੁਤ ਝੱਟਕਾ ਲੱਗਿਆ। ਮੈਂ ਕਿਹਾ,“ਸਾਥੀ
‘ਐਸਪਅਰੰਟਉ’ ਬਿਲਕੁਲ ਉਸੇ ਰਾਸ਼ਟਰਭਾਸ਼ਾ
ਵਾਂਗ ਹੈ ਜਿਸ ਦਾ ਅੱਜਕਲ ਹਿੰਦੀ
ਵਿਦਵਾਨ ਕਿਸੇ ਸੰਸਕ੍ਰਿਤ ਸ਼ਬਦਕੋਸ਼
ਦੇ ਪੰਨਿਆਂ ਤੋਂ ਨਿਰਮਾਣ ਕਰ ਰਹੇ
ਹਨ। ਮੈਂ ਉਸ ਭਾਸ਼ਾ ਦੀ ਗੱਲ ਕਰ ਰਿਹਾ
ਹਾਂ ਜੋ ਲੋਕਾਂ ਦੇ ਅਮਲਾਂ ਦੁਆਰਾ
ਸਾਡੇ ਆਸ-ਪਾਸ
ਵੱਧ-ਫੁਲ
ਰਹੀ ਹੈ”।
ਪਰ
ਮੈਂ ਉਸ ਨੂੰ ਆਪਣੇ ਨਾਲ ਸਹਿਮਤ ਨਾ
ਕਰ ਸਕਿਆ। ਮੈਂ ਹੋਰ ਵੀ ਦਲੀਲਾਂ
ਦਿਤੀਆਂ ਅਤੇ ਕਿਹਾ ਕਿ ਨੇਤਾ ਜੀ
ਸੁਭਾਸ਼ ਬੋਸ ਤੇ ਜਵਾਹਰ ਲਾਲ
ਨਹਿਰੂ,ਦੋਵੇਂ
ਹੀ ਰੋਮਨ ਹਿੰਦੁਸਤਾਨੀ ਦੇ ਜ਼ਬਰਦਸਤ
ਸਮੱਰਥੱਕ ਸਨ ਪਰ ਇਹ ਦਲੀਲ ਵੀ ਉਸ
ਨੂੰ ਮਨਵਾਉਣ ਵਿਚ ਨਾਕਾਮ ਰਹੀ।ਸਵਾਲ
ਇਹ ਨਹੀਂ ਹੈ ਕਿ ਕੀ ਮੈਂ ਠੀਕ ਸੀ
ਜਾਂ ਮੇਰਾ ਸਾਥੀ।ਸ਼ਾਇਦ ਮੈਂ ਗਲਤ
ਸੀ।ਸ਼ਾਇਦ ਮੇਰੀ ਸੋਚ ਸ਼ੇਖ-ਚਿਲੀ
ਦੇ ਸੁਫਨੇ ਵਰਗੀ ਜਾਂ ਜਿਵੇਂ ਉਸ
ਨੇ ਕਿਹਾ “ਜੰਤਰਿਕ” ਸੀ।ਜਿਵੇਂ
ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ
ਕਿ ਤੁਸੀਂ ਕਦੇ ਵੀ ਕਹਿ ਨਹੀਂ ਸਕਦੇ
ਕਿ ਤੁਹਾਡੀ ਅਟਕਲ(ਅਨੁਮਾਨ)
ਠੀਕ
ਹੋਵੇਗੀ ਜਾਂ ਗਲਤ। ਪਰ ਮਜ਼ਾ ਅਟਕਲ
ਲਾਉਂਣ ਵਿਚ ਹੈ ਕਿਉਂਕਿ ਅਟਕਲਾਂ
ਲਾਉਣਾ ਆਜ਼ਾਦ-ਸੋਚਣੀ
ਦਾ ਪ੍ਰਤੀਕ ਹੈ। ਕਾਮਰੇਡ ਸਾਥੀ
ਨੂੰ ਇਸ ਗੱਲ ਦੀ ਸ਼ਲਾਘਾ ਕਰਨੀ ਚਾਹੀਦੀ
ਸੀ ਪਰ ਉਹ ਅਜਿਹਾ ਕਰ ਨਾ ਸਕਿਆ
ਕਿਉਂਕਿ ਉਹ ਆਪਣੀ ਪੁਰਾਤਨ-ਪੰਥੀ
ਸੋਚ ਦੀ ਖਾਈ ਚੋਂ ਬਾਹਰ ਨਾ ਨਿਕਲ
ਸਕਿਆ।
ਹਵਾ
ਵਿਚ ਉਡਾਰੀਆਂ ਲਾਉਣ ਦਾ ਡਰ
ਕੋਈ
ਵੀ ਮੁਲਕ ਉਨ੍ਹੀ ਦੇਰ ਤਰੱਕੀ ਨਹੀਂ
ਕਰ ਸਕਦਾ ਜਿੰਨ੍ਹੀ ਦੇਰ ਉਹ ਆਪਣੀ
ਹੋਂਦ ਯਾਨਿ ਮਨ ਤੇ ਸਰੀਰ ਪ੍ਰਤੀ
ਸੁਚੇਤ ਨਹੀਂ ਹੋ ਜਾਂਦਾ। ਉਸ ਨੂੰ
ਆਪਣੇ ਪੱਠਿਆਂ ਦਾ ਪ੍ਰਯੋਗ ਕਰਨ
ਦੀ ਜਾਚ ਸਿਖਣੀ ਪਵੇਗੀ। ਉਸ ਨੂੰ
ਆਪਣੀਆਂ ਮੁਸ਼ਕਲਾਂ ਤਲਾਸ਼ਣ ਅਤੇ
ਉਨ੍ਹਾਂ ਦੇ ਹੱਲ ਆਪਣੇ ਤਰੀਕੇ ਨਾਲ
ਲੱਭਣ ਬਾਰੇ ਸਿਖਣਾ ਪਵੇਗਾ। ਪਰ
ਮੈਂ ਕਿਸੇ ਵੀ ਪਹਿਲੂ ਤੋਂ ਦੇਖਾਂ,
ਮੈਨੂੰ
ਲੱਗਦਾ ਹੈ ਕਿ ਆਜ਼ਾਦੀ ਦੇ 25
ਸਾਲ
ਬਾਅਦ ਵੀ ਅਸੀਂ ਉਸ ਪੰਛੀ ਵਾਂਗ
ਵਿਵਹਾਰ ਕਰ ਰਹੇ ਹਾਂ ਜਿਸ ਨੂੰ
ਲੰਬੀ ਕੈਦ ਤੋਂ ਬਾਅਦ ਉਸ ਦੇ ਪਿੰਜਰੇ
ਚੋਂ ਬਾਹਰ ਕੱਢ ਦਿਤਾ ਗਿਆ ਹੋਵੇ-ਇਹ
ਜਾਣਨ ਤੋਂ ਅਸੱਮਰਥ ਕਿ ਆਪਣੀ ਆਜ਼ਾਦੀ
ਦਾ ਕੀ ਕਰਿਆ ਜਾਵੇ। ਉਸ ਕੋਲ ਖੰਭ
ਹਨ ਪਰ ਉਹ ਖੁੱਲੀ ਹਵਾ ਵਿਚ ਉੱਡਣ
ਤੋਂ ਡਰਦਾ ਹੈ। ਉਹ ਪਿੰਜਰੇ ਵਿਚ
ਹੋਣ ਦੀ ਤਰ੍ਹਾਂ ਹੀ,ਆਪਣੀਆਂ
ਨਿਰਧਾਰਤ ਹੱਦਾਂ ਵਿਚ ਰਹਿਣਾ
ਚਾਹੁੰਦਾ ਹੈ।
ਵਿਅਕਤੀਗੱਤ
ਅਤੇ ਸਮੂਹਿਕ,
ਦੋਨਾਂ
ਪੱਖਾਂ ਤੋਂ ਅਸੀਂ ਵਾਲਟਰ ਮਿਟੀ
