ਹਾਰਦਿੱਕ ਪਟੇਲ ਦੀ ਅੱਗ ਲਾਊ ਬਿਆਨਬਾਜ਼ੀ ਦੀਆਂ ਸੁਰਖੀਆਂ
ਜਿਯੋਤੀ ਪਨਵਾਨੀ
ਹਾਰਦਿਕ ਪਟੇਲ ਨੇ ਮੀਡਿਆ (ਸੂਚਨਾਤੰਤਰ) ਨੂੰ ਉਸੇ ਦੁਬਿਧਾ ਵਿਚ ਪਾ ਦਿੱਤਾ ਹੈ ਜਿਸ ਵਿਚ ਉਸ ਦੇ ਰੋਲ-ਮਾਡਲ ਬਾਲ ਠਾਕਰੇ ਨੇ ਪਾਇਆ ਸੀ। ਇਕ ਜਨਤਕ ਲੀਡਰ ਦੀ ਅੱਗ-ਲਾਊ ਬਿਆਨਬਾਜ਼ੀ ਦੀ ਖ਼ਬਰ ਕਿਵੇਂ ਪ੍ਰਕਾਸ਼ਿਤ ਕੀਤੀ ਜਾਵੇ? ਮੀਡਿਏ ਦੀ ਪ੍ਰਤੀਕਿਰਿਆ ਅੱਜ ਵੀ ਉਹੋ ਹੈ ਜੋ ਤੀਹ ਸਾਲ ਪਹਿਲਾਂ ਸੀ-ਅੱਗ-ਲਾਊ ਬਿਆਨਬਾਜ਼ੀ ਨਾਲ ਕੋਈ ਛੇੜ-ਛਾੜ ਕੀਤੇ ਬਗ਼ੈਰ, ਨੇਤਾ ਜੀ ਨੂੰ ਸੁਰਖੀਆਂ ਬਣਾਓ।
ਆਪਣੇ ਭਾਈਚਾਰੇ ਲਈ ਕੁਝ ਰਿਆਇਤਾਂ ਲੈਣ ਵਾਸਤੇ ਅੰਦੋਲਨ ਕਰ ਰਿਹਾ ਇਕ ਅੱਗ-ਉਗਲਦਾ ‘ਨੌਜਵਾਨ ਨੇਤਾ’, ਆਪਣੀ ਹਰੇਕ ਗੱਲਬਾਤ ਵਿਚ ਹਰ ਉਸ ਆਦਮੀ ਦੇ ਹੱਥ ਤੋੜ੍ਹਨ/ਕੱਟਣ ਦੀ ਗੱਲ ਕਰਦਾ ਹੈ ਜੋ “ਸਾਡੀਆਂ ਧੀਆਂ ਤੇ ਭੈਣਾਂ” ਨੂੰ ਛੁਹਣ ਦੀ ਜ਼ੁਰਅਤ ਕਰਦਾ ਹੈ। ਫੇਰ ਵੀ ਕਿਸੇ ਵੀ ਪੱਤਰਕਾਰ ਨੇ ਅਜੇ ਤੱਕ ਉਸ ਤੋਂ ਇਹ ਨਹੀਂ ਪੁਛਿਆ ਕਿ ਰਾਂਖਵੇਂਕਰਨ ਦੀ ਲੜ੍ਹਾਈ ਵਾਰੇ ਗੱਲ ਕਰਦੇ ਵਕਤ, ਉਹ ਭਾਈਚਾਰੇ ਦੀਆਂ ਔਰਤਾਂ ਦਾ ਜ਼ਿਕਰ,ਵਿਚ ਕਿਉਂ ਘਸੀੜ੍ਹ ਲਿਆਉਂਦਾ ਹੈ।
ਜਦੋਂ ਉਹ ਪਟੇਲਾਂ ਲਈ ਰਾਂਖਵੇਂਕਰਨ ਦੀ ਮੰਗ ਦੇ ਕਾਰਨਾਂ ਦੀ ਵਿਆਖਿਆ ਕਰਦਾ ਹੈ ਤਾਂ ਸਿਰਫ਼ ਮਰਦਾਂ ਦਾ ਹਵਾਲਾ ਦਿੰਦਾ ਹੈ। ਉਹ ਕਹਿੰਦਾ ਹੈ ਕਿ ਮਿਹਨਤੀ ਕਿਸਾਨ ਨੂੰ ਆਪਣੀ ਕੀਮਤੀ ਜ਼ਮੀਨ ਵੇਚਣੀ ਪੈਂਦੀ ਹੈ ਤਾਂ ਜੁ ਉਸ ਦੇ ਲੜਕੇ ਕਾਲਜ ਜਾ ਸਕਣ।ਫਿਰ ਉਸਨੂੰ ਆਪਣੇ ਲੜਕਿਆਂ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਮੋਟੀਆਂ ਰਿਸ਼ਵਤਾਂ ਦੇਣੀਆਂ ਪੈਂਦੀਆਂ ਹਨ।ਉਸਨੇ NDTV ਦੇ ਪੱਤਰਕਾਰ ਰਵੀਸ ਕੁਮਾਰ ਨੂੰ ਇੱਥੋਂ ਤੱਕ ਕਿਹਾ ਕਿ ਨਵੀਂ ਬਹੁਟੀ ਵੀ ਪਿੰਡ ਵਿਚ ਨਹੀਂ ਸਗੋਂ ਸ਼ਹਿਰ ਵਿਚ ਰਹਿਣਾ ਚਾਹੁੰਦੀ ਹੈ, ਫਿਰ ਵਿਚਾਰਾ ਗਰੀਬ ਪਟੇਲ ਮੁੰਡਾ ਕੀ ਕਰੇ ? ਇਸ ਸਭ ਕੁਝ ਦੇ ਇੰਤਜ਼ਾਮ ਲਈ ਵੀ ਉਸਦੇ ਬਾਪ ਨੂੰ ਖਰਚ ਕਰਨਾ ਪੈਂਦਾ ਹੈ।
