Wednesday, August 20, 2014

srkwrI Aqy injI jwiedwd nukswn rokU ibl 2014 dy iKlwP knvYnSn kIqI geI

 pMjwb srkwr v`loN 22 julweI nUM pws kIqy srkwrI Aqy injI jwiedwd nukswn rokU ibl 2014 dy iKlwP jnqk jmhUrI jQybMdIAW dy sihXog nwl sQwnk tIcrz hom ivKy knvYnSn kIqI geI[ ies iv`c m`uK bulwry vjoN bolidAW jmhUrI AiDkwr sBw dy sUbw jnrl s`kqr pRoPYsr jgmohn isMG ny ikhw ik v`K v`K rMgW dIAW  srkwrW v`loN ApxweIAW geIAW injIkrn, audwrIkrn Aqy ivSvIkrn dIAW nIqIAW hI Awm lokW dy rujgwr, ividAw, ishq shUlqW Aqy ijaux dy vsIilAw nUM Koh ky kwrporyt GrwixAW dI JolI pw rhIAW hn[ ieh srkwrW Awm lokW dIAW buinAwdI sm`isAwvW h`l krn dI bjwey ku`J ku mu`TI Br AmIr lokW dy h`k ‘c Bugq rhIAW hn[ lokW dw idn pRqI idn ijauxw du`br ho irhw hY Aqy auhnW kol sMGrSW qoN isvwey koeI rwh nhIN hY[ v`K v`K rMgW dIAW srkwrW v`loN ApxweIAW geIAW lok ivroDI nIqIAW kwrn lokW dIAW sm`isAwvW h`l krn qoN Asmr`Q hkUmq lokW dy ivroD nUM jbr, fMfy Aqy kwly kwnUMnW nwl dbwaux dw Brm pwl rhI hY[ iesy lVI dw hI mxkw ieh jnqk Aqy injI jwiedwd nukswn rokU ibl 2014 hY[ ieh ibl lokW v`loN kIqy jWdy hr iksm dy ivroD dw glw Gu`tx leI ilAWdw igAw hY[ jnqk sMpqI Aqy dyS dy kudrqI KzwinAW nUM kOfIAW dy BwA kwrporyt GrwixAW kol vycx vwlI srkwr jwiedwd sur`iKAW dy nwm hyT kwnUMn ilAw ky lokW nwl DoKw kr rhI hY, Asl iv`c ieh v`fy v`fy dysI ivdySI GrwixAW dI jwiedwd dI rwKI leI iPkrmMd hY[
        sBw dy sUbw kmytI mYNbr AYfvokyt AYn. ky. jIq. ies ibl dIAw swrIAW DwrwvW dw lokW dy ivroD pRdrSn krn dy jmhUrI h`kW hox vwly aupr mwrU hmilAW dw  ivsQwr sihq ivSlySn kIqw[ auhnW ikhw ik AwjwdI lVweI lVn vwly gdrI bwibAW dIAW zmInW kurk krn vwly bsqIvwdI hwkmW dy kwnUMnW nwloN vI ieh kwlw kwnUMn mwrU hY[
        ies knvYnSn iv`c lok morcw dy sk`qr mwstr jgmyl isMG, ienklwbI kyNdr pMjwb dy ielwkw knvInr jgjIq lihrw, ivigAwnk cyqnw mMc dy bulwry irqyS kumwr, tYknIkl srkl XUnIAn sk`qr gurnwm isMG, kyNdrI lyKk sBw dy mIq pRDwn mwstr AqrjIq isMG Awid AwgUAW ny ikhw ik ieh kwnUMn jwiedwd dI sur`iKAw dy nwm hyT ilKx, bolx, jQybMd hox Aqy rYlIAW mujwhirAW rwhI ros pRgt krn qy swry jmhUrI h`kW aupr pUrn pwbMdI lwauNdw hY[ jy Awpxw h`k mMgx dy jmhUrI FMgW aupr hI pwbMdI l`g jwdI hY qW lokW dy msly h`l hox dI Aws nhIN r`K jw skdI[
sBw dy sUbw jQybMdk sk`qr ny d`isAw ik kwrporyt GrwixAW dI mMg ’qy ikRq kwnUMnW iv`c srkwr ikrqIAW ivroDI  soDW ilAwaux dy Aml iv`c hY[ rwijsQwn srkwr kMm dy GMty vDwaux, AMqrrwstrI sn`AqI inXmW Anuswr kwimAW nUM iml rhIAW shUlqW aupr k`t lwaux Awid dIAW soDW pws kr id`qIAW hn[
        sBw dy pRDwn b`gw isMG ny knvYnSn iv`c Swml swry cyqn, buDIjIvI Aqy sMGrSSIl  lokW dw DMnvwd kridAW ikhw ik Aijhy kwly kwnUMnW aupr Asrdwr rok lokW dI cyqnW Aqy ivSwl lwmbMdI hY[ auhnW ny ies kwly kwnUMn ivroD iv`c jnqk jQybMdIAW dy bxy sWJy morcy dy Gyry nUM hor ivSwl Aqy p`kw krn dI loV aupr jor id`qw[
        styj dI BUimkw inBwauNdy hoey sUbw pRkwSn sk`qr ipRqpwl isMG ny ikhw ik jmhUrI AiDkwr sBw pMjwb smJdI hY ik AijhIAW knvYnSnW iv`c Swml hox vwlyy buDIjIvIAqy sMGrSSIl lok hwkmW dIAW lok ivroDI nIqIAW nUM AgwaUN smJ ky lokW nUM cyqn krn iv`c Aihm rol Adw krdy rihxgy[ knvYnSn dI SurUAwq hrdIp mihxw Aqy mMdr j`sI dy gIqW nwl hoeI[ knvYnSn dI kwmXwbI leI sBw dy mIq pRDwn syvw mukw ipMsIpl rxjIq isMG, iv`q sk`qr pRmjIq isMG, sRI ivvyk Bwrdvwj, cIP Pwrmwisst sRI Boj rwj gupqw,  blvMq rwj mihrwj, suKdyv pWDI, mnjIq iSMG (pRYs sk`qr)Awid ny   pRcwr mihMm iv`c prcy vMfx Aqy injI sMprk krky BrBUr Xogdwn pwieAw[ knvYnSn dI SurUAwq hrdIp mYhxw Aqy mMdr j`sI dIAW kvISrIAW nwl hoieAw[ ies mOky jgsIr jIdw ny vI Awpxy lok p`KI t`py r`Ky[ knvYnSn iv`c bI.ky.XU fkONdw dy kwrkuMn rwjmihMdr isMG, ienklwbI pypr sulgdy ipMf dy sMpwdkI borf dy mYNbr bwrU s`qbrg, qrksIl suswietI, mYfIkl pRYktIsnr XUnIAn, fw. AjIqpwl, kYptn m`l isMG, bYNk krmcwrI Aqy ikRqI mjdUr XUnIAnAwid  Swml hoeIAW[
jwrI krqw; mnjIq isMG pRYs sk`qr mobweIl 9417091601
jmhUrI AiDkwr sBw pMjwb izlw iekweI biTMfw

18 Agsq 2014

Tuesday, August 12, 2014

ਰੋਸ-ਮੁਜ਼ਾਹਰਿਆਂ ਨੂੰ ਦਬਾਉਣਾ ਤਾਨਾਸ਼ਾਹੀ ਦਾ ਇਜ਼ਹਾਰ

ਅੱਜ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ (ਪੰਜਾਬ) ਦੇ ਸੂਬਾ ਪ੍ਰਧਾਨ ਪ੍ਰੋਫੈਸਰ ਅਜਮੇਰ ਸਿੰਘ ਔਲੱਖ, ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਬਠਿੰਡਾ ਪ੍ਰਸ਼ਾਸਨ ਵਲੋਂ 37 ਲੋਕ ਜਥੇਬੰਦੀਆਂ ਦੇ ਸਾਂਝੇ ਮੰਚ ਦੇ ਸੱਦੇ 'ਤੇ ਹਾਲ ਹੀ ਵਿਚ ਪਾਸ ਕੀਤੇ ਕਾਲੇ ਕਾਨੂੰਨ ਵਿਰੋੱਧ ਰੋਸ-ਮੁਜ਼ਾਹਰਾ ਕਰਨ ਜਾ ਰਹੇ ਲੋਕਾਂ ਨੂੰ ਪੂਰੇ ਬਠਿੰਡਾ ਜ਼ਿਲ੍ਹੇ ਵਿਚ ਪੁਲਿਸ ਨਾਕੇ ਲਾ ਕੇ ਰੋਕਣ, 250 ਤੋਂ ਉਪਰ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਥਾਣਿਆਂ 'ਚ ਬੰਦ ਕਰਨ ਅਤੇ ਔਰਤ ਮੁਜ਼ਾਹਰਾਕਰੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਮਰਦ ਪੁਲਿਸ ਲਗਾਉਣ ਦੀ ਨਿਖੇਧੀ ਕਰਦਿਆਂ ਇਸ ਨੂੰ ਪੰਜਾਬ ਸਰਕਾਰ ਦੇ ਅਣਐਲਾਨੇ ਤਾਨਾਸ਼ਾਹ ਕਦਮ ਕਰਾਰ ਦਿੱਤਾ ਹੈ। ਪਿਛਲੇ ਦਿਨੀਂ ਅੰਮ੍ਰਿਤਸਰ ਵਿਚ ਈ.ਟੀ.ਟੀ. ਅਧਿਆਪਕਾਂ, ਤਲਵੰਡੀ ਸਾਬੋ 'ਚ ਪੀ.ਆਰ.ਟੀ.ਸੀ. ਮੁਲਾਜ਼ਮਾਂ ਤੇ ਹੋਰ ਜਥੇਬੰਦੀਆਂ ਦੇ ਰੋਸ-ਵਿਖਾਵਿਆਂ ਨੂੰ ਕੁਚਲਣ ਲਈ ਬਿਨਾ ਭੜਕਾਹਟ ਦੇ ਬੇਰਹਿਮੀ ਨਾਲ ਤਾਕਤ ਵਰਤਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਗਿਆ। ਲੋਕਾਂ ਦੇ ਸਰੋਕਾਰਾਂ ਨੂੰ ਟਿੱਚ ਸਮਝਣ ਵਾਲੀ ਸਰਕਾਰ ਕੋਲ ਆਪਣੀਆਂ ਮੰਗਾਂ ਤੇ ਮਸਲਿਆਂ ਦੀ ਸੁਣਵਾਈ ਨਾ ਹੋਣ ਦੀ ਸੂਰਤ 'ਚ ਫੋਕੇ ਭਾਸ਼ਨਾਂ ਅਤੇ ਲਾਰਿਆਂ ਦੀ ਨੀਤੀ ਨੂੰ ਨੰਗਾ ਕਰਨਾ ਅਤੇ ਲੋਕ ਦਬਾਅ ਲਾਮਬੰਦ ਕਰਨਾ ਹਰ ਨਾਗਰਿਕ ਦਾ ਜਮਹੂਰੀ ਹੱਕ ਹੈ। ਜੇ ਹਕੂਮਤ ਦਮਨਕਾਰੀ ਕਾਨੂੰਨ ਦੇ ਵਿਰੁੱਧ ਉੱਠ ਰਹੀ ਵਿਆਪਕ ਆਵਾਜ਼ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਤਾਂ ਹੁਕਮਰਾਨਾਂ ਲੋਕਤੰਤਰ ਦੇ ਦਾਅਵੇ ਕਰਨ ਦਾ ਕੀ ਇਖ਼ਲਾਕੀ ਹੱਕ ਹੈ। ਸਭਾ ਦੇ ਆਗੂਆਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕੋਈ ਵੀ ਹਕੂਮਤ ਦਮਨਕਾਰੀ ਰਾਜ-ਮਸ਼ੀਨਰੀ ਅਤੇ ਕਾਲੇ ਕਾਨੂੰਨਾਂ ਦੇ ਜ਼ੋਰ ਅਵਾਮ ਦੀਆਂ ਚੰਗੀ ਜ਼ਿੰਦਗੀ ਦੀਆਂ ਰੀਝਾਂ ਨੂੰ ਦਬਾਉਣ 'ਚ ਕਦੇ ਕਾਮਯਾਬ ਨਹੀਂ ਹੋਈ। ਜਮਹੂਰੀਅਤਪਸੰਦ ਤਾਕਤਾਂ ਨੂੰ ਹੁਕਮਰਾਨਾਂ ਤੇ ਰਾਜ-ਮਸ਼ੀਨਰੀ ਦੇ ਇਸ ਫਾਸ਼ੀਵਾਦ ਰੁਝਾਨ ਦੇ ਖ਼ਿਲਾਫ਼ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਵਿਸ਼ਾਲ ਜਨਤਕ ਲਹਿਰ ਲਾਮਬੰਦ ਕਰਕੇ ਇਸ ਤਾਨਾਸ਼ਾਹ ਜ਼ਿਹਨੀਅਤ ਦਾ ਜਵਾਬ ਦੇਣਾ ਹੋਵੇਗਾ।


ਮਿਤੀ: 11 ਅਗਸਤ 2014



Friday, August 8, 2014

ਪੰਜਾਬ ਸਰਕਾਰ ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਫਾਸ਼ੀਵਾਦੀ ਢੰਗ ਅਪਣਾ ਰਹੀ ਹੈ- ਜਮਹੂਰੀ ਅਧਿਕਾਰ ਸਭਾ

ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ (ਪੰਜਾਬ) ਦੇ ਸੂਬਾ ਪ੍ਰਧਾਨ ਪ੍ਰੋਫੈਸਰ ਅਜਮੇਰ ਸਿੰਘ ਔਲੱਖ, ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਅੰਮ੍ਰਿਤਸਰ ਵਿਚ ਈ.ਟੀ.ਟੀ. ਅਧਿਆਪਕਾਂ ਅਤੇ ਤਲਵੰਡੀ ਸਾਬੋ 'ਚ ਪੀ.ਆਰ.ਟੀ.ਸੀ. ਮੁਲਾਜ਼ਮਾਂ ਦੇ ਰੋਸ-ਵਿਖਾਵਿਆਂ ਉਪਰ ਬੇਰਹਿਮੀ ਨਾਲ ਲਾਠੀਚਾਰਜ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਪੁਲਿਸ ਵਲੋਂ ਰੋਸ ਪ੍ਰਗਟਾ ਰਹੇ ਇਨ੍ਹਾਂ ਵਿਖਾਵਿਆਂ ਖ਼ਿਲਾਫ਼ ਬਿਨਾ ਭੜਕਾਹਟ ਦੇ ਬੇਰਹਿਮੀ ਨਾਲ ਤਾਕਤ ਵਰਤੀ ਗਈ। ਵਿਖਾਵਾਕਾਰੀਆਂ, ਖ਼ਾਸ ਕਰਕੇ ਔਰਤਾਂ ਨੂੰ ਪੁਲਿਸ ਵਲੋਂ ਮਗਰ ਭੱਜ ਕੇ ਅਤੇ ਘੇਰ-ਘੇਰ ਕੇ ਕੁੱਟਿਆ ਗਿਆ। ਪੁਲਿਸ ਦੀ ਇਹ ਕਾਰਵਾਈ ਉਪ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਅਤੇ ਬੇਰੋਜ਼ਗਾਰ ਜਵਾਨੀ ਦੇ ਸਮਾਜੀ ਸਰੋਕਾਰਾਂ ਤੇ ਹੱਕ-ਜਤਾਈ ਨੂੰ ਕੁਚਲਣ ਦੇ ਮਕਸਦ ਨਾਲ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਵਿਆਪਕ ਬੇਰੋਜ਼ਗਾਰੀ ਅੱਜ ਜੱਗ-ਜ਼ਾਹਿਰ ਹਕੀਕਤ ਹੈ ਜਿਸ ਨੂੰ ਪੰਜਾਬ ਸਰਕਾਰ ਖ਼ੁਦ ਪ੍ਰਵਾਨ ਕਰ ਰਹੀ ਹੈ। ਪਿਛਲੇ ਢਾਈ ਸਾਲਾਂ ਵਿਚ ਇਸ ਨੇ ਸਿਰਫ਼ 6426 ਬੇਰੋਜ਼ਗਾਰਾਂ ਨੂੰ ਹੀ ਰੋਜ਼ਗਾਰ ਦਿੱਤਾ ਹੈ ਜਦਕਿ ਸਿਰਫ਼ ਸਰਕਾਰ ਦੇ ਰੋਜ਼ਗਾਰ ਦਫ਼ਤਰਾਂ ਵਿਚ 3,80,309 ਬੇਰੋਜ਼ਗਾਰਾਂ ਦੇ ਨਾਂ ਦਰਜ਼ ਹਨ। ਇਸ ਹਾਲਤ ਵਿਚ ਅਵਾਮ ਵਲੋਂ ਸਰਕਾਰ ਤੋਂ ਰੋਜ਼ਗਾਰ ਦੀ ਮੰਗ ਕਰਨਾ ਅਤੇ ਜਨਤਕ ਜਵਾਬਦੇਹੀ ਮੰਗਣਾ, ਤੇ ਆਪਣੀਆਂ ਮੰਗਾਂ 'ਤੇ ਜ਼ੋਰ ਦੇਣ ਲਈ ਰੋਸ ਪ੍ਰਦਰਸ਼ਨ ਦਾ ਸਹਾਰਾ ਲੈਣਾ ਹਰ ਨਾਗਰਿਕ ਦਾ ਜਮਹੂਰੀ ਹੱਕ ਹੈ। ਪੰਜਾਬ ਸਰਕਾਰ ਵਲੋਂ ਬੇਰੋਜ਼ਗਾਰੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਮੁਖ਼ਾਤਿਬ ਹੋਣ ਦੀ ਥਾਂ ਮਹਿਜ਼ ਫੋਕੇ ਭਾਸ਼ਨ ਦੇ ਕੇ ਅਤੇ ਲਾਰੇ ਲਾਕੇ ਜਵਾਨੀ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਹਾਲਤ ਐਨੀ ਨਾਜ਼ੁਕ ਬਣ ਚੁੱਕੀ ਹੈ ਕਿ ਜਥੇਬੰਦੀਆਂ ਨੂੰ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਤੋਂ ਗੱਲਬਾਤ ਲਈ ਵਕਤ ਲੈਣ ਖ਼ਾਤਰ ਵੀ ਰੋਸ-ਵਿਖਾਵੇ ਤੇ ਘਿਰਾਓ ਕਰਨੇ ਪੈ ਰਹੇ ਹਨ। ਰੋਜ਼ਗਾਰ ਦੀ ਪੂਰੀ ਤਰ੍ਹਾਂ ਵਾਜਬ ਮੰਗ ਨੂੰ ਸਵੀਕਾਰਨ ਤੋਂ ਟਾਲਾ ਵੱਟਣ ਤੋਂ ਸਪੱਸ਼ਟ ਹੈ ਕਿ ਹੁਕਮਰਾਨ ਲੋਕਾਂ ਦੇ ਸਰੋਕਾਰਾਂ ਨੂੰ ਟਿੱਚ ਸਮਝਦੇ ਹਨ ਤੇ ਉਨ੍ਹਾਂ ਦੀ ਜਥੇਬੰਦ ਆਵਾਜ਼ ਨੂੰ ਡੰਡੇ ਅਤੇ ਦਮਨਕਾਰੀ ਕਾਨੂੰਨਾਂ ਦੇ ਜ਼ੋਰ ਦਬਾਉਣ ਤੇ ਜਮਹੂਰੀ ਹੱਕਾਂ ਦਾ ਘਾਣ ਕਰਨ ਦੀ ਤਾਨਸ਼ਾਹੀ ਨੀਤੀ ਵਿਚ ਵਿਸ਼ਵਾਸ ਰੱਖਦੇ ਹਨ। ਜਮਹੂਰੀਅਤਪਸੰਦ ਤਾਕਤਾਂ ਨੂੰ ਹੁਕਮਰਾਨਾਂ ਤੇ ਰਾਜ-ਮਸ਼ੀਨਰੀ ਦੇ ਇਸ ਫਾਸ਼ੀਵਾਦ ਰੁਝਾਨ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਜਮਹੂਰੀ ਹੱਕਾਂ ਦੀ ਰਾਖੀ ਲਈ ਵਿਸ਼ਾਲ ਜਨਤਕ ਲਹਿਰ ਲਾਮਬੰਦ ਕਰਨੀ ਚਾਹੀਦੀ ਹੈ।

ਮਿਤੀ: 8 ਅਗਸਤ 2014


Tuesday, August 5, 2014

ਪੰਜਾਬ (ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ) ਬਿਲ 2014 ਖਿਲਾਫ਼ ਵਿਸ਼ਾਲ ਜਾਗਰੂਕ ਮੁਹਿੰਮ ਲਾਮਬੰਦ ਕਰੋ।

ਨਾਗਰਿਕਾਂ ਦੇ ਜਮਹੂਰੀ ਅਤੇ ਮੌਲਿਕ ਅਧਿਕਾਰਾਂ ਦਾ ਘਾਣ ਕਰਨ ਦੇ ਚੰਦਰੇ ਇਰਾਦੇ ਨਾਲ ਲਿਆਂਦੇ

ਪੰਜਾਬ (ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ) ਬਿਲ 2014 ਖਿਲਾਫ਼
ਵਿਸ਼ਾਲ ਜਾਗਰੂਕ ਮੁਹਿੰਮ ਲਾਮਬੰਦ ਕਰੋ।
 ਰਾਜ ਜਦੋਂ ਆਪਣੇ ਨਾਗਰਿਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੋਂ ਅਸਮਰੱਥ ਰਹਿੰਦਾ ਹੈ ਤਾਂ ਉਹ ਰਾਜਕੀ ਢਾਂਚੇ ਨੂੰ ਮਜ਼ਬੂਤ ਕਰਦਿਆਂ ਅਥਾਹ ਕਾਨੂੰਨੀ ਸ਼ਕਤੀਆਂ ਹਾਸਲ ਕਰਨ ਵੱਲ ਵੱਧਦਾ ਹੈ। ਇੰਝ ਕਰਦਿਆਂ ਉਹ ਆਪਣੇ ਸੰਵਿਧਾਨ ਵਿੱਚ ਦਿੱਤੇ ਅਧਿਕਾਰਾਂ ਨੂੰ ਵੀ ਦਰੜਨ ਤੋਂ ਗੁਰੇਜ਼ ਨਹੀਂ ਕਰਦਾ। ਇੰਝ ਸਮਝ ਲੈਣਾ ਚਾਹੀਦਾ ਹੈ ਕਿ ਕਾਨੂੰਨ ਸਮੇਂ ਦੇ ਰਾਜਸੀ ਪ੍ਰਬੰਧ ਦੀਆਂ ਲੋੜਾਂ ਅਤੇ ਇਛਾਵਾਂ ਦਾ ਖੁੱਲਾ ਪ੍ਰਗਟਾਅ ਹੁੰਦਾ ਹੈ। ਪੰਜਾਬ ਦੀ ਅਕਾਲੀ ਭਾਜਪਾ ਹਕੂਮਤ ਵੱਲੋਂ ਪਾਸ ਕੀਤਾ ਗਿਆ ਪੰਜਾਬ (ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ) ਬਿਲ 2014 ਨੂੰ ਇਸੇ ਸੰਦਰਭ ਵਿੱਚ ਹੀ ਵੇਖਿਆ ਜਾਣਾ ਚਾਹੀਦਾ ਹੈ। ਇਸ ਦਾ ਨਾਮ ਜਿੰਨਾ ਭੁਲੇਖਾ ਪਾਊ ਹੈ, ਤੱਤ ਓਨਾ ਹੀ ਖ਼ਤਰਨਾਕ ਹੈ। ਇਹ ਕਾਨੂੰਨ ਨਾ ਸਿਰਫ਼ ਸੰਵਿਧਾਨ ਦੀ ਧਾਰਾ 19 ਅਨੁਸਾਰ ਨਾਗਰਿਕਾਂ ਦੇ ਬੋਲਣ, ਇਕੱਠੇ ਹੋਣ, ਯੂਨੀਅਨ ਬਣਾਉਣ, ਵਿਚਾਰ ਅਤੇ ਰੋਸ ਪ੍ਰਗਟ ਕਰਨ ਦੇ ਅਧਿਕਾਰਾਂ ਨੂੰ ਹੀ ਕੁਚਲਦਾ ਹੈ ਸਗੋਂ ਇਸਦੀਆਂ ਸੱਭ ਤੋਂ ਖਤਰਨਾਕ ‘ਜਾਇਦਾਦ ਜ਼ਬਤੀ ਦੇ ਕਾਨੂੰਨ’ ਵਰਗੀਆਂ ਮੱਦਾਂ ਅੰਗਰੇਜ਼ੀ ਹਕੂਮਤ ਦੇ ਜ਼ਾਲਮ ਦੌਰ ਨੂੰ ਦੁਹਰਾਉਣ ਵਾਲੀਆਂ ਹਨ।
ਮੌਜੂਦਾ ਸੰਵਿਧਾਨਕ ਅਧਿਕਾਰ ਭਾਰਤੀ ਲੋਕਾਂ ਨੇ ਬਸਤੀਵਾਦੀ ਅੰਗਰੇਜ਼ ਹਕੂਮਤ ਵਿਰੁੱਧ ਲੱਗਭਗ 200 ਸਾਲ ਦੀ ਲੰਬੀ ਲੜਾਈ ਦੇ ਬਾਅਦ ਹਾਸਲ ਕੀਤੇ ਸਨ। ਇਸੇ ਆਜ਼ਾਦੀ ਦੀ ਲੜਾਈ ’ਚ ਵਿਅਕਤੀਆਂ ਜਾਂ ਨਾਗਰਿਕਾਂ ਦੀ ਨਿੱਜੀ ਆਜ਼ਾਦੀ, ਸਵੈਮਾਣ ਨਾਲ ਜਿਉਣ ਦਾ ਹੱਕ ਅਤੇ ਇਸ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦਾ ਹੱਕ ਦੇ ਮੁੱਦੇ ਉਭਰੇ ਜਿਨ੍ਹਾਂ ਨੂੰ 1947 ਵਿੱਚ ਬਰਤਾਨਵੀ ਹਕੂਮਤ ਦੇ ਚਲੇ ਜਾਣ ਪਿੱਛੋਂ ਨਵੀ ਬਣੀ ਹਕੂਮਤ ਨੂੰ ਸੰਵਿਧਾਨ ਵਿੱਚ ਦਰਜ਼ ਕਰਨਾ ਪਿਆ ਸੀ। ਪਿਛਲੇਰੇ 67 ਸਾਲਾਂ ਤੋਂ ਭਾਰਤੀ ਹਕੂਮਤ ਇਹਨਾਂ ਹੱਕਾਂ ਨੂੰ ਨਾ ਸਿਰਫ਼ ਸਹਿਜੇ ਸਹਿਜੇ ਛਾਂਗਦੀ ਰਹੀ ਸਗੋਂ ਰਾਜ ਵੱਲੋਂ ਆਪਣੇ ਹੱਕਾਂ ਲਈ ਲੜ੍ਹਨ ਵਾਲੇ ਲੋਕਾਂ ਨੂੰ ਕੁਚਲਣ ਲਈ ਲਗਾਤਾਰ ਤਿੱਖੇ ਦਮਨਕਾਰੀ ਕਾਨੂੰਨ ਲਿਆਂਦੇ ਗਏ ਅਤੇ ਲਿਆਂਦੇ ਜਾ ਰਹੇ ਹਨ।

ਲੋਕਾਂ ਦੀਆਂ ਲੋੜਾਂ ਦੀ ਚਿੰਤਾ ਨਹੀਂ: ਪੰਜਾਬ ਦੀ ਮੌਜੂਦਾ ਹਕੁਮਤ ਵੱਲੋਂ ਲਿਆਂਦੇ ਗਏ ਕਾਨੂੰਨ ਕਿ ਰਾਜ ਨੂੰ ਆਪਣੇ ਲੋਕਾਂ ਦੀ ਚਿੰਤਾ ਨਹੀਂ ਸਗੋਂ ਜਾਇਦਾਦਾਂ (ਪੂੰਜੀ) ਨੂੰ ਸੁਰੱਖਿਅਤ ਕਰਨ ਦੀ ਚਿੰਤਾ ਹੈ। ਰਾਜ ਦੇ ਏਜੰਡੇ ਉਪਰ ਉਹਨਾਂ ਨੂੰ ਸਵੈਮਾਣ ਵਾਲੀ ਜ਼ਿੰਦਗੀ ਦੇਣਾ ਨਹੀਂ (ਜਿਸ ’ਚ ਵਿਦਿਆ ਹਾਸਲ ਕਰਨਾ, ਸਿਹਤ, ਰੋਜ਼ਗਾਰ, ਰਿਹਾਇਸ਼, ਚੰਗਾ ਨਰੋਆ ਸਮਾਜ ਅਤੇ ਵਿਕਾਸਸ਼ੀਲ ਪ੍ਰਬੰਧ ਦੇਣਾ ਆਦਿ ਸਮਾਜ ਦੀਆਂ ਅਣਸਰਦੀਆਂ ਜ਼ਰੂਰਤਾਂ ਸ਼ਾਮਲ ਹਨ) ਸਗੋਂ ਇਸ ਦੀ ਮੰਗ ਕਰਦੇ ਲੋਕਾਂ ਨੂੰ ਰਾਜ ਦੇ ਡੰਡੇ ਜ਼ੋਰ ਕੁਚਲਣਾ ਹੈ।

ਜਮਹੂਰੀ ਹੱਕਾਂ ਨੂੰ ਭੰਨਤੋੜੂ ਕਾਰਵਾਈਆਂ ਵਿੱਚ ਦਰਜ਼:-ਧਰਨਾ ਲਾਉਣਾ, ਪ੍ਰਦਰਸ਼ਨ ਕਰਨਾ, ਜਲੂਸ ਜਾਂ ਮੁਜਾਹਰਾ ਕਰਨਾ, ਜਾਂ ਆਵਾਜਾਈ ਰੋਕਣਾ ਕਾਨੂੰਨੀ ਅਧਿਕਾਰਾਂ ਦੇ ਘੇਰੇ ਵਿੱਚ ਹਨ। ਜਦੋਂ ਹਕੂਮਤ ਲੋਕ ਹਿੱਤਾਂ ਦੀ ਮੁਜਰਮਾਨਾ ਅਣਦੇਖੀ ਕਰਦੀ ਹੈ ਤਾਂ ਹਕੂਮਤ ਉਪਰ ਦਬਾਅ ਬਣਾਉਣ ਅਤੇ ਆਪਣੇ ਹਿੱਤਾਂ ਦੀ ਰਾਖੀ ਲਈ ਲੋਕਾਂ ਕੋਲ ਇਹ ਜਮਹੂਰੀ ਹੱਕ ਇਕ ਪ੍ਰਭਾਵਸ਼ਾਲੀ ਸਾਧਨ ਹਨ। ਇਹ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਚਾਰਟਰ ਜਿਸ ਉਪਰ ਭਾਰਤੀ ਹਕੂਮਤ ਨੇ ਵੀ ਸਹਿਮਤੀ ਦਿੱਤੀ ਹੋਈ ਹੈ, ਦਾ ਹਿੱਸਾ ਹਨ। ਇਹਨਾਂ ਮੁਤਾਬਕ ਕੋਈ ਵੀ ਵਰਗ ਆਪਣੀਆਂ ਹੱਕੀ ਮੰਗਾਂ ਅਤੇ ਜਾਇਜ਼ ਉਦੇਸ਼ਾਂ ਲਈ ਵਿਸ਼ਾਲ ਸਹਿਮਤੀ ਬਣਾਉਣ ਹਿੱਤ ਇਹਨਾਂ ਦੀ ਵਰਤੋਂ ਦਾ ਅਧਿਕਾਰ ਰੱਖਦਾ ਹੈ। ਪਰ ਪੰਜਾਬ ਸਰਕਾਰ ਨੇ ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿਲ-2014 ਇਸ ਬਹਾਨੇ ਲਿਆਂਦਾ ਹੈ ਕਿ “ਐਜੀਟੇਸ਼ਨ, ਸਟਰਾਈਕ, ਹੜਤਾਲ, ਧਰਨਾ, ਬੰਦ, ਮੁਜ਼ਾਹਰਾ, ਮਾਰਚ ਜਾਂ ਜਲੂਸ; ਜਾ ਰੇਲ ਜਾਂ ਸੜਕ ਰੋਕਣਾ ਨੁਕਸਾਨ ਕਰਨ ਵਾਲੀਆਂ ਕਾਰਵਾਈਆਂ ਹਨ ਜਿਹਨਾਂ ਨੂੰ ਰੋਕਣ ਲਈ ਇੱਕ ਅਜਿਹੇ ਕਾਨੂੰਨ ਦੀ ਲੋੜ ਹੈ”। ਇਸ ਕਰਕੇ ਹਕੂਮਤ ਨੇ ਇਹਨਾਂ ਸਾਰੇ ਜਮਹੂਰੀ ਹੱਕਾਂ ਨੂੰ ਭੰਨਤੋੜੂ ਕਾਰਵਾਈਆਂ ਵਿੱਚ ਦਰਜ਼ ਕਰਕੇ ਇੱਕ ਹੀ ਝੱਟਕੇ ‘ਚ ਲੇਬਰ ਕਾਨੂੰਨਾਂ ਅਤੇ ਨਾਗਿਰਕਾਂ ਦੇ ਮੌਲਿਕ ਅਧਿਕਾਰਾਂ ਨੂੰ ਖੋਹ ਲਿਆ ਹੈ।
ਹਕੂਮਤ ਦੀ ਦਲੀਲ ਹੈ ਕਿ ਉਪਰੋਕਤ ਸ਼ਕਲਾਂ ’ਚ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ, ਯੂਨੀਅਨਾਂ, ਜਾਂ ਪਾਰਟੀਆਂ ਨੂੰ ਅਜਿਹੀਆਂ ਕਾਰਵਾਈਆਂ ਨੂੰ ਜਥੇਬੰਦ ਕਰਨ, ਉਕਸਾਉਣ ਜਾ ਸਾਜ਼ਿਸ਼ ਕਰਨ ਦੀ ਸਲਾਹ ਦੇਣ ਜਾਂ ਮਾਰਗ ਦਰਸ਼ਨ ਕਰਨ ਜਾਂ ਹਿੱਸਾ ਲੈਣ ਵਾਲੇ ਦੋਸ਼ੀ ਮੰਨਿਆ ਜਾਵੇਗਾ। ਹਕੀਕਤ ਇਹ ਹੈ ਕਿ ਹਰ ਜਥੇਬੰਦੀ ਦੇ ਐਲਾਨੀਆਂ ਸੰਵਿਧਾਨ ਅਤੇ ਐਲਾਨਾਮੇ ਹਨ ਜਿਹਨਾਂ ਵਿੱਚ ਉਹਨਾਂ ਦੇ ਉਦੇਸ਼ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਪੱਸ਼ਟ ਦਰਜ਼ ਹੁੰਦੇ ਹਨ ਅਤੇ ਕਿਸੇ ਵੀ ਜਥੇਬੰਦੀ ਦਾ ਭੰਨਤੋੜ ਜਾਂ ਨੁਕਸਾਨ ਪਹੁੰਚਾਉਣ ਦਾ ਟੀਚਾ ਨਹੀਂ ਹੁੰਦਾ। ਭੰਨਤੋੜ ਜਾਂ ਨੁਕਸਾਨ ਹਕੂਮਤੀ ਮਸ਼ੀਨਰੀ ਵੱਲੋਂ ਕੀਤੀ ਇੱਕ ਵਿਸ਼ੇਸ਼ ਭੜਕਾਹਟ ਜਾਂ ਸਾਜ਼ਿਸ਼ ਦਾ ਸਿੱਟਾ ਹੁੰਦਾ ਹੈ।
ਕਾਰਬਾਰੀ ਨੁਕਸਾਨ ਜਾਂ ਘਾਟਾ ਵੀ ਜੁਰਮ ਦੇ ਘੇਰੇ ਵਿੱਚ:- ਇਸ ਕਾਲੇ ਕਾਨੂੰਨ ਵਿੱਚ ਜੁਰਮ ਸਿਰਫ਼ ਭੰਨਤੋੜ ਤੱਕ ਸੀਮਤ ਨਹੀਂ ਸਗੋਂ ਸਾਜ਼ਿਸ਼ੀ ਢੰਗ ਨਾਲ ਉਸ ਤੋਂ ਵੀ ਅੱਗੇ ਜਾਂਦਿਆਂ ਇਸ ਵਿੱਚ ਰੋਸ ਪ੍ਰਗਟ ਕਰਨ ਦੀਆਂ ਕਾਰਵਾਈਆਂ ਨਾਲ ਹੋਏ ‘‘ਕਾਰਬਾਰੀ ਨੁਕਸਾਨ ਜਾਂ ਘਾਟੇ’’ ਨੂੰ ਵੀ ਇਸ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਪਰ ਜਦੋਂ ਹਕੂਮਤੀ ਲੀਡਰਾਂ ਨੇ ਲੰਘਣਾ ਹੋਵੇ ਤਾਂ ਰਾਹ ਬੰਦ ਕਰਕੇ ਟਰੈਫਿਕ ਰੋਕ ਦਿੱਤਾ ਜਾਂਦਾ ਹੈ, ਇਸ ਦੌਰਾਨ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਜਾਂ ਨੁਕਸਾਨ ਦੀ ਪੂਰਤੀ ਕਰਨ ਲਈ ਨਾ ਤਾਂ ਕੋਈ ਕਾਨੂੰਨ ਹੈ ਅਤੇ ਨਾ ਹੀ ਹਕੂਮਤ ਨੂੰ ਇਸ ਨਾਲ ਕੋਈ ਸਰੋਕਾਰ ਹੈ।
ਕਾਨੂੰਨੀ ਬੇਸਮਝੀ ਦਾ ਧੋਖੇ ਭਰਿਆ ਪ੍ਰਗਟਾਵਾ:- ਇਹ ਬਿਲ ਲਿਆਉਣ ਵਾਲੇ ਇਸ ਤਰਾਂ ਦਿਖਾਵਾ ਕਰ ਰਹੇ ਹਨ ਕਿ ਜਾਇਦਾਦ ਦੀ ਸੁਰੱਖਿਆ ਲਈ ਕੋਈ ਕਾਨੂੰਨ ਨਹੀਂ ਹੈ। ਜਾਏਦਾਦ ਦੇ ਨੁਕਸਾਨ ਬਾਰੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ 1984 ਅਤੇ ਭਾਰਤੀ ਦੰਡਵਾਲੀ ਵਿਚ 425 ਤੋਂ ਲੇਕੇ 440 ਤਕ ਸਰਾਰਤ ਦੇ ਨਾਂ ਹੇਠ ਵਿਸਤਾਰਤ ਧਾਰਾਵਾਂ ਦਰਜ ਹਨ ਜਿਸ ਨਾਲ ਸਰਕਾਰ ਮਨਮਰਜੀ ਦੀ ਪਰਭਾਸ਼ ਨਹੀ ਵਰਤ ਸਕਦੀ। ਨੁਕਸਾਨ ਕਰੂ ਕਾਰਵਾਈ(damaging act) ਤਾਂ ਅੰਗਰੇਜੀ ਦੀ ਸ਼ਬਦਾਵਲੀ ਵਿਚ ਵੀ ਨਹੀ ਹੈ ,ਕਾਨੂੰਨੀ ਸ਼ਬਦਾਵਲੀ ਵਿਚ ਤਾਂ ਕੀ ਹੋਣਾ ਹੈ। ਸੋ ਕਾਨੂੰਨ ਨਾ ਹੋ ਕੇ ਸਰਕਾਰ ਦਾ ਨਾਦਰਸ਼ਾਹੀ ਫੁਰਮਾਨ ਹੈ।

