Monday, December 30, 2013

ਸਕੂਲੀ ਸਿੱਖਿਆ ਅੰਦਰ ਭ੍ਰਿਸ਼ਟਾਚਾਰ

ਸਿੱਖਿਆ ਦਾ ਹੱਕ ਚੰਗਾ ਜੀਵਨ ਜੀਊਣ ਲਈ ਹਰ ਨਾਗਰਿਕ ਦਾ ਮੁੱਢਲਾ ਹੱਕ ਹੈ। ਇਸ ਲਈ ਸਭ ਨੂੰ ਸਿੱਖਿਆ ਦੇ ਸਮਾਨ ਮੌਕੇ ਦੇਣੇ ਵੀ ਅਤੀ ਜਰੂਰੀ ਹਨ। ਵੰਡੀਆ ਭਰੇ ਸਮਾਜ ਵਿੱਚ ਸਿੱਖਿਆ ਦੇ ਮੌਕੇ ਵੀ ਵੱਖ -ਵੱਖ ਨਾਗਰਿਕਾ ਲਈ ਵੱਧੋ ਵੱਖਰੇ ਹਨ। ਸਰਕਾਰੀ, ਏਡਿਡ ਪ੍ਰਾਈਵੇਟ, ਮਾਡਲ, ਕਨਵੈਂਟ, ਪਬਲਿਕ, ਨਵੋਦਿਆ, ਆਦਰਸ਼, ਕੇਂਦਰੀ ਆਦਿ ਸਕੂਲਾਂ ਦੀ ਅਣਗਿਣਤ ਵੰਨਗੀਆਂ ਹਨ। ਅਗੋਂ ਇੰਨਾਂ ਸਕੂਲਾਂ ਵਿੱਚ ਇੱਕੋ ਜਿਹੀਆਂ ਯੋਗਤਾਵਾਂ ਰੱਖਣ ਵਾਰੇ ਵੱਖ-ਵੱਖ ਤਨਖਾਹਾਂ ਅਤੇ ਵੱਖ-ਵੱਖ ਸੇਵਾ ਸ਼ਰਤਾਂ ਵਾਲੇ ਵੱਖ- ਵੱਖ ਕੈਟਾਗੀਰੀਆਂ ਦੇ ਅਧਿਆਪਕ ਜਿਵੇਂ ਸਰਵਿਸ ਪ੍ਰੋਵਾਈਡਰ, ਟੀਚੰਗ-ਫੇੈਲੋ, ਸਿੱਖਿਆ ਕਰਮੀ, ਸਿੱਖਿਆ ਗਰੰਟੀ ਸਕੀਮ, ਏ.ਆਈ.ਈ. ਟੀਚਰ, ਕੇਂਦਰੀ ਸਕੀਮ ਵਾਲੇ ਅਧਿਆਪਕ, ਰਮਸਾ ਅਧਿਆਪਕ, ਐਸ.ਐਸ.ਏ. ਅਧਿਆਪਕ ਆਦਿ ਅਨੇਕਾ ਵੰਨਗੀਆ ਆਪੋ ਆਪਣੀਆਂ ਤਨਖਾਹਾਂ ਤੇ ਸੇਵਾ ਸ਼ਰਤਾਂ ਦੇ ਸੁਧਾਰ ਲਈ ਸੰਘਰਸ਼ ਕਰ ਰਹੇ ਹਨ।

ਸਿੱਖਿਆ ਸੰਸਥਾਵਾਂ ਵਿੱਚ ਭ੍ਰਿਸ਼ਟਾਚਾਰ ਦੀਆਂ ਮਿਸਾਲਾਂ ਬਹੁਤ ਘੱਟ ਹਨ। ਕੋਈ ਇੱਕਾ ਦੁਕਾ ਸਕੂਲ ਅਧਿਆਪਕ ਜਾਂ ਸਕੂਲ ਮੁੱਖੀ ਹੀ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੁੰਦਾ ਰਿਹਾ ਹੈ। ਸਰਵ ਸਿੱਖਿਆ ਅਭਿਆਨ ਦੀ ਸਕੂਲਾਂ ਦੇ ਕਮਰਿਆਂ ਦੀ ਉਸਾਰੀ ਲਈ ਗਰਾਂਟ ਸਾਰੇ ਸਕੂਲਾਂ ਵਿੱਚ ਸੁਚੱਜੇ ਢੰਗ ਨਾਲ ਵਰਤੀ ਗਈ ਹੈ। ਮਿਡ-ਡੇ-ਮੀਲ ਵੀ ਸਕੂਲ ਅਧਿਆਪਕ ਪੜ੍ਹਾਈ ਦੇ ਨਾਲ-ਨਾਲ (ਪੜ੍ਹਾਈ ਦਾ ਥੋੜਾ ਨੁਕਸਾਨ ਤਾ ਹੁੰਦਾ ਹੀ ਹੈ) ਬੜੇ ਸੁਚੱਜੇ ਢੰਗ ਨਾਲ ਨਿਭਾ ਰਹੇ ਹਨ। ਉਸ ਵਿੱਚ ਥੋੜਾ ਬੱਚਤ ਕਰਕੇ ਵੀ ਸਕੂਲ ਭਲਾਈ ਤੇ ਖਰਚ ਕਰਦੇ ਹਨ। (ਜਿਥੇ ਬੱਚੇ 100 ਤੋਂ ਵੱਧ ਹਨ।) ਸਰਵ ਸਿੱਖਿਆ ਅਭਿਆਨ ਅਤੇ ਰਮਸਾ ਦੀਆਂ ਗਰਾਂਟਾਂ ਵੀ ਸਕੂਲ ਪੱਧਰ ਤੇ ਕਾਫੀ ਹੱਦ ਤੱਕ ਸੁੱਚਜੇ ਢੰਗ ਨਾਲ ਖਰਚੀਆਂ ਗਈਆਂ ਹਨ।
ਇਸ ਸਾਰੇ ਕੁੱਝ ਦੇ ਬਾਵਜੂਦ ਬਦਲੀਆਂ ਵੇਲੇ ਅਤੇ ਅਧਿਆਪਕਾਂ ਦੇ ਨੌਕਰੀ ਸੰਬੰਧੀ ਕੰਮਾਂ ਕਾਰਾਂ ਲਈ ਉਨ੍ਹਾਂ ਨੂੰ ਅਕਸਰ ਭ੍ਰਿਸ਼ਟਾਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰੰਤੂ ਜਿਹੜੀ ਖਰੀਦ ਉਪਰਲੇ ਪੱਧਰ ਤੇ ਹੁੰਦੀ ਹੈ ਉਹ ਭਾਵੇਂ ਵਰਦੀਆਂ ਦੀ ਖਰੀਦ ਹੋਵੇ (ਜ਼ਿਲ੍ਹਾ ਗੁਰਦਾਸਪੁਰ ਸਿੰਦੋ ਸਾਹਣੀ ਕੇਸ) ਭਾਵੇਂ ਸਾਈਕਲਾਂ ਦੀ ਖਰੀਦ ਹੋਵੇ (ਹਰਿਆਣਾ ਵਿੱਚ ਇਹੀ ਸਾਈਕਲ ਗੁੱਣਵੱਤਾ ਪੱਖੋ ਵਧੀਆ ਤੇ ਖਰੀਦ ਦਰ ਪੰਜਾਬ ਦੀ ਖਰੀਦ ਦਰ ਦੇ 70% ਦੇ ਬਰਾਬਰ) ਭ੍ਰਿਸ਼ਟਾਚਾਰ ਦੀ ਬੋ ਆਉਂਦੀ ਰਹੀ ਹੈ। ਜਦੋਂ ਕਿ ਇੱਕਠੀ ਚੀਜ ਖਰੀਦਨ ਤੇ ਸਸਤੀ ਮਿਲਣੀ ਚਾਹੀਦੀ ਹੈ।
ਸਿੱਖਿਆ ਮੰਤਰੀ ਦੇ ਮੌਜੂਦਾ ਘਪਲਿਆਂ ਨੇ ਪੰਜਾਬ ਦੇ ਸਿੱਖਿਆ ਅਦਾਰੇ ਨੂੰ ਪੂਰੀ ਤਰ੍ਹਾਂ ਬਦਨਾਮ ਕਰ ਦਿੱਤਾ ਹੈ। ਪ੍ਰੈਕਟੀਕਲ ਕਾਪੀਆਂ ਖਾਸ ਪ੍ਰਕਾਸ਼ਕਾਂ ਕੋਲੋਂ ਹੀ ਬਜ਼ਾਰ ਮੁੱਲ ਤੋਂ ਲਗਭਗ ਦੁਗਨੇ ਮੁੱਲ ਤੇ ਖਰੀਦਨ ਦੇ ਹੁਕਮ ਲੱਗਪਗ 46 ਕਰੋੜ ਰੁਪਏ ਦੇ ਘਪਲਾ ਹੈ। ਪੰਜਾਬ ਦੇ 19550 ਸਕੂਲਾਂ ਦੇ 36 ਲੱਖ ਵਿਦਿਆਰਥੀ ਸਾਇੰਸ ਤੇ ਸਰੀਰਕ ਸਿੱਖਿਆ ਦੇ ਪ੍ਰੈਕਟੀਕਲ ਦੀਆਂ ਕਾਪੀਆਂ ਜੋ ਬਜ਼ਾਰ ਵਿੱਚ 15 ਤੋਂ 25 ਰੁਪੈ ਵਿੱਚ ਉਪਲਬਧ ਹਨ ਉਨ੍ਹਾਂ ਖਾਸ ਪਬਲਿਸ਼ਰਾਂ ਤੋਂ 35 ਤੋਂ 50 ਰੁਪੈ ਵਿੱਚ ਖਰੀਦਨ ਲਈ ਮਜ਼ਬੂਰ ਕੀਤੇ ਗਏ। ਉਨ੍ਹਾਂ ਵਿੱਚਲੀ  ਸਮੱਗਰੀ ਵੀ ਊਨਤਾਈਆਂ ਭਰਭੂਰ ਸੀ। ਕਾਫੀ ਚਰਚਾ ਹੋਣ ਤੇ ਮੁੱਖ ਮੰਤਰੀ ਨੇ ਅਜਿਹੇ ਹੁਕਮਾਂ ਤੇ ਰੋਕ ਲਾਈ।