Monday, April 6, 2020

ਪ੍ਰੋਗਰੈਸਿਵ ਮੈਡੀਕੋਜ਼ ਐਂਡ ਸਾਇੰਟਿਸਟਸ ਫੋਰਮ


 ਡਾ. ਹਰਜੀਤ ਭੱਟੀ ਕਨਵੀਨਰ 8586848479, ਡਾ: ਵਿਕਾਸ ਬਾਜਪਾਈ 9717820427
ਉੱਤਰੀ-ਪੂਰਬੀ ਦਿੱਲੀ ਅੰਦਰ ਮੁਸਲਮਾਨਾਂ ਵਿਰੋਧੀ ਵਾਪਰੀ ਹਿੰਸਾ ਸੰਬੰਧੀ ਪ੍ਰੋਗਰੈਸਿਵ ਮੈਡੀਕੋਜ਼ ਐਂਡ ਸਾਇੰਟਿਸਟਸ ਫੋਰਮ ਦੇ ਡਾਕਟਰਾਂ ਵੱਲੋਂ ਕੀਤੀ ਜਾਂਚ ਦੀ ਸੰਖੇਪ ਰਿਪੋਰਟ
ਮੈਡੀਕਲ ਟੀਮ ਦੇ ਮੈਂਬਰਾਂ ਦੀ ਲਿਸਟ

1. ਡਾ: ਵਿਕਾਸ ਬਾਜਪਾਈ ਸਹਾਇਕ ਪ੍ਰੋਫੈਸਰ ਸੈਂਟਰ ਫਾਰ ਸੋਸ਼ਲ ਮੈਡੀਸਨ ਐਂਡ ਕਮਿਊਨਿਟੀ ਹੈਲਥ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ 9717820427
2. ਡਾ: ਹਰਜੀਤ ਭੱਟੀ ਸਾਬਕਾ ਪ੍ਰਧਾਨ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ ਏਮਜ਼ 8586848479
3. ਡਾ. ਸੁਮਿਤਰਨ ਕਨਸਲਟੈਂਟ ਰੇਡਿਆਲੋਜਿਸਟ ਸਰਕਾਰੀ ਹਸਪਤਾਲ ਦਿੱਲੀ
4. ਏਮਜ ਦੇ ਪੰਜ ਡਾਕਟਰ
23 ਫਰਵਰੀ 2020 ਦੀ ਸ਼ਾਮ ਨੂੰ ਹੀ ਹਿੰਸਾ ਭੜਕੀ ਉੱਠੀ ਸੀ।  23 ਫਰਵਰੀ ਐਤਵਾਰ ਸ਼ਾਮ ਤੋਂ ਪ੍ਰਭਾਵਿਤ ਇਲਾਕੇ ਵਿੱਚੋਂ ਡਾਕਟਰੀ ਸਹਾਇਤਾ ਪਹੁੰਚਾਉਣ ਲਈ ਬਹੁਤ ਸਾਰੀਆਂ ਟੈਲੀਫੋਨ ਕਾਲਾਂ ਅਤੇ ਅਪੀਲਾਂ ਕੀਤੀਆਂ ਗਈਆਂ। 24 ਅਤੇ 25 ਫਰਵਰੀ ਨੂੰ ਸਾਡੇ ਵੱਲੋਂ ਦੰਗਾ ਪ੍ਰਭਾਵਿਤ ਇਲਾਕੇ ਵਿੱਚ ਪਹੁੰਚਣ ਲਈ ਵਾਰ-ਵਾਰ ਕੀਤੇ ਯਤਨਾਂ ਨੂੰ ਪੁਲਿਸ ਅਤੇ ਦੰਗਾਈਆਂ ਵੱਲੋਂ ਅਸਫਲ ਬਣਾ ਦਿੱਤਾ ਗਿਆ। ਅੰਤ 26 ਫਰਵਰੀ ਬੁੱਧਵਾਰ ਨੂੰ ਅਸੀਂ ਅਲ-ਹਿੰਦ ਹਸਪਤਾਲ ਮੁਸਤਫਾਬਾਦ ਉੱਤਰੀ ਦਿੱਲੀ ਖੇਤਰ ਅੰਦਰ ਪਹੁੰਚਣ ਵਿੱਚ ਕਾਮਯਾਬ ਹੋ ਗਏ। ਅਲ-ਹਿੰਦ ਹਸਪਤਾਲ ਹੀ ਇੱਕ ਅਜਿਹੀ ਜਗ੍ਹਾ ਸੀ ਜਿੱਥੇ ਇਸ ਤ੍ਰਾਸਦੀ ਤੋਂ ਪ੍ਰਭਾਵਿਤ ਲੋਕਾਂ ਨੂੰ ਡਾਕਟਰੀ ਇਮਦਾਦ ਪ੍ਰਾਪਤ ਹੋ ਸਕਦੀ ਸੀ। 26 ਫਰਵਰੀ ਤੋਂ ਇਲਾਵਾ ਪੀਐਮਐਸਐਫ ਡਾਕਟਰਾਂ ਦੀ ਟੀਮ ਨੇ ਹਿੰਸਾ ਗ੍ਰਸਤ ਇਲਾਕਿਆਂ ਦਾ 28 ਫਰਵਰੀ ਨੂੰ ਵੀ ਦੌਰਾ ਕੀਤਾ।
ਰਿਪੋਰਟ ਦੇ ਮੁੱਖ ਤੱਥ:-
·         ਅਲ-ਹਿੰਦ ਹਸਪਤਾਲ ਦੇ ਡਾਕਟਰਾਂ ਵਿੱਚੋਂ ਇੱਕ ਨੇ 23, 24 ਅਤੇ 25 ਫਰਵਰੀ ਦੀ ਸਾ਼ਮ ਨੂੰ ਹਸਪਤਾਲ ਅੰਦਰ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ।