ਹਾਰਦਿਕ ਦੇ ਰੂੜ੍ਹੀਵਾਦੀ, ਮਰਦਪ੍ਰਧਾਨ ਪ੍ਰਵਾਰਿਕ ਵਰਨਣ ਵਿਚ ਔਰਤਾਂ ਦਾ ਜ਼ਿਕਰ ਸਿਰਫ਼ ਇਕ ਵਾਸ਼ਨਾ ਦੀ ਵਸਤੂ ਵਜੋਂ ਹੀ ਆਉਂਦਾ ਹੈ ਜਿਥੇ ਔਰਤਾਂ ਨੂੰ ਮਰਦ ਪਟੇਲਾਂ ਨੇ, ਸ਼ਿਕਾਰੀਆਂ ਕੋਲੋਂ ਹਰ ਹੀਲੇ ਬਚਾਉਣਾ ਹੁੰਦਾ ਹੈ। ਸੋ ਔਰਤਾਂ ਵਾਰੇ ਆਖਰ ਗੱਲ ਕੀਤੀ ਵੀ ਕਿਉਂ ਜਾਵੇ? ਫਿਰ ਵੀ ਹਾਰਦਿਕ ਨੇ ਇਕ ਪੱਤਰਕਾਰ ਨੂੰ ਪੁਛਿਆ,“ਕਿੰਨੇ ਹੱਥ ਤੋੜ੍ਹੇ ਐ, ਪਤੈ?-ਜਿਵੇਂ ਕਿ ਉਸ ਦੀ ਪਰਖ਼ ਲਈ ਹੱਥ ਤੋੜ੍ਹਨਾ ਹੀ ਇਕ ਮਾਪਦੰਡ ਹੋਵੇ।“ਸਾਡਾ ਮੋਰਚਾ ਇੰਨਾ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਕੋਈ ਵੀ ਸਾਡੀਆਂ ਮਾਵਾਂ ਭੈਣਾਂ ਵਲ ਦੇਖਣ ਦਾ ਹੌਸਲਾ ਨਾ ਕਰ ਸਕੇ। ਕੋਈ ਦੇਖਣ ਦੀ ਜ਼ੁਰਅਤ ਕਰੇ ਤਾਂ ਸਾਲੇ ਦੀ ਅੱਖ ਕੱਢ ਦਿਉ” ਅਜਿਹੀ ਨਸੀਹਤ ਉਸਨੇ ਆਪਣੇ ਦਿੱਲੀ ਵਿਚਲੇ ਸਰੋਤਿਆਂ ਨੂੰ ਦਿੱਤੀ।
ਇਹ ਗੱਲ ਨਹੀਂ ਸੀ ਕਿ ਉਨ੍ਹਾਂ ਨੂੰ ਇਸ ਨਸੀਹਤ ਦੀ ਲੋੜ੍ਹ ਸੀ।ਉਨ੍ਹਾਂ ਚੋਂ ਬਹੁਤੇ ਗੁਜ਼ਰ ਫ਼ਿਰਕੇ ਚੋਂ ਸਨ ਜੋ ਆਪਣੀ ਔਰਤ-ਜ਼ਾਤ ਦੀ “ਸੁਰੱਖਿਆ” ਕਰਨ ਲਈ ਉਸੇ ਤਰ੍ਹਾਂ ਦੇ ਤਰੀਕਆਂ ਦੇ ਮਾਹਰ ਹਨ ਜਿੰਨਾ ਦੀ ਗੱਲ ਹਾਰਦਿਕ ਕਰਦਾ ਸੀ।ਹਾਰਦਿਕ ਨੂੰ ਵੀ ਇਹ ਗੱਲ ਦੀ ਜਾਣਕਾਰੀ ਸੀ, ਇਸੇ ਲਈ ਉਹ ਵਾਰ-2 ਉਨ੍ਹਾਂ ਦੇ “ਬਾਹੂਬਲ” ਦੀ ਉਸਤਤ ਕਰ ਰਿਹਾ ਸੀ।“ਇਹ ਐਸੇ ਵੈਸੇ ਲੋਕ ਨਹੀਂ ਹਨ” ਉਸ ਨੇ ਰਵੀਸ ਨੂੰ ਦੱਸਿਆ ਅਤੇ 27 ਕਰੋੜ ਪਟੇਲ/ਗੁਜ਼ਰ/ਜਾਟ/ਕੁਰਮਿਸ਼ੇ ਫ਼ਿਰਕਿਆਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਇਹ ਸਭ ਉਸਦੇ ਹਿਮਾਇਤੀ ਹਨ। ਉਸਨੇ ਅੱਗੇ ਕਿਹਾ ਕਿ “ਉਨ੍ਹਾਂ ਕੋਲ ਬਾਹੂਬਲ ਹੈ”। ਉਸਨੂੰ ਯਕੀਨ ਸੀ ਕਿ ਜਦੋਂ ਜ਼ਰੂਰਤ ਪਈ ਤਾਂ ਇਹ ਲੋਕ ਉਸ ਦੇ ਪੱਖ ਵਿਚ ਵੀ ਸੜਕਾਂ ਜਾਮ ਕਰ ਸਕਦੇ ਸਨ ਜਿਵੇਂ ਕਿ ਉਨ੍ਹਾਂ ਨੇ ਆਪਣੇ ਰਾਂਖਵੇਂਕਰਨ ਦੇ ਘੋਲ ਸਮੇਂ ਪਹਿਲਾਂ ਕਈ ਵਾਰ ਕੀਤਾ ਸੀ।
ਜ਼ਾਹਰ ਹੈ ਕਿ ਹਿੰਸਾ ਹਾਰਦਿਕ ਦੇ ਮਾਨਸਿਕਤਾ ਦਾ ਹਿੱਸਾ ਹੈ ਅਤੇ ਪੂਰੀ ਤਰਾਂ ਉਸ ਦੇ ਇਸ ਘੋਲ ਦੀ ਯੁੱਧ-ਨੀਤੀ ਹੈ।ਦਿਲੀ ਵਿਚ ਉਸਦੇ ਪ੍ਰਸੰਸਕਾਂ ਵਲੋਂ ਹਾਰ ਪਹਿਨਾਏ ’ਤੇ ਇਤਰਾਜ਼ ਕਰਦਿਆਂ ਇਸ 22 ਸਾਲਾ ਮੁਕਤੀ-ਦਾਤੇ ਨੇ ਕਿਹਾ:“ਹਾਰ ਛੱਡੋ ਤੇ ਤਲਵਾਰ ਕੱਢੋ…ਇੱਥੇ ਗੱਲਾਂ ਤਲਵਾਰ ਨਾਲ ਹੁੰਦੀਆਂ ਹਨ”। ਫਿਰ ਉਸ ਨੇ ਤਲਵਾਰ ਘੁੰਮਾਈ ਜਿਵੇਂ ਸਾਡੇ ਬਹੁਤ ਸਾਰੇ ਸਿਆਸੀ ਨੇਤਾ, ਅਡਵਾਨੀ ਤੋਂ ਲੈ ਕੇ ਵਾਜਪਾਈ ਤੱਕ, ਮੋਦੀ ਤੋਂ ਲੈ ਕੇ ਬਾਲ ਠਾਕਰੇ ਤੇ ਅੱਗੇ ਉਦਵ ਠਾਕਰੇ ਤੱਕ, ਸਭ ਤਲਵਾਰ ਘੁੰਮਾ ਕੇ ਖ਼ੁਸ਼ ਹੁੰਦੇ ਹਨ।ਪਰ ਗੱਲ ਸਿਰਫ਼ ਤਲਵਾਰ ਘੁੰਮਾਉਣ ਤੱਕ ਨਹੀਂ ਰੁਕੀ ਉਸ ਨੇ ਅੱਗੇ ਕਿਹਾ ਕਿ,“ਇਸ ਤਲਵਾਰ ਦੇ ਮੂੰਹ ਖੂਨ ਵੀ ਲੱਗਣਾ ਚਾਹੀਦਾ ਹੈ”।
ਵਿਰੋਧੀਆਂ ਵਾਰੇ ਉਸਨੇ ਕਿਹਾ,“ਬੇਸ਼ਕ ਕੁਝ ਲੋਕ ਤੁਹਾਡੇ ਆਪਣੇ ਭਾਈਚਾਰੇ ਦੇ ਹੋਣ, ਪਰ ਜੇਕਰ ਉਹ ਤੁਹਾਡੀ ਹਮਾਇਤ ਨਹੀਂ ਕਰ ਰਹੇ ਤਾਂ ਉਨ੍ਹਾਂ ਨੂੰ ਬਾਹਰ ਕੱਢ ਮਾਰੋ। 27 ਕਰੋੜ ਗੁਜ਼ਰਾਂ ਚੋਂ ਜੇਕਰ ਇਕ ਕਰੋੜ ਤੁਹਾਡੀ ਮਦਦ ਨਹੀਂ ਕਰਦਾ ਤਾਂ ਉਨ੍ਹਾਂ ਨੂੰ ਫੜੋ ਤੇ ਬਾਹਰ ਸੁਟੋ, ਬੇਸ਼ਕ ਉਹ ਪ੍ਰਧਾਨ ਮੰਤਰੀ ਹੋਵੇ ਜਾਂ ਫਿਰ ਮੁਖ ਮੰਤਰੀ...ਇਕੱਲਾ ਬੈਲ ਵੀ ਸ਼ੇਰਾਂ ਦੇ ਝੁੰਡ ਨੂੰ ਪ੍ਰੇਸ਼ਾਨ ਕਰ ਸਕਦਾ ਹੈ। ਜੇਕਰ ਉਹ ਮੇਰਾ ਪਿਤਾ ਵੀ ਹੋਵੇ, ਉਸਨੂੰ ਵੀ ਬਾਹਰ ਕੱਢ ਮਾਰੋ। ਸਾਡੀ ਤਰਜ਼ੀਹ ਹੋਣੀ ਚਾਹੀਦੀ ਹੈ, ਏਕਤਾ, ਏਕਤਾ ਅਤੇ ਏਕਤਾ।
ਬਾਲ ਠਾਕਰੇ ਨੂੰ ਵੀ ਫ਼ਖ਼ਰ ਹੋਣਾ ਸੀ!
