Thursday, March 14, 2013

ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਵੱਲੋਂ ਸੈਮੀਨਾਰ

ਜਮਹੂਰੀ ਅਧਿਕਾਰ ਸਭਾ ਦੀ ਸੰਗਰੂਰ ਜ਼ਿਲ੍ਹਾ ਇਕਾਈ ਵੱਲੋਂ ਅਗਰਵਾਲ ਧਰਮਸ਼ਾਲਾ ਵਿੱਚ ਗਦਰ ਪਾਰਟੀ ਦੀ ਕਾਰਕੁੰਨ ਬੀਬੀ ਗੁਲਾਬ ਕੌਰ ਬਖਸ਼ੀਵਾਲਾ ਨੂੰ ਸਮਰਪਿਤ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਇਸਤਰੀ ਜਾਗ੍ਰਤੀ ਮੰਚ ਪੰਜਾਬ ਦੀ ਪ੍ਰਧਾਨ ਅਮਨਦੀਪ ਕੌਰ ਦਿਓਲ ਨੇ ਕਿਹਾ ਕਿ ਅੱਜ੍ਹ ਵੀ ਅਰਧ ਜੰਗੀਰੂ, ਅਰਧ-ਬਸਤੀਵਾਦੀ ਕਦਰਾਂ-ਕੀਮਤਾਂ ਔਰਤ ਨੂੰ ਲਗਾਤਾਰ ਗੁਲਾਮ ਬਣਾ ਕੇ ਰੱਖ ਰਹੀਆਂ ਹਨ। ਮੀਡੀਆ ਔਰਤ ਨੂੰ ਇੱਕ ਭੋਗ ਦੀ ਵਸਤੂ ਬਣਾ ਕੇ ਪੇਸ਼ ਕਰ ਰਿਹਾ ਹੈ। ਗੀਤ-ਸੰਗੀਤ ਮੁੱਖ ਤੌਰ ਤੇ ਹਿੰਸਾ, ਔਰਤ ਅਤੇ ਨਸ਼ਿਆਂ ਨੂੰ ਉਤਸਾਹਤ ਕਰਨ ਵਾਲਾ ਹੈ। ਉਹਨਾਂ ਨੇ ਔਰਤਾਂ ਨੂੰ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਸੈਮੀਨਾਰ ਦੀ ਮੁੱਖ ਵਕਤਾ ਜਸਵੀਰ ਕੌਰ ਨੱਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਦੀ ਮੌਜੂਦਾ ਸਥਿਤੀ ਨੂੰ ਸਮਝਣ ਲਈ ਸਮਾਜ ਦੇ ਵੱਖ-ਵੱਖ ਪੜ੍ਹਾਵਾਂ ਨੂੰ ਸਮਝਣਾ ਪਵੇਗਾ। ਪੂੰਜੀਵਾਦੀ ਪ੍ਰਬੰਧ ਨੇ ਔਰਤ ਨੂੰ ਅੱਧੀ-ਅਧੂਰੀ ਤੇ ਲੰਗੜੀ ਆਜਾਦੀ ਪ੍ਰਦਾਨ ਕੀਤੀ ਹੈ। ਆਜਾਦੀ ਪ੍ਰਾਪਤ ਕਰਨ ਲਈ ਔਰਤਾਂ ਨੂੰ ਪੈਦਾਵਾਰੀ ਸਾਧਨਾਂ ਤੇ ਆਪਣੀ ਸਰਗਰਮ ਭੂਮਿਕਾ ਤੇ ਗਿਆਨ ਹਾਸਲ ਕਰਨਾ ਪਵੇਗਾ। ਔਰਤ ਦੀ ਮੁਕਤੀ, ਪ੍ਰਬੰਧ ਦੀ ਮੁਕੰਮਲ ਤਬਦੀਲੀ ਬਿਨ੍ਹਾਂ ਸੰਭਵ ਨਹੀ। ਇਸ ਸੈਮੀਨਾਰ ਨੂੰ ਹਰਪ੍ਰੀਤ ਕੌਰ ਜਿਲ੍ਹਾ ਆਗੂ ਪੀ.ਐਸ.ਯੂ, ਜਮਹੂਰੀ ਅਧਿਕਾਰ ਸਭਾ ਦੀ ਜੁਆਇੰਟ ਸਕੱਤਰ ਗੁਰਪ੍ਰੀਤ ਕੌਰ, ਜਸਪ੍ਰੀਤ ਕੌਰ ਮਾਨਵੀ, ਜਗਜੀਤ ਕੌਰ ਡਾਇਟ ਸੰਗਰੂਰ, ਅਮਨਦੀਪ ਕੌਰ ਅਕੋਈ, ਸਿਮਰਜੀਤ ਕੌਰ, ਸੁਸਮਾ ਅਰੋੜਾ ਨੇ ਵੀ ਸੰਬੋਧਨ ਕੀਤਾ। ਸੈਮੀਨਾਰ ਵਿੱਚ ਔਰਤਾਂ ਪ੍ਰਤੀ ਅਸ਼ਲੀਲ ਹਰਕਤਾਂ ਤੇ ਬਲਾਤਕਾਰ ਦੀਆਂ ਘਟਨਾਵਾਂ ਰੋਕਣ, ਨਮੋਲ ਦੀ ਘਟਨਾ, ਤਰਨਤਾਰਨ ਵਿਖੇ ਦਲਿਤ ਔਰਤ ਦੀ ਪੁਲਿਸ ਵੱਲੋਂ ਕੀਤੀ ਗਈ ਕੁੱਟ-ਮਾਰ, ਚੰਡੀਗੜ੍ਹ ਪੁਲਿਸ ਵੱਲੋਂ ਆਂਗਨਵਾੜੀ ਵਰਕਰਾਂ ਦੀ ਕੀਤੀ ਕੁੱਟ-ਮਾਰ, ਕਿਸਾਨਾਂ-ਮਜਦੂਰਾਂ ਦੀਆਂ ਕੀਤੀਆ ਗ੍ਰਿਫਤਾਰੀਆਂ ਆਦਿ ਖ਼ਿਲਾਫ਼ ਮਤੇ ਪਾਸ ਕੀਤੇ ਗਏ।
                                                                                                                                        ਮਨਧੀਰ ਸਿੰਘ

No comments:

Post a Comment