Friday, April 29, 2016

ਸਾਥੀ ਸਤਨਾਮ ਸਦੀਵੀ ਵਿਛੋੜਾ ਦੇ ਗਏ


ਮਾਓਵਾਦੀ ਲਹਿਰ ਬਾਰੇ ਮਸ਼ਹੂਰ ਸਫ਼ਰਨਾਮਾ 'ਜੰਗਲਨਾਮਾ' ਦੇ ਰਚੇਤਾ, ਸੰਸਾਰ ਪ੍ਰਸਿੱਧ ਨਾਵਲ 'ਸਪਾਰਟਕਸ' ਦਾ ਪੰਜਾਬੀ ਵਿਚ ਅਨੁਵਾਦ ਅਤੇ ਇਨਕਲਾਬੀ ਸ਼ਾਇਰ ਜਗਮੋਹਣ ਜੋਸ਼ੀ ਦੀ ਉਰਦੂ ਸ਼ਾਇਰੀ ਦੇ ਸੰਗ੍ਰਹਿ 'ਪੈਮਾਨੇ-ਇਨਕਲਾਬ' ਦਾ ਲਿੱਪੀਅੰਤਰ ਕਰਨ ਵਾਲੇ ਮਸ਼ਹੂਰ ਲੇਖਕ, ਇਨਕਲਾਬੀ ਚਿੰਤਕ ਅਤੇ ਕਮਿਊਨਿਸਟ ਲਹਿਰ ਦੇ ਕੁਲਵਕਤੀ ਸਾਥੀ ਸਤਨਾਮ 28 ਅਪ੍ਰੈਲ ਨੂੰ ਸਵੇਰ ਵੇਲੇ ਪਟਿਆਲਾ ਵਿਖੇ ਆਪਣੇ ਘਰ ਵਿਚ ਪੱਖੇ ਨਾਲ ਲਟਕਦੇ ਹੋਏ ਮ੍ਰਿਤਕ ਹਾਲਤ ਵਿਚ ਪਾਏ ਗਏ।
ਅੰਮ੍ਰਿਤਸਰ ਦੇ ਇਕ ਪਿਛੜੇ ਪਰਿਵਾਰ ਦੇ ਜੰਮਪਲ ਸਤਨਾਮ ਬਹੁਤ ਹੀ ਰੌਸ਼ਨਖ਼ਿਆਲ, ਚਿੰਤਨਸ਼ੀਲ ਅਤੇ ਮਨੁੱਖਤਾਵਾਦੀ ਸ਼ਖਸੀਅਤ ਸਨ। ਖ਼ਾਲਸਾ ਕਾਲਜ ਵਿਚ 12ਵੀਂ ਜਮਾਤ ਵਿਚ ਪੜ੍ਹਦਿਆਂ 1970ਵਿਆਂ ਦੇ ਸ਼ੁਰੂ ਵਿਚ ਉਹ ਨਕਸਲਬਾੜੀ
ਲਹਿਰ ਵਿਚ ਕੁੱਦ ਪਏ। ਕੁਲਵਕਤੀ ਵਜੋਂ ਮੁਲਾਜ਼ਮਾਂ, ਮਜ਼ਦੂਰਾਂ ਵਿਚ ਕੰਮ ਕਰਨ ਲੱਗੇ। ਉਨ੍ਹਾਂ ਨੇ ਨਾ ਸਿਰਫ਼ ਮਿਹਨਤਕਸ਼ ਲੋਕਾਂ ਨੂੰ ਜਮਾਤੀ ਲੜਾਈ ਵਿਚ ਲਾਮਬੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸਗੋਂ ਦਲਿਤ, ਕੌਮੀਅਤਾਂ ਅਤੇ ਧਾਰਮਿਕ ਘੱਟਗਿਣਤੀਆਂ ਦੇ ਸਵਾਲ ਉੱਪਰ ਵੀ ਨਿੱਠਕੇ ਕੰਮ ਕੀਤਾ। ਘਰੇਲੂ ਸਮੱਸਿਆ ਦੇ ਥੋੜ੍ਹੇ ਅਰਸੇ ਨੂੰ ਛੱਡਕੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਾਢੇ ਚਾਰ ਦਹਾਕੇ ਸਰਗਰਮੀ ਨਾਲ ਕੰਮ ਕੀਤਾ। ਗੁਜਰਾਤ ਵਿਚ ਮੁਸਲਮਾਨਾਂ ਦੀ ਕਤਲੋਗ਼ਾਰਤ ਵਿਰੁੱਧ ਉਨ੍ਹਾਂ ਨੇ ਮੁਸਲਿਮ ਘੱਟਗਿਣਤੀ ਦੇ ਹਿੱਤਾਂ ਲਈ ਸਰਗਰਮ ਜਥੇਬੰਦੀਆਂ ਅਤੇ ਜਮਹੂਰੀ ਜਥੇਬੰਦੀਆਂ ਨੂੰ ਇਕ ਮੰਚ 'ਤੇ ਲਿਆਉਣ ਲਈ ਜ਼ੋਰਦਾਰ ਸਰਗਰਮੀ ਕੀਤੀ। ਸਾਮਰਾਜਵਾਦ ਵਿਰੋਧੀ ਇਨਕਲਾਬੀ ਟਾਕਰਾ ਮੰਚ, ਮੁੰਬਈ ਰਜਿਸਟੈਂਸ-2004 ਨੂੰ ਜਥੇਬੰਦ ਕਰਨ ਅਤੇ ਇਸ ਤੋਂ ਬਾਦ ਦਲਿਤ ਅਤੇ ਘੱਟਗਿਣਤੀਆਂ ਦੇ ਸਵਾਲਾਂ ਉੱਪਰ ਇਨਕਲਾਬੀ-ਜਮਹੂਰੀ ਨਜ਼ਰੀਏ ਤੋਂ ਲਾਮਬੰਦੀ ਕਰਨ ਲਈ ਉਨ੍ਹਾਂ ਨੇ ਬਹੁਤ ਹੀ ਸਰਗਰਮੀ ਨਾਲ ਕੰਮ ਕੀਤਾ। ਉਹ ਪੀਪਲਜ਼ ਡੈਮੋਕਰੇਟਿਕ ਫਰੰਟ ਆਫ ਇੰਡੀਆ ਦੀ ਆਲ ਇੰਡੀਆ ਕਾਰਜਕਾਰਨੀ ਦੇ ਮੈਂਬਰ ਸਨ। ਕਸ਼ਮੀਰ ਵਿਚ ਜਬਰ ਦੇ ਸਵਾਲ ਨੂੰ ਲੈਕੇ ਆਲ ਇੰਡੀਆ ਪੱਧਰ 'ਤੇ ਮੁਹਿੰਮ ਚਲਾਉਣ ਵਿਚ ਉਨ੍ਹਾਂ ਦੀ ਮੋਹਰੀ ਭੂਮਿਕਾ ਸੀ। ਅੰਗਰੇਜ਼ੀ ਵਿਚ ਲਿਖਣ ਦੀ ਉਨ੍ਹਾਂ ਦੀ ਖ਼ਾਸ ਕਮਾਂਡ ਸੀ ਅਤੇ ਕੌਮਾਂਤਰੀ ਸਿਆਸੀ ਮਾਮਲਿਆਂ ਵਿਚ ਉਨ੍ਹਾਂ ਦੀ ਖ਼ਾਸ ਰੁਚੀ ਸੀ। ਉਨ੍ਹਾਂ ਨੇ ਨਾ ਸਿਰਫ਼ ਵੱਖ-ਵੱਖ ਨਾਵਾਂ ਹੇਠ ਕੌਮਾਂਤਰੀ ਮਾਮਲਿਆਂ ਬਾਰੇ ਬੇਸ਼ੁਮਾਰ ਟਿੱਪਣੀਆਂ ਲਿਖੀਆਂ ਸਗੋਂ ਇਨਕਲਾਬੀ ਮਾਸਿਕ ਰਸਾਲੇ ਪੀਪਲਜ਼ ਮਾਰਚ, ਜਮਹੂਰੀ ਪੇਪਰਾਂ ਪੀਪਲਜ਼ ਰਜਿਸਟੈਂਸ, ਜਨ ਪ੍ਰਤੀਰੋਧ ਅਤੇ ਇਨਕਲਾਬੀਪੰਜਾਬੀ ਦੋ-ਮਾਸਿਕ ਸੁਲਗਦੇ ਪਿੰਡ ਤੇ ਲੋਕ ਕਾਫ਼ਲਾ ਦੇ ਸੰਪਾਦਕੀ ਮੰਡਲਾਂ ਵਿਚ ਵੀ ਸਰਗਰਮੀ ਨਾਲ ਕੰਮ ਕੀਤਾ। ਉਹ ਪੰਜਾਬ ਵਿਚ ਓਪਰੇਸ਼ਨ ਗਰੀਨ ਹੰਟ ਵਿਰੁੱਧ ਮੁਹਿੰਮ ਸ਼ੁਰੂ ਕਰਨ ਵਿਚ ਆਗੂ ਭੂਮਿਕਾ ਨਿਭਾਈ। ਪਿਛਲੇ ਕੁਝ ਮਹੀਨਿਆਂ ਤੋਂ ਉਹ ਸਿਆਸੀ ਤੇ ਸਿਧਾਂਤਕ ਕੰਮਜ਼ੋਰੀਆਂ ਕਾਰਨ ਕਮਿਊਨਿਸਟ ਲਹਿਰ ਦੇ ਸਿਆਸੀ ਸੰਕਟ ਤੋਂ ਕਾਫ਼ੀ ਪ੍ਰੇਸ਼ਾਨ ਵੀ ਸਨ, ਅਤੇ ਡੂੰਘੀ ਨਿਰਾਸ਼ਤਾ ਵਿਚ ਵੀ ਸਨ। ਆਖ਼ਿਰ ਕਮਿਊਨਿਸਟ ਵਿਚਾਰਧਾਰਾ ਦੇ ਦ੍ਰਿੜ ਧਾਰਨੀ ਸਾਥੀ ਸਤਨਾਮ ਲਹਿਰ ਦੀਆਂ ਕਮਜ਼ੋਰੀਆਂ ਨਾਲ ਜੂਝਦਿਆਂ ਜ਼ਿੰਦਗੀ ਦੀ ਲੜਾਈ ਹਾਰ ਗਏ ਅਤੇ 64 ਸਾਲ ਦੀ ਉਮਰ ਵਿਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਅੱਜ ਪਟਿਆਲਾ ਵਿਖੇ ਉਨ੍ਹਾਂ ਦੇ ਗ਼ਮਗੀਨ ਸੰਗੀ-ਸਾਥੀਆਂ, ਦੋਸਤਾਂ, ਪਰਿਵਾਰ ਮੈਂਬਰਾਂ ਅਤੇ ਸ਼ੁਭਚਿੰਤਕਾਂ ਨੇ ਆਪਣੇ ਅਜ਼ੀਜ਼ ਨੂੰ ਭਰੀਆਂ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ। ਉਨ੍ਹਾਂ ਦੀ ਯਾਦ ਵਿਚ 8 ਮਈ ਨੂੰ ਪਟਿਆਲਾ ਵਿਖੇ ਸ਼ੋਕ/ਸ਼ਰਧਾਂਜਲੀ ਸਮਾਗਮ ਕੀਤਾ ਜਾਵੇਗਾ।
ਜਮਹੂਰੀ ਅਧਿਕਾਰ ਸਭਾ, ਸੂਬਾ ਕਮੇਟੀ ਉਨ੍ਹਾਂ ਦੀ ਦਰਦਨਾਕ ਮੌਤ ਉੱਪਰ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ।
ਮਿਤੀ: 29 ਅਪ੍ਰੈਲ 2016

ਜਮਹੂਰੀ ਅਧਿਕਾਰ ਸਭਾ ਵਲੋਂ ਸੁਕਮਾ ਦੇ ਜੱਜ ਦੀ ਬਰਖ਼ਾਸਤਗੀ ਦੀ ਸਖ਼ਤ ਨਿਖੇਧੀ


ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ  ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਪ੍ਰਭਾਕਰ ਗਵਾਲ ਨੂੰ ਵਿਵਾਦਾਂ ਵਿਚ ਘਿਰੇ ਪੁਲਿਸ ਅਧਿਕਾਰੀਆਂ ਵਲੋਂ ਲਗਾਏ ਇਸ ਇਲਜ਼ਾਮ ਦੇ ਅਧਾਰ 'ਤੇ ਬਰਖ਼ਾਸਤ ਕੀਤੇ ਜਾਣ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ ਕਿ ਉਸ ਵਲੋਂ ਮਾਓਵਾਦੀ ਸਮਰਥਕ ਕਬਾਇਲੀ ਲੋਕਾਂ ਨੂੰ ਜ਼ਮਾਨਤਾਂ ਦੇਣ ਦਾ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਮਨੋਬਲ ਉੱਪਰ ਮਾੜਾ ਅਸਰ ਪੈ ਰਿਹਾ ਹੈ। ਸਭਾ ਦੇ ਆਗੂਆਂ ਨੇ ਕਿਹਾ ਇਹ ਜੁਡੀਸ਼ਰੀ ਦੀ ਸੰਵਿਧਾਨਕ ਆਜ਼ਾਦੀ ਉੱਪਰ ਹਮਲਾ ਅਤੇ ਨਿਆਂ ਪ੍ਰਣਾਲੀ ਦੇ ਕੰਮਕਾਰ ਵਿਚ ਸਿਆਸੀ ਦਖ਼ਲਅੰਦਾਜ਼ੀ ਹੈ। ਘੋਰ ਨਾਬਰਾਬਰੀ ਅਧਾਰਤ ਰਾਜ ਵਿਚ ਪੁਲਿਸ ਤੇ ਸੁਰੱਖਿਆ ਬਲਾਂ ਨੂੰ ਦਿੱਤੀਆਂ ਬੇਥਾਹ ਤਾਕਤਾਂ ਕਾਰਨ ਪੁਲਿਸਤੰਤਰ ਸਮਾਜ ਦੇ ਗ਼ਰੀਬ, ਹਾਸ਼ੀਆਗ੍ਰਸਤ ਅਤੇ ਦੱਬੇਕੁਚਲੇ ਲੋਕਾਂ ਦੀ ਹੱਕ-ਜਤਾਈ ਅਤੇ ਸਮਾਜਿਕ ਇਨਸਾਫ਼ ਲਈ ਸੰਘਰਸ਼ਾਂ ਨੂੰ ਦਬਾਉਣ ਲਈ ਉਨ੍ਹਾਂ ਉੱਪਰ ਬੇਤਹਾਸ਼ਾ ਨਜਾਇਜ਼ ਕੇਸ ਦਰਜ ਕਰਦਾ ਹੈ ਜਿਸ ਨਾਲ ਛੱਤੀਸਗੜ੍ਹ, ਉੜੀਸਾ, ਝਾਰਖੰਡ ਵਰਗੇ ਸੂਬਿਆਂ ਦੀਆਂ ਜੇਲ੍ਹਾਂ ਬੇਕਸੂਰ ਆਦਿਵਾਸੀਆਂ ਨਾਲ ਭਰੀਆਂ ਪਈਆਂ ਹਨ। ਇਸ ਹਾਲਤ ਵਿਚ ਨਿਆਂ ਪ੍ਰਣਾਲੀ ਹੀ ਉਨ੍ਹਾਂ ਲਈ ਇਨਸਾਫ਼ ਦੀ ਆਖ਼ਰੀ ਉਮੀਦ ਹੈ। ਜੁਡੀਸ਼ਰੀ ਦੇ ਕਾਰਵਿਹਾਰ ਵਿਚ ਪੁਲਿਸ ਅਤੇ ਸਰਕਾਰ ਦੀ ਅਜਿਹੀ ਦਖ਼ਲਅੰਦਾਜ਼ੀ ਦਾ ਭਾਵ ਹੈ ਉਸ ਆਖ਼ਰੀ ਉਮੀਦ ਨੂੰ ਖ਼ਤਮ ਕਰਨਾ ਅਤੇ ਬੇਸਹਾਰਾ, ਗ਼ਰੀਬ ਲੋਕਾਂ ਨੂੰ ਪੁਲਿਸ ਤੇ ਸਰਕਾਰੀ ਤੰਤਰ ਦੀਆਂ ਮਨਮਾਨੀਆਂ ਦੇ ਰਹਿਮ 'ਤੇ ਛੱਡਣਾ। ਪਿਛਲੇ ਦਿਨੀਂ 15 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵਲੋਂ ਨੈਸ਼ਨਲ ਜੁਡੀਸ਼ੀਅਲ ਅਕਾਦਮੀ ਭੋਪਾਲ ਵਿਖੇ ਸੁਪਰੀਮ ਕੋਰਟ ਦੇ 25 ਜੱਜਾਂ ਨੂੰ ਸਰਕਾਰ ਦੀ ਕੌਮੀ ਸੁਰੱਖਿਆ ਬਾਰੇ 'ਮਾਸਟਰ ਪਲਾਨ' ਬਾਰੇ ਲੈਕਚਰ ਦੇਣਾ ਨਿਆਂ ਪ੍ਰਣਾਲੀ ਨੂੰ ਸੱਤਾਧਾਰੀ ਧਿਰ ਦੇ ਸਿਆਸੀ ਏਜੰਡੇ ਨਾਲ ਪ੍ਰਭਾਵਤ ਕਰਨ ਅਤੇ ਸਿਆਸੀ ਦਖ਼ਲਅੰਦਾਜ਼ੀ ਨੂੰ ਸੰਸਥਾਗਤ ਕਰਨ ਯਤਨ ਹੈ ਜਿਸਦਾ ਇਨਸਾਫ਼ਪਸੰਦ ਤਾਕਤਾਂ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਸਭਾ ਦੇ ਆਗੂਆਂ ਨੇ ਮੰਗ ਕੀਤੀ ਕਿ ਬਰਖ਼ਾਸਤ ਜੱਜ ਦੀ ਬਰਖ਼ਾਸਤਗੀ ਦਾ ਹੁਕਮ ਵਾਪਸ ਲਿਆ ਜਾਵੇ ਅਤੇ ਨਿਆਂ ਪ੍ਰਣਾਲੀ ਵਿਚ ਪੁਲਿਸ ਅਤੇ ਸਰਕਾਰ ਦੀ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ।
27 ਅਪ੍ਰੈਲ 2016


Wednesday, April 20, 2016

ਮਨੁੱਖੀ ਤੇ ਜਮਹੂਰੀ ਹੱਕਾਂ ਦੀਆਂ 18 ਜਥੇਬੰਦੀਆਂ ਨੇ ਕਸ਼ਮੀਰ ਵਿਚ ਕਤਲੋਗ਼ਾਰਤ ਬੰਦ ਕਰਕੇ ਕਸ਼ਮੀਰ ਮਸਲੇਦਾ ਜਮਹੂਰੀ ਹੱਲ ਕਰਨ ਦੀ ਮੰਗ ਕੀਤੀ

ਪੀ.ਯੂ.ਡੀ.ਆਰ.(ਦਿੱਲੀ) ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਸਮੇਤ ਮਨੁੱਖੀ ਤੇ ਜਮਹੂਰੀ ਹੱਕਾਂ ਦੀਆਂ 18 ਜਥੇਬੰਦੀਆਂ ਦੇ ਸਾਂਝੇ ਮੰਚ, ਕੋਆਰਡੀਨੇਸ਼ਨ ਆਫ ਡੈਮੋਕਰੇਟਿਕ ਰਾਈਟਸ ਆਰਗੇਨਾਈਜੇਸ਼ਨਜ਼ ਨੇ ਸਾਂਝਾ ਬਿਆਨ ਜਾਰੀ ਕਰਕੇ ਕਸ਼ਮੀਰ ਵਿਚ ਘੋੜੇ ਨੱਪਣ ਦੀਆਂ ਸ਼ੌਕੀਨ ਸਰਕਾਰੀ ਹਥਿਆਰਬੰਦ ਤਾਕਤਾਂ ਵਲੋਂ ਨਿਆਂ ਮੰਗਦੇ ਆਮ ਕਸ਼ਮੀਰੀ ਨਾਗਰਿਕਾਂ ਦੀਆਂ ਬੇਰਹਿਮੀ ਨਾਲ ਹੱਤਿਆਵਾਂ ਦਾ ਗੰਭੀਰ ਨੋਟਿਸ ਲਿਆ ਹੈ। ਇਹ ਹੱਤਿਆਵਾਂ ਹੱਕਾਂ ਤੋਂ ਵਾਂਝੇ ਕਸ਼ਮੀਰੀਆਂ ਪ੍ਰਤੀ ਭਾਰਤ ਸਰਕਾਰ ਦੇ ਰਵੱਈਏ ਦਾ ਨਤੀਜਾ ਹਨ ਜੋ ਮਾਣ-ਸਨਮਾਨ ਵਾਲੀ ਜ਼ਿੰਦਗੀ ਅਤੇ ਸਵੈਨਿਰਣੇ ਦਾ ਹੱਕ ਮੰਗ ਰਹੇ ਹਨ। ਹੰਦਵਾੜਾ ਵਿਚ ਇਕ ਨਾਬਾਲਗ ਲੜਕੀ ਉੱਪਰ ਕਾਮੁਕ ਹਮਲਾ ਕਰਨ ਵਾਲੇ ਫ਼ੌਜੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੁਲਿਸ ਵਲੋਂ ਵਿਰੋਧ ਕਰ ਰਹੇ ਛੇ ਕਸ਼ਮੀਰੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਪੁਲਿਸ ਤੇ ਫ਼ੌਜ ਦੇ ਅਧਿਕਾਰੀਆਂ ਵਲੋਂ ਲੜਕੀ ਤੇ ਉਸਦੇ ਬਾਪ ਨੂੰ ਪੰਜ ਦਿਨ ਅਣਦੱਸੀ ਥਾਂ 'ਤੇ ਗ਼ੈਰਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਤੇ ਰੱਖਿਆ ਜਾ ਰਿਹਾ ਹੈ। ਕਾਇਦੇਕਾਨੂੰਨਾਂ ਦੀਆਂ ਧੱਜੀਆਂ ਉਡਾਕੇ ਦਬਾਓ ਹੇਠ ਰਿਕਾਰਡ ਕੀਤੀ ਵੀਡੀਓ ਜਾਰੀ ਕਰਕੇ ਲੜਕੀ ਦੀ ਸ਼ਨਾਖ਼ਤ ਜਨਤਕ ਕੀਤੀ ਗਈ।
ਸੀ.ਡੀ.ਆਰ.ਓ. ਭਾਰਤੀ ਲੋਕਾਂ ਨੂੰ ਚੇਤੇ ਕਰਾਉਣਾ ਚਾਹੁੰਦੀ ਹੈ ਕਿ ਕਸ਼ਮੀਰ ਵਿਚ ਘਟਨਾਵਾਂ ਇਕ ਖ਼ਾਸ ਨਮੂਨੇ 'ਤੇ ਵਾਪਰ ਰਹੀਆਂ ਹਨ ਜਿਥੇ ਫ਼ੌਜੀ ਜ਼ੁਲਮਾਂ ਨੂੰ ਲੈਕੇ ਇਨਸਾਫ਼ ਮੰਗਣ ਵਾਲਿਆਂ ਨੂੰ ''ਵੱਖਵਾਦੀ'', ''ਜਿਹਾਦੀ'' ਅਤੇ ''ਆਈ.ਐੱਸ.ਆਈ.'' ਦੇ ਇਸ਼ਾਰੇ 'ਤੇ ਹਿੰਦੁਸਤਾਨੀ ਤਾਕਤਾਂ ਨੂੰ ਬਦਨਾਮ ਕਰਨ ਵਾਲੇ ਅਨਸਰ ਕਰਾਰ ਦੇਕੇ ਸਿੱਧਾ ਵਿਖਾਵਾਕਾਰੀਆਂ ਦੇ ਸਿਰ ਜਾਂ ਜਿਸਮ ਦੇ ਨਾਜ਼ੁਕ ਅੰਗਾਂ ਵਿਚ ਗੋਲੀਆਂ ਮਾਰੀਆਂ ਜਾਂਦੀਆਂ ਹਨ। ਹੱਤਿਆ ਕਰਨ ਦੇ ਇਰਾਦੇ ਨਾਲ ਬੰਦੂਕਾਂ ਦੀ ਗਿਣੀ-ਮਿਥੀ ਵਰਤੋਂ ਨੂੰ ਇਹ ਦਾਅਵਾ ਕਰਦੇ ਹੋਏ ਜਾਇਜ਼ ਠਹਿਰਾਇਆ ਜਾਂਦਾ ਹੈ ਕਿ ਸਰਕਾਰੀ ਤਾਕਤਾਂ ਵਲੋਂ ਪਥਰਾਓ ਕਰ ਰਹੇ ਹਜੂਮ ਤੋਂ ਆਪਣਾ ਬਚਾਓ ਕਰਨ ਲਈ ਗੋਲੀ ਚਲਾਈ ਗਈ। ਨਿਹੱਥੇ ਆਮ ਸ਼ਹਿਰੀਆਂ ਉੱਪਰ ਤਾਕਤ ਦੀ ਬੇਤਹਾਸ਼ਾ ਵਰਤੋਂ ਤੋਂ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਕਸ਼ਮੀਰ ਵਿਚ ਨਾਗਰਿਕਾਂ ਦੇ ਖ਼ਿਲਾਫ਼ ਬੰਦੂਕਾਂ ਦੀ ਵਰਤੋਂ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ। ਜਥੇਬੰਦੀਆਂ ਨੇ ਕਸ਼ਮੀਰੀਆਂ ਅਤੇ ਗ਼ੈਰਕਸ਼ਮੀਰੀਆਂ ਦੇ ਵਿਰੋਧ-ਪ੍ਰਦਰਸ਼ਨਾਂ ਦੌਰਾਨ ਪਥਰਾਅ ਕਰਨ ਵਾਲਿਆਂ ਪ੍ਰਤੀ ਦੋਹਰੇ ਮਿਆਰਾਂ ਨੂੰ ਵੀ ਗੰਭੀਰਤਾ ਨਾਲ ਨੋਟ ਕੀਤਾ ਹੈ ਜਿਥੇ ਕਸ਼ਮੀਰੀਆਂ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਜਾਂਦੀਆਂ ਹਨ ਪਰ ਗ਼ੈਰਕਸ਼ਮੀਰੀਆਂ ਨੂੰ ਹਲਕੇ ਲਾਠੀਚਾਰਜ ਨਾਲ ਖਿੰਡਾ ਦਿੱਤਾ ਜਾਂਦਾ ਹੈ। ਜਥੇਬੰਦੀਆਂ ਨੇ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਉੱਪਰ ਕਰਫ਼ਿਊ ਵਰਗੇ ਹਾਲਾਤ ਥੋਪਣ, ਇੰਟਰਨੈੱਟ ਸੇਵਾਵਾਂ ਠੱਪ ਕਰਨ, ਲੋਕਾਂ ਨੂੰ ਜਬਰੀ ਘਰਾਂ ਵਿਚ ਡੱਕਣ, ਲੜਕੀ ਦੀ ਮਾਤਾ, ਉਸਦੇ ਵਕੀਲਾਂ, ਮੀਡੀਆ ਅਤੇ ਜੰਮੂ-ਕਸ਼ਮੀਰ ਕੁਲੀਸ਼ਨ ਆਫ ਸਿਵਲ ਸੁਸਾਇਟੀ ਨੂੰ ਲੜਕੀ ਨਾਲ ਮਿਲਣ ਤੋਂ ਰੋਕਣ ਅਤੇ ਤਾਕਤ ਵਰਤਕੇ ਪ੍ਰੈੱਸ ਕਾਨਫਰੰਸ ਨਾ ਕਰਨ ਦੇ ਤਾਨਾਸ਼ਾਹ ਵਰਤਾਰੇ ਤੋਂ ਸਿੱਟਾ ਕੱਢਿਆ ਹੈ ਕਿ ਬੇਤਹਾਸ਼ਾ ਅਧਿਕਾਰਾਂ ਨਾਲ ਲੈਸ ਪੁਲਿਸ ਤੇ ਫ਼ੌਜ ਆਪਣੇ ਮਨਮਾਨੀਆਂ ਦੇ ਰਾਜ ਨੂੰ ਬਚਾਉਣ ਲਈ ਕਿਸੇ ਹੱਦ ਤਕ ਵੀ ਜਾ ਸਕਦੀਆਂ ਹਨ।
ਜਥੇਬੰਦੀਆਂ ਨੇ ਸਿਵਲ ਸੁਸਾਇਟੀ ਨੂੰ ਖ਼ਬਰਦਾਰ ਕਰਦਿਆਂ ਕਿਹਾ ਹੈ ਕਿ ਗੱਲਬਾਤ ਦਾ ਜਮਹੂਰੀ ਰਸਤਾ ਅਪਣਾਉਣ ਦੀ ਬਜਾਏ ਕੇਂਦਰ ਸਰਕਾਰ ਵਲੋਂ 3600 ਫ਼ੌਜੀ ਹੋਰ ਭੇਜਣ ਅਤੇ ਬੰਦੂਕ ਦੀ ਨੀਤੀ ਦੇ ਬੋਲਬਾਲੇ ਨਾਲ ਕਸ਼ਮੀਰ ਦਾ ਵਿਵਾਦ ਹੋਰ ਪੇਚੀਦਾ ਹੋਵੇਗਾ ਅਤੇ ਪਹਿਲਾਂ ਹੀ ਘੋਰ ਮਾਯੂਸੀ ਦਾ ਸ਼ਿਕਾਰ ਕਸ਼ਮੀਰੀਆਂ ਵਿਚ ਬੇਗਾਨਗੀ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ। ਐਸੇ ਹਾਲਾਤ ਵਿਚ ਜੇ ਜਾਗਰੂਕ ਲੋਕ ਬੀਤੇ ਦੀ ਤਰ੍ਹਾਂ ਹੁਣ ਵੀ ਖ਼ਾਮੋਸ਼ ਰਹਿੰਦੇ ਹਨ ਤਾਂ ਉਹ ਸਿਰਫ਼ ਫ਼ੌਜੀ ਜਬਰ ਅਤੇ ਕਸ਼ਮੀਰੀ ਲੋਕਾਂ ਨੂੰ ਲਗਾਤਾਰ ਹੋਰ ਮਾਯੂਸੀ ਵੱਲ ਧੱਕਣ ਦੀ ਹਕੂਮਤੀ ਨੀਤੀ ਨੂੰ ਹੀ ਸਹਿਮਤੀ ਦੇ ਰਹੇ ਹੋਣਗੇ। ਕਸ਼ਮੀਰ ਉੱਪਰ ਮੰਡਲਾ ਰਿਹਾ ਖੌਫ਼ ਫਿਰ ਹੀ ਖ਼ਤਮ ਹੋਵੇਗਾ ਜੇ ਹਿੰਦੁਸਤਾਨ ਵਿਚ ਜਮਹੂਰੀਅਤਪਸੰਦ ਲੋਕ ਕੇਂਦਰ ਵਲੋਂ ਹਥਿਆਰਬੰਦ ਤਾਕਤਾਂ ਨੂੰ ਦਿੱਤੀ ਕਾਨੂੰਨੀ ਖੁੱਲ੍ਹ-ਖੇਡ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾਉਂਦੇ ਹਨ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਮੁਕਤ ਜਮਹੂਰੀ ਰਜ਼ਾ ਨੂੰ ਯਕੀਨੀਂ ਬਣਾਉਣ ਦੀ ਮੰਗ ਉੱਪਰ ਜ਼ੋਰ ਦਿੰਦੇ ਹਨ। ਜਥੇਬੰਦੀਆਂ ਨੇ ਹਥਿਆਰਬੰਦ ਤਾਕਤਾਂ ਅਤੇ ਜੰਮੂ-ਕਸ਼ਮੀਰ ਪੁਲਿਸ ਨੂੰ ਦਿੱਤੀ ਕਾਨੂੰਨੀ ਖੁੱਲ੍ਹ-ਖੇਡ ਨੂੰ ਖ਼ਤਮ ਕਰਨ ਦੀ ਮੰਗ ਮੁੜ ਦੁਹਰਾਉਂਦੇ ਹੋਏ ਲੰਮੇ ਸਮੇਂ ਤੋਂ ਲਮਕਦੇ ਝਗੜੇ ਨੂੰ ਜਮਹੂਰੀ ਤੌਰ 'ਤੇ ਹੱਲ ਕਰਨ 'ਤੇ ਜ਼ੋਰ ਦਿੱਤਾ ਹੈ।
ਜਾਰੀ ਕਰਤਾ:
ਸੀ.ਚੰਦਰਸ਼ੇਖਰ (ਸੀ.ਐੱਲ.ਸੀ., ਆਂਧਰਾ ਪ੍ਰਦੇਸ), ਅਸੀਸ਼ ਗੁਪਤਾ (ਪੀ.ਯੂ.ਡੀ.ਆਰ., ਦਿੱਲੀ), ਪ੍ਰਿਤਪਾਲ ਸਿੰਘ (ਜਮਹੂਰੀ ਅਧਿਕਾਰ ਸਭਾ, ਪੰਜਾਬ), ਫੂਲੇਂਦਰੋ ਕੌਂਸਮ (ਕੋਹਰ, ਮਨੀਪੁਰ) ਅਤੇ ਤਪਸ ਚਕਰਾਬਰਤੀ (ਏ.ਪੀ.ਡੀ.ਆਰ., ਪੱਛਮੀ ਬੰਗਾਲ) [ਸੀ.ਡੀ.ਆਰ.ਓ. ਦੇ ਕੋਆਰਡੀਨੇਟਰ]