ਬਿਲਕੁਲ, ਇਸ ਸਭ ਕੁਝ ਪ੍ਰਕਾਸ਼ਿਤ ਕੀਤਾ ਜਾਣਾ ਚਾਹੀਦਾ ਹੈ-ਆਖਰਕਾਰ ਇਕ ਨਵੇਂ ਲੀਡਰ ਦੀ ਕੇਂਦਰੀ ਸਿਆਸਤ ਦੀ ਸਟੇਜ ’ਤੇ ਪਰਗਟ ਹੋਣ ਦੀ ਇਹ ਪਹਿਲੀ ਕਾਰਵਾਈ ਹੈ। ਪਰ ਇਹ ਕਿਵੇਂ ਸੰਭਵ ਹੈ ਕਿ ਉਸਦੇ ਵਿਚਾਰਾਂ ਵਾਰੇ ਸੰਪਾਦਕੀ ਨਾ ਲਿਖੇ ਜਾਣ? ਬਹੁਤੇ ਅਖਬਾਰਾਂ ਨੇ ਉਸ ਦੀਆਂ ਮੰਗਾਂ ਵਾਰੇ ਸੰਪਾਦਕੀ ਟਿਪਣੀਆਂ ਕੀਤੀਆਂ ਹਨ ਪਰ ਇਕ ਸਤੰਬਰ ਦੇ ਟਾਈਮਜ਼ ਆਫ਼ ਇੰਡੀਆ ਦੀ ਸੰਪਾਦਕੀ ਦੀ ਇਕ ਲਾਈਨ “ਹਾਰਦਿਕ ਪਟੇਲ ਨੂੰ ਹਿੰਸਕ ਭਾਸ਼ਨਬਾਜ਼ੀ ਤੋਂ ਦੂਰ ਰਹਿਣ ਦੀ ਜ਼ਰੂੁਰਤ ਹੈ” ਨੂੰ ਛੱਡ ਕੇ, ਕਿਸੇ ਅਖਬਾਰ ਨੇ ਉਸਦੇ ਖਤਰਨਾਕ ਵਿਚਾਰਾਂ ਵੱਲ ਧਿਆਨ ਦਿਵਾਉਣ ਦੀ ਲੋੜ੍ਹ ਨੂੰ ਮਹਿਸੂਸ ਨਹੀਂ ਕੀਤਾ।
ਸੰਦੀਪਨ ਸ਼ਰਮਾ (ਫਸਟ ਪੋਸਟ,31 ਅਗਸਤ) ਹੀ ਇਕੋ-ਇਕ ਅਜਿਹਾ ਪੱਤਰਕਾਰ ਸੀ ਜਿਸ ਨੇ ਹਾਰਦਿਕ ਪਟੇਲ ਦੀ ਇੰਟਰਵਿਊ ਦੇ ਵੇਰਵੇ ਦਿੰਦੇ ਸਮੇ, ਹਿੰਸਾ ਪ੍ਰਤੀ ਉਹਦੇ ਪ੍ਰੇਮ ਵਾਰੇ ਵੀ ਟਿਪਣੀਆਂ ਕੀਤੀਆਂ। ਇਕ ਸਤੰਬਰ ਦੇ ਇਕਨੋਮਿਕ ਟਾਈਮਜ਼ ਅਖਬਾਰ ਦੀ ਸੁਰਖੀ ਅਤੇ ਉਸਦੇ ਹੇਠਾਂ ਛਪੀ ਰੋਹਿਨੀ ਮੋਹਨ ਦੀ ਲਿਖਤ ਨੇ ਹਾਰਦਿਕ ਦੀ ਭਾਸ਼ਨਬਾਜ਼ੀ ਦੀ ਫੂਕ ਕੱਢ ਦਿੱਤੀ।ਬਹੁਤੇ ਪੱਤਰਕਾਰ ਸੰਪਾਦਕੀ ਉਪਦੇਸ਼ ਨਹੀਂ ਦੇ ਸਕਦੇ ਪਰ ਸੰਪਾਦਕ ਤਾਂ ਜ਼ਰੂਰ ਦੇ ਸਕਦੇ ਹਨ।
ਉਨ੍ਹਾਂ ਲੋਕਾਂ ਉਪਰ ਹਾਰਦਿਕ ਪਟੇਲ ਦੇ ਵਿਚਾਰਾਂ ਦੇ ਪੈਂਦੇ ਪ੍ਰਭਾਵਾਂ ਵਾਰੇ ਕਿਆਸ ਕਰੋ ਜਿੰਨਾਂ ਨੂੰ ਉਹ ਪਸੰਦ ਨਹੀਂ ਕਰਦਾ ਅਤੇ ਉਹ ਆਪਣੀ ਨਾ-ਪਸੰਦਗੀ ਛੁਪਾਉਂਦਾ ਨਹੀਂ ਹੈ।ਉਸਨੂੰ ਅਨੁਸੂਚਿਤ ਜਾਤੀਆਂ ਨਾਲ ਕੋਈ ਸਰੋਕਾਰ ਨਹੀਂ ਜਿੰਨਾਂ ਵਾਰੇ ਉਹ ਕਹਿੰਦਾ ਹੈ ਕਿ ਉਨ੍ਹਾਂ ਨੂੰ 45 ਪ੍ਰਤੀਸ਼ਤ ਅੰਕਾਂ ਨਾਲ ਵੀ ਕਾਲਜ ਵਿਚ ਦਾਖਲਾ ਮਿਲ ਜਾਂਦਾ ਹੈ ਜਦ ਕਿ 90 ਪ੍ਰਤੀਸ਼ਤ ਅੰਕਾਂ ਵਾਲੇ ਇਕ ਹੁਸ਼ਿਆਰ ਪਟੇਲ ਲੜਕੇ ਨੂੰ ਦਾਖਲਾ ਨਹੀਂ ਮਿਲਦਾ।