Monday, November 3, 2014

ਜਮਹੂਰੀ ਅਧਿਕਾਰ ਸਭਾ ਦੀਅ ਸਾਰੀਆਂ ਜ਼ਿਲ੍ਹਾ ਇਕਾਈਆਂ ਦੇ ਪ੍ਰਧਾਨ ਸਕੱਤਰਾਂ ਦੇ ਧਿਆਨ ਹੇਤੂ
ਵਿਸ਼ਾ: ਵਿਦਿਆ ਸੰਘਰਸ਼ ਯਾਤਰਾ
ਸਰਭ ਭਾਰਤੀ ਵਿਦਿਆ ਅਧਿਕਾਰ ਮੰਚ ਵੱਲੋਂ ਨਵੀਆਂ ਆਰਥਕ ਨੀਤੀਆਂ ਤਹਿਤ ਵਿਦਿਆ ਦੇ ਕੀਤੇ ਜਾ ਰਹੇ ਨਿੱਜੀਕਰਨ, ਉਦਾਰੀਕਰਨ, ਵਪਾਰੀਕਰਨ ਦੇ ਖ਼ਿਲਾਫ਼ ਅਤੇ ਸਭ ਨੂੰ ਮੁਢਲੀ ਵਿਦਿਆ ਤੋਂ ਲੈ ਕੈ ਉੱਚ ਵਿਦਿਆ ਸਮਾਨ ਅਤੇ ਬੌਧਿਕਤਾ ਪ੍ਰਦਾਨ ਕਰਨ ਵਾਲੀ ਭਾਵ ਇੱਕ ਚੇਤਨ ਸਮਾਜਿਕ ਮਨੁੱਖ ਦੀ ਸਿਰਜਣਾ ਕਰਨ ਵਾਲੀ ਵਿਦਿਆ ਦੇਣ ਦੀ ਮੰਗ ਨੂੰ ਦੇਸ਼ ਪੱਧਰ 'ਤੇ ਲੋਕਾਈ ਨੂੰ ਚੇਤਨ ਕਰਨ ਦੇ ਮਕਸਦ ਨਾਲ 2 ਨਵੰਬਰ ਤੋਂ ਇੱਕ ਦੇਸ਼ ਵਿਆਪੀ ਵਿਦਿਅਕ ਸੰਘਰਸ਼ ਯਾਤਰਾ ਕੀਤੀ ਜਾ ਰਹੀ ਹੈ ਜਿਹੜੀ 4 ਦਸੰਬਰ ਨੂੰ ਭੋਪਾਲ ਵਿਖੇ ਇੱਕ ਦੇਸ਼-ਵਿਆਪੀ ਰੈਲੀ ਦੇ ਰੂਪ ਵਿੱਚ ਆਪਣੇ ਇੱਕ ਉਚ ਪੜ੍ਹਾਅ ਨੂੰ ਤਹਿ ਕਰੇਗੀ। ਚੇਤੇ ਰਹੇ 2 ਨਵੰਬਰ 2000 ਨੂੰ ਮਨੀਪੁਰ ਦੀ ਬਹਾਦਰ ਔਰਤ ਨੇ ਸੁਰੱਖਿਆ ਦਸੁਤਿਆਂ ਦਾ ਵਿਸ਼ੇਸ਼ ਅਧਿਕਾਰ ਕਾਨੂੰਨ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਆਪਣੀ ਭੂੱਖ ਹੜਤਾਲ ਸ਼ੁਰੂ ਕੀਤੀ ਜੋ ਅੱਜ ਵੀ ਜਾਰੀ ਹੈ। ਦਸੰਬਰ 1984 ਭੁਪਾਲ ਗੈਸ ਕਾਂਡ ਦਾ ਕਾਰਪੋਰੇਟ ਘਰਾਣਿਆਂ ਵੱਲੋਂ ਮੁਨਾਫ਼ਿਆਂ ਵਾਸਤੇ ਲੋਕਾਂ ਦੀਆਂ ਜਿੰਦਗੀਆਂ ਨੂੰ ਜਹਿਰੀਲੀਆਂ ਗੈਸਾਂ ਦੇ ਨਾਲ ਖਤਮ ਕਰਨ ਦੇ ਕਾਰੇ ਦੀ ਦਰਦਨਾਕ ਘਟਨਾ ਹੈ ਜਿਸਦਾ ਇੱਕ ਕਾਰਨ ਪੰਜਾਬ ਦੀ ਹਰੀ ਕਰਾਂਤੀ ਨਾਲ ਜੁੜਦਾ ਹੈ ਜੋ ਅੱਜ ਕਿਸਾਨਾਂ ਦੀਆਂ ਖੁਦਕਸ਼ੀਆਂ/ ਲੋਕਾਂ ਵਿੱਚ ਵੱਖ ਵੱਖ ਕਿਸਮ ਦੀਆਂ ਜਾਨਲੇਵਾ ਬਿਮਾਰੀਆਂ ਦਾ ਵੀ ਸਰੋਤ ਬਣਿਆ ਹੋਇਆ ਹੈ।
