Wednesday, March 26, 2014

ਜਮਹੂਰੀ ਅਧਿਕਾਰ ਸਭਾ ਨੇ ਡਾਇਟ ਦਿਉਣ ਵਿਖੇ ਔਰਤ ਦਿਵਸ ਮਨਾਇਆਜਮਹੂਰੀ ਅਧਿਕਾਰ ਸ਼ਭਾ ਪੰਜਾਬ ਇਕਾਈ ਬਠਿੰਡਾ ਨੇ ਔਰਤ ਮਾਮਲਿਆਂ ਨੂੰ ਸੰਬੋਧਤ ਹੋਣ ਅਤੇ ਭਵਿਖ ਵਿੱਚ ਅਧਿਆਪਕਾਂ ਦਾ ਕਿੱਤਾ ਅਪਨਾਉਣ ਵਾਲੇ ਸਿਖਿਆਰਥੀਅਆਂ ਨੂੰ ਔਰਤਾਂ ਦੀ ਦਸ਼ਾ ਬਦਲਣ ਵਿੱਚ ਆਪਣਾ ਹਾਂ ਪੱਖੀ ਰੋਲ ਨਿਭਾਉਣ ਵਾਸਤੇ ਜਾਗਰੂਕ ਕਰਨ ਲਈ ਡਾਈਟ ਦਿਉਣ ਬਠਿੰਡਾ ਵਿਖੇ ਔਰਤ ਦਿਵਸ ਮਨਾਇਆ। ਇਸ ਵਿੱਚ ਸਭਾ ਦੇ ਪ੍ਰਧਾਨ ਸੇਵਾ ਮੁਕਤ ਪਿੰਸੀਪਲ ਬੱਗਾ ਸਿੰਘ ਨੇ ਬੋਲਦਿਆਂ ਕਿਹਾ ਕਿ ਪੂਰਨ  ਅਤੇ ਸਾਵੀਂ ਸ਼ਖਸੀਅਤ ਦੇ ਵਿਕਾਸ ਦੇ ਅਜਿਹੇ ਮੌਕੇ ਪ੍ਰਦਾਨ ਕਰਨਾ ਜਿੰਨਾਂ ਰਾਹੀਂ ਸਮਾਜਿਕ ਉਨਤੀ ਵਿੱਚ ਵੱਧ ਤੋਂ ਵੱਧ ਹਿਸਾ ਪਾਇਆਂ ਜਾ ਸਕੇ, ਅਸਲ ਅਜ਼ਾਦੀ ਹੈ। ਮਨੁੱਖੀ ਸ਼ਖਸੀਅਤ ਵਿਕਾਸ ਲਈ ਤਿੰਨ ਪੱਖਾਂ ਤੋਂ ਵਿਚਾਰ ਕਰਨਾ ਜਰੂਰੀ ਹੈ (1) ਸਮਾਜਿਕ ਪੈਦਾਵਾਰ ਵਿੱਚ ਹਿੱਸਾ ਪਾਉਣਾ ਅਤੇ ਉਸਦੀ ਸਮਾਜਿਕ ਮਾਨਤਾ ਮਨਵਾਉਣੀ । 

(2੿)ਜਮਾਤੀ ਲੋੜਾਂ ਦੀ ਪੂਰਤੀ ਲਈ ਚਲਦੇ ਕ੍ਰਿਤੀ ਜਮਾਤ ਦੇ ਘੋਲਾਂ ਵਿੱਚ ਹਿੱਸਾਂ ਪਾਉਣਾ। (3) ਵਿਗਿਆਂਨਕ ਤੌਰ ਤਰੀਕਿਆਂ ਰਾਹੀਂ ਗਿਆਨ ਪ੍ਰਾਪਤ ਕਰਨ ਨਾਲ ਮਨੁੱਖੀ ਸਖਸ਼ੀਅਤ ਦਾ ਪੜਆ ਵਾਰ ਵਿਕਾਸ ਹੁੰਦਾ ਹੈ। 

ਉਹਨਾਂ ਨੇ ਉੱਚ-ਵਰਗ, ਮੱਧ-ਵਰਗ ਤੇ ਹੇਠਲੇ ਵਰਗ ਦੀਆਂ ਔਰਤਾਂ ਦੀਆਂ ਸਮੱਸਿਆਵਾਂ ਉਪਰ ਵਿਸਥਾਰ ਨਾਲ ਚਾਨਣਾ ਪਾਇਆ। ਸੇਵਾਮੁਕਤ ਪਿੰਸੀਪਲ ਰਣਜੀਤ ਸਿੰਘ ਨੇ ਗੁਰਬਾਣੀ ਅਧਾਰਤ ਅਤੇ ਜਮੀਨੀ ਤਲਖ ਹਕੀਕਤਾਂ ਵਿੱਚ 
ਔਰਤ ਦੀ ਦਸ਼ਾ ਬਾਰੇ ਚਰਚਾ ਕੀਤੀ। ਜ਼ਿਲਾ ਸਿਖਿਆ ਅਤੇ ਸਿਖਲਾਈ ਸੰਸਥਾ ਦਿਉਣ ਦੇ ਵਿਦਿਆਰਥਣਾ ਅਤੇ ਅਧਿਆਪਕਾਵਾਂ ਵੱਲੋਂ ਉਠਾਏ ਗਏ ਸਵਾਲਾਂ ਦਾ ਵਿਸਥਾਰ ਪੂਰਬਕ ਜਵਾਬ ਦਿੱਤੇ ਗਏ। ਸੂਬਾ ਕਮੇਟੀ ਮੈਂਬਰ ਪ੍ਰਿਤਪਾਲ ਸਿੰਘ ਨੇ ਨਾਲ ਸਹਿਯੋਗ ਕੀਤਾ ਅਤੇ ਸ੍ਰੀ ਦਰਸ਼ਨ ਸਿੰਘ ਮੌੜ ਨੇ ਸਟਣ ਦੀ ਭੂਮਿਕਾ ਪੂਰੀ 
ਜਿੰਮੇਵਾਰੀ ਨਾਲ ਨਿਭਾਈ।ਪ੍ਰਵੀਨ, ਸੁਨੀਤ ਅਤੇ ਸਤਵਿੰਦਰ, ਅਤੇ ਸਿਖਿਆਂਰਥੀਆਂ ਨੇ ਵੀ ਔਰਤ ਦੀ ਆਜ਼ਾਦੀ ਪ੍ਰਤੀ ਆਪਣੀਆਂ ਧਾਰਨਾਵਾਂ ਖੂੱਲ ਕੇ ਪੇਸ਼ ਕੀਤੀਆਂ ਜਿਸ ਨਾਲ ਵਿਚਾਰ ਚਰਚਾ ਹੋਰ ਸੰਜਿਦ ਹੋ ਗਈઽ
ਜਾਰੀ ਕਰਤਾ: ਬੱਗਾ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਬਠਿੰਡਾ। (9888986469)

No comments:

Post a Comment