ਇਸੇ ਤਰ੍ਹਾਂ ਹਿਸਾਬ ਦੀਆਂ ਪ੍ਰੈਕਟੀਕਲਾਂ ਕਾਪੀਆਂ ਅਤੇ ਭੁਗੋਲ ਦੇ ਮੈਪ ਮਾਸਟਰ ਵੀ ਇਸੇ ਸ਼੍ਰੈਣੀ ਵਿੱਚ ਆਉਂਦੇ ਹਨ।
ਇਸ ਤੋਂ ਬਾਦ ਮਸਲਾ ਸਾਇੰਸ ਕਿੱਦਾ ਦੀ ਖਰੀਦ ਦਾ ਆਉਂਦਾ ਹੈ। ਇਹ ਵੀ ਕੇਂਦਰੀ ਪੱਧਰ ਤੇ ਖਰੀਦ ਕਮੇਟੀ ਬਣਾਕੇ ਐਸ.ਐਸ.ਏ. ਰਮਸਾ ਦੇ ਨਿਯਮਾਂ ਦੀ ਉਲੰਘਣਾ ਕਰਕੇ ਅੰਬਾਲੇ ਦੀਅ ਖਾਸ ਫਰਮਾਂ ਤੋਂ 99203/- ਰੁਪਏ ਵਿੱਚ ਖਰੀਦ ਕੀਤੀਆਂ ਗਈਆਂ ਮੁਕਾਬਲਤਨ ਹੋਰ ਫਰਮਾਂ ਉਹੀ ਕਿੱਟ 33000 ਰੁਪੈ ਵਿੱਚ ਦੇਣ ਲਈ ਤਿਆਰ ਹਨ।
ਸਭ ਤੋਂ ਵੱਧ ਚਰਚਾ ਸਕੂਲ ਲਾਇਬ੍ਰਰੀਆਂ ਲਈ ਖਰੀਦੀਆਂ ਜਾਣ ਵਾਲੀਆਂ 55 ਪੁਸਤਕਾਂ ਦੇ ਸੈਟ ਦੀ ਹੋਈ ਹੈ। ਇਹ ਪੁਸਤਕਾਂ ਖਰੀਦਨ ਲਈ ਬਣਾਈ ਕਮੇਟੀ ਨਿਯਮਾਂ ਦੀ ਉਲੰਘਣਾ, ਕਮੇਟੀ ਵਲੋਂ ਟੈਂਡਰ ਘੱਟ ਪ੍ਰਚਲਿਤ ਅਖਬਾਰਾਂ ਵਿੱਚ ਦੇਕੇ, ਟੈਂਡਰ ਮੁੱਖ ਰੂਪ ਵਿੱਚ ਸਰਦੂਲਗੜ ਦੀ ਇੱਕ ਫਰਮ  ਜੋ ਪਾਈਪਾਂ ਦਾ ਕੰਮ ਕਰਦੀ ਹੈ ਨੂੰ ਦੇਣਾ। ਕਿਤਾਬਾਂ ਦੀ ਚੋਣ ਬੇਹੱਦ ਘਟੀਆ/ਪੂਰਾ ਕੰਮ ਕਾਹਲ ਵਿੱਚ ਛੇਤੀ ਸਿਰੇ ਚਾੜ੍ਹਨ ਦੀ ਧੁੱਸ ਸਾਫ ਸਪੱਸ਼ਟ ਨਜ਼ਰ ਆਉਂਦਾ ਹੈ। ਸਕੂਲ ਕਮੇਟੀਆਂ ਨੂੰ ਚੈਕ ਸਬੰਧਤ ਕੰਪਨੀ ਦੇ ਨਾਮ ਕੱਟਨ ਦੇ ਆਦੇਸ਼, ਜਦੋਂ ਕਿ ਕਿਤਾਬਾਂ ਦੇ ਮੁੱਲ ਬਜ਼ਾਰ ਮੁੱਲ ਨਾਲੋਂ 40% ਤੋਂ 80% ਤੱਕ ਵੱਧ ਹਨ।
ਲੜੀ ਨੰ:
ਪੁਸਤਕ ਦਾ ਟਾਈਟਲ                                                        ਕੀਮਤ                                    ਬਜ਼ਾਰੀ ਕੀਮਤ
1 ਹਿੱਤ ਉਪਦੇਸ਼ ਦੀਆਂ ਕਹਾਣੀਆਂ                                         270                                       160