ਸੀ.ਡੀ.ਆਰ.ਓ. ਵਿਚ ਸ਼ਾਮਲ ਜਥੇਬੰਦੀਆਂ: ਜਮਹੂਰੀ ਅਧਿਕਾਰ ਸਭਾ, (ਏ.ਐੱਫ.ਡੀ.ਆਰ.) ਪੰਜਾਬ; ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਡੈਮੋਕਰੇਟਿਕ ਰਾਈਟਸ (ਏ.ਪੀ.ਡੀ.ਆਰ), ਪੱਛਮੀ ਬੰਗਾਲ; ਬੰਦੀ ਮੁਕਤੀ ਮੋਰਚਾ (ਬੀ.ਐੱਮ.ਸੀ.), ਪੱਛਮੀ ਬੰਗਾਲ; ਕੈਂਪੇਨ ਫਾਰ ਪੀਸ ਐਂਡ ਡੈਮੋਕਰੇਸੀ ਇਨ ਮਨੀਪੁਰ (ਸੀ.ਪੀ.ਡੀ.ਐੱਮ.), ਦਿੱਲੀ; ਸਿਵਲ ਲਿਬਰਟੀਜ਼ ਕਮੇਟੀ (ਸੀ.ਐੱਲ.ਸੀ.), ਆਂਧਰਾ ਪ੍ਰਦੇਸ; ਕਮੇਟੀ ਫਾਰ ਪ੍ਰੋਟੈਕਸ਼ਨ ਆਫ ਡੈਮੋਕਰੇਟਿਕ ਰਾਈਟਸ (ਸੀ.ਪੀ.ਡੀ.ਆਰ.), ਮੁੰਬਈ; ਕੋਆਰਡੀਨੇਸ਼ਨ ਫਾਰ ਹੂਮੈਨ ਰਾਈਟਸ (ਸੀ.ਓ.ਐੱਚ.ਆਰ.) ਮਨੀਪੁਰ; ਹੂਮੈੱਨ ਰਾਈਟਸ ਫੋਰਮ (ਐੱਚ.ਆਰ.ਐੱਫ.), ਆਂਧਰਾ ਪ੍ਰਦੇਸ; ਝਾਰਖੰਡ ਕੌਂਸਲ ਫਾਰ ਡੈਮੋਕਰੇਟਿਕ ਰਾਈਟਸ (ਜੇ.ਸੀ.ਡੀ.ਆਰ.), ਝਾਰਖੰਡ; ਮਾਨਬ ਅਧਿਕਾਰ ਸੰਗਰਾਮ ਸੰਮਤੀ (ਐੱਮ.ਏ.ਐੱਸ.ਐੱਸ.), ਅਸਾਮ; ਨਾਗਾ ਪੀਪਲਜ਼ ਮੂਵਮੈਂਟ ਫਾਰ ਹੂਮੈਨ ਰਾਈਟਸ (ਐੱਨ.ਪੀ.ਐੱਮ.ਐੱਚ.ਆਰ.); ਆਰਗੇਨਾਈਜੇਸ਼ਨ ਫਾਰ ਪ੍ਰੋਟੈਕਸ਼ਨ ਆਫ ਡੈਮੋਕਰੇਟਿਕ ਰਾਈਟਸ (ਓ.ਪੀ.ਡੀ.ਆਰ.), ਆਂਧਰਾ ਪ੍ਰਦੇਸ; ਪੀਪਲਜ਼ ਕਮੇਟੀ ਫਾਰ ਹੂਮੈਨ ਰਾਈਟਸ (ਪੀ.ਸੀ.ਐੱਚ.ਆਰ.), ਜੰਮੂ ਐਂਡ ਕਸ਼ਮੀਰ; ਪੀਪਲਜ਼ ਡੈਮੋਕਰੇਟਿਕ ਫੋਰਮ (ਪੀ.ਡੀ.ਐੱਫ.), ਕਰਨਾਟਕਾ; ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ (ਪੀ.ਯੂ.ਡੀ.ਆਰ.), ਦਿੱਲੀ; ਪੀਪਲਜ਼ ਯੂਨੀਅਨ ਫਾਰ ਸਿਵਲ ਰਾਈਟਸ (ਪੀ.ਯੂ.ਸੀ.ਆਰ.), ਹਰਿਆਣਾ; ਕਮੇਟੀ ਫਾਰ ਪ੍ਰੋਟੈਕਸ਼ਨ ਆਫ ਡੈਮੋਕਰੇਟਿਕ ਰਾਈਟਸ (ਸੀ.ਪੀ.ਡੀ.ਆਰ.), ਤਾਮਿਲਨਾਡੂ।

ਮਿਤੀ: 19 ਅਪ੍ਰੈਲ 2016


Sunday, April 17, 2016

NIT Kashmir: local and national versions differ

The national media whipped up emotions by carrying provocative stories. The Kashmir papers stuck to the facts.
MOAZUM MOHAMMAD writes from Srinagar  | IN Media Practice | 14/04/2016
http://www.thehoot.org/media-watch/media-practice/nit-kashmir-local-and-national-versions-differ-9292
A survey of the press coverage of the events at the National Institute of Technology (NIT) in Kashmir shows that the local media did not take a stand against outstation students and based their reporting on facts. Instead, it was the national media that blocked or ignored some facts, which escalated the row.
Two prominent local dailies, Rising Kashmir and Kashmir Reader, reported the incident on April 2 when the clashes erupted between local and non-local students after the latter thrashed the delivery boy of a courier company and attempted to assault a faculty member.
The version of events, according to the Times of India however, was different. Its report said that the two groups of students clashed with one another after Kashmiri students celebrated India’s defeat by the West Indies in the T20 World Cup semi-final after which the non-Kashmiri students took out a march which triggered clashes – without any mention of the assault on the courier person or the faculty member.
"Some of the reports filed from New Delhi were provocative."
Some of the reports filed from New Delhi were provocative. A Mail Today story filed by Siddhartha Rai had the headline “Non-Kashmiri girl students of Srinagar NIT narrate horror, say they are getting threats of rape”.  Similarly, Zee News carried a story along the same lines.
What’s striking is that not a single local media organization nor a single Kashmir-based reporter working for a national organization – and don’t forget these were the people on the ground - reported anything about rape threats. Nor did any student report the threat to the police or the Ministry of Human Resource Development when they listed their demands. Here's the link to the students’ demands given to the Ministry’s fact-finding team.
In the Jammu-based State Times, the non-Kashmiri students’ demand for NIT to be moved out of Kashmir and for action to be taken against the policemen involved in the lathicharge were both reported. But here too, there was no mention of any female student complaining of a rape threat.
In an interview with Kashmir Reader, the chairman of the Board of Governors, Dr M.J. Zarabi, said the allegation was false. What the female students had complained about, rather, was restrictions on their movement which they wanted relaxed.
In fact, Mail Today, when it carried a story by their local correspondent, Naseer Ganai, contradicted its own earlier report because Ganai wrote: “Outstation girl students said that they have no complaints against local students and people. Keeping their faces covered, the girls said that they have issues with the NIT administration and the Jammu and Kashmir Police and said that their protests should not be given a religious colour.”
Another story in the Times of India can be also be deemed to be inflammatory. It appeared on the front page on April 8 with a New Delhi dateline and claimed that NIT was India’s most militarised campus. It failed to mention the fact that the central paramilitary forces were brought into the campus to prevent the situation deteriorating any further. In fact, the students listed the deployment of central forces, rather than the Jammu & Kashmir police, as one of their demands to the Ministry of Human Resource Development.
This was explained by IBNLive: "As Jammu and Kashmir Police has not been able to provide security and safe passage to leave the campus and rather has lathi-charged the students and shot tear gas shells on them. Therefore central forces should be engaged for the security of students of NIT Srinagar."
In any case, if the national media were agitated at the presence of security forces on a campus, it is odd that they have never noticed that this is not at all an abnormal occurrence at Kashmiri educational institutions. If it is something unusual and unwarranted, then why have they not reported on how some of Kashmir's educational institutes are occupied by the security forces? An education department official has expressed helplessness at getting a school building vacated by the army but this has not been a story for the national media. A case of double standards?
"To get the nuances of these stories right perhaps editors in New Delhi should trust their local reporters on the ground more. "
After the police lathi charge on protesting students, some news channels such as Zee News were even more provocative and raised questions about the integrity of the Jammu & Kashmir police “for stopping students raising the Indian tricolor and shouting Bharat Mata Ki Jai”.
This prompted police official to come up openly and defend themselves. The national media forgets JK Police has been on the forefront of fighting the armed militancy in the State.
Meanwhile, the Jammu-based Daily Excelsior reported in one its reports on April 7, said "unfazed by the hostile atmosphere, the “courageous” non-local students, all girls, also hoisted tricolour on the campus amidst shouting of patriotic slogans like ‘Bharat Mata Ki Jai’, ‘VandeMatram’ and ‘Jab Tak Suraj Chand Rahega, Bharat Tera Naam Rahega’."
To get the nuances of these stories right, perhaps editors in New Delhi should trust their local reporters on the ground more. Instead, Times Now, NDTV, ABP News, and IndiaTV flew in reporters from outside the Valley to cover the NIT controversy, despite having fully-fledged bureaus here.
This is rather insensitive given that local reporters sometimes risk their lives and also have to bear the brunt of people’s wrath.  Journalists working with the national media have to hide their identity on occasion because local people accuse them of taking sides and being unfair in their reporting. On the other hand, they are not trusted by their organizations to do stories themselves, without New Delhi journalists being flown in to supercede them.
One reporter who works for a national news channel and who did not wish to be named, deserves the last word. He lamented that reporters from Delhi either had a “preconceived mindset or they didn’t have any understanding about local issues, which results in such provocations”. Indeed.

Such articles are only possible because of your support. Help the Hoot. The Hoot is an independent initiative of the Media Foundation and requires funds for independent media monitoring. Please support us. Every rupee helps

Wednesday, April 13, 2016

ਪ੍ਰਤੀਬੱਧ ਅਤੇ ਸੰਘਰਸ਼ਸ਼ੀਲ ਸਖਸ਼ੀਅਤ ਘਣਸ਼ਾਮ ਜੋਸ਼ੀ

ਆਪਣਾ ਸਮੁੱਚਾ ਜੀਵਨ ਸਮਾਜਿਕ ਸਮਾਨਤਾ, ਜਮਹੂਰੀ ਹੱਕਾਂ, ਵਿਗਿਆਨਕ ਸੋਚ ਦੇ ਪ੍ਰਸਾਰ ਅਤੇ ਹੱਕ ਸੱਚ ਦੀ ਲੜਾਈ ਲਈ ਸਮਰਪਿਤ ਕਰਨ ਵਾਲੇ ਸੰਘਰਸ਼ਸ਼ੀਲ ਸਾਥੀ ਘਣਸ਼ਾਮ ਜੋਸ਼ੀ ਦਾ ਜਨਮ 25 ਨਵੰਬਰ 1931 ਨੂੰ ਵਰਤਮਾਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਾਈ ਕੀ ਪਸ਼ੌਰ ਵਿਖੇ ਸਤਿਕਾਰਤ ਪਿਤਾ ਬਲਵੰਤ ਸਿੰਘ ਅਤੇ ਮਾਤਾ ਗੰਗਾ ਦੇਵੀ ਦੇ ਘਰ ਹੋਇਆ। ਮੁੱਢਲੀ ਵਿੱਦਿਆ ਆਪਣੇ ਪਿੰਡ ਵਿਖੇ ਹੀ ਪ੍ਰਾਪਤ ਕਰਕੇ, ਪੰਜਵੀਂ ਤੋਂ ਅੱਠਵੀਂ ਪ੍ਰਾਈਵੇਟ ਮਾਸਟਰ ਪਰਾਗ ਰਾਜ ਸੁਨਾਮ ਦੀ ਅਗਵਾਈ ਹੇਠ ਕਰਕੇ, ਆਪ ਨੇ ਨੌਂਵੀ ਅਤੇ ਦਸਵੀਂ ਖਾਲਸਾ ਹਾਈ ਸਕੂਲ, ਮਾਨਸਾ ਤੋਂ ਕੀਤੀ। ਸਿੱਖਿਆ ਪ੍ਰਾਪਤੀ ਉਪਰੰਤ ਆਪ ਨੇ ਬਤੌਰ ਅਧਿਆਪਕ ਆਪਣਾ ਜੀਵਨ ਸ਼ੁਰੂ ਕੀਤਾ। ਆਪ ਜੀ ਦੀ ਪਹਿਲੀ ਨਿਯੁਕਤੀ 18 ਜੁਲਾਈ 1949 ਨੂੰ ਗੌਰਮਿੰਟ ਲੋਅਰ ਮਿਡਲ ਸਕੂਲ, ਛਾਜਲੀ ਵਿਖੇ ਹੋਈ। ਫਿਰ ਕੌਹਰੀਆਂ, ਲਾਡਬਨਜਾਰਾ ਕਲਾਂ, ਗਾਗਾ, ਕੋਟੜਾ ਲੇਹਲ, ਘਾਸੀਵਾਲਾ ਆਦਿ ਸਕੂਲਾਂ ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ। ਇੱਕ ਜੂਨ 1968 ਨੂੰ ਬਤੌਰ ਹੈੱਡ ਟੀਚਰ ਗੌਰਮਿੰਟ ਪ੍ਰਾਇਮਰੀ ਸਕੂਲ, ਆਲਮਪੁਰ ਵਿਖੇ ਹਾਜ਼ਰ ਹੋਏ ਅਤੇ ਇਸ ਉਪਰੰਤ ਗਾਗਾ, ਢਪਾਲੀ, ਲਹਿਰਾਗਾਗਾ, ਅੜਕਵਾਲ ਆਦਿ ਪਿੰਡਾਂ ਦੇ ਸਕੂਲਾਂ ਵਿੱਚ ਬਤੌਰ ਹੈੱਡ ਟੀਚਰ ਕੰਮ ਕੀਤਾ। 19 ਅਪ੍ਰੈਲ 1982 ਨੂੰ ਬਤੌਰ ਸੈਂਟਰ ਹੈੱਡ ਟੀਚਰ ਪਦ ਉਨਤੀ ਪ੍ਰਾਪਤ ਕਰਕੇ ਸ.ਪ੍ਰ.ਸ. ਭਾਈ ਕੀ ਪਸ਼ੌਰ ਵਿਖੇ ਹਾਜ਼ਰ ਹੋਏ। ਵੱਖੋ-ਵੱਖਰੇ ਸਕੂਲਾਂ ਵਿੱਚ ਕੰਮ ਕਰਦਿਆਂ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਕੂਲਾਂ ਦੀਆਂ ਲੋਕਾਂ ਦੇ ਸਹਿਯੋਗ ਅਤੇ ਵਿਭਾਗੀ ਯਤਨਾਂ ਨਾਲ ਵਧੀਆ ਇਮਾਰਤਾਂ ਬਨਵਾਉਣ, ਰੁੱਖ ਲਗਾਉਣ ਆਦਿ ਵੱਲ ਵਿਸ਼ੇਸ਼ ਧਿਆਨ ਦਿੱਤਾ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਅਤੇ ਹੋਰ ਸਿੱਖਿਆ ਸਹਾਇਕ ਗਤੀਵਿਧੀਆਂ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਅਤੇ ਆਪਣੀ ਅਗਵਾਈ ਹੇਠ ਆਯੋਜਿਤ ਕਰਵਾਈਆਂ। 29 ਅਗਸਤ 1987 ਤੋਂ 30 ਨਵੰਬਰ 1989 ਤੱਕ 2 ਸਾਲ 3 ਮਹੀਨੇ ਆਪ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਤੌਰ ਤੇ ਬਲਾਕ ਲਹਿਰਾਗਾਗਾ ਵਿਖੇ ਕੰਮ ਕੀਤਾ। ਆਪ ਸਿਰਫ਼ ਅਜਿਹੇ ਅਧਿਆਪਕ ਨਹੀਂ ਸਨ ਜਿੰਨ੍ਹਾਂ ਦਾ ਸਫਰ ‘ਸਿਰਫ਼ ਘਰ ਤੋਂ ਸਕੂਲ ਜਾਂ ਸਕੂਲ ਤੋਂ ਘਰ’ ਰਿਹਾ ਹੋਵੇ, ਆਪ ਨੇ ਸਮਾਜ ਦੀ ਸਮੁੱਚੀ ਜਨਤਾ, ਲੁੱਟ ਅਤੇ ਜਬਰ ਦਾ ਸ਼ਿਕਾਰ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਲਿਆ। ਸਰਕਾਰੀ ਨੌਕਰੀ ਤੇ ਹੁੰਦਿਆਂ ਟਰੇਡ ਯੂਨੀਅਨਾਂ, ਜਮਹੂਰੀ ਇਨਕਲਾਬੀ ਜਥੇਬੰਦੀਆਂ ਵਿੱਚ ਕੰਮ ਕਰਦਿਆਂ ਹਮੇਸ਼ਾਂ ਲੋਕ ਪੱਖੀ ਆਵਾਜ਼ ਬੁਲੰਦ ਕੀਤੀ। ਜੇ.ਟੀ. ਟੀਚਰ ਟ੍ਰੇਨਿੰਗ ਸਮੇਂ ਹੀ ਆਪ ਸੰਘਰਸ਼ਾਂ ਦੇ ਮੈਦਾਨ ਵਿੱਚ ਕੁੱਦ ਪਏ। ਦਸੰਬਰ 1952 ਵਿੱਚ ਟ੍ਰੇਨਿੰਗ ਦੌਰਾਨ ਫੀਸ ਮੁਆਫੀ, ਅੱਧੀ ਤਨਖਾਹ ਅਤੇ ਪੂਰਾ ਅਲਾਊਂਸ ਲਈ ਆਪਣੇ ਸਾਥੀਆਂ ਦੀ ਅਗਵਾਈ ਕਰਕੇ ਘੋਲ਼ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ। ਆਪ 1965 ਵਿੱਚ ਗੌਰਮਿੰਟ ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਦੇ ਬਲਾਕ ਸੈਕਟਰੀ ਬਣੇ। 1966 ਵਿੱਚ ਆਪ ਨੂੰ ਜ਼ਿਲ੍ਹਾ ਸਕੱਤਰ ਬਣਾਇਆ ਗਿਆ। ਭ੍ਰਿਸ਼ਟ ਸਿੱਖਿਆ ਅਧਿਕਾਰੀਆਂ ਖਿਲਾਫ ਅਨੇਕਾਂ ਲੜਾਈਆਂ ਲੜੀਆਂ। ਅਨੇਕਾਂ ਭੁੱਖ ਹੜਤਾਲਾਂ ਵਿੱਚ ਸ਼ਾਮਿਲ ਹੋਏ। ਸਰਕਾਰੀ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ਾਂ ਵਿੱਚ ਬਤੌਰ ਆਗੂ ਮੋਹਰੀ ਰੋਲ ਰਿਹਾ। 1969 ਵਿੱਚ ਆਪ ਇਸੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਣੇ। ਅਧਿਆਪਕ ਏਕਤਾ ਲਈ 16 ਜਨਵਰੀ 1972 ਨੂੰ ਅਸਤੀਫਾ ਦੇ ਕੇ ਟੀਚਰ ਯੂਨੀਅਨ ਦੇ ਮੈਂਬਰ ਬਣੇ ਅਤੇ ਜ਼ਿਲ੍ਹਾ ਆਰਗੇਨਾਈਜ਼ਰ ਨਾਮਜਦ ਕੀਤੇ ਗਏ ਅਤੇ ਬਲਾਕ ਦੇ ਬਿਨ੍ਹਾਂ ਮੁਕਾਬਲਾ ਪ੍ਰਧਾਨ ਬਣੇ। ਗੌਰਮਿੰਟ ਟੀਚਰ ਯੂਨੀਅਨ ਵਿੱਚ ਸਰਗਰਮੀ ਨਾਲ ਕੰਮ ਕੀਤਾ। 1971 ਵਿੱਚ ਅਕਾਲੀ ਸਰਕਾਰ ਸਮੇਂ ਮੁਲਾਜਮ ਮੰਗਾਂ ਲਈ ਸੰਘਰਸ਼ ਕਰਦੇ 8-1-1971 ਤੋਂ 27-1-1971 ਤੱਕ ਸੁਨਾਮ ਜੇਲ੍ਹ ਵਿੱਚ ਰਹੇ। 26 ਨਵੰਬਰ ਨੂੰ ਬਲਾਕ ਲਹਿਰਾਗਾਗਾ ਦੇ ਪੰਜਾਬ ਸੁਬਾਰਡੀਨੇਟ ਸਰਵਿਸ਼ਿਜ ਫੈਡਰੇਸ਼ਨ ਦੇ ਜਨਰਲ ਸਕੱਤਰ ਬਣੇ। ਬਲਾਕ ਲਹਿਰਾਗਾਗਾ ਵਿੱਚ ਬੇਰੁਜ਼ਗਾਰ ਟੀਚਰ ਯੂਨੀਅਨ ਦੀ ਸਥਾਪਨਾ ਲਈ ਵਿਸ਼ੇਸ਼ ਰੋਲ ਅਦਾ ਕੀਤਾ। 16 ਦਸੰਬਰ 1970 ਦੀ ਹੜਤਾਲ ਵਿੱਚ ਭਾਗ ਲਿਆ। 12-13-14 ਜਨਵਰੀ 1971 ਦੀ ਹੜਤਾਲ ਕੀਤੀ। 1978 ਦੇ ਬੇਰੁਜ਼ਗਾਰ ਟੀਚਰ ਘੋਲ ਵਿੱਚ 27 ਸਤੰਬਰ 1978 ਤੋਂ 8 ਦਸੰਬਰ 1978 ਤੱਕ ਅੰਬਾਲਾ ਅਤੇ ਸੰਗਰੂਰ ਜੇਲ੍ਹ ਵਿੱਚ ਰਹੇ। ਹਰਿਆਣਾ-ਪੰਜਾਬ ਬਨਣ ਸਮੇਂ 26 ਟੀਚਰਾਂ ਦੀ ਪੰਜਾਬ ਵਿੱਚ ਐਲੋਕੇਸ਼ਨ ਕਰਵਾਉਣ ਲਈ ਸੰਘਰਸ਼ ਕੀਤਾ ਅਤੇ ਰਾਜਪਾਲ ਦੇ ਹੁਕਮਾਂ ਰਾਹੀਂ ਉਹਨਾਂ ਨੂੰ ਜ਼ਿਲ੍ਹਾ ਜੀਂਦ ਤੋਂ ਸੰਗਰੂਰ ਜ਼ਿਲ੍ਹੇ ਵਿੱਚ ਲਿਆਂਦਾ। ਐਮਰਜੈਂਸੀ ਸਮੇਂ ਸਸਪੈਂਡ ਹੋਏ ਟੀਚਰਾਂ ਦੀ ਬਹਾਲੀ ਲਈ ਡਟ ਕੇ ਸੰਘਰਸ਼ ਲੜਿਆ। ਬਲਾਕ ਲਹਿਰਾਗਾਗਾ ਵਿੱਚ ਅਧਿਆਪਕ ਭਲਾਈ ਫੰਡ ਚਾਲੂ ਕਰਵਾਇਆ ਅਤੇ ਬਤੌਰ ਖਜਾਨਚੀ ਕੰਮ ਕੀਤਾ। ਬਤੌਰ 
ਪੈਨਸ਼ਨਰ ਸਬ ਡਵੀਜਨ ਸ਼ਿਕਾਇਤ ਕਮੇਟੀ ਸੁਨਾਮ ਦੇ ਮੈਂਬਰ ਬਣੇ। 1972 ਵਿੱਚ ਜਦੋਂ ਲਹਿਰਾਗਾਗਾ ਵਿਖੇ ਮਰਹੂਮ ਸਾਥੀ ਕਾਮਰੇਡ ਹਰੀ ਸਿੰਘ ਤਰਕ ਦੀ ਅਗਵਾਈ ਹੇਠ ਸਭਿਆਚਾਰ ਸਭਾ ਦਾ ਗਠਨ ਕੀਤਾ ਗਿਆ ਤਾਂ ਉਸ ਸਮੇਂ ਤੋਂ ਹੀ ਆਪ ਉਸਦੇ ਮੁਢਲੇ ਮੈਂਬਰ ਬਣ ਕੇ ਉਸਦੀ ਮਜ਼ਬੂਤੀ ਲਈ ਦ੍ਰਿੜਤਾ ਨਾਲ ਕੰਮ ਕਰਦੇ ਰਹੇ। ਸਾਰਾ ਸਮਾਂ ਇਸਦੇ ਖਜਾਨਚੀ ਰਹੇ ਅਤੇ ਇੱਕ ਵਾਰ ਸਕੱਤਰ ਦਾ ਕੰਮ ਵੀ ਕੀਤਾ। ਸਭਾ ਵੱਲੋਂ ਸ਼ੁਰੂ ਕੀਤੇ ਪਰਚੇ ਦਸਤਕ ਵਿੱਚ ਹਮੇਸ਼ਾ ਹੋਰ ਲਿਖਤਾਂ ਤੋਂ ਇਲਾਵਾ ‘ਭਾਰਤ ਦਰਸ਼ਨ’ ਨਾਂ ਥੱਲੇ ਕਾਲਮ ਲਿਖਦੇ ਰਹੇ। ਇਹ ਪਰਚਾ ਨਵ-ਦਸਤਕ, ਜਨ-ਦਸਤਕ ਅਤੇ ਹੁਣ ਸ਼ਬਦ-ਬਾਣ ਦੇ ਰੂਪ ਵਿੱਚ ਲਗਾਤਾਰ ਆਪਣਾ ਸਫ਼ਰ ਤੈਅ ਕਰ ਰਿਹਾ ਹੈ। ਕਾਮਰੇਡ ਹਰੀ ਸਿੰਘ ਤਰਕ ਦੀ ਇੱਕ ਹਾਦਸੇ ਦੌਰਾਨ ਹੋਈ ਅਚਾਨਕ ਬੇਵਕਤ ਦੁਖਦਾਈ ਮੌਤ ਸਮੇਂ ਜਦ ਪਰਚੇ ਨੂੰ ਜਾਰੀ ਰੱਖਣ ਦਾ ਸਵਾਲ ਆਇਆ, ਤਾਂ ਆਪ ਨੇ ਇਸਨੂੰ ਜਾਰੀ ਰੱਖਣ ਦੀ ਜਬਰਦਸਤ ਪ੍ਰੋੜਤਾ ਕੀਤੀ। ਇੱਕ ਕਮੇਟੀ ਬਣਾ ਕੇ ਇਸਦਾ ਸੰਚਾਲਨ ਮੁੜ ਆਰੰਭਿਆ। ਕਮੇਟੀ ਨੇ ਆਪ ਨੂੰ ਇਸਦਾ ਸੰਪਾਦਨ ਕਰਨ ਦੀ ਜਿੰਮੇਵਾਰੀ ਸੌਂਪੀ ਜੋ ਆਪ ਨੇ ਕਬੂਲੀ। ਮਈ 2007 ਤੋਂ ਲਗਾਤਾਰ ਅੱਜ ਤੀਕ ਆਪ ਸ਼ਬਦ ਬਾਣ ਦੇ ਸੰਪਾਦਕ ਰਹੇ। ਆਪ ਲੋਕ ਚੇਤਨਾ ਮੰਚ ਦੇ ਮੁਢਲੇ ਮੈਂਬਰਾਂ ਵਿੱਚੋਂ ਸਨ। ਮੰਚ ਦੀ ਹਰ ਸਰਗਰਮੀ ਵਿੱਚ ਹਮੇਸ਼ਾਂ ਵਧ-ਚੜ੍ਹ ਕੇ ਭਾਗ ਲੈਂਦੇ ਰਹੇ। ਜਮਹੂਰੀ ਅਧਿਕਾਰ ਸਭਾ ਪੰਜਾਬ ਵਿੱਚ ਵੀ ਆਪ ਨੇ ਇਸ ਦੇ ਗਠਨ ਤੋਂ ਲੈ ਕੇ ਅੱਜ ਤੀਕ ਬਹੁਤ ਸਰਗਰਮੀ ਨਾਲ ਕੰਮ ਕੀਤਾ। ਜ਼ਿਲ੍ਹਾ ਸੰਗਰੂਰ ਦੇ ਦੋ ਵਾਰ ਪ੍ਰਧਾਨ ਅਤੇ ਇੱਕ ਵਾਰ ਸਕੱਤਰ ਰਹੇ। ਕਈ ਜਬਰ ਦੀਆਂ ਘਟਨਾਵਾਂ ਜਿਵੇਂ ਭੋਲੀ ਕਾਤਲ ਕਾਂਡ, ਟਹਿਲ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਮੌਤ, ਮਲੇਰਕੋਟਲਾ ਰਸਤਾ ਰੋਕੂ ਅੰਦੋਲਨ ਵਿੱਚ ਮਰੇ 12 ਅਕਾਲੀ ਵਰਕਰਾਂ, ਬਸ ਕਿਰਾਇਆ ਘੋਲ ਛਾਜਲੀ, ਤਾਰ ਫੈਕਟਰੀ ਘੋਲ ਸੰਗਰੂਰ, ਕਿਰਨਜੀਤ ਬਲਾਤਕਾਰ ਅਤੇ ਕਤਲ ਕਾਂਡ ਆਦਿ ਦੀਆਂ ਤੱਥ ਖੋਜ ਕਮੇਟੀਆਂ ਦੇ ਮੈਂਬਰ ਰਹੇ। ਹੁਣ ਆਪ ਇਕਾਈ ਪਟਿਆਲਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਸਨ। ਰਜਿੰਦਰਾ ਹਸਪਤਾਲ ਸੰਬੰਧੀ ਬਣੀਆਂ ਜਾਂਚ ਕਮੇਟੀਆਂ ਦੇ ਮੈਂਬਰ ਰਹੇ। ਬਾਦਸ਼ਾਹਪੁਰ ਰੇਪ ਅਤੇ ਖੁਦਕਸ਼ੀ ਕੇਸ ਦੀ ਜਾਂਚ ਰਿਪੋਰਟ ਵਿੱਚ ਸ਼ਾਮਿਲ ਰਹੇ। ਲਹਿਰਾਗਾਗਾ ਵਿੱਚ ਖਪਤਕਾਰ ਸੁਰੱਖਿਆ ਕਮੇਟੀ ਵਿੱਚ ਬਤੌਰ ਸਕੱਤਰ ਕੰਮ ਕੀਤਾ। ਸੋਨੇ ਦੇ ਖੋਟ ਸੰਬੰਧੀ ਸੰਘਰਸ਼ ਕਮੇਟੀ ਵਿੱਚ ਸਰਗਰਮੀ ਨਾਲ ਭਾਗ ਲੈ ਕੇ ਲੋਕਾਂ ਦੀ ਲੱਖਾਂ ਰੁਪਏ ਦੀ ਲੁੱਟ ਰੋਕੀ। ਲੋਕ ਭਲਾਈ ਸਭਾ ਲਹਿਰਾਗਾਗਾ ਦੇ ਪ੍ਰਧਾਨ ਰਹੇ। ਸ਼ਹਿਰ ਦੀ ਭਲਾਈ ਲਈ ਯਤਨ ਕੀਤੇ। ਲੋਕ ਭਲਾਈ ਸਭਾ ਨੂੰ ਲੋਕ ਭਲਾਈ ਪਾਰਟੀ ਵਿੱਚ ਤਬਦੀਲ ਕਰਨ ਤੇ ਸਭਾ ਨਾਲੋਂ ਨਾਤਾ ਤੋੜ ਲਿਆ। ਐੱਸ.ਡੀ.ਹਾਈ. ਸਕੂਲ ਦੇ ਅਧਿਆਪਕਾਂ ਦੀ ਤਨਖਾਹ ਵਧਾਉਣ ਲਈ ਸੰਘਰਸ਼ ਵਿੱਚ ਸ਼ਾਮਿਲ ਹੋਏ। ਟਕਰਾਅ ਬਣ ਜਾਣ ਤੇ ਆਪ ਜੀ ਦੀ ਨੂੰਹ ਨੂੰ ਸਕੂਲ ਛੱਡਣਾ ਪਿਆ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਸਥਾਪਨਾ ਤੋਂ ਲੈ ਕੇ ਉਸ ਨਾਲ ਹਰ ਸਰਗਰਮੀ, ਹਰ ਸੰਘਰਸ਼ ਵਿੱਚ ਜੁੜੇ ਰਹੇ ਹਨ। ਜ਼ਿਲ੍ਹਾ ਸੰਗਰੂਰ ਵੱਲੋਂ 26 ਸਾਲ ਤੋਂ ਕਰਵਾਈ ਜਾ ਰਹੀ ਵਜ਼ੀਫਾ ਪ੍ਰੀਖਿਆ ਨੂੰ ਹਮੇਸ਼ਾ ਪ੍ਰੋਤਸਾਹਨ ਦਿੱਤਾ ਹੈ। ਡੀ.ਈ.ਐਫ ਦੇ ਰਸਾਲੇ ‘ਮੁਲਾਜ਼ਮ ਘੋਲ’ ਦੇ ਸਲਾਹਕਾਰ ਰਹੇ ਹਨ। ਲਹਿਰਾਗਾਗਾ ਹਸਪਤਾਲ ਵੈਲਫੇਅਰ ਕਮੇਟੀ ਦੇ ਮੈਂਬਰ ਰਹੇ। ਲਹਿਰਾਗਾਗਾ ਦੇ ਸਕੂਲਾਂ ਦੀਆਂ ਬਿਲਡਿੰਗ ਕਮੇਟੀਆਂ, ਸ਼ਹਿਰੀ ਸਿੱਖਿਆ ਵਿਕਾਸ ਕਮੇਟੀਆਂ ਦੇ ਮੈਂਬਰ ਰਹੇ ਹਨ। ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ ਲਹਿਰਾਗਾਗਾ ਦਾ 1993 ਵਿੱਚ ਗਠਨ ਕੀਤਾ। ਤਿੰਨ ਸਾਲ ਸਕੱਤਰ (1994 ਤੋਂ 1997) ਅਤੇ ਦਸ ਸਾਲ (1997 ਤੋਂ 2007) ਪ੍ਰਧਾਨ ਰਹੇ। ਅਨੇਕਾਂ ਕੁਦਰਤੀ ਆਫਤਾਂ ਸਮੇਂ ਆਪਣੀ ਅਗਵਾਈ ਹੇਠ ਲੱਖਾਂ ਰੁਪਏ ਰਲੀਫ ਫੰਡ ਇਕੱਠਾ ਕਰਕੇ ਭੇਜਿਆ। ਸਕੂਲਾਂ ਦੇ ਗਰੀਬ ਵਿਦਿਆਰਥੀਆਂ ਦੀ ਸਿੱਖਿਆ ਸਮੱਗਰੀ ਨਾਲ ਮਦਦ ਕਰਨ ਵਿੱਚ ਮੋਹਰੀ ਰੋਲ ਅਦਾ ਕਰਦੇ ਰਹੇ। ਢਹੇ ਅਤੇ ਜੋਗੀ ਬਸਤੀ ਦੇ ਬੱਚਿਆਂ ਲਈ 2 ਸੈਂਟਰ ਚਾਲੂ ਕਰਵਾਏ। ਸਿੱਖਿਆ ਸੁਧਾਰ ਸਭਾ, ਲਹਿਰਾਗਾਗਾ ਅਤੇ ਸਿੱਖਿਆ ਸੁਧਾਰ ਸਭਾ, ਸੰਗਰੂਰ ਦੇ ਮੈਂਬਰ ਰਹੇ। ਬੀ.ਪੀ.ਈ.ਓ. ਸਮੇਂ ਬਾਜੀਗਰ ਬਸਤੀ, ਊਨਾ ਬਸਤੀ ਦੇ ਪ੍ਰਾਇਮਰੀ ਸਕੂਲਾਂ ਲਈ ਜ਼ਮੀਨ ਦਿਵਾਈ, ਬਿਲਡਿੰਗਾਂ ਬਣਵਾਈਆਂ। ਗ਼ਦਰ ਮੈਮੋਰੀਅਲ ਹਾਲ, ਸੰਗਰੂਰ ਅਤੇ ਤਰਕਸ਼ੀਲ ਹਾਲ ਪਟਿਆਲਾ ਦੇ ਸਰਗਰਮ ਮੈਂਬਰ ਰਹੇ। ਨਿਊ ਗਰੀਨ ਪਾਰਕ ਦੀ ਵੈਲਫੇਅਰ ਕਮੇਟੀ, ਪਟਿਆਲਾ ਦੇ ਚੀਫ ਐਡਵਾਈਜ਼ਰ ਰਹੇ। ਸ.ਸ.ਸ.ਸ. ਲਹਿਰਾਗਾਗਾ ਵਿੱਚ ਨਿੱਜੀ ਤੌਰ ਤੇ ਇੱਕ ਕਮਰਾ ਬਣਵਾਇਆ। ਦੇਸ਼ ਭਗਤ ਯਾਦਗਾਰ ਕਮੇਟੀ, ਲੌਂਗੋਵਾਲ ਦੇ ਗਠਨ ਸਮੇਂ ਤੋਂ ਹੀ ਆਪ ਉਸਦੇ ਮੁਢਲੇ ਮੈਂਬਰ ਰਹੇ ਹਨ। ਐਡਹਾਕ ਕਮੇਟੀ ਤੋਂ ਬਾਅਦ ਸੰਵਿਧਾਨ ਤਿਆਰ ਕਰਕੇ ਜਦੋਂ ਕਮੇਟੀ ਦੀ ਚੋਣ ਕੀਤੀ ਗਈ ਤਾਂ ਉਸ ਸਮੇਂ ਆਪ ਨੂੰ ਉਸਦੇ ਪਹਿਲੇ ਪ੍ਰਧਾਨ ਦੇ ਤੌਰ ਤੇ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ। ਇਸ ਸਮੇਂ ਭੀ ਆਪ ਉਸਦੇ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਹੇ ਸਨ। 
ਆਪ ਲਗਾਤਾਰ ਸੱਤ ਸਾਲ ਤੋਂ ਇਸ ਸੰਸਥਾ ਦੇ ਪ੍ਰਧਾਨ ਸਨ। ਇਸਦੀ ਬੇਹਤਰੀ, ਵਿਕਾਸ ਲਈ ਆਪ ਹਮੇਸ਼ਾ ਚਿੰਤਤ ਰਹੇ ਅਤੇ ਆਪਣੀ ਅਗਵਾਈ ਨਾਲ ਉਸਨੂੰ ਇਸ ਮੰਜ਼ਿਲ ਤੀਕ ਲੈ ਕੇ ਆਏ ਹਨ। ਸਮਾਜ ਵਿੱਚ ਵਿਗਿਆਨਕ ਸੋਚ ਦਾ ਪ੍ਰਚਾਰ ਪ੍ਰਸਾਰ ਹਮੇਸ਼ਾ ਆਪ ਦਾ ਅਹਿਮ ਕਾਰਜ ਰਿਹਾ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਹਮੇਸ਼ਾ ਮੈਂਬਰ ਰਹੇ ਹਨ। ਇਕਾਈ ਪਟਿਆਲਾ ਵਿੱਚ ਪਿਛਲੇ ਕਈ ਸਾਲਾਂ ਤੋਂ ਬਹੁਤ ਸਰਗਰਮੀ ਨਾਲ ਕੰਮ ਕਰਦੇ ਰਹੇ। ਵੱਖ-ਵੱਖ ਅਖਬਾਰਾਂ, ਰਸਾਲਿਆਂ, ਪੁਸਤਕਾਂ ਤੋਂ ਜਾਣਕਾਰੀ ਇਕੱਤਰ ਕਰਕੇ ‘ਸ਼ਬਦ-ਬਾਣ’ ਰਾਹੀਂ ਲੋਕਾਂ ਨਾਲ ਲੇਖਾਂ, ਕਾਲਮਾਂ ਦੇ ਰੂਪ ਵਿੱਚ ਸਾਂਝੀ ਕਰਦੇ ਰਹੇ ਹਨ। ਸਮੁੱਚੀ ਜਿੰਦਗੀ ਆਪ ਨੇ ਆਪਣੇ ਆਪ ਨੂੰ ਅਧਿਐਨ ਨਾਲ ਜੋੜੀ ਰੱਖਿਆ। ਆਪ ਜੀ ਦੇ ਬੈਗ ਵਿੱਚ ਹਮੇਸ਼ਾ ਕੋਈ ਨਾ ਕੋਈ ਪੁਸਤਕ ਰਹਿੰਦੀ ਸੀ। ਹਰ ਨਵੀਂ ਪੁਸਤਕ ਦੀ ਖਰੀਦ ਕਰਨਾ ਆਪ ਦੀ ਪਹਿਲ ਰਿਹਾ। ਲਾਇਬ੍ਰੇਰੀਆਂ ਵਿੱਚੋਂ ਹਮੇਸ਼ਾਂ ਕਿਤਾਬਾਂ ਜਾਰੀ ਕਰਵਾ ਕੇ ਪੜ੍ਹਣਾ ਆਪ ਦਾ ਅਕੀਦਾ ਰਿਹਾ। ਕਾਮਰੇਡ ਹਰੀ ਸਿੰਘ ਤਰਕ ਦੇ ਆਪ ਸਭ ਤੋਂ ਨੇੜਲੇ ਅਤੇ ਵਿਸ਼ਵਾਸਯੋਗ ਸਾਥੀ ਸਨ। ਕਾਮਰੇਡ ਤਰਕ ਦੀ ਹਰ ਸਰਗਰਮੀ ਵਿੱਚ ਆਪ ਨੇ ਵਧ ਚੜ੍ਹ ਕੇ ਯੋਗਦਾਨ ਪਾਇਆ। ਅਨੇਕਾਂ ਸੰਸਥਾਵਾਂ ਨੇ ਆਪ ਦਾ ਸਨਮਾਨ ਕੀਤਾ। ਪਰ ਆਪ ਦੀ ਸਖਸ਼ੀਅਤ ਅਜਿਹੀ ਸੀ ਕਿ ਆਪ ਸਨਮਾਨਾਂ ਤੋਂ ਹਮੇਸ਼ਾਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ। ਆਪ ਜੀ ਨੂੰ ਲਗਭਗ ਦਸ ਸਾਲ ਪਹਿਲਾਂ ਵਿਛੋੜਾ ਦੇ ਗਈ ਆਪ ਜੀ ਦੀ ਜੀਵਨ ਸਾਥਣ ਸੀਤਾ ਜੋਸ਼ੀ ਦਾ ਆਪ ਨੂੰ ਹਮੇਸ਼ਾਂ ਆਪ ਜੀ ਦੇ ਅਗਾਂਹਵਧੂ, ਸੰਘਰਸ਼ਸ਼ੀਲ ਕਾਰਜਾਂ ਵਿੱਚ ਯੋਗਦਾਨ ਰਿਹਾ ਹੈ। ਸਮੁੱਚਾ ਪਰਿਵਾਰ ਬੇਟੇ-ਮਨਧੀਰ ਜੋਸ਼ੀ, ਬਲਰਾਜ ਜੋਸ਼ੀ ਆਪ ਦੇ ਕਾਫਲੇ ਦੇ ਰਾਹੀ ਹੀ ਨਹੀਂ ਸਗੋਂ ਉਸਨੂੰ ਹੋਰ ਵਿਸ਼ਾਲ ਕਰਨ ਲਈ ਆਗੂਆਨਾ ਰੋਲ ਅਦਾ ਕਰ ਰਹੇ ਹਨ। ਇੱਕ ਬਹੁਤ ਹੀ ਮਿਸਾਲੀ, ਦਿੜ੍ਹਤਾ ਭਰਪੂਰ, ਸਮਾਜਕ ਸਮਾਨਤਾ ਦੇ ਨਿਸ਼ਾਨੇ ਤੇ ਸੇਧਤ ਜੀਵਨ ਦੀ ਧਾਰਨੀ ਇਹ ਮਹਾਨ ਸਖਸ਼ੀਅਤ ਮਿਤੀ 4-4-2016 ਨੂੰ ਸਰੀਰਕ ਤੌਰ ਤੇ ਸਾਡੇ ਵਿੱਚੋਂ ਆਪਣਾ ਸਫ਼ਰ ਤੈਅ ਕਰਕੇ ਰੁਖਸਤ ਕਰ ਗਈ ਪਰ ਉਹਨ੍ਹਾਂ ਦੇ ਵਿਚਾਰ ਅਤੇ ਕੀਤੇ ਕਾਰਜ ਹਮੇਸ਼ਾਂ ਸਮਾਜ ਦਾ ਰਾਹ ਰੁਸ਼ਨਾਉਂਦੇ ਰਹਿਣਗੇ। ਸਾਥੀ ਘਣਸ਼ਾਮ ਜੋਸ਼ੀ ਨੂੰ ਲਾਲ ਸਲਾਮ

ਜਮਹੂਰੀ ਅਧਿਕਾਰ ਸਭਾ ਵਲੋਂ ਬੇਰੋਜ਼ਗਾਰ ਲਾਈਨਮੈਨਾਂ ਦੇ ਪੱਕੇ ਧਰਨੇ ਉਪਰ ਪੁਲਿਸ ਜਬਰ ਦੀ ਨਿਖੇਧੀ

ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਬੇਰੋਜ਼ਗਾਰ ਲਾਇਨਮੈਨਾਂ ਵਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਪਟਿਆਲਾ ਅੱਗੇ ਲਗਾਇਆ ਪੱਕਾ ਮੋਰਚਾ ਪੁਲਿਸ ਵਲੋਂ ਤਾਕਤ ਵਰਤਕੇ ਉਖਾੜਨ ਅਤੇ ਯੂਨੀਅਨ ਦੇ 27 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿਚ ਬੰਦ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰੋਜ਼ਗਾਰ ਦੀ ਮੰਗ ਨਾਗਰਿਕਾਂ ਦਾ ਸੰਵਿਧਾਨਕ ਹੱਕ ਹੈ ਅਤੇ ਨਾਗਰਿਕਾਂ ਨੂੰ ਰੋਜ਼ਗਾਰ ਦੇਣਾ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ। ਹੁਕਮਰਾਨਾਂ ਦੇ ਰੋਜ਼ਗਾਰ ਦੇ ਫੋਕੇ ਵੋਟ ਵਟੋਰੂ ਐਲਾਨ ਹਨੇਰੇ ਭਵਿੱਖ ਦਾ ਸਾਹਮਣਾ ਕਰ ਰਹੀ ਬੇਰੋਜ਼ਗਾਰ ਜਵਾਨੀ ਨੂੰ ਧਰਵਾਸ ਨਹੀਂ ਦੇ ਸਕਦੇ। ਸਰਕਾਰ ਦੀ ਵਾਰ-ਵਾਰ ਵਾਅਦਾਖ਼ਿਲਾਫ਼ੀ ਅਤੇ ਵਿਆਪਕ ਬੇਰੋਜ਼ਗਾਰੀ ਦੀ ਹਾਲਤ ਵਿਚ ਪੁਰਅਮਨ ਸੰਘਰਸ਼ ਦੁਆਰਾ ਰੋਜ਼ਗਾਰ ਮੰਗਣਾ, ਸੱਤਾਧਾਰੀ ਧਿਰ ਦੀ ਲੋਕ ਮਸਲਿਆਂ ਪ੍ਰਤੀ ਘੋਰ ਸੰਵੇਦਨਹੀਣਤਾ ਦੇ ਖ਼ਿਲਾਫ਼ ਆਵਾਜ਼ ਉਠਾਉਣਾ ਅਤੇ ਜਥੇਬੰਦਕ ਸੰਘਰਸ਼ ਰਾਹੀਂ ਹੁਕਮਰਾਨਾਂ ਨੂੰ ਸੰਵਿਧਾਨਕ ਜਵਾਬਦੇਹੀ ਦੇ ਪਾਬੰਦ ਬਣਾਉਣਾ ਬੇਰੋਜ਼ਗਾਰ ਲਾਈਨਮੈਨਾਂ ਸਮੇਤ ਹਰ ਨਾਗਰਿਕ ਦਾ ਜਮਹੂਰੀ ਹੱਕ ਹੈ। ਸਭਾ ਦੇ ਆਗੂਆਂ ਨੇ ਪੰਜਾਬ ਦੀਆਂ ਸਮੂਹ ਜਮਹੂਰੀਅਤਪਸੰਦ ਤਾਕਤਾਂ ਨੂੰ ਹੁਕਮਰਾਨਾਂ ਦੇ ਜਮਹੂਰੀ ਸੰਘਰਸ਼ਾਂ ਨੂੰ ਪੁਲਿਸ ਦੀ ਬੇਦਰੇਗ ਤਾਕਤ ਨਾਲ ਕੁਚਲਕੇ ਲੋਕਾਂ ਦੀ ਆਵਾਜ਼ ਬੰਦ ਕਰਨ ਦੇ ਮਨਸੂਬਿਆਂ ਨੂੰ ਨਾਕਾਮਯਾਬ ਬਣਾਉਣ ਅਤੇ ਸੰਘਰਸ਼ ਦੇ ਜਮਹੂਰੀ ਹੱਕ ਦੀ ਰਾਖੀ ਲਈ ਵਿਸ਼ਾਲ ਲੋਕ ਏਕਤਾ ਉਸਾਰਨ ਦੀ ਅਪੀਲ ਕੀਤੀ ਹੈ।
ਮਿਤੀ: 12 ਅਪ੍ਰੈਲ 2016

Wednesday, April 6, 2016

ਜਮਹੂਰੀ ਅਧਿਕਾਰ ਸਭਾ ਵਲੋਂ ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਵਿਰੁੱਧ ਸੰਘਰਸ਼ ਦੀ ਹਮਾਇਤ

ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ  ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਨਿੱਜੀ ਸਕੂਲਾਂ ਵਲੋਂ ਕੀਤੀ ਜਾ ਰਹੀ ਬੇਤਹਾਸ਼ਾ ਲੁੱਟ ਵਿਰੁੱਧ ਰਾਜਪੁਰਾ, ਮੁਕਤਸਰ ਅਤੇ ਹੋਰ ਥਾਂਵਾਂ ਉੱਪਰ ਮਾਪਿਆਂ ਅਤੇ ਹੋਰ ਲੋਕਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਪੰਜਾਬ ਸਰਕਾਰ ਤੋਂ ਸਾਰੇ ਨਿੱਜੀ ਸਕੂਲਾਂ ਵਿਚ ਇਸ ਸਬੰਧੀ ਹਾਈਕੋਰਟ ਦੀਆਂ ਹਦਾਇਤਾਂ ਨੂੰ ਗੰਭੀਰਤਾ ਨਾਲ ਲਾਗੂ ਕਰਵਾਏ ਜਾਣ ਦੀ ਮੰਗ ਕੀਤੀ ਹੈ। ਸਭਾ ਦੇ ਆਗੂਆਂ ਨੇ ਕਿਹਾ ਕਿ ਬਰਾਬਰ ਅਤੇ ਆਮ ਲੋਕਾਂ ਦੀ ਪਹੁੰਚ ਵਿਚ ਵਿਦਿਆ ਨਾਗਰਿਕਾਂ ਦਾ ਬੁਨਿਆਦੀ ਹੱਕ ਹੈ ਜਿਸਨੂੰ ਸੰਵਿਧਾਨ ਵਿਚ ਅਹਿਮ ਦਰਜਾ ਦਿੱਤਾ ਗਿਆ ਹੈ। ਪਰ ਹੁਕਮਰਾਨ ਜਮਾਤ ਵਲੋਂ ਅਪਣਾਏ ਖੁੱਲ੍ਹੀ ਮੰਡੀ ਦੇ ਮਾਡਲ ਤਹਿਤ ਵਿਦਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਨੇ ਆਰਥਕ ਤੌਰ 'ਤੇ ਕਮਜ਼ੋਰ ਅਤੇ ਗ਼ਰੀਬ ਲੋਕਾਂ, ਨੂੰ ਵਿਦਿਆ ਦੇ ਅਧਿਕਾਰ ਤੋਂ ਲਗਭਗ ਵਾਂਝੇ ਕਰ ਦਿੱਤਾ ਹੈ ਸਿੱਟੇ ਵਜੋਂ ਸਰਕਾਰਾਂ ਆਪਣੇ ਇਸ ਸੰਵਿਧਾਨਕ ਫਰਜ਼ ਨੂੰ ਬੇਸ਼ਰਮੀ ਨਾਲ ਤਿਲਾਂਜਲੀ ਦੇ ਚੁੱਕੀਆਂ ਹਨ। ਸਰਕਾਰੀ ਵਿਦਿਅਕ ਅਦਾਰੇ ਫੰਡਾਂ ਦੀ ਗੰਭੀਰ ਥੁੜ੍ਹ ਕਾਰਨ ਜ਼ਰੂਰੀ ਸਹੂਲਤਾਂ ਤੇ ਅਧਿਆਪਕਾਂ ਦੀ ਘਾਟ ਦਾ ਸਾਹਮਣਾ ਕਰਦੇ ਹੋਏ ਦਮ ਤੋੜ ਰਹੇ ਹਨ। ਜਿਸਦਾ ਫ਼ਾਇਦਾ ਉਠਾਕੇ ਨਿੱਜੀ ਕਾਰੋਬਾਰੀ ਧੜਾਧੜ ਨਿੱਜੀ ਸਕੂਲ/ਕਾਲਜ ਖੋਲ੍ਹਕੇ ਅਤੇ ਇਨ੍ਹਾਂ ਸੰਸਥਾਵਾਂ ਵਿਚ ਬੇਤਹਾਸ਼ਾ ਫ਼ੀਸਾਂ, ਤਰ੍ਹਾਂ-ਤਰ੍ਹਾਂ ਦੇ ਫੰਡ ਵਸੂਲਕੇ ਅਤੇ ਆਪਣੇ ਸਕੂਲਾਂ ਜਾਂ ਸਕੂਲਾਂ ਦੀ ਪਸੰਦ ਦੀਆਂ ਦੁਕਾਨਾਂ ਤੋਂ ਹੀ ਮਹਿੰਗੀਆਂ ਵਰਦੀਆਂ ਤੇ ਸਟੇਸ਼ਨਰੀ ਖ਼ਰੀਦਣ ਦੀ ਸ਼ਰਤ ਲਾਕੇ ਮਨਮਾਨੀਆਂ ਕਰ ਰਹੇ ਹਨ। ਘੋਰ ਖੇਤੀ ਸੰਕਟ, ਵਿਆਪਕ ਬੇਰੋਜ਼ਗਾਰੀ ਅਤੇ ਆਰਥਿਕਤਾ ਦੇ ਉਦਾਰੀਕਰਨ ਦੇ ਮਾਡਲ ਤਹਿਤ ਲੱਦੇ ਬੇਤਹਾਸ਼ਾ ਆਰਥਕ ਬੋਝ ਹੇਠ ਪਿਸ ਰਹੇ ਆਮ ਲੋਕਾਂ ਦਾ ਨਿੱਜੀ ਵਿਦਿਅਕ ਸੰਸਥਾਵਾਂ ਵਿਰੁੱਧ ਸੰਘਰਸ਼ ਪੂਰੀ ਤਰ੍ਹਾਂ ਜਾਇਜ਼ ਹੈ। ਸਭਾ ਦੇ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਅਤੇ ਪ੍ਰਸ਼ਾਸਨ ਸੰਘਰਸ਼ਸ਼ੀਲ ਮਾਪਿਆਂ ਅਤੇ ਆਮ ਲੋਕਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦੇਕੇ ਨਿੱਜੀ ਅਦਾਰਿਆਂ ਦੀਆਂ ਮਨਮਾਨੀਆਂ ਉੱਪਰ ਰੋਕ ਲਾਵੇ।
5 April 2015

Friday, March 18, 2016

An utter Conspiracy of divide & rule

An utter Conspiracy of divide & rule causes Inter caste violence and crimes against humanity which anguish Agrarian and Social turmoil in Haryana.
In Haryana 15 % of total GDP comes from Agriculture but employed 60 % of population. In compare to Service sector including manufacturing share in GDP is 28 % and in total Service sector 57 % Share in GDP and employed 21% Population. This fact proved that dependence on Agriculture in minimizes income increase the number in compare to other sectors and it is increasing day by day. In other words economic disparity and un-employeement reaches in worst condition. This is also one aspect of upsurge of Jat agitation.
Ex-CM Mr. Bhupinder Singh Hooda played a vote card and announced 10 % OBC reservation to Jats in January 2013 at the end of his 10 years regime in the state which was Supreme Court rejected being unconstitutional. BJP also promise the said reservation during election drive in the state.Earlier Justice Guenam Singh Commission also recommended 10 % Reservation to the Jats . BJP minister from last one and half years continuously giving heart burning statements in favour and against the said Jat reservation. In this period Mr. O.P. Dhankhar, Mr. Captain Abhimanu & Mr. Raj  Kumar Saini given instigating speeches and statements whish prepare the ground of the said Jat Agitation & Arson in the state. Social media is widely misused to spreading heartburning and instigating videos, messages and pictures to fulfill their guilty ends.
Bacground(Events):-on 26 October,2014 BJP constituted Government under the leadership of Sh. Manohar Lal Khattar. On 25 May 2015 people were instigating on Social media , mob consisting 2000 people burnt Mosque and houses of a particular community in Itali (Balamgarh). No action taken against the commuters which allegedly belongs to Fanatics Hindu groups. The crops of farmers destroyed due to draught badly affected 10 districts. This is 6th draught in last 11 years in the State. Farmers are intensifying struggle for compensation which is estimated almost 5000 crore rupee. A large number of population deprive to contest panchayat elections in the name of education this also largely spread dissatisfaction and disappointment among the rural people.
In the month of December 2015 a meeting was arranged with PM by Sarb Jat Khap leaders under the banner of Jat Arakhshan Smiti. On 23 December 2015 protest Dharna was organized at Delhi in which youth was specially invited. They give notice & announced to intensify agitation after the panchayat elections in the state.  Subhe Singh Sumen announced Dharna on 15 January,2016 on behalf of Jat Arakhshan Smiti.
31st January,2016 Haryana CM praise Khap Panchayats in a program at Kolkata(WB) .
9th February announced   that  a committee of Chief Secretary & other secretaries constituted to resolve the quota issue and protest Dharna fixed for 15 Februray was postponed but another Jat leader Hawa Singh Sangwan started Dharna on 12 Feburary demanding assurance of minister of Haryana Government on Quota and demand strict action against BJP MP Raj Kumar Saini for his heartburning language against Jats. He met BJP President and also met to Agriculture Minister O.P. Dhankhar on 14 February. He declare to withdraw Dharna and announce Mahasamelan at Sampla (Rohtak)  but Jat youth was inspired for jobs and understand the game and nexus between Government Jat leaders, this foul the whole play
In the month of Mid February  news of Vilolence in Jat dominated districts of Haryana (Sonipat, Jhajar, Bhiwani, Kaithal, Kurukshetra, Hissar etc). Taking notice of loot, arson, fire Gang rapes and molestation of women Association For Democratic Right and Democratic Lawyers Association Punjab constituted a fact finding team consisting Shri Narbhinder, Dr. Jagmohan Singh, Tarsem Lal, Vidhu Sekhar, Rajiv Lohatbaddi Advocate, Gurpreet Fateh Advocate along with Pankaj Tyagi  . The team visited the area of Sonipat, Murthal, Rohtak, Guhana and many other places where violence busted. The team interview victimized people, Agitator Jat Leaders, Administration, Police, Social and political Organizations, press reporters and collected the following facts.
            Many consecutive crops of farmers got destroyed due to droughts and other factors. It was 6th drought in the last 11 years 14 districts were badly effected. An estimated 5000 crore loss was met to farmers. The farmers were struggling for compensation. 32 suicides noticed in first time in Haryana which knock the agrarian turmoil in state.
There were panchyat elections on 10, 17 and 24th January 2016. Due to change in law many people were deprived from being elected in name of education. This deprivation raised a feeling of dissatisfaction among rural people.
            There was a meeting of Sarab Khap Jat leaders with P.M in December. A protest was held at Delhi on 23 December 2015 and youth is specially participated. A notice was given to intense by the struggle after panchayat elections. Sube Singh Sumen declared a Dharna by Jat Aarakshan struggle committee on 15 Feburary 2016. The C.M of Haryana had appreciated Khaps at Kalcutta on 31st January 2016. A committee of chief secretary and different secretaries got formed after a meeting with Sube Singh on 9th Feburary and proposed Sube of 15th  February got post poned.
But Hawa Singh Sangwan of Akhil Bhartiya Jat Aarkshan Sanghrash Samiti started indefinite Dharna on 12th February 2016 at Mawer in District Hissar. It was one of demand that B.J.P MP Raj Kumar Saini should be convicted for speaking against Jats and concerned Minister should assure Jat Reservation.
   Hawa Singh Sangwan met B.J.P President and Agriculture minister Om Parkash Dhankhar on 14th February thereafter he declared a Maha Jat Samelen at Sampla and lifted the dharna. It was all peaceful up till end.
Attraction of Jat Reservation enthusized Jat youth and the whole agitation lost the control. Yuleps and maryless were bought to dead with protests and police were given training for this.
A peaceful protest started at Sampla on 15 February which was lead by elderly people. The Youth started blocking the road by cut off trees. On the same day C.M addressed the sarpanches of Rohtak district and told them to stop them with road if not with love.  On 19-02-2016 C.M declared 10% OBC Quota to Jats. Though NH-10 remained closed but it was peaceful.
O.P Dhankhar, Abhimanion and Raj Kumar Saini Haryana Government leaders were giving poisonous statements for the last one and a half year. There were messages, videos on social networking sites to spread hate on caste lines. It was all alone in a conspiracy.
Murthal Episode:- There was a  violence on the night of 21st Feburary on Murthal NHI  12 trucks , many buses and cars were burnt and looted during arson. Commuters were present there up till 22 the Feburary. There were news of women molestation and rape. But after a very  brief period these got silenced.
The team visited Appolo I.N.School Mannat Haveli , Sukhdev Dhaba, Villages Hassanpur ,Kurahar, Murthal , petrol Pumps , and many shops way side hotels  and dhabas. The team met employes, owners,  press reporters, leaders, common people of many communities and castes. They were all seems under great pressure and coercion . Many employees of intelligence Agencies in civilian dress were forcing that there was no incident of Gang rapes. But some lower level employers and social activists told us that lumpon youth molested and raped the women in a very hateful way. The reports in the papers are only 1 % of the total brutality. They looted wine shops, Hotels, Cars and trucks of Punjab, H.P and J&K under targeted manner and burnt all to destroy the evidence of their brutality. Some marginalized families of Murthal and Hasanpura told that a common say in people that women were badly exploited. A women of village Kurhan went on speaking without asking any question: “Jat sons do not do such evils. Looting and abjure violence also done by Chuhra boys and Muslims coming from U.P. side , Looting a burnt were done by lower caste people just to defame Jats”.
The witnesses who earliest endorse the episodes of gang rapes and outraging modesty of women were now denying it due to loyal towards the villagism. They were clearly saying that we do not want to black list our village. “Who will come to marry our sons in our village.”
SHO Murthal was telephoned may times from his office. He told the team that only 14 FIRs registered against traffic Jams and obstruction on roads(we can not give you the copy of these FIRs.) NO rape case is registered or reported to us. It is all wrong and malicious. Saini people of Murthal told that people on Tractor trollies, Motor Cycles shouted slogans against them, Knocked their doors, a car was smashed , an employers of Dawat factory was looted of Rs. 1600 and motor cycle burnt ( team seen the burnt motor cycle).
Jat protests told that we protected Sukhdev Dhaba from those who abjure violence. Police and Army did nothing. They told 7-8 youth with deadly iron weapons were shouting slogans and were putting on fire road side vehicles. But they remained silence when asked about Motor cycle no. or video of said instance. The incident of rape may have happened on the might of 21st at Sukhdev Dhaba where NRIs stayed at night. This hotel is also related to Punjabi people.
Similarly the owner of Mannat Hotel Varinder Qaidian who was associates with Jats dares to save the more than 300 people. He gave them safe and free shelter to these people. He told that they do not want reservation on the corpse of humanity and brutality. Police and Army remained silent spectator. An army man was attacked with a sharp edge weapon and thereafter army gun down 4 young men.
On 20.2.2016 a  Jurrasic Park (associated with Punjabis) was attacked by a  crowd of 20000-25000 people. They looted and destroyed the park for two days and then burnt it completely. 15-20 young people on motor cycles were round on this road and they were looting passerby. Non Jat Dhabas were directed to prepare food for agitators as tax of their in regime. They demanded ransom for not destroying their buildings and properties . They separated the men and women on the Highway and looted them. Some Dhaba people told that they gave clothes to the passing passengers.
It is a common say in the area that women were badly exploited which were from Punjab, H.P and J& K. to suppress fair picture of the people the whole area decided to keep mum on the issue. Team enquired from press reporters which confirmed their reports and facts.
In strange to know that SIT made by the orders of H.C. did not investigate the matter seriously. They tried to hush up the matter. They did not try to contact owners of burnt vehicles but they were all out of sight on the next day.
Some women who were trapped there told that 1000 no. telephone and other digital ways to contact officials were jammed. This is also a matter of serious concern in the age of Digital India. The prestige of army is also on stake when it has taken charges without directions to abjure violence.
Rohtak Incidents:- On 17 Feburary 2016 some advocates were protesting in support of J.N.U. episode in Rohtak courts 150 people on the banner of 35 Non -Jat castes raising slogans of Jat Andolan Murdabad and asked to clear the Jam. There was a minor scuffle. In the evening D.S.P Amit Dahia and DSP Amit Bhatia entered into the hostels of Nekki Ram Jat College and M.D. University. They intentionally after  identified the Jat students and brutally torture them. This  seems as  it was done to instigate Jat students/youth. Then there was a rumor spread over in villages that some Jat students are killed and status of Sir Chottu Ram was broken. A strong youth force in hundered in tractor trollyes went to Saini School and tortured Saini students. Three students were killed in police firing. The crowd went berserks. They looted non Jast Shopes, 4 hospitals, 7 schools, showrooms, wine shops, Gun houses, Police stations, and jewelry shops & thereafter they burnt all these shops. They also looted Branded Cloth shops, Mobile shops, Car showrooms, Buckets for Asian Paint Factory, Micron, Vita Milk Plant and Toll Plazas in same manner. This all went from 20th February 11Am to the mid of 21st February.
Civil and police administration was silent spectator. Some army men unofficially told us that they were instructed written not to act in any way.
One I.G appealed to a violent crowd consisting women and children who were going aggressive but they cool down for some time. When mob is burning number of factories they reach to burn the Gas Plant contacting Ammonia Gas the people of all communities of nearby villages gathers to save and resist against the this mob. It put a good effect and they saved the city from Another episode like Nagasaki & Hiroshima in Rohtak.
Punjabi Saini and Non-Jat properties were looted and arson the same  after identified them violent crowed looted the show rooms of Hyundai and Honda. They drove into new and old cars get them accidental and threw some in to canals. The crowed burned the house of F.M of Haryana but did not touched the houses of Bhupinder Hooda and Abhey Chotala . IN Agro Mall a DSP forced the protests to noise rubbing (nose-diving
A woman was injured by sharp edge weapon in Sukhpura Mohalla by commuters. It is of the town here that some women were raped ,killed burnt alive and thrown in the canal. There is a student outfit namely Chattar Ekta Manch under the leadership of Neeraj and Kiran they help injured students in PGI, Rohtak and organized Solidarity Marches in the burning and dark age of conspiracies against humanity. All India Democratic Women Association also organizes peace marches in the city.
4. Guhana area Episodes:- A strong crowd of 1000 protests were resisted to enter the village by Dalit people and others living on the out skirts of village 5-6 young men  fired in the air to frighten the people and entered the village. They killed a Dalit Balmiki young man by lynching him. Some people brought this instance into the notice of SDM Mr. Dharminder but he said you talk about your own loss don’t need to discuss but happen with others. A Solidarity peace march of all the communities was organized by Jan Adhikar Manch under the presitious leadership of Dr. C.D. Sharma. Some women organizations also held marches in the town to protest against atrocities and Gang rapes with women in Murthal. There were targetted incidents loot, arson  properties of Non Jats & some Jat Shops were also looted.
5. In Jhajar, Bhiwani, Hissar and Kaithal and many other places planned destruction and looting of non jat Punjabi saini and Dalits were made.
Conclusions:-
Castism and feudalism is deep rooted in Haryana. It is used in politics from time to time is a socially backward state feudal culture and ideology is prevalent here. The Jats in Haryana is a dominate caste. They are also having Jat ego and fake pride. Jat population in dominate in bearucracy police and other Administrative hierarchy. Mainly jats remained C.M. of Haryana. Jats have 53.33% land hording. Jats are 68.77% commission against 28% school and college owners. 19.42% Aggarwal, 14.75% Khattri, 7.19% Brahmn are dominate. Dalits & OBC have a very small ratio in service and other sectors. They are largely uneducated. Yadavs, Sainis, Ahirs and Kamboj which are under OBC 27% Reservation have small land hoardings. In Haryana Agriculture is in a deep crisis due to world capital Model. There is a water crisis for agriculture due to development of NCR and usage increase rapidly for non agriculture purpose. Under ground water is also not safe for agricultural use.Haryana has no own canal irrigation system .Due to climatic change , weak monsoon season and white fly attack on crops farmers lost their crops and livelihood from the last 3 years. 10 districts of Haryana are badly affected by draughts. In History of Haryana farmers and labour suicides noticed in first time. For the last 3 years canal irrigated came down to 30 % due to loss of Bajra, cotton and Guara Crops. 15% Population had give land less in last 20 years. 80% have 2.5 acre land. There is no appropriate co-operative society system. Rural people are badly indebted.15 Lac job cards distributed under MNREGA but gave job to only 5 Lac. In 2013-14 ,118 Lac days, in 14-1 0.62 Lac days, 2015-16, 0.32 Lac days job was given under MNREGA. Population of Haryana is 3 crore, 4.5 Lac Government Jobs are vacant. In the origin of Haryana population was 1.5 crore and jobs, 1.68 Lac. In the last one & Half Year Government has given Govt. jobs to 500 and sacked 1500. Government works are done by out sourcing and contract system there are no regular jobs. Big land lords and Real Estate has grab agriculture land in the name of development. Delhi NCR has captured industry and capital market. Jat Reservation protest was mainly held in jat and congress dominate areas. It was largely supported by 70 Khaps. Mandal Commission was also strongly protested in these areas at that time. In the past Justice Gurnam Singh Commission has also recommended Jat Quota. In the last time of Hooda Govt also played vote bank card to give 10 % reservation to jats but Supreme Court scrapped it. BJP has proposed Jat reservation in its election manifesto. Some BJP ministers are giving statements in favour and against this Jat reservation. The Govt paid no attentition to Health, Education employment of common people. Total Govt machinery was oriented to apply BJP RSS communal and corporate agenda. This all created jat and non jat polarization. This was done only for vote politics which pushed the State in fire of castism. Due to corporate policies of Ruling classes, un employment and agrarian crisis rising rapidly in the State. 17000 trees were destroyed in Jat stir loot, arson, fire, murder, loot and gang rapes repeated 1947,1984 carnage. Haryana Govt is suppressing these incident of rape so that people of Punjab, H.P and J&K may not retaliate on these incidents. On the Basis of the above fact finding report we demand.
1.     Independent and Judicial enquiry by consisting 3 sitting S.C. Judges incidents after 19th February in Haryana should be done and guilty be punished.
2.     Gang rape, Burning of Schools and Hospitals is equivalent to  UN Convention against crimes and Crimes against Humanity. Responsible person should be punished accordingly.
3.     Suppression of the incidents of Gang rape by civil and police authorities should be tally investigated and culprits should be punished. All incidents happened in same pattern of 1984 Delhi riots targeted under deep conspiracy.
4.     Under Garments of Muthal Victim women should be medico-legal examined from M.D.U. Rohtak instead of Forensic State Labotary  Madhuban which under direct control of State Police.
5.     Why state machinery got paralyzed for 2-3 days and Communication stopped in the age of Digital India, Newspapers also forcefully stopped to publish especially in Rohtak.
6.     Why Administration divided on castism It should be roughly investigated and need to be cured.
7.     Responsible goon , political leaders, administration, police and army authorities should be booked.
8.     Due compensation to all the loss of property, life and employment should be given.
9.     We appeal to all the people to lesson this inter-caste, inter-religion and make the social connections to eradicate this menace from our society.
10.                         It also alarming SIT constituted by Hon’ble High Court is not working in true spirit but helping in destroying evidence. No owner of vehicles and properties which were burnt and looted approached although all the evidence removed from the place of occurrence. Women who suffered the stir called on 100 but all contacts shutdown intentionally, army also shut down contacts, this all happen on National Highway and nearby while army deployed this badly harm the credibility of Army the conspiracy need to investigated thoroughly so that the peace and respect of Armed forces should be regain.