·          “…..ਦੁੱਖ ਨਾਲ ਕਰਾਹੁੰਦੇ ਜਿਉਂਦੇ ਜਾਗਦੇ ਇਨਸਾਨ ਅਲ-ਹਿੰਦ ਹਸਪਤਾਲ ਆਏ। ਸਾਨੂੰ ਉਹਨਾਂ ਵੱਲ ਵੇਖਣ ਦੀ ਹਿੰਮਤ ਨਹੀਂ ਪੈ ਰਹੀ ਸੀ। ਸਾਡੀ ਉਹਨਾਂ ਵੱਲ ਝਾਕਣ ਦੀ ਹਿੰਮਤ ਨਹੀਂ ਪੈਂਦੀ ਸੀ। ਪ੍ਰੰਤੂ ਉਥੋਂ ਦੇ ਸਥਾਨਕ ਲੋਕਾਂ ਨੇ ਸਾਨੂੰ ਹੌਸਲਾ ਦੇ ਕੇ ਕਿਹਾ ਕਿ ਜੇਕਰ ਤੁਸੀਂ ਦਿਲ ਛੱਡ ਜਾਓਗੇ ਤਾਂ ਅਸੀਂ ਤਾਂ ਮਾਰੇ ਜਾਵਾਂਗੇ ਅਤੇ ਸਾਡੀ ਜਿਓਣ ਦੀ ਖਾਹਸ਼ ਖਤਮ ਹੋ ਜਾਵੇਗੀ। ਇਹ ਉਸ ਇਲਾਕੇ  ਦੇ ਲੋਕ  ਹੀ ਸਨ ਜਿਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ …..ਕਿ ਅਸੀਂ ਨਹੀਂ ਜਾਣਦੇ ਕਿ ਮਰਨ ਵਾਲੇ ਹਿੰਦੂ ਸਨ ਜਾਂ ਮੁਸਲਮਾਨ, ਪਰ ਅਸੀਂ ਰੋ ਰਹੇ ਸਾਂ ਕਿਉਂਕਿ ਬੇਵੱਸੀ ਵਿੱਚ ਮਰ ਰਹੇ ਲੋਕਾਂ ਨੂੰ ਦੇਖ ਰਹੇ ਸਾਂ ਅਤੇ ਅਸੀਂ  ਆਪਣੇ ਆਪ ਨੂੰ ਬੇਵੱਸ ਅਤੇ ਲਾਚਾਰ ਮਹਿਸੂਸ ਕਰ ਰਹੇ ਸੀ।
·         30 ਤੋਂ 40 ਮਰੀਜਾਂ ਅਤੇ ਉਹ ਵੀ ਆਮ-ਬਿਮਾਰੀਆਂ ਨਾਲ ਸਬੰਧਤ ਲੋੜਾ ਪੂਰੀਆਂ ਕਰਨ ਵਾਲਾ ਇਹ ਹਸਪਤਾਲ 24 ਫਰਵਰੀ 2020 ਨੂੰ ਹੀ 200 ਤੋਂ ਵੱਧ ਮਰੀਜਾਂ ਨਾਲ ਭਰ ਗਿਆ।  25 ਫਰਵਰੀ ਤੱਕ ਇਹ ਅੰਕੜਾ 250-400 ਤੱਕ ਪਹੁੰਚ ਗਿਆ।
(1)ਅਸੀਂ ਏਮਜ ਦੇ ਉਹਨਾਂ ਪੰਜ ਡਾਕਟਰਾਂ ਦੀ ਪਹਿਚਾਣ ਜਾਣ-ਬੁੱਝ ਕੇ ਗੁਪਤ ਰੱਖੀ ਹੈ ਤਾਂ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰੰਤੂ ਸਾਡਾ ਇਹ ਮੰਨਣਾ ਹੈ ਕਿ ਇਹ ਯਤਨ ਉਹਨਾਂ ਦੀ ਸੇਵਾ ਅਤੇ ਸਹਿਯੋਗ ਬਿਨ੍ਹਾਂ ਕਾਮਯਾਬ ਨਹੀਂ ਹੋਣੇ ਸਨ।
ਡਾਕਟਰ ਹਰਜੀਤ ਭੱਟੀ (ਕੌਮੀ ਕਨਵੀਨਰ) ਅਤੇ ਡਾਕਟਰ ਵਿਕਾਸ ਬਾਜਪਾਈ ਪੀਐਮਐਸਐਫ ਟੀਮ ਦੇ ਮੈਂਬਰ ਹਨ। ਡਾਕਟਰ ਸੁਮਿੱਤਰਨ ਅਤੇ ਹੋਰ ਵੀ ਟੀਮ ਨਾਲ ਗਏ ਭਾਵੇਂ ਕਿ ਉਹ ਪੀਐਮਐਸਐਫ ਦੇ ਮੈਂਬਰ ਨਹੀਂ ਹਨ।
ਲਗਭਗ 75% ਮਰੀਜ਼ ਉਹ ਸਨ ਜਿੰਨ੍ਹਾਂ ਦੇ ਸਰੀਰ ਉਪਰ ਸ਼ਰ੍ਹੇ(ਪੈਲਟਸ) ਅਤੇ ਗੋਲੀਆਂ ਦੇ ਗਹਿਰੇ ਜ਼ਖਮ ਸਨ। ਹੋਰਾਂ ਚੋਂ ਬਹੁਤਿਆਂ ਦੀਆਂ ਲੱਤਾਂ-ਬਾਹਾਂ ਟੁੱਟੀਆਂ ਹੋਈਆਂ ਸਨ ਜਾਂ ਸਿਰ ਪਾਟੇ ਹੋਏ ਸਨ ਅਤੇ ਕੁੱਝ ਕੁ ਦੇ ਸਾਧਾਰਨ ਜਾਂ ਗੰਭੀਰ ਸੱਟਾਂ  ਸਨ ਜਿਵੇਂ ਮੱਚੇ ਦੇ ਜਖਮ। ਇਸ ਹਿੰਸਾ ਵਿੱਚ ਫਾਇਰ ਆਰਮਜ਼ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਸੀ।
  ਹਿੰਸਾ ਨਾਲ 2 ਮਾਰਚ ਤੱਕ ਮਰਨ ਵਾਲੇ 48 ਵਿਅਕਤੀਆਂ ਦੀ ਉਮਰ ਅਨੁਸਾਰ ਵੇਰਵਾ 

ਉਮਰ ਗਰੁੱਪ
15 ਤੋਂ 20 ਸਾਲ
21 ਤੋਂ 40 ਸਾਲ
40 ਤੋਂ 50 ਸਾਲ
50 ਸਾਲ
ਮੌਤਾਂ ਦੀ ਗਿਣਤੀ
6
31
6
5