ਇਨਸਾਫ ਦੀ ਵਿਧੀ ਵਿੱਚ ਫੇਰਬਦਲ ਨਾਲ ਹਕੂਮਤ ਦੀ ਵਧਦੀ ਦਖਲ ਅੰਦਾਜ਼ੀ
ਇਸ ਕਾਲੇ ਬਿਲ ਅਨੁਸਾਰ ਕੇਸ ਬਣਾਉਣ, ਚਲਾਉਣ, ਸਜ਼ਾ ਦਿਵਾਉਣ ਜਾਂ ਨੁਕਸਾਨ ਮਿਥਣ ਲਈ ਕੋਈ ਮੌਕੇ ਦੀ ਗਵਾਹੀ ਦੀ ਲੋੜ ਨਹੀਂ ਹੋਵੇਗੀ। ਇਕ ਹਵਾਲਦਾਰ ਵੱਲੋਂ ਦਰਜ਼ ਕੇਸ ਅਤੇ ਉਸਦੀ ਹਮਾਇਤ ਵਿੱਚ ਪੁਲਸ ਵੱਲੋਂ ਬਣਾਈ ਗਈ ਇੱਕ ਵੀਡੀਓ ਹੀ ਇੱਕੋ ਇੱਕ ਤਸੱਲੀਬਖਸ਼ ਸਬੂਤ ਅਤੇ ਗਵਾਹੀ ਮੰਨੀ ਜਾਵੇਗੀ (ਭਾਗ 10)। ਪੰਜਾਬ ਪੁਲੀਸ ਵੱਲੋਂ ਡਿਜ਼ੀਟਲ ਸਬੂਤ/ਗਵਾਹੀਆਂ ਕਿਵੇਂ ਬਣਾਈਆਂ ਜਾਣਗੀਆਂ ਉਹ ਕਿਸੇ ਨੂੰ ਭੁੱਲਿਆ ਹੋਇਆ ਨਹੀਂ। ਹਾਲਾਂਕਿ ਡਿਜ਼ੀਟਲ ਗਵਾਹੀ ਨੂੰ ਹੁਣ ਤੱਕ ਕਿਸੇ ਵੀ ਅਦਾਲਤ ਨੇ ਹੂਬਹੂ ਪ੍ਰਵਾਨ ਨਹੀਂ ਕੀਤਾ। ਪਰ ਇਹ ਬਿਲ 2014 ਵੀਡੀਓਗ੍ਰਾਫੀ ਨੂੰ ਇੱਕੋ ਇੱਕ ਸਬੂਤ ਬਣਾਕੇ ਨਿਆਂ ਦੀ ਪ੍ਰਕਿ੍ਰਆ ਨੂੰ ਹੀ ਬਦਲ ਦਿੰਦਾ ਹੈ।

ਇਹ ਪੁਲਸੀਕਰਨ ਵੱਲ ਵਧ ਰਹੇ ਰਾਜ ਵਲੋਂ ਜੁਡੀਸ਼ਰੀ ਦੇ ਅਧਿਕਾਰਾਂ ਨੂੰ ਖ਼ੋਰਾ ਵੀ ਹੈ। ਨੁਕਸਾਨ ਤੈਅ ਕਰਨ ਦਾ ਅਧਿਕਾਰ ਵੀ ਜੁਡੀਸ਼ਰੀ ਤੋਂ ਖੋਹ ਕੇ ਲਿਆ ਗਿਆ ਹੈ। ਬਿਲ ਮੁਤਾਬਕ (ਭਾਗ 6/2) ਇਸ ਮਕਸਦ ਲਈ ਇੱਕ ਯੋਗ ਅਥਾਰਟੀ ਦਾ ਗਠਨ ਕੀਤਾ ਜਾਵੇਗਾ। ਇਹ ਅਥਾਰਟੀ ਕਾਰਵਾਈ ਨਾਲ ਹੋਈ ਭੰਨਤੋੜ ਜਾਂ ਕਾਰੋਬਾਰੀ ਨੁਕਸਾਨ ਨੂੰ ਨਿਸ਼ਚਿਤ ਕਰਨ ਲਈ ਪੁਲਿਸ ਦੀ ਬਣਾਈ ਵੀਡੀਓ ਨੂੰ ਅਧਾਰ ਬਣਾਵੇਗੀ। ਇਸ ਦੀ ਵਸੂਲੀ ਨੁਕਸਾਨ ਕਰਨ ਵਾਲੀਆਂ ਤਾਕਤਾਂ (ਭਾਵ ਸੰਘਰਸ਼ਸ਼ੀਲ ਤਾਕਤਾਂ) ਤੋਂ ਕੀਤੀ ਜਾਵੇਗੀ। ਭਾਵੇਂ ਉਹ ਕਾਰਵਾਈ ਵਿੱਚ ਹਿੱਸਾ ਨਾ ਵੀ ਲੈਣ। ਇਸ ਉਪਰ ਨਜ਼ਰਸਾਨੀ ਅਦਾਲਤ ਨਹੀਂ ਸਰਕਾਰ ਹੀ ਕਰੇਗੀ।
ਜਾਇਦਾਦ ਕੁਰਕ ਦੇ ਬਸਤੀਵਾਦੀ ਕਾਨੂੰਨ ਦੀ ਨਕਲ:-ਇਸ ਦੀ ਵਸੂਲੀ ਦਾ ਢੰਗ ਧਾਰਾ 6(2) ਮੁਤਾਬਿਕ ਦੋਸ਼ੀ ਪਾਏ ਗਏ ਵਿਅਕਤੀ ਦੀਆਂ ਜਾਇਦਾਦਾਂ ਨੂੰ ਜ਼ਬਤ ਭਾਵ ਕੁਰਕ ਕਰਕੇ ਵਸੂਲਿਆਂ ਜਾਵੇਗਾ। ਹਕੂਮਤ ਦੀ ਮਨਸ਼ਾ ਪਰਿਵਾਰ ਦੀ ਆਰਥਕਤਾ ਨੂੰ ਸੱਟ ਮਾਰ ਕੇ ਪੂਰੇ ਪਰਿਵਾਰ ਨੂੰ ਸਜ਼ਾ ਦਾ ਭਾਗੀਦਾਰ ਬਣਾਉਣਾ ਹੈ। ਚੇਤੇ ਰਹੇ ਕਿ ਬਰਤਾਨਵੀ ਹਕੂਮਤ ਨੇ ਅਜਿਹੇ ਕਾਨੂੰਨ ਬਸਤੀਵਾਦੀ ਰਾਜ ਦੌਰਾਨ ਲਿਆਂਦੇ ਸਨ। ਜੇ ਕਿਸਾਨ ਮਾਲੀਆ ਨਹੀਂ ਤਾਰਦਾ ਤਾਂ ਉਸਦੀ ਜ਼ਮੀਨ ਕੁਰਕ ਕਰ ਦਿਉ ਜਾਂ ਗ਼ਦਰ ਪਾਰਟੀ ਦੇ ਸਮੇਂ ਤੋਂ ਅਜਿਹੀਆਂ ਲਹਿਰਾਂ ਵਿੱਚ ਹਿੱਸਾ ਲੈਣ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ। ਪਹਿਲਾਂ ਭਾਰਤੀ ਹਕੂਮਤ ਨੇ ਬੈਂਕ ਕਰਜ਼ੇ ਦੀ ਵਸੂਲੀ ਲਈ ਡਿਫਾਲਟਰਾਂ ਦੀ ਜ਼ਮੀਨ ਕੁਰਕ ਕਰਨ ਲਈ ਕਾਨੂੰਨ ਬਣਾਇਆ। ਹੁਣ ਪੰਜਾਬ ਸਰਕਾਰ ਨੇ ਵੀ ਬਰਤਾਨਵੀ ਮੁਰਦੇ ਮੋਢਿਆਂ ਉਪਰ ਚੱਕ ਲਏ ਹਨ।
ਸਰਕਾਰ ਦੀ ਨੀਤੀ ਜਨਤਕ ਸਾਧਨਾਂ ਅਤੇ ਕੁਦਰਤੀ ਖਜ਼ਾਨਿਆਂ ਅਤੇ ਲੋਕਾਂ ਦੇ ਸਾਧਨ ਖੋਹ ਕੇ/ਕੁਰਕ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਹੈ। ਸੋ ਇਹ ਅੰਗਰੇਜੀ ਰਾਜ ਦੀ ਉਸ ਨੀਤੀ ਦਾ ਮੁੜ ਪਰਗਟਾਵਾ ਹੈ ਜਿਸ ਵਿਚ ਦੇਸ਼ਭਗਤਾਂ ਦੀਆਂ ਜਾਏਦਾਦਾਂ ਜਬਤ ਕਰਕੇ ਆਪਨੇ ਪਿਠੂਆਂ ਨੂੰ ਵੰਡੀਆਂ ਜਾਂਦੀਆਂ ਸਨ। ਕਿਉਂਕਿ ਉਸ ਜਾਤ ਦੇ ਲੋਗ ਅੱਜ ਰਾਜ ਕਰਦੀਆ ਕਤਾਰਾਂ ਦੇ ਮੋਹਰੀ ਹਨ।
ਬਸਤੀਵਾਦੀ ਰਾਜ ਸਮੇਂ ਦੇ ਹਵਾਲਦਾਰੀ ਰਾਜ ਦਾ ਨਮੂਨਾ: ਕਾਲੇ ਬਿਲ 2014 ਅਨੁਸਾਰ ਕੇਸ ਦਰਜ਼ ਕਰਨ ਦੇ ਅਧਿਕਾਰ ਹੈੱਡ ਕਾਂਸਟੇਬਲ (ਹੌਲਦਾਰ) ਪੱਧਰ ਦੇ ਆਮ ਮੁਲਾਜ਼ਮ ਨੂੰ ਦੇ ਦਿੱਤੇ ਗਏ ਹਨ ਜਦੋਂ ਕਿ ਪਹਿਲੀ ਕਾਨੂੰਨੀ ਪ੍ਰਕਿ੍ਰਆਂ ਵਿੱਚ ਡੀਐਸ ਪੀ ਦੇ ਅਹੁਦੇ ਤੋਂ ਹੇਠਲਾ ਅਧਿਕਾਰੀ ਕੇਸ ਦਰਜ਼ ਕਰਨ ਦੀ ਸਿਫਾਰਸ਼ ਨਹੀਂ ਕਰ ਸਕਦਾ। ਇਹ ਬਸਤੀਵਾਦ ਦੇ ਹੋਲਦਾਰੀ ਰਾਜ ਨੂੰ ਮੁੜ ਲੈ ਕੇ ਆਇਆ ਹੈ।
ਪੁਲਸ ਸਹਿਮਤੀ ਬਿਨਾਂ ਜਮਾਨਤ ਨਹੀਂ: ਬਿਲ ਦੇ ਭਾਗ (8/1-2) ਮੁਤਾਬਿਕ ਅਜਿਹੇ ਜੁਰਮਾਂ ਦੀ ਜਮਾਨਤ ਮੈਜਿਸਟਰੇਟ ਵੀ ਨਹੀਂ ਕਰ ਸਕੇਗਾ। ਪੁਲਸ ਦਾ ਪੱਖ ਸੁਣੇ (ਪੁਲਸ ਦੀ ਸਹਿਮਤੀ) ਬਿਨਾਂ ਜਮਾਨਤ ਨਹੀਂ ਹੋ ਸਕੇਗੀ। ਰਾਜ ਦੀ ਮਰਜ਼ੀ ਹੈ ਕਿ ਕਿਸੇ ਆਗੂ ਨੂੰ ਕਿੰਨਾ ਚਿਰ ਸੀਖਾਂ ਪਿਛੇ ਰੱਖਣਾ ਹੈ। ਛੱਡਣਾ ਵੀ ਹੈ ਜਾਂ ਨਹੀਂ ਕਿਉਂਕਿ ਸਰਕਾਰੀ ਪੱਖ ਦੇ ਪੇਸ਼ ਹੋਣ ਲਈ ਕੋਈ ਸਮਾਂ ਸੀਮਾਂ ਨਹੀਂ ਰੱਖੀ ਗਈ।
ਅਦਾਲਤ ਨੂੰ ਹਕੂਮਤੀ ਫਰਮਾਨ:ਸਰਕਾਰ ਨੇ ਇਸ “ਜੁਰਮ” ਦੀ ਘੱਟੋਘੱਟ ਸਜ਼ਾ ਤੈਅ ਕਰਕੇ ਅਦਾਲਤ ਨੂੰ ਇਸ ਦਾ ਹੁਕਮ ਸੁਣਾ ਦਿੱਤਾ ਹੈ। ਧਾਰਾ 3(5) ਮੁਤਾਬਿਕ ਇਸ ਹੇਠ ਸਜ਼ਾ ਤਿੰਨ ਸਾਲ ਅਤੇ ਇੱਕ ਲੱਖ ਰੁਪਏ ਜੁਰਮਾਨਾ , ਅਗਜਨੀ ਜਾਂ ਫਿਸਫੋਟ ਦੀ ਘਟਨਾ ਵਿੱਚ ਸਜ਼ਾ ਘੱਟੋ ਘੱਟ ਇੱਕ ਤੋਂ ਪੰਜ ਸਾਲ ਤੱਕ ਅਤੇ ਤਿੰਨ ਲੱਖ ਤੱਕ ਜੁਰਮਾਨਾ ਤਹਿ ਹੈ। ਇੱਕ ਸਾਲ ਤੋਂ ਘੱਟ ਸਜ਼ਾ ਦੇਣ ਦੀ ਸੂਰਤ ’ਚ ਅਦਾਲਤ ਨੂੰ ਉਲਟਾ ਸਰਕਾਰ ਨੂੰ ਜਵਾਬਦੇਹ ਹੋਣਾ ਪਵੇਗਾ। ਇਸ ਤੋਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਹੁਕਮਰਾਨ ਨਿਆਂ-ਪ੍ਰਣਾਲੀ ਨੂੰ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਦਾ ਸੰਦ ਬਣਾਉਣ ’ਤੇ ਤੁਲੇ ਹੋਏ ਹਨ।
ਇਨਸਾਫ ਦਾ ਮੂਲ ਤਕਾਜਾ ਹੈ ਕਿ ਸਰਕਾਰੀ ਕਾਰਜਕਾਰਨੀ ਦੀ ਮਨਮਰਜੀ ਤੋਂ ਨਾਗਰਿਕਾਂ ਨੂੰ ਬਚਾਇਆ ਜਾ ਸਕੇ ਪਰ ਇਸ ਕਾਨੂੰਨਾਂ ਨੇ ਇਸ ਮੂਲ ਅਧਾਰ ਨੂੰ ਤਬਾਹ ਕਰ ਕੇ ਕਾਨੂੰਨ ਦੇ ਮੂੰਹ ਤੇ ਕਾਲਕ ਪੋਤ ਕੇ ਜੁਲਮੀ ਕਾਲੇ ਕਾਨੂੰਨਾਂ ਦੀ ਫਰਿਸਤ ਵਿਚ ਨਾਂ ਦਰਜ ਕਰਵਾ ਲਿਆ ਹੈ।

ਕਿਸੇ ਦੇਸ਼ ਕੌਮ ਦੀ ਅਸਲ ਪੂੰਜੀ ਲੋਕ ਹੁੰਦੇ ਹਨ। ਇਸ ਕਿਰਤ ਸ਼ਕਤੀ ਦੀ ਸੁਰੱਖਿਆ ਦੀ ਜ਼ੁੰਮੇਵਾਰੀ ਹਕੂਮਤ ਦੀ ਬਣਦੀ ਹੈ। ਜਦੋਂ ਹਕੂਮਤ ਨੂੰ ਭੁੱਖ ਨਾਲ ਮਰਨ ਵਾਲੇ ਨਾਗਰਿਕਾਂ, ਬੇਰੋਜ਼ਗਾਰ ਨੌਜਵਾਨਾਂ ਅਤੇ ਤਬਾਹੀ ਦੇ ਮੂੰਹ ਆਏ ਤੇ ਖੁਦਕਸ਼ੀਆਂ ਕਰ ਰਹੇ ਕਿਸਾਨਾਂ-ਮਜ਼ਦੂਰਾਂ ਦੀ ਚਿੰਤਾ ਨਾ ਹੋਵੇ, ਖੇਤੀ ਅਤੇ ਛੋਟੇ ਕਾਰੋਬਾਰੀਏ ਉਜੜ ਰਹੇ ਹੋਣ, ਸਿਹਤ ਸਹੂਲਤਾਂ ਵਗੈਰ ਲੱਖਾਂ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹੋਣ ਅਤੇ ਲੋਕ ਵਿਦਿਆ ਤੋਂ ਵਾਂਝੇ ਹੋਣ ਪਰ ਹਕੂਮਤ ਇਹਨਾਂ ਮੁੱਢਲੀਆਂ ਮਨੁੱਖੀ ਜ਼ਰੂਰਤਾਂ ਨੂੰ ਨਿੱਜੀ ਖੇਤਰ ਦੇ ਰਹਿਮੋ ਕਰਮ ਤੇ ਛੱਡ ਦੇਵੇ। ਜਿਥੇ ਹਕੂਮਤ ਜਾਇਦਾਦ (ਪੂੰਜੀ) ਦੀ ਹਿਫਾਜ਼ਤ ਲਈ ਪੱਬਾਂ ਭਾਰ ਹੋਈ ਹੋਵੇ ਅਤੇ ਲੋਕ ਵਿਰੋਧੀ ਭੂਮੀ ਗ੍ਰਹਿਣ ਬਿਲ ਵਿੱਚ ਸੋਧ ਕਰਕੇ ਕਾਰਪੋਰੇਟ ਪੱਖੀ ਧਾਰਾਵਾਂ ਲਿਆਕੇ ਲੋਕਾਂ ਦੀ ਜ਼ਮੀਨ ਖੋਹਣ ’ਤੇ ਤੁਲੀ ਹੋਵੇ। ਤਾਂ ਲੋਕਾਂ ਕੋਲ ਸੰਘਰਸ਼ ਤੋਂ ਬਿਨਾਂ ਕੋਈ ਰਾਹ ਨਹੀਂ ਬੱਚਦਾ। ਇਹਨਾਂ ਸੰਘਰਸ਼ਾਂ ਨੂੰ ਰੋਕਣ ਦੇ ਮਕਸਦ ਨਾਲ ਹੀ ਇਹ ਕਾਲਾ ਬਿੱਲ 2014 ਲਿਆਂਦਾ ਗਿਆ।
1947 ਤੋਂ ਲੈ ਕੇ ਵਾਰੋਵਾਰੀ ਸੱਤਾਧਾਰੀ ਰਹੀਆਂ ਹਕੂਮਤਾਂ ਵੱਲੋਂ ਪਾਸ ਕੀਤੇ ਅਫਸਪਾ, ਗੈਰ-ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ, ਪਬਲਿਕ ਸੇਫਟੀ ਐਕਟ ਵਰਗੇ ਬੇਸ਼ੁਮਾਰ ਕਾਨੂੰਨਾਂ ਨੇ ਲੋਕਾਈ ਦਾ ਜਿਊਣਾ ਪਹਿਲਾਂ ਹੀ ਦੁੱਭਰ ਕੀਤਾ ਹੋਇਆ ਹੈ। ਖ਼ੁਦ ਪੰਜਾਬ ਸਰਕਾਰ ਨੇ 7 ਮਾਰਚ 2013 ਦੇ ਹੁਕਮਾਂ ਨਾਲ ਡਿਵੀਜਨ ਪੱਧਰ ਤੱਕ ਆਬਾਦੀ ਤੋਂ ਦੂਰ ਨਿਸ਼ਚਿਤ ਥਾਵਾਂ ਤੋਂ ਬਿਨਾਂ ਸ਼ਹਿਰਾਂ ਵਿੱਚ ਧਰਨੇ ਮੁਜ਼ਾਰਿਆਂ ਉਪਰ ਪੂਰਨ ਪਾਬੰਦੀ ਲਾ ਰੱਖੀ ਹੈ। ਇਹਨਾਂ ਹੁਕਮਾਂ ਨੂੰ ਪੜਾਅਵਾਰ ਲਾਗੂ ਕੀਤਾ ਜਾ ਰਿਹਾ ਹੈ। ਇਹ ਹਕੂਮਤ ਹੁਣ ਨਵਉਦਾਰਵਾਦੀ ਕਾਰਪੋਰੇਟ ਵਿਕਾਸ ਮਾਡਲ ਦੇ ਹਿੱਸੇ ਵਜੋਂ ਰਾਜ ਨੂੰ ਤਾਨਾਸ਼ਾਹੀ ਵਾਲੀ ਸ਼ਰੇਆਮ ਦਮਨਕਾਰੀ ਮਸ਼ੀਨਰੀ ਨਾਲ ਲੈਸ ਕਰ ਰਹੀ ਹੈ। ਅਤੇ ਸਮਾਜੀ ਤਰੱਕੀ ਦੇ ਅਮਲ ’ਚੋਂ ਬਾਹਰ ਧੱਕੇ ਭਾਰੂ ਬਹੁਗਿਣਤੀ ਲੋਕਾਂ ਨੂੰ ਪੂਰੀ ਤਰ੍ਹਾਂ ਬੇਵੱਸ ਤੇ ਲਾਚਾਰ ਬਣਾ ਰਹੀ ਹੈ। ਮਨੁੱਖ ਵੱਲੋਂ ਲੰਬੀਆਂ ਲੜਾਈਆਂ ਲੜਕੇ ਹਾਸਲ ਕੀਤੇ ਜਮਹੂਰੀ ਅਧਿਕਾਰਾਂ ਨੂੰ ਟੁੰਡੇ ਕਰਨ ਅਤੇ ਖੋਹਣ ਵੱਲ ਵੱਧ ਰਿਹਾ ਹੈ। ਇਹੀ ਕਾਰਨ ਹੈ ਕਿ ਰਾਜ ਨੂੰ ਵਿਰੋਧ ਦੀ ਆਵਾਜ਼ ਬਰਦਾਸ਼ਤ ਨਹੀਂ। ਲੋਕਾਂ ਦੇ ਚੰਗੀ ਜ਼ਿੰਦਗੀ ਦੇ ਜਨਮ-ਸਿੱਧ ਅਧਿਕਾਰ ਦਾ ਗਲਾ ਘੁੱਟਣ ਲਈ ਵੱਧ ਤੋਂ ਵੱਧ ਦਮਨਕਾਰੀ ਕਾਲੇ ਕਾਨੂੰਨ ਲਿਆਉਣਾ ਉਹਨਾਂ ਦੀ ਲੋੜ ਹੈ। ਅਜਿਹੇ ਕਾਲੇ ਕਾਨੂੰਨ ਲਿਆਕੇ ਹੁਕਮਰਾਨ ਦਾ ਉਦੇਸ਼ ਜਥੇਬੰਦ ਸੰਘਰਸ਼ਾਂ ਨੂੰ ਦਹਿਸ਼ਤਜ਼ਦਾ ਕਰਨਾ ਅਤੇ ਸੰਘਰਸ਼ਸ਼ੀਲ ਲੋਕਾਂ ਦੀਆਂ ਜਾਇਦਾਦਾਂ (ਜਿਉਣ ਦੇ ਨਿਗੂਣੇ ਵਸੀਲੇ) ਖੋਹ ਕੇ ਉਹਨਾਂ ਦੀ ਆਰਥਿਕਤਾ ਨੂੰ ਸੱਟ ਮਾਰਨਾ ਤੇ ਉਨ੍ਹਾਂ ਨੂੰ ਯਥਾਸਥਿਤੀ ਨਾਲ ਸਮਝੌਤਾ ਕਰਨ ਵਾਲੇ ਬੇਵੱਸ ਗ਼ੁਲਾਮ ਬਣਾਉਣਾ ਹੈ।
ਨੰਗੇ ਅਨਿਆਂ ’ਤੇ ਉੱਸਰੇ ਰਾਜ ਦੀਆਂ ਹੁਕਮਰਾਨ ਜਮਾਤਾਂ ਨੂੰ ਆਪਣੀ ਕੁਰਸੀ ਅਤੇ ਜਾਇਦਾਦ ਦੀ ਸੁਰੱਖਿਆ ਦੀ ਗਰੰਟੀ ਚਾਹੀਦੀ ਹੈ। ਉਹਨਾਂ ਲਈ ਆਪਣੀ ਹੱਕ-ਜਤਾਈ ਤੇ ਹਿੱਤਾਂ ਦੀ ਰਾਖੀ ਲਈ ਜਥੇਬੰਦ ਸੰਘਰਸ਼ਾਂ ਦੇ ਰਾਹ ਪਏ ਲੋਕ ਸੱਭ ਤੋਂ ਵੱਧ ਖਤਰਨਾਕ ਅਤੇ ਨੁਕਸਾਨ ਪਹੁੰਚਾਊ ਮੁਜਰਮ ਹਨ। ਜਦੋਂ ਹੁਕਮਰਾਨਾਂ ਨੂੰ ਸੰਵਿਧਾਨਕ ਅਧਿਕਾਰਾਂ ਤਹਿਤ ਜਥੇਬੰਦ ਹੋਣਾ ਤੇ ਰੋਸ ਪ੍ਰਗਟ ਕਰਨਾ ਵੀ ਜੁਰਮ ਦਿੱਸਣ ਲੱਗ ਜਾਵੇ ਤਾਂ ਲੋਕਤੰਤਰ ਮਹਿਜ਼ ਨਾਮਨਿਹਾਦ ਹੁੰਦਾ ਹੈ। ਦਰਅਸਲ ਇਹ ਸੱਤਾਤੰਤਰ ਹੁੰਦਾ ਹੈ। ਇਸ ਲਈ ਆਪਣੇ ਲੰਬੇ ਸੰਘਰਸ਼ਾਂ ਰਾਹੀ ਹਾਸਲ ਕੀਤੇ ਮਨੁੱਖੀ ਅਤੇ ਜਮਹੂਰੀ ਅਧਿਕਾਰਾਂ ਦੀ ਰਾਖੀ ਕਰਨਾ ਵਿਸ਼ਾਲ ਲੋਕਾਈ ਦੀ ਅੱਜ ਅਣਸਰਦੀ ਲੋੜ ਹੈ।
ਮਨੁੱਖਤਾ ਦਾ ਇਤਿਹਾਸ ਸ਼ਾਹਦੀ ਭਰਦਾ ਹੈ ਕਿ ਹਕੂਮਤਾਂ ਲੋਕਾਂ ਦੇ ਮੌਲਿਕ ਅਤੇ ਜਮਹੂਰੀ ਅਧਿਕਾਰਾਂ ਨੂੰ ਖੋਹਣ ਦਾ ਯਤਨ ਕਰਦੀਆਂ ਰਹੀਆਂ ਹਨ ਤਾਂ ਚੇਤਨ ਹਿੱਸੇ ਇਸ ਨੂੰ ਬਰਦਾਸ਼ਤ ਨਹੀਂ ਕਰਦੇ ਸਗੋਂ ਹੋਰ ਸਿਰੜ ਅਤੇ ਸ਼ਿੱਦਤ ਨਾਲ ਇਨ੍ਹਾਂ ਦੀ ਰਾਖੀ ਕਰਨ ਲਈ ਅੱਗੇ ਆਉਂਦੇ ਹਨ। ਪੰਜਾਬ ਦੇ ਲੋਕਾਂ ਨੇ ਅਜਿਹੇ ਗੈਰ ਜਮਹੂਰੀ ਅਤੇ ਤਾਨਾਸ਼ਾਹ ਪ੍ਰਵਿਰਤੀ ਵਾਲੇ ਕਾਨੂੰਨਾਂ (ਪੰਜਾਬ ਜਾਇਦਾਦ ਨੁਕਸਾਨ ਰੋਕੂ ਬਿੱਲ-2010 ਅਤੇ ਪੰਜਾਬ ਸਪੈਸ਼ਲ ਸਕਿਊਰਟੀ ਬਿੱਲ 2010) ਦਾ ਜ਼ਬਰਦਸਤ ਵਿਰੋਧ ਕਰਕੇ ਹਕੂਮਤ ਨੂੰ ਪਿੱਛੇ ਮੁੜਨ ਲਈ ਮਜਬੂਰ ਕੀਤਾ ਸੀ ਅਤੇ ਹੁਣ ਵੀ ਸੱਤਾਧਾਰੀਆਂ ਦੀਆਂ ਚਾਲਾਂ ਨੂੰ ਅਸਫਲ ਕਰਨ ਲਈ ਅੱਗੇ ਆਉਣਗੇ।
ਜਮਹੂਰੀ ਅਧਿਕਾਰ ਸਭਾ ਪੰਜਾਬ ਸਮੂਹ ਜਮਹੂਰੀਅਤ ਪਸੰਦ ਤਾਕਤਾਂ, ਜਥੇਬੰਦੀਆਂ ਅਤੇ ਬੁੱਧੀਜੀਵੀਆਂ ਨੂੰ ਸੱਦਾ ਦਿੰਦੀ ਹੈ ਕਿ ਇਸ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਲਈ ਇਸ ਦੇ ਖ਼ਿਲਾਫ਼ ਵਿਸ਼ਾਲ ਲਾਮਬੰਦੀ ਵਿੱਚ ਜੁੱਟ ਜਾਣ। ਇਸ ਦੇ ਵਿਰੋਧ ਵਿੱਚ ਹਰ ਵਰਗ ਨੂੰ ਚੇਤਨ ਕਰਨਾ ਸਾਡਾ ਫਰਜ਼ ਹੋਣਾ ਚਾਹੀਦਾ ਹੈ ਕਿਉਂਕਿ ਇਹ ਬਿਲ (1) ਭਾਰਤ ਦੇ ਸੰਵਿਧਾਨ ਵਿਚ ਨਿਹਿਤ ਬਹੁਤ ਹੀ ਸੀਮਤ ਜਮਹੂਰੀ ਗੁੰਜਾਇਸ਼ ਨੂੰ ਖ਼ਤਮ ਕਰਦਾ ਹੈ। (2) ਇਹ ਕਾਨੂੰਨ ਭਾਰਤ ਦੇ ਸਮੁੱਚੇ ਕਾਨੂੰਨ ਪ੍ਰਬੰਧ ਸਮੇਤ ਅਦਾਲਤੀ ਪ੍ਰਬੰਧ ਨੂੰ ਸੱਤਾਧਾਰੀਆਂ ਦਾ ਹੱਥਠੋਕਾ ਬਣਾਉਂਦਾ ਹੈ। ਅਤੇ ਇਹ ਰਾਜ ਦੇ ਵਸੀਹ ਪੁਲਸੀਕਰਨ ਰਾਹੀਂ ਤਾਨਾਸ਼ਾਹੀ ਵੱਲ ਵੱਧਣ ਦਾ ਸੰਕੇਤ ਹੈ। (3) ਇਹ ਐਕਟ ਲੋਕਾਂ ਦੇ ਹੱਕਾਂ ਅਤੇ ਜਿਊਣ ਦੇ ਵਸੀਲੇ ਖੋਹਣ ਅਤੇ ਸੰਘਰਸ਼ਸ਼ੀਲ ਲੋਕਾਂ ਨੂੰ ਸਾਧਨ ਅਤੇ ਆਗੂ ਵਿਹੂਣੇ ਕਰਨ ਦਾ ਸੰਦ ਹੈ। ਇਸ ਐਕਟ ਨੂੰ ਰੱਦ ਕਰਾਉਣ ਹਿੱਤ ਸਮੂਹ ਪੰਜਾਬ ਦੇ ਲੋਕਾਂ ਨੂੰ ਇੱਕ ਜੁੱਟ ਸਾਂਝੀ ਆਵਾਜ਼ ਉਠਾਉਣ ਦੀ ਲੋੜ ਹੈ।