Released by
Dr. Jagmohan Singh                                   Advocate Daljit Singh
General Secretary AFDR                          Convener DLA Punjab

9814001836                                              98554-01510, 9417245123

Thursday, March 10, 2016

ਜਦ ਕਦੇ ਵੀ ਮੈਂ ਹੌਸਲਾ ਹਾਰ ਬੈਠਾ, ਮੇਰੇ ਲਈ ਜ਼ਿੰਦਗੀ ਅਰਥਹੀਣ ਬੋਝ ਬਣ ਗਈ ’ :
ਬਲਰਾਜ ਸਾਹਨੀ ਨੇ 1972 ਵਿਚ ਜੇ.ਐਨ.ਯੂ ਦੇ ਵਿਦਿਆਰਥੀਆਂ ਨੂੰ ਕੀਤਾ ਸੀ ਸੰਬੋਧਿਤ
ਮੰਨੇ-ਪ੍ਰਮੰਨੇ ਅਦਾਕਾਰ ਦਾ ਜਵਾਹਰ ਲਾਲ ਯੂਨੀਵਰਸਿਟੀ ਦੇ 1972 ਦੇ ਡਿਗਰੀ-ਵੰਡ ਸਮਾਰੋਹ ਵਿਚ ਦਿਤਾ ਗਿਆ ਭਾਸ਼ਨ ਅੱਜ ਵੀ ਪ੍ਰਸੰਗਿਕ ਹੈ।
ਤਕਰੀਬਨ 20 ਸਾਲ ਪਹਿਲਾਂ ਕੱਲਕਤਾ ਫਿਲਮ ਪੱਤਰਕਾਰ ਸੰਘ ਨੇ ਫਿਲਮ ‘ਦੋ ਵਿਘਾ ਜ਼ਮੀਨ’ ਦੇ ਨਿਰਮਾਤਾ ਸਵਰਗਵਾਸੀ ਬਿਮਲ ਰਾਏ ਅਤੇ ਉਸਦੇ ਸਹਿਕਰਮੀਆਂ ਯਾਨਿ ਸਾਨੂੰ ਸਨਮਾਣਨ ਦਾ ਫ਼ੈਸਲਾ ਕੀਤਾ। ਇਹ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਸੀ। ਕਈ ਵਧੀਆ ਭਾਸ਼ਨ ਹੋਏ ਪਰ ਸਰੋਤੇ ਬਿਮਲ ਰਾਏ ਨੂੰ ਸੁਣਨ ਲਈ ਬੇਤਾਬ ਸਨ। ਅਸੀਂ ਫਰਸ਼ ਉੱਪਰ ਬੈਠੇ ਸਾਂ ਅਤੇ ਮੈਂ ਬਿਮਲ ਦਾਅ ਦੇ ਨਾਲ ਬੈਠਾ ਸੀ। ਮੈਂ ਦੇਖਿਆ ਕਿ ਜਿਵੇਂ-2 ਉਸ ਦੇ ਬੋਲਣ ਦੀ ਵਾਰੀ ਨਜ਼ਦੀਕ ਆ ਰਹੀ ਸੀ ਉਸ ਦੀ ਘਬਰਾਹਟ ਤੇ ਬੇਚੈਨੀ ਲਗਾਤਾਰ ਵੱਧ ਰਹੀ ਸੀ। ਜਦੋਂ ਉਸ ਦੀ ਵਾਰੀ ਆਈ,ਉਸ ਨੇ ਖੜ੍ਹਾ ਹੋ ਕੇ ਹੱਥ ਜੋੜ੍ਹੇ ਅਤੇ ਕਿਹਾ, “ ਮੈਂ ਜੋ ਵੀ ਕਹਿਣਾ ਹੁੰਦਾ ਹੈ,ਉਹ ਮੈਂ ਆਪਣੀਆਂ ਫਿਲਮਾਂ ਰਾਹੀਂ ਕਹਿ ਦਿੰਦਾ ਹਾਂ। ਮੈਂ ਉਸ ਤੋਂ ਇਲਾਵਾ ਹੋਰ ਕੁਝ ਨਹੀਂ ਕਹਿਣਾ” ਅਤੇ ਇੰਨਾਂ ਕਹਿ ਕੇ ਉਹ ਬੈਠ ਗਿਆ।
ਜੋ ਬਿਮਲ ਦਾ ਨੇ ਕੀਤਾ ਉਸ ਦਾ ਬਹੁਤ ਵੱਡਾ ਮਤਲਬ ਹੈ ਅਤੇ ਇਸ ਪਲ ਉਸ ਦੀ ਮਿਸਾਲ ਉੱਪਰ ਚੱਲਣ ਲਈ ਮੇਰਾ ਬਹੁਤ ਜੀਅ ਕਰ ਰਿਹਾ ਹੈ। ਮੇਰਾ ਅਜਿਹਾ ਨਾ ਕਰਨ ਦਾ ਇਕੋ-ਇਕ ਕਾਰਨ ਇਸ ਮਹਾਨ ਸੰਸਥਾ ਨਾਲ ਜੁੜ੍ਹੇ ਨਾਮ ਪ੍ਰਤੀ ਮੇਰਾ ਡੂੰਘਾ ਸਤਿਕਾਰ ਹੈ ਅਤੇ ਇਕ ਹੋਰ ਸ਼ਖਸ ਸ਼੍ਰੀ ਪੀ.ਸੀ.ਜੋਸ਼ੀ ਲਈ ਸਤਿਕਾਰ ਹੈ ਜੋ ਤੁਹਾਡੀ ਯੂਨੀਵਰਸਿਟੀ ਨਾਲ ਜੁੜ੍ਹੇ ਹੋਏ ਹਨ।ਮੇਰੀ ਜ਼ਿੰਦਗੀ ਦੇ ਕਈ ਬਹੁਮੁੱਲੇ ਪਲ ਉਨ੍ਹਾਂ ਦੀ ਦੇਣ ਹਨ ਅਤੇ ਇਹ ਕਰਜ਼ ਮੈਂ ਕਦੀ ਵੀ ਨਹੀਂ ਉਤਾਰ ਸਕਦਾ। ਇਸੇ ਲਈ ਜਦ ਮੈਂਨੂੰ ਇਸ ਸਮਾਰੋਹ ਨੂੰ ਸੰਬੋਧਨ ਕਰਨ ਲਈ ਸੱਦਾ-ਪੱਤਰ ਮਿਲਿਆ ਤਾਂ ਇਨਕਾਰ ਕਰਨਾ ਮੇਰੇ ਲਈ ਅਸੰਭਵ ਹੋ ਗਿਆ। ਜੇਕਰ ਤੁਸੀਂ ਮੈਨੂੰ ਆਪਣੇ ਬੂਹਿਆਂ ਅੱਗੇ ਝਾੜੂ ਮਾਰਨ ਲਈ ਬੁਲਾਇਆ ਹੁੰਦਾ ਤਾਂ ਵੀ ਮੈਨੂੰ ਇਤਨੀ ਹੀ ਖੁਸ਼ੀ ਤੇ ਮਾਣ ਮਹਿਸੂਸ ਹੋਣਾ ਸੀ।ਸ਼ਾਇਦ ਉਹ ਸੇਵਾ ਮੇਰੀ ਯੋਗਤਾ ਦੇ ਜ਼ਿਆਦਾ ਨਜ਼ਦੀਕ ਹੋਣੀ ਸੀ।
ਕ੍ਰਿਪਾ ਕਰਕੇ ਮੈਨੂੰ ਗਲਤ ਨਾ ਸਮਝਣਾ। ਮੈਂ ਸਨਿਮਰ ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਜੋ ਕੁਝ ਵੀ ਮੈਂ ਕਿਹਾ ਹੈ ਉਹ ਮੇਰੇ ਦਿਲ ਦੀ ਆਵਾਜ਼ ਹੈ ਅਤੇ ਅੱਗੇ ਵੀ ਮੈਂ ਜੋ ਕੁਝ ਕਹਾਂਗਾ ਉਹ ਮੇਰੇ ਦਿਲ ਚੋਂ ਹੀ ਨਿਕਲੇਗਾ ਅਤੇ ਅਜਿਹੇ ਮੌਕਿਆਂ ਦੀ ਪਰੰਪਰਾ ਤੇ ਭਾਵਨਾ ਮੁਤਾਬਕ ਹੀ ਨਿਕਲੇਗਾ, ਚਾਹੇ ਤੁਸੀਂ ਮੇਰੇ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ। ਸ਼ਾਇਦ ਤੁਸੀਂ ਜਾਣਦੇ ਹੋਵੋਂ ਕਿ 25 ਸਾਲ ਤੋਂ ਜ਼ਿਆਦਾ ਸਮੇਂ ਤੋਂ ਅਕਾਦਮਿਕ ਦੁਨੀਆ ਨਾਲ ਮੇਰਾ ਬਾ-ਵਾਸਤਾ ਨਹੀਂ ਹੈ। ਮੈਂ ਪਹਿਲਾਂ ਕਦੇ ਵੀ ਕਿਸੇ ਯੂਨੀਵਰਸਿਟੀ ਦੇ ਡਿਗਰੀ-ਵੰਡ ਸਮਾਗਮ ਨੂੰ ਸੰਬੋਧਨ ਨਹੀਂ ਕੀਤਾ।
ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਤੁਹਾਡੀ ਦੁਨੀਆ ਨਾਲੋਂ ਮੇਰੇ ਨਾਤੇ ਦਾ ਤੋੜ੍ਹ-ਵਿਛੋੜਾ ਮੇਰੀ ਆਪਣੀ ਮਰਜ਼ੀ ਅਨੁਸਾਰ ਨਹੀਂ ਸੀ ਹੋਇਆ। ਇਹ ਤੋੜ੍ਹ-ਵਿਛੋੜਾ ਸਾਡੇ ਮੁਲਕ ਵਿਚ ਫਿਲਮ ਨਿਰਮਾਣ ਦੀਆਂ ਵਿਸ਼ੇਸ਼ ਹਾਲਤਾਂ ਕਾਰਨ ਹੋਇਆ। ਸਾਡੀ ਫਿਲਮੀ ਸਨਅਤ ਦਾ ਛੋਟਾ ਸੰਸਾਰ ਜਾਂ ਤਾਂ ਕਿਸੇ ਐਕਟਰ ਨੂੰ ਇਤਨਾ ਘੱਟ ਕੰਮ ਮੁਹੱਈਆ ਕਰਵਾਉਂਦਾ ਹੈ ਕਿ ਉਹ ਬੇਕਾਰੀ ਕਾਰਨ ਬਦਹਵਾਸ ਹੋ ਜਾਂਦਾ ਹੈ ਅਤੇ ਜਾਂ ਫਿਰ ਇਤਨਾ ਕੰਮ ਦਿਤਾ ਜਾਂਦਾ ਹੈ ਕਿ ਉਹ ਜ਼ਿੰਦਗੀ ਦੀਆਂ ਬਾਕੀ ਧਾਰਾਵਾਂ ਤੋਂ ਬਿਲਕੁਲ ਕੱਟਿਆ ਜਾਂਦਾ ਹੈ। ਉਸਨੂੰ ਆਪਣੀ ਸਧਾਰਨ ਪ੍ਰਵਾਰਿਕ ਜ਼ਿੰਦਗੀ ਦੇ ਸੁੱਖਾਂ ਨੂੰ ਹੀ ਤਿਆਗਣਾ ਨਹੀਂ ਪੈਂਦਾ ਸਗੋਂ ਆਪਣੀਆਂ ਬੌਧਿਕ ਤੇ ਅਧਿਆਤਮਿਕ ਲੋੜ੍ਹਾਂ ਦੀ ਵੀ ਅਣਦੇਖੀ ਕਰਨੀ ਪੈਂਦੀ ਹੈ। ਪਿਛਲੇ 25 ਸਾਲਾਂ ਵਿਚ ਮੈਂ 125 ਤੋਂ ਜ਼ਿਆਦਾ ਫਿਲਮਾਂ ਵਿਚ ਕੰਮ ਕੀਤਾ ਹੈ। ਇਤਨੇ ਅਰਸੇ ਦੌਰਾਨ ਇਕ ਸਮਕਾਲੀ ਯੂਰਪੀਅਨ ਜਾਂ ਅਮਰੀਕਨ ਐਕਟਰ ਨੇ 30 ਜਾਂ 35 ਫਿਲਮਾਂ ਕਰੀਆਂ ਹੁੰਦੀਆਂ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੇਰੀ ਜ਼ਿੰਦਗੀ ਦਾ ਕਿੰਨਾ ਵੱਡਾ ਹਿੱਸਾ ਫਿਲਮਾਂ ਦੀਆਂ ਪਰਤਾਂ ਵਿਚ ਦੱਬ ਗਿਆ ਹੈ। ਬਹੁਤ ਸਾਰੀਆਂ ਕਿਤਾਬਾਂ ਜੋ ਮੈਂਨੂੰ ਪੜ੍ਹਣੀਆਂ ਚਾਹੀਦੀਆਂ ਸਨ, ਮੈਂ ਨਹੀਂ ਪੜ੍ਹ ਸਕਿਆ। ਬਹੁਤ ਸਾਰੇ ਮਹੱਤਵਪੂਰਨ ਵਾਕਿਆਤ ਜਿਨ੍ਹਾਂ ਦਾ ਮੈਂ ਹਿੱਸਾ ਬਣਨਾ ਸੀ, ਮੇਰੇ ਕੋਲ ਦੀ ਸਰਕ ਕੇ ਲੰਘ ਗਏ। ਕਈ ਵਾਰ ਮੈਂ ਬੁਰੀ ਤਰਾਂ ਪਿਛੇ ਰਹਿ ਗਿਆਂ ਮਹਿਸੂਸ ਕਰਦਾਂ ਹਾਂ। ਅਤੇ ਇਹ ਨਿਰਾਸ਼ਾ ਵੱਧਦੀ ਜਾਂਦੀ ਹੈ ਜਦ ਮੈਂ ਆਪਣੇ ਆਪ ਨੂੰ ਸਵਾਲ ਪੁੱਛਦਾ ਹਾਂ:ਇਹਨਾਂ 125 ਵਿਚੋਂ ਕਿੰਨੀਆਂ ਕੁ ਫਿਲਮਾਂ ਵਿਚ ਕੋਈ ਮਹੱਤਵਪੂਰਨ ਗੱਲ ਕੀਤੀ ਗਈ ਹੈ? ਕਿੰਨੀਆਂ ਕੁ ਯਾਦ ਰੱਖੇ ਜਾਣ ਲਈ ਦਾਅਵਾ ਪੇਸ਼ ਕਰ ਸਕਦੀਆਂ ਹਨ?ਸ਼ਾਇਦ ਬਹੁਤ ਥੋੜ੍ਹੀਆਂ। ਉਨ੍ਹਾਂ ਨੂੰ ਇਕੋ ਹੱਥ ਦੀਆਂ ਉਂਗਲਾਂ ਉੱਪਰ ਗਿਣਿਆ ਜਾ ਸਕਦਾ ਹੈ। ਅਤੇ ਉਹ ਵੀ ਜਾਂ ਤਾਂ ਪਹਿਲਾਂ ਹੀ ਭੁਲਾਈਆਂ ਜਾ ਚੁਕੀਆਂ ਹਨ ਅਤੇ ਜਾਂ ਫਿਰ ਜਲਦੀ ਹੀ ਭੁਲਾ ਦਿਤੀਆਂ ਜਾਣਗੀਆਂ।
ਇਸੇ ਲਈ ਮੈਂ ਕਿਹਾ ਸੀ ਕਿ ਮੈਂ ਸਨਿਮਰ ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ। ਮੈਂ ਤੁਹਾਨੂੰ ਸੁਚੇਤ ਇਸ ਲਈ ਕਰ ਰਿਹਾ ਹਾਂ ਤਾਂ ਕਿ ਮੇਰੇ ਵਲੋਂ ਤੁਹਾਨੂੰ ਨਿਰਾਸ਼ ਕਰਨ ਦੀ ਸੂਰਤ ਵਿਚ ,ਤੁਸੀਂ ਮੈਂਨੂੰ ਮਾਫ਼ ਕਰ ਦੇਵੋਂ। ਬਿਮਲ ਰਾਏ ਠੀਕ ਸੀ। ਇਕ ਕਲਾਕਾਰ ਦਾ ਕਾਰਜ-ਖੇਤਰ ਉਸ ਦਾ ਕੰਮ ਹੁੰਦਾ ਹੈ। ਹੁਣ ਕਿਉਂਕਿ ਮੈਨੂੰ ਬੋਲਣਾ ਹੀ ਪੈਣਾ ਹੈ,ਤਾਂ ਆਪਣੇ ਖੁਦ ਦੇ ਤਜ਼ਰਬੇ ਦੌਰਾਨ ਮੈਂ ਜੋ ਦੇਖਿਆ ਤੇ ਮਹਿਸੂਸ ਕੀਤਾ ਹੈ ਅਤੇ ਉਸ ਬਾਰੇ ਦੱਸਣਾ ਚਾਹੁੰਦਾ ਹਾਂ, ਮੈਨੂੰ ਉਥੋਂ ਤੱਕ ਹੀ ਮਹਿਦੂਦ ਰਹਿਣਾ ਚਾਹੀਦਾ ਹੈ। ਉਸ ਤੋਂ ਬਾਹਰ ਜਾਣਾ ਦਿਖਾਵਾ ਤੇ ਬੇਵਕੂਫੀ ਹੋਵੇਗੀ।
ਇਕ ਆਜ਼ਾਦ ਮਨੁੱਖ
ਮੈਂ ਤੁਹਾਨੂੰ ਮੇਰੇ ਕਾਲਜ ਸਮੇਂ ਦਾ ਇਕ ਵਾਕਿਆਤ ਦੱਸਣਾ ਚਾਹਾਂਗਾ ਜਿਸ ਨੂੰ ਮੈਂ ਕਦੇ ਵੀ ਭੁਲਾ ਨਹੀਂ ਸਕਿਆ। ਇਸ ਨੇ ਮੇਰੇ ਮਨ ਉੱਪਰ ਪੱਕੀ ਛਾਪ ਬਣਾ ਰੱਖੀ ਹੈ।
ਮੈਂ ਗਰਮੀਆਂ ਦੀਆਂ ਛੁਟੀਆਂ ਮਨਾਉਣ ਲਈ ਆਪਣੇ ਪਰਿਵਾਰ ਨਾਲ ਬੱਸ ਰਾਹੀਂ ਰਾਵਲਪਿੰਡੀ ਤੋਂ ਕਸ਼ਮੀਰ ਨੂੰ ਜਾ ਰਿਹਾ ਸੀ। ਅੱਧ-ਵਾਟੇ ਹੀ ਸਾਨੂੰ ਰੁਕਣਾ ਪਿਆ ਕਿਉਂਕਿ ਪਿਛਲੀ ਰਾਤ ਹੋਈ ਬਾਰਸ਼ ਕਾਰਨ ਸੜਕ ਦਾ ਇਕ ਵੱਡਾ ਹਿੱਸਾ ਭੂ-ਖਿਸਕਣ ਕਾਰਨ ਰੁੜ੍ਹ ਗਿਆ ਸੀ। ਭੂ-ਖਿਸਕਣ ਵਾਲੀ ਜਗਾਹ ਦੋਨੋਂ ਤਰਫ਼ ਬੱਸਾਂ ਤੇ ਕਾਰਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ ਵਿਚ ਅਸੀਂ ਵੀ ਸ਼ਾਮਲ ਹੋ ਗਏ। ਬੇਚੈਨੀ ਨਾਲ ਅਸੀਂ ਸੜਕ ਦੇ ਸਾਫ਼ ਹੋਣ ਦਾ ਇੰਤਜ਼ਾਰ ਕਰਨ ਲੱਗੇ। ਲੋਕ ਨਿਰਮਾਣ ਮਹਿਕਮੇ ਦੇ ਲੋਕਾਂ ਲਈ ਵੀ ਇਹ ਬਹੁਤ ਮੁਸ਼ਕਲ ਕੰਮ ਸੀ ਅਤੇ ਉਨ੍ਹਾਂ ਨੂੰ ਚਟਾਨਾਂ ਨੂੰ ਕੱਟ ਦੇ ਰਸਤਾ ਬਣਾਉਣ ਵਿਚ ਕਈ ਦਿਨ ਲੱਗ ਗਏ। ਇਸ ਸਾਰੇ ਸਮੇਂ ਦੌਰਾਨ ਵਾਹਨਾਂ ਦੇ ਡਰਾਇਵਰਾਂ ਤੇ ਮੁਸਾਫਿਰਾਂ ਨੇ ਆਪਣੀ ਬੇਸਬਰੀ ਤੇ ਲਗਾਤਾਰ ਦੇ ਮੁਜ਼ਾਹਰਿਆਂ ਨਾਲ ਦੁਰਗਮ ਹਾਲਾਤ ਨੂੰ ਹੋਰ ਵੀ ਮੁਸ਼ਕਲ ਬਣਾ ਦਿਤਾ। ਨੇੜਲੇ ਪਿੰਡਾਂ ਦੇ ਵਸਨੀਕ ਵੀ ਸ਼ਹਿਰੀਆਂ ਦੇ ਹੁੱਲੜਬਾਜ਼ ਵਤੀਰੇ ਤੋਂ ਅਵਾਜ਼ਾਰ ਹੋ ਗਏ।
ਇਕ ਸਵੇਰ ਓਵਰਸੀਅਰ ਨੇ ਸੜਕ ਦੇ ਸਾਫ਼ ਹੋਣ ਦਾ ਐਲਾਨ ਕਰ ਦਿਤਾ। ਡਰਾਇਵਰਾਂ ਨੂੰ ਚਲਣ ਲਈ ਹਰੀ ਝੰਡੀ ਦਿਖਾ ਦਿਤੀ ਗਈ। ਪਰ ਅਸੀਂ ਅਜ਼ੀਬ ਨਜ਼ਾਰਾ ਦੇਖਿਆ। ਕੋਈ ਵੀ ਡਰਾਇਵਰ ਪਹਿਲਾਂ ਸੜਕ ਪਾਰ ਕਰਨ ਲਈ ਤਿਆਰ ਨਹੀਂ ਸੀ। ਉਹ ਬਸ ਰੁਕੇ ਹੋਏ ਸਨ ਅਤੇ ਦੋਨੋਂ ਤਰਫ਼ਾਂ ਤੋਂ ਇਕ–ਦੂਜੇ ਵੱਲ ਦੇਖ ਰਹੇ ਸਨ। ਕੋਈ ਸ਼ੱਕ ਨਹੀਂ ਸੀ ਕਿ ਸੜਕ ਡੰਗ-ਟਪਾਊ ਅਤੇ ਖਤਰਨਾਕ ਵੀ ਸੀ। ਇਕ ਤਰਫ਼ ਪਹਾੜ ਅਤੇ ਦੂਜੀ ਤਰਫ਼ ਡੂੰਘੀ ਖਾਈ ਤੇ ਹੇਠ ਦਰਿਆ ਬਹਿ ਰਿਹਾ ਸੀ। ਦੋਨੋਂ ਤਰਫ਼ ਹੀ ਬਹੁਤ ਡਰਾਵਣਾ ਦ੍ਰਿਸ਼ ਸੀ। ਓਵਰਸੀਅਰ ਨੇ ਸੜਕ ਦਾ ਬਹੁਤ ਚੰਗੀ ਤਰਾਂ ਨਿਰੀਖਣ ਕੀਤਾ ਸੀ ਅਤੇ ਪੂਰੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਹੀ ਇਸ ਨੂੰ ਖੋਲਿਆ ਸੀ। ਕੋਈ ਵੀ ਉਸ ਦੇ ਵਿਵੇਕ ਉੱਪਰ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਸੀ ਹਾਲਾਂ ਕਿ ਇਹੀ ਲੋਕ ਇਕ ਦਿਨ ਪਹਿਲਾਂ ਤੱਕ ਉਸ ਅਤੇ ਉਸ ਦੇ ਮਹਿਕਮੇ ਉੱਪਰ ਆਲਸੀਪਣੇ ਅਤੇ ਨਾ-ਅਹਿਲੀਅਤ ਦੇ ਦੋਸ਼ ਲਗਾ ਰਹੇ ਸਨ। ਇਸ ਗੂੰਗੀ ਚੁੱਪ ਵਿਚ ਅੱਧਾ ਘੰਟਾ ਬੀਤ ਗਿਆ। ਕੋਈ ਜਣਾ ਵੀ ਨਾ ਹਿਲਿਆ। ਅਚਾਨਕ ਹਰੇ ਰੰਗ ਦੀ ਇਕ ਛੋਟੀ ਸਪੋਰਟਸ ਕਾਰ ਆਉਂਦੀ ਦਿਸੀ। ਇਸ ਕਾਰ ਦਾ ਇਕੱਲਾ ਸਵਾਰ ਇਕ ਅੰਗਰੇਜ਼ ਸ਼ਖਸ ਇਸ ਨੂੰ ਚਲਾ ਰਿਹਾ ਸੀ। ਉਹ ਇੰਨੀ ਸਾਰੀ ਭੀੜ੍ਹ ਤੇ ਇੰਨੇ ਸਾਰੇ ਖੜ੍ਹੇ ਵਾਹਨਾਂ ਨੂੰ ਦੇਖ ਕੇ ਥੋੜ੍ਹਾ ਹੈਰਾਨ ਹੋਇਆ। ਸੁੰਦਰ ਜੈਕਟ ਤੇ ਪਤਲੂਨ ਪਹਿਨੇ, ਮੈਂ ਅਲੱਗ ਹੀ ਨਜ਼ਰੀਂ ਪੈਂਦਾ ਸੀ। “ ਕੀ ਹੋਇਆ?” ਉਸ ਨੇ ਮੈਨੂੰ ਪੁਛਿਆ।
ਮੈਂ ਉਸ ਨੂੰ ਸਾਰੀ ਕਹਾਣੀ ਸੁਣਾ ਦਿਤੀ। ਉਹ ਜ਼ੋਰ ਦੀ ਹੱਸਿਆ, ਹਾਰਨ ਵਜਾਇਆ ਅਤੇ ਬਿਨਾਂ ਕਿਸੇ ਝਿਜਕ ਤੋਂ ਸੜਕ ਦੇ ਖਤਰਨਾਕ ਹਿੱਸੇ ਨੂੰ ਪਾਰ ਕਰਦਾ ਹੋਇਆ ਸਿੱਧਾ ਨਿਕਲ ਗਿਆ।
ਅਤੇ ਹੁਣ ਪੈਂਡੂਲਮ ਦੂਸਰੀ ਤਰਫ਼ ਘੁੰਮ ਗਿਆ। ਹਰ ਇਕ ਸੜਕ ਪਾਰ ਕਰਨ ਲਈ ਇਤਨਾ ਕਾਹਲਾ ਸੀ ਕਿ ਉਹ ਇਕ ਦੂਜੇ ਵਿਚ ਫਸ ਗਏ ਅਤੇ ਕੁਝ ਚਿਰ ਲਈ ਇਕ ਨਵਾਂ ਘੜਮੱਸ ਪੈਦਾ ਹੋ ਗਿਆ। ਸੈਂਕੜੇ ਇੰਜਨਾਂ ਤੇ ਹਾਰਨਾਂ ਦੀ ਆਵਾਜ਼ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋ ਗਈ।
ਉਸ ਦਿਨ ਮੈਂ ਇਕ ਆਜ਼ਾਦ ਮੁਲਕ ਅਤੇ ਇਕ ਗੁਲਾਮ ਮੁਲਕ ਵਿਚ ਪਲ ਕੇ ਪ੍ਰਵਾਨ ਚੜ੍ਹੇ ਇਨਸਾਨਾਂ ਦੇ ਵਿਹਾਰਾਂ ਵਿਚ ਅੰਤਰ ਨੂੰ ਆਪਣੀ ਅੱਖੀਂ ਦੇਖਿਆ। ਇਕ ਆਜ਼ਾਦ ਵਿਅੱਕਤੀ ਆਪਣੇ ਤੌਰ ’ਤੇ ਸੋਚਣ, ਨਿਰਨਾ ਕਰਨ ਅਤੇ ਅਮਲ ਕਰਨ ਦੀ ਸਮੱਰਥਾ ਰਖਦਾ ਹੈ। ਪਰ ਇਕ ਗੁਲਾਮ ਵਿਅਕਤੀ ਇਹ ਸਮੱਰਥਾ ਗੁਆ ਬੈਠਦਾ ਹੈ। ਉਹ ਆਪਣੀ ਸੋਚਣੀ ਦੂਸਰਿਆਂ ਤੋਂ ਉਧਾਰ ਲੈਂਦਾ ਹੈ, ਨਿਰਨੇ ਕਰਨ ਵਿਚ ਹਿਚਕਿਚਾਉਂਦਾ ਰਹਿੰਦਾ ਹੈ ਅਤੇ ਅਕਸਰ ਪਹਿਲਾਂ ਗਾਹੇ ਹੋਏ ਰਾਹਾਂ ਉੱਪਰ ਹੀ ਚਲਦਾ ਹੈ।
ਇਸ ਘਟਨਾ ਤੋਂ ਮੈਂ ਇਕ ਸਬਕ ਸਿਖਿਆ ਜੋ ਮੇਰੇ ਲਈ ਬਹੁਤ ਮੁਲਵਾਨ ਰਿਹਾ ਹੈ। ਮੈਂ ਇਸ ਨੂੰ ਆਪਣੀ ਜ਼ਿੰਦਗੀ ਦਾ ਮਾਪਦੰਡ ਬਣਾ ਲਿਆ। ਆਪਣੀ ਜ਼ਿੰਦਗੀ ਦੇ ਪੰਧ ਦੌਰਾਨ ਜਦ ਕਦੇ ਵੀ ਮੈਂ ਆਪਣੇ ਅਹਿਮ ਫੈਸਲੇ ਖੁਦ ਲੈਣ ਦਾ ਕਾਬਲ ਹੋਇਆਂ ਹਾਂ, ਮੈਂ ਖੁਸ਼ੀ ਮਹਿਸੂਸ ਕੀਤੀ ਹੈ। ਮੇਰੇ ਚਿਹਰੇ ਉੱਪਰ ਆਜ਼ਾਦੀ ਦੀ ਹਵਾ ਰੁਮਕੀ ਹੈ। ਮੈਂ ਆਪਣੇ ਆਪ ਨੂੰ ਆਜ਼ਾਦ ਮਨੁੱਖ ਕਿਆਸ ਕੀਤਾ ਹੈ। ਮੇਰੀ ਰੂਹ ਨੇ ਉੱਚੀ ਉਡਾਰੀ ਲਾਈ ਹੈ ਅਤੇ ਮੈਂ ਆਪਣੀ ਜ਼ਿੰਦਗੀ ਨੂੰ ਮਾਣਿਆ ਹੈ ਕਿਉਂਕਿ ਮੈਨੂੰ ਮਹਿਸੂਸ ਹੋਇਆ ਹੈ ਕਿ ਜ਼ਿੰਦਗੀ ਦਾ ਕੋਈ ਅਰਥ ਹੈ।
ਪਰ ਸੱਚ ਨਾਲ, ਅਜਿਹੇ ਮੌਕੇ ਬਹੁਤ ਘੱਟ ਆਏ ਹਨ। ਅਹਿਮ ਮੌਕਿਆਂ ’ਤੇ ਅਕਸਰ ਮੈਂ ਆਪਣਾ ਹੌਸਲਾ ਹਾਰ ਬੈਠਾ ਅਤੇ ਦੂਸਰੇ ਲੋਕਾਂ ਦੀ ਸਿਆਣਪ ਦਾ ਆਸਰਾ ਲਿਆ। ਮੈਂ ਆਸਾਨ ਰਾਹ ਦੀ ਚੋਣ ਕੀਤੀ। ਮੈਂ ਉਹੀ ਫੈਸਲੇ ਲਏ ਜਿਨ੍ਹਾਂ ਦੀ ਤਵੱਕੋ ਮੈਂਥੋਂ ਮੇਰਾ ਪਰਿਵਾਰ, ਮੇਰੀ ਬੁਰਜ਼ੁਆ ਜਮਾਤ ਅਤੇ ਉਨ੍ਹਾਂ ਵਲੋਂ ਮਾਨਤਾ ਪ੍ਰਾਪਤ ਕਦਰਾਂ-ਕੀਮਤਾਂ ਦੁਆਰਾ ਕੀਤੀ ਜਾਂਦੀ ਸੀ। ਮੈਂ ਸੋਚਦਾ ਇਕ ਤਰ੍ਹਾਂ ਸਾਂ ਪਰ ਅਮਲ ਕਿਸੇ ਹੋਰ ਤਰ੍ਹਾਂ ਕਰਦਾ ਸਾਂ। ਇਸੇ ਕਾਰਨ ਬਾਅਦ ਵਿਚ ਮੈਂਨੂੰ ਆਪਣੇ ਤੋਂ ਘਿਣ ਆਉਂਦੀ ਸੀ। ਕੁਝ ਫੈਸਲੇ ਮਨੁੱਖੀ ਖੁਸ਼ੀ ਦੇ ਪੱਖ ਤੋਂ ਵੀ ਤਬਾਹਕੁੰਨ ਸਾਬਤ ਹੋਏ। ਜਦ ਕਦੇ ਵੀ ਮੈਂ ਹੌਸਲਾ ਹਾਰਿਆ,ਜ਼ਿੰਦਗੀ ਮੇਰੇ ਲਈ ਅਰਥਹੀਣ ਬੋਝ ਬਣ ਗਈ।
ਮੈਂ ਤੁਹਾਨੂੰ ਇਕ ਅੰਗਰੇਜ਼ ਸ਼ਖਸ ਬਾਰੇ ਦੱਸਿਆ। ਮੇਰੇ ਖਿਆਲ ’ਚ ਇਹ ਕਹਾਣੀ ਹੀ ਆਪਣੇ ਆਪ ਵਿਚ ਮੇਰੇ ਵਲੋਂ ਉਸ ਸਮੇਂ ਮਹਿਸੂਸ ਕੀਤੀ ਗਈ ਹੀਣ ਭਾਵਨਾ ਦੀ ਤਰਜ਼ਮਾਨੀ ਕਰਦੀ ਹੈ। ਮੈਂ ਤੁਹਾਨੂੰ ਸਰਦਾਰ ਭਗਤ ਸਿੰਘ ਦੀ ਮਿਸਾਲ ਵੀ ਦੇ ਸਕਦਾ ਸੀ ਜਿਨ੍ਹਾਂ ਨੇ ਉਸੇ ਸਾਲ ਫਾਂਸੀ ਦਾ ਰੱਸਾ ਚੁੰਮਿਆ ਸੀ। ਮੈਂ ਤੁਹਾਨੂੰ ਮਹਾਤਮਾ ਗਾਂਧੀ ਦੀ ਉਦਾਹਰਣ ਵੀ ਦੇ ਸਕਦਾ ਸੀ ਜਿਨ੍ਹਾਂ ਵਿਚ ਆਪਣੇ ਫੈਸਲੈ ਆਪ ਲੈਣ ਦਾ ਹੌਸਲਾ ਹਮੇਸ਼ਾ ਕਾਇਮ ਰਿਹਾ। ਮੈਂਨੂੰ ਯਾਦ ਹੈ ਕਿ ਕਿਵੇਂ ਮੇਰੇ ਕਾਲਜ ਦੇ ਪ੍ਰੋਫੈਸਰ ਅਤੇ ਮੇਰੇ ਕਸਬੇ ਦੇ ਸਿਆਣੇ ਇਜ਼ਤਦਾਰ ਲੋਕ ਮਹਾਤਮਾ ਗਾਂਧੀ ਦੀ ਬੇਵਕੂਫੀ ਉਪਰ ਸਿਰ ਫੇਰਦੇ ਸਨ ਜੋ ਇਹ ਸੋਚਦਾ ਸੀ ਕਿ ਆਪਣੇ ਸਚਾਈ ਤੇ ਅਹਿੰਸਾ ਦੇ ਸ਼ੇਖ-ਚਿਲੀ ਸਿਧਾਤਾਂ ਦੇ ਸਹਾਰੇ ਉਹ ਦੁਨੀਆ ਦੇ ਸਭ ਤੋਂ ਤਾਕਤਵਰ ਸਾਮਰਾਜ ਨੂੰ ਹਰਾ ਦੇਵੇਗਾ। ਮੈਂਨੂੰ ਲੱਗਦਾ ਹੈ ਕਿ ਮੇਰੇ ਸ਼ਹਿਰ ਦੇ ਇਕ ਪ੍ਰਤੀਸ਼ਤ ਤੋਂ ਵੀ ਘੱਟ ਲੋਕ ਇਹ ਸੋਚਦੇ ਸਨ ਕਿ ਉਹ ਆਪਣੀ ਜ਼ਿੰਦਗੀ ਵਿਚ ਭਾਰਤ ਨੂੰ ਆਜ਼ਾਦ ਮੁਲਕ ਦੇ ਤੌਰ ‘ਤੇ ਦੇਖ ਸਕਣਗੇ। ਪਰ ਮਹਾਤਮਾ ਗਾਂਧੀ ਨੂੰ ਆਪਣੇ ਆਪ ’ਤੇ, ਆਪਣੇ ਦੇਸ਼ ਅਤੇ ਆਪਣੇ ਲੋਕਾਂ ਉੱਪਰ ਭਰੋਸਾ ਸੀ। ਤੁਹਾਡੇ ਵਿਚੋਂ ਕੁਝ ਲੋਕਾਂ ਨੇ ਨੰਦ ਲਾਲ ਬੋਸ ਦੁਆਰਾ ਬਣਾਇਆ ਹੋਇਆ ਮਹਾਤਮਾ ਗਾਂਧੀ ਦਾ ਚਿਤਰ ਦੇਖਿਆ ਹੋਵੇਗਾ। ਇਹ ਉਸ ਆਦਮੀ ਦਾ ਚਿਤਰ ਹੈ ਜਿਸ ਵਿਚ ਆਪਣੇ ਆਪ ਲਈ ਸੋਚਣ ਤੇ ਅਮਲ ਕਰਨ ਦਾ ਹੌਸਲਾ ਹੈ।
ਆਪਣੇ ਕਾਲਜ ਦੇ ਸਮੇਂ ਦੌਰਾਨ ਮੈਂ ਭਗਤ ਸਿੰਘ ਜਾਂ ਮਹਾਤਮਾ ਗਾਂਧੀ ਤੋਂ ਪ੍ਰਭਾਵਿਤ ਨਹੀਂ ਸਾਂ। ਮੈਂ ਪੰਜਾਬ ਦੀ ਬਹੁਤ ਹੀ ਸ਼ਾਨਦਾਰ ਵਿਦਿਅਕ ਸੰਸਥਾ ਗੌਰਮਿੰਟ ਕਾਲਜ ਲਾਹੌਰ ਤੋਂ ਆਪਣੀ ਐਮ.ਏ ਇੰਗਲਿਸ਼ ਲਿਟਰੇਚਰ ਦੀ ਪੜ੍ਹਾਈ ਕਰ ਰਿਹਾ ਸੀ। ਇਸ ਸੰਸਥਾ ਵਿਚ ਸਿਰਫ਼ ਬਹੁਤ ਹੁਸ਼ਿਆਰ ਵਿਦਿਆਰਥੀਆਂ ਨੂੰ ਹੀ ਦਾਖਲਾ ਮਿਲਦਾ ਸੀ। ਆਜ਼ਾਦੀ ਤੋਂ ਬਾਅਦ ਮੇਰੇ ਨਾਲ ਪੜ੍ਹਣ ਵਾਲੇ ਵਿਦਿਆਰਥੀਆਂ ਨੇ ਭਾਰਤ ਤੇ ਪਾਕਸਿਤਾਨ ਵਿਚ ਸਮਾਜ ਤੇ ਸਰਕਾਰ ਦੋਨੋਂ ਜਗਾਹ ਬਹੁਤ ਉੱਚ ਪਦਵੀਆਂ ਹਾਸਲ ਕੀਤੀਆਂ ਹਨ । ਪਰ ਇਸ ਕਾਲਜ ਵਿਚ ਦਾਖਲਾ ਲੈਣ ਲਈ ਸਾਨੂੰ ਇਕ ਲਿਖਤੀ ਅਹਿਦਨਾਮਾ ਦੇਣਾ ਪਿਆ ਕਿ ਅਸੀਂ ਕਿਸੇ ਸਿਆਸੀ ਲਹਿਰ ਵਿਚ ਜਿਸ ਦਾ ਉਸੇ ਸਮੇਂ ਮਤਲਬ ਸੀ ਆਜ਼ਾਦੀ ਦੀ ਲਹਿਰ,ਵਿਚ ਕੋਈ ਦਿਲਚਸਪੀ ਨਹੀਂ ਲਵਾਂਗੇ।
ਇਸ ਸਾਲ ਅਸੀਂ ਆਪਣੀ ਆਜ਼ਾਦੀ ਦੀ 25ਵੀਂ ਸਾਲ-ਗ੍ਰਹਿ ਮਨਾ ਰਹੇ ਹਾਂ। ਪਰ ਕੀ ਇਮਾਨਦਾਰੀ ਨਾਲ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਣੀ ਗੁਲਾਮ ਜ਼ਹਿਨੀਅਤ,ਆਪਣੀ ਹੀਣ-ਭਾਵਨਾ,ਤੋਂ ਛੁਟਕਾਰਾ ਪਾ ਲਿਆ ਹੈ?
ਕੀ ਅਸੀਂ ਦਾਅਵਾ ਕਰ ਸਕਦੇ ਹਾਂ ਕਿ ਵਿਅਕਤੀਗੱਤ, ਸਮਾਜਿਕ ਜਾਂ ਸੰਸਥਾਪਿਕ ਪੱਧਰ ’ਤੇ ਸਾਡੀ ਸੋਚ,ਸਾਡੇ ਨਿਰਨੇ ਜਾਂ ਇਥੋਂ ਤੱਕ ਕਿ ਸਾਡੇ ਅਮਲ,ਸਾਡੇ ਆਪਣੇ ਹਨ,ਉਧਾਰੇ ਲਏ ਹੋਏ ਨਹੀਂ ? ਕੀ ਅਸੀਂ ਅਧਿਆਤਮਿਕ ਵਿਵੇਕ ਅਨੁਸਾਰ ਸੱਚਮੁਚ ਆਜ਼ਾਦ ਹਾਂ?ਕੀ ਅਸੀਂ ਆਪਣੇ ਆਪ ਸੋਚਣ ਤੇ ਅਮਲ ਕਰਨ ਦਾ ਹੌਸਲਾ ਕਰ ਸਕਦੇ ਹਾਂ ਜਾਂ ਫਿਰ ਅਸੀਂ ਇਸ ਦਾ ਸਿਰਫ਼ ਦਿਖਾਵਾ ਕਰਦੇ ਹਾਂ-ਆਪਣੀ ਆਜ਼ਾਦੀ ਦਾ ਮਹਿਜ਼ ਉੱਪਰੀ ਦਿਖਾਵਾ?
ਫਿਲਮ ਸਨਅਤ
ਮੈਂ ਤੁਹਾਡਾ ਧਿਆਨ ਫਿਲਮ ਸਨਅਤ ਦੀ ਤਰਫ਼ ਦਿਵਾਉਣਾ ਚਾਹਾਂਗਾ ਜਿਸ ਨਾਲ ਮੈਂ ਸਬੰਧਿਤ ਹਾਂ। ਮੈਂਨੂੰ ਪਤਾ ਹੈ ਕਿ ਸਾਡੀਆਂ ਬਹੁਤ ਸਾਰੀਆਂ ਫਿਲਮਾਂ ਅਜਿਹੀਆਂ ਹਨ ਜਿਨ੍ਹਾਂ ਦਾ ਨਾਮ ਲੈਂਦੇ ਹੀ ਤੁਸੀਂ ਹੱਸ ਪਵੋਗੇ। ਪੜ੍ਹੇ ਲਿਖੇ ਬੁਧੀਜੀਵੀ ਲੋਕਾਂ ਦੀ ਨਜ਼ਰ ਵਿਚ ਹਿੰਦੀ ਫਿਲਮਾਂ ਤਮਾਸ਼ੇ ਤੋਂ ਵੱਧ ਕੁਝ ਨਹੀਂ। ਉਨ੍ਹਾਂ ਦੀਆਂ ਕਹਾਣੀਆਂ ਬਚਕਾਨਾ,ਗ਼ੈਰ-ਹਕੀਕੀ ਤੇ ਤਰਕਹੀਣ ਹਨ। ਪਰ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਨੁਕਸ ਹੈ ਉਨ੍ਹਾਂ ਦੇ ਕਥਾਨਕ, ਤਕਨੀਕ, ਗਾਣੇ ਅਤੇ ਨਾਚ ਆਦਿ ਲਈ ਪੱਛਮ ਦੀਆਂ ਫਿਲਮਾਂ ਦੀ ਹੂ--ਹੂ, ਬੇਅਕਲੀ ਅਤੇ ਬੇਸ਼ਰਮੀ ਨਾਲ ਕੀਤੀ ਗਈ ਨਕਲ। ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਤੁਸੀਂ ਨੌਜਵਾਨ ਲੋਕ ਸਾਡੇ ਉੱਪਰ ਹੱਸਦੇ ਹੋ ਭਾਵੇਂ ਕਿ ਤੁਹਾਡੇ ਚੋਂ ਵੀ ਕੁਝ ਖੁਦ ਫਿਲਮ ਸਟਾਰ ਬਣਨ ਦੇ ਸੁਪਨੇ ਲੈਂਦੇ ਹੋਣਗੇ।
ਮੇਰੇ ਲਈ ਹਿੰਦੀ ਫਿਲਮਾਂ ’ਤੇ ਹੱਸਣਾ ਆਸਾਨ ਨਹੀਂ ਹੈ। ਮੈਂ ਆਪਣੀ ਰੋਟੀ-ਰੋਜ਼ੀ ਉਨ੍ਹਾਂ ਤੋਂ ਕਮਾਉਂਦਾ ਹਾਂ। ਉਨ੍ਹਾਂ ਕਾਰਨ ਮੈਨੂੰ ਢੇਰ ਸਾਰੀ ਪ੍ਰਸਿਧੀ ਤੇ ਦੌਲਤ ਮਿਲੀ ਹੈ। ਘੱਟੋ-ਘੱਟ ਕੁਝ ਹੱਦ ਤੱਕ ਮੈਂ ਹਿੰਦੀ ਫਿਲਮਾਂ ਦਾ ਉਸ ਉੱਚ ਸਤਿਕਾਰ ਲਈ ਦੇਣਦਾਰ ਹਾਂ ਜੋ ਅੱਜ ਤੁਸੀਂ ਮੈਨੂੰ ਬਖ਼ਸਿਆ ਹੈ।
ਜਦੋਂ ਮੈਂ ਤੁਹਾਡੀ ਤਰ੍ਹਾਂ ਵਿਦਿਆਰਥੀ ਸੀ ਤਾਂ ਅੰਗਰੇਜ਼ ਤੇ ਗ਼ੈਰ-ਅੰਗਰੇਜ਼,ਦੋਵੇਂ ਤਰ੍ਹਾਂ ਦੇ ਸਾਡੇ ਅਧਿਆਪਕਾਂ ਨੇ ਸਾਨੂੰ ਇਹ ਮਨਵਾਉਣ ਦੀ ਕੋਸ਼ਿਸ਼ ਕੀਤੀ ਕਿ ਸੂਖਮ ਕਲਾਵਾਂ ਸਿਰਫ਼ ਗੋਰੇ ਲੋਕਾਂ ਦਾ ਪਰਮ-ਅਧਿਕਾਰ ਸਨ। ਮਹਾਨ ਫਿਲਮਾਂ,ਮਹਾਨ ਡਰਾਮਾ, ਉੱਚ-ਪਾਏ ਦੀ ਅਦਾਕਾਰੀ ਅਤੇ ਮਹਾਨ ਚਿਤਰਕਾਰੀ ਆਦਿ ਸਿਰਫ਼ ਯੂਰਪ ਤੇ ਅਮਰੀਕਾ ਵਿਚ ਹੀ ਸੰਭਵ ਸਨ। ਭਾਰਤੀ ਲੋਕ, ਉਨ੍ਹਾਂ ਦੀ ਭਾਸ਼ਾ ਤੇ ਸਭਿਆਚਾਰ,ਹਕੀਕੀ ਕਲਾਕਾਰੀ ਪ੍ਰਗਟਾਵੇ ਲਈ ਤੱਦ ਤੱਕ ਬਹੁਤ ਖਰਵੇ ਅਤੇ ਪਿਛੜੇ ਹੋਏ ਸਨ। ਸਾਨੂੰ ਇਹ ਬੁਰਾ ਲੱਗਦਾ ਅਤੇ ਬਾਹਰੋਂ ਅਸੀਂ ਇਸ ਬਾਰੇ ਗੁੱਸਾ ਵੀ ਜ਼ਾਹਰ ਕਰਦੇ ਪਰ ਅੰਦਰੋਂ ਸਾਨੂੰ ਇਹ ਨਿਰਨਾ ਸਵੀਕਾਰਨਾ ਪੈਂਦਾ।
ਉਸ ਸਮੇਂ ਨਾਲੋਂ ਹੁਣ ਦ੍ਰਿਸ਼ ਬਹੁਤ ਬਦਲ ਗਿਆ ਹੈ। ਆਜ਼ਾਦੀ ਤੋਂ ਬਾਅਦ ਭਾਰਤ ਨੇ ਕਲਾ ਦੇ ਹਰ ਖੇਤਰ ਵਿਚ ਬਹੁਤ ਤਰੱਕੀ ਕੀਤੀ ਹੈ। ਫਿਲਮ ਨਿਰਮਾਣ ਦੇ ਖੇਤਰ ਵਿਚ ਸਤਿਆਜੀਤ ਰੇਅ ਅਤੇ ਬਿਮਲ ਰਾਏ ਜਿਹੇ ਨਾਮ ਕੌਮਾਂਤਰੀ ਸ਼ਖਸੀਅਤਾਂ ਵਜੋਂ ਜਾਣੇ ਜਾਂਦੇ ਹਨ। ਸਾਡੇ ਬਹੁਤ ਸਾਰੇ ਕਲਾਕਾਰ,ਕੈਮਰਾਮੈਨ ਤੇ ਤਕਨੀਸ਼ੀਅਨ ਦੁਨੀਆ ਭਰ ਦੇ ਬਿਹਤਰੀਨਾਂ ਦੇ ਮੁਕਾਬਲੇ ਦੇ ਹਨ। ਆਜ਼ਾਦੀ ਤੋਂ ਪਹਿਲਾਂ ਅਸੀਂ ਨਾਮ-ਲੈਣ ਯੋਗ ਮੁਸ਼ਕਲ ਨਾਲ 10 ਜਾਂ 15 ਫਿਲਮਾਂ ਬਣਾਉਂਦੇ ਸਾਂ। ਅੱਜ ਅਸੀਂ ਦੁਨੀਆਂ ਵਿਚ ਸਭ ਤੋਂ ਵੱਧ ਫਿਲਮਾਂ ਬਣਾਉਣ ਵਾਲਾ ਦੇਸ਼ ਬਣ ਗਏ ਹਾਂ। ਸਾਡੀਆ ਫਿਲਮਾਂ ਸਿਰਫ਼ ਸਾਡੇ ਦੇਸ਼ ਦੇ ਲੋਕਾਂ ਵਿਚ ਹੀ ਨਹੀਂ ਸਗੋਂ ਪਾਕਿਸਤਾਨ,ਅਫਗਾਨਿਸਤਾਨ, ਇਰਾਨ,ਸੋਵੀਅਤ ਯੂਨੀਅਨ ਦੇ ਪੂਰਬੀ ਗਣਰਾਜਾਂ,ਮਿਸਰ ਤੇ ਦੂਸਰੇ ਅਰਬ ਮੁਲਕਾਂ ,ਦੂਰ ਪੂਰਬ ਦੇ ਦੇਸ਼ਾਂ ਅਤੇ ਅਫਰੀਕੀ ਮੁਲਕਾਂ ਵਿਚ ਵੀ ਬਹੁਤ ਮਕਬੂਲ ਹਨ। ਇਸ ਖੇਤਰ ਵਿਚ ਅਸੀਂ ਹਾਲੀਵੁਡ ਦੀ ਇਜ਼ਾਰੇਦਾਰੀ ਖਤਮ ਕਰ ਦਿਤੀ ਹੈ।
ਸਮਾਜਿਕ ਜ਼ਿੰਮੇਵਾਰੀ ਦੇ ਪੱਖ ਤੋਂ ਵੀ, ਭਾਰਤੀ ਫਿਲਮਾਂ ਅਜੇ ਤੱਕ ਉਸ ਨੀਵੇਂ ਪੱਧਰ ਤੱਕ ਨਹੀਂ ਨਿਘਰੀਆਂ ਜਿਥੋਂ ਤੱਕ ਕੁਝ ਪੱਛਮੀ ਮੁਲਕਾਂ ਦੀਆਂ ਫਿਲਮਾਂ ਗਿਰ ਚੁਕੀਆਂ ਹਨ। ਮੁਨਾਫ਼ਾ ਕਮਾਉਣ ਲਈ ਭਾਰਤੀ ਫਿਲਮਸਾਜ਼ ਨੇ ਅਜੇ ਤੱਕ ਸੈਕਸ ਅਤੇ ਅਪਰਾਧ ਦਾ ਉਸ ਪੱਧਰ ਤੱਕ ਗਲਤ ਇਸਤੇਮਾਲ ਨਹੀਂ ਕੀਤਾ ਜਿਸ ਹੱਦ ਤੱਕ ਅਮਰੀਕੀ ਫਿਲਮ ਨਿਰਮਾਤਾ ਕਈ ਸਾਲਾਂ ਤੋਂ ਕਰਦੇ ਆ ਰਹੇ ਹਨ ਅਤੇ ਇਸ ਤਰਾਂ ਉਸ ਮੁਲਕ ਲਈ ਗੰਭੀਰ ਸਮਾਜਿਕ ਸਮੱਸਿਆ ਖੜ੍ਹੀ ਕਰ ਰਹੇ ਹਨ।
ਪਰ ਸਾਡੇ ਇਹ ਸਾਰੇ ਹਾਂਦਰੂ ਪੱਖ,ਸਾਡੇ ਇਕ ਵੱਡੇ ਦੋਸ਼ ਥੱਲੇ ਦੱਬ ਕੇ ਰਹਿ ਜਾਂਦੇ ਹਨ-ਕਿ ਅਸੀਂ ਰੀਸ ਕਰਦੇ ਹਾਂ ਅਤੇ ਨਕਲਚੀ ਹਾਂ। ਸਾਡਾ ਇਹੀ ਇਕੋ ਦੋਸ਼ ਹਰ ਜਗਾਹ ਸਾਨੂੰ ਬੁਧੀਜੀਵੀ ਲੋਕਾਂ ਦੇ ਹਾਸੇ ਦਾ ਪਾਤਰ ਬਣਾਉਂਦਾ ਹੈ। ਅਸੀਂ ਉਧਾਰੇ ਲਏ ਅਤੇ ਬੇਹੇ ਹੋ ਚੁੱਕੇ ਫਾਰਮੂਲਿਆਂ ਅਨੁਸਾਰ ਫਿਲਮਾਂ ਬਣਾਉਂਦੇ ਹਾਂ। ਸਾਡੇ ਵਿਚ ਆਪਣਾ ਖੁਦ ਦਾ ਰਸਤਾ ਚੁਣਨ, ਆਪਣੇ ਦੇਸ਼ ਦੀ ਹਕੀਕਤ ਨਾਲ ਆਢਾ ਲਾਉਣ ਅਤੇ ਇਸ ਨੂੰ ਵਿਸ਼ਵਾਸਮਈ ਤਰੀਕੇ ਨਾਲ ਸਾਡੀ ਆਪਣੀ ਪ੍ਰਤਿਭਾ ਅਨੁਸਾਰ ਪੇਸ਼ ਕਰਨ ਦਾ ਹੌਸਲਾ ਨਹੀਂ ਹੈ।
ਮੈਂ ਇਹ ਗੱਲਾਂ ਆਮ ਹਿੰਦੀ ਜਾਂ ਤਾਮਿਲ ਵਪਾਰਕ ਫਿਲਮਾਂ ਦੇ ਪੱਖ ਤੋਂ ਹੀ ਨਹੀਂ ਕਹਿ ਰਿਹਾ। ਮੇਰੀ ਇਹ ਸ਼ਿਕਾਇਤ ਸਾਡੀਆਂ ਤਥਾ-ਕਥਿਤ ਅਗਾਂਹਵਧੂ ਤੇ ਤਜ਼ਰਬੇਕਾਰੀ ਫਿਲਮਾਂ ਬਾਰੇ ਵੀ ਹੈ, ਚਾਹੇ ਫਿਰ ਉਹ ਬੰਗਾਲੀ,ਹਿੰਦੀ ਜਾਂ ਮਲਿਆਲਮ ਹੋਣ। ਸਤਿਆਜੀਤ ਰੇਅ, ਮਰੀਨਲ ਸੇਨ,ਸੁਖਦੇਵ, ਬਾਸੂ ਭੱਟਾਚਾਰਜੀ ਜਾਂ ਰਾਜਿੰਦਰ ਸਿੰਘ ਬੇਦੀ ਹੋਰਾਂ ਦੇ ਕੰਮ ਦੀ ਤਾਰੀਫ਼ ਕਰਨ ਵਿਚ ਮੈਂ ਕਿਸੇ ਤੋਂ ਵੀ ਪਿਛੇ ਨਹੀਂ ਹਾਂ। ਮੈਂ ਜਾਣਦਾ ਹਾਂ ਕਿ ਉਹ ਬਹੁਤ ਜ਼ਿਆਦਾ ਅਤੇ ਅਧਿਕਾਰਤ ਤੌਰ ’ਤੇ ਸਤਿਕਾਰੇ ਜਾਂਦੇ ਹਨ; ਪਰ ਮੈਂਥੋਂ ਇਹ ਕਹੇ ਬਿਨਾਂ ਨਹੀਂ ਰਿਹਾ ਜਾਂਦਾ ਕਿ ਇਟਲੀ,ਫਰਾਂਸ,ਸਵੇਡਨ,ਪੋਲੈਂਡ,ਜਾਂ ਚੈਕੋਸਲੋਵਾਕੀਆ ਦੇ ਫੈਸ਼ਨ ਵਿਚ ਆਈ ਕੋਈ ਤਬਦੀਲੀ, ਝੱਟ ਉਨ੍ਹਾਂ ਦੀਆਂ ਕਲਾ-ਕ੍ਰਿਤਾਂ ਉੱਪਰ ਵੀ ਅਸਰਅੰਦਾਜ਼ ਹੁੰਦੀ ਹੈ। ਉਹ ਨਵੇਂ ਰਸਤੇ ਬਣਾਉਂਦੇ ਹਨ ਪਰ ਸਿਰਫ਼ ਕਿਸੇ ਹੋਰ ਵਲੋਂ ਬਣਾਏ ਜਾਣ ਤੋਂ ਬਾਅਦ।
ਸਾਹਿਤਕ ਦੁਨੀਆ
ਸਾਹਿਤਕ ਦੁਨੀਆ, ਜਿਸ ਵਿਚ ਮੇਰੀ ਖ਼ਾਸੀ ਦਿਲਚਸਪੀ ਹੈ, ਵਿਚ ਵੀ ਹਾਲਾਤ ਉਸੇ ਤਰ੍ਹਾਂ ਦੇ ਹਨ। ਸਾਡੇ ਨਾਵਲਕਾਰ,ਕਹਾਣੀਕਾਰ ਅਤੇ ਕਵੀ ਯੂਰਪ ਦੇ ਲਹਿਜ਼ੇ ਵਿਚ ਆਈ ਕਿਸੇ ਲਹਿਰ ਦੇ ਵਹਾਅ ਵਿਚ ਬੜੀ ਆਸਾਨੀ ਨਾਲ ਵਹਿ ਜਾਂਦੇ ਹਨ ਭਾਵੇਂ ਕਿ ਯੂਰਪ,ਸ਼ਾਇਦ ਸੋਵੀਅਤ ਯੂਨੀਅਨ ਨੂੰ ਛੱਡ ਕੇ,ਅਜੇ ਤੱਕ ਭਾਰਤੀ ਲ਼ਿਖਤਾਂ ਬਾਰੇ ਜਾਣਕਾਰੀ ਵੀ ਨਹੀਂ ਰੱਖਦਾ। ਮਿਸਾਲ ਦੇ ਤੌਰ ‘ਤੇ ਮੇਰੇ ਆਪਣੇ ਸੂਬੇ ਪੰਜਾਬ ਵਿਚ ਮੌਜੂਦਾ ਸਮਾਜਿਕ ਵਿਵਸਥਾ ਨੂੰ ਲੈ ਕੇ ਨੌਜਵਾਨ ਕਵੀਆਂ ਵਿਚ ਵਿਰੋਧ ਦੀ ਲਹਿਰ ਚੱਲ ਰਹੀ ਹੈ। ਉਨ੍ਹਾਂ ਦੀ ਕਵਿਤਾ ਲੋਕਾਂ ਨੂੰ ਇਸ ਵਿਵਸਥਾ ਵਿਰੁਧ ਵਿਦਰੋਹ ਕਰਨ, ਇਸ ਨੂੰ ਤਹਿਸ ਨਹਿਸ ਕਰਨ ਅਤੇ ਰਿਸ਼ਵਤਖੋਰੀ,ਬੇਇਨਸਾਫ਼ੀ ਤੇ ਲੁਟ-ਖਸੁੱਟ ਤੋਂ ਮੁਕਤ ਸਾਮਾਜ ਸਿਰਜਣ ਦਾ ਸੱਦਾ ਦੇ ਰਹੀ ਹੈ। ਕੋਈ ਵੀ ਸ਼ਖ਼ਸ ਇਸ ਭਾਵਨਾ ਦੀ ਪੂਰੇ ਮਨ ਨਾਲ ਤਾਈਦ ਕਰੇ ਬਿਨਾਂ ਨਹੀਂ ਰਹਿ ਸਕਦਾ ਕਿਉਂਕਿ ਬਿਨਾਂ ਸ਼ੱਕ ਮੌਜੂਦਾ ਸਮਾਜਿਕ ਵਿਵਸਥਾ ਨੂੰ ਬਦਲਣ ਦੀ ਜ਼ਰੂਰਤ ਹੈ।
ਇਸ ਕਵਿਤਾ ਦਾ ਤੱਤ ਸਲਾਹੁਣਯੋਗ ਹੈ ਪਰ ਰੂਪ ਮੌਲਿਕ ਨਹੀਂ ਹੈ। ਇਹ ਪੱਛਮ ਤੋਂ ਉਧਾਰ ਲਿਆ ਗਿਆ ਹੈ। ਪੱਛਮ ਨੇ ਮਾਪਕ ਤੇ ਤੁਕਬੰਦੀ ਨੂੰ ਤਿਆਗ ਦਿਤਾ ਹੈ, ਇਸ ਲਈ ਸਾਡੇ ਪੰਜਾਬੀ ਕਵੀ ਨੇ ਵੀ ਇਸ ਨੂੰ ਤਿਆਗਣਾ ਹੀ ਸੀ। ਉਸ ਨੇ ਵੀ ਸੰਕੇਤਿਕ ਅਤੇ ਅੱਤ-ਇੰਤਹਾਪਸੰਦੀ ਵਾਲੇ ਪ੍ਰਤੀਕਾਂ ਦਾ ਇਸਤੇਮਾਲ ਕਰਨਾ ਹੀ ਸੀ। ਨਤੀਜ਼ਾ ਇਹ ਹੁੰਦਾ ਹੈ ਕਿ ਆਵਾਜ਼ ਤੇ ਗੁੱਸਾ ਸਿਰਫ਼ ਕਾਗਜ਼ਾਂ ਵਿਚ ,ਇਕ-ਦੂਜੇ ਦੀ ਤਾਰੀਫ਼ ਕਰਨ ਵਾਲੇ ਛੋਟੇ-2 ਸਾਹਿਤਕ ਗਰੁਪਾਂ ਤੱਕ ਹੀ ਸਿਮਟ ਕੇ ਰਹਿ ਜਾਂਦਾ ਹੈ। ਸਾਧਾਰਨ ਲੋਕ, ਕ੍ਰਿਤੀ-ਕਾਮੇ ਅਤੇ ਕਿਸਾਨ ਜਿੰਨ੍ਹਾਂ ਨੂੰ ਇਨਕਲਾਬ ਕਰਨ ਦਾ ਹੋਕਾ ਦਿਤਾ ਜਾ ਰਿਹਾ ਹੈ, ਉਹ ਇਸ ਤਰ੍ਹਾਂ ਦੀ ਕਵਿਤਾ ਦਾ ਕੋਈ ਸਿਰ ਪੈਰ ਨਹੀਂ ਸਮਝ ਸਕਦੇ। ਇਹ ਕਵਿਤਾ ਉਨ੍ਹਾਂ ਨੂੰ ਉਦਾਸੀਨ ਤੇ ਅਸਚਰਜ ਕਰਦੀ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਕਹਿ ਕੇ ਮੈਂ ਕੋਈ ਗਲਤੀ ਕਰ ਰਿਹਾ ਹਾਂ ਕਿ ਦੂਸਰੀਆਂ ਭਾਰਤੀ ਭਾਸ਼ਾਵਾਂ ਵੀ ਇਸ “ਨਵੀਂ ਲਹਿਰ” ਵਾਲੀ ਕਵਿਤਾ ਦੀ ਜ਼ੱਦ ਵਿਚ ਹਨ।
ਚਿਤਰਕਾਰੀ ਬਾਰੇ ਮੈਂ ਕੁਝ ਨਹੀਂ ਜਾਣਦਾ। ਮੈਂ ਚੰਗੀ ਤੇ ਮਾੜ੍ਹੀ ਚਿਤਰਕਾਰੀ ਵਿਚ ਫ਼ਰਕ ਨਹੀਂ ਕਰ ਸਕਦਾ। ਪਰ ਮੈਂ ਦੇਖਿਆ ਹੈ ਕਿ ਇਸ ਖੇਤਰ ਵਿਚ ਵੀ ਸਾਡੇ ਚਿਤਰਕਾਰ ਬਾਹਰਲੇ ਸਮਕਾਲੀ ਰੁਝਾਨਾਂ ਦੇ ਅਨੁਸਾਰੀ ਚਲਦੇ ਹਨ । ਲਹਿਰ ਦੇ ਉੱਲਟ ਰੁੱਖ ਤੈਰਨ ਦਾ ਹੌਸਲਾ ਬਹੁਤ ਘੱਟ ਵਿਅੱਕਤੀਆਂ ਵਿਚ ਹੈ।
ਅਕਾਦਮਿਕ ਦੁਨੀਆ
ਅਤੇ ਅਕਾਦਮਿਕ ਦੁਨੀਆ ਬਾਰੇ? ਮੈਂ ਤੁਹਾਨੂੰ ਸ਼ੀਸ਼ੇ ਵਿਚ ਦੇਖਣ ਲਈ ਕਹਿੰਦਾ ਹਾਂ। ਜੇਕਰ ਤੁਸੀਂ ਹਿੰਦੀ ਫਿਲਮਾਂ ਉੱਪਰ ਹੱਸਦੇ ਹੋ ਤਾਂ ਸ਼ਾਇਦ ਆਪਣੇ ਆਪ ਉੱਪਰ ਵੀ ਹੱਸਣ ਦਾ ਮਨ ਕਰੇ।
ਇਸ ਸਾਲ ਮੇਰੇ ਆਪਣੇ ਪ੍ਰਦੇਸ਼ ਨੇ ਗੁਰੂ ਨਾਨਕ ਯੂਨੀਵਰਸਿਟੀ ਦੀ ਸੈਨਟ ਲਈ ਨਾਮਜ਼ਦ ਕਰਕੇ ਮੇਰਾ ਮਾਣ ਵਧਾਇਆ। ਜਿਸ ਸਮੇਂ ਇਸ ਦੀ ਪਹਿਲੀ ਮੀਟਿੰਗ ਵਿਚ ਹਾਜ਼ਰ ਹੋਣ ਲਈ ਸੱਦਾ-ਪੱਤਰ ਆਇਆ,ਉਸ ਸਮੇਂ ਮੈਂ ਪੰਜਾਬ ਵਿਚ ਹੀ,ਸਾਡੇ ਮਹਾਨ ਲੇਖਕ ਸਰਦਾਰ ਗੁਰਬਖਸ਼ ਸਿੰਘ ਦੁਆਰਾ ਸਥਾਪਿਤ ਸਭਿਆਚਾਰਕ ਕੇਂਦਰ ਪ੍ਰੀਤ ਨਗਰ ਦੇ ਨੇੜੇ-ਤੇੜੇ,ਪਿੰਡਾਂ ਵਿਚ ਘੁੰਮ ਰਿਹਾਂ ਸਾਂ। ਸ਼ਾਮ ਨੂੰ ਗੱਪ-ਸ਼ਪ ਕਰਦੇ ਸਮੇਂ ਮੈਂ ਆਪਣੇ ਪੇਂਡੂ ਦੋਸਤਾਂ ਨੂੰ ਦੱਸਿਆ ਕਿ ਇਸ ਮੀਟਿੰਗ ਵਿਚ ਹਾਜ਼ਰ ਹੋਣ ਲਈ ਮੈਂ ਅੰਮ੍ਰਿਤਸਰ ਜਾਣਾ ਸੀ ਅਤੇ ਜੇਕਰ ਕੋਈ ਜਣਾ ਮੇਰੀ ਕਾਰ ਵਿਚ ਲਿਫਟ ਲੈਣੀ ਚਾਹੇ ਤਾਂ ਉਸ ਦਾ ਸਵਾਗਤ ਸੀ। ਇਸ ’ਤੇ ਗਰੁਪ ਚੋਂ ਇਕ ਨੇ ਕਿਹਾ,
ਇਥੇ ਸਾਡੇ ਦਰਮਿਆਨ ਤਾਂ ਤੁਸੀਂ ਕਿਸਾਨਾਂ ਦੀ ਤਰ੍ਹਾਂ ਕੁੜਤਾ-ਚਾਦਰਾ(ਤਹਿਮਤ) ਪਹਿਨੀ ਰੱਖਦੇ ਹੋ ਪਰ ਕੱਲ੍ਹ ਨੂੰ ਤੁਸੀਂ ਸੂਟ-ਬੂਟ ਪਹਿਨ ਲੈਣੈਂ ਅਤੇ ਫਿਰ ਤੋਂ ਸਾਹਿਬ ਬਹਾਦਰ ਬਣ ਜਾਣੈਂ”।
ਕਿਉਂ” ਮੈਂ ਹੱਸਦੇ ਹੋਏ ਕਿਹਾ, “ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਇਸੇ ਤਰ੍ਹਾਂ ਦੇ ਪਹਿਰਾਵੇ ਵਿਚ ਚਲਾ ਜਾਵਾਂਗਾ”
ਇੰਨ੍ਹਾਂ ਹੌਸਲਾ ਤੁਸੀਂ ਕਦੇ ਨਹੀਂ ਕਰ ਸਕਦੇ” ਇਕ ਹੋਰ ਸੱਜਣ ਨੇ ਕਿਹਾ। “ ਸਾਡੇ ਸਰਪੰਚ ਨੇ ਜਦ ਕਦੇ ਵੀ ਸਰਕਾਰੀ ਕੰਮ-ਕਾਜ ਲਈ ਸ਼ਹਿਰ ਜਾਣਾ ਹੋਵੇ, ਉਹ ਝੱਟ ਚਾਦਰਾ ਉਤਾਰ ਕੇ ਪਜਾਮਾ ਪਹਿਨ ਲੈਂਦਾ ਹੈ। ਉਸ ਨੂੰ ਇਸ ਤਰ੍ਹਾਂ ਕਰਨਾ ਪੈਂਦਾ ਹੈ ਵਰਨਾ ਉਹ ਕਹਿੰਦਾ ਹੈ ਉਸ ਦੀ ਇਜ਼ਤ ਨਹੀਂ ਕੀਤੀ ਜਾਂਦੀ। ਐਡੀ ਵੱਡੀ ਯੂਨੀਵਰਸਿਟੀ ਵਿਚ ਤੁਸੀਂ ਕਿਸਾਨਾਂ ਵਰਗੇ ਕਪੜੇ ਪਹਿਨ ਕੇ ਕਿਵੇਂ ਜਾ ਸਕਦੇ ਹੋ?”
ਝੋਨਾ ਲਾਉਣ ਲਈ ਛੁੱਟੀ ਲੈ ਕੇ ਘਰ ਆਏ ਇਕ ਫੌਜੀ ਨੇ ਕਿਹਾ, “ ਸਾਡਾ ਸਰਪੰਚ ਤਾਂ ਡਰਪੋਕ ਹੈ। ਸ਼ਹਿਰਾਂ ਵਿਚ ਤਾਂ ਅੱਜਕਲ੍ਹ ਕੁੜੀਆਂ ਵੀ ਲੁੰਗੀ ਪਹਿਨੀ ਫਿਰਦੀਆਂ ਹਨ। ਉਸ ਦੀ ਇਜ਼ਤ ਕਿਉਂ ਨਹੀਂ ਕੀਤੀ ਜਾਂਦੀ?”
ਗੱਪ-ਸ਼ੱਪ ਚਲਦਾ ਰਿਹਾ ਅਤੇ ਉਨ੍ਹਾਂ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਮੈਂ ਸੈਨਟ ਦੀ ਮੀਟਿੰਗ ਵਿਚ ਕੁੜਤਾ-ਚਾਦਰਾ ਪਹਿਨ ਕੇ ਹਾਜ਼ਰ ਹੋਇਆ। ਜੋ ਹੱਲ-ਚੱਲ ਮੈਂ ਪੈਦਾ ਕੀਤੀ ਉਹ ਮੇਰੀ ਉਮੀਦ ਤੋਂ ਕਿਤੇ ਜ਼ਿਆਦਾ ਸੀ। ਉਹ ਅਧਿਕਾਰੀ-ਸ਼ਾਇਦ ਪ੍ਰੋਫੈਸਰ-ਜੋ ਡਿਉਢੀ ਵਿਚ ਗਾਉਨ ਵੰਡ ਰਿਹਾ ਸੀ, ਪਹਿਲੀ ਨਜ਼ਰੇ ਤਾਂ ਮੈਨੂੰ ਪਹਿਚਾਣ ਵੀ ਨਾ ਸਕਿਆ। ਜਦੋਂ ਉਸ ਨੇ ਪਹਿਚਾਣਿਆ ਤਾਂ ਉਹ ਆਪਣੀ ਹੈਰਾਨੀ ਛੁਪਾ ਨਾ ਸਕਿਆ, “ ਮਿਸਟਰ ਸਾਹਨੀ-ਚਾਦਰੇ ਨਾਲ ਤੁਹਾਨੂੰ ਖੋਸੇ(ਪੰਜਾਬੀ-ਜੁੱਤੀ) ਪਹਿਨਣੇ ਚਾਹੀਦੇ ਸਨ, ਗੁਰਗਾਬੀ ਨਹੀਂ” ਗਾਉਨ ਮੇਰੇ ਮੋਢਿਆਂ ਉੱਪਰ ਪਹਿਨਾਉਂਦੇ ਹੋਏ ਉਸ ਨੇ ਕਿਹਾ। “ਅੱਗਲੀ ਵਾਰ ਮੈਂ ਧਿਆਨ ਰੱਖਾਂਗਾ” ਮਾਫ਼ੀ ਮੰਗਣ ਦੇ ਲਹਿਜ਼ੇ ਵਿਚ ਮੈਂ ਕਿਹਾ ਅਤੇ ਅੱਗੇ ਤੁਰ ਗਿਆ। ਪਰ ਅੱਗਲੇ ਹੀ ਪਲ ਮੈਂ ਆਪਣੇ ਆਪ ਨੂੰ ਪੁਛਿਆ ਕਿ ਕੀ ਪ੍ਰੋਫੈਸਰ ਵਲੋਂ ਮੇਰੇ ਪਹਿਰਾਵੇ ਦਾ ਨੋਟਿਸ ਲੈਣਾ ਅਤੇ ਉਸ ਬਾਰੇ ਟਿਪਣੀ ਕਰਨਾ ਅਭੱਦਰ ਵਿਵਹਾਰ ਨਹੀਂ ਸੀ?ਇਸ ਬਾਰੇ ਮੈਂ ਉਸ ਨੂੰ ਕੁਛ ਕਿਹਾ ਕਿਉਂ ਨਹੀਂ? ਮੈਨੂੰ ਆਪਣੀ ਹਾਜ਼ਰ-ਜਵਾਬੀ ਦੇ ਧੀਮੇਪਣ ’ਤੇ ਖੁੰਦਕ ਆਈ।
ਮੀਟਿੰਗ ਬਾਅਦ ਅਸੀਂ ਵਿਦਿਆਰਥੀਆਂ ਨੂੰ ਮਿਲਣ ਚਲੇ ਗਏ। ਉਨ੍ਹਾਂ ਦੀ ਅਸਚਰਜਤਾ ਹੋਰ ਵੀ ਜ਼ਿਆਦਾ ਉਭਰਵੀਂ ਅਤੇ ਬੇਬਾਕ ਸੀ। ਉਨ੍ਹਾਂ ਚੋਂ ਕਈ ਇਸ ਤੱਥ ਉੱਪਰ ਹੱਸਣੋਂ ਨਾ ਰਹਿ ਸਕੇ ਕਿ ਮੈਂ ਚਾਦਰੇ ਨਾਲ ਗੁਰਗਾਬੀ ਪਹਿਨੀ ਹੋਈ ਸੀ। ਖੁਦ ਉਹ ਪਤਲੂਨ ਨਾਲ ਚੱਪਲਾਂ ਪਹਿਨੀ ਫਿਰਦੇ ਸਨ,ਇਹ ਗੱਲ ਉਨ੍ਹਾਂ ਲਈ ਸਧਾਰਨ ਸੀ।
ਤੁਸੀਂ ਹੈਰਾਨ ਹੁੰਦੇ ਹੋਵੋਂਗੇ ਕਿ ਇਸ ਤਰ੍ਹਾਂ ਦੀਆਂ ਛੋਟੀਆਂ-2 ਘਟਨਾਵਾਂ ਸੁਣਾ ਕੇ ਮੈਂ ਤੁਹਾਡਾ ਸਮਾਂ ਬਰਬਾਦ ਕਰ ਰਿਹਾ ਹਾਂ। ਪਰ ਇਸ ਨੂੰ ਇਕ ਪੰਜਾਬੀ ਕਿਸਾਨ ਦੇ ਨਜ਼ਰੀਏ ਤੋਂ ਦੇਖੋ। ਅਸੀਂ ਸਾਰੇ ਹਰੇ ਇੰਨਕਲਾਬ ਵਿਚ ਉਸ ਵਲੋਂ ਪਾਏ ਯੋਗਦਾਨ ਲਈ ਉਸ ਦੇ ਸ਼ੁਕਰਗੁਜ਼ਾਰ ਹਾਂ। ਉਹ ਸਾਡੀਆਂ ਹਥਿਆਰਬੰਦ ਫੌਜਾਂ ਦੀ ਰੀੜ੍ਹ ਦੀ ਹੱਡੀ ਹੈ। ਉਸ ਨੂੰ ਕਿਵੇਂ ਮਹਿਸੂਸ ਹੁੰਦਾ ਹੋਵੇਗਾ ਜਦ ਉਸ ਦੇ ਪਹਿਰਾਵੇ ਜਾਂ ਜਿਉਣ-ਢੰਗ ਨੂੰ ਮਨ-ਪ੍ਰਚਾਵੇ ਦੇ ਸਾਧਨ ਦੇ ਤੌਰ ‘ਤੇ ਦੇਖਿਆ ਜਾਂਦਾ ਹੈ।
ਪੰਜਾਬ ਵਿਚ ਇਹ ਮੰਨੀ ਹੋਈ ਸਚਾਈ ਹੈ ਕਿ ਜਿਵੇਂ ਹੀ ਪਿੰਡ ਦਾ ਕੋਈ ਲੜਕਾ ਕਾਲਜ ਪੱਧਰ ਦੀ ਪੜ੍ਹਾਈ ਗ੍ਰਹਿਣ ਕਰ ਲੈਂਦਾ ਹੈ, ਉਹ ਪਿੰਡ ਪ੍ਰਤੀ ਉਦਾਸੀਨ ਹੋ ਜਾਂਦਾ ਹੈ। ਉਹ ਆਪਣੇ ਆਪ ਨੂੰ ਸ੍ਰੇਸ਼ਠ ਅਤੇ ਵੱਖਰਾ ਸਮਝਣ ਲੱਗ ਜਾਂਦਾ ਹੈ ਜਿਵੇਂ ਕਿ ਉਹ ਬਿਲਕੁਲ ਹੀ ਕਿਸੇ ਹੋਰ ਦੁਨੀਆ ਨਾਲ ਸਬੰਧਿਤ ਹੋਵੇ। ਉਸ ਦੀ ਇਕੋ ਕਾਮਨਾ ਹੁੰਦੀ ਹੈ ਕਿ ਕਿਸੇ ਤਰ੍ਹਾਂ ਵੀ ਉਹ ਪਿੰਡ ਛੱਡ ਕੇ ਸ਼ਹਿਰ ਚਲਾ ਜਾਵੇ। ਕੀ ਇਹ ਸਾਡੇ ਅਕਾਦਮਿਕ ਖੇਤਰ ਉੱਪਰ ਕਲੰਕ ਨਹੀਂ ਹੈ?