ਗੁਰੂ ਤੇਗ ਬਹਾਦੁਰ ਵਿੱਚ ਲਿਆਂਦੀਆਂ ਲਾਸ਼ਾਂ ਦੀ ਮੌਤ ਦੇ ਕਾਰਨਾਂ ਅਨੁਸਾਰ ਵੰਡ ਦੇ ਵੇਰਵਾ 

ਮੌਤ ਦਾ ਕਾਰਨ
ਗੋਲੀ ਲੱਗਣ ਕਾਰਨ
ਤਿੱਖੇ ਹਥਿਆਰਾਂ ਕਾਰਨ
ਅਗਜਨੀ ਕਾਰਨ
ਗੋਲੀ ਲੱਗਣ ਅਤੇ ਨੁਕੀਲੇ ਹਥਿਆਰਾਂ ਕਾਰਨ
ਵਿਸ਼ੇਸ਼ ਕਾਰਨਾਂ ਕਰਕੇ ਹੋਈ ਮੌਤਾ ਦੀ ਗਿਣਤੀ
9
3
9
1
ਸ੍ਰੋਤ: ਮੈਡੀਕਲ ਡਾਇਰੈਕਟਰ ਗੁਰੂ ਤੇਗ ਬਹਾਦੁਰ ਹਸਪਤਾਲ (ਦਫ਼ਤਰ)
ਗੁਰੂ ਤੇਗ ਬਹਾਦੁਰ ਹਸਪਤਾਲ ਦੇ ਨਿਊਰੋ ਸਰਜਰੀ ਵਿਭਾਗ ਵਿੱਚ ਹਿੰਸਾ ਤੋਂ ਪ੍ਰਭਾਵਿਤ ਦਾਖਲ ਹੋਏ ਵਿਅਕਤੀਆਂ ਅਤੇ ਮੌਤਾਂ ਦਾ ਵੇਰਵਾ

27 ਫਰਵਰੀ ਤੱਕ ਨਿਊਰੋ ਸਰਜਰੀ ਵਿਭਾਗ ਵਿੱਚ ਹਿੰਸਾ ਤੋਂ ਪ੍ਰਭਾਵਿਤ ਦਾਖਲ ਮਰੀਜਾਂ ਦੀ ਗਿਣਤੀ
ਇਹਨਾਂ ਹਿੰਸਾ ਪ੍ਰਭਾਵਿਤ ਮਰੀਜਾਂ ਵਿੱਚੋਂ ਹੋਈ ਮੌਤਾਂ ਦੀ ਗਿਣਤੀ
ਇਸ ਘਟਨਾ ਦੌਰਾਨ ਮਾਰੂ ਪ੍ਰਭਾਵ ਦਰ ਪ੍ਰਤੀਸ਼ਤ
10
7
70
·         ਸਰਕਾਰੀ ਐਂਬੂਲੈਂਸਾਂ ਮੁੱਖ ਸੜਕਾਂ ’ਤੇ ਖੜ੍ਹੀਆਂ ਕਰਨ ਦੇ ਬਾਵਜੂਦ ਉਹਨਾਂ ਨੂੰ ਪ੍ਰਭਾਵਿਤ ਇਲਾਕਿਆਂ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਜਿਸ ਕਾਰਨ ਬੇਲੋੜਾ ਜਾਨੀ ਨੁਕਸਾਨ ਅਤੇ ਜ਼ਖਮੀਆਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਇਆ।
·         ਇੱਕ ਨੌਜਵਾਨ ਜਿਸਦੀ ਖੋਪੜੀ ਫਟੀ ਹੋਈ ਸੀ ਅਤੇ ਉਸਦਾ ਦਿਮਾਗ ਬਾਹਰ ਨਿੱਕਲ ਰਿਹਾ ਸੀ, ਨੂੰ ਇੱਕ ਟਰਾਲੀ ’ਤੇ  ਮੁੱਖ ਸੜਕ ਉੱਤੇ ਪੁਲਿਸ ਬੇਰੀਕੇਡ ਕੋਲ ਖੜ੍ਹੀ ਕੀਤੀ ਐਂਬੂਲੈਂਸ ਵੱਲ ਲਿਜਾਇਆ ਗਿਆ ਤਾਂ ਪੁਲਿਸ ਨਾਕੇ ਤੇ ਖੜ੍ਹੀ ਦਿੱਲੀ ਪੁਲਿਸ ਨੇ ਜਖਮੀ ਨਾਲ ਜਾ ਰਹੇ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ਉੱਥੇ ਤਾਇਨਾਤ ਪੁਲਸ ਵਾਲਿਆਂ ਦਾ ਲਗਾਤਰ  ਇਹ ਕਹਿਣਾ ਸੀ ‘ਇਹਨਾਂ ਨੇ ਸਾਡੇ ਦੋ-ਤਿੰਨ ਜਣੇ ਮਾਰੇ ਹਨ, ਦਸ-ਪੰਦਰਾਂ ਇਹਨਾਂ ਦੇ ਵੀ ਮਰਨ ਦਿਓ।’ ਮੌਕੇ ਤੇ ਤਾਇਨਾਤ ਸੀਆਰਪੀਐਫ ਦੇ ਜਵਾਨਾਂ ਵੱਲੋਂ ਲਗਾਤਾਰ  ਅਪੀਲਾਂ ਕਰਨ ਅਤੇ ਦਖਲ ਦੇਣ ਤੋਂ ਬਾਅਦ ਆਖਰ ਦਿੱਲੀ ਪੁਲਿਸ ਨੇ ਮਰੀਜਾਂ ਨੂੰ ਗੁਰੂ ਤੇਗ ਬਹਾਦੁਰ ਹਸਪਤਾਲ ਲਿਜਾਣ ਦੀ ਆਗਿਆ ਦਿੱਤੀ।
