Monday, August 8, 2016

ਦੇਸ਼ ਭਰ 'ਚ ਕਸ਼ਮੀਰੀਆਂ ਨਾਲ ਹੋ ਰਿਹਾ ਵਿਵਹਾਰ- ਹਮਰਾ ਕੁਰੇਸ਼ੀ

ਕਸ਼ਮੀਰੀ ਹੋਣ ਦਾ ਨਿਸਾਨ
ਕਸ਼ਮੀਰ ਵਾਦੀ ਤੋਂ ਬਾਹਰ ਦੇਸ਼ ਭਰ ’ਚ ਕਸ਼ਮੀਰੀ ਵਿਦਿਆਰਥੀਆਂ ਨਾਲ ਕੀਤੇ ਜਾ ਰਹੇ ਆਮ ਮਾੜੇ ਵਰਤਾਅ ਲਈ ਰਾਜ ਮਸ਼ੀਨਰੀ ਅਤੇ ਪੁਲੀਸ ਬਲਾਂ ਨੂੰ ਜਵਾਬ ਦੇਹ ਠਹਿਰਾਉਣਾ ਹੋਵੇਗਾ।      
                                                                                                        ਹਮਰਾ ਕੁਰੇਸ਼ੀ
ਸਾਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਸ਼ਮੀਰੀ ਵਿਦਿਆਰਥੀਆਂ ਉੱਪਰ ਹੋ ਰਹੇ ਹਮਲਿਆਂ ਦੀਆਂ ਖਬਰਾਂ ਵਿੱਚ ਵਾਧਾ ਹੋਇਆ ਹੈ। ਅਸਲ ਵਿੱਚ ਪਿਛਲੇ ਕਈ ਸਾਲਾਂ ਤੋਂ ਜਦੋਂ ਵੀ ਉਹ ਕਸ਼ਮੀਰੀ ਵਾਦੀ ਚੋਂ ਬਾਹਰ ਨਿਕਲਦੇ ਹਨ ਤਾਂ ਉਹਨਾਂ ਨਾਲ  ਕੀਤੇ ਜਾ ਰਹੇ ਵਰਤਾਉ ਦੇ ਬਿਊਰੇ ਆਉਂਦੇ ਹਨ। ਉਹਨਾਂ ਨੂੰ ਫਿਰਕੂ ਰੰਗਤ ਨਾਲ ਲਬਰੇਜ਼ ਤਾਹਨੇ ਮਾਰੇ ਜਾਂਦੇ ਹਨ ਅਤੇ ਕਈਆਂ ਨੂੰ ਦਹਿਸ਼ਤਗਰਦ ਤੱਕ ਕਿਹਾ ਜਾਂਦਾ ਹੈ। ਕਿਉਂਕਿ ਲੋਕ ਉਹਨਾਂ ਨੂੰ ਸ਼ੱਕੀ ਨਜਰਾਂ ਨਾਲ ਦੇਖਦੇ  ਹਨ, ਇਸ ਕਰਕੇ ਉਹਨਾਂ ਨੂੰ ਹੋਸਟਲਾਂ ਅਤੇ ਹੋਟਲਾਂ ਵਿੱਚ ਵੀ ਰਹਿਣ ਲਈ ਕਮਰੇ ਵੀ ਨਹੀਂ ਮਿਲਦੇ। ਉਹਨਾਂ ਨੂੰ ਕਿਰਾਏ ’ਤੇ ਮਕਾਨ ਲੈਣ ਲਈ ਨੇੜੇ ਦੇ ਪੁਲੀਸ ਥਾਣੇ ਵਿੱਚ ਇਤਲਾਹ ਕਰਨੀ ਪੈਂਦੀ ਹੈ। ਕੀ ਕਸ਼ਮੀਰੀ ਵਿਦੇਸ਼ੀ ਹਨ? ਜਾਂ ਉਹ ਦੁਸ਼ਮਣ ਦੇਸ਼ ਤੋਂ ਆਏ ਹਨ? ਕਿ ਉਹਨਾਂ ਨੂੰ ਥਾਣੇ ਰਿਪੋਰਟ ਕਰਨੀ ਜਰੂਰੀ ਹੈ। ਅਸੀ ਕਸ਼ਮੀਰੀਆਂ ਨੂੰ ਸ਼ੱਕ ਦੀ ਨਿਗਾਹ ਨਾਲ ਕਿਉਂ ਵੇਖਦੇ ਹਾਂ? ਕਸ਼ਮੀਰੀਆਂ ਉੱਪਰ ਕਰੜੀ ਨਜ਼ਰ ਰੱਖਣ ਲਈ ਪੁਲੀਸ ਨੂੰ ਸਿਖਲਾਈ ਅਤੇ ਹੁਕਮ ਕਿਉਂ ਦਿੱਤੇ ਜਾਂਦੇ ਹਨ।?