ਮੈਂ ਮੰਨਦਾ ਹਾਂ ਕਿ ਸਾਰੀਆਂ ਥਾਵਾਂ ਇਕੋ ਜਿਹੀਆਂ ਨਹੀਂ ਹੁੰਦੀਆਂ। ਮੈਨੂੰ ਪਤਾ ਹੈ ਕਿ ਤਾਮਿਲ ਨਾਡੂ ਜਾਂ ਬੰਗਾਲ ਵਿਚ ਸਥਾਨਕ ਪਹਿਰਾਵੇ ਵਿਰੁਧ ਕੋਈ ਹੀਣ-ਭਾਵਨਾ ਨਹੀਂ ਹੈ। ਕਿਸਾਨ ਤੋਂ ਲੈ ਕੇ ਪ੍ਰੋਫੈਸਰ ਤੱਕ ਕੋਈ ਵੀ ਕਿਸੇ ਮੌਕੇ ਵੀ ਧੋਤੀ ਪਹਿਨ ਕੇ ਜਾ ਸਕਦਾ ਹੈ। ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਨਕਲ ਕੀਤੀ ਅਤੇ ਆਦਰਸ਼ਿਆਈ ਗਈ ਸੋਚ ਉਥੇ ਵੀ ਭਾਰੂ ਹੈ। ਕਿਸੇ ਰੂਪ ਜਾਂ ਪੱਧਰ ਤੱਕ ਇਹ ਸਭ ਜਗਾਹ ਮੌਜੂਦ ਹੈ। ਆਜ਼ਾਦੀ ਦੇ 25 ਸਾਲ ਬਾਅਦ ਵੀ ਅਸੀਂ ਉਸੇ ਵਿਦਿਅਕ ਢਾਂਚੇ ਨੂੰ ਬਹੁਤ ਆਨੰਦ ਨਾਲ ਚਲਾਈ ਜਾ ਰਹੇ ਹਾਂ ਜੋ ਮਕਾਲੇ ਐਂਡ ਕੰਪਨੀ ਦੁਆਰਾ ਕਲਰਕ ਅਤੇ ਗੁਲਾਮ ਮਾਨਸਿਕਤਾ ਵਾਲੇ ਸ਼ਖ਼ਸ ਪੈਦਾ ਕਰਨ ਲਈ ਵਿਉਂਤਿਆ ਗਿਆ ਸੀ। ਅਜਿਹੇ ਗੁਲਾਮ ਜੋ ਆਪਣੇ ਬਰਤਾਨਵੀ ਮਾਲਕਾਂ ਤੋਂ ਵੱਖਰੀ ਆਜ਼ਾਦਾਨਾ ਸੋਚ ਰੱਖਣ ਦੇ ਅਸਮਰਥ ਹੋਣ; ਅਜਿਹੇ ਗੁਲਾਮ ਜੋ ਉਨ੍ਹਾਂ ਨੂੰ ਨਫ਼ਰਤ ਕਰਨ ਦੇ ਬਾਵਜੂਦ ਆਪਣੇ ਮਾਲਕਾਂ ਨਾਲ ਸਬੰਧਿਤ ਹਰ ਚੀਜ਼ ਦੀ ਤਾਰੀਫ਼ ਕਰਨ; ਅਜਿਹੇ ਗੁਲਾਮ ਜੋ ਆਪਣੇ ਮਾਲਕਾਂ ਦੇ ਕੋਲ ਖੜ੍ਹੇ ਹੋਣ ਨੂੰ,ਮਾਲਕਾਂ ਦੀ ਬੋਲੀ ਬੋਲਣ ਨੂੰ,ਮਾਲਕਾਂ ਵਾਂਗ ਕੱਪੜ੍ਹੇ ਪਹਿਨਣ ਨੂੰ,ਮਾਲਕਾਂ ਵਾਂਗ ਗਾਉਣ ਤੇ ਨੱਚਣ ਨੂੰ ਹੀ ਆਪਣੀ ਸ਼ਾਨ ਸਮਝਣ; ਅਜਿਹੇ ਗੁਲਾਮ ਜੋ ਆਪਣੇ ਲੋਕਾਂ ਨੂੰ ਨਫ਼ਰਤ ਕਰਨ ਅਤੇ ਆਪਣੇ ਹੀ ਲੋਕਾਂ ਦਰਮਿਆਨ ਨਫ਼ਰਤ ਫੈਲਾਉਣ ਨੂੰ ਆਪਣਾ ਈਮਾਨ ਸਮਝਣ ਲਈ ਤਿਆਰ ਰਹਿਣ। ਕੀ ਸਾਨੂੰ ਫਿਰ ਵੀ ਇਹ ਦੇਖ ਕੇ ਹੈਰਾਨ ਹੋਣ ਦੀ ਜ਼ਰੂਰਤ ਹੈ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਦਾ,ਇਸ ਵਿਦਿਅਕ ਪ੍ਰਬੰਧ ਤੋਂ ਵਿਸ਼ਵਾਸ ਖ਼ਤਮ ਹੋ ਰਿਹਾ ਹੈ?
ਮੈਂ ਫਿਰ ਛੋਟੀਆਂ-ਮੋਟੀਆਂ ਗੱਲਾਂ ਕਰਨਾ ਚਾਹਾਂਗਾ। ਦਸ ਸਾਲ ਪਹਿਲਾਂ ਜੇਕਰ ਤੁਸੀਂ ਦਿਲੀ ਵਿਚ ਕਿਸੇ ਫ਼ੈਸ਼ਨਏਬਲ ਲੜਕੇ ਨੂੰ ਪਤਲੂਨ ਨਾਲ ਕੁੜਤਾ ਪਹਿਨਣ ਲਈ ਕਿਹਾ ਹੁੰਦਾ, ਉਸ ਨੇ ਤੁਹਾਡੇ ਉੱਪਰ ਹੱਸਣਾ ਸੀ। ਅੱਜ ਹਿੱਪੀਆਂ ਅਤੇ ‘ਹਰੇ ਰਾਮਾਂ ਹਰੇ ਕ੍ਰਿਸ਼ਨਾਂ’ ਮਾਰਗੀਆਂ ਕਾਰਨ ਕੁਰਤਾ-ਪਤਲੂਨ ਦਾ ਸੁਮੇਲ ਸਿਰਫ਼ ਪ੍ਰਮਾਣਤ ਹੀ ਨਹੀਂ ਹੋਇਆ ਸਗੋਂ ਕੁਰਤਾ ਸ਼ਬਦ ਨੇ ਇਕ ‘ਗੁਰੂ-ਕਮੀਜ਼’ ਦੀ ਹੈਸੀਅਤ ਹਾਸਲ ਕਰ ਲਈ ਹੈ। ਸਿਤਾਰ ਸਾਡੇ ਲਈ ਉਦੋਂ ਹੀ ਸ਼੍ਰੇਸਠ ਸੰਗੀਤ-ਸਾਜ਼ ਬਣਿਆ ਜਦੋਂ ਅਮਰੀਕਨਾਂ ਨੇ ਰਵੀ ਸ਼ੰਕਰ ਨੂੰ ਅੱਖਾਂ ‘ਤੇ ਬਿਠਾ ਲਿਆ ਜਿਸ ਤਰ੍ਹਾਂ 50 ਸਾਲ ਪਹਿਲਾਂ ਟੈਗੋਰ ਸਵੇਡਨ ਤੋਂ ਨੋਬਲ ਪਰਾਈਜ਼ ਹਾਸਲ ਕਰਨ ਬਾਅਦ ਹੀ ਸਾਰੇ ਭਾਰਤਵਰਸ਼ ਲਈ ਗੁਰੂਦੇਵ ਬਣ ਸਕਿਆ ਸੀ।
ਕੀ ਤੁਸੀਂ ਕਿਸੇ ਕਾਲਜ ਵਿਦਿਆਰਥੀ ਨੂੰ ਆਪਣਾ ਸਿਰ,ਮੁੱਛਾਂ ਅਤੇ ਦਾੜੀ ਮੁੰਡਵਾਉਣ ਲਈ ਕਹਿ ਸਕਦੇ ਹੋ ਜਦੋਂ ਕਿ ਫੈਸ਼ਨ ਹਜ਼ਾਮਾਂ ਦਾ ਧੰਦਾ ਬੰਦ ਕਰਨ ਵਾਲਾ ਯਾਨਿ ਲੰਬੇ ਵਾਲ ਰੱਖਣ ਵਾਲਾ ਚੱਲ ਰਿਹਾ ਹੋਵੇ। ਪਰ ਜੇਕਰ ਕੱਲ ਨੂੰ ਯੋਗਾ ਦੇ ਪ੍ਰਭਾਵ ਅਧੀਨ ਯੂਰਪ ਦੇ ਵਿਦਿਆਰਥੀ ਆਪਣੇ ਸਿਰ ਮੂੰਹ ਸਫ਼ਾ-ਚੱਟ ਕਰਾਉਣੇ ਸ਼ੁਰੂ ਕਰ ਦੇਣ ਤਾਂ ਮੈਂ ਤੁਹਾਨੂੰ ਵਿਸ਼ਵਾਸ ਦਿਵਾ ਸਕਦਾ ਹਾਂ ਕਿ ਅੱਗਲੇ ਦਿਨ ਹੀ ਤੁਸੀਂ ਕਨਾਟ-ਸਰਕਸ ਵਿਚ ਘੋਨ-ਮੋਨ ਸਿਰਾਂ ਦੀ ਭਰਪੂਰ ਫਸਲ ਦੇਖੋਂਗੇ। ਯੋਗਾ ਨੂੰ ਆਪਣੀ ਜਨਮ ਭੂਮੀ ਵਿਚ ਮਕਬੂਲ ਹੋਣ ਤੋਂ ਪਹਿਲਾਂ ਯੂਰਪ ਤੋਂ ਸਰਟੀਫਿਕੇਟ ਲੈਣਾ ਪਵੇਗਾ।
ਉਰਦੂ ਅਤੇ ਹਿੰਦੀ
ਮੈਂ ਇਕ ਹੋਰ ਮਿਸਾਲ ਦਿੰਦਾ ਹਾਂ- ਇਹ ਇੰਨੀ ਸਧਾਰਨ ਨਹੀਂ।
ਮੈਂ ਹਿੰਦੀ ਫਿਲਮਾਂ ਵਿਚ ਕੰਮ ਕਰਦਾ ਹਾਂ, ਪਰ ਇਹ ਸਭ ਨੂੰ ਪਤਾ ਹੈ ਕਿ ਇੰਨ੍ਹਾਂ ਫਿਲਮਾਂ ਦੇ ਗਾਣੇ ਤੇ ਸੰਵਾਦ ਆਮ ਤੌਰ ’ਤੇ ਉਰਦੂ ਵਿਚ ਲਿਖੇ ਜਾਂਦੇ ਹਨ। ਮਸ਼ਹੂਰ ਉਰਦੂ ਲਿਖਾਰੀ ਤੇ ਕਵੀ-ਕ੍ਰਿਸ਼ਨ ਚੰਦਰ,ਰਾਜਿੰਦਰ ਸਿੰਘ ਬੇਦੀ,ਕੇ,.ਆਬਾਸ,ਗੁਲਸ਼ਨ ਨੰਦਾ,ਸਾਹਿਰ ਲੁਧਿਆਣਵੀ,ਮਜ਼ਰੂਹ ਸੁਲਤਾਨਪੁਰੀ ਅਤੇ ਕੈਫ਼ੀ ਆਜ਼ਮੀ ਇਹ ਕੰਮ ਕਰਦੇ ਹਨ।
ਸੋਚੋ, ਜੇਕਰ ਉਰਦੂ ਵਿਚ ਲਿਖੀ ਫਿਲਮ ਨੂੰ ਹਿੰਦੀ ਫਿਲਮ ਕਿਹਾ ਜਾ ਸਕਦਾ ਹੈ ਤਾਂ ਤਰਕਪੂਰਨ ਢੰਗ ਨਾਲ ਨਿਰਨਾ ਕੱਢਿਆ ਜਾ ਸਕਦਾ ਹੈ ਕਿ ਉਰਦੂ ਤੇ ਹਿੰਦੀ ਇਕ ਹਨ, ਸਮਰੂਪ ਭਾਸ਼ਾ। ਪਰ ਨਹੀਂ, ਸਾਡੇ ਬਰਤਾਨਵੀ ਮਾਲਕਾਂ ਨੇ ਆਪਣੇ ਰਾਜ ਸਮੇਂ ਇੰਨ੍ਹਾਂ ਨੂੰ ਦੋ ਵੱਖਰੀਆਂ ਭਾਸ਼ਾਵਾਂ ਘੋਸ਼ਿਤ ਕਰ ਦਿਤਾ। ਇਸ ਲਈ ਆਜ਼ਾਦੀ ਦੇ 25 ਸਾਲ ਬਾਅਦ ਵੀ ਸਾਡੀ ਸਰਕਾਰ, ਸਾਡੀਆਂ ਯੂਨੀਵਰਸਿਟੀਆਂ ਅਤੇ ਸਾਡੇ ਬੁਧੀਜੀਵੀ ਇੰਨ੍ਹਾਂ ਨੂੰ ਦੋ ਵੱਖਰੀਆਂ ਅਤੇ ਆਜ਼ਾਦ ਬੋਲੀਆਂ ਮੰਨਣ ਲਈ ਬਜ਼ਿਦ ਹਨ। ਪਾਕਿਸਤਾਨ ਰੇਡੀਉ ਇਸ ਵਿਚ ਵੱਧ ਤੋਂ ਵੱਧ ਫਾਰਸੀ ਤੇ ਅਰਬੀ ਸ਼ਬਦ ਘੁਸੇੜ ਕੇ ਇਸ ਬੋਲੀ ਦੀ ਖ਼ੂਬਸੂਰਤੀ ਦਾ ਸਤਿਆਨਾਸ ਕਰਨ ’ਤੇ ਤੁਲਿਆ ਹੋਇਆ ਹੈ; ਅਤੇ ਆਕਾਸ਼ਬਾਣੀ ਇਸ ਵਿਚ ਪੂਰੀ ਸੰਸਕ੍ਰਿਤ ਸ਼ਬਦਕੋਸ਼ ਵਾੜ ਕੇ ਇਸ ਦਾ ਪੂਰਾ ਮੂੰਹ-ਮੱਥਾ ਹੀ ਵਿਗਾੜ ਰਿਹਾ ਹੈ। ਇਸ ਤਰਾਂ ਨਾ-ਅਲੱਗਕਰਨ ਯੋਗ ਨੂੰ ਅਲੱਗ ਕਰ ਕੇ ਉਹ ਆਪਣੇ ਮਾਲਕਾਂ ਦੀ ਇਛਾ-ਪੂਰਤੀ ਕਰ ਰਹੇ ਹਨ। ਇਸ ਤੋਂ ਜ਼ਿਆਦਾ ਬੇਹੂਦਾ ਕੋਈ ਗੱਲ ਹੋ ਸਕਦੀ ਹੈ? ਜੇਕਰ ਸਾਨੂੰ ਅੰਗਰੇਜ਼ਾਂ ਨੇ ਕਹਿ ਦਿਤਾ ਕਿ ਸਫ਼ੈਦ ਨੂੰ ਕਾਲਾ ਕਹੋ, ਕੀ ਅਸੀਂ ਹਮੇਸ਼ਾ ਲਈ ਹੀ ਸਫ਼ੈਦ ਨੂੰ ਕਾਲਾ ਕਹਿੰਦੇ ਰਹਾਂਗੇ? ਮੇਰਾ ਫਿਲਮੀ ਸਹਿਕਰਮੀ ਜੌਹਨੀ-ਵਾਅਕਰ ਇਕ ਦਿਨ ਕਹਿ ਰਿਹਾ ਸੀ, “ ਉਨ੍ਹਾਂ ਨੂੰ ਇਹ ਘੋਸ਼ਣਾ ਨਹੀਂ ਕਰਨੀ ਚਾਹੀਦੀ ਕਿ ‘ਹੁਣ ਹਿੰਦੀ ਵਿਚ ਸਮਾਚਾਰ ਸੁਣੋ’ ਸਗੋਂ ਕਹਿਣਾ ਚਾਹੀਦਾ ਹੈ ਕਿ “ ਹੁਣ ਸਮਾਚਾਰਾਂ ਵਿਚ ਹਿੰਦੀ ਸੁਣੋ’।
ਇਸ ਹਾਸੋ-ਹੀਣੀ ਸਥਿਤੀ ਬਾਰੇ ਮੈਂ -ਅਗਾਂਹਵਧੂ ਅਤੇ ਗ਼ੈਰ-ਅਗਾਂਹਵਧੂ- ਦੋਵੇਂ ਤਰਾਂ ਦੇ ਕਈ ਹਿੰਦੀ ਤੇ ਉਰਦੂ ਲੇਖਕਾਂ ਨਾਲ ਵਿਚਾਰ ਚਰਚਾ ਕੀਤੀ ਹੈ; ਮੈਂ ਉਨ੍ਹਾਂ ਨੂੰ ਇਸ ਮਸਲੇ ਬਾਰੇ ਨਵੇਂ ਸਿਰੇ ਤੋਂ ਜਲਦੀ ਕੁਝ ਸੋਚਣ ਦੀ ਲੋੜ੍ਹ ਬਾਰੇ ਆਪਣੀ ਗੱਲ ਮਨਵਾਉਣ ਦੀ ਕੋਸ਼ਿਸ ਕੀਤੀ ਹੈ। ਪਰ ਅਜੇ ਤੱਕ ਤਾਂ ਇਹ ਕੋਸ਼ਿਸ ਪੱਥਰ ਨਾਲ ਸਿਰ ਟਕਰਾਉਣ ਵਾਲੀ ਕਹਾਣੀ ਹੈ। ਅਸੀਂ ਫਿਲਮੀ ਲੋਕ ਇਸ ਨੂੰ “ ਪੜ੍ਹਿਆਂ-ਲਿਖਿਆਂ ਦੀ ਅਗਿਆਨਤਾ” ਕਹਿੰਦੇ ਹਾਂ। ਕੀ ਅਸੀਂ ਗਲਤ ਹਾਂ?
ਇਕ ਰੋਮਨ ਅਟਕਲ
ਅਖੀਰ ਵਿਚ ਤੁਹਾਡੇ ਅਕੇਵੇਂ ਦਾ ਖ਼ਤਰਾ ਸਹੇੜਦਾ ਹੋਇਆ ਵੀ ਮੈਂ ਆਪਣੀ ਇਕ ਅਟਕਲ(ਅਨੁਮਾਨ) ਬਾਰੇ ਤੁਹਾਨੂੰ ਦੱਸਣਾ ਚਾਹਾਂਗਾ। ਅਟਕਲਾਂ ਲਗਾਉਣਾ ਇਕ ਅਜਿਹੀ ਖ਼ਬਤ ਹੈ ਜਿਸ ਉੱਪਰ ਤੁਹਾਡਾ ਜ਼ੋਰ ਨਹੀਂ ਚਲਦਾ। ਇਹ ਬੱਸ ਲੱਗ ਜਾਂਦੀ ਹੈ। ਅਖੀਰ ਵਿਚ ਕੋਈ ਅਟਕਲ ਸਹੀ ਵੀ ਸਿਧ ਹੋ ਸਕਦੀ ਹੈ ਅਤੇ ਗਲਤ ਵੀ। ਹੋ ਸਕਦਾ ਹੈ ਕਿ ਮੇਰੇ ਵਾਲੀ ਗਲਤ ਹੋਵੇ। ਪਰ ਇਹ ਬਰਕਰਾਰ ਹੈ।ਇਹ ਕਦੇ ਠੀਕ ਵੀ ਸਿੱਧ ਹੋ ਸਕਦੀ ਹੈ-ਕਿਸ ਨੂੰ ਪਤੈ?
ਪੰਡਿਤ ਜਵਾਹਰ ਲਾਲ ਨਹਿਰੂ ਨੇ ਇਕਬਾਲ ਕੀਤਾ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ ਹੇਠ ਲੜੀ ਗਈ ਸਾਡੀ ਆਜ਼ਾਦੀ ਦੀ ਲਹਿਰ ਵਿਚ ਹਮੇਸ਼ਾ ਦੌਲਤਮੰਦ--ਜ਼ਿਮੀਦਾਰ ਤੇ ਸਰਮਾਏਦਾਰ-- ਲੋਕਾਂ ਦਾ ਬੋਲ-ਬਾਲਾ ਰਿਹਾ। ਇਹ ਤਰਕ-ਪੂਰਨ ਸੀ ਕਿ ਆਜ਼ਾਦੀ ਤੋਂ ਬਾਅਦ ਵੀ ਸੱਤਾ ’ਤੇ ਕਬਜ਼ਾ ਇਨ੍ਹਾਂ ਹੀ ਜਮਾਤਾਂ ਦਾ ਹੋਣਾ ਚਾਹੀਦਾ ਸੀ। ਅੱਜ ਹਰ ਇਕ ਨੂੰ ਸਾਫ਼ ਦਿਸਦਾ ਹੈ ਕਿ ਪਿਛਲੇ 25 ਸਾਲਾਂ ਵਿਚ ਅਮੀਰ ਹੋਰ ਅਮੀਰ ਹੋਏ ਹਨ ਅਤੇ ਗਰੀਬ ਹੋਰ ਗਰੀਬ। ਪੰਡਤ ਨਹਿਰੂ ਇਸ ਸਥਿਤੀ ਨੂੰ ਬਦਲਣਾ ਚਾਹੁੰਦਾ ਸੀ ਪਰ ਉਹ ਬਦਲ ਨਾ ਸਕਿਆ। ਮੈਂ ਉਸ ਨੂੰ ਦੋਸ਼ ਨਹੀਂ ਦਿੰਦਾ ਕਿਉਂਕਿ ਉਸ ਨੂੰ ਹਰ ਸਮੇਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਸਾਡੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇਸ਼ ਨੂੰ ਸਮਾਜਵਾਦ ਦੇ ਰਸਤੇ ’ਤੇ ਅੱਗੇ ਲਿਜਾਣ ਦਾ ਅਹਿਦ ਕਰਦੀ ਹੈ। ਉਹ ਕਿੰਨੀ ਕੁ ਕਾਮਯਾਬ ਹੁੰਦੀ ਹੈ,ਮੈਂ ਕਹਿ ਨਹੀਂ ਸਕਦਾ। ਰਾਜਨੀਤੀ ਮੇਰਾ ਖੇਤਰ ਨਹੀਂ ਹੈ। ਮੇਰੇ ਤਤਕਾਲੀ ਮੰਤਵ ਲਈ ਇਤਨਾ ਹੀ ਕਾਫੀ ਹੈ ਜੇਕਰ ਤੁਸੀਂ ਮੇਰੀ ਇਸ ਰਾਇ ਨਾਲ ਸਹਿਮਤ ਹੋਵੋਂ ਕਿ ਮੌਜੂਦਾ ਭਾਰਤ ਵਿਚ ਸਰਕਾਰ ਤੇ ਸਮਾਜ ਦੋਨਾਂ ਵਿਚ ਹੀ ਸਾਧਨ-ਸੰਪੰਨ ਲੋਕਾਂ ਦਾ ਦਬਦਬਾ ਹੈ।
ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਇਸ ਗੱਲ ਨਾਲ ਵੀ ਸਹਿਮਤ ਹੋਵੋਂਗੇ ਕਿ ਅੰਗਰੇਜ਼ਾਂ ਨੇ ਸਾਡੇ ਮੁਲਕ ’ਤੇ ਆਪਣੀ ਸਾਮਰਾਜੀ ਪਕੜ ਮਜ਼ਬੂਤ ਕਰਨ ਲਈ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਬਹੁਤ ਅਨੂਠੇ ਢੰਗ ਨਾਲ ਕੀਤੀ।
ਹੁਣ ਤੁਹਾਡੇ ਖਿਆਲ ਮੁਤਾਬਕ ਉਨ੍ਹਾਂ ਦੇ ਵਾਰਸ ਯਾਨਿ ਸਾਡੇ ਮੌਜੂਦਾ ਸ਼ਾਸਕ ਆਪਣੇ ਦਬਦਬੇ ਨੂੰ ਮਜ਼ਬੂਤ ਕਰਨ ਲਈ ਕਿਸ ਭਾਸ਼ਾ ਦੀ ਚੋਣ ਕਰਨਗੇ? ਕੀ ਰਾਸ਼ਟਰ ਭਾਸ਼ਾ ਹਿੰਦੀ ਦੀ? ਰੱਬ ਕਸਮ,ਨਹੀਂ,ਮੇਰਾ ਅਨੁਮਾਨ ਹੈ ਕਿ ਉਨ੍ਹਾਂ ਦੇ ਹਿਤ ਵੀ ਅੰਗਰੇਜ਼ੀ ਅਤੇ ਸਿਰਫ਼ ਅੰਗਰੇਜ਼ੀ ਨਾਲ ਹੀ ਜੁੜੇ ਹੋਏ ਹਨ। ਪਰ ਕਿਉਂਕਿ ਉਨ੍ਹਾਂ ਨੇ ਦੇਸ਼ਭਗਤੀ ਦਾ ਦਿਖਾਵਾ ਵੀ ਕਰਦੇ ਰਹਿਣਾ ਹੈ, ਇਸ ਲਈ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਉਹ ਰਾਸ਼ਟਰ ਭਾਸ਼ਾ ਹਿੰਦੀ ਦੇ ਹੱਕ ਵਿਚ ਵੀ ਰੌਲਾ ਪਾਉਂਦੇ ਰਹਿਣਗੇ।
ਦੌਲਤਮੰਦ ਲੋਕ ਬੇਸ਼ਕ ਵੱਖ-2 ਤਰ੍ਹਾਂ ਦੇ ਹਜ਼ਾਰਾਂ ਦੇਵੀ-ਦੇਵਤਿਆਂ ਵਿਚ ਵਿਸ਼ਵਾਸ ਰੱਖਦੇ ਹੋਣ ਪਰ ਪੂਜਾ ਉਹ ਇਕ ਦੀ ਹੀ ਕਰਦੇ ਹਨ-ਮੁਨਾਫ਼ੇ ਦੇ ਦੇਵਤੇ ਦੀ। ਤੇਜ਼ ਸਨਅਤੀਕਰਨ ਅਤੇ ਟੈਕਨਾਲੋਜ਼ੀ ਤਬਦੀਲੀਆਂ ਦੇ ਇਸ ਦੌਰ ਵਿਚ, ਸਰਮਾਏਦਾਰੀ ਜਮਾਤ ਲਈ ਮੁਨਾਫ਼ੇ ਦੇ ਪੱਖ ਤੋਂ ਅੰਗਰੇਜ਼ੀ ਭਾਸ਼ਾ ਦੀ ਸਰਦਾਰੀ ਨੂੰ ਬਰਕਰਾਰ ਰੱਖਣ ਦੇ ਫ਼ਾਇਦੇ ਸਾਫ਼ ਦਿਖਦੇ ਹਨ। ਪਰ ਸਮਾਜਿਕ ਫ਼ਾਇਦੇ ਇਸ ਤੋਂ ਵੀ ਜ਼ਿਆਦਾ ਹਨ। ਇਸ ਪੱਖ ਤੋਂ ਅੰਗਰੇਜ਼ੀ ਭਾਸ਼ਾ ਸਾਡੀ ਸ਼ਾਸਕ ਜਮਾਤ ਲਈ ਰੱਬੀ-ਸੌਗਾਤ ਹੈ।
ਕਿਉਂ? ਇਕ ਸਧਾਰਨ ਜਿਹੀ ਵਜਾਹ ਇਹ ਹੈ ਕਿ ਅੰਗਰੇਜ਼ੀ ਜ਼ਬਾਨ ਸਾਡੇ ਮੁਲਕ ਦੇ ਕਰੋੜਾਂ ਕਿਰਤੀ-ਕਾਮਿਆਂ ਦੀ ਪਹੁੰਚ ਤੋਂ ਬਾਹਰ ਹੈ। ਪੁਰਾਣੇ ਸਮਿਆਂ ਵਿਚ ਸੰਸਕ੍ਰਿਤ ਤੇ ਫ਼ਾਰਸੀ ਮਿਹਨਤਕਸ਼ ਲੋਕਾਂ ਦੀ ਪਹੁੰਚ ਤੋਂ ਬਾਹਰ ਸਨ। ਇਹੀ ਕਾਰਨ ਹੈ ਕਿ ਉਸ ਸਮੇਂ ਦੇ ਸ਼ਾਸਕਾਂ ਨੇ ਇਨ੍ਹਾਂ ਭਾਸ਼ਾਵਾਂ ਨੂੰ ਰਾਜ-ਭਾਸ਼ਾ ਦਾ ਦਰਜਾ ਦਿਤਾ ਹੋਇਆ ਸੀ। ਸੰਸਕ੍ਰਿਤ ਤੇ ਫ਼ਾਰਸੀ ਰਾਹੀਂ ਲੋਕਾਂ ਨੂੰ ਅਹਿਸਾਸ ਕਰਵਾਇਆ ਜਾਂਦਾ ਸੀ ਕਿ ਉਹ ਅਗਿਆਨੀ,ਘਟੀਆ ਤੇ ਅਸਭਿਅਕ ਸਨ ਅਤੇ ਆਪਣੇ-ਆਪ ’ਤੇ ਰਾਜ ਕਰਨ ਦੇ ਕਾਬਲ ਨਹੀਂ ਸਨ। ਸੰਸਕ੍ਰਿਤ ਤੇ ਫ਼ਾਰਸੀ ਉਨ੍ਹਾਂ ਨੂੰ ਮਾਨਸਿਕ ਗੁਲਾਮ ਬਣਾਉਣ ਵਿਚ ਸਹਾਈ ਹੋਈਆਂ ਅਤੇ ਜਦੋਂ ਮਨ ਗੁਲਾਮ ਹੋ ਜਾਂਦਾ ਹੈ ਤਾਂ ਗੁਲਾਮੀ ਸਦੀਵੀ ਹੋ ਜਾਂਦੀ ਹੈ।
ਇਹ ਗੱਲ ਸਾਡੀਆਂ ਸ਼ਾਸਕ ਜਮਾਤਾਂ ਨੂੰ ਫਿਟ ਬੈਠਦੀ ਹੈ ਕਿ ਬਰਤਾਨਵੀਆਂ ਤੋਂ ਵਿਰਸੇ ਵਿਚ ਮਿਲੀ ਇਹ ਸਮਾਜਿਕ ਵਿਵਸਥਾ ਕਾਇਮ ਰੱਖੀ ਜਾਵੇ। ਉਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗ ਹੈ ਪਰ ਇਹ ਗੱਲ ਉਹ ਸ਼ਰੇਆਮ ਇਕਬਾਲ ਨਹੀਂ ਕਰ ਸਕਦੇ।ਇਸੇ ਕਾਰਨ ਹਿੰਦੀ ਨੂੰ ਰਾਸ਼ਟਰ-ਭਾਸ਼ਾ ਬਣਾਉਣ ਬਾਰੇ ਬਹੁਤ ਰੌਲਾ-ਰੱਪਾ ਪਾਇਆ ਜਾਂਦਾ ਹੈ। ਉਨ੍ਹਾਂ ਨੂੰ ਭਲੀ-ਭਾਂਤ ਪਤਾ ਹੈ ਕਿ ਆਧੁਨਿਕ ਵਿਗਿਆਨ ਤੇ ਟੈਕਨਾਲੋਜ਼ੀ ਦੀ ਸਾਰੀ ਪ੍ਰੀਭਾਸ਼ਕ ਸ਼ਬਦਾਵਲੀ ਤੋਂ ਸੱਖਣੀ ਅਤੇ ਸੰਸਕ੍ਰਿਤ ਸ਼ਬਦਾਂ ਨਾਲ ਭਰਪੂਰ ਇਹ ਬਣਾਵਟੀ ਭਾਸ਼ਾ,ਅੰਗਰੇਜ਼ੀ ਜ਼ਬਾਨ ਦੀ ਸਰਦਾਰੀ ਦਾ ਮੁਕਾਬਲਾ ਕਰਨ ਲਈ ਬਹੁਤ ਕਮਜ਼ੋਰ ਤੇ ਨੀਰਸ ਹੈ। ਇਹ ਹਮੇਸ਼ਾ ਇਕ ਨੁਮਾਇਸ਼ੀ-ਨਮੂਨਾ ਹੀ ਰਹੇਗੀ ਅਤੇ ਇਸ ਤੋਂ ਵੀ ਜ਼ਿਆਦਾ, ਲੋਕਾਂ ਨੂੰ ਆਪਸ ਵਿਚ ਲੜਾਉਣ ਲਈ ਇਕ ਸੁਖਾਲਾ ਹਥਿਆਰ। ਸਾਨੂੰ ਫਿਲਮੀ ਲੋਕਾਂ ਨੂੰ ਸਕੂਲਾਂ ਤੇ ਕਾਲਜਾਂ ਵਿਚ ਪੜਨ ਵਾਲੇ ਨੌਜਵਾਨ ਪ੍ਰਸੰਸਕਾਂ ਦੇ ਖ਼ਤ ਲਗਾਤਾਰ ਮਿਲਦੇ ਰਹਿੰਦੇ ਹਨ। ਮੈਨੂੰ ਵੀ ਮੇਰੇ ਹਿੱਸੇ ਦੇ ਕੁਝ ਖ਼ਤ ਮਿਲਦੇ ਹਨ ਜਿਨ੍ਹਾਂ ਤੋਂ ਸਾਫ਼ ਪਤਾ ਲਗਦਾ ਹੈ ਕਿ ਕਿਸ ਤਰ੍ਹਾਂ ਅੰਗਰੇਜ਼ੀ ਜ਼ਬਾਨ ਵੱਡੀ ਬਹੁ-ਗਿਣਤੀ ਭਾਰਤੀ ਵਿਦਿਆਰਥੀਆਂ ਲਈ ਤਸੀਹਾ-ਕੇਂਦਰ ਤੋਂ ਘੱਟ ਨਹੀਂ ਹੈ। ਪੜਾਉਣ ਤੇ ਸਿਖਣ ਦੇ ਮਿਆਰ ਕਿੰਨੇ ਰਸਾਤਲ ਵਲ ਚਲੇ ਗਏ ਹਨ! ਮੈਨੂੰ ਪਤਾ ਲੱਗਿਆ ਹੈ ਕਿ ਇਸੇ ਕਾਰਨ ਪਬਲਿਕ ਸਕੂਲਾਂ-ਉਹ ਸਕੂਲ ਜਿਥੇ ਅਮੀਰ ਜਮਾਤਾਂ ਦੇ ਬੱਚੇ ਹੀ ਜਾ ਸਕਦੇ ਹਨ- ਚੋਂ ਆਉਣ ਵਾਲੇ ਬੱਚਿਆਂ ਨਾਲ ਤਰਜ਼ੀਹੀ ਵਿਵਹਾਰ ਕੀਤਾ ਜਾਂਦਾ ਹੈ।
ਇਸ ਬਾਰੇ ਮੈਨੂੰ ਟਿਪਣੀ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਕਿਵੇਂ ਆਪਣੇ ਵਾਅਦਿਆਂ ਦੇ ਉੱਲਟ ਜਾ ਕੇ, ਹਰ ਖੇਤਰ ਵਿਚ ਅੰਗਰੇਜ਼ੀ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਸਭ ਕੋਸ਼ਿਸ਼ਾਂ ਸਾਫ਼ ਦਿਖ ਰਹੀਆਂ ਹਨ। ਇਹ ਇਕਬਾਲ ਕੀਤਾ ਜਾਂਦਾ ਹੈ ਕਿ ਅੰਗਰੇਜ਼ੀ ਬਹੁਤ ਓਪਰੀ ਜ਼ੁਬਾਨ ਹੈ ਅਤੇ ਇਸੇ ਲਈ ਇਕ ਆਮ ਭਾਰਤੀ ਦੇ ਸਿਖਣ ਲਈ ਬਹੁਤ ਮੁਸ਼ਕਲ ਬੋਲੀ ਹੈ। ਅਤੇ ਫਿਰ ਵੀ ਇਹ ਸਰਮਾਏਦਾਰਾਂ ਤੇ ਸਨਅਤਕਾਰਾਂ ਨੂੰ ਸਾਰੇ ਭਾਰਤਵਰਸ਼ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਵਿਚ ਸਹਾਈ ਹੁੰਦੀ ਹੈ। ਅਤੇ ਇਹ ਤੱਥ ਬਾਕੀ ਸਭ ਤੱਥਾਂ ਉੱਪਰ ਭਾਰੀ ਪੈਂਦਾ ਹੈ। ਸਰਮਾਏਦਾਰਾਂ ਮੁਤਾਬਕ ਜੋ ਉਨ੍ਹਾਂ ਦੇ ਹਿਤਾਂ ਦੇ ਅਨੁਕੂਲ ਹੈ ਉਹ ਕੌਮੀ ਹਿਤਾਂ ਦੇ ਵੀ ਅਨੁਕੂਲ ਹੈ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜਲਦ ਭਵਿਖ ਵਿਚ ਲੋਕ ਖੁਦ ਉਨ੍ਹਾਂ ਦੇ ਇਸ ਸਟੈਂਡ ਦੀ ਪੁਸ਼ਟੀ ਕਰਨਗੇ ਕਿ ਅੰਗਰੇਜ਼ੀ ਦੀ ਮੌਜੂਦਾ ਹੈਸੀਅਤ ਸਦਾ ਬਰਕਰਾਰ ਰਹਿਣੀ ਚਾਹੀਦੀ ਹੈ। ’
ਇਹ ਮੇਰਾ ਅਨੁਮਾਨ ਸੀ ਅਤੇ ਇਹ ਮੈਂ ਇਕ ਦਿਨ ਆਪਣੇ ਇਕ ਦੋਸਤ ਨਾਲ ਸਾਂਝਾ ਕੀਤਾ ਜੋ ਇਕ ਮਜ਼ਦੂਰ ਨੇਤਾ ਹੈ। ਮੈਂ ਉਸ ਨੂੰ ਕਿਹਾ ਕਿ ਜੇਕਰ ਅਸੀਂ ਸਰਮਾਏਦਾਰੀ ਨੂੰ ਖਤਮ ਕਰਨ ਤੇ ਸਮਾਜਵਾਦ ਲਿਆਉਣ ਲਈ ਗੰਭੀਰ ਹਾਂ ਤਾਂ ਸਾਨੂੰ ਵੀ ਪੂਰੇ ਭਾਰਤਵਰਸ਼ ਪੱਧਰ ’ਤੇ ਆਪਣੇ-ਆਪ ਨੂੰ ਮਜ਼ਬੂਤ ਕਰਨ ਲਈ,ਮਜ਼ਦੂਰ ਜਮਾਤ ਦੀ ਉਸੇ ਊਰਜਾ ਨਾਲ ਸਹਾਇਤਾ ਕਰਨੀ ਪਵੇਗੀ ਜਿਸ ਊਰਜਾ ਨਾਲ ਸਰਮਾਏਦਾਰ ਜਮਾਤ ਆਪਣੇ-ਆਪ ਨੂੰ ਮਜ਼ਬੂਤ ਕਰ ਰਹੀ ਹੈ। ਸਮਾਜ ਵਿਚ ਮਜ਼ਦੂਰ ਜਮਾਤ ਵਲੋਂ ਮੋਹਰੀ ਹੈਸੀਅਤ ਹਾਸਲ ਕਰਨ ਲਈ ਸਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਅਤੇ ਇਹ ਸਿਰਫ਼ ਅੰਗਰੇਜ਼ੀ ਜ਼ਬਾਨ ਦਾ ਦਬਦਬਾ ਖਤਮ ਕਰਕੇ ਉਸ ਦੀ ਥਾਂ ਲੋਕਾਂ ਦੀ ਆਪਣੀ ਬੋਲੀ ਲਿਆ ਕੇ ਹੀ ਕੀਤਾ ਜਾ ਸਕਦਾ ਹੈ।