ਵੱਲੋਂ :-
ਸੂਬਾ ਕਮੇਟੀ ਜਮਹੂਰੀ ਅਧਿਕਾਰ ਸਭਾ ਪੰਜਾਬ

ਪ੍ਰਕਾਸ਼ਕ ਪ੍ਰੋ. ਜਗਮੋਹਨ ਸਿੰਘ ਸੂਬਾ ਜਨਰਲ ਸਕੱਤਰ 98140-01836

Tuesday, July 22, 2014

ਭਵਾਨੀਗੜ੍ਹ ਵਿਖੇ ਪੁਲਿਸ ਵਲੋਂ ਲੋਕਾਂ ਤੇ ਕੀਤੇ ਜਬਰ ਦੀ ਤੱਥ ਖੋਜ ਰਿਪੋਰਟ

27 ਜੂਨ 2014 ਨੂੰ ਭਵਾਨੀਗੜ੍ਹ ਵਿਖੇ ਪੁਲਿਸ ਵਲੋਂ ਲੋਕਾਂ ਤੇ ਕੀਤੇ ਜਬਰ ਦੀ ਤੱਥ ਖੋਜ ਰਿਪੋਰਟ।
27 ਜੂਨ 2014 ਨੂੰ ਭਵਾਨੀਗੜ੍ਹ ਵਿਖੇ ਬਾਲਦ ਕਲਾਂ ਦੀ ਪੰਚਾਇਤੀ ਜਮੀਨ ਵਿੱਚੋਂ ਦਲਿਤਾਂ ਦੇ ਹਿੱਸੇ ਦੀ ਜਮੀਨ ਦੀ ਬੋਲੀ ਹੋਣ ਸਮੇਂ ਪੁਲਿਸ ਵਲੋਂ ਪਹੁੰਚਯੋਗ ਰਾਖਵੀਂ ਕੀਮਤ ਤੇ ਬੋਲੀ ਦੀ ਮੰਗ ਕਰ ਰਹੇ ਲੋਕਾਂ ਤੇ ਲਾਠੀ ਚਾਰਜ ਕੀਤਾ ਗਿਆ ਜਿਸ ਵਿੱਚ ਕਾਫੀ ਮਰਦ ਤੇ ਔਰਤਾਂ ਜਖਮੀ ਹੋ ਗਏ ਜਿਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਤੇ ਕੁੱਝ ਨੂੰ ਗੰਭੀਰ ਹਾਲਤ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ। ਪੁਲਿਸ ਤੇ ਔਰਤਾਂ ਨੂੰ ਹਿਰਾਸ਼ਤ ਵਿੱਚ ਲੈ ਗਿਆ ਗਿਆ। ਬਾਅਦ ਵਿੱਚ 41 ਵਿਅਕਤੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। 49 ਵਿਅਕਤੀਆਂ ਤੇ ਇਰਾਦਾ ਦਾ ਕਤਲ ਸਮੇਤ ਹੋਰ ਸੰਗੀਨ ਜੁਰਮਾਂ ਤਹਿਤ ਕੇਸ ਦਰਜ਼ ਕੀਤੇ ਗਏ।
ਜਮਹੂਰੀ ਅਧਿਕਾਰ ਸਭਾ ਨੇ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਮਸਲੇ ਦੀ ਸਚਾਈ ਜਾਣਨ ਲਈ ਤੱਥ ਖੋਜ ਕਮੇਟੀ ਦਾ ਗਠਨ ਕੀਤਾ। ਜਿਸ ਵਿੱਚ ਨਾਮਦੇਵ ਭੁਟਾਲ, ਸੁਖਵਿੰਦਰ ਪੱਪੀ, ਤਰਸੇਮ ਲਾਲ, ਬਸ਼ੇਸਰ ਰਾਮ, ਸਵਰਨਜੀਤ ਸਿੰਘ, ਗੁਰਪ੍ਰੀਤ ਕੌਰ, ਅਮਰੀਕ ਖੋਖਰ, ਬਲਵੀਰ ਭੱਟੀਵਾਲ, ਹਰਵਿੰਦਰ ਸਿੰਘ, ਚਰਨਜੀਤ ਪਟਵਾਰੀ ਆਦਿ ਸ਼ਾਮਲ ਸਨ। ਪਟਿਆਲਾ ਜ਼ਿਲ੍ਹਾ ਇਕਾਈ ਵੱਲੋਂ ਵਿਧੂ ਸੇਖਰ ਭਰਦਵਾਜ, ਭਗਵੰਤ ਸਿੰਘ ਕੰਗਣਵਾਲ ਅਤੇ ਬਰਨਾਲਾ ਜ਼ਿਲਾ ਇਕਾਈ ਵਲੋਂ ਜਗਜੀਤ ਸਿੰਘ ਨੇ ਵੀ ਇਸ ਪੜਤਾਲ ਵਿੱਚ ਸਹਿਯੋਗ ਕੀਤਾ।
ਤੱਥ ਖੋਜ ਕਮੇਟੀ ਪਿੰਡ ਬਾਲਦ ਕਲਾਂ ਦੇ ਘਟਨਾ ਵਿੱਚ ਸ਼ਾਮਲ ਲੋਕਾਂ, ਘਟਨਾ ਸਮੇਂ ਮੌਜੂਦ ਲੋਕਾਂ, ਪਟਿਆਲਾ ਹਸਪਤਾਲ ਵਿੱਚ ਦਾਖਲ ਮਰੀਜਾਂ, ਪਿੰਡ ਬਾਲਦ ਕਲਾਂ ਦੇ ਮੋਹਤਬਰ ਵਿਅਕਤੀਆਂ, ਬੂਟਾ ਸਿੰਘ ਸਰਪੰਚ, ਸਾਬਕਾ ਸਰਪੰਚ ਗੁਰਦੇਵ ਸਿੰਘ, ਜਮੀਨ ਦੀ ਬੋਲੀ ਦੇਣ ਵਾਲਾ ਉਂਕਾਰ ਸਿੰਘ ਤੇ ਉਸ ਦੇ ਪੁੱਤਰ ਸਵਰਨ ਸਿੰਘ ਅਤੇ ਧਰਮ ਪਾਲ, ਐਸ.ਡੀ.ਐਮ. ਸੰਗਰੂਰ, ਡੀ.ਐਸ.ਪੀ. ਨੂੰ ਮਿਲੀ ਅਤੇ ਬਿਆਨ ਦਰਜ਼ ਕੀਤੇ।
ਪਿੰਡ ਬਾਲਦ ਕਲਾਂ ਦੀ 2200 ਵਿੱਘੇ ਸਾਂਝੀ ਜਮੀਨ ਹੈ। ਇਹ ਪੰਚਾਇਤੀ ਜਮੀਨ ਹੈ। ਰਸਤੇ, ਪਹੇ, ਪਹੀਆਂ ਤੇ ਹੋਰ ਸ਼ਾਮਲਾਟ ਛੱਡ ਕੇ ਲੱਗਭੱਗ 1600 ਵਿੱਘੇ ਜਮੀਨ ਤੇ ਖੇਤੀ ਹੁੰਦੀ ਹੈ ਜਿਸ ਵਿੱਚੋਂ ਲੱਗਭੱਗ 530 ਵਿੱਘੇ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹਿੱਸੇ ਆਉਂਦੀ ਹੈ। ਪਿੰਡ ਵਿੱਚ ਦਲਿਤਾਂ ਦੇ ਲੱਗਭਗ 150 ਘਰ ਹਨ। ਕੁਝ ਬੇ ਜਮੀਨੇ ਕਿਸਾਨ ਵੀ ਹਨ। ਕੁਝ ਕਿਸਾਨ ਲਾਣਿਆਂ ਪਾਸ ਕਾਫੀ ਜਿਆਦਾ ਜਮੀਨ ਹੈ।
ਪਿੰਡ ਦੇ ਦਲਿਤਾਂ ਨੇ ਦੱਸਿਆ ਕਿ ਇਸ ਜਮੀਨ ਦੀ ਲੜਾਈ 1984 ਤੋਂ ਜਾਰੀ ਹੈ। ਕਿਸਾਨਾਂ ਨੇ ਪੰਚਾਇਤ ਰਾਹੀਂ ਇਸ ਦੀ ਵੰਡ ਹਿੱਸੇ ਅਨੁਸਾਰ ਕਰ ਲਈ ਸੀ। ਅਸੀਂ ਅਦਾਲਤ ਵਿੱਚ ਗਏ। ਅਦਾਲਤੀ ਲੜਾਈ ਵਿੱਚ ਇੱਕ ਦੁਕਾ ਅਧਿਕਾਰੀਆਂ ਤੋਂ ਇਲਾਵਾ ਜਿਆਦਾ ਸਰਕਾਰੀ ਪ੍ਰਬੰਧ ਕਿਸਾਨਾਂ ਦੇ ਹੱਕ ਵਿੱਚ ਖੜਾ ਰਿਹਾ। ਲੜਾਈ ਸਾਨੂੰ ਹੀ ਲੜਨੀ ਪਈ ਆਖਰ ਸਾਡੀ ਜਿੱਤ ਹੋਈ। ਹੁਣ ਇਸ ਵਿੱਚ ਬਿਜਲੀ ਦੇ ਟਿਊਬਵੈੱਲ ਲਗ ਗਏ ਹਨ। ਜਿਸ ਕਾਰਨ ਲੋਕਾਂ ਦੀ ਦਿਲਚਸਪੀ ਪਹਿਲਾਂ ਤੋਂ ਵੀ ਜਿਆਦਾ ਵਧ ਗਈ ਹੈ। ਉਨਾਂ ਕਿਹਾ ਪਿੰਡ ਵਿੱਚ ਜਾਤੀ ਅਧਾਰ ਤੇ ਕੋਈ ਕਤਾਰ ਬੰਦੀ ਨਹੀਂ ਹੈ। ਜਿਆਦਾਤਰ ਛੋਟੇ ਕਿਸਾਨ ਇਸ ਲੜਾਈ ਵਿੱਚ ਸਾਡੇ ਨਾਲ ਹਨ। ਲੋਕਾਂ ਇਹ ਵੀ ਦੱਸਿਆ ਕਿ ਅਸੀਂ ਇਸ ਮਸਲੇ ਸੰਬੰਧੀ ਵਾਰ-ਵਾਰ ਡਿਪਟੀ ਕਮਿਸ਼ਨਰ ਸੰਗਰੂਰ ਸਮੇਤ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਮਿਲਦੇ ਰਹੇ ਹਾਂ। ਪ੍ਰਸ਼ਾਸਨ ਨੇ ਸਾਡੀ ਮੰਗ ਨੂੰ ਜਾਇਜ ਕਿਹਾ ਹੈ। ਸਰਕਾਰ ਨੂੰ ਸਾਡੇ ਅਨੁਸਾਰ ਬੋਲੀ ਦੇ ਰੇਟ ਘੱਟ ਕਰਨ ਲਈ ਲਿਖ ਕੇ ਭੇਜਿਆ ਹੈ। ਅਸੀਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਵੀ ਮਿਲੇ ਹਾਂ। ਉਹਨਾਂ ਨੇ ਵੀ ਸਾਡੀ ਮੰਗ ਮੰਨ ਕੇ ਹੁਕਮ ਜਾਰੀ ਕਰਨ ਦਾ ਵਾਅਦਾ ਕੀਤਾ ਸੀ। ਪਰੰਤੂ ਇਹ ਸਾਰੇ ਸਰਕਾਰੀ ਵਾਅਦੇ ਵਫਾ ਨਹੀਂ ਹੋਏ।
27/6 ਦੀ ਘਟਨਾ ਵਾਰੇ ਪੁੱਛਣ ਤੇ ਦੱਸਿਆ ਕਿ ਅਸੀਂ ਸਵੇਰੇ ਇਕੱਠੇ ਹੋਏ। ਬੋਲੀ ਵਿੱਚ ਬੰਦੇ ਭੇਜਣ ਵਾਸਤੇ 13 ਬੰਦਿਆਂ ਦੀ ਲਿਸਟ ਤਿਆਰ ਕੀਤੀ। ਅਸੀਂ ਫੈਸਲਾ ਕੀਤਾ ਕਿ ਬਿਲਕੁਲ ਸਾਂਤ ਰਹਿ ਕੇ ਬੋਲੀ ਵਿੱਚ ਸ਼ਾਮਲ ਹੋਇਆ ਜਾਵੇਗਾ। ਜਦੋਂ ਅਸੀਂ ਬੋਲੀ ਵਾਲੀ ਥਾਂ ਤੇ ਪੁੱਜੇ ਤਾਂ ਉਹਨਾਂ ਸਾਨੂੰ 150 ਗਜ਼ ਪਹਿਲਾਂ ਹੀ ਰੋਕ ਲਿਆ। ਉਹਨਾਂ ਕਿਹਾ ਕਿ ਸਿਰਫ਼ ਪੰਜ ਬੰਦੇ ਬੋਲੀ ਦੇਣ ਜਾ ਸਕਦੇ ਹਨ। ਅਸੀਂ 13 ਬੰਦੇ ਭੇਜਣ ਦੀ ਮੰਗ ਕੀਤੀ ਉਹ ਇਸ ਗੱਲ ਤੇ ਨਾ ਮੰਨੇ। ਫਿਰ ਇਸ ਧੱਕੇਸਾਹੀ ਖਿਲਾਫ ਨਾਹਰੇਬਾਜ਼ੀ ਸ਼ੁਰੂ ਹੋਈ। ਅਸੀਂ ਅੱਗੇ ਵਧਣਾ ਚਾਹਿਆ ਉਹਨਾਂ ਸਾਡੇ ਤੇ ਲਾਠੀਚਾਰਜ ਕੀਤਾ। ਫਿਰ ਲੋਕ ਦੁਬਾਰਾ ਆ ਕੇ ਬੈਠ ਗਏ ਤੇ ਨਾਹਰੇਬਾਜ਼ੀ ਕਰਨ ਲੱਗੇ। ਉਹਨਾਂ ਸਾਡੇ ਬੈਠਿਆਂ ਤੇ ਬਹੁਤ ਹੀ ਨਿਰਦਈ ਤਰੀਕੇ ਨਾਲ ਲਾਠੀਚਾਰਜ ਕੀਤਾ ਮਰਦ ਪੁਲਿਸ ਵਾਲਿਆਂ ਨੇ ਲੇਡੀ ਪੁਲਿਸ ਨੂੰ ਮੂਹਰੇ ਲਾ ਕੇ ਔਰਤਾਂ ਦੇ ਹੁੱਜਾਂ ਮਾਰੀਆਂ। ਪਹਿਲਾਂ 200-250 ਬੰਦਿਆਂ ਦਾ ਇਕੱਠ ਸੀ ਜਿਸ ਵਿੱਚ 100 ਦੇ ਲੱਗਭੱਗ ਔਰਤਾਂ ਸਨ ਫਿਰ ਹੋਰ ਲੋਕ ਸ਼ਾਮਲ ਹੋ ਗਏ ਇਕੱਠ ਵਧ ਗਿਆ। ਅਸੀਂ ਬੋਲੀ ਰੋਕਣ ਅਤੇ ਸਾਨੂੰ ਡੀ.ਸੀ., ਐਸ.ਐਸ.ਪੀ. ਨਾਲ ਮਿਲਾਉਣ ਦੀ ਮੰਗ ਕੀਤੀ। ਪਰੰਤੂ ਉਹਨਾਂ ਫਿਰ ਤੀਸਰੀ ਵਾਰ ਸਾਡੇ ਤੇ ਲਾਠੀਚਾਰਜ ਕੀਤਾ। ਕੁੱਝ ਆਗੂਆਂ ਜਿਵੇਂ ਗੁਰਪ੍ਰੀਤ ਸਿੰਘ ਖੇੜੀ, ਬਲਵੀਰ ਸਿੰਘ, ਪ੍ਰਗਟ ਸਿੰਘ, ਅਵਤਾਰ ਸਿੰਘ, ਸੁਰਜਨ ਸਿੰਘ ਨੂੰ ਬੇਤਹਾਸ਼ਾ ਜਾਣਬੁਝ ਕੇ ਕੁੱਟਿਆ ਗਿਆ। ਇਹਨਾਂ ਨੂੰ ਭਵਾਨੀਗੜ੍ਹ ਥਾਣੇ ਵਿੱਚ ਲੈਜਾ ਕੇ ਥਾਣੇ ਵਿੱਚ ਵੀ ਕੁੱਟਮਾਰ ਕੀਤੀ ਗਈ।
ਲਾਠੀਚਾਰਜ ਤੋਂ ਬਾਅਦ ਪੁਰਸ਼ਾਂ ਤੇ ਔਰਤਾਂ ਨੂੰ ਬੋਰੀਆਂ ਵਾਂਗ ਚੁੱਕ ਕੇ ਗੱਡੀਆਂ ਵਿੱਚ ਸੁੱਟਿਆ ਗਿਆ। ਉਹਨਾਂ ਦੱਸਿਆ ਕਿ ਕਰਨੈਲ ਸਿੰਘ ਪੁੱਤਰ ਕਾਕਾ ਸਿੰਘ ਨੇ ਕਸ਼ਮੀਰ ਸਿੰਘ ਏ.ਐਸ.ਆਈ. ਭਵਾਨੀਗੜ੍ਹ ਖਿਲਾਫ ਇੱਕ ਸ਼ਿਕਾਇਤ ਕੀਤੀ ਹੋਈ ਸੀ। ਉਸ ਨੂੰ ਵੀ ਮਿਥ ਕੇ ਕੁੱਟਿਆ ਗਿਆ। ਉਸ ਦਾ ਗੁੱਟ ਟੁੱਟ ਗਿਆ ਪਰੰਤੂ ਫਿਰ ਵੀ ਉਸ ਨੂੰ ਨਾਲ ਸਦਰ ਸੰਗਰੂਰ ਥਾਣੇ ਬਾਲੀਆਂ ਲਿਆਂਦਾ ਗਿਆ। ਜਦੋਂ ਅਸੀਂ ਥਾਣੇ ਵਿੱਚ ਇਸ ਦਾ ਇਲਾਜ ਕਰਾਉਣ ਦੀ ਮੰਗ ਕੀਤੀ ਤਾਂ ਉਸ ਨੂੰ ਮੁੜ ਭਵਾਨੀਗੜ੍ਹ ਲਿਆਂਦਾ ਗਿਆ। ਉਸਨੂੰ ਪ੍ਰਾਈਵੇਟ ਡਾਕਟਰ ਦੇ ਦਾਖਲ ਕਰਾਉਣ ਦੀ ਕੋਸ਼ਿਸ ਕੀਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਪੁਲਿਸ ਉਸਨੂੰ ਭਵਾਨੀਗੜ੍ਹ ਬਜ਼ਾਰ ਵਿੱਚ ਸੁੱਟ ਕੇ ਚਲੀ ਗਈ ਉਸ ਨੂੰ ਸ਼ਾਮ ਚਾਰ ਵਜੇ ਪਿੰਡ ਦੇ ਬੰਦਿਆਂ ਨੇ ਚੁੱਕ ਕੇ ਦਾਖਲ ਕਰਾਇਆ। ਹਸਪਤਾਲ ਵਿੱਚ ਦਾਖਲ ਵਿਆਕਤੀਆਂ ਵਿੱਚ ਜੈਲਾ ਸਿੰਘ, ਸੁਰਜਨ ਸਿੰਘ, ਨਿਰਮਲ ਸਿੰਘ, ਪਰਮਜੀਤ ਕੌਰ, ਜਗਤਾਰ ਸਿੰਘ, ਅੰਗਰੇਜ਼ ਕੌਰ, ਚਰਨਜੀਤ ਕੌਰ, ਗੁਰਜੰਟ ਕੌਰ, ਕ੍ਰਿਸ਼ਨਾ, ਗੁਰਮੇਲ ਕੌਰ, ਕੁਲਵੰਤ ਕੌਰ, ਸ਼ਾਮਲ ਸਨ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਹਸਪਤਾਲ ਵਿੱਚ ਪੁਲਿਸ ਵਲੋਂ ਉਹਨਾਂ ਦੇ ਬਿਆਨ ਦਰਜ਼ ਕੀਤੇ ਗਏ ਸਨ ਤਾਂ ਉਹਨਾਂ ਕਿਹਾ ਕਿ ਕੋਈ ਵੀ ਸਾਡੇ ਬਿਆਨ ਨਹੀਂ ਲੈ ਕੇ ਗਿਆ। ਜਦ ਕਿ ਇਸ ਦੀ ਸੂਚਨਾ ਹਸਪਤਾਲ ਵਲੋਂ ਪੁਲਿਸ ਨੂੰ ਲਿਖਤੀ ਰੂਪ ਵਿੱਚ ਭੇਜੀ ਹੋਈ ਸੀ। ਉਹਨਾਂ ਇਹ ਵੀ ਦੱਸਿਆ ਕਿ ਸਾਨੂੰ ਇਲਾਜ ਕਰਨ ਤੋਂ ਪਹਿਲਾਂ ਹੀ ਛੁੱਟੀ ਦੇ ਦਿੱਤੀ ਗਈ। ਇਹ ਪੁਲਿਸ ਦੇ ਦਬਾਅ ਹੇਠ ਕੀਤਾ ਗਿਆ।
ਘਟਨਾ ਸਮੇਂ ਲਾਠੀਚਾਰਜ ਦਾ ਸ਼ਿਕਾਰ ਔਰਤਾਂ ਵੱਲੋਂ ਦੱਸਿਆ ਗਿਆ ਕਿ ਸਾਡੇ ਪੁਲਿਸ ਮੁਲਾਜਮਾਂ ਨੇ ਹੁੱਜਾਂ ਮਾਰੀਆਂ, ਸਾਡੀਆਂ ਗੁਤਾਂ ਪੁੱਟੀਆਂ ਗਈਆਂ, ਘੜੀਸਿਆ ਗਿਆ, ਗੰਦੀਆਂ ਗਾਲਾਂ ਕੱਢੀਆਂ ਗਈਆਂ। ਉਹਨਾਂ ਕਿਹਾ ਕਿ ਸਾਨੂੰ ਪੁਰਸ਼ ਮੁਲਾਜਮਾਂ ਨੇ ਹੀ ਚੁੱਕ ਕੇ ਗੱਡੀਆਂ ਵਿੱਚ ਸੁੱਟਿਆ। ਹਸਪਤਾਲ ਵਿੱਚ ਦਾਖਲ ਉਪਰੰਤ ਆਈਆਂ ਔਰਤਾਂ ਨੇ ਹਸਪਤਾਲ ਵਿੱਚ ਡਾਕਟਰਾਂ ਵਲੋਂ ਦੁਰ ਵਿਵਹਾਰ ਕਰਨ ਦੀ ਸ਼ਿਕਾਇਤ ਵੀ ਕੀਤੀ। ਟੀਮ ਨੇ ਇਹ ਵੀ ਨੋਟ ਕੀਤਾ ਕਿ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਮਰੀਜਾਂ ਦੇ ਇਲਾਜ ਵਿੱਚ ਲਾਪ੍ਰਵਾਹੀ ਵਰਤੀ ਗਈ। ਇਲਾਜ ਦੇਰੀ ਨਾਲ ਸ਼ੁਰੂ ਕੀਤਾ। ਨਿਰਮਲ ਸਿੰਘ ਭੜੋ ਮੈਂਬਰ ਐਸ.ਜੀ.ਪੀ.ਸੀ. ਨੇ ਕਿਹਾ ਕਿ ਪੁਲਿਸ ਨੇ ਲਾਠੀਚਾਰਜ ਮੇਰੇ ਸਾਹਮਣੇ ਕੀਤਾ ਹੈ।  ਜਦੋਂ ਬੋਲੀ ਵਾਰੇ ਜਾਣਕਾਰੀ ਹਾਸਲ ਕੀਤੀ ਤਾਂ 29/6 ਨੂੰ ਕੁੱਲ 11 ਟੱਕਾਂ ਦੀ ਬੋਲੀ ਹੋਈ। 468 ਵਿੱਘੇ 7 ਵਿਸ਼ਵੇ ਦੀ ਬੋਲੀ 26,48,000 ਵਿੱਚ ਹੋਈ। ਇਸ ਵਿੱਚੋਂ 227 ਵਿੱਘੇ 04 ਵਿਸ਼ਵੇ ਉਂਕਾਰ ਸਿੰਘ ਤੇ ਉਸ ਦੇ ਪੁੱਤਰ ਧਰਮਪਾਲ, ਸਵਰਨ ਸਿੰਘ, ਗੁਰਚਰਨ ਸਿੰਘ ਨੇ 12,94,000 ਰੁਪੈ ਵਿੱਚ ਸੁਖਦੇਵ ਸਿੰਘ ਪੁੱਤਰ ਬਾਬੂ ਸਿੰਘ (ਜੋ ਬਾਹਰਲੇ ਪਿੰਡ ਤੋਂ ਸੀ) ਨੇ 62 ਵਿੱਘੇ 10 ਵਿਸਵੇ 3 ਲੱਖ 41 ਹਜ਼ਾਰ ਤੇ ਬਾਕੀ ਚਾਰ ਵਿਅਕਤੀਆਂ ਨੇ 178 ਵਿੱਘੇ 13 ਵਿਸਵੇ 10 ਲੱਖ 13 ਹਜ਼ਾਰ ਰੁਪੈ ਵਿੱਚ ਲਈ।
ਜਦੋਂ ਇਸ ਘਟਨਾ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਗੁਰਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਇਸ ਘਟਨਾ ਨੂੰ ਧੱਕੇ ਸਾਹੀ ਦਸਦਿਆਂ ਦੱਸਿਆ ਕਿ ਹੁਣ ਤੱਕ ਪਿੰਡ ਦੇ ਹੀ ਕਿਸਾਨ ਦਲਿਤਾਂ ਦੇ ਨਾਮ ਤੇ ਜਮੀਨ ਦੀ ਬੋਲੀ ਤੁੜਵਾ ਕੇ ਵਾਹੁੰਦੇ ਰਹੇ ਹਨ। ਉਂਝ ਅਜੇ ਤੱਕ ਕਿਸੇ ਵੀ ਦਲਿਤ ਨੇ ਆਪਣੇ ਨਾਮ ਤੇ ਫਸਲ ਨਹੀਂ ਵੇਚੀ। ਉਹਨਾਂ ਕਿਹਾ ਕਿ ਹੁਣ ਵੀ ਪਿੰਡ ਵਿੱਚ ਬੋਲੀ ਦੇਣ ਵਾਲੇ ਦਲਿਤਾਂ ਨੂੰ ਪਿੰਡ ਦੇ ਮੌਜੂਦਾ ਸਰਪੰਚ ਕੁਝ ਪੰਚ ਤੇ ਸਹਿਕਾਰੀ ਸੁਸਾਇਟੀ ਦਾ ਪ੍ਰਧਾਨ ਨਾਲ ਲੈ ਕੇ ਗਏ ਹਨ ਤੇ ਇਹਨਾਂ ਦੀ ਹਾਜਰੀ ਵਿੱਚ ਹੀ ਬੋਲੀ ਹੋਈ ਹੈ। ਉਹਨਾਂ ਇਹ ਵੀ ਦੱਸਿਆ ਕਿ ਕੁੱਝ ਦਿਨ ਪਹਿਲਾਂ ਪਿੰਡ ਵਿੱਚ ਰਿਜ਼ਰਵ ਕੋਟੇ ਦੀ ਜਮੀਨ ਦੀ ਬੋਲੀ ਸਮੇਂ ਜਨਰਲ ਵਰਗ ਦੇ ਬੰਦਿਆਂ ਨੂੰ ਬਾਹਰ ਕਰਨ ਦੀ ਮੰਗ ਪ੍ਰਸ਼ਾਸਨ ਨੇ ਨਹੀਂ ਮੰਨੀ ਸੀ। ਦਲਿਤਾਂ ਨੇ ਇਸ ਦਾ ਵਿਰੋਧ ਕਰ ਦਿੱਤਾ। ਬੋਲੀ ਨਾ ਹੋ ਸਕੀ। ਬੋਲੀ ਰੱਦ ਕਰਨ ਦਾ ਐਲਾਨ ਇਕੱਠ ਵਿੱਚ ਕੀਤਾ ਗਿਆ ਪਰੰਤੂ ਫਿਰ ਵੀ ਕਾਗਜਾਂ ਵਿੱਚ ਇੱਕ ਟੱਕ ਦੀ ਬੋਲੀ ਕੀਤੀ ਦਿਖਾ ਦਿੱਤੀ। ਉਹਨਾਂ ਕਿਹਾ ਕਿ ਪਿਛਲੇ ਸਾਲ ਦੀ ਬੋਲੀ ਜਨਤਕ ਤੌਰ ਤੇ ਵੱਧ ਹੋਈ ਸੀ ਪਰ ਕਾਗਜਾਂ ਵਿੱਚ ਘਟ ਦਿਖਾਈ ਸੀ।
ਜਦੋਂ ਇਸ ਘਟਨਾ ਸਬੰਧੀ ਮੌਜੂਦਾ ਸਰਪੰਚ ਬੂਟਾ ਸਿੰਘ ਵਾਲ ਗੱਲ ਕੀਤੀ ਗਈ ਤਾਂ ਉਹਨਾਂ ਕਬੂਲ ਕੀਤਾ ਕਿ ਬੋਲੀ ਦੇ ਪੈਸੇ ਕਿਸਾਨ ਹੀ ਦਿੰਦੇ ਹਨ, ਬੋਲੀਕਾਰ ਨਾਲ ਹਿੱਸਾ ਪੱਤੀ ਕਰਕੇ ਵਾਹੁੰਦੇ ਹਨ। ਉਹਨਾਂ ਕਿਹਾ ਕਿ ਜਿਮੀਂਦਾਰਾਂ ਦੀ ਆਪਸ ਵਿੱਚ ਲੜਾਈ ਹੈ। ਜਿਸ ਕਾਰਨ ਕਤਾਰਬੰਦੀ ਪੈਦਾ ਹੋਈ ਹੈ। ਉਹਨਾਂ ਪਿੰਡ ਤੋਂ ਬਾਹਰਲੇ ਬੰਦੇ ਦੇ ਨਾਮ ਬੋਲੀ ਦੇਣ ਨੂੰ ਜਾਇਜ ਦਸਦਿਆਂ ਕਿਹਾ ਕਿ ਅਦਾਲਤ ਦੇ ਫੈਸਲੇ ਅਨੁਸਾਰ ਇਹ ਕਾਨੂੰਨੀ ਤੌਰ ਤੇ ਠੀਕ ਹੈ।
ਜਦੋਂ ਸਵਰਨ ਸਿੰਘ ਪੁੱਤਰ ਉਂਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਮੰਨਿਆ ਕਿ ਮੈਂ ਜਮੀਨ ਠੇਕੇ ਤੇ ਲਈ ਹੈ। ਮੈਂ ਮਜਦੂਰੀ ਕਰਦਾ ਸੀ, ਹੁਣ ਵਿਹਲਾ ਹਾਂ। ਮੈਂ ਪਿੰਡ ਦੇ ਕਿਸਾਨ ਤੋਂ 18% ਵਿਆਜ ਤੇ ਕਰਜ਼ਾ ਲੈ ਕੇ ਪੈਸੇ ਦਾ ਪ੍ਰਬੰਧ ਕੀਤਾ ਹੈ। ਮੇਰਾ ਇੱਕ ਭਰਾ ਭੱਠੇ ਤੇ ਲੱਗਿਆ ਹੈ ਇਕ ਮਜਦੂਰੀ ਕਰਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਸਾਡੇ ਲੋਕ ਜਮੀਨ ਲੈ ਕੇ ਕਿਸਾਨਾਂ ਨੂੰ ਦਿੰਦੇ ਸਨ। ਪਰ ਹੁਣ ਅਸੀਂ ਆਪ ਖੇਤੀ ਕਰਾਂਗੇ। ਪਰ ਉਹਨਾਂ ਕਿਹਾ ਕਿ ਸਾਡੇ ਪਾਸ ਖੇਤੀ ਕਰਨ ਦੇ ਕੋਈ ਸੰਦ / ਸਾਧਨ ਨਹੀਂ ਹਨ।
ਧਰਮਪਾਲ ਪੁੱਤਰ ਉਂਕਾਰ ਸਿੰਘ ਨੇ ਵੀ ਕਿਹਾ ਕਿ ਬੋਲੀ ਤੇ ਲਈ ਜਮੀਨ ਦੇ ਪੈਸੇ ਵਿਆਜ ਤੇ ਲਏ ਹਨ ਜਿਸ ਤੇ 18% ਵਿਆਜ ਦੇਣਾ ਹੈ। ਮੈਂ ਮਜਦੂਰੀ ਕਰਦਾ ਹਾਂ। ਖੇਤੀ ਦੇ ਸੰਦ ਕਿਰਾਏ ਤੇ ਲੈ ਕੇ ਖੇਤੀ ਕਰਾਂਗਾ।
ਉਂਕਾਰ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਵੀ ਖੇਤੀ ਕਰਦਾ ਰਿਹਾ ਹਾਂ ਪਹਿਲਾ ਪਾਣੀ ਦਾ ਸਾਧਨ ਨਹੀਂ ਸੀ। ਪਿੰਡ ਦੇ ਦਲਿਤ ਲੋਕਾਂ ਨੇ ਸਾਨੂੰ ਕੋਈ ਸੁਨੇਹਾ ਹੀ ਨਹੀਂ ਦਿੱਤਾ ਕਿ ਭਾਈਚਾਰੇ ਦਾ ਇਕੱਠ ਕਰਿਆ ਹੈ। ਇਸ ਕਾਰਨ ਅਸੀਂ ਬੋਲੀ ਦੇ ਦਿੱਤੀ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਹੁਣ ਲੀਡਰ ਬਣੇ ਫਿਰਦੇ ਹਨ ਪਹਿਲਾਂ ਆਪਣੇ ਨਾਮ ਜਮੀਨ ਲੈ ਕੇ ਕਿਸਾਨਾਂ ਨੂੰ ਦਿੰਦੇ ਰਹੇ ਹਨ।
ਜੇਲ ਵਿੱਚ ਬੰਦ ਵਿਆਕਤੀਆਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਪੁਲਿਸ ਨੇ ਕੁੱਝ ਵਿਆਕਤੀਆਂ ਨੂੰ ਸਬਕ ਸਿਖਾਉਣ ਦੇ ਮਕਸ਼ਦ ਨਾਲ ਮਿਥ ਕੇ ਕੁਟਿੱਆ। ਕੁਝ ਆਗੂਆਂ ਨੂੰ ਥਾਣੇ ਲਿਜਾ ਕੇ ਕੁੱਟਮਾਰ ਕੀਤੀ ਤੇ ਪੁੱਛਦੇ ਰਹੇ ਕਿ ਕਿਹੜੇ ਬੰਦੇ ਨਾਲ ਸਨ ਉਹਨਾਂ ਦੇ ਨਾਮ ਦੱਸੋ।
ਲਾਠੀ ਚਾਰਜ ਸਮੇਂ ਹਾਜ਼ਰ ਭਵਾਨੀਗੜ੍ਹ ਦੇ ਕੁੱਝ ਵਿਅਕਤੀਆਂ ਨਾਲ ਗਲਬਾਤ ਕਰਨ ਤੇ ਪਤਾ ਲੱਗਾ ਕਿ ਬਲਦ ਕਲਾਂ ਦੀ ਜਮੀਨ ਦੇ ਬੋਲੀ ਸਮੇਂ ਆਏ ਸਾਰੇ ਵਿਅਕਤੀ ਨਿਹੱਥੇ ਸਨ ਇਹਨਾਂ ਨੇ ਨਾਹਰੇਬਾਜ਼ੀ ਕੀਤੀ ਤੇ ਬੋਲੀ ਵਿੱਚ ਹਾਜ਼ਰ ਹੋਣ ਦੀ ਕੋਸ਼ਿਸ ਕੀਤੀ। ਇਹਨਾਂ ਵੱਲੋਂ ਕੋਈ ਡੰਡਾ, ਰੋੜਾ ਨਹੀਂ ਚਲਾਇਆ ਗਿਆ ਸਗੋਂ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ। ਭਵਾਨੀਗੜ੍ਹ ਪੁਲਿਸ ਛਾਉਣੀ ਵਿੱਚ ਬਦਲ ਦਿੱਤਾ ਗਿਆ ਸੀ।
ਹਸਪਤਾਲ ਵਿੱਚ ਦਾਖਲ ਪੁਲਿਸ ਮੁਲਾਜਮਾਂ ਦੇ ਲੱਗੀਆਂ ਸੱਟਾਂ ਦੀ ਜਾਣਕਾਰੀ ਹਾਸਲ ਕੀਤੀ ਤਾਂ ਉਹਨਾਂ ਦੇ ਕੋਈ ਵੀ ਅਜਿਹੀ ਸੱਟ ਨਹੀਂ ਸੀ ਜੋ ਜਾਨ ਨੂੰ ਖਤਰਾ ਬਣਦੀ ਹੋਵੇ। ਦੁਸਰੇ ਪਾਸੇ ਦਲਿਤਾਂ ਦੇ ਸੱਟਾਂ ਦੇ ਨਿਸ਼ਾਨ ਸਨ, ਡਾਂਗਾਂ ਦੀਆਂ ਹੁੱਜਾਂ ਮਾਰੀਆਂ ਸਾਫ ਦਿਸਦੀਆਂ ਸਨ। ਇੱਕ ਵਿਅਕਤੀ ਦੀ ਹੱਡੀ ਟੁੱਟੀ ਹੋਈ ਸੀ। ਕੁੱਝ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸਨ।
ਜਦੋਂ ਇਸ ਘਟਨਾ ਬਾਰੇ ਐਸ.ਡੀ.ਐਮ. ਨਾਲ ਗਲਬਾਤ ਕੀਤੀ ਗਈ। ਉਹਨਾਂ ਕਬੂਲ ਕੀਤਾ ਕਿ ਲਾਠੀਚਾਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬੋਲੀ ਦੇ ਰੇਟ ਘੱਟ ਕਰਨ ਲਈ ਸਰਕਾਰ ਨੂੰ ਲਿਖਿਆ ਗਿਆ ਸੀ। ਇਸ ਲਈ ਸਮਾਂ ਵੀ ਦਿੱਤਾ ਗਿਆ। ਬੋਲੀ ਛੇ ਵਾਰ ਰੱਦ ਕੀਤੀ ਗਈ। ਪਰੰਤੂ ਸਰਕਾਰ ਵੱਲੋਂ ਰੇਟ ਘੱਟ ਕਰਨ ਸਬੰਧੀ ਕੋਈ ਫੈਸਲਾ ਨਾ ਕਰਨ ਕਾਰਨ ਬੋਲੀ ਕਰਾਉਣਾ ਪ੍ਰਸ਼ਾਸਨ ਦੀ ਜੁੰਮੇਵਾਰੀ ਸੀ। ਇਸ ਲਈ ਪ੍ਰਸ਼ਾਸਨ ਨੂੰ ਇਹ ਕਾਰਵਾਈ ਸਿਰੇ ਚਾੜਨ ਲਈ ਮਜਬੂਰਨ ਲਾਠੀਚਾਰਜ ਕਰਵਾਉਣਾ ਪਿਆ ਉਹਨਾਂ ਕਿਹਾ ਕਿ ਬੋਲੀਕਾਰ ਜਮੀਨ ਆਪ ਵਾਹੇਗਾ ਜੇਕਰ ਉਹ ਜਮੀਨ ਸਬਲੈਟ ਕਰਦਾ ਹੈ ਤਾਂ ਬੋਲੀ ਰੱਦ ਕਰ ਦਿੱਤੀ ਜਾਵੇਗੀ।
ਡੀ.ਐਸ.ਪੀ. ਨੇ ਕਿਹਾ ਕਿ ਬਾਹਰਲੇ ਸ਼ਰਾਰਤੀ ਅਨਸਰ ਆਮ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਉਹਨਾਂ ਤੇ ਕੇਸ ਦਰਜ਼ ਕਰਨੇ ਬਣਦੇ ਹਨ। ਉਹਨਾਂ ਕਿਹਾ ਕਿ ਇਹ ਵਿਅਕਤੀ ਕੁਝ ਵੀ ਕਰ ਸਕਦੇ ਹਨ। ਉਹਨਾਂ ਸਾਡੇ ਬੰਦਿਆਂ ਉੱਤੇ ਹਮਲਾ ਕੀਤਾ ਹੈ। ਉਹ ਮਾਰ ਵੀ ਸਕਦੇ ਸੀ।
ਉਪਰੋਕਤ ਤੱਥਾਂ ਦੀ ਰੋਸ਼ਨੀ ਵਿੱਚ ਸਭਾ ਇਸ ਨਤੀਜੇ ਤੇ ਪੁੱਜੀ ਹੈ ਕਿ:-
1. 27/6 ਦੀ ਘਟਨਾ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ ਸੀ। ਸਗੋਂ ਪ੍ਰਸ਼ਾਸਨ ਵਲੋਂ ਯੋਜਨਾ ਵੱਧ ਤਰੀਕੇ ਨਾਲ ਬੋਲੀ ਪ੍ਰਕਿਰਿਆ ਨੂੰ ਸਿਰੇ ਚਾੜਨ ਲਈ ਕੀਤੀ ਗਈ ਕਾਰਵਾਈ ਹੈ। 
2. ਇਸ ਘਟਨਾ ਵਿੱਚ ਬੇਲੋੜੀ ਸ਼ਕਤੀ ਦੀ ਵਰਤੋਂ ਕੀਤੀ ਗਈ ਹੈ। ਲਾਠੀਚਾਰਜ ਤੋਂ ਪਹਿਲਾਂ ਕੋਈ ਚਿਤਾਵਨੀ ਨਹੀਂ ਦਿੱਤੀ ਗਈ।
3. ਉਸ ਸਮੇਂ ਸੰਘਰਸ਼ਸ਼ੀਲ ਵਿਆਕਤੀਆਂ ਨਾਲ ਕਿਸੇ ਵੀ ਪ੍ਰਸ਼ਾਸਨਕ ਅਧਿਕਾਰੀ ਨੇ ਗਲਬਾਤ ਕਰਕੇ ਮਸਲਾ ਨਿਪਟਾਉਣ ਦੀ ਕੋਸ਼ਿਸ ਨਹੀਂ ਕੀਤੀ।
4. ਲਾਠੀਚਾਰਜ ਵਿੱਚ ਜਖਮੀ ਵਿਆਕਤੀਆਂ ਦੇ ਬਿਆਨ ਦਰਜ਼ ਨਾ ਕਰਨਾ ਸਿਰੇ ਦੀ ਗੈਰ ਕਾਨੂੰਨੀ ਕਾਰਵਾਈ ਹੈ।
5. ਆਗੂਆਂ ਨੂੰ ਪਹਿਲਾਂ ਬਾਹਰ ਤੇ ਫਿਰ ਥਾਣੇ ਲਿਜਾ ਕੇ ਕੁੱਟਮਾਰ ਕਰਨਾ ਅਤਿ ਦਰਜ਼ੇ ਦਾ ਘੋਰ ਅਪਰਾਧ ਹੈ।
6. ਪੁਲਿਸ ਵਲੋਂ ਕੁੱਝ ਮੁਲਾਜਮਾਂ ਨੂੰ ਹਸਪਤਾਲ ਦਾਖਲ ਕਰਾਉਣਾ, ਫਰਜ਼ੀ ਪਰਚੇ ਕਟਵਾਉਣਾ ਬਿਲਕੁਲ ਝੂਠੀ ਤੇ ਨਾਟਕੀ ਕਾਰਵਾਈ ਹੈ। ਅੰਦੋਲਨਕਾਰੀਆਂ ਵਲੋਂ ਕੋਈ ਭੜਕਾਹਟ ਤੱਥ ਖੋਜ ਕਮੇਟੀ ਦੇ ਸਾਹਮਣੇ ਨਹੀਂ ਆਈ।
7. ਪੁਲਿਸ ਵੱਲੋਂ ਸੰਜੀਵ ਕੁਮਾਰ ਮਿੰਟੂ ਆਗੂ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਨੂੰ ਇਸ ਕੇਸ ਵਿੱਚ ਬਿਲਕੁਲ ਜਾਣਬੁਝ ਕੇ ਉਲਝਾਇਆ ਗਿਆ ਹੈ। ਉਹ ਇਸ ਘਟਨਾ ਸਮੇਂ ਹਾਜ਼ਰ ਨਹੀਂ ਸੀ।
8. ਪੁਲਿਸ ਵਲੋਂ ਆਗੂਆਂ ਵਿਰੁੱਧ ਪਾਇਆ ਇਰਾਦਾ ਕਤਲ ਦਾ ਕੇਸ ਬਿਲਕੁੱਲ ਝੂਠਾ ਹੈ ਤੇ ਤੱਥਾਂ ਤੋਂ ਪਰੇ ਹੈ।
9. ਬੋਲੀ ਦੀ ਪ੍ਰਕਿਰਿਆ ਨਾਟਕੀ ਹੈ ਤੇ ਪਹਿਲਾਂ ਹੀ ਤਿਆਰ ਕੀਤੀ ਕਾਰਵਾਈ ਹੈ।
10. ਪੁਲਿਸ ਪ੍ਰਸ਼ਾਸਨ ਵਲੋਂ ਮਜਦੂਰਾਂ ਨੂੰ ਚੇਤਨ ਕਰਨ ਵਾਲੇ ਮਜਦੂਰ ਆਗੂਆਂ ਨੂੰ ਸਰਾਰਤੀ ਅਨਸਰ ਕਹਿਣਾ, ਉਹਨਾਂ ਤੇ ਜਾਣਬੁਝ ਕੇ ਝੂਠੇ ਕੇਸ ਪਾਉਣਾ, ਆਗੂਆਂ ਨੂੰ ਮਿਥ ਕੇ ਕੁੱਟਣਾ, ਸਿਰੇ ਦੀ ਨਿੰਦਣਯੋਗ ਅਤੇ ਗੈਰ ਜਿੰਮੇਵਾਰ ਕਾਰਵਾਈ ਹੈ।
ਸਭਾ ਮੰਗ ਕਰਦੀ ਹੈ ਕਿ:-
1. 27/6 ਦੀ ਘਟਨਾ ਵਿੱਚ ਜਖਮੀ ਵਿਆਕਤੀਆਂ ਦੇ ਬਿਆਨ ਦਰਜ਼ ਕਰਕੇ ਘਟਨਾ ਲਈ ਦੋਸ਼ੀ ਪੁਲਿਸ / ਪ੍ਰਸ਼ਾਸਨਕ ਅਧਿਕਾਰੀਆਂ ਖਿਲਾਫ ਕੇਸ ਦਰਜ਼ ਕੀਤਾ ਜਾਵੇ।
2. ਜੇਲ ਡੱਕੇ 41 ਵਿਅਕਤੀਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਤੇ 49 ਵਿਆਕਤੀਆਂ ਤੇ ਦਰਜ਼ ਝੂਠੇ ਕੇਸ ਵਾਪਸ ਲਏ ਜਾਣ।
3. ਬੋਲੀ ਦੀ ਪ੍ਰਕਿਰਿਆ ਦੀ ਹਕੀਕਤ ਲੋਕਾਂ ਦੇ ਸਾਹਮਣੇ ਲਿਆਉਣ ਲਈ ਬੋਲੀ ਦੀ ਵੀਡਿਓ ਗਰਾਫੀ ਜਨਤਕ ਕੀਤੀ ਜਾਵੇ।
4. ਵੱਖ-ਵੱਖ ਬੋਲੀਕਾਰਾਂ ਵਲੋਂ ਵਿਆਜ ਤੇ ਲਈ ਰਕਮ ਨੂੰ ਜਨਤਕ ਕੀਤਾ ਜਾਵੇ। ਜਿਹਨਾਂ ਕਿਸਾਨਾਂ / ਵਿਆਕਤੀਆਂ ਤੋਂ ਇਹ ਰਕਮ ਲਈ ਗਈ ਹੈ, ਉਹਨਾਂ ਦੇ ਨਾਮ ਜਨਤਕ ਕੀਤੇ ਜਾਣ।
5. ਨਾਟਕੀ ਢੰਗ ਨਾਲ ਕੀਤੀ ਬੋਲੀ ਰੱਦ ਕੀਤੀ ਜਾਵੇ। ਦਲਿਤਾਂ ਦੀ ਪਹੁੰਚ ਯੋਗ ਜਮੀਨ ਦੇ ਛੋਟੇ ਟੱਕ ਬਣਾਏ ਜਾਣ ਤੇ ਲੋਕਾਂ ਦੀ ਪਹੁੰਚਯੋਗ ਕੀਮਤ ਤੇ ਬੋਲੀ ਦੁਬਾਰਾ ਕੀਤੀ ਜਾਵੇ। ਜਾਂ ਫਿਰ ਸੁਸਾਇਟੀ ਨੂੰ ਜਮੀਨ ਲੀਜ ਤੇ ਦਿੱਤੀ ਜਾਵੇ ਤਾਂ ਜੋ ਸਾਂਝੀ ਖੇਤੀ ਕਰ ਸਕਣ।
6. ਪਿਛਲੇ ਸਾਲਾਂ ਵਿੱਚ ਹੋਈ ਬੋਲੀ ਦੇ ਰੇਟ ਜਨਤਕ ਕੀਤੇ ਜਾਣ ਤੇ ਇਸ ਵਿੱਚ ਹੋਈ ਹੇਰਾਫੇਰੀ ਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ।
7. ਸਮੁੱਚੇ ਪੰਜਾਬ ਵਿੱਚ ਪੰਚਾਇਤੀ ਜਮੀਨ ਵਿੱਚ ਦਲਿਤਾਂ ਦੇ ਹਿੱਸੇ ਦੀ ਜਮੀਨ ਦਲਿਤ ਦੀ ਪਹੁੰਚ ਯੋਗ ਕੀਮਤ ਤੇ ਦਿੱਤੀ ਜਾਵੇ। ਬੇਨਾਮੀ ਬੋਲੀ ਦਾ ਵਰਤਾਰਾ ਬੰਦ ਕੀਤਾ ਜਾਵੇ। ਪੰਚਾਇਤੀ ਜਮੀਨ ਦੀ ਆਮਦਨ ਨੂੰ ਪਿੰਡ ਵਿੱਚ ਲੋਕ ਭਲਾਈ ਦੇ ਕੰਮਾਂ ਤੇ ਖਰਚਣ ਨੂੰ ਯਕੀਨੀ ਬਣਾਇਆ ਜਾਵੇ। 

ਪ੍ਰਕਾਸ਼ਕ: ਵੱਲੋਂ:-
ਸੁਖਵਿੰਦਰ ਪੱਪੀ ਜਮਹੂਰੀ ਅਧਿਕਾਰ ਸਭਾ ਪੰਜਾਬ 
ਜ਼ਿਲ੍ਹਾ ਸਕੱਤਰ ਜ਼ਿਲ੍ਹਾ ਇਕਾਈ ਸੰਗਰੁੂਰ।

Saturday, July 19, 2014

ਪੰਜਾਬ (ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ) ਬਿਲ - 2014


(ਸਾਰ-ਅੰਸ਼)
2. (ਬੀ) ''ਨੁਕਸਾਨ ਪਹੁੰਚਾਊ ਕਾਰਵਾਈ'' ਵਿਚ ਇਹ ਕਾਰਵਾਈਆਂ ਸ਼ਾਮਲ ਹੈ - ਇਕ ਵਿਅਕਤੀ, ਵਿਅਕਤੀਆਂ ਦੇ ਗਰੁੱਪ, ਜਥੇਬੰਦੀ, ਕਿਸੇ ਪਾਰਟੀ (ਚਾਹੇ ਇਹ ਸਮਾਜਿਕ ਹੋਵੇ, ਧਾਰਮਿਕ ਹੋਵੇ ਜਾਂ ਸਿਆਸੀ ਹੋਵੇ) ਵਲੋਂ ਐਜੀਟੇਸ਼ਨ, ਸਟਰਾਈਕ, ਹੜਤਾਲ, ਧਰਨਾ, ਬੰਦ ਜਾਂ ਪ੍ਰਦਰਸ਼ਨ ਜਾਂ ਮਾਰਚ ਜਾਂ ਜਲੂਸ ਜਿਸ ਨਾਲ ਕਿਸੇ ਸਰਕਾਰੀ ਜਾਂ ਨਿੱਜੀ ਜਾਇਦਾਦ ਦਾ ਨੁਕਸਾਨ ਜਾਂ ਹਾਨੀ ਜਾਂ ਭੰਨਤੋੜ (demage, loss or destruction) ਹੋਵੇ;
(ਸੀ) ਉਪਰੋਕਤ ਕਾਰਵਾਈ ''ਜਥੇਬੰਦ ਕਰਨ ਵਾਲੇ'' (ਆਰਗੇਨਾਈਜ਼ਰ) ਇਨ੍ਹਾਂ ਨੂੰ ਮੰਨਿਆ ਜਾਵੇਗਾ: ਕੋਈ ਇਕ ਵਿਅਕਤੀ ਜਾਂ ਜ਼ਿਆਦਾ ਵਿਅਕਤੀ ਜਾਂ ਕਿਸੇ ਜਥੇਬੰਦੀ, ਯੂਨੀਅਨ ਜਾਂ ਪਾਰਟੀ ਦੇ ਅਹੁਦੇਦਾਰ ਜੋ ਉਪਰੋਕਤ ਦੇ ਪ੍ਰਬੰਧਕ ਹਨ, ਜੋ ਕੋਈ ਨੁਕਸਾਨ ਪਹੁੰਚਾਊ ਕਾਰਵਾਈ ਲਈ ਉਕਸਾਉਾਂਦੇ ਨ, ਇਸ ਦੀ ਸਾਜ਼ਿਸ਼ ਬਣਾਉਾਂਦੇ ਨ, ਇਸ ਦੀ ਸਲਾਹ ਦਿੰਦੇ ਹਨ ਜਾਂ ਅਜਿਹਾ ਕਰਨ ਲਈ ਮਾਰਗ-ਦਰਸ਼ਨ ਕਰਦੇ ਹਨ।
(ਡੀ) ''ਸਰਕਾਰੀ ਜਾਇਦਾਦ'' ਦਾ ਭਾਵ ਹੈ ਸਰਕਾਰੀ ਅਦਾਰਿਆਂ, ਕੰਪਨੀਆਂ ਦੀ (ਮਸ਼ੀਨਰੀ ਸਮੇਤ) ਚੱਲ ਜਾਂ ਅਚੱਲ ਕੋਈ ਵੀ ਜਾਇਦਾਦ
(ਈ) ''ਨਿੱਜੀ ਜਾਇਦਾਦ'' ਦਾ ਭਾਵ ਹੈ ਸਰਕਾਰੀ ਜਾਇਦਾਦ ਨੂੰ ਛੱਡਕੇ ਕਿਸੇ ਵਿਅਕਤੀ ਜਾਂ ਸੰਸਥਾ ਜਾਂ ਕੰਪਨੀ ਦੀ ਮਾਲਕੀ ਵਾਲੀ (ਮਸ਼ੀਨਰੀ ਸਮੇਤ) ਚੱਲ ਜਾਂ ਅਚੱਲ ਜਾਇਦਾਦ
3. ਐਕਟ ਦਾ ਉਦੇਸ਼ :
(1) ਕੋਈ ਐਜੀਟੇਸ਼ਨ, ਸਟਰਾਈਕ, ਹੜਤਾਲ, ਧਰਨਾ, ਬੰਦ ਜਾਂ ਪ੍ਰਦਰਸ਼ਨ ਜਾਂ ਮਾਰਚ ਜਾਂ ਜਲੂਸ ਕੱਢਣ ਜਾਂ ਰੇਲ ਜਾਂ ਸੜਕ ਜਾਮ ਕਰਨ ਵਾਲੇ, ਚਾਹੇ ਇਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਗਰੁੱਪ ਵਲੋਂ ਹੋਵੇ, ਕਿਸੇ ਨੁਕਸਾਨ ਪਹੁੰਚਾਊ ਕਾਰਵਾਈ ਵਿਚ ਹਿੱਸਾ ਨਹੀਂ ਲੈਣਗੇ।
(2) ਸੂਬਾ ਸਰਕਾਰ ਅਜਿਹੀਆਂ ਨੁਕਸਾਨ-ਪਹੁੰਚਾਊ ਕਾਰਵਾਈਆਂ ਦੀ ਵੀਡੀਓਗ੍ਰਾਫ਼ੀ ਕਰੇਗੀ।
4. ਕਿਸੇ ਸਰਕਾਰੀ ਜਾਂ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਣ ਦੀ ਕਾਰਵਾਈ ਕਰਨ ਵਾਲੇ ਨੂੰ ਤਿੰਨ ਸਾਲ ਤਕ ਦੀ ਕੈਦ ਅਤੇ ਜੁਰਮਾਨਾ ਕੀਤਾ ਜਾ ਸਕਦਾ ਹੈ, ਜੋ ਇਕ ਲੱਖ ਰੁਪਏ ਤਕ ਹੋ ਸਕਦਾ ਹੈ।
5. ਅੱਗਜ਼ਨੀ ਜਾਂ ਵਿਸਫੋਟਕ ਚੀਜ਼ ਨਾਲ ਨੁਕਸਾਨ ਪਹੁੰਚਾਊ ਕਾਰਵਾਈ ਕਰਨ ਵਾਲੇ ਨੂੰ ਘੱਟੋਘੱਟ ਇਕ ਸਾਲ ਤੋਂ ਲੈ ਕੇ ਪੰਜ ਸਾਲ ਤਕ ਦੀ ਕੈਦ ਅਤੇ ਤਿੰਨ ਲੱਖ ਰੁਪਏ ਤਕ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸ ਤੋਂ ਘੱਟ ਸਜ਼ਾ ਦੀ ਸ਼ਰਤ ਇਹ ਹੋਵੇਗੀ ਕਿ ਸਬੰਧਤ ਅਦਾਲਤ ਆਪਣੇ ਫ਼ੈਸਲੇ ਵਿਚ ਲਿਖਤੀ ਤੌਰ 'ਤੇ ਖ਼ਾਸ ਕਾਰਨ ਦੱਸਦੇ ਹੋਏ ਇਕ ਸਾਲ ਤੋਂ ਘੱਟ ਸਜ਼ਾ ਸੁਣਾਵੇ।
6. ਨੁਕਸਾਨ ਪੂਰਤੀ
(1) ਅਜਿਹੀ ਕਾਰਵਾਈ ਕਰਨ ਵਾਲੇ ਨੂੰ ਅਦਾਲਤ ਵਲੋਂ ਦਿੱਤੀ ਸਜ਼ਾ ਦੇ ਨਾਲ ਨਾਲ ਸਰਕਾਰੀ ਜਾਂ ਨਿੱਜੀ ਜਾਇਦਾਦ ਨੂੰ ਪਹੁੰਚਾਏ ਨੁਕਸਾਨ ਦੇ ਬਰਾਬਰ ਹਰਜਾਨਾ ਦੇਣਾ ਪਵੇਗਾ ਜੋ ਯੋਗ ਅਥਾਰਟੀ ਵਲੋਂ ਤੈਅ ਕੀਤਾ ਜਾਵੇਗਾ।
(2) ਨੁਕਸਾਨ ਤੈਅ ਕਰਦੇ ਵਕਤ ਯੋਗ ਅਥਾਰਟੀ ਸਰਕਾਰੀ ਜਾਂ ਨਿੱਜੀ ਜਾਇਦਾਦ ਨੂੰ ਪਹੁੰਚਾਏ ਨੁਕਸਾਨ ਦਾ ਅੰਦਾਜ਼ਾ ਲਗਾਏਗੀ। ਇਹ ਨੁਕਸਾਨ ਪਹੁੰਚਾਊ ਕਾਰਵਾਈ ਜਥੇਬੰਦ ਕਰਨ ਵਾਲੇ ਅਤੇ ਇਸ ਵਿਚ ਹਿੱਸਾ ਲੈਣ ਵਾਲਿਆਂ ਤੋਂ ਵਸੂਲਿਆ ਜਾਵੇਗਾ, ਜੋ ਵੀ ਇਸ ਦੇ ਦੋਸ਼ੀ ਪਾਏ ਜਾਣਗੇ। (ਭਾਵ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾਣਗੀਆਂ)
7. ਯੋਗ ਅਥਾਰਟੀ
(1) ਸੂਬਾ ਸਰਕਾਰ ਸਰਕਾਰੀ ਗਜ਼ਟ ਵਿਚ ਨੋਟੀਫ਼ੀਕੇਸ਼ਨ ਦੇ ਕੇ ਇਸ ਸਬੰਧ 'ਚ ਇਕ ਅਥਾਰਟੀ ਬਣਾਏਗੀ ਜੋ ਇਸ ਐਕਟ ਦੇ ਮਨੋਰਥਾਂ ਲਈ ਕੰਪੀਟੈਂਟ ਅਥਾਰਟੀ ਮੰਨੀ ਜਾਵੇਗੀ।
(2) ਇਸ ਅਥਾਰਟੀ ਵਲੋਂ ਅੰਦਾਜ਼ਾ ਲਗਾਏ ਨੁਕਸਾਨ ਬਾਰੇ ਦੋਸ਼ੀ ਤੀਹ ਦਿਨ ਦੇ ਅੰਦਰ ਪੰਜਾਬ ਸਰਕਾਰ ਨੂੰ ਇਸ ਬਾਰੇ ਅਪੀਲ ਕਰ ਸਕੇਗਾ।
8. ਗ਼ੈਰ-ਜ਼ਮਾਨਤੀ ਜੁਰਮ:
(1) ਇਸ ਐਕਟ ਤਹਿਤ ਕੀਤੇ ਜੁਰਮਾਂ ਦੀ ਜ਼ਮਾਨਤ ਨਹੀਂ ਹੋਵੇਗੀ।
(2) ਇਸ ਐਕਟ ਤਹਿਤ ਦੋਸ਼ੀ ਪਾਇਆ ਵਿਅਕਤੀ ਜੇ ਹਿਰਾਸਤ ਵਿਚ ਹੈ ਉਸ ਨੂੰ ਓਦੋਂ ਤਾਈਂ ਜ਼ਮਾਨਤ ਨਹੀਂ ਮਿਲੇਗੀ ਜਾਂ ਜ਼ਮਾਨਤ 'ਤੇ ਰਿਹਾਅ ਨਹੀਂ ਕੀਤਾ ਜਾਵੇਗਾ ਜਦੋਂ ਤਾਈਂ ਅਜਿਹੀ ਰਿਹਾਈ ਲਈ ਜ਼ਮਾਨਤ ਦੀ ਅਰਜ਼ੀ ਉਪਰ ਸੁਣਵਾਈ ਦੌਰਾਨ ਇਸਤਗਾਸਾ ਧਿਰ ਨੂੰ ਇਸ ਦਾ ਵਿਰੋਧ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ।
9. ਸੁਣਵਾਈਯੋਗ ਜੁਰਮ
(1) ਇਸ ਐਕਟ ਦੇ ਘੇਰੇ ਵਿਚ ਆਉਾਂਦੀ ਾਰਵਾਈ ਨੂੰ ਬਿਨਾ ਵਾਰੰਟ ਗ੍ਰਿਫ਼ਤਾਰ ਕਰਕੇ ਮੁਕੱਦਮਾ ਚਲਾਉਣ ਵਾਲਾ ਜੁਰਮ (ਫਰਪਅਜ੍ਰਲ;ਕ ਰਿਿਕਅਫਕ) ਮੰਨਿਆ ਜਾਵੇਗਾ। ਅਜਿਹੀ ਕਾਰਵਾਈ ਲਈ ਦੋਸ਼ੀ ਪਾਏ ਗਏ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਘੱਟੋਘੱਟ ਹੈੱਡ-ਕਾਂਸਟੇਬਲ ਰੈਂਕ ਵਾਲਾ ਪੁਲਿਸ ਅਧਿਕਾਰੀ ਯੋਗ ਅਥਾਰਟੀ ਹੋਵੇਗਾ।
(2) ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਤੋਂ ਹੇਠਲੀ ਕੋਈ ਅਦਾਲਤ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਨਹੀਂ ਕਰੇਗੀ।
10. ਗਵਾਹੀ ਸਬੰਧੀ ਵਿਸ਼ੇਸ਼ ਵਿਵਸਥਾ
ਇਸ ਵਕਤ ਕਿਸੇ ਹੋਰ ਕਾਨੂੰਨ ਵਿਚ ਸਬੂਤਾਂ ਸਬੰਧੀ ਜੋ ਵੀ ਧਾਰਾਵਾਂ ਲਾਗੂ ਹੋਣ, ਇਸ ਐਕਟ ਦੇ ਘੇਰੇ ਵਾਲੀਆਂ ਨੁਕਸਾਨ ਪਹੁੰਚਾਊ ਕਾਰਵਾਈਆਂ ਬਾਰੇ ਵੀਡੀਓਗ੍ਰਾਫ਼ੀ ਕੀਤੇ ਰਿਕਾਰਡ ਨੂੰ ਹੀ ਇਹ ਜੁਰਮ ਕਰਨ ਅਤੇ ਨੁਕਸਾਨ ਪਹੁੰਚਾਇਆ ਹੋਣ ਦਾ ਤਸੱਲੀਬਖ਼ਸ਼ ਸਬੂਤ ਮੰਨਿਆ ਜਾਵੇਗਾ।
11. ਇਸ ਐਕਟ ਦੀਆਂ ਕਾਨੂੰਨੀ ਵਿਵਸਥਾਵਾਂ ਇਸ ਵਕਤ ਲਾਗੂ ਹੋਰ ਕਾਨੂੰਨਾਂ ਤੋਂ ਇਲਾਵਾ ਹੋਣਗੀਆਂ ਅਤੇ ਇਹ ਹੋਰ ਕਾਨੂੰਨਾਂ ਦੀ ਅਹਿਮੀਅਤ ਨੂੰ ਘੱਟ ਨਹੀਂ ਕਰੇਗਾ। ਇਸ ਐਕਟ ਦੀਆਂ ਮੱਦਾਂ ਦੇ ਸਹਾਰੇ ਕਿਸੇ ਨੂੰ ਵੀ ਕਿਸੇ ਹੋਰ ਮੁਕੱਦਮੇ ਦੀ ਕਾਰਵਾਈ ਤੋਂ ਛੋਟ ਨਹੀਂ ਮਿਲ ਸਕੇਗੀ।


Original ਦਮਨਕਾਰੀ ਬਿਲ







ਦਮਨਕਾਰੀ ਬਿਲ ਦੇ ਵਿਰੋਧ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ

ਅੱਜ ਪੰਜਾਬੀ ਭਵਨ ਲੁਧਿਆਣਾ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ਤੇ ਪੰਜਾਬ ਦੀਆਂ ਦੋ ਦਰਜ਼ਨ ਤੋਂ ਉਪਰ ਜਨਤਕ ਜਮਹੂਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਕੈਬਨਿਟ ਵੱਲੋਂ ਪਾਸ ਕੀਤੇ ਦਮਨਕਾਰੀ ਸਰਕਾਰੀ ਤੇ ਨਿਜੀ ਜਾਇਦਾਦ ਦਾ ਨੁਕਸਾਨ ਰੋਕੂ ਬਿਲ' ਨੂੰ ਲੋਕਾਂ ਦੇ ਜਮਹੂਰੀ ਹੱਕਾਂ ਉਪਰ ਵੱਡਾ ਹਮਲਾ ਅਤੇ ਸੰਘਰਸ਼ਸ਼ੀਲ ਲੋਕਾਂ ਦੀ ਜਾਇਦਾਦ ਖੋਹਣ ਦੀ ਬਦਨੀਅਤ ਨਾਲ ਅਤੇ ਕਾਨੂੰਨ ਦੀ ਸਥਾਪਿਤ ਪ੍ਰਕਿਰਿਆ ਨੂੰ ਲੋਕ ਵਿਰੋਧੀ ਬਣਾਉਣ ਦੇ ਮਕਸਦ ਵਾਲਾ ਦਮਨਕਾਰੀ ਬਿਲ ਕਰਾਰ ਦਿੱਤਾ ਗਿਆ। ਬਿਲ ਦੀਆਂ ਧਾਰਾਵਾਂ ਅੰਗਰੇਜ਼ ਰਾਜ ਦੀ ਜ਼ਾਲਮਾਨਾ ਨੀਤੀ ਦੀ ਯਾਦ ਦਿਵਾਉਂਦੀਆਂ ਹਨ।ਹਕੂਮਤ ਦਾ ਇਹ ਬਿਲ ਲਿਆਉਣ ਦਾ ਉਦੇਸ਼ ਨਾ ਸਿਰਫ ਨਾਗਰਿਕਾਂ ਦੇ ਗਲਤ ਨੀਤੀਆਂ ਦੇ ਵਿਰੁੱਧ ਆਵਾਜ਼ ਉਠਾਉਣ ਅਤੇ ਸੰਘਰਸ਼ ਕਰਨ ਦੇ ਹੱਕ ਨੂੰ ਖੋਹਣਾ ਹੈ ਸਗੋਂ ਲੋਕ ਵਿਰੋਧੀ ਨਵਉਦਾਰਵਾਦੀ ਮਾਡਲ ਨੂੰ ਹੋਰ ਵੀ ਵਿਆਪਕ ਪੈਮਾਨੇ ਉੱਤੇ ਥੋਪਣ ਲਈ ਰਾਹ ਪੱਧਰਾ ਕਰਨਾ ਹੈ। ਲਿਹਾਜ਼ਾ ਇਹ ਬਿਲ ਜਮਹੂਰੀ ਹੱਕਾਂ ਦੀ ਪਹਿਲਾਂ ਹੀ ਬਹੁਤ ਸੀਮਤ ਸਪੇਸ ਨੂੰ ਖਤਮ ਕਰਨ ਲਈ ਹੈ।ਮੀਟਿੰਗ ਵਿੱਚ ਹਾਜ਼ਰ ਜਥੇਬੰਦੀਆਂ ਨੇ ਇੱਕਮੱਤ ਹੋ ਕੇ ਅਹਿਦ ਲਿਆ ਕਿ ਇਸ ਦਮਨਕਾਰੀ ਬਿਲ ਦੇ ਵਿਰੋਧ ਵਿੱਚ ਸਮੁੱਚੇ ਪੰਜਾਬ ਅੰਦਰ ਲੋਕ ਚੇਤਨਾ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਬਿਲ ਦੇ ਖਿਲਾਫ਼ ਲੋਕ ਰਾਏ ਲਾਮਬੰਦ ਕਰਦੇ ਹੋਏ ਹਕੂਮਤ ਨੂੰ ਇਹ ਬਿਲ ਪੇਸ਼ ਕੀਤੇ ਜਾਣ ਤੋਂ ਰੋਕਣ ਲਈ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ। ਜਿਸ ਤਹਿਤ ਵਿਧਾਨ ਸਭਾ ਦੇ ਚੱਲ ਰਹੇ ਮੌਨਸੂਨ ਸੈਸ਼ਨ ਦੌਰਾਨ ਹਰ ਸੰਭਵ ਥਾਂ ਤੇ ਸੰਭਵ ਢੰਗ ਨਾਲ ਇਸ ਦਾ ਵਿਰੋਧ ਕੀਤਾ ਜਾਵੇਗਾ।ਸਮੂਹ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਪਬਲਿਕ ਬਹਿਸ ਤੋਂ ਬਗੈਰ ਬਿਲ ਪੇਸ਼ ਕੀਤੇ ਜਾਣ ਦੀ ਸੂਰਤ ਵਿੱਚ ਹਰ ਇਲਾਕੇ ਦੇ ਐਮ ਐਲ ਏ ਨੂੰ ਤਿੱਖੇ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ। ਮੀਟਿੰਗ ਵਿੱਚ ਸੁਖਦੇਵ ਸਿੰਘ ਕੋਕਰੀ ਤੇ ਸਰੂਪ ਸਿੰਘ ਸਹਾਰਨ ਮਾਜ਼ਰਾ (ਬੀ ਕੇ ਯੂ ਏਕਤਾ ਉਗਰਾਹਾਂ), ਬੂਟਾ ਸਿੰਘ ਬੁਰਜ ਗਿੱਲ ਅਤੇ ਡਾ. ਦਰਸ਼ਨ ਪਾਲ (ਬੀਕੇਯੂ ਏਕਤਾ ਡਕੌਂਦਾ), ਦਾਤਾਰ ਸਿੰਘ (ਕਿਰਤੀ ਕਿਸਾਨ ਯੁਨੀਅਨ), ਕਲਵੰਤ ਸਿੰਘ ਸੰਧੂ (ਜਮਹੂਰੀ ਕਿਸਾਨ ਸਭਾ ਪੰਜਾਬ), ਗੁਰਨਾਮ ਭੀਖੀ (ਪੰਜਾਬ ਕਿਸਾਨ ਯੁਨੀਅਨ) ਅਮੋਲਕ ਸਿੰਘ (ਪਲਸ ਮੰਚ), ਰਮਿੰਦਰ ਸਿੰਘ ਪਟਿਆਲਾ (ਨੌਜਵਾਨ ਭਾਰਤ ਸਭਾ), ਪਵੇਲ ਕੁਸਾ (ਨੌਜਵਾਨ ਭਾਰਤ ਸਭਾ), ਕੁਲਵਿੰਦਰ (ਨੌਜਵਾਨ ਭਾਰਤ ਸਭਾ), ਹਰਸ਼ਾ ਸਿੰਘ ਅਤੇ ਹਰਪ੍ਰੀਤ ਕੌਰ (ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ), ਭੁਪਿੰਦਰ ਸਿੰਘ ਵੜੈਚ (ਡੈਮਕਰੇਟਿਕ ਇੰਪਲਾਈਜ਼ ਫਰੰਟ), ਪ੍ਰਮੋਦ ਕੁਮਾਰ (ਟੀ ਐਸ ਯੂ ਪੰਜਾਬ), ਗੁਰਦੀਪ ਸਿੰਘ (ਟੀ ਐਸ ਯੂ), ਵੇਦ ਪ੍ਰਕਾਸ਼ (ਤਰਕਸ਼ੀਲ ਸੁਸਾਇਟੀ ਭਾਰਤ), ਵਿਜੈ ਨਰਾਇਣ (ਮੋਲਡਰ ਐਂਡ ਸਟੀਲ ਵਰਕਰਜ਼ ਯੁਨੀਅਨ), ਗੱਲਰ ਚੌਹਾਨ (ਲੋਕ ਏਕਤਾ ਸੰਗਠਨ), ਕੁਲਦੀਪ ਸਿੰਘ (ਪੰਜਾਬ ਐਂਡ ਚੰਡੀਗੜ੍ਹ ਕਾਲਜ਼ ਟੀਚਰਜ਼ ਯੁਨੀਅਨ), ਰਾਜਵਿੰਦਰ (ਟੈਕਸਟਾਈਲ ਹੌਜ਼ਰੀ ਕਾਮਗਾਰ ਯੁਨੀਅਨ), ਲਖਵਿੰਦਰ (ਕਾਰਖਾਨਾ ਮਜ਼ਦੂਰ ਯੁਨੀਅਨ, ਨਿਰਮਲ ਸਿੰਘ ਮਾਹਲਾ (ਬੇਰੁਜਗਾਰ ਲਾਈਨਮੈਨ ਯੁਨੀਅਨ), ਅਮਰਜੀਤ (ਡੈਮੋਕਰੇਟਿਕ ਸਟੂਡੈਂਟਸ ਯੁਨੀਅਨ), ਐਡਵੋਕੇਟ ਰਾਜੀਵ ਲੋਹਟਬੱਧੀ (ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ), ਗੁਰਦੀਪ ਬਾਸੀ (ਪੰਜਾਬ ਸਟੇਟ ਵੈਟਰਨਰੀ ਇੰਸਪੈਕਰਜ਼ ਐਸੋਸੀਏਸ਼ਨ), ਆਦਿ ਸੂਬਾਈ ਆਗੂਆਂ ਤੋਂ ਇਲਾਵਾ ਜਮਹੂਰੀ ਅਧਿਕਾਰ ਸਭਾ ਦੇ ਸਕੱਤਰੇਤ ਮੈਂਬਰ ਪ੍ਰੋਫੈਸਰ ਏ ਕੇ ਮਲੇਰੀ, ਡਾ ਪਰਮਿੰਦਰ ਸਿੰਘ, ਨਰਭਿੰਦਰ, ਤਰਸੇਮ ਲਾਲ, ਬੂਟਾ ਸਿੰਘ, ਪ੍ਰਿਤਪਾਲ ਸ਼ਾਮਲ ਹੋਏ। ਇਸ ਤੋਂ ਇਲਾਵਾ ਪੰਜਾਬ ਦੀਆਂ 7 ਖੇਤ ਤੇ ਪੇਂਡੂ ਮਜ਼ਦੂਰ ਜਥੇਬੰਦੀਆਂ, ਪਨਸਪ ਮੁਲਾਜ਼ਮ ਯੁਨੀਅਨ ਅਤੇ ਲੋਕ ਮੋਰਚਾ ਤੇ ਇਨਕਲਾਬੀ ਕੇਂਦਰ ਵੱਲੋਂ ਵੀ ਇਸ ਸਾਂਝੀ ਮੀਟਿੰਗ ਵਿੱਚ ਲਏ ਫ਼ੈਸਲੇ ਦੀ ਹਮਾਇਤ ਕੀਤੀ ਗਈ 