ਇਕ ਵਾਰ ਫਿਰ ਰੋਹਿਨੀ ਮੋਹਨ ਦੀ ਇਕ ਸਤੰਬਰ ਦੇ ਇਕੋਨਾਮਿਕ ਟਾਈਮਜ਼ ਅਖਬਾਰ ਚ ਛਪੀ ਸ੍ਰੇਸ਼ਠ ਵਿਸ਼ਲੇਸ਼ਨ-ਨੁਮਾ ਰਿਪੋਰਟ ਉਸ ਦੇ ਇਸ ਦਾਅਵੇ ਦੇ ਝੂਠ ਨੂੰ ਨੰਗਾ ਕਰਦੀ ਹੈ ਅਤੇ ਯਕੀਨਨ ਕਿਸੇ ਨੇ ਉਸਨੂੰ ਨਹੀਂ ਦੱਸਿਆ (ਜਾਂ ਘੱਟੋ-ਘੱਟ ਇਹ ਪ੍ਰਕਾਸ਼ਿਤ ਕਿਤੇ ਨਹੀਂ ਹੋਇਆ) ਕਿ ਇਹ ਪੁਰਾਣੀ ਘਿਸੀ-ਪਿਟੀ ਧਾਰਨਾ ਪੂਰੀ ਤਰ੍ਹਾਂ ਸੱਚ ਨਹੀਂ ਹੈ; ਰਾਂਖਵੇਂ ਵਿਦਿਆਰਥੀਆਂ ਲਈ ਵੀ ਘੱਟੋ-ਘੱਟ ਅੰਕਾਂ ਵਾਲੀ ਸ਼ਰਤ ਲਾਗੂ ਰਹਿੰਦੀ ਹੈ ਜੋ ਜ਼ਰੂਰੀ ਨਹੀਂ ਕਿ ਹਰ ਵਾਰ 40 ਪ੍ਰਤੀਸ਼ਤ ਹੀ ਹੋਵੇ।ਅਤੇ ਗ਼ੈਰ-ਰਾਂਖਵੇਂ ਵਰਗ ਦੇ ਵਿਦਿਆਰਥੀਆਂ ਲਈ ਵੀ ਇਕ ਵੱਖਰੀ ਕਿਸਮ ਦਾ ਰਾਖਵਾਂਕਰਨ ਮੌਜੂਦ ਰਹਿੰਦਾ ਹੈ। ਉਹ ਚੰਦੇ ਦੇ ਕੇ ਪਰਾਈਵੇਟ ਸੰਸਥਾਂਵਾਂ ਵਿਚ ਦਾਖਲ ਹੋ ਸਕਦੇ ਹਨ (ਗੁਜਰਾਤ ਵਿਚ ਤਾਂ ਇਹ ਜ਼ਿਆਦਾਤਰ ਪਟੇਲਾਂ ਦੀ ਮਲਕੀਅਤ ਹਨ) ਅਤੇ ਫਿਰ ਬੇਸ਼ਕ ਉਨ੍ਹਾਂ ਨੇ 45 ਪ੍ਰਤੀਸ਼ਤ ਤੋਂ ਵੀ ਘੱਟ ਅੰਕ ਪ੍ਰਾਪਤ ਕੀਤੇ ਹੋਣ।
ਹੋਰ ਵੀ ਮਹੱਤਵਪੂਰਨ ਗੱਲ ਇਹ ਕਿ ਉਸਨੂੰ ਕਿਸੇ ਨੇ ਇਹ ਨਹੀਂ ਕਿਹਾ ਕਿ, “ਹਾਰਦਿਕ ਤੂੰ ਤਾਂ ਪਾਸ ਹੋਣ ਲਈ ਖ਼ੁਦ ਮੱਦਦ ਲਈ ਹੈ-ਤੇਰੇ ਅਧਿਆਪਕਾਂ ਨੇ ਬਾਹਰਵੀਂ ਜਮਾਤ ਵਿਚ ਤੈਨੂੰ ਚਾਰ ਵਿਸ਼ਿਆਂ ਚ ਰਿਆਇਤੀ ਨੰਬਰ ਦਿੱਤੇ।ਰਾਂਖਵੇਂਕਰਨ ਵਾਲੇ ਕਿੰਨੇ ਵਿਦਿਆਰਥੀਆਂ ਨੂੰ ਇੰਨੀ ਮਦਦ ਮਿਲਦੀ ਹੈ”?
ਸਰਦਾਰ ਪਟੇਲ ਦਾ ਇਹ ਸ਼ਰਧਾਲ ੂ(ਸਰਦਾਰ ਬਨਣ ਦਾ ਚਾਹਵਾਨ ਵੀ) ਮੁਸਲਿਮਾਂ ਨੂੰ ਵੀ ਨਫ਼ਰਤ ਕਰਦਾ ਹੈ। ਉਸਨੂੰ “ਮੁਸਲਿਮਾਂ ਤੋਂ ਕੋਈ ਮੁਸ਼ਕਲ ਨਹੀਂ ਜੇਕਰ ਉਹ ਸਵਰਗੀ ਰਾਸ਼ਟਰਪਤੀ ਅਬਦੁਲ ਕਲਾਮ ਵਾਂਗ ਭਾਰਤ ਵਿਚ ਰਹਿਣਾ ਚਾਹੁੰਦੇ ਹਨ…ਜੋ ਕਿ ਮੂਲ ਰੂਪ ਵਿਚ ਸਿਰਫ਼ੳਮਪ; ਹਿੰਦੂਆਂ ਲਈ ਹੈ,”।ਇਹ ਸ਼ਬਦ ਉਸਨੇ ਆਨ-ਲਾਈਨ ਅਖਬਾਰ ‘ਦ ਸਿਟੀਜ਼ਨ’ ਉਤੇ 29 ਅਗੱਸਤ ਨੂੰ ਨਸ਼ਰ ਕੀਤੇ।
ਅਨੁਸੂਚਿਤ ਜਾਤੀਆਂ ਤੇ ਮੁਸਲਮਾਨਾਂ ਨੂੰ ਇਹ ਵਿਚਾਰ ਪੜ੍ਹ ਕੇ ਕਿਵੇਂ ਮਹਿਸੂਸ ਹੋਵੇਗਾ?