    ਵਿਦਿਆ ਇੱਕ ਮਨੁੱਖੀ ਅਧਿਕਾਰ ਤੇ ਅਹਿਮ ਜਮਹੂਰੀ ਹੱਕ ਹੈ, ਜਿਹੜਾ ਉਸਨੂੰ ਇੱਕ ਮਨੁੱਖ ਵਜੋ ਵਿਚਰਨ ਦੀ ਸੋਝੀ ਦਾ ਸੋਮਾ ਹੈ।ਆਪਣੇ ਗਿਆਨ ਸੰਪੰਨ ਬੌਧਿਕ ਜਾਗਰੂਕ ਮਨੁੱਖ ਆਪਣੇ ਹੱਕਾਂ ਲਈ ਚੇਤਨ ਹੋਕੇ ਮਾਨਵ ਪੱਖੀ ਸਮਾਜਿਕ ਤਬਦੀਲੀ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ।ਪਰ ਅੱਜ ਕਿਰਤੀ ਵਰਗ ਨੂੰ ਗਿਆਨ ਤੋਂ ਵਾਂਝੇ ਰੱਖਣ ਦੇ ਮਨਸੂਬਿਆਂ ਨਾਲ ਵਿਦਿਆ ਦੇ ਨਿੱਜੀਕਰਨ-ਵਪਾਰੀਕਰਨ ਦੇ ਨਾਲ ਨਾਲ ਅੱਖਰ ਗਿਆਨ ਤੱਕ ਸੀਮਤ ਰੱਖਣ ਵਾਲੀ ਵਿਦਿਆ ਦੇਣ ਦੀ ਨੀਤੀ ਜ਼ੋਰ ਸ਼ੋਰ ਨਾਲ ਲਾਗੂ ਕੀਤੀ ਜਾ ਰਹੀ ਹੈ।
ਜਮਹੂਰੀ ਅੀਧਕਾਰ ਸਭਾ ਇਸ ਜਾਗਰੂਕਤਾ ਮੁਹਿੰਮ ਲਈ ਸੂਬਾ ਪੱਧਰੀ ਕਮੇਟੀ ਦੀ ਮੈਂਬਰ ਹੈ।ਇਸ ਕਰਕੇ ਜ਼ਰੂਰੀ ਹੈ ਕਿ ਸਭਾ ਦੀਆਂ ਸਾਰੀਆਂ ਇਕਾਈਆਂ ਇਸ ਮੁਹਿੰਮ ਵਿੱਚ ਲੋਕਾਂ ਨੂੰ ਵਿਦਿਆ ਦੇ ਅਧਿਕਾਰ ਪ੍ਰਤੀ ਚੇਤਨ ਕਰਨ ਦੇ ਮਨੋਰਥ ਨਾਲ ਜ਼ਿਲ੍ਹਾ ਪੱਧਰੀਆਂ ਮੁਹਿੰਮ ਕਮੇਟੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।
ਯਾਤਰਾ ਦਾ ਪ੍ਰੋਗਰਾਮ
6 ਨਵੰਬਰ (ਪਠਾਨਕੋਟ - ਗੁਰਦਾਸਪੁਰ) , 7 ਨਵੰਬਰ ਅੰਮ੍ਰਿਤਸਰ , 8 ਨਵੰਬਰ ਜਲੰਧਰ, 9 ਨਵੰਬਰ ਲੁਧਿਆਣਾ, 10 ਨਵੰਬਰ ਬਰਨਾਲਾ, 11 ਨਵੰਬਰ ਬਠਿੰਡਾ, 12 ਨਵੰਬਰ ਸਰਸਾ, 13 ਨਵੰਬਰ ਮਾਨਸਾ, 14 ਨਵੰਬਰ ਸੰਗਰੂਰ, 15 ਨਵੰਬਰ ਪਟਿਆਲਾ - ਸੂਬਾ ਪੱਧਰੀ ਆਖਰੀ ਪ੍ਰੋਗਰਾਮ। 16 ਨਵੰਬਰ ਚੰਡੀਗੜ੍ਹ

ਪੰਜਾਬ ਪੱਧਰ 'ਤੇ ਸ਼ਾਮਲ ਜਥੇਬੰਦੀਆਂ
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ      ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ     ਪੰਜਾਬ ਸਟੂਡੈਂਟਸ ਯੂਨੀਅਨ
ਦੋ ਨੌਜਵਾਨ ਭਾਰਤ ਸਭਾਵਾਂ              ਜਮਹੂਰੀ ਅਧਿਕਾਰ ਸਭਾ ਪੰਜਾਬ      ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ
ਇਨਕਲਾਬੀ ਕੇਂਦਰ ਪੰਜਾਬ
ਇਸ ਵਿੱਚ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਦੀ ਹਮਾਇਤ ਲੈਣ ਦੇ ਯਤਨ ਜਾਰੀ ਹਨ।
ਜਾਰੀ ਕਰਤਾ:
ਪ੍ਰੋਫੈਸਰ ਜਗਮੋਹਨ ਸਿੰਘ ਜਨਰਲ ਸਕੱਤਰ  ਫੋਨ: 9814001836
27 ਅਕਤੂਬਰ 2014


No comments:

Post a Comment