ਜਾਰੀ ਕਰਤਾ:
ਪ੍ਰੋਫੈਸਰ ਜਗਮੋਹਨ ਸਿੰਘ
ਜਨਰਲ ਸਕੱਤਰ

19 ਜੁਲਾਈ 2014

Friday, June 13, 2014

ਜਮਹੂਰੀ ਅਧਿਕਾਰ ਸਭਾ (ਪੰਜਾਬ) ਵਲੋਂ ਸੰਗਰੂਰ ਵਿਖੇ 'ਜਾਤਪਾਤੀ ਵਿਤਕਰਾ ਅਤੇ ਜਮਹੂਰੀ ਅਧਿਕਾਰ' ਵਿਸ਼ੇ 'ਤੇ ਕਨਵੈਨਸ਼ਨ ਕੀਤੀ ਗਈ

ਜਮਹੂਰੀ ਅਧਿਕਾਰ ਸਭਾ ਪੰਜਾਬ  ਜ਼ਿਲ੍ਹਾ  ਇਕਾੲ ੀ ਸੰਗਰੂਰ  ਵੱਲੋਂ  13 ਜੂਨ 2014 ਨੂੰ ਜਾਤਪਾਤੀ ਵਿਤਕਰਾ ਅਤੇ ਜਮਹੂਰੀ ਹੱਕ ਵਿਸ਼ੇ ਤੇ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ।ਸਭਾ ਦੇ ਜਨਰਲ ਸਕੱਤਰ ਪ੍ਰੋ. ਜਗਮੋਹਨ ਸਿੰਘ ਤੇ ਪੋ. ਸੁਭਾਸ ਚੰਦਰ (ਕੁਰਕਸ਼ੇਤਰ ਯੂਨੀਵਰਸਿਟੀ) ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।ਇਹ ਕਨਵੈਨਸ਼ਨ ਵਿਸ਼ੇਸ਼ ਤੌਰ ਤੇ ਸਗੰਰੂਰ ਜਿਲ੍ਹੇ ਦੇ ਪਿੰਡ ਬਾਉਪੁਰ ਵਿਖੇ ਦਲਿਤਾਂ ਦੇ ਅਣਐਲਾਨੇ ਬਾਈਕਾਟ ,ਪਿੰਡ ਨਮੋਲ,ਬਾਲਦ ਕਲਾਂ ਅਤੇ ਮਤੋਈ ਵਿਖੇ ਦਲਿਤਾਂ ਦੇ ਹਿਸੇ ਦੀ ਪੰਚਾਇਤੀ  ਜਮੀਨ ਦੀ ਬੋਲੀ ਨੂੰ ਲੈ ਕੇ ਚਲ ਰਹੇ ਤਣਾਅ ਦੇ ਸੰਦਰਭ ਵਿੱਚ ਭਖਵੀਂ ਬਹਿਸ ਵਿਚਾਰ ਤੇ ਕੇਂਦਰਤ ਰਹੀ। ਪੋ. ਜਗਮੋਹਨ ਸਿੰਘ ਨੇ ਮੁੱਖ ਬੁਲਾਰੇ ਵਜੋਂ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਤਪਾਤੀ ਵਿਵਸਥਾ ਨੂੰ ਅੱਜ ਸਮੇਂ ਦੇ ਹਾਕਮ ਮਿਹਨਤਕਸ਼ ਲੋਕਾਂ ਦੇ ਇੱਕ ਹਿੱਸੇ ਅੰਦਰ ਹੀਣ ਭਾਵਨਾਂ ਪੈਦਾ ਕਰਨ ਉਹਨਾਂ ਨੂੰ ਸਮਾਜਿਕ ਤੌਰ ਤੇ ਦਬਾਅ ਕੇ ਰਖਣ ਲਈ ਵਰਤ ਰਹੇ ਹਨ ।ਅਜਿਹਾ ਕਰਕੇ ਉਹ ਲੋਕਾਂ ਦੀ ਪੜਾਈ,ਸਿਹਤ, ਰੁਜਗਾਰ ਆਦਿ ਜਿਹੇ ਜਮਹੂਰੀ ਅਧਿਕਾਰਾਂ ਦੀ ਲੜਾਈ ਨੂੰ ਕਮਜੋਰ ਕਰਨ ਚ ਕਾਮਯਾਬ ਹੋ ਜਾਂਦੇ ਹਨ।ਅੱਜ ਜਦੋਂ ਦਲਿਤਾਂ ਦਾ ਇਕ ਹਿੱਸਾ ਪੰਚਾਇਤੀ ਜਮੀਨ ਤੇ ਖੇਤੀ ਕਰਕੇ ਆਪਣੀ ਸਵੈਮਾਣ ਦੀ ਜਿੰਦਗੀ ਜਿਉਣੀ ਚਾਹੁੰਦਾ ਹੈ ਤਾਂ ਲਾਜਮੀ ਹੀ ਇਹ ਯਕੀਨੀ ਬਣਾਈ ਜਾਣੀ ਚਾਹੀਦੀ ਹੈ । ਜਦੋਂ ਕਿ ਪ੍ਰਸਾਸ਼ਨ ਜਮੀਨ ਦੇ ਠੇਕੇ ਦੀ ਬੇਹੱਦ ਉਚੀ ਕੀਮਤ ਰੱਖ ਕੇ ਦਲਿਤਾਂ ਦਾ ਇਹ ਸੀਮਤ ਅਧਿਕਾਰ ਵੀ ਖੋਹ ਰਿਹਾ ਹੈ।ਦੂਜੇ ਮੁੱਖ ਬੁਲਾਰੇ ਪੋ. ਸੁਭਾਸ ਚੰਦਰ ਨੇ ਜਾਤੀ ਵਿਵਸਥਾ ਨੂੰ ਜਮੀਨ ਦੀ ਮਾਲਕੀ ਵਿਵਸਥਾ ਨਾਲ ਜੋੜ ਕੇ ਇਸ ਦੀਆਂ ਜੜ੍ਹਾਂ ਨੂੰ ਫਰੋਲਿਆ। ਉਨਾਂ ਕਿਹਾ ਕਿ ਜਮੀਨ ਦੀ ਮਾਲਕੀ ਉਚ ਜਾਤੀ ਦੇ ਹੱਥਾਂ ਚ ਕੇਂਦਰਤ ਹੋਣਾਂ ਤੇ ਦਲਿਤਾਂ ਦਾ ਜਮੀਨ ਦੇ ਅਧਿਕਾਰ ਤੋਂ ਵਾਂਝੇ ਹੋਣਾਂ ਇਸ ਜਾਤੀ ਵਿਤਕਰੇ ਦੇ "ਸਮਾਜਿਕ ਬਾਈਕਾਟ" ਜਿਹੇ ਘਿਨਾਉਣੇ ਰੂਪਾਂ ਨੂੰ ਸਾਹਮਣੇ ਲਿਆਉਦਾ ਹੈ।ਉਨਾਂ ਕਿਹਾ ਕਿ ਜਾਤੀ ਵਿਵਸਥਾ ਵਿਰੁਧ ਇੱਕ ਵਿਆਪਕ ਵਿਚਾਰਧਾਰਕ ਲੜਾਈ ਦੀ ਜਰੂਰਤ ਜੈ। ਉਨਾਂ ਮੌਜੂਦਾ ਜਾਤੀ ਵਿਵਸਥਾ ਦੀ ਇਤਿਹਾਸਕ ਵਿਆਖਿਆ ਕਰਦਿਆਂ ਇਸ ਨੂੰ ਬ੍ਰਾਹਮਣਵਾਦ ਦੀ ਉਪਜ ਦੱਸਿਆ ਤੇ ਵਰਣ ਵਿਵਸਥਾ ਨੂੰ ਇਸਦੀ ਮੂਲ ਜੜ੍ਹ ਵਜੋਂ ਚਿੰਨਤ ਕੀਤਾ।ਇਸ ਜਾਤੀ ਵਿਵਸਥਾ ਵਿੱਰੁਧ ਪੀੜਤ ਜਾਤੀਆਂ ਵੱਲੋਂ ਸ਼ੁਰੂ ਤੋਂ ਹੀ ਬਾਗੀ ਸੁਰਾਂ ਉਠਦੀਆਂ ਰਹੀਆਂ ਹਨ, ਜਿਨਾਂ ਨੂੰ ਦਬਾਉਣ ਲਈ ਮੰਨੂ ਸਿਮਰਤੀ ਅੰਦਰ ਭਿੰਆਕਰ ਸਜਾਵਾਂ ਦਾ ਐਲਾਨ ਕੀਤਾ ਗਿਆ ਹੈ।ਅੱਜ ਇਸ ਵਿਵਸਥਾ ਨੂੰ ਕਾਇਮ ਰੱਖਣ ਲਈ ਮੌਜੂਦਾ ਪਾਰਲੀਮੈਂਟਰੀ ਸਿਆਸਤ ਅੱਡੀ ਚੋਟੀ ਦਾ  ਜੋਰ ਲਗਾ ਰਹੀ  ਹੈ ,ਤਾਂ ਕਿ ਉਹ ਆਪਣੇ ਰਾਜ ਦੀ ਉਮਰ ਲੰਬੀ ਕਰ ਸਕਣ।ਅੱਜ ਹੀ ਨਹੀਂ ੳਗੋਂ ਮੁਗਲਾਂ ਅਤੇ ਅੰਗਰੇਜਾਂ ਦੇ ਸਮੇਂ ਵੀ ਇਹ ਜਾਤੀ ਵੰਡ ਸ਼ਾਸਕਾਂ ਦਾ ਵਧੀਆ ਹਥਿਆਰ ਰਹੀ ਹੈ।ਇਹੀ ਕਾਰਨ ਹੈ ਕਿ ਵੱਖ ਵੱਖ ਸਮੇਂ ਚੱਲੇ ਸਮਾਜ ਸੁਧਾਰਕ ਅੰਦੋਲਨ ਜਾਂ ਦਲਿਤ ਅੰਦੋਲਨ ਇਸਦੀਆਂ ਜੜ੍ਹਾਂ ਨਹੀਂ ਹਿਲਾ ਸਕਿਆ। ਅੱਜ  ਦਾ ਜਾਤੀ ਅੰਦੋਲਨ ਵੀ ਸਿਰਫ ਸਿਆਸੀ ਫਾਇਦਿਆਂ ਤੱਕ ਸੀਮਤ ਹੈ, ਇਹ ਜਾਤੀ ਵਿਵਸਥਾ ਨੂੰ ਖਤਮ ਕਰਨ ਦੀ ਦਿਸ਼ਾ ਵੱਲ ਸੇਧਤ ਨਹੀਂ । ਜਾਤੀ ਵਿਵਸਥਾ ਦੇ ਖਾਤਮੇ ਲਈ ਜਰੂਰੀ ਹੈ ਕਿ ਜਾਇਦਾਦ ਦੀ ਵੰਡ ਨੂੰ ਜਾਤੀ ਵਿਵਸਥਾ  ਨਾਲ ਜੋੜ ਕਿ ਦੇਖਿਆ ਜਾਵੇ ਤੇ ਜਾਇਦਾਦ ਦੀ ਮੁੜ ਵੰਡ ਨਾਲ ਹੀ ਜਾਤੀ ਵਿਵਸਥਾ ਦਾ ਖਾਤਮਾ ਹੋ ਸਕਦਾ ਹੈ । ਇਸ ਦੇ ਨਾਲ ਹੀ ਇਸਦੇ ਖਿਲਾਫ ਇੱਕ ਵਿਆਪਕ ਵਿਚਾਰਧਾਰਕ ਸ਼ੰਘਰਸ ਚਲਾਉਣ ਦੀ ਅਹਿਮ ਜਰੂਰਤ ਹੈ।
ਇਸ ਮੌਕੇ ਪਾਸ ਕੀਤੇ ਹਤਿਆਂ ਰਾਹੀਂ ਮੰਗ ਕੀਤੀ ਗਈ ਕਿ ਦਲਿਤਾਂ ਲਈ ਪੰਚਾਇਤੀ ਜਮੀਨ ਦਾ ਰਾਖਵਾਂ ਕਰਨ ਸਹੀ ਅਰਥਾਂ ਵਿੱਚ ਦਲਿਤਾਂ ਤੇ ਬੇਜਮੀਨੇ ਕਿਸਾਨਾਂ ਨੂੰ ਹੀ ਦੇਣਾ ਯਕੀਨੀ ਬਣਾਇਆ ਜਾਵੇ, ਬੋਲੀ ਦੇਣ ਦੀ ਪ੍ਰਥਾ ਖਤਮ ਕੀਤੀ ਜਾਵੇ।ਦੂਜੇ ਮਤੇ ਰਾਹੀਂ ਪਿੰਡ ਬਾਉਪੁਰ  ਵਿਖੇ ਚੱਲ ਰਹੇ ਅਣ ਐਲਾਨੇ ਬਾਈਕਾਟ ਦੀ ਨਿਖੇਧੀ ਕੀਤੀ ਗਈ। ਤੀਜੇ ਮਤੇ ਰਾਹੀ ਂਸਰਕਾਰ ਵੱਲੋਂ ਪੰਚਾਇਤੀ ਜਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਪਟੇ /ਲੀਜ ਤੇ ਦੇਣ ਦਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਗਈ।
ਕਨਵੈਨਸ਼ਨ ਨੇ ਮੋਦੀ ਸਰਕਾਰ ਬਣਨ ਤੋਂ ਬਾਅਦ ਵੱਧ ਰਹੇ ਫਾਸ਼ੀਵਾਦੀ ਰੁਝਾਨਾਂ ਦਾ ਨੋਟਿਸ ਲਿਆ ਤੇ ਇਨ੍ਹਾਂ ਨੂੰ ਲੋਕਾਂ ਦੀ ਜਮਹੂਰੀ ਅਵਾਜ ਲਈ ਵੱਡਾ ਖਤਰਾ ਦੱਸਿਆ।
ਇਸ ਕਨਵੈਨਸ਼ਨ ਵਿੱਚ ਲਾਭ ਸਿੰਘ ਅਕਲੀਆ, ਮੇਜਰ ਬਾਲਦ ਕਲਾਂ, ਹਰਬੰਸ ਸੋਨੂੰ,ਡਾ. ਦਰਸ਼ਨ ਪਾਲ ,ਸਤਿਨਾਮ ਸਿੰਘ ਲੇਖਕ ਜੰਗਲਨਾਮਾਂ,ਪ੍ਰੋ. ਬਾਬਾ ਸਿੰਘ ,ਹਰਭਗਵਾਨ ਭੀਖੀ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ,ਨਰਾਇਣ ਦੱਤ, ਨਰਦੇਵ ਸਿੰਘ,ਸੰਜੀਵ ਮਿੰਟੂ,ਗੁਰਮੁਖ ਮਾਨ, ਸੰਕਰ ਸਿੰਘ, ਮਾਸਟਰ ਦਾਤਾ ਸਿੰਘ,ਮਨਧੀਰ ਸਿੰਘ, ਮਾਸਟਰ ਰਾਮ ਸਿੰਘ ,ਮਾਸਟਰ ਅਮਰੀਕ ਗਾਗਾ,ਨਰਿੰਦਰ ਨਿੰਦੀ, ਪ੍ਰੋ. ਤੇਜਵੰਤ ਮਾਨ ਅਤੇ ਕ੍ਰਸ਼ਿਨ ਕੁਮਾਰ ਪਿੰਡ ਬਾਉਪੁਰ  ਨੇਮੁਖ ਬੁਲਾਰਾਇਆਂ ਨੂੰ ਸਵਾਲ ਕੀਤੇ ।ਪ੍ਰੋ. ਸਭਾਸ਼ ਚੰਦਰ ਨੇ ਸਵਾਲਾਂ ਦੇ ਜਵਾਬ ਦਿਤੇ।
ਇਸ ਤੋਂ ਇਲਾਵਾ ਜਮਹੂਰੀ ਅਧਿਕਾਰ ਸਭਾ ਦੇ ਸੁਬਾਈ ਆਗੂਆਂ ਸ਼੍ਰੀ ਤਰਸ਼ੇਮ ਲਾਲ,ਐਨ ਕੇ ਜੀਤ, ਪ੍ਰਿਤਪਾਲ ਸਿੰਘ,ਨਰਭਿੰਦਰ ਸਿੰਘ ਅਤੇ ਜਿਲ੍ਹਾ ਪ੍ਰਧਾਨ ਨਾਮਦੇਵ ਸਿੰਘ ਭੂਟਾਲ, ਗੁਰਮੇਲ ਸਿੰਘ ਠੁਲੀਵਾਲ ਨੇ ਵੀ ਸੰਬੋਧਨ ਕੀਤਾ।ਸੁਬਾਈ ਆਗੂ ਸ਼੍ਰੀ ਬੱਗਾ ਸਿੰਘ ਨੇ ਆਏ  ਮਹਿਮਾਨਾਂ ਦਾ  ਅਤੇ ਕਨਵੈਨਸ਼ਨ ਵਿੱਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕੀਤਾ।
ਸਟੇਜ ਦੀ ਕਾਰਵਾਈ ਇਕਾਈ ਦੇ ਜਨਰਲ ਸਕੱਤਰ ਸ਼੍ਰੀ ਸੁਖਵਿੰਦਰ ਪੱਪੀ ਨਿਭਾਈ।

                                                               ਮਨਧੀਰ ਸਿੰਘ


ਕਨਵੈਨਸ਼ਨ ਦੀਆਂ ਝਲਕੀਆਂ






Wednesday, June 11, 2014

ਪੁਲਿਸ ਪ੍ਰਸਾਸ਼ਨ ਤੇ ਸ੍ਰੋਮਣੀ ਕਮੇਟੀ ਵੱਲੋਂ ਸਰਕਾਰੀ ਸਹਿ ਤੇ ਭਾਈ ਰੂਪਾ ਪਿੰਡ ਦੇ ਲੋਕਾਂ ਨਾਲ ਧੱਕਾ-ਜਮਹੂਰੀ ਅਧਿਕਾਰ ਸਭਾ(ਪੰਜਾਬ)


ਜਮਹੂਰੀ ਅਧਿਕਾਰ ਸਭਾ ਨੇ ਸ੍ਰੋਮਣੀ ਕਮੇਟੀ ਵੱਲੋਂ 9 ਜੂਨ ਨੂੰ ਆਪਣੀ ਹਥਿਆਰਬੰਦ ਟਾਸਕ ਫੋਰਸ ਅਤੇ ਅਕਾਲੀ ਕਾਰਕੁਨਾਂ ਦੀ ਮੱਦਦ ਨਾਲ, ਸੈਂਕੜਿਆਂ ਦੀ ਗਿਣਤੀ ਵਿੱਚ ਤੈਨਾਤ ਪੁਲਸ ਕਰਮਚਾਰੀਆਂ ਦੀ ਓਟ ਛਤਰੀ ਹੇਠ, ਅਦਾਲਤੀ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰਕੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਰੂਪਾ 'ਚ 'ਲੰਗਰ ਜੀ ਸਾਹਿਬ' ਦੇ ਨਾਂ ਤੇ ਦਰਜ 161 ਏਕੜ ਜ਼ਮੀਨ ਉਪਰ ਕਬਜ਼ਾ ਕਰਨ ਦੀ ਕਾਰਵਾਈ ਨੂੰ ਪਿੰਡ ਦੇ ਲੋਕਾਂ ਨਾਲ ਧੱਕਾ ਕਰਾਰ ਦਿੱਤਾ ਹੈ। ਇਹ ਕਾਰਵਾਈ ਧਾਰਮਿਕ ਜਾਂ ਕਾਨੂੰਨੀ ਕਿਸੇ ਵੀ ਪੱਖੋ ਜਾਇਜ਼ ਨਹੀਂ ਠਹਿਰਾਈ ਜਾ ਸਕਦੀ।ਇਸ ਸਾਰੀ ਕਾਰਵਾਈ ਦੌਰਾਨ ਪੰਜਾਬ ਸਰਕਾਰ ਦਾ ਰੋਲ ਇੱਕ ਪਾਸੜ, ਗੈਰ ਜਮਹੂਰੀ ਅਤੇ ਗੈਰ ਕਾਨੂੰਨੀ ਰਿਹਾ ਹੈ। ਸ੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੀ ਰਹਿਨੁਮਾਈ 'ਚ ਜ਼ਮੀਨ ਤੇ ਕਬਜ਼ਾ ਕਰਨ ਆਏ ਹਥਿਆਰਬੰਦ ਵਿਅਕਤੀਆਂ ਨੇ ਪ੍ਰਸਾਸ਼ਨ ਦੇ ਮਨਾਹੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਪਰ ਪ੍ਰਸਾਸ਼ਨ  ਨੇ ਸਾਜਸ਼ੀ ਖਾਮੋਸ਼ੀ ਧਾਰੀ ਰੱਖੀ। ਦੁਜੇ ਪਾਸੇ ਇਸ ਜ਼ਮੀਨ ਦੇ ਵੱਡੇ ਹਿੱਸੇ ਉਪਰ ਕਾਬਜ਼ ਲੰਗਰ ਕਮੇਟੀ ਦੇ 51 ਮੈਂਬਰਾਂ ਨੂੰ ਪੁਲਸ ਨੇ ਪਹਿਲਾਂ ਹੀ ਅਮਨ ਭੰਗ ਹੋਣ ਦੇ ਖਤਰੇ ਦੇ ਬਹਾਨੇ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ। ਘਟਨਾ ਵਾਲੇ ਦਿਨ ਸੈਂਕੜਿਆਂ ਦੀ ਗਿਣਤੀ 'ਚ ਪੁਲਸ ਨੇ ਨਾਂ ਸਿਰਫ ਸਾਰੇ ਭਾਈ ਰੂਪਾ ਨੂੰ ਸੀਲ ਕਰਕੇ- ਇਥੋਂ ਦੇ ਲੋਕਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ, ਸਗੋਂ ਸ੍ਰੋਮਣੀ ਕਮੇਟੀ ਵੱਲੋਂ ਕਬਜ਼ੇ ਨੂੰ ਆਸਾਨ ਬਣਾਉਣ ਲਈ, ਉਹਨਾਂ ਖੇਤਾਂ ਨੂੰ ਜਾਂਦੇ ਸਾਰੇ ਰਾਹਾਂ ਤੇ ਵੀ ਨਾਕੇ ਲਾਕੇ ਕਿਸੇ ਪਿੰਡ ਵਾਸੀ ਦਾ ਉਧਰ ਜਾਣਾ ਬੰਦ ਕਰ ਦਿੱਤਾ। ਇੱਕ 17 ਸਾਲਾ ਲੜਕੇ ਜਿਸਨੇ ਗੁਰਦੁਆਰੇ ਦੇ ਸਪੀਕਰ ਤੋਂ ਸ੍ਰੋਮਣੀ ਕਮੇਟੀ ਦੀ ਹਥਿਆਰਬੰਦ ਟਾਸਕ ਫੋਰਸ ਦੇ ਆਉਣ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਸੀ  ਸਮੇਤ ਉਸ ਗੁਰਦੁਆਰੇ ਦੇ ਗ੍ਰੰਥੀ ਨੂੰ ਬੁਰੀ ਤਰਾਂ ਕੁੱਟਿਆ ਗਿਆ ਅਤੇ ਲੜਕੇ ਨੂੰ 307 ਵਰਗੀ ਸੰਗੀਨ ਧਾਰਾ ਲਾਕੇ ਜੇਲ੍ਹ ਭੇਜ ਦਿੱਤਾ ਹੈ।ਪੁਲਸ ਅਤੇ ਜਿਲ੍ਹਾ ਪ੍ਰਸਾਸ਼ਨ ਨੇ ਆਪਣੀਆਂ ਤਾਕਤਾਂ ਦੀ ਸ੍ਰੋਮਣੀ ਕਮੇਟੀ ਦੇ ਹੱਕ 'ਚ ਦੁਰਵਰਤੋਂ ਕਰਦਿਆਂ 5 ਵਿਅਕਤੀਆਂ ਨੂੰ -ਜਿਨ੍ਹਾਂ ਨੂੰ ਅਦਾਲਤ ਵੱਲੋਂ ਇਰਾਦਾ ਕਤਲ ਦੇ ਝੂਠੇ ਕੇਸ 'ਚ ਜ਼ਮਾਨਤ ਤੇ ਰਿਹਾ ਕਰ ਦਿੱਤਾ ਸੀ, ਜੇਲ੍ਹ ਚੋਂ ਨਿੱਕਲਦਿਆਂ ਹੀ ਅਮਨ-ਭੰਗ ਹੋਣ ਦੇ ਖਤਰੇ ਦੇ ਬਹਾਨੇ ਹੇਠ ਮੁੜ ਗ੍ਰਿਫਤਾਰ ਕਰ ਲਿਆ ਗਿਆ॥ ਜਦੋਂ ਇਸ ਤੇ ਰੋਸ ਪ੍ਰਗਟ ਕਰਨ ਲਈ ਪਿੰਡ ਦੇ ਲੋਕ ਐਸ.ਡੀ.ਐਮ. ਦੇ ਦਫ਼ਤਰ 'ਚ ਪਹੁੰਚੇ ਤਾਂ ਉਥੇ 46 ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਵੀ ਪਿੰਡ ਦੇ ਲੋਕ ਆਪਣੀ ਹੱਕ ਜਤਾਈ ਲਈ ਕੋਈ ਇਕੱਠ ਕਰਦੇ ਹਨ ਤਾਂ ਪੁਲਸ ਪਿੰਡ ਨੂੰ ਘੇਰਾ ਪਾ ਲੈਂਦੀ ਹੈ, ਬੱਸ ਸਰਵਿਸ ਬੰਦ ਕਰਵਾ ਦਿੰਦੀ ਹੈ ਅਤੇ ਲੋਕਾਂ ਨੂੰ ਘਰਾਂ 'ਚ ਤਾੜ ਦਿੰਦੀ ਹੈ। ਇਸ ਤਰ੍ਹਾਂ ਸਿਰੇ ਦੇ ਗੈਰ ਜਮਹੂਰੀ ਅਤੇ ਗੈਰ ਕਾਨੂੰਨੀ ਕਦਮਾਂ ਨਾਲ ਪਿੰਡ ਦੇ ਸੰਘਰਸ਼ ਕਰ ਰਹੇ ਲੋਕਾਂ ਤੇ ਦਹਿਸ਼ਤ ਪਾਈ ਜਾ ਰਹੀ ਹੈ।ਜ਼ਮੀਨ ਦਾ ਪਿਛੋਕੜ: ਮੈਕਾਲਫ ਅਨੁਸਾਰ ਭਾਈ ਰੂਪਾ ਪਿੰਡ ਦੀ ਨੀਂਹ 1631ਈਸਵੀ 'ਚ ਦੁਰੂ ਹਰਗੋਬਿੰਦ ਜੀ ਨੇ ਰੱਖੀ ਅਤੇ ਉਸਨੂੰ "ਰਾਹੀਆਂ, ਪਾਂਧੀਆਂ ਤੇ ਅਤਿਥੀਆਂ ਲਈ ਸਦਾ ਬਹਾਰ ਲੰਗਰ ਚਲਾਉਣ" ਦਾ ਆਦੇਸ਼ ਦਿੱਤਾ। ਭਾਈ ਰੂਪ ਚੰਦ ਦੇ ਪ੍ਰਵਾਰ ਨੇ ਇਸ ਲੰਗਰ ਸੇਵਾ ਨੂੰ ਨਿਭਾਉਣ ਲਈ ਆਪਣੀ ਜ਼ਮੀਨ ਦਾ ਇੱਕ ਹਿੱਸਾ ਦਾਨ ਕੀਤਾ ਜਿਸਦੀ ਮਾਲਕੀ ਮਾਲ ਮਹਿਕਮੇ ਦੇ ਰਿਕਾਰਡ 'ਚ ਉਦੋਂ ਤੋਂ 'ਲੰਗਰ ਜੀ ਸਾਹਿਬ' ਦੇ ਨਾਮ ਚੱਲੀ ਆਉਂਦੀ ਹੈ। ਮਾਰਚ 2014 ਤੱਕ ਇਸ ਜ਼ਮੀਨ  'ਲੰਗਰ ਜੀ ਸਾਹਿਬ' ਦੇ ਨਾਮ ਤੇ ਹੀ ਬੋਲਦੀ ਸੀ। ਉਦੋਂ ਤੋਂ ਹੀ ਸ੍ਰੋਮਣੀ ਕਮੇਟੀ ਨੇ ਆਪਣਾ ਸਿਆਸੀ ਅਸਰ ਰਸੂਖ ਵਰਤਕੇ ਇਸ ਦਾ ਇੰਤਕਾਲ ਗੈਰ ਕਾਨੂੰਨੀ ਢੰਗ ਨਾਲ ਆਪਣੇ ਨਾਮ ਕਰਵਾ ਲਿਆ। ਇਸ ਸਬੰਧੀ ਕੇਸ ਹੁਣ ਫੂਲ ਅਦਾਲਤ 'ਚ ਚੱਲ ਰਿਹਾ ਹੈ। ਅਦਾਲਤ ਵੱਲੋਂ 'ਯਥਾ ਸਥਿਤੀ ਬਹਾਲ ਰੱਖਣ' ਦਾ ਹੁਕਮ ਹੋਇਆ ਹੈ। ਸੁਪਰੀਮ ਕੋਰਟ ਦੇ ਜਿਸ ਫੈਸਲੇ ਦੀ ਸ੍ਰੋਮਣੀ ਕਮੇਟੀ ਗੱਲ ਕਰ ਰਹੀ ਹੈ, ਉਸ ਫੈਂਸਲੇ 'ਚ ਜ਼ਮੀਨ ਦੀ ਅਸਲ ਮਾਲਕ 'ਲੰਗਰ ਜੀ ਸਹਿਬ' ਨੂੰ ਤਾਂ ਸ਼ਾਮਲ ਹੀ ਨਹੀਂ ਕੀਤਾ ਗਿਆ ਅਤੇ ਨਾ ਹੀ ਉਸਦਾ ਕੋਈ ਪੱਖ ਸੁਣਿਆ ਗਿਆ । ਇਹ ਫੈਸਲਾ ਕੁੱਝ ਵਿਅਕਤੀਆਂ ਦੇ ਖਿਲਾਫ਼ ਹੈ ਜਿਨ੍ਹਾਂ ਨੇ ਸ੍ਰੋਮਣੀ ਕਮੇਟੀ ਨਾਲ ਸਾਜ਼ ਬਾਜ਼ ਕੀਤੀ ਹੈ। ਅਜੇ ਤੱਕ ਕਿਸੇ ਵੀ ਅਦਾਲਤ ਵੱਲੋਂ ਸ੍ਰੋਮਣੀ ਕਮੇਟੀ ਦੇ ਹੱਕ ਵਿੱਚ ਇਸ ਜ਼ਮੀਨ ਦਾ ਕਬਜ਼ਾ ਵਰੰਟ ਜਾਰੀ ਨਹੀਂ ਕੀਤਾ।ਇਖਲਾਕੀ ਅਤੇ ਧਾਰਮਿਕ ਪੱਖੋਂ ਵੀ ਸ੍ਰੋਮਣੀ ਕਮੇਟੀ ਦੀ ਕਾਰਵਾਈ ਸਹੀ ਨਹੀ। ਲੰਗਰ ਕਮੇਟੀ ਇਸ ਜ਼ਮੀਨ ਨੂੰ ਨਿੱਜੀ ਮੁਫਾਦ ਲਈ ਨਹੀਂ ਸਗੋਂ ਗੁਰੁ ਹਰਗੋਬਿੰਦ ਜੀ ਦੇ ਨਿਰਦੇਸ਼ ਅਨੁਸਾਰ "ਰਾਹੀਆਂ, ਪਾਂਧੀਆਂ ਅਤੇ ਅਤਿਥੀਆਂ ਲਈ ਸਦਾ ਬਹਾਰ ਲੰਗਰ ਚਲਾਉਣ' ਲਈ ਵਰਤਣਾ ਚਾਹੁੰਦੀ ਹੈ। ਸ੍ਰੋਮਣੀ ਕਮੇਟੀ ਸਥਾਨਕ ਸਿੱਖ ਸਰਧਾਲੂਆਂ ਨਾਲ ਟਕਰਾਅ 'ਚ ਪੈਣ, ਉਹਨਾਂ ਉਪਰ ਦਹਿਸ਼ਤ ਪਾਉਣ, ਝੂਠੇ ਕੇਸਾਂ 'ਚ ਉਲਝਾਉਣ ਅਤੇ ਧਾਰਮਿਕ ਸੰਸਥਾਂ ਦੀ ਥਾਂ ਜਗੀਰਦਾਰਾਂ ਵਾਂਗੂੰ ਵਿਹਾਰ ਕਰਨ ਦੀ ਥਾਂ, ਉਨ੍ਹਾਂ ਨਾਲ ਗਲਬਾਤ ਰਾਹੀਂ ਕੋਈ ਅਮਲੀ ਹੱਲ ਲਭ ਸਕਦੀ ਹੈ।ਸਭਾ ਮੰਗ ਕਰਦੀ ਹੈ ਕਿ 'ਭਾਈ ਰੂਪਾ ਦੇ ਸਾਰੇ ਗ੍ਰਿਫਤਾਰ ਵਿਅਕਤੀ ਰਿਹਾਅ ਕੀਤੇ ਜਾਣ, ਉਹਨਾਂ ਖਿਲਾਫ਼ ਸ੍ਰੋਮਣੀ ਕਮੇਟੀ ਵੱਲੋਂ ਦਰਜ ਕਰਵਾਏ ਕੇਸ ਰੱਦ ਕੀਤੇ ਜਾਣ। ਸਰਕਾਰ ਵੱਲੋਂ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਲਈ ਚੁੱਕੇ ਸਾਰੇ ਕਦਮ- ਜਿਵੇਂ ਪੁਲਸ ਤੈਨਾਤੀ ਰਾਹੀ ਪਿੰਡ ਨੂੰ ਜਲੀਲ ਕਰਨਾ, ਲੋਕਾਂ ਦੇ ਤੁਰਨ ਫਿਰਨ 'ਤੇ ਰੋਕਾਂ ਲਾਉਣੀਆਂ ਅਤੇ ਲੋਕਾਂ ਨੂੰ ਘਰਾਂ 'ਚ ਡੱਕੇ ਰਹਿਣ ਲਈ ਮਜ਼ਬੂਰ ਕਰਨਾ, ਵਾਪਸ ਲਏ ਜਾਣ। ਪਿੰਡ 'ਚ ਲੋਕਾਂ 'ਤੇ ਦਹਿਸ਼ਤ ਪਾਉਣ ਲਈ ਸ੍ਰੋਮਣੀ ਕਮੇਟੀ ਵੱਲੋਂ ਤਾਇਨਾਤ ਹਥਿਆਰਬੰਦ ਟਾਸਕ ਫੋਰਸ ਅਤੇ ਹੋਰ ਵਿਅਕਤੀ ਉਥੋਂ ਕੱਢੇ ਜਾਣ। ਜਦੋਂ ਤੱਕ ਅਦਾਲਤ 'ਚ ਲੰਬਤ ਕੇਸ ਦਾ ਫੈਸਲਾ ਨਹੀਂ ਹੋ ਜਾਂਦਾ ਉਦੋਂ ਤੱਕ ਸ੍ਰੋਮਣੀ ਕਮੇਟੀ ਜ਼ਬਰੀ ਕਬਜ਼ਾ ਲੈਣ ਦੀਆਂ ਕਾਰਵਾਈਆਂ ਬੰਦ ਕਰੇ। ਇਸ ਸਾਰੇ ਵਿਵਾਦ ਨੂੰ ਪਿੰਡ ਦੇ ਲੋਕਾਂ, ਲੰਗਰ ਕਮੇਟੀ ਅਤੇ ਸੰਘਰਸ਼ ਕਰ ਰਹੀਆ ਜਥੇਬੰਦੀਆਂ ਦੇ ਪ੍ਰਤੀਨਿਧਾਂ ਨਾਲ ਮਿਲ ਬੈਠਕੇ ਗੱਲਬਾਤ ਰਾਹੀਂ ਸਾਂਤੀ ਪੂਰਬਕ ਢੰਗਾਂ ਨਾਲ ਸੁਲਝਾਇਆ ਜਾਵੇ। ਇਸ ਮਸਲੇ ਦੇ ਹੱਲ ਲਈ ਸ੍ਰੀ ਗੁਰੁ ਹਰਗੋਬਿੰਦ ਜੀ ਦੇ ਇਤਿਹਾਸਕ ਨਿਰਦੇਸ਼ ਅਧਾਰ ਬਨਣੇ ਚਾਹੀਦੇ ਹਨ ਤਾਂ ਕਿ ਲੋਕਾਂ ਦੀਆਂ  ਧਾਰਮਿਕ ਭਾਵਨਾਵਾਂ ਦਾ ਸਤਿਕਾਰ ਹੋ ਸਕੇ'।ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਸੇਵਾ ਮੁਕਤ ਪਿੰਸੀਪਲ ਬੱਗਾ ਸਿੰਘ ਪ੍ਰਧਾਨ, ਸੇਵਾ ਮੁਕਤ ਪਿੰਸੀਪਲ ਰਣਜੀਤ ਸਿੰਘ ਮੀਤ ਪ੍ਰਧਾਨ, ਐਡਵੋਕੇਟ ਐਨ ਕੇ ਜੀਤ, ਬਲਵੰਤ ਮਹਿਰਾਜ, ਲੇਖਕ ਬਾਰੂ ਸੱਤਵਰਗ, ਭੋਲਾ ਸਿਧਾਣਾ ਅਤੇ ਪ੍ਰਿਤਪਾਲ ਆਦਿ ਮੈਂਬਰਾਂ ਅਧਾਰਤ ਗਠਿਤ ਕੀਤੀ ਤੱਥ ਖੋਜ ਕਮੇਟੀ ਸਾਰੀਆਂ ਸਬੰਧਤ ਧਿਰਾਂ ਨੂੰ ਮਿਲੀ ਹੈ ਅਤੇ ਇਸ ਮਸਲੇ ਸਬੰਧੀ ਇਕੱਤਰ ਕੀਤੇ ਤੱਥਾਂ/ਸਬੂਤਾਂ ਅਧਾਰਤ ਛੇਤੀ ਹੀ ਵਿਸਥਾਰਤ ਰਿਪੋਰਟ ਜਾਰੀ ਕਰੇਗੀ।ਜਾਰੀ ਕਰਤਾ: ਸੇਵਾ ਮੁਕਤ ਪਿੰਸੀਪਲ ਬੱਗਾ ਸਿੰਘ ਪ੍ਰਧਾਨਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਬਠਿੰਡਾਸੰਪਰਕ 9888986469।


