ਬੁਲਾਰਿਆਂ ਨੇ ਆਖਿਆ ਕਿ ਇਸ ਤੋਂ ਵੱਧ ਚਿੰਤਾਜਨਕ ਹਾਲਤ ਕੀ ਹੋ ਸਕਦੀ ਹੈ ਕਿ 2016 ਵਿਚ ਦੇਸ਼ ਅੰਦਰ ਪੰਜ ਪੱਤਰਕਾਰਾਂ ਦੀ ਹੱਤਿਆ ਕੀਤੀ ਗਈ ਹੈ ਅਤੇ ਦੇਸ਼ ਵਿਚ ਵਿਚਾਰਾਂ ਦੀ ਆਜ਼ਾਦੀ ਅਤੇ ਸਭਿਆਚਾਰਕ ਵੰਨ-ਸੁਵੰਨਤਾ ਉੱਪਰ ਲਗਾਤਾਰ ਹਮਲੇ ਹੋ ਰਹੇ ਹਨ। ਇਨ੍ਹਾਂ ਹੱਤਿਆਵਾਂ ਅਤੇ ਫਾਸ਼ੀਵਾਦੀ ਹਮਲਿਆਂ ਦਾ ਇੱਕੋ-ਇੱਕ ਉਦੇਸ਼ ਆਜ਼ਾਦ ਤੇ ਵਿਗਿਆਨਕ ਖੋਜ ਅਤੇ ਵਿਚਾਰਾਂ ਦੀ ਆਜ਼ਾਦੀ ਦਾ ਗਲ਼ਾ ਘੁੱਟਣਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਵਿਚ ਸੱਤਾਧਾਰੀ ਧਿਰ ਦੀ ਅਸਿੱਧੀ ਹਮਾਇਤ ਕਾਰਨ ਹੁਣ ਲੋਕਾਂ ਦੀ ਨਿੱਜਤਾ ਦੀਆਂ ਅੰਦਰੂਨੀ ਪਰਤਾਂ ਵੀ ਇਹਨਾਂ ਤਾਕਤਾਂ ਦੀਆਂ ਤਿੱਖੀਆਂ ਤੇ ਕਾਤਲਾਨਾ ਨਜ਼ਰਾਂ ਤੋਂ ਮਹਿਫ਼ੂਜ਼ ਨਹੀਂ ਹਨ। ਨਿਹਾਇਤ ਚਿੰਤਾਜਨਕ ਇਹ ਹੈ ਕਿ ਪੁਲੀਸ ਅਤੇ ਹੋਰ ਜਾਂਚ ਏਜੰਸੀਆਂ ਇਨ੍ਹਾਂ ਹੱਤਿਆਵਾਂ ਦੀ ਸਹੀ ਜਾਂਚ ਕਰਕੇ ਇਨ੍ਹਾਂ ਘਿਣਾਉਣੇ ਜੁਰਮਾਂ ਲਈ ਜ਼ਿੰਮੇਵਾਰ ਤਾਕਤਾਂ ਨੂੰ ਸਜ਼ਾ ਨਹੀਂ ਦਿਵਾ ਸਕੀਆਂ। ਇਸੇ ਕਰਕੇ ਅਸਹਿਣਸ਼ੀਲ ਕੱਟੜਵਾਦੀ ਤਾਕਤਾਂ ਦੇ ਹੌਸਲੇ ਬੁਲੰਦ ਹਨ ਅਤੇ ਉਨ੍ਹਾਂ ਨੇ ਆਪਣੇ ਤੋਂ ਵੱਖਰੀ ਸੋਚ ਵਾਲਿਆਂ ਦੀਆਂ ਹੱਤਿਆਵਾਂ ਦਾ ਸਿਲਸਿਲਾ ਬੇਖ਼ੌਫ਼ ਜਾਰੀ ਰੱਖਿਆ ਹੋਇਆ ਹੈ। ਇਹ ਹਾਲਾਤ ਮੁਲਕ ਦੇ ਭਵਿੱਖ ਲਈ ਵੀ ਚਿੰਤਾਜਨਕ ਹਨ। ਜਿਸ ਦਾ ਜਮਹੂਰੀਅਤ ਪਸੰਦ ਜਥੇਬੰਦੀਆਂ ਵੱਲੋਂ ਇਕੱਠੇ ਹੋਕੇ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ਇਸਤਰੀ ਜਾਗਿ੍ਰਤੀ ਮੰਚ ਦੀ ਸੂਬਾ ਪ੍ਧਾਨ ਬੀਬੀ ਗੁਰਬਖਸ਼ ਕੌਰ ਸੰਘਾ, ਪ੍ਗਤੀਸ਼ੀਲ ਵਿਚਾਰ ਮੰਚ ਦੇ ਆਗੂ ਪਿ੍ੰਸੀਪਲ ਇਕਬਾਲ ਸਿੰਘ, ਲੇਖਕ ਸੰਧੂ ਵਰਿਆਣਵੀ, ਤਰਕਸ਼ੀਲ ਸੋਸਾਇਟੀ ਦੇ ਆਗੂ ਜੋਗਿੰਦਰ ਕੱੁਲੇ ਵਾਲ ਮੁਕੰਦ ਲਾਲ, ਆਰ.ਟੀ.ਆਈ ਕਾਰਕੁਨ ਪਰਵਿੰਦਰ ਕਿੱਤਣਾਂ, ਪੀ.ਐੱਸ.ਯੂ ਆਗੂ ਬਿਕਰਮ ਕੁੱਲੇਵਾਲ, ਗੁਰਦੇਵ ਸਿੰਘ ਪਾਬਲਾ ਰਾਹੋਂ, ਮਾਸਟਰ ਮੁਕੇਸ਼ ਕੁਮਾਰ, ਮਾਸਟਰ ਅਜੇ ਖਟਕੜ, ਹਰਪਾਲ ਸਿੰਘ ਇੰਪਲਾਈਜ਼ ਫੈਡਰੇਸ਼ਨ, ਵਾਸਦੇਵ ਪਰਦੇਸੀ ਪ੍ਧਾਨ ਹਿੳੂਮਨ ਰਾਈਟਸ, ਡਾ. ਅਵਤਾਰ ਸਿੰਘ ਭਾਈ ਘਨੱਈਆ ਸੇਵਾ ਸੰਮਤੀ ਨੇ ਵੀ ਵਿਚਾਰ ਪ੍ਗਟ ਕੀਤੇ। ਇਸ ਮੌਕੇ ਤੇ ਡਾ: ਬਲਦੇਵ ਸਿੰਘ ਬੀਕਾ, ਮਾ:ਕੁਲਵਿੰਦਰ ਸਿੰਘ ਖਟਕੜ, ਮਾ: ਨਰਿੰਦਰ ਸਿੰਘ ਉੜਾਪੜ, ਸੁਰਿੰਦਰ ਪਾਲ ਰਾਹੋਂ, ਸੁਖਵੀਰ ਸਿੰਘ ਬਲਾਚੌਰ, ਹਰੀ ਰਾਮ ਰਸੂਲਪੁਰੀ, ਹਰਜਿੰਦਰ ਸਿੰਘ ਰਸੂਲਪੁਰ ਵੀ ਮੌਜੂਦ ਸਨ।
Thursday, September 7, 2017
ਗ਼ੌਰੀ ਲੰਕੇਸ਼ ਦੇ ਕਤਲ ਦੇ ਵਿਰੋਧ ਵਿਚ ਨਵਾਂਸ਼ਹਿਰ ਵਿਖੇ ਰੋਸ ਮਾਰਚ ਕੀਤਾ ਗਿਆ
Subscribe to:
Post Comments (Atom)
No comments:
Post a Comment