·         ਕਥਿ਼ਤ ਤੌਰ ’ਤੇ ਜੈ ਸ੍ਰੀਰਾਮ ਦੇ ਨਾਹਰੇ ਲਾਉਂਦੇ ਕੁੱਝ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦੇ ਪਤਾਲੂ ਕੱਟ ਦਿੱਤੇ ਗਏ। ਉਸ ਨੌਜਵਾਨ ਦੀ ਤੀਮਾਰਦਾਰੀ ਲਈ ਨਾਲ ਆਏ ਵਿਅਕਤੀਆਂ ਨੇ ਡਾਕਟਰਾਂ ਨੂੰ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਇਸ ਨੌਜਵਾਨ ਦੀਆਂ ਲੱਤਾਂ ਪਾੜਨ ਲਈ ਖਿੱਚੀਆਂ ਅਤੇ ਲੱਤਾਂ ਦੇ ਜੋੜ ਦੀ ਥਾਂ ਨੂੰ ਤੇਜ ਧਾਰ ਹਥਿਆਰ ਨਾਲ ਪਾੜ ਦਿੱਤਾ।  
·         ਦੋ ਨੌਜਵਾਨਾਂ, ਜਿੰਨ੍ਹਾਂ ਦੇ ਜਿਸਮ ਵਿੱਚ ਗੋਲੀਆਂ ਲੱਗੀਆਂ ਹੋਈਆਂ ਸਨ, ਦੋ ਦਿਨਾਂ ਬਾਅਦ ਖੁਦ ਆ ਕੇ ਦਾਖਲ ਹੋਏ। ਇਹਨਾਂ ਵਿੱਚੋਂ ਇੱਕ ਦੇ ਕੱਛ ਵਿੱਚ ਗੋਲੀ ਲੱਗੀ ਹੋਈ ਸੀ ਅਤੇ ਦੂਜੇ ਦੇ ਪੇਟ ਵਿੱਚ। ਉਹ 48 ਘੰਟੇ ਗੋਲੀ ਲੱਗਣ ਦੇ ਬਾਵਜੂਦ ਪੁਲਿਸ ਦੇ ਡਰੋਂ ਕਿਤੇ ਲੁਕੇ ਰਹੇ। ਉਹਨਾਂ ਨੇ ਦੱਸਿਆ ਕਿ ਪੁਲਿਸ ਉਹਨਾਂ ਨੂੰ ਦੰਗਾ ਪੀੜਤ ਦੀ ਬਜਾਏ ਦੰਗਾਈ ਸਮਝੇਗੀ। ਇਹ ਉਹਨਾਂ ਦਾ ਡਰ ਸੀ। ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਤੁਰੰਤ ਹਸਪਤਾਲ ਜਾਣਾ ਚਾਹੀਦਾ ਹੈ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਹਸਪਤਾਲ ਵਿੱਚ ਜਲੀਲ ਹੋ ਕੇ ਮਰਨ ਨਾਲੋਂ ਘਰ ਵਿੱਚ ਰਹਿ ਕੇ ਇੱਜ਼ਤ ਨਾਲ ਮਰਨਾ ਹੀ ਠੀਕ ਹੈ। ਅਖ਼ੀਰ ਨੂੰ ਉਹ ਡਾਕਟਰ ਭੱਟੀ ਨਾਲ ਜੀਟੀਬੀ ਹਸਪਤਾਲ ਦਾਖਲ ਹੋਣ ਲਈ ਸਹਿਮਤ ਹੋ ਗਏ। ਹਾਈਵੇ ਤੋਂ ਇੱਕ ਕਿਲੋਮੀਟਰ ਦੇ ਸਫਰ ਦੌਰਾਨ ਪੁਲਿਸ ਨੇ ਐਂਬੂਲੈਂਸ ਨੂੰ ਚਾਰ ਵਾਰੀ ਰੋਕਿਆ ਅਤੇ ਹਰ ਵਾਰ ਚੈੱਕ ਕਰਨ ਲਈ ਗੋਲੀਆਂ ਦੇ ਜਖਮਾਂ ਤੋਂ ਪੱਟੀਆਂ ਉਤਾਰੀਆਂ ਗਈਆਂ। ਬਾਵਜੂਦ ਇਸ ਦੇ ਕਿ ਡਾਕਟਰ ਭੱਟੀ ਨੇ ਹਰ ਵਾਰ ਉਹਨਾਂ ਨੂੰ ਯਕੀਨ ਦਿਵਾਇਆ ਕਿ ਮੈਂ ਏਮਜ਼ ਦਾ ਸਾਬਕਾ ਸਪੈਸਲਿਸਟ ਡਾਕਟਰ ਹਾਂ। ਬਹੁਤ ਹੀ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਪੁਲਿਸ ਇਸ ਗੱਲ ਤੇ ਬਜਿੱਦ ਰਹੀ ਕਿ ਤੁਸੀਂ ਇੱਕਲੇ ਮਰੀਜਾਂ ਨੂੰ ਹਸਪਤਾਲ ਲਿਜਾ ਸਕਦੇ ਹੋ ਅਤੇ ਉਹਨਾਂ ਦੇ ਸੰਬੰਧੀਆਂ ਨੂੰ ਐਂਬੂਲੈਂਸ ਵਿੱਚੋਂ ਬਾਹਰ ਨਿੱਕਲਣ ਲਈ ਮਜਬੂਰ ਕੀਤਾ ਗਿਆ।
                          ਸਰਕਾਰ ਦੀ ਡਾਕਟਰੀ ਸਹਾਇਤਾ ਪ੍ਰਤੀ ਭਰੋਸੇਯੋਗਤਾ ਅਤੇ ਗੁਣਵੱਤਾ
