Sunday, April 28, 2013

                                                                      ਪ੍ਰੈਸ ਨੋਟ

ਪਿੰਡ ਬਹਿਣੀਵਾਲ (ਜ਼ਿਲ੍ਹਾ ਮਾਨਸਾ) ਕੋਲ ਪੁਲਸ ਵੱਲੋ ਫਰਾਰ ਕੈਦੀਆਂ ਨੂੰ ਨਾਹਰ ਸਿੰਘ ਤੇ ਕੁਲਵਿੰਦਰ ਸਿੰਘ ਮੁਕਾਬਲੇ ਵਿੱਚ ਮਾਰਨ ਦੀ ਕਹਾਣੀ ਦੀ ਜਾਂਚ ਜਰਨ ਕਈ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋ. ਅਜਮੇਰ ਸਿੰਘ ਔਲਖ ਦੀ ਅਗਵਾਈ ਚ ਪ੍ਰਿਤਪਾਲ, ਨਰਭਿੰਦਰ , ਐਡਵੋਕੇਟ ਬਲਕਰਨ ਬੱਲੀ, ਅਤੇ ਜਸਪਾਲ ਖੋਖਰ ਮੈਂਬਰਾਂ ਅਧਾਰਤ ਜਾਂਚ ਕਮੇਟੀ ਕਾਇਮ ਕੀਤੀ। ਕਮੇਟੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਲੋਕਾਂ ਤੋਂ ਜਾਣਕਾਰੀ ਇਕੱਤਰ ਕੀਤੀ। ਘਟਨਾ ਸਥਾਨ ਦੇ ਹਾਲਾਤ ਦੇਖਣ ਅਤੇ ਸਥਾਨਕ ਲੋਕਾਂ ਤੋਂ ਤੱਥ ਜਾਨਣ ਤੇ ਮੁੱਢਲੀ ਛਾਣਬੀਣ ਉਪਰੰਤ ਜਾਂਚ ਟੀਮ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਮੁਕਾਬਲਾ ਫਰਜੀ ਹੈ। ਕਮੇਟੀ ਨੇ ਤੁਰੰਤ ਮੁਕਾਬਲੇ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ। ਲੋਕਾਂ ਨੇ ਇਹ ਵੀ ਦੱਸਿਆ ਕਿ ਪੁਲਸ ਨੇ ਜਸਵਿੰਦਰ ਸਿੰਘ ਤੇ ਬੱਗਾ ਸਿੰਘ ਨਾਮੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਪੁਲਸ ਬਿਆਨ ਜਸਵਿੰਦਰ ਨੂੰ ਭਗੌੜਾ ਕਰਾਰ ਦਿੱਤਾ ਹੈ। ਕਮੇਟੀ ਨੇ ਮੰਗ ਕੀਤੀ ਹੈ ਕਿ ਗ੍ਰਿਫ਼ਤਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਜਲਦੀ ਹੀ ਸਭਾ ਇਸ ਬਾਰੇ ਮੁਕੰਮਲ ਜਾਂਚ ਰਿਪੋਰਟ ਲੋਕਾਂ ਸਾਹਮਣੇ ਰੱਖੇਗੀ
ਜਾਰੀ ਕਰਤਾ:
ਪ੍ਰੋਫੌੈਸਰ ਅਜਮੇਰ ਔਲਖ
ਸੂਬਾ ਪ੍ਰਧਾਨ ਜਮਹੂਰੀ ਅਧਿਕਾਰ ਸਭਾ, (ਪੰਜਾਬ)
ਫ਼ੋਨ : 98155-75495

No comments:

Post a Comment