ਮੇਰੇ ਦੋਸਤ ਨੇ ਮੈਨੂੰ ਧਿਆਨ ਨਾਲ ਸੁਣਿਆ ਅਤੇ ਮੋਟੇ ਤੌਰ ’ਤੇ ਮੇਰੇ ਨਾਲ ਸਹਿਮਤੀ ਪ੍ਰਗਟਾਈ।
ਤੂੰ ਸਥਿਤੀ ਦਾ ਮੁਲੰਕਣ ਬਹੁਤ ਵਧੀਆ ਕੀਤਾ ਹੈ” ਉਸ ਨੇ ਕਿਹਾ,“ ਪਰ ਹੱਲ ਕੀ ਹੈ?”
ਹੱਲ ਹੈ ਕਿ ਅੰਗਰੇਜ਼ੀ ਲਿੱਪੀ ਨੂੰ ਰੱਖ ਲਿਆ ਜਾਵੇ ਅਤੇ ਅੰਗਰੇਜ਼ੀ ਭਾਸ਼ਾ ਨੂੰ ਦਫ਼ਾ ਕੀਤਾ ਜਾਵੇ,” ਮੈਂ ਜਵਾਬ ਦਿਤਾ।
ਪਰ ਕਿਵੇਂ?”
ਸਾਰੇ ਭਾਰਤ ਵਿਚ ਮਿਹਨਤਕਸ਼ ਜਨਤਾ,ਇਕ ਅਟਕਲਪੱਚੂ ਤੇ ਤੁਰਤ-ਫੁਰਤੀ ਪ੍ਰਕਾਰ ਦੀ ਹਿੰਦੁਸਤਾਨੀ ਬੋਲੀ ਦੀ ਵਰਤੋਂ ਕਰਦੀ ਹੈ। ਉਹ ਅਕਾਦਮਿਕ ਤੇ ਵਿਆਕਰਣੀ ਤਾਮ-ਝਾਮ ਤੋਂ ਬਗ਼ੈਰ ਇਸ ਦਾ ਵਿਵਹਾਰਕ ਇਸਤੇਮਾਲ ਕਰਦੇ ਹਨ।“ਲੜਕਾ ਭੀ ਜਾਤਾ ਹੈ” ਅਤੇ “ਲੜਕੀ ਭੀ ਜਾਤੀ ਹੈ” ਪ੍ਰਕਾਰ ਦੀ ਹਿੰਦੁਸਤਾਨੀ ਬੋਲੀ। ਇਸ ਪ੍ਰਕਾਰ ਦੀ ਲੋਕ-ਬੋਲੀ ਵਿਚ ਅਨੂਠੀ ਆਜ਼ਾਦੀ ਦੇ ਅਹਿਸਾਸ ਵਾਲਾ ਇਕ ਮਾਹੌਲ ਹੈ ਅਤੇ ਬੁਧੀਜੀਵੀ ਵੀ ਕਈ ਵਾਰ ਜਦੋਂ ਉਹ ਸੁਸਤਾਉਣਾ ਚਾਹੁੰਦੇ ਹਨ ਤਾਂ ਅਜਿਹੀ ਬੋਲੀ ਦਾ ਇਸਤੇਮਾਲ ਕਰਦੇ ਹਨ। ਅਤੇ ਹਿੰਦੁਸਤਾਨੀ ਬੋਲੀ ਦੀ ਇਹ ਸਭ ਤੋਂ ਵਧੀਆ ਰਵਾਇਤ ਹੈ। ਇਹ ਇਸੇ ਪ੍ਰਕਾਰ ਪੈਦਾ ਹੋਈ,ਵਿਕਾਸ ਕੀਤਾ ਅਤੇ ਪੂਰੇ ਭਾਰਤਵਰਸ਼ ਵਿਚ ਪ੍ਰਚਲਿਤ ਹੋਈ। ਪੁਰਾਣੇ ਸਮਿਆਂ ਵਿਚ ਇਸ ਨੂੰ ਨਫ਼ਰਤ ਭਰੇ ਲਹਿਜ਼ੇ ਵਿਚ ਉਰਦੂ ਕਿਹਾ ਜਾਂਦਾ ਸੀ ਜਾਂ ਫਿਰ ਕੈਂਪਾਂ ਤੇ ਬਾਜ਼ਾਰਾਂ ਦੀ ਭਾਸ਼ਾ।
ਅੱਜਕਲ ਇਸ ਬਾਜ਼ਾਰੀ ਹਿੰਦੁਸਤਾਨੀ ਬੋਲੀ ਵਿਚ ‘ਯੂਨੀਵਰਸਿਟੀ’ ਸ਼ਬਦ ‘ਯੂਨੀਵਰੱਸਟੀ’ ਬਣ ਗਿਆ ਹੈ ਜੋ ‘ਵਿਸ਼ਵ-ਵਿਦਿਆਲਿਆ’ ਸ਼ਬਦ ਤੋਂ ਕਿਤੇ ਸੌਖਾ ਹੈ, ‘ਲੈਂਟਰਨ’ ਤੋਂ ‘ਲਾਲਟੈਨ’,ਕਾਰ ਦੀ ‘ਚੈਸੀਜ਼’ ਤੋਂ ‘ਚੈਸੀ’ ਤੇ ‘ਸਪੈਨਰ’ ਤੋਂ ‘ਪਾਨਾ’ ਬਣ ਗਿਆ ਹੈ ਯਾਨਿ ਕਿ ਇਸ ਵਿਚ ਕੁਝ ਵੀ ਤੇ ਹਰ ਕੁਝ ਸੰਭਵ ਹੈ। ਉਹ ਰੱਸੀ ਜਿਸ ਨਾਲ ਇਕ ਸਿਪਾਹੀ ਆਪਣੀ ਰਾਈਫਲ ਸਾਫ਼ ਕਰਦਾ ਹੈ ,ਨੂੰ ਅੰਗਰੇਜ਼ੀ ਵਿਚ ‘ਪੁਲ-ਥਰੂ ਕਿਹਾ ਜਾਂਦਾ ਹੈ। ਰੋਮਨ ਹਿੰਦੁਸਤਾਨੀ ਬੋਲੀ ਵਿਚ ਇਹ ਇਕ ਖੂਬਸੂਰਤ ਸ਼ਬਦ‘ਫੁਲਤਰੂ’ ਬਣ ਗਿਆ। ਹਾਲੀਵੁਡ ਫਿਲਮੀ ਸਨਅਤ ਵਿਚ ਲਾਈਟਮੈਨ ਦੋ ਬਲੇਡ ਵਾਲੇ ਇਕ ਖਾਸ ਪ੍ਰਕਾਰ ਦੇ ਕਵੱਚ ਲਈ‘ਬਾਰਨ-ਡੋਰ’ਸ਼ਬਦ ਦਾ ਇਸਤੇਮਾਲ ਕਰਦਾ ਹੈ।ਬੰਬਈ ਫਿਲਮੀ ਕਾਮੇ ਨੇ ਇਸ ਸ਼ਬਦ ਨੂੰ ‘ਬੰਡਰ’ ਬਣਾ ਦਿਤਾ ਜੋ ਇਕ ਕਮਾਲ ਦੀ ਤਬਦੀਲੀ ਹੈ।ਇਸ ਹਿੰਦੁਸਤਾਨੀ ਬੋਲੀ ਵਿਚ ਅਕਹਿ ਅਤੇ ਅਸੀਮ ਸੰਭਾਵਨਾਵਾਂ ਮੌਜੂਦ ਹਨ।ਇਹ ਅੰਤਰ-ਰਾਸ਼ਟਰੀ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਨੂੰ ਬਹੁਤ ਆਸਾਨੀ ਨਾਲ ਆਪਣੇ ਅੰਦਰ ਸਮੋ ਸਕਦੀ ਹੈ। ਇਹ ਹਰ ਸਰੋਤ ਤੋਂ ਸ਼ਬਦ ਲੈ ਕੇ ਆਪਣੇ-ਆਪ ਨੂੰ ਸਮਰਿਧ ਬਣਾ ਸਕਦੀ ਹੈ। ਸਾਨੂੰ ਸਿਰਫ਼ ਸੰਸਕ੍ਰਿਤ ਸ਼ਬਦਕੋਸ਼ ਦੇਖਣ ਦੀ ਜ਼ਰੂਰਤ ਨਹੀਂ ਹੈ”।
ਪਰ ਸਿਰਫ਼ ਰੋਮਨ ਲਿੱਪੀ ਹੀ ਕਿਉਂ?”ਮੇਰੇ ਦੋਸਤ ਨੇ ਪੁਛਿਆ।
ਕਿਉਂਕਿ ਕੋਈ ਵੀ ਇਸ ਸਬੰਧੀ ਪੱਖਪਤੀ ਰਵੱਈਆ ਨਹੀਂ ਰੱਖਦਾ”,ਮੈਂ ਕਿਹਾ।“ ਇਕ ਇਕ ਅਜਿਹੀ ਲਿੱਪੀ ਹੈ ਜੋ ਪਹਿਲਾਂ ਹੀ ਪੂਰੇ ਭਾਰਤਵਰਸ਼ ਵਿਚ ਪ੍ਰਚਲਿਤ ਹੈ। ਉੱਤਰ,ਦੱਖਣ,ਪੂਰਬ ਤੇ ਪੱਛਮ,ਕਿਤੇ ਵੀ ਤੁਸੀਂ ਇਸ ਲਿੱਪੀ ਵਿਚ ਲਿਖੇ ਦੁਕਾਨਾਂ ਦੇ ਸਾਈਨ-ਬੋਰਡ ਤੇ ਫਿਲਮੀ ਪੋਸਟਰ ਦੇਖ ਸਕਦੇ ਹੋ। ਅਸੀਂ ਲਿਫ਼ਾਫਿਆਂ ’ਤੇ ਪੋਸਟ-ਕਾਰਡਾਂ ਉੱਪਰ ਸਿਰਨਾਮੇ ਇਸੇ ਲਿੱਪੀ ਵਿਚ ਲਿਖਦੇ ਹਾਂ। ਫੋਜ ਪਿਛਲੇ ਘੱਟੋ-ਘੱਟ ਪੈਂਤੀ ਸਾਲ ਤੋਂ ਇਸ ਦਾ ਇਸਤੇਮਾਲ ਕਰ ਰਹੀ ਹੈ”।
ਮਜ਼ਦੂਰ ਨੇਤਾ ਮੇਰਾ ਇਹ ਦੋਸਤ ਕੁਝ ਚਿਰ ਲਈ ਚੁਪ ਰਿਹਾ। ਫਿਰ ਉਹ ਆਨੰਦਮਈ ਲਹਿਜ਼ੇ ਵਿਚ ਮੁਸਕਰਾਇਆ ਅਤੇ ਕਿਹਾ, “ਸਾਥੀ,ਯੂਰਪ ਨੇ ਵੀ ‘ਐਸਪਅਰੰਟਉ’( ਨਵੀਂ ਵਿਸ਼ਵ-ਭਾਸ਼ਾ) ਨਾਲ ਇਹ ਤਜ਼ਰਬਾ ਕੀਤਾ ਸੀ।ਬਰਨਾਰਡ ਸ਼ਾਅ ਜਿਹੇ ਮਹਾਨ ਬੁਧੀਜੀਵੀ ਨੇ ਮੂਲ ਅੰਗਰੇਜ਼ੀ ਨੂੰ ਹਰਮਨ-ਪਿਆਰਾ ਬਣਾਉਣ ਲਈ ਆਪਣੀ ਪੂਰੀ ਵਾਹ ਲਾਈ। ਪਰ ਇਹ ਸਾਰੀਆਂ ਸਕੀਮਾਂ ਬੁਰੀ ਤਰ੍ਹਾਂ ਫੇਲ ਹੋ ਗਈਆਂ, ਸਿਰਫ਼ ਇਕ ਸਧਾਰਨ ਜਿਹੀ ਵਜਾਹ ਕਰਕੇ ਕਿ ਭਾਸ਼ਾਵਾਂ ਨੂੰ ਜੰਤਰਿਕ ਢੰਗ ਨਾਲ ਪੈਦਾ ਨਹੀਂ ਕੀਤਾ ਜਾ ਸਕਦਾ, ਉਹ ਆਪ-ਮੁਹਾਰੇ ਵਿਕਾਸ ਕਰਦੀਆਂ ਹਨ”।
ਮੈਨੂੰ ਬਹੁਤ ਝੱਟਕਾ ਲੱਗਿਆ। ਮੈਂ ਕਿਹਾ,“ਸਾਥੀ ‘ਐਸਪਅਰੰਟਉ’ ਬਿਲਕੁਲ ਉਸੇ ਰਾਸ਼ਟਰਭਾਸ਼ਾ ਵਾਂਗ ਹੈ ਜਿਸ ਦਾ ਅੱਜਕਲ ਹਿੰਦੀ ਵਿਦਵਾਨ ਕਿਸੇ ਸੰਸਕ੍ਰਿਤ ਸ਼ਬਦਕੋਸ਼ ਦੇ ਪੰਨਿਆਂ ਤੋਂ ਨਿਰਮਾਣ ਕਰ ਰਹੇ ਹਨ। ਮੈਂ ਉਸ ਭਾਸ਼ਾ ਦੀ ਗੱਲ ਕਰ ਰਿਹਾ ਹਾਂ ਜੋ ਲੋਕਾਂ ਦੇ ਅਮਲਾਂ ਦੁਆਰਾ ਸਾਡੇ ਆਸ-ਪਾਸ ਵੱਧ-ਫੁਲ ਰਹੀ ਹੈ”।
ਪਰ ਮੈਂ ਉਸ ਨੂੰ ਆਪਣੇ ਨਾਲ ਸਹਿਮਤ ਨਾ ਕਰ ਸਕਿਆ। ਮੈਂ ਹੋਰ ਵੀ ਦਲੀਲਾਂ ਦਿਤੀਆਂ ਅਤੇ ਕਿਹਾ ਕਿ ਨੇਤਾ ਜੀ ਸੁਭਾਸ਼ ਬੋਸ ਤੇ ਜਵਾਹਰ ਲਾਲ ਨਹਿਰੂ,ਦੋਵੇਂ ਹੀ ਰੋਮਨ ਹਿੰਦੁਸਤਾਨੀ ਦੇ ਜ਼ਬਰਦਸਤ ਸਮੱਰਥੱਕ ਸਨ ਪਰ ਇਹ ਦਲੀਲ ਵੀ ਉਸ ਨੂੰ ਮਨਵਾਉਣ ਵਿਚ ਨਾਕਾਮ ਰਹੀ।ਸਵਾਲ ਇਹ ਨਹੀਂ ਹੈ ਕਿ ਕੀ ਮੈਂ ਠੀਕ ਸੀ ਜਾਂ ਮੇਰਾ ਸਾਥੀ।ਸ਼ਾਇਦ ਮੈਂ ਗਲਤ ਸੀ।ਸ਼ਾਇਦ ਮੇਰੀ ਸੋਚ ਸ਼ੇਖ-ਚਿਲੀ ਦੇ ਸੁਫਨੇ ਵਰਗੀ ਜਾਂ ਜਿਵੇਂ ਉਸ ਨੇ ਕਿਹਾ “ਜੰਤਰਿਕ” ਸੀ।ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਤੁਸੀਂ ਕਦੇ ਵੀ ਕਹਿ ਨਹੀਂ ਸਕਦੇ ਕਿ ਤੁਹਾਡੀ ਅਟਕਲ(ਅਨੁਮਾਨ) ਠੀਕ ਹੋਵੇਗੀ ਜਾਂ ਗਲਤ। ਪਰ ਮਜ਼ਾ ਅਟਕਲ ਲਾਉਂਣ ਵਿਚ ਹੈ ਕਿਉਂਕਿ ਅਟਕਲਾਂ ਲਾਉਣਾ ਆਜ਼ਾਦ-ਸੋਚਣੀ ਦਾ ਪ੍ਰਤੀਕ ਹੈ। ਕਾਮਰੇਡ ਸਾਥੀ ਨੂੰ ਇਸ ਗੱਲ ਦੀ ਸ਼ਲਾਘਾ ਕਰਨੀ ਚਾਹੀਦੀ ਸੀ ਪਰ ਉਹ ਅਜਿਹਾ ਕਰ ਨਾ ਸਕਿਆ ਕਿਉਂਕਿ ਉਹ ਆਪਣੀ ਪੁਰਾਤਨ-ਪੰਥੀ ਸੋਚ ਦੀ ਖਾਈ ਚੋਂ ਬਾਹਰ ਨਾ ਨਿਕਲ ਸਕਿਆ।
ਹਵਾ ਵਿਚ ਉਡਾਰੀਆਂ ਲਾਉਣ ਦਾ ਡਰ
ਕੋਈ ਵੀ ਮੁਲਕ ਉਨ੍ਹੀ ਦੇਰ ਤਰੱਕੀ ਨਹੀਂ ਕਰ ਸਕਦਾ ਜਿੰਨ੍ਹੀ ਦੇਰ ਉਹ ਆਪਣੀ ਹੋਂਦ ਯਾਨਿ ਮਨ ਤੇ ਸਰੀਰ ਪ੍ਰਤੀ ਸੁਚੇਤ ਨਹੀਂ ਹੋ ਜਾਂਦਾ। ਉਸ ਨੂੰ ਆਪਣੇ ਪੱਠਿਆਂ ਦਾ ਪ੍ਰਯੋਗ ਕਰਨ ਦੀ ਜਾਚ ਸਿਖਣੀ ਪਵੇਗੀ। ਉਸ ਨੂੰ ਆਪਣੀਆਂ ਮੁਸ਼ਕਲਾਂ ਤਲਾਸ਼ਣ ਅਤੇ ਉਨ੍ਹਾਂ ਦੇ ਹੱਲ ਆਪਣੇ ਤਰੀਕੇ ਨਾਲ ਲੱਭਣ ਬਾਰੇ ਸਿਖਣਾ ਪਵੇਗਾ। ਪਰ ਮੈਂ ਕਿਸੇ ਵੀ ਪਹਿਲੂ ਤੋਂ ਦੇਖਾਂ, ਮੈਨੂੰ ਲੱਗਦਾ ਹੈ ਕਿ ਆਜ਼ਾਦੀ ਦੇ 25 ਸਾਲ ਬਾਅਦ ਵੀ ਅਸੀਂ ਉਸ ਪੰਛੀ ਵਾਂਗ ਵਿਵਹਾਰ ਕਰ ਰਹੇ ਹਾਂ ਜਿਸ ਨੂੰ ਲੰਬੀ ਕੈਦ ਤੋਂ ਬਾਅਦ ਉਸ ਦੇ ਪਿੰਜਰੇ ਚੋਂ ਬਾਹਰ ਕੱਢ ਦਿਤਾ ਗਿਆ ਹੋਵੇ-ਇਹ ਜਾਣਨ ਤੋਂ ਅਸੱਮਰਥ ਕਿ ਆਪਣੀ ਆਜ਼ਾਦੀ ਦਾ ਕੀ ਕਰਿਆ ਜਾਵੇ। ਉਸ ਕੋਲ ਖੰਭ ਹਨ ਪਰ ਉਹ ਖੁੱਲੀ ਹਵਾ ਵਿਚ ਉੱਡਣ ਤੋਂ ਡਰਦਾ ਹੈ। ਉਹ ਪਿੰਜਰੇ ਵਿਚ ਹੋਣ ਦੀ ਤਰ੍ਹਾਂ ਹੀ,ਆਪਣੀਆਂ ਨਿਰਧਾਰਤ ਹੱਦਾਂ ਵਿਚ ਰਹਿਣਾ ਚਾਹੁੰਦਾ ਹੈ।
ਵਿਅਕਤੀਗੱਤ ਅਤੇ ਸਮੂਹਿਕ, ਦੋਨਾਂ ਪੱਖਾਂ ਤੋਂ ਅਸੀਂ ਵਾਲਟਰ ਮਿਟੀ ਨਾਲ ਮਿਲਦੇ-ਜੁਲਦੇ ਹਾਂ। ਸਾਡੀਆਂ ਅੰਦਰੂਨੀ ਜ਼ਿੰਦਗੀਆਂ ਸਾਡੀਆਂ ਬਾਹਰੀ ਜ਼ਿੰਦਗੀਆਂ ਤੋਂ ਵੱਖਰੀਆਂ ਹਨ। ਸਾਡੀ ਕਥਨੀ ਤੇ ਕਰਨੀ ਵਿਚ ਲੱਖਾਂ ਕੋਹਾਂ ਦੀ ਦੂਰੀ ਹੈ। ਅਸੀਂ ਇਸ ਸਥਿਤੀ ਨੂੰ ਬਦਲਣਾ ਚਾਹੁੰਦੇ ਹਾਂ ਪਰ ਸਾਡੇ ਵਿਚ ਅਜਿਹਾ ਕੁਝ ਨਵਾਂ ਕਰਨ ਲਈ ਹੌਸਲੇ ਦੀ ਘਾਟ ਹੈ ਜੋ ਸਾਡੇ ਵਲੋਂ ਪਹਿਲਾਂ ਕੀਤੇ ਜਾ ਰਹੇ ਅਮਲਾਂ ਤੋਂ ਵੱਖਰਾ ਹੋਵੇ ਜਾਂ ਉਸ ਤੋਂ ਵੱਖਰਾ ਹੋਵੇ ਜਿਸ ਨੂੰ ਕਰਨ ਦੀ ਉਮੀਦ ਦੂਸਰੇ ਲੋਕ ਸਾਡੇ ਤੋਂ ਕਰਦੇ ਹਨ।
ਮੇਂਨੂੰ ਯਕੀਨ ਹੈ ਕਿ ਇਸ ਮੁਲਕ ਵਿਚ ਕੁਝ ਪੁਲੀਸ ਅਫ਼ਸਰ ਅਜਿਹੇ ਜ਼ਰੂਰ ਹੋਣਗੇ ਜੋ ਆਪਣੇ ਸੱਚੇ ਮਨੋਂ ਜਨਤਾ ਦੇ ਦੁਸ਼ਮਣ ਨਹੀਂ ਸਗੋਂ ਦੋਸਤ ਦੀ ਤਰ੍ਹਾਂ ਦੇਖੇ ਜਾਣਾ ਚਾਹੁੰਦੇ ਹੋਣਗੇ। ਉਨ੍ਹਾਂ ਨੂੰ ਜ਼ਰੂਰ ਇਲਮ ਹੋਵੇਗਾ ਕਿ ਇੰਗਲੈਂਡ ਵਿਚ ਪੁਲੀਸ ਦਾ ਜਨਤਾ ਪ੍ਰਤੀ ਵਿਵਹਾਰ ਸਨਿਮਰ ਅਤੇ ਮਦਦਗਾਰ ਵਾਲਾ ਹੈ। ਪਰ ਜਿਸ ਰਵਾਇਤ ਨਾਲ ਉਸ ਨੂੰ ਸਿਖਲਾਈ ਦਿਤੀ ਗਈ ਹੈ ਇਹ ਰਵਾਇਤ ਉਹ ਨਹੀਂ ਜੋ ਬਰਤਾਨਵੀ ਸਰਕਾਰ ਨੇ ਆਪਣੇ ਲੋਕਾਂ ਲਈ ਨਿਰਧਾਰਿਤ ਕੀਤੀ ਹੈ ਪਰ ਉਹ ਹੈ ਜੋ ਉਨ੍ਹਾਂ ਨੇ ਆਪਣੀਆਂ ਬਸਤੀਆਂ ਲਈ ਨਿਰਧਾਰਿਤ ਕਰਕੇ ਰੱਖੀ ਹੈ। ਇਸ ਲਈ ਪੁਲੀਸ ਕਰਮਚਾਰੀ ਮਜ਼ਬੂਰ ਹੈ। ਇਸ ਬਸਤੀਵਾਦੀ ਰਵਾਇਤ ਮੁਤਾਬਕ ਇਹ ਉਸ ਦੀ ਜ਼ਿੰਮੇਵਾਰੀ ਹੈ ਕਿ ਜੋ ਵੀ ਉਸ ਦੇ ਦਫ਼ਤਰ ਵਿਚ ਦਾਖਲ ਹੁੰਦਾ ਹੈ, ਉਸ ਦੇ ਮਨ ਵਿਚ ਉਹ ਡਰ ਪੈਦਾ ਕਰੇ ਅਤੇ ਜਿੰਨਾਂ ਸੰਭਵ ਹੋ ਸਕੇ ਉਸ ਦੇ ਕੰਮ ਵਿਚ ਅੜਿਕਾ ਡਾਹੇ ਅਤੇ ਮਦਦਗਾਰ ਨਾ ਬਣੇ। ਚਪੜਾਸੀ ਤੋਂ ਲੈ ਕੇ ਮੰਤਰੀ ਤੱਕ,ਸਾਰੇ ਸਰਕਾਰੀ ਦਫ਼ਤਰਾਂ ਵਿਚ ਇਸੇ ਰਵਾਇਤ ਦਾ ਬੋਲ-ਬਾਲਾ ਹੈ।
ਸਾਡੇ ਇਕ ਨੌਜਵਾਨ ਤੇ ਸਾਹਸੀ ਫਿਲਮ-ਨਿਰਮਾਤਾ ਨੇ ਇਕ ਪ੍ਰਯੋਗਾਤਮਕ ਫਿਲਮ ਬਣਾਈ ਅਤੇ ਇਸ ਦੀ ਟੈਕਸ-ਮਾਫ਼ੀ ਲਈ ਸਰਕਾਰ ਤੱਕ ਪਹੁੰਚ ਕੀਤੀ। ਸਬੰਧਿਤ ਮੰਤਰੀ ਨੂੰ ਅੱਗਲੇ ਦਿਨ ਅਹੁਦੇ ਦੀ ਸਹੁੰ ਚੁਕਾਈ ਜਾਣੀ ਸੀ। ਉਸ ਨੇ ਫਿਲਮ-ਨਿਰਮਾਤਾ ਨੂੰ ਸਹੁੰ-ਚੁਕ ਸਮਾਗਮ ਲਈ ਸੱਦਾ-ਪੱਤਰ ਦਿਤਾ ਜਿਸ ਤੋਂ ਬਾਅਦ ਉਹ ਨਿਰਮਾਤਾ ਮੰਤਰੀ ਨੂੰ ਮਿਲ ਕੇ ਆਪਣੇ ਮਸਲੇ ਬਾਰੇ ਚਰਚਾ ਕਰ ਸਕਦਾ ਸੀ। ਮੰਤਰੀ ਦੀ ਗ਼ੈਰ-ਰਸਮੀ ਵਤੀਰੇ ਤੋਂ ਪ੍ਰਭਾਵਿਤ ਹੋ ਕੇ ਨਿਰਮਾਤਾ ਸਮਾਗਮ ਵਿਚ ਗਿਆ।ਜਦ ਮੰਤਰੀ ਨੂੰ ਲੋਕਾਂ ਦੀ ਸੱਚੇ ਮਨੋਂ,ਵਫ਼ਾਦਾਰੀ ਤੇ ਇਮਾਨਦਾਰੀ ਨਾਲ ਸੇਵਾ ਕਰਨ ਦਾ ਵਾਅਦਾ ਕਰਨ ਵਾਲੀ ਸਹੁੰ ਅਜੇ ਚੁਕਾਈ ਜਾ ਰਹੀ ਸੀ ਤਾਂ ਉਸ ਦੇ ਸਕੱਤਰ ਨੇ ਨੋਜਵਾਨ ਨਿਰਮਾਤਾ ਨੂੰ ਸਮਝਾਉਣਾ ਸ਼ੁਰੂ ਕਰ ਦਿਤਾ ਕਿ ਟੈਕਸ ਮਾਫ਼ੀ ਲਈ ਉਸ ਨੂੰ,ਮੰਤਰੀ ਤੇ ਹੋਰ ਲੋਕਾਂ ਨੂੰ ਕਿਤਨੀ-2 ਰਿਸ਼ਵਤ ਦੇਣੀ ਪਵੇਗੀ।
ਨਿਰਮਾਤਾ ਨੂੰ ਇੰਨਾ ਝਟਕਾ ਲੱਗਿਆ ਅਤੇ ਗੁੱਸਾ ਆਇਆ ਕਿ ਉਹ ਇਸ ਪ੍ਰਸੰਗ ਨੂੰ ਆਪਣੀ ਅਗਲੀ ਫਿਲਮ ਦਾ ਹਿੱਸਾ ਬਣਾਉਣ ਬਾਰੇ ਸੋਚਣ ਲੱਗਾ। ਪਰ ਉਸ ਦੇ ਵਿਤੀ-ਸਹਾਇਕ ਇਸ ਪਹਿਲੀ ਫਿਲਮ ਕਾਰਨ ਹੀ ਬਹੁਤ ਨੁਕਸਾਨ ਝੱਲ ਚੁੱਕੇ ਸਨ।ਉਨ੍ਹਾਂ ਨੇ ਉਸ ਨੂੰ ਸਾਫ਼-2 ਕਹਿ ਦਿਤਾ ਕਿ ਉਹ ਖੁਦ ਦਾ ਮਖੌਲ ਨਾ ਉਡਵਾਏ। ਫਿਰ ਵੀ ਜੇਕਰ ਉਹ ‘ਉਲੂ’ ਬਣਨ ਲਈ ਬਜ਼ਿਦ ਰਹਿੰਦਾ ਤਾਂ ਸੈਂਸਰ ਬੋਰਡ ਨੇ ਅਜਿਹੀ ਫਿਲਮ ਕਦੇ ਵੀ ਪਾਸ ਨਹੀਂ ਕਰਨੀ ਸੀ ਕਿਉਂਕਿ ਇਹ ਅਣ-ਲਿਖਿਆ ਕਾਨੂੰਨ ਹੈ ਕਿ ਸਾਡੇ ਮੁਲਕ ਵਿਚ ਕੋਈ ਵੀ ਪੁਲੀਸ ਵਾਲਾ ਜਾਂ ਮੰਤਰੀ ਰਿਸ਼ਵਤਖੋਰ ਨਹੀਂ ਹੈ।
ਪਰ ਇਕ ਹੋਰ ਗੱਲ ਮੈਨੂੰ ਇਸ ਤੋਂ ਵੀ ਜ਼ਿਆਦਾ ਅਜ਼ੀਬ ਲੱਗਦੀ ਹੈ। ਉਹੀ ਲੋਕ ਜਿਹੜੇ ਦਿਨ ਰਾਤ ਮੰਤਰੀਆਂ ਵਿਰੁਧ ਚੀਖਦੇ ਰਹਿੰਦੇ ਹਨ ਖੁਦ ਉਹ ਇਕ ਵੀ ਸਮਾਗਮ ਕਿਸੇ ਮੰਤਰੀ ਤੋਂ ਉਦਘਾਟਨ ਜਾਂ ਪ੍ਰਧਾਨਗੀ ਕਰਵਾਉਣ ਜਾਂ ਮੁੱਖ-ਮਹਿਮਾਨ ਬਣਾਏ ਬਗ਼ੈਰ ਨਹੀਂ ਕਰ ਸਕਦੇ। ਕਦੇ-2 ਮੰਤਰੀ ਮੁੱਖ-ਮਹਿਮਾਨ ਤੇ ਕੋਈ ਫਿਲਮ-ਸਟਾਰ ਪ੍ਰਧਾਨ ਹੁੰਦਾ ਹੈ ਜਾਂ ਫਿਰ ਇਸ ਦੇ ਉਲਟ ਫਿਲਮ-ਸਟਾਰ ਮੁੱਖ-ਮਹਿਮਾਨ ਤੇ ਮੰਤਰੀ ਪ੍ਰਧਾਨ ਹੁੰਦਾ ਹੈ। ਕੋਈ ਵੱਡੀ ਸ਼ਖ਼ਸੀਅਤ ਜ਼ਰੂਰ ਸ਼ਾਮਲ ਹੋਣੀ ਚਾਹੀਦੀ ਹੈ ਕਿਉਂਕਿ ਇਹ ਪੁਰਾਣੀ ਬਸਤੀਵਾਦੀ ਪਰੰਪਰਾ ਹੈ।
ਪਿਛਲੀ ਲੜਾਈ ਦੌਰਾਨ,ਮੈਂ ਬੀ.ਬੀ.ਸੀ ਦੇ ਹਿੰਦੁਸਤਾਨੀ ਅਨਾਊਂਸਰ ਦੇ ਤੌਰ ’ਤੇ ਚਾਰ ਸਾਲ ਇੰਗਲੈਂਡ ਵਿਚ ਗੁਜ਼ਾਰੇ।ਗੰਭੀਰ ਸੰਕਟ ਦੇ ਉਨ੍ਹਾਂ ਚਾਰ ਸਾਲਾਂ ਵਿਚ ਮੈਨੂੰ ਪ੍ਰਧਾਨ ਮੰਤਰੀ ਚਰਚਿਲ ਸਮੇਤ ਬਰਤਾਨਵੀ ਕੈਬਨਿਟ ਦਾ ਇਕ ਵੀ ਮੰਤਰੀ ਦੇਖਣ ਨੂੰ ਨਹੀਂ ਮਿਲਿਆ। ਪਰ ਆਜ਼ਾਦੀ ਤੋਂ ਬਾਅਦ ਭਾਰਤ ਵਿਚ ਹਰ ਜਗਾਹ ਮੰਤਰੀਆਂ ਤੋਂ ਇਲਾਵਾ ਹੋਰ ਕੁਝ ਦਿਸਦਾ ਹੀ ਨਹੀਂ।
ਸੰਨ 1930 ਵਿਚ ਜਦੋਂ ਗਾਂਧੀ ਜੀ ਗੋਲ-ਮੇਜ਼ ਕਾਨਫਰੰਸ ਲਈ ਗਏ ਤਾਂ ਉਨ੍ਹਾਂ ਨੇ ਬਰਤਾਨਵੀ ਪਤਰਕਾਰਾਂ ਸਾਹਮਣੇ ਟਿਪਣੀ ਕੀਤੀ ਕਿ ਭਾਰਤੀ ਲੋਕ ਉਨ੍ਹਾਂ ਦੇ ਸਾਮਰਾਜ ਦੀਆਂ ਬੰਦੂਕਾਂ ਤੇ ਗੋਲੀਆਂ ਨੂੰ ਉਸੇ ਤਰ੍ਹਾਂ ਸਮਝਦੇ ਹਨ ਜਿਸ ਤਰ੍ਹਾਂ ਬੱਚੇ ਦਿਵਾਲੀ ਮੌਕੇ ਪਟਾਖਿਆਂ ਤੇ ਫੁਲਝੜੀਆਂ ਨੂੰ ਸਮਝਦੇ ਹਨ। ਉਹ ਅਜਿਹਾ ਦਾਅਵਾ ਇਸ ਲਈ ਕਰ ਸਕਿਆ ਕਿਉਂਕਿ ਉਸ ਨੇ ਭਾਰਤੀ ਮਨਾਂ ਚੋਂ ਅੰਗਰੇਜ਼ਾਂ ਦਾ ਡਰ ਖਤਮ ਕਰ ਦਿਤਾ ਸੀ। ਉਸ ਨੇ ਉਨ੍ਹਾਂ ਨੂੰ ਬਰਤਾਨਵੀ ਅਧਿਕਾਰੀਆਂ ਦਾ ਪਿਠੂ ਬਣਨ ਦੀ ਬਜਾਇ ਉਨ੍ਹਾਂ ਦੀ ਅਣਦੇਖੀ ਤੇ ਬਾਈਕਾਟ ਕਰਨਾ ਸਿਖਾਇਆ। ਇਸੇ ਤਰ੍ਹਾਂ ਜੇਕਰ ਅਸੀਂ ਆਪਣੇ ਮੁਲਕ ਵਿਚ ਸਮਾਜਵਾਦ ਲਿਆਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਲੋਕਾਂ ਦੇ ਮਨਾਂ ਚੋਂ ਪੈਸੇ,ਰੁਤਬੇ ਤੇ ਤਾਕਤ ਦਾ ਡਰ ਖਤਮ ਕਰਨਾ ਪਵੇਗਾ। ਕੀ ਅਸੀਂ ਉਸ ਦਿਸ਼ਾ ਦੀ ਤਰਫ਼ ਕੁਝ ਕਰ ਰਹੇ ਹਾਂ?ਸਾਡੇ ਸਮਾਜ ਵਿਚ ਅੱਜ ਕਿਸ ਦਾ ਜ਼ਿਆਦਾ ਸਤਿਕਾਰ ਹੈ-ਹੁਨਰਮੰਦ ਇਨਸਾਨ ਦਾ ਜਾਂ ਪੈਸੇ ਵਾਲੇ ਦਾ?ਕਿਸ ਦੀ ਜ਼ਿਆਦਾ ਪ੍ਰਸੰਸਾ ਕੀਤੀ ਜਾਂਦੀ ਹੈ,ਪ੍ਰਤਿਭਾ ਵਾਲੇ ਆਦਮੀ ਦੀ ਜਾਂ ਰਸੂਖਵਾਨ ਦੀ।ਅਜਿਹੀਆਂ ਹਾਲਤਾਂ ਵਿਚ ਕੀ ਅਸੀਂ ਕਦੇ ਵੀ ਸਮਾਜਵਾਦ ਆਉਣ ਦੀ ਉਮੀਦ ਕਰ ਸਕਦੇ ਹਾਂ?ਸਮਾਜਵਾਦ ਲਿਆਉਣ ਲਈ ਪਹਿਲਾਂ ਸਾਨੂੰ ਅਜਿਹਾ ਮਾਹੌਲ ਸਿਰਜਣਾ ਪਵੇਗਾ ਜਿਸ ਵਿਚ ਦੌਲਤ ਤੇ ਅਮੀਰੀ ਲਈ ਆਦਰ ਦੀ ਜਗਾਹ ਅਨਾਦਰ ਦੀ ਭਾਵਨਾ ਵਿਦਮਾਨ ਹੋਵੇ। ਸਾਨੂੰ ਅਜਿਹੇ ਹਾਲਾਤ ਬਣਾਉਣੇ ਪੈਣਗੇ ਜਿਸ ਵਿਚ ਸਭ ਤੋਂ ਜ਼ਿਆਦਾ ਸਤਿਕਾਰ ਮਿਹਨਤ,--ਚਾਹੇ ਇਹ ਮਿਹਨਤ ਸਰੀਰਿਕ ਹੋਵੇ ਜਾਂ ਮਾਨਸਿਕ— ਪ੍ਰਤਿਭਾ,ਹੁਨਰ,ਕਲਾ ਅਤੇ ਆਵਿਸ਼ਕਾਰਤਾ ਨੂੰ ਮਿਲੇ। ਇਸ ਲਈ ਸੋਚਣ ਦੇ ਨਿਵੇਕਲੇਪਣ ਨੂੰ ਅਪਣਾਉਣ ਅਤੇ ਇਸ ਦੇ ਪੁਰਾਣੇ ਤਰੀਕਿਆਂ ਨੂੰ ਤਿਲਾਜ਼ਲੀ ਦੇਣ ਦੇ ਹੌਸਲੇ ਦੀ ਲੋੜ ਹੈ। ਕੀ ਅਸੀਂ ਮਨ ਦੇ ਇਸ ਇੰਨਕਲਾਬ ਦੇ ਨੇੜੇ-ਤੇੜੇ ਵੀ ਹਾਂ?
ਅੱਜ ਸਾਨੂੰ ਕਿਸੇ ਅਜਿਹੇ ਰਾਹ-ਦਸੇਰੇ ਦੀ ਜ਼ਰੂਰਤ ਹੈ ਜੋ ਸਾਡੇ ਵਿਚ ਸਾਡੀ ਗੁਲਾਮ ਜ਼ਹਿਨੀਅਤ ਛੱਡਣ ਅਤੇ ਖੁੱਲੇ ਤੇ ਆਜ਼ਾਦ ਮੁਲਕ ਦੇ ਬਾਸਿੰਦਿਆਂ ਵਾਲੀਆਂ ਕਦਰਾਂ-ਕੀਮਤਾਂ ਸਿਰਜਣ ਲਈ ਹੌਸਲਾ ਭਰ ਸਕੇ ਤਾਂ ਕਿ ਅਸੀਂ ਆਪਣੀਆਂ ਤਕਦੀਰਾਂ ਸ਼ਾਸਕਾਂ ਦੀ ਬਜਾਇ ਪਰਜਾ ਨਾਲ ਅਤੇ ਲੋਟੂਆਂ ਦੀ ਬਜਾਇ ਲੁਟੀਂਦੇ ਜਾਂਦੇ ਲੋਕਾਂ ਨਾਲ ਜੋੜਣ ਦਾ ਹੌਸਲਾ ਕਰ ਸਕੀਏ।
ਪੰਜਾਬ ਦੇ ਇਕ ਮਹਾਨ ਸੰਤ ਗੁਰੂ ਅਰਜਨ ਦੇਵ ਨੇ ਕਿਹਾ ਹੈ:
ਜਨ ਕੀ ਟਹਲ ਸੰਭਾਖਨ ਜਨ ਸਿਉ ਉਠਨਿ ਬੈਠਨੁ ਜਨ ਕੀ ਸੰਗੁ
ਜਨ ਚਰ ਰਜ ਮੁਖਿ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ ॥ ੧॥
ਬਿਲਾਵਲੁ ਮਹਲਾ ੫ ॥ Sri Guru Granth Sahib Page # : 828