·         ਭਾਵੇਂ ਜੀਟੀਬੀ ਹਸਪਤਾਲ ਦੇ ਮੁਰਦਾ ਘਰ ਵਿੱਚ ਲਾਸ਼ਾਂ ਦੇ ਢੇਰ ਲੱਗੀ ਜਾ  ਰਹੇ ਸਨ ਪ੍ਰੰਤੂ ਹਸਪਤਾਲ ਦੇ ਅਧਿਕਾਰੀ ਲਾਸ਼ਾਂ ਦਾ ਪੋਸਟ ਮਾਰਟਮ ਸਮੇਂ ਸਿਰ ਕਰਨ ਵਿੱਚ ਨਾਕਾਮ ਰਹੇ ਜਿਵੇਂ ਉਹ ਮੌਤਾਂ ਦੇ ਕਾਰਨ ਨਾਲ ਛੇੜ-ਛਾੜ ਕਰਨ  ਦੇ ਯਤਨਾਂ ਕੀਤੇ ਜਾ ਸਕਣ ਦੀ ਸੰਭਾਵਨਾ ਵੱਲ ਇਸ਼ਾਰਾ ਕਰਦੇ ਹਨ ਕਿ ਉਹ ਕਿਵੇਂ ਸਰਕਾਰ ਦੀਆਂ ਹਦਾਇਤਾਂ ਦੀ ਉਡੀਕ  ਰਹੇ ਸਨ।। ਅੰਤ ਨੂੰ  26 ਫਰਵਰੀ 2020 ਨੂੰ ਦਿੱਲੀ ਘੱਟ-ਗਿਣਤੀ ਕਮਿਸ਼ਨ ਨੇ ਜੀਟੀਬੀ ਹਸਪਤਾਲ ਦੇ ਸੁਪਰਡੈਂਟ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ  “….ਇਹਨਾਂ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇ ਅਤੇ ਨਵੇਂ ਆ ਰਹੇ ਮਾਮਲਿਆਂ ਦਾ ਪੋਸਟ ਮਾਰਟਮ ਲਾਸ਼ਾਂ ਦੇ ਪਹੁੰਚਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਕੀਤਾ ਜਾਵੇ।
·         ਦੇਖਣ ਵਿੱਚ ਆਇਆ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਸਰੀਰਕ ਅੰਗਾਂ ਦੇ ਟੁੱਟਣ ਅਤੇ ਗੋਲੀ ਲੱਗਣ ਦੇ ਜਖਮਾਂ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਗਿਆ।
·         ਇਹ ਵੀ ਦੇਖਣ ਵਿੱਚ ਆਇਆ ਕਿ ਸਰਕਾਰੀ ਸਹਾਇਤਾ ਸਿਹਤ ਬੀਮਾ ਯੋਜਨਾ ਤਹਿਤ ਮੁਸਤਫਾਬਾਦ ਇਲਾਕੇ ਵਿੱਚ ਇੱਕ ਵੀ ਮੁਹੱਲਾ ਕਲੀਨਿਕ ਮੌਜੂਦ ਨਹੀਂ ਸੀ। ਇਸ ਇਲਾਕੇ ਵਿੱਚ ਹੋਰਨਾਂ ਰਾਜਾਂ ਤੋਂ ਆਏ ਹੋਏ ਪ੍ਰਵਾਸੀ ਮਜ਼ਦੂਰ ਰਹਿ ਰਹੇ ਹਨ ਜਿੰਨ੍ਹਾਂ ਕੋਲ ਇਸ ਯੋਜਨਾ ਤਹਿਤ ਲਾਭ ਪ੍ਰਾਪਤ ਕਰਨ ਲਈ ਲੋੜੀਂਦੇ ਦਸਤਾਵੇਜ਼ ਨਹੀਂ ਹਨ ਅਤੇ ਨਾ ਹੀ ਉਹਨਾਂ ਨੂੰ ਇਸ ਯੋਜਨਾ ਅਧੀਨ ਲਿਆਂਦਾ ਗਿਆ ਹੈ। ਫਿਰ ਕੋਈ ਪ੍ਰਾਈਵੇਟ ਹਸਪਤਾਲ ਅਜਿਹੀ ਕਿਸਮ ਦੇ ਉਹਨਾਂ ਗਰੀਬ, ਦੰਗਾਂ ਪੀੜਤ ਲੋਕਾਂ ਨੂੰ ਆਲਮੀ ਮਿਆਰ ਦੇ ਪੱਧਰ ਦੀ ਡਾਕਟਰੀ ਸਹਾਇਤਾ ਦੇਣ ਲਈ ਕਿਵੇਂ ਤਿਆਰ ਹੋ ਸਕਦਾ ਹੈ ਜਿਹਨਾ ਦਾ ਪਿਛਲੇ ਤਿੰਨ ਦਿਨਾਂ ਤੋਂ ਲੋਕ ਅਲ-ਹਿੰਦ ਹਸਪਤਾਲ ਵਿੱਚ ਆਉਣ ਦਾ ਤਾਤਾਂ ਲੱਗਿਆ ਹੋਇਆ ਸੀ। 
·         ਇੱਥੋਂ ਤੱਕ ਕਿ ਰਾਹਤ ਕੰਮਾਂ ਵਿੱਚ ਸਰਕਾਰੀ ਸੰਸਥਾਵਾਂ ਬਿਲਕੁਲ ਗੈਰ ਹਾਜ਼ਰ ਸਨ,ਦਿੱਲੀ ਵਕਫ ਬੋਰਡ ਵੱਲੋਂ ਸ਼ਿਵ ਵਿਹਾਰ ਇਲਾਕੇ ਵਿੱਚ ਈਦਗਾਹ ਦੀ ਹਦੂਦ ਅੰਦਰ ਟੈਂਟ ਲਗਾ ਕੇ ਰਾਹਤ ਕੈਂਪ ਬਣਾਏ ਗਏ ਸਨ। ਅਸੀਂ ਵੀ ਇਸ ਈਦਗਾਹ ਦੀ ਹਦੂਦ ਅੰਦਰ ਆਪਣਾ ਮੈਡੀਕਲ ਕੈਂਪ ਸਥਾਪਤ ਕੀਤਾ ਜਿੱਥੇ ਕਿ ਕੁੱਝ ਹੋਰ ਗੈਰ-ਸਰਕਾਰੀ ਸੰਸਥਾਵਾਂ ਜਿਵੇਂ ਕਿ ਸੇਂਟ ਸਟੀਫਨ ਹਸਪਤਾਲ, ਹੋਲੀ ਫੈਮਿਲੀ ਹਸਪਤਾਲ ਅਤੇ ਕੁੱਝ ਹੋਰਨਾਂ ਵੱਲੋਂ ਕੈਂਪ ਲਾਏ ਹੋਏ ਸਨ। ਕੋਈ ਵੀ ਸਮਾਜ ਜਿਹੜਾ ਆਪਣੇ ਆਪ ਨੂੰ ਧਰਮ-ਨਿਰਪੱਖ ਅਤੇ ਵਿਤਕਰਾ-ਰਹਿਤ ਸਮਝਦਾ ਹੈ, ਉਸ ਵਿੱਚ ਉਥੋਂ ਦੀ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਇਹਨਾਂ ਕਦਰਾਂ ਕੀਮਤਾਂ ਦੀ ਪਾਲਣਾ ਕਰੇ। ਧਾਰਮਿਕ ਸੰਸਥਾਵਾਂ ਵੱਲੋਂ ਜਾਂ ਗ਼ੈਰ-ਸਰਕਾਰੀ ਸੰਸਥਾਵਾਂ ਰਾਹੀਂ ਅਜਿਹੇ ਰਾਹਤ ਕਾਰਜਾਂ ਦੇ  ਪ੍ਰਬੰਧ ਹੋਣੇ  ਲੋਕਾਂ ਨੂੰ ਇਹ ਵਿਸ਼ਵਾਸ਼ ਕਰਨ ਵੱਲ ਲੈ ਜਾਂਦਾ ਹੈ ਕਿ ਅਜਿਹੇ ਔਖੇ ਅਤੇ ਮੁਸ਼ਕਿਲਾਂ ਭਰੇ ਸਮਿਆਂ ਅੰਦਰ ਆਖਰ ਵਿੱਚ ਧਾਰਮਿਕ ਸੰਸਥਾਵਾਂ ਹੀ ਲੋਕਾਂ ਦਾ ਸਹਾਰਾ ਹਨ। ਇਹ ਸਰਕਾਰ ਦੇ ਧਰਮ-ਨਿਰਪੱਖ ਹੋਣ ਦੇ ਦਾਅਵਿਆਂ ਨੂੰ ਖੋਰਾ ਲਾਉਂਦਾ ਹੈ। 
·         ਭਾਰਤ ਦੀ ਕੌਮੀ ਰਾਜਧਾਨੀ ਹੋਣ ਦੇ ਬਾਵਜੂਦ, ਇਸ ਤੱਥ ਦੇ ਬਾਵਜੂਦ ਕਿ ਇੱਥੇ ਕੌਮੀ ਅਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਸਿਹਤ ਸੰਸਥਾਵਾਂ ਮੌਜੂਦ ਹਨ ਅਤੇ ਜਿੱਥੇ ਕਿ ਲੋਕ ਦੇਸ਼ਾਂ-ਵਿਦੇਸ਼ਾਂ ਤੋਂ ਆ ਕੇ ਆਪਣਾ ਇਲਾਜ ਕਰਵਾਉਂਦੇ ਹਨ। ਇਸ ਦੇ ਸਭ ਕੁੱਝ ਦੇ ਬਾਵਜੂਦ ਅਜਿਹੇ ਤਬਾਹਕੁੰਨ ਹਾਲਾਤਾਂ ਅੰਦਰ ਕਿਸੇ ਕਾਰਗਾਰ ਡਾਕਟਰੀ ਸੇਵਾ ਦੀ ਰਸਾਈ ਸਮਾਜ ਦੇ ਇਹਨਾਂ ਗਰੀਬ ਤਬਕਿਆਂ ਤੱਕ ਨਹੀਂ ਹੈ।
ਜਿਵੇਂ ਕਿ ਆਮ ਲੋਕਾਂ ਦਾ ਸਿਹਤ ਸੇਵਾਵਾਂ ਹਾਸਲ ਕਰਨ ਵੱਲ ਵਰਤਾਓ ਹੈ, ਉਸੇ ਤਰ੍ਹਾਂ ਸਿਹਤ ਸੰਸਥਾਵਾਂ ਦਾ ਵੀ ਇਹੀ ਵਰਤਾਓ  ਹੈ। ਮੁਸਲਿਮ ਭਾਈਚਾਰੇ ਵਿਰੁੱਧ ਵਿਸ਼ੇਸ਼ ਰੂਪ ਵਿੱਚ ਵਾਪਰੇ ਇਸ ਦੁਖਾਂਤ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਮਾਜ ਵਿੱਚ ਪਹੁੰਚ ਵਾਲੇ ਅਤੇ ਸਿਆਸੀ ਅਸਰ-ਰਸੂਖ ਵਾਲੇ ਵਿਅਕਤੀ ਸਿਹਤ ਸੰਸਥਾਵਾਂ ਨੂੰ ਵੀ ਪੀੜਤਾਂ ਦੀ ਪਹੁੰਚ ਤੋਂ ਬਾਹਰ ਕਰ ਦਿੰਦੇ ਹਨ ਭਾਵੇਂ ਕਿ ਉਹ ਵਾਪਰੀਆਂ ਘਟਨਾਵਾਂ ਦੇ ਬਿਲਕੁੱਲ ਨਜਦੀਕ ਹੀ ਕਿਓਂ ਨਾ ਹੋਣ। ਸੰਕਟ ਦੇ ਸਮੇਂ ਵਿੱਚ ਲੋਕਾਂ ਦਾ ਸਹਾਰਾ ਬਣਨ ਦੀ ਬਜਾਏ ਸਰਕਾਰੀ ਸਿਹਤ ਸੰਸਥਾਵਾਂ ਨਿਰੀਆਂ-ਪੁਰੀਆਂ ਪ੍ਰਾਈਵੇਟ ਸੰਸਥਾਵਾਂ ਨੂੰ ਹੀ ਅਜਿਹੇ ਮੌਕੇ ਬਖਸ਼ਦੀਆਂ ਹਨ।
                                       ਦੁਖਾਂਤ ਤੋਂ ਫੌਰੀ ਨਿਜਾਤ ਲਈ ਕੁੱਝ ਸੁਝਾਅ