ਵੱਡੀ ਉਮਰ ਦੇ ਦਲਿਤਾਂ ਤੇ ਮੁਸਲਮਾਨਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਪਟੇਲਾਂ ਨੇ ਸੂਬੇ ਵਿਚ ਰਾਂਖਵਾਕਰਨ ਵਿਰੋਧੀ ਅੰਦੋਲਨਾਂ ਦੀ ਰਹਿਨੁਮਾਈ ਕੀਤੀ ਜੋ 1981 ਵਿਚ ਤੇ 1985 ਵਿਚ, ਦੋਨੋਂ ਵਾਰ ਦਲਿਤ ਵਿਰੋਧੀ ਤੇ ਮੁਸਲਿਮ ਵਿਰੋਧੀ ਦੰਗਿਆਂ ਵਿਚ ਤਬਦੀਲ ਹੋ ਗਏ। ਹਾਰਦਿਕ ਪਟੇਲ ਦੀ ਅਹਿਮਦਾਬਾਦ ਵਿਚਲੀ ਅਗਸਤ 25 ਵਾਲੀ ਰੈਲੀ ਵਿਚ ਸ਼ਾਮਲ ਬਹੁਤ ਲੋਕਾਂ ਨੇ, ਅਜਿਹੀਆਂ ਤਖਤੀਆਂ ਚੁਕੀਆਂ ਹੋਈਆਂ ਸਨ ਜੋ ਰਾਂਖਵਾਂਕਰਨ ਦਾ ਮਖੌਲ ਉਡਾਉਂਦੀਆਂ ਸਨ।ਹਾਰਦਿਕ ਜੋ ਮਰਜ਼ੀ ਬੋਲੀ ਜਾਵੇ,ਇਹ ਅੰਦੋਲਨ ਜਾਤ ਆਧਾਰਿਤ ਰਾਂਖਵਾਂਕਰਨ ਦੀ ਨੀਤੀ ਦੇ ਵਿਰੋਧ ਵਲ ਸੇਧਿਤ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ, ਉਸ ਵਲੋਂ ਦਲਿਤਾਂ ਤੇ ਮੁਸਲਮਾਨਾਂ ਵਿਰੁਧ ਕੀਤੀਆਂ ਜਾ ਰਹੀਆਂ ਹੱਤਕਪੂਰਨ ਟਿਪਣੀਆਂ ਤੇ ਧਮਾਕੇਦਾਰ ਚਿਤਾਵਨੀਆਂ ਦੇ ਮੱਧੇਨਜ਼ਰ ਇਹ ਕਿਆਸ ਕੀਤਾ ਜਾ ਸਕਦਾ ਹੈ ਕਿ ਗੁਜਰਾਤ ਵਿਚ ਇਕ ਸਧਾਰਨ ਦਲਿਤ ਤੇ ਮੁਸਲਮਾਨ, ਹਾਰਦਿਕ ਪਟੇਲ ਦੇ ਅੰਦੋਲਨ ਕਾਰਨ ਕਿੰਨੀ ਘਬਰਾਹਟ ਮਹਿਸੂਸ ਕਰ ਰਿਹਾ ਹੋਵੇਗਾ।ਸਰਕਾਰ ਵਲੋਂ ਉਸ ਨਾਲ ਵਰਤੀ ਗਈ ਨਰਮੀ ਕਾਰਨ, ਡਰ ਦਾ ਮਾਹੌਲ ਹੋਰ ਗਹਿਰਾ ਸਕਦਾ ਹੈ।
ਇਕ ਹੋਰ ਪੱਖ ਹੈ ਜਿਸ ਉਪਰ ਕੋਈ ਸੰਪਾਦਕੀ ਟਿਪਣੀ ਨਹੀਂ ਕੀਤੀ ਗਈ। ਬਰਖ਼ਾਸਤ ਪੁਲੀਸ ਅਫ਼ਸਰ ਸੰਜੀਵ ਭੱਟ ਵਲੋਂ ਹਾਰਦਿਕ ਨੂੰ ਲ਼ਿਖੀ ਖੁਲ੍ਹੀ ਚਿੱਠੀ (ਵੈਬਸਾਈਟ ਉਪਰ), ਵਾਹਨਾਂ ਲਈ ਟੋਲ ਟੈਕਸ ਮਾਫ਼ ਕਰਨ ਅਤੇ ਅਹਿਮਦਾਬਾਅਦ ਸ਼ਹਿਰ ਦਾ GMD ਵਰਗਾ ਵਿਸ਼ਾਲ ਮੈਦਾਨ ਮੁਫ਼ਤ ਵਿਚ ਹਵਾਲੇ ਕਰਨ ਜਿਹੇ ਕਦਮਾਂ ਦੀ ਨਿਸ਼ਾਨਦੇਹੀ ਕਰਕੇ, ਵੱਡੀ ਰੈਲੀ ਕਰਨ ਲਈ ਸਰਕਾਰ ਵਲੋਂ ਮਿਲੀ ਮਦਦ ਨੂੰ ਉਜ਼ਾਗਰ ਕਰਦੀ ਹੈ।ਇਹ ਤਾਂ ਸਿਰਫ਼ ਭੁਖ ਹੜ੍ਹਤਾਲ ਉਪਰ ਬੈਠਣ ਦੀ ਕਾਰਵਾਈ ਸੀ ਜਿਸ ਤੋਂ ਬਾਅਦ ਪੁਲੀਸ ਨੇ ਉਸਨੂੰ ਗ੍ਰਫ਼ਿਤਾਰ ਕੀਤਾ ਗਿਆ ਅਤੇ ਖਾਹ-ਮੁਖਾਹ ਉਸ ਦੇ ਹਮਾਇਤੀਆਂ ਉਪਰ ਲਾਠੀਚਾਰਜ ਕਰ ਦਿੱਤਾ।