2 ਨਾਨੀ ਮਾਂ ਦੀਆਂ ਬਾਤਾਂ                                                     250                                        150
3 ਸੁੱਚੇ ਮੋਤੀ                                                                       -                                             -
4 ਹਾਸ ਪਟਾਰੀ                                                                   -                                             -
5 ਬਿਕਰਮ ਬੇਤਾਲ ਦੀਆਂ ਕਹਾਣੀਆਂ                                       -                                             -
6 ਬੱਚੇ ਦੀ ਸੰਭਾਲ ਤੇ ਸਿੱਖਿਆ                                               -                                             -
7 ਪੰਜਾਬੀ ਲੋਕ ਗੀਤ                                                            -                                             -
8 ਗਿੱਧੇ, ਭੰਗੜੇ ਤੇ ਬੋਲੀਆਂ                                                   -                                             -
9 ਕਾਲੇ ਲਿਖ ਨਾ ਲੇਖ                                                           -                                             -
10 ਕੰਵਲ ਕਹਿੰਦਾ ਰਿਹਾ
11 ਲੌਂਗ ਤਵੀਤੀਆਂ

ਇੰਨਾਂ ਕਿਤਾਬਾਂ ਵਿੱਚ ਹੇਠ ਲਿਖੀਆਂ ਇਤਰਾਜਯੋਗ ਲਿਖਤਾ ਜੋ ਬੱਚਿਆਂ ਲਈ ਢੁੱਕਵੀਆਂ ਨਹੀਂ ਹਨ ਨੋਟ ਕੀਤੀਆਂ ਗਈਆਂ: 
''ਰੰਨ-ਨਹਾਕੇ ਛੱਪੜ ਵਿੱਚੋਂ ਨਿੱਕਲੀ ਸੁਲਫੇ ਦੀ  ਲਾਟ ਵਗਰੀ"
''ਤੇਰੇ ਲੱਕ ਨੂੰ ਜ਼ਰਬ ਨਾਂ ਆਵੇ ਨਿੱਕਾ ਘੜਾ ਚੱਕ ਲੱਛੀਏ"
''ਦਿਨੇ ਵੀ ਲੜਦਾ, ਰਾਤੀ ਵੀ ਲੜਦਾ, ਗਾਲਾਂ ਕੱਢਦਾ ਚਾਲੀ, ਕੈਦ ਕਰਾ ਦੂੰਗੀ ਮੈਂ ਡਿਪਟੀ ਦੀ ਸਾਲੀ"
ਰਾਜੀਵ ਨਾਲ ਅਸੀਂ ''ਰੇ" ਅਤੇ ''ਰੇ ਬੇਰੇ" ਨੂੰ ਵੀ ਮੁਆਫ ਨਹੀਂ ਕਰਾਂਗੇ"
''ਕੁੜੀਆਂ ਜ਼ਹਿਰ ਦੀਆਂ ਪੁੜੀਆਂ"
ਆਦਿ ਸਮੱਗਰੀ ਨੋਟ ਕੀਤੀ ਗਈ ਜੋ ਬੱਚਿਆਂ ਲਈ ਬਿਲਕੁਲ ਢੁਕਵੀਂ ਨਹੀਂ। ਬੱਚੇ ਇਸ ਉਮਰ ਵਿੱਚ ਪਰੀ ਕਹਾਣੀਆਂ ਜਾਂ ਕਲਪਨਾਸ਼ੀਲ ਵਿਗਿਆਨਿਕ ਕਹਾਣੀਆਂ ਪੜ੍ਹਨ ਲਈ ਪ੍ਰੇਰਿਤ ਕਰਨੇ ਚਾਹੀਦੇ ਹਨ।
ਇਸ ਸਾਰੇ ਕੁੱਝ ਨੂੰ ਸਿਰੇ ਚਾੜਨ ਲਈ ਸਿੱਖਿਆ ਮੰਤਰੀ ਨੇ ਇੱਕ ਮਿਣੀ ਯੋਜਨਾ ਤਹਿਤ ਆਪਣੀ ਨੂੰਹ ਜੋ ਪੰਚਾਇਤੀ ਰਾਜ ਵਿਭਾਗ ਵਿੱਚ ਬੀ.ਡੀ.ਪੀ.ੳ. (ਕਾਰਜ ਕਰਤਾ ਡੀ.ਡੀ.ਪੀ.ੳ.) ਕੰਮ ਕਰਦੀ ਸੀ ਨੂੰ ਸਰਵ ਸਿੱਖਿਆ ਅਭਿਆਨ ਵਿੱਚ ਡਿਪਟੀ ਡੀ.ਜੀ.ਐਸ.ਈ. ਨਿਯੁਕਤ ਕਰਵਾਇਆ ਅਤੇ ਉਸ ਨੂੰ ਵਿਤੀ ਤਾਕਤਾਂ ਵੀ ਦਿੱਤੀਆਂ (ਦੁਵਾਈਆਂ)।
ਡੀ.ਜੀ.ਐਸ.ਈ. ਦੀਆਂ ਤਾਕਤਾਂ ਦੀ ਉਲੰਘਣਾ ਕਰਕੇ ਵਿਸ਼ੇਸ਼ ਕਮੇਟੀ ਜਿਸ ਵਿੱਚ ਪ੍ਰਿਤਪਾਲ ਕੌਰ ਡੀ.ਪੀ.ਆਈ. (ਐਲੀਮੈਂਟਰੀ), ਵਿਨੋਦ ਕੁਮਾਰ ਡੀ.ਈ.ਓ. ਮੋਹਾਲੀ, ਗੁਰਤੇਜ਼ ਸਿੰਘ ਵਿੱਤ ਅਤੇ ਲੇਖਾ ਅਫਸਰ ਪੰ.ਸ.ਸਿ.ਬੋ. ਬਣਾਈ ਗਈ।