Wednesday, May 14, 2014

ਜਮਹੂਰੀ ਅਧਿਕਾਰ ਸਭਾ ਦੀ ਕਨਵੈਨਸ਼ਨ ਵਿਚ ਸਾਂਝੇ ਜਮਹੂਰੀ ਸੰਘਰਸ਼ਾਂ 'ਤੇ ਜ਼ੋਰ











ਜਲੰਧਰ 14 May:  ''ਹੁਕਮਰਾਨਾਂ ਵਲੋਂ ਪੁਲਿਸ-ਫ਼ੌਜ ਰਾਹੀਂ ਦੇਸ਼ ਉਪਰ ਥੋਪੇ ਲੋਕ ਵਿਰੋਧੀ ਵਿਕਾਸ ਮਾਡਲ ਅਤੇ ਇਸ ਦੇ ਹਿੱਸੇ ਵਜੌਂ ਜਮਹੂਰੀ ਹੱਕਾਂ ਉਪਰ ਹਮਲਿਆਂ ਉਤੇ ਰੋਕ ਲੋਕ ਸੰਘਰਸ਼ਾਂ ਰਾਹੀਂ ਹੀ ਲੱਗ ਸਕਦੀ ਹੈ।'' ਇਹ ਵਿਚਾਰ ਅੱਜ ਇਥੇ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਪੰਜਾਬ ਵਿਚ ਜਮਹੂਰੀ ਅਧਿਕਾਰਾਂ ਦੀਆਂ ਉਲੰਘਣਾਵਾਂ ਬਾਰੇ ਨਾਮਵਰ ਸ਼ਖਸੀਅਤਾਂ ਪ੍ਰੋਫੈਸਰ ਏ.ਕੇ.ਮਲੇਰੀ, ਐਡਵੋਕੇਟ ਦਲਜੀਤ ਸਿੰਘ, ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਜਗਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਈ ਕਨਵੈਨਸ਼ਨ ਵਿਚ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਪੇਸ਼ ਕੀਤੇ।
ਉਨ੍ਹਾਂ ਕਿਹਾ ਕਿ ਉਦਾਰੀਕਰਨ ਦੇ ਆਰਥਕ ਮਾਡਲ ਤਹਿਤ ਜਿਥੇ ਲੋਕਾਂ ਦੇ ਵਸੀਲਿਆਂ ਨੂੰ ਖੋਹਕੇ ਉਨ੍ਹਾਂ ਨੂੰ ਹੋਰ ਵੀ ਹਾਸ਼ੀਏ 'ਤੇ ਧੱਕਿਆ ਜਾ ਰਿਹਾ ਹੈ ਉਥੇ ਸਿੱਖਿਆ ਨੂੰ ਆਤਮ-ਸ਼ਕਤੀ ਪੈਦਾ ਕਰਨ ਦੀ ਥਾਂ ਮਹਿਜ਼ ਕਾਗਜ਼ ਦਾ ਪੁਰਜਾ ਬਣਾ ਦਿੱਤਾ ਗਿਆ ਹੈ। ਵਿਕਾਸ ਸਮਾਜ ਦੀ ਬਜਾਏ ਕਾਰਪੋਰੇਟ ਸਰਮਾਏਦਾਰੀ ਦਾ ਹੋ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਪੈਦਾ ਹੋਣ ਵਾਲੀ ਸਮਾਜੀ ਬੇਚੈਨੀ ਨੂੰ ਬਾਰੇ ਮੁੜ ਸੋਚ ਵਿਚਾਰ ਕਰਕੇ ਆਰਥਕ ਵਿਕਾਸ ਮਾਡਲ ਬਾਰੇ ਨਜ਼ਰਸਾਨੀ ਕਰਨ ਦੀ ਬਜਾਏ ਪੁਲਿਸਤੰਤਰ ਰਾਹੀਂ ਲੋਕਾਂ ਦੇ ਜਮਹੂਰੀ ਵਿਰੋਧ ਨੂੰ ਕੁਚਲਿਆ ਜਾ ਰਿਹਾ ਹੈ। ਸਭਾ ਦੇ ਕੋਆਰਡੀਨੇਟਰ ਪ੍ਰੋਫੈਸਰ ਪਰਮਿੰਦਰ ਸਿੰਘ ਨੇ ਕਿਹਾ ਕਿ ਖੋਖਲਾ ਪ੍ਰਬੰਧ ਫਾਸ਼ੀਵਾਦੀ ਤੰਤਰ ਨੂੰ ਮਜ਼ਬੂਤ ਬਣਾਕੇ ਅਤੇ ਲੋਕਾਂ ਖ਼ਿਲਾਫ਼ ਜੰਗ ਛੇੜਕੇ ਆਪਣਾ ਗ਼ਲਬਾ ਬਣਾਈ ਰੱਖਰਿਹਾ ਹੈ। ਪ੍ਰੋਫੈਸਰ ਸੇਵਾ ਸਿੰਘ ਨੇ ਅਜੋਕੇ ਹਾਲਾਤ ਵਿਚ ਭਾਰਤ ਵਿਚ ਫਾਸ਼ੀਵਾਦ ਦੇ ਨਵੇਂ ਰੂਪਾਂ, ਖ਼ਾਸ ਕਰਕੇ ਸੱਭਿਆਚਾਰਕ ਫਾਸ਼ੀਵਾਦ ਨੂੰ ਗੰਭੀਰਤਾ ਨਾਲ ਲੈ ਕੇ ਇਸ ਦਾ ਟਾਕਰਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਕਨਵੈਨਸ਼ਨ ਵਿਚ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਗੁਰਲਾਲ ਸਿੰਘ ਪੰਡੋਰੀ, ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਕੁਲਵਿੰਦਰ ਸਿੰਘ ਜੋਸ਼ਨ, ਪੀ.ਐੱਸ.ਯੂ. ਦੇ ਸੂਬਾਈ ਆਗੂ ਰਾਜਿੰਦਰ ਸਿੰਘ ਮਝੈਲ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਜਮਹੂਰੀ ਅਧਿਕਾਰ ਦੇ ਆਗੂ ਹਰਜਾਪ ਸਿੰਘ, ਇਕਬਾਲ ਸਿੰਘ, ਹਰਬਿਲਾਸ ਬਸੀ ਅਤੇ ਦਲਜੀਤ ਸਿੰਘ ਐਡਵੋਕੇਟ ਨੇ ਸੰਬੋਧਨ ਕਰਦਿਆਂ ਵੱਖ-ਵੱਖ ਲੋਕ ਸੰਘਰਸ਼ਾਂ ਉਪਰ ਹਕੂਮਤੀ ਦਮਨ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਸਾਂਝੇ ਸੰਘਰਸ਼ਾਂ ਦੀ ਲੋੜ 'ਤੇ ਜ਼ੋਰ ਦਿੱਤਾ। ਕਨਵੈਨਸ਼ਨ ਵਲੋਂ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ.ਐੱਨ.ਸਾਈਬਾਬਾ ਦੀ ਗ੍ਰਿਫ਼ਤਾਰੀ ਅਤੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਦੇ ਘਰ ਉਪਰ ਪੈਟਰੋਲ ਬੰਬ ਨਾਲ ਹਮਲੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਕੁੱਟਮਾਰ ਕਰਨ ਦੀਆਂ ਘਟਨਾਵਾਂ ਰਾਹੀਂ ਸਾਹਮਣੇ ਆਏ ਰਾਜਕੀ ਫਾਸ਼ੀਵਾਦ ਦੇ ਨਵੇਂ ਰੂਪਾਂ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਪ੍ਰੋਫੈਸਰ ਸਾਈਬਾਬਾ ਅਤੇ ਹੋਰ ਜਮਹੂਰੀ ਕਾਰਕੁੰਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਕਾ. ਅਜਮੇਰ ਸਿੰਘ ਸਮਰਾ, ਡਾ. ਸੈਲੇਸ਼, ਮਾਸਟਰ ਲਵਿੰਦਰ ਸਿੰਘ, ਪਰਮਜੀਤ ਕਲਸੀ, ਹਰਬੰਸ ਹੀਉਂ, ਜਸਵੀਰ ਦੀਪ, ਮਹਿੰਦਰ ਸਿੰਘ ਜੋਸ਼, ਜਸਵੰਤ ਵਿਰਲੀ, ਡਾ. ਤੇਜਪਾਲ, ਐਡਵੋਕੇਟ ਅਮਰਜੀਤ ਬਾਈ, ਜਸਦੇਵ ਲਲਤੋਂ, ਪੁਸ਼ਕਰ, ਪ੍ਰਿਤਪਾਲ ਸਿੰਘ, ਵਿਸ਼ਵਮਿੱਤਰ ਬੰਮੀ ਸਮੇਤ ਬਹੁਤ ਸਾਰੀਆਂ ਜਮਹੂਰੀਅਤਪਸੰਦ ਅਤੇ ਲੋਕਪੱਖੀ ਸ਼ਖਸੀਅਤਾਂ ਹਾਜ਼ਰ ਸਨ।


Friday, May 2, 2014

AFDR condemns attack on Dr. Dharamvir Gandhi. read complete text on following link in May 2nd Nawanzamana issue. on the following link:
http://nawanzamana.in/e_paper_image.html?id=1907


ਅੱਜ ਇਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਅਜਮੇਰ ਸਿੰਘ ਔਲੱਖ, ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਨੇ ਸੂਬੇ ਵਿਚ ਲੋਕ ਸਭਾ ਚੋਣਾਂ ਲਈ ਪੋਲਿੰਗ ਦੌਰਾਨ ਸੱਤਾਧਾਰੀ ਧਿਰ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਉਪਰ ਹਮਲਾ ਕਰਨ ਅਤੇ ਹੋਰ ਕਈ ਥਾਈਂ ਹਿੰਸਾ ਵਰਤਾਉਣ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਇਸ ਨੂੰ ਨਾਗਰਿਕਾਂ ਦੇ ਆਪਣੀ ਪਸੰਦ ਅਨੁਸਾਰ ਵੋਟ ਪਾਉਣ ਦੇ ਜਮਹੂਰੀ ਹੱਕ ਉਪਰ ਹਮਲਾ ਅਤੇ ਚੋਣ ਅਮਲ ਨੂੰ ਦਹਿਸ਼ਤ ਰਾਹੀਂ ਪ੍ਰਭਾਵਤ ਕਰਕੇ ਆਪਣੇ ਸੌੜੇ ਮੁਫ਼ਾਦਾਂ ਦੇ ਹੱਕ ਵਿਚ ਭੁਗਤਾਉਣ ਦੀ ਘੋਰ ਗ਼ੈਰਜਮਹੂਰੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੱਤਾ ਨੂੰ ਆਪਣਾ ਪੁਸ਼ਤੈਨੀ ਅਧਿਕਾਰ ਅਤੇ ਅਜਾਰੇਦਾਰੀ ਸਮਝਣ ਵਾਲੇ ਸਿਆਸੀ ਹਿੱਸੇ ਆਪਣੀਆਂ ਲੋਕ ਵਿਰੋਧੀ ਨੀਤੀਆਂ ਅਤੇ ਕੁਸ਼ਾਸਨਿਕ ਕਾਰਗੁਜ਼ਾਰੀ 'ਤੇ ਨਜ਼ਰਸਾਨੀ ਕਰਨ ਅਤੇ ਲੋਕਾਈ ਦੇ ਜਮਹੂਰੀ ਫ਼ਤਵੇ ਨੂੰ ਪ੍ਰਵਾਨ ਕਰਨ ਦੀ ਬਜਾਏ ਲੋਕ ਰਾਇ ਨੂੰ ਦਬਾਕੇ ਧੱਕੜ ਤੇ ਜਮਹੂਰੀਅਤ ਵਿਰੋਧੀ ਢੰਗਾਂ ਜ਼ਰੀਏ ਹਰ ਹੀਲੇ ਸੱਤਾ ਉਪਰ ਜੱਫ਼ਾ ਮਾਰੀ ਰੱਖਣਾ ਚਾਹੁੰਦੇ ਹਨ। ਚੋਣਾਂ ਮੌਕੇ ਤਾਜ਼ਾ ਹਿੰਸਾ ਇਕਾ-ਦੁੱਕਾ ਜਾਂ ਆਪਮੁਹਾਰੀਆਂ ਹਿੰਸਕ ਘਟਨਾਵਾਂ ਨਾ ਹੋ ਕੇ ਜਮਹੂਰੀ ਆਵਾਜ਼ ਨੂੰ ਦਹਿਸ਼ਤਜ਼ਦਾ ਕਰਨ ਦੇ ਸਥਾਪਤੀ ਦੇ ਖੁੱਲ੍ਹੇ ਫਾਸ਼ੀਵਾਦੀ ਰੁਝਾਨ ਦਾ ਸੰਕੇਤ ਹੈ। ਜਿਸ ਦਾ ਪ੍ਰਗਟਾਵਾ ਪਿਛਲੇ ਸਮੇਂ ਤੋਂ ਅਵਾਮ ਦੇ ਜਥੇਬੰਦ ਹੋ ਕੇ ਸੰਘਰਸ਼ ਕਰਨ ਵਾਲੇ ਹਿੱਸਿਆਂ ਨੂੰ ਪੁਲਿਸਤੰਤਰ ਰਾਹੀਂ ਦਬਾਉਣ ਤੇ ਜਮਹੂਰੀ ਹੱਕਾਂ ਨੂੰ ਕੁਚਲਣ ਅਤੇ ਜਨਤਾ ਦੇ ਵਸੀਲਿਆਂ ਨੂੰ ਹੜੱਪਣ ਦੀ ਸੱਤਾਧਾਰੀਆਂ ਦੀ ਲਾਲਸਾ ਵਿਚ ਅੜਿੱਕਾ ਬਣਦੇ ਪ੍ਰਸ਼ਾਸਨਿਕ ਅਧਿਕਾਰੀਆਂ, ਧਾਂਦਲੀਆਂ ਦਾ ਪਰਦਾਫਾਸ਼ ਕਰਦੇ ਸੂਚਨਾ ਅਧਿਕਾਰ ਕਾਰਕੁੰਨਾਂ ਅਤੇ ਸੀਨੀਅਰ ਪੱਤਰਕਾਰ ਉਪਰ ਹਮਲੇ ਕਰਵਾਉਣ ਆਦਿ ਵੱਖੋ-ਵੱਖਰੇ ਰੂਪਾਂ ਵਿਚ ਵਾਰ ਵਾਰ ਸਾਹਮਣੇ ਆ ਰਿਹਾ ਹੈ। ਉਨ੍ਹਾਂ ਨੇ ਇਸ ਫਾਸ਼ੀਵਾਦੀ ਰੁਝਾਨ ਦਾ ਗੰਭੀਰ ਨੋਟਿਸ ਲੈਂਦਿਆਂ ਸਾਰੀਆਂ ਜਮਹੂਰੀ ਤਾਕਤਾਂ ਨੂੰ ਇਸ ਨੂੰ ਜਮਹੂਰੀ ਹੱਕਾਂ ਉਪਰ ਘਾਤਕ ਹਮਲੇ ਵਜੋਂ ਲੈਂਦੇ ਹੋਏ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਅਤੇ ਨਾਗਰਿਕਾਂ ਦੇ ਲੋਕ ਰਾਇ ਰਾਹੀਂ ਨਿਜ਼ਾਮ ਬਦਲਣ ਦੇ ਜਮਹੂਰੀ ਹੱਕ ਦੀ ਰਾਖੀ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਮਿਤੀ: 01 ਮਈ 2014