          ਇਹ ਕੋਈ ਅਚਾਨਕ ਵਾਪਰ ਰਿਹਾ ਵਰਤਾਰਾ ਨਹੀਂ, ਬਹੁਤ ਪਹਿਲਾਂ 2003 ਵਿੱਚ ‘ਪੀਪਲਜ਼ ਯੂਨੀਅਨ ਫਾਰ ਡੈਮੋਕਰੈਟਿਕ ਰਾਈਟਸ’ ਨੇ ਵਾਦੀ ਤੋਂ ਬਾਹਰ ਕਸ਼ਮੀਰੀ ਵਿਦਿਆਰਥੀਆਂ ਨਾਲ ਕੀਤੇ ਜਾ ਰਹੇ ਮਾੜੇ ਵਰਤਾਅ ਦੇ ਵਿਸਥਾਰ ਵਰਨਣ ਕਰਦਾ ਇੱਕ ਕਿਤਾਬਚਾ ਜਾਰੀ ਕੀਤਾ ਸੀ। ਇਹ ਰੁਝਾਣ ਹੋਰ ਵੀ ਭੈੜਾ ਹੋ ਗਿਆ ਹੈ। ਇਸ ਸਾਲ ਅੱਧ ਜੁਲਾਈ ਵਿੱਚ ਭੁਪਾਲ ਅਤੇ ਹੈਦਰਾਬਾਦ ਵਿੱਚ ਦੋ ਵਿਦਿਆਰਥੀਆਂ, ਇੱਕ ਕਸ਼ਮੀਰੀ ਅਤੇ ਇੱਕ ਕਸ਼ਮੀਰੀ ਦਿੱਖ ਵਾਲੇ ਦੀ ਰਾਜਸੀ ਗੁੰਡਿਆਂ ਨੇ ਕੁੱਟ ਮਾਰ ਕੀਤੀ। ਗਰਮੀਆਂ ’ਚ ਪਹਿਲਾਂ ਰਾਜਸਥਾਨ ਦੇ ਮੇਵਾੜ/ਚਿਤੌੜਗੜ ਖਿੱਤੇ ’ਚ ਪੜ੍ਹਦੇ ਚਾਰ ਕਸ਼ਮੀਰੀ ਵਿਦਿਆਰਥੀਆਂ ਦੀ ਹਾਲਾਤ ਤੱਕਣੀ ਦੁਖਦਾਈ ਸੀ। ਉਹਨਾਂ ਨੂੰ ਇਸ ਤਰ੍ਹਾਂ ਖੜ੍ਹੇ  ਹੋਣ ਲਈ ਮਜ਼ਬੂਰ ਕੀਤਾ ਗਿਆ ਜਿਵੇਂ ਉਹਨਾਂ ਨੇ ਇੱਕ ਬਹੁਤ ਹੀ ਘਿਨਾਉਣਾ ਅਪਰਾਧ ਕੀਤਾ ਹੋਵੇ। ਉਹਨਾਂ ਨੇ ਕੇਵਲ ਸਥਾਨਕ ਬਾਜ਼ਾਰ ਚੋਂ 300ਗ੍ਰਾਮ ਬੱਕਰੇ  ਦਾ ਮੀਟ ਖਰੀਦਿਆ ਸੀ। ਇਹ ਗਊ ਦੇ ਮਾਸ ਦੀ ਅਫਵਾਹ ਉਡਾਉਣ ਨਾਲ ਉਹਨਾਂ ਦੀ ਗ੍ਰਿਫਤਾਰੀ ਅਤੇ ਜਨਤਕ ਅਪਮਾਨ ਕਰਨ ਲਈ ਕਾਫੀ ਸੀ। ਇਹ ਕਸ਼ਮੀਰੀ ਵਿਦਿਆਰਥੀਆਂ ਅਤੇ ਪੇਸ਼ਾਵਰਾਂ ਨਾਲ ਕੀਤੇ ਜਾ ਰਹੇ ਵਰਤਾੳ ਦੇ ਵੇਰਵੇ ਹਨ ਕਿ ਕਿਵੇਂ ਸਥਾਨਕ ਪੁਲੀਸ ਉਹਨਾਂ ਨੂੰ ਕਿੰਨੀ ਕਰੜੀ ਨਿਗਾਰਾਨੀ ਹੇਠ ਰੱਖਦੀ ਹੈ ਕਿ ਉਹ ਕਿੱਥੇ ਖਾਂਦੇ, ਰਹਿੰਦੇ ਅਤੇ ਸਫਰ ਕਰਦੇ ਹਨ।
ਕਸ਼ਮੀਰ ਯੂਨੀਵਰਸਿਟੀ ਦੇ ਮੀਡੀਆ ਐਜੂਕੇਸ਼ਨ ਰਿਸਰਚ ਸੈਂਟਰ ਦੇ ਪ੍ਰੋਫੈਸਰ ਨਸੀਰ ਮਿਰਜਾ ਨੇ 2004 ’ਚ ਕਿਹਾ ਸੀ ਕਿ ਪੰਜਾਬ ਰਾਹੀਂ ਲੰਘ ਗੱਡੀਆਂ ਵਿੱਚ ਸਫ਼ਰ ਕਰਦੇ ਕਸ਼ਮੀਰੀਆਂ ਨੂੰ ਤੰਗ ਪ੍ਰਸ਼ਾਨ ਕਰਨ ਅਤੇ ਉਹਨਾਂ ਵੱਲੋਂ ਆਪਣੀ ਸੁਰੱਖਿਅਤਾ ਵੱਸ ਪੈਸੇ ਦੇਣ ਲਈ ਮਜ਼ਬੂਰ ਹੋਣ ਦੀਆਂ ਕਹਾਣੀਆਂ ਸਥਾਨਕ ਕਸ਼ਮੀਰੀ ਅਖਬਾਰ ਛਾਪ ਰਹੇ ਹਨ। ਹੁਣੇ ਹੀ ਜਾਮੀਆ ਮਾਲੀਆ ਇਸਲਾਮੀਆ ਦਿੱਲੀ ਯੂਨੀਵਰਸਿਟੀ ਦੇ ‘ਮਾਸ ਕਮਿਊਨੀਕੇਸ਼ਨ ਰੀਸਰਚ ਸੈਂਟਰ ਦੇ ਵਿਦਿਆਰਥੀਆਂ ਦੇ ਗਰੁੱਪ ਨੂੰ ਆਪਣੀ ਮਨਪਸੰਦ ਦੇ ਵਿਚਾਰ ’ਤੇ ਇੱਕ ਡਾਕੂਮੈਂਟਰੀ ਫਿਲਮ ਤਿਆਰ ਕਰਨ ਲਈ ਕਿਹਾ ਗਿਆ। ਉਹਨਾਂ ਨੇ ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੱਤੀ  ਕਿ ਦਿੱਲੀ ਵਿੱਚ ਅੱਗੇ ਵਧਣ ਦੇ ਅਨੇਕਾ ਮੌਕਿਆਂ ਹਨ ਅਤੇ ਕਸ਼ਮੀਰੀ ਨੌਜਵਾਨਾਂ ਆਉਣ ਅਤੇ ਉਹਨਾਂ ਦਾ ਫਾਇਦਾ ਉਠਾਉਣ। ਇਸ ਪਿੱਛੋਂ ਕਸ਼ਮੀਰੀ ਨੌਜਵਾਨ ਵੱਲੋਂ ਉੱਥੇ ਆਉਣ ਦੇ ਲਏ ਗਏ ਫੈਸਲੇ ’ਤੇ ਕੇਂਦਰਤ ਕਰਦੀ ‘ਕਾਸ਼’ ਨਾਮ ਦੀ ਡਾਕੂਮੈਂਟਰੀ ਤਿਆਰ ਕੀਤੀ । ਇਹ ਡਾਕੂਮੈਂਟਰੀ ਉਸ ਕਸ਼ਮੀਰੀ ਨੌਜਵਾਨ ਵੱਲੋਂ ਵਾਦੀ ਚੋਂ ਨਿਕਲਣ ਬਾਅਦ ਉਸਨੂੰ  ਪ੍ਰੇਸ਼ਾਨ ਅਤੇ ਅਪਮਾਨ ਕੀਤੇ ਜਾਣ ਦਾ ਸਪੱਸ਼ਟ ਵਰਨਣ ਹੈ। ਉਸਨੂੰ ਕਿਰਾਏ ’ਤੇ ਕਮਰਾ ਵੀ ਨਹੀਂ ਮਿਲਦਾ। ਇਹ ਗੱਲ ਨਹੀ. ਕਿ ਸਿਆਸਤਦਾਨਾਂ ਨੂੰ ਇਸ ਬਾਰੇ ਕੋਈ ਇਲਮ ਨਹੀਂ। ਗੁਲਾਮ ਨਬੀ ਆਜ਼ਾਦ, ਉਮਰ ਅਬਦੁੱਲਾ, ਮੁਫਤੀ ਮਹੁੰਮਦ ਸਾਇਦ ਅਤੇ ਮਹਿਬੂਬਾ ਮੁਫਤੀ ਨੇ ਆਪਣੇ ਹਮਰੁਤਬਿਆਂ ਨਾਲ ਮੀਟਿੰਗਾਂ ਵੀ ਕੀਤੀਆਂ ਹਨ। ਸਪੱਸ਼ਟ ਹੈ ਇਹਨਾਂ ਦਾ ਕੋਈ ਅਸਰ ਨਹੀਂ ਪਿਆ।  2006 ਦੀਆਂ ਗਰਮੀਆਂ ਵਿੰਚ ਲੱਗਭੱਗ ਸਾਰੇ ਰੋਜਾਨਾ ਅਖਬਾਰਾਂ ’ਚ ਰਿਪੋਰਟ ਕੀਤਾ ਗਿਆ ਕਿ ਗੁਲਾਮ ਨਬੀ ਆਜ਼ਾਦ ਨੇ  11 ਰਾਜਾਂ ਦੇ ਮੁੱਖ ਮੰਤਰੀਆਂ ਨੂੰ ਡੀ.ਜੀ.ਪੀ. ਪੁਲੀਸ ਜਾਂ ਵਧੀਕ ਡੀ.ਜੀ.ਪੀ. ਪੁਲੀਸ ਨਾਲ ਸਲਾਹ ਮਸ਼ਬਰੇ ਬਗੈਰ ਕਸ਼ਮੀਰੀ ਵਿਦਿਆਰਥੀਆਂ ਅਤੇ ਵਪਾਰੀਆਂ ਨੂੰ  ਪ੍ਰੇਸ਼ਾਨ ਕਰਨ ਜਾਂ ਕੋਈ ਹੋਰ ਕਾਰਵਾਈ ਕਰਨ ਨਾ ਕਰਨ ਲਈ ਕਿਹਾ ਸੀ ਤਾਂ ਕਿ ਕਿਸੇ ਇਲਾਕੇ ਵਿੱਚ ਹੋਈ ਕਿਸੇ ਦਹਿਸ਼ਤਰਗਦੀ ਘਟਨਾਂ ਕਰਕੇ ਪੁੱਛਗਿੱਛ ਦੇ ਬਹਾਨੇ ਮਾਸੂਮ ਕਸ਼ਮੀਰੀਆਂ ਨੂੰ ਤੰਗ ਪ੍ਰਸ਼ਾਨ ਕਰਨ ਨਾ ਕੀਤਾ ਜਾ ਸਕੇ। ਆਜ਼ਾਦ ਦੀ ਉਪਰੋਕਤ ਬਿਆਨ ਕੀਤੀ ਅਪੀਲ ਦੇ ਬਾਵਜੂਦ ਗੁਜਰਾਤ ਤੋਂ ਚਿੰਤਾਜਨਕ ਰਿਪੋਰਟਾ ਆਈਆਂ। ਅਹਿਮਦਾਬਾਦ ਦੇ  ਵੇਤਵਾ ਇਲਾਕੇ ’ਚ  ਹੋਏ ਪੁਲੀਸ ਮੁਕਾਬਲੇ ਵਿੱਚ ਚਾਰ ਕਸ਼ਮੀਰੀ ਦਹਿਸ਼ਤਗਰਦਾਂ ਹੋਣ ਦੀ ਖਬਰ ਤੋਂ  ਬਾਅਦ ਅਹਿਮਦਾਬਾਦ ਤੋਂ ਅਜਿਹੀ ਇੱਕ ਰਿਪੋਰਟ ਛਪੀ ਕਿ ਅਹਿਮਦਾਬਾਦ ਅਤੇ ਮੁੰਬਈ ਦੇ ਜੁਰਮ ਰੋਕੂ ਵਿਭਾਗ ਪੁਲੀਸ ਮੁਕਾਬਲਿਆਂ ’ਚ ਨਿਸਾਨੇ ਵਜੋਂ ਵਰਤਣ ਲਈ ਆਪਸ ਵਿੱਚ ਨਜ਼ਬਬੰਦਾਂ ਦਾ ਅਦਾਨ ਪ੍ਰਦਾਨ ਕਰਦੇ ਰਹਿੰਦੇ ਹਨ...ਭਰੋਸੇਯੋਗ ਸੂਤਰਾਂ ਅਨੁਸਾਰ ਇਹ ਚਾਰੇ ਵੀ ਨਜਬਬੰਦ ਸਨ ਜਿਹੜੇ ਪਿਛਲੇ ਚਾਰ ਮਹੀਨਿਆਂ ਤੋਂ ਸਿਟੀ ਪੁਲਸ ਦੀ ਹਿਰਾਸਤ ਵਿੱਚ ਸਨ।
ਸਵਰਗੀ ਮੁਫਤੀ ਮਹੁੰਮਦ ਸਈਦ ਨਾਲ ਦੋ ਵਾਰ (ਇੱਕ ਵਾਰ ਜਦੋਂ ਉਹ ਕੇਂਦਰੀ ਗ੍ਰਹਿ ਵਜ਼ੀਰ ਸਨ ਅਤੇ ਇੱਕ ਵਾਰ ਜਦੋਂ ਉਹ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਨ) ਨਾਲ ਮੁਲਾਕਾਤ ਦੌਰਾਨ ਮੈਂ ਉਹਨਾਂ ਨੂੰ ਵਾਦੀ ਚੋਂ ਬਾਹਰ ਨਿਕਲਦਿਆਂ ਕਸ਼ਮੀਰੀਆਂ ਦੇ ਨਾਲ ਕੀਤੇ ਜਾ ਰਹੇ ਵਰਤਾੳ ਬਾਰੇ ਟਿੱਪਣੀ ਕਰਨ ਲਈ ਕਿਹਾ। ਉਹਨਾਂ ਨੇ ਵਿਸਥਾਰ ਪੂਰਬਕ ਉਤਰ ਦਿੱਤਾ: ਮੈ ਕਸ਼ਮੀਰ ਤੋਂ ਬਾਹਰ ਕੁੱਝ ਪੀੜਤ ਕਸ਼ਮੀਰੀਆਂ ਵੱਲੋਂ ਸਾਹਮਣਾ ਕੀਤੇ ਜਾਂਦੇ ਮਾੜੇ ਵਰਤਾਅ  