ਨਾਲ ਮਿਲਦੇ-ਜੁਲਦੇ
ਹਾਂ। ਸਾਡੀਆਂ ਅੰਦਰੂਨੀ ਜ਼ਿੰਦਗੀਆਂ
ਸਾਡੀਆਂ ਬਾਹਰੀ ਜ਼ਿੰਦਗੀਆਂ ਤੋਂ
ਵੱਖਰੀਆਂ ਹਨ। ਸਾਡੀ ਕਥਨੀ ਤੇ ਕਰਨੀ
ਵਿਚ ਲੱਖਾਂ ਕੋਹਾਂ ਦੀ ਦੂਰੀ ਹੈ।
ਅਸੀਂ ਇਸ ਸਥਿਤੀ ਨੂੰ ਬਦਲਣਾ ਚਾਹੁੰਦੇ
ਹਾਂ ਪਰ ਸਾਡੇ ਵਿਚ ਅਜਿਹਾ ਕੁਝ
ਨਵਾਂ ਕਰਨ ਲਈ ਹੌਸਲੇ ਦੀ ਘਾਟ ਹੈ
ਜੋ ਸਾਡੇ ਵਲੋਂ ਪਹਿਲਾਂ ਕੀਤੇ ਜਾ
ਰਹੇ ਅਮਲਾਂ ਤੋਂ ਵੱਖਰਾ ਹੋਵੇ ਜਾਂ
ਉਸ ਤੋਂ ਵੱਖਰਾ ਹੋਵੇ ਜਿਸ ਨੂੰ ਕਰਨ
ਦੀ ਉਮੀਦ ਦੂਸਰੇ ਲੋਕ ਸਾਡੇ ਤੋਂ
ਕਰਦੇ ਹਨ।
ਮੇਂਨੂੰ
ਯਕੀਨ ਹੈ ਕਿ ਇਸ ਮੁਲਕ ਵਿਚ ਕੁਝ
ਪੁਲੀਸ ਅਫ਼ਸਰ ਅਜਿਹੇ ਜ਼ਰੂਰ ਹੋਣਗੇ
ਜੋ ਆਪਣੇ ਸੱਚੇ ਮਨੋਂ ਜਨਤਾ ਦੇ
ਦੁਸ਼ਮਣ ਨਹੀਂ ਸਗੋਂ ਦੋਸਤ ਦੀ ਤਰ੍ਹਾਂ
ਦੇਖੇ ਜਾਣਾ ਚਾਹੁੰਦੇ ਹੋਣਗੇ।
ਉਨ੍ਹਾਂ ਨੂੰ ਜ਼ਰੂਰ ਇਲਮ ਹੋਵੇਗਾ
ਕਿ ਇੰਗਲੈਂਡ ਵਿਚ ਪੁਲੀਸ ਦਾ ਜਨਤਾ
ਪ੍ਰਤੀ ਵਿਵਹਾਰ ਸਨਿਮਰ ਅਤੇ ਮਦਦਗਾਰ
ਵਾਲਾ ਹੈ। ਪਰ ਜਿਸ ਰਵਾਇਤ ਨਾਲ ਉਸ
ਨੂੰ ਸਿਖਲਾਈ ਦਿਤੀ ਗਈ ਹੈ ਇਹ ਰਵਾਇਤ
ਉਹ ਨਹੀਂ ਜੋ ਬਰਤਾਨਵੀ ਸਰਕਾਰ ਨੇ
ਆਪਣੇ ਲੋਕਾਂ ਲਈ ਨਿਰਧਾਰਿਤ ਕੀਤੀ
ਹੈ ਪਰ ਉਹ ਹੈ ਜੋ ਉਨ੍ਹਾਂ ਨੇ ਆਪਣੀਆਂ
ਬਸਤੀਆਂ ਲਈ ਨਿਰਧਾਰਿਤ ਕਰਕੇ ਰੱਖੀ
ਹੈ। ਇਸ ਲਈ ਪੁਲੀਸ ਕਰਮਚਾਰੀ ਮਜ਼ਬੂਰ
ਹੈ। ਇਸ ਬਸਤੀਵਾਦੀ ਰਵਾਇਤ ਮੁਤਾਬਕ