(ਮੈਂ “ਉਸ” ਦੇ ਨਿਮਾਣੇ ਸੇਵਕਾਂ ਦੀ ਸੇਵਾ ਕਰਦਾ,ਉਨ੍ਹਾਂ ਨਾਲ ਸੰਵਾਦ ਕਰਦਾ ਤੇ ਉਨ੍ਹਾਂ ਦੇ ਅੰਗ-ਸੰਗ ਰਹਿੰਦਾ ਹਾਂ
ਉਸ” ਦੇ ਨਿਮਾਣੇ ਸੇਵਕਾਂ ਦੀ ਧੂੜ ਮੈਂ ਆਪਣੇ ਮਸਤਕ ਤੇ ਚਿਹਰੇ ’ਤੇ ਲਾਉਂਦਾ ਹਾਂ;ਮੇਰੀਆਂ ਆਸ਼ਾਵਾਂ ਤੇ ਕਾਮਨਾਵਾਂ ਦੀਆਂ ਅਨੇਕ ਲਹਿਰਾਂ ਤਰਿਪਤ ਹੋ ਜਾਂਦੀਆਂ ਹਨ)
ਇਹ ਮੇਰੀ ਤੀਬਰ ਇੱਛਾ ਅਤੇ ਅਰਜ਼ੋਈ ਹੈ ਕਿ ਜਵਾਹਰ ਲਾਲ ਯੂਨੀਵਰਸਿਟੀ ਤੋਂ ਗਰੈਜੂਏਟ ਹੋ ਕੇ ਜਾ ਰਹੇ ਤੁਸੀਂ ਲੋਕ,ਉਨ੍ਹਾਂ ਖੇਤਰਾਂ ਵਿਚ ਕਾਮਯਾਬ ਹੋਵੋਂ ਜਿਨ੍ਹਾਂ ਵਿਚ ਮੈਂ ਅਤੇ ਮੇਰੀ ਪੀੜ੍ਹੀ ਦੇ ਕਈ ਹੋਰ ਸੱਜਣ ਫ਼ੇਲ ਹੋ ਗਏ।
( ਇਹ ਕਨਵੋਕੇਸ਼ਨ ਭਾਸ਼ਨ 1972 ਤੋਂ ਬਾਅਦ ਕਈ ਸਾਲ ਤੱਕ ਚਰਚਾ ਵਿਚ ਰਿਹਾ ਕਿਉਂਕਿ ਜੇ.ਐਨ.ਯੂ ਸਟੂਡੈਂਟਸ ਯੂਨੀਅਨ ਇਸ ਨੂੰ ਇਕ ਕਿਤਾਬਚੇ ਦੇ ਰੂਪ ਵਿਚ ਪ੍ਰਕਾਸ਼ਿਤ ਕਰਦੀ ਰਹੀ)
Translated from English by S Harcharan Singh Chahal