Wednesday, April 16, 2014

ਪੰਜਾਬ ਵਿਚ ਜਮਹੂਰੀ ਹੱਕਾਂ ਦੀ ਸਥਿਤੀ


ਇਸ ਸਮੇਂ ਜਦੋਂ ਪੂਰੇ ਦੇਸ਼ ਅੰਦਰ 16ਵੀਆਂ ਲੋਕ ਸਭਾ ਚੋਣਾਂ ਦਾ ਸਿਆਸੀ ਘੜਮੱਸ ਮੱਚਿਆ ਹੋਇਆ ਹੈ ਤਾਂ ਨਾਗਰਿਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਦਾ ਸਵਾਲ ਕਿਸੇ ਸਿਆਸੀ ਪਾਰਟੀ ਦੇ ਵੀ ਏਜੰਡੇ 'ਤੇ ਨਹੀਂ ਹੈ। ਇਨ੍ਹਾਂ ਹੱਕਾਂ ਨੂੰ ਭਾਰਤੀ ਰਾਜ ਵਲੋਂ ਬੇਦਰੇਗ ਹੋ ਕੇ ਪੁਲਿਸ ਤੰਤਰ ਰਾਹੀਂ ਕੁਚਲਿਆ ਜਾ ਰਿਹਾ ਹੈ। ਜਮਹੂਰੀ ਹੱਕਾਂ ਦੀ ਬਹਾਲਗੀ ਅੰਗਰੇਜੀ ਸਾਮਰਾਜਵਾਦ ਤੋਂ ਆਜ਼ਾਦੀ ਦੀ ਲੜਾਈ ਦਾ ਮੁੱਖ ਮੁੱਦਾ ਰਿਹਾ ਹੈ। ਤੇ ਮੁੱਢਲੇ ਜਮਹੂਰੀ ਹੱਕਾਂ ਦਾ ਵੱਡੀ ਮਹੱਤਤਾ ਵਾਲਾ ਸਵਾਲ ਵੱਲ ਅੱਜ ਵੀ ਗੰਭੀਰਤਾ ਨਾਲ ਲਏ ਜਾਣ ਦੀ ਮੰਗ ਕਰਦਾ ਹੈ।
ਸੱਤਾਧਾਰੀਆਂ ਦੇ ਇਸ ਵਿਆਪਕ ਦਮਨਕਾਰੀ ਹਮਲੇ ਦੇ ਕੇਂਦਰ ਵਿਚ ਆਰਥਿਕਤਾ ਦੇ ਉਦਾਰੀਕਰਨ-ਵਿਸ਼ਵੀਕਰਨ-ਨਿੱਜੀਕਰਨ ਦਾ ਉਹ ਖੁੱਲ੍ਹੀ ਮੰਡੀ ਦਾ 'ਵਿਕਾਸ' ਮਾਡਲ ਹੈ ਜਿਸ ਨੂੰ 1992 ਤੋਂ ਨਵੀਂਆਂ ਆਰਥਕ ਨੀਤੀਆਂ ਦੇ ਨਾਂ ਹੇਠ ਸਾਡੇ ਮੁਲਕ ਉਪਰ ਥੋਪਿਆ ਗਿਆ ਹੈ। ਲੰਘੇ 22 ਸਾਲਾਂ ਦੌਰਾਨ ਕੇਂਦਰ ਤੇ ਸੂਬਿਆਂ ਵਿਚ ਭਾਵੇਂ ਕੋਈ ਵੀ ਪਾਰਟੀ ਸੱਤਾਧਾਰੀ ਰਹੀ ਹੈ, ਹਰ ਥਾਂ ਹੀ ਆਮ ਲੋਕਾਂ ਨੂੂੰ ਆਰਥਕ ਨੀਤੀਆਂ ਅਤੇ ਰਾਜਕੀ ਜ਼ੁਲਮ-ਤਸ਼ੱਦਦ ਦੇ ਜੁੜਵੇਂ ਹਮਲੇ ਦੀ ਇਕੋ ਜਿੰਨੀ ਮਾਰ ਝੱਲਣੀ ਪਈ ਹੈ। ਆਰਥਕ ਵਾਧਾ ਦਰ (ਭਾਵ ਸਿਰਫ਼ ਤੇ ਸਿਰਫ਼ ਕਾਰਪੋਰੇਟ ਮੁਨਾਫ਼ਿਆਂ ਦਾ ਇਜ਼ਾਫ਼ਾ) 'ਤੇ ਅਧਾਰਤ ਵਿਕਾਸ ਦੇ ਇਸ ਮਾਡਲ ਵਿੱਚੋਂ ਮਨੁੱਖ ਦਾ ਵਿਕਾਸ ਤੇ ਸਮਾਜ ਦੀ ਬਿਹਤਰੀ ਪੂਰੀ ਤਰ੍ਹਾਂ ਮਨਫ਼ੀ ਹੈ। ਇਹ ਮਾਡਲ ਬਦੇਸ਼ੀ ਤੇ ਦੇਸੀ ਕਾਰਪੋਰੇਟ ਸਰਮਾਏਦਾਰੀ ਨੂੰ ਵੱਧ ਤੋਂ ਵੱਧ ਸਹੂਲਤਾਂ, ਰਿਆਇਤਾਂ/ਛੋਟਾਂ ਤੇ ਖੁੱਲ੍ਹਾਂ, ਅਤੇ ਮੁਨਾਫ਼ਿਆਂ ਦੀ ਗਾਰੰਟੀ ਦਿੰਦਾ ਹੈ ਜਦਕਿ ਆਮ ਲੋਕਾਈ ਤੋਂ ਗੁਜ਼ਾਰੇ ਦੇ ਨਿਗੂਣੇ ਵਸੀਲੇ ਖੋਹ ਕੇ ਉਨ੍ਹਾਂ ਉਪਰ ਇਨਸਾਨੀ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ (ਰੋਜ਼ਗਾਰ, ਵਿਦਿਆ, ਸਿਹਤ ਸਹੂਲਤਾਂ ਵਗੈਰਾ) ਅਤੇ ਮਨੁੱਖੀ ਸਨਮਾਨ ਤੋਂ ਵਾਂਝੀ, ਹਾਸ਼ੀਆਗ੍ਰਸਤ ਅਤੇ ਹਕੂਮਤੀ ਖ਼ੈਰਾਤਾਂ ਦੀ ਮੁਥਾਜ਼ ਜ਼ਿੰਦਗੀ ਥੋਪਦਾ ਹੈ। ਜਿਥੇ ਆਮ ਲੋਕਾਈ ਇਨ੍ਹਾਂ ਬੁਨਿਆਦੀ ਜ਼ਰੂਰਤਾਂ ਅਤੇ ਮੁੱਢਲੇ ਹੱਕਾਂ ਤੋਂ ਹੀ ਮਹਿਰੂਮ ਹੈ ਅਤੇ ਜਮਹੂਰੀਅਤ ਦੇ ਮਾਇਨੇ ਮਹਿਜ਼ ਵੋਟ ਦੇ ਰਸਮੀ ਹੱਕ ਤਕ ਸੁੰਗੇੜ ਦਿੱਤੇ ਗਏ ਹਨ, ਉਥੇ ਜ਼ਿੰਦਗੀ ਦੀ ਬਿਹਤਰੀ ਲਈ ਜੱਦੋਜਹਿਦ ਦਾ ਜਮਹੂਰੀ ਹੱਕ ਇਕ ਸਭ ਤੋਂ ਅਹਿਮ ਮੁੱਦਾ ਬਣਦਾ ਹੈ।
ਲੋਕਾਂ ਦੀਆਂ ਜਾਇਜ਼ ਮੰਗਾਂ-ਮਸਲਿਆਂ ਤੇ ਸ਼ਿਕਾਇਤਾਂ ਪ੍ਰਤੀ ਹਕੂਮਤ ਤੇ ਪ੍ਰਸ਼ਾਸਨ ਵਲੋਂ ਅਖ਼ਤਿਆਰ ਕੀਤੀ ਗ਼ੈਰਜ਼ਿੰਮੇਵਾਰਾਨਾ ਅਮੁੱਕ ਟਾਲਮਟੋਲ ਅਤੇ ਸਰਕਾਰੀ ਪੱਧਰ 'ਤੇ ਸੁਣਵਾਈ ਨਾ ਹੋਣ ਦੀ ਸੂਰਤ ਵਿਚ ਮਸਲਿਆਂ ਦੇ ਹੱਲ ਲਈ ਸਰਕਾਰ ਅਤੇ ਸਬੰਧਤ ਸਰਕਾਰੀ ਅਧਿਕਾਰੀਆਂ ਵਿਰੁੱਧ ਪੁਰਅਮਨ ਸੰਘਰਸ਼ ਕਰਦੇ ਹੋਏ ਦਬਾਅ ਲਾਮਬੰਦ ਕਰਨਾ ਨਾਗਰਿਕਾਂ ਦਾ ਜਮਹੂਰੀ ਹੱਕ ਹੈ। ਇਹ ਦੁਨੀਆ ਭਰ ਵਿਚ ਜਮਹੂਰੀਅਤ ਦੀ ਲਾਜ਼ਮੀ ਅਤੇ ਸਰਵ-ਪ੍ਰਵਾਨਤ ਸ਼ਰਤ ਹੈ। ਪਰ 21ਵੀਂ ਸਦੀ ਵਿਚ ਜਮਹੂਰੀ ਮੁੱਲਾਂ ਨਾਲ ਇਸ ਤੋਂ ਵੱਡਾ ਮਜ਼ਾਕ ਕੀ ਹੋ ਸਕਦਾ ਹੈ ਕਿ ਹੁਕਮਰਾਨ ਪਾਰਟੀਆਂ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਇਨ੍ਹਾਂ ਨੀਤੀਆਂ ਦੇ ਤਬਾਹਕੁੰਨ ਸਿੱਟਿਆਂ ਦੀ ਜਵਾਬਦੇਹੀ ਦੀ ਮੰਗ ਕਰਨ ਅਤੇ ਆਪਣੀ ਜ਼ਿੰਦਗੀ ਦੀ ਬਿਹਤਰੀ ਬਾਰੇ ਹੱਕ ਜਤਾਉਣ ਦਾ ਇਹ ਮੁੱਢਲਾ ਅਧਿਕਾਰ ਦੇਣ ਤੋਂ ਹੀ ਇਨਕਾਰੀ ਹਨ। ਇਥੇ ਲੋਕਤੰਤਰ ਨਿਰੋਲ ਸੱਤਾਤੰਤਰ ਅਤੇ ਗਣਤੰਤਰ ਨਿਰਾ ਗੰਨਤੰਤਰ ਬਣਾਇਆ ਜਾ ਰਿਹਾ ਹੈ।
ਬਾਕੀ ਭਾਰਤ ਦੀ ਤਰ੍ਹਾਂ ਹੀ ਪੰਜਾਬ ਵਿਚ ਵੀ ਲੋਕਾਈ ਨੂੰ ਵੀ ਐਨ ਇਸੇ ਹਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰਾ ਸਮਾਜ ਘੋਰ ਸੰਕਟ ਤੇ ਬੇਚੈਨੀ ਦੀ ਲਪੇਟ ਵਿਚ ਹੈ। ਲੋਕਾਂ ਦੀ ਬਿਹਤਰ ਜ਼ਿੰਦਗੀ ਦੀ ਤਾਂਘ ਕਿਸੇ ਨਾ ਕਿਸੇ ਰੂਪ 'ਚ ਸੰਘਰਸ਼ ਅਤੇ ਜਥੇਬੰਦੀ ਦੀ ਚੇਤਨਾ 'ਚ ਵਟ ਰਹੀ ਹੈ। ਪਰ ਰਾਜ ਅਤੇ ਸੱਤਾਧਾਰੀ ਵਰਗ ਦੀ ਪਹੁੰਚ ਸਮਾਜ ਦੀ ਇਸ ਜਮਹੂਰੀ ਚੇਤਨਾ ਨੂੰ ਤਸਲੀਮ ਕਰਨ ਦੀ ਥਾਂ ਜਵਾਬਦੇਹੀ ਤੋਂ ਪੂਰੀ ਤਰ੍ਹਾਂ ਕਿਨਾਰਾਕਸ਼ੀ ਕਰਨ ਅਤੇ ਜਮਹੂਰੀ ਗੁੰਜਾਇਸ਼ ਨੂੰ ਪੁਲਿਸਤੰਤਰ ਦੇ ਜ਼ੋਰ ਪੂਰੀ ਤਰ੍ਹਾਂ ਖ਼ਤਮ ਕਰ ਦੇਣ ਦੀ ਹੈ। ਪ੍ਰਸ਼ਾਸਨ ਵਲੋਂ ਸਿਆਸੀ ਇਸ਼ਾਰੇ 'ਤੇ ਸੱਤਾ ਦੀ ਬੇਲਗਾਮ ਤਾਕਤ ਦੀ ਬੇਲੋੜੀ ਤੇ ਬਦਰੇਗ ਵਰਤੋਂ ਹਰ ਪਾਸੇ ਦਣਦਣਾ ਰਹੀ ਹੈ। ਜਿਸ ਦਾ ਵਾਹਦ ਮਕਸਦ ਨਾਗਰਿਕਾਂ ਦੀ ਜਥੇਬੰਦ ਹੱਕ ਜਤਾਈ ਤੇ ਜਥੇਬੰਦ ਹੋ ਕੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਕੁਚਲਣਾ ਅਤੇ ਉਨ੍ਹਾਂ ਦੇ ਜਥੇਬੰਦ ਸੰਘਰਸ਼ ਨੂੰ ਦਹਿਸ਼ਤਜ਼ਦਾ ਕਰਕੇ ਹਕੂਮਤੀ ਨੀਤੀਆਂ ਨੂੰ ਨਿਰਵਿਰੋਧ ਥੋਪਣਾ ਹੈ। ਹੁਕਮਰਾਨ ਆਪਣੀਆਂ ਗ਼ਲਤ ਨੀਤੀਆਂ ਉਪਰ ਨਜ਼ਰਸਾਨੀ ਕਰਨ ਦੀ ਥਾਂ ਨਾਗਰਿਕਾਂ ਦੇ ਪੁਰਅਮਨ ਸੰਘਰਸ਼ ਦੇ ਜਮਹੂਰੀ ਹੱਕ ਨੂੰ ਮਿੱਥਕੇ ਨਿਸ਼ਾਨਾ ਬਣਾ ਰਹੇ ਹਨ। ਪੰਜਾਬ ਵਿਚ ਨਸ਼ਿਆਂ ਦੀ ਵਿਆਪਕ ਤਸਕਰੀ ਦੇ ਵਿਰੋਧ ਵਿਚ ਜਾਗਰੂਕ ਹਿੱਸਿਆਂ ਦੀ ਜਨਤਕ ਜਵਾਬਦੇਹੀ ਦੀ ਪੂਰੀ ਤਰ੍ਹਾਂ ਵਾਜਬ ਮੰਗ ਨੂੰ ਹਕਾਰਤ ਨਾਲ ਠੁਕਰਾਉਣ ਅਤੇ ਨਿਰਪੱਖ ਤਰੀਕੇ ਨਾਲ ਇਸ ਗੰਭੀਰ ਮਾਮਲੇ ਦੀ ਆਹਲਾ ਮਿਆਰੀ ਜਾਂਚ ਕਰਾਉਣ ਤੋਂ ਟਾਲਾ ਵੱਟਣ, ਪੈਦਾਵਾਰੀ ਸਨਅਤਾਂ ਲਾਉਣ ਦੀ ਬਜਾਏ ਸ਼ਰਾਬ ਦੀਆਂ 19 ਨਵੀਆਂ ਫੈਕਟਰੀਆਂ ਨੂੰ ਮਨਜ਼ੂਰੀ ਦੇਣ ਤੋਂ ਜ਼ਾਹਿਰ ਹੈ ਕਿ ਹੁਕਮਰਾਨ ਲੋਕਾਂ ਦੇ ਸਰੋਕਾਰਾਂ ਨੂੰ ਟਿੱਚ ਸਮਝਦੇ ਹਨ ਤੇ ਉਨ੍ਹਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਦਬਾਉਣ ਤੇ ਜਮਹੂਰੀ ਹੱਕਾਂ ਦਾ ਘਾਣ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਕਿਸਾਨ, ਪੇਂਡੂ ਮਜ਼ਦੂਰ, ਸਨਅਤੀ ਕਾਮੇ, ਬੇਰੋਜ਼ਗਾਰ ਲਾਈਨਮੈਨ, ਨਰਸਾਂ ਅਤੇ ਹੋਰ ਸਿਹਤ ਕਾਮੇ, ਆਂਗਨਬਾੜੀ ਵਰਕਰ, ਈ.ਜੀ.ਐੱਸ., ਕੰਪਿਊਟਿਰ ਤੇ ਹੋਰ ਕੱਚੇ ਅਧਿਆਪਕ, ਗੱਲ ਕੀ ਸਮਾਜ ਦਾ ਹਰ ਮਿਹਨਤਕਸ਼ ਵਰਗ ਹਕੂਮਤੀ ਦਮਨ ਸਹਿ ਰਿਹਾ ਹੈ। ਪਿੰਡ ਦੀ ਆਮ ਸਹਿਮਤੀ ਦੇ ਬਾਵਜੂਦ ਸ਼ਰਾਬ ਦਾ ਠੇਕਾ ਚੁਕਵਾਕੇ ਪਿੰਡ ਦੀ ਹਦੂਦ ਵਿਚੋਂ ਬਾਹਰ ਕਰਵਾਉਣਾ ਵੀ ਜਾਨ-ਹੂਲਵੇਂ ਸੰਘਰਸ਼ ਬਿਨਾ ਸੰਭਵ ਨਹੀਂ ਹੈ। ਇਹ ਪੁਲਿਸ ਦੇ ਬੇਲਗਾਮ ਹਮਲੇ ਨੂੰ ਸੱਦਾ ਦੇਣ ਦੇ ਬਰਾਬਰ ਹੈ। ਰਾਜ ਦਾ ਦਿਨੋ-ਦਿਨ ਵਧ ਰਿਹਾ ਫਾਸ਼ੀਵਾਦੀ ਰੁਝਾਨ ਡੂੰਘੀ ਚਿੰਤਾ ਦਾ ਵਿਸ਼ਾ ਹੈ। ਜਾਗਰੂਕ ਨਾਗਰਿਕ ਜਾਣਦੇ ਹਨ ਕਿ ਆਮ ਲੋਕਾਈ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ 'ਚ ਹੁਕਮਰਾਨ ਧਿਰ ਦੇ ਅਸਫ਼ਲ ਰਹਿਣ, ਸੰਵਿਧਾਨਕ ਜ਼ਿੰਮੇਵਾਰੀਆਂ ਤੋਂ ਭੱਜਣ ਅਤੇ ਆਪਣੀ ਨਾਲਾਇਕੀ ਨੂੰ ਛੁਪਾਉਣ ਦੀ ਜ਼ਰੂਰਤ ਵਿਚੋਂ ਹੀ ਹੁਕਮਰਾਨਾਂ ਵਲੋਂ ਜਥੇਬੰਦ ਹੱਕ ਜਤਾਈ ਨੂੰ ਦਬਾਉਣ ਦਾ ਫਾਸ਼ੀਵਾਦੀ ਰਾਹ ਅਖਤਿਆਰ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਲਾਂ ਵਿਚ ਫਾਸ਼ੀਵਾਦੀ ਰੁਝਾਨ ਦੇ ਇਹ ਕੁਝ ਉਘੜਵੇਂ ਲੱਛਣ ਸਾਡੇ ਸਾਹਮਣੇ ਹਨ:
- ਅਕਾਲੀ-ਭਾਜਪਾ ਸਰਕਾਰ ਵਲੋਂ ਪਿਛਲੀ ਪਾਰੀ ਵਿਚ ਦੋ ਦਮਨਕਾਰੀ ਕਾਨੂੰਨ ਲਿਆਕੇ ਲੋਕਾਂ ਦੇ ਜਮਹੂਰੀ ਹੱਕਾਂ ਉਪਰ ਵੱਡਾ ਹਮਲਾ ਕੀਤਾ ਗਿਆ ਜਿਸ ਨੂੰ ਪੰਜਾਬ ਦੀਆਂ ਜਮਹੂਰੀ ਤਾਕਤਾਂ ਵਲੋਂ ਸਾਂਝੇ ਸੰਘਰਸ਼ ਰਾਹੀਂ ਪਛਾੜਨ ਪਿੱਛੋਂ ਹੀ ਵਾਪਸ ਲਿਆ ਗਿਆ।
- ਪਹਿਲਾਂ ਸੂਬਾਈ ਰਾਜਧਾਨੀ ਚੰਡੀਗੜ੍ਹ ਅਤੇ ਫਿਰ ਸਾਰੇ ਜ਼ਿਲ੍ਹਾ ਕੇਂਦਰਾਂ ਉਪਰ ਲੋਕਾਂ ਦੇ ਰੋਸ-ਵਿਖਾਵਿਆਂ ਉਪਰ ਐਲਾਨੀਆ ਤੇ ਗੁਪਤ ਰੋਕਾਂ ਲਾਈਆਂ ਗਈਆਂ। ਸੰਘਰਸ਼ਾਂ ਨੂੰ ਗੁੰਮਨਾਮ ਅਤੇ ਬੇਅਸਰ ਬਣਾਉਣ ਲਈ ਪ੍ਰਸ਼ਾਸਨਿਕ ਸਦਰ ਮੁਕਾਮਾਂ ਤੋਂ ਦੂਰ ਅਤੇ ਸ਼ਹਿਰ ਤੋਂ ਬਾਹਰਵਾਰ ਉਜਾੜ ਥਾਵਾਂ 'ਤੇ ਸੰਘਰਸ਼ ਦੀਆਂ ਥਾਵਾਂ ਨਿਸ਼ਚਿਤ ਕਰਨ ਦੇ ਤਾਨਾਸ਼ਾਹ ਹੁਕਮ ਜਾਰੀ ਕੀਤੇ ਗਏ।
- ਮਜ਼ਦੂਰ-ਕਿਸਾਨ ਆਗੂਆਂ/ਕਾਰਕੁੰਨਾਂ ਉਪਰ ਖ਼ਾਸ ਵਿਚਾਰਧਾਰਾ ਦਾ ਠੱਪਾ ਲਾਕੇ ਤੇ ਉਨ੍ਹਾਂ ਨੂੰ ਗ਼ੈਰਕਾਨੂੰਨੀ ਕਾਰਵਾਈਆਂ ਵਿਚ ਰੁੱਝੇ ਸਮਾਜ ਵਿਰੋਧੀ ਅਨਸਰ ਐਲਾਨਕੇ ਉਨਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਝੂਠੇ ਮੁਕੱਦਮੇ ਬਣਾਏ ਅਤੇ ਜੇਲ੍ਹਾਂ ਵਿਚ ਮਹੀਨਿਆਂ ਬੱਧੀ ਖੱਜਲਖੁਆਰ ਕੀਤਾ ਗਿਆ।
- ਰਾਜ ਦੇ ਵੱਧ ਤੋਂ ਵੱਧ ਪੁਲਸੀਕਰਨ ਦੇ ਨਾਲ ਨਾਲ ਜਨਤਕ ਰੋਸ ਵਿਖਾਵਿਆਂ ਉਪਰ ਸੱਤਾਧਾਰੀ ਧਿਰ ਦੇ ਵਰਕਰਾਂ ਵਲੋਂ ਜਾਂ ਉਨ੍ਹਾਂ ਦੀ ਸ਼ਹਿ ਪ੍ਰਾਪਤ ਅਨਸਰਾਂ ਵਲੋਂ ਹਮਲੇ ਕੀਤੇ ਜਾ ਰਹੇ ਹਨ। ਖ਼ਾਸ ਕਰਕੇ ਅਕਾਲੀ ਜਥੇਦਾਰਾਂ ਵਲੋਂ ਖ਼ੁਦ ਔਰਤ ਵਿਖਾਵਾਕਾਰੀਆਂ ਦੀ ਬੇਖੌਫ਼ ਕੁੱਟਮਾਰ ਤੇ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ ਜਾਂਦੀ ਹੈ।
- ਇਕ ਪਾਸੇ ਸਮਾਜ ਵਿਰੋਧੀ ਅਨਸਰਾਂ ਤੇ ਗੁੰਡਾ ਗਰੋਹਾਂ ਨੂੰ ਸੱਤਾਧਾਰੀਆਂ ਦੀ ਸਿਆਸੀ ਸਰਪ੍ਰਸਤੀ ਹੈ ਅਤੇ ਦੂਜੇ ਪਾਸੇ ਸਮਾਜ ਵਿਰੋਧੀ ਕਾਰਵਾਈਆਂ ਦਾ ਜਥੇਬੰਦ ਵਿਰੋਧ ਕਰਨ ਵਾਲੇ ਜਾਗਰੂਕ ਹਿੱਸਿਆਂ ਉਪਰ ਝੂਠੇ ਮੁਕੱਦਮੇ ਦਰਜ਼ ਕਰਨ ਦਾ ਰੁਝਾਨ ਹੈ। ਕੁਝ ਮਿਸਾਲਾਂ ਪੇਸ਼ ਹਨ: ੳ) ਬਠਿੰਡਾ ਦੇ ਸੇਲਬਰ੍ਹਾ ਪਿੰਡ ਵਿਚ ਸ਼ਰਾਬ ਦੀ ਗ਼ੈਰਕਾਨੂੰਨੀ ਵਿਕਰੀ ਬੰਦ ਕਰਾਉਣ ਲਈ ਜਥੇਬੰਦ ਆਵਾਜ਼ ਉਠਾ ਰਹੇ ਪਿੰਡ ਵਾਸੀਆਂ ਉਪਰ ਪੁਲਿਸ ਦਾ ਹਮਲਾ ਅਤੇ ਮੁਕੱਦਮੇ। ਅ) ਪਿਛਲੇ ਸਾਲ ਫ਼ਰੀਦਕੋਟ ਦੇ ਸ਼ਰੂਤੀ ਮਾਮਲੇ ਵਿਚ ਲੋਕ ਸੰਘਰਸ਼ ਦੇ ਖ਼ਿਲਾਫ਼ ਪੁਲਿਸ-ਸਿਆਸੀ-ਗੁੰਡਾ ਗੱਠਜੋੜ ਦਾ ਨੰਗਾ ਨਾਚ, ੲ) ਮਾਰਚ 2014 'ਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਏ ਸਮੇਤ ਨਸ਼ਿਆਂ ਦੀ ਤਸਕਰੀ ਨਾਲ ਜੁੜੇ ਮੰਤਰੀਆਂ ਖ਼ਿਲਾਫ਼ ਕਪੂਰਥਲਾ ਜ਼ਿਲ੍ਹੇ ਦੇ ਤਲਵੰਡੀ ਚੌਧਰੀਆਂ ਥਾਣੇ ਦੇ ਇਕ ਪਿੰਡ ਵਿਚ ਰੋਸ ਪ੍ਰਗਟਾਉਣ ਵਾਲੇ ਚਾਰ ਨੌਜਵਾਨ ਕਾਰਕੁੰਨਾਂ (ਰਣਧੀਰ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਹੋਤਾ ਅਤੇ ਲਵਪ੍ਰੀਤ ਸਿੰਘ) ਦੀ ਗ੍ਰਿਫ਼ਤਾਰੀ ਅਤੇ ਝੂਠੇ ਮੁਕੱਦਮੇ 'ਚ ਡੇਢ ਮਹੀਨਾ ਜੇਲ੍ਹ ਡੱਕੀ ਰੱਖਣਾ, ਇੱਥੋਂ ਤਕ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕਰਕੇ ਖੱਜਲ-ਖਵਾਰ ਕਰਨਾ, ਸ) ਮਾਰਚ 2014 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਯੂਨੀਵਰਸਿਟੀ ਅਥਾਰਟੀਜ਼ ਦੇ ਇਸ਼ਾਰੇ 'ਤੇ ਪੁਲਿਸ ਵਲੋਂ ਸਿਖਿਆ ਦੇ ਵਪਾਰੀਕਰਨ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੇ ਧਰਨੇ ਉਪਰ ਕੈਂਪਸ ਦੇ ਅੰਦਰ ਜਾ ਕੇ ਹਮਲਾ ਅਤੇ ਨੌ ਸਰਗਰਮ ਵਿਦਿਆਰਥੀਆਂ ਉਪਰ ਮਹਿਲਾ ਕਾਂਸਟੇਬਲ ਨਾਲ ਛੇੜਛਾੜ ਅਤੇ ਪੁਲਿਸ ਉਪਰ ਹਮਲੇ ਦਾ ਘਿਣਾਉਣਾ ਮੁਕੱਦਮਾ ਦਰਜ਼ ਕਰਨਾ, ਹ) 6 ਮਾਰਚ 2013 ਨੂੰ 17 ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸ਼ਾਂਤਮਈ ਅੰਦੋਲਨ ਨੂੰ ਦਬਾਉਣ ਲਈ ਸੂਬੇ ਵਿਚ 319 ਥਾਵੇਂ 'ਤੇ ਛਾਪੇਮਾਰੀ ਅਤੇ 2000 ਦੇ ਕਰੀਬ ਕਿਸਾਨ ਮਜ਼ਦੂਰ ਕਾਰਕੁੰਨਾਂ ਤੇ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ 'ਚ ਬੰਦ ਕਰਨਾ, ਕ) ਅੰਮ੍ਰਿਤਸਰ ਵਿਚ ਅੰਦੋਲਨਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਗਈ ਪਲਿਸ ਪਾਰਟੀ ਦੇ ਏ.ਐੱਸ.ਆਈ ਦੀ ਮੌਤ ਦੀ ਨਿਰਪੱਖ ਜਾਣ ਕਰਾਉਣ ਤੋਂ ਬਿਨਾ ਹੀ ਬਦਲਾਲਊ ਇਰਾਦੇ ਨਾਲ 13 ਕਿਸਾਨ ਕਾਰਕੁੰਨਾਂ ਉੱਪਰ ਦਫ਼ਾ 302 ਤੇ ਹੋਰ ਧਾਰਾਵਾਂ ਤਹਿਤ ਸੰਗੀਨ ਪਰਚੇ ਦਰਜ਼ ਕਰਨਾ। ਖ) ਫਰਵਰੀ 1914 'ਚ ਅੰਮ੍ਰਿਤਸਰ ਵਿਚ ਫਿਰ ਕਿਸਾਨ ਸੰਘਰਸ਼ ਉਪਰ ਹਮਲਾ, ਇਕ ਕਿਸਾਨ ਦੀ ਪੁਲਿਸ ਤਸ਼ੱਦਦ ਨਾਲ ਮੌਤ ਅਤੇ ਕਿਸਾਨ ਆਗੂਆਂ ਖ਼ਿਲਾਫ਼ ਝੂਠੇ ਮੁਕੱਦਮੇ। ਗ) ਬਠਿੰਡਾ ਵਿਚ ਕ੍ਰਮਵਾਰ 10 ਮਾਰਚ 2013 ਅਤੇ 20 ਮਾਰਚ 2014 ਨੂੰ ਕਿਸਾਨਾਂ ਮਜ਼ਦੂਰਾਂ ਦੇ ਧਰਨਿਆਂ ਖ਼ਿਲਾਫ਼ ਅਣ-ਐਲਾਨੀ ਐਮਰਜੈਂਸੀ। ਘ) ਪਿਛਲੇ ਸਾਲ ਪਟਿਆਲਾ ਵਿਚ ਜ਼ਮੀਨਾਂ ਤੋਂ ਉਜਾੜੇ ਵਿਰੁੱਧ ਪੁਰਅਮਨ ਸੰਘਰਸ਼ ਕਰ ਰਹੇ ਅਬਾਦਾਰਾਂ ਅਤੇ ਪੰਜਾਬ ਵਿਚ ਥਾਂ-ਥਾਂ ਬੇਰੁਜ਼ਗਾਰ ਲਾਈਨਮੈਨਾਂ, ਨਰਸਾਂ, ਵੱਖ-ਵੱਖ ਕੈਟੇਗਰੀਆਂ ਦੇ ਅਧਿਆਪਕਾਂ ਖ਼ਿਲਾਫ਼ ਬਿਨਾ ਕਿਸੇ ਭੜਕਾਹਟ ਦੇ ਪੁਲਿਸ ਤਾਕਤ ਦੀ ਬੇਦਰੇਗ ਵਰਤੋਂ। ਙ) 12 ਅਪ੍ਰੈਲ 2014 ਨੂੰ ਪਿੰਡ ਚੱਬਾ ਵਿਚ ਕਿਸਾਨ ਧਰਨੇ ਲਈ ਲੰਗਰ ਲਿਜਾ ਰਹੇ ਕਿਸਾਨਾਂ ਨੂੰ  ਗ੍ਰਿਫ਼ਤਾਰੀ ਕਰਕੇ ਲੰਗਰ ਜ਼ਬਤ ਕਰਨ ਦੀ ਤਾਨਾਸ਼ਾਹ ਕਾਰਵਾਈ। ਆਦਿ
- ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸ਼ਾਂਤਮਈ ਸੰਘਰਸ਼ਾਂ ਪ੍ਰਤੀ ਸਥਾਪਤੀ ਦੀ ਸੋਚੀ-ਸਮਝੀ ਖ਼ਾਮੋਸ਼ੀ। ਮੰਨੀਆਂ ਮੰਗਾਂ ਨੂੰ ਲਾਗੂ ਕਰਨ ਦੀ ਥਾਂ ਵਾਅਦਾ ਖ਼ਿਲਾਫ਼ੀ ਤੇ ਟਾਲਮਟੋਲ ਅਤੇ ਗੱਲਬਾਤ ਦੀ ਬਜਾਏ ਨਜ਼ਰਅੰਦਾਜ਼ ਕਰਦੇ ਰਹਿਣ ਦੀ ਬਦਨੀਤੀ। ਸੰਘਰਸ਼ਸ਼ੀਲ ਲੋਕਾਂ ਦੇ ਸਬਰ ਨੂੰ ਇੰਤਹਾ ਹੱਦ ਤਕ ਪਰਖਣ, ਲਾਕਾਨੂੰਨੀ ਤੇ ਭੜਕਾਊ ਹੱਥਕੰਡਿਆਂ ਰਾਹੀਂ ਪੁਰਅਮਨ ਸੰਘਰਸ਼ਾਂ ਨੂੰ ਗ਼ਲਤ ਰੰਗਤ ਦੇ ਕੇ ਕੁਚਲਣ ਦੇ ਬਹਾਨੇ ਲੱਭਣ ਦੀ ਬਦਨੀਅਤ। ਅਜਿਹੇ ਹਾਲਾਤ ਵਿਚ ਘੋਰ ਬੇਵਸੀ ਤੇ ਬੁਰੀ ਤਰ੍ਹਾਂ ਨਿਰਾਸ਼ ਇਕ ਵੈਟਰਨਰੀ ਫਰਮਾਸਿਸਟ, ਇਕ ਬੇਰੁਜ਼ਗਾਰ ਲਾਈਨਮੈਨ ਅਤੇ ਇਕ ਬੇਰੁਜ਼ਗਾਰ ਕੁੜੀ ਵਲੋਂ ਖ਼ੁਦਕੁਸ਼ੀ ਦਾ ਰੁਝਾਨ। ਦੂਜੇ ਪਾਸੇ, ਸੰਘਰਸ਼ਸ਼ੀਲ ਅਧਿਆਪਕਾਂ ਵਲੋਂ ਸਲਫ਼ਾਸ ਦੀਆਂ ਸ਼ੀਸ਼ੀਆਂ ਅਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀਆਂ ਟੈਂਕੀਆਂ 'ਤੇ ਚੜ੍ਹਕੇ ਖ਼ੁਦਕੁਸ਼ੀਆਂ ਦੀ ਧਮਕੀ, ਮਰਨ ਵਰਤ ਵਰਗੇ ਸੰਘਰਸ਼ ਦੇ ਇੰਤਹਾ ਕਦਮ ਸਾਹਮਣੇ ਆਏ ਹਨ।
- ਸੰਘਰਸ਼ਸ਼ੀਲ ਕੱਚੇ ਅਧਿਆਪਕਾਂ ਦੇ ਧਰਨੇ ਨੂੰ ਕੁਚਲਣ ਲਈ ਸੱਤਾਧਾਰੀਆਂ ਦੇ ਇਸ਼ਾਰੇ 'ਤੇ ਬਠਿੰਡਾ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਦੁਕਾਨਦਾਰਾਂ ਨੂੰ ਟੈਂਟ, ਰਜਾਈਆਂ ਤੇ ਹੋਰ ਲੋੜੀਂਦਾ ਸਮਾਨ ਨਾ ਦੇਣ ਦੇ ਤਾਨਾਸ਼ਾਹ ਹੁਕਮ। ਧਰਨਾਕਾਰੀਆਂ ਤੋਂ ਰਜਾਈਆਂ ਤੇ ਟੈਂਟ ਖੋਹਣ ਦੀਆਂ ਅਣਮਨੁੱਖੀ ਕਾਰਵਾਈਆਂ ਜਿਸ ਦੇ ਸਿੱਟੇ ਵਜੋਂ ਠੰਡ ਲੱਗਣ ਨਾਲ ਦੁੱਧ ਚੁੰਘਦੀ ਬੱਚੀ ਰੂਥ ਮੌਤ ਦੇ ਮੂੰਹ 'ਚ ਜਾ ਪਈ।
- ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਿੰਟਿੰਗਾਂ ਪ੍ਰੈੱਸਾਂ ਨੂੰ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਇਸ਼ਤਿਹਾਰ ਤੇ ਹੋਰ ਪਰਚੇ ਨਾ ਛਾਪਣ ਅਤੇ ਕਮਿਊਨਿਟੀ ਸੰਸਥਾਵਾਂ ਨੂੰ ਕਿਸੇ ਜਥੇਬੰਦੀ ਨੂੰ ਕਨਵੈਨਸ਼ਨ, ਇਨਡੋਰ ਜਨਤਕ ਸਮਾਗਮ ਲਈ ਆਪਣੀਆਂ ਇਮਾਰਤਾਂ ਨਾ ਦੇਣ ਦੀ ਹਦਾਇਤ।
ਇਨ੍ਹਾਂ ਜੀਵਨ ਨਾਲ ਜੁੜੇ ਮੂਲ ਮਸਲਿਆਂ ਬਾਰੇ ਆਵਾਜ਼ ਉਠਾਉਣ ਅਤੇ ਜਥੇਬੰਦ ਹੋਣ ਦੇ ਜਮਹੂਰੀ ਹੱਕ ਦੀ ਰਾਖੀ ਦੇ ਸਵਾਲ ਨੂੰ ਮੁਖ਼ਾਤਬ ਹੋਣਾ ਅੱਜ ਦੀ ਅਤਿ ਅਣਸਰਦੀ ਲੋੜ ਹੈ ਜਿਸ ਨਾਲ ਲੋਕਾਂ ਦੀ ਜਮਹੂਰੀ ਸ਼ਮੂਲੀਅਤ ਸੰਭਵ ਹੋ ਸਕਦੀ ਹੈ। ਇਸ ਨਾਲ ਹੀ ਮਾਣ-ਸਨਮਾਨ ਵਾਲੀ ਜ਼ਿੰਦਗੀ ਜਿਊਣ ਦਾ ਮੁੱਢਲਾ ਮਨੁੱਖੀ ਹੱਕ ਨਿਸ਼ਚਿਤ ਹੋ ਸਕਦਾ ਹੈ। ਜਮਹੂਰੀ ਅਧਿਕਾਰ ਸਭਾ ਸੱਦਾ ਦਿੰਦੀ ਹੈ ਕਿ ਇਸ ਨੂੰ ਜਨਤਕ ਚੇਤਨਤਾ ਦਾ ਤੇ ਮੁੱਢਲਾ ਸਵਾਲ ਬਣਾਇਆ ਜਾਵੇ ਅਤੇ ਰਾਜਸੀ ਬਹਿਸ/ਸੰਵਾਦ ਨੂੰ ਇਸ ਨਾਲ ਅੰਗਿਆ ਜਾਵੇ।

ਸੂਬਾ ਕਮੇਟੀ,
ਜਮਹੂਰੀ ਅਧਿਕਾਰ ਸਭਾ, ਪੰਜਾਬ
ਸੂਬਾ ਪ੍ਰਧਾਨ,                  ਸੂਬਾ ਜਨਰਲ ਸਕੱਤਰ
ਪ੍ਰੋਫੈਸਰ ਅਜਮੇਰ ਸਿੰਘ ਔਲੱਖ ਪ੍ਰੋਫੈਸਰ ਜਗਮੋਹਣ ਸਿੰਘ

ਮਿਤੀ: 14 ਅਪ੍ਰੈਲ 2014

Saturday, April 12, 2014

ਸ਼ੱਤਾ ਦੇ ਨਸ਼ੇ 'ਚ ਲੋਕਾਂ ਅਤੇ ਨਿਯਮਾਂ ਨੂੰ ਟਾਇਰਾਂ ਹੇਠ ਦਰੜ ਰਹੇ ਨੇ ਪ੍ਰਾਈਵੇਟ ਟਰਾਂਸਪੋਰਟਰ - ਜਮਹੂਰੀ ਅਧਿਕਾਰ ਸਭਾ