ਇਹ ਉਸ ਦੀ ਜ਼ਿੰਮੇਵਾਰੀ ਹੈ ਕਿ ਜੋ
ਵੀ ਉਸ ਦੇ ਦਫ਼ਤਰ ਵਿਚ ਦਾਖਲ ਹੁੰਦਾ
ਹੈ, ਉਸ
ਦੇ ਮਨ ਵਿਚ ਉਹ ਡਰ ਪੈਦਾ ਕਰੇ ਅਤੇ
ਜਿੰਨਾਂ ਸੰਭਵ ਹੋ ਸਕੇ ਉਸ ਦੇ ਕੰਮ
ਵਿਚ ਅੜਿਕਾ ਡਾਹੇ ਅਤੇ ਮਦਦਗਾਰ
ਨਾ ਬਣੇ। ਚਪੜਾਸੀ ਤੋਂ ਲੈ ਕੇ ਮੰਤਰੀ
ਤੱਕ,ਸਾਰੇ
ਸਰਕਾਰੀ ਦਫ਼ਤਰਾਂ ਵਿਚ ਇਸੇ ਰਵਾਇਤ
ਦਾ ਬੋਲ-ਬਾਲਾ
ਹੈ।
ਸਾਡੇ
ਇਕ ਨੌਜਵਾਨ ਤੇ ਸਾਹਸੀ ਫਿਲਮ-ਨਿਰਮਾਤਾ
ਨੇ ਇਕ ਪ੍ਰਯੋਗਾਤਮਕ ਫਿਲਮ ਬਣਾਈ
ਅਤੇ ਇਸ ਦੀ ਟੈਕਸ-ਮਾਫ਼ੀ
ਲਈ ਸਰਕਾਰ ਤੱਕ ਪਹੁੰਚ ਕੀਤੀ।
ਸਬੰਧਿਤ ਮੰਤਰੀ ਨੂੰ ਅੱਗਲੇ ਦਿਨ
ਅਹੁਦੇ ਦੀ ਸਹੁੰ ਚੁਕਾਈ ਜਾਣੀ ਸੀ।
ਉਸ ਨੇ ਫਿਲਮ-ਨਿਰਮਾਤਾ
ਨੂੰ ਸਹੁੰ-ਚੁਕ
ਸਮਾਗਮ ਲਈ ਸੱਦਾ-ਪੱਤਰ
ਦਿਤਾ ਜਿਸ ਤੋਂ ਬਾਅਦ ਉਹ ਨਿਰਮਾਤਾ
ਮੰਤਰੀ ਨੂੰ ਮਿਲ ਕੇ ਆਪਣੇ ਮਸਲੇ
ਬਾਰੇ ਚਰਚਾ ਕਰ ਸਕਦਾ ਸੀ। ਮੰਤਰੀ
ਦੀ ਗ਼ੈਰ-ਰਸਮੀ
ਵਤੀਰੇ ਤੋਂ ਪ੍ਰਭਾਵਿਤ ਹੋ ਕੇ
ਨਿਰਮਾਤਾ ਸਮਾਗਮ ਵਿਚ ਗਿਆ।ਜਦ
ਮੰਤਰੀ ਨੂੰ ਲੋਕਾਂ ਦੀ ਸੱਚੇ
ਮਨੋਂ,ਵਫ਼ਾਦਾਰੀ
ਤੇ ਇਮਾਨਦਾਰੀ ਨਾਲ ਸੇਵਾ ਕਰਨ ਦਾ
ਵਾਅਦਾ ਕਰਨ ਵਾਲੀ ਸਹੁੰ ਅਜੇ ਚੁਕਾਈ
ਜਾ ਰਹੀ ਸੀ ਤਾਂ ਉਸ ਦੇ ਸਕੱਤਰ ਨੇ
ਨੋਜਵਾਨ ਨਿਰਮਾਤਾ ਨੂੰ ਸਮਝਾਉਣਾ
ਸ਼ੁਰੂ ਕਰ ਦਿਤਾ ਕਿ ਟੈਕਸ ਮਾਫ਼ੀ ਲਈ
ਉਸ ਨੂੰ,ਮੰਤਰੀ