ਪੀੜਤ ਲੋਕਾਂ ਨੂੰ ਲੋੜੀਂਦੀ ਰਾਹਤ ਮੁਹੱਈਆ ਕਰਵਾਕੇ ਉਹਨਾਂ ਨੂੰ ਇਹ ਯਕੀਨਦਹਾਨੀ ਕਰਾਈ ਜਾਵੇ ਕਿ ਉਹਨਾਂ ਅਨਸਰਾਂ ਜਿਹਨਾਂ ਨੇ ਉਹਨਾਂ ਉਪਰ ਹਮਲਾ ਕੀਤਾ ਹੈ ਅਤੇ ਜਿਹਨਾਂ ਸਿਆਸੀ ਲੀਡਰਾਂ ਨੇ ਅਜਿਹੇ ਅਨਸਰਾਂ ਨੂੰ ਥਾਪੜਾ ਦਿੱਤਾ ਹੈ ਨਾਲ ਸਮਾਜ ਦੇ ਵੱਡੇ ਹਿੱਸੇ ਦੇ ਨਜ਼ਰੀਏ ਦੀ ਕੋਈ ਸਾਂਝ ਨਹੀਂ ਹੈ। ਪੀੜਤ ਲੋਕਾਂ ਦਾ ਵਿਸ਼ਵਾਸ਼ ਜਿੱਤਣਾ ਇੱਕ ਵੱਡੀ ਚਣੌਤੀ ਹੈ।  ਇਹ ਦੁਖਾਂਤ ਐਨਾ ਵੱਡਾ ਹੈ ਕਿ ਕੇਵਲ ਸਿਵਲ  ਸਮਾਜ ਹੀ ਇਸ  ਉਪਰ ਮਲ੍ਹਮਪੱਟੀ ਕਰ ਸਕਦਾ ਹੈ। ਸਰੀਰਕ, ਦਿਮਾਗੀ, ਮਾਨਸਕ, ਸਮਾਜਿਕ ਅਤੇ ਆਰਥਕ ਜਖਮਾਂ ਜਿਹਨਾਂ ਨੇ ਉੱਤਰ-ਪੂਰਬੀ ਦਿੱਲੀ ਵਿੱਚ ਹਿੰਸਾ ਤੋਂ ਪ੍ਰਭਾਵਤ ਲੋਕਾਂ ਦੀ ਜ਼ਿੰਦਗੀ ਵਿਗਾੜ ਦਿੱਤੀ ਹੈ ਨੂੰ ਭਰਨ ਵਾਸਤੇ ਸਰਕਾਰ ਦੀ ਤਰਫੋਂ ਵੱਡੇ ਪੱਧਰ ਦੇ ਵਿਉਂਤਬੱਧ ਯਤਨਾਂ ਦੀ ਜ਼ਰੂਰਤ ਹੈ।  ਇਸ ਪੱਖ ਤੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਹੇਠ ਲਿਖੇ ਅਨੁਸਾਰ ਸਿਹਤ ਅਤੇ ਹੋਰ ਰਾਹਤਾਂ ਪ੍ਰਭਾਵਿਤ ਲੋਕਾਂ ਨੂੰ ਮੁਹੱਈਆ ਕਰਾਉਣੀਆਂ ਬੇਅੰਤ ਮੱਦਦਗਾਰ  ਹੋ ਸਕਦੀਆਂ ਹਨ। 

·         ਹਿੰਸਾ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਮਾਰ ਹੇਠ ਆਏ ਭਾਈਚਾਰੇ, ਜਖਮੀਆਂ ਦੀ ਭਾਲ ਅਤੇ ਉਹਨਾਂ ਦੇ ਸਰੀਰਕ ਜਖਮਾਂ, ਦਿਮਾਗੀ ਅਤੇ ਮਨੋਵਿਗਿਆਨਿਕ ਸਦਮੇ ਦੇ ਇਲਾਜ ਲਈ ਉਹਨਾਂ ਦੀਆਂ ਰਿਹਾਇਸ਼ਾਂ ਦੇ ਨੇੜੇ ਸਥਿਤ ਜਾਂ ਨਵੀਆਂ ਸਥਾਪਤ ਕੀਤੀਆਂ ਜਾਣ ਵਾਲ਼ੀਆਂ ਸਿਹਤ ਸਹੂਲਤਾਂ ਮੁਹੱਈਆ ਕੀਤੇ ਜਾਣ ਦੀ ਸਪੱਸ਼ਟ ਜਰੂਰਤ ਹੈ। ਸਿਰਫ਼ ਉਹਨਾਂ ਖ਼ਾਸ ਮਰੀਜ਼ਾਂ ਜਿਨ੍ਹਾਂ ਨੂੰ ਕਿ ਕਿਸੇ ਵਿਸ਼ੇਸ਼ ਡਾਕਟਰੀ ਸਹਾਇਤਾ ਦੀ ਲੋੜ ਹੈ, ਨੂੰ ਸਬੰਧਤ ਸਪੈਸ਼ਲਟੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਜਾਵੇ।
·         ਮੋਬਾਇਲ ਟੀਮਾਂ ਜਿੰਨ੍ਹਾਂ ਵਿੱਚ ਵਿਸ਼ੇਸ ਡਾਕਟਰ, ਪੈਰਾ-ਮੈਡੀਕਲ ਸਟਾਫ਼, ਲੋੜੀਂਦੇ ਉਪਰਕਣ, ਦਵਾਈਆਂ ਅਤੇ ਹੋਰ ਵਰਤੋਂ ਯੋਗ ਸਮਾਨ ਸ਼ਾਮਲ ਹੋਵੇ, ਦਾ ਤੁਰੰਤ ਗਠਨ ਕੀਤਾ ਜਾਵੇ।
·         ਵੱਖ-ਵੱਖ ਖੇਤਰਾਂ ਵਿੱਚ ਹਾਸਲ ਸਰਕਾਰੀ ਢਾਂਚੇ ਜਿਵੇਂ ਕਿ ਸਰਕਾਰੀ ਡਿਸਪੈਂਸਰੀ, ਅਰਬਨ ਪ੍ਰਾਇਮਰੀ ਹੈਲਥ ਸੈਂਟਰ, ਸਕੂਲ ਅਤੇ ਹੋਰਨਾਂ ਥਾਂਵਾਂ ਨੂੰ ਡੀਮਡ ਹਸਪਤਾਲਾਂ ਬਣਾਉਣ ਲਈ ਵਰਤਿਆ ਜਾਵੇ।