ਪੰਜਾਬ ਵਿੱਚ ਸੜਕਾਂ ਉਪਰ ਐਕਸੀਡੈਂਟਾਂ ਨਾਲ ਹੋਣ ਵਾਲੀਆਂ ਮੌਤਾਂ (100ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ) ਦੀ ਦਰ ਦੇਸ਼ ਭਰ'ਚ ਦੂਜੇ ਨੰਬਰ ਤੇ ਹੈ। ਇਸ ਤੋਂ ਵੱਧ ਕੇਵਲ ਦਰ ਨਾਗਾਲੈਂਡ  ਦੀ ਹੀ ਹੈ। ਪੰਜਾਬ ਵਿੱਚ ਇਹ ਦਰ 76%(2012) ,75.7%(2011), 66.3%(2010) ਅਤੇ 65.9%(2009) ਹੈ।(ਹਿੰਦੁਸਤਾਨ ਟਾਈਮਜ 29 ਅਕਤੁਬਰ 2013)। ਇੰਡੀਅਨ ਐਕਸਪ੍ਰੈਸ ਵਿੱਚ 6 ਨਵੰਬਰ 2012 ਨੂੰ ਛਪੀ ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ ਹਰ ਰੋਜ 14 ਸੜਕੀ ਦੁਰਘਟਨਾਵਾਂ ਹੁੰਦੀਆਂ ਹਨ ਜਿਹਨਾਂ ਵਿੱਚ 13 ਮੌਤਾਂ ਹੁੰਦੀਆਂ ਹਨ ਅਤੇ 11 ਵਿਅਕਤੀ ਜਖ਼ਮੀ ਹੁੰਦੇ ਹਨ ਅਤੇ ਇੱਕ ਟਰੈਫਿਕ ਮਾਹਰ ਪ੍ਰਿਥੀਪਾਲ ਸਿੰਘ ਅਨੁਸਾਰ ਇੱਕ ਅਧਿਅਨ ਵਿੱਚ ਇਹ ਤੱਥ ਉਭਰ ਕੇ ਆਇਆ ਹੈ ਕਿ 55 ਫੀਸਦੀ ਦੁਰਘਟਨਾਵਾਂ ਥਕੇਵੇਂ, ਵੱਧ ਰਫਤਾਰ ਅਤੇ ਸਰਾਬ ਪੀ ਕੇ ਵਾਹਣ ਚਲਾਉਣ ਕਾਰਨ ਹੁੰਦੀਆਂ ਹਨ। 6 ਅਗਸਤ 2013 ਦੇ ਟਾਈਮਜ਼ ਆਫ ਇੰਡੀਆ ਅਨੁਸਾਰ ਮੰਬਈ ਸ਼ਹਿਰ ਵਿੱਚ 24592 (ਕਿਸੇ ਸ਼ਹਿਰ ਵਿੱਚ ਹੋਏ ਸੱਭ ਤੋਂ ਵੱਧ ਐਕਸੀਡੈਂਟ) ਵਿੱਚ ਕੇਵਲ 488 ਮੌਤਾਂ (ਮਹਿਜ਼ 2 ਫੀਸਦੀ) ਹੀ ਹੋਈਆਂ ਜਦੋਂ ਕਿ ਪੰਜਾਬ ਦੇ ਲੁਧਿਆਣਾ ਅਤੇ ਅੰਮ੍ਰਿਤਸ਼ਰ ਸ਼ਹਿਰਾਂ ਵਿੱਚ ਸੜਕੀ ਦੁਰਘਟਨਾਵਾਂ ਵਿੱਚ ਮੌਤ ਦਰ ਕਰਮਵਾਰ 60.9 ਫੀਸਦੀ ਅਤੇ 62.5 ਸਦੀ ਹੈ। ਪਿਛਲੇ ਕਾਫੀ ਅਰਸੇ ਤੋਂ ਸਿਆਸੀ ਰਸੂਖ ਵਾਲੇ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ ਬੱਸਾਂ ਵੱਲੋਂ ਲੋਕਾਂ ਨੂੰ ਦਰੜ ਕੇ ਲੰਘ ਜਾਣ ਦੀਆਂ ਘਟਨਾਵਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਫਰਵਰੀ ਮਹੀਨੇ ਅੋਰਬਿਟ ਟਰਾਂਸਪੋਰਟ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਹਰੀਗੜ੍ਹ ਕੋਲ ਬਠਿੰਡਾ ਸੰਗਰੂਰ ਮਾਰਗ ਤੇ ਮੋਟਰਸਾਈਕਲ ਸਵਾਰਾਂ ਨੂੰ ਦਰੜਨ ਅਤੇ ਕੋਟਕਪੂਰਾ ਸ਼ਹਿਰ ਵਿੱਚ ਨਿਊ ਦੀਪ ਬੱਸ ਸਰਵਿਸ ਦੀ ਬੱਸ ਵੱਲੋਂ ਕਾਰ ਸਵਾਰ ਮਾਂ-ਪੁੱਤਾਂ ਵੱਲੋਂ ਬੱਸ ਨੂੰ ਰਸਤਾ ਦੇਣ ਵਿੱਚ ਹੋਈ ਦੇਰੀ ਕਾਰਨ ਕੁਟਮਾਰ-ਧੱਕਾ ਮੁੱਕੀ ਕਰਨ ਦੀ ਘਟਨਾ ਸਾਹਮਣੇ ਆਈ। ਸ਼ਹਿਰ ਵਾਸੀਆਂ ਵੱਲੋਂ ਜਾਮ ਲਾਉਣ ਪਿਛੋਂ ਵੀ ਪੁਲਸ ਕੇਸ ਦਰਜ਼ ਕਰਨ ਵਿੱਚ ਲੰਬਾ ਸਮਾਂ ਅਣਾਕਣੀ ਕਰਦੀ ਰਹੀ ਸੀ। ਸਭਾ ਦੀ ਫਰੀਦਕੋਟ ਇਕਾਈ ਨੇ ਤੱਥਾਂ ਨੂੰ ਲੋਕਾਂ ਵਿੱਚ ਲਿਆਉਣ ਲਈ ਸ੍ਰੀ ਸਿਵਚਰਨ ਅਰਾਈਆਂਵਾਲਾ (ਪ੍ਰਧਾਨ) ਸ੍ਰੀ. ਰੇਸ਼ਮ ਸਿੰਘ ਬਰਗਾੜੀ (ਸੂਬਾ ਕਮੇਟੀ ਮੈਂਬਰ), ਲੈਕਚਰਾਰ ਸ੍ਰੀ ਹਰਦਾਸ (ਸਕੱਤਰ) ਅਤੇ ਤੇਜਾ ਸਿੰਘ ਸੇਵਾ ਮੁਕਤ ਜੂਨੀਅਰ ਇੰਜਨੀਅਰ ਅਧਾਰਤ ਕਮੇਟੀ ਦਾ ਗੱਠਨ ਕਰਕੇ ਜਾਂਚ ਪੜਤਾਲ ਕੀਤੀ। ਕਮੇਟੀ ਪੀੜਤ ਪਰਿਵਾਰ, ਬੱਸ ਡਰਾਈਵਰ, ਥਾਣਾ ਇੰਚਾਰਜ ਅਤੇ ਘਟਨਾ ਸਥਾਨ ਦੇ ਆਸਪਾਸ ਦੇ ਲੋਕਾਂ ਨੂੰ ਮਿਲੀ ਅਤੇ ਜਾਣਕਾਰੀ ਇਕੱਤਰ ਕੀਤੀ। ਇਕੱਤਰ ਕੀਤੀ ਜਾਣਕਾਰੀ ਅਨੁਸਾਰ 19 ਮਾਰਚ ਨੂੰ ਦੁਪਹਿਰ 12 ਵਜੇ ਦੇ ਕਰੀਬ ਅਨਮੋਲ ਅਰੋੜਾ (ਲੱਗਭੱਗ 20-22 ਸਾਲ) ਵਾਸੀ ਕੋਟਕਪੁਰਾ ਕਾਰ (ਪੀਬੀ04ਐਸ 3700) ਵਿੱਚੋਂ ਗਾਂਧੀ ਮਾਡਲ ਸਕੂਲ ਵਿੱਚ ਬਤੌਰ ਅਧਿਆਪਕਾ ਕੰਮ ਕਰਦੀ ਆਪਣੀ ਮਾਤਾ ਸ੍ਰੀਮਤੀ ਦੀਪਕਾ ਨੂੰ ਲੈ ਕੇ ਆ ਰਿਹਾ ਸੀ। ਬਰਾੜ ਅੱਖਾਂ ਦੇ ਹਸਪਤਾਲ/ਪੈਟਰੋਲ ਪੰਪ ਕੋਲ ਕਿਸੇ ਐਕਸੀਡੈਂਟ ਕਾਰਨ ਸੜਕ ਦਾ ਕੁੱਝ ਹਿਸਾ ਰੁਕਿਆ ਹੋਣ ਕਰਕੇ ਵਹੀਕਲਾਂ ਦੀ ਇੱਕ ਹੀ ਲਾਈਨ ਸ਼ਹਿਰ ਵੱਲ ਚੱਲ ਰਹੀ ਸੀ। ਉਸਦੀ ਕਾਰ ਪਿਛੇ ਨਿਉ ਦੀਪ ਬੱਸ ਪੀਬੀ 30 ਐਫ 9578 ਦਾ ਡਰਾਈਵਰ ਅੱਗੇ ਲੰਘਣ ਲਈ ਬਹੁਤ ਤੇਜ ਹਾਰਨ ਮਾਰਦਾ ਉਪਰ ਚੜਦਾ ਆ ਰਿਹਾ ਸੀ। ਅਨਮੋਲ ਅਰੋੜਾ ਨੇ ਅੱਗੇ ਖੁੱਲੀ ਜਗ੍ਹਾ ਆਉਣ ਤੇ ਬੱਸ ਨੂੰ ਰਸਤਾ ਦਿੱਤਾ ਤਾਂ ਕੋਲ ਲੰਘ ਰਹੀ ਬੱਸ ਦੇ ਕੰਡਕਟਰ ਨੇ ਗਾਲਾਂ ਕੱਢੀਆਂ। ਕਾਰ ਚਾਲਕ ਨੇ ਕਾਰ ਤੇਜ਼ ਕਰਕੇ ਬੱਸ ਦੇ ਅੱਗੇ ਲਾ ਦਿੱਤੀ ਅਤੇ ਗੱਲਾਂ ਕੱਢਣ ਤੇ ਇਤਰਾਜ਼ ਕੀਤਾ। ਇੰਨੇ ਵਿੱਚ ਬੱਸ ਡਰਾਈਵਰ (ਸੂਬਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਭਾਣਾ ਉਮਰ 40ਕੁ ਸਾਲ) ਅਤੇ ਕਡੰਕਟਰ ਅਮ੍ਰਿਤਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਉਮਰ 30-32 ਸਾਲ ਵਾਸੀ ਵਾੜਾ ਦਰਾਕਾ) ਨੇ ਅਨਮੋਲ ਅਰੋੜਾ ਨੂੰ ਕਾਰ ਵਿੱਚ ਹੀ ਕੁਟਦਿਆਂ ਹੋਇਆਂ ਬਾਹਰ ਕੱਢ ਲਿਆ। ਉਹਨਾਂ ਦੀਆ ਹੋਰ ਬੱਸਾਂ ਦਾ ਸਟਾਫ ਅਤੇ ਅੱਡੇ ਸਟਾਫ (ਫਰੀਦਕੋਟ ਮੁਕਤਸਰ ਚੌਕ ਵਿਚਲਾ ਸਟਾਫ) ਵੀ ਇਸ ਮਾਰਕੁਟਾਈ ਕਰਨ ਵਿੱਚ ਰੱਲ ਗਿਆ।ਇਹਨਾਂ ਕੋਲ ਹਾਕੀਆਂ ਤੇ ਰਾੜਾਂ ਸਨ। ਅਨਮੋਲ ਅਰੋੜਾ ਦੀ ਮਾਂ ਨੇ ਛੜਾਉਣ ਦਾ ਯਤਨ ਕੀਤਾ ਤਾਂ ਉਸਨੂੰ ਵੀ ਧੱਕਾ ਮੁੱਕੀ ਕੀਤੀ ਗਈ। ਕੁੱਟਮਾਰ ਕਰਨ ਤੋਂ ਬਾਅਦ ਬੱਸਾਂ ਚੱਲ ਪਈਆਂ। ਅਨਮੋਲ ਅਰੋੜਾ ਵੱਲੋਂ ਨੇੜੇ ਹੀ ਚੌਕ ਅਤੇ ਬੱਸ ਅੱਡੇ ਵਿਚਕਾਰ ਆਪਣੇ ਦੁਕਾਨਦਾਰ ਪਿਤਾ (ਅਸ਼ਵਨੀ ਅਰੋੜਾ) ਨੂੰ ਫੋਨ ਤੇ ਸੂਚਿਤ ਕੀਤਾ ਅਤੇ  ਉਸਦੇ ਪਿਤਾ ਨੇ ਸ਼ਹਿਰੀਆਂ ਦੀ ਮੱਦਦ ਨਾਲ ਤੁਰੰਤ ਚੌਕ ਵਿੱਚ ਜਾਮ ਲਾ ਦਿੱਤਾ ਅਤੇ ਬੱਸ ਸਟਾਫ ਉਪਰ ਕੇਸ ਦਰਜ਼ ਕਰਨ ਦੀ ਮੰਗ ਕੀਤੀ। ਪੁਲਸ ਕਾਫੀ ਦੇਰ ਟਾਲਾ ਮਾਰਦੀ ਰਹੀ । ਫਿਰ ਗਿਦੜਬਹਾ ਤੋਂ ਬੱਸ ਮਾਲਕ (ਹਰਦੀਪ ਸਿੰਘ ਢਿੱਲੋਂ) ਜੋ ਬਾਦਲ ਦੱਲ ਦਾ ਗਿਦੜਵਹਾ ਹਲਕਾ ਇੰਚਾਰਜ ਹੈ, ਦੇ ਪਹੰਚਣ ਤੋਂ ਬਾਅਦ ਹੀ ਡਰਾਈਵਰ ਅਤੇ ਕੰਡਕਟਰ ਖਿਲਾਫ ਕੇਸ ਦਰਜ ਕੀਤਾ ਗਿਆ। ਐਫ ਆਈ ਆਰ 55 ਮਿਤੀ 19-3-2013 ਕੋਟਕਪੂਰਾ ਅਨੁਸਾਰ 356, 341,323/41 ਆਈਪੀਸੀ ਧਾਰਾਵਾਂ ਲਾਈਆਂ ਗਈਆਂ ਹਨ।ਲੋਕਾਂ ਅਨੁਸਾਰ ਨਿੳ ੂਦੀਪ ਬੱਸਾਂ ਦੇ ਟਾਈਮ ਇਸ ਤਰਾਂ ਸੈਟ ਹਨ ਕਿ ਲੱਗਭਗ ਚਾਰ-ਪੰਜ ਬੱਸਾਂ ਇਸ ਚੌਕ ਵਿੱਚ ਇਕੱਠੀਆਂ ਹੋ ਜਾਂਦੀਆਂ ਹਨ।ਸ਼ਹਿਰ ਵਿੱਚ ਨਿਜੀ ਟਰਾਂਸਪੋਟਰਾਂ ਖਾਸ ਕਰਕੇ ਰਾਜ ਬੱਸ ਸਰਵਿਸ, ਦੀਪ ਬੱਸ ਅਤੇ ਔਰਬਿਟ ਬੱਸ ਵਾਲੇ ਪ੍ਰੈਸਰ ਹਾਰਨ ਦੀ ਵਰਤੌਂ ਕਰਦੇ ਬਹੁਤ ਹੀ ਤੇਜ਼ ਰਫਤਾਰ ਨਾਲ ਬੱਸਾਂ ਚਲਾਉਂਦੇ ਹਨ।ਲੋਕਾਂ ਵਿੱਚ ਦਹਿਸ਼ਤ ਹੈ। ਉਹ ਆਪਣੇ ਚੱਲਣ ਵਾਲੇ ਅੱਡਿਆਂ ਉਪਰ ਲੰਬਾ ਸਮਾਂ ਬੱਸਾਂ ਰੋਕ ਕੇ ਦੂਸਰੀਆਂ ਬੱਸਾਂ ਦਾ ਟਾਈਮ ਹਜ਼ਮ ਕਰਦੇ ਸਵਾਰੀਆਂ ਬੱਸਾਂ ਵਿੱਚ ਤੁੰਨਦੇ ਹਨ ਅਤੇ ਫੇਰ ਅਗਲੇ ਅੱਡੇ ਉਪਰ ਪਹੁੰਚਣ ਲਈ ਅੰਨੀ  ਰਫਤਾਰ ਨਾਲ ਚਲਦੇ ਹਨ। ਉਹ ਅਕਸਰ ਹੀ ਅਸ਼ਲੀਲ ਵੀਡੀਓਜ਼/ ਗਾਣੇ ਚਲਾਉਂਦੇ ਰਹਿੰਦੇ ਹਨ ਜੋ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਵਰਜਿਤ ਹਨ।   ਡਰਾਇਵਰ ਸੂਬਾ ਸਿੰਘ, ਜੋ ਹਸਪਤਾਲ ਵਿੱਚ ਦਾਖਲ ਸੀ, ਨੇ ਦੱਸਿਆ ਕਿ ਸ਼ਾਮ ਨੂੰ ਸਵਾ ਸੱਤ ਵਜ਼ੇ ਜਦੋਂ ਉਹ ਥਾਣੇ ਚੋਂ ਆਪਣੀ ਜਮਾਨਤ ਕਰਵਾ ਕੇ ਬਾਹਰ ਆ ਰਿਹਾ ਸੀ ਤਾਂ ਅਸ਼ਵਨੀ ਅਰੌੜਾ ਨੇ ਮੇਰੇ ਉਪਰ ਖਾਪੇ ਨਾਲ ਹਮਲਾ ਕੀਤਾ ਜਿਸ ਨਾਲ ਮੇਰੀ ਸੱਜੀ ਚੀਚੀ ਉਪਰ ਸੱਟ ਲੱਗੀ। ਉਸ ਦੀ ਚੀਚੀ ਉਪਰ ਨਾਮਨਿਹਾਦ ਬੱਝੀ ਪੱਟੀ ਟੀਮ ਨੇ ਵੇਖੀ। ਉਸ ਅਨੁਸਾਰ ਅਸੀ ਆਪਣੇ ਟਾਈਮ ਤੋਂ ਲੇਟ ਹੋ ਰਹੇ ਸੀ ਅਤੇ ਕਾਰ ਚਾਲਕ ਸਾਨੂੰ ਰਸਤਾ ਨਹੀਂ ਦੇ ਰਿਹਾ ਸੀ। ਇਸ ਕੰਪਨੀ ਦੇ ਹੋਰ ਡਰਇਵਰ ਕੰਡਕਟਰਾਂ ਤੋਂ ਉਹਨਾਂ ਦੇ ਤਨਖਾਹ ਭੱਤੇ ਵਾਰੇ ਪੁੱਛਣ ਤੇ ਉਸਨੇ ਦੱਸਿਆ ਕਿ ਟਿਕਟ ਬੁਕਿੰਗ ਚੋਂ ਕਮਿਸ਼ਨ ਦਿੱਤਾ ਜਾਂਦਾ ਹੈ। ਕੰਮ ਦੇ ਘੰਟੇ 12-14 ਹਨ। ਛੁੱਟੀ ਕਾਰਨ ਬੁਕਿੰਗ ਦਾ ਕਮਿਸ਼ਨ ਨਹੀਂ ਮਿਲਦਾ।ਮੂਲ ਤਨਖਾਹ ਬਹੁਤ ਹੀ ਘੱਟ ਹੈ। ਇੱਕ ਖਾਸ ਹੱਦ ਤੋਂ ਲਗਾਤਾਰ ਘੱਟ ਬੁਕਿੰਗ ਕਾਰਨ ਕੰਮ ਤੋਂ ਜਵਾਬ ਮਿਲਣ ਦੀ ਧਮਕੀ ਤਲਵਾਰ ਵਾਂਗ ਲਟਕਦੀ ਰਹਿੰਦੀ ਹੈ।ਇਸ ਤੋਂ ਇਲਾਵਾ ਬਾਦਲ ਪਰਿਵਾਰ ਦੀਆਂ ਡਬਵਾਲੀ ਟਰਾਂਸਪੋਰਟ, ਤਾਜ ਟਰਾਸ਼ਪੋਰਟ ਅਤੇ ਔਰਬਿਟ ਬੱਸ ਸਰਵਿਸ ਬਠਿੰਡਾ-ਪਟਿਆਲਾ- ਚੰਡੀਗੜ੍ਹ, ਬਠਿੰਡਾ-ਲੁਧਿਆਣਾ-ਜਲੰਧਰ-ਹੁਸ਼ਿਆਰਪੁਰ ਰੂਟ ਤੇ ਵੀ ਬੇਹੱਦ ਬੋਲਵਾਲਾ ਹੈ।  ਬਰਨਾਲਾ ਜ਼ਿਲ੍ਹੇ ਵਿੱਚ ਪਿਛਲੇ ਦੋ ਸਾਲਾਂ ਵਿੱਚ ਸਭਾ ਦੀ ਬਰਨਾਲਾ ਇਕਾਈ ਦੇ ਧਿਆਨ ਵਿੱਚ ਇਹਨਾਂ ਟਰਾਂਸਪੋਰਟਾਂ ਵੱਲੋਂ  ਕੀਤੇ ਐਕਸੀਡੈਂਟਾਂ ਵਿੱਚ ਹੋਈਆਂ ਚਾਰ ਮੌਤਾਂ ਧਿਆਨ ਵਿੱਚ ਆਈਆਂ। ਪਿੰਡ ਸੰਘੇੜਾ ਵਿਖੇ ਦੋ ਸਾਲ ਪਹਿਲਾਂ ਔਰਬਿਟ ਬੱਸ ਨੇ ਲੱਕੀ ਪੁੱਤਰ ਜੱਗਾ ਸਿੰਘ (26ਸਾਲ) ਨੂੰ ਦਰੜ ਦਿੱਤਾ ਸੀ । ਇਸੇ ਤਰਾਂ ਇਸੇ ਕੰਪਨੀ ਦੀ ਬੱਸ ਨੇ ਤਰਕਸ਼ੀਲ ਚੌਂਕ ਵਿੱਚ ਪਿਛਲੇ ਅਰਸੇ ਵਿੱਚ ਇੱਕ ਸਕੂਲੀ ਬੱਚੇ ਨੂੰ ਟਾਇਰਾਂ ਹੇਠ ਲੈਕੇ ਮਾਰ ਦਿੱਤਾ ਸੀ। ਔਰਬਿਟ ਬੱਸ ਨੇ ਪਿਛਲੇ ਸਾਲ ਅਤੇ ਇਸ ਸਾਲ ਵੀ ਫਰਵਰੀ ਮਹੀਨੇ ਵਿੱਚ ਬਠਿੰਡਾ ਸੰਗਰੂਰ ਰੋਡ ਉਪਰ ਪਿੰਡ ਹਰੀਗੜ੍ਹ ਕੋਲ ਦੋ ਵਿਅਕਤੀਆਂ ਨੂੰ ਕੁਚਲ ਦਿੱਤਾ ਸੀ।ਸਭਾ ਦੀ ਬਰਨਾਲਾ ਇਕਾਈ ਵੱਲੋਂ ਸ੍ਰੀ ਗੁਰਮੇਲ ਸਿੰਘ ਠੁਲੀਵਾਲ (ਪ੍ਰਧਾਨ), ਸ੍ਰੀ ਪ੍ਰੇਮ ਕੁਮਾਰ ਸਾਬਕਾ ਸਹਾਇਕ ਸਕੱਤਰ, ਡਾ ਸਾਹਿਬ ਸਿੰਘ ਬਡਬਰ ਅਤੇ ਸ੍ਰੀ ਜਗਜੀਤ ਸਿੰਘ ਅਧਾਰਤ ਗੱਠਤ ਕੀਤੀ ਤੱਥ ਖੋਜ ਕਮੇਟੀ ਨੇ ਹਰੀਗੜ੍ਹ ਕੋਲ ਹੋਏ ਦੋਵੇਂ ਐਕਸੀਡੈਂਟਾਂ ਦੀ ਜਾਣਕਾਰੀ ਪਿੰਡ ਦੇ ਲੋਕਾਂ, ਪੀੜਤ ਪਰਿਵਾਰਾਂ ਅਤੇ ਥਾਣਾ ਧਨੌਲਾ ਤੋਂ ਇਕੱਤਰ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 13 ਫਰਵਰੀ 2013 ਨੂੰ ਦੁਪਹਿਰੇ ਪੌਣੇ ਦੋ ਵਜੇ ਦੇ ਲੱਗਭਗ ਸੰਗਰੂਰ ਤੋਂ ਬਠਿੰਡਾ ਜਾ ਰਹੀ ਔਰਬਿਟ ਬੱਸ ਪੀਬੀ 03-3835 ਨੇ ਆਪਣੀ ਸਾਈਡ ਤੇ ਧਨੌਲੇ ਵੱਲੋਂ ਆ ਰਹੀ ਸਕਾਰਪੀਓ (ਐਚ ਆਰ 29ਟੀ 2456) ਵਿੱਚ ਰਾਜਵਾੜੈ ਢਾਬੇ ਕੋਲ ਬਿਲਕੁਲ ਸਿੱਧੀ ਟੱਕਰ ਮਾਰੀ। ਸਕਾਰਪੀਓ ਦੇ ਡਰਾਈਵਰ ਬਲਵਿੰਦਰ ਸਿੰਘ ਫੌਜੀ ਵਾਸੀ ਹਰੀਗੜ੍ਹ ਦੀ ਮੌਕੇ ਉਪਰ ਮੌਤ ਹੋ ਗਈ ਅਤੇ ਉਸਦਾ ਸਾਥੀ ਜਸਵਿੰਦਰ (ਕਨੇਡਾ ਵਾਸੀ) ਗੰਭੀਰ ਰੂਪ ਵਿੱਚ ਜਖਮੀ ਹੋਣ ਕਾਰਨ 6 ਮਹੀਨੇ ਜੇਰੇ ਇਲਾਜ ਰਿਹਾ। ਤਰਾਸਦੀ ਇਹ ਹੈ ਕਿ ਮੌਕੇ ਤੋਂ ਬਰਨਾਲਾ ਤੋਂ ਪੁੱਜਿਆ ਪ੍ਰਸਾਸ਼ਨ ਬੱਸ ਨੂੰ ਸਿੱਧੀ ਕਰਨ ਲੱਗ ਪਿਆ ਅਤੇ ਜ਼ਖਮੀਆਂ ਦੀ ਸਾਰ ਨਹੀਂ ਲਈ।  ਪ੍ਰਸਾਸ਼ਨ ਅਨੁਸਾਰ ਬੱਸ ਦਾ ਟਾਈਮ ਮਾਰਿਆ ਜਾਵੇਗਾ। ਲੋਕਾਂ ਵਿੱਚ ਇਸ ਕਾਰਨ ਕਾਫੀ ਰੋਹ ਭਰਿਆ ਗਿਆ। ਬਲਵਿੰਦਰ ਸਿੰਘ ਦੇ ਦੋ ਲੜਕੀਆਂ (4ਸਾਲ ਅਤੇ ਦੋ ਸਾਲ) ਅਤੇ ਇੱਕ ਤਿੰਨ ਮਹੀਨਿਆਂ ਦਾ ਲੜਕਾ ਹੈ। ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ। ਐਫਆਈਆਰ ਨੰਬਰ 11 -2013 ਥਾਣਾ ਧਨੌਲਾ ਅਧੀਨ ਚੱਲ ਰਿਹਾ ਕੇਸ ਹਾਲੇ ਵੀ ਸੁਣਵਾਈ ਅਧੀਨ ਹੈ। ਡੀਐਮਸੀ ਹਸਪਤਾਲ ਲੁਧਿਆਣਾ ਤੋਂ ਇੱਕ ਡਾਕਟਰ ਦੀ ਗਵਾਹੀ ਚਿਰਾਂ ਤੋਂ ਲੜਕਣ ਕਾਰਨ ਅੱਗੇ ਤਰੀਕਾਂ ਪੈ ਰਹੀਆਂ ਹਨ। ਮਿਤੀ 16 ਫਰਵਰੀ 2014 ਨੂੰ ਇਸ ਕੰਪਨੀ ਦੀ ਬੱਸ (ਪੀਬੀ-03ਐਕਸ-0635) ਜੋ ਗੰਗਾਨਗਰ ਤੋਂ ਪਟਿਆਲਾ ਜਾ ਰਹੀ ਸੀ ਨੇ ਸਵੇਰੇ ਸਾਢੇ ਗਿਆਂਰਾਂ ਵਜੇ ਦੇ ਕਰੀਬ ਹਰੀਗੜ੍ਹ ਪਿੰਡ ਦੀ ਡਰੇਨ ਲੰਘ ਕੇ ਅੱਗੇ ਜਾ ਰਹੇ ਇੱਕ ਮੋਟਰ ਸ਼ਾਈਕਲ ਦੇ ਪਿਛੋਂ ਫੇਟ ਮਾਰੀ। ਜਿਸ ਕਰਕੇ ਮੋਟਰਸ਼ਾਈਕਲ ਚਾਲਕ ਗੁਰਲਾਭ ਸਿੰਘ (ਅੰਮ੍ਰਿਤਧਾਰੀ) ਦੀ ਪਤਨੀ ਗੁਰਦੀਪ ਕੌਰ ਦਾ ਸਿਰ ਬੱਸ ਦੇ ਟਾਇਰ ਹੇਠ ਆਉਣ ਕਾਰਨ ਫੇਹਿਆ ਗਿਆ ਅਤੇ ਗੁਰਲਾਭ ਸਿੰਘ ਦੇ ਸੱਟਾਂ ਲੱਗੀਆਂ। ਬੱਸ ਡਰਾਈਵਰ ਨੇ ਸਵਾਰੀਆਂ ਦੇ ਰੌਲਾ ਪਾਉਣ ਪਿਛੋਂ ਹੀ ਬੱਸ ਰੋਕੀ ਅਤੇ ਡਰਾਈਵਰ-ਕੰਡਕਟਰ ਕਿਸੇ ਕਾਰ ਵਿੱਚ ਸਵਾਰ ਹੋਕੇ ਮੌਕੇ ਤੋਂ ਫਰਾਰ ਹੋ ਗਏ। ਥਾਣਾ ਧਨੌਲੇ ਤੋਂ ਆਇਆ ਐਸਐਚਓ ਮ੍ਰਿਤਕ ਅਤੇ ਜ਼ਖਮੀ ਵੱਲ ਧਿਆਨ ਦੇਣ ਦੀ ਥਾਂ ਬੱਸ ਦੀ ਹਿਫਾਜ਼ਤ ਦਾ ਪੈਂਤੜ ਲੈਣ ਲੱਗ ਪਿਆ ਜਿਸ ਕਰਕੇ ਗੁੱਸੇ ਨਾਲ ਭਰੇ ਪਏ ਲੋਕਾਂ ਨੇ ਬੱਸ ਨੂੰ ਅੱਗ ਲਾ ਦਿੱਤੀ। ਭਾਵੇਂ ਪੁਲਸ ਨੇ ਬੱਸ ਚਾਲਕ ਖਿਲਾਫ ਐਫਆਈਆਰ ਨੰਬਰ 11-2014 ਥਾਣਾ ਧਨੌਲਾ ਦਰਜ਼ ਕਰ ਦਿੱਤੀ ਹੈ। ਪਰ ਕੋਈ ਕਾਰਵਾਈ ਕਰਨ ਦੀ ਥਾਂ ਲੋਕਾਂ ਉਪਰ ਬੱਸ ਸਾੜਨ ਦਾ ਕੇਸ ਦਰਜ਼ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆ ਹਨ। ਬੱਸਾਂ ਉਸੇ ਤਰਾਂ ਅੰਨੀ ਰਫਤਾਰ ਨਾਲ ਚੱਲ ਰਹੀਆਂ ਹਨ।ਸਿੱਟੇ: 1.ਇਹ ਬੱਸ ਕੰਪਨੀਆਂ ਦੇ ਮਾਲਕ ਸੱਤਾ ਦੇ ਨਸ਼ੇ ਵਿੱਚ ਹਨ ਜਿਸ ਕਰਕੇ ਇਹਨਾਂ ਦਾ ਅਮਲਾ ਚਲਾਉਣ ਦੀ ਰਫਤਾਰ ਅਤੇ ਢੰਗ, ਵਰਜਿਤ ਪ੍ਰੈਸ਼ਰ ਹਾਰਨਾਂ ਅਤੇ ਅਸਲੀਲ ਫਿਲਮਾਂ/ਗਾਣਿਆਂ ਸਬੰਧੀ ਨਿਯਮਾਂ ਨੂੰ ਟਾਇਰਾਂ ਹੇਠ ਦਰੜ ਰਿਹਾ ਹੈ। ਇਹਨਾਂ ਕੰਪਨੀਆਂ ਨੇ ਵਾਧੂ ਅਮਲਾ ਰੱਖਿਆ ਹੋਇਆ ਹੈ ਜੋ ਬੱਸ ਅੱਡਿਆਂ ਉਪਰ ਲੋਕਾਂ ਨਾਲ ਬਦਸਲੂਕੀ, ਸਰਕਾਰੀ ਟਰਾਂਸਪੋਰਟਰਾਂ ਅਤੇ ਛੋਟੀਆਂ ਨਿਜੀ ਟਰਾਂਸਪੋਰਟਾਂ ਦੇ ਕਾਮਿਆਂ ਨਾਲ ਧੱਕਾ ਕਰਦਾ ਰਹਿੰਦਾ ਹੈ। ਇਹ ਧੱਕੜ ਅਮਲਾ ਉਹਨਾਂ ਨੂੰ ਸਵਾਰੀ ਚੁੱਕਣ ਤੋਂ ਰੋਕਦਾ ਹੈ ਅਤੇ ਉਹਨਾਂ ਦੇ ਟਾਈਮ ਨੁੰ ਵੀ ਹਜ਼ਮ ਕਰਦਾ ਹੈ। ਸਿੱਟੇ ਵਜੋਂ ਜਨਤਕ ਟਰਾਂਸਪੋਰਟ ਅਤੇ ਕਈ ਛੋਟੀਆਂ ਟਰਾਂਸਪੋਰਟਾਂ ਬੰਦ ਹੋ ਗਈਆਂ ਹਨ ਜਾਂ ਬੰਦ ਹੋਣ ਦੇ ਕਿਨਾਰੇ ਪਹੁੰਚ ਗਈਆਂ ਹੈ। ਇਹਨਾਂ ਮਾਰਗਾਂ ਉਪਰ ਚੱਲਦੇ ਲੋਕ ਕਾਫੀ ਦਹਿਸ਼ਤ ਵਿੱਚ ਹਨ। ਆਵਾਜ਼ਾਈ ਅਤੇ ਟਰਾਂਸਪੋਰਟ ਦੇ ਨਿਯਮਾਂ ਨੂੰ ਲਾਗੂ ਕਰਨ ਵਿੱਚ ਪ੍ਰਸਾਸ਼ਨ ਇਹਨਾਂ ਟਰਾਸ਼ਪੋਰਟਰਾਂ ਨੂੰ ਜਾਣ ਬੁੱਝਕੇ ਅੱਖੌਂ ਪ੍ਰੋਖੇ ਕਰ ਰਿਹਾ ਹੈ।2. ਬਿਨਾਂ ਪਰਮਿਟ ਤੋਂ ਇੱਕੋ ਨੰਬਰ ਦੀਆ ਚੱਲ ਰਹੀਆ ਬੱਸਾ ਜਨਤਕ ਸਾਧਨਾਂ ਨੂੰ ਸੰਨ ਲਾ ਰਹੀਆਂ ਹਨ।3. ਕਮਸ਼ਿਨ ਅਧਾਰਤ ਰੱਖੇ ਕਾਮਿਆਂ ਦਾ ਜੀਵਨ ਬੜਾ ਮਾੜਾ ਹੈ ਉਹ 12-14 ਘੰਟੇ ਕੰਮ ਕਰਦੇ ਜੀਵਨ ਨਿਰਵਾਹ ਲਈ ਤੇਜ ਰਫਤਾਰ ਨਾਲ ਆਪਣੀ ਅਤੇ ਲੋਕਾਂ ਦੀਆਂ ਜਾਨਾਂ ਦਾ ਖਿਲਵਾੜ ਕਰਨ ਲਈ ਮਜ਼ਬੂਰ ਹਨ। 4.ਸੜਕਾਂ ਉਪਰ ਵਧੇ ਹੋਏ ਟਰੈਫਿਕ ਦੀ ਸਮੱਸਿਆ ਦਾ ਮੂਲ ਕਾਰਨ ਕੌਮੀ ਟਰਾਂਸਪੋਰਟ ਪਾਲਿਸੀ ਹੈ ਜਿਸ ਅਧੀਨ ਬੱਸਾਂ-ਟਰੱਕਾਂ ਅਤੇ ਕਾਰਾਂ (ਆਟੋ ਮੋਬਾਈਲ ਸਨੱਅਤ) ਅਤੇ ਨਿਜੀ ਟਰਾਂਸਪੋਰਟਰਾਂ ਦੇ ਫਾਇਦੇ ਲਈ ਰੇਲਵੇ ਅਤੇ ਜਨਤਕ ਟਰਾਂਸਪੋਰਟ ਵਧਾਉਣ ਦੀ ਥਾਂ ਜਾਣ ਬੁੱਝਕੇ ਅਣਗੋਲਿਆਂ ਕੀਤਾ ਗਿਆ ਹੈ। ਪੰਜਾਬ ਵਿੱਚ ਰੇਲਵੇ ਲਾਈਨਾਂ ਵਿਛਾਉਣ, ਦੂਹਰੀਆਂ ਕਰਨ ਅਤੇ ਨਵੀਆਂ ਮੁਸਾਫਰ ਗੱਡੀਆ ਚਲਾਉਣ ਦਾ ਕੰਮ ਬਿਲਕੁਲ ਹੀ ਨਹੀ ਹੋ ਰਿਹਾ। ਦਿਨ ਵੇਲੇ ਮੁਸਾਫਰ ਗੱਡੀਆਂ ਦਾ ਦੇ ਚੱਲਣ ਦਾ ਸਮਾਂ ਵੀ ਮੁਸਾਫਰਾਂ ਦੀ ਸਹੂਲਤ ਅਨੁਸਾਰ ਨਹੀਂ ਹੈ। ਰਾਜ ਪੂਰੀ ਸ਼ਕਤੀ ਸੜਕਾਂ ਨੂੰ ਚੌੜਾ ਕਰਨ ਰੇਲਵੇ ਪੁੱਲ ਬਣਾਉਣ ਉਪਰ ਲਗਾ ਰਿਹਾ ਹੈ, ਜਿਸਨਾਲ ਪ੍ਰਦੂਸ਼ਨ ਵਧ ਰਿਹਾ ਹੈ ਅਤੇ  ਅਤੇ ਦਰਖਤਾਂ ਦੀ ਕਟਾਈ ਹੋ ਰਹੀ ਹੈ। ਰੋਡ ਟਰਾਂਸਪੋਰਟ ਲੋਕਾਂ ਨੂੰ ਮਹਿੰਗਾ ਵੀ ਪੈ ਰਿਹਾ ਹੈ। ਡੀਜ਼ਲ ਪੈਟਰੋਲ ਦਰਾਮਦ ਕਾਰਨ ਕਾਰਨ ਬਾਹਰਲੇ ਮੁਲਕਾਂ ਉਪਰ ਨਿਰਭਰਤਾ ਵੀ ਵੱਧ ਰਹੀ ਹੈ। 5. ਲੋਕਾਂ ਨੂੰ ਇਹਨਾਂ ਟਰਾਂਸਪੋਟਰਾਂ ਖਿਲਾਫ ਬੋਲਣ / ਸ਼ਿਕਾਇਤਾਂ ਤੋਂ ਰੋਕਣ ਲਈ ਧਮਕੀਆਂ ਅਤੇ ਪੁਲਸ ਕੇਸ਼ਾ ਦੀ ਮੱਦਦ ਵੀ ਲਈ ਜਾਂਦੀ ਹੈ। ਇਸ ਦੀ ਉਦਾਹਰਣਕੋਟਕਪੂਰੇ ਵਾਲੀ ਘਟਨਾ ਵਿੱਚ ਸੂਬਾ ਸਿੰਘ ਵੱਲੋਂ ਚੀਚੀ ਉਪਰ ਸੱਟ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਦੀ ਕਹਾਣੀ ਹੈ। ਇਹ ਬਿਲਕੁਲ ਝੂਠੀ ਹੈ। ਕਿਉਂਕਿ ਉਸ ਸਮੇਂ (ਸ਼ਾਮ ਦੇ ਸਵਾ ਸੱਤ ਵਜੇ) ਥਾਣੇ ਦੇ ਆਸ ਪਾਸ ਦੁਕਾਨਾਂ 9 ਵਜੇ ਤੱਲ ਖੁੱਲੀਆ ਰਹਿੰਦੀਆਂ ਹਨ। ਸੂਬਾ ਸਿੰਘ ਅਨੁਸਾਰ ਅਸਵਨੀ ਅਰੌੜਾ ਵੱਲੋਂ ਉਸ ਉਪਰ ਹੋਏ ਹਮਲੇ ਨੂੰ ਕਿਸੇ ਦੁਕਾਨਦਾਰ ਨੇ ਇਸ ਕਰਕੇ ਨਹੀਂ ਵੇਖਿਆ ਕਿਉਂਕਿ ਦੁਕਾਨਾਂ ਬੰਦ ਹੋ ਗਈਆਂ ਸਨ। ਚੀਚੀ ਉਪਰ ਸੱਟ ਮਾਰਕੇ ਪੱਟੀ ਬੰਨਣ ਮਜਿਜ਼ ਇੱਕ ਡਰਾਮਾ ਹੈ। ਅਸਲ ਵਿੱਚ ਇਹ ਪੀੜਤ ਪਰਿਵਾਰ ਉਪਰ ਸਮਝੌਤੇ ਲਈ ਦਬਾਅ ਪਾਉਣ ਦਾ ਢੰਗ ਹੈ। ਸਮਝੋਤੇ ਲਈ ਪੁਲਸ ਵੀ ਤਫਤੀਸ ਦੇ ਨਾਮ ਹੇਠ ਇਸ ਨੂੰ ਤਲਵਾਰ ਦੀ ਤਰਾਂ ਲਟਕਾਈ ਰੱਖੇਗੀ।ਮੰਗਾਂ ਅਤੇ ਸੁਝਾਅ :  ਸ਼ਭਾ ਮੰਗ ਕਰਦੀ ਹੈ ਕਿ1.ਪ੍ਰਸਾਸ਼ਨ ਅੰਨੇਵਾਹ ਸੜਕਾਂ ਉਪਰ ਦੌੜ ਰਹੀਆਂ ਬੱਸਾਂ ਅਤੇ ਕਾਰਾਂ ਨੂੰ ਨਿਯਮ ਬੱਧ ਕਰੇ।ਬੱਸ ਮਾਲਕਾਂ ਸਮੇਤ ਦੋਸ਼ੀਆਂ ਨੂੰ ਸਜ਼ਾਵਾਂ ਯਕੀਨੀ ਬਣਾਈਆਂ ਜਾਣ। ਇਹਨਾਂ ਟਰਾਂਸਪੋਟਰਾਂ ਜਾਂ ਇਹਨਾਂ ਦੇ ਸਟਾਫ ਵੱਲੋਂ ਮੋੜਵੇਂ ਮੁੱਕਦਮੇ ਦਰਜ ਕਰਨ ਵਰਗੀਆਂ ਲੋਕਾਂ ਉਪਰ ਦਬਾਅ ਪਾਉਣ ਵਾਲੀਆਂ ਚਾਲਾਂ ਨੂੰ ਰੱਦ ਕੀਤਾ ਜਾਵੇ। 2. ਲੋਕਾਂ ਦੀ ਸਮੂਹਕ ਜਥੇਬੰਦਕ ਤਾਕਤ ਹੀ ਪ੍ਰਸਾਸ਼ਨ ਨੂੰ ਲੋਕਾਂ ਦੀਆਂ ਜਿੰਦਗੀਆਂ ਦਾ ਖੌਅ ਬਣ ਰਹੇ ਅਜਿਹੇ ਟਰਾਂਸਪੋਟਰਾਂ ਉਪਰ ਕਾਰਵਾਈ ਲਈ ਮਜ਼ਬੂਰ ਕਰ ਸਕਦੀ ਹੈ। ਕਿਉਂਕਿ ਸਤਾ ਦਾ ਨਸ਼ਾ ਮਾਨ ਰਹੇ ਜੋਰਾਵਰਾਂ ਨੂੰ ਠੱਲ ਲੋਕ ਤਾਕਤ ਹੀ ਪਾ ਸਕਦੀ ਹੈ ਅਤੇ ਆਪਣੀ ਸੁਰੱਖਿਆ ਯਕੀਨੀ ਬਣਾ ਸਕਦੀ ਹੈ। ਫਰੀਦਕੋਟ ਅਤੇ ਬਰਨਾਲਾ ਦੇ ਲੋਕਾਂ ਕੋਲ ਮਹਿਲ ਕਲਾਂ ਘੋਲ ਅਤੇ ਸਰੂਤੀ ਘੋਲ ਵਰਗੀਆਂ ਅਜਿਹੀਆਂ ਉਦਾਹਰਣਾ ਮੌਜੂਦ ਹਨ।3. ਸੜਕਾਂ ਉਪਰ ਵੱਧ ਰਹੀ ਟਰੈਫਿਕ ਸਮੱਸ਼ਿਆ ਦਾ ਹੱਲ ਚੌੜੀਆਂ ਸੜਕਾਂ ਨਹੀਂ ਸਗੋਂ ਰੇਲਵੇ ਅਤੇ ਜਨਤਕ ਟਰਾਂਸਪੋਰਟ ਦਾ ਵਿਸ਼ਥਾਰ ਹੈ। ਇਸ ਕਰਕੇ ਰਾਜ ਰੇਲਵੇ  ਨੂੰ ਪਹਿਲ ਦੇ ਅਧਾਰ ਤੇ ਵਿਕਸਤ ਕਰੇ।4. ਬੱਸਾਂ ਨੂੰ ਚਲਾ ਰਹੇ ਸਟਾਫ ਰਾਹਤ ਦੀ ਲੋੜ ਹੈ। ਉਹਨਾਂ ਦੇ ਕੰਮ ਦੇ ਘੰਟਿਆਂ ਨੂੰ ਘਟਾਕੇ ਉਚਿਤ ਭੱਤੇ ਦਿੱਤੇ ਜਾਣ, ਵੱਧ ਕਮਿਸ਼ਨ ਰਾਹੀ ਆਪਣੀ ਰੋਟੀ ਰੋਜੀ ਕਮਾਉਣ ਦੀ ਤਲਵਾਰ ਸਮਾਜ ਅਤੇ ਇਹਨਾਂ ਕਾਮਿਆਂ ਲਈ ਨੁਕਸਾਨ ਦੇਹ ਹੈ ਇਸ ਦੀ ਥਾਂ ਨਿਯਮ ਭੱਤੇ ਦਿੱਤੇ ਜਾਣ।

ਜਾਰੀ ਕਰਤਾ:

ਸਿਵਚਰਨ ਅਰਾਈਆਂਵਾਲਾ (ਪ੍ਰਧਾਨ)

ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਫਰੀਦਕੋਟ

ਮਿਤੀ 29ਫਰਵਰੀ 2014