ਤੇ ਹੋਰ ਲੋਕਾਂ ਨੂੰ ਕਿਤਨੀ-2
ਰਿਸ਼ਵਤ
ਦੇਣੀ ਪਵੇਗੀ।
ਨਿਰਮਾਤਾ
ਨੂੰ ਇੰਨਾ ਝਟਕਾ ਲੱਗਿਆ ਅਤੇ ਗੁੱਸਾ
ਆਇਆ ਕਿ ਉਹ ਇਸ ਪ੍ਰਸੰਗ ਨੂੰ ਆਪਣੀ
ਅਗਲੀ ਫਿਲਮ ਦਾ ਹਿੱਸਾ ਬਣਾਉਣ ਬਾਰੇ
ਸੋਚਣ ਲੱਗਾ। ਪਰ ਉਸ ਦੇ ਵਿਤੀ-ਸਹਾਇਕ
ਇਸ ਪਹਿਲੀ ਫਿਲਮ ਕਾਰਨ ਹੀ ਬਹੁਤ
ਨੁਕਸਾਨ ਝੱਲ ਚੁੱਕੇ ਸਨ।ਉਨ੍ਹਾਂ
ਨੇ ਉਸ ਨੂੰ ਸਾਫ਼-2
ਕਹਿ
ਦਿਤਾ ਕਿ ਉਹ ਖੁਦ ਦਾ ਮਖੌਲ ਨਾ
ਉਡਵਾਏ। ਫਿਰ ਵੀ ਜੇਕਰ ਉਹ ‘ਉਲੂ’
ਬਣਨ ਲਈ ਬਜ਼ਿਦ ਰਹਿੰਦਾ ਤਾਂ ਸੈਂਸਰ
ਬੋਰਡ ਨੇ ਅਜਿਹੀ ਫਿਲਮ ਕਦੇ ਵੀ ਪਾਸ
ਨਹੀਂ ਕਰਨੀ ਸੀ ਕਿਉਂਕਿ ਇਹ ਅਣ-ਲਿਖਿਆ
ਕਾਨੂੰਨ ਹੈ ਕਿ ਸਾਡੇ ਮੁਲਕ ਵਿਚ
ਕੋਈ ਵੀ ਪੁਲੀਸ ਵਾਲਾ ਜਾਂ ਮੰਤਰੀ
ਰਿਸ਼ਵਤਖੋਰ ਨਹੀਂ ਹੈ।
ਪਰ
ਇਕ ਹੋਰ ਗੱਲ ਮੈਨੂੰ ਇਸ ਤੋਂ ਵੀ
ਜ਼ਿਆਦਾ ਅਜ਼ੀਬ ਲੱਗਦੀ ਹੈ। ਉਹੀ ਲੋਕ
ਜਿਹੜੇ ਦਿਨ ਰਾਤ ਮੰਤਰੀਆਂ ਵਿਰੁਧ
ਚੀਖਦੇ ਰਹਿੰਦੇ ਹਨ ਖੁਦ ਉਹ ਇਕ ਵੀ
ਸਮਾਗਮ ਕਿਸੇ ਮੰਤਰੀ ਤੋਂ ਉਦਘਾਟਨ
ਜਾਂ ਪ੍ਰਧਾਨਗੀ ਕਰਵਾਉਣ ਜਾਂ
ਮੁੱਖ-ਮਹਿਮਾਨ
ਬਣਾਏ ਬਗ਼ੈਰ ਨਹੀਂ ਕਰ ਸਕਦੇ। ਕਦੇ-2
ਮੰਤਰੀ
ਮੁੱਖ-ਮਹਿਮਾਨ
ਤੇ ਕੋਈ ਫਿਲਮ-ਸਟਾਰ
ਪ੍ਰਧਾਨ ਹੁੰਦਾ ਹੈ ਜਾਂ ਫਿਰ ਇਸ
ਦੇ ਉਲਟ ਫਿਲਮ-ਸਟਾਰ
ਮੁੱਖ-ਮਹਿਮਾਨ
ਤੇ ਮੰਤਰੀ ਪ੍ਰਧਾਨ ਹੁੰਦਾ ਹੈ।
ਕੋਈ ਵੱਡੀ ਸ਼ਖ਼ਸੀਅਤ ਜ਼ਰੂਰ ਸ਼ਾਮਲ