ਪ੍ਰਿਤਪਾਲ ਕੌਰ ਨੂੰ ਚਾਰ ਸੀਨੀਅਰ ਅਧਿਕਾਰੀ ਨਜ਼ਰ ਅੰਦਾਜ਼ ਕਰਕੇ ਡੀ.ਪੀ.ਆਈ. ਬਣਾਇਆ ਗਿਆ ਸੀ। ਵਿਨੋਦ ਕੁਮਾਰ 2010 ਬੈਚ ਦਾ ਪ੍ਰਿੰਸੀਪਲ ਹੈ  ਜਿਸ ਵਿਰੋਧ ਸ.ਸ.ਸ.ਸ. ਬਾਗਪੁਰ ਸਤੌਰ (ਹੁਸ਼ਿਆਰਪੁਰ) ਵਿਖੇ ਜੁਲਾਈ 2010 ਨੂੰ ਗੰਭੀਰ ਵਿੱਤੀ ਬੇਨਿਯਮਾਂ ਵਾਰੇ ਚਾਰਜ਼ ਸ਼ੀਟ ਜਾਰੀ ਹੋਈ ਸੀ। ਇਸੇ ਵਿਨੋਦ ਕੁਮਾਰ ਨੂੰ ਸਿੱਖਿਆ ਮੰਤਰੀ ਨੇ ਬੋਰਡ ਦੀ 24 ਮੈਬਰੀ ਫੈਸਲਾ ਲੈਣੀ ਕਮੇਟੀ ਵਿੱਚ ਪੰਜਾਬ ਦੇ ਸਾਰੇ ਡੀ.ਈ.ਓ. ਅਤੇ ਸੀ.ਈ.ੳ. ਵਿੱਚੋਂ ਸ਼ਾਮਲ ਕੀਤਾ ਹੈ।
ਗੁਰਤੇਜ ਸਿੰਘ 1998 ਵਿੱਚ ਬੋਰਡ ਵਿੱਚ ਤਰਸ ਦੇ ਅਧਾਰ ਤੇ ਕਲਰਕ ਭਰਤੀ ਹੋਇਆ ਸੀ। ਜਿਸ ਦੀ ਇਸ ਪੱਧਰ ਤੱਕ ਤਰੱਕੀ ਕਰ ਦਿੱਤੀ ਗਈ ਹੈ। ਜਦਕਿ ਉਸ ਦੇ ਨਾਲ ਦੇ ਮੁਸਕਲ ਨਾਲ ਸੀ. ਸਹਾਇਕ ਹੀ ਬਣੇ ਹਨ।
ਇਸ ਸਾਰੇ ਕੁੱਝ ਲਈ ਕੁੱਝ ਹੇਠਲੇ ਕਰਮਚਾਰੀਆਂ ਤੇ ਗੁੱਸਾ ਕੱਢਦੇ ਹੋਏ ਉਨ੍ਹਾਂ ਨੂੰ ਬਦਲ ਦਿੱਤਾ ਗਿਆ ਹੈ। ਸਿੱਖਿਆ ਕਮੇਟੀ ਦੇ ਤਿੰਨੇ ਮੈੇਂਬਰਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਮਾਮਲੇ ਤੇ ਪਰਦਾ ਪਾਉਣ ਲਈ ਅਮਰਨਾਥ ਜ਼ਿੰਦਲ (ਜੋ ਪਹਿਲਾ ਹੀ ਅਕਾਲੀ ਸਰਕਾਰ ਦੇ ਨੇੜੇ ਗਿਣਿਆ ਜਾਂਦਾ ਹੈ) ਨੂੰ ਪੜਤਾਲ ਸੌਂਪੀ ਗਈ ਹੈ।
ਕੇਂਦਰੀ ਟੀਮ ਵੀ ਬੇਨਿਯਮੀਆਂ ਦੀ ਜਾਂਚ ਕਰ ਚੁੱਕੀ ਹੈ। ਪਰੰਤੂ ਸਿੱਖਿਆ ਮੰਤਰੀ ਅਜੇ ਵੀ ਸਫਾਈਆਂ ਪੇਸ਼ ਕਰ ਰਹੇ ਹਨ। ਅਤੇ ਮੁੱਖ ਮੰਤਰੀ ਉਸ ਦਾ ਪੂਰੀ ਤਰ੍ਹਾ ਬਚਾਓ ਕਰ ਰਹੇ ਹਨ। ਇਹ ਸਿੱਖਿਆ ਖੇਤਰ ਲਈ ਬਹੁਤ ਮੰਦਭਾਗਾ ਹੈ।

                                                         (ਤਰਸੇਮ ਲਾਲ)
                                                         9463218707
                                              Email: tarsemgoyal.54@gmail.com

No comments:

Post a Comment