ਅਤੇ ਅਪਮਾਨ ਬਾਰੇ ਜਾਣੂ ਹਾਂ। ਮੈਂ ਮੀਟਿੰਗਾਂ ਵਿੱਚ ਸਾਰੇ ਭਾਰਤੀ ਮੁਸਲਮਾਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਦੇ ਖਤਰਿਆਂ ਬਾਰੇ ਖੁੱਲ੍ਹੇ ਤੌਰ ’ਤੇ ਬੋਲਿਆ ਹਾਂ। ਸਾਰੇ ਭਾਰਤੀ ਮੁਸਲਮਾਨਾਂ ਨੂੰ ਦਾਊਦ ਇਬਰਾਹਮ ਵਰਗਿਆਂ ਨਾਲ ਨਾਂ ਨੱਥੀ ਕਰੋ। ਮੈਂ ਭਾਰਤੀ ਮੁਸਲਮਾਨਾਂ ਦੀਆਂ ਕਿੰਨੀਆਂ ਹੀ ਘਟਨਾਵਾਂ ਦਾ ਵਰਨਣ ਕੀਤਾ ਹੈ ਪਰ ਫ਼ਿਰ ਮੈਨੂੰ ਡਰ ਹੈ ਕਿ ਕਿਸੇ ਪੱਧਰ ’ਤੇ ਪਾਲਾਬੰਦੀ ਹੋ ਰਹੀ ਹੈ।
ਅਜਿਹਾ ਕੋਈ ਪਲੇਟਫਾਰਮ ਜਾਂ ਫੋਰਮ ਨਹੀਂ ਹੈ ਜਿੱਥੇ ਕੋਈ ਪੀੜਤ ਕਸ਼ਮੀਰ ਆਪਣੀ ਸ਼ਿਕਾਇਤ ਵੀ ਦਰਜ ਕਰਵਾ ਸਕੇ। ਕੋਈ ਹੈਲਪਲਾਈਨ ਨੰਬਰ ਵੀ ਨਹੀਂ ਹੈ। ਇਹ ਕੇਵਲ ਪਾਰਦਰਸ਼ਤਾ ਜਾਂ ਜਵਾਬਦੇਹੀ ਦੀ ਘਾਟ ਨਹੀਂ  ਸਗੋਂ ਅਥਾਹ ਫਿਰਕੂ ਵਿਹਾਰ ਹੈ ਜਿਸਨੇ ਹਾਲਾਤਾਂ ਨੂੰ ਗੰਭੀਰ ਅਤੇ ਚਿੰਤਾਜਨਕ ਬਣਾ ਦਿੱਤਾ ਹੈ।
                               ਲੇਖਕ ਇੱਕ ਆਜ਼ਾਦ ਪੱਤਰਕਾਰ ਅਤੇ ‘ਅਣਕਹੀ ਕਸ਼ਮੀਰੀ ਦਾਸਤਾਨ’ ਦਾ ਲੇਖਕ ਹੈ
                                              ਪੇਸ਼ਕਾਰੀ ਪ੍ਰਿਤਪਾਲ ਸਿੰਘ (ਦਾ ਟ੍ਰਿਬਿਊਨ ਚੋਂ ਧੰਨਬਾਦ ਸਹਿਤ)


No comments:

Post a Comment