ਹੋਣੀ ਚਾਹੀਦੀ ਹੈ ਕਿਉਂਕਿ ਇਹ
ਪੁਰਾਣੀ ਬਸਤੀਵਾਦੀ ਪਰੰਪਰਾ ਹੈ।
ਪਿਛਲੀ
ਲੜਾਈ ਦੌਰਾਨ,ਮੈਂ
ਬੀ.ਬੀ.ਸੀ
ਦੇ ਹਿੰਦੁਸਤਾਨੀ ਅਨਾਊਂਸਰ ਦੇ
ਤੌਰ ’ਤੇ ਚਾਰ ਸਾਲ ਇੰਗਲੈਂਡ ਵਿਚ
ਗੁਜ਼ਾਰੇ।ਗੰਭੀਰ ਸੰਕਟ ਦੇ ਉਨ੍ਹਾਂ
ਚਾਰ ਸਾਲਾਂ ਵਿਚ ਮੈਨੂੰ ਪ੍ਰਧਾਨ
ਮੰਤਰੀ ਚਰਚਿਲ ਸਮੇਤ ਬਰਤਾਨਵੀ
ਕੈਬਨਿਟ ਦਾ ਇਕ ਵੀ ਮੰਤਰੀ ਦੇਖਣ
ਨੂੰ ਨਹੀਂ ਮਿਲਿਆ। ਪਰ ਆਜ਼ਾਦੀ ਤੋਂ
ਬਾਅਦ ਭਾਰਤ ਵਿਚ ਹਰ ਜਗਾਹ ਮੰਤਰੀਆਂ
ਤੋਂ ਇਲਾਵਾ ਹੋਰ ਕੁਝ ਦਿਸਦਾ ਹੀ
ਨਹੀਂ।
ਸੰਨ
1930 ਵਿਚ
ਜਦੋਂ ਗਾਂਧੀ ਜੀ ਗੋਲ-ਮੇਜ਼
ਕਾਨਫਰੰਸ ਲਈ ਗਏ ਤਾਂ ਉਨ੍ਹਾਂ ਨੇ
ਬਰਤਾਨਵੀ ਪਤਰਕਾਰਾਂ ਸਾਹਮਣੇ
ਟਿਪਣੀ ਕੀਤੀ ਕਿ ਭਾਰਤੀ ਲੋਕ ਉਨ੍ਹਾਂ
ਦੇ ਸਾਮਰਾਜ ਦੀਆਂ ਬੰਦੂਕਾਂ ਤੇ
ਗੋਲੀਆਂ ਨੂੰ ਉਸੇ ਤਰ੍ਹਾਂ ਸਮਝਦੇ
ਹਨ ਜਿਸ ਤਰ੍ਹਾਂ ਬੱਚੇ ਦਿਵਾਲੀ
ਮੌਕੇ ਪਟਾਖਿਆਂ ਤੇ ਫੁਲਝੜੀਆਂ
ਨੂੰ ਸਮਝਦੇ ਹਨ। ਉਹ
ਅਜਿਹਾ ਦਾਅਵਾ ਇਸ ਲਈ ਕਰ ਸਕਿਆ
ਕਿਉਂਕਿ ਉਸ ਨੇ ਭਾਰਤੀ ਮਨਾਂ ਚੋਂ
ਅੰਗਰੇਜ਼ਾਂ ਦਾ ਡਰ ਖਤਮ ਕਰ ਦਿਤਾ
ਸੀ। ਉਸ
ਨੇ ਉਨ੍ਹਾਂ ਨੂੰ ਬਰਤਾਨਵੀ ਅਧਿਕਾਰੀਆਂ
ਦਾ ਪਿਠੂ ਬਣਨ ਦੀ ਬਜਾਇ ਉਨ੍ਹਾਂ
ਦੀ ਅਣਦੇਖੀ ਤੇ ਬਾਈਕਾਟ ਕਰਨਾ
ਸਿਖਾਇਆ। ਇਸੇ
ਤਰ੍ਹਾਂ ਜੇਕਰ ਅਸੀਂ ਆਪਣੇ ਮੁਲਕ