·         ਸਮਾਜ ਸੇਵੀ ਅਤੇ ਸਿਵਲ ਸੋਸਾਇਟੀ ਵਲੰਟੀਅਰਾਂ ਨੂੰ ਵੱਡੇ ਪੱਧਰ ’ਤੇ ਤਾਇਨਾਤ ਕੀਤਾ ਜਾਵੇ ਤਾਂ ਕਿ  ਉਹਨਾਂ  ਨੂੰ ਜ਼ਖਮੀਆਂ, ਮਰੀਜ਼ਾਂ ਅਤੇ ਹੋਰ ਕਿਸਮ ਦੀ ਮੱਦਦ ਦੇ ਲੋੜਵੰਦ ਵਿਅਕਤੀਆਂ ਦੀ ਪਹਿਚਾਣ ਕਰਨ ਲਈ ਘਰ-ਘਰ ਭੇਜਿਆ ਜਾ ਸਕੇ।  ਇਸ ਕੰਮ ਵਾਸਤੇ  ਦਿੱਲੀ ਵਿੱਚਲੀਆਂ  ਯੂਨੀਵਰਸਿਟੀਆਂ ਅੰਦਰਲੇ ਸਮਾਜਕ ਕਾਰਜਾਂ ਨਾਲ ਸੰਬੰਧਤ  ਵਿਭਾਗਾਂ ਦੀ ਮੱਦਦ ਲੈਣ ਦੀ ਜਰੂਰਤ ਹੈ। 
·         ਪ੍ਰਭਾਵਿਤ ਇਲਾਕਿਆਂ ਦੇ ਨੇੜੇ ਹਸਪਤਾਲਾਂ ਵਿੱਚ ਇੱਕ ਵੱਖਰਾ ਵਾਰਡ ਸਥਾਪਤ ਕਰਨ ਦੀ ਲੋੜ ਹੈ ਜਿਸ ਵਿੱਚ ਕੁੱਝ ਸਮੇਂ ਲਈ ਫਿਰਕੂ ਹਿੰਸਾ ਤੋਂ ਪ੍ਰਭਾਵਿਤ ਗੰਭੀਰ ਜ਼ਖਮੀਆਂ ਦੇ ਮਾਮਲਿਆਂ ਦਾ ਫੌਰੀ ਇਲਾਜ ਕੀਤਾ ਜਾ ਸਕੇ। ਜੇ ਇਸੇ ਤਰਜ਼ ਉੱਤੇ ਛੂਤ-ਛਾਤ ਦੀਆਂ ਬਿਮਾਰੀਆਂ ਦੇ ਇਲਾਜ ਵਾਸਤੇ  ਵੱਖਰੀਆਂ ਸਹੂਲਤਾਂ  ਜਿਹਨਾਂ ਵਿੱਚ ਫਿਰਕੂ ਹਿੰਸਾ ਤੋਂ ਪ੍ਰਭਾਵਿਤ ਮਰੀਜਾਂ ਦਾ ਇਲਾਜ ਕੀਤਾ ਜਾ ਸਕਦਾ ਹੋਵੇ, ਸਥਾਪਤ ਕੀਤੀਆਂ ਜਾਣ। । ਉੱਤਰੀ ਦਿੱਲੀ ਵਿੱਚ ਜਿਸ ਕਿਸਮ ਦੀ ਹਿੰਸਾ ਹੋਈ ਹੈ ਉਹ ਇਸ ਗੱਲ ਦੀ ਗਵਾਹ ਹੈ ਕਿ ਉਥੇ ਹੋਈਆਂ ਮੌਤਾਂ ਦੀ ਗਿਣਤੀ ਕਿਸੇ ਛੂਤ-ਛਾਤ ਦੀ ਬਿਮਾਰੀ ਦੇ ਫੈਲਣ ਨਾਲ ਹੋਈਆਂ ਮੌਤਾਂ ਨਾਲੋਂ  ਹਿੰਸਾ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਮੌਤਾਂ ਕਿਤੇ ਵੱਧ ਹੋ ਸਕਦੀਆਂ ਹਨ।  ਹਿੰਸਾ ਤੋਂ ਪ੍ਰਭਾਵਿਤ ਲੋਕਾਂ ਦੀ ਮੌਤਾਂ ਦੀ ਗਿਣਤੀ ਇਸ ਨੂੰ ਸਾਬਤ ਕਰਦੀ ਹੈ।
·         ਅਜਿਹੀ ਹਿੰਸਾ ਦੇ ਪੀੜਤਾਂ ਨੂੰ ਮੁਖਾਤਿਬ ਹੁੰਦਿਆਂ ਮਾਨਸਿਕ ਅਤੇ ਮਨੋਵਿਗਿਆਨਿਕ ਸਿਹਤ ਸੇਵਾ ਸਮੇਂ ਦੀ ਇੱਕ ਅਣਸਰਦੀ ਲੋੜ ਹੈ। ਇਸ ਸਬੰਧ ਵਿੱਚ ਲੰਮੇ ਸਮੇਂ ਵਾਸਤੇ ਮਰੀਜ਼ਾਂ ਦੀ ਕਾਊਸਲਿੰਗ ਅਤੇ ਡਾਕਟਰੀ ਰਾਹਤ ਦੇਣ ਲਈ ਮਨੋਰੋਗ ਮਾਹਰ ਚਕਿਤਸਕਾਂ ਅਤੇ ਮਨੋਵਿਗਿਆਨੀਆਂ ਦੀਆਂ ਟੀਮਾਂ ਬਣਾਉਣ ਦੀ ਲੋੜ ਹੈ। ਇਹ ਸਭ ਕੁੱਝ ਕਰਨਾ ਲੋਕਾਂ ਦੇ ਜ਼ਖਮਾਂ ਨੂੰ ਭਰਨ ਲਈ ਬਹੁਤ ਜਰੂਰੀ ਕਦਮ ਹਨ।
ਦਸਤਖਤ                                                                            •ਦਸਤਖਤ
ਡਾ. ਹਰਜੀਤ ਭੱਟੀ                                                                   ਡਾ. ਵਿਕਾਸ ਬਾਜਪਾਈ

                                  
                                   -ਪੰਜਾਬੀ ਤਰਜਮਾ ਸ੍ਰੀ ਦਰਬਾਰਾ ਸਿੰਘ ਸੇਵਾ ਮੁਕਤ ਬੈਂਕ ਏਜੀਐਮ,ਸ਼੍ਰੀਮਤੀਅਮਰਜੀਤ ਕੌਰ ਸੇਵਾ ਮੁਕਤ ਲੈਕਚਰਾਰ

No comments:

Post a Comment