ਇਸ ਦੇ ਪ੍ਰਤੀਕਰਮ ਵਜੋਂ, ਉਸਦੇ ਹਮਾਇਤੀਆਂ ਨੇ ਅਹਿਮਦਾਬਾਦ ਦੀਆਂ ਸੜਕਾਂ ’ਤੇ ਤਬਾਹੀ ਲਿਆ ਦਿੱਤੀ। ਬੱਸਾਂ ਫੂਕਣ ਤੋਂ ਇਲਾਵਾ ਉਨ੍ਹਾਂ ਨੇ ਪੁਲੀਸ ’ਤੇ ਵੀ ਹਮਲੇ ਕੀਤੇ ਅਤੇ ਸੂਰਤ ਵਿਚ ਇਕ ਸਿਪਾਹੀ ਨੂੰ ਕੁਟ-2 ਮਾਰ ਦਿੱਤਾ।ਉਨ੍ਹਾਂ ਦਲਿਤਾਂ ਉਪਰ ਵੀ ਹਮਲੇ ਕੀਤੇ ਗਏ ਜਿੰਨਾਂ ਨੇ ਉਨ੍ਹਾਂ ਵਲੋਂ ਥੋਪੇ ਜਾ ਰਹੇ ਬੰਦ ਉਪਰ ਅਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਸਾਰੀ ਕਾਰਵਾਈ ਪਟੇਲਾਂ ਦੇ 1981 ਤੇ 1985 ਵਾਲੇ ਅੰਦੋਲਨਾਂ ਨਾਲ ਮੇਲ ਖਾਂਦੀ ਸੀ।
ਫੇਰ ਵੀ,ਇਸ ਸਾਰੀ ਹੁਲੜ੍ਹਬਾਜ਼ੀ ਦੇ ਬਾਵਜੂਦ, ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ,ਪੁਲੀਸ ਦੀ ਕਾਰਵਾਈ ’ਤੇ ਅਫ਼ਸੋਸ ਜ਼ਾਹਰ ਕੀਤਾ ਅਤੇ ਕਿਹਾ ਕਿ ਉਸ ਨੇ ਪੁਲੀਸ ਨੂੰ ਆਦੇਸ਼ ਦੇ ਦਿੱਤੇ ਹਨ ਕਿ ਉਹ ਬਿਨਾਂ ਕਿਸੇ ਉਕਸਾਹਟ ਦੇ ਬਲ ਪ੍ਰਯੋਗ ਨਾ ਕਰਨ। ਗੁਜਰਾਤ ਦੇ ਡੀ.ਜੀ.ਪੀ. ਨੇ ਖੁਦ ਪੁਲੀਸ ਮੁਲਾਜ਼ਮਾਂ ਨੂੰ ਨਾਗਰਿਕਾਂ ਨੂੰ “ਪ੍ਰੇਸ਼ਾਨ” ਕਰਨ ਵਿਰੁਧ ਚਿਤਾਵਨੀ ਦਿੱਤੀ।
ਇਸ ਪ੍ਰਕਾਰ ਦੀ ਸ਼ੰਵੇਦਨਸ਼ੀਲਤਾ ਉਨ੍ਹਾਂ ਮੌਕਿਆਂ ’ਤੇ ਬਹੁਤ ਘੱਟ ਨਜ਼ਰ ਆਉਂਦੀ ਹੈ ਜਦੋਂ ਪੁਲੀਸ, ਸ਼ਾਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਦਲਿਤਾਂ, ਮੁਸਲਮਾਨਾਂ,ਮਜ਼ਦੂਰਾਂ, ਆਦਿਵਾਸੀਆਂ, ਝੁਗੀ-ਝੋਂਪੜ੍ਹੀ ਵਾਲਿਆਂ ਵਿਰੁਧ ਬਲ ਪ੍ਰਯੋਗ ਦਾ ਇਸਤੇਮਾਲ ਕਰਦੀ ਹੈ…ਪਰ ਸਾਡੇ ‘ਹੀਰੋ’ ਦੀ ਤਸੱਲੀ ਨਹੀਂ ਹੋਈ। “ਜਿਸ ਦਿਨ ਸਾਨੂੰ ਪਤਾ ਚਲ ਗਿਆ ਕਿ ਅਹਿਮਦਾਬਾਦ ਦੇ ਜਲ੍ਹਿਆਂਵਾਲਾ ਬਾਗ ਦਾ ਜਨਰਲ ਡਾਇਰ ਕੌਣ ਹੈ (ਉਹ ਆਦਮੀ ਜਿਸ ਨੇ 25 ਅਗਸਤ ਵਾਲੀ ਰੈਲੀ ਤੋਂ ਬਾਅਦ ਪਟੇਲਾਂ ਵਿਰੁਧ ਪੁਲੀਸ ਕਾਰਵਾਈ ਦਾ ਆਦੇਸ਼ ਦਿੱਤਾ), ਅਸੀਂ ਉਸ ਨੂੰ ਮਾਰ ਦੇਵਾਂਗੇ” ਉਹ ਦਹਾੜ੍ਹਿਆ। ਇਹ ਐਲਾਨ ਆਪਣੇ-ਆਪ ਚ ਇਕ ਕਾਨੂੰਨੀ ਕਾਰਵਾਈ-ਕਰਨਯੋਗ ਅਪਰਾਧ ਹੈ। ਅਜੇ ਤੱਕ ਜਿੰਨੀ ਜਾਣਕਾਰੀ ਹੈ, ਇਸ ਅਪਰਾਧ ਲਈ ਹਾਰਦਿਕ ਪਟੇਲ ਵਿਰੁਧ ਕੋਈ ਕੇਸ ਦਰਜ਼ ਨਹੀਂ ਕੀਤਾ ਗਿਆ।
ਪਰ ਇਹ ਯਕੀਨੀ ਬਨਾਉਣਾ ਮੀਡਿਆ ਦਾ ਕੰਮ ਨਹੀਂ ਕਿ ਉਸ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਹੋਵੇ।ਪਰ ਇਹ ਗੱਲ ਕਿੰਨੀ ਕੁ ਸਹੀ ਹੈ ਕਿ ਦਿਨ ਪ੍ਰਤੀ ਦਿਨ ਇਸ ਗ਼ੈਰ-ਜ਼ਿੰਮੇਵਾਰ ਮੁੰਡੇ ਨੂੰ ਉਭਾਰਿਆ ਜਾਵੇ? ਹਾਰਦਿਕ ਦੀਆਂ ਗਤੀਵਿਧੀਆਂ ਤੇ ਤਕਰੀਰਾਂ ਨਾਲ ਅਸਰ-ਅੰਦਾਜ਼ ਹੋ ਰਹੇ ਸਮਾਜ ਦੇ ਦੂਸਰੇ ਹਾਸ਼ੀਆ-ਗ੍ਰਸਤ ਵਰਗਾਂ ਪ੍ਰਤੀ ਪ੍ਰੈਸ ਦੀ ਕੀ ਜ਼ਿੰਮੇਵਾਰੀ ਹੈ? ਕੀ ਸੰਪਾਦਕੀ ਤੋਂ ਅਗਲੇ ਸਫ਼ ਉਪਰ ਦਿੱਤੇ ਜਾਣ ਵਾਲੇ ਵਿਸ਼ਲੇਸ਼ਣ ਕਾਫ਼;ੀ ਹੋਣਗੇ? ਉਸ ਦੀਆਂ ਅੱਗ-ਲਾਊ ਤਕਰੀਰਾਂ ਦੇ ਮੱਧੇਨਜ਼ਰ, ਕੀ ਮੀਡਿਆ ਨੂੰ ਇਹ ਪੁਛਣਾ ਨਹੀਂ ਚਾਹੀਦਾ ਕਿ ਉਸਨੂੰ ਅਜੇ ਤੱਕ ਗ੍ਰਫ਼ਿਤਾਰ ਕਿਉਂ ਨਹੀਂ ਕੀਤਾ ਗਿਆ?ਜਾਂ ਫਿਰ ਅਸੀਂ ਵੀ ਇਸ ਸ਼ਰਮਨਾਕ ਤੱਥ ਨੂੰ ਆਪਣੇ ਅੰਦਰ ਸਮੋ ਲਿਆ ਹੈ ਕਿ ਇਕ ਅੱਗ-ਲਾਊ ਤਕਰੀਰਾਂ ਸਾਡੇ ਲੀਡਰਾਂ ਦੀ ਕਸਵੱਟੀ ਹਨ?
ਠੀਕ ਹੈ, ਇਹ ਗੱਲ ਨਹੀਂ ਕਿ ਇਕ ਸੰਪਾਦਕੀ ਨਾਲ ਪਾਠਕਾਂ ਨੂੰ ਕੋਈ ਬਹੁਤਾ ਫ਼ੳਮਪ;ਰਕ ਪੈਂਦਾ ਹੈ; ਜ਼ਿਆਦਾਤਰ ਪਾਠਕ ਤਾਂ ਸੰਪਾਦਕੀ ਸਫ਼ ;ਾ ਪੜ੍ਹਦੇ ਹੀ ਨਹੀਂ।ਪਰ ਇਸ ਨਾਲ ਇਕ ਅਖਬਾਰ ਦੀ ਕਿਸੇ ਮਸਲੇ ਪ੍ਰਤੀ ਪਹੁੰਚ ਦੀ ਨਿਸ਼ਾਨਦੇਹੀ ਹੋ ਜਾਂਦੀ ਹੈ। ਯਕੀਨਨ ਹੀ,ਹਾਰਦਿਕ ਪਟੇਲ ਦੀ ਖਤਰਨਾਕ ਸਮੱਰਥਾ ਦਾ ਪਰਦਾ ਫ਼ ;ਾਸ਼ ਕਰਨ ਲਈ, ਸੰਪਾਦਕੀਆਂ ਤੋਂ ਇਲਾਵਾ ਹੋਰ ਵੀ ਕਈ ਰਾਹ ਹੋਣਗੇ? ਨਿਰਸੰਦੇਹ ਉਸ ਦੇ ਵਿਚਾਰਾਂ ਨੂੰ ਪਹਿਲੇ ਪੰਨਿਆਂ ’ਤੇ ਪ੍ਰਕਾਸ਼ਿਤ ਕਰਕੇ ਇਹ ਕੰਮ ਨਹੀਂ ਕੀਤਾ ਜਾ ਸਕਦਾ।
No comments:
Post a Comment