ਵਿਚ ਸਮਾਜਵਾਦ ਲਿਆਉਣਾ ਚਾਹੁੰਦੇ
ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ
ਲੋਕਾਂ ਦੇ ਮਨਾਂ ਚੋਂ ਪੈਸੇ,ਰੁਤਬੇ
ਤੇ ਤਾਕਤ ਦਾ ਡਰ ਖਤਮ ਕਰਨਾ ਪਵੇਗਾ। ਕੀ
ਅਸੀਂ ਉਸ ਦਿਸ਼ਾ ਦੀ ਤਰਫ਼ ਕੁਝ ਕਰ
ਰਹੇ ਹਾਂ?ਸਾਡੇ
ਸਮਾਜ ਵਿਚ ਅੱਜ ਕਿਸ ਦਾ ਜ਼ਿਆਦਾ
ਸਤਿਕਾਰ ਹੈ-ਹੁਨਰਮੰਦ
ਇਨਸਾਨ ਦਾ ਜਾਂ ਪੈਸੇ ਵਾਲੇ ਦਾ?ਕਿਸ
ਦੀ ਜ਼ਿਆਦਾ ਪ੍ਰਸੰਸਾ ਕੀਤੀ ਜਾਂਦੀ
ਹੈ,ਪ੍ਰਤਿਭਾ
ਵਾਲੇ ਆਦਮੀ ਦੀ ਜਾਂ ਰਸੂਖਵਾਨ
ਦੀ।ਅਜਿਹੀਆਂ ਹਾਲਤਾਂ ਵਿਚ ਕੀ
ਅਸੀਂ ਕਦੇ ਵੀ ਸਮਾਜਵਾਦ ਆਉਣ ਦੀ
ਉਮੀਦ ਕਰ ਸਕਦੇ ਹਾਂ?ਸਮਾਜਵਾਦ
ਲਿਆਉਣ ਲਈ ਪਹਿਲਾਂ ਸਾਨੂੰ ਅਜਿਹਾ
ਮਾਹੌਲ ਸਿਰਜਣਾ ਪਵੇਗਾ ਜਿਸ ਵਿਚ
ਦੌਲਤ ਤੇ ਅਮੀਰੀ ਲਈ ਆਦਰ ਦੀ ਜਗਾਹ
ਅਨਾਦਰ ਦੀ ਭਾਵਨਾ ਵਿਦਮਾਨ ਹੋਵੇ।
ਸਾਨੂੰ ਅਜਿਹੇ ਹਾਲਾਤ ਬਣਾਉਣੇ
ਪੈਣਗੇ ਜਿਸ ਵਿਚ ਸਭ ਤੋਂ ਜ਼ਿਆਦਾ
ਸਤਿਕਾਰ ਮਿਹਨਤ,--ਚਾਹੇ
ਇਹ ਮਿਹਨਤ ਸਰੀਰਿਕ ਹੋਵੇ ਜਾਂ
ਮਾਨਸਿਕ— ਪ੍ਰਤਿਭਾ,ਹੁਨਰ,ਕਲਾ
ਅਤੇ ਆਵਿਸ਼ਕਾਰਤਾ ਨੂੰ ਮਿਲੇ। ਇਸ
ਲਈ ਸੋਚਣ ਦੇ ਨਿਵੇਕਲੇਪਣ ਨੂੰ
ਅਪਣਾਉਣ ਅਤੇ ਇਸ ਦੇ ਪੁਰਾਣੇ ਤਰੀਕਿਆਂ
ਨੂੰ ਤਿਲਾਜ਼ਲੀ ਦੇਣ ਦੇ ਹੌਸਲੇ ਦੀ
ਲੋੜ ਹੈ। ਕੀ ਅਸੀਂ ਮਨ ਦੇ ਇਸ ਇੰਨਕਲਾਬ
ਦੇ ਨੇੜੇ-ਤੇੜੇ
ਵੀ ਹਾਂ?
ਅੱਜ
ਸਾਨੂੰ ਕਿਸੇ ਅਜਿਹੇ ਰਾਹ-ਦਸੇਰੇ
ਦੀ ਜ਼ਰੂਰਤ ਹੈ ਜੋ ਸਾਡੇ ਵਿਚ ਸਾਡੀ
ਗੁਲਾਮ ਜ਼ਹਿਨੀਅਤ ਛੱਡਣ ਅਤੇ ਖੁੱਲੇ
ਤੇ ਆਜ਼ਾਦ ਮੁਲਕ ਦੇ ਬਾਸਿੰਦਿਆਂ
ਵਾਲੀਆਂ ਕਦਰਾਂ-ਕੀਮਤਾਂ
ਸਿਰਜਣ ਲਈ ਹੌਸਲਾ ਭਰ ਸਕੇ ਤਾਂ ਕਿ
ਅਸੀਂ ਆਪਣੀਆਂ ਤਕਦੀਰਾਂ ਸ਼ਾਸਕਾਂ
ਦੀ ਬਜਾਇ ਪਰਜਾ ਨਾਲ ਅਤੇ ਲੋਟੂਆਂ
ਦੀ ਬਜਾਇ ਲੁਟੀਂਦੇ ਜਾਂਦੇ ਲੋਕਾਂ
ਨਾਲ ਜੋੜਣ ਦਾ ਹੌਸਲਾ ਕਰ ਸਕੀਏ।
ਪੰਜਾਬ
ਦੇ ਇਕ ਮਹਾਨ ਸੰਤ ਗੁਰੂ ਅਰਜਨ ਦੇਵ
ਨੇ ਕਿਹਾ ਹੈ:
ਜਨ
ਕੀ ਟਹਲ ਸੰਭਾਖਨ ਜਨ ਸਿਉ ਉਠਨਿ
ਬੈਠਨੁ ਜਨ ਕੀ ਸੰਗੁ ॥
ਜਨ ਚਰ ਰਜ ਮੁਖਿ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ ॥ ੧॥ |
ਬਿਲਾਵਲੁ ਮਹਲਾ ੫ ॥ Sri Guru Granth Sahib Page # : 828 |
(ਮੈਂ
“ਉਸ”
ਦੇ ਨਿਮਾਣੇ ਸੇਵਕਾਂ ਦੀ ਸੇਵਾ
ਕਰਦਾ,ਉਨ੍ਹਾਂ
ਨਾਲ ਸੰਵਾਦ ਕਰਦਾ ਤੇ ਉਨ੍ਹਾਂ ਦੇ
ਅੰਗ-ਸੰਗ
ਰਹਿੰਦਾ ਹਾਂ
“ਉਸ”
ਦੇ ਨਿਮਾਣੇ ਸੇਵਕਾਂ ਦੀ ਧੂੜ ਮੈਂ
ਆਪਣੇ ਮਸਤਕ ਤੇ ਚਿਹਰੇ ’ਤੇ ਲਾਉਂਦਾ
ਹਾਂ;ਮੇਰੀਆਂ
ਆਸ਼ਾਵਾਂ ਤੇ ਕਾਮਨਾਵਾਂ ਦੀਆਂ ਅਨੇਕ
ਲਹਿਰਾਂ ਤਰਿਪਤ ਹੋ ਜਾਂਦੀਆਂ ਹਨ)
ਇਹ
ਮੇਰੀ ਤੀਬਰ ਇੱਛਾ ਅਤੇ ਅਰਜ਼ੋਈ ਹੈ
ਕਿ ਜਵਾਹਰ ਲਾਲ ਯੂਨੀਵਰਸਿਟੀ ਤੋਂ
ਗਰੈਜੂਏਟ ਹੋ ਕੇ ਜਾ ਰਹੇ ਤੁਸੀਂ
ਲੋਕ,ਉਨ੍ਹਾਂ
ਖੇਤਰਾਂ ਵਿਚ ਕਾਮਯਾਬ ਹੋਵੋਂ
ਜਿਨ੍ਹਾਂ ਵਿਚ ਮੈਂ ਅਤੇ ਮੇਰੀ
ਪੀੜ੍ਹੀ ਦੇ ਕਈ ਹੋਰ ਸੱਜਣ ਫ਼ੇਲ ਹੋ
ਗਏ।
( ਇਹ
ਕਨਵੋਕੇਸ਼ਨ ਭਾਸ਼ਨ 1972
ਤੋਂ
ਬਾਅਦ ਕਈ ਸਾਲ ਤੱਕ ਚਰਚਾ ਵਿਚ ਰਿਹਾ
ਕਿਉਂਕਿ ਜੇ.ਐਨ.ਯੂ
ਸਟੂਡੈਂਟਸ ਯੂਨੀਅਨ ਇਸ ਨੂੰ ਇਕ
ਕਿਤਾਬਚੇ ਦੇ ਰੂਪ ਵਿਚ ਪ੍ਰਕਾਸ਼ਿਤ
ਕਰਦੀ ਰਹੀ)
Translated from English by S Harcharan Singh Chahal
Translated from English by S Harcharan Singh Chahal
No comments:
Post a Comment